੨ ਸਾਵਣ ੨੦੨੦ ਬਿਕ੍ਰਮੀ ਬੀਬੀ ਬਲਵੰਤ ਕੌਰ ਦੇ ਗ੍ਰਹਿ ਅੰਮ੍ਰਿਤਸਰ
ਸਚਖੰਡ ਸੱਚਾ ਸ਼ਹਿਨਸ਼ਾਹ, ਸਚ ਤਖ਼ਤ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਪਰਵਾਹੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਨਾਉਂ ਧਰਾ, ਧੁਰ ਦੀ ਧਾਰ ਆਪ ਸਮਝਾਇੰਦਾ। ਏਕੰਕਾਰ ਹੁਕਮ ਵਰਤਾ, ਸਚ ਫ਼ਰਮਾਨਾ ਆਪ ਅਲਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਉਠਾ, ਦੋ ਜਹਾਨਾਂ ਆਪ ਝੁਲਾਇੰਦਾ। ਅਬਿਨਾਸ਼ੀ ਕਰਤਾ ਕਰਨੀ ਰਿਹਾ ਕਮਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਪਾਰਬ੍ਰਹਮ ਪ੍ਰਭ
ਭੇਵ ਅਭੇਦਾ ਦਏ ਖੁਲ੍ਹਾ, ਪੜਦਾ ਉਹਲਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇੰਦਾ। ਸਚਖੰਡ ਦੁਆਰ ਸੁਹਾਏ ਆਪ, ਪ੍ਰਭ ਆਪਣੀ ਜੋਤ ਜਗਾਈਆ। ਨਿਰਗੁਣ ਨਿਰਗੁਣ ਸੱਜਣ ਸਾਕ, ਹਰਿ ਸਾਚਾ ਸੰਗ ਰਖਾਈਆ। ਘਰ ਵਿਚ ਘਰ ਖੋਲ੍ਹ ਤਾਕ, ਥਿਰ ਘਰ ਦੇਵੇ ਮਾਣ ਵਡਿਆਈਆ। ਨਿਰਵੈਰ ਪੁਰਖ ਆਪ ਉਪਾਏ ਆਪਣੀ ਜ਼ਾਤ, ਸੁਤ ਦੁਲਾਰਾ ਸ਼ਬਦ ਸਾਚਾ ਉਠਾਈਆ। ਧੁਰ ਸੰਦੇਸਾ ਨਰ ਨਰੇਸਾ ਸਚ ਫ਼ਰਮਾਨਾ ਦੇਵੇ ਆਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚਖੰਡ ਦੁਆਰ, ਜੁਗ ਚੌਕੜੀ ਆਪ ਵਰਤਾਇੰਦਾ। ਨਵ ਨੌ ਚਾਰ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਇੰਦਾ। ਕੱਠੇ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਚਾਰ ਜੁਗ ਦੀ ਕਰੋ ਵਿਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੇਵ ਚੁਕਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖੋਲ੍ਹ ਕਿਵਾੜ, ਖਾਣੀ ਬਾਣੀ ਪੜਦਾ ਲਾਹਿੰਦਾ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਧੂਆਂ ਧਾਰ, ਸਾਚਾ ਚੰਦ ਨਜ਼ਰ ਕੋਇ ਨਾ ਆਇੰਦਾ। ਗੁਰ ਕਾ ਸ਼ਬਦ ਜੀਵ ਜੰਤ ਕੋਈ ਨਾ ਕਰੇ ਪਿਆਰ, ਸੁਰਤੀ ਸ਼ਬਦੀ ਡੋਰ ਨਾ ਕੋਇ ਬੰਧਾਇੰਦਾ। ਆਤਮ ਪਰਮਾਤਮ ਕੋਈ ਨਾ ਕਰੇ ਵਸਾਲ, ਵਸਲ ਹੱਕ ਨਾ ਕੋਇ ਵਖਾਇੰਦਾ। ਤ੍ਰੈਗੁਣ ਮਾਇਆ ਕੋਈ ਨਾ ਤੋੜੇ ਜੰਜਾਲ, ਜਾਗਰਤ ਜੋਤ ਨਾ ਕੋਇ ਜਣਾਇੰਦਾ। ਕਾਇਆ ਮੰਦਰ ਅੰਦਰ ਸੱਚੀ ਦਿਸੇ ਨਾ ਕਿਸੇ ਧਰਮਸਾਲ, ਸ਼ਿਵਦਵਾਲੇ ਠਾਕਰ ਮੰਦਰ ਮਸਜਦ ਮੱਠ ਗੁਰੂਦੁਆਰ ਜੀਵ ਜੰਤ ਸਰਬ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਭੇਵ ਚੁਕਾਇੰਦਾ। ਗੁਰ ਅਵਤਾਰ ਸਚ ਦੁਆਰ, ਸ੍ਰੀ ਭਗਵਾਨ ਆਪ ਉਠਾਈਆ। ਨੇਤਰ ਖੋਲ੍ਹੋ ਵੇਖ ਉਘਾੜ, ਦੋ ਜਹਾਨਾਂ ਵਾਲੀ ਦਏ ਸਮਝਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਨਿਰਗੁਣ ਨਜ਼ਰ ਨਾ ਆਏ ਨਰ ਨਿਰੰਕਾਰ, ਸਰਗੁਣ ਰੋਵੇ ਮਾਰੇ ਧਾਹੀਂਆ। ਮਾਇਆ ਮਮਤਾ ਹਉਮੇ ਹੰਗਤਾ ਕਰੇ ਖਵਾਰ, ਜੂਠ ਝੂਠ ਕਰੇ ਲੜਾਈਆ। ਜ਼ਾਤ ਪਾਤ ਵਰਨ ਗੋਤ ਦੀਨ ਮਜ਼੍ਹਬ ਚਾਰ ਕੁੰਟ ਕਰਨ ਹਾਹਾਕਾਰ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਭੇਵ ਚੁਕਾਈਆ। ਸਚਖੰਡ ਦੁਆਰੇ ਸ਼ਾਹ ਸੁਲਤਾਨ, ਸੋ ਪੁਰਖ ਨਿਰੰਜਣ ਸਰਬ ਜਣਾਇੰਦਾ। ਨੇਤਰ ਖੋਲ੍ਹ ਵੇਖੋ ਮਾਰ ਧਿਆਨ, ਦੀਨ ਦੁਨੀ ਆਪ ਵਖਾਇੰਦਾ। ਲੱਖ ਚੁਰਾਸੀ ਅੰਦਰ ਵੜਿਆ ਕਲ ਸ਼ੈਤਾਨ, ਮਾਇਆ ਮਮਤਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਸਾਚਾ ਨੂਰ ਜੋਤ ਪਰਕਾਸ਼ ਚਮਕੇ ਕੋਈ ਨਾ ਭਾਨ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਪਰਮ ਪੁਰਖ ਸਚ ਪ੍ਰੀਤੀ ਕੋਈ ਨਾ ਦੇਵੇ ਦਾਨ, ਆਤਮ ਮੇਲ ਨਾ ਕੋਇ ਵਖਾਇੰਦਾ। ਘਰ ਸਖੀ ਸਵਾਣੀ ਨਜ਼ਰ ਨਾ ਆਏ ਸ਼ਬਦ ਸਰੂਪੀ ਸਾਹਿਬ ਕਾਹਨ, ਬੰਸਰੀ ਨਾਮ ਨਾ ਕੋਇ ਸੁਣਾਇੰਦਾ। ਆਤਮਕ ਧੁਨ ਉਪਜਾਏ ਨਾ ਕੋਇ ਧੁਨਕਾਨ, ਅਨਹਦ ਨਾਦੀ ਰਾਗ ਨਾ ਕੋਇ ਅਲਾਇੰਦਾ। ਅੰਮ੍ਰਿਤ ਆਤਮ ਮਿਲੇ ਨਾ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਸਾਰੇ ਹੋਏ ਹੈਰਾਨ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਚੁਕਾਇੰਦਾ। ਧੁਰ ਦਾ ਭੇਵ ਖੋਲ੍ਹੇ ਭਗਵਾਨ, ਸਚਖੰਡ ਨਿਵਾਸੀ ਦਇਆ
ਕਮਾਈਆ। ਕਲਜੁਗ ਵੇਖੋ ਕੂੜ ਹੋਇਆ ਪਰਧਾਨ, ਚਾਰੋ ਕੁੰਟ ਨਾਚ ਨਚਾਈਆ। ਸ਼ਰੀਅਤ ਵਿਚ ਵੜਿਆ ਸ਼ੈਤਾਨ, ਸ਼ਮਾ ਸਚ ਨਾ ਕੋਇ ਜਗਾਈਆ। ਚਾਰੋਂ ਕੁੰਟ ਅੰਧ ਅੰਧਿਆਨ, ਦੀਪਕ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਆਪੇ ਆਪ ਉਠਾਈਆ। ਗੁਰ ਅਵਤਾਰ ਨੇਤਰ ਖੋਲ੍ਹ ਦੋ ਜਹਾਨ, ਧਿਆਨ ਲਗਾਈਆ। ਪੁਰੀ ਲੋਅ ਬ੍ਰਹਿਮੰਡ ਖੰਡ ਜੇਰਜ ਅੰਡ ਨਾ ਕੋਈ ਗਿਆਨ, ਉਤਭੁਜ ਸੇਤਜ ਚਲੇ ਨਾ ਕੋਇ ਚਤਰਾਈਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਕਲਜੁਗ ਬਣਿਆ ਅੰਤ ਨਾਦਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਕਾਇਆ ਮੰਦਰ ਬੰਕ ਸੁਹਾਏ ਨਾ ਕੋਇ ਮਕਾਨ, ਦੀਪਕ ਦੀਆ ਘਰ ਕਰੇ ਨਾ ਕੋਇ ਰੁਸ਼ਨਾਈਆ। ਨਜ਼ਰ ਨਾ ਆਵੇ ਸਾਚਾ ਕਾਹਨ, ਨਿਰਵੈਰ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਵਖਾਈਆ। ਆਪਣਾ ਲੇਖਾ ਪੂਰਬ ਲੈਣਾ ਵੇਖ, ਜੁਗ ਚੌਕੜੀ ਨਾਲ ਰਲਾਈਆ। ਤੇਈ ਅਵਤਾਰ ਆਏ ਧਰ ਧਰ ਭੇਖ, ਲੋਕਮਾਤ ਫੇਰਾ ਪਾਈਆ। ਨਾਮ ਸੁਨੇਹੜਾ ਦੇਂਦੇ ਰਹੇ ਸੰਦੇਸ, ਧੁਰ ਦੀ ਧਾਰ ਆਪ ਜਣਾਈਆ। ਭਗਤ ਅਠਾਰਾਂ ਕਰਦੇ ਰਹੇ ਹੇਤ, ਹਿਤਕਾਰੀ ਜੋੜ ਜੁੜਾਈਆ। ਲੇਖਾ ਲਿਖਦੇ ਰਹੇ ਪੀਰ ਪੈਗ਼ੰਬਰ ਔਲੀਏ ਮੁੱਲਾਂ ਸ਼ੇਖ਼, ਕੁਤਬ ਗੌਂਸ ਆਪਣਾ ਭੇਵ ਜਣਾਈਆ। ਈਸਾ ਮੂਸਾ ਮੁਹੰਮਦ ਦੇਂਦੇ ਰਹੇ ਉਪਦੇਸ਼, ਕਲਮਾ ਨਬੀ ਰਸੂਲ ਪੜ੍ਹਾਈਆ। ਨਾਨਕ ਗੋਬਿੰਦ ਚੇਤਨ ਰਹੇ ਚੇਤ, ਚਿਤਵਤ ਠਗੌਰੀ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਵਰਨ ਖੇਲੀ ਖੇਡ, ਚਾਰ ਕੁੰਟ ਫੇਰਾ ਪਾਈਆ। ਅੰਤਮ ਦੱਸ ਕੇ ਗਏ ਅਗੰਮੀ ਭੇਤ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਦਰਵਾਜ਼ਾ ਇਕੋ ਇਕ ਸੁਹਾਈਆ। ਸਚਖੰਡ ਦੁਆਰ ਹਰਿ ਜੂ ਚੜ੍ਹਿਆ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਫੜਿਆ, ਬਚਿਆ ਕੋਇ ਰਹਿਣ ਨਾ ਪਾਇੰਦਾ। ਸਾਚਾ ਢੋਲਾ ਇਕੋ ਪੜ੍ਹਿਆ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਨਿਰਗੁਣ ਧਾਰ ਸਰਗੁਣ ਘੜਿਆ, ਘਾੜਤ ਘੜਤ ਵੇਖ ਵਖਾਇੰਦਾ। ਨਿਰਵੈਰ ਹੋ ਕੇ ਅੰਦਰ ਵੜਿਆ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਨਾ ਜੀਵੇ ਨਾ ਕਦੇ ਮਰਿਆ, ਮਰਨ ਜੀਵਣ ਵੰਡ ਨਾ ਕੋਇ ਵੰਡਾਇੰਦਾ। ਕਲਜੁਗ ਅੰਤ ਲੈ ਅਵਤਰਿਆ, ਜੋਤੀ ਜੋਤ ਜਾਮਾ ਪਾਇੰਦਾ। ਸਰਬ ਕਲਾਂ ਭਰਪੂਰ ਸੂਰਾ ਸਰਬੰਗ ਏਕੰਕਰਿਆ, ਕਰਨੀ ਕਰਤਾ ਆਪ ਕਰਾਇੰਦਾ। ਨਿਰਭੌ ਹੋਏ ਕਦੇ ਨਾ ਡਰਿਆ, ਭੈ ਆਪਣਾ ਸਰਬ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲਾ ਇਕ ਵਸਾਇੰਦਾ। ਸਚ ਮਹੱਲੇ ਗੁਰੂ ਅਵਤਾਰ, ਸੋ ਸਾਹਿਬ ਆਪ ਬੁਲਾਈਆ। ਪੀਰ ਪੈਗ਼ੰਬਰ ਦੋਏ ਜੋੜ ਕਰਨ ਨਿਮਸਕਾਰ, ਸਜਦਾ ਸੀਸ ਜਗਦੀਸ ਕਰਾਈਆ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਆਸਣ ਲਾਈਆ। ਜਲਵਾ ਨੂਰ ਇਕ ਉਜਿਆਰ, ਬੇਨਜ਼ੀਰ ਕਰੇ ਰੁਸ਼ਨਾਈਆ। ਵਡ ਅਮਾਮ ਸੱਚਾ ਸਿਕਦਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਰਹਿਮਤ ਕਰ ਆਪ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਈਆ। ਵੀਹ ਸੌ ਵੀਹ ਬਿਕ੍ਰਮੀ ਹੋ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਤਿ ਸਤਿਵਾਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਏਕਾ ਜੋਤ ਨੂਰ ਰੁਸ਼ਨਾਈਆ। ਸਚਖੰਡ ਦੁਆਰੇ ਨਿਰਗੁਣ ਜੋਤ, ਨਿਰਵੈਰ ਪੁਰਖ ਡਗਮਗਾਇੰਦਾ। ਨਾ ਕੋਈ ਕਿਲਾ ਨਾ ਕੋਈ ਕੋਟ, ਬੰਕ ਦੁਆਰ
ਆਪ ਵਡਿਆਇੰਦਾ। ਨਾ ਕੋਈ ਸਮਝ ਨਾ ਕੋਈ ਸੋਚ, ਨਾ ਕੋਈ ਵਿਦਿਆ ਅੱਖਰ ਪੜ੍ਹਾਇੰਦਾ। ਨਾ ਕੋਈ ਖੰਡ ਬ੍ਰਹਿਮੰਡ ਪਰਲੋਕ ਲੋਕ, ਚੌਦਾਂ ਤਬਕ ਨਾ ਕੋਇ ਵਖਾਇੰਦਾ। ਨਾ ਕੋਈ ਨਾਮ ਨਾਦ ਸਲੋਕ, ਨਾਅਰਾ ਹੱਕ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਸਚਖੰਡ ਦੁਆਰ ਸੁਹਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕੀਤੇ ਆਪ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਲੜਾਈਆ। ਕਲਜੁਗ ਅੰਤ ਸਾਰੇ ਕਰੋ ਇਕੋ ਜਾਪ, ਸਤਿਜੁਗ ਸਾਚੀ ਧਾਰ ਸਮਝਾਈਆ। ਸ੍ਰੀ ਭਗਵਾਨ ਅਗੰਮੀ ਬਾਪ, ਪੁਰਖ ਅਕਾਲ ਦਏ ਵਡਿਆਈਆ। ਹਰਿ ਸਰਨਾਈ ਸਾਚਾ ਨਾਤ, ਚਾਰ ਵਰਨ ਨਾ ਕੋਇ ਲੜਾਈਆ। ਈਸਾ ਮੂਸਾ ਮੁਹੰਮਦ ਗੁਰ ਅਵਤਾਰ ਬਣੋ ਇਕ ਜਮਾਤ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਲੇਖਾ ਚੁਕਾਏ ਕਾਇਨਾਤ, ਕਲਮਾ ਨਬੀ ਆਪ ਸਮਝਾਈਆ। ਜੀਵ ਜੰਤ ਪਿਆਏ ਆਬੇ ਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਸਤਿਜੁਗ ਸਾਚੀ ਬਖ਼ਸ਼ੇ ਦਾਤ, ਸਤਿ ਸਤਿਵਾਦੀ ਹੋਏ ਸਹਾਈਆ। ਧਰਮ ਦਵਾਰੇ ਲੱਗੇ ਭਾਗ, ਭਗਵਨ ਆਪਣਾ ਰੰਗ ਰੰਗਾਈਆ। ਕਲਜੁਗ ਅੰਤ ਲੱਖ ਚੁਰਾਸੀ ਵਿਚੋ ਸੰਤ ਸੁਹੇਲੇ ਵਿਰਲੇ ਜਾਣ ਜਾਗ, ਜਿਨ੍ਹਾਂ ਆਪਣਾ ਭੇਵ ਚੁਕਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤ ਜਗੇ ਚਰਾਗ਼, ਅੰਧ ਅੰਧੇਰ ਰਹਿਣ ਨਾ ਪਾਈਆ । ਤ੍ਰੈਗੁਣ ਮਾਇਆ ਬੁਝਾਏ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਰਤ ਸਵਾਣੀ ਸ਼ਬਦ ਮਿਲਾਏ ਸੁਹਾਗ, ਕੰਤ ਕੰਤੂਹਲ ਮੇਲ ਮਿਲਾਈਆ। ਧੁਰਦਰਗਾਹੀ ਬੇਪਰਵਾਹੀ ਜਨ ਭਗਤਾਂ ਬਖ਼ਸ਼ੇ ਸੱਚਾ ਰਾਜ, ਸਚਖੰਡ ਦੁਆਰ ਦਏ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟੇ ਸਮਾਜ, ਸਾਹਿਬ ਸਤਿਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇ ਪੜ੍ਹਾਈਆ। ਤੇਈ ਅਵਤਾਰ ਬਿਨ ਰਸਨਾ ਕਹਿੰਦੇ, ਪ੍ਰਭ ਅੱਗੇ ਸੀਸ ਝੁਕਾਈਆ। ਚਰਨ ਸਰਨਾਈ ਤੇਰੀ ਰਹਿੰਦੇ, ਦਰ ਤੇਰੇ ਅਲਖ ਜਗਾਈਆ। ਪੀਰ ਪੈਗ਼ੰਬਰ ਸਚ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਗੁਰ ਧਾਰ ਚਰਨੀ ਢਹਿੰਦੇ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰੇ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਮੀਤ, ਸੋ ਸਾਹਿਬ ਆਪ ਜਣਾਇੰਦਾ। ਵੀਹ ਸੌ ਵੀਹ ਬਿਕ੍ਰਮੀ ਖੇਲ ਕਰੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਪਿਛਲਾ ਲੇਖਾ ਵੇਖੋ ਮੰਦਰ ਮਸੀਤ, ਸ਼ਿਵਦਵਾਲੇ ਮੱਠ ਆਪ ਜਣਾਇੰਦਾ। ਪਰਮ ਪੁਰਖ ਦੀ ਭੁੱਲੇ ਸਾਰੇ ਰੀਤ, ਨਿਰਗੁਣ ਇਸ਼ਟ ਨਾ ਕੋਇ ਮਨਾਇੰਦਾ । ਆਤਮ ਪਰਮਾਤਮ ਢੋਲਾ ਗਾਏ ਕੋਇ ਨਾ ਗੀਤ, ਸੋਹੰ ਰੂਪ ਨਾ ਕੋਇ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਗੁਰ ਅਵਤਾਰ ਕਰੋ ਯਾਦ, ਪਿਛਲਾ ਲੇਖਾ ਰਿਹਾ ਜਣਾਈਆ। ਦੋਏ ਜੋੜ ਕਰਦੇ ਰਹੇ ਫ਼ਰਿਆਦ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਅੰਤਮ ਦੇਣ ਦਾਦ, ਨਿਹਕਲੰਕ ਨਰਾਇਣ ਨਰ ਵੇਸ ਵਟਾਈਆ। ਨਿਰਵੈਰ ਪੁਰਖ ਦੇਣਾ ਸਾਥ, ਸਗਲਾ ਸੰਗ ਨਿਭਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਭੇਵ ਚੁਕਾਈਆ। ਚਾਰ ਜੁਗ ਦੀ ਪੂਰੀ ਕਰਨੀ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਭਗਤ ਸੁਹੇਲਾ ਹੋ ਕੇ ਬਣਿਆ ਦਾਸ, ਘਰ ਸਾਚੇ ਸੇਵ ਕਮਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਲੇਖਾ ਜਾਣ ਪਵਣ ਸਵਾਸ,
ਪਵਣ ਪਵਣਾਂ ਡੇਰਾ ਢਾਹੀਆ। ਸਿਰ ਰੱਖਣਾ ਆਪਣਾ ਹਾਥ, ਮਿਹਰ ਨਜ਼ਰ ਉਠਾਈਆ। ਤੇਰੀ ਮਹਿਮਾਂ ਬੋਧ ਅਗਾਧ, ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਕੋਇ ਨਾ ਆਈਆ। ਅੰਤ ਨਾ ਪਾਇਆ ਸੰਤ ਸਾਧ, ਬੇਅੰਤ ਤੇਰੀ ਸ਼ਰਨਾਈਆ। ਲੱਖ ਚੁਰਾਸੀ ਵਿਚੋ ਕਾਢ, ਚਰਨ ਕਵਲ ਦੇ ਵਡਿਆਈਆ। ਪੁਰਖ ਅਕਾਲ ਪਿਤਾ ਰੂਪ ਹੋ ਕੇ ਕਰ ਲਾਡ, ਪੂਤ ਸਪੂਤੇ ਗੁਰ ਅਵਤਾਰ ਗੋਦ ਉਠਾਈਆ। ਤੇਰੀ ਨਜ਼ਰ ਨਾ ਆਈ ਕਿਸੇ ਹੱਦ, ਪਾਰ ਕਿਨਾਰਾ ਸਮਝ ਕੋਇ ਨਾ ਪਾਈਆ। ਪੀਰ ਪੈਗ਼ੰਬਰ ਤੇਰਾ ਕਰਦੇ ਗਏ ਹੱਜ, ਹਜ਼ਰਤ ਤੇਰਾ ਹਾਜ਼ਰ ਹਜ਼ੂਰ ਜਲਵਾ ਨੂਰ ਇਲਾਹੀਆ। ਕਲਜੁਗ ਅੰਤਮ ਪੜਦਾ ਲੈਣਾ ਕੱਜ, ਤੇਈ ਅਠਾਰਾਂ ਦਸ ਤ੍ਰੈ ਇਕ ਤੇਰੀ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇਆ ਨੱਠ ਨੱਠ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੈਠੇ ਸੀਸ ਝੁਕਾਈਆ। ਦਰ ਤੇਰੇ ਝੁਕਿਆ ਸੀਸ, ਦੋਏ ਜੋੜ ਪਏ ਸਰਨਾਈਆ। ਕਰ ਕਿਰਪਾ ਹਰਿ ਜਗਦੀਸ, ਜਗਦੀਸਰ ਤੇਰੀ ਇਕ ਸਰਨਾਈਆ। ਕਲਜੁਗ ਅੰਤ ਤੇਰੇ ਨਾਮ ਬਿਨ ਖ਼ਾਲੀ ਹੋਏ ਖੀਸ, ਮਾਇਆ ਮਮਤਾ ਘਰ ਘਰ ਹੋਏ ਹਲਕਾਈਆ। ਸਾਚੀ ਕਰੇ ਨਾ ਕੋਇ ਹਦੀਸ, ਪੱਟੀ ਨਾਮ ਨਾ ਕੋਇ ਪੜ੍ਹਾਈਆ। ਤੇਰਾ ਖੇਲ ਸਦਾ ਅਨਡੀਠ, ਸਾਹਿਬ ਸਮਝ ਕੋਇ ਨਾ ਪਾਈਆ। ਲਹਿਣਾ ਚੁਕਾ ਹਸਤ ਕੀਟ, ਊਚ ਨੀਚ ਕੋਇ ਰਹਿਣ ਨਾ ਪਾਈਆ। ਕਾਇਆ ਕਾਅਬਾ ਦਿਸੇ ਮੰਦਰ ਮਸੀਤ, ਚਾਰ ਦੀਵਾਰੀ ਵੇਖਣ ਕੋਇ ਨਾ ਜਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਭਵਨ ਧਨੀ ਸਵਾਮੀ ਆਪਣਾ ਡੇਰਾ ਲਾਈਆ। ਭਗਤ ਭਗਵਾਨ ਕਰਨ ਸਚ ਪ੍ਰੀਤ, ਪ੍ਰੀਤੀ ਇਕੋ ਇਕ ਸਮਝਾਈਆ। ਦਿਵਸ ਰੈਣ ਘੜੀ ਪਲ ਵਸਣਾ ਆਪੇ ਚੀਤ, ਘਰ ਚੇਤਨ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤਮ ਆਸ ਰਖਾਈਆ। ਕਲਜੁਗ ਅੰਤ ਅੰਤ ਕਲ ਆਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖ ਚੁਕਾਵਾਂਗਾ। ਸਚ ਸਵੰਬਰ ਇਕ ਰਚਾਵਾਂਗਾ। ਦੋ ਜਹਾਨ ਵੇਖ ਵਖਾਵਾਂਗਾ। ਧਰਮ ਦੁਆਰਾ ਇਕ ਪਰਗਟਾਵਾਂਗਾ। ਨਿਹਕਰਮੀ ਕਰਮ ਕਮਾਵਾਂਗਾ। ਪੰਜ ਤਤ ਨਾ ਕੋਇ ਵਖਾਵਾਂਗਾ। ਜੋਤੀ ਜਾਮਾ ਵੇਸ ਵਟਾਵਾਂਗਾ। ਸ਼ਬਦ ਨਾਦ ਧੁਨ ਸੁਣਾਵਾਂਗਾ। ਬੋਧ ਅਗਾਧ ਪੜ੍ਹਾਵਾਂਗਾ। ਹਰ ਹਿਰਦਾ ਆਪੇ ਸੋਧ, ਹਰਿ ਕਾ ਰੂਪ ਜਣਾਵਾਂਗਾ। ਕੂੜੀ ਕਿਰਿਆ ਕੋਈ ਨਾ ਕਰੇ ਜੋਧ, ਜੋਧਾ ਸੂਰਬੀਰ ਆਪਣਾ ਸ਼ਬਦ ਬਣਾਵਾਂਗਾ। ਜਨ ਭਗਤਾਂ ਦੇ ਦੇ ਦਰਸ ਅਮੋਘ, ਪਿਛਲਾ ਲੇਖ ਚੁਕਾਵਾਂਗਾ। ਭੇਵ ਖੁਲ੍ਹਾਵਾਂ ਅਗਲਾ ਗੋਝ, ਸਤਿਜੁਗ ਰਾਹ ਸਮਝਾਵਾਂਗਾ। ਜੋ ਦਰਸਨ ਰਹੇ ਸਾਚਾ ਲੋਚ, ਤਿਨ੍ਹਾਂ ਲੋਚਾ ਪੂਰ ਕਰਾਵਾਂਗਾ। ਚੌਦਾਂ ਵਿਦਿਆ ਚੌਦਾਂ ਲੋਕ ਕੋਈ ਨਾ ਕਰੇ ਸੋਚ, ਚੌਦਾਂ ਤਬਕਾਂ ਸੋਚ ਭੁਲਾਵਾਂਗਾ। ਨਿਰਗੁਣ ਹੋ ਕੇ ਸਰਗੁਣ ਲਵਾਂ ਖੋਜ, ਖੋਜਤ ਖੋਜਤ ਆਪਣੀ ਕਾਰ ਕਮਾਵਾਂਗਾ। ਜਨ ਭਗਤਾਂ ਪੂਰਬ ਜਨਮ ਮੇਟ ਕੇ ਰੋਗ, ਚਿੰਤਾ ਸੋਗ ਸਰਬ ਗਵਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਚਖੰਡ ਦੁਆਰ ਸੁਣਾ ਪਹਿਲਾਂ ਸਲੋਕ, ਸੋਹਲਾ ਇਕੋ ਇਕ ਵਡਿਆਵਾਂਗਾ। ਬਿਨ ਭਗਤੀਉਂ ਦੇਵਣਹਾਰਾ ਮੋਖ, ਮਿਹਰ ਨਜ਼ਰ ਇਕ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਦੇਣਾ ਅੰਤ ਮੁਕਾਵਾਂਗਾ। ਗੁਰ ਅਵਤਾਰ ਲਹਿਣਾ ਦੇਣਾ ਆਪ ਮੁਕਾਏਗਾ। ਪੁਰਖ ਅਬਿਨਾਸ਼ੀ ਵੇਸ ਵਟਾਏਗਾ। ਨਿਹਕਲੰਕ ਨਾਉਂ ਰਖਾਏਗਾ।
ਸ਼ਬਦ ਡੰਕਾ ਇਕ ਵਜਾਏਗਾ। ਰਾਉ ਰੰਕ ਆਪ ਜਗਾਏਗਾ। ਸੰਬਲ ਨਗਰ ਇਕ ਵਸਾਏਗਾ। ਹੋ ਉਜਿਆਰ ਨੂਰ ਪਰਗਟਾਏਗਾ। ਬਣ ਸੌਦਾਗਰ ਵਣਜ ਵਖਾਏਗਾ। ਬੈਠ ਇਕਾਗਰ ਹੁਕਮ ਵਰਤਾਏਗਾ। ਜਨ ਭਗਤਾਂ ਦੇਵੇ ਆਦਰ, ਸਚਖੰਡ ਦੁਆਰ ਸੁਹਾਏਗਾ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪਣੇ ਹੱਥ ਰਖਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਲੱਗ, ਇਕ ਅਰਦਾਸ ਸੁਣਾਈਆ। ਸੋ ਪੁਰਖ ਨਿਰੰਜਣ ਸੂਰੇ ਸਰਬੱਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜਾਣ ਲੰਘ, ਅੰਤਮ ਕਲਜੁਗ ਮਾਤ ਆਈਆ। ਤੇਰਾ ਢੋਲਾ ਗੌਂਦੇ ਰਹੀਏ ਬਣ ਮਲੰਗ, ਨਿਰਗੁਣ ਸਰਗੁਣ ਨਾਚ ਨਚਾਈਆ। ਜੁਗ ਚੌਕੜੀ ਚੜ੍ਹਦੇ ਰਹਿਣ ਚੰਦ, ਗੁਰ ਗੁਰ ਸ਼ਬਦੀ ਰੂਪ ਵਟਾਈਆ। ਅੰਤਮ ਸਭ ਦਾ ਮੁਕੇ ਪੰਧ, ਥਿਰ ਰਹਿਣ ਕੋਇ ਨਾ ਪਾਈਆ। ਦੀਨ ਦਿਆਲ ਸਾਹਿਬ ਇਕ ਬਖ਼ਸ਼ੰਦ, ਬਖ਼ਸ਼ਿਸ਼ ਤੇਰੇ ਹੱਥ ਸੁਹਾਈਆ। ਤੇਰੀ ਰਚਨਾ ਕੋਟ ਬ੍ਰਹਿਮੰਡ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੇਵ ਕਮਾਈਆ । ਆਦਿ ਪੁਰਖ ਅਬਿਨਾਸ਼ੀ ਕਰਤੇ ਤੇਰਾ ਕੋਈ ਨਾ ਆਇਆ ਅੰਤ, ਬੇਅੰਤ ਕਹਿਣ ਕੋਇ ਨਾ ਪਾਈਆ। ਸਾਰੇ ਗੱਟੀਆਂ ਕਰਦੇ ਗਣਤ, ਅਗਣਤ ਅੰਕ ਨਾ ਕੋਇ ਜਣਾਈਆ। ਦਰ ਦਰਵੇਸ਼ ਭਿਖਾਰੀ ਬਣੇ ਮੰਗਤ, ਆਪਣੀ ਝੋਲੀ ਅੱਗੇ ਡਾਹੀਆ। ਤੂੰ ਸਾਹਿਬ ਸੁਲਤਾਨਾ ਬੋਧ ਅਗਾਧਾ ਪੰਡਤ, ਤੇਰਾ ਨਿਸ਼ਅੱਖਰ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਮੰਤ, ਮੰਤਰ ਤੇਰਾ ਨਾਮ ਅਖਵਾਈਆ। ਲੱਖ ਚੁਰਾਸੀ ਆਤਮ ਪਰਮਾਤਮ ਬਣੇ ਕੰਤ, ਘਰ ਘਰ ਆਪਣੀ ਸੇਜ ਹੰਢਾਈਆ। ਪੰਜ ਤਤ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤਮ ਆਪਣਾ ਮੇਲ ਮਿਲਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਸਚਖੰਡ ਨਿਵਾਸੀ ਆਪ ਜਣਾਇੰਦਾ। ਕਲਜੁਗ ਅੰਤ ਬੇਨੰਤੀ ਕਰਾਂ ਆਪ ਪਰਵਾਨ, ਮਿਹਰ ਨਜ਼ਰ ਉਠਾਇੰਦਾ। ਨਵ ਨੌਂ ਚਾਰ ਪਿਛੋ ਦੇਵਾਂ ਦਾਨ, ਦਾਤਾ ਦਾਨੀ ਹੋ ਕੇ ਦਇਆ ਕਮਾਇੰਦਾ। ਪਰਗਟ ਹੋਵਾਂ ਵਿਚ ਜਹਾਨ, ਨਿਰਗੁਣ ਨੂਰ ਡਗਮਗਾਇੰਦਾ। ਸਚ ਦਵਾਰਾ ਖੋਲ੍ਹ ਮਹਾਨ, ਦੀਆ ਬਾਤੀ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਇੰਦਾ। ਧੁਰ ਦਾ ਲੇਖਾ ਆਪ ਜਣਾਵਾਂਗਾ। ਕਲਜੁਗ ਅੰਤਮ ਵੇਸ ਵਟਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਚਾਰ ਵਰਨ ਬਣ ਕੇ ਦਰਦੀ, ਦੁਖੀਆਂ ਦਰਦ ਵੰਡਾਵਾਂਗਾ। ਕਲਜੁਗ ਅੰਤਮ ਵੇਖ ਸ੍ਰਿਸ਼ਟੀ ਸੜਦੀ, ਅੰਮ੍ਰਿਤ ਮੇਘ ਇਕ ਬਰਸਾਵਾਂਗਾ। ਦੀਨ ਮਜ਼੍ਹਬ ਜ਼ਾਤ ਪਾਤ ਚਾਰ ਵਰਨ ਜੋ ਲੜਦੀ, ਝਗੜਾ ਕੂੜਾ ਸਰਬ ਗਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਕੋ ਘਰ ਵਸਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਘਰ ਵਸਣਗੇ। ਰਸਨਾ ਬੋਲ ਹਰਿ ਜੈਕਾਰ, ਢੋਲਾ ਲੱਖ ਚੁਰਾਸੀ ਦੱਸਣਗੇ। ਸਤਿਜੁਗ ਸਾਚੀ ਚੱਲੇ ਧਾਰ, ਸਚ ਦੁਆਰੇ ਬਹਿ ਕੇ ਹੱਸਣਗੇ। ਕਰੇ ਖੇਲ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਇਕੋ ਬਹਿ ਕੇ ਵਸਣਗੇ। ਸਾਚਾ ਮੰਦਰ ਇਕ ਬਣਾਵਾਂਗਾ। ਚਾਰ ਜੁਗ ਦੇ ਵਿਛੜੇ ਮੇਲ ਮਿਲਾਵਾਂਗਾ। ਪੂਰਬ ਦੁੱਖੜੇ ਸਰਬ ਗਵਾਵਾਂਗਾ। ਸੁੱਕੇ ਰੁਖੜੇ ਹਰੇ ਕਰਾਵਾਂਗਾ। ਉਜਲ ਮੁਖੜੇ ਆਪ ਕਰਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੁਤੜੇ ਆਪ ਉਠਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ
ਕਰ ਇਕਰਾਰ ਕੋਈ ਨਾ ਮੁੱਕਰੇ, ਮੁਕੰਮਲ ਆਪਣਾ ਹੁਕਮ ਵਰਤਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਲੁਕਿਆ ਕੋਇ ਨਾ ਰਹੇ ਨੁਕਰੇ, ਨੁਕਤਾ ਨੂਨ ਸਰਬ ਗਵਾਵਾਂਗਾ। ਜਿਉਂ ਗੋਬਿੰਦ ਕਿਹਾ ਪੁਤਰੇ, ਪਿਤਾ ਪੁਰਖ ਅਕਾਲ ਵੇਸ ਵਟਾਵਾਂਗਾ। ਨਿਹਕਲੰਕ ਨਿਰਗੁਣ ਧਾਰੋ ਆਪੇ ਉਤਰੇ, ਮਾਤ ਪਿਤ ਨਾ ਕੋਇ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਦਰਸਾਵਾਂਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਇਕੋ ਗੰਢ ਪਵਾਏਗਾ। ਬਰਨ ਅਠਾਰਾਂ ਮੇਟ ਮਿਟਾਏਗਾ। ਊਚ ਨੀਚ ਨਾ ਕੋਇ ਵਡਿਆਏਗਾ। ਰਾਉਂ ਰੰਕ ਆਪ ਸਮਝਾਏਗਾ। ਦੁਆਰ ਬੰਕ ਇਕ ਵਡਿਆਏਗਾ। ਜਨ ਭਗਤਾਂ ਅੰਦਰ ਡੇਰਾ ਲਾਏਗਾ। ਸਾਚੀ ਰੰਗਣ ਰੰਗਤਾ ਰੰਗ ਰੰਗਾਏਗਾ। ਪ੍ਰੇਮ ਭਿਖਾਰੀ ਬਣ ਕੇ ਮੰਗਤਾ, ਮੰਗਤ ਦਵਾਰੇ ਅਲਖ ਜਗਾਏਗਾ। ਅਬਿਨਾਸ਼ੀ ਕਰਤਾ ਭੁੱਖਾ ਨੰਗਤਾ, ਭੁੱਖਿਆਂ ਨੰਗਿਆਂ ਸਿਰ ਆਪਣਾ ਹੱਥ ਟਿਕਾਏਗਾ। ਕੋਈ ਭੇਵ ਨਾ ਪਾਏ ਪੰਡਤਾ, ਗਰੰਥੀ ਪੰਥੀ ਸਮਝ ਕੋਇ ਨਾ ਆਏਗਾ। ਮੁੱਲਾ ਸ਼ੇਖ਼ ਗੜ੍ਹ ਹੋਏ ਹਉਂਮੇਂ ਹੰਗਤਾ, ਨਿਵਣ ਸੋ ਧਾਰ ਨਾ ਕੋਇ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ, ਗੁਰ ਅਵਤਾਰਾਂ ਦਏ ਧਰਵਾਸਾ, ਸਤਿਜੁਗ ਸਾਚਾ ਦੱਸੇ ਖ਼ੁਲਾਸਾ, ਖ਼ੁਲਾਸੀ ਕਲਜੁਗ ਕੋਲੋ ਆਪ ਕਰਾਏਗਾ। ਸਤਿਜੁਗ ਅੰਤ ਚਲਾਏ ਰਾਹ, ਬੀਸ ਬੀਸਾ ਦਇਆ ਕਮਾਈਆ। ਨਿਰਗੁਣ ਪੁਰਖ ਬਣ ਮਲਾਹ, ਜਨ ਭਗਤਾਂ ਬੇੜਾ ਕੰਧ ਉਠਾਈਆ। ਜਗਤ ਜਹਾਨੋ ਪਾਰ ਕਰਾ, ਸਾਚੀ ਮੰਜ਼ਲ ਆਪ ਮੁਕਾਈਆ। ਦੇਵਣਹਾਰਾ ਨਾਮ ਸਲਾਹ, ਆਤਮ ਪਰਮਾਤਮ ਕਰੇ ਪੜ੍ਹਾਈਆ। ਗੁਰ ਅਵਤਾਰ ਬਣਾਏ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਬਿਨ ਗੁਰਮੁਖਾਂ ਕੋਈ ਨਾ ਜਪੇ ਧੁਰ ਦਾ ਨਾਂ, ਧੁਰ ਬਾਣੀ ਬਾਣ ਨਾ ਕੋਇ ਲਗਾਈਆ। ਕਲਜੁਗ ਜੀਵ ਰਸਨਾ ਜਿਹਵਾ ਢੋਲਾ ਦਿਵਸ ਰੈਣ ਰਹੇ ਗਾ, ਹਿਰਦੇ ਹਰਿ ਨਾ ਕੋਇ ਵਸਾਈਆ। ਬੁਧੀ ਕਾਗ ਵਾਂਗ ਰਹੀ ਕੁਰਲਾ, ਮਾਣਕ ਮੋਤੀ ਹੰਸ ਸੋਹੰ ਚੋਗ ਨਾ ਕੋਇ ਚੁਗਾਈਆ। ਦੁਰਮਤ ਮੈਲ ਦਾਗ਼ ਸਕੇ ਨਾ ਕੋਇ ਧਵਾ, ਦ੍ਰਿਸ਼ਟ ਇਸ਼ਟ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਮ ਹੱਵਾ, ਆਦਿ ਸ਼ਕਤ ਚਤਰਭੁਜ ਆਪਣੀ ਕਾਰ ਕਮਾਈਆ। ਸਤਿਜੁਗ ਮਾਰਗ ਲਾਏ ਆਪ, ਕਲਜੁਗ ਅੰਤਮ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਏਕਾ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਬਣਾਏ ਸੱਚਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਘਰ ਵਿਚ ਘਰ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਨਿਰਗੁਣ ਜੋਤ ਜਗਾਏ ਨੂਰ ਲਲਾਟ, ਅੰਧ ਅੰਧੇਰ ਗਵਾਈਆ। ਆਤਮ ਨਜ਼ਰੀ ਆਏ ਸਾਥ, ਪਰਮ ਆਤਮ ਸਗਲਾ ਸੰਗ ਨਿਭਾਈਆ। ਸਾਚੀ ਸੇਜਾ ਆਤਮ ਭੋਗ ਬਲਾਸ, ਘਰ ਮੰਦਰ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰੀ ਆਸ, ਪੁਸ਼ਤ ਦਰ ਪੁਸ਼ਤ ਵੇਖੇ ਚਾਈਂ ਚਾਈਂਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੀ ਗੋਦ ਉਠਾਈਆ। ਪਾਰ ਕਿਨਾਰਾ ਦੱਸੇ ਪੱਤਣ ਘਾਟ, ਖੇਵਟ ਖੇਟਾ ਜਗਤ ਬੇੜਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਭੇਵ ਖੁਲ੍ਹਾਈਆ। ਸਤਿਜੁਗ ਮਾਰਗ ਚਲੇ ਜਗ, ਸੋ ਸਤਿਗੁਰ ਆਪ ਲਾਈਆ। ਜਨ ਭਗਤਾਂ ਲੱਖ ਚੁਰਾਸੀ ਨਾਲੋ ਕਰ ਅਲੱਗ, ਵੱਖਰੀ ਧਾਰ ਦਏ ਸਮਝਾਈਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅਗਨੀ ਤਤ ਨਾ ਕੋਇ ਰਖਾਈਆ।
ਨੌਂ ਦਵਾਰੇ ਪਾਰ ਹੱਦ, ਦਸਵੇਂ ਆਪਣਾ ਪੜਦਾ ਲਾਹੀਆ। ਦੇਵੇ ਦੀਦਾਰ ਉਪਰ ਸ਼ਾਹ ਰਗ, ਦੀਨ ਦਿਆਲ ਹੋਏ ਸਹਾਈਆ। ਬਿਨ ਮੱਕਿਉਂ ਕਾਅਬਿਉਂ ਕਰਾਏ ਹੱਜ, ਹੁਜਰਾ ਕਾਇਆ ਬੰਕ ਇਕ ਵਡਿਆਈਆ। ਸਚ ਸਿੰਘਾਸਣ ਬਹੇ ਸਜ, ਸ਼ਾਹ ਨਵਾਬ ਬੇਪਰਵਾਹੀਆ। ਕਲਮਾ ਪੜ੍ਹਾਏ ਇਕੋ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਸਾਚਾ ਮਾਰਗ ਦੇਵੇ ਦੱਸ, ਸ਼ਰਅ ਸ਼ਰੀਅਤ ਰਹਿਣ ਕੋਇ ਨਾ ਪਾਈਆ। ਜਿਸ ਮਿਲੇ ਪੁਰਖ ਸਮਰਥ, ਸੋ ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਰਖਾਈਆ। ਇਕੋ ਢੋਲਾ ਗਾਏ ਗਾਥ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਸਤਿਜੁਗ ਸਾਚੇ ਦੇਵੇ ਸਾਚੀ ਵੱਥ, ਸੋਹੰ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਕਰੇ ਕਰਾਏ ਆਪ ਨਿਰੰਕਾਰਾ, ਨਿਰਗੁਣ ਆਪਣੀ ਸੇਵਾ ਆਪ ਕਮਾਈਆ। ਸਚਖੰਡ ਲਗਾਏ ਆਪ ਪ੍ਰਭ, ਲੋਕਮਾਤ ਵੱਜੇ ਵਧਾਈਆ। ਸੰਤ ਸੁਹੇਲੇ ਸੱਜਣ ਲੱਭ, ਸਦਾ ਨਾਮ ਸੁਣਾਈਆ। ਅੰਮ੍ਰਿਤ ਜਾਮ ਪਿਆਏ ਮਧ, ਮਧਰਾ ਰਸ ਨਾ ਕੋਇ ਵਖਾਈਆ। ਕੂੜੀ ਕਿਰਿਆ ਪੜਦਾ ਦੇਵੇ ਕੱਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਤਾ ਤੋੜੇ ਲੋਕਲਾਜ, ਗੁਰਮਤ ਇਕ ਸਮਝਾਈਆ। ਅੰਦਰ ਵੜ ਕੇ ਮਾਰੇ ਸ਼ਬਦ ਆਵਾਜ਼, ਰਸਨਾ ਜਿਹਵਾ ਰਾਗ ਨਾ ਕੋਇ ਸੁਣਾਈਆ। ਬੱਤੀ ਦੰਦ ਨਾ ਕੋਈ ਦੇਵੇ ਦਾਦ, ਬਿਨ ਦੰਦਾਂ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੀ ਸਾਚੀ ਧਾਰਾ, ਜਨ ਭਗਤਾਂ ਅੰਦਰ ਰਖਾਏ ਆਪ ਕਰਤਾਰਾ, ਕਰਨੀ ਆਪਣੀ ਆਪ ਸਮਝਾਈਆ। ਸਤਿਜੁਗ ਨੂਰ ਭਗਤਨ ਰੰਗ, ਹਰਿ ਭਗਵਨ ਆਪ ਚੜ੍ਹਾਇੰਦਾ। ਆਤਮ ਪਰਮਾਤਮ ਸੇਜ ਪਲੰਘ, ਸੁਹੰਜਣੀ ਆਪ ਸੁਹਾਇੰਦਾ। ਅੰਦਰ ਬਾਹਰ ਇਕ ਅਨੰਦ, ਗੁਪਤ ਜ਼ਾਹਰ ਆਪ ਜਣਾਇੰਦਾ। ਸਮਰਥ ਸਵਾਮੀ ਹੋ ਕੇ ਵਸੇ ਸੰਗ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਧਰਨੀ ਧਰ, ਧਰਤ ਧਵਲ ਗੋਦ ਸੁਹਾਇੰਦਾ। ਸਤਿਜੁਗ ਆਏ ਲੋਕਮਾਤ, ਕਲਜੁਗ ਮਾਤਰਾ ਦਏ ਮਿਟਾਈਆ। ਪੁਰਖ ਅਕਾਲ ਬਖ਼ਸ਼ੇ ਦਾਤ, ਵਸਤ ਅਮੋਲਕ ਗੋਲਕ ਆਪ ਟਿਕਾਈਆ। ਨਵ ਨੌ ਚਾਰ ਬਣਾਏ ਇਕ ਜਮਾਤ, ਇਕੋ ਅੱਖਰ ਨਾਮ ਕਰੇ ਪੜ੍ਹਾਈਆ। ਇਕੋ ਮੰਜ਼ਲ ਇਕੋ ਪੱਤਣ ਇਕੋ ਘਾਟ, ਘਰ ਇਕੋ ਇਕ ਸੁਹਾਈਆ। ਇਕੋ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵੇਖ ਵਖਾਈਆ। ਇਕੋ ਮੰਡਲ ਇਕੋ ਰਾਸ, ਇਕੋ ਗੋਪੀ ਕਾਹਨ ਨਚਾਈਆ। ਇਕੋ ਹਰ ਘਟ ਵਸੇ ਪਾਸ, ਗ੍ਰਹਿ ਗ੍ਰਹਿ ਡੇਰਾ ਲਾਈਆ। ਇਕੋ ਜੁਗ ਚੌਕੜੀ ਕਰੇ ਨਾਸ, ਇਕੋ ਜੁਗ ਜੁਗ ਰਾਹ ਵਖਾਈਆ। ਇਕੋ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਦਾਸ, ਇਕੋ ਹੁਕਮੀ ਹੁਕਮ ਵਰਤਾਈਆ। ਇਕੋ ਧੁਰ ਸੰਦੇਸਾ ਗਿਆ ਆਖ, ਸਤਿ ਸਤਿਵਾਦੀ ਸਾਚੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਤੇਰੀ ਧਾਰ, ਆਪ ਪਰਗਟਾਏ ਵਿਚ ਸੰਸਾਰ, ਸੰਸਾ ਰੋਗ ਕੋਇ ਰਹਿਣ ਨਾ ਪਾਈਆ। ਸੰਸਾ ਰੋਗ ਜਾਏ ਚੁੱਕ, ਦੁੱਖ ਦਰਦ ਨਜ਼ਰ ਨਾ ਆਈਆ। ਕੂੜੀ ਕਿਰਿਆ ਪੈਂਡਾ ਜਾਏ ਮੁੱਕ, ਮਾਇਆ ਮਮਤਾ ਨਾ ਹੋਏ ਹਲਕਾਈਆ। ਜਨ ਭਗਤਾਂ ਸ੍ਰੀ ਭਗਵਾਨ ਲਏ ਪੁੱਛ, ਅੰਦਰ ਵੜ ਕੇ ਫੇਰਾ ਪਾਈਆ। ਗੁਰਮੁਖ ਸੱਜਣ ਸਾਚੇ ਉਠ, ਸਤਿਗੁਰ ਪੂਰਾ ਆਪ ਜਗਾਈਆ। ਦਿਆਲ ਠਾਕਰ ਹੋ ਕੇ ਜਾਏ ਤੁਠ, ਮਿਹਰਵਾਨ ਬੇਪਰਵਾਹੀਆ। ਸਤਿਜੁਗ ਸੁਹਾਏ ਸਾਚੀ
ਰੁੱਤ, ਪਤ ਡਾਲੀ ਆਪ ਮਹਿਕਾਈਆ। ਸਚ ਫੁੱਲਵਾੜੀ ਪਏ ਫੁੱਟ, ਕਲੀ ਕਲੀ ਆਪ ਮਹਿਕਾਈਆ। ਗੋਬਿੰਦ ਲੇਖਾ ਚੁੱਕੇ ਪੁੱਤ, ਪੁਰਖ ਅਕਾਲ ਝੋਲੀ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੋ ਰਿਹਾ ਲੁਕ, ਕਲਜੁਗ ਅੰਤਮ ਪੜਦਾ ਦਏ ਉਠਾਈਆ। ਸੰਤ ਸੁਹੇਲੇ ਉਜਲ ਕਰੇ ਮੁੱਖ, ਮੁਖੀਆ ਹੋਏ ਆਪ ਸ਼ਹਿਨਸ਼ਾਹੀਆ। ਗੁਰਮੁਖ ਲੱਖ ਚੁਰਾਸੀ ਆਵਣ ਜਾਵਣ ਪੈਂਡਾ ਜਾਏ ਮੁੱਕ, ਰਾਏ ਧਰਮ ਦਏ ਨਾ ਕੋਇ ਸਜ਼ਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁਖ, ਦਸ ਦਸ ਮਾਸ ਨਾ ਅਗਨ ਤਪਾਈਆ। ਘਰ ਆਤਮ ਦੇਵੇ ਸੁਖ, ਗ੍ਰਹਿ ਮੰਦਰ ਵੱਜੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਖੁਲ੍ਹਾਏ ਸਾਚਾ ਦਰ, ਦਰਸ ਦਿਖਾਏ ਅੰਦਰ ਵੜ, ਬਾਹਰੋ ਨਜ਼ਰ ਕਿਸੇ ਨਾ ਆਈਆ। ਭਗਤ ਜਨਾਂ ਪ੍ਰਭ ਅੰਦਰ ਵੜਦਾ, ਕਿਰਪਾ ਨਿਧ ਨਿਧਾਨ। ਸਾਚੇ ਪੌੜੇ ਆਪੇ ਚੜ੍ਹਦਾ, ਨੀਕਨ ਨੀਕਾ ਸ੍ਰੀ ਭਗਵਾਨ। ਸਾਚਾ ਢੋਲਾ ਆਪੇ ਪੜ੍ਹਦਾ, ਗਾਏ ਸ਼ਬਦ ਮਹਾਨ। ਸੰਤ ਸੁਹੇਲਾ ਆਪੇ ਵਰਦਾ, ਕਿਰਪਾ ਕਰ ਨੌਜਵਾਨ। ਦਰ ਦੁਆਰੇ ਆਪੇ ਖੜਦਾ, ਸਵਛ ਸਰੂਪੀ ਹੋ ਪਰਧਾਨ। ਆਪਣੀ ਕਰਨੀ ਆਪੇ ਕਰਦਾ, ਸਚਖੰਡ ਨਿਵਾਸੀ ਖੇਲ ਮਹਾਨ। ਕਲਜੁਗ ਅੰਤਮ ਵੇਸ ਧਰਦਾ, ਜੋਧਾ ਸੂਰਬੀਰ ਬਲਵਾਨ। ਸੰਬਲ ਨਗਰ ਘਾੜਤ ਘੜਦਾ, ਸਾਢੇ ਤਿੰਨ ਹੱਥ ਇਕ ਮਕਾਨ। ਗੋਬਿੰਦ ਸੂਰਾ ਨਾਲ ਰਲਦਾ, ਜੋਤੀ ਸ਼ਬਦ ਮੇਲ ਮਹਾਨ। ਸਤਿਜੁਗ ਸਾਚੇ ਚੁੱਕੇ ਪੜਦਾ, ਪੜਦਾਨਸ਼ੀਂ ਵੇਖੇ ਮਾਰ ਧਿਆਨ। ਸਤਿ ਧਰਮ ਲੋਕਮਾਤ ਧਰਦਾ, ਧਰਨੀ ਧਰਤ ਧਵਲ ਦੇਵੇ ਦਾਨ। ਕਲਜੁਗ ਕੂੜਾ ਫਿਰੇ ਡਰਦਾ, ਨੇਤਰ ਨੈਣ ਸਰਬ ਸ਼ਰਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੋ ਪਰਧਾਨ। ਸਤਿ ਸਤਿਵਾਦੀ ਗਹਿਰ ਗੰਭੀਰ, ਗਵਰ ਭੇਵ ਕੋਇ ਨਾ ਆਈਆ। ਜਨ ਭਗਤਾਂ ਠਾਂਡਾ ਕਰੇ ਸਰੀਰ, ਸਾਂਤਕ ਸਤਿ ਸਤਿ ਵਰਤਾਈਆ। ਅੰਮ੍ਰਿਤ ਬਖ਼ਸ਼ੇ ਸਾਚਾ ਨੀਰ, ਕਵਲੀ ਕਵਲ ਕਵਲ ਭਰਾਈਆ। ਜਨਮ ਜਨਮ ਦੀ ਕਟੇ ਪੀੜ, ਹਉਮੇਂ ਹੰਗਤਾ ਰੋਗ ਗਵਾਈਆ। ਚੋਟੀ ਚੜ੍ਹ ਕੇ ਵੇਖੇ ਆਪ ਅਖ਼ੀਰ, ਮੰਜ਼ਲ ਇਕੋ ਇਕ ਸੁਹਾਈਆ। ਸੰਤ ਸੱਜਣ ਹੋਏ ਨਾ ਕੋਇ ਦਲਗੀਰ, ਜਗਤ ਦਲਿੱਦਰ ਰਿਹਾ ਗਵਾਈਆ । ਤਨ ਬਸਤਰ ਅੰਤਮ ਪਾਟਾ ਚੀਥੜ ਦਿਸੇ ਚੀਰ, ਥਿਰ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰੇ ਹਰਿ ਨਿਰੰਕਾਰੇ ਭਗਤ ਭਗਵਾਨ ਭਾਈਆਂ ਨਾਲ ਮਿਲਾਏ ਵੀਰ, ਵੇਰਵਾ ਆਪਣੇ ਹੱਥ ਰਖਾਈਆ। ਰਾਹ ਤੱਕੇ ਦਰ ਕਬੀਰ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਬਦਲੇ ਆਪ ਤਕਦੀਰ, ਤਬਦੀਲੀ ਸਭ ਦੀ ਦਏ ਵਖਾਈਆ। ਸ਼ਰਅ ਕੱਟ ਜਗਤ ਜ਼ੰਜੀਰ, ਡੋਰੀ ਆਪਣਾ ਨਾਮ ਬੰਧਾਈਆ। ਪਰਗਟ ਹੋ ਕੇ ਜ਼ਾਹਰਾ ਪੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ, ਸਚਖੰਡ ਨਿਵਾਸੀ ਆਪੇ ਮੇਲੇ, ਮੇਲ ਮਿਲਾਵਾ ਇਕੋ ਘਰ ਜਣਾਈਆ। ਮੇਲ ਮਿਲਾਵਾ ਸਤਿਗੁਰ ਚਰਨ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ । ਭੈ ਚੁੱਕੇ ਮਰਨ ਡਰਨ, ਭੌ ਅਵਰ ਨਾ ਕੋਇ ਵਖਾਈਆ। ਸਾਚਾ ਨਾਉਂ ਇਕੋ ਪੜ੍ਹਨ, ਸੋਹੰ ਰਾਗ ਅਲਾਈਆ। ਧੁਰ ਦੇ ਪੌੜੇ ਅੰਤਮ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਤੇਰੀ ਸੇਵਾ ਕਰਨ, ਦਰ ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਚਾਰ ਜੁਗ ਦੇ ਵਿਛੜੇ
ਕਲਜੁਗ ਅੰਤਮ ਆਇਆ ਖੜਨ, ਖਟਕਾ ਹੋਰ ਰਹੇ ਨਾ ਰਾਈਆ। ਭਗਤ ਭਗਵਾਨ ਸਚਖੰਡ ਦੁਆਰੇ ਇਕੋ ਘਰ ਵੜਨ, ਦੂਜਾ ਦਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਘਰ ਸਚ ਦੁਆਰਾ ਏਕੰਕਾਰਾ ਦੀਆ ਬਾਤੀ ਇਕ ਉਜਿਆਰਾ, ਕਮਲਾਪਾਤੀ ਮੀਤ ਮੁਰਾਰਾ, ਸਾਹਿਬ ਸੱਜਣ ਸਚਖੰਡ ਸਾਚੇ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਡੇਰਾ ਲਾਈਆ।