੪ ਭਾਦਰੋ ੨੦੨੦ ਬਿਕਰਮੀ ਅਜੀਤ ਸਿੰਘ, ਦਲੀਪ ਸਿੰਘ ਦੇ ਗ੍ਰਹਿ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ
ਚਾਰ ਜੁਗ ਰੱਖਣਾ ਯਾਦ, ਧੁਰ ਦਾ ਲੇਖਾ ਹਰਿ ਸਮਝਾਇੰਦਾ। ਕਲਜੁਗ ਅੰਤ ਸੁਣੇ ਫ਼ਰਿਆਦ, ਨਿਰਗੁਣ ਨਿਰਵੈਰ ਵੇਖ ਵਖਾਇੰਦਾ। ਜਿਸ ਰਚਨਾ ਰਚੀ ਆਦਿ, ਅੰਤਮ ਆਪਣਾ ਫੇਰਾ ਪਾਇੰਦਾ। ਜੁਗ ਚੌਕੜੀ ਸੁਣਨਹਾਰ ਫ਼ਰਿਆਦ, ਸਾਚਾ ਅਦਲ ਇਕ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਆਪਣੀ ਕਾਰ ਕਮਾਇੰਦਾ। ਚਾਰ ਜੁਗ ਨਿਵਾਵਣ ਸੀਸ, ਦੋਏ ਜੋੜ ਜੋੜ ਸਰਨਾਈਆ। ਪਾਰਬ੍ਰਹਮ ਤੇਰੀ ਪੜ੍ਹਦੇ ਰਹੇ ਹਦੀਸ, ਨਿਤ ਨਿਤ ਕਰ ਪੜ੍ਹਾਈਆ । ਰਾਹ ਤੱਕਦੇ ਰਹੇ ਬੀਸ ਬੀਸ, ਸਦੀ ਸਦੀਵੀ ਧਿਆਨ ਲਗਾਈਆ। ਕਵਣ ਵੇਲਾ ਆਏ ਜਗਦੀਸ, ਜਗਦੀਸਰ ਫੇਰਾ ਪਾਈਆ। ਸਤਿ ਧਰਮ ਚਲਾਏ ਰੀਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਛਤਰ ਵਖਾਏ ਇਕੋ ਸੀਸ, ਦੋ ਜਹਾਨ ਵੱਜੇ ਵਧਾਈਆ। ਦੇਵੇ ਵਡਿਆਈ ਹਸਤ ਕੀਟ, ਊਚ ਨੀਚ ਰੰਗ ਰੰਗਾਈਆ। ਭਗਤਨ ਦੇਵੇ ਇਕੋ ਭੀਖ, ਨਾਮ ਭੰਡਾਰ ਵਰਤਾਈਆ। ਸ੍ਰਿਸ਼ਟ ਸਬਾਈ ਲਏ ਜੀਤ, ਹਾਰ ਘਰ ਘਰ ਰੋਵੇ ਮਾਰੇ ਧਾਹੀਂਆ। ਸਰਬ ਜੀਆਂ ਸੁਣਾਏ ਇਕੋ ਗੀਤ, ਸਾਚਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਜੁਗ ਉਠ ਉਠ ਵੇਖਣ, ਨੈਨਨ ਧਿਆਨ ਲਗਾਈਆ । ਅਬਿਨਾਸ਼ੀ ਕਰਤਾ ਖੋਲ੍ਹੇ ਭੇਤਨ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜਨ ਭਗਤਾਂ ਕਰੇ ਇਕੋ ਹੇਤਨ, ਹਿਤਕਾਰੀ ਵੱਡਾ ਮਾਹੀਆ। ਪੂਰਬ ਜਨਮ ਮੇਟੇ ਲੇਖਨ, ਲੇਖਾ ਅੱਗੇ ਇਕੋ ਇਕ ਬਣਾਈਆ। ਬਾਲ ਅਞਾਣਿਆਂ ਨਾਲ ਆਇਆ ਖੇਡਣ, ਬਾਲ ਬਾਲਾ ਸੱਚਾ ਸ਼ਹਿਨਸ਼ਾਹੀਆ। ਸ਼ਬਦ ਸੰਦੇਸਾ ਆਇਆ ਭੇਜਣ, ਧੁਰ ਦਾ ਰਾਗ ਆਪ ਅਲਾਈਆ। ਦੋ ਜਹਾਨਾਂ ਆਇਆ ਮੇਚਣ, ਬਲ ਬਾਵਣ ਮਾਣ ਗਵਾਈਆ। ਅਗੰਮੀ ਸੋਚ ਆਇਆ ਸੋਚਣ, ਸੋਚ ਸਮਝ ਕਿਸੇ ਰਹਿਣ ਨਾ ਪਾਈਆ । ਹਰਿਜਨ ਖੁਲ੍ਹਾਵਣ ਆਇਆ ਲੋਚਣ, ਨਿਜ ਨੇਤਰ ਕਰ ਰੁਸ਼ਨਾਈਆ। ਘਰ ਘਰ ਅੰਦਰ ਆਇਆ ਪਹੁੰਚਣ, ਬਣ ਪਾਂਧੀ ਫੇਰਾ ਪਾਈਆ। ਦੇਵਣ ਆਇਆ ਇਕੋ ਮੋਖਨ, ਮੁਫ਼ਤ ਆਪਣਾ ਨਾਮ ਵਿਕਾਈਆ। ਪਕੜਨਹਾਰਾ ਜਗਤ ਵਿਕਾਰੀ ਦੋਸ਼ਨ, ਦੋਸ਼ੀਆਂ ਦੋਸ਼ ਆਪ ਲਗਾਈਆ। ਸਾਚੇ ਬਸਤਰ ਪਹਿਨੇ ਭੂਸ਼ਨ, ਰੰਗ ਰੰਗੀਲਾ ਰੰਗ ਵਖਾਈਆ। ਅੰਤਰ ਆਤਮ ਜੋ ਜਨ ਲੋਚਣ, ਤਿਨ੍ਹਾਂ ਦੇਵੇ ਦਰਸ ਕਰਾਈਆ। ਲੇਖਾ ਜਾਣੇ ਲੋਕ ਪਰਲੋਕਨ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟਨ, ਲੱਖ ਚੁਰਾਸੀ ਗੋਦ ਨਾ ਕੋਇ ਬਹਾਈਆ। ਨਾਨਕ ਨਿਰਗੁਣ ਮਿਣਦਾ ਗਿਆ ਨਾਲ ਜੋਜਨ, ਜੁਜ਼ ਜੁਜ਼ ਬੈਠਾ ਵੰਡ ਵੰਡਾਈਆ । ਪੁਰਖ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਚਾਰ ਜੁਗ ਗੌਂਦੇ ਗੀਤ, ਵਾਹਵਾ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਮਿਲਿਆ ਇਕ ਅਤੀਤ, ਧੁਰ ਦਾ ਨਾਤਾ ਜੋੜ ਜੁੜਾਈਆ। ਖਹਿੜਾ ਛੁਟਿਆ ਮੰਦਰ ਮਸੀਤ, ਸ਼ਿਵਦਵਾਲਾ ਮੱਠ ਨਜ਼ਰ ਨਾ ਆਈਆ। ਮਨ ਵਾਸਨਾ ਗੁਰ ਕਿਰਪਾ ਜਨ ਲਏ ਜੀਤ, ਤ੍ਰਿਸਨਾ ਅਗਨ ਨਾ ਲਾਗੇ ਰਾਈਆ। ਸਾਚਾ ਢੋਲਾ ਮਿਲੇ ਗੀਤ, ਗੀਤ ਗੋਬਿੰਦ ਅਲਾਈਆ। ਹਰਿ ਸਰਨਾਈ ਇਕ ਪ੍ਰੀਤ, ਚਰਨ ਕਵਲ ਮਿਲੇ ਵਡਿਆਈਆ। ਕਰਵਟ ਬਦਲੇ ਜੋ ਸੁੱਤਾ ਦੇ ਕਰ ਪੀਠ, ਮੁਖ ਮੁਖੜਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਜੁਗ ਚੌਕੜੀ ਚਾਰ, ਹਰਿ ਕਰਤਾ ਆਪ ਜਣਾਈਆ।
ਕਲਜੁਗ ਵੇਖੋ ਸਰਬ ਸੰਸਾਰ, ਵਡ ਸੰਸਾਰੀ ਰਿਹਾ,ਸਮਝਾਈਆ । ਗ੍ਰਹਿ ਗ੍ਰਹਿ ਦਿਸੇ ਕੂੜ ਵਿਭਚਾਰ, ਸਤਿ ਸੰਤੋਖ ਨਜ਼ਰ ਨਾ ਆਈਆ। ਕਾਗਦ ਕਲਮ ਹੋਏ ਖ਼ਵਾਰ, ਸ਼ਾਹੀ ਰੋਵੇ ਮਾਰੇ ਧਾਹੀਆ। ਮੇਰਾ ਲੇਖਾ ਲਿਖਿਆ ਸਕੇ ਨਾ ਕੋਇ ਵਿਚਾਰ, ਬੇਸਮਝ ਸਮਝ ਕੋਇ ਨਾ ਪਾਈਆ। ਗੁਰ ਅਵਤਾਰ ਮਾਰਗ ਦੱਸ ਦੱਸ ਗਏ ਸਚ ਵਿਹਾਰ, ਬਿਵਹਾਰੀ ਆਪਣਾ ਹੁਕਮ ਵਰਤਾਈਆ। ਭਰਮੇ ਭੁਲਾ ਨਰ ਨਾਰ, ਨਰਾਇਣ ਨਜ਼ਰ ਕਿਸੇ ਨਾ ਆਈਆ। ਚਾਰੇ ਕੁੰਟ ਹੋਣ ਖਵਾਰ, ਵਰਭੰਡੀ ਭੰਡੀ ਰਹੀ ਪਾਈਆ। ਪ੍ਰਭ ਨਾ ਮਿਲੇ ਮੀਤ ਮੁਰਾਰ, ਪੁਰਖ ਪੁਰਖੋਤਮ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਾਹਿਬ ਗੁਰਦੇਵ, ਸੁਆਮੀ ਸਤਿਗੁਰ ਆਪ ਵਰਤਾਇੰਦਾ। ਵਸਣਹਾਰਾ ਨਿਹਚਲ ਧਾਮ ਨਿਹਕੇਵ, ਨਰ ਹਰਿ ਆਪਣੀ ਕਾਰ ਕਮਾਇੰਦਾ। ਬੋਧ ਅਗਾਧ ਅਗੰਮ ਅਥਾਹ ਬੇਪਰਵਾਹ ਖੋਲ੍ਹ੍ਹੇਭੇਵ, ਪੜਦਾ ਦੂਈ ਨਾ ਕੋਇ ਜਣਾਇੰਦਾ। ਧੁਰਦਰਗਾਹੀ ਅੰਮ੍ਰਿਤ ਦੇਵੇ ਸਾਚਾ ਮੇਵ, ਰਸ ਇਕੋ ਨਾਮ ਵਖਾਇੰਦਾ। ਲੇਖਾ ਜਾਣੇ ਰਸਨਾ ਜਿਹਵਾ, ਬੱਤੀ ਦੰਦ ਸਿਫ਼ਤ ਵਡਿਆਇੰਦਾ। ਸੰਤ ਸਾਜਣ ਭਗਵੰਤ ਭਗਤ ਲਗਾਏ ਸੇਵਾ ਸੇਵ, ਚਾਕਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਲੇਖਾ ਜਾਣੇ ਇਕ ਚਾਰ, ਦੋ ਤਿੰਨ ਭੇਵ ਚੁਕਾਈਆ। ਚੌਕਾ ਕਹੇ ਮੇਰੀ ਅੰਤਮ ਵਾਰ, ਲੁਕਿਆ ਰਹਿਣ ਕੋਇ ਨਾ ਪਾਈਆ। ਏਕਾ ਕਹੇ ਮੈਂ ਆਵਾਂ ਆਪਣੀ ਧਾਰ, ਇਕ ਇਕੱਲਾ ਵਾਹੋ ਦਾਹੀਆ। ਦੋਹਾਂ ਵਿਚੋਲਾ ਨਰ ਨਿਰੰਕਾਰ, ਨਿਰਗੁਣ ਦਾਤਾ ਵਡ ਵਡਿਆਈਆ। ਔਂਦਿਆਂ ਜਾਂਦਿਆਂ ਦੋਹਾਂ ਦੇਵੇ ਪਿਆਰ, ਫੜ ਬਾਹੋ ਗਲੇ ਲਗਾਈਆ। ਹੁਕਮੇ ਅੰਦਰ ਖੇਲ ਕਰਨ ਬਰਖ਼ੁਰਦਾਰ, ਬਾਲੇ ਨੱਢੇ ਬੱਚੇ ਜੁਗ ਜੁਗ ਆਪਣਾ ਫੇਰਾ ਪਾਈਆ। ਦੋਏ ਜੋੜ ਕਰਨ ਨਿਮਸਕਾਰ, ਦਰ ਨਿਉਂ ਨਿਉਂ ਲਾਗਣ ਪਾਈਂਆ। ਤੇਰਾ ਦਰ ਸੱਚਾ ਦਰਬਾਰ, ਘਰ ਵੱਜੇ ਨਾਮ ਵਧਾਈਆ। ਚੌਕਾ ਏਕਾ ਤੇਰਾ ਖੇਲ ਕਰਤਾਰ, ਇਕ ਚਾਰ ਜੋੜ ਅੰਕ ਅੰਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਚਾਰ ਜੁਗ ਕਰਨ ਹਾਸਾ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਪਰਗਟ ਹੋਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣਾ ਰੂਪ ਵਟਾਈਆ। ਦੋ ਜਹਾਨਾਂ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਦਏ ਜਣਾਈਆ। ਜਨ ਭਗਤਾ ਪੂਰੀ ਕਰੇ ਆਸਾ, ਆਸਾ ਤ੍ਰਿਸਨਾ ਮੇਟ ਮਿਟਾਈਆ । ਸੇਵਕ ਬਣੇ ਦਾਸੀ ਦਾਸਾ, ਠਾਕਰ ਆਪਣੀ ਕਾਰ ਕਮਾਈਆ। ਅਗਲਾ ਭੇਵ ਖੋਲ੍ਹ ਖ਼ੁਲਾਸਾ, ਖ਼ੁਦਮੁਖਤਿਆਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਚਾਰੇ ਜੁਗ ਖ਼ੁਸ਼ੀ ਮਨੌਂਦੇ, ਸਚ ਇਕ ਧਿਆਨ ਲਗਾਈਆ। ਸ੍ਰੀ ਭਗਵਾਨ ਰਸਨਾ ਧਿਔਂਦੇ, ਢੋਲੇ ਗੀਤ ਗੋਬਿੰਦ ਅਲਾਈਆ। ਇਕ ਦੂਜੇ ਦਾ ਭਾਰ ਵੰਡੌਂਦੇ, ਉਠਣ ਵਾਹੋ ਦਾਹੀਆ। ਕਲਜੁਗ ਅੰਤ ਨੈਣ ਸ਼ਰਮੌਂਦੇ, ਨੇਤਰ ਸਕੇ ਨਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਕਲਜੁਗ ਅੰਤ ਨੈਣ ਰਹੇ ਸ਼ਰਮਾ, ਅੱਖ ਸਕੇ ਨਾ ਉਪਰ ਉਠਾਈਆ। ਮੁਖ ਕਾਲਖ ਲੱਗੀ ਛਾਹ, ਟਿੱਕਾ ਸਕੇ ਨਾ ਕੋਇ ਧਵਾਈਆ। ਚਾਰ ਵਰਨ ਘਰ ਘਰ ਦਿਤੇ ਲੜਾ, ਕੂੜ ਕੁੜਿਆਰਾ ਡੰਕ ਵਜਾਈਆ। ਦੀਨ ਮਜ਼੍ਹਬ ਦਿਤੇ ਬਣਾ, ਸ਼ਰਅ ਸ਼ਰੀਅਤ ਗੰਢ ਵਖਾਈਆ। ਗੁਰ ਅਵਤਾਰ ਦਿਤੇ ਭਿੜਾ, ਬਚਿਆ
ਕੋਇ ਰਹਿਣ ਨਾ ਪਾਈਆ। ਸਾਧ ਸੰਤ ਦਿਤੇ ਭੁਲਾ, ਹਰਿ ਮਾਰਗ ਨਜ਼ਰ ਕਿਸੇ ਨਾ ਆਈਆ। ਹੰਸ ਕਾਗ ਦਿਤੇ ਬਣਾ, ਕੂੜੀ ਕਿਰਿਆ ਵਿਸ਼ਟਾ ਚੋਗ ਮੁਖ ਰਖਾਈਆ। ਅਠਸਠ ਤੀਰਥ ਮਾਣ ਦਿਤਾ ਗਵਾ, ਸਤਿ ਸਚ ਨਜ਼ਰ ਕੋਇ ਨਾ ਆਈਆ। ਚਾਰੋ ਕੁੰਟ ਮਾਰੇ ਧਾਹ, ਸਤਿ ਸੰਤੋਖ ਨਾ ਕੋਇ ਵਖਾਈਆ। ਧਰਨੀ ਰੋਵੇ ਧਰਤ ਮਾਂ, ਖੁਲ੍ਹੜੇ ਕੇਸ ਦਏ ਦੁਹਾਈਆ। ਗਊ ਗ਼ਰੀਬ ਰਹੇ ਕੁਰਲਾ, ਸਿਰ ਹੱਥ ਨਾ ਕੋਇ ਟਿਕਾਈਆ । ਚਾਰੋ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਸਰਨਾਈਆ। ਚੌਥਾ ਜੁਗ ਮਾਰੇ ਚੀਕ, ਬੋਲੇ ਨਾਮ ਖ਼ੁਦਾਈਆ। ਵੇਲਾ ਅੰਤ ਅੰਤਮ ਇਕ ਤਰੀਕ, ਤਾਕਤ ਕੋਇ ਰਹਿਣ ਨਾ ਪਾਈਆ। ਗੋਬਿੰਦ ਤੀਰ ਨਿਸ਼ਾਨਾ ਵੱਜੇ ਠੀਕ, ਠਾਕਰ ਸੁਆਮੀ ਆਪ ਚਲਾਈਆ। ਜਿਸ ਦੀ ਕਰਨ ਸਰਬ ਉਡੀਕ, ਸੋ ਆਇਆ ਬੇਪਰਵਾਹੀਆ। ਚਲ ਕੇ ਮੰਗੀਏ ਦਰ ਤੋ ਭੀਖ, ਦੋਏ ਜੋੜ ਵਾਸਤਾ ਪਾਈਆ। ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਦਏ ਬੁਝਾਈਆ। ਘਰ ਵਿਚ ਘਰ ਸੁਣਾਏ ਗੀਤ, ਗ੍ਰਹਿ ਸ਼ਬਦ ਅਨਾਦ ਵਜਾਈਆ। ਆਤਮ ਅੰਤਰ ਬੰਨ੍ਹੇ ਪ੍ਰੀਤ, ਪਰੇਮ ਨੇਮ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮਿਹਰ ਹੱਥ ਉਠਾਈਆ । ਕਲਜੁਗ ਅੰਤਮ ਪਾਵੇ ਰੌਲਾ, ਹਾਹਾਕਾਰ ਮਚਾਈਆ। ਕੋਈ ਨਾ ਕਰੇ ਭਾਰ ਹੌਲਾ, ਚਾਰ ਯਾਰੀ ਬੈਠੀ ਮੁਖ ਭਵਾਈਆ। ਧਰਨੀ ਮਾਣ ਨਾ ਮਿਲੇ ਧੌਲਾ, ਧਵਲ ਦਏ ਦੁਹਾਈਆ। ਪਾਰਬ੍ਰਹਮ ਪ੍ਰਭ ਪੂਰਾ ਕਰ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਤੇਰਾ ਨਾਮ ਅਗੰਮੀ ਮੌਲਾ, ਮੌਲਿਆ ਹਰ ਘਟ ਥਾਈਂਆ। ਕਲਜੁਗ ਅੰਤਮ ਬਦਲ ਚੋਲਾ, ਚੋਲੀ ਆਪਣਾ ਰੰਗ ਚੜ੍ਹਾਈਆ। ਸਤਿਜੁਗ ਸੱਚਾ ਦੇ ਦੇ ਭੋਲਾ, ਭੋਲੇ ਭਾਓ ਸ੍ਰਿਸ਼ਟ ਲਏ ਸਮਝਾਈਆ। ਕਲਜੁਗ ਕੂੜਾ ਉਠ ਜਾਏ ਗੋਲਾ, ਗੋਲਕ ਆਪਣੀ ਨਾਲ ਰਲਾਈਆ। ਸਤਿਜੁਗ ਸਾਚਾ ਦਏ ਝਕੋਲਾ, ਧਰਮ ਹੁਲਾਰਾ ਇਕ ਵਖਾਈਆ। ਚਾਰ ਵਰਨ ਸੁਣਾਏ ਇਕੋ ਬੋਲਾ, ਸੋਹੰ ਕਰੇ ਸਚ ਪੜ੍ਹਾਈਆ । ਸਚ ਦੁਆਰਾ ਸਾਚੇ ਖੋਲ੍ਹਾ, ਖ਼ਾਲਕ ਖ਼ਲਕ ਨਜ਼ਰੀ ਆਈਆ। ਕਲਮਾ ਨਬੀ ਇਕੋ ਢੋਲਾ, ਸਦਾ ਨਾਮ ਸੁਣਾਈਆ। ਨਿਰਗੁਣ ਬਣ ਕੇ ਆਏ ਤੋਲਾ, ਤੋਲਣਹਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਅੰਤਮ ਨੇਤਰ ਨੀਰ, ਹੰਝੂਆਂ ਹਾਰ ਵਖਾਈਆ। ਕੋਈ ਨਾ ਸੰਗੀ ਪੀਰ ਫ਼ਕੀਰ, ਚਾਰ ਯਾਰ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਅੰਦਰ ਹੋਇਆ ਦਿਲਗੀਰ, ਦਿਲਬਰ ਧੀਰ ਨਾ ਕੋਇ ਰਖਾਈਆ। ਸ਼ਰਅ ਸ਼ਰਾਇਤ ਦੀਨ ਮਜ਼੍ਹਬ ਵੱਝਾ ਜ਼ੰਜੀਰ, ਗੁਰ ਅਵਤਾਰ ਪੀਰ ਪੈਗ਼ੰਬਰ ਹੱਥਕੜੀ ਗਏ ਲਗਾਈਆ। ਕੋਈ ਨਾ ਚਾੜ੍ਹੇ ਚੋਟੀ ਫੜ ਅਖ਼ੀਰ, ਆਖਰ ਤੇਰਾ ਮੇਲ ਮਿਲਾਈਆ। ਤੇਰੀ ਸਿਫ਼ਤ ਦੀ ਬੰਨਦੇ ਗਏ ਬੀੜ, ਖਾਣੀ ਬਾਣੀ ਰਾਗ ਅਲਾਈਆ। ਸਾਰੇ ਮੰਨਦੇ ਗਏ ਵਡ ਪੀਰਨ ਪੀਰ, ਬੇਨਜ਼ੀਰ ਇਕ ਖ਼ੁਦਾਈਆ। ਰੱਖੇ ਹੱਥ ਨਾਮ ਸ਼ਮਸ਼ੀਰ, ਖੰਡਾ ਇਕੋ ਇਕ ਚਮਕਾਈਆ। ਦੋ ਜਹਾਨਾਂ ਦੇਵੇ ਚੀਰ, ਨਿਰਗੁਣ ਸਰਗੁਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਹਰਿ ਸਰਨਾਈ ਤੇਰੀ ਸਚ, ਦੂਜਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਗਏ ਦੱਸ, ਧੁਰ ਦਾ ਹੁਕਮ ਆਪ ਸੁਣਾਇੰਦਾ। ਜਨ ਭਗਤਾਂ ਹਰਿ ਜੂ ਹੋਏ ਵਸ, ਵਸਲ ਆਪਣਾ ਆਪ ਕਰਾਇੰਦਾ। ਮੇਲ
ਮਿਲਾਏ ਹੱਸ ਹੱਸ, ਸੋਹੰ ਹੰਸਾ ਰਾਗ ਅਲਾਇੰਦਾ। ਆਤਮ ਪਰਮਾਤਮ ਗਾਵੇ ਜਸ, ਵੇਦ ਪੁਰਾਨ ਨਾ ਕੋਇ ਵੰਡਆਇੰਦਾ। ਦਰਸ ਦਿਖਾਏ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਸਰਬ ਜੀਆਂ ਦੇਵੇ ਇਕੋ ਮੱਤ, ਸਾਚੀ ਸਿਖਿਆ ਇਕ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤਤ ਨਾ ਕੋਇ ਤਪਾਇੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਸੰਤ ਸੁਹੇਲੇ ਲਏ ਰੱਖ, ਜੁਗ ਜੁਗ ਕੂੜੀ ਅਗਨੀ ਵਿਚੋ ਬਾਹਰ ਕਢਾਇੰਦਾ। ਕਰੇ ਕਰਾਏ ਨਬੇੜਾ ਹੱਕ, ਹਾਕਮ ਇਕੋ ਇਕ ਅਖਵਾਇੰਦਾ । ਕਲਜੁਗ ਅੰਤਮ ਬ੍ਰਹਿਮੰਡ ਖੰਡ ਰਿਹਾ ਤੱਕ, ਤੱਕਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਸਦਾ ਪੱਖ, ਮਨਮੁੱਖ ਗਲੇ ਨਾ ਕੋਇ ਲਗਾਇੰਦਾ।
੪ ਭਾਦਰੋ ੨੦੨੦ ਬਿਕਰਮੀ ਗਿਰਧਾਰਾ ਸਿੰਘ ਬਲੋਵਾਲੀ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ
ਨਿਰਗੁਣ ਉਠ ਗੋਤਮ ਗੁਪਤ, ਹਰਿ ਗੁਪਤੀ ਆਪ ਉਠਾਈਆ। ਵੰਡਣ ਆਇਆ ਦਾਤ ਮੁਫ਼ਤ, ਕਰਤਾ ਕੀਮਤ ਕੋਇ ਨਾ ਲਾਈਆ। ਬਿਨ ਹੱਥਾਂ ਬਾਹਵਾਂ ਰਹਿਣਾ ਚੁਸਤ, ਆਲਸ ਨਿੰਦਰਾ ਨਾ ਕੋਇ ਰਖਾਈਆ। ਤੇਰਾ ਲੇਖ ਦਰ ਲੇਖ ਪੁਸ਼ਤ ਦਰ ਪੁਸ਼ਤ, ਪੇਸ਼ਤਰ ਤੇਰੀ ਧਾਰ ਜਣਾਈਆ। ਨਾ ਨੰਗ ਨਾ ਕੋਈ ਭੁਖਤ, ਸਚ ਭੰਡਾਰ ਨਾਮ ਵਖਾਈਆ। ਨਾ ਕੋਈ ਮੰਗੇ ਦਰ ਤੇ ਧੜਤ, ਧੁਰ ਦੀ ਖੇਲ ਬੇਪਰਵਾਹੀਆ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਯਾਰੀ ਯਾਰਾਂ ਨਾਲ ਨਿਭਾਈਆ । ਪੁਰਖ ਅਕਾਲ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਅੱਗੇ ਰਹਿਣ ਨਾ ਦੇਵੇ ਫ਼ਰਕ, ਬਿਨ ਭਗਤੀਉਂ ਭਗਤ ਬਣਾਈਆ। ਬਗ਼ਲਗੀਰ ਮਿਲਾਏ ਦਸਤ, ਬਦਸਤ ਜੋੜ ਜੁੜਾਈਆ। ਲਹਿਣਾ ਚੁਕਾ ਕੀਟ ਹਸਤ, ਆਪਣਾ ਰੰਗ ਦਏ ਚੜ੍ਹਾਈਆ। ਨਾਮ ਖ਼ੁਮਾਰੀ ਰੱਖੇ ਮਸਤ, ਅੰਤਰ ਆਤਮ ਇਕ ਲਿਵ ਲਾਈਆ। ਘਰ ਵਖਾਏ ਇਕੋ ਫ਼ਕਤ, ਫ਼ਿਕਰਾ ਆਪਣਾ ਨਾਮ ਪੜ੍ਹਾਈਆ। ਜੁਗ ਚੌਕੜੀ ਬੀਤੇ ਬਰਸ, ਰੁੱਤ ਰੁਤੜੀ ਗਈ ਵਿਹਾਈਆ। ਦੀਨ ਦਿਆਲ ਕਰ ਕਰ ਤਰਸ, ਮਿਹਰਵਾਨ ਦਇਆ ਕਮਾਈਆ। ਡੂੰਘੀ ਧਾਰ ਅੰਮ੍ਰਿਤ ਬਰਖ, ਤ੍ਰਿਖਾ ਤ੍ਰਿਸਨਾ ਆਪ ਗਵਾਈਆ। ਪੂਰਬ ਜਨਮ ਮੇਟ ਹਰਸ, ਘਰ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੋਤਮ ਗੁਪਤ ਗੁਪਤੀ ਦਾਨ, ਹਰਿ ਗੋਬਿੰਦ ਆਪ ਵਰਤਾਇੰਦਾ। ਨੇਤਰ ਖੋਲ੍ਹ ਕਰ ਧਿਆਨ, ਚਰਨ ਕਵਲ ਇਕ ਵਖਾਇੰਦਾ। ਬਿਨ ਰਸਨਾ ਜਿਹਵਾ ਬੱਤੀ ਦੰਦ ਦਏ ਗਿਆਨ, ਵਿਦਿਆ ਚੌਦਾਂ ਨਾ ਕੋਇ ਪੜ੍ਹਾਇੰਦਾ। ਕਾਇਆ ਮੰਦਰ ਸਚ ਮਕਾਨ, ਗੁਰੂਦਵਾਰ ਇਕੋ ਇਕ ਵਖਾਇੰਦਾ। ਧਰਮ ਝੁਲਾਏ ਅਗੰਮ ਨਿਸ਼ਾਨ, ਰੰਗ ਰੰਗੀਲਾ ਹੱਥ ਉਠਾਇੰਦਾ। ਆਦਿ ਜੁਗਾਦੀ ਬਣ ਕੇ ਕਾਹਨ, ਗੁਰਮੁਖ ਸਖੀ ਆਪ ਪਰਨਾਇੰਦਾ। ਘਰ ਵਿਚ ਘਰ ਕਰੇ ਪਰਧਾਨ, ਬੇਨਕਾਬ ਪੜਦਾ ਆਪ ਉਠਾਇੰਦਾ। ਮਹਿਬੂਬ ਸਚ ਮੁਹੱਬਤ ਮਿਲੇ ਆਣ, ਮਹਿਵਖ਼ਾਨਾ ਇਕ ਸੁਹਾਇੰਦਾ । ਲੇਖਾ ਮੇਟੇ ਕੂੜ ਸ਼ੈਤਾਨ, ਸ਼ਰਅ ਵੰਡ ਨਾ ਕੋਇ ਵੰਡਾਇੰਦਾ। ਨਾਮ ਨਿਧਾਨਾ ਮਾਰੇ ਤੀਰ ਨਿਸ਼ਾਨ, ਬਜਰ ਕਪਾਟੀ ਚੀਰ ਚਿਰਾਇੰਦਾ। ਆਤਮ ਪਰਮਾਤਮ ਘਰ ਮੇਲਾ ਸ੍ਰੀ ਭਗਵਾਨ, ਪਾਰਬ੍ਰਹਮ ਬ੍ਰਹਮ ਆਪਣਾ ਜੋੜ ਜੁੜਾਇੰਦਾ।
ਦੋ ਜਹਾਨਾ ਚੁੱਕੇ ਕਾਣ, ਪੁਰੀ ਲੋਅ ਧਿਆਨ ਨਾ ਕੋਇ ਵਖਾਇੰਦਾ। ਦਰ ਘਰ ਸਾਚੇ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਉਠ ਗੌਤਮ ਗਠੜੀ ਖੋਲ੍ਹ, ਕਾਇਆ ਤਤ ਪੰਡ ਬੰਧਾਈਆ। ਤੇਰੇ ਅੰਦਰ ਨਾਮ ਅਨਮੋਲ, ਬਿਨ ਗੁਰ ਨੇਤਰ ਨਜ਼ਰ ਕੋਇ ਨਾ ਆਈਆ। ਦਿਵਸ ਰੈਣ ਵੱਜੇ ਢੋਲ, ਅਨਹਦ ਮਰਦੰਗਾ ਨਾਦ ਵਜਾਈਆ। ਪੁਰਖ ਅਕਾਲ ਵਸੇ ਕੋਲ, ਘਰ ਬੈਠੇ ਬੇਪਰਵਾਹੀਆ। ਏਥੇ ਓਥੇ ਪੂਰਾ ਤੋਲੇ ਤੋਲ, ਕੰਡਾ ਨਾਮ ਹੱਥ ਉਠਾਈਆ। ਦੋ ਜਹਾਨ ਰਹੇ ਅਡੋਲ, ਚੌਦਾਂ ਲੋਕ ਨਾ ਕੋਇ ਹਿਲਾਈਆ। ਸਾਚੇ ਭਗਤਾਂ ਕਰੇ ਚੋਲ, ਪਰੇਮ ਪ੍ਰੀਤੀ ਇਕ ਸਮਝਾਈਆ। ਸਚ ਪ੍ਰੀਤੀ ਜਾਏ ਮੌਲ, ਮੌਲਾ ਆਪਣੀ ਕਾਰ ਕਮਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਸਤਿਜੁਗ ਸਾਚੇ ਕਰ ਕੇ ਗਿਆ ਕੌਲ, ਕੀਤਾ ਕੌਲ ਤੋੜ ਨਿਭਾਈਆ। ਲੱਖ ਚੁਰਾਸੀ ਸੁੱਤੀ ਰਹੀ ਅਨਭੋਲ, ਹਰਿ ਕਾ ਭੇਵ ਕੋਇ ਨਾ ਪਾਈਆ। ਧੁਰ ਸੰਦੇਸਾ ਨਾ ਕੋਈ ਬੋਲੇ ਬੋਲ, ਸ਼ਬਦੀ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਈਆ। ਉਠ ਗੌਤਮ ਵੇਖ ਰੁੱਤ, ਸੋ ਸਾਹਿਬ ਆਪ ਸੁਹਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚਾਰੋ ਕੁੰਟ ਨੂਰ ਰੁਸ਼ਨਾਈਆ । ਲੇਖਾ ਜਾਣੇ ਅਨਾਦੀ ਸੁਤ, ਸੁਤ ਅਨਾਦੀ ਨਾਲ ਰਖਾਈਆ। ਦਰ ਦਰਵੇਸ਼ ਰਿਹਾ ਪੁੱਛ, ਘਰ ਘਰ ਫੇਰਾ ਪਾਈਆ। ਕਲਜੁਗ ਪੈਂਡਾ ਰਿਹਾ ਮੁੱਕ, ਮੁਕੇ ਵਾਟ ਪਰਾਈਆ। ਸਤਿਜੁਗ ਨੇੜੇ ਰਿਹਾ ਢੁਕ, ਦੂਰ ਦੁਰਾਡਾ ਚਲ ਕੇ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲੁਕ, ਜ਼ਾਹਰਾ ਨੂਰ ਨਜ਼ਰ ਕੋਇ ਨਾ ਆਈਆ । ਸਾਧਾਂ ਸੰਤਾਂ ਕੋਲ ਰਿਹਾ ਨਾ ਕੁਛ, ਖ਼ਾਲੀ ਹੱਥ ਦੇਣ ਦੁਹਾਈਆ। ਮੂੰਡ ਮੁੰਡਾਏ ਨਾਲ ਕਟਾਈ ਮੁੱਛ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਸਜਦਾ ਸੀਸ ਨਾ ਕੀਤਾ ਝੁੱਕ, ਅਦਬ ਆਦਾਬ ਨਜ਼ਰ ਕੋਇ ਨਾ ਪਾਈਆ। ਧੁਰਦਰਗਾਹੋ ਬੈਠੇ ਰੁਠ, ਕਰਵਟ ਸਕੇ ਨਾ ਕੋਇ ਬਦਲਾਈਆ। ਦੀਨ ਦਿਆਲ ਸਤਿਗੁਰ ਸੁਆਮੀ ਜਨ ਭਗਤਾਂ ਉਪਰ ਜਾਏ ਤੁਠ, ਭਗਤ ਵਛਲ ਸਦਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਈਆ । ਗੋਤਮ ਵੇਖ ਵੇਖ ਕਿਨਾਰਾ, ਕਲਕੀ ਧਰ ਆਪ ਵਖਾਇੰਦਾ। ਆਦਿ ਜੁਗਾਦਿ ਜਿਸ ਦਾ ਅੰਤ ਨਾ ਪਾਰਾਵਾਰਾ, ਸੋ ਸਾਹਿਬ ਵੇਸ ਵਟਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਲਾਏ ਇਕ ਅਖਾੜਾ, ਨਿਰਗੁਣ ਰਾਸ ਆਪ ਰਚਾਇੰਦਾ। ਸ਼ਬਦ ਅਨਾਦ ਅਗੰਮੀ ਵੱਜੇ ਤਾੜਾ, ਤਾਲ ਤਲਵਾੜਾ ਨਜ਼ਰ ਕੋਇ ਨਾ ਆਇੰਦਾ । ਖੇਲੇ ਖੇਲ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਕੋਈ ਨਾ ਪਾਏ ਸਾਰਾ, ਸਾਰੰਗ ਧਰ ਤੇਰਾ ਸੰਗ ਨਾ ਕੋਇ ਰਖਾਇੰਦਾ। ਕਾਗਦ ਕਲਮ ਰੋਵੇ ਜ਼ਾਰੋ ਜ਼ਾਰਾ, ਸ਼ਾਹੀ ਕਹੇ ਸ਼ਹਿਨਸ਼ਾਹ ਨਜ਼ਰ ਕਿਤੇ ਨਾ ਆਇੰਦਾ। ਚਾਰ ਵੇਦ ਕਰਨ ਪੁਕਾਰਾ, ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਸਚ ਨਾਮ ਨਾ ਕੋਈ ਭੰਡਾਰਾ, ਵਿਸ਼ਨੂੰ ਵਿਸ਼ਵ ਨਾ ਕੋਇ ਆਧਾਰਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਸ਼ੰਕਰ ਵੇਖੇ ਨਾ ਕੋਇ ਅਖਾੜਾ, ਹੱਥ ਤ੍ਰਿਸੂਲ ਨਾ ਕੋਇ ਨਗਾਰਾ, ਭੈ ਭੌ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਧੂਆਂਧਾਰਾ, ਚਾਰੋ ਕੁੰਟ ਅੰਧ ਅੰਧਿਆਰਾ, ਦਹਿ ਦਿਸ਼ਾ ਜੋਤ ਨੂਰ ਨਾ ਕੋਇ ਰੁਸ਼ਨਾਈਆ। ਕਰੇ ਖੇਲ ਆਪ ਕਰਤਾਰਾ, ਕੁਦਰਤ ਵੇਖੇ ਵਾਰੋ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ
ਸ਼ਹਿਨਸ਼ਾਹੀਆ । ਗੋਤਮ ਵੇਖ ਹਰਿ ਕੀ ਨਜ਼ਰ, ਬੇਨਜ਼ੀਰ ਆਪ ਉਠਾਈਆ। ਰੈਣ ਅੰਧੇਰੀਉਂ ਬਣਾਏ ਫ਼ਜ਼ਰ, ਫ਼ਜ਼ਲ ਆਪਣਾ ਆਪ ਕਮਾਈਆ। ਤਖ਼ਤ ਨਿਵਾਸੀ ਕਰੇ ਸੱਚਾ ਅਦਲ, ਅਦਾਲਤ ਇਕੋ ਇਕ ਸਮਝਾਈਆ। ਮਕਤੂਲ ਕਾਤਲ ਦੋਹਾਂ ਇਕੋ ਕਤਲ, ਖੰਡਾ ਧਾਰ ਇਕ ਚਮਕਾਈਆ। ਕੂੜੀ ਕਿਰਿਆ ਦੇਵੇ ਬਦਲ, ਬਦਲੇ ਨਾਉਂ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੋਤਮ ਵੇਖ ਹਰਿ ਕਾ ਹੱਕ, ਸਚ ਹਕੀਕਤ ਖੋਜ ਖੁਜਾਇੰਦਾ। ਕਰੇ ਖੇਲ ਸਦਾ ਅਨਥੱਕ, ਦੋ ਜਹਾਨਾਂ ਫਿਰ ਫਿਰ ਵੇਖ ਵਖਾਇੰਦਾ। ਲੇਖਾ ਜਾਣੇ ਮਦੀਨਾ ਮੱਕ, ਕਾਅਬਾ ਹੁਜਰਾ ਵੇਸ ਵਟਾਇੰਦਾ। ਸਦੀ ਚੌਧਵੀਂ ਆਏ ਨੱਠ, ਵੱਡ ਅਮਾਮ ਫੇਰਾ ਪਾਇੰਦਾ। ਚੌਦਾਂ ਤਬਕਾਂ ਖੋਲ੍ਹੇ ਗੱਠ, ਅੰਦਰ ਵੜ ਵੜ ਪੜਦਾ ਲਾਹਿੰਦਾ। ਪੀਰ ਪੈਗ਼ੰਬਰਾਂ ਦੇਵੇ ਦੱਸ, ਧੁਰ ਦਾ ਹੁਕਮ ਆਪ ਸੁਣਾਇੰਦਾ। ਸਾਚਾ ਕਲਮਾ ਨੂਰ ਇਲਾਹੀ ਬੇਨਜ਼ੀਰ ਅੰਤਰ ਜਾਏ ਦੱਸ, ਜਗਤ ਦਿਲਗੀਰ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਝਿਰਨਾ ਆਬੇ ਹਯਾਤ ਨਿਝਰ ਦੇਵੇ ਰਸ, ਅੰਮ੍ਰਿਤ ਮੇਘ ਬੂੰਦ ਆਪ ਬਰਸਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਸੀਸ ਰੱਖੇ ਉਪਰ ਹੱਥ, ਸਦਾ ਸੁਹੇਲਾ ਹੋਏ ਸਹਾਈਆ। ਸਚ ਜੈਕਾਰਾ ਬੋਲ ਅਲੱਖ, ਏਕੰਕਾਰਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸਭਾਈਆ। ਗੋਤਮ ਵੇਖ ਹਰਿ ਕਾ ਰੰਗ, ਬਣ ਲਲਾਰੀ ਆਪ ਚੜ੍ਹਾਇੰਦਾ । ਸਾਚੀ ਸੇਜਾ ਬੈਠ ਪਲੰਘ, ਸਾਚੇ ਮੰਦਰ ਡੇਰਾ ਲਾਇੰਦਾ। ਸਚ ਨਗਾਰ ਵੱਜੇ ਮਰਦੰਗ, ਢੋਲਕ ਛੈਣਾ ਨਾ ਕੋਇ ਖੜਕਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਕਰ ਪਰਕਾਸ਼ ਜੋਤ ਚੰਦ, ਜੋਤ ਨਿਰੰਜਣ ਡਗਮਗਾਇੰਦਾ। ਅੰਦਰ ਬਾਹਰ ਵਸੇ ਸੰਗ, ਆਤਮ ਪਰਮਾਤਮ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਗੋਤਮ ਸੁਣ ਕੇ ਹੋਇਆ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਹਉਂ ਬਾਲਾ ਨੱਢਾ ਤੇਰਾ ਬਾਲ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਏਥੇ ਓਥੇ ਸੁਰਤ ਸੰਭਾਲ, ਸੁਰਤੀ ਤੇਰੀ ਝੋਲੀ ਪਾਈਆ। ਸਾਚੀ ਸੇਵਾ ਘੋਲੀ ਘੋਲ ਲਈ ਘਾਲ, ਘਾਲ ਵਿਚ ਕਦੇ ਨਾ ਆਈਆ। ਜੁਗ ਚੌਕੜੀ ਤੇਰੀ ਅਵਲੜੀ ਚਾਲ, ਸਮਝ ਸਕੇ ਨਾ ਕੋਇ ਰਾਈਆ। ਕਲਜੁਗ ਅੰਤ ਹੋ ਦਿਆਲ, ਦੀਨਾਂ ਨਾਥ ਤੇਰੀ ਵਡਿਆਈਆ । ਫਲ ਲਗਾ ਆਪਣੇ ਡਾਲ, ਪਤ ਟਹਿਣੀ ਆਪ ਮਹਿਕਾਈਆ। ਤੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੀ ਰੁਸ਼ਨਾਈਆ। ਲੇਖਾ ਚੁਕਿਆ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਤਿਗੁਰ ਹੋ ਕੇ ਬਣਿਆ ਦਲਾਲ, ਸਾਚਾ ਵਣਜ ਹੱਟ ਵਖਾਈਆ। ਨਾਤਾ ਤੋੜ ਕਾਲ ਮਹਾਂਕਾਲ, ਇਕੋ ਬਖ਼ਸ਼ ਚਰਨ ਸਰਨਾਈਆ । ਆ ਕੇ ਵੇਖ ਮੁਰੀਦਾਂ ਹਾਲ, ਮਿਹਰਵਾਨ ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਗੋਤਮ ਕਹੇ ਮੇਰੀ ਅਰਦਾਸ, ਅਰਦਾਸ ਇਕੋ ਵਾਰ ਕਰਾਈਆ। ਮੇਰੇ ਨਾਲੋ ਤੈਂਨੂੰ ਮਿਲਣ ਦੀ ਲੋੜ ਖ਼ਾਸ, ਬਿਨ ਮੇਰੇ ਤੇਰਾ ਕੰਮ ਰਾਸ ਨਾ ਆਈਆ। ਆਦਿ ਜੁਗਾਦਿ ਪ੍ਰਭੂ ਤੂੰ ਭਗਤਾਂ ਦਾਸ, ਬਣ ਸੇਵਕ ਸੇਵ ਕਮਾਈਆ। ਅੰਤਰ ਚਲੇ ਪਵਣ ਸਵਾਸ, ਬਾਹਰ ਰਸਨਾ ਜਿਹਵਾ ਢੋਲਾ ਗਾਈਆ। ਨਿਰਗੁਣ ਹੋ ਕੇ ਦੇਵੇਂ ਸਾਥ, ਸਰਗੁਣ ਸੱਚਾ ਸੰਗ ਵਖਾਈਆ। ਸਚ ਸੰਦੇਸਾ ਜਾਵੇਂ ਆਖ, ਆਖ਼ਰ ਆਪਣਾ ਮੇਲ ਮਿਲਾਈਆ। ਧੁਰ ਦਰਬਾਰੇ ਖੋਲ੍ਹੇਂ ਤਾਕ, ਪੜਦਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਦਾ ਵਡਿਆਈਆ। ਗੋਤਮ ਕਹੇ ਮੈਂ ਕੀ ਦੱਸਾ, ਦੱਸਣ ਵਿਚ ਕਦੇ ਨਾ ਆਈਆ । ਤੇਰੀ ਪ੍ਰੇਮ ਪ੍ਰੀਤੀ ਅੰਦਰ ਵਸਾਂ, ਵਸਲ ਮਾਅਸ਼ੂਕ ਇਕੋ ਪਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਗ਼ਮੀ ਖ਼ੁਸ਼ੀ ਨਾਲ ਮਿਲਾਈਆ। ਨਾਲੇ ਡਿਗਾਂ ਨਾਲੇ ਨੱਠਾਂ, ਲੰਗੜਾ ਹੋ ਕੇ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਤੇਰਾ ਇਕੋ ਨਜ਼ਰੀ ਆਈਆ। ਗੋਤਮ ਕਹੇ ਨਾ ਜਾਈਂ ਫਿਰ, ਅਛਲ ਅਛੱਲ ਤੇਰਾ ਭੇਵ ਕੋਇ ਨਾ ਆਈਆ। ਰਿਖੀ ਨਾਲ ਉਧਾਰ ਕੀਤਾ ਸਿਰ, ਸਿਰ ਸਦਕੇ ਘੋਲੀ ਵਾਰੀ ਘੋਲ ਘੁਮਾਈਆ। ਆ ਵੇਖ ਮੇਰਾ ਦਿਲ, ਦਿਲਬਰ ਤੇਰੀ ਤਾਂਘ ਤਕਾਈਆ। ਅੱਠੇ ਪਹਿਰ ਨਾ ਜਾਏ ਹਿਲ, ਬਿਸਮਲ ਰੂਪ ਰਿਹਾ ਵਟਾਈਆ। ਤੂੰ ਆਪ ਨਾ ਕਰੀਂ ਢਿਲ, ਗ਼ਫ਼ਲਤ ਵਿਚ ਸਾਹਿਬ ਨਾ ਆਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ ਮਿਲੇ ਸਚ ਸਰਨਾਈਆ। ਗੋਤਮ ਕਹੇ ਤੇਰਾ ਨਿਤ ਨਿਤ ਧੋਖਾ, ਜਨ ਭਗਤ ਰਹੇ ਕੁਰਲਾਈਆ । ਤੇਰਾ ਭਾਣਾ ਕਿਸੇ ਨਾ ਰੋਕਾ, ਭਾਣੇ ਵਿਚ ਸਰਬ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਰੱਖਦੇ ਗਏ ਓਟਾ, ਚਰਨ ਕਵਲ ਧਿਆਨ ਲਗਾਈਆ। ਗੋਬਿੰਦ ਹੋ ਕੇ ਮੰਗੇ ਮੰਗ ਪੁੱਤ ਛੋਟਾ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਤੇਰਾ ਖੇਲ ਜੋਤੀ ਜੋਤਾ, ਜੋਤ ਤੇਰਾ ਨੂਰ ਰੁਸ਼ਨਾਈਆ । ਕਲਜੁਗ ਅੰਤਮ ਮਾਰਗ ਦੱਸਣਾ ਸੌਖਾ, ਬਿਨ ਜਪ ਤਪ ਜੋਗ ਅਭਿਮਾਸ ਹੱਠ ਤੇਰਾ ਨਾਮ ਹਰਿਜਨ ਹਿਰਦੇ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਗੋਤਮ ਕਹੇ ਤੇਰਾ ਇਕ ਸਹਾਰਾ, ਸਖ਼ੀ ਸੁਲਤਾਨ ਤੇਰੀ ਵਡਿਆਈਆ। ਦੂਜਾ ਨਾ ਕੋਈ ਲੱਗੇ ਪਿਆਰਾ, ਪ੍ਰੀਤੀ ਨਾਲ ਨਾ ਕਿਸੇ ਲਗਾਈਆ। ਤਿੰਨ ਜੁਗ ਤੁਧ ਬਿਨ ਬੈਠਾ ਰਿਹਾ ਕਵਾਰਾ, ਸੇਜ ਸੁਹੰਜਣੀ ਨਜ਼ਰ ਕੋਇ ਨਾ ਆਈਆ। ਅੰਤਮ ਦੇ ਕੇ ਗਿਉਂ ਲਾਰਾ, ਧੁਰ ਸੰਦੇਸਾ ਹੁਕਮ ਸੁਣਾਈਆ। ਕਲ ਕਲਕੀ ਲੈ ਅਵਤਾਰਾ, ਨਿਹਕਲੰਕ ਫੇਰਾ ਪਾਈਆ। ਤੇਰਾ ਬਣੇ ਸਾਕ ਦੋ ਧਾਰਾ, ਦੋਹਰੀ ਗੰਢ ਦਏ ਪਵਾਈਆ। ਇਕ ਠਾਕਰ ਇਕ ਮਿੱਤਰ ਪਿਆਰਾ, ਇਕ ਠੋਕਰ ਰਿਹਾ ਲਗਾਈਆ। ਇਕ ਸਾਗਰ ਇਕ ਦੱਸੇ ਕਿਨਾਰਾ, ਬਿਨ ਕਿਨਾਰੇ ਸਾਗਰ ਸਾਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਤਮ ਵੇਖ ਧਰਤ ਮਾਤ ਦੀ ਖੁਲ੍ਹੀ ਗੁੱਤ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਕੋਲੋ ਰਹੀ ਪੁੱਛ, ਉਚੀ ਕੂਕ ਦਏ ਦੁਹਾਈਆ। ਦਰੋਹੀ ਖ਼ੁਦਾਏ ਦੀ ਹੁਣ ਕਿਉਂ ਬੈਠੇ ਲੁਕ, ਕਲਜੁਗ ਅੰਤ ਅੰਧੇਰਾ ਛਾਈਆ। ਨਾਤਾ ਤੁਟਾ ਮਾਂ ਪੁੱਤ, ਪਿਤਾ ਪੂਤ ਨਾ ਕੋਇ ਵਡਿਆਈਆ। ਚਾਰੋ ਕੁੰਟ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਹੋਇਆ ਪਰਧਾਨ ਜੂਠ ਝੂਠ, ਕਾਮ ਕਰੋਧ ਲੋਭ ਮੋਹ ਹੰਕਾਰ ਦਿਸੇ ਹਲਕਾਈਆ। ਨਜ਼ਰ ਨਾ ਆਏ ਨਿਰਮਲ ਜੋਤ, ਸ਼ਬਦ ਅਨਾਦ ਨਾ ਕੋਇ ਸੁਣਾਈਆ। ਝਗੜਾ ਪਿਆ ਵਰਨ ਗੋਤ, ਦੀਨ ਮਜ਼੍ਹਬ ਕਰਨ ਲੜਾਈਆ । ਹਰਿਜੂ ਨਜ਼ਰ ਨਾ ਆਏ ਸੱਚਾ ਖ਼ੌਂਤ, ਨਾਰੀ ਕੰਤ ਨਾ ਕੋਇ ਪਰਨਾਈਆ। ਲੱਖ ਚੁਰਾਸੀ ਦਿਸੇ ਔਂਤ, ਸਾਚੀ ਗੋਦ ਨਾ ਕੋਇ ਸੁਹਾਈਆ। ਸ੍ਰੀ ਭਗਵਾਨ ਅੰਤਮ ਪਹੁੰਚ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਮੇਰੀ ਕੋਈ ਨਾ ਚਲੇ ਸੋਚ, ਸੋਚ ਸਮਝ ਸਮਝ ਨਾ ਸਕੇ ਰਾਈਆ। ਤੇਰੇ ਦਰਸ਼ਨ ਲੋਚਣ ਰਹੇ ਲੋਚ, ਆਸਾ ਮਨਸਾ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆ ਸੱਚੇ ਮਾਹੀਆ। ਧਰਨੀ
ਕਹੇ ਆ ਮਾਹੀਆ, ਮਿਹਰਵਾਨ ਤੇਰੀ ਵਡਿਆਈਆ । ਦੋ ਜਹਾਨਾਂ ਸੱਚੇ ਰਾਹੀਆ, ਪਾਂਧੀ ਬਣ ਕੇ ਫੇਰਾ ਪਾਈਆ। ਗੁਰ ਅਵਤਾਰ ਤੇਰੀ ਦੇਣ ਗਵਾਹੀਆ, ਸ਼ਹਾਦਤ ਇਕੋ ਇਕ ਸਮਝਾਈਆ। ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ, ਕਲਜੁਗ ਅੰਧ ਅੰਧੇਰਾ ਦਏ ਮਿਟਾਈਆ। ਚਾਰ ਵਰਨ ਭਾਈਆਂ ਨਾਲ ਮਿਲਾਏ ਭਾਈਆਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਲੜਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਖੇਲ ਆਪ ਕਰਾਈਆ। ਧਰਨੀ ਕਹੇ ਮੇਰੇ ਸਾਹਿਬ ਸੱਜਨ, ਪ੍ਰਭ ਤੇਰੀ ਓਟ ਤਕਾਈਆ । ਸਚ ਨਾ ਦਿਸੇ ਕੋਈ ਮਜਨ, ਅਠਸਠ ਰੋਵੇ ਮਾਰੇ ਧਾਹੀਂਆ। ਕੂੜੀ ਕਿਰਿਆ ਸਾਰੇ ਭਜਣ, ਸਚ ਸੁਚ ਨਾ ਕੋਇ ਸਮਾਈਆ। ਕਾਮ ਵਾਸਨਾ ਹੋਏ ਮਗਨ, ਹਿਰਦੇ ਹਰਿ ਨਾ ਕੋਇ ਧਿਆਈਆ। ਤ੍ਰੈਗੁਣ ਮਾਇਆ ਲੱਗੀ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕੋਈ ਨਾ ਆਵੇ ਪੜਦਾ ਕੱਜਣ, ਕਲਜੁਗ ਜੀਵ ਮੇਰਾ ਪੜਦਾ ਰਹੇ ਉਠਾਈਆ। ਬੇਪਰਵਾਹ ਤੇਰੀ ਬਾਂਦੀ ਤੇਰੀ ਦਾਸੀ ਤੁਧ ਬਿਨ ਹੋਈ ਨਗਣ, ਸਚ ਦੋਸ਼ਾਲਾ ਨਜ਼ਰ ਕੋਇ ਨਾ ਆਈਆ। ਥੱਕੀ ਮਾਂਦੀ ਦਰ ਕੁਰਲਾਂਦੀ ਆਈ ਮੰਗਣ, ਦੋਏ ਜੋੜ ਵਾਸਤਾ ਪਾਈਆ। ਕਰ ਕਿਰਪਾ ਚਾੜ੍ਹ ਇਕੋ ਰੰਗਣ, ਰੰਗ ਮਜੀਠੀ ਦੇ ਵਖਾਈਆ। ਮੇਰਾ ਸੋਹੇ ਸਾਚਾ ਅੰਗਨ, ਘਰ ਵੱਜੇ ਨਾਮ ਵਧਾਈਆ । ਮੇਲ ਮਿਲੇ ਸਾਚੇ ਸੱਜਣ, ਸਤਿਗੁਰ ਵਿਛੜ ਕਦੇ ਨਾ ਜਾਈਆ। ਜਿਸ ਦਾ ਇਕੋ ਧੁਰ ਦਾ ਭਜਨ, ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੇਲਾ ਲਏ ਮਿਲਾਈਆ। ਧਰਨੀ ਕੂਕ ਕਹੇ ਕੁਰਲਾ, ਦੋਏ ਜੋੜ ਵਾਸਤਾ ਪਾਈਆ। ਕਲਜੁਗ ਅੰਤ ਨਾ ਸਾਹਿਬ ਰੁਲਾ, ਮਾਟੀ ਖ਼ਾਕੀ ਖੇਹ ਸੀਸ ਪਵਾਈਆ। ਸਾਗਰ ਬੇੜਾ ਨਾ ਮੇਰਾ ਡੁਬਾ, ਡੂੰਘੇ ਵਹਿਣ ਨਾ ਅੰਤ ਵਹਾਈਆ। ਦੋਏ ਜੋੜ ਵਾਸਤਾ ਰਹੀ ਪਾ, ਗਲ ਪੱਲੂ ਰਹੀ ਵਖਾਈਆ। ਮੈਂ ਨਿਮਾਣੀ ਤੇਰੀ ਗਾਂ, ਤੇਰੀ ਇਕੋ ਓਟ ਤਕਾਈਆ। ਕਲਜੁਗ ਅੰਤ ਕਰੇਂ ਨਿਆਂ, ਮਨਮੁਖ ਕਸਾਈ ਕੋਈ ਰਹਿਣ ਨਾ ਪਾਈਆ। ਜਨ ਭਗਤਾਂ ਦੇਵੇਂ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਦਰਗਹਿ ਸਾਚੀ ਦੇਵੇਂ ਬਹਾ, ਸਚਖੰਡ ਦੇਵਣਹਾਰ ਵਡਿਆਈਆ। ਪੂਰਬ ਲੇਖਾ ਦਏਂ ਚੁਕਾ, ਅਗਲਾ ਲਹਿਣਾ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਦੇਵੇ ਹਰਿ ਦਿਲਾਸਾ, ਧੂੜੀ ਟਿੱਕਾ ਮਸਤਕ ਲਾਈਆ। ਪਰਮ ਪੁਰਖ ਦਾ ਰੱਖ ਭਰਵਾਸਾ, ਸ੍ਰੀ ਭਗਵਾਨ ਹੋਏ ਸਹਾਈਆ। ਨਿਰਗੁਣ ਬਣ ਕੇ ਆਵੇ ਰਾਖਾ, ਹੋਕਾ ਦੇਵੇ ਥਾਉਂ ਥਾਈਂਆ। ਜਨ ਭਗਤਾਂ ਖੋਲ੍ਹੇ ਬੰਦ ਕਿਵਾੜੀ ਤਾਕਾ, ਬਜਰ ਕਪਾਟੀ ਤੋੜ ਤੁੜਾਈਆ। ਸਾਚੀ ਸੇਜਾ ਸੋਵੇ ਖਾਟਾ, ਬਿਸਤਰ ਇਕੋ ਨਾਮ ਵਿਛਾਈਆ। ਅਗੰਮ ਅਥਾਹ ਆਪਣੀ ਰੱਖੇ ਜ਼ਾਤਾ, ਜ਼ਾਤ ਜ਼ਾਤ ਵਿਚੋ ਪਰਗਟਾਈਆ । ਹੋਏ ਸਹਾਈ ਜਗਤ ਮਾਤਾ, ਧਰਨੀ ਤੇਰੀ ਲਾਜ ਰਖਾਈਆ। ਖੁਲ੍ਹਾ ਦਿਸੇ ਤੇਰਾ ਹਾਤਾ, ਪਤਤ ਰਹਿਣ ਕੋਇ ਨਾ ਪਾਈਆ। ਧਰਮ ਰਾਏ ਦਾ ਭਰੇ ਖਾਤਾ, ਖੇਵਟ ਖਤੌਨੀ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਪੁਰਖ ਅਕਾਲ ਕਹੇ ਨਾ ਹੋ ਗ਼ਮਗੀਨ, ਦੁੱਖ ਦਰਦ ਆਪ ਵੰਡਾਈਆ। ਤੇਰੀ ਮਾਟੀ ਖ਼ਾਕੀ ਵੇਖੇ ਜ਼ਮੀਨ, ਜ਼ਾਮਨ ਹੋਵੇ ਬੇਪਰਵਾਹੀਆ। ਤੇਰੀ ਆਸਾ ਦਿਸੇ ਮਸਕੀਨ, ਤੇਰੀ ਤ੍ਰਿਸਨਾ ਮਸਲਾ ਹਲ ਕਰਾਈਆ । ਤੇਰਾ ਨਾਉਂ ਦੱਸੇ ਮਦੀਨ, ਨਰ ਇਕੋ ਹੁਕਮ ਵਰਤਾਈਆ। ਤੇਰੀ ਕਫ਼ਨੀ ਚਾੜ੍ਹੇ ਰੰਗ ਭੀਨ, ਭਿੰਨੜੀ ਧਾਰ ਨਾਲ ਮਿਲਾਈਆ। ਤੈਨੂੰ ਦੇਵੇ ਆਪ ਯਕੀਨ,
ਯਕਮੁਸ਼ਤ ਫ਼ੈਸਲਾ ਦਏ ਕਰਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਕਰੇ ਤਲਕੀਨ, ਤਾਕਤਵਰ ਵੇਖ ਵਖਾਈਆ। ਅੰਤਮ ਸਾਰੇ ਹੋਏ ਅਧੀਨ, ਸਿਰ ਸਕੇ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਧਰਨੀ ਕਹੇ ਕਿਉਂ ਬੈਠਾ ਚੁਪ, ਪ੍ਰਭੂ ਆਪਣਾ ਆਪ ਛੁਪਾਈਆ। ਮੇਰੀ ਸਹਾਇਤਾ ਕਰੇ ਤੇਰਾ ਮੁਨ ਰਿਖ, ਗੋਤਮ ਹੱਥ ਲਏ ਵਟਾਈਆ। ਜਿਸ ਤੇਰੇ ਦੁਆਰਿਉਂ ਲਈ ਭਿਖ, ਅੱਗੇ ਮੇਰੀ ਝੋਲੀ ਦੇਵੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਣ ਧਰਨੀ ਸਚ ਏਕੋ ਟੇਕ, ਟਿੱਕਾ ਤੇਰੇ ਮਸਤਕ ਲਾਈਆ। ਅੰਤਮ ਲਹਿਣਾ ਲੈਣਾ ਵੇਖ, ਸ੍ਰੀ ਭਗਵਾਨ ਦਏ ਵਖਾਈਆ। ਜਿਨ੍ਹਾਂ ਨਾਲ ਕਰੇ ਆਪਣਾ ਹੇਤ, ਤਿਨ੍ਹਾਂ ਭਗਵੰਤ ਭਗਤ ਰੂਪ ਵਟਾਈਆ। ਅੰਦਰ ਵੜ ਕੇ ਦੇਵੇ ਭੇਤ, ਬਾਹਰੋ ਨਜ਼ਰ ਕੋਇ ਨਾ ਆਈਆ। ਪੰਚ ਵਿਕਾਰ ਦਰ ਤੋ ਦੇਵੇ ਛੇਕ, ਛੇਕੜ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਦ ਵਡਿਆਈ ਰੱਖੇ ਹੱਥ, ਦਸਤ ਬਦਸਤ ਆਪ ਫੜਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਸਤਿਜੁਗ ਮਾਰਗ ਦੇਵੇ ਦੱਸ, ਕਲਜੁਗ ਕੂੜਾ ਪੰਧ ਮੁਕਾਇੰਦਾ। ਧਰਮ ਦੁਆਰਾ ਖੋਲ੍ਹ ਹੱਟ, ਨਾਮ ਵਸਤ ਇਕ ਵਰਤਾਇੰਦਾ। ਕਰੇ ਖੇਲ ਹਰਿ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਇੰਦਾ। ਨਾਮ ਪੜ੍ਹਾਈ ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਢੋਲਾ ਆਪ ਸੁਣਾਇੰਦਾ। ਆਤਮ ਪਰਮਾਤਮ ਗਾਵੇ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹਿੰਦਾ। ਜਨ ਭਗਤਾਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਸਭ ਦੀ ਬੁਝਾਵਣਹਾਰਾ ਪਿਆਸ, ਅੰਮ੍ਰਿਤ ਸੀਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਦੇਵੇ ਧੁਰ ਦਾ ਦਾਨ, ਸਾਚੀ ਵਸਤ ਆਪ ਵਰਤਾਇੰਦਾ।