੨੮ ਸਾਵਣ ੨੦੨੦ ਬਿਕਰਮੀ ਹਰਬੰਸ ਸਿੰਘ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਮਾਹਲ ਜ਼ਿਲਾ ਅੰਮ੍ਰਿਤਸਰ
ਤੇਰਾ ਦਰ ਪੁਰਖ ਅਬਿਨਾਸ਼ੀ, ਕਲ ਅੰਤਮ ਇਕੋ ਨਜ਼ਰੀ ਆਈਆ। ਚਾਰ ਜੁਗ ਦੀ ਭਟਕਦੀ ਦਾਸੀ, ਭਗਤੀ ਦਰ ਤੇਰੇ ਕੁਰਲਾਈਆ। ਚਾਰੋ ਕੁੰਟ ਜੀਵ ਜੰਤ ਮੈਨੂੰ ਕਰਦੇ ਹਾਸੀ, ਮੇਰੇ ਨੇਤਰ ਨੈਣ ਰਹੇ ਸ਼ਰਮਾਈਆ। ਤੀਰਥ ਤੱਟਾਂ ਕੋਈ ਨਾ ਲੱਭੀ ਮੈਨੂੰ ਘਾਟੀ, ਮੰਦਰ ਮਸਜਿਦ ਥਾਂ ਨਜ਼ਰ ਕੋਇ ਨਾ ਆਈਆ। ਵੇਖ ਕੇ ਆਈ ਚੌਦਾਂ ਲੋਕ ਹਾਟੀ, ਚੌਦਾਂ ਤਬਕਾਂ ਨੱਠੀ ਵਾਹੋ ਦਾਹੀਆ। ਜਿਧਰ ਜਾਵਾਂ ਵੱਜੇ ਕਾਤੀ, ਸਚ ਪ੍ਰੀਤ ਨਾ ਕੋਇ ਵਖਾਈਆ। ਮੈਨੂੰ ਨਜ਼ਰ ਨਾ ਆਈ ਕੋਈ ਪਰਭਾਤੀ, ਸੰਧਿਆ ਸੋਭਾ ਕੋਈ ਨਾ ਪਾਈਆ। ਕੂੜੀ ਕਿਰਿਆ ਰੁਲੇ ਬੰਦੇ ਖ਼ਾਕੀ, ਤੇਰੀ ਖ਼ਾਹਿਸ਼ ਨਾ ਕਿਸੇ ਰਖਾਈਆ। ਗੁਰ ਅਵਤਾਰਾਂ ਕੋਲੋ ਹੋ ਕੇ ਆਕੀ, ਮਨ ਡੰਕਾ ਰਹੇ ਵਜਾਈਆ। ਕਿਸੇ ਗ੍ਰਹਿ ਨਜ਼ਰ ਨਾ ਆਈ ਖੁਲ੍ਹੀ ਤਾਕੀ, ਜਿਸ ਘਰ ਵੇਖਾਂ ਸੱਚਾ ਮਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਸੰਤਾਂ ਦੇਂਦੀ ਰਹੀ ਪਾਤੀ, ਘਰ ਘਰ ਸੁਨੇਹੜਾ ਆਪ ਪੁਚਾਈਆ। ਪ੍ਰੀਤੀਵਾਨ ਪ੍ਰੀਤ ਕਰਦੀ ਰਹੀ ਦਿਵਸ ਰਾਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਕਲਜੁਗ ਅੰਤ ਨਜ਼ਰ ਨਾ ਆਏ ਕੋਇ ਸਾਚੀ ਖਾਟੀ, ਸੁੰਞੀ ਸੇਜ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਮਿਲੇ ਇਕ ਸਰਨਾਈਆ। ਭਗਤੀ ਕਹੇ ਮੈਂ ਆਈ ਰੋ, ਦਰ ਤੇਰੇ ਸੀਸ ਝੁਕਾਈਆ। ਲੱਖ ਚੁਰਾਸੀ ਲਈ ਟੋਹ, ਘਰ ਵੜਨ ਕੋਇ ਨਾ ਪਾਈਆ। ਸਾਚਾ ਕਰੇ ਨਾ ਕੋਈ ਮੋਹ, ਮੁਹੱਬਤ ਇਕ ਨਾ ਕੋਇ ਰਖਾਈਆ। ਚਾਰ ਜੁਗ ਦੀ ਕਰਨੀ ਖੋਹ, ਖ਼ਾਲੀ ਹੱਥ ਫਿਰਾਈਆ। ਸਚ ਪਰਕਾਸ਼ ਨਾ ਦਿਸੇ ਲੋ, ਅੰਧ ਅੰਧੇਰਾ ਛਾਈਆ । ਕਿਸੇ ਦਰ ਨਾ ਮਿਲੇ ਢੋ, ਖੁਲ੍ਹੜੇ ਕੇਸ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਆਸ ਰਖਾਈਆ । ਭਗਤੀ ਕਹੇ ਮੈਂ ਬਣ ਨਿਮਾਣੀ, ਦਰ ਤੇਰੇ ਕੂਕ ਸੁਣਾਈਆ। ਅਠਸਠ ਤੀਰਥ ਬਣਿਆ ਪਾਣੀ, ਸੀਤਲ ਧਾਰ ਨਾ ਕੋਇ ਵਹਾਈਆ। ਗੁਰਦਰ ਮੰਦਰ ਮਸਜਿਦ ਮੱਠ ਗੁਰਮੁਖ ਲੱਭਾ ਨਾ ਕੋਈ ਹਾਣੀ, ਮਾਇਆ ਮਮਤਾ ਬੈਠੀ ਨਾਚ ਨਚਾਈਆ। ਲੱਖ ਚੁਰਾਸੀ ਪੁਣੀ ਛਾਣੀ, ਘਰ ਘਰ ਰਿੜਕਣਾ ਪਾਈਆ। ਅੰਤਰ ਆਤਮ ਗਾਵੇ ਕੋਈ ਨਾ ਬਾਣੀ, ਰਸਨਾ ਜਿਹਵਾ ਸਰਬ ਹਿਲਾਈਆ। ਸਤਿਗੁਰ ਮੇਰੇ ਦੀਨ ਦਿਆਲ ਤੂੰ ਮੈਨੂੰ ਆਪਣੇ ਘਰ ਦੀ ਬਣਾਇਆ ਸ਼ਾਹਣੀ, ਕਲਜੁਗ ਅੰਤਮ ਖਾਲੀ ਹੱਥਾਂ ਦਿਆਂ ਦੁਹਾਈਆ। ਨਾ ਕੋਈ ਸੁਣੇ ਤੇਰੀ ਮੇਰੀ ਕਹਾਣੀ, ਕੂੜਾ ਗੀਤ ਢੋਲਾ ਸਰਬ ਗਾਈਆ। ਉਠ ਵੇਖ ਫਿਰੇ ਭੁੱਲੀ ਤੇਰੀ ਚਾਰੇ ਖਾਣੀ, ਖ਼ਾਹ ਮਖ਼ਾਹ ਮੇਰੇ ਨਾਲ ਕਰੇ ਲੜਾਈਆ। ਮੈਂ ਤੇਰੀ ਬਾਲੀ ਨੱਢੀ ਧੀ ਨਿਆਣੀ, ਜੁਗ ਚੌਕੜੀ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਘਰ ਸਚ ਮਿਲੇ ਸਰਨਾਈਆ। ਭਗਤੀ ਕਹੇ ਪ੍ਰਭ ਮੈਂ ਆਈ ਦੌੜ, ਦਰ ਤੇਰੇ ਸੀਸ ਝੁਕਾਈਆ। ਜੀਵ ਜੰਤ ਰੀਠਾ ਹੋਇਆ ਕੌੜ, ਸਾਚਾ ਰਸ ਨਜ਼ਰ ਕੋਇ ਨਾ ਆਈਆ। ਕੋਈ ਨਾ ਤੱਕੇ ਮੇਰੇ ਵਲ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰੀ ਸਾਰ ਕੋਇ ਨਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਚਾਵੇ ਸ਼ੋਰ, ਬਾਂਕੇ ਛੋਹਰ ਰਿਹਾ ਭਰਮਾਈਆ। ਅੰਦਰ ਵੜ ਗਏ ਕੂੜੇ ਚੋਰ, ਠੱਗੀ ਕਰਨ ਵਾਹੋ ਦਾਹੀਆ। ਸਾਰੇ ਕਹਿੰਦੇ ਕਲਜੁਗ ਅੰਤ ਪ੍ਰਭ ਦੀੇ ਰਹੀ ਨਾ ਲੋੜ, ਘਰ ਬੁੱਧੀ ਇਕੋ ਇਕ ਚਤੁਰਾਈਆ। ਸ੍ਰੀ ਭਗਵਾਨ ਤੇਰੇ ਵੇਖਣ ਵਾਲੇ ਸਾਰੇ ਜ਼ੋਰ, ਜੋਰੂ ਜ਼ਰ ਆਪਣਾ
ਧਿਆਨ ਲਗਾਈਆ। ਔਹ ਵੇਖ ਜੋ ਰਵਦਾਸ ਢੋਏ ਢੋਰ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਭਗਤੀ ਕਹੇ ਮੇਰਾ ਟੁੱਟਾ ਮਾਣ, ਸਾਰ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਤਿੰਨੇ ਜੁਗ ਵੇਖ ਕਰਨ ਪਛਤਾਣ, ਪਸਚਾਤਾਪ ਰਹੇ ਜਣਾਈਆ। ਕਲਜੁਗ ਅੰਤਮ ਹੋਇਆ ਬੇਈਮਾਨ, ਬੇਪਰਵਾਹ ਨਜ਼ਰ ਨਾ ਆਈਆ। ਕੂੜ ਕੁੜਿਆਰਾ ਕਰ ਪਰਧਾਨ, ਸਚ ਸੁਚ ਦਿਤੀ ਛੁਪਾਈਆ। ਸਾਚਾ ਧਰਮ ਨਾ ਕੋਇ ਨਿਸ਼ਾਨ, ਸਾਚਾ ਕਰਮ ਨਾ ਕੋਇ ਕਮਾਈਆ। ਸਾਚਾ ਨਾਮ ਨਾ ਕੋਈ ਗਾਣ, ਸਾਚਾ ਮੰਦਰ ਨਾ ਕੋਇ ਸੁਹਾਈਆ। ਸਾਚਾ ਅੰਮ੍ਰਿਤ ਨਾ ਕੋਈ ਪਾਨ, ਕੂੜੀ ਕਿਰਿਆ ਜਿਹਵਾ ਹੋਈ ਹਲਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਸੇਵ ਕਮਾਈਆ। ਸਾਚੀ ਸੇਵਾ ਦੱਸ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ । ਮੈਂ ਤੱਕ ਕੇ ਆਈ ਟੇਕ, ਇਕੋ ਓਟ ਰਖਾਈਆ। ਨੇਤਰ ਖੋਲ੍ਹ ਸਾਹਿਬ ਸਤਿਗੁਰ ਵੇਖ, ਨੈਣ ਮੂੰਦ ਨੈਣ ਉਠਾਈਆ। ਚਾਰ ਕੁੰਟ ਵਧਿਆ ਭੇਖ, ਭੇਖਾਧਾਰੀ ਕੂਕਣ ਵਾਹੋ ਦਾਹੀਆ। ਤੇਰੇ ਨਾਉਂ ਦੀ ਮਿਟਦੀ ਜਾਵੇ ਰੇਖ, ਤੇਰਾ ਧਿਆਨ ਨਾ ਕੋਇ ਲਗਾਈਆ। ਮੈਂ ਘਰ ਘਰ ਕਰਨ ਗਈ ਹੇਤ, ਮੈਨੂੰ ਅੰਗ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਦੇ ਵਡਿਆਈਆ। ਦੇ ਵਡਿਆਈ ਪੁਰਖ ਸਮਰਥ, ਥਾਂ ਨਜ਼ਰ ਕੋਇ ਨਾ ਆਇੰਦਾ। ਜਿਉਂ ਭਾਵੇ ਤਿਉਂ ਲੈਣਾ ਰੱਖ, ਦਰ ਤੇਰਾ ਇਕੋ ਸੋਭਾ ਪਾਇੰਦਾ। ਮੇਰੇ ਕੋਲ ਨਹੀਂ ਕੁਛ ਵੱਥ, ਤੇਰੀ ਮਿਹਰ ਮੇਰਾ ਰੰਗ ਵਖਾਇੰਦਾ। ਦਹਿ ਦਿਸ਼ਾ ਆਈ ਨੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰਾ ਇਕੋ ਭਾਇੰਦਾ। ਦਰ ਤੇਰੇ ਆਈ ਕਰ ਪਰਵਾਨ, ਇਕੋ ਮੰਗ ਮੰਗਾਈਆ। ਸਾਚਾ ਦੱਸ ਇਕ ਮਕਾਨ, ਜਿਸ ਘਰ ਵਸਾਂ ਚਾਈਂ ਚਾਈਂਆ। ਅੱਠੇ ਪਹਿਰ ਰਹੇ ਤੇਰਾ ਧਿਆਨ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਪਰੇਮ ਅੰਦਰ ਕਰਾਂ ਤੇਰੀ ਪਹਿਚਾਨ, ਬੇਪਹਿਚਾਨ ਤੇਰੀ ਸਰਨਾਈਆ। ਦਰ ਖਲੋਤੀ ਮੰਗਾਂ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇ ਵਖਾਈਆ। ਸਾਚਾ ਮੰਦਰ ਇਕ ਵਖਾਲ, ਵਾਸਤਾ ਤੇਰੇ ਅੱਗੇ ਪਾਈਆ। ਤੇਰਾ ਨਾਉਂ ਦੀਨ ਦਿਆਲ, ਦੀਨਾਂ ਅਨਾਥਾਂ ਹੋਏਂ ਸਹਾਈਆ। ਮੈਂ ਘਾਲਣ ਆਈ ਘਾਲ, ਮੇਰੀ ਚਲੇ ਨਾ ਕੋਇ ਚਤੁਰਾਈਆ। ਫਲ ਰਿਹਾ ਨਾ ਕਿਸੇ ਡਾਲ, ਕਲਜੁਗ ਸਿੰਮਲ ਰੁੱਖ ਰਿਹਾ ਲਹਿਰਾਈਆ। ਕੋਈ ਨਾ ਚਲੇ ਮੇਰੇ ਨਾਲ, ਸੱਚਾ ਸੰਗ ਨਾ ਕੋਇ ਬਣਾਈਆ। ਮੈਂ ਕਰ ਕੇ ਆਈ ਹਾਲ ਹਾਲ, ਉਚੀ ਕੂਕ ਕੂਕ ਸੁਣਾਈਆ। ਪ੍ਰਭ ਸਾਚੇ ਦੇ ਉਠੋ ਲਾਲ, ਹਰਿ ਲਾਲਨ ਫੇਰਾ ਪਾਈਆ। ਜਿਸ ਦੀ ਜੁਗ ਚੌਕੜੀ ਅਵੱਲੜੀ ਚਾਲ, ਸਮਝ ਕਿਸੇ ਨਾ ਪਾਈਆ। ਜਿਸ ਦਾ ਮੰਦਰ ਸਤਿ ਸੱਚੀ ਧਰਮਸਾਲ, ਧੁਰ ਦਰਬਾਰੇ ਡੇਰਾ ਲਾਈਆ। ਜਾ ਕੇ ਸੁਣਾਵੋ ਆਪਣਾ ਹਾਲ, ਹਾਲਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸੱਜਣ ਬੇਪਰਵਾਹੀਆ। ਸਾਹਿਬ ਸਤਿਗੁਰ ਪੁਰਖ ਅਕਾਲਾ, ਅਕਲ ਕਲਧਾਰੀ ਦਇਆ ਕਮਾਇੰਦਾ। ਸਤਿ ਧਰਮ ਦੀ ਸਚ ਧਰਮਸਾਲਾ, ਸਚ ਦੁਆਰਾ ਇਕ ਵਖਾਇੰਦਾ। ਨਿਰਗੁਣ ਨਿਰਵੈਰ ਬਣੇ ਦਲਾਲਾ, ਸਚ ਦਲਾਲੀ ਆਪ ਕਮਾਇੰਦਾ। ਕੂੜੀ ਕਿਰਿਆ ਤੋੜ ਜੰਜਾਲਾ, ਸਾਚਾ ਮਾਰਗ ਇਕ ਸਮਝਾਇੰਦਾ। ਮਾਰਗ ਦੱਸੇ ਅੰਤ ਸੁਖਾਲਾ, ਰਹਿਬਰ ਇਕੋ
ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਭਗਤੀ ਸੁਣ ਲਾ ਕੰਨ, ਹਰਿ ਕਰਤਾ ਆਪ ਜਣਾਇੰਦਾ। ਮੇਰੇ ਭਗਤਾਂ ਦਾ ਕਹਿਣਾ ਮੰਨ, ਧੁਰ ਦੀ ਧਾਰ ਆਪ ਉਪਾਇੰਦਾ। ਜਾ ਕੇ ਵੇਖ ਗੁਰਮੁਖ ਚੰਨ, ਸੋ ਸਾਹਿਬ ਆਪ ਚਮਕਾਇੰਦਾ । ਸਿਫ਼ਤ ਸੁਨੇਹੜਾ ਦੇ ਕੇ ਕਹਿ ਧੰਨ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਭਗਤੀ ਸੁਣ ਕਰ ਧਿਆਨ, ਸ੍ਰੀ ਭਗਵਾਨ ਆਪ ਜਣਾਈਆ। ਖਹਿੜਾ ਛੱਡ ਦੇ ਕੂੜ ਜਹਾਨ, ਬੇਮੁਖ ਸੰਗ ਨਾ ਕੋਇ ਨਿਭਾਈਆ। ਗੁਰਮੁਖ ਸਾਚੇ ਕਰ ਪਹਿਚਾਨ, ਜਿਨ੍ਹਾਂ ਪ੍ਰਭ ਆਪਣਾ ਰੰਗ ਵਖਾਈਆ। ਜਾ ਕੇ ਵਸ ਓਸ ਮਕਾਨ, ਜਿਸ ਘਰ ਵਸੇ ਬੇਪਰਵਾਹੀਆ। ਬਿਨ ਮੰਗਿਆ ਦੇਵੇ ਤੈਨੂੰ ਦਾਨ, ਖ਼ਾਲੀ ਝੋਲੀ ਦਏ ਭਰਾਈਆ। ਸਾਚਾ ਖੇਲ ਕਰੇ ਮਹਾਨ, ਮਿਹਰਵਾਨ ਹੋਏ ਸਹਾਈਆ। ਬਾਲੀ ਨੱਢੀ ਗੁਰਮੁਖ ਕਰੇ ਪਰਵਾਨ, ਗੁਰਸਿਖ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਲਗਾਈਆ। ਭਗਤੀ ਤੇਰੀ ਸੇਵਾ ਏਕ, ਹਰਿ ਸਾਚਾ ਆਪ ਲਗਾਇੰਦਾ। ਜਿਨ੍ਹਾਂ ਪੁਰਖ ਅਕਾਲ ਲਿਆ ਵੇਖ, ਤਿਨ੍ਹਾਂ ਤੇਰੇ ਨਾਲ ਮਿਲਾਇੰਦਾ । ਪਿਛੇ ਰੱਖਦੇ ਆਏ ਤੇਰੀ ਟੇਕ, ਹੁਣ ਤੇਰੀ ਟੇਕ ਭਗਤ ਆਪ ਬਣਾਇੰਦਾ। ਘਰ ਘਰ ਦਰ ਦਰ ਗੁਰਮੁਖਾਂ ਨਾਲ ਕਰ ਹੇਤ, ਹਿਤਕਾਰੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸ਼ਾ ਦੇਵੇ ਮੀਤ, ਸੋ ਸਤਿਗੁਰ ਆਪ ਸੁਣਾਈਆ। ਗੁਰਮੁਖ ਵੇਖ ਬੈਠੇ ਅਤੀਤ, ਕਲਜੁਗ ਨਾਤਾ ਰਹੇ ਤੁੜਾਈਆ। ਇਕੋ ਗੌਂਦੇ ਤੇਰਾ ਮੇਰਾ ਗੀਤ, ਸੋਹੰ ਢੋਲਾ ਰਾਗ ਅਲਾਈਆ। ਪ੍ਰਭ ਵਸਿਆ ਓਨ੍ਹਾਂ ਚੀਤ, ਠਗੌਰੀ ਨਜ਼ਰ ਕੋਇ ਨਾ ਆਈਆ। ਸਤਿਜੁਗ ਸਚ ਚਲਾਏ ਰੀਤ, ਰੀਤੀਵਾਨ ਫੇਰਾ ਪਾਈਆ। ਨਾ ਕੋਈ ਮੰਦਰ ਨਾ ਮਸੀਤ, ਮੁੱਲਾਂ ਕ਼ਾਜ਼ੀ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾ ਕੋਈ ਮੁੱਲਾਂ ਨਾ ਕੋਈ ਕ਼ਾਜ਼ੀ, ਆਇਤ ਸ਼ਰਾਇਤ ਨਾ ਕੋਇ ਜਣਾਇੰਦਾ। ਨਾ ਕੋਈ ਮਸੱਲਾ ਨਾ ਨਿਮਾਜ਼ੀ, ਸਜਦਾ ਸੀਸ ਨਾ ਕੋਇ ਝੁਕਾਇੰਦਾ। ਨਾ ਕੋਈ ਕਾਅਬਾ ਨਾ ਕੋਈ ਹਾਜ਼ੀ, ਨਾ ਕੋਈ ਪਾਂਧੀ ਪੰਧ ਵਖਾਇੰਦਾ। ਨਾ ਕੋਈ ਅਸਵ ਨਾ ਕੋਈ ਤਾਜੀ, ਸ਼ਾਹਸਵਾਰਾ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜਿਸ ਸਾਜਣ ਸਾਜੀ, ਸੋ ਸਾਹਿਬ ਖੇਲ ਵਖਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਕੋਈ ਨਾ ਦਿਸੇ ਗ਼ਾਜ਼ੀ, ਗ਼ਫ਼ਲਤ ਸਭ ਦੀ ਆਪ ਮਿਟਾਇੰਦਾ। ਜਨ ਭਗਤ ਵੇਖੇ ਵਡ ਸਵਾਬੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਦਏ ਨਵਾਬ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਸਾਚੀ ਭਗਤੀ ਉਠ ਉਠ ਭਾਗ, ਸੋ ਸਾਹਿਬ ਹੁਕਮ ਵਰਤਾਈਆ। ਪ੍ਰੇਮ ਪ੍ਰੀਤੀ ਹੱਥ ਫੜ ਰਬਾਬ, ਭਗਤ ਦੁਆਰੇ ਜਾ ਵਜਾਈਆ। ਨਿਉਂ ਨਿਉਂ ਸੀਸ ਕਰ ਆਦਾਬ, ਅਦਬ ਨਾਲ ਚਰਨ ਸੀਸ ਟਿਕਾਈਆ। ਦੋਵੇਂ ਹੱਥ ਜੋੜ ਮਾਰੀਂ ਆਵਾਜ, ਨੇਤਰ ਨੈਣ ਸ਼ਰਮਾਈਆ। ਜਨ ਭਗਤੋ ਰੱਖੋ ਮੇਰੀ ਲਾਜ, ਕਲਜੁਗ ਰੈਣ ਅੰਧੇਰੀ ਛਾਈਆ। ਮੈਨੂੰ ਹੁਕਮ ਦੇਵੇ ਜਿਸ ਦੇ ਸੀਸ ਸੋਹੇ ਤਾਜ, ਤਖ਼ਤ ਤਾਜ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤੀ ਕਹੇ ਮੈਂ ਜਾਵਾਂਗੀ। ਤੇਰੇ ਭਗਤਾਂ ਸੀਸ ਨਿਵਾਵਾਂਗੀ। ਜਗਦੀਸ਼ ਤੇਰਾ ਸ਼ੁਕਰ ਮਨਾਵਾਂਗੀ। ਜਿਸ ਵੇਲੇ
ਦਰਸਨ ਪਾਵਾਂਗੀ। ਬਣ ਸੇਵਕ ਸੇਵ ਕਮਾਵਾਂਗੀ। ਕਾਇਆ ਅੰਦਰੋ ਕੂੜਾ ਕਰਕਟ ਹੂੰਝ ਕੇ ਬਾਹਰ ਕਢਾਵਾਂਗੀ। ਅੰਦਰ ਵੜ ਕੇ ਤੇਰਾ ਪਰੇਮ ਪ੍ਰੀਤੀ ਢੋਲਾ ਗਾਵਾਂਗੀ। ਗੁਰਮੁਖ ਝਰੋਖੇ ਬਾਰੀ ਖੜ ਕੇ, ਪ੍ਰਭ ਤੇਰਾ ਰਾਹ ਤਕਾਵਾਂਗੀ। ਲੱਖ ਚੁਰਾਸੀ ਨਾਲੋ ਲੜ ਕੇ, ਗੁਰਮੁਖਾਂ ਗੰਢ ਪਵਾਵਾਂਗੀ। ਘਰ ਘਰ ਅੰਦਰ ਪਾਣੀ ਭਰ ਕੇ, ਕਵਲ ਨਾਭ ਭਰਾਵਾਂਗੀ। ਸਚ ਰਬਾਬ ਹੱਥੀਂ ਫੜ ਕੇ, ਅਨਹਦ ਨਾਦ ਸੁਣਾਵਾਂਗੀ। ਪਰੇਮ ਪ੍ਰੀਤੀ ਤੇਲ ਬਾਤੀ ਧਰ ਕੇ, ਘਰ ਦੀਪਕ ਜੋਤ ਜਗਾਵਾਂਗੀ। ਬਣ ਨਿਮਾਣੀ ਦਰ ਤੇ ਖੜ ਕੇ, ਦੋਏ ਜੋੜ ਵਾਸਤਾ ਪਾਵਾਂਗੀ। ਮੈਂ ਚੌਥੇ ਜੁਗ ਗੁਰਮੁਖ ਲੱਭਿਆ ਮਰ ਮਰ ਕੇ, ਬਿਨ ਮਰਨੀਉਂ ਮਰਨਾ ਆਪ ਸਿਖਾਵਾਂਗੀ। ਸਾਹਿਬ ਸਤਿਗੁਰ ਜੋ ਤੇਰਾ ਢੋਲਾ ਆਏ ਪੜ੍ਹ ਕੇ, ਤਿਨ੍ਹਾਂ ਕੋਲੋ ਆਪਣੀ ਭੁੱਲ ਬਖ਼ਸ਼ਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਣ ਬਰਦੀ ਸੇਵ ਕਮਾਵਾਂਗੀ। ਸੇਵਾ ਕਰਾਂ ਪ੍ਰਭ ਬਣ ਕੇ ਬਰਦੀ, ਅੱਠੇ ਪਹਿਰ ਧਿਆਨ ਲਗਾਈਆ। ਦਿਵਸ ਰੈਣ ਰਵ੍ਹਾਂ ਡਰਦੀ, ਭੈ ਭੌ ਸਿਰ ਮਨਾਈਆ। ਤੇਰਾ ਢੋਲਾ ਰਹਾਂ ਪੜ੍ਹਦੀ, ਸੋਹੰ ਰਾਗ ਅਲਾਈਆ। ਤੂੰ ਹੀ ਤੂੰ ਰਹਾਂ ਕਰਦੀ, ਕਰਤੇ ਤੇਰੀ ਇਕ ਸਰਨਾਈਆ। ਮਿਹਰਵਾਨ ਤੂੰ ਬਣਿਆ ਦਰਦੀ, ਦੁਖੀਆਂ ਦਰਦ ਵੰਡਾਈਆ। ਚਾਰ ਜੁਗ ਸਾਧਾਂ ਸੰਤਾਂ ਨਾਲ ਰਹੀ ਲੜਦੀ, ਘਰ ਘਰ ਝਗੜਾ ਪਾਈਆ। ਬਿਨ ਸਤਿਗੁਰ ਪੂਰੇ ਬਿਨ ਤੇਰੇ ਘਰ ਕਿਸੇ ਨਾ ਵੜਦੀ, ਦੂਰੋ ਦੂਰੋ ਸਭ ਨਾਲ ਯਾਰੀ ਲਾਈਆ। ਕੋਈ ਕਹੇ ਗਰਮੀ ਕੋਈ ਕਹੇ ਮਿਲੇ ਵਿਚ ਸਰਦੀ, ਛੇ ਰੁੱਤੜੀ ਰੰਗ ਨਾ ਕੋਇ ਵਖਾਈਆ। ਬਾਰਾਂ ਮਾਸ ਮੈਂ ਰਹੀ ਮਰਦੀ, ਘੜੀ ਪਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਧੰਨ ਤੇਰੀ ਵਡਿਆਈਆ। ਧੰਨ ਵਡਿਆਈ ਵਡ ਮੇਰੇ ਭਾਗ, ਹਰਿ ਸਾਚੇ ਭਾਗ ਲਗਾਇਆ। ਜੁਗ ਚੌਕੜੀ ਪਿਛਲਾ ਧੋਇਆ ਦਾਗ਼, ਨਿਹਕਰਮੀ ਕਰਮ ਕਮਾਇਆ। ਜਨ ਭਗਤ ਹੱਥ ਫੜਾਈ ਮੇਰੀ ਵਾਗ, ਵਾਸਤਾ ਇਕੋ ਘਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਿਤਾ ਇਕੋ ਦਾਨ, ਗੁਰਮੁਖ ਸੱਜਣ ਮਿਲੇ ਆਣ, ਘਰ ਇਕੋ ਨਜ਼ਰੀ ਆਇਆ।
੨੮ ਸਾਵਣ ੨੦੨੦ ਬਿਕਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਅੰਮ੍ਰਿਤਸਰ
ਧੁਰ ਦੀ ਲਿਖਤ ਸਤਿਗੁਰ ਹੱਥ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਆਦਿ ਜੁਗਾਦੀ ਪੁਰਖ ਸਮਰਥ, ਸਾਚੀ ਹੁਕਮੇ ਕਾਰ ਕਰਾਇੰਦਾ। ਧਾਮ ਨਿਆਰੇ ਲਏ ਰੱਖ, ਛੱਪਰ ਛੰਨ ਨਜ਼ਰ ਕੋਇ ਨਾ ਆਇੰਦਾ। ਸ਼ਬਦੀ ਗੁਰ ਸਾਚੀ ਧਾਰ ਦੇਵੇ ਦੱਸ, ਲਿਖਤ ਪੜ੍ਹਤ ਆਪਣਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਲਿਖਤ ਪੜ੍ਹਤ ਸਦਾ ਅਨਡਿਠ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਬਿਨ ਅੱਖਰਾਂ ਦੇਵੇ ਲਿਖ, ਨਿਸ਼ਅੱਖਰ ਦਏ ਵਡਿਆਈਆ। ਨਿਤ ਨਵਿਤ ਭਗਤ ਭਗਵਾਨ ਕਰੇ ਹਿਤ, ਗੁਰ ਗੁਰ ਗੁਰਸਿਖ ਵੇਖ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਸੱਚਾ ਪਿਤ, ਪਤਿਪਰਮੇਸ਼ਵਰ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵਿਖ ਭਵਿਸ਼ ਆਪਣੇ ਹੱਥ ਰਖਾਈਆ। ਗੋਬਿੰਦ ਲੇਖਾ ਗੋਬਿੰਦ ਪੜ੍ਹਿਆ, ਜੀਵ ਜੰਤ ਕਹਿਣ ਕੋਇ ਨਾ ਪਾਈਆ। ਗੋਬਿੰਦ ਮੰਦਰ ਗੋਬਿੰਦ ਵੜਿਆ, ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਦੁਆਰੇ ਗੋਬਿੰਦ ਖੜਿਆ, ਗੋਬਿੰਦ ਵੇਖੇ ਚਾਈਂ ਚਾਈਂਆ। ਗੋਬਿੰਦ ਚਰਨ
ਗੋਬਿੰਦ ਪੜਿਆ, ਗੋਬਿੰਦ ਸਾਚੀ ਅਲਖ ਜਗਾਈਆ। ਗੋਬਿੰਦ ਕਰਨੀ ਗੋਬਿੰਦ ਕਰਿਆ, ਗੋਬਿੰਦ ਦਾਤਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਗੋਬਿੰਦ ਵਿਚ ਰਖਾਈਆ। ਗੋਬਿੰਦ ਲੇਖ ਸਦਾ ਅਲੇਖ, ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ । ਜੁਗ ਚੌਕੜੀ ਧਰ ਧਰ ਭੇਸ, ਸੋ ਸਾਹਿਬ ਆਪ ਸਮਝਾਇੰਦਾ। ਵਸਣਹਾਰਾ ਸਚਖੰਡ ਦੇਸ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਕਰੇ ਖੇਲ ਆਦਿ ਜੁਗਾਦੀ ਏਕ, ਏਕੰਕਾਰ ਕਲ ਵਰਤਾਇੰਦਾ। ਸਰਸੇ ਦਿਤੀ ਚਰਨ ਟੇਕ, ਸਚ ਸਹਾਰਾ ਇਕ ਵਖਾਇੰਦਾ। ਨਿਰਮਲ ਕਰ ਆਪ ਬਿਬੇਕ, ਵਵੇਕੀ ਖੇਲ ਰਚਾਇੰਦਾ। ਨਿਰਗੁਣ ਸਰਗੁਣ ਸਾਚਾ ਹੇਤ, ਜਲ ਬਿੰਬ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਨੀ ਆਪਣੇ ਹੱਥ ਰਖਾਇੰਦਾ। ਲਿਖਤ ਪੜ੍ਹਤ ਗੋਬਿੰਦ ਸੰਦੇਸਾ, ਧੁਰ ਫ਼ਰਮਾਣਾ ਇਕ ਜਣਾਈਆ। ਸ਼ਾਹੋ ਭੂਪ ਵਡ ਨਰੇਸ਼ਾ, ਨਰ ਹਰਿ ਨਰਾਇਣ ਬੇਪਰਵਾਹੀਆ। ਜੁਗ ਚੌਕੜੀ ਧਰ ਧਰ ਵੇਸਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਿਤ ਨਵਿਤ ਜਾਣੇ ਲੇਖਾ, ਲਿਖਣਹਾਰ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਲੇਖ ਗੋਬਿੰਦ ਆਸਾ, ਗੋਬਿੰਦ ਸਰਸੇ ਵਿਚ ਦਬਾਈਆ। ਸੋ ਸਰ ਜਿਸ ਗ੍ਰਹਿ ਗੋਬਿੰਦ ਭਰਵਾਸਾ, ਸੋ ਸਾਬਤ ਇਕੋ ਨਜ਼ਰੀ ਆਈਆ। ਜਿਸ ਦਾ ਆਰ ਪਾਰ ਕਿਨਾਰਾ ਨਜ਼ਰ ਨਾ ਆਏ ਕੋਈ ਪਾਸਾ, ਡੂੰਘਾ ਸਾਗਰ ਗਹਿਰ ਗੰਭੀਰ ਇਕੋ ਇਕ ਰਖਾਈਆ । ਤਿਸ ਮੰਦਰ ਨਾ ਕੋਈ ਲੇਖ ਨਾ ਲਿਖਾਸਾ, ਲਿਖਤ ਨਜ਼ਰ ਕੋਇ ਨਾ ਆਈਆ। ਤਿਸ ਮੰਦਰ ਗੋਬਿੰਦ ਦਾ ਗੋਬਿੰਦ ਕਰੇ ਅਰਦਾਸਾ, ਦੋਏ ਜੋੜ ਸੀਸ ਝੁਕਾਈਆ । ਪਾਰਬ੍ਰਹਮ ਪ੍ਰਭ ਤੇਰਾ ਖੋਲ੍ਹ ਨਾ ਸਕੇ ਕੋਈ ਖ਼ੁਲਾਸਾ, ਪੜਦਾ ਉਪਰ ਨਾ ਕੋਇ ਉਠਾਈਆ। ਕੂੜੀ ਕਿਰਿਆ ਹੋਵੇ ਨਾਸਾ, ਅੰਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋ ਸਰਸਾ ਹਰਿ ਸਤਿਗੁਰ ਚਰਨ, ਗੋਬਿੰਦ ਇਕ ਓਟ ਜਣਾਇੰਦਾ। ਜਿਥੇ ਖੁਲ੍ਹੇ ਨੇਤਰ ਹਰਨ ਫਰਨ, ਜਗਤ ਅੱਖ ਨਾ ਕੋਇ ਰਖਾਇੰਦਾ। ਜਿਸ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਨ, ਸੋ ਲਿਖਤ ਗੋਬਿੰਦ ਆਪ ਜਣਾਇੰਦਾ। ਕਲਜੁਗ ਅੰਤਮ ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਕਰੇ ਖੇਲ ਹਰਨ ਫਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਭਵ ਆਪਣੀ ਧਾਰ ਚਲਾਇੰਦਾ। ਗੋਬਿੰਦ ਲਿਖਤ ਪੜ੍ਹਤ ਦਿਤਾ ਇਸ਼ਾਰਾ, ਸ੍ਰਿਸ਼ਟ ਸਬਾਈ ਗਿਆ ਜਣਾਈਆ। ਵੇਖੋ ਗੋਬਿੰਦ ਖਾਲੀ ਛੱਡ ਕੇ ਗਿਆ ਦੁਆਰਾ, ਪੁਰੀ ਅਨੰਦ ਨਾ ਭਾਗ ਲਗਾਈਆ। ਧਨ ਦੌਲਤ ਪਿਤਾ ਪੁਤ ਨਾ ਕੀਤਾ ਪਿਆਰਾ, ਸਾਕ ਸੱਜਣ ਸੈਣ ਨਾ ਕੋਇ ਰਖਾਈਆ। ਇਕੋ ਪੁਰਖ ਅਕਾਲ ਤੱਕ ਸਹਾਰਾ, ਸਾਚੇ ਮਾਰਗ ਚਲੇ ਵਾਹੋ ਦਾਹੀਆ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਕੂੜ ਪਸਾਰਾ, ਅੰਤ ਰਹਿਣ ਕੋਇ ਨਾ ਪਾਈਆ। ਜਿਸ ਨੇ ਪੁਰਖ ਅਕਾਲ ਦੀਨ ਦਿਆਲ ਸਚ ਸਵਾਮੀ ਇਕੋ ਵਿਚਾਰਾ, ਅੰਤਰ ਆਤਮ ਖੋਜ ਖੁਜਾਈਆ। ਤਿਸ ਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਰ ਦਰ ਫਿਰਨ ਭਿਖਾਰਾ, ਭਿਖਿਆ ਮੰਗਣ ਵਾਹੋ ਦਾਹੀਆ। ਸੋ ਸਾਹਿਬ ਅਗੰਮ ਅਪਾਰਾ, ਅਲੱਖ ਅਗੋਚਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਲਾਸ਼ਰੀਕ ਪਰਵਰਦਿਗਾਰਾ ਮੁਕਾਮੇ ਹੱਕ ਏਕੰਕਾਰਾ, ਸਚਖੰਡ ਨਿਵਾਸੀ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਏਕਾ ਲੇਖ ਜਣਾਈਆ। ਗੋਬਿੰਦ ਲੇਖਾ ਬਿਨ ਲਿਖਤ ਪੜ੍ਹਤ, ਅਖਸ਼ਰ ਵੰਡ ਨਾ ਕੋਇ ਵੰਡਾਈਆ। ਕਲਜੁਗ ਕਰਨੀ ਨਾ ਮੰਗੇ ਧੜਤ, ਆੜ੍ਹਤ ਰੂਪ ਨਾ ਕੋਇ ਵੰਡਾਈਆ। ਆਪਣੇ ਵਿਚੋ ਆਪਣਾ ਲਿਖਿਆ ਲੇਖ ਮੁੜ ਕੱਢੇ ਪਰਤ, ਬਿਨ ਲੇਖਾ ਜਾਣੇ ਕਲਮ ਸ਼ਾਹੀਆ। ਲੱਖ ਚੁਰਾਸੀ ਜੀਵ ਜੰਤ ਸਾਰੇ ਕਰਨ ਹਰਖ, ਸੋਗ ਚਿੰਤਾ ਗ਼ਮ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਡੂੰਘੇ ਸਰ ਆਪਣਾ ਲੇਖਾ ਆਪ ਦਬਾਈਆ। ਡੂੰਘਾ ਸਰ ਸਰਸਾ ਰੂਪ, ਸਾਹਿਬ ਗੋਬਿੰਦ ਆਪ ਜਣਾਇੰਦਾ। ਜਿਸ ਦੀ ਦਿਸ਼ਾ ਨਾ ਕੋਈ ਕੂਟ, ਹਿੱਸਾ ਵੰਡ ਨਾ ਕੋਇ ਵੰਡਾਇੰਦਾ। ਨਜ਼ਰ ਨਾ ਆਏ ਕੋਈ ਸਰੂਪ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸੋ ਲੇਖਾ ਜਾਣੇ ਅਨੂਪ, ਮਹਿਮਾ ਅਕੱਥ ਕੱਥ ਦ੍ਰਿੜਾਇੰਦਾ। ਕਲਜੁਗ ਅੰਤਮ ਪਰਗਟ ਹੋਏ ਸਾਚਾ ਭੂਪ, ਆਪਣਾ ਹੁਕਮ ਆਪਣਾ ਫ਼ਰਮਾਣ, ਧੁਰ ਦੀ ਬਾਣ ਨਿਰਗੁਣ ਸਰਗੁਣ ਧਾਰ ਆਪ ਪਰਗਟਾਇੰਦਾ। ਕਲਜੁਗ ਜੀਵ ਗੁਰ ਕਾ ਲੇਖ ਸਕੇ ਨਾ ਕੋਇ ਪਛਾਣ, ਬੇਪਹਿਚਾਨ ਪਹਿਚਾਨ ਵਿਚ ਕਿਸੇ ਨਾ ਆਇੰਦਾ। ਰਸਨਾ ਜਿਹਵਾ ਢੋਲੇ ਸਾਰੇ ਗਾਣ, ਅੰਦਰ ਵੜ ਮੰਦਰ ਚੜ੍ਹ ਗੋਬਿੰਦ ਧਾਰ ਦਰਸ ਕੋਇ ਨਾ ਪਾਇੰਦਾ। ਜਿਸ ਧਾਰ ਆਪਣਾ ਲੇਖਾ ਗਿਆ ਧਰ, ਤਿਸ ਧਾਰ ਵਿਚੋ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਸਾਚਾ ਹਰਿ, ਗੋਬਿੰਦ ਲੇਖਾ ਹੱਥ ਕਿਸੇ ਨਾ ਆਇੰਦਾ। ਸਤਿਗੁਰ ਪੂਰਾ ਹੋਏ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਬਿਨ ਭਗਤੀਉਂ ਦੇਵੇ ਆਪਣਾ ਦਾਨ, ਨਾਮ ਅਮੁਲੜਾ ਝੋਲੀ ਪਾਈਆ। ਅੰਤਰ ਵੜ ਕੇ ਹੋਏ ਦਇਆਵਾਨ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਖਾਏ ਆਪਣਾ ਘਰ, ਤਿਸ ਦੂਜੀ ਲੋੜ ਰਹੇ ਨਾ ਰਾਈਆ। ਸਤਿਗੁਰ ਪੂਰਾ ਸਦਾ ਸਮਰਥ, ਦੀਨ ਦਿਆਲ ਅਖਵਾਇੰਦਾ। ਜਿਸ ਸਿਰ ਰੱਖੇ ਆਪਣਾ ਹੱਥ, ਦੋ ਜਹਾਨਾਂ ਪੰਧ ਮੁਕਾਇੰਦਾ। ਆਤਮ ਪਰਮਾਤਮ ਜੋੜੇ ਨਾਤ, ਦੂਈ ਦਵੈਤੀ ਮੋਹ ਮਿਟਾਇੰਦਾ। ਅੰਦਰ ਬਾਹਰ ਮੇਟ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਫੜ ਬਾਹੋ ਪਾਰ ਕਰਾਇੰਦਾ। ਸਤਿਗੁਰ ਪੂਰਾ ਸੱਜਣ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਜੁਗ ਚੌਕੜੀ ਚਲਾਏ ਰੀਤ, ਗੁਰਮੁਖ ਸੱਜਣ ਆਪ ਜਗਾਈਆ। ਮੇਲ ਮਿਲਾਏ ਬਿਨ ਮੰਦਰ ਮਸੀਤ, ਕਾਇਆ ਕਾਅਬਾ ਇਕੋ ਇਕ ਵਖਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਗਾਏ ਇਕੋ ਗੀਤ, ਕਰੇ ਸਚ ਪੜ੍ਹਾਈਆ। ਧਰਮ ਨਿਸ਼ਾਨ ਵਖਾਏ ਠੀਕ, ਘਰ ਘਰ ਵਿਚ ਪੜਦਾ ਲਾਹੀਆ। ਨਜ਼ਰੀ ਆਵੇ ਇਕ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਚਰਨ ਕਵਲ ਹਰਿ ਬਖ਼ਸ਼ੇ ਇਕ ਪ੍ਰੀਤ, ਪੂਜਾ ਪਾਠ ਸਿਮਰਨ ਜੋਗ ਅਭਿਆਸ ਹਠ ਤਪ ਸਾਧਨ ਇਕੋ ਵਿਚ ਸਮਾਈਆ। · ਗੁਰੂ ਬਿਨਾਂ ਨਾ ਉਤਰੇ ਪਾਰ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਬਿਨ ਕਰਨੀ ਕਮਾਈਉਂ ਸਤਿਗੁਰ ਪੂਰਾ ਦੇਵੇ
ਤਾਰ, ਮਿਹਰ ਨਜ਼ਰ ਆਪ ਟਿਕਾਇੰਦਾ। ਖੋਲ੍ਹੇ ਦ੍ਰਿਸ਼ਟ ਵਖਾਏ ਇਸ਼ਟ ਸੱਚੇ ਘਰ ਬਾਰ, ਘਰ ਘਰ ਵਿਚ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਖੋਲ੍ਹੇ ਬੰਦ ਕਿਵਾੜ, ਤਿਸ ਦਰ ਆਪਣਾ ਰੰਗ ਰੰਗਾਇੰਦਾ। ਸਮਰਥ ਪੁਰਖ ਸਾਹਿਬ ਸੁਲਤਾਨ, ਆਪਣੇ ਹੱਥ ਰੱਖੇ ਵਡਿਆਈਆ। ਅਨਪੜ੍ਹਿਆਂ ਦੇਵੇ ਆਪ ਗਿਆਨ, ਸੁੱਤਿਆਂ ਜਾਗਦਿਆਂ ਲਏ ਜਗਾਈਆ। ਘਰ ਵਿਚ ਘਰ ਦਰਸ ਦਿਖਾ ਸ੍ਰੀ ਭਗਵਾਨ,
ਆਪਣੀ ਬੂਝ ਦਏ ਬੁਝਾਈਆ। ਉਠ ਸੁੱਤ ਮੇਰੇ ਬਾਲ ਨਾਦਾਨ, ਗੁਰਸਿਖ ਸਾਚੀ ਸੋਝੀ ਪਾਈਆ। ਲੱਭਣਹਾਰਾ ਸਤਿਗੁਰ ਪੂਰਾ ਆਪ ਮਿਹਰਵਾਨ, ਗੁਰਸਿਖ ਲੱਭਣ ਕਦੇ ਕਿਤੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਚੇ ਟਿੱਲੇ ਪਰਬਤ ਪਹਾੜ ਸਮੁੰਦ ਸਾਗਰ ਡੂੰਗਰ ਖਾਈ ਹੱਥ ਕਿਸੇ ਨਾ ਆਈਆ।
੩੨ ਸਾਵਣ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ
ਡੰਕਾ ਵੱਜੇ ਦੋ ਜਹਾਨ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਦੋ ਜਹਾਨਾਂ ਦਏ ਗਿਆਨ, ਵਿਸ਼ਨ ਬ੍ਰਹਮ ਸ਼ਿਵ ਆਪ ਸਮਝਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਸਚਖੰਡ ਦੁਆਰੇ ਆਪ ਝੁਲਾਇੰਦਾ। ਲੇਖਾ ਜਾਣੇ ਧੁਰ ਦੀ ਬਾਣ, ਧੁਰਦਰਗਾਹੀ ਹੁਕਮ ਵਰਤਾਇੰਦਾ। ਨਿਰੁਗਣ ਸਰਗੁਣ ਵੇਖੇ ਮਾਰ ਧਿਆਨ, ਲੱਖ ਚੁਰਾਸੀ ਖੋਜ ਖੁਜਾਇੰਦਾ। ਆਤਮ ਪਰਮਾਤਮ ਦੇਵਣਹਾਰਾ ਮਾਣ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਇੰਦਾ। ਈਸ਼ ਜੀਵ ਕਰੇ ਧਿਆਨ, ਜਗਦੀਸ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦੀ ਧਾਰ ਆਪ ਸਮਝਇੰਦਾ । ਧੁਰ ਦੀ ਧਾਰ ਪੁਰਖ ਸਮਰਥ, ਸੋ ਸਾਹਿਬ ਆਪ ਜਣਾਈਆ। ਨਿਰਵੈਰ ਹੋ ਚਲਾਏ ਰਥ, ਮਹਾਂਸਾਰਥੀ ਸੇਵ ਕਮਾਈਆ। ਪੁਰੀ ਲੋਅ ਆਕਾਸ਼ ਪਾਤਾਲ ਜੁਗ ਚੌਕੜੀ ਖੰਡ ਬ੍ਰਹਿਮੰਡ ਮਥ, ਚਰਨ ਸਰਨ ਬਖ਼ਸ਼ੇ ਇਕ ਸਰਨਾਈਆ। ਲਹਿਣਾ ਜਾਣੇ ਸੀਆਂ ਸਾਢੇ ਤਿੰਨ ਤਿੰਨ ਹੱਥ, ਵਡ ਦਾਤਾ ਬੇਪਰਵਾਹੀਆ। ਜੁਗ ਚੌਕੜੀ ਜਣਾਵਣਹਾਰ ਬੋਧ ਅਗਾਧ ਅਕਥਨਾ ਅਕੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਨਿਰੰਕਾਰ, ਨਿਰਗੁਣ ਹੱਥ ਵੱਡੀ ਵਡਿਆਈਆ। ਆਦਿ ਜੁਗਾਦਿ ਵਡ ਸ਼ਾਹਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਵੇਖਣਹਾਰ ਵਿਚ ਸੰਸਾਰ, ਨਿਰਗੁਣ ਸਰਗੁਣ ਧਾਰ ਪਰਗਟਾਈਆ। ਕਲ ਕਲਕੀ ਲੈ ਅਵਤਾਰ, ਜੋਧਾ ਸੂਰਬੀਰ ਵੇਸ ਵਟਾਈਆ। ਵਸਣਹਾਰਾ ਧਾਮ ਨਿਆਰ, ਸੰਬਲ ਆਪਣਾ ਡੇਰਾ ਲਾਈਆ। ਸਚ ਸੰਦੇਸਾ ਦੇਵੇ ਆਣ, ਨਰ ਨਰੇਸ਼ਾ ਬੇਪਰਵਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਆਤਮ ਪਰਮਾਤਮ ਦੇਵੇ ਇਕ ਗਿਆਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਪੜ੍ਹਾਈਆ। ਕਾਇਆ ਮਹੱਲ ਅਟੱਲ ਉਚ ਮਕਾਨ, ਘਰ ਘਰ ਵਿਚ ਸੋਭਾ ਪਾਈਆ। ਦੀਆ ਬਾਤੀ ਦੀਪਕ ਜੋਤੀ ਜਗੇ ਮਹਾਨ, ਕਮਲਾਪਾਤੀ ਨਿਰਗੁਣ ਨੂਰ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਪਿਆਏ ਸਵਾਂਤੀ, ਠਾਂਡੀ ਠਾਰ ਧਾਰ ਜਣਾਈਆ। ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਦਿਵਸ ਰੈਣ ਰਹੇ ਪਰਭਾਤੀ, ਸੰਧਿਆ ਰੂਪ ਨਾ ਕੋਇ ਵਟਾਈਆ। ਚਰਨ ਕਵਲ ਪਤਿਪਰਮੇਸ਼ਵਰ ਇਕੋ ਬੰਨ੍ਹੇ ਨਾਤੀ, ਦੂਜਾ ਨਾਤਾ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਉਤਰੇ ਪਾਰ ਘਾਟੀ, ਸ਼ੌਹ ਦਰਿਆ ਨਾ ਕੋਇ ਰੁੜਾਈਆ। ਮਿੱਤਰ ਪਿਆਰਾ ਮਿਲੇ ਇਕੋ ਸਾਕੀ, ਭਰ ਪਿਆਲਾ ਜਾਮ ਨਾਮ ਪਿਆਈਆ। ਲੇਖਾ ਜਾਣੇ ਮਾਣਸ ਖ਼ਾਕੀ, ਬੰਦ ਤਾਕੀ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਬੰਕ ਦੁਆਰਾ ਇਕ ਸੁਹਾਇੰਦਾ। ਨਿਰਗੁਣ
ਨੂਰ ਕਰ ਉਜਿਆਰਾ, ਸੋਭਾਵੰਤ ਸੋਭਾ ਪਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਜੁਗ ਚੌਕੜੀ ਕਰਦੇ ਗਏ ਨਿਮਸਕਾਰਾ, ਸਜਦਾ ਸੀਸ ਸਰਬ ਝੁਕਾਇੰਦਾ। ਜਲਵਾ ਨੂਰ ਪਰਵਰਦਿਗਾਰਾ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਕਲ ਆਪਣੀ ਧਾਰ ਪਰਗਟਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਸੱਚਾ ਮੀਤਾ, ਸੱਜਣ ਇਕੋ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਬਣਾਇੰਦਾ। ਦੂਸਰ ਸੰਗ ਨਾ ਕੋਇ ਮੀਤ, ਸੱਜਣ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਅਗੰਮ ਅਥਾਹ ਬੇਪਰਵਾਹ ਬੈਠਾ ਰਹੇ ਸਦਾ ਅਤੀਤ, ਘਰ ਸਾਚੇ ਡੇਰਾ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਸੁਣਾਵਣਹਾਰਾ ਸਾਚਾ ਗੀਤ, ਮੇਰਾ ਤੇਰਾ ਰਾਗ ਅਲਾਈਆ। ਨਾ ਕੋਈ ਮੰਦਰ ਨਾ ਮਸੀਤ, ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਈਆ । ਨਾ ਕੋਈ ਹਸਤ ਨਾ ਕੋਈ ਕੀਟ, ਨਾ ਕੋਈ ਊਚ ਨਾ ਕੋਈ ਨੀਚ, ਰਾਉ ਰੰਕ ਨਾ ਕੋਇ ਵਖਾਈਆ। ਕਰੇ ਖੇਲ ਸਦਾ ਅਨਡੀਠ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵਡ ਵੱਡਾ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚਖੰਡ ਨਿਵਾਸੀ ਦੀਨ ਦਿਆਲ, ਦਇਆਨਿਧ ਠਾਕਰ ਸਵਾਮੀ ਮਿਹਰ ਨਜ਼ਰ ਇਕ ਉਠਾਇੰਦਾ। ਸੰਤ ਸੁਹੇਲੇ ਗੁਰਮੁਖ ਵੇਖੇ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ । ਸ਼ਬਦ ਵਿਚੋਲਾ ਬਣ ਦਲਾਲ, ਸਾਚਾ ਹੱਟ ਇਕ ਖੁਲ੍ਹਾਇੰਦਾ। ਪੁੱਛਣਹਾਰ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਨਿਰਵੈਰ ਆਪਣਾ ਘਰ ਵਖਾਇੰਦਾ। ਲੱਖ ਚੁਰਾਸੀ ਵਿਚੋ ਭਾਲ, ਭਗਤ ਭਗਵੰਤ ਮੇਲ ਮਿਲਾਇੰਦਾ । ਅੰਤ ਖਾਏ ਨਾ ਕੋਈ ਕਾਲ, ਜਮ ਕਾ ਡੰਡ ਨਾ ਕੋਇ ਵਖਾਇੰਦਾ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਇੰਦਾ। ਜੋਤ ਨਿਰੰਜਣ ਦੀਪਕ ਬਾਲ, ਆਦਿ ਨਿਰੰਜਣ ਵੇਖ ਵਖਾਇੰਦਾ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਸੇਜਾ ਦਏ ਸੁਆਲ, ਸੇਜ ਸੁਹੰਜਣੀ ਇਕ ਵਡਿਆਇੰਦਾ। ਕਾਇਆ ਮਾਟੀ ਵੇਖਣਹਾਰਾ ਹੱਡ ਮਾਸ ਨਾੜੀ ਖਾਲ, ਰਕਤ ਬੂੰਦ ਫੋਲ ਫੋਲਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਅਪਣੀ ਕਾਰ ਆਪ ਕਮਾਇੰਦਾ। ਨਿਰਗੁਣ ਕਾਰ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਸੱਚੇ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਨਾ ਕੋਈ ਦਿਸੇ ਚੋਬਦਾਰ, ਦਰ ਦਰਵੇਸ਼ ਨਜ਼ਰ ਕੋਇ ਨਾ ਆਈਆ। ਨਾ ਕੋਈ ਮੰਗੇ ਦਰ ਭਿਖਾਰ, ਭਿੱਖਕ ਰੂਪ ਨਾ ਕੋਇ ਵਟਾਈਆ। ਨਾ ਕੋਈ ਗੁਰੂ ਪੀਰ ਅਵਤਾਰ, ਸਾਧ ਸੰਤ ਸੰਗ ਨਾ ਕੋਇ ਰਖਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਕਰੇ ਵਿਚਾਰ, ਨਾ ਕੋਈ ਅੰਜੀਲ ਕੁਰਾਨ ਰਿਹਾ ਉਚਾਰ, ਤੀਸ ਬਤੀਸ ਹਦੀਸ ਕਰੇ ਨਾ ਕੋਇ ਪੜ੍ਹਾਈਆ। ਨਾ ਕੋਈ ਪੀਰ ਪੈਗ਼ੰਬਰ ਨਾ ਕੋਈ ਦਿਸੇ ਯਾਰ, ਮੁੱਲਾਂ ਸ਼ੇਖ਼ ਮਸਾਇਕ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।
ਸਾਚੀ ਕਰਨੀ ਕਮਾਵੇ ਜਗ, ਜਗਜੀਵਣ ਦਾਤੇ ਹੱਥ ਵਡਿਆਈਆ । ਜੁਗ ਚੌਕੜੀ ਨਵ ਨੌਂ ਚਾਰ ਗਏ ਲੰਘ, ਕਲਜੁਗ ਅੰਤਮ ਵੇਲਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੋਹਲੇ ਢੋਲੇ ਗਾ ਕੇ ਗਏ ਛੰਦ, ਰਸਨਾ ਜਿਹਵਾ ਬੱਤੀ ਦੰਦ ਕਰ ਪੜ੍ਹਾਈਆ। ਸੀਸ ਝੁਕੌਂਦੇ ਰਹੇ ਦੀਨ ਦਿਆਲ ਸਾਹਿਬ ਬਖ਼ਸ਼ੰਦ, ਸਜਦਾ ਇਕੋ ਇਕ ਜਣਾਈਆ। ਮੰਗਦੇ ਰਹੇ ਪਰਮਾਨੰਦ, ਨਿਜ ਆਤਮ ਹੋਏ ਰਸਾਈਆ । ਨਾਤਾ ਤੁਟੇ ਦੂਈ ਦਵੈਤੀ ਝੂਠੀ ਕੰਧ, ਭਾਂਡਾ ਭਰਮ ਭੌ ਭਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਗੰਢ, ਦਿਤੀ ਗੰਢ ਨਾ ਕੋਇ ਖੁਲ੍ਹਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਗੁਰ ਸ਼ਬਦੀ ਮੇਲਾ ਸਹਿਜ ਸੁਭਾਈਆ। ਆਵਣ ਜਾਵਣ ਦੋ ਜਹਾਨ ਲੱਖ ਚੁਰਾਸੀ ਮੁੱਕੇ ਪੰਧ, ਮਾਤ ਗਰਭ ਫੇਰਾ ਕੋਇ ਨਾ ਪਾਈਆ। ਨਰ ਨਿਰੰਕਾਰ ਸਦਾ ਵਸੇ ਸੰਗ, ਸਾਚਾ ਸੰਗ ਨਿਭਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਬੇਨਜ਼ੀਰ ਇਕੋ ਇਕ ਉਠਾਈਆ। ਬੇਨਜ਼ੀਰ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਇੰਦਾ। ਕਲਜੁਗ ਅੰਤਮ ਮੇਟੇ ਅੰਧੇਰਾ ਤਾਰੀਕ, ਨੂਰੀ ਚੰਦ ਇਕ ਚਮਕਾਇੰਦਾ। ਈਸਾ ਮੂਸਾ ਮੁਹੰਮਦ ਮੰਗਦੇ ਗਏ ਭੀਖ, ਅੰਤਰ ਆਤਮ ਧਿਆਨ ਸਰਬ ਲਗਾਇੰਦਾ। ਪਰਵਰਦਿਗਾਰ ਬੇਪਰਵਾਹ ਵਡ ਅਮਾਮ ਤੇਰਾ ਗਾਉਂਦੇ ਗਏ ਗੀਤ, ਰਸਨਾ ਜਿਹਵਾ ਸਿਫ਼ਤ ਸਾਲਾਹਿੰਦਾ। ਅੰਜੀਲ ਕੁਰਾਨ ਲੇਖਾ ਦੱਸਦੇ ਗਏ ਹਦੀਸ, ਮਸਲਾ ਹੱਕ ਹੱਕ ਸਮਝਾਇੰਦਾ। ਤ੍ਰੈਭਵਨ ਧਨੀ ਸਾਹਿਬ ਸਤਿਗੁਰ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਮੁਰੀਦ ਮੁਰਸ਼ਦ ਵਸੇ ਚੀਤ, ਚੇਤਨ ਧਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਕਰੇ ਧੰਦਾ, ਨਜ਼ਰ ਕਿਸੇ ਨਾ ਆਈਆ। ਦੇਵੇ ਵਡਿਆਈ ਪੰਜ ਤਤ ਖ਼ਾਕੀ ਬੰਦਾ, ਖ਼ਾਲਸ ਆਪਣਾ ਭੇਵ ਚੁਕਾਈਆ। ਸਾਹਿਬ ਠਾਕਰ ਸਦ ਬਖ਼ਸ਼ੰਦਾ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਏਥੇ ਓਥੇ ਆਰ ਪਾਰ ਮੰਝਧਾਰ ਵਖਾਏ ਆਪਣਾ ਕੰਢਾ, ਨਈਆ ਸਾਗਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਵੇਖੇ ਚਾਈਂ ਚਾਈਂਆ। ਜੁਗ ਚੌਕੜੀ ਵੇਖ ਵਖਾਉਦਾ ਏ। ਸੋ ਪੁਰਖ ਨਿਰੰਜਣ ਵੇਸ ਵਟਾਉਦਾ ਏ। ਹਰਿ ਪੁਰਖ ਨਿਰੰਜਣ ਨਿਰਗੁਣ ਧਾਰ ਚਲਾਉਦਾ ਏ। ਏਕੰਕਾਰਾ ਆਪਣੀ ਕਲ ਵਖਾਉਦਾ ਏ। ਆਦਿ ਨਿਰੰਜਣ ਜੋਤੀ ਨੂਰ ਡਗਮਗਾਉਦਾ ਏ। ਅਬਿਨਾਸ਼ੀ ਕਰਤਾ ਸ਼ਾਹੋ ਭੂਪ ਨਾਮ ਧਰਾਉਦਾ ਏ। ਸ੍ਰੀ ਭਗਵਾਨ ਹੁਕਮ ਵਰਤਾਉਦਾ ਏ। ਪਾਰਬ੍ਰਹਮ ਪ੍ਰਭ ਸੀਸ ਝੁਕੌਂਦਾ ਏ। ਬ੍ਰਹਮ ਆਪਣੀ ਵੰਡ ਵੰਡੌਂਦਾ ਏ। ਨਿਹਕਰਮੀ ਕਰਮ ਕਮੌਂਦਾ ਏ। ਸਾਚੀ ਸਰਨ ਇਕ ਦਰਸੌਂਦਾ ਏ। ਚਰਨ ਕਵਲ ਇਕ ਵਡਿਔਂਦਾ ਏ। ਧਰਨੀ ਧਰਤ ਧਵਲ ਸੋਭਾ ਪਾਉਦਾ ਏ। ਨਿਰਗੁਣ ਸਰਗੁਣ ਖੇਲ ਕਰਾਉਦਾ ਏ। ਗੁਰ ਅਵਤਾਰ ਭੇਵ ਚੁਕਾਉਦਾ ਏ। ਸ਼ਬਦ ਜੈਕਾਰ ਢੋਲਾ ਗਾਉਦਾ ਏ। ਨਾਉਂ ਨਿਰੰਕਾਰ ਆਪ ਦ੍ਰਿੜਾਉਦਾ ਏ। ਮਹੱਲ ਅਟੱਲ ਇਕ ਰੁਸ਼ਨਾਉਦਾ ਏ। ਦੀਆ ਬਾਤੀ ਆਪ ਜਗਾਉਦਾ ਏ। ਕਮਲਾਪਾਤੀ ਸੋਭਾ ਪਾਉਦਾ ਏ। ਸੂਰਜ ਚੰਨ ਆਪ ਚਮਕਾਉਦਾ ਏ। ਮੰਡਲ ਮੰਡਪ ਡੇਰਾ ਲਾਉਦਾ ਏ। ਜ਼ਿਮੀ ਅਸਮਾਨ ਰੰਗ ਰੰਗੌਂਦਾ ਏ। ਗਗਨ ਗਗਨੰਤਰ ਖੋਜ ਖੁਜੌਂਦਾ ਏ। ਸਾਚਾ ਮੰਤਰ ਇਕ ਸਮਝੌਂਦਾ ਏ। ਲੱਖ ਚੁਰਾਸੀ ਬਣਤਰ ਆਪ ਬਣੌਂਦਾ ਏ। ਤ੍ਰੈਗੁਣ ਮਾਇਆ
ਲਾਹ ਬਸੰਤਰ, ਅਗਨੀ ਇਕੋ ਇਕ ਵਖਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਉਦਾ ਏ। ਆਪਣਾ ਖੇਲ ਆਪ ਰਚਾਉਦਾ ਏ। ਨਿਰਗੁਣ ਸਰਗੁਣ ਧਾਰ ਬੰਧਾਉਦਾ ਏ। ਲੱਖ ਚੁਰਾਸੀ ਆਪ ਰਚਾਉਦਾ ਏ। ਅੰਡਜ ਜੇਰਜ ਵੰਡ ਵੰਡਾਉਦਾ ਏ। ਉਤਭਜ ਸੇਤਜ ਬਣਤ ਬਣਾਉਦਾ ਏ। ਸ਼ਬਦ ਧਾਰ ਇਕ ਸੁਣਾਉਦਾ ਏ। ਬੇਪਰਵਾਹ ਕਾਰ ਕਮਾਉਦਾ ਏ। ਖੋਲ੍ਹ ਕਿਵਾੜ ਬੰਕ ਸੁਹਾਉਦਾ ਏ। ਹੋ ਉਜਿਆਰ ਨੂਰ ਚਮਕਾਉਦਾ ਏ। ਬਣ ਕੇ ਯਾਰ ਸੰਗ ਨਿਭਾਉਦਾ ਏ। ਪਾਰਬ੍ਰਹਮ ਪ੍ਰਭ ਭੇਵ ਖੁਲਾਉਦਾ ਏ। ਬ੍ਰਹਮ ਆਪਣਾ ਘਰ ਵਖਾਉਦਾ ਏ। ਕਾਇਆ ਮਾਸ ਨਾੜੀ ਚੰਮ ਹੱਡ ਗੰਢ ਪਵਾਉਦਾ ਏ। ਪਵਣ ਸਵਾਸ ਦੇ ਕੇ ਦਮ, ਰਸਨਾ ਜਿਹਵਾ ਨਾਲ ਰਲਾਉਦਾ ਏ। ਸਾਚਾ ਨੂਰ ਚਾੜ੍ਹ ਚੰਨ, ਘਰ ਘਰ ਵਿਚ ਦੀਪਕ ਆਪ ਜਗਾਉਦਾ ਏ। ਲੇਖਾ ਜਾਣ ਮੱਤ ਬੁੱਧ ਮਨ, ਮਨਸਾ ਜਗਤ ਨਾਲ ਪਰਨਾਉਦਾ ਏ। ਸਰਵਣ ਸਰੋਤੇ ਲਾ ਕੰਨ, ਨੇਤਰ ਅੱਖ ਅੱਖਾਂ ਨਾਲ ਮਿਲਾਉਦਾ ਏ। ਆਪ ਹੋ ਕੇ ਸਭ ਤੋ ਵੱਖ, ਹਰਿਜੂ ਆਪਣੀ ਕਾਰ ਕਮਾਉਦਾ ਏ। ਜੁਗ ਚੌਕੜੀ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਨਿਸ਼ਅੱਖਰ ਅੱਖਰ ਆਪ ਪੜਾਉਦਾ ਏ। ਨਿਰਵੈਰ ਹੋ ਕੇ ਅੰਦਰ ਵਸ, ਸਾਚੀ ਕਰਨੀ ਆਪ ਕਮਾਉਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਮੁਕਾਏ ਨੱਠ ਨੱਠ, ਪਾਂਧੀ ਬਣ ਕੇ ਫੇਰਾ ਪਾਉਦਾ ਏ। ਨਿਰਗੁਣ ਸਰਗੁਣ ਸਤਿ ਸਤਿਵਾਦੀ ਨਾਮ ਰਟ, ਰੱਟਾ ਦੋ ਜਹਾਨ ਚੁਕਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦੀ ਧਾਰ ਆਪ ਪਰਗਟਾਉਦਾ ਏ। ਧੁਰ ਦੀ ਧਾਰ ਆਪ ਪਰਗਟਾਉਦਾ ਏ। ਪੁਰਖ ਅਬਿਨਾਸ਼ੀ ਖੇਲ ਕਰਾਉਦਾ ਏ। ਸਚਖੰਡ ਨਿਵਾਸੀ ਵੇਸ ਵਟਾਉਦਾ ਏ। ਜੋਤ ਪਰਕਾਸ਼ੀ ਨੂਰ ਧਰਾਉਦਾ ਏ। ਆਦਿ ਜੁਗਾਦੀ ਸਾਚਾ ਸਾਥੀ, ਸਗਲਾ ਸੰਗ ਨਿਭਾਉਦਾ ਏ। ਬਿਨ ਅੱਖਰਾਂ ਦੱਸੇ ਪੂਜਾ ਪਾਠੀ, ਅੰਤਰ ਮੰਤਰ ਇਕ ਦ੍ਰਿੜਾਉਦਾ ਏ । ਲਹਿਣਾ ਚੁਕਾਏ ਦਿਵਸ ਰਾਤੀ, ਘੜੀ ਪਲ ਨਾ ਵੰਡ ਵੰਡਾਉਦਾ ਏ। ਬੋਧ ਅਗਾਧ ਸੁਣਾਏ ਗਾਥੀ, ਭੇਵ ਅਭੇਦਾ ਆਪ ਖੁਲਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਨੀ ਆਪ ਕਮਾਉਦਾ ਏ। ਜੁਗ ਕਰਨੀ ਕਾਰ ਕਮਾਉਦਾ ਏ। ਧੁਰ ਦਾ ਪਿਆਰ ਤੋੜ ਨਿਭਾਉਦਾ ਏ। ਮਿੱਤਰ ਪਿਆਰਾ ਇਕ ਅਖਵਾਉਦਾ ਏ। ਸਾਂਝਾ ਯਾਰ ਨਾਉਂ ਪਰਗਟਾਉਦਾ ਏ। ਧੁਰ ਕਲਾਮ ਆਪ ਸਮਝਾਉਦਾ ਏ। ਵਡ ਅਮਾਮ ਵੇਖ ਵਖਾਉਦਾ ਏ। ਨਗ਼ਮਾ ਇਕੋ ਇਕ ਅਲਾਉਦਾ ਏ। ਸਲਾਮ ਸਭ ਨੂੰ ਆਪ ਪੁਚਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਖੇਲ ਆਪ ਵਖਾਉਦਾ ਏ। ਸਾਚੀ ਖੇਲ ਆਪ ਵਖਾਉਦਾ ਏ। ਗੁਰ ਅਵਤਾਰ ਹੁਕਮ ਮਨਾਉਦਾ ਏ। ਧੁਰ ਦੀ ਧਾਰ ਰਾਹੇ ਪਾਉਦਾ ਏ। ਸ਼ਬਦ ਨਗਾਰ ਢੋਲ ਵਜਾਉਦਾ ਏ। ਅਨਹਦ ਨਿੱਕੀ ਨਿੱਕੀ ਗੁਫ਼ਤਾਰ, ਘਰ ਘਰ ਮੰਗਲ ਗੀਤ ਅਲਾਉਦਾ ਏ। ਆਪ ਬੋਲ ਸਚ ਜੈਕਾਰ, ਧੁਰ ਸੰਦੇਸ਼ ਆਪ ਸਮਝਾਉਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਸੰਸਾਰ, ਥਿਰ ਰਹਿਣ ਕੋਇ ਨਾ ਪਾਉਦਾ ਏ। ਪੰਜ ਤਤ ਚੋਲਾ ਛੱਡ ਗਏ ਗੁਰੂ ਅਵਤਾਰ, ਗੁਰ ਸ਼ਬਦੀ ਇਕੋ ਸੋਭਾ ਪਾਉਦਾ ਏ। ਜਿਸ ਦਾ ਡੰਕਾ ਵੱਜੇ ਸਦਾ ਸੰਸਾਰ, ਰਾਓ ਰੰਕ ਆਪ ਜਗਾਉਦਾ ਏ। ਸੋ ਸਾਹਿਬ ਕਰੇ ਖੇਲ ਕਰਤਾਰ, ਕੁਦਰਤ ਕਾਦਰ ਵੇਖ ਵਖਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਚੁਕਾਉਦਾ ਏ। ਆਪਣਾ ਭੇਵ ਆਪ ਚੁਕਾਉਦਾ ਏ। ਨਿਰਗੁਣ ਆਪਣਾ ਵੇਸ ਵਟਾਉਦਾ ਏ। ਨਿਹਕਲੰਕ ਨਾਉਂ
ਪਰਗਟਾਉਦਾ ਏ। ਜੋਤੀ ਜੋਤ ਜੋਤ ਰੁਸ਼ਨਾਉਦਾ ਏ। ਸ਼ਬਦ ਬੋਧ ਅਗਾਧ ਸੁਣਾਉਦਾ ਏ। ਗੁਰਮੁਖ ਵਿਰਲੇ ਸੰਤ ਸਾਧ ਉਠਾਉਦਾ ਏ। ਲੱਖ ਚੁਰਾਸੀ ਵਿਚੋ ਕਾਢ, ਨਿਰਗੁਣ ਆਪਣਾ ਮੇਲ ਮਿਲਾਉਦਾ ਏ। ਪੁਰਖ ਅਕਾਲ ਕਰੇ ਲਾਡ, ਜੋਤੀ ਮਾਤਾ ਗੋਦ ਸੁਹਾਉਦਾ ਏ। ਸਤਿ ਪੁਰਖ ਨਿਰੰਜਣ ਬਣਿਆ ਸਾਕ, ਸਗਲਾ ਸੰਗ ਬਣਾਉਦਾ ਏ। ਬਜਰ ਕਪਾਟੀ ਖੋਲ੍ਹ ਤਾਕ, ਤਕਵਾ ਇਕੋ ਇਕ ਰਖਾਉਦਾ ਏ। ਕਲ ਮੇਟ ਅੰਧੇਰੀ ਰਾਤ, ਸ਼ਮਾਂ ਦੀਪ ਇਕ ਜਗਾਉਦਾ ਏ । ਜੁਗ ਵਿਛੜਿਆਂ ਪੁੱਛੇ ਵਾਤ, ਅੰਤਮ ਮੇਲਾ ਆਪ ਮਿਲਾਉਦਾ ਏ। ਦੁਰਮਤ ਮੈਲ ਦੇਵੇ ਕਾਟ, ਅੰਮ੍ਰਿਤ ਮੇਘ ਇਕ ਬਰਸਾਉਦਾ ਏ। ਲੇਖਾ ਚੁੱਕੇ ਚੌਦਾਂ ਲੋਕ ਹਾਟ, ਜਿਸ ਜਨ ਆਪਣੇ ਘਰ ਵਸਾਉਦਾ ਏ। ਅਠਸਠ ਤੀਰਥ ਨਾ ਕੋਈ ਤਾਟ, ਸਚ ਸਰੋਵਰ ਆਪ ਨੁਹਾਉਦਾ ਏ। ਮੇਲ ਮਿਲਾਵਾ ਪੁਰਖ ਸਮਰਾਥ, ਆਵਣ ਜਾਵਣ ਪੰਧ ਚੁਕਾਉਦਾ ਏ। ਸਾਚੇ ਪੱਤਣ ਪਾਲੀ ਬੈਠਾ ਘਾਟ, ਫੜ ਬੇੜੇ ਆਪ ਚੜ੍ਹੌਂਦਾ ਏ। ਕਲਜੁਗ ਅੰਤਮ ਮੇਟੇ ਵਾਟ, ਪਾਂਧੀ ਆਪਣਾ ਫੇਰਾ ਪੌਂਦਾ ਏ। ਭਗਤ ਭਗਵੰਤ ਲਏ ਰਾਖ, ਸਿਰਜਣਹਾਰ ਘਰ ਘਰ ਵੇਖ ਵਖੌਂਦਾ ਏ। ਲੇਖਾ ਚੁਕੇ ਜਾਤ ਪਾਤ, ਚਾਰ ਵਰਨ ਏਕਾ ਗੰਢ ਬੰਧਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਹੁਕਮ ਵਰਤਾਉਦਾ ਏ। ਨਿਰਗੁਣ ਸਾਚਾ ਹੁਕਮ ਵਰਤੌਂਦਾ ਏ। ਦੋ ਜਹਾਨਾਂ ਪੜ੍ਹਦਾ ਲੌਂਹਦਾ ਏ। ਸ਼ਬਦ ਗੁਰੂ ਬਲਕਾਰ ਇਕ ਅਖਵੌਂਦਾ ਏ। ਨਾਮ ਖੰਡਾ ਤਿੱਖੀ ਧਾਰ, ਆਪ ਚਮਕੌਂਦਾ ਏ। ਨਾ ਕੋਈ ਘੜੇ ਲੁਹਾਰ ਤਰਖਾਣ, ਬਾਢੀ ਨਜ਼ਰ ਕੋਇ ਨਾ ਆਉਦਾ ਏ। ਪੁਰਖ ਅਕਾਲ ਆਵੇ ਵਿਚ ਮੈਦਾਨ, ਸਾਚੀ ਮਜਲਸ ਆਪ ਲਗਾਉਦਾ ਏ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਧਾਰ ਰੂਪ ਵਟਾਉਦਾ ਏ। ਨਿਰਗੁਣ ਸਰਗੁਣ ਸਾਚਾ ਰੂਪ ਵਖਾਏ ਕਾਹਨ, ਗੁਰਮੁਖ ਸਖੀ ਆਪ ਪਰਨਾਉਦਾ ਏ। ਸਤਿਜੁਗ ਤ੍ਰ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖੇ ਮਾਰ ਧਿਆਨ, ਪੂਰਬ ਲਹਿਣਾ ਫੋਲ ਫੁਲਾਉਦਾ ਏ। ਬਿਨ ਪੜ੍ਹਿਆਂ ਦੇਵੇ ਗਿਆਨ, ਅੱਖਰ ਇਕੋ ਇਕ ਸਮਝਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਚੀ ਖੇਲ ਵਖਾਉਦਾ ਏ। ਹਰਿ ਸਾਚੀ ਖੇਲ ਵਖਾਉਦਾ ਏ। ਘਰ ਮੰਦਰ ਅੰਦਰ ਵੜ ਕੇ ਆਪਣਾ ਗੀਤ ਅਲਾਉਦਾ ਏ। ਸਾਚੇ ਪੌੜੇ ਸਾਹਿਬ ਚੜ੍ਹ ਕੇ, ਮਹੱਲ ਅਟੱਲ ਇਕ ਰੁਸ਼ਨਾਉਦਾ ਏ। ਸੁਰਤ ਸਵਾਣੀ ਡੂੰਘੀ ਭਵਰੋ ਫੜ ਕੇ, ਪਾਰ ਕਿਨਾਰੇ ਆਪ ਲਗਾਉਦਾ ਏ। ਸ਼ਬਦ ਹਾਣੀ ਨਾਲ ਜੋੜ ਜੜ ਕੇ, ਸਾਚੀ ਸੇਜਾ ਆਪ ਸੁਹਾਉਦਾ ਏ। ਆਪੇ ਵੇਖੇ ਅੱਗੇ ਖੜ ਕੇ, ਮੁਖ ਪੜਦਾ ਨਾ ਕੋਇ ਰਖਾਉਦਾ ਏ। ਜਿਹੜਾ ਹੱਥ ਨਾ ਆਇਆ ਮਰ ਕੇ, ਸੋ ਜੀਂਵਦਿਆਂ ਜੀਵ ਜੀਵ ਬਦਲਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਉਦਾ ਏ। ਆਪਣਾ ਰੰਗ ਪ੍ਰਭੂ ਰੰਗਾਉਦਾ ਏ। ਕਲਜੁਗ ਅੰਤ ਵੇਖ ਵਖਾਉਦਾ ਏ। ਗੁਰਮੁਖ ਸਾਚੇ ਸੱਜਣ ਉਠਾਉਦਾ ਏ। ਫੜ ਬਾਹੋ ਗੋਦ ਬਠਾਉਦਾ ਏ। ਜਨਮ ਜਨਮ ਦਾ ਰੋਗ ਮਿਟਾਉਦਾ ਏ। ਚਿੰਤਾ ਸੋਗ ਨਾ ਕੋਇ ਰਖਾਉਦਾ ਏ। ਸਾਚਾ ਜੋਗ ਇਕ ਸਮਝਾਉਦਾ ਏ। ਧੁਰ ਸੰਜੋਗ ਮੇਲ ਮਿਲਾਉਦਾ ਏ। ਘਰ ਵਿਜੋਗ ਨਾ ਕੋਇ ਵਡਿਆਉਦਾ ਏ। ਕਿਲਾ ਕੋਟ ਇਕ ਵਸਾਉਦਾ ਏ। ਚੋਟ ਨਗਾਰੇ ਨਾਮ ਲਗਾਉਦਾ ਏ। ਨਿਰਮਲ ਜੋਤ ਜੋਤ ਜਗਾਉਦਾ ਏ। ਘਰ ਘਰ ਗੁਰਮੁਖ ਪਹੁੰਚ, ਆਪ ਆਪਣਾ ਮੇਲ ਮਿਲਾਉਦਾ ਏ। ਸ੍ਰੀ ਭਗਵਾਨ ਜਨ ਭਗਤਾਂ ਮਿਲਣ ਦਾ ਰੱਖੇ ਸਦਾ ਸ਼ੌਕ, ਬਣ ਕੇ ਸ਼ੌਹਰ ਨਾਰ ਕੰਤ ਹੰਢਾਉਦਾ ਏ। ਲੱਖ ਚੁਰਾਸੀ ਮਚਾਏ ਸ਼ੋਰ, ਨੇਤਰ ਨੈਣ ਸਤਿਗੁਰ ਪੂਰੇ ਦਰਸ
ਕੋਇ ਨਾ ਪਾਉਦਾ ਏ। ਕੋਈ ਕਹੇ ਉਚੇ ਟਿਲੇ ਪਰਬਤ ਪਰਗਟ ਹੋਣਾ ਪੂਤ ਸਪੂਤਾ ਬ੍ਰਾਹਮਣ ਗੌੜ, ਸਾਚੇ ਆਸਣ ਸੋਭਾ ਪਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਉਦਾ ਏ। ਆਪਣਾ ਭੇਵ ਆਪਣੇ ਹੱਥ ਰਖਾਉਦਾ ਏ। ਸਮਰਥ ਕਾਰ ਕਮਾਉਦਾ ਏ। ਬੋਲ ਅਲੱਖ, ਅਲਖ ਨਾਮ ਜਣਾਉਦਾ ਏ। ਜਨ ਭਗਤਾਂ ਮਾਰਗ ਦੱਸ, ਦਹਿ ਦਿਸ਼ਾ ਮੇਲ ਮਿਲਾਉਦਾ ਏ। ਅੰਦਰ ਵੜ ਜਾਏ ਹੱਸ ਹੱਸ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਉਦਾ ਏ। ਤੀਰ ਨਿਸ਼ਾਨਾ ਨਾਮ ਮਾਰੇ ਕਸ ਕਸ, ਅਣਿਆਲਾ ਆਪ ਚਲਾਉਦਾ ਏ। ਬੁਰਜ ਹੰਕਾਰੀ ਜਾਏ ਢੱਠ, ਕੂੜੀ ਕਿਰਿਆ ਮੇਟ ਮਿਟਾਉਦਾ ਏ। ਮਨ ਖੇੜਾ ਹੋਵੇ ਭੱਠ, ਕੂੜੀ ਅਗਨੀ ਆਪ ਜਲਾਉਦਾ ਏ। ਸਚ ਦੁਆਰੇ ਖੋਲ੍ਹ ਕੇ ਹੱਟ, ਘਰ ਘਰ ਵਿਚ ਆਪ ਪਰਗਟਾਉਦਾ ਏ। ਕਰੇ ਸਵਾਂਗ ਬਣ ਨਟੂਆ ਨਟ, ਨਟ ਨਟੂਆ ਆਪਣੀ ਧਾਰ ਜਣਾਉਦਾ ਏ। ਗੁਰਮੁਖ ਵਿਰਲੇ ਦੇਵੇ ਮੱਤ, ਜਿਸ ਆਪਣਾ ਬ੍ਰਹਮ ਗਿਆਨ ਦ੍ਰਿੜਾਉਦਾ ਏ। ਨਾੜ ਬਹੱਤਰ ਨਾ ਉਬਲੇ ਰਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਉਦਾ ਏ। ਹਿਰਦੇ ਹਰਿ ਜੂ ਜਾਏ ਵਸ, ਵਾਸਤਾ ਆਪਣੇ ਨਾਲ ਪਾਉਦਾ ਏ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਗਿਆ ਦੱਸ, ਕਲਜੁਗ ਵੇਲਾ ਅੰਤ ਆਪ ਸੁਹਾਉਦਾ ਏ। ਪਰਗਟ ਹੋਏ ਪੁਰਖ ਸਮਰਥ, ਕਲ ਕਲਕੀ ਵੇਸ ਵਟਾਉਦਾ ਏ। ਜਿਸ ਦਾ ਨਾਮ ਆਦਿ ਜੁਗਾਦਿ ਜੁਗ ਚੌਕੜੀ ਰਸਨਾ ਜਿਹਵਾ ਰਹੇ ਰਟ, ਬੱਤੀ ਦੰਦ ਸਿਫ਼ਤ ਸਲਾਹੁਦਾ ਏ। ਸੋ ਸਾਹਿਬ ਕਰੇ ਜੋਤ ਪਰਕਾਸ਼, ਪਰਕਾਸ਼ਵਾਨ ਇਕੋ ਨਜ਼ਰੀ ਆਉਦਾ ਏ। ਸਾਚੇ ਮੰਡਲ ਪਾਏ ਰਾਸ, ਗੋਪੀ ਕਾਹਨ ਨਾਚ ਨਚਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਨਜ਼ਰ ਨਾ ਆਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਧਾਰ ਬਨ੍ਹਾਉਦਾ ਏ। ਕਲ ਆਪਣੀ ਧਾਰ ਬਨ੍ਹਾਵੇਗਾ। ਪ੍ਰਭ ਅਚਰਜ ਖੇਲ ਰਚਾਵੇਗਾ। ਨਿਰਗੁਣ ਨਜ਼ਰ ਕਿਸੇ ਨਾ ਆਵੇਗਾ। ਲੱਖ ਚੁਰਾਸੀ ਭਰਮ ਭੁਲਾਵੇਗਾ। ਗੁਰਮੁਖ ਸਾਥੀ ਆਪ ਉਠਾਵੇਗਾ । ਕਰ ਕੇ ਰਾਖੀ, ਸੇਵ ਕਮਾਵੇਗਾ। ਗੁਰ ਗੋਬਿੰਦ ਸੱਚੀ ਆਖੀ, ਸੋ ਪੂਰੀ ਕਰ ਵਖਾਵੇਗਾ। ਸ਼ਬਦ ਅਗੰਮੀ ਚੜ੍ਹ ਕੇ ਰਾਕੀ, ਅਸਵ ਇਕੋ ਇਕ ਦੌੜਾਵੇਗਾ। ਚੌਦਾਂ ਤਬਕਾਂ ਖੋਲ੍ਹ ਤਾਕੀ, ਚੌਦਾਂ ਲੋਕਾਂ ਪੜਦਾ ਲਾਹਵੇਗਾ। ਸਰਗੁਣ ਕੋਇ ਰਹੇ ਨਾ ਆਕੀ, ਫੜ ਫੜ ਸਭ ਦਾ ਸੀਸ ਨਿਵਾਵੇਗਾ। ਲਹਿਣਾ ਦੇਣਾ ਸਭ ਦਾ ਚੁੱਕੇ ਬਾਕੀ, ਹਿਸਾਬ ਕਿਤਾਬ ਆਪਣੇ ਹੱਥ ਰਖਾਵੇਗਾ। ਲੱਖ ਚੁਰਾਸੀ ਜਗਾਵਣਹਾਰਾ ਦੀਵਾ ਬਾਤੀ, ਜੋਤੀ ਚਰਾਗ਼ ਇਕ ਜਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਤਾ ਖੇਲ ਵਖਾਵੇਗਾ। ਹਰਿ ਕਰਤਾ ਖੇਲ ਕਰੇਗਾ। ਨਿਰਭੌ ਕਦੇ ਨਾ ਡਰੇਗਾ। ਜਨ ਭਗਤਾਂ ਅੰਦਰ ਵੜੇਗਾ। ਸਾਚੇ ਪੌੜੇ ਆਪੇ ਚੜ੍ਹੇਗਾ। ਸਚ ਮਹੱਲੇ ਆਪੇ ਖੜੇਗਾ। ਸੋਹੰ ਢੋਲਾ ਇਕੋ ਪੜ੍ਹੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਾਰ ਵਰੇਗਾ। ਗੋਬਿੰਦ ਵਸਦਾ ਰਹੇ ਖੇੜਾ, ਦੀਪਕ ਜੋਤੀ ਏਕਾ ਧਰੇਗਾ। ਸੰਤ ਸਾਜਣ ਬੰਨ੍ਹੇ ਬੇੜਾ, ਜਿਨ੍ਹਾਂ ਆਪਣੇ ਨਾਲ ਜੜੇਗਾ। ਲੱਖ ਚੁਰਾਸੀ ਦੇਵੇ ਗੇੜਾ, ਅੱਗੇ ਕੋਈ ਮਾਤ ਨਾ ਅੜੇਗਾ। ਅੰਤਮ ਕਰੇ ਹੱਕ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਹੋ ਕੇ ਆਪੇ ਲੜੇਗਾ। ਨਿਰਗੁਣ ਹੋ ਕੇ ਕਰੇ ਲੜਾਈ, ਸ਼ਸਤਰ ਨਜ਼ਰ ਕੋਇ ਨਾ ਆਇੰਦਾ । ਨਾਮ ਖੰਡਾ ਖੜਗ ਚਮਕਾਈ, ਦੋਹਰੀ ਧਾਰ ਰੂਪ ਪਰਗਟਾਇੰਦਾ। ਕੂੜੀ ਕਿਰਿਆ ਦਏ ਕਢਾਈ, ਭੈ ਭੌ ਆਪ ਰਖਾਇੰਦਾ। ਬੁਧ ਬਿਬੇਕ ਕਰੇ ਕਰ ਸਫਾਈ, ਨਿਰਮਲ
ਨੀਰ ਸੀਰ ਪਿਆਇੰਦਾ। ਬੇਪਰਵਾਹ ਹੋਏ ਸਹਾਈ, ਦਇਆਵਾਨ ਦਇਆ ਕਮਾਇੰਦਾ। ਆਤਮ ਪਰਮਾਤਮ ਕਰੇ ਕੁੜਮਾਈ, ਘਰ ਮੇਲਾ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਧੀ ਜਵਾਈ, ਸੌਹਰੇ ਪੇਈਏ ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਬੁਝੇ ਅੱਗ, ਅਗਨੀ ਤਤ ਰਹਿਣ ਨਾ ਪਾਈਆ। ਜ਼ਾਤ ਪਾਤ ਮਿਟੇ ਹੱਦ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਵਿਸ਼ਵ ਉਪਜੇ ਇਕੋ ਯਦ, ਬੰਸ ਸਰਬੰਸ ਆਪ ਸੁਹਾਈਆ। ਕੂੜੀ ਕਿਰਿਆ ਵਿਚ ਕੱਢ, ਸਾਚਾ ਮਾਰਗ ਦਏ ਵਖਾਈਆ। ਲੇਖੇ ਲਾਏ ਕਾਇਆ ਮਾਟੀ ਹੱਡ, ਨਾੜ ਬਹੱਤਰ ਸੋਭਾ ਪਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਬਿਨ ਮੱਕਿਉਂ ਕਾਅਬਿਉਂ ਕਰਾਏ ਹੱਜ, ਹੁਜਰਾ ਹੱਕ ਇਕ ਵਖਾਈਆ। ਸਚ ਮਹਿਬੂਬ ਬਹੇ ਸਜ, ਮਹਿਰਾਬ ਇਕੋ ਇਕ ਰੁਸ਼ਨਾਈਆ। ਨਾਮ ਨਗਾਰਾ ਜਾਏ ਵੱਜ, ਨੌਬਤ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਉਣਾ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਵਡ ਅਮਾਮ ਰੂਪ ਵਟਾਉਣਾ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਸਾਚਾ ਕਲਮਾ ਨਬੀ ਰਸੂਲ ਆਪ ਪੜ੍ਹਾਉਣਾ, ਅਲਿਫ਼ ਯੇ ਪੰਧ ਮੁਕਾਇੰਦਾ। ਸਾਚਾ ਨਗ਼ਮਾ ਇਕੋ ਗਾਉਣਾ, ਲਾਸ਼ਰੀਕ ਆਪ ਸੁਣਾਇੰਦਾ। ਸਾਚੀ ਮਜਲਸ ਸੋਭਾ ਪਾਉਣਾ, ਮਹਿਫ਼ਲ ਇਕੋ ਇਕ ਵਡਿਆਇੰਦਾ। ਚੌਦਾਂ ਲੋਕ ਹਸਰਤ ਆਪ ਮਿਟਾਉਣਾ, ਹਸ਼ਰ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਸਮਝਾਇੰਦਾ। ਸਾਚੀ ਖੇਲ ਖੇਲੇ ਪਰਵਰਦਿਗਾਰ, ਬੇਪਰਵਾਹ ਵੱਡੀ ਵਡਿਆਈਆ। ਪੀਰ ਪੈਗ਼ਬਰ ਹੁਕਮ ਸੁਣਾਏ ਏਕਾ ਵਾਰ, ਵਾਰਤਾ ਆਪਣੀ ਦਏ ਜਣਾਈਆ। ਸਾਚਾ ਸਜਦਾ ਕਰੋ ਸਚ ਦਰਬਾਰ, ਸਚ ਹਦੀਸ ਇਕ ਸੁਣਾਈਆ। ਪੂਰਬ ਲੇਖਾ ਚੁੱਕੇ ਵਿਚ ਸੰਸਾਰ, ਵਡ ਸੰਸਾਰੀ ਆਪ ਚੁਕਾਈਆ। ਕਾਗ਼ਜ਼ ਕਲਮ ਗਏ ਹਾਰ, ਨੇਤਰ ਰੋਵੇ ਜਗਤ ਸ਼ਾਹੀਆ। ਦਰੋਹੀ ਖ਼ੁਦਾਏ ਮੇਰੇ ਯਾਰ, ਮਿਹਬਾਨ ਬੀਦੋ ਤੇਰੀ ਇਕ ਸਰਨਾਈਆ। ਰਹਿਮਤ ਕਰ ਅੰਤਮ ਵਾਰ, ਦਰ ਤੇਰੇ ਇਕੋ ਅਰਜ਼ ਸੁਣਾਈਆ। ਕੋਨਾ ਕੋਨਾ ਹੋਇਆ ਖ਼ਬਰਦਾਰ, ਬੇਖ਼ਬਰ ਤੇਰੀ ਖ਼ਬਰ ਨਾ ਕੋਇ ਸੁਣਾਈਆ । ਸਦੀ ਚੌਧਵੀਂ ਗਈ ਹਾਰ, ਹਰ ਕੇ ਹਰਿ ਕੀ ਓਟ ਤਕਾਈਆ। ਥੱਕੀ ਮਾਂਦੀ ਫਿਰੇ ਦਰ ਦਰ ਭਿਖਾਰ, ਨੇਤਰ ਆਂਧੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਕਲਮਾ ਕਲਾਮ, ਕਾਇਨਾਤ ਆਪ ਜਣਾਇੰਦਾ। ਕਲਜੁਗ ਪਰਗਟ ਹੋਏ ਇਕ ਅਮਾਮ, ਸਿਰ ਅਮਾਮਾਂ ਫੇਰਾ ਪਾਇੰਦਾ। ਪੀਰ ਪੈਗ਼ੰਬਰ ਬਰਦੇ ਕਰੇ ਗ਼ੁਲਾਮ, ਬਰਖ਼ੁਰਦਾਰ ਆਪਣੀ ਸੇਵਾ ਲਾਇੰਦਾ। ਚੌਦਾਂ ਤਬਕਾਂ ਬਦਲ ਦੇਵੇ ਨਿਜ਼ਾਮ, ਨਜ਼ਰੀਆ ਇਕੋ ਵਾਰ ਉਠਾਇੰਦਾ। ਸਚ ਸੰਦੇਸ਼ਾ ਦਏ ਪੈਗ਼ਾਮ, ਪਾਤਰ ਇਕੋ ਇਕ ਵਖਾਇੰਦਾ। ਜਿਸ ਦਾ ਦੀਨ ਮਜ਼੍ਹਬ ਇਸਲਾਮ, ਸੋ ਅਸਲ ਵਸਲ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਇੰਦਾ। ਸਾਚਾ ਹੁਕਮ ਨਬੀ ਰਸੂਲ, ਰਸਵਾ ਇਕੋ ਇਕ ਮਨਾਈਆ। ਬੀਸ ਬੀਸਾ ਕਰਨਾ ਪਏ ਕਬੂਲ, ਅਜ਼ ਕਿਬਲ ਆਪਣਾ ਖੇਲ ਸਮਝਾਈਆ। ਧੁਰ ਦਾ ਹੁਕਮ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਈਸਾ ਮੂਸਾ ਮੁਹੰਮਦ ਨਾ ਜਾਣਾ ਭੂਲ, ਅਭੁਲ ਰਿਹਾ ਜਣਾਈਆ। ਸਦੀ ਚੌਧਵੀਂ
ਬਦਲੇ ਆਪ ਅਸੂਲ, ਅਸਲੀਅਤ ਆਪਣੀ ਦਏ ਸਮਝਾਈਆ। ਉਮਤ ਉਮਤੀ ਅੰਤਮ ਵੇਲਾ ਗਿਆ ਫ਼ਜ਼ੂਲ, ਫ਼ਾਜ਼ਲ ਫ਼ਜ਼ਲ ਨਾ ਕੋਇ ਕਮਾਈਆ। ਮਸਤਕ ਮਿਲੀ ਨਾ ਕਿਸੇ ਧੂਲ, ਟਿੱਕਾ ਹੱਕ ਨਾ ਕੋਇ ਲਗਾਈਆ। ਆਤਮ ਸੇਜਾ ਟੁੱਟੀ ਚੂਲ, ਬਾਢੀ ਬਣਤ ਨਾ ਕੋਇ ਬਣਾਈਆ। ਨਜ਼ਰ ਨਾ ਆਏ ਕੰਤ ਕੰਤੂਹਲ, ਦਰਸ ਮਿਲੇ ਨਾ ਸੱਚੇ ਮਾਹੀਆ। ਸਚ ਪੰਘੂੜਾ ਕੋਈ ਨਾ ਲਏ ਝੂਲ, ਬੈਠੇ ਹੂਰਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਚੌਦਾਂ ਤਬਕ, ਤਬਅ ਸਭ ਦੀ ਖੋਜ ਖੁਜਾਇੰਦਾ । ਸਾਹਿਬ ਸੁਲਤਾਨ ਸੁਣਾਏ ਇਕੋ ਸਬਕ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਲਾਸ਼ਰੀਕ ਆਇਆ ਪਰਤ, ਲਾਤਾਰੀਫ਼ ਫੇਰਾ ਪਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਹਰਸ ਹਵਸ ਨਾ ਕੋਇ ਵਧਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਇਕੋ ਅਰਸ਼, ਕੁਰਸ਼ ਆਪਣੀ ਕਾਰ ਕਮਾਇੰਦਾ। ਸੋ ਸਾਹਿਬ ਮਿਹਰਵਾਨ ਕਰੇ ਤਰਸ, ਰਹਿਮਤ ਨਾਲ ਆਪ ਸਮਝਾਇੰਦਾ। ਉਠ ਕੇ ਵੇਖੋ ਸਦੀ ਚੌਧਵੀਂ ਲਿਖਤ ਪੜ੍ਹਤ, ਲੇਖਾ ਪਿਛਲਾ ਆਪ ਜਣਾਇੰਦਾ। ਮੁੱਲਾਂ ਸ਼ੇਖ਼ ਕਲਜੁਗ ਅੰਤਮ ਮੇਰਾ ਕਲਮਾ ਲੈਂਦੇ ਧੜਤ, ਮੁਫ਼ਤ ਨਾਮ ਨਾ ਕੋਇ ਜਣਾਇੰਦਾ। ਵੱਢੀਖੋਰ ਹੋਏ ਨਧੜਕ, ਖ਼ਤਰਾ ਖ਼ੌਫ਼ ਨਾ ਕੋਇ ਜਣਾਇੰਦਾ। ਜੀਵਾਂ ਜੰਤਾਂ ਰਹੇ ਝਟਕ, ਛੁਰੀ ਹੱਕ ਹੱਥ ਨਾ ਕੋਇ ਉਠਾਇੰਦਾ। ਬੀਸ ਬੀਸਾ ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀ ਸਭ ਨੂੰ ਪਾਏ ਵਖਤ, ਵੇਲਾ ਵਕਤ ਹੱਥ ਕਿਸੇ ਨਾ ਆਇੰਦਾ। ਜਿਸ ਦਾ ਫ਼ਰਮਾਨ ਇਕੋ ਸਖ਼ਤ, ਦੋ ਜਹਾਨ ਨਾ ਕੋਇ ਮਿਟਾਇੰਦਾ। ਜ਼ਿਮੀਂ ਅਸਮਾਨਾਂ ਉਲਟਾਏ ਤਖ਼ਤ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਜਿਸ ਦਾ ਹੁਕਮ ਨਾ ਜਾਏ ਅਟਕ, ਅੱਧਵਿਚਕਾਰ ਨਾ ਕੋਇ ਰਖਾਇੰਦਾ। ਸੋ ਸ਼ਾਹਸਵਾਰਾ ਬਾਂਕੀ ਚੱਲੇ ਚਾਲ ਮਟਕ, ਮਿਹਰਵਾਨ ਆਪਣਾ ਕਦਮ ਟਿਕਾਇੰਦਾ। ਸ਼ਬਦ ਅਗੰਮੀ ਚੜ੍ਹਾਏ ਕਟਕ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਦੁਸ਼ਟਾਂ ਮਾਰਨਾ ਨਾ ਸਮਝੇ ਆਪਣੀ ਹੱਤਕ, ਹੱਤਿਆ ਵਿਚ ਕਦੇ ਨਾ ਆਇੰਦਾ। ਜਿਸ ਦਾ ਖੇਲ ਹੋਣਾ ਅੰਤਮ ਜਗਤ, ਪੀਰ ਪੈਗ਼ੰਬਰ ਧਿਆਨ ਲਗਾਇੰਦਾ। ਪਰਵਰਦਿਗਾਰ ਆਉਣਾ ਇਕੋ ਫ਼ਕਤ, ਫ਼ਿਕਰਾ ਆਪਣਾ ਨਾਮ ਸੁਣਾਇੰਦਾ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲੇ ਕੱਢੇ ਭਗਤ, ਮੁਰੀਦ ਮੁਰਸ਼ਦ ਜੋੜ ਜੁੜਾਇੰਦਾ। ਤਿਸ ਦੀ ਨਜ਼ਰ ਨਾ ਆਏ ਹਰਕਤ, ਅੰਦਰ ਵੜ ਵੜ ਪੜਦਾ ਲਾਹਿੰਦਾ। ਆਦਿ ਜੁਗਾਦਿ ਨਿਤ ਨਵਿਤ ਜਿਸ ਸਾਹਿਬ ਦੀ ਸਾਚੀ ਬਰਕਤ, ਸੋ ਬਰੀਖ਼ਾਨਾ ਆਪ ਖੁਲਾਇੰਦਾ। ਉਸ ਦੇ ਨਾਲ ਕਿਆ ਕੋਈ ਕਰੇ ਸ਼ਿਰਕਤ, ਜਿਸ ਲਾਸ਼ਰੀਕ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਸਦੀਵੀ ਵੇਖ ਵਖਾਇੰਦਾ। ਸਦੀ ਸਦੀਵੀ ਖੋਲ੍ਹੇ ਅੱਖ, ਆਖ਼ਰ ਆਪਣਾ ਨੈਣ ਉਠਾਈਆ। ਈਸਾ ਕਹਿ ਕੇ ਗਿਆ ਦੱਸ, ਦਹਿ ਦਿਸ਼ਾ ਆਪ ਜਣਾਈਆ। ਮੇਰਾ ਬਾਪ ਮੇਰੇ ਪਿਛੇ ਆਵੇ ਹੱਸ ਹੱਸ, ਨੂਰੀ ਨੂਰ ਨੂਰ ਰੁਸ਼ਨਾਈਆ। ਸਭ ਦਾ ਖੇੜਾ ਕਰੇ ਭੱਠ, ਮਾਰਗ ਆਪਣਾ ਦਏ ਸਮਝਾਈਆ । ਮੁਹੰਮਦ ਚਰਨ ਗਿਆ ਢਠ, ਦੋਏ ਜੋੜ ਵਾਸਤਾ ਪਾਈਆ। ਵਡ ਅਮਾਮ ਨਬੇੜਾ ਕਰੇ ਹੱਕ, ਹਕੀਕਤ ਸਾਚੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਉਠਾਈਆ। ਸਾਚਾ ਪੜਦਾ ਦੇਵੇ ਚੁੱਕ, ਉਹਲਾ ਰਹਿਣ ਕੋਇ ਨਾ ਪਾਈਆ। ਨਿਰਗੁਣ ਆਪਣੀ ਧਾਰੋ ਪਏ ਉਠ, ਮਾਤ ਪਿਤ ਪੂਤ ਕੋਇ ਨਾ ਜਾਈਆ। ਏਥੇ ਓਥੇ ਦੋ ਜਹਾਨ ਆਪ ਸੁਹਾਏ ਸੁਹੰਜਣੀ ਰੁੱਤ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸੰਤ ਸੁਜਾਨ ਗੁਰਮੁਖ ਗੁਰਸਿਖ ਫੁਲਵਾੜੀ ਆਪ
ਮਹਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਸਚ ਦੁਆਰਿਉਂ ਗਏ ਰੁੱਠ, ਕਰ ਕਿਰਪਾ ਮੇਲ ਮਿਲਾਈਆ । ਅੰਤਰ ਆਤਮ ਜਾਮ ਪਿਆਏ ਘੁੱਟ, ਅੰਮ੍ਰਿਤ ਰਸ ਇਕ ਚਖਾਈਆ। ਜਾਗਤ ਸੋਵਤ ਹਾਲਤ ਲਏ ਪੁੱਛ, ਹਾਲ ਮੁਰੀਦਾਂ ਆਪ ਜਣਾਈਆ। ਫੜ ਫੜ ਬਾਂਹੋ ਗੋਦੀ ਲਏ ਚੁਕ, ਚੁਕ ਚੁਕ ਆਪਣੀ ਖ਼ੁਸ਼ੀ ਵਖਾਈਆ। ਕਲਜੁਗ ਅੰਤਮ ਵੇਲਾ ਰਿਹਾ ਢੁਕ, ਬਣ ਪਾਂਧੀ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਕੂੜੀ ਕਿਰਿਆ ਲੱਗੀ ਭੁੱਖ, ਹਰਿ ਕਾ ਨਾਮ ਮੰਗਣ ਕੋਇ ਨਾ ਆਈਆ। ਚੌਥੇ ਜੁਗ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਭਾਗ ਲੱਗੇ ਨਾ ਜਨਨੀ ਕੁੱਖ, ਭਗਤ ਰੂਪ ਨਾ ਕੋਇ ਦਰਸਾਈਆ। ਮਾਤ ਗਰਭ ਉਲਟਾ ਰੁਖ, ਦਸ ਦਸ ਮਾਸ ਅਗਨ ਤਪਾਈਆ। ਕਲਜੁਗ ਅੰਤਮ ਬੈਠਾ ਹੋਏ ਚੁੱਪ, ਹਿਰਦੇ ਹਰਿ ਨਾ ਕੋਇ ਧਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾਉਣਾ, ਖ਼ਾਲਕ ਖ਼ਲਕ ਮਖ਼ਲੂਕ ਏਕਾ ਵਾਰ ਜਣਾਈਆ। ਰੂਪ ਅਨੂਪ ਆਪ ਵਟਾਉਣਾ, ਸਤਿ ਸਰੂਪ ਫੇਰਾ ਪਾਈਆ। ਸ਼ਾਹੋ ਭੂਪ ਨਾਮ ਧਰਾਉਣਾ, ਰਾਜਨ ਰਾਜ ਰਾਜਾਨ ਸ਼ਾਹ ਸੁਲਤਾਨ ਭੂਪਤ ਭੂਪ ਇਕੋ ਨਜ਼ਰੀ ਆਈਆ। ਗੋਪੀ ਕਾਹਨ ਸ੍ਰੀ ਭਗਵਾਨ ਵਖਾਏ ਨਿਸ਼ਾਨ, ਦੋ ਜਹਾਨ ਆਪ ਝੁਲਾਈਆ। ਗੁਰ ਅਵਤਾਰ ਹੋਣ ਹੈਰਾਨ, ਪੀਰ ਪੈਗ਼ੰਬਰ ਸੀਸ ਝੁਕਾਈਆ। ਕਲਮਾ ਨਬੀ ਰਸੂਲ ਸੁਣਾਣ, ਸ਼ਾਸਤਰ ਸਿਮਰਤ ਵੇਦ ਕਰਨ ਧਿਆਨ, ਅੰਜੀਲ ਕੁਰਾਨ ਦੋਏ ਜੋੜ ਵਾਸਤਾ ਪਾਣ, ਧੂੜੀ ਟਿੱਕਾ ਮਸਤਕ ਲਾਈਆ। ਖਾਣੀ ਬਾਣੀ ਕਰੇ ਬਿਆਨ, ਕਲਜੁਗ ਅੰਤਮ ਚਾਰ ਵਰਨ ਹੋਏ ਸ਼ੈਤਾਨ, ਘਰ ਘਰ ਸ਼ਰਅ ਕਰੇ ਲੜਾਈਆ। ਸਾਚਾ ਮੰਦਰ ਨਾ ਕੋਇ ਮਕਾਨ, ਨਜ਼ਰ ਨਾ ਆਵੇ ਨਿਗਾਹਬਾਨ, ਨੇਤਰ ਨੈਣ ਅੱਖ ਪਰਤੱਖ ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਢੋਲੇ ਸਾਰੇ ਗਾਣ, ਅਨਹਦ ਨਾਦੀ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਇਸ਼ਟ ਦੇਵ ਗੁਰਦੇਵ ਸਵਾਮੀ, ਆਪ ਉਪਾਏ ਸਦਾ ਨਿਹਕਾਮੀ, ਘਟ ਨਿਵਾਸੀ ਅੰਤਰਜਾਮੀ, ਜੋਤ ਪਰਕਾਸ਼ੀ ਬ੍ਰਹਮ ਗਿਆਨੀ, ਭੇਵ ਨਾ ਜਾਣੇ ਕੋਇ ਵਿਦਵਾਨੀ, ਵਿਦਿਆ ਵਿਚ ਸਾਰ ਕਿਸੇ ਨਾ ਆਈਆ। ਚੌਦਾਂ ਵਿਦਿਆ ਮਾਰੇ ਧਾਹ, ਕਲਜੁਗ ਅੰਤ ਰਹੀ ਕੁਰਲਾਈਆ। ਨਿਰਗੁਣ ਮਿਲੇ ਨਾ ਸਚ ਮਲਾਹ, ਬੇੜਾ ਸਚ ਨਾ ਕੋਇ ਵਖਾਈਆ। ਨੌ ਖੰਡ ਪ੍ਰਿਥਮੀ ਲਿਖ ਲਿਖ ਦੇਂਦੀ ਰਹੀ ਸਲਾਹ, ਸਿਫ਼ਤ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਬਣਾ ਕੇ ਗਏ ਗਵਾਹ, ਸ਼ਹਾਦਤ ਅੰਤ ਲੈਣ ਕੋਇ ਨਾ ਆਈਆ। ਮੈਂ ਚਾਰੋ ਕੁੰਟ ਉਚੀ ਕੂਕ ਦਿਤਾ ਸੁਣਾ, ਖੁਲ੍ਹੜੇ ਕੇਸ ਦਿਆਂ ਦੁਹਾਈਆ। ਰਹਿਬਰ ਇਕ ਬੇਪਰਵਾਹ, ਦੂਜਾ ਨਜ਼ਰ ਕੋਇ ਨਾ ਆਈਆ। ਖਾਣੀ ਬਾਣੀ ਮੰਗੇ ਸਦਾ ਪਨਾਹ, ਬੈਠੀ ਚਰਨ ਧਿਆਨ ਲਗਾਈਆ। ਮੈਂ ਉਸ ਦੇ ਢੋਲੇ ਰਹੀ ਗਾ, ਜਿਸ ਮੇਰੀ ਬਣਤ ਬਣਾਈਆ। ਕਲਜੁਗ ਵੇਖੋ ਪਾਰਬ੍ਰਹਮ ਸੱਚਾ ਸ਼ਹਿਨਸ਼ਾਹ, ਸੀਸ ਜਗਦੀਸ ਤਾਜ ਸੁਹਾਈਆ। ਜਿਸ ਦਾ ਲੇਖਾ ਜਾਣੇ ਕੋਈ ਨਾ, ਬੇਅੰਤ ਬੇਅੰਤ ਬੇਅੰਤ ਕਹਿ ਕੇ ਪੱਲੂ ਸਾਰੇ ਗਏ ਛੁਡਾਈਆ। ਉਹ ਬਖ਼ਸ਼ੇ ਸਰਬ ਗੁਨਾਹ, ਮਿਹਰ ਨਜ਼ਰ ਇਕ ਉਠਾਈਆ। ਫੜ ਬਾਂਹੋ ਪਾਰ ਦਏ ਕਰਾ, ਲੱਖ ਚੁਰਾਸੀ ਧਾਰ ਨਾ ਕੋਇ ਰੁੜ੍ਹਾਈਆ। ਜਗਤ ਵਿਦਿਆ ਰਹੀ ਸੁਣਾ, ਬਾਂਹ ਹੁਲਾਰੇ ਨਾਲ ਹਿਲਾਈਆ। ਚਾਰ ਵਰਨ ਵੇਖੋ ਆ, ਪ੍ਰਭ ਵੱਖਰੀ ਕਾਰ ਕਮਾਈਆ। ਸਭ ਦਾ ਨਖ਼ਰਾ ਦਏ ਗਵਾ, ਨਾਲਸ਼ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਸਧਰਾਂ
ਪੂਰੀਆਂ ਰਿਹਾ ਕਰਾ, ਸਿਧੀ ਧਾਰ ਇਕ ਵਖਾਈਆ। ਚਾਰ ਵਰਨਾਂ ਪੱਧਰਾ ਧਾਮ ਦਏ ਬਣਾ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਧਰਮ ਰਾਜ ਦਾ ਖ਼ਤਰਾ ਦਏ ਮੁਕਾ, ਚਿਤਰ ਗੁਪਤ ਨਾ ਲੇਖ ਵਖਾਈਆ। ਬਹੱਤਰ ਨਾੜੀ ਕਰੇ ਰੁਸ਼ਨਾ, ਬਹੱਤਰਾਂ ਆਪਣਾ ਅੰਕ ਬਣਾਈਆ। ਸੱਤਰਾਂ ਮੇਲਾ ਸਹਿਜ ਸੁਭਾ, ਸਤਰ ਵਿਚ ਰੱਖੇ ਥਾਉਂ ਥਾਈਂਆ। ਚੁਹੱਤਰਾਂ ਸਾਤਾ ਚੌਕਾ ਵੰਡ ਵੰਡਾ, ਸਤਿ ਸਤਿਵਾਦੀ ਖੇਲ ਵਖਾਈਆ। ਪੰਚਮ ਮੇਲਾ ਸਹਿਜ ਸੁਭਾ, ਚਾਰ ਕਰੇ ਇਕ ਕੁੜਮਾਈਆ। ਰੰਗ ਰੰਗੀਲਾ ਪਲੰਘ ਵਛਾ, ਸੇਜ ਸੁਹੰਜਣੀ ਸੋਭਾ ਪਾਈਆ। ਦਲੀਲਾਂ ਨਾਲ ਨਾ ਮਿਲੇ ਖ਼ੁਦਾ, ਜਗਤ ਵਕੀਲਾਂ ਨਾਲ ਨਾ ਕੋਇ ਮਿਲਾਈਆ। ਅੰਤ ਵਸੀਲਾ ਇਕੋ ਲਓ ਬਣਾ, ਗੋਬਿੰਦ ਸੂਰਾ ਵਡ ਵਡਿਆਈਆ। ਜਿਸ ਬਸਤਰ ਨੀਲਾ ਨੀਲੀ ਧਾਰੋ ਲਿਆ ਬਦਲਾ, ਨੀਲੇ ਵਾਲਾ ਸੱਚਾ ਮਾਹੀਆ। ਛੈਲ ਛਬੀਲਾ ਨੌਜਵਾਨ ਦਰਸ਼ਨ ਲਉ ਪਾ, ਪਾ ਦਰਸ਼ਨ ਹਰਸ ਮਿਟਾਈਆ। ਸਚ ਕਬੀਲਾ ਲਓ ਬਣਾ, ਕਾਬਲ ਇਕੋ ਨੂਰ ਖ਼ੁਦਾਈਆ। ਢੀਲਾਪਨ ਦਿਓ ਗਵਾ, ਗ਼ਫ਼ਲਤ ਕੂੜੀ ਦਿਓ ਚੁਕਾਈਆ। ਕਿਉਂ ਜਲ ਬਿਨ ਮੀਨਾ ਰਹੇ ਤੜਫਾ, ਸੁਰਤੀ ਸ਼ਬਦ ਲਓ ਮਿਲਾਈਆ। ਘਰ ਉਜੜਿਆ ਲਓ ਵਸਾ, ਖੇੜਾ ਇਕੋ ਸੋਭਾ ਪਾਈਆ। ਦੂਜਾ ਝੇੜਾ ਲਓ ਚੁਕਾ, ਤੀਜਾ ਨੈਣ ਇਕ ਖੁਲ੍ਹਾਈਆ। ਚੌਥੇ ਮੇਲ ਸਹਿਜ ਸੁਭਾ, ਪੰਚਮ ਵੇਖੇ ਚਾਈਂ ਚਾਈਂਆ। ਛੇਵੇਂ ਛੱਪਰ ਛੰਨ ਦਏ ਵਡਿਆ, ਸਤਵੇਂ ਸਤਿ ਸਤਿਵਾਦੀ ਫੇਰਾ ਪਾਈਆ। ਅੱਠਵੇਂਂ ਅੱਠਾਂ ਤੱਤਾਂ ਲਹਿਣਾ ਦੇਣਾ ਲਓ ਮੁਕਾ, ਨਾਂਵੇਂ ਨੌੌਂਂ ਦਰ ਅਗਨ ਨਾ ਕੋਇ ਤਪਾਈਆ। ਦਸਮ ਦੁਆਰੀ ਮਿਲ ਕੇ ਆਪਣਾ ਪ੍ਰੀਤਮ ਲਓ ਮਨਾ, ਕਿਉਂ ਬੈਠੇ ਮੁਖ ਭਵਾਈਆ। ਕਲਜੁਗ ਚਾਰ ਕੁੰਟ ਜੇ ਕਿਤੇ ਨਹੀਂ ਮਿਲਦਾ ਥਾਂ, ਸਾਚੀ ਆਓ ਚਲ ਸਰਨਾਈਆ। ਸਤਿਗੁਰ ਪੂਰਾ ਪਕੜੇ ਬਾਂਹ, ਫੜ ਬਾਂਹੋ ਗਲੇ ਲਗਾਈਆ। ਕਰੇ ਲਾਡ ਜਿਉਂ ਪੁੱਤਰਾਂ ਮਾਂ, ਪਿਤਾ ਪੂਤ ਸਹਿਜ ਸੁਖਦਾਈਆ। ਫੜ ਕੇ ਹੰਸ ਬਣਾਏ ਕਾਂ, ਕਾਗੋ ਹੰਸ ਆਪ ਉਡਾਈਆ। ਮਾਣਕ ਮੋਤੀ ਚੋਗ ਦਏ ਚੁਗਾ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਦਰਸ ਅਮੋਘ ਦਏ ਕਰਾ, ਘਰ ਘਰ ਵਿਚ ਮੇਲਾ ਸਹਿਜ ਸੁਭਾਈਆ। ਜਨਮ ਜਨਮ ਦਾ ਰੋਗ ਦਏ ਗਵਾ, ਦੁੱਖੜਾ ਕੋਇ ਨਜ਼ਰ ਨਾ ਆਈਆ। ਸਾਚਾ ਮੁਖੜਾ ਲਏ ਸੁਹਾ, ਜਿਸ ਮੁਖੜੇ ਹਰਿ ਕਾ ਨਾਮ ਧਿਆਈਆ। ਸਾਚੇ ਪੁੱਤਰ ਲਏ ਪਰਨਾ, ਜਿਨ੍ਹਾਂ ਪੁੱਤਰਾਂ ਮਿਲਿਆ ਸੱਚਾ ਮਾਹੀਆ। ਪੂਰਬ ਚੇਤਾ ਦਏ ਕਰਾ, ਪਿਛਲਾ ਲੇਖ ਭੁੱਲ ਨਾ ਜਾਈਆ। ਗੋਬਿੰਦ ਵਿਛੜਨ ਮਿਲਣ ਦਾ ਕੋਈ ਨਾ ਕਰੇ ਵਸਾਹ, ਵੇਲਾ ਗਿਆ ਹੱਥ ਨਾ ਆਈਆ। ਆਪਣਾ ਆਪ ਕਰੋ ਫ਼ਿਦਾ, ਫ਼ਿਤਰਤ ਆਪਣੀ ਜਗਤ ਮਿਟਾਈਆ। ਜਿਹੜਾ ਤੁਹਾਡੇ ਨਾਲੋ ਹੋਇਆ ਜੁਦਾ, ਅੰਗੀਕਾਰ ਸੋ ਅਖਵਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਾਇਆ ਚੋਲੀ ਲਓ ਰੰਗਾ, ਰੰਗ ਮਜੀਠੀ ਇਕ ਚੜ੍ਹਾਈਆ। ਮਾਣਸ ਜਨਮ ਲੇਖੇ ਲਓ ਪਾ, ਦੋਜ਼ਖ਼ ਬਹਿਸ਼ਤਾਂ ਦੋਹਾਂ ਕੋਲੋ ਖਹਿੜਾ ਦਏ ਛੁਡਾਈਆ। ਨਰਕ ਸਵਰਗ ਕੋਈ ਨਾ ਸਕੇ ਭੁਆ, ਸਵਰਗ ਗੁਰਮੁਖਾਂ ਚਰਨਾਂ ਹੇਠ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਤੇਰੇ ਮਿਲਣ ਦਾ ਰੱਖਣ ਚਾ, ਅੱਧ ਵਿਚ ਬੈਠੇ ਧਿਆਨ ਲਗਾਈਆ। ਸਚ ਸਨੇਹੜਾ ਕਬੀਰ ਜੁਲਾਹਾ ਗਿਆ ਸੁਣਾ, ਬਿਨ ਹਰਿ ਸਾਚੇ ਮਿਲੇ ਨਾ ਕੋਈ ਸਰਨਾਈਆ। ਭਗਤੋ ਸੰਤੋ ਮੇਰੇ ਪਿਛੇ ਆਉਣਾ ਵਾਹੋ ਦਾਹ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਦਇਆ ਆਪ ਕਮਾਈਆ। ਦਇਆ ਕਮਾਏ ਦਇਆਵਾਨ, ਦਇਆਨਿਧ ਅਖਵਾਇੰਦਾ। ਗੁਰਮੁਖ ਗੁਰਸਿਖ ਬਾਲ ਅਞਾਣ, ਭੁੱਲੇ ਭਟਕੇ ਆਪ
ਜਗਾਇੰਦਾ। ਚਰਨ ਕਵਲ ਬਖ਼ਸ਼ੇ ਇਕ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਅੰਤਰ ਅੰਤਰ ਦੇ ਗਿਆਨ, ਕੂੜੀ ਬਸੰਤਰ ਆਪ ਬੁਝਾਇੰਦਾ। ਮੰਤਰ ਇਕੋ ਸ੍ਰੀ ਭਗਵਾਨ, ਸੋਹੰ ਢੋਲਾ ਰਾਗ ਸੁਣਾਇੰਦਾ। ਏਥੇ ਓਥੇ ਚੁੱਕੇ ਕਾਣ, ਆਵਣ ਜਾਣ ਨਾ ਕੋਇ ਰਖਾਇੰਦਾ। ਦੇਵਣਹਾਰ ਸਵਾਮੀ ਮਾਣ, ਸਦਾ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਸਾਚਾ ਆਪਣੀ ਨਜ਼ਰ ਉਠਾਇੰਦਾ। ਆਪਣੀ ਨਜ਼ਰ ਉਠਾਏ ਬੇਨਜ਼ੀਰ, ਨੈਣ ਅੱਖ ਖੁਲ੍ਹਾਈਆ। ਬਦਲਣਹਾਰਾ ਸਦਾ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਸੂਰਤ ਸਚ ਵਖਾਏ ਤਸਵੀਰ, ਜਲਵਾ ਨੂਰ ਜ਼ਹੂਰ ਰੁਸ਼ਨਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਕੱਟ ਸ਼ਰਅ ਜ਼ੰਜੀਰ, ਸ਼ਹਿਨਸ਼ਾਹ ਇਕੋ ਘਰ ਦਏ ਵਡਿਆਈਆ। ਲੇਖਾ ਚੁੱਕੇ ਸ਼ਾਹ ਹਕੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਚ ਖੁਲ੍ਹਾਏ ਇਕ ਘਰ, ਦਰ ਦਰਵਾਜ਼ਾ ਆਪ ਲਗਾਈਆ। ਦਰ ਦਰਵਾਜ਼ਾ ਆਪ ਲਗਾਉਣਾ, ਸਾਚਾ ਬੰਕ ਇਕ ਸੁਹਾਇੰਦਾ। ਗ਼ਰੀਬ ਨਿਮਾਣਾ ਵਿਚ ਬਹਾਉਣਾ, ਸੋਭਾਵੰਤ ਆਪ ਸੁਹਾਇੰਦਾ। ਚਾਰ ਵਰਨਾਂ ਰੰਗ ਚੜ੍ਹਾਉਣਾ, ਰੰਗ ਰੰਗੀਲਾ ਆਪ ਹੋ ਜਾਇੰਦਾ। ਸਾਚਾ ਢੋਲਾ ਆਪ ਸੁਣਾਉਣਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਪਵਣ ਸਵਾਸੀ ਹੁਕਮ ਵਰਤਾਉਣਾ, ਸਾਹ ਸਾਹ ਆਪ ਸਮਝਾਇੰਦਾ। ਪੁਰਖ ਅਬਿਨਾਸ਼ੀ ਖੇਲ ਕਰਾਉਣਾ, ਭੇਵ ਕੋਇ ਨਾ ਪਾਇੰਦਾ। ਰਾਮ ਹੋ ਕੇ ਨਜ਼ਰੀ ਆਉਣਾ, ਕਾਹਨ ਕ੍ਰਿਸ਼ਨ ਰੂਪ ਵਟਾਇੰਦਾ। ਈਸਾ ਮੂਸਾ ਚੋਲਾ ਆਪ ਬਦਲਾਉਣਾ, ਅਲਫ਼ੀ ਮੁਹੰਮਦ ਆਪ ਪਹਿਨਾਇੰਦਾ। ਹਰਫ਼ ਬਹਰਫ਼ੀ ਆਪ ਪੜ੍ਹਾਉਣਾ, ਸਿਹ-ਹਰਫ਼ੀ ਭੇਵ ਨਾ ਕੋਇ ਜਣਾਇੰਦਾ। ਚੌਤਰਫ਼ੀ ਚਾਰ ਕੁੰਟ ਚੌਥਾ ਪਗ ਪੜਦਾ ਲੌਹਣਾ, ਮੁੱਖ ਨਕ਼ਾਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚ ਅਦਾਬ ਇਕ ਸਿਖਾਉਣਾ, ਨਵਾਬ ਇਕੋ ਨਜ਼ਰੀ ਆਇੰਦਾ। ਇਕ ਨਵਾਬ ਇਕੋ ਆਕਾ, ਅਕਲ ਕਲ ਵੱਡੀ ਵਡਿਆਈਆ । ਇਕੋ ਹਿਸਾਬ ਇਕੋ ਬਾਕਾ, ਬਾਕੀ ਨਵੀਸ ਇਕ ਹੋ ਜਾਈਆ। ਇਕੋ ਦਰ ਇਕੋ ਤਾਕਾ, ਇਕੋ ਕੁੰਡਾ ਰਿਹਾ ਖੁਲ੍ਹਾਈਆ। ਇਕੋ ਅਸਵ ਇਕੋ ਰਾਕਾ, ਸ਼ਾਹਸਵਾਰ ਇਕੋ ਬੇਪਰਵਾਹੀਆ। ਇਕੋ ਸੱਜਣ ਇਕੋ ਸਾਕਾ, ਸਗਲਾ ਸੰਗ ਇਕ ਨਿਭਾਈਆ। ਇਕੋ ਅਨਾਥ ਇਕੋ ਹੋਏ ਨਾਥ ਅਨਾਥਾ, ਇਕੋ ਆਪਣਾ ਭੇਵ ਚੁਕਾਈਆ । ਇਕੋ ਗਾਏ ਮੰਤਰ ਗਾਥਾ, ਇਕੋ ਕਰੇ ਸਚ ਪੜ੍ਹਾਈਆ। ਇਕੋ ਮੱਲੇ ਆਪਣਾ ਘਾਟਾ, ਇਕੋ ਪੱਤਣ ਬੈਠਾ ਬੇਪਰਵਾਹੀਆ। ਇਕੋ ਬਣਾਏ ਸਚ ਜਮਾਤਾ, ਚਾਰ ਵਰਨ ਇਕ ਸਮਝਾਈਆ। ਇਕੋ ਖੋਲ੍ਹੇ ਆਪਣਾ ਖਾਤਾ, ਖ਼ਾਲਕ ਖ਼ਲਕ ਦਏ ਵਰਤਾਈਆ। ਇਕੋ ਸਮਝਾਏ ਆਪਣੀ ਭਾਸ਼ਾ, ਭਾਸ਼ਨ ਦੇਵੇ ਥਾਉਂ ਥਾਈਂਆ। ਇਕੋ ਜਣਾਏ ਆਪਣੀ ਰਾਸਾ, ਬਾਰਾਂ ਰਾਸੀ ਪੰਧ ਮੁਕਾਈਆ। ਇਕ ਖੁਲ੍ਹਾਏ ਆਪਣਾ ਸਚ ਖ਼ੁਲਾਸਾ, ਖੁਲ੍ਹੀ ਰਹਿਮਤ ਆਪ ਵਰਤਾਈਆ। ਇਕੋ ਘਰ ਘਰ ਵੇਖੇ ਤਮਾਸ਼ਾ, ਤਮਅ ਤੁਖਮ ਕਰੇ ਲੜਾਈਆ। ਇਕੋ ਵੇਖੇ ਖੇਲ ਸਾਰ ਪਾਸਾ, ਪੁੱਠੀ ਨਰਦ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਅੰਤਸ਼ਕਰਨ ਸਭ ਦਾ ਵੇਖੇ ਸ੍ਰਿਸ਼ਟ ਸਬਾਈ ਰਹੀ ਭਰਮ ਭੁਲੇਖੇ, ਨੇਤਰ ਲੋਚਣ ਨੈਣ ਸਾਹਿਬ ਕੋਈ ਨਾ ਪੇਖੇ, ਰਸਨਾ ਕਹਿ ਕਹਿ ਵੇਲਾ ਵਕਤ ਰਹੇ ਲੰਘਾਈਆ।