ਪੁਸਤਕਾਲਾਭਾਗ ੧੫

੩ ਭਾਦਰੋ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ ਬੀਬੀ ਚਰਨੀ ਰੂਪੋ ਵਾਲੀ ਦੇ ਨਵਿਤ

ਸ਼ਾਹੋ ਭੂਪ ਹਰਿ ਸੁਲਤਾਨ, ਸੋ ਪੁਰਖ ਨਿਰੰਜਣ ਖੇਲ ਰਚਾਇੰਦਾ। ਧਰਮ ਦੁਆਰੇ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਨਾਮ ਸੰਦੇਸ਼ਾ ਧੁਰ ਫ਼ਰਮਾਨ, ਆਦਿ ਜੁਗਾਦੀ ਆਪ ਸੁਣਾਇੰਦਾ। ਜੁਗ ਚੌਕੜੀ ਖੇਲ ਮਹਾਨ, ਕਰਨੀ ਕਰਤਾ ਆਪ ਕਮਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਭੇਵ ਅਭੇਦਾ ਆਪ ਖੁਲ੍ਹਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆਣ, ਨਿਰਗੁਣ ਸਰਗੁਣ ਧਾਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਏਕਾ ਏਕ ਏਕ ਵਰਤਾਈਆ। ਦੂਜਾ ਦਿਸੇ ਨਾ ਕੋਇ ਨਿਸ਼ਾਨ, ਰੰਗ ਰੂਪ ਨਾ ਕੋਇ ਵਖਾਈਆ। ਗਹਿਰ ਗੰਭੀਰ ਏਕਾ ਕਾਹਨ, ਤਤ ਸਰੀਰ ਨਾ ਕੋਇ ਵਖਾਈਆ। ਦੇਵਣਹਾਰਾ ਸਾਚਾ ਦਾਨ, ਮੁਕਾਮੇ ਹੱਕ ਹੱਟ ਚਲਾਈਆ। ਲਾਸ਼ਰੀਕ ਨੌਜਵਾਨ, ਲੇਖਾ ਜਾਣੇ ਥਾਉਂ ਥਾਈਂਆ । ਕਲਜੁਗ ਅੰਤ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਚੌਥੇ ਜੁਗ ਬਦਲ ਦੇਵੇ ਨਜ਼ਾਮ, ਅਦਾਲਤ ਹੱਕ ਇਕ ਵਖਾਈਆ। ਚਾਰ ਵਰਨ ਅਠਾਰਾਂ ਬਰਨ ਦੇਵੇ ਇਕ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਵੇ ਨਾਮ, ਨਾਉਂ ਨਿਰੰਕਾਰਾ ਇਕ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਹੋਵੇ ਹੈਰਾਨ, ਖਾਣੀ ਬਾਣੀ ਸਮਝ ਕੋਇ ਨਾ ਆਈਆ। ਨਿਰਗੁਣ ਸਰਗੁਣ ਕਰੇ ਖੇਲ ਵਾਲੀ ਦੋ ਜਹਾਨ, ਵਡ ਦਾਤਾ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਲਜੁਗ ਅੰਤ, ਸੋ ਸਾਹਿਬ ਆਪ ਕਰਾਇੰਦਾ। ਖੇਲੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਇੰਦਾ। ਬੋਧ ਅਗਾਧਾ ਮਣੀਆ ਮੰਤ, ਸ਼ਬਦ ਅਨਾਦੀ ਰਾਗ ਅਲਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਲੱਖ ਚੁਰਾਸੀ ਭਰਮ ਭੁਲਾਇੰਦਾ। ਨਾਰ ਮਿਲਾਵਾ ਹਰਿ ਹਰਿ ਕੰਤ, ਕੰਤੂਹਲ ਇਕੋ ਸੇਜਾ ਸੋਭਾ ਪਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਆਪ ਦਰਸਾਇੰਦਾ। ਧੁਰਦਰਗਾਹੀ ਇਕੋ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਦੇਵੇ ਲਾ, ਬੇਅੰਤ ਹੱਥ ਵੱਡੀ ਵਡਿਆਈਆ। ਕਲਜੁਗ ਧਾਰ ਦਏ ਬਦਲਾ, ਦੋ ਜਹਾਨਾਂ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦਏ ਸੁਹਾ, ਜ਼ਿਮੀਂ ਅਸਮਾਨ ਗਗਨ ਗਗਨੰਤਰ ਖੋਜ

ਖੁਜਾਈਆ। ਰਹਿਬਰ ਬਣੇ ਇਕ ਖ਼ੁਦਾ, ਲਾਸ਼ਰੀਕ ਫੇਰਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਜੋ ਜੁਜ਼ ਬਣੇ ਜੁਦਾ, ਅੰਤਮ ਮੇਲਾ ਇਕ ਮਿਲਾਈਆ। ਆਤਮ ਬ੍ਰਹਮ ਘਰ ਘਰ ਦਏ ਵਖਾ, ਬੰਦ ਤਾਕੀ ਕੁੰਡਾ ਲਾਹੀਆ। ਸਾਚੀ ਹਾਟੀ ਦਏ ਸਮਝਾ, ਵਣਜ ਵਣਜਾਰਾ ਬੇਪਰਵਾਹੀਆ । ਕੂੜੀ ਰੈਣ ਅੰਧੇਰੀ ਰਾਤੀ ਦਏ ਮਿਟਾ, ਸਤਿਗੁਰ ਸਾਚਾ ਸ਼ਬਦੀ ਚੰਦ ਚੜ੍ਹਾਈਆ। ਧੁਰ ਦੀ ਗਾਥੀ ਦਏ ਸਮਝਾ, ਪਿਛਲਾ ਲੇਖਾ ਪੜ੍ਹਨ ਕੋਇ ਨਾ ਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਧਰਮ ਜਮਾਤੀ ਲਏ ਉਠਾ, ਪੱਟੀ ਇਕੋ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਅੰਤ ਅਤੀਤ, ਤ੍ਰੈਭਵਨ ਧਨੀ ਖੇਲ ਖਿਲਾਈਆ। ਨਾਤਾ ਤੋੜ ਮੰਦਰ ਮਸੀਤ, ਸ਼ਿਵਦਵਾਲੇ ਮੱਠ ਡੇਰਾ ਢਾਹੀਆ । ਘਰ ਵਿਚ ਘਰ ਵਖਾਏ ਠੀਕ, ਕੂੜੀ ਠੀਕਰ ਭੰਨ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਦਾ ਮਿਲ ਮਿਲ ਗਾਏ ਗੀਤ, ਸੋਹੰ ਢੋਲਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਵਿਚੋ ਬਦਲੇ ਕੋਈ ਨਾ ਪੀਠ, ਪਿਛਾ ਦੇ ਨਾ ਮੁਖ ਭਵਾਈਆ। ਕਲਜੁਗ ਅੰਤਮ ਕੂੜੀ ਮਿਟਣੀ ਰੀਤ, ਸਤਿਜੁਗ ਸਾਚਾ ਨੂਰ ਧਰਾਈਆ। ਚਾਰ ਵਰਨ ਅਠਾਰਾਂ ਬਰਨ ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਸ਼ਬਦ ਅਨਾਦੀ ਗੌਣਾ ਇਕੋ ਗੀਤ, ਢੋਲਾ ਸੋਹਲਾ ਰਾਗ ਅਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਰਮੀ ਇਕੋ ਮਿਲੇ ਮੀਤ, ਸਚ ਸੁਆਮੀ ਦਰਸ ਦਿਖਾਈਆ। ਠਾਕਰ ਹੋ ਕੇ ਵਸੇ ਚੀਤ, ਠੋਕਰ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰੇ ਬੇਪਰਵਾਹੀਆ। ਸਾਚਾ ਖੇਲ ਕਰਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਦੇਵੇ ਜਾਪ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸਾਧ ਸੰਤ ਆਪ ਪੜ੍ਹਾਈਆ। ਅੱਖਰ ਵੱਖਰ ਖਾਣੀ ਬਾਣੀ ਲਿਖ ਲਿਖ ਸਚ ਸੰਦੇਸਾ ਜਾਏ ਆਖ, ਆਖ਼ਰ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਹੋਈ ਗੁਸਤਾਖ਼, ਗ਼ੁੱਸਾ ਘਰ ਘਰ ਫੇਰਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਈ ਪਰਭਾਤ, ਕੂੜੀ ਕਿਰਿਆ ਬੈਠੀ ਰੰਗ ਰੰਗਾਈਆ। ਸਾਚੇ ਮੰਦਰ ਤਨ ਅੰਦਰ ਕੋਈ ਨਾ ਸੁਣੇ ਨਾਦ, ਢੋਲਕ ਛੈਣੇ ਗਾ ਗਾ ਰਸਨਾ ਜਿਹਵਾ ਹੋਈ ਹਲਕਾਈਆ। ਸਤਿ ਸਰੂਪ ਨਾ ਕੋਈ ਵਿਸਮਾਦ, ਬਿਸਮਲ ਧਾਰ ਨਜ਼ਰ ਨਾ ਆਈਆ। ਅੰਤਰ ਨੇਤਰ ਖੁਲ੍ਹੀ ਨਾ ਕਿਸੇ ਜਾਗ, ਦੋਏ ਲੋਚਣ ਦੇਣ ਦੁਹਾਈਆ। ਦੁਰਮਤ ਮੈਲ ਨਾ ਧੁਪਿਆ ਦਾਗ਼, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਘਰ ਕੰਤ ਨਾ ਮਿਲਿਆ ਸੁਹਾਗ, ਸਾਚੀ ਸੇਜ ਨਾ ਕੋਇ ਸੁਹਾਈਆ। ਦੀਪਕ ਦੀਆ ਜਗਿਆ ਨਾ ਕੋਈ ਚਿਰਾਗ਼, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਧੁਰ ਕਾ ਸ਼ਬਦ ਨਾ ਸੁਣਿਆ ਆਦਿ, ਜਗਤ ਗਾਥਾ ਕਰੀ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਵਸਾਈਆ। ਨਿਰਗੁਣ ਸਰਗੁਣ ਘਰ ਵਸੇਰਾ, ਮੰਦਰ ਇਕੋ ਇਕ ਸੁਹਾਇੰਦਾ। ਆਤਮ ਪਰਮਾਤਮ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜਨ ਭਗਤਾਂ ਬੰਨ੍ਹੇ ਸਾਹਿਬ ਬੇੜਾ, ਸੋ ਪੁਰਖ ਨਿਰੰਜਣ ਸਿਰ ਆਪਣਾ ਹੱਥ ਰਖਾਇੰਦਾ। ਲੱਖ ਚੁਰਾਸੀ ਜੀਵ ਜੰਤ ਕਲਜੁਗ ਕਿਰਿਆ ਦੇਵੇ ਗੇੜਾ, ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਆਪ ਭਵਾਇੰਦਾ। ਅੰਤਮ ਕਰੇ ਹੱਕ ਨਬੇੜਾ, ਹੱਕ ਹਕੀਕਤ ਵੇਖ ਵਖਾਇੰਦਾ । ਸਾਹਿਬ ਸਤਿਗੁਰ ਹੋ ਦਲੇਰਾ, ਧੁਰ ਦਾ ਸ਼ਬਦ ਆਪ ਅਲਾਇੰਦਾ। ਗੁਰਮੁਖਾਂ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਜੋਤ ਧਰ, ਕਲਜੁਗ ਤੇਰਾ ਲੇਖ ਮੁਕਾਇੰਦਾ। ਕਲਜੁਗ ਤੇਰਾ ਮੁੱਕੇ ਲੇਖ, ਸੋ ਸਾਹਿਬ ਆਪ ਮੁਕਾਈਆ। ਕੂੜੀ ਕਿਰਿਆ ਰਹੇ ਨਾ ਭੇਖ, ਭੇਖਾਧਾਰੀ ਦਏ ਗਵਾਈਆ। ਲੇਖਾ ਜਾਣੇ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼, ਮੁਸਾਇਕ ਵੇਖੇ ਥਾਉਂ ਥਾਈਂਆ। ਪੰਡਤ ਪਾਂਧਾ ਕੋਈ ਨਾ ਜਾਣੇ ਹਰਿ ਕੀ ਰੇਖ, ਰਾਸ ਮੰਡਲ ਸਮਝ ਕੋਇ ਨਾ ਆਈਆ। ਗ੍ਰੰਥੀ ਪੰਥੀ ਕੋਈ ਨਾ ਪਾਏ ਭੇਤ, ਅੰਦਰ ਵੜ ਦਰਸ ਕੋਇ ਨਾ ਪਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਸਦ ਵੇਖੇ ਨੇਤਨ ਨੇਤ, ਨਿਜ ਨੇਤਰ ਧਿਆਨ ਲਗਾਈਆ। ਸਤਿਗੁਰ ਸੁਆਮੀ ਕਰੇ ਹੇਤ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਝੋਲੀ ਪਾਈਆ। ਕਲਜੁਗ ਤੇਰਾ ਅੰਤਮ ਲਹਿਣਾ, ਪੁਰਖ ਅਕਾਲ ਝੋਲੀ ਪਾਈਆ। ਚੌਥੇ ਜੁਗ ਮੰਨ ਕਹਿਣਾ, ਤੇਰਾ ਵੇਲਾ ਰਿਹਾ ਵਿਹਾਈਆ। ਨਾ ਕੋਈ ਸੱਜਣ ਨਾ ਕੋਈ ਸੈਣਾ, ਚਾਰ ਯਾਰੀ ਬੈਠੀ ਮੁਖ ਭਵਾਈਆ। ਅੱਲਾ ਰਾਣੀ ਤਨ ਸ਼ੰਗਾਰ ਲਾਵੇ ਗਹਿਣਾ, ਮੁਹੰਮਦ ਰੋਵੇ ਨੇਤਰ ਮਾਰੇ ਧਾਹੀਂਆ। ਸਦੀ ਚੌਧਵੀਂ ਵਹਿਣ ਵਹਿਣਾ, ਚੌਦਾਂ ਤਬਕ ਪਏ ਦੁਹਾਈਆ। ਹਰਿ ਕਾ ਭਾਣਾ ਸਭ ਨੇ ਸਹਿਣਾ, ਈਸਾ ਮੂਸਾ ਬੈਠੇ ਸੀਸ ਝੁਕਾਈਆ। ਉਮਤ ਉਮਤ ਨਾਲ ਖਹਿਣਾ, ਖ਼ਾਹ-ਮਖ਼ਾਹ ਕਰੇ ਲੜਾਈਆ। ਲਾੜੀ ਮੌਤ ਫਿਰੇ ਡਾਇਣਾ, ਘਰ ਘਰ ਡੌਰੂ ਵਾਈਆ। ਗੁਰਮੁਖ ਵਿਰਲਾ ਮਾਤ ਰਹਿਣਾ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਧੁਰ ਫ਼ਰਮਾਨਾ ਏਕੰਕਾਰ, ਅਕਲ ਕਲਧਾਰੀ ਆਪ ਸੁਣਾਇੰਦਾ । ਕੂੜ ਕੁੜਿਆਰਾ ਮੇਟੇ ਸੰਸਾਰ, ਜੂਠ ਝੂਠ ਰਹਿਣ ਨਾ ਪਾਇੰਦਾ। ਮਾਇਆ ਮਮਤਾ ਗੜ੍ਹ ਤੁਟੇ ਹੰਕਾਰ, ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਢਾਹਿੰਦਾ। ਸਤਿਗੁਰ ਤੁੱਠੇ ਏਕਾ ਵਾਰ, ਮਿਹਰ ਨਜ਼ਰ ਉਠਾਇੰਦਾ। ਜੁਗ ਜਨਮ ਦੇ ਰੁੱਠੇ ਮੇਲੇ ਮੇਲਣਹਾਰ, ਮਿਲਣੀ ਆਪਣਾ ਨਾਮ ਕਰਾਇੰਦਾ। ਗੁਰਮੁਖ ਸੁੱਤੇ ਲਏ ਜਗਾ, ਜਾਗਰਤ ਜੋਤ ਇਕ ਜਣਾਇੰਦਾ। ਭੇਵ ਅਭੇਦ ਦਏ ਖੁਲ੍ਹਾ, ਅਨਭਵ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਕਰ ਰੁਸ਼ਨਾ, ਘਰ ਦੀਪਕ ਇਕ ਟਿਕਾਇੰਦਾ। ਅਨਹਦ ਨਾਦੀ ਰਾਗ ਸੁਣਾ, ਧੁਰ ਦਾ ਰਾਗ ਅਲਾਇੰਦਾ। ਅੰਮ੍ਰਿਤ ਆਤਮ ਜਾਮ ਪਿਆ, ਅਠਸਠ ਪੰਧ ਮੁਕਾਇੰਦਾ। ਨਜ਼ਰੀ ਆਏ ਇਕ ਖ਼ੁਦਾ, ਖ਼ਾਲਸ ਆਪਣਾ ਰੂਪ ਵਖਾਇੰਦਾ । ਸਾਚੀ ਨੌਬਤ ਰਿਹਾ ਵਜਾ, ਡੰਕਾ ਇਕੋ ਨਾਮ ਲਗਾਇੰਦਾ। ਮਹੱਲ ਅਟੱਲ ਕਰ ਰੁਸ਼ਨਾ, ਸਚ ਮਹਿਰਾਬੇ ਸੋਭਾ ਪਾਇੰਦਾ। ਸਾਚਾ ਨਗ਼ਮਾ ਰਿਹਾ ਗਾ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਆਲਮ ਉਲਮਾ ਰਿਹਾ ਪੜ੍ਹਾ, ਅਲਿਫ਼ ਯੇ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲੇਖਾ ਦਏ ਚੁਕਾ, ਸਿਰ ਸਿਰ ਸਭ ਦੇ ਭਾਰ ਟਿਕਾਇੰਦਾ। ਕਲਜੁਗ ਲੇਖਾ ਲਹਿਣਾ ਚੁੱਕ, ਚੁੱਕੇ ਚੂਕ ਲੋਕਾਈਆ। ਨੇਤਰ ਖੋਲ੍ਹ ਵੇਖ ਉਠ, ਚਾਰੋ ਕੁੰਟ ਦੁਹਾਈਆ । ਗ਼ਰੀਬ ਨਿਮਾਣੇ ਰੋਵਣ ਮਾਰੇ ਭੁੱਖ, ਵਿਸ਼ਨੂੰ ਭੰਡਾਰ ਨਾ ਕੋਇ ਭਰਾਈਆ। ਬ੍ਰਹਮੇ ਬ੍ਰਹਮ ਨਜ਼ਰ ਨਾ ਆਇਆ ਪਾਰਬ੍ਰਹਮ ਸਾਚਾ ਸੁੱਤ, ਸੁੱਤ ਅਪਰਾਧੀ ਰੂਪ ਵਟਾਈਆ । ਸਾਢੇ ਤਿੰਨ ਹੱਥ ਕਾਇਆ ਅੰਦਰ ਬੈਠਾ ਲੁਕ, ਪੜਦਾ ਸਕੇ ਨਾ ਕੋਇ ਉਠਾਈਆ। ਇਕ ਦੂਜੇ ਨੂੰ ਰਹੇ ਪੁੱਛ, ਕਵਣ ਦੁਆਰੇ ਮਿਲੇ ਪ੍ਰਭੂ ਮਾਹੀਆ। ਸਾਹਿਬ ਸੁਆਮੀ ਬਹਿ ਕੇ ਚੁੱਪ, ਘਰ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਤੇਰਾ ਚੁੱਕੇ ਲੇਖਾ, ਲੇਖਾ ਲਿਖਤ ਵਿਚ ਬਦਲਾਈਆ। ਚਾਰ ਵਰਨ ਦਾ

ਮਿਟੇ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਧੁਰਦਰਗਾਹੀ ਦੇਵੇ ਇਕ ਸੰਦੇਸਾ, ਦੋ ਜਹਾਨ ਕਰੇ ਪੜ੍ਹਾਈਆ। ਸ੍ਰੀ ਭਗਵਾਨ ਕਲਜੁਗ ਅੰਤ ਵਟਾਏ ਵੇਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਾ, ਨਾ ਕੋ ਮੂੰਡ ਮੁੰਡਾਈਆ। ਭਗਤ ਭਗਵੰਤ ਕਰੇ ਹੇਤਾ, ਸੰਤ ਸੁਹੇਲੇ ਵੇਖ ਵਖਾਈਆ। ਜੁਗ ਚੌਕੜੀ ਰੱਖੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਬਣ ਕੇ ਆਵੇ ਸਭ ਦਾ ਨੇਤਾ, ਨਿਰਗੁਣ ਦਾਤਾ ਰੂਪ ਵਟਾਈਆ। ਲੱਖ ਚੁਰਾਸੀ ਵੇਖੇ ਕਾਇਆ ਖੇਤਾ, ਘਰ ਘਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋ ਬੇਪਰਵਾਹੀਆ । ਬੇਪਰਵਾਹ ਪਰਗਟ ਹੋ, ਹੋਕਾ ਨਾਮ ਜਣਾਈਆ। ਰੂਪ ਵਖਾਏ ਇਕੋ ਸੋ, ਹੰ ਆਪਣੀ ਧਾਰ ਜਣਾਈਆ। ਹੰ ਬ੍ਰਹਮ ਸਾਚੀ ਡੋਰ ਨਾਮ ਪਰੋ, ਗੰਢ ਇਕੋ ਇਕ ਵਖਾਈਆ। ਕਲਜੁਗ ਤੇਰੀ ਵਸਤ ਤੇਰੇ ਕੋਲੋ ਖੋਹ, ਚਰਨਾਂ ਹੇਠ ਲਏ ਦਬਾਈਆ। ਸਤਿਜੁਗ ਲੈ ਕੇ ਆਵੇ ਢੋਆ ਢੋ, ਸੋਹੰ ਢੋਲਾ ਇਕ ਸੁਣਾਈਆ। ਉਚੀ ਕੂਕ ਕਹੇ ਮੈਂ ਭਗਤਾਂ ਜੋਗਾ ਗਿਆ ਹੋ, ਦੂਜਾ ਸੰਗ ਨਾ ਕੋਇ ਰਖਾਈਆ। ਸਚ ਪਰਕਾਸ਼ ਕਰੇ ਲੋ, ਜਗਤ ਗਿਆਨ ਨਾ ਕੋਇ ਦ੍ਰਿੜਾਈਆ। ਅੰਤਰ ਆਤਮ ਦੁਰਮਤ ਮੈਲ ਦੇਵੇ ਧੋ, ਤ੍ਰੈਗੁਣ ਲੱਗੀ ਬਸੰਤਰ ਦਏ ਬੁਝਾਈਆ। ਆਤਮ ਪਰਮਾਤਮ ਜਾਵੇ ਛੋਹ, ਘਰ ਸਾਚੇ ਵੱਜੇ ਵਧਾਈਆ। ਮੇਲ ਮਿਲਾਏ ਨੇਤਰ ਬਿਨ ਨੈਣ ਰੋ, ਨੀਰ ਵਹੌਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਲੇਖ ਚੁਕਾਈਆ। ਕਲਜੁਗ ਤੇਰੀ ਤੋੜੇ ਸ਼ਰਅ ਜ਼ੰਜੀਰ, ਸ਼ਰੀਅਤ ਵਿਚ ਕਦੇ ਨਾ ਆਇੰਦਾ। ਲਾਸ਼ਰੀਕ ਚੋਟੀ ਚੜ੍ਹ ਵੇਖੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਬਦਲਣਹਾਰ ਸਰਬ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਹਕੀਕਤ ਹੱਕ ਵਖਾਏ ਤਸਵੀਰ, ਤਸੱਵਰ ਇਕੋ ਨਜ਼ਰੀ ਆਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਊਚ ਨੀਚ ਰਾਉ ਰੰਕ ਆਪ ਸਮਝਾਇੰਦਾ। ਦੀਨਾਂ ਨਾਥ ਗ਼ਰੀਬ ਨਿਮਾਣਿਆਂ ਵੰਡੇ ਪੀੜ, ਦਰਦੀ ਦਰਦੀਆਂ ਦਰਦ ਵੰਡਾਇੰਦਾ। ਜਨ ਭਗਤਾਂ ਬਜਰ ਕਪਾਟੀ ਪੜਦਾ ਦੇਵੇ ਚੀਰ, ਨਾਮ ਨਿਰਾਲਾ ਤੀਰ ਲਗਾਇੰਦਾ। ਅੰਮ੍ਰਿਤ ਬਖ਼ਸ਼ੇ ਇਕੋ ਸੀਰ, ਸਾਂਤਕ ਸਤਿ ਸਤਿ ਵਰਤਾਇੰਦਾ। ਪਿਛਲੀ ਮੇਟ ਦੇਵੇ ਲਕੀਰ, ਫੜ ਮਾਰਗ ਅੱਗੇ ਲਾਇੰਦਾ। ਹੱਥ ਫੜਾਏ ਨਾਮ ਸ਼ਮਸ਼ੀਰ, ਬਲਧਾਰੀ ਬਲ ਪਗਟਾਇੰਦਾ। ਕਰੇ ਖੇਲ ਵਡ ਪੀਰਨ ਪੀਰ, ਪੈਗੰਬਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਰੰਗ ਆਪ ਰੰਗਾਇੰਦਾ। ਕਲਜੁਗ ਅੰਤਮ ਚਾੜ੍ਹੇ ਰੰਗ, ਰੰਗ ਰੰਗੀਲਾ ਫੇਰਾ ਪਾਈਆ। ਸਚ ਸਿੰਘਾਸਣ ਬੈਠ ਪਲੰਘ, ਸੇਜ ਸੁਹੰਜਣੀ ਆਪ ਸੁਹਾਈਆ । ਨਾਮ ਨਿਧਾਨ ਵਜਾਏ ਮਰਦੰਗ, ਬੋਧ ਅਗਾਧ ਸੁਣਾਈਆ। ਪੁਰੀ ਆਕਾਸ਼ ਆਪੇ ਲੰਘ, ਪਰਕਾਸ਼ ਕਰੇ ਥਾਉਂ ਥਾਈਂਆ। ਬਿਨ ਚੰਦੋ ਚੜ੍ਹਾਏ ਆਪਣਾ ਚੰਦ, ਬਿਨ ਸੂਰੀਆ ਸੂਰਜ ਕਰੇ ਰੁਸ਼ਨਾਈਆ। ਬਿਨ ਖਾਧਿਆਂ ਪੀਤਿਆਂ ਦੇਵੇ ਅਨੰਦ, ਅਨੰਦ ਅਨੰਦ ਵਿਚੋ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਗਾਵੇ ਛੰਦ, ਘਰ ਢੋਲਾ ਇਕੋ ਮਾਹੀਆ। ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਕਰਮ ਕਾਂਡ ਰਹਿਣ ਨਾ ਪਾਈਆ। ਲੇਖਾ ਜਾਣੇ ਜੀਉ ਪਿੰਡ, ਬ੍ਰਹਿਮੰਡ ਵੇਖੇ ਬੇਪਰਵਾਹੀਆ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰਾ ਇਕ ਸਮਝਾਈਆ। ਸਾਚੀ ਧਾਰਾ ਸਤਿਗੁਰ ਧਾਰ, ਧਰਨੀ ਧਰਤ ਧਵਲ ਧਰਾਇੰਦਾ। ਲੇਖਾ ਚੁਕੇ ਨਵ ਨੌਂ ਚਾਰ, ਚਾਰ ਯਾਰੀ ਪੰਧ ਮੁਕਾਇੰਦਾ। ਚਾਰ ਵਰਨ ਕਰ

ਖ਼ਵਾਰ, ਸਾਚਾ ਮੰਤਰ ਇਕ ਦ੍ਰਿੜਾਇੰਦਾ । ਚਾਰ ਵੇਦ ਕਰਨ ਪੁਕਾਰ, ਨੇਤਰ ਨੈਣਾਂ ਨੀਰ ਸਰਬ ਵਖਾਇੰਦਾ। ਸ਼ਾਸਤਰ ਸਿਮਰਤ ਗਏ ਹਾਰ, ਹਰਿ ਕਾ ਅੰਤ ਕੋਇ ਨਾ ਆਇੰਦਾ। ਪੁਰਾਨ ਅਠਾਰਾਂ ਕਰਨ ਵਿਚਾਰ, ਬੇਪਰਵਾਹ ਭੇਵ ਕੋਇ ਨਾ ਪਾਇੰਦਾ। ਗੀਤਾ ਗਿਆਨ ਕਹੇ ਪੁਕਾਰ, ਉਚੀ ਕੂਕ ਕੂਕ ਅਲਾਇੰਦਾ। ਅੰਜੀਲ ਕੁਰਾਨ ਧਾਹਾਂ ਰਹੀ ਮਾਰ, ਮਹਿਬੂਬ ਹੱਥ ਕਿਸੇ ਨਾ ਆਇੰਦਾ। ਮੁਹੱਬਤ ਕਰੇ ਨਾ ਸਾਂਝਾ ਯਾਰ, ਸਾਚੀ ਸੇਜ ਨਾ ਕੋਇ ਹੰਡਾਇੰਦਾ। ਹੱਕ ਕਰੇ ਨਾ ਕੋਇ ਗੁਫ਼ਤਾਰ, ਗੁਫ਼ਤ ਸ਼ੁਨੀਦ ਰੂਪ ਨਾ ਕੋਇ ਵਟਾਇੰਦਾ । ਖਾਣੀ ਬਾਣੀ ਡਿਗੀ ਮੂੰਹ ਦੇ ਭਾਰ, ਫੜ ਬਾਂਹੋ ਨਾ ਕੋਇ ਉਠਾਇੰਦਾ। ਗੁਰ ਕਾ ਸ਼ਬਦ ਕੋਈ ਨਾ ਸਕੇ ਵਿਚਾਰ, ਕਲਜੁਗ ਜੀਵ ਭਰਮ ਭੁਲਾਇੰਦਾ। ਨਾਤਾ ਜੁੜਿਆ ਕੂੜੀ ਨਾਰ, ਜਗਤ ਨਾਰੀ ਇੱਛਿਆ ਰੂਪ ਵਖਾਇੰਦਾ। ਸਾਚਾ ਕਰੇ ਨਾ ਕੋਈ ਦੀਦਾਰ, ਦੀਦ ਈਦ ਚੰਦ ਨਾ ਕੋਇ ਚਮਕਾਇੰਦਾ। ਕਲਮਾ ਕਾਅਬਾ ਦੋਵੇਂ ਹੋਏ ਖ਼ਵਾਰ, ਸਚ ਨਵਾਬਾ ਮੇਲ ਨਾ ਕੋਇ ਮਿਲਾਇੰਦਾ। ਆਫ਼ਤਾਬ ਨਾ ਕੋਇ ਉਜਿਆਰ, ਨੂਰੀ ਜਲਵਾ ਨਾ ਕੋਇ ਧਰਾਇੰਦਾ। ਮਹਿਰਾਬ ਕਰੇ ਨਾ ਕੋਇ ਆਦਾਬ, ਸਜਦਾ ਸੀਸ ਨਾ ਕੋਇ ਨਿਵਾਇੰਦਾ। ਅੰਤਮ ਸਭ ਨੂੰ ਮਿਲੇ ਅਜ਼ਾਬ, ਅਦਲ ਇਕੋ ਇਕ ਕਮਾਇੰਦਾ। ਕਲਜੁਗ ਤੇਰੀ ਖ਼ਤਾ ਕੋਈ ਨਾ ਕਰੇ ਮੁਆਫ਼, ਮੁਫ਼ਲਸ ਜੀਵ ਘਰ ਘਰ ਨਜ਼ਰੀ ਆਇੰਦਾ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦਾ ਲੈਂਦੇ ਰਹੇ ਖ਼ੁਆਬ, ਸੋ ਖ਼ੈਰਖ਼ਾਹ ਆਪਣਾ ਰੂਪ ਵਟਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਦਾ ਪਾਕ, ਪਤਤ ਪਾਪੀ ਪਾਰ ਕਰਾਇੰਦਾ। ਕਲਜੁਗ ਅੰਤ ਸਤਿਜੁਗ ਖੋਲ੍ਹੇ ਤਾਕ, ਦਰ ਦਰਵਾਜ਼ਾ ਇਕ ਵਖਾਇੰਦਾ। ਪੂਰਾ ਕਰੇ ਭਵਿਖਤ ਵਾਕ, ਭਵਿਸ਼ ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਸੱਚੇ ਸਾਕ, ਸੱਜਣ ਗੁਰਮੁਖ ਆਪ ਬਣਾਇੰਦਾ। ਕਾਇਆ ਮਾਟੀ ਵੇਖ ਹਾਟ, ਵਸਤ ਅਮੋਲਕ ਵਿਚ ਟਿਕਾਇੰਦਾ । ਗੁਪਤ ਹੋ ਕੇ ਕਰੇ ਬਾਤ, ਜ਼ਾਹਰ ਹੋ ਕੇ ਜ਼ਾਰੋ ਜ਼ਾਰ ਰੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਮਿਟੇ ਧੰਦਾ, ਕਲ ਅੰਤ ਰਹਿਣ ਨਾ ਪਾਈਆ। ਬੰਦਗੀ ਲੱਗੇ ਬੰਦਗੀ ਵਾਲਾ ਬੰਦਾ, ਬੰਦੀਖ਼ਾਨਾ ਦਏ ਤੁੜਾਈਆ। ਸਤਿਗੁਰੂ ਦੁਆਰੇ ਕੋਈ ਨਾ ਰਹੇ ਗੰਦਾ, ਸਚ ਸੁਗੰਧ ਇਕ ਵਖਾਈਆ। ਘਰ ਪਰਕਾਸ਼ ਕਰੇ ਨਵ ਚੰਦਾ, ਚੰਦ ਚਾਂਦਨੀ ਆਪ ਚਮਕਾਈਆ। ਭੇਵ ਖੁਲ੍ਹਾਏ ਖੰਡ ਬ੍ਰਹਿਮੰਡਾ, ਬ੍ਰਹਿਮੰਡ ਖੰਡ ਘਰ ਘਰ ਦਏ ਵਖਾਈਆ। ਸ੍ਰਿਸ਼ਟ ਸਬਾਈ ਗਾਏ ਇਕੋ ਛੰਦਾ, ਇਕੋ ਢੋਲਾ ਰਾਗ ਅਲਾਈਆ। ਮਨਮੁਖ ਨੇਤਰਹੀਣ ਕੋਈ ਨਾ ਰਹੇ ਅੰਧਾ, ਅੰਧ ਅੰਧੇਰ ਸਰਬ ਗਵਾਈਆ। ਸ਼ਬਦ ਗੁਰ ਸ਼ਬਦ ਵਖਾਏ ਇਕੋ ਡੰਡਾ, ਲੱਖ ਚੁਰਾਸੀ ਸੀਸ ਲਗਾਈਆ। ਤਿੱਖੀ ਧਾਰ ਜਣਾਏ ਖੰਡਾ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਗੁਰਮੁਖ ਕੋਈ ਨਾ ਰਹੇ ਰੰਡਾ, ਹਰਿ ਕੰਤ ਲਏ ਪਰਨਾਈਆ। ਮੇਲ ਮਿਲਾਏ ਸੂਰਾ ਸਰਬੰਗਾ, ਮਿਲਣੀ ਇਕੋ ਘਰ ਵਖਾਈਆ। ਮੰਦਿਉਂ ਕਰੇ ਚੰਗਾ, ਪੂਰੇ ਸਤਿਗੁਰ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਬਣ ਬਣ ਮਿਤ, ਭਗਤ ਵਛਲ ਗਿਰਵਰ ਗਿਰਧਾਰ, ਠਾਕਰ ਸੁਆਮੀ ਮੀਤ ਮੁਰਾਰ, ਸ੍ਰਿਸ਼ਟ ਸਬਾਈ ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਹਰਿ ਕੰਤ ਨਜ਼ਰੀ ਆਈਆ।

੩ ਭਾਦਰੋ ੨੦੨੦ ਬਿਕ੍ਰਮੀ ਮਾਂਗਾ ਸਰਾਏ ਸੁਰਜਨ ਸਿੰਘ ਮਹਿੰਦਰ ਸਿੰਘ ਗੁਰਬਚਨ ਸਿੰਘ ਬਸੰਤ ਕੌਰ ਜ਼ਿਲਾ ਅੰਮ੍ਰਿਤਸਰ

ਸਤਿਜੁਗ ਕਹੇ ਉਠ ਤ੍ਰੇਤਾ, ਨੇਤਰ ਨੈਣ ਅੱਖ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਵੇਖ ਇਕੋ ਨੇਤਾ, ਦੋ ਜਹਾਨਾਂ ਵਾਲੀ ਨਜ਼ਰੀ ਆਈਆ। ਗੁਰ ਅਵਾਤਾਰਾਂ ਪੀਰ ਪੈਗ਼ੰਬਰਾਂ ਪੂਰਬ ਕਰਾਏ ਚੇਤਾ, ਪਿਛਲਾ ਲੇਖਾ ਰਿਹਾ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਖੋਲ੍ਹਣਹਾਰਾ ਭੇਤਾ, ਅਨਭਵ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਵਿਚੋ ਜਨ ਭਗਤਾਂ ਨਾਲ ਕਰੇ ਹੇਤਾ, ਪ੍ਰੇਮ ਪ੍ਰੀਤੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਰਚਾਈਆ। ਤ੍ਰੇਤਾ ਕਹੇ ਉਠ ਦਵਾਪਰ, ਦੋਏ ਦੋਏ ਧਾਰ ਪ੍ਰਭੂ ਜਣਾਈਆ। ਦੋ ਜਹਾਨਾਂ ਕੀ ਰਿਹਾ ਵਾਪਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਨਾਮ ਸੰਦੇਸਾ ਦੇ ਦੇ ਗਏ ਪਾਤਰ, ਬੋਧ ਅਗਾਧ ਲੇਖ ਲਿਖਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਬਣਿਆ ਚਾਤਰ, ਨਿਰਗੁਣ ਸਮਝ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਸਾਚੇ ਅਸਵ ਪਾਵੇ ਪਾਖਰ, ਸੋਲਾਂ ਕਲੀਆਂ ਇਕ ਸ਼ਿੰਗਾਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਦੁਆਪਰ ਕਹੇ ਉਠ ਕਲਜੁਗ, ਕਲ ਕਾਤੀ ਵੇਖ ਵਖਾਈਆ। ਤੇਰੀ ਔਧ ਰਹੀ ਪੁਗ, ਵੇਲਾ ਵਕਤ ਵਿਹਾਈਆ। ਸਚ ਨਾ ਦਿਸੇ ਕੋਈ ਰੁੱਤ, ਰੁਤੜੀ ਨਾਮ ਨਾ ਕੋਇ ਮਹਿਕਾਈਆ। ਚਾਰ ਕੁੰਟ ਦਿਸੇ ਭੁੱਖ, ਹਰਿ ਕਾ ਨਾਮ ਝੋਲੀ ਕੋਇ ਨਾ ਪਾਈਆ। ਉਜਲ ਕਰੇ ਨਾ ਕੋਈ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਸਤਿ ਸਰੂਪ ਨਜ਼ਰ ਨਾ ਆਏ ਕੋਈ ਮਨੁੱਖ, ਮਾਣਸ ਬੈਠੇ ਭੇਵ ਗਵਾਈਆ। ਵੇਖਣਹਾਰਾ ਸਾਹਿਬ ਸਵਾਮੀ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਸਮਝਾਈਆ । ਕਲਜੁਗ ਕਹੇ ਸਤਿਜੁਗ ਮੀਤ, ਮਿੱਤਰ ਪਿਆਰੇ ਤੇਰੀ ਵਡ ਵਡਿਆਈਆ। ਕੂੜ ਕੁੜਿਆਰੀ ਮੇਰੀ ਰੀਤ, ਜਨ ਭਗਤਾਂ ਪ੍ਰੀਤ ਨਾ ਕੋਇ ਲਗਾਈਆ। ਕਾਇਆ ਹੋਇ ਨਾ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਹਰਿ ਕਾ ਨਾਮ ਕਿਸੇ ਹੱਥ ਨਾ ਆਏ ਮੰਦਰ ਮਸੀਤ, ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਰਹੇ ਕੁਰਲਾਈਆ । ਨਿਰਵੈਰ ਪੁਰਖ ਦੀਨ ਦਿਆਲ ਕਰਨ ਸਰਬ ਉਡੀਕ, ਗੁਰ ਅਵਤਾਰ ਬੈਠੇ ਧਿਆਨ ਲਗਾਈਆ। ਕਵਣ ਵੇਲਾ ਪਰਗਟ ਹੋਵੇ ਲਾਸ਼ਰੀਕ, ਸ਼ਿਰਕਤ ਸਭ ਦੀ ਦਏ ਗਵਾਈਆ। ਚਾਰ ਜੁਗ ਦੀ ਵੇਖੇ ਆਦਿ ਤਾਰੀਖ਼, ਤਵਾਰੀਖ਼ ਫੋਲੇ ਥਾਉਂ ਥਾਈਂਆ। ਸ਼ਾਹ ਸੁਲਤਾਨ ਰਾਜ ਰਾਜਾਨ ਦਰ ਦਰਵੇਸ਼ ਮੰਗਣ ਭੀਖ, ਘਰ ਘਰ ਬੈਠੇ ਅਲਖ ਜਗਾਈਆ। ਸਾਚਾ ਤਾਜ ਦਿਸੇ ਨਾ ਕਿਸੇ ਸੀਸ, ਜਗਦੀਸ ਮਿਲੇ ਨਾ ਕੋਇ ਵਡਿਆਈਆ। ਕਲਮਾ ਨਬੀ ਨਾ ਕੋਇ ਹਦੀਸ, ਹਜ਼ਰਤ ਹੱਕ ਨਾ ਕੋਇ ਪੜ੍ਹਾਈਆ। ਮਨ ਵਾਸਨਾ ਲਏ ਨਾ ਕੋਇ ਜੀਤ, ਮਾਇਆ ਮਮਤਾ ਹੋਏ ਹਲਕਾਈਆ। ਆਤਮ ਪਰਮਾਤਮ ਢੋਲਾ ਗਾਏ ਕੋਇ ਨਾ ਗੀਤ, ਚੌਦਾਂ ਵਿਦਿਆ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰ ਘਟ ਸੁੱਤਾ ਦੇ ਕਰ ਪੀਠ, ਕਰਵਟ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਸਤਿਜੁਗ ਕਹੇ ਤ੍ਰੇਤੇ ਸੱਜਣ, ਹਰਿ ਸਾਚਾ ਸਚ ਜਣਾਇੰਦਾ। ਏਕਾ ਵਾਰ ਕਰ ਮਜਨ, ਸਰ ਸਰੋਵਰ ਇਕ ਨੁਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਾਚਾ ਮਾਰਗ ਆਏ ਦੱਸਣ, ਰਹਿਬਰ ਇਕੋ ਨਜ਼ਰੀ ਆਇੰਦਾ।

ਹਰ ਹਿਰਦੇ ਅੰਦਰ ਆਏ ਵਸਣ, ਕਾਇਆ ਮੰਦਰ ਅੰਦਰ ਡੇਰਾ ਲਾਇੰਦਾ। ਤੀਰ ਨਿਰਾਲਾ ਮਾਰੇ ਕਸਣ, ਅਣਿਆਲਾ ਆਪ ਚਲਾਇੰਦਾ। ਕੂੜ ਵਿਕਾਰਾ ਚਰਨਾਂ ਹੇਠ ਆਏ ਝੱਸਣ, ਸਚ ਸੁਚ ਇਕ ਗਿਆਨ ਦ੍ਰਿੜਾਇੰਦਾ। ਨੌ ਖੰਡ ਪ੍ਰਿਥਮੀ ਦਹਿ ਦਿਸ਼ਾ ਜਨ ਭਗਤਾਂ ਪਿਛੇ ਆਏ ਨੱਠਣ, ਬਣ ਪਾਂਧੀ ਪੰਧ ਮੁਕਾਇੰਦਾ। ਲੱਖ ਚੁਰਾਸੀ ਛਾਛ ਵਰੋਲੇ ਮੱਖਣ, ਨਾਮ ਮਧਾਣਾ ਇਕੋ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਰਾਇੰਦਾ। ਤ੍ਰੇਤਾ ਕਹੇ ਦੁਆਪਰ ਸੰਗ, ਸਗਲਾ ਸੰਗੀ ਆਪ ਅਖਵਾਈਆ । ਉਠ ਵੇਖ ਵੱਜੇ ਮਰਦੰਗ, ਮਰਦ ਮਰਦਾਨਾ ਰਿਹਾ ਸੁਣਾਈਆ। ਬ੍ਰਹਿਮੰਡ ਖੰਡ ਆਇਆ ਲੰਘ, ਪੁਰੀ ਲੋਅ ਚਰਨਾਂ ਹੇਠ ਦਬਾਈਆ। ਦੋ ਜਹਾਨਾਂ ਮੇਟ ਪੰਧ, ਦਰ ਘਰ ਸਾਚੇ ਸੋਭਾ ਪਾਈਆ। ਆਤਮ ਪਰਮਾਤਮ ਦਏ ਅਨੰਦ, ਨਿਜਾਨੰਦ ਇਕ ਸਮਝਾਈਆ। ਪਾਰਬ੍ਰਹਮ ਬ੍ਰਹਮ ਢੋਲਾ ਗਾਏ ਛੰਦ, ਤੇਰਾ ਮੇਰਾ ਰਾਗ ਅਲਾਈਆ । ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਖੇਲੇ ਖੇਲ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਗੁਰਮੁਖ ਵੇਖੇ ਨੂਰੀ ਚੰਦ, ਚੰਦ ਚਾਂਦਨੀ ਮੁੱਖ ਸਰਮਾਈਆ। ਆਤਮ ਸੇਜ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ । ਦੁਆਪਰ ਕਹੇ ਕਲਜੁਗ ਉਠ, ਨੇਤਰ ਨੈਣ ਉਘਾੜ। ਅਬਿਨਾਸ਼ੀ ਕਰਤਾ ਰਿਹਾ ਤੁਠ, ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ। ਨਾਲ ਰਲਾਇਆ ਗੋਬਿੰਦ ਸੁੱਤ, ਸ਼ਬਦ ਅਗੰਮੀ ਖੇਲ ਅਪਾਰ। ਕਰੇ ਖੇਲ ਅਬਿਨਾਸ਼ੀ ਅਚੁੱਤ, ਨਿਰਗੁਣ ਦਾਤਾ ਵਡ ਬਲਕਾਰ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋ ਰਿਹਾ ਪੁੱਛ, ਚਾਰ ਜੁਗ ਦਾ ਲੇਖਾ ਦਿਓ ਵਖਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਕਲਜੁਗ ਕਹੇ ਸਤਿਜੁਗ ਸਾਥੀ, ਸਗਲਾ ਸੰਗ ਨਿਭਾਈਆ । ਤੇਰਾ ਮੇਲ ਪੁਰਖ ਅਬਿਨਾਸ਼ੀ, ਦਰ ਘਰ ਸਾਚੇ ਸੋਭਾ ਪਾਈਆ। ਮੰਡਲ ਪਾਵੇ ਇਕੋ ਰਾਸੀ, ਗੋਪੀ ਕਾਹਨ ਨਚਾਈਆ। ਨਿਰਮਲ ਜੋਤ ਕਰੇ ਪਰਕਾਸੀ, ਪਰਕਾਸਵਾਨ ਬੇਪਰਵਾਹੀਆ। ਲੱਖ ਚੁਰਾਸੀ ਕਰੇ ਬੰਦ ਖ਼ੁਲਾਸੀ, ਬੰਦੀਖ਼ਾਨਾ ਤੋੜ ਤੁੜਾਈਆ। ਜੁਗ ਚੌਕੜੀ ਕਰਨਹਾਰਾ ਰਾਖੀ, ਤੇਰਾ ਸਾਥੀ ਇਕੋ ਨਜ਼ਰੀ ਆਈਆ। ਮਿਹਰਵਾਨ ਹੋ ਕੇ ਮੰਨ ਮੇਰੀ ਆਖੀ, ਆਖ਼ਰ ਤੇਰੇ ਨਾਲ ਜੋੜਾ ਲਿਆ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ । ਸਤਿਜੁਗ ਕਹੇ ਤ੍ਰੇਤੇ ਜਾਗ, ਤ੍ਰੈਗੁਣ ਅਤੀਤਾ ਖੇਲ ਕਰਾਇੰਦਾ। ਸਚ ਮਹੱਲੇ ਲਾਇਆ ਭਾਗ, ਦਰ ਘਰ ਸੱਚਾ ਇਕ ਵਸਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਗਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਇੰਦਾ। ਨਾਮ ਨਿਧਾਨਾ ਦੇਵੇ ਦਾਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚ ਪ੍ਰੀਤੀ ਬੰਨ੍ਹੇ ਨਾਤ, ਨਾਤਾ ਬਿਧਾਤਾ ਵੇਖ ਵਖਾਇੰਦਾ। ਨਜ਼ਰੀ ਆਏ ਇਕ ਇਕਾਂਤ, ਸਚਖੰਡ ਨਿਵਾਸੀ ਦਰ ਘਰ ਸਾਚੇ ਆਸਣ ਲਾਇੰਦਾ। ਖੋਲ੍ਹਣਹਾਰਾ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਪੂਰਾ ਕਰੇ ਭਵਿਖਤ ਵਾਕ, ਲੇਖਾ ਆਪਣੇ ਹੱਥ ਰਖਾਇੰਦਾ। ਦੇਵੇ ਦਰਸ ਬਣ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਤ੍ਰੇਤਾ ਕਹੇ ਦੁਆਪਰ ਝਾਕ, ਪੜਦਾ ਇਕ ਉਠਾਈਆ। ਅਬਿਨਾਸ਼ੀ ਕਰਤਾ ਕਰੇ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਆਦਿ ਜੁਗਾਦਿ

ਜੁਗ ਚੌਕੜੀ ਨਿਰਗੁਣ ਸਰਗੁਣ ਦੇਵੇ ਸਾਥ, ਸਮਰਥ ਪੁਰਖ ਵੱਡੀ ਵਡਿਆਈਆ। ਆਤਮ ਪਰਮਾਤਮ ਜੋੜੇ ਨਾਤ, ਘਰ ਸਾਚੇ ਮੇਲ ਮਿਲਾਈਆ। ਰਹਿਣ ਨਾ ਦੇਵੇ ਮਨਮਤ ਕਮਜ਼ਾਤ, ਗੁਰਮਤ ਇਕੋ ਕਰੇ ਪੜ੍ਹਾਈਆ। ਕੂੜੀ ਮੇਟੇ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਖੋਲ੍ਹਣਹਾਰਾ ਬੰਦ ਤਾਕ, ਪਰਦਾ ਆਪਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਸਮਝਾਈਆ। ਦੁਆਪਰ ਕਹੇ ਕਲਜੁਗ ਕੁਲਵੰਤ, ਕੁਲਧਾਰੀ ਵੇਖ ਵਖਾਈਆ। ਲੱਖ ਚੁਰਾਸੀ ਜਿਸ ਉਪਾਇਆ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਜਣੌਂਦਾ ਰਿਹਾ ਨਾਮ ਮੰਤ, ਮੰਤਰ ਆਪਣਾ ਨਾਮ ਸਮਝਾਈਆ। ਆਤਮ ਪਰਮਾਤਮ ਬਣਦਾ ਰਿਹਾ ਨਾਰ ਕੰਤ, ਘਰ ਸੱਜਣ ਸੇਜ ਹੰਡਾਈਆ। ਭੇਵ ਖੁਲੌਂਦਾ ਰਿਹਾ ਸਾਚੇ ਸੰਤ, ਭਗਤ ਭਗਵਾਨ ਕਰ ਪੜ੍ਹਾਈਆ। ਗੁਰ ਅਵਤਾਰਾਂ ਬਣੌਂਦਾ ਰਿਹਾ ਬਣਤ, ਪੀਰ ਪੈਗ਼ੰਬਰ ਨਾਲ ਰਲਾਈਆ। ਨਾਮ ਨਿਧਾਨਾ ਵਜੌਂਦਾ ਰਿਹਾ ਸੰਖ, ਅਨਹਦ ਨਾਦੀ ਨਾਦ ਸੁਣਾਈਆ। ਜੁਗ ਚੌਕੜੀ ਕਰਦਾ ਰਿਹਾ ਅੰਤ, ਥਿਰ ਕੋਇ ਰਹਿਣ ਨਾ ਪਾਈਆ। ਆਪਣੀ ਮਹਿਮਾ ਦੱਸੇ ਅਗਣਤ, ਲੇਖਾ ਲਿਖ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੋ ਜੁਗ ਨੇਤਰ ਨੈਣ ਰਿਹਾ ਖੁਲ੍ਹਾਈਆ। ਚਾਰੇ ਜੁਗ ਕਰਨ ਸਲਾਹ, ਇਕ ਦੂਜੇ ਨਾਲ ਮਤਾ ਪਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਲਓ ਧਿਆ, ਅੰਤਰ ਇਕ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਣਾਓ ਗਵਾਹ, ਸ਼ਹਾਦਤ ਦੇਣ ਥਾਉਂ ਥਾਈਂਆ। ਕਲਜੁਗ ਜੀਵ ਭੁੱਲੇ ਪ੍ਰਭ ਕਾ ਨਾਂ, ਨਾਉਂ ਨਿਰੰਕਾਰਾ ਨਜ਼ਰ ਕਿਸੇ ਨਾ ਆਈਆ। ਕੋਈ ਖਾਏ ਸੂਰ ਕੋਈ ਖਾਏ ਗਾਂ, ਮਨ ਵਾਸਨਾ ਸਕੇ ਨਾ ਕੋਇ ਮਿਟਾਈਆ। ਕਾਇਆ ਮੰਦਰ ਅੰਦਰ ਸਚ ਭੂਮਿਕਾ ਦਿਸੇ ਨਾ ਕੋਇ ਥਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਚਾਰੇ ਜੁਗ ਹੋ ਇਕੱਠੇ, ਏਕਾ ਏਕ ਧਿਆਨ ਲਗਾਈਆ। ਖਾਣੀ ਬਾਣੀ ਧੁਰ ਦੀ ਦੇਂਦੇ ਰਹੇ ਪਤੇ, ਪਤਿਪਰਮੇਸ਼ਵਰ ਹੁਕਮ ਸੁਣਾਈਆ। ਭਗਤ ਭਗਵਾਨ ਉਪਰ ਪ੍ਰੀਤੀ ਵਿਰਲੇ ਰੱਤੇ, ਰੱਤੀ ਰਤ ਜਿਨ੍ਹਾਂ ਸੁਕਾਈਆ। ਸਚ ਸਰਨਾਈ ਏਕਾ ਢੱਠੇ, ਦੂਜੀ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਲੇਖ ਮੁਕਾਈਆ। ਸਤਿਜੁਗ ਕਹੇ ਮੈਂ ਹੋਇਆ ਪਾਰ, ਪਾਰ ਕਿਨਾਰਾ ਪ੍ਰਭੂ ਕਰਾਈਆ। ਮੇਰੇ ਅੰਤਰ ਅਠਾਰਾਂ ਅਵਤਾਰ, ਅੱਠ ਦਸ ਢੋਲਾ ਗਏ ਗਾਈਆ। ਤ੍ਰੇਤਾ ਕਹੇ ਖੇਲ ਕਰੇ ਕਰਤਾਰ, ਕੁਦਰਤ ਕਰਤਾ ਵੇਖ ਵਖਾਈਆ। ਲਹਿਣਾ ਦੇਣਾ ਚੁਕਾਏ ਵਿਚ ਸੰਸਾਰ, ਵਡ ਸੰਸਾਰੀ ਬੇਪਰਵਾਹੀਆ। ਦੋਏ ਦੋਏ ਰੂਪ ਧਰ ਨਿਰੰਕਾਰ, ਨਿਰਗੁਣ ਸਰਗੁਣ ਕਰੀ ਕੁੜਮਾਈਆ। ਅੰਤਮ ਸਭ ਨੂੰ ਆਈ ਹਾਰ, ਜਿਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਦੁਆਪਰ ਕਹੇ ਪ੍ਰਭ ਖੇਲ ਅਗੰਮ, ਹਰਿ ਕਰਤਾ ਆਪ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹੱਡ ਮਾਸ ਨਾੜੀ ਨਾ ਕੋਇ ਚੰਮ, ਰਕਤ ਬੂੰਦ ਨਾ ਵੰਡ ਵੰਡਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੰਗ ਨਾ ਕੋਇ ਰੰਗਾਇੰਦਾ। ਮਾਤ ਪਿਤ ਨਾ ਜਨਨੀ ਜਨ, ਗੋਦੀ ਗੋਦ ਨਾ ਕੋਇ ਰਖਾਇੰਦਾ। ਨਾ ਘੜੇ ਨਾ ਕੋਈ ਦੇਵੇ ਭੰਨ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੁਗ ਚੌਕੜੀ

ਗੁਰ ਅਵਤਾਰ ਘੱਲ, ਸਚ ਸੰਦੇਸਾ ਇਕ ਸੁਣਾਇੰਦਾ। ਦੋਏ ਦੋਏ ਰੂਪ ਖੇਲ ਪਰਬਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਆਪਰ ਲੇਖਾ ਆਪ ਮੁਕਾਇੰਦਾ। ਕਲਜੁਗ ਕੂਕੇ ਕੂਕ ਪੁਕਾਰ, ਉਚੀ ਉਚੀ ਆਖ ਸੁਣਾਈਆ। ਹਰਿ ਕਾ ਖੇਲ ਕੋਈ ਨਾ ਪਾਵੇ ਸਾਰ, ਮਹਾਂਸਾਰਥੀ ਬੇਪਰਵਾਹੀਆ। ਹੁਕਮੇ ਅੰਦਰ ਵਰਤੇ ਵਰਤਾਰ, ਵਾਰਤਾ ਆਪਣੀ ਦਏ ਜਣਾਈਆ। ਬੋਧ ਬੋਧਾ ਭੇਵ ਨਿਆਰ, ਨਾਦ ਅਨਾਦਾ ਨਾਦ ਵਜਾਈਆ। ਈਸਾ ਮੂਸਾ ਮੂਸਾ ਈਸਾ ਖ਼ਬਰਦਾਰ, ਕਲਮਾ ਨਬੀ ਇਕ ਪੜ੍ਹਾਈਆ। ਲੇਖਾ ਜਾਣ ਮੁਹੰਮਦ ਯਾਰ, ਜਲਵਾ ਨੂਰ ਨੂਰ ਇਲਾਹੀਆ। ਨਾਨਕ ਗੋਬਿੰਦ ਏਕਾ ਧਾਰ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਸੇਵਾ ਸਰਬ ਲਗਾਈਆ। ਜੁਗ ਚੌਕੜੀ ਸੇਵਾਦਾਰ, ਚਾਕਰ ਚਾਕਰੀ ਸਰਬ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਨ ਪਨਹਾਰ, ਦਰ ਦਰ ਘਰ ਘਰ ਆਪ ਫਿਰਾਇੰਦਾ। ਗੁਰ ਅਵਤਾਰ ਬੋਲ ਜੈਕਾਰ, ਧੁਰ ਸੰਦੇਸਾ ਨਾਮ ਸੁਣਾਇੰਦਾ। ਪੀਰ ਪੈਗੰਬਰ ਉਚੀ ਕੂਕ ਕੂਕ ਵਾਜਾਂ ਰਹੇ ਮਾਰ, ਹੱਕ ਹਕੀਕਤ ਸਰਬ ਸਮਝਾਇੰਦਾ। ਨਾਨਕ ਮੰਤਰ ਦੱਸਿਆ ਏਕਾ ਵਾਰ, ਨਾਮ ਸਤਿ ਸਰਬ ਪੜ੍ਹਾਇੰਦਾ। ਗੋਬਿੰਦ ਬੋਲ ਫਤਹਿ ਜੈਕਾਰ, ਡੰਕਾ ਇਕੋ ਇਕ ਵਜਾਇੰਦਾ। ਜੁਗ ਚੌਕੜੀ ਮੰਗਦੇ ਗਏ ਬਣ ਭਿਖਾਰ, ਦੋਏ ਦੋਏ ਜੋੜ ਵਾਸਤਾ ਸਰਬ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਚੌਥੇ ਜੁਗ ਆਵੇ ਪਰਵਰਦਿਗਾਰ, ਜਲਵਾ ਨੂਰ ਨੂਰ ਪਰਗਟਾਇੰਦਾ । ਮੁਕਾਮੇ ਹੱਕ ਹੱਕ ਦੀਦਾਰ, ਦੇਵਣਹਾਰ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਸੰਬਲ ਸੁਹਾਏ ਬੰਕ ਦੁਆਰ, ਮਹੱਲ ਅਟੱਲ ਉਚ ਮਨਾਰ, ਟਿੱਲਾ ਪਰਬਤ ਭੇਵ ਕੋਇ ਨਾ ਪਾਇੰਦਾ। ਸ਼ਬਦ ਅਨਾਦ ਬੋਲੇ ਜੈਕਾਰ, ਪੁਰੀਆਂ ਲੋਆਂ ਪਾਵੇ ਸਾਰ, ਚੌਦਾਂ ਚੌਦਾਂ ਲੋਕਾਂ ਖੋਲ੍ਹ ਕਿਵਾੜ, ਚੌਦਾਂ ਤਬਕਾਂ ਦਏ ਵਖਾਲ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਹੋ ਕੇ ਬਣੇ ਦਲਾਲ, ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲੇ ਆਣ, ਭਗਤ ਭਗਵਾਨ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆਵ। ਕਲਜੁਗ ਅੰਤ ਚੁਕਾਏ ਕਾਣ, ਕੂੜੀ ਕਿਰਿਆ ਮਿਟੇ ਨਿਸ਼ਾਨ, ਸਚ ਸੁਚ ਕਰੇ ਪਰਧਾਨ, ਸਾਚੀ ਸਿਖਿਆ ਇਕ ਸਮਝਾਈਆ। ਦੋ ਜਹਾਨਾਂ ਬਣ ਕੇ ਕਾਹਨ, ਧਰਮ ਉਠਾਏ ਇਕ ਨਿਸ਼ਾਨ, ਬ੍ਰਹਿਮੰਡਾਂ ਖੰਡਾਂ ਪਾਵੇ ਆਣ, ਵਰਭੰਡ ਏਕਾ ਹੁਕਮ ਮਨਾਈਆ। ਦਾਤਾ ਸੂਰਬੀਰ ਬਲਵਾਨ, ਜੋਧਾ ਇਕੋ ਨੌਜਵਾਨ, ਸ਼ਬਦ ਖੰਡਾ ਤੀਰ ਕਮਾਨ, ਚਿੱਲਾ ਭੱਥਾ ਆਪਣਾ ਨਾਉਂ ਜਣਾਈਆ। ਨਿਰਗੁਣ ਨੂਰ ਸ਼ਾਹ ਸੁਲਤਾਨ, ਪਰਗਟ ਹੋ ਅਗੰਮੀ ਰਾਮ, ਦਾਮਨਗੀਰ ਪਕੜੇ ਦਾਮ, ਜ਼ਾਮਨ ਇਕੋ ਨਜ਼ਰੀ ਆਈਆ । ਅਬਿਨਾਸ਼ੀ ਕਰਤਾ ਸਾਚਾ ਕਾਹਨ, ਲੇਖਾ ਜਾਣੇ ਦੋ ਜਹਾਨ, ਬੰਸਰੀ ਵਜਾਏ ਨਾਮ ਮਹਾਨ, ਧੁਨ ਅਨਾਦ ਇਕੋ ਇਕ ਸ਼ਨਵਾਈਆ। ਪਿਤਾ ਪੂਤ ਵੇਖੇ ਆਣ, ਈਸਾ ਮੰਗਿਆ ਏਕਾ ਦਾਨ, ਪਰਵਰਦਿਗਾਰ ਖੇਲ ਕਰੇ ਮਹਾਨ, ਜਲਵਾ ਨੂਰ ਨੂਰ ਪਰਗਟਾਇੰਦਾ। ਮੁਹੰਮਦ ਲੇਖਾ ਲਏ ਜਾਣ, ਅਮਾਮ ਅਮਾਮਾਂ ਹੋ ਪਰਧਾਨ, ਸਦੀ ਚੌਧਵੀਂ ਖੇਲ ਮਹਾਨ, ਖ਼ਾਲਕ ਖ਼ਲਕ ਪੜਦਾ ਲਾਹਿੰਦਾ। ਨਾਨਕ ਨਿਰਗੁਣ ਵੇਖੇ ਮਾਰ ਧਿਆਨ, ਸਚਖੰਡ ਦੁਆਰ ਸੋਹੇ ਇਕ ਮਕਾਨ, ਪੁਰਖ ਅਬਿਨਾਸ਼ੀ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਨਾਮ ਸੁਣਾਇੰਦਾ। · ਗੋਬਿੰਦ ਸੂਰਾ ਬਣ ਕੇ

ਪੁੱਤ, ਗੋਦ ਸੁਹੰਜਣੀ ਇਕ ਸੁਹਾਈਆ। ਅੰਦਰ ਵੜ ਕੇ ਲਏ ਪੁੱਛ, ਪੁਰਖ ਅਕਾਲ ਭੇਵ ਖੁਲ੍ਹਾਈਆ । ਕਵਣ ਵੇਲਾ ਨਿਰਗੁਣ ਹੋ ਸੁਹਾਏ ਰੁੱਤ, ਨਿਰਵੈਰ ਆਪਣਾ ਫੇਰਾ ਪਾਈਆ। ਜੋਤੀ ਧਾਰੋ ਪਏ ਉਠ, ਨਾ ਕੋਈ ਪਿਤਾ ਨਾ ਕੋਈ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਗਣ, ਦੋਏ ਦੋਏ ਜੋੜ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਲਾਏ ਅੰਗਨ, ਅੰਗੀਕਾਰ ਇਕ ਅਖਵਾਈਆ। ਸਚ ਅਨੰਦ ਦੇਵੇਂ ਅਨੰਦਨ, ਅਨੰਦ ਆਪਣੇ ਵਿਚੋ ਪਰਗਟਾਈਆ। ਜਗਤ ਨਾਤਾ ਤੁੱਟੇ ਬੰਧਨ, ਬੰਦਗੀ ਤੇਰੀ ਵਿਚ ਸਮਾਈਆ। ਤੇਰਾ ਢੋਲਾ ਇਕੋ ਛੰਦਨ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇ ਖੁਲ੍ਹਾਈਆ। ਚਾਰ ਜੁਗ ਦੇ ਗੁਰ ਅਵਤਾਰ, ਤੇਈ ਅਵਤਾਰ ਧਿਆਨ ਲਗਾਈਆ। ਭਗਤ ਅਠਾਰਾਂ ਕਰਨ ਪੁਕਾਰ, ਪੁਨਹ ਪੁਨਹ ਸੀਸ ਝੁਕਾਈਆ । ਈਸਾ ਮੂਸਾ ਮੁਹੰਮਦ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਕਵਣ ਵੇਲਾ ਪ੍ਰਭ ਪੜਦਾ ਦੇਵੇਂ ਪਾੜ, ਮੁਖ ਨਕ਼ਾਬ ਨਜ਼ਰ ਨਾ ਆਈਆ। ਨਾਨਕ ਗੋਬਿੰਦ ਮੰਗੇ ਪਿਆਰ, ਚਰਨ ਧੂੜ ਸੱਚੀ ਸਰਨਾਈਆ। ਤੇਰਾ ਖੇਲ ਪੁਰਖ ਅਕਾਲ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਤੇਰੀ ਮਹਿਮਾਂ ਗਾ ਗਾ ਹੋਏ ਬੇਹਾਲ, ਸਿਫ਼ਤੀ ਤੇਰੀ ਸਿਫ਼ਤ ਨਾ ਕੋਇ ਸੁਣਾਈਆ। ਨਿਤ ਨਵਿਤ ਅਵੱਲੜੀ ਚਾਲ, ਚਾਲ ਨਿਰਾਲੀ ਆਪਣੇ ਵਿਚ ਛੁਪਾਈਆ। ਸਚ ਸੰਦੇਸਾ ਦੇ ਗੋਪਾਲ, ਪਾਰਬ੍ਰਹਮ ਪ੍ਰਭ ਤੇਰੀ ਵਡ ਵਡਿਆਈਆ। ਕਵਣ ਵੇਲਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏਂ ਸੰਭਾਲ, ਸੰਬਲ ਆਪਣਾ ਡੇਰਾ ਲਾਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਜ਼ਾਤ ਪਾਤ ਊਚ ਨੀਚ ਰਹਿਣ ਕੋਇ ਨਾ ਪਾਈਆ। ਚਾਰ ਵਰਨਾਂ ਦਿਸੇ ਇਕੋ ਧਰਮਸਾਲ, ਸ਼ਿਵਦਵਾਲਾ ਮੱਠ ਇਕੋ ਘਰ ਵਖਾਈਆ। ਦਿਵਸ ਰੈਣ ਬਣੇਂ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਚੱਲੇ ਨਾਲ ਨਾਲ, ਜਗਤ ਵਛੋੜਾ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦਾ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਆਤਮ ਦੇਣਾ ਪਿਆਲ, ਅਠਸਠ ਖਹਿੜਾ ਦੇਣਾ ਛੁਡਾਈਆ। ਸਾਚਾ ਮੰਦਰ ਵਖਾਉਣਾ ਇਕੋ ਧਰਮਸਾਲ, ਸਾਢੇ ਤਿੰਨ ਹੱਥ ਸੋਭਾ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇਂ ਰੁਸ਼ਨਾਈਆ। ਆ ਕੇ ਪੁੱਛੇਂ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏਂਂ ਉਠਾਲ, ਲੱਖ ਚੁਰਾਸੀ ਵਿਚੋ ਖੋਜ ਖੁਜਾਈਆ। ਗੁਰਮੁਖ ਵੇਖੇਂ ਆਪਣੇ ਲਾਲ, ਗੁਰ ਗੁਰ ਗੋਦ ਉਠਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਇਕੋ ਵਾਰ ਕਰਨ ਸਵਾਲ, ਬਣ ਸਵਾਲੀ ਮੰਗ ਮੰਗਾਈਆ। ਕਿਰਪਾ ਕਰ ਦੀਨ ਦਿਆਲ, ਦੀਨ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੀ ਸਚ ਸਰਨਾਈਆ। ਚਾਰੇ ਜੁਗ ਕੱਠੇ ਰੋਵਣ, ਨੇਤਰ ਨੈਣਾਂ ਨੀਰ ਵਹਾਈਆ। ਗੂੜ੍ਹੀ ਨੀਂਦ ਕਦੇ ਨਾ ਸੋਵਣ, ਸੁਖ ਨਜ਼ਰ ਕੋਇ ਨਾ ਆਈਆ। ਜੁਗ ਜੁਗ ਆਪਣਾ ਬੀਜ ਬੋਵਣ, ਫਲ ਵੱਢਣ ਥਾਉਂ ਥਾਈਂਆ। ਕਰਮ ਧਰਮ ਦੋਵੇਂ ਢੋਵਣ, ਸਿਰ ਆਪਣਾ ਭਾਰ ਉਠਾਈਆ। ਖੁਲ੍ਹੜੇ ਕੇਸ ਸਾਰੇ ਖੋਵਣ, ਉਚੀ ਕੂਕ ਕੂਕ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਧੁਰ ਦਾ ਲੇਖਾ ਸੁਣੋ ਏਕ, ਏਕੰਕਾਰ ਆਪ ਜਣਾਇੰਦਾ। ਚੌਥੇ ਜੁਗ ਮਿਟਣਾ ਭੇਖ, ਨਵ ਨੌਂ ਚਾਰ ਪੰਧ ਮੁਕਾਇੰਦਾ। ਅਬਿਨਾਸ਼ੀ ਕਰਤਾ ਖੇਲੇ ਖੇਡ, ਬਣ ਖਲਾਰੀ ਵੇਖ ਵਖਾਇੰਦਾ। ਗੁਰਮੁਖ ਵਿਰਲੇ ਦੇਵੇ ਆਪਣਾ ਭੇਤ, ਲੱਖ ਚੁਰਾਸੀ ਭਰਮ ਭੁਲਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਰਹੇ ਵੇਖ, ਸਚਖੰਡ ਦੁਆਰੇ ਪੜਦਾ ਆਪ ਉਠਾਇੰਦਾ।

ਦੂਈ ਦਵੈਤੀ ਮੇਟਣਹਾਰਾ ਰੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਚਾਰ ਜੁਗ ਕਰਨ ਪੁਕਾਰ, ਦੋਏ ਜੋੜ ਵਾਸਤਾ ਪਾਈਆ। ਤੂੰ ਸਰਬ ਜੀਆਂ ਦਾ ਸਾਂਝਾ ਯਾਰ, ਬੇਐਬ ਨੂਰ ਖ਼ੁਦਾਈਆ। ਕਰ ਮੁਹੱਬਤ ਮੀਤ ਮੁਰਾਰ, ਮਹਿਬੂਬ ਸਚ ਗੋਸਾਈਂਆ। ਕਾਤਬ ਕੋਈ ਨਾ ਬਣੇ ਤੇਰਾ ਲਿਖਾਰ, ਲੇਖਾ ਲਿਖ ਨਾ ਕੋਇ ਸਮਝਾਈਆ । ਦਰ ਮੰਗਦੇ ਪੀਰ ਪੈਗ਼ੰਬਰ ਕਰ ਨਿਮਸਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਚੌਦਾਂ ਤਬਕ ਹਾਹਾਕਾਰ, ਆਬੇਹਯਾਤ ਨਾ ਕੋਇ ਪਿਆਈਆ। ਸਦੀ ਚੌਧਵੀਂ ਹੋਣ ਦੁਖਿਆਰ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਗੋਬਿੰਦ ਲੇਖਾ ਲਿਖ ਕੇ ਗਿਆ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਬੀਸਵੀਂ ਵਾਜਾਂ ਰਹੀ ਮਾਰ, ਪੁਰਖ ਅਕਾਲ ਮਿਲੇ ਸੱਚਾ ਮਾਹੀਆ। ਚਾਰੋ ਕੁੰਟ ਹੋਏ ਬੇਹਾਲ, ਦਹਿ ਦਿਸ਼ਾ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਅੰਤ ਅਖ਼ੀਰ, ਆਪ ਵਖਾਏ ਪੀਰਨ ਪੀਰ, ਬੇਪਰਵਾਹ ਬੇਪਰਵਾਹੀਆ। ਚਾਰੇ ਜੁਗ ਰਹੋ ਤਿਆਰ, ਸੋ ਸਾਹਿਬ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਖੇਲ ਕਰੇ ਅਪਾਰ, ਅਪਰੰਪਰ ਆਪਣੀ ਧਾਰ ਜਣਾਈਆ। ਏਕੰਕਾਰ ਹੋਇਆ ਬੇਦਾਰ, ਗ਼ਫ਼ਲਤ ਸਭ ਦੀ ਦਏ ਗਵਾਈਆ। ਆਦਿ ਨਿਰੰਜਣ ਕਰ ਉਜਿਆਰ, ਕੂੜ ਅੰਧੇਰਾ ਦਏ ਮਿਟਾਈਆ। ਅਬਿਨਾਸ਼ੀ ਕਰਤਾ ਸਚ ਨਿਸ਼ਾਨ, ਧਰਮ ਦੁਆਰੇ ਇਕ ਝੁਲਾਈਆ। ਸ੍ਰੀ ਭਗਵਾਨ ਪਾਵੇ ਸਾਰ, ਹਰ ਘਟ ਵੇਖੇ ਥਾਉਂ ਥਾਈਂਆ । ਪਾਰਬ੍ਰਹਮ ਬ੍ਰਹਮ ਦਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਪੰਜ ਤਤ ਕਰੇ ਸ਼ਨਵਾਈਆ। ਨਿਰਗੁਣ ਖੇਲ ਕਰੇ ਕਮਾਲ, ਕਾਮਲ ਮੁਰਸ਼ਦ ਆਪਣਾ ਫੇਰਾ ਪਾਈਆ। ਦੋ ਜਹਾਨਾਂ ਬਣ ਦਲਾਲ, ਵਣਜ ਵਣਜਾਰਾ ਇਕੋ ਹੱਟ ਖੁਲ੍ਹਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਚਾਰੇ ਜੁਗ ਵਾਜਾਂ ਰਹੇ ਮਾਰ, ਆਪਣਾ ਧਿਆਨ ਲਗਾਈਆ । ਹੋਵੋ ਸਹਾਈ ਗੁਰੂ ਅਵਤਾਰ, ਪੀਰ ਪੈਗ਼ੰਬਰ ਵਡ ਵਡਿਆਈਆ। ਚਾਰੋ ਕੁੰਟ ਧੂਆਂਧਾਰ, ਜਗਤ ਅੰਧੇਰਾ ਗਿਆ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਬੰਧਪ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਕਰਿਆ ਸ਼ਿੰਗਾਰ, ਮਨ ਮਮਤਾ ਰਹੇ ਹੰਡਾਈਆ। ਧੀਆਂ ਭੈਣਾਂ ਕਰਨ ਵਪਾਰ, ਨੇਤਰ ਨੈਣ ਲਾਜ ਕੋਇ ਨਾ ਆਈਆ। ਮਾਂ ਪੁੱਤਰ ਕਰਨ ਪਿਆਰ, ਭੱਈਆ ਭੈਣ ਸੇਜ ਹੰਡਾਈਆ। ਨਜ਼ਰ ਨਾ ਆਏ ਇਕ ਨਿਰੰਕਾਰ, ਨਰ ਨਰਾਇਣ ਦਰਸ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਗਏ ਹਾਰ, ਪੜ੍ਹਿਆਂ ਪੰਧ ਨਾ ਕੋਇ ਮੁਕਾਈਆ। ਕਿਰਪਾ ਕਰ ਦੀਨ ਦਿਆਲ, ਠਾਕਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਧੁਰ ਸੰਦੇਸ ਇਕ ਜਣਾਈਆ। ਚਾਰੇ ਜੁਗ ਕਰੋ ਧਿਆਨ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਾਲ ਮਿਲਾਈਆ। ਬ੍ਰਹਮਾਵੇਤਾ ਹੋਇਆ ਹੈਰਾਨ, ਚਾਰੇ ਮੁਖ ਨਾ ਕੋਇ ਖੁਲ੍ਹਾਈਆ। ਸ਼ੰਕਰ ਖ਼ਾਕ ਰਿਹਾ ਛਾਣ, ਧੂੜੀ ਟਿੱਕਾ ਮਸਤਕ ਨਾ ਕੋਇ ਰਮਾਈਆ। ਵਿਸ਼ਨੂੰ ਵਿਸ਼ਵ ਤੁਟਾ ਮਾਣ, ਸਾਂਗੋ ਪਾਂਗ ਨਾ ਸੋਭਾ ਪਾਈਆ। ਕਰੋੜ ਤੇਤੀਸ ਸਰਬ ਪਛਤਾਣ, ਸੁਰਪਤ ਇੰਦ ਦਏ ਦੁਹਾਈਆ। ਪੀਰ ਪੈਗ਼ੰਬਰ ਮੰਗਣ ਦਾਨ, ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਕਰਨ ਪਰਵਾਨ, ਹਰਿ ਕਾ ਨਾਉਂ ਸਹਿਜ ਸੁਖਦਾਈਆ। ਕਲਜੁਗ

ਅੰਤ ਖੇਲ ਕਰੇ ਮਹਾਨ, ਬੇਅੰਤ ਵਡ ਵਡਿਆਈਆ। ਸ੍ਰਿਸ਼ਟ ਸਬਾਈ ਦੇਵੇ ਇਕੋ ਗਿਆਨ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਇਕੋ ਮੰਦਰ ਸਚ ਵਖਾਏ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। ਸਾਚਾ ਭੇਵ ਲੈਣਾ ਜਾਣ, ਸ੍ਰੀ ਭਗਵਾਨ ਆਪ ਸਮਝਾਇੰਦਾ। ਪਰਗਟ ਹੋਇਆ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਕੂੜੀ ਕਿਰਿਆ ਸ਼ਰਅ ਮੇਟੇ ਸ਼ੈਤਾਨ, ਸਾਖਿਆਤ ਆਪਣਾ ਹੁਕਮ ਵਰਤਾਇੰਦਾ। ਦੋ ਜਹਾਨ ਬਰਦੇ ਕਰੇ ਗ਼ੁਲਾਮ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਪਰਨਾਮ, ਸਜਦਾ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਲਮਾ ਨਾਮ ਆਪ ਪੜ੍ਹਾਇੰਦਾ। ਕਲਜੁਗ ਵੇਖ ਖੋਲ੍ਹ ਅੱਖ, ਸੋ ਸਾਹਿਬ ਸਾਹਿਬ ਸਮਝਾਈਆ। ਦੁਆਪਰ ਪ੍ਰਭੂ ਏਕ ਪਰਤੱਖ, ਪਾਰਬ੍ਰਹਮ ਜੋਤ ਰੁਸ਼ਨਾਈਆ। ਤ੍ਰੇਤੇ ਦੋ ਜਹਾਨਾਂ ਉਠ ਉਠ ਦੱਸ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਤਿਜੁਗ ਸਾਚੇ ਘਰ ਘਰ ਵਸ, ਏਕਾ ਨਾਮ ਕਰ ਪੜ੍ਹਾਈਆ। ਸ੍ਰੀ ਭਗਵਾਨ ਕਰੇ ਖੇਲ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਲਹਿਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਘਰ ਮੰਦਰ ਵੱਜੇ ਵਧਾਈਆ । ਭਗਤ ਭਗਵਾਨ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਸਚ ਖ਼ਜਾਨੇ ਲਏ ਘੱਤ, ਖੋਟੇ ਖਰੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਮਝ ਦਏ ਸਮਝਾਈਆ। ਹਰਿ ਕੀ ਸਮਝ ਬੇਪਹਿਚਾਨ, ਨੇਤਰ ਨੈਣ ਨਜ਼ਰ ਨਾ ਆਈਆ। ਰਮਜ਼ ਮਾਰੇ ਆਪੇ ਭਗਵਾਨ, ਰਹਿਮਤ ਰਹੀਮ ਕਮਾਈਆ। ਖੇਲੇ ਖੇਲ ਸੱਚਾ ਰਾਮ, ਰਮਿਆ ਹੋਇਆ ਹਰ ਘਟ ਥਾਈਂਆ। ਲੇਖਾ ਜਾਣੇ ਆਪਣਾ ਸ਼ਾਮ, ਸ਼ਹਿਨਸ਼ਾਹ ਇਕੋ ਵਡ ਵਡਿਆਈਆ। ਸਚ ਸੰਦੇਸਾ ਦਏ ਪੈਗ਼ਾਮ, ਕਾਇਨਾਤ ਕਰੇ ਪੜ੍ਹਾਈਆ। ਮੰਤਰ ਦ੍ਰਿੜਾਏ ਇਕੋ ਨਾਮ, ਜਾਪ ਜਪਤ ਵਿਚ ਨਾ ਆਈਆ। ਡੰਕ ਵਜਾਏ ਦੋ ਜਹਾਨ, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਕਿਰਿਆ ਕੂੜ ਮੇਟੇ ਨਿਸ਼ਾਨ, ਧੂੜ ਗੁਰਮੁਖ ਵਿਰਲੇ ਟਿੱਕਾ ਲਾਈਆ। ਜੋਧਾ ਸੂਰ ਬਲੀ ਬਲਵਾਨ, ਪੁਰਖ ਅਕਾਲ ਇਕ ਅਖਵਾਈਆ। ਖੇਲੇ ਖੇਲ ਦੋ ਜਹਾਨ, ਨਿਰਗੁਣ ਨਿਰਵੈਰ ਧਾਰ ਚਲਾਈਆ। ਧੁਰ ਸੰਦੇਸਾ ਦੇਵੇ ਆਣ, ਨਰ ਨਰੇਸ਼ਾ ਕਰੇ ਪੜ੍ਹਾਈਆ। ਸਤਿਜੁਗ ਸਾਚਾ ਬਣੇ ਵਿਧਾਨ, ਪੰਚ ਪਰਵਾਨ ਆਪ ਕਰਾਈਆ । ਅਨਪੜ੍ਹਿਆਂ ਦੇਵੇ ਇਕ ਗਿਆਨ, ਚੌਦਾਂ ਵਿਦਿਆ ਨੇਤਰ ਸ਼ਰਮਾਈਆ। ਗੁਰਮੁਖ ਸੁਘੜ ਸੁਚੱਜੇ ਬਣਾਏ ਬਾਲ ਅਞਾਣ, ਬਾਲੀ ਬੁੱਧ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਚੌਥਾ ਜੁਗ ਵੇਖ ਵਖਾਈਆ। ਚੌਥਾ ਜੁਗ ਵੇਖੇ ਹਰਿ, ਹਰਿਮੰਦਰ ਡੇਰਾ ਲਾਈਆ। ਸਚ ਵਸਾਏ ਇਕੋ ਘਰ, ਸੰਬਲ ਨਗਰ ਸੋਭਾ ਪਾਈਆ। ਨਿਰਗੁਣ ਹੋ ਕੇ ਅੰਦਰ ਜਾਏ ਵੜ, ਸਚ ਮਹੱਲ ਕਰੇ ਰੁਸ਼ਨਾਈਆ। ਆਪਣੇ ਪੌੜੇ ਜਾਏ ਚੜ੍ਹ, ਡੰਡਾ ਇਕੋ ਨਾਮ ਵਖਾਈਆ। ਧੁਰ ਦਾ ਰਾਗ ਲਵੇ ਪੜ੍ਹ, ਛੱਤੀ ਰਾਗ ਨਾ ਕੋਇ ਗਾਈਆ। ਆਤਮ ਲਾਏ ਆਪਣੇ ਲੜ, ਪਰਮਾਤਮ ਕਰ ਕੁੜਮਾਈਆ। ਸੁਰਤ ਸਵਾਣੀ ਲਏ ਫੜ, ਸ਼ਬਦ ਹਾਣੀ ਜੋੜ ਜੁੜਾਈਆ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਨਾ ਜਨਮੇ ਨਾ ਜਾਏ ਮਰ, ਜੋਤੀ ਜੋਤ ਜੋਤ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਭ ਦਾ ਲੇਖਾ ਦਏ ਚੁਕਾਈਆ। ਸਭ ਦਾ ਲੇਖਾ ਹਰਿ ਚੁਕਾਉਣਾ, ਬਾਕੀ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ

ਵੇਖ ਵਖਾਉਣਾ, ਪੜਦਾ ਸਭ ਦਾ ਰਿਹਾ ਉਠਾਈਆ। ਚਾਰੋ ਕੁੰਟ ਅੰਧੇਰਾ ਛਾਉਣਾ, ਸ਼ਾਹ ਪਾਤਸ਼ਾਹ ਰੋਵਣ ਮਾਰਨ ਧਾਹੀਂਆ। ਤਖ਼ਤ ਤਾਜ ਸਰਬ ਤਜਾਉਣਾ, ਦਰ ਦਰਬਾਨ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਧਾਰ ਮਿਲਾਉਣਾ, ਅੰਤਮ ਲੇਖਾ ਰਿਹਾ ਮੁਕਾਈਆ। ਭਗਤ ਭਗਵਾਨ ਇਕ ਜਗਾਉਣਾ, ਜੋਧਾ ਸੂਰਬੀਰ ਬਣਾਈਆ। ਸ਼ਬਦ ਖੰਡਾ ਹੱਥ ਫੜਾਉਣਾ, ਬ੍ਰਹਿਮੰਡਾਂ ਰਿਹਾ ਡਰਾਈਆ। ਸਾਚੀ ਵੰਡਾ ਆਪ ਵੰਡਾਉਣਾ, ਗੁਰਮੁਖ ਮਨਮੁਖ ਦੋਵੇਂ ਧਾਰ ਪਰਗਟਾਈਆ। ਜਗਤ ਘਮੰਡਾ ਮੇਟ ਮਿਟਾਉਣਾ, ਝੂਠਾ ਬੁਰਜ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਛੰਦਾ ਆਪੇ ਗਾਉਣਾ, ਅਛਲ ਛਲ ਆਪਣਾ ਭੇਵ ਚੁਕਾਈਆ। ਅਛਲ ਅਛੱਲ ਪ੍ਰਭੂ ਸੁਆਮੀ, ਸਮਝ ਵਿਚ ਕਿਸੇ ਨਾ ਆਇੰਦਾ। ਆਦਿ ਜੁਗਾਦੀ ਅੰਤਰਜਾਮੀ, ਇਕ ਇਕੱਲਾ ਖੇਲ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੋਧ ਅਗਾਧੀ ਬੋਲੇ ਬਾਣੀ, ਬਾਣ ਨਿਰਾਲਾ ਤੀਰ ਚਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਦਾ ਰਿਹਾ ਇਕ ਨਿਸ਼ਾਨੀ, ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਸਾਰੇ ਮੰਗਦੇ ਗਏ ਕਲਜੁਗ ਅੰਤ ਸ੍ਰੀ ਭਗਵੰਤ ਆਏ ਵਡ ਸੁਲਤਾਨੀ, ਕਲ ਕਲਕੀ ਫੇਰਾ ਪਾਇੰਦਾ। ਜੁਗ ਚੌਕੜੀ ਜਿਸ ਦਾ ਦਿਸੇ ਨਾ ਕੋਇ ਸਾਨੀ, ਲਾਸਾਨੀ ਆਪਣੀ ਕਾਰ ਕਮਾਇੰਦਾ। ਲੱਖ ਚੁਰਾਸੀ ਜਾਣੋ ਫ਼ਾਨੀ, ਫ਼ੈਸਲਾ ਇਕੋ ਵਾਰ ਕਰਾਇੰਦਾ। ਕੂੜੀ ਕਿਰਿਆ ਚੜ੍ਹੇ ਤੁਗਿਆਨੀ, ਸ਼ੌਹ ਦਰਿਆ ਨਾਲ ਮਿਲਾਇੰਦਾ। ਮਨਮੁਖਤਾ ਅੰਤ ਨਾ ਰਹੇ ਨਿਸ਼ਾਨੀ, ਗੁਰਮੁਖ ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਰਾਹ ਚਲੇ ਮਾਤ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਚਾਰ ਵਰਨ ਬਣਾਏ ਇਕ ਜਮਾਤ, ਇਕੋ ਕਰੇ ਨਾਮ ਪੜ੍ਹਾਈਆ। ਬਖ਼ਸ਼ਣਹਾਰਾ ਸਾਚੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਫੜ ਉਤਾਰੇ ਆਪਣੇ ਘਾਟ, ਬੇੜੇ ਇਕੋ ਨਾਮ ਚੜ੍ਹਾਈਆ । ਅੱਗੇ ਪਿਛੇ ਦੋ ਜਹਾਨਾਂ ਮੁੱਕੇ ਵਾਟ, ਲੱਖ ਚੁਰਾਸੀ ਗੇੜ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਆਪ ਪ੍ਰਭ, ਪ੍ਰਭ ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਆਪੇ ਲੱਭ, ਗੁਰ ਗੁਰ ਗੋਦ ਉਠਾਇੰਦਾ । ਕਵਲ ਝਿਰਨਾ ਅੰਮ੍ਰਿਤ ਨਭ, ਬੂੰਦ ਬੂੰਦੀ ਆਪ ਟਪਕਾਇੰਦਾ। ਜਗਤ ਦੁਆਰਾ ਪਾਰ ਹੱਦ, ਘਰ ਸਾਚੇ ਆਪ ਬਹਾਇੰਦਾ। ਨਾਮ ਖੁਮਾਰ ਚੜ੍ਹਾਏ ਮਧ, ਮਧਰ ਧੁਨ ਰਾਗ ਸੁਣਾਇੰਦਾ। ਹੰਸ ਬਣਾਏ ਫੜ ਕੇ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਆਪਣਾ ਮੇਲ ਮਿਲਾਇੰਦਾ। ਸਾਚਾ ਮੇਲ ਮਿਲਾਏ ਪੁਰਖ, ਹਰਿ ਵੱਡਾ ਵਡ ਵਡਿਆਈਆ। ਭਗਤਾਂ ਦੇਵੇ ਇਕੋ ਦਰਸ, ਦਰਸੀ ਦਰਸ ਦਿਖਾਈਆ। ਰਹਿਮਤ ਕਰ ਕਰੇ ਤਰਸ, ਮਿਹਰ ਨਜ਼ਰ ਉਠਾਈਆ। ਮੇਘ ਅਗੰਮੀ ਦੇਵੇ ਬਰਸ, ਅਗਨੀ ਤਤ ਬੁਝਾਈਆ। ਜੁਗ ਜਨਮ ਜੋ ਰਹੇ ਭਟਕ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਹਿਜ ਸੁਭਾਓ, ਸੁਬ੍ਹਾ ਸ਼ਾਮ ਵੇਖ ਵਖਾਇੰਦਾ। ਰਾਤੀਂ ਸੁਤਿਆਂ ਪਕੜੇ ਬਾਹੋ, ਦਿਨੇ ਜਾਗਦਿਆਂ ਗਲੇ ਲਗਾਇੰਦਾ। ਮਾਣਸ ਜਨਮ ਕਰੇ ਨਿਆਉਂ, ਨਿਆਮਤ ਅੰਮ੍ਰਿਤ ਝੋਲੀ ਪਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਸਿਰ ਮਿਹਰ ਹੱਥ ਟਿਕਾਇੰਦਾ। ਏਥੇ ਓਥੇ ਦੋ ਜਹਾਨ ਦੇਵੇ ਠੰਡੀ ਛਾਉਂ, ਅਗਨੀ

ਤਤ ਨਾ ਕੋਇ ਤਪਾਇੰਦਾ। ਚਾਰ ਵਰਨ ਵਖਾਏ ਇਕੋ ਰਾਹੋ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਬਹਾਇੰਦਾ। ਸਾਰੇ ਸਿਮਰੋ ਪ੍ਰਭ ਕਾ ਨਾਉਂ, ਬਿਨ ਹਰਿ ਨਾਮੇ ਪਾਰ ਨਾ ਕੋਇ ਲੰਘਾਇੰਦਾ। ਪੁਰਖ ਅਕਾਲ ਲਾਗੋ ਪਾਉਂ, ਇਸ਼ਟ ਦੇਵ ਇਕ ਜਣਾਇੰਦਾ। ਸਤਿਗੁਰ ਪੂਰੇ ਮਿਲਣ ਦਾ ਰੱਖੋ ਚਾਓ, ਚਾਓ ਘਨੇਰਾ ਇਕ ਦ੍ਰਿੜਾਇੰਦਾ। ਵੇਲਾ ਗਿਆ ਫੇਰ ਪਛਤਾਓ, ਪਸਚਾਤਾਪ ਕੰਮ ਕਿਸੇ ਨਾ ਆਇੰਦਾ। ਦਰ ਦਰਬਾਰ ਹਰਿ ਨਿਰੰਕਾਰ ਘਰ ਮੰਦਰ ਦਰਸ਼ਨ ਏਕਾ ਪਾਓ, ਪਰਮ ਪੁਰਖ ਪ੍ਰਭ ਮੇਲ ਮਿਲਾਇੰਦਾ। ਸਾਚੀ ਨਾਰ ਬਣ ਕੇ ਕੰਤ ਕਰਤਾਰ ਏਕਾ ਰਾਓ, ਦੂਜੀ ਸੇਜ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਕਲਜੁਗ ਅੰਤਮ ਮੇਲ ਮਿਲਾਇੰਦਾ। ਸੰਤ ਸੁਹੇਲੇ ਚੜ੍ਹੇ ਚਾ, ਘਰ ਵੱਜੇ ਨਾਮ ਵਧਾਈਆ। ਪ੍ਰਭ ਠਾਕਰ ਮਿਲੇ ਬੇਪਰਵਾਹ, ਬੇਪਰਵਾਹੀ ਦਏ ਵਖਾਈਆ। ਡੂੰਘੀ ਭਵਰੀ ਕਾਇਆ ਕਵਰੀ ਬਾਹਰ ਲਏ ਕਢਾ, ਸੁਖਮਨ ਟੇਢੀ ਬੰਕ ਦੇਵੇ ਪੰਧ ਮੁਕਾਈਆ। ਈੜਾ ਪਿੰਗਲ ਖਹਿੜਾ ਦੇਵੇ ਛੁਡਾ, ਤਤਵ ਤਤ ਨਾ ਕੋਇ ਲੜਾਈਆ। ਨੌ ਦੁਆਰੇ ਪੰਧ ਦੇਵੇ ਮੁਕਾ, ਨਵ ਰਸ ਨਾ ਕੋਇ ਚਤੁਰਾਈਆ। ਅੰਮ੍ਰਿਤ ਜਾਮ ਦਏ ਪਿਆ, ਫੜ ਪਿਆਲਾ ਮੁੱਖ ਲਗਾਈਆ। ਅਨਹਦ ਧੁਨ ਦਏ ਉਪਜਾ, ਸੁਨ ਸਮਾਧ ਖੁਲ੍ਹਾਈਆ । ਬੋਧ ਅਗਾਧੀ ਅੱਖਰ ਦਏ ਪੜ੍ਹਾ, ਸਾਚੀ ਸਿਖਿਆ ਇਕ ਸਮਝਾਈਆ। ਬਜਰ ਕਪਾਟੀ ਦਏ ਤੁੜਾ, ਪੜਦਾ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਦਏ ਸੁਹਾ, ਸੇਜ ਸੁਹੰਜਣੀ ਡੇਰਾ ਲਾਈਆ। ਕੋਝੀ ਕਮਲੀ ਗਲੇ ਲਏ ਲਗਾ, ਮਿਹਰ ਨਜ਼ਰ ਇਕ ਉਠਾਈਆ। ਅੰਗੀਕਾਰ ਲਏ ਕਰਾ, ਅੰਗਨ ਇਕੋ ਦੱਸੇ ਸਾਚਾ ਮਾਹੀਆ । ਸਾਚੀ ਰੰਗਣ ਦਏ ਚੜ੍ਹਾ, ਰੰਗ ਆਪਣਾ ਨਾਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਘਰ ਸਾਚੇ ਮੇਲ ਮਿਲਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਇਕੋ ਜਾਪ, ਸੋਹੰ ਢੋਲਾ ਰਿਹਾ ਜਣਾਈਆ। ਜਨਮ ਕਰਮ ਦੇ ਉਤਰਨ ਪਾਪ, ਦੁਰਮਤ ਮੈਲ ਧਵਾਈਆ। ਸਾਚਾ ਸਿਮਰਨ ਪੂਜਾ ਪਾਠ, ਇਸ਼ਟ ਦੇਵ ਇਕ ਵਖਾਈਆ। ਸਚ ਸਰੋਵਰ ਤੀਰਥ ਤਾਟ, ਨਹਾਵਣ ਇਕੋ ਵਾਰ ਨੁਹਾਈਆ। ਅੱਗੇ ਪਿਛੇ ਮੁੱਕੇ ਵਾਟ, ਪਾਂਧੀ ਪੰਧ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਸੋਹੇ ਖਾਟ, ਖਟੋਲਾ ਇਕੋ ਰਿਹਾ ਸੁਹਾਈਆ। ਖੇਵਟ ਖੇਟਾ ਬਣ ਕੇ ਪੁਛੇ ਵਾਤ, ਦਰ ਘਰ ਆਵੇ ਵਾਹੋ ਦਾਹੀਆ। ਚਾਰ ਵਰਨ ਅੰਤਰ ਵੇਖੋ ਮਾਰ ਝਾਤ, ਘਰ ਬੈਠਾ ਸੱਚਾ ਮਾਹੀਆ। ਉਸ ਨਾਲ ਮਿਲ ਕੇ ਕਰੋ ਬਾਤ, ਬਾਤਨ ਭੇਵ ਦਏ ਖੁਲ੍ਹਾਈਆ। ਜਗਤ ਨੇਤਰ ਬਾਹਰ ਰਹੇ ਝਾਕ, ਅੰਦਰ ਵੜਨ ਕੋਇ ਨਾ ਪਾਈਆ। ਗੁਰਸਿਖੋ ਗੁਰਮੁਖੋ ਤੁਹਾਡੇ ਅੰਦਰ ਪਰਮ ਪੁਰਖ ਦਾ ਸੱਚਾ ਹਾਟ, ਨਾਮ ਵਸਤ ਸਚ ਖ਼ਜ਼ਾਨਾ ਬੈਠਾ ਵਿਚ ਟਿਕਾਈਆ। ਸਤਿਗੁਰੂ ਮਿਲ ਕੇ ਲੈ ਲਓ ਆਪਣੀ ਦਾਤ, ਕਰਤਾ ਕੀਮਤ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਜੁਗ ਚੌਕੜੀ ਦੇਵੇ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਦੇਵੇ ਘੱਲ, ਸਚ ਸੰਦੇਸਾ ਧੁਰ ਦੀ ਧਾਰ ਵਿਚ ਸੰਸਾਰ ਜੁਗ ਚੌਕੜੀ ਆਪ ਜਣਾਈਆ।