੨੭ ਹਾੜ ੨੦੨੦ ਬਿਕਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਡੱਲੇਵਾਲ ਜ਼ਿਲਾ ਜਲੰਧਰ
ਨਵ ਨੌ ਚਾਰ ਦੇ ਸੰਦੇਸਾ, ਨਿਤ ਨਵਿਤ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਧਰੇ ਭੇਸਾ, ਨਰ ਹਰਿ ਨਰਾਇਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਖੇਲੇ ਖੇਡਾ, ਦੋ ਜਹਾਨਾਂ ਨਾਚ ਨਚਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਭੇਤਾ, ਭੇਵ ਅਭੇਦ ਆਪ ਸਮਝਾਇੰਦਾ। ਲੱਖ ਚੁਰਾਸੀ ਜਾਨਣਹਾਰਾ ਰੇਖਾ, ਘਟ ਘਟ ਅੰਦਰ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਨਵ ਨੌ ਚਾਰ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਅਕਲ ਕਲ ਆਪਣਾ ਵੇਸ ਵਟਾਈਆ। ਨਾਉਂ ਧਰ ਗੁਰੂ ਅਵਤਾਰ, ਗੁਰ ਗੁਰ ਸ਼ਬਦੀ ਨਾਦ ਸੁਣਾਈਆ। ਪੀਰ ਪੈਗ਼ੰਬਰ ਖੇਲ ਅਪਾਰ, ਪਰਵਰਦਿਗਾਰ ਆਪ ਜਣਾਈਆ।
ਕਲਮਾ ਨਬੀ ਰਸੂਲ ਕਰੇ ਖ਼ਬਰਦਾਰ, ਬੇਖ਼ਬਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਨਵ ਨੌ ਚਾਰ ਪੁਰਖ ਸਮਰਥ, ਸੋ ਸਾਹਿਬ ਦਇਆ ਕਮਾਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਮਾਰਗ ਦੱਸ, ਏਕਾ ਕਰੇ ਸਚ ਪੜ੍ਹਾਈਆ। ਪੀਰ ਪੈਗ਼ੰਬਰ ਕਰ ਕਰ ਵੱਸ, ਵਾਸਤਾ ਆਪਣੇ ਨਾਲ ਜੁੜਾਈਆ। ਦੋ ਜਹਾਨਾਂ ਪਾਵੇ ਨੱਥ, ਬ੍ਰਹਿਮੰਡ ਖੰਡ ਇਕੋ ਡੋਰੀ ਤੰਦ ਬੰਧਾਈਆ। ਲੱਖ ਚੁਰਾਸੀ ਗੇੜਨਹਾਰਾ ਲੱਠ, ਹੁਕਮੇ ਹੁਕਮ ਆਪ ਭਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਵੇਖੇ ਨੱਠ ਨੱਠ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਘਟ ਘਟ ਅੰਦਰ ਜੋਤੀ ਧਾਰ ਰਚ ਰਚ, ਸ਼ਬਦੀ ਨਾਦ ਡੰਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਨਵ ਨੌਂ ਚਾਰ ਸਾਹਿਬ ਸੁਲਤਾਨ, ਸਤਿਗੁਰ ਆਪਣਾ ਖੇਲ ਰਚਾਇੰਦਾ। ਜੋਧਾ ਸੂਰਬੀਰ ਬਲਵਾਨ, ਬਲਧਾਰੀ ਵੇਖ ਵਖਾਇੰਦਾ। ਦਾਤਾ ਦਾਨੀ ਮਰਦ ਮਰਦਾਨ, ਸਚ ਮਰਦਾਨਗੀ ਆਪ ਕਮਾਇੰਦਾ। ਨਿਰਗੁਣ ਸਰਗੁਣ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਹੁਕਮ ਵਰਤਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਮਾਰ ਧਿਆਨ, ਨੇਤਰ ਨੈਣ ਅੱਖ ਆਪਣੇ ਰੰਗ ਰੰਗਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਸ਼ਬਦ ਸੁਣਾਇੰਦਾ। ਧੁਰ ਦੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਭੇਵ ਚੁਕਾਇੰਦਾ। ਅੰਜੀਲ ਕੁਰਾਨ ਦੇਵੇ ਮਾਣ, ਖਾਣੀ ਬਾਣੀ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਨਵ ਨੌ ਚਾਰ ਖੇਲ ਕਰਤਾਰ, ਹਰਿ ਕਰਤਾ ਆਪ ਰਚਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਚ ਪ੍ਰੀਤੀ ਇਕ ਰਖਾਈਆ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਸਾਚੀ ਸਿਖਿਆ ਜਗਤ ਸਿਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ। ਨਵ ਨੌਂ ਚਾਰ ਭੇਵ ਅਵੱਲਾ, ਸੋ ਸਾਹਿਬ ਆਪ ਜਣਾਈਆ। ਏਕੰਕਾਰਾ ਇਕ ਇਕੱਲਾ, ਨਿਤ ਨਿਤ ਕਾਰ ਕਮਾਈਆ । ਜੋਤੀ ਨੂਰ ਆਪੇ ਬਲਾ, ਸ਼ਬਦੀ ਧਾਰ ਵਹਾਈਆ। ਵਸਣਹਾਰਾ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ। ਦੀਨ ਮਜ਼੍ਹਬ ਜ਼ਾਤ ਪਾਤ ਫੜਾਇਆ ਪੱਲਾ, ਜਲਵਾ ਨੂਰ ਨੂਰ ਇਲਾਹੀਆ। ਸਚ ਸੰਦੇਸ਼ ਨਰ ਨਰੇਸ਼ ਆਦਿ ਜੁਗਾਦਿ ਜੁਗ ਚੌਕੜੀ ਘੱਲਾ, ਨਾਮ ਨਿਧਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ । ਨਵ ਨੌ ਚਾਰ ਖੇਲ ਸ਼ਹਿਨਸ਼ਾਹ, ਸੋ ਸਤਿਗੁਰ ਆਪ ਖਲਾਈਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਬੇੜਾ ਦੋ ਜਹਾਨ ਚਲਾਈਆ। ਏਕੰਕਾਰਾ ਦੇ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਮਝਾਈਆ। ਆਦਿ ਨਿਰੰਜਣ ਬੇਪਰਵਾਹ, ਪਰਦਾਨਸ਼ੀਂ ਪਰਦਾ ਆਪਣਾ ਦਏ ਉਠਾਈਆ । ਅਬਿਨਾਸ਼ੀ ਕਰਤਾ ਹੋ ਸਹਾ, ਸਹਾਇਕ ਆਪਣੀ ਸੇਵਾ ਆਪ ਲਗਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਉਠਾ, ਨਿਰਗੁਣ ਸਰਗੁਣ ਦਏ ਵਖਾਈਆ । ਪਾਰਬ੍ਰਹਮ ਪ੍ਰਭ ਸੰਗ ਨਿਭਾ, ਸਗਲਾ ਸਾਥੀ ਆਪ ਅਖਵਾਈਆ। ਬ੍ਰਹਮ ਮੇਲਾ ਸਹਿਜ ਸੁਭਾ, ਗੁਰ ਚੇਲਾ ਵੰਡ ਵੰਡਾਈਆ। ਨੌ ਸੌ ਚੁਰਾਨਵੇੋ ਚੌਕੜੀ ਜੁਗ ਜੋ ਦੱਸਦਾ ਰਿਹਾ ਰਾਹ, ਰਹਿਬਰ ਇਕੋ ਨੁੂਰ ਖ਼ੁਦਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਅਗੰਮੀ ਵੇਸ ਵਟਾ, ਅਲਖ ਅਗੋਚਰ ਆਪਣਾ ਫੇਰਾ ਪਾਈਆ। ਧੁਰ ਦਾ ਲੇਖਾ ਪੂਰ ਕਰਾ, ਸਾਚੀ ਕਰਨੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਨਵ ਨੌ ਚਾਰ ਲੇਖੇ ਲਾਈਆ । ਨਵ ਨੌ ਚਾਰ ਲੇਖਾ ਪੂਰ, ਪੂਰੀ ਆਸਾ ਆਪ ਕਰਾਇੰਦਾ। ਸਰਬ ਕਲਾ ਹੋ ਭਰਪੂਰ, ਪ੍ਰਭ ਆਪਣਾ ਖੇਲ ਰਚਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਹੋਏ ਹਾਜ਼ਰ ਹਜ਼ੂਰ, ਹਰਿ ਜੂ ਆਪਣਾ ਘਰ ਵਸਾਇੰਦਾ। ਕੂੜੀ ਕਿਰਿਆ ਨਾਤਾ ਤੋੜੇ ਕੂੜੋ ਕੂੜ, ਸਚ ਸੁਚ ਇਕੋ ਵੰਡ ਵੰਡਾਇੰਦਾ। ਕਲਜੁਗ ਅੰਤਮ ਪਰਗਟ ਕਰ ਜੋਤੀ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਇੰਦਾ। ਨਵ ਨੌਂ ਚਾਰ ਸੁਹਾਏ ਬੰਕ, ਬੰਕ ਦਵਾਰੀ ਫੇਰਾ ਪਾਈਆ। ਜਿਸ ਦੀ ਓਟ ਰੱਖਦੇ ਗਏ ਅੰਤ, ਗੁਰ ਅਵਤਾਰ ਧਿਆਨ ਲਗਾਈਆ। ਜਿਸ ਨੂੰ ਪਾਰਬ੍ਰਹਮ ਕਹਿੰਦੇ ਸ੍ਰੀ ਭਗਵੰਤ, ਪਤਿਪਰਮੇਸ਼ਵਰ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਖੇਲ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਚੌਕੜੀ ਕਾਰ ਕਮਾਈਆ। ਜਿਸ ਦਾ ਦੋ ਜਹਾਨ ਵਿਸ਼ਨ ਬ੍ਰਹਮਾ ਸ਼ਿਵ ਗਾਇਣ ਨਾਮ ਮੰਤ, ਕਰੋੜ ਤੇਤੀਸਾ ਬੈਠਾ ਧਿਆਨ ਲਗਾਈਆ। ਜਿਸ ਨੂੰ ਲੱਖ ਚੁਰਾਸੀ ਨਰ ਨਰਾਇਣ ਕਹਿੰਦੇ ਕੰਤ, ਸੋ ਸਾਹਿਬ ਸਤਿਗੁਰ ਆਪਣਾ ਫੇਰਾ ਪਾਈਆ। ਜਿਸ ਦਾ ਨਾਮ ਨਿਧਾਨ ਸਦਾ ਬਸੰਤ, ਉਤਰ ਕਦੇ ਨਾ ਜਾਈਆ। ਜੋ ਦੀਨ ਦਿਆਲ ਬੋਧ ਅਗਾਧਾ ਇਕੋ ਪੰਡਤ, ਬ੍ਰਹਿਮੰਡ ਖੰਡ ਕਰੇ ਪੜ੍ਹਾਈਆ । ਜਿਸ ਦਾ ਵਾਸਾ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਸਮਾਈਆ। ਸੋ ਦੀਨ ਦਿਆਲ ਕਲਜੁਗ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਨੌਂ ਚਾਰ ਲੇਖੇ ਲਾਈਆ। ਨਵ ਨੌਂ ਚਾਰ ਲੇਖੇ ਲਾਏ, ਲੇਖਾ ਆਪਣੇ ਹੱਥ ਰਖਾਈਆ। ਕਲ ਕਲਕੀ ਹਰਿ ਫੇਰਾ ਪਾਏ, ਨਿਹਕਲੰਕ ਵੱਜੇ ਵਧਾਈਆ। ਸਾਚੀ ਕਰਨੀ ਆਪ ਕਮਾਏ, ਕਰਨਹਾਰ ਆਪ ਅਖਵਾਈਆ। ਭਗਤ ਭਗਵੰਤ ਲਏ ਜਗਾਏ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਇਕ ਸੁਹਾਏ, ਗ੍ਰਹਿ ਬੰਕ ਮਿਲੇ ਵਡਿਆਈਆ। ਦੀਆ ਬਾਤੀ ਇਕ ਟਿਕਾਏ ,ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਕੀ ਜਾਮ ਪਿਆਏ, ਅੰਮ੍ਰਿਤ ਰਸ ਇਕ ਚਖਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਬਾਕੀ ਝੋਲੀ ਪਾਏ, ਦੇਵਣਹਾਰ ਆਪ ਪ੍ਰਭ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਪੰਧ ਮੁਕਾਈਆ। ਨਵ ਨੌਂ ਚਾਰ ਮੁਕਾਉਣਾ ਪੰਧ, ਹਰਿ ਪਾਂਧੀ ਫੇਰਾ ਪਾਇੰਦਾ। ਕੂੜੀ ਕਿਰਿਆ ਮੇਟਣਾ ਗੰਦ, ਮਾਇਆ ਮਮਤਾ ਮੋਹ ਮਿਟਾਇੰਦਾ । ਸਤਿ ਸਤਿਵਾਦੀ ਇਕ ਚੜਾਉਣਾ ਚੰਦ, ਸਤਿਜੁਗ ਸਾਚਾ ਨੂਰ ਚਮਕਾਇੰਦਾ। ਆਤਮ ਪਰਮਾਤਮ ਢੋਲਾ ਗਾਉਣਾ ਛੰਦ, ਸੋਹੰ ਇਕੋ ਰਾਗ ਅਲਾਇੰਦਾ। ਬੰਦੀਖ਼ਾਨਾ ਤੋੜੇ ਲੱਖ ਚੁਰਾਸੀ ਫੰਦ, ਆਵਣ ਜਾਵਣ ਗੇੜ ਕਟਾਇੰਦਾ। ਕਰੇ ਪਰਕਾਸ਼ ਅੰਧੇਰੇ ਅੰਧ, ਆਪ ਆਪਣੀ ਬੂਝ ਬੁਝਾਇੰਦਾ। ਜਨਮ ਕਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕੋ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਕਰੇ ਗੋਬਿੰਦ, ਗੋਬਿੰਦ ਆਪਣਾ ਰੰਗ ਰੰਗਾਈਆ। ਮਾਣਸ ਜਨਮ ਮੇਟੇ ਚਿੰਦ, ਜਿਸ ਜਨ ਆਪਣਾ ਦਰਸ ਕਰਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸਰ ਸਰੋਵਰ ਇਕ ਬਣਾਈਆ। ਦੀਨ ਦਿਆਲ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਨਾਮ ਝੋਲੀ ਪਾਈਆ। ਭਾਗ ਲਗਾਏ ਜੀਉ ਪਿੰਡ, ਪੰਜ ਤਤ ਮਿਲੇ ਵਡਿਅਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਨਵ ਨੌ ਚਾਰ ਚੁੱਕੇ ਲਹਿਣਾ, ਲੋਕਮਾਤ ਅੰਤ ਰਹਿਣ ਨਾ ਪਾਈਆ । ਜਨ ਭਗਤ ਬਸਤਰ ਭੂਸ਼ਨ ਸੁਹਾਏ ਤਨ ਨਾਮ ਗਹਿਣਾ, ਰੰਗ ਇਕੋ ਇਕ ਰੰਗਾਈਆ। ਨੇਤਰ
ਨਿਜ ਨੈਣ ਦਰਸ ਕਰਾਏ ਸਾਚੇ ਨੈਣਾਂ, ਦੋਏ ਲੋਚਣ ਬੰਦ ਵਖਾਈਆ । ਮਹੱਲ ਅਟੱਲ ਉਚ ਮਨਾਰ ਗੁਰਮੁਖ ਬਹਿਣਾ, ਸਚਖੰਡ ਦੁਆਰ ਵੱਜੇ ਵਧਾਈਆ। ਨਾਤਾ ਤੁੱਟੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ, ਨਾਰ ਕੰਤ ਸਗਲਾ ਸੰਗ ਨਾ ਕੋਇ ਬਣਾਈਆ। ਲੱਖ ਚੁਰਾਸੀ ਜੀਵ ਜੰਤ ਲਾੜੀ ਮੌਤ ਖਾਏ ਡਾਇਣਾ, ਜੋ ਘੜਿਆ ਸੋ ਅੰਤਮ ਭੰਨ ਵਖਾਈਆ। ਭਗਤ ਭਗਵਾਨ ਦੋ ਜਹਾਨ ਆਦਿ ਜੁਗਾਦਿ ਜੁਗਾ ਜੁਗੰਤਰ ਨਿਤ ਨਵਿਤ ਸਦਾ ਰਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਗੁਰ ਗੁਰ ਇਕ ਦੂਜੇ ਦਾ ਮੰਨਣ ਕਹਿਣਾ, ਮੰਨ ਮੰਨ ਸ਼ੁਕਰ ਮਨਾਈਆ। ਸਭ ਨੇ ਭਾਣਾ ਹਰਿ ਦਾ ਸਹਿਣਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠਣ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਨਵ ਨੌਂ ਚਾਰ ਨੇਤਰ ਰੋਵੇ, ਨੈਣਾਂ ਨੀਰ ਵਹਾਈਆ। ਦੁਰਮਤ ਮੈਲ ਨਾ ਕੋਈ ਧੋਵੇ, ਚਾਰੋ ਕੁੰਟ ਭੱਜੇ ਵਾਹੋ ਦਾਹੀਆ। ਕਲਜੁਗ ਮਿਲੇ ਨਾ ਕੋਈ ਢੋਏ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਮੂਰਖ ਮੂੜ੍ਹ ਗੂੜ੍ਹੀ ਨੀਂਦ ਸੋਏ, ਗ਼ਫ਼ਲਤ ਵਿਚ ਸੁੱਤੀ ਲੋਕਾਈਆ। ਨਾ ਜੀਉਂਦੇ ਨਾ ਦਿਸਣ ਮੋਏ, ਮਰਨ ਜੀਵਣ ਸਮਝ ਕਿਸੇ ਨਾ ਆਈਆ। ਮਾਣਸ ਜਨਮ ਬੈਠੇ ਖੋਏ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਆਪਣੀ ਕਲ ਧਰਾਈਆ। ਨਵ ਨੌਂ ਚਾਰ ਮਾਰੇ ਧਾਹ, ਕੂਕ ਕੂਕ ਸੁਣਾਈਆ। ਚਾਰੋ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਸਤਿਗੁਰ ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਮਿਲੇ ਨਾ ਕੋਈ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਧਰਨੀ ਧਰਤ ਧਵਲ ਰੋਵੇ ਉਭੇ ਸਾਹ, ਸਿਸਕੀਆਂ ਲੈ ਲੈ ਵਕਤ ਲੰਘਾਈਆ। ਮੇਰਾ ਨਜ਼ਰ ਨਾ ਆਏ ਸ਼ਹਿਨਸ਼ਾਹ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਨੌਂ ਚਾਰ ਦਏ ਵਡਿਆਈਆ। ਨਵ ਨੌਂ ਚਾਰ ਵੇਖੇ ਅੰਤ, ਜਨ ਭਗਤ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਜਿਸ ਮਿਲਿਆ ਕੰਤ, ਸੋ ਗੁਰਮੁਖ ਸੋਭਾ ਪਾਇੰਦਾ। ਇਕੋ ਨਾਮ ਧਿਆਏ ਮਣੀਆ ਮੰਤ, ਸੋਹੰ ਰਾਗ ਅਲਾਇੰਦਾ। ਮਿਲੇ ਵਡਿਆਈ ਵਿਚੋ ਜੀਵ ਜੰਤ, ਲੱਖ ਚੁਰਾਸੀ ਮੋਹ ਤੁੜਾਇੰਦਾ। ਪੁਰਖ ਅਬਿਨਾਸ਼ੀ ਮਿਲਾਏ ਆਪਣੀ ਸੰਗਤ, ਹਰਿ ਸੰਗਤ ਆਪਣਾ ਰੂਪ ਵਖਾਇੰਦਾ। ਲੇਖਾ ਚੁੱਕੇ ਭੁੱਖ ਨੰਗਤ, ਨਾਮ ਨਿਧਾਨ ਝੋਲੀ ਪਾਇੰਦਾ। ਸੰਤ ਸੁਹੇਲਾ ਦੂਜੇ ਦਰ ਨਾ ਜਾਏ ਮੰਗਤ, ਭਿਖਾਰੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖ਼ੁਸ਼ੀ ਵਖਾਇੰਦਾ। ਹਰਿਜਨ ਸਾਚੇ ਗੌਂਦੇ ਗੀਤ, ਪ੍ਰਭ ਚਰਨ ਧਿਆਨ ਲਗਾਈਆ। ਨਵ ਨੌਂ ਚਾਰ ਦੀ ਅੰਤਮ ਰੀਤ, ਸ੍ਰੀ ਭਗਵਾਨ ਵੇਖ ਵਖਾਈਆ। ਸੰਤ ਸਾਜਣ ਮਿਲਿਆ ਮੀਤ, ਮਿੱਤਰ ਪਿਆਰਾ ਫੇਰਾ ਪਾਈਆ। ਘਰ ਘਰ ਅੰਦਰ ਵੇਖੇ ਨੀਤ, ਨੀਤੀਵਾਨ ਦਇਆ ਕਮਾਈਆ। ਕਰੇ ਖੇਲ ਆਪ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਹਰਿਜਨ ਕਾਇਆ ਠਾਂਡੀ ਸੀਤ, ਅੰਮ੍ਰਿਤ ਧਾਰ ਮੇਘ ਬਰਸਾਈਆ। ਆਤਮ ਪਰਮਾਤਮ ਜਣਾਏ ਸਚ ਪ੍ਰੀਤ, ਪ੍ਰੀਤਮ ਇਕੋ ਨਜ਼ਰੀ ਆਈਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਰੰਗ ਵਖਾਈਆ। ਨਵ ਨੌਂ ਚਾਰ ਗੀਤ ਗੋਬਿੰਦ ਗੌਂਦੇ ਜਨ ਭਗਤ, ਸ੍ਰੀ ਭਗਵਾਨ ਧਿਆਨ ਲਗਾਈਆ। ਨਾਤਾ ਤੋੜ ਕੂੜਾ ਜਗਤ, ਜਗਜੀਵਣ ਦਾਤਾ ਰਹੇ ਮਨਾਈਆ। ਜਿਸ ਗ੍ਰਹਿ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ
ਕੋਇ ਸਤਾਈਆ। ਅੱਠੇ ਪਹਿਰ ਆਤਮ ਪਰਮਾਤਮ ਦਰਸ, ਨਿਜ ਨੇਤਰ ਨਜ਼ਰੀ ਆਈਆ। ਜਨਮ ਜਨਮ ਦੀ ਮੇਟੇ ਹਰਸ, ਕਰਮ ਕਰਮ ਦਾ ਰੋਗ ਗਵਾਈਆ। ਅੰਮ੍ਰਿਤ ਮੇਘ ਇਕੋ ਬਰਸ, ਮੁਖ ਸੀਤਲ ਧਾਰ ਵਹਾਈਆ । ਲੱਖ ਚੁਰਾਸੀ ਰਹੀ ਭਟਕ, ਸਤਿਗੁਰ ਨਜ਼ਰ ਕਿਸੇ ਨਾ ਆਈਆ। ਜਗਤ ਵਿਕਾਰੇ ਰਹੀ ਲਟਕ, ਸਾਚਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖ਼ੁਸ਼ੀ ਮਨਾਈਆ। ਹਰਿਜਨ ਸਾਚੇ ਖ਼ੁਸ਼ੀ ਮਨੌਂਦੇ, ਇਕ ਧਿਆਨ ਲਗਾਈਆ। ਪਰਮ ਪੁਰਖ ਦਾ ਢੋਲਾ ਗੌਂਦੇ, ਗੋਬਿੰਦ ਮੇਲਾ ਸਹਿਜ ਸੁਭਾਈਆ। ਪਿਛਲਾ ਦੁੱਖ ਸਰਬ ਭੁਲੌਂਦੇ, ਭੁੱਲੀ ਜਗਤ ਲੋਕਾਈਆ। ਸਚਖੰਡ ਦਾ ਰਾਹ ਤਕੌਂਦੇ, ਪ੍ਰਭ ਮਿਲੇ ਬੇਪਰਵਾਹੀਆ। ਬੀਸ ਬੀਸਾ ਵੇਖ ਵਖੌਂਦੇ, ਗ੍ਰਹਿ ਮੰਦਰ ਵੱਜੇ ਵਧਾਈਆ। ਨਿਜ ਨੇਤਰ ਸਾਚੇ ਦਰਸ਼ਨ ਪੌਂਦੇ, ਦੀਦ ਈਦ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਨਾਮ ਦਾਨ, ਨਿਧਾਨ ਆਪਣੇ ਰੰਗ ਰੰਗਾਈਆ।
੨੭ ਹਾੜ ੨੦੨੦ ਬਿਕ੍ਰਮੀ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਸੋਢੀਆਂ
ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹਰਿ ਦੇਵਣਹਾਰ ਵਡਿਆਈਆ। ਹਰਿ ਪੁਰਖ ਨਿਰੰਜਣ ਸਾਚਾ ਦਾਨ, ਦਾਤਾ ਦਾਨੀ ਆਪ ਵਰਤਾਈਆ। ਏਕੰਕਾਰ ਕਰ ਪਰਵਾਨ, ਪ੍ਰਭ ਮਿਹਰ ਨਜ਼ਰ ਉਠਾਈਆ। ਆਦਿ ਨਿਰੰਜਣ ਚਤਰ ਸੁਜਾਨ, ਸਤਿ ਸਤਿਵਾਦੀ ਬੂਝ ਬੁਝਾਈਆ। ਅਬਿਨਾਸ਼ੀ ਕਰਤਾ ਦੇਵੇ ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਖੋਲ੍ਹ ਦੁਕਾਨ, ਸਚਖੰਡ ਨਿਵਾਸੀ ਸਾਚਾ ਹੱਟ ਚਲਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਮਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਸਚਖੰਡ ਨਿਵਾਸੀ ਸ਼ਾਹ ਸੁਲਤਾਨ, ਨਿਰਗੁਣ ਦਾਤਾ ਫੇਰਾ ਪਾਈਆ। ਧੁਰ ਸੰਦੇਸਾ ਹੁਕਮਰਾਨ, ਭੂਪਤ ਭੂਪ ਆਪ ਪਰਗਟਾਈਆ। ਲੇਖਾ ਜਾਣ ਜੀਵ ਜਹਾਨ, ਲੱਖ ਚੁਰਾਸੀ ਰਿਹਾ ਜਣਾਈਆ। ਚਾਰ ਵਰਨ ਕਰੋ ਧਿਆਨ, ਧੁਰ ਦੀ ਧਾਰ ਆਪ ਸਮਝਾਈਆ। ਅਠਾਰਾਂ ਬਰਨ ਸੁਣੋ ਲਾ ਕਰ ਕਾਨ, ਅਨਾਦ ਅਨਾਦੀ ਨਾਦ ਵਜਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗਏ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਕਰਦੇ ਰਹੇ ਆਣ, ਨਿਰਗੁਣ ਸਰਗੁਣ ਰੰਗ ਰੰਗਾਈਆ। ਸੋਹਲਾ ਢੋਲਾ ਗੌਂਦੇ ਰਹੇ ਗਾਣ, ਗੀਤ ਗੋਬਿੰਦ ਜਣਾਈਆ। ਦੀਨ ਮਜ਼੍ਹਬ ਵੰਡਾਂ ਵੰਡਦੇ ਰਹੇ ਮਹਾਨ, ਜ਼ਾਤ ਪਾਤ ਗੰਢ ਪਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਲੇਖਾ ਲਿਖਦੇ ਰਹੇ ਅੰਜੀਲ ਕੁਰਾਨ, ਬਣ ਬਣ ਕਾਤਬ ਕਲਮ ਛਾਹੀਆ। ਖਾਣੀ ਬਾਣੀ ਦੱਸਦੇ ਰਹੇ ਨਿਸ਼ਾਨ, ਨਿਸ਼ਾਨਾ ਦੋ ਜਹਾਨ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਸਾਹਿਬ ਸੁਲਤਾਨਾ, ਹਰਿ ਸੱਜਣ ਆਪ ਜਣਾਇੰਦਾ। ਜੁਗ ਚੌਕੜੀ ਖੇਲ ਮਹਾਨਾ, ਹਰਿ ਕਰਤਾ ਆਪ ਕਰਾਇੰਦਾ। ਲੇਖਾ ਜਾਣ ਦੋ ਜਹਾਨਾਂ, ਦੋਏ ਦੋਏ ਆਪਣੇ ਰੰਗ ਵਖਾਇੰਦਾ। ਨਿਰਗੁਣ ਸਰਗੁਣ ਪਹਿਰ ਬਾਣਾ, ਚੋਲਾ ਪੰਜ ਤਤ ਕਾਇਆ ਹੰਡਾਇੰਦਾ। ਧੁਰ ਸੰਦੇਸਾ ਸ਼ਬਦ ਗਿਆਨਾ, ਬੋਧ ਅਗਾਧਾ ਆਪ ਸੁਣਾਇੰਦਾ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹੋ ਪਰਧਾਨਾ, ਗੁਰ ਗੁਰ ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ। ਸਾਚੀ ਖੇਲ ਹਰਿ ਕਰਤਾਰ, ਹਰਿ ਕਰਤਾ ਆਪ ਜਣਾਈਆ। ਵੇਖਣਹਾਰਾ ਧਾਮ ਨਿਆਰ, ਸਚਖੰਡ ਨਿਵਾਸੀ ਬੇਪਰਵਾਹੀਆ। ਥਿਰ ਘਰ ਖੋਲ੍ਹਣਹਾਰ ਕਿਵਾੜ, ਸ਼ਬਦੀ ਨਾਦ ਧੁੰਨ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਤ੍ਰੈਗੁਣ ਭਰਨਹਾਰ ਭੰਡਾਰ, ਪੰਜ ਤਤ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਕਰ ਪਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਰਚ ਭਗਵਾਨ, ਸੋ ਸਾਹਿਬ ਵੇਖ ਵਖਾਇੰਦਾ। ਜੁਗ ਚੌਕੜੀ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਹੋ ਜਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਪਰਮ ਪੁਰਖ ਪ੍ਰਭ ਭੇਵ ਮਿਟਾਇੰਦਾ। ਨਿਤ ਨਵਿਤ ਬਣ ਬਣ ਕਾਹਨ, ਸਾਚੀ ਬੰਸਰੀ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਇੰਦਾ। ਜੁਗ ਚੌਕੜੀ ਹੋ ਹੋ ਵੱਖ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਲੱਖ ਚੁਰਾਸੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਤਮ ਪਰਮਾਤਮ ਸ਼ਬਦ ਡੋਰੀ ਪਾਏ ਨੱਥ, ਚਾਰੋ ਕੁੰਟ ਆਪ ਭਵਾਇੰਦਾ। ਵਸਤ ਅਮੋਲਕ ਕਾਇਆ ਗੋਲਕ ਇਕੋ ਘੱਤ, ਜੀਵ ਜੰਤ ਸਰਬ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਸਾਚੀ ਮੱਤ, ਗੁਰਮਤ ਇਕ ਦ੍ਰਿੜਾਇੰਦਾ। ਕਾਇਆ ਚੋਲੀ ਰੰਗੇ ਸਾਚੀ ਰੱਤ, ਰੱਤੀ ਰੱਤ ਵੇਖ ਵਖਾਇੰਦਾ। ਸਰਬ ਜੀਆਂ ਪ੍ਰਭ ਜਾਨਣਹਾਰਾ ਮਿਤ ਗਤ, ਘਰ ਘਰ ਆਪਣਾ ਭੇਵ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਚਾਰ ਜੁਗ ਚਾਰ ਵਰਨ ਜਾਪ, ਚਾਰੋ ਕੁੰਟ ਕੁੰਟ ਸਮਝਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਗੁਰ ਅਵਤਾਰ ਰੂਪ ਧਰਾਈਆ । ਲੇਖਾ ਜਾਣ ਤ੍ਰਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਸ਼ਬਦ ਅਗੰਮ ਮਾਰ ਅਵਾਜ਼, ਆਤਮ ਪਰਮਾਤਮ ਆਪ ਜਗਾਈਆ। ਧੁਰ ਦੀ ਧਾਰ ਖੋਲ੍ਹੇ ਰਾਜ਼, ਰਾਜ਼ਕ ਰਹੀਮ ਫੇਰਾ ਪਾਈਆ। ਨਿਤ ਨਵਿਤ ਰਚ ਰਚ ਕਾਜ, ਕਰਤਾ ਪੁਰਖ ਵੇਖ ਵਖਾਈਆ। ਜੁਗ ਚੌਕੜੀ ਬਣਾਵਣਹਾਰ ਸਮਾਜ, ਜਗਤ ਬੰਧਨ ਬੰਧ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਦਰਸਾਈਆ। ਸਾਚਾ ਲੇਖਾ ਦੱਸੇ ਹਾਲ, ਸ੍ਰੀ ਭਗਵਾਨ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਖਾਏ ਕਾਲ, ਬਚਿਆ ਕੋਇ ਰਹਿਣ ਨਾ ਪਾਇੰਦਾ। ਧੁਰਦਰਗਾਹੀ ਬੇਪਰਵਾਹੀ ਸ਼ਬਦੀ ਧਾਰ ਬਣੇ ਦਲਾਲ, ਨਿਤ ਨਵਿਤ ਆਪਣੀ ਸੇਵ ਕਮਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਭਾਲ, ਲੱਖ ਚੁਰਾਸੀ ਵਿਚੋ ਖੋਜ ਖੁਜਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਸਾਹਿਬ ਸਾਚਾ ਸੰਗ ਨਿਭਾਇੰਦਾ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼੍ਰਿਸ਼ਟ ਸਬਾਈ ਆਪ ਉਠਾਇੰਦਾ। ਸ਼੍ਰਿਸ਼ਟ ਸਬਾਈ ਉਠ ਉਠ ਜਾਗ, ਸੋ ਸਾਹਿਬ ਆਪ ਜਗਾਈਆ। ਜਨ ਭਗਤਾਂ ਦੇਵੇ ਇਕ ਵੈਰਾਗ, ਵੈਰਾਗੀ ਧਾਰ ਵਖਾਈਆ। ਸ਼ਬਦ ਅਗੰਮ ਵਜਾਏ ਨਾਦ, ਅਨਾਦੀ ਧੁਨ ਸ਼ਨਵਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਅਜੱਪਾ ਜਾਪ ਜਪਾਈਆ। ਜਿਸ ਨੇ ਰਚਨਾ ਰਚੀ ਆਦਿ,
ਸੋ ਅੰਤਮ ਵੇਖਣ ਆਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਯਾਦ, ਦੋਏ ਜੋੜ ਬੈਠਣ ਸੀਸ ਝੁਕਾਈਆ। ਸੋ ਪੁਰਖ ਅਗੰਮ ਸੁਣਨਹਾਰ ਫ਼ਰਿਆਦ, ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸੁਣੋ ਮੀਤ, ਸੋ ਸਾਹਿਬ ਆਪ ਜਣਾਇੰਦਾ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗਾਓ ਇਕੋ ਗੀਤ, ਚਾਰ ਵਰਨ ਆਪ ਪੜ੍ਹਾਇੰਦਾ। ਸਤਿਜੁਗ ਜਣਾਏ ਸਾਚੀ ਰੀਤ, ਰੀਤੀਵਾਨ ਫੇਰਾ ਪਾਇੰਦਾ। ਘਰ ਮੰਦਰ ਠਾਕਰ ਦੁਆਰਾ ਨਜ਼ਰ ਆਏ ਮਸੀਤ, ਹੁਜਰਾ ਇਕੋ ਇਕ ਵਡਿਆਇੰਦਾ। ਪਰਮ ਪੁਰਖ ਪ੍ਰਭ ਬੈਠਾ ਰਹੇ ਅਤੀਤ, ਤ੍ਰੈਭਵਨ ਧਨੀ ਆਪਣਾ ਆਸਣ ਲਾਇੰਦਾ। ਆਤਮ ਪਰਮਾਤਮ ਜਣਾਏ ਸਚ ਪ੍ਰੀਤ, ਨਾਤਾ ਬਿਧਾਤਾ ਇਕ ਵਖਾਇੰਦਾ। ਲਹਿਣਾ ਦੇਣਾ ਚੁੱਕੇ ਹਸਤ ਕੀਟ, ਊਚ ਨੀਚ ਰਾਉ ਰੰਕ ਵੰਡ ਨਾ ਕੋਇ ਨਾ ਵੰਡਾਇੰਦਾ । ਸਚ ਦੁਆਰੇ ਮਾਂਗੋ ਭੀਖ, ਦੂਜਾ ਦਰ ਨਜ਼ਰ ਕੋਇ ਨਾ ਆਇੰਦਾ। ਮਾਣਸ ਜਨਮ ਲਓ ਜੀਤ, ਜੀਵਣ ਜੁਗਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਚਾਰ ਵਰਨ ਕਰੋ ਖਿਆਲ, ਹਰਿ ਕਰਤਾ ਆਪ ਜਣਾਈਆ। ਅਠਾਰਾਂ ਬਰਨ ਲੱਭੋ ਦਲਾਲ, ਹਰਿ ਸਤਿਗੁਰ ਬੇਪਰਵਾਹੀਆ। ਲੱਖ ਚੁਰਾਸੀ ਸਿਰ ਤੇ ਕੂਕੇ ਕਾਲ, ਚਾਰੋ ਕੁੰਟ ਡੰਕ ਵਜਾਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਧੀਰਜ ਧੀਰ ਨਾ ਧਰਾਈਆ । ਪਰਮ ਪੁਰਖ ਪਰਮਾਤਮ ਕਾਇਆ ਮੰਦਰ ਅੰਦਰ ਲਓ ਭਾਲ, ਬਾਹਰ ਖੋਜਿਆਂ ਹੱਥ ਕਿਸੇ ਨਾ ਆਈਆ। ਫਲ ਲਗਾਵੋ ਕਾਇਆ ਡਾਲ, ਅੰਮ੍ਰਿਤ ਰਸ ਇਕ ਭਰਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਕੂੜੀ ਕਿਰਿਆ ਮੇਟ ਮਿਟਾਈਆ। ਭਾਗ ਲੱਗੇ ਕਾਇਆ ਮਾਟੀ ਖਾਲ, ਘਰ ਵਿਚ ਘਰ ਹੋਏ ਰੁਸ਼ਨਾਈਆ। ਅੰਮ੍ਰਿਤ ਆਤਮ ਲਉ ਉਛਾਲ, ਸਰ ਸਰੋਵਰ ਇਕੋ ਨਜ਼ਰੀ ਆਈਆ। ਸਚ ਧਰਮ ਦੀ ਘਾਲਨਾ ਲਓ ਘਾਲ, ਜਨਮ ਕਰਮ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ। ਚਾਰ ਵਰਨ ਸੁਣੋ ਸੰਦੇਸਾ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਪਰਮ ਪੁਰਖ ਪ੍ਰਭ ਇਕ ਨਰੇਸ਼ਾ, ਨਰ ਨਰਾਇਣ ਵੇਸ ਵਟਾਇੰਦਾ। ਕਲਜੁਗ ਅੰਤਮ ਧਾਰੇ ਭੇਖਾ, ਕਲ ਕਲਕੀ ਫੇਰਾ ਪਾਇੰਦਾ। ਪੂਰਬ ਜਨਮ ਜਣਾਏ ਲੇਖਾ, ਲਹਿਣੇਦਾਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਚਾਰ ਵਰਨ ਜਾਓ ਉਠ, ਹਰਿ ਸੋਵਤ ਜਾਗਤ ਆਪ ਉਠਾਈਆ। ਫਿਰੇ ਦਰੋਹੀ ਚਾਰ ਕੁੰਟ ਚਾਰ ਗੁੱਠ, ਦਹਿ ਦਿਸ਼ਾ ਪਏ ਦੁਹਾਈਆ। ਧੁਰਦਰਗਾਹੋ ਜੋ ਗਏ ਰੁੱਠ, ਕਲਜੁਗ ਬੈਠੇ ਮੁਖ ਭਵਾਈਆ। ਤਿਨ੍ਹਾਂ ਵੇਖਣਹਾਰ ਅਬਿਨਾਸ਼ੀ ਅਚੁਤ, ਸ੍ਰੀ ਭਗਵਾਨ ਘਟ ਘਟ ਰਿਹਾ ਸਮਾਈਆ। ਸੁਹਾਵਣਹਾਰਾ ਸਾਚੀ ਰੁੱਤ, ਕਾਇਆ ਰੁਤੜੀ ਆਪ ਮਹਿਕਾਈਆ। ਹਰਿਜਨ ਹਰਿਭਗਤ ਇਕ ਦੂਜੇ ਤੋ ਲਓ ਪੁੱਛ, ਕਵਣ ਦੁਆਰੇ ਮਿਲੇ ਬੇਪਰਵਾਈਆ। ਦੇਵਣਹਾਰ ਨਾਮ ਅਤੁੱਟ, ਸਚ ਭੰਡਾਰ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਚਾਰ ਵਰਨ ਮੰਗੋ ਦਾਤ, ਹਰਿ ਦਾਤਾ ਦਾਨੀ ਦਇਆ ਕਮਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਊਚ ਨੀਚ ਬਣਾਏ ਇਕੋ ਜਮਾਤ, ਦੂਜੀ ਪੱਟੀ ਨਾ ਕੋਇ ਪੜ੍ਹਾਇੰਦਾ। ਪੁਰਖ ਅਕਾਲ ਸੱਚਾ ਨਾਤ, ਨਾਤਾ ਆਪਣੇ ਨਾਲ ਮਿਲਾਇੰਦਾ। ਰਾਏ ਧਰਮ ਨਾ ਵੇਖੇ ਖਾਤ, ਚਿਤਰਗੁਪਤ ਨਾ ਲੇਖ ਜਣਾਇੰਦਾ। ਪੂਰਬ ਜਨਮਾਂ ਪੂਰਾ
ਕਰੇ ਘਾਟ, ਜੋ ਜਨ ਸਰਨਾਈ ਆਇੰਦਾ। ਪਿਛਲੀ ਅਗਲੀ ਮੇਟੇ ਵਾਟ, ਫੜ ਬਾਂਹੋ ਗੋਦ ਬਹਾਇੰਦਾ। ਪਾਰਬ੍ਰਹਮ ਬ੍ਰਹਮ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਦਇਆ ਕਮਾਇੰਦਾ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਵਰਨ ਗੋਤ ਕਰਮ ਕਾਂਡ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਪੂਰੀ ਕਰੇ ਆਸ, ਕੂੜੀ ਤ੍ਰਿਸਨਾ ਮੇਟ ਮਿਟਾਇੰਦਾ। ਲੇਖੇ ਲਾਏ ਪਵਣ ਸਵਾਸ, ਪਵਣ ਪਵਣਾ ਵੇਖ ਵਖਾਇੰਦਾ। ਲਹਿਣਾ ਦੇਣਾ ਮੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹਿੰਦਾ। ਆਪ ਉਤਾਰੇ ਆਪਣੇ ਘਾਟ, ਸਾਚਾ ਪਤਣ ਇਕ ਵਖਾਇੰਦਾ। ਜਿਸ ਦੁਆਰੇ ਵਸੇ ਪੁਰਖ ਸਮਰਾਥ, ਸੋ ਦਵਾਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਚਾਰ ਵਰਨ ਸੁਣੋ ਕੰਨ ਲਾ, ਹਰਿ ਕਰਤਾ ਆਪ ਜਣਾਈਆ। ਕਲਜੁਗ ਆਇਆ ਅੰਤਮ ਬੇਪਰਵਾਹ, ਬੇਪਰਵਾਹੀ ਖੇਲ ਕਰਾਈਆ। ਕਲਜੁਗ ਕੂੜੀ ਕਿਰਿਆ ਡੇਰਾ ਦੇਵੇ ਢਾਹ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਮਾਰਗ ਦਏ ਵਖਾ, ਸਚ ਸੁਚ ਇਕ ਵਰਤਾਈਆ। ਰਾਉ ਰੰਕ ਏਕਾ ਰੰਗ ਦਏ ਰੰਗਾ, ਸ਼ਾਹ ਪਾਤਸ਼ਾਹ ਸੀਸ ਤਾਜ ਨਾ ਕੋਇ ਟਿਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਲਏ ਉਠਾ, ਭਾਖਿਆ ਦੇਵੇ ਥਾਉਂ ਥਾਈਂਆ। ਜਨਮ ਕਰਮ ਦੇ ਵਿਛੜੇ ਲਏ ਮਿਲਾ, ਧੁਰ ਸੰਜੋਗੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਇਕੋ ਰਾਹ ਵਖਾਈਆ। ਚਾਰ ਵਰਨ ਨੇਤਰ ਖੋਲ੍ਹ, ਪ੍ਰਭ ਇਕੋ ਅੱਖ ਖੁਲ੍ਹਾਇੰਦਾ। ਸ੍ਰੀ ਭਗਵਾਨ ਤੋਲਣ ਆਇਆ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਲਏ ਵਰੋਲ, ਨਾਮ ਮਧਾਣਾ ਇਕੋ ਪਾਇੰਦਾ। ਭਗਤ ਭਗਵਾਨ ਰੱਖੇ ਅਡੋਲ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਵਸਤ ਦੇਵੇ ਅਨਮੋਲ, ਸੋਹੰ ਦਾਤ ਝੋਲੀ ਪਾਇੰਦਾ। ਬਜਰ ਕਪਾਟੀ ਕੁੰਡਾ ਖੋਲ੍ਹ, ਘਰ ਘਰ ਵਿਚ ਆਪ ਵਖਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਰੰਗ ਰੰਗਾਇੰਦਾ। ਪੂਰਾ ਕਰੇ ਕੀਤਾ ਕੌਲ, ਕਰਨੀ ਕਰਤਾ ਆਪ ਕਮਾਇੰਦਾ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਵਖਾਇੰਦਾ। ਚਾਰ ਵਰਨ ਵੇਖ ਦੁਆਰ, ਧੁਰ ਦਰਬਾਰੀ ਆਪ ਜਣਾਈਆ । ਜਿਸ ਗ੍ਰਹਿ ਵਸੇ ਆਪ ਕਰਤਾਰ, ਸੋ ਮੰਦਰ ਮਿਲੇ ਵਡਿਆਈਆ। ਤਿਸ ਮੰਦਰ ਹੋਏ ਉਜਿਆਰ, ਦੀਆ ਬਾਤੀ ਕਮਲਾਪਾਤੀ ਇਕੋ ਜੋਤ ਨੂਰ ਰੁਸ਼ਨਾਈਆ। ਸਾਚੀ ਸਖ਼ੀਆਂ ਮੰਗਲਚਾਰ, ਢੋਲਾ ਗਾਏ ਆਪ ਨਿਰੰਕਾਰ, ਗੀਤ ਗੋਬਿੰਦ ਇਕ ਸੁਣਾਈਆ। ਵੱਜਦੀ ਰਹੇ ਨਾਮ ਸਿਤਾਰ, ਸੁਣੇ ਸੁਣਾਵੇ ਸੁਣਨੇਹਾਰ, ਦੂਜਾ ਨਜ਼ਰ ਕੋਇ ਨਾ ਆਈਆ। ਵੇਖਣਹਾਰ ਗੁਰ ਅਵਤਾਰ, ਪੀਰ ਪੈਗ਼ੰਬਰ ਦੇ ਆਧਾਰ, ਮਿਹਰ ਨਜ਼ਰ ਆਪ ਉਠਾਈਆ। ਜੁਗ ਚੌਕੜੀ ਬੀਤੇ ਚਾਰ, ਨਵ ਨੌਂ ਚਾਰ ਗਿਆ ਹਾਰ, ਲੱਖ ਚੁਰਾਸੀ ਕਰੇ ਪੁਕਾਰ, ਅੰਤਰ ਰੋਵੇ ਮਾਰੇ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਪਾਏ ਪਾਰਬ੍ਰਹਮ, ਬ੍ਰਹਮ ਨਾਤਾ ਲਏ ਜੁੜਾਈਆ। ਨਿਹਕਰਮੀ ਜਾਣੇ ਆਪਣਾ ਕਰਮ, ਕਰਮ ਕਾਂਡ ਮੇਟੇ ਥਾਉਂ ਥਾਈਂਆ। ਚਾਰ ਵਰਨ ਵਖਾਏ ਇਕੋ ਧਰਮ, ਧੁਰ ਦੀ ਧਾਰ ਆਪ ਬੰਧਾਈਆ। ਬਖ਼ਸ਼ਣਹਾਰਾ ਸਾਚੀ ਸਰਨ, ਚਰਨ ਕਵਲ ਦਏ ਸਰਨਾਈਆ। ਲਹਿਣਾ ਦੇਣਾ ਚੁਕਾਏ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ। ਗੁਰਮੁਖ
ਵਿਰਲੇ ਸੋਹੰ ਢੋਲਾ ਪੜ੍ਹਨ, ਗੀਤ ਗੋਬਿੰਦ ਇਕ ਸੁਣਾਈਆ। ਸਾਚੇ ਪੌੜੇ ਸਾਚੇ ਮੰਦਰ ਚੜ੍ਹਨ, ਰਾਹ ਵਿਚ ਨਾ ਕੋਇ ਅਟਕਾਈਆ। ਸ੍ਰੀ ਭਗਵਾਨ ਦਰਸ਼ਨ ਕਰਨ, ਜੋਤੀ ਜਾਤਾ ਨਜ਼ਰੀ ਆਈਆ। ਦੋਏ ਜੋੜ ਚਰਨੀ ਪੜਨ, ਮਸਤਕ ਟਿੱਕਾ ਧੂੜੀ ਲਾਈਆ। ਕਲਜੁਗ ਅਗਨ ਵਿਚ ਨਾ ਸੜਨ, ਤ੍ਰੈਗੁਣ ਲੇਖਾ ਮੁੱਕੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਇਕ ਵਖਾਈਆ। ਚਾਰ ਵਰਨ ਮੰਦਰ ਦਏ ਵਖਾਲ, ਘਰ ਸਾਚਾ ਇਕ ਸੁਹਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਈਆ । ਨਾਤਾ ਤੋੜ ਕਾਲ ਮਹਾਂਕਾਲ, ਜਗਤ ਜੰਜਾਲ ਦਏ ਗਵਾਈਆ। ਸੁਣਨਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਲੇਖਾ ਦਏ ਸਮਝਾਈਆ। ਚਾਰ ਵਰਨ ਸਾਚਾ ਲੇਖਾ, ਅਜ਼ਾਤ ਅਜ਼ਾਤੀ ਮੇਟ ਮਿਟਾਇੰਦਾ। ਚੌਥੇ ਜੁਗ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਗੁਣ ਹੋ ਕੇ ਧਾਰੇ ਵੇਸਾ, ਸਰਗੁਣ ਆਪਣਾ ਮੇਲ ਮਿਲਾਇੰਦਾ। ਸੰਬਲ ਵਸੇ ਸਾਚੇ ਦੇਸਾ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਗੁਰ ਗੋਬਿੰਦ ਲੈ ਕੇ ਗਿਆ ਠੇਕਾ, ਅੰਤਮ ਆਪਣਾ ਹੱਕ ਜਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਇਕ ਸੁਹਾਇੰਦਾ। ਸਾਚਾ ਦਰ ਖੋਲ੍ਹ ਦਰਵਾਜ਼ਾ, ਧੁਰਦਰਗਾਹੀ ਦਇਆ ਕਮਾਈਆ। ਕਰੇ ਖੇਲ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਵੇਸ ਧਰਾਈਆ। ਕਲਜੁਗ ਅੰਤਮ ਰਚ ਕੇ ਕਾਜਾ, ਸਤਿਜੁਗ ਸਾਚੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰੇ ਖੇਲ, ਖੇਲਣਹਾਰ ਆਪ ਹੋ ਆਈਆ। ਗੁਰਮੁਖ ਗੁਰਸਿਖ ਸਾਚੇ ਮੇਲ, ਗੁਰਮਤ ਆਪ ਪੜ੍ਹਾਈਆ। ਕਰੇ ਪਰਕਾਸ਼ ਬਿਨ ਬਾਤੀ ਬਿਨ ਤੇਲ, ਦੀਪਕ ਜੋਤ ਇਕ ਰੁਸ਼ਨਾਈਆ। ਘਰ ਮਿਲੇ ਸੱਜਣ ਸੁਹੇਲ, ਨਰ ਹਰਿ ਨਰਾਇਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਭਗਤ ਜਨ, ਜਨ ਜਨਨੀ ਆਪ ਅਖਵਾਇੰਦਾ। ਏਕਾ ਰਾਗ ਸੁਣਾਏ ਕੰਨ, ਸੰਸਾ ਰੋਗ ਸਰਬ ਮਿਟਾਇੰਦਾ। ਭਾਗ ਲਗਾਏ ਪੰਜ ਤਤ ਤਨ, ਤਤਵ ਤਤ ਇਕ ਦ੍ਰਿੜਾਇੰਦਾ। ਕਰ ਪਰਕਾਸ਼ ਅੰਧੇਰ ਅੰਨ੍ਹ, ਨਿਰਗੁਣ ਸਾਚਾ ਚੰਦ ਚਮਕਾਇੰਦਾ। ਕਰ ਵਸੇਰਾ ਬਿਨ ਛੱਪਰ ਛੰਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਕੂੜੀ ਕਿਰਿਆ ਦੇਵਣਹਾਰਾ ਡੰਨ, ਆਪਣਾ ਡੰਕਾ ਨਾਮ ਵਜਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਨਾਮ ਧੰਨ, ਸ਼ਬਦ ਖ਼ਜ਼ਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਇਕੋ ਸਰਨ, ਘਰ ਮੰਦਰ ਇਕ ਵਖਾਇੰਦਾ। ਚਾਰ ਵਰਨ ਪ੍ਰਭ ਖੋਲ੍ਹ ਤਾਕ, ਤਕਵਾ ਇਕੋ ਇਕ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰੇ ਭਵਿਖਤ ਵਾਕ, ਵਾਸਤਾ ਆਪਣੇ ਨਾਲ ਬੰਧਾਈਆ । ਨਿਰਗੁਣ ਸਰਗੁਣ ਬਣੇ ਸਾਕ, ਸੱਜਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸੱਜਣ ਆਪ ਉਠਾਈਆ। ਗੁਰਮੁਖ ਸੱਜਣ ਉਠਾਏ ਜਗ, ਜਗਜੀਵਣ ਦਾਤਾ ਦਇਆ ਕਮਾਈਆ। ਜਨਮ ਜਨਮ ਦੀ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ । ਧੁਰਦਰਗਾਹੀ ਸੱਚਾ ਕਰਾਏ ਇਕੋ ਹੱਜ, ਹੁਜਰਾ ਹੱਕ ਦਏ
ਵਖਾਈਆ। ਪਰਵਰਦਿਗਾਰ ਰਿਹਾ ਤੱਕ, ਬੇਨਕਾਬ ਪੜਦਾ ਲਾਹੀਆ। ਸਚ ਮਹੱਲੇ ਰਿਹਾ ਸਜ, ਉਚ ਮੁਕਾਮੇ ਡੇਰਾ ਲਾਈਆ। ਚੌਦਾਂ ਲੌਕ ਰਿਹਾ ਭੱਜ, ਚੌਦਾਂ ਤਬਕ ਰਿਹਾ ਸਮਝਾਈਆ। ਸ਼ਬਦ ਨਗਾਰਾ ਰਿਹਾ ਵੱਜ, ਪੁਰੀ ਲੋਅ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਵਖਾਈਆ। ਸਾਚੀ ਕਰਨੀ ਅੰਤਮ ਕਲ, ਹਰਿ ਕਰਤਾ ਆਪ ਕਰਾਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਸਮਝ ਕੋਇ ਨਾ ਪਾਈਆ। ਜਨ ਭਗਤਾਂ ਅੰਦਰ ਗਿਆ ਰਲ, ਜੋਤੀ ਜੋਤ ਜੋਤ ਮਿਲਾਈਆ। ਸ਼ਬਦ ਸੁਨੇਹੜਾ ਰਿਹਾ ਘੱਲ, ਧੁਨ ਅਨਾਦੀ ਨਾਦ ਅਲਾਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਮੇਲ ਮਿਲਾਈਆ। ਸੰਤ ਸੁਹੇਲੇ ਮਿਲੇ ਮਲਾਹ, ਖੇਵਟ ਖੇਟਾ ਇਕੋ ਨਜ਼ਰੀ ਆਇੰਦਾ। ਬੀਸ ਬੀਸਾ ਪਕੜੇ ਬਾਂਹ, ਫੜ ਬਾਹੋ ਬਾਹਰ ਕਢਾਇੰਦਾ। ਹਰਿ ਜਗਦੀਸਾ ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਨਿਥਾਵਿਆਂ ਦੇਵੇ ਅਗੰਮੀ ਥਾਂ, ਚਰਨ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨ ਰੰਗ ਰੰਗਾਇੰਦਾ। ਚਾਰ ਵਰਨ ਰੰਗ ਚਲੂਲ, ਰੰਗ ਰਾਤਾ ਆਪ ਰੰਗਾਈਆ। ਕਲਜੁਗ ਅੰਤ ਨਾ ਜਾਏ ਭੂਲ, ਪੂਰਾ ਲਹਿਣਾ ਰਿਹਾ ਵਰਤਾਈਆ । ਨਾਨਕ ਗੋਬਿੰਦ ਪੂਰਾ ਕਰੇ ਅਸੂਲ, ਅਸਲੀਅਤ ਸਭ ਨੂੰ ਦਏ ਸਮਝਾਈਆ। ਲੱਖ ਚੁਰਾਸੀ ਕਰਨਾ ਪਏ ਕਬੂਲ, ਹੁਕਮ ਹਾਕਮ ਇਕ ਲਗਾਈਆ। ਧੁਰ ਸੰਦੇਸਾ ਕੋਈ ਨਾ ਸਕੇ ਅਦੂਲ, ਧੁਰਦਰਗਾਹੀ ਏਕਾ ਡੰਕਾ ਨਾਮ ਵਜਾਈਆ। ਦੋ ਜਹਾਨਾਂ ਅੰਦਰ ਝੂਲਾ ਲਏ ਝੂਲ, ਪਵਣ ਉਨੰਜਾ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਬਰਸਾਇਣ ਫੂਲ, ਬਰਖਾ ਇਕੋ ਧਾਰ ਵਖਾਈਆ। ਹਰਿ ਸੰਤਾਂ ਮੇਲਾ ਕੰਤ ਕੰਤੂਹਲ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿਜਨ ਹਰਿ ਹਰਿ ਆਪਣੇ ਨਾਲ ਮਿਲਾਈਆ । ਨਾਲ ਮਿਲਾਏ ਪ੍ਰਭ ਏਕ, ਏਕੰਕਾਰਾ ਦਇਆ ਕਮਾਇੰਦਾ। ਏਥੇ ਓਥੇ ਬਖ਼ਸ਼ੇ ਟੇਕ, ਦੋ ਜਹਾਨਾਂ ਵੇਖ ਵਖਾਇੰਦਾ। ਤ੍ਰੈਗੁਣ ਨਾ ਲਾਏ ਮਾਇਆ ਸੇਕ, ਕੂੜਾ ਨਾਤਾ ਤੋੜ ਤੁੜਾਇੰਦਾ। ਸਚ ਵਖਾਏ ਆਪਣਾ ਦੇਸ, ਘਰ ਮੰਦਰ ਇਕ ਸੁਹਾਇੰਦਾ। ਤਖ਼ਤ ਨਿਵਾਸੀ ਨਜ਼ਰੀ ਆਏ ਨਰ ਨਰੇਸ਼, ਨਰ ਨਰਾਇਣ ਇਕੋ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਵਰਨ ਅਠਾਰਾਂ ਬਰਨ ਖੇਲਾਂ ਰਿਹਾ ਖੇਡ, ਬਣ ਖਿਲਾਰੀ ਆਪਣੀ ਖੇਡ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਆਪਣਾ ਭੇਤ, ਅੰਦਰ ਵੜ ਕੇ ਪੜਦਾ ਲਾਹਿੰਦਾ । ਅੰਦਰ ਵੜ ਕੇ ਪੜਦਾ ਖੋਲ੍ਹੇ, ਖ਼ਾਲਕ ਖ਼ਲਕ ਦਏ ਸਮਝਾਈਆ। ਨਿਰਗੁਣ ਨਿਰਵੈਰ ਹੋ ਕੇ ਆਪੇ ਬੋਲੇ, ਢੋਲਾ ਸੋਹਲਾ ਰਾਗ ਸੁਣਾਈਆ। ਭਾਗ ਲਗਾਵੇ ਕਾਇਆ ਚੋਲੇ, ਚੋਲੀ ਆਪਣੇ ਰੰਗ ਰੰਗਾਈਆ । ਲੱਖ ਚੁਰਾਸੀ ਏਕਾ ਕੰਡੇ ਤੋਲੇ, ਤੋਲਾ ਬਣਿਆ ਬੇਪਰਵਾਹੀਆ । ਗੁਰਸਿਖ ਉਠਾਏ ਭਾਲੇ ਭੋਲੇ, ਭੋਲੇ ਭਾਓ ਗੋਬਿੰਦ ਮਿਲਾਈਆ। ਸਚਖੰਡ ਵਸਾਏ ਸੱਚੀ ਧਰਮਸਾਲੇ, ਧਰਮ ਦਵਾਰਾ ਇਕੋ ਨਜ਼ਰੀ ਆਈਆ। ਆਦਿ ਅੰਤ ਸਦ ਚਲੇ ਨਾਲੇ, ਜਗਤ ਵਿਛੋੜਾ ਨਾ ਕੋਇ ਵਖਾਈਆ। ਸਾਚਾ ਮੰਤਰ ਇਕ ਸਖਾਲੇ, ਸੋਹੰ ਰਾਗ ਅਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਲਗਾਏ ਲੜ, ਪੱਲੂ ਆਪਣੇ ਨਾਲ ਬੰਧਾਈਆ। ਪੱਲੂ ਬੰਨ੍ਹੇ ਨਾਮ ਡੋਰ, ਡੋਰੀ ਤੰਦ ਇਕ ਜਣਾਇੰਦਾ। ਕਰ ਪਰਕਾਸ਼ ਅੰਧੇਰ ਘੋਰ, ਨੂਰ ਇਕੋ ਇਕ ਵਖਾਇੰਦਾ। ਢਾਹੇ ਢੇਰੀ ਪੰਜ ਚੋਰ, ਪੰਚਮ ਆਪਣਾ ਪੜਦਾ ਪਾਇੰਦਾ। ਪੰਚਮ ਨਾਦ ਸ਼ਬਦ ਘਨਘੋਰ, ਅਨਹਦ ਰਾਗੀ ਰਾਗ ਸੁਣਾਇੰਦਾ। ਲੇਖਾ ਚੁਕੇ ਤੋਰ ਮੋਰ, ਮੇਰਾ ਤੇਰਾ ਇਕੋ ਰੂਪ ਨਜ਼ਰੀ ਆਇੰਦਾ। ਕੂੜੀ ਕਿਰਿਆ ਨਾ ਪਾਏ ਸ਼ੋਰ, ਮਾਇਆ ਮਮਤਾ ਮੇਟ ਮਿਟਾਇੰਦਾ। ਲੱਗੀ ਪ੍ਰੀਤੀ ਨਿਭਾਏ ਤੋੜ, ਅੱਧਵਿਚਕਾਰ ਨਾ ਕੋਇ ਰਖਾਇੰਦਾ। ਜਿਨ੍ਹਾਂ ਆਪਣੇ ਨਾਲ ਲਿਆ ਜੋੜ, ਤਿਨ੍ਹਾਂ ਲੱਖ ਚੁਰਾਸੀ ਪੰਧ ਮੁਕਾਇੰਦਾ। ਕਲਜੁਗ ਅੰਤਮ ਜਾਵੇ ਬੌਹੜ, ਨਿਰਗੁਣ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਕਰ ਪਰਵਾਨ, ਦਰਗਹਿ ਸਾਚੀ ਦੇਵੇ ਥਾਨ, ਆਵਣ ਜਾਵਣ ਚੁਕੇ ਜਹਾਨ, ਅੰਤਮ ਜੋਤੀ ਜਾਤਾ ਆਪਣਾ ਮੇਲ ਕਰਾਇੰਦਾ।
ਸਤਿਜੁਗ ਦੀ ਚਲੇ ਧਾਰਾ, ਬੀਸ ਬੀਸਾ ਨੀਂਹ ਰਖਾਈਆ। ਆਤਮ ਪਰਮਾਤਮ ਕਰ ਪਿਆਰਾ, ਸੋਹੰ ਸ਼ਬਦ ਨਾਦ ਸੁਣਾਈਆ। ਮਹਾਰਾਜ ਸ਼ੇਰ ਸਿੰਘ ਜੈਕਾਰਾ, ਦੋ ਜਹਾਨ ਰਿਹਾ ਜਸ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਕਰੇ ਨਿਮਸਕਾਰਾ, ਨਿਉਂ ਨਿਉਂ ਲਾਗੇ ਪਾਈਂਆ। ਸ੍ਰੀ ਭਗਵਾਨ ਤੇਰਾ ਆਦਿ ਜੁਗਾਦਿ ਸਚ ਪਸਾਰਾ, ਜੈ ਜੈਕਾਰ ਸਰਬ ਲੋਕਾਈਆ। ਸੋ ਪੁਰਖ ਨਿਰੰਜਣ ਕਰੇ ਖੇਲ ਨਿਆਰਾ, ਹੰ ਬ੍ਰਹਮ ਆਪ ਪੜ੍ਹਾਈਆ। ਸਤਿਜੁਗ ਵਰਤੇ ਵਿਚ ਸੰਸਾਰਾ, ਕਲਜੁਗ ਅੰਤ ਰਹਿਣ ਨਾ ਪਾਈਆ। ਦਾਤਾ ਦਾਨੀ ਦਾਤ ਦੇਵੇ ਦੇਵਣਹਾਰਾ, ਆਪਣੀ ਹੱਥੀਂ ਆਪ ਵਰਤਾਈਆ। ਜੜ੍ਹ ਲਾਏ ਅਗੰਮ ਅਪਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਜਣਾਈਆ। ਸਤਿਜੁਗ ਸਾਚਾ ਚਲੇ ਰਾਹ, ਸੋ ਪੁਰਖ ਨਿਰੰਜਣ ਆਪ ਚਲਾਈਆ। ਪੁਰਖ ਅਬਿਨਾਸ਼ੀ ਬਣ ਮਲਾਹ, ਨਿਰਗੁਣ ਆਪਣਾ ਫੇਰਾ ਪਾਈਆ। ਨਾਨਕ ਗੋਬਿੰਦ ਦੇ ਕੇ ਗਏ ਸਲਾਹ, ਕਲ ਕਲਕੀ ਕਲਜੁਗ ਅੰਤਮ ਫੇਰਾ ਪਾਈਆ। ਵੇਦ ਵਿਆਸਾ ਗਿਆ ਸਮਝਾ, ਗੌੜ ਬ੍ਰਾਹਮਣ ਉਚੇ ਟਿੱਲੇ ਪਰਬਤ ਫੇਰਾ ਪਾਈਆ। ਮੁਹੰਮਦ ਰਾਹ ਰਿਹਾ ਤਕਾ, ਮੇਰਾ ਪੀਰ ਆਵੇ ਵਾਹੋ ਦਾਹੀਆ। ਈਸਾ ਝੋਲੀ ਰਿਹਾ ਡਾਹ, ਸਚ ਪੈਗ਼ੰਬਰ ਖਾਲੀ ਝੋਲੀ ਦਏ ਭਰਾਈਆ। ਮੂਸਾ ਜਲਵਾ ਰਿਹਾ ਤਕਾ, ਨੇਤਰ ਨੈਣ ਨੈਣ ਉਠਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਸਾਚੀ ਖਾਣੀ ਇਕੋ ਇਕ ਪੜ੍ਹਾਈਆ। ਚਾਰੇ ਬਾਣੀ ਲੇਖਾ ਲੇਖੇ ਲਏ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਉਖੜੇ ਕੂੜੀ ਜੜ੍ਹ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਸਾਚਾ ਲੱਗੇ ਜੱਗ, ਹਰਿ ਸਾਚਾ ਆਪ ਲਗਾਇੰਦਾ। ਕੂੜੀ ਕਿਰਿਆ ਮਿਟੇ ਅੱਗ, ਮਾਇਆ ਮਮਤਾ ਮੋਹ ਮਿਟਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਵਜਾਏ ਵਜ, ਦੋ ਜਹਾਨਾਂ ਆਪ ਸੁਣਾਇੰਦਾ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਰਾਜ ਰਾਜਾਨ ਸ਼ਾਹ ਸੁਲਤਾਨ ਲਾਉਣ ਨਾ ਦੇਵੇ ਕੋਈ ਅੱਜ ਪੱਜ, ਊਚਾਂ ਨੀਚਾਂ ਰਾਉ ਰੰਕਾਂ ਇਕੋ ਗੀਤ ਸੁਣਾਇੰਦਾ । ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਸੱਦ, ਸੱਦਾ ਇਕੋ ਨਾਮ ਜਣਾਇੰਦਾ। ਜਿਨ੍ਹਾਂ ਵਖਾਏ ਸਤਿਜੁਗ ਹੱਦ, ਸੋ ਗੁਰਮੁਖ ਸੋਹੰ
ਢੋਲਾ ਰਾਗ ਅਲਾਇੰਦਾ। ਫੜ ਫੜ ਹੰਸ ਬਣਾਏ ਕੱਗ, ਬੁੱਧੀ ਕਾਗ ਆਪ ਬਦਲਾਇੰਦਾ। ਗੁਰਮੁਖਾਂ ਅੰਦਰ ਦੀਪਕ ਜੋਤ ਹੋ ਕੇ ਜਾਏ ਜਗ, ਆਪਣਾ ਰੂਪ ਨਾ ਕੋਇ ਵਖਾਇੰਦਾ। ਸੋਹੰ ਚਲਿਆ ਦੋ ਜ਼ੀਰੋ, ਜ਼ੀਰੋ ਜ਼ੀਰੋ ਨਾਲ ਮਿਲਾਈਆ। ਵੀਹ ਸਾਲ ਵਿਚ ਲੇਖਾ ਮੁਕਾਇਆ ਪੀਰ ਪੈਗ਼ੰਬਰਾਂ ਪੀਰੋ, ਗੁਰ ਅਵਤਾਰਾਂ ਲਹਿਣਾ ਦੇਣਾ ਝੋਲੀ ਪਾਈਆ। ਪੰਦਰਾਂ ਕੱਤਕ ਸਭ ਨੂੰ ਵਖਾਏ ਸਚੀ ਤਸਵੀਰੋ, ਲਾਤਸਵੀਰ ਦਇਆ ਕਮਾਈਆ। ਸ਼ਰਅ ਸ਼ਰੀਅਤ ਕਟੇ ਆਪ ਜ਼ੰਜੀਰੋ, ਨਾਮ ਕਟਾਰਾ ਹੱਥ ਉਠਾਈਆ। ਚੋਟੀ ਚੜ੍ਹ ਵੇਖੇ ਅਖ਼ੀਰੋ, ਆਖ਼ਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੀ ਲਗਾਏ ਆਪ ਜੜ੍ਹ, ਤਿਸ ਨੂੰ ਵੇਖੇ ਆਪ ਰਘੁਰਾਈਆ। ਪਹਿਲੋਂ ਉਖੇੜੇ ਕਲਜੁਗ ਜੜ੍ਹ, ਬੂਟਾ ਲੋਕਮਾਤ ਰਹਿਣ ਨਾ ਪਾਈਆ। ਚਾਰ ਜੁਗ ਦੇ ਤੇਈ ਅਵਤਾਰ ਅਠਾਰਾਂ ਭਗਤ ਈਸਾ ਮੂਸਾ ਮੁਹੰਮਦ ਦਸ ਗੁਰ ਸਾਰੇ ਕਲਮਾ ਹਦੀਸ ਇਕੋ ਲਓ ਪੜ੍ਹ, ਅੱਲਾ ਰਾਮ ਵਾਹਿਗੁਰੂ ਏਕਾ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜ਼ਾਤ ਪਾਤ ਦੀਨ ਮਜ਼੍ਹਬ ਰਹੇ ਲੜ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਮਨਮੁਖ ਜੀਵ ਜੀਵਤਿਆਂ ਜੱਗ ਗਏ ਮਰ, ਮਰਨਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪਣੇ ਹੁਕਮ ਵਿਚ ਰਖਾਈਆ।