ਪਹਿਲੀ ਭਾਦਰੋ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ
ਸੋ ਪੁਰਖ ਨਿਰੰਜਣ ਸਚ ਸੁਲਤਾਨ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨ, ਨਰ ਹਰਿ ਨਰਾਇਣ ਹੁਕਮ ਵਰਤਾਇੰਦਾ। ਏਕੰਕਾਰ ਵਡ ਬਲਵਾਨ, ਬਲਧਾਰੀ ਭੇਵ ਚੁਕਾਇੰਦਾ। ਆਦਿ ਨਿਰੰਜਣ ਹੋ ਪਰਧਾਨ, ਜੋਤੀ ਜਾਤਾ ਨੂਰ ਵਖਾਇੰਦਾ। ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਨਿਰਗੁਣ ਨਿਰਵੈਰ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਕਰੇ ਧਿਆਨ, ਨਿਰਾਕਾਰ ਵੇਖ ਵਖਾਇੰਦਾ। ਸਚਖੰਡ ਦੁਆਰਾ ਸਚ ਮਕਾਨ, ਆਦਿ ਪੁਰਖ ਆਪ ਸੁਹਾਇੰਦਾ। ਭੂਪਤ ਭੂਪ ਰਾਜ ਰਾਜਾਨ, ਨੀਕਨ ਨੀਕ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਚਖੰਡ ਨਿਵਾਸੀ ਖੋਲ੍ਹ ਤਾਕ, ਪਰਦਾ ਇਕੋ ਇਕ ਚੁਕਾਈਆ । ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਜੋਤ ਰੁਸ਼ਨਾਈਆ। ਇਕ ਇਕੱਲਾ ਦੇਵੇ ਸਾਥ, ਦੂਜਾ ਸੰਗ ਨਾ ਕੋਇ ਨਿਭਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਬੰਧਾਈਆ। ਥਿਰ ਘਰ ਖੋਲ੍ਹ ਸਚਖੰਡ ਅੰਦਰ ਹੱਟ, ਘਰ ਘਰ ਵਿਚ ਲਏ ਪਰਗਟਾਈਆ। ਨਾਉਂ ਨਿਰੰਕਾਰ ਬੋਲ ਅਲੱਖ, ਨਾਅਰਾ ਇਕੋ ਇਕ ਸੁਣਾਈਆ। ਦੀਨ ਦਿਆਲ ਹੋ ਪਰਤੱਖ, ਅਨਭਵ ਨੂਰ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਗਾਏ ਆਪਣਾ ਜਸ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਈਆ। ਘਰ ਸਾਚੇ ਹਰਿ ਸੋਭਾਵੰਤ, ਸੋ ਸਾਹਿਬ ਖੇਲ ਕਰਾਇੰਦਾ। ਨਿਰਗੁਣ ਜੋਤ ਸ੍ਰੀ ਭਗਵੰਤ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਕਰੇ ਖੇਲ ਆਪ ਬੇਅੰਤ, ਕਥਨੀ ਕਥ ਨਾ ਕੋਇ ਸਮਝਾਇੰਦਾ। ਨਾਤਾ ਜੋੜ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਨਿਰਵੈਰ ਬਣਾਏ ਅਗੰਮੀ ਬਣਤ, ਅਲੱਖ ਅਗੋਚਰ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਵਖਾਇੰਦਾ। ਆਪਣੀ ਖੇਲ ਕਰੇ ਕਰਤਾਰ, ਸਚਖੰਡ ਵੱਜੇ ਸਚ ਵਧਾਈਆ। ਨਿਰਮਲ ਦੀਆ ਕਰ ਉਜਿਆਰ, ਤੇਲ ਬਾਤੀ ਨਾ ਕੋਇ ਟਿਕਾਈਆ। ਸਾਚਾ ਮਾਹੀ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਨੂਰ ਇਲਾਹੀਆ। ਮੁਕਾਮੇ ਹੱਕ ਠਾਂਡੇ ਦਰਬਾਰ, ਸਚ ਸਿੰਘਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੌਫ਼ੀਕ ਇਕ ਪਰਗਟਾਈਆ। ਸਚ ਪਰਗਟਾਏ ਇਕ ਤੌਫ਼ੀਕ, ਤੋਹਫ਼ਾ ਆਪਣਾ ਆਪ ਜਣਾਇੰਦਾ। ਦੂਸਰ ਨਾ ਕੋਈ ਦਿਸੇ ਰਫ਼ੀਕ, ਸੰਗੀ ਰੂਪ ਨਾ ਕੋਇ ਵਖਾਇੰਦਾ। ਬੈਠਾ ਰਹੇ ਆਪ ਅਤੀਤ, ਭੇਵ ਅਭੇਦ ਕੋਇ ਨਾ ਪਾਇੰਦਾ। ਸਾਚਾ ਕਲਮਾ ਸਾਚਾ ਨਗ਼ਮਾ ਗਾਏ ਅਗੰਮੀ ਗੀਤ, ਗਾਵਣਹਾਰਾ ਆਪ ਅਲਾਇੰਦਾ। ਕਰੇ ਖੇਲ ਇਕ ਅਨਡੀਠ, ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ । ਆਪਣਾ ਭੇਵ ਚੁਕਾਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚਖੰਡ ਦੁਆਰੇ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਬਖ਼ਸ਼ਣਹਾਰਾ ਇਕ ਧਿਆਨ, ਧਿਆਨ ਧਿਆਨ ਵਿਚ ਸਮਾਈਆ। ਦੇਵਣਹਾਰਾ ਇਕ ਗਿਆਨ, ਗਿਆਨ ਇਕੋ ਇਕ ਸਮਝਾਈਆ। ਵਖਾਵਣਹਾਰਾ ਇਕ ਮਕਾਨ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ
ਵਡਿਆਈ ਵੱਡਾ ਵਡ, ਵਡ ਦਾਤਾ ਦਇਆ ਕਮਾਇੰਦਾ । ਆਪਣੀ ਧਾਰੋ ਆਪਾ ਕੱਢ, ਆਪਣੇ ਘਰ ਵਸਾਇੰਦਾ। ਆਪਣਾ ਪ੍ਰੇਮ ਪ੍ਰੀਤ ਕਰੇ ਲਡ, ਸਾਚੀ ਰੀਤੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਸਾਚੀ ਵਸਤ ਆਪ ਉਪਾਇੰਦਾ। ਸਾਚੀ ਵਸਤ ਉਪਾਏ ਏਕ, ਏਕਕਾਰ ਵੱਡੀ ਵਡਿਆਈਆ। ਸਚ ਦੁਆਰੇ ਬਖ਼ਸ਼ੇ ਟੇਕ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨ ਕਲਮ ਸ਼ਾਹੀ ਕਾਗਦ ਲਿਖੇ ਲੇਖ, ਅੱਖਰ ਰੂਪ ਨਾ ਕੋਇ ਜਣਾਈਆ। ਸਤਿ ਸੁਆਮੀ ਆਪਣਾ ਜਾਣੇ ਭੇਤ, ਭੇਵ ਸਮਝ ਸਕੇ ਨਾ ਕੋਇ ਰਾਈਆ। ਧਾਰ ਧਾਰ ਨਾਲ ਕਰੇ ਹੇਤ, ਪਿਆਰ ਪਿਆਰ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪਣੇ ਹੱਥ ਰਖਾਈਆ। ਧੁਰ ਦਾ ਲੇਖਾ ਰੱਖੇ ਹੱਥ, ਸ਼ਾਹੋ ਭੂਪ ਖੇਲ ਕਰਾਇੰਦਾ। ਪਰਗਟ ਹੋ ਪੁਰਖ ਸਮਰਥ, ਨਿਰਗੁਣ ਆਪਣੀ ਧਾਰ ਚਲਾਇੰਦਾ । ਨਾ ਕੋਈ ਨੇਤਰ ਨਾ ਕੋਈ ਅੱਖ, ਨੈਣ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਪੈਰ ਨਾ ਕੋਈ ਹੱਥ, ਸਰਵਣ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਜਿਹਵਾ ਨਾ ਕੋਈ ਬੱਤੀ ਦੰਦ ਵਖਾਏ ਹੱਟ, ਵਣਜ ਵਣਜਾਰਾ ਨਾ ਕੋਇ ਕਰਾਇੰਦਾ। ਨਾ ਕੋਈ ਤਤਵ ਨਾ ਕੋਈ ਤੱਤ, ਪੰਜ ਤਤ ਮੇਲ ਨਾ ਕੋਇ ਮਿਲਾਇੰਦਾ। ਨਾ ਕੋਈ ਬੂੰਦ ਨਾ ਕੋਈ ਰਤ, ਰਕਤ ਰੰਗ ਨਾ ਕੋਇ ਵਖਾਇੰਦਾ। ਨਾ ਕੋਈ ਤੀਰਥ ਨਾ ਕੋਈ ਘਾਟ, ਸਰੋਵਰ ਸਾਚਾ ਸਰ ਨਾ ਕੋਇ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਹਰਿ ਸੋਭਾ ਪਾਇੰਦਾ। ਸਚਖੰਡ ਦੁਆਰਾ ਸੁਹਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਸਿਮਰਨ ਰੂਪ ਨਾ ਕੋਇ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਕਿਨਾਰਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸਖੀਆਂ ਮਿਲ ਕੇ ਮੰਗਲ ਗਾਏ ਗਾਥ, ਗੋਪੀ ਕਾਹਨ ਰੂਪ ਨਾ ਕੋਇ ਵਟਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਬੰਧਪ ਨਜ਼ਰ ਕੋਇ ਨਾ ਆਈਆ। ਨਾ ਕੋਈ ਲੋਕ ਨਾ ਕੋਈ ਹਾਟ, ਨਾ ਕੋਈ ਤਬਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਪਣੀ ਧਾਰ ਆਪ ਪਰਗਟਾਈਆ। ਆਪਣੀ ਧਾਰ ਆਪੇ ਰੱਖ, ਨਿਰਗੁਣ ਆਪਣੀ ਕਾਰ ਕਮਾਇੰਦਾ। ਬੇਪਰਵਾਹ ਹੋ ਪਰਤੱਖ, ਬੇਪਰਵਾਹੀ ਖੇਲ ਖਿਲਾਇੰਦਾ। ਸਾਚਾ ਮਾਰਗ ਆਪੇ ਦੱਸ, ਬਣ ਪਾਂਧੀ ਪੰਧ ਮੁਕਾਇੰਦਾ। ਸਾਚੇ ਮੰਦਰ ਆਪੇ ਵਸ, ਗ੍ਰਹਿ ਆਪਣੇ ਸੋਭਾ ਪਾਇੰਦਾ। ਸਾਚਾ ਪ੍ਰੇਮ ਦੇਵੇ ਰਸ, ਰਸ ਰਸੀਆ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਵਰਤੇ ਵਡ ਰਾਜਾ, ਹਰਿ ਦਾਤਾ ਬੇਪਰਵਾਹੀਆ। ਸਚਖੰਡ ਦੁਆਰ ਰਚ ਕੇ ਕਾਜਾ, ਰਚਨਾ ਆਪਣੀ ਦਏ ਜਣਾਈਆ। ਛੱਪਰ ਛੰਨ ਚਾਰ ਦੀਵਾਰ ਨਾ ਕੋਇ ਦਰਵਾਜ਼ਾ, ਤਾਕੀ ਨਜ਼ਰ ਕੋਇ ਨਾ ਆਈਆ। ਜੋਤੀ ਧਾਰ ਗ਼ਰੀਬ ਨਿਵਾਜ਼ਾ, ਨਰ ਹਰਿ ਇਕੋ ਆਸਣ ਲਾਈਆ। ਨਾ ਕੋਈ ਰਾਗ ਨਾਦ ਵੱਜੇ ਵਾਜਾ, ਧੁਨ ਕਰੇ ਨਾ ਕੋਇ ਸ਼ਨਵਾਈਆ। ਨਾ ਕੋਈ ਬੋਲ ਜੈਕਾਰ ਮਾਰੇ ਵਾਜਾ, ਉਚੀ ਕੂਕ ਨਾ ਕੋਇ ਸੁਣਾਈਆ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ । ਸਾਚਾ ਘਰ ਸਚਖੰਡ, ਸੋ ਪੁਰਖ ਨਿਰੰਜਣ ਆਪ ਬਣਾਈਆ। ਜਿਸ ਦੀ ਏਕੋ ਜਾਣੇ ਵੰਡ, ਦੂਜਾ ਸਮਝ ਸਕੇ ਨਾ ਰਾਈਆ। ਜਿਸ ਗ੍ਰਹਿ ਵਸੇ ਸੂਰਾ ਸਰਬੰਗ, ਸ਼ਾਹ
ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੁਆਰੇ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਜਿਸ ਦਰ ਦਰਵੇਸ਼ ਇਕੋ ਰਿਹਾ ਮੰਗ, ਭਿੱਖਕ ਸਵਾਲੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਆਦਿ ਪੁਰਖ ਸ੍ਰੀ ਭਗਵਾਨ, ਭਗਵਨ ਆਪਣਾ ਖੇਲ ਕਰਾਇੰਦਾ। ਧਰਮ ਦੁਆਰੇ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪੁਰਖ ਅਕਾਲਾ ਹੁਕਮਰਾਨ, ਆਪਣੀ ਇੱਛਿਆ ਹੁਕਮ ਪਰਗਟਾਇੰਦਾ। ਦਰ ਦਰਵੇਸ਼ ਬਣ ਦਰਬਾਨ, ਦਰ ਆਪਣੇ ਅਲਖ ਜਗਾਇੰਦਾ। ਆਪ ਆਪਣਾ ਕਰ ਪਰਵਾਨ, ਮਿਹਬਾਨ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਦੇਵੇ ਏਕੰਕਾਰ, ਅਕਲ ਕਲਾ ਵਡਿਆਈਆ। ਸਚਖੰਡ ਬੈਠ ਸੱਚੇ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਨਿਰਗੁਣ ਨੂਰ ਨੂਰ ਉਜਿਆਰ, ਆਪਣੀ ਖੇਲ ਆਪ ਕਰਾਈਆ। ਸੋ ਪੁਰਖ ਨਿਰੰਜਣ ਬਣ ਸਰਕਾਰ, ਸਚ ਸਰਕਾਰ ਲਏ ਬਣਾਈਆ । ਹਰਿ ਪੁਰਖ ਨਿਰੰਜਣ ਮਦਦਗਾਰ, ਸੰਗੀ ਇਕੋ ਨਜ਼ਰੀ ਆਈਆ। ਏਕੰਕਾਰ ਬਣ ਕੇ ਯਾਰ, ਯਾਰੀ ਆਪਣੇ ਨਾਲ ਲਗਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਦਰ ਸਾਚੀ ਸੇਵ ਕਮਾਈਆ। ਸ੍ਰੀ ਭਗਵਾਨ ਨੈਣ ਉਘਾੜ, ਬਿਨ ਅੱਖਾਂ ਅੱਖ ਮਿਲਾਈਆ। ਪੰਚਮ ਮੇਲ ਇਕ ਦੁਆਰ, ਜੋਤ ਨਿਰੰਜਣ ਆਦਿ ਨਿਰੰਜਣ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮਰਾਨ ਇਕ ਹੋ ਜਾਈਆ। ਹੁਕਮਰਾਨ ਇਕੋ ਦਾਤਾ, ਆਦਿ ਪੁਰਖ ਆਪ ਅਖਵਾਇੰਦਾ । ਆਪਣੀ ਰੱਖੇ ਉਤਮ ਜ਼ਾਤਾ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਆਪਣੇ ਨਾਲ ਬੰਨ੍ਹੇ ਨਾਤਾ, ਬਿਧਾਤਾ ਆਪਣਾ ਮੇਲ ਮਿਲਾਇੰਦਾ। ਸਚ ਦਵਾਰ ਇਕੋ ਹਾਤਾ, ਹਦੂਦ ਰੂਪ ਨਾ ਕੋਇ ਵਖਾਇੰਦਾ। ਜ਼ਾਹਰ ਬਾਤਨ ਕਰੇ ਬਾਤਾਂ, ਰਸਨਾ ਜਿਹਵਾ ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਹਰਿਜੂ ਚੜ੍ਹਿਆ, ਆਦਿ ਪੁਰਖ ਵੱਡੀ ਵਡਿਆਈਆ। ਆਪਣਾ ਖੇਲ ਆਪੇ ਕਰਿਆ, ਕਰਨਹਾਰ ਬੇਪਰਵਾਹੀਆ। ਆਪਣਾ ਨਾਉਂ ਢੋਲਾ ਗੀਤ ਆਪੇ ਪੜ੍ਹਿਆ, ਕਰੇ ਸਚ ਪੜ੍ਹਾਈਆ। ਆਪਣੇ ਭੈ ਭੌ ਆਪੇ ਡਰਿਆ, ਦੂਜਾ ਨਜ਼ਰ ਕੋਇ ਨਾ ਆਈਆ । ਸਚ ਮਹੱਲੇ ਆਪੇ ਖੜਿਆ, ਉਚੇ ਟਿੱਲੇ ਸੋਭਾ ਪਾਈਆ। ਆਪਣਾ ਵਰ ਆਪੇ ਵਰਿਆ, ਆਪੇ ਕੰਤ ਕੰਤੂਹਲ ਸਾਚੀ ਸੇਜ ਹੰਢਾਈਆ। ਆਪਣਾ ਭੰਡਾਰ ਆਪੇ ਭਰਿਆ, ਵਡ ਵਡੀ ਦਇਆ ਕਮਾਈਆ। ਆਪਣਾ ਘਾੜਨ ਆਪੇ ਘੜਿਆ, ਨਾ ਕੋ ਪਿਤਾ ਨਾ ਕੋ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਰਚਨਾ ਲਏ ਰਚਾਈਆ। ਆਦਿ ਰਚਨਾ ਰਚ ਨਿਰੰਕਾਰ, ਆਪਣਾ ਆਪ ਉਪਾਇਆ। ਸਾਚੀ ਇੱਛਿਆ ਖੋਲ੍ਹ ਕਿਵਾੜ, ਸਚਖੰਡ ਲਏ ਪਰਗਟਾਇਆ । ਕਰੇ ਖੇਲ ਅਗੰਮ ਅਪਾਰ ਅਗੰਮੜੀ ਧਾਰ ਚਲਾਇਆ। ਹੱਡ ਮਾਸ ਨਾੜ ਚਮੜਾ ਨਾ ਕੋਇ ਆਧਾਰ, ਰੰਗ ਰੂਪ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣਾ ਪੜਦਾ ਦਏ ਖੁਲ੍ਹਾਇਆ। ਆਦਿ ਪੁਰਖ ਪ੍ਰਭ ਪੜਦਾ ਲਾਹ, ਸਚਖੰਡ ਦੁਆਰ ਖ਼ੁਸ਼ੀ ਮਨਾਈਆ। ਨਿਰਗੁਣ ਬਣਿਆ ਨਿਰਗੁਣ ਮਲਾਹ, ਨਿਰਗੁਣ ਬੇੜਾ ਆਪ ਚਲਾਈਆ। ਨਿਰਗੁਣ ਦੇਵੇ ਨਿਰਗੁਣ ਸਲਾਹ, ਨਿਰਗੁਣ ਨਿਰਗੁਣ ਮਤਾ ਪਕਾਈਆ। ਨਿਰਗੁਣ ਮੇਲਾ ਨਿਰਗੁਣ ਸਹਿਜ ਸੁਭਾ, ਨਿਰਗੁਣ ਨਿਰਗੁਣ ਲਏ ਪਰਨਾਈਆ। ਨਿਰਗੁਣ ਰੰਗ ਨਿਰਗੁਣ ਸੂਰਾ ਸਰਬੰਗ ਦਏ ਚੜ੍ਹਾ, ਨਿਰਗੁਣ
ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਸਾਚਾ ਖੇੜਾ ਦਏ ਵਸਾ, ਸਚਖੰਡ ਸਾਚੇ ਸੋਭਾ ਪਾਈਆ। ਨਿਰਗੁਣ ਉਚ ਮਹੱਲ ਅਟੱਲ ਡੇਰਾ ਦੇਵੇ ਲਾ, ਮਹਿਫ਼ਲ ਇਕੋ ਘਰ ਵਖਾਈਆ। ਨਿਰਗੁਣ ਨੂਰ ਕਰ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਧੁਰ ਦਾ ਭੇਤ ਹਰਿ ਜੂ ਖੋਲ੍ਹੇ, ਖੋਲ੍ਹਣਹਾਰ ਇਕ ਅਖਵਾਇੰਦਾ। ਜੋਤੀ ਧਾਰ ਸ਼ਬਦੀ ਬੋਲੇ, ਸ਼ਬਦ ਆਪਣੀ ਇੱਛਿਆ ਵਿਚ ਪਰਗਟਾਇੰਦਾ। ਅੰਤਰ ਬਾਹਰ ਭੀਤਰ ਵਸਣਹਾਰਾ ਕੋਲੇ, ਦੂਰ ਦੁਰਾਡਾ ਪਾਂਧੀ ਪੰਧ ਨਜ਼ਰ ਨਾ ਆਇੰਦਾ। ਸਾਚੇ ਮੰਦਰ ਉਚੇ ਟਿੱਲੇ ਘਰ ਬਹਿ ਕੇ ਗਾਏ ਢੋਲੇ, ਢੋਲਾ ਆਪਣਾ ਨਾਮ ਸਮਝਾਇੰਦਾ। ਆਪਣਾ ਪੜਦਾ ਆਪੇ ਫੋਲੇ, ਆਪਣਾ ਖੇਲ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਇੰਦਾ। ਧੁਰ ਦੀ ਕਰਨੀ ਕਰੇ ਕਰਨੇਯੋਗ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਪੁਰਖ ਅਨਾਦੀ ਕਰ ਸਚ ਸੰਜੋਗ, ਮੇਲਾ ਏਕਾ ਏਕ ਮਿਲਾਈਆ। ਦੇਵਣਹਾਰਾ ਦਰਸ ਅਮੋਘ, ਮੁਖ ਪੜਦਾ ਨਕ਼ਾਬ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਸਮਝਾਈਆ। ਆਪਣੀ ਧਾਰ ਦੱਸੇ ਭਗਵਾਨ, ਸ੍ਰੀ ਭਗਵਨ ਦਇਆ ਕਮਾਈਆ। ਆਦਿ ਆਦਿ ਬਣ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਦਰ ਦਰਵੇਸ਼ ਖੇਲ ਮਹਾਨ, ਮਿਹਰਵਾਨ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪੇ ਰਾਜਾ ਆਪੇ ਪਰਜਾ ਆਪੇ ਹੁਕਮ ਦਏ ਸਮਝਾਈਆ। ਰਾਜਾ ਪਰਜਾ ਬਣ ਕੇ ਏਕ, ਏਕੰਕਾਰ ਦਏ ਜਣਾਈਆ। ਮੇਰੀ ਮੇਰਾ ਰੱਖੇ ਟੇਕ, ਮੇਰਾ ਤੇਰਾ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਗੁਣ ਕਰੇ ਹੇਤ, ਹਿਤਕਾਰੀ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਬਣ ਕੇ ਭੂਪ, ਭੂਪਤ ਇਕੋ ਸੋਭਾ ਪਾਈਆ। ਸੋ ਪੁਰਖ ਨਿਰੰਜਣ ਬਣਿਆ ਰਾਜਾ, ਸ਼ਾਹ ਪਾਤਸ਼ਾਹ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਰਚ ਆਪਣਾ ਕਾਜਾ, ਕਰਨੀ ਕਰਤਾ ਆਪ ਕਮਾਇੰਦਾ। ਦੋਹਾਂ ਖੇਲ ਖੇਲ ਤਮਾਸ਼ਾ, ਇਕ ਇਕੱਲਾ ਆਪ ਵਖਾਇੰਦਾ । ਸਾਚੇ ਮੰਡਲ ਪਾਵੇ ਰਾਸਾ, ਗੋਪੀ ਕਾਹਨ ਆਪਣਾ ਨੂਰ ਨਚਾਇੰਦਾ। ਅਗੰਮ ਅਥਾਹ ਬੇਪਰਵਾਹ ਜੋਤੀ ਜਾਤਾ ਪੁਰਖ ਬਿਧਾਤਾ ਇਕੋ ਇਕ ਹੋ ਪਰਕਾਸ਼ਾ, ਪਰਕਾਸ਼ਵਾਨ ਆਪ ਹੋ ਆਇੰਦਾ। ਨਾ ਕੋਈ ਤੋਲਾ ਨਾ ਕੋਈ ਮਾਸਾ, ਨਾ ਕੋਈ ਭਾਰ ਵੰਡ ਵੰਡਾਇੰਦਾ। ਕਰੇ ਖੇਲ ਸ਼ਾਹੋ ਸ਼ਬਾਸ਼ਾ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ । ਆਪੇ ਭਿਛਿਆ ਆਪੇ ਇੱਛਿਆ ਆਪੇ ਪੂਰੀ ਕਰੇ ਆਸਾ, ਆਸਾਵੰਦ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਵਰਤੇ ਰਾਣਾ, ਰਾਜਨ ਏਕ ਵੱਡੀ ਵਡਿਆਈਆ। ਨਿਰਗੁਣ ਮੰਨ੍ਹੇ ਨਿਰਗੁਣ ਭਾਣਾ, ਨਿਰਗੁਣ ਨਿਰਗੁਣ ਸੀਸ ਝੁਕਾਈਆ । ਨਿਰਗੁਣ ਗਾਵੇ ਨਿਰਗੁਣ ਗਾਣਾ, ਨਿਰਗੁਣ ਨਿਰਗੁਣ ਧਿਆਨ ਲਗਾਈਆ। ਨਿਰਗੁਣ ਵਖਾਏ ਨਿਰਗੁਣ ਮਕਾਨਾ, ਧਰਮ ਦੁਆਰ ਇਕ ਪਰਗਟਾਈਆ। ਨਿਰਗੁਣ ਹੁਕਮ ਨਿਰਗੁਣ ਪਰਵਾਨਾ, ਨਿਰਗੁਣ ਸੰਦੇਸਾ ਦਏ ਜਣਾਈਆ। ਨਿਰਗੁਣ ਪਾਵੇ ਨਿਰਗੁਣ ਆਣਾ, ਨਿਰਗੁਣ ਨਿਉਂ ਨਿਉਂ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਸਚ ਸਾਚਾ ਹਰਿ ਕਾਰ ਕਮਾਏ, ਕਰਨਹਾਰ ਖੇਲ ਕਰਾਇੰਦਾ। ਆਪਣਾ ਹੁਕਮ ਆਪ ਵਰਤਾਏ, ਧੁਰ ਦੀ ਧਾਰ ਆਪ ਸਮਝਾਇੰਦਾ। ਪਾਰਬ੍ਰਹਮ
ਤੇਰੀ ਸੇਵਾ ਲਾਏ, ਸੋ ਪੁਰਖ ਨਿਰੰਜਣ ਸ਼ਹਿਨਸ਼ਾਹ ਅਖਵਾਇੰਦਾ। ਤੇਰਾ ਮਾਰਗ ਇਕ ਉਪਜਾਏ, ਸ਼ਬਦੀ ਵੰਡ ਵੰਡਾਇੰਦਾ। ਸਾਚੀ ਗੰਢ ਏਕਾ ਪਾਏ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਧੁਰ ਦਾ ਅਨੰਦ ਇਕ ਵਖਾਏ, ਨਾ ਕੋਈ ਮੇਟੇ ਮੇਟ ਮਿਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ। ਧੁਰ ਦੀ ਧਾਰ ਪਾਰਬ੍ਰਹਮ ਤੇਰੀ ਸੇਵਾ, ਸੋ ਪੁਰਖ ਨਿਰੰਜਣ ਆਪ ਲਗਾਈਆ । ਕਰੇ ਖੇਲ ਅਗੰਮ ਅਭੇਵਾ, ਭੇਵ ਅਭੇਦ ਦਏ ਜਣਾਈਆ। ਤੇਰੀ ਧਾਰੋ ਉਪਜੇ ਤੇਰਾ ਮੇਵਾ, ਅੰਮ੍ਰਿਤ ਇਕੋ ਫਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਜਣਾਈਆ। ਹੁਕਮ ਏਕੋ ਏਕ ਵਰਤਾਰਾ, ਵਰਤਾਵਣਹਾਰ ਆਪ ਵਰਤਾਇੰਦਾ। ਪਾਰਬ੍ਰਹਮ ਤੇਰੀ ਚਲੇ ਧਾਰਾ, ਸੋ ਪੁਰਖ ਨਿਰੰਜਣ ਹਰਿ ਸਮਝਾਇੰਦਾ। ਦੋਏ ਜੋੜ ਕਰ ਨਿਮਸਕਾਰਾ, ਸਾਚਾ ਮਾਰਗ ਇਕ ਰਖਾਇੰਦਾ। ਤੇਰਾ ਮੇਰਾ ਖੇਲ ਨਿਆਰਾ, ਆਦਿ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਦੂਜਾ ਵੇਖਣਹਾਰਾ, ਸੰਗੀ ਰੂਪ ਨਾ ਕੋਇ ਰਖਾਇੰਦਾ। ਨਾ ਕੋਈ ਕਾਤਬ ਬਣੇ ਲਿਖਾਰਾ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਮਿੱਤਰ ਨਾ ਕੋਈ ਯਾਰਾ, ਨਾ ਕੋਈ ਸੱਥਰ ਸੇਜ ਹੰਢਾਇੰਦਾ। ਨਾ ਕੋਈ ਗੁਰ ਨਾ ਅਵਤਾਰਾ, ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਤੇਰਾ ਮੇਰਾ ਇਕ ਵਿਹਾਰਾ, ਬਿਵਹਾਰੀ ਆਪ ਸਮਝਾਇੰਦਾ। ਆਦਿ ਪੁਰਖ ਪ੍ਰਭ ਬਣ ਵਣਜਾਰਾ, ਤੇਰਾ ਸਾਚਾ ਹੱਟ ਚਲਾਇੰਦਾ। ਪਾਰਬ੍ਰਹਮ ਪ੍ਰਭ ਕੱਢੇ ਹਾੜਾ, ਨਿਰਗੁਣ ਨਿਰਗੁਣ ਅੱਗੇ ਵਾਸਤਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਦੇ ਸਾਚਾ ਵਰ, ਪਾਰਬ੍ਰਹਮ ਮੰਗ ਮੰਗਾਇੰਦਾ। ਪਾਰਬ੍ਰਹਮ ਪ੍ਰਭ ਮੰਗੇ ਮੰਗ, ਨਿਰਗੁਣ ਅੱਗੇ ਝੋਲੀ ਡਾਹੀਆ। ਸੋ ਪੁਰਖ ਨਿਰੰਜਣ ਤੇਰਾ ਸੰਗ, ਆਦਿ ਜੁਗਾਦਿ ਮੇਰੀ ਧਾਰ ਪਰਗਟਾਈਆ। ਤੇਰਾ ਨਾਉਂ ਸਾਚਾ ਛੰਦ, ਸ਼ਬਦੀ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਵਣ ਵੇਲਾ ਲਏਂਂ ਮਿਲਾਈਆ। ਕਵਣ ਵੇਲਾ ਮੇਲੇਂ ਮੇਲ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਤੇਰਾ ਅਚਰਜ ਖੇਲ, ਖੇਲ ਖੇਲ ਮੈਂ ਬਿਗਸਾਇੰਦਾ। ਦੀਵਾ ਜਗੇ ਬਿਨ ਬਾਤੀ ਤੇਲ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਨਿਵਾਸੀ ਸੱਜਣ ਸੁਹੇਲ, ਤਖ਼ਤ ਨਿਵਾਸੀ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਵਣ ਵੇਲਾ ਅੰਗ ਲਗਾਇੰਦਾ। ਸੋ ਪੁਰਖ ਨਿਰੰਜਣ ਕਹੇ ਸਰਬੰਗ, ਸੂਰਬੀਰ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਸਚ ਦੁਆਰੇ ਚਾੜ੍ਹੇ ਰੰਗ, ਰੰਗ ਇਕੋ ਇਕ ਵਖਾਈਆ। ਤੇਰੀ ਧਾਰ ਉਪਜਾਏ ਆਪ ਬਖ਼ਸ਼ੰਦ, ਬਖ਼ਸ਼ਸ਼ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਦੇਵਣਹਾਰ ਵਡਿਆਈਆ। ਪਾਰਬ੍ਰਹਮ ਦੋਏ ਜੋੜ ਕਰੇ ਅਸੀਸ, ਸੋ ਸਤਿਗੁਰ ਤੇਰੀ ਸਰਨਾਈਆ। ਸਚਖੰਡ ਦੁਆਰ ਵਸੇਂ ਜਗਦੀਸ, ਜਗਦੀਸਰ ਤੇਰੀ ਸ਼ਹਿਨਸ਼ਾਹੀਆ। ਤੇਰੇ ਤਾਜ ਸੋਹੇ ਸੀਸ, ਪੰਚਮ ਪੰਚਮ ਸੋਭਾ ਪਾਈਆ। ਤੇਰੀ ਕਰੇ ਨਾ ਕੋਇ ਰੀਸ, ਤੇਰਾ ਸਾਨੀ ਨਜ਼ਰ ਕੋਇ ਨਾ ਆਈਆ। ਤੇਰੀ ਆਦਿ ਜੁਗਾਦਿ ਚਲੇ ਰੀਤ, ਰੀਤੀਵਾਨ ਤੇਰੀ ਬੇਪਰਵਾਹੀਆ। ਤੇਰਾ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਈਆ। ਤੇਰਾ ਕਲਮਾ ਇਕ ਹਦੀਸ, ਮੇਰਾ ਨਾਮ ਸਚ ਪੜ੍ਹਾਈਆ। ਹਉਂ ਦਰ ਤੇ ਮੰਗਾਂ ਭੀਖ, ਬਣ ਸਵਾਲੀ ਝੋਲੀ ਡਾਹੀਆ। ਅੰਤਮ ਦੱਸ ਦੇ ਸਚ ਤਾਰੀਖ਼, ਜਿਸ ਦੀ ਤਵਾਰੀਖ਼ ਸਕੇ ਨਾ ਕੋਇ ਲਿਖਾਈਆ। ਤੂੰ ਮੇਰਾ ਮੈਂ ਤੇਰਾ
ਦੋਹਾਂ ਦੀ ਬੱਝੇ ਇਕੋ ਪ੍ਰੀਤ, ਨਾਤਾ ਆਦਿ ਜੁਗਾਦਿ ਜੁੜਾਈਆ। ਤੇਰਾ ਮੁਖ ਮੇਰੀ ਪੀਠ, ਪੀਠ ਤੇਰਾ ਮੁਖ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚਾ ਵਰ, ਪਾਰਬ੍ਰਹਮ ਪਿਆ ਸਰਨਾਈਆ। ਪਾਰਬ੍ਰਹਮ ਪ੍ਰਭ ਸਰਨ ਢੱਠ, ਇਕ ਅਰਦਾਸ ਸੁਣਾਇੰਦਾ। ਸੋ ਪੁਰਖ ਨਿਰੰਜਣ ਖੋਲ੍ਹ ਹੱਟ, ਦਰ ਦਰਵਾਜ਼ਾ ਤੇਰਾ ਨਜ਼ਰ ਕੋਇ ਨਾ ਆਇੰਦਾ। ਵਸਤ ਅਗੰਮੀ ਇਕੋ ਵਾਰ ਘੱਤ, ਦੂਜੀ ਵਾਰ ਮੰਗਣ ਕੋਇ ਨਾ ਆਇੰਦਾ। ਤੇਰਾ ਮੇਰਾ ਖੇੜਾ ਜਾਏ ਵਸ, ਘਰ ਇਕੋ ਸੋਭਾ ਪਾਇੰਦਾ। ਤੇਰਾ ਨਾਉਂ ਪੁਰਖ ਸਮਰਥ, ਹੱਥ ਤੇਰੇ ਨਾਲ ਮਿਲਾਇੰਦਾ। ਤੇਰੀ ਮਹਿਮਾ ਅਕਥਨਾ ਅਕੱਥ, ਤੇਰਾ ਢੋਲਾ ਰਾਗ ਅਲਾਇੰਦਾ । ਤੇਰਾ ਪੈਂਡਾ ਮੁਕਾਵਾਂ ਨੱਠ ਨੱਠ, ਬਣ ਪਾਂਧੀ ਸੇਵ ਕਮਾਇੰਦਾ। ਸਚ ਸੁਲਤਾਨ ਇਕੋ ਸੱਚੀ ਦੱਸ, ਕਵਣ ਵੇਲਾ ਅੰਤ ਮਿਲਾਇੰਦਾ। ਸੋ ਪੁਰਖ ਨਿਰੰਜਣ ਸਚਖੰਡ ਨਿਵਾਸੀ ਸੱਚਾ ਰਾਜਾ ਪਿਆ ਹੱਸ, ਹੰਸਮੁਖ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਤੇਰਾ ਮਾਰਗ ਇਕ ਜਣਾਇੰਦਾ । ਪਾਰਬ੍ਰਹਮ ਤੇਰਾ ਮਾਰਗ ਆਪ ਲਗਾਵਾਂਗਾ। ਸਚਖੰਡ ਸਾਚਾ ਖੇਲ ਰਚਾਵਾਂਗਾ। ਵੰਡ ਆਪਣੇ ਹੱਥ ਰਖਾਵਾਂਗਾ। ਸਗਲਾ ਸੰਗ ਆਪ ਹੋ ਜਾਵਾਂਗਾ। ਤੇਰਾ ਘਰ ਇਕ ਪਰਗਟਾਵਾਂਗਾ। ਨਾਰੀ ਨਰਾਇਣ ਸੇਜ ਹੰਢਾਵਾਂਗਾ। ਦੇ ਕੇ ਅਗੰਮੀ ਵਰ, ਸੁਤ ਸ਼ਬਦ ਤੇਰੀ ਝੋਲੀ ਪਾਵਾਂਗਾ। ਸ਼ਬਦ ਸੁਤ ਦੁਲਾਰਾ ਫੜ, ਤੇਰਾ ਰਾਹ ਸਮਝਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜ, ਸਾਚੀ ਸੇਵਾ ਇਕ ਲਗਾਵਾਂਗਾ। ਤ੍ਰੈਗੁਣ ਮਾਇਆ ਲਾ ਲੜ, ਰਜੋ ਤਮੋ ਸਤੋ ਗੰਢ ਰਖਾਵਾਂਗਾ। ਪੰਜ ਤਤ ਜੜਤ ਜੜ, ਸਾਚਾ ਮੇਲਾ ਮੇਲ ਮਿਲਾਵਾਂਗਾ। ਲੱਖ ਚੁਰਾਸੀ ਘਾੜਨ ਘੜ, ਪਾਰਬ੍ਰਹਮ ਬ੍ਰਹਮ ਤੇਰੀ ਅੰਸ ਉਪਜਾਵਾਂਗਾ। ਲੱਖ ਚੁਰਾਸੀ ਰੂਪ ਧਰ ਸਹੰਸ, ਸਹੰਸਰ ਆਪਣੀ ਕਾਰ ਕਮਾਵਾਂਗਾ। ਨਿਰਗੁਣ ਸਰਗੁਣ ਬਣਾ ਕੇ ਬੰਸ, ਬੰਸਾਵਲੀ ਇਕ ਚਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਤੇਰਾ ਮਾਰਗ ਇਕ ਦਰਸਾਵਾਂਗਾ। ਪਾਰਬ੍ਰਹਮ ਬ੍ਰਹਮ ਮਾਰਗ ਇਕ ਲਗਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਨਿਰਗੁਣ ਨਿਰਗੁਣ ਵੰਡ ਵੰਡਾਏਗਾ। ਸਰਗੁਣ ਸਾਚੀ ਵਸਤ ਦਸਤ ਫੜਾਏਗਾ। ਨਿਰਵੈਰ ਹੋ ਕੇ ਰਹੇ ਮਸਤ, ਅਲਮਸਤ ਆਪਣੀ ਕਾਰ ਕਮਾਏਗਾ। ਡੇਰਾ ਲਾਏ ਕੀਟ ਹਸਤ, ਊਚ ਨੀਚ ਨਾ ਕੋਇ ਜਣਾਏਗਾ। ਨਿਰਗੁਣ ਸਰਗੁਣ ਅੰਦਰ ਆਵੇ ਪਰਤ, ਪਰਤੀਨਿਧ ਆਪ ਹੋ ਜਾਏਗਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਏਗਾ। ਅੰਮ੍ਰਿਤ ਮੇਘ ਇਕੋ ਬਰਖ, ਸੀਤਲ ਧਾਰ ਇਕ ਵਹਾਏਗਾ। ਜੁਗ ਚੌਕੜੀ ਕਰਕੇ ਤਰਸ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਪੜ੍ਹਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਏਗਾ। ਧੁਰ ਦੀ ਧਾਰ ਆਪ ਜਣੌਂਦਾ ਏ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹੌਂਦਾ ਏ। ਬ੍ਰਹਮ ਤੇਰੀ ਅੰਸ ਬਣੌਂਦਾ ਏ। ਲੱਖ ਚੁਰਾਸੀ ਵਿਚ ਟਿਕੌਂਦਾ ਏ। ਘਰ ਘਰ ਵਿਚ ਆਪ ਸੁਹੌਂਦਾ ਏ। ਉਪਰ ਪੜਦਾ ਏਕਾ ਪੌਂਦਾ ਏ। ਬਜਰ ਕਪਾਟੀ ਜਿੰਦਾ ਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਆਪ ਸਮਝੌਂਦਾ ਏ। ਸੋ ਪੁਰਖ ਨਿਰੰਜਣ ਆਪ ਸਮਝਾਇਆ ਏ। ਧੁਰ ਦਾ ਭੇਵ ਆਪ ਖੁਲਾਇਆ ਏ। ਨਿਰਗੁਣ ਸਰਗੁਣ ਵੇਸ ਵਟਾਇਆ ਏ। ਜੋਤੀ ਜੋਤ ਜੋਤ ਰੁਸ਼ਨਾਇਆ ਏ। ਕਾਇਆ ਕੋਟ ਬੰਕ ਸੁਹਾਇਆ ਏ। ਲੋਕ ਪਰਲੋਕ ਵੇਖ ਵਖਾਇਆ ਏ। ਸਚ ਸਲੋਕ ਇਕੋ ਗਾਇਆ ਏ। ਨਿਰਗੁਣ ਨਿਰਗੁਣ ਰੱਖੇ ਓਟ, ਓਢਣ ਇਕੋ ਨਜ਼ਰੀ ਆਇਆ ਏ। ਪ੍ਰੇਮ ਪ੍ਰੀਤੀ ਲੱਗੇ
ਚੋਟ, ਨਾਮ ਨਗਾਰਾ ਇਕ ਵਜਾਇਆ ਏ। ਜੁਗ ਚੌਕੜੀ ਸਿਫ਼ਤੀ ਸਿਫ਼ਤ ਕਰਾਏ ਰਸਨਾ ਜਿਹਵਾ ਹੋਟ, ਬੱਤੀ ਦੰਦ ਮੇਲ ਮਿਲਾਇਆ ਏ। ਘਰ ਘਰ ਦਰ ਦਰ ਆਪੇ ਪਹੁੰਚ, ਆਪ ਆਪਣਾ ਪੜਦਾ ਲਾਹਿਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਪਾਰਬ੍ਰਹਮ ਆਪ ਜਣਾਇਆ ਏ। ਪਾਰਬ੍ਰਹਮ ਤੇਰਾ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਆਤਮ ਬ੍ਰਹਮ ਤੇਰਾ ਸਹਾਰਾ, ਈਸ਼ ਜੀਵ ਤੇਰੀ ਵਡਿਆਈਆ। ਤੇਰੀ ਨਈਆ ਤੇਰਾ ਕਿਨਾਰਾ, ਤੇਰੀ ਮੰਜ਼ਲ ਤੇਰੇ ਹੱਥ ਫੜਾਈਆ। ਤੇਰਾ ਸਈਆ ਮੀਤ ਮੁਰਾਰਾ, ਬੇਪਰਵਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਧੁਰ ਦਾ ਪੜਦਾ ਆਪ ਉਠਾਈਆ। ਪ੍ਰਭ ਸਚ ਦੱਸ, ਕਦ ਆਪਣਾ ਰੂਪ ਵਟਾਓਗੇ। ਨਿਰਗੁਣ ਸਰਗੁਣ ਪਾਰ ਕਰਕੇ ਹੱਦ, ਹਦੂਦ ਆਪਣੀ ਆਪ ਸਮਝਾਓਗੇ। ਪਰਗਟ ਕਰ ਕੇ ਆਪਣੀ ਯਦ, ਵਿਸ਼ਵ ਆਪਣੀ ਕਾਰ ਕਮਾਓਗੇ। ਜੁਗ ਚੌਕੜੀ ਕਰ ਕੇ ਰੱਦ, ਰਸਤਾ ਇਕੋ ਇਕ ਵਖਾਓਗੇ। ਲੱਖ ਚੁਰਾਸੀ ਜੀਵ ਵਾਸਨਾ ਬਧ, ਬਦਲਾ ਲੇਖਾ ਝੋਲੀ ਪਾਓਗੇ। ਭਾਗ ਲੱਗਾ ਕੇ ਕਾਇਆ ਹੱਡ, ਪੰਜ ਤਤ ਜੋਤ ਜਗਾਓਗੇ। ਚਾਰ ਦੀਵਾਰੀ ਜਗਤ ਛੱਡ, ਬਿਨ ਛੱਪਰ ਛੰਨ ਸੋਭਾ ਪਾਓਗੇ। ਮੈਂ ਦਰਸਨ ਕਰਾਂ ਰੱਜ, ਨੇਤਰ ਨੈਣਾਂ ਨਾਲ ਮਿਲਾਓਗੇ। ਤੇਰਾ ਨਜ਼ਰੀ ਆਏ ਇਕੋ ਹਜ, ਕਾਅਬੇ ਕੋਲੋ ਮੁਖ ਭਵਾਓਗੇ। ਜੁਗ ਚੌਕੜੀ ਖੇੜਾ ਦਿਸੇ ਭੱਠ, ਸਾਚਾ ਮੰਦਰ ਇਕ ਵਸਾਓਗੇ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਸੌਦਾ ਇਕੋ ਨਾਮ ਵਿਕਾਓਗੇ। ਨਿਰਗੁਣ ਜੋਤ ਕਰ ਪਰਕਾਸ਼, ਪਰਕਾਸ਼ਵਾਨ ਆਪ ਹੋ ਆਓਗੇ। ਘਟ ਘਟ ਅੰਦਰ ਰੱਖ ਕੇ ਵਾਸ, ਤਖ਼ਤ ਨਿਵਾਸੀ ਹੁਕਮ ਵਰਤਾਓਗੇ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗੌਂਦੇ ਰਹੇ ਤੇਰੀ ਗਾਥ, ਤਿਨ੍ਹਾਂ ਲਹਿਣਾ ਝੋਲੀ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸੱਜਣ ਕਵਣ ਬਿਧ ਦਰਸ ਦਿਖਾਓਗੇ। ਹਰਿ ਸਾਚਾ ਕਹੇ ਸਚ ਜਣਾਵਾਂਗਾ। ਪਾਰਬ੍ਰਹਮ ਬ੍ਰਹਮ ਤੇਰਾ ਆਦਿ ਜੁਗਾਦਿ ਸਮਝਾਵਾਂਗਾ। ਗੁਰ ਅਵਤਾਰ ਧਾਰ ਪਰਗਟਾਵਾਂਗਾ। ਪੀਰ ਪੈਗ਼ੰਬਰ ਨੂਰ ਰਖਾਵਾਂਗਾ। ਭਗਤਾਂ ਖੋਲ੍ਹ ਬੰਦ ਕਿਵਾੜ, ਮੰਦਰ ਇਕੋ ਇਕ ਸੁਹਾਵਾਂਗਾ। ਧੁਰਦਰਗਾਹੀ ਬਣ ਕੇ ਲਾੜ, ਦੋ ਜਹਾਨਾਂ ਸੋਭਾ ਪਾਵਾਂਗਾ। ਕਲਜੁਗ ਦੁਆਪਰ ਤ੍ਰੇਤਾ ਸਤਿਜੁਗ ਨਵ ਨੌ ਚਾਰ ਕਰ ਕੇ ਪਾਰ, ਪਾਰ ਕਿਨਾਰਾ ਇਕ ਸਮਝਾਵਾਂਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬਣ ਲਿਖਾਰ, ਧੁਰ ਦਾ ਲੇਖਾ ਆਪ ਪਰਗਟਾਵਾਂਗਾ। ਕਾਗਦ ਕਲਮ ਸ਼ਾਹੀ ਕਰ ਪਿਆਰ, ਸ਼ਹਿਨਸ਼ਾਹ ਇਕੋ ਰੂਪ ਜਣਾਵਾਂਗਾ। ਨਿਤ ਨਵਿਤ ਨਿਰਗੁਣ ਸਰਗੁਣ ਸੁਣਦਾ ਰਹਾਂ ਪੁਕਾਰ, ਪੁਨਹ ਪੁਨਹ ਵੇਖ ਵਖਾਵਾਂਗਾ। ਘਰ ਘਰ ਵਿਚ ਦੇਂਦਾ ਰਹਾਂ ਦੀਦਾਰ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਮੇਰੀ ਕੋਈ ਨਾ ਪਾਏ ਸਾਰ, ਆਪਣਾ ਅੰਤ ਨਾ ਕਿਸੇ ਸਮਝਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੱਚਿਆਂ ਵਾਂਗ ਕਰਾਂ ਪਿਆਰ, ਫੜ ਕੇ ਉਂਗਲੀ ਆਪ ਲਗਾਵਾਂਗਾ। ਕਾਇਆ ਮੰਦਰ ਅੰਦਰ ਵੱਜੇ ਰਬਾਬ, ਸਚ ਸਤਾਰ ਤੰਦੀ ਤੰਦ ਆਪ ਹਿਲਾਵਾਂਗਾ। ਧੁਰ ਦਾ ਢੋਲਾ ਸਚ ਜੈਕਾਰ, ਛੰਦਾ ਬੰਦੀ ਰਾਗ ਅਲਾਵਾਂਗਾ। ਬੰਦੀਖ਼ਾਨਾ ਬੰਦਗੀ ਖੋਲ੍ਹ ਕਿਵਾੜ, ਬੰਦਗੀ ਇਕੋ ਇਕ ਸਮਝਾਵਾਂਗਾ। ਚਰਨਾਂ ਕਵਲਾਂ ਹੇਠਾਂ ਜੋੜ, ਅੰਮ੍ਰਿਤ ਮੇਘ ਮੁਖ ਚੁਆਵਾਂਗਾ। ਬਣ ਕੇ ਵੇਖਾਂ ਸਾਂਝਾ ਯਾਰ, ਸਗਲਾ ਸੰਗ ਨਿਭਾਵਾਂਗਾ । ਲੇਖਾ ਜਾਣਾਂ ਜੁਗ ਚੌਕੜੀ ਚਾਰ, ਚੌਕੜ ਆਪਣੀ ਗੰਢ ਜਣਾਵਾਂਗਾ। ਚਾਰੇ ਵੇਦਾਂ ਭਰ ਭੰਡਾਰ, ਚਾਰੇ
ਮੁਖ ਸਿਫ਼ਤ ਜਣਾਵਾਂਗਾ। ਚਾਰੇ ਬਾਣੀ ਬੋਲ ਜੈਕਾਰ, ਚਾਰੇ ਖਾਣੀ ਆਪ ਪੜ੍ਹਾਵਾਂਗਾ। ਚਾਰੇ ਜੁਗ ਕਰ ਕੇ ਖ਼ਬਰਦਾਰ, ਸੋਇਆਂ ਸੁਤਿਆਂ ਆਪ ਉਠਾਵਾਂਗਾ। ਚਾਰੋ ਕੁੰਟ ਲੈ ਬਹਾਰ, ਸੁਖ ਸਾਗਰ ਰੂਪ ਵਟਾਵਾਂਗਾ। ਲੱਖ ਚੁਰਾਸੀ ਹੰਢਾਵਾਂ ਨਾਰ, ਕੰਤ ਇਕੋ ਇਕ ਅਖਵਾਵਾਂਗਾ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਦਰ ਦਰਬਾਨ ਬਹਾਵਾਂਗਾ। ਦੂਰੋ ਦੂਰੋ ਕਰਨ ਨਿਮਸਕਾਰ, ਸੀਸ ਸਜਦਾ ਸਭ ਦਾ ਆਪ ਝੁਕਾਵਾਂਗਾ। ਰਹਿਬਰ ਬਣ ਕੇ ਵੇਖਾਂ ਨਿਰਗੁਣ ਸਰਗੁਣ ਧਾਰ, ਸਤਿਗੁਰ ਬਣ ਕੇ ਆਪਣੀ ਕਾਰ ਕਮਾਵਾਂਗਾ। ਬ੍ਰਹਮ ਤੇਰੇ ਨਾਲ ਕਰ ਪਿਆਰ, ਪਾਰਬ੍ਰਹਮ ਤੇਰੀ ਅੰਸ ਆਪ ਉਪਜਾਵਾਂਗਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਸੁਤਾ ਰਹੁ ਪੈਰ ਪਸਾਰ, ਵੇਲੇ ਅੰਤ ਆਪ ਉਠਾਵਾਂਗਾ। ਜੁਗ ਜੁਗ ਦੇ ਰੁਠੜੇ ਮੇਲਾਂ ਯਾਰ, ਫੜ ਬਾਹੋ ਰੁਸਿਆਂ ਗਲੇ ਲਗਾਵਾਂਗਾ। ਧੁਰ ਦੇ ਭੁਖਿਆਂ ਦਿਆਂ ਦੀਦਾਰ, ਸਵੱਛ ਸਰੂਪੀ ਰੂਪ ਵਟਾਵਾਂਗਾ। ਮਾਇਆ ਵਿਚ ਲੁਕਿਆਂ ਲਵਾਂ ਉਠਾਲ, ਤ੍ਰੈਗੁਣ ਨਾਤਾ ਤੋੜ ਤੁੜਾਵਾਂਗਾ। ਲੇਖਾ ਜਾਣ ਸ਼ਾਹ ਕੰਗਾਲ, ਚਾਰੇ ਵਰਨਾਂ ਮੇਲ ਮਿਲਾਵਾਂਗਾ। ਪਾਰਬ੍ਰਹਮ ਤੇਰਾ ਬਣ ਕੇ ਸਾਹਿਬ ਆਪ ਦਲਾਲ, ਬ੍ਰਹਮ ਹੱਟੀ ਇਕ ਵਿਕਾਵਾਂਗਾ। ਤੇਰੀ ਲੇਖੇ ਲਾਵਾਂ ਘਾਲ, ਘਾਲੀ ਘਾਲ ਥਾਏਂ ਪਾਵਾਂਗਾ। ਤੂੰ ਮੇਰਾ ਮੈਂ ਤੇਰੇ ਨਾਲ, ਤੇਰਾ ਮੇਰਾ ਇਕੋ ਬੰਕ ਸੁਹਾਵਾਂਗਾ। ਦੀਪਕ ਜੋਤ ਅਗੰਮੀ ਬਾਲ, ਸਾਚਾ ਨੂਰੀ ਚੰਦ ਚਮਕਾਵਾਂਗਾ। ਸਾਚੇ ਤਖ਼ਤ ਬੈਠ ਕਰਤਾਰ, ਕਰਨੀ ਆਪਣੀ ਆਪ ਕਮਾਵਾਂਗਾ। ਧੁਰ ਸੰਦੇਸ਼ਾ ਦੇਵਾਂ ਅੰਤਮ ਵਾਰ, ਬਾਣੀ ਬਾਣ ਨਿਰਾਲਾ ਤੀਰ ਚਲਾਵਾਂਗਾ। ਇਕੱਠੇ ਕਰ ਗੁਰੂ ਅਵਤਾਰ, ਤੇਈ ਅਵਤਾਰਾਂ ਨੈਣ ਖੁਲ੍ਹਾਵਾਂਗਾ। ਭਗਤ ਅਠਾਰਾਂ ਕਰ ਪਿਆਰ, ਚਰਨ ਕਵਲ ਇਕ ਸਮਝਾਵਾਂਗਾ। ਈਸਾ ਮੂਸਾ ਵੇਖ ਮੁਹੰਮਦ ਯਾਰ, ਯਾਰੀ ਹਕੀਕਤ ਨਾਲ ਜਣਾਵਾਂਗਾ। ਨਾਨਕ ਗੋਬਿੰਦ ਵਖਾਲ ਸਚ ਦਰਬਾਰ, ਸਚਖੰਡ ਸਾਚਾ ਇਕ ਵਡਿਆਵਾਂਗਾ। ਧੁਰ ਦਾ ਬੋਲ ਨਾਮ ਜੈਕਾਰ, ਸ਼ਬਦੀ ਢੋਲਾ ਇਕੋ ਗਾਵਾਂਗਾ। ਸਾਚਾ ਸੋਹਲਾ ਸਿਫ਼ਤੀ ਵਾਰ, ਛੱਤੀ ਰਾਗਾਂ ਸੇਵਾ ਲਾਵਾਂਗਾ। ਦਸ ਅੱਠ ਕਰ ਵਿਚਾਰ, ਅੱਠ ਦਸ ਭੇਵ ਚੁਕਾਵਾਂਗਾ। ਚੌਦਾਂ ਲੋਕਾਂ ਲਾ ਕੇ ਪਾੜ, ਪੜਦਾ ਸਭ ਦਾ ਆਪ ਮੁਕਾਵਾਂਗਾ। ਚੌਦਾਂ ਤਬਕਾਂ ਚਰਨਾਂ ਹੇਠ ਲਤਾੜ, ਭਾਰ ਇਕੋ ਵਾਰ ਪਾਵਾਂਗਾ। ਬਣ ਕੇ ਆਵਾਂ ਸਾਚਾ ਲਾੜ, ਸਾਚਾ ਅਸਵ ਇਕ ਦੌੜਾਵਾਂਗਾ। ਉਚੀ ਬੋਲ ਨਾਮ ਜੈਕਾਰ, ਤੇਰਾ ਮੇਰਾ ਢੋਲਾ ਇਕ ਸੁਣਾਵਾਂਗਾ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਰੂਪ ਵਖਾਵਾਂਗਾ । ਜੋਤੀ ਜੋਤ ਜੋਤ ਉਜਿਆਰ, ਸ਼ਬਦੀ ਸ਼ਬਦ ਡੰਕ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰ, ਧੁਰ ਦਾ ਹੁਕਮ ਇਕ ਮਨਾਵਾਂਗਾ। ਸੁਰਪਤ ਇੰਦ ਕਰੋੜ ਤੇਤੀਸਾ ਨੇਤਰ ਰੋਵੇ ਧਾਹਾਂ ਮਾਰ, ਧੁਰ ਦਾ ਹੁਕਮ ਆਪ ਵਰਤਾਵਾਂਗਾ। ਕਲਜੁਗ ਅੰਤਮ ਖੇਲ ਕਰਾਂ ਕਮਾਲ, ਕਮਲਾ ਰਮਲਾ ਹੋ ਕੇ ਆਪਣਾ ਝੱਟ ਲੰਘਾਵਾਂਗਾ । ਜੇ ਕੋਈ ਲੱਭਣ ਜਾਏ ਵਿਚੋ ਧਰਮਸਾਲ, ਲੱਭਿਆਂ ਹੱਥ ਕਿਸੇ ਨਾ ਆਵਾਂਗਾ। ਜੇ ਕੋਈ ਮੰਦਰਾਂ ਕਰੇ ਭਾਲ, ਅੱਗੋ ਖਾਲੀ ਹੱਥ ਮੁੜਾਵਾਂਗਾ। ਜੇ ਕੋਈ ਮਸਜਦੀਂ ਲੱਭੇ ਦਲਾਲ, ਝੂਠਾ ਵਣਜ ਇਕ ਜਣਾਵਾਂਗਾ। ਜਿਨ ਈਸਾ ਮੂਸਾ ਬਣਾਏ ਲਾਲ, ਸੋ ਜਲਵਾ ਨੂਰ ਆਪ ਪਰਗਟਾਵਾਂਗਾ। ਆ ਕੇ ਵੇਖਾਂ ਮੁਰੀਦਾਂ ਹਾਲ, ਮੁਰੀਦ ਮੁਰਸ਼ਦ ਆਪਣੀ ਕਾਰ ਕਮਾਵਾਂਗਾ। ਗੁਰਮੁਖ ਗੁਰ ਗੁਰ ਆਪ ਉਠਾਲ, ਗੋਦ ਸੁਹੰਜਣੀ ਆਪ ਸੁਹਾਵਾਂਗਾ। ਲੇਖੇ ਲਾ ਕੇ ਗੁਜ਼ਰੀ ਲਾਲ, ਗੁਜ਼ਰਿਆ ਹਾਲ ਫੇਰ ਪਰਤਾਵਾਂਗਾ। ਪਾਰਬ੍ਰਹਮ ਤੇਰੀ ਕਰ ਕੇ ਆਪੇ ਭਾਲ, ਬ੍ਰਹਮ ਵਿਚੋ ਤੇਰਾ ਆਪੇ ਭੇਵ ਚੁਕਾਵਾਂਗਾ। ਸਾਢੇ ਤਿੰਨ ਹੱਥ ਅੰਦਰ ਵੱਜੇ ਤਾਲ, ਤਾਲ ਤਲਵਾੜਾ ਇਕ ਰਖਾਵਾਂਗਾ।
ਊਚਾਂ ਨੀਚਾਂ ਵੇਖਾਂ ਸ਼ਾਹ ਕੰਗਾਲ, ਬਰਨ ਅਠਾਰਾਂ ਵਰਨ ਚਾਰ ਮੇਲ ਮਿਲਾਵਾਂਗਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਗੋਦੀ ਲਏ ਸਵਾਲ, ਸੁਤਿਆਂ ਫੇਰ ਨਾ ਕਦੇ ਜਗਾਵਾਂਗਾ। ਸਚਖੰਡ ਦੁਆਰੇ ਲੈ ਕੇ ਜਾਵਾਂ ਨਾਲ, ਦੂਜੇ ਹੱਥ ਨਾ ਕਿਸੇ ਫੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਤੇਰਾ ਅੰਤਮ ਰੰਗ ਰੰਗਾਵਾਂਗਾ। ਪਾਰਬ੍ਰਹਮ ਪ੍ਰਭ ਤੇਰਾ ਰੰਗ ਰੰਗਾਏਗਾ। ਸੋ ਪੁਰਖ ਨਿਰੰਜਣ ਵੇਸ ਵਟਾਏਗਾ। ਹਰਿ ਪੁਰਖ ਨਿਰੰਜਣ ਆਪੇ ਆਏਗਾ। ਏਕੰਕਾਰਾ ਕਾਰ ਕਮਾਏਗਾ। ਆਦਿ ਨਿਰੰਜਣ ਨੂਰ ਰੁਸ਼ਨਾਏਗਾ। ਅਬਿਨਾਸ਼ੀ ਕਰਤਾ ਦਰਦ ਦੁੱਖ ਭੈ ਭੰਜਨ ਆਪ ਹੋ ਜਾਏਗਾ। ਸ੍ਰੀ ਭਗਵਾਨ ਨੇਤਰ ਅੰਜਨ ਇਕੋ ਪਾਏਗਾ। ਪਾਰਬ੍ਰਹਮ ਪ੍ਰਭ ਵਸਤ ਮੰਗਣ ਇਕੋ ਆਏਗਾ। ਚਾਰ ਕੁੰਟ ਵੱਜੇ ਨਾਮ ਮਰਦੰਗਨ, ਮਰਦੰਗਾ ਇਕੋ ਹੱਥ ਉਠਾਏਗਾ। ਜਿਸ ਕਸੀਰਿਉਂ ਬਣਾਇਆ ਕੰਗਣ, ਰਵਦਾਸ ਚਮਾਰਾ ਚਮੜੀ ਗੰਢ ਪਾਣਾਂ, ਪਾਰਬ੍ਰਹਮ ਪ੍ਰਭ ਨਜ਼ਰੀ ਆਏਗਾ। ਜਿਸ ਕਬੀਰ ਜੁਲਾਹੇ ਤਣਿਆ ਤਾਣਾ, ਤੰਦੀ ਤੰਦ ਨਾਲ ਜੁੜਾਏਗਾ। ਜਿਸ ਸੈਣ ਪਿਛੇ ਰੀਝਾਇਆ ਰਾਣਾ, ਸੋ ਰਈਅਤ ਵੇਖਣ ਆਏਗਾ। ਜਿਸ ਨਾਮੇ ਛੱਪਰ ਛੰਨ ਛੁਹਾਣਾ, ਸੋ ਭਗਤ ਦੁਆਰਾ ਵੇਖਣ ਆਏਗਾ। ਚਾਰ ਜੁਗ ਦਾ ਮਾਣ ਗਵਾਣਾ, ਅਭਿਮਾਨ ਰੂਪ ਨਾ ਕੋਇ ਵਟਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਜੁਗ ਦੇਂਦਾ ਰਿਹਾ ਜੋ ਧੁਰ ਫ਼ਰਮਾਨਾ, ਅੰਤਮ ਆਪਣਾ ਹੁਕਮ ਵਰਤਾਏਗਾ। ਸਭ ਨੇ ਮੰਨਣਾ ਸਿਰ ਤੇ ਭਾਣਾ, ਸੀਸ ਅੱਗੋ ਨਾ ਕੋਇ ਉਠਾਏਗਾ। ਲੇਖਾ ਲਿਖ ਲਿਖ ਗਏ ਵੇਦ ਪੁਰਾਨਾ, ਸ਼ਾਸਤਰ ਸਿਮਰਤ ਸਰਬ ਸਮਝਾਏਗਾ। ਕਲਜੁਗ ਅੰਤਮ ਆਏ ਭਗਵਾਨਾ, ਭਗਵਨ ਆਪਣਾ ਵੇਸ ਵਟਾਏਗਾ। ਨਿਹਕਲੰਕ ਬਣ ਜਰਵਾਣਾ, ਜਾਬਰ ਜਬਰ ਸਰਬ ਖਪਾਏਗਾ। ਦੋ ਜਹਾਨਾਂ ਗਾਏ ਤਰਾਨਾ, ਤੁਰੀਆ ਰਾਗ ਮੁਖ ਸ਼ਰਮਾਏਗਾ। ਕਰੇ ਖੇਲ ਵਾਲੀ ਦੋ ਜਹਾਨਾ, ਚੌਦਸ ਚੌਦਾਂ ਚੰਦ ਨਾ ਨੈਣ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਅੰਤਮ ਵੇਖਣ ਆਵੇਗਾ। ਸੋ ਪੁਰਖ ਅੰਤਮ ਵੇਖਣ ਆਏਗਾ। ਨਿਰਗੁਣ ਹੋ ਕੇ ਜੋਤ ਜਗਾਵੇਗਾ । ਸਰਗੁਣ ਸਾਚੀ ਖੇਲ ਸਮਝਾਵੇਗਾ। ਤ੍ਰੈਗੁਣ ਨਾਤਾ ਤੋੜ ਤੁੜਾਵੇਗਾ। ਪੰਜ ਤਤ ਆਪਣੀ ਬੂਝ ਬੁਝਾਵੇਗਾ। ਨਾੜ ਬਹੱਤਰ ਨਾ ਕੋਈ ਤਪਾਵੇਗਾ। ਅੰਮ੍ਰਿਤ ਮੇਘ ਇਕ ਬਰਸਾਵੇਗਾ। ਮਨਮਤ ਦੂਰ ਕਰਾਵੇਗਾ। ਗੁਰਮਤ ਇਕ ਪਰਗਟਾਵੇਗਾ। ਨੌ ਖੰਡ ਮਾਰਗ ਲਾਵੇਗਾ। ਸੱਤ ਦੀਪ ਰਾਹ ਚਲਾਵੇਗਾ। ਨੀਚ ਊਚ ਇਕ ਬਣਾਵੇਗਾ। ਸਚ ਤਮੀਜ਼ ਇਕ ਸਮਝਾਵੇਗਾ। ਗ਼ਰੀਬ ਨਿਮਾਣਿਆਂ ਰੀਝ ਪੂਰ ਕਰਾਵੇਗਾ। ਆਪ ਬਣ ਕੇ ਰਹੇ ਨਾਚੀਜ਼, ਜਨ ਭਗਤਾਂ ਊਚੋ ਊਚ ਰਖਾਵੇਗਾ। ਗੁਰਮੁਖਾਂ ਨਾਲ ਗੋਬਿੰਦ ਗੰਢ ਗਿਆ ਪੀਚ, ਕਰ ਕਿਰਪਾ ਆਪ ਖੁਲ੍ਹਾਵੇਗਾ। ਕਲਜੁਗ ਦੋਹਾਂ ਹੋਵੇ ਬੀਚ, ਵਿਚੋਲਾ ਇਕੋ ਰੂਪ ਵਟਾਵੇਗਾ। ਸ਼ਾਹ ਪਾਤਸ਼ਾਹ ਰਾਜ ਰਾਜਾਨ ਖਾਲੀ ਕਰੇ ਖੀਸ, ਮਾਇਆ ਰਾਣੀ ਨਾਚ ਨਚਾਵੇਗਾ। ਜੋ ਸਾਹਿਬ ਸਤਿਗੁਰ ਉਤੇ ਜਾਣ ਪਤੀਜ, ਤਿਨ੍ਹਾਂ ਅੱਗੇ ਪਰਚਾ ਕੋਈ ਨਾ ਪਾਵਾਂਗਾ । ਲੱਖ ਚੁਰਾਸੀ ਮੰਗੇ ਭੀਖ, ਦਰ ਦਰ ਸ੍ਰਿਸ਼ਟ ਸਬਾਈ ਆਪ ਭਵਾਵਾਂਗਾ। ਜਿਨ੍ਹਾਂ ਸਾਹਿਬ ਨਾ ਵਸਿਆ ਚੀਤ, ਤਿਨ੍ਹਾਂ ਚਾਤਰੀ ਅੰਤ ਗਵਾਵਾਂਗਾ। ਜਿਨ੍ਹਾਂ ਹਰਿ ਨਾ ਗਾਇਆ ਗੀਤ, ਤਿਨ੍ਹਾਂ ਡੂੰਘੀ ਧਾਰ ਵਹਾਵਾਂਗਾ। ਜੋ ਲੱਭਦੇ ਫਿਰਦੇ ਸ਼ਿਵਦਵਾਲੇ ਮਠ ਮੰਦਰ ਮਸੀਤ, ਤਿਨ੍ਹਾਂ ਸਾਖਿਆਤ ਨਜ਼ਰੀ ਆਵਾਂਗਾ। ਚਾਰ ਵਰਨ ਸ੍ਰਿਸ਼ਟ ਸਬਾਈ ਆਤਮ ਪਰਮਾਤਮ ਕਰੋ ਪ੍ਰੀਤ, ਘਰ ਬ੍ਰਹਮ ਪਾਰਬ੍ਰਹਮ ਮੇਲ ਮਿਲਾਵਾਂਗਾ। ਰਲ ਕੇ ਸਖੀਆਂ ਗਾਓ ਏਕਾ ਗੀਤ, ਸੋਹੰ ਢੋਲਾ ਆਪ ਜਣਾਵਾਂਗਾ। ਲੱਖ ਚੁਰਾਸੀ ਲਓ
ਜੀਤ, ਹਾਰ ਚਰਨਾਂ ਹੇਠ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਵਾਂਗਾ । ਸਾਚਾ ਹੁਕਮ ਆਪ ਵਰਤਾਵਾਂਗਾ। ਕਲਜੁਗ ਅੰਤਮ ਡੇਰਾ ਢਾਹਵਾਂਗਾ। ਦੀਨ ਮਜ਼੍ਹਬ ਦਾ ਰਾਹ ਖਹਿੜਾ ਮੇਟ ਮਿਟਾਵਾਂਗਾ। ਧੁਰ ਫ਼ਰਮਾਨ ਗ਼ਜ਼ਬ ਦਾ, ਇਕੋ ਇਕ ਸੁਣਾਵਾਂਗਾ। ਵੇਖੋ ਹਾਲ ਕੀ ਹੁੰਦਾ ਬਸ਼ਰ ਦਾ, ਵਿਛੜਿਆਂ ਕੂੜੇ ਧੰਦੇ ਲਾਵਾਂਗਾ। ਪੁਰਖ ਅਕਾਲ ਇਕੋ ਨਿਤਰਦਾ, ਕਲਜੁਗ ਕੂੜਾ ਬੱਦਲ ਆਪ ਉਡਾਵਾਂਗਾ । ਕਰੇ ਖੇਲ ਸਾਚੇ ਪਿੱਤਰ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਪੂਤ ਗੋਦ ਸੁਹਾਵਾਂਗਾ। ਲੱਖ ਚੁਰਾਸੀ ਘਾੜਨ ਘੜ ਕੇ ਬਣ ਤਸਵਰ ਜੋ ਤਸਵੀਰ ਚਿਤਰਦਾ, ਸੋ ਸਾਹਿਬ ਆਪਣਾ ਹੁਕਮ ਵਰਤਾਵਾਂਗਾ। ਕਲਜੁਗ ਅੰਤਮ ਵੇਲਾ ਲੱਖ ਚੁਰਾਸੀ ਫ਼ਿਕਰ ਦਾ, ਫ਼ਿਕਰੇ ਇਕੇ ਨਾਲ ਸਮਝਾਵਾਂਗਾ। ਹੁਣ ਵੇਲਾ ਨਹੀਂ ਕਹਾਣੀ ਜ਼ਿਕਰ ਦਾ, ਧਿਆਨ ਇਕੋ ਚਰਨ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਆਪ ਦਰਸਾਵਾਂਗਾ। ਪਾਰਬ੍ਰਹਮ ਬ੍ਰਹਮ ਤੇਰਾ ਪ੍ਰਭੂ ਉਪਜਾਏਗਾ। ਨਿਹਕਰਮੀ ਕਰਮ ਕਮਾਏਗਾ। ਸਾਚੀ ਧਰਨੀ ਸੋਭਾ ਪਾਏਗਾ। ਮਰਨ ਡਰਨ ਭੈ ਮਿਟਾਏਗਾ। ਸਾਚੀ ਤਰਨੀ ਆਪ ਤਰਾਏਗਾ। ਹਰਨ ਫਰਨ ਨੇਤਰ ਆਪ ਖੁਲ੍ਹਾਏਗਾ। ਵਰਨੀ ਬਰਨੀ ਮੋਹ ਤੁੜਾਏਗਾ। ਗੁਰਮੁਖੋ ਸਾਚੀ ਪੌੜੀ ਚੜ੍ਹਨੀ, ਘਰ ਵਿਚ ਡੰਡਾ ਆਪ ਲਗਾਏਗਾ। ਤੁਖ਼ਮ ਤਾਸੀਰ ਹੋ ਕੇ ਤੁਕ ਇਕੋ ਪੜ੍ਹਨੀ, ਢੋਲਾ ਇਕੋ ਰਾਗ ਅਲਾਏਗਾ। ਸੁਖਮਨ ਟੇਢੀ ਬੰਕ ਨੌ ਦੁਆਰ ਈੜਾ ਪਿੰਗਲ ਅੰਧ ਅੰਧੇਰ ਕੂੜੀ ਕਿਰਿਆ ਕੋਈ ਨਾ ਅੱਗੇ ਅੜਨੀ, ਜਿਸ ਸਿਰ ਆਪਣਾ ਹੱਥ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਬ੍ਰਹਮ ਤੇਰਾ ਆਪ ਸਮਝਾਏਗਾ। ਬ੍ਰਹਮ ਬ੍ਰਹਮ ਅੰਤ ਸਮਝਾਵੇਗਾ। ਫੜ ਮਾਰਗ ਆਪੇ ਲਾਵੇਗਾ। ਕਰਮ ਕਾਂਡ ਮੇਟ ਮਿਟਾਵੇਗਾ। ਸਾਚਾ ਨਾਦ ਧੁੰਨ ਸੁਣਾਵੇਗਾ। ਬ੍ਰਹਮ ਬ੍ਰਹਿਮਾਦ ਖੋਜ ਖੁਜਾਵੇਗਾ। ਅਨਰਸੀਆ ਸਚ ਸੁਆਦ, ਇਕ ਵਖਾਵੇਗਾ। ਢੋਲਾ ਗਾ ਕੇ ਬੋਧ ਅਗਾਧ, ਨਿਸ਼ਅੱਖਰ ਆਪ ਪੜ੍ਹਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਾਏ ਪਿਛਲੀ ਯਾਦ, ਭਵਿਖਤ ਵਾਕ ਆਪ ਸਮਝਾਵੇਗਾ। ਵਾਹਦ ਲਾਸ਼ਰੀਕ ਨਿਰਗੁਣ ਦਾਤਾ ਆਵੇ ਗਾਡ, ਗਾਈਡ ਸਭ ਨੂੰ ਆਪ ਕਰਾਵੇਗਾ। ਜਨ ਭਗਤਾਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਵੇਗਾ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਸੱਚੇ ਪਾਤਸ਼ਾਹ ਸ਼ਾਹ ਪਾਤਸ਼ਾਹ ਸੀਸ ਆਪਣੇ ਤਾਜ ਟਿਕਾਵੇਗਾ। ਉਹਦਾ ਕੋਈ ਨਾ ਜਾਣੇ ਕਾਜ, ਕਰਨੀ ਕਰਤਾ ਆਪ ਕਮਾਵੇਗਾ। ਸਭ ਨੂੰ ਅੰਤਮ ਛੱਡਣੀ ਪਏ ਨਿਮਾਜ਼, ਹੁਜਰਾ ਹੱਜ ਇਕੋ ਵਾਰ ਵਖਾਵੇਗਾ। ਜਿਸ ਨੂੰ ਸਜਦਾ ਕਰੇ ਈਸਾ ਮੂਸਾ ਮੁਹੰਮਦ ਮੰਨੇ ਨਵਾਬ, ਸੋ ਸ਼ਹਿਨਸ਼ਾਹ ਨਜ਼ਰੀ ਆਵੇਗਾ। ਆਦਿ ਜੁਗਾਦਿ ਜੁਗ ਚੌਕੜੀ ਸਾਰੇ ਕਰਨ ਆਦਾਬ, ਰੂਪ ਇਕੋ ਇਕ ਸਮਝਾਵੇਗਾ। ਨਬੀ ਰਸੂਲਾਂ ਦੇਵਣਹਾਰਾ ਦਾਤ, ਦਇਆਵਾਨ ਫੇਰਾ ਪਾਵੇਗਾ। ਪੱਟੀ ਪੜ੍ਹਾਏ ਇਕ ਜਮਾਤ, ਅਲਿਫ਼ ਯੇ ਨੁਕ਼ਤਾ ਨੂਨ ਆਪ ਮਿਟਾਵੇਗਾ। ਸਾਚੀ ਦੱਸੇ ਇਕੋ ਰੀਤ, ਰਹਿਬਰ ਇਕੋ ਹੁਕਮ ਮਨਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਤੇਰਾ ਬ੍ਰਹਮ ਆਪ ਉਠਾਵੇਗਾ। ਸ੍ਰੀ ਭਗਵਾਨ ਬ੍ਰਹਮ ਉਠਾਏਗਾ। ਨਿਹਕਰਮੀ ਕਰਮ ਕਮਾਏਗਾ। ਫੜ ਚਰਨੀ ਸੀਸ ਝੁਕਾਏਗਾ। ਸਾਚੀ ਕਥਾ ਕਹਾਣੀ ਪੜ੍ਹਨੀ, ਆਤਮ ਪਰਮਾਤਮ ਰਾਗ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਧਰਾਏਗਾ। ਨਿਰਗੁਣ ਧਰ ਕੇ ਆਏ ਵੇਸ, ਵਾਸਤਾ ਆਪਣੇ ਨਾਲ ਰਖਾਈਆ। ਸਾਹਿਬ ਵਸੇ ਅਗੰਮੜੇ ਦੇਸ,
ਅਗੰਮ ਹੱਥ ਵਡਿਆਈਆ। ਹੁਕਮ ਵਰਤਾਏ ਬਣ ਨਰੇਸ਼, ਸ਼ਹਿਨਸ਼ਾਹ ਅਖਵਾਈਆ। ਕਲਜੁਗ ਅੰਤਮ ਵੇਖੇ ਖੇਲ, ਖੇਲਣਹਾਰਾ ਖ਼ਲਕ ਖ਼ੁਦਾਈਆ। ਸੰਤ ਸੁਹੇਲੇ ਸੱਜਣ ਗੁਰਮੁਖ ਮੇਲ, ਗੁਰਸਿਖ ਗੁਰ ਗੁਰ ਬੂਝ ਬੁਝਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਖ਼ੁਸ਼ੀ ਵਖਾਈਆ। ਪ੍ਰਭ ਠਾਕਰ ਮਿਲਿਆ ਸੱਜਣ ਸੁਹੇਲ, ਹਰਿ ਸਤਿਗੁਰ ਸੱਚਾ ਮਾਹੀਆ। ਜਿਸ ਲੱਖ ਚੁਰਾਸੀ ਹੁਕਮੇ ਅੰਦਰ ਧਰਮ ਰਾਏ ਦੀ ਘੱਲੇ ਜੇਲ, ਗੁਰਮੁਖ ਸਾਚੇ ਸਚਖੰਡ ਵਸਾਈਆ। ਵਸਣਹਾਰਾ ਧਾਮ ਨਵੇਲ, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਲਏ ਮਿਲਾਈਆ। ਪਾਰਬ੍ਰਹਮ ਮਿਲਣਾ ਅੰਤ, ਅੰਤ ਆਪ ਜਣਾਇੰਦਾ। ਖੇਲ ਕਰਨਾ ਨਾਰ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਰੰਗ ਚੜ੍ਹੇ ਇਕੋ ਬਸੰਤ, ਉਤਰ ਕਦੇ ਨਾ ਜਾਇੰਦਾ। ਤੇਰਾ ਮੇਰਾ ਭੇਵ ਨਾ ਪਾਏ ਕੋਈ ਪੰਡਤ, ਚੌਦਾਂ ਵਿਦਿਆ ਨੈਣ ਸ਼ਰਮਾਇੰਦਾ । ਚਾਰ ਜੁਗ ਦਾ ਲੇਖਾ ਅੰਤਮ ਕਰੇ ਖੰਡਤ, ਖੰਡਾ ਖੜਗ ਨਾਮ ਉਠਾਇੰਦਾ। ਭੇਵ ਖੁਲ੍ਹਾਏ ਜੇਰਜ ਅੰਡਜ, ਉਤਭਜ ਸੇਤਜ ਫੋਲ ਫੁਲਾਇੰਦਾ। ਭਗਤ ਦੁਆਰੇ ਬਣੇ ਮੰਗਤ, ਪਰੇਮ ਪ੍ਰੀਤੀ ਭਿਖਿਆ ਮੰਗ ਮੰਗਾਇੰਦਾ। ਗੁਰਸਿਖੋ ਗੜ੍ਹ ਤੋੜੋ ਹਉਮੇ ਹੰਗਤ, ਨਿਵਣ-ਸੋ-ਅੱਖਰ ਇਕ ਪੜ੍ਹਾਇੰਦਾ। ਪਾਰਬ੍ਰਹਮ ਬ੍ਰਹਮ ਲਾਏ ਅੰਗਤ, ਅੰਗੀਕਾਰ ਆਪ ਹੋ ਜਾਇੰਦਾ। ਸਰਬ ਜੀਆਂ ਦਾ ਇਕੋ ਮੰਤ, ਮੰਤਰ ਢੋਲਾ ਆਪੇ ਗਾਇੰਦਾ। ਰਲ ਕੇ ਬਹਿ ਜਾਓ ਸਾਚੀ ਪੰਗਤ, ਊਚ ਨੀਚ ਜ਼ਾਤ ਪਾਤ ਜੂਠ ਝੂਠ ਡੇਰਾ ਢਾਹਿੰਦਾ। ਪੁਰਖ ਅਕਾਲ ਅੱਗੇ ਕਰੋ ਮਿੰਨਤ, ਜੋ ਸਾਹਿਬ ਵਿਛੜੇ ਮੇਲ ਮਿਲਾਇੰਦਾ। ਕਲਜੁਗ ਕਿਸੇ ਦੀ ਚਲਣ ਨਾ ਦੇਵੇ ਕੋਈ ਹਿੰਮਤ, ਕੋਟਨ ਕੋਟ ਅੰਦਰ ਵੜ ਵੜ, ਪਾਣੀ ਠਰ ਠਰ, ਅਗਨੀ ਸੜ ਸੜ, ਉਚੇ ਟਿਲੇ ਚੜ੍ਹ ਚੜ੍ਹ, ਸ਼ਾਸਤਰ ਸਿਮਰਤ ਪੜ੍ਹ ਪੜ੍ਹ ਧਿਆਨ ਲਗਾਇੰਦਾ। ਅਬਿਨਾਸ਼ੀ ਕਰਤਾ ਵੇਖਣਹਾਰਾ ਦਰ ਦਰ ਘਰ ਘਰ ਨਰ ਨਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਗੁਰਮੁਖ ਗੁਰਸਿਖ ਸੱਜਣ ਫੜ ਫੜ, ਡੂੰਘੀ ਕੰਦਰ ਆਪੇ ਵੜ ਵੜ, ਲੇਖਾ ਜਾਣ ਸੀਸ ਧੜ ਧੜ, ਧੜਾ ਆਪਣੇ ਨਾਲ ਮਿਲਾਇੰਦਾ। ਜਨ ਭਗਤਾਂ ਪਿਛੇ ਆਪ ਮਰ ਮਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇੰਦਾ। ਨਿਤ ਨਵਿਤ ਆਦਿ ਜੁਗਾਦਿ ਪੱਲੂ ਫੜ ਫੜ, ਸਾਚੀ ਗੰਢ ਆਪ ਪਵਾਇੰਦਾ। ਕਲਜੁਗ ਅੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਕੋਈ ਨਾ ਜਾਏ ਅੱਗੇ ਅੜ, ਜੋ ਅੜਿਆ ਸੋ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਪੇ ਵਰ, ਵਰ ਆਪਣਾ ਝੋਲੀ ਆਪੇ ਪਾਇੰਦਾ। ਆਪੇ ਦਾਤਾ ਆਪ ਭਿਖਾਰੀ, ਦੇਵਣਹਾਰ ਆਪ ਅਖਵਾਈਆ। ਆਪੇ ਭੂਪ ਆਪ ਸਿਕਦਾਰੀ, ਆਪੇ ਭਿਖਿਆ ਮੰਗੇ ਚਾਈਂ ਚਾਈਂਆ। ਆਪੇ ਸ਼ਾਹ ਪਾਤਸ਼ਾਹ ਫੜੇ ਤੇਜ਼ ਕਟਾਰੀ, ਖ਼ਾਲੀ ਹੱਥ ਆਪ ਹੋ ਜਾਈਆ। ਆਪੇ ਖੇਲੇ ਖੇਲ ਪੁਰਖ ਨਾਰੀ, ਨਾਰ ਕੰਤ ਸੇਜ ਸੋਭਾ ਪਾਈਆ। ਆਪੇ ਕਰੇ ਸਚ ਸੰਗਾਰੀ, ਸਾਚੀ ਇਛਿਆ ਆਪ ਪਰਗਟਾਈਆ। ਆਪੇ ਬਣੇ ਕੰਨਿਆ ਕਵਾਰੀ, ਅੰਗੀਕਾਰ ਨਾ ਕੋਇ ਰਖਾਈਆ। ਆਪੇ ਬਣੇ ਸ਼ਾਹਸਵਾਰੀ, ਸ਼ਹਿਨਸ਼ਾਹ ਸਾਚੇ ਆਸਣ ਸੋਭਾ ਪਾਈਆ। ਆਪੇ ਬਣ ਵੱਡਾ ਦਰਬਾਰੀ, ਧੁਰ ਦਰਬਾਰਾ ਇਕ ਲਗਾਈਆ। ਆਪੇ ਸੇਵਕ ਸੇਵਾ ਕਰੇ ਨਿਆਰੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਆਪੇ ਜੋਧਾ ਸੂਰਬੀਰ ਬਣ ਬਲਕਾਰੀ, ਬਲਹੀਣ ਆਪ ਹੋ ਜਾਈਆ। ਆਪੇ ਬਣ ਗੁਰੂ ਅਵਤਾਰੀ, ਗਿਆਨ ਗੁਰਦੇਵ ਆਪ ਸਮਝਾਈਆ। ਆਪੇ ਕਾਗਦ ਕਲਮ ਲਿਖਣਹਾਰੀ, ਆਪੇ ਲੇਖਾ ਦਏ ਮਿਟਾਈਆ। ਆਪੇ ਖੇਲ
ਖੇਲੇ ਜੁਗ ਚਾਰੀ, ਜੁਗ ਚੌਕੜੀ ਆਪੇ ਡੇਰਾ ਢਾਹੀਆ। ਆਪੇ ਪਰਨਾਵੇ ਗੁਰਮੁਖ ਸਚੀ ਲਾੜੀ, ਬਣ ਕਹਾਰ ਡੋਲੀ ਆਪਣੇ ਕੰਧ ਉਠਾਈਆ। ਆਪੇ ਘੁੰਗਟ ਚੁੱਕੇ ਪਹਿਲੀ ਵਾਰੀ, ਆਪੇ ਨੇਤਰ ਨੈਣ ਨੈਣ ਸ਼ਰਮਾਈਆ। ਆਪੇ ਸਚ ਝਰੋਖੇ ਖੋਲ੍ਹੇ ਬਾਰੀ, ਬੰਦ ਕਿਵਾੜਾ ਆਪ ਕਰਾਈਆ । ਆਪੇ ਨਿਰਗੁਣ ਜੋਤ ਜਗੇ ਨਿਰੰਕਾਰੀ, ਅੰਧ ਅੰਧੇਰ ਆਪ ਅਖਵਾਈਆ। ਆਪੇ ਅੰਮ੍ਰਿਤ ਝਿਰੇ ਠੰਡਾ ਪਾਣੀ, ਅਗਨੀ ਅੱਗ ਆਪ ਬਰਸਾਈਆ। ਆਪੇ ਸ਼ਬਦ ਬਣੇ ਸੱਚਾ ਹਾਣੀ, ਆਪੇ ਬੈਠਾ ਮੁਖ ਭਵਾਈਆ। ਆਪੇ ਵੇਖੇ ਚਾਰੇ ਖਾਣੀ, ਆਪੇ ਪੜਦਾ ਰਿਹਾ ਵਖਾਈਆ। ਆਪੇ ਸੁਰਤ ਬਣਾਏ ਸਾਚੀ ਰਾਣੀ, ਆਪੇ ਧੱਕਾ ਦੇਵੇ ਲਾਈਆ। ਆਪੇ ਸੁਣਾਏ ਅਕੱਥ ਕਹਾਣੀ, ਆਪੇ ਭਰਮ ਭੁਲੇਖਾ ਦੇਵੇ ਪਾਈਆ। ਆਪੇ ਜਾਣੇ ਪਦ ਨਿਰਬਾਣੀ, ਆਪੇ ਧੂੰਆਂਧਾਰ ਸਮਾਈਆ। ਆਪੇ ਖੇਲ ਕਰੇ ਮਹਾਨੀ, ਆਪੇ ਨਜ਼ਰ ਕਿਸੇ ਨਾ ਆਈਆ। ਆਪੇ ਬਣੇ ਵਡ ਵਿਦਵਾਨੀ, ਆਪੇ ਸ਼ੈਤਾਨੀ ਧਾਰ ਚਲਾਈਆ। ਆਪੇ ਮਾਰੇ ਤੀਰ ਅਣਿਆਲਾ ਕਾਨੀ, ਆਪੇ ਮੁਖੀ ਦਏ ਤੁੜਾਈਆ। ਆਪੇ ਮਾਣ ਦਵਾਏ ਜਗਤ ਮਾਤ ਭਾਨੀ, ਆਪੇ ਸ਼ਬਦੀ ਬੂਝ ਬੁਝਾਈਆ। ਕਰੇ ਖੇਲ ਸ੍ਰੀ ਭਗਵਾਨੀ, ਭਗਵਨ ਆਪਣਾ ਹੁਕਮ ਵਰਤਾਈਆ। ਪਾਰਬ੍ਰਹਮ ਉਠ ਕਰ ਧਿਆਨੀ, ਧੀਰਜਵਾਨ ਰਿਹਾ ਸਮਝਾਈਆ। ਉਠ ਵੇਖ ਸਚ ਨਿਸ਼ਾਨੀ, ਸ਼ਹਿਨਸ਼ਾਹ ਆਪਣੀ ਦਏ ਬੁਝਾਈਆ। ਜਿਸ ਨੂੰ ਕਹਿੰਦੇ ਆਦਿ ਸ਼ਕਤ ਜੋਤ ਨੁਰਾਨੀ, ਸੋ ਜੋਤ ਸੇਵਾ ਰਹੀ ਕਮਾਈਆ। ਜਿਸ ਦਾ ਖੇਲ ਸ਼ਕਤ ਭਵਾਨੀ, ਸੋ ਭਾਵਨਾ ਵਿਚ ਸਮਾਈਆ। ਜਿਸ ਦੀ ਚਤੁਰਭੁਜ ਨਿਸ਼ਾਨੀ, ਸੋ ਨਿਸ਼ਾਨਾ ਰਿਹਾ ਲਗਾਈਆ। ਆ ਦਰ ਤੇ ਸੁਣ ਸੱਚੀ ਕਹਾਣੀ, ਹਰਿ ਕਰਤਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਹੈਰਾਨੀ, ਹਰਿ ਕਾ ਭੇਵ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਆਪਣਾ ਘਰ ਵਸਾਈਆ। ਅੰਤਮ ਘਰ ਵਸਾਉਣਾ ਤੇਰਾ, ਤੇਰੀ ਵੱਜੇ ਵਧਾਈਆ। ਬ੍ਰਹਮ ਕਹੇ ਤੂੰ ਮੇਰਾ, ਮੈਂ ਤੇਰੀ ਤੱਕਾਂ ਸਰਨਾਈਆ। ਕਲਜੁਗ ਅੰਤਮ ਕਰ ਨਬੇੜਾ, ਹਕੀਕਤ ਵੇਖ ਥਾਉਂ ਥਾਈਂਆ। ਕੂੜਿਆਂ ਸਾਧਾਂ ਸੰਤਾਂ ਡੁੱਬਦਾ ਜਾਂਦਾ ਬੇੜਾ, ਜੋ ਪ੍ਰਭ ਨੂੰ ਧੋਖਾ ਦੇ ਜੀਵਾਂ ਜੰਤਾਂ ਰਹੇ ਭਰਮਾਈਆ। ਕਲਜੁਗ ਅੰਤਮ ਉਜੜਨ ਵਾਲਾ ਖੇੜਾ, ਖਿੜਕੀ ਕੁੰਡਾ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਜਗਤ ਗਿਆਨ ਕਰਦੇ ਝੇੜਾ, ਅੰਤਰ ਮੇਲ ਨਾ ਕੋਇ ਮਿਲਾਈਆ। ਚਾਰੋ ਕੁੰਟ ਹੋਇਆ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਹੰਕਾਰ ਕਹੇ ਮੇਰਾ ਮੇਰਾ, ਮੱਤ ਮਤਵਾਲੀ ਦਏ ਦੁਹਾਈਆ। ਬੁੱਧੀ ਕਹੇ ਮੇਰਾ ਢੱਠਾ ਡੇਰਾ, ਮੇਰਾ ਬਲ ਨਾ ਸਕੇ ਬਣਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸਤਿਗੁਰ ਨਿਰਗੁਣ ਰੂਪ ਸਚ ਸੁਆਮੀ ਠਾਕਰ ਆਵੇ ਬਣ ਕੇ ਸ਼ੇਰਾ, ਸਿੰਘ ਆਪਣੀ ਭਬਕ ਲਗਾਈਆ। ਸਾਰੇ ਇਕੋ ਵਾਰ ਧਰਤ ਮਾਤ ਦਾ ਖੁਲ੍ਹਾ ਕਰ ਜਾਣ ਵਿਹੜਾ, ਜੰਬਕ ਨਜ਼ਰ ਕੋਇ ਨਾ ਆਈਆ । ਅੰਦਰ ਵੜ ਕੇ ਪੁਰਖ ਅਕਾਲ ਕੋਲੋ ਡਰ ਕੇ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਮੈਂ ਆਇਆ ਦੋ ਜਹਾਨ ਹੱਥੀਂ ਡੋਰ ਫੜ ਕੇ, ਬਚਿਆ ਕੋਇ ਰਹਿਣ ਨਾ ਪਾਈਆ। ਮੈਂ ਨਿਤ ਨਿਤ ਵੇਖਾਂ ਜੋ ਉਠ ਕੇ ਬਾਹਰੋ ਨਹੌਂਦੇ ਤੜਕੇ, ਅੰਤਰ ਅੰਮ੍ਰਿਤ ਸਰੋਵਰ ਨਹਾਵਣ ਕੋਇ ਨਾ ਜਾਈਆ । ਮੈਂ ਸਦਾ ਵੇਖਾਂ ਜੋ ਘਰੋ ਨਿਕਲੇ ਲੜ ਕੇ, ਮਨ ਝਗੜਾ ਸਕੇ ਨਾ ਕੋਇ ਮੁਕਾਈਆ। ਮੈਂ ਵੇਖਣਹਾਰਾ ਜੋ ਅਠਸਠ ਤੀਰਥ ਭਟਕੇ, ਕਾਮ ਵਾਸਨਾ ਸਕੇ ਨਾ ਕੋਇ ਮਿਟਾਈਆ। ਮੈਂ ਵੇਖਾਂ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੜ ਕੇ, ਕਲਜੁਗ ਜੀਵ ਧੀਆਂ ਭੈਣਾਂ ਰਹੇ ਤਕਾਈਆ। ਮੈਂ
ਵੇਖਾਂ ਜੋ ਘਰ ਘਰ ਮੰਗਦੇ ਫਿਰਦੇ ਲੜ ਕੇ, ਆਪਣਾ ਆਪ ਰਹੇ ਮਿਟਾਈਆ। ਗੁਰਸਿਖੋ ਗੁਰਮੁਖੋ ਸਤਿਗੁਰੂ ਮਿਲਦਾ ਜੀਂਵਦਿਆਂ ਮਰ ਕੇ, ਮਰਨਾ ਨਾਨਕ ਗੋਬਿੰਦ ਗਿਆ ਸਮਝਾਈਆ। ਆਓ ਵੇਖੋ ਪੱਲੂ ਫੜ ਕੇ, ਗੰਢ ਆਪਣੇ ਨਾਲ ਬੰਧਾਈਆ। ਜਿਹੜਾ ਤੁਹਾਡੀ ਨੀਂਹ ਗਿਆ ਧਰ ਕੇ, ਅੰਤਮ ਮਹੱਲ ਦਏ ਵਸਾਈਆ। ਪੁਰਖ ਅਕਾਲ ਨਾਲ ਆਇਆ ਰਲ ਕੇ, ਜੋਤੀ ਸ਼ਬਦ ਵੱਜੀ ਵਧਾਈਆ। ਲੱਭਣਾ ਫੇਰ ਕਿਸੇ ਨਾ ਭਲਕੇ, ਭੁੱਲਿਆਂ ਹੱਥ ਕਿਸੇ ਨਾ ਆਈਆ। ਸਤਿ ਸਿੰਘਾਸਣ ਬੈਠਾ ਮਲ ਕੇ, ਸੰਬਲ ਆਪਣਾ ਡੇਰਾ ਲਾਈਆ। ਉਠੋ ਵੇਖੋ ਭੱਜ ਭੱਜ ਕੇ, ਹਰਿਮੰਦਰ ਰਿਹਾ ਸੁਹਾਈਆ। ਮਨ ਬੰਦਰ ਨਾ ਜਾਏ ਛਲ ਕੇ, ਵਲੀਆ ਛਲੀਆ ਆਇਆ ਬੇਪਰਵਾਹੀਆ। ਪਹਿਲੋ ਗੁਰ ਅਵਤਾਰ ਪੀਰ ਪੈਗ਼ੰਬਰ ਘੱਲ ਕੇ, ਆਪਣਾ ਸੁਨੇਹੜਾ ਦਿਤਾ ਪੁਚਾਈਆ। ਅੰਤਮ ਜੋਤੀ ਧਾਰ ਇਕੋ ਡਲਕੇ, ਪੰਜ ਤਤ ਨਾ ਕੋਇ ਵਡਿਆਈਆ। ਧਰਤ ਮਾਤ ਦੇ ਭਾਰ ਕਰੇ ਹਲਕੇ, ਬੇਮੁਖ ਕੋਇ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਮਾਰੇ ਉਥਲ ਕੇ, ਗੇੜਾ ਇਕੇ ਵਾਰ ਭਵਾਈਆ। ਗੁਰਮੁਖ ਪਰੇਮ ਕੁਠਾਲੀ ਆਵਣ ਢਲ ਕੇ, ਕੰਚਨ ਸੋਇਨਾ ਆਪਣੇ ਰੰਗ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਵੇ ਵੇਖੇ ਬਲਦੇ, ਸ਼ਮਅ ਆਪਣੀ ਹੱਥੀਂ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਤੇਰਾ ਲਹਿਣਾ ਝੋਲੀ ਪਾਈਆ। ਪਾਰਬ੍ਰਹਮ ਤੇਰਾ ਲਹਿਣਾ ਬ੍ਰਹਮ, ਸ੍ਰੀ ਭਗਵਾਨ ਆਪ ਜਣਾਇੰਦਾ । ਜਿਸ ਦੇ ਨਾਲ ਲਗਾਏ ਕਰਮ, ਕਰਮ ਸੇਵਾ ਰੂਪ ਬਣਾਇੰਦਾ। ਤੈਨੂੰ ਲਪੇਟਿਆ ਵਿਚ ਕਾਇਆ ਮਾਟੀ ਚਰਮ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਬਿਨ ਸਤਿਗੁਰ ਸਭ ਨੂੰ ਪਿਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਸਾਰੇ ਪੜ੍ਹਨ, ਬ੍ਰਹਮ ਰੂਪ ਆਪਣਾ ਨਜ਼ਰ ਕਿਸੇ ਨਾ ਆਇੰਦਾ। ਦੂਰ ਦੁਰਾਡੇ ਚਲ ਕੇ ਆਉਣ ਗੱਲਾਂ ਕਰਨ, ਗੱਲੀਂ ਬਾਤੀਂ ਪ੍ਰਭ ਕਾ ਭੇਵ ਕੋਇ ਨਾ ਪਾਇੰਦਾ। ਮਨ ਹੰਕਾਰੀ ਕਰ ਕੇ ਆਵਣ ਲੜਨ, ਹਰਿਜੂ ਆਦਿ ਜੁਗਾਦੀ ਵਡ ਲੜਾਕਾ ਜੋ ਅੜਿਆ ਭੰਨ ਵਖਾਇੰਦਾ। ਜੋ ਸੰਤ ਸੁਹੇਲੇ ਗੁਰਮੁਖ ਚੇਲੇ ਆਵਣ ਸਰਨ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ । ਨਿਜ ਨੇਤਰ ਖੋਲ੍ਹੇ ਹਰਨ ਫਰਨ, ਮਨ ਫ਼ੁਰਨਾ ਬੰਦ ਕਰਾਇੰਦਾ। ਗਿਆਨ ਧਿਆਨ ਅਸ਼ਨਾਨ ਪੂਜਾ ਪਾਠ ਸਿਮਰਨ ਗੁਰਮੁਖ ਤੇਰਾ ਪਾਣੀ ਭਰਨ, ਤੇਰਾ ਪ੍ਰਭ ਤੇਰਾ ਖੇੜਾ ਆਪ ਵਸਾਇੰਦਾ। ਤੇਰੇ ਕੋਲੋ ਵਿਸ਼ਨ ਬ੍ਰਹਮਾ ਸ਼ਿਵ ਡਰਨ, ਅੱਗੇ ਅੱਖ ਨਾ ਕੋਇ ਉਠਾਇੰਦਾ। ਜਿਨ੍ਹਾਂ ਪੁਰਖ ਅਬਿਨਾਸ਼ੀ ਆਇਆ ਵਰਨ, ਤਿਨ੍ਹਾਂ ਹੱਥ ਨਾ ਕੋਈ ਲਗਾਇੰਦਾ। ਪੁਰਖ ਅਕਾਲ ਦੀਨ ਦਿਆਲ ਆਦਿ ਪੁਰਖ ਅੰਤ ਕੀਤਾ ਪਰਨ, ਪਤਿਪਰਮੇਸ਼ਵਰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕਾਂਤਾ ਅਕਲ ਕਲਾ ਭਰਪੂਰ ਆਪ ਅਖਵਾਇੰਦਾ। ਅਕਲ ਕਲ ਭਰਪੂਰ ਸੁਆਮੀ, ਸਰਬ ਜੀਆਂ ਦਏ ਵਡਿਆਈਆ। ਘਟ ਨਿਵਾਸੀ ਅੰਤਰਜਾਮੀ, ਬ੍ਰਹਮ ਪ੍ਰਕਾਸ਼ੀ ਜੋਤ ਲਏ ਮਿਲਾਈਆ। ਧੁਰ ਦੀ ਬਾਣੀ ਸ਼ਬਦ ਕਹਾਣੀ, ਸਾਚੀ ਰਾਣੀ ਲਏ ਪਰਗਟਾਈਆ। ਖੇਲੇ ਖੇਲ ਦੋ ਜਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਈਆ। ਕਿਰਪਾ ਅੰਦਰ ਵੇਖਣ ਆਇਆ, ਵਡ ਦਾਤਾ ਗੁਣ ਨਿਧਾਨ। ਭਗਤ ਭਗਵੰਤ ਲਏ ਜਗਾਇਆ, ਜਾਗਰਤ ਜੋਤ ਕਰੇ ਪਰਧਾਨ। ਅੰਮ੍ਰਿਤ ਆਤਮ ਦਏ ਪਿਲਾਇਆ, ਕੂੜੀ ਕਿਰਿਆ ਮੇਟੇ ਨਿਸ਼ਾਨ। ਸਾਚੀ ਰਮਜ ਦਏ ਸਮਝਾਇਆ, ਬਿਨ ਰਸਨਾ ਕਰੇ ਗਿਆਨ। ਸਾਚੀ ਅੱਖ ਲਏ ਮਿਲਾਇਆ, ਪਰਤਖ ਨਜ਼ਰ ਆਏ ਭਗਵਾਨ। ਮਾਰਗ ਦੱਸ ਰਾਹੇ
ਪਾਇਆ, ਮੰਜ਼ਲ ਚੜ੍ਹਾਏ ਆਪ ਮਿਹਰਵਾਨ। ਹੱਸ ਹੱਸ ਜੋੜ ਜੁੜਾਇਆ, ਨਾਤਾ ਤੋੜ ਸਰਬ ਸ਼ੈਤਾਨ। ਸਾਚਾ ਘੋੜ ਇਕ ਮੰਗਾਇਆ, ਧੁਰਦਰਗਾਹੀ ਦੇ ਫ਼ਰਮਾਨ। ਸੋਲਾਂ ਕਲੀਆਂ ਆਸਣ ਲਾਇਆ, ਤੰਗ ਕਸੇ ਨੌਜਵਾਨ। ਚਰਨ ਰਕਾਬੇ ਇਕ ਟਿਕਾਇਆ, ਖੇਲੇ ਖੇਲ ਮਰਦ ਮਰਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਨ। ਧੁਰ ਫ਼ਰਮਾਨਾ ਸਤਿ ਸੰਦੇਸ਼ਾ, ਇਕੋ ਵਾਰ ਸੁਣਾਈਆ । ਪੁਰਖ ਅਕਾਲ ਨਰ ਨਰੇਸ਼ਾ, ਬੇਪਰਵਾਹ ਫੇਰਾ ਪਾਈਆ। ਆਦਿ ਜੁਗਾਦਿ ਰਹੇ ਹਮੇਸ਼ਾ, ਨਾ ਮਰੇ ਨਾ ਜਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਗਣੇਸ਼ਾ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸਾ, ਸਜਦਾ ਇਕੋ ਘਰ ਵਖਾਈਆ। ਕਲਜੁਗ ਅੰਤਮ ਪੂਰਾ ਕਰੇ ਸਦੀ ਬੀਸਵੀਂ ਸਭ ਦਾ ਲੇਖਾ, ਲੇਖਾ ਆਪਣੇ ਲੇਖੇ ਪਾਈਆ। ਜਿਨ੍ਹਾਂ ਰਹਿ ਜਾਏ ਭਰਮ ਭੁਲੇਖਾ, ਤਿਨ੍ਹਾਂ ਬੀਸ ਇਕੀਸਾ ਭਰਮ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਦੇਵਣਹਾਰਾ ਆਪੇ ਦਾਨ, ਅੰਤ ਕੰਤ ਭਗਵੰਤ ਵੇਖੇ ਆਣ, ਮਹਿਮਾ ਅਣਗਣਤ ਆਪਣੇ ਵਿਚ ਛੁਪਾਈਆ। ਮਹਿਮਾ ਅਗਣਤ ਬੈਠੀ ਛੁਪ, ਜ਼ਾਹਰ ਨਜ਼ਰ ਕਿਸੇ ਨਾ ਆਈਆ। ਨਵ ਨੌਂ ਚਾਰ ਰਹੀ ਚੁੱਪ, ਆਪਣਾ ਭੇਵ ਨਾ ਕੋਇ ਜਣਾਈਆ। ਕਲਜੁਗ ਅੰਤਮ ਬੈਠੀ ਉਠ, ਘਰ ਸਾਚੇ ਲਏ ਅੰਗੜਾਈਆ। ਜਨ ਭਗਤਾਂ ਵਲ ਕੀਤਾ ਰੁਖ਼, ਭੱਜੇ ਵਾਹੋ ਦਾਹੀਆ। ਮੈਂ ਵੇਖਾਂ ਜਾ ਕੇ ਗੋਬਿੰਦ ਤੇਰੇ ਪੁੱਤ, ਜਿਨ੍ਹਾਂ ਪਿਛੇ ਆਪਣੇ ਪੁੱਤਰ ਨੀਂਹਾਂ ਹੇਠ ਦਬਾਈਆ। ਮੈਂ ਗੋਦੀ ਲਵਾਂ ਜਾ ਕੇ ਚੁੱਕ, ਆਪਣੀ ਸੇਵ ਕਮਾਈਆ। ਮੈਂਨੂੰ ਸੋਹਣਾ ਲੱਗੇ ਮੁਖ, ਜੋ ਤੈਨੂੰ ਰਹੇ ਧਿਆਈਆ। ਗੋਬਿੰਦ ਸੂਰਾ ਆਪੇ ਤੁਠ, ਦੇ ਮੱਤ ਰਿਹਾ ਸਮਝਾਈਆ। ਵੇਖ ਮੇਰਾ ਅਬਿਨਾਸ਼ੀ ਅਚੁਤ, ਮੇਰੇ ਨਾਲ ਸੋਭਾ ਪਾਈਆ। ਜਿਸ ਨੇ ਪਹਿਲੋ ਮੈਨੂੰ ਬਣਾਇਆ ਪੁੱਤ, ਫਿਰ ਮੈਂ ਪੁੱਤਰਾਂ ਪੁੱਤਰਾਂ ਉਤੋ ਵਾਰ ਕਰਾਈਆ। ਹੁਣ ਨਹੀਂ ਬਹਿਣਾ ਮਾਤ ਲੁਕ, ਆਪਣਾ ਪੜਦਾ ਦਿਆਂ ਉਠਾਈਆ। ਬਿਨ ਮੇਰੀ ਕਿਰਪਾ ਕੋਈ ਨਾ ਹੋਵੇ ਮੇਰੇ ਉੇਤੇ ਖੁਸ਼, ਕਲਜੁਗ ਜੀਵ ਕਰਨ ਲੜਾਈਆ। ਮੈਂ ਸਭ ਦੇ ਨੇੜੇ ਅੰਦਰ ਬੈਠਾ ਢੁਕ, ਘਰ ਆਪਣੇ ਮੈਨੂੰ ਮਿਲਣ ਕੋਈ ਨਾ ਆਈਆ। ਦਰ ਦਰ ਜਾ ਕੇ ਡੇਰਿਆਂ ਵਿਚ ਇਕ ਦੂਜੇ ਨੂੰ ਰਹੇ ਪੁਛ, ਕਿਸ ਘਰ ਮਿਲੇ ਸੱਚਾ ਮਾਹੀਆ। ਸਦੀ ਵੀਹਵੀਂ ਕਿਸੇ ਕੋਲ ਨਹੀਂ ਹੈ ਕੁਛ, ਪ੍ਰਭ ਖਾਲੀ ਭਾਂਡੇ ਦਿਤੇ ਕਰਾਈਆ। ਡਰਦੇ ਸਾਹਿਬ ਕੋਲੋ ਬੈਠੇ ਲੁਕ, ਅੱਗੇ ਆ ਕੇ ਮੁਖ ਨਾ ਕੋਇ ਵਖਾਈਆ। ਜਗਤ ਵਡਿਆਈ ਲੱਗੀ ਭੁੱਖ, ਮਸਤਕ ਚਰਨਾਂ ਉਤੇ ਰਹੇ ਛੁਹਾਈਆ। ਕਿਸ ਨੂੰ ਦੇਂਦੇ ਦੁੱਧ ਪੁੱਤ, ਕਿਸੇ ਨੂੰ ਅੱਖਾਂ ਮੀਟ ਧਿਆਨ ਜਣਾਈਆ। ਕਿਸੇ ਨੂੰ ਕਹਿਣ ਸੁਰਤੀ ਗਈ ਰੁੱਠ, ਭੱਜੇ ਵਾਹੋ ਦਾਹੀਆ। ਕਿਸੇ ਨੂੰ ਕਹਿਣ ਅੰਦਰ ਵੜ ਕੇ ਬਹਿ ਜਾਓ ਚੁੱਪ, ਰਸਨਾ ਜਿਹਵਾ ਨਾ ਕੋਈ ਗਾਈਆ। ਜੇ ਪੁਰਖ ਅਬਿਨਾਸ਼ੀ ਆਪ ਲਏ ਪੁੱਛ, ਫਿਰ ਬੈਠਣ ਮੁੱਖ ਭਵਾਈਆ। ਕਲਜੁਗ ਕਹੇ ਪ੍ਰਭ ਵੇਖ ਮੇਰੀ ਲੁੱਟ, ਮੈਂ ਦਿਨ ਦਿਹਾੜੇ ਰਿਹਾ ਮਚਾਈਆ। ਬਾਹਰੋ ਤੈਨੂੰ ਸਜਦੇ ਕਰਨ ਝੁਕ, ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਰਾਤ ਅੰਧੇਰੀ ਘਰ ਬੇਗਾਨੇ ਕਰਨ ਰੁਖ਼, ਵੇਸਵਾ ਰੂਪ ਜਗਤ ਵਟਾਈਆ। ਠਾਕਰ ਸੁਆਮੀ ਅੰਤਰ ਉਠ, ਕਿਉਂ ਬੈਠਾ ਮੁਖ ਭਵਾਈਆ। ਧਰਮ ਨਾਤਾ ਸਭ ਦਾ ਗਿਆ ਤੁੱਟ, ਧਰਤ ਧਵਲ ਦਏ ਦੁਹਾਈਆ। ਖ਼ਾਲੀ ਦਿਸਣ ਸਭ ਦੇ ਠੂਠ, ਹਰਿ ਕਾ ਨਾਮ ਨਜ਼ਰ ਕੋਇ ਨਾ ਆਈਆ। ਕਰੀ ਕੁੜਮਾਈ ਜੂਠ ਝੂਠ, ਹਉਮੇ ਹੰਗਤਾ ਵੱਜੀ ਵਧਾਈਆ। ਲੱਖ ਚੁਰਾਸੀ
ਵੇਖ ਕਰਤੂਤ, ਤੇਰੇ ਤੇਰੀ ਕੀਤੀ ਗਏ ਭੁਲਾਈਆ। ਕਲਜੁਗ ਅੰਤਮ ਸਾਰਾ ਲੰਘ ਗਿਆ ਅੰਤਮ ਪਿਛੇ ਰਹਿ ਗਈ ਨਿੱਕੀ ਪੂਛ, ਸੋ ਗੋਬਿੰਦ ਆਪਣੀ ਹੱਥੀਂ ਦਏ ਕਟਾਈਆ । ਕਿਸੇ ਦੀ ਖੜੀ ਰਹੇ ਨਾ ਮੁੱਛ, ਮੁਸ਼ਕਲ ਵਿਚ ਪਏ ਲੋਕਾਈਆ। ਜੋ ਤੈਨੂੰ ਸਮਝਦੇ ਤੁਛ, ਤੁਰਤ ਆਪਣਾ ਹੁਕਮ ਵਰਤਾਈਆ। ਸਤਿਜੁਗ ਬਦਲੇ ਤੇਰੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਧਰਤ ਮਾਤ ਕਹੇ ਮੇਰੇ ਘਰ ਜੰਮਿਆ ਪੁੱਤ, ਸਖ਼ੀਓ ਦਿਓ ਵਧਾਈ ਚਾਈਂ ਚਾਈਂਆ। ਮੈਂ ਪੰਦਰਾਂ ਕੱਤਕ ਆਵਾਂ ਗੋਦੀ ਚੁੱਕ, ਪੁਰਖ ਅਕਾਲ ਨੂੰ ਮੱਥਾ ਦਿਆਂ ਟਿਕਾਈਆ। ਫੜ ਕੇ ਦੋਹ ਹੱਥਾਂ ਨਾਲ ਗੋਦੀ ਦੇਵਾਂ ਸੁਟ, ਆਪਣਾ ਭਾਰ ਸਿਰ ਤੋ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਖੇਲ ਕੋਈ ਸਮਝ ਸਕੇ ਨਾ ਰਾਈਆ। ਹਰਿ ਕਾ ਖੇਲ ਸਰਬ ਉਡੀਕਣ, ਜੁਗ ਚੌਕੜੀ ਧਿਆਨ ਲਗਾਈਆ । ਪਾਬੰਦੀ ਅੰਦਰ ਸਰਬ ਚੀਕਣ, ਉਚੀ ਕੂਕ ਰਹੇ ਸੁਣਾਈਆ। ਜਿਉਂ ਗੋਬਿੰਦ ਨਜ਼ਰ ਆਇਆ ਭੀਖਣ, ਤਿਉਂ ਗੁਰਮੁਖਾਂ ਰਿਹਾ ਜਗਾਈਆ। ਕਲਜੁਗ ਕਹਿਰ ਅੰਧੇਰੀ ਤੀਖਣ, ਆਪਣੀ ਧਾਰ ਵਹਾਈਆ। ਗੁਰਮੁਖ ਕਰੇ ਵਿਰਲਾ ਸਚ ਪ੍ਰੀਤਣ, ਪ੍ਰੀਤੀ ਪਰੀਤਮ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਅੰਤਮ ਵੇਖ ਵਖਾਈਆ । ਕਲਜੁਗ ਅੰਤਮ ਰਹੇ ਉਡੀਕ, ਜਗਤ ਉਡਾਰੀ ਮਾਤ ਲਗਾਈਆ। ਗੁਰ ਅਵਤਾਰਾਂ ਜੋ ਲਿਖੀ ਤਰੀਕ, ਤਾਰੀਖ਼ ਰਹੀ ਸਮਝਾਈਆ । ਲੱਖ ਚੁਰਾਸੀ ਹੋਈ ਬਿਪ੍ਰੀਤ, ਪ੍ਰੀਤੀ ਸਚ ਨਾ ਕੋਇ ਕਮਾਈਆ। ਸਖ਼ੀਆਂ ਮਿਲ ਕੋਈ ਨਾ ਗਾਏ ਗੋਬਿੰਦ ਦਾ ਗੀਤ, ਹਿਰਦੇ ਹਰਿ ਨਾ ਕੋਇ ਵਸਾਈਆ । ਲੱਭਦੇ ਫਿਰਨ ਮੰਦਰ ਮਸੀਤ, ਮੁੱਲਾਂ ਸ਼ੇਖ਼ ਮੁਸਾਇਕ ਉਂਗਲਾਂ ਨਾਲ ਰਹੇ ਸਮਝਾਈਆ। ਬਿਨ ਸਾਚੇ ਕਲਮਿਉਂ ਪੜ੍ਹ ਪੜ੍ਹ ਹੋਏ ਢੀਠ, ਡੇਰਾ ਕੂੜ ਨਾ ਕੋਇ ਢਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਹੋਏ ਰੁਸ਼ਨਾ, ਰੋਸ਼ਨ ਇਕ ਮਨਾਰ ਵਖਾਇੰਦਾ। ਜਲਵਾ ਨੂਰ ਨੂਰ ਧਰਾ, ਜਲਵਾਗਰ ਭੇਵ ਚੁਕਾਇੰਦਾ। ਦਰ ਦੁਆਰ ਇਕ ਖੁਲ੍ਹਾ, ਦਰਦੀਆਂ ਦਰਦ ਆਪ ਵੰਡਾਇੰਦਾ। ਸਭ ਦੀ ਸੱਧਰ ਪੂਰੀ ਦਏ ਕਰਾ, ਜੋ ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਜਨਮ ਕਰਮ ਦਾ ਪਤਰਾ ਦਏ ਉਲਟਾ, ਵਰਕਾ ਵਰਕਾ ਲੇਖ ਬਦਲਾਇੰਦਾ। ਸ਼ੱਤਰੂ ਮਿੱਤਰਾਂ ਦਏ ਬਣਾ, ਸ਼ਸਤਰ ਖੰਡਾ ਨਾ ਕੋਇ ਚਮਕਾਇੰਦਾ । ਚੋਟੀ ਸਿਖ਼ਰਾਂ ਦਏ ਚੜ੍ਹਾ, ਸਕੀਰੀ ਆਪਣੇ ਨਾਲ ਬਣਾਇੰਦਾ। ਅੰਤਮ ਫਿਕਰਾ ਦਏ ਪੜ੍ਹਾ, ਸੋਹੰ ਢੋਲਾ ਰਾਗ ਅਲਾਇੰਦਾ। ਜੋ ਬਾਜ਼ਾਂ ਤਿੱਤਰਾਂ ਗਿਆ ਲੜਾ, ਸੋ ਕਲਜੁਗ ਅੰਤਮ ਨਿਰਗੁਣ ਹੋ ਕੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਸ਼ਿਕਰਾ ਬਾਜ ਲਏ ਬਣਾ, ਲੱਖ ਚੁਰਾਸੀ ਚਿੜੀ ਆਪ ਤੁੜਾਇੰਦਾ। ਲੱਖ ਚੁਰਾਸੀ ਸ਼ਬਦੀ ਬਾਜ਼ ਚੋਗਾ, ਗੋਬਿੰਦ ਚੋਗ ਚੁਗਾਈਆ। ਉਚੀ ਕੂਕ ਦੇਵੇ ਹੋਕਾ, ਹੁਕਮ ਦਏ ਸਮਝਾਈਆ। ਫਿਰੇ ਦਰੋਹੀ ਚੌਦਾਂ ਤਬਕ ਚੌਦਾਂ ਲੋਕਾ, ਲੁਕਵੀਂ ਖੇਲ ਰਹੇ ਨਾ ਰਾਈਆ। ਅੰਦਰ ਵੜ ਕੇ ਆਪਣਾ ਵੇਖੋ ਕੋਠਾ, ਕਾਇਆ ਕੋਠੀ ਸੋਭਾ ਪਾਈਆ। ਜਿਸ ਦੇ ਅੰਦਰ ਅਗੰਮੀ ਪੋਥਾ, ਬਿਨ ਇਲਮੋ ਕਰੇ ਪੜ੍ਹਾਈਆ। ਆਪਣੇ ਮਿਲਣ ਦਾ ਦੇਵੇ ਇਕੋ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਕਿਸੇ ਨਾਲ ਕਰੇ ਨਾ ਧੋਖਾ, ਜੋ ਫੜਿਆ ਸੋ ਪਾਰ ਕਰਾਈਆ । ਸਤਿਜੁਗ ਮਾਰਗ ਦੱਸੇ ਸੌਖਾ, ਆਤਮ ਪਰਮਾਤਮ ਸੋਹੰ ਰੂਪ ਇਕ ਸਮਝਾਈਆ। ਗੁਰਸਿਖ ਕੋਈ ਨਾ ਹੋਵੇ ਔਖਾ, ਵੇਲੇ ਅੰਤ ਸਤਿਗੁਰ ਪੂਰਾ ਲੈਣ ਆਏ ਚਾਈਂ ਚਾਈਂਆ। ਜੋਤ ਅਕਾਲਣ ਸਾਫ਼ ਕਰ ਕੇ ਬੈਠੀ ਚੌਂਕਾ, ਜਨ ਭਗਤਾਂ
ਉਪਰ ਦਏ ਬਹਾਈਆ। ਬਿਨ ਭਗਤਾਂ ਸ੍ਰੀ ਭਗਵਾਨ ਜਾਏ ਔਂਤਾ, ਬਿਨ ਸਿਖਾਂ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪੇ ਪਹੁੰਚਾ, ਵੀਹਵੀਂ ਸਦੀ ਆਪਣਾ ਹੁਕਮ ਆਪ ਵਰਤਾਈਆ। ਵੀਹਵੀਂ ਸਦੀ ਨੂੰ ਸਾਰੇ ਰੋਦੇ, ਦੋ ਜਹਾਨ ਧਿਆਨ ਲਗਾਈਆ। ਗੁਰ ਅਵਤਾਰ ਢੋਲਾ ਗੌਂਦੇ, ਤੂੰਹੀ ਤੂੰਹੀ ਰਾਗ ਅਲਾਈਆ। ਤੇਰਾ ਰਾਹ ਇਕ ਤਕੌਂਦੇ, ਤਕਵਾ ਇਕ ਜਣਾਈਆ। ਜੁਗ ਚੌਕੜੀ ਰਹੇ ਭੌਂਦੇ, ਇਕੱਠਿਆਂ ਮੇਲ ਨਾ ਕੋਇ ਮਿਲਾਈਆ। ਉਚੇ ਨੀਵੇਂ ਸਾਰੇ ਸੌਂਦੇ, ਬਿਸਤਰ ਇਕੋ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਵੀਹਵੀਂ ਸਦੀ ਲੇਖੇ ਲਾਈਆ। ਵੀਹਵੀਂ ਸਦੀ ਕਰੇ ਮਨਜ਼ੂਰ, ਹਰਿ ਕਰਤਾ ਦਇਆ ਕਮਾਇੰਦਾ । ਪਹਿਲੋ ਬਖ਼ਸ਼ੇ ਸਰਬ ਕਸੂਰ, ਸਭ ਦੇ ਲੇਖੇ ਆਪ ਮੁਕਾਇੰਦਾ। ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਸੋ ਸੂਲੀ ਮਨਸੂਰ ਆਪਣੇ ਗਲ ਲਟਕਾਇੰਦਾ। ਜਿਸ ਦੇ ਪਿਛੇ ਅਗਨੀ ਸੜੇ ਵਾਂਗ ਤੰਦੂਰ, ਤਿਨ੍ਹਾਂ ਅਗਨੀ ਤਤ ਬੁਝਾਇੰਦਾ। ਜਿਹੜੇ ਜੁਗ ਚੌਕੜੀ ਔਂਦੇ ਰਹੇ ਬਣ ਮਜ਼ੂਰ, ਤਿਨ੍ਹਾਂ ਮਜ਼ਦੂਰੀ ਵੇਖ ਵਖਾਇੰਦਾ। ਜਿਹੜੇ ਵਸਦੇ ਰਹੇ ਦੂਰ ਦੂਰ, ਅੰਤਮ ਆਪਣੇ ਕੋਲ ਬਹਾਇੰਦਾ। ਸਾਰੇ ਮੰਗੋ ਇਕੋ ਵਾਰ ਬਖ਼ਸ਼ ਸਾਡੇ ਕਸੂਰ, ਕੁਲਵੰਤਾ ਆਪਣੀ ਦਇਆ ਕਮਾਇੰਦਾ। ਸਭ ਦੇ ਭਾਂਡੇ ਕਰੇ ਭਰਪੂਰ, ਖ਼ਾਲੀ ਨਜ਼ਰ ਕੋਇ ਨਾ ਆਇੰਦਾ। ਜ਼ਰੂਰਤ ਪੂਰੀ ਕਰੇ ਜ਼ਰੂਰ, ਜ਼ਾਹਰ ਜ਼ਹੂਰ ਵੇਖ ਵਖਾਇੰਦਾ। ਕਾਗ਼ਜ਼ ਕਲਮ ਸ਼ਾਹੀ ਨਿਹਕਲੰਕ ਕੀਤਾ ਮਸ਼ਹੂਰ, ਗੁਰ ਅਵਤਾਰ ਲੇਖ ਲਿਖਾਇੰਦਾ। ਅੰਤਮ ਮਿਲਣ ਨੂੰ ਹੋਏ ਸਰਬ ਮਜਬੂਰ, ਮੁਸ਼ਕਲ ਹੱਲ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਲਵਾ ਦੇਵੇ ਨੂਰ ਜ਼ਹੂਰ, ਜ਼ਾਹਰਾ ਪੀਰ ਬੇਨਜ਼ੀਰ ਲਾਸ਼ਰੀਕ ਸਚ ਤੌਫ਼ੀਕ ਇਕ ਖ਼ੁਦਾਏ ਬੇਪਰਵਾਹੇ ਇਕੋ ਇਸਮ ਇਕੋ ਆਅਜ਼ਮ ਇਕੋ ਆਦਮ ਆਪ ਜਣਾਇੰਦਾ। ਇਕੋ ਆਦਮ ਆਦਮ ਬੂ, ਬੇਵਫ਼ਾ ਸਰਬ ਲੋਕਾਈਆ। ਇਕੋ ਨਾਅਰਾ ਇਕੋ ਲਾਰਾ ਦੱਸੇ ਹੂ, ਅੱਨਾ ਹੂ ਨਾਲ ਮਿਲਾਈਆ। ਰਲ ਮਿਲ ਕਹੇ ਆਪਾ ਤੂੰ ਹੀ ਤੂੰ, ਤੂੰ ਹੀ ਤੂੰ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਵੇਖੇ ਆਪਣੀ ਜੂਹ, ਸਾਚੇ ਖੇੜੇ ਡੇਰਾ ਲਾਈਆ। ਵੇਖਣਹਾਰਾ ਪਾਕ ਰੂਹ, ਬੁੱਤ ਬੁੱਤਖ਼ਾਨਾ ਫੋਲ ਫੁਲਾਵੇ ਥਾਉਂ ਥਾਈਂਆ। ਜੋ ਮੁਰੀਦ ਮੁਰਸ਼ਦ ਗਿਆ ਛੂਹ, ਵਾਂਗ ਸ਼ਮਸ ਤਬਰੇਜ਼ ਸ਼ਮਅ ਦੇਵੇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਵੇਖਣ ਆਵੇ ਮੂੰਹ, ਜਿਨ੍ਹਾਂ ਮੁਖੜਾ ਗੋਬਿੰਦ ਧੋਤਾ ਚਾਈਂ ਚਾਈਂਆ।