ਪੁਸਤਕਾਲਾਭਾਗ ੧੫

੬ ਭਾਦਰੋ ੨੦੨੦ ਬਿਕਰਮੀ ਬੂੜ ਸਿੰਘ ਦੇ ਗ੍ਰਹਿ ਕਾਦਰਾਬਾਦ

ਸਤਿ ਸਰੂਪ ਸਤਿਗੁਰ ਦਰਸ, ਅਗਨੀ ਤਤ ਬੁਝਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਤ੍ਰਿਸਨਾ ਤ੍ਰਿਖਾ ਗਵਾਇੰਦਾ। ਲੇਖਾ ਚੁਕਾਏ ਸੋਗ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਅੰਤਰ ਆਤਮ ਜੋ ਰਹੇ ਭੜਕ, ਤਿਨ੍ਹਾਂ ਭਾਂਡਾ ਭਰਮ ਭੰਨਾਇੰਦਾ। ਅਧਵਿਚਕਾਰੇ ਜੋ ਰਹੇ ਲਟਕ, ਤਿਨ੍ਹਾਂ ਧੁਰ ਦਾ ਹੁਕਮ ਸੁਣਾਇੰਦਾ। ਗੁਰਮੁਖ ਮਾਰਗ ਚਲੇ ਬੇਖਟਕ, ਖ਼ਤਰਾ ਨਜ਼ਰ ਕੋਇ ਨਾ ਆਇੰਦਾ। ਹਰਿਜੂ ਤਾਰਨਹਾਰਾ ਬਧਕ, ਗਨਕਾ ਕੁਲ ਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿਜਨ ਵੇਖ ਵਖਾਇੰਦਾ। ਹਰਿਜਨ ਵੇਖੇ ਖੋਲ੍ਹ ਤਾਕੀ, ਪੜਦਾ ਮੰਦਰ ਆਪ ਉਠਾਈਆ। ਨਿਰਗੁਣ ਹੋ ਕੇ ਬਣੇ ਸਾਥੀ, ਸਾਚਾ ਸੰਗ ਰਖਾਈਆ। ਸੇਵਕ ਹੋ ਕੇ ਕਰੇ ਰਾਖੀ, ਮਿਹਰ ਨਜ਼ਰ ਉਠਾਈਆ। ਪ੍ਰੀਤਮ ਹੋ ਕੇ ਬਣੇ ਪਾਠੀ, ਗੁਰਮੁਖ ਢੋਲਾ ਗਾਏ ਚਾਈਂ ਚਾਈਂਆ। ਸਰੋਵਰ ਹੋ ਕੇ ਬਣੇ ਤੀਰਥ ਤਾਟੀ, ਸਾਚਾ ਸੀਰ ਮੁਖ ਚੁਆਈਆ। ਵਣਜਾਰਾ ਹੋ ਕੇ ਖੋਲ੍ਹੇ ਹਾਟੀ, ਘਰ ਘਰ ਵਿਚ ਸੋਭਾ ਪਾਈਆ। ਉਜਿਆਰਾ ਹੋ ਕੇ ਜਗਾਏ ਬਾਤੀ, ਜੋਤ ਨਿਰੰਜਣ ਕਰ ਰੁਸ਼ਨਾਈਆ। ਅੰਮ੍ਰਿਤ ਹੋ ਕੇ ਜਾਮ ਪਿਆਏ ਬਾਟੀ, ਨਿਝਰ ਝਿਰਨਾ ਆਪ ਝਿਰਾਈਆ। ਮਿਹਰਵਾਨ ਹੋ ਕੇ ਪੁੱਛੇ ਵਾਤੀ, ਨਿਰਗੁਣ ਸਰਗੁਣ ਫੇਰਾ ਪਾਈਆ। ਅਛਲ ਅਛੱਲ ਹੋ ਕੇ ਖੇਲ ਕਰੇ ਬਹੁਭਾਂਤੀ, ਹਰਿ ਕਾ ਭੇਵ ਸਮਝ ਕੋਇ ਨਾ ਪਾਈਆ। ਨੂਰ ਨੁਰਾਨਾ ਹੋ ਕੇ ਮੇਟੇ ਅੰਧੇਰੀ ਰਾਤੀ, ਸਾਚਾ ਚੰਦ ਕਰ ਰੁਸ਼ਨਾਈਆ। ਲਹਿਣੇਦਾਰ ਹੋ ਕੇ ਲੇਖਾ ਮੁਕਾਏ ਬਾਕੀ, ਪਿਛਲਾ ਰਹਿਣ ਕੋਇ ਨਾ ਪਾਈਆ। ਖੇਵਟ ਹੋ ਕੇ ਪਾਰ ਕਰਾਏ ਘਾਟੀ, ਪਤਣ ਮਿਲੇ ਬੇਪਰਵਾਹੀਆ। ਦਾਤਾ ਹੋ ਕੇ ਉਤਮ ਰੱਖੇ ਜ਼ਾਤੀ, ਵਰਨ ਬਰਨ ਨਾ ਕੋਇ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ

ਦਏ ਸਮਝਾਈਆ। ਹਰਿਜਨ ਸਚ ਦਏ ਬੁਝਾ, ਬੁਝਾਰਤ ਨਾਮ ਪਾਈਆ। ਅਗਨੀ ਤਤ ਦਏ ਗਵਾ, ਗਿਆਨ ਗੁਰੂ ਸਮਝਾਈਆ। ਸ਼ਬਦੀ ਨਾਦ ਦਏ ਅਲ੍ਹਾ, ਘਰ ਘਰ ਇਕ ਪੜ੍ਹਾਈਆ। ਕਾਗਦ ਕਲਮ ਲੇਖਾ ਦਏ ਮੁਕਾ, ਧੁਰ ਸੰਦੇਸਾ ਇਕ ਸੁਣਾਈਆ। ਦਰਸ ਹਮੇਸ਼ਾ ਦਏ ਵਖਾ, ਨਿਤ ਨਵਿਤ ਵੇਖ ਵਖਾਈਆ। ਅਰਸ਼ ਫ਼ਰਸ਼ ਬਣ ਮਲਾਹ, ਬੇੜਾ ਪਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਧਵਾਟੀ ਫੇਰਾ ਪਾਈਆ। ਅਧਵਾਟੀ ਫਿਰੇ ਆਦਿ ਜੁਗਾਦਿ ਮਧ, ਮਧੁਰ ਧੁਨ ਨਾਮ ਸੁਣਾਈਆ। ਦੋ ਜਹਾਨਾਂ ਨਿਰਗੁਣ ਹੋ ਕੇ ਰਿਹਾ ਭੱਜ, ਸਚ ਸੰਦੇਸਾ ਇਕ ਅਲਾਈਆ। ਸਚ ਸਿੰਘਾਸਣ ਬਹੇ ਸਜ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਦੋ ਜਹਾਨਾਂ ਪਾਰ ਕਰ ਕੇ ਹੱਦ, ਸਚ ਹਦੂਦ ਆਪ ਵੰਡਾਈਆ। ਲੱਖ ਚੁਰਾਸੀ ਵਿਚੋ ਕੱਢ, ਹਰਿ ਸੱਜਣ ਲਏ ਉਠਾਈਆ। ਨਾਮ ਪਿਆਏ ਸਾਚੀ ਮਧ, ਅੱਠੇ ਪਹਿਰ ਖ਼ੁਮਾਰ ਵਖਾਈਆ। ਸੀਸ ਜਗਦੀਸ ਪੜਦਾ ਦੇਵੇ ਕਜ, ਸਮਰਥ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਪਾਈਆ। ਹਰਿਜਨ ਭਰਮ ਨਾ ਜਾਏ ਭੁੱਲ, ਬੇਪਰਵਾਹ ਆਪ ਸਮਝਾਈਆ। ਗੁਰਮੁਖ ਸਦਾ ਨਵੇਲੀ ਕੁਲ, ਕੁਲਵੰਤਾ ਆਪ ਬਣਾਈਆ । ਦੇਵੇ ਨਾਮ ਨਿਧਾਨ ਆਪ ਅਨਮੁਲ, ਕੀਮਤ ਅੰਤ ਨਾ ਲਾਏ ਕੋਈ ਆ। ਸਚ ਦੁਆਰਾ ਜਾਏ ਖੁਲ੍ਹ, ਖੁਲ੍ਹੀ ਵਸਤ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਰਹੇ ਅਭੁੱਲ, ਭੁੱਲਿਆਂ ਮਾਰਗ ਦਏ ਵਖਾਈਆ। ਭੁੱਲਿਆਂ ਮਾਰਗ ਦੱਸੇ ਰਾਹ, ਰਹਿਬਰ ਇਕ ਅਖਵਾਇੰਦਾ। ਨਾਮ ਸੰਦੇਸਾ ਦੇਵੇ ਸਲਾਹ, ਸਾਚੀ ਧਾਰ ਬੰਧਾਇੰਦਾ। ਨਿਰਗੁਣ ਹੋ ਕੇ ਬਣੇ ਗਵਾਹ, ਸਰਗੁਣ ਸੰਗ ਨਿਭਾਇੰਦਾ। ਪ੍ਰੀਤਮ ਹੋ ਕੇ ਹੋਏ ਫ਼ਿਦਾ, ਆਪ ਆਪਣਾ ਭੇਟ ਚੜ੍ਹਾਇੰਦਾ। ਸਤਿਗੁਰ ਹੋ ਕੇ ਮਾਰਗ ਦੱਸੇ ਸਿਧਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਮਿਹਰਵਾਨ ਹੋ ਕੇ ਲੇਖਾ ਜਾਣੇ ਨੌਂ ਅਠਾਰਾਂ ਸਿਧਾ, ਸਾਧਨਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਤਰ ਆਤਮ ਵਿਧਾ, ਤੀਰ ਅਣਿਆਲਾ ਇਕ ਚਲਾਇੰਦਾ। ਤੀਰ ਅਣਿਯਾਲਾ ਤਿਖੀ ਮੁਖੀ, ਗੁਰ ਸਤਿਗੁਰ ਘਾੜਤ ਆਪ ਘੜਾਈਆ। ਗੁਰਮੁਖ ਮੇਟੇ ਜਨਮ ਜਨਮ ਦੀ ਦੁਖੀ, ਕਰਮ ਕਰਮ ਰੋਗ ਗਵਾਈਆ। ਸਾਚੀ ਧਾਰੋ ਧਾਰ ਉਠੀ, ਬਾਹਰੋ ਲੱਭਣ ਕੋਇ ਨਾ ਪਾਈਆ। ਜੁਗ ਜਨਮ ਦੀ ਵਿਛੜੀ ਰੁੱਠੀ, ਰੁਠੜੇ ਲਏ ਮਨਾਈਆ। ਘਰ ਉਪਜਾਵੇ ਇਕੋ ਸੁਖੀ, ਸੁਖ ਸਾਗਰ ਰੂਪ ਸਮਝਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕੀ, ਸਚ ਨਿਸ਼ਾਨਾ ਦਏ ਲਗਾਈਆ। ਗੁਰਮੁਖ ਪ੍ਰੇਮ ਰਹੇ ਸਦ ਭੁੱਖੀ, ਤ੍ਰਿਸਨਾ ਜਗਤ ਨਾ ਕੋਇ ਵਧਾਈਆ। ਤੋੜਨ ਵਿਛੋੜਨ ਮੇਲਣਹਾਰਾ ਮਧ ਟੁੱਟੀ, ਅਨੰਤ ਆਪਣੀ ਗੰਢ ਪਵਾਈਆ। ਹਰਿਜਨ ਚੋਗ ਨਾ ਕਦੇ ਨਿਖੁਟੀ, ਸਵਾਸ ਸਵਾਸ ਲੇਖੇ ਪਾਈਆ। ਜਗਤ ਸੋਹੇ ਮਾਤਾ ਪਿਤਾ ਪੁੱਤੀਂ, ਭਗਵਾਨ ਭਗਤਾਂ ਗੋਦ ਬਹਾਈਆ। ਪਰਮ ਪੁਰਖ ਦੀ ਕੁਲ ਉਚੀ, ਗੁਰਮੁਖ ਸਾਚੇ ਦੇਣ ਬਣਾਈਆ। ਸੁਰਤ ਸਵਾਣੀ ਰੱਖਣ ਸੁਚੀ, ਕੂੜੀ ਕਰੇ ਨਾ ਕੋਇ ਕੁੜਮਾਈਆ । ਹਰਿ ਚਰਨ ਧਿਆਨ ਇਕੋ ਰੁਚੀ, ਘਰ ਰਚਨਾ ਵੇਖ ਵਖਾਈਆ। ਸਤਿਗੁਰ ਜੋਤ ਰਹੇ ਨਾ ਲੁਕੀ, ਪੜਦਾ ਸਕੇ ਕੋਈ ਨਾ ਪਾਈਆ। ਜੀਵ ਜੰਤ ਜਾਨਣ ਧਾਰ ਪੁੱਠੀ, ਬੇਸਮਝ ਸਮਝ ਕੋਇ ਨਾ ਪਾਈਆ। ਕੂੜੀ ਕਿਰਿਆ ਸ੍ਰਿਸ਼ਟੀ ਜਾਏ ਲੁੱਟੀ, ਇਸ਼ਟੀ ਨਜ਼ਰ ਕਿਸੇ ਨਾ ਆਈਆ। ਨਾਮ ਵਸਤ ਕਿਸੇ ਕੋਲ ਨਾ ਦਿਸੇ ਮੁੱਠੀ, ਖ਼ਾਲੀ ਝੋਲੀ ਰਹੇ ਵਖਾਈਆ। ਸਭ ਦੀ ਜਾਏ ਮਿਟੀ ਪੁੱਟੀ, ਧੂੜੀ ਧੂਆਂਧਾਰ ਵਖਾਈਆ।

ਗੁਰਮੁਖਾਂ ਧਾਰ ਸਦਾ ਚਿੱਟੀ, ਕਾਲਾ ਲੇਖ ਨਾ ਕੋਇ ਜਣਾਈਆ। ਕੂੜੀ ਰਸ ਵੇਖਣ ਫਿਕੀ, ਰਸਨਾ ਜਿਹਵਾ ਨਾ ਕੋਇ ਚਖਾਈਆ। ਘਰ ਵਿਚ ਜੋਤ ਦਿਸੇ ਨਿਕੀ, ਗੁਰ ਪੂਰਾ ਦਏ ਵਖਾਈਆ। ਜਿਸ ਦੀ ਗੁਰੂ ਅਵਤਾਰ ਪੀਰ ਪੈਗ਼ੰਬਰ ਲਿਖ ਲਿਖ ਦੇਂਦੇ ਗਏ ਚਿਠੀ, ਖਾਣੀ ਬਾਣੀ ਰਾਗ ਅਲਾਈਆ। ਸੋ ਸਾਹਿਬ ਸਭ ਨੂੰ ਰਿਹਾ ਜਿਤੀ, ਜਿਤ ਹਾਰ ਰੂਪ ਵਟਾਈਆ। ਦੋ ਜਹਾਨਾਂ ਵੰਡਣਹਾਰਾ ਹਿੱਸੀ, ਹਿੱਸਾ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਣ ਲਏ ਉਠਾਈਆ। ਵਿਛੋੜਾ ਮੇਲਾ ਧੁਰ ਦਾ ਰੰਗ, ਸੋ ਸਾਹਿਬ ਆਪ ਰੰਗਾਈਆ। ਚੜ੍ਹਨਾ ਉਤਰਨਾ ਹੱਥ ਡੋਰ ਪਤੰਗ, ਜਗਤ ਖਿਲਾਰੀ ਖੇਲ ਖਿਲਾਈਆ। ਪ੍ਰੇਮ ਰਸ ਧੁਰ ਦਾ ਅਨੰਦ, ਸਦ ਬਖ਼ਸ਼ੰਦ ਆਪ ਵਖਾਈਆ। ਢੋਲਾ ਰਾਗ ਅਗੰਮੀ ਛੰਦ, ਗਹਿਰ ਗੰਭੀਰ ਸੁਣਾਈਆ। ਵਸਤ ਅਮੋਲਕ ਮਾਂਗਤ ਮੰਗ, ਦਾਤਾ ਦਾਨੀ ਝੋਲੀ ਭਰਾਈਆ। ਪਰਕਾਸ਼ ਨੂਰ ਸੀਤਲ ਚੰਦ, ਅਗਨੀ ਤਤ ਗਵਾਈਆ। ਦੂਈ ਦਵੈਤ ਭਰਮਾਂ ਕੰਧ, ਭਾਂਡਾ ਭੌ ਭੰਨਾਈਆ। ਕਾਇਆ ਕੋਟ ਖੋਜ ਬ੍ਰਹਿਮੰਡ, ਜੀਉਂ ਪਿੰਡ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੁੱਬਦੇ ਡੁੱਬਦੇ ਪਾਰ ਕਰਾਈਆ। ਡੁੱਬਦੇ ਡੁੱਬਦੇ ਵੇਖੇ ਸਾਗਰ, ਜਗ ਡੂੰਘੀ ਧਾਰ ਵਖਾਇੰਦਾ। ਨਜ਼ਰ ਨਾ ਆਏ ਕੋਈ ਬਹਾਦਰ, ਜੋ ਭਵਰੀ ਕਵਰੀ ਪਾਰ ਕਰਾਇੰਦਾ। ਕਿਸੇ ਨਾ ਮਿਲੇ ਦਰਗਹਿ ਆਦਰ, ਆਦਮ ਆਮਦ ਵਿਚ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਭੁੱਲਿਆ ਕਰਤਾ ਕਾਦਰ, ਤਿਨ੍ਹਾਂ ਕਾਤਲ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜੂ ਹਰਿ ਹਰਿ ਭੇਵ ਖੁਲ੍ਹਾਇੰਦਾ। ਗੁਰਮੁਖ ਪ੍ਰਭ ਮਿਲਣ ਦਾ ਇਕੋ ਮਤਲਬ, ਸਚ ਸਾਚੀ ਸਚ ਦ੍ਰਿੜਾਈਆ। ਜੋ ਜਨ ਪੜ੍ਹੇ ਹਰਿ ਕੇ ਮਕਤਬ, ਅਲਿਫ਼ ਯੇ ਦੇਵੇ ਭੁਲਾਈਆ। ਭੇਵ ਖੁਲ੍ਹਾਏ ਨਰ ਹਰਿ ਅਸਲਤ, ਅਸਲੀਅਤ ਆਪਣੀ ਦਏ ਬੁਝਾਈਆ। ਪਿਛਲੀ ਮੇਟਣਹਾਰਾ ਖ਼ਸਲਤ, ਸਾਚਾ ਮਾਰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਮੇਲੇ ਵਿਛੜੇ ਬਿਛਰਤ, ਬਿਛਰਤ ਮੇਲਾ ਆਪ ਕਰਾਈਆ। ਸਾਚਾ ਮੇਲਾ ਬਿਨ ਸੋਚ ਸਮਝ, ਹਰਿ ਸਤਿਗੁਰ ਆਪ ਕਰਾਈਆ। ਅੰਦਰ ਬਾਹਰ ਮਾਰੇ ਰਮਜ਼, ਨਾਮ ਇਸ਼ਾਰੇ ਨਾਲ ਉਠਾਈਆ। ਲੇਖਾ ਜਾਣੇ ਪੂਰਬ ਜਨਮ, ਜਨਮ ਕਰਮ ਫੋਲ ਫੁਲਾਈਆ। ਵੇਖ ਵਖਾਏ ਧੁਰ ਦਾ ਧਰਮ, ਧਰ ਧਰਨੀ ਦਏ ਵਡਿਆਈਆ। ਸੰਤ ਸੁਹੇਲੇ ਧੁਰ ਦਾ ਢੋਲਾ ਜੋ ਜਨ ਪੜ੍ਹਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤਿਨ੍ਹਾਂ ਅੰਤਮ ਆਏ ਵਰਨ, ਹਰਿ ਕਰਤਾ ਫੇਰਾ ਪਾਈਆ। ਬਖ਼ਸ਼ੇ ਸਰਨਾਈ ਸਾਚੇ ਚਰਨ, ਦਰਗਹਿ ਮਿਲੇ ਮਾਣ ਵਡਿਆਈਆ। ਅਧਵਿਚਕਾਰ ਕੋਇ ਨਾ ਅੜਨ, ਮੂਰਖ ਧੰਦਾ ਨਾ ਕੋਇ ਵਖਾਈਆ। ਗੁਰਸਿਖ ਗੁਰ ਗੁਰ ਦੋਵੇਂ ਕਰਨ ਇਕੋ ਪਰਨ, ਪੱਲੂ ਛੁੱਟੇ ਜਗਤ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਪੂਰਬ ਲੇਖਾ ਝੋਲੀ ਪਾਏ ਆਣ, ਬਾਕੀ ਆਪਣੇ ਹੱਥ ਰਖਾਈਆ।

੬ ਭਾਦਰੋ ੨੦੨੦ ਬਿਕ੍ਰਮੀ ਪਿੰਡ ਬਲ ਮਸਾ ਸਿੰਘ ਦੇ ਗ੍ਰਹਿ

ਜੁਗ ਚੌਕੜੀ ਰੱਖੇ ਉਡੀਕ, ਸੰਮਤ ਸੰਮਤੀ ਧਿਆਨ ਲਗਾਈਆ। ਗੁਰ ਅਵਤਾਰ ਦੱਸਣ ਠੀਕ, ਪੀਰ ਪੈਗ਼ੰਬਰ ਦੇਣ ਗਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣਨ ਤਾਰੀਖ਼, ਤਵਾਰੀਖ਼ ਰੂਪ ਵਟਾਈਆ। ਹਰਿ ਕਾ ਸਮਾਂ ਜੁਗ ਜੁਗ ਮੀਤ, ਲੱਖ ਚੁਰਾਸੀ ਸੰਗ ਨਿਭਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਕਲਜੁਗ ਅੰਤਮ ਪਰਖੇ ਨੀਤ, ਨਵ ਨੌਂ ਪੜਦਾ ਆਪ ਉਠਾਈਆ। ਫਿਰੀ ਦਰੋਹੀ ਜਗਤ ਮਸੀਤ, ਮੁਸੱਲਾ ਹੱਕ ਨਾ ਕੋਇ ਵਿਛਾਈਆ । ਸਾਚੇ ਹੁਜਰੇ ਦਿਸੇ ਨਾ ਕੋਇ ਪ੍ਰੀਤ, ਮੱਕਾ ਕਾਅਬਾ ਰਿਹਾ ਕੁਰਲਾਈਆ। ਚੌਦਾਂ ਤਬਕ ਨਜ਼ਰ ਨਾ ਆਏ ਲਾਸ਼ਰੀਕ, ਸਿਰਕਤ ਭਰੀ ਸਰਬ ਖ਼ੁਦਾਈਆ। ਮਿਹਬਾਨ ਬੀਦੋ ਸੁੱਤਾ ਦੇ ਕਰ ਪੀਠ, ਨੂਰ ਇਲਾਹੀ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਕੋਈ ਨਾ ਰਿਹਾ ਚੀਤ, ਮਨ ਵਾਸਨਾ ਜਗਤ ਹਲਕਾਈਆ। ਪਾਰਬ੍ਰਹਮ ਬ੍ਰਹਮ ਢੋਲਾ ਗਾਏ ਕੋਇ ਨਾ ਗੀਤ, ਕੂੜੀ ਕਿਰਿਆ ਰਸਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸਮਝਾਈਆ। ਸਾਚਾ ਸਮਾਂ ਸ੍ਰੀ ਭਗਵਾਨ ਆਦਿ ਜੁਗਾਦਿ ਆਪ ਜਣਾਇੰਦਾ। ਲੇਖਾ ਜਾਣੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਨਿਰਗੁਣ ਸਰਗੁਣ ਦੇ ਦੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇ ਚੌਕੜੀ ਕਰੇ ਖੇਲ ਮਹਾਨ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਇੰਦਾ । ਗੁਰ ਅਵਤਾਰ ਕਰ ਪਰਧਾਨ, ਸਚ ਪਰਧਾਨਗੀ ਨਾਮ ਜਣਾਇੰਦਾ। ਬੋਧ ਅਗਾਧਾ ਦੇ ਗਿਆਨ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਦੀਪਕ ਦੀਆ ਜਗੇ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਕੂੜੀ ਤ੍ਰਿਸਨਾ ਤ੍ਰਿਖਾ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਉਪਾਇੰਦਾ। ਸਾਚਾ ਸਮਾਂ ਰੱਖਣਾ ਯਾਦ, ਯਾਦਦਾਸ਼ਤ ਇਕ ਜਣਾਈਆ। ਜੁਗ ਚੌਕੜੀ ਸੁਣੇ ਫ਼ਰਿਆਦ, ਨਿਰਗੁਣ ਸਰਗੁਣ ਵੇਸ ਵਟਾਈਆ। ਮੇਟ ਮਿਟਾਏ ਵਾਦ ਵਿਵਾਦ, ਕੂੜੀ ਕਿਰਿਆ ਦਏ ਖਪਾਈਆ। ਹੋਏ ਸਹਾਈ ਸੰਤ ਸਾਧ, ਹਰਿ ਸੱਜਣ ਲਏ ਮਿਲਾਈਆ। ਸ਼ਬਦ ਨਿਸ਼ਾਨਾ ਦੇਵੇ ਗਾਡ, ਦੋ ਜਹਾਨਾਂ ਆਪ ਵਖਾਈਆ। ਪਰਮ ਪੁਰਖ ਪ੍ਰਭ ਬਣ ਬਣ ਸਾਕ, ਹਰਿਜਨ ਸਾਚੇ ਵੇਖਣ ਆਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਚੌਦਾਂ ਲੋਕ ਵਖਾਏ ਹਾਟ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਸ਼ਬਦ ਅਗੰਮ ਸੁਣਾਏ ਬਾਤ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਨੂਰ ਜਗੇ ਲਲਾਟ, ਅੰਧ ਅੰਧੇਰ ਦਏ ਮਿਟਾਈਆ। ਨਿਤ ਨਵਿਤ ਵੇਖਣਹਾਰਾ ਵਾਟ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਚਾਰੇ ਜੁਗ ਪਤਣ ਬੈਠਾ ਘਾਟ, ਹਰਿ ਦਾਤਾ ਵਡ ਮਲਾਹੀਆ। ਲੇਖਾ ਲਿਖਿਆ ਨਾਲ ਕਲਮ ਦਵਾਤ, ਸ਼ਾਹੀ ਸਹੀ ਰਹੀ ਪਾਈਆ। ਵੇਖਣਹਾਰਾ ਖੇਲ ਤਮਾਸ਼, ਪਰਵਰਦਿਗਾਰ ਨੂਰ ਇਲਾਹੀਆ। ਮੁਕਾਮੇ ਹੱਕ ਕਰ ਨਿਵਾਸ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਚਖੰਡ ਨਿਵਾਸੀ ਸ਼ਾਹੋ ਸ਼ਾਬਾਸ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਪੂਰੀ ਕਰਨਹਾਰਾ ਆਸ, ਤ੍ਰਿਸਨਾ ਮੇਟੇ ਥਾਉਂ ਥਾਈਂਆ। ਲਹਿਣਾ ਦੇਣਾ ਜਾਣੇ ਪ੍ਰਿਥਮੀ ਆਕਾਸ, ਗਗਨ ਗਗਨੰਤਰ ਖੋਜ ਖੁਜਾਈਆ। ਲੱਖ ਚੁਰਾਸੀ ਹਰ ਘਟ ਅੰਦਰ ਰੱਖੇ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮੇਂ ਸਮੇਂ ਏਕਾ ਹੁਕਮ ਵਰਤਾਈਆ।

ਚਾਰ ਜੁਗ ਦਾ ਸਮਾਂ ਨਿਰਾਲਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਵਸਣਹਾਰਾ ਧਾਮ ਅਪਾਰਾ, ਬੇਪਰਵਾਹ ਖੇਲ ਕਰਾਇੰਦਾ। ਲੇਖਾ ਜਾਣੇ ਧੁਰਦਰਬਾਰਾ, ਦਰਗਹਿ ਸਾਚੀ ਸੋਭਾ ਪਾਇੰਦਾ। ਸ਼ਬਦੀ ਸੁਤ ਇਕ ਦੁਲਾਰਾ, ਥਿਰ ਘਰ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਉਪਾਇੰਦਾ। ਸਾਚਾ ਸਮਾਂ ਸੁਆਮੀ ਏਕ, ਹਰਿ ਕਰਤਾ ਆਪ ਜਣਾਈਆ। ਸੁੱਤ ਦੁਲਾਰੇ ਸਾਚੀ ਟੇਕ, ਥਿਰ ਘਰ ਵੱਜੇ ਇਕ ਵਧਾਈਆ। ਵਿਸ਼ਨੂੰ ਉਠ ਨੇਤਰ ਪੇਖ, ਪਾਰਬ੍ਰਹਮ ਰਿਹਾ ਸਮਝਾਈਆ । ਬ੍ਰਹਮੇ ਵੇਖ ਆਪਣਾ ਲੇਖ, ਪਾਰਬ੍ਰਹਮ ਕਰੇ ਪੜ੍ਹਾਈਆ। ਸ਼ੰਕਰ ਵੇਖ ਆਪਣੀ ਖੇਡ, ਹੱਥ ਤ੍ਰਿਸੂਲ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਇਕ ਦ੍ਰਿੜਾਈਆ। ਸਾਚਾ ਸਮਾਂ ਵੇਖੇ ਤ੍ਰੈਗੁਣ ਮਾਇਆ, ਸੋ ਸਾਹਿਬ ਆਪ ਵਖਾਈਆ। ਪੰਜ ਤਤ ਰਿਹਾ ਕੁਰਲਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਏ ਦੁਹਾਈਆ। ਤੇਈ ਅਵਤਾਰਾਂ ਹੁਕਮ ਸੁਣਾਇਆ, ਧੁਰ ਸੰਦੇਸਾ ਬੇਪਰਵਾਹੀਆ। ਭਗਤ ਅਠਾਰਾਂ ਭੇਵ ਚੁਕਾਇਆ, ਪੜਦਾ ਉਹਲਾ ਆਪ ਉਠਾਈਆ। ਮੂਸਾ ਈਸਾ ਮੁਹੰਮਦ ਪੜ੍ਹਾਇਆ, ਕਲਮਾ ਇਕੋ ਹੱਕ ਜਣਾਈਆ। ਨਾਨਕ ਨਿਰਗੁਣ ਮੇਲ ਮਿਲਾਇਆ, ਸਚਖੰਡ ਸਾਚੇ ਵੱਜੇ ਵਧਾਈਆ। ਗੋਬਿੰਦ ਸੂਰਾ ਸੁੱਤ ਉਪਜਾਇਆ, ਸੀਸ ਜਗਦੀਸ ਹੱਥ ਟਿਕਾਈਆ। ਚਾਰ ਜੁਗ ਦਾ ਭੇਵ ਖੁਲਾਇਆ, ਬੋਧ ਅਗਾਧ ਕਰੇ ਪੜ੍ਹਾਈਆ। ਚਾਰ ਵਰਨਾਂ ਮੇਲ ਮਿਲਾਇਆ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਵਖਾਈਆ। ਬਰਨ ਅਠਾਰਾਂ ਡੇਰਾ ਢਾਹਿਆ, ਭਾਂਡਾ ਭਰਮ ਭੌ ਭੰਨਾਈਆ। ਅਨਬੋਲਤ ਰਾਗ ਇਕ ਸੁਣਾਇਆ, ਲਿਖਣ ਪੜ੍ਹਨ ਵਿਚ ਨਾ ਆਈਆ। ਮੋਹ ਮੁਹੱਬਤ ਇਕ ਬਣਾਇਆ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਨੂਰ ਸਮਾਈਆ। ਕੁਦਰਤ ਕਾਦਰ ਵੇਖ ਵਖਾਇਆ, ਕਰਤਾ ਕਰੀਮ ਬੇਨਜ਼ੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਪਰਗਟਾਈਆ। ਸਾਚਾ ਸਮਾਂ ਆਏ ਜਗ, ਜੁਗ ਚੌਕੜੀ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਲੱਗੇ ਅੱਗ, ਅਗਨੀ ਤਤ ਰੂਪ ਵਟਾਈਆ। ਕਲਜੁਗ ਜੀਵ ਹੋਏ ਕੱਗ, ਹੰਸ ਰੂਪ ਨਾ ਕੋਏ ਵਖਾਈਆ। ਕੂੜੀ ਕਿਰਿਆ ਪੀਵਣ ਮਧ, ਅੰਮ੍ਰਿਤ ਰਸ ਰਸਨਾ ਕੋਈ ਨਾ ਲਾਈਆ। ਨੌ ਦੁਆਰੇ ਪਾਰ ਨਾ ਕਰੇ ਕੋਈ ਹੱਦ, ਦਸਵੇਂ ਘਰ ਬੂਝ ਕੋਇ ਨਾ ਪਾਈਆ। ਅਨਹਦ ਸੁਣੇ ਨਾ ਕੋਈ ਛੰਦ, ਅੰਤਰ ਆਤਮ ਧੁਨ ਨਾ ਕੋਇ ਉਪਜਾਈਆ। ਮਨ ਵਾਸਨਾ ਕੋਈ ਨਾ ਦੇਵੇ ਕੱਢ, ਕੂੜੀ ਮਮਤਾ ਰਹੀ ਕੁਰਲਾਈਆ। ਬਿਨ ਹਰਿ ਨਾਮੇ ਖਾਲੀ ਦਿਸਣ ਹੱਡ, ਪੰਜ ਤਤ ਬ੍ਰਹਮ ਮਤ ਸਾਖਿਆਤ ਰੂਪ ਨਾ ਕੋਇ ਦ੍ਰਿੜਾਈਆ। ਗੁਰ ਕਾ ਮਾਰਗ ਗਏ ਛੱਡ, ਨਾਨਕ ਗੋਬਿੰਦ ਗਏ ਭੁਲਾਈਆ। ਸਤਿਗੁਰ ਨਾਲੋ ਹੋਏ ਅੱਡ, ਕਲ ਬੈਠੇ ਮੁਖ ਭਵਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਥਾਈਂਆ। ਸਾਚਾ ਖੇਲ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਲਿਖ ਲਿਖ ਲੇਖਾ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰਾਂ ਬੂਝ ਬੁਝਾਇੰਦਾ। ਸ਼ਾਸਤਰ ਸਿਮਰਤ ਕਰਨ ਪੁਕਾਰ, ਵੇਦ ਵਿਆਸ ਉਚੀ ਕੂਕ ਕੂਕ ਸੁਣਾਇੰਦਾ। ਪੂਤ ਸਪੂਤਾ ਬ੍ਰਾਹਮਣ ਗੌੜਾ ਸਾਚੇ ਟਿੱਲੇ ਪਰਬਤ ਉਤਰੇ ਆਪਣੀ ਧਾਰ, ਮਾਤ ਪਿਤ ਨਜ਼ਰ ਕੋਇ ਨਾ ਆਇੰਦਾ। ਜੋਧਾ ਸੂਰਬੀਰ ਬਣ ਬਲਕਾਰ, ਬਲ ਆਪਣਾ ਆਪ ਪਰਗਟਾਇੰਦਾ। ਕਲ ਕਲਕੀ ਲੈ ਅਵਤਾਰ, ਕਲ ਆਪਣੀ ਆਪ ਵਖਾਇੰਦਾ। ਮੂਸਾ ਲਿਖੇ ਨਾਲ ਪਿਆਰ, ਮੇਰਾ ਪਿਤਾ

ਸਿਰ ਮੇਰੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਉਪਾਇੰਦਾ। ਸਚ ਸਮਾਂ ਮੁਹੰਮਦ ਧਾਰ, ਨੂਰ ਇਲਾਹੀ ਨੂਰ ਜਣਾਈਆ। ਵਡ ਅਮਾਮ ਆਏ ਪਰਵਰਦਿਗਾਰ, ਵੇਖੇ ਥਾਉਂ ਥਾਈਂਆ। ਨਾਨਕ ਨਿਰਗੁਣ ਲਿਖ ਕੇ ਗਿਆ ਲਿਖਾਰ, ਨਿਹਕਲੰਕ ਏਕਾ ਡੰਕ ਵਜਾਈਆ। ਗੁਰ ਗੋਬਿੰਦ ਉਚੀ ਕੂਕ ਗਿਆ ਪੁਕਾਰ, ਕਲ ਕਲਕੀ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਜਾਤਾ ਪੁਰਖ ਕਰਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ਬਦੀ ਦਾਤਾ ਸਿਰਜਣਹਾਰ, ਸ਼ਬਦ ਭੰਡਾਰਾ ਇਕ ਵਰਤਾਈਆ। ਕਲਜੁਗ ਅੰਤਮ ਪਾਵੇ ਸਾਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਹੋਏ ਵਿਭਚਾਰ, ਸਾਚੀ ਨਾਰ ਕੰਤ ਨਾ ਕੋਇ ਹੰਡਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਨਾ ਕੋਈ ਬੋਲੇ ਧਰਮ ਜੈਕਾਰ, ਜਗਤ ਸਿਆਸਤ ਕਰੇ ਲੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਇਕੋ ਇਕ ਸਮਝਾਈਆ । ਕਲਜੁਗ ਅੰਤ ਸਮਾਂ ਬਲਵਾਨ, ਬਲਧਾਰੀ ਆਪ ਜਣਾਈਆ। ਕਰੇ ਖੇਲ ਨੌਜਵਾਨ, ਪ੍ਰਭ ਨੌਬਤ ਨਾਮ ਵਜਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਏ ਆਣ, ਕਰੋੜ ਤੇਤੀਸਾ ਸੁਰਪਤ ਇੰਦ ਸੋਇਆ ਰਹਿਣ ਨਾ ਪਾਈਆ। ਗੁਰ ਅਵਤਾਰ ਕਰਨ ਧਿਆਨ, ਪੀਰ ਪੈਗ਼ੰਬਰ ਨੈਣ ਉਠਾਈਆ। ਸ਼ਾਸਤਰ ਸਿਮਰਤ ਵੇਦ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਵੇਖੇ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਰਾਜਾ ਪਰਜਾ ਦੋਵੇ ਹੋਏ ਬੇਈਮਾਨ, ਸਾਬਤ ਨਜ਼ਰ ਕੋਇ ਨਾ ਆਈਆ। ਸਿਦਕ ਸਬੂਰੀ ਨਾ ਕੋਇ ਈਮਾਨ, ਸਦਕੇ ਪੀਰ ਨਾ ਘੋਲ ਘੁਮਾਈਆ। ਸਚ ਨਾ ਦਿਸੇ ਕੋਈ ਨਿਸ਼ਾਨ, ਕੂੜ ਨਿਸ਼ਾਨਾ ਰਹੇ ਝੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਵੇਖੇ ਚਾਈਂ ਚਾਈਂਆ। ਸਮਾਂ ਕਹੇ ਮੈਂ ਆਇਆ ਨੇੜੇ, ਕਲਜੁਗ ਅੰਤਮ ਪੰਧ ਮੁਕਾਈਆ। ਦੀਨ ਮਜ਼੍ਹਬ ਦੇ ਚੁਕਣੇ ਝੇੜੇ, ਜ਼ਾਤ ਪਾਤ ਨਾ ਕੋਇ ਲੜਾਈਆ। ਚਾਰ ਵਰਨਾਂ ਕੂੜੇ ਡੁਬਣੇ ਬੇੜੇ, ਸਚ ਮਲਾਹ ਇਕੋ ਫੇਰਾ ਪਾਈਆ। ਕਾਮ ਕਰੋਧ ਹੰਕਾਰੀ ਉਜੜਨੇ ਖੇੜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਖੇਲ ਆਪ ਕਰਾਈਆ। ਸਾਚਾ ਸਮਾਂ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਚਾਰ ਜੁਗ ਦੇ ਗੁਰ ਅਵਤਾਰ ਗਏ ਲਿਖਾ, ਪੀਰ ਪੈਗ਼ੰਬਰ ਸ਼ਹਾਦਤ ਦੇਣ ਗਵਾਹੀਆ। ਕਲਜੁਗ ਅੰਤਮ ਆਵੇ ਸੱਚਾ ਸ਼ਹਿਨਸ਼ਾਹ, ਨਿਰਗੁਣ ਨਿਰਵੈਰ ਫੇਰਾ ਪਾਈਆ। ਸਚ ਅਦਾਲਤ ਲਏ ਲਗਾ, ਜਗਤ ਵਕੀਲ ਨਾ ਕੋਇ ਵਡਿਆਈਆ। ਧੁਰ ਸੰਦੇਸਾ ਨਰ ਨਰੇਸਾ ਏਕੰਕਾਰਾ ਏਕਾ ਵਾਰ ਦਏ ਸੁਣਾ, ਦੂਜਾ ਮੇਟੇ ਨਾ ਕੋਇ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਇਕੋ ਹੱਥ ਰਖਾਈਆ। ਸਮਾਂ ਕਹੇ ਮੈਂ ਹਰਿ ਕੇ ਹੱਥ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਉਂ ਭਾਵੇ ਤਿਉਂ ਮਾਰਗ ਦੇਵੇ ਦੱਸ, ਜੁਗ ਜੁਗ ਮੇਰੀ ਸੇਵ ਲਗਾਈਆ। ਮੈਂ ਚਾਕਰ ਬਣਾਂ ਹੱਸ ਹੱਸ, ਨਿਉਂ ਨਿਉਂ ਚਰਨਾਂ ਸੀਸ ਝੁਕਾਈਆ। ਕਲਜੁਗ ਅੰਤਮ ਖੇੜਾ ਹੋਣਾ ਭੱਠ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਬਦ ਅਗੰਮੀ ਵੱਜੇ ਸੱਟ, ਮਾਰਨਹਾਰਾ ਨਜ਼ਰ ਨਾ ਆਈਆ। ਲੇਖਾ ਚੁਕਣਾ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸਮਝਾਈਆ । ਸਾਚਾ ਸਮਾਂ ਸੁਣੋ ਲਾ ਕੰਨ, ਸੋ ਸਾਹਿਬ ਆਪ ਸਮਝਾਈਆ। ਜੋ ਘੜਿਆ ਸੋ ਦੇਵੇ ਭੰਨ, ਘੜਨ ਭੰਨਣਹਾਰ ਬੇਪਰਵਾਹੀਆ। ਮਨਮੁਖ ਜੀਵਾਂ

ਦੇਵੇ ਡੰਨ, ਜੋ ਬੈਠੇ ਹਰਿ ਭੁਲਾਈਆ। ਗੁਰਮੁਖ ਉਪਜਾਏ ਸਾਚੇ ਚੰਨ, ਨਿਰਗੁਣ ਜੋਤ ਕਰ ਰੁਸ਼ਨਾਈਆ। ਵਸਤ ਅਮੋਲਕ ਦੇਵੇ ਧਨ, ਸਚ ਖ਼ਜ਼ੀਨਾ ਝੋਲੀ ਪਾਈਆ। ਜਗ ਵਡਿਆਈ ਜਨਨੀ ਜਨ, ਧੰਨ ਧੰਨ ਜਣੇਂਦੀ ਮਾਈਆ। ਕਰੇ ਨਿਵਾਸ ਬਿਨ ਛੱਪਰੀ ਛੰਨ, ਚਾਰ ਦੀਵਾਰ ਨਾ ਵੰਡ ਵੰਡਾਈਆ। ਡੁਬਦਾ ਬੇੜਾ ਦੇਵੇ ਬੰਨ੍ਹ, ਪਾਹਨ ਪਾਥਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣਾ ਹੁਕਮ ਵਰਤਾਈਆ। ਹਰਿ ਕਾ ਹੁਕਮ ਧੁਰ ਸੰਦੇਸ, ਸੱਦਾ ਨਾਮ ਜਣਾਈਆ। ਕਲਜੁਗ ਅੰਤਮ ਮਿਟੇ ਰੇਖ, ਕੂੜ ਕੁੜਿਆਰਾ ਰਹਿਣ ਨਾ ਪਾਈਆ। ਉਠ ਕੇ ਜਾਏ ਆਪਣੇ ਦੇਸ, ਖਾਲੀ ਧਰਤ ਧਵਲ ਕਰਾਈਆ । ਵੇਖਣਹਾਰਾ ਗੁਰ ਦਸਮੇਸ਼, ਦਹਿ ਦਿਸ਼ਾ ਨੈਣ ਉਠਾਈਆ। ਨੇਤਰ ਰੋਵਣ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਰੋਵੇ ਮਾਰੇ ਧਾਹੀਂਆ। ਵਿਸ਼ਨੂੰ ਭੁੱਲੇ ਬਾਸ਼ਕ ਸੇਜ, ਸਾਂਗੋ ਪਾਂਗ ਨਾ ਕੋਇ ਹੰਡਾਈਆ। ਪੁਰਖ ਅਕਾਲ ਦੀਨ ਦਿਆਲ ਸਚ ਸੁਆਮੀ ਇਕ ਆਦੇਸ, ਸਜਦਾ ਸੀਸ ਜਗਦੀਸ ਝੁਕਾਈਆ। ਕਲਜੁਗ ਸਮਾਂ ਲੈਣਾਂ ਵੇਖ, ਦੂਰ ਦੁਰਾਡਾ ਨੇੜੇ ਆਈਆ। ਕੂੜ ਕੁੜਿਆਰਾ ਮਿਟਣਾ ਭੇਖ, ਭੇਖੀ ਕੋਈ ਰਹਿਣ ਨਾ ਪਾਈਆ। ਸ੍ਰੀ ਭਗਵਾਨ ਇਕੋ ਸਭ ਨੇ ਰੱਖਣੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਾਗਰ ਰੂਪ ਜਣਾਈਆ। ਕਲਜੁਗ ਸਮਾਂ ਡੂੰਘਾ ਸਾਗਰ, ਗਹਿਰ ਗੰਭੀਰ ਰਖਾਇੰਦਾ। ਕੋਈ ਨਾ ਜਾਣੇ ਸਾਢੇ ਤਿੰਨ ਹੱਥ ਕਾਇਆ ਗਾਗਰ, ਅੰਦਰ ਵੜ ਭੇਵ ਕੋਇ ਨਾ ਪਾਇੰਦਾ। ਜਗਤ ਹੱਟ ਬਣੇ ਸੌਦਾਗਰ, ਕਾਇਆ ਪੜਦਾ ਨਾ ਕੋਇ ਉਠਾਇੰਦਾ । ਕਰਤਾ ਮਿਲੇ ਨਾ ਕਰੀਮ ਕਾਦਰ, ਮਿਹਰ ਨਜ਼ਰ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਵਖਾਇੰਦਾ । ਕਲਜੁਗ ਸਮਾਂ ਰਿਹਾ ਰੋ, ਨੇਤਰ ਨੀਰ ਵਹਾਈਆ। ਸਚ ਪਰਕਾਸ਼ ਨਾ ਦਿਸੇ ਲੋ, ਜਗਤ, ਅੰਧੇਰਾ ਛਾਈਆ। ਭਾਈ ਭਾਈਆਂ ਰਹੇ ਕੋਹ, ਭੈਣ ਭਈਆ ਸੰਗ ਨਾ ਕੋਇ ਨਿਭਾਈਆ। ਮਾਤ ਪੁਤ ਨਾ ਕੋਇ ਮੋਹ, ਮੁਹੱਬਤ ਸਚ ਨਾ ਕੋਇ ਕਮਾਈਆ। ਆਤਮ ਪਰਮਾਤਮ ਜਾਏ ਨਾ ਛੋਹ, ਨਿਰਗੁਣ ਸਰਗੁਣ ਹੋਏ ਨਾ ਕੋਇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਸਮਾਂ ਦਏ ਬਦਲਾਈਆ। ਕਲਜੁਗ ਸਮਾਂ ਬਦਲਣ ਆਇਆ, ਹਰਿ ਬਦਲੇ ਬੇਪਰਵਾਹ । ਸਾਚਾ ਅਦਲ ਕਮਾਵਣ ਆਇਆ, ਨਿਰਗੁਣ ਦਾਤਾ ਸ਼ਹਿਨਸ਼ਾਹ। ਸੰਤ ਸੁਹੇਲੇ ਲਏ ਉਠਾਇਆ, ਗੁਰ ਚੇਲੇ ਭੇਵ ਚੁਕਾ। ਭਗਤ ਭਗਵੰਤ ਜੋੜ ਜੁੜਾਇਆ, ਘਰ ਮੰਦਰ ਵੇਖ ਵਖਾ। ਜਨਮ ਕਰਮ ਦਾ ਰੋਗ ਮਿਟਾਇਆ, ਪੂਰਬ ਲਹਿਣਾ ਲੇਖੇ ਪਾ। ਦਰਸ ਅਮੋਘ ਇਕ ਕਰਾਇਆ, ਪੜਦਾ ਵਿਚੋ ਚੁਕਾ। ਧੁਰ ਸੰਜੋਗ ਮੇਲ ਮਿਲਾਇਆ, ਕਾਗੋ ਹੰਸ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸਮੇਂ ਰੰਗ ਰੰਗਾਇਆ, ਰੰਗ ਇਕੋ ਰਿਹਾ ਜਣਾ। ਸਮਾਂ ਕਹੇ ਮੇਰਾ ਰੰਗ ਅਨੋਖਾ, ਕਲਜੁਗ ਅੰਤ ਚੜ੍ਹਾਈਆ। ਸਦੀ ਵੀਹਵੀਂ ਸਭ ਨਾਲ ਹੋਣਾ ਧੋਖਾ, ਹਰਿ ਕਾ ਭੇਵ ਕੋਇ ਨਾ ਪਾਈਆ। ਏਕੰਕਾਰਾ ਏਕਾ ਦੇਵੇ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਮਾਣਸ ਜਨਮ ਉਪਜਾਈਆ। ਕਲਜੁਗ ਜੀਵ ਸੁੱਤੇ ਲਾ ਕੇ ਢੌਂਕਾ, ਨੇਤਰ ਖੋਲ੍ਹ ਲਏ ਨਾ ਕੋਇ ਅੰਗੜਾਈਆ। ਹਰਿ ਕਾ ਨਾਮ ਨਾ ਜਪਿਆ ਰਸਨਾ ਜਿਹਵਾ ਹੋਟਾ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਘਰ ਪਰਕਾਸ਼ ਨਾ ਹੋਇਆ ਕਾਇਆ ਕੋਠਾ, ਸਾਢੇ ਤਿੰਨ ਹੱਥ ਮਿਲੇ ਨਾ ਕੋਇ ਵਡਿਆਈਆ । ਪੜ੍ਹ ਪੜ੍ਹ ਥੱਕਿਆ

ਜਗਤ ਪੋਥਾ, ਆਤਮ ਤਾਕੀ ਕੁੰਡਾ ਕੋਇ ਨਾ ਲਾਹੀਆ। ਚੌਥਾ ਜੁਗ ਕਹੇ ਮੈਂ ਪ੍ਰਭ ਦਾ ਪੁੱਤ ਛੋਟਾ, ਚਾਰੋ ਕੁੰਟ ਫੇਰਾ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦਿਤਾ ਹੋਕਾ, ਉਚੀ ਕੂਕ ਕੂਕ ਸੁਣਾਈਆ। ਮੇਰਾ ਖੇਲ ਕਿਸੇ ਨਾ ਰੋਕਾ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਫੇਰੀਆਂ ਪਾਈਆ। ਅੰਤਮ ਰੱਖਦੇ ਗਏ ਪ੍ਰਭ ਦੀ ਓਟਾ, ਸਮਾਂ ਸਾਚਾ ਨਾਲ ਮਿਲਾਈਆ। ਸਦੀ ਵੀਹਵੀਂ ਪਰਖੇ ਖਰਾ ਖੋਟਾ, ਲੱਖ ਚੁਰਾਸੀ ਵੇਖ ਵਖਾਈਆ। ਜਿਸ ਦਾ ਨਾਮ ਧਿਆ ਕੇ ਉਤਰਿਆ ਪਾਰ ਤੋਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਇਕੋ ਇਕ ਜਣਾਈਆ। ਕਲਜੁਗ ਸਮਾਂ ਰਿਹਾ ਦੱਸ, ਨੇਤਰ ਨੈਣਾਂ ਨਾਲ ਵਖਾਈਆ। ਜਤ ਧੀਰਜ ਰਿਹਾ ਨਾ ਕੋਈ ਹਠ, ਸਤਿ ਰੂਪ ਨਾ ਕੋਇ ਵਖਾਈਆ। ਸਾਧ ਸੰਤ ਕਾਮ ਵਾਸਨਾ ਰਹੇ ਨੱਠ, ਸਚ ਤਮਾਸ਼ਾ ਨਾ ਕੋਇ ਲਾਈਆ। ਹਰਿ ਕਾ ਦਰਸਨ ਨਾ ਪਾਇਆ ਤਨ ਘਟ, ਘਾਟਾ ਪੂਰ ਨਾ ਕੋਇ ਕਰਾਈਆ। ਮੰਦਰ ਅੰਦਰ ਕਿਸੇ ਨਾ ਮੁਕੀ ਵਾਟ, ਆਤਮ ਸੇਜਾ ਚੜ੍ਹ ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋ ਕੁੰਟ ਰਹੀ ਕੁਰਲਾਈਆ। ਸਚ ਨਾ ਦਿਸੇ ਕੋਈ ਜਮਾਤ, ਅੱਖਰ ਇਕ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਕਲਜੁਗ ਸਮਾਂ ਕਹੇ ਮੈਂ ਬੋਲਾਂ ਗੀਤ, ਇਕੋ ਵਾਰ ਸੁਣਾਈਆ। ਮਿਲੇ ਨਾ ਢੋਈ ਵਿਚ ਮਸੀਤ, ਮੁਰਸ਼ਦ ਨਜ਼ਰ ਕੋਇ ਨਾ ਆਈਆ। ਚਾਰ ਵਰਨਾਂ ਉਲਟੀ ਹੋਈ ਨੀਤ, ਨੀਤੀਵਾਨ ਬੈਠੇ ਮੁਖ ਭਵਾਈਆ। ਨਾ ਕੋਈ ਸਹਾਰਾ ਕੀਟਨ ਕੀਟ, ਹਸਤ ਮਸਤ ਦਸਤ ਰਹੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਭੁਗਤਾਈਆ। ਕਲਜੁਗ ਅੰਤਮ ਸਮਾਂ ਆਵੇਗਾ। ਸ੍ਰੀ ਭਗਵਾਨ ਖੇਲ ਖਿਲਾਵੇਗਾ। ਨਿਰਗੁਣ ਨੂਰ ਚੰਨ ਚਮਕਾਵੇਗਾ। ਜਨਨੀ ਜਨ ਵੇਖ ਵਖਾਵੇਗਾ। ਸਾਚਾ ਰਾਗ ਕੰਨ ਸੁਣਾਵੇਗਾ। ਜੋਤ ਪਰਕਾਸ਼ ਤਨ ਕਰਾਵੇਗਾ। ਜਨ ਭਗਤਾਂ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਵੇਗਾ। ਕੋਈ ਰਹਿਣ ਨਾ ਦੇਵੇ ਜਗਤ ਬਦਮੁਆਸ਼, ਬਦਮੁਆਸ਼ੀ ਸਭ ਦੀ ਮੇਟ ਮਿਟਾਵੇਗਾ। ਖ਼ਾਲਸ ਖ਼ਾਲਸਾ ਕਰੇ ਖ਼ਾਸ, ਖ਼ਾਹਸ਼ ਆਪਣੀ ਪੂਰ ਕਰਾਵੇਗਾ। ਸੇਵਾ ਕਰੇ ਬਣ ਕੇ ਦਾਸ, ਦਾਸੀ ਦਾਸ ਰੂਪ ਵਟਾਵੇਗਾ। ਸਤਿਜੁਗ ਸਾਚਾ ਚਲੇ ਸਾਥ, ਧਰਤ ਮਾਤ ਗੋਦ ਸੁਹਾਵੇਗਾ। ਹੋਏ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗੋਦ ਉਠਾਵੇਗਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿਗੁਰ ਨੂਰ ਇਕ ਚਮਕਾਵੇਗਾ। ਪੱਤਣ ਵਖਾਏ ਸਾਚਾ ਘਾਟ, ਸ਼ੌਹ ਦਰਿਆ ਨਾ ਕੋਇ ਰੁੜ੍ਹਾਵੇਗਾ। ਚਾਰ ਵਰਨ ਬਣਾਏ ਇਕ ਜਮਾਤ, ਸਾਚੀ ਵਿਦਿਆ ਆਪ ਸਮਝਾਵੇਗਾ। ਵੇਖਣਹਾਰਾ ਡੂੰਘਾ ਖਾਤ, ਪੜਦਾ ਦੂਈ ਆਪ ਉਠਾਵੇਗਾ। ਸਾਚਾ ਸਮਾਂ ਜਣਾਏ ਇਕ ਪਰਭਾਤ, ਸੰਧਿਆ ਰੂਪ ਨਾ ਕੋਇ ਰਖਾਵੇਗਾ। ਪ੍ਰਭ ਨਜ਼ਰੀ ਆਏ ਇਕ ਇਕਾਂਤ, ਅਕਲ ਕਲਧਾਰੀ ਖੇਲ ਜਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲੇਸ਼ ਆਪ ਮਿਟਾਵੇਗਾ। ਕਲ ਕਲੇਸ਼ ਆਪ ਮਿਟਾਏਗਾ। ਸੋ ਸਾਹਿਬ ਵੇਖ ਵਖਾਏਗਾ। ਦਰ ਦਰਵੇਸ਼ ਅਲਖ ਜਗਾਏਗਾ। ਨਰ ਨਰੇਸ਼ ਫੇਰਾ ਪਾਏਗਾ। ਔਲੀਆ ਪੀਰ ਸ਼ੇਖ਼ ਮੁਸਾਇਕ ਫੜ ਉਠਾਏਗਾ। ਨਿਜ ਨੇਤਰ ਆਪਣੇ ਪੇਖ, ਧੁਰ ਦਾ ਹੁਕਮ ਆਪ ਸੁਣਾਏਗਾ। ਨਵ ਨੌ ਚਾਰ ਮਿਟੇ ਰੇਖ, ਅੰਤ ਕੋਈ ਰਹਿਣ ਨਾ ਪਾਏਗਾ। ਜੋਧਾ ਸੂਰਬੀਰ ਦਸ ਦਸਮੇਸ, ਦਹਿ ਦਿਸ਼ਾ ਡੰਕ ਵਜਾਏਗਾ। ਗੁਰ ਸ਼ਬਦੀ ਰਹੇ ਹਮੇਸ਼, ਜਨਮ ਮਰਨ ਖੇਲ ਨਾ ਕੋਇ ਕਰਾਏਗਾ। ਸੋ ਸਮਾਂ ਲੈਣਾਂ ਵੇਖ, ਸ੍ਰੀ ਭਗਵਾਨ ਜੋ ਵਰਤਾਏਗਾ। ਬਿਨ ਹਰਿ ਸਤਿਗੁਰ ਝੂਠਾ ਦਿਸਣਾ

ਹੇਤ, ਭੈਣ ਭਾਈ ਵੇਲੇ ਅੰਤ ਨਾ ਕੋਇ ਛੁਡਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਾਂ ਆਪਣੇ ਨਾਲ ਮਿਲਾਏਗਾ। ਸਮਾਂ ਮਿਲਾਏ ਹਰਿ ਜੂ ਮੀਤ, ਆਪਣਾ ਬੰਧਨ ਪਾਈਆ। ਸਤਿਜੁਗ ਸਾਚੀ ਚਲੇ ਰੀਤ, ਬੀਸ ਇਕੀਸ ਵੱਜੇ ਵਧਾਈਆ। ਗੁਰਮੁਖ ਗੁਰਸਿਖ ਮਨ ਵਾਸਨਾ ਲੈਣ ਜੀਤ, ਕੂੜੀ ਕਿਰਿਆ ਨਾ ਹੋਏ ਹਲਕਾਈਆ। ਗੁਰ ਕਾ ਸ਼ਬਦ ਗਾਓ ਗੀਤ, ਨਾਨਕ ਨਿਰਗੁਣ ਗਿਆ ਸਮਝਾਈਆ। ਘਰ ਮਿਲੇ ਸੁਆਮੀ ਜੋ ਸੁੱਤਾ ਦੇ ਕਰ ਪੀਠ, ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਭ ਨੂੰ ਰਿਹਾ ਭੁਲਾਈਆ। ਸਮਾਂ ਭੁਲਾਏ ਜਗ ਸੰਸਾਰ, ਨੇਤਰ ਜਾਗ ਨਾ ਕੋਇ ਖੁਲ੍ਹਾਇੰਦਾ। ਜਗਤ ਵਾਸਨਾ ਭਰਿਆ ਹੰਕਾਰ, ਨਿਵਣ-ਸੋ- ਅੱਖਰ ਨਾ ਕੋਇ ਪੜ੍ਹਾਇੰਦਾ। ਮਾਇਆ ਮਮਤਾ ਮਾਰੇ ਮਾਰ, ਹਉਂਮੇਂ ਹੰਗਤਾ ਗੜ੍ਹ ਬਣਾਇੰਦਾ। ਸਾਚੀ ਸੰਗਤ ਨਾ ਕੋਇ ਪਿਆਰ, ਘਰ ਘਰ ਮੰਗਤ ਫੇਰਾ ਪਾਇੰਦਾ। ਭੁੱਖਾ ਨੰਗਤਾ ਰੋਵੇ ਜ਼ਾਰੋ ਜ਼ਾਰ, ਸੀਸ ਦੋਸ਼ਾਲਾ ਓਢਣ ਪੜਦਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਸਰਬ ਜਣਾਇੰਦਾ। ਸਾਚੇ ਸਮੇਂ ਦਾ ਜਿਨ੍ਹਾਂ ਚਾ, ਚਾਉ ਘਨੇਰਾ ਦਏ ਸਮਝਾਈਆ। ਗੁਰ ਸ਼ਬਦ ਵੇਖੋ ਇਕ ਮਲਾਹ, ਜੋ ਬੇੜਾ ਪਾਰ ਕਰਾਈਆ। ਝੂਠਿਆਂ ਨਾਲ ਨਾ ਕਰੋ ਸਲਾਹ, ਕੂੜਾ ਸੰਗ ਰਹਿਣ ਨਾ ਪਾਈਆ। ਗੁਰਮੁਖ ਸੱਜਣ ਭੇਵ ਜਣਾ, ਆਪ ਆਪਣਾ ਪੰਧ ਮੁਕਾਈਆ। ਗਲਵਕੜੀ ਪਾ ਕੇ ਮਿਲੋ ਬਾਂਹ, ਦਸਤ ਦਸਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਸਮਾਂ ਸਭ ਨੂੰ ਰਿਹਾ ਡੁਲਾਈਆ। ਸਮੇਂ ਅੰਦਰ ਗਏ ਡੋਲ, ਧੀਰਜ ਧੀਰ ਨਾ ਕੋਇ ਰਖਾਇੰਦਾ। ਮਾਤ ਗਰਭ ਜੋ ਕੀਤਾ ਕੌਲ, ਲੱਖ ਚੁਰਾਸੀ ਜੀਵ ਭੁਲਾਇੰਦਾ। ਮਨ ਹੰਕਾਰੀ ਉਪਰ ਧੌਲ, ਧਰਨੀ ਕੂੜਾ ਭਾਰ ਚੁਕਾਇੰਦਾ। ਰਸਨਾ ਜਿਹਵਾ ਬੋਲੇ ਬੋਲ ਕਬੋਲ, ਕਾਗ ਕਾਗ ਵਾਂਗ ਕੁਰਲਾਇੰਦਾ। ਸਚ ਦੁਆਰਾ ਕੋਈ ਨਾ ਸਕੇ ਖੋਲ੍ਹ, ਪੜਦਾ ਅੰਤਰ ਕੋਇ ਨਾ ਉਠਾਇੰਦਾ। ਸੁਰਤੀ ਸ਼ਬਦ ਨਾ ਜਾਏ ਮੌਲ, ਸ਼ਬਦ ਸੁਰਤ ਨਾ ਕੋਇ ਪਰਨਾਇੰਦਾ। ਕਲਜੁਗ ਸਾਰੇ ਕੀਤੇ ਅਨਭੋਲ, ਸਮੇਂ ਸਿਰ ਸਿਰ ਆਪਣਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਾਂ ਸਭ ਨਾਲ ਕਰੇ ਮਖੌਲ, ਮਖ਼ਲੂਕ ਸਲੂਕ ਨਾ ਕੋਇ ਰਖਾਇੰਦਾ। ਸਮਾਂ ਕਹੇ ਮੇਰੀ ਵਡ ਵਡਿਆਈ, ਕਲਜੁਗ ਖ਼ੁਸ਼ੀ ਮਨਾਈਆ। ਘਰ ਘਰ ਕਰਾਵਾਂ ਨਿਤ ਲੜਾਈ, ਮਨ ਵਾਸਨਾ ਨਾਲ ਮਿਲਾਈਆ। ਆਤਮ ਪਰਮਾਤਮ ਕਰੀ ਜੁਦਾਈ, ਪਾਰਬ੍ਰਹਮ ਬ੍ਰਹਮ ਅੰਗ ਨਾ ਕੋਇ ਲਗਾਈਆ। ਨਾਤਾ ਜੁੜਿਆ ਧੀ ਜਵਾਈ, ਘਰ ਸਗਨ ਸੱਚਾ ਕੋਈ ਨਾ ਪਾਈਆ। ਭਰਮੇ ਭੁੱਲੀ ਸਰਬ ਲੋਕਾਈ, ਲੁਕਿਆ ਨੂਰ ਨਜ਼ਰ ਕਿਸੇ ਨਾ ਆਈਆ। ਗ਼ਫ਼ਲਤ ਵਿਚ ਹੋਈ ਸ਼ੌਦਾਈ, ਭੱਜੇ ਵਾਹੋ ਦਾਹੀਆ। ਸਚ ਨਾ ਮਿਲੇ ਕੋਈ ਸਰਨਾਈ, ਸਰਨਗਤ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਮਾਂ ਅੰਤ ਚਾਰੋ ਕੁੰਟ ਦਏ ਸਤਾਈਆ। ਕਲਜੁਗ ਸਮਾਂ ਕਹੇ ਮੈਂ ਮਾਰਾਂ ਮਾਰ, ਜੀਵ ਜੰਤ ਸਰਬ ਕੁਰਲਾਈਆ । ਜਿਨ੍ਹਾਂ ਭੁੱਲਿਆ ਹਰਿ ਕਰਤਾਰ, ਧਰਨੀ ਉਪਰ ਰਹਿਣ ਨਾ ਪਾਈਆ। ਧ੍ਰਿਗ ਜੀਵਣ ਸੰਸਾਰ, ਮਾਣਸ ਜਨਮ ਮਨੁਖ ਮਾਨਵ ਨਾ ਕੋਇ ਵਡਿਆਈਆ। ਵੇਲੇ ਅੰਤ ਆਵੇ ਹਾਰ, ਹਰਿਮੰਦਰ ਵੜਨ ਕੋਇ ਨਾ ਪਾਈਆ। ਨਵ ਨੌਂ ਦਿਸੇ ਧੂੰਆਂਧਾਰ, ਚਾਰ ਚਾਰ ਨਾ ਕੋਇ ਰੁਸ਼ਨਾਈਆ। ਗੁਰਮੁਖ ਵਿਰਲਾ ਸਮਾਂ ਰਿਹਾ ਵਿਚਾਰ, ਜਿਸ ਸਤਿਗੁਰ ਸਮਝ ਪਾਈਆ। ਬਾਕੀ ਸਮਾਂ ਸਾਰੇ

ਜਾਵਣ ਹਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਰੈਣ ਵਸੇਰਾ ਕੱਟ ਕੇ ਜਾਵਣ ਦਿਨ ਚਾਰ, ਲੋਕਮਾਤ ਖ਼ਾਕੀ ਤਨ ਹੰਡਾਈਆ। ਸੋ ਸਮਾਂ ਸਦਾ ਪਰਵਾਨ, ਜੋ ਗੁਰਮੁਖ ਪਰਵਾਨੇ ਰਿਹਾ ਬਣਾਈਆ। ਪੜ੍ਹਿਆਂ ਸੁਣਿਆਂ ਗਾਇਆਂ ਸਮਾਂ ਕੋਈ ਨਾ ਕਰੇ ਪਾਰ, ਜਿੰਨਾਂ ਚਿਰ ਸਾਹਿਬ ਸਤਿਗੁਰ ਦੇਵੇ ਨਾ ਸਚ ਸਰਨਾਈਆ। ਉਠੋ ਜੀਵੋ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਕਲਜੁਗ ਅੰਤ ਕਾਇਆ ਨਈਆ ਡੁੱਬਦੀ ਲਵੋ ਤਾਰ, ਪਾਰ ਕਿਨਾਰਾ ਇਕੋ ਨਜ਼ਰੀ ਆਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਸਾਂਝਾ ਯਾਰ, ਸੋ ਯਾਰੀ ਸਚ ਨਿਭਾਈਆ। ਨੇਤਰ ਖੋਲ੍ਹ ਕਰੋ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਮਾਂ ਜੁਗ ਜੁਗ ਜਨ ਭਗਤਾਂ ਪਿਛੇ ਫਿਰੇ ਬਣ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਕਰ ਕਿਰਪਾ ਦਿਓ ਤਾਰ, ਸਾਚੇ ਸੰਤੋ ਤੁਹਾਡੇ ਹੱਥ ਵਡਿਆਈਆ। ਤੁਹਾਡੇ ਨਾਲ ਮਿਲਿਆ ਹਰਿ ਕਰਤਾਰ, ਜਿਸ ਕਰਤੇ ਖੇਲ ਰਚਾਈਆ। ਮੈਂ ਉਹਦਾ ਬਰਖ਼ੁਰਦਾਰ, ਬਰਖ਼ਲਾਫ਼ ਧਾਰ ਨਾ ਕੋਇ ਰਖਾਈਆ। ਡਰਦਾ ਡਰਦਾ ਫਿਰਾਂ ਵਿਚ ਸੰਸਾਰ, ਭੱਜਾਂ ਵਾਹੋ ਦਾਹੀਆ। ਹੁਕਮੇ ਅੰਦਰ ਨਾ ਹੋਏ ਖਲਹਾਰ, ਹੁਕਮੀ ਹੁਕਮ ਹੁਕਮ ਵਰਤਾਈਆ। ਸਾਚੇ ਸਮੇਂ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਖ਼ਵਾਰ, ਪੰਜ ਤਤ ਕਾਇਆ ਨਾਲ ਲੜਾਈਆ। ਸਮੇਂ ਅੰਦਰ ਗੋਬਿੰਦ ਬਾਲੇ ਨੀਹਾਂ ਹੇਠ ਗਿਆ ਸੁਆਲ, ਹਰਖ਼ ਸੋਗ ਨਾ ਕੋਇ ਜਣਾਈਆ । ਸਮੇਂ ਅੰਦਰ ਸਤਿਗੁਰ ਅਰਜਨ ਤੱਤੀ ਅਗਨੀ ਹੇਠਾਂ ਗਿਆ ਬਾਲ, ਸਚ ਸਮਾਧੀ ਉਪਰ ਲਾਈਆ। ਸਮੇਂ ਅੰਦਰ ਤੇਗ਼ ਬਹਾਦਰ ਤੇਗ਼ ਗਿਆ ਸੰਭਾਲ, ਸੀਸ ਧੜ ਵੰਡ ਵੰਡਾਈਆ। ਸਮੇਂ ਅੰਦਰ ਸ਼ਮਸ ਤਬਰੇਜ਼ ਲੁਹਾਈ ਖਾਲ, ਖਲੜੀ ਰੰਗ ਨਾ ਕੋਇ ਰੰਗਾਈਆ। ਸਮੇਂ ਅੰਦਰ ਐਨਲਹਕ ਲਗਾਈ ਆਵਾਜ਼, ਹੱਕ ਹਕੀਕਤ ਬੂਝ ਬੁਝਾਈਆ। ਸਮੇਂ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਚਲਣ ਨਾਲ ਨਾਲ, ਬਣ ਸੇਵਕ ਸੇਵ ਕਮਾਈਆ। ਸਮੇਂ ਅੰਦਰ ਸਤਿਗੁਰ ਪੂਰਾ ਹੋਏ ਦਿਆਲ, ਪਾਰਬ੍ਰਹਮ ਬੇਪਰਵਾਹੀਆ। ਸਮੇਂ ਅੰਦਰ ਲੇਖਾ ਚੁਕਾਏ ਕਾਲ ਮਹਾਂਕਾਲ, ਮਹਾਂਬਲੀ ਵਡ ਵਡਿਆਈਆ। ਸਮੇਂ ਅੰਦਰ ਪੁਰਖ ਅਬਿਨਾਸ਼ੀ ਲਓ ਭਾਲ, ਘਰ ਘਰ ਬੈਠਾ ਆਸਣ ਲਾਈਆ। ਸਮੇਂ ਅੰਦਰ ਗੁਰ ਸ਼ਬਦ ਬਣੇ ਦਲਾਲ, ਜਗਤ ਦਲਾਲੀ ਆਪ ਕਮਾਈਆ। ਸਮੇਂ ਅੰਦਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਜਣਾਈਆ। ਸਮੇਂ ਅੰਦਰ ਗੁਰਮੁਖ ਵੇਖੇ ਸੁਚੇ ਲਾਲ, ਸੁਚੱਜੇ ਆਪਣੀ ਝੋਲੀ ਪਾਈਆ। ਸਮੇਂ ਅੰਦਰ ਪਤ ਡਾਲ੍ਹੀ ਖ਼ਾਲੀ ਕਰੇ ਜਹਾਨ, ਸਿਮਲ ਰੂਪ ਸਭ ਨਜ਼ਰੀ ਆਈਆ। ਸਮੇਂ ਅੰਦਰ ਚਲੇ ਅਵਲੜੀ ਚਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਸਮੇਂ ਅੰਦਰ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਮਾਂ ਦਏ ਬਦਲਾਈਆ। ਕਲਜੁਗ ਅੰਤਮ ਸਮਾਂ ਬਦਲੇ, ਬਦਲੀ ਹਰਿ ਭਗਵਾਨ ਕਰਾਇੰਦਾ। ਧੁਰਦਰਗਾਹੀ ਕਰੇ ਅਦਲੇ, ਅਦਾਲਤ ਇਕੋ ਇਕ ਜਣਾਇੰਦਾ। ਭਗਤ ਭਗਵਾਨ ਜਾਏ ਸਦਕੇ, ਸੱਦਾ ਆਪਣਾ ਨਾਮ ਸੁਣਾਇੰਦਾ। ਜਿਹੜੇ ਉਡੀਕਦੇ ਜੁਗ ਜਨਮ ਜਦ ਕਦ ਦੇ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਕਾਇਆ ਮੰਦਰ ਸਾਚੇ ਲੰਘ ਕੇ, ਸਚ ਸਿੰਘਾਸਣ ਸੋਭਾ ਪਾਇੰਦਾ । ਪ੍ਰੇਮ ਪ੍ਰੀਤੀ ਨਾਤਾ ਬੰਨ੍ਹ ਕੇ, ਆਤਮ ਪਰਮਾਤਮ ਜੋੜ ਜੁੜਾਇੰਦਾ। ਪੰਚ ਵਿਕਾਰਾ ਕੂੜਾ ਡੰਨ ਕੇ, ਡੰਕਾ ਇਕੋ ਨਾਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਮਾਂ ਆਪ ਉਲਟਾਇੰਦਾ। ਸਾਚਾ ਸਮਾਂ ਜਾਏ ਬੀਤ, ਸੰਮਤ ਬੀਸ ਬੀਸ ਵਡਿਆਈਆ। ਸਤਿਜੁਗ ਸਾਚੀ ਚਲੇ ਰੀਤ, ਰੀਤੀਵਾਨ ਨੀਂਹ

ਰਖਾਈਆ। ਸਭ ਨੇ ਗਾਉਣਾ ਇਕੋ ਗੀਤ, ਮਿਲ ਸਖੀਆਂ ਰਾਗ ਅਲਾਈਆ। ਪਰਮ ਪੁਰਖ ਪ੍ਰਭ ਦੇਵੇ ਪ੍ਰੀਤ, ਸਾਚੀ ਡੋਰੀ ਤੰਦ ਬੰਧਾਈਆ। ਸਾਚੇ ਸਮੇਂ ਸਾਚੀ ਸਿਖਿਆ ਗੁਰਮੁਖ ਲੈਣ ਸੀਖ, ਗੁਰਮਤ ਇਕੋ ਇਕ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਆਪਣੇ ਹੱਥ ਵਖਾਈਆ। ਸਮੇਂ ਹੱਥ ਪ੍ਰਭ ਰੱਖੀ ਡੋਰ, ਤੰਦੀ ਤੰਦ ਤੰਦ ਬੰਧਾਇੰਦਾ। ਕਲਜੁਗ ਮਾਰੇ ਠੱਗ ਚੋਰ, ਜੂਠ ਝੂਠ ਮੇਟ ਮਿਟਾਇੰਦਾ। ਜਗਤ ਵਿਕਾਰਾ ਦੇਵੇ ਹੋੜ, ਸੱਸੇ ਉਪਰ ਹੋੜਾ ਇਕ ਵਖਾਇੰਦਾ। ਹੰ ਬ੍ਰਹਮ ਪ੍ਰਭ ਜਾਏ ਬੌਹੜ, ਹਾਹਾ ਹਰਿ ਕਾ ਰੂਪ ਸਮਾਇੰਦਾ। ਵੇਖ ਵਖਾਏ ਮਿੱਠਾ ਕੌੜ, ਰਸ ਅਨਰਸ ਆਪ ਜਣਾਇੰਦਾ। ਗੁਰਮੁਖ ਗੁਰ ਗੁਰ ਨਾਤਾ ਜੋੜ, ਜੋੜੀ ਦੋ ਜਹਾਨ ਬਣਾਇੰਦਾ। ਸ਼ਬਦ ਅਗੰਮ ਚੜ੍ਹਾਏ ਘੋੜ, ਸ਼ਾਹ ਸਵਾਰਾ ਅਸਵ ਇਕੋ ਇਕ ਰਖਾਇੰਦਾ। ਪਾਰ ਕਰਾਏ ਅੰਧੇਰਾ ਘੋਰ, ਡੂੰਘੀ ਭਵਰ ਨਾ ਕੋਇ ਭਵਾਇੰਦਾ। ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਜੋਰੂ ਜ਼ਰ ਵੇਖ ਵਖਾਇੰਦਾ। ਸਮੇਂ ਸਿਰ ਪ੍ਰਭੂ ਜਾਏ ਬੌਹੜ, ਜਨ ਭਗਤਾਂ ਦਇਆ ਕਮਾਇੰਦਾ । ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਬੂੰਦ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਪਰਗਟਾਇੰਦਾ । ਸਾਚਾ ਸਮਾਂ ਹੋਵੇ ਪਰਗਟ, ਹਰਿ ਪਰਭਾਤੀ ਰੂਪ ਵਖਾਈਆ। ਸਚ ਦੁਆਰਾ ਨਜ਼ਰੀ ਆਏ ਇਕੋ ਹੱਟ, ਪੁਰਖ ਅਕਾਲ ਚਰਨ ਸਰਨਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਹਉਮੇਂਂ ਹੰਗਤਾ ਮਿਟੇ ਵੱਟ, ਹੱਦ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਸਾਹਿਬ ਸੁਲਤਾਨ ਹੋ ਮਿਹਰਵਾਨ ਦੇਵੇ ਦੱਸ, ਦਹਿ ਦਿਸ਼ਾ ਵੱਜੇ ਸ਼ਨਵਾਈਆ। ਗੁਰਮੁਖ ਪੀਣਾ ਅੰਮ੍ਰਿਤ ਰਸ, ਹਿਰਦੇ ਜੋਤ ਕਰੇ ਪਰਕਾਸ਼, ਨਵ ਨੌਂ ਲੈਣਾ ਮੂਲ ਚੁਕਾਈਆ। ਲੇਖੇ ਲੱਗੇ ਪਵਣ ਸਵਾਸ, ਸਮੇਂ ਦੀ ਪੂਰੀ ਹੋਏ ਆਸ, ਸਮਾਪਤ ਸਮਾਂ ਦਏ ਕਰਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਵਸਣ ਹਰਿਜੂ ਪਾਸ, ਤਿਨ੍ਹਾਂ ਸਮਾਂ ਬਿਨ ਖ਼ੁਸ਼ੀ ਗ਼ਮਾਂ ਇਕੋ ਰੰਗ ਵਖਾਈਆ। ਜਿਨ੍ਹਾਂ ਅੰਤਰ ਕੂੜੀ ਤਮਅ, ਸੋ ਸਵਾਨ ਕੂਕਰ ਭੱਜਣ ਵਾਹੋ ਦਾਹੀਆ। ਕਲਜੁਗ ਅੰਤਮ ਬੁਝਣੀ ਸ਼ਮਅ, ਸਤਿਜੁਗ ਸਤਿਗੁਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ ਏਕਾ ਏਕ ਵਜਾਏ ਨਾਦ, ਧੁਨ ਆਤਮਕ ਅਗੰਮੀ ਰਾਗ ਸੁਣਾਈਆ।

੭ ਭਾਦਰੋ ੨੦੨੦ ਬਿਕ੍ਰਮੀ ਪਿੰਡ ਬਲ ਅਮਰਾਉ ਸਿੰਘ ਦੇ ਗ੍ਰਹਿ

ਸਤਿਗੁਰ ਸਮਾਂ ਸਭ ਤੋ ਚੰਗਾ, ਸਚ ਮਿਲੇ ਵਡਿਆਈਆ। ਲੱਭਦਾ ਗਿਆ ਸਿੰਘ ਰੰਗਾ, ਤਨ ਕਾਇਆ ਰੰਗ ਰੰਗਾਈਆ। ਬੁਧ ਸਿੰਘ ਭੁੱਖਾ ਨੰਗਾ, ਹੋ ਕੇ ਸੇਵ ਕਮਾਈਆ। ਬਹੌਲ ਸਿੰਘ ਬਣ ਪਤੰਗਾ, ਮਸਤ ਮਸਤਾਨਾ ਫਿਰੇ ਵਾਹੋ ਦਾਹੀਆ। ਗੁਰਮੁਖ ਸਿੰਘ ਚਰਨ ਕਵਲ ਪਾ ਕੇ ਢੰਗਾ, ਅਸਵ ਭੱਜੇ ਚਾਈਂ ਚਾਈਂਆ । ਤੇਜਾ ਸਿੰਘ ਸੂਰਾ ਸਰਬੰਗਾ, ਜ਼ੋਰੋ ਜ਼ੋਰ ਰਿਹਾ ਵਖਾਈਆ। ਬਿਨ ਬੰਦਗੀਉਂ ਦਰ ਆਇਆ ਕੀਤਾ ਬੰਦਾ, ਬੰਧਨ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਰਿਹਾ ਵਡਿਆਈਆ। ਸਾਚਾ ਸਮਾਂ ਸਿੰਘ ਮਨੀ, ਮਨ ਮਨਸਾ ਨਾਲ ਬਣਾਈਆ। ਸਾਚਾ ਸਮਾਂ ਸਤਿਗੁਰ ਧਨੀ, ਸਚ ਖ਼ਜ਼ਾਨਾ ਆਪ ਵਰਤਾਈਆ। ਸਾਚਾ ਸਮਾਂ ਸਤਿਗੁਰ

ਨਾਲ ਬਣੀ, ਨਾਤਾ ਤੁਟੇ ਜਗਤ ਲੋਕਾਈਆ। ਸਾਚਾ ਸਮਾਂ ਸਚ ਵਸੇਰਾ ਦਿਸੇ ਛੱਪਰ ਛੰਨੀ, ਛਹਿਬਰ ਅੰਮ੍ਰਿਤ ਗੁਰ ਗੁਰ ਲਾਈਆ। ਸਾਚਾ ਸਮਾਂ ਜੁਗ ਚੌਕੜੀ ਸਭ ਨੂੰ ਫਿਰਦਾ ਭੰਨੀ, ਅੜਿਆ ਕੋਇ ਰਹਿਣ ਨਾ ਪਾਈਆ। ਧੁਰ ਦਾ ਸਮਾਂ ਲੱਖ ਚੁਰਾਸੀ ਕਰੇ ਅੰਨ੍ਹੀ, ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਸਾਚਾ ਸਮਾਂ ਮਨਮੁਖਾਂ ਰਿਹਾ ਡੰਨੀ, ਡੰਕਾ ਆਪਣਾ ਨਾਮ ਵਜਾਈਆ। ਸਾਚਾ ਸਮਾਂ ਸਭ ਦੀ ਖ਼ਾਲੀ ਕਰੇ ਕੰਨੀ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸਾਚਾ ਸਮਾਂ ਸਾਚਾ ਤਨੀ, ਘਰ ਘਰ ਵਿਚ ਮੇਲ ਮਿਲਾਈਆ। ਸਾਚਾ ਸਮਾਂ ਹਰਿ ਹਰਿ ਹਰਿ ਸੰਗ ਨਾਲ ਬਣੀ, ਬਨ ਬਨਵਾਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਰਿਹਾ ਸੁਹਾਈਆ। ਸਾਚਾ ਸਮਾਂ ਸਾਚਾ ਮਿੱਤਰ, ਮੀਤਨ ਮੀਤ ਅਖਵਾਇੰਦਾ । ਸਾਚਾ ਸਮਾਂ ਖੇਲ ਖੇਲਿਆ ਬਾਜ਼ ਤਿਤਰ, ਤ੍ਰੈਗੁਣ ਭੇਵ ਕੋਇ ਨਾ ਪਾਇੰਦਾ। ਸਾਚਾ ਸਮਾਂ ਨਿਰਗੁਣ ਨਿਰਵੈਰ ਸ਼ਬਦੀ ਧਾਰ ਆਏ ਨਿਤਰ, ਪੜਦਾ ਤਤ ਨਾ ਕੋਇ ਵਖਾਇੰਦਾ। ਸਾਚਾ ਸਮਾਂ ਸਤਿਗੁਰ ਵੇਖੇ ਚੜ੍ਹ ਕੇ ਚੋਟੀ ਸਿਖਰ, ਸਿਖਿਆ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਵਿਚੋ ਗੁਰਮੁਖ ਉਜਲ ਜਾਏ ਨਿਖ਼ਰ, ਕੂੜ ਕੁਕਰਮ ਪੜਦਾ ਆਪੇ ਲਾਇੰਦਾ। ਸਾਚਾ ਸਮਾਂ ਚਾਰ ਜੁਗ ਦੀ ਮੇਟੇ ਭਿਟੜ, ਆਤਮ ਪਰਮਾਤਮ ਭਿਟਿਆ ਕਦੇ ਨਾ ਜਾਇੰਦਾ। ਸਾਚਾ ਸਮਾਂ ਜਨ ਭਗਤਾਂ ਉਤੋ ਲਾਹੇ ਪੂਰਬ ਚਿਕੜ, ਫੜ ਹੱਥੀਂ ਮੈਲ ਧਵਾਈਆ। ਸਾਚਾ ਸਮਾਂ ਸਤਿਗੁਰ ਮਿਲਿਆਂ ਮਿਲ ਕੇ ਫੇਰ ਨਾ ਜਾਏ ਵਿਛੜ, ਅੱਗੇ ਮੇਲਾ ਸਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਸਮਾਂ ਸੋਭਾਵੰਤ, ਘਰ ਵੱਜੇ ਨਾਮ ਵਧਾਈਆ। ਵੈਰਾਗਣ ਪਾਇਆ ਹਰਿਜੂ ਕੰਤ, ਸੁਹਾਗਣ ਖ਼ੁਸ਼ੀ ਮਨਾਈਆ। ਸਚ ਚੋਲੀ ਚੜ੍ਹੇ ਰੰਗ ਬਸੰਤ, ਤਨ ਮਾਟੀ ਸੋਭਾ ਪਾਈਆ। ਘਰ ਉਪਜੇ ਮਣੀਆ ਮੰਤ, ਰਸ ਜਿਹਵਾ ਸਿਫ਼ਤ ਸਾਲਾਹੀਆ। ਗੜ੍ਹ ਤੁੱਟੇ ਹਉਮੇਂ ਹੰਗਤ, ਹਰਿ ਚਰਨ ਮਿਲੇ ਸਰਨਾਈਆ। ਗੁਰਮੁਖ ਬਣਦੇ ਰਹੇ ਮੰਗਤ, ਦਰ ਬੈਠੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਵਰਤਾਈਆ। ਸਾਚਾ ਸਮਾਂ ਸੁਹਾਵਣਾ, ਸੋਭਾਵੰਤ ਸੁਹਾਏ। ਪੁਰਖ ਅਕਾਲ ਸਭ ਨੇ ਗਾਵਣਾ, ਗਾ ਗਾ ਖ਼ੁਸ਼ੀ ਮਨਾਏ। ਇਸ਼ਟ ਗੁਰਦੇਵ ਇਕੋ ਨਜ਼ਰੀ ਆਵਣਾ, ਹਰਿਜਨ ਸਾਚਾ ਸੇਵ ਕਮਾਏ। ਦਰ ਦੁਆਰਾ ਇਕ ਖੁਲਾਵਣਾ, ਧੁਰ ਦਰਬਾਰੀ ਆਸਣ ਲਾਏ। ਸਾਚਾ ਮੰਦਰ ਇਕ ਵਡਿਆਵਣਾ, ਭਗਤ ਵਛਲ ਬੇਪਰਵਾਹੇ। ਸਾਚੇ ਅੰਦਰ ਸੋਭਾ ਪਾਵਣਾ, ਦੀਪਕ ਦੀਆ ਇਕ ਜਗਾਏ। ਸਾਚਾ ਹੁਕਮ ਇਕ ਵਰਤਾਵਣਾ, ਦੋ ਜਹਾਨਾਂ ਆਪ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਮਾਂ ਆਪ ਉਪਾਏ। ਸਾਚਾ ਸਮਾਂ ਦੇਵੇ ਸਮਝ, ਭੇਵ ਅਭੇਦ ਖੁਲਾਈਆ। ਹਰਿ ਕਰਤਾ ਮਾਰੇ ਇਕੋ ਰਮਜ਼, ਮਹੀਨਾ ਰਮਜ਼ਾਨ ਨਾ ਕੋਇ ਵਡਿਆਈਆ। ਲੇਖਾ ਜਾਣੇ ਸ਼ਾਇਤ ਹਮਜ਼, ਆਸ਼ਕ ਮਾਅਸ਼ੂਕ ਦੋਵੇਂ ਕਾਰ ਕਮਾਈਆ। ਚਾਰ ਜੁਗ ਜੋ ਕਰਦਾ ਰਿਹਾ ਕਫ਼ਾਇਤ, ਕਲਜੁਗ ਅੰਤਮ ਇਕੋ ਵਾਰ ਵਰਤਾਈਆ। ਗੁਰ ਅਵਤਾਰਾਂ ਜੋ ਕਰਦਾ ਰਿਹਾ ਹਦਾਇਤ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਸੋ ਸਾਹਿਬ ਬਣ ਕੇ ਆਇਆ ਆਪ ਮੁਸਾਹਿਬ, ਮੁਸਲਸਲ ਆਪਣੀ ਕਾਰ ਕਮਾਈਆ। ਸਮਾਂ ਕਹੇ ਮੈਂ ਸਦਾ ਮੁਤਫ਼ਿਕ, ਮੁਤਫ਼ਰਕ ਕਾਰ ਨਾ ਕੋਇ ਕਰਾਈਆ। ਮੇਰਾ ਲੇਖਾ ਬਿਨ ਲਿਖਿਉਂ ਦੇਵੇ ਲਿਖ, ਬੇਪਰਵਾਹ ਮੇਰੀ ਤਹਿਰੀਰ ਆਪ ਬਣਾਈਆ। ਦਾਤਾ ਹੋ ਕੇ ਪਾਵੇ ਭਿਖ, ਦਾਨੀ ਝੋਲੀ ਆਪ ਭਰਾਈਆ। ਮੇਰੀ ਕਰਨੀ

ਆਪੇ ਲਏ ਨਜਿਠ, ਸਿਰ ਮੇਰੇ ਹੱਥ ਟਿਕਾਈਆ। ਚਾਰ ਜੁਗ ਮੈਂ ਸਭ ਨੂੰ ਦੇ ਕੇ ਆਇਆ ਪਿਠ, ਮੇਰੀ ਸਮਝ ਕਿਸੇ ਨਾ ਪਾਈਆ। ਅੰਮ੍ਰਿਤ ਰਸ ਕਰਦਾ ਰਿਹਾ ਫਿਕ, ਫਿਕੇ ਕੌੜੇ ਰੂਪ ਵਟਾਈਆ। ਦੀਨ ਮਜ਼੍ਹਬ ਜ਼ਾਤ ਪਾਤ ਆਪਣੇ ਅੰਦਰ ਵੰਡੌਂਦਾ ਰਿਹਾ ਹਿਸ, ਹਿੱਸੇ ਗੁਰ ਅਵਤਾਰਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤਾਏ ਏਕ, ਏਕੰਕਾਰ ਵੱਡੀ ਵਡਿਆਈਆ। ਕਲਜੁਗ ਅੰਤ ਬਖ਼ਸ਼ੇ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਕੂੜ ਕੁੜਾਵਾ ਟੁੱਟੇ ਹੇਤ, ਹਰਿ ਚਰਨ ਮਿਲੇ ਸਰਨਾਈਆ। ਗੁਰਸਿਖ ਗੁਰਮੁਖ ਨਿਜ ਨੇਤਰ ਦਰਸਨ ਪੇਖ, ਰਾਤੀਂ ਸੁਤਿਆਂ ਖ਼ੁਸ਼ੀ ਮਨਾਈਆ। ਸਮਾਂ ਸੁਹਾਵਣਾ ਖੇਲੇ ਖੇਡ, ਜਗਤ ਖਿਲਾਰੀ ਰਿਹਾ ਖਿਲਾਈਆ। ਭਗਤ ਭਗਵਾਨ ਮਾਣੇ ਸੇਜ, ਸੇਜ ਸੁਹੰਜਣੀ ਆਸਣ ਲਾਈਆ। ਜੋਤੀ ਧਾਰ ਚਮਕੇ ਤੇਜ, ਤੇਜ ਧਾਰ ਤਲਵਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਾਂ ਗੁਰਮੁਖ ਸਖ਼ੀਆ ਨਾਲ ਸੁਹਾਈਆ।

੭ ਭਾਦਰੋ ੨੦੨੦ ਬਿਕ੍ਰਮੀ ਪਿੰਡ ਬਲ ਅਜੀਤ ਸਿੰਘ ਦੇ ਗ੍ਰਹਿ

ਸਮਾਂ ਕਹੇ ਮੈਂ ਭਗਤਾਂ ਜੋਗਾ, ਹਰਿ ਜੂ ਸੇਵਾ ਆਪ ਲਗਾਈਆ। ਅੰਤਰ ਦੇਵਾਂ ਅੰਮ੍ਰਿਤ ਚੋਗਾ, ਹੰਸਾਂ ਮਾਣਕ ਮੋਤੀ ਚੁੰਜ ਭਰਾਈਆ। ਬਾਹਰੋ ਸਭ ਨੂੰ ਦੇਵਾਂ ਧੋਖਾ, ਸਾਚੀ ਸਮਝ ਕੋਇ ਨਾ ਪਾਈਆ। ਬਿਨ ਸਤਿਗੁਰ ਪੂਰੇ ਆਦਿ ਜੁਗਾਦਿ ਸਮਾਂ ਔਖਾ, ਭੀੜੀ ਗਲੀ ਔਝੜ ਰਾਹ, ਜਮ ਡੰਡ ਨਾ ਕੋਇ ਬਚਾਈਆ । ਜੁਗ ਜੁਗ ਦੇਵਾਂ ਸਚ ਸਲਾਹ, ਸਰਬ ਜੀਆਂ ਸਮਝਾਈਆ। ਕਰਤਾ ਪੁਰਖ ਲਓ ਮਨਾ, ਕੀਮਤ ਆਪੇ ਪਾਈਆ। ਹਾਜ਼ਰ ਕੋਲੋ ਬਖ਼ਸ਼ਾਓ ਗੁਨਾਹ, ਜੋ ਗਿਆ ਸੋ ਗਿਆ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਮਾਂ ਕਹੇ ਮੇਰਾ ਉਲਟ ਸਮਾਜ, ਸਮਝ ਕੋਇ ਨਾ ਪਾਇੰਦਾ। ਜੁਗ ਜੁਗ ਪਲਟਾ ਜਗਤ ਰਾਜ, ਰਾਜਾ ਪਰਜਾ ਦੋਹਾਂ ਵੇਖ ਵਖਾਇੰਦਾ। ਨਿਤ ਨਵਿਤ ਕਰਾਂ ਨਾਚ, ਦਰ ਦਰ ਘਰ ਘਰ ਡੋਰੂ ਵਾਇੰਦਾ। ਖ਼ੁਸ਼ੀ ਨਾਲ ਲਗਾਵਾਂ ਆਂਚ, ਅਗਨ ਅਗਨੀ ਰੂਪ ਵਖਾਇੰਦਾ। ਭੰਨ ਵਖਾਵਾਂ ਕੂੜੀ ਮਾਟੀ ਕਾਂਚ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਤ ਨਿਤ ਜਨ ਭਗਤਾਂ ਹੋ ਕੇ ਰਹਾਂ ਦਾਸ, ਜਿਨ੍ਹਾਂ ਪੁਰਖ ਅਕਾਲ ਦਇਆ ਕਮਾਇੰਦਾ। ਨਿਰਧਨ ਹੋ ਕੇ ਵਸਾਂ ਪਾਸ, ਬਲਹੀਣ ਸੇਵ ਕਮਾਇੰਦਾ। ਵੇਲੇ ਅੰਤਮ ਪਤ ਲਵਾਂ ਰਾਖ, ਪਤਿਪਰਮੇਸ਼ਵਰ ਨਾਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸੁਹਾਇੰਦਾ। ਸਾਚਾ ਸਮਾਂ ਸਦਾ ਸੁਹੰਜਣਾ, ਜਿਸ ਘਰ ਵੱਜੇ ਨਾਮ ਵਧਾਈਆ। ਸਤਿਗੁਰ ਧੂੜੀ ਮਿਲੇ ਮਜਨਾ, ਚਰਨ ਕਵਲ ਸਰਨਾਈਆ। ਜਗਤ ਵਿਕਾਰਾ ਮਿਟੇ ਹੱਦਨਾ, ਗੁਰੂ ਦੁਆਰਾ ਇਕੋ ਨਜ਼ਰੀ ਆਈਆ। ਆਤਮ ਗਾਏ ਪਰਮਾਤਮ ਛੰਦਨਾ, ਬ੍ਰਹਮ ਕਰੇ ਸਚ ਪੜ੍ਹਾਈਆ। ਇਕੋ ਦੁਆਰੇ ਸਾਚੀ ਬੰਦਨਾ, ਬਿਨ ਬੰਦਗੀਉਂ ਲੇਖਾ ਲਏ ਪਾਈਆ। ਸਾਚੀ ਧੂੜੀ ਨਿਰਮਲ ਚੰਦਨਾ, ਚੰਦ ਚਾਂਦਨੀ ਨੂਰ ਰੁਸ਼ਨਾਈਆ । ਸਤਿਗੁਰ ਮੰਦਰ ਇਕੋ ਲੰਘਣਾ, ਦੂਜਾ ਦਰ ਲੰਘਣ ਨਾ ਪਾਈਆ। ਪੁਰਖ ਅਕਾਲ ਇਕੋ ਮੰਗਣਾ, ਦੇਵਣਹਾਰ

ਸਰਬ ਸੁਖਦਾਈਆ। ਲੱਖ ਚੁਰਾਸੀ ਤੁੜਾਉਣਾ ਫੰਦਨਾ, ਫਾਸੀ ਅੰਤ ਕੋਇ ਨਾ ਪਾਈਆ। ਮਿਲੇ ਮੇਲ ਸੂਰਾ ਸਰਬੰਗਨਾ, ਸੂਰਬੀਰ ਹੋਏ ਸਹਾਈਆ। ਸਾਚੀ ਗੋਦੀ ਬਹਿਣਾ ਅੰਗਨਾ, ਅੰਗੀਕਾਰ ਇਕ ਹੋ ਜਾਈਆ। ਤਨ ਮਾਟੀ ਚੋਲਾ ਰੰਗਣਾ, ਸਾਚੀ ਭੱਠੀ ਨਾਮ ਚੜ੍ਹਾਈਆ। ਸਚ ਦੁਆਰਿਉਂ ਕਦੇ ਨਾ ਸੰਗਣਾ, ਸਤਿਗੁਰ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਮਾਂ ਕਹੇ ਮੇਰਾ ਹੱਕ ਹਕੂਕ, ਹਾਕਮ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਮੈਂ ਰਿਹਾ ਮਸਰੂਫ਼, ਜੁਗ ਜੁਗ ਸਾਚੀ ਸੇਵ ਕਮਾਈਆ। ਮੇਰੇ ਅੰਦਰ ਦਰ ਦਰ ਘਰ ਘਰ ਧੁਖਦੇ ਧੂਪ, ਸਚ ਸੁਗੰਧੀ ਕਾਇਆ ਵਿਚੋ ਬਾਹਰ ਨਾ ਕੋਇ ਪਰਗਟਾਈਆ। ਮੇਰੇ ਅੰਦਰ ਕੂੜੀ ਕਿਰਿਆ ਨੱਚਦੀ ਫਿਰੇ ਭੂਖ, ਜੀਵਾਂ ਜੰਤਾਂ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਮਾਂ ਸਾਚਾ ਦਏ ਸੁਹਾਈਆ। ਸਮਾਂ ਕਹੇ ਮੈਂ ਲੱਗਾਂ ਸੋਹਣਾ, ਸੋਹਣੀ ਬਣਤ ਬਣਾਈਆ। ਭਗਤ ਭਗਵਾਨ ਇਕੋ ਹੋਣਾ, ਦੂਜਾ ਭੇਖ ਨਾ ਕੋਇ ਵਟਾਈਆ। ਜਿਨ੍ਹਾਂ ਦੀ ਚਰਨੀ ਬਹਿ ਕੇ ਸੌਣਾ, ਸੋਵਤ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਜੀਵ ਰੋਣਾ, ਨੇਤਰ ਨੀਰ ਵਹਾਈਆ। ਖੁਲੜੇ ਕੇਸ ਸਭ ਨੇ ਖੋਹਣਾ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਟਿੱਲੇ ਪਰਬਤ ਸਾਰੇ ਟੋਹਣਾ, ਡੂੰਘੀ ਕਵਰ ਭਵਰ ਵੇਖ ਵਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਲਧਾਰੀ ਬਲ ਵੇਖ ਵਖਾਉਣਾ, ਵੇਲਾ ਵਕਤ ਸਮਝ ਕੋਇ ਨਾ ਪਾਈਆ। ਗੁਰਮੁਖ ਗੁਰਸਿਖ ਸਚ ਪ੍ਰੀਤੀ ਮੋਹਣਾ, ਮੋਹਣੀ ਰੂਪ ਨਿਰਗੁਣ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮਰਥ ਆਪ ਜਣਾਈਆ। ਸਮੇਂ ਨਾਲ ਆਏ ਸਮਰਥ, ਸਮਰਥ ਧਾਰ ਚਲਾਈਆ। ਜੁਗ ਚੌਕੜੀ ਦੇਵੇ ਮਥ, ਮਥਣਹਾਰ ਬੇਪਰਵਾਹੀਆ। ਰਹਿਬਰ ਬਣ ਚਲਾਏ ਰਥ, ਮਾਰਗ ਇਕੋ ਇਕ ਦਰਸਾਈਆ। ਸਚ ਸੰਦੇਸ਼ਾ ਦੇਵੇ ਹੱਸ ਹੱਸ, ਢੋਲਾ ਸੋਹਲਾ ਰਾਗ ਅਲਾਈਆ। ਅੰਮ੍ਰਿਤ ਆਤਮ ਪਰਗਟਾਏ ਰਸ, ਨਿਝਰ ਝਿਰਨਾ ਆਪ ਝਿਰਾਈਆ। ਸਭ ਦਾ ਬਸਤਾ ਬੰਨ੍ਹ ਕੇ ਫੇਰ ਕਰੇ ਨਾ ਬੱਸ, ਬਗ਼ਲਗੀਰ ਕਿਸੇ ਨਾਲ ਨਜ਼ਰ ਨਾ ਆਈਆ। ਜੋ ਅੜਿਆ ਸੋ ਸਮੇਂ ਅੰਦਰ ਜਾਏ ਢੱਠ, ਸਮੇਂ ਦਾ ਮਾਲਕ ਬੇਪਰਵਾਹੀਆ। ਜਿਸ ਦਾ ਲੇਖ ਅਲਖਨਾ ਅਲਖ, ਨਾ ਕੋਈ ਸਕੇ ਮੇਟ ਮਿਟਾਈਆ। ਕਲਜੁਗ ਅੰਤਮ ਹੋ ਪਰਗਟ, ਪ੍ਰਭ ਆਪਣਾ ਹੁਕਮ ਮਨਾਈਆ । ਜਿਸ ਅੱਗੇ ਸਮਾਂ ਜੋੜ ਖਲੋਤਾ ਹੱਥ, ਹੱਥ ਪੈਰ ਦੋ ਦੋ ਚਾਰ ਚਾਰ ਚਾਰ ਚਾਰ ਮੰਗਣ ਸਰਨਾਈਆ।