੫ ਭਾਦਰੋ ੨੦੨੦ ਬਿਕ੍ਰਮੀ ਕਾਦਰਾਬਾਦ ਬਖ਼ਸ਼ੀਸ਼ ਸਿੰਘ ਦੇ ਗ੍ਰਹਿ
ਸਚਖੰਡ ਸਾਹਿਬ ਅਤੀਤ, ਸੋ ਬੈਠਾ ਬੇਪਰਵਾਹੀਆ। ਨਿਰਗੁਣ ਨਿਰਗੁਣ ਇਕ ਪ੍ਰੀਤ, ਏਕੰਕਾਰਾ ਆਪ ਨਿਭਾਈਆ। ਸਚ ਨਿਸ਼ਾਨਾ ਦੱਸੇ ਠੀਕ, ਦਰਗਹਿ ਸਾਚੀ ਸੋਭਾ ਪਾਈਆ। ਜੁਗ ਚੌਕੜੀ ਕਰਨ ਉਡੀਕ, ਬਿਨ ਨੇਤਰ ਬੈਠੇ ਧਿਆਨ ਲਗਾਈਆ। ਵਿਸ਼ਨੂੰ ਦੁਆਰੇ ਮੰਗੇ ਭੀਖ, ਘਰ ਸਾਚੇ ਅਲਖ ਜਗਾਈਆ। ਬ੍ਰਹਮਾ ਕਹੇ ਪ੍ਰਭ ਪ੍ਰੀਤ, ਪਾਰਬ੍ਰਹਮ ਸੱਚੀ ਸਰਨਾਈਆ। ਸ਼ੰਕਰ ਕਹੇ ਮੇਰੀ ਕਰੇ ਜੀਤ, ਹੱਥ ਤ੍ਰਿਸੂਲ ਫੜਾਈਆ। ਤ੍ਰੈਗੁਣ ਕਹੇ ਮੇਰੇ ਛਤਰ ਝੁਲਾਏ ਸੀਸ, ਮਿਹਰਵਾਨ ਹੋਏ ਸਹਾਈਆ। ਪੰਜ ਤਤ ਕਹੇ ਵਸੇ ਨਜ਼ਦੀਕ, ਘਰ ਘਰ ਬੈਠਾ ਡੇਰਾ ਲਾਈਆ। ਜੁਗ ਚੌਕੜੀ ਕਹੇ ਧਾਰ ਬਾਰੀਕ, ਨੇਤਰ ਨਜ਼ਰ ਕਿਸੇ ਨਾ ਆਈਆ। ਸ਼ਬਦ ਕਹੇ ਮੈਂ ਵਸਾਂ ਹਰ ਘਟ ਭੀਤ, ਭੀਤਰ ਆਪਣਾ ਆਪ ਜਣਾਈਆ। ਆਦਿ ਜੁਗਾਦਿ ਚਲੇ ਰੀਤ, ਨਿਤ ਨਵਿਤ ਰਾਹ ਵਖਾਈਆ। ਧੁਰਦਰਗਾਹੀ ਇਕੋ ਗੀਤ, ਮੰਤਰ ਸਤਿ ਸਤਿ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਾਚਾ ਖੇਲ ਸਾਹਿਬ ਗੁਰਦੇਵ, ਨਿਰਗੁਣ ਨਿਰੰਕਾਰ ਆਪ ਜਣਾਇੰਦਾ।
ਆਦਿ ਪੁਰਖ ਅਲਖ ਅਭੇਵ, ਅਨਭਵ ਆਪਣੀ ਕਾਰ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਗਾਏ ਸੇਵ, ਸਾਚੀ ਸੇਵਾ ਇਕ ਸਮਝਾਇੰਦਾ । ਆਪ ਵਸਣਹਾਰ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਇੰਦਾ। ਰਸਨਾ ਗਾ ਨਾ ਸਕੇ ਕੋਈ ਜਿਹਵ, ਬੱਤੀ ਦੰਦ ਨਾ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਕਰਨੀ ਕਾਰ ਕਮਾਇੰਦਾ। ਸਾਚੀ ਕਾਰ ਕਰੇ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਲੇਖਾ ਜਾਣ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਹੋ ਪਰਧਾਨ, ਦੁਆਪਰ ਕਲਜੁਗ ਹੁਕਮ ਵਰਤਾਈਆ। ਪੁਰੀ ਲੋਅ ਇਕ ਨਿਸ਼ਾਨ, ਬ੍ਰਹਿਮੰਡ ਖੰਡ ਆਪ ਝੁਲਾਈਆ। ਆਤਮ ਪਰਮਾਤਮ ਦੇਵੇ ਗਿਆਨ, ਲੱਖ ਚੁਰਾਸੀ ਕਰੇ ਪੜ੍ਹਾਈਆ। ਗੁਰ ਅਵਤਾਰਾਂ ਦੇ ਦੇ ਦਾਨ, ਪੀਰ ਪੈਗੰਬਰਾਂ ਝੋਲੀ ਆਪ ਭਰਾਈਆ। ਧੁਰ ਸੰਦੇਸਾ ਧੁਰ ਫ਼ਰਮਾਨ, ਧੁਰ ਦੀ ਧਾਰ ਜਣਾਈਆ। ਸਚ ਨਰੇਸ਼ਾ ਬਣ ਕੇ ਕਾਹਨ, ਹਰਿ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਨ ਥਨੰਤਰ ਸੋਭਾਵੰਤ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ੍ਰੀ ਭਗਵੰਤ, ਭਗਵਨ ਏਕਾ ਸੋਭਾ ਪਾਈਆ। ਨਾਮ ਜਣਾਏ ਸਾਚਾ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ । ਸਾਚੀ ਕਰਨੀ ਕਰੇ ਏਕ, ਏਕਾ ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰਾਂ ਦੇਵੇ ਟੇਕ, ਪੀਰ ਪੈਗ਼ੰਬਰ ਹੁਕਮ ਵਰਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖੇ ਲੇਖ, ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਚੁਕਾਈਆ। ਸਚਖੰਡ ਦੁਆਰੇ ਵਸੇ ਦੇਸ, ਥਿਰ ਘਰ ਆਪਣਾ ਚਰਨ ਟਿਕਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣੀ ਧਾਰ ਬੰਧਾਈਆ। ਜੁਗ ਚੌਕੜੀ ਲਏ ਵੇਖ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਧੁਰ ਦਾ ਲੇਖਾ ਮੰਗਣ ਓਟ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਗੁਰ ਅਵਤਾਰ ਰਹੇ ਸੋਚ, ਹਰਿ ਕਾ ਭੇਵ ਕੋਇ ਨਾ ਪਾਈਆ। ਪੀਰ ਪੈਗ਼ੰਬਰ ਰਹੇ ਲੋਚ, ਨੇਤਰ ਨੈਣ ਧਿਆਨ ਲਗਾਈਆ। ਭਗਤ ਭਗਵਾਨ ਮਿਲਣ ਦਾ ਰੱਖਣ ਸ਼ੌਕ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਨੇਤਰ ਰੋਵਣ ਲੋਕ ਪਰਲੋਕ, ਚੌਦਾਂ ਤਬਕ ਦੇਣ ਦੁਹਾਈਆ। ਚਾਰ ਵਰਨ ਮੰਗਣ ਇਕ ਸਲੋਕ, ਬਰਨ ਅਠਾਰਾਂ ਇਕੋ ਰਾਗ ਅਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਮਿਲੇ ਇਕੋ ਕੋਟ, ਬੰਕ ਦੁਆਰਾ ਸੋਭਾ ਪਾਈਆ। ਨਾਮ ਨਗਾਰੇ ਲੱਗੇ ਚੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤੇ ਆਣ, ਅਨਕ ਕਲ ਵੱਡੀ ਵਡਿਆਈਆ। ਚਾਰ ਜੁਗ ਵੇਖੇ ਮਾਰ ਧਿਆਨ, ਨਵ ਨੌਂ ਪੜਦਾ ਰਿਹਾ ਉਠਾਈਆ । ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਈਆ। ਦੋ ਜਹਾਨਾਂ ਹੁਕਮਰਾਨ, ਧੁਰ ਦੀ ਧਾਰ ਇਕ ਸਮਝਾਈਆ। ਮਹੱਲ ਅਟੱਲ ਉਚ ਮਕਾਨ, ਸਚ ਸਿੰਘਾਸਣ ਰਿਹਾ ਸੁਹਾਈਆ। ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਰਖਾਈਆ। ਆਦਿ ਜੁਗਾਦੀ ਦੇਵਣਹਾਰਾ ਦਾਨ, ਵਸਤ ਅਮੋਲਕ ਇਕ ਵਰਤਾਈਆ। ਗੁਰ ਅਵਤਾਰਾਂ ਦੇ ਗਿਆਨ, ਮੰਤਰ ਨਾਮ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਇਸਮ ਇਕੋ ਇਕ ਜਣਾਈਆ। ਧੁਰ ਦਾ ਕਲਮਾ ਬੋਲ ਕਲਾਮ, ਨਬੀ ਰਸੂਲ ਦਏ ਸਮਝਾਈਆ। ਕਾਗ਼ਜ਼ ਕਲਮ ਹੋਏ ਹੈਰਾਨ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਆਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਜਿਸ ਦਾ ਜਾਪ, ਸਰਗੁਣ ਨਿਰਗੁਣ ਰਹੇ ਧਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਪਾਠ, ਅੰਜੀਲ ਕੁਰਾਨ ਬੈਠਣ ਸੀਸ ਝੁਕਾਈਆ। ਗੁਰ ਅਵਤਾਰ ਜਿਸ ਦੇ ਦਾਸ, ਪੀਰ ਪੈਗ਼ੰਬਰ ਸਜਦਾ ਸੀਸ ਵਖਾਈਆ। ਚਾਰ ਜੁਗ ਜਿਸ ਦੀ ਆਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੋਪੀ ਕਾਹਨ ਨਚਾਈਆ। ਬ੍ਰਹਿਮੰਡ ਖੰਡ ਜਿਸ ਦੀ ਰੱਖਣ ਆਸ, ਨਵ ਖੰਡ ਇਕੋ ਰਾਹ ਤਕਾਈਆ । ਸੂਰਜ ਚੰਨ ਜਿਸ ਦਾ ਪਰਕਾਸ਼, ਕਿਰਨ ਕਿਰਨ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਦੇਵੇ ਅਲੋਪ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਇਕ ਸਲੋਕ, ਆਤਮ ਪਰਮਾਤਮ ਢੋਲਾ ਰਾਗ ਅਲਾਇੰਦਾ। ਮਨ ਮਤ ਬੁਧ ਕੋਈ ਨਾ ਸਕੇ ਸੋਚ, ਸੋਚਿਆਂ ਸੋਚ ਵਿਚ ਕਦੇ ਨਾ ਆਇੰਦਾ। ਜਨ ਭਗਤ ਪ੍ਰਭ ਦਰਸਨ ਵਿਰਲੇ ਰਹੇ ਲੋਚ, ਜਿਨ੍ਹਾਂ ਆਸਾ ਅੰਤਮ ਪੂਰ ਕਰਾਇੰਦਾ। ਲੱਖ ਚੁਰਾਸੀ ਖੋਜੇ ਖੋਜ, ਘਟ ਘਟ ਅੰਦਰ ਫੋਲ ਫੁਲਾਇੰਦਾ। ਵੜਿਆ ਰਹੇ ਬਣ ਖ਼ਮੋਸ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਦੇਵੇ ਜਗਦੀਸ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਏਕਾ ਤਾਜ ਧਰੇ ਹਰਿ ਸੀਸ, ਤਖ਼ਤ ਨਿਵਾਸੀ ਸੋਭਾ ਪਾਈਆ। ਏਕੰਕਾਰਾ ਕਲਮਾ ਪੜ੍ਹਾਏ ਸਚ ਹਦੀਸ, ਨਾਮ ਨਿਧਾਨ ਇਕ ਸਮਝਾਈਆ। ਆਦਿ ਨਿਰੰਜਣ ਕਰਵਟ ਲੈ ਬਦਲੇ ਪੀਠ, ਸਨਮੁਖ ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਲੱਖ ਚੁਰਾਸੀ ਲਏ ਜੀਤ, ਬਲਧਾਰੀ ਬਲ ਪਰਗਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਉਠਾਏ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਪਾਰਬ੍ਰਹਮ ਪ੍ਰਭ ਨਜ਼ਰ ਆਏ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਖੇਲੇ ਖੇਲ ਪਰਵਰਦਿਗਾਰ ਲਾਸ਼ਰੀਕ, ਸ਼ਿਰਕਤ ਰੂਪ ਨਾ ਕੋਇ ਵਟਾਈਆ। ਕਲਜੁਗ ਮੇਟੇ ਅੰਧੇਰ ਤਾਰੀਕ, ਤਾਰੀਖ਼ ਪਿਛਲੀ ਦਏ ਪਲਟਾਈਆ। ਗੁਰ ਅਵਤਾਰ ਰਸਨਾ ਕਹਿਣ ਠੀਕ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਾਰ ਵਰਨ ਸੁਣਾਏ ਇਕ ਹਦੀਸ, ਕਲਮਾ ਨਾਮ ਇਕ ਉਪਜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖੀਸ, ਦਰ ਦਰ ਘਰ ਘਰ ਭਿਖਿਆ ਮੰਗਣ ਜਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਪੰਜ ਤਤ ਕਾਇਆ ਜਾਏ ਜੀਤ, ਆਤਮ ਪਰਮਾਤਮ ਮੇਲ ਮਿਲਾਈਆ । ਪਾਰਬ੍ਰਹਮ ਬ੍ਰਹਮ ਢੋਲਾ ਸੁਣਾਏ ਗੀਤ, ਸੋਹੰ ਇਕੋ ਰਾਗ ਸਮਝਾਈਆ। ਨਿਰਗੁਣ ਹੋ ਕੇ ਵਸੇ ਚੀਤ, ਸਰਗੁਣ ਆਪਣਾ ਬੰਧਨ ਪਾਈਆ। ਮਿੱਤਰ ਪਿਆਰਾ ਬਣੇ ਮੀਤ, ਯਾਰੜਾ ਸੱਥਰ ਆਪ ਹੰਡਾਈਆ। ਕਰੇ ਖੇਲ ਸਦਾ ਅਨਡੀਠ, ਜੋਤੀ ਜਾਤਾ ਨੂਰ ਰੁਸ਼ਨਾਈਆ। ਪਾਵੇ ਸਾਰ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਨਾਮ ਅਮੋਲਕ ਪਾਏ ਭੀਖ, ਭਿਛਿਆ ਇਕੋ ਵਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਨੀ ਕਾਰ ਕਮਾਇੰਦਾ। ਤਖ਼ਤ ਨਿਵਾਸੀ ਬੈਠ ਸੱਚੇ ਦਰਬਾਰ, ਧੁਰ ਦਰਬਾਰੀ ਹੁਕਮ ਸੁਣਾਇੰਦਾ। ਚਾਰ ਜੁਗ ਰਹਿਣਾ ਖ਼ਬਰਦਾਰ, ਨੇਤਰ ਅੱਖ ਸਰਬ ਖੁਲ੍ਹਾਇੰਦਾ। ਚਾਰ ਵਰਨ ਖੋਲ੍ਹ ਕਿਵਾੜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਉਠਾਇੰਦਾ। ਚਾਰੇ ਖਾਣੀ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ
ਬੈਖਰੀ ਆਪ ਸਮਝਾਇੰਦਾ। ਚਾਰ ਯਾਰੀ ਕਰੋ ਵਿਚਾਰ, ਸੰਗ ਮੁਹੰਮਦ ਨਜ਼ਰ ਕੋਇ ਨਾ ਆਇੰਦਾ । ਅੱਲਾ ਰਾਣੀ ਹੋਏ ਬੇਜ਼ਾਰ, ਨੇਤਰ ਨੈਣਾਂ ਨੀਰ ਵਖਾਇੰਦਾ। ਉਚੀ ਕੂਕੇ ਧਾਹਾਂ ਮਾਰ, ਦਰੋਹੀ ਦਰੋਹੀ ਸਰਬ ਅਲਾਇੰਦਾ। ਸਦੀ ਚੌਧਵੀਂ ਆਈ ਵਿਚ ਸੰਸਾਰ, ਚੌਦਸ ਚੰਦ ਨਾ ਕੋਇ ਚਮਕਾਇੰਦਾ। ਨਜ਼ਰ ਨਾ ਆਏ ਸਾਚਾ ਯਾਰ, ਮਹਿਬੂਬ ਰੂਪ ਨਾ ਕੋਇ ਵਖਾਇੰਦਾ। ਹੁਜਰੇ ਹੱਕ ਨਾ ਕਰੇ ਪਿਆਰ, ਮਹਿਰਾਬ ਆਬ ਨਾ ਕੋਇ ਪਿਆਇੰਦਾ। ਬੇਤਾਬ ਹੋਇਆ ਸੰਸਾਰ, ਸਬਰ ਪਿਆਲਾ ਜਾਮ ਹੱਥ ਨਾ ਕੋਇ ਉਠਾਇੰਦਾ। ਸ਼ਾਹੋ ਭੂਪ ਇਕ ਨਵਾਬ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ । ਚਾਰ ਜੁਗ ਦਾ ਪੂਰਾ ਕਰੇ ਖ਼ੁਆਬ, ਖ਼ਾਲਸ ਆਪਣੀ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਅਲਾਇੰਦਾ। ਧੁਰ ਸੰਦੇਸਾ ਨੂਰ ਇਲਾਹੀ, ਲਾਸ਼ਰੀਕ ਆਪ ਜਣਾਇੰਦਾ। ਪੀਰ ਪੈਗ਼ੰਬਰ ਦੇਣ ਗਵਾਹੀ, ਸਾਲਸ ਇਕੋ ਨਜ਼ਰੀ ਆਇੰਦਾ। ਕਲਜੁਗ ਅੰਤ ਚਾਰੋ ਕੁੰਟ ਅੰਧੇਰਾ ਛਾਈ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਨਾਤਾ ਤੁਟਿਆਂ ਭਾਈਆਂ ਭਾਈ, ਭੱਈਆ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਪੁਰਖ ਅਗੰਮ, ਹਰਿ ਏਕਾ ਏਕਾ ਵਾਰ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਵਣ ਸਵਾਸੀ ਵੇਖੇ ਦਮ, ਹਿਰਦੇ ਹਰਿ ਨਾ ਕੋਇ ਵਸਾਈਆ। ਨਾਤਾ ਜੁੜਿਆ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟ ਹੋਈ ਹਲਕਾਈਆ। ਅੰਤਰ ਆਤਮ ਧੀਰਜ ਸਕੇ ਨਾ ਕੋਇ ਬੰਨ੍ਹ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਵਸਤ ਨਾਮ ਮਿਲੇ ਨਾ ਧਨ, ਕੂੜ ਖ਼ਜ਼ਾਨਾ ਜਗਤ ਲੁਟਾਈਆ। ਨਜ਼ਰ ਨਾ ਆਏ ਗੁਰਮੁਖ ਜਨ, ਮਿਲੇ ਵਡਿਆਈ ਨਾ ਕੋਈ ਜਣੇਂਦੀ ਮਾਈਆ। ਜੋ ਘੜਿਆ ਸੋ ਦੇਵੇ ਭੰਨ, ਰਾਏ ਧਰਮ ਦਏ ਸਜ਼ਾਈਆ। ਕਲਜੁਗ ਜੀਵ ਨੇਤਰ ਅੰਨ੍ਹ, ਦੋਏ ਲੋਚਣ ਬੰਦ ਕਰਾਈਆ। ਕੂੜੀ ਕਿਰਿਆ ਘਰ ਵਿਚ ਲਾਏ ਸੰਨ੍ਹ, ਠੱਗ ਚੋਰ ਲੁੱਟਣ ਵਾਹੋ ਦਾਹੀਆ। ਮਨ ਵਾਸਨਾ ਮਾਰੇ ਮਨ, ਮਨ ਕਾ ਮਣਕਾ ਨਾ ਕੋਇ ਭਵਾਈਆ। ਅਨਹਦ ਨਾਦ ਨਾ ਸੁਣੇ ਕੰਨ, ਛੱਤੀ ਰਾਗ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਆਇਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਕਰਮ ਧਰਮ ਪਏ ਝੇੜੇ, ਝਗੜਾ ਸਕੇ ਨਾ ਕੋਇ ਮਿਟਾਈਆ। ਵਰਨ ਬਰਨ ਡੁੱਬਣ ਵਾਲੇ ਬੇੜੇ, ਸਾਚੀ ਸਰਨ ਨਜ਼ਰ ਕੋਇ ਨਾ ਆਈਆ। ਵਸਦੇ ਦਿਸਣ ਨਾ ਸੱਚੇ ਖੇੜੇ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਾਉਣਾ, ਕਲਜੁਗ ਅੰਤਮ ਵੇਖ ਵਖਾਈਆ। ਲੱਖ ਚੁਰਾਸੀ ਭਰਮ ਭੁਲਾਉਣਾ, ਮਾਇਆ ਮਮਤਾ ਹੋਏ ਹਲਕਾਈਆ। ਗੁਰਮੁਖ ਵਿਰਲਾ ਆਪ ਜਗਾਉਣਾ, ਜਿਸ ਅੰਤਰ ਬੂਝ ਬੁਝਾਈਆ। ਸੁਰਤੀ ਸ਼ਬਦੀ ਮੇਲ ਮਿਲਾਉਣਾ, ਘਰ ਸਾਚੇ ਵੱਜੇ ਵਧਾਈਆ। ਆਤਮ ਪਰਮਾਤਮ ਜੋੜ ਜੁੜਾਉਣਾ, ਜੋੜੀ ਇਕੋ ਘਰ ਵਸਾਈਆ। ਥੋੜਾ ਥੋੜਾ ਰਾਗ ਸੁਣਾਉਣਾ, ਅਨਹਦ ਨਾਦੀ ਨਾਦ ਸ਼ਨਵਾਈਆ। ਅੰਮ੍ਰਿਤ ਆਤਮ ਜਾਮ ਪਿਆਉਣਾ, ਝਿਰਨਾ ਨਿਝਰ ਇਕ ਝਿਰਾਈਆ। ਕਾਗੋ ਫੜ ਹੰਸ ਬਣਾਉਣਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਾਚੀ ਅੰਸ ਆਪ ਉਪਜਾਉਣਾ, ਪਿਤਾ ਪੂਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭਗਤ ਭਗਵਾਨ ਕਲਜੁਗ ਅੰਤ ਕਰੇ ਪਰਧਾਨ, ਗੁਰ ਅਵਤਾਰਾਂ ਪੀਰ ਪੈਗੰਬਰਾਂ
ਦਏ ਵਖਾਈਆ। ਪੀਰ ਪੈਗ਼ੰਬਰਾਂ ਦਏ ਵਖਾਲ, ਗੁਰਮੁਖ ਵੱਡਾ ਵਡ ਵਡਿਆਈਆ। ਗੁਰ ਅਵਤਾਰਾਂ ਦਏ ਧਿਆਨ, ਧੁਰ ਦੀ ਧਾਰ ਆਪ ਸਮਝਾਈਆ। ਚਾਰੋ ਕੁੰਟ ਵੇਖੋ ਨੱਚੇ ਸ਼ੈਤਾਨ, ਘਰ ਘਰ ਕਰੇ ਲੜਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਧਰਮ ਧੀਰ ਨਾ ਕੋਇ ਧਰਾਈਆ। ਚਾਰੇ ਵੇਦ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਬ੍ਰਹਮਾ ਤੇਰਾ ਨਾ ਕੋਇ ਗਿਆਨ, ਬ੍ਰਹਮ ਮਤ ਨਾ ਕੋਇ ਚਤੁਰਾਈਆ। ਦਹਿ ਦਿਸ਼ਾਂ ਸਰਬ ਪਛਤਾਣ, ਉਚੀ ਕੂਕਣ ਮਾਰਨ ਧਾਹੀਂਆ। ਵਿਸ਼ਨੂੰ ਤੇਰਾ ਵਿਸ਼ਵ ਮਿਲੇ ਨਾ ਕੋਈ ਪਕਵਾਨ, ਫ਼ਾਕੇ ਮਰੇ ਸਰਬ ਲੋਕਾਈਆ। ਸਾਚਾ ਮਿਲੇ ਨਾ ਕੋਈ ਦਾਨ, ਝੋਲੀ ਖ਼ਾਲੀ ਨਾ ਕੋਇ ਭਰਾਈਆ। ਕੂੜੀ ਕਿਰਿਆ ਹੋਈ ਪਰਧਾਨ, ਘਰ ਘਰ ਭੇਖੀ ਸਵਾਂਗ ਵਟਾਈਆ। ਕਵਣ ਵੇਲਾ ਪ੍ਰਭ ਮਿਲੇ ਆਣ, ਦੁਖੀਆਂ ਦਰਦ ਦਏ ਗਵਾਈਆ। ਚਾਰ ਵਰਨ ਕਰੇ ਪਰਵਾਨ, ਬਰਨ ਅਠਾਰਾਂ ਗੋਦ ਸੁਹਾਈਆ । ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਸ਼ਬਦ ਅਨਾਦ ਸੁਣਾਏ ਗਾਣ, ਗੀਤ ਗੋਬਿੰਦ ਇਕ ਅਲਾਈਆ। ਨਾਤਾ ਤੁਟੇ ਪੰਜ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਿਰਲੇ ਲਏ ਤਰਾਈਆ। ਗੁਰਮੁਖ ਵਿਰਲੇ ਤਾਰੇ ਪ੍ਰਭ, ਗੁਰ ਅਵਤਾਰਾਂ ਆਪ ਸਮਝਾਇੰਦਾ। ਬਿਨ ਕਰਨੀਉਂ ਹਰਿ ਲਏ ਲੱਭ, ਕਰਤਾ ਕੀਮਤ ਆਪੇ ਪਾਇੰਦਾ। ਜਗਤ ਦੁਆਰਾ ਪਾਰ ਹੱਦ, ਮੰਦਰ ਇਕੋ ਇਕ ਵਖਾਇੰਦਾ। ਸਤਿ ਸਤਿਵਾਦ ਵਜਾਏ ਨਦ, ਅਨਰਾਗੀ ਰਾਗ ਅਲਾਇੰਦਾ। ਬਿਨ ਮੱਕਿਉਂ ਕਾਅਬਿਉਂ ਕਰਾਏ ਹੱਜ, ਹਜ਼ਰਤ ਇਕੋ ਨਜ਼ਰੀ ਆਇੰਦਾ। ਮੁਰਸ਼ਦ ਮੁਰੀਦਾਂ ਲਏ ਸੱਦ, ਮੁਫ਼ਤ ਆਪਣਾ ਨਾਮ ਵਰਤਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਬੁਝਾਏ ਅੱਗ, ਅਗਨੀ ਤਤ ਨਾ ਕੋਇ ਰਖਾਇੰਦਾ। ਸਚ ਦੁਆਰੇ ਲਏ ਸੱਦ, ਸਦਾ ਇਕੋ ਨਾਮ ਦਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਸ੍ਰੀ ਭਗਵੰਤ ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਭਗਵਾਨ ਵੇਖੇ ਏਕ, ਏਕੰਕਾਰ ਵੱਡੀ ਵਡਿਆਈਆ। ਅੰਤਰ ਕਰੇ ਬੁੱਧ ਬਿਬੇਕ, ਬਾਹਰ ਬਸੰਤਰ ਨਜ਼ਰ ਕੋਇ ਨਾ ਆਈਆ। ਸ਼ਬਦ ਸਰੂਪੀ ਖੋਲ੍ਹੇ ਭੇਤ, ਅਨਭਵ ਪਰਕਾਸ਼ ਕਰੇ ਰੁਸ਼ਨਾਈਆ। ਹਰਿ ਕਾ ਭੇਵ ਕੋਈ ਨਾ ਜਾਣੇ ਮੁੱਲਾਂ ਸ਼ੇਖ਼, ਮੁਸਾਇਕ ਪੀਰ ਅੰਤ ਕਹਿਣ ਨਾ ਪਾਈਆ। ਜੁਗ ਚੌਕੜੀ ਦੀਨ ਦਿਆਲ ਠਾਕਰ ਸੁਆਮੀ ਨਿਰਧਨ ਸਰਧਨ ਕਰੇ ਹੇਤ, ਸਰਗੁਣ ਆਪਣੇ ਅੰਗ ਲਗਾਈਆ। ਕਲਜੁਗ ਅੰਤਮ ਖੇਡੇ ਖੇਡ, ਸਦੀ ਬੀਸਵੀਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਵਤਾਰ ਪਹਿਲੋ ਭੇਜ, ਭਾਜੀ ਘਰ ਘਰ ਨਾਮ ਫਿਰਾਈਆ। ਗੁਰ ਅਵਤਾਰ ਚਾਰ ਜੁਗ ਭੇਜੇ, ਧੁਰ ਸੰਦੇਸਾ ਨਾਮ ਸੁਣਾਈਆ। ਆਪ ਸੌਂਦਾ ਰਿਹਾ ਵੜ ਕੇ ਅੰਧੇਰੀ ਸੇਜੇ, ਜਗ ਨਜ਼ਰ ਕਿਸੇ ਨਾ ਆਈਆ। ਪੁਰਖ ਅਗੰਮ ਅਥਾਹ ਬੇਪਰਵਾਹ ਸਚ ਮਹੱਲੇ ਆਪੇ ਲੇਟੇ, ਸੁੰਞੀਂ ਵੰਡ ਨਜ਼ਰ ਕੋਇ ਨਾ ਆਈਆ। ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਲੱਖ ਚੁਰਾਸੀ ਆਪੇ ਵੇਖੇ, ਵੇਖਣਹਾਰਾ ਆਪਣੀ ਖੇਲ ਕਰਾਈਆ । ਮਰਦ ਮਰਦਾਨ ਹੋ ਮਿਹਰਵਾਨ ਬੋਧ ਅਗਾਧਾ ਅੰਤਰ ਆਤਮ ਖੋਲ੍ਹੇ ਭੇਤੇ, ਭਾਂਡਾ ਭਰਮ ਭੌ ਭੰਨਾਈਆ। ਜਨ ਭਗਤਾਂ ਪੂਰਬ ਜਨਮ ਕਰਾਏ ਚੇਤੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਆਪੇ ਮੇਟਣਹਾਰਾ ਰੇਖੇ, ਰੇਖਾ ਰੁੱਤ ਪਤ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦੇਵੇ ਵਡਿਆਈਆ। ਜਨ ਭਗਤ ਤੇਰਾ ਵੱਡਾ
ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਤੇਰੇ ਸੰਗ ਵਸੇ ਭਗਵਾਨ, ਸੰਗੀ ਬਣੇ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਜੀਵਾਂ ਜੰਤਾਂ ਦਏ ਵਖਾਲ, ਵੱਖਰ ਆਪਣੀ ਧਾਰ ਸਮਝਾਈਆ। ਸੰਤ ਸੁਹੇਲੇ ਬਣਾਏ ਆਪਣੇ ਲਾਲ, ਗੁਰ ਚੇਲੇ ਜੋੜ ਜੁੜਾਈਆ । ਨਾਤਾ ਤੋੜ ਕਾਲ ਮਹਾਂਕਾਲ, ਵਖਾਏ ਸਚ ਸੱਚੀ ਧਰਮਸਾਲ, ਸਚਖੰਡ ਵੱਜੇ ਨਾਮ ਸ਼ਨਵਾਈਆ। ਤ੍ਰੈਗੁਣ ਰਹੇ ਨਾ ਕੋਈ ਜੰਜਾਲ, ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਗੁਰਸਿਖ ਗੁਰ ਗੁਰ ਲਏ ਉਠਾਲ, ਜਨਮ ਜਨਮ ਜੋ ਘਾਲਨ ਆਏ ਘਾਲ, ਕੀਤੀ ਘਾਲ ਲੇਖੇ ਪਾਈਆ। ਘਰ ਵਿਚ ਘਰ ਵਖਾਏ ਸਚੀ ਧਰਮਸਾਲ, ਬਿਨ ਤੇਲ ਬਾਤੀ ਦੀਪਕ ਆਪ ਜਗਾਈਆ। ਰੋਸ਼ਨ ਕਰਾਏ ਪੁਰਖ ਅਕਾਲ, ਅਕਲ ਕਲ ਦਾਤਾ ਵਡ ਵਡਿਆਈਆ। ਲੱਖ ਚੁਰਾਸੀ ਭਰਮੇ ਭੁਲੀ ਕਾਇਆ ਮਾਟੀ ਝੂਠੀ ਖਾਲ, ਖ਼ਾਲਕ ਖ਼ਲਕ ਭੇਵ ਕੋਇ ਨਾ ਪਾਈਆ। ਨਿਤ ਨਵਿਤ ਕਰੇ ਹਿਤ, ਨਿਰਗੁਣ ਸਰਗੁਣ ਜੋ ਰਿਹਾ ਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ । ਸਭ ਦਾ ਪੂਰਾ ਹੋਵੇ ਵਰ, ਵਰ ਦਾਤਾ ਆਪ ਸਮਝਾਈਆ। ਜਿਸ ਦਾ ਭੈ ਭੌ ਕਰਦੇ ਰਹੇ ਡਰ, ਸੋ ਭਿਆਨਕ ਰਿਹਾ ਮਿਟਾਈਆ। ਦਰਸ ਕਰੋ ਅੱਗੇ ਖੜ, ਸਨਮੁਖ ਲੇਖਾ ਦਏ ਚੁਕਾਈਆ। ਕਾਇਆ ਮੰਦਰ ਅੰਦਰ ਡੂੰਘੀ ਭਵਰੀ ਜਾਏ ਵੜ, ਆਤਮ ਸੇਜਾ ਸੋਭਾ ਪਾਈਆ। ਆਤਮ ਪਰਮਾਤਮ ਢੋਲਾ ਲਏ ਪੜ੍ਹ, ਸੋਹੰ ਇਕੋ ਰਾਗ ਅਲਾਈਆ। ਚਾਰ ਵਰਨ ਸਰਨ ਸਰਨਾਈ ਡਿਗੇ ਦੜ, ਨਧੜਕ ਇਸ਼ਟ ਦੇਵ ਇਕੋ ਨਜ਼ਰੀ ਆਈਆ। ਸਤਿਜੁਗ ਸਾਚੀ ਲਾਏ ਜੜ੍ਹ, ਕਲਜੁਗ ਕੂੜੀ ਕਿਰਿਆ ਦਏ ਉਖੜਾਈਆ। ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਪਾਣੀ ਰਹੇ ਭਰ, ਸੀਸ ਗਗਰੀਆ ਇਕ ਉਠਾਈਆ। ਗੁਰਮੁਖ ਸੱਜਣ ਰਹੇ ਤਰ, ਜਿਨ੍ਹਾਂ ਆਪਣੀ ਨਈਆ ਨਾਮ ਚੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਪ੍ਰਭ ਦਾ ਖੇਲ ਵੇਖਣ ਖੜ, ਦੋਏ ਜੋੜ ਸੀਸ ਝੁਕਾਈਆ। ਧੰਨ ਵਡਿਆਈ ਸਾਚੇ ਹਰਿ, ਪ੍ਰਭ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋ ਭਗਤ ਸਾਜਣ ਆਂਦੇ ਫੜ, ਅੰਦਰ ਵੜ ਵੜ ਖੋਜ ਖੋਜਾਈਆ। ਸਾਚੇ ਪੌੜੇ ਆਪੇ ਚੜ੍ਹ, ਬਜਰ ਕਪਾਟੀ ਕੁੰਡਾ ਲਾਹੀਆ। ਤੇਰੇ ਗੁਰਮੁਖ ਜੀਂਵਦਿਆਂ ਜਗ ਗਏ ਮਰ, ਮਰਿਆਂ ਜੀਵਣ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਗੁਰਮੁਖ ਸਾਰੇ ਤੈਨੂੰ ਗੌਂਦੇ, ਪ੍ਰਭ ਇਕ ਧਿਆਨ ਲਗਾਈਆ। ਪੁਰਖ ਅਕਾਲ ਇਸ਼ਟ ਮਨੌਂਦੇ, ਦੂਜਾ ਨਜ਼ਰ ਕੋਇ ਨਾ ਆਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਰਾਹ ਤਕੌਂਦੇ, ਖਾਣੀ ਬਾਣੀ ਨਾਲ ਰਲਾਈਆ। ਛੱਤੀ ਰਾਗ ਤੇਰਾ ਸਿਫ਼ਤੀ ਢੋਲਾ ਗੌਂਦੇ, ਦਰ ਘਰ ਸਾਚੇ ਸੇਵ ਕਮਾਈਆ । ਗੁਰਮੁਖ ਗੁਰ ਗੁਰ ਦਰਸਨ ਪੌਂਦੇ, ਪਾ ਪਾ ਦਰਸਨ ਖ਼ੁਸ਼ੀ ਮਨਾਈਆ। ਗੜ੍ਹ ਹੰਕਾਰੀ ਬੁਰਜ ਢੌਂਦੇ, ਮਾਇਆ ਮਮਤਾ ਮੋਹ ਚੁਕਾਈਆ। ਸੁਰਤ ਸਵਾਣੀ ਸ਼ਬਦ ਹਾਣੀ ਕੋਲ ਬਹੌਂਦੇ, ਘਰ ਘਰ ਵਿਚ ਵੱਜੇ ਵਧਾਈਆ। ਜਗਤ ਲੱਜਿਆ ਲੋਕ ਗਵੌਂਦੇ, ਹੱਯਾ ਇਕੋ ਪ੍ਰਭ ਰਖਾਈਆ। ਚਰਨ ਕਵਲ ਜਗਦੀਸ ਸੀਸ ਝੁਕੌਂਦੇ, ਜਗਤ ਧੂੜੀ ਟਿੱਕਾ ਲਾਵਣ ਛਾਹੀਆ। ਮਨ ਕਾ ਮਣਕਾ ਫੇਰ ਵਖੌਂਦੇ, ਮਨ ਵਾਸਨਾ ਨੇੜੇ ਰਹਿਣ ਨਾ ਪਾਈਆ। ਕੂੜਾ ਭਾਂਡਾ ਸਾਫ਼ ਕਰੌਂਦੇ, ਦੁਰਮਤ ਮੈਲ ਧਵਾਈਆ। ਪੁਰਖ ਅਕਾਲ ਜੋ ਤੇਰਾ ਦਰਸਨ ਕਰਨ ਔਂਦੇ, ਤਿਨ੍ਹਾਂ ਦੀਦ ਈਦ ਚੰਦ ਆਪਣੀ ਚਮਕ
ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਦਏ ਜਣਾਈਆ। ਗੁਰ ਅਵਤਾਰ ਹੋਏ ਹੈਰਾਨ, ਤੇਈ ਬੈਠੇ ਧਿਆਨ ਲਗਾਈਆ। ਦਸ ਗੁਰੂ ਕਰਨ ਪਹਿਚਾਨ, ਬੇਪਰਵਾਹ ਤੇਰੀ ਵਡਿਆਈਆ। ਈਸਾ ਮੂਸਾ ਮੁਹੰਮਦ ਨੇਤਰ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਖੁਲ੍ਹਾਈਆ। ਚਾਰੇ ਜੁਗ ਬਣੇ ਸ਼ੈਤਾਨ, ਸ਼ਰਅ ਸ਼ਰੀਅਤ ਨਾਲ ਮਿਲਾਈਆ । ਹਰਿ ਕਾ ਭੇਵ ਕੋਇ ਨਾ ਪਾਣ, ਕੂੜੇ ਧੰਦੇ ਜਗਤ ਲੋਕਾਈਆ। ਕਾਮੀ ਕਰੋਧੀ ਹੰਕਾਰੀ ਗੰਦੇ, ਮਾਇਆ ਮਮਤਾ ਕਰਨ ਕੁੜਮਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਠੰਡੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚੌਥਾ ਜੁਗ ਆਇਆ ਕੰਢੇ, ਅੰਤਮ ਬੈਠੇ ਡੇਰਾ ਢਾਹੀਆ। ਮਨਮੁਖ ਜੀਵਾਂ ਕਰੇ ਰੰਡੇ, ਸਾਚਾ ਕੰਤ ਨਜ਼ਰ ਕਿਸੇ ਨਾ ਆਈਆ। ਬੰਦਗੀਉਂ ਭੁੱਲੇ ਤੇਰੇ ਬੰਦੇ, ਬੰਦੀਖਾਨਾ ਸਕੇ ਨਾ ਕੋਇ ਤੁੜਾਈਆ। ਸਾਚੀ ਵਸਤ ਕੋਈ ਨਾ ਮੰਗੇ, ਕੂੜੀ ਕਿਰਿਆ ਝੋਲੀ ਰਹੇ ਭਰਾਈਆ। ਕੋਈ ਨਾ ਚੜ੍ਹਿਆ ਹਰਿ ਕੇ ਡੰਡੇ, ਸਾਚੇ ਮੰਦਰ ਚਰਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਮਿਲਾਈਆ। ਭਗਤ ਭਗਵਾਨ ਮਿਲਾਏ ਅੰਤ, ਕਲਜੁਗ ਵੱਜੇ ਮਾਤ ਵਧਾਈਆ। ਸਤਿਜੁਗ ਸਚ ਜਣਾਏ ਮੰਤ, ਮੰਤਰ ਇਕੋ ਇਕ ਪੜ੍ਹਾਈਆ। ਬੋਧ ਅਗਾਧਾ ਬਣ ਕੇ ਪੰਡਤ, ਪਤਿਪਰਮੇਸ਼ਵਰ ਫੇਰਾ ਪਾਈਆ। ਮਾਣ ਰਖਾਏ ਨਿਰਗੁਣ ਸੰਗਤ, ਸਰਗੁਣ ਅੰਗੀਕਾਰ ਹੋ ਜਾਈਆ। ਮਾਣਸ ਜਨਮ ਨਾ ਹੋਵੇ ਭੰਗਤ, ਮਿਹਰ ਨਜ਼ਰ ਆਪ ਉਠਾਈਆ। ਕਾਇਆ ਚੋਲੇ ਚਾੜ੍ਹੇ ਰੰਗਤ, ਰੰਗ ਰੰਗੀਲਾ ਵੇਖ ਵਖਾਈਆ। ਹਰਿਜਨ ਤੇਰੀ ਬਣਾਏ ਆਪ ਬਣਤ, ਜਨਮ ਜਨਮ ਵਿਚੋ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਲੇਖਾ ਜਾਣੇ ਚਾਰ ਜੁਗ, ਚੌਕੜੀ ਆਪਣੇ ਵਿਚ ਛੁਪਾਈਆ। ਅੰਤਮ ਸਭ ਦੀ ਆਯੂ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਛੋਟਾ ਪ੍ਰਭ ਦਾ ਪੁੱਤ, ਚੌਥਾ ਹਿੱਸਾ ਆਪਣੀ ਝੋਲੀ ਰਿਹਾ ਵਖਾਈਆ। ਅੰਤਮ ਗੱਦੀਉਂ ਜਾਏ ਉਠ, ਸੀਸ ਛਤਰ ਨਾ ਕੋਇ ਝੁਲਾਈਆ। ਆਪਣਾ ਦੁਆਰਾ ਆਪੇ ਜਾਏ ਲੁੱਟ, ਘਰ ਘਰ ਲੁੱਟੀ ਜਾਏ ਲੋਕਾਈਆ। ਮਾਂਵਾਂ ਨਜ਼ਰ ਨਾ ਆਇਣ ਪੁੱਤ, ਪਿਤਾ ਪੂਤ ਨਾ ਸੋਝੀ ਪਾਈਆ। ਖ਼ਾਲੀ ਹੱਥ ਕੋਲ ਨਾ ਕੁਛ, ਨੇਤਰ ਰੋਵਣ ਮਾਰਨ ਧਾਹੀਂਆ। ਰਸਨਾ ਕੂਕਣ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਸਤਿਗੁਰ ਸਾਡੀ ਮੇਟ ਭੁੱਖ, ਨਾਮ ਵਸਤ ਇਕ ਵਰਤਾਈਆ। ਤੇਰੇ ਵਿਛੋੜੇ ਲੱਗਾ ਦੁੱਖ, ਦਰਦੀਆਂ ਦਰਦ ਨਾ ਕੋਇ ਗਵਾਈਆ। ਤੇਰਾ ਪੈਂਡਾ ਰਿਹਾ ਮੁੱਕ, ਕਲਜੁਗ ਲੋਕਮਾਤ ਰਹਿਣ ਨਾ ਪਾਈਆ। ਠਾਕਰ ਸੁਆਮੀ ਸਤਿਗੁਰ ਵੇਖੇ ਝੁਕ, ਦੂਰ ਦੁਰਾਡਾ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਜਣਾਈਆ। ਭਗਤ ਭਗਵਾਨ ਇਕੋ ਸੰਗ, ਸੰਗੀਤ ਇਕੋ ਇਕ ਜਣਾਈਆ। ਇਕੋ ਚੋਲਾ ਇਕੋ ਰੰਗ, ਰੰਗਣਹਾਰ ਇਕ ਅਖਵਾਈਆ। ਇਕ ਨਾਮ ਇਕ ਮਰਦੰਗ, ਤਾਲ ਤਲਵਾੜਾ ਇਕ ਵਜਾਈਆ। ਏਕਾ ਨੂਰ ਇਕੋ ਚੰਦ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਢੋਲਾ ਏਕਾ ਗੀਤ ਛੰਦ, ਸੋਹਲਾ ਇਕੋ ਇਕ ਜਪਾਈਆ । ਏਕਾ ਦੇਵੇ ਸਚ ਅਨੰਦ, ਅਨੰਦ ਅਨੰਦ ਵਿਚੋ ਵਖਾਈਆ। ਏਕਾ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸੁਆਮੀ ਗਹਿਰ ਗੰਭੀਰ ਵੱਡੀ ਵਡਿਆਈਆ। ਏਕਾ ਸਭ ਦਾ ਕੀਤਾ ਕਰੇ ਖੰਡ ਖੰਡ, ਖੰਡਾ ਨਾਮ ਹੱਥ ਚਮਕਾਈਆ। ਏਕਾ ਗੁਰ ਅਵਤਾਰਾਂ ਦੇਵੇ ਦਾਤ ਵੰਡ, ਪੀਰ ਪੈਗ਼ੰਬਰ ਇਸ਼ਾਰੇ ਨਾਲ ਨਚਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲ ਕਲਕੀ ਵੇਸ ਵਟਾਈਆ। ਕਲ ਕਲਕੀ ਖੇਲੇ ਖੇਲ ਕਲਗ਼ੀਧਰ, ਧਰਨੀ ਧਰਤ ਖ਼ੁਸ਼ੀ ਮਨਾਈਆ । ਨਿਰਗੁਣ ਆਵੇ ਜੋਤ ਧਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਆਪਣਾ ਰਾਗ ਆਪੇ ਲਏ ਪੜ੍ਹ, ਚਾਰ ਜੁਗ ਦੀ ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਸਤਿਜੁਗ ਲਾਏ ਸਾਚੀ ਜੜ੍ਹ, ਕਲਜੁਗ ਬੂਟਾ ਦਏ ਉਖੜਾਈਆ। ਲੇਖਾ ਜਾਣੇ ਨਾਰ ਨਰ, ਨਰ ਨਰਾਇਣ ਭੇਵ ਚੁਕਾਈਆ। ਸਚ ਮਹੱਲੇ ਆਪੇ ਵੜ, ਅਛਲ ਅਛੱਲਾ ਰੂਪ ਧਰਾਈਆ। ਨਹਾਵਣਹਾਰਾ ਸਾਚੇ ਸਰ, ਸਰੋਵਰ ਇਕੋ ਇਕ ਵਖਾਈਆ। ਨਿਰਭੈ ਚੁਕਾਏ ਭੈ ਡਰ, ਮਿਹਰ ਨਜ਼ਰ ਉਠਾਈਆ। ਸਾਚੀ ਸਿਖਿਆ ਗੁਰਮਤ ਗੁਰਮੁਖ ਵਿਰਲਾ ਲਏ ਪੜ੍ਹ, ਪੜ੍ਹ ਪੜ੍ਹ ਆਪਣਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਸਦਾ ਸਦਾ ਸਹਾਈਆ। ਗੁਰ ਅਵਤਾਰ ਨੇਤਰ ਪੇਖਣ, ਪੀਰ ਪੈਗ਼ੰਬਰ ਧਿਆਨ ਲਗਾਈਆ। ਕੋਈ ਨਜ਼ਰ ਨਾ ਆਏ ਮੁੱਲਾਂ ਸ਼ੇਖ਼ਨ, ਮਸਾਇਕ ਮਸਾਹਿਬ ਰੂਪ ਨਾ ਕੋਇ ਵਟਾਈਆ। ਸਾਹਿਬ ਸਤਿਗੁਰ ਵਸੇ ਆਪਣੇ ਦੇਸਨ, ਦਹਿ ਦਿਸ਼ਾਂ ਖੇਲ ਕਰਾਈਆ। ਦਰ ਦਰਵੇਸ਼ ਵਿਸ਼ਨ ਬ੍ਰਹਮ ਮਹੇਸ਼ਨ, ਸ਼ੰਕਰ ਇਕ ਲਿਵ ਲਾਈਆ। ਤੇਰੀ ਗੋਦੀ ਸਾਰੇ ਖੇਡਣ, ਤੂੰ ਸਾਹਿਬ ਪਿਤਾ ਮਾਈਆ। ਚਾਰ ਜੁਗ ਤੇਰਾ ਕੋਈ ਨਾ ਪਾਏ ਭੇਤਨ, ਭੇਵ ਕੋਈ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਨੂਰ ਖ਼ੁਦਾਈਆ। ਨੂਰ ਖ਼ੁਦਾਈ ਨੂਰ ਨੁਰਾਨਾ, ਨੌਬਤ ਇਕੋ ਨਾਮ ਵਜਾਇੰਦਾ। ਚੌਂਦਾਂ ਤਬਕਾਂ ਦੇ ਪਰਵਾਨਾ, ਪਰਮ ਪੁਰਖ ਹੁਕਮ ਸੁਣਾਇੰਦਾ। ਕਲਜੁਗ ਹੋਣਾ ਅੰਤ ਵੈਰਾਨਾ, ਵੈਰੀ ਘਰ ਘਰ ਨਜ਼ਰੀ ਆਇੰਦਾ। ਸਭ ਨੂੰ ਮੰਦਰ ਦਿਸੇ ਬੇਗਾਨਾ, ਬਿਨ ਸਤਿਗੁਰ ਪੂਰੇ ਗ੍ਰਹਿ ਨਾ ਕੋਇ ਵਸਾਇੰਦਾ। ਅੰਤਮ ਲੇਖਾ ਚੁੱਕਣਾ ਵਿਚ ਜਹਾਨਾਂ, ਦੋ ਜਹਾਨਾ ਅੰਗ ਨਾ ਕੋਇ ਲਗਾਇੰਦਾ। ਸਤਿ ਸਤਿਵਾਦੀ ਕੋਈ ਨਾ ਬੰਨ੍ਹੇ ਗਾਨਾ, ਮੌਲੀ ਤੰਦ ਨਾ ਕੋਇ ਜਣਾਇੰਦਾ। ਸਿਰ ਤੇ ਸਚ ਮੰਨੇ ਨਾ ਕੋਈ ਭਾਣਾ, ਮੰਨ ਕੇ ਭਾਣਾ ਸ਼ੁਕਰ ਨਾ ਕੋਇ ਮਨਾਇੰਦਾ। ਅਗਨੀ ਤੜਪੇ ਰਾਜਾ ਰਾਣਾ, ਤ੍ਰੈਗੁਣ ਤਤ ਨਾ ਕੋਇ ਮਿਟਾਇੰਦਾ। ਚਾਰੋ ਕੁੰਟ ਖੇਲ ਮਹਾਨਾ, ਖ਼ਾਲਸ ਰੂਪ ਨਾ ਕੋਇ ਵਖਾਇੰਦਾ। ਚਾਰ ਵਰਨ ਹੋਏ ਸ਼ੈਤਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਆਪ ਸਾਲਾਹਿੰਦਾ। ਭਗਤ ਸਾਲਾਹ ਸ੍ਰੀ ਭਗਵਾਨ, ਕਲਜੁਗ ਅੰਤ ਦਏ ਵਡਿਆਈਆ। ਜਿਨ੍ਹਾਂ ਸਿਧਾ ਮਿਲਿਆ ਆਣ, ਪੁਸਤਕ ਕਰੀ ਨਾ ਕੋਇ ਪੜ੍ਹਾਈਆ। ਬਿਨ ਪੜ੍ਹਿਆਂ ਦਿਤਾ ਗਿਆਨ, ਅੰਤਰ ਆਤਮ ਬੂਝ ਬੁਝਾਈਆ। ਸਾਚਾ ਮੰਦਰ ਵਖਾ ਮਕਾਨ, ਘਰ ਨੂਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਸਾਈਆ। ਘਰ ਮੰਦਰ ਵਸੇ ਸਾਢੇ ਤਿੰਨ ਹੱਥ, ਦੂਜਾ ਨਜ਼ਰ ਕੋਇ ਨਾ ਆਇੰਦਾ। ਜਿਸ ਗ੍ਰਹਿ ਵਸੇ ਪੁਰਖ ਸਮਰਥ, ਸੋ ਦੂਜੇ ਦਰ ਲੱਭਣ ਕੋਇ ਨਾ ਜਾਇੰਦਾ । ਸ੍ਰੀ ਭਗਵਾਨ ਲੇਖਾ ਚੁਕਾਏ ਅਠਸਠ, ਅੰਮ੍ਰਿਤ ਸਰੋਵਰ ਤੀਰਥ ਇਕ ਨੁਹਾਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਦੁਰਮਤ ਮੈਲ ਦੇਵੇ ਕੱਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਖਾਇੰਦਾ। ਚੌਦਾਂ ਲੋਕ ਖੋਲ੍ਹ ਹੱਟ ਨਾਮ ਨਿਧਾਨ ਦਏ ਰੱਖ, ਚੌਦਾਂ ਤਬਕਾਂ ਸਬਕ ਇਕ ਪੜ੍ਹਾਇੰਦਾ। ਪੁਰਖ ਅਕਾਲ ਹੋਏ ਪਰਤੱਖ, ਲਹਿਣਾ ਦੇਣਾ ਜਾਣੇ ਹੱਥੋ ਹੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਆਪਣਾ ਖੇਲ ਵਖਾਇੰਦਾ। ਕਲਜੁਗ ਖੇਲ ਅੰਤ ਨਿਰੰਕਾਰ, ਨਰ ਹਰਿ ਆਪ ਵਰਤਾਈਆ । ਸਤਿਜੁਗ ਸਚ ਕਰੇ ਪਿਆਰ, ਸੰਮਤ ਸੰਮਤੀ
ਰਿਹਾ ਜਣਾਈਆ। ਸ਼ਬਦ ਅਗਾਧ ਬੋਲ ਜੈਕਾਰ, ਖੰਡਾ ਨਾਮ ਇਕ ਚਮਕਾਈਆ। ਬ੍ਰਹਿਮੰਡਾਂ ਕੋਈ ਨਾ ਪਾਵੇ ਸਾਰ, ਜੇਰਜ ਅੰਡਜ ਰੋਵਣ ਮਾਰਨ ਧਾਹੀਂਆ। ਭੇਖ ਪਖੰਡਾ ਫਿਰੇ ਵਿਚ ਸੰਸਾਰ, ਘਰ ਘਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਅੰਤ ਮਿਲਾਉਣਾ, ਘਰ ਇਕੋ ਇਕ ਦਰਸਾਈਆ। ਸਚ ਸੰਦੇਸਾ ਰਾਗ ਸੁਣਾਉਣਾ, ਰਘੁਪਤ ਆਪਣਾ ਰੰਗ ਰੰਗਾਈਆ । ਕਾਹਨ ਹੋ ਕੇ ਬੰਸਰੀ ਨਾਮ ਵਜਾਉਣਾ, ਸ੍ਰਿਸ਼ਟੀ ਢੋਲਾ ਰਹੀ ਗਾਈਆ। ਸਤਿਗੁਰ ਹੋ ਕੇ ਨੂਰ ਚਮਕਾਉਣਾ, ਅੰਧ ਅੰਧੇਰ ਮਿਟਾਈਆ। ਪੁਰਖ ਅਕਾਲ ਹੋ ਕੇ ਅਕਲ ਕਲ ਧਾਰ ਚਲਾਉਣਾ, ਕਲਕਾਤੀ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸਰਨਾਈਆ। ਦਰ ਸਰਨਾਈ ਤੇਰੀ ਆਸ, ਆਸਾਵੰਦ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਬੁਝੇ ਪਿਆਸ, ਸ੍ਰੀ ਭਗਵਾਨ ਤੇਰਾ ਦਰਸ਼ਨ ਪਾਈਆ। ਤੇਰਾ ਮਿਲਣਾ ਵਿਚ ਜੀਵਣ ਖਾਸ, ਖ਼ਾਲਸ ਤੇਰਾ ਰੂਪ ਸਮਾਈਆ। ਧੁਰ ਦਾ ਭਾਸ਼ਨ ਗਿਆ ਭਾਖ, ਭਾਖਿਆ ਇਕੋ ਇਕ ਸਮਝਾਈਆ। ਗੋਬਿੰਦ ਸੂਰਾ ਗਿਆ ਆਖ, ਆਖ਼ਰ ਆਪਣਾ ਮੇਲ ਮਿਲਾਈਆ । ਗੁਰਮੁਖ ਕਦੇ ਨਾ ਹੋਣਾ ਗੁਸਤਾਖ਼, ਗ਼ੁੱਸਾ ਨਜ਼ਰ ਕੋਇ ਨਾ ਆਈਆ। ਅੰਦਰ ਵੜ ਕੇ ਲੈਣਾ ਝਾਕ, ਬਜਰ ਕਪਾਟੀ ਕੁੰਡਾ ਲਾਹੀਆ। ਸਤਿਗੁਰ ਪੂਰਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਚਰਨ ਪ੍ਰੀਤੀ ਜੋਗ ਅਭਿਆਸ, ਜਪ ਤਪ ਹਠ ਜਗ ਸੰਜਮ ਨੇਮ ਇਕੋ ਇਕ ਕਰਾਈਆ। ਇਕੋ ਏਕ ਸੰਜਮ ਨੇਮਾ, ਸੋ ਸਤਿਗੁਰ ਆਪ ਕਰਾਈਆ। ਠੰਡੀ ਧਾਰ ਜਾਣੇ ਕੁੰਟ ਹੇਮਾ, ਹੇਮ ਕੁੰਟ ਸੀਤਲ ਧਾਰ ਵਹਾਈਆ। ਪੁਰਖ ਅਕਾਲ ਨਾਲ ਮਿਲ ਕੇ ਚੁਕਿਆ ਨੇਮਾ, ਸੁਗੰਧ ਇਕੋ ਵਾਰ ਖਾਈਆ । ਕਲਜੁਗ ਅੰਤਮ ਪਰਗਟ ਹੋਵੇ ਨੈਣ ਨੈਣਾਂ, ਜਗਤ ਅੱਖ ਨਜ਼ਰ ਨਾ ਆਈਆ। ਸਤਿ ਪੁਰਖ ਨਿਰੰਜਣ ਹੋ ਕੇ ਬਣੇ ਸਾਕ ਸੈਣਾ, ਸੱਜਣ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਮੰਨੇ ਕਹਿਣਾ, ਸਾਚਾ ਮਾਰਗ ਇਕ ਵਖਾਈਆ। ਉਚਾ ਟਿੱਲਾ ਪਰਬਤ ਢਹਿਣਾ, ਡੂੰਘੀ ਭਵਰੀ ਕਵਰੀ ਪਏ ਦੁਹਾਈਆ। ਗੁਰਮੁਖ ਗੁਰ ਗੁਰ ਇਕੋ ਧਾਮ ਬਹਿਣਾ, ਧਾਮ ਅਵਲੜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਰਿਹਾ ਜਣਾਈਆ । ਸਚ ਸੰਦੇਸਾ ਗੁਰੂ ਅਵਤਾਰ, ਗਹਿਰ ਗੰਭੀਰ ਆਪ ਸਮਝਾਇੰਦਾ। ਇਕੱਠੇ ਹੋਵੋ ਏਕਾ ਵਾਰ, ਚਾਰ ਜੁਗ ਦਾ ਲੇਖਾ ਆਪ ਮੁਕਾਇੰਦਾ। ਦੂਰ ਦੁਰਾਡੇ ਸੱਦ ਯਾਰ, ਸੱਦਾ ਨਾਮ ਇਕ ਸਮਝਾਇੰਦਾ। ਸਨਮੁਖ ਬੈਠ ਹੋਏ ਗੁਫ਼ਤਾਰ, ਗੁਫ਼ਤ ਸ਼ਨੀਦ ਧਾਰ ਚਲਾਇੰਦਾ। ਵਾਹਵਾ ਵੱਜਦੀ ਰਹੇ ਸਿਤਾਰ, ਸਤਾਰ ਸਤਿਵੰਤੀ ਤੰਦ ਬਿਨ ਤੰਦ ਹਿਲਾਇੰਦਾ। ਤੂੰ ਹੀ ਤੂੰ ਕਰੇ ਪੁਕਾਰ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਘਰ ਨਜ਼ਰੀ ਆਇੰਦਾ। ਸਚ ਦੁਆਰੇ ਪਾਏ ਘੇਰਾ, ਚਾਰੋ ਕੁੰਟ ਵੇਖ ਵਖਾਇੰਦਾ । ਜਿਸ ਘਰ ਗੁਰਮੁਖ ਤੇਰਾ ਲੱਗਾ ਡੇਰਾ, ਸੋ ਦਰ ਹੱਥ ਕਿਸੇ ਨਾ ਆਇੰਦਾ। ਕਲਜੁਗ ਜੀਵ ਕੋਈ ਬੰਨ੍ਹ ਨਾ ਸਕੇ ਬੇੜਾ, ਚਪੂ ਨਾਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚੇ ਸੋਭਾ ਪਾਏ, ਪਰਮ ਪੁਰਖ ਬੇਪਰਵਾਹੀਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਰੁਸ਼ਨਾਏ, ਅਗਨੀ ਹਵਨ ਪਵਨ ਨਾ ਕੋਇ ਵਖਾਈਆ। ਧੁਰ ਦੀ ਗਾਥੀ ਨਾਮ ਢੋਲਾ ਬਣ ਵਿਚੋਲਾ ਆਪੇ ਗਾਏ, ਰਾਗੀ ਇਕੋ ਰਾਗ ਜਣਾਈਆ। ਪੜਦਾ ਉਹਲਾ ਦਏ ਉਠਾਏ, ਜਿਸ ਆਪਣੇ ਨਾਲ ਮਿਲਾਈਆ। ਕਲਜੁਗ
ਅੰਤਮ ਨਿਰਗੁਣ ਚੋਲਾ ਲਏ ਬਦਲਾਏ, ਚੋਲੀ ਵੇਖਣ ਘਰ ਕਿਸੇ ਨਾ ਜਾਈਆ। ਭੋਲਾ ਭਾਲਾ ਖੇਲ ਕਰਾਏ, ਭੋਲੇ ਭਾਉ ਧਰਤੀ ਮਈਆ ਦੋਏ ਜੋੜ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਹਰਿ ਕਾ ਮੰਤ, ਮੰਤਰ ਇਕੋ ਇਕ ਸਮਝਾਇੰਦਾ। ਆਤਮ ਵਿਛੜੀ ਮਿਲੇ ਕੰਤ, ਨਰ ਨਰਾਇਣ ਇਕੋ ਨਜ਼ਰੀ ਆਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਮਾਣਸ ਜਨਮ ਨਾ ਹੋਏ ਭੰਗਤ, ਭਾਂਡਾ ਭਰਮ ਨਾ ਕੋਇ ਵਖਾਇੰਦਾ। ਮਿਲੇ ਵਡਿਆਈ ਵਿਚ ਜੰਤ, ਦੋ ਜਹਾਨਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣਾ ਲੇਖਾ ਜੁਗ ਜੁਗ ਆਪਣੇ ਹੱਥ ਵਖਾਇੰਦਾ।
੫ ਭਾਦਰੋ ੨੦੨੦ ਬਿਕਰਮੀ ਕਰਨੈਲ ਸਿੰਘ ਦੇ ਗ੍ਰਹਿ ਕਾਦਰਾਬਾਦ
ਮਨ ਚੰਚਲ ਜਗਤ ਅੰਧਾ, ਦਹਿ ਦਿਸ਼ਾ ਉਠ ਉਠ ਧਾਹੀਆ। ਬਿਨ ਸਤਿਗੁਰ ਸਰਨ ਨਾ ਕੋਈ ਬੰਦਾ, ਬਿਨ ਬੰਦਗੀ ਸਤਿਗੁਰ ਮਿਲੇ ਨਾ ਬੇਪਰਵਾਹੀਆ । ਜਗਤ ਵਾਸਨਾ ਖੋਟਾ ਗੰਦਾ, ਕੂੜੀ ਕਿਰਿਆ ਗੰਢ ਪਵਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਬੇਪਰਵਾਹੀਆ। ਵਸਤ ਅਮੋਲਕ ਇਕੋ ਦੇਂਦਾ, ਸਤਿ ਸਾਚੀ ਝੋਲੀ ਪਾਈਆ। ਨਾਮ ਜੈਕਾਰਾ ਇਕੋ ਕਹਿੰਦਾ, ਆਤਮ ਪਰਮਾਤਮ ਢੋਲਾ ਗਾਈਆ। ਘਰ ਸੇਜ ਸੁਹੰਜਣੀ ਆ ਕੇ ਬਹਿੰਦਾ, ਸੋਭਾਵੰਤ ਸੋਭਾ ਪਾਈਆ । ਨਿਜ ਆਸਣ ਆਪਣੇ ਡੇਰੇ ਰਹਿੰਦਾ, ਨਜ਼ਰ ਕਿਸੇ ਨਾ ਆਈਆ। ਨਾ ਕੁਛ ਖਾਂਦਾ ਨਾ ਕੁਛ ਪੀਂਦਾ, ਪ੍ਰੇਮ ਪ੍ਰੀਤੀ ਮੰਗ ਮੰਗਾਈਆ। ਘੋਲ ਘੁਮਾਈ ਵਿਟੁਹ ਥੀਂਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬੀਜ ਅਗੰਮੀ ਇਕੋ ਬੀਂਦਾ, ਬੀਜਣਹਾਰਾ ਬੇਪਰਵਾਹੀਆ। ਨਾ ਮਰਿਆ ਨਾ ਦਿਸੇ ਜੀਂਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਨਾ ਆਲਸ ਨਾ ਕੋਈ ਨੀਂਦਾ, ਗ਼ਫ਼ਲਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਛੜੇ ਆਪ ਮਿਲਾਈਆ। ਵਿਛੜਿਆਂ ਜਗ ਮੇਲਾ ਮੇਲ, ਮਿਲਣੀ ਨਾਮ ਕਰਾਈਆ। ਘਰ ਠਾਕਰ ਮਿਲੇ ਸੱਜਣ ਸੁਹੇਲ, ਝਗੜਾ ਕੋਇ ਰਹਿਣ ਨਾ ਪਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਘਰ ਸੱਜਣ ਆਵੇ ਬੇਪਰਵਾਹੀਆ। ਅਚਰਜ ਵਖਾਏ ਆਪਣਾ ਖੇਲ, ਆਤਮ ਅੰਤਰ ਬੂਝ ਬੁਝਾਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਚੰਦ ਚਾਂਦਨੀ ਇਕ ਚਮਕਾਈਆ । ਘਰ ਵਖਾਏ ਧੁਰ ਨਵੇਲ, ਦਰਗਹਿ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਟੁੱਟੀ ਗੰਢ ਵਖਾਈਆ। ਟੁੱਟੀ ਗੰਢੇ ਗੋਬਿੰਦ ਗੋਪਾਲ, ਸੋ ਸਾਹਿਬ ਦਇਆ ਕਮਾਈਆ। ਜਨਮ ਜਨਮ ਦੇ ਵਿਛੜੇ ਲਾਲ, ਕਰ ਕਿਰਪਾ ਆਪ ਮਿਲਾਈਆ। ਕਵਣ ਬਿਧ ਹੋਵੇ ਦਿਆਲ, ਸਮਝ ਸਕੇ ਕੋਈ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਚਲਦਾ ਰਿਹਾ ਨਾਲ, ਨਿਰਗੁਣ ਸਰਗੁਣ ਹੋ ਕੇ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਵਿਛੜੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਕੂੜੇ ਸੰਗੀ ਰਹੇ ਭੁਲਾ, ਭਰਮ ਭੁਲੇਖਾ ਪਾਈਆ। ਘਰ ਚੰਗੀ
ਵਸਤ ਰਹੇ ਗਵਾ, ਪੱਲੇ ਗੰਢ ਨਾ ਕੋਇ ਵਖਾਈਆ। ਸ੍ਰੀ ਭਗਵਾਨ ਬੇਪਰਵਾਹ, ਬੇਪਰਵਾਹੀ ਧਾਰ ਚਲਾਈਆ। ਜੋ ਜਨ ਸਰਨੀ ਡਿਗੇ ਆ, ਫੜ ਬਾਹੋ ਲਏ ਉਠਾਈਆ। ਡੁਬਦੇ ਪਾਹਨ ਲਏ ਤਰਾ, ਪਾਥਰ ਆਪਣਾ ਚਰਨ ਛੁਹਾਈਆ। ਸਮੁੰਦ ਸਾਗਰ ਪਾਰ ਦਏ ਕਰਾ, ਕਲਜੁਗ ਭਵਰੀ ਰਹਿਣ ਕੋਇ ਨਾ ਪਾਈਆ। ਕਰਮ ਕਾਂਡ ਦਏ ਗਵਾ, ਖੰਡਾ ਖੜਗ ਤੀਰ ਚਲਾਈਆ। ਸਾਚਾ ਸੰਜਮ ਨੇਮ ਦਏ ਸਮਝਾ, ਧੁਰ ਦੀ ਧਾਰ ਇਕ ਸੁਣਾਈਆ । ਬਿਨ ਸਤਿਗੁਰ ਪੂਰੇ ਕੋਈ ਨਾ ਦਿਸੇ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਅੱਗੇ ਪਿਛੇ ਵੇਖੋ ਥਲ ਅਸਗਾਹ, ਜਲਧਾਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਸਦਾ ਸਹਾਈਆ। ਸਦਾ ਸਹਾਈ ਹੋਇਆ ਆਪ, ਆਪਣੇ ਹੱਥ ਰੱਖੀ ਵਡਿਆਈਆ। ਪਿਛਲੇ ਮੇਟੇ ਸਾਰੇ ਪਾਪ, ਪਤਤ ਰੂਪ ਰਹਿਣ ਨਾ ਪਾਈਆ। ਅੱਗੇ ਹਰਿ ਸੰਗਤ ਦਿਤਾ ਸਾਥ, ਸਗਲਾ ਸੰਗ ਜਣਾਈਆ। ਰਸਨਾ ਜਿਹਵਾ ਪੂਜਾ ਪਾਠ, ਇਕੋ ਮੰਤਰ ਨਾਮ ਦ੍ਰਿੜਾਈਆ। ਜਾਗਤ ਸੋਵਤ ਪੁਛੇ ਵਾਤ, ਘਰ ਆ ਆ ਵੇਖੇ ਬੇਪਰਵਾਹੀਆ। ਧੰਨ ਸੁਹੰਜਣੀ ਸੋਹੀ ਰਾਤ, ਭਿੰਨੜੀ ਰੈਣ ਖੁਸ਼ੀ ਮਨਾਈਆ। ਮਸਤਕ ਧਰ ਕੇ ਬੈਠੀ ਦੋਵੇਂ ਹਾਥ, ਸੋਚ ਸਮਝ ਸਕੇ ਨਾ ਕੁਛ ਰਾਈਆ। ਦੋ ਹੱਥੀਂ ਖੋਲ੍ਹੇ ਆਪਣਾ ਤਾਕ, ਨੇਤਰ ਨੈਣ ਉਠਾਈਆ। ਨਜ਼ਰੀ ਆਇਆ ਪੁਰਖ ਅਬਿਨਾਸ਼, ਜੋਤੀ ਜਾਤਾ ਜੋਤ ਜਗਾਈਆ। ਜੋ ਲਿਖ ਕੇ ਗਿਆ ਭਵਿਖਤ ਵਾਕ, ਸੋ ਲੇਖਾ ਲੇਖੇ ਰਿਹਾ ਲਗਾਈਆ। ਅੰਦਰ ਬਾਹਰ ਚਲੇ ਸਾਥ, ਵਿਛੋੜਾ ਰਹਿਣ ਕੋਇ ਨਾ ਪਾਈਆ। ਲੈ ਕੇ ਜਾਏ ਆਪਣੇ ਘਾਟ, ਪੱਤਣ ਇਕੋ ਇਕ ਵਖਾਈਆ। ਗੁਰਸਿਖ ਤੇਰੀ ਪਿਛਲੀ ਮੁੱਕੀ ਵਾਟ, ਅੱਗੇ ਔਝੜ ਪੰਧ ਨਜ਼ਰ ਨਾ ਆਈਆ। ਸਤਿਗੁਰ ਰੱਖੇ ਦੇ ਕਰ ਹਾਥ, ਮਿਹਰ ਨਜ਼ਰ ਉਠਾਈਆ। ਬਿਨਾਂ ਸ੍ਰੀ ਭਗਵਾਨ ਝੂਠੇ ਦਿਸਣ ਸਾਕ, ਵੇਲੇ ਅੰਤ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਖੇਲ ਵਖਾਈਆ। ਬੇਅੰਤ ਖੇਲ ਰਿਹਾ ਵਖਾ, ਹਰਿ ਜੂ ਵੱਖਰੀ ਧਾਰ ਚਲਾਇੰਦਾ। ਜਗ ਵਿਛੜੇ ਰਿਹਾ ਮਿਲਾ, ਮੇਲਾ ਇਕੋ ਘਰ ਰਖਾਇੰਦਾ। ਜਗਤ ਦਲਿਦਰ ਰਿਹਾ ਗਵਾ, ਦੁੱਖ ਦਰਦ ਨਾਲ ਮਿਲਾਇੰਦਾ। ਚੋਟੀ ਸਿਖ਼ਰ ਰਿਹਾ ਚੜ੍ਹਾ, ਸੋਟੀ ਨਾਮ ਹੱਥ ਫੜਾਇੰਦਾ। ਜੋਤੀ ਜੋਤ ਰਿਹਾ ਜਗਾ, ਅਗਿਆਨ ਅੰਧੇਰ ਮਿਟਾਇੰਦਾ। ਲੋਕ ਪਰਲੋਕੀ ਰਿਹਾ ਵਡਿਆ, ਸਚ ਸਲੋਕੀ ਨਾਮ ਅਲਾਇੰਦਾ। ਕਾਇਆ ਥੋਥੀ ਭਾਂਡਾ ਰਿਹਾ ਭਰਾ, ਨਾਮ ਨਿਧਾਨਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਗੁਰ ਇਕੋ ਰੰਗ ਰੰਗਾਇੰਦਾ। ਇਕ ਰੰਗ ਸਿਖ ਗੁਰ, ਗੁਰ ਸਿਖ ਆਪ ਰੰਗਾਈਆ। ਇਕ ਮਰਦੰਗ ਸਿਖ ਗੁਰ, ਸਿਖ ਗੁਰ ਇਕ ਅਨੰਦ ਵਖਾਈਆ। ਇਕ ਚੰਦ ਸਿਖ ਗੁਰ, ਗੁਰ ਸਿਖ ਇਕੋ ਨੂਰ ਕਰੇ ਰੁਸ਼ਨਾਈਆ। ਇਕ ਪਿੰਡ ਗੁਰ ਸਿਖ ਪਿੰਡ ਗੁਰ ਸਿਖ ਇਕੋ ਡੇਰਾ ਲਾਈਆ। ਦੀਨ ਦਿਆਲ ਬਣ ਬਖ਼ਸ਼ਿੰਦ, ਮਿਹਰਵਾਨ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਤੇਰੀ ਮੇਟੇ ਚਿੰਦ, ਚਿੰਤਾ ਗ਼ਮ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਣੇ ਸਾਚੀ ਬਿੰਦ, ਜੀਵ ਜੰਤ ਖੋਜ ਖੁਜਾਈਆ।
ਕਰਨੈਲ ਮਿਲੇ ਘਰ ਨੈਣ, ਨੈਨਨ ਨੈਨ ਮਿਲਾਈਆ। ਦੇਵਣਹਾਰਾ ਲਹਿਣਾ ਦੇਣ, ਝੋਲੀ ਨਾਮ ਭਰਾਈਆ। ਅੱਗੇ ਨਾ ਵਹਿਣਾ ਪਿਛਲੇ ਵਹਿਣ, ਪਿਛਲਾ ਲੇਖਾ ਏਸੇ ਕਾਰਨ ਦਿਤਾ ਮੁਕਾਈਆ। ਤਨ ਬਸਤਰ ਪਾਏ ਨਾਮ ਗਹਿਣ, ਗਹਿਣੇ ਪਿਆ ਤਨ ਦੇਵੇ ਛੁਡਾਈਆ। ਆਪਣੀ ਹੱਥੀਂ ਕਰ ਕੇ ਜਾਏ ਸਾਈਨ, ਸੈਨਤ ਨਾਲ ਸਮਝਾਈਆ। ਹਰਿ ਕਾ ਸ਼ਬਦ ਗੁਰ ਕਾ ਕਹਿਣ, ਗੁਰਸਿਖ ਮੰਨਣ ਚਾਈਂ ਚਾਈਂਆ। ਹਰਿ ਸੰਗਤ ਵਿਚ ਜੋ ਗੁਰਮੁਖ ਬਹਿਣ, ਤਿਨ੍ਹਾਂ ਮਿਲੇ ਮਾਣ ਵਡਿਆਈਆ । ਕਾਮ ਕਰੋਧ ਲੋਭ ਮੋਹ ਹੰਕਾਰ ਨੈਣ ਸ਼ਰਮਾਇਣ, ਅੱਖ ਸਕੇ ਨਾ ਕੋਇ ਉਠਾਈਆ। ਆਸਾ ਤ੍ਰਿਸਨਾ ਨਿਉਂ ਨਿਉਂ ਲਾਗੇ ਪਾਇਨ, ਗੁਰਮੁਖ ਤੇਰੀ ਚਰਨ ਧੂੜੀ ਮੰਗੇ ਥਾਉਂ ਥਾਈਂਆ। ਮਾਇਆ ਮਮਤਾ ਖਾਏ ਨਾ ਡਾਇਣ, ਕੂੜੀ ਇਛਿਆ ਨਾ ਹੋਵੇ ਹਲਕਾਈਆ। ਦਰਸ ਦਿਖਾਏ ਇਕੋ ਨੈਣ, ਨਿਜ ਨੇਤਰ ਨੈਣ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਬੇਪਰਵਾਹੀਆ। ਗੁਰਮੁਖ ਅਰਜ਼ ਸਦਾ ਮਨਜ਼ੂਰ, ਸਤਿਗੁਰ ਪੂਰਾ ਦਇਆ ਕਮਾਇੰਦਾ। ਪਿਛਲਾ ਬਖ਼ਸ਼ਣਹਾਰ ਕਸੂਰ, ਅਗਲਾ ਮਾਰਗ ਆਪੇ ਲਾਇੰਦਾ। ਕਾਇਆ ਪੰਜ ਤਤ ਤਪੇ ਨਾ ਵਾਂਗ ਤੰਦੂਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਨਾਤਾ ਤੁਟੇ ਕੂੜੋ ਕੂੜ, ਸਚ ਸੁਚ ਝੋਲੀ ਆਪ ਭਰਾਇੰਦਾ। ਜਿਨ੍ਹਾਂ ਲਗਾਵੇ ਮਸਤਕ ਧੂੜ, ਤਿਨ੍ਹਾਂ ਦੁਰਮਤ ਮੈਲ ਧਵਾਇੰਦਾ। ਜੋ ਸਤਿਗੁਰ ਕੋਲੋ ਰਹੇ ਦੂਰ ਦੂਰ, ਤਿਨ੍ਹਾਂ ਏਥੇ ਓਥੇ ਥਾਏਂ ਨਜ਼ਰ ਕੋਇ ਨਾ ਆਇੰਦਾ। ਸਤਿਗੁਰੂ ਭੰਡਾਰਾ ਸ਼ਬਦ ਭਰਪੂਰ, ਗੁਰਮੁਖਾਂ ਜੁਗ ਜੁਗ ਆਪ ਵਰਤਾਇੰਦਾ। ਠਾਕਰ ਹੋ ਕੇ ਬਣੇ ਮਜ਼ਦੂਰ, ਜਨ ਭਗਤਾਂ ਘਰ ਘਰ ਸੇਵ ਕਮਾਇੰਦਾ। ਜੇ ਕੋਈ ਵੇਖੇ ਦਰ ਹਜ਼ੂਰ, ਹਾਜ਼ਰ ਹੋ ਕੇ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਦਰਸੀ ਸਵੱਛ ਸਰੂਪੀ ਆਪਣਾ ਦਰਸ ਕਰਾਇੰਦਾ। ਸਵੱਛ ਸਰੂਪੀ ਦਰਸ ਅਨੋਖਾ, ਜੋਤੀ ਜੋਤ ਜੋਤ ਜੋਤ ਰੁਸ਼ਨਾਈਆ। ਬੇਸ਼ਕ ਗੁਰਸਿਖ ਗੁਰ ਨੂੰ ਦੇ ਜਾਵੇ ਧੋਖਾ, ਗੁਰ ਮੁਖ ਨਾ ਕਦੇ ਭਵਾਈਆ। ਜਿਸ ਵੇਲੇ ਗੁਰਮੁਖ ਹੋਵੇ ਔਖਾ, ਸੁਣੇ ਫਰਿਆਦ ਬੇਪਰਵਾਹੀਆ। ਅੰਤਮ ਸਵਾਸ ਤੱਕ ਦੇਵੇ ਮੌਕਾ, ਪਿਛਲੀ ਭੁੱਲ ਸਾਰੀ ਦੇਵੇ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਪਾਈਆ । ਹਰਿਜਨ ਲੇਖਾ ਜਾਏ ਮੁੱਕ, ਮੁਕੇ ਚੂਕ ਪਰਾਈਆ। ਮਾਤ ਗਰਭ ਫੇਰ ਨਾ ਹੋਵੇ ਦੁੱਖ, ਲੱਖ ਚੁਰਾਸੀ ਪੰਧ ਮੁਕਾਈਆ। ਰਾਏ ਧਰਮ ਨਾ ਸਕੇ ਪੁੱਛ, ਚਿਤਰ ਗੁਪਤ ਨਾ ਲੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਵਣ ਝੁਕ, ਵਾਹਵਾ ਗੁਰਸਿਖ ਤੇਰੀ ਵਡਿਆਈਆ। ਜਿਸ ਦਾ ਨਾਮ ਗਾਏ ਮੁਖ, ਰਸਨਾ ਜਿਹਵਾ ਹਰਿ ਹਰਿ ਗੁਣ ਧਿਆਈਆ। ਸੋ ਸਾਹਿਬ ਦਾ ਬਣੇ ਸਾਚਾ ਪੁੱਤ, ਪੁਰਖ ਅਬਿਨਾਸ਼ੀ ਆਪਣੀ ਗੋਦ ਉਠਾਈਆ। ਧਰਮ ਦੁਆਰੇ ਹਰਿ ਨਿਰੰਕਾਰੇ ਸੁਖਣਾ ਰਿਹਾ ਸੁਖ, ਕਵਣ ਵੇਲਾ ਜਨ ਭਗਤਾਂ ਮਿਲਾਂ ਚਾਈਂ ਚਾਈਂਆ। ਪਰੇਮ ਪਿਆਰ ਦੀ ਮਿਟਾਵਾਂ ਭੁੱਖ, ਪਰੇਮ ਪ੍ਰੀਤੀ ਇਕੋ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਅੰਦਰ ਵੇਖੇ ਲੁਕ, ਬਿਨ ਸਤਿਗੁਰ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਸਿਖ ਰੋਵੇ ਅੰਤਰ ਧਾਹ, ਰਸਨਾ ਕੂਕ ਦੁਹਾਈਆ। ਪਵਣ ਸਵਾਸ ਨਾਲ ਰਲਾਏ ਸਾਹ, ਉਣੰਜਾ ਪਵਣ ਸੰਗ ਨਿਭਾਈਆ। ਚਾਰੋ ਕੁੰਟ ਵੇਖੇ ਨੈਣ ਉਠਾ, ਨੇਤਰ ਅੱਖ ਖੁਲ੍ਹਾਈਆ। ਦੁੱਖਾਂ ਭਰਿਆ ਸਰਬ ਜਹਾਂ, ਸੁਖ ਰੂਪ ਨਾ ਕੋਇ ਸਮਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਪਕੜੇ ਬਾਂਹ,
ਸੱਜਣ ਯਾਰ ਬੈਠਣ ਮੁਖ ਭਵਾਈਆ। ਦੀਨ ਦਿਆਲ ਜਿਸ ਜਨ ਜਪਾਏ ਆਪਣਾ ਨਾਂ, ਨਾਂਵਾਂ ਲੇਖਾ ਲੇਖੇ ਲਵੇ ਪਾਈਆ। ਦਰਗਹਿ ਸਾਚੀ ਦੇਵੇ ਥਾਂ, ਦੋ ਜਹਾਨਾ ਪੰਧ ਮੁਕਾਈਆ। ਅੰਤਮ ਜੋਤੀ ਮੇਲਾ ਲਏ ਮਿਲਾ, ਜੋਤੀ ਜੋਤ ਸਮਾਈਆ। ਕਰਨੈਲ ਕਰਮ ਕਾਂਡ ਦਾ ਮਿਟਿਆ ਗੁਨਾਹ, ਜਨਮ ਮਰਨ ਦਾ ਟੁੱਟਾ ਫਾਹ, ਠੱਗ ਚੋਰ ਦਾ ਛੁੱਟਾ ਰਾਹ, ਹਰਿ ਸੰਗਤ ਨਾਤਾ ਜੁੜਿਆ ਭੈਣ ਭਰਾ, ਕੂੜੀ ਅੱਖ ਪਰਤਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਰਜ਼ੀ ਅਰਜ਼ੀ ਅਰਜ਼ ਆਰਜ਼ੂ ਲੇਖੇ ਪਾ, ਲੇਖਾ ਲੇਖਿਉਂ ਬਾਹਰ ਕਢਾਈਆ।
੫ ਭਾਦਰੋ ੨੦੨੦ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਕਾਦਰਾਬਾਦ
ਗੁਰਸਿਖ ਮਾਣਕ ਮੋਤੀ ਸਚ ਸਵਰਨ, ਕੰਚਨ ਕਾਇਆ ਕੋਟ ਗੜ੍ਹ ਵਸਾਈਆ। ਦਰ ਦਰਵੇਸ਼ ਮੰਗੇ ਪ੍ਰਭ ਸਰਨ, ਸਰਨਗਤ ਇਕ ਰਖਾਈਆ। ਨਾਤਾ ਤੋੜੇ ਮਰਨ ਡਰਨ, ਭੈ ਭੌ ਨਾ ਕੋਇ ਤਕਾਈਆ। ਢੋਲਾ ਇਕੋ ਆਏ ਪੜ੍ਹਨ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਤਿਗੁਰ ਡੰਡੇ ਆਏ ਚੜ੍ਹਨ, ਪੌੜੀ ਰੂਪ ਨਾ ਕੋਇ ਵਖਾਈਆ। ਲੇਖ ਚੁਕਾਏ ਵਰਨ ਬਰਨ, ਅੱਠ ਦਸ ਨਾ ਕੋਇ ਵੰਡ ਵੰਡਾਈਆ। ਜਗਤ ਵਿਕਾਰੇ ਆਏ ਲੜਨ, ਕੂੜੀ ਕਿਰਿਆ ਬਾਹਰ ਕਢਾਈਆ। ਸਾਚੀ ਤਰਨੀ ਆਏ ਤਰਨ, ਚੱਪੂ ਨਾਮ ਹੱਥ ਉਠਾਈਆ। ਹਰਿ ਕਾ ਦਰਸ ਆਏ ਕਰਨ, ਨਿਜ ਨੇਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਵੇਖਣਹਾਰ, ਅਭੁੱਲ ਭੁਲ ਕਦੇ ਨਾ ਜਾਈਆ। ਕੰਚਨ ਸੋਇਨਾ ਮਾਣਕ ਮੋਤੀ, ਗੁਰਮੁਖ ਵਿਰਲਾ ਨਜ਼ਰੀ ਆਈਆ। ਜਿਸ ਘਰ ਜਗੇ ਨਿਰਮਲ ਜੋਤੀ, ਅੰਧ ਅੰਧੇਰ ਰਹਿਣ ਨਾ ਪਾਈਆ। ਵਾਸਨਾ ਨਿਕਲੇ ਵਿਚੋ ਖੋਟੀ, ਦੁਰਮਤ ਬੈਠੇ ਮੁਖ ਭਵਾਈਆ। ਅੰਤਰ ਆਤਮ ਫੋਲੇ ਆਪਣੀ ਪੋਥੀ, ਕਾਇਆ ਵਰਕਾ ਲਏ ਉਲਟਾਈਆ। ਜਨਮ ਜਨਮ ਦੀ ਮੈਲ ਜਾਏ ਧੋਤੀ, ਪਾਪ ਕਲੇਵਰ ਰਹਿਣ ਕੋਇ ਨਾ ਪਾਈਆ। ਸੁਰਤ ਸਵਾਣੀ ਉਠੇ ਸੋਤੀ, ਘਰ ਸਾਚੇ ਲਏ ਅੰਗੜਾਈਆ । ਮੱਤ ਰਹੇ ਨਾ ਕੋਈ ਹੋਛੀ, ਗੁਰਮੱਤ ਮਿਲੇ ਵਡਿਆਈਆ। ਚਰਨ ਕਵਲ ਇਕੋ ਓਟੀ, ਪੁਰਖ ਅਕਾਲ ਸੱਚੀ ਸਰਨਾਈਆ। ਰਸਨ ਆਹਾਰ ਨਾ ਕੋਈ ਬੋਟੀ, ਪ੍ਰੇਮ ਪ੍ਰੀਤੀ ਮੰਗ ਮੰਗਾਈਆ। ਚੜ੍ਹ ਕੇ ਵੇਖੇ ਆਪਣੀ ਚੋਟੀ, ਘਰ ਵਸੇ ਸਤਿਗੁਰ ਸੱਚਾ ਮਾਹੀਆ। ਜਿਸ ਨੂੰ ਲੱਭਦੇ ਬਾਹਰ ਕਲਜੁਗ ਜੀਵ ਲੋਕੀਂ, ਸੋ ਲੁਕਿਆ ਨਜ਼ਰ ਕਿਸੇ ਨਾ ਆਈਆ। ਪ੍ਰਭ ਦੀ ਘਾਟੀ ਬੜੀ ਔਖੀ, ਪਾਰ ਕਰਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਏ ਬੁਝਾਈਆ। ਹੀਰਾ ਲਾਲ ਜਵਾਹਰ ਮੋਤੀ ਮਾਣਕ, ਮਾਣਸ ਜਨਮ ਮਿਲੀ ਵਡਿਆਈਆ। ਲੱਖ ਚੁਰਾਸੀ ਵਿਚ ਮਿਲਿਆ ਨਾ ਕੋਈ ਮਾਲਕ, ਮਲਕੀਅਤ ਹੱਥ ਨਾ ਕੋਇ ਫੜਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਲੱਭਦਾ ਰਿਹਾ ਖ਼ਾਲਕ, ਖ਼ਾਲਸ ਰੂਪ ਨਜ਼ਰ ਕੋਇ ਨਾ ਆਈਆ। ਭਰਮੇ ਭੁਲਦਾ ਰਿਹਾ ਬਾਸ਼ਕ, ਬਿਨ ਸਤਿਗੁਰ ਪੂਰੇ ਭਰਮ ਨਾ ਕੋਇ ਚੁਕਾਈਆ। ਘਰ ਘਰ ਵਿਚ ਬਹਿ ਕੇ ਕਰੇ ਅਦਾਲਤ, ਅਦਲ ਇਕੋ ਇਕ ਕਮਾਈਆ। ਗੁਰਸਿਖ ਰਹਿਣ ਨਾ ਦੇਵੇ ਕੋਈ ਅਲਾਮਤ, ਝੂਠਾ ਝਗੜਾ ਦਏ ਮੁਕਾਈਆ। ਨਾਮ ਖ਼ਜ਼ਾਨਾ ਦੇਵੇ ਧੁਰ ਦੀ ਅਮਾਨਤ, ਹਰਿਜਨ ਸਾਚੇ ਝੋਲੀ ਪਾਈਆ। ਪੰਜ ਤਤ ਕਰੇ ਨਾ ਕੋਈ ਖ਼ਿਆਨਤ, ਠੱਗ ਚੋਰ ਲੁੱਟ ਨਾ ਜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਿਤੀ ਇਕੋ ਸਿਆਣਪ, ਹਰਿ ਸੰਗਤ ਵੇਖਣ ਚਾਈਂ ਚਾਈਂਆ। ਮਾਣਕ ਮੋਤੀ ਹੀਰਾ ਲਾਲ, ਗੁਰਸਿਖ ਵਿਰਲਾ ਨਜ਼ਰੀ ਆਇੰਦਾ। ਜਿਸ ਜਨ ਮਿਲਿਆ ਹਰਿ ਗੋਪਾਲ, ਗੋਪੀ ਨਾਥ ਦਇਆ ਕਮਾਇੰਦਾ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਇੰਦਾ। ਦੀਪਕ ਦੀਆ ਜੋਤ ਜਗੇ ਕਮਾਲ, ਬੇਮਿਸਾਲ ਡਗਮਗਾਇੰਦਾ। ਜਲਵਾ ਨੂਰ ਦੇਵੇ ਜਲਾਲ, ਜ਼ਾਹਰ ਜ਼ਹੂਰ ਖੇਲ ਵਖਾਇੰਦਾ। ਸੰਤ ਸਤਿਗੁਰ ਸਾਚੇ ਲੱਭੇ ਆਪੇ ਲਾਲ, ਲਾਲਨ ਆਪਣੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰ ਗੁਰ ਵੇਖ ਵਖਾਇੰਦਾ। ਲਾਲ ਅਮੁਲੜਾ ਗੁਰਮੁਖ ਹੀਰਾ, ਹਰਿ ਦੋ ਜਹਾਨ ਬਣਾਈਆ। ਸਚ ਭਗਤੀ ਸੀਸ ਬੰਨ੍ਹੇ ਚੀਰਾ, ਮਸਤਕ ਟਿੱਕਾ ਨਾਮ ਲਗਾਈਆ। ਔਖਾ ਮਾਰਗ ਚੁੱਕੇ ਭੀੜਾ, ਰਾਹ ਸਾਚਾ ਦਏ ਸਮਝਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਨੀਰਾ, ਨਿਝਰ ਝਿਰਨਾ ਆਪ ਝਿਰਾਈਆ। ਬਦਲਣਹਾਰ ਸਾਹਿਬ ਤਕਦੀਰਾ, ਤਦਬੀਰ ਆਪਣੀ ਦਏ ਸਮਝਾਈਆ। ਲੱਖ ਚੁਰਾਸੀ ਵਿਚੋ ਮਾਣਸ ਜਨਮ ਅਖ਼ੀਰਾ, ਹਰਿ ਸਤਿਗੁਰ ਮਿਲਣਾ ਹਰਿਜਨ ਨਿਉਂ ਨਿਉਂ ਲੱਗਣਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਗੁਰਮੁਖ ਗੁਰ ਗੁਰ ਗੋਦੀ ਚੁੱਕ, ਘਰ ਘਰ ਦਏ ਵਖਾਈਆ। ਵੇਖ ਲੋਕਾਈ ਗੁਰਮੁਖ ਮੁਖ, ਸ੍ਰੀ ਭਗਵਾਨ ਰਿਹਾ ਧਵਾਈਆ। ਜਨਮ ਕਰਮ ਦਾ ਮਿਟਿਆ ਦੁੱਖ, ਭਾਂਡਾ ਭਰਮ ਭੰਨਾਈਆ। ਬਣ ਮਾਂ ਪਿਓ ਬਣਾਏ ਪੁੱਤ, ਪੂਤ ਸਪੂਤਾ ਗੋਦ ਸੁਹਾਈਆ। ਦਰਸ ਦਿਖਾਏ ਨੇੜੇ ਹੋ ਕੇ ਝੁਕ, ਦੋ ਜਹਾਨਾ ਪੰਧ ਮੁਕਾਈਆ। ਸੇਜ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ । ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਸਮਝਾਈਆ। ਗ੍ਰਹਿ ਮੰਦਰ ਆਏ ਉਠ, ਪੜਦਾ ਦੂਈ ਦਏ ਮਿਟਾਈਆ। ਘਰ ਵਖਾਏ ਸਚ ਸੁਚ, ਸੁਚ ਸੰਜਮ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਾਗ ਹੰਸ ਵਖਾਈਆ। ਗੁਰਮੁਖ ਕਾਗੋ ਬਣੇ ਹੰਸ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਪਰਗਟ ਹੋਵੇ ਕੋਟਨ ਕੋਟਾਂ ਵਿਚੋ ਸਹੰਸ, ਸਹੰਸ ਸਹੰਸਰਾਂ ਵਿਚੋ ਆਪ ਉਪਾਇੰਦਾ। ਚਾਰ ਜੁਗ ਵਿਚ ਪ੍ਰਭ ਦਾ ਬਣੇ ਛੋਟਾ ਬੰਸ, ਲੱਖ ਚੁਰਾਸੀ ਸੰਗ ਨਾ ਕੋਇ ਰਖਾਇੰਦਾ। ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ, ਰਾਮ ਰਾਮਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਣ ਰਖਾਇੰਦਾ। ਹਰਿਜਨ ਮਾਣ ਸਰਬ ਸੁਖ ਸਾਗਰ, ਮਿਲੇ ਲੋਕਮਾਤ ਵਡਿਆਈਆ। ਵਸਤ ਅਮੋਲਕ ਕਾਇਆ ਗਾਗਰ, ਗਹਿਰ ਗੰਭੀਰ ਦਏ ਭਰਾਈਆ। ਗ਼ਰੀਬ ਨਿਮਾਣਿਆਂ ਦਰ ਦੇਵੇ ਆਦਰ, ਦਰਦੀ ਹੋ ਕੇ ਦਰਦ ਵੰਡਾਈਆ। ਪਾਰ ਕਰਾਏ ਸਿੰਧ ਸਾਗਰ, ਭਵਰੀ ਸਕੇ ਨਾ ਕੋਇ ਰੁੜ੍ਹਾਈਆ। ਵਣਜ ਕਰਾਏ ਬਣ ਸੌਦਾਗਰ, ਨਾਮ ਹੱਟ ਇਕ ਚਲਾਈਆ। ਦਰ ਆਇਆਂ ਦਰ ਦੇਵੇ ਆਦਰ, ਅਦਲ ਇਕੋ ਇਕ ਵਖਾਈਆ। ਕਿਰਪਾ ਕਰੇ ਕਰੀਮ ਕਾਦਰ, ਕੁਦਰਤ ਕਾਦਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਸਿਦਕ ਸਬੂਰੀ ਸਬਰ ਪਿਆਲਾ ਇਕੋ ਜਾਮ ਪਿਆਈਆ । ਇਕੋ ਜਾਮ ਨਾਮ ਖੁਮਾਰੀ, ਦਿਵਸ ਰੈਣ ਰਖਾਈਆ। ਸਚ ਪ੍ਰੀਤੀ ਨਿਰਗੁਣ ਯਾਰੀ, ਸਰਗੁਣ ਆਪ ਲਗਾਈਆ। ਕੂੜੀ ਕਿਰਿਆ ਕੱਟ ਬੀਮਾਰੀ, ਆਤਮ ਸੁਖ ਉਪਜਾਈਆ । ਭਗਤ ਭਗਵਾਨ ਸਾਚਾ ਮੇਲਾ ਕੰਤ ਨਾਰੀ, ਨਾਰੀ ਕੰਤ ਆਪ
ਪਰਨਾਈਆ। ਸੇਜ ਸੁਹੰਜਣੀ ਆਤਮ ਰਿਹਾ ਚਾੜ੍ਹੀ, ਪਲੰਘ ਰੰਗੀਲਾ ਇਕ ਸੁਹਾਈਆ। ਆਪੇ ਫਿਰੇ ਪਿਛੇ ਅਗਾੜੀ, ਬਣ ਸੇਵਕ ਸੇਵ ਕਮਾਈਆ। ਕਰੇ ਪਰਕਾਸ਼ ਬਹੱਤਰ ਨਾੜੀ, ਘਰ ਘਰ ਜੋਤ ਰੁਸ਼ਨਾਈਆ। ਮਾਣਸ ਜਨਮ ਨਾ ਹੋਏ ਖ਼ਵਾਰੀ, ਖ਼ੁਸ਼ੀ ਗ਼ਮੀ ਇਕੋ ਰੰਗ ਵਖਾਈਆ। ਜਿਸ ਪੁਰਖ ਅਕਾਲ ਨਾਲ ਲਾਈ ਯਾਰੀ, ਤਿਸ ਯਾਰਾਨਾ ਸਕੇ ਨਾ ਕੋਇ ਤੁੜਾਈਆ। ਸੋ ਗੁਰਮੁਖ ਮਾਰੇ ਇਕ ਉਡਾਰੀ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਜਾ ਕੇ ਮਿਲੇ ਜੋਤ ਨਿਰੰਕਾਰੀ, ਨਿਰਗੁਣ ਮੇਲਾ ਸਹਿਜ ਸੁਭਾਈਆ। ਜਿਸ ਦੇ ਕੋਲੋ ਭਿਖਿਆ ਮੰਗਦੇ ਰਹੇ ਗੁਰ ਅਵਤਾਰੀ, ਸੋ ਦਾਤਾਰੀ ਫੇਰਾ ਪਾਈਆ। ਕਲਜੁਗ ਅੰਤ ਜਨ ਭਗਤਾਂ ਮਿਲਣ ਦੀ ਆਈ ਵਾਰੀ, ਜੁਗ ਜੁਗ ਦਾ ਲਹਿਣਾ ਝੋਲੀ ਪਾਈਆ। ਰੱਖੇ ਲਾਜ ਜਿਸ ਚਰਨ ਛੁਹਾਈ ਦਾੜ੍ਹੀ, ਏਥੇ ਓਥੇ ਲੇਖਾ ਵੇਖੇ ਸ਼ਹਿਨਸ਼ਾਹੀਆ। ਗੁਰਮੁਖ ਲੱਭਣ ਜਾਏ ਨਾ ਕੋਇ ਜੰਗਲ ਜੂਹ ਉਜਾੜ ਪਹਾੜੀ, ਬਨ ਖੋਜਣ ਕੋਇ ਨਾ ਜਾਈਆ। ਮੇਲ ਮਿਲਾਵਾ ਧੁਰ ਦਰਬਾਰੀ, ਧੁਰ ਦੀ ਧਾਰੀ ਦਏ ਸਮਝਾਈਆ। ਦੋਏ ਦੋਏ ਜੋੜ ਸਦ ਨਿਮਸਕਾਰੀ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਦਾਨ, ਦਾਤਾ ਦਾਨੀ ਦੋ ਜਹਾਨੀ ਸ਼ਾਹ ਸੁਲਤਾਨੀ ਭਗਤ ਭਗਵਾਨ ਇਕ ਅਖਵਾਈਆ।