ਪੁਸਤਕਾਲਾਭਾਗ ੧੫

੨੫ ਸਾਵਣ ੨੦੨੦ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫਿਰੋਜਪੁਰ

ਸੋ ਪੁਰਖ ਨਿਰੰਜਣ ਸਚ ਸੁਲਤਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਬੇਪਹਿਚਾਨ ਬੇਪਰਵਾਹੀਆ। ਏਕੰਕਾਰ ਵਡ ਬਲਵਾਨ, ਬਲਧਾਰੀ ਇਕ ਅਖਵਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਵਸੇ ਸਚ ਭੂਮਕਾ ਅਸਥਾਨ, ਸਚ ਦਵਾਰੇ ਸੋਭਾ ਪਾਈਆ। ਸ੍ਰੀ ਭਗਵਾਨ ਮਰਦ ਮਰਦਾਨ, ਭੇਵ ਅਭੇਦਾ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਖੇਲਣਹਾਰ ਇਕ ਅਖਵਾਈਆ। ਜੋਤੀ ਨੂਰ ਨੂਰ ਕਰ ਪਰਧਾਨ, ਦਰ ਘਰ ਸਾਚੇ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਦੁਆਰਾ, ਸਚਖੰਡ ਸਾਚਾ ਆਪ ਵਸਾਇੰਦਾ। ਏਕੰਕਾਰਾ ਬੰਨ੍ਹੇ ਧਾਰਾ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਜੋਤੀ ਜਾਤਾ ਨੂਰ ਵਖਾਇੰਦਾ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਮੀਤ ਮੁਰਾਰਾ, ਸਾਚਾ ਸੱਜਣ ਆਪ ਹੋ ਜਾਇੰਦਾ। ਪਾਰਬ੍ਰਹਮ ਆਪਣੇ ਰੰਗ ਰਵੇ ਕਰਤਾਰਾ, ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਵਖਾਇੰਦਾ। ਨਿਰਗੁਣ ਖੇਲ ਕਰੇ ਅਗੰਮ, ਅਗੰਮੜੀ ਕਾਰ ਕਮਾਈਆ । ਸੋ ਪੁਰਖ ਨਿਰੰਜਣ ਬੇੜਾ ਬੰਨ੍ਹ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰ ਕਹੇ ਧੰਨ ਧੰਨ, ਆਦਿ ਨਿਰੰਜਣ ਸ਼ੁਕਰ ਮਨਾਈਆ। ਸ੍ਰੀ ਭਗਵਾਨ ਆਪਣਾ ਕਹਿਣਾ ਆਪੇ ਮੰਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਬਣ ਕੇ ਜਨਨੀ ਜਨ, ਸੁਤ ਦੁਲਾਰਾ ਇਕੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਆਪਣਾ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਰਚਾਇੰਦਾ। ਨਿਰਗੁਣ ਨਿਰਵੈਰ ਹੋ ਪਰਗਟ, ਨਿਰਾਕਾਰ ਕਾਰ ਕਮਾਇੰਦਾ। ਸਚਖੰਡ ਦੁਆਰ ਖੋਲ੍ਹ ਹੱਟ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਕਰ ਪ੍ਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਆਪਣੀ ਇਛਿਆ ਆਪਣੀ ਆਸ, ਆਪਣੇ ਵਿਚੋ ਆਪ ਉਪਾਇੰਦਾ। ਆਪੇ ਦਾਸੀ ਆਪੇ ਦਾਸ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸਾਚਾ ਮੰਦਰ ਖੋਲ੍ਹ ਕਿਵਾੜ, ਦਰਗਹਿ ਸਾਚੀ ਸੋਭਾ ਪਾਈਆ। ਨੂਰ ਨੁਰਾਨਾ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਮੁਕਾਮੇ ਹੱਕ ਸਾਂਝਾ ਯਾਰ, ਏਕਾ ਏਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ

ਖੇਲ ਆਪ ਵਖਾਈਆ। ਸਾਚਾ ਖੇਲ ਕਰੇ ਸਚਖੰਡ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਨਿਰਗੁਣ ਨੂਰ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਭੇਵ ਖੁਲ੍ਹਾਇੰਦਾ। ਆਪਣੇ ਘਰ ਸਚ ਅਨੰਦ, ਅਨੰਦ ਇਕੋ ਇਕ ਉਪਜਾਇੰਦਾ। ਆਪਣਾ ਬੰਧਨ ਪਾ ਬੰਧ, ਸਾਚਾ ਸੰਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ। ਸਾਚੀ ਖੇਲ ਨਿਰਗੁਣ ਧਾਰ, ਨਿਰਵੈਰ ਪੁਰਖ ਆਪ ਰਚਾਇੰਦਾ। ਆਦਿ ਜੁਗਾਦੀ ਹੋ ਤਿਆਰ, ਹਰਿ ਕਰਤਾ ਕਾਰ ਕਮਾਇੰਦਾ। ਸਚਖੰਡ ਦੁਆਰੇ ਬੈਠੇ ਠਾਂਡੇ ਦਰਬਾਰ, ਘਰ ਸਾਚਾ ਆਪ ਸੁਹਾਇੰਦਾ। ਜੁਗ ਚੌਕੜੀ ਵੇਖ ਸੰਸਾਰ, ਕਰਨੀ ਆਪਣੇ ਹੱਥ ਰਖਾਇੰਦਾ। ਸੇਵਾ ਲਾ ਗੁਰੂ ਅਵਤਾਰ, ਗੁਰ ਗੁਰ ਸ਼ਬਦੀ ਨਾਉਂ ਵਡਿਆਇੰਦਾ। ਲੱਖ ਚੁਰਾਸੀ ਭਰ ਭੰਡਾਰ, ਚਾਰੇ ਖਾਣੀ ਵੰਡ ਵੰਡਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਨਾਅਰਾ ਇਕੋ ਨਾਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਕਰੇ ਗੋਬਿੰਦ, ਮਹਿਮਾ ਅਕੱਥ ਕਥੀ ਨਾ ਜਾਈਆ। ਆਦਿ ਜੁਗਾਦੀ ਬਣ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਏ ਸਮਝਾਈਆ। ਨਿਰਗੁਣ ਧਾਰ ਜੋਤ ਸਰੂਪ ਵਡ ਸਾਗਰ ਸਿੰਧ, ਗਹਿਰ ਗੰਭੀਰ ਇਕ ਅਖਵਾਈਆ। ਸ਼ਬਦ ਅਨਾਦੀ ਸਾਚੀ ਬਿੰਦ, ਪੂਤ ਸਪੂਤਾ ਏਕਾ ਜਾਈਆ। ਸਚਖੰਡ ਦੁਆਰੇ ਅੰਦਰ ਥਿਰ ਘਰ ਵਸਾਏ ਇਕੋ ਪਿੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦਏ ਵਡਿਆਈਆ। ਸਾਚਾ ਮੰਦਰ ਥਿਰ ਘਰ, ਸਚਖੰਡ ਅੰਦਰ ਆਪ ਬਣਾਇੰਦਾ। ਸੋ ਪੁਰਖ ਨਿਰੰਜਣ ਦੇਵਣਹਾਰਾ ਵਰ, ਵਰ ਦਾਤਾ ਆਪ ਹੋ ਜਾਇੰਦਾ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ । ਸਚ ਮਹੱਲੇ ਆਪੇ ਖੜ, ਸਚਖੰਡ ਸਾਚੇ ਜੋਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਦੁਲਾਰੇ ਆਪ ਸਮਝਾਇੰਦਾ। ਸੁੱਤ ਦੁਲਾਰੇ ਸ਼ਬਦੀ ਸੁੱਤ, ਹਰਿ ਸਚ ਸਚ ਜਣਾਈਆ। ਜੁਗ ਚੌਕੜੀ ਸੋਹੇ ਤੇਰੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਵੇਖੇ ਖੇਲ ਅਬਿਨਾਸ਼ੀ ਅਚੁੱਤ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਬੈਠਾ ਰਹੇ ਲੁਕ, ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਾਚਾ ਦਏ ਸਮਝਾਈਆ। ਸਚ ਸਾਚਾ ਹਰਿ ਜਣਾ, ਆਦਿ ਆਦਿ ਦਏ ਵਡਿਆਈਆ। ਸ਼ਬਦ ਦੁਲਾਰੇ ਬੇਪਰਵਾਹ, ਬੇਪਰਵਾਹੀ ਦਏ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾ, ਤੇਰੀ ਗੰਢ ਬੰਧਾਈਆ। ਜਲਵਾ ਜੋਤੀ ਨੂਰ ਧਰਾ, ਜ਼ਹੂਰ ਇਕੋ ਇਕ ਰੁਸ਼ਨਾਈਆ। ਸਾਚਾ ਮੰਦਰ ਦਏ ਵਸਾ, ਥਿਰ ਘਰ ਵੱਜੇ ਇਕ ਵਧਾਈਆ। ਸਚਖੰਡ ਨਿਵਾਸੀ ਚੜ੍ਹੇ ਚਾ, ਵੇਖਣਹਾਰਾ ਚਾਈਂ ਚਾਈਂਆ। ਤੇਰੀ ਰਚਨਾ ਦਿਤੀ ਰਚਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਤ੍ਰੈ ਤ੍ਰੈ ਲੇਖਾ ਆਪ ਲਿਖਾ, ਲੇਖਾ ਜਾਣੇ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ । ਆਦਿ ਪੁਰਖ ਦਏ ਵਡਿਆ, ਹਰਿ ਵੱਡਾ ਵਡ ਵਡਿਆਇੰਦਾ। ਸੁਤ ਦੁਲਾਰੇ ਹੋਏ ਸਹਾ, ਸਾਚੀ ਰਮਜ਼ ਆਪ ਅਲਾਇੰਦਾ। ਬ੍ਰਹਿਮੰਡ ਖੰਡ ਤੇਰੀ ਰਚਨ ਰਚਾ, ਪੁਰੀ ਲੋਅ ਆਕਾਸ਼ ਪਾਤਾਲ ਤੇਰਾ ਰੰਗ ਵਖਾਇੰਦਾ। ਮੰਡਲ ਮੰਡਪ ਸੋਭਾ ਪਾ, ਗਗਨ ਗਗਨੰਤਰ ਖੋਜ ਖੁਜਾਇੰਦਾ। ਸਾਚਾ ਹੁਕਮ ਇਕ ਵਰਤਾ, ਹੁਕਮੀ ਹੁਕਮ ਆਪ ਸੁਣਾਇੰਦਾ। ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹ, ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਕੋਈ ਭੇਵ ਨਾ ਸਕੇ ਪਾ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ

ਨਜ਼ਰ ਕਿਸੇ ਨਾ ਆਇੰਦਾ। ਤੇਰੀ ਗੋਦੀ ਦਏ ਸੁਹਾ, ਪਿਤਾ ਪੂਤ ਨਾਲ ਮਿਲਾਇੰਦਾ। ਜੋਤੀ ਜਾਤਾ ਨੂਰ ਰੁਸ਼ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਆਦਿ, ਸੁੱਤ ਦੁਲਾਰੇ ਆਪ ਜਣਾਈਆ। ਤੇਰੀ ਰਚਨਾ ਰਚ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸਰਨਾਈਆ। ਤੇਰਾ ਨਾਉਂ ਵਜਾਏ ਨਾਦ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਤੇਰਾ ਲੇਖਾ ਬੋਧ ਅਗਾਧ, ਭੇਵ ਅਭੇਦ ਕੋਇ ਨਾ ਪਾਈਆ। ਨਿਰਵੈਰ ਪੁਰਖ ਦੇਵੇ ਤੇਰਾ ਸਾਥ, ਤੇਰਾ ਸਦਾ ਸਹਾਈਆ। ਹਰਿ ਪੁਰਖ ਨਿਰੰਜਣ ਸੁਣਾਏ ਆਪਣੀ ਗਾਥ, ਏਕੰਕਾਰ ਕਰੇ ਪੜ੍ਹਾਈਆ । ਆਦਿ ਨਿਰੰਜਣ ਕਰ ਪਰਕਾਸ਼, ਦੀਪਕ ਦੀਆ ਇਕ ਜਗਾਈਆ। ਅਬਿਨਾਸ਼ੀ ਕਰਤਾ ਪਾਵੇ ਰਾਸ, ਗੋਪੀ ਕਾਹਨ ਵੇਸ ਵਟਾਈਆ। ਸ੍ਰੀ ਭਗਵਾਨ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਪਾਰਬ੍ਰਹਮ ਪ੍ਰਭ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਦੁਲਾਰੇ ਇਹ ਸਮਝਾਈਆ। ਸੁੱਤ ਦੁਲਾਰੇ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਈਆ। ਆਦਿ ਪੁਰਖ ਮਿਲਿਆ ਇਕ ਮਲਾਹ, ਪ੍ਰਭ ਦਾਤਾ ਬੇਪਰਵਾਹੀਆ। ਸਾਚੀ ਰਚਨਾ ਦਏ ਰਚਾ, ਰਚ ਰਚ ਵੇਖੇ ਸ਼ਹਿਨਸ਼ਾਹੀਆ। ਸਚਖੰਡ ਦੁਆਰੇ ਆਸਣ ਲਾ, ਥਿਰ ਘਰ ਮੇਰੀ ਬਣਤ ਬਣਾਈਆ। ਪੁਰੀ ਲੋਅ ਆਕਾਸ਼ ਪਰਕਾਸ਼ ਦਏ ਕਰਾ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾਲ ਦਏ ਰਲਾ, ਧੁਰ ਫ਼ਰਮਾਨਾ ਹੁਕਮ ਜਣਾਈਆ। ਤ੍ਰੈਗੁਣ ਮਾਇਆ ਦਏ ਪਰਗਟਾ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਰੰਗ ਰੰਗਾ, ਘਟ ਘਟ ਆਪਣਾ ਨੂਰ ਵਖਾਈਆ। ਜੁਗ ਚੌਕੜੀ ਵੰਡ ਵੰਡਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਗ ਲਗਾਈਆ। ਧੁਰ ਦੀ ਬਾਣੀ ਬਾਣ ਲਗਾ, ਬੋਧ ਅਗਾਧ ਕਰੇ ਸ਼ਨਵਾਈਆ। ਸ਼ਬਦ ਅਨਾਦੀ ਨਾਦ ਅਲਾ, ਅਨਰਾਗੀ ਆਪਣਾ ਰਾਗ ਸੁਣਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਦੋ ਜਹਾਨ ਕਰੇ ਰੁਸ਼ਨਾਈਆ। ਪੰਜ ਤਤ ਕਾਇਆ ਦਏ ਵਡਿਆ, ਮਾਣਸ ਮਾਨੁਖ ਸੋਭਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਪਰਗਟਾ, ਪਾਰਬ੍ਰਹਮ ਪ੍ਰਭ ਬਖ਼ਸ਼ੇ ਇਕ ਸਰਨਾਈਆ। ਜੁਗ ਚੌਕੜੀ ਲਏ ਹੰਢਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਰ ਕਰਾਈਆ। ਨਵ ਨੌ ਚਾਰ ਲੇਖਾ ਦਏ ਮੁਕਾ, ਬੇਅੰਤ ਬੇਅੰਤ ਬੇਪਰਵਾਹ ਆਪਣਾ ਭੇਵ ਨਾ ਕਿਸੇ ਜਣਾਈਆ। ਸੁੱਤ ਦੁਲਾਰੇ ਤੇਰਾ ਰੰਗ ਲਏ ਰੰਗਾ, ਰੰਗ ਰੰਗੀਲਾ ਇਕ ਅਖਵਾਈਆ। ਨੌਂ ਸੌ ਚੁਰਾਨਵੇ ਚੌਕੜੀ ਦਏ ਖਪਾ, ਜੋ ਉਪਜੇ ਸੋ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਫ਼ਰਮਾਨਾ ਦਏ ਸਮਝਾ, ਸਚ ਸੰਦੇਸਾ ਇਕ ਘਲਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਦਏ ਦ੍ਰਿੜਾ, ਖਾਣੀ ਬਾਣੀ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁੱਤ ਦਏ ਸਮਝਾਈਆ। ਸ਼ਬਦੀ ਸੁੱਤ ਛੋਟੇ ਬਾਲ, ਹਰਿ ਸਾਚਾ ਸਚ ਜਣਾਈਆ। ਨੇਤਰ ਖੋਲ੍ਹ ਕਰ ਧਿਆਨ, ਹਰਿ ਸਾਚੀ ਕਰੇ ਪੜ੍ਹਾਈਆ। ਥਿਰ ਘਰ ਤੇਰਾ ਮਕਾਨ, ਸਚਖੰਡ ਮੇਰੀ ਸ਼ਨਵਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਗੁਰ ਸ਼ਬਦੀ ਦੇਵੇ ਦਾਨ, ਸ਼ਬਦ ਅਮੋਲਕ ਤੇਰੀ ਝੋਲੀ ਪਾਈਆ। ਨਿਰਗੁਣ ਹੋ ਕੇ ਜਾਵੀਂ ਕਾਹਨ, ਸਰਗੁਣ ਗੋਪੀ ਆਪ ਨਚਾਈਆ। ਪਰਮਾਤਮ ਹੋ ਕੇ ਦੇਵੀਂ ਦਾਨ, ਆਤਮ ਆਪਣਾ ਅੰਗ ਬਣਾਈਆ। ਸਚ ਝੁਲਾਈਂ ਇਕ ਨਿਸ਼ਾਨ, ਨਾਉਂ ਨਿਰੰਕਾਰਾ ਇਕ

ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੀਂ ਆਣ, ਜੁਗ ਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਦੇਣ ਬਿਆਨ, ਧੁਰ ਦੀ ਧਾਰ ਇਕ ਦਰਸਾਈਆ। ਅੰਦਰ ਬਾਹਰ ਗੁਪਤ ਜ਼ਾਹਰ ਕਰਨ ਕਲਿਆਣ, ਕਲਮਾ ਨਬੀ ਰਸੂਲ ਜਣਾਈਆ। ਸਾਚਾ ਦੇਣਾ ਧੁਰ ਫ਼ਰਮਾਨ, ਬਣ ਫ਼ਰਮਾਂਬਰਦਾਰ ਸੇਵ ਕਮਾਈਆ। ਤੇਰਾ ਮੰਦਰ ਸੋਹੇ ਮਕਾਨ, ਮਹਿਮਾ ਅਕੱਥ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸੁੱਤ ਆਪ ਸਮਝਾਈਆ। ਸ਼ਬਦ ਸੁੱਤ ਮੇਰੇ ਸਚ ਦੁਲਾਰੇ, ਸੋ ਸਾਹਿਬ ਆਪ ਜਣਾਇੰਦਾ। ਤੇਰੇ ਸੋਹਣ ਸਚ ਮੁਨਾਰੇ, ਥਿਰ ਘਰ ਏਕਾ ਸੋਭਾ ਪਾਇੰਦਾ। ਨਿਰਮਲ ਜੋਤ ਜਗੇ ਅਗੰਮ ਅਪਾਰੇ, ਦੀਆ ਬਾਤੀ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਏਕੰਕਾਰੇ, ਅਕਲ ਕਲ ਧਾਰੀ ਤੇਰੀ ਖੇਲ ਰਚਾਇੰਦਾ। ਜੁਗ ਚੌਕੜੀ ਕੋਈ ਨਾ ਪਾਰਾਵਾਰੇ, ਆਦਿ ਅੰਤ ਕੋਇ ਕਹਿਣ ਨਾ ਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਤੇਰੇ ਪਨਹਾਰੇ, ਵਿਸ਼ਨ ਬ੍ਰਹਮਾ ਸ਼ਿਵ ਤੇਰੇ ਚਰਨਾਂ ਸੀਸ ਝੁਕਾਇੰਦਾ। ਪੰਜ ਤਤ ਗੁਰੂ ਅਵਤਾਰ ਤੇਰੇ ਦਰ ਭਿਖਾਰੇ, ਖਾਲੀ ਝੋਲੀ ਸਰਬ ਭਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਮਹਿਮਾਂ ਗਾਇਣ ਗਾਣੇ, ਗੀਤ ਸੰਗੀਤ ਆਪ ਬਣਾਇੰਦਾ। ਤੇਰਾ ਰੰਗ ਸੂਰਾ ਸਰਬੰਗ ਇਕੋ ਮਾਣੇ, ਪੁਰਖ ਅਕਾਲ ਤੇਰੀ ਸੇਜ ਹੰਢਾਇੰਦਾ। ਤੇਰੇ ਹੁਕਮੇ ਅੰਦਰ ਰਾਜੇ ਰਾਣੇ, ਸ਼ਾਹ ਸੁਲਤਾਨ ਤੇਰੀ ਧਾਰ ਵਖਾਇੰਦਾ। ਬ੍ਰਹਿਮੰਡ ਖੰਡ ਤੇਰੇ ਭਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਰਖਾਇੰਦਾ। ਸੁਤ ਦੁਲਾਰੇ ਮੇਰੇ ਲਾਲ, ਸੋ ਪੁਰਖ ਨਿਰੰਜਣ ਆਪ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਬਣੀਂ ਦਲਾਲ, ਨਿਰਗੁਣ ਸਰਗੁਣ ਵਣਜ ਕਰਾਈਆ। ਤੇਰਾ ਮੰਦਰ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਈਆ। ਸਚ ਸਵਾਮੀ ਵਸੇ ਨਾਲ, ਹਰਿ ਵਿਛੜ ਕਦੇ ਨਾ ਜਾਈਆ । ਤੇਰੀ ਲੇਖੇ ਲਾਵੇ ਘਾਲ, ਕੀਤੀ ਘਾਲ ਥਾਏਂ ਪਾਈਆ। ਆਦਿ ਪੁਰਖ ਕਹੇ ਕੋਈ ਕਰ ਸਵਾਲ, ਬਣ ਸਵਾਲੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਰਤਾਈਆ। ਸੁਤ ਦੁਲਾਰਾ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਸ਼ਾਹ ਪਾਤਸ਼ਾਹ ਸੂਰੇ ਸਰਬੰਗ, ਤੇਰੇ ਹੱਥ ਮੇਰੀ ਵਡਿਆਈਆ। ਜੁਗ ਚੌਕੜੀ ਦੋ ਜਹਾਨ ਤੇਰਾ ਵਜਾਵਾਂ ਮਰਦੰਗ, ਨਾਮ ਨਗਾਰਾ ਹੱਥ ਉਠਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖਾਂ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਹੁਕਮੇ ਅੰਦਰ ਬਦਲਾਂ ਸੂਰਜ ਚੰਦ, ਜ਼ਿਮੀਂ ਅਸਮਾਨ ਸਦਾ ਸਰਨਾਈਆ। ਨਿਤ ਨਵਿਤ ਤੇਰਾ ਰਹੇ ਅਨੰਦ, ਦੂਜਾ ਰਸ ਨਾ ਕੋਇ ਵਖਾਈਆ। ਤੇਰੇ ਮਿਲਣ ਦਾ ਸਦਾ ਮੁਕਿਆ ਰਹੇ ਪੰਧ, ਪਾਂਧੀ ਬਣ ਨਾ ਫੇਰਾ ਪਾਈਆ। ਮੇਰਾ ਪ੍ਰੇਮ ਨਾ ਹੋਵੇ ਭੰਗ, ਤੇਰੀ ਪ੍ਰੀਤੀ ਘਟ ਨਾ ਜਾਈਆ। ਮੈਂ ਸੁੱਤ ਦੁਲਾਰਾ ਤੇਰਾ ਫ਼ਰਜ਼ੰਦ, ਫ਼ਰਮਾਂਬਰਦਾਰ ਇਕ ਅਖਵਾਈਆ। ਜੁਗ ਚੌਕੜੀ ਕੋਟਨ ਕੋਟ ਜਾਣ ਲੰਘ, ਥਿਰ ਕੋਏ ਰਹਿਣ ਨਾ ਪਾਈਆ। ਇਕੋ ਮੰਗਾਂ ਹਰਿ ਜੂ ਮੰਗ, ਦਰ ਤੇਰੇ ਅਲਖ ਜਗਾਈਆ। ਤੇਰਾ ਰੂਪ ਲੱਖ ਚੁਰਾਸੀ ਹੰ, ਬ੍ਰਹਮ ਪਾਰਬ੍ਰਹਮ ਤੇਰਾ ਬੰਸ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਸੁੱਤ ਦੁਲਾਰੇ ਆਪ ਸਮਝਾਵਾਂਗਾ। ਤੇਰਾ ਹੁਕਮ ਇਕ ਵਰਤਾਵਾਂਗਾ। ਦੋ ਜਹਾਨਾਂ ਹੁਕਮ ਸਮਝਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਪਰਗਟਾਵਾਂਗਾ। ਤ੍ਰੈਗੁਣ ਮਾਇਆ ਗੰਢ ਪਵਾਵਾਂਗਾ। ਪੰਜ ਤਤ ਇਕੋ ਗੰਢ ਵਖਾਵਾਂਗਾ।

ਲੱਖ ਚੁਰਾਸੀ ਵੰਡ ਵੰਡਾਵਾਂਗਾ। ਘਟ ਘਟ ਵਾਸੀ ਵੇਸ ਵਟਾਵਾਂਗਾ। ਪੁਰਖ ਅਬਿਨਾਸ਼ੀ ਕਾਰ ਕਮਾਵਾਂਗਾ। ਪਵਣ ਸਵਾਸ ਧਾਰ ਚਲਾਵਾਂਗਾ। ਜੋਤ ਪਰਕਾਸ਼ ਨੂਰ ਰਖਾਵਾਂਗਾ। ਜ਼ਿਮੀਂ ਅਸਮਾਨ ਨਾਲ ਮਿਲਾਵਾਂਗਾ। ਕਰ ਧਿਆਨ ਵੇਖ ਵਖਾਵਾਂਗਾ। ਤੇਰਾ ਨਾਮ ਗਿਆਨ ਜਣਾਵਾਂਗਾ। ਕਰ ਪਰਧਾਨ ਲੋਕਮਾਤ, ਪੰਜ ਤਤ ਸਾਚਾ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਵਾਂਗਾ। ਲੱਖ ਚੁਰਾਸੀ ਰੰਗ ਰੰਗਵਾਂਗਾ। ਚਾਰੇ ਖਾਣੀ ਵੇਖ ਵਖਾਵਾਂਗਾ। ਚਾਰੇ ਬਾਣੀ ਭੇਵ ਚੁਕਾਵਾਂਗਾ। ਚਾਰੇ ਕੁੰਟ ਫੋਲ ਫੁਲਾਵਾਂਗਾ। ਚਾਰੇ ਜੁਗ ਪੰਧ ਮੁਕਾਵਾਂਗਾ। ਜੁਗ ਜੁਗ ਆਪਣੀ ਧਾਰ ਵਖਾਵਾਂਗਾ । ਗੁਰ ਅਵਤਾਰ ਪੈਗ਼ੰਬਰ ਨਾਲ ਮਿਲਾਵਾਂਗਾ। ਧੁਰ ਦੀ ਧਾਰ ਆਪ ਸਮਝਾਵਾਂਗਾ। ਸਚ ਗੁਫ਼ਤਾਰ ਆਪ ਸਮਝਾਵਾਂਗਾ। ਕਾਇਆ ਤਤ ਆਪ ਵਡਿਆਵਾਂਗਾ । ਬ੍ਰਹਮਮੱਤ ਆਪ ਦ੍ਰਿੜਾਵਾਂਗਾ। ਚਰਨ ਨਤ ਇਕ ਜੁੜਾਵਾਂਗਾ। ਸਤਿ ਸੰਗ ਆਪਣੇ ਹੱਥ ਰਖਾਵਾਂਗਾ। ਅੰਤਮ ਚੌਕੜ ਇਕੋ ਭੇਵ ਖੁਲ੍ਹਾਵਾਂਗਾ। ਤੇਈ ਅਵਤਾਰਾਂ ਪੜਦਾ ਲਾਹਵਾਂਗਾ। ਭਗਤ ਅਠਾਰਾਂ ਜੋੜ ਜੁੜਾਵਾਂਗਾ। ਈਸਾ ਮੂਸਾ ਮੁਹੰਮਦ ਮੁਖ ਨਕਾਬ ਉਠਾਵਾਂਗਾ। ਨਾਨਕ ਗੋਬਿੰਦ ਜੋਤ ਜਗਾਵਾਂਗਾ। ਸ਼ਬਦ ਚੋਟ ਨਗਾਰੇ ਲਾਵਾਂਗਾ। ਪੁਰਖ ਅਕਾਲ ਇਕੋ ਓਟ ਜਣਾਵਾਂਗਾ। ਨਿਹਕਲੰਕੀ ਵੇਸ ਵਟਾਵਾਂਗਾ। ਦੁਆਰ ਬੰਕ ਇਕ ਸੁਹਾਵਾਂਗਾ। ਸੰਬਲ ਡੇਰਾ ਸਾਚਾ ਲਾਵਾਂਗਾ। ਰਾਓ ਰੰਕ ਰੰਗ ਰੰਗਾਵਾਂਗਾ। ਸ਼ਬਦੀ ਸੁੱਤ ਇਕ ਉਪਜਾਵਾਂਗਾ। ਕਾਇਆ ਬੁੱਤ ਨਾ ਕੋਇ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੋਤੀ ਧਾਰ ਇਕ ਰਖਾਵਾਂਗਾ। ਜੋਤੀ ਧਾਰ ਇਕ ਰਖਾਵਾਂਗਾ। ਕਲਜੁਗ ਅੰਤਮ ਵੇਸ ਵਟਾਵਾਂਗਾ। ਨੌ ਖੰਡ ਪ੍ਰਿਥਮੀ ਹੁਕਮ ਮਨਾਵਾਂਗਾ। ਸੱਤਾਂ ਦੀਪਾਂ ਪੜਦਾ ਲਾਹਵਾਂਗਾ। ਬ੍ਰਹਿਮੰਡ ਖੰਡ ਖੋਜ ਖੁਜਾਵਾਂਗਾ। ਜੇਰਜ ਅੰਡ ਭੇਵ ਚੁਕਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਟ ਪੰਧ, ਸਾਚਾ ਮਾਰਗ ਇਕ ਵਖਾਵਾਂਗਾ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕੋ ਗੰਢ ਪਵਾਵਾਂਗਾ। ਚਾਰ ਵਰਨ ਦਾ ਸ਼ਬਦੀ ਤੰਦ, ਆਤਮ ਪਰਮਾਤਮ ਖੇਲ ਖਲਾਵਾਂਗਾ। ਪਾਰਬ੍ਰਹਮ ਬ੍ਰਹਮ ਵਸੇ ਸੰਗ, ਸ਼ਰਅ ਜ਼ੰਜੀਰ ਤੋੜ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰਾ ਡੰਕਾ ਇਕ ਵਜਾਵਾਂਗਾ। ਸ਼ਬਦ ਸੁੱਤ ਤੇਰਾ ਡੰਕਾ ਇਕ ਵਜਾਵੇਗਾ। ਸ੍ਰੀ ਭਗਵਾਨ ਵੇਸ ਵਟਾਵੇਗਾ। ਨਰ ਨਰੇਸ਼ ਫੇਰਾ ਪਾਵੇਗਾ। ਵਿਸ਼ਨ ਬ੍ਰਹਮਾ ਮਹੇਸ਼ ਸੀਸ ਝੁਕਾਵੇਗਾ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਨੂਰ ਧਰਾਵੇਗਾ। ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕਿਸੇ ਨਾ ਆਵੇਗਾ। ਕਲਜੁਗ ਅੰਤਮ ਮੇਟੇ ਭੇਖ, ਭੇਖੀ ਕੋਇ ਰਹਿਣ ਨਾ ਪਾਵੇਗਾ। ਲੇਖਾ ਚੁੱਕੇ ਮੁੱਲਾਂ ਸ਼ੇਖ਼, ਪੀਰ ਪੈਗ਼ੰਬਰਾਂ ਗੋਦ ਸਵਾਵੇਗਾ। ਆਤਮ ਪਰਮਾਤਮ ਕਰੇ ਸਾਚਾ ਹੇਤ, ਹਿਤਕਾਰੀ ਆਪਣਾ ਰੰਗ ਰੰਗਾਵੇਗਾ। ਲੱਖ ਚੁਰਾਸੀ ਵੇਖੇ ਜਗਤ ਸੰਸਾਰੀ ਖੇਤ, ਗੁਰਮੁਖ ਗੁਰ ਗੁਰ ਆਪਣੇ ਘਰ ਵਸਾਵੇਗਾ। ਸ਼ਬਦ ਸੁਤ ਤੇਰੀ ਖੇਡੇ ਖੇਡ, ਹਰਿ ਖਿਡਾਰੀ ਇਕੋ ਆਵੇਗਾ। ਪੀਰ ਪੈਗ਼ੰਬਰ ਪਹਿਲੋਂ ਭੇਜ, ਸਚ ਸੰਦੇਸਾ ਆਪ ਸੁਣਾਵੇਗਾ। ਸ੍ਰੀ ਭਗਵੰਤ ਸਾਚਾ ਕੰਤ ਕਲਜੁਗ ਅੰਤਮ ਅੰਤ ਜੋਤੀ ਨੂਰ ਧਰ ਕੇ ਤੇਜ, ਤੇਜ ਆਪਣਾ ਇਕ ਜਣਾਵੇਗਾ। ਜਨ ਭਗਤਾਂ ਮਾਣੇ ਸੇਜ, ਆਤਮ ਅੰਤਰ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪਣੇ ਹੱਥ ਰਖਾਵੇਗਾ। ਧੁਰ ਦਾ ਲੇਖਾ ਆਪ ਮੁਕਾਏਗਾ। ਪੁਰਖ ਅਬਿਨਾਸ਼ੀ ਵੇਸ ਵਟਾਏਗਾ। ਕਲ

ਕਲਕੀ ਨਾਉਂ ਧਰਾਏਗਾ। ਸਾਚੀ ਵੰਨਗੀ ਇਕ ਵਖਾਏਗਾ। ਦੁਆਰ ਬੰਕੀ ਇਕ ਸੁਹਾਏਗਾ। ਰਾਓ ਰੰਕੀ ਆਪ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਏਗਾ। ਸਾਚਾ ਭੇਵ ਪ੍ਰਭੂ ਚੁਕਾਵੇਗਾ। ਕਲਜੁਗ ਅੰਤਮ ਵੇਸ ਵਟਾਏਗਾ। ਨਿਰਭੈ ਹੋ ਕੇ ਆਪ ਆਏਗਾ। ਭੌ ਸਭ ਦੇ ਸਿਰ ਜਣਾਏਗਾ। ਮੈਂ ਤੂੰ ਪੰਧ ਮੁਕਾਏਗਾ। ਹਾਂ ਹੂੰ ਨਾ ਕੋਇ ਜਣਾਏਗਾ। ਆਤਮ ਪਰਮਾਤਮ ਜੋੜ ਜੁੜਾਏਗਾ। ਸਾਚੀ ਗਾਥਨ ਇਕ ਸੁਣਾਏਗਾ। ਬਾਤਨ ਬਾਤ ਆਪ ਪੜ੍ਹਾਏਗਾ। ਕਲਜੁਗ ਮੇਟ ਅੰਧੇਰੀ ਰਾਤਨ, ਸਤਿਜੁਗ ਸਾਚਾ ਚੰਦ ਚਮਕਾਏਗਾ। ਵੀਹ ਸੌ ਵੀਹ ਬਿਕਰਮੀ ਦੇਵੇ ਸੱਚਾ ਸਾਥਨ, ਸੰਗੀ ਇਕੋ ਨਜ਼ਰੀ ਆਏਗਾ। ਕੋਟੀ ਕੋਟ ਦਰ ਦਰਵੇਸ਼ ਖੜਨ ਤ੍ਰੈਲੋਕੀ ਨਾਥਨ, ਨਿਉਂ ਨਿਉਂ ਸੀਸ ਸਰਬ ਝੁਕਾਏਗਾ। ਭਗਤ ਭਗਵਾਨ ਪੂਰੀ ਕਰੇ ਆਸਨ, ਗੁਰਮੁਖ ਗੁਰ ਗੁਰ ਆਪਣੇ ਅੰਗ ਲਗਾਏਗਾ। ਵੇਖਣਹਾਰ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਫੋਲ ਫੁਲਾਏਗਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਸ਼ਾਖ਼ਨ, ਸੋ ਆਪਣੀ ਸ਼ਨਾਖ਼ਤ ਆਪਣੇ ਹੱਥ ਰਖਾਏਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜੀਵ ਜੰਤ ਸਾਧ ਸੰਤ ਬੀਸਵੀਂ ਸਦੀ ਸਾਰੇ ਆਖਣ, ਨਿਹਕਲੰਕ ਨਿਰਵੈਰ ਪੁਰਖ ਪ੍ਰਭ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੈਨੂੰ ਵਡਿਆਏਗਾ। ਸ਼ਬਦ ਸੁਤ ਤੈਨੂੰ ਵਡਿਆਵੇਗਾ। ਪ੍ਰਭ ਇਕੋ ਸਤਿਗੁਰ ਆਵੇਗਾ। ਦੂਜਾ ਰਹਿਣ ਕੋਇ ਨਾ ਪਾਵੇਗਾ। ਧੁਰ ਸੰਦੇਸ਼ਾ ਆਪ ਸੁਣਾਵੇਗਾ। ਬ੍ਰਹਮਾ ਵਿਸ਼ਨ ਮਹੇਸ਼ਾ, ਚਰਨਾਂ ਹੇਠ ਰਖਾਵੇਗਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸਾ, ਸੋ ਪੁਰਖ ਨਿਰੰਜਣ ਨਜ਼ਰੀ ਆਵੇਗਾ। ਜਿਸ ਦੀ ਵਿਸ਼ਨੂੰ ਮਾਣੇ ਸਾਂਗੋ ਪਾਂਗ ਬਾਸ਼ਕ ਸੇਜਾ, ਸੋ ਨੇਤਰ ਨੈਣਾਂ ਨੀਰ ਵਹਾਵੇਗਾ। ਚਾਰ ਜੁਗ ਸੁਨੇਹੜਾ ਪਹਿਲੋ ਭੇਜਾ, ਧੁਰ ਦੀ ਖਬਰ ਆਪ ਪਹੁੰਚਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦੀ ਬੀਸਵੀਂ ਆਪਣਾ ਪੜਦਾ ਲਾਹਵੇਗਾ। ਸਦੀ ਬੀਸਵੀਂ ਪੜਦਾ ਲੌਹਣਾ ਏ। ਨਿਹਕਲੰਕ ਆਪ ਅਖਵਾਉਣਾ ਏ। ਸ਼ਬਦ ਡੰਕ ਨਾਮ ਵਜਾਉਣਾ ਏ। ਦੋ ਜਹਾਨ ਆਪ ਜਗਾਉਣਾ ਏ। ਲੱਖ ਚੁਰਾਾਸੀ ਭਰਮ ਮਿਟਾਉਣਾ ਏ। ਜਨ ਭਗਤਾਂ ਭੇਵ ਖੁਲਾਉਣਾ ਏ। ਸਾਚੇ ਸੰਤਾਂ ਮੇਲ ਮਿਲਾਉਣਾ ਏ। ਗੁਰਮੁਖਾਂ ਆਪਣੀ ਗੋਦ ਉਠਾਉਣਾ ਏ। ਗੁਰਸਿਖਾਂ ਇਕੋ ਰਾਹ ਵਖਾਉਣਾ ਏ। ਚਾਰ ਵਰਨ ਦਾ ਪੰਧ ਮੁਕਾਉਣਾ ਏ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਉਣਾ ਏ। ਨਾ ਕੋਈ ਦੂਈ ਨਾ ਦਵੈਤ, ਸ਼ਰਅ ਸ਼ਰੀਅਤ ਮੇਟ ਮਿਟਾਉਣਾ ਏ। ਨਾਨਕ ਗੋਬਿੰਦ ਕਰ ਕੇ ਗਿਆ ਹਦਾਇਤ, ਪੁਰਖ ਅਕਾਲ ਇਕ ਮਨਾਉਣਾ ਏ। ਵੀਹਵੀਂ ਸਦੀ ਪੂਰੀ ਕਰੇ ਸ਼ਰਾਇਤ, ਆਪਣੇ ਲੇਖੇ ਆਪਣਾ ਲੇਖਾ ਪਾਉਣਾ ਏ। ਪੰਦਰਾਂ ਕੱਤਕ ਕਿਸੇ ਨਾ ਜਾਣੀ ਪੇਸ਼, ਰਾਜੇ ਰਾਣਿਆਂ ਇਕੋ ਵਾਰ ਸਮਝਾਉਣਾ ਏ। ਸਾਧੋ ਸੰਤੋ ਛੱਡ ਦਿਓ ਭੇਖ, ਪੁਰਖ ਅਕਾਲ ਦੀਨ ਦਿਆਲ ਹੁਕਮ ਧੁਰ ਦਾ ਆਪ ਜਣਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਇਕ ਵਸਾਉਣਾ ਏ। ਸੁੱਤ ਦੁਲਾਰੇ ੳਠ ਕੇ ਭੱਜ, ਸੋ ਸਾਹਿਬ ਹੁਕਮ ਜਣਾਈਆ। ਦੋ ਜਹਾਨਾਂ ਜਾ ਕੇ ਗੱਜ, ਉਚੀ ਗਰਜ ਨਾਮ ਲਗਾਈਆ। ਕੂੜੀ ਕਿਰਿਆ ਦੇਵੋ ਤਜ, ਜਗਤ ਅਭਿਮਾਨ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਸਾਹਿਬ ਸੁਲਤਾਨ ਸਚ ਸਿੰਘਾਸਣ ਬੈਠਾ ਸਜ, ਸਾਢੇ ਤਿੰਨ ਹੱਥ ਦਏ ਵਡਿਆਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਕਾਵਨ ਬਾਵਨ

ਜੋ ਪੜਦਾ ਰਿਹਾ ਕੱਜ, ਸੋ ਸਾਵਣ ਖ਼ੁਸ਼ੀ ਮਨਾਈਆ। ਬਿਨ ਮੱਕਿਉਂ ਬਿਨ ਕਾਅਬਿਉਂ ਕਰਾਏ ਹੱਜ, ਘਰ ਹਾਜ਼ਰ ਹੁਜਰਾ ਇਕ ਵਖਾਈਆ। ਸਾਚੇ ਤਖ਼ਤ ਬੈਠ ਸਮਰਥ, ਮਹਿਮਾ ਅਕੱਥ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਆਪ ਸੁਣਾਈਆ। ਸ਼ਬਦ ਸੁਤ ਸਾਚੇ ਮੀਤ, ਮਿੱਤਰ ਪਿਆਰੇ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਗੌਂਦੇ ਰਹੇ ਗੀਤ, ਢੋਲਾ ਸੋਹਲਾ ਸਿਫ਼ਤ ਸਾਲਾਹੀਆ। ਤੇਰੇ ਹੁਕਮੇ ਅੰਦਰ ਮੰਦਰ ਮਸੀਤ, ਸ਼ਿਵਦਵਾਲੇ ਮੱਠ ਤੇਰੀ ਕਰਨ ਵਡਿਆਈਆ। ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਨਾ ਆਈਆ । ਬਿਨ ਭਗਤਾਂ ਕੋਈ ਨਾ ਕਰੇ ਤੇਰੀ ਪ੍ਰੀਤ, ਪ੍ਰੀਤੀਵਾਨ ਬੈਠੇ ਮੁਖ ਛੁਪਾਈਆ। ਮਿਹਰਵਾਨ ਹੋ ਕੇ ਦੇਵੀਂ ਭੀਖ, ਭਿੱਛਿਆ ਆਪਣੀ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਤੇਰੇ ਹੱਥ ਫੜਾਈਆ। ਸ਼ਬਦ ਦੁਲਾਰੇ ਤੇਰਾ ਸੁਲਤਾਨ, ਸੋ ਸਾਹਿਬ ਸਚ ਜਣਾਈਆ। ਜੁਗ ਚੌਕੜੀ ਹੁਕਮਰਾਨ, ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਦਰ ਦਰਵੇਸ਼ ਸੀਸ ਝੁਕਾਈਆ। ਰਸਨਾ ਜਿਹਵਾ ਸ਼ਬਦੀ ਢੋਲਾ ਕਰਦੇ ਗਏ ਕਲਾਮ, ਕਾਇਨਾਤ ਕਰ ਪੜ੍ਹਾਈਆ। ਕਲਜੁਗ ਅੰਤ ਪਰਗਟ ਹੋਏ ਇਕ ਅਮਾਮ, ਬੇਪਹਿਚਾਨ ਬੇਪਰਵਾਹੀਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਧਾਰ ਵਖਾਈਆ। ਗੁਰ ਅਵਤਾਰ ਮੰਨਦੇ ਗਏ ਇਕੋ ਕਾਹਨ, ਸੋ ਸਾਹਿਬ ਸੱਚਾ ਸ਼ਹਿਨਸ਼ਾਹੀਆ। ਭਗਤ ਕਰਦੇ ਗਏ ਪਰਨਾਮ, ਬੰਦਨਾ ਬੰਦਗੀ ਇਕ ਸਮਝਾਈਆ। ਕਲ ਕਲਕੀ ਪਰਗਟ ਹੋਵੇ ਆਣ, ਕਲ ਕਲੇਸ਼ ਦਏ ਖਪਾਈਆ। ਜਿਸ ਦਾ ਸ਼ਬਦ ਝੁੱਲੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਬੀਸਵੀਂ ਹੋਏ ਪਰਧਾਨ, ਬੀਸ ਬੀਸਾ ਇਕ ਅਖਵਾਈਆ। ਸਭ ਨੂੰ ਮੰਨਣੀ ਪਏ ਆਣ, ਸੀਸ ਸਕੇ ਨਾ ਕੋਇ ਉਠਾਈਆ। ਕਲਜੁਗ ਜੀਵ ਹੋਏ ਅਞਾਣ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਚਾਰੋਂ ਕੁੰਟ ਫਿਰਨ ਸੁਆਨ, ਘਰ ਮਿਲਿਆ ਨਾ ਸੱਚਾ ਮਾਹੀਆ। ਪੰਜ ਤਤ ਮਗਰ ਲੱਗਾ ਸ਼ੈਤਾਨ, ਸ਼ਰਅ ਕਰੇ ਲੜਾਈਆ। ਸਿਦਕ ਸਬੂਰੀ ਮਿਲਿਆ ਨਾ ਸਚ ਈਮਾਨ, ਅਮਲ ਆਮਲ ਨਾ ਕੋਇ ਕਮਾਈਆ। ਸਚ ਹਦੀਸ ਨਾ ਪੜ੍ਹੀ ਕੁਰਾਨ, ਕਾਇਆ ਕੁਰਾ ਨਾ ਖੋਜ ਖੁਜਾਈਆ। ਮੰਤਰ ਨਜ਼ਰ ਨਾ ਆਇਆ ਸਤਿ ਨਾਮ, ਨਾਮ ਸਤਿ ਨਾ ਕੋਇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਈਆ। ਬਿਨ ਸਤਿਗੁਰ ਪੂਰੇ ਕਰੇ ਨਾ ਕੋਈ ਪਹਿਚਾਨ, ਅੰਤਰ ਨਜ਼ਰ ਕਿਸੇ ਨਾ ਆਈਆ। ਜਗਤ ਵਿਦਿਆ ਨਾ ਕੋਈ ਗਿਆਨ, ਚੌਦਾਂ ਵਿਦਿਆ ਨੈਣ ਸ਼ਰਮਾਈਆ। ਚੌਦਾਂ ਤਬਕ ਹੋਏ ਹੈਰਾਨ, ਚੌਦਾਂ ਲੋਕ ਸਾਰ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਦੁਲਾਰੇ ਸ਼ਬਦੀ ਫੜ, ਤੇਰੀ ਕਾਰ ਦਏ ਸਮਝਾਈਆ। ਪ੍ਰਭੂ ਤੇਰੀ ਕਾਰ ਸਮਝਾਵੇਗਾ। ਵੀਹ ਸੌ ਵੀਹ ਬਿਕਰਮੀ ਭੇਵ ਖੁਲਾਵੇਗਾ। ਇਕੀ ਸਾਵਣ ਰੁੱਤ ਵਡਿਆਵੇਗਾ। ਜੋ ਬੈਠੇ ਲੁਕ ਲੁਕ, ਤਿਨ੍ਹਾਂ ਫੜ ਕੇ ਬਾਹਰ ਕਢਾਵੇਗਾ। ਸ਼ਬਦੀ ਸ਼ਬਦ ਲਏ ਪੁੱਛ, ਰਸਨਾ ਵਿਵਾਦ ਨਾ ਕੋਇ ਵਧਾਵੇਗਾ। ਜੇ ਕੋਈ ਹੈ ਕਿਸੇ ਕੋਲ ਕੁੱਛ, ਕੁਸ਼ਤਾ ਸਭ ਦਾ ਆਪ ਬਣਾਵੇਗਾ। ਪਿਛਲਾ ਪੈਂਡਾ ਸਭ ਦਾ ਰਿਹਾ ਮੁੱਕ, ਅੱਗੇ ਇਕੋ ਧਾਰ ਵਖਾਵੇਗਾ। ਸੰਤ ਸੁਹੇਲੇ ਗੋਦੀ ਚੁੱਕ, ਚਾਰੋਂ ਕੁੰਟ ਆਪ ਪਰਗਟਾਵੇਗਾ। ਹਰਿ ਕਾ ਸ਼ਬਦ ਸਾਚਾ ਸ਼ੇਰ ਰਿਹਾ ਬੁੱਕ, ਲੱਖ ਚੁਰਾਸੀ ਜੰਬਕ ਸਿਰ ਨਾ ਕੋਇ ਚੁਕਾਵੇਗਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਇਕੋ ਇਕ ਉਠਾਵੇਗਾ। ਸ਼ਬਦ ਸੁੱਤ ਦੁਲਾਰਾ ਉਠੇਗਾ। ਲੱਖ ਚੁਰਾਸੀ ਜੀਵਾਂ ਜੰਤਾਂ ਸਾਧਾਂ ਸੰਤਾਂ ਕੋਲੋਂ ਪੁਛੇਗਾ। ਅੰਦਰ ਵੜ ਸਾਢੇ ਤਿੰਨ ਹੱਥ ਅੰਦਰ ਕੋਇ ਨਾ ਲੁਕੇਗਾ। ਨਿਰਗੁਣ ਸਰਗੁਣ ਚਲੇ ਧਾਰ, ਸਰਗੁਣ ਨਿਰਗੁਣ ਅੱਗੇ ਝੁਕੇਗਾ। ਆਦਿ ਜੁਗਾਦੀ ਇਕ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਇਕੋ ਤੁਠੇਗਾ। ਨਰ ਹਰਿ ਨਰਾਇਣ ਦਇਆ ਕਮਾਇੰਦਾ, ਹਰਿ ਸਤਿਗੁਰ ਮਿਹਰਵਾਨ। ਜੁਗ ਚੌਕੜੀ ਵੇਸ ਵਟਾਇੰਦਾ, ਨਿਰਗੁਣ ਸਰਗੁਣ ਹੋ ਪਰਧਾਨ । ਕਲਜੁਗ ਅੰਤਮ ਵੇਖਣ ਆਇੰਦਾ, ਜੋਧਾ ਸੂਰਬੀਰ ਬਲੀ ਬਲਵਾਨ। ਸੰਤ ਸੁਹੇਲੇ ਨਾਲ ਮਿਲਾਇੰਦਾ, ਜੁਗ ਚੌਕੜੀ ਕਰ ਪਰਵਾਨ। ਅੰਤਰ ਵੜ ਵੜ ਆਪ ਉਠਾਇੰਦਾ, ਬਾਹਰੋ ਬੋਲੇ ਨਾ ਕੋਈ ਜ਼ਬਾਨ। ਦੀਪਕ ਜੋਤੀ ਇਕ ਜਗਾਇੰਦਾ, ਦੀਆ ਜਗੇ ਸਚ ਮਹਾਨ। ਸ਼ਬਦ ਅਨਾਦੀ ਨਾਦ ਸੁਣਾਇੰਦਾ, ਅਨਹਦ ਰਾਗ ਸੱਚੀ ਧੁਨਕਾਨ। ਅੰਮ੍ਰਿਤ ਆਤਮ ਜਾਮ ਪਿਆਇੰਦਾ, ਤ੍ਰਿਸਨਾ ਭੁੱਖ ਮੇਟ ਨਿਸ਼ਾਨ। ਆਤਮ ਸੇਜਾ ਸੋਭਾ ਪਾਇੰਦਾ, ਸਚ ਤਖ਼ਤ ਬੈਠ ਸੁਲਤਾਨ। ਕਰਮ ਕਾਂਡ ਮੇਟ ਮਿਟਾਇੰਦਾ, ਪੰਜ ਤਤ ਨੇੜ ਨਾ ਆਏ ਸ਼ੈਤਾਨ। ਬ੍ਰਹਮ ਮੱਤ ਇਕ ਸਮਝਾਇੰਦਾ, ਆਤਮ ਪਰਮਾਤਮ ਕਰ ਧਿਆਨ। ਘਰ ਮੰਦਰ ਇਕ ਵਖਾਇੰਦਾ, ਘਰ ਘਰ ਵਿਚ ਸੋਹੇ ਮਕਾਨ। ਹਰਿ ਸੰਗਤ ਆਪ ਜਗਾਇੰਦਾ, ਜਾਗਣਹਾਰ ਸ੍ਰੀ ਭਗਵਾਨ। ਨਿਜ ਨੇਤਰ ਆਪ ਖੁਲ੍ਹਾਇੰਦਾ, ਦੋਏ ਲੋਚਣ ਬੰਦ ਦੁਕਾਨ। ਸਾਚਾ ਖੇਤਰ ਇਕ ਵਖਾਇੰਦਾ, ਜਿਸ ਘਰ ਵਸੇ ਮਿਹਰਵਾਨ। ਰੁੱਤ ਚੇਤਰ ਆਪ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ। ਦਾਤਾ ਦਾਨੀ ਆਏ ਆਪ, ਪ੍ਰਭ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਜਪਦੇ ਗਏ ਜਾਪ, ਸੋ ਸਚ ਰਿਹਾ ਦ੍ਰਿੜਾਈਆ । ਜਨ ਭਗਤ ਜਣਾਏ ਆਪਣਾ ਆਪ, ਭੇਵ ਅਭੇਦਾ ਭੇਵ ਖੁਲ੍ਹਾਈਆ। ਆਤਮ ਪਰਮਾਤਮ ਮੇਲ ਕਰੇ ਵਡ ਪਰਤਾਪ, ਜਗਤ ਸੰਤਾਪ ਰਹਿਣ ਨਾ ਪਾਈਆ। ਸੋਹੰ ਸ਼ਬਦ ਸਾਚਾ ਪਾਠ, ਪੂਜਾ ਇਕੋ ਇਕ ਸਮਝਾਈਆ। ਆਤਮ ਸਰੋਵਰ ਤੀਰਥ ਤਾਟ, ਸਾਚਾ ਰੰਗ ਇਕ ਰੰਗਾਈਆ। ਫੜ ਉਤਾਰੇ ਆਪਣੇ ਘਾਟ, ਪੱਤਣ ਆਇਆ ਚਲ ਕੇ ਮਾਹੀਆ। ਕਲਜੁਗ ਪਿਛਲੀ ਮੁੱਕੀ ਵਾਟ, ਸਤਿਜੁਗ ਸਾਚਾ ਰਾਹ ਜਣਾਈਆ। ਹਰਿ ਸੰਗਤ ਮਿਲ ਕੇ ਗਾਓ ਸਾਚੀ ਗਾਥ, ਚਾਰ ਵਰਨ ਇਕ ਪੜ੍ਹਾਈਆ । ਨਾਨਕ ਗੋਬਿੰਦ ਸਭ ਦੇ ਵਸੇ ਸਾਥ, ਰਾਮ ਕ੍ਰਿਸ਼ਨ ਵਿਛੜ ਕਦੇ ਨਾ ਜਾਈਆ। ਈਸਾ ਮੂਸਾ ਮੁਹੰਮਦ ਬਣੇ ਦਾਸ, ਬਣ ਸੇਵਕ ਸਾਚੀ ਸੇਵ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਪੂਰੀ ਕਰੇ ਆਸ, ਨਿਰਾਸਾ ਕੋਇ ਨਜ਼ਰ ਨਾ ਆਈਆ। ਜਿਸ ਦੀ ਉਪਜੇ ਧੁਰ ਤੋਂ ਸ਼ਾਖ਼, ਸੋ ਸ਼ਨਾਖ਼ਤ ਰਿਹਾ ਸਮਝਾਈਆ। ਮਿਲ ਸਤਿਗੁਰ ਕੋਈ ਨਾ ਹੋਏ ਉਦਾਸ, ਸਤਿਗੁਰ ਸ਼ਬਦ ਉਦਾਸੀ ਦਏ ਮਿਟਾਈਆ। ਭਰਮ ਭੌ ਦਾ ਕਰੋ ਵਿਨਾਸ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਸ੍ਰੀ ਭਗਵਾਨ ਸਦਾ ਸਹਾਈ ਅਨਾਥਾਂ ਨਾਥ, ਜਗਜੀਵਣ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਸਮਾਈਆ। ਹਰਿ ਸੰਗਤ ਤੇਰਾ ਲੇਖਾ ਸਚ, ਸੋ ਸਤਿਗੁਰ ਆਪ ਲਗਾਇੰਦਾ। ਮਨ ਬੰਦਰ ਨਾ ਜਾਏ ਨੱਚ, ਮਨ ਮਨਸਾ ਮੇਟ ਮਿਟਾਇੰਦਾ। ਲੂੰ ਲੂੰ ਅੰਦਰ ਆਪੇ ਰਚ, ਸਾਢੇ ਤਿੰਨ ਕਰੋੜ ਰੰਗ ਰੰਗਾਇੰਦਾ। ਲੇਖੇ ਲੱਗੇ ਕਾਇਆ ਕੱਚ, ਕੰਚਨ ਗੜ੍ਹ ਆਪ ਵਸਾਇੰਦਾ। ਸਤਿ ਧਰਮ ਦਾ ਮਾਰਗ ਦੱਸ, ਚਾਰ ਵਰਨਾਂ ਜੋੜ ਜੁੜ੍ਹਾਇੰਦਾ । ਪੁਰਖ ਅਕਾਲ ਮੇਲਾ ਹੱਸ

ਹੱਸ, ਆਤਮ ਪਰਮਾਤਮ ਸੰਗ ਨਿਭਾਇੰਦਾ। ਪਰੇਮ ਪਿਆਲਾ ਪੀਓ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਦੂਜੇ ਨੂੰ ਦਿਓ ਦੱਸ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਿਸ ਦੇ ਪਿਛੇ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਰਹੇ ਨੱਠ, ਚਾਰੋ ਕੁੰਟ ਨਜ਼ਰ ਕਿਤੇ ਨਾ ਆਇੰਦਾ । ਜੋਗ ਅਭਿਆਸ ਕਰਦੇ ਪੂਜਾ ਪਾਠ, ਤੀਰਥ ਤੱਟ ਡੇਰਾ ਲਾਇੰਦਾ। ਸੋ ਪੁਰਖ ਸਮਰਥ ਕਲਜੁਗ ਅੰਤਮ ਹੋ ਪਰਗਟ, ਗੋਬਿੰਦ ਖੋਲ੍ਹਿਆ ਇਕੋ ਹੱਟ, ਸੰਬਲ ਆਪਣਾ ਰਾਹ ਜਣਾਇੰਦਾ। ਬਾਹਰੋ ਦਿਸੇ ਗਵਾਰ ਜੱਟ, ਅੰਦਰੋ ਮਾਰੇ ਸ਼ਬਦ ਨਿਸ਼ਾਨਾ ਤੀਰ ਫੱਟ, ਚਿੱਲਾ ਨਜ਼ਰ ਕਿਸੇ ਨਾ ਆਇੰਦਾ। ਜੋ ਚਰਨੀ ਜਾਏ ਢੱਠ, ਤਿਸ ਬਿਨ ਹੱਥਾਂ ਲਏ ਚੱਕ, ਕਰੇ ਨਬੇੜਾ ਹੱਕੋ ਹੱਕ, ਹਕੀਕਤ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਇਕੋ ਘਰ ਵਸਾਇੰਦਾ। ਹਰਿ ਸੰਗਤ ਤੇਰਾ ਵਸੇ ਖੇੜਾ, ਸਚਖੰਡ ਸਾਚੇ ਵੱਜੇ ਵਧਾਈਆ। ਅਬਿਨਾਸ਼ੀ ਕਰਤਾ ਬੰਨ੍ਹੇ ਬੇੜਾ, ਸ੍ਰੀ ਭਗਵਾਨ ਚੱਪੂ ਨਾਮ ਲਗਾਈਆ। ਕਰਮ ਕਾਂਡ ਦਾ ਕਟੇ ਜੇੜਾ, ਬੰਧਨ ਕੋਇ ਰਹਿਣ ਨਾ ਪਾਈਆ। ਸ਼ਰਅ ਸ਼ਰੀਅਤ ਦਾ ਖੁਲ੍ਹਾ ਵੇਹੜਾ, ਲਾਸ਼ਰੀਕ ਕਰੇ ਖ਼ੁਦਾਈਆ। ਇਕੋ ਨਾਮ ਜਣਾਏ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਗੰਢ ਪਵਾਈਆ। ਲੱਖ ਚੁਰਾਸੀ ਆਵਣ ਜਾਵਣ ਪਤਿਤ ਪਾਵਣ ਚੁਕਾਵੇ ਗੇੜਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਲੇਖਾ ਲੇਖੇ ਪਾਈਆ। ਹਰਿ ਸੰਗਤ ਲੇਖਾ ਜਾਏ ਲੱਗ, ਲਗਾਵਣਹਾਰ ਗੋਪਾਲ ਸਵਾਮੀ ਦਇਆ ਕਮਾਇੰਦਾ। ਮਿਲਿਆ ਮੇਲ ਸੂਰੇ ਸਰਬੱਗ, ਸੋ ਸਾਹਿਬ ਵੇਖ ਵਖਾਇੰਦਾ । ਤ੍ਰੈਗੁਣ ਮਾਇਆ ਲੱਗੀ ਬੁਝੇ ਅੱਗ, ਝੂਠੀ ਮਮਤਾ ਮੋਹ ਮਿਟਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹਿੰਦਾ। ਅੰਮ੍ਰਿਤ ਜਾਮ ਪਿਆਏ ਮਧ, ਰਸ ਇਕੋ ਇਕ ਵਖਾਇੰਦਾ। ਨੌਂ ਦੁਆਰੇ ਪਾਰ ਹੱਦ, ਬਜਰ ਕਪਾਟੀ ਤੋੜ ਤੁੜਾਇੰਦਾ। ਦਸਮ ਦੁਆਰੀ ਆਪੇ ਸੱਦ, ਸੱਦਾ ਆਪਣਾ ਨਾਮ ਸੁਣਾਇੰਦਾ। ਹਰਿਮੰਦਰ ਗੁਰਮੁਖ ਬੀਹ ਕੇ ਜਾਓ ਸਜ, ਸਚ ਦੁਆਰ ਇਕ ਵਡਿਆਇੰਦਾ। ਮੁਰੀਦੋ ਮੁਰਸ਼ਦ ਕਰੋ ਹਾਜ਼ਰ ਹੱਜ, ਹਾਜ਼ਰ ਹਜ਼ੂਰ ਇਕੋ ਨਜ਼ਰੀ ਆਇੰਦਾ। ਲੋਕ ਲੱਜਿਆ ਦੇਵੋ ਤਜ, ਲੋਕਲਾਜ ਭਗਤਾਂ ਸੰਗ ਸੰਗ ਨਾ ਕੋਇ ਨਿਭਾਇੰਦਾ। ਸ੍ਰੀ ਭਗਵਾਨ ਤੁਹਾਡੇ ਅੰਦਰ ਵੜੇ ਭੱਜ, ਆਉਦਾ ਜਾਂਦਾ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਰੰਗ ਰੰਗਾਇੰਦਾ। ਹਰਿ ਸੰਗਤ ਰੰਗ ਚੜ੍ਹੇ ਚਲੂਲ, ਚਾਰ ਵਰਨ ਮਿਲੇ ਵਡਿਆਈਆ। ਵੇਖੋ ਸ਼ੰਕਰ ਸੁੱਟ ਬੈਠਾ ਤਰਸੂਲ, ਨਿਉਂ ਨਿੳਂ ਬੈਠਾ ਸੀਸ ਝੁਕਾਈਆ। ਬ੍ਰਹਮਾ ਕਹੇ ਮੇਰਾ ਕੋਈ ਨਾ ਰਿਹਾ ਮੂਲ, ਬ੍ਰਹਮ ਚਲੇ ਨਾ ਕੋਇ ਵਡਿਆਈਆ। ਵਿਸ਼ਨੂੰ ਕਹੇ ਮੇਰਾ ਭੁੱਲਿਆ ਸਰਬ ਅਸੂਲ, ਅਸਲੀਅਤ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬੰਰ ਕਹਿਣ ਪ੍ਰਭ ਭੁਲਿਆ ਕੰਤ ਕੰਤੂਹਲ, ਲੱਖ ਚਰੁਾਸੀ ਭਰਮੇ ਭੁੱਲੀ ਸਰਬ ਲੋਕਾਈਆ। ਸਚ ਪੰਘੂੜਾ ਕੋਈ ਨਾ ਰਿਹਾ ਝੂਲ, ਨਾਮ ਹੁਲਾਰਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਤੇਰਾ ਸਗਲਾ ਸਾਥ, ਸੋ ਸਤਿਗੁਰ ਆਪ ਨਿਭਾਇੰਦਾ। ਪੂਰਬ ਲਹਿਣਾ ਵੇਖੇ ਮਸਤਕ ਮਾਥ, ਭੇਵ ਅਭੇਦਾ ਆਪ ਜਣਾਇੰਦਾ। ਸ਼ਬਦ ਅਗੰਮੀ ਚਾੜ੍ਹੇ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਪਾਰ ਉਤਾਰੇ

ਕਲਜੁਗ ਘਾਟ, ਨਈਆ ਨਾਮ ਇਕ ਜਣਾਇੰਦਾ। ਕੂੜੀ ਕਿਰਿਆ ਜਾਏ ਪਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਿਵਸ ਆਪ ਸੁਹਾਇੰਦਾ। ਸਾਚਾ ਦਿਵਸ ਸੁਹਾਏ ਇਕੀ ਸਾਵਣ, ਸਾਵਲ ਸੁੰਦਰ ਬੇਪਰਵਾਹੀਆ। ਪਰਮ ਪੁਰਖ ਪ੍ਰਭ ਆਇਆ ਪਤਿਤ ਪਾਵਣ, ਪਤਿਤ ਪਾਪੀ ਪਾਰ ਕਰਾਈਆ। ਆਤਮ ਪਰਮਾਤਮ ਚਾਰ ਵਰਨ ਢੋਲਾ ਗਾਵਣ, ਗਾ ਗਾ ਖ਼ੁਸ਼ੀ ਮਨਾਈਆ। ਨਾਰੀ ਕੰਤ ਆਪਣਾ ਰਾਵਣ, ਘਰ ਸੇਜ ਸੁਹੰਜਣੀ ਸੋਭਾ ਪਾਈਆ। ਆਤਮ ਪਰਮਾਤਮ ਹੋਇਆ ਜ਼ਾਮਨ, ਧੁਰ ਦੀ ਜ਼ਾਮਨੀ ਆਪ ਨਿਭਾਈਆ। ਗੁਰਮੁਖੋ ਗੁਰਸਿਖੋ ਤੁਹਾਡੇ ਨੇੜ ਨਾ ਆਏ ਕਾਮਨੀ ਕਾਮਨ, ਕਾਮ ਚੇਸ਼ਟਾ ਦਏ ਗਵਾਈਆ। ਇਕ ਦੂਜੇ ਦਾ ਦਰਸ ਕਰੋ ਆਮ੍ਹਣੋ ਸਾਮ੍ਹਣ, ਸਨਮੁਖ ਬੈਠਾ ਬੇਪਰਵਾਹੀਆ। ਸ਼ਬਦ ਸਰੂਪ ਫੜਾਇਆ ਦਾਮਨ, ਦਾਮਨਗੀਰ ਆਪ ਹੋ ਜਾਈਆ। ਨਾ ਕੋਈ ਖੱਤਰੀ ਨਾ ਕੋਈ ਬ੍ਰਾਹਮਣ, ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਨਾ ਕੋਈ ਦੇਸ ਰਾਮ ਰਾਵਣ, ਨਾ ਕੋਈ ਲੰਕਾ ਗੜ੍ਹ ਕਰੇ ਲੜਾਈਆ। ਨਾ ਕੋਈ ਕਾਹਨਾ ਕ੍ਰਿਸ਼ਨਾ ਮੁਕੰਦ ਮਨੋਹਰ ਲਖਮੀ ਨਰਾਇਣ ਕਰੇ ਪਹਿਚਾਨਨ, ਵਰਾਟ ਰੂਪ ਨਾ ਕੋਇ ਸਮਝਾਈਆ। ਨਾ ਕੋਈ ਈਸਾ ਮੂਸਾ ਸੁਣਾਏ ਪੈਗ਼ਾਮਨ, ਧੁਰ ਕਲਾਮ ਨਾ ਕੋਇ ਜਣਾਈਆ। ਨਾ ਕੋਈ ਨਾਨਕ ਗੋਬਿੰਦ ਧਰੇ ਧਿਆਨਨ, ਧਿਆਨ ਧਿਆਨ ਵਿਚ ਨਾ ਕੋਇ ਰਖਾਈਆ। ਕਲਜੁਗ ਜੀਵ ਹੋਏ ਬੇਈਮਾਨਨ, ਮਨਸਾ ਕੂੜੀ ਸਰਬ ਵਧਾਈਆ। ਹਰਿ ਸੰਗਤ ਤੇਰਾ ਇਕੋ ਸੱਚਾ ਕਾਮਨ, ਪ੍ਰਭ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਸ਼ਟ ਦ੍ਰਿਸ਼ਟ ਆਪ ਖੁਲ੍ਹਾਈਆ। ਹਰਿ ਸੰਗਤ ਤੇਰਾ ਰੂਪ ਅਨੋਖਾ, ਚਾਰ ਜੁਗ ਮਿਲੇ ਵਡਿਆਈਆ। ਗੁਰਸਿਖ ਗੁਰਸਿਖ ਕਿਸੇ ਨਾਲ ਕਰੇ ਨਾ ਕੋਈ ਧੋਖਾ, ਸਚ ਸੁਚ ਇਕ ਸਮਝਾਈਆ। ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਨਜ਼ਰੀ ਆਈਆ। ਕੂੜੀ ਕਿਰਿਆ ਅੰਦਰ ਨਾ ਹੋਣਾ ਥੋਥਾ, ਹੋਛੀ ਮੱਤ ਨਾ ਕੋਇ ਵਡਿਆਈਆ। ਕਾਇਆ ਅੰਦਰ ਆਪਣਾ ਖੋਲ੍ਹ ਕੇ ਪੜ੍ਹੋ ਪੋਥਾ, ਪੁਸਤਕ ਹਰਿ ਜੀ ਆਪ ਲਿਖਾਈਆ। ਜਿਸ ਦੇ ਅੰਦਰ ਲੁਕੇ ਚੌਦਾਂ ਲੋਕਾ, ਚੌਦਾਂ ਤਬਕ ਮੁਖ ਛੁਪਾਈਆ। ਤਿਸ ਦਾ ਨਾਮ ਇਕ ਸਲੋਕਾ, ਸੋਹਲਾ ਇਕੋ ਇਕ ਵਡਿਆਈਆ। ਉਸ ਸਾਹਿਬ ਦੀ ਰੱਖੋ ਓਟਾ, ਪੁਰਖ ਅਕਾਲ ਸਚੀ ਸਰਨਾਈਆ। ਜਿਸ ਵਸਾਇਆ ਪਟਣਾ ਪੌਂਟਾ, ਅੰਤ ਨੰਦੇੜ ਗਿਆ ਸਮਝਾਈਆ। ਸੋ ਇਕੋ ਢਈਆ ਸੁੱਤਾ ਰਿਹਾ ਲਾ ਕੇ ਢੌਂਕਾ, ਸਚਖੰਡ ਆਪਣੀ ਸੇਜ ਬਣਾਈਆ। ਕਲਜੁਗ ਅੰਤਮ ਸਾਢੇ ਤਿੰਨ ਹੱਥ ਆਪੇ ਵੇਖੇ ਕੋਠਾ, ਸੰਬਲ ਨਗਰੀ ਡੇਰਾ ਲਾਈਆ। ਪੁਰਖ ਅਕਾਲ ਸਤਿਗੁਰੂ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਕਾਇਆ ਅੰਦਰ ਮਾਰ ਕੇ ਵੇਖੋ ਗੋਤਾ, ਹੀਰੇ ਮਾਣਕ ਲਾਲ ਜਵਾਹਰ ਮੇਰਾ ਨਾਉਂ ਘਰ ਘਰ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸਤਿਜੁਗ ਸਚ ਕਰੇ ਪੜ੍ਹਾਈਆ। ਹਰਿ ਸੰਗਤ ਤੇਰਾ ਸਤਿਜੁਗ ਸੋਹਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਮਿਲ ਕੇ ਗਾਓ ਢੋਲਾ, ਢੋਲਕ ਛੈਣਾ ਨਾ ਕੋਇ ਵਜਾਇੰਦਾ। ਕਾਇਆ ਬਦਲਣਹਾਰਾ ਚੋਲਾ, ਚੋਲੀ ਰੰਗ ਆਪ ਰੰਗਾਇੰਦਾ। ਅੰਤਰ ਆਤਮ ਆਪੇ ਮੌਲਾ, ਮੌਲਾ ਆਪਣੀ ਖੇਲ ਵਖਾਇੰਦਾ। ਅੰਮ੍ਰਿਤ ਭਰੇ ਨਾਭ ਕੌਲਾ, ਕਵਲ ਨਾਭੀ ਆਪ ਉਲਟਾਇੰਦਾ। ਦੇਵੇ ਵਡਿਆਈ ਉਪਰ ਧਵਲਾ, ਧਰਨੀ ਧਰਤ ਧਵਲ ਸੁਹਾਇੰਦਾ। ਜਿਸ ਨੂੰ ਕਹਿੰਦੇ ਨੂਰ ਇਲਾਹੀ ਅੱਵਲਾ, ਆਲਮੀਨ ਖੇਲ ਖਲਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਆਈ ਆਪਣੇ ਰੰਗ ਰੰਗਾਇੰਦਾ। ਹਰਿ ਸੰਗਤ ਆਈ ਸਚ ਦੁਆਰ, ਮਿਲੇ ਨਾਮ ਵਡਿਆਈਆ। ਰਾਏ ਧਰਮ ਨਾ ਕਰੇ ਖਵਾਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ, ਵੇਲੇ ਅੰਤ ਨਾ ਲਏ ਪਰਨਾਈਆ। ਸਤਿਗੁਰ ਪੂਰਾ ਦਏ ਦੀਦਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਫੜ ਕੇ ਬਾਹੋ ਲਏ ਉਠਾਲ, ਆਤਮ ਪਰਮਾਤਮ ਆਪ ਜਗਾਈਆ। ਉਠ ਸਵਾਣੀ ਚਲ ਮੇਰੇ ਨਾਲ, ਪੀਆ ਪ੍ਰੀਤਮ ਉਂਗਲੀ ਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਚਾਰੇ ਵਰਨਾਂ ਕਰੇ ਕੁੜਮਾਈਆ। ਜਨ ਭਗਤਾਂ ਪੁਛੇ ਆਪੇ ਹਾਲ, ਮੁਰਸ਼ਦ ਮੁਰੀਦਾਂ ਵੇਖ ਵਖਾਈਆ। ਵੇਲੇ ਅੰਤ ਨਾ ਖਾਏ ਕਾਲ, ਮਹਾਂਕਾਲ ਪੱਲੂ ਦਏ ਛੁਡਾਈਆ। ਜਨ ਭਗਤੋ ਹੱਲ ਹੋਏ ਸਵਾਲ, ਬਾਕੀ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਬਣੇ ਦਲਾਲ, ਸਚ ਦਲਾਲੀ ਆਪ ਕਮਾਈਆ। ਧੰਨ ਭਾਗ ਜੋ ਘਾਲਣ ਆਏ ਘਾਲ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਢੋਲਾ ਗਾਈਆ। ਹਰਿ ਸੰਗਤ ਤੇਰਾ ਨਾਮ ਪਿਆਰਾ, ਚਾਰ ਜੁਗ ਵਡਿਆਇੰਦਾ। ਜਿਸ ਦੇ ਹਿਰਦੇ ਵਸੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਡੇਰਾ ਲਾਇੰਦਾ। ਤਿਨ੍ਹਾਂ ਮਿੱਤਰ ਆਪ ਨਿਰੰਕਾਰਾ, ਨਿਰਗੁਣ ਆਪਣੀ ਸੇਵ ਕਮਾਇੰਦਾ। ਸੱਚਾ ਸੋਭਿਆ ਇਕ ਦੁਆਰਾ, ਸੋ ਸਾਹਿਬ ਵੇਖ ਵਖਾਇੰਦਾ। ਮਾਲਵੇ ਖੋਲ੍ਹਿਆ ਸਚ ਕਿਵਾੜਾ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਗੋਬਿੰਦ ਅੰਤ ਪਾ ਕੇ ਗਿਆ ਪੁਆੜਾ, ਸ੍ਰੀ ਭਗਵਾਨ ਸਾਚਾ ਸੰਗ ਨਿਭਾਇੰਦਾ। ਕਪੂਰ ਸਿੰਘ ਕੱਢਦਾ ਰਿਹਾ ਹਾੜਾ, ਚਾਲੀਵਾਂ ਮੁਕਤਾ ਆਪਣੇ ਦੋਏ ਦੋਏ ਜੋੜ ਹੱਕ ਸੀਸ ਨਿਵਾਇੰਦਾ। ਕਵਣ ਵੇਲਾ ਵੇਖਾਂ ਧੁਰਦਰਗਾਹੀ ਲਾੜਾ, ਸਤਿਗੁਰ ਇਕੋ ਨਜ਼ਰੀ ਆਇੰਦਾ। ਜਿਸ ਨੇ ਹਰਿ ਸੰਗਤ ਮਾਣ ਦਿਵਾਇਆ ਸਤਾਰਾਂ ਹਾੜਾ, ਹਰਿ ਜੂ ਆਪਣਾ ਲੇਖਾ ਹਰਿ ਸੰਗਤ ਝੋਲੀ ਪਾਇੰਦਾ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਗਾਉਦੇ ਗਏ ਵਾਰਾਂ, ਸੋ ਵਾਰਤਾ ਭਗਤਾਂ ਆਪ ਸੁਣਾਇੰਦਾ। ਜਨ ਵੇਖਣ ਆਇਆ ਤੇਰਾ ਪਿਆਰਾ, ਪੀਆ ਪ੍ਰੀਤਮ ਫੇਰਾ ਪਾਇੰਦਾ। ਹਰਿ ਸੰਗਤ ਤੇਰਾ ਵੇਖਿਆ ਮੁਫ਼ਤ ਨਜ਼ਾਰਾ, ਨਜ਼ਰ ਵਿਚ ਇਕੋ ਨਰ ਹਰਿ ਨਜ਼ਰੀ ਆਇੰਦਾ। ਸਭ ਨਾਲੋ ਕਰ ਕੇ ਬੈਠੇ ਕਿਨਾਰਾ, ਕਰਮ ਕਾਂਡ ਕਿਸੇ ਨੇੜ ਨਾ ਆਇੰਦਾ। ਕੋਈ ਲੱਭਣ ਜਾਏ ਨਾ ਜੰਗਲ ਜੂਹ ਉਜਾੜ ਪਹਾੜਾ, ਅੰਦਰ ਵੜ ਡੂੰਘੀ ਕੰਦਰ ਧਿਆਨ ਨਾ ਕੋਇ ਲਗਾਇੰਦਾ। ਜਿਨ੍ਹਾਂ ਸਤਿਗੁਰ ਪੂਰਾ ਨਜ਼ਰੀ ਆਏ ਜ਼ਾਹਰਾ, ਜ਼ਾਹਰ ਜ਼ਹੂਰ ਦਇਆ ਕਮਾਇੰਦਾ। ਤਿਸ ਦਾ ਦੋ ਜਹਾਨ ਕਰਨ ਮੁਜ਼ਾਹਰਾ, ਮੁਫ਼ਤ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਵੇਖਿਆ ਘਰ, ਘਰ ਇਕੋ ਨਜ਼ਰੀ ਆਇੰਦਾ। ਇਕੋ ਘਰ ਇਕ ਦਰਵਾਜ਼ਾ, ਇਕੋ ਬੰਕ ਸੁਹਾਈਆ। ਇਕੋ ਪੁਰਖ ਗਰੀਬ ਨਿਵਾਜ਼ਾ, ਦੇਵਣਹਾਰ ਸਦਾ ਵਡਿਆਈਆ। ਇਕੋ ਨਾਮ ਨਿਧਾਨ ਵਜਾਏ ਵਾਜਾ, ਸੁਰ ਤਾਲ ਇਕ ਰਖਾਈਆ। ਇਕੋ ਭੂਪ ਇਕੋ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਇਕੋ ਕਰਤਾ ਇਕੋ ਕਾਜਾ, ਇਕੋ ਕਰਨੀ ਰਿਹਾ ਕਮਾਈਆ। ਇਕੋ ਮਾਰਨਹਾਰਾ ਵਾਜਾਂ, ਇਕੋ ਸਤਿਗੁਰ ਰਿਹਾ ਜਗਾਈਆ। ਇਕੋ ਜੁਗ ਚੌਕੜੀ ਫਿਰੇ ਭਾਜਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਇਕੋ ਕਲਜੁਗ ਅੰਤਮ ਆਇਆ ਦੇਸ ਮਾਝਾ, ਸੰਬਲ ਨਗਰੀ ਸੋਭਾ ਪਾਈਆ। ਇਕੋ ਵਜਾਏ ਸਤਿ ਰਬਾਬਾ, ਨਾਮ ਸਤਿ ਕਰੇ ਪੜ੍ਹਾਈਆ। ਇਕੋ ਪਕੜੇ ਹੱਥ ਵਾਗਾ, ਡੋਰ ਇਕੋ ਹੱਥ ਉਠਾਈਆ। ਇਕੋ ਪਾਰ ਕਰਾਏ ਹਾਦਾ, ਹਦੂਦ ਅਰਬਾ

ਆਪਣੇ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਈਆ। ਹਰਿ ਸੰਗਤ ਤੇਰਾ ਸਚ ਮੁਨਾਰਾ, ਮੁਨੀ ਮੁਨੀਸ਼ਰ ਧਿਆਨ ਲਗਾਈਆ। ਇਕੀ ਸਾਵਣ ਚਲ ਕੇ ਆਉਣ ਗੁਰੂ ਅਵਤਾਰਾ, ਪੀਰ ਪੈਗ਼ੰਬਰ ਫੇਰਾ ਪਾਈਆ। ਸਾਚਾ ਲੱਗੇ ਧਰਮ ਅਖਾੜਾ, ਨਿਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਮਿਲੇ ਮੀਤ ਅਗੰਮੀ ਯਾਰਾ, ਯਾਰੀ ਯਾਰਾਂ ਨਾਲ ਰਖਾਈਆ। ਜਿਸ ਨੂੰ ਕਹਿੰਦੇ ਏਕੰਕਾਰਾ, ਅਕਲ ਕਲਾ ਰਿਹਾ ਸਮਾਈਆ। ਸੋ ਲੈ ਕੇ ਆਇਆ ਨਾਮ ਭੰਡਾਰਾ, ਅਣਮੰਗਿਆਂ ਰਿਹਾ ਵਰਤਾਈਆ। ਰਾਤੀਂ ਸੁਤਿਆਂ ਦਏ ਦੀਦਾਰਾ, ਦਿਨੇ ਜਾਗਦਿਆਂ ਦਰਸ ਦਿਖਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਸ਼ਬਦੀ ਸ਼ਬਦ ਡੰਕ ਵਜਾਈਆ। ਕਾਗਦ ਕਲਮ ਲਿਖ ਲਿਖ ਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਬੇਅੰਤ ਅੰਤ ਕਹੇ ਨਾ ਕੋਈ ਵਿਚ ਸੰਸਾਰਾ, ’’ਕਿਉਂ’’ ਘਰ ਘਰ ਬੈਠਾ ਡੇਰਾ ਲਾਈਆ। ਜੋ ਆਪਣਾ ਖੋਲ੍ਹੇ ਆਪ ਕਿਵਾੜਾ, ਤਿਸ ਸਤਿਗੁਰ ਦਏ ਬੁਝਾਈਆ। ਜਿਸ ਨਿਰੰਕਾਰ ਮਿਲਿਆ ਨਾਨਕ ਸਤਿਗੁਰ ਮੀਤ ਮੁਰਾਰਾ, ਸੋ ਸਤਿਗੁਰ ਨਾਨਕ ਭਗਤਾਂ ਗੁਰਸਿਖਾਂ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੀਰ ਪੈਗ਼ੰਬਰ ਗੁਰ ਅਵਤਾਰ ਕੁਤਬ ਔਲੀਏ ਗੌਂਸ ਯਾਰ ਵੇਖਣਹਾਰਾ ਥਾਉਂ ਥਾਈਂਆ। ਹਰਿ ਸੰਗਤ ਸਾਚਾ ਮੇਲਾ, ਮਿਲਣੀ ਜਗਦੀਸ਼ ਕਰਾਈਆ। ਇਕੋ ਘਰ ਸੋਹੇ ਗੁਰੂ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਪੁਰਖ ਅਬਿਨਾਸ਼ੀ ਮਿਲਿਆ ਸੱਜਣ ਸੁਹੇਲਾ, ਘਰ ਸਾਚੇ ਵੱਜੇ ਵਧਾਈਆ। ਵਸਣਹਾਰਾ ਧਾਮ ਨਵੇਲਾ, ਹਰਿਜਨ ਵੇਖੇ ਚਾਈਂ ਚਾਈਂਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਸਗਨ ਮਨਾਈਆ। ਅਚਰਜ ਖੇਲ ਪ੍ਰਭੂ ਕਲ ਖੇਲਾ, ਖ਼ਾਲਕ ਖ਼ਲਕ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਦੁਆਰੇ ਦਏ ਵਡਿਆਈਆ। ਹਰਿ ਸੰਗਤ ਤੇਰਾ ਨਾਮ ਇਕੱਠ, ਹਰਿ ਸ਼ਬਦੀ ਜੋੜ ਜੁੜਾਇੰਦਾ। ਬੀਜ ਬੀਜੇ ਆਤਮ ਵਤ, ਅੰਮ੍ਰਿਤ ਸਿੰਚ ਹਰਾ ਕਰਾਇੰਦਾ। ਫੁੱਲ ਫੁਲਵਾੜੀ ਵੇਖੇ ਪਤ, ਪਤ ਡਾਲੀ ਆਪ ਮਹਿਕਾਇੰਦਾ। ਬੂਟਾ ਗੋਬਿੰਦ ਲਾਇਆ ਹੱਸ ਹੱਸ, ਸ੍ਰੀ ਭਗਵਾਨ ਫੁੱਲ ਖਿਲਾਇੰਦਾ। ਦੂਰ ਦੁਰਾਡਾ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਜੋੜ ਜੁੜਾਇੰਦਾ। ਹਰਿ ਸੰਗਤ ਹਰਿ ਜੂ ਜੁੜਿਆ ਜੋੜਾ, ਸ਼ਬਦੀ ਸੁਰਤੀ ਮੇਲ ਮਿਲਾਈਆ। ਸਾਹਿਬ ਸਤਿਗੁਰ ਇਕੋ ਘੋੜਾ, ਨਾਮ ਨਿਰਵੈਰ ਰਿਹਾ ਵਖਾਈਆ। ਸੱਸੇ ਉਪਰ ਲਾਇਆ ਹੋੜਾ, ਹੋਕਾ ਦੋ ਜਹਾਨਾਂ ਸੁਣਾਈਆ। ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਆਤਮ ਪਰਮਾਤਮ ਭੇਵ ਚੁਕਾਈਆ। ਅੱਗੇ ਵੇਲਾ ਰਹਿ ਗਿਆ ਥੋੜਾ, ਕਲਜੁਗ ਰੋਵੇ ਮਾਰੇ ਧਾਹੀਂਆ। ਕਿਸੇ ਦਾ ਅਟਕਾਇਆ ਅਟਕੇ ਕੋਈ ਨਾ ਰੋੜਾ, ਰੋਕਣਹਾਰਾ ਨਜ਼ਰ ਕੋਇ ਨਾ ਆਈਆ। ਜ਼ੋਰੂ ਜ਼ਰ ਨਾ ਚਲੇ ਜ਼ੋਰਾ, ਜ਼ੋਰਾਵਰ ਬੇਪਰਵਾਹੀਆ। ਜਿਸ ਦਾ ਮੰਤਰ ਇਕੋ ਫੋਰਾ, ਫ਼ੁਰਨੇ ਵਿਚ ਸਰਬ ਲੋਕਾਈਆ। ਸੋ ਸਾਹਿਬ ਹਰਿ ਸੰਗਤ ਤੇਰੀ ਪਕੜੇ ਡੋਰਾ, ਡੋਰੀ ਆਪਣੇ ਨਾਲ ਬੰਧਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਨਮੁਖਾਂ ਦੇਵੇ ਜਵਾਬ ਕੋਰਾ, ਲਾਰਾ ਲੱਪਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸਚ ਅਖਾੜਾ ਏਕੰਕਾਰਾ ਵਿਚ ਸੰਸਾਰਾ, ਨਿਰਗੁਣ ਧਾਰਾ ਆਪ ਲਗਾਈਆ। ਨਿਰਗੁਣ ਧਾਰ ਸੰਗਤ ਵੇਸ, ਅਵੱਲੜੀ ਕਾਰ ਕਮਾਈਆ। ਜੋਤੀ ਜੋਤ ਜੋਤ ਪਰਵੇਸ਼, ਪਰਮ ਪੁਰਖ ਬੇਪਰਵਾਹੀਆ।

ਡੂੰਘੀ ਭਵਰੀ ਕਰੇ ਹੇਤ, ਕਾਇਆ ਕਵਰੀ ਵੇਖ ਵਖਾਈਆ। ਸੋਹਣਾ ਵਸੇ ਸਾਹਿਬ ਦਾ ਦੇਸ, ਜਿਸ ਦੁਆਰੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਰਧ ਬਾਲ ਨੌ ਜਵਾਨ ਮੂਰਖ ਮੂੜ੍ਹ ਜਗਤ ਅਞਾਣ, ਜੋ ਅੰਤਰ ਬੈਠੇ ਕਰ ਕੇ ਧਿਆਨ, ਤਿਨ੍ਹਾਂ ਬੇੜਾ ਪਾਰ ਕਰਾਈਆ। ਤਿਨ੍ਹਾਂ ਬੇੜਾ ਹੋਏ ਪਾਰ, ਜੋ ਏਕਾ ਨਾਮ ਧਿਆਈਆ। ਸਾਚੀ ਰੈਣ ਖਿਲੇ ਗੁਲਜ਼ਾਰ, ਗੁਲਸ਼ਨ ਆਪ ਮਹਿਕਾਈਆ। ਪਰੇਮ ਪ੍ਰੀਤੀ ਚਲੇ ਫੁਹਾਰ, ਅੰਮ੍ਰਿਤ ਮੇਘ ਬਰਸਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਦਏ ਆਧਾਰ, ਭਗਤ ਭਗਵੰਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਇਕੋ ਇਕ ਫੇਰਾ ਪਾਈਆ। ਇਕੀ ਸਾਵਣ ਸਚ ਵਿਹਾਰ, ਬਿਵਹਾਰੀ ਆਪ ਕਰਾਈਆ। ਦੋ ਇਕ ਦਾ ਸਚ ਪਿਆਰ, ਇਕ ਦੋ ਜੋੜ ਜੁੜਾਈਆ। ਦੋ ਤੋ ਬਣਿਆ ਨਿਰਗੁਣ ਧਾਰ, ਇਕ ਇਕੋ ਨਜ਼ਰੀ ਆਈਆ। ਇਕ ਏਕੰਕਾਰ ਪਸਾਰ, ਦੋਏ ਧਾਰ ਆਪ ਪਰਗਟਾਈਆ। ਦੂਆ ਏਕਾ ਜਗਤ ਵਣਜਾਰ, ਬਣ ਵਣਜਾਰਾ ਹੱਟ ਚਲਾਈਆ। ਦੂਆ ਬਣੇ ਗੁਰੂ ਅਵਤਾਰ, ਏਕਾ ਪੁਰਖ ਅਕਾਲ ਰਿਹਾ ਸਮਾਈਆ। ਦੋਹਾਂ ਮੇਲਾ ਕਲਜੁਗ ਅੰਤਮ ਏਕਾ ਵਾਰ, ਕੋਈ ਸਮਝ ਨਾ ਸਕੇ ਰਾਈਆ। ਪੜ੍ਹ ਪੜ੍ਹ ਵਿਦਿਆ ਗਏ ਹਾਰ, ਵਿਦਿਆ ਦਾਤਾ ਨਜ਼ਰ ਕਿਸੇ ਨਾ ਆਈਆ। ਇਕ ਦੂਜੇ ਨਾਲ ਕਰਨ ਵਿਚਾਰ, ਮਨ ਮੱਤ ਬੁੱਧ ਰਹੇ ਦ੍ਰਿੜਾਈਆ। ਇਕ ਦੋ ਤਿੰਨਾਂ ਤੋ ਵਸਣ ਬਾਹਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਦੋਆ ਹੋ ਕੇ ਗੁਰੂ ਅਵਤਾਰ ਕਰਦੇ ਗਏ ਪੁਕਾਰ, ਦੋਏ ਜੋੜ ਸੀਸ ਝੁਕਾਈਆ। ਇਕ ਹੋ ਕੇ ਨਿਰਗੁਣ ਆਵੇਂ ਨਿਰਾਕਾਰ, ਨਿਰਗੁਣ ਤੇਰੇ ਹੱਥ ਵਡਿਆਈਆ। ਤੇਰੇ ਪਿਛੇ ਦੋ ਤੇਰਾ ਲੈਣ ਸਹਾਰ, ਅੱਗੇ ਤੇਰਾ ਰਾਹ ਤਕਾਈਆ। ਦੂਏ ਅੱਗੇ ਏਕਾ ਲੱਗੇ ਇਕੀ ਜੁੜ ਜਾਏ ਵਿਚ ਸੰਸਾਰ, ਇਕੀ ਗੋਬਿੰਦ ਗਿਆ ਪਾਈਆ। ਇਕੀ ਸਿਖਾਂ ਦੇਵੇ ਆਧਾਰ, ਨਿੱਕੀ ਨਿੱਕੀ ਕਰ ਗੁਫ਼ਤਾਰ, ਅੰਤਰ ਦੇ ਸ਼ਬਦ ਕਟਾਰ, ਖੰਡਾ ਇਕੋ ਇਕ ਚਮਕਾਈਆ। ਸੱਸਾ ਸਾਹਿਬ ਸਤਿਗੁਰ ਪਿਆਰ, ਵਾਵਾ ਵਿਸ਼ਵ ਦਏ ਆਧਾਰ, ਣਾਣਾ ਕੋਈ ਸਾਰ ਨਾ ਪਾਏ ਵਿਚ ਸੰਸਾਰ, ਸੰਸੇ ਵਿਚ ਸਰਬ ਲੁਕਾਈਆ। ਇਕ ਦੋ ਦਾ ਜੋੜਾ ਜੁੜਿਆ ਖੇਲ ਖਲਾਏ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਇਕੀ ਸਾਵਣ ਦਾ ਇਕ ਵਿਹਾਰ, ਪੰਦਰਾਂ ਕੱਤਕ ਦੀ ਬੰਨ੍ਹੇ ਧਾਰ, ਸਤਿਜੁਗ ਬਣਾਏ ਸਚਖੰਡ ਸਚ ਦਰਬਾਰ, ਦਰਗਹਿ ਸਾਚੀ ਇਕ ਵਖਾਈਆ। ਚਾਰ ਜੁਗ ਦਾ ਲਿਖਿਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਸਾਮ੍ਹਣੇ ਦੇਵੇ ਪਾੜ, ਰੁੱਕਾ ਕਿਸੇ ਹੱਥ ਰਹਿਣ ਨਾ ਪਾਈਆ। ਵੀਹਵੀਂ ਸਦੀ ਜਿਸ ਦੀ ਕਰਦੇ ਗਏ ਪੁਕਾਰ, ਪੁਸ਼ਤ ਦਰ ਪੁਸ਼ਤ ਗਏ ਸਮਝਾਈਆ। ਤਿਸ ਦਾ ਲੇਖਾ ਦੱਸੇ ਆਪ ਅਹਿਵਾਲ, ਐਹਲ ਆਪਣਾ ਆਪ ਜਣਾਈਆ। ਰਾਤ ਨੂੰ ਸੁਣਨਾ ਨਾਲ ਖਿਆਲ, ਸੁਰਤੀ ਸ਼ਬਦ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੀ ਸਾਵਣ, ਆਇਆ ਪ੍ਰੇਮ ਪ੍ਰੀਤੀ ਸੇਜ ਰਾਵਣ, ਰਵ ਰਿਹਾ ਹਰ ਘਟ ਥਾਈਂਆ। ਇਕੀ ਸਾਵਣ ਪੈਣੀ ਇਕੀ, ਇਕੋ ਵਾਰ ਜਣਾਈਆ। ਚਾਰ ਵਰਨ ਦੀ ਬਣਨੀ ਸਿਖੀ, ਸੋ ਸਾਹਿਬ ਦਏ ਵਡਿਆਈਆ। ਜਿਸ ਦੀ ਧਾਰ ਹੋਣੀ ਤਿੱਖੀ, ਜਗ ਨੇਤਰ ਨਜ਼ਰ ਨਾ ਆਈਆ। ਧਰਤ ਮਾਤ ਸਚ ਦਵਾਰੇ ਜਾ ਕੇ ਪਿੱਟੀ, ਖੁਲੜੇ ਕੇਸ ਦਏ ਦੁਹਾਈਆ। ਮੇਰੀ ਖ਼ਾਕ ਉਡ ਗਈ ਮਿੱਟੀ, ਪ੍ਰਭੂ ਤੇਰੀ ਚਰਨ ਧੂੜ ਨਜ਼ਰ ਨਾ ਆਈਆ। ਤੇਰੀ ਖੇਲ ਕਿਸੇ ਨਾ ਡਿਠੀ, ਤੇਰਾ ਰੰਗ ਨਾ ਕੋਇ ਵਖਾਈਆ। ਮੈਂ ਤੇਰੇ ਭਗਤਾਂ ਚੁਕਦੀ

ਚੁਕਦੀ ਗਈ ਭਿਟੀ, ਊਚ ਨੀਚ ਜ਼ਾਤ ਪਾਤ ਮੇਰੇ ਉਤੇ ਕਰਨ ਲੜਾਈਆ। ਤੇਰੀ ਸਿਖਿਆ ਸਾਹਿਬ ਕਿਸੇ ਨਾ ਸਿਖੀ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਪੜ੍ਹਾਈਆ। ਜਿਧਰ ਵੇਖਾਂ ਲੱਖ ਚੁਰਾਸੀ ਦਿਸੇ ਫਿਕੀ, ਅੰਮ੍ਰਿਤ ਰਸ ਰਸਨਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸਾਚੀ ਸਿਖੀ ਕਰ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਅੰਦਰ ਵੜ ਸ੍ਰੀ ਭਗਵਾਨ, ਦੂਈ ਦਵੈਤ ਦੇ ਕਢਾਈਆ। ਸਚ ਸਰੋਵਰ ਕਰਾ ਅਸ਼ਨਾਨ, ਅੱਠਸੱਠ ਲੋੜ ਰਹੇ ਨਾ ਰਾਈਆ। ਸ਼ਬਦ ਭੰਡਾਰਾ ਦੇ ਦਾਨ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਘਰ ਦੀਵਾ ਬਾਤੀ ਦੇ ਮਹਾਨ, ਅੰਧ ਅੰਧੇਰ ਦਏ ਚੁਕਾਈਆ। ਚਾਰ ਵਰਨ ਦੇ ਗਿਆਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਪੜ੍ਹਾਈਆ। ਤੇਰੀ ਆਤਮ ਸਭ ਦੇ ਅੰਦਰ ਬਲਵਾਨ, ਕਿਉਂ ਮਾਇਆ ਹੇਠ ਦਬਾਈਆ। ਕਰਮ ਕਾਂਡ ਕਰ ਕਲਿਆਣ, ਕਲਮਾ ਆਪਣਾ ਨਾਮ ਪੜ੍ਹਾਈਆ। ਸਾਚਾ ਦੱਸ ਇਕ ਈਮਾਨ, ਸਿਦਕ ਸਬੂਰੀ ਇਕ ਜਣਾਈਆ। ਕੂੜੀ ਕਿਰਿਆ ਮੇਟ ਤੂਫਾਨ, ਸ਼ੌਹ ਦਰਿਆ ਦੇ ਰੁੜ੍ਹਾਈਆ। ਇਕੋ ਵਾਰ ਕਰ ਸਰਬ ਕਲਿਆਣ, ਚਾਰੋ ਕੁੰਟ ਫੇਰਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨ, ਸਾਹਿਬ ਸਤਿਗੁਰ ਤੇਰੀ ਸਰਨਾਈਆ। ਬਿਨ ਇਕੀ ਇਕੀ ਕੁਲਾਂ ਤਾਰੇ ਨਾ ਕੋਇ ਜਹਾਨ, ਜਹੰਨਮ ਵਿਚ ਜਾਂਦੀ ਦਿਸੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਮੈਂ ਏਕਾ ਇਕੀ ਵਡਿਆਵਾਂਗਾ। ਨਿਰਗੁਣ ਹੋ ਕੇ ਹੁਕਮ ਮਨਾਵਾਂਗਾ। ਸਾਚੀ ਸਿਖੀ ਸਿਖ ਸਮਝਾਵਾਂਗਾ। ਧੁਰ ਦੀ ਲਿਖੀ ਲੇਖੇ ਲਾਵਾਂਗਾ। ਗੋਬਿੰਦ ਹੱਥ ਦਿਤੀ ਚਿਠੀ, ਅੰਤਮ ਪੜ੍ਹ ਕੇ ਆਪ ਸੁਣਾਵਾਂਗਾ । ਧਰਤ ਮਾਤ ਨਾ ਜਾਏ ਭਿਟੀ, ਸਚ ਸੁਚ ਅੰਮ੍ਰਿਤ ਮੇਘ ਬਰਸਾਵਾਂਗਾ। ਸਤਿਜੁਗ ਸਾਚੀ ਚਲੇ ਰੀਤੀ, ਰੀਤੀਵਾਨ ਇਕ ਦਰਸਾਵਾਂਗਾ। ਲੇਖਾ ਚੁਕੇ ਹਸਤ ਕੀਟੀ, ਊਚ ਨੀਚ ਮੇਟ ਮਿਟਾਵਾਂਗਾ। ਇਕੀ ਸਾਵਣ ਸੁਣਨੀ ਪਿਛਲੀ ਬੀਤੀ, ਅਗਲੀ ਗੰਢ ਆਪ ਖੁਲ੍ਹਾਵਾਂਗਾ। ਕੋਈ ਚੜ੍ਹਿਆ ਰਹੇ ਨਾ ਉਪਰ ਟੀਸੀ, ਸਭ ਨੂੰ ਫੜ ਕੇ ਥੱਲੇ ਲਾਹਵਾਂਗਾ। ਸਾਰੇ ਕਹਿਣ ਬੀਸ ਬੀਸੀ, ਵੀਹਵੀਂ ਸਦੀ ਆਪ ਸਮਝਾਵਾਂਗਾ। ਜਿਨ੍ਹਾਂ ਭੁੰਨ ਕਬਾਬ ਖਾਧਾ ਉਪਰ ਸੀਖੀਂ, ਤਿਨ੍ਹਾਂ ਅਜ਼ਾਬ ਅੰਤ ਦਿਵਾਵਾਂਗਾ । ਜੋ ਭੁੱਲੇ ਹੱਕ ਹਦੀਸੀ, ਤਿਨ੍ਹਾਂ ਹਜ਼ਰਤ ਕੋਲੋ ਮੂੰਹ ਭਵਾਵਾਂਗਾ। ਸਭ ਦੇ ਖਾਲੀ ਕਰ ਕੇ ਖੀਸੀ, ਰਾਜੇ ਰਾਣਿਆਂ ਤਖ਼ਤੋ ਲਾਹਵਾਂਗਾ। ਗੁਰਮੁਖ ਗੁਰਸਿਖ ਹਰਿਸੰਤ ਹਰਿਭਗਤ ਪ੍ਰਭ ਦੇ ਬਣਨ ਨਜ਼ਦੀਕੀ, ਨੇਰਨ ਨੇਰਾ ਰਾਹ ਜਣਾਵਾਂਗਾ। ਜੋ ਸ਼ਰੀਕ ਫਸੇ ਵਿਚ ਸ਼ਰੀਕੀ, ਤਿਨ੍ਹਾਂ ਸ਼ਿਰਕਤ ਮੇਟ ਮਿਟਾਵਾਂਗਾ। ਧਰਤ ਮਾਤ ਚੌਦਾਂ ਕੱਤਕ ਇਕੋ ਵਾਰ ਉਡੀਕੀਂ, ਤੇਰਾ ਲੇਖਾ ਤੇਰੀ ਝੋਲੀ ਪਾਵਾਂਗਾ। ਪ੍ਰਭ ਨੇ ਲਿਖੀ ਲਿਖਤ ਬਾਰੀਕੀ, ਬਿਨ ਹਰਫ਼ਾਂ ਪੜ੍ਹ ਸੁਣਾਵਾਂਗਾ। ਚਾਰ ਜੁਗ ਪੈਂਤੀ ਅੱਖਰਾਂ ਨਾਲ ਲੱਗੀ ਰਹੀ ਪ੍ਰੀਤੀ, ਬਾਵਨ ਅੱਖਰ ਬਾਬਤ ਆਪਣੀ ਆਪ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਸਾਵਣ ਦਾ ਇਕ ਦਿਹਾੜਾ, ਇਕੋ ਵਾਰ ਵਡਿਆਵਾਂਗਾ। ਇਕੀ ਸਾਵਣ ਵੀਹਵੀਂ ਸਦੀ, ਸੱਦਾ ਸਰਬ ਦਿਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੇ ਬੱਧੀ, ਬਦਲਾ ਲੇਖਾ ਸਭ ਦਾ ਝੋਲੀ ਪਾਇੰਦਾ। ਕਲਜੁਗ ਉਲਟੀ ਵਹਿਣ ਵਹੇ ਨਦੀ, ਵਾਹਵਾ ਆਪਣੀ ਧਾਰ ਵਖਾਇੰਦਾ। ਭਗਤ ਭਗਵੰਤ ਲੱਖ ਚੁਰਾਸੀ ਵਿਚੋ ਜਾਏ ਕੱਢੀ, ਫੜ ਫੜ ਬਾਹੋ ਪਾਰ ਕਰਾਇੰਦਾ। ਪਾਰ ਕਰਾਏ ਕੂੜੀ ਹੱਦੀ, ਘਰ ਸਾਚਾ ਇਕ ਵਖਾਇੰਦਾ। ਪੁਸ਼ਤ ਦਰ ਪੁਸ਼ਤ ਵੇਖੇ ਯਦੀ,

ਵਿਸ਼ਨ ਬ੍ਰਹਮਾ ਸ਼ਿਵ ਵਿਸ਼ਵ ਆਪਣੀ ਧਾਰ ਵਖਾਇੰਦਾ। ਸਚ ਪ੍ਰੀਤੀ ਜਿਨ੍ਹਾਂ ਲੱਗੀ, ਲਾਗਤ ਸਭ ਦੀ ਝੋਲੀ ਪਾਇੰਦਾ। ਕਲਜੁਗ ਅੰਤਮ ਖ਼ਾਹਸ਼ ਫਿਰੇ ਭੱਜੀ, ਚਾਰੋ ਕੁੰਟ ਆਪ ਦੌੜਾਇੰਦਾ। ਕੂੜੀ ਕਿਰਿਆ ਖਾ ਖਾ ਰੱਜੀ, ਸਚ ਸੁਚ ਝੋਲੀ ਨਾ ਕੋਇ ਪਾਇੰਦਾ। ਮੰਦਭਾਗਣ ਹੋਈ ਨੱਢੀ, ਹਰਿਭਗਤ ਨੱਢਾ ਅੰਗ ਨਾ ਕੋਇ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਸਾਚੀ ਸਦੀ, ਸਚ ਸੁਨੇਹੜਾ ਇਕ ਸੁਣਾਇੰਦਾ। ਮੁਲਾਂ ਸ਼ੇਖ ਪੰਡਤ ਪਾਂਧੇ ਕੂੜੀ ਕਿਰਿਆ ਖਾਵਣ ਵੱਢੀ, ਹਰਿ ਕਾ ਨਾਮ ਸਚ ਨਾ ਕੋਇ ਵਰਤਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰਬਾਣੀ ਕਾਗਜਾਂ ਉਤੇ ਕੀਤੀ ਰੱਦੀ, ਸਚ ਸੁਚ ਸਤਿ ਤੋੜ ਨਾ ਕੋਇ ਨਿਭਾਇੰਦਾ। ਮਧਰਾ ਮਾਸ ਖਾ ਖਾ ਮਧਰ ਰਸ ਲੈਣ ਮੱਧੀ, ਆਤਮ ਰਸ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੀ ਸਾਵਣ ਇਕੋ ਰੰਗ ਰੰਗਾਇੰਦਾ। ਇਕੀ ਸਾਵਣ ਆਇਆ ਉਹ, ਜਿਸ ਦਾ ਸਚ ਧਿਆਨ ਲਗਾਈਆ। ਜਿਸ ਦੇ ਪਿੱਛੇ ਬਾਲੇ ਦਿਤੇ ਨੀਹਾਂ ਹੇਠ ਮਹੀਨਾ ਪੋਹ, ਵਦੀ ਸੁਦੀ ਨਾ ਕੋਇ ਜੁੜਾਈਆ। ਜਿਨ੍ਹਾਂ ਪਿਛੇ ਮਾਛੂਵਾੜੇ ਸੂਲਾਂ ਸੱਥਰ ਲਿਆ ਜੋਹ, ਯਾਰੜਾ ਇਕ ਧਿਆਨ ਲਗਾਈਆ । ਜਿਸ ਦੇ ਪਿਛੇ ਨਈਆ ਨੌਕਾ ਲਈ ਡਬੋ, ਖੇਵਟ ਖੇਟਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਲੈ ਕੇ ਆਇਆ ਢੋਆ ਢੋ, ਦੂਆ ਏਕਾ ਏਕਾ ਦੂਆ ਏਕਾ ਦੋਆ ਜੋੜ ਜੁੜਾਈਆ। ਇਕੀ ਸਾਵਣ ਸਭ ਦਾ ਸਾਂਝਾ, ਸਭਨਾ ਆਪ ਜਣਾਈਆ। ਹਰਿ ਕੇ ਨਾਮ ਬਿਨਾਂ ਕੋਈ ਨਾ ਰਹੇ ਵਾਂਝਾ, ਪ੍ਰਭ ਦੇਵਣਹਾਰ ਸਰਬ ਵਡਿਆਈਆ। ਕਲਜੁਗ ਅੰਤਮ ਕੂੜੀ ਕਿਰਿਆ ਝੱਖੜ ਵਗੇ ਝਾਂਜਾ, ਉਚੇ ਪਰਬਤ ਰਿਹਾ ਢਾਹੀਆ। ਵੀਹਵੀਂ ਸਦੀ ਪਿਛੋ ਫਿਰਨਾ ਮਾਂਜਾ, ਸਫਾ ਸਭ ਦੀ ਦਏ ਉਠਾਈਆ। ਕਿਸੇ ਨਾ ਗਾਉਣਾ ਹੀਰ ਰਾਂਝਾ, ਸਦ ਹੇਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਿਵਸ ਸਮਝਾਈਆ। ਇਕੀ ਸਾਵਣ ਆਇਆ ਮੁਕਾ ਪੰਧ, ਪਾਂਧੀ ਆਪਣਾ ਫੇਰਾ ਪਾਈਆ। ਸ੍ਰੀ ਭਗਵਾਨ ਦਾ ਸੁਣਨਾ ਛੰਦ, ਇਕੋ ਢੋਲਾ ਰਿਹਾ ਸੁਣਾਈਆ। ਕੂੜੀ ਕਿਰਿਆ ਮੁੱਕੇ ਗੰਦ, ਕੂੜ ਕੁੜਿਆਰਾ ਰਹਿਣ ਨਾ ਪਾਈਆ। ਹਰਿ ਕਾ ਨਾਉਂ ਚੜ੍ਹੇ ਚੰਦ, ਜਗਤ ਅੰਧੇਰ ਦਏ ਗਵਾਈਆ। ਚਾਰ ਵਰਨਾਂ ਆਵੇ ਇਕ ਅਨੰਦ, ਨਿਜਾਨੰਦ ਇਕ ਰਸਾਈਆ। ਨੌ ਦੁਆਰੇ ਖੰਡ ਖੰਡ, ਘਰ ਦਸਵੇਂ ਬੂਝ ਬੁਝਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਗੁਰ ਸ਼ਬਦ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਦਏ ਜਣਾਈਆ। ਸਾਵਣ ਇਕੀ ਜਗ ਵਿਚ ਆਇਆ, ਮਿਲੇ ਮਾਣ ਵਡਿਆਈਆ। ਸਤਿਗੁਰ ਪੂਰਾ ਦਇਆ ਕਮਾਇਆ, ਹੋਏ ਆਪ ਸਹਾਈਆ। ਤੈਗੁਣ ਮਾਇਆ ਡੇਰਾ ਢਾਹਿਆ, ਢਾਹ ਢਾਹ ਖ਼ਾਕ ਕਰਾਈਆ। ਸਾਚਾ ਮੰਤਰ ਇਕ ਦ੍ਰਿੜਾਇਆ, ਭਾਂਡਾ ਭਰਮ ਭੰਨਾਈਆ। ਘਰ ਪਰਮੇਸ਼ਵਰ ਨਜ਼ਰੀ ਆਇਆ, ਸਚ ਤਾਕੀ ਖੋਲ੍ਹ ਖੁਲ੍ਹਾਈਆ। ਸਖ਼ੀਆਂ ਮਿਲ ਕੇ ਮੰਗਲ ਗਾਇਆ, ਵੱਜੀ ਨਾਮ ਵਧਾਈਆ। ਮਾਲਵਾ ਸੰਗਤ ਵਡ ਵਡਿਆਇਆ, ਹਰਿ ਮਿਲਿਆ ਬੇਪਰਵਾਹੀਆ। ਮਾਰਗ ਸੌਖਾ ਇਕ ਲਗਾਇਆ, ਚਲੋ ਵਾਹੋ ਦਾਹੀਆ । ਅੱਧਵਿਚਕਾਰ ਨਾ ਕੋਈ ਅਟਕਾਇਆ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਥਿਰ ਘਰ ਸਾਚੇ ਲਏ ਮਿਲਾਇਆ, ਹਰਿ ਸ਼ਬਦੀ ਜੋੜ ਜੁੜਾਈਆ। ਸਚਖੰਡ ਨਿਵਾਸੀ ਹੋਏ ਸਹਾਇਆ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ

ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਇਕੀ ਆਖ਼ਰ ਆਪਣੇ ਨਾਮ ਜਣਾਈਆ। ਏਕਾ ਇਕੀ ਹਰਿ ਕਾ ਨਾਮ, ਦੋ ਇਕ ਆਪ ਜਣਾਇੰਦਾ। ਦੋ ਜਹਾਨ ਪੀਓ ਜਾਮ, ਸਚ ਪਿਆਲਾ ਹੱਥ ਉਠਾਇੰਦਾ। ਸ੍ਰੀ ਭਗਵਾਨ ਸੁਣੋ ਪੈਗ਼ਾਮ, ਕਲਮਾ ਨਬੀ ਰਸੂਲ ਪੜ੍ਹਾਇੰਦਾ। ਮੰਤਰ ਸਚਾ ਸਤਿ ਨਾਮ, ਨਾਮ ਸਤਿ ਆਪ ਉਪਾਇੰਦਾ। ਕਾਇਆ ਨਗਰ ਖੇੜਾ ਗਰਾਮ, ਜਿਸ ਘਰ ਸਾਚੇ ਡੇਰਾ ਲਾਇੰਦਾ। ਸੋ ਮੰਦਰ ਸੋਹੇ ਮਕਾਨ, ਸੋਭਾਵੰਤ ਆਪ ਸੁਹਾਇੰਦਾ। ਸ੍ਰਿਸ਼ਟੀ ਭੁੱਲੀ ਵਿਚ ਜਹਾਨ, ਦੂਤੀ ਦੁਸ਼ਟੀ ਸਰਬ ਕੁਰਲਾਇੰਦਾ। ਕੂੜੀ ਕਿਰਿਆ ਕਲਜੁਗ ਕਰੀ ਪਰਧਾਨ, ਸਚ ਸੁਚ ਨਜ਼ਰ ਕੋਇ ਨਾ ਆਇੰਦਾ। ਰਾਜਾ ਪਰਜਾ ਦੋਏ ਹੋਏ ਹੈਰਾਨ, ਧੀਰਜ ਧੀਰ ਨਾ ਕੋਇ ਰਖਾਇੰਦਾ। ਸਾਬਤ ਦਿਸੇ ਨਾ ਕੋਇ ਈਮਾਨ, ਹਦੀਸ ਸਚ ਨਾ ਕੋਇ ਸਮਝਾਇੰਦਾ। ਏਕਾ ਇਕੀ ਕਲਜੁਗ ਅੰਤ ਹੋਏ ਪਰਵਾਨ, ਸਤਿਜੁਗ ਸਾਚੀ ਸਿਖੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਦਾਤਾ ਪੁਰਖ ਬਿਧਾਤਾ ਵੇਖਣਹਾਰਾ ਇਕ ਇਕਾਂਤਾ, ਅਕਲ ਕਲਧਾਰੀ ਏਕੰਕਾਰੀ ਖੇਲ ਨਿਆਰੀ ਵਡ ਸੰਸਾਰੀ, ਸੰਸਾਰ ਸਾਗਰ ਖੋਜ ਖੁਜਾਇੰਦਾ। ਖੋਜਣਹਾਰ ਸੰਸਾਰ ਸਾਗਰ, ਗਹਿਰ ਗੰਭੀਰ ਖੇਲ ਕਰਾਇੰਦਾ। ਵੇਖਣਹਾਰਾ ਕਾਇਆ ਗਾਗਰ, ਲੱਖ ਚੁਰਾਸੀ ਫੋਲ ਫੋਲਾਇੰਦਾ। ਨਾਮ ਵਣਜਾਰਾ ਬਣ ਸੌਦਾਗਰ, ਸੌਦਾ ਇਕੋ ਹੱਟ ਵਿਕਾਇੰਦਾ। ਜਨ ਭਗਤਾਂ ਜੁਗ ਜੁਗ ਦੇਵੇ ਆਦਰ, ਮਨਮੁਖਾਂ ਦਰ ਦੁਰਕਾਇੰਦਾ। ਸ਼ਬਦ ਦੁਸ਼ਾਲਾ ਅਗੰਮੀ ਚਾਦਰ, ਸਾਚਾ ਪੜਦਾ ਆਪ ਉਠਾਇੰਦਾ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਆਪ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਦੇਵੇ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਤਿਜੁਗ ਸਾਚਾ ਮਾਰਗ ਲਾਉਣਾ, ਸੋ ਸਾਹਿਬ ਹੱਥ ਵਡਿਆਈਆ। ਏਕਾ ਇਕੀ ਅੰਗ ਲਗਾਉਣਾ, ਅਕਲ ਕਲਾ ਸਰਨਾਈਆ। ਭੇਵ ਅਭੇਦਾ ਆਪ ਜਣਾਉਣਾ, ਅਨਭਵ ਆਪਣਾ ਰਾਹ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਦੇਵੇ ਵਰ, ਸਤਿਜੁਗ ਸਾਚਾ ਰਾਹ ਜਣਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਨਰ ਨਿਰੰਕਾਰ ਵੱਡੀ ਵਡਿਆਈਆ। ਪੁਰਖ ਅਕਾਲ ਵਾਲੀ ਦੋ ਜਹਾਨ, ਸਤਿ ਸਤਿਵਾਦੀ ਬੇਪਰਵਾਹੀਆ। ਵਸਣਹਾਰਾ ਸਚ ਮਕਾਨ, ਸਚਖੰਡ ਸਾਚੇ ਡੇਰਾ ਲਾਈਆ। ਨਿਰਗੁਣ ਰੂਪ ਬੇਪਹਿਚਾਨ, ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜਾਤਾ ਹੋ ਪਰਧਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਮੁਕਾਮੇ ਹੱਕ ਖੇਲ ਮਹਾਨ, ਬੇਪਰਵਾਹ ਆਪ ਪਰਗਟਾਈਆ। ਲਾਸ਼ਰੀਕ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣੀ ਕਾਰ ਕਮਾਈਆ। ਸ਼ਾਹ ਸੁਲਤਾਨਾ ਮਿਹਰਵਾਨ ਮਹਿਬੂਬ, ਮੁਹੱਬਤ ਇਕ ਅਖਵਾਇੰਦਾ। ਨਿਰਗੁਣ ਨਿਰਵੈਰ ਸਤਿ ਸਰੂਪ, ਸਤਿ ਸਤਿ ਕਾਰ ਕਮਾਇੰਦਾ। ਆਪੇ ਵਸੇ ਆਪਣੀ ਕੂਟ, ਦਿਸ਼ਾ ਵੰਡ ਨਾ ਕੋਇ ਵੰਡਾਇੰਦਾ। ਆਪੇ ਤਾਗਾ ਆਪੇ ਸੂਤ, ਤਾਣਾ ਪੇਟਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਖੇਲ ਕਰਾਇੰਦਾ। ਆਦਿ ਪੁਰਖ ਹਰਿ ਖੇਲ ਅਵੱਲਾ, ਅਲਖ ਅਗੋਚਰ ਆਪ ਕਰਾਈਆ। ਨਿਰਗੁਣ ਧਾਰ ਇਕ ਇਕੱਲਾ, ਅਕਲ ਕਲ ਵੱਡੀ ਵਡਿਆਈਆ। ਸਤਿ ਪਰਕਾਸ਼ ਦੀਪਕ ਬਲਾ, ਤੇਲ ਬੱਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਖੋਲ੍ਹੇ ਨਿਰੰਕਾਰ, ਨਰ ਹਰਿ ਆਪਣੀ ਦਇਆ ਕਮਾਇੰਦਾ।

ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਪੜਦਾ ਲਾਹਿੰਦਾ। ਏਕੰਕਾਰ ਕਰ ਵਿਹਾਰ, ਬਿਵਹਾਰੀ ਆਪਣੀ ਧਾਰ ਚਲਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜ਼ਹੂਰ ਇਕੋ ਇਕ ਦਰਸਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਸਚਖੰਡ ਦਵਾਰ ਆਪ ਵਡਿਆਇੰਦਾ। ਸ੍ਰੀ ਭਗਵਾਨ ਹੋ ਤਿਆਰ, ਸਾਹਿਬ ਸੁਲਤਾਨ ਆਸਣ ਲਾਇੰਦਾ। ਪਾਰਬ੍ਰਹਮ ਪ੍ਰਭ ਬਣ ਭਿਖਾਰ, ਦਰ ਦਰਵੇਸ਼ ਅਲਖ ਜਗਾਇੰਦਾ। ਪੁਰਖ ਅਕਾਲਾ ਵਡ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਦੀਨ ਦਿਆਲਾ ਦੇਵਣਹਾਰ, ਦਾਤਾ ਦਾਨੀ ਆਪ ਅਖਵਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚਾ ਧਾਮ ਸੁਹਾਇੰਦਾ। ਇਕ ਇਕੱਲਾ ਨਿਰਾਕਾਰ, ਨਿਰਵੈਰ ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਸਚਖੰਡ ਵਸੇ ਸਚ ਦਰਬਾਰ, ਸੋਭਾਵੰਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਕਲ ਵਰਤਾਇੰਦਾ । ਆਦਿ ਕਲ ਹਰਿ ਵਰਤੰਤਾ, ਭੇਵ ਕੋਇ ਨਾ ਪਾਈਆ। ਖੇਲੇ ਖੇਲ ਸ੍ਰੀ ਭਗਵੰਤਾ, ਭਗਵਨ ਆਪਣੀ ਧਾਰ ਚਲਾਈਆ। ਆਪ ਬਣਾਏ ਆਪਣੀ ਬਣਤਾ, ਘੜਨ ਭੰਨਣਹਾਰ ਆਪ ਹੋ ਜਾਈਆ। ਆਪੇ ਇਸ਼ਟ ਦੇਵ ਗੁਰ ਮੰਤਾ, ਸੀਸ ਜਗਦੀਸ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣੇ ਹੱਥ ਰੱਖੀ ਵਡਿਆਈਆ। ਆਦਿ ਪੁਰਖ ਪ੍ਰਭ ਹੋ ਤਿਆਰ, ਨਿਰਗੁਣ ਆਪਣਾ ਰੂਪ ਵਟਾਇਆ। ਮਾਤ ਪਿਤ ਨਾ ਕੋਇ ਪਿਆਰ, ਪੂਤ ਸਪੂਤ ਨਾ ਕੋਇ ਜਾਇਆ। ਦਾਈ ਦਾਇਆ ਨਾ ਕੋਇ ਆਧਾਰ, ਸੇਵਕ ਸੇਵ ਨਾ ਕੋਇ ਕਮਾਇਆ। ਸਾਚਾ ਮੰਦਰ ਨਾ ਕੋਇ ਮਕਾਨ, ਸੁਹੰਜਣੀ ਸੇਜ ਨਾ ਕੋਇ ਵਖਾਇਆ। ਸ਼ੱਤਰੂ ਮੀਤ ਨਾ ਕੋਇ ਆਧਾਰ, ਸਾਚਾ ਸੰਗ ਨਾ ਕੋਇ ਨਿਭਾਇਆ। ਇਕ ਇਕੱਲਾ ਏਕੰਕਾਰ, ਆਪਣੀ ਕਲ ਆਪ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਪੜਦਾ ਆਪ ਉਠਾਇਆ। ਆਪਣਾ ਪੜਦਾ ਆਪੇ ਖੋਲ੍ਹ, ਆਪਣੇ ਹੱਥ ਰੱਖੇ ਵਡਿਆਈਆ। ਆਪਾ ਵਖਾਏ ਆਪਣੇ ਕੋਲ, ਦੂਜਾ ਨਜ਼ਰ ਕੋਇ ਨਾ ਆਈਆ। ਆਪੇ ਤੋਲੇ ਆਪਣਾ ਤੋਲ, ਤੋਲਣਹਾਰਾ ਬੇਪਰਵਾਹੀਆ। ਜੋਤੀ ਜਾਤਾ ਵਸੇ ਅਡੋਲ, ਡੁਲ ਕਦੇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਆਪਣਾ ਲੇਖਾ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ । ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਦਇਆਵਾਨ ਵੇਖ ਵਖਾਇੰਦਾ। ਏਕੰਕਾਰਾ ਕਰ ਪਰਵਾਨ, ਸਚ ਪਰਵਾਨਾ ਇਕ ਪਰਗਟਾਇੰਦਾ। ਆਦਿ ਨਿਰੰਜਣ ਖੇਲ ਮਹਾਨ, ਨੂਰ ਨੂਰ ਵਿਚੋ ਵਖਾਇੰਦਾ। ਅਬਿਨਾਸ਼ੀ ਕਰਤਾ ਬਣ ਕੇ ਕਾਹਨ, ਦਰ ਘਰ ਸਾਚੇ ਸੋਭਾ ਪਾਇੰਦਾ। ਸ੍ਰੀ ਭਗਵਾਨ ਗੁਣ ਨਿਧਾਨ, ਗੁਣ ਨਿਧਾਨ ਆਪ ਹੋ ਜਾਇੰਦਾ। ਪਾਰਬ੍ਰਹਮ ਪ੍ਰਭ ਆਪਾ ਆਪ ਕਰ ਪਰਵਾਨ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਇੰਦਾ। ਆਦਿ ਪੁਰਖ ਹਰਿ ਆਪ ਸਵਾਮੀ, ਅਪਰੰਪਰ ਆਪਣਾ ਖੇਲ ਰਚਾਈਆ । ਸੋ ਸਾਹਿਬ ਬਣ ਨਿਹਕਾਮੀ, ਨਿਹਕਰਮੀ ਕਰਮ ਕਮਾਈਆ। ਪੁਰਖ ਅਕਾਲਾ ਅੰਤਰਜਾਮੀ, ਅੰਤਰਯਾਮਤਾ ਆਪਣੇ ਵਿਚ ਛੁਪਾਈਆ। ਆਦਿ ਬਣਿਆ ਆਪਣਾ ਬਾਨੀ, ਆਪਣੀ ਧਾਰ ਆਪ ਪਰਗਟਾਈਆ। ਕਰੇ ਖੇਲ ਆਪ ਲਾਸਾਨੀ, ਗਹਿਰ ਗੰਭੀਰ ਸਚਾ ਸ਼ਹਿਨਸ਼ਾਹੀਆ। ਜਿਸ ਦੀ ਦੱਸੇ ਨਾ ਕੋਇ ਨਿਸ਼ਾਨੀ, ਬੇਅੰਤ ਕਹਿ ਕਹਿ ਸੀਸ ਝੁਕਾਈਆ। ਸੋ ਸਾਹਿਬ ਵਡ ਪਰਧਾਨੀ,

ਵਡ ਪਰਧਾਨਗੀ ਆਪ ਕਮਾਈਆ। ਸਚਖੰਡ ਦੁਆਰ ਬਣਾਏ ਸੱਚੀ ਰਾਜਧਾਨੀ, ਰਾਜਾ ਇਕੋ ਨਜ਼ਰੀ ਆਈਆ। ਤਖ਼ਤ ਨਿਵਾਸੀ ਖੇਲ ਮਹਾਨੀ, ਮਹਾਂਬਲੀ ਆਪ ਸਮਝਾਈਆ। ਆਪੇ ਜਾਣੇ ਧੁਰ ਫ਼ਰਮਾਨੀ, ਧੁਰ ਸੰਦੇਸਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਆਪਣਾ ਖੇਲ ਰਚੇ ਅਗੰਮ, ਅਗੰਮੜੀ ਕਾਰ ਕਮਾਇੰਦਾ। ਮਾਤ ਪਿਤਾ ਗੋਦੀ ਪਏ ਨਾ ਜੰਮ, ਕਾਇਆ ਤਤ ਨਾ ਕੋਇ ਵਖਾਇੰਦਾ। ਨਿਰਾਕਾਰ ਕਰੇ ਕਰਾਏ ਸਾਚਾ ਕੰਮ, ਕਰਮ ਕਾਂਡ ਨਾ ਵੰਡ ਵੰਡਾਇੰਦਾ। ਆਦਿ ਬੇੜਾ ਆਪਣਾ ਬੰਨ੍ਹ, ਸਾਚੀ ਧਾਰ ਆਪ ਵਖਾਇੰਦਾ। ਸਚਖੰਡ ਦੁਆਰੇ ਚਾੜ੍ਹ ਚੰਨ, ਜੋਤੀ ਜੋਤ ਡਗਮਗਾਇੰਦਾ। ਦੇਵਣਹਾਰਾ ਸਾਚਾ ਧਨ, ਨਾਮ ਆਪਣਾ ਆਪ ਵਰਤਾਇੰਦਾ। ਨਾ ਕੋਈ ਮਨਸਾ ਨਾ ਕੋਈ ਮਨ, ਮਮਤਾ ਹੋਰ ਨਾ ਕੋਇ ਰਖਾਇੰਦਾ। ਆਪੇ ਬਣ ਕੇ ਜਨਨੀ ਜਨ, ਧੰਨ ਜਣੇਂਦੀ ਮਾਈ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ। ਸਾਚੀ ਕਾਰ ਆਪੇ ਕਰ, ਹਰਿ ਕਰਤਾ ਖੇਲ ਰਚਾਈਆ। ਨਿਰਗੁਣ ਜੋਤ ਆਪੇ ਧਰ, ਵੇਖਣਹਾਰ ਬੇਪਰਵਾਹੀਆ। ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਨਿਰਗੁਣ ਘਾੜਨ ਅਗੰਮੀ ਘੜ, ਠਠਿਆਰਾ ਆਪਣੀ ਕਾਰ ਕਮਾਈਆ। ਸਚ ਮਹੱਲੇ ਆਪ ਚੜ੍ਹ, ਸਚਖੰਡ ਵਸੇ ਸੱਚਾ ਮਾਹੀਆ। ਨਿਸ਼ਅੱਖਰ ਅੱਖਰ ਆਪੇ ਪੜ੍ਹ, ਏਕੰਕਾਰਾ ਕਰੇ ਪੜ੍ਹਾਈਆ। ਸਤਿ ਸਤਿਵਾਦੀ ਫੜਾਏ ਲੜ, ਪੱਲੂ ਏਕਾ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰਾ, ਕਰੇ ਕਰਾਏ ਏਕੰਕਾਰਾ, ਜੋਤੀ ਜੋਤ ਕਰੇ ਪਿਆਰਾ, ਨਾਰ ਕੰਤ ਰੂਪ ਸੁਹਾਈਆ। ਨਾਰ ਕੰਤ ਸ੍ਰੀ ਭਗਵੰਤ, ਸਚਖੰਡ ਸੇਜ ਹੰਡਾਇੰਦਾ। ਆਪ ਬਣਾ ਆਪਣੀ ਬਣਤ, ਸਾਚਾ ਰੂਪ ਆਪ ਪਰਗਟਾਇੰਦਾ। ਕਰੇ ਖੇਲ ਸਾਹਿਬ ਬੇਅੰਤ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਸਾਹਿਬ ਸੁਲਤਾਨ, ਹਰਿ ਇਕੋ ਇਕ ਪਰਗਟਾਈਆ। ਸਚਖੰਡ ਅੰਦਰ ਖੋਲ੍ਹ ਦੁਕਾਨ, ਥਿਰ ਘਰ ਦੇਵਣਹਾਰ ਵਡਿਆਈਆ। ਦੀਵਾ ਜੋਤ ਜਗੇ ਮਹਾਨ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਘਾੜਤ ਘੜੇ ਬੇਪਹਿਚਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਥਿਰ ਘਰ ਵਾਸੀ, ਸ਼ਬਦੀ ਸ਼ਬਦ ਆਪ ਕਰਾਇੰਦਾ। ਨਿਰਗੁਣ ਨੂਰ ਜੋਤ ਪਰਕਾਸ਼ੀ, ਪਰਕਾਸ਼ਵਾਨ ਭੇਵ ਚੁਕਾਇੰਦਾ। ਆਪਣੀ ਇਛਿਆ ਪੂਰੀ ਕਰੇ ਆਸੀ, ਆਸਾਵੰਦ ਆਪ ਹੋ ਜਾਇੰਦਾ। ਨਾਉਂ ਰੱਖ ਪੁਰਖ ਅਬਿਨਾਸ਼ੀ, ਆਪਣੀ ਕਲਾ ਆਪ ਪਰਗਟਾਇੰਦਾ। ਚਿੰਤਾ ਗ਼ਮ ਨਾ ਕੋਇ ਉਦਾਸੀ, ਹਰਖ਼ ਸੋਗ ਨਾ ਕੋਇ ਵਖਾਇੰਦਾ। ਮੰਡਲ ਮੰਡਪ ਨਾ ਕੋਇ ਰਾਸੀ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਗਗਨ ਗਗਨੰਤਰ ਨਾ ਪ੍ਰਿਥਮੀ ਆਕਾਸ਼ੀ, ਧਰਤ ਧਵਲ ਨਾ ਕੋਇ ਵਖਾਇੰਦਾ। ਗੁਰ ਅਵਤਾਰ ਨਾ ਕੋਈ ਸਾਥੀ, ਪੀਰ ਪੈਗ਼ੰਬਰ ਨਾ ਵੰਡ ਵੰਡਾਇੰਦਾ। ਸ਼ਬਦ ਨਾਦ ਧੁਨ ਨਾ ਕੋਇ ਪੂਜਾ ਪਾਠੀ, ਸ਼ਾਸਤਰ ਸਿਮਰਤ ਲੇਖ ਨਾ ਕੋਇ ਲਿਖਾਇੰਦਾ। ਤੀਰਥ ਕਿਨਾਰ ਨਾ ਕੋਇ ਤਾਟੀ, ਸਰੋਵਰ ਰੂਪ ਨਾ ਕੋਇ ਵਖਾਇੰਦਾ। ਚੌਦਾਂ ਲੋਕ ਨਾ ਕੋਇ ਹਾਟੀ, ਚੌਦਾਂ ਤਬਕ ਨਾ ਕੁੰਡਾ ਲਾਹਿੰਦਾ। ਕਰੇ ਖੇਲ ਪ੍ਰਭ ਕਮਲਾਪਾਤੀ, ਇਕ ਇਕੱਲਾ ਵੇਸ ਵਟਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤੀ, ਘੜੀ ਪਲ ਨਾ ਵੰਡ ਵੰਡਾਇੰਦਾ। ਨਾ ਕੋਈ ਸੰਧਿਆ ਨਾ ਪਰਭਾਤੀ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ।

ਨਾ ਕੋਈ ਦੀਵਾ ਨਾ ਕੋਈ ਬਾਤੀ, ਹਵਨ ਧੂਪ ਨਾ ਕੋਇ ਵਖਾਇੰਦਾ। ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤੀ, ਦੀਨ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਪਾਖਰ ਨਾ ਕੋਈ ਆਸਣ ਨਾ ਕੋਈ ਅਸਵ ਪਾਵੇ ਕਾਠੀ, ਸ਼ਾਹਸਵਾਰ ਨਾ ਕੋਇ ਅਖਵਾਇੰਦਾ। ਨਾ ਕੋਈ ਦਿਸੇ ਐਰਾਪਤ ਹਾਥੀ, ਚੌਦਾਂ ਰਤਨ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਪਿਆਲਾ ਨਾ ਕੋਈ ਸਾਕੀ, ਭਰ ਪਿਆਲਾ ਜਾਮ ਨਾ ਕੋਇ ਪਿਆਇੰਦਾ । ਕਰੇ ਖੇਲ ਆਦਿ ਪੁਰਖ ਇਕ ਇਕਾਂਤੀ, ਅਕਲ ਕਲ ਆਪਣੀ ਕਾਰ ਕਮਾਇੰਦਾ। ਆਦਿ ਆਦਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਸਮਝਾਇੰਦਾ। ਸਾਚੀ ਕਰਨੀ ਕਰਨੇ ਯੋਗ, ਸੋ ਸਾਹਿਬ ਇਕ ਅਖਵਾਈਆ। ਸਚਖੰਡ ਨਿਵਾਸੀ ਨਿਰਗੁਣ ਨਿਰਗੁਣ ਭੋਗੇ ਭੋਗ, ਭਸਮੜ ਆਪਣੀ ਧਾਰ ਜਣਾਈਆ। ਧੁਰਦਰਬਾਰੀ ਕਰਕੇ ਧੁਰ ਸੰਜੋਗ, ਜੋਤੀ ਜੋਤ ਮੇਲ ਮਿਲਾਈਆ। ਸਚਖੰਡ ਦੁਆਰਾ ਕਿਲਾ ਕੋਟ, ਬੰਕ ਦੇਵੇ ਮਾਣ ਵਡਿਆਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਅੰਤਮ ਦੱਸੇ ਇਕੋ ਓਟ, ਸਚ ਸਹਾਰਾ ਇਕ ਸਮਝਾਈਆ। ਨਿਰਗੁਣ ਨਿਰਗੁਣ ਉਤੇ ਹੋਵੇ ਮੋਹਤ, ਮੁਹੱਬਤ ਇਕੋ ਘਰ ਵਖਾਈਆ। ਇਕੋ ਪ੍ਰੇਮ ਇਕੋ ਪ੍ਰੀਤਮ ਇਕੋ ਢੋਲਾ ਗਾਏ ਸਲੋਕ, ਰਾਗ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਧੁਰ ਦਾ ਲੇਖਾ ਸਚਖੰਡ ਦੁਆਰ, ਹਰਿ ਸਤਿਗੁਰ ਆਪ ਕਰਾਇੰਦਾ। ਆਦਿ ਪੁਰਖ ਆਪਣੀ ਕਿਰਪਾ ਧਾਰ, ਆਪ ਆਪਣਾ ਮੇਲ ਮਿਲਾਇੰਦਾ। ਥਿਰ ਘਰ ਅੰਦਰ ਸਚ ਵਿਹਾਰ, ਥਿਰ ਦਰਬਾਰੀ ਆਪ ਕਰਾਇੰਦਾ। ਦਾਈ ਦਾਇਆ ਬਣ ਨਿਰੰਕਾਰ, ਨਿਰਗੁਣ ਆਪਣੀ ਸੇਵ ਕਮਾਇੰਦਾ। ਜਨਨੀ ਜਨ ਅਗੰਮ ਅਪਾਰ, ਮੀਤ ਮੁਰਾਰਾ ਗੋਦ ਸੁਹਾਇੰਦਾ। ਘਰ ਮੰਦਰ ਠਾਂਡਾ ਦਰਬਾਰ, ਅਗਨੀ ਤਤ ਨਾ ਕੋਇ ਰਖਾਇੰਦਾ। ਸਚ ਦੁਆਰ ਖੋਲ੍ਹ ਕਿਵਾੜ, ਤਾਕੀ ਇਕੋ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਇਕੋ ਇਕ ਵਸਾਇੰਦਾ। ਥਿਰ ਘਰ ਵਸਾਏ ਆਪ ਪ੍ਰਭ, ਆਪਣੇ ਹੱਥ ਰੱਖੇ ਵਡਿਆਈਆ। ਸੁਤ ਦੁਲਾਰਾ ਸਾਚੀ ਯਦ, ਸਾਚਾ ਬੰਸ ਦਏ ਬਣਾਈਆ। ਆਦਿ ਜੁਗਾਦਿ ਆਪਣੀ ਜਾਣੇ ਆਪੇ ਹੱਦ, ਦੂਸਰ ਸਮਝ ਕਿਸੇ ਨਾ ਆਈਆ। ਬਿਨ ਅੱਖਰੋ ਬਿਨ ਕਲਮਿਉਂ ਬਿਨ ਸਿਫ਼ਤੀ ਨਾਮੋ ਵੱਜੇ ਨਦ, ਨਾਦ ਅਨਾਦੀ ਆਪ ਸੁਣਾਈਆ । ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕੰਕਾਰਾ ਆਪੇ ਸਜ, ਸਤਿ ਪੁਰਖ ਨਿਰੰਜਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰ, ਆਪ ਜਣਾਏ ਹਰਿ ਨਿਰੰਕਾਰ, ਦੂਜੇ ਸਮਝ ਕਿਸੇ ਨਾ ਆਈਆ। ਸਚਖੰਡ ਅੰਦਰ ਖੇਲ ਅਵੱਲਾ, ਥਿਰ ਘਰ ਆਪਣੀ ਰੁੱਤ ਸੁਹਾਈਆ। ਸੁੱਤ ਦੁਲਾਰਾ ਇਕ ਇਕੱਲਾ, ਸ਼ਬਦੀ ਡੇਰਾ ਲਾਈਆ। ਸ੍ਰੀ ਭਗਵਾਨ ਫੜਾਏ ਪੱਲਾ, ਪੱਲੂ ਨਜ਼ਰ ਕਿਸੇ ਨਾ ਆਈਆ। ਜੋਤੀ ਧਾਰ ਆਪੇ ਰਲਾ, ਸ਼ਬਦੀ ਰਾਗ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਦੁਲਾਰੇ ਹੋ ਮਿਹਰਵਾਨ, ਸੋ ਸਾਹਿਬ ਦੇਵੇ ਇਕੋ ਦਾਨ, ਸਚਖੰਡ ਨਿਵਾਸੀ ਚਰਨ ਧਿਆਨ, ਸਚ ਚਰਨੋਦਕ ਇਕ ਵਖਾਈਆ। ਚਰਨ ਧਿਆਨ ਲੈਣਾ ਰੱਖ, ਸੋ ਸਾਹਿਬ ਆਪ ਜਣਾਇੰਦਾ। ਸਚਖੰਡ ਦੁਆਰੇ ਸ੍ਰੀ ਭਗਵਾਨ ਸਦਾ ਪਰਤੱਖ, ਨਿਰਗੁਣ ਆਪਣਾ ਆਸਣ ਲਾਇੰਦਾ। ਆਦਿ ਜੁਗਾਦਿ ਤੇਰਾ ਕਰੇ ਪੱਖ, ਮਿਹਰ ਨਜ਼ਰ ਇਕ ਉਠਾਇੰਦਾ। ਸਾਚਾ ਮਾਰਗ ਦੇਵੇ ਦੱਸ, ਧੁਰ ਦੀ ਧਾਰ ਆਪ ਜਣਾਇੰਦਾ। ਵਸਤ ਅਮੋਲਕ ਦੇਵੇ ਹੱਥ,

ਬਿਨ ਹੱਥਾਂ ਆਪ ਵਰਤਾਇੰਦਾ। ਮਹਿਮਾ ਦੱਸੇ ਇਕ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸੁੱਤ ਦੁਲਾਰੇ ਤੇਰਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਕਰੇ ਖੇਲ ਪੁਰਖ ਸਮਰਥ, ਬੇਪਰਵਾਹ ਆਪਣੀ ਕਲ ਆਪ ਵਰਤਾਇੰਦਾ। ਥਿਰ ਘਰ ਦੇਵੇ ਇਕੋ ਰਸ, ਰਸ ਰਸੀਆ ਆਪ ਹੋ ਜਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਇਕੋ ਪ੍ਰੇਮ ਬੰਧਾਇੰਦਾ। ਸਾਚਾ ਮਾਰਗ ਲਾਏ ਹੱਸ ਹੱਸ, ਸੋ ਸਾਹਿਬ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਹੁਕਮ ਮਨਾਇੰਦਾ। ਸੋ ਕਹੇ ਮੈਂ ਵਡ ਬਲਵਾਨਾ, ਪੁਰਖ ਅਕਾਲ ਅਖਵਾਈਆ। ਸ਼ਬਦ ਸੁੱਤ ਤੇਰਾ ਨਿਸ਼ਾਨਾ, ਗੁਪਤ ਤੇਰੀ ਧਾਰ ਚਲਾਈਆ। ਦੋਹਾਂ ਮੇਲ ਇਕ ਮਕਾਨਾ, ਘਰ ਸਾਚੇ ਵੱਜੇ ਵਧਾਈਆ। ਮੇਰਾ ਨਾਉਂ ਤੇਰਾ ਪਰਵਾਨਾ, ਤੇਰਾ ਪਰਵਾਨਾ ਸਰਬ ਸ਼ਨਵਾਈਆ। ਮੇਰਾ ਪ੍ਰੇਮ ਤੇਰਾ ਗਾਣਾ, ਤੇਰਾ ਗਾਣਾ ਸਾਚਾ ਰਾਹ ਵਖਾਈਆ। ਤੇਰਾ ਬਾਪ ਪੁਰਖ ਸੁਲਤਾਨਾ, ਸ਼ਾਹ ਪਾਤਸ਼ਾਹ ਇਕ ਹੋ ਜਾਈਆ। ਜੋਧਾ ਮਰਦ ਬਣੇ ਮਰਦਾਨਾ, ਸਚ ਮਰਦਾਨਗੀ ਆਪ ਜਣਾਈਆ। ਸਚਖੰਡ ਬੈਠਾ ਰਹੇ ਬਣ ਕੇ ਕਾਹਨਾ, ਸਚ ਸਿੰਘਾਸਣ ਸੋਭਾ ਪਾਈਆ। ਦੇਂਦਾ ਰਹੇ ਸਦਾ ਸਦ ਦਾਨਾ, ਦਾਤਾ ਦਾਨੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ । ਸੋ ਕਹੇ ਸੁਣ ਮੇਰੇ ਸੁੱਤ, ਇਕ ਮੇਰੀ ਵਡਿਆਈਆ। ਥਿਰ ਘਰ ਸੋਹੇ ਤੇਰੀ ਰੁੱਤ, ਸਚਖੰਡ ਮੇਰੀ ਧਾਰ ਚਲਾਈਆ। ਜੋ ਕੁਛ ਪੁੱਛਣਾ ਸੋ ਮੈਥੋ ਪੁੱਛ, ਸਚ ਸਚ ਦਿਆਂ ਜਣਾਈਆ। ਆਦਿ ਜੁਗਾਦਿ ਰਵ੍ਹਾਂ ਲੁਕ, ਨਜ਼ਰ ਕਿਸੇ ਨਾ ਆਈਆ। ਸਦਾ ਮਿਟਾਵਾਂ ਤੇਰੀ ਭੁੱਖ, ਤ੍ਰਿਸਨਾ ਰਹੇ ਨਾ ਰਾਈਆ। ਲਾਡਲੇ ਪੁੱਤ ਗੋਦੀ ਚੁੱਕ, ਸਚ ਦੁਆਰ ਦਿਆਂ ਵਸਾਈਆ। ਤੇਰਾ ਪੈਂਡਾ ਨਾ ਜਾਵੇ ਮੁੱਕ, ਜੁਗ ਚੌਕੜੀ ਵੰਡ ਵੰਡਾਈਆ। ਤੂੰ ਮੇਰੀ ਧਾਰੋ ਪਿਆ ਉਠ, ਮੈਂ ਤੇਰਾ ਨੂਰ ਕਰਾਂ ਰੁਸ਼ਨਾਈਆ। ਥਿਰ ਘਰ ਵਸੇ ਤੇਰੀ ਇਕੋ ਗੁੱਠ, ਨੁਕਰ ਕੋਨਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁੱਤ ਰਿਹਾ ਸਮਝਾਈਆ। ਸੋ ਕਹੇ ਮੈਂ ਤੇਰਾ ਬਾਪ, ਪਿਤਾ ਇਕ ਅਖਵਾਈਆ। ਹੰ ਬ੍ਰਹਮ ਕਰ ਮੇਰਾ ਜਾਪ, ਤੇਰੀ ਧਾਰ ਸਮਝਾਈਆ। ਆਦਿ ਜੁਗਾਦਿ ਤੇਰਾ ਸਾਥ, ਸਗਲਾ ਸੰਗ ਰਖਾਈਆ। ਤੇਰੇ ਅੰਦਰ ਖੋਲ੍ਹਾਂ ਤਾਕ, ਕੁੰਡਾ ਆਪਣੀ ਹੱਥੀਂ ਲਾਹੀਆ। ਮੇਰੀ ਪੱਟੀ ਤੇਰੀ ਜਮਾਤ, ਅੱਖਰ ਅੱਖਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪ ਸਮਝਾਈਆ। ਸੁੱਤ ਕਹੇ ਮੈਂ ਤੇਰਾ ਲਾਲ, ਪ੍ਰਭ ਲਾਲਨ ਤੇਰੇ ਹੱਥ ਵਡਿਆਈਆ। ਤੇਰੇ ਦਰ ਕਰਾਂ ਸਵਾਲ, ਬਣ ਸਵਾਲੀ ਝੋਲੀ ਡਾਹੀਆ। ਮੇਰੀ ਵਸਦੀ ਰਹੇ ਸੱਚੀ ਧਰਮਸਾਲ, ਥਿਰ ਘਰ ਵੱਜਦੀ ਰਹੇ ਵਧਾਈਆ। ਆਦਿ ਜੁਗਾਦਿ ਨਾ ਹੋਵਾਂ ਕੰਗਾਲ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਏਥੇ ਓਥੇ ਦੋ ਜਹਾਨਾਂ ਸੁਣਦਾ ਰਹੀਂ ਮੇਰਾ ਹਾਲ, ਹਾਲਤ ਤੇਰੀ ਝੋਲੀ ਪਾਈਆ। ਜਿਧਰ ਵੇਖਾਂ ਵਸੇਂ ਨਾਲ, ਵਿਛੋੜਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ। ਤੇਰੀ ਆਸਾ ਪੂਰ ਕਰਾਵਾਂਗਾ। ਸ਼ਬਦੀ ਸੁੱਤ ਸੰਗ ਨਿਭਾਵਾਂਗਾ। ਅਬਿਨਾਸ਼ੀ ਅਚੁੱਤ ਦਇਆ ਕਮਾਵਾਂਗਾ। ਤੈਨੂੰ ਬਣਾਇਆ ਆਪਣਾ ਪੁੱਤ, ਪੋਤਰਾ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਪ ਇਕ ਜਪਾਵਾਂਗਾ। ਤੂੰ ਮੇਰਾ ਮੈਂ ਤੇਰਾ ਨਾਉਂ, ਨਰ ਨਿਰੰਕਾਰ ਆਪ ਜਣਾਈਆ। ਤੇਰਾ ਮੇਰਾ ਸਾਚਾ ਥਾਉਂ, ਸਮਝ

ਕੋਇ ਨਾ ਪਾਈਆ। ਪਿਤਾ ਪੂਤ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਈਆ। ਸਚਖੰਡ ਦੁਆਰੇ ਇਕ ਨਿਆਉਂ, ਸ਼ਹਿਨਸ਼ਾਹ ਹੱਕੋ ਹੱਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਚ ਸੁਲਤਾਨ, ਸਚ ਸਚ ਦ੍ਰਿੜਾਈਆ। ਸੁੱਤ ਦੁਲਾਰੇ ਚੜ੍ਹਿਆ ਰੰਗ, ਰੰਗ ਇਕੋ ਇਕ ਰੰਗਾਇਆ। ਥਿਰ ਘਰ ਵੱਜਾ ਨਾਮ ਮਰਦੰਗ, ਢੋਲਕ ਛੈਣਾ ਨਾ ਕੋਇ ਰਖਾਇਆ। ਪਿਤਾ ਪੂਤ ਇਕੋ ਆਇਆ ਅਨੰਦ, ਅਨੰਦ ਅਨੰਦ ਵਿਚ ਰਖਾਇਆ। ਇਕੋ ਢੋਲਾ ਇਕੋ ਛੰਦ, ਸੋਹੰ ਰਾਗ ਅਲਾਇਆ। ਤੇਰਾ ਮੇਰਾ ਮੁਕਿਆ ਪੰਧ, ਪਾਂਧੀ ਰੂਪ ਨਾ ਕੋਇ ਵਖਾਇਆ। ਤੇਰਾ ਚਰਨ ਮੇਰਾ ਅੰਗ, ਸੂਰੇ ਸਰਬੰਗ ਤੇਰੀ ਸਰਨਾਇਆ। ਬਿਨ ਤੇਰੇ ਕਦੇ ਨਾ ਪਵੇ ਠੰਡ, ਸਾਂਤਕ ਸਤਿ ਨਾ ਕੋਇ ਕਰਾਇਆ। ਤੇਰਾ ਵਿਛੋੜਾ ਨਾ ਹੋਏ ਰੰਡ, ਰੰਡੇਪਾ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਇਆ। ਦਰ ਸਾਚੇ ਜਗਾਈ ਅਲਖ, ਅਲੱਖ ਨਿਰੰਜਣ ਦਇਆ ਕਮਾਇੰਦਾ। ਆਪਣੀ ਧਾਰੋ ਕੀਤਾ ਵੱਖ, ਅੰਤਮ ਆਪਣਾ ਮੇਲ ਮਿਲਾਇੰਦਾ। ਹੱਥ ਨਾਲ ਆਪ ਮਿਲਾਵੇ ਹੱਥ, ਬਿਨ ਹੱਥਾਂ ਹੱਥ ਫੜਾਇੰਦਾ। ਸਤਿ ਸਰੂਪੀ ਚਲਾਏ ਰਥ, ਰਥਵਾਹੀ ਆਪ ਹੋ ਜਾਇੰਦਾ। ਸਾਚਾ ਮਾਰਗ ਇਕੋ ਦੱਸ, ਸਾਚੀ ਇਛਿਆ ਇਕ ਪਰਗਟਾਇੰਦਾ । ਵਿਸ਼ਵ ਖੇਲ ਕਰੇ ਸਮਰਥ, ਵਾਸਤਾ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੰਦਰੋ ਕੱਢੇ ਤੇਰੀ ਧਾਰ, ਕਿਰਪਾ ਕਰੇ ਆਪ ਨਿਰੰਕਾਰ, ਭੇਵ ਅਭੇਦ ਨਾ ਕੋਇ ਜਣਾਇੰਦਾ। ਤੇਰੇ ਅੰਦਰੋ ਕੱਢੇ ਧਾਰ, ਧਾਰ ਆਪਣੀ ਨਾਲ ਮਿਲਾਈਆ। ਆਪਣੀ ਇਛਿਆ ਕਰ ਬਲਕਾਰ, ਭਿਛਿਆ ਤੇਰੀ ਝੋਲੀ ਪਾਈਆ। ਤੇਰਾ ਮੂਲ ਬਣੇ ਸੰਸਾਰ, ਤੇਰੀ ਰਚਨਾ ਰਿਹਾ ਸਮਝਾਈਆ। ਵਿਸ਼ਨੂੰ ਵਿਸ਼ਵ ਦਏ ਆਧਾਰ, ਆਪ ਆਪਣਾ ਰੰਗ ਰੰਗਾਈਆ। ਦੇਵਣਹਾਰ ਸਚ ਭੰਡਾਰ, ਅੰਮ੍ਰਿਤ ਜਾਮ ਦਏ ਪਿਲਾਈਆ। ਕਵਲੀ ਕਵਲ ਕਰ ਤਿਆਰ, ਕਵਲ ਨੈਣ ਵੇਖ ਵਖਾਈਆ। ਖਿਲੀ ਸੱਚੀ ਇਕ ਗੁਲਜ਼ਾਰ, ਗੁਲਸ਼ਨ ਆਪਣਾ ਆਪ ਮਹਿਕਾਈਆ। ਧਾਰ ਧਾਰ ਨਾਲ ਧਾਰ, ਧਾਰ ਧਾਰ ਦਏ ਜਣਾਈਆ। ਵਿਸ਼ਨੂੰ ਅੰਦਰ ਪ੍ਰੇਮ ਪਿਆਰ, ਪਾਰਬ੍ਰਹਮ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਜਾਇਆ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਕਰੇ ਵਡ ਪਰਤਾਪ, ਵਡ ਪਰਤਾਪੀ ਆਪ ਹੋ ਜਾਈਆ। ਸੁੰਨ ਅਗੰਮ ਖੇਲ ਤਮਾਸ਼, ਧੂਆਂਧਾਰ ਆਪ ਸਮਾਈਆ। ਸ਼ੰਕਰ ਕਰੇ ਸਾਚਾ ਸਾਥ, ਸ਼ਹਿਨਸ਼ਾਹ ਦੇਵਣਹਾਰ ਵਡਿਆਈਆ। ਏਕਾ ਮਾਈ ਅਲੱਖਨਾ ਲਾਖ, ਅਲੱਖ ਅਗੋਚਰ ਆਪ ਪਰਗਟਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਬੰਧਪ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਾਇਆ ਪ੍ਰਭ, ਆਪਣੀ ਦਇਆ ਕਮਾਈਆ। ਆਪਣੀ ਧਾਰੋ ਆਪੇ ਲੱਭ, ਆਪੇ ਲਏ ਪਰਗਟਾਈਆ। ਆਪੇ ਅੰਮ੍ਰਿਤ ਚੋਵੇ ਨਭ, ਕਵਲੀ ਕਵਲ ਆਪ ਖਿਲਾਈਆ। ਆਪ ਵਖਾਏ ਆਪਣੀ ਹੱਦ, ਭੇਵ ਅਭੇਦਾ ਆਪ ਸਮਝਾਈਆ। ਆਪ ਜਣਾਏ ਸਾਚਾ ਛੰਦ, ਸਾਚਾ ਢੋਲਾ ਇਕ ਪੜ੍ਹਾਈਆ। ਆਪ ਪਿਆਏ ਜਾਮ ਮਧ, ਮਧੁਰ ਰਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਭੇਵ ਦਏ ਸਮਝਾਈਆ। ਆਦਿ ਆਦਿ ਖੋਲ੍ਹੇ ਭੇਦ, ਭੇਵ ਆਪਣਾ ਆਪ ਜਣਾਇੰਦਾ। ਕਰੇ

ਖੇਲ ਅਛਲ ਅਛੇਦ, ਵਲ ਛਲਧਾਰੀ ਕਾਰ ਕਮਾਇੰਦਾ। ਨਾ ਕੋਈ ਰੂਪ ਨਾ ਕੋਈ ਰੇਖ, ਰੰਗ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਇਆ ਨਾ ਕੋਇ ਵਖਾਇੰਦਾ। ਨਾ ਕੋਈ ਕਾਤਬ ਨਾ ਕੋਈ ਲੇਖ, ਨਾ ਕੋਈ ਅੱਖਰ ਵੱਖਰ ਵੰਡ ਵੰਡਾਇੰਦਾ। ਪੁਰੀ ਖੰਡ ਨਾ ਕੋਇ ਦੇਸ, ਗਗਨ ਮੰਡਲ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸੁੱਤ ਦੁਲਾਰੇ ਵਿਸ਼ਵ ਪਿਆਰ, ਵਿਸ਼ਨੂੰ ਆਪ ਜਣਾਈਆ। ਵਿਸ਼ਨੂੰ ਦੋਏ ਜੋੜ ਕਰੇ ਪੁਕਾਰ, ਨਿਰਗੁਣ ਅੱਗੇ ਸੀਸ ਝੁਕਾਈਆ। ਤੂੰ ਦਾਤਾ ਸਿਰਜਣਹਾਰ, ਹੱਥ ਤੇਰੇ ਵਡਿਆਈਆ। ਹਉਂ ਬਾਲਕ ਬਾਲ ਨਾਦਾਨ, ਸਮਝ ਕੋਇ ਨਾ ਪਾਈਆ। ਸਤਿ ਪ੍ਰੀਤੀ ਦੇ ਗਿਆਨ, ਨਿਸ਼ਅੱਖਰ ਆਪ ਜਣਾਈਆ। ਤੇਰੇ ਦਰ ਤੇ ਮਿਲੇ ਦਾਨ, ਦੂਜਾ ਘਰ ਨਾ ਕੋਇ ਵਖਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਾਚਾ ਦੇ ਸਤਿ ਫ਼ਰਮਾਨ, ਫ਼ਰਮਾਂਬਰਦਾਰ ਸੇਵ ਕਮਾਈਆ। ਮੈਂ ਮੰਨਾਂ ਤੇਰੀ ਆਣ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਬ੍ਰਹਮਾ ਦੋਵੇਂ ਜੋੜ ਹੱਥ, ਨਿਰਗੁਣ ਅੱਗੇ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰੇ ਵਸ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਦੇਣਾ ਦੱਸ, ਪ੍ਰਭ ਤੇਰੀ ਸੇਵ ਕਮਾਈਆ। ਮੇਰੇ ਖ਼ਾਲੀ ਵੇਖ ਹੱਥ, ਝੋਲੀ ਨਜ਼ਰ ਕਿਛ ਨਾ ਪਾਈਆ। ਚਰਨ ਕਵਲ ਗਿਆ ਢੱਠ, ਨੇਤਰ ਨੈਣਾਂ ਨੀਰ ਵਹਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੇ ਦਰ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸ਼ੰਕਰ ਰੋਵੇ ਭੋਲਾ ਨਾਥ, ਭੋਲੇ ਭਾਉ ਧਿਆਨ ਲਗਾਇੰਦਾ। ਕੋਈ ਨਾ ਲੱਭੇ ਸੱਚਾ ਸਾਥ, ਉਂਗਲੀ ਉਂਗਲੀ ਨਾ ਕੋਇ ਮਿਲਾਇੰਦਾ। ਨਾ ਕੋਈ ਪੱਤਣ ਦਿਸੇ ਘਾਟ, ਤਟ ਕੋਈ ਨਾ ਵੇਖ ਵਖਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤ, ਸੱਜਣ ਰੂਪ ਨਾ ਕੋਇ ਵਖਾਇੰਦਾ। ਤੇਰੇ ਨਾਲ ਜੁੜਿਆ ਨਾਤ, ਨਾਤਾ ਇਕੋ ਘਰ ਵਖਾਇੰਦਾ। ਤੇਰੇ ਚਰਨਾਂ ਹੋਵਾਂ ਦਾਸ, ਬਣ ਸੇਵਕ ਸੇਵ ਕਮਾਇੰਦਾ। ਪ੍ਰਭ ਪੂਰੀ ਕਰਨੀ ਆਸ, ਆਸਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਤਿੰਨਾਂ ਦੇਵੇ ਇਕ ਇਸ਼ਾਰਾ, ਸੋ ਸਾਹਿਬ ਆਪ ਜਣਾਈਆ। ਸ਼ਬਦ ਸੁੱਤ ਕਰੋ ਪਿਆਰਾ, ਪਰਮ ਪੁਰਖ ਆਪ ਸਮਝਾਈਆ। ਜਿਸ ਦੇ ਕੋਲ ਮੇਰਾ ਭੰਡਾਰਾ, ਥਿਰ ਘਰ ਬੈਠਾ ਡੇਰਾ ਲਾਈਆ। ਸਾਚਾ ਵਣਜ ਕਰੇ ਵਣਜਾਰਾ, ਤਿੰਨਾਂ ਇਕੋ ਹੱਟ ਚਲਾਈਆ । ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਆਪ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਰਾਗਾਂ ਨਾਦਾਂ ਵਸੇ ਬਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਤਿੰਨੇ ਉਠੇ ਨੇਤਰ ਖੋਲ੍ਹ, ਚਾਰੋ ਕੁੰਟ ਧਿਆਨ ਲਗਾਈਆ। ਸੁੱਤ ਦੁਲਾਰਾ ਬੈਠ ਅਡੋਲ, ਥਿਰ ਘਰ ਸੱਚਾ ਆਸਣ ਲਾਈਆ। ਪ੍ਰੇਮ ਨਾਲ ਸੱਦੇ ਕੋਲ, ਹੌਲੀ ਹੌਲੀ ਰਿਹਾ ਬੁਲਾਈਆ। ਮੇਰੇ ਨਾਲ ਕਰੋ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਪਰੰਪਰ ਸਵਾਮੀ ਆਪਣੀ ਕਾਰ ਦਏ ਸਮਝਾਈਆ। ਤਿੰਨਾਂ ਕਰਨਾ ਕੌਲ ਇਕਰਾਰ, ਇਕ ਇਕੱਲਾ ਆਪ ਜਣਾਇੰਦਾ। ਸਾਚਾ ਦੱਸਾਂ ਇਕ ਵਿਹਾਰ, ਬਣ ਬਿਵਹਾਰੀ ਆਪ ਸਮਝਾਇੰਦਾ। ਵਿਸ਼ਨੂੰ ਹੱਥ ਤੇਰੇ ਭੰਡਾਰ, ਦਾਤਾ ਦਾਨੀ ਦਇਆ ਕਮਾਇੰਦਾ। ਬ੍ਰਹਮੇ ਬ੍ਰਹਮ

ਕਰ ਪਸਾਰ, ਪਾਰਬ੍ਰਹਮ ਆਪ ਸਮਝਾਇੰਦਾ। ਸ਼ੰਕਰ ਤੇਰੇ ਹੱਥ ਕਟਾਰ, ਬ੍ਰਹਮੇ ਕੀਤਾ ਮੂਲ ਮੁਕਾਇੰਦਾ। ਤ੍ਰਿਸੂਲ ਕਰੇ ਖ਼ਬਰਦਾਰ, ਅਕਾਲ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣਾ ਭੇਵ ਆਪੇ ਆਪ ਖੁਲ੍ਹਾਇੰਦਾ । ਤਿੰਨਾਂ ਕਰੀ ਇਕ ਸਲਾਹ, ਇਕ ਦੂਜੇ ਨਾਲ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਮਿਲੇ ਮਲਾਹ, ਬੇੜਾ ਸਭ ਦਾ ਲਏ ਚਲਾਈਆ। ਸਾਚਾ ਮਾਰਗ ਦਏ ਸਮਝਾ, ਸਿਖਿਆ ਇਕੋ ਕਰੇ ਪੜ੍ਹਾਈਆ। ਆਪਣੀ ਉਂਗਲੀ ਲਏ ਲਗਾ, ਚਾਰੋ ਕੁੰਟ ਲਏ ਭਵਾਈਆ। ਸਿਰ ਹੱਥ ਲਏ ਟਿੱਕਾ, ਮਿਹਰ ਨਜ਼ਰ ਉਠਾਈਆ। ਆਪਣਾ ਭੇਤ ਦਏ ਖੁਲ੍ਹਾ, ਅਨਭਵ ਆਪਣਾ ਨੂਰ ਕਰੇ ਰੁਸ਼ਨਾਈਆ। ਵਸਤ ਅਮੋਲਕ ਸਾਡੀ ਝੋਲੀ ਦੇਵੇ ਪਾ, ਖ਼ਾਲੀ ਭੰਡਾਰ ਦਏ ਭਰਾਈਆ। ਹੌਲੀ ਹੌਲੀ ਮਾਰਗ ਦੇਵੇ ਲਾ, ਰਾਹ ਖੈਹੜਾ ਇਕ ਵਖਾਈਆਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਈਆ। ਤਿੰਨਾਂ ਕੀਤੀ ਇਕ ਦਲੀਲ, ਇਕ ਧਿਆਨ ਲਗਾਈਆ। ਪ੍ਰਭ ਅੱਗੇ ਕਰੋ ਇਕ ਅਪੀਲ, ਦੋਏ ਜੋੜ ਵਾਸਤਾ ਪਾਈਆ। ਸ਼ਬਦ ਬਣੇ ਸਦਾ ਵਕੀਲ, ਸਾਡਾ ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਦਏ ਕਮਾਈਆ। ਤਿੰਨਾਂ ਕਰੀ ਇਕ ਅਰਦਾਸ, ਪ੍ਰਭ ਅੱਗੇ ਸੀਸ ਝੁਕਾਇਆ । ਕਰ ਕਿਰਪਾ ਪੁਰਖ ਅਬਿਨਾਸ਼, ਮਿਹਰਵਾਨ ਬੇਪਰਵਾਹਿਆ। ਆਦਿ ਰਚੀ ਤੂੰ ਆਪਣੀ ਰਾਸ, ਤੇਰਾ ਮੰਡਲ ਨਜ਼ਰ ਕਿਸੇ ਨਾ ਆਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪ੍ਰਕਾਸ਼, ਦੂਜੀ ਵੰਡ ਨਾ ਕੋਇ ਵਖਾਇਆ। ਸੁੱਤ ਦੁਲਾਰਾ ਸਦਾ ਸਾਥ, ਆਪਣਾ ਸੰਗ ਨਿਭਾਇਆ। ਸਾਚਾ ਦੱਸਦੇ ਪੂਜਾ ਪਾਠ, ਮੰਤਰ ਇਕੋ ਇਕੋ ਦ੍ਰਿੜਾਇਆ । ਜਿਸ ਜਪਿਆਂ ਆਵੇ ਨਾ ਘਾਟ, ਘਾਟਾ ਕੋਇ ਰਹਿਣ ਨਾ ਪਾਇਆ। ਤੇਰੇ ਚਰਨਾਂ ਜੁੜਿਆ ਰਹੇ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਇਆ। ਸਾਡੀ ਇਕੋ ਰਹੇ ਜਮਾਤ, ਦੂਜੀ ਪੱਟੀ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਸਮਝਾਇਆ। ਸਾਚਾ ਮੰਤਰ ਹਰਿ ਸਮਝਾਇੰਦਾ, ਆਦਿ ਪੁਰਖ ਕਰਤਾਰ। ਸੋ ਸਾਹਿਬ ਆਪ ਅਖਵਾਇੰਦਾ, ਹੰ ਸਰੂਪ ਕਰੇ ਪਸਾਰ। ਸੋਹੰ ਢੋਲਾ ਰਾਗ ਅਲਾਇੰਦਾ, ਆਦਿ ਜੁਗਾਦੀ ਇਕ ਜੈਕਾਰ । ਤੇਰਾ ਮੇਰਾ ਪਿਆਰ ਵਖਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਰਚਾਇੰਦਾ। ਸੋਹੰ ਢੋਲਾ ਸਦਾ ਗਾਓਗੇ। ਸ੍ਰੀ ਭਗਵਾਨ ਦਰਸ਼ਨ ਪਾਓਗੇ। ਮਾਣ ਅਭਿਮਾਨ ਵਿਚ ਕਦੇ ਨਾ ਆਓਗੇ। ਆਪਾ ਹਰਿ ਜੂ ਭੇਟ ਚੜ੍ਹਾਓਗੇ। ਸੱਜਣ ਸਾਕ ਇਕ ਬਣਾਓਗੇ। ਘਰ ਤਾਕ ਇਕ ਖੁਲ੍ਹਾਓਗੇ। ਭਵਿਖਤ ਵਾਕ ਇਕ ਪਰਗਟਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮੰਦਰ ਸੋਭਾ ਪਾਓਗੇ। ਸ੍ਰੀ ਭਗਵਾਨ ਤੇਰਾ ਨਾਮ ਧਿਆਵਾਂਗੇ। ਸੋਹੰ ਢੋਲਾ ਗਾਵਾਂਗੇ। ਮੇਰਾ ਤੇਰਾ ਭੇਵ ਨਾ ਕੋਇ ਰਖਾਵਾਂਗੇ। ਬਿਨ ਰਸਨਾ ਜਿਹਵਾ ਰਾਗ ਅਲਾਵਾਂਗੇ। ਬਣ ਸੇਵਕ ਸੇਵ ਕਮਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਤੇਰਾ ਦਰਸ਼ਨ ਪਾਵਾਂਗੇ। ਜਿਸ ਵੇਲੇ ਸੋਹੰ ਢੋਲਾ ਗਾਓਗੇ। ਘਰ ਆਪਣੇ ਮੈਨੂੰ ਪਾਓਗੇ। ਪੜਦਾ ਆਪਣਾ ਪਰੇ ਹਟਾਓਗੇ। ਘਰ ਮੰਦਰ ਇਕ ਸੁਹਾਓਗੇ। ਅੰਦਰੇ ਅੰਦਰ ਜੋਤ ਜਗਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੱਜਣ ਵੇਖ ਵਖਾਓਗੇ। ਪ੍ਰਭ ਤੇਰਾ ਢੋਲਾ ਗੀਤ ਗਾਵਾਂਗੇ। ਪ੍ਰੀਤ ਤੇਰੇ ਨਾਲ ਰਖਾਵਾਂਗੇ।

ਤੂੰ ਵਸਣਾ ਸਾਡੇ ਚੀਤ, ਚੇਤਨ ਤੇਰੀ ਕਾਰ ਕਮਾਵਾਂਗੇ। ਤੇਰੇ ਦਰ ਤੋ ਮੰਗੀ ਭੀਖ, ਭਿੱਖਕ ਬਣ ਕੇ ਅਲਖ ਜਗਾਵਾਂਗੇ। ਤੇਰੀ ਰੱਖੀਏ ਸਦਾ ਉਡੀਕ, ਨਿਤ ਨਿਤ ਤੇਰਾ ਧਿਆਨ ਲਗਾਵਾਂਗੇ। ਆਪਣੀ ਦੱਸ ਸਚ ਤਰੀਕ, ਜਿਸ ਵੇਲੇ ਤੇਰਾ ਸਾਖਿਆਤ ਦਰਸ਼ਨ ਪਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਆਇਆਂ ਲੇਖਾ ਪੂਰ ਕਰਾਵਾਂਗੇ। ਵਿਸ਼ਨ ਬ੍ਰਹਮਾ ਸ਼ਿਵ ਹਰਿ ਸਮਝਾਇੰਦਾ। ਭੇਵ ਅਭੇਦਾ ਆਪ ਖੁਲ੍ਹਾਇੰਦਾ। ਵਿਸ਼ਨੂੰ ਤੇਰੇ ਹੱਥ ਭੰਡਾਰ ਵਖਾਇੰਦਾ। ਬ੍ਰਹਮੇ ਤੇਰਾ ਬ੍ਰਹਮ ਰੂਪ ਪਰਗਟਾਇੰਦਾ। ਸ਼ੰਕਰ ਤੇਰੀ ਤ੍ਰਿਸੂਲ ਇਕ ਚਮਕਾਇੰਦਾ। ਆਦਿ ਰਖਾਇਆ ਤੁਹਾਡਾ ਮੂਲ, ਅੰਤਮ ਆਪਣਾ ਰਾਹ ਜਣਾਇੰਦਾ। ਕਰੇ ਖੇਲ ਕੰਤ ਕੰਤੂਹਲ, ਸਾਚਾ ਬੰਕ ਆਪ ਬਣਾਇੰਦਾ। ਤ੍ਰੈਗੁਣ ਮਾਇਆ ਬਰਸੇ ਫੂਲ, ਫੂਲਨ ਬਰਖਾ ਏਕਾ ਲਾਇੰਦਾ। ਪੰਜ ਤਤ ਬੰਨ੍ਹੇ ਅਸੂਲ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢ ਪਵਾਇੰਦਾ। ਲੱਖ ਚੁਰਾਸੀ ਕਰਨੀ ਪਏ ਕਬੂਲ, ਤਿੰਨਾਂ ਇਕੋ ਵਾਰ ਸਮਝਾਇੰਦਾ। ਧੁਰ ਦਾ ਹੁਕਮ ਨਾ ਜਾਣਾ ਭੂਲ, ਅਭੁੱਲ ਆਪ ਦ੍ਰਿੜਾਇੰਦਾ। ਕਿਸੇ ਕੋਲੋਂ ਲੈਣਾ ਨਾ ਮਸੂਲ, ਮੁਫ਼ਤ ਆਪਣਾ ਹੁਕਮ ਵਰਤਾਇੰਦਾ । ਧੁਰ ਦਾ ਹੁਕਮ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਇਕੋ ਦਾਤਾ ਦੂਲ੍ਹੋ ਦੂਲ੍ਹ, ਦੋ ਜਹਾਨਾਂ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਇੰਦਾ। ਸਾਚੀ ਧਾਰ ਸੁਣੋ ਸਚ ਏਕ, ਏਕੰਕਾਰ ਜਣਾਈਆ। ਤ੍ਰੈ ਪੰਜ ਜਗ ਸਾਚੀ ਟੇਕ, ਸ੍ਰੀ ਭਗਵਾਨ ਦਏ ਸਮਝਾਈਆ। ਪਾਰਬ੍ਰਹਮ ਪ੍ਰਭ ਧਾਰੇ ਭੇਖ, ਲੱਖ ਚੁਰਾਸੀ ਵੰਡ ਵੰਡਾਈਆ। ਚਾਰੇ ਖਾਣੀ ਲਏ ਪੇਖ, ਅੰਡਜ ਜੇਰਜ ਉਤਭੁਜ ਸੇਤਜ ਰੰਗ ਚੜ੍ਹਾਈਆ। ਸਾਚੇ ਮੰਦਰ ਕਰੇ ਆਦੇਸ, ਸਜਦਾ ਇਕੋ ਸੀਸ ਝੁਕਾਈਆ। ਨਿਰਗੁਣ ਜੋਤ ਕਰ ਪਰਵੇਸ, ਘਰ ਭਾਂਡੇ ਕਰੇ ਰੁਸ਼ਨਾਈਆ। ਨੌ ਦੁਆਰੇ ਲਏ ਵੇਖ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਦਏ ਸਮਝਾਈਆ। ਵਿਸ਼ਨ ਬ੍ਰਹਮੇ ਸ਼ਿਵ ਸੇਵ ਕਮਾਉਣੀ, ਹਰਿ ਸਾਚਾ ਸਚ ਜਣਾਇੰਦਾ। ਲੱਖ ਚੁਰਾਸੀ ਮਾਤ ਉਪਜਾਉਣੀ, ਸਾਚਾ ਮਾਰਗ ਇਕ ਦ੍ਰਿੜਾਇੰਦਾ। ਲੱਖ ਚੁਰਾਸੀ ਵੰਡ ਵੰਡਾਉਣੀ, ਜੂਨ ਅਜੂਨੀ ਆਪ ਜਣਾਇੰਦਾ। ਸਾਚੀ ਗੰਢ ਆਪ ਪਵਾਉਣੀ, ਤੰਦ ਡੋਰੀ ਆਪਣੇ ਹੱਥ ਰਖਾਇੰਦਾ। ਧੁਰ ਦੀ ਜੋਤ ਇਕ ਜਗਾਉਣੀ, ਜੋਤ ਨਿਰੰਜਣ ਰੰਗ ਰੰਗਾਇੰਦਾ। ਸ਼ਬਦ ਧੁਨ ਇਕ ਸੁਣਾਉਣੀ, ਅਨਹਦ ਰਾਗ ਰਾਗ ਅਲਾਇੰਦਾ। ਆਤਮ ਸੇਜਾ ਇਕ ਬਣਾਉਣੀ, ਘਰ ਘਰ ਵਿਚ ਡੇਰਾ ਲਾਇੰਦਾ। ਆਸਾ ਤ੍ਰਿਸਨਾ ਨਾਲ ਮਿਲਾਉਣੀ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਨਿਭਾਇੰਦਾ। ਪੰਜ ਦਸ ਹਰਿ ਖੇਲ ਵਖਾਉਣੀ, ਪੰਜੀ ਆਪਣੀ ਧਾਰ ਬੰਧਾਇੰਦਾ। ਨਿਰਗੁਣ ਸਰਗੁਣ ਕਾਰ ਕਮਾਉਣੀ, ਕਰਤਾ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਸਾਂਗ ਰਚਾਉਣੀ, ਸਵਾਂਗੀ ਆਪਣਾ ਸਵਾਂਗ ਸਮਝਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੰਧਨ ਪਾਉਣੀ, ਬੰਦਨਾ ਆਪਣੇ ਹੱਥ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਪਣਾ ਇਕੋ ਜਾਪ, ਸੋਹੰ ਢੋਲਾ ਰਿਹਾ ਪੜ੍ਹਾਈਆ। ਲੱਖ ਚੁਰਾਸੀ ਵੇਖੇ ਵਡ ਪਰਤਾਪ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ । ਜੁਗ ਚੌਕੜੀ ਥਾਪਣ ਥਾਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਪ੍ਰਭ ਸਾਚੀ

ਕਾਰ ਕਮਾਵੇਗਾ। ਲੱਖ ਚੁਰਾਸੀ ਆਪ ਉਪਾਵੇਗਾ। ਨਿਰਗੁਣ ਸਰਗੁਣ ਰੰਗ ਰੰਗਾਵੇਗਾ। ਮਾਣਸ ਮਾਨੁਖ ਆਪ ਪਰਗਟਾਵੇਗਾ। ਜੋਤੀ ਜੋਤ ਜਗਾਵੇਗਾ। ਸ਼ਬਦੀ ਨਾਦ ਇਕ ਸੁਣਾਵੇਗਾ। ਪੰਜ ਤਤ ਕਾਇਆ ਲਾਵੇ ਭਾਗ, ਆਤਮ ਪਰਮਾਤਮ ਮੇਲ ਮਿਲਾਵੇਗਾ। ਸੁਰਤੀ ਬੰਨ੍ਹੇ ਸਾਚਾ ਤਾਗ, ਸ਼ਬਦੀ ਆਪਣਾ ਸਗਨ ਜਣਾਵੇਗਾ। ਨਿਰਧਨ ਮਾਰੇ ਸੱਚੀ ਵਾਜ, ਸਰਧਨ ਸੋਇਆ ਆਪ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਆਪ ਸਮਝਾਵੇਗਾ। ਧੁਰ ਦਾ ਲੇਖ ਆਪ ਜਣਾਏਗਾ। ਲੱਖ ਚੁਰਾਸੀ ਵੇਖ ਵਖਾਏਗਾ। ਨਿਰਗੁਣ ਸਰਗੁਣ ਰੂਪ ਵਟਾਏਗਾ। ਭੇਵ ਅਭੇਦਾ ਆਪ ਖੁਲ੍ਹਾਏਗਾ। ਬ੍ਰਹਮਾਵੇਤਾ ਆਪ ਪੜ੍ਹਾਏਗਾ। ਚਾਰੇ ਵੇਦਾਂ ਭੇਵ ਚੁਕਾਏਗਾ। ਚਾਰੇ ਕੁੰਟ ਖੇਲ ਖਿਲਾਏਗਾ। ਦਹਿ ਦਿਸ਼ਾ ਪੜਦਾ ਲਾਹੇਗਾ। ਸਾਚਾ ਹਿੱਸਾ ਆਪ ਵੰਡਾਏਗਾ। ਧੁਰ ਦੀ ਧਾਰ ਆਪ ਪਰਗਟਾਏਗਾ। ਜਲ ਬਿੰਬ ਰੂਪ ਸਮਾਏਗਾ। ਕਿਰਨ ਕਿਰਨ ਵਿਚੋ ਪਰਗਟਾਏਗਾ। ਚੰਦ ਸੂਰਜ ਆਪ ਚਮਕਾਏਗਾ। ਮੰਡਲ ਮੰਡਪ ਆਸਣ ਲਾਏਗਾ। ਗਗਨ ਗਗਨੰਤਰ ਸੋਭਾ ਪਾਏਗਾ। ਭੇਵ ਅਭੇਦਾ ਆਪ ਖੁਲ੍ਹਾਏਗਾ। ਅਛਲ ਅਛੇਦਾ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਏਗਾ। ਪ੍ਰਭ ਸਾਚਾ ਕਾਰ ਕਮਾਵੇਗਾ। ਸਤਿਜੁਗ ਸਾਚਾ ਰਾਹ ਚਲਾਵੇਗਾ। ਬ੍ਰਹਮਾਵੇਤਾ ਵੇਖ ਵਖਾਵੇਗਾ। ਸਾਚਾ ਨੇਤਾ ਇਕ ਬਣਾਵੇਗਾ। ਧੁਰ ਦਾ ਭੇਤਾ ਆਪ ਖੁਲ੍ਹਾਵੇਗਾ। ਬ੍ਰਹਮਾ ਸੁੱਤ ਆਪ ਉਠਾਵੇਗਾ। ਸੰਤ ਕੁਮਾਰ ਮਾਣ ਦਿਵਾਵੇਗਾ। ਬਰਾਹ ਰੂਪ ਆਪ ਧਰਾਵੇਗਾ। ਯਗੈ ਪੁਰਸ਼ ਭੇਵ ਨਾ ਆਵੇਗਾ। ਹਾਵ ਗ਼ਰੀਬ ਰੰਗ ਰੰਗਾਵੇਗਾ। ਨਰ ਨਰਾਇਣ ਵੰਡ ਵੰਡਾਵੇਗਾ। ਕਪਲਮੁਨ ਆਪ ਸਮਝਾਵੇਗਾ। ਦੱਤਾ ਤ੍ਰੈ ਫੜ ਉਠਾਵੇਗਾ। ਰਿਖਪ ਦੇਵ ਰਾਹ ਜਣਾਵੇਗਾ। ਪਿਰਥੂ ਆਪਣੀ ਗੋਦ ਬਹਾਵੇਗਾ। ਮਤਸ ਇਕੋ ਖੇਲ ਖਿਲਾਵੇਗਾ। ਕਛ ਭਾਰ ਸੀਸ ਉਠਾਵੇਗਾ। ਧਨੰਤਰ ਆਪਣਾ ਭੇਵ ਚੁਕਾਵੇਗਾ। ਬਾਵਨ ਆਪਣੀ ਖੇਲ ਖਿਲਾਵੇਗਾ। ਹੰਸਾ ਇਕੋ ਚੋਗ ਚੁਗਾਵੇਗਾ। ਮੋਹਣੀ ਰੂਪ ਵਟਾਵੇਗਾ। ਸੋਹਣੀ ਸੂਰਤ ਆਪ ਬਣਾਵੇਗਾ। ਨਰ ਸਿੰਘ ਨਾਉਂ ਧਰਾਵੇਗਾ। ਹਰੀ ਹਰਿ ਆਪ ਹੋ ਜਾਵੇਗਾ। ਨਰਾਇਣ ਆਪਣਾ ਪੜਦਾ ਲਾਹਵੇਗਾ। ਬ੍ਰਾਹਮਣ ਇਕੋ ਮਾਣ ਦਿਵਾਵੇਗਾ। ਰਾਮ ਰੂਪ ਸਰਬ ਸਮਾਵੇਗਾ। ਲੰਕਾ ਗੜ੍ਹ ਤੁੜਾਵੇਗਾ। ਕਵਾਰੀ ਕੰਨਿਆ ਭਾਗ ਲਗਾਵੇਗਾ। ਵੇਦ ਵਿਆਸਾ ਆਪ ਪਰਗਟਾਵੇਗਾ। ਪੁਰਾਨ ਅਠਾਰਾਂ ਭੇਵ ਖ਼ੁਲਾਸਾ ਆਪ ਖੁਲ੍ਹਾਵੇਗਾ। ਸਾਚੀ ਬੰਸਰੀ ਨਾਮ ਵਜਾਵੇਗਾ। ਕਾਹਨ ਘਨੱਈਆ ਨਾਉਂ ਧਰਾਵੇਗਾ। ਸਾਚੀ ਗੋਪੀ ਆਪ ਪਰਨਾਵੇਗਾ। ਘਾਟੀ ਔਖੀ ਆਪ ਚੜ੍ਹਾਵੇਗਾ। ਗੀਤਾ ਗਿਆਨ ਇਕ ਦ੍ਰਿੜਾਵੇਗਾ। ਅੱਠ ਦਸ ਮੇਲ ਮਿਲਾਵੇਗਾ। ਗ਼ਰੀਬ ਨਿਮਾਣੇ ਪਾਰ ਕਰਾਵੇਗਾ। ਬੋਧ ਬੋਧ ਗਿਆਨ ਇਕ ਸਮਝਾਵੇਗਾ। ਮੂਸਾ ਆਪਣੀ ਕਲ ਵਰਤਾਵੇਗਾ। ਈਸਾ ਇਕ ਬਾਪ ਧਿਆਵੇਗਾ। ਮੁਹੰਮਦ ਨਿਉਂ ਨਿਉਂ ਸੀਸ ਝੁਕਾਵੇਗਾ। ਚਾਰ ਯਾਰੀ ਗੰਢ ਪਵਾਵੇਗਾ। ਅੱਲਾ ਰਾਣੀ ਜੋੜ ਜੁੜਾਵੇਗਾ। ਨਾਨਕ ਨਿਰਗੁਣ ਜੋਤ ਜਗਾਵੇਗਾ। ਵਰਨ ਗੋਤ ਨਾ ਕੋਇ ਰਖਾਵੇਗਾ। ਕਾਇਆ ਕੋਟ ਬੰਕ ਸੁਹਾਵੇਗਾ। ਸ਼ਬਦ ਚੋਟ ਇਕ ਲਗਾਵੇਗਾ। ਸਾਚੀ ਜੋਤ ਇਕ ਪਰਗਟਾਵੇਗਾ। ਲੋਕ ਪਰਲੋਕ ਆਪ ਸਮਝਾਵੇਗਾ। ਸਚ ਸਲੋਕ ਆਪੇ ਗਾਵੇਗਾ। ਸੋਹੰ ਢੋਲਾ ਰਾਗ ਅਲਾਵੇਗਾ। ਮੰਤਰ ਸਤਿ ਨਾਮ ਦ੍ਰਿੜਾਵੇਗਾ। ਸਚਖੰਡ ਦਵਾਰੇ ਸੋਭਾ ਪਾਵੇਗਾ। ਦਰ ਦਰਵੇਸ਼ ਅਲੱਖ ਜਗਾਵੇਗਾ। ਲੱਖ ਚੁਰਾਸੀ ਨਾਲੋ ਹੋ ਕੇ ਵੱਖ, ਪੁਰਖ ਅਕਾਲ ਇਕ ਮਨਾਵੇਗਾ। ਚਾਰ ਵਰਨਾਂ ਮਾਰਗ ਦੱਸ, ਜ਼ਾਤਾਂ ਪਾਤਾਂ ਮੇਟ ਮਿਟਾਵੇਗਾ।

ਅੰਗਦ ਸਿਰ ਤੇ ਰੱਖ ਹੱਥ, ਅੰਗੀਕਾਰ ਆਪ ਕਰਾਵੇਗਾ। ਅੰਮ੍ਰਿਤ ਅਮਰੂ ਦੇ ਰਸ, ਅਮਰਾਪਦ ਇਕ ਜਣਾਵੇਗਾ। ਰਾਮ ਦਾਸ ਹੋ ਕੇ ਵਸ, ਵਾਸਤਾ ਆਪਣੇ ਨਾਲ ਰਖਾਵੇਗਾ। ਗੁਰ ਅਰਜਨ ਮਾਰਗ ਦੱਸ, ਬੋਧ ਅਗਾਧ ਸ਼ਬਦ ਗਿਆਨ ਪੜ੍ਹਾਵੇਗਾ। ਹਰਿ ਗੋਬਿੰਦ ਮੇਲਾ ਹੱਸ ਹੱਸ, ਦੋ ਧਾਰਾਂ ਖੇਲ ਖਿਲਾਵੇਗਾ। ਹਰਿਰਾਏ ਮਹਿਮਾ ਅਕੱਥ, ਕਥਨੀ ਕਥ ਨਾ ਕੋਇ ਜਣਾਵੇਗਾ। ਹਰਿਕ੍ਰਿਸ਼ਨ ਹਰਿ ਸਰਨਾਈ ਗਿਆ ਢੱਠ, ਬਾਲ ਬਾਲਾ ਵੰਡ ਵੰਡਾਵੇਗਾ। ਤੇਗ਼ ਬਹਾਦਰ ਖੋਲ੍ਹਿਆ ਹੱਟ, ਸੀਸ ਧੜ ਵੰਡ ਵੰਡਾਵੇਗਾ। ਗੁਰ ਗੋਬਿੰਦ ਬੋਲ ਅਲੱਖ, ਪੁਰਖ ਅਕਾਲ ਇਕ ਮੰਨਾਵੇਗਾ। ਬਾਲੇ ਨੀਹਾਂ ਹੇਠਾਂ ਰੱਖ, ਕਲਜੁਗ ਅੰਤ ਜੜ੍ਹ ਉਖੜਾਵੇਗਾ। ਸਾਚਾ ਲੇਖਾ ਗਿਆ ਦੱਸ, ਧੁਰ ਦਾ ਲੇਖ ਆਪ ਸਮਝਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਹੱਸ, ਹਰਿ ਕਾ ਭੇਵ ਕੋਇ ਨਾ ਪਾਵੇਗਾ। ਵੇਦ ਵਿਆਸਾ ਲਿਖ ਕੇ ਗਿਆ ਹੱਥ, ਪੂਤ ਸਪੂਤਾ ਬ੍ਰਹਮਣ ਗੌੜਾ ਉਚੇ ਟਿੱਲੇ ਪਰਬਤ ਡੇਰਾ ਲਾਵੇਗਾ। ਮੂਸਾ ਵੇਂਹਦਾ ਰਿਹਾ ਪਰਤੱਖ, ਜਲਵਾ ਨੂਰ ਇਕ ਜਣਾਵੇਗਾ। ਈਸਾ ਅੱਖਾਂ ਨਾਲ ਰਿਹਾ ਤੱਕ, ਮੇਰਾ ਪੀਰ ਮੇਰੇ ਪਿੱਛੇ ਫੇਰਾ ਪਾਵੇਗਾ। ਮੁਹੰਮਦ ਕਹੇ ਨਬੇੜਾ ਕਰੇ ਹੱਕ, ਸਿਰ ਅਮਾਮਾਂ ਰੂਪ ਵਟਾਵੇਗਾ। ਨਾਨਕ ਕਿਹਾ ਆਏ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਵੇਗਾ। ਗੁਰ ਗੋਬਿੰਦ ਕਿਹਾ ਸੰਬਲ ਜਾਏ ਨਗਰ ਵਸ, ਸਾਢੇ ਤਿੰਨ ਹੱਥ ਆਪ ਵਡਿਆਵੇਗਾ। ਚਾਰ ਜੁਗ ਦਾ ਖੇੜਾ ਜਾਏ ਢੱਠ, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਵੇਗਾ। ਸਚ ਧਰਮ ਦਾ ਖੋਲ੍ਹੇ ਹੱਟ, ਕੂੜੀ ਕਿਰਿਆ ਰੋਗ ਗਵਾਵੇਗਾ। ਚਾਰ ਵਰਨਾਂ ਦੇਵੇ ਇਕੋ ਮੱਤ, ਬ੍ਰਹਮ ਮਤ ਇਕ ਸਮਝਾਵੇਗਾ। ਗ਼ਰੀਬ ਨਿਮਾਣਿਆਂ ਰੱਖੇ ਦੇ ਕਰ ਹੱਥ, ਕੋਝਿਆਂ ਕਮਲਿਆਂ ਗੋਦ ਬਹਾਵੇਗਾ। ਸ਼ਾਹ ਸੁਲਤਾਨਾਂ ਝੋਲੀ ਕਰੇ ਸੱਖ, ਤਖ਼ਤ ਤਾਜ ਸਰਬ ਮਿਟਾਵੇਗਾ। ਅੰਤਮ ਖੇੜਾ ਸਭ ਦਾ ਕਰੇ ਭੱਠ, ਬਣ ਭਠਿਆਲਾ ਅਗਨੀ ਡਾਹਵੇਗਾ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲੇ ਲਏ ਰੱਖ, ਜਿਨ੍ਹਾਂ ਆਪਣਾ ਭੇਵ ਖੁਲ੍ਹਾਵੇਗਾ। ਪੀਰ ਪੈਗ਼ੰਬਰ ਗੁਰ ਅਵਤਾਰ ਸਭ ਦਾ ਕਰੇ ਇਕੱਠ, ਚਾਰ ਜੁਗ ਦਾ ਪੰਧ ਮੁਕਾਵੇਗਾ। ਪਰਗਟ ਹੋ ਪੁਰਖ ਸਮਰਥ, ਧੁਰ ਦਾ ਹੁਕਮ ਇਕ ਸੁਣਾਵੇਗਾ। ਜਿਸ ਦਾ ਪੰਧ ਮੁਕੌਦੇ ਨੱਠ ਨੱਠ, ਸੋ ਪਾਂਧੀ ਬਣ ਕੇ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲਹਿਣਾ ਅੰਤ ਮੁਕਾਵੇਗਾ। ਤੇਰਾ ਲਹਿਣਾ ਅੰਤ ਮੁਕਾਏਗਾ। ਅਬਿਨਾਸ਼ੀ ਕਰਤਾ ਇਕੋ ਆਏਗਾ। ਨੌ ਸੌ ਚੁਰਾਨਵੇ ਚੌਕੜੀ ਜੁਗ ਵੇਖ ਵਖਾਏਗਾ। ਕਲਜੁਗ ਅੰਤਮ ਫੇਰਾ ਪਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਉਠਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਏਗਾ। ਕਰੋੜ ਤੇਤੀਸਾ ਭੇਵ ਚੁਕਾਏਗਾ। ਈਸਾ ਮੂਸਾ ਪੜਦਾ ਲਾਹੇਗਾ। ਮੁਖ ਨਕਾਬ ਨਾ ਕੋਇ ਰਖਾਏਗਾ। ਸਚ ਆਦਾਬ ਇਕ ਸਮਝਾਏਗਾ। ਹੱਕ ਜਨਾਬ ਫੇਰਾ ਪਾਏਗਾ। ਆਫ਼ਤਾਬ ਇਕ ਰੁਸ਼ਨਾਏਗਾ। ਮਹਿਬੂਬ ਇਕੋ ਨਜ਼ਰੀ ਆਏਗਾ। ਸਚ ਅਰੂਜ ਸੋਭਾ ਪਾਏਗਾ। ਮੁਰੀਦ ਮੁਰਸ਼ਦ ਕਰ ਮਹਿਫ਼ੂਜ, ਮਹਿਫ਼ਲ ਆਪਣੀ ਆਪ ਸਮਝਾਏਗਾ। ਦਰਗਾਹ ਸਾਚੀ ਵਖਾਏ ਹਦੂਦ, ਹਾਜ਼ਰ ਹੋ ਕੇ ਆਪ ਸਮਝਾਏਗਾ। ਜਿਸ ਦਾ ਪੜ੍ਹਦੇ ਹਜ਼ਾਰਾ ਦਰੂਦ, ਇਸਮ ਆਅਜ਼ਮ ਆਪਣੀ ਕਾਰ ਕਮਾਏਗਾ। ਸੋ ਸਾਹਿਬ ਹੋਏ ਮੌਜੂਦ, ਮੌਜੂਦਗੀ ਸਭ ਦੀ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਲੇਖ ਚੁਕਾਏਗਾ। ਵਿਸ਼ਨ ਬ੍ਰਹਮਾ ਸ਼ਿਵ ਰੱਖਣਾ ਯਾਦ, ਆਦਿ ਪੁਰਖ ਆਪ ਸਮਝਾਈਆ। ਜੁਗ ਚੌਕੜੀ ਦੇਵਾਂ ਦਾਦ, ਗੁਰ ਅਵਤਾਰ ਮਾਤ ਪਰਗਟਾਈਆ। ਲੇਖਾ ਜਾਣਾ

ਸੰਤ ਸਾਧ, ਭਗਤ ਭਗਵਾਨ ਕਰ ਪੜ੍ਹਾਈਆ। ਬ੍ਰਹਿਮੰਡ ਖੰਡ ਵਜਾ ਨਾਦ, ਪੁਰੀ ਲੋਅ ਕਰਾਂ ਸ਼ਨਵਾਈਆ। ਲੱਖ ਚੁਰਾਸੀ ਸਾਜਣ ਸਾਜ, ਘਰ ਘਰ ਆਪਣਾ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾ ਜਹਾਜ਼, ਚੱਪੂ ਇਕੋ ਹੱਥ ਉਠਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਦੀ ਮਾਰ ਆਵਾਜ਼, ਇਕੱਠੇ ਇਕੋ ਘਰ ਕਰਾਈਆ। ਵੇਖੋ ਹਰਿ ਕਾ ਕਲਮਾ ਸਚ ਨਿਮਾਜ਼, ਨਮਾਜ਼ੀ ਆਪਣਾ ਭੇਵ ਜਣਾਈਆ । ਜਿਸ ਸਾਜਣ ਲਿਆ ਸਾਜ, ਸੋ ਸੱਜਣ ਰਿਹਾ ਉਠਾਈਆ। ਸਚ ਦੁਆਰੇ ਆਉਣਾ ਭਾਜ, ਬਣ ਪਾਂਧੀ ਪੰਧ ਮੁਕਾਈਆ। ਸਚਖੰਡ ਦਾ ਵੇਖੋ ਰਾਜ, ਰਯੱਤ ਇਕੋ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਲਾ ਲਏ ਮਿਲਾਈਆ। ਕਲਜੁਗ ਵੇਲਾ ਅੰਤਮ ਆਵੇਗਾ। ਸਚ ਅਮਾਮ ਫੇਰਾ ਪਾਵੇਗਾ। ਧੁਰ ਕਲਾਮ ਇਕ ਜਣਾਵੇਗਾ। ਸਚ ਪੈਗ਼ਾਮ ਇਕ ਪੁਚਾਵੇਗਾ। ਚੌਦਾਂ ਸਦੀਆਂ ਜੋ ਹੋਏ ਬਦਨਾਮ, ਬਦੀ ਸਭ ਦੀ ਵੇਖ ਵਖਾਵੇਗਾ। ਜਿਸ ਨੇ ਪੀਰ ਪੈਗ਼ੰਬਰ ਕੀਤੇ ਗ਼ੁਲਾਮ, ਸੋ ਬਰਦੇ ਬੰਨ੍ਹ ਲਿਆਵੇਗਾ। ਚਾਰ ਕੁੰਟ ਰਹਿਣ ਨਾ ਦੇਵੇ ਕੋਈ ਹਰਾਮ, ਹਰਾਮੀ ਸਾਰੇ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਫੇਰਾ ਪਾਵੇਗਾ। ਕਲ ਅੰਤਮ ਹਰਿ ਜੂ ਆਇਆ ਏ। ਨਰ ਨਰੇਸ਼ ਰੂਪ ਵਟਾਇਆ ਏ। ਦਰ ਦਰਵੇਸ਼ ਫੇਰਾ ਪਾਇਆ ਏ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ ਏ। ਅੰਤਰ ਜਣਾਏ ਇਕੋ ਲਿਵ, ਬਾਹਰੋਂ ਨਾਦ ਨਾ ਕੋਇ ਵਜਾਇਆ ਏ। ਡੂੰਘੀ ਧਾਰ ਖੋਲ੍ਹੇ ਭੇਵ, ਅਭੇਦ ਆਪ ਦ੍ਰਿੜਾਇਆ ਏ। ਜੁਗ ਜੁਗ ਕਰੋ ਸਾਚੀ ਸੇਵ, ਸੇਵਾ ਹਰਿ ਜੂ ਲੇਖੇ ਲਾਇਆ ਏ। ਦੇਵਣਹਾਰਾ ਅਗੰਮੀ ਮੇਵ, ਅੰਮ੍ਰਿਤ ਫਲ ਇਕ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਦਰਸਾਇਆ ਏ। ਸਾਚਾ ਰਾਹ ਇਕ ਦਰਸਾਉਦਾ ਏ। ਸਚਖੰਡ ਦਵਾਰ ਵਡਿਆਉਦਾ ਏ। ਲੋਕਮਾਤ ਵੇਸ ਵਟਾਉਦਾ ਏ। ਨਰ ਨਰਾਇਣ ਨਾਉਂ ਧਰਾਉਦਾ ਏ। ਸੀਸ ਜਗਦੀਸ ਤਾਜ ਸੁਹਾਉਦਾ ਏ। ਆਪਣੇ ਮੁਖ ਆਪ ਵਖਾਉਦਾ ਏ। ਦੋ ਜਹਾਨਾਂ ਦੁੱਖ ਗਵਾਉਦਾ ਏ। ਜੁਗ ਚੌਕੜੀ ਜੋ ਸੁਖਣਾ ਰਹੇ ਸੁਖ, ਤਿਨ੍ਹਾਂ ਆਸਾ ਪੂਰ ਕਰਾਉਦਾ ਏ। ਜਨ ਭਗਤਾਂ ਲਾਹੇ ਲੱਗੀ ਭੁੱਖ, ਜਨਮ ਕਰਮ ਰੋਗ ਮਿਟਾਉਦਾ ਏ। ਸਾਚੀ ਗੋਦੀ ਲਏ ਚੁੱਕ, ਚੁੱਕ ਚੁੱਕ ਖ਼ੁਸ਼ੀ ਆਪ ਮਨੌਂਦਾ ਏ। ਦੂਰ ਦੁਰਾਡਿਆਂ ਲਏ ਪੁੱਛ, ਨੇਰਨ ਨੇਰਾ ਨਜ਼ਰੀ ਆਉਦਾ ਏ। ਸਤਿ ਸਤਿਵਾਦੀ ਵੇਖੇ ਝੁਕ, ਸ਼ਹਿਨਸ਼ਾਹ ਆਪਣੀ ਵੰਡ ਵੰਡਾਉਦਾ ਏ। ਕਲਜੁਗ ਅੰਤਮ ਬੂਟਾ ਦੇਵੇ ਪੁੱਟ, ਧੁਰ ਦਾ ਮਾਲੀ ਫੇਰਾ ਪਾਉਦਾ ਏ। ਸ੍ਰੀ ਭਗਵਾਨ ਨਾਲੋ ਗਏ ਜੋ ਰੁੱਠ, ਤਿਨ੍ਹਾਂ ਦੋਜ਼ਖ਼ ਅਗਨ ਤਪਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਅੰਤ ਕੋਈ ਨਾ ਰਹੇ ਲੁਕ, ਲੁਕਿਆ ਆਪਣਾ ਪੜਦਾ ਲੌਂਹਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਉਦਾ ਏ। ਸਾਚੀ ਕਰਨੀ ਹਰਿ ਕਮਾਉਦਾ ਏ। ਨਿਹਕਲੰਕ ਨਾਉਂ ਧਰਾਉਦਾ ਏ। ਸ਼ਬਦੀ ਡੰਕ ਇਕ ਵਜਾਉਦਾ ਏ। ਗੁਰ ਅਵਤਾਰ ਆਪ ਉਠਾਉਦਾ ਏ। ਦਰ ਦੁਆਰ ਬੰਕ ਬਣਾਉਦਾ ਏ। ਸਾਚਾ ਹੁਕਮ ਇਕ ਸੁਣਾਉਦਾ ਏ। ਚਾਰ ਜੁਗ ਦੇ ਵਿਛੜੇ ਯਾਰ ਮਿਲਾਉਦਾ ਏ। ਦੀਨ ਮਜ਼੍ਹਬ ਦਾ ਮੋਹ ਚੁਕਾਉਦਾ ਏ। ਸਾਚੀ ਸੋ ਇਕ ਸੁਣਾਉਦਾ ਏ। ਤੁਸੀਂ ਮੇਰੇ ਗਏ ਹੋ, ਹੋਕਾ ਹਰਿ ਜੂ ਇਕ ਅਲਾਉਦਾ ਏ। ਦੂਜਾ ਰਹੇ ਨਾ ਕੋਇ ਕੋ, ਕੋਟੀ ਕੋਟ ਉਠਾਉਦਾ ਏ। ਘਰ ਦੀਪਕ ਕਰੇ ਲੋ, ਅਗਿਆਨ ਅੰਧੇਰ ਮਿਟਾਉਦਾ ਏ। ਆਤਮ ਪਰਮਾਤਮ ਜਾਏ ਛੋਹ, ਬ੍ਰਹਮ ਪਾਰਬ੍ਰਹਮ

ਸਮਾਉਦਾ ਏ। ਕੂੜੀ ਕਿਰਿਆ ਸਭ ਤੋ ਲਏ ਖੋਹ, ਖ਼ਾਲੀ ਹੱਥ ਫਿਰਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾਲ ਨਾ ਕਰੇ ਧਰੋਹ, ਧੋਖਾ ਦੇ ਨਾ ਕੋਇ ਭੁਲਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਲਾ ਅੰਤ ਸੁਹਾਉਦਾ ਏ। ਕਲਜੁਗ ਵੇਲਾ ਅੰਤ ਸੁਹਾਉਦਾ ਏ। ਨਾਨਕ ਲੇਖਾ ਪੂਰ ਕਰਾਉਦਾ ਏ। ਕਲ ਕਲਕੀ ਵੇਸ ਵਟਾਉਦਾ ਏ। ਸ੍ਰਿਸ਼ਟ ਸਬਾਈ ਮਰਦੀ ਆਪ ਬਚੋਂਦਾ ਏ। ਮਾਣਸ ਜਨਮ ਸ੍ਰਿਸ਼ਟੀ ਹਰਦੀ, ਸਾਚਾ ਸੁਖ਼ਨ ਆਪ ਸੁਣੌਂਦਾ ਏ। ਜਿਸ ਸਾਹਿਬ ਕੋਲੋ ਗੁਰਮੁਖ ਆਸਾ ਡਰਦੀ, ਤਿਸ ਸਤਿਗੁਰ ਆਪ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖੌਂਦਾ ਏ। ਹਰਿ ਆਪਣੀ ਖੇਲ ਵਖਾਵੇਗਾ। ਇਕੀ ਸਾਵਣ ਦਇਆ ਕਮਾਵੇਗਾ। ਪਤਤ ਪਾਵਣ ਲੇਖ ਲਿਖਾਵੇਗਾ। ਲਿਖਿਆ ਲੇਖ ਨਾ ਕੋਇ ਮਿਟਾਵੇਗਾ। ਕਲਜੁਗ ਕੂੜਾ ਭੇਖ ਚੁਕਾਵੇਗਾ। ਸਾਚਾ ਦੇਸ ਇਕ ਵਸਾਵੇਗਾ। ਨਰ ਨਰੇਸ਼ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲ ਆਪ ਵਰਤਾਵੇਗਾ। ਸਾਚੀ ਕਲ ਪ੍ਰਭੂ ਵਰਤਾਵੇਗਾ। ਚਾਰ ਕੁੰਟ ਅੰਧੇਰਾ ਛਾਵੇਗਾ। ਸਾਚਾ ਚੰਦ ਨਜ਼ਰ ਨਾ ਆਵੇਗਾ। ਟੁੱਟੀ ਗੰਢ ਨਾ ਕੋਇ ਵਖਾਵੇਗਾ। ਸ੍ਰਿਸ਼ਟ ਸਬਾਈ ਪਾਵੇ ਡੰਡ, ਹਰਿ ਕਾ ਨਾਮ ਨਾ ਕੋਇ ਧਿਆਵੇਗਾ। ਕਲਜੁਗ ਜੀਵ ਹੋਈ ਨਾਰ ਰੰਡ, ਹਰਿ ਕੰਤ ਨਾ ਕੋਇ ਹੰਢਾਵੇਗਾ। ਲੱਖ ਚੁਰਾਸੀ ਭਾਗਾਂ ਮੰਦ, ਚਾਰੋਂ ਕੁੰਟ ਵੇਖ ਵਖਾਵੇਗਾ। ਜਿਨ੍ਹਾਂ ਸਾਹਿਬ ਦਾ ਗਾਇਆ ਸੱਚਾ ਛੰਦ, ਤਿਨ੍ਹਾਂ ਆਪਣਾ ਰੰਗ ਵਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪੂਰੀ ਕਰੇ ਮੰਗ, ਮਾਂਗਤ ਨਜ਼ਰ ਕੋਈ ਨਾ ਆਵੇਗਾ। ਹਰਿ ਮੰਗਤਾ ਇਕ ਉਪਜਾਇੰਦਾ, ਪਾਰਬ੍ਰਹਮ ਕਰਤਾਰ। ਜੁਗ ਚੌਕੜੀ ਵੇਖ ਵਖਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ । ਜੀਵ ਜੰਤ ਵੇਖ ਵਖਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਉਪਜਾਇੰਦਾ, ਗੀਤਾ ਗਿਆਨ ਦਏ ਆਧਾਰ। ਅੰਜੀਲ ਕੁਰਾਨ ਤੀਸ ਬਤੀਸ ਆਪ ਸਮਝਾਇੰਦਾ, ਸਚ ਹਦੀਸ ਪਰਵਰਦਿਗਾਰ। ਮੁਕਾਮੇ ਹੱਕ ਸੋਭਾ ਪਾਇੰਦਾ, ਸ਼ਾਹ ਪਾਤਸ਼ਾਹ ਸੱਚੀ ਸਰਕਾਰ। ਰਾਮ ਰਹੀਮ ਰਹਿਮਾਨ ਆਪ ਅਖਵਾਇੰਦਾ, ਰਹਿਬਰ ਬਣੇ ਵਿਚ ਸੰਸਾਰ। ਕਲਜੁਗ ਅੰਤਮ ਮੇਟ ਮਿਟਾਇੰਦਾ, ਸਤਿਜੁਗ ਸਾਚਾ ਕਰੇ ਉਜਿਆਰ। ਸਾਚੀ ਰੁੱਤ ਇਕ ਸੁਹਾਇੰਦਾ, ਸਚਖੰਡ ਨਿਵਾਸੀ ਸਾਂਝਾ ਯਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੀ ਧਾਰ। ਧੁਰ ਦੀ ਧਾਰ ਆਪ ਸਮਝਾਏਗਾ। ਜੁਗ ਚੌਕੜੀ ਲੇਖ ਮੁਕਾਏਗਾ। ਦੋ ਜਹਾਨ ਵੇਖ ਵਖਾਏਗਾ। ਰਾਜ ਰਾਜਾਨ ਡੇਰਾ ਢਾਹੇਗਾ। ਸ਼ਾਹ ਸੁਲਤਾਨ ਇਕ ਹੋ ਜਾਏਗਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ, ਇਲਾਹੀ ਨੂਰ ਇਕ ਚਮਕਾਏਗਾ। ਦੋ ਜਹਾਨਾਂ ਦੇਵੇ ਸੱਦਾ, ਸਦ ਆਵਾਜ਼ ਇਕ ਸੁਣਾਏਗਾ। ਪੰਦਰਾਂ ਕੱਤਕ ਆਵੇ ਭੱਜਾ, ਪਾਰਬ੍ਰਹਮ ਪ੍ਰਭ ਫੇਰਾ ਪਾਏਗਾ। ਸਚ ਦੁਆਰੇ ਬਹਿ ਕੇ ਸਜਾ, ਭਗਤ ਦੁਆਰ ਇਕ ਵਡਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਏਗਾ। ਭਗਤ ਦੁਆਰ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਈਆ। ਦਿਲੀ ਤਖ਼ਤ ਦਿਲੀ ਦਿਲਦਾਰ, ਦਿਲਬਰ ਆਪਣਾ ਲਏ ਬਣਾਈਆ। ਆਪੇ ਤਾਲਬ ਪੂਰੀ ਕਰੇ ਆਪਣੀ ਤਲਬ ਤਲਬਗਾਰ, ਤਾਕਤ ਆਪਣੇ ਹੱਥ ਰਖਾਈਆ। ਵਰਤੇ ਹੁਕਮ ਇਕ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵਾਲੀ ਹਿੰਦ ਹੋਣਾ ਖ਼ਵਾਰ, ਹੋਣੀ ਸਭ ਦੇ ਸਿਰ ਤੇ ਛਾਈਆ। ਆਉਣਾ ਪਏ ਸਚ ਦਰਬਾਰ, ਨੰਗੀ ਪੈਰੀਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੋ ਇਕ ਵੰਡ ਵੰਡਾਈਆ। ਦੋ ਇਕ ਦਾ ਸੱਚਾ ਗਾਨਾਂ, ਸੋ ਸਾਹਿਬ ਆਪ ਬੰਧਾਈਆ। ਪਰਗਟ ਹੋ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਲੇਖਾ ਜਾਣੇ ਦੋ ਜਹਾਨਾਂ, ਜ਼ਿਮੀਂ ਅਸਮਾਨਾਂ ਪੜਦਾ ਲਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਪਰਵਾਨਾ, ਧੁਰ ਫ਼ਰਮਾਨਾ ਆਪ ਜਣਾਈਆ। ਪਿਛਲਾ ਛੱਡਣਾ ਪਏ ਈਮਾਨਾ, ਆਮਲ ਇਕੋ ਅਮਲ ਕਰਾਈਆ। ਸਭ ਨੇ ਗਾਉਣਾ ਸੱਚਾ ਗਾਣਾ, ਸੋਹੰ ਰਾਗ ਇਕ ਅਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪਰਵਾਨਾ, ਹਿੰਦੂ ਮੁਸਲਮ ਸਿਖ ਈਸਾਈ ਇਕ ਪੜ੍ਹਾਈਆ। ਕਲਮਾ ਰਸੂਲ ਸੱਚਾ ਗਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਦਏ ਜਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੱਸਣ, ਪ੍ਰਭ ਦਰ ਤੇ ਖ਼ੁਸ਼ੀ ਮਨਾਈਆ। ਵਡ ਵਡਿਆਈ ਪ੍ਰਭ ਆਇਆ ਮਾਰਗ ਦੱਸਣ, ਨਿਰਗੁਣ ਆਪਣਾ ਵੇਸ ਵਟਾਈਆ । ਹਰ ਹਿਰਦੇ ਅੰਦਰ ਆਇਆ ਵਸਣ, ਹਰਿ ਮੰਦਰ ਰੂਪ ਵਖਾਈਆ। ਤੀਰ ਅਣਿਯਾਲਾ ਆਇਆ ਕਸਣ, ਤਿੱਖੀ ਮੁਖੀ ਧਾਰ ਚਲਾਈਆ। ਕੂੜੀ ਕਿਰਿਆ ਆਇਆ ਝੱਸਣ, ਚਰਨਾਂ ਹੇਠ ਦਬਾਈਆ। ਲੱਖ ਚੁਰਾਸੀ ਵਿਚੋ ਵਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਜਨ ਭਗਤਾਂ ਖੋਲ੍ਹੇ ਇਕੋ ਅੱਖਨ, ਸੋ ਅੱਖ ਆਪਣੇ ਨਾਲ ਮਿਲਾਈਆ। ਸਾਚੇ ਕਾਅਬੇ ਕਰਾਏ ਆਪਣਾ ਹਜਨ, ਹਾਜੀ ਆਪਣੀ ਦਇਆ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਜੀਵ ਜੰਤ ਸਾਧ ਸੰਤ ਕਿਸੇ ਨਾ ਦੇਵੇ ਭੱਜਣ, ਭੱਜਿਆਂ ਰਾਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦ੍ਰਿਸ਼ਟੀ ਦਏ ਖੁਲ੍ਹਾਈਆ। ਸਾਚੀ ਦ੍ਰਿਸ਼ਟੀ ਦੇਵੇ ਖੋਲ੍ਹ, ਦ੍ਰਿਸ਼ਟਾਂਤ ਇਕੋ ਇਕ ਜਣਾਇੰਦਾ। ਸ੍ਰਿਸ਼ਟੀ ਮਾਲਕ ਬੋਲੇ ਬੋਲ, ਅਨਬੋਲਤ ਰਾਗ ਅਲਾਇੰਦਾ। ਗੁਰਮੁਖ ਵਸੋ ਪ੍ਰਭ ਦੇ ਕੋਲ, ਬਿਨ ਭਗਤਾਂ ਸ੍ਰੀ ਭਗਵਾਨ ਨਾ ਸੋਭਾ ਪਾਇੰਦਾ। ਦਰ ਆ ਕੇ ਪੜਦੇ ਲਵੋ ਖੋਲ੍ਹ, ਬੰਦ ਤਾਕੀ ਕੁੰਡਾ ਲਾਹਿੰਦਾ। ਘਰ ਸ਼ਬਦ ਅਗੰਮੀ ਸੁਣੋ ਢੋਲ, ਅਨਹਦ ਨਾਦੀ ਨਾਦ ਸੁਣਾਇੰਦਾ। ਆਤਮ ਪਰਮਾਤਮ ਮਿਲ ਕੇ ਕਰੋ ਚੋਲ੍ਹ, ਸਾਚੀ ਸੇਜਾ ਇਕ ਸੁਹਾਇੰਦਾ। ਹਰਿ ਕਾ ਰੂਪ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਜੁਗ ਚੌਕੜੀ ਨਿਰਗੁਣ ਤੈਨੂੰ ਸਰਗੁਣ ਕਰਦਾ ਰਿਹਾ ਮਖੌਲ, ਮਸਖ਼ਰਾ ਤੇਰਾ ਰੂਪ ਵਟਾਇੰਦਾ। ਤੇਰਾ ਅੰਤ ਨਾ ਪਾਏ ਕੋਈ ਉਪਰ ਧੌਲ, ਧਰਨੀ ਧਰਤ ਸਮਝ ਨਾ ਕੋਇ ਸਮਝਾਇੰਦਾ। ਵਿਸ਼ਨੂੰ ਤੇਰਾ ਪੂਰਾ ਕਰੇ ਕੌਲ, ਬ੍ਰਹਮੇ ਤੇਰਾ ਇਕਰਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੱਖੇ ਅਡੋਲ, ਅਡੁਲ ਆਪਣੇ ਰੰਗ ਰੰਗਾਇੰਦਾ। ਸਾਚੇ ਰੰਗ ਰੰਗੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਸਤਿਜੁਗ ਤੇਰਾ ਸਾਚਾ ਮੰਤ, ਮੰਤਰ ਇਕੋ ਨਾਮ ਪੜ੍ਹਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਮੇਲ ਮਿਲਾਵਾ ਸਾਚੀ ਸੰਗਤ, ਸਗਲਾ ਸੰਗ ਨਿਭਾਈਆ। ਭੇਵ ਖੁਲਾਏ ਬੋਧ ਅਗਾਧਾ ਆਤਮ ਪੰਡਤ, ਪਰਮਾਤਮ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਪਰਗਟਾਈਆ । ਸਚਖੰਡ ਦੁਆਰਾ ਪਰਗਟੇ ਮਾਤ, ਧਰਤ ਧਵਲ ਆਪ ਸੁਹਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਅੱਖਰ ਵੱਖਰ ਇਕ ਪੜ੍ਹਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਪੁਰਖ ਅਕਾਲ ਸੱਜਣ ਸਾਕ, ਦੀਨ ਦਿਆਲ ਦਇਆ ਕਮਾਇੰਦਾ। ਜਨ ਭਗਤਾਂ ਖੋਲ੍ਹ ਤਾਕ, ਆਪਣਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਕਲ ਵਰਤਾਇੰਦਾ। ਸਤਿਜੁਗ ਵਰਤੇ

ਸਾਚੀ ਕਲ, ਕਲਧਾਰੀ ਆਪ ਵਰਤਾਈਆ। ਨਵ ਖੰਡ ਜਾਏ ਹਲ, ਧਰਨੀ ਧੀਰ ਨਾ ਕੋਇ ਧਰਾਈਆ। ਸ੍ਰਿਸ਼ਟ ਸਬਾਈ ਵੇਖੇ ਡੂੰਘੀ ਡਲ, ਡੂੰਘਾ ਸਾਗਰ ਤਰਨ ਕੋਇ ਨਾ ਪਾਈਆ। ਸਿੰਮਲ ਨਜ਼ਰ ਨਾ ਆਏ ਫਲ, ਖ਼ਾਲੀ ਰੁੱਖ ਫੁੱਲ ਰਹੇ ਮਹਿਕਾਈਆ। ਅੰਮ੍ਰਿਤ ਮਿਲੇ ਨਾ ਕੋਈ ਜਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖਣ ਆਈਆ। ਕਲਜੁਗ ਅੰਤਮ ਵੇਖਣਹਾਰਾ, ਏਕੰਕਾਰਾ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਧਾਰਾ, ਹਰਿ ਪੁਰਖ ਨਿਰੰਜਣ ਫੇਰਾ ਪਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਲਾ ਅਖਾੜਾ, ਲੱਖ ਚੁਰਾਸੀ ਨਾਚ ਨਚਾਇੰਦਾ। ਸ੍ਰੀ ਭਗਵਾਨ ਵਜਾਵੇ ਤਾੜਾ, ਤਾਲ ਇਕੋ ਇਕ ਸਮਝਾਇੰਦਾ। ਪਾਰਬ੍ਰਹਮ ਬ੍ਰਹਮ ਦੱਸੇ ਭੇਵ ਨਿਆਰਾ, ਨਿਰਗੁਣ ਆਪਣਾ ਰਾਹ ਸਮਝਾਇੰਦਾ। ਸੋਹੰ ਸ਼ਬਦ ਸਚ ਜੈਕਾਰਾ, ਆਦਿ ਜੁਗਾਦਿ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਧਾਰਾ, ਥਿਰ ਘਰ ਦਾ ਇਕ ਪਸਾਰਾ, ਕਲਜੁਗ ਦੀ ਅੰਤਮ ਵਾਰਾ, ਲੋਕਮਾਤ ਆਪ ਜਣਾਇੰਦਾ। ਲੋਕਮਾਤ ਕਲ ਅੰਤਮ ਵੇਲਾ, ਵੇਲਾ ਵਕਤ ਸਮਝ ਨਾ ਆਈਆ। ਸ੍ਰੀ ਭਗਵਾਨ ਸੱਜਣ ਸੁਹੇਲਾ, ਸਾਂਝਾ ਪੀਰ ਫੇਰਾ ਪਾਈਆ। ਵਸਣਹਾਰਾ ਸਦਾ ਰੰਗ ਨਵੇਲਾ, ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਵਡ ਵਡਿਆਈਆ। ਜੋਤੀ ਜਾਤਾ ਆਦਿ ਨਿਰੰਜਣ, ਜੁਗ ਚੌਕੜੀ ਖੇਲ ਖਿਲਾਇੰਦਾ। ਸਤਿਗੁਰ ਸਾਹਿਬ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਚਰਨ ਧੂੜੀ ਦੇਵੇ ਮਜਨ, ਦੁਰਮਤ ਮੈਲ ਧਵਾਇੰਦਾ। ਨੇਤਰ ਨਾਮ ਪਾਏ ਅੰਜਨ, ਅਗਿਆਨ ਅੰਧੇਰ ਗਵਾਇੰਦਾ। ਕਲਜੁਗ ਅੰਤ ਸੰਤ ਸੁਹੇਲੇ ਆਇਆ ਸੱਦਣ, ਧੁਰ ਸੰਦੇਸਾ ਆਪ ਸੁਣਾਇੰਦਾ। ਜੋਤ ਸਰੂਪ ਜੋਤੀ ਮਘਨ, ਸਾਚੀ ਲਗਨ ਇਕ ਲਗਾਇੰਦਾ। ਤ੍ਰੈਗੁਣ ਮੇਟੇ ਲੱਗੀ ਅਗਨ, ਅੰਮ੍ਰਿਤ ਮੇਘ ਮੇਘ ਬਰਸਾਇੰਦਾ। ਨਾਮ ਸਾਚਾ ਲਾਏ ਮੁਖ ਸਗਨ, ਸਾਚਾ ਸੰਗ ਬਣਾਇੰਦਾ। ਆਤਮ ਪਰਮਾਤਮ ਤੇਰਾ ਇਕੋ ਭਜਨ, ਸੋਹੰ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਨਾਮ ਸਮਝਾਇੰਦਾ। ਸਤਿਜੁਗ ਸੱਚਾ ਇਕੋ ਨਾਮ, ਅੰਮ੍ਰਿਤ ਬਾਣੀ ਰਸ ਜਣਾਈਆ। ਸਤਿਜੁਗ ਸੱਚੇ ਇਕੋ ਕਾਮ, ਨਿਹਕਰਮੀ ਆਪ ਸਮਝਾਈਆ। ਸਤਿਜੁਗ ਸੱਚੇ ਇਕੋ ਰਾਮ, ਰਾਮ ਰੂਪ ਹਰਿ ਵਖਾਈਆ। ਸਤਿਜੁਗ ਸੱਚੇ ਇਕੋ ਕਾਹਨ, ਸਾਚੀ ਬੰਸਰੀ ਨਾਮ ਸ਼ਨਵਾਈਆ। ਸਤਿਜੁਗ ਸਾਚੇ ਇਕੋ ਅਮਾਮ, ਇਕੋ ਕਲਮਾ ਦਏ ਪੜ੍ਹਾਈਆ। ਸਤਿਜੁਗ ਸੱਚੇ ਇਕ ਮਕਾਨ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਗੁਰੂਦੁਆਰਾ ਇਕੋ ਨਜ਼ਰੀ ਆਈਆ। ਸਤਿਜੁਗ ਸੱਚੇ ਇਕੋ ਤੀਰਥ ਤਟ, ਸਰੋਵਰ ਇਕੋ ਇਕ ਸੁਹਾਈਆ। ਸਤਿਜੁਗ ਸੱਚੇ ਖੁਲ੍ਹੇ ਇਕੋ ਹੱਟ, ਚਾਰ ਵਰਨ ਵਣਜ ਵਖਾਈਆ। ਸਤਿਜੁਗ ਸੱਚੇ ਇਕੋ ਮਤ, ਮਨਮਤ ਰਹਿਣ ਨਾ ਪਾਈਆ। ਸਤਿਜੁਗ ਸੱਚੇ ਇਕੋ ਰੱਤ, ਨਾੜ ਬਹੱਤਰ ਰੱਤ ਨਾ ਕੋਇ ਉਬਲਾਈਆ। ਸਤਿਜੁਗ ਸੱਚੇ ਇਕੋ ਵਤ, ਬੀਜ ਮੰਤਰ ਘਰ ਘਰ ਦਏ ਬਿਜਾਈਆ। ਸਤਿਜੁਗ ਸੱਚੇ ਇਕੋ ਰਥ, ਬਣ ਰਥਵਾਹੀ ਆਪ ਚਲਾਈਆ। ਸਤਿਜੁਗ ਸੱਚੇ ਪਾਏ ਨੱਥ, ਨਾਮ ਡੋਰੀ ਹੱਥ ਉਠਾਈਆ। ਸਤਿਜੁਗ ਸੱਚੇ ਸੋਹੰ ਢੋਲਾ ਲੈਣਾ ਰਟ, ਚਾਰੇ ਜੁਗ ਖ਼ੁਸ਼ੀ ਮਨਾਈਆ। ਦੁਆਪਰ ਤ੍ਰੇਤਾ ਚਰਨੀ ਰਹੇ ਢੱਠ, ਕਲਜੁਗ ਰੋਵੇ ਮਾਰੇ ਧਾਹੀਂਆ। ਦਰੋਹੀ ਖ਼ੁਦਾਏ ਮੇਰੀ ਹੋਈ ਬੱਸ, ਬਸਤਾ ਅਲਿਫ਼ ਯੇ ਬੰਧਾਈਆ। ਅੱਖਰਾਂ ਨਾਲ ਗਾਇਆ ਨਾ ਜਾਏ ਜਸ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਲੱਭਿਆਂ ਕਿਸੇ

ਨਾ ਆਇਉਂ ਹੱਥ, ਪ੍ਰਭ ਤੇਰੀ ਵਡ ਵਡਿਆਈਆ। ਕਲਜੁਗ ਅੰਤਮ ਹੋ ਪਰਗਟ, ਜਨ ਭਗਤਾਂ ਇਕ ਬੁਝਾਈਆ। ਹਿਰਦੇ ਅੰਦਰ ਗਿਉਂ ਵਸ, ਵਾਸਤਾ ਆਪਣੇ ਨਾਲ ਪਾਈਆ। ਅੰਮ੍ਰਿਤ ਨਿਝਰ ਦਿਤਾ ਰਸ, ਝਿਰਨਾ ਇਕੋ ਇਕ ਝਿਰਾਈਆ। ਦੂਈ ਦਵੈਤੀ ਮਿਟੀ ਵਟ, ਸ਼ਰਅ ਸ਼ਰੀਅਤ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਦਿਤਾ ਦੱਸ, ਦਹਿ ਦਿਸ਼ਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਘਰ ਸਾਚੇ ਹਰਿ ਮਿਲੰਦੜਾ, ਮਿਹਰਵਾਨ ਭਗਵਾਨ। ਕਲਜੁਗ ਅੰਤਮ ਵੇਸ ਵਟੰਦੜਾ, ਜੋਧਾ ਸੂਰਬੀਰ ਬਲਵਾਨ। ਗੁਰ ਅਵਤਾਰ ਆਪ ਉਠੰਦੜਾ, ਪੀਰ ਪੈਗੰਬਰਾਂ ਦੇਵੇ ਧਿਆਨ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੰਦੜਾ, ਹੁਕਮ ਸੁਣਾਏ ਹੁਕਮਰਾਨ। ਕਲਜੁਗ ਅੰਤਮ ਪੰਧ ਮੁਕੰਦੜਾ, ਕੂੜੀ ਕਿਰਿਆ ਮਿਟੇ ਨਿਸ਼ਾਨ। ਸਤਿਜੁਗ ਸਾਚਾ ਆਪ ਉਠੰਦੜਾ, ਸਾਚਾ ਜੁਗ ਕਰੇ ਸਵਾਧਾਨ। ਸਾਚਾ ਨਾਮ ਝੋਲੀ ਪਵੰਦੜਾ, ਸੋਹੰ ਦੇਵੇ ਦਾਨ। ਮਸਤਕ ਟਿੱਕਾ ਇਕ ਲਗੰਦੜਾ, ਜੋਤੀ ਨੂਰ ਜਗੇ ਜਹਾਨ। ਬਜਰ ਕਪਾਟੀ ਤੋੜ ਤੁੜੰਦੜਾ, ਬਖ਼ਸ਼ਣਹਾਰਾ ਚਰਨ ਕਵਲ ਧਿਆਨ। ਆਤਮ ਸੇਜ ਇਕ ਸੁਹੰਦੜਾ, ਸਚ ਦੁਆਰੇ ਹੋ ਮਿਹਰਵਾਨ। ਆਤਮ ਪਰਮਾਤਮ ਮੇਲ ਮਿਲੰਦੜਾ, ਆਵਣ ਜਾਵਣ ਚੁੱਕੇ ਕਾਣ। ਸੁਰਤੀ ਸ਼ਬਦੀ ਗੰਢ ਪਵੰਦੜਾ, ਨਾਤਾ ਜੋੜੇ ਨੌਜਵਾਨ। ਅੰਗੀਕਾਰ ਆਪ ਅਖਵੰਦੜਾ, ਲੇਖਾ ਜਾਣੇ ਗੋਪੀ ਕਾਹਨ। ਸਾਚਾ ਮੰਦਰ ਇਕ ਵਸੰਦੜਾ, ਭਗਤ ਦੁਆਰਾ ਕਰੇ ਪਰਵਾਨ। ਪੰਦਰਾ ਕੱਤਕ ਹੁਕਮ ਵਰਤੰਦੜਾ, ਕਲਜੁਗ ਕਿਰਿਆ ਪੂਰੀ ਕੀਤੀ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਦੋ ਜਹਾਨਾਂ ਬਣ ਕੇ ਵਾਲੀ, ਵਲੀ ਅਹਿਦ ਨਾ ਕੋਇ ਬਣਾਇੰਦਾ। ਪੰਦਰਾਂ ਕੱਤਕ ਚੌਥੇ ਜੁਗ ਕਰ ਕੇ ਖ਼ਾਲੀ, ਚਾਰੋ ਕੁੰਟ ਆਪ ਫਿਰਾਇੰਦਾ। ਚੱਲ ਕੇ ਆਏ ਧੁਰ ਦਾ ਮਾਲੀ, ਜੋ ਬਾਗ਼ੀਚਾ ਆਦਿ ਲਗਾਇੰਦਾ। ਜਿਸ ਦੇ ਅੱਗੇ ਵਿਸ਼ਨ ਬ੍ਰਹਮਾ ਸ਼ਿਵ ਸਵਾਲੀ, ਸਭ ਦੀ ਆਸਾ ਪੂਰ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦੀ ਕਰਦੇ ਰਹੇ ਦਲਾਲੀ, ਜੁਗ ਚੌਕੜੀ ਖੇਲ ਕਰਾਇੰਦਾ। ਖੇਲ ਦੱਸਦੇ ਰਹੇ ਹੱਕ ਹਲਾਲੀ, ਹਕੀਕਤ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਹੁਕਮ ਵਰਤਾਇੰਦਾ। ਹੁਕਮ ਵਰਤੇ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਸਚਖੰਡ ਨਿਵਾਸੀ ਧੁਰ ਫ਼ਰਮਾਨ, ਧਰਮ ਸੰਦੇਸਾ ਇਕ ਜਣਾਈਆ। ਨਰ ਨਰੇਸਾ ਵਡ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਇਕੋ ਆਣ, ਦੂਜਾ ਰਾਹ ਨਾ ਕੋਇ ਵਖਾਈਆ। ਪੰਦਰਾਂ ਕੱਤਕ ਸਾਰੇ ਇਕੱਠੇ ਹੋ ਕੇ ਆਪਣਾ ਆਪਣਾ ਦੇਣ ਬਿਆਨ, ਕੀਤੀ ਕਰਨੀ ਸਰਬ ਜਣਾਈਆ। ਤੇਰੇ ਹੱਥ ਸ੍ਰੀ ਭਗਵਾਨ, ਆਪਣੀ ਡੋਰ ਫੜਾਈਆ। ਕਿਸੇ ਦੀ ਕਰੇ ਨਾ ਕੋਈ ਕਮਾਨ, ਹੁਕਮ ਦੇਵੇ ਨਾ ਵਾਹੋ ਦਾਹੀਆ। ਤੇਰੇ ਬਾਲਕ ਬੱਚੇ ਨੱਢੇ ਨਾਦਾਨ, ਤੇਰੇ ਚਰਨਾਂ ਸੀਸ ਝੁਕਾਈਆ। ਤੇਰਾ ਸੰਦੇਸਾ ਸੁਣ ਫ਼ਰਮਾਨ, ਸਭ ਨੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਤੇਰੀ ਤੱਕਦੇ ਗਏ ਆਣ, ਇਕੋ ਓਟ ਰਖਾਈਆ। ਕਵਣ ਵੇਲਾ ਸਾਹਿਬ ਸਤਿਗੁਰ ਵੇਖੇ ਆਣ, ਪ੍ਰਭ ਆਪਣਾ ਫੇਰਾ ਪਾਈਆ। ਤੇਰੇ ਅੱਗੇ ਸਾਡਾ ਖ਼ਾਲੀ ਦਿਸੇ ਮੈਦਾਨ, ਸ਼ਸਤਰ ਹੱਥ ਨਾ ਕੋਇ ਉਠਾਈਆ। ਜੋਧਾ ਹੋ ਕੇ ਫਿਰ ਬਲਵਾਨ, ਬਲਧਾਰੀ ਤੇਰੀ ਸ਼ਰਨਾਈਆ। ਤੇਰਾ ਝੁਲਣਾ ਇਕ ਨਿਸ਼ਾਨ, ਪੁਰਖ ਅਕਾਲ ਤੇਰੇ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਲੈਣਾ ਲਾਈਆ। ਪੰਦਰਾਂ ਕੱਤਕ

ਲੇਖਾ ਲਿਖ ਕੇ, ਹੱਥ ਫੜਾਵਾਂਗੇ। ਸਾਰੇ ਇਕੱਠੇ ਆਈਏ ਮਿਥ ਕੇ, ਮਿਥਿਆ ਸਰਬ ਜਹਾਨ ਕਰਾਵਾਂਗੇ। ਤੇਰੀ ਨਜ਼ਰੀ ਆਈਏ ਦਿਸ ਕੇ, ਦਿਸ਼ਾ ਤੇਰੀ ਵੰਡ ਵੰਡਾਵਾਂਗੇ। ਤੇਰੇ ਪੇਸ਼ੀ ਆਈਏ ਪਿਸ ਕੇ, ਕਲਜੁਗ ਚੱਕੀ ਅੰਤ ਚਲਾਵਾਂਗੇ। ਤੇਰੇ ਹੁਕਮੇ ਉਤੋ ਕਲਜੁਗ ਜੀਵ ਸਾਰੇ ਖਿਸਕੇ, ਫੜ ਸਾਰੇ ਬੰਨ੍ਹ ਲਿਆਵਾਂਗੇ। ਦੋ ਜਹਾਨਾਂ ਵਿਚੋਂ ਫਿਟਕੇ, ਡੂੰਘੀ ਭਵਰੀ ਅੰਤ ਰੁੜ੍ਹਾਵਾਂਗੇ। ਤੇਰਾ ਨਾਮ ਮਧਾਣਾ ਰਿੜਕੇ, ਨੇਤਰਾ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਹੱਥੀਂ ਖਿਚ ਖਿਚਾਵਾਂਗੇ। ਜਿਹੜੇ ਤੇਰੀਆਂ ਉਡੀਕਾਂ ਕਰਦੇ ਚਿਰ ਕੇ, ਤਿਨ੍ਹਾਂ ਸੋਇਆਂ ਆਪ ਉਠਾਵਾਂਗੇ। ਵੇਖੋ ਹਾਲ ਸੱਚੇ ਪਿਰ ਦੇ, ਪਿਤਾ ਪਰਮੇਸ਼ਵਰ ਤੇਰੇ ਨਾਲ ਮਿਲਾਵਾਂਗੇ। ਦੀਨ ਮਜ਼੍ਹਬ ਜੋ ਆਪੋ ਵਿਚ ਦੀ ਭਿੜਦੇ, ਤਿਨ੍ਹਾਂ ਫੜ ਕੇ ਖ਼ਾਕ ਰਲਾਵਾਂਗੇ। ਜੁਗ ਚੌਕੜੀ ਤੇਰੇ ਗੇੜੇ ਗਿੜਦੇ, ਕਲਜੁਗ ਉਲਟੀ ਲੱਠ ਗਿੜਾਵਾਂਗੇ। ਸ਼ਾਹ ਸੁਲਤਾਨ ਵੇਖੋ ਤਖ਼ਤੋ ਰਿੜ੍ਹਦੇ, ਸੰਮਤ ਇਕੀ ਵੰਡ ਵੰਡਾਵਾਂਗੇ। ਜਨ ਭਗਤਾਂ ਹਿਰਦੇ ਕਦੀ ਨਾ ਫਿਰਦੇ, ਤੇਰੇ ਭਗਤ ਤੇਰੇ ਨਾਲ ਮਿਲਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਵੇਖ ਵਖਾਵਾਂਗੇ। ਗੁਰ ਅਵਤਾਰ ਸਾਰੇ ਆਉਣਗੇ। ਪੰਦਰਾਂ ਕੱਤਕ ਰੁੱਤ ਸੁਹਾਉਣਗੇ। ਛਤਰ ਸੀਸ ਇਕ ਝੁਲਾਉਣਗੇ। ਜਗਦੀਸ ਪੁਰਖ ਇਕ ਮੰਨਾਉਣਗੇ। ਹਦੀਸ ਇਕੋ ਇਕ ਪੜ੍ਹੌਣਗੇ। ਰਾਗ ਛੱਤੀਸ ਨੈਣ ਸ਼ਰਮਾਉਣਗੇ। ਬੀਸ ਇਕੀਸ ਖ਼ੁਸ਼ੀ ਮਨਾਉਣਗੇ। ਜੋ ਚਿੱਟੇ ਉਤੇ ਕਾਲੀ ਪਾ ਕੇ ਗਏ ਲੀਕ, ਸੋ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਅੱਖੀਂ ਵੇਖ ਪ੍ਰਭ ਅੱਗੇ ਆਪ ਟਿਕਾਉਣਗੇ। ਤੇਰੇ ਦਰ ਤੋ ਮੰਗਦੇ ਰਹੇ ਭੀਖ, ਭਿੱਖਕ ਹੋ ਕੇ ਇਹ ਸੁਣਾਉਣਗੇ। ਕਲਜੁਗ ਅੰਤਮ ਸਾਡਾ ਸਾਹਿਬ ਸਭ ਨੂੰ ਲਏ ਜੀਤ, ਨਿਹਕਲੰਕ ਤੇਰੀ ਸਰਨ ਸਰਬ ਤਕਾਉਣਗੇ। ਏਥੇ ਓਥੇ ਦੋ ਜਹਾਨ ਤੇਰਾ ਗਾਉਣ ਇਕੋ ਗੀਤ, ਮੰਦਰ ਮਸੀਤ ਤੇਰਾ ਰਾਹ ਤਕਾਉਣਗੇ। ਸਦੀ ਚੌਧਵੀਂ ਰਹੀ ਬੀਤ, ਬਿਸਤਰੇ ਸਾਰੇ ਆਪ ਉਠਾਉਣਗੇ। ਕਿਸੇ ਨਾ ਮਿਲੇ ਮੰਗਿਆਂ ਭੀਖ, ਦਰ ਦਰ ਭੁੱਖੇ ਪੇਟ ਵਜਾਉਣਗੇ। ਸ਼ਾਹ ਸੁਲਤਾਨਾਂ ਹੋਣਾ ਢੀਠ, ਗ਼ਰੀਬ ਨਿਮਾਣੇ ਤੇਰਾ ਨਾਮ ਧਿਆਉਣਗੇ। ਤੇਰੇ ਨਾਮ ਦੀ ਚਲੇ ਇਕੋ ਰੀਤ, ਦੂਜਾ ਰਾਹ ਨਾ ਕੋਇ ਲਗਾਉਣਗੇ। ਤੇਰੇ ਚਰਨਾਂ ਲੱਗੇ ਪ੍ਰੀਤ, ਪਰਮ ਪੁਰਖ ਤੇਰੀ ਓਟ ਸਰਬ ਰਖਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਤੇਰਾ ਹੁਕਮ ਇਕ ਸੁਣਾਉਣਗੇ। ਤੇਰਾ ਹੁਕਮ ਇਕ ਅਵੱਲੜਾ, ਸਮਝ ਕਿਸੇ ਨਾ ਆਈਆ। ਜੁਗ ਜੁਗ ਦੇਵੇਂ ਆਪ ਇਕੱਲੜਾ, ਬੇਪਰਵਾਹ ਤੇਰੀ ਬੇਪਰਵਾਹੀਆ। ਕਲਜੁਗ ਅੰਤ ਧਾਮ ਇਕੋ ਮੱਲੜਾ, ਸੰਬਲ ਨਗਰ ਡੇਰਾ ਲਾਈਆ। ਮਹੱਲ ਅਟੱਲ ਇਕ ਅਟੱਲੜਾ, ਅਚੱਲ ਨਜ਼ਰੀ ਆਈਆ। ਧੁਰ ਦਾ ਦੀਪਕ ਸੱਚਾ ਬਲੜਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਾਮ ਸੰਦੇਸਾ ਸਾਚਾ ਘੱਲੜਾ, ਘਰ ਘਰ ਕਰੇਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰ ਕਾਰ, ਕਰਤੇ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਰੋਂਦੇ ਚਾਰ ਯਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਅੱਲਾ ਰਾਣੀ ਨਾਰ ਮੁਟਿਆਰ, ਕੰਨਿਆ ਕਵਾਰ ਨਾ ਕੋਇ ਪਰਨਾਈਆ। ਝੂਠਾ ਕਰਿਆ ਜਗਤ ਸ਼ਿੰਗਾਰ, ਕੱਜਲ ਨੈਣ ਧਾਰ ਬੰਧਾਈਆ। ਲਾਲ ਮੈਂਹਦੀ ਕਰ ਪਿਆਰ, ਕੂੜੀ ਕਿਰਿਆ ਰੰਗ ਵਖਾਈਆ। ਅੰਤਮ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚੌਦਾਂ ਤਬਕ ਸੁਣੇ ਨਾ ਕੋਈ ਪੁਕਾਰ, ਇਕ ਚਾਰ ਨਾ ਕੋਇ ਸ਼ਨਵਾਈਆ।

ਇਕ ਇਕੱਲਾ ਏਕੰਕਾਰ, ਚੌਥੇ ਜੁਗ ਫੇਰਾ ਪਾਈਆ। ਡੁੱਬਦੇ ਪਾਹਨ ਲਾਏ ਪਾਰ, ਪਾਥਰ ਆਪਣਾ ਚਰਨ ਛੁਹਾਈਆ। ਸਖੀ ਸਰਵਰ ਇਕ ਸਰਦਾਰ, ਸਚ ਸੁਲਤਾਨ ਵਡ ਵਡਿਆਈਆ । ਰਹਿਬਰ ਬਣਿਆ ਪਰਵਰਦਿਗਾਰ, ਬੇਪਰਵਾਹੀ ਵਿਚ ਸਮਾਈਆ। ਖ਼ਾਲਕ ਖ਼ਲਕ ਲਏ ਉਠਾਲ, ਧੁਰ ਸੰਦੇਸਾ ਇਕ ਜਣਾਈਆ। ਸਭ ਦੇ ਸਿਰ ਕੂਕੇ ਕਾਲ, ਕਲਜੁਗ ਨਗਾਰਾ ਕਾਲ ਵਜਾਈਆ। ਕੋਈ ਨਾ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਬੈਠੇ ਮੁਖ ਛੁਪਾਈਆ। ਮੱਕਾ ਕਾਅਬਾ ਰਹੇ ਭਾਲ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਸਭ ਦਾ ਲੇਖਾ ਮੁੱਕਦਾ ਜਾਂਦਾ, ਮੁੱਕੇ ਜਗਤ ਲੋਕਾਈਆ । ਕਲਜੁਗ ਅੰਤਮ ਥੱਕਾ ਮਾਂਦਾ, ਆਪਣਾ ਬੇੜਾ ਰਿਹਾ ਡੁਬਾਈਆ। ਚਾਰੋ ਕੁੰਟ ਵੇਖ ਵਖਾਂਦਾ, ਸਾਚਾ ਸੰਗ ਨਾ ਕੋਇ ਰਖਾਈਆ। ਭਰਮੇ ਭੁੱਲਾ ਪੰਡਤ ਪਾਂਧਾ, ਪਾਂਧਾ ਕੁੰਡਲੀ ਰਾਸ ਨਾ ਕੋਇ ਜਣਾਈਆ। ਚੌਦਾਂ ਵਿਦਿਆ ਅੰਤਰ ਆਂਧਾ, ਬਸੰਤਰ ਅਗਨ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਕਲਕੀ ਖੇਲ ਰਚਾਈਆ। ਕਲ ਕਲਕੀ ਖੇਲ ਕਰੇ ਗੋਬਿੰਦ, ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਡੂੰਘੀ ਭਵਰੀ ਸਾਗਰ ਸਿੰਧ, ਗਹਿਰ ਗਵਰ ਬੇਪਰਵਾਹੀਆ। ਤਖ਼ਤੋ ਲਾਹੇ ਸੁਰਪਤ ਰਾਜਾ ਇੰਦ, ਸ਼ੰਕਰ ਲੇਖਾ ਮੂਲ ਚੁਕਾਈਆ। ਬ੍ਰਹਮਾ ਪਾਰਬ੍ਰਹਮ ਪ੍ਰਭ ਵੇਖੇ ਆਪਣੀ ਬਿੰਦ, ਵਿਸ਼ਨੂੰ ਵਿਸ਼ਵ ਧਾਰ ਸਮਝਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦਾ ਸਚ ਵਿਹਾਰਾ, ਕਰੇ ਕਰਾਏ ਕਰਤਾਰਾ, ਕੁਦਰਤ ਕਰਤਾ ਵੇਖ ਵਖਾਈਆ। ਕੁਦਰਤ ਕਰਤਾ ਵੇਖਣ ਆਇਆ, ਵੇਦ ਸ਼ਾਸਤਰ ਭੇਵ ਨਾ ਆਈਆ। ਲੇਖਾ ਜਾਣੇ ਤ੍ਰੈਗੁਣ ਮਾਇਆ, ਤ੍ਰੈ ਤ੍ਰੈ ਪੜਦਾ ਆਪ ਉਠਾਈਆ। ਪੰਜ ਤਤ ਤਨ ਭੇਵ ਚੁਕਾਇਆ, ਘਰ ਵੱਜੇ ਨਾਮ ਵਧਾਈਆ। ਸੰਬਲ ਨਗਰ ਡੇਰਾ ਲਾਇਆ, ਸੰਭਲ ਸੰਭਲ ਚਰਨ ਟਿਕਾਈਆ। ਅਬਿਨਾਸ਼ੀ ਕਰਤਾ ਨਜ਼ਰ ਨਾ ਆਇਆ, ਧਰਨੀ ਧਰਤ ਸੋਭਾ ਪਾਈਆ। ਧੁਰ ਦਾ ਬਕਤਾ ਬੋਲ ਸੁਣਾਇਆ, ਸੁਣੇ ਸਰਬ ਲੋਕਾਈਆ। ਜੁਗ ਜੁਗ ਰੱਛਿਆ ਕਰਦਾ ਆਇਆ, ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਵੇਖ ਵਖਾਇਆ, ਗੁਰਮੁਖ ਗੁਰ ਗੁਰ ਲਏ ਉਠਾਈਆ। ਭਗਤ ਦਵਾਰੇ ਲਏ ਬਹਾਇਆ, ਸਾਹਿਬ ਸਤਿਗੁਰ ਕਰ ਕੁੜਮਾਈਆ। ਸੁਰਤੀ ਸ਼ਬਦੀ ਮੇਲ ਮਿਲਾਇਆ, ਅਨੰਦ ਮੰਗਲ ਇਕੋ ਗਾਈਆ। ਸਾਚੀ ਜੋੜੀ ਜੋੜ ਜੁੜਾਇਆ, ਘੋੜੀ ਨਾਮ ਆਪ ਚੜ੍ਹਾਈਆ। ਥੋੜੀ ਥੋੜੀ ਸੰਗਤ ਦਏ ਸਮਝਾਇਆ, ਬੌਹੜੀ ਬੌਹੜੀ ਕਰੇ ਸਰਬ ਲੋਕਾਈਆ। ਲੱਖ ਚੁਰਾਸੀ ਕੌੜੀ ਵੇਲ ਵੇਖ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰਸ ਗੁਰਮੁਖਾਂ ਵਿਚ ਭਰਾਈਆ। ਅੰਮਿਤ ਰਸ ਇਕ ਅਨੂਠਾ, ਸੋ ਸਾਹਿਬ ਆਪ ਉਪਜਾਇੰਦਾ। ਦੀਨ ਦਿਆਲ ਠਾਕਰ ਸਵਾਮੀ ਤੁਠਾ, ਮਿਹਰਵਾਨ ਦਇਆ ਕਮਾਇੰਦਾ। ਗੁਰਸਿਖਾਂ ਉਠਾਵੇ ਜਿਉਂ ਮਾਂ ਕਰੇ ਲਾਡ ਆਪਣੇ ਪੁੱਤਾ, ਬਿਨ ਪਿਤਾ ਪੁੱਤ ਗੋਦ ਨਾ ਸੋਭਾ ਪਾਇੰਦਾ। ਕਿਸੇ ਕੰਮ ਨਾ ਪੀਤਾ ਆਉਣਾ ਹੁੱਕਾ, ਹੁਕਮ ਧੁਰ ਦਾ ਆਪ ਜਣਾਇੰਦਾ। ਔਹ ਵੇਖੋ ਪੀਰ ਪੈਗ਼ੰਬਰ ਅੱਗੋ ਵਖਾਵਣ ਇਕੋ ਮੁੱਕਾ, ਮੁਖ਼ਬਰ ਹਰਿ ਜੂ ਆਪ ਹੋ ਜਾਇੰਦਾ। ਅੰਜੀਲ ਕੁਰਾਨ ਜਿਹੜੇ ਦੇ ਕੇ ਗਏ ਰੁੱਕਾ, ਸੋ ਰੁਖ਼ਸਤ ਕੱਟ ਕੇ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਦਰ ਸੁਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਆਏ,

ਕਲਜੁਗ ਅੰਤਮ ਫੇਰਾ ਪਾਈਆ। ਸਾਡੀ ਸਿਖਿਆ ਸਾਰੇ ਗਏ ਭੁਲਾਏ, ਧੁਰ ਦਾ ਹੁਕਮ ਸੀਸ ਨਾ ਕੋਇ ਟਿਕਾਈਆ। ਤੇਈ ਅਵਤਾਰ ਰਹੇ ਸ਼ਰਮਾਏ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਭਗਤ ਅਠਾਰਾਂ ਰਹੇ ਕੁਰਲਾਏ, ਕਬੀਰ ਜੁਲਾਹਾ ਰੋਵੇ ਮਾਰੇ ਧਾਹੀਂਆ। ਕਲਜੁਗ ਜੀਵ ਮੇਰਾ ਸਾਹਿਬ ਕਿਉਂ ਗਏ ਭੁਲਾਏ, ਜਿਸ ਦਿਤੀ ਮਾਣ ਵਡਿਆਈਆ। ਰਾਮ ਕ੍ਰਿਸ਼ਨ ਨਾ ਕਿਸੇ ਨਜ਼ਰੀ ਆਏ, ਇਸ਼ਟ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਸਾਚੇ ਹੁਜਰੇ ਕੋਈ ਚੜ੍ਹਨ ਨਾ ਪਾਏ, ਜਗਤ ਮੁਜਰਾ ਵੇਖੇ ਖ਼ਲਕ ਖ਼ੁਦਾਈਆ। ਆਬਰੂ ਇੱਜ਼ਤ ਗਏ ਗਵਾਏ, ਬੇਇੱਜ਼ਤ ਦੇਣ ਦੁਹਾਈਆ। ਸਾਚੀ ਖ਼ਿਦਮਤ ਨਾ ਕੋਇ ਕਮਾਏ, ਖ਼ਾਦਮ ਨਜ਼ਰ ਕੋਇ ਨਾ ਆਈਆ। ਫ਼ਿਤਰਤ ਗਏ ਸਰਬ ਮਿਟਾਏ, ਐਸ਼ ਇਸ਼ਰਤ ਇਕ ਹੰਢਾਈਆ। ਸਿਖ਼ਰ ਚੋਟੀ ਚੜ੍ਹ ਕੇ ਕੋਈ ਰਾਸ ਨਾ ਪਾਏ, ਮਹਿਬੂਬ ਬੈਠਾ ਮੁਖ ਛੁਪਾਈਆ। ਵਿਛੜ ਵਿਛੜ ਸਾਰੇ ਦੇਣ ਦੁਹਾਏ, ਦਰੋਹੀ ਦਰੋਹੀ ਰਹੇ ਸੁਣਾਈਆ। ਬਿਖਰ ਬਿਖਰ ਮਣਕੇ ਲਏ ਗਵਾਏ, ਗਾਨੀ ਕੰਠ ਨਾ ਕੋਏ ਬੰਧਾਈਆ। ਤਸਬੀ ਹੱਥ ਨਾ ਕੋਇ ਉਠਾਏ, ਮਨ ਕਾ ਮਣਕਾ ਨਾ ਕੋਇ ਭਵਾਈਆ। ਨੀਲ ਬਸਤਰ ਨਾ ਕੋਇ ਰੰਗਾਏ, ਨੀਲੀ ਧਾਰ ਪੰਧ ਨਾ ਕੋਇ ਮੁਕਾਈਆ। ਕਾਲਾ ਸੂਸਾ ਨਾ ਕੋਈ ਤਨ ਛੁਹਾਏ, ਈਸਾ ਮੂਸਾ ਨਾ ਦਏ ਗਵਾਹੀਆ। ਸਚ ਹਦੀਸਾ ਨਾ ਕੋਈ ਪੜ੍ਹਾਏ, ਅਲਿਫ਼ ਯੇ ਰਹੀ ਕੁਰਲਾਈਆ। ਸਾਚਾ ਮਕਤਬ ਕੋਈ ਨਜ਼ਰ ਨਾ ਆਏ, ਮਤਲਬ ਸਕੇ ਨਾ ਕੋਇ ਸਮਝਾਈਆ। ਐਨ ਗ਼ੈਨ ਨਾ ਕੋਈ ਦ੍ਰਿੜਾਏ, ਹਮਜ਼ਾ ਰਮਜ਼ ਨਾ ਕੋਇ ਲਗਾਈਆ। ਜ਼ੇਰ ਜ਼ਬਰ ਨਾ ਕੋਈ ਸਮਝਾਏ, ਨੁਕਤਾ ਨੂਨ ਨਾ ਕੋਇ ਮਿਟਾਈਆ। ਬੇਖ਼ਬਰ ਖ਼ਬਰ ਨਾ ਕੋਈ ਸੁਣਾਏ, ਖ਼ਾਹ ਮਖ਼ਾਹ ਲੜੇ ਜਗਤ ਲੋਕਾਈਆ। ਸਬਰ ਪਿਆਲਾ ਜਾਮ ਨਾ ਕੋਈ ਪਿਆਏ, ਆਬੇਹਯਾਤ ਨਾ ਮੁੱਖ ਲਗਾਈਆ। ਸਚ ਲੁਗ਼ਾਤ ਨਾ ਕੋਈ ਵਖਾਏ, ਜਿਸ ਦਾ ਅੱਖਰ ਸਮਝ ਕੋਈ ਨਾ ਪਾਈਆ। ਬਿਨ ਵਫ਼ਾਤ ਕੋਈ ਨਜ਼ਰ ਨਾ ਆਏ, ਫ਼ਤਵੇ ਸਭ ਦੇ ਉਤੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇ ਦੇ ਸਾਚਾ ਵਰ, ਕਲਜੁਗ ਅੰਤ ਤੇਰੀ ਸਰਨਾਈਆ। ਕਲਜੁਗ ਅੰਤ ਮੇਰੇ ਮਹਿਬੂਬ, ਵਾਸਤਾ ਤੇਰੇ ਨਾਲ ਬੰਧਾਈਆ। ਬਾਕੀ ਸਾਰੇ ਹੋਏ ਮੌਕੂਫ਼, ਮੁਫ਼ਲਸ ਦਿਸੇ ਸਰਬ ਲੋਕਾਈਆ। ਪੀਰ ਪੈਗ਼ੰਬਰਾਂ ਕੋਲੋ ਖ਼ੁਸਣੇ ਹਕੂਕ, ਹੱਕ ਤੇਰੇ ਹੱਥ ਵਡਿਆਈਆ। ਤੂੰ ਆਪ ਹੋਣਾ ਮਸਰੂਫ਼, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲਵਾਗਰ ਕਰ ਰੁਸ਼ਨਾਈਆ। ਜਲਵਾਗਰ ਤੇਰੀ ਰੁਸ਼ਨਾਈ, ਰੋਸ਼ਨ ਜ਼ਮੀਰ ਇਕ ਜਣਾਈਆ। ਬੇਪਰਵਾਹ ਤੇਰੀ ਬੇਪਰਵਾਹੀ, ਬੇਪਰਵਾਹੀ ਖੇਲ ਖਿਲਾਈਆ। ਪਰਵਰਦਿਗਾਰ ਤੇਰੀ ਵਡਿਆਈ, ਪਰਦਾਨਸ਼ੀਂ ਤੇਰਾ ਪਰਦਾ ਦਏ ਚੁਕਾਈਆ। ਕਾਗਦ ਕਲਮ ਨਾ ਜਾਣੇ ਸ਼ਾਹੀ, ਅੰਜੀਲ ਕੁਰਾਨ ਸਮਝ ਨਾ ਪਾਈਆ। ਈਸਾ ਮੂਸਾ ਮੁਹੰਮਦ ਇਕੋ ਰਮਜ਼ ਲਗਾਈ, ਰਮਜ਼ਾਨ ਵਿਚ ਫ਼ਾਕੇ ਦਿਤੇ ਕਟਾਈਆ। ਸਚ ਈਮਾਨ ਇਕ ਦ੍ਰਿੜਾਈ, ਇਬਨੁਲਵਕਤ ਆਪ ਸਮਝਾਈਆ। ਸਚ ਸ਼ਹਾਦਤ ਇਕ ਰਖਾਈ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਇਬਾਦਤ ਇਕੋ ਇਕ ਵਖਾਈ, ਕਾਇਆ ਕਾਅਬਾ ਪੜ੍ਹੇ ਕਲਮਾ, ਬੁਤਖਾਨਾ ਬਣੇ ਮੈਖ਼ਾਨਾ, ਵਿਚ ਫਿਰੇ ਇਕ ਦੀਵਾਨਾ, ਦੀਨ ਦੁਨੀ ਜਿਸ ਸਮਝ ਕੋਇ ਨਾ ਪਾਈਆ। ਸੋ ਸਾਹਿਬ ਕਲਜੁਗ ਅੰਤਮ ਲੈ ਕੇ ਆਏ ਪਰਵਾਨਾ, ਲੇਖਾ ਜਾਣੇ ਦੋ ਜਹਾਨਾਂ, ਨੂਰ ਇਲਾਹੀ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦੀ ਚੌਧਵੀਂ ਤੇਰਾ ਤਗ਼ਮਾ, ਪੀਰ ਪੈਗ਼ੰਬਰ ਧੁਰ ਦਾ ਸੁਣੋ ਉਠ ਕੇ ਨਗ਼ਮਾ, ਹਾਜ਼ਰੀਨ ਨਾਜ਼ਰੀਨ ਨਾਇਕ ਸਹਾਇਕ ਖ਼ਾਲਕ ਖ਼ਲਕ ਆਪ ਜਣਾਈਆ।

ਖ਼ਾਲਕ ਖ਼ਲਕ ਕਹੇ ਮੁਬੀਨ, ਮਹਿਵ ਤੇਰੇ ਹੱਥ ਵਡਿਆਈਆ। ਪੀਰ ਪੈਗ਼ੰਬਰ ਤੇਰਾ ਕਰਨ ਯਕੀਨ, ਬਣ ਬਰਦੇ ਸੀਸ ਝੁਕਾਈਆ। ਹੁਕਮੇ ਅੰਦਰ ਕਰ ਇਕ ਤਲਕੀਨ, ਤਕਵਾ ਇਕ ਜਣਾਈਆ। ਪੰਦਰਾਂ ਕੱਤਕ ਸਭ ਨੇ ਬਣਨਾ ਦਰ ਮਸਕੀਨ, ਮਸਤੀ ਸਭ ਦੀ ਦੇਵੇ ਲਾਹੀਆ। ਦਰ ਦਰਵੇਸ਼ ਹੋਣ ਅਧੀਨ, ਆਦਾਬ ਸਲਾਮ ਇਕ ਕਰਾਈਆ। ਜੋ ਦੱਸਦੇ ਗਏ ਗੋਈਪੇਸ਼ੀਨ, ਸੋ ਆਪਣਾ ਹੱਕ ਦੇਣ ਹੱਥ ਫੜਾਈਆ। ਲੇਖਾ ਚੁੱਕੇ ਨਰ ਮਦੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਕਲਾਮ, ਕਲਮਾ ਨਬੀ ਪੜ੍ਹਾਈਆ। ਸਜਦਾ ਸੀਸ ਕਰੇ ਸਲਾਮ, ਇਕ ਧਿਆਨ ਲਗਾਈਆ। ਦੋ ਇਕ ਦਾ ਸਚ ਨਿਸ਼ਾਨ, ਦੋ ਜਹਾਨ ਝੁਲਾਈਆ। ਇਕੀ ਸਾਵਣ ਇਕ ਅਮਾਮ, ਬੇਪਰਵਾਹ ਫੇਰਾ ਪਾਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਸ਼ਹਿਨਸ਼ਾਹ ਇਕ ਅਖਵਾਈਆ। ਤਖ਼ਤ ਨਿਵਾਸੀ ਹੁਕਮਰਾਨ, ਧੁਰ ਸੰਦੇਸਾ ਆਪ ਸੁਣਾਈਆ। ਸਤਿਜੁਗ ਸਾਚੇ ਹੋ ਪਰਧਾਨ, ਕਲਜੁਗ ਕੂੜੀ ਮਿਟੇ ਛਾਹੀਆ। ਚਾਰ ਵਰਨਾਂ ਮਿਲੇ ਗਿਆਨ, ਅਗਿਆਨ ਅੰਧੇਰ ਮਿਟਾਈਆ। ਆਤਮ ਪਰਮਾਤਮ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਹਰਿ ਸੰਗਤ ਤੇਰਾ ਆਉਣਾ ਜਾਣਾ ਹੋਇਆ ਪਰਵਾਨ, ਮਾਣਸ ਜਨਮ ਵੱਜੇ ਵਧਾਈਆ। ਸਤਿਗੁਰ ਪੂਰਾ ਸਾਹਿਬ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰੇਸ਼ ਇਕ ਹੋ ਜਾਈਆ। ਨਰ ਨਰੇਸ਼ ਭਗਤ ਭਗਵਾਨ, ਦਰ ਸਾਚੇ ਦਇਆ ਕਮਾਇੰਦਾ। ਰਲ ਮਿਲ ਗਾਓ ਏਕਾ ਗਾਣ, ਗੀਤ ਗੋਬਿੰਦ ਜਣਾਇੰਦਾ। ਸਭ ਦਾ ਇਸ਼ਟ ਸ੍ਰੀ ਭਗਵਾਨ, ਪੁਰਖ ਅਕਾਲ ਨਜ਼ਰੀ ਆਇੰਦਾ । ਜੁਗ ਚੌਕੜੀ ਦੇਵੇ ਦਾਨ, ਭਗਤ ਵਛਲ ਝੋਲੀ ਆਪ ਭਰਾਇੰਦਾ। ਧਰੂ ਪ੍ਰਹਿਲਾਦ ਤਾਰੇ ਆਣ, ਬਲ ਬਾਵਨ ਵੇਖ ਵਖਾਇੰਦਾ। ਅਮਰੀਕ ਕਰੇ ਕਲਿਆਣ, ਜਨਕ ਰੰਗ ਰੰਗਾਇੰਦਾ। ਹਰੀ ਚੰਦ ਕਰ ਪਰਵਾਨ, ਬਿਦਰ ਸੁਦਾਮਾ ਵੇਖ ਵਖਾਇੰਦਾ। ਜੈ ਦੇਵ ਕਰ ਪਰਧਾਨ, ਪਾਤੀ ਪਾਤੀ ਆਪ ਪੜ੍ਹਾਇੰਦਾ। ਧੰਨੇ ਸਧਨੇ ਹੋ ਮਿਹਰਵਾਨ, ਬੈਣੀ ਆਪਣੀ ਗੰਢ ਖੁਲ੍ਹਾਇੰਦਾ। ਰਵਦਾਸ ਚੁਮਾਰੇ ਦੇ ਨਿਸ਼ਾਨ, ਕੰਗਣ ਕਸੀਰਾ ਰੂਪ ਵਟਾਇੰਦਾ। ਕਬੀਰ ਜੁਲਾਹੇ ਤਾਣਾ ਤਣੇ ਆਣ, ਤੰਦਨ ਤੰਦ ਗੰਢ ਪਵਾਇੰਦਾ। ਸੈਣ ਨਾਈ ਹੋ ਮਿਹਰਵਾਨ, ਰਾਜ ਰਾਜਾਨ ਸੇਵ ਕਮਾਇੰਦਾ। ਗਨਕਾ ਬੱਧਕ ਪੂਤਨਾ ਤਾਰੇ ਆਪ ਭਗਵਾਨ, ਸਿਰ ਮਿਹਰ ਹੱਥ ਟਿਕਾਇੰਦਾ । ਜੁਗ ਵਿਛੜੇ ਮੇਲੇ ਆਣ, ਨਾਮੇ ਛੱਪਰ ਛੰਨ ਛੁਹਾਇੰਦਾ। ਨਾਨਕ ਗੋਬਿੰਦ ਕਰ ਪਰਵਾਨ, ਛੱਤੀ ਜੁਗ ਦੀ ਵੰਡ ਵੰਡਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਇੰਦਾ। ਸਾਢੇ ਤਿੰਨ ਹੱਥ ਦਾ ਇਕ ਨਿਸ਼ਾਨ, ਸਾਚੀ ਵਸਤ ਆਪ ਪਰਗਟਾਇੰਦਾ। ਨੌ ਦੁਆਰੇ ਖੋਲ੍ਹ ਦੁਕਾਨ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਭਗਤ ਦੁਆਰਾ ਕਰ ਪਰਵਾਨ, ਸਾਚੀ ਵੰਡਣ ਵੰਡ ਵੰਡਾਇੰਦਾ। ਜਿਸ ਗ੍ਰਹਿ ਵਸੇ ਨੌਜਵਾਨ, ਸਚ ਸਿੰਘਾਸਣ ਡੇਰਾ ਲਾਇੰਦਾ। ਧੁਰ ਦਾ ਦੇਵੇ ਇਕ ਫ਼ਰਮਾਨ, ਭੇਵ ਅਭੇਦਾ ਆਪ ਖੁਲਾਇੰਦਾ। ਸੱਤਰ ਬਹੱਤਰ ਚੁਹੱਤਰ ਕਰੇ ਪਰਵਾਨ, ਪੰਚਮ ਪੰਚ ਪਰਪੰਚ ਮੇਟ ਮਿਟਾਇੰਦਾ। ਚਾਰ ਜੁਗ ਦਾ ਸਚ ਵਿਧਾਨ, ਵਿਦਤ ਆਪਣੀ ਕਾਰ ਕਮਾਇੰਦਾ। ਵੀਹ ਸੌ ਵੀਹ ਬਿਕ੍ਰਮੀ ਖੇਲ ਕਰੇ ਮਹਾਨ, ਮਤਲਬ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਭ ਨੂੰ ਇਕੋ ਹੁਕਮ

ਵਰਤਾਇੰਦਾ। ਸਭ ਨੇ ਮੰਨਣਾ ਹੁਕਮ ਏਕ, ਏਕੰਕਾਰ ਆਪ ਵਰਤਾਈਆ। ਨੌ ਖੰਡ ਪ੍ਰਿਥਮੀ ਰੱਖੇ ਟੇਕ, ਦੋ ਜਹਾਨ ਕਰੇ ਜਣਾਈਆ। ਪੁਰਖ ਅਕਾਲ ਧਰ ਕੇ ਭੇਖ, ਅਵੱਲੜਾ ਵੇਸ ਵਟਾਈਆ । ਵਸਣਹਾਰਾ ਸਾਚੇ ਦੇਸ, ਸੰਬਲ ਆਪਣੀ ਰੁੱਤ ਸੁਹਾਈਆ। ਲੱਖ ਚੁਰਾਸੀ ਰਿਹਾ ਵੇਖ, ਆਪ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਕਰੇ ਹੇਤ, ਫੜ ਬਾਂਹੋ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਤਰਾਈਆ।

੨੬ ਸਾਵਣ ੨੦੨੦ ਬਿਕ੍ਰਮੀ ਮਾਧਾ ਸਿੰਘ ਦੇ ਗ੍ਰਹਿ ਚੀਮਾ ਕਲਾਂ ਜ਼ਿਲਾ ਅੰਮ੍ਰਿਤਸਰ

ਸਚਖੰਡ ਨਿਵਾਸੀ ਸਚ ਦਰਬਾਰ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਦਰ ਦਰਵੇਸ਼ ਚੋਬਦਾਰ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਏਕੰਕਾਰ ਸੇਵਾਦਾਰ, ਸਚ ਸਾਚਾ ਚਾਕਰ ਸੇਵ ਕਮਾਇੰਦਾ। ਆਦਿ ਨਿਰੰਜਣ ਕਰ ਉਜਿਆਰ, ਨਿਰਗੁਣ ਜੋਤ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਬਣ ਕੇ ਹੁਕਮਰਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਨਿਰਵੈਰ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣੀ ਖੇਲ ਰਚਾਇੰਦਾ। ਧੁਰ ਸੰਦੇਸਾ ਇਕ ਫ਼ਰਮਾਨ, ਧੁਰਦਰਗਾਹੀ ਆਪ ਉਪਜਾਇੰਦਾ। ਮੁਕਾਮੇ ਹੱਕ ਖੇਲ ਮਹਾਨ, ਪਰਵਰਦਿਗਾਰ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਉਪਾਇੰਦਾ। ਸਾਚਾ ਹੁਕਮ ਵਰਤੇ ਨਿਰੰਕਾਰ, ਦੂਜਾ ਸੰਗ ਨਾ ਕੋਇ ਰਖਾਈਆ। ਸਚ ਦੁਆਰੇ ਹੋ ਤਿਆਰ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਆਦਿ ਜੁਗਾਦੀ ਭੇਵ ਨਿਆਰ, ਅਪਰੰਪਰ ਸਵਾਮੀ ਆਪ ਖੁਲ੍ਹਾਈਆ। ਜੋਤੀ ਸ਼ਬਦੀ ਕਰੇ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਈਆ। ਨਰ ਨਰੇਸ਼ਾ ਸ਼ਾਹਕਾਰ, ਪਾਤਸ਼ਾਹ ਬੇਪਰਵਾਹੀਆ। ਅਗੰਮ ਅਥਾਹ ਹੋ ਉਜਿਆਰ, ਸਚ ਵਿਹਾਰ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਰਚੇ ਭਗਵਾਨ, ਹਰਿ ਕਰਤਾ ਵੇਖ ਵਖਾਇੰਦਾ। ਨਿਰਗੁਣ ਦਾਤਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਦੀਪਕ ਜੋਤੀ ਜਗੇ ਮਹਾਨ, ਬਾਤੀ ਤੇਲ ਨਾ ਕੋਇ ਪਾਇੰਦਾ। ਸੁਹਾਏ ਭੂਮਿਕਾ ਸਚ ਅਸਥਾਨ, ਸਚਖੰਡ ਦੁਆਰ ਆਪ ਵਡਿਆਇੰਦਾ। ਛੱਪਰ ਛੰਨ ਨਾ ਕੋਇ ਮਕਾਨ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਸੂਰਜ ਚੰਦ ਨਾ ਕੋਇ ਮਹਾਨ, ਮੰਡਲ ਮੰਡਪ ਨਾ ਕੋਇ ਡਗਮਗਾਇੰਦਾ। ਨਾ ਕੋਈ ਜ਼ਿਮੀਂ ਦਿਸੇ ਅਸਮਾਨ, ਸਮੁੰਦ ਸਾਗਰ ਸੰਗ ਨਾ ਕੋਇ ਰਖਾਇੰਦਾ। ਕਰੇ ਖੇਲ ਆਪ ਮਿਹਰਵਾਨ, ਮਿਹਬਾਨ ਬੀਦੋ ਆਪਣੀ ਕਾਰ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਸੁਹਾਇੰਦਾ । ਸਚ ਦੁਆਰ ਸੋਭਾਵੰਤ, ਸੋ ਸਾਹਿਬ ਆਪ ਸੁਹਾਈਆ। ਨਿਰਗੁਣ ਨਿਰਗੁਣ ਨਰ ਹਰਿ ਨਰਾਇਣ ਬਣ ਬਣ ਕੰਤ, ਸਚ ਕੰਤੂਹਲ ਸੇਜ ਸੁਹਾਈਆ। ਧਾਰ ਅਗੰਮ ਬਣਾਏ ਬਣਤ, ਨਾ ਕੋ ਪਿਤਾ ਨਾ ਕੋਇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਪਰੰਪਰ ਸਵਾਮੀ ਜੁਗ ਚੌਕੜੀ ਸਦਾ ਨਿਹਕਾਮੀ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਆਦਿ ਜੁਗਾਦੀ ਆਪ ਕਰਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਸੋਭਾ ਪਾਇੰਦਾ। ਸ਼ਬਦੀ

ਸੁੱਤ ਸੁੱਤ ਦੁਲਾਰਾ, ਵਿਸ਼ਨ ਬ੍ਰਹਮਾ ਸ਼ਿਵ ਜੋੜ ਜੁੜਾਇੰਦਾ। ਲੱਖ ਚੁਰਾਸੀ ਲਾ ਅਖਾੜਾ, ਚਾਰੇ ਖਾਣੀ ਨਾਚ ਨਚਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਸ਼ਬਦ ਅਨਾਦੀ ਰਾਗ ਅਲਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਧਰਨੀ ਧਰਤ ਧਵਲ ਵਡਿਆਈਆ। ਪੁਰੀ ਲੋਅ ਬ੍ਰਹਿਮੰਡ ਖੰਡ ਮਹੱਲ ਅਟੱਲ ਉਸਾਰ, ਅਚੱਲ ਅਟੱਲ ਦਏ ਸੁਹਾਈਆ। ਰਵ ਸਸ ਕਰ ਉਜਿਆਰ, ਜੋਤੀ ਕਿਰਨ ਨੂਰ ਰੁਸ਼ਨਾਈਆ। ਬੋਧ ਅਗਾਧ ਸ਼ਬਦ ਜੈਕਾਰ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਈਆ। ਸਚ ਤੌਫ਼ੀਕ ਪਰਵਰਦਿਗਾਰ, ਲਾਸ਼ਰੀਕ ਨੂਰ ਇਲਾਹੀਆ। ਹਕੀਕਤ ਖੋਲ੍ਹੇ ਆਪ ਕਿਵਾੜ, ਹੱਕ ਹਕੂਕ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚ ਭਗਵੰਤ, ਨਰ ਹਰਿ ਆਪਣੀ ਕਾਰ ਕਮਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਖੇਲ ਵਖਾਇੰਦਾ। ਆਪੇ ਨਾਰ ਆਪੇ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਆਪੇ ਮਣੀਆ ਆਪੇ ਮੰਤ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਆਪੇ ਜੀਵ ਆਪੇ ਜੰਤ, ਸਾਧ ਸੰਤ ਆਪ ਹੋ ਆਇੰਦਾ। ਆਪੇ ਬੋਧ ਅਗਾਧਾ ਹੋਏ ਪੰਡਤ, ਗਿਆਨ ਗੋਝ ਆਪ ਸਮਝਾਇੰਦਾ। ਆਪੇ ਆਦਿ ਜੁਗਾਦੀ ਬਣੇ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਚਲਾਏ ਰਾਹ, ਹਰਿ ਵੱਡਾ ਵਡ ਵਡਿਆਈਆ। ਦਾਤਾ ਦਾਨੀ ਬੇਪਰਵਾਹ, ਨਿਰਗੁਣ ਸਰਗੁਣ ਭੇਵ ਚੁਕਾਈਆ। ਆਤਮ ਪਰਮਾਤਮ ਬੰਧਨ ਪਾ, ਬ੍ਰਹਮ ਪਾਰਬ੍ਰਹਮ ਵੰਡ ਵੰਡਾਈਆ। ਈਸ਼ ਜੀਵ ਰੰਗ ਰੰਗਾ, ਜਗਦੀਸ਼ ਕਰੇ ਕੁੜਾਮਾਈਆ। ਸੁਰਤੀ ਸ਼ਬਦੀ ਮੇਲ ਮਿਲਾ, ਮਿਲਣੀ ਇਕੋ ਘਰ ਰਖਾਈਆ। ਲੇਖਾ ਲਿਖ ਲਿਖ ਕਲਮ ਸ਼ਾਹ, ਸ਼ਾਸਤਰ ਸਿਮਰਤ ਕਰੇ ਪੜ੍ਹਾਈਆ। ਵੇਦ ਪੁਰਾਨਾਂ ਦਏ ਸਮਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। ਆਪਣੀ ਕਰਨੀ ਕਰੇ ਕਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੁਗ ਚੌਕੜੀ ਵੇਖੇ ਚਾਰ, ਕੋਟਨ ਕੋਟ ਕਾਲ ਬਿਤਾਇੰਦਾ। ਦੋ ਜਹਾਨਾਂ ਖੇਲ ਨਿਆਰ, ਚੌਦਾਂ ਤਬਕਾਂ ਭੇਵ ਚੁਕਾਇੰਦਾ। ਲੋਕ ਚੌਦਾਂ ਖੋਲ੍ਹ ਕਿਵਾੜ, ਸ਼ਬਦੀ ਨਿਰਗੁਣ ਕੁੰਡਾ ਲਾਹਿੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਅੰਦਰ ਵੇਖ ਵਖਾਇੰਦਾ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਇੰਦਾ। ਸ਼ਬਦੀ ਢੋਲਾ ਗਾ ਵਿਚ ਸੰਸਾਰ, ਜੁਗ ਚੌਕੜੀ ਨਾਮ ਪਰਗਟਾਇੰਦਾ। ਵੇਖੇ ਵਿਗਸੇ ਵਾਰੋ ਵਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਧੁਰ ਸੰਦੇਸਾ ਨਰ ਨਰੇਸ਼ਾ ਸ਼ਬਦ ਅਗੰਮੀ ਦੇਂਦਾ ਰਿਹਾ ਸਿਰਜਣਹਾਰ, ਸਚ ਸੁਚ ਸਚ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਵਖਾਏ ਆਪ, ਨਿਰਗੁਣ ਸਰਗੁਣ ਦਇਆ ਕਮਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਦੱਸੇ ਜਾਪ, ਨਿਸ਼ਅੱਖਰ ਅੱਖਰ ਰੂਪ ਵਟਾਈਆ। ਅੰਦਰ ਬਾਹਰ ਗੁਪਤ ਜ਼ਾਹਰ ਬਾਤਨ ਕਰੇ ਬਾਤ, ਬੈਤਲ ਆਪਣਾ ਭੇਵ ਚੁਕਾਈਆ। ਸਤਿ ਧਰਮ ਇਕ ਬਣਾਏ ਪ੍ਰਭ ਜਮਾਤ, ਇਕੋ ਅੱਖਰ ਆਪ ਜਣਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣਾ ਵੇਸ ਵਟਾਈਆ। ਨਿਤ ਨਵਿਤ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਵਟਾਇੰਦਾ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਅਕਲ ਕਲਧਾਰੀ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਫੜਾਇਆ ਪੱਲਾ, ਪੀਰ ਪੈਗ਼ੰਬਰ ਆਪਣੀ ਗੰਢ ਪਵਾਇੰਦਾ। ਜਲਵਾ ਨੂਰ ਵਖਾਇਆ ਅੱਲਾ, ਬਿਸਮਲ ਆਪਣੀ ਕਾਰ ਕਮਾਇੰਦਾ। ਜੋਤੀ ਧਾਰ ਸ਼ਬਦੀ ਰਲਾ, ਰੂਪ ਰੰਗ ਰੇਖ ਸਾਚੇ ਦੇਸ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਮਨਾਇੰਦਾ। ਧੁਰ ਫ਼ਰਮਾਨਾ ਦੇਂਦਾ ਆਇਆ, ਹਰਿ ਸ਼ਬਦੀ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਦਰ ਬੈਠੇ ਸੀਸ ਝੁਕਾਈਆ। ਤ੍ਰੈਗੁਣ ਮਾਇਆ ਰਾਹ ਜਣਾਇਆ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਬੰਧਨ ਪਾਇਆ, ਨਾ ਕੋਈ ਤੋੜੇ ਤੋੜ ਤੁੜਾਈਆ। ਗੁਰ ਅਵਤਾਰ ਨਾਲ ਰਲਾਇਆ, ਪੀਰ ਪੈਗ਼ੰਬਰ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਡਾਇਆ, ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਸਚ ਸੰਦੇਸ ਧੁਰ ਦਾ ਲੇਖ ਆਪ ਸਮਝਾਇਆ, ਰਮਜ਼ ਸਮਝ ਨਾਲ ਮਿਲਾਈਆ। ਕਮਚਖੇਲ ਹਰਿ ਖੇਲ ਖਿਲਾਇਆ, ਅਲਨੇਕ ਨੂਰ ਖ਼ੁਦਾਈਆ। ਆਲਮ ਉਲਮਾ ਆਪ ਪੜ੍ਹਾਇਆ, ਬੇਨਜ਼ੀਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹੁਕਮੇ ਅੰਦਰ, ਜੁਗ ਚੌਕੜੀ ਆਪ ਕਰਾਇੰਦਾ। ਪੰਜ ਤਤ ਕਾਇਆ ਖੋਲ੍ਹ ਜੰਦਰ, ਗੁਰ ਅਵਤਾਰ ਪੜਦਾ ਲਾਹਿੰਦਾ। ਮਨ ਵਾਸਨਾ ਬੰਨ੍ਹੇ ਬੰਦਰ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਭਾਗ ਲੱਗਾ ਡੂੰਘੇ ਖੰਡਰ, ਜੋਤੀ ਦੀਪ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਜੱਗ, ਲੋਕਮਾਤ ਵੱਜੇ ਵਧਾਈਆ। ਸੰਤ ਸੁਹੇਲੇ ਭਗਤ ਭਗਵਾਨ ਆਪੇ ਲੱਭ, ਲੱਖ ਚੁਰਾਸੀ ਵਿਚੋ ਮੇਲ ਮਿਲਾਈਆ। ਸਚ ਦੁਆਰੇ ਨਿਰਗੁਣ ਸੱਦ, ਸਰਗੁਣ ਦਏ ਸਮਝਾਈਆ। ਕਰ ਪਰਕਾਸ਼ ਉਪਰ ਸ਼ਾਹ ਰਗ, ਭੇਵ ਅਭੇਦ ਖੁਲ੍ਹਾਈਆ। ਨਾਮ ਨਿਧਾਨ ਵਜਾਏ ਨਦ, ਅਨਹਦ ਰਾਗ ਸੁਣਾਈਆ। ਕੂੜੀ ਕਿਰਿਆ ਪਾਰ ਹੱਦ, ਘਰ ਘਰ ਵਿਚ ਲਏ ਮਿਲਾਈਆ। ਸਚ ਜਣਾਏ ਵਿਸ਼ਵ ਯਦ, ਵਾਸਤਕ ਆਪਣਾ ਭੇਵ ਮਿਟਾਈਆ। ਪਾਰਬ੍ਰਹਮ ਬ੍ਰਹਮ ਹੋਣ ਨਾ ਦੇਵੇ ਅੱਡ, ਹਰਿਜਨ ਸਾਚੇ ਜੋੜ ਜੁੜਾਈਆ। ਦੁਆਰ ਵਖਾਏ ਇਕੋ ਪਦ, ਪਤਿਪਰਮੇਸ਼ਵਰ ਵੱਜੇ ਵਧਾਈਆ। ਕੋਟਨ ਕੋਟ ਜੁਗ ਗਏ ਲਦ, ਜੁਗ ਚੌਕੜੀ ਗੇੜਾ ਆਪ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਜੁਗ ਚੌਕੜੀ ਗੁਰ ਅਵਤਾਰ, ਲੋਕਮਾਤ ਸੇਵ ਕਮਾਈਆ। ਦੋਏ ਜੋੜ ਕਰਦੇ ਗਏ ਨਿਮਸਕਾਰ, ਨਿਉਂ ਨਉਂ ਸਜਦਾ ਸੀਸ ਝੁਕਾਈਆ। ਤੇਰਾ ਨਗ਼ਮਾ ਅਗੰਮੀ ਗੁਫ਼ਤਾਰ, ਕਲਮਾ ਨਬੀ ਰਸੂਲ ਪੜ੍ਹਾਈਆ। ਤੇਰਾ ਸਦਕਾ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਈਆ। ਤੇਰਾ ਮੰਦਰ ਉਚ ਮਨਾਰ, ਮਹਿਫ਼ਲ ਇਕੋ ਨਜ਼ਰੀ ਆਈਆ। ਤੇਰਾ ਹੁਕਮ ਅਗੰਮ ਅਪਾਰ, ਜੁਗ ਚੌਕੜੀ ਵਰਤੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਨਿਰੰਕਾਰ, ਨਿਰਵੈਰ ਦਇਆ ਕਮਾਇੰਦਾ। ਗੁਰ ਅਵਾਤਰ ਪੀਰ ਪੈਗ਼ੰਬਰ ਮੰਗਦੇ ਗਏ ਦੀਦਾਰ, ਨਿਰਗੁਣ ਨਿਰਵੈਰ ਆਪਣਾ ਨੂਰ ਆਪ ਚਮਕਾਇੰਦਾ। ਦਰ ਦਰਵੇਸ਼ ਬਣਦੇ ਰਹੇ ਭਿਖਾਰ, ਖਾਲੀ ਝੋਲੀ ਸਰਬ ਭਰਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਨਿਭਾਏ ਏਕ, ਏਕਾ ਹੱਥ ਵੱਡੀ ਵਡਿਆਈਆ। ਤੇਈ ਅਵਤਾਰਾਂ ਦਿਤੀ ਟੇਕ, ਭਗਤ ਅਠਾਰਾਂ ਭੇਵ ਚੁਕਾਈਆ। ਈਸਾ ਮੂਸਾ ਮੁਹੰਮਦ ਲਿਖਿਆ ਲੇਖ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਨਾਨਕ ਗੋਬਿੰਦ ਦੱਸਿਆ ਭੇਤ, ਸ੍ਰੀ ਭਗਵਾਨ ਪੜਦਾ ਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਮੰਗਦੇ ਗਏ ਟੇਕ, ਹਰਿ ਚਰਨ ਤੇਰੀ ਸਰਨਾਈਆ। ਕਵਣ ਵੇਲਾ ਧਾਰੇਂ ਭੇਖ, ਜੋਤੀ ਨੂਰ ਕਰੇਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਆਪਣਾ ਲੇਖਾ ਦੱਸੇ ਭਗਵਾਨ, ਜੁਗ ਚੌਕੜੀ ਆਪ ਜਣਾਈਆ। ਨਵ ਨੌ ਚਾਰ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤ ਹੋਏ ਪਰਧਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਧਰਮ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਦਏ ਵਖਾਈਆ। ਸੰਬਲ ਵਸੇ ਸਚ ਮਕਾਨ, ਡੇਰਾ ਇਕੋ ਘਰ ਲਗਾਈਆ। ਧੁਰ ਸੰਦੇਸਾ ਦੇ ਫ਼ਰਮਾਨ, ਸ਼ਬਦ ਅਗੰਮੀ ਆਪ ਜਣਾਈਆ। ਲੇਖਾ ਜਾਣ ਰਾਜ ਰਾਜਾਨ, ਭੂਪਤ ਭੂਪ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ। ਸਾਚਾ ਲੇਖ ਮੁਕਾਵੇ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਇੰਦਾ। ਪਰਗਟ ਹੋ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਵੇਖੇ ਜੀਵ ਜੰਤ, ਸਾਧ ਅਸਾਧ ਪੜਦਾ ਲਾਹਿੰਦਾ। ਆਤਮ ਪਰਮਾਤਮ ਜਣਾਏ ਸਾਚਾ ਮੰਤ, ਮੰਤਰ ਇਕੋ ਇਕ ਸਮਝਾਇੰਦਾ। ਸਚ ਸਵਾਣੀ ਸ਼ਬਦ ਹਾਣੀ ਮੇਲੇ ਕੰਤ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਬਣ ਕੇ ਪੰਡਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਰ ਇਕ ਸੁਹਾਇੰਦਾ। ਸਾਚਾ ਦਰ ਸੋਹੇ ਦਰਬਾਰ, ਘਰ ਸਾਚੇ ਵੱਜੇ ਵਧਾਈਆ। ਚਾਰ ਜੁਗ ਦੇ ਗੁਰ ਅਵਤਾਰ, ਪੀਰ ਪੈਗ਼ੰਬਰ ਲਏ ਉਠਾਈਆ। ਇਕੱਠੇ ਕਰੇ ਏਕੋ ਵਾਰ, ਏਕੰਕਾਰਾ ਆਪਣੇ ਹੱਥ ਰੱਖੇ ਵਡਿਆਈਆ । ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਦਏ ਵਖਾਲ, ਨੌ ਖੰਡ ਪ੍ਰਿਥਮੀ ਪੜਦਾ ਲਾਹੀਆ। ਨੇਤਰ ਖੋਲ੍ਹ ਕਰੋ ਵਸਾਲ, ਭੇਵ ਅਭੇਦ ਆਪ ਜਣਾਈਆ। ਗੁਰਮੁਖ ਲੱਭ ਸੱਚੇ ਲਾਲ, ਲਾਲ ਲਾਲ ਪੁਰਖ ਅਕਾਲ ਰਹੇ ਮਨਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਹੋਣ ਕੰਗਾਲ, ਸਾਚਾ ਹੱਟ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਇਕ ਇਸ਼ਾਰਾ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਸਦੀ ਵੀਹਵੀਂ ਨੈਣ ਉਠਾਈਆ। ਸਤਿ ਧਰਮ ਦਿਸੇ ਨਾ ਕੋਇ ਨਿਸ਼ਾਨ, ਹਰਿ ਕਾ ਸ਼ਬਦ ਨਾ ਕੋਇ ਕਮਾਈਆ। ਸਿਦਕ ਸਬੂਰੀ ਨਾ ਕੋਇ ਈਮਾਨ, ਸਾਚੀ ਸ਼ਰਅ ਨਾ ਕੋਇ ਵਡਿਆਈਆ। ਕਲਜੁਗ ਘਰ ਘਰ ਵੜਿਆ ਸ਼ੈਤਾਨ, ਦਰ ਦਰ ਹੋਏ ਲੜਾਈਆ। ਸਾਧ ਸੰਤ ਹੋਏ ਬੇਈਮਾਨ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਰਾਜ ਰਾਜਾਨ ਨਾ ਕਰੇ ਕੋਈ ਧਿਆਨ, ਰਈਅਤ ਰੰਗ ਨਾ ਕੋਇ ਰੰਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਰਬ ਪਛਤਾਣ, ਪਸਚਾਤਾਪ ਕਰੇ ਸਰਬ ਲੋਕਾਈਆ। ਅੰਜੀਲ ਕੁਰਾਨ ਨੈਣ ਸ਼ਰਮਾਣ, ਅੱਲਾ ਰਾਣੀ ਮੁਖ ਘੁੰਗਟ ਰਹੀ ਪਾਈਆ। ਪੀਰ ਪੈਗੰਬਰ ਈਸਾ ਮੂਸਾ ਮੁਹੰਮਦ ਉਚੀ ਬੋਲ ਨਾ ਸਕਣ ਜ਼ਬਾਨ, ਜ਼ੇਰ ਜ਼ਬਰ ਨਾ ਕੋਇ ਸਮਝਾਈਆ। ਚਾਰੋਂ ਕੁੰਟ ਕੂੜ ਪਰਧਾਨ, ਡੰਕਾ ਇਕੋ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਰਹੇ ਤੱਕ, ਨੇਤਰ ਨੈਣ ਨੈਣ ਉਠਾਈਆ। ਸ੍ਰਿਸ਼ਟ ਸਬਾਈ ਜੋ ਮਾਰਗ ਆਏ ਦੱਸ, ਜੀਵ ਜੰਤ ਭੁੱਲੇ ਪਾਂਧੀ ਰਾਹੀਆ। ਹਿਰਦੇ ਹਰਿ ਕਿਸੇ ਨਾ ਰਿਹਾ ਵਸ, ਖਾਲੀ ਭਾਂਡੇ ਰਹੇ ਵਖਾਈਆ। ਮਨ ਵਾਸਨਾ ਰਹੇ ਨੱਚ, ਮਤ ਕੂੜੀ ਕਰੇ ਕੁੜਮਾਈਆ। ਬੁੱਧੀ ਹੋ ਨਿਮਾਣੀ ਗਈ ਢੱਠ, ਦਰ ਚਲੇ ਨਾ ਕੋਇ ਚਤੁਰਾਈਆ। ਮਣਕਾ ਮਣਕਾ ਹੱਥਾਂ ਨਾਲ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਈਆ। ਹਰਿ ਕਾ ਨਾਮ ਲੱਭਦੇ ਹੱਟੋ ਹੱਟ, ਕਾਇਆ ਮੰਦਰ ਅੰਦਰ ਖੋਜਣ ਕੋਇ ਨਾ ਪਾਈਆ। ਨਹਾ ਨਹਾ ਥੱਕੇ ਅੱਠਸੱਠ, ਅੰਮ੍ਰਿਤ ਸਰੋਵਰ ਅਸ਼ਨਾਨ ਕਰਨ ਕੋਇ ਨਾ ਆਈਆ। ਪੂਜਾ ਕਰਦੇ ਸ਼ਿਵਦਵਾਲੇ ਮੱਠ, ਸਾਢੇ ਤਿੰਨ ਹੱਥ ਬੰਕ ਦੇਵੇ ਨਾ ਕੋਇ ਵਡਿਆਈਆ। ਦੁਰਮਤ ਮੈਲ ਸਕੇ ਨਾ ਕੋਈ ਕੱਟ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਤਮਾਸ਼ਾ, ਦੋ ਜਹਾਨ ਧਿਆਨ ਲਗਾਈਆ। ਕਲਜੁਗ ਤੇਰਾ ਉਲਟੇ ਪਾਸਾ, ਪੁਸ਼ਤ ਤੇਰੀ ਰਹਿਣ ਨਾ ਪਾਈਆ। ਸਤਿ ਧਰਮ ਦਾ ਹੋਇਆ ਨਾਸਾ, ਕੂੜੋ ਕੂੜ ਵੱਜੀ ਵਧਾਈਆ। ਗੁਰਮੁਖ ਗੁਰਸਿਖ ਫਿਰੇ ਨਿਰਾਸਾ, ਆਸਾ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਸ੍ਰੀ ਭਗਵਾਨ ਅੱਗੇ ਸੁਣਾਈਆ। ਚਾਰੋ ਕੁੰਟ ਸਤਿ ਮਨਾਰੇ ਖੇੜੇ ਢਹਿੰਦੇ, ਸਾਚਾ ਬੁਰਜ ਨਜ਼ਰ ਨਾ ਆਈਆ। ਕੂੜੇ ਮਾਰਗ ਮਨਮੁਖ ਜੀਵ ਪੈਂਦੇ, ਪੈਂਡਾ ਹੱਕ ਨਾ ਕੋਇ ਮੁਕਾਈਆ। ਦੀਨ ਮਜ਼੍ਹਬ ਇਕ ਦੂਜੇ ਦੇ ਨਾਲ ਖਹਿੰਦੇ, ਜ਼ਾਤ ਪਾਤ ਕਰੇ ਲੜਾਈਆ। ਚਾਰ ਵਰਨ ਇਕੱਠੇ ਹੋ ਕਿਤੇ ਨਾ ਬਹਿੰਦੇ, ਨਾਨਕ ਗੁਰ ਗੋਬਿੰਦ ਸਿਖਿਆ ਗਏ ਭੁਲਾਈਆ। ਨਾ ਮੁਰਦੇ ਨਾ ਦਿਸਣ ਜੀਂਦੇ, ਮਾਣਸ ਜਨਮ ਰਹੇ ਲੁਟਾਈਆ। ਪ੍ਰਭ ਸਰਨਾਈ ਨਾ ਕੋਈ ਥੀਂਦੇ, ਥਿਰ ਘਰ ਮੇਲ ਨਾ ਕੋਇ ਮਿਲਾਈਆ। ਕੂੜੀ ਮਧਰਾ ਸਾਰੇ ਪੀਂਦੇ, ਗੋਬਿੰਦ ਤੇਰਾ ਅੰਮ੍ਰਿਤ ਪੀਣ ਕੋਈ ਨਾ ਆਈਆ। ਕੂੜੀ ਨਿੰਦਰਾ ਸੁੱਤੇ ਨੀਂਦੇ, ਗਿਆਨ ਅੱਖ ਨਾ ਕਿਸੇ ਖੁਲ੍ਹਾਈਆ। ਕਲਜੁਗ ਹੁਲਾਰੇ ਚੜ੍ਹੀ ਪੀਂਘੇ, ਅੰਤਮ ਟੁੱਟਣ ਵੇਲਾ ਆਈਆ। ਜਿਉਂ ਕਿਰਸਾਣ ਬੀਜ ਬੀਂਦੇ, ਫਲ ਵੱਢਣ ਚਾਈਂ ਚਾਈਂਆ। ਗੁਰਮੁਖ ਸਚ ਧਿਆਨ ਰਖੀਂਦੇ, ਸਚ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਰਿਹਾ ਜਣਾਈਆ। ਗੁਰ ਅਵਤਾਰ ਨੇਤਰ ਪੇਖ, ਪ੍ਰਭ ਸਾਚੇ ਰਹੇ ਜਣਾਈਆ । ਸੋ ਸਾਹਿਬ ਸਤਿਗੁਰ ਤੇਰਾ ਕੋਈ ਨਾ ਆਵੇ ਭੇਤ, ਬੇਅੰਤ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮੇ ਅੰਦਰ ਖੇਡ ਕੇ ਆਏ ਖੇਡ, ਬਣ ਖਿਡਾਰੀ ਜਗਤ ਫੇਰਾ ਪਾਈਆ। ਅੰਤਮ ਤੇਰਾ ਨੇਂਹੋ ਲੱਗਾ ਹੇਤ, ਪ੍ਰੀਤੀ ਇਕੋ ਚਰਨ ਰਖਾਈਆ। ਜਿਉਂ ਭਾਵੇ ਤਿਉਂ ਲੈਣਾ ਪੇਖ, ਪੇਖਣਹਾਰ ਸਚ ਗੋਸਾਈਂਆ। ਤੇਰੇ ਹੱਥ ਅਸਾਡਾ ਲੇਖ, ਦੂਜਾ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਮੰਗ ਮੰਗਾਈਆ। ਗੁਰ ਅਵਤਾਰ ਮੰਗਣ ਮੰਗ, ਕਲਜੁਗ ਅੰਤ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਹੋਈ ਨੰਗ, ਪੜਦਾ ਓਢਣ ਸਿਰ ਨਜ਼ਰ ਕਿਸੇ ਨਾ ਆਈਆ। ਸਤਿ ਸਰੂਪ ਨਾ ਚੜ੍ਹਿਆ ਰੰਗ, ਰੂਪ ਕਸੁੰਭੜਾ ਸਰਬ ਲੋਕਾਈਆ। ਭੰਡੀ ਦਿਸੇ ਸਰਬ ਵਰਭੰਡ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੂੜੀ ਕਿਰਿਆ

ਕੀਤਾ ਰੰਡ, ਸਾਚਾ ਕੰਤ ਨਾ ਕੋਇ ਹੰਡਾਈਆ। ਬਣ ਵੈਰਾਗੀ ਕੋਈ ਨਾ ਗਾਵੇ ਛੰਦ, ਅੰਤਰ ਆਤਮ ਸਚ ਧਿਆਨ ਨਾ ਕੋਇ ਲਗਾਈਆ। ਦੂਈ ਦਵੈਤ ਕੋਈ ਨਾ ਢਾਹੇ ਕੰਧ, ਸ਼ਰਅ ਸ਼ਰੀਅਤ ਨਾ ਕੋਇ ਮਿਟਾਈਆ। ਦੀਨ ਦਿਆਲ ਕਿਸੇ ਨਾ ਮਿਲੇ ਬਖ਼ਸ਼ੰਦ, ਰਹਿਮਤ ਸਚ ਨਾ ਕੋਇ ਕਮਾਈਆ। ਨਾ ਕੋਈ ਸਮਾਏ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਨਾ ਕੋਈ ਟੁੱਟੀ ਸਕੇ ਗੰਢ, ਤੰਦੀ ਤੰਦ ਨਾ ਕੋਇ ਜੁੜਾਈਆ। ਕਲਜੁਗ ਜੀਵ ਹੋਏ ਅੰਧ, ਸਾਚੀ ਅੱਖ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੀਹਵੀਂ ਸਦੀ ਸਾਡਾ ਮੁਕਿਆ ਪੰਧ, ਸਦੀ ਚੌਧਵੀਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੱਕੋ ਜਗ, ਜਗਜੀਵਣ ਦਾਤਾ ਆਪ ਜਣਾਈਆ। ਵੇਖੋ ਘਰ ਘਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਭੱਜ, ਹੱਦ ਕਿਨਾਰਾ ਨਜ਼ਰ ਕਿਸੇ ਨਾ ਆਈਆ। ਮਾਇਆ ਮਮਤਾ ਹਉਮੇਂ ਹੰਗਤਾ ਘਰ ਘਰ ਲਈ ਸੱਦ, ਸੱਦਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਦਰਸਾਈਆ । ਸਾਚਾ ਖੇਲ ਵੇਖਿਆ ਆਪ, ਗੁਰ ਅਵਤਾਰ ਸੀਸ ਝੁਕਾਈਆ। ਪੀਰ ਪੈਗ਼ੰਬਰ ਕਹਿਣ ਤੂੰ ਇਕੋ ਬਾਪ, ਪਿਤਾ ਪੁਰਖ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਕਹਿਣ ਤੂੰ ਸੱਚਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਸਾਰੇ ਬੈਠੇ ਤੇਰੇ ਘਾਟ, ਇਕਾਵਨ ਬਾਵਨ ਵੇਸ ਵਟਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਰੱੰਖਕ ਤੇਰੀ ਇਕ ਸ਼ਰਨਾਈਆ। ਤੇਰੀ ਧਾਰੋ ਉਪਜੀ ਤੇਰੀ ਜ਼ਾਤ, ਅੰਤਮ ਤੇਰੇ ਵਿਚ ਸਮਾਈਆ। ਪੰਜ ਤਤ ਕਾਇਆ ਪਾ ਕੇ ਆਏ ਵਫ਼ਾਤ, ਲੋਕਮਾਤ ਰਹਿਣ ਨਾ ਪਾਈਆ। ਤੇਰਾ ਹੁਕਮ ਸੰਦੇਸਾ ਲਿਖ ਕੇ ਆਏ ਕਲਮ ਦਵਾਤ, ਖਾਣੀ ਬਾਣੀ ਭੇਵ ਚੁਕਾਈਆ। ਕਲਜੁਗ ਅੰਤਮ ਸਾਰੇ ਬਣੋ ਇਕ ਜਮਾਤ, ਸਾਚਾ ਅੱਖਰ ਸ਼ਬਦ ਪੜ੍ਹਾਈਆ। ਮਿਟੇ ਰੈਣ ਅੰਧੇਰੀ ਰਾਤ, ਕੂੜ ਅਮਾਵਸ ਦਿਸ ਨਾ ਆਈਆ। ਮਿਲੋ ਮੇਲ ਕਮਲਾਪਾਤ, ਕਵਲ ਨੈਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸੱਚਾ ਵਰ, ਸਾਹਿਬ ਤੇਰੀ ਸਚ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਕਰੋ ਇਕ ਦਲੀਲ, ਦਇਆਵਾਨ ਅਖਵਾਇੰਦਾ। ਸ੍ਰੀ ਭਗਵਾਨ ਬਿਨ ਲਿਖਿਉਂ ਸੁਣੇ ਅਪੀਲ, ਦਰਗਹਿ ਸਾਚੀ ਸਚ ਦਰਬਾਰ ਲਗਾਇੰਦਾ। ਬਸਤਰ ਪਹਿਨ ਬਨਵਾਰੀ ਨੀਲ, ਧੁਰ ਦੀ ਕਰਨੀ ਕਾਰ ਕਮਾਇੰਦਾ। ਜੋਧਾ ਸੂਰਬੀਰ ਛੈਲ ਛਬੀਲ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਸਮਝਾਇੰਦਾ। ਸਭ ਦਾ ਸੀਸ ਗਿਆ ਝੁਕ, ਬੰਦਨਾ ਇਕੋ ਵਾਰ ਜਣਾਈਆ। ਸ੍ਰੀ ਭਗਵਾਨ ਸਾਡਾ ਪੈਂਡਾ ਗਿਆ ਮੁੱਕ, ਏਸੇ ਕਾਰਨ ਅੰਤਮ ਤੇਰੀ ਓਟ ਤਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬਗੁਣ ਦਾਤਾ ਆਪਣੀ ਧਾਰੋ ਪਏ ਉਠ, ਨਾ ਕੋਈ ਜਨਮੇ ਪਿਤਾ ਮਾਈਆ। ਦੋ ਜਹਾਨ ਸੁਹੰਜਣੀ ਸੁਹਾਏ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਚੌਕੜੀ ਲਏ ਪੁੱਛ, ਅਗਲਾ ਪਿਛਲਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਜਿਸ ਘਰ ਵੱਜੇ ਤੇਰੀ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਜਣਾਵਾਂਗਾ । ਸਭ ਦਾ ਲੇਖਾ ਲੇਖੇ ਲਾਵਾਂਗਾ। ਕਲਜੁਗ ਅੰਤਮ ਲੱਖ ਚੁਰਾਸੀ ਭਰਮ ਭੁਲੇਖਾ ਆਪ ਕਢਾਵਾਂਗਾ। ਨਿਰਗੁਣ ਸਰਗੁਣ ਬਣ ਕੇ ਇਕੋ ਨੇਤਾ, ਦੋ ਜਹਾਨਾਂ ਹੁਕਮ ਚਲਾਵਾਂਗਾ। ਜਨ

ਭਗਤਾਂ ਦੇਵਾਂ ਆਪਣਾ ਭੇਤਾ, ਸਾਚੇ ਸੰਤਾਂ ਆਪ ਉਠਾਵਾਂਗਾ। ਨੌ ਖੰਡ ਪ੍ਰਿਥਮੀ ਖੇਲਾਂ ਖੇਡਾ, ਸੱਤਾਂ ਦੀਪਾਂ ਵੰਡ ਵੰਡਾਵਾਂਗਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਤਖ਼ਤੋ ਲਾਹ ਕੇ ਜੰਗਲ ਬੀਆਬਾਨ ਫੇਰਾਂ ਵਾਂਗ ਭੇਡਾਂ, ਛੇੜੂ ਇਕੋ ਬਣ ਕੇ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਵੇਗਾ। ਸੋ ਸਾਹਿਬ ਇਕੋ ਆਵੇਗਾ। ਦੇਸ ਪਰਦੇਸ ਡੰਕ ਵਜਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਵੇਗਾ। ਸੋਇਆ ਕੋਇ ਰਹਿਣ ਨਾ ਪਾਵੇਗਾ। ਲਹਿਣਾ ਦੇਣਾ ਸਰਬ ਮੁਕਾਵੇਗਾ। ਸਾਕ ਸੈਣ ਇਕ ਹੋ ਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਨਾਮ ਜਪਾਵੇਗਾ। ਪ੍ਰਭ ਇਕੋ ਨਾਮ ਜਪਾਵੇਗਾ। ਚਾਰ ਜੁਗ ਦਾ ਰੰਗ ਵਖਾਵੇਗਾ। ਸਤਿ ਸੰਗ ਇਕ ਲਗਾਵੇਗਾ। ਮਜਲਸ ਸਾਚੀ ਆਪ ਸੁਹਾਵੇਗਾ। ਕਲਜੁਗ ਖ਼ਸਲਤ ਆਪ ਮਿਟਾਵੇਗਾ। ਸਾਚਾ ਅਸਲਤ ਇਕ ਪਰਗਟਾਵੇਗਾ। ਰਾਮਾ ਬੇਟਾ ਦਸਰਥ, ਕ੍ਰਿਸ਼ਨਾ ਕਾਹਨਾ ਸੀਸ ਝੁਕਾਵੇਗਾ। ਜਨ ਭਗਤਾਂ ਮੇਲਾ ਮੇਲੇ ਬਿਛਰਤ, ਵਿਛੜੇ ਆਪਣਾ ਜੋੜ ਜੁੜਾਵੇਗਾ। ਅਮਾਮ ਆਵੇ ਬਣ ਕੇ ਹਜ਼ਰਤ, ਹਾਜ਼ਰ ਹਜ਼ੂਰ ਜਲਵਾ ਇਕ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਵੇਗਾ। ਕਲਜੁਗ ਅੰਤਮ ਵੇਖ ਵਖਾਏਗਾ। ਕਲ ਕਲਕੀ ਨਿਰਗੁਣ ਆਏਗਾ। ਨਿਹਕਲੰਕ ਡੰਕ ਵਜਾਏਗਾ। ਰਾਉ ਰੰਕ ਆਪ ਉਠਾਏਗਾ। ਸੰਬਲ ਬੰਕ ਇਕ ਸੁਹਾਏਗਾ। ਜੀਵ ਜੰਤ ਸਰਬ ਸਮਝਾਏਗਾ। ਚਾਰ ਵਰਨ ਮੇਲ ਮਿਲਾਏਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੋਈ ਰਹਿਣ ਨਾ ਪਾਏਗਾ। ਸਤਿ ਸੰਦੇਸ਼ ਇਕ ਸੁਣਾਏਗਾ। ਪੁਰਖ ਅਕਾਲ ਇਸ਼ਟ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਪਤ ਡਾਲੀ ਫਲ ਮਹਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਏਗਾ। ਸਾਚੀ ਕਰਨੀ ਕਰੇਗਾ। ਨਿਰਗੁਣ ਨੂਰ ਜੋਤ ਧਰੇਗਾ। ਸੰਤ ਸੁਹੇਲੇ ਸੱਜਣ ਵਰੇਗਾ। ਗੁਰਮੁਖ ਗੁਰਸਿਖ ਆਪੇ ਫੜੇਗਾ। ਕਾਇਆ ਮੰਦਰ ਅੰਦਰ ਚੜ੍ਹੇਗਾ। ਦਸਮ ਦੁਆਰੀ ਆਪੇ ਖੜੇਗਾ। ਪੰਜਾ ਚੋਰਾਂ ਨਾਲ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕੋ ਧਰੇਗਾ। ਸੱਚਾ ਮਾਰਗ ਇਕ ਲਗਾਵੇਗਾ। ਸਤਿਜੁਗ ਰਾਹ ਵਖਾਵੇਗਾ। ਕਲਜੁਗ ਅੰਤ ਮਿਟਾਵੇਗਾ। ਕੂੜੀ ਕਿਰਿਆ ਦੂਰ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਮੰਦਰ ਆਪ ਰਖਾਵੇਗਾ। ਏਕਾ ਮੰਦਰ ਵਸੇਗਾ। ਪੁਰਖ ਅਕਾਲ ਨਿਰਗੁਣ ਹੱਸੇਗਾ। ਸਚ ਦਵਾਰਾ ਇਕੋ ਦੱਸੇਗਾ। ਸੇਵਾਦਾਰ ਹੋ ਕੇ ਨੱਠੇਗਾ। ਕਰਨੀ ਕੋਲੋ ਕਦੇ ਨਾ ਹਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੇ ਰੰਗ ਰੱਤੇਗਾ। ਗੁਰਮੁਖ ਆਪਣੇ ਰੰਗ ਰੰਗਾਏਗਾ। ਕਾਇਆ ਅੰਦਰ ਪੜਦਾ ਲਾਹੇਗਾ। ਬਜਰ ਕਪਾਟੀ ਤੋੜ ਤੁੜਾਏਗਾ। ਸਾਚੀ ਹਾਟੀ ਨਾਮ ਵਖਾਏਗਾ। ਬੂੰਦ ਸਵਾਂਤੀ ਅੰਮ੍ਰਿਤ ਜਾਮ ਪਿਆਏਗਾ। ਰੈਣ ਅੰਧੇਰੀ ਰਾਤੀ ਮੇਟ ਮਿਟਾਏਗਾ। ਸਾਚੀ ਘਾਟੀ ਆਪ ਚੜ੍ਹਾਏਗਾ। ਉਤਮ ਜ਼ਾਤੀ ਆਪ ਬਣਾਏਗਾ। ਅੱਠੇ ਪਹਿਰ ਰਹੇ ਪਰਭਾਤੀ, ਸੂਰਜ ਚੰਦ ਨਾ ਕੋਇ ਚਮਕਾਏਗਾ। ਹਰਿਜਨ ਲਾਏ ਆਪਣੀ ਛਾਤੀ, ਸ਼ਹਿਨਸ਼ਾਹ ਆਪਣਾ ਕਰਮ ਕਮਾਏਗਾ। ਕਰੇ ਪਰਕਾਸ਼ ਬਿਨ ਤੇਲ ਬਾਤੀ, ਜੋਤ ਨਿਰੰਜਣ ਡਗਮਗਾਏਗਾ। ਅੰਮ੍ਰਿਤ ਜਾਮ ਪਿਆਏ ਕਾਇਆ ਬਾਟੀ, ਸਰੋਵਰ ਇਕੋ ਇਕ ਵਖਾਏਗਾ। ਮੇਲ ਮਿਲਾਏ ਕਮਲਾਪਾਤੀ, ਪਤਿਪਰਮੇਸ਼ਵਰ ਅੰਗ

ਲਗਾਏਗਾ। ਸਤਿਜੁਗ ਸਾਚੇ ਬਣੇ ਸਾਥੀ, ਮਾਰਗ ਇਕੋ ਇਕ ਰਖਾਏਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗਾਵਣ ਗਾਥੀ, ਆਤਮ ਪਰਮਾਤਮ ਢੋਲਾ ਇਕ ਸੁਣਾਏਗਾ। ਖੇਲੇ ਖੇਲ ਪਾਕਨ ਪਾਕੀ, ਪਤਤ ਪਾਪੀ ਆਪ ਤਰਾਏਗਾ। ਸ਼ਬਦ ਅਗੰਮੀ ਚੜ੍ਹ ਕੇ ਰਾਕੀ, ਅਸਵ ਘੋੜਾ ਇਕ ਦੌੜਾਏਗਾ। ਦੋ ਜਹਾਨਾਂ ਚਾਲ ਰੱਖੇ ਬਾਂਕੀ, ਸ਼ਾਹ ਸਵਾਰਾ ਨਜ਼ਰ ਕਿਸੇ ਨਾ ਆਏਗਾ। ਗੋਬਿੰਦ ਲਿਖ ਕੇ ਗਿਆ ਪਾਤੀ, ਅੰਤਮ ਪਤਰਾ ਆਪ ਉਠਾਏਗਾ। ਜਿਹੜੀ ਪਹਿਲੋ ਰਹਿ ਗਈ ਬਾਕੀ, ਅੰਤਮ ਲੇਖਾ ਪੂਰ ਕਰਾਏਗਾ। ਜਾਮ ਪਿਆਲਾ ਪਿਆਏ ਬਣ ਕੇ ਸਾਕੀ, ਗੁਰਮੁਖਾਂ ਇਕੋ ਰਸ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਰੰਗ ਰੰਗਾਏਗਾ। ਸਤਿਜੁਗ ਸਾਚਾ ਰੰਗ ਚਾੜ੍ਹੇਗਾ। ਸ੍ਰੀ ਭਗਵਾਨ ਵੇਖ ਵਿਚਾਰੇਗਾ। ਗੁਰ ਅਵਤਾਰ ਸਰਬ ਪੁਕਾਰੇਗਾ। ਪੀਰ ਪੈਗੰਬਰ ਦਰ ਨਿਮਸਕਾਰੇਗਾ। ਭਗਤ ਭਗਵਾਨ ਵਾਜਾਂ ਮਾਰੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲ ਇਕ ਉਸਾਰੇਗਾ। ਸਚ ਮਹੱਲ ਪ੍ਰਭੂ ਬਣਾਏਗਾ। ਕਾਰੀਗਰ ਆਪ ਅਖਵਾਏਗਾ। ਬਾਢੀ ਨਜ਼ਰ ਕੋਇ ਨਾ ਆਏਗਾ। ਤਿੰਨ ਸੌ ਸੱਠ ਹਾਡੀ ਜੋੜ ਜੁੜਾਏਗਾ। ਬਹੱਤਰ ਨਾੜੀ ਨਤ ਪਵਾਏਗਾ। ਲਹੂ ਮਿਝ ਗਾਰਾ ਆਪ ਬਣਾਏਗਾ। ਨਾਮ ਤਗਾਰਾ ਹੱਥ ਉਠਾਏਗਾ। ਪ੍ਰੇਮ ਕਾਂਡੀ ਪੋਚ ਪੁਚਾਏਗਾ। ਠਾਂਡਾ ਬੰਕ ਇਕ ਸੁਹਾਏਗਾ। ਅੰਤਮ ਆਪਣਾ ਡੇਰਾ ਲਾਏਗਾ। ਸੰਬਲ ਨਾਉਂ ਇਕ ਰਖਾਏਗਾ। ਗੋਬਿੰਦ ਗੜ੍ਹ ਇਕ ਵਸਾਏਗਾ। ਉਪਰ ਚੜ੍ਹ ਦਰਸ ਦਿਖਾਏਗਾ। ਜਨ ਭਗਤਾਂ ਮੇਟੇ ਪਿਛਲੀ ਹਰਸ, ਅਗਲਾ ਜਨਮ ਲੇਖੇ ਪਾਏਗਾ। ਕਲਜੁਗ ਅੰਤਮ ਕਰ ਕੇ ਤਰਸ, ਗ਼ਰੀਬ ਨਿਮਾਣੇ ਅੰਗ ਲਗਾਏਗਾ। ਅੰਮ੍ਰਿਤ ਮੇਘ ਦੇਵੇ ਬਰਸ, ਤਪਦੇ ਹਿਰਦੇ ਠੰਡ ਵਰਤਾਏਗਾ। ਨਿਰਗੁਣ ਧਾਰੋ ਆਇਆ ਪਰਤ, ਸਰਗੁਣ ਆਪਣਾ ਹੁਕਮ ਚਲਾਏਗਾ। ਗੋਬਿੰਦ ਸੂਰਾ ਲਾ ਕੇ ਗਿਆ ਸ਼ਰਤ, ਕਲਜੁਗ ਅੰਤਮ ਨਿਹਕਲੰਕ ਡੰਕ ਵਜਾਏਗਾ। ਕਲਜੁਗ ਜੀਵਾਂ ਪੜ੍ਹਨ ਦਾ ਹੋਇਆ ਠਰਕ, ਅੰਦਰ ਵੜ ਦਰਸ ਕੋਇ ਨਾ ਪਾਏਗਾ। ਜੇ ਕੋਈ ਦੂਰੋ ਵੇਖੇ ਮਨ ਕਰੇ ਹਰਖ, ਆਤਮ ਮੇਲ ਨਾ ਕੋਇ ਮਿਲਾਏਗਾ। ਕਲਜੁਗ ਸਭ ਦੇ ਕੋਲੋ ਮੰਗੇ ਧੜਤ, ਕੂੜਾ ਵੱਟਾ ਹੱਥ ਉਠਾਏਗਾ। ਕੋਈ ਨਾ ਜਾਣੇ ਗੋਬਿੰਦ ਤੇਰੀ ਲਿਖਤ ਪੜ੍ਹਤ, ਲਿਖਤ ਪੜ੍ਹਤ ਸਰਸਾ ਵਿਚ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਵਰ, ਵਰ ਦਾਤਾ ਅੰਤਮ ਆਪਣਾ ਰਾਹ ਲਗਾਏਗਾ। ਅੰਤਮ ਮਾਰਗ ਲੱਗੇ ਮਾਤ, ਚਾਰ ਜੁਗ ਮਤਾ ਇਕ ਪਕਾਈਆ। ਸਤਿਜੁਗ ਸਾਚੀ ਚਲੇ ਗਾਥ, ਹਰਿ ਕਾ ਨਾਮ ਇਕ ਪੜ੍ਹਾਈਆ। ਚਰਨ ਕਵਲ ਸਹਾਰਾ ਨਾਤ, ਸਚ ਬਿਧਾਤਾ ਜੋੜ ਜੁੜਾਈਆ। ਲਹਿਣਾ ਚੁੱਕੇ ਮਸਤਕ ਮਾਥ, ਪੂਰਬ ਸਭ ਦਾ ਝੋਲੀ ਪਾਈਆ। ਖੇਲੇ ਖੇਲ ਪੁਰਖ ਸਮਰਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਆਈਆ। ਸਾਰੇ ਬੈਠੇ ਆਪਣੇ ਘਾਟ, ਰਾਹ ਤੱਕਣ ਬੇਪਰਵਾਹੀਆ। ਕਵਣ ਵੇਲਾ ਆਏ ਪੁਰਖ ਅਬਿਨਾਸ਼, ਸਾਡੀ ਨਈਆ ਲਏ ਚਲਾਈਆ। ਗੋਪੀ ਕਾਹਨ ਖ਼ੁਸ਼ੀਆਂ ਵਿਚ ਪੌਂਦੇ ਰਾਸ, ਮੰਡਲ ਮੰਡਪ ਨਾਚ ਨਚਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸਵਾਮੀ ਸਾਡੇ ਆਵੇ ਪਾਸ, ਕਰਵਟ ਆਪਣੀ ਆਪ ਬਦਲਾਈਆ। ਈਸਾ ਮੂਸਾ ਮੁਹੰਮਦ ਰਹੇ ਝਾਕ, ਝਾਕੀ ਇਕੋ ਇਕ ਰਖਾਈਆ। ਕਵਣ ਵੇਲਾ ਪ੍ਰਭ ਖੋਲ੍ਹੇ ਆਪਣਾ ਤਾਕ, ਸਾਚੇ ਹੁਜਰੇ ਉਚ ਮਹਿਰਾਬੇ ਮੁਖ ਨਕਾਬੇ ਪੜਦਾ ਲਾਹੀਆ। ਸਤਿ ਸਰੂਪ ਮਾਰੇ ਇਕ ਆਵਾਜ਼ੇ, ਕਲਮਾ ਨਬੀ ਰਸੂਲ ਦਏ

ਸਮਝਾਈਆ। ਨਿਉਂ ਨਿਉਂ ਸਜਦਾ ਕਰੀਏ ਦਰ ਆਦਾਬੇ, ਸਲਾਮ ਅਸਲਾਮਅਲੈਕਮ ਆਲਮੀਨ ਇਕ ਜਣਾਈਆ। ਸ਼ਾਹਸਵਾਰਾ ਨਿਰਗੁਣ ਧਾਰਾ ਚਰਨ ਦੇਵੇ ਇਕ ਰਕਾਬੇ, ਮੱਕੇ ਕਾਅਬੇ ਚਰਨਾਂ ਹੇਠ ਦਬਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਿਸ ਸਾਜਣ ਸਾਜੇ, ਤਿਸ ਸਜਦਾ ਕਰਨਾ ਸੋ ਪੀਰ ਬੇਪਰਵਾਹੀਆ। ਮਿਲੇ ਮੇਲ ਹਰਿ ਮਾਧਵ ਮਾਧੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਗੁਰ ਅਵਤਾਰ ਕਰਨ ਉਡੀਕ, ਇਕੋ ਓਟ ਤਕਾਈਆ। ਜਿਹੜੀ ਲਿਖ ਕੇ ਗਏ ਤਰੀਕ, ਸੋ ਵੇਲਾ ਨੇੜੇ ਆਈਆ। ਸਾਹਿਬ ਸਵਾਮੀ ਕਰਨ ਆਏ ਪ੍ਰੀਤ, ਪ੍ਰੀਤੀਵਾਨ ਫੇਰਾ ਪਾਈਆ। ਕਲਜੁਗ ਬਦਲੀ ਪਿਛਲੀ ਰੀਤ, ਸਤਿਜੁਗ ਸਾਚਾ ਰਾਹ ਚਲਾਈਆ। ਲਹਿਣਾ ਚੁਕੇ ਮੰਦਰ ਮਸੀਤ, ਘਰ ਘਰ ਵਿਚ ਕਾਅਬਾ ਇਕੋ ਨਜ਼ਰੀ ਆਈਆ। ਆਤਮਾ ਗਾਏ ਪਰਮਾਤਮਾ ਗੀਤ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਨਜ਼ਰ ਆਏ ਨਾ ਕੋਇ ਸ਼ਰੀਕ, ਸ਼ਿਰਕਤ ਕਰੇ ਨਾ ਕੋਇ ਲੋਕਾਈਆ। ਮਾਰਗ ਮਿਲੇ ਇਕ ਬਾਰੀਕ, ਗੁਰ ਕਿਰਪਾ ਚਲੀਏ ਵਾਹੋ ਦਾਹੀਆ। ਪੁਰਖ ਅਕਾਲ ਨਿਰਗੁਣ ਦਾਤਾ ਮਿਲੇ ਠੀਕ, ਠੀਕਰ ਕੂੜਾ ਭੰਨ ਵਖਾਈਆ। ਵਖਾਏ ਧਾਮ ਇਕ ਅਨਡੀਠ, ਜਿਸ ਘਰ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲ ਆਪਣਾ ਵੇਸ ਵਟਾਈਆ। ਕਲਜੁਗ ਵੇਸ ਵਟਾਏ ਅੰਤ, ਹਰਿ ਸੱਜਣ ਖੇਲ ਕਰਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਲੱਖ ਚੁਰਾਸੀ ਖੋਜ ਖੁਜਾਇੰਦਾ। ਚਾਰ ਵਰਨਾਂ ਮਣੀਆ ਮੰਤ, ਮੰਤਰ ਇਕ ਦ੍ਰਿੜਾਇੰਦਾ। ਸਭ ਨੇ ਮਿਲਣਾ ਆਪਣੇ ਕੰਤ, ਨਰ ਹਰਿ ਕੰਤ ਇਕੋ ਨਜ਼ਰੀ ਆਇੰਦਾ । ਗੁਰਮੁਖੋ ਗੁਰਸਿਖੋ ਕਾਇਆ ਚੋਲੀ ਚਾੜ੍ਹੋ ਰੰਗ ਬਸੰਤ, ਸ਼ਬਦ ਮਜੀਠੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸੁਣਾਏ ਸਾਚੀ ਗਾਥਾ, ਖੇਲੇ ਖੇਲ ਪੁਰਖ ਸਮਰਾਥਾ, ਦੇਵੇ ਸਹਾਰ ਨਾਥ ਅਨਾਥਾਂ, ਦੀਨਨ ਆਪਣੀ ਦਇਆ ਕਮਾਇੰਦਾ । ਦੀਨਨ ਦਇਆ ਕਮਾਇੰਦਾ, ਦਇਆਵਾਨ ਕਰਤਾਰ। ਵਿਸ਼ਨੂੰ ਹੁਕਮੇ ਨਾਲ ਉਠਾਇੰਦਾ, ਉਠ ਵੇਖ ਮਾਰ ਧਿਆਨ। ਕਲਜੁਗ ਜੀਵ ਗ਼ਰੀਬ ਨਿਮਾਣਾ ਅੰਤ ਕੁਰਲਾਇੰਦਾ, ਕਿਸੇ ਮਿਲੇ ਨਾ ਸਚ ਪਕਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਧੁਰ ਫ਼ਰਮਾਨ। ਉਠ ਬ੍ਰਹਮੇ ਖੋਲ੍ਹ ਅੱਖ, ਸੋ ਸਾਹਿਬ ਆਪ ਜਣਾਈਆ । ਸਚ ਬ੍ਰਹਮ ਮਾਰਗ ਸਕੇ ਨਾ ਕੋਈ ਦੱਸ, ਚਾਰ ਵੇਦ ਵਿਦਿਆ ਨਾ ਕੋਇ ਪੜ੍ਹਾਈਆ। ਸਚ ਦੁਆਰਿਉਂ ਉਠ ਕੇ ਨੱਠ, ਵੇਲਾ ਅੰਤਮ ਗਿਆ ਆਈਆ। ਅੰਤਮ ਛੱਡਣਾ ਪਏ ਮੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਇਕ ਜਣਾਈਆ। ਸ਼ੰਕਰ ਹੱਥੋ ਸੁੱਟ ਤ੍ਰਿਸੂਲ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਤੇਰਾ ਅੰਤਮ ਮੁੱਕਣਾ ਮੂਲ, ਲੇਖਾ ਲੇਖੇ ਹਰਿ ਜੂ ਪਾਇੰਦਾ। ਨਿਤ ਨਵਿਤ ਬਦਲੇ ਆਪਣਾ ਆਪ ਅਸੂਲ, ਅਸਲੀਅਤ ਆਪਣੇ ਵਿਚ ਛੁਪਾਇੰਦਾ। ਧੁਰ ਦਾ ਹੁਕਮ ਕਰਨਾ ਪਏ ਕਬੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਅਬਿਨਾਸ਼ੀ ਕਰਤਾ ਸੁਣਾਏ ਹੁਕਮ ਮਾਅਕੂਲ, ਮੁਕੰਮਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਕੀਤਾ ਸਰਬ ਉਲਟਾਇੰਦਾ। ਪਿਛਲਾ ਕੀਤਾ ਉਲਟਾਵੇ ਆਪ, ਉਲਟੀ ਕਲ ਵਰਤਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਸਮਝ ਕੋਇ ਨਾ ਪਾਈਆ। ਅਕੱਲਾ ਲੇਖਾ ਰੱਖੇ ਆਪਣੇ ਹਾਥ, ਅਨਭਵ ਆਪਣੀ ਕਾਰ ਕਮਾਈਆ। ਜਨ ਭਗਤ ਦੁਆਰੇ

ਹਰਿ ਭਗਤਾਂ ਹੋ ਕੇ ਦਾਸ, ਭਗਵਨ ਆਪਣੀ ਸੇਵ ਕਮਾਈਆ। ਘਰ ਦੀਆ ਬਾਤੀ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਪੂਰਬ ਜਨਮ ਦੀ ਪੂਰੀ ਆਸ, ਪੂਰਬ ਲੇਖਾ ਲੇਖੇ ਲਾਈਆ। ਵੇਖਣਹਾਰਾ ਪਵਣ ਸਵਾਸ, ਪਵਣ ਪਵਣੀ ਰਿਹਾ ਸਮਾਈਆ। ਲੇਖਾ ਮੁੱਕੇ ਧਰਨੀ ਧਰਤ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਲੱਖ ਚੁਰਾਸੀ ਕਰੇ ਬੰਦ ਖੁਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਆਵੇ ਪਾਸ, ਚਿਤਰਗੁਪਤ ਲੇਖਾ ਰਹਿਣ ਨਾ ਪਾਈਆ । ਜਿਨ੍ਹਾਂ ਸਤਿਗੁਰ ਪੂਰਾ ਵਸਿਆ ਸਾਥ, ਅੰਤਮ ਆਪਣੀ ਉਂਗਲੇ ਲਾਈਆ। ਮਿਹਰਵਾਨ ਕਰੇ ਮਿਹਰ ਅਨਾਥਾਂ ਨਾਥ, ਨਾਥ ਅਨਾਥੀ ਵੇਖ ਵਖਾਈਆ। ਲੈ ਕੇ ਜਾਏ ਆਪਣੇ ਘਾਟ, ਅਧਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਦੁਆਰ ਕਰੇ ਨਿਵਾਸ, ਚਰਨ ਕਵਲ ਦਏ ਸ਼ਰਨਾਈਆ। ਜਿਨ੍ਹਾਂ ਢੋਲਾ ਗਾਇਆ ਤੂੰ ਮੇਰਾ ਮੈਂ ਤੇਰਾ ਸਾਕ, ਸੱਜਣ ਬਣਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਇਕੋ ਫੇਰਾ ਪਾਈਆ। ਨਰ ਹਰਿ ਫੇਰਾ ਪਾਏ ਏਕ, ਏਕੰਕਾਰਾ ਦਇਆ ਕਮਾਇੰਦਾ। ਬ੍ਰਹਿਮੰਡ ਖੰਡ ਜਣਾਏ ਸਾਚੀ ਟੇਕ, ਵਰਭੰਡ ਆਪ ਸਮਝਾਇੰਦਾ। ਸਾਹਿਬ ਸਤਿਗੁਰ ਖੋਲ੍ਹੇ ਭੇਤ, ਭੇਦ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਕਰ ਕੇ ਹੇਤ, ਹਿਤਕਾਰੀ ਵੇਖ ਵਖਾਇੰਦਾ। ਹਿਤਕਾਰੀ ਹਰਿ ਵੇਖਣ ਆਇਆ, ਗਹਿਰ ਗੰਭੀਰ ਵੱਡੀ ਵਡਿਆਈਆ। ਤ੍ਰੈਗੁਣ ਮੇਟੇ ਮਮਤਾ ਮਾਇਆ, ਮਿਹਰ ਨਜ਼ਰ ਉਠਾਈਆ। ਸਮਰਥ ਸਿਰ ਦੇ ਕਰ ਹੱਥ ਰੱਖੇ ਠੰਡੀ ਛਾਇਆ, ਕਲਜੁਗ ਤੱਤੀ ਅਗਨ ਨਾ ਲਾਗੇ ਰਾਈਆ। ਮੰਤਰ ਨਾਮ ਇਕ ਦ੍ਰਿੜਾਇਆ, ਹਰਿਜਨ ਫੜ ਕੇ ਮਾਰਗ ਪਾਇਆ, ਪੰਧ ਮੁਕੇ ਵਾਹੋ ਦਾਹੀਆ। ਪੁਰਖ ਅਕਾਲ ਹੋਏ ਸਹਾਇਆ, ਸਾਚੀ ਧਰਮਸਾਲ ਲਏ ਬਹਾਇਆ, ਧਰਮ ਦੁਆਰਾ ਇਕ ਵਖਾਈਆ। ਕਾਲ ਮਹਾਂਕਾਲ ਭੈ ਚੁਕਾਇਆ, ਸਚ ਪ੍ਰੀਤੀ ਤੋੜ ਨਿਭਾਇਆ, ਜਗ ਰੀਤੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲੇਖੇ ਪਾਈਆ। ਹਰਿਜਨ ਸਾਚਾ ਲੇਖੇ ਪਾ, ਪੱਲੂ ਨਾਮ ਫੜਾਇੰਦਾ। ਲੱਖ ਚੁਰਾਸੀ ਕੱਟ ਕੇ ਫਾਹ, ਫ਼ਾਰਗ਼ ਆਪ ਕਰਾਇੰਦਾ। ਰਹਿਬਰ ਬਣ ਕੇ ਦੱਸੇ ਰਾਹ, ਰਸਤਾ ਇਕ ਸਮਝਾਇੰਦਾ । ਮਨ ਵਾਸਨਾ ਦਏ ਮਿਟਾ, ਮਨਸਾ ਪੂਰ ਕਰਾਇੰਦਾ। ਕਾਗੋ ਹੰਸਾ ਦਏ ਬਣਾ, ਸੋਹੰ ਹੰਸਾ ਜਾਪ ਜਪਾਇੰਦਾ। ਸਾਚਾ ਬੰਸਾ ਇਕ ਪਰਗਟਾ, ਚਾਰੇ ਵਰਨ ਗੰਢ ਰਖਾਇੰਦਾ। ਸਾਚਾ ਡੰਕਾ ਨਾਮ ਸੁਣਾ, ਕੂੜੀ ਕਿਰਿਆ ਡੇਰਾ ਢਾਹਿੰਦਾ। ਬੰਦਗੀ ਬੰਦਾ ਦੇਵੇ ਲਾ, ਬੰਦੀ ਛੋੜ ਵੇਖ ਵਖਾਇੰਦਾ। ਚੰਦ ਨਵਚੰਦਾ ਦਏ ਚੜ੍ਹਾ, ਚੌਦਸ ਆਪਣੀ ਕਾਰ ਕਮਾਇੰਦਾ। ਸਾਚਾ ਛੰਦਾ ਦਏ ਸੁਣਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਬਜਰ ਕਪਾਟੀ ਕੁੰਡਾ ਦਏ ਤੁੜਾ, ਨਾਮ ਹਥੌੜਾ ਹੱਥ ਉਠਾਇੰਦਾ। ਲੰਗੜਾ ਲੂਲ੍ਹਾ ਟੁੰਡਾ ਦਰ ਆਇਆ ਲੇਖੇ ਲਏ ਲਗਾ, ਜੋ ਅੰਤਰ ਆਤਮ ਧਿਆਨ ਲਗਾਇੰਦਾ। ਅਵਣ ਗਵਣ ਦਏ ਮਿਟਾ, ਤ੍ਰੈਭਵਨ ਪਾਰ ਕਰਾਇੰਦਾ । ਸਾਚੀ ਸਾਵਣ ਰੁੱਤ ਦਏ ਸੁਹਾ, ਅੰਮ੍ਰਿਤ ਮੇਘ ਬੂੰਦ ਬਰਸਾਇੰਦਾ। ਕਵਲ ਨਾਭੀ ਦਏ ਭਰਾ, ਭਰ ਭੰਡਾਰਾ ਵੇਖ ਵਖਾਇੰਦਾ। ਜਨਮ ਕਰਮ ਦਾ ਰੋਗ ਦਏ ਮਿਟਾ, ਹਰਖ ਸੋਗ ਨਾ ਕੋਇ ਰਖਾਇੰਦਾ। ਧੁਰ ਸੰਜੋਗ ਮੇਲਾ ਲਏ ਮਿਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਾਚਾ ਡੋਲਾ ਗੁਰਮੁਖ ਕੰਧ ਲਏ ਉਠਾ, ਬਣ ਕੇ ਕਾਹਨੀ ਸੇਵ ਕਮਾਇੰਦਾ। ਪੰਧ ਮੁਕਾਏ ਵਾਹੋ ਦਾਹ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ। ਥਿਰ ਘਰ ਜਾ ਕੇ ਦਏ ਰਖਾ,

ਉਤਰ ਪੂਰਬ ਪੱਛਮ ਦੱਖਣ ਦਿਸ਼ਾ ਨਾ ਕੋਇ ਜਣਾਇੰਦਾ। ਇਕੋ ਜੋਤ ਨੂਰ ਲਏ ਮਿਲਾ, ਮੇਲ ਮਿਲਾਵਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਜੋਤ ਜਾਣਾ ਸਮਾ, ਸਮਾਂ ਸਭ ਨੂੰ ਆਪ ਸਮਝਾਇੰਦਾ। ਕੂੜੀ ਤਮਾਂ ਦੇਣੀ ਗਵਾ, ਤ੍ਰਿਸਨਾ ਤ੍ਰਿਖਾ ਆਪ ਬੁਝਾਇੰਦਾ। ਰਵਾਂ ਰਵੀਂ ਸਚ ਦੁਆਰੇ ਜਾਣਾ ਆ, ਸਾਹਿਬ ਸਤਿਗੁਰ ਵੇਖ ਵਖਾਇੰਦਾ। ਨਿਹਕਰਮੀ ਆਪਣਾ ਕਰਮ ਰਿਹਾ ਕਮਾ, ਕਰਮ ਕਾਂਡ ਡੇਰਾ ਢਾਹਿੰਦਾ। ਆਪਣਾ ਮਨ ਲਓ ਸਮਝਾ, ਮਨ ਵਾਸਨਾ ਜਗਤ ਭਟਕਾਇੰਦਾ। ਘਰ ਘਰ ਲੌਂਦਾ ਰਹੇ ਦਾਅ, ਬਚਿਆ ਕੋਈ ਨਜ਼ਰ ਨਾ ਆਇੰਦਾ। ਬਿਨ ਸਤਿਗੁਰ ਪੂਰੇ ਖਹਿੜਾ ਸਕੇ ਨਾ ਕੋਇ ਛੁਡਾ, ਸਿਰ ਹੱਥ ਨਾ ਕੋਇ ਟਿਕਾਇੰਦਾ। ਜਿਨ੍ਹਾਂ ਨਾਲ ਪਿਛੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਇਆ ਨਿਭਾ, ਤਿਨ੍ਹਾਂ ਅੰਤਮ ਮੇਲ ਮਿਲਾਇੰਦਾ। ਜਨ ਭਗਤਾਂ ਮਿਲਣ ਦੀ ਪ੍ਰਭ ਨੂੰ ਅਦਾ, ਬਿਨ ਭਗਤਾਂ ਹਰਿ ਜੂ ਕੰਮ ਕਿਸੇ ਨਾ ਆਇੰਦਾ। ਇਕ ਇਕੱਲਾ ਪਰਵਰਦਿਗਾਰ ਮੁਕਾਮੇ ਹੱਕ ਬੈਠਾ ਰੋਦਾ ਰਹੇ ਖ਼ੁਦਾ, ਬਿਨਾ ਮੁਰੀਦ ਮੁਰਸ਼ਦ ਸੋਭਾ ਕੋਈ ਨਾ ਪਾਇੰਦਾ। ਹਰਿ ਸੰਗਤ ਤੇਰਾ ਸਤਿਗੁਰ ਤੇਰੇ ਨਾਲੋ ਹੋਏ ਨਾ ਕਦੇ ਜੁਦਾ, ਸਦ ਤੇਰੇ ਅੰਦਰ ਡੇਰਾ ਲਾਇੰਦਾ। ਗੁਰਮੁਖ ਬਣ ਕੇ ਆਪਣਾ ਪੜਦਾ ਲਓ ਉਠਾ, ਨਾਨਕ ਗੋਬਿੰਦ ਅੰਦਰੋ ਨਜ਼ਰੀ ਆਇੰਦਾ। ਜਲਵਾ ਨੂਰ ਜੋਤ ਦਏ ਦਰਸਾ, ਸ਼ਬਦੀ ਗਾਣਾ ਸਾਚਾ ਰਾਣਾ ਧੁਰ ਦਾ ਨਾਦ ਸੁਣਾਇੰਦਾ। ਬੇਮੁਹਾਣਾ ਸ਼ਾਹ ਸੁਲਤਾਨਾ ਤਖ਼ਤ ਨਿਵਾਸੀ ਨੌਜਵਾਂ, ਬਿਰਧ ਬਾਲਾਂ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਕੜੀ ਦੇਵੇ ਵਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਉਪਰ ਹੋਏ ਦਿਆਲ, ਦਇਆਵਾਨ ਵੱਡੀ ਵਡਿਆਈਆ। ਸੰਤ ਸੁਹੇਲੇ ਸੱਚੇ ਲਾਲ, ਨਿਤ ਨਵਿਤ ਆਪ ਪਰਗਟਾਈਆ। ਗੁਰਮੁਖ ਗੁਰਸਿਖ ਜਣਾਏ ਅਗੰਮੀ ਚਾਲ, ਅਵੱਲੜੀ ਧਾਰ ਆਪ ਪਰਗਟਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਸਾਰੇ ਰਲ ਕੇ ਕਰੋ ਇਕ ਸਵਾਲ, ਸ੍ਰੀ ਭਗਵਾਨ ਅੰਤਮ ਲੇਖਾ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਤੋੜ ਜੰਜਾਲ, ਆਵਣ ਜਾਵਣ ਕੱਟ ਫਾਹੀਆ। ਤੇਰੇ ਹੱਥ ਪ੍ਰੇਮ ਰੁਮਾਲ, ਛੋਟੇ ਬਾਲੇ ਲੈ ਉਠਾਈਆ। ਜਿਉਂ ਗੋਬਿੰਦ ਮਹਾਂਸਿੰਘ ਉਤੇ ਹੋਇਆ ਦਿਆਲ, ਬਿਨ ਮੁਕਤੀਉਂ ਮੁਕਤੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਏਥੇ ਓਥੇ ਦੋ ਜਹਾਨ ਪੁਰਖ ਅਕਾਲ ਮਿਲੇ ਸੱਚੀ ਸਰਨਾਈਆ। ਪੁਰਖ ਅਕਾਲ ਤੇਰਾ ਮਿਲਣਾ, ਖਾਲੀ ਕਦੀ ਨਾ ਜਾਈਆ। ਸਾਡੇ ਮਨ ਨਹੀਂ ਜੁਲਣਾ ਹਿਲਣਾ, ਕਲਜੁਗ ਡੋਰੀ ਬੰਧ ਬੰਧਾਈਆ। ਤੇਰਾ ਪ੍ਰੇਮ ਫੁਲ ਇਕੋ ਖਿਲਨਾ, ਪੰਖੜੀਆਂ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਦੇ ਆਪਣਾ ਵਰ, ਤੈਨੂੰ ਦੇਂਦਿਆਂ ਤੋਟ ਕੋਈ ਨਾ ਆਈਆ। ਦੇਵੇ ਵਰ ਸਾਹਿਬ ਸਤਿਗੁਰ ਠਾਕਰ, ਠੋਕਰ ਨਾਮ ਲਗਾਇੰਦਾ। ਹਰਿ ਸੰਗਤ ਤੇਰਾ ਕਰਮ ਉਜਾਗਰ, ਪ੍ਰਭ ਨਿਰਮਲ ਆਪ ਕਰਾਇੰਦਾ। ਦਰ ਆਇਆਂ ਸਭ ਨੂੰ ਦੇਵੇ ਆਦਰ, ਦਇਆਵਾਨ ਵੇਖ ਵਖਾਇੰਦਾ। ਭਾਗ ਲਗਾਏ ਕਾਇਆ ਗਾਗਰ, ਸਮੁੰਦ ਸਾਗਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਫੜ, ਕਾਇਆ ਮੰਦਰ ਅੰਦਰ ਚੜ੍ਹ, ਕਿਲਾ ਤੋੜ ਹੰਕਾਰੀ ਗੜ੍ਹ, ਮਹੱਲ ਅਟੱਲ ਉਚ ਮਨਾਰ ਘਰ ਵਿਚ ਘਰ ਦਏ ਵਖਾਲ, ਨਿਰਗੁਣ ਹੋ ਕੇ ਵਸੇ ਨਾਲ, ਸਰਗੁਣ ਨਾਤਾ ਤੁੱਟੇ ਕਾਲ, ਹੋ ਕਿਰਪਾਲ ਜਿਸ ਜਨ ਪ੍ਰਭ ਆਪਣਾ ਮੇਲ ਮਿਲਾਇੰਦਾ।