੨੯ ਹਾੜ ੨੦੨੦ ਬਿਕਰਮੀ ਜਸਵੰਤ ਸਿੰਘ ਦੇ ਗ੍ਰਹਿ ਕਰਤਾਰ ਪੁਰ ਜ਼ਿਲਾ ਜਲੰਧਰ
ਸੋ ਪੁਰਖ ਨਿਰੰਜਣ ਵੀਹ ਸੌ ਵੀਹ, ਦੋ ਜਹਾਨਾਂ ਵੇਖ ਵਖਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਅ, ਜੀਵ ਜੰਤ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਰਹੇ ਕੀ, ਜੁਗ ਚੌਕੜੀ ਪੜਦਾ ਲਾਹਿੰਦਾ। ਭਗਤ ਭਗਵਾਨ ਵੰਡਦੇ ਰਹੇ ਸੀਂ, ਲੋਕਮਾਤ ਖੇਲ ਖਿਲਾਇੰਦਾ। ਚਾਰ ਜੁਗ ਬੀਜਦੇ ਰਹੇ ਬੀ, ਜੁਗ ਚੋਕੜੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਵੀਹ ਸੌ ਵੀਹ ਸੋ ਪੁਰਖ ਨਿਰੰਜਣ, ਸਾਹਿਬ ਆਪਣੀ ਦਇਆ ਕਮਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭੇਵ ਅਭੇਦਾ ਆਪ ਖੁਲ੍ਹਾਈਆ। ਜੁਗ ਚੌਕੜੀ ਬਣਦਾ ਰਿਹਾ ਸੱਜਣ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣਤ ਬਣਾਈਆ। ਨਾਮ ਨਿਧਾਨਾ ਦੱਸਦਾ ਰਿਹਾ ਭਜਨ, ਰਸਨਾ ਜਿਹਵਾ ਕਰ ਕੁੜਮਾਈਆ। ਚਰਨ ਧੂੜ ਜਣੌਂਦਾ ਰਿਹਾ ਮਜਨ, ਮਸਤਕ ਟਿੱਕਾ ਖ਼ਾਕ ਰਮਾਈਆ। ਸਚਖੰਡ ਦਵਾਰੇ ਬੈਠਾ ਰਿਹਾ ਮਗਨ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਪੀਰ ਪੈਗ਼ੰਬਰ ਪੰਜ ਤਤ ਚੋਲਾ ਰਿਹਾ ਬਦਲ, ਬਦਲੀ ਆਪਣਾ ਨਾਮ ਕਰਾਈਆ। ਬ੍ਰਹਿਮੰਡ ਖੰਡ ਕਮਾਏ ਇਕੋ ਅਦਲ, ਅਦਾਲਤ ਸਾਚੇ ਘਰ ਲਗਾਈਆ। ਨਾਮ ਨਿਧਾਨ ਸ੍ਰੀ ਭਗਵਾਨ ਜਣੌਂਦਾ ਰਿਹਾ ਗ਼ਜ਼ਲ, ਨਗ਼ਮਾ ਇਕੋ ਇਕ ਪਰਗਟਾਈਆ। ਸਾਧਾਂ ਸੰਤਾਂ ਦੱਸਦਾ ਰਿਹਾ ਮਜ਼ਲ, ਰਹਿਬਰ ਬਣ ਬਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ
ਸ਼ਹਿਨਸ਼ਾਹੀਆ। ਵੀਹ ਸੌ ਵੀਹ ਬਿਕ੍ਰਮੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਆਪਣੀ ਧਾਰ ਚਲਾਇੰਦਾ। ਸਚਖੰਡ ਨਿਵਾਸੀ ਹੋ ਪਰਧਾਨਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲਧਾਰੀ ਆਪਣਾ ਬਲ ਰਖਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਭੇਵ ਅਭੇਦ ਚੁਕਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਸਚ ਸੰਦੇਸ਼ਾ ਨਾਮ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਇਕ ਧਿਆਨਾ, ਚਰਨ ਕਵਲ ਆਪ ਸਮਝਾਇੰਦਾ। ਗੁਰ ਅਵਤਾਰਾਂ ਦੇਵੇ ਦਾਨਾ, ਦਾਤਾ ਦਾਨੀ ਦਇਆ ਕਮਾਇੰਦਾ। ਪੀਰ ਪੈਗ਼ੰਬਰਾਂ ਬੰਨ੍ਹੇ ਗਾਨਾ, ਮੌਲੀ ਤੰਦ ਹੱਥ ਉਠਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਸਾਚਾ ਮੰਦਰ ਇਕ ਮਕਾਨਾ, ਸਚਖੰਡ ਦਵਾਰ ਆਪ ਵੰਡਾਇੰਦਾ । ਸ਼ਬਦ ਅਨਾਦ ਧੁਰ ਤਰਾਨਾ, ਅਨਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਵੀਹ ਸੌ ਵੀਹ ਬਿਕਰਮੀ ਧੁਰ ਦੀ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਬਣ ਭਿਖਾਰ, ਦਰ ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਸਜਦਾ ਕਰਨ ਵਾਰੋ ਵਾਰ, ਨਿਉਂ ਨਿਉਂ ਲਾਗਣ ਪਾਈਆ। ਉਚੀ ਕੂਕ ਕੂਕ ਕਰਨ ਪੁਕਾਰ, ਦਰੋਹੀ ਦਰੋਹੀ ਤੇਰਾ ਨਾਮ ਖ਼ੁਦਾਈਆ। ਕਿਰਪਾ ਕਰ ਪਰਵਰਦਿਗਾਰ, ਬੇਨਜ਼ੀਰ ਤੇਰੀ ਵਡਿਆਈਆ। ਤੋਬਾ ਤੋਬਾ ਸਾਰੇ ਗਏ ਹਾਰ, ਤੁਲਬਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਵਾਜਾਂ ਰਹੇ ਮਾਰ, ਨੇਤਰ ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਲੈ ਅਵਤਾਰ, ਚਾਰੋ ਕੁੰਟ ਅੰਧੇਰਾ ਛਾਈਆ। ਸਾਚਾ ਨੂਰ ਨਾ ਕੋਇ ਉਜਿਆਰ, ਨਿਰਗੁਣ ਜੋਤ ਚੰਦ ਨਾ ਕੋਇ ਚਮਕਾਈਆ। ਗੁਰ ਕਾ ਸ਼ਬਦ ਸਕੇ ਨਾ ਕੋਇ ਵਿਚਾਰ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਕਰਾਈਆ। ਪੜ੍ਹ ਪੜ੍ਹ ਪੁਸਤਕ ਜੀਵ ਜਗਤ ਗਏ ਹਾਰ, ਹਰਿ ਕਾ ਰੂਪ ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਸ੍ਰਿਸ਼ਟ ਸਬਾਈ ਹੋਏ ਖਵਾਰ, ਧੀਰਜ ਧੀਰ ਨਾ ਕੋਇ ਧਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਰ ਮਿਲੇ ਨਾ ਮੀਤ ਮੁਰਾਰ, ਹਰਿ ਸੱਜਣ ਨਜ਼ਰ ਕਿਸੇ ਨਾ ਆਈਆ। ਦੁੱਖਾਂ ਭਰਿਆ ਸਰਬ ਸੰਸਾਰ, ਆਤਮ ਸੁਖ ਨਾ ਕੋਇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੀਹ ਸੌ ਵੀਹ ਬਿਕਰਮੀ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਲੇਖਾ ਗਏ ਸਮਝਾ, ਬਣ ਕਾਤਬ ਕਲਮ ਛਾਹੀਆ। ਕਲਜੁਗ ਅੰਤਮ ਵੇਲਾ ਜਾਏ ਆ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਭੇਵ ਅਭੇਦਾ ਆਪ ਜਣਾਈਆ । ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਜੋਤੀ ਜਾਮਾ ਵੇਸ ਲਏ ਵਟਾ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਈਆ। ਧੁਰ ਸੰਦੇਸਾ ਨਰ ਨਰੇਸਾ ਏਕੰਕਾਰ ਦਏ ਸੁਣਾ, ਸਾਚਾ ਢੋਲਾ ਰਾਗ ਅਲਾਈਆ। ਸਾਚਾ ਵੇਲਾ ਦਏ ਵਡਿਆ, ਗੁਰ ਚੇਲਾ ਇਕੋ ਘਰ ਬਹਾਈਆ। ਧੁਰ ਸੰਜੋਗੀ ਮੇਲਾ ਲਏ ਮਿਲਾ, ਜਨਮ ਕਰਮ ਦੇ ਵਿਛੜੇ ਘਰ ਸਾਚੇ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵੀਹ ਸੌ ਵੀਹ ਬਿਕਰਮੀ ਵੇਖ ਤਮਾਸ਼ਾ,
ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਕਰੇ ਹਾਸਾ, ਨੌਂ ਖੰਡ ਪ੍ਰਿਥਮੀ ਰਹੀ ਕੁਰਲਾਈਆ। ਏਕੰਕਾਰ ਦੇਵੇ ਨਾ ਕਿਸੇ ਦਿਲਾਸਾ, ਧੀਰਜ ਧੀਰ ਨਜ਼ਰ ਕਿਸੇ ਨਾ ਆਈਆ। ਆਦਿ ਨਿਰੰਜਣ ਨੂਰ ਨਾ ਕੋਇ ਪਰਕਾਸਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਸ੍ਰੀ ਭਗਵਾਨ ਕਿਸੇ ਨਾ ਵਸੇ ਸਾਥਾ, ਸੁੰਞੀਂ ਸੇਜ ਸਰਬ ਲੋਕਾਈਆ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਜੀਵ ਜੰਤ ਕਰੇ ਨਿਰਾਸਾ, ਆਸਾ ਪੂਰ ਨਾ ਕੋਇ ਵਖਾਈਆ । ਪਾਰਬ੍ਰਹਮ ਪ੍ਰਭ ਕਰਵਟ ਲੈ ਨਾ ਬਦਲੇ ਪਾਸਾ, ਬ੍ਰਹਮ ਬ੍ਰਹਿਮਾਦ ਮਾਣ ਨਾ ਕੋਇ ਰਖਾਈਆ। ਚਾਰੋ ਕੁੰਟ ਆਇਆ ਘਾਟਾ, ਸਾਚਾ ਹੱਟ ਨਾ ਕੋਇ ਚਲਾਈਆ । ਪਰਮ ਪੁਰਖ ਪ੍ਰਭ ਮਿਲਿਆ ਕਿਸੇ ਨਾ ਸੱਜਣ ਸਾਕਾ, ਖ਼ੁਸ਼ੀਆਂ ਨਾਦ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੀਹ ਸੌ ਵੀਹ ਬਿਕਰਮੀ ਦੇਵੇ ਧੋਖਾ, ਸ੍ਰਿਸ਼ਟ ਸਬਾਈ ਰਹੀ ਕੁਰਲਾਈਆ। ਵੇਖ ਵਖਾਏ ਚੌਦਾਂ ਲੋਕਾਂ, ਚੌਦਾਂ ਤਬਕ ਫੇਰਾ ਪਾਈਆ। ਚਾਰ ਜੁਗ ਦਾ ਗਾਇਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੁਣੇ ਸਲੋਕਾ, ਸੁਣਨਹਾਰ ਆਪਣਾ ਨਾਉਂ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਾਗ਼ਜ਼ ਕਲਮ ਛਾਹੀ ਲੇਖਾ ਵੇਖੇ ਪੋਥਾ, ਬੋਧ ਅਗਾਧਾ ਆਪਣਾ ਭੇਵ ਚੁਕਾਈਆ। ਕਲਜੁਗ ਜੀਵ ਜਗਤ ਹੰਕਾਰੀ ਅੰਤਮ ਹੋਇਆ ਥੋਥਾ, ਦੁਰਮਤ ਮੈਲ ਨਾ ਕੋਇ ਧਵਾਈਆ। ਨਿਰਮਲ ਨੂਰ ਜਗੇ ਨਾ ਕੋਈ ਦੀਪਕ ਸਾਚਾ ਜੋਤਾ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੀਹ ਸੌ ਵੀਹ ਬਿਕ੍ਰਮੀ ਲੇਖਾ ਧਰਨੀ ਧਰਤ ਧੌਲ, ਧਵਲਾ ਭੇਵ ਨਾ ਕੋਇ ਚੁਕਾਈਆ। ਨਵ ਨੌਂ ਚਾਰ ਪੂਰਾ ਕਰੇ ਕੀਤਾ ਕੌਲ, ਕੀਤਾ ਇਕਰਾਰ ਭੁੱਲ ਕਦੇ ਨਾ ਜਾਈਆ। ਸ੍ਰੀ ਭਗਵਾਨ ਖੇਲੇ ਖੇਲ ਆਪ ਅਨਭੋਲ, ਅਨਭੁੱਲ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਰਹੀ ਡੋਲ, ਸੋ ਸਾਹਿਬ ਕਲਜੁਗ ਅੰਤ ਰਿਹਾ ਡੁਲਾਈਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਝੋਲੀ ਸਰਬ ਕਰਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ। ਵੀਹ ਸੌ ਵੀਹ ਬਿਕ੍ਰਮੀ ਮੰਗੇ ਮੰਗ, ਪ੍ਰਭ ਅੱਗੇ ਧਿਆਨ ਲਗਾਈਆ। ਸ੍ਰੀ ਭਗਵਾਨ ਤੇਰਾ ਸਚ ਸੰਗ, ਆਦਿ ਜੁਗਾਦਿ ਵਿਛੜ ਨਾ ਜਾਈਆ। ਕਲਜੁਗ ਅੰਤਮ ਰਿਹਾ ਲੰਘ, ਪਾਂਧੀ ਆਪਣਾ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਨੋਂ ਖੰਡ ਪ੍ਰਿਥਮੀ ਭੇਖ ਪਖੰਡ, ਸਾਚਾ ਰਾਹ ਨਾ ਕੋਇ ਜਣਾਈਆ। ਆਤਮ ਭੁੱਲਿਆ ਸਭ ਨੂੰ ਅਨੰਦ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਤੇਰਾ ਢੋਲਾ ਗੀਤ ਗੋਬਿੰਦ ਨਾ ਗਾਏ ਕੋਈ ਛੰਦ, ਸੰਸਾ ਰੋਗ ਨਾ ਕੋਇ ਚੁਕਾਈਆ। ਕੂੜੀ ਕਿਰਿਆ ਘਰ ਘਰ ਵੜਿਆ ਘਮੰਡ, ਭਾਂਡਾ ਭਰਮ ਨਾ ਕੋਇ ਭੰਨਾਈਆ। ਮਾਣਸ ਜਨਮ ਸਭ ਦਾ ਦਿਸੇ ਭੰਗ, ਅੰਤਮ ਕਰਤਾ ਕੀਮਤ ਕੋਇ ਨਾ ਪਾਈਆ। ਸਾਹਿਬ ਸਤਿਗੁਰ ਦੀਨ ਦਿਆਲ ਸਵਾਮੀ ਠਾਕਰ ਤੇਰਾ ਵੱਜੇ ਇਕ ਮਰਦੰਗ, ਨਾਮ ਨਿਧਾਨਾ ਆਪ ਸੁਣਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲਾ ਚੜ੍ਹੇ ਅਨੋਖਾ ਚੰਦ, ਸੂਰਜ ਚੰਦ ਵੇਖ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵੀਹ ਸੌ ਵੀਹ ਬਿਕ੍ਰਮੀ ਕਹੇ ਭਗਵਾਨ, ਤੇਰੇ ਹੱਥ ਵਡਿਆਈਆ। ਜਨ ਭਗਤਾਂ ਦੇ ਆਪਣਾ ਦਾਨ, ਵਸਤ ਅਮੋਲਕ ਨਾਮ ਵਰਤਾਈਆ। ਅੰਦਰ
ਬਾਹਰ ਗੁਪਤ ਜ਼ਾਹਰ ਨਿਜ ਆਤਮ ਕਰੇ ਤੇਰਾ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਬਿਨ ਪੜ੍ਹਿਆਂ ਦੇ ਗਿਆਨ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਨਾਤਾ ਤੁੱਟੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕਰੇ ਲੜਾਈਆ। ਘਰ ਦੀਪਕ ਜੋਤ ਜਗੇ ਮਹਾਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਨਹਦ ਸ਼ਬਦ ਵੱਜੇ ਧੁਨਕਾਨ, ਧੁਨ ਆਤਮਕ ਰਾਗ ਅਲਾਈਆ। ਅੰਮ੍ਰਿਤ ਮਿਲੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਸਾਚੀ ਸੇਜਾ ਕਰ ਪਰਵਾਨ, ਆਤਮ ਪਰਮਾਤਮ ਆਪਣੀ ਦਇਆ ਕਮਾਈਆ। ਘਰ ਮਿਲ ਆ ਕੇ ਸਾਚੇ ਕਾਹਨ, ਬੰਸਰੀ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਵੀਹ ਸੌ ਵੀਹ ਬਿਕ੍ਰਮੀ ਰੱਖੇ ਆਸ, ਪ੍ਰਭ ਤੇਰਾ ਧਿਆਨ ਲਗਾਈਆ। ਜਨ ਭਗਤ ਪੁਜਾ ਪੂਰਬ ਆਸ, ਪਿਛਲਾ ਲੇਖਾ ਦੇ ਮੁਕਾਈਆ। ਅੱਗੇ ਬਖ਼ਸ਼ ਆਪਣਾ ਸਾਥ, ਆਤਮ ਪਰਮਾਤਮ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਕਰੇ ਭੋਗ ਬਲਾਸ, ਸਾਚੀ ਸੇਜਾ ਸੋਭਾ ਪਾਈਆ। ਘਰ ਮੰਦਰ ਵੇਖੇ ਸਾਚੀ ਰਾਸ, ਗੋਪੀ ਕਾਹਨ ਨਚਾਈਆ। ਨਿਰਮਲ ਜੋਤ ਹੋਏ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਲੇਖਾ ਚੁੱਕੇ ਪੂਜਾ ਪਾਠ, ਹਵਨ ਦੀਪ ਨਾ ਕੋਇ ਜਗਾਈਆ । ਨਜ਼ਰੀ ਆਏ ਇਕੋ ਪੁਰਖ ਸਮਰਾਥ, ਸਮਰਥ ਪੁਰਖ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਘਰ, ਜਿਸ ਘਰ ਇਕੋ ਨੂਰ ਰੁਸ਼ਨਾਈਆ। ਵੀਹ ਸੌ ਵੀਹ ਬਿਕ੍ਰਮੀ ਕਰੇ ਯਾਦ, ਪਿਛਲੀ ਯਾਦ ਆਪ ਜਣਾਈਆ। ਕਲਜੁਗ ਅੰਤ ਸੁਣ ਫਰਯਾਦ, ਬੇਪਰਵਾਹ ਫੇਰਾ ਪਾਈਆ। ਜਨ ਭਗਤਾਂ ਦੇ ਆਪਣੀ ਦਾਦ, ਦੌਲਤ ਇਕੋ ਨਾਮ ਵਰਤਾਈਆ। ਲੱਖ ਚੁਰਾਸੀ ਵਿਚੋ ਕਾਢ, ਆਵਣ ਜਾਵਣ ਗੇੜ ਕਟਾਈਆ। ਨਾਮ ਸੁਣਾ ਅਗੰਮ ਨਾਦ, ਤੁਰੀਆ ਬੈਠੇ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮੇਲਾ ਸਹਿਜ ਸੁਭਾਈਆ। ਵੀਹ ਸੌ ਵੀਹ ਬਿਕ੍ਰਮੀ ਰਹੀ ਤੱਕ, ਤਕਵਾ ਤੇਰੇ ਉਤੇ ਰਖਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਤੇਰੀ ਸ਼ਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਮਾਰਗ ਗਏ ਦੱਸ, ਵਾਕ ਭਵਿਖਤ ਜਗਤ ਜਣਾਈਆ। ਪੰਜ ਤਤ ਕਾਇਆ ਚੋਲਾ ਛੱਡ ਕੇ ਗਏ ਨੱਠ, ਦਰ ਤੇਰੇ ਜਾ ਕੇ ਅਲਖ ਜਗਾਈਆ । ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਰਸਨਾ ਜਿਹਵਾ ਗਏ ਰਟ, ਮਨ ਕਾ ਮਣਕਾ ਆਪ ਭਵਾਈਆ। ਖਾਣੀ ਬਾਣੀ ਖੋਲ੍ਹ ਕੇ ਗਏ ਹੱਟ, ਜਗਤ ਵਣਜਾਰਾ ਰਾਹ ਚਲਾਈਆ। ਅੰਤਮ ਕਲਜੁਗ ਖੇੜਾ ਹੋਇਆ ਦਿਸੇ ਭੱਠ, ਸਾਚਾ ਰੰਗ ਨਾ ਕੋਇ ਰੰਗਾਈਆ। ਉਚੇ ਟਿੱਲੇ ਪਰਬਤ ਡੂੰਘੀ ਕੰਦਰ ਵੇਖਿਆ ਨੱਠ ਨੱਠ, ਗੁਰਮੁਖ ਨਜ਼ਰ ਕੋਇ ਨਾ ਆਈਆ। ਨਾੜ ਬਹੱਤਰ ਸਭ ਦੀ ਉਬਲੇ ਰੱਤ, ਰਤੀ ਰਤ ਨਾ ਕੋਇ ਸੁਕਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭੁੱਲੀ ਬ੍ਰਹਮ ਮੱਤ, ਮਨਮਤ ਕਰੀ ਕੁੜਮਾਈਆ। ਜ਼ਾਤ ਪਾਤ ਸ਼ਰਅ ਮਜ਼੍ਹਬ ਵੱਜਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਦਰ, ਦਰ ਸਾਚੇ ਅਲਖ ਜਗਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਬੀਸ ਬੀਸਾ ਆਪ ਜਣਾਈਆ। ਜੁਗ ਚੌਕੜੀ ਕਰ ਪਰਵਾਨ, ਕਲ ਅੰਤਮ ਵੇਸ ਵਟਾਈਆ। ਨਿਹਕਲੰਕ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਦੋ ਜਹਾਨਾਂ ਸੱਚਾ ਕਾਹਨ, ਨਿਰਗੁਣ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਆਣ, ਘਰ ਘਰ
ਅੰਦਰ ਪੜਦਾ ਲਾਹੀਆ। ਭਗਤ ਭਗਵੰਤ ਲਏ ਪਹਿਚਾਨ, ਜੀਵ ਜੰਤ ਖੋਜ ਖੁਜਾਈਆ। ਚਰਨ ਕਵਲ ਬਖਸ਼ੇ ਇਕ ਧਿਆਨ, ਸੁਰਤੀ ਸ਼ਬਦ ਸ਼ਬਦ ਜੁੜਾਈਆ। ਆਤਮ ਪਰਮਾਤਮ ਮੇਲੇ ਆਣ, ਦੂਈ ਦਵੈਤੀ ਪੜਦਾ ਲਾਹੀਆ। ਸਾਚਾ ਮੰਦਰ ਵਖਾਏ ਸ੍ਰੀ ਭਗਵਾਨ, ਬਜਰ ਕਪਾਟੀ ਕੁੰਡਾ ਲਾਹੀਆ। ਦੀਪਕ ਜੋਤ ਜਗੇ ਮਹਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਰ ਸਰੋਵਰ ਅਸ਼ਨਾਨ ਕਰਾਏ ਮਹਾਨ, ਦੁਰਮਤ ਮੈਲ ਦਏ ਧਵਾਈਆ। ਆਵਣ ਜਾਵਣ ਚੁਕਾਏ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਅੰਦਰ ਵੜ ਕੇ ਦੇਵੇ ਗਿਆਨ, ਬਾਹਰੋ ਕਰੇ ਨਾ ਕੋਇ ਪੜ੍ਹਾਈਆ। ਨਾਮ ਜਪਾਏ ਬਿਨ ਰਸਨਾ ਜਿਹਵਾ ਜ਼ਬਾਨ, ਅਜੱਪਾ ਜਾਪ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵੀਹ ਸੌ ਵੀਹ ਬਿਕ੍ਰਮੀ ਭਗਤ ਪਿਆਰਾ, ਹਰਿ ਭਗਵਨ ਵੇਸ ਵਟਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਸਗਲਾ ਸੰਗ ਰਖਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਨਾਥ ਅਨਾਥਾਂ ਦਏ ਵਡਿਆਈਆ । ਸਾਚਾ ਮੰਦਰ ਵਖਾਏ ਇਕ ਦਵਾਰਾ, ਪ੍ਰਭ ਚਰਨ ਸੱਚੀ ਸਰਨਾਈਆ। ਛੱਪਰ ਛੰਨ ਨਾ ਕੋਇ ਸਹਾਰਾ, ਚਾਰ ਦੀਵਾਰ ਨਾ ਕੋਇ ਬਣਾਈਆ। ਸੂਰਜ ਚੰਦ ਨਾ ਕੋਇ ਉਜਿਆਰਾ, ਨਿਰਗੁਣ ਜੋਤ ਦੀਪ ਜਗਾਈਆ। ਗੁਰ ਅਵਤਾਰ ਪੀਰ ਪੈਗੰਬਰ ਢੋਲਾ ਗਾਵਣ ਸਾਚੀ ਵਾਰਾ, ਵਾਹਵਾ ਤੇਰੀ ਵੱਜਦੀ ਰਹੇ ਵਧਾਈਆ। ਤੇਰਾ ਵਸਦਾ ਰਹੇ ਸੱਚਾ ਘਰ ਬਾਰਾ, ਮੰਦਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਉਠਾਈਆ। ਵੀਹ ਸੌ ਵੀਹ ਬਿਕ੍ਰਮੀ ਲਾਏ ਭਾਗ, ਵਡ ਭਾਗੀ ਆਪ ਜਣਾਈਆ। ਜਨ ਭਗਤਾਂ ਖੋਲ੍ਹੇ ਕੂੜੀ ਜਾਗ, ਨਿਜ ਨੇਤਰ ਨੈਣ ਆਪ ਖੁਲ੍ਹਾਈਆ। ਰਾਤੀਂ ਸੁਤਿਆਂ ਮਾਰ ਆਵਾਜ਼, ਸ਼ਬਦੀ ਨਾਦ ਧੁਨ ਸ਼ਨਵਾਈਆ। ਤ੍ਰੈਗੁਣ ਮਾਇਆ ਬੁਝਾ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਆਤਮ ਪਰਮਾਤਮ ਰਚ ਕੇ ਕਾਜ, ਸਾਚਾ ਨਾਤਾ ਜੋੜ ਜੁੜਾਈਆ। ਪੂਰਬ ਜਨਮ ਦਾ ਧੋ ਦਾਗ਼, ਨਿਰਮਲ ਨੀਰ ਨੀਰ ਵਖਾਈਆ। ਕਰੇ ਖੇਲ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਘਰ ਮਿਲਾਵਾ ਕੰਤ ਸੁਹਾਗ, ਜਗਤ ਰੰਡੇਪਾ ਦੂਰ ਕਰਾਈਆ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਮਧੁਰ ਧੁਨ ਨਾਮ ਸੁਣਾਈਆ। ਲੇਖਾ ਚੁਕੇ ਜਗਤ ਸਮਾਜ, ਜਿਸ ਜਨ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਵੀਹ ਸੌ ਵੀਹ ਬਿਕ੍ਰਮੀ ਤੇਰਾ ਵਕਤ ਸੁਹਾਉਣਾ, ਸੋਹਣੀ ਰੁਤੜੀ ਨਾਲ ਮਿਲਾਈਆ। ਭਗਤ ਭਗਵਾਨ ਵੇਖ ਵਖਾਉਣਾ, ਦਰ ਵੇਖੇ ਚਾਈਂ ਚਾਈਂਆ। ਮਾਣਸ ਜਨਮ ਲੇਖੇ ਲਾਉਣਾ, ਮਾਨੁਖ ਆਪਣਾ ਦਰ ਬੁਝਾਈਆ। ਸਾਚਾ ਰਾਗ ਇਕ ਸੁਣਾਉਣਾ, ਢੋਲਾ ਤੇਰਾ ਨਾਮ ਵਡਿਆਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਸੇਜਾ ਆਪ ਬਹਾਉਣਾ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਵੀਹ ਸੌ ਵੀਹ ਬਿਕ੍ਰਮੀ ਭਗਤਨ ਮੇਲਾ, ਹਰਿ ਭਗਵਨ ਆਪ ਕਰਾਈਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਨੂਰ ਰੁਸ਼ਨਾਈਆ। ਪਰਮ ਪੁਰਖ ਪ੍ਰਭ ਸੱਜਣ ਸੁਹੇਲਾ, ਸਾਹਿਬ ਸਤਿਗੁਰ ਆਪ ਹੋ ਜਾਈਆ। ਗੁਰਮੁਖ ਜਣਾਏ ਆਪਣਾ ਵੇਲਾ, ਵਾਰ ਥਿਤ ਨਾ ਕੋਇ ਵਡਿਆਈਆ। ਸਦ ਵਸਣਹਾਰਾ ਧਾਮ ਨਵੇਲਾ, ਨਿਰਗੁਣ ਦਾਤਾ ਬੇਪਰਵਾਹੀਆ। ਅਚਰਜ ਖੇਲ ਕਲੂ ਕਲ ਖੇਲਾ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤ ਆਪ ਤਰਾਈਆ। ਭਗਤ ਜਨ ਆਪ ਤਰਾਉਣਾ, ਤਰਨੀ ਤਰਨ ਆਪ ਜਣਾਇੰਦਾ। ਫੜ ਫੜ ਸਾਚੇ ਮਾਰਗ ਲਾਉਣਾ, ਸਤਿਜੁਗ ਰਾਹ ਇਕ ਵਖਾਇੰਦਾ। ਚਾਰ ਵਰਨ ਦਾ ਡੇਰਾ ਢਾਉਣਾ, ਬਰਨ ਅਠਾਰਾਂ ਪੰਧ ਮੁਕਾਇੰਦਾ। ਆਤਮ ਪਰਮਾਤਮ ਹਰ ਘਟ ਨਜ਼ਰੀ ਆਉਣਾ, ਘਰ ਘਰ ਆਪਣਾ ਪੜਦਾ ਲਾਹਿੰਦਾ। ਸੋਹੰ ਢੋਲਾ ਰਾਗ ਜਣਾਉਣਾ, ਦੋ ਜਹਾਨਾਂ ਆਪ ਪੜ੍ਹਾਇੰਦਾ । ਵਿਸ਼ਨ ਬ੍ਰਹਮਾ ਸ਼ਿਵ ਸ਼ੁਕਰ ਮਨਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪ ਉਠਾਇੰਦਾ। ਵੀਹ ਸੌ ਵੀਹ ਬਿਕ੍ਰਮੀ ਤੇਰਾ ਸੋਹਣਾ ਰੰਗ, ਹਰਿ ਮਹਿਬੂਬ ਆਪ ਚੜ੍ਹਾਈਆ। ਸ਼ਾਹ ਸਵਾਰਾ ਅਸਵ ਘੋੜੇ ਕਸ ਤੰਗ, ਦੋ ਜਹਾਨਾਂ ਵਾਲੀ ਜੋਤ ਅਕਾਲੀ ਫੇਰਾ ਪਾਈਆ। ਨਾਮ ਨਿਧਾਨ ਲੈ ਮਰਦੰਗ, ਪੁਰੀ ਲੋਅ ਆਕਾਸ਼ ਪਾਤਾਲ ਬ੍ਰਹਿਮੰਡ ਖੰਡ ਆਪ ਜਗਾਈਆ। ਵੇਖ ਵਖਾਣੇ ਹਰਿ ਵਰਭੰਡ, ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਰਾਗ ਅਲਾਈਆ। ਸਤਿਜੁਗ ਦਵਾਰੇ ਆਤਮ ਪਰਮਾਤਮ ਇਕੋ ਘਰ ਮਿਲੇ ਅਨੰਦ, ਅਨੰਦ ਅਨੰਦ ਵਿਚੋ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਅੰਤਮ ਪਾਰ ਕਰਾਈਆ। ਵੀਹ ਸੌ ਵੀਹ ਬਿਕ੍ਰਮੀ ਤੇਰਾ ਖੇੜਾ, ਨਗਰ ਗਰਾਮ ਆਪ ਵਸਾਈਆ। ਅਬਿਨਾਸ਼ੀ ਕਰਤਾ ਬੰਨ੍ਹੇ ਬੇੜਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰਮੁਖ ਜੋ ਬੈਠੇ ਰਹੇ ਕਰ ਕੇ ਜੇਰਾ, ਸ੍ਰੀ ਭਗਵਾਨ ਚਰਨ ਓਟ ਤਕਾਈਆ। ਕਲਜੁਗ ਅੰਤਮ ਕਰੇ ਹੱਕ ਨਬੇੜਾ, ਹੱਕ ਹਕੀਕਤ ਵੇਖ ਵਖਾਈਆ। ਨਾਤਾ ਜੋੜੇ ਤੇਰਾ ਮੇਰਾ, ਮੇਰਾ ਤੇਰਾ ਭੇਵ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਲੰਘਾਈਆ। ਵੀਹ ਸੌ ਵੀਹ ਬਿਕ੍ਰਮੀ ਜਨ ਭਗਤਾਂ ਮੀਤਾ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਧੁਰ ਦਰਬਾਰ ਵਖਾਏ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਇਕੋ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਰਖਾਈਆ। ਸੋਹੰ ਸ਼ਬਦ ਮਾਣ ਚੁਕਾਏ ਅਠਾਰਾਂ ਧਿਆਏ ਗੀਤਾ, ਅੱਠ ਦਸ ਕਰੇ ਪੜ੍ਹਾਈਆ। ਧਾਮ ਵਖਾਏ ਇਕ ਅਨਡੀਠਾ, ਘਰ ਮੰਦਰ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਗ ਲਗਾਈਆ। ਵੀਹ ਸੌ ਵੀਹ ਬਿਕ੍ਰਮੀ ਸਚ ਪਿਆਰ, ਪਰਮ ਪੁਰਖੋਤਮ ਆਪ ਜਣਾਇੰਦਾ। ਜਨ ਭਗਤਾਂ ਕਰੇ ਅੰਗੀਕਾਰ, ਅੰਗਣ ਆਪਣਾ ਆਪ ਸੁਹਾਇੰਦਾ। ਵਾਸਨਾ ਗੰਦੀ ਦਏ ਨਿਕਾਲ, ਸਚ ਸੁਗੰਧੀ ਨਾਮ ਭਰਾਇੰਦਾ। ਚੰਦ ਨੌਚੰਦੀ ਦੇਵੇ ਚਾੜ੍ਹ, ਅੰਧ ਅੰਧੇਰ ਮਿਟਾਇੰਦਾ। ਪੂਰਬ ਲੇਖਾ ਲਹਿਣਾ ਦੇਵੇ ਪਾੜ, ਰਾਏ ਧਰਮ ਲਹਿਣਾ ਨਜ਼ਰ ਕੋਇ ਨਾ ਆਇੰਦਾ। ਸਾਚੇ ਪੌੜੇ ਦੇਵੇ ਚਾੜ੍ਹ, ਚੌਥੇ ਪਦ ਆਪ ਬਹਾਇੰਦਾ। ਕਰ ਪਰਕਾਸ਼ ਬਹੱਤਰ ਨਾੜ, ਨਾੜੀ ਨਾੜੀ ਨੂਰ ਵਖਾਇੰਦਾ। ਆਪੇ ਫਿਰੇ ਪਿਛੇ ਅਗਾੜ, ਸਵੱਛ ਸਰੂਪੀ ਰੂਪ ਆਪ ਪਰਗਟਾਇੰਦਾ। ਭਗਤ ਸੁਹੇਲਾ ਇਕ ਇਕੇਲਾ ਅੰਤਰ ਆਤਮ ਕਰੇ ਪਿਆਰ, ਪਰਮਾਤਮ ਆਪਣੀ ਦਇਆ ਕਮਾਇੰਦਾ। ਸਾਚੇ ਮੰਦਰ ਉਚ ਮਹੱਲ ਅਟੱਲ ਦੇਵੇ ਵਾੜ, ਮੁਕਾਮੇ ਹੱਕ ਸੋਭਾ ਪਾਇੰਦਾ। ਮੇਲ ਮਿਲਾਵਾ ਪਰਵਰਦਿਗਾਰ ਨਜ਼ਰੀ ਆਏ ਇਕ ਨਿਰੰਕਾਰ, ਕਰਤਾ ਪੁਰਖ ਆਪਣੀ ਖੇਲ ਵਖਾਇੰਦਾ। ਦੀਵਾ ਬਾਤੀ ਕਮਲਾਪਾਤੀ ਜੋਤੀ ਨੂਰ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਇਕੋ ਵਰ, ਅੰਤਮ ਸਾਚੇ ਘਰ ਵਸਾਇੰਦਾ। ਭਗਤ ਵਸੇਰਾ ਸਾਚੇ ਘਰ, ਮਿਲੇ ਅੰਤ ਵਡਿਆਈਆ। ਸਾਹਿਬ ਸਤਿਗੁਰ ਲੈ ਜਾਏ ਫੜ,
ਦਰ ਆਪਣੀ ਸੇਵ ਕਮਾਈਆ। ਕਿਰਪਾ ਕਰੇ ਨਰਾਇਣ ਨਰ, ਨਰ ਹਰਿ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਚਰਨ ਪ੍ਰੀਤੀ ਸਚ ਧਿਆਨ, ਧਿਆਨ ਧਿਆਨ ਨਾਲ ਮਿਲਾਈਆ।
ਪਹਿਲੀ ਸਾਵਣ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸੋ ਪੁਰਖ ਨਿਰੰਜਣ ਬਣਿਆ ਆਪ, ਆਪਣੇ ਹੱਥ ਰੱਖੀ ਵਡਿਆਈਆ। ਹਰਿ ਪੁਰਖ ਨਿਰੰਜਣ ਬਣਿਆ ਆਪ, ਪ੍ਰਭ ਆਪਣੀ ਖੇਲ ਰਚਾਈਆ। ਏਕੰਕਾਰ ਬਣਿਆ ਆਪ, ਅਕਲ ਕਲ ਧਾਰ ਭੇਵ ਨਾ ਰਾਈਆ। ਆਦਿ ਨਿਰੰਜਣ ਬਣਿਆ ਆਪ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣਿਆ ਆਪ, ਆਵਣ ਜਾਵਣ ਨਾ ਕੋਇ ਰਖਾਈਆ। ਸ੍ਰੀ ਭਗਵਾਨ ਬਣਿਆ ਆਪ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਬਣਿਆ ਆਪ, ਨਾ ਕੋਈ ਪਿਤਾ ਨਾ ਕੋਈ ਮਾਈਆ। ਅਸੁੱਤੇ ਪਰਕਾਸ਼ ਕਰਿਆ ਆਪ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਹੋਇਆ ਆਪ, ਆਪ ਆਪਣੀ ਖੇਲ ਰਚਾਈਆ। ਅਜੂਨੀ ਰਹਿਤ ਹੋਇਆ ਪ੍ਰਭ ਆਪ, ਮਾਤ ਗਰਭ ਨਾ ਕੋਇ ਹੰਡਾਈਆ। ਅਨਭਵ ਪਰਕਾਸ਼ ਕਰਿਆ ਆਪ, ਆਪ ਆਪਣਾ ਨੂਰ ਪਰਗਟਾਈਆ। ਆਪਣੀ ਇੱਛਿਆ ਪਰਗਟੀ ਆਪ, ਆਪ ਆਪਣੀ ਦਇਆ ਕਮਾਈਆ। ਆਪਣਾ ਭੇਵ ਖੁਲ੍ਹਾਏ ਆਪ, ਅਭੇਵ ਸਾਚਾ ਸਚ ਸਮਝਾਈਆ। ਸਚਖੰਡ ਦਵਾਰ ਬਣਾਇਆ ਆਪ, ਆਪ ਆਪਣੀ ਸੇਵ ਲਗਾਈਆ। ਸ਼ਾਹੋ ਭੂਪ ਬਣਿਆ ਆਪ, ਰਾਜਨ ਰਾਜ ਨਾਉਂ ਵਡਿਆਈਆ। ਦਰ ਦਰਵੇਸ਼ ਬਣਿਆ ਆਪ, ਨਰ ਨਰੇਸ਼ ਆਪ ਅਖਵਾਈਆ। ਨਿਰਾਕਾਰ ਬਣਿਆ ਸੱਜਣ ਸਾਕ ਆਪ, ਸਗਲਾ ਸੰਗ ਨਿਭਾਈਆ। ਸੇਜ ਸੁਹੰਜਣੀ ਸੁਹਾਏ ਆਪ, ਸੋਭਾਵੰਤ ਡੇਰਾ ਲਾਈਆ। ਦੀਨਾਂ ਬੰਧਪ ਬਣੇ ਆਪ, ਬੰਧਨ ਆਪਣੇ ਨਾਲ ਰਖਾਈਆ। ਆਪਣਾ ਸਗਨ ਮਨਾਵੇ ਆਪ, ਆਪਣੀ ਖ਼ੁਸ਼ੀ ਨਾਲ ਸਮਝਾਈਆ। ਆਪਣੀ ਰੰਗਣ ਚੜ੍ਹਾਵੇ ਆਪ, ਰੰਗ ਰੰਗੀਲਾ ਆਪ ਅਖਵਾਈਆ। ਆਪਣਾ ਕੰਤ ਬਣੇ ਆਪ, ਨਾਰ ਆਪਣਾ ਆਪ ਆਪ ਹੰਢਾਈਆ। ਆਪਣਾ ਵੇਸ ਧਰੇ ਪਰਤਾਪ, ਵਡ ਪਰਤਾਪੀ ਭੇਵ ਖੁਲ੍ਹਾਈਆ। ਆਪਣਾ ਵੇਖੇ ਖੇਲ ਤਮਾਸ਼, ਜੋਤੀ ਜਾਤਾ ਪੜਦਾ ਲਾਹੀਆ। ਆਪਣਾ ਨੂਰ ਕਰੇ ਪਰਕਾਸ਼, ਘਰ ਦੀਵਾ ਬਾਤੀ ਆਪ ਜਗਾਈਆ। ਆਪਣੀ ਪੂਰੀ ਕਰੇ ਆਸ, ਆਸਾ ਪੂਰਨ ਆਪ ਵਖਾਈਆ। ਆਪਣੀ ਆਪੇ ਪਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਆਪਣਾ ਆਪੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਆਪਣਾ ਆਪ ਚਲਾਏ ਰਾਥ, ਬਣ ਰਥਵਾਹੀ ਖੇਲ ਵਖਾਈਆ। ਆਪਣਾ ਆਪੇ ਹੋਏ ਨਾਥ, ਅਨਾਥ ਆਪਣਾ ਰੂਪ ਵਖਾਈਆ। ਆਪਣਾ ਆਪੇ ਲੇਖਾ ਲਏ ਭਾਖ, ਧੁਰ ਸੰਦੇਸ ਆਪ ਜਣਾਈਆ। ਆਪਣਾ ਮੰਦਰ ਆਪੇ ਕਰੇ ਸਾਖ, ਸੱਜਣ ਸਾਹਿਬ ਸਹਿਜ ਸੁਖਦਾਈਆ। ਆਪਣਾ ਖੋਲ੍ਹੇ ਆਪੇ ਤਾਕ, ਘਰ ਘਰ ਵਿਚ ਆਪ ਪਰਗਟਾਈਆ। ਆਪਣਾ ਹੁਕਮ ਦੇਵੇ ਭਵਿਖਤ ਵਾਕ, ਧੁਰ ਸੰਦੇਸ਼ਾ ਆਪ ਸੁਣਾਈਆ। ਆਪਣੀ ਉਪਜਾਵੇ ਆਪੇ ਜ਼ਾਤ, ਜ਼ਾਹਰ ਜ਼ਹੂਰ ਵੇਸ ਵਟਾਈਆ। ਆਪਣਾ ਆਪੇ ਕਰੇ ਭੋਗ ਬਲਾਸ, ਘਰ ਸਾਚੇ ਖ਼ੁਸ਼ੀ ਮਨਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਆਪੇ ਹੋਏ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਆਪਣਾ ਮਾਰਗ ਆਪੇ ਦੱਸ, ਰਹਿਬਰ ਆਪਣੀ ਧਾਰ ਚਲਾਇੰਦਾ। ਆਪਣੇ ਮੰਦਰ ਆਪੇ ਵਸ, ਸਚ ਮਹੱਲ ਆਪ ਸੁਹਾਇੰਦਾ। ਆਪਣੇ ਗ੍ਰਹਿ ਆਪੇ ਦੇਵੇ ਰਸ, ਰਸ ਰਸੀਆ ਆਪ ਹੋ ਜਾਇੰਦਾ। ਆਪਣੀ ਕਰਨੀ ਆਪਣੇ ਰੱਖੇ ਹੱਥ, ਹਰਿ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਸਚਖੰਡ ਅੰਦਰ ਥਿਰ ਘਰ ਥਾਪ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਪਿਤਾ ਪੂਤ ਬਣਾਏ ਵਡ ਪਰਤਾਪ, ਆਪ ਆਪਣਾ ਨੂਰ ਉਪਜਾਈਆ । ਸੁੱਤ ਦੁਲਾਰਾ ਸ਼ਬਦੀ ਸਾਕ, ਸੱਜਣ ਇਕੋ ਇਕ ਅਖਵਾਈਆ। ਗ੍ਰਹਿ ਮੰਦਰ ਖੋਲ੍ਹ ਤਾਕ, ਘਰ ਸਾਚੇ ਦਏ ਬਹਾਈਆ। ਮਿਹਰਵਾਨ ਹੋ ਅਲੱਖਨਾ ਅਲਾਖ, ਅਲੱਖ ਇਕੋ ਇਕ ਜਣਾਈਆ। ਤੂੰ ਮੇਰਾ ਮੈਂ ਤੇਰੇ ਸਾਥ, ਸਗਲਾ ਸੰਗ ਨਿਭਾਈਆ। ਸਚਖੰਡ ਦਵਾਰ ਪਾਵੇ ਰਾਸ, ਥਿਰ ਘਰ ਆਪਣਾ ਨਾਚ ਨਚਾਈਆ। ਪਰਮ ਪੁਰਖ ਪ੍ਰਭ ਖੇਲ ਤਮਾਸ਼, ਆਪਣਾ ਆਪ ਵਖਾਈਆ। ਧੁਰ ਦਾ ਭੇਵ ਖੋਲ੍ਹੇ ਖ਼ਾਸ, ਬਿਨ ਹਰਿ ਸਮਝ ਕਿਸੇ ਨਾ ਆਈਆ। ਜਿਸ ਵੇਲੇ ਰਚਨਾ ਰਚੀ ਆਦਿ, ਸੋ ਸਾਹਿਬ ਖ਼ੁਸ਼ੀ ਮਨਾਈਆ। ਖ਼ੁਸ਼ੀ ਵਿਚ ਦਿਤੀ ਦਾਦ, ਆਪਣੀ ਝੋਲੀ ਆਪ ਭਰਾਈਆ। ਤੂੰ ਮੇਰਾ ਮੈਂ ਤੇਰਾ ਮੇਰੀ ਤੇਰੀ ਭੁੱਲੇ ਕਦੇ ਨਾ ਯਾਦ, ਸਤਿ ਸਰੂਪ ਸੋਹੰ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। ਸੋਹੰ ਧਾਰ ਬਣਿਆ ਆਪ, ਨਿਰਗੁਣ ਨਿਰਵੈਰ ਦਇਆ ਕਮਾਇੰਦਾ। ਸੁੱਤ ਦੁਲਾਰਾ ਬਣਿਆ ਜਾਪ, ਪਿਤਾ ਪੂਤ ਆਪ ਪੜ੍ਹਾਇੰਦਾ। ਥਿਰ ਘਰ ਦੁਆਰੇ ਹੋਇਆ ਪਾਕ, ਪਤਿਤ ਰੂਪ ਨਾ ਕੋਇ ਵਖਾਇੰਦਾ। ਨੂਰ ਉਜਾਲਾ ਇਕੋ ਜ਼ਾਤ, ਗਹਿਰ ਗੰਭੀਰ ਆਪ ਸਮਝਾਇੰਦਾ। ਦੇਵਣਹਾਰ ਸਦਾ ਸ਼ਾਬਾਸ਼, ਮਿਹਰ ਨਜ਼ਰ ਉਠਾਇੰਦਾ। ਸੁਲਤਾਨ ਸਵਾਮੀ ਪੂਰੀ ਆਸ, ਹਰਿ ਕਰਤਾ ਆਪ ਕਰਾਇੰਦਾ। ਸ਼ਬਦ ਸੁੱਤ ਤੇਰੀ ਸਾਚੀ ਰਾਸ, ਸ੍ਰੀ ਭਗਵਾਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਇੰਦਾ। ਸੋਹੰ ਬਣਿਆ ਜਾਪ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਸੁੱਤ ਦੁਲਾਰ ਤੇਰਾ ਪਰਤਾਪ, ਆਪੇ ਆਪ ਦਏ ਬਣਾਈਆ। ਖੇਲਣਹਾਰ ਖੇਲ ਤਮਾਸ਼, ਹਰਿ ਖ਼ਾਲਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ਬਦ ਸੁੱਤ ਬਣਿਆ ਪ੍ਰਭ ਆਪ, ਮਾਤ ਪਿਤ ਆਪ ਅਖਵਾਈਆ। ਨਿਰਗੁਣ ਧਾਰ ਬਣਿਆ ਜਾਪ, ਨਿਰਵੈਰ ਨਾਉਂ ਵਡਿਆਈਆ। ਦਾਤਾ ਦਾਨ ਦਾਤਾਰੀ ਬਣਿਆ ਆਪ, ਭਿੱਖਕ ਭਿਖਾਰੀ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਇਛਿੱਆ ਆਪ ਅਖਵਾਈਆ। ਸ਼ਬਦ ਸੁੱਤ ਖੇਲ ਅਕਾਲਾ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਨੂਰ ਉਜਾਲਾ ਆਪ, ਆਪ ਆਪਣਾ ਨੂਰ ਪਰਗਟਾਇੰਦਾ। ਬ੍ਰਹਮੇ ਦੇਸ ਬੇਮਿਸਾਲ ਬਣਾਇਆ ਆਪ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸ਼ੰਕਰ ਧਾਰ ਬਣਿਆ ਆਪ, ਧੂਆਂਧਾਰ ਵੇਖ ਵਖਾਇੰਦਾ। ਸੁਨ ਅਗੰਮ ਬਣਿਆ ਆਪ, ਆਪ ਆਪਣਾ ਪੜਦਾ ਲਾਹਿੰਦਾ। ਤ੍ਰੈ ਤ੍ਰੈ ਮੇਲਾ ਕੀਤਾ ਆਪ, ਗੁਰ ਚੇਲਾ ਖੇਲ ਵਖਾਇੰਦਾ। ਤ੍ਰੈਗੁਣ ਮਾਇਆ ਪਰਗਟਾਈ ਆਪ, ਆਪ ਆਪਣੀ ਕਾਰ ਕਮਾਇੰਦਾ। ਪੰਜ ਤਤ ਜਣਾਇਆ ਆਪ, ਆਪ ਆਪਣਾ ਸੰਗ ਨਿਭਾਇੰਦਾ। ਪ੍ਰਕਿਰਤੀ ਖੇਲ ਰਚਾਇਆ ਆਪ,
ਆਪ ਆਪਣੀ ਕਲ ਵਖਾਇੰਦਾ। ਸ੍ਰਿਸ਼ਟੀ ਬੰਧਨ ਪਾਇਆ ਆਪ, ਡੋਰੀ ਆਪਣਾ ਨਾਮ ਜਣਾਇੰਦਾ। ਦ੍ਰਿਸ਼ਟੀ ਭੇਵ ਚੁਕਾਇਆ ਆਪ, ਆਪ ਆਪਣਾ ਮਹੱਲ ਜਣਾਇੰਦਾ। ਲੱਖ ਚੁਰਾਸੀ ਵੰਡ ਵੰਡਾਇਆ ਆਪ, ਆਪਣਾ ਹਿੱਸਾ ਆਪ ਰਖਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਸਮਾਇਆ ਆਪ, ਚਾਰੇ ਖਾਣੀ ਖਾਣ ਬਣਾਇੰਦਾ। ਚਾਰੇ ਬਾਣੀ ਰਾਗ ਅਲਾਇਆ ਆਪ, ਆਪ ਆਪਣੀ ਸੁਰ ਸਮਝਾਇੰਦਾ। ਚਾਰੇ ਕੁੰਟ ਹੁਕਮ ਵਰਤਾਇਆ ਆਪ, ਧੁਰ ਫ਼ਰਮਾਨਾ ਆਪ ਜਣਾਇੰਦਾ। ਦਹਿ ਦਿਸ਼ਾ ਰੰਗ ਰੰਗਾਇਆ ਆਪ, ਰੰਗ ਰੰਗੀਲਾ ਆਪ ਹੋ ਜਾਇੰਦਾ। ਬ੍ਰਹਿਮੰਡ ਖੰਡ ਰਚਾਇਆ ਆਪ, ਪੁਰੀ ਲੋਅ ਆਕਾਸ਼ ਪਰਕਾਸ਼ ਧਰਾਇੰਦਾ। ਸੂਰਜ ਚੰਦ ਚਮਕਾਇਆ ਆਪ, ਕਿਰਨ ਕਿਰਨ ਨਾਲ ਮਿਲਾਇੰਦਾ। ਮੰਡਲ ਮੰਡਪ ਵਡਿਆਇਆ ਆਪ, ਤਾਕਾ ਆਪਣੀ ਤਾਰ ਹਿਲਾਇੰਦਾ। ਜ਼ਿਮੀਂ ਅਸਮਾਨ ਸੁਹਾਇਆ ਆਪ, ਧਰਤ ਧਵਲ ਵੇਖ ਵਖਾਇੰਦਾ। ਜਲ ਜਲਧਾਰ ਜਣਾਇਆ ਆਪ, ਆਪ ਆਪਣਾ ਭੇਵ ਛੁਪਾਇੰਦਾ। ਰੁੱਤ ਮਾਹ ਵੰਡ ਵੰਡਾਇਆ ਆਪ, ਥਿਤ ਵਾਰ ਆਪਣੇ ਹੱਥ ਰਖਾਇੰਦਾ। ਦਿਵਸ ਰੈਣ ਰਾਹ ਚਲਾਇਆ ਆਪ, ਘੜੀ ਪਲ ਆਪਣੀ ਕਾਰ ਕਮਾਇੰਦਾ। ਆਵਣ ਜਾਵਣ ਖੇਲ ਰਚਾਇਆ ਆਪ, ਲੱਖ ਚੁਰਾਸੀ ਮੇਲ ਮਿਲਾਇੰਦਾ। ਨਾਰ ਕੰਤ ਵੰਡ ਵੰਡਾਇਆ ਆਪ, ਆਪ ਆਪਣੀ ਗੰਢ ਪਵਾਇੰਦਾ। ਕੰਤ ਭਤਾਰ ਸਾਕ ਬਣਾਇਆ ਆਪ, ਦੂਲ੍ਹਾ ਦੁਲ੍ਹਨ ਵੇਸ ਵਟਾਇੰਦਾ। ਧੁਰ ਸੰਜੋਗੀ ਖੇਲ ਕਰਾਇਆ ਆਪ, ਏਕਾ ਦੋਆ ਬੰਧਨ ਪਾਇੰਦਾ। ਦਰਸ ਅਮੋਘ ਦਿਖਾਇਆ ਆਪ, ਆਪ ਆਪਣਾ ਪੜਦਾ ਲਾਹਿੰਦਾ। ਆਤਮ ਪਰਮਾਤਮ ਸੰਗ ਰਖਾਇਆ ਆਪ, ਆਪ ਆਪਣੀ ਧਾਰ ਜਣਾਇੰਦਾ। ਪਾਰਬ੍ਰਹਮ ਬ੍ਰਹਮ ਸਮਝਾਇਆ ਆਪ, ਧੁਰ ਦੀ ਸਿਖਿਆ ਇਕ ਦ੍ਰਿੜਾਇੰਦਾ। ਈਸ਼ ਜੀਵ ਜਗਾਇਆ ਆਪ, ਜਗਦੀਸਰ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਵੰਡ ਵੰਡਾਇਆ ਆਪ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਇੰਦਾ। ਚਾਰ ਵਰਨਾਂ ਖੇਲ ਰਚਾਇਆ ਆਪ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਰਾਹ ਵਖਾਇੰਦਾ। ਧੁਰ ਸੰਦੇਸ ਸੁਣਾਇਆ ਆਪ, ਨਰ ਨਰੇਸ਼ ਆਪ ਪੜ੍ਹਾਇੰਦਾ। ਨਿਰਗੁਣ ਵੇਸ ਵਟਾਇਆ ਆਪ, ਸਰਗੁਣ ਆਪਣਾ ਰਾਹ ਜਣਾਇੰਦਾ। ਵਿਸ਼ਨ ਸੇਵ ਲਗਾਇਆ ਆਪ, ਸੇਵਾ ਸਚ ਸਚ ਸਮਝਾਇੰਦਾ । ਗੁਰ ਅਵਤਾਰ ਨਾਉਂ ਧਰਾਇਆ ਆਪ, ਪੰਜ ਤਤ ਚੋਲਾ ਆਪ ਹੰਢਾਇੰਦਾ। ਧੁਰ ਦਾ ਸ਼ਬਦ ਸੁਣਾਇਆ ਆਪ, ਰਾਗ ਅਨਾਦੀ ਰਾਗ ਅਲਾਇੰਦਾ। ਖਾਣੀ ਬਾਣੀ ਭੇਵ ਖੁਲ੍ਹਾਇਆ ਆਪ, ਬੋਧ ਅਗਾਧਾ ਆਪ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਘਲਾਇਆ ਆਪ, ਆਪ ਆਪਣਾ ਹੁਕਮ ਵਰਤਾਇੰਦਾ। ਗੀਤਾ ਗਿਆਨ ਦ੍ਰਿੜਾਇਆ ਆਪ, ਦ੍ਰਿੜ ਵਿਸ਼ਵਾਸ਼ ਇਕ ਸਮਝਾਇੰਦਾ। ਅੰਜੀਲ ਕੁਰਾਨ ਸਿਖਾਇਆ ਆਪ, ਕਾਇਆ ਕੁਰ੍ਹਾ ਖੋਜ ਖੁਜਾਇੰਦਾ। ਖਾਣੀ ਬਾਣੀ ਬਾਣ ਲਗਾਇਆ ਆਪ, ਤੀਰ ਨਿਰਾਲਾ ਇਕ ਚਲਾਇੰਦਾ। ਪੀਰ ਪੈਗੰਬਰ ਸਮਝਾਇਆ ਆਪ, ਮੁੱਲਾ ਸ਼ੇਖ਼ ਮਸਾਇਕ ਰਾਹ ਵਖਾਇੰਦਾ। ਲਾਸ਼ਰੀਕ ਅਖਵਾਇਆ ਆਪ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਤੁਆਰਫ਼ ਕਰੇ ਸਰਬ ਪ੍ਰਭ ਆਪ, ਤਾਅਰੀਫ਼ ਆਪਣੀ ਨਾ ਕੋਇ ਜਣਾਇੰਦਾ। ਸਫ਼ਾਰਸ਼ ਕਰੇ ਸਦਾ ਪ੍ਰਭ ਆਪ, ਜੁਗ ਚੌਕੜੀ ਭੇਵ ਚੁਕਾਇੰਦਾ। ਸ਼ਬਦ ਅਗੰਮੀ ਦੇਵੇ ਦਾਤ ਪ੍ਰਭ ਆਪ, ਧੁਰ ਦੀ ਵਸਤ ਆਪ ਵਰਤਾਇੰਦਾ। ਨਿਰਗੁਣ ਸਰਗੁਣ ਦੇਵੇ ਸਾਥ ਪ੍ਰਭ ਆਪ, ਸਗਲਾ ਸਾਥੀ ਆਪ ਹੋ ਜਾਇੰਦਾ। ਭਗਤ ਭਗਵਾਨ ਪਰਗਟਾਏ ਆਪ, ਭਗਤੀ ਆਪਣਾ ਪ੍ਰੇਮ ਸਮਝਾਇੰਦਾ। ਸੰਤ ਸਾਜਣ ਉਠਾਏ ਆਪ, ਅੰਤਰ ਆਤਮ ਗਿਆਨ ਦ੍ਰਿੜਾਇੰਦਾ। ਗੁਰਮੁਖ ਗੋਦ ਬਹਾਏ ਆਪ,
ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਗੁਰਸਿਖ ਵੇਖ ਵਖਾਏ ਆਪ, ਦੋ ਜਹਾਨਾਂ ਖੋਜ ਖੁਜਾਇੰਦਾ। ਲੱਖ ਚੁਰਾਸੀ ਗੇੜ ਪਵਾਏ ਆਪ, ਲੱਖ ਚੁਰਾਸੀ ਅੰਦਰ ਆਪਣਾ ਡੇਰਾ ਆਪ ਲਗਾਇੰਦਾ। ਨਿਤ ਨਵਿਤ ਸ਼ਬਦ ਰਾਗ ਜਣਾਏ ਪਾਠ ਆਪ, ਪਾਠਸ਼ਾਲਾ ਆਪਣੀ ਇਕ ਵਖਾਇੰਦਾ। ਤੀਰਥ ਤੱਟ ਕਿਨਾਰਾ ਪਨਘਟ ਉਪਜਾਏ ਆਪ, ਪੱਤਣ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਕਰਨੀ ਸੋ ਆਪਣੀ ਕਾਰ ਕਮਾਇੰਦਾ। ਆਦਿ ਜੁਗਾਦੀ ਕਾਰ ਆਪ, ਹਰਿ ਕਰਤਾ ਆਪ ਕਰਾਈਆ। ਜੁਗ ਚੌਕੜੀ ਧਾਰ ਆਪ, ਦੋ ਜਹਾਨਾਂ ਆਪ ਜਣਾਈਆ। ਨਿਤ ਨਵਿਤ ਖੇਲ ਤਮਾਸ਼ ਆਪ, ਗੁਰ ਅਵਤਾਰ ਪੀਰ ਪੈਗ਼ੰਬਰ ਮੰਡਲ ਰਾਸ ਰਚਾਈਆ। ਸਦਾ ਸਦਾ ਮਿਹਰਵਾਨ ਆਪ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਕਰਨਾ ਸੋ ਕਰ ਰਿਹਾ ਆਪਣੀ ਕਰਨੀ ਆਪਣੇ ਵਿਚ ਛੁਪਾਈਆ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ । ਪੂਜਾ ਪਾਠ ਬਣੇ ਆਪ, ਹਵਨ ਸੁਗੰਧੀ ਆਪ ਸਮਝਾਈਆ। ਕਿਨਾਰਾ ਤੀਰਥ ਤੱਟ ਹੋਵੇ ਆਪ, ਅੰਮ੍ਰਿਤ ਸਰੋਵਰ ਧਾਰ ਆਪ ਵਹਾਈਆ। ਦੀਵਾ ਬਾਤੀ ਤੇਲ ਪਰਕਾਸ਼ ਜੋਤ ਨੂਰ ਹੋਵੇ ਆਪ, ਅੰਧ ਅੰਧੇਰ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ । ਆਦਿ ਜੁਗਾਦਿ ਹੋਇਆ ਪ੍ਰਭ ਆਪ, ਆਪਣੀ ਦਇਆ ਕਮਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਦੱਸਦਾ ਰਿਹਾ ਜਾਪ, ਵਿਸ਼ਨ ਬ੍ਰਹਮਾ ਸ਼ਿਵ ਸਰਬ ਪੜ੍ਹਾਈਆ । ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੋਲ੍ਹਦਾ ਰਿਹਾ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਨਿਰਵੈਰ ਹੋ ਕੇ ਬਣਦਾ ਰਿਹਾ ਸਾਕ, ਹਰਿ ਸੱਜਣ ਸ਼ਹਿਨਸ਼ਾਹੀਆ । ਪਰਮਾਤਮ ਹੋ ਕੇ ਬਣਦਾ ਰਿਹਾ ਜ਼ਾਤ, ਆਤਮ ਆਪਣਾ ਰੂਪ ਵਖਾਈਆ। ਪਵਿਤ ਹੋ ਕੇ ਬਣਦਾ ਰਿਹਾ ਪਾਕ, ਪਤਿਤ ਆਪਣਾ ਰੰਗ ਰੰਗਾਈਆ। ਆਸਾਵੰਦ ਹੋ ਕੇ ਪੂਰੀ ਕਰਦਾ ਰਿਹਾ ਆਸ, ਤ੍ਰਿਸਨਾ ਮੇਟ ਜਗਤ ਲੋਕਾਈਆ। ਬੋਧ ਅਗਾਧਾ ਭੇਵ ਦੱਸਦਾ ਰਿਹਾ ਖ਼ਾਸ, ਖ਼ਾਲਸ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਚਲੇ ਮੇਰੀ ਸ਼ਾਖ, ਸ਼ਹਿਨਸ਼ਾਹ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਬ ਕੁਝ ਆਪਣੇ ਵਿਚ ਸਮਾਈਆ। ਹਬ ਕਿਛ ਹੋਇਆ ਆਪ, ਆਪਣੇ ਵਿਚੋ ਪਰਗਟਾਈਆ। ਪਾਰਬ੍ਰਹਮ ਪ੍ਰਭ ਮਾਈ ਬਾਪ, ਪਿਤਾ ਪੁਰਖ ਸਹਿਜ ਸੁਖਦਾਈਆ। ਆਤਮ ਦੇਵੇ ਆਪਣਾ ਜਾਪ, ਪਰਮਾਤਮ ਕਰੇ ਪੜ੍ਹਾਈਆ। ਸਾਹਿਬ ਸਵਾਮੀ ਬਣ ਕੇ ਵਸੇ ਸਾਥ, ਸਗਲਾ ਸੰਗ ਨਿਭਾਈਆ। ਬੇਪਰਵਾਹ ਹੋ ਕੇ ਬਣਿਆ ਰਿਹਾ ਪੁਰਖ ਸਮਰਥ, ਸਾਰ ਕਿਸੇ ਨਾ ਆਈਆ। ਇਸ਼ਾਰਿਆਂ ਨਾਲ ਮਾਰਗ ਰਿਹਾ ਦੱਸ, ਗੁਰ ਅਵਤਾਰਾਂ ਆਪ ਪੜ੍ਹਾਈਆ। ਨਿਰਵੈਰ ਹੋ ਕੇ ਅੰਦਰ ਰਿਹਾ ਵਸ, ਵਾਸਤਾ ਆਪਣੇ ਨਾਲ ਬੰਧਾਈਆ । ਨਿਰਗੁਣ ਨੂਰ ਕਰ ਪਰਕਾਸ਼, ਜੋਤ ਇਕੋ ਇਕ ਚਮਕਾਈਆ। ਹੁਕਮੇ ਅੰਦਰ ਦੱਸਦਾ ਰਿਹਾ ਆਪਣਾ ਪ੍ਰੇਮ ਸਿਮਰਨ ਪਾਠ, ਪੂਜਾ ਇਸ਼ਟ ਇਕ ਸਮਝਾਈਆ । ਪੱਤਣ ਮੇਲਾ ਮਿਲੌਂਦਾ ਰਿਹਾ ਸਾਚੇ ਘਾਟ, ਬੇੜੀ ਚੱਪੂ ਨਾਮ ਲਗਾਈਆ। ਸੁਹੌਂਦਾ ਰਿਹਾ ਸੁਹੰਜਣੀ ਖਾਟ, ਖਟੀਆ ਆਪਣਾ ਡੇਰਾ ਲਾਈਆ। ਜੁਗ ਚੌਕੜੀ ਮਿਟੌਂਦਾ ਰਿਹਾ ਵਾਟ, ਭਾਣਾ ਆਪਣਾ ਹੁਕਮ ਜਣਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਸ਼ਬਦ ਅਗੰਮੀ ਦੇਂਦਾ ਰਿਹਾ ਭਾਖ, ਭਾਖਿਆ ਧੁਰ ਦੀ ਆਪ ਜਣਾਈਆ । ਸ੍ਰਿਸ਼ਟ ਸਬਾਈ ਜੀਵ ਜੰਤ ਸਾਧ ਸੰਤ ਨੌਂ ਖੰਡ ਪ੍ਰਿਥਮੀ ਜਾਓ ਆਖ, ਆਖ਼ਰ ਇਕੋ ਇਕ ਜਣਾਈਆ। ਕਲਜੁਗ ਅੰਤ ਪਰਗਟ ਹੋਵੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਈਆ।
ਨਿਰਗੁਣ ਨਿਰਵੈਰ ਨੂਰ ਅਕਾਲ ਜੋਤ ਕਰੇ ਪਰਕਾਸ਼, ਜੋਤੀ ਜਾਤਾ ਪੁਰਖ ਬਿਧਾਤਾ ਪੰਜ ਤਤ ਨੂਰ ਤਤ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ੍ਰਿਸ਼ਟੀ ਆਪੇ ਵੇਖ ਵਖਾਈਆ। ਆਪਣੀ ਸ੍ਰਿਸ਼ਟੀ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ । ਆਪਣੀ ਦ੍ਰਿਸ਼ਟੀ ਪਾਵੇ ਆਪ, ਆਪ ਆਪਣਾ ਭੇਵ ਚੁਕਾਈਆ। ਆਪਣਾ ਇਸ਼ਟੀ ਬਣੇ ਆਪ, ਇਸ਼ਟ ਦੇਵ ਗੁਰਦੇਵ ਸਵਾਮੀ ਨਮੋ ਸਤਿ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਈਆ। ਆਪਣਾ ਖੇਲ ਕਰੇ ਪ੍ਰਭ ਆਪ, ਭੇਵ ਆਪਣੇ ਹੱਥ ਰਖਾਇੰਦਾ। ਆਦਿ ਉਪਜਾਇਆ ਜੋ ਅਗੰਮੀ ਜਾਪ, ਸੋ ਅੰਤ ਆਪ ਪਰਗਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗੰਬਰ ਬਣੇ ਦਾਸ, ਦਾਸੀ ਰੂਪ ਸਰਬ ਸਮਝਾਇੰਦਾ। ਚਰਨ ਕਵਲ ਦੋਏ ਜੋੜ ਮੰਗਦੇ ਰਹੇ ਪ੍ਰਭ ਪੂਰੀ ਕਰ ਆਸ, ਆਸਾ ਤੇਰੀ ਤ੍ਰਿਸਨਾ ਨਾਲ ਮਿਲਾਇੰਦਾ। ਤੇਰੇ ਹੁਕਮੇ ਅੰਦਰ ਚਲੇ ਪਵਣ ਸਵਾਸ, ਆਤਮ ਪਰਮਾਤਮ ਤੇਰਾ ਢੋਲਾ ਗਾਇੰਦਾ। ਸਾਹਿਬ ਦਿਆਲ ਠਾਕਰ ਸਵਾਮੀ ਹੋ ਸਹਾਈ ਅਨਾਥਾਂ ਨਾਥ, ਦਇਆਵਾਨ ਹਰਿ ਤੇਰੀ ਇਕੋ ਨਜ਼ਰ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਆਪਣਾ ਹੁਕਮ ਆਪ ਵਰਤਾਇੰਦਾ। ਆਪੇ ਹੁਕਮ ਫ਼ਰਮਾਨ ਆਪ, ਸੰਦੇਸਾ ਦੇਵਣਹਾਰਾ ਅਖਵਾਈਆ । ਕਲਜੁਗ ਅੰਤ ਪ੍ਰਭ ਪਰਗਟੇ ਆਪ, ਆਪ ਆਪਣਾ ਪੜਦਾ ਲਾਹੀਆ। ਆਪਣਾ ਨਾਉਂ ਜਪਾਏ ਆਪ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਆਪ ਸਮਝਾਈਆ। ਸਾਚਾ ਲੇਖ ਜਣਾਏ ਆਪ, ਆਪਣੀ ਬੂਝ ਬੁਝਾਈਆ। ਨਵ ਨੌ ਚਾਰ ਖੇਲ ਖੇਲਿਆ ਆਪ, ਨਿਰਗੁਣ ਸਰਗੁਣ ਵੇਸ ਧਰਾਈਆ। ਕਲਜੁਗ ਅੰਤਮ ਭੇਵ ਚੁਕਾਏ ਆਪ, ਜੋਤੀ ਜਾਮਾ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਜੋ ਗਏ ਆਖ, ਆਖ਼ਰ ਸਭ ਦੀ ਪੂਰ ਕਰਾਈਆ। ਵੀਹ ਸੌ ਵੀਹ ਬਿਕ੍ਰਮੀ ਵੇਖਣਹਾਰਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਜਣਾਈਆ। ਜੁਗ ਚੌਕੜੀ ਖੇਲ ਆਪ, ਪ੍ਰਭ ਆਪਣਾ ਆਪ ਕਰਾਈਆ। ਨਿਰਗੁਣ ਸਰਗੁਣ ਪੂਜਾ ਪਾਠ, ਸ਼ਬਦ ਨਾਮ ਪੜ੍ਹਾਈਆ। ਕਲਜੁਗ ਅੰਤਮ ਪੂਰੀ ਕਰੇ ਖ਼ਾਹਸ, ਖ਼ਾਸ ਆਪਣਾ ਰਾਹ ਵਖਾਈਆ। ਭਗਤ ਭਗਵਾਨ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਪੂਰਬ ਲੇਖਾ ਜਾਣੇ ਪੁਰਖ ਸਮਰਾਥ, ਦੇਵਣਹਾਰ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਭੇਵ ਦਏ ਸਮਝਾਈਆ। ਅਗਲਾ ਭੇਵ ਖੁਲਾਉਣਾ ਆਪ, ਆਪਣੀ ਦਇਆ ਕਮਾਇੰਦਾ। ਸਚਖੰਡ ਦਵਾਰ ਸੁਹਾਉਣਾ ਆਪ, ਥਿਰ ਘਰ ਆਪਣਾ ਡੇਰਾ ਲਾਇੰਦਾ। ਸਾਚਾ ਰਾਹ ਚਲਾਉਣਾ ਆਪ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਚਾਰ ਜੁਗ ਦਾ ਲਹਿਣਾ ਝੋਲੀ ਪਾਉਣਾ ਆਪ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਪੂਰ ਕਰਾਇੰਦਾ। ਸਾਚਾ ਹੁਕਮ ਵਰਤਾਉਣਾ ਆਪ, ਧੁਰ ਫ਼ਰਮਾਨਾ ਆਪ ਸਮਝਾਇੰਦਾ। ਸਾਚਾ ਦਾਤਾ ਅਖਵਾਉਣਾ ਆਪ, ਸ਼ਾਹ ਪਾਤਸ਼ਾਹ ਆਪਣਾ ਨਾਉਂ ਪਰਗਟਾਇੰਦਾ। ਸਾਚਾ ਤਖ਼ਤ ਸੁਹਾਉਣਾ ਆਪ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸੁਰ ਸਾਚਾ ਤਾਲ ਚੀਨੇ ਆਪ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਜਣਾਇੰਦਾ। ਸਚ ਵਿਹਾਰ ਕਰੇ ਪ੍ਰਭ ਆਪ, ਬਿਵਹਾਰੀ ਆਪਣੀ ਕਾਰ ਕਮਾਈਆ। ਸਚ ਸਿੰਘਸਣ ਬਹੇ ਪ੍ਰਭ ਆਪ, ਸਚਖੰਡ ਸਾਚੇ ਵੱਜੇ ਵਧਾਈਆ। ਸੀਸ ਜਗਦੀਸ
ਤਾਜ ਟਿਕਾਏ ਆਪ, ਕਲਗੀ ਤੋੜਾ ਸੇਵ ਕਮਾਈਆ। ਜੋਤੀ ਸ਼ਬਦੀ ਜੋੜਾ ਜੋੜੇ ਪ੍ਰਭ ਆਪ, ਜੋੜੀ ਆਪਣੀ ਗੰਢ ਪਵਾਈਆ। ਤੰਦ ਡੋਰੀ ਬਣੇ ਪ੍ਰਭ ਆਪ, ਤਾਗਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਕਰਨਾ ਸੋ ਕਰ ਵਖਾਈਆ। ਜੋ ਕਰਨਾ ਸੋ ਕਰਦਾ ਆਇਆ ਆਪ, ਦੂਜੇ ਦਰ ਮੰਗਣ ਨਾ ਜਾਈਆ। ਜੋ ਵਰਨਾ ਸੋ ਵਰਦਾ ਆਇਆ ਆਪ, ਵਿਚ ਵਿਚੋਲਾ ਨਾ ਕੋਇ ਬਣਾਈਆ। ਜਿਸ ਰੱਖਣਾ ਤਿਸ ਰੱਖਦਾ ਆਇਆ ਆਪ, ਸਿਰ ਮਿਹਰ ਹੱਥ ਟਿਕਾਈਆ। ਜਿਸ ਘੜਨਾ ਤਿਸ ਘੜਦਾ ਆਇਆ ਆਪ, ਬਣ ਠਠਿਆਰ ਸੇਵ ਕਮਾਈਆ। ਜਿਸ ਫੜਨਾ ਤਿਸ ਫੜਦਾ ਆਇਆ ਆਪ, ਆਤਮ ਪਰਮਾਤਮ ਗੰਢ ਵਖਾਈਆ। ਜਿਸ ਖੜਨਾ ਤਿਸ ਖੜਦਾ ਆਇਆ ਆਪ, ਸਚਖੰਡ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਜੋ ਕਰਨਾ ਸੋ ਕਰੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਦੁਆਰੇ ਵੜੇ ਆਪ, ਆਪ ਆਪਣਾ ਨੂਰ ਚਮਕਾਈਆ। ਸਾਚੇ ਤਖ਼ਤ ਚੜ੍ਹੇ ਪ੍ਰਭ ਆਪ, ਤਖ਼ਤ ਨਿਵਾਸੀ ਸੋਭਾ ਪਾਈਆ। ਸਾਚਾ ਹੁਕਮ ਕਰੇ ਪ੍ਰਭ ਆਪ, ਹੁਕਮਰਾਨ ਇਕ ਅਖਵਾਈਆ। ਸਾਚਾ ਬਰਦਾ ਦਰਵੇਸ਼ ਦਰ ਬਣੇ ਪ੍ਰਭ ਆਪ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਸਚ ਖ਼ਤਾਬ ਦੇਵੇ ਪ੍ਰਭ ਆਪ, ਆਪ ਆਪਣਾ ਹੁਕਮ ਵਰਤਾਈਆ। ਹੱਕ ਜਨਾਬ ਬਣੇ ਪ੍ਰਭ ਆਪ, ਬੇਤਾਬ ਨੂਰ ਰੁਸ਼ਨਾਈਆ। ਸਚ ਮਹਿਰਾਬ ਬਣੇ ਪ੍ਰਭ ਆਪ, ਹੁਜਰਾ ਇਕੋ ਇਕ ਵਡਿਆਈਆ। ਸਚ ਮਹਿਬੂਬ ਬਣੇ ਪ੍ਰਭ ਆਪ, ਮੁਹੱਬਤ ਆਪਣੇ ਨਾਲ ਪਵਾਈਆ। ਸਚ ਰਫ਼ੀਕ ਬਣੇ ਪ੍ਰਭ ਆਪ, ਤੌਫ਼ੀਕ ਇਕੋ ਨਾਮ ਖ਼ੁਦਾਈਆ। ਕਾਮ ਮੁਫ਼ੀਦ ਕਰੇ ਪ੍ਰਭ ਆਪ, ਮੁਫ਼ਤ ਆਪਣੀ ਸੇਵ ਕਮਾਈਆ। ਸਚ ਤਾਕੀਦ ਕਰੇ ਪ੍ਰਭ ਆਪ, ਮੁਰਸ਼ਦ ਰਸੂਲ ਰਸਵਾ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰ, ਕਰੇ ਕਰਾਏ ਏਕੰਕਾਰ, ਕਲ ਆਪਣੀ ਆਪ ਕਰਾਈਆ। ਸਚਖੰਡ ਵਿਹਾਰਾ ਕਰੇ ਆਪ, ਆਪਣੀ ਧਾਰ ਚਲਾਇੰਦਾ। ਨਾਨਕ ਲਿਖਾਰਾ ਬਣੇ ਆਪ, ਧੁਰ ਦਾ ਲੇਖ ਆਪ ਸਮਝਾਇੰਦਾ। ਪੰਚ ਪਰਵਾਨ ਕਰੇ ਆਪ, ਪੰਚ ਪਰਧਾਨ ਆਪ ਬਣਾਇੰਦਾ। ਪੰਚ ਸੋਹਣ ਦਰ ਰਾਜਾਨ, ਪੰਚਾਂ ਕਾ ਗੁਰ ਇਕ ਧਿਆਨ ਆਪ ਅਖਵਾਇੰਦਾ। ਪੰਚਾਂ ਦੇਵੇ ਦਰਗਹਿ ਮਾਣ, ਸਚਖੰਡ ਦੁਆਰ ਆਪ ਵਡਿਆਇੰਦਾ। ਪੰਚਾਂ ਰੂਪ ਧਰੇ ਭਗਵਾਨ, ਪਰਮ ਪੁਰਖ ਆਪਣੀ ਕਾਰ ਕਮਾਇੰਦਾ। ਪੰਚਾਂ ਖੇਲ ਕਰੇ ਮਹਾਨ, ਪੰਚਮ ਆਪਣੀ ਗੰਢ ਪਵਾਇੰਦਾ। ਪੰਚਮ ਰਾਜ ਜੋਗ ਸੁਲਤਾਨ, ਜੋਗੀਸ਼ਰ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਕਰਨੀ ਸੋ ਕਰ ਵਖਾਇੰਦਾ। ਜੋ ਕਰਨੀ ਸੋ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਦੁਆਰੇ ਵਡ ਪਰਤਾਪ, ਸ੍ਰੀ ਭਗਵਾਨ ਆਪ ਅਖਵਾਈਆ। ਪੰਚਮ ਮੀਤਾ ਠਾਂਡਾ ਸੀਤਾ ਪੁਰਖ ਅਕਾਲ ਦੀਨ ਦਿਆਲ ਬਣ ਕੇ ਸੱਚਾ ਬਾਪ, ਪਿਤਾ ਪੂਤ ਗੋਦ ਉਠਾਈਆ। ਪੰਚਮ ਬਣਿਆ ਸਾਚਾ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਪੰਜ ਤਤ ਛੱਡ ਕੇ ਪਾਰਬ੍ਰਹਮ ਦੀ ਹੋਏ ਜ਼ਾਤ, ਜ਼ਾਤ ਜ਼ਾਤ ਵਿਚ ਸਮਾਈਆ। ਸਚਖੰਡ ਦੁਆਰੇ ਜਾ ਕੇ ਪੰਜਾਂ ਇਕੋ ਵਾਰ ਦਿਤਾ ਆਖ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਕਹੇ ਮੇਰਾ ਸੋਹਿਆ ਘਾਟ, ਘਰ ਵੱਜੀ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ, ਆਪਣਾ ਹੁਕਮ ਆਪੇ ਦਏ ਲਗਾਈਆ। ਆਪਣਾ ਹੁਕਮ ਲਗਾਏ ਆਪ, ਹੁਕਮਰਾਨ ਆਪ
ਅਖਵਾਇੰਦਾ। ਆਪਣਾ ਸੀਸ ਝੁਕਾਏ ਆਪ, ਜਗਦੀਸ ਆਪਣੀ ਸੇਵ ਕਮਾਇੰਦਾ। ਆਪਣਾ ਮਾਣ ਵਧਾਏ ਆਪ, ਮਿਹਰਵਾਨ ਆਪ ਹੋ ਜਾਇੰਦਾ। ਆਪਣਾ ਨਿਸ਼ਾਨ ਝੁਲਾਏ ਆਪ, ਸਤਿ ਸਤਿਵਾਦੀ ਆਪ ਉਠਾਇੰਦਾ। ਆਪਣਾ ਘਰ ਵਸਾਏ ਆਪ, ਸਚਖੰਡ ਸਾਚਾ ਆਪ ਸੁਹਾਇੰਦਾ। ਪੰਚਮ ਮੇਲ ਮਿਲਾਏ ਆਪ, ਆਪ ਆਪਣਾ ਪੜਦਾ ਲਾਹਿੰਦਾ। ਵੀਹ ਸੌ ਵੀਹ ਬਿਕ੍ਰਮੀ ਖੇਲ ਕਰਾਏ ਆਪ, ਖ਼ਾਲਕ ਨਜ਼ਰ ਕਿਸੇ ਨਾ ਆਇੰਦਾ। ਧੁਰ ਦਾ ਰਾਜ ਕਾਇਮ ਕਰਾਏ ਆਪ, ਮੁਕਾਮੇ ਹੱਕ ਨੀਂਹ ਧਰਾਇੰਦਾ। ਦਾਇਮੀ ਦਾਇਰਾ ਨਜ਼ਰ ਨਾ ਆਏ ਕਿਸੇ ਸਾਖਿਆਤ, ਸਾਫ਼ ਆਪਣਾ ਪੜਦਾ ਪਾਇੰਦਾ। ਨਾਨਕ ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਸਚਖੰਡ ਦੁਆਰੇ ਸਚ ਅਦਾਲਤ ਵੀਹ ਸੌ ਵੀਹ ਬਿਕ੍ਰਮੀ ਆਪ ਲਗਾਇੰਦਾ। ਸਚ ਅਦਾਲਤ ਲਗਾਏ ਆਪ, ਆਪਣਾ ਹੁਕਮ ਆਪ ਵਰਤਾਈਆ। ਸਚ ਵਕਾਲਤ ਕਰੇ ਆਪ, ਵੁਕਲਾ ਨਜ਼ਰ ਕੋਇ ਨਾ ਆਈਆ। ਸਚ ਸ਼ਹਾਦਤ ਦੇਵੇ ਆਪ, ਸ਼ਹੀਦੀ ਹੋਰ ਨਾ ਕੋਇ ਜਣਾਈਆ। ਸਚ ਇਬਾਦਤ ਪੜ੍ਹਾਏ ਆਪ, ਇਬਾਰਤ ਕਰੇ ਨਾ ਕੋਇ ਲਿਖਾਈਆ। ਸਚ ਤਆਕਬ ਕਰੇ ਆਪ, ਪਿਛਾ ਛੋੜ ਕਦੇ ਨਾ ਜਾਈਆ। ਸਾਚਾ ਆਰਫ਼ ਬਣੇ ਆਪ, ਆਲਮ ਉਲਮਾ ਨਾ ਕੋਇ ਚਤੁਰਾਈਆ। ਸਾਚੀ ਮਾਅਰਫ਼ਤ ਦੱਸੇ ਆਪ, ਮਹਿਬੂਬ ਮੁਹੱਬਤ ਆਪਣੇ ਨਾਲ ਲਗਾਈਆ। ਸਾਚਾ ਸੱਜਣ ਸੁਹੇਲਾ ਬਣੇ ਆਪ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਨੀਂਹ, ਸ੍ਰੀ ਭਗਵਾਨ ਆਪ ਜਣਾਈਆ। ਸਚਖੰਡ ਘਰ ਸਚ ਵਸਾਏ ਆਪ, ਆਪਣੀ ਦਇਆ ਕਮਾਈਆ। ਵੀਹ ਸੌ ਵੀਹ ਬਿਕ੍ਰਮੀ ਤਖ਼ਤ ਸੁਹਾਏ ਆਪ, ਤਖ਼ਤ ਨਿਵਾਸੀ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਏ ਆਪ, ਦਰ ਦਰਵੇਸ਼ ਰੂਪ ਵਖਾਈਆ। ਪੂਜਾ ਪਾਠ ਸਿਮਰਤ ਜੁਗ ਚੌਕੜੀ ਬੁਝਾਏ ਆਪ, ਬੁਝਾਰਤ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਰਿਹਾ ਵਸਾਈਆ। ਸਚਖੰਡ ਦਰਬਾਰ ਲਗਾਏ ਆਪ, ਬੀਸ ਬੀਸਾ ਖ਼ੁਸ਼ੀ ਮਨਾਈਆ। ਗੁਰ ਅਵਤਾਰਾਂ ਜਪਾਏ ਪਹਿਲੋ ਜਾਪ, ਸਾਚੀ ਕਰੇ ਨਾਮ ਪੜ੍ਹਾਈਆ। ਪੰਦਰਾਂ ਕੱਤਕ ਰਲ ਮਿਲ ਇਕਵੰਜਾ ਬਵੰਜਾ ਆਖਣ ਪਾਰਬ੍ਰਹਮ ਤੂੰ ਸਾਡਾ ਬਾਪ, ਦੂਜੀ ਮਾਈ ਨਜ਼ਰ ਕੋਈ ਨਾ ਆਈਆ। ਤੇਰੇ ਵਿਚੋ ਉਪਜੀ ਸਾਡੀ ਜ਼ਾਤ, ਜ਼ੱਰਾ ਜ਼ੱਰਾ ਵੰਡ ਵੰਡਾਈਆ। ਕਤਰਾ ਕਤਰਾ ਤੇਰਾ ਨੂਰ ਬਣਿਆ ਖ਼ਾਕ, ਪੰਜ ਤਤ ਖ਼ਾਕ ਖ਼ਾਕੀ ਬੁੱਤ ਆਇਆ ਸਮਝਾਈਆ। ਦਰੋਹੀ ਸਾਡੇ ਵੇਖ ਖ਼ਾਲੀ ਹਾਥ, ਪੱਲੇ ਗੰਢ ਨਜ਼ਰ ਕੋਇ ਨਾ ਆਈਆ। ਤੇਰੀ ਓਟ ਆਏ ਆਖ, ਆਖ਼ਰ ਤੇਰਾ ਇਕ ਇਕੋ ਘਰ ਜਣਾਈਆ। ਸੇਵਾ ਕਰਕੇ ਆਏ ਬਣਕੇ ਦਾਸ, ਸੇਵਕ ਤੇਰਾ ਹੁਕਮ ਕਮਾਈਆ। ਤੇਰੀ ਡਾਲੀ ਤੇਰਾ ਪਤ ਤੇਰੀ ਸ਼ਾਖ਼, ਤੇਰੀ ਕਲੀ ਕਲੀ ਮਹਿਕਾਈਆ । ਤੇਰਾ ਭਵਰਾ ਗੂੰਜੇ ਬਣ ਕੇ ਕਮਲਾਪਾਤ, ਤੇਰਾ ਤੇਰਾ ਰਾਗ ਅਲਾਈਆ। ਤੇਰੇ ਦੁਆਰੇ ਆ ਕੇ ਬਣੇ ਇਕ ਜਮਾਤ, ਚਾਰ ਜੁਗ ਦੀ ਪਿਛਲੀ ਛੱਡ ਪੜ੍ਹਾਈਆ । ਤੇਰਾ ਨੂਰ ਜ਼ਾਹਰ ਜ਼ਹੂਰ ਦਰਸਨ ਕੀਤਾ ਸਾਖਿਆਤ, ਸ਼ਨਾਖ਼ਤ ਅਵਰ ਨਾ ਕੋਇ ਜਣਾਈਆ। ਕਿਰਪਾ ਨਿਧਾਨ ਪਤ ਲੈਣੀ ਰਾਖ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਸਚਖੰਡ ਦੁਆਰੇ ਤੇਰਾ ਸਾਥ, ਸੰਗੀ ਤੂੰ ਹੀ ਇਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਾਰ ਜੁਗ ਦੀ ਪੂਰੀ ਆਸ ਕਰਾਈਆ। ਗੁਰ ਅਵਤਾਰ ਬਣਿਆ ਪ੍ਰਭ ਆਪ, ਗੁਰ ਅਵਤਾਰਾਂ ਰਿਹਾ ਸਮਝਾਈਆ। ਆਓ ਵੇਖੋ ਆਪਣਾ ਬਾਪ, ਪਿਤਾ ਪੁਰਖ ਅਕਾਲ ਪੜਦਾ ਲਾਹੀਆ।
ਸਿਫ਼ਤੀ ਸਿਫ਼ਤ ਕਰੋ ਸਚ ਜਾਪ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਸੌਦਾ ਵਿਕੇ ਇਕੋ ਹਾਟ, ਦੂਜਾ ਵਣਜ ਨਾ ਕੋਇ ਕਰਾਈਆ । ਕਰਿਆ ਖੇਲ ਪੁਰਖ ਸਮਰਾਥ, ਸਮਰਥ ਆਪਣੀ ਕਾਰ ਕਮਾਈਆ। ਵੀਹ ਸੌ ਵੀਹ ਬਿਕ੍ਰਮੀ ਸਾਰੇ ਆਏ ਆਖ, ਪ੍ਰਭ ਆਵੇ ਵਾਹੋ ਦਾਹੀਆ। ਦੋ ਜਹਾਨਾਂ ਦਏ ਨਜਾਤ, ਨਿਜ ਘਰ ਆਪਣਾ ਮੇਲ ਮਿਲਾਈਆ। ਜਿਸ ਦੇ ਪਿਛੇ ਪਾ ਕੇ ਆਏ ਵਫ਼ਾਤ, ਬਣ ਵਫ਼ਾਦਾਰ ਸੇਵ ਕਮਾਈਆ। ਮੰਗਦੇ ਰਹੇ ਪਿਆਲਾ ਸਬਰ ਸਬੂਰੀ ਆਬੇ ਹਯਾਤ, ਦੇਵਣ ਦੇਵੇ ਨੂਰ ਇਲਾਹੀਆ। ਸਚ ਪੈਗ਼ਾਮ ਰਸੂਲ ਲਿੱਲਾ ਇਲਾਹੀ ਲਿਖਦੇ ਰਹੇ ਉਪਰ ਕਾਗ਼ਜ਼ਾਤ, ਕਜ਼ਲ ਕਾਇਮ ਮੁਕਾਮ ਦਾਇਮ ਦਾਇਮੀ ਦਾਇਰਾ ਹੱਦ ਨਾ ਕੋਇ ਜਣਾਈਆ। ਕੋਈ ਜਾਣ ਨਾ ਸਕਿਆ ਪ੍ਰਭ ਕਿਵੇਂ ਬਦਲੇ ਨਜ਼ਾਮ, ਨਾਜ਼ਮ ਆਜ਼ਮ ਆਪਣਾ ਹੁਕਮ ਜਣਾਈਆ। ਕਲਮਿਆਂ ਨਾਲ ਕਲਮਾ ਮਿਲਾ ਕੇ ਕਲਮਾ ਕਰਦੇ ਰਹੇ ਕਲਾਮ, ਕਲਮਾ ਹੱਥ ਕਿਸੇ ਨਾ ਆਈਆ। ਦਰੋਹੀ ਏਸੇ ਕਰਕੇ ਕਰਦੇ ਰਹੇ ਸਲਾਮ, ਸਭਾ ਤੇਰੀ ਦੀ ਸਮਝ ਕੋਇ ਨਾ ਪਾਈਆ। ਸਦੀ ਚੌਧਵੀਂ ਕੀ ਕਰੇਂ ਮੇਰੇ ਵੱਡੇ ਵਡ ਅਮਾਮ, ਤੇਰਾ ਅਮਲ ਅਮਲ ਵਿਚ ਕਿਸੇ ਨਾ ਆਈਆ। ਮੁੱਛ ਦਾੜ੍ਹੀ ਸਾਡੀ ਮੁੰਨ ਦੇਵੇਂ ਬਣ ਕੇ ਹਜਾਮ, ਉਸਤਰਾ ਤਿੱਖਾ ਇਕ ਨਾਮ ਰਸੂਲ ਚਲਾਈਆ। ਅਸੀਂ ਬਣੇ ਬਾਲੇ ਨੱਢੇ ਅਞਾਣ, ਤੇਰਾ ਭੇਵ ਕੋਈ ਨਾ ਆਈਆ। ਤੇਰੇ ਦਰ ਤੇ ਕਹੀਏ ਸ੍ਰੀ ਭਗਵਾਨ, ਜੋ ਕਰੇਂ ਸੋ ਤੇਰੀ ਰਜ਼ਾਈਆ। ਵੀਹ ਸੌ ਵੀਹ ਬਿਕ੍ਰਮੀ ਰਾਹ ਤੱਕੀਏ ਪੰਦਰਾਂ ਕੱਤਕ ਮਹਾਨ, ਸਚਖੰਡ ਦੁਆਰੇ ਹਰਿ ਨਿਰੰਕਾਰੇ ਪੀਰ ਜ਼ਾਹਰੇ ਤੇਰੇ ਹੋਣ ਇਕ ਮੁਜ਼ਾਹਰੇ, ਮੁਜਰੇ ਪਿਛਲੇ ਲੇਖੇ ਲਾਈਆ। ਕਲਜੁਗ ਅੰਤ ਆਏ ਕਿਨਾਰੇ, ਤੁਧ ਬਿਨ ਕਵਣ ਪਾਰ ਉਤਾਰੇ, ਗੋਬਿੰਦ ਸੂਰਾ ਇਕ ਲਲਕਾਰੇ, ਜਿਸ ਦੀ ਕਲਗੀ ਚਮਕਾਂ ਮਾਰੇ, ਦੋ ਜਹਾਨ ਨੈਣ ਉਠਾਈਆ। ਜਿਸ ਦੇ ਗੁਰਮੁਖ ਸੁੱਤ ਦੁਲਾਰੇ, ਸਚਖੰਡ ਸੁੱਤੇ ਪੈਰ ਪਸਾਰੇ, ਪੰਜਾਂ ਇਕੋ ਰੰਗ ਚਾੜ੍ਹੇ, ਰੰਗਣਹਾਰਾ ਇਕ ਅਖਵਾਈਆ । ਸੋਹੰ ਰੂਪ ਆਪ ਨਿਰੰਕਾਰੇ, ਜਿਸ ਦਾ ਅੰਤ ਨਾ ਪਾਰਾਵਾਰੇ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਨਿਮਸਕਾਰੇ, ਨਮੋਂ ਨਮੋਂ ਆਪਣਾ ਸੀਸ ਝੁਕਾਈਆ । ਸੋ ਕਾਦਰ ਕਰਤਾ ਕਰੇ ਖੇਲ ਅਗੰਮ ਅਪਾਰੇ, ਜਗਤ ਰੀਤੀ ਬੇਪਰਤੀਤੀ, ਪਰਤੀਨਿਧ ਪਰਮ ਪੁਰਖ ਪਰਮੇਸ਼ਵਰ ਠੋਕਰ ਦੇਵੇ ਲਗਾਈਆ। ਕਰੇ ਖੇਲ ਇਕ ਅਨਡੀਠੀ, ਚੱਲੇ ਧਾਰ ਅਗੰਮੀ ਰੀਤੀ, ਕਵਣ ਜਾਣੇ ਪ੍ਰਭ ਤੇਰੀ ਕੀਤੀ, ਕੀਤਾ ਤੇਰਾ ਕਹਿਣ ਕੋਇ ਨਾ ਪਾਈਆ। ਸ੍ਰੀ ਭਗਵਾਨ ਅੱਗੇ ਦੱਸੇ ਆਪਣੀ ਬੀਤੀ, ਜੋ ਆਪਣਾ ਹਾਲ ਆਪਣੇ ਨਾਲ ਚਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀ ਸਮਗਰੀ ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਕੱਠੀ ਕੀਤੀ, ਕਿਤੇ ਖਾਤੇ ਆਪਣੇ ਵਿਚ ਪਾਈਆ।