੨੭ ਸਾਵਣ ੨੦੨੦ ਬਿਕ੍ਰਮੀ ਠੱਕਰ ਪੁਰਾ ਸੜਕ ਉਤੇ ਅਕਾਲੀਆਂ ਨਾਲ ਬਚਨ ਹੋਏ ਜ਼ਿਲਾ ਅੰਮ੍ਰਿਤਸਰ
ਦੂਰ ਸਮਾਂ ਆਇਆ ਨੇੜੇ, ਗੁਰਮੁਖ ਬੈਠੇ ਧਿਆਨ ਲਗਾਈਆ। ਕਲਜੁਗ ਅੰਤਮ ਮਿਟਣੇ ਝੇੜੇ, ਚਾਰੋ ਕੁੰਟ ਪਏ ਦੁਹਾਈਆ। ਦੁਆਰੇ ਉਜੜਨ ਵਾਲੇ ਖੇੜੇ, ਸ੍ਰੀ ਭਗਵਾਨ ਖੇਲ ਰਚਾਈਆ। ਜਿਹੜੇ ਕਰਦੇ ਮੇਰੇ ਮੇਰੇ, ਅੰਤਮ ਖ਼ਾਕੀ ਖ਼ਾਕ ਸਮਾਈਆ। ਝੂਠੇ ਰਹਿਣ ਨਾ ਦੇਵੇ ਲੱਗੇ ਡੇਰੇ, ਉਚੇ ਟਿੱਲੇ ਪਰਬਤ ਡੇਰਾ ਢਾਹੀਆ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਅੰਦਰ ਆਈ ਘੇਰੇ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਦੂਰ ਦੁਰਾਡਾ ਪੈਂਡਾ ਰਿਹਾ ਮੁੱਕ, ਸੋ ਪੁਰਖ ਨਿਰੰਜਣ ਆਪ ਮੁਕਾਈਆ । ਹਰਿ ਨਾਮੇ ਬਿਨ ਖਾਲੀ ਦਿਸਣ ਬੁੱਤ, ਹਿਰਦੇ ਹਰਿ ਨਾ ਕੋਇ ਵਸਾਈਆ। ਭੱਜੇ ਫਿਰਨ ਪਿਛੇ ਰੋਟੀ ਟੁੱਕ, ਗੁਰ ਕਾ ਸ਼ਬਦ ਪ੍ਰੀਤ ਨਾ ਕੋਇ ਲਗਾਈਆ। ਪ੍ਰੇਮ ਪ੍ਰੀਤੀ ਵਧੀ ਪੁੱਤ, ਸਤਿਗੁਰ ਇਸ਼ਟ ਨਾ ਕੋਇ ਮਨਾਈਆ। ਕੌੜਾ ਫਲ ਉਲਟੇ ਰੁੱਖ, ਅੰਮ੍ਰਿਤ ਨਜ਼ਰ ਕੋਇ ਨਾ ਆਈਆ। ਅੰਤਰ ਆਤਮ ਦਰਸਨ ਕਿਸੇ ਨਾ ਪਾਇਆ ਝੁਕ, ਬਾਹਰੋ ਫਿਰਦੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਬੇਪਰਵਾਹੀਆ। ਅੰਤਮ ਮੁੱਕਣ ਵਾਲਾ ਪੰਧ, ਪੈਂਡਾ ਕਲਜੁਗ ਰਹਿਣ ਨਾ ਪਾਈਆ। ਕੂੜੀ ਕਿਰਿਆ ਮਿਟਣਾ ਗੰਦ, ਜਗਤ ਅੰਧੇਰ ਦਏ ਗਵਾਈਆ। ਪਰਗਟ ਹੋ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਲੇਖਾ ਜਾਣੇ ਨਵ ਖੰਡ, ਦੀਪ ਸੱਤ ਫੋਲ ਫੁਲਾਈਆ। ਪੜਦਾ ਲਾਹੇ ਕੋਟ ਬ੍ਰਹਿਮੰਡ, ਪੁਰੀ ਲੋਅ ਆਕਾਸ਼ ਪਾਤਾਲ ਭੇਵ ਚੁਕਾਈਆ। ਲੇਖਾ ਜਾਣੇ ਸੂਰਜ ਚੰਦ, ਮੰਡਲ ਮੰਡਪ ਵੇਖ ਵਖਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਦੇਵਣਹਾਰਾ ਆਪਣਾ ਅਨੰਦ, ਸਾਚਾ ਛੰਦ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਦੂਰ ਦੁਰਾਡਾ ਪੈਂਡਾ ਅੰਤਮ ਰਿਹਾ ਜਾ, ਲੋਕਮਾਤ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬਣੇ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਈਆ। ਅਬਿਨਾਸ਼ੀ ਕਰਤਾ ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀ ਬੇਪਰਵਾਹੀ ਰਾਮ ਰਹੀਮ ਜਾਏ ਆ, ਫੇਰਾ ਖ਼ਾਲਕ ਖ਼ਲਕ ਵਿਚ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਵੱਡਾ ਸ਼ਹਿਨਸ਼ਾਹੀਆ। ਵੇਲਾ ਅੰਤਮ ਆਇਆ ਅੰਤ, ਅੰਤਸ਼ਕਰਨ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ, ਕਲਜੁਗ ਅਗਨੀ ਵਿਚ ਤਪਾਇੰਦਾ। ਗੁਰ ਕਾ ਸ਼ਬਦ ਨਾ ਜਾਣੇ ਕੋਇ ਮੰਤ, ਰਸਨਾ ਜਿਹਵਾ ਸਰਬ ਹਲਕਾਇੰਦਾ। ਆਤਮ ਪਰਮਾਤਮ ਨਾਤਾ ਤੁੱਟਾ ਨਾਰ ਕੰਤ, ਸੇਜ ਸੁਹੰਜਣੀ ਨਾ ਕੋਇ ਹੰਢਾਇੰਦਾ। ਕਾਇਆ ਚੋਲੀ ਚੜ੍ਹੇ ਰੰਗ ਨਾ ਕੋਈ ਬਸੰਤ, ਸਾਚੀ ਰੰਗਣ ਨਾ ਕੋਇ ਰੰਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਵਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਦੋ ਜਹਾਨਾਂ ਸਾਂਝਾ ਯਾਰ, ਲਾਸ਼ਰੀਕ ਵੇਸ ਵਟਾਈਆ। ਮੁਕਾਮੇ ਹੱਕ ਹੋ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਏਕੰਕਾਰ, ਆਦਿ ਪੁਰਖ ਵੱਡੀ ਵਡਿਆਈਆ। ਲੇਖਾ ਜਾਣੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪਣੇ ਹੁਕਮ ਚਲਾਈਆ। ਕਲਜੁਗ ਅੰਤ ਲੈ ਅਵਤਾਰ, ਕਲ
ਕਲਕੀ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰ, ਤ੍ਰੈਗੁਣ ਅਤੀਤਾ ਆਪਣਾ ਆਸਣ ਲਾਈਆ। ਧੁਰ ਦੀ ਬਾਣੀ ਬੋਲ ਜੈਕਾਰ, ਸ਼ਬਦੀ ਢੋਲਾ ਇਕੋ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਪੁਰਖ ਆਪਣੀ ਧਾਰ ਚਲਾਈਆ। ਨਿਰਵੈਰ ਪੁਰਖ ਹਰਿ ਇਕ ਇਕੱਲਾ, ਏਕੰਕਾਰ ਹਰਿ ਅਖਵਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਊਚ ਅਗੰਮ ਅਥਾਹ ਬੇਪਰਵਾਹ ਫੇਰੀ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਚੌਕੜੀ ਜੋ ਫੜੌਂਦਾ ਰਿਹਾ ਪੱਲਾ, ਪੱਲੂ ਨਾਮ ਆਪਣੀ ਗੰਢ ਪਵਾਇੰਦਾ। ਕਲਜੁਗ ਅੰਤਮ ਸ਼ਬਦ ਸਰੂਪੀ ਸਾਚੇ ਸ਼ਬਦ ਕਰਾਏ ਇਕੋ ਹੱਲਾ, ਖੰਡਾ ਖੜਗ ਤੀਰ ਕਮਾਨ ਹੱਥ ਨਾ ਕੋਇ ਰਖਾਇੰਦਾ। ਲਹਿਣਾ ਦੇਣ ਚੁਕਾਏ ਰਾਣੀ ਅੱਲਾ, ਸਦੀ ਚੌਧਵੀਂ ਚੌਦਾਂ ਤਬਕਾਂ ਸਾਚਾ ਸਬਕ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਧਰੇ ਨਿਰੰਕਾਰ, ਭੇਵ ਅਭੇਦ ਨਾ ਕੋਇ ਜਣਾਈਆ । ਲਿਖ ਲਿਖ ਗਏ ਗੁਰੂ ਅਵਤਾਰ, ਨਾਨਕ ਗੋਬਿੰਦ ਗਿਆ ਸਮਝਾਈਆ। ਪਰਗਟ ਹੋਵੇ ਕਲ ਕਲਕੀ ਅਵਤਾਰ, ਨਾ ਕੋਈ ਜਨਮੇ ਪਿਤਾ ਮਾਈਆ। ਧੁਰ ਦੀ ਜੋਤ ਹੋਏ ਉਜਿਆਰ, ਸਾਚਾ ਸ਼ਬਦ ਕਰੇ ਸ਼ਨਵਾਈਆ। ਡੰਕਾ ਵੱਜੇ ਦੋ ਜਹਾਨ, ਰਾਉ ਰੰਕਾਂ ਲਏ ਉਠਾਈਆ। ਸਾਧਾ ਸੰਤਾਂ ਦਏ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਘਰ ਘਰ ਵਿਚ ਵਖਾਏ ਸਚ ਮਕਾਨ, ਸ੍ਰੀ ਭਗਵਾਨ ਕੁੰਡਾ ਲਾਹੀਆ। ਦੀਪਕ ਜੋਤ ਜਗੇ ਮਹਾਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਅਨਹਦ ਸ਼ਬਦ ਸੁਣਾਏ ਧੁਨਕਾਨ, ਅਨਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਮੇਟ ਮਿਟਾਏ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਕਰੇ ਨਾ ਕੋਇ ਲੜਾਈਆ। ਇਕੋ ਨਾਮ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨ ਕਰੇ ਪਰਵਾਨ, ਪਰਵਾਨਾ ਆਪਣਾ ਨਾਮ ਹੱਥ ਫੜਾਈਆ। ਬੀਸ ਬੀਸਾ ਹੋ ਪਰਧਾਨ, ਹਰਿ ਜਗਦੀਸਾ ਸੱਚਾ ਸ਼ਹਿਨਸ਼ਾਹੀਆ। ਤਖ਼ਤੋ ਲਾਹੇ ਰਾਜ ਰਾਜਾਨ, ਦਰ ਦਰਵੇਸ਼ ਖਾਲੀ ਹੱਥ ਫਿਰਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਗੋਬਿੰਦ ਮੇਲਾ ਵਿਚ ਜਹਾਨ, ਸੀਸ ਜਗਦੀਸ ਤਾਜ ਸੁਹਾਈਆ। ਭਰਮੇ ਭੁੱਲਣ ਜੀਵ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਵਿਦਿਆ ਹੋਣ ਹੈਰਾਨ, ਹਰਿਮੰਦਰ ਹਰਿ ਜੂ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਸਰਬ ਜੀਆਂ ਦਾ ਦਾਤਾ ਇਕੋ ਪਰਗਟ ਹੋਵੇ ਪੁਰਖ ਅਕਾਲ, ਅਕਲ ਕਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਰ ਦੁਰਾਡਾ ਪੈਂਡਾ ਆਏ ਨਜ਼ਦੀਕ, ਸੋ ਪੁਰਖ ਨਿਰੰਜਣ ਖੇਲ ਕਰੇ ਠੀਕ, ਕੂੜੀ ਕਿਰਿਆ ਠੀਕਰ ਭੰਨ ਵਖਾਈਆ। ਜਿਸ ਮੰਜ਼ਲ ਦੀ ਕਰਦੇ ਰਹੇ ਉਡੀਕ, ਸੋ ਵੇਲਾ ਗਿਆ ਆਈਆ। ਜਿਸ ਦੀ ਗੁਰ ਅਵਤਾਰ ਲਿਖਦੇ ਗਏ ਤਾਰੀਖ਼, ਸੋ ਤਵਾਰੀਖ਼ ਰਿਹਾ ਬਦਲਾਈਆ। ਜਿਸ ਦਾ ਮਾਰਗ ਅਗੰਮ ਬਾਰੀਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਸਾਹਿਬ ਹਰ ਘਟ ਵਸਿਆ ਚੀਤ, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਦੀ ਸਦੀ ਬੀਸਵੀਂ ਰਹੀ ਬੀਤ, ਸੋ ਅਗਲੀ ਪਿਛਲੀ ਬੀਤੀ ਜਨ ਭਗਤਾਂ ਦਏ ਸਮਝਾਈਆ। ਸਤਿਜੁਗ ਚਲਾਏ ਸਾਚੀ ਰੀਤ, ਕਲਜੁਗ ਕੂੜੀ ਕਿਰਿਆ ਮੇਟ ਮਿਟਾਈਆ। ਚਾਰ ਵਰਨ ਬੰਨਾਏ ਇਕ ਪ੍ਰੀਤ, ਊਚ ਨੀਚ ਆਪਣੀ ਗੋਦ ਸੁਹਾਈਆ। ਪੁਰਖ ਅਕਾਲ ਗਾਉਣਾ ਸਭ ਨੇ
ਗੀਤ, ਗੋਬਿੰਦ ਮਿਲੇ ਇਕ ਸ਼ਰਨਾਈਆ। ਲੇਖਾ ਚੁੱਕੇ ਹਸਤ ਕੀਟ, ਰਾਉ ਰੰਕ ਏਕਾ ਨਾਮ ਧਿਆਈਆ। ਦਰ ਦਰਵੇਸ਼ ਨਰ ਨਰੇਸ਼ ਹੋ ਕੇ ਮੰਗਣ ਭੀਖ, ਸੀਸ ਤਾਜ ਨਾ ਕੋਇ ਰਖਾਈਆ। ਸਾਹਿਬ ਸਵਾਮੀ ਸਤਿਗੁਰ ਮੀਤ, ਪਰਮ ਪੁਰਖ ਪਤਿਪਰਮੇਸ਼ਵਰ ਕਲਜੁਗ ਅੰਤਮ ਆਪਣਾ ਫੇਰਾ ਪਾਈਆ। ਜਨ ਭਗਤਾਂ ਸਤਿਜੁਗ ਵਖਾਏ ਸਾਚੀ ਲੀਕ, ਫੜ ਬਾਂਹੋ ਪਾਰ ਲੰਘਾਈਆ। ਕਲਜੁਗ ਜੀਵ ਜੋ ਸਤਿਗੁਰ ਭੁੱਲ ਬਣੇ ਰਹਿਣ ਢੀਠ, ਤਿਨ੍ਹਾਂ ਸ਼ੌਹ ਦਰਿਆਏ ਦਏ ਰੁੜ੍ਹਾਈਆ। ਵੇਖਣਹਾਰਾ ਲੱਖ ਚੁਰਾਸੀ ਮਿੱਠਾ ਕੌੜਾ ਰੀਠ, ਘਰ ਘਰ ਅੰਦਰ ਫੋਲ ਫੁਲਾਈਆ। ਬੀਸ ਬੀਸੇ ਖੇਲ ਕਰੇ ਜਗਦੀਸ਼, ਜਗਦੀਸ਼ਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇੜੇ ਲਿਆਏ ਦੁਰਾਡਾ ਪੰਧ, ਕੂੜੀ ਕਿਰਿਆ ਢਾਹੇ ਕੰਧ, ਸਰਬ ਜੀਆਂ ਆਤਮ ਪਰਮਾਤਮ ਜਣਾਏ ਛੰਦ, ਰਸਨਾ ਜਿਹਵਾ ਬੱਤੀ ਦੰਦ ਕੋਈ ਨਾ ਲਾਵੇ ਗੰਦ, ਸਤਿਗੁਰ ਪ੍ਰੀਤੀ ਸਾਚੀ ਨੀਤੀ ਇਕ ਉਪਜਾਏ ਸਚ ਸੁਗੰਧ, ਘਰ ਘਰ ਇਕੋ ਰੰਗ ਵਖਾਈਆ। ਦੂਰ ਦੁਰਾਡਾ ਪੈਂਡਾ ਆ ਵੜਿਆ ਘਰ, ਜੁਗ ਚੌਥੇ ਪੰਧ ਮੁਕਾਈਆ। ਗੋਬਿੰਦ ਕੋਲੋ ਗੁਰਮੁਖ ਰਹੇ ਡਰ, ਗੁਰਸਿਖ ਬੈਠੇ ਮੁਖ ਭਵਾਈਆ। ਜਿਸ ਨੇ ਲਾਈ ਇਨ੍ਹਾਂ ਜੜ੍ਹ, ਬੂਟਾ ਲੋਕਮਾਤ ਮਹਿਕਾਈਆ। ਸੋ ਰੂਪ ਧਰ ਕੇ ਆਏ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਈਆ। ਅਗਲਾ ਲੇਖਾ ਆਪਣੇ ਹੱਥ ਫੜ, ਫਾਂਦੀ ਫਾਂਸੀ ਸਭ ਦੇ ਗਲ ਵਿਚ ਪਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਗੁਰਮੁਖ ਵਿਰਲਾ ਅੰਦਰ ਵੇਖੇ ਚੜ੍ਹ, ਬਾਹਰੋ ਨਜ਼ਰ ਕਿਸੇ ਨਾ ਆਈਆ। ਸਤਿਗੁਰ ਰੂਪ ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸ਼ਬਦੀ ਢੋਲਾ ਰਿਹਾ ਪੜ੍ਹ, ਛੱਤੀ ਰਾਗ ਸਮਝ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਾਵਣਹਾਰਾ ਸਾਚਾ ਘਰ, ਜੁਗ ਚੌਕੜੀ ਜੁਗ ਜੁਗ ਗੇੜਾ ਹੁਕਮੇ ਵਿਚ ਭਵਾਈਆ।
੨੭ ਸਾਵਣ ੨੦੨੦ ਬਿਕ੍ਰਮੀ ਬੇਲਾ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਸਤਿਗੁਰ ਏਕ, ਪੁਰਖ ਅਕਾਲ ਖੇਲ ਕਰਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਦੇਵੇ ਟੇਕ, ਦੋ ਜਹਾਨ ਦਇਆ ਕਮਾਇੰਦਾ। ਨਿਰਗੁਣ ਸਰਗੁਣ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਨਿਰਵੈਰ ਪੁਰਖ ਧਾਰੇ ਭੇਸ, ਵੇਸ ਅਵੱਲੜਾ ਆਪ ਕਰਾਇੰਦਾ। ਸ਼ਾਹੋ ਭੂਪ ਬਣ ਨਰੇਸ਼, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਇਕ ਸੁਹਾਏ ਸਹੰਜਣਾ ਦੇਸ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵੇਸ ਆਪ ਵਖਾਇੰਦਾ । ਸਾਚਾ ਵੇਸ ਧਰੇ ਨਿਰੰਕਾਰ, ਆਦਿ ਕਹਿਣ ਕੋਇ ਨਾ ਪਾਈਆ। ਵਸਣਹਾਰਾ ਧਾਮ ਨਿਆਰ, ਨਿਹਚਲ ਬੈਠਾ ਡੇਰਾ ਲਾਈਆ। ਨਿਰਗੁਣ ਦੀਆ ਕਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਲੇਖਾ ਜਾਣੇ ਧੁਰ ਦਰਬਾਰ, ਮੁਕਾਮੇ ਹੱਕ ਵੱਡੀ ਵਡਿਆਈਆ। ਨੂਰ ਨੁਰਾਨਾ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ। ਆਪਣੀ ਕਾਰ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਸਾਹਿਬ ਸਤਿਗੁਰ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਬੰਕ ਦੁਆਰੀ ਬੰਕ ਵਡਿਆਇੰਦਾ।
ਏਕੰਕਾਰ ਪਾਵੇ ਸਾਰ, ਭੇਵ ਅਭੇਦਾ ਆਪਣਾ ਆਪ ਖੁਲ੍ਹਾਇੰਦਾ। ਆਦਿ ਨਿਰੰਜਣ ਕਰ ਉਜਿਆਰ, ਉਜਾਲਾ ਇਕੋ ਇਕ ਪਰਗਟਾਇੰਦਾ । ਅਬਿਨਾਸ਼ੀ ਕਰਤਾ ਮੀਤ ਮੁਰਾਰ, ਸੱਚਾ ਸੱਜਣ ਆਪ ਹੋ ਜਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਧੁਰ ਦੀ ਧਾਰ, ਅਲੇਖ ਰੂਪ ਨਾ ਕੋਇ ਵਟਾਇੰਦਾ। ਪਾਰਬ੍ਰਹਮ ਪ੍ਰਭ ਦਰ ਦਰਵੇਸ਼ ਬਣ ਭਿਖਾਰ, ਭਿੱਖਕ ਏਕਾ ਮੰਗ ਮੰਗਾਇੰਦਾ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਚ ਮਹੱਲ ਅਟੱਲ ਸੋਭਾਵੰਤ ਬੈਠ ਸੱਚੀ ਸਰਕਾਰ, ਸਚ ਸੰਦੇਸਾ ਨਰ ਨਰੇਸ਼ਾ ਇਕ ਇਕੱਲਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਜਾ ਸੰਗ ਨਾ ਕੋਇ ਰਲਾਇੰਦਾ । ਦੂਜਾ ਸੰਗ ਨਾ ਕੋਇ ਸਾਥ, ਸਾਥੀ ਨਜ਼ਰ ਕੋਇ ਨਾ ਆਈਆ। ਪਰਗਟ ਹੋ ਪੁਰਖ ਅਬਿਨਾਸ਼, ਆਪਣੀ ਕਲ ਧਰਾਈਆ। ਅਸੁਤੇ ਰੂਪ ਕਰ ਪਰਕਾਸ਼, ਅਨੁਭਵ ਆਪਣੀ ਖੇਲ ਰਚਾਈਆ। ਵੇਖਣਹਾਰਾ ਖੇਲ ਤਮਾਸ਼, ਆਪ ਆਪਣੇ ਰੰਗ ਸਮਾਈਆ। ਰਾਜਨ ਰਾਜ ਬਣ ਦਾਸੀ ਦਾਸ, ਚਾਕਰ ਪਾ ਖ਼ਾਕ ਆਪ ਹੋ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਤਖ਼ਤ ਇਕ ਵਡਿਆਈਆ। ਸਾਚੇ ਤਖ਼ਤ ਬੈਠ ਸੁਲਤਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨ, ਨਿਰਵੈਰ ਪੁਰਖ ਆਪ ਉਪਾਇੰਦਾ। ਦਾਤਾ ਹੋ ਕੇ ਮੰਨੇ ਆਣ, ਦੀਨਨ ਆਪਣੀ ਕਾਰ ਕਮਾਇੰਦਾ। ਕਰੇ ਖੇਲ ਆਪ ਮਹਾਨ, ਮਹਿਮਾ ਕਥ ਨਾ ਕੋਇ ਸੁਣਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਖੇਲ ਆਪ ਸਮਝਾਇੰਦਾ। ਸਾਚੀ ਖੇਲ ਕਰੇ ਸਮਰਥ, ਬੇਪਰਵਾਹ ਵੱਡੀ ਵਡਿਆਈਆ। ਨਿਰਗੁਣ ਧਾਰ ਕਰ ਪਰਗਟ, ਨਾ ਕੋਈ ਪਿਤਾ ਨਾ ਕੋਈ ਮਾਈਆ। ਸਚਖੰਡ ਦੁਆਰ ਖੋਲ੍ਹ ਹੱਟ, ਬਣ ਵਣਜਾਰਾ ਸੇਵ ਕਮਾਈਆ। ਆਪਣੀ ਮਹਿਮਾ ਗਾ ਅਕੱਥ, ਨਾਉਂ ਨਿਰੰਕਾਰਾ ਸਿਫ਼ਤ ਸਾਲਾਹੀਆ । ਠਾਕਰ ਸਵਾਮੀ ਚਲਾਏ ਰਥ, ਰਥਵਾਹੀ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਮਾਰਗ ਦੱਸ, ਪਾਂਧੀ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਵੱਜੇ ਇਕ ਵਧਾਈਆ। ਸਚਖੰਡ ਵੱਜੇ ਵਧਾਈ ਏਕ, ਏਕੰਕਾਰਾ ਆਪ ਵਜਾਇੰਦਾ। ਪੁਰਖ ਅਗੰਮਾ ਦੇਵੇ ਟੇਕ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਨਿਰਗੁਣ ਨਿਰਗੁਣ ਕਰ ਕਰ ਹੇਤ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰਨੇਯੋਗ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਨਿਰਗੁਣ ਨਿਰਗੁਣ ਕਰ ਸੰਜੋਗ, ਸਚਖੰਡ ਮੇਲਾ ਸਹਿਜ ਸੁਭਾਈਆ। ਨਾਰੀ ਕੰਤ ਭੋਗੇ ਭੋਗ, ਤਤਵ ਤਤ ਨਾ ਕੋਇ ਰਖਾਈਆ। ਇਕ ਸੁਹਾਏ ਸਾਚਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਮੇਲਾ ਨਿਰਮਲ ਜੋਤ, ਜੋਤੀ ਜੋਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਦਾਤਾ ਬੇਪਰਵਾਹੀਆ । ਨਰ ਹਰਿ ਦਾਤਾ ਨਰਾਇਣ, ਇਕ ਇਕੱਲਾ ਆਪ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਸਕੇ ਕਹਿਣ, ਸਿਫ਼ਤ ਸਾਲਾਹੀ ਸਿਫ਼ਤ ਵਿਚ ਕਦੇ ਨਾ ਆਇੰਦਾ। ਆਪੇ ਬਣੇ ਸਾਕ ਸੱਜਣ ਸੈਣ, ਸਾਚਾ ਸੰਗ ਆਪਣਾ ਆਪ ਨਿਭਾਇੰਦਾ। ਆਪੇ ਜਾਣੇ ਲਹਿਣਾ ਦੇਣ, ਦੇਵਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਇੰਦਾ। ਸਾਚਾ ਭੇਵ ਪੁਰਖ ਅਕਾਲ, ਏਕੰਕਾਰਾ ਆਪ ਖੁਲ੍ਹਾਈਆ । ਸਤਿ ਸਤਿਵਾਦੀ
ਹੋ ਤਿਆਰ, ਸਾਚੀ ਕਾਰ ਆਪ ਕਮਾਈਆ। ਸ਼ਬਦੀ ਸੁੱਤ ਕਰ ਪਿਆਰ, ਅਬਿਨਾਸ਼ੀ ਅਚੁਤ ਦਏ ਵਡਿਆਈਆ। ਸਾਚੀ ਰੁੱਤ ਸਿਰਜਣਹਾਰ, ਸਚ ਦੁਆਰੇ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰ, ਸਾਚੀ ਸੇਵਾ ਇਕ ਲਗਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਚਮ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਭਾਂਡਾ ਘੜ ਬਣ ਠਠਿਆਰ, ਘਟ ਘਟ ਵਸਤ ਆਪ ਪਰਗਟਾਈਆ। ਦੀਆ ਬਾਤੀ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ । ਅੰਮ੍ਰਿਤ ਪਿਆਲਾ ਸਾਕੀ ਬਣ ਕੇ ਦਏ ਪਿਆਲ, ਨਿਝਰ ਝਿਰਨਾ ਆਪ ਝਿਰਾਈਆ। ਜੁਗ ਚੌਕੜੀ ਵੰਡ ਵੰਡ ਅਗੰਮ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਜੁਗ ਜੁਗ ਖੇਲ ਕਰੇ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਬੋਧ ਅਗਾਧੀ ਭੇਵ ਖੁਲਾਇੰਦਾ। ਨਾਮ ਨਿਧਾਨਾ ਧੁਰ ਫ਼ਰਮਾਨ, ਧੁਰ ਸੰਦੇਸ਼ਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਸਿਖਿਆ, ਨਾਮ ਅਗੰਮੀ ਪਾਏ ਭਿੱਖਿਆ, ਦੇਵਣਹਾਰਾ ਦੇਂਦਾ ਲੈਂਦਾ ਨਜ਼ਰ ਕਿਸੇ ਨਾ ਆਇੰਦਾ। ਨਾਮ ਭਿੱਖਿਆ ਪਾ ਭਰਪੂਰ, ਭਰਪੂਰੀ ਦਇਆ ਕਮਾਈਆ। ਘਟ ਘਟ ਵਜਾਏ ਨਾਦ ਤੂਰ, ਤੁਰਤ ਆਪਣਾ ਹੁਕਮ ਸੁਣਾਈਆ। ਜੋਤੀ ਜਲਵਾ ਦੇ ਕੇ ਨੂਰ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਲੱਖ ਚੁਰਾਸੀ ਵੇਖੇ ਖੇਲ ਤਮਾਸ਼ਾ, ਧਰਨੀ ਧਰਤ ਧਵਲ ਰਚਨਾ ਆਪ ਰਚਾਈਆ। ਧਰਨੀ ਧਰਤ ਧਵਲ ਪ੍ਰਿਥਮੀ ਆਕਾਸ਼, ਗਗਨ ਮੰਡਲ ਖੇਲ ਖਿਲਾਇੰਦਾ। ਪੁਰੀ ਲੋਅ ਦੇ ਧਰਵਾਸ, ਬ੍ਰਹਿਮੰਡ ਖੰਡ ਰਾਸ ਰਚਾਇੰਦਾ। ਸੂਰਜ ਚੰਦ ਕਰ ਪਰਕਾਸ਼, ਕਿਰਨ ਕਿਰਨ ਆਪ ਚਮਕਾਇੰਦਾ। ਨਿਰਗੁਣ ਸਰਗੁਣ ਬਣ ਬਣ ਦਾਸ, ਗੁਰ ਅਵਤਾਰ ਪੀਰ ਪੈਗੰਬਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਲ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਦੋਵੇਂ ਰੰਗ, ਹਰਿ ਕਰਤਾ ਆਪ ਜਣਾਈਆ। ਪੰਜ ਤਤ ਮਾਣੇ ਸੇਜ ਪਲੰਘ, ਸੇਜ ਸੁਹੰਜਣੀ ਆਪ ਹੰਢਾਈਆ । ਅੰਤਰ ਆਤਮ ਦੇਵੇ ਅਨੰਦ, ਪਰਮਾਤਮ ਖ਼ੁਸ਼ੀ ਮਨਾਈਆ। ਜੋਤੀ ਜੋਤ ਚਾੜ੍ਹੇ ਚੰਦ, ਸੂਰਜ ਚੰਦ ਨਾ ਕੋਇ ਚਮਕਾਈਆ। ਆਦਿ ਪੁਰਖ ਆਦਿ ਸੁਣਾਇਆ ਇਕੋ ਛੰਦ, ਸੋਹੰ ਢੋਲਾ ਰਾਗ ਅਲਾਈਆ। ਜੁਗ ਚੌਕੜੀ ਮੇਟੇ ਪੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪੇ ਲਾਈਆ। ਸੋਹੰ ਰੂਪ ਉਪਜਾਈ ਧਾਰ, ਪਰਮਾਤਮ ਆਤਮ ਖੇਲ ਕਰਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਜੋਤੀ ਜਾਤਾ ਮੇਲ ਮਿਲਾਇੰਦਾ। ਸ਼ਬਦ ਵਿਚੋਲਾ ਗੁਰ ਕਰਤਾਰ, ਹਰਿ ਕਰਤਾ ਨਾਲ ਰਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਜੁਗ ਵੇਖੇ ਵਾਰੋ ਵਾਰ, ਚਾਰੇ ਖਾਣੀ ਚਾਰੇ ਬਾਣੀ ਚਾਰੋ ਕੁੰਟ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਨਾਲ ਮਿਲਾਇੰਦਾ। ਸੋਹੰ ਧਾਰ ਪੁਰਖ ਅਗੰਮ, ਨਿਰਗੁਣ ਨਿਰਗੁਣ ਆਪ ਉਪਾਈਆ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਵਡਿਆਈਆ। ਕਰਤਾ ਪੁਰਖ ਕਰੇ ਕਰਾਏ ਆਪਣਾ ਕੰਮ, ਨਿਹਕਰਮੀ ਆਪਣੀ ਧਾਰ ਵਖਾਈਆ । ਹਰਖ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਵਧਾਈਆ। ਪਵਣ ਸਵਾਸ
ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਚਾਰ ਦੀਵਾਰ ਨਾ ਛੱਪਰ ਛੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚ ਅਕਾਲ, ਅਕਲ ਕਲ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਉਪਰ ਹੋ ਦਿਆਲ, ਦੀਨਨ ਆਪਣਾ ਭੇਵ ਚੁਕਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਗੁਰ ਅਵਤਾਰ ਆਪ ਵਖਾਇੰਦਾ। ਪੀਰ ਪੈਗ਼ੰਬਰ ਦੀਪਕ ਜੋਤ ਜਗੇ ਬੇਮਿਸਾਲ, ਮਿਸਲ ਆਪਣੇ ਨਾਲ ਮਿਲਾਇੰਦਾ। ਸਤਿ ਸਰੂਪੀ ਬਣ ਦਲਾਲ, ਲੋਕਮਾਤ ਵਣਜ ਕਰਾਇੰਦਾ। ਹਕੀਕਤ ਜਣਾਏ ਹੱਕ ਹਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਆਪ, ਆਪਣੇ ਹੱਥ ਰੱਖੀ ਵਡਿਆਈਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਦੱਸਿਆ ਜਾਪ, ਤੂੰ ਮੇਰਾ ਮੈਂ ਤੇਰਾ ਦੂਜੀ ਕਰੇ ਨਾ ਕੋਇ ਪੜ੍ਹਾਈਆ। ਜਿਸ ਲੱਖ ਚੁਰਾਸੀ ਥਾਪਣ ਦਿਤਾ ਥਾਪ, ਘੜ ਭਾਂਡੇ ਵੇਖ ਵਖਾਈਆ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਦਾਸ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜਿਸ ਗੋਪੀ ਕਾਹਨ ਰਚਾਈ ਰਾਸ, ਮੰਡਲ ਮੰਡਪ ਸੋਭਾ ਪਾਈਆ। ਜਿਸ ਜੋਤੀ ਨੂਰ ਕੀਤਾ ਪਰਕਾਸ਼, ਨਿਰਗੁਣ ਨਿਰਗੁਣ ਨਿਰਵੈਰ ਇਕ ਅਖਵਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖਦੇ ਗਏ ਆਸ, ਸੋ ਸਾਹਿਬ ਇਕ ਅਖਵਾਈਆ। ਜਿਸ ਨੂੰ ਭਗਤ ਗੌਂਦੇ ਸਵਾਸ ਸਵਾਸ, ਸੰਤ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਜੁਗ ਜੁਗ ਆਪਣੀ ਖੇਲ ਰਚਾਈਆ। ਜੁਗ ਜੁਗ ਖੇਲ ਕਰੇ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਸ਼ਬਦ ਸੰਦੇਸਾ ਦੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਕਾਤਬ ਇਕੋ ਕਲਮ ਚਲਾਇੰਦਾ। ਗੀਤਾ ਗਿਆਨ ਦੇ ਸੰਸਾਰ, ਅੰਜੀਲ ਕੁਰਾਨਾ ਆਪ ਅਲਾਇੰਦਾ। ਖਾਣੀ ਬਾਣੀ ਦੇ ਪਿਆਰ, ਚਾਰੋ ਕੁੰਟ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਕਰਤਾ ਕਾਰ ਕਮਾਇੰਦਾ। ਸੋ ਕਰਤਾ ਹਰਿ ਸਾਹਿਬ ਸਵਾਮੀ, ਪੁਰਖ ਅਕਾਲ ਇਕ ਅਖਵਾਈਆ। ਆਦਿ ਜੁਗਾਦਿ ਅੰਤਰਜਾਮੀ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਧਾ ਸੂਰ ਸਦਾ ਨਿਹਕਾਮੀ, ਕਰਮ ਕਾਂਡ ਨਾ ਕੋਇ ਰਖਾਈਆ। ਬੋਧ ਅਗਾਧ ਅਗੰਮੀ ਬੋਲੇ ਬਾਣੀ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਸੁਰਤ ਸ਼ਬਦ ਮਿਲਾਵੇ ਹਾਣੀ, ਘਰ ਮੇਲਾ ਸਹਿਜ ਸੁਭਾਈਆ। ਅੰਮ੍ਰਿਤ ਪਿਆਏ ਠੰਡਾ ਪਾਣੀ, ਕਵਲ ਨਾਭੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਦਾ ਆਇਆ, ਜੁਗ ਜੁਗ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਲਏ ਜਗਾਇਆ, ਪੜਦਾ ਦੂਈ ਦਵੈਤ ਚੁਕਾਈਆ। ਭਗਤ ਭਗਵਾਨ ਲਏ ਉਠਾਇਆ, ਫੜ ਬਾਂਹੋ ਗਲੇ ਲਗਾਈਆ। ਹਉਮੇਂ ਰੋਗ ਦਏ ਗਵਾਇਆ, ਮਾਇਆ ਮਮਤਾ ਆਪ ਮਿਟਾਈਆ । ਭੁੱਖਾ ਨੰਗਤਾ ਗੋਦ ਬਹਾਇਆ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸਾਚਾ ਪੰਡਤਾ ਇਕ ਬਣ ਜਾਇਆ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਆਪ ਹੰਢਾਈਆ। ਜੁਗ ਚੌਕੜੀ ਜਾਏ ਹੰਢ, ਥਿਰ ਕੋਇ ਰਹਿਣ ਨਾ ਪਾਈਆ । ਗੁਰ ਅਵਤਾਰ ਕਰ ਕਰ ਗਏ ਵੰਡ, ਲੇਖਾ ਲੇਖ ਲਿਖਤ ਵਿਚ ਪਾਈਆ। ਨਵ ਨੌ ਚਾਰ ਜਾਏ ਲੰਘ, ਬਣ ਪਾਂਧੀ ਪੰਧ ਮੁਕਾਈਆ। ਕਲਜੁਗ ਅੰਤ
ਪਰਗਟ ਹੋਵੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਚਾੜ੍ਹੇ ਇਕੋ ਚੰਦ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਚਾਰ ਵਰਨ ਸੁਣਾਏ ਇਕੋ ਛੰਦ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਸਮਝਾਈਆ। ਭੇਵ ਚੁਕਾਏ ਆਤਮ ਹੰ, ਬ੍ਰਹਮ ਆਪਣਾ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਜਣਾਈਆ। ਜੁਗ ਜੁਗ ਧਾਰ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਸਾਹਿਬ ਸਤਿਗੁਰ ਸੱਚਾ ਬਾਪ, ਪਿਤਾ ਪੁਰਖ ਵੇਸ ਵਟਾਇੰਦਾ। ਦੋ ਜਹਾਨਾਂ ਲਏ ਨਾਪ, ਸ਼ਬਦ ਪੈਮਾਨਾ ਹੱਥ ਉਠਾਇੰਦਾ। ਵੇਖਣਹਾਰਾ ਚੌਦਾਂ ਹਾਟ, ਚੌਦਾਂ ਤਬਕਾਂ ਕੁੰਡਾ ਲਾਹਿੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਚਰਨ ਕਵਲ ਬਣਾਈ ਖਾਟ, ਸਾਚੀ ਸੇਜਾ ਸੋਭਾ ਪਾਇੰਦਾ। ਕਲਜੁਗ ਅੰਤਮ ਮੇਟੇ ਵਾਟ, ਪਾਂਧੀ ਇਕੋ ਨਜ਼ਰੀ ਆਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾਮ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣਾ ਰਾਹ ਵਖਾਈਆ। ਕੋਟਨ ਕੋਟ ਦੱਸ ਦੱਸ ਨਾਮ ਮਣੀਆ ਮੰਤ, ਰਸਨਾ ਜਿਹਵਾ ਕਰੇ ਪੜ੍ਹਾਈਆ। ਹਰਿਜਨ ਵਿਰਲੇ ਮੇਲੇ ਸੰਤ, ਗੁਰਮੁਖ ਆਪਣੇ ਰੰਗ ਰੰਗਾਈਆ। ਆਪਣਾ ਨਾਉਂ ਦੇਵੇ ਮਣੀਆ ਮੰਤ, ਮਨ ਵਾਸਨਾ ਦਏ ਮਿਟਾਈਆ। ਦੂਜੀ ਰਹੇ ਨਾ ਕੋਈ ਚਿੰਤ, ਚਿੰਤਾ ਚਿਖਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪ੍ਰਭ ਖੇਲ ਕਰਦਾ, ਕਰਨਹਾਰ ਅਖਵਾਇੰਦਾ। ਨਿਰਭੈ ਹੋ ਕਦੇ ਨਾ ਡਰਦਾ, ਭੌ ਸਰਬ ਸਿਰ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਘਾੜਨ ਘੜਦਾ, ਘੜ ਭਾਂਡੇ ਵੇਖ ਵਖਾਇੰਦਾ। ਡੂੰਘੀ ਭਵਰੀ ਕਾਇਆ ਕਵਰੀ ਸਾਢੇ ਤਿੰਨ ਹੱਥ ਅੰਦਰ ਆਪੇ ਵੜਦਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਨਾ ਜੀਂਦਾ ਨਾ ਕਦੇ ਮਰਦਾ, ਮਾਤ ਗਰਭ ਨਾ ਅਗਨ ਤਪਾਇੰਦਾ। ਸ਼ਬਦ ਅਗਾਧ ਬੋਧ ਢੋਲਾ ਇਕੋ ਪੜ੍ਹਦਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਕਰੇ ਖੇਲ ਨਰਾਇਣ ਨਰ ਦਾ, ਨਰ ਹਰਿ ਆਪਣਾ ਹੁਕਮ ਵਰਤਾਇੰਦਾ। ਜੁਗ ਚੌਕੜੀ ਬਣ ਕੇ ਬਰਦਾ, ਜਨ ਭਗਤਾਂ ਸੇਵ ਕਮਾਇੰਦਾ। ਪੌੜਾ ਵਖਾਏ ਹਰੀ ਹਰਿ ਦਾ, ਜਨ ਭਗਤ ਸੁਹੇਲੇ ਆਪ ਚੜ੍ਹਾਇੰਦਾ। ਲੇਖਾ ਜਾਣੇ ਥਿਰ ਘਰ ਦਾ, ਸਚਖੰਡ ਸਾਚੇ ਆਸਣ ਲਾਇੰਦਾ । ਇਕੋ ਦੇਸ ਸੱਚੇ ਪਿਰ ਦਾ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜਿਸ ਦੀ ਉਡੀਕ ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਚਿਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਸਾਹਿਬ ਵੇਖ ਵਖਾਇੰਦਾ। ਸੋ ਸਾਹਿਬ ਪ੍ਰਭ ਲਏ ਵੇਖ, ਜਿਸ ਵਿਚ ਵੱਡੀ ਵਡਿਆਈਆ। ਕਿਸੇ ਨਜ਼ਰ ਨਾ ਆਏ ਰੂਪ ਰੇਖ, ਰੰਗ ਕਹਿਣ ਕੋਇ ਨਾ ਪਾਈਆ। ਵਸਣਹਾਰਾ ਸਚਖੰਡ ਦੇਸ, ਥਿਰ ਘਰ ਸ਼ਬਦ ਦਏ ਵਡਿਆਈਆ। ਦੋ ਜਹਾਨਾਂ ਬਣ ਨਰੇਸ਼, ਕਲਜੁਗ ਅੰਤਮ ਫੇਰਾ ਪਾਈਆ। ਬਣ ਸੁਆਮੀ ਧਾਰੇ ਭੇਖ, ਬੰਕ ਦਵਾਰ ਕਰੇ ਰੁਸ਼ਨਾਈਆ। ਸੰਬਲ ਕਰੇ ਇਕੋ ਹੇਤ, ਬੰਕ ਦੁਆਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਈਆ। ਸਾਚਾ ਪੜਦਾ ਅੰਤਮ ਚੁੱਕ, ਨਿਰਗੁਣ ਨੂਰ ਕਰੇ ਉਜਿਆਰਿਆ। ਦੋ ਜਹਾਨਾਂ ਵਖਾਏ ਇਕੋ ਮੁਖ, ਸ੍ਰੀ ਭਗਵਾਨ ਪਰਵਰਦਗਾਰਿਆ । ਕਲਜੁਗ ਅੰਤਮ ਵੇਲਾ ਰਿਹਾ ਢੁਕ, ਗੁਰ ਅਵਤਾਰ ਪੀਰ ਪੈਗੰਬਰ ਸਦਕੇ
ਵਾਰੀ ਘੋਲੀ ਵਾਰਿਆ। ਸ੍ਰੀ ਸੁਆਮੀ ਪੁਰਖ ਅਕਾਲਾ ਏਕਾ ਪਏ ਬੁੱਕ, ਨਾਮ ਸ਼ਬਦ ਮਾਰੇ ਲਲਕਾਰਿਆ। ਸੰਤ ਸੁਹੇਲੇ ਗੁਰਮੁਖ ਸੱਚੇ ਗੋਦੀ ਲਏ ਚੁੱਕ, ਦੇਵੇ ਸਤਿ ਸਤਿ ਹੁਲਾਰਿਆ। ਲੱਖ ਚੁਰਾਸੀ ਕੂੜੀ ਕਿਰਿਆ ਵੇਖੇ ਦੁੱਖ, ਨਵ ਨੌ ਹਾਹਾਕਾਰਿਆ । ਕਲਜੁਗ ਕੂੜਾ ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਹਉਮੇਂ ਹੰਗਤਾ ਪਾਈ ਲੁੱਟ, ਮਿਲੇ ਸਤਿ ਨਾ ਕੋਇ ਭੰਡਾਰਿਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਪਈ ਫੁੱਟ, ਸਾਧਾਂ ਸੰਤਾਂ ਭੁਲਿਆ ਹਰਿ ਕਰਤਾਰਿਆ। ਅਬਿਨਾਸ਼ੀ ਕਰਤੇ ਕੋਲੋ ਗਏ ਰੁਠ, ਕਾਮ ਕਰੋਧ ਲੋਭ ਮੋਹ ਘਰ ਘਰ ਭਰਮ ਹੰਕਾਰਿਆ। ਕਿਸੇ ਨਜ਼ਰ ਨਾ ਆਵੇ ਅਬਿਨਾਸ਼ੀ ਅਚੁੱਤ, ਨਿਰਮਲ ਜੋਤ ਨਾ ਕੋਇ ਉਜਿਆਰਿਆ। ਝੂਠਾ ਪਿਆਰ ਮਾਂਵਾਂ ਪੁਤ, ਵੇਲੇ ਅੰਤ ਸੰਗ ਨਾ ਕੋਇ ਨਿਭਾ ਰਿਹਾ। ਲੱਖ ਚੁਰਾਸੀ ਕੋਲ ਨਹੀਂ ਕੁਛ, ਬਿਨ ਹਰਿ ਨਾਮ ਖਾਲੀ ਸਰਬ ਵਖਾ ਰਿਹਾ। ਰਾਜ ਰਾਜਾਨਾਂ ਲੱਗੀ ਭੁੱਖ, ਗ਼ਰੀਬ ਨਿਮਾਣੇ ਗਲੇ ਨਾ ਕੋਈ ਲਗਾ ਰਿਹਾ। ਜਿਧਰ ਵੇਖੋ ਪਈ ਲੁੱਟ, ਸਾਂਤਕ ਸਤਿ ਨਾ ਕੋਈ ਵਰਤਾ ਰਿਹਾ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋ ਰਿਹਾ ਪੁੱਛ, ਨੇਤਰ ਖੋਲ੍ਹ ਵੇਖੋ ਵਿਚ ਸੰਸਾਰਿਆ । ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੁਦੁਆਰ ਕੋਈ ਹਿਰਦਾ ਨਾ ਜਾਵੇ ਝੁਕ, ਸਜਦਾ ਹੱਕ ਨਾ ਕੋਇ ਕਰਾ ਰਿਹਾ। ਆਤਮ ਪਰਮਾਤਮ ਤੀਰ ਨਿਸ਼ਾਨਿਉਂ ਰਿਹਾ ਉਕ, ਅਣਿਆਲਾ ਰੂਪ ਨਾ ਕੋਇ ਵਟਾ ਰਿਹਾ। ਸਤਿ ਧਰਮ ਦਾ ਤਾਗਾ ਰਿਹਾ ਟੁੱਟ, ਫੜ ਗੰਢ ਨਾ ਕੋਇ ਪਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾ ਰਿਹਾ। ਕਲਜੁਗ ਅੰਤ ਵੇਖੇ ਭਗਵਾਨ, ਸਚਖੰਡ ਵਾਸੀ ਨੈਣ ਉਠਾਈਆ। ਚਾਰੋ ਕੁੰਟ ਫਿਰੇ ਸ਼ੈਤਾਨ, ਦਰੋਹੀ ਖ਼ੁਦਾਏ ਵਾਹੋ ਦਾਹੀਆ । ਚਾਰ ਵਰਨ ਨਾ ਦਿਸੇ ਕੋਈ ਈਮਾਨ, ਬੇਈਮਾਨ ਜਗਤ ਲੋਕਾਈਆ। ਗ਼ਰੀਬ ਨਿਮਾਣਿਆਂ ਸਾਰੇ ਖਾਣ, ਮਿਹਰ ਨਜ਼ਰ ਨਾ ਕੋਇ ਉਠਾਈਆ। ਚਾਰ ਕੁੰਟ ਹੋਈ ਹੈਰਾਨ, ਧਰਨੀ ਧਰਤ ਧਵਲ ਦਏ ਦੁਹਾਈਆ। ਨੇਤਰ ਰੋਵੇ ਨੈਣ ਸ਼ਰਮਾਣ, ਅੱਖੀਂ ਹੰਝੂਆਂ ਹਾਰ ਪਰੋਈਆ। ਕਿਰਪਾ ਕਰ ਮੇਰੇ ਮਿਹਰਵਾਨ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਸਦੀ ਬੀਸਵੀਂ ਪਹੁੰਚੀ ਆਣ, ਸਤਿਗੁਰ ਗੋਬਿੰਦ ਗਿਆ ਲਿਖਾਈਆ। ਚਾਰੋ ਕੁੰਟ ਝੁੱਲੇ ਕੂੜ ਨਿਸ਼ਾਨ, ਸਤਿ ਨਿਸ਼ਾਨ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਆਪ ਹੋ ਜਾਈਆ। ਕਲਜੁਗ ਅੰਤਮ ਵੇਖੇ ਪਾਰਬ੍ਰਹਮ, ਬ੍ਰਹਮ ਪੜਦਾ ਆਪ ਉਠਾਈਆ। ਖਾਲੀ ਦਿਸੇ ਕਾਇਆ ਚੰਮ, ਹਰਿ ਕਾ ਨਾਉਂ ਨਜ਼ਰ ਕਿਤੇ ਨਾ ਆਈਆ। ਰਸਨਾ ਕਹਿੰਦੇ ਅਸੀਂ ਜਪਦੇ ਦਮਾਂ ਦਮ, ਅੰਤਰ ਲਿਵ ਨਾ ਕੋਇ ਲਗਾਈਆ। ਪੂਜਾ ਪਾਠ ਕਰ ਕੇ ਸੁਆਰਦੇ ਆਪਣਾ ਕੰਮ, ਜਗਤ ਵਾਸਨਾ ਨਾਲ ਮਿਲਾਈਆ। ਬਿਨ ਮਾਇਆ ਦਿਸੇ ਘਰ ਘਰ ਗ਼ਮ, ਖ਼ੁਸ਼ੀ ਨਜ਼ਰ ਕੋਇ ਨਾ ਆਈਆ। ਜੋ ਠੱਗੀ ਯਾਰੀ ਕਰੇ ਤਿਸ ਨੂੰ ਮਾਤਾ ਕਹੇ ਪੁੱਤ ਮੇਰਾ ਪਿਆ ਜੰਮ, ਜਿਸ ਦੀ ਸਿਫ਼ਤ ਕਰੇ ਲੁਕਾਈਆ। ਕਲਜੁਗ ਕਹੇ ਮੇਰਾ ਕੰਮ, ਘਰ ਘਰ ਰਿਹਾ ਭੁਲਾਈਆ। ਗੁਰਮੁਖ ਕਹਿਣ ਪ੍ਰਭ ਦੇਵਣਹਾਰਾ ਡੰਨ, ਮਿਲੇ ਅੰਤ ਸਜਾਈਆ। ਪੁਰਖ ਅਕਾਲ ਮੰਨੋ ਸਭ ਦਾ ਜਨਨੀ ਜਨ, ਆਦਿ ਜੁਗਾਦੀ ਪਿਤਾ ਮਾਈਆ। ਉਸ ਦੇ ਚਰਨ ਕਵਲ ਕਰੋ ਧਿਆਨ, ਇਸ਼ਟ ਇਕੋ ਨਜ਼ਰੀ ਆਈਆ। ਜਿਸ ਦੇ ਅੱਗੇ ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਬਿਆਨ, ਕਰਨੀ ਰਹੇ ਅੱਗੇ ਸਰਬ ਟਿਕਾਈਆ। ਲੋਕਮਾਤ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣ ਕੇ ਆਏ ਮਹਿਮਾਨ, ਹੁਕਮੇ ਅੰਦਰ ਫੇਰਾ ਪਾਈਆ। ਦੱਸ ਕੇ ਗਏ ਇਲਾਹੀ
ਕਲਾਮ, ਨਗ਼ਮਾ ਤੇਰਾ ਨਾਮ ਸੁਣਾਈਆ। ਖਾਣੀ ਬਾਣੀ ਕਰਕੇ ਗਏ ਪਰਧਾਨ, ਢੋਲਾ ਸੱਚੋ ਸਚ ਅਲਾਈਆ। ਕਲਜੁਗ ਭੁੱਲੇ ਜੀਵ ਅਞਾਣ, ਸਾਚੀ ਸਿਖਿਆ ਸਰਬ ਭੁਲਾਈਆ। ਕੂੜੀ ਕਿਰਿਆ ਪੀਣ ਖਾਣ, ਸਤਿਗੁਰ ਰਸ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਕਲਜੁਗ ਅੰਤਮ ਪੜਦਾ ਲਾਹੀਆ। ਕਲਜੁਗ ਅੰਤਮ ਪੜਦਾ ਲੌਹਣਾ, ਸੋ ਸਾਹਿਬ ਹੁਕਮ ਵਰਤਾਇੰਦਾ। ਕਲਜੁਗ ਕੂੜਾ ਕੂੜ ਮਿਟਾਉਣਾ, ਕੂੜੀ ਕਿਰਿਆ ਆਪ ਖਪਾਇੰਦਾ। ਸਚ ਧਰਮ ਇਕ ਚਲਾਉਣਾ, ਰਹਿਬਰ ਇਕੋ ਫੇਰਾ ਪਾਇੰਦਾ। ਚਾਰ ਵਰਨਾਂ ਰੰਗ ਰੰਗਾਉਣਾ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਧਰਮ ਦੁਆਰਾ ਇਕ ਵਸਾਉਣਾ, ਧੁਰ ਦੀ ਧਾਰ ਇਕ ਜਣਾਇੰਦਾ। ਸਤਿਗੁਰ ਪੂਰਾ ਸ੍ਰਿਸ਼ਟ ਸਬਾਈ ਇਕ ਮਨਾਉਣਾ, ਦੂਜਾ ਗੁਰੂ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਉਣਾ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਸਚ ਰੰਗੀਲਾ ਪਲੰਘ ਵਿਛਾਉਣਾ, ਪਾਵਾ ਚੂਲ ਨਾ ਕੋਇ ਬਣਾਇੰਦਾ। ਸੱਜਣ ਮੀਤ ਸਵਾਮੀ ਘਰ ਬਹਾਉਣਾ, ਦੋਏ ਜੋੜ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਦੱਸੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮਾਣਸ ਮਾਨੁਖ ਮਾਨੁਸ਼ ਕਾਇਆ ਹੋਏ ਠੰਡੀ ਸੀਤ, ਮਨ ਵਾਸਨਾ ਨਾ ਹੋਏ ਕੋਈ ਹਲਕਾਈਆ। ਸਤਿਜੁਗ ਚਲੇ ਇਕੋ ਰੀਤ, ਸਾਚੀ ਹੋਵੇ ਨਾਮ ਪੜ੍ਹਾਈਆ। ਮਿਲੇ ਧਾਮ ਇਕ ਅਨਡੀਠ, ਜਿਸ ਘਰ ਵਸੇ ਬੇਪਰਵਾਹੀਆ। ਸਖ਼ੀਆਂ ਮਿਲ ਕੇ ਗਾਏ ਗੀਤ, ਢੋਲਾ ਇਕੋ ਇਕ ਅਲਾਈਆ। ਨਿਰਗੁਣ ਨਿਰਗੁਣ ਕਰੇ ਪ੍ਰੀਤ, ਸਰਗੁਣ ਸਰਗੁਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸਤਿਜੁਗ ਦੇਵੇ ਸਚ ਵਡਿਆਈ, ਹਰਿ ਵੱਡਾ ਦਇਆ ਕਮਾਇੰਦਾ। ਭਗਤ ਜਨਾਂ ਕਰ ਕੁੜਮਾਈ, ਘਰ ਸੱਜਣ ਮੇਲ ਮਿਲਾਇੰਦਾ। ਅੰਤਰ ਬਾਹਰ ਵੱਜੇ ਵਧਾਈ, ਸਾਚਾ ਨਾਦ ਆਪ ਸੁਣਾਇੰਦਾ। ਪੁਰਖ ਪਰਮੇਸ਼ਵਰ ਪਾਰਬ੍ਰਹਮ ਸਾਹਿਬ ਸਤਿਗੁਰ ਵੇਖੇ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਮਾਰਗ ਲਾਏ ਪਾਂਧੀ ਰਾਹੀ, ਰਾਹ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰ ਆਪ ਬਦਲਾਇੰਦਾ। ਸਾਚੀ ਧਾਰਾ ਜਾਵੇ ਬਦਲ, ਕਲਜੁਗ ਅੰਤ ਰਹਿਣ ਨਾ ਪਾਈਆ। ਪੁਰਖ ਅਕਾਲ ਕਰੇ ਅਦਲ, ਅਦਾਲਤ ਇਕੋ ਇਕ ਵਖਾਈਆ। ਜਨ ਭਗਤਾਂ ਪੂਰੀ ਕਰੇ ਮਜ਼ਲ, ਘਰ ਸਾਚੇ ਮੇਲ ਮਿਲਾਈਆ। ਗੁਰਮੁਖ ਕੋਈ ਨਾ ਰਹੇ ਬੁਜ਼ਦਿਲ, ਭੈ ਭੌ ਦਏ ਮਿਟਾਈਆ। ਗੁਰਮੁਖ ਸੂਰਾ ਸਦਾ ਖ਼ੁਸ਼ਦਿਲ, ਖ਼ੁਸ਼ੀਆਂ ਵਿਚ ਸਾਹਿਬ ਗੁਣ ਗਾਈਆ। ਲੱਖ ਚੁਰਾਸੀ ਰਹੀ ਭੁੱਲ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਜਗਤ ਮਾਇਆ ਰਹੇ ਰੁਲ, ਰੌਲਾ ਪਾਏ ਕੂੜ ਲੋਕਾਈਆ। ਹਰਿ ਕਾ ਨਾਮ ਨਾ ਮਿਲਿਆ ਅਨਮੁਲ, ਕੀਮਤ ਹੱਟ ਨਾ ਕੋਇ ਲਗਾਈਆ। ਸਤਿਜੁਗ ਸਚ ਦੁਆਰਾ ਗਿਆ ਖੁਲ੍ਹ, ਹਰਿ ਕਰਤਾ ਆਪ ਖੁਲ੍ਹਾਈਆ। ਜੋ ਗੁਰਮੁਖ ਦਰ ਤੇ ਆਵੇ ਭੁੱਲ, ਤਿਨ੍ਹਾਂ ਭੁਲਿਆਂ ਮਾਰਗ ਲਾਈਆ। ਸੰਤ ਸੁਹੇਲੇ ਤੇਰਾ ਬੂਟਾ ਜਾਏ ਨਾ ਹੁਲ, ਫਲ ਅੰਮ੍ਰਿਤ ਆਪ ਲਗਾਈਆ। ਭਾਗ ਲੱਗੇ ਸਾਚੀ ਕੁਲ, ਧਨ ਧਨ ਜਣੇਂਦੀ ਮਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਕਰੋੜ ਤੇਤੀਸਾ ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਬਰਸਾਵਣ ਫੁੱਲ, ਬਰਖਾ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਰੁੱਤ ਰੁਤੜੀ ਆਪ ਮਹਿਕਾਈਆ।
ਸਤਿਜੁਗ ਸੋਹੇ ਰੁਤੜੀ ਰੁੱਤ, ਪ੍ਰਭ ਸਾਚਾ ਦਇਆ ਕਮਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਸਮਝਾਇੰਦਾ। ਸੁੱਤ ਦੁਲਾਰੇ ਸਾਚੇ ਉਠ, ਸ੍ਰੀ ਭਗਵਾਨ ਆਪ ਜਗਾਇੰਦਾ। ਜਨ ਭਗਤਾਂ ਉਪਰ ਜਾ ਕੇ ਤੁਠ, ਤੇਰਾ ਸਾਚਾ ਰੰਗ ਰੰਗਾਇੰਦਾ। ਅੰਮ੍ਰਿਤ ਜਾਮ ਦੇਦੇ ਘੁੱਟ, ਸਚ ਪਿਆਲਾ ਹੱਥ ਫੜਾਇੰਦਾ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਫੰਦ ਕਟਾਇੰਦਾ। ਲੋਕਮਾਤ ਦਾ ਬੂਟਾ ਪੁੱਟ, ਸਚਖੰਡ ਦੁਆਰੇ ਆਪ ਲਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗਏ ਰੁਸ, ਪ੍ਰਭ ਕਲਜੁਗ ਅੰਤਮ ਆਪਣੇ ਘਰ ਵਸਾਇੰਦਾ। ਨਵ ਨੌ ਚਾਰ ਨਿਰਗੁਣ ਹੋ ਕੇ ਜੋ ਰਿਹਾ ਲੁਕ, ਸੋ ਨਿਰਵੈਰ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣੀ ਕਾਰ ਕਮਾਇੰਦਾ। ਹਰਿ ਜੂ ਕਾਰ ਕਰੇ ਅਪਾਰ, ਅੰਤ ਕਹਿਣ ਕੋਈ ਨਾ ਜਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਡੰਕਾ ਵੱਜੇ ਵਿਚ ਸੰਸਾਰ, ਸ਼ਬਦ ਨਗਾਰਾ ਨਾਦ ਸੁਣਾਈਆ । ਚਾਰੋ ਕੁੰਟ ਪਾਵੇ ਸਾਰ, ਦਹਿ ਦਿਸ਼ਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਹਰਿ ਇਕੋ ਨਾਮ ਜਣਾਈਆ। ਸਚ ਸੰਦੇਸਾ ਦੇਵੇ ਆਣ, ਆਣ ਆਪਣੀ ਇਕ ਸਮਝਾਇੰਦਾ। ਵਿਸ਼ਨੂੰ ਉਠ ਕਰ ਧਿਆਨ, ਬੇਪਰਵਾਹ ਹੁਕਮ ਵਰਤਾਇੰਦਾ। ਬ੍ਰਹਮੇ ਆਪਣੀ ਵੇਖ ਦੁਕਾਨ, ਬ੍ਰਹਿਮੰਡ ਆਪ ਵਖਾਇੰਦਾ। ਸ਼ੰਕਰ ਤੇਰੀ ਚੁਕੇ ਕਾਣ, ਤ੍ਰਿਸੂਲ ਬਲ ਨਾ ਕੋਇ ਧਰਾਇੰਦਾ। ਤ੍ਰੈਗੁਣ ਮਾਇਆ ਆਏ ਹਾਨ, ਰਜੋ ਤਮੋ ਸਤੋ ਏਕਾ ਹੁਕਮ ਜਣਾਇੰਦਾ। ਪੰਜ ਤਤ ਤੇਰਾ ਖੇਲ ਮਹਾਨ, ਸੋ ਸਾਹਿਬ ਆਪ ਵਖਾਇੰਦਾ। ਲੱਖ ਚੁਰਾਸੀ ਚੁਕੇ ਕਾਣ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਰਚਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਇੰਦਾ। ਧੁਰ ਦਾ ਹੁਕਮ ਗੁਰ ਅਵਤਾਰ, ਤੇਈ ਅਵਤਾਰਾਂ ਆਪ ਜਣਾਈਆ । ਭਗਤ ਅਠਾਰਾਂ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਪੁਚਾਈਆ। ਈਸਾ ਮੂਸਾ ਮੁਹੰਮਦ ਖੋਲ੍ਹੋ ਅੱਖ ਨੈਣ ਕਿਵਾੜ, ਗ਼ਫ਼ਲਤ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਰਵਰਦਿਗਾਰ, ਲਾਸ਼ਰੀਕ ਸੱਚਾ ਸ਼ਹਿਨਸ਼ਾਹੀਆ। ਨਾਨਕ ਗੋਬਿੰਦ ਨਿਰਗੁਣ ਜੋਤ ਕਰੇ ਪਿਆਰ, ਪਰਮ ਪ੍ਰੀਤੀ ਇਕ ਦ੍ਰਿੜਾਈਆ। ਸਾਚੀ ਬਾਣੀ ਤੀਰ ਨਿਰਾਲਾ ਦੇਵੇ ਮਾਰ, ਅਣਿਆਲਾ ਆਪ ਚਲਾਈਆ। ਭਰਮੇ ਭੁੱਲਾ ਸਰਬ ਸੰਸਾਰ, ਗੁਰਮਤ ਨਜ਼ਰ ਕਿਤੇ ਨਾ ਆਈਆ। ਕਵਾਰ ਕੰਨਿਆ ਕਰੇ ਸ਼ੰਗਾਰ, ਮਾਤ ਪੂਤ ਸੇਜ ਹੰਢਾਈਆ। ਧੀਆਂ ਭੈਣਾਂ ਕਰਨ ਵਣਜ ਵਪਾਰ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕੂੜੀ ਕਿਰਿਆ ਕਰੇ ਕੁੜਮਾਈਆ। ਨਾਤਾ ਤੁੱਟਾ ਤੀਰਥ ਤਟ ਜਮਨਾ ਗੰਗਾ ਸੁਰਸਤੀ ਤ੍ਰਬੈਣੀ, ਨੇਤਰ ਨੈਣ ਨੀਰ ਵਹਾਈਆ। ਕੋਈ ਨਾ ਮੇਟੇ ਗੋਬਿੰਦ ਤੇਰੀ ਕਹਿਣੀ, ਨਾਨਕ ਸਤਿਗੁਰ ਲੇਖ ਨਾ ਕੋਇ ਬੁਝਾਈਆ। ਕਲਜੁਗ ਅੰਤਮ ਲਹਿਣੀ ਦੇਣੀ, ਸਭ ਦੀ ਲੇਖ ਲਿਖਤ ਵੇਖ ਵਖਾਏ ਥਾਉਂ ਥਾਈਂਆ। ਨਵ ਨੌ ਦਿਸੇ ਅੰਧੇਰੀ ਰੈਣੀ, ਚੰਦ ਨੂਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਚਾਰ ਜੁਗ ਦੀ ਪਿਛਲੀ ਗਾਥਾ, ਅਗਲਾ ਖੇਲ ਕਰੇ ਪੁਰਖ ਸਮਰਾਥਾ, ਅਕਥਨਾ ਕਾਥਾ, ਕਥਨੀ ਕਥ ਕਥ ਕਹਿਣ ਕੋਇ ਨਾ ਪਾਈਆ। ਅਗਲਾ ਭੇਵ ਹੱਥ ਭਗਵਾਨ, ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਦੱਸ ਕੇ ਗਏ ਨਿਸ਼ਾਨ, ਨਿਸ਼ਾਨਾ ਨਾਮ ਤੀਰ ਚਲਾਈਆ । ਦੋ ਜਹਾਨਾਂ ਹੁਕਮਰਾਨ, ਹਾਕਮ ਇਕ ਅਖਵਾਈਆ। ਕਲਜੁਗ ਅੰਤ ਹੋ ਪਰਧਾਨ, ਸਚ
ਪਰਧਾਨਗੀ ਦਏ ਸਮਝਾਈਆ। ਸਤਿਜੁਗ ਮਾਰਗ ਲਾਏ ਆਣ, ਕਲਜੁਗ ਕੂੜੀ ਕਿਰਿਆ ਦਏ ਮਿਟਾਈਆ। ਚਾਰ ਵਰਨਾਂ ਦਏ ਗਿਆਨ, ਬਰਨ ਅਠਾਰਾਂ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਦਰ ਤੇ ਢੋਲਾ ਇਕੋ ਗਾਣ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਾਰੇ ਕਹਿਣ ਤੂੰ ਮੇਰਾ ਮੈਂ ਤੇਰਾ ਤੁਧ ਬਿਨ ਦਿਸੇ ਨਾ ਕੋਇ ਨਿਸ਼ਾਨ, ਦਰ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਕਰ ਕਲਿਆਣ, ਕਲਮਾ ਨਬੀ ਰਸੂਲ ਸਮਝਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਤੇਰਾ ਮਹਾਨ, ਮਹਿਫਲ ਮਜਲਸ ਤੇਰੀ ਇਕੋ ਭਾਈਆ । ਆਦਿ ਜੁਗਾਦਿ ਸਤਿ ਸਤਿਵਾਦੀ ਤੇਰਾ ਨਾਮ, ਸਾਚੇ ਰਾਮ ਸਾਚੇ ਕਾਹਨ ਤੇਰੀ ਸਰਨਾਈਆ। ਸਾਚੇ ਗੋਬਿੰਦ ਤੋਹੇ ਪਰਨਾਮ, ਚਰਨ ਸਰਨ ਮਿਲੇ ਸਰਨਾਈਆ। ਕਲਜੁਗ ਅੰਤਮ ਕਿਰਪਾ ਕਰ ਮਹਾਨ, ਮਹਾਂਬਲੀ ਵੇਸ ਵਟਾਈਆ। ਤੇਰੇ ਅਰਪਨ ਕੀਤਾ ਤੇਰਾ ਦਾਨ, ਤੇਰੀ ਵਸਤ ਤੇਰੇ ਦਸਤ ਫੜਾਈਆ। ਹਉਂ ਬਾਲੇ ਨੱਢੇ ਤੇਰੇ ਅਞਾਣ, ਤੇਰਾ ਭੇਵ ਕੋਈ ਨਾ ਆਈਆ। ਤੂੰ ਸਾਹਿਬ ਸਤਿਗੁਰ ਚਤੁਰ ਸੁਘੜ ਸੁਜਾਨ, ਸਚ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੁਚ ਆਪ ਸਮਝਾਈਆ। ਚਰਨ ਪ੍ਰੀਤ ਇਕ ਜਣਾਵਾਂਗਾ। ਸਾਚੀ ਰੀਤ ਆਪ ਵਖਾਵਾਂਗਾ। ਧੁਰ ਦਾ ਗੀਤ ਇਕ ਅਲਾਵਾਂਗਾ। ਮੰਦਰ ਮਸੀਤ ਪੰਧ ਚੁਕਾਵਾਂਗਾ। ਹਰ ਘਟ ਵਸ ਕੇ ਚੀਤ, ਚੇਤਨ ਸੁਰਤੀ ਆਪ ਬਣਾਵਾਂਗਾ। ਪਤਿਤ ਪਾਪੀ ਕਰ ਪੁਨੀਤ, ਪੁਨਹ ਪੁਨਹ ਵੇਖ ਵਖਾਵਾਂਗਾ । ਲਹਿਣਾ ਦੇਣਾ ਚੁੱਕੇ ਹਸਤ ਕੀਟ, ਊਚਾਂ ਨੀਚਾਂ ਰਾਉ ਰੰਕਾਂ ਇਕੋ ਘਰ ਬਹਾਵਾਂਗਾ। ਦੂਜੇ ਦਰ ਕੋਈ ਨਾ ਮੰਗੇ ਭੀਖ, ਹਰਿ ਕਾ ਨਾਮ ਆਪ ਵਰਤਾਵਾਂਗਾ। ਲੱਖ ਚੁਰਾਸੀ ਆਤਮ ਪਰਮਾਤਮ ਆਪੇ ਜੀਤ, ਜਿਤ ਹਾਰ ਇਕੋ ਹੱਥ ਫੜਾਵਾਂਗਾ। ਕਰੇ ਖੇਲ ਸਾਹਿਬ ਅਨਡੀਠ, ਅਨਡਿਠੜਾ ਰਾਹ ਇਕ ਜਣਾਵਾਂਗਾ। ਕੋਈ ਨਾ ਦਿਸੇ ਕਲਜੁਗ ਕੌੜਾ ਰੀਠ, ਮਿੱਠਾ ਅੰਮ੍ਰਿਤ ਰਸ ਆਪ ਭਰਾਵਾਂਗਾ। ਘਰ ਘਰ ਨਜ਼ਰੀ ਆਏ ਮੀਤ, ਸ਼ੱਤਰੂ ਸਰਬ ਮੇਟ ਮਿਟਾਵਾਂਗਾ। ਪੁਰਖ ਅਕਾਲ ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਡੇਰਾ ਆਪੇ ਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਰਾਹ ਚਲਾਵਾਂਗਾ । ਸਤਿਜੁਗ ਸਾਚਾ ਰਾਹ ਚਲਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਨਿਰਗੁਣ ਹੋ ਕੇ ਵੇਖ ਵਖਾਏਗਾ। ਸਰਗੁਣ ਪੜਦਾ ਆਪ ਚੁਕਾਏਗਾ। ਕਲਜੁਗ ਅੰਤਮ ਸੜਦਾ, ਠੰਡਾ ਸੀਤ ਅੰਮ੍ਰਿਤ ਆਪ ਬਰਸਾਏਗਾ। ਜਨ ਭਗਤਾਂ ਅੰਦਰ ਆਪੇ ਵੜਦਾ, ਬੰਦ ਕਿਵਾੜੀ ਕੁੰਡਾ ਤਾਕੀ ਲਾਹੇਗਾ। ਆਤਮ ਪਰਮਾਤਮ ਢੋਲਾ ਆਪੇ ਪੜ੍ਹਦਾ, ਸੋਹੰ ਰਾਗ ਆਪ ਅਲਾਏਗਾ। ਕਰੇ ਖੇਲ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਏਗਾ। ਜੁਗ ਚੌਕੜੀ ਆਪਣਾ ਭਾਣਾ ਆਪੇ ਜਰਦਾ, ਲੱਖ ਚੁਰਾਸੀ ਭਾਣੇ ਵਿਚ ਵਖਾਏਗਾ। ਸੰਤ ਸਾਜਣ ਗੁਰਮੁਖ ਗੁਰ ਗੁਰ ਸਤਿਗੁਰ ਪੂਰਾ ਆਪੇ ਵਰਦਾ, ਨਾਰ ਕੰਤ ਰੂਪ ਵਟਾਏਗਾ। ਡੂੰਘੀ ਭਵਰੀ ਕਾਇਆ ਕਵਰੀ ਆਤਮ ਸੇਜਾ ਆਪੇ ਚੜ੍ਹਦਾ, ਸੇਜ ਸੁਹੰਜਣੀ ਸੋਭਾ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਮਿਲਾਏਗਾ। ਹਰਿਜਨ ਮੇਲਾ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਨਿਰਮਲ ਦੀਪਕ ਜੋਤ ਜਾਏ ਜਗ, ਅਗਿਆਨ ਅੰਧੇਰ ਮਿਟਾਈਆ। ਘਰ ਵਿਚ ਘਰ ਕਰਾਏ ਹੱਜ, ਮੱਕਾ ਕਾਅਬਾ ਇਕੋ ਨਜ਼ਰੀ ਆਈਆ। ਸਚ ਮਹਿਰਾਬੇ ਬਹੇ ਸਜ, ਹੁਜਰਾ ਸੱਚਾ ਸੋਭਾ ਪਾਈਆ। ਜਿਸ ਨੂੰ ਨੂਰ ਇਲਾਹੀ
ਕਹਿੰਦੇ ਆਲਮੀਨ ਰੱਬ, ਯਾਮੁਬੀਨ ਬੇਪਰਵਾਹ ਇਕੋ ਇਕ ਨੂਰ ਖ਼ੁਦਾਈਆ। ਸੋ ਲੇਖਾ ਜਾਣੇ ਸਭ, ਬਸਤੇ ਸਭ ਦੇ ਫੋਲ ਫੁਲਾਈਆ। ਚਾਰ ਜੁਗ ਦੀ ਮੇਟੇ ਹੱਦ, ਅੱਗੇ ਮਾਰਗ ਇਕ ਵਖਾਈਆ। ਚਾਰ ਵਰਨ ਇਕ ਦਵਾਰਿਉਂ ਪਏ ਲੱਭ, ਘਰ ਘਰ ਆਪਣਾ ਪੜਦਾ ਲਾਹੀਆ। ਸਾਚਾ ਨਾਮ ਵਜਾਏ ਨਦ, ਅਨਹਦ ਸੇਵ ਲਗਾਈਆ । ਫੜ ਫੜ ਹੰਸ ਬਣਾਏ ਕੱਗ, ਕਾਗੋ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਹਿਬ ਸਤਿਗੁਰ ਦੇਵੇ ਵਰ, ਭਗਤ ਭਗਵਾਨ ਅੰਗ ਲਗਾਈਆ। ਭਗਤ ਭਗਵਾਨ ਲਗਾਏ ਅੰਗ, ਅੰਗੀਕਾਰ ਹਰਿ ਅਖਵਾਇੰਦਾ। ਨਿਜ ਆਤਮ ਪਰਮਾਤਮ ਦੇਵੇ ਅਨੰਦ, ਅਨੰਦ ਅਨੰਦ ਵਿਚੋ ਪਰਗਟਾਇੰਦਾ। ਕੂੜੀ ਕਿਰਿਆ ਜਗਤ ਵਾਸਨਾ ਮੇਟੇ ਗੰਦ, ਸਚ ਸੁਗੰਧ ਇਕ ਉਪਜਾਇੰਦਾ। ਨਾਮ ਜਪਾਏ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਧੁਰ ਦੀ ਧਾਰੋ ਆਵੇ ਛੰਦ, ਸੰਸਾ ਰੋਗ ਸਰਬ ਮਿਟਾਇੰਦਾ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦ ਹਾਣੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਦੇਵੇ ਸਾਚੀ ਦਾਤਾ, ਇਕੋ ਨਾਮ ਧੁਰ ਸੌਗਾਤਾ, ਚਾਰ ਵਰਨ ਪੜ੍ਹਾਏ ਗਾਥਾ, ਅਠਾਰਾਂ ਬਰਨ ਲਹਿਣਾ ਦੇਣਾ ਚੁਕੇ ਮਸਤਕ ਮਾਥਾ, ਪੁਰਖ ਅਕਾਲ ਹੋਵੇ ਸਾਥਾ, ਨਜ਼ਰੀ ਆਏ ਤ੍ਰਿਲੋਕੀ ਨਾਥਾ, ਕੋਟਨ ਕੋਟ ਤ੍ਰਿਲੋਕੀ ਨਾਥ ਆਪਣੇ ਹੁਕਮੇ ਵਿਚ ਫਿਰਾਈਆ। ਸਾਚਾ ਹੁਕਮ ਧੁਰ ਫ਼ਰਮਾਨ, ਧੁਰਦਰਗਾਹੀ ਆਪ ਸੁਣਾਇੰਦਾ। ਜਿਸ ਦੇ ਉਤੋ ਪੀਰ ਪੈਗੰਬਰ ਗੁਰ ਅਵਤਾਰ ਹੋਏ ਕੁਰਬਾਨ, ਸੋ ਕਰਬਲਾ ਰੂਪ ਵਟਾਇੰਦਾ। ਜਿਸ ਦੇ ਪਿਛੇ ਗੋਬਿੰਦ ਨੀਂਹਾਂ ਹੇਠ ਦੱਬੇ ਬਾਲ ਅਞਾਣ, ਸੋ ਕਲਜੁਗ ਜੜ੍ਹ ਉਖੜਾਇੰਦਾ। ਜਿਸ ਦਾ ਲੇਖਾ ਦੋ ਜਹਾਨ, ਭਰਮ ਭੁਲੇਖਾ ਸਰਬ ਚੁਕਾਇੰਦਾ। ਜਨ ਭਗਤਾਂ ਮਿਲੇ ਆਣ, ਮਿਲਣੀ ਆਪਣੇ ਨਾਲ ਕਰਾਇੰਦਾ। ਕਬੀਰ ਜੁਲਾਹਾ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਸਾਚਾ ਕੰਤ ਖੇਲ ਕਰੇ ਮਹਾਨ, ਗ਼ਰੀਬ ਨਿਮਾਣੇ ਕੋਝੇ ਕਮਲੇ ਆਪਣੀ ਗੋਦ ਬਹਾਇੰਦਾ। ਲੱਭਦੇ ਫਿਰਦੇ ਸੁਘੜ ਸਿਆਣੇ ਵਡ ਵਿਦਵਾਨੇ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਸਮੁੰਦ ਖਾਈ ਬੇਪਰਵਾਹੀ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚੇ ਖੋਲ੍ਹੇ ਜਾਗ, ਹਰਿ ਜਾਗਰਤ ਜੋਤ ਜਗਾਈਆ। ਘਰ ਮਿਲਾਵਾ ਕੰਤ ਸੁਹਾਗ, ਬਾਹਰ ਖੋਜਣ ਕੋਇ ਨਾ ਜਾਈਆ । ਪ੍ਰੇਮ ਪ੍ਰੀਤੀ ਦੇਵੇ ਇਕ ਵੈਰਾਗ, ਵੈਰਾਗੀ ਆਪਣੀ ਧਾਰ ਵਖਾਈਆ। ਮਿਹਰ ਨਜ਼ਰ ਕਰ ਪੂਰਬ ਜਨਮ ਦਾ ਧੋਵੇ ਦਾਗ਼, ਕਰਮ ਕਾਂਡ ਦਏ ਮਿਟਾਈਆ। ਸ਼ਬਦ ਅਗੰਮੀ ਚੜ੍ਹਾਏ ਜਹਾਜ਼, ਨੌਕਾ ਨਈਆ ਆਪਣਾ ਨਾਮ ਵਖਾਈਆ। ਘਰ ਦੀਪਕ ਜੋਤ ਜਗੇ ਚਰਾਗ਼, ਬਿਨ ਤੇਲ ਬਾਤੀ ਡਗਮਗਾਈਆ। ਦਰਸ਼ਨ ਕਰ ਕੇ ਜਨ ਭਗਤ ਕਹੇ ਮੇਰੇ ਵਡ ਵਡ ਭਾਗ, ਪ੍ਰਭ ਮਿਲਿਆ ਸਹਿਜ ਸੁਖਦਾਈਆ। ਜਿਸ ਨੇ ਸਾਜਣ ਲਿਆ ਸਾਜ, ਸੋ ਸੱਜਣ ਹੋਏ ਸਹਾਈਆ। ਜਿਸ ਦਾ ਸਚਖੰਡ ਸਾਚੇ ਰਾਜ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸੋ ਜੁਗ ਚੌਕੜੀ ਕਰਤਾ ਹੋ ਕੇ ਕਰੇ ਕਾਜ, ਕਰਨੀ ਆਪਣੀ ਆਪ ਕਮਾਈਆ। ਨਮੋ ਨਮੋ ਨਮੋ ਕਰੋ ਓਸ ਮਹਾਰਾਜ, ਜਿਸ ਸਿਰ ਤਾਜ ਇਕੋ ਇਕ ਸੁਹਾਈਆ। ਜੁਗ ਜੁਗ ਨਿਤ ਨਵਿਤ ਨਿਰਗੁਣ ਸਰਗੁਣ ਹੋ ਕੇ ਰਿਹਾ ਭਾਜ, ਭਾਵੀ ਆਪਣੇ ਚਰਨਾਂ ਹੇਠ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦ ਸਰੂਪੀ ਹੋ ਕੇ ਮਾਰੇ ਆਵਾਜ਼, ਸਾਚਾ ਨਾਅਰਾ ਇਕ ਸੁਣਾਈਆ। ਸੰਤ
ਸੁਹੇਲੇ ਗੁਰਮੁਖ ਗੁਰਸਿਖ ਤੇਰੀ ਸਤਿਗੁਰ ਰੱਖੇ ਲਾਜ, ਕਲਜੁਗ ਅਗਨੀ ਪੋਹ ਨਾ ਸਕੇ ਰਾਈਆ। ਸਚ ਮੇਲਾ ਮੋਹਣ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਵੈਰ ਪੁਰਖ ਇਕੋ ਹਰਿ, ਹਰਿਮੰਦਰ ਇਕ ਸੁਹਾਈਆ। ਹਰਿਮੰਦਰ ਸੁਹਾਵੇ ਸੁਹੰਜਣਾ, ਸੋ ਸਾਹਿਬ ਪੁਰਖ ਸੁਲਤਾਨ। ਦੀਪਕ ਜਗਾਏ ਆਦਿ ਨਿਰੰਜਣਾ, ਕਰੇ ਪਰਕਾਸ਼ ਦੋ ਜਹਾਨ। ਪਰਗਟ ਹੋ ਦੀਨਾਂ ਨਾਥ ਦਰਦ ਦੁਖ ਭੈ ਭੰਜਨਾ, ਗ਼ਰੀਬ ਨਿਮਾਣਿਆਂ ਪੁੱਛੇ ਆਣ। ਚਾਰ ਵਰਨ ਕਰਾਏ ਸਾਚਾ ਮਜਨਾ, ਅੰਮ੍ਰਿਤ ਸਰੋਵਰ ਇਕ ਅਸ਼ਨਾਨ। ਕੂੜੀ ਕਿਰਿਆ ਭਾਂਡਾ ਭੱਜਣਾ, ਥਿਰ ਰਹੇ ਨਾ ਵਿਚ ਜਹਾਨ। ਸਾਚਾ ਮਾਰਗ ਇਕੋ ਲੱਗਣਾ, ਸਤਿਜੁਗ ਮਾਤ ਹੋਏ ਪਰਧਾਨ। ਜ਼ਾਤ ਪਾਤ ਦੀਨ ਮਜ਼੍ਹਬ ਦੀ ਚੁਕੇ ਹਦਨਾ, ਹੱਦ ਵਖਾਏ ਇਕ ਸ੍ਰੀ ਭਗਵਾਨ। ਚੌਥੇ ਜੁਗ ਆਪਣਾ ਭਾਰ ਲੱਦਣਾ, ਨਾਲ ਲੈ ਕੇ ਜਾਏ ਬੇਈਮਾਨ ਸ਼ੈਤਾਨ। ਹਰਿਮੰਦਰ ਵਿਚ ਗੁਰਮੁਖ ਵਿਰਲੇ ਬਹਿ ਕੇ ਸਜਣਾ, ਜਿਸ ਅੰਦਰ ਦੀਪਕ ਜੋਤ ਜਗੇ ਮਹਾਨ। ਅੱਠੇ ਪਹਿਰ ਰਹੇ ਮਘਨਾ, ਕਾਮ ਕਰੋਧ ਨਾ ਕੋਇ ਪਹਿਚਾਨ। ਸਚ ਨਗਾਰਾ ਇਕੋ ਵੱਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸੁਲਤਾਨ। ਸਚ ਸੁਲਤਾਨ ਬਣ ਨਿਰੰਕਾਰ, ਹੁਕਮ ਹਾਕਮ ਆਪ ਚਲਾਈਆ। ਕਲਜੁਗ ਅੰਤਮ ਕਰੇ ਖ਼ਬਰਦਾਰ, ਨਾਮ ਸੰਦੇਸਾ ਇਕ ਸੁਣਾਈਆ। ਕਲਜੁਗ ਕੂੜੇ ਆਪਣੇ ਕੱਠੇ ਕਰ ਲੈ ਯਾਰ, ਯਾਰੀ ਯਾਰਾਂ ਨਾਲ ਲਗਾਈਆ। ਵੀਹਵੀਂ ਸਦੀ ਪੈਣੀ ਮਾਰ, ਅੰਤ ਸਕੇ ਨਾ ਕੋਇ ਬਚਾਈਆ। ਚਾਰ ਯਾਰੀ ਆਈ ਹਾਰ, ਮੁਹੰਮਦ ਬੈਠਾ ਮੁਖ ਲੁਕਾਈਆ। ਅੱਲਾ ਰਾਣੀ ਧਾਹਾਂ ਰਹੀ ਮਾਰ, ਮੁਖ ਘੁੰਗਟ ਇਕੋ ਪਾਈਆ। ਮੂਸਾ ਈਸਾ ਕਰੇ ਪੁਕਾਰ, ਪਿਤਾ ਬੌਹੜ ਦਰੋਹੀ ਤੇਰੇ ਨਾਮ ਦੁਹਾਈਆ। ਗੋਬਿੰਦ ਸੂਰਾ ਬੋਲ ਕਹੇ ਲਲਕਾਰ, ਪੁਰਖ ਅਕਾਲ ਆਵੇ ਸੱਚਾ ਮਾਹੀਆ। ਜਿਸ ਗੁਰਮੁਖ ਵੇਖਣੇ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜੋ ਪੁੱਛੇ ਮੁਰੀਦਾਂ ਹਾਲ, ਸੋ ਮੁਰਸ਼ਦ ਫੇਰਾ ਪਾਈਆ। ਜਿਸ ਸ਼ਾਹੋ ਕਰਨੇ ਕੰਗਾਲ, ਕੰਗਾਲੋ ਸ਼ਾਹ ਬਣਾਈਆ। ਸੋ ਲੇਖਾ ਜਾਣੇ ਹੱਕ ਹਲਾਲ, ਹਕੀਕਤ ਵੇਖੇ ਥਾਉਂ ਥਾਈਂਆ। ਉਸ ਦੇ ਅੱਗੇ ਕਿਸੇ ਦੀ ਚਲੇ ਨਾ ਕੋਈ ਚਾਲ, ਚਲਾਕੀ ਸਭ ਦੀ ਦਏ ਮਿਟਾਈਆ। ਜਿਸ ਦਾ ਨਾਮ ਖੰਡਾ ਸਚ ਪ੍ਰੀਤੀ ਸੱਚੀ ਢਾਲ, ਸ਼ਬਦ ਚਿਲਾ ਸਾਚਾ ਇਕ ਉਠਾਈਆ। ਸੋ ਸਤਿਗੁਰ ਸਦਾ ਦੀਨ ਦਿਆਲ, ਦੀਨਨ ਹੋਏ ਸਹਾਈਆ। ਕਲਜੁਗ ਅੰਤ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦਾ ਮੰਨੇ ਸਵਾਲ, ਆਸਾ ਸਭ ਦੀ ਪੂਰ ਕਰਾਈਆ। ਚਾਰੋ ਕੁੰਟ ਹੁਕਮੇ ਅੰਦਰ ਫਿਰੇ ਕਾਲ, ਮਹਾਂਕਾਲ ਹੁਕਮ ਆਪ ਵਰਤਾਈਆ। ਆਪ ਵੇਖੇ ਬਹਿ ਕੇ ਸਚਖੰਡ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਸੋਭਾ ਪਾਈਆ। ਸੰਬਲ ਖੇਲ ਕਰੇ ਕਮਾਲ, ਕਮਲਾ ਰਮਲਾ ਝੱਲਾ ਬਣ ਕੇ ਆਪਣਾ ਭੇਵ ਛੁਪਾਈਆ। ਜਨ ਭਗਤਾਂ ਚਲੇ ਨਾਲ ਨਾਲ, ਅੰਦਰ ਵੜ ਵੜ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਾਕਾਰ ਕਰੇ ਖੇਲ ਆਪ ਕਰਤਾਰ, ਕਲਜੁਗ ਸਤਿਜੁਗ ਜਾਣੇ ਧਾਰ, ਧਰਨੀ ਧਰਤ ਧਵਲ ਹੌਲਾ ਭਾਰ ਆਪ ਕਰਾਈਆ।