੨੩ ਭਾਦਰੋ ੨੦੨੦ ਬਿਕ੍ਰਮੀ ਏਕਲ ਗੱਡਾ ਬੂਟਾ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਪੁਰਖ ਅਕਾਲ ਦਰ ਸੋਹੇ ਏਕ, ਸਚਖੰਡ ਸਾਚੇ ਸੋਭਾ ਪਾਈਆ। ਗੁਰ ਅਵਤਾਰ ਮੰਗਣ ਟੇਕ, ਪੀਰ ਪੈਗ਼ੰਬਰ ਧਿਆਨ ਲਗਾਈਆ। ਭਗਤ ਭਗਵਾਨ ਰਹੇ ਵੇਖ, ਨਿਜ ਨੇਤਰ ਖੁਲ੍ਹਾਈਆ। ਜੁਗ ਚੌਕੜੀ ਧਰ ਧਰ ਆਵੇ ਭੇਸ, ਵੇਸ ਅਵਲੜਾ ਰੂਪ ਵਟਾਈਆ। ਸ਼ਾਹੋ ਭੂਪ ਬਣ ਨਰ ਨਰੇਸ਼, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਿਖਣਹਾਰਾ ਲੇਖ, ਧੁਰ ਦਾ ਲੇਖਾ ਆਪ ਪਰਗਟਾਈਆ। ਆਤਮ ਪਰਮਾਤਮ ਕਰੇ ਹੇਤ, ਬ੍ਰਹਮ ਪਾਰਬ੍ਰਹਮ ਵਡਿਆਈਆ। ਦੋ ਜਹਾਨਾਂ ਵੇਖੇ ਖੇਡ, ਬ੍ਰਹਿਮੰਡ ਖੰਡ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਸ ਇਕ ਸੁਹਾਈਆ । ਸਾਚਾ ਦੇਸ ਸੁਹੰਜਣਾ, ਸਚਖੰਡ ਸਤਿ ਸਰੂਪ। ਕਰੇ ਖੇਲ ਆਦਿ ਨਿਰੰਜਣਾ, ਬੇਪਰਵਾਹ ਮਹਿਮਾ ਅਨੂਪ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਨਾ, ਵੇਖਣਹਾਰਾ ਚਾਰੇ ਕੂਟ। ਨਿਰਗੁਣ ਸਰਗੁਣ ਸਾਚਾ ਸੱਜਣਾ, ਪੰਜ ਤਤ ਲੇਖਾ ਜਾਣੇ ਜਗਤ ਕਲਬੂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹੱਕ ਮਹਿਬੂਬ। ਹੱਕ ਮਹਿਬੂਬ ਪਰਵਰਦਿਗਾਰ, ਬੇਪਰਵਾਹ ਵੱਡੀ ਵਡਿਆਈਆ। ਮੁਕਾਮੇ ਹੱਕ ਖੇਲ ਨਿਆਰ, ਨੂਰੀ ਜਲਵਾ ਨੂਰ ਰੁਸ਼ਨਾਈਆ। ਸਚਖੰਡ ਦੁਆਰੇ ਹੋ ਉਜਿਆਰ, ਜੋਤੀ ਜਾਤਾ ਡਗਮਗਾਈਆ। ਧੁਰ ਦੀ ਬਾਣੀ ਬੋਲ ਜੈਕਾਰ, ਚਾਰੇ ਖਾਣੀ ਦਏ ਸਮਝਾਈਆ। ਚਾਰੋ ਕੁੰਟ ਕਰੇ ਵਿਚਾਰ, ਚਾਰ ਯਾਰੀ ਬੰਧਨ ਪਾਈਆ । ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਰਤਾ ਪੁਰਖ ਮੀਤ ਮੁਰਾਰ, ਸਗਲਾ ਸੰਗ ਇਕ ਹੋ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਜੁਗ ਵੇਖੇ ਵਾਰੋ ਵਾਰ, ਨਿਤ ਨਵਿਤ ਕਰ ਕਰ ਹਿਤ ਆਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਧੁਰ
ਸੰਦੇਸਾ ਆਪ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੇਵਣਹਾਰ ਸਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦੁਆਰਾ ਸੋਭਾਵੰਤ, ਸਚਖੰਡ ਇਕੋ ਇਕ ਵਡਿਆਇੰਦਾ। ਕਰੇ ਖੇਲ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਮਹਿਮਾ ਅਗਣਤ, ਸ਼ਾਸਤਰ ਸਿਮਰਤ ਵੇਦ ਸਿਫ਼ਤ ਸਾਲਾਹਿੰਦਾ। ਆਤਮ ਪਰਮਾਤਮ ਏਕਾ ਨਾਮ ਮਣੀਆ ਮੰਤ, ਗੁਰਦੇਵ ਸੁਆਮੀ ਸਾਚਾ ਮਾਰਗ ਇਕ ਵਖਾਇੰਦਾ। ਲੇਖਾ ਜਾਣ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਕਰਾਇੰਦਾ। ਧੁਰ ਦਾ ਲੇਖਾ ਧੁਰ ਦਰਬਾਰ, ਦਰਗਹਿ ਸਾਚੀ ਆਪ ਰਖਾਈਆ। ਜੁਗ ਚੌਕੜੀ ਮੇਟਣਹਾਰ, ਥਿਰ ਰਹਿਣ ਕੋਇ ਨਾ ਪਾਈਆ । ਗੁਰ ਅਵਤਾਰ ਆਵਣ ਵਾਰੋ ਵਾਰ, ਲੋਕਮਾਤ ਸੇਵ ਕਮਾਈਆ। ਉਚੀ ਕੂਕਣ ਕਰਨ ਪੁਕਾਰ, ਪੁਰਖ ਅਕਾਲ ਢੋਲਾ ਗਾਈਆ। ਰਸਨਾ ਜਿਹਵਾ ਬੋਲ ਜੈਕਾਰ, ਸ੍ਰਿਸ਼ਟ ਸਬਾਈ ਜਾਣ ਸਮਝਾਈਆ। ਖਾਣੀ ਬਾਣੀ ਇਕ ਧਿਆਨ, ਨਾਮ ਨਿਧਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਸਾਚਾ ਮਾਰਗ ਆਦਿ ਜੁਗਾਦਿ, ਜੁਗ ਚੌਕੜੀ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦੇਵੇ ਦਾਦ, ਦੁਆਪਰ ਕਲਜੁਗ ਰਾਹ ਵਖਾਇੰਦਾ। ਗੁਰ ਅਵਤਾਰ ਵਜਾਵਣ ਨਾਦ, ਪੀਰ ਪੈਗ਼ੰਬਰ ਰਾਗ ਅਲਾਇੰਦਾ। ਸਵਾਂਗੀ ਹੋ ਕੇ ਵਰਤੇ ਸਾਂਗ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਸਾਚੇ ਹੁਜਰੇ ਉਚ ਮਹੱਲੇ ਸ਼ਬਦ ਅਗੰਮੀ ਦੇਵੇ ਬਾਂਗ, ਦੋ ਜਹਾਨਾਂ ਸ੍ਰੀ ਭਗਵਾਨਾ ਪਰਵਰਦਿਗਾਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਉਪਾਇੰਦਾ। ਸਚ ਦੁਆਰਾ ਇਕ ਉਪਾ, ਖੰਡ ਸਚ ਵੱਜੇ ਵਧਾਈਆ। ਬੈਠਾ ਰਹੇ ਬੇਪਰਵਾਹ, ਬੇਨਜ਼ੀਰ ਰੂਪ ਵਟਾਈਆ। ਸਚ ਸੰਦੇਸਾ ਦਏ ਘਲਾ, ਧੁਰ ਕਲਾਮ ਇਕ ਪੜ੍ਹਾਈਆ। ਖਾਣੀ ਬਾਣੀ ਨਾਉਂ ਧਰਾ, ਲੋਕਮਾਤ ਕਰੇ ਸ਼ਨਵਾਈਆ। ਕਾਗ਼ਜ਼ ਕਲਮ ਲਿਖੇ ਸ਼ਾਹ, ਲੇਖਾ ਲਿਖਤ ਰੂਪ ਵਟਾਈਆ। ਅੰਤਮ ਭੇਵ ਸਕੇ ਕੋਇ ਨਾ ਪਾ, ਬੇਅੰਤ ਬੇਅੰਤ ਕਹਿ ਕਹਿ ਪੱਲੂ ਗਏ ਸਰਬ ਛੁਡਾਈਆ। ਦੋਏ ਜੋੜ ਪਏ ਸਰਨਾ, ਸਰਨਗਤ ਇਕ ਰਖਾਈਆ। ਸਾਰੇ ਮੰਗਦੇ ਗਏ ਦੁਆ, ਦੋਏ ਜੋੜ ਵਾਸਤਾ ਪਾਈਆ। ਤੇਈ ਅਵਤਾਰ ਗਏ ਧਿਆ, ਭਗਤ ਅਠਾਰਾਂ ਨੈਣ ਉਠਾਈਆ। ਈਸਾ ਮੂਸਾ ਮੁਹੰਮਦ ਸਜਦਾ ਗਏ ਕਰਾ, ਨਿਉਂ ਨਿਉਂ ਲਾਗਣ ਪਾਈਂਆ। ਨਾਨਕ ਗੋਬਿੰਦ ਇਕੋ ਇਸ਼ਟ ਗਏ ਮਨਾ, ਪੁਰਖ ਅਕਾਲ ਸੱਚੀ ਸਰਨਾਈਆ। ਕਲਜੁਗ ਅੰਤਮ ਜੋਤੀ ਧਾਰ ਨਿਰਗੁਣ ਵੇਸ ਲਏ ਵਟਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਸਚ ਮਹੱਲੇ ਉਚ ਅਟੱਲੇ ਸੰਬਲ ਡੇਰਾ ਲਏ ਲਾ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਬਣਾਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਲਏ ਉਠਾ, ਸੋਈ ਸੁਰਤੀ ਆਪ ਜਗਾਈਆ। ਸ਼ਬਦ ਹਾਣੀ ਮੇਲ ਮਿਲਾਏ ਸਹਿਜ ਸੁਭਾ, ਘਰ ਮੇਲਾ ਏਕਾ ਥਾਈਂਆ । ਸਾਚਾ ਮਾਰਗ ਦਏ ਵਖਾ, ਆਤਮ ਪਰਮਾਤਮ ਪਰਮਾਤਮ ਆਤਮ ਜੋੜ ਜੁੜਾਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਰੈਣ ਅੰਧੇਰੀ ਰਹਿਣ ਨਾ ਪਾਈਆ। ਜੂਠਾ ਝੂਠਾ ਮੰਦਰ ਦੇਵੇ ਢਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਵੇਸ ਆਪ ਵਟਾਈਆ। ਸਾਚਾ ਵੇਸ ਵਟਾਏ ਅਵੱਲਾ, ਅਵਲ ਆਪਣਾ ਨੂਰ ਰਖਾਈਆ। ਵਸਣਹਾਰਾ
ਨਿਹਚਲ ਧਾਮ ਅਟੱਲਾ, ਅਟਲ ਪਦਵੀ ਇਕ ਜਣਾਈਆ। ਪਾਵੇ ਸਾਰ ਜਲਾਂ ਥਲਾਂ, ਸਮੁੰਦ ਸਾਗਰ ਵੇਖਣਹਾਰਾ ਡੂੰਘੀ ਖਾਈਆ। ਜੋਤੀ ਸ਼ਬਦੀ ਧਾਰ ਆਪੇ ਰਲਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਸੰਦੇਸ ਬੋਧ ਅਗਾਧ ਸ਼ਬਦੀ ਹੁਕਮ ਸੁਨੇਹੜਾ ਘੱਲਾ, ਦੋ ਜਹਾਨ ਕਰੇ ਪੜ੍ਹਾਈਆ। ਗੁਰ ਅਵਤਾਰ ਫੜਾਏ ਪੱਲਾ, ਪੱਲੂ ਆਪਣਾ ਨਾਮ ਬੰਧਾਈਆ। ਧਾਰ ਜਣਾਏ ਇਕ ਬਿਸਮਿੱਲਾ, ਬਿਸਮਿਲ ਆਪਣੇ ਨਾਲ ਕਰਾਈਆ । ਚਾਰ ਜੁਗ ਕੱਟਦਾ ਰਿਹਾ ਛਿਲਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਖ਼ਾਲਕ ਖ਼ਲਕ ਵੇਖੇ ਮਿਹਰਵਾਨ, ਮਿਹਬਾਨ ਬੀਦੋ ਆਪਣੀ ਦਇਆ ਕਮਾਇੰਦਾ। ਕੂੜੀ ਕਿਰਿਆ ਕਲਜੁਗ ਅੰਤਮ ਮੇਟ ਨਿਸ਼ਾਨ, ਸਾਚਾ ਮਾਰਗ ਇਕ ਲਗਾਇੰਦਾ। ਸ਼ਰਅ ਸ਼ਰੀਅਤ ਵੇਖੇ ਆਣ, ਅਮਾਮ ਅਮਾਮਾ ਵੇਸ ਵਟਾਇੰਦਾ। ਚੌਦਾ ਤਬਕ ਹੋਣ ਹੈਰਾਨ, ਸਾਚਾ ਸਬਕ ਇਕ ਪੜ੍ਹਾਇੰਦਾ । ਚੌਦਾਂ ਲੋਕ ਵੇਖੇ ਦੁਕਾਨ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿਜੁਗ ਸਾਚਾ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਜੀਵ ਜੰਤ ਭਗਤ ਭਗਵੰਤ ਢੋਲਾ ਇਕੋ ਗਾਣ, ਸਾਚਾ ਨਾਮ ਇਕ ਦ੍ਰਿੜਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਝੁੱਲੇ ਇਕ ਨਿਸ਼ਾਨ, ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਆਦਿ ਜੁਗਾਦੀ ਜੁਗ ਕਰਤਾ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਮੇਟੇ ਜਗ, ਲੋਕਮਾਤ ਰਹਿਣ ਨਾ ਪਾਈਆ। ਤ੍ਰੈਗੁਣ ਬੁਝਾਏ ਲੱਗੀ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਹੰਸ ਬਣਾਏ ਫੜ ਕੇ ਕੱਗ, ਸੋਹੰ ਹੰਸਾ ਜਾਪ ਜਪਾਈਆ। ਬਿਨ ਮਕਿਉਂ ਕਾਅਬਿਉਂ ਕਰਾਏ ਹੱਜ, ਘਰ ਕਾਇਆ ਮੰਦਰ ਅੰਦਰ ਹੁਜਰਾ ਇਕ ਸੁਹਾਈਆ। ਸਚ ਮਹੱਲੇ ਬਹੇ ਸਜ, ਆਤਮ ਸੇਜਾ ਡੇਰਾ ਲਾਈਆ। ਸ਼ਬਦ ਅਗੰਮ ਵਜਾਏ ਨਦ, ਅਨਹਦ ਨਾਦੀ ਨਾਦ ਸੁਣਾਈਆ। ਜਗਤ ਦੁਆਰ ਮੁੱਕੇ ਪੰਧ, ਨੌ ਦੁਆਰੇ ਡੇਰਾ ਢਾਹੀਆ। ਸੁਰਤੀ ਸ਼ਬਦੀ ਮੇਲਾ ਗਾਏ ਇਕੋ ਛੰਦ, ਸੋਹੰ ਰਾਗ ਅਲਾਈਆ। ਘਰ ਘਰ ਵਿਚ ਮਿਲੇ ਅਨੰਦ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਚੁੱਕੇ ਭੇਖ ਪਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਦਰ, ਦਰ ਦਰਵਾਜ਼ਾ ਇਕ ਵਖਾਈਆ। ਦਰ ਦਰਵਾਜ਼ਾ ਏਕਾ ਖੋਲ੍ਹ, ਹਰਿ ਦਰਦੀ ਦਰਦ ਵੰਡਾਇੰਦਾ। ਅਬਿਨਾਸ਼ੀ ਕਰਤਾ ਬੋਲ ਅਗੰਮੀ ਬੋਲ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਨਾਮ ਕੰਡੇ ਤੋਲੇ ਤੋਲ, ਸਚ ਤਰਾਜ਼ੂ ਇਕ ਉਠਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਦੀਨ ਮਜ਼੍ਹਬ ਜੋ ਕਰਦਾ ਰਿਹਾ ਘੋਲ, ਜ਼ਾਤ ਪਾਤ ਵੰਡ ਵੰਡਾਇੰਦਾ। ਆਪ ਬੈਠਾ ਰਿਹਾ ਅਡੋਲ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤ ਪਰਗਟ ਹੋਵੇ ਉਪਰ ਧੋਲ, ਧਰਨੀ ਧਰਤ ਧਵਲ ਚਰਨਾਂ ਹੇਠ ਦਬਾਇੰਦਾ। ਗੋਬਿੰਦ ਨਾਲ ਪੂਰਾ ਕਰੇ ਕੀਤਾ ਕੌਲ, ਕੌਲ ਇਕਰਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਆਪਣਾ ਵੇਸ ਵਟਾਏ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਦੁਆਰ ਇਕ ਸੁਹਾਏ, ਸਚ ਸਿੰਘਾਸਣ ਡੇਰਾ ਲਾਈਆ। ਭੂਪਤ ਭੂਪ ਰਾਜ ਰਾਜਾਨ ਸ਼ਾਹ ਪਾਤਸ਼ਾਹ ਆਪ ਹੋ ਜਾਏ, ਹੁਕਮਰਾਨ ਇਕ ਅਖਵਾਈਆ। ਧੁਰ ਸੰਦੇਸਾ ਇਕ ਘਲਾਏ, ਸ਼ਬਦੀ ਸ਼ਬਦੀ ਰਾਗ ਅਲਾਈਆ।
ਦੋ ਜਹਾਨ ਫੜ ਉਠਾਏ, ਸੋਇਆ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਦਰ ਬੁਲਾਏ, ਪੀਰ ਪੈਗੰਬਰ ਨੱਠੇ ਆਵਣ ਵਾਹੋ ਦਾਹੀਆ। ਭਗਤ ਸੰਤ ਸੰਗ ਰਲਾਏ, ਸਾਚਾ ਸੰਗ ਬਣਾਈਆ। ਸਚ ਮਰਦੰਗ ਇਕ ਵਜਾਏ, ਮਰਦ ਮਰਦਾਨਾ ਦਇਆ ਕਮਾਈਆ। ਬ੍ਰਹਿਮੰਡ ਖੰਡ ਖੋਜ ਖੁਜਾਏ, ਪੁਰੀਆਂ ਲੋਆਂ ਪੜਦਾ ਆਪ ਉਠਾਈਆ। ਸਾਚਾ ਚੰਦ ਇਕ ਚਮਕਾਏ, ਜਗਤ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦੁਆਰ ਇਕ ਵਡਿਆਈਆ। ਦਰ ਦੁਆਰਾ ਵੱਡਾ ਸਚਖੰਡ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਘਰ ਬਹਿ ਕੇ ਕਰੇ ਅਗੰਮੀ ਵੰਡ, ਲੇਖਾ ਲਿਖਤ ਨਾ ਕੋਇ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਾਏ ਬੰਦ, ਬੰਦੀਖ਼ਾਨਾ ਇਕ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਟਨ ਕੋਟ ਨਾਮ ਸੁਣਾਇਆ ਸਾਚਾ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਗੌਂਦੇ ਆਏ, ਲੋਕਮਾਤ ਵੱਜੀ ਵਧਾਈਆ। ਪੁਰਖ ਅਕਾਲ ਧਿਔਂਦੇ ਆਏ, ਇਕੋ ਓਟ ਤਕਾਈਆ। ਨੇਤਰ ਨੈਣ ਸ਼ਰਮੌਂਦੇ ਆਏ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਦੋਏ ਜੋੜ ਵਾਸਤਾ ਪੌਂਦੇ ਆਏ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਥਾਉਂ ਥਾਈਂ ਲੇਖ ਅਪਾਰਾ, ਸੋ ਸਤਿਗੁਰ ਆਪ ਜਣਾਈਆ। ਕਲਜੁਗ ਅੰਤਮ ਖੇਲ ਨਿਆਰਾ, ਹਰਿ ਕਰਤਾ ਆਪ ਵਖਾਈਆ। ਕਲ ਕਲਕੀ ਲੈ ਅਵਤਾਰਾ, ਕੂੜੀ ਕਿਰਿਆ ਮੇਟ ਮਿਟਾਈਆ। ਭਗਤਾਂ ਕਰੇ ਸਚ ਪਿਆਰਾ, ਭਗਵਨ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਖੋਜ ਖੁਜਾਈਆ। ਸਚ ਸੁਣਾਏ ਇਕੋ ਨਾਅਰਾ, ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੋਕਮਾਤ ਫੇਰਾ ਪਾਈਆ। ਲੋਕਮਾਤ ਫੇਰਾ ਪਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤ ਬਣੇ ਮਲਾਹ, ਹਰਿਜਨ ਬੇੜਾ ਆਪ ਚਲਾਇੰਦਾ। ਭਗਤ ਭਗਵੰਤ ਲਏ ਜਗਾ, ਜਾਗਰਤ ਜੋਤ ਡਗਮਗਾਇੰਦਾ। ਸੰਤ ਸੁਹੇਲੇ ਲਏ ਉਠਾ, ਗੁਰ ਚੇਲੇ ਰੰਗ ਰੰਗਾਇੰਦਾ। ਗੁਰਮੁਖ ਗੋਦੀ ਲਏ ਬਹਾ, ਸਿਰ ਆਪਣਾ ਹੱਥ ਰਖਾਇੰਦਾ। ਗੁਰਸਿਖ ਪੜਦਾ ਦੇਵੇ ਲਾਹ, ਦੂਈ ਦਵੈਤੀ ਪੜਦਾ ਨਾ ਕੋਇ ਰਖਾਇੰਦਾ। ਸਾਚਾ ਮੰਤਰ ਦਏ ਸਿਖਾ, ਸਿਖਿਆ ਇਕੋ ਇਕ ਸਮਝਾਇੰਦਾ। ਬਿਨ ਅੱਖੀਆਂ ਅੱਖਰ ਦਏ ਪੜ੍ਹਾ, ਨਿਸ਼ਅੱਖਰ ਆਪ ਪਰਗਟਾਇੰਦਾ । ਬਿਨ ਸਖੀਆਂ ਮੰਗਲ ਦੇਵੇ ਗਾ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਬਿਨ ਬੱਤੀਆਂ ਚਾਨਣ ਦਏ ਕਰਾ, ਜੋਤ ਨਿਰੰਜਣ ਡਗਮਗਾਇੰਦਾ। ਬਿਨ ਹੱਟੀਆਂ ਆਪਣਾ ਨਾਮ ਸੌਦਾ ਦਏ ਵਿਕਾ, ਕਰਤਾ ਕੀਮਤ ਕੋਇ ਨਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਹਰਿ, ਹਰਿ ਜੂ ਆਪਣੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਆਵੇ ਡਰ, ਚਾਰ ਕੁੰਟ ਧੀਰਜ ਧੀਰ ਨਾ ਕੋਇ ਧਰਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਲੜ, ਆਸਾ ਤ੍ਰਿਸਨਾ ਕੂੜੀ ਕਿਰਿਆ ਡੰਕਾ ਰਹੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਆਪਣਾ ਫੇਰਾ ਪਾਈਆ। ਕਲਜੁਗ ਫੇਰਾ ਬੇਪਰਵਾਹ, ਨਵ ਨੌ ਵੇਖ ਵਖਾਇੰਦਾ। ਚਾਰੋ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦੁਆਰ
ਨੇਤਰ ਰੋਵਣ ਮਾਰਨ ਧਾਹ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਹੋਏ ਬੇਵਫ਼ਾ, ਫ਼ਰਮਾਂਬਰਦਾਰ ਨਜ਼ਰ ਕੋਇ ਨਾ ਆਇੰਦਾ। ਪੰਡਤ ਪਾਂਧੇ ਕਰਨ ਗੁਨਾਹ, ਸਾਚਾ ਸਿਦਕ ਨਾ ਕੋਇ ਨਿਭਾਇੰਦਾ। ਗ੍ਰੰਥੀ ਪੰਥੀ ਧੀਆਂ ਭੈਣਾਂ ਰਹੇ ਤਕਾ, ਨੇਤਰ ਅੱਖ ਨਾ ਕੋਇ ਸ਼ਰਮਾਇੰਦਾ। ਏਕਾ ਭੁੱਲਿਆ ਗੁਰ ਕਾ ਨਾਂ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਨਾਤਾ ਤੁੱਟਾ ਪੁੱਤਰਾਂ ਮਾਂ, ਪਿਤਾ ਪੂਤ ਮੇਲ ਨਾ ਕੋਇ ਮਿਲਾਇੰਦਾ। ਹੰਸ ਬੁਧੀ ਹੋਈ ਕਾਂ, ਕਲਜੁਗ ਜੀਵ ਕਾਗ ਵਾਂਗ ਕੁਰਲਾਇੰਦਾ। ਕੋਈ ਖਾਏ ਸੂਰ ਕੋਈ ਖਾਏ ਗਾਂ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇੰਦਾ । ਬਿਨ ਸਤਿਗੁਰ ਪੂਰੇ ਕੋਈ ਨਾ ਪਕੜੇ ਅੰਤਮ ਬਾਂਹ, ਲੱਖ ਚੁਰਾਸੀ ਵਿਚੋ ਬਾਹਰ ਨਾ ਕੋਇ ਕਢਾਇੰਦਾ। ਸਦੀ ਚੌਧਵੀਂ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰ ਗਏ ਨਾਂਹ, ਸਿਰ ਹੱਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਇੰਦਾ । ਕਲਜੁਗ ਰੈਣ ਅੰਧੇਰੀ ਰਾਤ, ਚਾਰੋ ਕੁੰਟ ਨਜ਼ਰੀ ਆਈਆ। ਸਾਚੀ ਦਿਸੇ ਨਾ ਕੋਇ ਜਮਾਤ, ਕੂੜੀ ਕਿਰਿਆ ਕਰਨ ਪੜ੍ਹਾਈਆ। ਲੇਖਾ ਲਿਖੇ ਨਾ ਕੋਈ ਕਲਮ ਦਵਾਤ, ਸ਼ਾਹੀ ਨੇਤਰ ਨੈਣਾਂ ਨੀਰ ਵਹਾਈਆ। ਤੀਸ ਬਤੀਸ ਸ਼ਰਅ ਸ਼ਰੀਅਤ ਭੁੱਲੀ ਸਰਬ ਆਇਤ, ਕਲਮਾ ਨਬੀ ਰਸੂਲ ਹੱਕ ਹਕੀਕਤ ਨਾ ਕੋਇ ਸਮਝਾਈਆ । ਖਾਣੀ ਬਾਣੀ ਬੋਧ ਅਗਾਧ ਆਤਮ ਪਰਮਾਤਮ ਗਾਏ ਨਾ ਕੋਈ ਗਾਥ, ਛੱਤੀ ਰਾਗ ਉਚੀ ਕੂਕਣ ਦੇਣ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਕੋਈ ਨਾ ਦੇਵੇ ਸਾਥ, ਕਲਜੁਗ ਭੁੱਲੇ ਪਾਂਧੀ ਰਾਹੀਆ। ਨੇਤਰ ਰੋਵਣ ਤੀਰਥ ਤਾਟ, ਅਠ ਸਠ ਡੇਰਾ ਰਿਹਾ ਢਾਹੀਆ। ਗੰਗਾ ਜਮਨਾ ਸੁਰਸਤੀ ਗੋਦਾਵਰੀ ਪਤ ਸਕੇ ਨਾ ਕੋਈ ਰਾਖ, ਨੰਗੇ ਪੁਰਸ਼ ਤਾਰੀਆਂ ਰਹੇ ਲਾਈਆ। ਸਾਚਾ ਲੇਖਾ ਮੁੱਕੇ ਨਾ ਕਿਸੇ ਮਾਤ, ਲਹਿਣਾ ਝੋਲੀ ਕੋਇ ਨਾ ਪਾਈਆ। ਗੋਬਿੰਦ ਨਾਨਕ ਅੰਤਮ ਇਕੋ ਗਏ ਆਖ, ਆਖਰ ਆਵੇ ਬੇਪਰਵਾਹੀਆ। ਜਿਸ ਰਚਨਾ ਰਚੀ ਆਦਿ, ਸੋ ਵੇਖੇ ਚਾਈਂ ਚਾਈਂਆ। ਸੰਤ ਸੁਹੇਲੇ ਸੱਜਣ ਲਏ ਲਾਧ, ਲੱਖ ਚੁਰਾਸੀ ਵਿਚੋ ਖੋਜ ਖੁਜਾਈਆ। ਫੜ ਬਾਂਹੋ ਲਏ ਕਾਢ, ਕਲਜੁਗ ਤੱਤੀ ਵਾ ਨਾ ਲਾਗੇ ਰਾਈਆ। ਘਰ ਮੰਦਰ ਸੁਣਾਏ ਨਾਦ, ਅਗੰਮੀ ਰਾਗ ਅਲਾਈਆ। ਬਿਨ ਰਸਨਾ ਦੇਵੇ ਸੁਆਦ, ਰਸ ਆਤਮ ਇਕ ਚਖਾਈਆ। ਸਦੀ ਬੀਸਵੀਂ ਗੁਰਮੁਖ ਵਿਰਲਾ ਜਾਏ ਜਾਗ, ਜਿਸ ਨੇਤਰ ਨੈਣ ਅੱਖ ਖੁਲ੍ਹਾਈਆ। ਨਵ ਨੌ ਕੂੜੀ ਕਿਰਿਆ ਮਾਇਆ ਮਮਤਾ ਲੱਗੀ ਆਗ, ਪੰਜ ਤਤ ਕਾਇਆ ਰਹੀ ਜਲਾਈਆ। ਦੀਪਕ ਜੋਤ ਨਾ ਜਗੇ ਚਰਾਗ਼, ਘਰ ਘਰ ਅੰਧੇਰਾ ਗਿਆ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਨੂਰ ਜ਼ਹੂਰ ਕਰੇ ਰੁਸ਼ਨਾਈਆ। ਨੂਰ ਜ਼ਹੂਰ ਕਰੇ ਰੁਸ਼ਨਾ, ਮਿਹਰਵਾਨ ਵੇਸ ਵਟਾਈਆ। ਸਚ ਮੁਨਾਰਾ ਦਏ ਸੁਹਾ, ਸੋਭਾਵੰਤ ਡੇਰਾ ਲਾਈਆ। ਮੁਰੀਦ ਮੁਰਸ਼ਦ ਲਏ ਉਠਾ, ਮੁਫ਼ਤ ਆਪਣੀ ਸੇਵ ਕਮਾਈਆ। ਪੂਰਬ ਜਨਮ ਬਖ਼ਸ਼ੇ ਸਰਬ ਗੁਨਾਹ, ਮਾਰਗ ਅੱਗੇ ਇਕ ਸਮਝਾਈਆ। ਦੀਨ ਮਜ਼੍ਹਬ ਨਾਤਾ ਦਏ ਤੁੜਾ, ਸਾਚਾ ਸਾਕਾ ਇਕ ਸੁਣਾਈਆ। ਜ਼ਾਤ ਪਾਤ ਦਏ ਖਪਾ, ਊਚ ਨੀਚ ਨਾ ਕੋਇ ਵਡਿਆਈਆ। ਆਤਮ ਪਰਮਾਤਮ ਦਏ ਸਮਝਾ, ਪੜਦਾ ਆਪਣਾ ਆਪ ਚੁਕਾਈਆ। ਘਰ ਘਰ ਵਿਚ ਮੇਲਾ ਲਏ ਮਿਲਾ, ਦੂਰ ਦੁਰਾਡਾ ਪੰਧ ਮੁਕਾਈਆ। ਸੱਜਣ ਸੁਹੇਲਾ ਨਜ਼ਰੀ ਜਾਏ ਆ, ਨਜ਼ਰ ਆਪਣੀ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ
ਅੰਤਮ ਸ੍ਰੀ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਲੇਖਾ ਜਾਣ ਦੋ ਜਹਾਨ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸਤਿਜੁਗ ਸਾਚਾ ਦੇਵੇ ਦਾਨ, ਵਸਤੂ ਸਤਿ ਸਤਿ ਵਰਤਾਈਆ। ਲੱਖ ਚੁਰਾਸੀ ਨਜ਼ਰੀ ਆਵੇ ਇਕੋ ਕਾਹਨ, ਇਸ਼ਟ ਦੇਵ ਇਕ ਗੋਸਾਈਂਆ। ਰੂਪ ਜਣਾਏ ਇਕੋ ਰਾਮ, ਰਮਈਆ ਬਣ ਬੇਪਰਵਾਹੀਆ। ਸਚ ਅਮਾਮ ਦਏ ਪੈਗ਼ਾਮ, ਪਰਵਰਦਿਗਾਰ ਸਿਫ਼ਤ ਸਾਲਾਹੀਆ। ਦਾਤਾ ਬਣੇ ਪੁਰਖ ਅਕਾਲ, ਬਿਧਾਤਾ ਆਪਣੀ ਧਾਰ ਚਲਾਈਆ। ਉਤਮ ਜ਼ਾਤਾ ਵਿਚ ਜਹਾਨ, ਸਚ ਜਮਾਤਾ ਲਏ ਬਣਾਈਆ। ਚਾਰੇ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਨਾਨਕ ਨਿਰਗੁਣ ਲਿਖਿਆ ਹੋਏ ਪਰਵਾਨ, ਸਚ ਪਰਵਾਨਾ ਦਏ ਵਖਾਈਆ। ਇਸ਼ਟ ਮਨਾਉਣਾ ਇਕ ਭਗਵਾਨ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਅੰਤਰ ਅੰਤਰ ਸਾਚਾ ਮੰਤਰ ਜਗਤ ਬਸੰਤਰ ਆਪ ਬੁਝਾਈਆ। ਸਾਚਾ ਮੰਤਰ ਨਾਮ ਗੁਰਦੇਵ ਸੁਆਮੀ, ਨਮੋ ਸਤਿ ਸਤਿ ਜਣਾਇੰਦਾ। ਜਿਸ ਦੀ ਸਿਫ਼ਤ ਕਰੇ ਚਾਰ ਜੁਗ ਚਾਰ ਬਾਣੀ, ਚਾਰੇ ਖਾਣੀ ਰਾਹ ਵਖਾਇੰਦਾ। ਜਿਸ ਦਾ ਨੂਰ ਦੋ ਜਹਾਨੀ, ਸੋ ਲਾਸਾਨੀ ਵੇਖ ਵਖਾਇੰਦਾ। ਕਲਜੁਗ ਅੰਤ ਲੱਖ ਚੁਰਾਸੀ ਦੱਸੇ ਫਾਨੀ, ਫ਼ੈਸਲਾ ਸਭ ਦਾ ਆਪਣੇ ਹੱਥ ਰਖਾਇੰਦਾ। ਗੋਬਿੰਦ ਗੁਰ ਤੀਰ ਨਿਸ਼ਾਨਾ ਮਾਰੇ ਕਾਨੀ, ਚਿੱਲਾ ਇਕੋ ਇਕ ਉਠਾਇੰਦਾ। ਚੰਡ ਪਰਚੰਡ ਖੜਗ ਖੰਡਾ ਇਕ ਚਮਕਾਨੀ, ਦੋਹਰੀ ਧਾਰ ਆਪ ਵਖਾਇੰਦਾ। ਗੁਰਮੁਖ ਵਿਰਲਾ ਸਤਿਜੁਗ ਤੇਰੀ ਰਹੇ ਨਿਸ਼ਾਨੀ, ਦੂਜਾ ਰਹਿਣ ਕੋਇ ਨਾ ਪਾਇੰਦਾ। ਅਠ ਸਠ ਤੀਰਥ ਸਰੋਵਰ ਵੇਖਣਹਾਰਾ ਪਾਣੀ, ਜਲ ਥਲ ਮਹੀਅਲ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੁਣਾਏ ਇਕ ਗਿਆਨੀ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਨਾਮ ਸਮਝਾਇੰਦਾ।
੨੩ ਭਾਦਰੋ ੨੦੨੦ ਬਿਕ੍ਰਮੀ ਗਿਆਨ ਸਿੰਘ ਦੇ ਗ੍ਰਹਿ ਭੋਰਛੀ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਪਰਵਾਹੀ ਖੇਲ ਖਿਲਾਇੰਦਾ। ਏਕੰਕਾਰਾ ਸਾਚਾ ਹੁਕਮ ਚਲਾ, ਧੁਰ ਫ਼ਰਮਾਨਾ ਆਪ ਅਲਾਇੰਦਾ। ਆਦਿ ਨਿਰੰਜਣ ਕਰ ਰੁਸ਼ਨਾ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਮਾਰਗ ਦੱਸੇ ਰਾਹ, ਰਹਿਬਰ ਇਕੋ ਇਕ ਵਖਾਇੰਦਾ। ਪਾਰਬ੍ਰਹਮ ਪ੍ਰਭ ਭੇਵ ਰਿਹਾ ਚੁਕਾ, ਪੜਦਾ ਉਹਲਾ ਨਾ ਕੋਇ ਜਣਾਇੰਦਾ। ਸਚਖੰਡ ਦੁਆਰਾ ਇਕ ਸੁਹਾ, ਮਹੱਲ ਅਟੱਲ ਇਕ ਵਡਿਆਇੰਦਾ। ਦਰਗਹਿ ਸਾਚੀ ਸੋਭਾ ਪਾ, ਮੁਕਾਮੇ ਹੱਕ ਨੂਰ ਪਰਗਟਾਇੰਦਾ। ਥਿਰ ਘਰ ਦੁਆਰਾ ਦਏ ਖੁਲ੍ਹਾ, ਘਰ ਘਰ ਵਿਚ ਵੇਖ ਵਖਾਇੰਦਾ। ਏਕਾ ਇਛਿਆ ਆਪ ਪਰਗਟਾ, ਸਾਚੀ ਭਿਛਿਆ ਝੋਲੀ ਪਾਇੰਦਾ। ਨਿਰਗੁਣ ਨਿਰਗੁਣ ਮੇਲ ਮਿਲਾ, ਘਰ ਸਾਚੇ ਰੰਗ ਰੰਗਾਇੰਦਾ। ਨਾਰ ਕੰਤ ਵੇਸ ਵਟਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਜਨਨੀ ਜਨ ਆਪ ਅਖਵਾ, ਸੁਤ ਦੁਲਾਰਾ, ਏਕਾ ਜਾਇੰਦਾ। ਸੀਸ ਜਗਦੀਸ ਹੱਥ ਟਿਕਾ, ਮਿਹਰ ਨਜ਼ਰ ਆਪ ਉਠਾਇੰਦਾ। ਧੁਰ ਦੀ ਬਾਣੀ ਦਏ ਸਮਝਾ, ਸਾਚੀ ਕਾਰ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾ, ਸਗਲਾ ਸੰਗ ਆਪ ਨਿਭਾਇੰਦਾ।
ਤ੍ਰੈਗੁਣ ਮਾਇਆ ਝੋਲੀ ਪਾ, ਪੰਚਮ ਜੋੜਾ ਜੋੜ ਜੁੜਾਇੰਦਾ। ਲੱਖ ਚੁਰਾਸੀ ਵੰਡ ਵੰਡਾ, ਚਾਰੇ ਖਾਣੀ ਵੇਖ ਵਖਾਇੰਦਾ। ਚਾਰੇ ਬਾਣੀ ਢੋਲਾ ਗਾ, ਚਾਰੋ ਕੁੰਟ ਨਾਦ ਅਲਾਇੰਦਾ। ਚਾਰੇ ਜੁਗ ਅੱਖ ਖੁਲ੍ਹਾ, ਨੇਤਰ ਨੈਣ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਕਾਰ ਕਮਾਇੰਦਾ। ਹਰਿ ਕਰਤਾ ਕਰੇ ਅਗੰਮੀ ਕਾਰ, ਲਿਖਣ ਪੜ੍ਹਨ ਵਿਚ ਨਾ ਆਈਆ। ਸਚਖੰਡ ਨਿਵਾਸੀ ਵਸਣਹਾਰ ਸਚ ਦੁਆਰ, ਦਰਗਹਿ ਸਾਚੀ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਏਕਾ ਏਕ ਕਰ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਸਾਚਾ ਮੰਦਰ ਖੋਲ੍ਹ ਕਿਵਾੜ, ਘਰ ਵਸੇ ਬੇਪਰਵਾਹੀਆ। ਧੁਰਦਰਗਾਹੀ ਬਣ ਕੇ ਲਾੜ, ਸ਼ਾਹ ਪਾਤਸ਼ਾਹ ਆਪਣਾ ਵੇਸ ਵਟਾਈਆ। ਰੂਪ ਰੰਗ ਰੇਖ ਤੇ ਵਸਿਆ ਬਾਹਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਇਕ ਇਕੱਲਾ, ਅਕਲ ਕਲਧਾਰੀ ਖੇਲ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚ ਦੁਆਰੇ ਸੋਭਾ ਪਾਇੰਦਾ। ਜੋਤੀ ਸ਼ਬਦੀ ਧਾਰ ਰਲਾ, ਨਿਰਗੁਣ ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪਣੇ ਹੱਥ ਰਖਾਇੰਦਾ। ਸਾਚੀ ਕਾਰ ਕਰੇ ਕਰਤਾਰ, ਕਰਨੀ ਆਪਣੇ ਵਿਚ ਛੁਪਾਈਆ। ਆਦਿ ਪੁਰਖ ਹੋ ਤਿਆਰ, ਅਪਰੰਪਰ ਆਪਣੀ ਰਾਸ ਰਚਾਈਆ। ਗੋਪੀ ਕਾਹਨ ਖੇਲ ਅਪਾਰ, ਮੰਡਲ ਮੰਡਪ ਵੱਜੇ ਵਧਾਈਆ। ਸਾਚਾ ਗਾਏ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਈਆ। ਨਾ ਕੋਈ ਲੇਖਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਸਮਝਾਈਆ । ਖੇਲੇ ਖੇਲ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਈਆ। ਸਾਚਾ ਪੜਦਾ ਦੇਵੇ ਲਾਹ, ਮੁਖ ਨਕ਼ਾਬ ਨਾ ਕੋਇ ਰਖਾਈਆ। ਨੂਰ ਵਿਚੋ ਨੂਰ ਧਰਾ, ਜ਼ਹੂਰ ਇਕੋ ਇਕ ਪਰਗਟਾਈਆ। ਪਰਵਰਦਿਗਾਰ ਸਚ ਖ਼ੁਦਾ, ਰਾਮ ਰਹੀਮ ਇਕ ਹੋ ਜਾਈਆ। ਸ਼ਾਹੋ ਭੂਪ ਬਣ ਸ਼ਹਿਨਸ਼ਾਹ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਰਚਨ ਰਚਾ, ਆਕਾਸ਼ ਪਰਕਾਸ਼ ਕਰੇ ਰੁਸ਼ਨਾਈਆ। ਧਰਤ ਧਵਲ ਆਪ ਸੁਹਾ, ਜਲ ਬਿੰਬ ਦਏ ਵਡਿਆਈਆ। ਲੱਖ ਚੁਰਾਸੀ ਬੰਧਨ ਪਾ, ਆਪ ਆਪਣਾ ਸੰਗ ਵਖਾਈਆ। ਆਤਮ ਪਰਮਾਤਮ ਵੰਡ ਵੰਡਾ, ਘਰ ਘਰ ਬੈਠਾ ਡੇਰਾ ਲਾਈਆ। ਪਾਰਬ੍ਰਹਮ ਬ੍ਰਹਮ ਵੇਸ ਵਟਾ, ਬ੍ਰਹਮਵੇਤਾ ਵੇਖ ਵਖਾਈਆ। ਧੁਰ ਦਾ ਰਾਗ ਇਕ ਸੁਣਾ, ਸ਼ਬਦ ਅਗੰਮੀ ਢੋਲਾ ਗਾਈਆ। ਅੰਮ੍ਰਿਤ ਰਸ ਇਕ ਚੁਆ, ਨਿਝਰ ਝਿਰਨਾ ਧਾਰ ਵਹਾਈਆ। ਸਾਚਾ ਮੰਦਰ ਕਰ ਰੁਸ਼ਨਾ, ਨੂਰੋ ਨੂਰ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਾਤਾ ਭਿਖਾਰੀ ਆਪਣੀ ਕਾਰ ਕਮਾਈਆ। ਨਿਰਗੁਣ ਆਦਿ ਬਣਿਆ ਦਾਤਾ, ਦਾਨੀ ਹਰਿ ਅਖਵਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਬਿਧ ਆਪਣੀ ਆਪ ਸਮਝਾਇੰਦਾ। ਨਿਰਗੁਣ ਨਿਰਗੁਣ ਜੋੜ ਨਾਤਾ, ਸਰਗੁਣ ਆਪਣਾ ਬੰਧਨ ਪਾਇੰਦਾ। ਕਰ ਖੇਲ ਤਮਾਸ਼ਾ, ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਨਾਮ ਨਿਧਾਨ ਗਾਏ ਗਾਥਾ, ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਵੇਖੇ ਵਿਗਸੇ ਪੁਰਖ ਸਮਰਾਥਾ, ਵੇਖਣਹਾਰਾ ਨਜ਼ਰ ਨਾ ਆਇੰਦਾ। ਸੇਵਾ ਕਰੇ ਬਣ ਬਣ ਦਾਸੀ ਦਾਸਾ, ਸੇਵਕ ਸਾਚੀ ਸੇਵ ਕਮਾਇੰਦਾ। ਆਪੇ ਇਛਿਆ ਪੂਰਨ ਆਸਾ, ਆਸਾਵੰਦ ਆਪ ਅਖਵਾਇੰਦਾ। ਆਪੇ ਪ੍ਰੇਮ ਪ੍ਰੀਤੀ ਰਹੇ ਪਿਆਸਾ, ਤ੍ਰਿਖਾ ਆਪ ਬੁਝਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਖੋਜ ਖੁਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜੀਵਾਂ ਜੰਤਾਂ ਦੇ ਦਿਲਾਸਾ, ਸਾਚੀ
ਸਿਖਿਆ ਇਕ ਦ੍ਰਿੜਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਆਤਮ ਸੇਜਾ ਭੋਗ ਬਲਾਸਾ, ਸੇਜ ਸੁਹੰਜਣੀ ਆਪ ਵਡਿਆਇੰਦਾ। ਗੋਪੀ ਕਾਹਨ ਬਣ ਬਣ ਪਾਏ ਰਾਸਾ, ਸੀਤਾ ਰਾਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਮਾਏ ਕਰਨੇ ਜੋਗ, ਜੁਗਤੀ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਧੁਰ ਸੰਜੋਗ, ਦੋ ਜਹਾਨਾਂ ਮੇਲ ਮਿਲਾਈਆ। ਵੇਖਣਹਾਰਾ ਚੌਦਾਂ ਲੋਕ, ਲੋਕ ਪਰਲੋਕ ਫੇਰਾ ਪਾਈਆ। ਸੁਣਾਵਣਹਾਰਾ ਨਾਮ ਸਲੋਕ, ਸਾਚਾ ਢੋਲਾ ਇਕੋ ਗਾਈਆ। ਬਖ਼ਸ਼ਣਹਾਰਾ ਅੰਤਮ ਓਟ, ਪੁਰਖ ਅਕਾਲ ਚਰਨ ਸਰਨਾਈਆ। ਜਗਾਵਣਹਾਰਾ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਵਸਾਵਣਹਾਰਾ ਸਾਚਾ ਕੋਟ, ਕਾਇਆ ਬੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸਾਚੀ ਕਾਰ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਜੁਗ ਚੌਕੜੀ ਪਾਵੇ ਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਮਿਹਰ ਮੁਹੱਬਤ ਇਕ ਸਮਝਾਇੰਦਾ। ਨਾਤਾ ਜੋੜ ਵਿਚ ਸੰਸਾਰ, ਸਮੁੰਦ ਸਾਗਰ ਖੋਜ ਖੁਜਾਇੰਦਾ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤ ਸੰਗ ਨਿਭਾਇੰਦਾ। ਗੁਰਮੁਖ ਲੇਖਾ ਚੁੱਕੇ ਸ਼ਾਹ ਕੰਗਾਲ, ਰਾਉ ਰੰਕ ਨਾ ਕੋਇ ਵਖਾਇੰਦਾ। ਗੁਰਸਿਖਾਂ ਬਣੇ ਆਪ ਦਲਾਲ, ਸ਼ਬਦ ਵਿਚੋਲਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋ ਭਾਲ, ਹਰਿਜਨ ਆਪਣਾ ਮੇਲ ਮਿਲਾਇੰਦਾ। ਅੰਦਰ ਬਾਹਰ ਸੁਰਤ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਵਡ ਪੁਰਖੋਤਮ ਆਪ ਕਰਾਈਆ। ਨਾ ਕੋਈ ਸੋਗ਼ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਨਿਰਗੁਣ ਸਰਗੁਣ ਦੇਵੇ ਦਰਸ, ਸਵੱਛ ਸਰੂਪੀ ਰੂਪ ਵਟਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਸਾਚੀ ਧਾਰਾ ਆਪ ਵਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਸਰੂਪ ਆਏ ਪਰਤ, ਪਰਤੀਨਿਧ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਰੱਖੇ ਹੱਥ, ਆਦਿ ਜੁਗਾਦਿ ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਪੁਰਖ ਸਮਰਥ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਜੁਗ ਚੌਕੜੀ ਮਾਰਗ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਧੰਦੇ ਲਾਇੰਦਾ। ਨਿਰਗੁਣ ਹੋ ਕੇ ਅੰਤਰ ਵਸ, ਸਰਗੁਣ ਆਪਣਾ ਮੇਲ ਮਿਲਾਇੰਦਾ। ਸਚ ਪ੍ਰੀਤੀ ਦੇਵੇ ਰਸ, ਰਸ ਇਕੋ ਇਕ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਇੰਦਾ। ਧੁਰ ਦਾ ਲੇਖਾ ਦੇਵੇ ਖੋਲ੍ਹ, ਖੋਲ੍ਹਣਹਾਰ ਵੱਡੀ ਵਡਿਆਈਆ। ਜੁਗ ਚੌਕੜੀ ਤੋਲਦਾ ਰਿਹਾ ਤੋਲ, ਨਾਮ ਕੰਡਾ ਹੱਥ ਉਠਾਈਆ। ਜੀਵ ਜੰਤ ਸਾਧ ਸੰਤ ਦੱਸਦਾ ਰਿਹਾ ਅਗੰਮੀ ਬੋਲ, ਪੰਜ ਤਤ ਕਰੇ ਸ਼ਨਵਾਈਆ। ਅਨਹਦ ਨਾਦ ਵਜੌਂਦਾ ਰਿਹਾ ਢੋਲ, ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਈਆ। ਆਪ ਬੈਠਾ ਰਿਹਾ ਅਡੋਲ, ਸਚ ਦੁਆਰੇ ਡੇਰਾ ਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ ਕਰਦਾ ਰਿਹਾ ਘੋਲ, ਜਗਤ ਅਖਾੜਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਸਮਝਾਈਆ। ਜਗਤ ਅਖਾੜਾ ਵੇਖੇ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਹੁਕਮੇ ਅੰਦਰ ਘੱਲ ਅਵਤਾਰ, ਗੁਰ ਗੁਰ ਆਪਣਾ ਰਾਗ ਜਣਾਈਆ। ਖੇਲ ਕਰੇ ਅਗੰਮ ਅਪਾਰ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ । ਭਗਤ ਭਗਵਾਨ
ਰਹੇ ਪੁਕਾਰ, ਉਚੀ ਕੂਕਣ ਮਾਰਨ ਧਾਹੀਂਆ। ਸੰਤ ਬੋਲਣ ਸਚ ਜੈਕਾਰ, ਨਾਅਰਾ ਇਕੋ ਇਕ ਸੁਣਾਈਆ। ਗੁਰਮੁਖ ਮੰਗਣ ਦਰਸ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਗੁਰਸਿਖ ਮੰਗਣ ਚਰਨ ਧੂੜੀ ਛਾਰ, ਮਸਤਕ ਟਿੱਕਾ ਇਕੋ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਨੇਤਰ ਨੈਣ ਨੈਣ ਉਠਾਈਆ। ਕਰੋੜ ਤੇਤੀਸਾ ਹਾਹਾਕਾਰ, ਸੁਰਪਤ ਬੈਠਾ ਧਿਆਨ ਲਗਾਈਆ। ਸਤਿਜੁਗ ਵੇਖੇ ਆਪਣੀ ਵਾਰ, ਤ੍ਰੇਤਾ ਪੜਦਾ ਰਿਹਾ ਚੁਕਾਈਆ। ਦੁਆਪਰ ਪੁੱਛੇ ਸਾਂਝਾ ਯਾਰ, ਕਲਜੁਗ ਘਰ ਘਰ ਅਲਖ ਜਗਾਈਆ। ਨਾ ਕੋਈ ਮਿਲੇ ਮੀਤ ਮੁਰਾਰ, ਲੱਗੀ ਯਾਰੀ ਨਾ ਤੋੜ ਨਿਭਾਈਆ। ਲੇਖਾ ਲਿਖ ਲਿਖ ਗਏ ਗੁਰੂ ਅਵਤਾਰ, ਪੀਰ ਪੈਗੰਬਰ ਮਾਤ ਜਣਾਈਆ। ਕਲਮਾ ਨਬੀ ਰਸੂਲ ਗਏ ਸਿਖਾਲ, ਕਾਇਨਾਤ ਕਰ ਪੜ੍ਹਾਈਆ। ਏਕਾ ਜਲਵਾ ਨੂਰ ਹੱਕ ਜੁਮਾਲ, ਜ਼ਾਹਰ ਜ਼ਹੂਰ ਇਕ ਰੁਸ਼ਨਾਈਆ । ਕਰੇ ਖੇਲ ਬੇਮਿਸਾਲ, ਜਿਸ ਦੀ ਮਿਸਲ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਰੰਗ ਵਖਾਈਆ। ਨਿਰਗੁਣ ਰੰਗ ਵਖਾਏ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਮਾਤ ਕੁੱਖ ਨਾ ਪਏ ਜੰਮ, ਪਿਤਾ ਗੋਦ ਨਾ ਕੋਇ ਬਹਾਇੰਦਾ । ਪਵਣ ਸਵਾਸ ਨਾ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਚਿਖਾ ਨਾ ਕੋਇ ਤਪਾਇੰਦਾ। ਹੱਡ ਮਾਸ ਨਾੜੀ ਨਾ ਕੋਈ ਚੰਮ, ਚੰਮ ਦ੍ਰਿਸ਼ਟੀ ਵੰਡ ਨਾ ਕੋਇ ਵੰਡਾਇੰਦਾ। ਪੰਜ ਤਤ ਨਾ ਦਿਸੇ ਤਨ, ਹੱਡ ਮਾਸ ਨਾੜੀ ਜੋੜ ਨਾ ਕੋਇ ਜੁੜਾਇੰਦਾ। ਨਾ ਕੋਈ ਛੱਪਰੀ ਨਾ ਕੋਈ ਛੰਨ, ਮਸਜਿਦ ਮੰਦਰ ਗੁਰੂਦਵਾਰ ਸ਼ਿਵਦਵਾਲਾ ਮੱਠ ਨਾ ਕੋਇ ਦਸਾਇੰਦਾ। ਹੱਥ ਮੂੰਹ ਨਾ ਕੋਈ ਕੰਨ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਨਾ ਕੋਈ ਘੜੇ ਨਾ ਲਏ ਭੰਨ, ਘੜਨ ਭੰਨਣਹਾਰ ਆਪਣੀ ਧਾਰ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਬੇੜਾ ਆਪੇ ਬੰਨ, ਬੰਨਣਹਾਰ ਆਪ ਹੋ ਜਾਇੰਦਾ। ਕਰ ਪਰਕਾਸ਼ ਸੂਰਜ ਚੰਨ, ਧਰਤ ਧਵਲ ਆਪ ਸੁਹਾਇੰਦਾ। ਦੇਵੇ ਗਿਆਨ ਆਤਮ ਅੰਨ, ਪਰਮਾਤਮ ਆਪਣਾ ਪੜਦਾ ਲਾਹਿੰਦਾ। ਲੇਖਾ ਜਾਣੇ ਬੁੱਧ ਮਤ ਮਨ, ਮਨ ਮਨਸਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ ਜੁਗ ਕਰਤਾ ਆਪਣੀ ਕਾਰ ਕਮਾਇੰਦਾ। ਜੁਗ ਕਰਤਾ ਕਰੇ ਖੇਲ ਕਰਤਾਰ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਲੇਖਾ ਲਿਖ ਲਿਖ ਗਏ ਵਿਚ ਸੰਸਾਰ, ਬੋਧ ਅਗਾਧ ਸ਼ਬਦ ਸ਼ਨਵਾਈਆ। ਸਭ ਦਾ ਇਸ਼ਟ ਇਕ ਨਿਰੰਕਾਰ, ਦ੍ਰਿਸ਼ਟ ਇਕੋ ਵਾਰ ਖੁਲ੍ਹਾਈਆ। ਰਾਮਾ ਵਸ਼ਿਸ਼ਟ ਕਰੇ ਪਿਆਰ, ਗੁਰਦੇਵ ਸੁਆਮੀ ਸਾਚੀ ਸਿਖਿਆ ਇਕ ਦ੍ਰਿੜਾਈਆ । ਦੋਜ਼ਖ਼ ਬਹਿਸ਼ਤ ਨਾ ਦੇਵੇ ਕੋਈ ਸਾੜ, ਅਗਨੀ ਤਤ ਨਾ ਕੋਇ ਜਲਾਈਆ। ਨਰਕ ਸੁਰਗ ਨਾ ਕੋਇ ਪਿਆਰ, ਜਿਸ ਮਿਲਿਆ ਬੇਪਰਵਾਹੀਆ। ਚੌਦਾਂ ਲੋਕ ਨਾ ਕੋਈ ਸਹਾਰ, ਚੌਦਾਂ ਤਬਕ ਨਾ ਕੋਇ ਸਰਨਾਈਆ। ਚੌਦਾਂ ਵਿਦਿਆ ਨਾ ਕੋਈ ਆਧਾਰ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਇਕ ਇਕੱਲਾ ਪੁਰਖ ਅਬਿਨਾਸ਼, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਾਂਝਾ ਯਾਰ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜਿਂਸ ਦਾ ਗੁਰ ਅਵਤਾਰ ਦੇ ਕੇ ਗਏ ਬਿਆਨ, ਲੇਖਾ ਲੋਕਮਾਤ ਸਮਝਾਈਆ। ਪੀਰ ਪੈਗ਼ੰਬਰ ਗਾ ਗਾ ਗਏ
ਗਾਨ, ਕਲਮਾ ਨਬੀ ਰਸੂਲ ਇਲਾਹੀਆ। ਭਗਤ ਦੱਸਦੇ ਗਏ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ। ਸੰਤ ਮੰਗਦੇ ਗਏ ਦਾਨ, ਬਣ ਭਿਖਾਰੀ ਅਲਖ ਜਗਾਈਆ। ਸੋ ਸਾਹਿਬ ਵੇਖੇ ਦੋ ਜਹਾਨ, ਦੋ ਜਹਾਨਾਂ ਵਾਲੀ ਵੇਸ ਵਟਾਈਆ। ਜਿਸ ਨੂੰ ਆਦਿ ਜੁਗਾਦਿ ਜੁਗਾ ਜੁਗੰਤਰ ਮੰਨਦੇ ਸੱਚਾ ਕਾਹਨ, ਲੱਖ ਚੁਰਾਸੀ ਆਪ ਹੰਢਾਈਆ। ਜਿਸ ਦਾ ਸਚਖੰਡ ਦੁਆਰ ਸਚ ਮਕਾਨ, ਸਚ ਸਿੰਘਾਸਣ ਡੇਰਾ ਲਾਈਆ। ਸੋ ਕਲਜੁਗ ਅੰਤ ਹੋਏ ਆਪ ਮਿਹਰਵਾਨ, ਮਿਹਬਾਨ ਬੀਦੋ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਚੁਕਾਈਆ। ਸਭ ਦਾ ਲੇਖਾ ਸ੍ਰੀ ਭਗਵੰਤ, ਪੁਰਖ ਅਬਿਨਾਸ਼ੀ ਆਪ ਚੁਕਾਈਆ। ਜੁਗ ਚੌਕੜੀ ਕਰਨਹਾਰਾ ਅੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਘਰ ਘਰ ਪੜਦਾ ਰਿਹਾ ਉਠਾਈਆ। ਤੋੜਨਹਾਰਾ ਗੜ੍ਹ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਾਈਆ । ਬੋਧ ਅਗਾਧਾ ਹੋ ਕੇ ਪੰਡਤ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਅੰਤਮ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਲੇਖਾ ਜਾਣ ਤੇਈ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਭਗਤ ਅਠਾਰਾਂ ਸੁਣ ਪੁਕਾਰ, ਅਠ ਦਸ ਪੈਂਡਾ ਆਪ ਮੁਕਾਇੰਦਾ। ਈਸਾ ਮੂਸਾ ਮੁਹੰਮਦ ਰੋਵਣ ਜ਼ਾਰੋ ਜ਼ਾਰ, ਅੱਲਾ ਰਾਣੀ ਨੇਤਰ ਨੈਣ ਸ਼ਰਮਾਇੰਦਾ। ਨਾਨਕ ਗੋਬਿੰਦ ਕਰ ਕੇ ਗਏ ਪੁਕਾਰ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਪੁਰਖ ਅਕਾਲ, ਅਕਲ ਕਲਧਾਰੀ ਆਪਣਾ ਵੇਸ ਵਟਾਇੰਦਾ। ਸਚ ਦੁਆਰਾ ਪਰਗਟ ਕਰੇ ਇਕੋ ਧਰਮਸਾਲ, ਚਾਰ ਵਰਨਾਂ ਮਾਣ ਦਵਾਇੰਦਾ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਰਾਉ ਰੰਕ ਨਜ਼ਰ ਕੋਇ ਨਾ ਆਇੰਦਾ। ਦੀਨਾਂ ਬੰਧਪ ਦੀਨਾਂ ਨਾਥ ਠਾਕਰ ਹੋਏ ਆਪ ਦਿਆਲ, ਠੋਕਰ ਘਰ ਘਰ ਨਾਮ ਲਗਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰ ਗੁਰ ਲਏ ਉਠਾਲ, ਸੁਰਤੀ ਸ਼ਬਦੀ ਮੇਲ ਮਿਲਾਇੰਦਾ । ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਅੰਤ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਨਿਰਗੁਣ ਹੋ ਕੇ ਬਣੇ ਦਲਾਲ, ਸਰਗੁਣ ਆਪਣੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਖੇਲ ਰਚਾਇੰਦਾ। ਅੰਤਮ ਖੇਲ ਕਰੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਨਿਹਕਲੰਕ ਹੋ ਪਰਧਾਨਾ, ਨਾਮ ਪਰਧਾਨਗੀ ਇਕ ਵਖਾਈਆ। ਸ਼ਬਦ ਅਗੰਮੀ ਸਚ ਤਰਾਨਾ, ਲੋਆਂ ਪੁਰੀਆਂ ਆਪ ਸੁਣਾਈਆ । ਕਲਜੁਗ ਕੂੜੀ ਕਿਰਿਆ ਤੋੜੇ ਮਾਣਾ, ਅਭਿਮਾਨ ਰਹਿਣ ਕੋਇ ਨਾ ਪਾਈਆ। ਜੂਠਾ ਝੂਠਾ ਮੇਟੇ ਨਿਸ਼ਾਨਾ, ਸਚ ਸੁਚ ਦਏ ਵਡਿਆਈਆ। ਕੂੜੀ ਕਿਰਿਆ ਬੰਨ੍ਹੇ ਗਾਨਾ, ਬੀਸ ਬੀਸਾ ਸਗਨ ਮਨਾਈਆ। ਭਗਤ ਭਗਵਾਨ ਕਰੇ ਪਰਵਾਨਾ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਹਾਲ, ਹਾਲਤ ਸਭ ਦੀ ਫੋਲ ਫੁਲਾਈਆ। ਕਲਜੁਗ ਜੀਵ ਹੋਏ ਕੰਗਾਲ, ਨਾਮ ਵਸਤ ਹੱਥ ਕਿਸੇ ਨਾ ਆਈਆ । ਕੂੜੀ ਕਿਰਿਆ ਤ੍ਰੈਗੁਣ ਮਾਇਆ ਪਿਆ ਜੰਜਾਲ, ਪੰਚ ਵਿਕਾਰ ਕਰੀ ਕੁੜਮਾਈਆ। ਆਸਾ ਤ੍ਰਿਸਨਾ ਘਾਲੀ ਘਾਲ, ਮਨ ਵਾਸਨਾ ਖ਼ੁਸ਼ੀ ਮਨਾਈਆ। ਜਗਤ ਸਰੋਵਰ ਨਹੌਂਦੇ ਰਹੇ ਤਾਲ, ਅੰਮ੍ਰਿਤ ਆਤਮ ਅਸ਼ਨਾਨ ਨਾ ਕੋਇ ਕਰਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦੁਆਰੇ ਰਹੇ ਭਾਲ, ਕਾਇਆ
ਅੰਦਰ ਸਤਿਗੁਰ ਨਜ਼ਰ ਕਿਸੇ ਨਾ ਆਈਆ। ਜਗਤ ਦੀਪਕ ਰਹੇ ਬਾਲ, ਸਾਚੇ ਮੰਦਰ ਦੀਆ ਬਾਤੀ ਨਾ ਕੋਇ ਟਿਕਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਸ਼ਾਹ ਸੁਲਤਾਨ ਦੇਣ ਦੁਹਾਈਆ । ਸਦੀ ਚੌਧਵੀਂ ਆਏ ਜ਼ਵਾਲ, ਜ਼ੇਰ ਜ਼ਬਰ ਸਭ ਦੀ ਦਏ ਮਿਟਾਈਆ। ਅਲਿਫ਼ ਯੇ ਇਕੋ ਸਬਰ ਪਿਆਲਾ ਦਏ ਪਿਆਲ, ਸਿਦਕ ਸਬੂਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਹਾਲ ਮੁਰੀਦ, ਮੁਰਸ਼ਦ ਆਪਣਾ ਫੇਰਾ ਪਾਈਆ। ਜਿਨ੍ਹਾਂ ਗੁਰ ਗੋਬਿੰਦ ਪ੍ਰੇਮ ਪ੍ਰੀਤੀ ਦੇ ਕੇ ਗਿਆ ਰਸੀਦ, ਤਿਨ੍ਹਾਂ ਆਪਣਾ ਰੰਗ ਰੰਗਾਈਆ। ਵੇਲੇ ਅੰਤ ਕਰ ਗਿਆ ਤਾਕੀਦ, ਤਕਵਾ ਇਕੋ ਇਕ ਜਣਾਈਆ। ਜਿਸ ਦੇ ਪਿੱਛੇ ਹੁੰਦੇ ਰਹੇ ਸ਼ਹੀਦ, ਸੋ ਅੰਤ ਸ਼ਹਾਦਤ ਦੇਵੇ ਗਵਾਹੀਆ। ਗੁਰਮੁਖੋ ਗੁਰਸਿਖੋ ਤੁਹਾਡਾ ਬਣੇ ਮੁਰੀਦ, ਮੁਸ਼ਕਲ ਦੇਵੇ ਹੱਲ ਕਰਾਈਆ। ਕਰੇ ਖੇਲ ਆਪ ਅਜੀਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖਣ ਆਈਆ। ਕਲਜੁਗ ਅੰਤਮ ਵੇਖਣ ਆਵੇਗਾ। ਪ੍ਰਭ ਆਪਣਾ ਵੇਸ ਵਟਾਵੇਗਾ। ਨਰ ਨਰੇਸ਼ ਜੋਤ ਜਗਾਵੇਗਾ। ਸਾਚਾ ਦੇਸ ਇਕ ਵਸਾਵੇਗਾ। ਧੁਰ ਦਾ ਲੇਖ, ਲੇਖ ਪਰਗਟਾਵੇਗਾ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਵੇਗਾ। ਆਦਿ ਜੁਗਾਦਿ ਰਹੇ ਹਮੇਸ਼, ਜਨਮ ਮਰਨ ਨਾ ਕੋਇ ਵਖਾਵੇਗਾ। ਨਿਰਗੁਣ ਹੋ ਕੇ ਦਏ ਸੰਦੇਸ, ਸਰਗੁਣ ਜੀਵ ਜੰਤ ਸਮਝਾਵੇਗਾ। ਅੰਦਰ ਵੜ ਕੇ ਖੋਲ੍ਹੇ ਭੇਤ, ਬਾਹਰੋ ਪੜਦਾ ਮਾਇਆ ਪਾਵੇਗਾ। ਰੁੱਤ ਸੁਹੰਜਣੀ ਵੇਖੇ ਚੇਤ, ਫੁੱਲ ਫੁਲਵਾੜੀ ਆਪ ਮਹਿਕਾਵੇਗਾ। ਗੁਰਮੁਖ ਸਾਚੇ ਕਰੇ ਹੇਤ, ਭਗਤ ਭਗਵੰਤ ਆਪ ਜਗਾਵੇਗਾ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਵੇਗਾ। ਨਿਰਗੁਣ ਹੋ ਕੇ ਖੇਡੇ ਖੇਡ, ਜਗਤ ਖਡਾਰੀ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਵੇਗਾ। ਕਲਜੁਗ ਅੰਤ ਪ੍ਰਭੂ ਪ੍ਰਭ ਆਏਗਾ। ਦੀਨ ਦਿਆਲ ਵੇਸ ਵਟਾਏਗਾ। ਕਾਲ ਮਹਾਂਕਾਲ ਹੁਕਮ ਸੁਣਾਏਗਾ। ਲਾੜੀ ਮੌਤ ਨਾਲ ਰਲਾਏਗਾ। ਲੱਖ ਚੁਰਾਸੀ ਵੰਡ ਵੰਡਾਏਗਾ। ਰਾਏ ਧਰਮ ਆਪ ਸਮਝਾਏਗਾ। ਚਿਤਰ ਗੁਪਤ ਲੇਖ ਵਖਾਏਗਾ। ਕਲਮ ਸ਼ਾਹੀ ਬੰਦ ਕਰਾਏਗਾ। ਕਾਗ਼ਜ਼ ਰੂਪ ਨਾ ਕੋਇ ਵਟਾਏਗਾ। ਸ਼ਰਅ ਸ਼ਰੀਅਤ ਮੇਟ ਮਿਟਾਏਗਾ। ਸਾਚੀ ਆਇਤ ਇਕ ਪੜ੍ਹਾਏਗਾ। ਜਮਾਤ ਇਕੋ ਇਕ ਰਖਾਏਗਾ। ਵਫ਼ਾਤ ਕਦੇ ਆਪ ਨਾ ਪਾਏਗਾ। ਆਬੇਹਯਾਤ ਸਰਬ ਪਿਆਏਗਾ। ਸਚ ਲੁਗ਼ਾਤ ਇਕ ਵਖਾਏਗਾ। ਅਲਿਫ਼ ਯੇ ਨਾ ਕੋਇ ਜਣਾਏਗਾ। ਸਾਚਾ ਨੇਹ ਇਕ ਲਗਾਏਗਾ। ਅੰਮ੍ਰਿਤ ਮੇਂਹ ਆਪ ਬਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਰੁਤੜੀ ਵੇਖ ਵਖਾਏਗਾ। ਕਲਜੁਗ ਰੁਤੜੀ ਵੇਖ ਵਖਾਵੇਗਾ। ਚਾਰੋ ਕੁੰਟ ਫੇਰਾ ਪਾਵੇਗਾ। ਨੌ ਖੰਡ ਫੋਲ ਫੁਲਾਵੇਗਾ। ਸੱਤਾਂ ਦੀਪਾਂ ਡੇਰਾ ਢਾਵੇਗਾ। ਲੱਖ ਚੁਰਾਸੀ ਪੜਦਾ ਲਾਹਵੇਗਾ। ਅੰਡਜ ਜੇਰਜ ਉਤਭੁਜ ਸੇਤਜ ਵੇਲਾ ਵਕਤ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਸ ਵਟਾਵੇਗਾ। ਕਲ ਕਾਤੀ ਵੇਸ ਵਟਾਵੇਗਾ । ਧੁਰ ਦਾ ਸਾਥੀ ਬਣ ਕੇ ਆਵੇਗਾ। ਨਾਨਕ ਗੋਬਿੰਦ ਆਖੀ ਪੂਰ ਕਰਾਵੇਗਾ। ਵੇਦ ਵਿਆਸਾ ਲਿਖ ਕੇ ਗਿਆ ਸਾਖੀ, ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਡੇਰਾ ਲਾਵੇਗਾ। ਈਸਾ ਮੂਸਾ ਖੋਲ੍ਹ ਕੇ ਗਏ ਤਾਕੀ, ਅੰਤ ਦਰਵਾਜ਼ਾ ਆਪ ਜਣਾਵੇਗਾ। ਮੁਹੰਮਦ ਮੰਗਦਾ ਗਿਆ ਦਾਤੀ ਪੰਜ ਤਤ ਖ਼ਾਕੀ, ਅੰਤਮ ਨੂਰ ਜ਼ਹੂਰ ਜ਼ਾਹਰ ਰੂਪ ਆਪ ਪਰਗਟਾਵੇਗਾ। ਦੋ ਜਹਾਨ ਲਹਿਣਾ
ਦੇਣਾ ਚੁਕਾਏ ਬਾਕੀ, ਕਰਜ਼ਾ ਮਕਰੂਜ਼ ਸਿਰ ਨਾ ਕੋਇ ਧਰਾਵੇਗਾ। ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚੜ੍ਹਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਉਚੀ ਕੂਕ ਇਕੋ ਢੋਲਾ ਸਾਰੇ ਆਖੀ, ਆਖ਼ਰ ਆਪਣੀ ਖੇਲ ਖਿਲਾਵੇਗਾ। ਆਦਿ ਜੁਗਾਦੀ ਕਮਲਾਪਾਤੀ, ਕਵਲ ਨੈਣ ਇਕ ਮਟਕਾਵੇਗਾ। ਚਾਰ ਵਰਨ ਅਠਾਰਾਂ ਬਰਨ ਰਾਉ ਰੰਕ ਪੜ੍ਹਾਏ ਇਕ ਜਮਾਤੀ, ਸੋਹੰ ਢੋਲਾ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਲੇਖੇ ਲਾਵੇਗਾ। ਕਲਜੁਗ ਲੇਖਾ ਲੇਖੇ ਲਾਏਗਾ। ਕੂੜੀ ਕਿਰਿਆ ਮੇਟ ਮਿਟਾਏਗਾ। ਮੂਰਖ ਮੂੜ੍ਹੇ ਅੰਤ ਖਪਾਏਗਾ। ਗੁਰਮੁਖ ਸੂਰੇ ਆਪ ਜਗਾਏਗਾ। ਨਾਦ ਵਜਾਏ ਅਨਹਦ ਤੂਰੇ, ਤੁਰਤ ਆਪਣਾ ਮੇਲ ਮਿਲਾਏਗਾ। ਸਰਬ ਕਲਾ ਬਣ ਭਰਪੂਰੇ, ਸਚ ਭੰਡਾਰਾ ਇਕ ਵਖਾਏਗਾ। ਲੇਖਾ ਚੁੱਕੇ ਨੇੜ ਦੂਰੇ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਏਗਾ। ਜਿਨ੍ਹਾਂ ਦੇਵੇ ਮਸਤਕ ਧੂੜੇ, ਦੁਰਮਤ ਮੈਲ ਪ੍ਰਭੂ ਧਵਾਏਗਾ। ਜੁਗ ਚੌਕੜੀ ਕਰਨਹਾਰਾ ਬਚਨ ਪੂਰੇ, ਭਵਿਖਤ ਵਾਕ ਆਪ ਸਮਝਾਏਗਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਤੋੜੇ ਮਾਤ ਗਰੂਰੇ, ਤਖ਼ਤ ਤਾਜ ਨਜ਼ਰ ਕੋਇ ਨਾ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਆਸਾ ਪੂਰੇ, ਪੂਰੀ ਆਸਾ ਕਰ ਵਖਾਏਗਾ। ਸਤਿਜੁਗ ਆਸਾ ਇਕੋ ਰੱਖ, ਸੋ ਸਾਹਿਬ ਆਪ ਜਣਾਈਆ। ਭਗਤ ਭਗਵਾਨ ਹੋਏ ਵਸ, ਦੂਜਾ ਇਸ਼ਟ ਨਾ ਕੋਇ ਧਰਾਈਆ। ਆਤਮ ਪਰਮਾਤਮ ਮਾਰਗ ਦੇਵੇ ਦੱਸ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਇਕ ਦੁਜੇ ਦਾ ਢੋਲਾ ਗਾਵਣ ਜਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਖੇਲੇ ਖੇਲ ਪੁਰਖ ਸਮਰਥ, ਮਹਿਮਾ ਕੱਥ ਆਪ ਜਣਾਈਆ। ਸੇਵਕ ਬਣ ਕੇ ਚਲਾਏ ਰਥ, ਰਥ ਰਥਵਾਹੀ ਦਇਆ ਕਮਾਈਆ। ਲੇਖਾ ਜਾਣੇ ਤਤ ਅੱਠ, ਨੋ ਦੁਆਰੇ ਫੋਲ ਫੁਲਾਈਆ। ਦਸਮ ਦੁਆਰੀ ਮੇਲਾ ਹੱਸ ਹੱਸ, ਹੰਸ-ਮੁੱਖ ਆਪਣਾ ਭੇਵ ਚੁਕਾਈਆ । ਸਾਚੀ ਸੇਜਾ ਚੜ੍ਹੇ ਭੱਜ, ਆਤਮ ਅੰਤਰ ਡੇਰਾ ਲਾਈਆ। ਇਕ ਸਿੰਘਾਸਣ ਬਹੇ ਸਜ, ਸ੍ਰੀ ਭਗਵਾਨ ਬੇਪਰਵਾਹੀਆ। ਸਾਚਾ ਨਦ ਜਾਏ ਵੱਜ, ਅਨਰੰਗਾ ਨਾਦ ਸੁਣਾਈਆ। ਜਗਤ ਦਵਾਰਾ ਲੰਘੇ ਹੱਦ, ਹਦੂਦ ਆਪਣੀ ਦਏ ਵਖਾਈਆ। ਕਰ ਖੇਲ ਸੂਰਾ ਸਰਬੱਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਏਕਾ ਘਰ ਵਸਾਈਆ। ਸਤਿਜੁਗ ਬੈਠਾ ਰਿਹਾ ਉਡੀਕ, ਨੇਤਰ ਨੈਣ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਵੀਹਵੀਂ ਲਿਖ ਕੇ ਗਏ ਤਰੀਕ, ਤਰੀਕਾ ਤਰ੍ਹਾ ਤਰ੍ਹਾ ਸਮਝਾਈਆ। ਪਰਗਟ ਹੋਵੇ ਪਰਵਰਦਿਗਾਰ ਲਾਸ਼ਰੀਕ, ਵਡ ਅਮਾਮ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਦੂਰ ਦੁਰਾਡਾ ਆਏ ਨਜ਼ਦੀਕ, ਆਪ ਆਪਣਾ ਪੰਧ ਮੁਕਾਈਆ। ਸੰਬਲ ਖੇੜਾ ਵਸੇ ਠੀਕ, ਕੂੜਾ ਠੀਕਰ ਭੰਨ ਵਖਾਈਆ। ਆਤਮ ਪਰਮਾਤਮ ਲਾਏ ਇਕ ਪ੍ਰੀਤ, ਦੂਜੀ ਰੀਤ ਨਾ ਕੋਇ ਵਖਾਈਆ। ਕਾਇਆਂ ਅੰਦਰ ਮੰਦਰ ਮਸੀਤ, ਗੁਰੂਦੁਆਰ ਦਏ ਪਰਗਟਾਈਆ। ਅੰਮ੍ਰਿਤ ਬਰਸੇ ਠਾਂਡਾ ਸੀਤ, ਨਿਝਰ ਝਿਰਨਾ ਦਏ ਝਿਰਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਆਪ ਸਮਾਈਆ। ਕਰਵਟ ਬਦਲੇ ਜੋ ਸੁਤਾ ਦੇ ਕਰ ਪੀਠ, ਆਪ ਆਪਣਾ ਨੈਣ ਖੁਲ੍ਹਾਈਆ । ਸਾਚਾ ਗਾਏ ਇਕੋ ਗੀਤ, ਸੋਹੰ ਨਾਮ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਲੇਖਾ ਰਿਹਾ ਜਣਾਈਆ। ਸਤਿਜੁਗ ਬੈਠਾ ਤੱਕੇ ਰਾਹ, ਤਕਵਾ ਇਕ ਰਖਾਈਆ। ਪੁਰਖ ਅਕਾਲ ਬਣਨਾ ਅੰਤ ਮਲਾਹ, ਬੇੜਾ ਲੋਕਮਾਤ ਚਲਾਈਆ। ਗੋਬਿੰਦ ਦੇ ਕੇ ਗਿਆ ਸਲਾਹ, ਸਾਚੀ
ਸਿਖਿਆ ਕਰ ਪੜ੍ਹਾਈਆ। ਇਕੋ ਇਸ਼ਟ ਲੈਣਾ ਮਨਾ, ਇਕੋ ਰੂਪ ਨਜ਼ਰੀ ਆਈਆ। ਇਕੋ ਮੰਦਰ ਲੈਣਾ ਸੁਹਾ, ਇਕੋ ਜੋਤ ਨੂਰ ਰੁਸ਼ਨਾਈਆ। ਇਕੋ ਕੰਤ ਲੈਣਾ ਹੰਢਾ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਇਕੋ ਬੰਸ ਲੈਣਾ ਵਡਿਆ, ਬੰਕ ਦੁਆਰੀ ਵਿਚ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪ ਬਦਲਾਈਆ। ਜੁਗ ਚੌਕੜੀ ਕਰੇ ਪਾਰ, ਪਾਰ ਉਤਾਰਾ ਆਪ ਕਰਾਇੰਦਾ। ਪਰਗਟ ਹੋ ਕੇ ਵੇਂਹਦਾ ਰਿਹਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਅੰਤਮ ਲੇਖਾ ਲਿਖ ਕੇ ਗਿਆ ਵਿਚ ਸੰਸਾਰ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਕਲ ਕਲਕੀ ਆਵੇ ਨਿਰੰਕਾਰ, ਨਿਹਕਲੰਕ ਡੰਕ ਵਜਾਇੰਦਾ। ਸ਼ਾਹ ਸੁਲਤਾਨਾ ਸ਼ਾਹਸਵਾਰ, ਰਾਜ ਰਾਜਾਨਾ ਫੇਰਾ ਪਾਇੰਦਾ। ਅਸਵ ਘੋੜਾ ਇਕ ਅਪਾਰ, ਜੋਤੀ ਸ਼ਬਦੀ ਜੋੜਾ ਜੋੜ ਜੁੜਾਇੰਦਾ। ਪੌੜਾ ਚੁੱਕੇ ਪਹਿਲੀ ਵਾਰ, ਲੋਕਮਾਤ ਆਪ ਟਿਕਾਇੰਦਾ। ਕਲਜੁਗ ਕੂੜੀ ਕਿਰਿਆ ਕਰ ਖ਼ਵਾਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਰਬ ਜੀਆਂ ਦਾ ਇਕ ਪਿਆਰ, ਦੂਈ ਦਵੈਤ ਡੇਰਾ ਢਾਹਿੰਦਾ। ਆਤਮ ਪਰਮਾਤਮ ਦੇ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵਰਨ ਬਰਨ ਜਣਾਏ ਇਕੋ ਸਰਨ, ਸਰਨਗਤ ਆਪ ਹੋ ਜਾਇੰਦਾ। ਵਰਨ ਬਰਨ ਸਾਚੀ ਟੇਕ, ਜ਼ਾਤ ਪਾਤ ਵਡਿਆਈਆ। ਦੀਨ ਮਜ਼੍ਹਬ ਮੇਟੇ ਭੇਖ, ਸ਼ਰਅ ਸ਼ਰੀਅਤ ਨਾ ਕੋਇ ਲੜਾਈਆ। ਸ੍ਰਿਸ਼ਟ ਸਬਾਈ ਮਾਣਸ ਮਾਣਸ ਕਰੇ ਹੇਤ, ਹਿਤਕਾਰੀ ਆਪਣਾ ਜੋੜ ਜੁੜਾਈਆ। ਨਿਜ ਘਰ ਨਿਜ ਆਤਮ ਨਿਜ ਨੇਤਰ ਨੈਣ ਲਏ ਪੇਖ, ਨਿਜ ਦੁਆਰ ਦੇਵਣਹਾਰ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਵਿਚੋਲਾ ਖੋਲ੍ਹੇ ਭੇਤ, ਭੇਵ ਅਭੇਦਾ ਆਪ ਜਣਾਈਆ। ਸਤਿਜੁਗ ਸਾਚੀ ਲੋਕਮਾਤ ਲੱਗੇ ਮੇਖ, ਜੀਵ ਜੰਤ ਸਾਧ ਸੰਤ ਸਕੇ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਦਏ ਖਪਾਈਆ। ਕੂੜੀ ਕਿਰਿਆ ਜਾਏ ਨੱਠ, ਕਲਜੁਗ ਅੰਤ ਰਹਿਣ ਨਾ ਪਾਈਆ। ਅਗਨੀ ਖੇੜਾ ਹੋਏ ਭੱਠ, ਤ੍ਰੈਗੁਣ ਤਪਤ ਨਾ ਕੋਇ ਰਖਾਈਆ। ਲੇਖਾ ਚੁਕੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਸ਼ਰਮਾਈਆ। ਇਕੋ ਨਜ਼ਰੀ ਆਏ ਪੁਰਖ ਸਮਰਥ, ਪਾਰਬ੍ਰਹਮ ਸੱਚੀ ਸਰਨਾਈਆ। ਸਾਚਾ ਢੋਲਾ ਈਸ਼ ਜੀਵ ਗਾਉਣਾ ਜਸ, ਸਿਫ਼ਤ ਸਾਲਾਹੀ ਸਾਚੀ ਸਿਫ਼ਤ ਜਣਾਈਆ। ਭਗਤ ਭਗਵਾਨ ਇਕ ਦੂਜੇ ਦੇ ਹੋਣਾ ਵਸ, ਬੰਧਨ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਮਿਲਣਾ ਆਪਣਾ ਹੱਕ, ਹਕੀਕਤ ਇਕੋ ਦਏ ਸਮਝਾਈਆ। ਨਾਮ ਵਰਾਸਤ ਗੁਰਮੁਖਾਂ ਨਾਲ ਕਰ ਦਏ ਫ਼ੱਕ, ਦੂਜਾ ਵੰਡਣ ਕੋਇ ਨਾ ਆਈਆ। ਧੁਰਦਰਗਾਹੀ ਬਣ ਮਲਾਹੀ ਸਾਚਾ ਮਾਰਗ ਦੇਵੇ ਦੱਸ, ਰਹਿਬਰ ਇਕੋ ਇਕ ਆਈਆ। ਪੁਰਖ ਅਕਾਲ ਮਿਲਣਾ ਨੱਠ ਨੱਠ, ਜਗਤ ਵਿਕਾਰਾ ਡੇਰਾ ਢਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਛੱਡ, ਮਾਇਆ ਮਮਤਾ ਸੰਗ ਨਾ ਕੋਇ ਰਖਾਈਆ। ਗੁਰਮੁਖ ਮਨਮੁਖਾਂ ਨਾਲੋ ਹੋਣਾ ਅੱਡ, ਆਦਿ ਜਗਾਦਿ ਸ਼ਬਦ ਬ੍ਰਹਿਮਾਦ ਪ੍ਰਭ ਸਾਚਾ ਰਾਹ ਵਖਾਈਆ। ਲਹਿਣਾ ਚੁੱਕੇ ਕਾਇਆ ਅੰਧੇਰੀ ਖੱਡ, ਡੂੰਘੀ ਕੰਦਰ ਡੇਰਾ ਢਾਹੀਆ। ਪਾਰ ਕਿਨਾਰਾ ਹੋਏ ਹੱਦ, ਨੌ ਦੁਆਰੇ ਪੰਧ ਮੁਕਾਈਆ। ਦਸਮ ਦੁਆਰੀ ਆਪੇ ਸੱਦ, ਸਤਿਗੁਰ ਸਾਚਾ ਮੇਲ ਮਿਲਾਈਆ। ਰਾਗ ਸੁਣਾਏ ਅਨਹਦ, ਧੁਨ ਆਤਮਕ ਇਕੋ ਧੁਨ ਉਪਜਾਈਆ। ਕਰ ਪਰਕਾਸ਼ ਕੋਟਨ ਰਵ ਸਸ, ਜੋਤੀ ਜੋਤ ਕਰੇ ਰੁਸ਼ਨਾਈਆ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਚਿੰਤਾ ਗ਼ਮ ਨਜ਼ਰ ਕੋਇ
ਨਾ ਆਈਆ। ਨੇਤਰ ਖੋਲ੍ਹ ਅੱਖ ਨਾਲ ਮਿਲਾਏ ਅੱਖ, ਨਿਜ ਨੇਤਰ ਮੇਲ ਮਿਲਾਈਆ । ਸਾਚਾ ਅੰਮ੍ਰਿਤ ਦੇਵੇ ਰਸ, ਰਸ ਰਸਯਾ ਆਪ ਝਿਰਾਈਆ। ਨਿਰਗੁਣ ਹੋ ਕੇ ਹੋਵੇ ਵਸ, ਸਰਗੁਣ ਤੇਰੀ ਓਟ ਤਕਾਈਆ। ਨਾਮ ਖਜ਼ਾਨਾ ਖੋਲ੍ਹ ਵਖਾਏ ਹੱਟ, ਬਣ ਵਣਜਾਰਾ ਆਪ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਇਕੋ ਗਿਆਨ ਦ੍ਰਿੜਾਈਆ। ਗੁਰਮੁਖ ਗੁਰ ਕਾ ਇਕ ਗਿਆਨ, ਜਗਤ ਵਿਦਿਆ ਭੇਵ ਨਾ ਆਈਆ। ਗੁਰਸਿਖ ਗੁਰ ਕਾ ਇਕ ਬਿਆਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਸਿਖ ਗੁਰ ਕਾ ਇਕ ਧਿਆਨ, ਲਿਵ ਅੰਤਰ ਆਤਮ ਇਕ ਜਣਾਈਆ। ਗੁਰਸਿਖ ਗੁਰ ਕਾ ਇਕ ਇਸ਼ਨਾਨ, ਦੁਰਮਤ ਮੈਲ ਦਏ ਧਵਾਈਆ। ਗੁਰਸਿਖ ਗੁਰ ਕਾ ਇਕ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਗੁਰਸਿਖ ਗੁਰ ਕਾ ਇਕ ਮਾਣ, ਨਿਮਾਣਿਆਂ ਗਲੇ ਲਗਾਈਆ। ਗੁਰਸਿਖ ਗੁਰ ਕਾ ਇਕ ਫ਼ਰਮਾਣ, ਨਾਮ ਸੁਨੇਹੜਾ ਰਿਹਾ ਘਲਾਈਆ। ਗੁਰਸਿਖ ਗੁਰ ਕਾ ਇਕ ਦਾਨ, ਖ਼ਾਲੀ ਝੋਲੀ ਦਏ ਭਰਾਈਆ। ਗੁਰਸਿਖ ਗੁਰ ਕਾ ਇਕ ਬਾਣ, ਅਣਿਆਲਾ ਤੀਰ ਚਲਾਈਆ। ਗੁਰਸਿਖ ਗੁਰ ਕਾ ਇਕ ਮਕਾਨ, ਘਰ ਘਰ ਵਿਚ ਦਏ ਵਖਾਈਆ। ਗੁਰਸਿਖ ਗੁਰ ਕਾ ਇਕੋ ਗਾਣ, ਸਾਚਾ ਢੋਲਾ ਛੰਦ ਅਲਾਈਆ। ਗੁਰਸਿਖ ਗੁਰ ਕਾ ਇਕ ਪਰਵਾਨ, ਚਾਰੇ ਖਾਣੀ ਸਮਝ ਸਕੇ ਨਾ ਰਾਈਆ। ਗੁਰਸਿਖ ਗੁਰ ਕਾ ਬਣ ਬਾਲ ਅਞਾਣ, ਆਪਣੀ ਦੱਸ ਨਾ ਕੋਇ ਚਤੁਰਾਈਆ। ਕਰ ਕਿਰਪਾ ਮੇਲੇ ਆਣ, ਕਲਜੁਗ ਅੰਤਮ ਵੇਖ ਵਖਾਈਆ। ਲੱਖ ਚੁਰਾਸੀ ਵਿਚੋ ਕਰ ਪਹਿਚਾਣ, ਬੇਪਹਿਚਾਣ ਬੂਝ ਬੁਝਾਈਆ। ਸ਼ਬਦ ਬਠਾਏ ਸਚ ਬਬਾਣ, ਨਾਮ ਬਬਾਣਾ ਇਕ ਲਿਆਈਆ। ਲੇਖਾ ਚੁਕਾਏ ਦੋ ਜਹਾਨ, ਪੁਰੀ ਲੋਅ ਪੰਧ ਮੁਕਾਈਆ। ਥਿਰ ਘਰ ਮੇਲ ਮਿਲਾਏ ਆਣ, ਕਰੇ ਇਕੋ ਇਕ ਕੁੜਮਾਈਆ। ਸਚਖੰਡ ਦੁਆਰੇ ਲੈ ਕੇ ਜਾਏ ਆਪ ਭਗਵਾਨ, ਜੋਤੀ ਜੋਤ ਜੋਤ ਮਿਲਾਈਆ। ਜਿਸ ਕਿਰਪਾ ਕਰੇ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਗਿਆਨ, ਤਿਸ ਮੰਤਰ ਨਾਮ ਨਾ ਹੋਰ ਪੜ੍ਹਾਈਆ। ਗਿਆਨ ਗੁਰਦੇਵ ਗੁਰ ਸਤਿਗੁਰ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਆਤਮ ਸੇਜ ਸੁਹੰਜਣੀ ਵੇਖ ਪਲੰਘ, ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਇੰਦਾ। ਗੁਰਮੁਖ ਤੇਰੀ ਪੂਰੀ ਕਰੇ ਮੰਗ, ਜਨਮ ਜਨਮ ਦੀ ਤ੍ਰਿਸਨਾ ਭੁੱਖ ਮਿਟਾਇੰਦਾ। ਅੰਤਰ ਦੇਵੇ ਇਕ ਅਨੰਦ, ਬਸੰਤਰ ਬਾਹਰੋ ਆਪ ਬੁਝਾਇੰਦਾ। ਜਗਤ ਵਿਕਾਰਾ ਕਰੇ ਖੰਡ ਖੰਡ, ਖੰਡਾ ਖੜਗ ਨਾਮ ਚਮਕਾਇੰਦਾ। ਤੇਰੇ ਪਿਛੇ ਕੱਟ ਕੇ ਆਏ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਸਤਿਗੁਰ ਕੋਲੋ ਮੰਗਦਿਆਂ ਕੋਈ ਨਾ ਜਾਵੇ ਸੰਗ, ਦੇਵਣਹਾਰ ਦਿਆਲ ਸਦਾ ਦਇਆ ਕਮਾਇੰਦਾ। ਜਿਨ੍ਹਾਂ ਲਗਾਇਆ ਆਪਣੇ ਅੰਗ, ਤਿਨ੍ਹਾਂ ਨਾਨਕ ਅੰਗਦ ਰੂਪ ਵਖਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਮਾਤ ਗਰਭ ਫੰਦ ਕਟਾਇੰਦਾ। ਗੁਰਸਿਖ ਗੁਰਮੁਖ ਸਤਿਗੁਰ ਦਾ ਚੜ੍ਹੇ ਨੂਰੀ ਚੰਦ, ਜਗਤ ਚਾਂਦ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਦੇਵੇ ਇਕ ਗਿਆਨ, ਗਿਆਨ ਗੁਰ ਦਾਤਾ ਇਕੋ ਆਪਣਾ ਨਾਮ ਸਮਝਾਇੰਦਾ। ਸਚ ਗਿਆਨ ਗੁਰ ਕਾ ਨਾਮ, ਬਿਨ ਅੱਖਰਾਂ ਬੂਝ ਬੁਝਾਈਆ। ਨਜ਼ਰੀ ਆਏ ਇਕੋ ਰਾਮ, ਰਮਈਆ ਆਪਣਾ ਪੜਦਾ ਲਾਹੀਆ। ਬੰਸਰੀ ਵਜਾਏ ਸਾਚਾ ਸ਼ਾਮ, ਗੀਤ ਸੁਰ ਤਾਲ ਸਾਚਾ ਦਏ ਸਮਝਾਈਆ। ਸਚ ਪੈਗ਼ੰਬਰ ਦਏ ਪੈਗ਼ਾਮ, ਕਲਮਾ ਇਕੋ ਇਕ ਦ੍ਹਿੜਾਈਆ। ਸਚ ਮੰਤਰ ਸੁਣਾਏ ਸਤਿ
ਨਾਮ, ਨਾਮ ਸਤਿ ਇਕ ਵਖਾਈਆ। ਸਾਚਾ ਮੇਲਾ ਸ੍ਰੀ ਭਗਵਾਨ, ਪੁਰਖ ਅਕਾਲ ਸੱਚੀ ਸਰਨਾਈਆ। ਅੰਤ ਵਿਚੋਲਾ ਦੋ ਜਹਾਨ, ਨਿਰਗੁਣ ਸਰਗੁਣ ਪਾਰ ਕਰਾਈਆ। ਹੰ ਬ੍ਰਹਮ ਪ੍ਰਭ ਵੇਖੇ ਆਣ, ਪਾਰਬ੍ਰਹਮ ਫੇਰਾ ਪਾਈਆ। ਸੋਹੰ ਰੂਪ ਲੱਖ ਚੁਰਾਸੀ ਜੀਵ ਜਹਾਨ, ਬਿਨ ਸੋਹੰ ਧਾਰ ਨਿਰਗੁਣ ਸਰਗੁਣ ਨਜ਼ਰ ਕੋਇ ਨਾ ਆਈਆ। ਨਿਰਗੁਣ ਸੋ, ਸੋਹੰ ਹੰ ਨਿਰਗੁਣ ਰੂਪ ਵਖਾਈਆ। ਹੰ ਬ੍ਰਹਮ ਆਪੇ ਹੋ, ਨਿਰਮਲ ਜੋਤ ਜੋਤ ਰੁਸ਼ਨਾਈਆ। ਸੋ ਪੁਰਖ ਨਿਰੰਜਣ ਆਪਣਾ ਪਰਕਾਸ਼ ਦੇ ਲੋ, ਹੰ ਬ੍ਰਹਮ ਕਰੇ ਰੁਸ਼ਨਾਈਆ। ਹੰ ਬ੍ਰਹਮ ਬਿਨ ਪਾਰਬ੍ਰਹਮ ਰਹੀ ਰੋ, ਤੁਧ ਬਿਨ ਸੰਗ ਨਾ ਕੋਇ ਨਿਭਾਈਆ। ਕਰ ਕਿਰਪਾ ਕਿਰਪਾ ਨਿਧਾਨ, ਇਕ ਵਾਰ ਮੇਰੇ ਨਾਲ ਜਾ ਛੋਹ, ਤੇਰੇ ਮਿਲਿਆਂ ਮੇਰਾ ਦੁੱਖ ਰਹੇ ਨਾ ਰਾਈਆ। ਜੁਗ ਚੌਕੜੀ ਮੈਂ ਤੇਰੀ ਰਹੀ ਹੋ, ਤੂੰ ਸੁਆਮੀ ਬੇਪਰਵਾਹੀਆ। ਬਿਨ ਤੇਰੇ ਕੋਈ ਨਾ ਕਰੇ ਸੱਚਾ ਮੋਹ, ਜਗਤ ਪ੍ਰੀਤੀ ਕੂੜੀ ਨਜ਼ਰੀ ਆਈਆ। ਸਾਹਿਬ ਸੁਆਮੀ ਤੁਧ ਬਿਨ ਦੇਵੇ ਨਾ ਕੋਈ ਢੋ, ਚਾਰੋ ਕੁੰਟ ਉਚੀ ਰੋਵਾਂ ਕੂਕਾਂ ਦਿਆਂ ਦੁਹਾਈਆ। ਕਲਜੁਗ ਮੇਰਾ ਸਭ ਕੁਛ ਲਿਆ ਖੋਹ, ਕਾਇਆਂ ਭਾਂਡਾ ਖ਼ਾਲੀ ਰਹੀ ਵਖਾਈਆ। ਦੀਨ ਮਜ਼੍ਹਬ ਵਰਨ ਗੋਤ ਮੇਰੇ ਨਾਲ ਕਰਨ ਧਰੋਹ, ਦਰੋਹੀ ਖ਼ੁਦਾਏ ਤੇਰੀ ਸਾਰ ਕੋਇ ਨਾ ਪਾਈਆ। ਲੋਕ ਪਰਲੋਕ ਤਬਕ ਸਬਕ ਸਿਖਿਆ ਸੰਥਿਆ ਮਕਤਬ ਮਦਰੱਸੇ ਪਾਠਸ਼ਾਲਾ ਮੈਂ ਆਈ ਟੋਹ, ਤੇਰਾ ਦਰ ਨਜ਼ਰ ਕਿਤੇ ਨਾ ਆਈਆ। ਕਰ ਕਿਰਪਾ ਮਿਹਰਵਾਨ ਸ੍ਰੀ ਭਗਵਾਨ ਆਪਣੀ ਸੁਣਾ ਸਾਚੀ ਸੋ, ਜਿਸ ਘਰ ਵਸੇਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਇਕ ਵਖਾਏ ਅਗੰਮੀ ਘਰ, ਜਿਥੇ ਨਜ਼ਰ ਨਾ ਆਵੇ ਕੋਈ ਡਰ, ਭੈ ਭੌ ਭਿਆਨਕ ਰੂਪ ਨਜ਼ਰ ਕੋਇ ਨਾ ਆਈਆ। ਗੂੜ੍ਹੀ ਨੀਂਦ ਸੇਜੇ ਚੜ੍ਹ ਕੇ ਸੌਂ, ਸੁਤਿਆਂ ਫੇਰ ਨਾ ਕੋਇ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਮੈਂ ਹਉਂ, ਹਉਂ ਮੈਂ ਤੂੰਹੀ ਰਾਗ ਅਲਾਈਆ।