ਪੁਸਤਕਾਲਾਭਾਗ ੧੫

੨ ਭਾਦਰੋ ੨੦੨੦ ਬਿਕਰਮੀ ਹਰਿ ਭਗਤ ਦੁਆਰ ਜੇਠੂਵਾਲ

ਹੱਥ ਨਾਲ ਮਿਲਾਇਆ ਹੱਥ, ਦਸਤ ਦਸਤ ਨਾਲ ਜੁੜਾਈਆ। ਸ਼ਬਦ ਉਡਾਰੀ ਲੈਣਾ ਨੱਠ, ਭੱਜਣਾ ਵਾਹੋ ਦਾਹੀਆ। ਸੰਗੀਆਂ ਸਾਥੀਆਂ ਕਰ ਇਕੱਠ, ਆਪਣਾ ਮੇਲ ਮਿਲਾਈਆ। ਵੇਖ ਖੇਲ ਪੁਰਖ ਸਮਰਥ, ਬੇਪਰਵਾਹ ਦਏ ਸਮਝਾਈਆ। ਵਾਰਤਾ ਰਸਨਾ ਜਿਹਵਾ ਗਾਥ, ਛੰਦਾ ਬੰਦੀ ਬੇਪਰਵਾਹੀਆ। ਸਤਿ ਸਤਿਵਾਦੀ ਖੇਲ ਤਮਾਸ਼, ਦੋ ਜਹਾਨਾ ਦਏ ਜਣਾਈਆ। ਸਾਚੇ ਮੰਡਲ ਪਾਵੇ ਰਾਸ, ਕਾਹਨ ਆਪਣਾ ਖੇਲ ਵਖਾਈਆ।

ਕਵਣ ਦੁਆਰਿਉਂ ਅਇਉਂ ਚਲ ਕੇ ਪਾਸ, ਪਾਸਾ ਆਪਣਾ ਲੈ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਛੰਦਾ ਬੰਦੀ ਵਾਰਤਾਲਾਪ, ਦੋਹਾਂ ਕਰੇ ਆਪ ਮਿਲਾਪ, ਮੇਲਾ ਵੇਖੇ ਥਾਉਂ ਥਾਈਂਆ। ਆਪਣੀ ਬੋਲੋ ਰਸਨਾ ਜ਼ਬਾਨ, ਬੱਤੀ ਦੰਦ ਹਿਲਾਈਆ। ਕਵਣ ਕਲਮਾ ਕਵਣ ਕਲਾਮ, ਕਵਣ ਘਟ ਘਟ ਰਿਹਾ ਟਿਕਾਈਆ। ਕਵਣ ਇਸਮ ਆਅਜ਼ਮ ਸਚ ਨਿਸ਼ਾਨ, ਕਵਣ ਮਹਿਰਾਬ ਰਿਹਾ ਸੁਹਾਈਆ। ਕਵਣ ਦੇਵਣਹਾਰ ਪੈਗ਼ਾਮ, ਸਚ ਸਾਚੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਛੰਦਾ ਬੰਦੀ ਬੱਤੀ ਦੰਦੀ ਬੰਦਾ ਬੰਦਗੀ ਵਿਚੋ ਪਰਗਟਾਈਆ। ਕਵਣ ਸਚ ਕਵਣ ਝੂਠ, ਕਵਣ ਖੇਲ ਰਿਹਾ ਦਰਸਾਈਆ । ਕਵਣ ਦਿਸ਼ਾ ਕਵਣ ਕੂਟ, ਕਵਣ ਹਿੱਸਾ ਵੰਡ ਵੰਡਾਈਆ। ਕਵਣ ਸਾਧ ਕਵਣ ਅਵਧੂਤ, ਕਵਣ ਲੇਖ ਰਿਹਾ ਜਣਾਈਆ। ਕਵਣ ਪੂਤ ਕਵਣ ਕਪੂਤ, ਕਵਣ ਦਰ ਦਰ ਫਿਰੇ ਆਪਣਾ ਫੇਰਾ ਪਾਈਆ। ਕਵਣ ਤਾਗਾ ਕਵਣ ਸੂਤ, ਕਵਣ ਤੰਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਾਰਤਾਲਾਪ ਬਿਨ ਵਰਤਮਾਨ ਵਰਤੰਤ ਭਗਵੰਤ ਇਕੋ ਇਕ ਸਮਝਾਈਆ। ਵਾਰਤਾਲਾਪ ਦੱਸੋ ਉਹ, ਜੋ ਲਿਖਣ ਪੜ੍ਹਨ ਵਿਚ ਨਾ ਆਈਆ। ਜਿਸ ਦੀ ਧਾਰ ਸਦਾ ਨਿਰਮੋਹ, ਨਿਰਵੈਰ ਖੇਲ ਕਰਾਈਆ। ਓਸ ਨਾਲ ਜਾਣਾ ਛੋਹ, ਜਗਤ ਛੋਹਰ ਮਿਲੇ ਵਡਿਆਈਆ। ਦੁਰਮਤ ਮੈਲ ਮੈਲ ਧੋ, ਨਿਰਮਲ ਰੂਪ ਇਕ ਪਰਗਟਾਈਆ। ਆਪਾ ਆਪ ਨਾ ਲੈਣਾ ਖੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਰਤਾਲਾਪ ਜਗਤ ਕਹਾਣੀ, ਬੋਧ ਅਗਾਧ ਧੁਰ ਦੀ ਬਾਣੀ, ਸ਼ਬਦੀ ਸ਼ਬਦ ਭੇਵ ਚੁਕਾਈਆ। ਨਾ ਕੋਈ ਵੇਖੇ ਵੇਖਣਯੋਗ, ਮਨ ਮੱਤ ਬੁੱਧ ਨਾ ਕੋਇ ਚਤੁਰਾਈਆ। ਜਗਤ ਵਾਸਨਾ ਕਰਦਾ ਫਿਰੇਂ ਭੋਗ, ਸਾਚੀ ਸੇਜ਼ ਨਾ ਕੋਇ ਹੰਢਾਈਆ। ਹਉਮੇ ਹੰਗਤਾ ਲੱਗਾ ਰੋਗ, ਕੂੜੀ ਕਿਰਿਆ ਕਰੇ ਲੜਾਈਆ। ਸ਼ਬਦ ਤਨ ਨਾ ਲੱਗੀ ਚੋਟ, ਨਗਾਰਾ ਸਚ ਨਾ ਕੋਇ ਵਜਾਈਆ । ਆਲ੍ਹਣਿਉਂ ਡਿੱਗਾ ਬੋਟ, ਮਾਤਲੋਕ ਰਿਹਾ ਕੁਰਲਾਈਆ। ਨਜ਼ਰ ਨਾ ਆਈ ਨਿਰਮਲ ਜੋਤ, ਅੰਧ ਅੰਧੇਰੇ ਬੈਠਾ ਆਸਣ ਲਾਈਆ। ਸ਼ਬਦ ਸੁਣਾ ਉਹ ਸਲੋਕ, ਜਿਸ ਧਾਰੋ ਨੂਰ ਕਰੇ ਰੁਸ਼ਨਾਈਆ। ਓਸ ਧਾਮ ਕਿਸ ਬਿਧ ਜਾਏ ਪਹੁੰਚ, ਕਵਣ ਪੌੜ੍ਹੀ ਡੰਡਾ ਵੇਖ ਵਖਾਈਆ। ਲੱਖਣ ਪੁਸ਼ਕਰ ਵੇਖ ਕਰੌਚ, ਸਲਮਲ ਸਾਨ ਜੰਬੂ ਦੀਪ ਖ਼ੁਸ਼ੀ ਮਨਾਈਆ। ਕੁਸ਼ਾ ਕੁੱਤੇ ਰਹੇ ਭੌਂਕ, ਕੂਕਰ ਸੂਕਰ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣਹਾਰਾ ਉਹ ਘਰ, ਜਿਸ ਦਾ ਦਰਵਾਜਾ ਨਜ਼ਰ ਕਿਸੇ ਨਾ ਆਈਆ। ਸਿਧੀ ਸਾਦੀ ਜਗਤ ਗੱਲ, ਗੱਲੀਂ ਬਾਤੀਂ ਜਗਤ ਖੇਲ ਕਰਾਇੰਦਾ। ਪ੍ਰਭ ਕਾ ਖੇਲ ਸਦਾ ਅਛੱਲ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਉਚੇ ਟਿੱਲੇ ਪਰਬਤ ਲੋਅ ਪੁਰੀ ਅਕਾਸ਼ ਰਹੇ ਹੱਲ, ਬੇਪਰਵਾਹ ਆਪਣਾ ਧੱਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੋਧ ਅਗਾਧ ਸ਼ਬਦ ਅਨਾਦ ਵਿਚ ਬ੍ਰਹਿਮਾਦ ਬ੍ਰਹਿਮਾਡ ਆਪਣੀ ਕਾਰ ਕਮਾਇੰਦਾ। ਵਾਰਤਾ ਬੋਲੇ ਜਗਤ ਕਹਾਣੀ, ਲੱਖ ਚੁਰਾਸੀ ਜੀਵ ਜੰਤ ਦੇਣ ਦੁਹਾਈਆ। ਸਤਿਗੁਰ ਬੋਲੇ ਧੁਰ ਦੀ ਬਾਣੀ, ਸ਼ਬਦੀ ਰਾਗ ਸੁਣਾਈਆ। ਆਵਣ ਜਾਣ ਖੇਲ ਮਹਾਨੀ, ਜੁਗ ਚੌਕੜੀ ਕਾਰ ਕਮਾਈਆ। ਸ਼ਾਹੋ ਭੂਪ ਵਡ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਪਾਰਬ੍ਰਹਮ ਬ੍ਰਹਮ ਦੇਵੇ ਦਾਨੀ, ਦਾਤਾ ਦਾਨੀ ਦਇਆ ਕਮਾਈਆ। ਧੁਰਦਰਗਾਹੀ ਇਕ ਨਿਸ਼ਾਨੀ,

ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਵੱਡਾ ਬਲਵਾਨੀ, ਬਲਧਾਰੀ ਆਪ ਹੋ ਜਾਈਆ। ਜਗਤ ਨੇਤਰ ਨਾ ਕੋਈ ਵੇਖੇ ਜੀਵ ਨਾਦਾਨੀ, ਨਿਜ ਨੇਤਰ ਗੁਰਮੁਖਾਂ ਨਜ਼ਰੀ ਆਈਆ। ਜਿਸ ਦਾ ਨਾਮ ਤੀਰ ਨਿਸ਼ਾਨ ਤਿਖੀ ਕਾਨੀ, ਆਰ ਪਾਰ ਦੋ ਜਹਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਨਿੱਕੀ ਵਾਰਤਾ ਵਿਚ ਕਦੇ ਨਾ ਆਈਆ। ਬਹਿਸ ਵਿਚ ਰਾਗ ਸਸਤਾ, ਹਰਿ ਕਾ ਨਾਮ ਕੀਮਤ ਕੋਈ ਨਾ ਪਾਈਆ। ਜਗਤ ਵਿਦਿਆ ਕਾਇਆ ਕੰਮ ਨਾ ਆਏ ਬਸਤਾ, ਹਰਿ ਕਾ ਅੱਖਰ ਪੜ੍ਹਨ ਕੋਇ ਨਾ ਪਾਈਆ। ਸ੍ਰੀ ਭਗਵਾਨ ਹਰ ਘਟ ਅੰਦਰ ਦੀਪਕ ਨੂਰ ਹੋ ਕੇ ਜਗਦਾ, ਜੋਤੀ ਜੋਤ ਕਰੇ ਰੁਸ਼ਨਾਈਆ । ਨੌ ਦੁਆਰੇ ਪਾਰ ਲੰਘਦਾ, ਸਾਚੇ ਮੰਦਰ ਡੇਰਾ ਲਾਈਆ। ਨਾ ਰੋਵੇ ਨਾ ਕਦੇ ਹੱਸਦਾ, ਅੱਠੇ ਪਹਿਰ ਖ਼ੁਸ਼ੀ ਮਨਾਈਆ। ਪਰੇਮ ਪਿਆਰ ਦੇਵੇ ਆਪਣੇ ਰਸ ਦਾ, ਰਸ ਰਸੀਆ ਸਾਚਾ ਮਾਹੀਆ। ਬ੍ਰਹਮ ਪਾਰਬ੍ਰਹਮ ਸਦ ਹੁਕਮ ਘੱਲਦਾ, ਹੁਕਮੇ ਅੰਦਰ ਫਿਰਾਈਆ। ਇਹ ਖੇਲ ਪੁਰਖ ਅਟੱਲ ਦਾ, ਨਾ ਕੋਈ ਜਾਣੇ ਜੀਵ ਸੌਦਾਈਆ । ਵਾਰਤਾ ਵਿਚ ਆਪਣੀ ਧਾਰ ਕਦੇ ਨਾ ਘੱਲਦਾ, ਧੁਰ ਦੀ ਕਰੇ ਅਗੰਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਏਕਾ ਧਾਰ ਬੰਧਾਈਆ। ਸੇਵੋ ਭਾਈ ਸੇਵੋ, ਸੇਵਣ ਜਾਚ ਅਜੇ ਨਾ ਆਈਆ। ਲੇਵੋ ਭਾਈ ਲੇਵੋ, ਵਡ ਦਾਤਾ ਦਾਤ ਆਪ ਵਰਤਾਈਆ। ਦੇਵੋ ਭਾਈ ਦੇਵੋ, ਆਪਣਾ ਆਪ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲਣਹਾਰ ਆਪਣੀ ਖੇਲ ਖਲਾਈਆ। ਪੁਰਖ ਅਕਾਲ ਕੋਲ ਇਕ ਸਟੇਜ, ਸੀਟ ਸਦਾ ਰੀਜ਼ਰਵ ਰਖਾਈਆ। ਜਿਨ੍ਹਾਂ ਆਪਣੇ ਕਰਕੇ ਦਏ ਭੇਜ, ਤਿਨ੍ਹਾਂ ਕਿਰਪਾ ਕਰ ਕੇ ਲਏ ਮਿਲਾਈਆ। ਗੁਰ ਅਵਤਾਰ ਜਗਤ ਮਾਰਗ ਦੇਂਦੇ ਰਹੇ ਸੰਦੇਸ, ਅੱਖਰ ਅੱਖਰ ਨਾਮ ਪੜ੍ਹਾਈਆ। ਪੌੜੀ ਪੌੜੀ ਚੜ੍ਹ ਕੇ ਲੈਣਾ ਵੇਖ, ਘਰ ਘਰ ਵਿਚ ਨਜ਼ਰੀ ਆਈਆ। ਪੰਚਮ ਮੀਤਾ ਪੰਚਮ ਅਲੇਖ, ਇਕੋ ਅਗੰਮ ਅਥਾਹ ਵੱਡੀ ਵਡਿਆਈਆ। ਅਬਿਨਾਸ਼ੀ ਕਰਤਾ ਜਨ ਭਗਤਾਂ ਸੰਗ ਕਰੇ ਇਕੋ ਹੇਤ, ਹਿਤਕਾਰੀ ਫੇਰਾ ਪਾਈਆ। ਰੁਤ ਬਸੰਤੀ ਮੌਲੇ ਚੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਠਾਕਰ ਹੋ ਕੇ ਠੋਕਰ ਲਾ ਲਵੇ ਵੇਖ, ਅੰਦਰ ਬਾਹਰ ਖੋਜ ਖੁਜਾਈਆ। ਜਿਨ੍ਹਾਂ ਆਪਣਾ ਦੇਵੇ ਭੇਤ, ਪੜਦਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਤਮ ਪਰਮਾਤਮ ਪਰਮਾਤਮ ਆਤਮ ਨਿਜ ਧਾਰਾ ਜੋੜ ਜੁੜਾਈਆ। ਕਬੀਰ ਕਿਹਾ ਸਾਚਾ ਬੋਲ, ਅਨਬੋਲਤ ਆਪ ਸੁਣਾਈਆ। ਸਾਹਿਬ ਸੁਆਮੀ ਜਿਸ ਆਏ ਕੋਲ, ਘਰ ਸੱਜਣ ਫੇਰਾ ਪਾਈਆ। ਸੁਰਤ ਸੁਆਣੀ ਜਾਵੇ ਮੌਲ, ਸ਼ਬਦ ਹਾਣੀ ਮੇਲ ਮਿਲਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਖ਼ੁਸ਼ੀ ਮਨਾਈਆ। ਆਦਿ ਅੰਤ ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲੇ ਸਹਿਜ ਸੁਭਾਈਆ। ਘਰ ਮੇਲਾ ਹਰਿ ਜੂ ਕੰਤ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਾਲ ਲੈ ਕੇ ਜਾਏ ਭਗਵੰਤ, ਜਿਸ ਜਨ ਆਪ ਪਰਨਾਇੰਦਾ। ਸੋ ਉਧਰੇ ਸਾਚਾ ਸੰਤ, ਜਿਸ ਨਾਰੀ ਕੰਤ ਪਰਨਾਇੰਦਾ। ਧਾਮ ਸੁਹਾਏ ਸੋਭਾਵੰਤ, ਘਰ ਸੁਹੰਜਣਾ ਇਕ ਵਡਿਆਇੰਦਾ। ਕਬੀਰ ਪੁਰਖ ਪਾਇਆ ਇਕ ਭਗਵੰਤ, ਦੂਜਾ ਅੰਗ ਨਾ ਕੋਇ ਲਗਾਇੰਦਾ। ਬ੍ਰਹਮ ਜੋਤ ਹੋਏ ਪਰਕਾਸ਼, ਘਰ ਘਰ ਵਿਚ ਕਰੇ ਰੁਸ਼ਨਾਈਆ। ਕਾਲਾ ਨੀਲਾ ਪੀਲਾ ਖੇਲ ਤਮਾਸ਼, ਚਿੱਟੀ ਧਾਰ ਰੂਪ ਵਟਾਈਆ। ਸੂਹਾ ਕੰਚਨ ਲਾਲ ਨਰੇਸ਼, ਨਿਰਗੁਣ ਨੂਰ ਰੁਸ਼ਨਾਈਆ। ਕਕੀ ਧਾਰ ਦਏ

ਸੰਦੇਸ਼, ਸ਼ਬਦੀ ਰੂਪ ਪਰਗਟਾਈਆ । ਜੋ ਕਬੀਰ ਨਿਰਗੁਣ ਲਿਆ ਵੇਖ, ਸੋ ਕਬੀਰ ਸਰਗੁਣ ਗਿਆ ਸਮਝਾਈਆ। ਜਿਸ ਵੇਲੇ ਹੋਏ ਜੋਤ ਪਰਵੇਸ਼, ਜੋਤੀ ਜੋਤ ਕਰੇ ਕੁੜਮਾਈਆ। ਪਿਛੋ ਵਖਾਵੇ ਸੱਚਾ ਦੇਸ, ਜਿਸ ਘਰ ਵਸੇ ਸੱਚਾ ਮਾਹੀਆ। ਜਿਸ ਗ੍ਰਹਿ ਰੂਪ ਨਾ ਕੋਈ ਰੇਖ, ਰੰਗ ਨਜ਼ਰ ਕਿਸੇ ਨਾ ਆਈਆ। ਉਚੇ ਗੜ੍ਹ ਚੜ੍ਹ ਕੇ ਦੇਵੇ ਇਕ ਸੰਦੇਸ਼, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਦੀਪਕ ਦੀਪਕ ਨਾਲ ਕਰੇ ਰੁਸ਼ਨਾਈਆ । ਕਵਲ ਨਾਭੀ ਨਾ ਖਿਲੇ ਫੁੱਲ, ਮੁਖ ਕਵਲ ਨਾ ਕੋਇ ਖਿਲਾਈਆ। ਕਿਰਪਾ ਕਰੇ ਆਪ ਅਭੁੱਲ, ਮਿਹਰਵਾਨ ਹੋਏ ਸਹਾਈਆ। ਭਗਤ ਉਪਜਾਏ ਆਪਣੀ ਕੁੱਲ, ਕੁਲਵੰਤਾ ਬੇਪਰਵਾਹੀਆ। ਨਿਝਰ ਝਿਰਨਾ ਜਾਏ ਡੁੱਲ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਪਤ ਡਾਲੀ ਰੂਪ ਮਹਿਕਾਈਆ। ਊਂਧੇ ਕਵਲ ਹੋਏ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਘਰ ਮਿਲੇ ਆਬੇਹਯਾਤ, ਹਯਾਤੀ ਹਯਾਤੀ ਵਿਚੋ ਦਏ ਬਦਲਾਈਆ। ਨਜ਼ਰੀ ਆਏ ਇਕ ਨਵਾਬ, ਨੌਬਤ ਸਾਚੇ ਨਾਮ ਵਜਾਈਆ। ਦਰ ਦਰਵੇਸ਼ ਕਰੇ ਆਦਾਬ, ਸਜਦਾ ਸਰ ਇਕ ਝੁਕਾਈਆ। ਜਿਸ ਦਾ ਖੇਲ ਬੇਤਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਦਏ ਜਣਾਈਆ। ਈੜਾ ਪਿੰਗਲ ਸੁਖਮਨ ਮਾਰਗ ਨਿੱਕਾ, ਪਗਡੰਡੀ ਰੂਪ ਜਣਾਈਆ । ਜਿਸ ਦਾ ਮਾਰਗ ਜਗਤ ਦਿਸੇ ਤਿੱਖਾ, ਤਿਨ੍ਹਾਂ ਤੀਖਣ ਰਿਹਾ ਬੁਝਾਈਆ। ਸੰਦੇਸਾ ਦੇਵੇ ਉਠ ਗੁਰਮੁਖਾ, ਗੁਰ ਗੁਰ ਬੂਝ ਬੁਝਾਈਆ। ਸਚਖੰਡ ਦਵਾਰ ਵਖਾਏ ਇਕੋ ਸੁਖਾ, ਸੁਖ ਆਤਮ ਦਏ ਜਣਾਈਆ। ਕਬੀਰ ਜੁਲਾਹਾ ਪ੍ਰਭ ਦਰਸ ਦਾ ਭੁੱਖਾ, ਛੋਟੇ ਮੋਟੇ ਰਾਹ ਖਹਿੜੇ ਚਰਨਾਂ ਹੇਠਾਂ ਗਿਆ ਦਬਾਈਆ। ਜਾ ਕੇ ਮੰਦਰ ਇਕੋ ਡਿਠਾ, ਘਰ ਸਾਚੇ ਹੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸੱਦੇ ਆਪਣੇ ਘਰ, ਤਿਸ ਮਾਰਗ ਮਾਰਗ ਵਿਚੋ ਲੰਘਾਈਆ। ਸਚ ਨਿਸ਼ਾਨ ਸਤਿਗੁਰ ਇਸ਼ਟ, ਇਸ਼ਟ ਗੁਰ ਦੇਵ ਆਪ ਬੰਧਾਇੰਦਾ। ਕਰ ਕਿਰਪਾ ਖੋਲ੍ਹੇ ਦ੍ਰਿਸ਼ਟ, ਦਿਬ ਨੇਤਰ ਪੜਦਾ ਲਾਹਿੰਦਾ। ਜਿਸ ਨੂੰ ਰਾਮ ਗੁਰ ਚੇਲਾ ਮੰਨਦੇ ਗਏ ਵਸ਼ਿਸ਼ਟ, ਵਿਸ਼ਵ ਆਪਣੀ ਕਾਰ ਕਮਾਇੰਦਾ। ਜਿਸ ਦਾ ਖੇਲ ਆਦਿ ਜੁਗਾਦਿ ਭਵਿਖਤ, ਭਾਵਨਾ ਸਭ ਦੀ ਪੂਰ ਕਰਾਇੰਦਾ। ਜਿਸ ਦੀ ਮਹਿਮਾ ਕਰੇ ਲਿਖਤ, ਲਿਖ ਲਿਖ ਲੇਖਾ ਸਰਬ ਜਣਾਇੰਦਾ। ਸੋ ਸਤਿਗੁਰ ਸਦਾ ਨਿਰਇਛਤ, ਇਛਿਆ ਸਭ ਦੀ ਪੂਰ ਕਰਾਇੰਦਾ। ਕਰ ਕਿਰਪਾ ਜਿਸ ਦੇਵੇ ਆਪਣਾ ਇਸ਼ਟ, ਸੋ ਬਿਨ ਜਗਤ ਨੇਤਰ ਧਿਆਨ ਲਗਾਇੰਦਾ। ਮਾਣਸ ਜਨਮ ਨਾ ਹੋਏ ਭਰਿਸ਼ਟ, ਮਨਮਤ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਇਸ਼ਟ ਆਪ ਰਖਾਇੰਦਾ। ਜਿਸ ਦੀ ਜੋਤ ਉਸ ਦੇ ਅੰਗ, ਸੋ ਅੰਗੀਕਾਰ ਅਖਵਾਈਆ। ਜਿਸ ਦੀ ਖੇਲ ਸੋ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਵਰਤਾਈਆ। ਜਿਸ ਦਾ ਨੂਰ ਉਸ ਦਾ ਚੰਦ, ਚੰਦ ਚਾਂਦਨੀ ਰਿਹਾ ਚਮਕਾਈਆ। ਜਿਸ ਨੇ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਈਆ । ਜਿਸ ਨੇ ਜਣਿਆ ਸੋ ਲੇਖਾ ਜਾਣੇ ਜਨਨੀ ਜਨ, ਬਣੇ ਧਨ ਜਣੇਂਦੀ ਮਾਈਆ। ਸੋ ਕੱਟ ਦੇਵੋ ਕੰਨ, ਜੋ ਸਤਿਗੁਰ ਸ਼ਬਦ ਸੁਣਨ ਨਾ ਪਾਈਆ। ਸੋ ਨੇਤਰ ਹੋਵਣ ਅੰਨ੍ਹ, ਜਿਨ੍ਹਾਂ ਸਤਿਗੁਰ ਸਾਹਿਬ ਨਜ਼ਰ ਨਾ ਆਈਆ। ਸੋ ਰਸਨਾ ਕਰੋ ਖਨ ਖਨ, ਜੋ ਹਰਿ ਹਰਿ ਨਾਮ ਨਾ ਸਦਾ ਧਿਆਈਆ। ਸੋ ਬੱਤੀ ਦੰਦ ਦੇਵੋ ਡੰਨ, ਜੋ ਕੂੜੀ ਕਿਰਿਆ ਵਾਸਨਾ ਨਾਲ ਮਿਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਪਣੇ ਹੁਕਮੇ ਅੰਦਰ ਜੁਗ ਜੁਗ ਕਾਰ ਕਮਾਈਆ। ਰੋਮ ਰੋਮ ਸਾਢੇ ਤਿੰਨ ਕਰੋੜ, ਸਾਢੇ ਤਿੰਨ ਹੱਥ ਮਿਲੀ ਵਡਿਆਈਆ। ਜਿਸ ਦਾ ਨਾਤਾ ਪੁਰਖ ਅਕਾਲ ਲਿਆ ਜੋੜ, ਮਾਸ ਚੰਮੜੀ ਮੇਲ ਮਿਲਾਈਆ । ਆਪ ਬੈਠਾ ਰਿਹਾ ਖ਼ਾਮੋਸ਼, ਚੁਪ ਚਾਪ ਬੋਲ ਨਾ ਕੋਇ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਵੇਖਣਹਾਰਾ ਆਪੇ ਦੋਸ਼, ਨਿਰਦੋਸ਼ ਨਜ਼ਰ ਕੋਇ ਨਾ ਆਈਆ । ਜਿਸ ਰਚਾਈ ਰਚਨਾ ਸੋ ਸੋਚਣਹਾਰਾ ਸੋਚ, ਦੂਜਾ ਸਮਝ ਕੋਇ ਨਾ ਪਾਈਆ। ਪੂਰੀ ਕਰੇ ਪ੍ਰਭ ਆਪਣੀ ਲੋਚਨਾ ਲੋਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਗ ਅੰਗ ਆਪਣਾ ਰੰਗ ਆਪ ਰੰਗਾਈਆ। ਜੋਗ ਅਭਿਆਸ ਜੁਗਤ ਜਗ ਧਾਰ, ਜਗਜੀਵਣ ਦਾਤੇ ਆਪ ਬਣਾਈਆ। ਜਟਾ ਜੂਟ ਕਰਨ ਵਿਚਾਰ, ਅੰਤਰ ਬੈਠੇ ਧਿਆਨ ਲਗਾਈਆ। ਜਿਸ ਕਿਰਪਾ ਕਰੇ ਆਪ ਕਰਤਾਰ, ਤਿਸ ਸਾਚੀ ਬੂਝ ਬੁਝਾਈਆ। ਜਿਸ ਦਰਸਨ ਪਾਇਆ ਸੋ ਉਚੀ ਕੂਕ ਕਰੇ ਪੁਕਾਰ, ਰਸਨਾ ਜਿਹਵਾ ਢੋਲਾ ਗਾਈਆ। ਜਿਸ ਉਪਜਾਇਆ ਸਰਬ ਸੰਸਾਰ, ਤਿਸ ਅੱਗੇ ਚਲੇ ਨਾ ਕੋਇ ਚਤੁਰਾਈਆ। ਰੋਮ ਰੋਮ ਨਾ ਕੋਇ ਆਧਾਰ, ਰੌਣਕ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗਾ ਅਭਿਆਸ ਦੇਵੇ ਅਭਿਆਸੀ, ਕਰੇ ਖੇਲ ਪੁਰਖ ਅਬਿਨਾਸ਼ੀ, ਸਾਚੀ ਸ਼ਾਖ਼ੀ ਸ਼ਨਾਖ਼ਤ ਵਾਸਤੇ ਆਪ ਪਰਗਟਾਈਆ। ਜਿਸ ਗ੍ਰਹਿ ਜੋਤ ਹੋਵੇ ਪਰਕਾਸ਼, ਪਰਕਾਸ਼ਵਾਨ ਨਜ਼ਰੀ ਆਈਆ। ਤਿਸ ਹੋਰ ਨਾ ਕੋਈ ਆਸ, ਆਸਾ ਓਟ ਨਾ ਕੋਇ ਰਖਾਈਆ। ਸੋ ਖੇਲ ਕਰੇ ਤਮਾਸ਼, ਬੇਪਰਵਾਹ ਬੇਪਰਵਾਹੀਆ। ਧੁਰ ਦਾ ਹੁਕਮ ਸਚ ਬਲਾਸ, ਨਿਰਗੁਣ ਧਾਰ ਦਏ ਪਰਗਟਾਈਆ। ਬੈਖਰੀ ਬਾਣੀ ਬੋਲ ਖੋਲ੍ਹੇ ਭੇਵ ਖ਼ੁਲਾਸ, ਖ਼ਾਲਸ ਮਾਰਗ ਦਏ ਸਮਝਾਈਆ। ਲੱਖ ਚੁਰਾਸੀ ਜਿਸ ਦੁਆਰਿਉਂ ਉਪਜੀ ਸ਼ਾਖ਼, ਸੋ ਸ਼ਨਾਖ਼ਤ ਰਿਹਾ ਜਣਾਈਆ। ਹੁਕਮ ਸੰਦੇਸ਼ਾ ਜਾਏ ਆਖ, ਆਖਰ ਨਜ਼ਰ ਕਿਸੇ ਨਾ ਆਈਆ। ਆਪਣੇ ਗ੍ਰਹਿ ਵਸੇ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੇ ਰੰਗ ਸਮਾਈਆ। ਬਿਨ ਬੈਖਰੀ ਬਾਣੀ ਜੋਤ ਦਾ ਕੋਈ ਨਾ ਜਾਣੇ ਪਰਕਾਸ਼, ਬਿਨ ਦੱਸਿਆਂ ਸਮਝ ਕਿਸੇ ਨਾ ਆਈਆ। · ਜਨ ਭਗਤਾਂ ਅੰਦਰ ਗੁਪਤ ਚਲੇ ਧਾਰ, ਬਿਨ

ਅੱਖਰਾਂ ਕਰੇ ਪੜ੍ਹਾਈਆ। ਅੱਠੇ ਪਹਿਰ ਨੂਰ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਬਿਨ ਰਸਨਾ ਕਰੇ ਗੁਫ਼ਤਾਰ, ਗੀਤ ਅਤੀਤ ਇਕ ਸਮਝਾਈਆ। ਰੌਲਾ ਪਾਵੇ ਵਾਸਤੇ ਸੰਸਾਰ, ਭੁਲਿਆਂ ਭਟਕਿਆਂ ਰਿਹਾ ਉਠਾਈਆ। ਹਰਿ ਭੁੱਲੋ ਨਾ ਜੀਵ ਗਵਾਰ, ਹਰ ਘਟ ਬੈਠਾ ਆਸਣ ਲਾਈਆ। ਨੇਤਰ ਖੋਲ੍ਹ ਕਰੋ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਿਫ਼ਤ ਸਾਲਾਹ ਤੋ ਵਸੇ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਜੋਤ ਪਿਆਰ, ਜੋਤ ਜੋਤੀ ਦਏ ਸਮਝਾਈਆ। ਜੋਤ ਧਾਰ ਸਦਾ ਨਿਸ਼ਅੱਖਰ, ਅੱਖਰ ਨਜ਼ਰ ਕੋਇ ਨਾ ਆਈਆ। ਵਸੇ ਧਾਮ ਨਿਰਾਲੇ ਵੱਖਰ, ਸਾਚੇ ਘਰ ਸੋਭਾ ਪਾਈਆ। ਸ਼ਬਦੀ ਧਾਰ ਹੋ ਕੇ ਆਏ ਦਿਸਣ, ਜੋਤ ਸਿਫ਼ਤੀ ਢੋਲਾ ਗਾਈਆ । ਲੱਖ ਚੁਰਾਸੀ ਜੀਵ ਜੰਤ ਆਏ ਹਿੱਕਣ, ਨਾਮ ਇਸ਼ਾਰੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਦਾ ਵੱਖਰ, ਸੁਰਤ ਵਿਚ ਨਾ ਆਏ ਫ਼ਰਕ, ਫ਼ਕਤ ਆਪਣੀ ਖੇਲ ਕਰਾਈਆ। ਜਿਸ ਰਚਨਾ ਰਚਾਈ ਜਗਤ, ਸੋ ਜੁਗਤੀ ਰਿਹਾ ਛੁਪਾਈਆ। ਭੇਵ ਖੋਲ੍ਹੇ ਆਪਣੇ ਵਕਤ, ਭਰਮੇ ਰੱਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ

ਦਏ ਸਮਝਾਈਆ। ਜਿਸ ਅੰਦਰ ਨਿਰਗੁਣ ਜੋਤ ਵਖਾਏ ਆਪਣਾ ਮੁਖ, ਮੁਖ ਮੁਖੜਾ ਆਪ ਦਰਸਾਈਆ। ਤਿਸ ਨੂੰ ਭੁਲਿਆਂ ਭਟਕਿਆਂ ਵਲ ਵੇਖ ਕੇ ਆਵੇ ਦੁੱਖ, ਕਿਉਂ ਭੁੱਲੇ ਬੇਪਰਵਾਹੀਆ। ਮਨ ਮਤ ਬੁਧ ਬਦਲਣ ਆਪਣਾ ਰੁਖ਼, ਮਾਰਗ ਸਾਚੇ ਪੰਧ ਮੁਕਾਈਆ। ਗੁਰਮੁਖ ਵੇਖ ਕੂੜੀ ਕਿਰਿਆ ਕਦੇ ਨਾ ਰਹੇ ਚੁੱਪ, ਕੂੜੀ ਕਿਰਿਆ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਵਧਿਆ ਪਾਪ, ਪਾਪੀ ਘਰ ਘਰ ਡੇਰਾ ਲਾਈਆ। ਕੋਈ ਕਿਸੇ ਨਾ ਸਕੇ ਆਖ, ਆਪਣਾ ਆਪ ਨਾ ਕੋਇ ਬਚਾਈਆ। ਘਰ ਘਰ ਕੂੜਾ ਬਣਿਆ ਸਾਕ, ਸਤਿਗੁਰ ਸੱਜਣ ਨਾ ਕੋਇ ਸਮਝਾਈਆ। ਗੁਰ ਨਾਨਕ ਵੇਲੇ ਫੁਟੀ ਸ਼ਾਖ਼, ਹੁਣ ਚਾਰੋ ਕੁੰਟ ਵੱਡਾ ਬੂਟਾ ਸਭ ਨੂੰ ਆਪਣੇ ਹੇਠਾਂ ਰਿਹਾ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥੇ, ਸਮਰਥ ਧਾਰ ਚਲਾਇੰਦਾ। ਹੁਕਮੇ ਅੰਦਰ ਸਾਰੇ ਬੱਧੇ, ਬਾਹਰ ਹੁਕਮ ਨਾ ਕੋਇ ਵਖਾਇੰਦਾ। ਦੋ ਜਹਾਨ ਫਿਰਨ ਭੱਜੇ, ਪੁਰੀ ਲੋਅ ਨਾਚ ਨਚਾਇੰਦਾ। ਗੁਰ ਅਵਤਾਰ ਦੇਂਦੇ ਫਿਰਨ ਸੱਦੇ, ਸਚ ਸੁਨੇਹੜਾ ਆਪ ਘਲਾਇੰਦਾ। ਪੁਰਖ ਅਕਾਲ ਅੰਤਮ ਇਕੋ ਲੱਭੇ, ਨਿਰਗੁਣ ਨੂਰ ਜੋਤ ਪਰਗਟਾਇੰਦਾ। ਸਚ ਸਿੰਘਾਸਣ ਬਹਿ ਕੇ ਸਜੇ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜਨ ਭਗਤਾਂ ਪੜਦਾ ਕੱਜੇ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਕੂੜੀ ਕਿਰਿਆ ਭਾਂਡਾ ਭੱਜੇ, ਸਾਚੀ ਸਿਖਿਆ ਇਕ ਸਮਝਾਇੰਦਾ । ਏਥੇ ਓਥੇ ਦੋ ਜਹਾਨ ਰਖਾਏ ਲੱਜੇ, ਲਾਜਾਵੰਤ ਆਪ ਹੋ ਜਾਇੰਦਾ। ਸਿੰਘ ਸੂਰਬੀਰ ਹੋ ਕੇ ਗੱਜੇ, ਗਰਜ ਆਪਣਾ ਨਾਮ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਕਾਰ, ਹਰਿ ਕਰਤਾ ਵਡ ਵਡਿਆਈਆ। ਖੇਲੇ ਖੇਲ ਸਰਬ ਸੰਸਾਰ, ਮਹਾਂਸਾਰਥੀ ਫੇਰਾ ਪਾਈਆ। ਲਹਿਣਾ ਚੁੱਕੇ ਚੌਥੇ ਜੁਗ ਆਪਣੀ ਵਾਰ, ਵਾਰਤਾ ਸਕੇ ਨਾ ਕੋਇ ਸੁਣਾਈਆ। ਨਵ ਨੌ ਦਿਸੇ ਧੂਆਂਧਾਰ, ਸੱਤ ਵੱਜੇ ਨਾ ਕੋਇ ਵਧਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਸੱਚਾ ਸ਼ਹਿਨਸ਼ਾਹੀਆ। ਸਚ ਮਹੱਲ ਇਕ ਉਸਾਰ, ਦੇਵਣਹਾਰ ਨਾਮ ਵਡਿਆਈਆ। ਜਨ ਭਗਤਾਂ ਕਰ ਪਿਆਰ, ਪ੍ਰੀਤੀ ਆਪਣੇ ਨਾਮ ਬੰਧਾਈਆ। ਸਾਚੇ ਮੰਦਰ ਗਾਏ ਆਪਣੀ ਵਾਰ, ਸੋਹਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਦਾ, ਕਰਨੀ ਆਪ ਕਮਾਇੰਦਾ। ਨਿਰਗੁਣ ਹੋ ਕੇ ਘਰ ਘਰ ਵੜਦਾ, ਸਰਗੁਣ ਪੜਦਾ ਆਪ ਉਠਾਇੰਦਾ । ਜਨ ਭਗਤ ਦੁਆਰੇ ਬਣੇ ਬਰਦਾ, ਬਣ ਸੇਵਕ ਸੇਵ ਕਮਾਇੰਦਾ। ਮਾਰਗ ਦੱਸੇ ਇਕੋ ਹਰਿ ਦਾ, ਦੂਜਾ ਰਾਹ ਨਾ ਕੋਇ ਵਖਾਇੰਦਾ। ਸ਼ਬਦ ਢੋਲਾ ਇਕੋ ਪੜ੍ਹਦਾ, ਸੋ ਸਾਹਿਬ ਆਪ ਸਮਝਾਇੰਦਾ। ਕੂੜੀ ਕਿਰਿਆ ਨਾਲ ਲੜਦਾ, ਨਾਮ ਖੰਡਾ ਇਕ ਚਮਕਾਇੰਦਾ। ਸਾਚਾ ਭਾਣਾ ਆਪੇ ਜਰਦਾ, ਸਿਰ ਭਾਣਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਦੇਵੇ ਦੱਸ, ਦੱਸਣਹਾਰ ਆਪ ਅਖਵਾਈਆ। ਲੱਖ ਚੁਰਾਸੀ ਰਿਹਾ ਵਸ, ਬਿਸਤਰ ਇਕੋ ਸੇਜ ਹੰਢਾਈਆ। ਪਾਂਧੀ ਪੰਧ ਮੁਕਾਏ ਨੱਸ ਨੱਸ, ਦੋਏ ਦੋਏ ਆਪਣੀ ਧਾਰ ਚਲਾਈਆ। ਅੰਤਮ ਖੇਲ ਕਰੇ ਸਮਰਥ, ਮਹਿਮਾ ਅਕੱਥ ਕਰੇ ਪੜ੍ਹਾਈਆ। ਕੂੜਾ ਬੁਰਜ ਜਾਏ ਢੱਠ, ਅੰਤ ਨਜ਼ਰ ਕੋਇ ਨਾ ਆਈਆ। ਧੀਰਜ ਦੇਵੇ ਇਕੋ ਹਠ, ਸਬਰ ਸਬੂਰੀ ਪਿਆਲਾ ਜਾਮ ਪਿਆਈਆ। ਪੁਰਖ ਅਕਾਲ ਬੰਧਾਏ ਨਤ, ਨਾਤਾ ਇਕੋ ਨਾਲ ਜੁੜਾਈਆ। ਧੀਰਜ

ਦੇਵੇ ਸਾਚਾ ਸਤਿ, ਸੰਤੋਖ ਆਪਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਪ੍ਰਭ ਖੇਲ ਕਰਦਾ, ਕਰਨਹਾਰ ਕਲ ਆਇਆ। ਨਿਰਵੈਰ ਹੋ ਕਦੇ ਨਾ ਡਰਦਾ, ਡਰ ਸਭ ਦੇ ਸਿਰ ਰਖਾਇਆ । ਲੇਖਾ ਜਾਣੇ ਸੀਸ ਧੜ ਦਾ, ਲੱਖ ਚੁਰਾਸੀ ਖੋਜ ਖੁਜਾਇਆ। ਜਨ ਭਗਤ ਦੁਆਰੇ ਹੋਏ ਬਰਦਾ, ਬਣ ਸੇਵਕ ਸੇਵ ਕਮਾਇਆ। ਲੇਖਾ ਜਾਣੇ ਨਰ ਹਰਿ ਦਾ, ਨਰ ਨਰਾਇਣ ਵੱਡੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਭਗਤ ਦੁਆਰ, ਹਰਿ ਭਗਵਨ ਆਪ ਸੁਹਾਈਆ। ਦਰਸ਼ਨ ਦੇਵੇ ਖੋਲ੍ਹ ਕਿਵਾੜ, ਨੌ ਦੁਆਰੇ ਪਾਰ ਕਰਾਈਆ। ਸਾਚੇ ਤਖ਼ਤ ਬੈਠ ਨਿਰੰਕਾਰ, ਨਿਰਗੁਣ ਆਪਣਾ ਰਾਹ ਸਮਝਾਈਆ। ਦੀਆ ਬਾਤੀ ਏਕਾ ਬਾਲ, ਕਮਲਾਪਾਤੀ ਕਰੇ ਰੁਸ਼ਨਾਈਆ। ਧਰਮ ਵਖਾਏ ਸਚੀ ਧਰਮਸਾਲ, ਘਰ ਘਰ ਵਿਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਹਰਿ ਗੋਪਾਲ, ਗੋਪਾਲਨ ਆਪਣੀ ਦਇਆ ਕਮਾਇੰਦਾ। ਹਰਿ ਭਗਤ ਉਠਾਏ ਸਾਚੇ ਲਾਲ, ਲਾਲ ਰੰਗੀਲਾ ਰੰਗ ਰੰਗਾਇੰਦਾ। ਚਰਨ ਕਵਲ ਦਏ ਬਹਾਲ, ਸਾਚਾ ਮੰਦਰ ਇਕ ਸੁਹਾਇੰਦਾ। ਅੰਦਰ ਬਾਹਰ ਚਲੇ ਨਾਲ, ਜਗਤ ਵਿਛੋੜਾ ਮੇਟ ਮਿਟਾਇੰਦਾ। ਲੱਖ ਚੁਰਾਸੀ ਵਿਚੋ ਭਾਲ, ਕੋਝੇ ਕਮਲੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦੁਆਰਾ ਆਪ ਸੁਹਾਇੰਦਾ। ਭਗਤ ਦੁਆਰੇ ਸ੍ਰੀ ਭਗਵਾਨ ਵੜ ਕੇ, ਵਾਹਵਾ ਏਕਾ ਕਰੇ ਪੜ੍ਹਾਈਆ। ਮਹੱਲ ਅਟੱਲ ਉਚੇ ਚੜ੍ਹ ਕੇ, ਚੋਟ ਨਗਾਰੇ ਨਾਮ ਲਗਾਈਆ। ਦਰਸ ਦੇਵੇ ਪ੍ਰਭ ਸਾਚਾ ਖੜ ਕੇ, ਖ਼ਾਲਸ ਆਪਣਾ ਨੂਰ ਦਰਸਾਈਆ। ਨਿਰਗੁਣ ਜੋਤ ਜੋਤ ਧਰ ਕੇ, ਜ਼ਹੂਰ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਏਕਾ ਥਾਈਂਆ । ਏਕਾ ਥਾਂ ਚਾਓ ਘਨੇਰਾ, ਸੋ ਸਾਹਿਬ ਆਪ ਜਣਾਈਆ। ਗੁਰਸਿਖ ਤੂੰ ਮੇਰਾ ਮੈਂ ਤੇਰਾ, ਭਗਤ ਭਗਵਾਨ ਵੱਜੇ ਵਧਾਈਆ। ਨਿਤ ਨਵਿਤ ਵਸਾਵਣ ਆਏ ਖੇੜਾ, ਨਿਰਵੈਰ ਆਪਣਾ ਫੇਰਾ ਪਾਈਆ। ਕਲਜੁਗ ਵੇਖਣਹਾਰਾ ਝੇੜਾ, ਝਗੜਾ ਕਰੇ ਸਰਬ ਲੋਕਾਈਆ। ਖੇਲ ਖੇਲੇ ਹੇਰਾ ਫੇਰਾ, ਅਛਲ ਅਛੱਲ ਬੇਪਰਵਾਹੀਆ। ਗੁਰਮੁਖ ਬੈਠੇ ਕਰ ਕੇ ਜੇਰਾ, ਧਿਆਨ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਅਵਲ ਆਪ ਕਰਾਇੰਦਾ। ਸਚ ਮਹੱਲ ਇਕੋ ਮੱਲਾ, ਆਸਣ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਹੋ ਕੇ ਸਰਗੁਣ ਫੜਾਏ ਪੱਲਾ, ਆਪ ਆਪਣਾ ਰੰਗ ਰੰਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਸਾਇੰਦਾ। ਸਚ ਦੁਆਰਾ ਭਗਤ ਘਰ, ਸ੍ਰੀ ਭਗਵਾਨ ਆਪ ਵਸਾਈਆ। ਜਨਮ ਮਰਨ ਦਾ ਚੁੱਕੇ ਡਰ, ਲੱਖ ਚੁਰਾਸੀ ਰਹਿਣ ਨਾ ਪਾਈਆ। ਪੁਰਖ ਅਕਾਲ ਲਾਏ ਲੜ, ਨਾਰ ਕੰਤ ਲਏ ਪਰਨਾਈਆ। ਆਤਮ ਸੇਜਾ ਜਾਏ ਚੜ੍ਹ, ਸੇਜ ਸੁਹੰਜਣੀ ਸੋਭਾ ਪਾਈਆ। ਬਿਨ ਰੱਸੀ ਡੋਰੀ ਲਏ ਫੜ, ਸ਼ਬਦੀ ਤੰਦ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸਹਿਜ ਸੁਖਦਾਈਆ । ਹਰਿ ਸੱਚਾ ਸਹਿਜ ਸਦਾ ਸੁਖਦਾਇਕ, ਸੁਖ ਸਾਗਰ ਰੂਪ ਵਟਾਇੰਦਾ। ਸਤਿ ਸਤਿਵਾਦੀ ਬਣ ਕੇ ਨਾਇਕ, ਨਈਆ ਨੌਕਾ ਆਪਣਾ ਨਾਮ ਵਖਾਇੰਦਾ। ਜਨ ਭਗਤਾਂ ਉਤੇ ਹੋਏ ਸਦਾ ਮੁਸ਼ਤਾਇਕ, ਮੁਸ਼ਕਲ ਕੂੜੀ ਹੱਲ ਕਰਾਇੰਦਾ। ਵੇਲੇ

ਅੰਤ ਦੇਵੇ ਕਫ਼ਾਇਤ, ਕਫ਼ਾਇਤ ਸ਼ੁਆਰੀ ਆਪ ਸਮਝਾਇੰਦਾ। ਕਲਜੁਗ ਅੰਤਮ ਕਰੇ ਰਿਆਇਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਚਾਰ ਵਰਨ ਨਾ ਕੋਇ ਸ਼ਰਾਇਤ, ਸ਼ਰੀਅਤ ਲੇਖਾ ਆਪ ਚੁਕਾਇੰਦਾ। ਆਤਮ ਪਰਮਾਤਮ ਦਏ ਹਦਾਇਤ, ਹਦੀਸ ਕਲਮਾ ਇਕ ਸੁਣਾਇੰਦਾ। ਸਤਿਜੁਗ ਸਾਚੀ ਮਿਲੇ ਰਵਾਇਤ, ਰਾਹ ਇਕੋ ਇਕ ਰਖਾਇੰਦਾ। ਲੇਖਾ ਜਾਣੇ ਕਾਇਨਾਤ, ਚਾਰੋ ਕੁੰਟ ਖੋਜ ਖੁਜਾਇੰਦਾ। ਲੇਖਾ ਚੁਕੇ ਕੂੜੀ ਮਾਇਕ, ਮਾਇਆ ਪੱਲੂ ਨਾਮ ਝੋਲੀ ਪਾਇੰਦਾ। ਸਤਿਗੁਰ ਹੋ ਕੇ ਬਣੇ ਸਹਾਇਕ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਧ ਅਗਾਧੀ ਕਰੇ ਬਹਿਸ, ਸ਼ਬਦੀ ਢੋਲਾ ਰਾਗ ਅਲਾਇੰਦਾ। ਸ਼ਬਦੀ ਢੋਲਾ ਗਾਵੇ ਗੀਤ, ਗਹਿਰ ਗੰਭੀਰ ਦਇਆ ਕਮਾਈਆ। ਭੇਵ ਖੁਲਾਏ ਹਸਤ ਕੀਟ, ਕੀਟ ਕੀਟਾਂ ਦਏ ਸਮਝਾਈਆ। ਮਾਣਸ ਮਾਨੁਖ ਮਾਨਵ ਜਨਮ ਲੈਣਾ ਜੀਤ, ਜੀਵਣ ਜੁਗਤ ਇਕ ਦ੍ਰਿੜਾਈਆ। ਦਰਸ਼ਨ ਪਾਓ ਹਰਿ ਅਤੀਤ, ਤ੍ਰੈਗੁਣ ਦੇਵੇ ਡੇਰਾ ਢਾਹੀਆ। ਪੰਜ ਤਤ ਚੋਲਾ ਹੋਏ ਠਾਂਡਾ ਸੀਤ, ਕਾਇਆ ਅਗਨੀ ਤਤ ਨਾ ਕੋਇ ਤਪਾਈਆ। ਭਗਤ ਭਗਵਾਨ ਚਲੇ ਸਾਂਝੀ ਰੀਤ, ਸਤਿਜੁਗ ਸਾਚੇ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਡ ਦਾਤਾ ਇਕ ਅਖਵਾਈਆ।

੨ ਭਾਦਰੋ ੨੦੨੦ ਬਿਕਰਮੀ ਪ੍ਰੀਤਮ ਸਿੰਘ ਨਜ਼ਾਮ ਪੁਰਾ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਸ੍ਰੀ ਭਗਵਾਨ ਸੁਹਾਏ ਰੁੱਤੇ, ਰੁੱਤ ਆਪਣੀ ਆਪ ਜਣਾਈਆ। ਲਹਿਣਾ ਦੇਣਾ ਸਭ ਤੋ ਪੁਛੇ, ਪਿਛਲਾ ਲੇਖਾ ਵੇਖ ਵਖਾਈਆ। ਕਲਜੁਗ ਕਹੇ ਉਠੋ ਸਾਰੇ ਸੁੱਤੇ, ਦੁਆਪਰ ਤ੍ਰੇਤਾ ਸਤਿਜੁਗ ਤਿੰਨਾਂ ਰਿਹਾ ਜਣਾਈਆ। ਡੂੰਘੀ ਧਾਰ ਕਿਉਂ ਬੈਠੇ ਲੁਕੇ, ਆਪਣਾ ਮੁਖ ਛੁਪਾਈਆ। ਵੇਖੋ ਨਾਮ ਜਪਣ ਵਾਲੇ ਪੀਂਦੇ ਹੁੱਕੇ, ਰਸਨਾ ਕੂੜ ਹੋਈ ਹਲਕਾਈਆ। ਮਨ ਵਾਸਨਾ ਬਣ ਸਵਾਨ ਫਿਰਦੇ ਕੁੱਤੇ, ਕੁਟਲਤਾ ਘਰ ਘਰ ਡੇਰਾ ਲਾਈਆ। ਸਚ ਪ੍ਰੀਤੀ ਕੋਲੋ ਰੁੱਖੇ, ਨੀਤੀ ਨਜ਼ਰ ਕਿਸੇ ਨਾ ਆਈਆ । ਪਿਓ ਪੁੱਤ ਨੂੰ ਫੜ ਕੇ ਕੁੱਟੇ, ਮਾਵਾਂ ਧੀਆਂ ਪਈ ਲੜਾਈਆ। ਸਾਧ ਸੰਤ ਵੜ ਗਏ ਗੁੱਠੇ, ਸਿਰ ਸਕੇ ਨਾ ਕੋਇ ਉਠਾਈਆ। ਕੂੜ ਵਿਕਾਰਾ ਲੈਂਦਾ ਹੂਟੇ, ਪੀਂਘ ਹੁਲਾਰੇ ਇਕ ਚੜ੍ਹਾਈਆ। ਗੋਬਿੰਦ ਦਿਸਣ ਨਾ ਸੱਚੇ ਬੂਟੇ, ਪਤ ਡਾਲੀ ਰਹੀ ਕੁਮਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਬੋਲੇ ਦੱਸੇ ਹਾਲ, ਹਾਲਤ ਸਰਬ ਜਣਾਈਆ। ਪਰਗਟ ਹੋਇਆ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਦਰ ਆ ਕੇ ਕਰੋ ਸਵਾਲ, ਬਣ ਸਵਾਲੀ ਝੋਲੀ ਡਾਹੀਆ। ਸਤਿਜੁਗ ਤ੍ਰੇਤਾ ਦੁਆਪਰ ਵੇਖੋ ਮਾਰ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਚਾਰੋਂ ਕੁੰਟ ਭੁੱਲਿਆ ਸਰਬ ਗਿਆਨ, ਮੰਤਰ ਨਾਮ ਨਾ ਕੋਇ ਦ੍ਰਿੜਾਈਆ। ਘਰ ਘਰ ਵਸਿਆ ਕੂੜ ਅਭਿਮਾਨ, ਨਿਮਰਤਾ ਨਜ਼ਰ ਕੋਇ ਨਾ ਆਈਆ। ਕੂੜੀ ਆਸਾ ਪੀਣ ਖਾਣ, ਧੀਰਜ ਧੀਰ ਨਾ ਕੋਇ ਵਖਾਈਆ। ਜਗਤ ਸੰਦੇਸਾ ਢੋਲੇ ਗਾਣ, ਨਰ ਨਰੇਸ਼ ਸਿਫਤ ਨਾ ਕੋਇ ਸਾਲਾਹੀਆ। ਸਾਚਾ ਘਰ ਸਕੇ ਨਾ ਕੋਇ ਪਹਿਚਾਨ, ਕੂੜੇ ਮੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਨੇਤਰ ਨਜ਼ਰ ਨਾ ਆਏ ਸ੍ਰੀ ਭਗਵਾਨ, ਜਗਤ ਲੋਚਣ ਲੋਚਾ ਜਗਤ ਪੂਰ ਕਰਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਕਲਜੁਗ ਕਹੇ ਮੈਂ ਕੀ ਕੀ ਦੱਸਾਂ, ਦੱਸਣ ਵਿਚ ਕੋਇ ਨਾ ਆਈਆ। ਨਾਲੇ ਰੋਵਾਂ ਨਾਲੇ ਹੱਸਾਂ, ਖ਼ੁਸ਼ੀ ਗ਼ਮੀ ਨਾਲ ਜੁੜਾਈਆ । ਚਾਰੋ ਕੁੰਟ ਉਠ ਉਠ ਨੱਠਾਂ, ਬਣ ਪਾਂਧੀ ਫੇਰਾ ਪਾਈਆ। ਚੌਂਦਾਂ ਲੋਕ ਵੇਖਾਂ ਹੱਟਾਂ, ਚੌਂਦਾਂ ਤਬਕਾਂ ਫੇਰਾ ਫੇਰੇ ਨਾਲ ਪਾਈਆ। ਚਾਰ ਵਰਨ ਪਿਆ ਰੱਟਾ, ਰਟਨ ਨਾਮ ਨਾ ਕੋਇ ਲਗਾਈਆ। ਧੂੜੀ ਖੇਹ ਉਡੇ ਘੱਟਾ, ਚਰਨ ਧੂੜੀ ਟਿੱਕਾ ਨਾ ਕੋਇ ਲਗਾਈਆ। ਸਾਚਾ ਲਾਹਾ ਕਿਸੇ ਨਾ ਖਟਾ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸੰਦੇਸਾ ਦੇ ਦੇ ਦੱਸਦੇ ਗਏ ਪਤਾ, ਪਤਿਪਰਮੇਸ਼ਵਰ ਆਵੇ ਬੇਪਰਵਾਹੀਆ। ਜਿਸ ਦਾ ਨੂਰ ਕਿਸੇ ਨਜ਼ਰ ਨਾ ਆਏ ਰਤਾ, ਰਤੀ ਰਤ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਵਖਾਈਆ। ਕਲਜੁਗ ਕਹੇ ਉਠੋ ਬੋਲੋ, ਆਪਣਾ ਬੋਲ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਤੋਲ ਤੋਲੋ, ਤਰਾਜ਼ੂ ਕੰਡਾ ਸਾਹਿਬ ਰਿਹਾ ਵਖਾਈਆ। ਆਪਣੀ ਕਰਨੀ ਆਪੇ ਫੋਲੋ, ਪੜਦਾ ਮਾਤ ਚੁਕਾਈਆ। ਆਪਣੀ ਗੰਢ ਆਪੇ ਖੋਲ੍ਹੋ, ਧੁਰ ਦਾ ਭੇਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਕਲਜੁਗ ਕਹੇ ਮੈਨੂੰ ਆਵੇ ਹਾਸਾ, ਹਸਤ ਕੀਟ ਵੇਖ ਵਖਾਈਆ। ਘਰ ਘਰ ਵੇਖਾਂ ਕੂੜ ਤਮਾਸ਼ਾ, ਤਮਾ ਤਾਮਸ ਫਿਰੇ ਹਲਕਾਈਆ। ਪੁੱਠੀ ਨਰਦ ਉਲਟ ਪਾਸਾ, ਸਾਰਪਾਸ਼ ਖੇਲ ਨਾ ਕੋਇ ਖਲਾਈਆ। ਚਾਰ ਵਰਨ ਦਿਸੇ ਨਾਸਾ, ਥਿਰ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਦੱਸਦੇ ਗਏ ਖੁਲਾਸਾ, ਖੁਲ੍ਹੀ ਤਰ੍ਹਾ ਸਮਝਾਈਆ। ਅੰਤਮ ਆਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਧਾਰ ਪਰਗਟਾਈਆ। ਸਾਚੇ ਮੰਦਰ ਕਰੇ ਵਾਸਾ, ਵਸਲ ਆਪਣਾ ਆਪ ਵਖਾਈਆ। ਨਾ ਕੋਈ ਹਜ਼ਾਰਾ ਦਰੂਦ ਪੜ੍ਹੇ ਫ਼ਾਤਾ, ਫ਼ਾਕਾ ਰੂਪ ਨਾ ਕੋਇ ਵਟਾਈਆ। ਦੋ ਜਹਾਨਾ ਬਣੇ ਆਕਾ, ਅਕਲ ਕਲ ਬੇਪਰਵਾਹੀਆ। ਚਾਰ ਜੁਗ ਦਾ ਦਰ ਬੁਲਾ ਕੇ ਸੁਣੇ ਸਾਕਾ, ਸਗਲਾ ਭੇਵ ਲੋਕਾਈਆ। ਸਾਰੇ ਮੰਨ ਲਓ ਇਕੋ ਆਖਾ, ਆਖ਼ਰ ਪ੍ਰਭ ਜੂ ਹੁਕਮ ਵਰਤਾਈਆ। ਇਸ਼ਟ ਦੇਵ ਮੰਨਣਾ ਛੱਡੋ ਬਹੁ ਬਿਧ ਭਾਂਤਾ, ਭਾਵ ਇਕੋ ਇਕ ਦ੍ਰਿੜਾਈਆ। ਮੇਟੋ ਰੈਣ ਅੰਧੇਰੀ ਰਾਤਾ, ਚੰਦ ਨੂਰ ਇਕ ਚਮਕਾਈਆ। ਚਲ ਕੇ ਆਇਆ ਜੋਤੀ ਜਾਤਾ, ਜਾਤ ਆਪਣੀ ਦਏ ਸਮਝਾਈਆ। ਲੇਖਾ ਜਾਣੇ ਧੁਰ ਦੀ ਗਾਥਾ, ਗਹਿਰ ਗੰਭੀਰ ਕਰੇ ਪੜ੍ਹਾਈਆ। ਬਣ ਕੇ ਵੇਖੇ ਪਿਤਾ ਮਾਤਾ, ਸੁੱਤ ਦੁਲਾਰੇ ਗੋਦ ਉਠਾਈਆ। ਨਿਰਗੁਣ ਹੋ ਕੇ ਜੋੜੇ ਨਾਤਾ, ਸਰਗੁਣ ਮੇਲ ਮਿਲਾਈਆ। ਕਾਇਆ ਮਾਟੀ ਭਰੇ ਕਾਸਾ, ਨਾਮ ਨਾਮਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਕਹੇ ਆਓ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਜੁਗ ਜੁਗ ਆਪਣੇ ਬੰਨਦੇ ਗਏ ਬੇੜੇ, ਬੇੜਾ ਲੋਕਮਾਤ ਵਖਾਈਆ। ਅੰਤਮ ਕਲ ਢੱਠਣ ਵਾਲੇ ਖੇੜੇ, ਹਰਿ ਜੂ ਖੰਡਾ ਖੜਗ ਚਮਕਾਈਆ। ਆਪਣੀ ਦਿਸ਼ਾ ਖੁਲ੍ਹੇ ਵੇਖੋ ਵੇਹੜੇ, ਹਿੱਸਾ ਇਕੋ ਨਜ਼ਰੀ ਆਈਆ। ਝੂਠੇ ਢਹਿਣ ਵਾਲੇ ਡੇਰੇ, ਡੇਰੀ ਨਜ਼ਰ ਕੋਇ ਨਾ ਆਈਆ। ਕੂੜ ਕੁੜਾਵਾ ਬੇਰੇ ਬੇਰੇ, ਬੇਪਰਵਾਹ ਆਪ ਵਖਾਈਆ। ਜੁਗ ਚੌਕੜੀ ਸਾਰੇ ਕਰਦੇ ਗਏ ਮੇਰੇ ਮੇਰੇ, ਮਿਹਰਵਾਨ ਧਿਆਨ ਨਾ ਕੋਈ ਲਗਾਈਆ। ਅੰਤਮ ਦੇਵੇ ਉਲਟੇ ਗੇੜੇ, ਲੱਖ ਚੁਰਾਸੀ ਆਪ ਭਵਾਈਆ। ਤਖ਼ਤ ਨਿਵਾਸੀ ਏਕੰਕਾਰ ਕਰੇ ਆਪਣੀ ਮਿਹਰੇ, ਮਿਹਰ ਨਜ਼ਰ ਨੈਣ ਉਠਾਈਆ। ਹਕੀਕਤ ਹੱਕ ਕਰੇ ਨਬੇੜੇ, ਲਾਸ਼ਰੀਕ ਸ਼ਿਰਕਤ ਦਏ ਗਵਾਈਆ।

ਗੁਰਮੁਖ ਗੁਰਸਿਖ ਲੱਖ ਚੁਰਾਸੀ ਵਿਚੋ ਕਰ ਕਿਰਪਾ ਬਾਹਰ ਨਖੇੜੇ, ਲੁਕਿਆ ਕੋਇ ਰਹਿਣ ਨਾ ਪਾਈਆ। ਪਰੇਮ ਪ੍ਰੀਤੀ ਸ਼ਬਦੀ ਬੰਨ੍ਹੇ ਜੇੜੇ, ਜੇਵੜਾ ਆਪਣੇ ਨਾਲ ਮਿਲਾਈਆ। ਖੇਲ ਖਿਲਾਏ ਸਤਿਜੁਗ ਤ੍ਰੇਤਾ ਦੁਆਪਰ ਬਥੇਰੇ, ਬਿਸਤਰ ਸੇਜ ਮਾਤ ਹੰਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਦਏ ਜਣਾਈਆ। ਕਲਜੁਗ ਕਹੇ ਆਓ, ਆਪਣਾ ਪੰਧ ਮੁਕਾਈਆ। ਪਾਰਬ੍ਰਹਮ ਪ੍ਰਭ ਦਰਸਨ ਪਾਓ, ਜਿਸ ਦੀ ਗਏ ਓਟ ਤਕਾਈਆ। ਰਲ ਮਿਲ ਢੋਲਾ ਸਾਰੇ ਗਾਓ, ਘਰ ਵੱਜੇ ਨਾਮ ਵਧਾਈਆ। ਪਰਮ ਪੁਰਖ ਦਾ ਦਰਸਨ ਪਾਓ, ਦਰਦੀਆਂ ਦਰਦ ਰਿਹਾ ਵੰਡਾਈਆ। ਸਾਚੀ ਧੂੜੀ ਚਰਨ ਨਹਾਓ, ਦੁਰਮਤ ਮੈਲ ਧਵਾਈਆ। ਘਰ ਅਬਿਨਾਸ਼ੀ ਸਾਚਾ ਪਾਓ, ਬਾਹਰ ਲੱਭਣ ਕੋਇ ਨਾ ਜਾਈਆ। ਗੁਰਮੁਖ ਉਠਾਏ ਫੜ ਕੇ ਬਾਹੋ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਪਾਏ ਭੁਲਿਆਂ ਰਾਹੋ, ਰਹਿਬਰ ਆਪਣਾ ਰੂਪ ਪਰਗਟਾਈਆ । ਕਲਜੁਗ ਕਹੇ ਵੇਖੋ ਛੇਤੀ, ਸ਼ਹਿਨਸ਼ਾਹ ਆਪਣੀ ਧਾਰ ਜਣਾਇੰਦਾ। ਸਤਿਜੁਗ ਤ੍ਰੇਤੇ ਦੁਆਪਰ ਪੂਰਬ ਲਹਿਣੇ ਦਾ ਤੇਰਾ ਭੇਤੀ, ਭੇਵ ਆਪਣੇ ਹੱਥ ਵਖਾਇੰਦਾ। ਵੇਖਣਹਾਰਾ ਸ਼ਾਹ ਸੁਲਤਾਨ ਵਡ ਵਡ ਸੇਠੀ, ਦਰ ਦਰ ਘਰ ਘਰ ਖੋਜ ਖੁਜਾਇੰਦਾ। ਸੰਤ ਸਾਜਣ ਬਣ ਕੇ ਹੇਤੀ, ਹਿੱਤ ਆਪਣੇ ਨਾਲ ਮਿਲਾਇੰਦਾ। ਅੰਤ ਭਗਵੰਤ ਸਭ ਦੀ ਕਰੇ ਪੇਸ਼ੀ, ਪਿਛਲਾ ਲੇਖਾ ਮੰਗ ਮੰਗਾਇੰਦਾ। ਅੱਗੇ ਰਹਿਣ ਨਾ ਦੇਵੇ ਕੋਈ ਸ਼ੇਖ਼ੀ, ਸ਼ਾਖ਼ ਆਪਣੇ ਵਿਚ ਛੁਪਾਇੰਦਾ। ਲੇਖਾ ਜਾਣੇ ਧੁਰ ਦੀ ਲੇਖੀ, ਲਿਖਤ ਆਪਣੀ ਸਿਫ਼ਤ ਵਡਿਆਇੰਦਾ। ਸਜਦਾ ਸੀਸ ਕਰੇ ਆਦੇਸੀ, ਆਦਰਸ਼ ਇਕੋ ਇਕ ਪਰਗਟਾਇੰਦਾ। ਜੇ ਕੋਈ ਲੱਭੇ ਪ੍ਰਭ ਸਿਰ ਤੇ ਰੱਖੇ ਕੇਸੀ, ਕੇਸਾਧਾਰੀ ਨਜ਼ਰ ਕਿਸੇ ਨਾ ਆਇੰਦਾ। ਜੇ ਕੋਈ ਕਹੇ ਮੂੰਡ ਮੁੰਡਾਏ ਭੇਖੀ, ਭੇਖ ਅਵਲੜਾ ਆਪ ਛੁਪਾਇੰਦਾ। ਜੇ ਕੋਈ ਕਹੇ ਸਰਬ ਜੀਆਂ ਦਾ ਹੇਤੀ, ਘਰ ਘਰ ਡੇਰਾ ਲਾਇੰਦਾ । ਚਾਰ ਜੁਗ ਦੀ ਜਾਣੇ ਬਦੀ ਨੇਕੀ, ਬਦਲਾ ਸਭ ਦਾ ਰਿਹਾ ਮੁਕਾਈਆ। ਅੱਗੇ ਮਾਰਗ ਦੱਸੇ ਇਕੋ ਟੇਕੀ, ਟਿੱਕਾ ਨਾਮ ਮਸਤਕ ਦਏ ਲਗਾਈਆ। ਸੁੱਤ ਦੁਲਾਰਾ ਚਲ ਕੇ ਆਇਆ ਪੁੱਤ ਪਲੇਠੀ, ਜਿਸ ਦਾ ਸਾਨੀ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਬਣਿਆ ਰਹੇ ਪਰਦੇਸੀ, ਆਪਣਾ ਘਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਕਲਜੁਗ ਬੋਲੇ ਪਾਵੇ ਰੌਲਾ, ਰੌਣਕ ਆਪਣੀ ਰਿਹਾ ਵਖਾਈਆ। ਉਠੋ ਵੇਖੋ ਹਰਿ ਜੂ ਮੌਲਾ, ਮਵਲ ਰਿਹਾ ਸਭ ਥਾਈਂਆ। ਕਰੇ ਪਰਕਾਸ਼ ਉਪਰ ਧੌਲਾ, ਧਰਨੀ ਧਰਤ ਦਏ ਵਡਿਆਈਆ। ਕੂੜੀ ਕਿਰਿਆ ਭਾਰ ਕਰੇ ਹੌਲਾ, ਹੌਲੀ ਹੌਲੀ ਬਣਤ ਬਣਾਈਆ। ਜਗਤ ਵਿਕਾਰੇ ਸਿਰ ਵਿਚ ਮਾਰੇ ਪੌਲਾ, ਪਲਕ ਡੇਰ ਨਾ ਕੋਇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਕਲਜੁਗ ਕਹੇ ਉਠੋ ਕਰੋ ਅਸੀਸ, ਚਰਨ ਕਵਲ ਮਿਲੇ ਸਰਨਾਈਆ। ਜਿਸ ਦੀ ਦੱਸਦੇ ਆਏ ਹਦੀਸ, ਸੋ ਹਜ਼ਰਤ ਆਇਆ ਮਾਹੀਆ । ਜਿਸ ਦੇ ਛਤਰ ਝੁੱਲੇ ਸੀਸ, ਸ਼ਹਿਨਸ਼ਾਹ ਵਡ ਵਡਿਆਈਆ। ਸਭ ਨੂੰ ਅੰਤਮ ਰਿਹਾ ਜੀਤ, ਹਾਰ ਘਰ ਘਰ ਰੋਵੇ ਦਏ ਦੁਹਾਈਆ। ਦਰ ਦਰਵੇਸ਼ ਬਣ ਕੇ ਮੰਗੋ ਭੀਖ, ਭਿਛਿਆ ਦੇਵੇ ਝੋਲੀ ਪਾਈਆ। ਸਚ ਕਰਨੀ ਦੀ ਸਿਖੋ ਪ੍ਰੀਤ, ਪ੍ਰੀਤੀ ਇਕੋ ਘਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਨਿਸ਼ਾਹੀਆ। ਕਲਜੁਗ ਕਹੇ ਉਠੋ ਵੇਖੋ ਮੁਖ, ਮੁਖ ਨਕ਼ਾਬ ਹਰਿ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਤਿੰਨੇ ਮੈਂਨੂੰ

ਨਾਲ ਲੈ ਕੇ ਲਓ ਪੁੱਛ, ਕੀ ਪ੍ਰਭੂ ਤੇਰੀ ਵਡਿਆਈਆ। ਪਹਿਲੋ ਬਣੌਂਦਾ ਰਿਹੋਂ ਆਪਣੇ ਪੁੱਤ, ਸਿਰ ਆਪਣਾ ਹੱਥ ਟਿਕਾਈਆ। ਹੁਣ ਸਾਡੇ ਕੋਲ ਰਹਿਣ ਨਹੀਂ ਦੇਣਾ ਕੁਛ, ਤੇਰੀ ਸੋ ਸੁਣ ਕੇ ਸਾਰੇ ਦੇਣ ਦੁਹਾਈਆ। ਸਾਡਾ ਪੈਂਡਾ ਜਾਣਾ ਮੁੱਕ, ਮੁੱਕੀ ਖੇਲ ਪਰਾਈਆ। ਨਿਰਗੁਣ ਹੋ ਕੇ ਬਦਲਿਆ ਰੁਖ਼, ਰੁੱਖਾਪਨ ਰਿਹੋ ਜਣਾਈਆ। ਤੇਰੀ ਸ੍ਰਿਸ਼ਟੀ ਆਉਣਾ ਦੁੱਖ, ਦ੍ਰਿਸ਼ਟੀ ਦੇਵੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਕਲਜੁਗ ਕਹੇ ਪ੍ਰਭ ਸਭ ਦਾ ਬਾਪੂ, ਬਾਬਤ ਆਪਣੀ ਫੇਰਾ ਪਾਈਆ। ਪੀਰ ਪੈਗ਼ੰਬਰੋ ਉਮਤ ਕੋਲੋ ਹੱਥੋ ਸੁਟਾਓ ਤਮਾਕੂ, ਤੁਖ਼ਮ ਤਾਸੀਰ ਦਿਓ ਜਣਾਈਆ। ਅੰਤਮ ਇਕੋ ਵਾਰ ਆਖੂ, ਘੜੀ ਘੜੀ ਨਾ ਕੋਇ ਜਣਾਈਆ। ਭੁਲਿਆਂ ਪੜਦਾ ਕੋਇ ਨਾ ਢਾਕੂ, ਸਿਰ ਹੱਥ ਨਾ ਕੋਇ ਰਖਾਈਆ। ਚਾਰ ਜੁਗ ਦਿਸਣ ਨਿੱਕੇ ਬੱਚੇ ਨੰਨ੍ਹੇ ਕਾਕੂ, ਬਲ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਕਹੇ ਡਾਹੋ ਝੋਲੀ, ਮੰਗੋ ਵਸਤ ਬੇਪਰਵਾਹੀਆ। ਮੇਰੇ ਅੰਤ ਪੈਣੀ ਰੌਲੀ, ਰੌਲਾ ਸਭ ਨੂੰ ਰਿਹਾ ਜਣਾਈਆ। ਸ੍ਰੀ ਭਗਵਾਨ ਖੇਲ ਰਚਾਉਣੀ, ਰਚ ਰਚ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਚਾੜ੍ਹੇ ਤੌਣੀ, ਦੋ ਜਹਾਨਾਂ ਦਏ ਸਜਾਈਆ। ਜਨ ਭਗਤਾਂ ਪੂਰੀ ਕਰੇ ਭਾਉਣੀ, ਭਾਵੀ ਚਰਨਾਂ ਹੇਠ ਦਬਾਈਆ। ਸਾਚੀ ਪ੍ਰੀਤ ਤੋੜ ਨਿਭਾਉਣੀ, ਮੰਝਧਾਰ ਨਾ ਕੋਇ ਰੁੜ੍ਹਾਈਆ। ਪੁਰਖ ਅਕਾਲ ਦੀਲ ਦਿਆਲ ਸਖ਼ੀ ਸਹੇਲੀ ਇਕ ਪਰਨਾਉਣੀ, ਜਿਸ ਆਪਣਾ ਮੇਲ ਮਿਲਾਈਆ। ਧੁਰ ਦੀ ਧਾਰ ਇਕ ਸਮਝਾਉਣੀ, ਦੂਜੀ ਸਮਝ ਰਮਜ਼ ਨਾ ਕੋਇ ਲਗਾਈਆ। ਅੱਗੇ ਪਿੱਛੇ ਨਾ ਕੋਇ ਪਛਤਾਉਣੀ, ਪਸਚਾਤਾਪ ਨਾ ਕੋਇ ਕਰਾਈਆ। ਸਚ ਦੁਆਰੇ ਆਪ ਬਹਾਉਣੀ, ਸੌਹਰੇ ਪੇਈਏ ਖ਼ੁਸ਼ੀ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਕਲਜੁਗ ਕਹੇ ਵੇਖੋ ਵੀਰ, ਤ੍ਰੇਤਾ ਦੁਆਪਰ ਸਤਿਜੁਗ ਸੰਗ ਮਿਲਾਈਆ। ਮੇਰਾ ਹੋਣਾ ਅੰਤ ਅਖ਼ੀਰ, ਤੁਹਾਡੇ ਕੋਲ ਆਵਾਂ ਚਾਈਂ ਚਾਈਂਆ। ਮੇਰਾ ਟੁੱਟਣਾ ਸ਼ਰਅ ਜ਼ੰਜੀਰ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਮੈਂ ਕੱਟ ਕੇ ਆਵਾਂ ਭੀੜ, ਭੀੜੀ ਗਲੀ ਪੰਧ ਮੁਕਾਈਆ। ਉਠ ਕੇ ਵੇਖੋ ਮੇਰੀ ਹੱਡੀ ਟੁੱਟੀ ਰੀੜ੍ਹ, ਜੀਵ ਜੰਤ ਕੂੜੀ ਕਿਰਿਆ ਭਾਰ ਮੇਰੇ ਉਤੇ ਟਿਕਾਈਆ। ਸਦੀ ਵੀਹਵੀਂ ਮੈਂਨੂੰ ਲੱਗੀ ਪੀੜ, ਸਦ ਭਰਾਵਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਕਲਜੁਗ ਕਹੇ ਮੇਰਾ ਵੰਡੋ ਦਰਦ, ਦਰਦਵੰਦ ਨਜ਼ਰ ਕੋਇ ਨਾ ਆਈਆ। ਮੇਰੇ ਅੰਦਰੇ ਅੰਦਰ ਫਿਰੇ ਕਰਦ, ਕਾਤਲ ਮਕਤੂਲ ਖੇਲ ਵਖਾਈਆ। ਮੈਨੂੰ ਕੋਈ ਨਾ ਲੱਭੇ ਮਰਦ, ਜ਼ਨਾਨੀ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਚਾਰ ਕੁੰਟ ਹੋਏ ਨਪੜਦ, ਆਪਣਾ ਪੜਦਾ ਕੋਈ ਢਕ ਨਾ ਸਕੇ ਰਾਈਆ। ਪਿਛਲੀ ਫੋਲ ਕੇ ਪ੍ਰਭ ਵੇਖੇ ਸਭ ਦੀ ਫ਼ਰਦ, ਫ਼ਰਜ਼ ਜ਼ੁਲਮ ਸਭ ਤੇ ਰਿਹਾ ਲਾਈਆ। ਕਿਸੇ ਕੋਲੋ ਲੱਥਾ ਨਾ ਆਪਣਾ ਫ਼ਰਜ਼, ਬਰੀਖ਼ਾਨਾ ਨਜ਼ਰ ਕਿਸੇ ਨਾ ਆਈਆ। ਸਾਰੇ ਕਰਕੇ ਬੈਠੇ ਆਪਣਾ ਹਰਜ, ਹਰਜਾਨਾ ਭਰੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਰਚਾਈਆ। ਕਲਜੁਗ ਕਹੇ ਮੈਨੂੰ ਦਿਓ ਦਿਲਾਸਾ, ਧੀਰਜ ਨਜ਼ਰ ਕੋਇ ਨਾ ਆਈਆ। ਅਠਸਠ ਦਿਸੇ ਨਾ ਕੋਈ ਸਾਥਾ, ਜਲਧਾਰ ਸੰਗ ਨਾ ਕੋਇ ਨਿਭਾਈਆ। ਬਣੇ ਨਾ ਸਾਥੀ ਪੂਜਾ ਪਾਠਾ, ਪੁਸਤਕ ਬੈਠੇ ਮੁਖ ਭਵਾਈਆ। ਮੇਰੀ ਕੁੰਨੀ ਵਿਚ ਨਾ ਦਿਸੇ ਆਟਾ, ਪਾਣੀ ਜਲ ਨਜ਼ਰ ਕੋਇ ਨਾ ਆਈਆ।

ਬਿਨ ਕਲਮਿਉਂ ਖਾਲੀ ਦਿਸੇ ਬਾਟਾ, ਬਠਲ ਕੂੜੀ ਕਿਰਿਆ ਨਾਲ ਭਰਾਈਆ। ਨਜ਼ਰ ਨਾ ਆਇਆ ਰਸੂਲ ਪਾਕਾ, ਵਸਲ ਅਸਲ ਨਾ ਕੋਇ ਕਰਾਈਆ। ਪਿਆਰ ਕਰਦਾ ਰਿਹਾ ਤਨ ਖ਼ਾਕਾ, ਨਾਰ ਕੰਤ ਕਰ ਕੁੜਮਾਈਆ। ਪੁੱਤਰ ਧੀਆਂ ਬਣਦਾ ਰਿਹਾ ਸਾਕਾ, ਹਰਿਜੂ ਸੱਜਣ ਸੰਗ ਨਾ ਕੋਇ ਵਖਾਈਆ। ਅੰਤਮ ਕੱਟਣਾ ਪਿਆ ਫ਼ਾਕਾ, ਮੇਰਾ ਫ਼ਿਕਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮੱਤ ਰਿਹਾ ਜਣਾਈਆ। ਕਲਜੁਗ ਕਹੇ ਮੇਰੀ ਅਰਜ਼ ਕਰੋ ਮਨਜ਼ੂਰ, ਮੁਜ਼ਰੇ ਮੇਰਾ ਲੇਖਾ ਲਾਈਆ। ਮੇਰਾ ਘਰ ਤਪੇ ਵਾਂਗ ਤੰਦੂਰ, ਤਮਾ ਤ੍ਰਿਸਨਾ ਅਗਨ ਜਲਾਈਆ। ਮੇਰਾ ਖੇਲ ਹੋਇਆ ਮਸ਼ਹੂਰ, ਕਾਮ ਕਰੋਧ ਨੱਚੇ ਚਾਈਂ ਚਾਈਂਆ। ਕੂੜੀ ਕਿਰਿਆ ਭਾਂਡਾ ਹੋਇਆ ਭਰਭੂਰ, ਖ਼ਾਲੀ ਸਕੇ ਨਾ ਕੋਇ ਕਰਾਈਆ । ਪੀਰ ਪੈਗ਼ੰਬਰ ਲੱਭਦੇ ਫਿਰਦੇ ਹੂਰ, ਸਾਚੀ ਹੂਰ ਇਲਾਹੀ ਨੂਰ ਮਾਸ਼ੂਕ ਆਸ਼ਕ ਨਜ਼ਰ ਕਿਸੇ ਨਾ ਆਈਆ। ਹੱਥ ਨਾ ਆਏ ਹੱਕ ਹਕੂਕ, ਹਕੀਕਤ ਸਕੇ ਨਾ ਕੋਇ ਦ੍ਰਿੜਾਈਆ। ਜਗਤ ਵਾਸਨਾ ਭੌਂਦੇ ਫਿਰਦੇ ਭੂਤ, ਬੇਤਾਲੇ ਤਾਲ ਵਜਾਈਆ। ਅੰਤਮ ਸਭ ਦੇ ਸਿਰ ਵਿਚ ਪਾਹਨੀ ਵੱਜਣਾ ਜੂਤ, ਪੂਤ ਕਪੂਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਧਾਰ ਚਲਾਈਆ। ਕਲਜੁਗ ਕਹੇ ਵੇਖੋ ਰਾਜਾ, ਰਾਜਨ ਇਕੋ ਨਜ਼ਰੀ ਆਈਆ । ਆਦਿ ਜੁਗਾਦਿ ਜਿਸ ਬਣਾਇਆ ਆਪ ਸਮਾਜਾ, ਸਾਮਰਾਜ ਬੇਪਰਵਾਹੀਆ। ਭੂਪਤ ਭੂਪ ਮਹਿਬੂਬ ਬਣੇ ਰਾਜਾ, ਵਡ ਮਹਾਰਾਜਾ ਆਪਣੀ ਕਾਰ ਕਮਾਈਆ। ਉਚੇ ਟਿੱਲੇ ਚੜ੍ਹ ਕੇ ਗਾਜਾ, ਗ਼ਜ਼ਲ ਨਗ਼ਮਾ ਰਿਹਾ ਸੁਣਾਈਆ। ਸ਼ਬਦ ਅਗੰਮ ਮਾਰੇ ਵਾਜਾਂ, ਵਾਜਬ ਆਪਣਾ ਹੁਕਮ ਵਰਤਾਈਆ। ਚਲ ਕੇ ਆਇਆ ਸ਼ਾਹ ਨਵਾਬਾ, ਬੇਨਕ਼ਾਬ ਪੜਦਾ ਲਾਹੀਆ। ਸਚ ਦੁਆਰ ਇਕ ਆਦਾਬਾ, ਆਦਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਰੂ ਜ਼ਰ ਦਏ ਜਣਾਈਆ। ਕਲਜੁਗ ਕਹੇ ਮੇਰੀ ਪੁੰਨੇ ਆਸ, ਨਿਰਾਸਾ ਰੂਪ ਨਜ਼ਰ ਨਾ ਆਈਆ। ਪਰਮ ਪੁਰਖ ਮੇਰੇ ਆਵੇ ਪਾਸ, ਪਾਸਾ ਮੇਰਾ ਦਏ ਬਦਲਾਈਆ। ਅੰਤਮ ਖੇਲ ਕਰੇ ਖ਼ਾਸ, ਖ਼ਾਲਸ ਆਪਣਾ ਰੂਪ ਪਰਗਟਾਈਆ। ਮੰਦਰ ਵੜ ਕੇ ਲਏ ਝਾਕ, ਝਾਕੀ ਆਪਣੀ ਆਪ ਦਿਵਾਈਆ। ਮੇਟੇ ਰੈਣ ਅੰਧੇਰੀ ਰਾਤ, ਚੰਨ ਨੂਰ ਕਰ ਰੁਸ਼ਨਾਈਆ। ਸਤਿ ਵਖਾਏ ਇਕ ਪਰਭਾਤ, ਪ੍ਰਭੂ ਆਪਣਾ ਰੰਗ ਰੰਗਾਈਆ। ਸੁਲਤਾਨ ਹੋ ਕੇ ਗਾਵੇ ਗਾਥ, ਮਿਹਰਵਾਨ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਇਕੋ ਇਕ ਦਰਸਾਈਆ। ਕਲਜੁਗ ਕਹੇ ਮੇਰਾ ਚੁੱਕੇ ਲੇਖਾ, ਲਿਖਤ ਮੇਰੀ ਝੋਲੀ ਪਾਈਆ। ਆਪ ਮਿਟਾਵੇ ਸਰਬ ਭੁਲੇਖਾ, ਭਾਖਿਆ ਦੇਵੇ ਬੇਪਰਵਾਹੀਆ। ਵਸਣਹਾਰਾ ਸਾਚੇ ਦੇਸਾ, ਸਚਖੰਡ ਨਿਵਾਸੀ ਫੇਰਾ ਪਾਈਆ। ਸਭ ਦਾ ਜਾਣੇ ਪਿਛਲਾ ਚੇਤਾ, ਚਾਤਰ ਭੁੱਲ ਕਦੇ ਨਾ ਜਾਈਆ । ਲੱਖ ਚੁਰਾਸੀ ਵੇਖੇ ਜੀਵ ਕੌੜਾ ਰੀਠਾ, ਰੀਠਾ ਕੌੜਾ ਭੰਨ ਵਖਾਈਆ। ਜਿਸ ਨੇ ਇਕ ਬਣਾਇਆ ਬੇਟਾ, ਸ਼ਬਦੀ ਸੁੱਤ ਦਏ ਵਡਿਆਈਆ। ਸੋ ਆਇਆ ਤੀਰਥ ਤੱਟ ਵੇਖਦਾ ਖੇਟਾ, ਖੇਵਟ ਆਪਣਾ ਪੰਧ ਮੁਕਾਈਆ। ਦੋ ਜਹਾਨਾਂ ਬਣ ਕੇ ਨੇਤਾ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤਮ ਧਰ ਕੇ ਭੇਖਾ, ਪੂਰਬ ਲੇਖਾ ਦਏ ਚੁਕਾਈਆ। ਸਹੰਸਰ ਮੁਖ ਗਾਏ ਸ਼ੇਸ਼ਾ, ਦੋ ਸਹੰਸਰ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਨੀ ਧਰਤ ਦਏ ਵਡਿਆਈਆ। ਕਲਜੁਗ ਕਹੇ ਧਰਨੀ ਧਰਤ, ਧੌਲ ਧਵਲਾ ਹਰਿ ਆਇਆ ਬੇਪਰਵਾਹੀਆ। ਨਿਰਵੈਰ ਹੋ ਕੇ ਆਇਆ

ਪਰਤ, ਪਾਰਬ੍ਰਹਮ ਵੱਡੀ ਵਡਿਆਈਆ । ਮਿਹਰਵਾਨ ਹੋ ਕੇ ਦਿਤਾ ਦਰਸ, ਤਰਸ ਰਹਿਮਤ ਆਪ ਕਮਾਈਆ। ਜਨ ਭਗਤਾਂ ਮੇਟੀ ਹਰਸ, ਹਾਸਲ ਅੰਕ ਆਪਣੇ ਨਾਲ ਮਿਲਾਈਆ। ਲੇਖਾ ਜਾਣ ਫ਼ਰਸ਼ ਅਰਸ਼, ਆਸ਼ਕ ਬਣਿਆ ਬੇਪਰਵਾਹੀਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲੌਂਦੇ ਸ਼ਰਤ, ਸੋ ਸ਼ਰਾਇਤ ਰਿਹਾ ਜਣਾਈਆ। ਜੁਗ ਚੌਕੜੀ ਜੋ ਪਿਛੇ ਰਹਿ ਗਿਆ ਫ਼ਰਕ, ਅੰਤਮ ਪੂਰਾ ਦਏ ਕਰਾਈਆ। ਚਾਰ ਜੁਗ ਦਾ ਲੇਖਾ ਕਰੇ ਤਰਕ, ਤੁਰਤ ਆਪਣਾ ਹੁਕਮ ਵਰਤਾਈਆ। ਨਾ ਕੋਈ ਸੰਜਮ ਨੇਮ ਦੱਸੇ ਬਰਤ, ਹਵਨ ਪੂਜਾ ਪਾਠ ਘਿਰਤ ਦੀਪ ਤੇਲ ਬਾਤੀ ਵੱਟੀ ਜਗਤ ਨਾ ਕੋਇ ਵਟਾਈਆ। ਸਾਚਾ ਮਾਰਗ ਆਤਮ ਪਰਮਾਤਮ ਫੜ ਕੇ ਪਾਏ ਆਪਣੀ ਸੜਕ, ਅੱਧਵਿਚਕਾਰ ਨਾ ਕੋਇ ਅਟਕਾਈਆ। ਨਿਰਗੁਣ ਹੋ ਕੇ ਸਰਗੁਣ ਨਾਲ ਕਰੇ ਆਪਣੀ ਲਿਖਤ ਪੜ੍ਹਤ, ਲਿਖਤ ਪੜ੍ਹਤ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਹਿਮਤ ਇਕੋ ਇਕ ਵਖਾਈਆ। ਕਲਜੁਗ ਕਹੇ ਮੇਰੀ ਸੁਣੋ ਕੂਕ, ਕੁਲਾ ਖ਼ਾਲੀ ਦਿਆਂ ਦੁਹਾਈਆ। ਅੰਦਰੋ ਦਿਸਾਂ ਖ਼ਾਲੀ ਭੂਕ, ਵਸਤ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵ ਹੋਏ ਕਪੂਤ, ਪੁੱਤ ਪਿਤਾ ਨਾ ਕੋਇ ਮਨਾਈਆ। ਕੂੜੀ ਤ੍ਰਿਸਨਾ ਸਭ ਨੂੰ ਲੱਗੀ ਭੂਖ, ਭੁਖਿਆਂ ਧੀਰ ਨਾ ਕੋਇ ਧਰਾਈਆ । ਮਨ ਵਾਸਨਾ ਕਾਰਨ ਧੁਖੌਂਦੇ ਧੂਪ, ਸੰਧਿਆ ਬਾਤੀ ਤੇਲ ਜਗਾਈਆ। ਢੋਲੇ ਗੌਂਦੇ ਆਪਣੀ ਕੂਟ, ਸੋਹਲਾ ਰਾਮ ਨਾ ਕੋਇ ਜਣਾਈਆ। ਗੂੜ੍ਹੀ ਨੀਂਦੇ ਸਾਰੇ ਸੁੱਤੇ ਘੂਕ, ਬਿਨ ਸਤਿਗੁਰ ਪੂਰੇ ਜਾਗ ਨਾ ਕੋਇ ਖੁਲ੍ਹਾਈਆ। ਬੌਹੜੀ ਮੇਰੀ ਅੰਤਮ ਚੁਕਣੀ ਕੂਕ, ਸ੍ਰੀ ਭਗਵਾਨ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਰਿਹਾ ਸਮਝਾਈਆ। ਕਲਜੁਗ ਕਹੇ ਵੇਖੋ ਧਾਰ, ਧਰਮ ਆਤਮਾ ਆਪ ਜਣਾਇੰਦਾ। ਪਰਗਟ ਹੋ ਕਲਕੀ ਅਵਤਾਰ, ਕਲ ਕਲੇਸ਼ ਸਰਬ ਗਵਾਇੰਦਾ। ਮਰਦੀ ਮਰਦੀ ਗੁਰਮੁਖ ਆਤਮ ਲਏ ਤਾਰ, ਡੁਬਦੀ ਡੁਬਦੀ ਪਾਰ ਕਰਾਇੰਦਾ। ਸੜਦੀ ਸੜਦੀ ਦੇਵੇਂ ਠਾਰ, ਅੰਮ੍ਰਿਤ ਮੇਘ ਇਕ ਬਰਸਾਇੰਦਾ । ਵੜਦੀ ਵੜਦੀ ਵੇਖੇ ਡੂੰਘੀ ਗਾਰ, ਕਾਇਆ ਕਵਰੀ ਭਵਰੀ ਵਿਚੋ ਬਾਹਰ ਕਢਾਇੰਦਾ। ਗਰਮੀ ਸਰਦੀ ਨਾ ਕਰੇ ਕੋਈ ਵਿਚਾਰ, ਛੇ ਰੁੱਤ ਬਾਰਾਂ ਮਾਸ ਦਿਵਸ ਦਿਨ ਘੜੀ ਪਲ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਕਲਜੁਗ ਕਹੇ ਮੈਂ ਹੋਇਆ ਬੇਹਾਲ, ਬਿਹਬਲ ਹੋ ਕੇ ਦੇਵਾਂ ਦੁਹਾਈਆ। ਮੇਰਾ ਸੰਗ ਅੰਤ ਨਿਭਿਆ ਨਾ ਕਿਸੇ ਨਾਲ, ਪੱਲੂ ਸਾਰੇ ਗਏ ਛੁਡਾਈਆ। ਸਾਚਾ ਦਿਸੇ ਨਾ ਕੋਇ ਦਲਾਲ, ਵਣਜ ਵਣਜਾਰਾ ਨਜ਼ਰ ਕੋਇ ਨਾ ਆਈਆ। ਵੇਖਾਂ ਇਕ ਅਵਲੜੀ ਚਾਲ, ਬੇਪਰਵਾਹ ਰਿਹਾ ਚਲਾਈਆ। ਸਚ ਦੁਆਰਿਉਂ ਆਵੇ ਮਾਰ ਕੇ ਛਾਲ, ਸ਼ਾਲਾ ਆਪਣਾ ਰੂਪ ਵਟਾਈਆ। ਹਾਲਤ ਆਪਣੀ ਲਏ ਸੰਭਾਲ, ਅਲਾਮਤ ਲਾਵੇ ਸਰਬ ਲੋਕਾਈਆ। ਜਲਵਾ ਦੇਵੇ ਨੂਰ ਜਲਾਲ, ਜਲਵਾਗਰ ਫੇਰੀ ਪਾਈਆ। ਕਾਮਲ ਮੁਰਸ਼ਦ ਖੇਲ ਕਰੇ ਕਮਾਲ, ਅਵਲ ਆਪਣਾ ਨੂਰ ਦਰਸਾਈਆ। ਸਹੀ ਸਲਾਮਤ ਦੀਨ ਦਿਆਲ, ਅਜ਼ਮਤ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਘਰ ਬਗ਼ਾਵਤ ਵੇਖੇ ਲੜਾਈਆ। ਕਲਜੁਗ ਕਹੇ ਵੇਖੋ ਬਗ਼ਾਵਤ, ਬਾਗ਼ੀ ਘਰ ਘਰ ਨਜ਼ਰੀ ਆਇੰਦਾ। ਨਾਰ ਕੰਤ ਲੱਗੀ ਅਦਾਵਤ, ਦਾਅਵੇ ਨਵ ਨੌ ਚਾਰ ਵਖਾਇੰਦਾ। ਸਾਚੀ ਕਰੇ ਨਾ ਕੋਇ ਸਖ਼ਾਵਤ, ਸਖ਼ੀ ਰੂਪ ਨਾ ਕੋਇ ਵਟਾਇੰਦਾ। ਚਾਰੌਂ ਕੁੰਟ ਕੂੜੀ ਆਦਤ, ਅਦਲ ਇਨਸਾਫ਼ ਨਾ ਕੋਇ ਕਮਾਇੰਦਾ।

ਸਚ ਦਿਸੇ ਨਾ ਕੋਇ ਇਬਾਦਤ, ਕਲਮਾ ਹੱਕ ਨਾ ਕੋਇ ਪੜ੍ਹਾਇੰਦਾ। ਸ੍ਰੀ ਭਗਵਾਨ ਕਲਜੁਗ ਅੰਤਮ ਸਭ ਨੂੰ ਕਰੇ ਫ਼ਾਰਗ਼, ਫ਼ੈਸਲਾ ਇਕੋ ਵਾਰ ਸੁਣਾਇੰਦਾ। ਭੇਵ ਨਾ ਪਾਏ ਕੋਈ ਆਰਫ਼, ਹਰਫ਼ਾਂ ਵਿਚ ਨਾ ਕੋਇ ਸਮਝਾਇੰਦਾ। ਜਿਸ ਜਨ ਕਰੇ ਕਰਾਏ ਆਪ ਤੁਆਰਫ਼, ਦੋਹਰੀ ਧਾਰ ਖੇਲ ਵਖਾਇੰਦਾ। ਕਲਜੁਗ ਕਹੇ ਮੇਰੀ ਕਰੋ ਸਫ਼ਾਰਸ਼, ਸਤਿਜੁਗ ਤ੍ਰੇਤਾ ਦਵਾਪਰ ਤੇਰੇ ਅੱਗੇ ਵਾਸਤਾ ਪਾਇੰਦਾ। ਪ੍ਰਭੂ ਪਰਗਟ ਹੋਇਆ ਕਲਜੁਗ ਅੰਤਮ ਭਾਰਤ, ਇਬਾਰਤ ਆਪਣੀ ਆਪ ਲਿਖਾਇੰਦਾ। ਦੋ ਜਹਾਨਾਂ ਬਣ ਮਹਾਵਤ, ਐਰਾਪਤ ਹਾਥੀ ਸੇਵਾ ਲਾਇੰਦਾ। ਸਾਚੀ ਕਰਨ ਆਏ ਅਦਾਲਤ, ਅਦਲ ਆਪਣੇ ਹੱਥ ਵਖਾਇੰਦਾ। ਬਿਨ ਭਗਤਾਂ ਕਿਸੇ ਨਾ ਦੇਵੇ ਸ਼ਨਾਖ਼ਤ, ਸ਼ੇਖ਼ੀ ਸਭ ਦੀ ਆਪ ਮਿਟਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਪ੍ਰਭ ਨੂੰ ਇਕ ਅਲਾਮਤ, ਅਲੈਹਦਾ ਆਪਣੀ ਕਾਰ ਕਮਾਇੰਦਾ। ਬੈਠਾ ਰਹੇ ਸਹੀ ਸਲਾਮਤ, ਦੁੱਖ ਰੋਗ ਵਿਚ ਕਦੇ ਨਾ ਆਇੰਦਾ। ਉਠੋ ਮੇਰੀ ਦੇਵੋ ਕੋਈ ਜ਼ਮਾਨਤ, ਦੋਏ ਜੋੜ ਵਾਸਤਾ ਪਾਇੰਦਾ। ਮੇਰੇ ਘਰ ਨਜ਼ਰ ਨਾ ਆਏ ਕੋਈ ਅਮਾਨਤ, ਸਭ ਦਾ ਲੇਖਾ ਖਾ ਖਾ ਆਪਣਾ ਸ਼ੁਕਰ ਮਨਾਇੰਦਾ। ਵਕਤ ਗਵਾ ਕੇ ਪਤਾ ਲੱਗਾ ਹਰਿ ਕਾ ਨਾਮ ਨਿਆਮਤ, ਬਿਨ ਹਰਿ ਨਾਮੇ ਪਾਰ ਨਾ ਕੋਈ ਕਰਾਇੰਦਾ । ਨਾਮ ਜਪਣ ਦੀ ਕਿਸੇ ਨਹੀਂ ਮਮਾਨਤ, ਜੋ ਉਪਜਿਆ ਸੋ ਹਰਿ ਕਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ।

ਦਿਲੀ ਤਖ਼ਤ ਦਿਲੀ ਦਿਲਦਾਰ, ਦਿਲਬਰ ਆਪਣਾ ਫੇਰਾ ਪਾਇੰਦਾ। ਹਰਿ ਕਾ ਤਖ਼ਤ ਸਚ ਮਨਾਰ, ਮੀਨਾਕਾਰੀ ਆਪ ਕਰਾਇੰਦਾ। ਜੜਤ ਜੜੇ ਅਗੰਮ ਅਪਾਰ, ਘਾੜਤ ਘੜਤ ਆਪਣੇ ਹੱਥ ਰਖਾਇੰਦਾ। ਬਾਢੀ ਘੜੇ ਨਾ ਕੋਇ ਤਰਖਾਣ, ਲੋਹਾਰ ਵੰਡ ਨਾ ਕੋਇ ਵੰਡਾਇੰਦਾ। ਜਿਸ ਉਪਰ ਬਹੇ ਸ੍ਰੀ ਭਗਵਾਨ, ਸੋ ਤਖ਼ਤ ਗੁਰਮੁਖਾਂ ਅੰਦਰ ਆਪ ਰਖਾਇੰਦਾ। ਰਹਿਬਰ ਬਹਿ ਕੇ ਦੇਵੇ ਗਿਆਨ, ਆਪਣਾ ਨਾਮ ਸਮਝਾਇੰਦਾ। ਦਿਲੀ ਤਖ਼ਤ ਕਰ ਪਰਵਾਨ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਦਿਲਬਰ ਬਣ ਸ਼ਾਹ ਸੁਲਤਾਨ, ਦਿਲ ਦੀ ਕਹਾਣੀ ਦਿਲ ਦੀ ਰਾਣੀ ਦਿਲ ਦਿਲ ਨਾਲ ਮਿਲਾਇੰਦਾ। ਧੁਰ ਦਾ ਮੇਲਾ ਧੁਰ ਦੀ ਬਾਣੀ, ਧੁਰ ਦਾ ਕੰਤ ਧੁਰ ਦੀ ਸਵਾਣੀ, ਧੁਰ ਦੀ ਤਪਤ ਧੁਰ ਦਾ ਪਾਣੀ, ਧੁਰ ਦਾ ਮੇਲਾ ਧੁਰ ਦਾ ਹਾਣੀ, ਦਰ ਘਰ ਸਾਚੇ ਸੋਭਾ ਪਾਇੰਦਾ। ਦਿਲੀ ਤਖ਼ਤ ਬਹੇ ਦਿਲਦਾਰ, ਦਲਿੱਦਰ ਨਜ਼ਰ ਕੋਇ ਨਾ ਆਈਆ। ਸਿਧੀ ਸਾਦੀ ਕਰੇ ਗੁਫ਼ਤਾਰ, ਰਮਜ਼ ਰਮਜ਼ ਨਾਲ ਮਿਲਾਈਆ। ਜਿਸ ਤਖ਼ਤ ਬੈਠੇ ਆਪ ਨਿਰੰਕਾਰ, ਸ਼ਹਿਨਸ਼ਾਹ ਸੋਭਾ ਪਾਈਆ। ਸੋ ਤਖ਼ਤ ਨਜ਼ਰ ਨਾ ਆਏ ਵਿਚ ਸੰਸਾਰ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਦਿਲਬਰ ਨਾਲ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪਿਆਰ, ਪ੍ਰੇਮ ਪ੍ਰੀਤੀ ਮੰਗ ਮੰਗਾਈਆ। ਆਪਣੀ ਕਾਇਆ ਕਾਅਬਾ ਖੋਲ੍ਹ ਕਿਵਾੜ, ਉਚੀ ਕੂਕ ਸੱਦਾ ਦੇਂਦੇ ਰਹੇ ਵਾਹੋ ਦਾਹੀਆ। ਆ ਵਸ ਸਾਡੇ ਸਾਂਝੇ ਯਾਰ, ਘਰ ਮੈਂਡੇ ਫੇਰਾ ਪਾਈਆ। ਤੈਂਡੇ ਨਾਲ ਕਰਾਂ ਪਿਆਰ, ਪੈਂਡੇ ਕੂੜੇ ਪੰਧ ਮੁਕਾਈਆ। ਤੇਰਾ ਵੇਖ ਨੂਰ ਜਲਵਾ ਜਲਾਲ, ਆਪਣਾ ਆਪ ਹਲਾਲ ਦਿਆਂ ਕਰਾਈਆ। ਛੁਰੀ ਚਲੇ ਬੇਮਿਸਾਲ, ਜਿਸ ਦੀ ਮਿਸਲ ਸਕੇ ਨਾ ਕੋਇ ਬਣਾਈਆ। ਸੋ ਤਖ਼ਤ ਸੋਹੇ ਓਸ ਧਰਮਮਸਾਲ, ਜਿਸ ਦਰ ਵਸੇ ਬੇਪਰਵਾਹੀਆ। ਇਹੋ

ਸਿਫ਼ਤ ਸ਼ਾਹ ਕਰੇ ਕੰਗਾਲ, ਕਿਉਂ ਗ਼ਰੀਬਾਂ ਅੰਦਰ ਸਾਚੇ ਤਖ਼ਤ ਆਪਣਾ ਆਸਣ ਲਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਭਾਲ, ਸੋ ਭਲਾ ਮਾਣਸ ਮੁੰਡਾ ਮੁਸ਼ਟੰਡਾ ਆਪਣਾ ਰੂਪ ਵਟਾਈਆ। ਬਣ ਕੇ ਦਲੀਲ ਦਿਲਬਰ ਦਲਾਲ, ਦੌਲਤ ਮਹਾਂ-ਬਦੌਲਤ ਦਏ ਵਖਾਈਆ। ਬਿਨ ਹਰਿ ਹਰਿ ਕਾ ਕੋਈ ਨਾ ਜਾਣੇ ਸਵਾਲ, ਗੁਰ ਅਵਤਾਰ ਜੋ ਸੁਣਿਆ ਸੋ ਢੋਲਾ ਗਏ ਗਾਈਆ। ਅੰਤਮ ਸਭ ਦਾ ਹੋਇਆ ਜ਼ਵਾਲ, ਜ਼ਾਲਮ ਬਣਿਆ ਆਪ ਕਸਾਈਆ। ਪ੍ਰਭ ਕਾ ਖੇਲ ਸਦਾ ਕਮਾਲ, ਕਾਮਲ ਮੁਰਸ਼ਦ ਆਪ ਕਰਾਈਆ । ਦਿਲੀ ਤਖ਼ਤ ਗੁਰਮੁਖਾਂ ਕਰੇ ਬਹਾਲ, ਜਿਸ ਉਪਰ ਰਾਜਾ ਵਸੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਖ਼ਾਲਸ ਆਪ ਕਰਾਈਆ।