੧੧ ਭਾਦਰੋ ੨੦੨੦ ਬਿਕ੍ਰਮੀ ਹਰਿ ਸੰਗਤ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ
ਸ਼ਾਹੀ ਕਹੇ ਮੇਰੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਮੰਗਾਂ ਪਨਾਹ, ਚਰਨ ਕਵਲ ਧਿਆਨ ਲਗਾਈਆ। ਦੋਏ ਜੋੜ ਪਵਾਂ ਸਰਨਾ, ਨਿਉਂ ਨਿਉਂ ਸੀਸ ਝੁਕਾਈਆ। ਸਦ ਮਨਾਂ ਤੇਰੀ ਰਜ਼ਾ, ਤੇਰਾ ਹੁਕਮ ਆਪਣੇ ਸੀਸ ਟਿਕਾਈਆ। ਰਹਿਮਤ ਕਰ ਸਚ ਖ਼ੁਦਾ, ਖ਼ੁਦੀ ਤਕੱਬਰ ਕੋਇ ਰਹਿਣ ਨਾ ਪਾਈਆ। ਤੇਰੇ ਪ੍ਰੇਮ ਵਿਚ ਹੋਈ ਫ਼ਿਦਾ, ਆਪਣਾ ਆਪ ਮਿਟਾਈਆ। ਆਪਣਾ ਆਪ ਦਿਤਾ ਕਟਾ, ਅੰਗ ਅੰਗ ਨਾਲੋ ਜੁਦਾ ਕਰਾਈਆ। ਤੇਰੇ ਮਿਲਣ ਦਾ ਚੜ੍ਹਿਆ ਚਾ, ਤਿੱਖੀ ਕਰਦ ਛੁਰੀ ਚਲਾਈਆ। ਪੁਰਜ਼ਾ ਪੁਰਜ਼ਾ ਅੰਗ ਕਟਾ, ਆਪਣਾ ਆਪ ਮਿਟਾਈਆ। ਪਤ ਡਾਲੀ ਸ਼ਾਖ਼ ਦਿਤੀ ਤਜਾ, ਤਜ ਆਪਣਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਸ਼ਾਹੀ ਕਹੇ ਮੇਰੇ ਸ਼ਹਿਨਸ਼ਾਹ, ਬੇਪਰਵਾਹ ਤੇਰੀ ਵਡਿਆਈਆ। ਦਰ ਦਰਵੇਸ਼ ਮੰਗਾਂ ਰਾਹ, ਇਕ ਧਿਆਨ ਲਗਾਈਆ। ਕਿਰਪਾ ਕਰ ਵਡ ਨਿਗਹਬਾਨ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਸਾਚੀ ਸੇਵਾ ਲਵਾਂ ਕਮਾ, ਕਮਲੀ ਕੋਝੀ ਆਪਣਾ ਆਪ ਭੇਟ ਚੜ੍ਹਾਈਆ। ਤੇਰਾ ਸਿਫ਼ਤੀ ਢੋਲਾ ਲਵਾਂ ਗਾ, ਗਾ ਗਾ ਖ਼ੁਸ਼ੀ ਮਨਾਈਆ। ਨਾਤਾ ਲਵਾਂ ਜੁੜਾ, ਜੁਗ ਚੌਕੜੀ ਸਕੇ ਨਾ ਕੋਇ ਤੁੜਾਈਆ। ਤੇਰਾ ਮੇਰਾ ਲੇਖਾ ਦੋ ਜਹਾਂ, ਦੋਏ ਦੋਏ ਧਾਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸੁਣ ਕੇ ਹਾਲ ਜਗਤ ਸ਼ਾਹੀ, ਕਲਮ ਉਠੀ ਕੁਰਲਾਈਆ। ਮੇਰਾ ਮੈਨੂੰ ਮਿਲੇ ਮਾਹੀ, ਪ੍ਰੇਮ ਮੇਰੇ ਨਾਲ ਬੰਧਾਈਆ। ਮੈਂ ਚਲ ਕੇ ਦੇਵਾਂ ਆਪ ਵਧਾਈ, ਸਚ ਸੁਨੇਹੜਾ ਇਕ ਸੁਣਾਈਆ। ਉਠ ਵੇਖ ਮੇਰੇ ਸਚ ਗੋਸਾਈਂ, ਦਰ ਤੇਰੇ ਅਲਖ ਜਗਾਈਆ। ਬਣ ਕੇ ਆਈ ਪਾਂਧੀ ਰਾਹੀ, ਦੂਰ ਦੁਰਾਡਾ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨੈਣ ਉਠਾਈਆ। ਸਚ ਪੁਕਾਰ ਕਰੇ ਕਲਮ, ਕਲਮਾ ਇਕੋ ਸੁਣਾਈਆ। ਬੇਪਰਵਾਹ ਮੇਰੇ ਬਲਮ, ਵਡ ਤੇਰੀ ਵਡਿਆਈਆ। ਨਿਹਕਰਮੀ ਵੇਖ ਮੇਰੇ ਕਰਮ, ਕਰਮ ਕਾਂਡ ਨਾ ਕੋਇ ਰਖਾਈਆ। ਤੇਰਾ ਮੇਰਾ ਇਕੋ ਧਰਮ, ਧਰਮ ਦੁਆਰੇ ਗੰਢ ਪਵਾਈਆ। ਦੂਜਾ ਨਾ ਕੋਈ ਦਿਸੇ ਭਰਮ, ਭਾਂਡਾ ਭਰਮ ਭੰਨਾਈਆ। ਮੈਨੂੰ ਆਵੇ ਤੈਥੋ ਸ਼ਰਮ, ਨੇਤਰ ਨੈਣ ਨਾ ਕੋਇ ਉਠਾਈਆ। ਸਦ ਵਸਾਂ ਤੇਰੇ ਹਰਮ, ਮਹੱਲ ਇਕੋ ਇਕ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇ ਵਡਿਆਈਆ। ਕਲਮ ਕਹੇ ਮੈਂ ਤੇਰੀ ਦਾਸੀ, ਦਾਸਨ ਰੂਪ ਵਟਾਈਆ। ਨਿਰਗੁਣ ਰੂਪ ਪੁਰਖ ਅਬਿਨਾਸ਼ੀ, ਤੇਰੀ ਸਮਝ ਕੋਇ ਨਾ ਪਾਈਆ। ਸਚਖੰਡ ਦੁਆਰ ਸਚ ਧਾਰ ਜੋਤ ਪਰਕਾਸੀ, ਪਰਕਾਸ਼ਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਕਲਮ ਕਹੇ ਮੈਂ ਮੰਗਣ ਆਈ, ਦਰ ਸਾਚੇ ਸਚ ਸਰਨਾਈਆ। ਤੇਰੀ ਮੇਰੀ ਨਾ ਹੋਏ ਜੁਦਾਈ, ਨਾਤਾ ਸਕੇ ਨਾ ਕੋਇ ਤੁੜਾਈਆ। ਨਿਰਗੁਣ ਹੋ ਕੇ ਕਰ ਕੁੜਮਾਈ, ਸਰਗੁਣ ਲੇਖੇ ਲਾਈਆ। ਤੂੰ ਮੇਰਾ ਬਣ ਸੱਚਾ ਮਾਹੀ, ਮੈਂ ਤੇਰੀ ਨਾਰ ਰੂਪ ਵਟਾਈਆ । ਬੇਸ਼ਕ ਮੇਰਾ ਮੂਲ ਬੂਟਾ ਕਾਹੀ, ਤੇਰੀ ਜੜ੍ਹ ਤੇਰੇ ਨਾਲ ਬੰਧਾਈਆ। ਤੇਰੇ ਨਾਮ ਦੀ ਵਜਾਵਾਂ ਵਧਾਈ, ਸਾਚਾ ਢੋਲਾ ਰਾਗ ਸਮਝਾਈਆ। ਮੇਰੇ ਬਿਨਾਂ ਪ੍ਰਭੂ ਤੇਰੀ ਨਾ ਕੋਈ ਸ਼ਨਵਾਈ, ਨਿਸ਼ਾਨ ਨਜ਼ਰ ਕੋਇ ਨਾ ਆਈਆ। ਮੈਂ ਸ਼ਹਾਦਤ ਦੇਵਾਂ ਤੇਰੀ ਗਵਾਹੀ, ਲਿਖ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਕਲਮ ਤੇਰੀ ਸੁਣ ਕੇ ਬਾਤ, ਸ਼ਾਹੀ ਆਪਣੀ ਲਏ ਅੰਗੜਾਈਆ। ਮੇਰੇ ਬਿਨਾਂ ਕੀ ਕਰੇਂ ਖੇਲ ਤਮਾਸ਼, ਤੇਰੀ ਚਲੇ ਨਾ ਕੋਇ ਚਤੁਰਾਈਆ। ਤੇਰਾ ਖ਼ਾਲੀ ਪਿੰਜਰ ਦਿਸੇ ਸਾਸ, ਰੂਪ ਨਜ਼ਰ ਕੋਇ ਨਾ ਆਈਆ। ਮੈਂ ਸਚ ਸੁਨੇਹੜਾ ਦੇਵਾਂ ਆਖ, ਇਕੋ ਵਾਰ ਜਣਾਈਆ । ਜਿੰਨਾਂ ਚਿਰ ਤੇਰਾ ਮੇਰਾ ਜੁੜੇ ਨਾ ਨਾਤ, ਪੁਰਖ ਬਿਧਾਤਾ ਅੰਗ ਨਾ ਕੋਇ ਲਗਾਈਆ। ਸੁਣ ਕੇ ਹਾਲ ਲਾਗੋ ਉਠੀ ਮਿੱਟੀ ਦਵਾਤ, ਮਾਟੀ ਕਾਚੀ ਰਹੀ ਕੁਰਲਾਈਆ । ਮੇਰੇ ਬਿਨਾਂ ਨਾ ਕਿਸੇ ਨਜਾਤ, ਬੰਧਨ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ੍ਰੀ ਭਗਵਾਨ ਸੁਣ ਕੇ ਬਾਤ, ਹਰਿ ਬਾਤਨ ਭੇਵ ਜਣਾਇੰਦਾ। ਕਲਮ ਉਠ ਮਾਰ ਝਾਤ, ਹਰਿ ਕਾਲਮ ਵੰਡ ਵੰਡਾਇੰਦਾ। ਸ਼ਾਹੀ ਲੇਖਾ ਵੇਖ ਸਫ਼ਾਤ, ਸਫ਼ਾ ਹਸਤੀ ਰੂਪ ਨਾ ਕੋਇ ਜਣਾਇੰਦਾ। ਭੇਵ ਖੁਲ੍ਹਾਏ ਜਗਤ ਦਵਾਤ, ਦੁਆਰਾ ਆਪਣਾ ਆਪ ਸਮਝਾਇੰਦਾ। ਤਿੰਨਾਂ ਪੁੱਛਣਹਾਰਾ ਵਾਤ, ਸਿਰ ਆਪਣਾ ਹੱਥ ਟਿਕਾਇੰਦਾ। ਨੇਤਰ ਖੋਲ੍ਹ ਵਖਾਏ ਮਾਰ ਝਾਤ, ਪੜਦਾ ਆਪਣਾ ਆਪ ਚੁਕਾਇੰਦਾ। ਸ਼ਬਦ ਗੁਰਦੇਵ ਦੇਵਣਹਾਰਾ ਦਾਤ, ਵਸਤ ਅਮੋਲਕ ਸਚ ਵਰਤਾਇੰਦਾ। ਨਿਰਗੁਣ ਬੰਨ੍ਹੇ ਸਰਗੁਣ ਨਾਤ, ਨਾਤਾ ਇਕੋ ਵਾਰ ਜੁੜਾਇੰਦਾ। ਧੁਰ ਦੀ ਧਾਰ ਵਖਾਏ ਖਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਜਣਾਇੰਦਾ। ਸਾਚੀ ਕਾਰ ਸ਼ਬਦੀ ਤੂਰ, ਹਰਿ ਤੁਰਤ ਆਪ ਜਣਾਈਆ। ਉਠੇ ਸੁੱਤ ਜੋਧਾ ਸੂਰ, ਬਲ ਆਪਣਾ ਆਪ ਪਰਗਟਾਈਆ। ਮੇਰਾ ਖੇਲ ਹੋਣਾ ਜ਼ਰੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਰਬ ਕਲਾਂ ਬਣ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਚਾਰ ਖਾਣੀ ਜਿਸ ਭਰਿਆ ਪੂਰ, ਅੰਡਜ ਜੇਰਜ ਉਤਭੁਜ ਸੇਤਜ ਬੇੜਾ ਰਿਹਾ ਚਲਾਈਆ । ਕਲਮ ਨਾ ਹੋਣਾ ਮਜਬੂਰ, ਦੁੱਖ ਦਰਦ ਰਹਿਣ ਕੋਇ ਨਾ ਪਾਈਆ। ਸ਼ਾਹੀ ਸ਼ਹਿਨਸ਼ਾਹ ਵੇਖ ਹਜ਼ੂਰ, ਹਰਿ ਜੂ ਦਏ ਸਮਝਾਈਆ। ਦਵਾਤ ਕਹੇ ਮੇਰਾ ਪੈਂਡਾ ਨੇੜੇ ਦੂਰ, ਦੋ ਜਹਾਨਾਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਸੁਤ ਕਹੇ ਸੁਣ ਕਲਮ ਕਾਨੀ, ਕਾਇਨਾਤ ਹਰਿ ਜਣਾਇੰਦਾ। ਸ਼ਾਹੀ ਸ਼ਹਿਨਸ਼ਾਹ ਖੇਲ ਕਰੇ ਮਹਾਨੀ, ਸ਼ਾਸਤਰ ਸਿਮਰਤ ਵੇਦ ਪੁਰਾਨੀ ਸਿਫ਼ਤੀ ਸਿਫ਼ਤ ਵਡਿਆਇੰਦਾ। ਦਵਾਤ ਕਹੇ ਮੈਂ ਵਡ ਵਿਦਵਾਨੀ, ਘਰ ਭੰਡਾਰਾ ਇਕ ਭਰਾਇੰਦਾ। ਤੇਰੀ ਧਾਰ ਅਗੰਮ ਨੂਰਾਨੀ, ਧੁਨ ਨਜ਼ਰ ਕਿਸੇ ਨਾ ਆਇੰਦਾ। ਬਿਨ ਸਰਗੁਣ
ਤੇਰੀ ਬਣੇ ਨਾ ਕੋਇ ਨਿਸ਼ਾਨੀ, ਤੇਰਾ ਨਾਉਂ ਕੋਇ ਨਾ ਗਾਇੰਦਾ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰਾ ਹੁਕਮ ਇਕੋ ਭਾਇੰਦਾ। ਕਲਮ ਕਹੇ ਮੈਂ ਲੇਖਾ ਲਿਖਾਂ ਮਹਾਨੀ, ਸ਼ਾਹੀ ਕਹੇ ਮੈਂ ਆਪਣਾ ਰੰਗ ਵਖਾਇੰਦਾ। ਦਵਾਤ ਕਹੇ ਮੇਰਾ ਦਰ ਪਰਵਾਨੀ, ਪਰਵਾਨਾ ਸਭ ਦੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਚਲਾਇੰਦਾ। ਕਲਮ ਕਹੇ ਮੇਰੇ ਭਗਵਾਨ, ਮੈਂ ਦੇਵਾਂ ਸਚ ਸੁਣਾਈਆ। ਮੇਰੇ ਬਿਨਾਂ ਨਾ ਤੇਰਾ ਕੋਈ ਨਿਸ਼ਾਨ, ਤੇਰਾ ਨਾਉਂ ਨਾ ਕੋਇ ਸਮਝਾਈਆ । ਤੇਰੀ ਸਿਫ਼ਤ ਨਾ ਕੋਈ ਜਾਣੇ ਜੀਵ ਜਹਾਨ, ਢੋਲਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੀ ਸੇਵ ਕਮਾਈਆ। ਸ਼ਾਹੀ ਕਹੇ ਮੇਰਾ ਸ਼ਾਨ, ਨਿਰਗੁਣ ਸਰਗੁਣ ਦਿਆਂ ਸਮਝਾਈਆ। ਸ੍ਰੀ ਭਗਵਾਨ ਤੇਰਾ ਬਿਆਨ, ਲੇਖਾ ਲਿਖ ਲਿਖ ਦਿਆਂ ਵਖਾਈਆ । ਨਾ ਕੋਈ ਮੇਟੇ ਮੇਟ ਮਿਟਾਨ, ਹਰਫ਼ ਹਰੂਫ਼ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੀ ਸੇਵ ਕਮਾਈਆ। ਦਵਾਤ ਕਹੇ ਮੇਰੀ ਖੇਲ ਨਿਰਾਲੀ, ਜਗਤ ਸ਼ਾਹੀ ਰਹੀ ਸਮਝਾਈਆ। ਮੇਰੇ ਬਿਨਾਂ ਤੇਰਾ ਕੋਈ ਨਾ ਬਣੇ ਪਾਲੀ, ਤੇਰੀ ਧਾਰ ਨਾ ਕੋਇ ਵਖਾਈਆ । ਕਲਮ ਵਿਚਾਰੀ ਰਹੇ ਬੇਹਾਲੀ, ਹਾਲ ਬੇਹਾਲ ਸਕੇ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਦਏ ਲਗਾਈਆ । ਸੁਣ ਕਲਮ ਹਰਿ ਕਰਤਾਰ, ਆਦਿ ਆਦਿ ਜਣਾਈਆ। ਸ਼ਾਹੀ ਨਾਲ ਤੇਰਾ ਪਿਆਰ, ਸ਼ਾਹ ਪਾਤਸ਼ਾਹ ਜੋੜ ਜੁੜਾਈਆ। ਦਵਾਤ ਤੇਰੀ ਚਾਰ ਦੀਵਾਰ, ਚਾਰ ਕੁੰਟ ਵਖਾਈਆ। ਤੇਰਾ ਮੁਖ ਦੇਵੇ ਉਘਾੜ, ਆਪ ਆਪਣਾ ਧਿਆਨ ਲਗਾਈਆ। ਤੇਰੇ ਅੰਤਰ ਉਲਟਾ ਰੁਖ਼ ਦੇਵੇ ਵਾੜ, ਕਲਮ ਆਪਣਾ ਮੁਖ ਛੁਪਾਈਆ। ਦੋਹਾਂ ਮਿਲ ਕੇ ਖੇਲ ਹੋਏ ਅਪਾਰ, ਸ਼ਾਹੀ ਆਪਣਾ ਰੰਗ ਚੜ੍ਹਾਈਆ। ਸਤਿਗੁਰ ਖਿਚ ਕੇ ਲਿਆਏ ਬਾਹਰ, ਆਪ ਆਪਣਾ ਹੁਕਮ ਵਰਤਾਈਆ। ਸਾਚੀ ਸਿਫ਼ਤ ਨਾਮ ਭੰਡਾਰ, ਸੇਵਾ ਇਕੋ ਇਕ ਲਗਾਈਆ। ਲੇਖਾ ਲਿਖਣਾ ਵੇਦ ਚਾਰ, ਸ਼ਾਸਤਰ ਸਿਮਰਤ ਨਾਲ ਰਲਾਈਆ। ਗੀਤਾ ਗਿਆਨ ਦੇ ਆਧਾਰ, ਅੰਜੀਲ ਕੁਰਾਨ ਕਰੀ ਕੁੜਮਾਈਆ। ਖਾਣੀ ਬਾਣੀ ਕਰ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਹਰਿ ਕਾ ਸ਼ਬਦ ਧੁਰ ਜੈਕਾਰ, ਢੋਲਾ ਇਕ ਸੁਣਾਈਆ। ਕਲਮ ਸ਼ਾਹੀ ਮਿਲ ਮਿਲ ਕਰੇ ਪਿਆਰ, ਦਵਾਤ ਦਵੈਤ ਨਾ ਕੋਇ ਜਣਾਈਆ। ਲੇਖਾ ਲਿਖਣ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਮ ਕਹੇ ਮੇਰੇ ਭਗਵੰਤ, ਦਰ ਤੇਰੇ ਸੀਸ ਝੁਕਾਈਆ। ਸ਼ਾਹੀ ਕਹੇ ਮੇਰੇ ਸਾਜਣ ਕੰਤ, ਦੋਏ ਜੋੜ ਲਾਗਾਂ ਪਾਈਂਆ। ਦਵਾਤ ਕਹੇ ਤੇਰੀ ਮਹਿਮਾਂ ਅਗਣਤ, ਸਿਫ਼ਤੀ ਸਿਫ਼ਤ ਤੇਰੀ ਵਡਿਆਈਆ। ਦਰ ਤੇਰੇ ਤੇ ਮੰਗਣ ਮੰਗਤ, ਬੈਠੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਤਿੰਨੇ ਬੋਲਣ ਏਕਾ ਵਾਰ, ਦਰ ਸਾਚੇ ਕੂਕ ਸੁਣਾਈਆ। ਤੇਰਾ ਸਿਫ਼ਤੀ ਲੇਖਾ ਲਿਖੀਏ ਸਦਾ ਜੁਗ ਚਾਰ, ਜੁਗ ਚੌਕੜੀ ਸੇਵ ਕਮਾਈਆ। ਤੇਰਾ ਨਾਮ ਢੋਲਾ ਗਾਈਏ ਵਾਰ, ਵਾਰਤਾਲਾਪ ਇਕ ਜਣਾਈਆ। ਤੇਰੇ ਮੰਦਰ ਅੰਦਰ ਬਹਿ ਬਹਿ ਕਰੀਏ ਪਿਆਰ, ਪ੍ਰੇਮ ਪ੍ਰੀਤੀ ਇਕੋ ਨਜ਼ਰੀ ਆਈਆ। ਤੇਰਾ ਸ਼ਬਦ ਸੁਆਮੀ ਬੋਲ ਜੈਕਾਰ, ਜੈ ਜੈਕਾਰ ਦੋ ਜਹਾਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਸੰਗ ਇਕ ਵਖਾਈਆ। ਸਾਚਾ ਸੰਗ
ਪ੍ਰਭ ਇਕ ਵਖਾਉਣਾ, ਦਰ ਤੇਰੇ ਇਕ ਅਰਜ਼ੋਈਆ। ਸਾਚੇ ਭਗਤਾਂ ਮੇਲ ਮਿਲਾਉਣਾ, ਜੋ ਤੇਰਾ ਢੋਲਾ ਰਹੇ ਗਾਈਆ। ਦੂਜਾ ਕੋਈ ਨਜ਼ਰ ਨਾ ਆਉਣਾ, ਅੰਗੀਕਾਰ ਨਾ ਕੋਇ ਅਖਵਾਈਆ। ਧੁਰ ਦਾ ਲੇਖ ਇਕ ਲਿਖਾਉਣਾ, ਦੂਜੀ ਅਵਰ ਨਾ ਕੋਇ ਲਿਖਾਈਆ । ਬਿਨ ਤੇਰੇ ਤੇਰਾ ਭੇਵ ਨਾ ਕਿਸੇ ਖੁਲ੍ਹਾਉਣਾ, ਅੰਤ ਕਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਤੇਰੇ ਦਰ ਮੰਗੀਏ ਟੇਕ, ਸਰਨ ਮਿਲੇ ਸਰਨਾਈਆ। ਤੇਰੀ ਸਿਫ਼ਤ ਦਾ ਅਗੰਮੀ ਲੇਖ, ਲਿਖ ਲਿਖ ਜਗਤ ਜੀਵ ਸਮਝਾਈਆ। ਤੇਰਾ ਮੇਲਾ ਤੇਰੇ ਦੇਸ, ਤੇਰੇ ਨਗਰ ਖੇੜੇ ਵੱਜੇ ਇਕ ਵਧਾਈਆ। ਤੇਰਾ ਪ੍ਰੇਮ ਪ੍ਰੀਤਮ ਰਹੇ ਹਮੇਸ਼, ਪਰਮ ਪੁਰਖ ਟੁੱਟ ਨਾ ਜਾਈਆ। ਸਦਾ ਸਦਾ ਨਿਤ ਨਵਿਤ ਤੇਰੇ ਭੇਖ ਦਾ ਲਿਖਦੇ ਰਹੀਏ ਲੇਖ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਮਨਮੁਖ ਕੋਈ ਨਾ ਲਏ ਵੇਖ, ਗੁਰਮੁਖ ਸਦਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਆਪਣਾ ਹੁਕਮ ਵਰਤਾਈਆ। ਸ੍ਰੀ ਭਗਵਾਨ ਸਚ ਸੁਣੌਂਦਾ ਏ। ਧੁਰ ਦਾ ਭੇਵ ਆਪ ਖੁਲ੍ਹੌਂਦਾ ਏ। ਕਲਮ ਇਕੋ ਹੁਕਮ ਵਰਤੌਂਦਾ ਏ। ਸ਼ਾਹੀ ਤੇਰੇ ਨਾਲ ਮਿਲੌਂਦਾ ਏ। ਦਵਾਤ ਕਿਲਾ ਕੋਟ ਬਣੌਂਦਾ ਏ। ਸਚ ਪ੍ਰੇਮ ਦਾ ਇਕੋ ਪਿਆਰ, ਅੰਮ੍ਰਿਤ ਜਲ ਬਰਸੌਂਦਾ ਏ। ਤਿੰਨਾਂ ਮੇਲਾ ਇਕੋ ਧਾਰ, ਰੰਗ ਸਾਚਾ ਇਕ ਰੰਗੌਂਦਾ ਏ। ਸੇਵਾ ਲਾ ਗੁਰੂ ਅਵਤਾਰ, ਧੁਰ ਦਾ ਹੁਕਮ ਇਕ ਸੁਣੌਂਦਾ ਏ। ਹੱਥ ਨਾਲ ਹੱਥ ਕਰੇ ਪਿਆਰ, ਫੜ ਬਾਂਹੋ ਲੇਖ ਲਿਖੌਂਦਾ ਏ। ਜੁਗ ਚੌਕੜੀ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡੌਂਦਾ ਏ। ਪੀਰ ਪੈਗ਼ੰਬਰ ਬਰਖ਼ੁਰਦਾਰ, ਸਾਚਾ ਹੁਕਮ ਆਪ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮੌਂਦਾ ਏ। ਸਾਚੀ ਕਰਨੀ ਆਪ ਕਮਾਵੇਗਾ। ਪ੍ਰਭ ਜੁਗ ਚੌਕੜੀ ਤੁਹਾਡੀ ਸੇਵਾ ਵੇਖ ਵਖਾਵੇਗਾ। ਧੁਰ ਦਾ ਲੇਖਾ ਲਿਖਿਆ ਨਾ ਕੋਈ ਮਿਟਾਵੇਗਾ। ਲੱਖ ਚੁਰਾਸੀ ਜੀਵ ਜੰਤ ਸਿਫ਼ਤੀ ਢੋਲਾ ਸਾਰੇ ਗਾਵੇਗਾ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਰੂਪ ਧਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਇਕ ਸਮਝਾਵੇਗਾ। ਸਾਚਾ ਲੇਖ ਪ੍ਰਭੂ ਜਣਾਏਗਾ। ਜੁਗ ਚੌਕੜੀ ਪੰਧ ਮੁਕਾਏਗਾ। ਕਲਜੁਗ ਅੰਤਮ ਵੇਖ ਵਖਾਏਗਾ। ਨਿਰਗੁਣ ਹੋ ਕੇ ਫੇਰਾ ਪਾਏਗਾ। ਸਰਗੁਣ ਆਪਣਾ ਮੇਲ ਮਿਲਾਏਗਾ। ਭਗਤ ਭਗਵਾਨ ਸਾਚੇ ਚੁਣ, ਮਾਣਸ ਮਾਨੁਖ ਜਨਮ ਦਵਾਏਗਾ। ਆਪੇ ਜਾਣੇ ਸਚ ਗੁਣ, ਅਵਗੁਣ ਕੂੜੇ ਬਾਹਰ ਕਢਾਏਗਾ। ਲੱਖ ਚੁਰਾਸੀ ਛਾਣ ਪੁਣ, ਗੁਰਮੁਖ ਵਿਰਲੇ ਨਿਰਮਲ ਰੂਪ ਵਟਾਏਗਾ। ਧੁਰ ਦੀ ਧਾਰ ਪੁਕਾਰ ਸੁਣ, ਲੇਖਾ ਤਿੰਨਾਂ ਇਕ ਸਮਝਾਏਗਾ। ਲਹਿਣਾ ਦੇਣਾ ਚੁਕਾਏ ਰਿਖ ਮੁਨ, ਮੁਨੀ ਮੁਨੀਸ਼ਰ ਪੜਦਾ ਲਾਹੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਤੇਰਾ ਨਾਤਾ ਇਕ ਜੁੜਾਏਗਾ। ਜਨ ਭਗਤਾਂ ਨਾਤਾ ਆਪ ਜੁੜਾਵੇਗਾ। ਪੁਰਖ ਬਿਧਾਤਾ ਵੇਖ ਵਖਾਵੇਗਾ। ਕਲਜੁਗ ਅੰਤਮ ਵੇਸ ਵਟਾਵੇਗਾ। ਸ੍ਰੀ ਭਗਵੰਤ ਖੇਲ ਖਲਾਵੇਗਾ। ਗੁਰਮੁਖ ਸਾਚੇ ਸੰਤ ਆਪ ਜਗਾਵੇਗਾ । ਰਵਦਾਸ ਚੁਮਾਰਾ ਸੇਵਾ ਲਾਵੇਗਾ। ਗੁਰਦਾਸ ਨਿਉਂ ਨਿਉਂ ਸੀਸ ਝੁਕਾਵੇਗਾ। ਦੋਹਾਂ ਵਿਚੋਲਾ ਬਣ ਕੇ ਖੇਲ ਰਚਾਵੇਗਾ। ਕਲਮ ਤੇਰੀ ਕਾਤਬ ਬਣ ਕੇ ਵੰਡ ਵੰਡਾਵੇਗਾ। ਸ਼ਾਹੀ ਤੇਰੇ ਮੁਖ ਤੋ ਲਾਹ ਛਾਹੀ, ਸ਼ਹਿਨਸ਼ਾਹ ਨਵਾਂ ਰੰਗ ਵਖਾਵੇਗਾ। ਦਵਾਤ ਤੇਰੀ ਕਾਚੀ ਮਾਟੀ ਕੂੜਾ ਭਾਂਡਾ ਭੰਨ ਕੇ ਕਰ ਤਬਾਹੀ, ਸਾਚਾ ਬਰਤਨ ਇਕ ਪਰਗਟਾਵੇਗਾ।
ਵੇਖਣ ਆਵੇ ਸੱਚਾ ਮਾਹੀ, ਬੇਪਰਵਾਹ ਫੇਰਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੂਲ ਚੁਕਾਵੇਗਾ। ਸਭ ਦਾ ਲਹਿਣਾ ਮੂਲ ਚੁਕਾਏਗਾ। ਨਿਰਗੁਣ ਹੋ ਕੇ ਵੇਖ ਵਖਾਏਗਾ। ਸਰਗੁਣ ਪੜਦਾ ਆਪ ਉਠਾਏਗਾ। ਗੁਰਮੁਖ ਬਰਦਾ ਆਪ ਬਣਾਏਗਾ । ਘਰ ਘਰ ਦਾ ਭੇਵ ਆਪ ਚੁਕਾਏਗਾ। ਡਰਦਾ ਡਰਦਾ ਜਨ ਭਗਤਾਂ ਸੇਵ ਕਮਾਏਗਾ। ਕਲਮ ਸ਼ਾਹੀ ਦਵਾਤ ਤੇਰੇ ਬਿਆਨ ਤੋ ਜੋ ਰਿਹਾ ਅੜਦਾ, ਤਿਸ ਅੰਤਮ ਮੇਟ ਮਿਟਾਏਗਾ। ਬਿਨ ਲੇਖਾ ਲਿਖਿਉਂ ਆਪੇ ਫੜਦਾ, ਆਪਣਾ ਹੁਕਮ ਆਪ ਚਲਾਏਗਾ। ਦੋ ਜਹਾਨਾਂ ਉਚੀ ਮੰਜ਼ਲ ਆਪੇ ਚੜ੍ਹਦਾ, ਬੁਜ਼ਦਿਲ ਰੂਪ ਨਾ ਕੋਇ ਵਟਾਏਗਾ। ਲੱਖ ਚੁਰਾਸੀ ਵਿਚੋ ਸੰਤ ਸੁਹੇਲੇ ਆਪੇ ਖੜਦਾ, ਮਾਰਗ ਇਕੋ ਇਕ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿੰਨਾਂ ਇਕੋ ਰਾਹ ਵਖਾਏਗਾ। ਤਿੰਨਾਂ ਰਾਹ ਵਖਾਏ ਏਕ, ਏਕੰਕਾਰ ਦਇਆ ਕਮਾਈਆ। ਆਤਮ ਪਰਮਾਤਮ ਬਖ਼ਸ਼ੇ ਸਾਚੀ ਟੇਕ, ਸ਼ਬਦੀ ਸੁਰਤੀ ਜੋੜ ਜੁੜਾਈਆ। ਚਾਰ ਜੁਗ ਦਾ ਪੂਰਾ ਕਰੇ ਲੇਖ, ਪਿਛਲਾ ਲੇਖਾ ਲੇਖੇ ਪਾਈਆ। ਨਿਰਗੁਣ ਹੋ ਕੇ ਧਾਰੇ ਭੇਖ, ਸਰਗੁਣ ਦੇਵੇ ਮਾਣ ਵਡਿਆਈਆ। ਵਸਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਜੋੜ ਜੁੜਾਈਆ। ਸਾਚੇ ਭਗਤਾਂ ਜੋੜ ਜੁੜਨਾ, ਜੋੜੀ ਜਗਦੀਸ ਬਣਾਇੰਦਾ। ਖ਼ਾਲੀ ਹੱਥ ਕਿਸੇ ਨਾ ਮੁੜਨਾ, ਸਚ ਭੰਡਾਰਾ ਆਪ ਵਰਤਾਇੰਦਾ। ਕੂੜੀ ਕਿਰਿਆ ਬੰਦ ਕਰੇ ਫ਼ੁਰਨਾ, ਫੁਰੋ ਮੰਤਰ ਨਾਮ ਸਚ ਇਕੋ ਇਕ ਸਮਝਾਇੰਦਾ। ਝੂਠੇ ਵਹਿਣ ਕਿਸੇ ਨਾ ਰੁੜ੍ਹਨਾ, ਡੁਬਦੇ ਪਾਥਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਲਾਇੰਦਾ। ਲੇਖਾ ਲੱਗੇ ਕਲਮ ਸ਼ਾਹੀ ਦਵਾਤ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਤਿੰਨਾਂ ਮੇਲਾ ਇਕ ਜਮਾਤ, ਏਕਾ ਘਰ ਖ਼ੁਸ਼ੀ ਵਖਾਈਆ । ਸਚ ਸੁਆਮੀ ਲਿਖ ਲਿਖ ਗਾਥ, ਸਦਾ ਦੇਵਣਹਾਰ ਵਡਿਆਈਆ। ਪੁਰਖ ਅਕਾਲ ਰੱਖੋ ਆਸ, ਨਿਜ ਨੇਤਰ ਧਿਆਨ ਲਗਾਈਆ। ਦਇਆਵਾਨ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਦਰ ਆਇਆਂ ਲੇਖੇ ਲਾਏ ਸਾਸ ਗਰਾਸ, ਲੇਖਾ ਲੇਖੇ ਨਾਲ ਮਿਲਾਈਆ। ਉਠ ਸਵਾਣੀ ਕਲਮ ਦਵਾਤ, ਸ਼ਾਹੀ ਇਕੋ ਹੁਕਮ ਵਰਤਾਈਆ । ਪਹਿਲੋ ਭਗਤਾਂ ਵੇਖ ਮਾਰ ਝਾਤ, ਘਰ ਸਾਚੇ ਖ਼ੁਸ਼ੀ ਮਨਾਈਆ। ਚਾਰ ਵਰਨ ਬਣੇ ਇਕ ਜਮਾਤ, ਦੂਈ ਦਵੈਤ ਨਾ ਕੋਇ ਰਖਾਈਆ। ਪ੍ਰਭ ਮਿਲਣ ਦੀ ਰੱਖਣ ਖ਼ਾਹਸ਼, ਦੂਜੀ ਆਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸੇਵਾ ਤੇਰੀ ਲਾਈਆ । ਮੈਂ ਜਨ ਭਗਤਾਂ ਰਾਗ ਅਲਾਵਾਂਗੀ। ਦਾਸੀ ਬਣ ਕੇ ਸੇਵ ਕਮਾਵਾਂਗੀ। ਰਾਖੀ ਕਰ ਕੇ ਪਾਰ ਲੰਘਾਵਾਂਗੀ। ਸਾਖੀ ਬਣ ਕੇ ਜਗਤ ਸੁਣਾਵਾਂਗੀ। ਬਾਣੀ ਬਣ ਕੇ ਹੁਕਮ ਪੁਚਾਵਾਂਗੀ। ਨਾਤੀ ਬਣ ਕੇ ਜੋੜ ਜੁੜਾਵਾਂਗੀ। ਸਾਥੀ ਬਣ ਕੇ ਤੋੜ ਨਿਭਾਵਾਂਗੀ। ਆਖੀ ਮੰਨ ਕੇ ਸੀਸ ਨਿਵਾਵਾਂਗੀ। ਹਾਸੀ ਕਰ ਕਰ ਗੁਰਮੁਖ ਖ਼ੁਸ਼ੀਆਂ ਨਾਲ ਹਸਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਰਾਗ ਅਲਾਵਾਂਗੀ। ਸਾਚੇ ਭਗਤਾਂ ਲੇਖ ਲਿਖਾਵਾਂਗੀ । ਤੇਰੇ ਨਾਮ ਨਾਲ ਮਿਲਾਵਾਂਗੀ। ਹੱਡ ਮਾਸ ਨਾੜੀ ਚਾਮ ਪ੍ਰੇਮ ਰੰਗ ਇਕ ਚੜ੍ਹਾਵਾਂਗੀ। ਨਾਤਾ ਤੋੜ ਲੋਭ ਮੋਹ ਹੰਕਾਰ, ਕਰੋਧ ਕਾਮ ਮੇਟ ਮਿਟਾਵਾਂਗੀ। ਗੁਰਮੁਖ ਕੋਈ ਨਾ ਕਰੇ ਆਰਾਮ, ਹਰਫ਼ ਇਕੋ ਇਕ ਸਮਝਾਵਾਂਗੀ। ਦਰ ਦਰਵੇਸ਼ ਬਣ ਗ਼ੁਲਾਮ, ਘਰ ਘਰ ਅਲਖ ਜਗਾਵਾਂਗੀ। ਸਾਚਾ ਮੇਲਾ
ਸ੍ਰੀ ਭਗਵਾਨ, ਦੂਜਾ ਨਾਤਾ ਤੋੜ ਤੁੜਾਵਾਂਗੀ। ਕਲਜੁਗ ਅੰਤਮ ਲਿਖ ਕੇ ਇਕੋ ਗਿਆਨ, ਚੌਦਾਂ ਵਿਦਿਆ ਪੰਧ ਮੁਕਾਵਾਂਗੀ। ਤੂੰ ਮੇਰਾ ਮੈਂ ਤੇਰੇ ਦਰ ਹੋਈ ਪਰਵਾਨ, ਘਰ ਇਕੋ ਇਕ ਵਖਾਵਾਂਗੀ । ਸਾਚਾ ਝੁਲਦਾ ਰਹੇ ਨਿਸ਼ਾਨ, ਨਿਸ਼ਾਨਾ ਇਕੋ ਇਕ ਚੜ੍ਹਾਵਾਂਗੀ। ਲੋਕਮਾਤ ਗੁਰਮੁਖ ਬਣ ਕੇ ਆਏ ਮਹਿਮਾਨ, ਤਿਨ੍ਹਾਂ ਦਾ ਸਿਫ਼ਤੀ ਰਾਗ ਅਲਾਵਾਂਗੀ। ਜਿਸ ਵੇਲੇ ਮੁੜ ਕੇ ਘਰ ਨੂੰ ਜਾਣ, ਕਰ ਕਰ ਸੇਵਾ ਲਿਖ ਲਿਖ ਲੇਖਾ ਅਗਲਾ ਧਾਮ ਸਾਫ਼ ਕਰਾਵਾਂਗੀ। ਚਾਰ ਜੁਗ ਮੈਂ ਬਣੀ ਰਹੀ ਨਾਦਾਨ, ਅੰਤਮ ਆਪਣੀ ਅੱਖ ਖੁਲ੍ਹਾਵਾਂਗੀ। ਜਿਨ੍ਹਾਂ ਮੈਨੂੰ ਕੀਤਾ ਪਰਵਾਨ, ਤਿਨ੍ਹਾਂ ਪਰਵਾਨਾ ਲਿਖ ਕੇ ਹੱਥ ਫੜਾਵਾਂਗੀ। ਆਦਿ ਜੁਗਾਦਿ ਕਿਸੇ ਨਾ ਮਿਲਿਆ ਵਿਸ਼ਨੂੰ ਭਗਵਾਨ, ਜੁਗ ਵਿਛੜਿਆਂ ਕਾਗ਼ਜ਼ ਉਤੇ ਫੜ ਮਿਲਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਸੰਗ ਨਿਭਾਵਾਂਗੀ। ਮੇਰੇ ਭਗਤ ਸੱਚੇ ਜਨ ਆਉਣਗੇ। ਲੋਕਮਾਤ ਫੇਰਾ ਪਾਉਣਗੇ। ਇਕੋ ਮੇਰਾ ਨਾਂ ਧਿਆਉਣਗੇ। ਦੂਜੀ ਓਟ ਨਾ ਕੋਈ ਰਖਾਉਣਗੇ। ਆਤਮ ਸੇਜਾ ਸਾਚੀ ਸਾਉਣਗੇ। ਉਠਦੇ ਢੋਲਾ ਇਕੋ ਗਾਉਣਗੇ। ਜਗਤ ਵਿਚੋਲਾ ਨਾ ਕੋਈ ਬਣਾਉਣਗੇ। ਕੂੜੇ ਨੇਤਰ ਮਾਤ ਸ਼ਰਮਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਉਣਗੇ। ਘਰ ਸਾਚੇ ਗੁਰਮੁਖ ਸੋਭਾ ਪਾਉਣਗੇ। ਧੁਰ ਦਾ ਹੁਕਮ ਇਕ ਸੁਣਾਉਣਗੇ। ਕਲਮ ਸ਼ਾਹੀ ਲੇਖ ਬਣਾਉਣਗੇ। ਧਰਨੀ ਧਰਤ ਧਵਲ ਵਡਿਆਉਣਗੇ। ਕਾਗਦ ਆਪਣਾ ਰੰਗ ਚੜ੍ਹਾਉਣਗੇ। ਦੋ ਜਹਾਨਾਂ ਬੈਠ ਸਮਝਾਉਣਗੇ। ਸ੍ਰੀ ਭਗਵਾਨਾ ਸੰਗ ਰਖਾਉਣਗੇ। ਸਾਚਾ ਗਾਨਾ ਹੱਥ ਬਨ੍ਹਾਉਣਗੇ। ਸਗਨ ਇਕੋ ਵਾਰ ਮਨਾਉਣਗੇ। ਧੁਰ ਦਾ ਨਾਤਾ ਜੋੜ ਜੁੜਾਉਣਗੇ। ਪੁਰਖ ਬਿਧਾਤਾ ਕੰਤ ਹੰਡਾਉਣਗੇ। ਕੂੜੀ ਸੇਜਾ ਕਦੀ ਨਾ ਸੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਇਕੋ ਇਕ ਸੁਹਾਉਣਗੇ। ਘਰ ਸਾਚਾ ਸਚ ਸੁਹਾਵਣਗੇ। ਪੁਰਖ ਅਕਾਲ ਇਕ ਮਨਾਵਣਗੇ। ਇਸ਼ਟ ਦੇਵ ਇਕ ਬਣਾਵਣਗੇ। ਮਹੱਲ ਅਟੱਲ ਇਕ ਰੁਸ਼ਨਾਵਣਗੇ। ਸਚ ਧਿਆਨ ਇਕ ਲਗਾਵਣਗੇ। ਬਣ ਬਲਵਾਨ ਵੇਸ ਵਟਾਵਣਗੇ। ਫੜ ਨਿਸ਼ਾਨ ਜਗਤ ਝੁਲਾਵਣਗੇ। ਹੋ ਨੌਜਵਾਨ, ਨੌਬਤ ਨਾਮ ਵਜਾਵਣਗੇ। ਸ੍ਰੀ ਭਗਵਾਨ ਉਤੇ ਹੋ ਮਿਹਰਵਾਨ, ਭਗਤ ਆਪਣਾ ਇਹਸਾਨ ਸਿਰ ਚੜ੍ਹਾਵਣਗੇ। ਤੇਰਾ ਬਣਾਉਣ ਆਏ ਨਿਸ਼ਾਨ, ਨਿਸ਼ਾਨਾ ਤੇਰਾ ਨਾਉਂ ਵਖਾਵਣਗੇ। ਸੇਵਾ ਕਰਨ ਬਣ ਅਞਾਣ, ਆਪਣਾ ਮਾਣ ਮਿਟਾਵਣਗੇ। ਇਕੋ ਮੰਗਣ ਦਾਨ, ਦੋਏ ਜੋੜ ਵਾਸਤਾ ਪਾਵਣਗੇ। ਜਿਸ ਘਰ ਵਸੇ ਆਪ ਭਗਵਾਨ, ਓਸੇ ਘਰ ਵਸ ਕੇ ਤੇਰੇ ਤੇਰੇ ਨਾਲ ਜੋੜ ਜੁੜਾਵਣਗੇ। ਆਪਣਾ ਆਪ ਭੇਟ ਕਰ ਹੱਸ ਹੱਸ ਕੇ, ਹਸਤੀ ਸਰਬ ਗਵਾਵਣਗੇ। ਤੇਰੀ ਛਤਰ ਛਾਇਆ ਹੇਠ ਵਸ ਕੇ, ਸ਼ੱਤਰੂ ਕੂੜੇ ਜਗਤ ਮਿਟਾਵਣਗੇ। ਪ੍ਰੇਮ ਪ੍ਰੀਤੀ ਅੰਦਰ ਫਸ ਕੇ, ਪੱਲੂ ਇਕੋ ਵਾਰ ਗੰਢਾਵਣਗੇ। ਰਵਦਾਸ ਚੁਮਾਰਾ ਲੇਖ ਜਾਏ ਲਿਖ ਕੇ, ਲੇਖਾ ਲੇਖੇ ਤੇਰੇ ਅੰਤ ਲਗਾਵਣਗੇ। ਧੁਰ ਦੀ ਧਾਰ ਧੁਰੋ ਆਏ ਸਿਖ ਕੇ, ਅੰਤਮ ਤੇਰੇ ਕੋਲ ਸੁਣਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਆਪਣਾ ਘਰ ਬਣਾਵਣਗੇ।
੧੨ ਭਾਦਰੋ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ ਲੰਗਰ ਦੀ ਸੇਵਾ ਸਮਾਪਤ ਹੋਣ ਸਮੇਂ ਦਇਆ ਕੀਤੀ
ਧੁਰ ਦਾ ਹੁਕਮ ਧੁਰ ਫ਼ਰਮਾਨ, ਧੁਰ ਦੀ ਧਾਰ ਵਿਚੋ ਪਰਗਟਾਈਆ। ਧੁਰ ਦਾ ਖੇਲ ਸ੍ਰੀ ਭਗਵਾਨ, ਧੁਰਦਰਗਾਹੀ ਆਪ ਕਰਾਈਆ। ਧੁਰ ਦਾ ਦਾਤਾ ਵਡ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਧੁਰ ਦਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਧੁਰ ਦਾ ਮੇਲਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ। ਧੁਰ ਦਾ ਸੰਦੇਸ਼ਾ ਸ਼ਾਹ ਸੁਲਤਾਨ, ਰਾਜ ਭੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਧੁਰ ਦੀ ਕਾਰ ਧੁਰ ਦਰਬਾਰ, ਹਰਿ ਕਰਤਾ ਆਪ ਕਰਾਈਆ। ਕਰੇ ਖੇਲ ਅਪਰ ਅਪਾਰ, ਅਗੰਮ ਅਗੋਚਰ ਵਡ ਵਡਿਆਈਆ। ਕਰੇ ਕਰਾਏ ਕਰਨੇਹਾਰ, ਹਰਿ ਕਰਤਾ ਕਾਰ ਕਮਾਈਆ। ਨਿਰਗੁਣ ਸਰਗੁਣ ਕਰ ਪਿਆਰ, ਸਾਚਾ ਸੰਗ ਰਖਾਈਆ। ਜੁਗ ਚੌਕੜੀ ਦੇ ਆਧਾਰ, ਗੁਰ ਅਵਤਾਰ ਹੁਕਮ ਮਨਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰੇ ਪਾਰ, ਚੌਥੀ ਕੁੰਟ ਵੰਡ ਵੰਡਾਈਆ। ਨਵ ਨੌ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਗ਼ਰੀਬ ਨਿਮਾਣੇ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਭੁੱਖਿਆਂ ਭੁੱਖ ਨਾ ਉਤਰੇ ਵਿਚ ਸੰਸਾਰ, ਦੁਖੀਆਂ ਦੁੱਖ ਨਾ ਕੋਇ ਗਵਾਈਆ। ਪਾਰਬ੍ਰਹਮ ਬ੍ਰਹਮ ਮਿਲੇ ਨਾ ਕੰਤ ਭਤਾਰ, ਸੁੰਞੀਂ ਸੇਜ ਨਾ ਕੋਇ ਸੁਹਾਈਆ। ਸਚ ਕਟਾਰ ਸਕੇ ਨਾ ਕੋਈ ਉਠਾਲ, ਤ੍ਰੈ ਤ੍ਰੈ ਡੇਰਾ ਦੇਵੇ ਢਾਹੀਆ। ਜੋ ਦੀਸੇ ਸੋ ਹੋਇਆ ਕੰਗਾਲ, ਸਾਚੀ ਵਸਤ ਹੱਥ ਨਾ ਕੋਇ ਰਖਾਈਆ। ਸਰਗੁਣ ਨਿਰਗੁਣ ਅੱਗੇ ਕਰਦੇ ਗਏ ਸਵਾਲ, ਦੋਏ ਜੋੜ ਸੀਸ ਝੁਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਏਕਾ ਬਖ਼ਸ਼ ਅਗੰਮੀ ਦਾਨ, ਦਿਤਿਆਂ ਤੋਟ ਰਹੇ ਨਾ ਰਾਈਆ। ਬਣ ਬਾਲਕ ਬਾਲ ਨਾਦਾਨ, ਸੇਵਕ ਸੇਵਾ ਗਏ ਕਮਾਈਆ। ਸ੍ਰਿਸ਼ਟ ਸਬਾਈ ਦੇ ਗਿਆਨ, ਜੀਵ ਜੰਤ ਸਰਬ ਸਮਝਾਈਆ। ਕਲਜੁਗ ਅੰਤਮ ਕਰੋ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਸ੍ਰੀ ਭਗਵੰਤ, ਸੋ ਸਾਹਿਬ ਆਪ ਵਰਤਾਈਆ। ਵੇਖਿਆ ਖੇਲ ਜੁਗਾ ਜੁਗੰਤ, ਜੁਗ ਚੌਕੜੀ ਬੇਪਰਵਾਹੀਆ। ਗੁਰ ਅਵਤਾਰ ਲੇਖਾ ਮਣੀਆ ਮੰਤ, ਅੰਤਰ ਮੰਤਰ ਗਏ ਜਣਾਈਆ। ਇਕੋ ਆਸ ਨਰ ਹਰਿ ਕੰਤ, ਬੇਪਰਵਾਹ ਗਏ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ । ਸਾਚਾ ਖੇਲ ਕਰਤਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਚ ਦੁਆਰਾ ਖੋਲ੍ਹ ਦਰ, ਦਰ ਦਰਵਾਜ਼ਾ ਇਕ ਸਮਝਾਈਆ। ਨਿਰਗੁਣ ਸਰਗੁਣ ਲਾਏ ਜੜ੍ਹ, ਸਰਗੁਣ ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸਾਚੀ ਖੇਲ ਰਿਹਾ ਵਖਾਲ, ਪ੍ਰਭ ਵੱਡਾ ਵਡ ਵਡਿਆਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਉਪਜਾਏ ਨੰਨ੍ਹੇ ਬਾਲ, ਬਾਲਕ ਆਪਣੀ ਕਾਰੇ ਲਾਈਆ। ਸਾਚੀ ਸਿਖਿਆ ਜਗਤ ਸਿਖਾਲ, ਜੁਗ ਚੌਕੜੀ ਕਰੀ ਪੜ੍ਹਾਈਆ। ਵਿਸ਼ਨ ਭੰਡਾਰਾ ਦੇਂਦਾ ਰਿਹਾ ਨਾਲ, ਬ੍ਰਹਮਾ ਬ੍ਰਹਮ ਰੂਪ ਸਮਾਈਆ। ਸ਼ੰਕਰ ਘਾਲਦਾ ਰਿਹਾ ਘਾਲ, ਹੱਥ ਤ੍ਰਿਸ਼ੂਲ ਉਠਾਈਆ। ਸੰਗ ਮੰਗਦਾ ਰਿਹਾ ਕਾਲ ਮਹਾਂਕਾਲ, ਮਹਾਂਬਲੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਏਕੰਕਾਰ, ਅਕਲ ਕਲ ਆਪਣੀ ਖੇਲ ਖਿਲਾਈਆ।
ਨਵ ਨੌਂ ਚਾਰ ਵੇਖ ਸੰਸਾਰ, ਵਡ ਸੰਸਾਰੀ ਭੇਵ ਚੁਕਾਈਆ। ਕਾਗਦ ਕਲਮ ਲਿਖ ਲਿਖ ਗਏ ਸਦਾ ਜੁਗ ਚਾਰ, ਲੇਖਾ ਸਭ ਦਾ ਫੋਲ ਫੋਲਾਈਆ। ਗੁਰ ਅਵਤਾਰ ਕਰ ਕਰ ਗਏ ਪੁਕਾਰ, ਨਿਉਂ ਨਿਉਂ ਸੀਸ ਸਰਬ ਝੁਕਾਈਆ। ਪੀਰ ਪੈਗੰਬਰ ਨਾਤਾ ਰੱਖਦੇ ਗਏ ਸਾਂਝੇ ਯਾਰ, ਸਾਚੀ ਯਾਰੀ ਇਕ ਵਖਾਈਆ। ਤੋਬਾ ਤੋਬਾ ਕਰਦੇ ਗਏ ਅੰਤਮ ਵਾਰ, ਹੋਕਾ ਹੂ ਹੂ ਨਾਮ ਲਗਾਈਆ। ਤੂੰ ਹੀ ਤੂੰ ਹੀ ਪਰਵਰਦਿਗਾਰ, ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਸਰਨਾਈਆ। ਸਚ ਸਰਨਾ ਦੋ ਜਹਾਨ, ਆਦਿ ਜੁਗਾਦੀ ਇਕ ਰਖਾਇੰਦਾ। ਸਤਿ ਭੰਡਾਰਾ ਸ੍ਰੀ ਭਗਵਾਨ, ਥਿਰ ਦਰਬਾਰਾ ਆਪ ਵਰਤਾਇੰਦਾ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਬੇਪਰਵਾਹ ਆਪਣੀ ਧਾਰ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੁਗ ਚੌਕੜੀ ਦੇਂਦਾ ਰਿਹਾ ਭੰਡਾਰ, ਵਿਸ਼ਨੂੰ ਸੇਵਾ ਸਚ ਲਗਾਈਆ। ਘਰ ਘਰ ਦੇਂਦਾ ਰਿਹਾ ਆਧਾਰ, ਦਰ ਦਰ ਫੇਰਾ ਪਾਈਆ। ਜਿਸ ਖਾਧਿਆਂ ਘਰ ਉਪਜੇ ਹੰਕਾਰ, ਕਾਮ ਕਰੋਧ ਲੋਭ ਆਪਣੀ ਗੰਢ ਪਵਾਈਆ। ਕੂੜੀ ਕਿਰਿਆ ਕਰੇ ਪਿਆਰ, ਆਸਾ ਤ੍ਰਿਸਨਾ ਜੋੜ ਜੁੜਾਈਆ। ਸਾਚਾ ਮੰਤਰ ਨਾ ਕੋਇ ਜੈਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਬੰਕ ਦਿਸੇ ਨਾ ਕੋਟ ਦੁਆਰ, ਮੰਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪੰਧ ਮੁਕਾਈਆ। ਜੁਗ ਚੌਕੜੀ ਗਏ ਲੰਘ, ਵਾਰਤਾ ਆਪਣੀ ਆਪ ਲਿਖਾਈਆ। ਵਸਤ ਅਮੋਲਕ ਗਏ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਬੇਪਰਵਾਹ ਤੇਰੀ ਸਰਨਾਈਆ। ਘਰ ਸਾਚੇ ਦੇ ਅਨੰਦ, ਅਨੰਦ ਆਤਮ ਇਕ ਵਖਾਈਆ। ਜਗਤ ਤ੍ਰਿਸਨਾ ਪਾ ਠੰਡ, ਤਪਸ਼ ਕੋਇ ਰਹਿਣ ਨਾ ਪਾਈਆ। ਕਰਵਟ ਬਦਲ ਮੋੜ ਕੰਡ, ਸਨਮੁਖ ਆਪਣਾ ਰੂਪ ਵਖਾਈਆ । ਬੰਦੀਖ਼ਾਨਾ ਤੋੜ ਬੰਦ, ਬੰਦਗੀ ਇਕੋ ਇਕ ਸਮਝਾਈਆ। ਨਿਰਗੁਣ ਨੂਰ ਚਾੜ੍ਹ ਚੰਦ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਸਭ ਦੀ ਪੂਰ ਵਖਾਈਆ। ਸਭ ਦੀ ਆਸਾ ਪੂਰ ਹਰਿ, ਦਰ ਤੇਰੇ ਅਲਖ ਜਗਾਈਆ। ਇਕੋ ਵਾਰ ਦੇ ਵਰ, ਵਡ ਵੱਡੀ ਤੇਰੀ ਵਡਿਆਈਆ । ਸਚ ਭੰਡਾਰਾ ਦੇ ਭਰ, ਭਰਪੂਰ ਰਹੇ ਸਰਬ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸਚ ਭੰਡਾਰ ਦੇ ਭਗਵਾਨ, ਦਰ ਇਕੋ ਆਸ ਰਖਾਈਆ। ਜੀਵ ਜੰਤ ਮਿਲੇ ਪਕਵਾਨ, ਪੱਕੀ ਤੇਰੇ ਨਾਲ ਪਕਾਈਆ। ਤ੍ਰਿਸਨਾ ਭੁੱਖ ਸਰਬ ਮਿਟ ਜਾਣ, ਦੁੱਖ ਦਰਦ ਰਹੇ ਨਾ ਰਾਈਆ। ਸਾਚਾ ਘਰ ਮਿਲੇ ਮਕਾਨ, ਮੰਦਰ ਇਕੋ ਨਜ਼ਰੀ ਆਈਆ। ਜਿਸ ਘਰ ਵਸੇਂ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਰਬਾਨ, ਦੂਰ ਦੁਰਾਡੇ ਬੈਠਣ ਸੀਸ ਝੁਕਾਈਆ। ਰਲ ਕੇ ਢੋਲਾ ਤੇਰਾ ਗਾਣ, ਮਿਲ ਕੇ ਗੀਤ ਗੋਬਿੰਦ ਅਲਾਈਆ। ਬਣ ਭਿਖਾਰੀ ਮੰਗਣ ਦਾਨ, ਦਾਤਾ ਤੇਰੀ ਬੇਪਰਵਾਹੀਆ । ਸਾਚਾ ਵੇਲਾ ਵਕਤ ਸੁਜਾਨ, ਰੁੱਤ ਸੁਹੰਜਣੀ ਸੋਭਾ ਪਾਈਆ। ਬਾਢੀ ਬਣ ਸ੍ਰੀ ਭਗਵਾਨ, ਬਿਨ ਤੇਰੇ ਕਾਰਜ ਰਾਸ ਕੋਈ ਨਾ ਆਈਆ। ਸਰਗੁਣ ਹੋ ਕੇ ਕੁਲ ਤਾਰ ਇਕ ਤਰਖਾਣ, ਤਿਖੀ ਆਪਣੀ ਧਾਰ ਰਖਾਈਆ। ਜਿਨ੍ਹਾਂ ਵਿਚੋ ਪੰਚ ਕਰ ਪਰਵਾਨ, ਪੰਚਮ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸਚ ਤੇਰੀ ਸਰਨਾ ਸੁਆਮੀ, ਤੇਰੇ ਹੱਥ ਪ੍ਰਭੂ
ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਬੇਅੰਤ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੇਰੀ ਸੁਣਦੇ ਰਹੇ ਬਾਣੀ, ਗੁਰ ਅਵਤਾਰ ਢੋਲਾ ਰਾਗ ਅਲਾਈਆ। ਕਹਿੰਦੇ ਰਹੇ ਅਕੱਥ ਕਹਾਣੀ, ਗਾ ਗਾ ਸ਼ੁਕਰ ਮਨਾਈਆ। ਤੇਰੀ ਦੱਸਦੇ ਗਏ ਨਿਸ਼ਾਨੀ, ਸਚ ਨਿਸ਼ਾਨਾ ਤੀਰ ਚਲਾਈਆ। ਕਲ ਪਰਗਟ ਹੋਵੇ ਸੂਰਬੀਰ ਸੁਲਤਾਨੀ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਦੋ ਜਹਾਨੀ, ਪੁਰੀ ਲੋਅ ਵੇਖ ਵਖਾਈਆ। ਧੁਰ ਦਾ ਲਿਆਏ ਠੰਡਾ ਪਾਣੀ, ਅੰਮ੍ਰਿਤ ਚਰਨ ਕਵਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਨਹਾਰ ਅਖਵਾਇੰਦਾ। ਵਿਸ਼ਨੂੰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਖ਼ਾਲੀ ਦਿਸੇ ਮੇਰਾ ਭੰਡਾਰ, ਸਾਚਾ ਹੱਟ ਨਾ ਕੋਇ ਚਲਾਇੰਦਾ। ਤੇਰੇ ਅੱਗੇ ਮੇਰੀ ਨਿਮਸਕਾਰ, ਦੋਏ ਜੋੜ ਵਾਸਤਾ ਪਾਇੰਦਾ। ਕਰ ਕਿਰਪਾ ਮੇਰੇ ਨਿਰੰਕਾਰ, ਹਉਂ ਬਾਲਕ ਭੁੱਲ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਇੰਦਾ। ਧੁਰ ਦੀ ਧਾਰ ਬਿਨ ਮਸਤਕ ਲੇਖ, ਬਿਨ ਕਲਮ ਸ਼ਾਹੀ ਬਿਨ ਅੱਖਰ ਬਣਤ ਬਣਾਈਆ। ਪਾਰਬ੍ਰਹਮ ਪ੍ਰਭ ਅਵਲੜਾ ਭੇਖ, ਜੋਤੀ ਨੂਰ ਜ਼ਹੂਰ ਰੁਸ਼ਨਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਸਰਗੁਣ ਸਚ ਦਏ ਸਮਝਾਈਆ। ਪੁਰਖ ਅਕਾਲ ਹੋ ਕੇ ਦੱਸੇ ਭੇਤ, ਦੀਨ ਦਿਆਲ ਪੜਦਾ ਲਾਹੀਆ। ਕਲਜੁਗ ਅੰਤਮ ਕਰੇ ਹੇਤ, ਹਿਤਕਾਰੀ ਵਡ ਵਡਿਆਈਆ । ਸੰਤ ਸੁਹੇਲੇ ਸਾਚੇ ਪੇਖ, ਭਗਤ ਭਗਵਾਨ ਖ਼ੁਸ਼ੀ ਮਨਾਈਆ। ਸਚ ਦੁਆਰੇ ਲਾਏ ਮੇਖ, ਭਗਤ ਦੁਆਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਉਠ ਵਿਸ਼ਨੂੰ ਕਰ ਧਿਆਨ, ਹਰਿ ਠੋਕਰ ਨਾਲ ਜਗਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਦਾਨ, ਅਨਮੁਲੜੀ ਦਾਤ ਆਪ ਵਰਤਾਇੰਦਾ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਆਪ ਕਮਾਇੰਦਾ। ਚਾਰ ਵਰਨਾਂ ਦੇ ਗਿਆਨ, ਗੁਰਮੁਖ ਵਿਰਲੇ ਆਪ ਉਠਾਇੰਦਾ। ਮਿਹਰਵਾਨ ਮੇਲੇ ਆਣ, ਜੁਗ ਚੌਕੜੀ ਪੰਧ ਮੁਕਾਇੰਦਾ। ਗੁਰ ਅਵਤਾਰ ਕਰਨ ਪਹਿਚਾਨ, ਹੌਲੀ ਹੌਲੀ ਸਭ ਦਾ ਪੜਦਾ ਲਾਹਿੰਦਾ। ਸਾਰੇ ਇਕੱਠੇ ਕਰੇ ਆਣ, ਪਿਛਲਾ ਲੇਖਾ ਆਪ ਚੁਕਾਇੰਦਾ। ਧਾਰਾ ਬਦਲੇ ਵਿਚ ਜਹਾਨ, ਸਤਾਰਾ ਇਕੋ ਇਕ ਚਮਕਾਇੰਦਾ। ਸਾਚਾ ਪੱਕੇ ਦਰ ਪਕਵਾਨ, ਸੋ ਸਾਹਿਬ ਆਪ ਸਮਝਾਇੰਦਾ। ਸਾਧ ਸੰਤ ਜਿਸ ਦੁਆਰੇ ਦਾ ਕਰਦੇ ਰਹੇ ਧਿਆਨ, ਸੋ ਦੁਆਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ । ਸਾਚੀ ਖੇਲ ਦੱਸੇ ਪ੍ਰਭ ਆਪ, ਆਪਣਾ ਭੇਵ ਚੁਕਾਈਆ। ਜੁਗ ਚੌਕੜੀ ਜਿਸ ਦਾ ਕਰਦੇ ਰਹੇ ਪਾਠ, ਅੰਦਰ ਬਾਹਰ ਧਿਆਨ ਲਗਾਈਆ। ਗੁਰ ਅਵਤਾਰ ਜਿਸ ਦੀ ਰੱਖਦੇ ਗਏ ਆਸ, ਧੁਰ ਨਿਸ਼ਾਨਾ ਸਚ ਜਣਾਈਆ। ਪੁਰਖ ਅਕਾਲ ਜਿਸ ਮੰਦਰ ਵਸੇ ਖ਼ਾਸ, ਸੋ ਖ਼ਾਲਸ ਰੂਪ ਵਟਾਈਆ। ਨਿਰਗੁਣ ਜੋਤ ਹੋਵੇ ਪਰਕਾਸ਼, ਦੀਵਾ ਬਾਤੀ ਨਾ ਕੋਇ ਰਖਾਈਆ। ਦੂਜਾ ਕੋਈ ਨਾ ਦਿਸੇ ਸਾਥ, ਸੰਗੀ ਇਕੋ ਬੇਪਰਵਾਹੀਆ। ਹੋਏ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗਲੇ ਲਗਾਈਆ । ਗੁਰ ਅਵਤਾਰ ਜੋ ਗਏ ਆਖ, ਆਖ਼ਰ ਸਭ ਦੀ ਆਸਾ ਪੂਰ ਕਰਾਈਆ। ਪੀਰ ਪੈਗ਼ੰਬਰ ਜੋ ਗਏ ਭਾਖ, ਭਾਖਿਆ ਸਭ ਦੀ ਲੇਖੇ ਲਾਈਆ। ਸਚ ਦੁਆਰਾ ਖੋਲ੍ਹੇ ਤਾਕ, ਦੋ ਜਹਾਨਾਂ ਰਾਹ ਚਲਾਈਆ। ਲੇਖਾ ਕਰ ਭਵਿਖਤ ਵਾਕ, ਪੂਰਬ ਲਹਿਣਾ ਝੋਲੀ ਪਾਈਆ। ਅਗਲਾ ਲੇਖਾ ਲਿਖੇ ਹਰਿ ਜੂ ਸਾਚੀ ਕਲਮ ਦਵਾਤ, ਸ਼ਾਹੀ ਕਾਗ਼ਜ਼ ਜੋੜ ਜੁੜਾਈਆ।
ਰਵਦਾਸ ਚੁਮਾਰੇ ਤੇਰੀ ਕੋਈ ਨਾ ਲੱਭੇ ਜ਼ਾਤ, ਤੇਰਾ ਵਰਨ ਨਾ ਕੋਇ ਵੰਡਾਈਆ। ਪਾਰਬ੍ਰਹਮ ਤੇਰਾ ਸੱਜਣ ਸਾਕ, ਸ੍ਰੀ ਭਗਵਾਨ ਮੀਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਵਰਤਾਈਆ। ਸਾਚਾ ਹੁਕਮ ਸੱਚੀ ਸਰਕਾਰ, ਹਰਿ ਸਾਚਾ ਸਚ ਜਣਾਇੰਦਾ । ਧਰਤੀ ਵੰਡੇ ਆਈ ਵੰਡ ਕਿਰਸਾਣ, ਕਿਸਾਨ ਜੱਟ ਇਕ ਵਖਾਇੰਦਾ। ਘਾੜਤ ਘੜੇ ਬਣ ਤਰਖਾਣ, ਤਿਖੀ ਧਾਰ ਵੇਖ ਵਖਾਇੰਦਾ। ਤੀਜਾ ਚਮਿਆਰ ਰਲਿਆ ਆਣ, ਸੀਸ ਭਾਰ ਇਕ ਉਠਾਇੰਦਾ। ਤਿੰਨਾਂ ਲੋਕਾਂ ਦੇਵੇ ਗਿਆਨ, ਸਚ ਸਲੋਕਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਜੱਟ ਨਾਲ ਮਿਲਿਆ ਚਮਿਆਰ, ਜੋੜੀ ਇਕੋ ਵਾਰ ਬਣਾਈਆ। ਤੀਜਾ ਉਠਿਆ ਵਡ ਤਰਖਾਣ, ਹੱਥ ਕੁਹਾੜਾ ਰਿਹਾ ਚਮਕਾਈਆ। ਸਾਰੇ ਮਿਲ ਕੇ ਖੋਲ੍ਹੀਏ ਇਕ ਦੁਕਾਨ, ਸਚ ਦੁਆਰਾ ਮਾਤ ਪਰਗਟਾਈਆ। ਚਮਿਆਰ ਕਹੇ ਮੈਂ ਨੀਹਾਂ ਪੁਟੂੰ ਆਣ, ਤਿਖੀ ਕਲਮ ਮੁਖ ਚਲਾਈਆ। ਜੱਟ ਕਹੇ ਮੈਂ ਭੂਮੀ ਦੇਵਾਂ ਦਾਨ, ਆਪਣਾ ਆਪ ਭੇਟ ਚੜ੍ਹਾਈਆ। ਤਰਖਾਣ ਕਹੇ ਮੈਂ ਬਣਾਵਾਂ ਸਚ ਮਕਾਨ, ਜਿਸ ਦੀ ਸਮਝ ਕਿਸੇ ਨਾ ਆਈਆ। ਜਗਤ ਝਰੋਖੇ ਕੋਈ ਨਾ ਸਕੇ ਪਹਿਚਾਨ, ਅੰਤਰ ਬਾਰੀ ਨਜ਼ਰ ਕਿਸੇ ਨਾ ਆਈਆ। ਵੀਹ ਸੌ ਦਸ ਬਿਕ੍ਰਮੀ ਜੜ ਰੱਖੀ ਆਣ, ਵੀਹ ਸੌ ਯਾਰਾਂ ਇਕ ਇਕ ਨਾਲ ਗੰਢ ਪਵਾਈਆ। ਵੀਹ ਸੌ ਬਾਰਾਂ ਹੋ ਮਿਹਰਵਾਨ, ਸਾਚੀ ਦਾਤ ਦਿਤੀ ਵਰਤਾਈਆ। ਸਾਰੀ ਸੰਗਤ ਕਰ ਪਰਵਾਨ, ਹੁਕਮ ਇਕੋ ਇਕ ਸੁਣਾਈਆ। ਧੁਰ ਦਾ ਲੰਗਰ ਚਲੇ ਜਹਾਨ, ਊਚ ਨੀਚ ਰਹਿਣ ਕੋਇ ਨਾ ਪਾਈਆ। ਉਨੀ ਹਾੜ ਦਿਵਸ ਮਹਾਨ, ਹਰਿ ਕਰਤਾ ਆਪਣੀ ਸੇਵ ਕਮਾਈਆ। ਲੇਖਾ ਲਿਖ ਲਿਖ ਦੱਸਦਾ ਰਿਹਾ ਫ਼ਰਮਾਨ, ਸਾਚੀ ਸਿਖਿਆ ਇਕ ਸਮਝਾਈਆ। ਸੰਮਤ ਤੇਰਾਂ ਦੇਂਦਾ ਰਿਹਾ ਗਿਆਨ, ਸਾਧਾਂ ਸੰਤਾਂ ਰਾਜ ਰਾਜਾਨਾਂ ਆਪਣੀ ਕਾਰ ਦ੍ਰਿੜਾਈਆ। ਸੰਮਤ ਚੌਦਾਂ ਇਕੀ ਇਕੀ ਸੁਣੌਂਦਾ ਰਿਹਾ ਫ਼ਰਮਾਨ, ਧੁਰ ਸੰਦੇਸਾ ਆਪ ਸੁਣਾਈਆ। ਸੰਮਤ ਪੰਦਰਾਂ ਤੀਰਥ ਤੱਟਾਂ ਵੇਂਹਦਾ ਆਇਆ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਸੰਮਤ ਸੋਲਾਂ ਦਿਤਾ ਆਪ ਬਿਆਨ, ਸਾਚਾ ਲੇਖਾ ਲੇਖ ਲਿਖਾਈਆ। ਮਸਤੂਆਣਾ ਮਸਤ ਮੁਕਾਮ, ਮਸਤਕ ਟਿੱਕਾ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਸੰਮਤ ਸੋਲਾਂ ਮਸਤਕ ਧਾਰ, ਮਸਤੂਆਣੇ ਆਪ ਸਮਝਾਈਆ। ਨੌਂ ਸੌ ਨੜ੍ਹਿਨਵੇ ਰਾਜਨ ਰਾਜ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ । ਸਾਚੇ ਦਰ ਆਉਣ ਦੁਆਰ, ਦੋਏ ਜੋੜ ਸੀਸ ਝੁਕਾਈਆ। ਵਸਤ ਮੰਗਣ ਏਕਾ ਵਾਰ, ਖ਼ਾਲੀ ਹੱਥ ਸਰਬ ਵਖਾਈਆ। ਦੇਵਣਹਾਰ ਆਪ ਕਰਤਾਰ, ਹਰਿ ਕਰਨੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਰਿਹਾ ਸੁਣਾਈਆ। ਸੰਮਤ ਸੱਤਰਾ ਸਾਚੀ ਧਾਰ, ਸੀਸ ਜਗਦੀਸ ਤਾਜ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰ, ਦੋ ਜਹਾਨਾਂ ਹੁਕਮ ਮਨਾਈਆ। ਕਰੇ ਖੇਲ ਅਪਰ ਅਪਾਰ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸੰਮਤ ਅਠਾਰਾਂ ਅਚਰਜ ਖੇਲ, ਹਰਿ ਕਰਤਾ ਆਪ ਕਰਾਈਆ। ਸੰਤ ਸਾਜਣ ਸਾਚੇ ਮੇਲ, ਭਗਤ ਭਗਵਾਨ ਜੋੜ ਜੁੜਾਈਆ। ਨਿਰਗੁਣ ਸਰਗੁਣ ਚਾੜ੍ਹ ਤੇਲ, ਦੋ ਜਹਾਨ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਅਠ ਦਸ ਖੇਲ ਜਗਤ, ਜਗਜੀਵਣ ਦਾਤਾ ਆਪ ਕਰਾਇੰਦਾ।
ਧੁਰ ਦਾ ਲੇਖ ਜਾਣੇ ਆਪਣਾ ਵਕਤ, ਵਾਰ ਥਿਤ ਨਾ ਕੋਇ ਸਮਝਾਇੰਦਾ । ਲੱਖ ਚੁਰਾਸੀ ਵਿਚੋ ਕੱਢ ਭਗਤ, ਸ੍ਰੀ ਭਗਵਾਨ ਵੇਖ ਵਖਾਇੰਦਾ। ਲੇਖੇ ਲਾ ਬੂੰਦ ਰਕਤ, ਰਤੀ ਰਤ ਰੰਗ ਚੜ੍ਹਾਇੰਦਾ। ਵੇਲਾ ਸੁਹਾਏ ਆਦਿ ਸ਼ਕਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਵਡਿਆਇੰਦਾ। ਸਚ ਦੁਆਰਾ ਭਗਤ ਭਗਵਾਨ, ਇਕੋ ਇਕ ਬਣਾਈਆ। ਛੱਤੀ ਛੱਤੀ ਸਚ ਨਿਸ਼ਾਨ, ਨਿਸ਼ਾਨਾ ਦਏ ਵਖਾਈਆ। ਗੁਰਮੁਖ ਸੱਜਣ ਵੇਖੇ ਆਣ, ਭਗਤ ਭਗਵਾਨ ਪੜਦਾ ਲਾਹੀਆ। ਦਰ ਦਰਵੇਸ਼ ਦੇਵੇ ਮਾਣ, ਵਿਸ਼ਨ ਬ੍ਰਹਮਾ ਮਹੇਸ਼ ਸ਼ਿਵ ਨਾਲ ਰਖਾਈਆ । ਗੁਰ ਅਵਤਾਰ ਕਰ ਪਰਵਾਨ, ਪੀਰ ਪੈਗ਼ੰਬਰ ਜੋੜ ਜੁੜਾਈਆ। ਲੇਖਾ ਜਾਣ ਦੋ ਜਹਾਨ, ਇਕ ਨੌਂ ਕਰੇ ਕੁੜਮਾਈਆ। ਸੰਮਤ ਉਨੀ ਸ਼ਾਹ ਸੁਲਤਾਨ, ਧੁਰ ਦਾ ਹੁਕਮ ਆਪ ਵਰਤਾਈਆ। ਸਾਚੇ ਤਖ਼ਤ ਬੈਠ ਨਿਗਾਹਬਾਨ, ਵੇਖਣਹਾਰਾ ਥਾਉਂ ਥਾਈਂਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੁਛੇ ਆਣ, ਪੂਰਬ ਲੇਖਾ ਮੰਗ ਮੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੰਮਤ ਉਨੀ ਗੁਰ ਅਵਤਾਰ ਮੰਗਾਏ ਦਰ, ਪੀਰ ਪੈਗ਼ੰਬਰ ਨਾਲ ਮਿਲਾਈਆ। ਸਾਰੇ ਕਹਿਣ ਪ੍ਰਭ ਤੇਰਾ ਸੋਹਣਾ ਘਰ, ਜਿਸ ਘਰ ਮਿਲੇ ਵਡਿਆਈਆ। ਅਸੀਂ ਦੂਰ ਦੁਰਾਡੇ ਬੈਠੇ ਡਰ, ਬਿਨ ਹੁਕਮ ਅੰਦਰ ਲੰਘਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਸੋ ਸਾਹਿਬ ਸਚ ਸੁਣਾਇਆ, ਇਕ ਨੌ ਵੱਜੀ ਵਧਾਈਆ। ਭਗਤ ਦੁਆਰ ਇਕ ਸੁਹਾਇਆ, ਦਰ ਮੰਦਰ ਸੋਭਾ ਪਾਈਆ। ਸਚ ਦਰਬਾਰਾ ਇਕ ਲਗਾਇਆ, ਦਰਵਾਜ਼ਾ ਆਪਣਾ ਆਪ ਖੁਲ੍ਹਾਈਆ। ਸੀਸ ਤਾਜ ਜਗਦੀਸ਼ ਟਿਕਾਇਆ, ਸ਼ਾਹ ਪਾਤਸ਼ਾਹ ਰੂਪ ਵਟਾਈਆ। ਨੰਗੀ ਖੜਗ ਹੱਥ ਚਮਕਾਇਆ, ਅੰਦਰ ਬਾਹਰ ਆਵੇ ਜਾਵੇ ਵਾਹੋ ਦਾਹੀਆ। ਸਾਚਾ ਮਾਰਗ ਇਕ ਸਮਝਾਇਆ, ਜਿਸ ਮਾਰਗ ਚਲਦਿਆਂ ਭੁੱਲੇ ਕੋਈ ਨਾ ਰਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆ ਕੇ ਸੀਸ ਝੁਕਾਇਆ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਸ਼ਾਹ ਪਾਤਸ਼ਾਹ ਤੇਰੀ ਸੱਚੀ ਸ਼ਹਿਨਸ਼ਾਹਿਆ, ਸਚ ਦੁਆਰੇ ਬੈਠਾ ਆਸਣ ਲਾਈਆ। ਮਨਮੁਖ ਕੋਈ ਨਜ਼ਰ ਨਾ ਆਇਆ, ਜੋ ਆਇਆ ਸੋ ਤੇਰਾ ਢੋਲਾ ਗਾਈਆ। ਸਭ ਨੇ ਬੋਲ ਇਕ ਸੁਣਾਇਆ, ਉਚੀ ਕੂਕ ਕੂਕ ਅਲਾਈਆ। ਗਲ ਪੱਲੂ ਮੁਖ ਘਾਹ ਰਖਾਇਆ, ਮਾਣ ਨਾ ਕੋਇ ਵਡਿਆਈਆ। ਪ੍ਰਭੂ ਚਾਰ ਜੁਗ ਗਏ ਸਮਝਾਇਆ, ਚਾਰ ਵਰਨ ਸਮਝ ਸਕੇ ਨਾ ਰਾਈਆ। ਇਕ ਦੁਆਰ ਕੋਈ ਨਜ਼ਰ ਨਾ ਆਇਆ, ਚਾਰ ਕੁੰਟ ਬੈਠੇ ਵੰਡ ਵੰਡਾਈਆ। ਤੇਰਾ ਇਸ਼ਟ ਨਾ ਕਿਸੇ ਮਨਾਇਆ, ਸਚ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਗੰਢ ਨਾ ਕੋਈ ਪਵਾਇਆ, ਗਠੜੀ ਆਪੋ ਆਪਣੀ ਰਹੇ ਉਠਾਈਆ। ਸਾਡਾ ਬਲ ਜ਼ੋਰ ਰਿਹਾ ਨਾ ਰਾਇਆ, ਬਲਹੀਣ ਰਹੇ ਕੁਰਲਾਈਆ। ਅੰਤ ਅਖ਼ੀਰ ਤੇਰਾ ਵੇਲਾ ਆਇਆ, ਤੇਰੀ ਇਕੋ ਆਸ ਰਖਾਈਆ। ਸਾਡਾ ਯਕੀਨ ਨਾ ਕਿਸੇ ਧਰਾਇਆ, ਭਰਮੇ ਭੁੱਲੀ ਸਰਬ ਲੋਕਾਈਆ। ਹੁਕਮੇ ਅੰਦਰ ਤਲਕੀਨ ਕਰਾਇਆ, ਤਾਕਤ ਆਪਣੀ ਮਾਤ ਅਜ਼ਮਾਈਆ। ਤੇਰਾ ਦੀਨ ਨਾ ਕਿਸੇ ਮਨਾਇਆ, ਤੇਰਾ ਮਜ਼੍ਹਬ ਸਮਝ ਸਕੇ ਕੋਈ ਨਾ ਰਾਈਆ। ਕੂੜੀ ਕਿਰਿਆ ਫਰਕ ਰਖਾਇਆ, ਫ਼ਿਰਕਾ ਫ਼ਿਰਕਾ ਕਰੇ ਲੜਾਈਆ। ਤੇਰਾ ਨਿਸਚਾ ਨਾ ਕਿਸੇ ਬੰਧਾਇਆ, ਤੇਰਾ ਦਰਸ ਕੋਇ ਨਾ ਪਾਈਆ। ਤੇਰਾ ਫ਼ਰਿਸ਼ਤਾ ਕੂੜ ਖ਼ੁਦਾਇਆ, ਭੱਜੇ ਵਾਹੋ ਦਾਹੀਆ। ਫਿਰਦਾ ਫਿਰਦਾ ਦੋ ਜਹਾਨਾਂ ਪਾਰ ਕਰਾਇਆ, ਅੰਤਮ ਤੇਰੇ ਡੇਰੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸ੍ਰੀ ਭਗਵਾਨ ਤੇਰੇ ਦੁਆਰੇ ਆਏ ਲੰਘ, ਭਗਤ ਦੁਆਰ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਵੇਖੇ ਚਾਰ ਪਾਵੇ ਦਾ ਡਿਠਾ ਪਲੰਘ, ਗੁਰ ਅਵਤਾਰ ਕਹਿਣ ਪ੍ਰਭ ਤੇਰਾ ਨੂਰ ਇਕੋ ਨਜ਼ਰੀ ਆਈਆ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਈਆ। ਸਦੀ ਸਦੀਵੀ ਰਹੀ ਲੰਘ, ਬੀਸ ਬੀਸਾ ਸੋਭਾ ਪਾਈਆ। ਸਾਡੀ ਕੱਟ ਭੁੱਖ ਨੰਗ, ਦੀਨ ਮਜ਼੍ਹਬ ਹਰਸ ਮਿਟਾਈਆ। ਕਰ ਕਿਰਪਾ ਲਾ ਅੰਗ, ਅੰਗੀਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਤੱਕਦੇ ਆਸ, ਇਕ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮੇਟੇ ਪਿਆਸ, ਤ੍ਰਿਸਨਾ ਰਹੇ ਨਾ ਰਾਈਆ। ਭੁਖਿਆਂ ਦੇਵੇ ਆਪਣਾ ਸਾਥ, ਸਾਚਾ ਸੰਗ ਨਿਭਾਈਆ। ਮਸਤਕ ਸੀਸ ਰੱਖੇ ਹਾਥ, ਦੋਵੇਂ ਰੰਗ ਵਖਾਈਆ। ਚਾਰ ਵਰਨ ਸੁਣਾਏ ਗਾਥ, ਕਰੇ ਸਚ ਪੜ੍ਹਾਈਆ। ਵਿਸ਼ਨੂੰ ਬਣ ਕੇ ਆਏ ਦਾਸ, ਭੰਡਾਰੀ ਆਪਣੀ ਸੇਵ ਕਮਾਈਆ। ਨਿਉਂ ਨਿਉਂ ਦੋਏ ਜੋੜ ਰਹੇ ਆਖ, ਇਕੋ ਸੋਹਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਵਿਸ਼ਨੂੰ ਆਵੇ ਦਰ ਦੁਆਰ, ਗੁਰ ਅਵਤਾਰ ਵੇਖ ਵਖਾਈਆ। ਇਸ਼ਾਰੇ ਮਾਰਨ ਵਾਰੋ ਵਾਰ, ਸੈਨਤ ਨਾਲ ਸਮਝਾਈਆ। ਸਾਡਾ ਵੇਖ ਇਕ ਪਿਆਰ, ਪੀਰ ਪੈਗ਼ੰਬਰ ਬੈਠੇ ਏਕਾ ਥਾਈਂਆ। ਵਸਤ ਇਕੋ ਦੇ ਵਖਾਲ, ਦੂਜੀ ਨਜ਼ਰ ਕੋਇ ਨਾ ਆਈਆ। ਇਕੋ ਬਾਟੇ ਪਾਣੀ ਦੇਣਾ ਪਿਆਲ, ਆਬੇਹਯਾਤ ਅੰਮ੍ਰਿਤ ਇਕੋ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਈਆ। ਸ੍ਰੀ ਭਗਵਾਨ ਪਿਆ ਹੱਸ, ਧੁਰਦਰਗਾਹੀ ਖੇਲ ਖਲਾਇੰਦਾ। ਕਲਜੁਗ ਅੰਤ ਕਿਸੇ ਚਲੇ ਨਾ ਕੋਈ ਵਸ, ਵਾਸਤਾ ਸਭ ਦਾ ਆਪਣੇ ਨਾਲ ਰਖਾਇੰਦਾ। ਜਗਤ ਜਹਾਨ ਕਰੋ ਬਸ, ਬਸਤਾ ਸਰਬ ਦਾ ਅੰਤਮ ਬੰਧਾਇੰਦਾ। ਦੋਵੇਂ ਖਾਲੀ ਵਖਾਓ ਹੱਥ, ਹੱਥ ਹੱਥਾਂ ਨਾਲ ਜੁੜਾਇੰਦਾ। ਰਲ ਮਿਲ ਗਾਓ ਸਾਰੇ ਜਸ, ਸਾਚਾ ਰਾਗ ਆਪ ਸੁਣਾਇੰਦਾ। ਸਭ ਦੀ ਪੂਰੀ ਕਰੇ ਆਸ, ਆਸਾਵੰਦ ਆਪ ਹੋ ਜਾਇੰਦਾ । ਲੋਕਮਾਤ ਕਰ ਪਰਕਾਸ਼, ਨਿਰਗੁਣ ਨੂਰ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਕਰਤਾਰ, ਆਪਣਾ ਆਪ ਵਰਤਾਈਆ। ਭਗਤ ਦੁਆਰਾ ਕਰ ਤਿਆਰ, ਹਰਿ ਭਗਵਨ ਵਿਚ ਬਹਾਈਆ। ਅਗਲੀ ਖੇਲ ਕਰੇ ਕਰਤਾਰ, ਕਰਨੀ ਆਪ ਜਣਾਈਆ । ਜਿਸ ਘਰ ਪਰੌਹਣੇ ਆਵਣ ਚਾਰ, ਸੋ ਸਵਾਣੀ ਭੱਜੇ ਵਾਹੋ ਦਾਹੀਆ। ਕੀ ਇਨ੍ਹਾਂ ਦਿਆਂ ਖਵਾਲ, ਭੇਟਾ ਕੀ ਕੁਛ ਚੜ੍ਹਾਈਆ। ਭਾਵੇਂ ਸ਼ਾਹ ਭਾਵੇਂ ਕੰਗਾਲ, ਸਭ ਦੀ ਆਸਾ ਇਕੋ ਜਿਹੀ ਬਣਾਈਆ। ਜਿਨ੍ਹਾਂ ਉਪਰ ਹੋਏ ਦਿਆਲ, ਤਿਨ੍ਹਾਂ ਭੰਡਾਰ ਅਤੁਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਜਣਾਈਆ। ਸ੍ਰੀ ਭਗਵਾਨ ਘਰ ਭਗਤ ਪਰੌਹਣੇ, ਕਲਜੁਗ ਆਏ ਚਾਈਂ ਚਾਈਂਆ। ਪ੍ਰਭ ਜੀ ਸੋਚੇ ਕਿਥੇ ਬਹਾਉਣੇ, ਧਾਮ ਅਵਲੜਾ ਇਕ ਵਖਾਈਆ । ਪਹਿਲੋ ਆਪਣੇ ਨਾਲ ਰਲਾਉਣੇ, ਆਤਮ ਪਰਮਾਤਮ ਜੋੜ ਜੁੜਾਈਆ। ਦੋਹਾਂ ਮਿਲ ਕੇ ਢੋਲੇ ਗਾਉਣੇ, ਸੋਹੰ ਰਾਗ ਅਲਾਈਆ। ਪ੍ਰੇਮ ਪ੍ਰੀਤੀ ਵਿਛਣ ਵਿਛਾਉਣੇ, ਲੇਫ਼ ਤਲਾਈ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪਰੌਹਣੇ ਆਵਣ ਭਗਤ ਸੁਹੇਲੇ, ਪ੍ਰਭ ਆਪਣਾ ਫ਼ਿਕਰ ਜਣਾਈਆ। ਜਿਨ੍ਹਾਂ ਨਾਲ ਮੇਰੇ ਮੇਲੇ, ਤਿਨ੍ਹਾਂ ਮਿਲਣੀ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ
ਇਕ ਦੂਜੇ ਬਿਨਾ ਰਹਿਣ ਵੇਹਲੇ, ਜਗਤ ਕੰਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਘਰ ਆਏ ਪਰੌਹਣੇ ਵੇਖ ਭਗਵਾਨ, ਅੰਤਰ ਖੁਸ਼ੀ ਮਨਾਇੰਦਾ । ਧੰਨਭਾਗ ਘਰ ਵਸਿਆ ਵਿਚ ਜਹਾਨ, ਔਂਤਰਾ ਬਾਪ ਨਾ ਕੋਇ ਅਖਵਾਇੰਦਾ। ਬਿਨ ਭਗਤਾਂ ਧਰਮ ਨਾ ਝੁੱਲੇ ਕੋਈ ਨਿਸ਼ਾਨ, ਨਿਸ਼ਾਨਾ ਸਚ ਨਾ ਕੋਇ ਬਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਆਏ ਪਰੌਹਣੇ ਸੰਤ ਸੁਹੇਲੇ ਸੱਜਣ, ਘਰ ਵੱਜੀ ਨਾਮ ਵਧਾਈਆ। ਪੁਰਖ ਅਬਿਨਾਸ਼ੀ ਚੜ੍ਹਿਆ ਲੱਭਣ, ਦੋ ਜਹਾਨ ਖੋਜ ਖੁਜਾਈਆ। ਕਿਸ ਬਿਧ ਮੀਤ ਰਹਿਣ ਮਗਨ, ਸੋ ਵਸਤ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੋਲੋ ਮੰਗ ਮੰਗਾਈਆ। ਜਨ ਭਗਤੋ ਦੱਸੋ ਸਚ, ਹਰਿ ਸਾਚੀ ਪੁੱਛ ਪੁਛਾਈਆ। ਤੁਸੀਂ ਮੇਰੇ ਅੰਤਰ ਗਏ ਰਚ, ਮੇਰਾ ਅੰਤਰ ਗੁਰਮੁਖ ਨਜ਼ਰੀ ਆਈਆ। ਲੱਖ ਚੁਰਸੀ ਕੋਲੋ ਬਚ, ਸੰਬਲ ਨਗਰੀ ਚਰਨ ਟਿਕਾਈਆ। ਮਿਲ ਕੇ ਮੇਲ ਪੁਰਖ ਸਮਰਥ, ਆਪਣਾ ਘਰ ਵਸਾਈਆ। ਮੇਰੇ ਨਾਲ ਵਟਾਵੋ ਹੱਥ, ਇਕ ਤੁਹਾਡੀ ਓਟ ਰਖਾਈਆ। ਚਾਰ ਵਰਨਾਂ ਮਾਰਗ ਦੇਵਾਂ ਦੱਸ, ਲੋਕਮਾਤ ਸਚ ਪੜ੍ਹਾਈਆ। ਊਚ ਨੀਚ ਕਰੋ ਇਕੱਠ, ਰਾਓ ਰੰਕ ਬਣੋ ਭੈਣਾਂ ਭਾਈਆ । ਸੋਹੰ ਢੋਲਾ ਗਾਓ ਗਥ, ਰਾਗ ਇਕੋ ਇਕ ਸੁਣਾਈਆ। ਕਲਜੁਗ ਕੂੜਾ ਮੰਦਰ ਰਿਹਾ ਢੱਠ, ਸਤਿਜੁਗ ਸਾਚੀ ਨੀਂਹ ਧਰਾਈਆ। ਸੇਵਾ ਕਰੋ ਹੱਸ ਹੱਸ, ਖ਼ੁਸ਼ੀ ਨਾਲ ਖ਼ੁਸ਼ੀ ਮਨਾਈਆ। ਜੁਗ ਚੌਕੜੀ ਤੁਹਾਡਾ ਰਹਿਣਾ ਜਸ, ਗੁਰ ਅਵਤਾਰ ਢੋਲੇ ਗਾਈਆ। ਜਿਨ੍ਹਾਂ ਸ੍ਰੀ ਭਗਵਾਨ ਕੀਤਾ ਵਸ, ਵਾਸਤਾ ਆਪਣੇ ਨਾਲ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਬਣਾਈਆ। ਸਾਚਾ ਮਾਰਗ ਭਗਤ ਦੁਆਰ ਅੰਦਰ, ਹਰਿ ਹਰਿ ਜੂ ਆਪ ਜਣਾਈਆ । ਜਿਸ ਗ੍ਰਹਿ ਲੱਗੇ ਇਕੋ ਲੰਗਰ, ਚਾਰ ਵਰਨ ਵਰਤਾਈਆ। ਪਸ਼ੂ ਪਰੇਤ ਪੰਖੀ ਖਾਵਣ ਡੰਗਰ, ਦੇਵਤ ਦੇਵਤ ਦੇਵ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਲੇਖਾ ਅਥਾਹ, ਹਰਿ ਆਪਣਾ ਆਪ ਜਣਾਇੰਦਾ। ਜਨ ਭਗਤ ਭੰਡਾਰਾ ਰਿਹਾ ਵਰਤਾ, ਮਿਹਰਵਾਨ ਦਇਆ ਕਮਾਇੰਦਾ। ਸਰਬ ਸਹਾਰਾ ਰਿਹਾ ਬਣਾ, ਜੀਵ ਜੰਤਾਂ ਆਪ ਜਣਾਇੰਦਾ। ਵੀਹ ਸੌ ਵੀਹ ਕਿਨਾਰਾ ਰਿਹਾ ਆ, ਕੰਢਾ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਲੇਖਾ ਦੋ ਜਹਾਂ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਸਾਚੇ ਸੰਤਾਂ ਪਕੜ ਬਾਂਹ, ਫੜ ਬਾਹੋ ਆਪ ਉਠਾਇੰਦਾ। ਇਕ ਪਕਵਾਨ ਲਏ ਪਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰ ਆਪ ਕਰਾਇੰਦਾ। ਸਚ ਵਿਹਾਰ ਕਰੇ ਬਿਵਹਾਰੀ, ਬਿਧ ਆਪਣੇ ਹੱਥ ਰਖਾਈਆ। ਹਰਿ ਸੰਗਤ ਕਰ ਪਿਆਰੀ, ਸਾਚਾ ਰੰਗ ਚੜ੍ਹਾਈਆ। ਜਿਨ੍ਹਾਂ ਸੇਵਾ ਕੀਤੀ ਬਣ ਬਲਕਾਰੀ, ਬਲ ਆਪਣੇ ਨਾਲ ਮਿਲਾਈਆ। ਤਿਨ੍ਹਾਂ ਲੇਖੇ ਲੱਗੇ ਤੇਸੀ ਕਾਂਡੀ ਤਗਾਰੀ, ਸੀਸ ਪੈਰ ਧੜ ਹੱਥ ਜੋ ਭੱਜਣ ਵਾਹੋ ਦਾਹੀਆ। ਦਰ ਆਈ ਸੰਗਤ ਪ੍ਰਭ ਸਗਲੀ ਤਾਰੀ, ਬਚਿਆ ਕੋਇ ਰਹਿਣ ਨਾ ਪਾਈਆ। ਲੰਗਰ ਨਹੀਂ ਦੁਖੀਆਂ ਭੁਖਿਆਂ ਕਟੇ ਬੀਮਾਰੀ, ਦਰਦੀਆਂ ਦਰਦ ਆਪ ਵੰਡਾਈਆ। ਜਿਨ੍ਹਾਂ ਕਿਤੇ ਨਾ ਮਿਲੇ ਸਹਾਰੀ, ਤਿਨ੍ਹਾਂ ਆਪਣੇ ਘਰ ਦਏ ਵਡਿਆਈਆ। ਲਹਿੰਦੀ ਦਿਸ਼ਾ ਖੇਲ ਨਿਆਰੀ, ਭੱਠੀ ਅਗਨੀ ਲੋਹ ਤਪਾਈਆ। ਚੜ੍ਹਦੀ ਦਿਸ਼ਾ ਧਰਮ ਅਟਾਰੀ, ਸਿੰਘ ਮਨਜੀਤਾ ਅੱਧਵਿਚਕਾਰੇ ਬੈਠਾ ਵੇਖੇ ਚਾਈਂ ਚਾਈਂਆ। ਇਹ ਲਿਖਤ ਜਣਾਈ ਪਹਿਲੀ ਵਾਰੀ, ਜਿਸ ਵੇਲੇ ਵੀਹ ਸੌ ਦਸ
ਬਿਕਰਮੀ ਆਪਣਾ ਲੇਖ ਲਿਖਾਈਆ। ਸੌ ਸੌ ਕਰਮ ਕਦਮ ਕਾਦਰ ਬਣੇ ਅਟਾਰੀ, ਕੁਦਰਤ ਬੰਧਨ ਪਾਈਆ। ਵਿਚ ਵਸੇ ਸ਼ਾਹੋ ਸ਼ਹਿਨਸ਼ਾਹ ਨਿਰੰਕਾਰੀ, ਜਿਸ ਦੀ ਸ਼ਾਨ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਨਾਲ ਲਾਏ ਯਾਰੀ, ਪਿਛਲਾ ਲੇਖਾ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਬਣਿਆ ਭੰਡਾਰੀ, ਅਨਡਿਠੜੀ ਅਤੁਲ ਵਸਤ ਆਪ ਵਰਤਾਈਆ।