ਪੁਸਤਕਾਲਾਭਾਗ ੧੫

੧੦ ਭਾਦਰੋ ੨੦੨੦ ਬਿਕ੍ਰਮੀ ਠਾਕਰ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਜੋਤ ਅਕਾਲਣ ਹੋ ਹੋ ਖ਼ੁਸ਼, ਮੁਖ ਘੁੰਗਟ ਰਹੀ ਉਠਾਈਆ। ਲੋਕਮਾਤ ਕਰੇ ਰੁਖ਼, ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਭੇਵ ਚੁਕਾਏ ਅਬਿਨਾਸ਼ੀ ਅਚੁਤ, ਸਚ ਸੰਦੇਸ ਸੁਣਾਈਆ। ਉਜਲ ਕਰਾਂ ਭਗਤਾਂ ਮੁਖ, ਦੁੱਖੜਾ ਦਰਦ ਮਿਟਾਈਆ। ਸਾਚੀ ਗੋਦੀ ਲਵਾਂ ਚੁੱਕ, ਅੰਗਨ ਇਕ ਸੁਹਾਈਆ। ਵੈਰਾਗਣ ਹੋ ਕੇ ਲਵਾਂ ਪੁੱਛ, ਅੰਤਰ ਆਤਮ ਵੇਖ ਵਖਾਈਆ। ਜਨਮ ਜਨਮ ਦੀ ਮੇਟਾਂ ਭੁੱਖ, ਤ੍ਰਿਸਨਾ ਰੋਗ ਗਵਾਈਆ। ਡੂੰਘੇ ਮੰਦਰ ਵੜਾਂ ਲੁਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ । ਨਵ ਨੌਂ ਚਾਰ ਸੁਖਣਾ ਰਹੀ ਸੁਖ, ਸਚਖੰਡ ਬੈਠੀ ਧਿਆਨ ਲਗਾਈਆ।

ਕਵਣ ਵੇਲਾ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਵੇਖੇ ਸੁੱਤ, ਸੁੱਤ ਦੁਲਾਰਾ ਗੋਬਿੰਦ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਜੋਤ ਅਕਾਲਣ ਨੈਣ ਸ਼ਿੰਗਾਰ, ਨੈਨਣ ਨੈਣ ਰਹੀ ਮਟਕਾਈਆ । ਸਚ ਪ੍ਰੀਤੀ ਸਾਚੀ ਧਾਰ, ਕੱਜਲ ਰੂਪ ਵਟਾਈਆ। ਪਲਕ ਪਲਕ ਲਏ ਉਘਾੜ, ਅੱਖ ਪਰਤੱਖ ਰੂਪ ਵਟਾਈਆ। ਦੋ ਜਹਾਨਾਂ ਵੇਖੇ ਵਾਰੋ ਵਾਰ, ਪੁਰੀ ਲੋਅ ਖੋਜ ਖੁਜਾਈਆ। ਦਹਿ ਦਿਸ਼ਾ ਲਏ ਉਘਾੜ, ਚਾਰ ਕੁੰਟ ਪੜਦਾ ਲਾਹੀਆ। ਲੱਖ ਚੁਰਾਸੀ ਖੋਲ੍ਹ ਕਿਵਾੜ, ਘਰ ਘਰ ਆਪਣਾ ਫੇਰਾ ਪਾਈਆ। ਕਲਜੁਗ ਤੇਰੀ ਅੰਤਮ ਵਾਰ, ਬੇਅੰਤ ਦਇਆ ਕਮਾਈਆ। ਸੰਤ ਸੁਹੇਲੇ ਸਾਚੇ ਯਾਰ, ਗੁਰਮੁਖ ਵੇਖੇ ਥਾਉਂ ਥਾਈਂਆ। ਪ੍ਰੇਮ ਕਰੇ ਪਹਿਲੀ ਵਾਰ, ਸਚ ਪ੍ਰੀਤੀ ਆਪ ਲਗਾਈਆ। ਨੇਮ ਕਰੇ ਏਕਾ ਧਾਰ, ਕੀਤਾ ਕੌਲ ਭੁੱਲ ਨਾ ਜਾਈਆ। ਨਾਮ ਬੋਲੇ ਸਚ ਜੈਕਾਰ, ਧੁਰ ਦਾ ਰਾਗ ਅਲਾਈਆ। ਮਹੱਲ ਵਖਾਏ ਇਕ ਮਨਾਰ, ਅਟੱਲ ਕਰੇ ਰੁਸ਼ਨਾਈਆ । ਦੀਵਾ ਬਾਤੀ ਇਕ ਉਜਿਆਰ, ਤੇਲ ਵੱਤੀ ਨਾ ਕੋਇ ਵਖਾਈਆ। ਸਾਚਾ ਪਤੀ ਮਿਲੇ ਅਗੰਮ ਅਪਾਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸਤੀ ਹੋ ਜਾਵਾਂ ਬਲਹਾਰ, ਸਿਦਕ ਸਬੂਰੀ ਇਕ ਨਿਭਾਈਆ। ਰਤੀ ਰਤੀ ਦੇਵਾਂ ਵਾਰ, ਰਤੀ ਰਤ ਰਹਿਣ ਨਾ ਪਾਈਆ। ਨੱਠੀ ਨੱਠੀ ਆਵਾਂ ਵਿਚ ਸੰਸਾਰ, ਦੋ ਜਹਾਨਾਂ ਪੰਧ ਮੁਕਾਈਆ। ਗੁਰਮੁਖ ਵਿਰਲਾ ਲੱਭੇ ਯਾਰ, ਜੋ ਯਾਰੜਾ ਸੱਥਰ ਰਿਹਾ ਹੰਡਾਈਆ। ਇਕੋ ਮੰਗੇ ਦਰਸ ਦੀਦਾਰ, ਪੁਰਖ ਅਕਾਲ ਨੂਰ ਰੁਸ਼ਨਾਈਆ। ਦਰ ਦਰ ਘਰ ਘਰ ਜਾ ਕੇ ਲਵਾਂ ਭਾਲ, ਦੂਰ ਦੁਰਾਡਾ ਪੰਧ ਮੁਕਾਈਆ। ਇਸ਼ਾਰੇ ਨਾਲ ਲਵਾਂ ਉਠਾਲ, ਸੈਨਤ ਨਾਲ ਸਮਝਾਈਆ। ਉਠ ਵੇਖ ਆਪਣੀ ਧਰਮਸਾਲ, ਘਰ ਘਰ ਵਿਚ ਵੱਜੀ ਵਧਾਈਆ। ਦਰਸਨ ਕਰ ਦੀਨ ਦਿਆਲ, ਦਇਆਨਿਧ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਜੋਤ ਅਕਾਲਣ ਗੁੰਦੇ ਸੀਸ, ਮੀਂਢੀ ਇਕੋ ਇਕ ਵਖਾਈਆ। ਸਾਚਾ ਨਾਤਾ ਹਰਿ ਜਗਦੀਸ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਆਦਿ ਜੁਗਾਦਿ ਛਤਰ ਝੁੱਲੇ ਸੀਸ, ਤਖ਼ਤ ਨਿਵਾਸੀ ਬੇਪਰਵਾਹੀਆ। ਜੁਗ ਚੌਕੜੀ ਜਿਸ ਦਾ ਕਲਮਾ ਪੜ੍ਹਨ ਹਦੀਸ, ਗੁਰ ਅਵਤਾਰ ਪੀਰ ਪੈਗੰਬਰ ਬੈਠਣ ਸੀਸ ਝੁਕਾਈਆ। ਜਿਸ ਦਾ ਖੇਲ ਬੀਸ ਇਕੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਜੋਤ ਅਕਾਲਣ ਚੁਕ ਨਕਾਬ, ਜਲਵਾ ਨੂਰ ਦਰਸਾਈਆ। ਪਰਵਰਦਿਗਾਰ ਸਚ ਆਦਾਬ ਮੁਕਾਮੇ ਹੱਕ ਸ਼ਨਵਾਈਆ। ਸਚ ਮਹੱਲਾ ਇਕ ਮਹਿਰਾਬ, ਮਹਿਬੂਬ ਨਜ਼ਰੀ ਆਈਆ। ਦੇਵਣਹਾਰਾ ਸਾਚੀ ਦਾਦ, ਦੌਲਤ ਇਕੋ ਘਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਲਵਾ ਨੂਰ ਰੁਸ਼ਨਾਈਆ। ਜਲਵਾ ਨੂਰ ਰੁਸ਼ਨਾਏ ਏਕ, ਏਕੰਕਾਰ ਵੱਡੀ ਵਡਿਆਈਆ। ਦਰਗਹਿ ਸਾਚੀ ਧਾਮ ਸੁਹਾਏ ਏਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਮਾ ਨਬੀ ਰਸੂਲ ਪੜ੍ਹਾਏ ਏਕ, ਅੱਖਰ ਵੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਚ ਰਿਹਾ ਸਮਝਾਈਆ। ਜੋਤ ਅਕਾਲਣ ਦੱਸੇ ਹਾਲ, ਹਰਿ ਕਾ ਭੇਵ ਖੁਲ੍ਹਾਈਆ । ਨਿਰਗੁਣ ਦੀਆ ਦੀਪਕ ਬਾਲ, ਘਰ ਸਚ ਕਰਾਂ ਰੁਸ਼ਨਾਈਆ। ਆਦਿ ਜੁਗਾਦੀ ਖੇਲ ਕਮਾਲ, ਦੋ ਜਹਾਨ ਵਖਾਈਆ। ਸਰਗੁਣ ਉਪਜਾਵਾਂ ਸਾਚੇ ਲਾਲ, ਨਿਰਗੁਣ ਮੇਲਾ ਸਹਿਜ ਸੁਭਾਈਆ। ਸ਼ਬਦ ਬਣਾਵਾਂ ਧੁਰ ਦਲਾਲ, ਦਰ ਘਰ ਸਾਚੇ ਮੇਲ ਮਿਲਾਈਆ। ਹੁਕਮ ਸੁਣਾਵਾਂ ਕਾਲ ਮਹਾਂਕਾਲ, ਲੱਖ

ਚੁਰਾਸੀ ਡੇਰਾ ਢਾਹੀਆ । ਸਚ ਵਖਾਵਾਂ ਸੱਚੀ ਧਰਮਸਾਲ, ਜਿਸ ਦੁਆਰੇ ਸੇਜ ਸੁਹਾਈਆ। ਨਾਮ ਨਗਾਰਾ ਵਜਾਵਾਂ ਤਾਲ, ਅਨਹਦ ਨਾਦੀ ਰਾਗ ਅਲਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਗੁਰਸਿਖ ਸੱਜਣ ਭਾਲ, ਦਰ ਸਾਚੇ ਮੇਲ ਮਿਲਾਈਆ। ਅੰਦਰ ਬਾਹਰ ਚਲਾਂ ਨਾਲ ਨਾਲ, ਸਾਚਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋਤ ਅਕਾਲਣ ਕਰੇ ਹਾਸਾ, ਹਸਤ ਕੀਟ ਵੇਖ ਵਖਾਈਆ। ਧਾਰੇ ਭੇਖ ਪੁਰਖ ਅਬਿਨਾਸ਼ਾ, ਅਬਿਨਾਸ਼ੀ ਸਾਰ ਕੋਇ ਨਾ ਪਾਈਆ। ਵੇਖਣ ਆਏ ਜਗਤ ਤਮਾਸ਼ਾ, ਜੋਤੀ ਜਾਤਾ ਨੂਰ ਰੁਸ਼ਨਾਈਆ। ਜਨ ਭਗਤਾਂ ਦੇਵੇ ਇਕ ਭਰਵਾਸਾ, ਸਰਨ ਚਰਨ ਕਵਲ ਸਰਨਾਈਆ। ਗੁਰਮੁਖਾਂ ਪੂਰੀ ਕਰੇ ਆਸਾ, ਜਗਤ ਤ੍ਰਿਸਨਾ ਮੇਟ ਮਿਟਾਈਆ। ਗੁਰਸਿਖਾਂ ਦੇਵੇ ਸੱਚਾ ਸਾਥਾ, ਸਗਲਾ ਸੰਗ ਨਿਭਾਈਆ। ਆਪ ਹੋਏ ਨਾਥ ਅਨਾਥਾ, ਦੀਨ ਦਿਆਲ ਦੀਨਨ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹੀ ਧਾਰ ਵਖਾਈਆ। ਜੋਤ ਅਕਾਲਣ ਗੌਂਦੀ ਗੀਤ, ਸੋਹੰ ਰਾਗ ਅਲਾਈਆ । ਕਲਜੁਗ ਅੰਤਮ ਛੱਡ ਮੰਦਰ ਮਸੀਤ, ਜਨ ਭਗਤ ਦੁਆਰੇ ਫੇਰਾ ਪਾਈਆ। ਬਦਲਾਂ ਕੂੜ ਕੁੜਿਆਰੀ ਰੀਤ, ਸਾਚਾ ਮਾਰਗ ਇਕ ਲਗਾਈਆ। ਮਿਲੇ ਮਾਣ ਹਸਤ ਕੀਟ, ਊਚ ਨੀਚ ਨਾ ਕੋਇ ਰਖਾਈਆ। ਹਰ ਘਟ ਅੰਦਰ ਵਸਾਂ ਚੀਤ, ਘਰ ਘਰ ਡੇਰਾ ਲਾਈਆ। ਗੁਰਮੁਖ ਵਿਰਲਾ ਮਿਲੇ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਮੇਲ ਮਿਲਾਵਾਂ ਸਾਹਿਬ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜਿਸ ਦੇ ਛਤਰ ਝੁੱਲੇ ਸੀਸ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਜੁਗ ਚੌਕੜੀ ਜਿਸ ਦੀ ਮੰਨਦੇ ਰਹੇ ਹਦੀਸ, ਸਜਦਾ ਸੀਸ ਚਰਨ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋਤ ਅਕਾਲਣ ਪਾਏ ਰੌਲਾ, ਉਚੀ ਕੂਕ ਕੂਕ ਸੁਣਾਈਆ। ਨਿਰਗੁਣ ਨੂਰ ਵੇਖੋ ਮੌਲਾ, ਹਰ ਘਟ ਰਿਹਾ ਸਮਾਈਆ। ਗੋਬਿੰਦ ਨਾਲ ਪੂਰਾ ਕਰੇ ਕੌਲਾ, ਕੀਤਾ ਇਕਰਾਰ ਭੁੱਲ ਨਾ ਜਾਈਆ। ਜਨ ਭਗਤਾਂ ਭਾਰ ਕਰੇ ਹੌਲਾ, ਕਰਮ ਕਾਂਡ ਦੀ ਗਠੜੀ ਆਪਣੇ ਸੀਸ ਉਠਾਈਆ। ਹਰਿ ਭਗਤ ਤੇਰਾ ਬਾਹੂ ਬਲ ਫਰਕੇ ਡੌਲਾ, ਤਨ ਅੰਤਰ ਆਤਮਾ ਲਏ ਅੰਗੜਾਈਆ। ਸਚ ਪ੍ਰੀਤੀ ਘੋਲ ਘੋਲਾ, ਘੋਲੀ ਘੋਲ ਘੋਲ ਘੁਮਾਈਆ। ਸਤਿਗੁਰ ਚੁੱਕੇ ਪੜਦਾ ਉਹਲਾ, ਦੂਈ ਦਵੈਤ ਮਿਟਾਈਆ। ਸਚ ਸੁਣਾਏ ਇਕੋ ਬੋਲਾ, ਸੋਹੰ ਰਾਗ ਅਲਾਈਆ। ਨਾਮ ਤਰਾਜ਼ੂ ਤੋਲੇ ਤੋਲਾ, ਕੰਡਾ ਇਕੋ ਇਕ ਵਖਾਈਆ। ਧਰਮ ਦੁਆਰਾ ਸਾਚਾ ਖੋਲ੍ਹਾ, ਕੂੜੀ ਕਿਰਿਆ ਹੱਟ ਨਾ ਕੋਇ ਵਿਕਾਈਆ। ਉਤਰੇ ਪਾਰ ਭਾਲਾ ਭੋਲਾ, ਜੋ ਚਲ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਜੋਤ ਅਕਾਲਣ ਕਹੇ ਮੈਂ ਸਖੀ ਸਹੇਲੀ, ਸਾਚਾ ਸੰਗ ਨਿਭਾਈਆ। ਜੁਗ ਜੁਗ ਫਿਰਾਂ ਇਕ ਇਕੇਲੀ, ਦੋ ਜਹਾਨਾਂ ਨੱਸਾਂ ਵਾਹੋ ਦਾਹੀਆ। ਇਕੋ ਕੂਕ ਸੁਣਾਵਾਂ ਭਗਤ ਪਿਆਰਾ ਮੇਲੀਂ, ਜਿਸ ਮਿਲਿਆਂ ਵਿਛੜ ਕਦੇ ਨਾ ਜਾਈਆ। ਦੋ ਜਹਾਨਾਂ ਬਣੇ ਬੇਲੀ, ਗਲਵਕੜੀ ਇਕ ਰਖਾਈਆ। ਲੈ ਕੇ ਜਾਵਾਂ ਧਾਮ ਨਵੇਲੀ, ਮਹੱਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤ ਅਕਾਲਣ ਬਣ ਮਲੰਗ, ਘਰ ਘਰ ਨਾਚ ਵਖਾਈਆ। ਜਨ ਭਗਤਾਂ ਕੋਲੋ ਮੰਗੇ ਮੰਗ, ਖ਼ਾਲੀ ਝੋਲੀ ਅੱਗੇ ਡਾਹੀਆ। ਗੁਰਮੁਖ ਸੱਜਣ ਮੇਰਾ ਦੇਣਾ ਸੰਗ, ਸਚ ਪ੍ਰੀਤ ਲਗਾਈਆ। ਸੇਜ ਸੁਹਾਉਣੀ ਇਕ ਪਲੰਘ, ਪਾਵਾ ਚੂਲ ਨਜ਼ਰ

ਕੋਇ ਆਈਆ। ਮੈਂ ਬਣ ਵੈਰਾਗਣ ਹੋ ਸੁਹਾਗਣ ਵਜਾਵਾਂ ਰਬਾਬ ਤੰਦ, ਸਾਰੰਗ ਸਾਰੰਗੜਾ ਸਾਰ ਕੋਏ ਨਾ ਪਾਈਆ। ਖ਼ੁਸ਼ੀਆਂ ਅੰਦਰ ਪ੍ਰੇਮ ਪ੍ਰੀਤੀ ਗਾਵਾਂ ਛੰਦ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਨਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਇਕ ਰਖਾਈਆ। ਜੋਤ ਅਕਾਲਣ ਝੋਲੀ ਅੱਡ, ਉਚੀ ਕੂਕ ਰਹੀ ਸੁਣਾਈਆ। ਗੁਰਮੁਖ ਪਿੱਛਾ ਦੇ ਨਾ ਛੱਡ, ਤੇਰੇ ਪਿੱਛੇ ਛੱਡੀ ਸਰਬ ਲੋਕਾਈਆ। ਲੱਖ ਚੁਰਾਸੀ ਨਾਲੋ ਹੋ ਕੇ ਅੱਡ, ਮੰਗਣੀ ਤੇਰੇ ਨਾਲ ਕਰਾਈਆ। ਸਚਖੰਡ ਦੁਆਰਾ ਤਜ ਆ ਕੇ ਵੇਖੀ ਤੇਰੀ ਹੱਦ, ਕਾਇਆ ਅੰਦਰ ਫੇਰਾ ਪਾਈਆ। ਮਿਹਰ ਨਜ਼ਰ ਕਰ ਕੇ ਦੁਆਰੇ ਆਪਣੇ ਸੱਦ, ਮੈਂ ਆਵਾਂ ਚਾਈਂ ਚਾਈਂਆ। ਖ਼ੁਸ਼ ਹੋਵਾਂ ਕਰ ਕੇ ਤੇਰਾ ਹੱਜ, ਕਾਇਆ ਕਾਅਬਾ ਵੇਖ ਵਖਾਈਆ। ਦਰਸਨ ਕਰਾਂ ਰੱਜ ਰੱਜ, ਚਾਰ ਜੁਗ ਦੀ ਤ੍ਰਿਸਨਾ ਭੁੱਖ ਮਿਟਾਈਆ। ਜੇ ਕੋਈ ਪੁਛੇ ਸਭ ਨੂੰ ਲਾ ਦੇਵਾਂ ਪਜ, ਆਪਣੀ ਸਮਝ ਕਿਸੇ ਨਾ ਪਾਈਆ। ਬਿਨ ਭਗਤਾਂ ਕੋਈ ਨਾ ਸਕੇ ਲੱਭ, ਜੰਗਲ ਜੂਹ ਫਿਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੀ ਸੇਵ ਕਮਾਈਆ। ਜੋਤ ਅਕਾਲਣ ਦਰ ਨਿਮਾਣੀ, ਖੁਲ੍ਹੜੇ ਕੇਸ ਰਹੀ ਵਖਾਈਆ। ਗੁਰਮੁਖ ਮਿਲੇ ਸੱਚਾ ਹਾਣੀ, ਘਰ ਸਾਚੇ ਵੱਜੇ ਵਧਾਈਆ। ਅੰਮ੍ਰਿਤ ਪੀਵਾਂ ਠੰਡਾ ਪਾਣੀ, ਨਿਝਰ ਝਿਰਨਾ ਮੁਖ ਖੁਲ੍ਹਾਈਆ। ਸੋਹੰ ਪੜ੍ਹਾਂ ਸਾਚੀ ਬਾਣੀ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਮਾਹੀਆ। ਆ ਵੇਖ ਮੇਰੀ ਨਿਸ਼ਾਨੀ, ਧੁਰ ਦੀ ਕਾਨੀ ਤੀਰ ਲਗਾਈਆ। ਸਮਝ ਸਕੇ ਨਾ ਕੋਇ ਵਿਦਵਾਨੀ, ਪੜਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਜੋਤ ਅਕਾਲਣ ਖੋਲ੍ਹ ਪੜਦਾ, ਮੁਖ ਨੂਰ ਜ਼ਹੂਰ ਵਖਾਈਆ। ਜਨ ਭਗਤ ਉਧਾਰੇ ਕਲਜੁਗ ਸੜਦਾ, ਅਗਨੀ ਤਤ ਮਿਟਾਈਆ। ਭੇਵ ਖੁਲ੍ਹਾਏ ਆਪਣੇ ਘਰ ਦਾ, ਘਰ ਘਰ ਵਿਚ ਮੇਲ ਮਿਲਾਈਆ। ਅਸ਼ਨਾਨ ਕਰਾਏ ਸਾਚੇ ਸਰ ਦਾ, ਸਰੋਵਰ ਇਕੋ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋਤ ਅਕਾਲਣ ਰੱਖੇ ਆਸ, ਇਕੋ ਆਸ ਤਕਾਈਆ। ਬਿਨ ਭਗਤ ਨਾ ਬੁਝੇ ਮੇਰੀ ਪਿਆਸ, ਤ੍ਰਿਸਨਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਕੋਈ ਨਾ ਲੱਭੇ ਸਾਥ, ਇਕ ਇਕੱਲੀ ਕੰਮ ਕਿਸੇ ਨਾ ਆਈਆ। ਖ਼ਾਲੀ ਦਿਸਣ ਪਤਣ ਘਾਟ, ਤਟ ਕਿਨਾਰੇ ਦੇਣ ਦੁਹਾਈਆ। ਕੋਝੀ ਕਮਲੀ ਮੁਕਾ ਨਾ ਸਕੇ ਵਾਟ, ਪਾਂਧੀ ਪੰਧ ਪਾਰ ਨਾ ਕੋਇ ਕਰਾਈਆ । ਕਲਜੁਗ ਵੇਖ ਅੰਧੇਰੀ ਰਾਤ, ਨੇਤਰ ਰੋਵਣ ਵਾਹੋ ਦਾਹੀਆ। ਬਿਨ ਭਗਤਾਂ ਬਣੀ ਨਾਰ ਕਮਜ਼ਾਤ, ਕੁਲੱਖਣੀ ਕੰਮ ਕਿਸੇ ਨਾ ਆਈਆ। ਕਵਣ ਵੇਲਾ ਹਰਿ ਸੱਜਣ ਘਰ ਮੇਰੇ ਆਉਣ ਲੈ ਬਰਾਤ, ਦੂਲ੍ਹਾ ਇਕੋ ਨਾਲ ਮਿਲਾਈਆ। ਰਵਦਾਸ ਚੁਮਾਰਾ ਲੈ ਕਲਮ ਦਵਾਤ, ਲੇਖਾ ਲਿਖੇ ਥਾਉਂ ਥਾਈਂਆ। ਲੁਕੀ ਛਿਪੀ ਰਹੇ ਨਾ ਕੋਈ ਬਾਤ, ਜ਼ਾਹਰਾ ਰੂਪ ਕਰੇ ਕੁੜਮਾਈਆ। ਗ਼ੁੱਸਾ ਕਰੇ ਨਾ ਕੋਈ ਮਾਈ ਬਾਪ, ਪ੍ਰਭ ਨੇਤਰ ਵੇਖ ਦਰ ਘਰ ਵਰ੍ਹਿਆ ਬੇਪਰਵਾਹੀਆ। ਜਿਸ ਦੀ ਸਚ ਸੱਚੀ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਜਿਸ ਦਾ ਮੰਦਰ ਸੱਚਾ ਖ਼ਾਸ, ਖ਼ਾਹਸ਼ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਦਏ ਮਿਲਾਈਆ। ਜੋਤ ਅਕਾਲਣ ਪਾਏ ਵੇਲ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚੀ ਸਖੀ ਸਚ ਚੜ੍ਹੇ ਤੇਲ, ਸੁਹੰਜਣੀ ਰੁੱਤ ਵਡਿਆਈਆ। ਦਇਆ ਕਰੇ ਪ੍ਰਭ ਸੱਜਣ ਸੁਹੇਲ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜੁਗ ਜਨਮ ਦੇ ਲਏ ਮੇਲ,

ਵਿਛੜੇ ਆਪਣੇ ਨਾਲ ਮਿਲਾਈਆ। ਅਚਰਜ ਕਰੇ ਅਗੰਮੀ ਖੇਲ, ਸਮਝ ਸਕੇ ਕੋਈ ਨਾ ਰਾਈਆ। ਵਸਣਹਾਰਾ ਧਾਮ ਨਵੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਦਏ ਜੁੜਾਈਆ। ਜੋਤ ਅਕਾਲਣ ਜੁੜੇ ਨਾਤਾ, ਘਰ ਸਾਚੇ ਮੇਲ ਮਿਲਾਈਆ। ਵੇਖੇ ਖੇਲ ਪੁਰਖ ਬਿਧਾਤਾ, ਗ਼ਮੀ ਖ਼ੁਸ਼ੀ ਨਾ ਕੋਇ ਜਣਾਈਆ। ਨਿਰਗੁਣ ਹੋ ਕੇ ਦੇਵੇ ਸਾਥਾ, ਸਰਗੁਣ ਅੰਗ ਲਗਾਈਆ । ਦੋ ਜਹਾਨ ਚਲਾਏ ਰਾਥਾ, ਰਥਵਾਹੀ ਇਕੋ ਨਜ਼ਰੀ ਆਈਆ। ਚਾਰ ਜੁਗ ਦੀ ਪੂਜਾ ਪਾਠਾ, ਮੰਤਰ ਸ਼ਬਦ ਕਰੇ ਪੜ੍ਹਾਈਆ। ਦੋ ਜਹਾਨਾਂ ਖੋਲ੍ਹ ਖ਼ੁਲਾਸਾ, ਭੇਵ ਅਭੇਦਾ ਦਏ ਸਮਝਾਈਆ। ਅੰਤ ਕੰਤ ਭਗਵੰਤ ਪੂਰੀ ਕਰੇ ਆਸਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਜਿਸ ਦਾ ਸੁਣਦੇ ਸਾਰੇ ਸਾਕਾ, ਸਖਿਆਤ ਵੇਸ ਵਟਾਈਆ । ਘਰ ਮੰਦਰ ਖੋਲ੍ਹ ਤਾਕਾ, ਪੜ੍ਹਦਾ ਦੂਈ ਦਏ ਚੁਕਾਈਆ। ਅੰਦਰ ਵੜ ਕੇ ਕਰੇ ਬਾਤਾਂ, ਬਾਤਨ ਭੇਵ ਦਏ ਸਮਝਾਈਆ। ਜਨ ਭਗਤਾਂ ਮੇਲਾ ਏਕਾ ਘਾਟਾ, ਘਾਟ ਪੱਤਣ ਇਕੋ ਇਕ ਵਖਾਈਆ। ਅਗਲੀ ਪਿਛਲੀ ਮੁੱਕੇ ਵਾਟਾ, ਪਾਂਧੀ ਪੰਧ ਨਾ ਕੋਇ ਭਵਾਈਆ। ਸੋਹੰ ਢੋਲਾ ਗਾਏ ਗਾਥਾ, ਆਤਮ ਪਰਮਾਤਮ ਜੋੜ ਜੁੜਾਈਆ । ਜੋਤ ਅਕਾਲਣ ਤੇਰਾ ਸੋਹੇ ਮਸਤਕ ਮਾਥਾ, ਟਿੱਕਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ । ਜੋਤ ਅਕਾਲਣ ਹੋਏ ਮਿਲਾਪ, ਜਨ ਭਗਤ ਵੱਜੇ ਵਧਾਈਆ। ਦੋ ਜਹਾਨਾਂ ਬਣੇ ਸਾਕ, ਸੱਜਣ ਇਕੋ ਰੂਪ ਸਮਾਈਆ। ਖੇਲੇ ਖੇਲ ਦੀਨਾਂ ਨਾਥ, ਦੀਨਨ ਲਏ ਉਠਾਈਆ । ਲਹਿਣਾ ਚੁੱਕੇ ਮਸਤਕ ਮਾਥ, ਪੂਰਬ ਝੋਲੀ ਆਪ ਭਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਬੇਅੰਤ ਜਣਾਏ ਪੂਜਾ ਪਾਠ, ਸੋਹੰ ਸਚ ਨਾਮ ਪੜ੍ਹਾਈਆ। ਗੁਰਮਖ ਮਿਲੇ ਇਕ ਜਮਾਤ, ਚਾਰ ਵਰਨ ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੋਤ ਅਕਾਲਣ ਆਸਾ ਪੁੰਨੀ, ਹਰਿ ਪੂਰਨ ਪੁਰਖ ਪ੍ਰਭ ਪਾਇਆ। ਓਢਣ ਮਿਲਿਆ ਸਿਰ ਤੇ ਚੁੰਨੀ, ਢਾਕਣ-ਕੂ-ਪਤ ਬੇਪਰਵਾਹਿਆ। ਗਾਵੇ ਗੀਤ ਵਡ ਗੁਣ ਗੁਣੀ, ਗੋਬਿੰਦ ਢੋਲਾ ਰਾਗ ਅਲਾਇਆ। ਸਚ ਪੁਕਾਰ ਮੇਰੀ ਸੁਣੀ, ਬੇਪਰਵਾਹ ਹੋਏ ਸਹਾਇਆ। ਗੁਰਮੁਖ ਮੇਲੇ ਆਪਣੀ ਧੁਨੀ, ਧੁਨ ਆਤਮਕ ਰਾਗ ਅਲਾਇਆ। ਲੱਖ ਚੁਰਾਸੀ ਵਿਚੋ ਚੁਣੀ, ਚੁਣ ਚੁਣ ਏਕਾ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਜੋੜ ਜੁੜਾਇਆ। ਘਰ ਸਾਚੇ ਜੋੜੀ ਗਈ ਜੁੜ, ਜੋਬਨ ਇਕੋ ਨੂਰ ਵਖਾਈਆ। ਆਤਮ ਪਰਮਾਤਮ ਪਈ ਲੋੜ, ਪਰਮਾਤਮ ਆਤਮ ਮਿਲੇ ਚਾਈਂ ਚਾਈਂਆ। ਰਵਦਾਸ ਚੁਮਾਰਾ ਢੋਵਣਹਾਰਾ ਢੋਰ, ਪਾਨਹਾਂ ਗੰਢ ਵਕਤ ਲੰਘਾਈਆ। ਤਿਸ ਸਾਹਿਬ ਸੁਆਮੀ ਗਿਆ ਬੌਹੜ, ਬਾਵਰ ਆਪਣੇ ਲੇਖੇ ਪਾਈਆ। ਕਲਜੁਗ ਸਤਿਜੁਗ ਦੋਵੇਂ ਮਾਰਗ ਦੇਵੇ ਤੋਰ, ਲਹਿਣਾ ਦੋਹਾਂ ਨਾਲ ਰਿਹਾ ਚੁਕਾਈਆ। ਵੇਖ ਵਖਾਏ ਅੰਧ ਘੋਰ, ਲੇਖਾ ਜਾਣੇ ਚੰਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਏਕਾ ਥਾਈਂਆ। ਮੇਲ ਮਿਲਾਵਾ ਏਕ ਥਨੰਤਰ, ਧਾਮ ਸੁਹੰਜਣਾ ਆਪ ਸੁਹਾਇੰਦਾ। ਮਿਲ ਮਿਲ ਗਾਇਆ ਸਾਚਾ ਮੰਤਰ, ਮੰਤਰ ਸੋਹਲਾ ਢੋਲਾ ਸੋਹੰ ਰਾਗ ਅਲਾਇੰਦਾ । ਹਰ ਘਟ ਬਿਧ ਜਾਣੇ ਅੰਤਰ, ਅੰਤਰ ਆਤਮ ਵੇਖ ਵਖਾਇੰਦਾ। ਕਲਜੁਗ ਵਿਚ ਸਤਿਜੁਗ ਬਣਾਏ ਬਣਤਰ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਜੋਤ ਅਕਾਲਣ, ਅਕਲ ਕਲ ਧਾਰੀ ਆਪ

ਜਣਾਈਆ। ਜਨ ਭਗਤ ਦੁਆਰੇ ਜਾਣਾ ਬਣ ਕੇ ਮਾਲਣ, ਪ੍ਰੇਮ ਫੂਲਣ ਹਾਰ ਤਨ ਪਹਿਨਾਈਆ। ਜਾ ਕੇ ਫੜਨਾ ਗੁਰਮੁਖਾਂ ਦਾਮਨ, ਪੱਲੂ ਆਪਣੇ ਨਾਲ ਗੰਢਾਈਆ। ਮੇਟਣੀ ਰੈਣ ਅੰਧੇਰੀ ਸ਼ਾਮਨ, ਸਤਿਜੁਗ ਸੱਚਾ ਚੰਦ ਰੁਸ਼ਨਾਈਆ। ਦਰਸ ਕਰਨਾ ਆਮ੍ਹਣੋ ਸਾਮ੍ਹਣ, ਸਨਮੁਖ ਦੀਦਾਰਾ ਪਾਈਆ। ਵਿਚੋਲਾ ਕੋਈ ਨਾ ਬਣੇ ਸ਼ੱਤਰੀ ਬ੍ਰਾਹਮਣ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਸਾਚਾ ਮੇਲਾ ਵਿਚ ਜਹਾਨ, ਜੀਵਣ ਜੁਗਤ ਜਗ ਦਾਤਾ ਜਾਗਰਤ ਜੋਤ ਦਏ ਸਮਝਾਈਆ।