ਪੁਸਤਕਾਲਾਭਾਗ ੧੫

੧੨ ਭਾਦਰੋ ੨੦੨੦ ਬਿਕਰਮੀ ਗੁਰਦਿਤ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਸਚਖੰਡ ਦੁਆਰੇ ਖੇਲ ਅਕੱਥੇ, ਕਥਨੀ ਕਥ ਨਾ ਸਕੇ ਰਾਈਆ। ਗੁਰ ਅਵਤਾਰ ਹੋਏ ਇਕੱਠੇ, ਪੀਰ ਪੈਗ਼ੰਬਰ ਨਾਲ ਮਿਲਾਈਆ। ਸਾਹਿਬ ਸੁਲਤਾਨ ਚਰਨੀ ਢੱਠੇ, ਦੋਏ ਜੋੜ ਕਰਨ ਅਰਜ਼ੋਈਆ। ਚਾਰ ਜੁਗ ਤੇਰੇ ਨਾਮ ਦੇ ਦੇ ਕੇ ਆਏ ਪਤੇ, ਧੁਰ ਸੰਦੇਸ਼ਾ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲੇਖ ਲਿਖੇ, ਕਲਮ ਸ਼ਾਹੀ ਸਿਫ਼ਤ ਸਾਲਾਹੀਆ। ਸਤਿਜੁਗ ਤ੍ਰੇਤਾ ਦਆਪਰ ਕਲਜੁਗ ਚਾਰ ਵਰਨ ਅਠਾਰਾਂ ਬਰਨ ਬਣਾਏ ਹਿੱਸੇ, ਰਾਉ ਰੰਕ ਵੰਡ ਵੰਡਾਈਆ। ਸਤਿ ਧਰਮ ਨਾਮ ਨਿਧਾਨ ਸ਼ਬਦ ਨਿਸ਼ਾਨ ਭਗਤ ਭਗਵਾਨ ਵਿਰਲੇ ਦਿਸੇ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸਾਚੀ ਸਿਖਿਆ ਲੱਖ ਚੁਰਾਸੀ ਤੇਰੀ ਸਿਖੇ, ਸਾਖਿਆਤ ਕਰੀ ਪੜ੍ਹਾਈਆ। ਅੰਤਮ ਦਸ ਕੇ ਆਏ ਮਿਥਿਆ ਮਿਥੇ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਮ, ਸਜਦਾ ਪਰਵਰਦਿਗਾਰ ਝੁਕਾਈਆ। ਬੇਪਰਵਾਹ ਤੇਰਾ ਹੱਕ ਮੁਕਾਮ, ਹਕੀਕਤ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਵਿਗੜ ਗਿਆ ਨਜ਼ਾਮ, ਨੌਬਤ ਨਾਮ ਨਾ ਕੋਇ ਵਜਾਈਆ। ਸ਼ਰਅ ਸ਼ਰੀਅਤ ਹੋਈ ਗ਼ੁਲਾਮ, ਲਾਸ਼ਰੀਕ ਤੇਰਾ ਹੁਕਮ ਭੁਲਾਈਆ। ਚਾਰੋ ਕੁੰਟ ਹੋਇਆ ਹਰਾਮ, ਧੀਰਜ ਧੀਰ ਨਾ ਕੋਇ ਰਖਾਈਆ। ਰਸਨਾ ਜਿਹਵਾ ਬੱਤੀ ਦੰਦ ਸਾਧ ਸੰਤ ਕਰਨ ਕਲਿਆਣ, ਕਲਮਾ ਹੱਕ ਨਾ ਕੋਇ ਸਮਝਾਈਆ। ਸਚਾ ਦੱਸੇ ਨਾ ਕੋਇ ਈਮਾਨ, ਦੀਨ ਮਜ਼੍ਹਬ ਹੋਏ ਲੜਾਈਆ। ਘਰ ਮੰਦਰ ਨਜ਼ਰ ਨਾ ਆਏ ਮਕਾਨ, ਕਾਇਆ ਕਾਅਬਾ ਫੋਲ ਨਾ ਕੋਇ ਵਖਾਈਆ। ਦੀਪਕ ਦੀਆ ਨਿਰਗੁਣ ਜੋਤ ਨਾ ਜਗੇ ਮਹਾਨ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਆਤਮ ਕਿਸੇ ਨਾ ਮਿਲੇ ਪੀਣ ਖਾਣ, ਲੱਖ ਚੁਰਾਸੀ ਮਰੇ ਅੰਤ ਤਿਹਾਈਆ। ਨੇਤਰ ਨੈਣ ਲੋਚਣ ਦਰਸ ਹੋਏ ਨਾ ਸ੍ਰੀ ਭਗਵਾਨ, ਪੜਦਾ ਦੂਈ ਨਾ ਕੋਇ ਉਠਾਈਆ। ਚਾਰੋ ਕੁੰਟ ਦਿਸੇ ਵੈਰਾਨ, ਦਹਿ ਦਿਸ਼ਾ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਦਰ ਤੇਰੇ ਸਰਨਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰ, ਇਕੋ ਨਾਅਰਾ ਲਾਈਆ। ਤੇਰੀ ਓਟ ਸਾਂਝੇ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਂਹਦੇ ਆਏ ਵਾਰੋ ਵਾਰ, ਨਵ ਨੌਂ ਪੰਧ ਮੁਕਾਈਆ। ਧੁਰ ਸੰਦੇਸ਼ਾ ਦੱਸਦੇ ਰਹੇ ਗੁਫ਼ਤਾਰ, ਗੁਫ਼ਤ ਸ਼ੁਨੀਦ ਭੇਵ ਖੁਲ੍ਹਾਈਆ। ਉਚੀ ਕੂਕ ਕਰਦੇ ਰਹੇ ਪੁਕਾਰ, ਨਾਅਰਾ ਹੱਕ ਹੱਕ ਸਮਝਾਈਆ। ਮੰਤਰ ਬੋਲ ਨਾਮ ਜੈਕਾਰ, ਸਤਿ ਸਤਿ ਦ੍ਰਿੜਾਈਆ। ਸਰਬ ਜੀਆਂ ਦਾ ਮੀਤ ਏਕਾ ਏਕੰਕਾਰ, ਪੁਰਖ ਅਕਾਲ ਬੇਪਰਵਾਹੀਆ। ਇਸ਼ਟ ਗੁਰਦੇਵ ਸੁਆਮੀ ਧੁਰ ਦਰਬਾਰ,

ਸਚ ਸਿੰਘਾਸਣ ਬੈਠਾ ਸੱਚਾ ਮਾਹੀਆ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਕਰਮ ਕਾਂਡ ਨਾ ਕੋਇ ਰਖਾਈਆ। ਸਚ ਸੰਦੇਸ਼ਾ ਦੇਵੇ ਅਗੰਮੀ ਬਾਣੀ, ਬੋਧ ਅਗਾਧ ਕਰੇ ਪੜ੍ਹਾਈਆ। ਦੋ ਜਹਾਨ ਸ੍ਰੀ ਭਗਵਾਨ ਲੱਖ ਚੁਰਾਸੀ ਆਤਮ ਪਰਮਾਤਮ ਹੋਵੇ ਅੰਤਰਯਾਮੀ, ਘਟ ਘਟ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕੋ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਢਣ ਹਾੜਾ, ਦੋਏ ਜੋੜ ਜੋੜ ਸਰਨਾਈਆ। ਪੁਰਖ ਅਕਾਲ ਬੇਪਰਵਾਹ ਕਲਜੁਗ ਅੰਤਮ ਲੱਗਾ ਕੂੜ ਅਖਾੜਾ, ਚਾਰੋ ਕੁੰਟ ਚਾਰ ਵਰਨ ਡੰਕ ਵਜਾਈਆ । ਸਤਿ ਧਰਮ ਨਾ ਪੁਰਖ ਨਾਰਾ, ਵਿਭਚਾਰ ਕਰੀ ਕੁੜਮਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਹਿਰਦੇ ਹਰਿ ਨਾ ਕੋਇ ਧਿਆਈਆ। ਕਾਇਆ ਮੰਦਰ ਨਾ ਹੋਇਆ ਉਜਿਆਰਾ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਦਿਸੇ ਧੂਆਂਧਾਰਾ, ਸਚ ਸਮਗਰੀ ਹੱਥ ਨਾ ਕੋਇ ਰਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖਿਆ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਸਚਖੰਡ ਨਿਵਾਸੀ ਹੁਕਮ ਸੁਣਾਇੰਦਾ। ਸਾਰੇ ਸੁਣੋ ਧੁਰ ਫ਼ਰਮਾਨ, ਧੁਰ ਦੀ ਧਾਰ ਆਪ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਨਿਤ ਨਵਿਤ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਸ਼ਬਦੀ ਸ਼ਬਦ ਸ਼ਬਦ ਬਲਵਾਨ, ਗੁਰ ਗੁਰ ਆਪਣਾ ਹੁਕਮ ਵਰਤਾਇੰਦਾ । ਨੇਤਰ ਖੋਲ੍ਹ ਵੇਖੋ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਵਖਾਇੰਦਾ। ਨਾ ਕੋਈ ਦੀਨ ਮਜ਼੍ਹਬ ਇਸਲਾਮ, ਇਸਮ ਆਜ਼ਮ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਗੁਰਮੁਖ ਗੁਰਸਿਖ ਗੁਰ ਕਰੇ ਪਹਿਚਾਨ, ਨਿਜ ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਨਾ ਕੋਈ ਸੰਤ ਸਤਿਗੁਰ ਧਰੇ ਧਿਆਨ, ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਨਾ ਕੋਇ ਮਿਟਾਇੰਦਾ। ਨਾ ਕੋਈ ਭਗਤ ਮਿਲੇ ਭਗਵਾਨ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਘਰ ਘਰ ਵੜਿਆ ਕੂੜ ਸ਼ੈਤਾਨ, ਡੌਰੂ ਡੰਕਾ ਹੱਥ ਰਖਾਇੰਦਾ । ਗਿਆਨੀ ਧਿਆਨੀ ਵਡ ਵਿਦਵਾਨੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਉਚੀ ਕੂਕਣ ਗਾਵਣ ਗਾਣ, ਧੁੰਨ ਆਤਮਕ ਰਾਗ ਨਾ ਕੋਇ ਸੁਣਾਇੰਦਾ । ਕਾਇਆ ਮੰਦਰ ਦਿਸੇ ਵੈਰਾਨ, ਸ਼ਿਵਦਵਾਲਾ ਮੱਠ ਸੋਭਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਇੰਦਾ। ਤੇਈ ਅਵਤਾਰ ਖੋਲ੍ਹੋ ਅੱਖ, ਹਰਿ ਆਖ਼ਰ ਆਪ ਜਣਾਈਆ। ਲੱਖ ਚੁਰਾਸੀ ਵੇਖੋ ਪਰਤੱਖ, ਕਲਜੁਗ ਭਰਮੇ ਭਰਮ ਭੁਲਾਈਆ। ਜੁਗ ਚੌਕੜੀ ਜੋ ਮਾਰਗ ਆਏ ਦੱਸ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਲੇਖਾ ਲਿਖ ਕੇ ਆਏ ਨਾਲ ਹੱਥ, ਨਾਤਾ ਜੋੜ ਕਲਮ ਸ਼ਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਰਗ ਲਾਇਆ ਹੱਸ ਹੱਸ, ਲੋਕਮਾਤ ਖ਼ੁਸ਼ੀ ਮਨਾਈਆ। ਅੰਤਮ ਸਾਰੇ ਆਏ ਛੱਡ, ਪੰਜ ਤਤ ਚੋਲਾ ਜਗਤ ਹੰਡਾਈਆ। ਨਿਰਗੁਣ ਸਰਗੁਣ ਨਾਲੋ ਹੋ ਕੇ ਅੱਡ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਜਣਾਈਆ। ਉਠੋ ਭਗਤ ਅਠਾਰਾਂ, ਅੱਠ ਦਸ ਹਰਿ ਜਣਾਇੰਦਾ। ਉਚੀ ਕੂਕੋ ਲਾਓ ਨਾਅਰਾ, ਨਰ ਨਰਾਇਣ ਆਪ ਸੁਣਾਇੰਦਾ। ਚਾਰ ਜੁਗ ਦਾ ਖੇਲ ਨਿਆਰਾ, ਨਿਰਵੈਰ ਪੁਰਖ ਆਪ ਸਮਝਾਇੰਦਾ। ਭੇਵ ਅਭੇਦਾ ਖੋਲ੍ਹੇ ਧੁਰ ਦਰਬਾਰਾ, ਦਰਗਹਿ ਸਾਚੀ ਪੜਦਾ ਲਾਹਿੰਦਾ। ਮੁਰੀਦ ਮੁਰਸ਼ਦ ਕਰੇ ਪਿਆਰਾ, ਦੀਦ ਈਦ ਚੰਦ ਚਮਕਾਇੰਦਾ।

ਕਲਜੁਗ ਅੰਤਮ ਇਕ ਕਿਨਾਰਾ, ਨਈਆ ਜਗਤ ਜਹਾਨ ਵਖਾਇੰਦਾ । ਭੁੱਲਿਆ ਇਕੋ ਸਾਂਝਾ ਯਾਰਾ, ਸਾਹਿਬ ਸੁਲਤਾਨ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਲੈ ਅਵਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਭਗਤ ਜਨ ਖੋਲ੍ਹੋ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਕੋਈ ਨਾ ਲੱਭੇ ਸਾਚਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ । ਆਤਮ ਪਰਮਾਤਮ ਕੋਈ ਨਾ ਗਾਏ ਗਾਥ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਕਾਇਆ ਮੰਦਰ ਅੰਦਰ ਸਾਚੇ ਮੰਡਲ ਕੋਈ ਨਾ ਪਾਏ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਕੋਇ ਨਚਾਈਆ। ਸਤਿਗੁਰੂ ਦੁਆਰੇ ਕੋਈ ਨਾ ਹੋਵੇ ਦਾਸ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਘਰ ਦੀਪ ਨਾ ਕੋਇ ਪਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਵਖਾਈਆ। ਮੂਸਾ ਈਸਾ ਮੁਹੰਮਦ ਕਰੋ ਧਿਆਨ, ਧੁਰਦਰਗਾਹੀ ਆਪ ਉਠਾਇੰਦਾ। ਨਾ ਕੋਈ ਕਲਮਾ ਨਬੀ ਰਸੂਲ ਕਲਾਮ, ਕਾਇਨਾਤ ਕਾਦਰ ਨਜ਼ਰ ਕਿਸੇ ਨਾ ਆਇੰਦਾ। ਮੁਰੀਦ ਮੁਰਸ਼ਦ ਕੋਈ ਨਾ ਪਿਆਏ ਆਬੇਹਯਾਤ, ਹਯਾਤੀ ਵਿਚੋ ਹਯਾਤੀ ਨਾ ਕੋਇ ਬਦਲਾਇੰਦਾ। ਸਜਦਾ ਸੀਸ ਨਾ ਕੋਇ ਆਦਾਬ, ਸਚ ਦੁਆ ਨਾ ਕੋਇ ਕਰਾਇੰਦਾ। ਨਜ਼ਰ ਨਾ ਆਏ ਸ਼ਾਹ ਨਵਾਬ, ਸ਼ਹਿਨਸ਼ਾਹ ਮੁਖ ਨਕ਼ਾਬ ਪੜਦਾ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਵਖਾਇੰਦਾ। ਗੁਰੂ ਦਸ ਕਰੋ ਵਿਚਾਰ, ਦਹਿ ਦਿਸ਼ਾ ਭਰਮ ਭੁਲਾਈਆ। ਸਤਿ ਨਾਮ ਨਾ ਕੋਇ ਪਿਆਰ, ਸਤਿ ਸਰੂਪ ਨਾ ਕੋਇ ਸਮਾਈਆ। ਚਾਰ ਵਰਨ ਨਾ ਕੋਈ ਆਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਨਾ ਕੋਇ ਰੰਗਾਈਆ। ਨਿਵਣਸੋ-ਅੱਖਰ ਨਾ ਕੋਈ ਧਾਰ, ਸਾਚੀ ਸਿਖਿਆ ਨਾ ਕੋਇ ਪੜ੍ਹਾਈਆ। ਨਾਮ ਖੰਡਾ ਨਾ ਕੋਈ ਖੜਗ ਕਟਾਰ, ਤਨ ਗਾਤਰੇ ਨਾ ਕੋਇ ਛੁਹਾਈਆ। ਫ਼ਤਿਹ ਡੰਕਾ ਨਾ ਕੋਇ ਜੈਕਾਰ, ਮਨ ਵਾਸਨਾ ਨਾ ਕੋਇ ਮਿਟਾਈਆ। ਹਰਿ ਕਾ ਮੰਦਰ ਨਾ ਦਿਸੇ ਹਰੀ ਦੁਆਰ, ਘਰ ਘਰ ਵਿਚ ਮੇਲ ਨਾ ਕੋਇ ਮਿਲਾਈਆ। ਸੁਰਤ ਸਵਾਣੀ ਸੁੱਤੀ ਨਾ ਸਕੇ ਕੋਇ ਉਠਾਲ, ਸ਼ਬਦ ਹਾਣੀ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡਾ ਮੰਨਣਾ ਪਏ ਸਵਾਲ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਦੀਨ ਦਿਆਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਦੁਆਰੇ ਵਸੇ ਸਚੀ ਧਰਮਸਾਲ, ਛੱਪਰ ਛੰਨ ਨਜ਼ਰ ਕਿਸੇ ਨਾ ਆਈਆ। ਪੁਰਖ ਅਗੰਮ ਅਗੰਮੜਾ ਦੀਪਕ ਲਏ ਬਾਲ, ਤੇਲ ਬਾਤੀ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਯਾਦ, ਸੋ ਸਾਹਿਬ ਆਪ ਸੁਣਾਈਆ। ਸੋ ਪੁਰਖ ਨਿਰੰਜਣ ਸੁਣੇ ਫਰਿਆਦ, ਬੇਪਰਵਾਹ ਫੇਰਾ ਪਾਈਆ। ਹਰਿ ਪੁਰਖ ਨਿਰੰਜਣ ਵਜਾਵੇ ਨਾਦ, ਦੋ ਜਹਾਨ ਪੁਰੀ ਲੋਅ ਬ੍ਰਹਿਮੰਡ ਖੰਡ ਸੁਣਾਈਆ। ਏਕੰਕਾਰਾ ਦੇਵੇ ਦਾਦ, ਧੁਰ ਵਸਤ ਆਪ ਵਰਤਾਈਆ। ਆਦਿ ਨਿਰੰਜਣ ਕਰੇ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਹੋਵੇ ਦਾਸ, ਬਣ ਸੇਵਕ ਸੇਵ ਕਮਾਈਆ। ਪਾਰਬ੍ਰਹਮ ਪ੍ਰਭ ਵੇਖੇ ਖੇਲ ਤਮਾਸ਼, ਬ੍ਰਹਮ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਝੋਲੀ ਪਾਈਆ। ਸਭ ਦਾ ਲਹਿਣਾ ਝੋਲੀ ਪਾਉਣਾ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਪੀਰ ਪੈਗ਼ੰਬਰ

ਮੰਨੋ ਕਹਿਣਾ, ਬਿਨ ਰਸਨਾ ਜਿਹਵਾ ਆਪ ਸਮਝਾਇੰਦਾ। ਕਲਜੁਗ ਅੰਤਮ ਭਾਣਾ ਸਿਰ ਤੇ ਸਹਿਣਾ ਪੈਣਾ, ਦੋ ਜਹਾਨ ਨਾ ਕੋਇ ਮਿਟਾਇੰਦਾ। ਕੂੜ ਕੁੜਿਆਰਾ ਬੁਰਜ ਢਹਿਣਾ, ਉਚਾ ਟਿੱਲਾ ਪਰਬਤ ਰਹਿਣ ਕੋਇ ਨਾ ਪਾਇੰਦਾ। ਲੱਖ ਚੁਰਾਸੀ ਜੀਵ ਜੰਤ ਲੇਖਾ ਚੁਕੇ ਲਹਿਣਾ ਦੇਣਾ, ਕਰਮ ਕਾਂਡ ਦਾ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਸਚਖੰਡ ਨਿਵਾਸੀ ਆਪ ਜਣਾਈਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜੁਗ ਚੌਕੜੀ ਪਹਿਰੇ ਬਾਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਧੁਰ ਦੀ ਬਾਣੀ ਗਾਏ ਗਾਣਾ, ਅਲਖ ਨਿਰੰਜਣ ਅਲਖ ਜਗਾਈਆ। ਲੇਖਾ ਜਾਣੇ ਦੋ ਜਹਾਨਾ, ਦੋਏ ਦੋਏ ਆਪਣੀ ਧਾਰ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨਾ, ਨਾਮ ਧੁਨ ਸ਼ਬਦ ਸ਼ਨਵਾਈਆ। ਤ੍ਰੈਗੁਣ ਮਾਇਆ ਬੰਨ੍ਹੇ ਗਾਨਾਂ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਖੇਲ ਮਹਾਨਾ, ਮਹਾਂਬਲੀ ਆਪ ਅਖਵਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਕਰਦਾ ਰਿਹਾ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਜਣਾਈਆ। ਗੁਰ ਅਵਤਾਰ ਧਿਆਨ ਲਗਾ, ਨੇਤਰ ਨੈਣ ਨੀਰ ਵਹਾਈਆ। ਏਕੰਕਾਰ ਤੇਰੀ ਸਰਨਾ, ਸਰਨਗਤ ਮਿਲੇ ਵਡਿਆਈਆ। ਸਾਚੇ ਰਹਿਬਰ ਤੇਰਾ ਰਾਹ, ਜੁਗ ਚੌਕੜੀ ਵੇਖ ਵਖਾਈਆ। ਤੇਰਾ ਸਿਫ਼ਤੀ ਢੋਲਾ ਆਏ ਗਾ, ਰਸਨਾ ਜਿਹਵਾ ਰਾਗ ਅਲਾਈਆ। ਤੇਰਾ ਹੁਕਮ ਸੰਦੇਸਾ ਆਏ ਸੁਣਾ, ਲੋਕਮਾਤ ਸੇਵ ਕਮਾਈਆ। ਲੇਖਾ ਲਿਖ ਕੇ ਨਾਲ ਕਲਮ ਸ਼ਾਹ, ਕਾਗਦ ਕਰੀ ਜਗਤ ਕੁੜਮਾਈਆ। ਅੰਤਮ ਤੇਰੀ ਓਟ ਤਕਾ, ਤਕਵਾ ਇਕੋ ਇਕ ਜਣਾਈਆ। ਕਲਜੁਗ ਆਵੇ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨੂਰੀ ਜਲਵਾ ਨੂਰ ਖ਼ੁਦਾ, ਸੂਰਤ ਨਜ਼ਰ ਕਿਸੇ ਨਾ ਆਈਆ। ਚੌਦਾਂ ਤਬਕ ਵੇਖੇ ਪੜਦਾ ਲਾਹ, ਬੇਵਫ਼ਾ ਵੇਖੇ ਸਰਬ ਲੋਕਾਈਆ। ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਫੇਰਾ ਪਾ, ਪਰਬਤ ਇਕੋ ਕਰੇ ਰੁਸ਼ਨਾਈਆ। ਨਿਹਕਲੰਕ ਨਾਉਂ ਰਖਾ, ਡੰਕਾ ਨਾਮ ਸ਼ਬਦ ਸੁਣਾਈਆ। ਕਲ ਕਲਕੀ ਵੇਸ ਵਟਾ, ਸੰਬਲ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਅਲਾਈਆ। ਸਚ ਸੰਦੇਸਾ ਏਕਾ ਗੀਤ, ਹਰਿ ਸਤਿਗੁਰ ਆਪ ਜਣਾਈਆ। ਚਾਰ ਜੁਗ ਦੀ ਬਦਲੇ ਰੀਤ, ਰੀਤੀਵਾਨ ਵੱਡੀ ਵਡਿਆਈਆ। ਲੱਖ ਚੁਰਾਸੀ ਬਣ ਕੇ ਮੀਤ, ਚਾਰ ਵਰਨ ਕਰੇ ਕੁੜਮਾਈਆ। ਨਾਤਾ ਤੋੜ ਮੰਦਰ ਮਸੀਤ, ਘਰ ਇਕੋ ਇਕ ਦ੍ਰਿਸ਼ਟਾਈਆ। ਖੇਲ ਕਰੇ ਆਪ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਜਾਏ ਬੀਤ, ਚੌਦਸ ਚੰਦ ਨਾ ਕੋਇ ਚਮਕਾਈਆ। ਬੀਸ ਬੀਸਾ ਰਿਹਾ ਉਡੀਕ, ਨੇਤਰ ਨੈਣ ਨੈਣ ਉਠਾਈਆ। ਸ਼ਾਹ ਸੁਲਤਾਨਾਂ ਖਾਲੀ ਕਰੇ ਖੀਸ, ਦਰ ਦਰ ਮੰਗਣ ਭਿਖਿਆ ਕੋਇ ਨਾ ਪਾਈਆ। ਸਚ ਧਰਮ ਦੀ ਦੱਸੇ ਹਦੀਸ, ਹਜ਼ਰਤ ਸਾਚੀ ਕਰੇ ਪੜ੍ਹਾਈਆ। ਲੇਖਾ ਜਾਣੇ ਬੀਸ ਇਕੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕੋ ਲਾਈਆ। ਗੁਰ ਅਵਤਾਰਾਂ ਦਏ ਦਿਲਾਸਾ, ਪੁਰਖ ਅਕਾਲ ਵੱਡੀ ਵਡਿਆਈਆ । ਕਲਜੁਗ ਵੇਖੋ ਖੇਲ ਤਮਾਸ਼ਾ, ਹਰਿ ਖ਼ਾਲਕ ਖ਼ਲਕ ਵਖਾਈਆ। ਕੂੜੀ ਕਿਰਿਆ ਉਲਟੇ ਪਾਸਾ, ਸਚ ਸੁਚ ਮਿਲੇ ਵਡਿਆਈਆ। ਜੂਠ ਝੂਠ ਹੋਏ ਨਾਸਾ, ਲੋਕਮਾਤ ਰਹਿਣ ਨਾ ਪਾਈਆ। ਚਾਰ ਵਰਨ ਨਾ ਰਹੇ ਸ਼ਾਖ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ

ਹੁਕਮ ਆਪ ਵਰਤਾਈਆ। ਸਾਚਾ ਹੁਕਮ ਹਰਿ ਵਰਤਾਉਣਾ, ਸ੍ਰੀ ਭਗਵਾਨ ਸਾਹਿਬ ਜਣਾਇੰਦਾ। ਕੂੜ ਕੂੜਿਆਰਾ ਮੇਟ ਮਿਟਾਉਣਾ, ਭਾਂਡਾ ਭਰਮ ਭੌ ਭੰਨਾਇੰਦਾ। ਸਤਿਜੁਗ ਸਾਚਾ ਮਾਰਗ ਲਾਉਣਾ, ਸਤਿ ਧਰਮ ਆਪ ਪਰਗਟਾਇੰਦਾ। ਧਰਨੀ ਧਰਤ ਧਵਲ ਗੋਦ ਸੁਹਾਉਣਾ, ਸਿਰ ਆਪਣਾ ਹੱਥ ਰਖਾਇੰਦਾ। ਚਿੰਤਾ ਸੋਗ ਨਾ ਕੋਇ ਜਣਾਉਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਧੁਰ ਸੰਜੋਗ ਆਪ ਮਿਲਾਉਣਾ, ਭਗਤ ਭਗਵਾਨ ਵੇਖ ਵਖਾਇੰਦਾ। ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਉਣਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਾਚਾ ਢੋਲਾ ਇਕ ਸਲੋਕ ਸਣਾਉਣਾ, ਧੁਰ ਸੰਦੇਸਾ ਆਪ ਅਲਾਇੰਦਾ। ਲੋਕ ਪਰਲੋਕ ਦੋ ਜਹਾਨ ਏਕਾ ਨਾਦ ਵਜਾਉਣਾ, ਨੌਬਤ ਇਕੋ ਨਾਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਘਰ ਬਹਾਉਣਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਮੁਹੰਮਦ ਲੇਖਾ ਝੋਲੀ ਪਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ। ਸਚ ਕਰਨੀ ਆਪ ਕਮਾਵੇਗਾ। ਪ੍ਰਭ ਨਿਰਗੁਣ ਵੇਸ ਵਟਾਵੇਗਾ। ਲੋਕਮਾਤ ਵੇਖ ਵਖਾਵੇਗਾ। ਲੱਖ ਚੁਰਾਸੀ ਦੇਵੇ ਦਾਤ, ਅਨਮੁਲ ਨਾਮ ਵਰਤਾਵੇਗਾ। ਕੂੜੀ ਕਿਰਿਆ ਕੱਢ ਨਾਰ ਕਮਜ਼ਾਤ, ਗੁਰਮਤ ਇਕ ਸਮਝਾਵੇਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣੋ ਇਕ ਜਮਾਤ, ਘਰ ਇਕੋ ਇਕ ਸੁਹਾਵੇਗਾ । ਭਗਤ ਭਗਵਾਨ ਬਣੇ ਦਾਸ, ਸਾਚਾ ਮਾਰਗ ਇਕ ਵਖਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਵੇਗਾ। ਨਿਰਗੁਣ ਜੋਤ ਕਰ ਪਰਕਾਸ਼, ਸਤਿਜੁਗ ਸਾਚਾ ਚੰਦ ਚਮਕਾਵੇਗਾ। ਸਾਚੇ ਮੰਡਲ ਪਾਵੇ ਰਾਸ, ਨਿਰਗੁਣ ਸਰਗੁਣ ਨਾਚ ਨਚਾਵੇਗਾ। ਲੇਖਾ ਜਾਣ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਖੋਜ ਖੁਜਾਵੇਗਾ। ਜਨ ਭਗਤਾਂ ਵਸੇ ਪਾਸ, ਕਰਵਟ ਆਪਣੀ ਆਪ ਬਦਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦ੍ਰਿੜਾਵੇਗਾ। ਸਾਚਾ ਨਾਮ ਇਕ ਦ੍ਰਿੜਾਏਗਾ। ਸੋ ਪੁਰਖ ਨਿਰੰਜਣ ਖੇਲ ਰਚਾਏਗਾ। ਹਰਿ ਪੁਰਖ ਨਿਰੰਜਣ ਨਾਦ ਵਜਾਏਗਾ। ਏਕੰਕਾਰਾ ਹੁਕਮ ਸੁਣਾਏਗਾ। ਆਦਿ ਨਿਰੰਜਣ ਵੇਖਣ ਆਏਗਾ। ਅਬਿਨਾਸ਼ੀ ਕਰਤਾ ਘਰ ਘਰ ਫੇਰੀ ਪਾਏਗਾ। ਸ੍ਰੀ ਭਗਵਾਨ ਦੂਈ ਦਵੈਤ ਪੜਦਾ ਉਠਾਏਗਾ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਮੇਲ ਮਿਲਾਏਗਾ। ਨਿਹਕਰਮੀ ਕਰੇ ਆਪਣਾ ਕਰਮ, ਕੁਦਰਤ ਕਾਦਰ ਆਪ ਜਣਾਏਗਾ। ਆਤਮ ਜੋਤ ਸਾਚਾ ਵਰਨ, ਜ਼ਾਤ ਪਾਤ ਨਾ ਕੋਇ ਰਖਾਏਗਾ। ਨੇਤਰ ਖੋਲ੍ਹ ਹਰਨ ਫਰਨ, ਗੁਰਮੁਖ ਵਿਰਲੇ ਆਪ ਉਠਾਏਗਾ। ਸਾਚੇ ਪੌੜੇ ਸੱਜਣ ਚੜ੍ਹਨ, ਘਰ ਡੰਡਾ ਇਕੋ ਲਾਏਗਾ। ਦਸਮ ਦੁਆਰੀ ਜਾ ਕੇ ਵੜਨ, ਨੌ ਦੁਆਰੇ ਪੰਧ ਮੁਕਾਏਗਾ। ਟੇਢੀ ਬੰਕ ਮੂਲ ਨਾ ਸੜਨ, ਈੜਾ ਪਿੰਗਲ ਨਾ ਕੋਇ ਅਟਕਾਏਗਾ। ਤੇਰਾ ਮੇਰਾ ਮੇਰਾ ਤੇਰਾ ਜੋ ਸੋਹੰ ਢੋਲਾ ਪੜ੍ਹਨ, ਸੋ ਸਤਿਗੁਰ ਵਿਚ ਸਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਏਗਾ। ਸਤਿਜੁਗ ਸਾਚਾ ਰਾਹ ਵਖਾਵੇਗਾ। ਨਿਰਵੈਰ ਪੁਰਖ ਇਕੋ ਆਵੇਗਾ। ਸਾਚੀ ਸਿਖਿਆ ਸਿਖ ਸਮਝਾਵੇਗਾ। ਦਹਿ ਦਿਸ਼ਾ ਪਾਏ ਭਿਖ, ਅੱਠਾਂ ਤੱਤਾਂ ਜੋੜ ਜੁੜਾਵੇਗਾ। ਮਨ ਮਤ ਬੁਧ ਕਰੇ ਹਿਤ, ਮਨ ਵਾਸਨਾ ਮੇਟ ਮਿਟਾਵੇਗਾ। ਲੱਖ ਚੁਰਾਸੀ ਕੂੜੀ ਕਿਰਿਆ ਜਿਤ, ਡੰਕਾ ਫਤਹਿ ਇਕ ਵਜਾਵੇਗਾ। ਸ੍ਰਿਸ਼ਟ ਸਬਾਈ ਬਣ ਕੇ ਪਿਤ, ਪਤਿਪਰਮੇਸ਼ਵਰ ਨਜ਼ਰੀ ਆਵੇਗਾ। ਜਨ ਭਗਤਾਂ ਕਰੇ ਹਿਤ, ਹਿਤਕਾਰੀ ਵੇਸ ਵਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲੇਖ ਚੁਕਾਵੇਗਾ। ਕਲਜੁਗ ਅੰਤਮ ਲੇਖ ਚੁਕਾਵੇਗਾ। ਹਰਿ ਜੂ ਕੰਤ

ਵੇਖ ਵਖਾਵੇਗਾ। ਗੁਰਮੁਖ ਸੰਤ ਆਪ ਜਗਾਵੇਗਾ। ਮਹਿੰਮਾ ਅਗਣਤ ਆਪ ਸਮਝਾਵੇਗਾ। ਮਣੀਆ ਮੰਤ ਨਾਮ ਦ੍ਰਿੜਾਵੇਗਾ। ਰੰਗ ਬਸੰਤ ਇਕ ਚੜ੍ਹਾਵੇਗਾ। ਨਾਰ ਕੰਤ ਮੇਲ ਮਿਲਾਵੇਗਾ। ਹਉਮੇਂ ਹੰਗਤ ਗੜ੍ਹ ਤੁੜਾਵੇਗਾ। ਬੋਧ ਅਗਾਧਾ ਬਣ ਕੇ ਪੰਡਤ, ਨਿਸ਼ਅੱਖਰ ਅੱਖਰ ਰੂਪ ਸਮਝਾਵੇਗਾ। ਚਾਰ ਜੁਗ ਕਰ ਖੰਡਤ, ਖੰਡਾ ਖੜਗ ਇਕ ਚਮਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਸਭ ਦੀ ਮੰਨੇ ਮਿਨਤ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਵੇਗਾ। ਮਿਹਰਵਾਨ ਹਰਿ ਮੰਨੇ ਮਿਨਤ, ਆਪਣੀ ਦਇਆ ਕਮਾਈਆ। ਉਠੋ ਵੇਖੋ ਆਪਣੀ ਹਿੰਮਤ, ਲੱਖ ਚੁਰਾਸੀ ਭਰਮੇ ਭੁੱਲੀ ਬਣੀ ਪਾਂਧੀ ਰਾਹੀਆ। ਚਾਰ ਕੁੰਟ ਦਹਿ ਦਿਸ਼ਾ ਸਾਚਾ ਪੋਲ ਨਜ਼ਰ ਨਾ ਆਏ ਸਿੰਮਤ, ਸਾਚਾ ਮਾਰਗ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਲੇਖਾ ਝੋਲੀ ਪਾਈਆ। ਕਵਣ ਵੇਲਾ ਪ੍ਰਭ ਲੇਖਾ ਚੁੱਕੇ, ਬਾਕੀ ਕੋਈ ਰਹਿਣ ਨਾ ਪਾਈਆ। ਲੋਕਮਾਤ ਪੈਂਡਾ ਮੁੱਕੇ, ਆਵਣ ਜਾਵਣ ਪੰਧ ਕਟਾਈਆ। ਸਦਾ ਵੇਖੀਏ ਤੇਰੀ ਰੁੱਤੇ, ਰੁੱਤ ਰੁਤੜੀ ਇਕ ਮਹਿਕਾਈਆ । ਗੋਦੀ ਤੇਰੀ ਰਹੀਏ ਸੁੱਤੇ, ਚਾਰ ਜੁਗ ਨਾ ਕੋਇ ਉਠਾਈਆ। ਅੰਤਮ ਲਹਿਣਾ ਕੋਈ ਨਾ ਪੁੱਛੇ, ਹੁਕਮ ਹੱਕ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਸੱਚੀ ਸਰਨਾਈਆ। ਸਚ ਸਰਨਾਈ ਇਕ ਰਖਾਵੇਗਾ। ਪ੍ਰਭ ਆਪਣਾ ਨੈਣ ਉਠਾਵੇਗਾ। ਗੁਰ ਅਵਤਾਰ ਸੈਣ ਬਣਾਵੇਗਾ। ਜੋ ਦਰ ਦੁਆਰ ਕਹਿਣ, ਸੋ ਪੂਰੀ ਕਰ ਵਖਾਵੇਗਾ। ਆਪ ਚੁਕਾਏ ਲਹਿਣ ਦੇਣ, ਦੇਣਾ ਆਪਣੇ ਹੱਥ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਵੰਡ ਵੰਡਾਵੇਗਾ। ਸਤਿਜੁਗ ਵੰਡ ਵੰਡੇ ਕਰਤਾਰ, ਹਰਿ ਕਰਨਹਾਰ ਨਿਰੰਕਾਰਾ। ਨਵ ਨੌ ਚਾਰ ਉਤਰੇ ਪਾਰ, ਲੇਖਾ ਚੁੱਕੇ ਵਿਚ ਸੰਸਾਰਾ। ਅੱਲਾ ਰਾਣੀ ਰੋਵੇ ਨੇਤਰ ਧਾਰ, ਚੌਦਾਂ ਤਬਕ ਹਾਹਾਕਾਰਾ। ਚੌਦਾਂ ਲੋਕ ਹੋਣ ਖ਼ਵਾਰ, ਸਾਚਾ ਮਿਲੇ ਨਾ ਮੀਤ ਮੁਰਾਰਾ। ਚੌਦਾਂ ਵਿਦਿਆ ਗਈ ਹਾਰ, ਬਜਰ ਕਪਾਟੀ ਤੋੜੇ ਨਾ ਕੋਈ ਤਾਲਾ। ਚੌਦਸ ਚੰਦ ਨਾ ਕੋਇ ਉਜਿਆਰ, ਚਾਰੋ ਕੁੰਟ ਅੰਧ ਅੰਧਿਆਰਾ। ਕਲਜੁਗ ਕੂੜੀ ਕਿਰਿਆ ਸਰਬ ਸੰਸਾਰ, ਸਾਚਾ ਪੰਧ ਨਾ ਕਿਸੇ ਵਿਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੈ ਅਵਤਾਰਾ। ਨਿਰਗੁਣ ਅਵਤਾਰੀ ਹੋਏ ਅੰਤ, ਅੰਤਸ਼ਕਰਨ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ, ਨੌ ਖੰਡ ਪ੍ਰਿਥਮੀ ਫੋਲੇ ਥਾਉਂ ਥਾਈਂਆ। ਗੁਰਮੁਖ ਵਿਰਲੇ ਲੱਭੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਖੇਲ ਬ੍ਰਹਿਮਾਦ, ਸ਼ਬਦ ਧੁਰ ਨਾਦ ਅਨਾਦੀ ਰਾਗ ਸੁਣਾਈਆ।

ਆਉਣ ਵਾਲਾ ਸੁਣੋ ਜ਼ਮਾਨਾ, ਜ਼ਮਾਨਤ ਸਭ ਦੀ ਜ਼ਬਤ ਕਰਾਈਆ। ਕਰੇ ਖੇਲ ਸ੍ਰੀ ਭਗਵਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਦੇਂਦਾ ਰਿਹਾ ਪਰਵਾਨਾ, ਧੁਰ ਸੰਦੇਸਾ ਹੁਕਮ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨਾ, ਸਮਝ ਸਕੇ ਕੋਇ ਨਾ ਰਾਈਆ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨਾ, ਬਲਧਾਰੀ ਫੇਰਾ ਪਾਈਆ। ਸੰਬਲ ਵਸੇ ਸਚ ਮਕਾਨਾ, ਆਸਣ ਇਕੋ ਇਕ ਲਗਾਈਆ। ਧਰਮ

ਵਖਾਏ ਇਕ ਨਿਸ਼ਾਨਾ, ਕੂੜੀ ਕਿਰਿਆ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਬਿਆਨਾ, ਲੇਖਾ ਲਿਖਤ ਭਵਿਖਤ ਸਮਝਾਈਆ। ਸ੍ਰਿਸ਼ਟ ਸਬਾਈ ਹੋਏ ਵੈਰਾਨਾ, ਘਰ ਘਰ ਵੈਰੀ ਨਜ਼ਰੀ ਆਈਆ। ਕਲਜੁਗ ਕਾਤੀ ਮਾਰੇ ਤੀਰ ਨਿਸ਼ਾਨਾ, ਜੀਵਾਂ ਜੰਤਾਂ ਦੇਵੇ ਡੇਰਾ ਢਾਹੀਆ। ਵੀਹ ਸੌ ਵੀਹ ਬਿਕ੍ਰਮੀ ਲੇਖਾ ਜਾਣੇ ਦੋ ਜਹਾਨਾਂ, ਦੂਆ ਸਿਫ਼ਰਾ ਜ਼ੀਰੋ ਆਪਣਾ ਅੰਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵਿਖਤ ਲੇਖਾ ਜਾਣੇ ਬੇਪਰਵਾਹੀਆ। ਭਵਿਖਤ ਲੇਖਾ ਆਇਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਨੌਂ ਖੰਡ ਪ੍ਰਿਥਮੀ ਵਸਦੇ ਉਜੜਨੇ ਖੇੜੇ, ਕਲਜੁਗ ਸਕੇ ਨਾ ਕੋਇ ਬਚਾਈਆ। ਦੀਨ ਮਜ਼੍ਹਬ ਦੇ ਚੁੱਕਣੇ ਝੇੜੇ, ਜ਼ਾਤ ਪਾਤ ਨਾ ਕੋਇ ਲੜਾਈਆ । ਧਰਤ ਮਾਤ ਦੇ ਖੁਲ੍ਹੇ ਵੇਹੜੇ, ਮਨਮੁਖ ਕੋਇ ਰਹਿਣ ਨਾ ਪਾਈਆ। ਸ੍ਰੀ ਭਗਵਾਨ ਨੂੰ ਭਗਤ ਥੋੜੇ ਥੋੜੇ ਬਥੇਰੇ, ਜੋ ਹਿਰਦੇ ਹਰਿ ਹਰਿ ਰਹੇ ਧਿਆਈਆ। ਬਾਕੀ ਢਹਿੰਦੇ ਵੇਖੋ ਡੇਰੇ, ਬੀਸ ਇਕੀਸਾ ਰੰਗ ਰੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੈਠੇ ਕਰਕੇ ਜੇਰੇ, ਜਿਨ੍ਹਾਂ ਦਾ ਹੁਕਮ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਕਲਜੁਗ ਲੇਖਾ ਦਏ ਜਣਾਈਆ। ਭਵਿਖਤ ਵਾਕ ਸੁਣੋ ਲਾ ਕੰਨ, ਇਕ ਧਿਆਨ ਜਣਾਈਆ। ਅੰਤਮ ਲੇਖਾ ਚੁੱਕਣਾ ਛੱਪਰੀ ਛੰਨ, ਮਹੱਲ ਅਟੱਲ ਨਾ ਕੋਇ ਰੁਸ਼ਨਾਈਆ। ਜਿਸ ਘੜਿਆ ਸੋ ਰਿਹਾ ਭੰਨ, ਘੜਨ ਭੰਨਣਹਾਰ ਹੱਥ ਵਡਿਆਈਆ। ਕਲਜੁਗ ਜੀਵ ਹੋਏ ਨੇਤਰ ਅੰਨ੍ਹ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਸ਼ਾਹ ਸੁਲਤਾਨਾਂ ਲੁੱਟਿਆ ਜਾਣਾ ਧਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸੁਣੋ ਭਵਿਖਤ ਜਗਤ ਜੀਵ, ਜੁਗ ਰਿਹਾ ਕੁਰਲਾਈਆ। ਅੰਤਮ ਲਹਿਣਾ ਸਾਢੇ ਤਿੰਨ ਹੱਥ ਸੀਂਵ, ਬਾਕੀ ਸੰਗ ਕਿਛ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਕਰੇ ਸਚ ਪ੍ਰੇਮ, ਪ੍ਰੀਤੀਵਾਨ ਨਜ਼ਰ ਕੋਇ ਨਾ ਆਈਆ। ਜਿਸ ਨੇ ਖੇਲ ਖੇਲਿਆ ਕੁੰਟ ਹੇਮ, ਸੋ ਵੇਖੇ ਬੇਪਰਵਾਹੀਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਵੜ ਕੇ ਚੁਕਦੇ ਨੇਮ, ਅੰਤ ਅੰਤ ਜਾਣ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਚੁਕਾਈਆ। ਭਵਿਖਤ ਵਾਕ ਸੁਣੋ ਗੋਬਿੰਦ, ਪੁਰਖ ਅਕਾਲ ਗਿਆ ਜਣਾਈਆ। ਕਰੇ ਖੇਲ ਗਹਿਰ ਗੰਭੀਰ ਗੁਣੀ ਗਹਿੰਦ, ਵਡ ਦਾਤਾ ਵਡ ਵਡਿਆਈਆ। ਕਲਜੁਗ ਕੂੜੀ ਧਾਰ ਵਹਾਏ ਸਾਗਰ ਸਿੰਧ, ਸ਼ੌਹ ਦਰਿਆ ਆਪ ਰੁੜ੍ਹਾਈਆ। ਗੁਰਮੁਖ ਵਿਰਲਾ ਬਚੇ ਸਾਚੀ ਬਿੰਦ, ਜਿਸ ਮਿਲਿਆ ਬੇਪਰਵਾਹੀਆ । ਜਨਮ ਮਰਨ ਦੀ ਚੁੱਕੇ ਚਿੰਦ, ਚਿੰਤਾ ਚਿਖਾ ਨਾ ਕੋਇ ਸਤਾਈਆ। ਜੋ ਪਾਰਬ੍ਰਹਮ ਦੀ ਕਰਦੇ ਨਿੰਦ, ਤਿਨ੍ਹਾਂ ਦੇਵਣਹਾਰ ਸਜ਼ਾਈਆ। ਬੀਸ ਇਕੀਸਾ ਕੂੜ ਕੁੜਿਆਰ ਸਭ ਦੀ ਭੰਨੇ ਕਿੰਗ, ਕਿੰਗਰੇ ਕਿੰਗਰੇ ਮਰਦੰਗ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵਿਖਤ ਭਾਵੀ ਰਿਹਾ ਜਣਾਈਆ। ਭਵਿਖਤ ਭਾਵੀ ਹੋਵੇ ਬਲਵਾਨ, ਭਾਣਾ ਆਪਣੇ ਨਾਲ ਮਿਲਾਈਆ। ਜੋਧੇ ਸੂਰਬੀਰ ਵੇਖੇ ਜਵਾਨ, ਕਲਜੁਗ ਜੀਵਾਂ ਨਾਲ ਕਰੇ ਲੜਾਈਆ। ਗੜ੍ਹ ਹੰਕਾਰੀ ਤੋੜੇ ਆਣ, ਚਾਰੋ ਕੁੰਟ ਡੇਰਾ ਢਾਹੀਆ। ਵੇਖੋ ਖੇਲ ਕੀ ਵਰਤੇ ਭਗਵਾਨ, ਨੇਤਰ ਨੈਣਾਂ ਸਰਬ ਦਸਾਈਆ। ਬੀਸ ਇਕੀਸ ਇਕੀਸ ਅੰਤ ਸਰਬ ਪਛਤਾਣ, ਪਸਚਾਤਾਪ ਕਰੇ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਵਿਖਤ ਭਾਖਿਆ ਗੋਬਿੰਦ ਆਖਿਆ ਨਾ ਕੋਈ ਮੇਟੇ ਮੇਟ ਮਿਟਾਈਆ। ਸਾਚਾ ਦਰਸ਼ਨ ਜੋ ਜਨ ਲੋੜੇ, ਅੰਤਰ ਆਤਮ ਧਿਆਨ

ਲਗਾਈਆ। ਸਤਿਗੁਰ ਪੂਰਾ ਘਰ ਸੁਤਿਆਂ ਬੌਹੜੇ, ਬਾਂਹੋ ਪਕੜ ਲਏ ਉਠਾਈਆ। ਸੁਰਤੀ ਸ਼ਬਦੀ ਘਰ ਘਰ ਵਿਚ ਜੋੜੇ, ਟੁੱਟੀ ਗੰਢ ਵਖਾਈਆ। ਪੰਚ ਵਿਕਾਰਾ ਦਰ ਤੋ ਹੋੜੇ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸਵਛ ਸਰੂਪੀ ਨਜ਼ਰੀ ਆਏ ਮੋਹਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਰ ਪਰਕਾਸ਼ ਅੰਧ ਘੋਰੇ, ਆਪਣਾ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਥਾਉਂ ਥਾਈਂਆ। ਜੋ ਜਨ ਸਾਚਾ ਦਰਸ ਮੰਗੇ, ਇਕ ਧਿਆਨ ਲਗਾਈਆ। ਸਤਿਗੁਰ ਪੂਰਾ ਕਾਇਆ ਚੋਲੀ ਰੰਗੇ, ਰੰਗ ਮਜੀਠੀ ਇਕ ਚੜ੍ਹਾਈਆ। ਪੌੜੀ ਚੜ੍ਹਾਏ ਆਪਣੇ ਡੰਡੇ, ਘਰ ਘਰ ਵਿਚ ਦਏ ਵਡਿਆਈਆ। ਪਾਰ ਕਰਾਏ ਡੂੰਘੇ ਸਾਗਰ ਕੰਢੇ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਆਤਮ ਦੇਵੇ ਇਕ ਅਨੰਦੇ, ਪਰਮਾਨੰਦ ਵਖਾਈਆ। ਬਿਨ ਰਸਨਾ ਜਿਹਵਾ ਗਾਏ ਛੰਦੇ, ਅਜੱਪਾ ਜਾਪ ਸਮਝਾਈਆ। ਬੰਦਗੀ ਲਾਏ ਆਪਣੇ ਬੰਦੇ, ਬੰਦੀਖ਼ਾਨਾ ਤੋੜ ਤੁੜਾਈਆ। ਵਿਚੋ ਕੱਢੇ ਵਾਸਨਾ ਗੰਦੇ, ਸਚ ਸੁਗੰਧੀ ਨਾਮ ਭਰਾਈਆ। ਮਾਣਸ ਜਨਮ ਹੋਏ ਨਾ ਭੰਗੇ, ਲੱਖ ਚੁਰਾਸੀ ਦੇਵੇ ਤੰਦ ਤੁੜਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਗੁਰਮੁਖਾਂ ਦੇ ਅੰਦਰ ਲੰਘੇ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਦੇਵੇ ਦਰਸ ਜੀਉ ਪਿੰਡੇ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧੇ, ਕਵਲ ਨਾਭ ਨਾਭ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਮਨ ਤ੍ਰਿਪਤਾਈਆ। ਜੋ ਜਨ ਦਰਸ ਕਰਨ ਦੀ ਰੱਖੇ ਆਸਾ, ਆਸਾ ਮਨਸਾ ਨਾਲ ਮਿਲਾਈਆ। ਸਾਹਿਬ ਸਤਿਗੁਰ ਦੀਨ ਦਿਆਲ ਤਿਸ ਦਾ ਦਾਸੀ ਦਾਸਾ, ਠਾਕਰ ਬਣ ਕੇ ਠੋਕਰ ਨਾਮ ਲਗਾਈਆ। ਚਰਨ ਕਵਲ ਉਪਰ ਧਵਲ ਦੇਵੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਜੋ ਜਨ ਆਏ ਵੇਖਣ ਤਮਾਸ਼ਾ, ਤਿਨ੍ਹਾਂ ਜਗਤ ਤਮਾਸ਼ੇ ਨਾਲ ਰਲਾਈਆ। ਜੋ ਜਨ ਆਏ ਕਰਨ ਹਾਸਾ, ਤਿਨ੍ਹਾਂ ਹੰਸ-ਮੁਖ ਸਾਲਾਹੀਆ। ਜੋ ਜਨ ਆਏ ਪ੍ਰਭ ਵਸੇ ਸਦਾ ਪਾਸਾ, ਤਿਨ੍ਹਾਂ ਅੰਤਰ ਦਰਸ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਦਰਸ ਕਰਨ ਦੀ ਜਿਸ ਲੱਗੀ ਪਿਆਸ, ਆਤਮ ਰਹੀ ਬਿਲਲਾਈਆ। ਤਿਨ੍ਹਾਂ ਨਾਮ ਕਟੋਰਾ ਦਏ ਗਲਾਸ, ਘਾੜਤ ਘੜੀ ਨਜ਼ਰ ਕਿਸੇ ਨਾ ਆਈਆ। ਮਨ ਮਤ ਬੁਧ ਤਿੰਨੇ ਕਰ ਨਾ ਸਕਣ ਉਦਾਸ, ਚੰਚਲ ਰੂਪ ਨਾ ਕੋਇ ਵਟਾਈਆ। ਅੰਦਰ ਵੜ ਕੇ ਜਾਏ ਆਖ, ਉਠ ਗੁਰਸਿਖ ਦਰਸਨ ਕਰ ਚਾਈਂ ਚਾਈਂਆ। ਘਰ ਮੇਲਾ ਕਮਲਾਪਾਤ, ਕਵਲ ਨੈਣ ਫੇਰਾ ਪਾਈਆ। ਜਨ ਭਗਤਾਂ ਮਿਲ ਇਕ ਜਮਾਤ, ਜਿਥੇ ਇਕੋ ਨਾਮ ਪੜ੍ਹਾਈਆ। ਸਤਿਗੁਰ ਨਜ਼ਰੀ ਆਏ ਸਾਖਿਆਤ, ਪਰਦਾ ਨਜ਼ਰ ਕੋਇ ਨਾ ਆਈਆ। ਸਨਮੁਖ ਹੋਏ ਕਰ ਬਾਤ, ਅੱਗੇ ਪਿੱਛੇ ਮੁਖ ਨਾ ਕੋਇ ਛੁਪਾਈਆ। ਦਰਸ ਕੀਤਿਆਂ ਮਿਲੇ ਨਜਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਚਾ ਦਰਸ ਜੋ ਜਨ ਜਾਣੇ, ਅਨਜਾਣਤ ਦਏ ਜਣਾਈਆ। ਗੁਰਸਿਖ ਗੁਰ ਦੋਵੇਂ ਚਲਣ ਇਕ ਦੂਜੇ ਦੇ ਭਾਣੇ, ਭਾਣੇ ਭਾਣੇ ਵਿਚ ਸਮਾਈਆ। ਗੁਰਮੁਖ ਚਤਰ ਸੁਘੜ ਸਿਆਣੇ, ਮੂਰਖ ਮੂੜ੍ਹੇ ਆਪਣਾ ਰੂਪ ਵਟਾਈਆ। ਦਰ ਘਰ ਸਾਚੇ ਹੋਣ ਪਰਵਾਨੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਨਾਮ ਵਰ, ਦਰਸ ਇਕੋ ਘਰ ਜਣਾਈਆ।

੧੩ ਭਾਦਰੋ ੨੦੨੦ ਬਿਕ੍ਰਮੀ ਫ਼ੌਜਾ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਹਰਿਜਨ ਸਦਾ ਰੱਖੇ ਆਸ, ਜਗਤ ਅਭਿਮਾਨ ਤਜਾਈਆ। ਕੂੜੀ ਕਿਰਿਆ ਹੋਵੇ ਨਾਸ, ਸਚ ਸੁਚ ਮਿਲੇ ਵਡਿਆਈਆ। ਆਤਮ ਪਰਮਾਤਮ ਵਸੇ ਪਾਸ, ਸਾਚਾ ਸੰਗ ਨਿਭਾਈਆ। ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਰੂਪ ਨਾ ਕੋਇ ਵਟਾਈਆ। ਉਤਮ ਹੋਵੇ ਮਾਣਸ ਜ਼ਾਤ, ਜਨਮ ਜਨਮ ਲੇਖੇ ਲਾਈਆ। ਮਿਟੇ ਰੈਣ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਨਾਮ ਵਖਾਏ ਡੂੰਘਾ ਖਾਤ, ਗ੍ਰਹਿ ਮੰਦਰ ਖੋਜ ਖੁਜਾਈਆ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਅੰਗ ਲਗਾਈਆ। ਗੁਰਮੁਖ ਰੱਖੇ ਇਕੋ ਓਟ, ਘਰ ਸਚ ਮਿਲੇ ਵਡਿਆਈਆ। ਹੋਏ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਚੁਕਾਈਆ। ਧੁਰ ਦਾ ਨਾਮ ਮਿਲੇ ਸਚ ਸਲੋਕ, ਸਾਚਾ ਢੋਲਾ ਇਕੋ ਗਾਈਆ। ਚਰਨਾਂ ਹੇਠਾਂ ਦੱਬੇ ਮੋਖ, ਮੁਕਤੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰਮੁਖ ਸੱਜਣ ਰਹੇ ਉਡੀਕ, ਨਿਜ ਨੇਤਰ ਧਿਆਨ ਲਗਾਈਆ । ਕਵਣ ਵੇਲਾ ਪ੍ਰਭ ਮਿਲੇ ਠੀਕ, ਠਾਕਰ ਸੁਆਮੀ ਫੇਰਾ ਪਾਈਆ। ਕਾਇਆ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਈਆ। ਸੋਹੰ ਢੋਲਾ ਸੁਣਾਏ ਗੀਤ, ਆਤਮ ਪਰਮਾਤਮ ਰਾਗ ਅਲਾਈਆ। ਨਾਤਾ ਤੁੱਟੇ ਮੰਦਰ ਮਸੀਤ, ਕਾਇਆ ਕਾਅਬਾ ਸਾਚਾ ਹੁਜਰਾ ਇਕੋ ਨਜ਼ਰੀ ਆਈਆ। ਬੈਠਾ ਦਿਸੇ ਸਾਹਿਬ ਅਤੀਤ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਵੇਖ ਵਖਾਏ ਹਸਤ ਕੀਟ, ਊਚ ਨੀਚ ਰਿਹਾ ਸਮਾਈਆ। ਲੱਖ ਚੁਰਾਸੀ ਜਾਏ ਜੀਤ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਡਿਆਈਆ। ਗੁਰਮੁਖ ਗੁਰਸਿਖ ਰਹੇ ਤੱਕ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਦੇਵੇ ਹੱਕ, ਖ਼ਾਲੀ ਝੋਲੀ ਦਏ ਭਰਾਈਆ। ਜੁਗ ਚੌਕੜੀ ਗਏ ਥੱਕ, ਬਣ ਬਣ ਪਾਂਧੀ ਰਾਹੀਆ। ਅਠਸਠ ਤੀਰਥ ਗਏ ਅੱਕ, ਚਾਰੋ ਕੁੰਟ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਸੱਚੀ ਵਡਿਆਈਆ। ਗੁਰਮੁਖ ਸੱਜਣ ਮੰਗਣ ਭਿਖ, ਭਿਛਿਆ ਇਕੋ ਮੰਗ ਮੰਗਾਈਆ। ਸਾਚਾ ਲੇਖ ਦੇਵੇ ਲਿਖ, ਪਿਛਲਾ ਲੇਖਾ ਦਏ ਗਵਾਈਆ। ਸਤਿਗੁਰ ਹੋ ਕੇ ਕਰੇ ਹਿਤ, ਗੁਰਮੁਖ ਗੁਰ ਗੁਰ ਗੋਦ ਬਹਾਈਆ। ਦੋ ਜਹਾਨਾਂ ਬਣੇ ਪਿਤ, ਮਾਤਾ ਇਕੋ ਨਜ਼ਰੀ ਆਈਆ । ਜਨਮ ਕਰਮ ਦੀ ਲਾਹੇ ਵਿਖ, ਦੁਰਮਤ ਮੈਲ ਧਵਾਈਆ। ਸਾਚੀ ਸਿਖਿਆ ਲਏ ਸਿਖ, ਕਰੇ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਗੁਰਸਿਖ ਤੱਕਣ ਰਾਹ, ਚਾਰੋ ਕੁੰਟ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਸਾਚੀ ਦੇਵੇ ਇਕ ਸਲਾਹ, ਨਾਮ ਨਿਧਾਨਾ ਢੋਲਾ ਗਾਈਆ। ਭਵ ਸਾਗਰ ਪਾਰ ਦਏ ਕਰਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਕਾਗੋ ਹੰਸ ਦਏ ਬਣਾ, ਬੁੱਧੀ ਕਾਗ ਨਾ ਕੋਇ ਕੁਰਲਾਈਆ। ਸਹੰਸਾਂ ਵਿਚੋ ਲਏ ਉਪਜਾ, ਆਪ ਆਪਣਾ ਰੰਗ ਰੰਗਾਈਆ। ਸਾਚਾ ਬੰਸਾ ਲਏ ਬਣਾ, ਗੁਰਮੁਖ ਗੁਰ ਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਖ਼ਸ਼ਣਹਾਰ ਚਰਨ ਸਰਨਾਈਆ। ਗੁਰਮੁਖ ਗੁਰਸਿਖ ਵੇਖਣ ਉਠ, ਦਹਿ ਦਿਸ਼ਾ ਭੇਵ ਚੁਕਾਈਆ। ਕਵਣ ਵੇਲਾ ਪ੍ਰਭ ਜਾਏ ਤੁਠ, ਦੀਨਨ ਹੋਏ

ਸਹਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਇਕੋ ਇਕ ਵਖਾਈਆ। ਆਵਣ ਜਾਵਣ ਲੱਖ ਚੁਰਾਸੀ ਮਾਤ ਗਰਭ ਗੇੜਾ ਜਾਏ ਛੁੱਟ, ਜੂਨ ਅਜੂਨ ਨਾ ਕੋਇ ਭਵਾਈਆ। ਦੇਵੇ ਭੰਡਾਰ ਇਕ ਅਤੁਟ, ਵਸਤੂ ਸਤਿ ਸਤਿ ਵਰਤਾਈਆ। ਆਪਣੀ ਗੋਦੀ ਲਏ ਚੁੱਕ, ਸਿਰ ਆਪਣਾ ਹੱਥ ਟਿਕਾਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਰਹਿਣ ਨਾ ਪਾਈਆ। ਸਫ਼ਲ ਕਰਾਏ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਘਰ ਸਾਚੇ ਮੇਲ ਮਿਲਾਈਆ। ਗੁਰਮੁਖ ਗੁਰਸਿਖ ਮੰਗਣ ਸਚ ਪ੍ਰੀਤ, ਪ੍ਰੀਤੀਵਾਨ ਤੇਰੀ ਵਡਿਆਈਆ। ਤੇਰਾ ਰਾਗ ਗਾਈਏ ਗੀਤ, ਗਹਿਰ ਗੰਭੀਰ ਤੇਰੀ ਸਰਨਾਈਆ। ਨਜ਼ਰੀ ਆਏਂ ਸਦਾ ਅਤੀਤ, ਤ੍ਰੈਗੁਣ ਕੂੜਾ ਡੇਰਾ ਢਾਹੀਆ। ਸਚ ਦੁਆਰਿਉਂ ਮਿਲੇ ਭੀਖ, ਭਿਛਿਆ ਇਕੋ ਨਜ਼ਰੀ ਆਈਆ। ਪੁਰਖ ਅਕਾਲ ਸਾਚਾ ਮੀਤ, ਸੱਜਣ ਦਾਤਾ ਬੇਪਰਵਾਹੀਆ। ਜੁਗ ਚੌਕੜੀ ਚਲਾਏ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲੇ ਥਾਉਂ ਥਾਈਂਆ। ਗੁਰਸਿਖ ਗੁਰਮੁਖ ਮੇਲ ਮਿਲਾਵਾ, ਸੋ ਸਤਿਗੁਰ ਆਪ ਮਿਲਾਇੰਦਾ। ਸਾਚੀ ਦਰਗਹਿ ਸਾਚਾ ਨਾਵਾਂ, ਬਿਨ ਅੱਖਰਾਂ ਆਪ ਲਗਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਵਾਂ, ਪਿਤਾ ਪੂਤ ਗੋਦ ਸੁਹਾਇੰਦਾ। ਸਮਰਥ ਸਦਾ ਸਦਾ ਸਦ ਦੇਵੇ ਠੰਡੀਆਂ ਛਾਵਾਂ, ਮਿਹਰ ਨਜ਼ਰ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਗੁਰਮੁਖ ਗੁਰਸਿਖ ਪੂਰਨ ਆਸਾ, ਆਸਾ ਆਸਾ ਵਿਚ ਮਿਲਾਈਆ। ਮਾਣਸ ਜਨਮ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਅੰਦਰ ਬਾਹਰ ਦੇਵੇ ਸਾਥਾ, ਗੁਪਤ ਜ਼ਾਹਰ ਸੰਗ ਨਿਭਾਈਆ। ਨਾਮ ਜਣਾਏ ਪੂਜਾ ਪਾਠਾ, ਸੋਹੰ ਅੱਖਰ ਇਕ ਪੜ੍ਹਾਈਆ। ਮਿਲੇ ਮੇਲ ਪੁਰਖ ਬਿਧਾਤਾ, ਪੁਰਖ ਪੁਰਖੋਤਮ ਵਡ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ, ਨਾਮ ਨਿਧਾਨ ਝੋਲੀ ਆਪੇ ਪਾਈਆ।

੧੩ ਭਾਦਰੋ ੨੦੨੦ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਗੁਰਮੁਖਾਂ ਹਰਿ ਕਰੇ ਰਖਵਾਲੀ, ਰੱਖਕ ਇਕੋ ਇਕ ਅਖਵਾਇੰਦਾ। ਦੋ ਜਹਾਨਾਂ ਫਿਰੇ ਖਾਲੀ, ਖੰਡਾ ਖੜਗ ਨਾਮ ਚਮਕਾਇੰਦਾ। ਨਿਰਗੁਣ ਹੋ ਕੇ ਬਣੇ ਪਾਲੀ, ਘਰ ਘਰ ਵੇਖ ਵਖਾਇੰਦਾ। ਪੂਰਬ ਜਨਮ ਜਿਨ੍ਹਾਂ ਘਾਲ ਘਾਲੀ, ਅੰਤਮ ਲੇਖਾ ਲੇਖੇ ਪਾਇੰਦਾ। ਸਤਿਗੁਰ ਹੋ ਕੇ ਕਰੇ ਦਲਾਲੀ, ਸ਼ਬਦ ਵਿਚੋਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋ ਭਾਲੀ, ਗੁਰਸਿਖ ਗੁਰਮੁਖ ਆਪ ਜਗਾਇੰਦਾ। ਕਲਜੁਗ ਵੇਖ ਅੰਧੇਰੀ ਰੈਣ ਕਾਲੀ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਪ੍ਰਿਤਪਾਲਕ ਬਣੇ ਨਿਰੰਕਾਰ, ਸੇਵਾ ਸਚ ਕਮਾਈਆ। ਡੁੱਬਦੇ ਪਾਥਰ ਲਏ ਤਾਰ, ਜਿਸ ਜਨ ਆਪਣਾ ਰੰਗ ਰੰਗਾਈਆ। ਸਾਚਾ ਦੇਵੇ ਨਾਮ ਆਧਾਰ, ਸਾਚੀ ਸਿਖਿਆ ਇਕ ਸਮਝਾਈਆ। ਜਨਮ ਕਰਮ ਦਾ ਰੋਗ ਨਿਵਾਰ, ਆਵਣ ਜਾਵਣ ਦਏ ਕਟਾਈਆ। ਘਰ ਮੇਲਾ ਸਿਰਜਣਹਾਰ, ਦੂਰ ਦੁਰਾਡਾ

ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ । ਗੁਰਮੁਖ ਤਾਰੇ ਹਰਿ ਨਿਰੰਕਾਰ, ਜੁਗ ਜੁਗ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਭੇਵ ਅਭੇਦ ਖੁਲ੍ਹਾਇੰਦਾ। ਸਾਚੇ ਮੰਦਰ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਚੁਕਾਇੰਦਾ। ਅੱਗ ਨਾ ਲੱਗੇ ਤੱਤੀ ਹਾੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਕਰ ਪਰਕਾਸ਼ ਨਾੜ ਨਾੜ, ਸਾਂਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਲੋਕਮਾਤ, ਧਰਤ ਧਵਲ ਸੋਭਾ ਪਾਈਆ। ਲਹਿਣਾ ਤੋੜ ਜ਼ਾਤ ਪਾਤ, ਜ਼ੇਰ ਜ਼ਬਰ ਇਕ ਸਮਝਾਈਆ। ਦੇ ਵਡਿਆਈ ਕਾਇਨਾਤ, ਨਾਮ ਕਲਮਾ ਮਕਤਬ ਇਕ ਪੜ੍ਹਾਈਆ। ਧਰਮ ਦੁਆਰੇ ਮਾਰ ਝਾਤ, ਘਰ ਸਾਚਾ ਇਕ ਵਖਾਈਆ । ਫਲ ਫੁਲਵਾੜੀ ਪਤ ਡਾਲੀ ਵੇਖੇ ਆਪ, ਪੰਖੜੀ ਗ਼ੁੰਚਾ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ । ਹਰਿਜਨ ਤਾਰੇ ਦੀਨ ਦਿਆਲ, ਆਦਿ ਜੁਗਾਦਿ ਦਇਆ ਕਮਾਇੰਦਾ। ਏਥੇ ਓਥੇ ਚਲੇ ਨਾਲ, ਦੋ ਜਹਾਨਾਂ ਸੰਗ ਰਖਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਪ੍ਰੀਤੀ ਇਕ ਸਮਝਾਇੰਦਾ। ਸਾਚਾ ਮੰਦਰ ਜਣਾਏ ਧਰਮਸਾਲ, ਘਰ ਠਾਕਰ ਰੂਪ ਵਟਾਇੰਦਾ। ਗੁਰਮੁਖ ਗੁਰ ਗੁਰ ਸੁਰਤ ਸੰਭਾਲ, ਸੁਰਤੀ ਸ਼ਬਦੀ ਜੋੜ ਜੁੜਾਇੰਦਾ । ਲੇਖਾ ਜਾਣ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਹੋਏ ਸਹਾਈ, ਮਿਹਰ ਨਜ਼ਰ ਉਠਾਇੰਦਾ। ਨਾ ਕੋਈ ਅੰਕੜੇ ਜਾਣੇ ਇਕਾਈ, ਦਹਾਈ ਧਾਰ ਨਾ ਕੋਇ ਜਣਾਇੰਦਾ। ਦਹਿ ਦਿਸ਼ਾ ਸਰਬ ਕੁਰਲਾਈ, ਦਸਮ ਦੁਆਰੀ ਘਰ ਨਾ ਕੋਇ ਵਸਾਇੰਦਾ। ਮਨ ਆਸਾ ਦਏ ਦੁਹਾਈ, ਤ੍ਰਿਸਨਾ ਭੁੱਖ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਗ ਲਗਾਇੰਦਾ। ਹਰਿਜਨ ਸਾਚੇ ਲਾਏ ਅੰਗ, ਅੰਗੀਕਾਰ ਅਖਵਾਈਆ। ਸਤਿਗੁਰ ਪੂਰਾ ਸਦ ਸਰਬੰਗ, ਦੀਨ ਦਿਆਲ ਅਖਵਾਈਆ। ਭਾਂਡਾ ਭਰਮ ਢਾਹੇ ਕੰਧ, ਕੂੜੀ ਕਿਰਿਆ ਸਫ਼ਾ ਉਠਾਈਆ। ਨਾਮ ਨਿਧਾਨ ਵਜਾਏ ਮਰਦੰਗ, ਅਨਹਦ ਨਾਦ ਸੁਣਾਈਆ। ਜਨ ਭਗਤਾਂ ਵਸੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਬਾਲ ਅਞਾਣ, ਬਾਲੀ ਬੁੱਧ ਸੁੱਧ ਇਕੋ ਘਰ ਵਖਾਈਆ।

੧੩ ਭਾਦਰੋ ੨੦੨੦ ਬਿਕਰਮੀ ਜਿੰਦਰ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਕਰੇ ਕਿਰਪਾ, ਕਿਰਪਾਨਿਧਾਨ ਦਇਆ ਕਮਾਇੰਦਾ। ਜਨਮ ਕਰਮ ਦੀ ਮਿਟੇ ਬਿਪਤਾ, ਦੁੱਖ ਦਰਦ ਗਵਾਇੰਦਾ। ਮਾਣਸ ਜਨਮ ਨਾ ਜਾਏ ਬਿਰਥਾ, ਤਨ ਮਾਟੀ ਲੇਖੇ ਪਾਇੰਦਾ। ਚਾਰ ਕੁੰਟ ਜੋ ਰਿਹਾ ਫਿਰਦਾ, ਦਹਿ ਦਿਸ਼ਾਂ ਡੇਰਾ ਢਾਹਿੰਦਾ। ਸਤਿਗੁਰ ਵਣਜ ਕਰਾਏ ਇਕੋ ਸਿਰ ਦਾ, ਹੱਟ ਸਾਚੇ ਆਪ ਵਕਾਇੰਦਾ। ਆਦਿ ਜੁਗਾਦੀ ਖੇਲ ਅਗੰਮੀ ਪਿਰ ਦਾ, ਪਿਤਾ ਪੂਤ ਵੇਖ ਵਖਾਇੰਦਾ। ਲੇਖਾ ਜਨਮ ਪੂਰਬ ਜਨਮ ਚਿਰ ਦਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ । ਭੇਵ ਵਖਾਏ ਘਰ ਥਿਰ ਦਾ, ਥਿਰ ਘਰ ਆਪਣਾ ਘਰ ਜਣਾਇੰਦਾ। ਕੂੜੀ ਕਿਰਿਆ ਗੇੜਾ ਗਿੜਦਾ, ਸਾਚਾ ਮਾਰਗ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਘਰ ਵਸਾਇੰਦਾ।

ਜਨਮ ਕਰਮ ਦਾ ਕਟੇ ਰੋਗ, ਹਰਿ ਸਤਿਗੁਰ ਦਇਆ ਕਮਾਈਆ। ਨਾਮ ਭੰਡਾਰਾ ਦੇਵੇ ਚੋਗ, ਰਸਨਾ ਜਿਹਵਾ ਬੱਤੀ ਦੰਦ ਆਪ ਖਵਾਈਆ। ਆਤਮ ਪਰਮਾਤਮ ਹੋਏ ਸੰਜੋਗ, ਧੁਰ ਮਿਲਣੀ ਮੇਲ ਮਿਲਾਈਆ। ਵੱਜੇ ਵਧਾਈ ਚੌਂਦਾਂ ਲੋਕ, ਪਰਲੋਕ ਰਹੇ ਜਸ ਗਾਈਆ। ਦਰ ਨਿਮਾਣੀ ਫਿਰੇ ਮੋਖ, ਨੇਤਰ ਨੈਣ ਨੈਣ ਸ਼ਰਮਾਈਆ। ਜਿਨ੍ਹਾਂ ਪੁਰਖ ਅਕਾਲ ਮਿਲੀ ਓਟ, ਤਿਨ੍ਹਾਂ ਵੇਲੇ ਅੰਤ ਦੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੁੱਖ ਰੋਗ ਉਤਰੇ ਸੰਤਾਪ, ਪੱਤਤ ਪਾਪੀ ਪਾਰ ਕਰਾਇੰਦਾ। ਬਾਲਕ ਵੇਖੇ ਸਾਚਾ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਪ੍ਰੇਮ ਪ੍ਰੀਤੀ ਸਾਚਾ ਜਾਪ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਘਰ ਠਾਕਰ ਮਿਲੇ ਸੱਜਣ ਸਾਕ, ਕੂੜਾ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵ ਸਾਗਰ ਪਾਰ ਕਰਾਇੰਦਾ। ਜਗਤ ਰੋਗ ਮੇਟੇ ਦੁੱਖ, ਦੁਖੀਆਂ ਦਰਦ ਵੰਡਾਈਆ । ਘਰ ਉਪਜਾਏ ਇਕੋ ਸੁਖ, ਹਰਿ ਵੱਜੇ ਨਾਮ ਵਧਾਈਆ। ਉਜਲ ਕਰੇ ਮਾਤ ਮੁਖ, ਜੋ ਸ੍ਰੀ ਭਗਵਾਨ ਰਹੇ ਜਸ ਗਾਈਆ। ਵੇਖ ਵਖਾਣੇ ਅਪਰਾਧੀ ਸੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਅੰਦਰ ਬਾਹਰ, ਪੜਦਾ ਸਕੇ ਕੋਈ ਨਾ ਪਾਈਆ। ਕਰਨਹਾਰਾ ਗੁਪਤ ਜ਼ਾਹਰ, ਜ਼ਾਹਰ ਜ਼ਹੂਰ ਖੇਲ ਵਖਾਈਆ। ਡੁੱਬਦੇ ਪਾਥਰ ਜਾਏ ਤਾਰ, ਜਿਸ ਗ੍ਰਹਿ ਆਪਣਾ ਚਰਨ ਛੁਹਾਈਆ। ਸਾਚਾ ਬਖ਼ਸ਼ੇ ਇਕ ਪਿਆਰ, ਪ੍ਰੇਮ ਪ੍ਰੀਤੀ ਤੰਦ ਬੰਧਾਈਆ। ਭੂਤ ਪਰੇਤ ਜਿਨ ਖ਼ਬੀਸ ਕੋਇ ਨਾ ਕਰੇ ਖਵਾਰ, ਇਕ ਲੱਖ ਅੱਸੀ ਹਜ਼ਾਰ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਡੰਕਾ ਇਕ ਵਜਾਈਆ। ਨਾਮ ਡੰਕਾ ਵੱਜੇ ਘਰ, ਘਰ ਸਾਚੇ ਖ਼ੁਸ਼ੀ ਵਖਾਇੰਦਾ। ਪਿਛਲਾ ਚੁੱਕੇ ਭੌ ਡਰ, ਅੱਗੇ ਇਕੋ ਰਾਹ ਜਣਾਇੰਦਾ। ਸਤਿਗੁਰ ਸੁਆਮੀ ਪੱਲੂ ਫੜ, ਜਗ ਮਾਰਗ ਆਪੇ ਲਾਇੰਦਾ। ਡੂੰਘੀ ਭਵਰੀ ਕਾਇਆ ਵੜ, ਬੰਦ ਤਾਕੀ ਆਪ ਖੁਲ੍ਹਾਇੰਦਾ। ਸਚ ਸੁਹੇਲਾ ਦੇਵੇ ਵਰ, ਗੁਰ ਚੇਲਾ ਵੇਖ ਵਖਾਇੰਦਾ। ਲੇਖਾ ਜਾਣੇ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਘਰ ਸਚ ਇਕੋ ਇਕ ਵਖਾਇੰਦਾ। ਸਚ ਘਰ ਹਰਿ ਸ਼ਬਦ ਸੁਆਮੀ, ਗੁਰ ਮੰਤਰ ਨਾਮ ਵਡਿਆਈਆ। ਸਰਬ ਜੀਆਂ ਘਟ ਅੰਤਰਜਾਮੀ, ਭੇਵ ਅਭੇਦਾ ਦਏ ਖੁਲ੍ਹਾਈਆ। ਅੰਮ੍ਰਿਤ ਬਖ਼ਸ਼ੇ ਆਤਮ ਬਾਣੀ, ਅੰਮਿਉਂ ਰਸ ਜਾਮ ਪਿਆਈਆ। ਆਵਣ ਜਾਵਣ ਚੁੱਕੇ ਜਮ ਕੀ ਕਾਣੀ, ਰਾਏ ਧਰਮ ਨਾ ਦਏ ਸਜਾਈਆ। ਸਾਚਾ ਬਖ਼ਸ਼ੇ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਵਖਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਮਿਹਰ ਨਜ਼ਰ ਉਠਾਈਆ। ਤਿਖੀ ਮਾਰੇ ਤੀਰ ਕਾਨੀ, ਦੋ ਜਹਾਨੀ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਉਠਾਈਆ। ਦੁੱਖ ਰੋਗ ਮਿਟੇ ਝੇੜਾ, ਝੰਜਟ ਕੋਇ ਰਹਿਣ ਨਾ ਪਾਈਆ। ਆਪ ਵਸਾਏ ਸਾਚਾ ਖੇੜਾ, ਘਰ ਵੱਜੇ ਨਾਮ ਵਧਾਈਆ। ਏਥੇ ਓਥੇ ਬੰਨ੍ਹੇ ਬੇੜਾ, ਖੇਵਟ ਖੇਟਾ ਬੇਪਰਵਾਹੀਆ। ਅੰਤਮ ਕਰੇ ਹੱਕ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦਿ ਜੁਗਾ ਜੁਗੰਤਰ ਸੋਹੰ ਮੰਤਰ ਇਕ ਪੜ੍ਹਾਈਆ।

੧੩ ਭਾਦਰੋ ੨੦੨੦ ਬਿਕਰਮੀ ਲੱਖਾ ਸਿੰਘ ਦੇ ਗ੍ਰਹਿ ਰਾਮ ਦੀਵਾਲੀ ਜ਼ਿਲਾ ਅੰਮ੍ਰਿਤਸਰ

ਸਰਬ ਕਲ ਹਰਿ ਸਮਰਾਥਾ, ਪੁਰਖ ਸਮਰਥ ਇਕ ਅਖਵਾਇੰਦਾ। ਲੇਖਾ ਜਾਣੇ ਤਰਲੋਕੀ ਨਾਥਾ, ਲੋਕ ਪਰਲੋਕ ਹੁਕਮ ਮਨਾਇੰਦਾ। ਜੁਗ ਚੌਕੜੀ ਜਣਾਏ ਗਾਥਾ, ਗੁਰ ਅਵਤਾਰ ਆਪ ਪੜ੍ਹਾਇੰਦਾ। ਭਗਤ ਭਗਵਾਨ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਗੁਰਮੁਖਾਂ ਕਰੇ ਪੂਰਾ ਘਾਟਾ, ਪੂਰਬ ਲਹਿਣਾ ਵੇਖ ਵਖਾਇੰਦਾ । ਚਰਨ ਕਵਲ ਬੰਧਾਏ ਨਾਤਾ, ਸਾਚਾ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੰਗ ਰੰਗਾਇੰਦਾ। ਪੁਰਖ ਸਮਰਥ ਸਾਹਿਬ ਗੁਰਦੇਵ, ਦੇਵਤ ਸੁਰ ਦਏ ਵਡਿਆਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਡੇਰਾ ਲਾਈਆ। ਅਲਖ ਅਗੋਚਰ ਅਗੰਮ ਅਭੇਵ, ਭੇਵ ਅਭੇਦ ਜਣਾਈਆ। ਅੰਮ੍ਰਿਤ ਰਸ ਦੇਵੇ ਮੇਵ, ਫਲ ਇਕੋ ਇਕ ਖਵਾਈਆ। ਲੇਖਾ ਜਾਣੇ ਰਸਨਾ ਜਿਹਵ, ਬੱਤੀ ਦੰਦ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਮਰਥ ਪੁਰਖ ਸਾਹਿਬ ਸੁਲਤਾਨ, ਪੁਰਖ ਅਕਾਲ ਇਕ ਅਖਵਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਧਰਮ ਉਠਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੀਵ ਜੰਤ ਸਾਧ ਸੰਤ ਦੇਵੇ ਸ਼ਬਦ ਗਿਆਨ, ਆਤਮ ਪਰਮਾਤਮ ਬੋਧ ਅਗਾਧਾ ਅੱਖਰ ਵੱਖਰ ਆਪ ਪੜ੍ਹਾਇੰਦਾ। ਕਾਇਆ ਮੰਦਰ ਵੇਖ ਮਕਾਨ, ਘਰ ਦੀਆ ਬਾਤੀ, ਕਮਲਾਪਾਤੀ ਨੂਰ ਨੁਰਾਨਾ ਜੋਤ ਡਗਮਗਾਇੰਦਾ । ਅੰਮ੍ਰਿਤ ਜਾਮ ਪਿਆਏ ਬਣ ਕੇ ਸਾਕੀ, ਸਚ ਪਿਆਲਾ ਕਾਇਆ ਕਾਸਾ ਆਪ ਭਰਾਇੰਦਾ। ਲੇਖਾ ਜਾਣੇ ਤਨ ਖ਼ਾਕੀ, ਖ਼ਾਲਕ ਵੇਖ ਵਖਾਇੰਦਾ। ਜਨ ਭਗਤਾਂ ਬੰਦ ਕਿਵਾੜਾ ਖੋਲ੍ਹੇ ਤਾਕੀ, ਏਕਾ ਦੂਜਾ ਦੂਜਾ ਏਕਾ ਪੜਦਾ ਆਪ ਉਠਾਇੰਦਾ। ਅਸਵ ਘੋੜੇ ਚੜ੍ਹੇ ਰਾਕੀ, ਸ਼ਾਹਸਵਾਰਾ ਹਰਿ ਨਿਰੰਕਾਰਾ ਦੂਰ ਦੁਰਾਡਾ ਪੰਧ ਮੁਕਾਇੰਦਾ । ਧੁਰ ਸੰਦੇਸਾ ਲੈ ਕੇ ਆਏ ਪਾਤੀ, ਨਾਮ ਨਿਧਾਨਾ ਆਪ ਸਮਝਾਇੰਦਾ। ਜਨ ਭਗਤਾਂ ਚੁੱਕੇ ਲਹਿਣਾ ਬਾਕੀ, ਦੇਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਗਲਾ ਸੰਗ ਆਪ ਨਿਭਾਇੰਦਾ। ਸਮਰਥ ਪੁਰਖ ਅਗੰਮ ਅਥਾਹ, ਨਿਰਗੁਣ ਨਿਰਵੈਰ ਵੱਡੀ ਵਡਿਆਈਆ । ਜੁਗ ਚੌਕੜੀ ਮਾਰਗ ਲਾ, ਨਿਤ ਨਵਿਤ ਵੇਖ ਵਖਾਈਆ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਲੱਖ ਚੁਰਾਸੀ ਆਪ ਚਲਾਈਆ। ਸਾਚੀ ਨਈਆ ਲਏ ਬਹਾ, ਸਈਆ ਬਣੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਲੇਖਾ ਲੇਖੇ ਪਾਈਆ। ਪੁਰਖ ਸਮਰਥ ਸਰਬ ਸੁਖ ਦਾਤਾ, ਲੱਖ ਚੁਰਾਸੀ ਖੋਜ ਖੁਜਾਇੰਦਾ। ਆਦਿ ਜੁਗਾਦਿ ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਇੰਦਾ। ਸੰਤ ਸਾਜਣ ਭਗਤ ਭਗਵਾਨ ਗੁਰਮੁਖ ਗੁਰਸਿਖ ਬੰਨ੍ਹੇ ਨਾਤਾ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਸੋਹੰ ਢੋਲਾ ਬਣ ਵਿਚੋਲਾ ਗਾਏ ਗਾਥਾ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਰਾਗ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਧੁਰ ਦਾ ਬੋਲਾ, ਅਨਬੋਲਤ ਆਪਣੀ ਧਾਰ ਵਖਾਇੰਦਾ। ਸਮਰਥ ਸੁਆਮੀ ਖੇਲੇ ਖੇਲ ਡੂੰਘੇ ਸਾਗਰ, ਸਮੁੰਦ ਵਰੋਲੇ ਬੇਪਰਵਾਹੀਆ। ਭੇਵ ਚੁਕਾਏ ਕਾਇਆ ਗਾਗਰ, ਗਗਰੀਆ ਨਿਰਮਲ ਜੋਤ ਜੋਤ ਰੁਸ਼ਨਾਈਆ। ਵਣਜ ਕਰਾਏ ਹੱਟ ਸੌਦਾਗਰ, ਨਾਮ ਇਕੋ ਵਸਤ ਵਿਕਾਈਆ। ਖੇਲੇ ਖੇਲ ਕਰੀਮ ਕਾਦਰ, ਕੁਦਰਤ ਕਰਤਾ ਦਏ ਸਮਝਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ । ਸਮਰਥ ਹੁਕਮ ਧੁਰ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਣ, ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਨਿਵਣ-ਸੋ-ਅੱਖਰ ਢੋਲਾ ਸਾਰੇ ਗਾਣ, ਤੂੰਹੀ ਤੂੰਹੀ ਰਾਗ ਅਲਾਈਆ। ਚਰਨ ਕਵਲ ਸਚ ਪ੍ਰੀਤੀ ਇਕ ਧਿਆਨ, ਧਿਆਨ ਧਿਆਨ ਵਿਚੋ ਪਰਗਟਾਈਆ। ਅੰਤਸ਼ਕਰਨ ਆਤਸ਼ ਮਿਟੇ ਅੰਮ੍ਰਿਤ ਦੇਵੇ ਪੀਣ ਖਾਣ, ਰਸ ਇਕੋ ਇਕ ਭਰਾਈਆ। ਦਾਤਾ ਦਾਨੀ ਸ੍ਰੀ ਭਗਵਾਨ, ਭਗਵਨ ਮੀਤਾ ਸਦਾ ਸਹਾਈਆ। ਜਨਮ ਜਨਮ ਆਵਣ ਜਾਵਣ ਦੁੱਖ ਕਟੇ ਆਣ, ਫਾਸੀ ਜਮ ਨਾ ਕੋਇ ਲਟਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਕਰੇ ਪਰਵਾਨ, ਪਾਰ ਕਿਨਾਰਾ ਇਕੋ ਇਕ ਵਖਾਈਆ ।