੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਸੰਤੋਖ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਜਨ ਭਗਤਾਂ ਪ੍ਰਭ ਆਸਾ ਪੂਰ, ਆਸਾ ਪੂਰਨ ਆਪ ਕਰਾਇੰਦਾ। ਨਾਤਾ ਤੋੜ ਜਗਤ ਕੂੜ, ਸਾਚਾ ਮਾਰਗ ਇਕ ਵਖਾਇੰਦਾ। ਅੰਤਰ ਆਤਮ ਦੇਵੇ ਨੂਰ, ਅਗਿਆਨ ਅੰਧੇਰ ਮੇਟ ਮਿਟਾਇੰਦਾ। ਸਾਚਾ ਦੇਵੇ ਇਕ ਸਰੂਰ, ਰਸ ਇਕੋ ਇਕ ਵਖਾਇੰਦਾ। ਪਰਗਟ ਹੋਵੇ ਹਾਜ਼ਰ ਹਜ਼ੂਰ, ਘਰ ਮੰਦਰ ਵੇਸ ਵਟਾਇੰਦਾ। ਸਰਬ ਕਲਾ ਆਪੇ ਭਰਪੂਰ, ਖ਼ਾਲੀ ਭਾਂਡੇ ਆਪ ਭਰਾਇੰਦਾ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਬਖ਼ਸ਼ਣਹਾਰਾ ਚਰਨ ਧੂੜ, ਮਸਤਕ ਟਿੱਕਾ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਆਸਾ ਪੂਰ ਵਖਾਇੰਦਾ। ਸਾਚੀ ਆਸਾ ਪੂਰੇ ਸਤਿਗੁਰ, ਪੁਰਖ ਅਕਾਲ ਬੇਪਰਵਾਹੀਆ । ਲੇਖਾ ਜਾਣੇ ਧੁਰਦਰਗਾਹੀ ਧੁਰ, ਧੁਰ ਮਸਤਕ ਵੇਖ ਵਖਾਈਆ। ਸ਼ਬਦ ਅਗੰਮੀ ਚੜ੍ਹੇ ਘੋੜ, ਸ਼ਾਹਸਵਾਰਾ ਵੇਸ ਵਟਾਈਆ। ਕਲਜੁਗ ਅੰਤ ਭਗਵੰਤ ਨਿਰਗੁਣ ਹੋ ਕੇ ਜਾਏ ਬਹੁੜ, ਭੇਵ ਅਭੇਦਾ ਆਪ ਖੁਲ੍ਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਪੰਚ ਵਿਕਾਰ ਘਰ ਘਰ ਪਾਵੇ ਸ਼ੋਰ, ਕੂੜੀ ਕਿਰਿਆ ਕਰੇ ਲੜਾਈਆ। ਦਿਵਸ ਰੈਣ ਠੱਗੀ ਜਾਵਣ ਪੰਜ ਚੋਰ, ਦਰ ਦਰਬਾਨ ਸਕੇ ਨਾ ਕੋਇ ਹਟਾਈਆ। ਜਨ ਭਗਤਾਂ ਸ੍ਰੀ ਭਗਵਾਨ ਦੀ ਪਈ ਲੋੜ, ਨੇਤਰ ਰੋ ਰੋ ਰਹੇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਘਰ ਮੇਲਾ ਸਹਿਜ ਸੁਭਾਈਆ। ਭਗਤ ਜਨਾਂ ਆਸਾ ਪੁਨੀ, ਇਛਿਆ ਪੂਰ ਆਪ ਹੋ ਜਾਇੰਦਾ। ਪਰਗਟ ਹੋ ਵਡ ਦਾਤਾ ਗੁਣੀ, ਗੁਣਵੰਤਾ ਖੇਲ ਕਰਾਇੰਦਾ। ਸਚ ਪੁਕਾਰ ਇਕੋ ਸੁਣੀ, ਏਕੰਕਾਰ ਵੇਖ ਵਖਾਇੰਦਾ। ਲੱਖ ਚੁਰਾਸੀ ਸ੍ਰਿਸ਼ਟ ਸਬਾਈ ਛਾਣੀ ਪੁਣੀ, ਗੁਰਮੁਖ ਵਿਰਲਾ ਨਜ਼ਰੀ ਆਇੰਦਾ। ਜਿਸ ਜਨ ਸੁਣਾਏ ਆਪਣੀ ਧੁਨੀ, ਧੁਨ ਆਤਮਕ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਪਾਰ ਲੰਘਾਇੰਦਾ। ਆਸਾ ਪੂਰ ਹੋਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਸਿਫ਼ਤੀ ਢੋਲਾ ਗਾਇਣ ਜ਼ਿਮੀਂ ਅਸਮਾਨ, ਲੋਕ ਪਰਲੋਕ ਰਹੇ ਜਸ ਗਾਈਆ । ਜਿਨ੍ਹਾਂ ਬਖ਼ਸ਼ੇ ਚਰਨ ਧਿਆਨ, ਦੇਵਣਹਾਰ ਸੱਚੀ ਸਰਨਾਈਆ। ਤਿਨ੍ਹਾਂ ਚੁਕੇ ਜਮ ਕੀ ਕਾਣ, ਕਾਲ ਨਗਾਰਾ ਡੌਰੂ ਡੰਕਾ ਨਾ ਕੋਇ ਵਜਾਈਆ। ਏਥੇ ਓਥੇ ਦੋ ਜਹਾਨ ਕਰੇ ਪਰਵਾਨ, ਸਗਲਾ ਸੰਗ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤ੍ਰਿਸਨਾ ਦਏ ਬੁਝਾਈਆ। ਗੁਰਮੁਖ ਤ੍ਰਿਸਨਾ ਜਾਏ ਬੁਝ, ਅਗਨੀ ਅੱਗ ਰਹਿਣ ਨਾ ਪਾਈਆ। ਆਪਣਾ ਆਪ ਜਾਏ ਸੁਝ, ਭਾਂਡਾ ਭਰਮ ਭੌ ਭੰਨਾਈਆ। ਭੇਵ ਖੁਲਾਏ ਸਤਿਗੁਰ ਗੁਝ, ਦੂਈ ਦਵੈਤ ਡੇਰਾ ਢਾਹੀਆ। ਸਚ ਪ੍ਰੀਤੀ ਇਕੋ ਲੁਝ, ਇਸ਼ਟ ਗੁਰਦੇਵ ਸੁਆਮੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਇਕ ਸੁਹਾਈਆ। ਗੁਰਮੁਖ ਆਸਾ ਸਾਚੇ ਮੰਦਰ, ਹਰਿ ਸਤਿਗੁਰ ਪੂਰ ਕਰਾਇੰਦਾ। ਵੇਖ ਵਖਾਏ ਕਾਇਆ ਡੂੰਘੀ ਕੰਦਰ, ਮਾਟੀ ਭਾਂਡਾ ਫੋਲ ਫੁਲਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਸਾਚੀ ਹਾਟੀ ਆਪ ਖੁਲ੍ਹਾਇੰਦਾ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਭਾਗ ਲਗਾਏ ਅੰਧੇਰੇ ਕੰਦਰ, ਨਿਰਗੁਣ ਜੋਤ ਜੋਤ ਰੁਸ਼ਨਾਇੰਦਾ। ਕਰੇ ਖੇਲ ਸੂਰਾ ਸਰਬੰਗਨ, ਸੂਰਬੀਰ ਆਪਣਾ ਰੰਗ
ਰੰਗਾਇੰਦਾ। ਅੱਠੇ ਪਹਿਰ ਵੱਜੇ ਮਰਦੰਗਨ, ਮਰਦੰਗਾ ਇਕੋ ਨਾਮ ਉਪਾਇੰਦਾ। ਸਾਚੀ ਚੋਲੀ ਚਾੜ੍ਹੇ ਰੰਗਨ, ਰੰਗ ਰੰਗੀਲਾ ਆਪ ਰੰਗਾਇੰਦਾ। ਗੁਰਮੁਖ ਕਿਸੇ ਦੁਆਰੇ ਨਾ ਜਾਏ ਮੰਗਣ, ਸਤਿਗੁਰ ਪੂਰਾ ਨਾਮ ਝੋਲੀ ਆਪ ਭਰਾਇੰਦਾ। ਲੋਕਮਾਤ ਚੜ੍ਹਾਏ ਸਾਚਾ ਚੰਦਨ, ਚੰਦ ਚਾਂਦਨੀ ਨੈਣ ਸ਼ਰਮਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡਨ, ਵਰਭੰਡੀ ਖੋਜ ਖੁਜਾਇੰਦਾ। ਆਵਣ ਜਾਵਣ ਲੱਖ ਚੁਰਾਸੀ ਜਮ ਕਾ ਫਾਸ ਤੋੜੇ ਬੰਧਨ, ਫਾਸੀ ਗਲ ਨਾ ਕੋਇ ਲਟਕਾਇੰਦਾ। ਜੋਤ ਲਲਾਟੀ ਮਸਤਕ ਲਾਏ ਚੰਦਨ, ਤਿਲਕ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਇਛਿਆ ਪੂਰ ਕਰਾਇੰਦਾ। ਗੁਰਮੁਖ ਪੂਰੀ ਕਰੇ ਇਛਿਆ, ਨਿਰਇੱਛਤ ਦਇਆ ਕਮਾਈਆ। ਨਾਮ ਅਮੋਲਕ ਪਾਏ ਭਿਛਿਆ, ਬਿਨ ਦਮਾਂ ਆਪ ਵਰਤਾਈਆ। ਸਾਚੀ ਦੇਵੇ ਧੁਰ ਦੀ ਸਿਖਿਆ, ਆਤਮ ਪਰਮਾਤਮ ਇਕ ਪੜ੍ਹਾਈਆ। ਲੇਖਾ ਲੇਖ ਨਾ ਮਿਟੇ ਲਿਖਿਆ, ਮੇਟਣਹਾਰਾ ਨਜ਼ਰ ਕੋਇ ਨਾ ਆਈਆ। ਗੁਰਮੁਖ ਗੁਰਸਿਖ ਕਦੇ ਨਾ ਜਾਏ ਭਿਟਿਆ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਜਿਸ ਘਰ ਸੱਜਣ ਆਪਣਾ ਡਿਠਿਆ, ਤਿਸ ਨਾਤਾ ਤੁੱਟੇ ਜਗਤ ਲੋਕਾਈਆ। ਹਰਿ ਕਾ ਨਾਮ ਰਸ ਜਾਣੇ ਮਿਠਿਆ, ਫਿਕਾ ਰਸ ਸਰਬ ਵਖਾਈਆ। ਸ੍ਰਿਸ਼ਟ ਸਬਾਈ ਅੰਤਮ ਮਿਥਿਆ, ਸਾਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਗੁਰਮੁਖ ਆਸਾ ਹੋਏ ਪੂਰੀ, ਨਿਰਧਨ ਸਰਧਨ ਦਏ ਵਡਿਆਈਆ। ਮਨਸਾ ਕੋਇ ਨਾ ਰਹੇ ਅਧੂਰੀ, ਹੱਦ ਹਦੂਦ ਦਏ ਗਵਾਈਆ। ਪੁਰਖ ਅਕਾਲ ਨਾਲ ਮਿਲ ਕੇ ਦੂਜੇ ਘਰ ਦੀ ਲੈਣੀ ਨਾ ਪਏ ਮਨਜ਼ੂਰੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਜਿਸ ਨੂੰ ਮਿਲਣ ਪਿਛੇ ਸੂਫ਼ੀ ਕੱਟਦੇ ਗਏ ਮਜਬੂਰੀ, ਸੋ ਮਜਬੂਰਨ ਆਪਣਾ ਮੇਲ ਕਰਾਈਆ। ਜਿਸ ਦੀ ਹੱਦ ਹਦੂਦ ਦਿਸੇ ਦੂਰੀ, ਦੂਰ ਦੁਰਾਡਾ ਨੇੜੇ ਆਈਆ। ਸਾਹਿਬ ਸਤਿਗੁਰ ਨਾਲ ਮਿਲ ਕੇ ਸ੍ਰਿਸ਼ਟ ਸਬਾਈ ਦਿਸੇ ਕੂੜੀ, ਕੂੜਾ ਨਾਤਾ ਤੋੜ ਤੁੜਾਈਆ। ਗੁਰਮੁਖ ਵਿਰਲਾ ਲਾਏ ਮਸਤਕ ਧੂੜੀ, ਜਿਸ ਆਪਣੀ ਮਿਹਰ ਨਜ਼ਰ ਉਠਾਈਆ। ਸਰਬ ਕਲਾ ਹਰਿ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ। ਜਨ ਭਗਤਾਂ ਮਿਲੇ ਆਦਿ ਜੁਗਾਦਿ ਜ਼ਰੂਰੀ, ਜ਼ਰੂਰਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਤ੍ਰਿਸਨਾ ਦਏ ਬੁਝਾਈਆ। ਗੁਰਮੁਖ ਗੁਰਸਿਖ ਮੇਟੇ ਤ੍ਰਿਸਨਾ, ਤ੍ਰਿਖਾ ਨਜ਼ਰ ਕੋਇ ਨਾ ਆਈਆ। ਜਿਸ ਦੇ ਹੁਕਮ ਅੰਦਰ ਸ਼ਿਵ ਬ੍ਰਹਮਾ ਵਿਸ਼ਨਾ, ਦਰ ਬੈਠੇ ਸੀਸ ਝੁਕਾਈਆ। ਤਿਸ ਦਾ ਖੇਲ ਕਿਸੇ ਨਾ ਦਿਸਣਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤ ਦੁਆਰੇ ਗੁਰਮੁਖਾਂ ਦੇਵੇ ਇਕ ਸਿਖਨਾ, ਸਿਖਿਆ ਸਚ ਸਚ ਪੜ੍ਹਾਈਆ। ਧੁਰ ਦਾ ਲੇਖ ਆਪ ਲਿਖਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਵੱਡਾ ਵੱਡਾ ਵਡ ਹੋਏ ਨੀਕ ਨਿਕਨਾ, ਨੀਕਨ ਨੀਕਾ ਆਪਣਾ ਭੇਵ ਛੁਪਾਈਆ। ਲੇਖਾ ਜਾਣੇ ਜੀਵ ਜੀਅ ਕਾ, ਹਰ ਘਟ ਅੰਦਰ ਡੇਰਾ ਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੇ ਮਿਲਣ ਦਾ ਦੱਸੇ ਤਰੀਕਾ, ਤਰਾ ਤਰਾ ਸਮਝਾਈਆ। ਪੁਰਖ ਅਕਾਲ ਭਾਣਾ ਮੰਨੋ ਮੀਠਾ, ਮਿਠਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਇਕੋ ਵਰ, ਆਸਾ ਤ੍ਰਿਸਨਾ ਇਛਿਆ ਭਿਛਿਆ ਸਾਚੀ ਝੋਲੀ ਪਾਈਆ।
੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਸੁਰੈਣ ਸਿੰਘ ਦੇ ਘਰ ਜ਼ਿਲਾ ਅੰਮ੍ਰਿਤਸਰ
ਸ੍ਰੀ ਭਗਵਾਨ ਸਰਬ ਸੁਆਮੀ, ਏਕੰਕਾਰ ਇਕ ਅਖਵਾਇੰਦਾ। ਨਿਰਗੁਣ ਸਰਗੁਣ ਅੰਤਰਜਾਮੀ, ਹਰਿ ਘਟ ਘਟ ਵੇਖ ਵਖਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਧੁਰ ਦੀ ਧਾਰ ਆਪ ਉਪਾਇੰਦਾ। ਗੁਰ ਅਵਤਾਰ ਕਥ ਕਹਾਣੀ, ਮਿੰਹਮਾ ਸਿਫ਼ਤ ਸਿਫ਼ਤ ਸਾਲਾਹਿੰਦਾ। ਪੀਰ ਪੈਗ਼ੰਬਰ ਬਣ ਕੇ ਦਾਨੀ, ਦਾਤਾ ਦਇਆ ਆਪ ਕਮਾਇੰਦਾ। ਖੇਲੇ ਖੇਲ ਦੋ ਜਹਾਨੀ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਭੂਪਤ ਭੂਪ ਰਾਜ ਰਾਜਾਨੀ, ਸ਼ਾਹ ਪਾਤਸ਼ਾਹ ਆਪ ਹੋ ਆਇੰਦਾ। ਸਚਖੰਡ ਦੀ ਸਚ ਨਿਸ਼ਾਨੀ, ਲੋਕਮਾਤ ਪਰਗਟਾਇੰਦਾ। ਕਰੇ ਖੇਲ ਇਕ ਲਾਸਾਨੀ, ਲਾਸ਼ਰੀਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਨਾਦ ਸ਼ਬਦ ਸ਼ਨਵਾਈਆ। ਨਾਅਰਾ ਬੋਲ ਸਤਿ ਜੈਕਾਰ, ਹੱਕ ਹਕੀਕਤ ਦਏ ਸਮਝਾਈਆ। ਬੰਦ ਤਾਲਾ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਦਏ ਮਿਟਾਈਆ। ਆਤਮ ਪਰਮਾਤਮ ਬਣ ਦਲਾਲ, ਸਾਚਾ ਵਣਜ ਇਕ ਕਰਾਈਆ। ਸੋਈ ਸੁਰਤੀ ਸਤਿ ਉਠਾਲ, ਨੇਤਰ ਨੈਣ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਪਣਾ ਭੇਵ ਖੁਲ੍ਹਾਈਆ। ਅੰਤਰ ਖੋਲ੍ਹੇ ਆਪਣਾ ਭੇਵ, ਅਭੇਦ ਆਪ ਜਣਾਇੰਦਾ। ਵਸਣਹਾਰਾ ਧਾਮ ਅਟੱਲ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਸੇਵ, ਸੇਵਕ ਆਪਣੀ ਕਾਰ ਕਮਾਇੰਦਾ। ਹੰ ਬ੍ਰਹਮ ਪਾਰਬ੍ਰਹਮ ਜਣਾਏ ਸਾਚਾ ਮੇਵ, ਰਸ ਇਕੋ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਖੋਜ ਖੋਜਾਇੰਦਾ। ਅੰਤਰ ਆਤਮ ਕਰੇ ਵਿਚਾਰ, ਬੇਸਮਝ ਸਮਝ ਵਿਚ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵਸੇ ਬਾਹਰ, ਬੇਪਰਵਾਹ ਵੱਡੀ ਵਡਿਆਈਆ। ਗੀਤਾ ਗਿਆਨ ਜਿਸ ਦਾ ਕਰੇ ਧਿਆਨ, ਸੋ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੰਜੀਲ ਕੁਰਾਨ ਸਿਫ਼ਤੀ ਸਿਫ਼ਤ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਖਾਣੀ ਬਾਣੀ ਕਰੇ ਨਿਮਸਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਗੁਰ ਅਵਤਾਰ ਜਿਸ ਦਰ ਭਿਖਾਰ, ਦਰ ਮੰਗਣ ਚਾਈਂ ਚਾਈਂਆ। ਸੋ ਸਾਹਿਬ ਸਤਿਗੁਰ ਇਕ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਜੁਗ ਚੌਕੜੀ ਦੇਵਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਲੇਖਾ ਜਾਣ ਧੁਰ ਦੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚਣਹਾਰਾ, ਹਰਿ ਹਰਿ ਜੂ ਵੇਖ ਵਖਾਇੰਦਾ। ਆਦਿ ਜੁਗਾਦੀ ਜਗਤ ਕਾਰਾ, ਜੁਗ ਜੁਗ ਵੇਸ ਵਟਾਇੰਦਾ। ਧੁਰ ਫ਼ਰਮਾਣ ਸੱਚੀ ਸਰਕਾਰਾ, ਸਚ ਸੰਦੇਸਾ ਇਕ ਅਲਾਇੰਦਾ। ਲੱਖ ਚੁਰਾਸੀ ਅੰਦਰ ਵਸੇ ਵਸਣਹਾਰਾ, ਰੂਪ ਅਨੂਪਾ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਬੇਅੰਤ ਬੇਅੰਤ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਪੁਕਾਰਾ, ਭੇਵ ਅਭੇਦਾ ਹੱਥ ਕਿਸੇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨੁਭਵ ਆਪਣਾ ਖੇਲ ਖਿਲਾਇੰਦਾ। ਅਨੁਭਵ ਖੇਲ ਕਰੇ ਭਗਵਾਨ, ਭਗਵਨ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਦੇਵਣਹਾਰਾ ਦਾਨ, ਵਸਤ ਅਮੋਲਕ ਇਕ ਵਰਤਾਈਆ।
ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਮਹੱਲੇ ਉਚ ਅਟੱਲੇ ਬੈਠਾ ਇਕੋ ਕਾਹਨ, ਘਨਈਆ ਆਪਣੀ ਧਾਰ ਜਣਾਈਆ। ਰੂਪ ਰੰਗ ਰੇਖ ਤੇ ਵਸੇ ਬਾਹਰ, ਸਾਚਾ ਰਾਮ ਰਹਿਮਤ ਆਪ ਕਮਾਈਆ। ਦੇਵਣਹਾਰ ਸਦਾ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਜੁਗ ਚੌਕੜੀ ਆਦਿ ਜੁਗਾਦਿ ਨਿਤ ਨਵਿਤ ਜਿਸ ਦਾ ਇਕ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਦੋ ਜਹਾਨ ਝੁਲਦਾ ਰਹੇ ਜਿਸ ਨਿਸ਼ਾਨ, ਧਰਮ ਨਿਸ਼ਾਨਾ ਇਕ ਉਠਾਈਆ। ਜਿਸ ਦੀ ਸਿਫ਼ਤ ਸਤਿ ਨਾਮ, ਨਾਮ ਸਤਿ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਵੇਖ ਵਖਾਈਆ। ਸੋ ਪੁਰਖ ਹਰਿ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਮਾਤ ਪਿਤਾ ਕੋਇ ਨਾ ਲਏ ਜੰਮ, ਜਨਨੀ ਜਨ ਗੋਦ ਨਾ ਕੋਇ ਸੁਹਾਇੰਦਾ। ਪੰਜ ਤਤ ਮਾਟੀ ਕਾਇਆ ਖ਼ਾਕੀ ਦਿਸੇ ਨਾ ਕੋਇ ਤਨ, ਤਤਵ ਰੂਪ ਨਾ ਕੋਇ ਵਟਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਛੱਪਰ ਨਾ ਕੋਈ ਛੰਨ ਮੰਦਰ ਮਸਜਦ ਮੱਠ ਸ਼ਿਵਦਵਾਲਾ ਗੁਰਦੁਆਰ ਵੰਡ ਨਾ ਕੋਇ ਵੰਡਾਇੰਦਾ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਮਨਸਾ ਨਾ ਕੋਈ ਮਨ, ਰਸਨਾ ਜਿਹਵਾ ਬੱਤੀ ਦੰਦ ਢੋਲਾ ਸੋਹਲਾ ਕੋਈ ਨਾ ਗਾਇੰਦਾ। ਨਾ ਕੋਈ ਦੌਲਤ ਮਾਇਆ ਦਿਸੇ ਧਨ, ਜਗਤ ਖ਼ਜ਼ੀਨਾ ਕੋਲ ਨਾ ਕੋਇ ਰਖਾਇੰਦਾ। ਨਾ ਕੋਈ ਨੇਤਰ ਨੈਣ ਹੋਏ ਅੰਨ੍ਹ, ਅੱਖ ਪਰਤੱਖ ਰੂਪ ਨਾ ਕੋਇ ਜਣਾਇੰਦਾ। ਨਾ ਕੋਈ ਘੜੇ ਨਾ ਕੋਈ ਲਏ ਭੰਨ, ਘਾੜਤ ਘੜਤ ਵਿਚ ਨਾ ਆਇੰਦਾ। ਨਾ ਕੋਈ ਸੂਰੀਆ ਨਾ ਕੋਈ ਚੰਨ, ਰਵ ਸਸ ਨੂਰ ਨਾ ਕੋਈ ਡਗਮਗਾਇੰਦਾ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਕਾਰ ਕਮਾਇੰਦਾ। ਆਦਿ ਬੇੜਾ ਲਿਆ ਬੰਨ੍ਹ, ਜੁਗ ਜੁਗ ਚੱਪੂ ਨਾਮ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਘੱਲ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਪਤਿਪਰਮੇਸ਼ਵਰ ਪਾਰਬ੍ਰਹਮ, ਬ੍ਰਹਮਵੇਤਾ ਇਕ ਅਖਵਾਈਆ। ਆਦਿ ਜੁਗਾਦਿ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਈਆ । ਪੀਰ ਪੈਗ਼ੰਬਰ ਗੁਰ ਅਵਤਾਰ ਗੁਰਦੇਵ ਸੁਆਮੀ ਦੇਵੇ ਨਾਮ ਧਨ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪ੍ਰਭ ਖੇਲ ਕਰਦਾ, ਕਰਨਹਾਰ ਅਖਵਾਇੰਦਾ। ਸਚਖੰਡ ਦੁਆਰੇ ਸਾਚੇ ਚੜ੍ਹਦਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਸੋਹੰ ਰਾਗ ਇਕੋ ਪੜ੍ਹਦਾ, ਨਿਸ਼ਅੱਖਰ ਆਪਣਾ ਰੂਪ ਵਖਾਇੰਦਾ। ਸ਼ਬਦੀ ਧਾਰ ਘਾੜਨ ਘੜਦਾ, ਬਣ ਠਠਿਆਰ ਸੇਵ ਕਮਾਇੰਦਾ। ਥਿਰ ਘਰ ਅੰਦਰ ਆਪੇ ਵੜਦਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਕਰੇ ਖੇਲ ਨਰਾਇਣ ਨਰ ਦਾ, ਨਰ ਹਰਿ ਆਪਣੀ ਕਾਰ ਕਮਾਇੰਦਾ। ਨਾ ਜੀਂਦਾ ਨਾ ਕਦੇ ਮਰਦਾ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਦਰ ਦਰਵੇਸ਼ ਗੋਲਾ ਬਰਦਾ, ਬਣ ਸੇਵਕ ਸੇਵ ਕਮਾਇੰਦਾ। ਜੁਗ ਚੌਕੜੀ ਭਗਤ ਭਗਵਾਨ ਆਪੇ ਫੜਦਾ, ਫੜ ਬਾਂਹੋ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਰੰਗੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਜਗਤ ਨੇਤਰ ਨਜ਼ਰ ਨਾ ਆਏ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਘਰ ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਕੂੜੀ ਕਿਰਿਆ ਅਗਨੀ ਰਹੀ ਲਗਾਈਆ। ਮਿਲੇ ਹਰਿ ਨਾ ਮੀਤ ਮੁਰਾਰ, ਮਿੱਤਰ ਪਿਆਰਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਆਤਮ ਆਪ ਸਮਝਾਈਆ। ਅੰਤਰ ਆਤਮ ਲੈਣਾ ਜਾਣ,
ਸੋ ਸਤਿਗੁਰ ਆਪ ਜਣਾਈਆ। ਤੇਰਾ ਮੇਰਾ ਇਕ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰਾ ਮੇਰਾ ਇਕ ਧਿਆਨ, ਧਿਆਨ ਧਿਆਨ ਵਿਚ ਰਖਾਈਆ। ਤੇਰਾ ਮੇਰਾ ਇਕ ਅਸਥਾਨ, ਸਚ ਦੁਆਰੇ ਡੇਰਾ ਲਾਈਆ। ਤੇਰਾ ਮੇਰਾ ਇਕ ਮਕਾਨ, ਕਾਇਆ ਹੱਟ ਵੱਜੇ ਵਧਾਈਆ। ਤੇਰਾ ਮੇਰਾ ਇਕ ਨਿਸ਼ਾਨ, ਨਿਰਗੁਣ ਨਿਰਗੁਣ ਦਏ ਝੁਲਾਈਆ। ਤੇਰਾ ਮੇਰਾ ਇਕ ਦਾਨ, ਵਸਤ ਅਮੋਲਕ ਆਪ ਵਰਤਾਈਆ। ਤੇਰਾ ਮੇਰਾ ਮੇਰਾ ਤੇਰਾ ਇਕੋ ਕਾਹਨ, ਤੂੰ ਮੇਰਾ ਮੈਂ ਤੇਰਾ ਗੋਪੀ ਕਾਹਨ ਇਕੋ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਰਾਮ, ਤੇਰਾ ਰਾਮ ਤੇਰੇ ਰੰਗ ਸਮਾਈਆ। ਲੇਖਾ ਜਾਣ ਜੀਵ ਜਹਾਨ, ਜੀਵਣ ਜੁਗਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਆਤਮ ਇਕ ਦਰਸਾਈਆ। ਅੰਤਰ ਆਤਮ ਕਰ ਦਰਸ, ਪਰਮਾਤਮ ਆਪਣੀ ਦਇਆ ਕਮਾਇੰਦਾ। ਪੂਰਬ ਮਿਟੇ ਪਿਛਲੀ ਹਰਸ, ਹਵਸ ਹੋਰ ਨਾ ਕੋਇ ਵਧਾਇੰਦਾ। ਆਪਣੀ ਅੰਸ ਕਰੇ ਤਰਸ, ਮਿਹਰ ਨਜ਼ਰ ਉਠਾਇੰਦਾ। ਜਗ ਸੁੱਤੀ ਉਠ ਕੇ ਕਰ ਪਰਖ, ਪਾਰਖੂ ਆਪਣਾ ਰੰਗ ਚੜ੍ਹਾਇੰਦਾ। ਜਿਸ ਨੂੰ ਲੱਭਦਿਆਂ ਕੋਟਨ ਕੋਟ ਕਾਲ ਬੀਤੇ ਅਸੰਖ ਬਰਸ, ਜੁਗ ਚੌਕੜੀ ਪੰਧ ਮੁਕਾਇੰਦਾ। ਤਿਸ ਦਾ ਮੇਲਾ ਅੰਤ ਨਧੜਕ, ਕਾਮ ਕਰੋਧ ਲੋਭ ਮੋਹ ਹੰਕਾਰ ਮਨ ਮਤ ਬੁਧ ਅਧਵਿਚਕਾਰ ਨਾ ਕੋਇ ਅਟਕਾਇੰਦਾ। ਤਿਸ ਸਾਹਿਬ ਦੀ ਸਚ ਦੁਆਰੇ ਇਕੋ ਚੜ੍ਹਤ, ਚੜ੍ਹਦਾ ਲਹਿੰਦਾ ਇਕੋ ਰੰਗ ਵਖਾਇੰਦਾ। ਜਿਸ ਦੁਆਰੇ ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਬਿਨ ਲਿਖਿਆਂ ਪੜ੍ਹਿਆ ਲੇਖਾ ਪਾਰ ਕਰਾਇੰਦਾ। ਜਿਸ ਪੁਰਖ ਅਕਾਲ ਦੀ ਨਾਨਕ ਗੋਬਿੰਦ ਲਿਖ ਕੇ ਗਏ ਸ਼ਰਤ, ਸੋ ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ । ਨਿਰਗੁਣ ਧਾਰ ਹੋ ਕੇ ਆਇਆ ਪਰਤ, ਪਰਤੀਨਿਧ ਆਪਣਾ ਨਾਮ ਵਡਿਆਇੰਦਾ। ਨਾ ਕੋਈ ਸੋਗ਼ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰੇ ਤਰਸ, ਜਗਤ ਭੁੱਲਿਆਂ ਮਾਰਗ ਲਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਜੁਗ ਜਨਮ ਦੀ ਅਗਨੀ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਆਪਣਾ ਡੇਰਾ ਲਾਇੰਦਾ। ਹਰ ਘਟ ਅੰਦਰ ਹਰਿਜੂ ਵੜ, ਨਿਰਗੁਣ ਆਪਣਾ ਆਪ ਛੁਪਾਈਆ। ਸਾਚੇ ਪੌੜੇ ਬੈਠਾ ਚੜ੍ਹ, ਚੜ੍ਹਦਾ ਨਜ਼ਰ ਕਿਸੇ ਨਾ ਆਈਆ। ਸਚ ਮਹੱਲੇ ਬੈਠਾ ਦੜ, ਆਪਣਾ ਅੰਗ ਨਾ ਕੋਇ ਹਿਲਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣੀ ਧਾਰ ਸਮਝਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਪਰਮ ਪੁਰਖ ਪਤਿਪਰਮੇਸ਼ਵਰ ਲਏ ਵਰ, ਵਰ ਇਕੋ ਇਕ ਜਣਾਈਆ । ਸਰਨ ਸਰਨਾਗਤ ਸੁਆਮੀ ਜਾਏ ਪੜ, ਪੜਦਾ ਉਹਲਾ ਇਕ ਉਠਾਈਆ। ਜੀਂਵਦਿਆਂ ਜਗ ਜਾਏ ਮਰ, ਮਰਨਾ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਅੰਦਰ ਰਿਹਾ ਵੜ, ਸਚ ਸਿੰਘਾਸਣ ਸੋਭਾ ਪਾਈਆ। ਸਚ ਸਿੰਘਾਸਣ ਆਤਮ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ । ਉਪਰ ਬੈਠ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਸੁਣਾਇੰਦਾ। ਅਨਹਦ ਵੱਜੇ ਇਕ ਮਰਦੰਗ, ਨਾਦ ਅਨਾਦੀ ਰਾਗ ਅਲਾਇੰਦਾ। ਅੰਮ੍ਰਿਤ ਜਲ ਮੰਗੇ ਮੰਗ, ਧਾਰ ਧਾਰ ਵਿਚੋ ਆਪ ਪਰਗਟਾਇੰਦਾ। ਵੇਖੇ ਖੇਲ ਹਰਿ ਬ੍ਰਹਿਮੰਡ, ਬ੍ਰਹਿਮਾਂਡ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਨੂਰ ਚਾੜ੍ਹ ਚੰਦ, ਚੰਦ ਚਾਂਦਨੀ ਨੈਣ ਸ਼ਰਮਾਇੰਦਾ। ਸੁਰਤ ਸ਼ਬਦ ਮਿਲਾ ਦੋਹਾਂ ਸੁਣਾਏ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਅੰਗਣ ਬਹਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਗੰਢ ਇਕੋ ਹਰਿ ਰਖਾਇੰਦਾ। ਅੰਤਰਜਾਮੀ
ਪਾਏ ਠੰਡ, ਦੁੱਖੜਾ ਦਰਦੀ ਦਰਦ ਮਿਟਾਇੰਦਾ। ਸਚ ਸਵਾਣੀ ਹੋਏ ਨਾ ਰੰਡ, ਕੰਤ ਕੰਤੂਹਲ ਇਕੋ ਨਜ਼ਰੀ ਆਇੰਦਾ। ਲੇਖਾ ਚੁੱਕੇ ਕੂੜ ਪਖੰਡ, ਸਚ ਮਾਰਗ ਇਕ ਸਮਝਾਇੰਦਾ। ਅੰਤਰ ਦੇਵੇ ਇਕ ਅਨੰਦ, ਨਿਜਾਨੰਦ ਰੂਪ ਵਟਾਇੰਦਾ। ਸਚ ਦੁਆਰੇ ਆਪੇ ਲੰਘ, ਆਪਣਾ ਪੜਦਾ ਲਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਰ ਆਤਮ ਮੇਲ ਮਿਲਾਇੰਦਾ। ਅੰਤਰ ਅੰਤਰ ਮੇਲ ਮਿਲਾਪ, ਮਿਲਣੀ ਇਕੋ ਘਰ ਕਰਾਈਆ। ਸਚ ਸੁਨੇਹੜਾ ਅਜੱਪਾ ਜਾਪ, ਜਗਜੀਵਣ ਦਾਤਾ ਦਏ ਦ੍ਰਿੜਾਈਆ। ਨਾਤਾ ਤੁੱਟੇ ਤੀਨੋ ਤਾਪ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਪੰਜ ਪੰਜ ਨਾ ਕੋਇ ਸੰਤਾਪ, ਸੰਸਾ ਰੋਗ ਦਏ ਮੁਕਾਈਆ। ਹੋਏ ਸਹਾਈ ਅਨਾਥਾਂ ਨਾਥ, ਨਾਥ ਅਨਾਥੀ ਵੇਖ ਵਖਾਈਆ। ਆਤਮ ਪਰਮਾਤਮ ਜਣਾਏ ਸਾਚੀ ਗਾਥ, ਗਾਵਤ ਗਾਵਤ ਆਪਣਾ ਰੰਗ ਰੰਗਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਈਆ। ਗੁਰਮੁਖ ਤੇਰਾ ਇਕੋ ਪੂਜਾ ਪਾਠ, ਇਸ਼ਟ ਗੁਰਦੇਵ ਸੁਆਮੀ ਇਕੋ ਨਜ਼ਰੀ ਆਈਆ। ਇਕੋ ਸਰੋਵਰ ਤੀਰਥ ਤਾਟ, ਅਠਸਠ ਲੇਖਾ ਰਿਹਾ ਮੁਕਾਈਆ। ਇਕੋ ਪ੍ਰੀਤੀ ਚਰਨ ਨਾਤ, ਹਰਿ ਚਰਨ ਸੱਚੀ ਸਰਨਾਈਆ। ਇਕੋ ਉਤਮ ਤੇਰੀ ਜ਼ਾਤ, ਆਤਮ ਪਰਮਾਤਮ ਦਏ ਸਮਝਾਈਆ। ਮੇਟੇ ਰੈਣ ਅੰਧੇਰੀ ਰਾਤ, ਕੂੜ ਅਮਾਵਸ ਦਏ ਖਪਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਪਾਰ ਉਤਾਰੇ ਆਪਣੇ ਘਾਟ, ਪਤਣ ਬਹਿ ਕੇ ਸੱਚਾ ਮਾਹੀਆ। ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਸਾਚਾ ਲੇਖੇ ਆਪੇ ਪਾਈਆ। ਜਨ ਭਗਤਾਂ ਬਣ ਕੇ ਸੱਜਣ ਸਾਕ, ਗੁਰਮੁਖ ਸਾਚੇ ਨਾਲ ਰਲਾਈਆ। ਸਚ ਧਰਮ ਦਾ ਖੋਲ੍ਹ ਹਾਟ, ਚਾਰੇ ਵਰਨ ਦਏ ਸਮਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਅੰਤਰ ਵੇਖੋ ਆਤਮ ਰਾਮ ਇਕੋ ਜ਼ਾਤ, ਰਾਮ ਰਮਈਆ ਹਰ ਘਟ ਥਾਈਂਆ। ਜਿਸ ਨੇ ਬੇਟਾ ਜਣਿਆ ਪੂਤ ਦਸਰਾਥ, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਜਿਸ ਦਾ ਘਨਈਆ ਹੋਇਆ ਤ੍ਰਲੋਕੀ ਨਾਥ, ਚੌਦਾਂ ਲੋਕ ਆਪਣੇ ਵਿਚ ਛੁਪਾਈਆ। ਜਿਸ ਦੀ ਮੂਸਾ ਈਸਾ ਦੱਸਦੇ ਗਏ ਇਕ ਆਦਾਤ, ਅਦਾਵਤ ਵਿਚ ਕਦੇ ਨਾ ਆਈਆ। ਜਿਸ ਦੀ ਮੁਹੰਮਦ ਪੜ੍ਹਦਾ ਗਿਆ ਸਫ਼ਾਤ, ਸਫ਼ਰੀ ਆਪਣਾ ਸਫ਼ਰ ਮੁਕਾਈਆ। ਤਿਸ ਦਾ ਖੇਲ ਸਦਾ ਕਾਇਨਾਤ, ਕਲਮਾ ਇਕੋ ਇਕ ਸਮਝਾਈਆ। ਆਦਿ ਜੁਗਾਦਿ ਦੋ ਜਹਾਨ ਕਦੀ ਨਾ ਪਾਏ ਵਫ਼ਾਤ, ਫ਼ਤਵਾ ਸਕੇ ਨਾ ਕੋਇ ਲਗਾਈਆ। ਜਿਸ ਦਾ ਪਿਆਲਾ ਆਬੇਹਯਾਤ, ਹਯਾਤੀ ਹਯਾਤੀ ਵਿਚੋ ਦਏ ਬਦਲਾਈਆ। ਸੋ ਸਾਹਿਬ ਸਤਿਗੁਰ ਸਾਖਿਆਤ, ਸਚ ਸੁਲਤਾਨ ਸਹਿਜ ਸੁਖਦਾਈਆ। ਜਨ ਭਗਤਾਂ ਦੇਵੇ ਨਾਮ ਦਾਤ, ਸਚ ਭੰਡਾਰਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵਖਾਵਣਹਾਰਾ ਇਕ ਘਰ, ਘਰ ਮੰਦਰ ਅੰਦਰ ਡੇਰਾ ਲਾਈਆ।
੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਸਵਰਨ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਸੁਖ ਦੁਖ ਦੋਵੇਂ ਆਏ, ਘਰ ਬੈਠੇ ਡੇਰਾ ਲਾਈਆ। ਗੁਰਮੁਖ ਸੁਖ ਵਿਚ ਸਮਾਏ, ਮਨ ਸੀਤਲ ਸਤਿ ਕਰਾਈਆ। ਮਨਮੁਖ ਕਰਨ ਹਾਏ ਹਾਏ, ਦੁਖੀ ਦਰਦ ਨਾ ਕੋਇ ਵੰਡਾਈਆ। ਮਾਣਸ ਮਾਨੁਖ ਭੇਵ ਨਾ ਆਏ, ਭਰਮੇ ਭੁੱਲੀ ਸਰਬ ਲੋਕਾਈਆ। ਪੰਜ ਤਤ ਜੋ ਖੇਲ ਰਚਾਏ, ਕਾਇਆ
ਮਾਟੀ ਹੱਟ ਚਲਾਈਆ। ਜਨਮ ਮਰਨ ਆਪਣੇ ਹੱਥ ਰਖਾਏ, ਲੱਖ ਚੁਰਾਸੀ ਗੇੜ ਭਵਾਈਆ। ਦੇਵਣਹਾਰਾ ਇਕ ਰਘੁਰਾਏ, ਦੋ ਜਹਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਕਮਾਈਆ। ਸੁਖ ਕਹੇ ਮੈਂ ਤੇਰਾ ਸਾਗਰ, ਦਰ ਤੇਰੇ ਓਟ ਤਕਾਈਆ। ਜਨ ਭਗਤਾਂ ਵਸਾਂ ਕਾਇਆ ਗਾਗਰ, ਘਰ ਸਾਚੇ ਸੋਭਾ ਪਾਈਆ। ਸਚ ਦੁਆਰੇ ਮਿਲੇ ਆਦਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਜੁਗ ਮੇਰਾ ਇਕੋ ਵਣਜ ਸੌਦਾਗਰ, ਧੁਰ ਦਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਰੰਗ ਇਕ ਵਖਾਈਆ। ਦੁੱਖ ਕਹੇ ਮੈਂ ਦੁਖਿਆਰ, ਦੁਖੀਆਂ ਨਾਲ ਸੋਭਾ ਪਾਇੰਦਾ। ਮਨ ਹੰਕਾਰੀ ਮੇਰਾ ਯਾਰ, ਸਦ ਮੇਰਾ ਸੰਗ ਨਿਭਾਇੰਦਾ। ਅੰਦਰ ਰੋਵੇ ਧਾਹਾਂ ਮਾਰ, ਬਾਹਰੋ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਦੁਖ ਸੁਖ ਦੋਵੇਂ ਕਹਿਣ, ਪ੍ਰਭ ਅੱਗੇ ਸੀਸ ਝੁਕਾਈਆ। ਇਕ ਦੂਜੇ ਦਾ ਚੁੱਕੇ ਦੇਣ ਲਹਿਣ, ਦੇਣਾ ਕੋਇ ਰਹਿਣ ਨਾ ਪਾਈਆ। ਸਾਕ ਨਹੀਂ ਨਾ ਕੋਈ ਸੈਣ, ਸਗਲਾ ਸੰਗ ਨਾ ਕੋਇ ਬਣਾਈਆ। ਝੂਠਾ ਨਾਤਾ ਮਾਤਾ ਪਿਤਾ ਭਾਈ ਭੈਣ, ਕੂੜੀ ਕਿਰਿਆ ਬੰਧਨ ਪਾਈਆ। ਬਿਨ ਹਰਿ ਵਿਛੋੜੇ ਸਭ ਦੇ ਵੈਹਣ, ਵੈਂਹਦੀ ਧਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਰਘੁਰਾਈਆ। ਦੁੱਖ ਕਹੇ ਮੈਂ ਤੇਰਾ ਬਰਦਾ, ਦਰ ਘਰ ਸਾਚੇ ਸੇਵ ਕਮਾਈਆ। ਤੇਰੇ ਕੋਲੋ ਸਾਹਿਬ ਜੋ ਡਰਦਾ, ਦੂਰ ਦੁਰਾਡਾ ਧੱਕਾ ਦੇਵਾਂ ਲਾਈਆ। ਮੇਰਾ ਖੇਲ ਜਿਸ ਅੰਦਰ ਵੜਦਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਈਆ। ਸੁਖ ਕਹੇ ਪ੍ਰਭ ਪਾਇਆ ਮੀਤ, ਘਰ ਸਤਿਗੁਰ ਨਜ਼ਰੀ ਆਈਆ। ਗੁਰਮੁਖ ਸੁਣਨ ਸਾਚਾ ਗੀਤ, ਅੰਤਰ ਇਕ ਧਿਆਨ ਲਗਾਈਆ। ਮਨਮੁਖ ਰਸਨਾ ਹੋਈ ਪਲੀਤ, ਕੂੜੀ ਕਿਰਿਆ ਨਾਲ ਪਰਨਾਈਆ। ਕਰੇ ਖੇਲ ਇਕ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਮਿਲਾਵਾ ਇਕੋ ਘਰ, ਘਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ, ਜਾਨਣਹਾਰ ਜਗਤ ਜੁਗਤ ਜੀਵਣ ਨਾਲ ਮਿਲਾਈਆ।
੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਨਰਿੰਦਰ ਕੁਮਾਰ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਬਿਰਧ ਬਾਲਾਂ ਇਕ ਭਗਵਾਨ, ਘਟ ਘਟ ਰਿਹਾ ਸਮਾਈਆ। ਜਿਸ ਜਨ ਦੇਵੇ ਆਪਣਾ ਗਿਆਨ, ਆਤਮ ਪਰਮਾਤਮ ਬੂਝ ਬੁਝਾਈਆ। ਅੰਤਰ ਬਖ਼ਸ਼ੇ ਸਚ ਧਿਆਨ, ਜਗਤ ਬਸੰਤਰ ਦਏ ਬੁਝਾਈਆ। ਨਜ਼ਰੀ ਆਏ ਇਕ ਨਿਸ਼ਾਨ, ਧਰਮ ਦੁਆਰਾ ਇਕ ਵਖਾਈਆ। ਚਰਨ ਕਵਲ ਇਕ ਧਿਆਨ, ਸਰਨ ਸਚ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਨਾਮ ਨਿਰੰਕਾਰਾ ਝੋਲੀ ਪਾਈਆ। ਨਾਉਂ ਨਿਰੰਕਾਰ ਆਤਮ ਰੰਗ, ਕਾਇਆ ਅੰਦਰ ਆਪ ਵਖਾਇੰਦਾ। ਸਚ ਦੁਆਰੇ ਹਰਿ ਜੂ ਲੰਘ, ਡੂੰਘੀ ਕਵਰੀ ਭਵਰੀ ਫੋਲ ਫੁਲਾਇੰਦਾ। ਸ਼ਬਦ ਨਾਦ ਵਜਾਏ ਮਰਦੰਗ, ਧੁਨ ਆਤਮਕ ਆਪ ਸੁਣਾਇੰਦਾ । ਨਿਰਗੁਣ ਜੋਤ ਚਾੜ੍ਹ ਚੰਦ, ਸਚ ਪਰਕਾਸ਼ ਇਕ ਕਰਾਇੰਦਾ।
ਸੋਹੰ ਢੋਲਾ ਸੁਣਾਏ ਛੰਦ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਨਿਜ ਘਰ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਕੂੜੀ ਕਿਰਿਆ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਹਰਿਜਨ ਹਰਿ ਹਰਿ ਸਾਚੀ ਡੋਰੀ ਬੰਨ੍ਹੇ ਤੰਦ, ਨਾਮ ਤੰਦੀ ਇਕ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਰਧ ਬਾਲਾਂ ਇਕੋ ਨਜ਼ਰੀ ਆਇੰਦਾ। ਬਿਰਧ ਬਾਲ ਵੇਖੇ ਹਰਿ ਬਾਲਕ, ਬਚਪਨ ਸਭ ਦਾ ਲੇਖੇ ਲਾਈਆ। ਸਤਿ ਸਰੂਪੀ ਬਣ ਕੇ ਖ਼ਾਲਕ, ਖ਼ਲਕਤ ਵੇਖੇ ਥਾਉਂ ਥਾਈਂਆ। ਭਗਤ ਭਗਵਾਨ ਬਣੇ ਸਦਾ ਪ੍ਰਿਤਪਾਲਕ, ਜੁਗ ਜੁਗ ਆਪਣੀ ਸੇਵ ਕਮਾਈਆ। ਮੇਟ ਮਿਟਾਏ ਨਿੰਦਰਾ ਆਲਸ, ਜਗਤ ਦਲਿਦਰੀ ਦਲਿਦਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਮੇਲੇ ਘਰ, ਤਿਸ ਆਤਮ ਵੱਜੇ ਵਧਾਈਆ। ਆਤਮ ਗਾਏ ਪਰਮਾਤਮ ਗੀਤ, ਇਕੋ ਰਾਗ ਅਲਾਈਆ। ਕਾਇਆ ਹੋਵੇ ਠਾਂਡੀ ਸੀਤ, ਤ੍ਰੈਗੁਣ ਅਗਨੀ ਤਤ ਬੁਝਾਈਆ । ਸ਼ਬਦ ਸੁਆਮੀ ਆਵੇ ਚੀਤ, ਜਗਤ ਠਗੌਰੀ ਕੋਇ ਰਹਿਣ ਨਾ ਪਾਈਆ। ਸਤਿ ਸਤਿਵਾਦੀ ਮਿਲੇ ਰੀਤ, ਰੀਤੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮੇਲੇ ਆਪਣੇ ਦਰ, ਤਿਸ ਕਾਇਆ ਮੰਦਰ ਅੰਦਰ ਪੜਦਾ ਲਾਹੀਆ। ਕਾਇਆ ਮੰਦਰ ਅੰਦਰ ਚੁੱਕੇ ਪੜਦਾ, ਬਜਰ ਕਪਾਟੀ ਤੋੜ ਤੁੜਾਇੰਦਾ। ਤ੍ਰੈਗੁਣ ਅਗਨੀ ਮਾਇਆ ਸੜਦਾ, ਪੰਜ ਤਤ ਆਪਣੇ ਲੇਖੇ ਪਾਇੰਦਾ। ਭੇਵ ਖੁਲ੍ਹਾਏ ਘਰ ਵਿਚ ਘਰ ਦਾ, ਘਰ ਘਰ ਵਿਚ ਮੇਲ ਮਿਲਾਇੰਦਾ । ਜੁਗ ਜੁਗ ਹਰਿਜਨ ਵਿਰਲਾ ਤਰਦਾ, ਲੱਖ ਚੁਰਾਸੀ ਸ਼ੌਹ ਦਰਿਆਏ ਆਪ ਰੁੜ੍ਹਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸ੍ਰੀ ਭਗਵਾਨ ਜਿਸ ਜਨ ਮਿਲਦਾ, ਮਿਲ ਮਿਲ ਆਪਣਾ ਰੰਗ ਰੰਗਾਇੰਦਾ। ਨਿਸ਼ਾਨ ਵਖਾਏ ਅਗੰਮੀ ਤਿਲ ਦਾ, ਤਿਲਕ ਲਲਾਟੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਰਧ ਬਾਲ ਬਾਲ ਅਞਾਣਾ ਆਪ ਬਣਾਏ ਸੁਘੜ ਸਿਆਣਾ, ਜਿਸ ਜਨ ਗੁਰਮਤ ਸਾਚੀ ਸਚ ਸਮਝਾਇੰਦਾ।
੨੩ ਭਾਦਰੋ ੨੦੨੦ ਬਿਕ੍ਰਮੀ ਜੰਡਿਆਲਾ ਸੁਰੈਣ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਤਖ਼ਤ ਨਿਵਾਸੀ ਹਰਿ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਜੁਗ ਚੌਕੜੀ ਹੋ ਪਰਧਾਨ, ਸਚ ਪਰਧਾਨਗੀ ਨਾਮ ਜਣਾਇੰਦਾ। ਚਾਰੇ ਜੁਗ ਕਰ ਕਲਿਆਣ, ਚਾਰੋ ਕੁੰਟ ਵੇਖ ਵਖਾਇੰਦਾ। ਚਾਰੇ ਵਰਨਾਂ ਦੇ ਨਿਸ਼ਾਨ, ਸਾਚਾ ਮਾਰਗ ਇਕ ਸਮਝਾਇੰਦਾ। ਚਾਰ ਯਾਰੀ ਕਰ ਪਰਵਾਨ, ਪਰਵਾਨਾ ਇਕੋ ਹੱਥ ਫੜਾਇੰਦਾ । ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਾਚਾ ਮੰਦਰ ਵੇਖ ਮਕਾਨ, ਕਾਇਆ ਅੰਦਰ ਡੇਰਾ ਲਾਇੰਦਾ। ਜੋਤੀ ਦੀਪ ਜਗੇ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦੀ ਰਾਗ ਸੱਚੀ ਧੁਨਕਾਨ, ਘਰ ਸਾਚੇ ਆਪ ਉਪਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਰਸ ਰਸੀਯਾ ਇਕ ਜਣਾਇੰਦਾ। ਆਤਮ ਪਰਮਾਤਮ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਆਪਣਾ ਖੇਲ ਵਖਾਇੰਦਾ। ਨਰ ਹਰਿ ਖੇਲ ਕਰੇ ਕਰਤਾਰ, ਪਾਰਬ੍ਰਹਮ ਵੱਡੀ ਵਡਿਆਈਆ। ਜੁਗ ਚੌਕੜੀ ਸੇਵਾਦਾਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਈਆ। ਕਰੋੜ
ਤੇਤੀਸਾ ਦੇ ਆਧਾਰ, ਸੁਰਪਤ ਦੇਵਣਹਾਰ ਵਡਿਆਈਆ। ਧੁਰ ਸੰਦੇਸਾ ਵਾਰੋ ਵਾਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਈਆ। ਲੇਖਾ ਲੇਖ ਲਿਖਤ ਅਗੰਮ ਅਪਾਰ, ਕਲਮ ਸ਼ਾਹੀ ਬੰਧਨ ਇਕ ਬੰਧਾਈਆ। ਸਾਚੀ ਸਿਖਿਆ ਸਰਬ ਸਿਖਾਲ, ਗੁਰ ਮੰਤਰ ਦਏ ਜਣਾਈਆ। ਕਾਇਆ ਮੰਦਰ ਅੰਦਰ ਪੁਰਖ ਅਕਾਲ ਲਓ ਭਾਲ, ਬਾਹਰੋ ਖੋਜਣ ਕੋਇ ਨਾ ਪਾਈਆ। ਸ਼ਬਦੀ ਗੁਰ ਬਣ ਦਲਾਲ, ਸਾਚਾ ਵਣਜ ਹੱਟ ਜਣਾਈਆ। ਚੌਦਾਂ ਲੋਕ ਦਏ ਵਖਾਲ, ਸਚ ਸਲੋਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਤਰ ਇਕ ਦ੍ਰਿੜਾਈਆ। ਸਾਚਾ ਮੰਤਰ ਨਾਮ ਨਮੋ ਸਤਿ, ਸਤਿ ਸੁਆਮੀ ਆਪ ਜਣਾਇੰਦਾ। ਸਰਬ ਜੀਵਾਂ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਅੰਤਰ ਆਤਮ ਜਾਣੇ ਮਿਤ ਗਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਚ ਜਣਾਏ ਵਾਰ ਥਿਤ, ਘੜੀ ਪਲ ਆਪਣੇ ਹੱਥ ਰਖਾਇੰਦਾ। ਸ੍ਰੀ ਭਗਵਾਨ ਜਨ ਭਗਤਾਂ ਜੁਗ ਜੁਗ ਕਰੇ ਹਿਤ, ਹਿਤਕਾਰੀ ਫੇਰਾ ਪਾਇੰਦਾ। ਵੇਖ ਵਖਾਏ ਨਿਤ ਨਵਿਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਚਾਰ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਜਣਾਈਆ। ਨੇਤਰ ਖੋਲ੍ਹੇ ਹਰਨ ਫਰਨ, ਜੋ ਜਨ ਹਿਰਦੇ ਹਰਿ ਵਸਾਈਆ। ਕਰਤਾ ਪੁਰਖ ਕਰਨੀ ਕਰਨ, ਕੀਮਤ ਘਰ ਘਰ ਆਪੇ ਪਾਈਆ। ਜਨ ਭਗਤਾਂ ਚੁਕਾਏ ਮਰਨ ਡਰਨ, ਭੈ ਭੌ ਨਾ ਕੋਇ ਰਖਾਈਆ। ਸੰਤ ਸੁਹੇਲੇ ਸਾਚੇ ਪੌੜੇ ਚੜ੍ਹਨ, ਮਹੱਲ ਅਟੱਲ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਢੋਲਾ ਪੜ੍ਹਨ, ਸੋਹੰ ਸਾਚਾ ਰਾਗ ਅਲਾਈਆ । ਮਿਲੇ ਸਰਨਾਈ ਸਤਿਗੁਰ ਚਰਨ, ਚਰਨ ਚਰਨੋਦਕ ਇਕੋ ਮੁਖ ਚੁਆਈਆ। ਨਾਤਾ ਤੁੱਟੇ ਜ਼ਾਤ ਪਾਤ ਵਰਨ ਬਰਨ, ਆਤਮ ਬ੍ਰਹਮ ਹਰ ਘਟ ਨਜ਼ਰੀ ਆਈਆ। ਪੁਰਖ ਅਕਾਲ ਸਾਚੀ ਸਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਲਹਿਣਾ ਆਪ ਚੁਕਾਈਆ। ਲੱਖ ਚੁਰਾਸੀ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਦੇਵੇ ਜਾਪ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪੜ੍ਹਾਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਬਣ ਕੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਏਥੇ ਓਥੇ ਦੋ ਜਹਾਨ ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਬਣ ਕੇ ਸੱਜਣ ਸਾਕ, ਪੰਜ ਤਤ ਕਾਇਆ ਚੋਲਾ ਆਪ ਹੰਡਾਈਆ। ਸਾਚੀ ਸਿਖਿਆ ਜਣਾਏ ਬਿਨ ਜਗਤ ਜਮਾਤ, ਪੱਟੀ ਇਕੋ ਇਕ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਰਹਿਬਰ ਇਕ ਅਖਵਾਈਆ। ਸਾਚਾ ਰਹਿਬਰ ਇਕ ਰਹੀਮ, ਰਹਿਮਤ ਆਪਣੀ ਆਪ ਕਰਾਇੰਦਾ। ਦਾਤਾ ਕਰਤਾ ਬਣ ਕਰੀਮ, ਕੁਦਰਤ ਕਾਦਰ ਖੇਲ ਵਖਾਇੰਦਾ। ਵਸਣਹਾਰਾ ਧਾਮ ਅਜ਼ੀਮ, ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਜਨ ਭਗਤਾਂ ਹੋਏ ਅਧੀਨ, ਮੁਰੀਦ ਮੁਰਸ਼ਦ ਵੇਖ ਵਖਾਇੰਦਾ। ਦਰ ਬਰਦਾ ਬਣ ਮਸਕੀਨ, ਦਰ ਬਦਰ ਆਪਣੀ ਅਲਖ ਜਗਾਇੰਦਾ। ਲੇਖਾ ਜਾਣੇ ਲੋਕ ਤੀਨ, ਚੌਦਾਂ ਹੱਟ ਵੇਖ ਵਖਾਇੰਦਾ। ਚੌਦਾਂ ਤਬਕਾਂ ਕਰੇ ਆਪ ਤਰਮੀਮ, ਬਣਤ ਬਨਵਾਰੀ ਆਪਣਾ ਰੰਗ ਰੰਗਾਇੰਦਾ। ਆਪਣੀ ਧਾਰ ਰੱਖੇ ਮਹੀਨ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ
ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਕਰੇ ਦਾਤਾਰ, ਦਾਤਾ ਨਿਰਗੁਣ ਇਕ ਅਖਵਾਈਆ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਦੇਵੇ ਸਿਫ਼ਤ ਸਾਲਾਹੀਆ। ਲੇਖਾ ਜਾਣ ਚੌਕੜੀ ਜੁਗ ਚਾਰ, ਨਵ ਨੌ ਚਾਰ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਦਾ ਰਿਹਾ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਈਆ। ਚਤਰਭੁਜ ਮੀਤ ਮੁਰਾਰ, ਆਦਿ ਸ਼ਕਤ ਆਪਣਾ ਸੰਗ ਨਿਭਾਈਆ। ਸਤਿ ਸਤਿਵਾਦੀ ਖੇਲ ਕਰੇ ਅਪਾਰ, ਅਪਰੰਪਰ ਆਪਣਾ ਵੇਸ ਵਟਾਈਆ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤ ਸਤਿਗੁਰ ਆਪ ਜਗਾਈਆ । ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਰਾਉ ਰੰਕ ਨਾ ਕੋਇ ਵਡਿਆਈਆ। ਜਿਸ ਜਨ ਉਪਰ ਹੋਏ ਆਪ ਦਿਆਲ, ਦੀਨਨ ਆਪਣੀ ਗੋਦ ਬਹਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਦੀਵਾ ਬਾਤੀ ਕਮਲਾਪਾਤੀ ਜੋਤੀ ਜਾਤਾ ਇਕੋ ਇਕ ਜਗਾਈਆ। ਅੰਤ ਨੇੜ ਨਾ ਆਏ ਕਾਲ, ਮਹਾਂਕਾਲ ਬੈਠਾ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਆਪਣਾ ਪੜਦਾ ਦਏ ਉਠਾਈਆ। ਤਿਸ ਜਨ ਪੜਦਾ ਦੇਵੇ ਖੋਲ੍ਹ, ਆਪ ਆਪਣੀ ਦਇਆ ਕਮਾਇੰਦਾ। ਅੰਤਰ ਆਤਮ ਆਪੇ ਬੋਲ, ਧੁਰ ਦਾ ਰਾਗ ਆਪ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਇੰਦਾ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣੀ ਕਾਰ ਕਰਾਇੰਦਾ। ਅੰਮ੍ਰਿਤ ਆਤਮ ਪਿਆਏ ਸੱਚੀ ਪੌਹਲ, ਰਸ ਇਕੋ ਇਕ ਵਖਾਇੰਦਾ। ਦੇਵੇ ਵਡਿਆਈ ਉਪਰ ਧੌਲ, ਜਿਸ ਜਨ ਆਪਣੇ ਚਰਨ ਬਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਪੂਰਾ ਕਰੇ ਕੀਤਾ ਕੌਲ, ਕੌਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰੇ ਬੈਠਾ ਰਹੇ ਅਡੋਲ, ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਚਾਰੇ ਖਾਣੀ ਚਾਰੇ ਬਾਣੀ ਚਾਰ ਕੁੰਟ ਚਾਰ ਵਰਨ ਚਾਰ ਯਾਰੀ ਚੌਥੇ ਪਦ ਮੇਲ ਮਿਲਾਇੰਦਾ। ਜੀਵ ਅੰਦਰ ਜੀਵ ਪਹਿਚਾਣ, ਸਵੱਛ ਸਰੂਪ ਜਣਾਈਆ। ਜੀਵ ਅੰਦਰ ਜੀਵ ਵਸੇ ਭਗਵਾਨ, ਭਗਵਨ ਆਪਣਾ ਡੇਰਾ ਲਾਈਆ। ਜੀਵ ਅੰਦਰ ਜੀਵ ਰੂਪ ਹੋ ਕੇ ਮਿਲੇ ਆਣ, ਆਪ ਆਪਣਾ ਮੇਲ ਮਿਲਾਈਆ। ਸੋ ਜੀਵ ਹੋਏ ਪਰਵਾਨ, ਜਿਨ੍ਹਾਂ ਆਪਣੇ ਕੋਲ ਬਹਾਈਆ। ਬਿਨ ਜੀਵਾਂ ਤੋ ਪਰਗਟ ਹੋਏ ਨਾ ਕਦੇ ਭਗਵਾਨ, ਜੀਵ ਭਗਤ ਢੋਲਾ ਭਗਵਾਨ ਗਾਈਆ। ਦੋਹਾਂ ਦਾ ਇਕੋ ਰਹੇ ਨਿਸ਼ਾਨ, ਜਗਤ ਨਿਸ਼ਾਨਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੰਦਰ ਵੜੇ ਆਣ, ਤਿਸ ਕੁੰਡਾ ਖਿੜਕੀ ਦੇਵੇ ਲਾਹੀਆ । ਕੁੰਡਾ ਖਿੜਕੀ ਜਾਏ ਲੱਥ, ਸਤਿਗੁਰ ਪੂਰਾ ਦਇਆ ਕਮਾਈਆ। ਕਰ ਖੇਲ ਪੁਰਖ ਸਮਰਥ, ਸਮਰਥ ਦਏ ਵਡਿਆਈਆ। ਜਿਸ ਹੱਥ ਨਾਲ ਮਿਲਾਏ ਹੱਥ, ਹੱਥਕੜੀ ਜਮ ਕੀ ਦਏ ਤੁੜਾਈਆ। ਜੀਵ ਅੰਦਰ ਜੀਵ ਮਾਰਗ ਰਿਹਾ ਦੱਸ, ਜੀਵਣ ਜੁਗਤ ਜਗਤ ਸਮਝਾਈਆ। ਤੂੰ ਮੇਰਾ ਮੈਂ ਤੇਰੇ ਵਸ, ਦੋਹਾਂ ਵਿਚ ਭੇਤ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਹੱਸ ਹੱਸ, ਕਾਇਆ ਮੰਦਰ ਵੱਜੇ ਵਧਾਈਆ। ਇਕ ਦੂਜੇ ਕੋਲੋ ਦੋਵੇਂ ਨਾ ਜਾਣ ਨੱਸ, ਪਾਰਬ੍ਰਹਮ ਬ੍ਰਹਮ ਵੇਖਣ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਤਿਸ ਜੀਵ ਵਿਚੋ ਜੀਵ ਬੁਝਾਈਆ। ਜੀਵ ਵਿਚੋ ਜੀਵ ਜਾਏ ਬੁਝ, ਬੁਝਾਰਤ ਆਪਣਾ ਨਾਮ ਰਖਾਇੰਦਾ। ਜਿਸ ਦਾ ਭੇਵ ਖੋਲ੍ਹੇ ਪੜਦਾ ਗੁਝ, ਦੂਈ ਦਵੈਤ ਪਰੇ ਹਟਾਇੰਦਾ। ਤਿਸ ਸਭ ਕੁਛ ਜਾਏ ਸੁਝ, ਬਿਨ ਸਮਝਾਇਆਂ ਸਮਝ ਵਿਚ ਸਮਝ ਪਾਇੰਦਾ। ਸਤਿਗੁਰ
ਪੂਰਾ ਗੁਰਸਿਖਾਂ ਗੁਰਮੁਖਾਂ ਜਨ ਭਗਤਾਂ ਕੋਲੋ ਅੰਦਰ ਵੜ ਕੇ ਰਿਹਾ ਪੁੱਛ, ਹੌਲੀ ਹੌਲੀ ਆਪਣਾ ਹੁਕਮ ਮਨਾਇੰਦਾ। ਜਗ ਮਾਇਆ ਵਿਚ ਕਿਉਂ ਬੈਠੇ ਰੁੱਸ, ਰੁੱਸਿਆਂ ਨਜ਼ਰ ਕਿਸੇ ਨਾ ਆਇੰਦਾ। ਆਪਣੀ ਧਾਰੋ ਆਪੇ ਪਏ ਉਠ, ਜੋਤੀ ਨੂਰ ਨੂਰ ਰੁਸ਼ਨਾਇੰਦਾ। ਜਿਸ ਉਤੇ ਦਿਆਲ ਹੋ ਕੇ ਜਾਏ ਤੁਠ, ਤਿਸ ਜੀਵ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਦਾਨ, ਤਿਸ ਭਗਤਾਂ ਕਰੇ ਸਚ ਪਹਿਚਾਨ, ਬੇਪਹਿਚਾਨ ਪਹਿਚਾਨ ਵਿਚ ਆਪੇ ਨਜ਼ਰੀ ਆਇੰਦਾ।
ਅੱਗੇ ਯਾਰੀ ਸੀ, ਹੁਣ ਯਾਰਾਨਾ। ਅੱਗੇ ਤੀਰ ਸੀ, ਹੁਣ ਨਿਸ਼ਾਨਾ। ਅੱਗੇ ਸਿੰਘ ਸ਼ੇਰ ਸੀ, ਹੁਣ ਵਿਸ਼ਨੂੰ ਭਗਵਾਨਾ। ਅੱਗੇ ਲੜਨ ਵਾਸਤੇ ਦਲੇਰ ਸੀ, ਹੁਣ ਲੇਖਾ ਜਾਣੇ ਦੋ ਜਹਾਨਾਂ। ਅੱਗੇ ਸੱਜਣਾਂ ਮਿਲਦਾ ਘੇਰ ਘੇਰ ਸੀ, ਹੁਣ ਅੰਤਰ ਆਤਮ ਦੇਵੇ ਗਿਆਨਾ। ਅੱਗੇ ਲੌਂਦਾ ਥੋੜੀ ਡੇਰ ਸੀ, ਹੁਣ ਹੋਇਆ ਮਿਹਰਵਾਨਾ। ਘਵਿੰਡ ਵਿਚ ਬਹਿ ਕੇ ਗੇੜਿਆ ਗੇੜ ਸੀ, ਆਪ ਆਪਣਾ ਮੁਖ ਛੁਪਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਪੁਰਖ ਕਰਨਹਾਰ ਨੌਜਵਾਨਾ।