ਪੁਸਤਕਾਲਾਭਾਗ ੧੫

੨੨ ਭਾਦਰੋ ੨੦੨੦ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਸਚਖੰਡ ਦੁਆਰੇ ਸਤਿ ਨਿਵਾਸ, ਸਤਿ ਸਤਿਵਾਦੀ ਆਪ ਕਰਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਇੰਦਾ। ਨਿਰਮਲ ਨੂਰ ਜੋਤ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਸੋਭਾ ਪਾਇੰਦਾ। ਸਚ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਖੇਲ ਬੇਅੰਤ, ਬੇਪਰਵਾਹ ਆਪ ਰਖਾਈਆ। ਏਕੰਕਾਰ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਦਿ ਨਿਰੰਜਣ ਜੋਤੀ ਨੂਰ ਅਨੰਤ, ਅਕਲ ਕਲਧਾਰੀ ਭੇਵ ਚੁਕਾਈਆ। ਅਬਿਨਾਸ਼ੀ ਕਰਤਾ ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਧਾਰ ਬੰਧਾਈਆ। ਸ੍ਰੀ ਭਗਵਾਨ ਸੋਭਾਵੰਤ, ਦੋ ਜਹਾਨਾਂ ਰੁੱਤ ਸੁਹਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਆਦਿ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸਚਖੰਡ ਦੁਆਰ, ਹਰਿ ਕਰਤਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ ਸੋਭਾ ਪਾਇੰਦਾ । ਦੀਆ ਬਾਤੀ ਕਮਲਾਪਾਤੀ ਜੋਤੀ ਜੋਤਾ ਪੁਰਖ ਬਿਧਾਤਾ ਕਰ ਉਜਿਆਰ, ਨਿਰਗੁਣ ਧਾਰ ਹਰਿ ਨਿਰੰਕਾਰ ਦੀਨ ਦਿਆਲ ਪੁਰਖ ਅਕਾਲ ਆਪਣੀ ਧਾਰ ਚਲਾਇੰਦਾ । ਅਟੱਲ ਮਹੱਲ ਥਿਰ ਮਨਾਰ, ਖੇਲੇ ਖੇਲ ਪਰਵਰਦਿਗਾਰ, ਨੂਰੀ ਜਲਵਾ ਨੂਰ ਅਪਾਰ, ਮੁਕਾਮੇ ਹੱਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਸੁਹਾਇੰਦਾ। ਸਾਚਾ ਮੰਦਰ ਸੋਭਨੀਕ, ਦਰਗਹਿ ਸਾਚੀ ਵੱਜੇ ਵਧਾਈਆ। ਦੂਸਰ ਨਾ ਕੋਈ ਦਿਸੇ ਸ਼ਰੀਕ, ਲਾਸ਼ਰੀਕ ਬੇਪਰਵਾਹੀਆ। ਨਾ ਅੰਧੇਰਾ ਕੋਈ ਤਾਰੀਕ, ਜੋਤੀ ਨੂਰ ਚੰਦ ਰੁਸ਼ਨਾਈਆ। ਲੇਖਾ ਜਾਣੇ ਹਕੀਕਤ ਹਕੀਕ, ਹੱਕ ਹੱਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਵਸਾਈਆ। ਸਚ ਦੁਆਰ ਜਾਏ ਵਸ, ਸੋ ਸਾਹਿਬ ਆਪ ਵਸਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਾਹੋ ਭੂਪ ਪੁਰਖ ਅਬਿਨਾਸ਼, ਨਰ ਨਰਾਇਣ ਵੱਡੀ ਵਡਿਆਈਆ। ਦੂਸਰ ਨਾ ਕੋਇ ਵਸੇ ਸਾਥ, ਸੰਗੀ ਸੰਗ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦੁਆਰਾ ਉਚ ਅਟੱਲਾ, ਸੋ ਸਾਹਿਬ ਆਪ ਸੁਹਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਏਕਾ ਬਲਾ, ਏਕਾ ਏਕ ਕਰੇ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਵਸੇ ਸਦ ਇਕੱਲਾ, ਅਕਲ ਕਲਧਾਰੀ ਖੇਲ ਕਰਾਈਆ। ਨਿਰਵੈਰ ਪੁਰਖ ਆਪਣਾ ਫੜੇ ਆਪੇ ਪੱਲਾ, ਪੱਲੂ ਸਾਚੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਖੰਡ ਸਾਚੇ ਵਡ ਵਡਿਆਈਆ। ਸਚਖੰਡ ਵਡਿਆਈ ਏਕਾ ਏਕ, ਏਕੰਕਾਰ ਆਪ ਜਣਾਇੰਦਾ। ਆਦਿ ਪੁਰਖ ਅਪਰੰਪਰ ਸੁਆਮੀ ਆਪੇ ਜਾਣੇ ਆਪਣਾ ਭੇਖ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਅਗੰਮ ਅਗੰਮੜਾ ਵਸਣਹਾਰਾ ਅਗੰਮੜੇ ਦੇਸ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਬਣਾਇੰਦਾ । ਨਿਰਗੁਣ ਅੰਦਰ ਨਿਰਗੁਣ ਰਹੇ ਅਲੇਪ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਏਕੰਕਾਰਾ ਕਰਤਾ ਪੁਰਖ ਆਪ ਵਸਾਇੰਦਾ। ਸਚਖੰਡ ਦੁਆਰ ਵਸੇ ਆਦਿ, ਆਦਿ ਪੁਰਖ ਆਪ ਵਸਾਈਆ। ਏਕਾ ਏਕ ਵਜਾਏ ਆਪਣਾ ਨਾਦ, ਆਪਣੀ ਇਛਿਆ ਆਪ ਪਰਗਟਾਈਆ। ਲੇਖਾ ਜਾਣੇ ਬੋਧ ਅਗਾਧ, ਅਗਾਧ ਬੋਧ ਬੇਪਰਵਾਹੀਆ। ਨਿਰਗੁਣ ਨਿਰਗੁਣ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਪਾਕੀ ਪਾਕ, ਬੇਐਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਵੱਜੇ ਵਧਾਈਆ। ਸਚਖੰਡ ਦੁਆਰੇ ਵੱਜੇ ਵਧਾਈ, ਡੌਰੂ ਡੰਕਾ ਨਜ਼ਰ ਕੋਇ ਨਾ ਆਇੰਦਾ। ਰਾਗ ਨਾਦ ਨਾ ਕੋਇ ਗਾਈ, ਨਾਦੀ ਨਾਦ ਨਾ ਕੋਇ ਅਲਾਇੰਦਾ। ਢੋਲਕ ਛੈਣਾ ਨਾ ਕੋਇ ਵਜਾਈ, ਤਾਲ ਤਲਵਾੜਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚਾ ਖੇਲ, ਨਿਰਗੁਣ ਨਿਰਗੁਣ ਸਾਚਾ ਮੇਲ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰੇ ਕਰਤਾਰ, ਸਚਖੰਡ ਵੱਡੀ ਵਡਿਆਈਆ। ਨਿਰਗੁਣ ਪੁਰਖ ਪੁਰਖ ਕਰਤਾਰ, ਪਰਮ ਪੁਰਖ ਬੇਪਰਵਾਹੀਆ। ਸਾਚੀ ਨਗਰੀ ਕਰ ਤਿਆਰ, ਸਮਗਰੀ ਇਕੋ ਇਕ ਉਪਾਈਆ। ਜੋਤ ਇਕਗਰੀ ਹੋਏ ਉਜਿਆਰ, ਉਜਲ ਮੁਖ ਮੁਖ ਸਾਲਾਹੀਆ। ਰੂਪ ਰੰਗ ਰੇਖ ਤੋ ਵਸੇ ਬਾਹਰ, ਅਜੂਨੀ ਰਹਿਤ ਅਕਲ ਕਲ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੀ ਕਲ ਧਰਾਈਆ। ਆਦਿ ਆਪਣੀ ਕਲ ਰੱਖ, ਹਰਿ ਕਰਤਾ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਪਰਤੱਖ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਏਕੰਕਾਰਾ ਬੋਲ ਅਲੱਖ, ਆਦਿ ਨਿਰੰਜਣ ਹੁਕਮ ਵਰਤਾਇੰਦਾ । ਸ੍ਰੀ ਭਗਵਾਨ ਮਾਰਗ ਦੱਸ, ਅਬਿਨਾਸ਼ੀ ਕਰਤਾ ਰਾਹ ਚਲਾਇੰਦਾ। ਪਾਰਬ੍ਰਹਮ ਪ੍ਰਭ ਨੱਸ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਕਰ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਇੰਦਾ। ਨਿਰਗੁਣ ਧਾਰ ਕਰ ਪਰਗਟ, ਪਰਗਟ ਆਪਣਾ ਖੇਲ ਵਖਾਇੰਦਾ। ਸਚਖੰਡ ਦੁਆਰ ਖੋਲ੍ਹ ਹੱਟ, ਹਟਵਾਣਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਿਕਾਇੰਦਾ। ਸਚਖੰਡ ਦੁਆਰਾ ਖੋਲ੍ਹ ਹੱਟ, ਸੋ ਸਾਹਿਬ ਵੇਖ ਵਖਾਈਆ। ਕਰ ਖੇਲ ਪੁਰਖ ਸਮਰਥ, ਸਮਰਥ ਧਾਰ ਜਣਾਈਆ। ਨਿਰਗੁਣ ਨਿਰਗੁਣ ਹੋ ਕੇ ਵਸ, ਨਾਰ ਕੰਤ ਰੂਪ ਵਟਾਈਆ। ਮੇਲ ਮਿਲਾਵਾ ਹੱਸ ਹੱਸ, ਘਰ ਮੰਦਰ ਵੱਜੇ ਵਧਾਈਆ। ਪ੍ਰੇਮ ਪ੍ਰੀਤੀ ਅਗੰਮੀ ਦੱਸ, ਨਜ਼ਰ ਕਿਸੇ ਨਾ ਆਈਆ। ਅੰਤਰ ਅੰਤਰ ਆਪੇ ਵਸ, ਵਾਸਤਾ ਆਪਣੇ ਨਾਲ ਜੁੜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਦਾ, ਆਦਿ ਪੁਰਖ ਇਕ ਅਖਵਾਇੰਦਾ। ਨਿਰਗੁਣ ਨਿਰਗੁਣ ਅੰਦਰ ਵੜਦਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਰੱਖੇ ਪੜਦਾ, ਉਹਲਾ ਰੂਪ ਨਾ ਕੋਇ ਵਟਾਇੰਦਾ। ਆਪਣੇ ਪੌੜੇ ਆਪੇ ਚੜ੍ਹਦਾ, ਸਾਚੇ ਮੰਦਰ ਸੋਭਾ ਪਾਇੰਦਾ। ਦਰ ਦਰਵੇਸ ਦਰ ਭਿਖਾਰੀ ਆਪੇ ਬਣਦਾ, ਸ਼ਾਹ ਸੁਲਤਾਨ ਆਪ ਹੋ ਜਾਇੰਦਾ। ਆਪਣੀ ਕਰਨੀ ਆਪੇ ਕਰਦਾ, ਕਰਤਾ ਪੁਰਖ ਕਾਰ ਕਮਾਇੰਦਾ। ਆਪਣਾ ਨਾਉਂ ਆਪਣਾ ਰਾਗ ਢੋਲਾ ਗੀਤ ਆਪੇ ਪੜ੍ਹਦਾ, ਨਾਉਂ ਨਿਰੰਕਾਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਸ਼ਾਹ ਸੁਲਤਾਨ, ਆਦਿ ਆਦਿ ਵਰਤਾਈਆ। ਏਕਾ ਪੁਰਖ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਏਕਾ ਹੁਕਮ ਹੁਕਮਰਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕਾ ਖੇਲੇ ਖੇਲ ਮਹਾਨ, ਵਡ ਖ਼ਾਲਕ ਨੂਰ ਖ਼ੁਦਾਈਆ। ਏਕਾ ਰਹਿਮਤ ਰਹੀਮ ਕਰੇ ਰਹਿਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਸਾਚੀ ਖੇਲ ਆਦਿ ਕਰ, ਹਰਿ ਕਰਤਾ ਦਏ ਵਡਿਆਈਆ। ਧੁਰਦਰਗਾਹੀ ਦੇਵਣਹਾਰਾ ਵਰ, ਸਾਚੀ ਵਸਤ ਆਪ ਵਰਤਾਈਆ। ਸੁਤ ਦੁਲਾਰਾ ਆਪੇ ਘੜ, ਘੜਤ ਘਾੜਨ ਵੇਖ ਵਖਾਈਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਖੇਲ ਅਪਾਰੇ, ਹਰਿ ਕਰਤਾ ਏਕਾ ਏਕ ਵਾਰ ਕਰਾਈਆ। ਏਕਾ ਖੇਲ ਦੱਸੇ ਭਗਵਾਨ, ਧੁਰਦਰਗਾਹੀ ਆਪ ਜਣਾਇੰਦਾ। ਸ਼ਬਦੀ ਸੁਤ ਉਠੇ ਬਲਵਾਨ, ਬਲਧਾਰੀ ਆਪ ਪਰਗਟਾਇੰਦਾ। ਵਿਸ਼ਨੂੰ ਦੇਵੇ ਏਕਾ ਦਾਨ, ਵਿਸ਼ਵ ਵਸਤ ਆਪ ਵਰਤਾਇੰਦਾ। ਬ੍ਰਹਮ ਪਾਰਬ੍ਰਹਮ ਕਰ ਪਰਵਾਨ, ਆਪਣਾ ਹੁਕਮ ਜਣਾਇੰਦਾ। ਸ਼ੰਕਰ ਦੇਵੇ ਇਕ ਗਿਆਨ, ਸਾਚਾ ਹੁਕਮ ਆਪ ਸੁਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਨਾਤਾ ਜੋੜ ਜੁੜਾਇੰਦਾ। ਸ਼ਬਦੀ ਸ਼ਬਦ ਬਣਾ ਵਿਧਾਨ, ਸਾਚਾ ਮਾਰਗ ਇਕ ਸਮਝਾਇੰਦਾ। ਲੱਖ ਚੁਰਾਸੀ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਦੇਵੇ ਦਾਨ, ਚਾਰੇ ਖਾਣੀ ਝੋਲੀ ਪਾਇੰਦਾ। ਚਾਰੇ ਬਾਣੀ ਬੋਲ ਬੇਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਇਕ ਇਕੱਲਾ ਆਪ ਜਣਾਇੰਦਾ। ਸਚ ਸੰਦੇਸਾ ਦੱਸੇ ਭਗਵੰਤ, ਆਦਿ ਆਦਿ ਸੁਣਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਚੌਕੜੀ ਵੰਡ ਵੰਡਾਈਆ। ਬੋਧ ਅਗਾਧਾ ਨਾਮ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਆਤਮ ਪਰਮਾਤਮ ਖੇਲ ਨਾਰ ਕੰਤ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ । ਸਾਚਾ ਖੇਲ ਰਚੇ ਕਰਤਾਰ, ਹਰਿ ਕਰਤਾ ਦਇਆ ਕਮਾਇੰਦਾ। ਅਨੁਭਵ ਪਰਕਾਸ਼ ਨੂਰ ਉਜਿਆਰ, ਅਜੂਨੀ ਰਹਿਤ ਡਗਮਗਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਧਾਰ ਆਪ ਵਰਤਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਨੂਰ ਧਰਾਇੰਦਾ। ਸ਼ਬਦ ਨਾਦ ਸੱਚੀ ਧੁਨਕਾਰ, ਅਨਹਦ ਨਾਦੀ ਨਾਦ ਵਜਾਇੰਦਾ । ਅੰਮ੍ਰਿਤ ਆਤਮ ਸੁਹਾਏ ਤਾਲ, ਸਰ ਸਰੋਵਰ ਇਕ ਭਰਾਇੰਦਾ। ਨੌ ਦੁਆਰੇ ਖੋਲ੍ਹ ਕਿਵਾੜ, ਮਨ ਵਾਸਨਾ ਮੇਲ ਮਿਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਹਉਮੇਂ

ਹੰਗਤਾ ਗੜ੍ਹ ਸੁਹਾਇੰਦਾ। ਸ੍ਰਿਸ਼ਟ ਸਬਾਈ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਰੀਤਾ ਆਪ ਜਣਾਇੰਦਾ। ਕਰੇ ਖੇਲ ਸਾਹਿਬ ਅਨਡੀਠਾ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਅਲਾਇੰਦਾ । ਸਚ ਸੁਨੇਹੜਾ ਦੱਸੇ ਮੀਤ, ਮੁਰਾਰ ਵੱਡਾ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਚਲਾਉਣੀ ਰੀਤ, ਤ੍ਰੈ ਪੰਜ ਕਰ ਕੁੜਮਾਈਆ। ਸ਼ਬਦ ਹਦੀਸ ਸੁਣਾਏ ਗੀਤ, ਮੁਖ ਮੁਖੜਾ ਆਪ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਪਰਗਟਾਈਆ। ਧੁਰ ਦੀ ਧਾਰ ਸ਼ਬਦ ਹਰਿ ਨਾਦ, ਅਨਾਦੀ ਆਪ ਸੁਣਾਇੰਦਾ। ਰਚਨਾ ਰਚ ਕੋਟ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਖੇਲ ਕਰਾਇੰਦਾ। ਨਿਰਗੁਣ ਹੋ ਕੇ ਵਰਤੇ ਆਪਣਾ ਸਵਾਂਗ, ਸਵਾਂਗੀ ਆਪਣੀ ਧਾਰ ਚਲਾਇੰਦਾ। ਦਰ ਦੁਆਰ ਲਏ ਮਾਂਗ, ਭਿੱਖਕ ਆਪਣੀ ਝੋਲੀ ਡਾਹਿੰਦਾ। ਨਿਤ ਨਵਿਤ ਰੱਖੇ ਤਾਂਘ, ਆਸਾ ਆਸਾ ਵਿਚੋ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕੋ ਵਾਰ ਜਣਾਇੰਦਾ। ਧੁਰ ਦਾ ਹੁਕਮ ਇਕ ਜਣਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਸੁੱਤ ਪ੍ਰਭ ਆਪ ਵਡਿਆਇਆ, ਸਿਰ ਆਪਣਾ ਹੱਥ ਰਖਾਈਆ। ਬ੍ਰਹਿਮੰਡ ਖੰਡ ਰਚਨ ਰਚਾਇਆ, ਪੁਰੀ ਲੋਅ ਆਕਾਸ਼ ਸੁਹਾਈਆ। ਰਵ ਸਸ ਸੂਰਜ ਚੰਨ ਚਮਕਾਇਆ, ਮੰਡਲ ਮੰਡਪ ਡੇਰਾ ਲਾਈਆ। ਜ਼ਿਮੀਂ ਅਸਮਾਨਾਂ ਬੰਧਨ ਪਾਇਆ, ਲੋਕ ਪਰਲੋਕ ਗੰਢ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਧੁਰ ਦਾ ਹੁਕਮ ਆਪ ਵਰਤਾਈਆ। ਤ੍ਰੈਗੁਣ ਸਾਚਾ ਮੇਲ ਮਿਲਾਇਆ, ਪੰਜ ਤਤ ਕਰੀ ਕੁੜਮਾਈਆ। ਲੱਖ ਚੁਰਾਸੀ ਵੰਡ ਵੰਡਾਇਆ, ਵੰਡਣਹਾਰ ਇਕ ਹੋ ਜਾਈਆ। ਆਤਮ ਪਰਮਾਤਮ ਭੇਵ ਛੁਪਾਇਆ, ਮਨ ਮਤ ਬੁਧ ਸਮਝ ਸਕੇ ਨਾ ਰਾਈਆ। ਕਾਗਦ ਕਲਮ ਨਾਲ ਰਲਾਇਆ, ਲੇਖ ਲਿਖਾਇਆ ਲੇਖਾ ਸ਼ਾਹੀਆ। ਨਿਰਗੁਣ ਸਰਗੁਣ ਧਾਰ ਬੰਧਾਇਆ, ਬੰਧਨ ਏਕਾ ਦੂਜਾ ਪਾਈਆ। ਬ੍ਰਹਮਾਵੇਤਾ ਆਪ ਪੜ੍ਹਾਇਆ, ਚਾਰੇ ਵੇਦਾਂ ਦਏ ਸਮਝਾਈਆ। ਚਾਰੇ ਜੁਗ ਹੁਕਮ ਵਰਤਾਇਆ, ਚਾਰੇ ਕੁੰਟਾਂ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਹੁਕਮ ਦਏ ਸੁਣਾਈਆ। ਇਕੋ ਹੁਕਮ ਸਚ ਸੰਦੇਸਾ, ਸੋ ਸਾਹਿਬ ਆਪ ਜਣਾਈਆ। ਪੁਰਖ ਅਕਾਲ ਵਡ ਨਰੇਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਕਰੇ ਵੇਸਾ, ਵੇਸ ਅਵਲੱੜਾ ਰੂਪ ਵਟਾਈਆ। ਨਿਰਗੁਣ ਸਰਗੁਣ ਧਾਰੇ ਭੇਸਾ, ਗੁਰ ਅਵਤਾਰ ਨਾਉਂ ਰਖਾਈਆ। ਆਤਮ ਕਰਾਏ ਪਰਮਾਤਮ ਚੇਤਾ, ਸੋਈ ਸੁਰਤੀ ਲਏ ਜਗਾਈਆ। ਭੇਵ ਚੁਕਾਏ ਇਕੋ ਨੇਤਾ, ਨਰ ਨਰਾਇਣ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਡਾ, ਚਾਰੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ । ਧੁਰ ਦਾ ਹੁਕਮ ਇਕ ਸਮਝਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਦਾ ਗੇੜ ਬਣਾਇਆ, ਨੌ ਸੌ ਚੁਰਾਨਵੇਂ ਚੌਕੜੀ ਜੁਗ ਬੰਧਨ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਇਆ, ਨੇਤਰ ਨੈਣ ਨਾ ਕੋਇ ਉਠਾਈਆ। ਦੋਏ ਜੋੜ ਪਏ ਸਰਨਾਇਆ, ਪਾਰਬ੍ਰਹਮ ਤੇਰੀ ਸਰਨਾਈਆ। ਵਿਸ਼ਨ ਬੰਸ ਤੇਰਾ ਇਕ ਸੁਹਾਇਆ, ਸਰਬੰਸ ਤੇਰੀ ਵਡਿਆਈਆ। ਮੰਤਰ ਅੰਤਰ ਇਕ ਧਿਆਇਆ, ਸੋ ਪੁਰਖ ਨਿਰੰਜਣ ਰਾਗ ਅਲਾਈਆ। ਹੰ ਬ੍ਰਹਮ ਵੰਡ ਵੰਡਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਚ

ਸੰਦੇਸਾ ਸੁਣੋ ਕਰ ਧਿਆਨ, ਸੋ ਸਾਹਿਬ ਆਪ ਜਣਾਈਆ। ਅਦਿ ਪੁਰਖ ਦਾ ਇਕ ਗਿਆਨ, ਜੁਗ ਚੌਕੜੀ ਭੁੱਲ ਕੋਇ ਨਾ ਜਾਈਆ। ਸੋ ਸਾਹਿਬ ਪੁਰਖ ਸੁਲਤਾਨ, ਹੰ ਬ੍ਰਹਮ ਸ੍ਰਿਸ਼ਟ ਸਬਾਈ ਲਏ ਪਰਗਟਾਈਆ। ਸੋਹੰ ਰੂਪ ਇਕ ਪਰਵਾਨ, ਧੁਰ ਪਰਵਾਨਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ । ਸਾਚੀ ਸਿਖਿਆ ਏਕਾ ਵਾਰ, ਏਕੰਕਾਰਾ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਾਂ ਵਾਰੋ ਵਾਰ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਵੇਸ ਵਟਾਇੰਦਾ। ਹੁਕਮੇ ਅੰਦਰ ਘੱਲਾਂ ਤੇਈ ਅਵਤਾਰ, ਤ੍ਰੈ ਤ੍ਰੈ ਧਾਰ ਆਪ ਜਣਾਇੰਦਾ। ਹੁਕਮੇ ਅੰਦਰ ਭਗਤ ਅਠਾਰਾਂ ਕਰ ਉਜਿਆਰ, ਅਠ ਦਸ ਭਾਂਡਾ ਭੇਵ ਚੁਕਾਇੰਦਾ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਬਣਾਏ ਬਰਖ਼ੁਰਦਾਰ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਹੁਕਮੇ ਅੰਦਰ ਨਾਨਕ ਗੋਬਿੰਦ ਬੰਨ੍ਹੇ ਧਾਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਏ ਰਹਿਣ ਨਾ ਪਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ, ਖਾਣੀ ਬਾਣੀ ਆਪਣੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਇੰਦਾ । ਧੁਰ ਦਾ ਹੁਕਮ ਇਕ ਵਰਤਾਉਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਪਰਗਟਾਉਣਾ, ਅੰਤ ਕੋਇ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕਲਮਾ ਨਬੀ ਰਸੂਲ ਪੜ੍ਹੌਣਾ, ਖਾਣੀ ਬਾਣੀ ਗੁਰ ਗੁਰ ਗਿਆਨ ਦ੍ਰਿੜਾਈਆ। ਆਤਮ ਪਰਮਾਤਮ ਪੜਦਾ ਲੌਹਣਾ, ਪਾਰਬ੍ਰਹਮ ਬ੍ਰਹਮ ਲੇਖਾ ਦਏ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰੀ ਭਗਵੰਤ ਨਾਰ ਕੰਤ ਅੰਗ ਲਗਾਉਣਾ, ਕੋਟਨ ਕੋਟ ਈਸ਼ ਜੀਵ ਕਰੇ ਕੁੜਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜ਼ਾਤ ਪਾਤ ਦੀਨ ਮਜ਼੍ਹਬ ਰਾਉ ਰੰਕ ਆਪ ਹੰਡਾਉਣਾ, ਬੰਕ ਦੁਆਰੀ ਵੇਖ ਵਖਾਈਆ। ਸਚ ਸੁਚ ਜੂਠ ਝੂਠ ਮਾਇਆ ਮਮਤਾ ਹਉਮੇਂ ਹੰਗਤਾ ਮਾਰਗ ਲਾਉਣਾ, ਦੂਰਨ ਦੂਰ ਨੇਰਨ ਨੇਰ ਪਾਂਧੀ ਆਪਣਾ ਪੰਧ ਵਖਾਈਆ। ਕਾਗ ਹੰਸ ਖੇਲ ਕਰਾਉਣਾ, ਭੇਵ ਅਭੇਦਾ ਭੇਵ ਕੋਇ ਨਾ ਪਾਈਆ । ਧੁਰ ਸੰਦੇਸਾ ਇਕ ਸੁਣਾਉਣਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੜ੍ਹਾਈਆ। ਪੁਰਖ ਅਕਾਲ ਸਰਬ ਮਨਾਉਣਾ, ਪਾਰਬ੍ਰਹਮ ਇਕ ਸਰਨਾਈਆ। ਸਾਂਝਾ ਯਾਰ ਇਕੋ ਨਜ਼ਰੀ ਆਉਣਾ, ਲਾਸ਼ਰੀਕ ਨੂਰ ਇਲਾਹੀਆ। ਜਿਸ ਦਾ ਕਲਮਾ ਨਾ ਕਿਸੇ ਲਿਖਾਉਣਾ, ਕਲਮ ਸ਼ਾਹੀ ਨੇਤਰ ਰੋਵੇ ਮਾਰੇ ਧਾਹੀਂਆ। ਸਿਫ਼ਤ ਸਾਲਾਹੀ ਬੇਪਰਵਾਹੀ ਬੇਵਫ਼ਾਈ ਵਿਚ ਕਦੇ ਨਾ ਆਉਣਾ, ਵਫ਼ਾਦਾਰ ਸਰਬ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚ ਸੁਨੇਹੜਾ ਇਕ ਘਲਾਇੰਦਾ। ਸਚ ਸੁਨੇਹੜਾ ਸ਼ਬਦ ਗੁਰ ਜੁਗ ਚਾਰ, ਹਰਿ ਸਤਿਗੁਰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ੍ਰਿਸ਼ਟ ਸਬਾਈ ਕਰੋ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਦੱਸੋ ਸਚ ਪਿਆਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਪਾਰਬ੍ਰਹਮ ਬ੍ਰਹਮ ਘਰ ਘਰ ਖੋਲ੍ਹੋ ਬੰਕ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਦੀਆ ਬਾਤੀ ਨਿਰਗੁਣ ਜੋਤੀ ਦੇਵੋ ਬਾਲ, ਜੋਤ ਨਿਰੰਜਣ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜੋ ਜੰਜਾਲ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਾਚਾ ਮਾਰਗ ਦਿਓ ਸਿਖਾਲ, ਪਾਂਧੀ ਵੇਖੋ ਸੱਚਾ ਰਾਹੀਆ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ।

ਗੁਰ ਸ਼ਬਦ ਹੋ ਕੇ ਬਣੋ ਦਲਾਲ, ਕਾਇਆ ਹੱਟ ਸੌਦਾ ਹੱਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਧੁਰ ਫ਼ਰਮਾਣਾ, ਧੁਰਦਰਗਾਹੀ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਭਾਣਾ, ਹਰਿ ਕਾ ਭਾਣਾ ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਸ਼ਾਬਾਸ਼ੀ ਭੂਪਤ ਭੂਪ ਰਾਜਾ ਰਾਣਾ, ਦੋ ਜਹਾਨਾਂ ਵਡ ਮਿਹਰਵਾਨਾ, ਬ੍ਰਹਿਮੰਡਾਂ ਖੰਡਾਂ ਦੀਪਾਂ ਲੋਆਂ ਵੇਖ ਵਖਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਦੇਵਣਹਾਰ ਅਗੰਮੀ ਗਾਣਾ, ਕਲਮਾ ਕਲਾਮ ਵਡ ਅਮਾਮ ਕਾਇਨਾਤ ਆਪ ਸਮਝਾਇੰਦਾ। ਨਬੀ ਰਸੂਲ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮੁਸਾਇਕ ਦਏ ਕਲਾਮਾ, ਗੁਰ ਅਵਤਾਰ ਸਾਧ ਸੰਤ ਸ੍ਰੀ ਭਗਵੰਤ ਭੇਵ ਅਭੇਦਾ ਆਪ ਖੁਲਾਇੰਦਾ। ਆਤਮ ਪਰਮਾਤਮ ਮਣੀਆ ਮੰਤ, ਪਾਰਬ੍ਰਹਮ ਬ੍ਰਹਮ ਮੇਲਾ ਹਰਿ ਜੂ ਕੰਤ, ਕੰਤ ਕੰਤੂਹਲ ਸੇਜ ਸੁਹੰਜਣੀ ਦਰ ਘਰ ਸਾਚੇ ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਆਪ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਹਰਿ ਨਿਰੰਕਾਰਾ ਕਰਤਾ ਪੁਰਖ ਦੀਨ ਦਿਆਲ ਠਾਕਰ ਸੁਆਮੀ ਇਕੋ ਵਾਰ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਦੇ ਰਹੇ ਲਾ ਕਰ ਕੰਨ, ਦੋਏ ਨੇਤਰ ਨੇਤਰ ਧਿਆਨ ਲਗਾਈਆ। ਅੰਤਰ ਬਾਹਰ ਗੁਪਤ ਜ਼ਾਹਰ ਰਸਨਾ ਜਿਹਵਾ ਬੱਤੀ ਦੰਦ ਕਹਿੰਦੇ ਰਹੇ ਧੰਨ ਧੰਨ, ਧੰਨ ਪ੍ਰਭੂ ਤੇਰੀ ਵਡਿਆਈਆ। ਵਸਦੇ ਰਹੇ ਕਾਇਆ ਖੇੜਾ ਚਮੜੀ ਚੰਮ, ਕਾਇਆ ਮਾਟੀ ਖੇੜਾ ਛੰਨ ਛੱਪਰੀ ਚਾਰ ਦੀਵਾਰ ਬਣਾਈਆ। ਅੰਦਰ ਡੇਰਾ ਲਾਇਆ ਬੁੱਧ ਮਤ ਮਨ, ਮਨ ਮਨਸਾ ਮਨਸਾ ਵਿਚ ਖਪਾਈਆ। ਜਗਤ ਨੇਤਰ ਹੋਏ ਅੰਨ੍ਹ, ਨਿਜ ਨੇਤਰ ਨੈਣ ਖੁਲ੍ਹਾਈਆ । ਭਾਂਡਾ ਭਰਮ ਭੌ ਦਿਤਾ ਭੰਨ, ਕੂੜੀ ਕਿਰਿਆ ਦਿਤੀ ਤਜਾਈਆ। ਇਕੋ ਧਿਆਨ ਸ੍ਰੀ ਭਗਵਨ, ਚਰਨ ਕਵਲ ਉਪਰ ਧਵਲ ਰੱਖੀ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ੍ਰਿਸ਼ਟ ਖੋਲ੍ਹੇ ਦ੍ਰਿਸ਼ਟ, ਵਖਾਏ ਇਸ਼ਟ, ਇਸ਼ਟ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਯਾਦ, ਯਾਦਦਾਸ਼ਤ ਹਰਿ ਜਣਾਇੰਦਾ। ਜੁਗ ਚੌਕੜੀ ਹੋਏ ਬਰਬਾਦ, ਥਿਰ ਕੋਇ ਰਹਿਣ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਇਕੋ ਵਜਾਏ ਨਾਦ, ਦੋ ਜਹਾਨਾਂ ਆਪ ਸੁਣਾਇੰਦਾ। ਜਿਸ ਦਾ ਲੇਖਾ ਬੋਧ ਅਗਾਧ, ਪੜ੍ਹਨ ਲਿਖਣ ਵਿਚ ਕਦੇ ਨਾ ਆਇੰਦਾ। ਜਿਸ ਨੇ ਗਾਇਆ ਤਿਸ ਅੰਤਰ ਲਿਆ ਸਵਾਦ, ਬਾਹਰ ਅਨੰਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਹੋ ਇਕੱਠੇ, ਦੋਏ ਜੋੜ ਜੋੜ ਸਰਨਾਈਆ। ਸਾਹਿਬ ਸੁਲਤਾਨ ਤੇਰੀ ਸਰਨਾਈ ਢੱਠੇ, ਬੇਪਰਵਾਹ ਇਕ ਓਟ ਤਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਜੀਵਾਂ ਜੰਤਾਂ ਰਾਹ ਮਾਰਗ ਦੱਸੇ, ਲਿਖ ਲਿਖ ਤੇਰਾ ਕਲਮਾ ਨਾਮ ਸੁਣਾਈਆ। ਬੇਪਰਵਾਹੀ ਤੇਰੇ ਦੱਸ ਕੇ ਆਏ ਪਤੇ, ਪਤਾ ਨਿਸ਼ਾਨਾ ਇਕ ਜਣਾਈਆ । ਪੁਰਖ ਅਕਾਲ ਸਮਰਥ ਸੁਆਮੀ ਸਚਖੰਡ ਦੁਆਰੇ ਵਸੇ, ਚੌਦਾਂ ਲੋਕ ਹੱਥ ਕਿਸੇ ਨਾ ਆਈਆ। ਚੌਦਾਂ ਤਬਕ ਫਿਰਨ ਨੱਸੇ, ਚਾਰੋ ਕੁੰਟ ਭੱਜਣ ਵਾਹੋ ਦਾਹੀਆ। ਸ੍ਰਿਸ਼ਟ ਸਬਾਈ ਜੀਵ ਜੰਤ ਬਿਰਹੋ ਅਗਨੀ ਕਲਜੁਗ ਤਪੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ਼ਿਵਦਵਾਲੇ ਮੱਠ ਗੁਰੂਦੁਆਰ ਮੰਦਰ ਮਸੀਤ ਸਾਰੇ ਹੋਏ ਇਕੱਠੇ, ਨੇਤਰ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵੇਖ ਆਪਣਾ ਘਰ, ਤੇਰੀ

ਰੋਵੇ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਣ ਹਾਲ, ਚਾਰ ਜੁਗ ਦਾ ਭੇਵ ਖੁਲ੍ਹਾਈਆ। ਪਾਰਬ੍ਰਹਮ ਤੇਰਾ ਹਲ ਨਾ ਹੋਇਆ ਸਾਥੋ ਸਵਾਲ, ਸ੍ਰਿਸ਼ਟ ਸਬਾਈ ਆਏ ਪੜ੍ਹਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਦੇ ਰਹੇ ਦਲਾਲ, ਜਗਤ ਦਲਾਲੀ ਮਾਤ ਕਮਾਈਆ। ਅੰਤ ਕੋਈ ਨਾ ਨਿਭਿਆ ਨਾਲ, ਸੰਗੀ ਸਾਥੀ ਬੈਠੇ ਪੱਲੂ ਛੁਡਾਈਆ । ਕੋਈ ਨਾ ਮੰਨੇ ਪੁਰਖ ਅਕਾਲ, ਸਚ ਤੱਕੇ ਨਾ ਕੋਇ ਸਰਨਾਈਆ। ਸਾਚੀ ਦਿਸੇ ਨਾ ਕੋਇ ਧਰਮਸਾਲ, ਧਰਮ ਦੁਆਰਾ ਨਜ਼ਰ ਕੋਇ ਨਾ ਆਈਆ। ਫਲ ਦਿਸੇ ਨਾ ਕਿਸੇ ਡਾਲ, ਸਿਮਲ ਰੁੱਖ ਰਹੇ ਲਹਿਰਾਈਆ। ਚਾਰੋ ਕੁੰਟ ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਕਾਲ ਭਾਰ ਵਧਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਕੰਗਾਲ, ਤੇਰਾ ਨਾਮ ਕਿਸੇ ਹੱਟ ਨਜ਼ਰ ਨਾ ਆਈਆ। ਧੁਰਦਰਗਾਹੀ ਸਚ ਅਗੰਮੀ ਮਾਰ ਛਾਲ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਦਰ ਤੇਰੇ ਆਸ ਰੱਖ, ਇਕੋ ਓਟ ਤਕਾਈਆ। ਕਲਜੁਗ ਅੰਤਮ ਹੋ ਪਰਗਟ, ਪਾਰਬ੍ਰਹਮ ਤੇਰੀ ਸਰਨਾਈਆ। ਵੇਖ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਈਆ। ਵੇਦ ਵਿਆਸਾ ਗਿਆ ਦੱਸ, ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਆਵੇ ਚਾਈਂ ਚਾਈਂਆ। ਈਸਾ ਤੇਰਾ ਰਾਹ ਤੱਕਦਾ ਗਿਆ ਹੱਸ ਹੱਸ, ਨੇਤਰ ਨੈਣ ਅੱਖ ਪਰਤੱਖ ਪਰਵਰਦਿਗਾਰ ਤੇਰੇ ਨਾਲ ਮਿਲਾਈਆ। ਮੁਹੰਮਦ ਰਸਨਾ ਜਿਹਵਾ ਬੱਤੀ ਦੰਦ ਤੇਰਾ ਕਲਮਾ ਗਿਆ ਰਟ, ਮੇਰਾ ਅਮਾਮ ਆਵੇ ਬੇਪਰਵਾਹੀਆ । ਨਾਨਕ ਕਹਿ ਕੇ ਗਿਆ ਪੁਰਖ ਸਮਰਥ, ਕਲਜੁਗ ਅੰਤਮ ਵੇਸ ਵਟਾਈਆ। ਗੋਬਿੰਦ ਦੱਸਿਆ ਕਲ ਕਲਕੀ ਸੰਬਲ ਨਗਰ ਜਾਏ ਵਸ, ਬੰਕ ਦੁਆਰ ਇਕ ਸੁਹਾਈਆ । ਜੁਗ ਚੌਕੜੀ ਲਹਿਣਾ ਦੇਣਾ ਕਰੇ ਵੱਖ, ਆਪ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵਾਨ ਚਾਰ ਜੁਗ ਦੇ ਕਰੇ ਇਕੱਠ, ਸਾਚਾ ਦਰ ਇਕ ਖੁਲ੍ਹਾਈਆ। ਲੇਖਾ ਜਾਣੇ ਤੀਰਥ ਅਠ ਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਹੱਤਰ ਨਾੜ ਉਬਲਦੀ ਵੇਖੇ ਰੱਤ, ਰਤੀ ਰਤ ਫੋਲ ਫੁਲਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਰਾਜ ਰਾਜਨ ਸ਼ਾਹ ਸੁਲਤਾਨ ਦੇਵਣਹਾਰਾ ਬ੍ਰਹਮਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਰੱਖਣਹਾਰ ਤੇਰੀ ਸਰਨਾਈਆ। ਸਤਿ ਸੁਆਮੀ ਸਦਾ ਨਿਹਕਰਮੀ ਅੰਤਰਜਾਮੀ ਹੋ ਪਰਗਟ, ਘਰ ਘਰ ਆਪਣਾ ਪੜਦਾ ਲਾਹੀਆ। ਸਤਿਜੁਗ ਸਾਚਾ ਚਲਾ ਰਥ, ਕਲਜੁਗ ਅਗਨੀ ਦੇ ਮਥ, ਨਾਮ ਮਧਾਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਬੇਅੰਤ ਤੇਰੀ ਸਰਨਾਈਆ। ਬੇਅੰਤ ਤੇਰਾ ਇਕ ਸਹਾਰਾ, ਗੁਰ ਅਵਤਾਰ ਓਟ ਤਕਾਈਆ। ਜੁਗ ਚੌਕੜੀ ਤੇਰਾ ਕਰਦੇ ਰਹੇ ਮੁਜ਼ਾਹਰਾ, ਜੀਵਾਂ ਜੰਤਾਂ ਮਾਤ ਸਮਝਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਵਸਣਹਾਰਾ ਮਹੱਲ ਅਟੱਲ ਉਚ ਮਨਾਰਾ, ਸਚਖੰਡ ਵਸੇ ਸੱਚਾ ਮਾਹੀਆ। ਸ਼ਬਦ ਨਾਦ ਸੱਚੀ ਧੁਨਕਾਰਾ, ਅਨਰਾਗੀ ਰਾਗ ਸੁਣਾਈਆ। ਗਾਵਤ ਗਾਵਤ ਗਾਏ ਸਰਬ ਸੰਸਾਰਾ, ਰਸਨਾ ਜਿਹਵਾ ਕਰੇ ਪੜ੍ਹਾਈਆ। ਕਾਗਦ ਕਲਮ ਨਾ ਲਿਖਣਹਾਰਾ, ਬਨਾਸਪਤ ਰੋਵੇ ਮਾਰੇ ਧਾਹੀਂਆ। ਸਮੁੰਦ ਸਾਗਰ ਨਾ ਕੋਇ ਵਿਚਾਰਾ, ਜਲ ਥਲ ਮਹੀਅਲ ਭੇਵ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ

ਜੋੜ ਕਰਨ ਨਿਮਸਕਾਰਾ, ਗਲ ਪੱਲੂ ਰਹੇ ਪਾਈਆ। ਤੇਰੀ ਕੁਦਰਤ ਸਾਂਝੇ ਯਾਰਾ, ਤੇਰੇ ਹੱਥ ਰਖਾਈਆ। ਹਉਂ ਯਾਚਕ ਸੇਵਕ ਬਰਖ਼ੁਰਦਾਰ, ਫ਼ਰਮਾਬਰਦਾਰਾ ਤੇਰੀ ਚਾਕਰੀ ਮਾਤ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰਾ, ਜੁਗ ਚੌਕੜੀ ਫੇਰਾ ਪਾਈਆ। ਆਤਮ ਦੱਸਿਆ ਤੇਰਾ ਇਕ ਕਿਨਾਰਾ, ਨੌਕਾ ਨਈਆ ਤੇਰਾ ਨਾਮ ਜਣਾਈਆ। ਕਲ ਕਲਕੀ ਅੰਤਮ ਲੈ ਮਾਤ ਅਵਤਾਰਾ, ਨਿਹਕਲੰਕ ਰੂਪ ਵਟਾਈਆ। ਦੋ ਜਹਾਨ ਸ੍ਰੀ ਭਗਵਾਨ ਕਰੇ ਖ਼ਬਰਦਾਰਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਗਣ ਗੰਧਰਬ ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਲਿਆ ਜਾਣ, ਭੁੱਲ ਰਹੇ ਨਾ ਰਾਈਆ। ਕਲਜੁਗ ਤੇਰਾ ਖੇਲ ਮਹਾਨ, ਸ੍ਰੀ ਭਗਵਾਨ ਬੇਪਰਵਾਹੀਆ। ਪਰਗਟ ਹੋ ਕੇ ਵਾਲੀ ਦੋ ਜਹਾਨ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਆਤਮ ਪਰਮਾਤਮ ਇਕ ਪੜ੍ਹਾਈਆ। ਦੀਨ ਮਜ਼੍ਹਬ ਦੀ ਛੁੱਟੇ ਕਾਣ, ਜ਼ਾਤ ਪਾਤ ਨਾ ਕੋਇ ਜਣਾਈਆ। ਰਾਉ ਰੰਕ ਇਕ ਹੋ ਜਾਣ, ਊਚ ਨੀਚ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਢੋਲਾ ਇਕੋ ਗਾਣ, ਸੋਹੰ ਕਰ ਸਚ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗੰਬਰ ਮੰਨਣ ਤੇਰੀ ਆਣ, ਅੱਗੇ ਆਪਣਾ ਹੁਕਮ ਨਾ ਕੋਇ ਵਰਤਾਈਆ। ਤੇਰੀ ਝੋਲੀ ਪਾਉਣ ਆਪਣਾ ਈਮਾਨ, ਸਿਦਕ ਸਬੂਰੀ ਤੇਰੇ ਚਰਨ ਰਖਾਈਆ। ਦਰ ਕੋਈ ਨਾ ਆਏ ਸ਼ੈਤਾਨ, ਸ਼ਰੀਅਤ ਸ਼ਰਅ ਨਾ ਕੋਇ ਲੜਾਈਆ । ਦਿਸੇ ਕੋਈ ਨਾ ਬੇਈਮਾਨ, ਬੇਵਾ ਰੂਪ ਨਾ ਕੋਇ ਵਟਾਈਆ। ਤੇਰਾ ਨਾਮ ਸਾਰੇ ਧਿਆਣ, ਤੂੰ ਹੀ ਤੂੰ ਹੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋ ਜਹਾਨ ਤੇਰੀ ਸਰਨਾਈਆ। ਦੋ ਜਹਾਨ ਦੇਵਾਂ ਸਰਨਾਗਤ, ਸੋ ਸਤਿਗੁਰ ਆਪ ਜਣਾਇੰਦਾ। ਦੋ ਜਹਾਨਾਂ ਇਕੋ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਵੇਖ ਵਖਾਵਾਂ ਪੰਜ ਤੱਤ, ਕੂੜੀ ਕਿਰਿਆ ਡੇਰਾ ਢਾਹਿੰਦਾ। ਲੇਖੇ ਲਾਵਾਂ ਗੁਰਮੁਖ ਰਤੀ ਰਤ, ਰਤੀ ਰਤ ਨਾਲ ਰੰਗਾਇੰਦਾ । ਸਾਚਾ ਮਾਰਗ ਇਕੋ ਦੱਸ, ਚਾਰ ਵਰਨ ਆਪ ਉਠਾਇੰਦਾ। ਅਠਾਰਾਂ ਬਰਨ ਕਰਾਂ ਵਸ, ਬਚਿਆ ਕੋਇ ਰਹਿਣ ਨਾ ਪਾਇੰਦਾ। ਭਗਤ ਮਿਲਾਵਾਂ ਹੱਸ ਹੱਸ, ਭਗਵਨ ਆਪਣਾ ਪੜਦਾ ਉਠਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ । ਸੀਤਾ ਸੁਰਤੀ ਰਾਮ ਪੁਜਾਏ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਚਤਰਭੁਜ ਵਸੇ ਪਾਸ, ਆਦਿ ਸ਼ਕਤ ਆਪਣੀ ਗੰਢ ਪਵਾਇੰਦਾ। ਨੂਰ ਨੁਰਾਨਾ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੋਏ ਜੋੜ ਕਰੋ ਅਰਦਾਸ, ਅਰਦਾਸਾ ਸਭ ਨੂੰ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਲੇਖਾ ਲਿਖਣਹਾਰਾ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੋਲੋ, ਇਕ ਜੈਕਾਰ ਲਗਾਈਆ । ਰਸਨਾ ਜਿਹਵਾ ਬੱਤੀ ਦੰਦ ਬਿਨ ਮੁਖ ਮੁਖੜਾ ਖੋਲ੍ਹੋ, ਪੰਜ ਤਤ ਨਜ਼ਰ ਨਾ ਆਈਆ। ਸਚ ਪ੍ਰੀਤੀ ਆਪ ਆਪਣਾ ਘੋਲੀ ਘੋਲ ਘੋਲੋ, ਘੋਲੀ ਘੋਲ ਲੇਖੇ ਲਾਈਆ । ਵੇਖੋ ਸਾਹਿਬ ਇਕ ਅਡੋਲੋ, ਅਡੋਲ ਡੁਲ ਕਦੇ ਨਾ ਜਾਈਆ। ਚਾਰ ਜੁਗ ਦਾ ਭਾਰ ਹਰਿ ਦੇ ਕੰਡੇ ਤੋਲੋ, ਨਾਮ ਕੰਡਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ

ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਵੇਖਣ ਮਾਰ ਧਿਆਨ, ਲੋਕਮਾਤ ਅੱਖ ਉਠਾਈਆ। ਕਲਜੁਗ ਅੰਤਮ ਸਾਬਤ ਦਿਸੇ ਨਾ ਕਿਸੇ ਈਮਾਨ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਗੁਰ ਕਾ ਇਸ਼ਟ ਨਾ ਕੋਇ ਮਨਾਣ, ਦ੍ਰਿਸ਼ਟ ਸਕੇ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਮਿਲਿਆ ਨਾ ਪੀਣ ਖਾਣ, ਕੂੜੀ ਕਿਰਿਆ ਤ੍ਰਿਸਨ ਵਧਾਈਆ। ਆਤਮ ਪਰਮਾਤਮ ਪਾਇਆ ਨਾ ਕਿਸੇ ਗਿਆਨ, ਜਗਤ ਵਿਦਿਆ ਕਰਨ ਪੜ੍ਹਾਈਆ। ਜੋ ਲੇਖਾ ਲਿਖ ਲਿਖ ਦੇ ਕੇ ਆਏ ਬਿਆਨ, ਬਿਆਨਾ ਲੋਕਮਾਤ ਧਰਾਈਆ। ਤਿਸ ਨੂੰ ਸਕਿਆ ਨਾ ਕੋਇ ਪਹਿਚਾਨ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਦਰੋਹੀ ਖ਼ੁਦਾਏ ਹੋਏ ਹੈਰਾਨ, ਬੀ ਮਿਹਰਬਾਨ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ, ਤੇਰਾ ਪੜਦਾ ਸਕੇ ਨਾ ਕੋਇ ਉਠਾਈਆ। ਰਾਮ ਰਮਈਆ ਨਜ਼ਰ ਨਾ ਆਇਆ ਘਰ ਘਰ ਫਿਰੇ ਸ਼ੈਤਾਨ, ਕਾਹਨਾ ਬੰਸਰੀ ਨਾਮ ਨਾ ਕੋਇ ਵਜਾਈਆ। ਨਾਨਕ ਮੰਤਰ ਭੁੱਲਿਆ ਸਤਿ ਨਾਮ, ਨਾਮ ਸਤਿ ਤਨ ਮੰਦਰ ਹਟ ਨਾ ਕੋਇ ਵਖਾਈਆ। ਗੋਬਿੰਦ ਦੱਸ ਕੇ ਆਇਆ ਇਕ ਪੁਰਖ ਅਕਾਲ, ਆਦਿ ਜੁਗਾਦਿ ਸਭ ਦਾ ਲੇਖਾ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਨਿਰਾਸ, ਪ੍ਰਭ ਅੱਗੇ ਧਿਆਨ ਲਗਾਈਆ। ਹਰਿ ਜੂ ਤੇਰਾ ਖੇਲ ਤਮਾਸ਼, ਸਮਝ ਸਕੇ ਕੋਈ ਨਾ ਰਾਈਆ। ਸ੍ਰਿਸ਼ਟ ਸਬਾਈ ਗੁਰ ਅਵਤਾਰਾਂ ਉਤੋ ਉਡਿਆ ਵਿਸ਼ਵਾਸ਼, ਧੀਰਜ ਸਚ ਨਾ ਕੋਇ ਰਖਾਈਆ। ਕਾਮ ਕਰੋਧ ਸਭ ਦੇ ਪਾਸ, ਲੋਭ ਮੋਹ ਹੰਕਾਰ ਵੱਜੀ ਵਧਾਈਆ। ਸਾਚਾ ਨਾਮ ਨਾ ਗਾਏ ਕੋਈ ਗਾਥ, ਕੂੜੀ ਕਿਰਿਆ ਢੋਲਾ ਗਾਈਆ। ਸਾਚੀ ਪੜ੍ਹੇ ਨਾ ਕੋਈ ਰਹਿਰਾਸ, ਮਾਣਸ ਜਨਮ ਮਾਣਸ ਮਾਨੁਖ ਮਾਨਵ ਰੰਗ ਨਾ ਕੋਇ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਘਟ ਘਟ ਵੇਖਿਆ ਭਾਖ, ਸਾਚੀ ਭਾਖਿਆ ਨਾ ਕੋਇ ਸੁਣਾਈਆ। ਏਸੇ ਕਰਕੇ ਸਾਰੇ ਅੰਤਮ ਆਏ ਆਖ, ਲੋਕਮਾਤ ਜਣਾਈਆ। ਪਰਗਟ ਹੋਵੇ ਪੁਰਖ ਸਮਰਾਥ, ਨਿਹਕਲੰਕ ਨਰਾਇਣ ਬੇਪਰਵਾਹੀਆ। ਜਿਸ ਦੀ ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਗੋਦੀ ਗੋਦ ਨਾ ਕੋਇ ਉਠਾਈਆ। ਨਾ ਕੋਈ ਪੱਤਣ ਨਾ ਕੋਈ ਘਾਟ, ਸ਼ਿਵਦੁਆਲੇ ਮੱਠ ਮੰਦਰ ਮਸਜਿਦ ਗੁਰੂਦੁਆਰ ਨਜ਼ਰ ਕਿਸੇ ਨਾ ਆਈਆ। ਨਾ ਕੋਈ ਜਾਣੇ ਦਿਵਸ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸੰਧਿਆ ਨਾ ਪਰਭਾਤ, ਦੀਪਕ ਦੀਆ ਨਾ ਕੋਇ ਜਗਾਈਆ। ਆਪਣਾ ਖੇਲ ਕਰੇ ਪ੍ਰਭ ਖ਼ਾਸ, ਖ਼ਾਲਸ ਖ਼ਾਲਸਾ ਲਏ ਪਰਗਟਾਈਆ। ਚੌਂਹ ਵਰਨਾਂ ਵਿਚੋ ਕਰ ਪਰਕਾਸ਼, ਇਕੋ ਜ਼ਾਤ ਦਏ ਸਮਝਾਈਆ। ਸੋ ਜ਼ਾਤ ਸਦਾ ਪਾਕ, ਪਾਕ ਰਸੂਲ ਆਪ ਬਣਾਈਆ। ਜਿਸ ਦਾ ਨੂਰ ਚਮਕੇ ਆਫ਼ਤਾਬ, ਮਹਿਤਾਬ ਕਰੇ ਰੁਸ਼ਨਾਈਆ । ਸੋ ਸਾਹਿਬ ਵਜਾਏ ਇਕ ਰਬਾਬ, ਅਹਿਬਾਬ ਦਏ ਸੁਣਾਈਆ। ਮੁਖ ਪੜਦਾ ਰੱਖੇ ਨਕ਼ਾਬ, ਨੇਤਰ ਅੱਖ ਨਾ ਕਿਸੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਵੇਖੇ ਥਾਉਂ ਥਾਈਂਆ। ਜੁਗ ਚੌਕੜੀ ਵੇਖਣਹਾਰਾ, ਇਕ ਇਕੱਲਾ ਆਪ ਅਖਵਾਈਆ। ਕਲਜੁਗ ਅੰਤਮ ਹੋ ਤਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਨੂਰ ਕਰ ਉਜਿਆਰਾ, ਸ਼ਬਦੀ ਡੰਕ ਡੰਕ ਸੁਣਾਈਆ। ਸਾਚਾ ਧਾਮ ਸੁਹਾਏ ਦੁਆਰਾ, ਬੰਕ ਮਿਲੇ ਮਾਣ ਵਡਿਆਈਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜਨ ਰਾਜ ਆਪ ਹੋ ਜਾਈਆ। ਜੋਧਾ ਸੂਰਬੀਰ ਬਲਕਾਰਾ, ਬਲ ਆਪਣਾ ਆਪ ਪਰਗਟਾਈਆ। ਖੜਗ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ

ਨਾਮ ਚਮਕਾਈਆ। ਵੇਖਣਹਾਰਾ ਲੱਖ ਚੁਰਾਸੀ ਖੋਲ੍ਹ ਕਿਵਾੜਾ, ਨੌ ਦੁਆਰੇ ਡੇਰਾ ਢਾਹੀਆ। ਧੁਰਦਰਗਾਹੀ ਬਣ ਕੇ ਲਾੜਾ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਮੇਲ ਮਿਲਾਵੇ ਸਾਚੇ ਯਾਰਾਂ, ਯਾਰੀ ਯਾਰਾਂ ਨਾਲ ਬੰਧਾਈਆ। ਭਗਤ ਭਗਵਾਨ ਕਰੇ ਪਿਆਰਾ, ਮੁਰੀਦ ਮੁਰਸ਼ਦ ਗੋਦ ਸੁਹਾਈਆ। ਕਲ ਕਲਕੀ ਲਿਆ ਅਵਤਾਰਾ, ਅਮਾਮ ਅਮਾਮਾਂ ਫੇਰਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਤੱਕਦੇ ਰਹੇ ਸਹਾਰਾ, ਇਕੋ ਓਟ ਰਖਾਈਆ। ਸੋ ਵੇਖਣ ਆਇਆ ਅੰਤ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਪੜਦਾ ਰਿਹਾ ਉਠਾਈਆ। ਸਭ ਦਾ ਪੜਦਾ ਦੇਵੇ ਚੁੱਕ, ਲੁਕਿਆ ਕੋਇ ਰਹਿਣ ਨਾ ਪਾਈਆ। ਸ਼ਬਦ ਅਗੰਮੀ ਧੁਰ ਦਾ ਸ਼ੇਰ ਰਿਹਾ ਬੁੱਕ, ਨਾਮ ਭਬਕ ਇਕੋ ਲਾਈਆ। ਲੱਖ ਚੁਰਾਸੀ ਵੇਖੇ ਉਲਟਾ ਰੁਖ਼, ਮਾਤ ਗਰਭ ਫੋਲ ਫੁਲਾਈਆ। ਧੁਰ ਦਾ ਹੁਕਮ ਸੁਣਾਏ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਇਕੋ ਇਕ ਸੁਹਾਉਣੀ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਜਨ ਭਗਤ ਉਠਾਏ ਸ੍ਰੀ ਭਗਵਾਨ ਜਿਉਂ ਮਾਂ ਪੁੱਤ, ਪਿਤਾ ਪੂਤ ਲਏ ਜਗਾਈਆ। ਦੋ ਜਹਾਨ ਉਜਲ ਕਰੇ ਮੁਖ, ਦੁਰਮਤ ਮੈਲ ਨਜ਼ਰ ਨਾ ਆਈਆ। ਲੇਖੇ ਲਾਏ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜਿਸ ਜਨ ਆਪਣਾ ਦਰਸ ਦਿਖਾਈਆ। ਜਨਮ ਜਨਮ ਦੀ ਕਟੇ ਭੁੱਖ, ਕਰਮ ਕਰਮ ਦੀ ਤ੍ਰਿਸਨਾ ਰਹਿਣ ਨਾ ਪਾਈਆ। ਲੋਕਮਾਤ ਦਾ ਬੂਟਾ ਪੁਟ, ਗੁਰਮੁਖ ਸਚਖੰਡ ਸਾਚੇ ਲਏ ਲਗਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਸਭ ਕੁਛ, ਆਪਣਾ ਧਨ ਖ਼ਜ਼ਾਨਾ ਦੌਲਤ ਨਾਮ ਜਗਤ ਰਖਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਜਨ ਭਗਤਾਂ ਅੰਦਰ ਵੜ ਕੇ ਲਏ ਪੁੱਛ, ਆਤਮ ਪਰਮਾਤਮ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਫੇਰਾ ਪਾਇਆ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਸਾਚੇ ਲਏ ਜਗਾਇਆ, ਜਾਗਰਤ ਜੋਤ ਇਕ ਵਖਾਇੰਦਾ। ਆਪ ਆਪਣਾ ਰੰਗ ਰੰਗਾਇਆ, ਕੂੜਾ ਰੰਗ ਰਹਿਣ ਕੋਇ ਨਾ ਪਾਇੰਦਾ। ਦੂਈ ਦਵੈਤੀ ਡੇਰਾ ਢਾਹਿਆ, ਮਾਇਆ ਮਮਤਾ ਮੋਹ ਮਿਟਾਇੰਦਾ। ਹਉਮੇਂ ਹੰਗਤਾ ਗੜ੍ਹ ਤੁੜਾਇਆ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਸਾਚੀ ਸੰਗਤਾ ਮੇਲ ਮਿਲਾਇਆ, ਸ਼ਰਅ ਸੰਗਲ ਨਾ ਕੋਇ ਜਣਾਇੰਦਾ। ਚਾਰ ਵਰਨ ਇਕੋ ਘਰ ਬਹਾਇਆ, ਊਚ ਨੀਚ ਵੰਡ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਪੜਦਾ ਦਏ ਉਠਾਇਆ, ਬਜਰ ਕਪਾਟੀ ਕੁੰਡਾ ਲਾਹਿੰਦਾ। ਨੌ ਦੁਆਰੇ ਪੰਧ ਮੁਕਾਇਆ, ਸੁਖਮਨ ਟੇਢੀ ਬੰਕ ਪਾਰ ਕਰਾਇੰਦਾ। ਅਨਹਦ ਨਾਦੀ ਨਾਦ ਸੁਣਾਇਆ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਜਾਮ ਪਿਆਇਆ, ਤ੍ਰਿਸਨਾ ਭੁੱਖ ਨਾ ਕੋਇ ਵਖਾਇੰਦਾ। ਨਿਰਮਲ ਦੀਆ ਇਕ ਜਗਾਇਆ, ਜੋਤੀ ਨੂਰ ਡਗਮਗਾਇੰਦਾ। ਸਚ ਸਿੰਘਾਸਣ ਇਕ ਵਿਛਾਇਆ, ਆਤਮ ਸੇਜਾ ਸੋਭਾ ਪਾਇੰਦਾ। ਪਲੰਘ ਰੰਗੀਲਾ ਇਕ ਡਾਹਿਆ, ਪਾਵਾ ਚੂਲ ਨਾ ਕੋਇ ਬਣਾਇੰਦਾ। ਸਚ ਸਵਾਣੀ ਲਏ ਜਗਾਇਆ, ਸੁਰਤੀ ਸੁਰਤ ਆਪ ਹਿਲਾਇੰਦਾ। ਸੋਲਾਂ ਇਛਿਆ ਪੂਰ ਕਰਾਇਆ, ਸੋਲਾਂ ਸ਼ੰਗਾਰ ਵਡ ਵਡਿਆਇੰਦਾ । ਨਾਮ ਨੇਤਰ ਕੱਜਲ ਪਾਇਆ, ਧਾਰ ਧਾਰ ਵਿਚੋ ਬੰਨ੍ਹਾਇੰਦਾ। ਸੋਹਣਾ ਪੱਲੂ ਸੀਸ ਟਿਕਾਇਆ, ਸੁਭਰ ਇਕੋ ਇਕ ਵਖਾਇੰਦਾ। ਧੀ ਜਵਾਈ ਇਕੋ ਘਰ ਬਹਾਇਆ, ਮੰਦਰ ਇਕੋ ਇਕ ਵਡਿਆਇੰਦਾ। ਸਾਚਾ ਲਾੜਾ ਬੇਪਰਵਾਇਆ, ਨੂਰ ਨੁਰਾਨਾ ਨਜ਼ਰੀ ਆਇੰਦਾ। ਸਾਚੇ

ਘੋੜੇ ਚਰਨ ਟਿਕਾਇਆ, ਅਸਵ ਇਕੋ ਇਕ ਦੌੜਾਇੰਦਾ । ਸਾਚੀ ਪਾਖਰ ਆਪ ਸੁਹਾਇਆ, ਸੋਲਾਂ ਕਲੀਆਂ ਸੋਭਾ ਪਾਇੰਦਾ। ਕਲਗੀ ਤੋੜਾ ਸੀਸ ਸੁਹਾਇਆ, ਜਗਤ ਜਗਦੀਸ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਢੋਲਾ ਰਹੇ ਜਸ ਗਾਇਆ, ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਜਿਸ ਦਾ ਨੂਰ ਜ਼ਹੂਰ ਬੇਨਜ਼ੀਰ ਖ਼ੁਦਾਇਆ, ਸੋ ਸਚ ਤਸਵੀਰ ਆਪ ਪਰਗਟਾਇੰਦਾ। ਵਡ ਪੀਰਨ ਪੀਰ ਫੇਰਾ ਪਾਇਆ, ਦਸਤਗੀਰ ਦਸਤ ਮਿਲਾਇੰਦਾ। ਕਲਜੁਗ ਅੰਤ ਅਖ਼ੀਰ ਆਇਆ, ਚੌਦਾਂ ਸਦੀਆਂ ਪੰਧ ਮੁਕਾਇੰਦਾ। ਬੀਸ ਬੀਸਾ ਵੇਖ ਵਖਾਇਆ, ਨਾਨਕ ਗੋਬਿੰਦ ਮੇਲ ਮਿਲਾਇੰਦਾ। ਰਾਮ ਕ੍ਰਿਸ਼ਨ ਰੰਗ ਰੰਗਾਇਆ, ਰੰਗ ਇਕੋ ਇਕ ਚੜ੍ਹਾਇੰਦਾ। ਮੁਹੰਮਦ ਮਹਿਬੂਬ ਦਏ ਸਮਝਾਇਆ। ਮੁਹੱਬਤ ਇਕੋ ਘਰ ਬਣਾਇੰਦਾ। ਸਚ ਅਰੂਜ ਅਰਸ਼ ਕੁਰਸ਼ ਮਹਿਰਾਬ ਹੁਜਰਾ ਇਕੋ ਨਜ਼ਰੀ ਆਇਆ, ਅਟੱਲ ਮਨਾਰ ਸਚ ਸਚ ਵਡਿਆਇੰਦਾ। ਪਰਵਰਦਿਗਾਰ ਬੇਪਰਵਾਹ ਡੇਰਾ ਲਾਇਆ, ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਵੇਖ ਵਖਾਇੰਦਾ। ਰੁੱਤ ਰੁਤੜੀ ਦਏ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਲਗਾਏ ਆਪਣੇ ਲੜ, ਪੱਲੂ ਇਕੋ ਨਾਮ ਬੰਧਾਇੰਦਾ। ਪੱਲੂ ਬੰਨ੍ਹੇ ਨਾਮ ਤੰਦ, ਤੰਦ ਨਜ਼ਰ ਕਿਸੇ ਨਾ ਆਇੰਦਾ। ਕਰੇ ਖੇਲ ਸੂਰਾ ਸਰਬੰਗ, ਸੋ ਸਾਹਿਬ ਦਇਆ ਕਮਾਇੰਦਾ। ਜਨਮ ਜਨਮ ਦੀ ਪੂਰੀ ਕਰੇ ਮੰਗ, ਜਨ ਭਗਤਾਂ ਆਪਣਾ ਮੇਲ ਮਿਲਾਇੰਦਾ। ਅੰਤਰ ਅੰਤਰ ਦੇਵੇ ਅਨੰਦ, ਬਾਹਰੋ ਪੰਜ ਤਤ ਕਾਇਆ ਚੋਲਾ ਜਗਤ ਹੰਡਾਇੰਦਾ। ਬਿਨ ਰਸਨਾ ਜਿਹਵਾ ਸੁਣਾ ਕੇ ਜਾਏ ਆਪਣਾ ਛੰਦ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਬਿਨ ਹੱਥਾਂ ਪੈਰਾਂ ਪਾਂਧੀ ਹੋ ਕੇ ਮੁਕਾ ਕੇ ਜਾਏ ਪੰਧ, ਦੋ ਜਹਾਨਾਂ ਆਪਣਿਆਂ ਚਰਨਾਂ ਹੇਠ ਰਖਾਇੰਦਾ। ਗੁਰਮੁਖ ਸਵਾਣੀ ਸੁਘੜ ਸੁਚੱਜੀ ਜੁਗ ਚੌਕੜੀ ਕਦੇ ਨਾ ਹੋਵੇ ਰੰਡ, ਜਗਤ ਰੰਡੇਪਾ ਆਪ ਕਟਾਇੰਦਾ। ਅੰਤਮ ਲੈ ਕੇ ਜਾਏ ਸਚਖੰਡ, ਸਚ ਦੁਆਰੇ ਆਪ ਬਹਾਇੰਦਾ। ਨਾਤਾ ਤੋੜ ਕੂੜ ਵਰਭੰਡ, ਬ੍ਰਹਿਮੰਡ ਪਾਰ ਕਰਾਇੰਦਾ। ਜਿਥੇ ਪਰਮ ਪੁਰਖ ਦਾ ਇਕੋ ਛੰਦ, ਦੂਜਾ ਰਾਗ ਨਾ ਕੋਇ ਅਲਾਇੰਦਾ। ਤਿਸ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਸਾਰੇ ਜੋਦੜੀ ਕਰ ਕੇ ਰਹੇ ਮੰਗ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿਭਗਤ ਗੁਰਮੁਖ ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਆਪ ਆਪਣਾ ਮਿਲਾਏ ਮੇਲਾ, ਮਿਲਣੀ ਜਗਦੀਸ ਕਰਾਈਆ। ਇਕੋ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰੂ ਇਕੋ ਗ੍ਰਹਿ ਡੇਰਾ ਲਾਈਆ। ਪਰਮ ਪੁਰਖ ਪ੍ਰਭ ਸੱਜਣ ਸੁਹੇਲਾ, ਸਤਿ ਪੁਰਖ ਨਿਰੰਜਣ ਮਿਲੇ ਚਾਈਂ ਚਾਈਂਆ। ਕਲਜੁਗ ਅੰਤ ਮਿਲਣ ਦਾ ਇਕੋ ਵੇਲਾ, ਮਾਣਸ ਜਨਮ ਮਿਲੇ ਵਡਿਆਈਆ। ਲੱਖ ਚੁਰਾਸੀ ਵਕਤ ਦੁਹੇਲਾ, ਸਤਿਗੁਰ ਸੰਗ ਨਾ ਕੋਇ ਨਿਭਾਈਆ। ਅੰਤਮ ਧਰਮ ਰਾਏ ਦੀ ਪਏ ਜੇਲ੍ਹਾ, ਜਮ ਕਾ ਫਾਸ ਨਾ ਕੋਇ ਕਟਾਈਆ । ਚਿਤਰ ਗੁਪਤ ਨਾ ਬੈਠੇ ਵੇਹਲਾ, ਸਭ ਦਾ ਲੇਖਾ ਰਿਹਾ ਲਿਖਾਈਆ। ਕਿਸੇ ਕੰਮ ਨਾ ਆਉਣਾ ਪੈਸਾ ਧੇਲਾ, ਬਿਨ ਹਰਿ ਕੇ ਨਾਮ ਸੰਗ ਕੋਈ ਨਾ ਜਾਈਆ। ਮਰਦਿਆਂ ਤੱਕ ਕੋਈ ਨਾ ਹੋਵੇ ਵਿਹਲਾ, ਜੀਂਵਦਿਆਂ ਕੰਮ ਨਾ ਕੋਇ ਮੁਕਾਈਆ। ਜਿਸ ਨੇ ਮਿਲਣਾ ਸਤਿਗੁਰ ਸਾਚੇ ਸੱਜਣ ਸੁਹੇਲਾ, ਕੂੜੇ ਧੰਦੇ ਦਿਓ ਤਜਾਈਆ। ਆਤਮ ਪਰਮਾਤਮ ਵੇਖੋ ਸਭ ਤੋ ਰਹੇ ਨਵੇਲਾ, ਘਰ ਘਰ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਇਕੋ ਰਾਹ ਬੁਝਾਈਆ । ਗੁਰਮੁਖ ਕਹਿਣ

ਅਸੀਂ ਆਵਾਂਗੇ। ਪ੍ਰਭ ਤੇਰਾ ਨਾਮ ਧਿਆਵਾਂਗੇ। ਇਕੋ ਓਟ ਰਖਾਵਾਂਗਾ। ਘਰ ਕਾਇਆ ਸ਼ਬਦ ਚੋਟ ਲਗਾਵਾਂਗੇ। ਕੂੜੀ ਕਿਰਿਆ ਖੋਟ ਕਢਾਵਾਂਗੇ। ਆਹਲਣਿਉਂ ਡਿਗੇ ਬੋਟ, ਅੰਤ ਤੇਰੀ ਝੋਲੀ ਬਹਿ ਕੇ ਖ਼ੁਸ਼ੀ ਮਨਾਵਾਂਗੇ। ਤੇਰੇ ਵਿਚੋ ਉਪਜੀ ਤੇਰੀ ਜੋਤ, ਅੰਤ ਤੇਰੇ ਵਿਚ ਮਿਲਾਵਾਂਗੇ। ਤੂੰ ਬੈਠਾ ਰਿਹੋ ਖ਼ਾਮੋਸ਼, ਅੰਦਰ ਵੜ ਕੇ ਤੈਨੂੰ ਬੁਲਾਵਾਂਗੇ। ਜੇ ਸਾਨੂੰ ਦੇਵੇਂ ਦਰਸ ਅਮੋਘ, ਤੇਰੀ ਚਰਨੀ ਸੀਸ ਝੁਕਾਵਾਂਗੇ। ਦੋਏ ਲੋਚਣ ਤੇਰੇ ਦਰਸਨ ਰਹੇ ਲੋਚ, ਕਰ ਦਰਸਨ ਨਿਜ ਨੇਤਰ ਹੋਰ ਖੁਲ੍ਹਾਵਾਂਗੇ। ਪ੍ਰਭੂ ਤੇਰੇ ਮਿਲਣ ਦੀ ਸਾਡੇ ਕੋਲ ਨਹੀਂ ਪਹੁੰਚ, ਤੈਨੂੰ ਆਪਣੇ ਘਰ ਮੰਗਾਵਾਂਗੇ। ਤੂੰ ਸੋਚਿਆਂ ਕਿਸੇ ਨਾ ਆਵੇਂ ਸੋਚ, ਤੇਰੀ ਸੋਚ ਆਪਣੀ ਸੋਚ ਬਣਾਵਾਂਗੇ। ਤੇਰੇ ਪ੍ਰੇਮ ਅੰਦਰ ਹੋਏ ਮਦਹੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤ ਤੇਰਾ ਘਰ ਵਸਾਵੇਂਗਾ । ਜੋ ਪ੍ਰਭ ਨੂੰ ਅੰਤਰ ਧਿਆਏਗਾ। ਸ੍ਰੀ ਭਗਵਾਨ ਵੇਖਣ ਆਏਗਾ। ਬਣ ਦਰਬਾਨ ਫੇਰਾ ਪਾਏਗਾ। ਗੁਰਮੁਖ ਤੇਰਾ ਇਹਸਾਨ, ਤੇਰੀ ਝੋਲੀ ਆਪ ਟਿਕਾਏਗਾ। ਤੇਰੇ ਅੰਦਰ ਵੜੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਏਗਾ। ਆਪਣਾ ਵਖਾਏ ਸਚ ਮਕਾਨ, ਘਰ ਘਰ ਵਿਚ ਕੁੰਡਾ ਲਾਹੇਗਾ। ਦੀਵਾ ਜੋਤੀ ਜਗੇ ਮਹਾਨ, ਅੰਧ ਅੰਧੇਰ ਗਵਾਏਗਾ। ਸ਼ਬਦ ਸੁਣਾਏ ਬਿਨ ਕਾਨ, ਸਾਚਾ ਰਾਗ ਅਲਾਏਗਾ। ਆਪਣਾ ਪ੍ਰੇਮ ਪਿਆਏ ਜਾਮ, ਮਧ ਇਕੋ ਇਕ ਵਖਾਏਗਾ। ਸੀਤਾ ਸੁਰਤੀ ਮਿਲੇ ਰਾਮ, ਰਮਈਆ ਆਪਣੀ ਗੋਦ ਉਠਾਏਗਾ। ਘਰ ਘਨਈਆ ਮਿਲੇ ਸ਼ਾਮ, ਬੰਸਰੀ ਇਕੋ ਰਾਗ ਅਲਾਏਗਾ। ਘਰ ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਸਚ ਕਲਾਮ ਆਪ ਪੜ੍ਹਾਏਗਾ। ਨਾਨਕ ਨਿਰਗੁਣ ਜਣਾਏ ਸਤਿ ਨਾਮ, ਗੋਬਿੰਦ ਗੁਰ ਗੁਰ ਵੇਖ ਵਖਾਏਗਾ। ਜੋ ਦਰ ਬਰਦਾ ਬਣੇ ਗੁਲਾਮ, ਤਿਸ ਗੁਰਬਤ ਮੇਟ ਮਿਟਾਏਗਾ । ਗ੍ਰਹਿ ਸਜਦਾ ਇਕ ਸਲਾਮ, ਝੁਕ ਝੁਕ ਸੀਸ ਨਿਵਾਏਗਾ। ਸਾਚੇ ਭਗਤ ਕਰ ਪਰਵਾਨ, ਭਗਤੀ ਮਾਰਗ ਇਕ ਵਖਾਏਗਾ। ਸਾਚੇ ਸੰਤ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਪਰਗਟਾਏਗਾ। ਸਾਚੇ ਗੁਰਮੁਖ ਗੁਰ ਗੁਰ ਢੋਲਾ ਗਾਣ, ਰਾਗ ਨਾਦ ਨਾ ਕੋਇ ਜਣਾਏਗਾ। ਸਾਚੇ ਗੁਰਸਿਖ ਚਰਨ ਕਵਲ ਕਰਨ ਧਿਆਨ, ਧੂੜੀ ਮਸਤਕ ਟਿੱਕਾ ਇਕੋ ਲਾਏਗਾ। ਜਿਨ੍ਹਾਂ ਮਿਲਿਆ ਸ੍ਰੀ ਭਗਵਾਨ, ਤਿਨ੍ਹਾਂ ਗੁਰੂ ਗੁਰ ਵੇਖ ਖ਼ੁਸ਼ੀ ਵਖਾਏਗਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਨਾਮ, ਸੀਸ ਸੀਸ ਸਰਬ ਝੁਕਾਏਗਾ। ਗੁਰਮੁਖ ਤੇਰਾ ਉਚਾ ਨਾਮ, ਪੁਰਖ ਅਕਾਲ ਆਪ ਵਡਿਆਏਗਾ। ਨਿਹਕਰਮੀ ਕਰੇ ਪੂਰਾ ਕਾਮ, ਕਰਮ ਕਾਂਡ ਮੇਟ ਮਿਟਾਏਗਾ। ਸੋਹੰ ਢੋਲਾ ਗਾਉਣਾ ਗਾਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਏਗਾ। ਆਤਮ ਪਰਮਾਤਮ ਇਕ ਈਮਾਨ, ਧਰਮ ਇਕੋ ਇਕ ਵਖਾਏਗਾ। ਸਤਿਜੁਗ ਸਚ ਦੁਆਰਾ ਲੋਕਾਮਤ ਖੋਲ੍ਹੇ ਆਣ, ਅਨਕ ਕਲ ਧਾਰੀ ਆਪਣੀ ਕਲ ਵਰਤਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਵਿਚੋ ਹਰਿ ਭਗਤ ਕਰ ਪਰਧਾਨ, ਪਰਧਾਨਗੀ ਦੋ ਜਹਾਨ ਵਖਾਏਗਾ।

੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਗੁਰੂ ਤੇਜਾ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਨਵ ਜੋਬਨ ਉਠੀ ਜੋਤ ਅਕਾਲਣ, ਸਚ ਦੁਆਰ ਖ਼ੁਸ਼ੀ ਮਨਾਈਆ। ਧੁਰਦਰਗਾਹੀ ਬਣ ਕੇ ਮਾਲਣ, ਸਾਚੀ ਖਾਰੀ ਪ੍ਰੇਮ ਉਠਾਈਆ। ਜੁਗ ਚੌਕੜੀ ਬਣ ਦਲਾਲਣ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਚੜ੍ਹੀ ਭਾਲਣ, ਲੱਖ ਚੁਰਾਸੀ ਪੜਦਾ ਲਾਹੀਆ। ਭਗਤ ਸੰਤ

ਆਈ ਉਠਾਲਣ, ਕਲਜੁਗ ਸੋਇਆ ਕੋਇ ਰਹਿਣ ਨਾ ਪਾਈਆ। ਸਾਚਾ ਮਾਰਗ ਆਈ ਸਿਖਾਲਣ, ਸਿਖਿਆ ਸਚ ਕਰੇ ਪੜ੍ਹਾਈਆ। ਧੁਰ ਦੀ ਘਾਲ ਆਈ ਘਾਲਣ, ਬਣ ਸੇਵਕ ਸੇਵ ਕਮਾਈਆ । ਜਨ ਭਗਤਾਂ ਕਰੇ ਸੱਚੀ ਪ੍ਰਿਤਪਾਲਣ, ਪ੍ਰਿਤਪਾਲਕ ਰੂਪ ਵਟਾਈਆ। ਸਾਚੀ ਗੋਦ ਆਈ ਸੁਆਲਣ, ਸਿਰ ਆਪਣਾ ਹੱਥ ਟਿਕਾਈਆ। ਘਰ ਮੰਦਰ ਕਰਨ ਆਈ ਚਾਨਣ, ਜਗਤ ਅੰਧੇਰ ਗਵਾਈਆ। ਪੁੱਛਣ ਆਈ ਮੁਰੀਦਾਂ ਹਾਲਣ, ਮੁਰਸ਼ਦ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਜੋਤ ਅਕਾਲਣ ਬਣ ਕੇ ਲਾੜੀ, ਦੋ ਜਹਾਨਾਂ ਵੇਖ ਵਖਾਈਆ। ਲੇਖਾ ਜਾਣ ਧੁਰ ਦਰਬਾਰੀ, ਧੁਰ ਸੰਦੇਸਾ ਇਕ ਸੁਣਾਈਆ। ਸੰਤ ਸੁਹੇਲੇ ਉਠੋ ਆਪਣੀ ਵਾਰੀ, ਸ੍ਰੀ ਭਗਵਾਨ ਆਪ ਉਠਾਈਆ। ਜੁਗ ਜਨਮ ਸਤਿਗੁਰ ਸਰਨ ਜਿਨ ਛੁਹਾਈ ਦਾੜ੍ਹੀ, ਤਿਨ੍ਹਾਂ ਲੇਖਾ ਲੇਖੇ ਪਾਈਆ। ਵਿਰਲੇ ਕੰਤ ਬਣੀ ਸਾਚੀ ਨਾਰੀ, ਗੁਰਮੁਖ ਦਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਜੋਤ ਅਕਾਲਣ ਬਣ ਸੁਚੱਜੀ, ਚਾਰੋ ਕੁੰਟ ਭੱਜੇ ਵਾਹੋ ਦਾਹੀਆ। ਨੌ ਖੰਡ ਪ੍ਰਿਥਮੀ ਵਿਚੋ ਗੁਰਮੁਖ ਸੱਜਣ ਰਹੀ ਲੱਭੀ, ਆਪ ਆਪਣਾ ਪੰਧ ਮੁਕਾਈਆ। ਪ੍ਰੇਮ ਪ੍ਰੀਤੀ ਬਣੀ ਲਬੀ, ਦੂਜੀ ਵੰਡ ਨਾ ਕੋਇ ਵੰਡਾਈਆ। ਵੇਖਣਹਾਰੀ ਬੀਸਵੀਂ ਸਦੀ, ਸੱਦਾ ਘਰ ਘਰ ਨਾਮ ਜਣਾਈਆ। ਪੁਰਖ ਅਕਾਲ ਦੀ ਇਕੋ ਰਹਿਣੀ ਗੱਦੀ, ਗਦਾਗਰ ਸਰਬ ਲੋਕਾਈਆ। ਜ਼ਾਤ ਪਾਤ ਮਜ਼੍ਹਬ ਦੀਨ ਕੋਈ ਨਾ ਦਿਸੇ ਹੱਦੀ, ਹੱਕ ਹਦੀਸ ਇਕ ਪੜ੍ਹਾਈਆ। ਕੂੜ ਕੁੜਿਆਰਨ ਜਗਤ ਵਿਚੋ ਕੱਢੀ, ਲੋਕਮਾਤ ਰਹਿਣ ਨਾ ਪਾਈਆ । ਮਿਲੇ ਵਡਿਆਈ ਕਬੀਰ ਜੁਲਾਹੇ ਖੱਡੀ, ਖੱਡੇ ਸੁੱਟੇ ਬੇਵਫ਼ਾਈਆ। ਦੋ ਜਹਾਨ ਗੁਰਮੁਖ ਪਿਆਰ ਬੱਧੀ, ਬੰਦਨਾ ਜੋੜ ਕਰੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਜੋਤ ਅਕਾਲਣ ਕਰ ਸ਼ੰਗਾਰ, ਨੇਤਰ ਨੈਣ ਨੈਣ ਮਟਕਾਈਆ। ਸਚਖੰਡ ਦੁਆਰਿਉਂ ਹੋ ਤਿਆਰ, ਥਿਰ ਘਰ ਆਪਣਾ ਪੜਦਾ ਲਾਹੀਆ। ਸੁੰਨ ਅਗੰਮੋ ਹੋ ਕੇ ਬਾਹਰ, ਰੂਪ ਅਨੂਪ ਲਏ ਵਟਾਈਆ। ਨਵ ਨੌ ਜੋਬਨ ਦਮਕਾਂ ਰਿਹਾ ਮਾਰ, ਨੂਰੋ ਨੂਰ ਨੂਰ ਰੁਸ਼ਨਾਈਆ । ਦੋ ਜਹਾਨਾਂ ਕਰ ਕੇ ਆਰ ਪਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਪਣਾ ਪੰਧ ਮੁਕਾਈਆ। ਲੱਖ ਚੁਰਾਸੀ ਕਰ ਵਿਚਾਰ, ਮਾਣਸ ਮਾਨੁਖ ਫੋਲ ਫੁਲਾਈਆ। ਗੁਰਮੁਖ ਵਿਰਲੇ ਕਰ ਪਿਆਰ, ਆਪ ਆਪਣਾ ਬੰਧਨ ਪਾਈਆ। ਮੁਖ ਘੁੰਗਟ ਦਏ ਉਤਾਰ, ਸਚ ਦੀਦਾਰ ਇਕ ਵਖਾਈਆ। ਬਿਨ ਰਸਨਾ ਜਿਹਵਾ ਕਰੇ ਗੁਫ਼ਤਾਰ, ਸਚ ਸਤਾਰ ਆਪ ਹਿਲਾਈਆ। ਅੰਦਰ ਵੜ ਕੇ ਵਾਜਾਂ ਰਹੀ ਮਾਰ, ਧੁਰ ਸੰਦੇਸਾ ਇਕ ਸੁਣਾਈਆ। ਉਠ ਸੱਜਣ ਮੀਤ ਮੁਰਾਰ, ਵੇਲਾ ਵਕਤ ਰਹੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਆਪਣਾ ਭੇਵ ਜਣਾਈਆ। ਜੋਤ ਅਕਾਲਣ ਕਰੇ ਹਾਸਾ, ਹੰਸਮੁਖ ਆਪ ਸੁਹਾਈਆ। ਵੇਖਣ ਆਈ ਜਗਤ ਤਮਾਸਾ, ਬੇਨਜ਼ੀਰ ਰੂਪ ਵਟਾਈਆ। ਪ੍ਰੇਮ ਪਿਆਰ ਦਾ ਫੜ ਕੇ ਕਾਸਾ, ਘਰ ਘਰ ਫਿਰੇ ਵਾਹੋ ਦਾਹੀਆ। ਕਵਣ ਗੁਰਮੁਖ ਸਚ ਪ੍ਰੀਤ ਪਿਆਸਾ, ਬੈਠਾ ਇਕ ਧਿਆਨ ਲਗਾਈਆ। ਜਨਮ ਜਨਮ ਦੀ ਪੂਰੀ ਕਰੇ ਆਸਾ, ਕੂੜੀ ਤ੍ਰਿਸਨਾ ਮੇਟ ਮਿਟਾਈਆ। ਅੰਦਰ ਬਾਹਰ ਦੇਵੇ ਸਾਥਾ, ਸਗਲਾ ਸੰਗ ਨਿਭਾਈਆ। ਇਕ ਜਣਾਏ ਪੂਜਾ ਪਾਠਾ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਜੋਤ ਅਕਾਲਣ ਚੜ੍ਹ ਕੇ ਡੋਲੀ, ਦੋ ਜਹਾਨਾਂ ਪੰਧ ਮੁਕਾਈਆ। ਜਨ ਭਗਤ ਦੁਆਰੇ ਹੋਏ ਗੋਲੀ, ਬਣ ਸੇਵਕ ਸੇਵ ਕਮਾਈਆ। ਆਪਣਾ ਭੇਵ ਖੁਲਾਏ ਹੌਲੀ ਹੌਲੀ, ਉਚੀ ਕੂਕ ਨਾ ਕੋਇ ਜਣਾਈਆ। ਪੂਰਾ ਕਰੇ ਇਕਰਾਰ ਕੌਲੀ, ਕੀਤਾ ਇਕਰਾਰ ਭੁਲ ਨਾ ਜਾਈਆ। ਦੇਵੇ ਵਡਿਆਈ ਉਪਰ ਧਵਲੀ, ਧਰਨੀ ਧਰਤ ਸੋਭਾ ਪਾਈਆ। ਲੇਖਾ ਜਾਣੇ ਨੂਰ ਖ਼ੁਦਾਈ ਅਵਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਜੋਤ ਅਕਾਲਣ ਮੁਕਾ ਪੰਧ, ਥੱਕੀ ਮਾਦੀ ਖ਼ੁਸ਼ੀ ਮਨਾਈਆ। ਗੁਰਮੁਖ ਵੇਖ ਚੜ੍ਹਿਆ ਚੰਦ, ਕਰੇ ਸਚ ਰੁਸ਼ਨਾਈਆ। ਮਿਲ ਸੱਜਣ ਆਇਆ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਦੋਹਾਂ ਮਿਲ ਕੇ ਢੋਲਾ ਗਾਇਆ ਸਾਚਾ ਛੰਦ, ਸੋ ਪੁਰਖ ਨਿਰੰਜਣ ਇਕੋ ਇਕ ਸੱਚਾ ਮਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸੁਆਮੀ ਦਾਤਾ ਇਕ ਅਖਵਾਈਆ। ਠਾਕਰ ਹੋ ਬਣੇ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਝੋਲੀ ਪਾਈਆ। ਹਰਿਜਨ ਦੁਆਰਾ ਰਹੀ ਮੰਗ, ਦੋਏ ਜੋੜ ਵਾਸਤਾ ਪਾਈਆ। ਗੁਰਮੁਖ ਉਠ ਰਲ ਮੇਰੇ ਸੰਗ, ਦੂਜਾ ਸੰਗ ਨਜ਼ਰ ਕੋਇ ਨਾ ਆਈਆ। ਤੇਰੀ ਪ੍ਰੀਤੀ ਚੜ੍ਹੇ ਰੰਗ, ਰੰਗ ਮਜੀਠੀ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਜੋਤ ਅਕਾਲਣ ਰਹੀ ਦੌੜ, ਦੂਰ ਦੁਰਾਡਾ ਪੰਧ ਮੁਕਾਈਆ। ਨਿਰਗੁਣ ਸਰਗੁਣ ਅੰਦਰ ਲਾਇਆ ਪੌੜ, ਡੰਡਾ ਆਪਣਾ ਆਪ ਵਖਾਈਆ। ਲੱਖ ਚੁਰਾਸੀ ਵੇਖੇ ਰੀਠਾ ਮਿੱਠਾ ਕੌੜ, ਘਟ ਘਟ ਅੰਦਰ ਫੋਲ ਫੁਲਾਈਆ। ਸਾਚੀ ਧਾਰ ਗੁਰਮੁਖਾਂ ਜਾਏ ਬਹੁੜ, ਬਹੁੜੀ ਬਹੁੜੀ ਕਰੇ ਸਰਬ ਲੋਕਾਈਆ। ਲੱਗੀ ਪ੍ਰੀਤ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਸਾਚੀ ਜੋੜੀ ਦੇਵੇ ਜੋੜ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣੀ ਦਇਆ ਕਮਾਈਆ। ਜੋਤ ਅਕਾਲਣ ਚੜ੍ਹੇ ਚਾ, ਚਾਉ ਘਨੇਰਾ ਇਕ ਰਖਾਈਆ। ਗੁਰਮੁਖ ਸੱਜਣ ਮਿਲਿਆ ਆ, ਮਿਲਣੀ ਇਕੋ ਘਰ ਵਖਾਈਆ। ਸਾਚੇ ਮੰਦਰ ਲਏ ਬਹਾ, ਘਰ ਦੇਵਣਹਾਰ ਵਡਿਆਈਆ। ਆਪਣਾ ਪੜਦਾ ਦਏ ਚੁਕਾ, ਉਹਲਾ ਰਹਿਣ ਕੋਇ ਨਾ ਪਾਈਆ। ਸਾਚੇ ਅੰਗਣ ਲਏ ਬਹਾ, ਮਿਹਰ ਨਜ਼ਰ ਉਠਾਈਆ। ਪਰਮਾਨੰਦੀ ਜਾਏ ਸਮਾ, ਸਮਾਪਤ ਕਰੇ ਖੇਡ ਪਰਾਈਆ। ਏਕਾ ਛੰਦਨ ਦਏ ਸੁਣਾ, ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਰੰਗ ਰੰਗਾਈਆ। ਜੋਤ ਅਕਾਲਣ ਹੋਈ ਖ਼ੁਸ਼, ਖ਼ੁਸ਼ੀਆਂ ਨਾਲ ਗੀਤ ਇਕੋ ਗਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਜੋ ਬੈਠਾ ਰਿਹਾ ਚੁੱਪ, ਸੋ ਅੰਤਮ ਆਪਣਾ ਫੇਰਾ ਪਾਈਆ। ਕਰ ਪਰਕਾਸ਼ ਅੰਧੇਰੇ ਘੁੱਪ, ਸਾਚਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਧਾਰੋ ਨਿਰਗੁਣ ਉਠ, ਸਰਗੁਣ ਦੇਵੇ ਮਾਣ ਵਡਿਆਈਆ। ਜਿਸ ਗੁਰ ਗੋਬਿੰਦ ਬਣਾਇਆ ਸੁੱਤ, ਸੋ ਸਾਹਿਬ ਭੇਵ ਚੁਕਾਈਆ। ਸਚ ਸੁਹੰਜਣੀ ਸੁਹਾਏ ਰੁੱਤ, ਰੁਤੜੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜੋਤ ਅਕਾਲਣ ਚਾਉ ਘਨੇਰਾ, ਘਰ ਇਕੋ ਨਾਮ ਵਧਾਈਆ। ਜਨ ਭਗਤਾਂ ਕਹੇ ਤੂੰ ਮੇਰਾ ਮੈਂ ਤੇਰਾ, ਨੱਢੀ ਬਾਲੀ ਆਪਣਾ ਰੰਗ ਵਖਾਈਆ। ਏਕਾ ਘਰ ਵਸੇ ਗੁਰੂ ਗੁਰ ਚੇਰਾ, ਚੇਲਾ ਗੁਰ ਇਕੋ ਰੂਪ ਵਖਾਈਆ। ਕੂੜੀ ਕਿਰਿਆ ਭਰਮਾਂ ਢਾਹੇ ਡੇਰਾ, ਸੰਝ ਸਵੇਰਾ ਇਕੋ ਰੰਗ ਵਖਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਹਰਿਜਨ ਤੇਰਾ ਵਸਦਾ ਰਹੇ ਖੇੜਾ, ਖਿੜਕੀ ਸਤਿਗੁਰ

ਆਪ ਖੁਲ੍ਹਾਈਆ। ਅੰਤਮ ਕਰੇ ਹੱਕ ਨਬੇੜਾ, ਸ਼ਾਹੋ ਭੂਪ ਬੇਪਰਵਾਹੀਆ। ਪਾਰ ਲਗਾਏ ਫੜ ਫੜ ਬੇੜਾ, ਮੰਜਧਾਰ ਨਾ ਕੋਇ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸੱਚੀ ਸਰਨਾਈਆ। ਜੋਤ ਅਕਾਲਣ ਆਈ ਵਿਹੜੇ, ਖੁਲ੍ਹਾ ਵਿਹੜਾ ਇਕ ਵਖਾਈਆ। ਚੌਥੇ ਜੁਗ ਮੁੱਕਣੇ ਝੇੜੇ, ਝਗੜਾ ਕੋਇ ਰਹਿਣ ਨਾ ਪਾਈਆ। ਉਲਟੀ ਲੱਠ ਆਪੇ ਗੇੜੇ, ਗੇੜਾ ਇਕੋ ਵਾਰ ਭਵਾਈਆ। ਕਾਇਆ ਅੰਦਰ ਘਰ ਵਿਚ ਘਰ ਵਸਾਵੇ ਖੇੜੇ, ਖੇੜਾ ਇਕੋ ਸੋਭਾ ਪਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬੈਠੇ ਕਰ ਕਰ ਜੇਰੇ, ਤਿਨ੍ਹਾਂ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਫੜ ਕੇ ਚਾੜ੍ਹੇ ਆਪਣੇ ਬੇੜੇ, ਬੇੜਾ ਇਕੋ ਨਾਮ ਵਖਾਈਆ। ਸਚ ਦੁਆਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ । ਜੋਤ ਅਕਾਲਣ ਵੇਖੇ ਅੰਤ, ਅੰਤਸ਼ਕਰਨ ਵੇਖ ਵਖਾਈਆ। ਮੇਲ ਮਿਲਾਵਾ ਗੁਰਮੁਖ ਸਾਚੇ ਸੰਤ, ਗੁਰਸਿਖ ਇਕੋ ਘਰ ਵਖਾਈਆ। ਸ਼ਬਦ ਅਨਾਦੀ ਮਹਿਮਾ ਅਗਣਤ, ਸਿਫ਼ਤੀ ਸਿਫ਼ਤ ਰਹੀ ਜਸ ਗਾਈਆ। ਗੜ੍ਹ ਤੋੜ ਹੰਕਾਰੀ ਹਉਮੇਂ ਹੰਗਤ, ਹੰ ਬ੍ਰਹਮ ਰਹੀ ਸਮਝਾਈਆ। ਦਰ ਦਰਵੇਸ਼ ਬਣ ਕੇ ਮੰਗਤ, ਬਣ ਨਿਮਾਣੀ ਝੋਲੀ ਡਾਹੀਆ। ਗੁਰਮੁਖ ਮੈਨੂੰ ਲਾਉਣਾ ਅੰਗਨ, ਅੰਗੀਕਾਰ ਇਕ ਹੋ ਜਾਈਆ। ਰਲ ਮਿਲ ਸਾਚੀ ਬਣੇ ਸੰਗਤ, ਪ੍ਰਭ ਸਗਲਾ ਸੰਗ ਵਖਾਈਆ। ਜਿਸ ਦਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਹਰਿਜਨ ਪੜਦਾ ਆਪ ਚੁਕਾਈਆ। ਜੋਤ ਅਕਾਲਣ ਲੰਘ ਦਰਵਾਜ਼ਾ, ਘਰ ਆਪਣਾ ਆਸਣ ਲਾਈਆ। ਮੇਲ ਮਿਲਾਏ ਗ਼ਰੀਬ ਨਿਵਾਜ਼ਾ, ਨਿਵਾਜ਼ਸ਼ ਆਪਣੀ ਇਕ ਜਣਾਈਆ। ਸ਼ਬਦ ਅਗੰਮ ਵਜਾਏ ਵਾਜਾ, ਤੁਰੀਆ ਬੈਠੀ ਨੈਣ ਸ਼ਰਮਾਈਆ। ਪ੍ਰੇਮ ਪਿਆਰ ਅੰਦਰ ਮਾਰੇ ਵਾਜਾਂ, ਧੁਰ ਦੀ ਧਾਰ ਆਪ ਪਰਗਟਾਈਆ। ਸਚ ਸਵੰਬਰ ਰਚ ਕੇ ਕਾਜਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਭਗਤ ਦੁਆਰੇ ਸਾਜਣ ਸਾਜਾ, ਸੱਜਣ ਮੀਤ ਇਕ ਅਖਵਾਈਆ। ਨਾ ਕੋਈ ਦੂਸਰ ਵਜਾਏ ਰਬਾਬਾ, ਤੰਦੀ ਤੰਦ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕਰੇ ਇਕ ਕੁੜਮਾਈਆ। ਜੋਤ ਅਕਾਲਣ ਵਰ ਇਕੋ ਪਾ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰਮੁਖ ਸੂਰਾ ਮਿਲਿਆ ਆ, ਜਿਸ ਦੀ ਆਦਿ ਜੁਗਾਦਿ ਓਟ ਤਕਾਈਆ। ਕੂੜੀ ਕਿਰਿਆ ਕੂੜਾ ਦਏ ਮਿਟਾ, ਸਚ ਸੁਚ ਸਰਬ ਸਮਝਾਈਆ। ਜੋਤੀ ਨੂਰ ਕਰੇ ਰੁਸ਼ਨਾ, ਪੜਦਾ ਆਪਣਾ ਆਪ ਉਠਾਈਆ। ਸਾਚੀ ਤੂਰਾ ਨਾਦ ਦਏ ਸੁਣਾ, ਅਨਹਦ ਨਾਦੀ ਨਾਦ ਵਜਾਈਆ । ਹਾਜ਼ਰ ਹਜ਼ੂਰਾ ਮਿਲੇ ਬੇਪਰਵਾਹ, ਪਰਦਾਨਸ਼ੀਂ ਆਪਣਾ ਮੁਖ ਵਖਾਈਆ। ਫੜ ਬਾਂਹੋ ਗਲੇ ਲਏ ਲਗਾ, ਸੇਜ ਸੁਹੰਜਣੀ ਸੋਭਾ ਪਾਈਆ। ਆਦਿ ਨਿਰੰਜਣ ਦਇਆ ਕਮਾ, ਜੋਤ ਨਿਰੰਜਣ ਜੋਤ ਮਿਲਾਈਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ ਭਵ ਸਾਗਰ ਪਾਰ ਦਏ ਕਰਾ, ਅੰਤਮ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਦੋਹਾਂ ਦਾ ਦਿਸੇ ਇਕੋ ਥਾਂ, ਦੂਜਾ ਧਾਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਪਕੜੇ ਬਾਂਹ, ਬਾਬਲ ਇਕੋ ਨਜ਼ਰੀ ਆਈਆ।