ਪੁਸਤਕਾਲਾਭਾਗ ੧੫

੭ ਭਾਦਰੋ ੨੦੨੦ ਬਿਕ੍ਰਮੀ ਜਗਤ ਮਾਤਾ ਰਣਜੀਤ ਕੌਰ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਗੋਬਿੰਦ ਸੁਤ ਸ਼ਬਦ ਬਬਾਣ, ਸਚ ਦੁਆਰ ਵਖਾਈਆ। ਅਬਿਨਾਸ਼ੀ ਅਚੁਤ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਜਨਮ ਜਨਮ ਜਗ ਦੇਵੇ ਮਾਣ, ਕਰਮ ਕਰਮ ਵੇਖ ਵਖਾਈਆ। ਧੁਰ ਦਾ ਧਰਮ ਇਕ ਨਿਸਾਨ, ਸਚ ਨਿਸ਼ਾਨਾ ਦਏ ਝੁਲਾਈਆ। ਲੇਖਾ ਜਾਣ ਜੀਵ ਜਹਾਨ, ਲਿਖਤ ਭਵਿਖਤ ਭੇਵ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਇਕ ਹੋ ਜਾਈਆ। ਗੋਬਿੰਦ ਸੁਤ ਪੂਰਬ ਰੇਖ, ਸਚ ਸੱਚੀ ਪਰਗਟਾਈਆ। ਧਾਮ ਅਵਲੜੇ ਵਸ ਕੇ ਦੇਸ, ਵੇਖਣ ਆਇਆ ਹਰਿ ਰਘੁਰਾਈਆ। ਲਹਿਣਾ ਗੋਬਿੰਦ ਦਸ ਦਸਮੇਸ,

ਦਹਿ ਦਿਸ਼ਾ ਝੋਲੀ ਪਾਈਆ। ਸ਼ਾਹ ਸੁਲਤਾਨਾ ਖੋਲ੍ਹੇ ਭੇਤ, ਪੜਦਾ ਆਪ ਉਠਾਈਆ। ਜਿਨ੍ਹਾਂ ਨਾਲ ਖੇਲੀ ਜਗਤ ਖੇਡ, ਬਣ ਖਿਲਾਰੀ ਫੇਰਾ ਪਾਈਆ। ਸੋ ਸੁਆਮੀ ਸਾਹਿਬ ਸਤਿਗੁਰ ਗੁਰਸਿਖ ਗੁਰ ਗੁਰ ਦਏ ਭੇਜ, ਸਾਚਾ ਹੁਕਮ ਇਕ ਵਰਤਾਈਆ। ਸਤਿ ਧਰਮ ਦੇਵੇ ਜਹੇਜ਼, ਧੀਰਜ ਨਾਲ ਕਰੇ ਕੁੜਮਾਈਆ। ਨਿਜ ਨੇਤਰ ਲਏ ਵੇਖ, ਦੋਏ ਲੋਚਣ ਬੰਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਸੁਤ ਸੂਤਰ ਤਾਗਾ, ਤੰਦ ਡੋਰੀ ਰੂਪ ਵਟਾਈਆ। ਨਿਰਗੁਣ ਸਰਗੁਣ ਮਿਲ ਮਿਲ ਕਾਜਾ, ਰਚਨਾ ਰਚ ਰਚ ਵੇਖ ਵਖਾਈਆ। ਮਿਹਰਵਾਨ ਹਰਿ ਫਿਰੇ ਭਾਜਾ, ਦੋ ਜਹਾਨਾਂ ਵੇਖ ਵਖਾਈਆ। ਜਗਤ ਜਵਾਰੀ ਲੇਖਾ ਜਾਣੇ ਸਮਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤੇਜ ਆਪ ਦਰਸਾਈਆ। ਜੋਤੀ ਧਾਰ ਸ਼ਬਦ ਸੁਤ ਬੂਟਾ, ਪਤ ਡਾਲੀ ਫੁਲ ਮਹਿਕਾਈਆ। ਸਚਖੰਡ ਦਾ ਸਾਚਾ ਹੂਟਾ, ਸੋ ਪੁਰਖ ਨਿਰੰਜਣ ਇਕੋ ਵਾਰ ਦਵਾਈਆ। ਸਰਗੁਣ ਹੋ ਕੇ ਨਿਰਗੁਣ ਵੇਖੇ ਸੂਚਾ, ਸੁਚ ਸੰਜਮ ਸਤਿਗੁਰ ਵਿਚ ਸਮਾਈਆ। ਕਾਇਆ ਅੰਦਰ ਫਿਰ ਕੇ ਵੇਖੇ ਆਪਣਾ ਕੂਚਾ, ਗਲੀ ਬਾਜ਼ਾਰ ਫੇਰਾ ਪਾਈਆ। ਦੀਨ ਦਿਆਲ ਲੱਖ ਚੁਰਾਸੀ ਨਾਲੋ ਵੇਖੇ ਰੁੱਠਾ, ਨੇਤਰ ਅੱਖ ਨਾ ਕੋਇ ਮਿਲਾਈਆ। ਪੁਰਖ ਅਕਾਲ ਪਿਆਰ ਨਾਲ ਕਹੇ ਆ ਗੋਬਿੰਦ ਮੇਰੇ ਪੁੱਤਾ, ਪੂਤ ਸਪੂਤ ਮਿਲੇ ਵਡਿਆਈਆ। ਜਿਸ ਦੀ ਧਾਰੋ ਗੁਰਮੁਖ ਉਠਾ, ਸੋ ਧਾਰ ਚਮਕ ਚਮਕੌਰ ਜਣਾਈਆ। ਮਿਹਰਵਾਨ ਹਰਿ ਇਕੋ ਤੁੱਠਾ, ਅਤੁੱਟ ਦਇਆ ਕਮਾਈਆ। ਉਜਲ ਕਰਨਹਾਰਾ ਮੁਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਾਜਣ ਏਕ, ਸਗਲਾ ਸੰਗ ਵਖਾਈਆ। ਅੰਦਰ ਵੜ ਕੇ ਖੋਲ੍ਹੇ ਭੇਤ, ਬਾਹਰ ਮੇਲਾ ਸਹਿਜ ਸੁਭਾਈਆ। ਪ੍ਰੇਮ ਪ੍ਰੀਤੀ ਕਰੇ ਹੇਤ, ਪਰਮ ਪੁਰਖ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਧੁਰ ਦਾ ਲੇਖਾ ਗੋਬਿੰਦ ਲਾਲ, ਘਰ ਲਾਲਨ ਵੇਖ ਵਖਾਇੰਦਾ। ਧਰਮਦੁਆਰ ਸੱਚੀ ਧਰਮਸਾਲ, ਗੜ੍ਹ ਕੰਚਨ ਬੰਕ ਵਡਿਆਇੰਦਾ। ਦੀਪਕ ਜੋਤੀ ਦੀਆ ਬਾਲ, ਨੂਰ ਨੁਰਾਨਾ ਨੂਰ ਰੁਸ਼ਨਾਇੰਦਾ। ਲੇਖਾ ਜਾਣ ਦੋ ਜਹਾਨ, ਦੋਹਰੀ ਧਾਰ ਠੋਕਰ ਆਪ ਲਗਾਇੰਦਾ। ਕਾਇਆ ਮੰਦਰ ਸਚ ਮਕਾਨ, ਬੇ-ਮੁਕਾਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਗੰਢ ਪਵਾਇੰਦਾ । ਆਪਣੀ ਗੰਢ ਪਵਾਏ ਪ੍ਰੇਮ, ਡੋਰੀ ਇਕੋ ਤੰਦ ਬੰਧਾਈਆ। ਦਰਗਹਿ ਸਾਚੀ ਚੁੱਕੇ ਆਪਣਾ ਨੇਮ, ਨਿਆਮਤ ਮੁਖ ਨਾ ਕੋਇ ਰਖਾਈਆ। ਲਹਿਣਾ ਚੁਕਿਆ ਉਪਰ ਹੇਮ, ਕੁੰਟ ਕੁੰਟ ਵੱਜੀ ਵਧਾਈਆ। ਅੰਤਮ ਜਾਏ ਸਾਚਾ ਦੇਣ, ਦੇਵਣਹਾਰ ਦਇਆ ਕਮਾਈਆ। ਗੁਰ ਗੁਰ ਸਾਚਾ ਆਵੇ ਲੈਣ, ਮੰਗੇ ਮੰਗ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਜੋਗ ਜੁਗਤ ਜਣਾਈਆ। ਸਾਚਾ ਜੋਗ ਜੁਗਤੀ ਰੰਗ, ਹਰਿ ਰਾਘਵ ਆਪ ਜਣਾਈਆ। ਮਸਤ ਮਤਵਾਲਾ ਵਜਾਏ ਮਰਦੰਗ, ਮਨ ਮਤੀ ਦੂਰ ਕਰਾਈਆ। ਬਣ ਰਖਵਾਲਾ ਵਸੇ ਸੰਗ, ਸਗਲਾ ਸੰਗ ਨਿਭਾਈਆ। ਸ਼ਾਹ ਕੰਗਾਲਾ ਵੰਡਣ ਵੰਡ, ਨਾਮ ਭੰਡਾਰਾ ਝੋਲੀ ਪਾਈਆ । ਕੂੜੀ ਕਿਰਿਆ ਮੇਟੇ ਭੇਖ ਪਖੰਡ, ਦੂਈ ਦਵੈਤੀ ਡੇਰਾ ਢਾਹੀਆ। ਸਾਚਾ ਗਾਵੇ ਇਕੋ ਛੰਦ, ਸੋਹੰ ਰਾਗ ਅਲਾਈਆ। ਪੂਰੀ ਕਰੇ ਧੁਰ ਦੀ ਮੰਗ, ਮਨਸਾ ਮਾਣਸ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਵਖਾਈਆ।

ਸਾਚੇ ਘਰ ਸੁਖ ਗੁਰਦੇਵ, ਸਤਿਗੁਰੂ ਦੇਵੇ ਵਡਿਆਈਆ। ਮਿਹਰਵਾਨ ਹੋ ਖੋਲ੍ਹੇ ਭੇਵ, ਪਰਦਾ ਦੂਈ ਉਠਾਈਆ। ਸੇਵਾ ਲਾਏ ਰਸਨਾ ਜਿਹਵ, ਹਰਿ ਮੰਤਰ ਨਾਮ ਸਮਝਾਈਆ। ਖੇਲੇ ਖੇਲ ਅਲੱਖ ਅਭੇਵ, ਅਗੋਚਰ ਅਗੰਮ ਸੀਸ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਦੇਵੇ ਥਾਉਂ ਥਾਈਂਆ। ਸਾਚਾ ਲੇਖਾ ਪੂਰਬ ਜਨਮ, ਜਾਨਬ ਆਪਣੀ ਵੇਖ ਵਖਾਇੰਦਾ। ਮਿਹਰਵਾਨ ਹੋ ਬਖ਼ਸ਼ੇ ਕਰਮ, ਕੁਕਰਮ ਅੰਗ ਨਾ ਕੋਇ ਲਗਾਇੰਦਾ। ਸਾਚਾ ਹੇਤ ਸਾਚੇ ਧਰਮ, ਰਣ ਖੇਤ ਭੂਮ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਾਰ ਧਾਰ ਨਾਲ ਟਕਰਾਇੰਦਾ। ਧਾਰ ਨਾਲ ਲਾਏ ਧਾਰ ਟੱਕਰ, ਟੁਕੜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਨਾਲ ਗੋਬਿੰਦ ਦਿਸੇ ਨਾ ਕੋਈ ਵੱਖਰ, ਗੋਬਿੰਦ ਸ਼ਾਹ ਕੰਗਾਲ ਰੂਪ ਵਟਾਈਆ। ਗੋਬਿੰਦ ਤੋੜਨਹਾਰਾ ਗੋਬਿੰਦ ਪੱਥਰ, ਪਾਹਨ ਗੋਬਿੰਦ ਪਰੇ ਹਟਾਈਆ। ਗੋਬਿੰਦ ਹੰਢਾਵਣਹਾਰਾ ਗੋਬਿੰਦ ਸੱਥਰ, ਗੋਬਿੰਦ ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਖੀ ਧਾਰ ਆਪ ਵਖਾਈਆ। ਤਿਖੀ ਧਾਰ ਤਰਕਸ਼, ਤੀਰ ਮੁਖੀ ਅਣਿਆਲਾ ਰੂਪ ਜਣਾਈਆ। ਹਰਿ ਕਾ ਖੇਲ ਨਾ ਐਸ਼ੋ ਇਸ਼ਰਤ, ਆਰਾਮਗਾਹ ਡੇਰਾ ਕੋਈ ਨਾ ਲਾਈਆ। ਸੋ ਫੜ ਮੇਲੇ ਜੋ ਗਏ ਵਿਛੜਤ, ਵਿਛੜਿਆਂ ਮੇਲ ਮਿਲਾਈਆ। ਗਲ ਲਗਾਏ ਭਰੀਆਂ ਚਿਕੜ, ਦੁਰਮਤ ਮੈਲ ਧਵਾਈਆ। ਪਿਤਾ ਪੂਤ ਪ੍ਰਭ ਹੋਏ ਮਿੱਤਰ, ਸਾਚੀ ਯਾਰੀ ਤੋੜ ਨਿਭਾਈਆ । ਚੋਟੀ ਚੜ੍ਹ ਕੇ ਵੇਖਣ ਸਿਖਰ, ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕੱਟਿਆ ਗੋਬਿੰਦ ਫੱਟਿਆ, ਗੋਬਿੰਦ ਵਾਰ ਧਾਰ ਜਣਾਇੰਦਾ। ਗੋਬਿੰਦ ਲੁਟਿਆ ਗੋਬਿੰਦ ਰੱਖਿਆ, ਗੋਬਿੰਦ ਆਪਣਾ ਰੰਗ ਰੰਗਾਇੰਦਾ। ਗੋਬਿੰਦ ਤੁੱਠਿਆ ਗੋਬਿੰਦ ਪੁੱਛਿਆ, ਹਰਿ ਗੋਬਿੰਦ ਪੰਧ ਮੁਕਾਇੰਦਾ। ਗੋਬਿੰਦ ਲੁਕਿਆ ਗੋਬਿੰਦ ਰੁੱਸਿਆ, ਹਰਿ ਗੋਬਿੰਦ ਆਪ ਮਨਾਇੰਦਾ। ਗੋਬਿੰਦ ਵੇਲਾ ਗੋਬਿੰਦ ਪੁੱਛਿਆ, ਗੋਬਿੰਦ ਗੋਬਿੰਦ ਭੇਵ ਖੁਲ੍ਹਾਇੰਦਾ। ਗੋਬਿੰਦ ਧਾਰ ਪੁਰਖ ਸਮਰੱਥਿਆ, ਸਮਰਥ ਪੁਰਖ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਸਚ ਨਿਭਾਇੰਦਾ । ਗੋਬਿੰਦ ਵੇਖੇ ਗੋਬਿੰਦ ਪੇਖੇ, ਹਰਿ ਗੋਬਿੰਦ ਨੈਣ ਖੁਲ੍ਹਾਈਆ। ਗੋਬਿੰਦ ਲੇਖੇ ਗੋਬਿੰਦ ਰੇਖੇ, ਗੋਬਿੰਦ ਵੇਖੇ ਮਸਤਕ ਟਿੱਕਾ ਲਾਈਆ। ਗੋਬਿੰਦ ਭੇਟੇ ਗੋਬਿੰਦ ਖੇਟੇ, ਹਰਿ ਗੋਬਿੰਦ ਖੇਵਟ ਰੂਪ ਜਣਾਈਆ। ਗੋਬਿੰਦ ਜ਼ਾਹਰ ਗੋਬਿੰਦ ਪੇਟੇ, ਗੋਬਿੰਦ ਆਪਣਾ ਪੜਦਾ ਆਪ ਚੁਕਾਈਆ। ਗੋਬਿੰਦ ਅੱਗੇ ਗੋਬਿੰਦ ਬੇਟੇ, ਹਰਿ ਗੋਬਿੰਦ ਦਏ ਵਖਾਈਆ। ਗੋਬਿੰਦ ਪੁੱਤ ਨੀਹਾਂ ਹੇਠ ਲੇਟੇ, ਘਰ ਸਾਚੇ ਖ਼ੁਸ਼ੀ ਮਨਾਈਆ। ਗੋਬਿੰਦ ਅੰਤਰ ਗੋਬਿੰਦ ਵੇਖੇ, ਨੇਤਰ ਨੈਣ ਅੱਖ ਖੁਲ੍ਹਾਈਆ। ਗੋਬਿੰਦ ਜਣਾਏ ਗੋਬਿੰਦ ਚੇਤੇ, ਚੇਤਨ ਭੁੱਲ ਕਦੇ ਨਾ ਜਾਈਆ। ਗੋਬਿੰਦ ਖੇਲ ਗੋਬਿੰਦ ਖੇਡੇ, ਵਡ ਖਿਲਾਰੀ ਇਕ ਅਖਵਾਈਆ। ਗੋਬਿੰਦ ਸੇਜਾ ਗੋਬਿੰਦ ਲੇਟੇ, ਗੋਬਿੰਦ ਬੈਠਾ ਡੇਰਾ ਲਾਈਆ। ਗੋਬਿੰਦ ਪਿਤਾ ਗੋਬਿੰਦ ਬੇਟੇ, ਗੋਬਿੰਦ ਪੂਤ ਸਪੂਤ ਉਠਾਈਆ। ਗੋਬਿੰਦ ਲਹਿਣੇ ਗੋਬਿੰਦ ਲੇਖੇ, ਗੋਬਿੰਦ ਵਸਤ ਅਮੋਲਕ ਆਪ ਵਰਤਾਈਆ । ਗੋਬਿੰਦ ਨਰ ਗੋਬਿੰਦ ਨਰੇਸ਼ੇ, ਨਰ ਨਰਾਇਣ ਗੋਬਿੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰੂ ਦਏ ਸਮਝਾਈਆ । ਗੋਬਿੰਦ ਗੁਰ ਗੋਬਿੰਦ ਗੁਰਦੇਵ, ਸੁਆਮੀ ਗੁਰੂ ਗੋਬਿੰਦ ਅਖਵਾਇੰਦਾ। ਗੋਬਿੰਦ ਗੀਤ ਗੋਬਿੰਦ ਜਿਹਵ, ਗੋਬਿੰਦ ਰਸਨਾ ਸਿਫ਼ਤ ਸਾਲਾਇੰਦਾ। ਗੋਬਿੰਦ ਵਸਤ ਗੋਬਿੰਦ ਮੇਵ, ਗੋਬਿੰਦ ਫਲ ਗੋਬਿੰਦ ਝੋਲੀ

ਪਾਇੰਦਾ। ਗੋਬਿੰਦ ਖੋਲ੍ਹੇ ਗੋਬਿੰਦ ਭੇਵ, ਗੋਬਿੰਦ ਪੜਦਾ ਨਾ ਕੋਇ ਜਣਾਇੰਦਾ। ਗੋਬਿੰਦ ਦੇਵੀ ਦੇਵਤ ਵਸੇ ਧਾਮ ਸਦਾ ਨਿਹਕੇਵ, ਗੋਬਿੰਦ ਨਿਹਚਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਭੇਵ ਚੁਕਾਇੰਦਾ। ਗੋਬਿੰਦ ਸੁਤ ਗੋਬਿੰਦ ਜਾਇਆ, ਜਾਗਰਤ ਜੋਤ ਰੁਸ਼ਨਾਈਆ। ਗੋਬਿੰਦ ਪੜਦਾ ਗੋਬਿੰਦ ਲਾਹਿਆ, ਗੋਬਿੰਦ ਵੇਖੇ ਚਾਈਂ ਚਾਈਂਆ। ਗੋਬਿੰਦ ਬੈਠਾ ਗੋਬਿੰਦ ਦਰ ਸੀਸ ਝੁਕਾਇਆ, ਅਲਖ ਅਲਖ ਇਕੋ ਨਾਮ ਸੁਣਾਈਆ। ਗੋਬਿੰਦ ਤ੍ਰੈਗੁਣ ਮਾਇਆ ਡੇਰਾ ਢਾਹਿਆ, ਗੋਬਿੰਦ ਪੰਜ ਤਤ ਕਰੇ ਕੁੜਮਾਈਆ। ਗੋਬਿੰਦ ਰੰਗ ਮਹੱਲ ਦਏ ਵਖਾਇਆ, ਜਿਸ ਘਰ ਵਸੇ ਬੇਪਰਵਾਹੀਆ। ਗੋਬਿੰਦ ਸੂਰਾ ਸਰਬੰਗ ਨਾਦ ਵਜਾਇਆ, ਬ੍ਰਹਮ ਬ੍ਰਹਿਮਾਦ ਆਪ ਸ਼ਨਵਾਈਆ। ਗੋਬਿੰਦ ਲੱਖ ਚੁਰਾਸੀ ਵਿਚੋ ਬਾਹਰ ਕਢਾਇਆ, ਗੋਬਿੰਦ ਲੇਖਾ ਲੇਖੇ ਆਪਣੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵੇਖੇ ਗੋਬਿੰਦ ਪੁੱਤ ਜਿਸ ਦੀ ਸੋਹੇ ਸੁਹੰਜਣੀ ਰੁੱਤ, ਭਿੰਨੜੀ ਰੈਣ ਰੁੱਤ ਮਹਿਕਾਈਆ। ਭਿੰਨੜੀ ਰੈਣ ਕਹੇ ਸੁਹੇਲੜੀਏ, ਉਠ ਨੇਤਰ ਖੋਲ੍ਹ ਵਿਚਾਰ। ਭਿੰਨੜੀ ਰੈਣ ਕਹੇ ਉਠ ਇਕੇਲੜੀਏ, ਚੌਥੇ ਜੁਗ ਖੋਲ੍ਹ ਇਕ ਕਿਵਾੜ। ਭਿੰਨੀ ਰੈਨੜੀਏ ਉਠ ਨਾਰ ਅਲਬੇਲੜੀਏ, ਹਰਿ ਕੰਤ ਭਗਵੰਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਸੁਤ ਗੋਬਿੰਦ ਜਨਮੇ, ਜਨਮ ਮਰਨ ਕਰਮ ਆਪ ਬਣਾਈਆ। ਗੋਬਿੰਦ ਬ੍ਰਹਮ ਗੋਬਿੰਦ ਬ੍ਰਹਮੇ, ਪਾਰਬ੍ਰਹਮ ਗੋਬਿੰਦ ਆਪ ਅਖਵਾਈਆ। ਗੋਬਿੰਦ ਓਟ ਗੋਬਿੰਦ ਸਰਨੇ, ਸਰਨਗਤ ਗੋਬਿੰਦ ਆਪ ਹੋ ਜਾਈਆ। ਗੋਬਿੰਦ ਅੱਖਰ ਗੋਬਿੰਦ ਪੜ੍ਹਨੇ, ਦੂਜਾ ਕਰੇ ਨਾ ਕੋਇ ਪੜ੍ਹਾਈਆ। ਗੋਬਿੰਦ ਅੰਦਰ ਗੋਬਿੰਦ ਰੂਪ ਵੜਨੇ, ਮੇਲ ਮਿਲਾਵਾ ਸਹਿਜ ਸੁਭਾਈਆ। ਗੋਬਿੰਦ ਮਹੱਲ ਗੋਬਿੰਦ ਸੁਤ ਚੜ੍ਹਨੇ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਗੋਬਿੰਦ ਪਿਤਾ ਪੂਤ ਹੋਏ ਪੁੱਤਰ, ਭੇਵ ਅਭੇਦ ਆਪ ਛੁਪਾਈਆ। ਦੁਲਾਰੇ ਵਾਰ ਕਰੇ ਸਚ ਸ਼ੁਕਰ, ਸ਼ੁਕਰੀਆ ਇਕੋ ਵਾਰ ਜਣਾਈਆ। ਤੇਰੀ ਧਾਰੋ ਆਉਣ ਉਤਰ, ਦਰ ਤੇਰੀ ਸੇਵ ਕਮਾਈਆ। ਜੋਤੀ ਮਾਤਾ ਚੁੱਕੇ ਕੁੱਛੜ, ਅੰਮ੍ਰਿਤ ਸੀਰ ਮੁਖ ਚੁਆਈਆ। ਧੁਰ ਦਾ ਪ੍ਰੇਮ ਭਗਤੀ ਦੇਵੇ ਮਿੱਠਾ ਟੁੱਕੜ, ਤ੍ਰਿਸਨਾ ਭੁੱਖ ਗਵਾਈਆ। ਲਹਿਣਾ ਦੇਣਾ ਚੁਕਾਏ ਕਲਜੁਗ ਬੁੱਚੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਕਰਮ ਕਮਾਈਆ। ਗੋਬਿੰਦ ਰੇਖ ਗੋਬਿੰਦ ਭੇਖ, ਭਵਿਸ਼ ਗੋਬਿੰਦ ਹੱਥ ਵਡਿਆਈਆ। ਗੋਬਿੰਦ ਨੇਤ ਗੋਬਿੰਦ ਖੇਤ, ਰਣ ਭੂਮੀ ਗੋਬਿੰਦ ਕਾਰ ਕਮਾਈਆ। ਗੋਬਿੰਦ ਵੇਸ ਗੋਬਿੰਦ ਖੇਡ, ਗੋਬਿੰਦ ਦੋ ਜਹਾਨਾਂ ਕਰੇ ਪੜ੍ਹਾਈਆ। ਗੋਬਿੰਦ ਨਰ ਗੋਬਿੰਦ ਨਰੇਸ਼, ਗੋਬਿੰਦ ਹੁਕਮ ਆਪ ਵਰਤਾਈਆ। ਗੋਬਿੰਦ ਦੇਵੇ ਗੋਬਿੰਦ ਭੇਤ, ਗੋਬਿੰਦ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਗੋਬਿੰਦ ਖੇਲ ਅਪਰ ਅਪਾਰਾ, ਜਗਤ ਵਾਰਤਾ ਕੋਇ ਨਾ ਗਾਈਆ। ਗੁਰ ਅਵਤਾਰ ਬਣ ਲਿਖਾਰਾ, ਕਾਤਬ ਕਲਮ ਕਾਨੀ ਗਏ ਚਲਾਈਆ। ਰਾਹ ਤੱਕਦੇ ਗਏ ਪਰਵਰਦਿਗਾਰਾ, ਸਾਚੇ ਟਿੱਲੇ ਧਿਆਨ ਲਗਾਈਆ । ਦੋਏ ਜੋੜ ਕਰਦੇ ਰਹੇ ਨਿਮਸਕਾਰਾ, ਸ੍ਰੀ ਭਗਵਾਨ ਤੇਰੀ ਸਰਨਾਈਆ। ਨੇਤਰ ਰੌਂਦੇ ਰਹੇ ਜ਼ਾਰੋ ਜ਼ਾਰਾ, ਛਹਿਬਰ ਇਕੋ ਇਕ ਲਗਾਈਆ। ਜਿਸ ਨੇ ਉਪਾਇਆ ਸੁਤ ਦੁਲਾਰਾ, ਸੋ ਗੋਬਿੰਦ ਹੋਏ ਸਹਾਈਆ। ਕਲਜੁਗ ਨਈਆ ਪਾਰ ਕਿਨਾਰਾ, ਸਈਆ ਸਾਹਿਬ ਦਏ ਸਮਝਾਈਆ। ਕੂੜਾ ਨਾਤਾ ਛੁਟੇ ਸੰਸਾਰਾ,

ਹਰਿਜਨ ਸਾਚਾ ਸੰਗ ਰਖਾਈਆ। ਅੰਦਰ ਬਾਹਰ ਕਰੇ ਪਿਆਰਾ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਕੂੜੀ ਕਿਰਿਆ ਨਾ ਕੋਇ ਅਖਾੜਾ, ਵੇਸਵਾ ਨਾਚ ਨਾ ਕੋਇ ਨਚਾਈਆ । ਨਾ ਕੋਈ ਰੂਪ ਵਖਾਏ ਵਿਭਚਾਰਾ, ਵਿਭਚਾਰੀ ਨਜ਼ਰ ਕੋਇ ਨਾ ਪਾਈਆ। ਧੁਰ ਦਾ ਖੇਲ ਕਰੇ ਕਰਤਾਰਾ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਦ ਵਡਿਆਈ ਸਾਚੇ ਬਾਲ, ਬਾਲ ਸਖਾਈ ਆਾਪ ਹੋ ਜਾਇੰਦਾ। ਨਾਮ ਵਜਾਏ ਇਕੋ ਤਾਲ, ਤਾਲ ਤਲਵਾੜਾ ਨਜ਼ਰ ਕੋਇ ਨਾ ਆਇੰਦਾ। ਮਾਣਕ ਮੋਤੀ ਦਏ ਉਛਾਲ, ਘਰ ਸਰੋਵਰ ਵੇਖ ਵਖਾਇੰਦਾ। ਸਾਚੀ ਸਿਖਿਆ ਇਕ ਸਿਖਾਲ, ਛੋਟੇ ਵੱਡਿਆਂ ਨਾਲ ਮਿਲਾਇੰਦਾ। ਪੁਰਖ ਅਕਾਲ ਹੋ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਸਾਚੀ ਸਚ ਸੇਵਾ ਜੋ ਜਨ ਰਹੇ ਘਾਲ, ਤਿਨ੍ਹਾਂ ਘਾਲੀ ਘਾਲ ਲੇਖੇ ਲਾਇੰਦਾ । ਗੋਬਿੰਦ ਘਰ ਉਪਜੇ ਗੋਬਿੰਦ ਲਾਲ, ਗੋਬਿੰਦ ਲਾਲ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਪਰਗਟਾਇੰਦਾ । ਧੁਰ ਦਾ ਲੇਖਾ ਉਘੜੇ ਅੰਤ, ਅੰਤਸ਼ਕਰਨ ਦਏ ਜਣਾਈਆ। ਸਰਬ ਵਿਆਪੀ ਇਕੋ ਮੰਤ, ਗੁਰ ਮੰਤਰ ਦਏ ਪੜ੍ਹਾਈਆ। ਮਿਲੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਹੋਏ ਰੁਸ਼ਨਾਈਆ। ਕੂੜ ਵਿਛੋੜਾ ਚੁੱਕੇ ਸ੍ਰੀ ਭਗਵੰਤ, ਅੱਠੇ ਪਹਿਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸਤਿਗੁਰ ਅਤੀਤ, ਸਚ ਸਾਚੀ ਕਾਰ ਕਮਾਇੰਦਾ। ਪੂਤ ਸਪੂਤਾ ਬਾਲਾ ਨੱਢਾ ਸਰਜੀਤ, ਜੀਤ ਸਰ ਵਿਚੋ ਪਰਗਟਇੰਦਾ । ਜਿਸ ਵਿਚੋ ਉਪਜੇ ਹਸਤ ਕੀਟ, ਸੋ ਅਸਲ ਆਪਣੀ ਧਾਰ ਵਖਾਇੰਦਾ। ਅਗਲਾ ਪਿਛਲਾ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਹਰਿ ਸੰਗਤ ਬਣ ਕੇ ਹਰਿ ਜੂ ਮੀਤ, ਮਤਲਬ ਸਭ ਦਾ ਹੱਲ ਕਰਾਇੰਦਾ। ਭਿਖਾਰੀ ਹੋ ਕੇ ਮੰਗੇ ਭੀਖ, ਆਪਣੀ ਵਸਤ ਆਪੇ ਝੋਲੀ ਪਾਇੰਦਾ। ਦੂਰ ਦੁਰਾਡਾ ਚਲ ਆਏ ਨਜ਼ਦੀਕ, ਨਾਜ਼ਕ ਕੋਮਲ ਸੋਹਲ ਮਿਜ਼ਾਜ, ਸੁਹਬਤ ਜਨ ਭਗਤਾਂ ਨਾਲ ਮਿਲ ਕੇ ਪਾਇੰਦਾ। ਲੇਵਣ ਆਇਆ ਅੰਤ ਖ਼ਰਾਜ, ਚਾਰ ਜੁਗ ਦਾ ਲਹਿਣਾ ਵੇਖ ਵਖਾਇੰਦਾ। ਜਿਸ ਦੇ ਗੁਰੂ ਅਵਤਾਰ ਹੋਏ ਮੁਹਤਾਜ, ਸੋ ਮੁਤਲਾ ਸਭ ਨੂੰ ਆਪ ਕਰਾਇੰਦਾ। ਆਓ ਵੇਖੋ ਸਚ ਨਵਾਬ, ਬੇਨਕਾਬ ਫੇਰਾ ਪਾਇੰਦਾ। ਸੀਸ ਹੱਥ ਸਜਦਾ ਦੋਵੇਂ ਕਰਨ ਆਦਾਬ, ਆਦਤ ਪਿਛਲੀ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਾਜ ਇਕ ਸਮਝਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਧੁਰ ਦਾ ਰਾਜ, ਦਰਗਹਿ ਸਾਚੀ ਇਕ ਵਖਾਇੰਦਾ।

੮ ਭਾਦਰੋ ੨੦੨੦ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਗੁਰ ਅਵਤਾਰ ਸਾਰੇ ਆਖਣ, ਪੀਰ ਪੈਗ਼ੰਬਰ ਸੀਸ ਝੁਕਾਈਆ। ਨਾਥ ਅਨਾਥਾ ਬਣਿਆ ਸਾਥਨ, ਹਰਿ ਸਾਚਾ ਸੰਗ ਨਿਭਾਈਆ। ਚਾਰ ਵਰਨ ਕਰੇ ਦਾਸੀ ਦਾਸਨ, ਸਾਚੀ ਸੇਵ ਸਮਝਾਈਆ। ਲਹਿਣਾ ਚੁਕਾ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਵੇਖ ਵਖਾਈਆ। ਘਰ ਘਰ ਅੰਦਰ ਪਾਵੇ ਰਾਸਨ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਜਨਮ ਜਨਮ ਦੀ ਪੂਰੀ ਕਰੇ ਆਸਨ, ਹਰਿਜਨ ਸਾਚੇ ਵੇਖ ਵਖਾਈਆ। ਜਨਮ ਕਰਮ

ਦਾ ਤੋੜੇ ਫਾਸਨ, ਰਾਏ ਧਰਮ ਨਾ ਕੋਇ ਸਜ਼ਾਈਆ । ਸਚ ਸਰਨਾਈ ਗੁਰਮੁਖ ਲਾਗਣ, ਗੁਰ ਗੁਰ ਦੇ ਬੁਝਾਈਆ। ਲੱਖ ਚੁਰਾਸੀ ਵਿਚੋ ਵਰੋਲੇ ਮਾਖਣ, ਨਾਮ ਮਧਾਣਾ ਇਕੋ ਪਾਈਆ। ਧੁਰ ਸੰਦੇਸੇ ਸਭ ਨੂੰ ਭਾਖਣ, ਭਾਖਿਆ ਭਾਉ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਸਾਰੇ ਕਹਿਣ, ਸਚਖੰਡ ਵੱਜੇ ਵਧਾਈਆ। ਪੀਰ ਪੈਗ਼ੰਬਰ ਵੋਖਣ ਨੈਣ, ਨੇਤਰ ਅੱਖ ਖੁਲ੍ਹਾਈਆ। ਪੁਰਖ ਅਬਿਨਾਸ਼ੀ ਸਾਚਾ ਸੈਣ, ਸੱਜਣ ਇਕੋ ਸੰਗ ਨਿਭਾਈਆ। ਹਰਿਜਨ ਚੁਕਾਏ ਦੇਣ ਲੈਣ, ਨਾਮ ਵਸਤ ਅਮੋਲਕ ਝੋਲੀ ਪਾਈਆ। ਸਚ ਦੁਆਰੇ ਸਾਚੇ ਬਹਿਣ, ਦਰਗਹਿ ਸਚ ਮਿਲੀ ਵਡਿਆਈਆ। ਕੋਈ ਨਾ ਜਾਣੇ ਅੱਖ ਐਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਬੋਲ, ਸਚ ਜੈਕਾਰ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਸਰਗੁਣ ਵਸਿਆ ਕੋਲ, ਭਗਤ ਭਗਵੰਤ ਵੇਖ ਵਖਾਈਆ। ਨਾਮ ਨਿਧਾਨਾ ਨੌਜਵਾਨਾ ਸਚ ਵਜਾਏ ਢੋਲ, ਮਰਦੰਗਾ ਇਕੋ ਹੱਥ ਉਠਾਈਆ। ਧੁਰ ਦਰਬਾਰਾ ਹਰਿ ਨਿਰੰਕਾਰਾ ਸਚ ਕਿਵਾੜਾ ਦੇਵੇ ਖੋਲ੍ਹ, ਬਜਰ ਕਪਾਟੀ ਤੋੜ ਤੁੜਾਈਆ। ਅਨਰਾਗੀ ਅਨਡਿਠ ਅਨਡਿਠੜੇ ਧਾਮ ਪਏ ਬੋਲ, ਸਾਚਾ ਸੋਹਲਾ ਆਪ ਸੁਣਾਈਆ। ਸਚ ਵਸਤ ਸਦ ਮੇਰੇ ਕੋਲ, ਦੇਵਣਹਾਰ ਗੋਸਾਈਂਆ। ਲੱਖ ਚੁਰਾਸੀ ਵਿਚੋ ਟੋਲ, ਸੰਤ ਸੁਹੇਲੇ ਮਾਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਸਾਰੇ ਦੱਸਣ, ਦਹਿ ਦਿਸ਼ਾ ਧਿਆਨ ਲਗਾਈਆ। ਭਗਤ ਭਗਵਾਨ ਮਿਲ ਮਿਲ ਹੱਸਣ, ਜਗਤ ਯਾਰੀ ਆਪ ਰਖਾਈਆ । ਖ਼ੁਸ਼ੀਆਂ ਅੰਦਰ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਰਹੇ ਸੋਚ, ਸੋਚ ਸਮਝ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਖ਼ਾਮੋਸ਼, ਅਨਭਵ ਆਪਣੀ ਧਾਰ ਚਲਾਈਆ। ਜਿਸ ਦਰਸ਼ਨ ਨੂੰ ਰਹੇ ਲੋਚ, ਸੋ ਦਰਸ ਦੇਵੇ ਬੇਪਰਵਾਹੀਆ। ਸਾਚਾ ਭੋਗਣ ਰਿਹਾ ਭੋਗ, ਹਰਿਜਨ ਸਾਚਾ ਆਪ ਹੰਡਾਈਆ। ਭਗਤਾਂ ਝੱਲ ਨਾ ਸਕੇ ਵਿਜੋਗ, ਵਿਚਲੀ ਗੱਲ ਸਮਝ ਕਿਸੇ ਨਾ ਆਈਆ। ਜਿਸ ਘਰ ਹੋਵੇ ਧੁਰ ਸੰਜੋਗ, ਸੋ ਘਰ ਘਰ ਵਿਚ ਰਿਹਾ ਛੁਪਾਈਆ। ਖ਼ੁਸ਼ੀਆਂ ਨਾਲ ਗਾ ਕੇ ਸਚ ਸਲੋਕ, ਸਾਚਾ ਢੋਲਾ ਲਏ ਪਰਗਟਾਈਆ। ਹਰਿ ਭਗਤ ਦੁਆਰਾ ਭਗਵਨ ਕੋਟ, ਕੰਚਨ ਗੜ੍ਹ ਇਕੋ ਨਜ਼ਰੀ ਆਈਆ। ਸੋ ਪੁਰਖ ਨਿਰੰਜਣ ਸਦ ਪਰਗਟਾਏ ਬਿਮਲ ਜੋਤ, ਜੋਤੀ ਜੋਤ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਨੇਤਰ ਇਕੋ ਵਾਰ ਉਠਾਈਆ । ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਜਨ ਭਗਤਾਂ ਵੇਖ ਵਖਾਈਆ। ਬੁੱਢੇ ਬਾਲੇ ਵੇਖ ਜਵਾਨ, ਜੋਬਨ ਰੱਤਾ ਸੱਚਾ ਮਾਹੀਆ। ਸਚ ਸਚ ਬਣਾਏ ਸਾਚਾ ਕਾਹਨ, ਸਾਚੀ ਸਈਆ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਵਿਚਾਰ, ਹਰਿ ਵਿਚਾਰ ਵਿਚ ਕਿਸੇ ਨਾ ਆਈਆ। ਗ਼ਫ਼ਲਤ ਦੇ ਦਿਨ ਰਹਿ ਗਏ ਚਾਰ, ਆਲਸ ਨਿੰਦਰਾ ਦਏ ਮਿਟਾਈਆ। ਮੁਫ਼ਲਸ ਜੀਵ ਨਾ ਹੋਏ ਖ਼ਵਾਰ, ਸਭ ਦੀ ਖ਼ਵਾਰੀ ਦਏ ਗਵਾਈਆ। ਉਲਫ਼ਤ ਜਾਣੇ ਆਪੇ ਨਿਰੰਕਾਰ, ਮੁਸ਼ਕਲ ਮੁਸ਼ਕਲ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਆਪਣਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਧੁਰ ਦਾ ਏਕ, ਏਕੰਕਾਰ ਜਣਾਇੰਦਾ। ਸਤਿ ਦੁਆਰੇ ਸਾਚੀ ਟੇਕ, ਮਸਤਕ ਟਿੱਕਾ ਨਾਮ ਲਗਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜੂ ਹਰਿ ਹਰਿ ਧਾਰ ਵਖਾਇੰਦਾ। ਹਰਿਜੂ ਵਖਾਏ ਹਰਿ ਕੀ ਧਾਰ, ਨਵ ਨੌ ਚਾਰ ਆਪ ਸਮਝਾਈਆ। ਬਿਨ ਸੱਦਿਆਂ ਆਵੇ ਮੀਤ ਮੁਰਾਰ, ਘਰ ਸਾਜਣ ਫੇਰਾ ਪਾਈਆ। ਚਤਰਭੁਜ ਭੇਵ ਨਿਆਰ, ਪਰਦਾ ਗੋਝ ਨਾ ਕੋਇ ਉਠਾਈਆ। ਸਾਚੀ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਅਲਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਧਾਰ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸੰਗ ਸਦਾ ਸਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੋਚ, ਇਕੱਠੇ ਇਕੋ ਧਿਆਨ ਲਗਾਈਆ। ਨੇਤਰ ਖੋਲ੍ਹ ਵੇਖੇ ਚੌਦਾਂ ਲੋਕ, ਚੌਦਾਂ ਲੋਕਾਂ ਨਜ਼ਰ ਕੋਇ ਨਾ ਆਈਆ। ਪੁਰੀ ਲੋਅ ਬ੍ਰਹਿਮੰਡ ਖੰਡ ਲਏ ਘੋਖ, ਢੋਲਾ ਗੀਤ ਨਾ ਕੋਇ ਸੁਣਾਈਆ। ਸਚਖੰਡ ਦੁਆਰੇ ਕੋਈ ਨਾ ਮਾਣੇ ਮੌਜ, ਮੌਜੂਦਾ ਮਿਹਰਵਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਾਏ, ਕਰਨਹਾਰ ਕਰਤਾਰਾ। ਧੁਰ ਦੀ ਧਾਰ ਆਪ ਬੰਧਾਏ, ਸਾਚੀ ਕਰਨੀ ਕਰੇ ਅਪਾਰਾ। ਨਾਮ ਗੁਫ਼ਤਾਰ ਆਪ ਸੁਣਾਏ, ਸ਼ਬਦੀ ਸ਼ਬਦ ਬੋਲ ਜੈਕਾਰਾ। ਹਕੀਕਤ ਮਜਲਸ ਏਕਾ ਲਾਏ, ਹੱਕ ਵੇਖੇ ਪਰਵਰਦਿਗਾਰਾ। ਸਚ ਤੌਫ਼ੀਕ ਇਕ ਖ਼ੁਦਾਏ, ਖ਼ੁਦੀ ਕਰੇ ਨਾ ਕੋਇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰਾ। ਧੁਰ ਦਰਬਾਰ ਲੇਖ ਅਵੱਲਾ, ਸਮਝ ਕੋਇ ਨਾ ਪਾਈਆ। ਪਾਰਬ੍ਰਹਮ ਪ੍ਰਭ ਇਕ ਇਕੱਲਾ, ਹੁਕਮੀ ਹੁਕਮ ਵਰਤਾਈਆ। ਵੇਖਣਹਾਰਾ ਜਲ ਥਲਾ, ਡੂੰਘੀ ਭਵਰੀ ਖੋਜ ਖੁਜਾਈਆ। ਸਚ ਸੁਨੇਹੜਾ ਏਕਾ ਘੱਲਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਉਠਾਏ ਬੇਨਜ਼ੀਰ, ਤਸਵੀਰ ਰੂਪ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਵੇਖ ਅਖ਼ੀਰ, ਪੁਰਖ ਅਕਾਲ ਵੇਸ ਵਟਾਇੰਦਾ। ਸ਼ਰਅ ਸ਼ਰੀਅਤ ਤੋੜ ਜ਼ੰਜੀਰ, ਸਚ ਸੁਚ ਆਪ ਸਮਝਾਇੰਦਾ। ਪੀਰ ਪੈਗ਼ੰਬਰ ਜੋ ਕਰ ਕੇ ਗਏ ਤਹਿਰੀਰ, ਸੋ ਤਹਿਰੀਰ ਤਾਅਰੀਫ਼ ਰੂਪ ਵਖਾਇੰਦਾ। ਰਾਹ ਦੱਸਦੇ ਗਏ ਸ਼ਾਹ ਹਕੀਰ, ਹਾਕਮ ਇਕੋ ਇਕ ਅਖਵਾਇੰਦਾ। ਕਲਜੁਗ ਤੋੜ ਸ਼ਰਅ ਜ਼ੰਜੀਰ, ਸਾਖਿਆਤ ਆਪਣਾ ਹੁਕਮ ਸਮਝਾਇੰਦਾ। ਪਰਗਟ ਹੋ ਵਡ ਪੀਰਨ ਪੀਰ, ਪਾਰਬ੍ਰਹਮ ਪ੍ਰਭ ਆਪਣਾ ਖੇਲ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸ਼ਮਸ਼ੀਰ ਹੱਥ ਉਠਾਇੰਦਾ। ਸਚ ਸ਼ਮਸ਼ੀਰ ਪਕੜੇ ਹੱਥ, ਸ੍ਰੀ ਭਗਵਾਨ ਵੱਡੀ ਵਡਿਆਈਆ। ਕਲਜੁਗ ਅੰਤਮ ਦੇਵੇ ਵੱਥ, ਹਰਿਜਨ ਸਾਚੇ ਨਾਲ ਮਿਲਾਈਆ। ਅੰਦਰ ਵੜ ਕੇ ਖੋਲ੍ਹੇ ਅੱਖ, ਆਪਣਾ ਭੇਵ ਦਏ ਜਣਾਈਆ। ਹਿਰਦੇ ਅੰਤਰ ਜਾਏ ਵਸ, ਪ੍ਰੇਮ ਪ੍ਰੀਤੀ ਬੰਧਨ ਪਾਈਆ। ਭਗਤ ਦੁਆਰ ਇਕ ਇਕੱਠ, ਏਕੰਕਾਰ ਆਪ ਵਖਾਈਆ। ਹਰਿਜਨ ਰੱਖਿਆ ਧੀਰਜ ਹਠ, ਸਚ ਸੁਚਮ ਲੱਭੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਸਚ ਸੁਣਾਉਣਾ, ਗੁਰ ਸਤਿਗੁਰ ਆਪ ਜਣਾਈਆ। ਹਰਿ ਸੰਗਤ ਸਾਚਾ ਮਾਣ ਰਖਾਉਣਾ, ਮਨ ਮਨਸਾ ਮੋਹ ਮਿਟਾਈਆ। ਸਤਿ ਧਰਮ ਦਾ ਰੰਗ ਚੜ੍ਹਾਉਣਾ, ਉਤਰ

ਕਦੇ ਨਾ ਜਾਈਆ। ਧਰਮ ਦੁਆਰਾ ਇਕ ਵਖਾਉਣਾ, ਜਿਸ ਘਰ ਵੱਜੇ ਨਾਮ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਲ ਮਿਲਾਉਣਾ, ਘਰ ਮੇਲਾ ਏਕਾ ਥਾਈਂਆ। ਅੰਤਮ ਲੇਖਾ ਸਰਬ ਚੁਕਾਉਣਾ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਸਾਚਾ ਲੇਖਾ ਹਰਿ ਜੂ ਸੰਗਤ, ਸਚਖੰਡ ਨਿਵਾਸੀ ਆਪ ਜਣਾਇੰਦਾ। ਧੁਰ ਦਰਗਾਹੀ ਅਗੰਮੀ ਪੰਡਤ, ਵਿਦਿਆ ਬੋਧ ਅਗਾਧ ਸਮਝਾਇੰਦਾ। ਮਾਣਸ ਜਨਮ ਨਾ ਹੋਏ ਖੰਡਤ, ਖੰਡਾ ਖੜਗ ਆਪ ਚਮਕਾਇੰਦਾ। ਗੁਰਮੁਖ ਹੋਏ ਕਦੇ ਨਾ ਮੰਗਤ, ਸਾਚੀ ਭਿਛਿਆ ਆਪ ਵਰਤਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਨਿਵਣ-ਸੋ-ਅੱਖਰ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ । ਹਰਿਜਨ ਸਾਚੇ ਕਰੇ ਪਾਰ, ਪਾਰ ਉਤਾਰਾ ਸਕੇ ਨਾ ਕੋਇ ਜਣਾਈਆ। ਜਗਤ ਪਿਆਰਾ ਕਰ ਪਿਆਰ, ਪ੍ਰੇਮੀ ਪ੍ਰੇਮਿਕਾ ਵੇਖ ਵਖਾਈਆ। ਪੁਰਖ ਅਕਾਲ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਭਗਤ ਭਗਵੰਤ ਲਏ ਉਭਾਰ, ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਵਿਸਰਿਆ ਘਰ ਬਾਰ, ਜਗ ਦਿਸੇ ਵਸਤ ਪਰਾਈਆ । ਸੋ ਗੁਰਮੁਖ ਸੇਵਾਦਾਰ, ਸਾਚੀ ਸੇਵ ਇਕ ਕਮਾਈਆ। ਜਿਸ ਸੇਵਾ ਦਾ ਫਲ ਰਹੇ ਜੁਗ ਚਾਰ, ਚੌਕੜ ਬੈਠੇ ਸੀਸ ਝੁਕਾਈਆ। ਜਿਸ ਦੀ ਪਿਛੋ ਸਿਫ਼ਤ ਕਰਨ ਅਵਤਾਰ, ਗੁਰ ਗੁਰ ਦੇਣ ਗਵਾਹੀਆ। ਸੋ ਭਗਵਨ ਭਗਤਾਂ ਰਿਹਾ ਤਾਰ, ਭਾਗ ਆਪਣਾ ਝੋਲੀ ਪਾਈਆ। ਦੀਆ ਇਕ ਹੋਏ ਉਜਿਆਰ, ਜੋਤ ਸ਼ਮਅ ਬੁਝ ਕਦੇ ਨਾ ਜਾਈਆ। ਕੂੜੀ ਕਿਰਿਆ ਮੇਟ ਅੰਧਿਆਰ, ਚਾਂਦਨਾ ਚੰਦ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਰਿਹਾ ਵਖਾਈਆ। ਗੁਰ ਅਵਤਾਰ ਵੇਖੋ ਆ, ਆਦਮ ਰਿਹਾ ਜਣਾਈਆ। ਕਰੇ ਖੇਲ ਸਹਿਜ ਸੁਭਾ, ਹੱਵਾ ਹਵਾਸ ਨਾ ਕੋਇ ਰਖਾਈਆ। ਨੂਰ ਨੁਰਾਨਾ ਬੇਪਰਵਾਹ, ਧੁਰ ਦੀ ਧਾਰ ਆਪ ਪਰਗਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਹੰਢਾ, ਤੇਈ ਅਵਤਾਰਾਂ ਵੇਸ ਵਟਾਈਆ। ਸਾਚਾ ਦੱਸਦਾ ਰਿਹਾ ਰਾਹ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਕਲਜੁਗ ਅੰਤ ਬਣ ਮਲਾਹ, ਨਿਰਗੁਣ ਆਪਣਾ ਫੇਰਾ ਪਾਈਆ। ਸਾਚੇ ਸੰਤ ਲਏ ਉਠਾ, ਗੁਰ ਮੰਤ ਇਕ ਪੜ੍ਹਾਈਆ। ਆਤਮ ਅੰਤਰ ਬੂਝ ਦਏ ਬੁਝਾ, ਜਗਤ ਬਸੰਤਰ ਦਏ ਗਵਾਈਆ। ਸਾਚੀ ਸੂਝ ਦੇਵੇ ਪਾ, ਬਜਰ ਕਪਾਟੀ ਤੋੜ ਤੁੜਾਈਆ। ਮੂਰਖ ਮੂੜ੍ਹੇ ਧੰਦੇ ਲਾ, ਨਾਮ ਭੰਡਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਨਿਰਾਲਾ, ਹਰਿ ਕਰਤਾ ਆਪ ਕਰਾਈਆ। ਜਨ ਭਗਤਾਂ ਦੇਵੇ ਨਾਮ ਸੁਖਾਲਾ, ਸੋਹੰ ਢੋਲਾ ਇਕ ਸੁਣਾਈਆ। ਤ੍ਰੈਗੁਣ ਮਾਇਆ ਤੁਟੇ ਜੰਜਾਲਾ, ਪੰਜ ਤਤ ਨਾ ਕੋਇ ਲੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਹੁਕਮ ਵਰਤੇ ਆਪ, ਪ੍ਰਭ ਵੱਡਾ ਵਡ ਵਡਿਆਈਆ। ਸਚ ਦੁਆਰੇ ਬਣੇ ਸਾਚਾ ਜਾਪ, ਜਪ ਜਾਪ ਦਏ ਉਪਜਾਈਆ। ਦੁਰਮਤ ਕਲੇਵਰ ਧੋਵੇ ਪਾਪ, ਮੈਲ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਪੁਰਖ ਅਕਾਲ ਵਸਿਆ ਸਾਥ, ਤਿਨ੍ਹਾਂ ਭੈ ਨਾ ਕੋਇ ਵਖਾਈਆ। ਇਕੋ ਰੱਖ ਕੇ ਬੈਠੇ ਆਸ, ਹਰਿ ਮਿਲੇ ਸਚ ਸਰਨਾਈਆ। ਜਨਮ ਕਰਮ ਦੀ ਬੁਝੇ ਪਿਆਸ, ਪੂਰਬ ਲੇਖਾ ਪੰਧ ਮੁਕਾਈਆ। ਲਹਿਣਾ ਚੁਕੇ ਮਸਤਕ ਮਾਥ, ਰੇਖਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ

ਸਾਚੇ ਲਏ ਤਰਾਈਆ। ਹਰਿਜਨ ਸਾਚਾ ਸੇਵਾਦਾਰ, ਸੇਵਕ ਰੂਪ ਵਟਾਈਆ। ਪੁਰਖ ਅਕਾਲ ਬਣੇ ਮਦਦਗਾਰ, ਮੁੱਦਤ ਆਪਣੀ ਨਾਲ ਪਰਗਟਾਈਆ। ਉਦਮ ਕਰੇ ਅਪਰ ਅਪਾਰ, ਊਧੋ ਸੇਵਾ ਇਕ ਸਮਝਾਈਆ । ਸਾਚੀ ਸਖੀਆਂ ਮੰਗਲਾਚਾਰ, ਘਰ ਸਾਚੇ ਨਾਮ ਵੱਜੇ ਵਧਾਈਆ। ਘਰ ਪ੍ਰੀਤਮ ਪਿਆਰਾ ਕਰੇ ਸਚ ਪਿਆਰ, ਸੇਜ ਸੁਹੰਜਣੀ ਇਕ ਸੁਹਾਈਆ। ਸੋ ਗੁਰਮੁਖ ਉਧਰੇ ਪਾਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਪਾਈਆ। ਹਰਿਜਨ ਲੇਖਾ ਗੁਰ ਕਾ ਰੰਗ, ਘਰ ਸਾਚੇ ਆਪ ਰੰਗਾਇੰਦਾ। ਜੁਗ ਚੌਕੜੀ ਮੰਗੇ ਮੰਗ, ਦੇਵਣਹਾਰ ਦਇਆ ਕਮਾਇੰਦਾ। ਜਨ ਭਗਤ ਸੇਵਾ ਹੋਏ ਨਾ ਭੰਗ, ਦਰ ਸਾਚੇ ਜੋ ਕਮਾਇੰਦਾ । ਦੋ ਜਹਾਨ ਮਿਲੇ ਅਨੰਦ, ਅਨੰਦ ਇਕੋ ਨਜ਼ਰੀ ਆਇੰਦਾ। ਪਿਛਲਾ ਭੁੱਲ ਜਾਏ ਗਾਉਣਾ ਛੰਦ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰਕੇ ਖ਼ਾਸ, ਖ਼ਾਲਸ ਖ਼ਾਲਸਾ ਲਏ ਬਣਾਈਆ। ਜਿਸ ਦੀ ਗੁਰ ਅਵਤਾਰ ਰੱਖ ਕੇ ਗਏ ਆਸ, ਸੋ ਅਸਲ ਆਪਣਾ ਰੂਪ ਪਰਗਟਾਈਆ। ਘਟ ਘਟ ਵੇਖੇ ਸਰਬ ਸਵਾਸ, ਪਵਣ ਪਵਣਾਂ ਖੋਜ ਖੁਜਾਈਆ। ਲੇਖ ਚੁਕਾਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਜਨ ਭਗਤ ਦੁਆਰੇ ਪਾਵੇ ਰਾਸ, ਸਵਾਂਗੀ ਆਪਣਾ ਸਵਾਂਗ ਵਟਾਈਆ। ਗੁਰਮੁਖਾਂ ਇਕੋ ਵਾਰ ਦੇਵੇ ਸ਼ਾਬਾਸ, ਮਿਹਰ ਨਜ਼ਰ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਸੰਤ ਸੁਹੇਲੇ, ਕਰ ਕਿਰਪਾ ਹਰਿ ਠਾਕਰ ਮੇਲੇ, ਮਿਲਣੀ ਜਗਦੀਸ ਆਪ ਕਰਾਈਆ। ਮਿਲਣੀ ਜਗਦੀਸ ਕਰੇ ਜਗ ਨਿਤ, ਨਵਿਤ ਫੇਰਾ ਪਾਇੰਦਾ। ਗੁਰਮੁਖ ਗੁਰ ਗੁਰ ਕਰ ਕਰ ਹਿਤ, ਸਾਚੀ ਜੋੜੀ ਜੋੜ ਜੁੜਾਇੰਦਾ। ਸਾਚਾ ਕਰਮ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਕਿਰਪਾ ਦੇਵੇ ਆਪਣਾ ਦਾਨ, ਗੁਰ ਬਖ਼ਸ਼ਸ਼ ਬਖ਼ਸ਼ੀਸ਼ ਝੋਲੀ ਪਾਇੰਦਾ।

੯ ਭਾਦਰੋ ੨੦੨੦ ਬਿਕ੍ਰਮੀ ਹਰਭਜਨ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਲੇਖਾ ਜਾਣੇ ਹਰਿ ਜੂ ਸਗਲਾ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਭੇਵ ਜਾਣੇ ਆਪਣਾ ਅਗਲਾ, ਰਸਨਾ ਕਹਿ ਨਾ ਕੋਇ ਸਮਝਾਇੰਦਾ । ਕਲਜੁਗ ਕੂੜ ਕੁੜਿਆਰ ਚਾਰ ਕੁੰਟ ਹੋਇਆ ਪਗਲਾ, ਧੀਰਜ ਧੀਰ ਨਾ ਕੋਇ ਵਖਾਇੰਦਾ। ਵਰਨ ਬਰਨ ਹੋਇਆ ਕੰਗਲਾ, ਹਰਿ ਕਾ ਨਾਮ ਦਰ ਨਜ਼ਰ ਕਿਸੇ ਨਾ ਆਇੰਦਾ। ਸਾਧ ਸੰਤ ਭੌਂਦੇ ਜੰਗਲਾਂ, ਕਾਇਆ ਜੂਹ ਖੋਜ ਨਾ ਕੋਇ ਖੁਜਾਇੰਦਾ। ਘਰ ਨਾਦ ਨਾ ਸੁਣਿਆ ਕੋਈ ਮੰਗਲਾ, ਢੋਲਕ ਛੈਣੇ ਸਰਬ ਵਜਾਇੰਦਾ । ਸਚ ਮਹੱਲ ਨਾ ਸੋਹਿਆ ਬੰਗਲਾ, ਜਗਤ ਗੜ੍ਹ ਵਡ ਵਡਿਆਇੰਦਾ। ਨਿਰਗੁਣ ਨਿਰਵੈਰ ਲੱਖ ਚੁਰਾਸੀ ਚੁਕਾਵਣਹਾਰਾ ਬਦਲਾ, ਬਦਲੀ ਤਬਦੀਲੀ ਆਪ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਕਲਜੁਗ ਕੂੜਾ ਪਾਗਲਪਨ, ਚਾਰੋ ਕੁੰਟ ਰਿਹਾ ਵਖਾਈਆ। ਸ੍ਰਿਸ਼ਟ ਸਬਾਈ ਹੋਈ ਨੇਤਰ ਅੰਨ੍ਹ, ਨਿਜ ਨੇਤਰ ਨਾ

ਕੋਇ ਖੁਲ੍ਹਾਈਆ। ਪੜ੍ਹ ਪੜ੍ਹ ਸੁਣ ਸੁਣ ਕਹਿਣ ਧੰਨ ਧੰਨ, ਘਰ ਦਰਸਨ ਦੀਦਾਰ ਕੋਇ ਨਾ ਪਾਈਆ। ਸਰਵਣ ਥੱਕੇ ਸੁਣ ਸੁਣ ਕੰਨ, ਕਾਨੀ ਤੀਰ ਨਾ ਕੋਇ ਲਗਾਈਆ। ਨੇਤਰ ਥੱਕੇ ਵੇਖ ਵੇਖ ਚੰਨ, ਘਰ ਨਿਰਗੁਣ ਜੋਤ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਖਿਲਾਈਆ। ਪਾਗਲ ਹੋ ਕੇ ਹੋਇਆ ਬਵਰਾ, ਬਾਹਰ ਭੱਜੇ ਵਾਹੋ ਦਾਹੀਆ। ਹਰਿ ਕਾ ਖੇਲ ਗਹਿਰ ਗਵਰਾ, ਸਮਝ ਨਾ ਸਕੇ ਕੋਈ ਰਾਈਆ। ਖੇਲੇ ਖੇਲ ਅਵਰ ਕੀ ਅਵਰਾ, ਭੇਵ ਅਭੇਦਾ ਆਪ ਜਣਾਈਆ। ਮਾਣਸ ਜਨਮ ਗੁਰਮੁਖ ਵਿਰਲੇ ਸਵਰਾ, ਜਿਸ ਸਤਿਗੁਰ ਮਿਲਿਆ ਬੇਪਰਵਾਹੀਆ। ਲੱਖ ਚੁਰਾਸੀ ਸੜੀ ਦੱਬੀ ਮੜੀ ਕਬਰਾ, ਕਬਰਸਤਾਨ ਦੇਣ ਦੁਹਾਈਆ। ਸਾਚਾ ਕਾਰਜ ਕਿਸੇ ਨਾ ਸਵਰਾ, ਸਬਰ ਪਿਆਲਾ ਜਾਮ ਨਾ ਕੋਇ ਪਿਆਈਆ । ਗੁਰਦਰ ਮੰਦਰ ਵਜੌਂਦੇ ਫਿਰਦੇ ਤਬਲਾ, ਤਨ ਰਬਾਬ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ । ਸ਼ਹਿਨਸ਼ਾਹ ਹਰਿ ਵੇਖੇ ਖੇਲ, ਕਲਜੁਗ ਅੰਤਮ ਵੇਸ ਵਟਾਈਆ। ਸੁਰਤ ਸ਼ਬਦ ਨਾ ਕੋਈ ਮੇਲ, ਭਰਮੇ ਭੁੱਲੀ ਸਰਬ ਲੋਕਾਈਆ। ਘਰ ਆਤਮ ਪਰਮਾਤਮ ਚੜ੍ਹਿਆ ਨਾ ਕੋਇ ਤੇਲ, ਸਾਚਾ ਸਗਨ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਪਾਗਲ ਰਿਹਾ ਦੌੜ, ਚਾਰੋ ਕੁੰਟ ਵਾਹੋ ਦਾਹੀਆ। ਲੱਖ ਚੁਰਾਸੀ ਰੀਠਾ ਵੇਖੇ ਕੌੜ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਸਾਧ ਸੰਤ ਬੈਠੇ ਅੰਧ ਘੋਰ, ਨਿਰਗੁਣ ਨੂਰ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਕੂਕ ਕੂਕ ਮਚਾਵਣ ਸ਼ੋਰ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਈਆ। ਦੂਜੇ ਹੱਥ ਫੜਾ ਕੇ ਡੋਰ, ਜਗਤ ਗੁਡੀਆ ਰਹੇ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਕਲਜੁਗ ਪਾਗਲ ਰਿਹਾ ਨੱਠ, ਚਾਰ ਕੁੰਟ ਵਾਹੋ ਦਾਹੀਆ । ਚਾਰ ਵਰਨਾਂ ਵੇਖੇ ਤੁਟਾ ਹਠ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਤਿ ਸਰੂਪ ਨਾ ਕੋਇ ਸਮਾਈਆ। ਫਿਰ ਫਿਰ ਵੇਖੇ ਤੀਰਥ ਤਟ ਅਠਸਠ, ਸਚ ਸੁਚ ਨਜ਼ਰ ਕੋਇ ਨਾ ਆਈਆ। ਸਾਧ ਸੰਤ ਜੀਵ ਜੰਤ ਨਾੜ ਬਹੱਤਰ ਉਬਲੇ ਰੱਤ, ਰਤੀ ਰਤ ਨਾ ਕੋਇ ਸੁਕਾਈਆ। ਅੰਤਰ ਆਤਮ ਮਿਲੇ ਨਾ ਬ੍ਰਹਮ ਮਤ, ਮਨ ਮਤ ਹੋਏ ਹਲਕਾਈਆ । ਲੱਗੀ ਅੱਗ ਪੰਜ ਤੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਗਤ ਮਾਰਗ ਰਹੇ ਦੱਸ, ਆਪਣਾ ਰਾਹ ਨਜ਼ਰ ਕਿਸੇ ਨਾ ਆਈਆ। ਜਗਤ ਸਮੇਲਨ ਕਰ ਇਕੱਠ, ਉਚੀ ਕੂਕਣ ਢੋਲਾ ਗਾਈਆ। ਨਿਜ ਨੇਤਰ ਨਜ਼ਰ ਨਾ ਆਏ ਪੁਰਖ ਸਮਰਥ, ਘਰ ਸਾਚੇ ਦਰਸ ਦਿਖਾਈਆ। ਸਿਮਰਨ ਪੂਜਾ ਪਾਠ ਜੋਗ ਅਭਿਆਸ ਕਰਦੇ ਤਪ, ਉਚੇ ਟਿੱਲੇ ਪਰਬਤ ਡੂੰਘੀ ਕੰਦਰ ਧਿਆਨ ਲਗਾਈਆ। ਸਾਚੇ ਮੰਦਰ ਸਾਢੇ ਤਿੰਨ ਹੱਥ ਅੰਦਰ ਕੋਈ ਨਾ ਲਏ ਲੱਭ, ਬਾਹਰ ਖੋਜੇ ਸਰਬ ਲੋਕਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਆਤਮ ਸੇਜਾ ਬੈਠਾ ਸਜ, ਸਚ ਸਿੰਘਾਸਣ ਸੋਭਾ ਪਾਈਆ। ਸ਼ਬਦ ਅਗੰਮ ਅਨਾਦ ਨਾਦੀ ਵਜਾਏ ਨਦ, ਅਨਹਦ ਸਾਚੀ ਸੇਵ ਲਗਾਈਆ । ਜਗਤ ਦੁਆਰਾ ਕਰਾਏ ਪਾਰ ਹੱਦ, ਘਰ ਇਕੋ ਇਕ ਵਖਾਈਆ। ਸਾਚਾ ਢੋਲਾ ਸੋਹਲਾ ਗਾਏ ਰਾਗ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਨਾਮ ਧਿਆਈਆ। ਲਹਿਣਾ ਚੁਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਘਰ ਪਰਮੇਸ਼ਵਰ ਦੇਵੇ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਨਾਮ ਭੰਡਾਰਾ ਖੋਲ੍ਹ ਗੰਢ, ਵਸਤ ਅਮੋਲਕ ਘਰ ਵਰਤਾਈਆ। ਨਿਰਗੁਣ ਜੋਤ

ਚਾੜ੍ਹ ਚੰਦ, ਅੰਧ ਅੰਧੇਰ ਗਵਾਈਆ। ਸਚ ਮਹੱਲੇ ਆਪੇ ਲੰਘ, ਉਚ ਅਟੱਲੇ ਵੇਖ ਵਖਾਈਆ। ਸਤਿ ਸਰੂਪੀ ਚਾੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਜਨ ਭਗਤਾਂ ਪੂਰੀ ਕਰੇ ਮੰਗ, ਪ੍ਰਭ ਦਾਤਾ ਬੇਪਰਵਾਹੀਆ। ਮਾਣਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਲੇਖ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਕਲਜੁਗ ਪਾਗਲ ਪਾਵੇ ਰੌਲਾ, ਰਸਨਾ ਜਿਹਵਾ ਕੂਕ ਸੁਣਾਈਆ। ਕੋਈ ਨਾ ਕਰੇ ਭਾਰ ਹੌਲਾ, ਸਿਰ ਗਠੜੀ ਪਾਪ ਉਠਾਈਆ। ਪਰਵਰਦਿਗਾਰ ਬੇਪਰਵਾਹ ਨਜ਼ਰ ਨਾ ਆਏ ਮੌਲਾ, ਮੁਸ਼ਕਲ ਹੱਲ ਦਏ ਕਰਾਈਆ। ਨਿਉਂ ਕੇ ਤੱਕੇ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਨਾਲ ਕਰਕੇ ਗਿਆ ਕੌਲਾ, ਇਕਰਾਰ ਇਕੋ ਘਰ ਜਣਾਈਆ। ਕਲਜੁਗ ਅੰਤ ਨਿਹਕਲੰਕ ਸ੍ਰੀ ਭਗਵੰਤ ਪਰਗਟ ਹੋਏ ਉਪਰ ਧੌਲਾ, ਧਰਨੀ ਧਰਤ ਧਵਲ ਵੇਖ ਵਖਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਸ਼ਾਹ ਸੁਲਤਾਨ ਇਕ ਸੁਣਾਏ ਬੋਲਾ, ਲੋਅ ਪੁਰੀ ਆਕਾਸ਼ ਬ੍ਰਹਿਮੰਡ ਖੰਡ ਦੋ ਜਹਾਨ ਇਕੋ ਹੁਕਮ ਵਰਤਾਈਆ। ਸਤਿ ਧਰਮ ਸਚ ਦੁਆਰ ਏਕੰਕਾਰ ਇਕੋ ਖੋਲ੍ਹਾ, ਖ਼ਾਲਕ ਖ਼ਲਕ ਮਖ਼ਲੂਕ ਦਏ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਿਰਗੁਣ ਸਰਗੁਣ ਬਣੇ ਤੋਲਾ, ਨਾਮ ਕੰਡਾ ਹੱਥ ਉਠਾਈਆ। ਧੁਰਦਰਗਾਹੀ ਬੇਪਰਵਾਹੀ ਸ਼ਬਦ ਅਗੰਮ ਲੈ ਕੇ ਆਏ ਡੋਲਾ, ਸੰਤ ਸੁਹੇਲੇ ਗੁਰੂ ਗੁਰ ਚੇਲੇ ਸਾਜਣ ਸਾਚੇ ਵਿਚ ਬਹਾਈਆ। ਸਚਖੰਡ ਦੁਆਰਾ ਹਰਿ ਕਰਤਾਰਾ ਏਕਾ ਏਕ ਖੋਲ੍ਹਾ, ਤਾਕ ਬੰਦ ਨਾ ਕੋਇ ਵਖਾਈਆ। ਚਰਨ ਪ੍ਰੀਤੀ ਸਾਚੀ ਰੀਤੀ ਨੀਤੀਵਾਨ ਜੋ ਘੋਲੀ ਘੋਲਾ, ਕੀਤੀ ਘਾਲ ਲੇਖੇ ਲਾਈਆ। ਲਹਿਣਾ ਚੁਕਿਆ ਕਲਾ ਸੋਲਾ, ਕਰੇ ਖੇਲ ਸਾਹਿਬ ਅਨਮੋਲਾ, ਅਨਗਿਣਤ ਆਪਣੀ ਧਾਰ ਚਲਾਈਆ। ਸ਼ਬਦ ਸਰੂਪੀ ਬਣ ਵਿਚੋਲਾ, ਜਨ ਭਗਤਾਂ ਚੁਕਾਏ ਪੜਦਾ ਓਹਲਾ, ਘਰ ਘਰ ਵਿਚ ਮੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਕਲਜੁਗ ਪਾਗਲ ਰਿਹਾ ਕੂਕ, ਕੁਲਾ ਖੰਡ ਦਏ ਦੁਹਾਈਆ। ਚਾਰ ਕੁੰਟ ਮੇਰੀ ਚੁਕੀ ਚੂਕ, ਚਕਨਾਚੂਰ ਮੇਰੀ ਲੋਕਾਈਆ। ਅੰਦਰੋ ਥੋਥੇ ਹੋਏ ਵਾਂਗ ਭੂਕ, ਨਾਮ ਸਤਿ ਨਜ਼ਰ ਕੋਇ ਨਾ ਆਈਆ। ਬਾਹਰੋ ਦਿਸੇ ਪੰਜ ਤਤ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੈਠਾ ਗੰਢ ਪਵਾਈਆ। ਅੰਦਰ ਵੜ ਕੋਈ ਨਾ ਵੇਖੇ ਆਪਣੀ ਕੂਟ, ਜਿਸ ਘਰ ਵਸੇ ਬੇਪਰਵਾਹੀਆ। ਕੂੜੀ ਕਿਰਿਆ ਮਾਰਦੇ ਫਿਰਦੇ ਝੂਠ, ਜੂਠ ਬੈਠੇ ਮੁਖ ਲਗਾਈਆ। ਨਾ ਕੋਈ ਤਾਣਾਂ ਪੇਟਾ ਦਿਸੇ ਸੂਤ, ਸੂਤਰਧਾਰੀ ਆਪਣੀ ਕਾਰ ਰਿਹਾ ਕਮਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲਾ ਉਪਜੇ ਪੂਤ, ਜਿਸ ਪ੍ਰਭ ਆਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਕਲਜੁਗ ਪਾਗਲ ਆਏ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਨੇਤਰ ਰੋ ਰੋ ਕਰੇ ਝੇੜੇ, ਉਚੀ ਕੂਕੇ ਕੂਕ ਕੂਕ ਸੁਣਾਈਆ। ਖ਼ਾਲੀ ਦਿਸਣ ਸਾਧਾਂ ਡੇਰੇ, ਸੰਤ ਸਤਿ ਨਾ ਕੋਇ ਸਮਾਈਆ। ਗੁਰਮੁਖ ਵਿਰਲੇ ਭਗਤ ਤੇਰੇ, ਜਿਨ੍ਹਾਂ ਤੇਰੀ ਓਟ ਤਕਾਈਆ। ਨਾਤਾ ਜੋੜ ਕਹਿੰਦੇ ਮੇਰੇ ਤੇਰੇ, ਤੇਰਾ ਮੇਰਾ ਭੇਵ ਕੋਇ ਨਾ ਆਈਆ। ਕਲਜੁਗ ਵੇਖੇ ਝੂਠੇ ਖੇੜੇ, ਸਾਚਾ ਮੰਦਰ ਨਾ ਕੋਇ ਸੁਹਾਈਆ। ਅੰਤਮ ਅੰਤ ਡੁੱਬਣ ਵਾਲੇ ਬੇੜੇ, ਸ਼ੌਹ ਦਰਿਆ ਪਾਰ ਨਾ ਕੋਇ ਕਰਾਈਆ। ਜੀਵ ਜੰਤ ਲੱਖ ਚੁਰਾਸੀ ਕਲਜੁਗ ਅੰਤਮ ਆਏ ਘੇਰੇ, ਚਾਰ ਦੀਵਾਰ ਫਸੀਲ ਕੰਧ ਪਾਰ ਨਾ ਕੋਇ ਕਰਾਈਆ। ਦੀਨ ਮਜ਼੍ਹਬ ਜ਼ਾਤ ਪਾਤ ਪਏ ਝਗੜੇ ਝੇੜੇ, ਝੰਜਟ ਸਕੇ ਨਾ ਕੋਇ ਮੁਕਾਈਆ। ਭਾਈਆਂ ਨਾਲੋ ਭਾਈ ਬਖੇੜੇ, ਪਿਤਾ ਪੂਤ ਦੇ ਪਾਏ ਝੇੜੇ, ਨਾਰ

ਕੰਤ ਕਰੇ ਲੜਾਈਆ। ਨਵ ਨੌਂ ਚਾਰ ਜੁਗ ਹਰਿ ਕਰਤਾ ਵੇਂਹਦਾ ਰਿਹਾ ਕਰਕੇ ਜੇਰੇ, ਜ਼ੇਰ ਜ਼ਬਰ ਜਾਬਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਪਾਗਲ ਹੋ ਕੇ ਫਿਰੇ ਹਲਕਾ, ਹਾਲਤ ਆਪਣੀ ਰਿਹਾ ਜਣਾਈਆ। ਲੇਖਾ ਕੋਈ ਨਾ ਜਾਣੇ ਕਲ ਕਾ, ਹਰਿ ਕਰਤਾ ਕੀ ਖੇਲ ਵਰਤਾਈਆ। ਨਹੀਂ ਵਿਸਾਹ ਘੜੀ ਪਲ ਕਾ, ਪਲਕ ਪਲਕ ਅੰਦਰ ਪਾਲਕ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਿਹਾ ਘੱਲਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਵਲ ਛਲ ਦਾ, ਅਛਲ ਛਲਧਾਰੀ ਨਜ਼ਰ ਕਿਸੇ ਨਾ ਆਈਆ। ਵਸੇ ਨਿਹਚਲ ਧਾਮ ਕਦੇ ਨਾ ਹਲ ਦਾ, ਸਚਖੰਡ ਸਾਚਾ ਡੇਰਾ ਲਾਈਆ। ਭੇਵ ਖੁਲ੍ਹਾਏ ਜਲ ਥਲ ਦਾ, ਮਹੀਅਲ ਵੇਖੇ ਬੇਪਰਵਾਹੀਆ । ਆਪਣੀ ਜੋਤ ਜੋਤ ਆਪੇ ਰਲਦਾ, ਸ਼ਬਦੀ ਸ਼ਬਦ ਨਾਦ ਆਪ ਸੁਣਾਈਆ। ਅਗੰਮ ਖੇਲ ਸ੍ਰੀ ਭਗਵਨ ਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਕੋਈ ਸਮਝ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਕਲਜੁਗ ਪਾਗਲ ਹੋ ਕੇ ਰਿਹਾ ਕੂਕ, ਇਕੋ ਨਾਅਰਾ ਲਾਈਆ। ਤ੍ਰੈਗੁਣ ਮਾਇਆ ਰਹੀ ਫੂਕ, ਪੰਜ ਤਤ ਅਗਨੀ ਲਾਈਆ। ਕੋਈ ਨਾ ਦਿਸੇ ਸਾਚਾ ਭੂਪ, ਜੋ ਸਗਲਾ ਸੰਗ ਨਿਭਾਈਆ। ਵੇਖ ਕੇ ਆਇਆ ਚਾਰੇ ਕੂਟ, ਦਹਿ ਦਿਸ਼ਾ ਪੜਦਾ ਲਾਹੀਆ। ਘਰ ਘਰ ਵੜਿਆ ਜੂਠ ਝੂਠ, ਸਚ ਸੁਚ ਨਜ਼ਰ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਮਿਹਰਵਾਨ ਤੇਰੀ ਸਰਨਾਈਆ। ਉਠ ਪਾਗਲ ਖੋਲ੍ਹ ਸੁਰਤ, ਪੁਰਖ ਅਕਾਲ ਰਿਹਾ ਜਣਾਈਆ। ਸ੍ਰੀ ਭਗਵਾਨ ਮੇਲ ਮਿਲਾਏ ਤੁਰਤ, ਤੇਰਾ ਪੜਦਾ ਦੂਈ ਚੁਕਾਈਆ। ਭਗਤ ਦੁਆਰ ਵੇਖ ਅਕਾਲ ਮੂਰਤ, ਅਕਲ ਕਲ ਪ੍ਰਭ ਬੇਪਰਵਾਹੀਆ। ਜਿਸ ਦਾ ਨਾਦ ਅਗੰਮ ਤੂਰਤ, ਤੁਰੀਆ ਬੈਠੇ ਮੁਖ ਸ਼ਰਮਾਈਆ । ਤਿਸ ਸਾਹਿਬ ਦੀ ਸਾਚੀ ਸੂਰਤ, ਸਾਲਸ ਸਾਬਤ ਹੁਕਮ ਮਨਾਈਆ। ਆਸਾ ਮਨਸਾ ਸਭ ਦੀ ਪੂਰਤ, ਖ਼ਾਹਸ ਕੋਇ ਰਹਿਣ ਨਾ ਪਾਈਆ। ਨਾਤਾ ਤੋੜੇ ਕੂੜੋ ਕੂੜਤ, ਸਾਚੀ ਸਿਖਿਆ ਕਰੇ ਪੜ੍ਹਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਪਾਗਲ ਹੋ ਨਾ ਬਣ ਮੂਰਖ, ਕਿਉਂ ਬੈਠਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਈਆ। ਕਲਜੁਗ ਪਾਗਲ ਤੇਰਾ ਲਹਿਣਾ ਚੁੱਕੇ, ਚੁੱਕੇ ਪੀੜ ਪਰਾਈਆ। ਅੰਤਮ ਪੈਂਡਾ ਮਾਤ ਮੁੱਕੇ, ਧਰਤ ਧਵਲ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਤਿ ਸਤਿਵਾਦੀ ਉਠੇ, ਉਠ ਆਪਣਾ ਬਲ ਰਖਾਈਆ। ਜਨ ਭਗਤਾਂ ਕੋਲੋ ਜਾ ਕੇ ਪੁੱਛੇ, ਦੋਏ ਜੋੜ ਵਾਸਤਾ ਪਾਈਆ। ਕਵਣ ਦੁਆਰੇ ਸੰਤ ਸੁਹੇਲੇ ਸੁੱਤੇ, ਕਵਣ ਮੰਦਰ ਵੱਜੇ ਵਧਾਈਆ। ਕਰੇ ਖੇਲ ਅਬਿਨਾਸ਼ੀ ਅਚੁਤੇ, ਚੇਤਨ ਧਾਰ ਆਪ ਸਮਝਾਈਆ। ਹਰ ਘਟ ਅੰਦਰ ਘਰ ਵਿਚ ਘਰ ਅਗੰਮੀ ਗੁੱਠੇ, ਹਰਿ ਸਤਿਗੁਰ ਵਸੇ ਸਹਿਜ ਸੁਖਦਾਈਆ। ਹਰਿਜਨ ਮਿਲਾਏ ਜੋ ਜਨਮ ਜਨਮ ਦੇ ਰੁੱਠੇ, ਕਰਮ ਕਾਂਡ ਦਏ ਗਵਾਈਆ। ਕਲਜੁਗ ਵੇਖ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਮਿਲਣ ਦੇ ਸਾਰੇ ਭੁੱਖੇ, ਦੋਏ ਜੋੜ ਬੈਠੇ ਧਿਆਨ ਲਗਾਈਆ । ਮੂਸਾ ਈਸਾ ਕੋਲੋ ਪੁੱਛੇ, ਈਸਾ ਮੁਹੰਮਦ ਧਿਆਨ ਲਗਾਈਆ। ਸਦੀ ਚੌਧਵੀਂ ਕਬ ਪੈਂਡਾ ਮੁੱਕੇ, ਨਾਤਾ ਤੁੱਟੇ ਖ਼ਲਕ ਖ਼ੁਦਾਈਆ। ਪਰਵਰਦਿਗਾਰ ਬੇਪਰਵਾਹ ਸਾਂਝਾ ਯਾਰ ਇਕੋ ਉਠੇ, ਸਗਲਾ ਸੰਗ ਨਿਭਾਈਆ। ਕੂੜ ਵਿਕਾਰਾ ਫੜ ਕੇ ਕੁੱਠੇ, ਨਾਮ ਖੰਡਾ

ਇਕ ਚਮਕਾਈਆ। ਸ਼ੇਰ ਹੋ ਕੇ ਸਤਿਗੁਰ ਬੁੱਕੇ, ਭਬਕ ਆਪਣਾ ਨਾਮ ਲਗਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕੇ, ਤੀਰ ਅਣਿਆਲਾ ਇਕ ਚਲਾਈਆ। ਵੇਖਣਹਾਰਾ ਟਿੱਲੇ ਉਚੇ, ਪਰਬਤ ਫੋਲੇ ਥਾਉਂ ਥਾਈਂਆ। ਜੋ ਬਾਹਰੋ ਬਣ ਕੇ ਬੈਠੇ ਸੁੱਚੇ, ਤਿਨ੍ਹਾਂ ਅੰਤਰ ਮੈਲ ਦਏ ਵਖਾਈਆ। ਸੂਰਬੀਰ ਹੋ ਕੇ ਜੋਧਾ ਪੁੱਛੇ, ਬਲ ਆਪਣਾ ਆਪ ਪਰਗਟਾਈਆ। ਅੰਤਮ ਵੇਲਾ ਨੇੜੇ ਢੁਕੇ, ਬਣਿਆ ਪਾਂਧੀ ਰਾਹੀਆ। ਗੁਰਮੁਖ ਬੂਟੇ ਕਦੇ ਨਾ ਸੁੱਕੇ, ਸਤਿਗੁਰ ਪੂਰਾ ਅੰਮ੍ਰਿਤ ਸਿੰਚ ਹਰੇ ਕਰਾਈਆ। ਉਜਲ ਕਰੇ ਮਾਤ ਮੁਖੇ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਭਗਤ ਭਗਵਾਨ ਇਕ ਦੂਜੇ ਨੂੰ ਆਪੇ ਝੁਕੇ, ਅੰਦਰ ਬਾਹਰ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ੇ ਸਚ ਸੱਚੀ ਸਰਨਾਈਆ। ਭਗਤ ਭਗਵਾਨ ਇਕ ਦੂਜੇ ਦੇ ਵੜਨ ਅੰਦਰ, ਅੰਤਰ ਆਪਣਾ ਮੇਲ ਮਿਲਾਈਆ। ਸਾਢੇ ਤਿੰਨ ਹੱਥ ਸੁਹਾਉਣ ਸਾਚਾ ਮੰਦਰ, ਛੱਪਰ ਛੰਨ ਨਾ ਕੋਇ ਵਡਿਆਈਆ। ਕਰ ਪਰਕਾਸ਼ ਅੰਧੇਰੀ ਕੰਦਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਨ ਮਨੂਆ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਲਜੁਗ ਪਾਗਲ ਉਠ ਰੱਖ ਆਸ, ਆਸਾਵੰਦ ਦਇਆ ਕਮਾਇੰਦਾ । ਤੇਰੀ ਅੰਤ ਬੁਝਾਏ ਪਿਆਸ, ਤ੍ਰਿਸਨਾ ਦੁੱਖ ਮਿਟਾਇੰਦਾ। ਨਾਲ ਰਲਾਏ ਤੇਰੇ ਸਾਥ, ਲੱਖ ਚੁਰਾਸੀ ਭਾਰ ਬੰਧਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਿਆ ਆਖ, ਕਲਜੁਗ ਅੰਤ ਨਿਹਕਲੰਕ ਵੇਸ ਵਟਾਇੰਦਾ। ਮੁਰਸ਼ਦ ਮੁਰੀਦ ਦੇਂਦੇ ਰਹੇ ਭਾਖਿਆ ਭਾਖ, ਭਵਿਖਤ ਲਿਖਤ ਭੇਵ ਚੁਕਾਇੰਦਾ। ਨਿਰਗੁਣ ਨੂਰ ਸਚ ਰਸੂਲ ਪਾਕ, ਪੁਨੀਤ ਆਪਣੀ ਧਾਰ ਚਲਾਇੰਦਾ। ਦੇਵਣਹਾਰਾ ਆਬੇ ਹਯਾਤ, ਹਯਾਤੀ ਸਭ ਦੀ ਆਪ ਬਦਲਾਇੰਦਾ। ਵੇਖਣਹਾਰਾ ਕਾਇਨਾਤ, ਚੌਦਾਂ ਤਬਕਾਂ ਖੋਜ ਖੁਜਾਇੰਦਾ। ਸਾਚੀ ਖੋਲ੍ਹੇ ਅਗੰਮ ਲੁਗ਼ਾਤ, ਅਲਿਫ਼ ਯੇ ਪੱਟੀ ਨਾ ਕੋਇ ਪੜ੍ਹਾਇੰਦਾ। ਜੁਗ ਚੌਕੜੀ ਨਾ ਪਾਏ ਵਫ਼ਾਤ, ਮਕਬਰਾ ਨਜ਼ਰ ਕੋਇ ਨਾ ਆਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਕਾਤਬ ਕਾਰ ਨਾ ਕੋਇ ਕਮਾਇੰਦਾ। ਦੋ ਜਹਾਨਾਂ ਵਡ ਨਵਾਬ, ਨੌਬਤ ਆਪਣਾ ਨਾਮ ਵਜਾਇੰਦਾ। ਸਚ ਸੁਣਾਏ ਇਕ ਰਬਾਬ, ਅਹਿਬਾਬ ਆਪਣਾ ਰਾਗ ਅਲਾਇੰਦਾ। ਜਨ ਭਗਤ ਜਣਾਏ ਆਪਣਾ ਮਿਜ਼ਾਜ, ਬਣ ਸੰਗੀ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਬਣ ਦਾਤਾ ਆਪ ਵਰਤਾਇੰਦਾ।