੨੮ ਹਾੜ ੨੦੨੦ ਬਿਕਰਮੀ ਗੁਰਦੇਵ ਸਿੰਘ ਦੇ ਗ੍ਰਹਿ ਦੋਸਾਂਝ ਖੁਰਦ
ਤੇਰਾ ਖੇਲ ਪੁਰਖ ਅਬਿਨਾਸ਼, ਜੁਗ ਚੌਕੜੀ ਭੇਵ ਕੋਇ ਨਾ ਆਈਆ। ਜੁਗ ਜੁਗ ਰੱਖਦੇ ਗਏ ਆਸ, ਨਿਤ ਨਿਤ ਤੇਰਾ ਧਿਆਨ ਲਗਾਈਆ। ਸਦਾ ਸੁਹੇਲੇ ਲੱਗੀ ਰਹੀ ਪਿਆਸ, ਤ੍ਰਿਸਨਾ ਇਕੋ ਇਕ ਉਪਜਾਈਆ। ਯਾਦ ਅੰਦਰ ਲੈਂਦੇ ਰਹੇ ਸਾਂਸ, ਸਾਹ ਸਾਹ ਤੇਰਾ ਨਾਮ ਧਿਆਈਆ। ਮੰਗਦੇ ਰਹੇ ਨੂਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਲੋਚਦੇ ਰਹੇ ਸੱਚਾ ਸਾਥ, ਸਗਲਾ ਸੰਗ ਨਿਭਾਈਆ। ਵੇਂਹਦੇ ਰਹੇ ਪੱਤਣ ਘਾਟ, ਨੇਤਰ ਨੈਣ ਨੈਣ ਉਠਾਈਆ। ਫਸੇ ਰਹੇ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਵੰਡਾਈਆ। ਤੇਰਾ ਨਾਉਂ ਲਿਖਦੇ ਰਹੇ ਨਾਲ ਕਲਮ ਦਵਾਤ, ਕਾਗ਼ਜ਼ ਛਾਹੀ ਸੰਗ ਜਣਾਈਆ। ਗਾਉਦੇ ਰਹੇ ਬਹੁ ਬਿਧ ਭਾਂਤ, ਢੋਲਾ ਰਸਨਾ ਜਿਹਵਾ ਗਾਈਆ। ਪੰਜ ਤਤ ਬੰਧਾਉਦੇ ਰਹੇ ਨਾਤ, ਤਤਵ ਤਤ ਗੰਢ ਰਖਾਈਆ। ਤੇਰਾ ਨੂਰ ਨਜ਼ਰ ਨਾ ਆਇਆ ਸਾਖਿਆਤ, ਬੇਪਰਵਾਹ ਸਚੇ ਸ਼ਹਿਨਸ਼ਾਹੀਆ। ਅੰਤ ਭਗਵੰਤ ਆ ਵੇਖ ਸਰਬ ਹਾਲਾਤ, ਹਾਲਤ ਆਪਣੀ ਸਰਬ ਰਹੇ ਵਖਾਈਆ। ਕੋਈ ਮਾਣ ਨਾ ਰਿਹਾ ਮਾਤ, ਲੋਕ ਪਰਲੋਕ ਨਾ ਕੋਇ ਵਡਿਆਈਆ। ਸਾਚੀ ਗਾਇਣ ਨਾ ਕੋਇ ਗਾਥ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਕੂੜੀ ਕਿਰਿਆ ਛਾਣੇ ਖ਼ਾਕ, ਪਾਕ ਰੂਹ ਨਾ ਕੋਇ ਵਖਾਈਆ। ਸਚ ਦਵਾਰਾ ਕਿਸੇ ਨਾ ਜਾਏ ਭਾਖ, ਮਾਇਆ ਮਮਤਾ ਮੋਹ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਏ ਆਖ, ਉਚੀ ਕੂਕ ਕੂਕ ਸੁਣਾਈਆ। ਕਲ ਪਰਗਟ ਹੋਵੇ ਪ੍ਰਭੂ ਆਪ, ਨਿਰਗੁਣ ਆਪਣਾ ਵੇਸ ਵਟਾਈਆ। ਜਿਸ ਦਾ ਕਰਦੇ ਰਹੇ ਜਾਪ, ਜੁਗ ਚੌਕੜੀ ਨਾਮ ਧਿਆਈਆ । ਸੋ ਸਾਹਿਬ ਇਕੋ ਦੱਸੇ ਪਾਠ, ਸਾਚਾ ਨਾਮ ਆਪ ਵਡਿਆਈਆ। ਚਾਰ ਵਰਨਾਂ ਦੇਵੇ ਦਾਤ, ਅਨਮੁਲੜੀ ਦਾਤ ਆਪ ਵਰਤਾਈਆ। ਆਤਮ ਪਰਮਾਤਮ ਜਣਾਏ
ਸਚ ਕਰਾਮਾਤ, ਕਰਮ ਕਾਂਡ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰ ਘਟ ਥਾਈਂਆ। ਮਿਹਰਵਾਨ ਤੇਰਾ ਸਹਾਰਾ, ਜੁਗ ਚੌਕੜੀ ਓਟ ਤਕਾਈਆ। ਦਰ ਦਰਵੇਸ਼ ਬਣ ਭਿਖਾਰਾ, ਮੰਗਦੇ ਰਹੇ ਵਾਹੋ ਦਾਹੀਆ। ਜੁਗ ਚੌਕੜੀ ਲੱਗਾ ਰਿਹਾ ਅਖਾੜਾ, ਲੱਖ ਚੁਰਾਸੀ ਨਾਚ ਨਚਾਈਆ। ਲੱਭਦੇ ਰਹੇ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਈਆ। ਵੜਦੇ ਰਹੇ ਡੂੰਘੀ ਗ਼ਾਰਾ, ਸਮੁੰਦ ਸਾਗਰ ਖੋਜ ਖੁਜਾਈਆ । ਤੇਰਾ ਨਜ਼ਰ ਨਾ ਆਇਆ ਹੱਕ ਨਜ਼ਾਰਾ, ਬੇਨਜ਼ੀਰ ਨੂਰ ਨਾ ਕੋਇ ਰੁਸ਼ਨਾਈਆ। ਕਿਸੇ ਨਾ ਕਰਿਆ ਪਾਰ ਕਿਨਾਰਾ, ਅਧਵਿਚਕਾਰ ਬੈਠੇ ਢੇਰੀਆਂ ਢਾਹੀਆ । ਜੋ ਆਇਆ ਸੋ ਵੇਖ ਤੇਰਾ ਪਸਾਰਾ, ਤੋਹੇ ਬੈਠਾ ਸੀਸ ਝੁਕਾਈਆ। ਤੇਰੇ ਨਾਮ ਦਾ ਬਣ ਵਣਜਾਰਾ, ਹੱਟ ਇਕੋ ਜਗਤ ਚਲਾਈਆ। ਸ਼ਬਦੀ ਦੇ ਦੇ ਗਿਆ ਇਸ਼ਾਰਾ, ਇਸ਼ਾਰਾ ਇਕੋ ਨਾਮ ਸਮਝਾਈਆ। ਸਾਰੇ ਕਹਿੰਦੇ ਗਏ ਕਲ ਕਲਕੀ ਆਏ ਹਰਿ ਅਵਤਾਰਾ, ਨਿਹਕਲੰਕ ਨਾਉਂ ਧਰਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਬੇਪਰਵਾਹੀਆ। ਸ਼ਾਹੋ ਭੂਪ ਬਣ ਸਿਕਾਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋ ਦੇਂਦਾ ਰਿਹਾ ਲਾਰਾ, ਸੋ ਲਹਿਰ ਆਪਣੀ ਲਏ ਪਰਗਟਾਈਆ। ਰਹਿਬਰ ਬਣੇ ਪਰਵਰਦਿਗਾਰਾ, ਬੇਪਰਵਾਹ ਫੇਰਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ । ਜੁਗ ਚੌਕੜੀ ਤੇਰਾ ਤੱਕਦੇ ਰਹੇ ਰਾਹ, ਨੇਤਰ ਅੱਖ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਬੇੜਾ ਆਪ ਚਲਾਈਆ। ਖਾਣੀ ਬਾਣੀ ਦੇਂਦੇ ਰਹੇ ਸਲਾਹ, ਜੀਵ ਜੰਤ ਕਰ ਪੜ੍ਹਾਈਆ। ਆਦਿ ਜੁਗਾਦੀ ਰਹਿਬਰ ਬਣੇ ਇਕ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਈਆ। ਸਬਰ ਪਿਆਲਾ ਜਾਮ ਦਏ ਪਿਆ, ਮਖ਼ਮੂਰੀ ਆਪਣਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਤੇਰਾ ਗੌਂਦੇ ਰਹੇ ਢੋਲਾ, ਨਾਮ ਨਾਮਾ ਵਡ ਵਡਿਆਈਆ। ਨਿਰਗੁਣ ਸਰਗੁਣ ਪੜਦਾ ਰੱਖਿਆ ਉਹਲਾ, ਭੇਵ ਅਭੇਦ ਨਾ ਕੋਇ ਜਣਾਈਆ। ਨਿਤ ਨਵਿਤ ਬਣਿਆ ਰਿਹੋ ਤੋਲਾ, ਨਾਮ ਕੰਡਾ ਹੱਥ ਉਠਾਈਆ। ਸਾਚਾ ਗੌਂਦਾ ਰਿਹੋ ਸੋਹਲਾ, ਗੁਰ ਅਵਤਾਰ ਪੀਰ ਪੈਗੰਬਰ ਕਰ ਪੜ੍ਹਾਈਆ। ਆਪ ਲੁਕਿਆ ਰਿਹੋ ਕਾਇਆ ਚੋਲਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਬਣ ਕਹਾਰ ਚੁੱਕਦਾ ਰਿਹੋ ਡੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਬੇਪਰਵਾਹ ਤੇਰਾ ਮੰਗਿਆ ਦਰ, ਦਰ ਦਰਵੇਸ਼ ਅਲਖ ਜਗਾਈਆ। ਜੁਗ ਜੁਗ ਤੈਥੋ ਰਹੇ ਡਰ, ਭੈ ਭੌ ਸਿਰ ਰਖਾਈਆ। ਨਿਵਣ ਸੋ ਅੱਖਰ ਰਹੇ ਪੜ੍ਹ, ਤੇਰਾ ਰਾਗ ਅਲਾਈਆ । ਚਰਨ ਕਵਲ ਰਹੇ ਫੜ, ਦੋਏ ਜੋੜ ਜੋੜ ਸਰਨਾਈਆ। ਚਾਰ ਕੁੰਟ ਲੱਭਦੇ ਰਹੇ ਤੇਰਾ ਘਰ, ਕਵਣ ਮੰਦਰ ਮਿਲੇ ਵਡਿਆਈਆ। ਨਜ਼ਰੀ ਆਏ ਨਰਾਇਣ ਨਰ, ਨਰ ਹਰਿ ਆਪਣਾ ਫੇਰਾ ਪਾਈਆ। ਆਪਣੀ ਕਿਰਪਾ ਦੇਵੇ ਕਰ, ਕਰ ਕਿਰਪਾ ਮੇਲ ਮਿਲਾਈਆ। ਸਾਚੇ ਪੌੜ੍ਹੇ ਜਾਈਏ ਚੜ੍ਹ, ਉਚਾ ਟਿੱਲਾ ਸੋਭਾ ਪਾਈਆ । ਦਰਸ਼ਨ ਕਰੀਏ ਅੱਗੇ ਖੜ, ਹਾਜ਼ਰ ਹਜ਼ੂਰ ਨਜ਼ਰੀ ਆਈਆ। ਪੱਲੂ ਨਾਲ ਬੰਧਾਈਏ ਲੜ, ਲੜੀ ਆਪਣੀ ਗੰਢ ਵਖਾਈਆ। ਬਿਰਹੋ ਵੈਰਾਗ ਸਚ ਪ੍ਰੀਤੀ ਅੰਦਰ ਜਾਈਏ ਮਰ, ਮਰ ਜੀਵਤ ਰੂਪ ਵਟਾਈਆ। ਘੋਲੀ ਘੋਲ ਸੇਵ ਲਈਏ ਕਰ, ਮਾਣ ਅਭਿਮਾਨ ਕੋਇ ਰਹਿਣ ਨਾ ਪਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਵਡਿਆਈਆ। ਜੁਗ ਚੌਕੜੀ ਤੇਰੀ ਮੰਗਦੇ ਰਹੇ ਓਟ, ਪ੍ਰਭੂ ਇਕ ਧਿਆਨ ਲਗਾਈਆ। ਦਰਸ਼ਨ ਕਰਦੇ ਰਹੇ ਨਿਰਮਲ ਜੋਤ, ਜੋਤੀ ਜੋਤ ਨੂਰ ਰੁਸ਼ਨਾਈਆ। ਖੇਲ ਵੇਂਹਦੇ ਰਹੇ ਚੌਂਦਾਂ ਲੋਕ, ਪਰਲੋਕ ਤੇਰੀ ਸ਼ਨਵਾਈਆ। ਤੇਰਾ ਨਾਉਂ ਗੌਂਦੇ ਰਹੇ ਰਸਨਾ ਜਿਹਵਾ ਨਾਲ ਹੋਟ, ਬੱਤੀ ਦੰਦ ਸਿਫ਼ਤ ਸਾਲਾਹੀਆ। ਤੇਰੀ ਪ੍ਰੇਮ ਪ੍ਰੀਤੀ ਅੰਦਰ ਮਾਣਦੇ ਰਹੇ ਮੌਜ, ਮੌਜੂਦਾ ਤੇਰਾ ਰਾਹ ਤਕਾਈਆ। ਡੂੰਘੀ ਕੰਦਰ ਅੰਦਰ ਕਰਦੇ ਰਹੇ ਖੋਜ, ਘਰ ਘਰ ਦਰ ਦਰ ਤੇਰਾ ਰਾਹ ਤਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸੋਚਦੇ ਰਹੇ ਤੇਰੀ ਸੋਚ, ਸੋਚ ਸਮਝ ਸਕੇ ਨਾ ਕੋਇ ਰਾਈਆ। ਤੇਰਾ ਦਰਸ਼ਨ ਦੀਦਾਰ ਰਹੇ ਲੋਚ, ਲੋਚਣ ਆਪਣੇ ਨੈਣ ਉਠਾਈਆ। ਪਾਰਬ੍ਰਹਮ ਪ੍ਰਭ ਘਰ ਸਾਚੇ ਪਹੁੰਚ, ਮਿਹਰਵਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸਚ ਸਚ ਸਰਨਾਈਆ। ਜੁਗ ਚੌਕੜੀ ਮੰਗੀ ਸਰਨਗਤ, ਮਿਲੇ ਸਰਨ ਸਰਨਾਈਆ। ਪਾਰਬ੍ਰਹਮ ਪ੍ਰਭ ਦੇਵੇ ਮਤ, ਇਕੋ ਗੁਣ ਸਮਝਾਈਆ। ਅੰਤਰ ਧੀਰਜ ਬਖ਼ਸ਼ੇ ਸਤਿ, ਸਤਿ ਸੰਤੋਖ ਝੋਲੀ ਪਾਈਆ। ਵਸਤ ਅਮੋਲਕ ਫੜਾਏ ਹੱਥ, ਨਾਮ ਧਨ ਲੁਟਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਰੱਤ ਆਪਣੇ ਰੰਗ ਵਖਾਈਆ। ਸੇਜ ਸੁਹੰਜਣੀ ਸੁਹਾਏ ਪਲੰਘ, ਘਰ ਮਿਲੇ ਬੇਪਰਵਾਹੀਆ। ਵਿਛੋੜਾ ਕਟੇ ਕੂੜੀ ਭੁੱਖ ਨੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਈਆ। ਜੁਗ ਚੌਕੜੀ ਮੰਗਦੇ ਰਹੇ ਭਿਖ, ਪ੍ਰਭ ਤੇਰਾ ਧਿਆਨ ਲਗਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਖਿਆ ਰਹੇ ਸਿਖ, ਸਾਚੀ ਸਿਖਿਆ ਇਕ ਜਣਾਈਆ। ਕਵਣ ਵੇਲਾ ਪ੍ਰਭ ਕਰੇ ਹਿਤ, ਘਰ ਆਵੇ ਚਾਈਂ ਚਾਈਂਆ। ਅੱਠੇ ਪਹਿਰ ਦਰਸਨ ਦੇਵੇ ਨਿਤ, ਨਵਿਤ ਆਪਣੀ ਧਾਰ ਬੰਧਾਈਆ। ਕੋਈ ਨਾ ਦਿਸੇ ਰਸ ਫਿਕ, ਰਸ ਫਿੱਕਾ ਅੰਮ੍ਰਿਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਜੁਗ ਪ੍ਰਭ ਰਹੇ ਗੌਂਦੇ, ਤੇਰਾ ਧਿਆਨ ਲਗਾਈਆ। ਲੋਕ ਲੱਜਿਆ ਵਿਚ ਸ਼ਰਮੌਂਦੇ, ਨੇਤਰ ਨੈਣ ਨੈਣ ਛੁਪਾਈਆ। ਚਾਰ ਕੁੰਟ ਉਠ ਉਠ ਧੌਂਦੇ, ਜੰਗਲ ਜੂਹ ਫੇਰਾ ਪਾਈਆ। ਤਨ ਜਲ ਧਾਰ ਪਾਣੀ ਠਰੌਂਦੇ, ਸਿਰ ਛਾਰ ਖ਼ਾਕ ਰਮਾਈਆ। ਡੂੰਘੀ ਕੰਦਰ ਵੜ ਵੜ ਰਾਹ ਤਕੌਂਦੇ, ਨੇਤਰ ਮੀਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਈਆ। ਚਾਰ ਜੁਗ ਤੇਰਾ ਗੌਂਦੇ ਰਹੇ ਗੀਤ, ਜਨ ਭਗਤ ਰਹੇ ਜਣਾਈਆ। ਕੋਈ ਮੰਦਰ ਵੜਿਆ ਮਸੀਤ, ਸ਼ਿਵਦਵਾਲਾ ਮੱਠ ਕੋਇ ਮਨਾਈਆ । ਕੋਈ ਜਲ ਧਾਰਾ ਠਰਿਆ ਠਾਂਡਾ ਸੀਤ, ਅਗਨੀ ਤਤ ਕੋਇ ਤਪਾਈਆ। ਕੋਈ ਗਾਏ ਅੰਦਰ ਵੜ ਕੇ ਗੀਤ, ਕੋਈ ਉਚੀ ਕੂਕ ਸੁਣਾਈਆ। ਕੋਈ ਭੁੰਨਿਆ ਵਾਂਗ ਕਬਾਬ ਉਪਰ ਸੀਖ, ਕੋਈ ਪੁਠੜੀ ਖੱਲ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਇਕ ਅਰਜੋਈਆ। ਭਗਤ ਸੰਤ ਸੂਫੀ ਕਹਿੰਦੇ, ਪ੍ਰਭ ਇਕੋ ਧਿਆਨ ਲਗਾਈਆ। ਚਾਰ ਜੁਗ ਤੇਰਾ ਭਾਣਾ ਸਹਿੰਦੇ, ਦੁੱਖੜੇ ਜਗਤ ਉਠਾਈਆ। ਡੂੰਘੀ ਧਾਰ ਵਹਿਣ ਵਹਿੰਦੇ, ਰੁੜ੍ਹਦਿਆਂ ਰੁੜ੍ਹਦਿਆਂ ਚਾਰ ਜੁਗ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਅੰਤ ਵਡਿਆਈਆ। ਭਗਤ ਸੰਤ ਗੁਰਮੁਖ ਰੋ, ਦਰ ਸਾਚੇ ਹਾਲ ਸੁਣਾਈਆ। ਪੁਰਖ ਅਬਿਨਾਸ਼ੀ ਸਹਾਈ ਆਪੇ ਹੋ, ਹੋਕਾ ਤੇਰੇ ਨਾਮ ਵਡਿਆਈਆ। ਤੁਧ ਬਿਨ ਨਜ਼ਰ
ਨਾ ਆਵੇ ਕੋ, ਕੂੜੀ ਦਿਸੇ ਸਰਬ ਲੋਕਾਈਆ । ਆਤਮ ਪਰਮਾਤਮ ਆ ਕੇ ਛੋਹ, ਸ਼ਹਿਨਸ਼ਾਹ ਆਪਣੇ ਅੰਗ ਲਗਾਈਆ। ਕਰ ਮੁਹੱਬਤ ਪਾ ਮੋਹ, ਮਿਹਰ ਨਜ਼ਰ ਇਕ ਉਠਾਈਆ। ਆਪਣੇ ਪਰਕਾਸ਼ ਕਰ ਲੋ, ਦੀਪਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤਮ ਤੇਰਾ ਧਿਆਨ ਲਗਾਈਆ । ਜੁਗ ਚੌਕੜੀ ਹੋਈ ਅਖ਼ੀਰ, ਆਖ਼ਰ ਤੇਰੀ ਆਸ ਰਖਾਈਆ। ਦਰ ਆ ਸਾਂਝੇ ਪੀਰ, ਪੀਰਨ ਪੀਰ ਤੇਰੀ ਵਡਿਆਈਆ। ਪਰਗਟ ਹੋ ਗਹਿਰ ਗੰਭੀਰ, ਬੇਨਜ਼ੀਰ ਫੇਰਾ ਪਾਈਆ। ਕਲਜੁਗ ਅਗਨ ਤਪੇ ਸਰੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚਾ ਭੂਸ਼ਨ ਬਸਤਰ ਪਹਿਨੇ ਨਾ ਕੋਇ ਚੀਰ, ਚੋਲੀ ਤਨ ਨਾ ਕੋਇ ਰੰਗਾਈਆ। ਲੱਖ ਚੁਰਾਸੀ ਕਟੇ ਨਾ ਕੋਇ ਭੀੜ, ਅਗਲਾ ਪੰਧ ਨਾ ਕੋਇ ਮੁਕਾਈਆ। ਮਾਣਸ ਜਨਮ ਕੋਈ ਨਾ ਬੰਨ੍ਹੇ ਬੀੜ, ਸਿਰ ਹੱਥ ਨਾ ਕੋਇ ਟਿਕਾਈਆ । ਤੇਰੇ ਭਗਤ ਹੋਏ ਦਿਲਗੀਰ, ਦਿਲ ਦਿਲਾਸਾ ਕੋਇ ਨਜ਼ਰ ਨਾ ਆਈਆ। ਏਕਾ ਪਕੜ ਹੱਥ ਸ਼ਮਸ਼ੀਰ, ਸ਼ਾਹ ਪਾਤਸ਼ਾਹ ਆਪਣਾ ਬਲ ਵਖਾਈਆ। ਲੇਖੇ ਲਾ ਸ਼ਾਹ ਹਕੀਰ, ਹਕੀਕਤ ਆਪਣੀ ਦੇ ਜਣਾਈਆ। ਦਰੋਹੀ ਖ਼ੁਦਾ ਬਦਲ ਤਕਦੀਰ, ਤਸਵੀਰ ਆਪਣੀ ਸਚ ਵਖਾਈਆ। ਸ਼ਰਅ ਤੋੜ ਆਣ ਜ਼ੰਜੀਰ, ਜਾਬਰ ਜਬਰ ਫੇਰਾ ਪਾਈਆ। ਤੇਰਾ ਤੱਕਿਆ ਰਾਹ ਯਾਮੁਬੀਨ, ਮੁਫ਼ਲਸ ਬੈਠੇ ਦੇਣ ਦੁਹਾਈਆ। ਨਾ ਕੋਈ ਮਿਸਾਲ ਵਿਛੋੜਾ ਮੀਨ, ਮੀਨ ਵਿਛੋੜਾ ਜਲ ਨਜ਼ਰ ਕੋਇ ਨਾ ਆਈਆ। ਹਉਂ ਬਾਲਕ ਨੱਢੇ ਤੇਰੇ ਅਧੀਨ, ਤੂੰ ਪਿਤਾ ਪੁਰਖ ਬੇਪਰਵਾਹੀਆ। ਸਾਨੂੰ ਤੇਰੇ ਉਤੇ ਯਕੀਨ, ਵੇਲੇ ਅੰਤ ਹੋਏਂ ਸਹਾਈਆ। ਬਰਦੇ ਬਣੇ ਗ਼ੁਲਾਮ ਮਸਕੀਨ, ਮੁਸ਼ਕਲ ਅੰਤਮ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਝੋਲੀ ਪਾਈਆ। ਤੱਕ ਤੱਕ ਰਾਹ ਗਏ ਥੱਕ, ਜੁਗ ਚੌਕੜੀ ਪੰਧ ਮੁਕਾਈਆ। ਪੜ੍ਹ ਪੜ੍ਹ ਕਲਮੇ ਗਏ ਅੱਕ, ਵੇਖ ਲੇਖਾ ਕਲਮ ਸ਼ਾਹੀਆ। ਬਣ ਬਣ ਪਾਂਧੀ ਰਹੇ ਨੱਠ, ਤੇਰਾ ਪੰਧ ਨਾ ਕੋਇ ਮੁਕਾਈਆ । ਫਿਰ ਫਿਰ ਵੇਖੇ ਤੀਰਥ ਤਟ, ਦੁਰਮਤ ਮੈਲ ਨਾ ਕੋਇ ਧਵਾਈਆ। ਸੂਰੀਆ ਚੰਦਰ ਪਾਣੀ ਝੱਟ, ਜਲ ਧਾਰਾ ਭੇਟ ਚੜ੍ਹਾਈਆ। ਮਣਕਾ ਮਣਕਾ ਮਾਲਾ ਅਠੋਤਰੀ ਰਟ, ਅਕੋਤਰੀ ਤੇਰੀ ਗੰਢ ਵਖਾਈਆ। ਸਚ ਦਵਾਰਾ ਨਜ਼ਰ ਨਾ ਆਇਆ ਕੋਈ ਹੱਟ, ਚਾਰ ਕੁੰਟ ਫਿਰੇ ਵਾਹੋ ਦਾਹੀਆ। ਅੰਤਮ ਖੇੜਾ ਹੁੰਦਾ ਦਿਸੇ ਭੱਠ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੁਧ ਬਿਨ ਕੋਈ ਨਾ ਰੱਖੇ ਪਤ, ਪਤਿਪਰਮੇਸ਼ਵਰ ਸਚ ਗੋਸਾਈਂਆ। ਸਾਚਾ ਮਾਰਗ ਆ ਕੇ ਦੱਸ, ਦਰ ਬੈਠੇ ਅਲਖ ਜਗਾਈਆ । ਨਿਰਗੁਣ ਹੋ ਕੇ ਹਿਰਦੇ ਵਸ, ਸਰਗੁਣ ਦੇਵਣਹਾਰ ਵਡਿਆਈਆ। ਮਿਹਰਵਾਨ ਹੋ ਕੇ ਗਾ ਜਸ, ਤੇਰਾ ਇਕ ਧਿਆਨ ਰਖਾਈਆ। ਕਲਜੁਗ ਅੰਤਮ ਸਾਡੀ ਹੋਈ ਬੱਸ, ਬਸਤਾ ਬੱਧਾ ਵਲੋ ਲੋਕਾਈਆ। ਧੀਰਜ ਕੋਈ ਨਾ ਰਿਹਾ ਹੱਠ, ਤਪ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਦੇ ਦੇ ਸਾਡਾ ਹੱਕ, ਇਕੋ ਆਪਣੀ ਮੰਗ ਮੰਗਾਈਆ। ਜੁਗ ਚੌਕੜੀ ਤੇਰਾ ਨਾਉਂ ਰਹੇ ਪੜ੍ਹਦੇ, ਰਸਨਾ ਜਿਹਵਾ ਨਾਲ ਮਿਲਾਈਆ। ਹੋ ਕੇ ਰਹੇ ਦਰਵੇਸ਼ ਬਰਦੇ, ਬੰਦੇ ਬੰਦਗੀ ਵਿਚ ਸਮਾਈਆ। ਦਰ ਦਰ ਪਾਣੀ ਤੇਰਾ ਰਹੇ ਭਰਦੇ, ਪਨਘਟ ਇਕੋ ਫੇਰਾ ਪਾਈਆ। ਦੀਨ ਮਜ਼੍ਹਬ ਨਾਲ ਰਹੇ ਲੜਦੇ, ਛੁਰੀ ਸ਼ਰਅ ਵੇਖੀ ਜਗਤ ਕਸਾਈਆ। ਅਗਨੀ ਹਵਨ ਰਹੇ ਸੜਦੇ, ਜਲ ਧਾਰਾ ਰੋੜ ਵਹਾਈਆ। ਤੇਰੇ ਪਿੱਛੇ ਰਹੇ ਮਰਦੇ, ਤੈਨੂੰ ਤਰਸ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ,
ਕਲ ਅੰਤਮ ਮੰਗ ਮੰਗਾਈਆ। ਅੰਤਮ ਮੰਗਦੇ ਨਿਰੰਕਾਰ, ਜਨ ਭਗਤ ਆਖ ਜਣਾਈਆ । ਦਰ ਆਏ ਤੇਰੇ ਦਰਬਾਰ, ਘਰ ਸਾਚੇ ਅਲਖ ਜਗਾਈਆ। ਆਦਿ ਜੁਗਾਦੀ ਮੀਤ ਮੁਰਾਰ, ਸਚ ਪ੍ਰੀਤੀ ਤੋੜ ਨਿਭਾਈਆ। ਜੁਗ ਚੌਕੜੀ ਕਰਦੇ ਰਹੇ ਪਿਆਰ, ਅਨੰਦ ਵੇਖੀਏ ਚਾਈਂ ਚਾਈਂਆ। ਨਹੀਂ ਤੇ ਕਹਿਦੇ ਮੈਂ ਗਿਆ ਹਾਰ, ਮੇਰਾ ਬਲ ਕੋਇ ਰਹਿਣ ਨਾ ਪਾਈਆ। ਫੇਰ ਅਸੀਂ ਭਰੀਏ ਤੇਰਾ ਭੰਡਾਰ, ਤੇਰਾ ਨਾਮ ਤੇਰੀ ਝੋਲੀ ਪਾਈਆ। ਆਪਾ ਆਪ ਤੈਥੋ ਵਾਰ, ਤੇਰੀ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਚੁਕਾਈਆ । ਭਗਤ ਕਹਿਣ ਪ੍ਰਭ ਸਚ ਦੱਸ, ਕਿਉਂ ਬੈਠਾ ਮੁਖ ਸ਼ਰਮਾਈਆ। ਕੀ ਤੂੰ ਸਾਡਾ ਕਿ ਅਸੀਂ ਤੇਰੇ ਵਸ, ਦੋਹਾਂ ਪੜਦਾ ਦੇ ਖੁਲ੍ਹਾਈਆ। ਕੀ ਸਬ ਕੁਛ ਤੇਰੇ ਹੱਥ, ਕੀ ਦੇਵਣਹਾਰ ਭਗਤ ਹੋ ਜਾਈਆ। ਜੇ ਕਹੇਂ ਮੈਂ ਨਹੀਂ ਪੁਰਖ ਸਮਰਥ, ਤੇਰੀ ਸਮਰੱਥਿਆ ਦੇਈਏ ਬਣਾਈਆ। ਜੋ ਮਾਰਗ ਸਾਨੂੰ ਦਿਤਾ ਦੱਸ, ਸੋ ਮਾਤਲੋਕ ਪਰਗਟਾਈਆ। ਕਲਜੁਗ ਅੰਤਮ ਕਰ ਕੇ ਆਏ ਹੱਠ, ਬਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਦ ਆਪਣੇ ਨਾਲ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਸਮਰਥ, ਸਮਰਥ ਮੇਰੀ ਵਡਿਆਈਆ। ਜਨ ਭਗਤ ਚੜ੍ਹਾਵਾਂ ਆਪਣੇ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਚੌਕੜੀ ਜੋ ਮਾਰਗ ਆਇਆ ਦੱਸ, ਅੰਤਮ ਨੇਤਰ ਨੈਣਾਂ ਦਿਆਂ ਵਖਾਈਆ। ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਜੋੜ ਜੁੜਾਈਆ। ਅੰਤਰ ਆਤਮ ਦੇਵਾਂ ਰਸ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਪ੍ਰੇਮੀ ਹੋ ਕੇ ਹੋਵਾਂ ਵਸ, ਪ੍ਰੀਤੀ ਇਕੋ ਤੋੜ ਨਿਭਾਈਆ। ਤੀਰ ਅਣਿਯਾਲਾ ਮਾਰਾਂ ਕਸ, ਬਜਰ ਕਪਾਟੀ ਪਾਰ ਕਰਾਈਆ। ਮੰਦਰ ਬਹਿ ਕੇ ਗਾਵਾਂ ਜਸ, ਢੋਲਾ ਰਾਗ ਸੁਣਾਈਆ। ਨਾਤਾ ਤੁੜਾਵਾਂ ਤਤ ਅੱਠ, ਨੌਂ ਦਰ ਪੰਧ ਮੁਕਾਈਆ । ਦਸਵੇਂ ਘਰ ਬੋਲ ਅਲੱਖ, ਅਲੱਖ ਅਲੱਖਣਾ ਭੇਵ ਚੁਕਾਈਆ। ਮੇਲ ਮਿਲਾਵਾਂ ਕਮਲਾਪਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਤਰਾਈਆ। ਜਨ ਭਗਤ ਅੰਤਮ ਮੇਲ ਮਿਲਾਵਾਂਗਾ। ਗੁਰ ਚੇਲਾ ਰੂਪ ਵਟਾਵਾਂਗਾ। ਸੱਜਣ ਸੁਹੇਲਾ ਸੰਗ ਨਿਭਾਵਾਂਗਾ । ਸਾਚਾ ਵੇਲਾ ਆਪ ਸੁਹਾਵਾਂਗਾ। ਅਚਰਜ ਖੇਲ ਆਪ ਖਿਲਾਵਾਂਗਾ। ਆਵਣ ਜਾਵਣ ਲੱਖ ਚੁਰਾਸੀ ਕੂੜੀ ਜੇਲ ਪੰਧ ਮੁਕਾਵਾਂਗਾ। ਧਾਮ ਵਖਾਵਾਂ ਇਕ ਨਵੇਲ, ਜਿਸ ਘਰ ਆਪਣਾ ਆਸਣ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਜੁਗ ਦੀ ਕਰਨੀ ਕੀਤੀ ਝੋਲੀ ਪਾਵਾਂਗਾ। ਚਾਰ ਜੁਗ ਦੀ ਝੋਲੀ ਭਰਾਵਾਂਗਾ। ਫੜ ਬਾਂਹੋ ਪਾਰ ਲੰਘਾਵਾਂਗਾ। ਸਾਚੇ ਮੰਦਰ ਆਪ ਬਹਾਵਾਂਗਾ। ਮਸਤਕ ਚੰਦਨ ਟਿੱਕਾ ਨਾਮ ਲਗਾਵਾਂਗਾ । ਧੁਰਦਰਗਾਹੀ ਸਾਚਾ ਸਗਨ, ਸਚਖੰਡ ਦਵਾਰੇ ਆਪ ਵਖਾਵਾਂਗਾ। ਅੱਠੇ ਪਹਿਰ ਜੋਤੀ ਮਘਨ, ਪੰਜ ਤਤ ਨਾਤਾ ਤੋੜ ਤੁੜਾਵਾਂਗਾ। ਲੋਕਮਾਤ ਕੋਈ ਨਾ ਆਵੇ ਸੱਦਣ, ਸੱਦਾ ਆਪਣਾ ਨਾਮ ਰਖਾਵਾਂਗਾ। ਪਰਮ ਪੁਰਖ ਦਾ ਇਕੋ ਭਜਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਵਾਂਗਾ। ਸੰਤ ਸੁਹੇਲੇ ਗੁਰਮੁਖ ਸੱਜਣ, ਦਰਗਾਹ ਸਾਚੀ ਬਹਿ ਕੇ ਨੱਚਣ, ਖ਼ੁਸ਼ੀਆਂ ਆਪਣਾ ਰੰਗ ਵਖਾਵਾਂਗਾ। ਪੂਰਬ ਜਨਮ ਦਾ ਕੀਤਾ ਕੌਲ ਪੂਰਾ ਕਰਾਂ ਬਚਨ, ਬੱਚਤ ਆਪਣੇ ਕੋਲ ਨਾ ਕੋਇ ਵਖਾਵਾਂਗਾ। ਘਾਟ ਉਤਾਰਾਂ ਸਾਚੇ ਪੱਤਣ, ਡੇਰਾ ਇਕੋ ਘਰ ਲਗਾਵਾਂਗਾ। ਕਲਜੁਗ ਅੰਤਮ ਆਇਆ ਰੱਖਣ, ਰਾਖਾ ਹੋ ਕੇ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਹਰਿਜਨ ਸਾਚੇ ਕੋਲ ਬਹਾਵਾਂਗਾ। ਹਰਿਜਨ ਸਾਚੇ ਕੋਲ ਬਹਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਚਾਰ ਜੁਗ ਦਾ ਲੇਖਾ ਅੰਤ ਮੁਕਾਏਗਾ। ਮਿੱਠਾ ਕਰ ਕੇ ਕੌੜਾ ਰੇਠਾ, ਅੰਮ੍ਰਿਤ ਰਸ ਆਪ ਭਰਾਏਗਾ। ਬਣ ਕੇ ਦੋ ਜਹਾਨਾਂ ਨੇਤਾ, ਧੁਰ ਫ਼ਰਮਾਨਾ ਹੁਕਮ ਸੁਣਾਏਗਾ। ਜਨ ਭਗਤਾਂ ਕਰੇ ਅਗੰਮੀ ਹੇਤਾ, ਆਤਮ ਪਰਮਾਤਮ ਮੇਲ ਮਿਲਾਏਗਾ। ਨਿਜ ਨੇਤਰ ਆਪਣੇ ਪੇਖਾ, ਪੇਖ ਪੇਖ ਖ਼ੁਸ਼ੀ ਜਣਾਏਗਾ। ਸਚਖੰਡ ਦਵਾਰ ਕਰਾਏ ਪਿਛਲਾ ਚੇਤਾ, ਪੂਰਬ ਜਨਮ ਬੂਝ ਬੁਝਾਏਗਾ। ਭਗਤ ਭਗਵਾਨ ਨਾਤਾ ਪਿਉ ਪੁਤ ਜਗ ਬੇਟਾ, ਜਗਜੀਵਣ ਦਾਤਾ ਆਪਣਾ ਘਰ ਵਸਾਏਗਾ। ਵੇਖਣਾ ਖੇਲ ਸਚਖੰਡ ਸਚ ਦੇਸਾ, ਛੱਪਰ ਛੰਨ ਨਾ ਕੋਇ ਛੁਹਾਏਗਾ। ਸਦ ਰੱਖੇ ਚਰਨਾਂ ਹੇਠਾਂ, ਧੂੜੀ ਟਿੱਕਾ ਮਸਤਕ ਇਕੋ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਬ ਦਾ ਪੂਰ ਕਰਾਏਗਾ। ਪ੍ਰਭ ਮਨਸਾ ਪੂਰ ਕਰਾਵੇਗਾ। ਜੋਤੀ ਨੂਰ ਚਮਕਾਵੇਗਾ। ਹਾਜ਼ਰ ਹਜ਼ੂਰ ਨਜ਼ਰੀ ਆਵੇਗਾ। ਨੇੜੇ ਦੂਰ ਪੰਧ ਮੁਕਾਵੇਗਾ। ਨਾਤਾ ਕੂੜੋ ਕੂੜ ਤੁੜਾਵੇਗਾ। ਮੂਰਖ ਮੂੜ੍ਹ ਚਤੁਰ ਸੁਘੜ ਬਣਾਵੇਗਾ। ਦੇ ਮਸਤਕ ਧੂੜ, ਟਿੱਕਾ ਆਪਣਾ ਨਾਮ ਲਗਾਵੇਗਾ। ਜਨਮ ਕਰਮ ਦੀ ਆਸਾ ਪੂਰ, ਭਾਂਡਾ ਭਰਮ ਭੌ ਭੰਨਾਵੇਗਾ। ਗੁਰ ਭੁੱਲਿਆਂ ਜੋ ਕੀਤੇ ਕਸੂਰ, ਸੋ ਕਸੂਰ ਮੁਆਫ ਫ਼ਰਮਾਵੇਗਾ। ਸਰਬ ਕਲਾ ਹੋ ਭਰਪੂਰ, ਪ੍ਰਭ ਆਪਣੀ ਦਇਆ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਚੰਦਨ ਮਸਤਕ ਨਾਮ ਸੁਗੰਧੀ ਤਿਲਕ ਲਗਾਵੇਗਾ। ਨਾਮ ਸੁਗੰਧੀ ਤਿਲਕ ਲਲਾਟ, ਤ੍ਰਿਸੂਲ ਨਾ ਕੋਇ ਵਡਿਆਈਆ। ਅੱਠੇ ਪਹਿਰ ਜੋਤ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਨਿਰਗੁਣ ਹੋ ਕੇ ਵਸੇ ਸਾਥ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਨਜ਼ਰੀ ਆਏ ਸਾਖਿਆਤ, ਜੋਤੀ ਜਾਤਾ ਬੇਪਰਵਾਹੀਆ। ਭਗਤ ਜਨ ਸਾਰੇ ਮੁਖੋ ਕਹਿਣ ਆਖ, ਵਾਹਵਾ ਭਗਵਨ ਤੇਰੀ ਵਡਿਆਈਆ। ਤੇਰੇ ਦਰ ਤੇ ਹੋਏ ਦਾਸ, ਆਸ ਪੁੰਨੀ ਖ਼ੁਸ਼ੀ ਮਨਾਈਆ। ਤੇਰੇ ਮੰਦਰ ਮਿਲਿਆ ਨਿਵਾਸ, ਘਰ ਸਾਚੇ ਵੱਜੀ ਵਧਾਈਆ। ਤੇਰੇ ਉਪਜੀ ਵਿਚੋ ਸ਼ਾਖ਼, ਅੰਤਮ ਤੇਰੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਇਆ ਇਕੋ ਘਰ, ਜਿਸ ਘਰ ਤੇਰਾ ਰੂਪ ਨਜ਼ਰੀ ਆਈਆ । ਭਗਤ ਵੇਖ ਰੂਪ ਸਚ, ਹਰਿ ਸਚ ਸਚ ਦ੍ਰਿੜਾਇੰਦਾ। ਤੂੰ ਮੇਰਾ ਮੈਂ ਤੇਰਾ ਇਕ ਦੂਜੇ ਅੰਦਰ ਗਏ ਰਚ, ਰਚਨਾ ਆਪਣੀ ਫੇਰ ਸਮਝਾਇੰਦਾ। ਭਗਤ ਦਵਾਰੇ ਭਗਵਨ ਨੱਚ, ਨਾਚ ਭਗਤਾਂ ਆਪਣੇ ਘਰ ਵਖਾਇੰਦਾ। ਧੁਰ ਦਾ ਮਾਰਗ ਧੁਰਦਰਗਾਹੀ ਦੱਸ, ਧੁਰ ਦਾ ਮੇਲਾ ਮੇਲ ਮਿਲਾਇੰਦਾ। ਅੱਗੇ ਰਹਿਣ ਨਾ ਦੇਵਾਂ ਅੱਡ, ਪਿਛਲਾ ਵਿਛੋੜਾ ਪੰਧ ਮੁਕਾਇੰਦਾ। ਕੂੜੇ ਨਾਤੇ ਦੇਣੇ ਛੱਡ, ਸ਼ਹਿਨਸ਼ਾਹ ਆਪਣੇ ਰੰਗ ਰੰਗਾਇੰਦਾ। ਜਿਸ ਦਾ ਲੱਭਦੇ ਰਹੇ ਚੌਥਾ ਪਦ, ਸੋ ਪਰਮ ਪੁਰਖ ਪ੍ਰਭ ਆਪਣਾ ਘਰ ਵਖਾਇੰਦਾ। ਬਣ ਕੇ ਹਾਜੀ ਕਰੋ ਹੱਜ, ਹੁਜਰਾ ਇਕੋ ਨਜ਼ਰੀ ਆਇੰਦਾ। ਪ੍ਰਭ ਨੇਤਰ ਨਿਜ ਦਰਸਨ ਕਰੋ ਰੱਜ ਰੱਜ, ਅੰਤਮ ਤ੍ਰਿਸਨਾ ਭੁੱਖ ਬੁਝਾਇੰਦਾ। ਸਚ ਮਹੱਲੇ ਵੜੋ ਭੱਜ ਭੱਜ, ਸਤਿਗੁਰ ਦਵਾਰਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੇਰ ਵਖਾਵੇ ਉਹ ਘਰ, ਜਿਸ ਘਰ ਵਿਚੋ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਬਾਹਰ ਕਢਾਇੰਦਾ।
੨੮ ਹਾੜ੍ਹ ੨੦੨੦ ਬਿਕ੍ਰਮੀ ਪ੍ਰੀਤਮ ਸਿੰਘ ਸਾਧੂ ਸਿੰਘ ਦੇ ਗ੍ਰਹਿ ਪਿੰਡ ਝੰਡੇਰ ਕਲਾਂ
ਹਰਿ ਸੰਗਤ ਤੇਰਾ ਹੋਏ ਵਾਧਾ, ਵਦੀ ਸੁਦੀ ਨਾ ਕੋਇ ਵਡਿਆਈਆ। ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਘਰ ਸਾਚੇ ਖ਼ੁਸ਼ੀ ਵਖਾਈਆ। ਦੋ ਜਹਾਨਾਂ ਫਿਰੇ ਭਾਜਾ, ਭਗਵਨ ਆਪਣੀ ਸੇਵ ਕਮਾਈਆ। ਨਵ ਨੌਂ ਚਾਰ ਪਿੱਛੋ ਰਚਿਆ ਕਾਜਾ, ਕਰਨੀ ਕਰਤਾ ਆਪ ਕਮਾਈਆ। ਭੂਪਤ ਭੂਪ ਵਡ ਸ਼ਾਹੋ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਸਾਚੇ ਤੇਰਾ ਲਾਵੇ ਭਾਗਾ, ਵਡਭਾਗੀ ਖ਼ੁਸ਼ੀ ਮਨਾਈਆ। ਭਗਤ ਭਗਵੰਤ ਸਾਜਣ ਸਾਜਾ, ਸਚ ਸਮਗਰੀ ਵਿਚ ਟਿਕਾਈਆ। ਨਾਮ ਨਿਧਾਨ ਵਜਾਏ ਵਾਜਾ, ਸੁਰ ਤਾਲ ਸਮਝ ਕਿਸੇ ਨਾ ਆਈਆ। ਫੜ ਹੰਸ ਬਣਾਇਆ ਕਾਗਾ, ਸੋਹੰ ਹੰਸਾ ਜਾਪ ਜਪਾਈਆ। ਨਾਤਾ ਤੁੱਟਾ ਜਗਤ ਸਮਾਜਾ, ਚਾਰ ਵਰਨ ਡੇਰਾ ਢਾਹੀਆ। ਅੰਤਰ ਉਪਜੇ ਇਕ ਵੈਰਾਗਾ, ਹਰਿ ਵੈਰਾਗੀ ਆਪ ਉਪਜਾਈਆ। ਪੂਰਬ ਜਨਮ ਦਾ ਮਿਲਿਆ ਸੱਜਣ ਸਾਕਾ, ਸਗਲਾ ਸੰਗ ਨਿਭਾਈਆ। ਨਿਰਗੁਣ ਨਿਰਵੈਰ ਨਜ਼ਰੀ ਆਇਆ ਇਕੋ ਆਕਾ, ਅਕਲ ਕਲਧਾਰੀ ਬੇਪਰਵਾਹੀਆ। ਹੋਏ ਸਹਾਈ ਨਾਥ ਅਨਾਥਾ, ਨਿਥਾਵਿਆਂ ਦੇਵਣਹਾਰ ਵਡਿਆਈਆ। ਸਤਿ ਧਰਮ ਜਣਾਏ ਗਾਥਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਹਰਿ ਸੰਗਤ ਤੇਰਾ ਵੇਖੇ ਮਾਣ, ਮਨ ਮਨਸਾ ਪੂਰ ਕਰਾਈਆ। ਗੁਰ ਅਵਤਾਰ ਕਰਨ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਪੀਰ ਪੈਗੰਬਰ ਹੋਏ ਹੈਰਾਨ, ਨੇਤਰ ਨੈਣ ਨੈਣ ਸ਼ਰਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰਿਆ ਖੇਲ ਮਹਾਨ, ਮਹਿਮਾਂ ਅਕੱਥ ਕਥੀ ਨਾ ਜਾਈਆ। ਸਚਖੰਡ ਨਿਵਾਸੀ ਦਾਤਾ ਦਾਨੀ ਦੇਵੇ ਦਾਨ, ਅਨਮੁਲੜੀ ਵਸਤ ਆਪ ਵਰਤਾਈਆ। ਲੱਖ ਚੁਰਾਸੀ ਵਿਚੋ ਕਰ ਪਹਿਚਾਨ, ਹਰਿਜਨ ਸਾਚੇ ਬਾਹਰ ਕਢਾਈਆ। ਅੰਤਰ ਆਤਮ ਦੇ ਗਿਆਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਨਾਤਾ ਛੁੱਟੇ ਜਗਤ ਜਹਾਨ, ਕੂੜਾ ਬੰਧਨ ਕੋਇ ਰਹਿਣ ਨਾ ਪਾਈਆ। ਨਜ਼ਰੀ ਆਵੇ ਇਕ ਨਿਸ਼ਾਨ, ਦੋ ਜਹਾਨਾਂ ਵਾਲੀ ਆਪ ਝੁਲਾਈਆ। ਦੀਆ ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਵਿਚ ਨਾ ਕੋਇ ਟਿਕਾਈਆ। ਪੁਰਖ ਅਬਿਨਾਸ਼ੀ ਮਿਲੇ ਸੱਚਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਹਰਿ ਸੰਗਤ ਤੇਰਾ ਸੋਹਣਾ ਰੂਪ, ਸ੍ਰੀ ਭਗਵਾਨ ਆਪ ਉਪਾਇੰਦਾ। ਤੇਰਾ ਡੰਕਾ ਦੋ ਜਹਾਨਾਂ ਚਾਰ ਕੂਟ, ਦਹਿ ਦਿਸ਼ਾ ਆਪ ਸੁਣਾਇੰਦਾ। ਸਾਹਿਬ ਸੁਲਤਾਨਾ ਸਤਿ ਸਰੂਪ, ਸਤਿ ਸਤਿਵਾਦੀ ਤੇਰੇ ਅੰਦਰ ਆਸਣ ਲਾਇੰਦਾ। ਜਨਮ ਕਰਮ ਦੀ ਮੇਟੇ ਭੂਖ, ਮਾਇਆ ਮਮਤਾ ਤ੍ਰਿਸਨਾ ਰੋਗ ਗਵਾਇੰਦਾ। ਘਰ ਆਤਮ ਉਪਜੇ ਏਕਾ ਸੂਖ, ਸੁਖ ਸਾਗਰ ਰੂਪ ਵਟਾਇੰਦਾ। ਸੋ ਗੁਰਮੁਖ ਸੋ ਹਰਿਜਨ ਸੱਚਾ ਪੂਤ, ਜਿਸ ਜਨ ਆਪਣੀ ਗੋਦ ਬਿਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਹਰਿ ਸੰਗਤ ਤੇਰਾ ਸੱਚਾ ਨੂਰ, ਨੂਰ ਨੁਰਾਨਾ ਆਪ ਧਰਾਈਆ। ਸ੍ਰੀ ਭਗਵਾਨ ਸਰਬ ਕਲਾ ਭਰਪੂਰ, ਖਾਲੀ ਭਾਂਡੇ ਰਿਹਾ ਭਰਾਈਆ। ਜਨਮ ਜਨਮ ਦੇ ਕਟੇ ਜੂੜ, ਜੋੜੀ ਆਪਣੇ ਨਾਲ ਜੁੜਾਈਆ। ਮਸਤਕ ਟਿੱਕਾ ਬਖ਼ਸ਼ੇ ਧੂੜ, ਤਿਲਕ ਲਲਾਟੀ ਜੋਤ ਚਮਕਾਈਆ। ਨਾਤਾ ਤੋੜੇ ਕੂੜੋ ਕੂੜ, ਘਰ ਸਾਚੇ ਵੱਜੇ ਵਧਾਈਆ। ਦਾਤਾ ਦਾਨੀ ਜੋਧਾ ਸੂਰ, ਸੂਰਬੀਰ ਹੋਏ ਸਹਾਈਆ। ਸਤਿਜੁਗ ਤ੍ਰੇਤਾ ਦਵਾਪਰ ਬਖ਼ਸ਼ੇ ਕਲਜੁਗ ਅੰਤ ਕਸੂਰ, ਕਸਮ ਸਾਚੇ ਨਾਮ ਪਵਾਈਆ। ਇਸਮ ਆਜ਼ਮ ਇਕੋ ਦੱਸੇ ਹਾਜ਼ਰ
ਹਜ਼ੂਰ, ਹਰਿ ਹਜ਼ਰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰ ਏਕਾ ਏਕ ਆਪਣੀ ਸੇਵ ਕਮਾਈਆ । ਹਰਿ ਸੰਗਤ ਤੇਰਾ ਉਤਮ ਨਾਤਾ, ਨਵ ਨੌਂ ਚਾਰ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦੀ ਪੜ੍ਹਦੇ ਗਏ ਗਾਥਾ, ਉਚ ਅਗੰਮ ਅਥਾਹ ਚਰਨ ਧਿਆਨ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਵੇਖਣ ਅਇਆ ਆਪ ਤਮਾਸ਼ਾ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ । ਦੀਨ ਦਿਆਲ ਹੋ ਕੇ ਜਨ ਭਗਤਾਂ ਦੇਵੇ ਸਚ ਭਰਵਾਸਾ, ਚਰਨ ਕਵਲ ਕਵਲ ਸਰਨਾਈਆ। ਜਨ ਭਗਤਾਂ ਸ੍ਰੀ ਭਗਵਾਨ ਆਪ ਗਾਏ ਗਾਥਾ, ਗੁਰਮੁਖ ਗੂੜ੍ਹੀ ਨੀਂਦ ਸਵਾਈਆ। ਬਿਨ ਕਰਨੀਉਂ ਪੂਰਾ ਕਰੇ ਘਾਟਾ, ਮਿਹਰ ਨਜ਼ਰ ਆਪ ਉਠਾਈਆ। ਕਾਇਆ ਭਰੇ ਸਾਚਾ ਕਾਸਾ, ਵਸਤ ਅਮੋਲਕ ਵਿਚ ਟਿਕਾਈਆ। ਅਗਲਾ ਖੋਲ੍ਹੇ ਭੇਵ ਖ਼ੁਲਾਸਾ, ਖ਼ੁਦੀ ਤਕੱਬਰ ਕੋਇ ਰਹਿਣ ਨਾ ਪਾਈਆ। ਦੱਸਣ ਆਇਆ ਆਪਣਾ ਸਾਕਾ, ਸਾਕੀ ਸਾਚਾ ਨਾਮ ਸੁਣਾਈਆ। ਲੇਖਾ ਜਾਣੇ ਜੋਤੀ ਜਾਤਾ, ਜੋਤੀ ਜੋਤ ਡਗਮਗਾਈਆ। ਜਨ ਭਗਤਾਂ ਪੂਰਾ ਕਰੇ ਖਾਤਾ, ਘਾਟਾ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਬਣਿਆ ਦਾਤਾ, ਦਾਤਾ ਦਾਨੀ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਰੰਗ ਰੰਗਾਈਆ। ਹਰਿ ਸੰਗਤ ਤੇਰਾ ਉਚ ਮਹੱਲਾ, ਸ੍ਰੀ ਭਗਵਾਨ ਆਪ ਸੁਹਾਈਆ। ਵੇਖਣਹਾਰਾ ਇਕ ਇਕੱਲਾ, ਏਕੰਕਾਰ ਅੱਖ ਖੁਲ੍ਹਾਈਆ। ਸਚ ਪਰਕਾਸ਼ ਦੀਪਕ ਬਲਾ, ਜੋਤੀ ਨੂਰ ਨੂਰ ਰੁਸ਼ਨਾਈਆ। ਧੁਰ ਸੰਦੇਸਾ ਇਕੋ ਘੱਲਾ, ਕਰੇ ਨਾਮ ਪੜ੍ਹਾਈਆ। ਨਿਰਗੁਣ ਹੋ ਫੜਾਏ ਪੱਲਾ, ਸਰਗੁਣ ਆਪਣੇ ਅੰਗ ਲਗਾਈਆ। ਬਿਰਹੋ ਵੈਰਾਗੀ ਫਿਰੇ ਝੱਲਾ, ਝਲਕ ਇਕੋ ਨੂਰ ਜਣਾਈਆ। ਮੂਰਖ ਹੋ ਕੇ ਵੜ ਜਾਏ ਕਾਇਆ ਡੂੰਘੀ ਡੱਲਾ, ਅੰਧ ਅੰਧੇਰੇ ਆਪਣਾ ਆਸਣ ਲਾਈਆ। ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਸਮਝ ਕੋਇ ਨਾ ਪਾਈਆ । ਮਿਹਰਵਾਨ ਹੋ ਕੇ ਮਾਰੇ ਇਕੋ ਨਾਮ ਹੱਲਾ, ਹੌਲਾ ਸਭ ਦਾ ਭਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਹਰਿ ਸੰਗਤ ਤੇਰਾ ਸੋਹਣਾ ਮੁਖ, ਮੁਖ ਉਜਲ ਆਪ ਕਰਾਈਆ। ਸ੍ਰੀ ਭਗਵਾਨ ਲਾਹੇ ਆਪਣੀ ਭੁੱਖ, ਹਰਿਜਨ ਤੇਰਾ ਦਰਸਨ ਪਾਈਆ। ਪ੍ਰੇਮ ਪ੍ਰੀਤੀ ਅੰਦਰ ਲਏ ਚੁੱਕ, ਸਾਚੀ ਗੋਦ ਆਪ ਉਠਾਈਆ। ਅੱਗੇ ਹੋ ਕੇ ਵੇਖੇ ਨੇੜੇ ਢੁੱਕ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਰਿ ਸੰਗਤ ਤੇਰਾ ਸਚ ਮੁਨਾਰ, ਮੁਨੀ ਰਿਖੀ ਬੈਠੇ ਧਿਆਨ ਲਗਾਈਆ। ਚਾਰ ਜੁਗ ਕਰਦੇ ਰਹੇ ਵਿਚਾਰ, ਸਮਝ ਸਕੇ ਕੋਈ ਨਾ ਰਾਈਆ। ਗੁਰ ਅਵਤਾਰ ਦੇਂਦੇ ਰਹੇ ਇਸ਼ਾਰ, ਇਸ਼ਾਰਿਆਂ ਨਾਲ ਸਮਝਾਈਆ। ਪੀਰ ਪੈਗ਼ੰਬਰ ਦੱਸਦੇ ਰਹੇ ਧਾਰ, ਧਰਨੀ ਧਰਤ ਧਵਲ ਵਡਿਆਈਆ । ਸਾਰੇ ਕਹਿੰਦੇ ਰਹੇ ਸਾਂਝਾ ਯਾਰ, ਯਾਰੀ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਵੇਖ ਵਖਾਈਆ। ਹਰਿ ਸੰਗਤ ਪ੍ਰਭ ਵੇਖੇ ਏਕ, ਏਕੰਕਾਰ ਵੱਡੀ ਵਡਿਆਈਆ। ਜਿਸ ਦੀ ਅੰਤਮ ਸਾਚੀ ਟੇਕ, ਸਰਨਗਤ ਇਕ ਸਮਝਾਈਆ। ਤਿਸ ਦਾ ਲੇਖ ਸਦਾ ਅਲੇਖ, ਲੇਖਾ ਲਿਖ ਸਕੇ ਕੋਈ ਨਾ ਰਾਈਆ। ਸੋ ਸਤਿਗੁਰ ਧਰ ਕੇ ਆਇਆ ਭੇਖ, ਭੇਖਾਧਾਰੀ ਵੇਸ ਵਟਾਈਆ। ਸਚਖੰਡ ਨਿਵਾਸੀ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਹੁਕਮੇ ਅੰਦਰ ਭਵਾਏ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਧੁਰ ਸੰਦੇਸਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਹਰਿ ਸੰਗਤ ਤੇਰਾ ਸੱਚਾ ਸੰਗ, ਸੋ ਸਾਹਿਬ ਆਪ ਨਿਭਾਇੰਦਾ। ਦਰ ਦਰਵੇਸ਼ ਹੋ ਕੇ ਨੱਚੇ ਮਲੰਗ, ਘਰ ਘਰ ਆਪਣਾ ਡੌਰੂ ਡੰਕ ਵਜਾਇੰਦਾ। ਧੁਰ ਦੀ ਰੀਤੀ ਮੰਗੇ ਮੰਗ, ਮਾਂਗਤ ਇਕੋ ਨਜ਼ਰੀ ਆਇੰਦਾ। ਗ੍ਰਹਿ ਮੰਦਰ ਵਜਾ ਸਚ ਮਰਦੰਗ, ਸੋਈ ਸੁਰਤ ਸ਼ਬਦ ਉਠਾਇੰਦਾ। ਉਠ ਸਵਾਣੀ ਵੇਖ ਅਨੰਦ, ਅਨੰਦ ਆਤਮ ਇਕ ਜਣਾਇੰਦਾ। ਪਰਮਾਨੰਦ ਸਚ ਸੁਗੰਧ, ਸਾਚੀ ਧਾਰ ਵਿਚ ਵਖਾਇੰਦਾ। ਸਾਚਾ ਢੋਲਾ ਗਾਓ ਛੰਦ, ਗੀਤ ਗੋਬਿੰਦ ਆਪ ਸਮਝਾਇੰਦਾ। ਦੂਰ ਦੁਰਾਡਾ ਕੱਟ ਕੇ ਆਇਆ ਪੰਧ, ਪਾਂਧੀ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਤੇਰਾ ਦਰ ਅਪਾਰ, ਅਪਰੰਪਰ ਦਏ ਵਡਿਆਈਆ। ਜਿਸ ਦੀ ਸੇਵਾ ਕਰੀ ਸਦਾ ਜੁਗ ਚਾਰ, ਨਵ ਨੌ ਚਾਰ ਧਿਆਨ ਲਗਾਈਆ। ਛੱਤੀ ਜੁਗ ਕਰਦੇ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਇਕਵੰਜਾ ਬਵੰਜਾ ਬਣਦੇ ਗਏ ਭਿਖਾਰ, ਪੰਜ ਇਕ ਦੋ ਸੀਸ ਝੁਕਾਈਆ। ਨੌ ਦਰ ਰੋਂਦੇ ਗਏ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਦਸਵੇਂ ਦਹਿ ਦਿਸ਼ਾ ਮੰਗਦੇ ਰਹੇ ਸੱਚਾ ਦੀਦਾਰ, ਦੀਦ ਈਦ ਚੰਦ ਕਵਣ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਸੰਗਤ ਤੇਰਾ ਪ੍ਰੇਮ ਸਾਗਰ, ਲਹਿਰ ਲਹਿਰ ਨਾਲ ਲਹਿਰਾਈਆ। ਸ੍ਰੀ ਭਗਵਾਨ ਕਲਜੁਗ ਅੰਤ ਕਰੇ ਉਜਾਗਰ, ਉਜਰਤ ਮੂਲ ਨਾ ਲਾਏ ਰਾਈਆ। ਸੇਵਾ ਕਰ ਕੇ ਗਿਆ ਤੇਗ਼ ਬਹਾਦਰ, ਗੋਬਿੰਦ ਬੰਸ ਸਰਬੰਸ ਭੇਟ ਚੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਮਲ ਕਰਮ ਕਰੇ ਉਜਾਗਰ, ਮੁਖ ਉਜਾਲਾ ਆਪ ਵਖਾਈਆ। ਲੋਕਮਾਤ ਦੇਵੇ ਦਾਤ ਸਚ ਦਵਾਰੇ ਬਖ਼ਸ਼ੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ। ਹਰਿ ਸੰਗਤ ਤੇਰਾ ਪੁਰਖ ਅਕਾਲ, ਗੋਬਿੰਦ ਪਿਤਾ ਗਿਆ ਸਮਝਾਈਆ । ਕਲਜੁਗ ਵੇਖੇ ਆਪਣੇ ਲਾਲ, ਲਾਲ ਰੰਗੀਲਾ ਬੇਪਰਵਾਹੀਆ। ਜੋਤੀ ਨੂਰ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਪਰਗਟ ਹੋਏ ਵਿਚ ਜਹਾਨ, ਨਿਰਗੁਣ ਆਪਣਾ ਵੇਸ ਧਰਾਈਆ। ਭਗਤ ਭਗਵਾਨ ਵੇਖੇ ਆਣ, ਭੇਵ ਅਭੇਦਾ ਆਪ ਜਣਾਈਆ। ਸਚ ਦਵਾਰੇ ਕੱਠੇ ਕਰੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਊਚ ਨੀਚ ਰਾਉ ਰੰਕ ਗਾਓ ਸਾਚਾ ਗਾਨ, ਗਹਿਰ ਗੰਭੀਰ ਆਪ ਪੜ੍ਹਾਈਆ। ਆਤਮ ਪਰਮਾਤਮ ਮੰਗੋ ਦਾਨ, ਦਾਤਾ ਦਾਨੀ ਰਿਹਾ ਸਮਝਾਈਆ। ਸੁਰਤੀ ਸ਼ਬਦ ਮਿਲਾਵਾ ਕਾਹਨ, ਘਰ ਬੰਸਰੀ ਨਾਮ ਸੁਣਾਈਆ। ਪੀਰ ਪੈਗ਼ੰਬਰ ਦੇਵੇ ਇਲਾਹੀ ਪੈਗ਼ਾਮ, ਧੁਰ ਸੰਦੇਸਾ ਇਕ ਜਣਾਈਆ। ਕਲਮਾ ਨਬੀ ਰਸੂਲ ਪੜ੍ਹੋ ਕਲਾਮ, ਕਾਇਨਾਤ ਖ਼ੁਸ਼ੀ ਮਨਾਈਆ। ਚਾਰ ਯਾਰੀ ਕਰੋ ਪਰਨਾਮ, ਸਜਦਾ ਸੀਸ ਜਗਦੀਸ ਝੁਕਾਈਆ। ਦਰ ਦਰਵੇਸ਼ ਬਣੋ ਗ਼ੁਲਾਮ, ਦੁਰਮਤ ਮੈਲ ਰਹੇ ਨਾ ਰਾਈਆ। ਨਜ਼ਰੀ ਵੇਖੋ ਇਕ ਅਮਾਮ, ਬੇਪਰਵਾਹ ਨੂਰ ਖ਼ੁਦਾਈਆ। ਆਬੇਹਯਾਤ ਪੀਓ ਜਾਮ, ਕਾਇਆ ਜਾਮਾ ਦਏ ਬਦਲਾਈਆ। ਹਰਿ ਸੰਗਤ ਜਣਾਏ ਇਕੋ ਨਾਮ, ਸੋਹੰ ਨਾਮ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਰਿ ਸੰਗਤ ਤੇਰਾ ਨਾਮ ਕਰਤਾਰ, ਕਰਤਾ ਆਪ ਜਣਾਈਆ। ਸੋਹੰ ਰੂਪ ਅਗੰਮੀ ਧਾਰ, ਪੰਜ ਤਤ ਨਜ਼ਰ ਨਾ ਆਈਆ। ਆਤਮ ਪਰਮਾਤਮ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪ ਖਿਲਾਈਆ। ਵੰਡਾਂ ਵੰਡਦਾ ਰਿਹਾ ਸਦਾ ਜੁਗ ਚਾਰ, ਚੌਕੜੀ ਆਪਣਾ ਰਾਹ ਵਖਾਈਆ। ਹੋਕਾ ਦੇਂਦਾ ਰਿਹਾ
ਵਿਚ ਸੰਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਰੂਪ ਵਟਾਈਆ। ਕਲਜੁਗ ਆਉਣਾ ਕਲ ਕਲਕੀ ਅਵਤਾਰ, ਨਿਹਕਲੰਕ ਫੇਰਾ ਪਾਈਆ। ਚਾਰ ਵਰਨਾਂ ਕਰੇ ਸਚ ਪਿਆਰ, ਸਾਚਾ ਘਰ ਇਕ ਵਖਾਈਆ। ਪਿਛਲਾ ਲੇਖਾ ਦਏ ਨਿਵਾਰ, ਅੱਗੇ ਆਪਣਾ ਰੰਗ ਰੰਗਾਈਆ। ਨਰ ਨਰੇਸ਼ਾ ਕਰੇ ਸਚ ਪਿਆਰ, ਨਰਾਇਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰ ਵਡਿਆਈਆ। ਹਰਿ ਸੰਗਤ ਜਿਸ ਹੋਇਆ ਮੇਲਾ, ਪ੍ਰਭ ਮਿਲਿਆ ਬੇਪਰਵਾਹੀਆ। ਗੁਰ ਗੋਬਿੰਦ ਦਾ ਬਣਿਆ ਚੇਲਾ, ਪੁਰਖ ਅਕਾਲ ਦਇਆ ਕਮਾਈਆ। ਕਲਜੁਗ ਅੰਤਮ ਇਕੋ ਵੇਲਾ, ਅਖ਼ੀਰ ਆਖ਼ਰ ਰਿਹਾ ਜਣਾਈਆ। ਸਚ ਸਵਾਮੀ ਚਾੜ੍ਹੇ ਤੇਲਾ, ਘਰ ਸਾਚੇ ਸਗਨ ਮਨਾਈਆ। ਲੱਖ ਚੁਰਾਸੀ ਨਾਲੋ ਹੋ ਕੇ ਵਿਹਲਾ, ਪਿਆਰ ਭਗਤਾਂ ਨਾਲ ਰਖਾਈਆ। ਢੂੰਡਣਹਾਰ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਬੇਲਾ, ਡੂੰਘੀ ਕੰਦਰ ਸਮੁੰਦ ਖਾਈ ਵੇਖ ਵਖਾਈਆ। ਸਦ ਵਸਣਹਾਰਾ ਧਾਮ ਨਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਇਕੋ ਗੰਢ ਪਵਾਈਆ। ਹਰਿ ਸੰਗਤ ਤੇਰੀ ਨਾਮ ਗੰਢ, ਤੰਦੀ ਤੰਦ ਆਪ ਬੰਧਾਇੰਦਾ। ਚਾਰ ਵਰਨ ਪਾਵੇ ਠੰਡ, ਊਚ ਨੀਚ ਨਾ ਕੋਇ ਰਖਾਇੰਦਾ। ਆਤਮ ਨਾਤਾ ਜੁੜਿਆ ਹੰ, ਬ੍ਰਹਮ ਆਪਣਾ ਮੇਲ ਮਿਲਾਇੰਦਾ। ਲੇਖਾ ਜਾਣੇ ਡੋਰੀ ਸੰਗ ਪਤੰਗ, ਆਕਾਸ਼ ਪਰਕਾਸ਼ ਆਪ ਜਣਾਇੰਦਾ। ਦੂਰ ਦੁਰਾਡਾ ਬੇਪਰਵਾਹੀ ਸਾਚਾ ਮਾਹੀ ਗੁਣੀ ਗਹੀਰਾ ਕੱਟ ਕੇ ਆਇਆ ਪੰਧ, ਪਾਂਧੀ ਆਪਣਾ ਫੇਰਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲੋ ਹੋ ਅਲੱਗ ਜਣਾਇਆ ਛੰਦ, ਸੋਹੰ ਢੋਲਾ ਆਪ ਅਲਾਈਆ। ਭਗਤ ਭਗਵਾਨ ਇਕ ਦੂਜੇ ਦਾ ਮਾਣੋ ਅਨੰਦ, ਅਨੰਦ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲ ਮਿਲਾਈਆ। ਹਰਿ ਸੰਗਤ ਮੇਲਾ ਸਚ ਦਰਬਾਰ, ਧੁਰ ਦਰਬਾਰੀ ਆਪ ਮਿਲਾਇੰਦਾ। ਕੂੜੀ ਕਿਰਿਆ ਕਰਮ ਵਿਚਾਰ, ਘਰ ਸਾਚਾ ਇਕ ਸੁਹਾਇੰਦਾ । ਵਰਨ ਬਰਨ ਦਾ ਰੋਗ ਨਿਵਾਰ, ਦੁੱਖ ਸੰਸਾ ਨਾ ਕੋਇ ਰਖਾਇੰਦਾ। ਅੰਮ੍ਰਿਤ ਸਰੋਵਰ ਇਕ ਨੁਹਾਲ, ਦੁਰਮਤ ਮੈਲ ਧਵਾਇੰਦਾ। ਚਰਨ ਸਰਨਾਈ ਸੱਚੀ ਧਰਮਸਾਲ, ਧਰਮ ਦਵਾਰਾ ਆਪ ਵਖਾਇੰਦਾ। ਜਿਸ ਗ੍ਰਹਿ ਵਸੇ ਸ਼ਾਹ ਕੰਗਾਲ, ਸੋ ਮੰਦਰ ਸੋਭਾ ਪਾਇੰਦਾ। ਨਵ ਨੌਂ ਚਾਰ ਪਿਛੋ ਕਰ ਕਰ ਭਾਲ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੇਲ ਮਿਲਾਇੰਦਾ। ਨਿਰਗੁਣ ਹੋ ਕੇ ਬਣ ਦਲਾਲ, ਹਰਿ ਸੰਗਤ ਇਕੋ ਗੰਢ ਪਵਾਇੰਦਾ। ਪੁਰਖ ਅਕਾਲ ਹੋ ਕੇ ਘਾਲੇ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਹਰਿ ਸੰਗਤ ਤੇਰਾ ਨਾਤਾ ਜੋੜ, ਸਾਚਾ ਰੰਗ ਰੰਗਾਈਆ। ਜਗਤ ਵਿਕਾਰ ਦਰ ਤੋ ਹੋੜ, ਸਾਢੇ ਤਿੰਨ ਹੱਥ ਵਿਚੋ ਬਾਹਰ ਕਢਾਈਆ। ਆਪ ਵੇਖੇ ਕਰ ਕੇ ਗ਼ੌਰ, ਅੰਦਰ ਵੜ ਵੜ ਫੇਰਾ ਪਾਈਆ। ਲੇਖਾ ਲਿਖੇ ਰਵਦਾਸ ਚੁਮਾਰਾ ਜੋ ਢੋਏ ਢੋਰ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਾਹਿਬ ਸਵਾਮੀ ਵਸੇ ਕੋਲ, ਕਵਲ ਨੈਣ ਨੂਰ ਰੁਸ਼ਨਾਈਆ। ਹਰਿ ਸੰਗਤ ਦੇਵੇ ਨਾਮ ਅਨਮੋਲ, ਅਨਮੁਲੜੀ ਵਸਤ ਵਰਤਾਈਆ। ਅੰਮ੍ਰਿਤ ਰਸ ਭਰੇ ਕੌਲ, ਕਵਲ ਨਾਭ ਭਵਾਈਆ। ਮਿਲੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਦਾ ਸਹਾਈਆ। ਮਿਹਰਵਾਨ ਸਦਾ ਸਵਾਮੀ, ਮਿਹਰ ਨਜ਼ਰ ਉਠਾਈਆ। ਪੁਰਖ ਅਬਿਨਾਸ਼ੀ ਅੰਤਰਜਾਮੀ, ਹਰ ਘਟ ਵੇਖ ਵਖਾਈਆ। ਲੇਖ ਚੁਕਾਏ ਚਾਰ ਖਾਣੀ, ਬਾਣੀ ਆਪਣਾ ਨਾਮ ਜਪਾਈਆ। ਸ਼ਬਦ ਮਿਲਾਵਾ
ਸਾਚੇ ਹਾਣੀ, ਘਰ ਮੰਦਰ ਖ਼ੁਸ਼ੀ ਕਰਾਈਆ। ਦਾਤਾ ਹੋ ਕੇ ਆਇਆ ਦਾਨੀ, ਦੇਵਣਹਾਰ ਦਇਆ ਕਮਾਈਆ। ਗੁਰਮੁਖ ਵੇਖੇ ਗੁਰ ਗੁਰ ਪਰਾਣੀ, ਪਰਾਣ ਆਧਾਰ ਸਹਿਜ ਸੁਖਦਾਈਆ। ਧਰਮ ਦਵਾਰ ਦੀ ਇਕ ਨਿਸ਼ਾਨੀ, ਸਚ ਪ੍ਰੀਤੀ ਦਏ ਵਖਾਈਆ। ਭੇਵ ਨਾ ਜਾਣੇ ਕੋਇ ਵਿਦਵਾਨੀ, ਵਿੱਦਤ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਬਣਾਏ ਪੁਰਖ ਸੁਜਾਨੀ, ਸਾਚਾ ਰਾਹ ਇਕ ਵਖਾਈਆ। ਸਾਚਾ ਰਾਹ ਜਗਤ ਨਿਰਾਲਾ, ਨਰ ਹਰਿ ਨਰਾਇਣ ਆਪ ਜਣਾਇੰਦਾ। ਪੁਰਖ ਅਕਾਲ ਬਣ ਦਲਾਲਾ, ਸਚ ਦਲਾਲੀ ਮਾਤ ਕਮਾਇੰਦਾ। ਚਾਰ ਵਰਨ ਬਣਾਏ ਇਕੋ ਧਰਮਸਾਲਾ, ਧਰਮ ਦਵਾਰਾ ਆਪ ਪਰਗਟਾਇੰਦਾ। ਸਚ ਪਰਕਾਸ਼ ਦੀਪਕ ਹੋਏ ਨਿਰਾਲਾ, ਜੋਤੀ ਜਾਤਾ ਨੂਰ ਡਗਮਗਾਇੰਦਾ। ਸਾਚਾ ਮਾਰਗ ਜਗਤ ਸੁਖਾਲਾ, ਸਤਿਜੁਗ ਸਚ ਸਚ ਸਮਝਾਇੰਦਾ। ਆਤਮ ਪਰਮਾਤਮ ਪਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਵਸਾਇੰਦਾ। ਹਰਿ ਸੰਗਤ ਘਰ ਵਸੇ ਖੇੜਾ, ਖਿੜਕੀ ਤਾਕੀ ਬੰਦ ਆਪ ਖੁਲ੍ਹਾਈਆ। ਚਾਰ ਜੁਗ ਦਾ ਮੁੱਕੇ ਝੇੜਾ, ਚਾਰ ਵਰਨ ਨਾ ਕੋਇ ਲੜਾਈਆ। ਪੁਰਖ ਅਬਿਨਾਸ਼ੀ ਮਿਲਿਆ ਕਰ ਕੇ ਆਪਣੀ ਮਿਹਰਾ, ਮਿਹਰ ਨਜ਼ਰ ਉਠਾਈਆ। ਨਾਤਾ ਜੋੜਿਆ ਤੇਰਾ ਮੇਰਾ, ਮੇਰਾ ਤੇਰਾ ਆਪਣਾ ਰੂਪ ਦਰਸਾਈਆ। ਸਚਖੰਡ ਵਖਾਇਆ ਖੁਲ੍ਹਾ ਵਿਹੜਾ, ਬਿਨ ਭਗਤਾਂ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵਣਹਾਰ ਵਡਿਆਈਆ। ਹਰਿ ਸੰਗਤ ਪੇਖ ਸਾਚਾ ਘਰ, ਸਚਖੰਡ ਨਿਵਾਸੀ ਆਪ ਵਖਾਈਆ। ਅੱਗੇ ਪਿੱਛੇ ਪੱਲੂ ਲੈਣਾ ਫੜ, ਸ੍ਰੀ ਭਗਵਾਨ ਰਿਹਾ ਫੜਾਈਆ। ਵਾਰੀ ਵਾਰੀ ਪੌੜੇ ਜਾਣਾ ਚੜ੍ਹ, ਹਰਿ ਕਰਤਾ ਆਪ ਚੜ੍ਹਾਈਆ। ਸਾਚੇ ਮੰਦਰ ਜਾਣਾ ਵੜ, ਘਰ ਵੱਜੇ ਨਾਮ ਵਧਾਈਆ। ਪੁਰਖ ਅਕਾਲ ਅੱਗੇ ਬੈਠਾ ਹਰਿ, ਸਚ ਸਿੰਘਾਸਣ ਸੋਭਾ ਪਾਈਆ। ਪ੍ਰੀਤਮ ਸਿੰਘ ਲੋਕਮਾਤ ਪੁੱਤ ਵੈਰਾਗ ਨਾ ਕਰ, ਜਿਸ ਦਾ ਪੁੱਤ ਪ੍ਰਭ ਆਪਣੀ ਗੋਦ ਬਹਾਈਆ। ਹਰਿ ਸੰਗਤ ਸਾਰੀ ਲੈ ਜਾਏ ਫੜ, ਭਾਈਆਂ ਨਾਲ ਭਾਈ ਲਏ ਮਿਲਾਈਆ । ਰਲ ਮਿਲ ਢੋਲਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਓ ਪੜ੍ਹ, ਪੜ੍ਹਿਆਂ ਅੰਤਮ ਲੇਖੇ ਲਾਈਆ।
੨੯ ਹਾੜ੍ਹ ੨੦੨੦ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਝੰਡੇਰ ਕਲਾਂ
ਹਰਿ ਕਿਰਪਾ ਗੁਰ ਪਰਸਾਦਿ, ਗੁਰ ਪਰਸਾਦੀ ਸੰਗਤ ਦਇਆ ਕਮਾਈਆ। ਹਰਿ ਕਿਰਪਾ ਗੁਰ ਸੱਜਣ ਲਾਧ, ਗੁਰ ਸੱਜਣ ਗੁਰਮੁਖ ਦੇਵਣਹਾਰ ਵਡਿਆਈਆ । ਹਰਿ ਕਿਰਪਾ ਗੁਰ ਦੇਵੇ ਦਾਦ, ਸਤਿਗੁਰ ਦਾਦ ਜਨ ਭਗਤਾਂ ਝੋਲੀ ਨਾਮ ਭਰਾਈਆ। ਹਰਿ ਕਿਰਪਾ ਗੁਰ ਰੱਖੇ ਲਾਜ, ਭਗਤ ਭਗਵਾਨ ਵੇਖੇ ਥਾਉਂ ਥਾਈਂਆ । ਹਰਿ ਕਿਰਪਾ ਗੁਰ ਮਾਰ ਆਵਾਜ਼, ਸੰਤ ਸੁਹੇਲੇ ਉਠਾਏ ਚਾਈਂ ਚਾਈਂਆ। ਹਰਿ ਕਿਰਪਾ ਗੁਰ ਕਰਾਏ ਵਡ ਵਡ ਭਾਗ, ਵਡਭਾਗੀ ਆਪਣਾ ਰੰਗ ਵਖਾਈਆ। ਹਰਿ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਦਇਆ ਕਮਾਈਆ। ਹਰਿ ਕਿਰਪਾ ਗੁਰ ਪਰਸਾਦਿ ਅਮੋਘ, ਦੀਨ ਦਿਆਲ ਆਪ ਜਣਾਇੰਦਾ। ਗੁਰ ਗੁਰ ਨਾਤਾ
ਧੁਰ ਸੰਜੋਗ, ਧੁਰ ਦਰਬਾਰੀ ਮੇਲ ਮਿਲਾਇੰਦਾ। ਵਸਤੂ ਸਤਿ ਦੇਵੇ ਚੋਗ, ਧਾਰ ਅੰਮ੍ਰਿਤ ਨਾਲ ਮਿਲਾਇੰਦਾ। ਜਨਮ ਅਜਨਮ ਕਟੇ ਰੋਗ, ਚਿੰਤਾ ਸੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਕਿਰਪਾ ਗੁਰ ਦੇਵੇ ਪਰਸਾਦਿ, ਪਰਸਾਦੀ ਆਪਣੀ ਦਇਆ ਕਮਾਈਆ। ਗੁਰ ਪਰਸਾਦਿ ਅਨਰਸ ਸਵਾਦ, ਰਸਨਾ ਜਿਹਵਾ ਚੱਖ ਨਾ ਸਕੇ ਰਾਈਆ। ਸੋ ਖਾਏ ਜੋ ਹੋਏ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਪਰਸਾਦਿ ਕਹੇ ਮੇਰਾ ਪ੍ਰੇਮ ਮਿੱਠਾ, ਮਿੱਠਤ ਮੇਰੇ ਵਿਚ ਸਮਾਈਆ। ਮੇਰਾ ਰਸ ਬਿਨ ਗੁਰਮੁਖਾਂ ਕਿਸੇ ਨਾ ਡਿੱਠਾ, ਲੱਖ ਚੁਰਾਸੀ ਫਿਰੇ ਤਿਹਾਈਆ। ਮੈਂ ਅੰਦਰ ਬਾਹਰ ਪ੍ਰੇਮ ਪ੍ਰੀਤੀ ਅੰਦਰ ਬਣਾਂ ਸਾਚਾ ਮਿੱਤਾ, ਮਿੱਤਰ ਪਿਆਰਾ ਨਾਉਂ ਧਰਾਈਆ। ਜੁਗ ਚੌਕੜੀ ਕਰਾਂ ਹਿਤਾ, ਬਣ ਹਿਤਕਾਰੀ ਸੇਵ ਕਮਾਈਆ। ਜਗਤ ਦਵਾਰ ਰਸ ਹੋਏ ਫਿੱਕਾ, ਫਿੱਕੀ ਦਿਸੇ ਸਰਬ ਲੋਕਾਈਆ। ਜਿਸ ਗੁਰਮੁਖ ਰਸ ਮੇਰਾ ਡਿਠਾ, ਸੋ ਗੁਰਮੁਖ ਗੁਰ ਗੁਰ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਗੁਰ ਪਰਸਾਦਿ ਕਹੇ ਮੇਰੀ ਬਨਾਵਟ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮੇਲ ਸਚ ਮਿਲਾਵਟ, ਮੇਲ ਮਿਲਾਵੇ ਬੇਪਰਵਾਹੀਆ। ਮੈਨੂੰ ਖਾਦਿਆਂ ਗੁਰਮੁਖਾਂ ਕਦੀ ਨਾ ਆਏ ਥਕਾਵਟ, ਸੁਖ ਸੁਖ ਨਾਲ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਨਿਭਾਈਆ। ਗੁਰ ਪਰਸਾਦਿ ਕਹੇ ਮੇਰਾ ਸਾਚਾ ਰਸ, ਹਰਿ ਪੁਰਖ ਨਿਰੰਜਣ ਆਪ ਭਰਾਈਆ। ਜੁਗ ਚੌਕੜੀ ਮੈਂ ਆਵਾਂ ਭਗਤਾਂ ਹੱਥ, ਦੂਸਰ ਛੋਹ ਨਾ ਸਕੇ ਰਾਈਆ। ਮੇਰੇ ਕੋਲ ਬਹਿ ਕੇ ਪਹਿਲੋ ਗਾਵਣ ਪ੍ਰਭ ਦਾ ਜਸ, ਨਿਜ ਨੇਤਰ ਧਿਆਨ ਲਗਾਈਆ। ਦੋਏ ਜੋੜ ਆਪਣੀ ਅੱਗੇ ਰੱਖਣ ਆਸ, ਆਸਾ ਪ੍ਰਭ ਚਰਨ ਮਿਲਾਈਆ। ਨਿਵਣ ਪ੍ਰੀਤੀ ਕਰਨ ਹੋ ਕੇ ਦਾਸ, ਦਾਸੀ ਰੂਪ ਵਟਾਈਆ। ਰਸਨਾ ਗਾਉਣ ਪਵਣ ਸਵਾਸ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰ ਆਪ ਹੋ ਜਾਈਆ। ਗੁਰ ਪਰਸਾਦਿ ਕਹੇ ਗੁਰਮੁਖ ਰੱਖਣ ਚਾ, ਮੇਰੇ ਵਲ ਧਿਆਨ ਲਗਾਈਆ। ਜੁਗ ਚੌਕੜੀ ਤੱਕਦੇ ਰਹੇ ਰਾਹ, ਨੇਤਰ ਨੈਣ ਉਠਾਈਆ। ਕਵਣ ਵੇਲਾ ਸ੍ਰੀ ਭਗਵਾਨ ਪਰਮ ਪੁਰਖ ਪ੍ਰਭ ਨਿਰਗੁਣ ਆਪਣਾ ਭੋਗ ਲਏ ਲਗਾ, ਸਰਗੁਣ ਦੇਵੇ ਆਪ ਵਰਤਾਈਆ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਹਰਿਜਨ ਹਰਿਜਨ ਸਾਚੇ ਸੱਜਣ ਲੈਣ ਖਾ, ਖ਼ਾਹਸ਼ ਅਵਰ ਰਹਿਣ ਨਾ ਪਾਈਆ। ਪ੍ਰਭ ਮਿਲਣ ਦਾ ਇਹੋ ਲਾਹ, ਖ਼ਾਲੀ ਭੰਡਾਰੇ ਰਿਹਾ ਭਰਾਈਆ। ਦੇਵਣਹਾਰ ਸੱਚਾ ਸ਼ਹਿਨਸ਼ਾਹ, ਦਾਤਾ ਦਰਦੀਆਂ ਦਰਦ ਵੰਡਾਈਆ। ਗੁਰ ਪਰਸਾਦਿ ਸਾਂਤਕ ਸਤਿ ਸੀਤਲ ਦਏ ਬਣਾ, ਸਤਿ ਸਰੂਪ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਦੁੱਖ ਕੱਟਣ ਦੀ ਦੇਵੇ ਇਕੋ ਵਾਰ ਇਕ ਦਵਾ, ਦੂਜੀ ਵਾਰ ਦੁੱਖ ਜਨਮ ਕਰਮ ਨਾ ਲਾਗੇ ਰਾਈਆ।
੨੯ ਹਾੜ੍ਹ ੨੦੨੦ ਬਿਕ੍ਰਮੀ ਕਰਤਾਰ ਪੁਰ ਜ਼ਿਲਾ ਜਲੰਧਰ ਬੀਬੀ ਪ੍ਰੀਤਮ ਕੌਰ ਦੇ ਗ੍ਰਹਿ
ਗੁਰਮੁਖ ਆਤਮ ਮੁੱਕੀ ਜੁਦਾਈ, ਆਵਣ ਜਾਵਣ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਬੇਪਰਵਾਹੀ, ਬੇਪਰਵਾਹ ਦਇਆ ਕਮਾਈਆ।
ਪਰਮ ਪੁਰਖ ਏਕਾ ਘਰ ਕਰੇ ਕੁੜਮਾਈ, ਬੰਧਨ ਆਪਣਾ ਆਪ ਰਖਾਈਆ। ਸੌਹਰੇ ਪਈਏ ਧੀ ਜਵਾਈ, ਸ੍ਰੀ ਭਗਵਾਨ ਰੂਪ ਵਟਾਈਆ। ਵੇਖਣਹਾਰਾ ਚਾਈਂ ਚਾਈਂ, ਦੋ ਜਹਾਨਾਂ ਪੜਦਾ ਲਾਹੀਆ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਫੜ ਬਾਹੋ ਗਲੇ ਲਗਾਈਆ। ਦੇਵਣਹਾਰਾ ਠੰਡੀਆਂ ਛਾਈਂ, ਮਿਹਰ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਲਾਈਆ। ਆਤਮ ਪਰਮਾਤਮ ਨਾਤਾ ਬੰਨ੍ਹ, ਸੰਸਾ ਰੋਗ ਚੁਕਾਈਆ । ਭਾਗ ਲਗਾਏ ਕਾਇਆ ਤਨ, ਤਨ ਤੰਦੂਰ ਅਗਨ ਬੁਝਾਈਆ। ਮਨ ਵਾਸਨਾ ਬੰਨ੍ਹੇ ਮਨ, ਮਮਤਾ ਮੋਹ ਮਿਟਾਈਆ। ਨਾਮ ਅਮੋਲਕ ਦੇਵੇ ਧਨ, ਸਾਚੀ ਵਸਤ ਅਪ ਵਰਤਾਈਆ। ਲੇਖਾ ਜਾਣੇ ਭਗਤੀ ਜਨ, ਭਗਵਨ ਹੋਏ ਸਹਾਈਆ। ਕਰ ਪਰਕਾਸ਼ ਅੰਧੇਰ ਅੰਨ੍ਹ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਚਾ ਨਾਉਂ ਸੁਣਾ ਕੰਨ, ਸੋਹੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਆਤਮ ਆਵਣ ਜਾਵਣ ਜਾਏ ਚੁੱਕ, ਚੁੱਕੇ ਲੇਖਾ ਸਰਬ ਲੋਕਾਈਆ। ਜਨਮ ਜਨਮ ਦੀ ਮਿਟੇ ਭੁੱਖ, ਤ੍ਰਿਸਨਾ ਰਹਿਣ ਨਾ ਪਾਈਆ। ਮਾਤ ਗਰਭ ਨਾ ਉਲਟਾ ਰੁੱਖ, ਜੂਨੀ ਜੂਨ ਨਾ ਕੋਇ ਰਖਾਈਆ। ਕਰਮ ਵਰਨ ਨਾ ਕੋਇ ਦੁੱਖ, ਮਰਨ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਆਪਣੀ ਗੋਦੀ ਲਏ ਚੁੱਕ, ਸਿਰ ਆਪਣਾ ਹੱਥ ਰਖਾਈਆ। ਉਜਲ ਕਰੇ ਮਾਤ ਮੁਖ, ਮੁਖੜਾ ਜਗਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਹਿਣਾ ਝੋਲੀ ਪਾਈਆ। ਆਤਮ ਪਿੱਛਾ ਜਾਏ ਛੁੱਟ, ਪਰਮਾਤਮ ਦਏ ਵਡਿਆਈਆ। ਅਗਲਾ ਘਰ ਜਾ ਕੇ ਪੁੱਛ, ਜਿਸ ਘਰ ਵੱਜਦੀ ਰਹੇ ਵਧਾਈਆ। ਵੇਖਣਹਾਰ ਅਬਿਨਾਸ਼ੀ ਅਚੁੱਤ, ਸਤਿ ਸਰੂਪ ਸੋਭਾ ਪਾਈਆ। ਮਿਹਰਵਾਨ ਹੋ ਕੇ ਜਾਏ ਤੁਠ, ਦੀਨ ਦਿਆਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੁੰਨੀ ਮੇਲ ਮਿਲਾਈਆ। ਆਤਮ ਵੇਖ ਸਚ ਦਰਵਾਜ਼ਾ, ਪਰਮਾਤਮ ਆਪ ਖੁਲ੍ਹਾਈਆ। ਜਿਸ ਘਰ ਵਸੇ ਗਰੀਬ ਨਿਵਾਜਾ, ਪਰਮ ਪੁਰਖ ਪ੍ਰਭ ਡੇਰਾ ਲਾਈਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਆਦਿ ਆਦਿ ਜਿਸ ਸਾਜਣ ਸਾਜਾ, ਅੰਤਮ ਆਪਣਾ ਰੰਗ ਵਖਾਈਆ। ਪਰੇਮ ਪ੍ਰੀਤੀ ਅੰਦਰ ਫਿਰੇ ਭਾਜਾ, ਨਿਰਗੁਣ ਨਿਰਵੈਰ ਨਜ਼ਰ ਕਿਸੇ ਨਾ ਆਈਆ। ਭਗਤ ਸੁਹੇਲਾ ਰੱਖੇ ਲਾਜਾ, ਲਾਜਾਵੰਤ ਆਪਣੇ ਹੱਥ ਰੱਖੇ ਵਡਿਆਈਆ। ਸਚ ਦਵਾਰੇ ਰਚ ਕੇ ਕਾਜਾ, ਹਰਿ ਕਰਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲਾਈਆ। ਆਤਮ ਪਰਮਾਤਮ ਅੰਤ ਸੰਜੋਗ, ਧੁਰ ਸੰਜੋਗੀ ਆਪ ਕਰਾਇੰਦਾ। ਜਨਮ ਜਨਮ ਦਾ ਕਟੇ ਰੋਗ, ਕੂੜੀ ਕਿਰਿਆ ਮੋਹ ਮਿਟਾਇੰਦਾ। ਦੇਵੇ ਦਰਸ ਇਕ ਅਮੋਘ, ਨਿਰਗੁਣ ਨੂਰ ਨਜ਼ਰੀ ਆਇੰਦਾ। ਨਾਮ ਚੁਗਾਏ ਆਪਣੀ ਚੋਗ, ਸੋਹੰ ਅੰਮ੍ਰਿਤ ਰਸ ਮੁਖ ਭਰਾਇੰਦਾ। ਸਚ ਦਵਾਰੇ ਏਕਾ ਭੋਗ, ਪਰਮ ਪੁਰਖ ਪ੍ਰਭ ਆਪ ਜਣਾਇੰਦਾ। ਲਹਿਣਾ ਚੁੱਕੇ ਚੌਦਾਂ ਲੋਕ, ਪਰਲੋਕ ਆਪਣੀ ਗੰਢ ਵਖਾਇੰਦਾ। ਸਚਖੰਡ ਦਵਾਰਾ ਅਗੰਮ ਕੋਟ, ਬੰਕ ਇਕੋ ਇਕ ਵਡਿਆਇੰਦਾ। ਜਿਸ ਮੰਦਰ ਜਗੇ ਨਿਰਮਲ ਜੋਤ, ਅੰਧ ਅੰਧੇਰਾ ਨਜ਼ਰ ਕੋਇ ਨਾ ਆਇੰਦਾ। ਸੋ ਸਾਹਿਬ ਸਤਿਗੁਰ ਆਤਮ ਪਰਮਾਤਮ ਮਿਲਣ ਦਾ ਰੱਖੇ ਸ਼ੌਕ, ਸ਼ਹਿਨਸ਼ਾਹ ਨਿਤ ਨਵਿਤ ਰਾਹ ਤਕਾਇੰਦਾ। ਜਨ ਭਗਤਾਂ ਬਖ਼ਸ਼ੇ ਏਕਾ ਓਟ, ਓਟ ਪੁਰਖ ਅਕਾਲ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਘਰ ਵਸਾਇੰਦਾ। ਆਤਮ ਘਰ ਸਚ ਵਸੇਰਾ, ਪਰਮਾਤਮ ਦਏ ਕਰਾਈਆ। ਲੋਕਮਾਤ ਬੰਨ੍ਹ ਬੇੜਾ, ਦੋ ਜਹਾਨ ਲਏ ਤਰਾਈਆ। ਸਚਖੰਡ ਵਖਾਏ ਸਾਚਾ ਖੇੜਾ, ਘਰ ਸਾਚਾ ਇਕ ਸੁਹਾਈਆ। ਭਗਤ ਵਛਲ ਜਨ ਭਗਤਾਂ ਲਾਏ ਡੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਖੁਲ੍ਹਾ ਰੱਖੇ ਵਿਹੜਾ, ਬੰਦ ਤਾਕੀ ਨਾ ਕੋਇ ਕਰਾਈਆ। ਦੁੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਘਰ ਸੱਜਣ ਸਾਹਿਬ ਸੱਚਾ ਪਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਪਾਇਆ ਫੇਰਾ, ਪੁਰਖ ਅਕਾਲ ਵੇਸ ਵਟਾਈਆ। ਜਨ ਭਗਤਾਂ ਨਾਤਾ ਜੋੜਿਆ ਤੇਰਾ ਮੇਰਾ, ਸੋਹੰ ਕਰੇ ਸਚ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਲਾਈਆ। ਆਤਮ ਪਰਮਾਤਮ ਲੇਖਾ ਲਾ, ਲਹਿਣਾ ਦਏ ਚੁਕਾਈਆ। ਪਾਰਬ੍ਰਹਮ ਪ੍ਰਭ ਬਣ ਮਲਾਹ, ਬ੍ਰਹਮ ਬੇੜਾ ਪਾਰ ਕਰਾਈਆ। ਸਾਚਾ ਪਤਣ ਦਏ ਵਖਾ, ਤੱਟ ਕਿਨਾਰਾ ਇਕੋ ਨਜ਼ਰੀ ਆਈਆ। ਸਾਚੇ ਘਰ ਦਏ ਵਸਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਚਰਨ ਕਵਲ ਲਏ ਬਹਾ, ਦੇਵਣਹਾਰ ਸਚੀ ਸ਼ਰਨਾਈਆ। ਮਿਹਰ ਨਜ਼ਰ ਲਏ ਉਠਾ, ਨੇਤਰ ਨੈਣ ਨੈਣ ਮਿਲਾਈਆ । ਪਿਛਲਾ ਲੇਖਾ ਦਏ ਮੁਕਾ, ਅੱਗੇ ਆਪਣਾ ਰੰਗ ਵਖਾਈਆ। ਸਚਖੰਡ ਦਵਾਰੇ ਲਏ ਵਸਾ, ਘਰ ਇਕੋ ਸੋਭਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਸਹਿਜ ਸੁਭਾ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਹਰਿ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਜਪਾਏ ਆਪਣਾ ਨਾਂ, ਤਿਨ੍ਹਾਂ ਅੰਤਮ ਆਪਣੇ ਵਿਚ ਸਮਾਈਆ।