੨੪ ਭਾਦਰੋ ੨੦੨੦ ਬਿਕਰਮੀ ਭੋਰਛੀ ਜ਼ਿਲਾ ਅੰਮ੍ਰਿਤਸਰ
ਗੁਰਮੁਖ ਸਾਚੇ ਉਠ ਜਾਗ, ਕਲਜੁਗ ਰੈਣ ਅੰਧੇਰੀ ਛਾਈਆ। ਹਰਿ ਸਰਨਾਈ ਸਾਚੀ ਲਾਗ, ਕੂੜੀ ਕਿਰਿਆ ਮੇਟ ਮਿਟਾਈਆ। ਅੰਤਰ ਆਤਮ ਉਪਜੇ ਇਕ ਵੈਰਾਗ, ਸਚ ਵੈਰਾਗੀ ਦਏ ਸਮਝਾਈਆ। ਹਉਮੇ ਹੰਗਤਾ ਦੇ ਤਿਆਗ, ਮਾਇਆ ਮਮਤਾ ਨਾਤਾ ਜਗਤ ਤੁੜਾਈਆ। ਤ੍ਰੈਗੁਣ ਮਾਇਆ ਬੁਝੇ ਆਗ, ਪੰਜ ਤਤ ਅਗਨ ਨਾ ਕੋਇ ਜਲਾਈਆ। ਘਰ ਮੇਲਾ ਵੇਖ ਕੰਤ ਸੁਹਾਗ, ਪ੍ਰਭ ਮਿਲੇ ਚਾਈਂ ਚਾਈਂਆ। ਜਨਮ ਜਨਮ ਦਾ ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਫੜ ਫੜ ਹੰਸ ਬਣਾਵੇ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸ਼ਬਦ ਅਗੰਮੀ ਤਨ ਬੰਨ੍ਹੇ ਤਾਗ, ਸ਼ਰਅ ਜ਼ੰਜੀਰ ਦਏ ਕਟਾਈਆ। ਅੰਦਰ ਵੜ ਕੇ ਮਾਰੇ ਆਵਾਜ, ਸੋਈ ਸੁਰਤੀ ਆਪ ਉਠਾਈਆ। ਲੱਖ ਚੁਰਾਸੀ ਵਿਚੋ ਲਏ ਕਾਢ, ਆਵਣ ਜਾਵਣ ਗੇੜ ਰਹਿਣ ਨਾ ਪਾਈਆ। ਸੇਜ ਸੁਹੰਜਣੀ ਕਰੇ ਲਾਡ, ਨਵ ਦੁਆਰੇ ਡੇਰਾ ਢਾਹੀਆ। ਲੇਖੇ ਲਾਏ ਕਾਇਆ ਮਾਟੀ ਹਾਡ, ਚੰਮ ਦ੍ਰਿਸ਼ਟੀ ਪੰਧ ਮੁਕਾਈਆ। ਆਤਮ ਪਰਮਾਤਮ ਬਣੇ ਸੱਜਣ ਸਾਕ, ਪਾਰਬ੍ਰਹਮ ਬ੍ਰਹਮ ਸਾਚਾ ਸੰਗ ਨਿਭਾਈਆ। ਬਜਰ
ਕਪਾਟੀ ਖੋਲ੍ਹੇ ਤਾਕ, ਪੜਦਾ ਦੂਈ ਦਵੈਤ ਉਠਾਈਆ। ਗੁਰਮੁਖ ਤੇਰੀ ਵਖਾਏ ਉਤਮ ਜ਼ਾਤ, ਜਗਤ ਅਜ਼ਾਤੀ ਮੇਟ ਮਿਟਾਈਆ। ਅੱਠੇ ਪਹਿਰ ਰੱਖੇ ਪਰਭਾਤ, ਸੰਧਿਆ ਰੂਪ ਨਾ ਕੋਇ ਵਖਾਈਆ। ਨਜ਼ਰੀ ਆਏ ਇਕ ਇਕਾਂਤ, ਘਰ ਘਰ ਵਸੇ ਸੱਚਾ ਮਾਹੀਆ। ਸਾਚੀ ਪੱਟੀ ਪੜ੍ਹਾਏ ਨਾਮ ਜਮਾਤ, ਅੱਖਰ ਵੱਖਰ ਆਪ ਸਮਝਾਈਆ। ਸਚ ਵਖਾਏ ਡੂੰਘਾ ਖਾਤ, ਗਹਿਰ ਗੰਭੀਰ ਭੇਵ ਜਣਾਈਆ। ਮੇਟੇ ਰੈਣ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚਮਕਾਈਆ। ਕਲਜੁਗ ਅੰਤਮ ਪੁਛੇ ਵਾਤ, ਬੇਪਰਵਾਹ ਫੇਰਾ ਪਾਈਆ। ਨਾਨਕ ਗੋਬਿੰਦ ਸਚ ਸੰਦੇਸ਼ਾ ਗਿਆ ਆਖ, ਆਖ਼ਰ ਮੇਲਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਚੇ ਆਪ ਉਠਾਈਆ। ਗੁਰਮੁਖ ਸੱਜਣ ਖੋਲ੍ਹ ਅੱਖ, ਸਤਿਗੁਰ ਪੂਰਾ ਆਪ ਜਗਾਈਆ। ਹਰਿ ਪ੍ਰੀਤਮ ਵੇਖ ਪ੍ਰਤਖ, ਦਰ ਪਰਦਾ ਰਿਹਾ ਉਠਾਈਆ। ਮਿਲੇ ਮੇਲ ਪੁਰਖ ਸਮਰਥ, ਸਮਰਥ ਆਪਣਾ ਰੰਗ ਰੰਗਾਈਆ। ਬੋਧ ਅਗਾਧ ਸ਼ਬਦ ਨਾਦ ਸੁਣਾਏ ਅਕੱਥ, ਸਾਚੀ ਬਾਣੀ ਆਪ ਪੜ੍ਹਾਈਆ। ਕੂੜ ਵਿਕਾਰਾ ਜਗਤ ਹੰਕਾਰਾ ਹਉਮੇ ਬੁਰਜ ਜਾਏ ਢੱਠ, ਨਿਵਣ-ਸੋ-ਅੱਖਰ ਇਕ ਸਮਝਾਈਆ। ਲਹਿਣਾ ਦੇਣਾ ਚੁਕੇ ਤੀਰਥ ਤੱਟ, ਸਚ ਸਰੋਵਰ ਇਕ ਜਣਾਈਆ। ਘਰ ਵਿਚ ਘਰ ਵਖਾਏ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਇਕੋ ਨਜ਼ਰੀ ਆਈਆ। ਨਿਰਮਲ ਜੋਤ ਕਰੇ ਪਰਕਾਸ਼, ਜੋਤੀ ਜਾਤਾ ਨੂਰ ਰਖਾਈਆ। ਜਨਮ ਕਰਮ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਲੇਖੇ ਲਾਏ ਪਵਣ ਸਵਾਸ, ਪਵਣੀ ਪਵਣ ਰਿਹਾ ਸਮਾਈਆ। ਜਨ ਭਗਤਾਂ ਗੁਰਮੁਖਾਂ ਕਹੇ ਸਦਾ ਸ਼ਾਬਾਸ਼, ਗੁਰਸਿਖ ਤੇਰੀ ਵਡਿਆਈਆ। ਉਠ ਵੇਖ ਆਪਣਾ ਪੱਤਣ ਘਾਟ, ਘਰ ਸਤਿਗੁਰ ਬੈਠਾ ਬਣ ਮਲਾਹੀਆ। ਚੌਥੇ ਜੁਗ ਮੁੱਕੇ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਆਪ ਜਗਾਈਆ। ਗੁਰਸਿਖ ਉਠ ਕਰ ਧਿਆਨ, ਨੇਤਰ ਨੈਣ ਨੈਣ ਜਣਾਇੰਦਾ। ਸਾਚਾ ਮੇਲਾ ਸ੍ਰੀ ਭਗਵਾਨ, ਦੂਜਾ ਸੰਗ ਨਾ ਕੋਇ ਨਿਭਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਤਿੰਨ ਪੰਜ ਮੇਲਾ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਕਰ ਪਰਧਾਨ, ਸਤਿ ਸਤਿਵਾਦੀ ਹੁਕਮ ਵਰਤਾਇੰਦਾ। ਕਾਇਆ ਮੰਦਰ ਖੋਲ੍ਹ ਦੁਕਾਨ, ਵਸਤ ਅਮੋਲਕ ਹੱਟ ਟਿਕਾਇੰਦਾ। ਵੇਖਣਹਾਰਾ ਮਿਹਰਵਾਨ, ਬੇਨਜ਼ੀਰ ਆਪਣੀ ਨਜ਼ਰ ਉਠਾਇੰਦਾ। ਘਟ ਸੁਆਮੀ ਜਾਣੀ ਜਾਣ, ਘਰ ਘਰ ਖੋਜ ਖੁਜਾਇੰਦਾ। ਏਥੇ ਓਥੇ ਦੋ ਜਹਾਨ ਕਰੇ ਪਰਵਾਨ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਬੁਲਾਇੰਦਾ । ਗੁਰਮੁਖ ਉਠ ਕਰ ਪਰਤੀਤ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਕਲਜੁਗ ਬਦਲਣ ਵਾਲੀ ਰੀਤ, ਸਤਿਜੁਗ ਸਾਚਾ ਰਾਹ ਵਖਾਈਆ। ਲੇਖਾ ਚੁਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਰੁਸ਼ਨਾਈਆ। ਆਤਮ ਪਰਮਾਤਮ ਗਾਏ ਗੀਤ, ਸੋਹਲਾ ਢੋਲਾ ਰਾਗ ਸੁਣਾਈਆ। ਜਗਤ ਵਿਕਾਰਾ ਲੈਣਾ ਜੀਤ, ਮਨ ਮਨਸਾ ਵਿਚ ਖਪਾਈਆ । ਤਨ ਹੋਏ ਠਾਂਡਾ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਲੇਖਾ ਚੁਕੇ ਹਸਤ ਕੀਟ, ਊਚ ਨੀਚ ਨਜ਼ਰ ਨਾ ਆਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਦਾਤਾ ਸੱਚਾ ਮਾਹੀਆ। ਸਦੀ ਬੀਸਵੀਂ ਰਹੀ ਬੀਤ, ਬੀਤੀ ਕਹਾਣੀ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ
ਗਏ ਠੀਕ, ਠਾਕਰ ਸੁਆਮੀ ਆਵੇ ਵਾਹੋ ਦਾਹੀਆ। ਦੋ ਜਹਾਨਾਂ ਵੇਖੇ ਨੇਰਨ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਆਪਣੀ ਧਾਰ ਰੱਖੇ ਬਾਰੀਕ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਨਾਉਂ ਧਰਾਏ ਲਾਸ਼ਰੀਕ, ਸ਼ਿਰਕਤ ਰੱਖੇ ਨਾ ਬੇਪਰਵਾਹੀਆ। ਗੁਰਮੁਖ ਗੁਰਸਿਖ ਪ੍ਰਭ ਮਿਲਣ ਦੀ ਆਈ ਤਰੀਕ, ਤਾਲਬ ਤੁਲਬਾ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸੱਜਣ ਰਿਹਾ ਜਣਾਈਆ। ਗੁਰਸਿਖ ਉਠ ਕਰ ਨਿਮਸਕਾਰ, ਨਮੋ ਸਤਿ ਸਤਿ ਜਣਾਇੰਦਾ। ਖੇਲੇ ਖੇਲ ਪਰਵਰਦਿਗਾਰ, ਬੇਐਬ ਆਪਣੀ ਧਾਰ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਆਪ ਨਿਭਾਇੰਦਾ। ਕਲਮਾ ਹੱਕ ਦਏ ਉਚਾਰ, ਹਕੀਕਤ ਆਪਣੀ ਆਪ ਸਮਝਾਇੰਦਾ। ਮੇਲ ਮਿਲਾਏ ਸਚ ਦਰਬਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਚੌਦਾਂ ਤਬਕਾਂ ਪੜਦਾ ਲਾਹਿੰਦਾ। ਸ਼ਰਅ ਸ਼ਰੀਅਤ ਵੇਖ ਅੰਜੀਲ ਕੁਰਾਨ, ਤੀਸ ਬਤੀਸਾ ਆਪ ਸਮਝਾਇੰਦਾ। ਸਿਦਕ ਸਬੂਰੀ ਸਚ ਈਮਾਨ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ । ਸਾਚਾ ਸੱਜਣ ਸਾਹਿਬ ਰਾਮ, ਰਮਈਆ ਆਪਣੀ ਕਾਰ ਕਮਾਇੰਦਾ। ਭਗਤ ਭਗਵਾਨਾ ਵੇਖੇ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਲ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਪੜਦਾ ਲਾਹਿੰਦਾ। ਗੁਰਮੁਖ ਪੜਦਾ ਜਾਏ ਲੱਥ, ਉਹਲਾ ਅੰਦਰ ਰਹਿਣ ਨਾ ਪਾਈਆ। ਕਿਰਪਾ ਕਰੇ ਪੁਰਖ ਸਮਰਥ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਿਰਗੁਣ ਨੂਰ ਜੋਤ ਕਰ ਪਰਗਟ, ਹਰ ਘਟ ਕਰੇ ਰੁਸ਼ਨਾਈਆ । ਸ਼ਬਦ ਅਨਾਦ ਵਜਾਏ ਅਨਹਦ, ਨਾਦੀ ਨਾਦ ਆਪ ਸੁਣਾਈਆ। ਗ੍ਰਹਿ ਮੰਦਰ ਕਰਾਏ ਸਾਚਾ ਹੱਜ, ਹੁਜਰਾ ਇਕੋ ਇਕ ਸੁਹਾਈਆ। ਆਤਮ ਸੇਜਾ ਚੜ੍ਹੇ ਭੱਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਬਹੇ ਸਜ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਕਲਜੁਗ ਅੰਤਮ ਕਰਨੀ ਕਰੇ ਰੱਦ, ਸਾਚਾ ਮਾਰਗ ਅੱਗੇ ਲਾਈਆ। ਦੋ ਜਹਾਨ ਵੇਖਣਹਾਰਾ ਹੱਦ, ਪੁਰੀ ਲੋਅ ਆਕਾਸ਼ ਚਰਨਾਂ ਹੇਠ ਦਬਾਈਆ। ਕਰੇ ਖੇਲ ਸੂਰਾ ਸਰਬੱਗ, ਬੇਪਰਵਾਹ ਆਪਣਾ ਹੁਕਮ ਵਰਤਾਈਆ । ਜਨ ਭਗਤ ਦਰਸ ਵਖਾਏ ਉਪਰ ਸ਼ਾਹ ਰਗ, ਸਾਚਾ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਇਕੋ ਘਰ ਸਮਝਾਈਆ। ਗੁਰਮੁਖ ਸਾਚੇ ਉਠ ਉਠ ਵੇਖ, ਚਾਰ ਕੁੰਟ ਆਪ ਜਣਾਈਆ। ਦਹਿ ਦਿਸ਼ਾ ਕੂੜਾ ਦਿਸੇ ਭੇਖ, ਭੇਖਾਧਾਰੀ ਕਰਨ ਲੜਾਈਆ । ਕੋਈ ਨਾ ਵਸੇ ਸਤਿਗੁਰ ਦੇਸ, ਆਪਣੇ ਮੰਦਰ ਸੋਭਾ ਕੋਇ ਨਾ ਪਾਈਆ। ਕੂੜੀ ਕਿਰਿਆ ਰਹੇ ਖੇਡ, ਸਾਚੀ ਬਾਜ਼ੀ ਹੱਥ ਕਿਸੇ ਨਾ ਆਈਆ। ਤਨ ਕਾਇਆ ਮਾਟੀ ਮਾਣੀ ਝੂਠੀ ਸੇਜ, ਅੰਤਰ ਆਤਮ ਸੋਭਾ ਕੋਇ ਨਾ ਪਾਈਆ। ਡੂੰਘੀ ਭਵਰੀ ਕਿਸੇ ਨਾ ਪਾਇਆ ਭੇਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਨਜ਼ਰ ਨਾ ਆਇਆ ਨੇਤਨ ਨੇਤ, ਨਿਜ ਨੇਤਰ ਸਕੇ ਨਾ ਕੋਇ ਖੁਲ੍ਹਾਈਆ। ਬਿਨ ਗੁਰਮੁਖ ਹਰਿ ਕਾ ਦਰਸ ਕੋਈ ਨਾ ਸਕੇ ਪੇਖ, ਸਾਖਿਆਤ ਸੰਗ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰਮੁਖ ਉਠ ਕਰ ਹਰਿ ਯਾਦ, ਯਾਦਦਾਸ਼ਤ ਇਕ ਜਣਾਇੰਦਾ। ਜੁਗ ਚੌਕੜੀ ਸੁਣਨਹਾਰ ਫ਼ਰਿਆਦ, ਕਲਜੁਗ ਅੰਤਮ ਵੇਸ ਵਟਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਦ, ਵਸਤ ਅਮੋਲਕ ਜੁਗ ਜੁਗ ਆਪ ਵਰਤਾਇੰਦਾ। ਲੇਖਾ ਜਾਣੇ ਬ੍ਰਹਮ
ਬ੍ਰਹਿਮਾਦ, ਬ੍ਰਹਿਮਾਂਡ ਆਪਣੀ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਏਕੰਕਾਰ ਇਕ ਇਕੱਲਾ ਆਪ ਜਣਾਇੰਦਾ। ਗੁਰਮੁਖ ਸਾਚਾ ਲਏ ਅੰਗੜਾਈ, ਆਪਣਾ ਆਪ ਬੇਦਾਰ ਕਰਾਈਆ। ਕਿਰਪਾ ਕਰ ਬੇਪਰਵਾਹੀ, ਆਪਣੀ ਧਾਰ ਦਏ ਸਮਝਾਈਆ। ਕਵਣ ਦੁਆਰੇ ਮਿਲੇ ਸੱਚਾ ਮਾਹੀ, ਕਵਣ ਕੂਟੇ ਵੇਖ ਵਖਾਈਆ । ਕਵਣ ਵੇਲਾ ਪਕੜੇ ਬਾਹੀਂ, ਫੜ ਬਾਹੋ ਗਲੇ ਲਗਾਈਆ। ਕਵਣ ਵਕਤ ਧੋਵੇ ਦੁਰਮਤ ਛਾਹੀ, ਮੈਲ ਪਾਪਾਂ ਦਏ ਮਿਟਾਈਆ। ਕਵਣ ਵੇਲਾ ਸਾਚੀ ਗੋਦ ਲਏ ਬਹਾਈ, ਬਾਲੇ ਆਪਣੇ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਵੱਜੇ ਵਧਾਈਆ। ਗੁਰਮੁਖ ਸੁਣ ਸਚ ਕੰਨ ਲਾ, ਸੋ ਸਤਿਗੁਰ ਆਪ ਜਣਾਈਆ। ਪੁਰਖ ਅਕਾਲ ਸਦਾ ਮਲਾਹ, ਜੁਗ ਜੁਗ ਬੇੜਾ ਰਿਹਾ ਚਲਾਈਆ। ਜੋ ਜਨ ਦੁਆਰੇ ਜਾਏ ਆ, ਤਿਸ ਆਪਣੀ ਗੋਦ ਬਹਾਈਆ। ਫੜ ਬਾਹੋ ਸਤਿਗੁਰ ਲਏ ਉਠਾ, ਆਪ ਆਪਣੀ ਸੇਵ ਕਮਾਈਆ। ਕਾਗਜ਼ ਕਲਮ ਸ਼ਾਹੀ ਭੇਵ ਨਾ ਜਾਣੇ ਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਉਚੀ ਕੂਕਣ ਦੇਣ ਦੁਹਾਈਆ। ਸਚ ਸੁਲਤਾਨ ਹਰਿ ਮਿਹਰਵਾਨ ਜੁਗ ਜੁਗ ਜਿਸ ਜਨ ਮਿਲਿਆ ਆ, ਤਿਸ ਦੂਜਾ ਨਜ਼ਰ ਕੋਇ ਨਾ ਆਈਆ। ਘਰ ਵਖਾਏ ਸੱਚਾ ਥਾਂ, ਥਾਨ ਥਨੰਤਰ ਇਕ ਵਡਿਆਈਆ। ਬਣ ਕੇ ਆਪੇ ਪਿਤਾ ਮਾਂ, ਗੁਰਮੁਖ ਸਾਚੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਈਆ। ਗੁਰਮੁਖ ਕਹੇ ਪ੍ਰਭੂ ਦਰ ਆਵਾਂਗੇ। ਨਿਜ ਨੇਤਰ ਦਰਸ਼ਨ ਪਾਵਾਂਗੇ। ਜਨਮ ਜਨਮ ਦੀ ਹਰਸ ਮਿਟਾਵਾਂਗੇ। ਅਰਸ਼ ਫਰਸ਼ ਡੇਰਾ ਢਾਹਵਾਂਗੇ। ਸਾਹਿਬ ਕਰਨਾ ਇਕੋ ਤਰਸ, ਸਦ ਤੇਰੇ ਬਣ ਅਖਵਾਵਾਂਗੇ। ਅੱਧਵਿਚਕਾਰ ਕੋਈ ਨਾ ਜਾਏ ਅਟਕ, ਸਚਖੰਡ ਸਾਚੇ ਡੇਰਾ ਲਾਵਾਂਗੇ। ਜਿਸ ਧਾਰੋ ਆਏ ਪਰਤ, ਅੰਤ ਓਸੇ ਧਾਰ ਸਮਾਵਾਂਗੇ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਵਾਂਗੇ। ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਸਾਚਾ ਲੇਖਾ ਤੇਰੀ ਝੋਲੀ ਪਾਵਾਂਗੇ। ਰਾਏ ਧਰਮ ਮੰਗੇ ਨਾ ਕੋਈ ਧੜਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਾਤਾ ਤੇਰੇ ਨਾਲ ਰਖਾਵਾਂਗੇ। ਜੋ ਦਰ ਪ੍ਰਭ ਦੇ ਆਏਗਾ। ਕਰ ਕਿਰਪਾ ਮੇਲ ਮਿਲਾਏਗਾ। ਜਨਮ ਜਨਮ ਦਾ ਰੋਗ ਗਵਾਏਗਾ। ਧੁਰ ਸੰਜੋਗ ਇਕ ਵਖਾਏਗਾ। ਲੋਕ ਪਰਲੋਕ ਪਾਰ ਕਰਾਏਗਾ। ਮੁਕਤੀ ਮੋਖ ਚਰਨਾਂ ਹੇਠ ਦਬਾਏਗਾ। ਸਚ ਸੁਣਾਏ ਨਾਮ ਸਲੋਕ, ਸਾਚਾ ਢੋਲਾ ਇਕੋ ਗਾਏਗਾ । ਅੰਤਮ ਮੇਲਾ ਨਿਰਮਲ ਜੋਤ, ਜੋਤੀ ਜੋਤ ਆਪ ਰਲਾਏਗਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸ੍ਰੀ ਭਗਵਾਨ ਦੀ ਸਾਚੀ ਗੋਤ, ਦੂਜਾ ਵਰਨ ਨਾ ਕੋਇ ਬਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਇਕੇਲਾ ਗੁਰ ਚੇਲਾ ਵੇਖ ਵਖਾਏਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਇਕੋ ਟੇਕ, ਬਿਨ ਰੂਪ ਰੰਗ ਰੇਖ, ਰੇਖ ਸਭ ਦੀ ਵੇਖ ਵਖਾਏਗਾ।
੨੪ ਭਾਦਰੋ ੨੦੨੦ ਬਿਕਰਮੀ ਡਾਕਟਰ ਪਾਲ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾਂ ਜ਼ਿਲਾ ਅੰਮਿਤ੍ਰਸਰ
ਵਿਸ਼ਨੂੰ ਉਠ ਉਠ ਤੱਕੇ ਰਾਹ, ਨੈਣ ਮੂੰਦ ਨੈਣ ਉਠਾਈਆ। ਬ੍ਰਹਮਾ ਵਾਸਤਾ ਰਿਹਾ ਪਾ, ਦੋਏ ਜੋੜ ਮੰਗੇ ਸਰਨਾਈਆ। ਸ਼ੰਕਰ ਰੋਵੇ ਮਾਰੇ ਧਾਹ, ਹੱਥ ਤ੍ਰਿਸੂਲ ਸੁਟਾਈਆ। ਤ੍ਰੈਗੁਣ ਵਾਸਤਾ ਰਹੀ ਪਾ, ਆਪਣਾ ਆਪ ਗਵਾਈਆ। ਪੰਜ ਤਤ ਚਰਨੀ ਡਿਗੇ ਆ, ਪਿਛਲੀ ਭੁੱਲ ਬਖ਼ਸ਼ਾਈਆ। ਗੁਰ ਅਵਤਾਰ ਮੰਗਣ ਪਨਾਹ, ਸਿਰ ਸਕੇ ਨਾ ਕੋਇ ਉਠਾਈਆ। ਪੀਰ ਪੈਗ਼ੰਬਰ ਕਹਿਣ ਐ ਖ਼ੁਦਾ, ਖ਼ਾਲਕ ਤੇਰੀ ਇਕ ਸਰਨਾਈਆ। ਭਗਤ ਭਗਵਾਨ ਰਹੇ ਧਿਆ, ਨਿਜ ਨੈਣ ਧਿਆਨ ਲਗਾਈਆ। ਸੰਤ ਸਾਜਣ ਮਸਤਕ ਟਿੱਕਾ ਧੂੜੀ ਲਾਵਣ ਛਾਹ, ਛਾਰ ਇਕੋ ਇਕ ਉਠਾਈਆ। ਗੁਰਮੁਖ ਕਹਿਣ ਪਾਰਬ੍ਰਹਮ ਪ੍ਰਭ ਫੇਰਾ ਪਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੁਰਸਿਖ ਕਹਿਣ ਬਿਨ ਸਤਿਗੁਰ ਪੂਰੇ ਕੋਈ ਨਾ ਹੋਏ ਸਹਾ, ਸਿਰ ਹੱਥ ਨਾ ਕੋਇ ਟਿਕਾਈਆ। ਦੋ ਜਹਾਨ ਡੇਰਾ ਰਹੇ ਢਾਹ, ਆਪਣਾ ਬਲ ਨਾ ਕੋਇ ਵਖਾਈਆ। ਬ੍ਰਹਿਮੰਡ ਖੰਡ ਆਪਣਾ ਆਪ ਰਹੇ ਗਵਾ, ਸਾਚੀ ਧਾਰ ਨਾ ਕੋਇ ਜਣਾਈਆ। ਪੁਰੀ ਲੋਅ ਪ੍ਰਿਥਮੀ ਆਕਾਸ਼ ਆਪਣਾ ਮੁਖ ਰਹੇ ਛੁਪਾ, ਨੇਤਰ ਨੈਣ ਨਾ ਕੋਇ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਤਿੰਨੇ ਉਠ ਉਠ ਬਣਨ ਗਵਾਹ, ਸਚ ਸ਼ਹਾਦਤ ਦੇਣ ਜਣਾਈਆ। ਕਲਜੁਗ ਅੰਤਮ ਆਪਣੀ ਕੂਕ ਰਿਹਾ ਸੁਣਾ, ਸਚ ਸੰਦੇਸ਼ਾ ਇਕੋ ਮਾਹੀਆ। ਨਵ ਖੰਡ ਪ੍ਰਿਥਮੀ ਸਤ ਦੀਪ ਜੀਵ ਜੰਤ ਸਾਧ ਸੰਤ ਭਰੇ ਗੁਨਾਹ, ਮਾਟੀ ਪਾਕ ਨਜ਼ਰ ਕੋਇ ਨਾ ਆਈਆ। ਸਾਚਾ ਆਫ਼ਤਾਬ ਹੋਏ ਨਾ ਕੋਇ ਰੁਸ਼ਨਾ, ਚੌਂਧਵੀਂ ਚੰਦ ਨਾ ਕੋਇ ਚਮਕਾਈਆ। ਚੌਂਦਾਂ ਤਬਕ ਸਕੇ ਨਾ ਕੋਈ ਬਚਾ, ਚੌਦਾਂ ਲੋਕ ਨਾ ਕੋਇ ਵਡਿਆਈਆ। ਚੌਦਾਂ ਵਿਦਿਆ ਕਰੇ ਹਾ ਹਾ, ਹਾਹਾਕਾਰ ਮਚਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਚਾ ਲੱਭੇ ਕਿਸੇ ਨਾ ਨਾਂ, ਨਾਉਂ ਨਿਰੰਕਾਰਾ ਹੱਥ ਕਿਸੇ ਨਾ ਆਈਆ। ਮਾਣਸ ਮਾਨੁਖ ਮਾਨਵ ਹੰਸ ਬਣੇ ਕਾਂ, ਬੁੱਧੀ ਕਾਗ ਵਾਂਗ ਕੁਰਲਾਈਆ। ਸਚ ਭੂਮਿਕਾ ਮਿਲੇ ਨਾ ਕੋਈ ਥਾਂ, ਮਹੱਲ ਅਟੱਲ ਨਜ਼ਰ ਕੋਇ ਨਾ ਆਈਆ। ਅੰਤਰ ਆਤਮ ਪਕੜੇ ਕੋਈ ਨਾ ਬਾਂਹ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਸਤਿ ਪਰਕਾਸ਼ ਸਕੇ ਨਾ ਕੋਇ ਕਰਾ, ਜੋਤ ਨਿਰੰਜਣ ਨੂਰ ਨਾ ਕੋਇ ਰੁਸ਼ਨਾਈਆ। ਅਨਹਦ ਨਾਦੀ ਨਾਦ ਨਾ ਸਕੇ ਕੋਈ ਸੁਣਾ, ਛੱਤੀ ਰਾਗ ਕਰ ਕਰ ਥੱਕੇ ਪੜ੍ਹਾਈਆ। ਬ੍ਰਹਮ ਬ੍ਰਹਿਮਾਦੀ ਭੇਵ ਸਕੇ ਨਾ ਕੋਈ ਖੁਲ੍ਹਾ, ਪੜਦਾ ਦੂਈ ਨਾ ਕੋਇ ਚੁਕਾਈਆ। ਬਜ਼ਰ ਕਪਾਟੀ ਸਕੇ ਨਾ ਕੋਇ ਤੁੜਾ, ਘਰ ਵਿਚ ਘਰ ਮੇਲ ਨਾ ਕੋਇ ਮਿਲਾਈਆ। ਸਾਚਾ ਕੰਤ ਸਕੇ ਨਾ ਕੋਇ ਹੰਢਾ, ਵਿਭਚਾਰ ਕਰੇ ਲੋਕਾਈਆ। ਸਤਿਗੁਰ ਇਸ਼ਟ ਕੋਈ ਨਾ ਸਕੇ ਬਣਾ, ਗੁਰਦੇਵ ਸਵਾਮੀ ਸੰਗ ਨਾ ਕੋਇ ਨਿਭਾਈਆ। ਸਾਚਾ ਮੰਦਰ ਦੀਪਕ ਸਕੇ ਨਾ ਕੋਈ ਜਗਾ, ਜਗਤ ਅੰਧੇਰਾ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਸਕੇ ਨਾ ਕੋਈ ਬਣਾ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਵੇਖਣਹਾਰਾ, ਤ੍ਰੈ ਪੰਜ ਪੜਦਾ ਆਪੇ ਲਾਹਿੰਦਾ। ਲੇਖਾ ਜਾਣ ਗੁਰੂ ਅਵਤਾਰਾ, ਪੀਰ ਪੈਗ਼ੰਬਰ ਭੇਵ ਚੁਕਾਇੰਦਾ। ਭਗਤ ਭਗਵਾਨ ਖੋਲ੍ਹ ਕਿਵਾੜਾ, ਸੰਤ ਸਾਜਣ ਰੰਗ ਜਣਾਇੰਦਾ। ਗੁਰਮੁਖ ਗੁਰਸਿਖ ਵਖਾਏ ਨਾਮ ਅਖਾੜਾ, ਸਚ ਦੁਆਰੇ ਆਪ ਲਗਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਵਾਰੋ ਵਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ
ਬ੍ਰਹਮ ਬ੍ਰਹਿਮਾਦੀ ਬਣ ਲਿਖਾਰਾ, ਧੁਰ ਦੀ ਬਾਣੀ ਚਾਰੇ ਖਾਣੀ ਆਪ ਬੁਝਾਇੰਦਾ। ਚਾਰੇ ਵੇਦਾਂ ਦੇ ਸਹਾਰਾ, ਚਾਰੇ ਵਰਨ ਕਰ ਉਜਿਆਰਾ, ਪੁਰਾਨ ਅਠਾਰਾਂ ਇਕ ਅਖਾੜਾ, ਬਰਨ ਅਠਾਰਾਂ ਮਾਰੇ ਮਾਰਾ, ਦਹਿ ਦਿਸ਼ਾ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰ, ਸਚਖੰਡ ਵਸੇ ਸਚਾ ਮਾਹੀਆ। ਸੋ ਪੁਰਖ ਨਿਰੰਜਣ ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਏਕੰਕਾਰਾ ਸਿਫ਼ਤ ਸਾਲਾਹੀਆ। ਆਦਿ ਨਿਰੰਜਣ ਕਰ ਉਜਿਆਰ, ਸ੍ਰੀ ਭਗਵਾਨ ਸਗਲਾ ਸੰਗ ਨਿਭਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਪਾਰਬ੍ਰਹਮ ਪ੍ਰਭ ਪੜਦਾ ਦਏ ਉਠਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਲੋਕ ਪਰਲੋਕ ਹੁਕਮ ਵਰਤਾਈਆ। ਰਵ ਸਸ ਸੂਰਜ ਚੰਨ ਕਰ ਪਰਧਾਨ, ਕਿਰਨ ਕਿਰਨ ਜੋਤ ਰੁਸ਼ਨਾਈਆ। ਲੱਖ ਚੁਰਾਸੀ ਖੋਲ੍ਹ ਦੁਕਾਨ, ਘਟ ਘਟ ਸਾਚਾ ਵਣਜ ਬਣ ਵਣਜਾਰਾ ਆਪ ਕਰਾਈਆ। ਨਾਮ ਵਸਤ ਇਕ ਮਹਾਨ, ਕਾਇਆ ਮਾਟੀ ਆਪ ਰਖਾਈਆ। ਦੇਵਣਹਾਰ ਸ੍ਰੀ ਭਗਵਾਨ, ਬੇਪਰਵਾਹ ਬੇਪਰਵਾਹੀਆ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਅਵਤਾਰ ਹੁਕਮ ਚਲਾਈਆ। ਧੁਰ ਸੰਦੇਸ਼ਾ ਦੇਵੇ ਆਣ, ਸ਼ਬਦ ਅਗੰਮੀ ਰਾਗ ਅਲਾਈਆ। ਚਾਰੇ ਜੁਗ ਕਰ ਪਹਿਚਾਨ, ਚਾਰ ਕੁੰਟ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਬੇਪਰਵਾਹੀਆ । ਚਾਰ ਜੁਗ ਦਾ ਲੇਖਾ ਲਹਿਣਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਆਪ ਚੁਕਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿਣਾ, ਪੁਰਖ ਅਕਾਲ ਦੀਨ ਦਿਆਲ ਸੂਰਾ ਸਰਬੰਗ ਬਿਨ ਰੂਪ ਰੰਗ ਬੇਪਰਵਾਹ ਆਪਣੀ ਕਾਰ ਕਮਾਇੰਦਾ। ਦੋ ਜਹਾਨ ਆਪ ਵਖਾਏ ਆਪਣਾ ਲਹਿਣਾ, ਨਿਜ ਨੇਤਰ ਇਕ ਖੁਲਾਇੰਦਾ । ਬ੍ਰਹਿਮੰਡ ਖੰਡ ਵਰਭੰਡ ਜੇਰਜ ਅੰਡਜ ਉਤਭੁਜ ਸੇਤਜ ਭਾਣਾ ਸਹਿਣਾ, ਹਰਿ ਕਾ ਭਾਣਾ ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਕਾਇਆ ਚੋਲਾ ਥਿਰ ਨਾ ਰਹਿਣਾ, ਅੰਤਮ ਖ਼ਾਕੀ ਖ਼ਾਕ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਸੁਣਾਇੰਦਾ। ਚਾਰ ਜੁਗ ਦੇ ਸੁਣੋ ਸੰਗੀ, ਨਿਰਗੁਣ ਨਿਰਵੈਰ ਆਪ ਜਣਾਈਆ। ਜੁਗ ਚੌਕੜੀ ਖੇਲ ਬਹੁ ਰੰਗੀ, ਗੁਰ ਅਵਤਾਰ ਪੀਰ ਪੈਗ਼ੰਬਰ ਕਰੀ ਪੜ੍ਹਾਈਆ। ਦੇਂਦਾ ਰਿਹਾ ਵਸਤ ਸਦਾ ਅਨਮੰਗੀ, ਧੁਰ ਦੀ ਧਾਰ ਝੋਲੀ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵੰਡਦਾ ਰਿਹਾ ਵੰਡੀ, ਹੱਦ ਹਦੂਦ ਆਪ ਸਮਝਾਈਆ। ਜੀਵ ਜੰਤ ਵਾਸਨਾ ਭਰਦਾ ਰਿਹਾ ਗੰਦੀ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹਉਮੇ ਹੰਗਤਾ ਨਾਲ ਮਿਲਾਈਆ । ਜੋਤ ਪਰਕਾਸ਼ ਕਰਦਾ ਰਿਹਾ ਚੰਦ ਨਵਚੰਦੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਪਵਣ ਸਵਾਸ ਦੇਂਦਾ ਰਿਹਾ ਠੰਡੀ, ਸਾਂਤਕ ਸਤਿ ਸਤਿ ਕਰਾਈਆ। ਆਤਮ ਪੰਜ ਤਤ ਕਾਇਆ ਪੌਂਦਾ ਰਿਹਾ ਖ਼ਾਨੇਬੰਦੀ, ਬੰਦੀਖ਼ਾਨਾ ਇਕ ਬਣਾਈਆ। ਢੋਲਾ ਰਾਗ ਸੁਣੌਂਦਾ ਰਿਹਾ ਛੰਦੀ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਨਾਮ ਚਮਕੌਂਦਾ ਰਿਹਾ ਸਾਚੀ ਚੰਡੀ, ਚੰਡ ਪਰਚੰਡ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਰਿਹਾ ਮੁਕਾਈਆ । ਧੁਰ ਦਾ ਲੇਖਾ ਜਾਏ ਮੁੱਕ, ਨਵ ਨੌਂ ਚਾਰ ਰਹਿਣ ਨਾ
ਪਾਈਆ। ਪੁਰਖ ਅਕਾਲ ਆਏ ਉਠ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਅਗੰਮੀ ਹੋ ਕੇ ਜਾਏ ਬੁੱਕ, ਭੱਬਕ ਆਪਣਾ ਨਾਮ ਲਗਾਈਆ। ਦੋ ਜਹਾਨ ਇਕੋ ਨਾਮ ਸੁਣਾਏ ਤੁੱਕ, ਸੋਹੰ ਕਰੇ ਸਚ ਪੜ੍ਹਾਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਜੂਨੀ ਜੂਨ ਨਾ ਕੋਇ ਭਵਾਈਆ। ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਨ ਭਗਤਾਂ ਉਜਲ ਕਰੇ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ । ਜਨਮ ਕਰਮ ਦਾ ਮਿਟੇ ਦੁੱਖ, ਕਰਮ ਕਾਂਡ ਨਾ ਕੋਇ ਦਰਸਾਈਆ। ਆਪਣੀ ਗੋਦੀ ਲਏ ਚੁੱਕ, ਫੜ ਬਾਹੋ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਜਣਾਈਆ। ਸਭ ਦਾ ਲੇਖਾ ਰਿਹਾ ਜਣਾ, ਜਾਣੀ ਜਾਣ ਦਇਆ ਕਮਾਈਆ। ਤੇਈ ਅਵਤਾਰ ਰਿਹਾ ਉਠਾ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਰਿਹਾ ਹਿਲਾ, ਨਾਨਕ ਗੋਬਿੰਦ ਨੈਣ ਖੁਲ੍ਹਾਈਆ। ਸਚ ਸੰਦੇਸਾ ਰਿਹਾ ਸੁਣਾ, ਪੁਰਖ ਅਬਿਨਾਸ਼ੀ ਮਿਲੋ ਚਾਈਂ ਚਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਬਣੇ ਗਵਾਹ, ਸ਼ਹਾਦਤ ਇਕੋ ਇਕ ਰਖਾਈਆ। ਵਰਨ ਬਰਨ ਜ਼ਾਤ ਪਾਤ ਨਾਤਾ ਦਿਓ ਤੁੜਾ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਇਸ਼ਟ ਦੇਵ ਗੁਰੂ ਸੁਆਮੀ ਪੁਰਖ ਅਕਾਲ ਲਓ ਮਨਾ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਨਿਸ਼ਾਨੀ ਰਿਹਾ ਵਖਾ, ਤੀਰ ਕਾਨੀ ਇਕ ਚਲਾਈਆ। ਗੋਬਿੰਦ ਮੇਲਾ ਸਹਿਜ ਸੁਭਾ, ਪਰਦਾ ਦੂਈ ਦਵੈਤ ਉਠਾਈਆ। ਮੁਲਾਂ ਸ਼ੇਖ਼ ਮਸਾਇਕ ਪੰਡਤ ਪਾਂਧਾ ਸਕੇ ਨਾ ਕੋਇ ਸਮਝਾ, ਗਿਆਨ ਧਿਆਨ ਚਲੇ ਨਾ ਕੋਇ ਚਤੁਰਾਈਆ। ਬਿਨ ਸਤਿਗੁਰ ਪੂਰੇ ਆਦਿ ਅੰਤ ਜੁਗਾ ਜੁਗੰਤ ਸਰਗੁਣ ਤੇਰਾ ਬਣੇ ਨਾ ਕੋਈ ਮਲਾਹ, ਬੇੜਾ ਪਾਰ ਨਾ ਕੋਇ ਕਰਾਈਆ। ਕਲਜੁਗ ਵੇਲਾ ਅੰਤਮ ਰਿਹਾ ਆ, ਚਾਰੋ ਕੁੰਟ ਦਏ ਦੁਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੂੜੀ ਕਿਰਿਆ ਰਹੇ ਕਮਾ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਕੋਈ ਨਾ ਪਕੜੇ ਬਾਂਹ, ਡੁਬਦੇ ਬਾਹਰ ਨਾ ਕੋਇ ਕਢਾਈਆ। ਹਿਰਦੇ ਹਰਿ ਨਾ ਕੋਈ ਰਿਹਾ ਵਸਾ, ਰਸਨਾ ਜਿਹਵਾ ਗਾ ਗਾ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਲੇਖਾ ਦਏ ਮੁਕਾਈਆ। ਅੰਤਮ ਲੇਖਾ ਹਰਿ ਮੁਕਾਉਣਾ, ਕਲਜੁਗ ਅੰਤ ਰਹਿਣ ਨਾ ਪਾਈਆ। ਨਿਰਗੁਣ ਨਿਰਵੈਰ ਫੇਰਾ ਪਾਉਣਾ, ਕਲ ਕਲਕੀ ਵੇਸ ਵਟਾਈਆ। ਸ਼ਬਦ ਅਗੰਮੀ ਡੰਕ ਵਜਾਉਣਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਸਚ ਸੰਦੇਸਾ ਇਕ ਸੁਣਾਉਣਾ, ਗੁਰਮੁਖ ਤੇਰਾ ਸਤਿਗੁਰ ਆਪ ਗਾਵੇ ਜਸ, ਗੁਰਮੁਖ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਤਮ ਮੰਤਰ ਇਕ ਪੜ੍ਹਾਈਆ। ਆਤਮ ਮੰਤਰ ਸ਼ਬਦ ਸੁਆਮੀ, ਸੋ ਸਤਿਗੁਰ ਆਪ ਜਣਾਈਆ। ਸਰਬ ਜੀਆਂ ਘਟ ਅੰਤਰਜਾਮੀ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗੌਂਦੇ ਬਾਣੀ, ਸੋਹਲਾ ਢੋਲਾ ਰਾਗ ਅਲਾਈਆ। ਸੋ ਸਾਹਿਬ ਸ਼ਾਹ ਪਾਤਸ਼ਾਹ ਸਚਾ ਸੁਲਤਾਨੀ, ਤਖ਼ਤ ਨਿਵਾਸੀ ਇਕ ਅਖਵਾਈਆ। ਜਿਸ ਦਾ ਦਰ ਦਰਬਾਰ ਉਚ ਮਹੱਲ ਅਟੱਲ ਸਦਾ ਲਾਸਾਨੀ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਆਦਿ ਜੁਗਾਦਿ ਜਿਸ ਦਾ ਮੰਤਰ, ਸੋ ਆਪਣਾ ਨਾਮ ਸਮਝਾਇੰਦਾ। ਗੁਰਮੁਖ ਉਠ ਕੇ ਵੇਖ ਅੰਤਰ, ਤੇਰੇ ਕਾਇਆ ਮੰਦਰ ਹਰਿ ਜੀ ਡੇਰਾ ਲਾਇੰਦਾ ।
ਕਰ ਕਿਰਪਾ ਬੁਝਾਏ ਤੇਰੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਤੂੰ ਮੇਰਾ ਮੈਂ ਤੇਰਾ ਨਿਤ ਨਵਿਤ ਗਾਏ ਮੰਤਰ, ਦੂਜਾ ਰਾਗ ਨਾ ਕੋਇ ਅਲਾਇੰਦਾ। ਘਰ ਵਿਚ ਘਰ ਵਖਾਏ ਗਗਨ ਗਗਨੰਤਰ, ਮੰਡਲ ਮੰਡਪ ਆਪ ਵਡਿਆਇੰਦਾ। ਮਾਣਸ ਜਨਮ ਬਣਾਏ ਬਣਤਰ, ਲੱਖ ਚੁਰਾਸੀ ਲੇਖ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਝੋਲੀ ਪਾਇੰਦਾ। ਜੁਗ ਜੁਗ ਲਹਿਣਾ ਝੋਲੀ ਪਾ, ਮਕਰੂਜ਼ ਆਪਣਾ ਕਰਜ਼ ਲਾਹੀਆ। ਜਨ ਭਗਤਾਂ ਬਣੇ ਆਪ ਮਲਾਹ, ਭਗਵਨ ਬੇੜੇ ਨਾਮ ਚੜ੍ਹਾਈਆ। ਸੰਤਾਂ ਦੇਵੇ ਸਚ ਸਲਾਹ, ਸਿਫ਼ਤੀ ਢੋਲਾ ਇਕੋ ਗਾਈਆ। ਗੁਰਮੁਖ ਗੋਦੀ ਲਏ ਉਠਾ, ਫੜ ਬਾਹੌਂ ਆਪ ਬਹਾਈਆ । ਗੁਰਸਿਖ ਚਰਨ ਕਵਲ ਧਰਤ ਧਵਲ ਉਤੇ ਲਏ ਟਿਕਾ, ਮਾਣ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਈਆ। ਸਾਚਾ ਮਾਰਗ ਦਏ ਸਮਝਾ, ਕੂੜੀ ਕਿਰਿਆ ਨਾਤਾ ਤੋੜ ਤੁੜਾਈਆ। ਮੇਲ ਮਿਲਾਏ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਜਿਸ ਨੂੰ ਪੀਰ ਪੈਗ਼ੰਬਰ ਸਜਦਾ ਰਹੇ ਕਰਾ, ਸੋ ਖ਼ੁਦਾਵੰਦ ਆਪਣਾ ਰੰਗ ਰੰਗਾਈਆ । ਜਿਸ ਦਾ ਰਾਮ ਕ੍ਰਿਸ਼ਨ ਇਸ਼ਟ ਰਹੇ ਜਣਾ, ਸੋ ਦ੍ਰਿਸ਼ਟ ਰਿਹਾ ਖੁਲ੍ਹਾਈਆ। ਜਿਸ ਦਾ ਖਾਣੀ ਬਾਣੀ ਗਾਏ ਨਾਂ, ਸੋ ਨਰ ਨਿਰੰਕਾਰਾ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਪੰਜ ਤਤ ਤੇਰਾ ਲਹਿਣਾ ਦਏ ਚੁਕਾ, ਪੀਰ ਪੈਗ਼ੰਬਰ ਬਾਕੀ ਕੋਈ ਰਹਿਣ ਨਾ ਪਾਈਆ। ਅਲਿਫ਼ ਯੇ ਚੌਦਾਂ ਵਿਦਿਆ ਆਪਣੀ ਝੋਲੀ ਲਏ ਪਾ, ਲਾ-ਇਲਮ ਕਰੇ ਪੜ੍ਹਾਈਆ। ਅੰਦਰੇ ਅੰਦਰ ਤਾਰ ਸਿਤਾਰ ਦਏ ਹਿਲਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਅਜਪਾ ਜਾਪ ਦਏ ਸਮਝਾ, ਬੱਤੀ ਦੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੂਲ ਚੁਕਾਈਆ। ਸਭ ਦਾ ਲਹਿਣਾ ਚੁਕੇ ਮੂਲ, ਅਮੁਲ ਆਪ ਚੁਕਾਇੰਦਾ। ਆਦਿ ਪੁਰਖ ਨਾ ਜਾਏ ਭੂਲ, ਅਭੁਲ ਆਪਣੀ ਦਇਆ ਕਮਾਇੰਦਾ। ਸਭ ਨੂੰ ਦੇਵੇ ਜਵਾਬ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਬੰਨ੍ਹਿਆ ਆਪ ਅਸੂਲ, ਅਸਲੀਅਤ ਸਾਚੀ ਸਚ ਸਮਝਾਇੰਦਾ। ਕਲਜੁਗ ਅੰਤਮ ਚੌਥੇ ਜੁਗ ਸਭ ਨੂੰ ਕਰਨਾ ਪਏ ਕਬੂਲ, ਧੁਰ ਫ਼ੁਰਮਾਨਾ ਹੁਕਮ ਜੋ ਸੁਣਾਇੰਦਾ। ਦੋ ਜਹਾਨ ਹੋਏ ਅੰਤ ਮਜ਼ਬੂਰ, ਮਜਬੂਰੀ ਹਰਿ ਜੂ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿਗੁਰ ਭੁੱਲੀ ਕਰੇ ਕਸੂਰ, ਸਾਚਾ ਮਾਰਗ ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਵਸਦਾ ਨੇੜੇ ਰਹਿੰਦਾ ਸਭ ਨੂੰ ਦਿਸੇ ਦੂਰ, ਕਾਇਆ ਮੰਦਰ ਅੰਦਰ ਦਰਸ ਕੋਇ ਨਾ ਪਾਇੰਦਾ। ਸੋ ਸਾਹਿਬ ਆਪਣਾ ਖੇਲ ਕਰੇ ਜ਼ਰੂਰ, ਖ਼ਾਲਕ ਖ਼ਲਕ ਪੜਦਾ ਲਾਹਿੰਦਾ। ਨਵ ਨੌਂ ਚਾਰ ਨਿਰਗੁਣ ਹੋ ਕੇ ਬਣਿਆ ਰਿਹਾ ਮਫ਼ਰੂਰ, ਲੋਕਮਾਤ ਹੱਥ ਕਿਸੇ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਤੋੜੇ ਸਰਬ ਗ਼ਰੂਰ, ਗ਼ੁਰਬਤ ਸਭ ਦੀ ਮੇਟ ਮਿਟਾਇੰਦਾ। ਈਸਾ ਮੂਸਾ ਮੁਹੰਮਦ ਆਸਾ ਤ੍ਰਿਸਨਾ ਪਿਛਲੀ ਮੇਟੇ ਜੋ ਬਹਿਸ਼ਤੀ ਮੰਗਦੇ ਹੂਰ, ਹੁਲੀਆ ਸਭ ਨੂੰ ਇਕ ਸਮਝਾਇੰਦਾ। ਆਦਿ ਜੁਗਾਦਿ ਸਚ ਖ਼ੁਦਾਏ ਇਕੋ ਨੂਰ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਰਹਿਮਤ ਰਹੀਮ ਰਹਿਮਾਨ ਇਕ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਖੜਨ ਹਜ਼ੂਰ, ਹਾਜ਼ਰ ਹਜ਼ਰਤ ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸਾਰੇ ਕਹਿਣ ਪ੍ਰਭੂ ਅਸੀਂ ਤੇਰੇ ਮਜ਼ਦੂਰ, ਜੁਗ ਜੁਗ ਸਭ ਤੇਰੀ ਸੇਵ ਕਮਾਇੰਦਾ। ਤੂੰ ਸਮਰਥ ਸੁਆਮੀ ਸਰਬ ਕਲਾ ਭਰਪੂਰ, ਤੇਰਾ ਅੰਤ ਕੋਈ ਨਾ ਆਇੰਦਾ। ਤੇਰੇ ਚਰਨ ਮਸਤਕ ਲਾਈਏ ਧੂੜ, ਤਿਲਕ ਲਲਾਟੀ ਇਕੋ ਨਜ਼ਰੀ ਆਇੰਦਾ। ਚਤੁਰ ਸੁਘੜ ਬਣੀਏ ਮੂਰਖ
ਮੂੜ, ਮਾਣ ਅਭਿਮਾਨ ਰਹਿਣ ਕੋਇ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪਿਛਲਾ ਲੇਖਾ ਬਾਕੀ ਨਜ਼ਰ ਕੋਇ ਨਾ ਆਇੰਦਾ। ਪਿਛਲਾ ਲੇਖਾ ਰਹੇ ਨਾ ਬਾਕੀ, ਨਿਰਗੁਣ ਅੱਗੇ ਸਰਬ ਸੁਣਾਈਆ। ਪੰਜ ਤਤ ਕਾਇਆ ਚੋਲਾ ਹੰਢਾਇਆ ਖ਼ਾਕੀ, ਜੁਗ ਜੁਗ ਲੋਕਮਾਤ ਵੇਸ ਵਟਾਈਆ। ਤੇਰੇ ਸ਼ਬਦ ਘੋੜੇ ਚੜ੍ਹ ਕੇ ਗਏ ਰਾਕੀ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਤੇਰੇ ਝਰੋਖੇ ਦੀ ਖੋਲ੍ਹ ਕੇ ਆਏ ਤਾਕੀ, ਘਰ ਘਰ ਵਿਚ ਪੜਦਾ ਲਾਹੀਆ। ਜਾਮ ਪਿਆ ਕੇ ਆਏ ਬਣ ਕੇ ਸਾਕੀ, ਅੰਮ੍ਰਿਤ ਪਿਆਲਾ ਆਬੇ ਹਯਾਤ ਹੱਥ ਉਠਾਈਆ। ਤੇਰੀ ਦੱਸ ਕੇ ਆਏ ਖੇਲ ਬਾਂਕੀ, ਤੇਰੀ ਚਾਲ ਨਿਰਾਲੀ ਸਮਝ ਕਿਸੇ ਨਾ ਆਈਆ। ਤੇਰੀ ਖੋਲ੍ਹ ਕੇ ਆਏ ਨਾਮ ਹਾਟੀ, ਗੁਰ ਅਵਤਾਰ ਤੇਰਾ ਹੱਟ ਚਲਾਈਆ। ਤੇਰੇ ਪ੍ਰੇਮ ਪਿਆਰ ਦੀ ਪਿਆ ਕੇ ਆਏ ਬਾਟੀ, ਹੱਥ ਪਿਆਲਾ ਇਕ ਉਠਾਈਆ। ਤੇਰੀ ਦੱਸ ਕੇ ਆਏ ਸਾਚੀ ਸਾਖੀ, ਬਿਨ ਪੁਰਖ ਅਕਾਲ ਵੇਲੇ ਅੰਤ ਨਾ ਕੋਇ ਬਚਾਈਆ। ਤੇਰੀ ਦੇ ਕੇ ਆਏ ਸਾਚੀ ਬਾਣੀ ਧੁਰ ਦੀ ਭਾਖੀ, ਭਾਖਿਆ ਇਕੋ ਇਕ ਜਣਾਈਆ । ਪੜ੍ਹਾ ਕੇ ਆਏ ਤੇਰੇ ਨਾਮ ਦੀ ਇਕ ਜਮਾਤੀ, ਦੂਜੀ ਪੱਟੀ ਨਾ ਕੋਇ ਲਿਖਾਈਆ। ਦੱਸ ਕੇ ਆਏ ਪੂਜਾ ਪਾਠੀ, ਸਤਿਗੁਰ ਸਾਚਾ ਇਕ ਮੰਨਾਈਆ। ਵਖਾ ਕੇ ਆਏ ਤੀਰਥ ਤਾਟੀ, ਅੰਮ੍ਰਿਤ ਸਰੋਵਰ ਆਤਮ ਇਕ ਨੁਹਾਈਆ। ਮੇਟ ਕੇ ਆਏ ਅੰਧੇਰੀ ਰਾਤੀ, ਤੇਰਾ ਨਾਮ ਚੰਦ ਚਮਕਾਈਆ। ਦੇ ਕੇ ਆਏ ਸੁਨੇਹੜਾ ਤੇਰੀ ਪਾਤੀ, ਕਮਲਾਪਾਤੀ ਤੇਰਾ ਹੁਕਮ ਸਮਝਾਈਆ। ਪਿਆ ਕੇ ਆਏ ਅੰਮ੍ਰਿਤ ਬੂੰਦ ਸਵਾਂਤੀ, ਨਿਝਰ ਝਿਰਨਾ ਘਰ ਘਰ ਆਪ ਝਿਰਾਈਆ। ਤੇਰਾ ਧਾਮ ਦੱਸ ਕੇ ਆਏ ਪ੍ਰਭ ਬੈਠਾ ਰਹੇ ਇਕ ਇਕਾਂਤੀ, ਇਕ ਇਕੱਲਾ ਡੇਰਾ ਲਾਈਆ। ਸਤਿਗੁਰ ਸੁਲਤਾਨ ਸਾਹਿਬ ਪੁਰਖ ਸਮਰਾਥੀ, ਦੂਜਾ ਸੰਗ ਨਾ ਕੋਇ ਨਿਭਾਈਆ। ਜਿਸ ਦੀ ਜੁਗ ਚੌਕੜੀ ਸਾਰੇ ਗੌਂਦੇ ਗਾਥੀ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਸਾਰੇ ਮੰਗਣ, ਏਕਾ ਚਾੜ੍ਹ ਅਗੰਮੀ ਰੰਗਣ, ਤੇਰਾ ਰੰਗ ਨਜ਼ਰ ਕਿਸੇ ਨਾ ਆਈਆ। ਅੰਤਮ ਲਹਿਣਾ ਦੇਵਾਂ ਅੰਤ, ਅੰਤਸ਼ਕਰਨ ਸਰਬ ਵੇਖ ਵਖਾਇੰਦਾ। ਲੇਖਾ ਜਾਣਾ ਲੱਖ ਚੁਰਾਸੀ ਜੀਵ ਜੰਤ, ਬਚਿਆ ਕੋਈ ਰਹਿਣ ਨਾ ਪਾਇੰਦਾ। ਫੋਲ ਫੁਲਾਵਾਂ ਗੁਰਮੁਖ ਸੱਚਾ ਸੰਤ, ਜੋ ਜਨ ਹਿਰਦੇ ਹਰਿ ਹਰਿ ਇਕ ਧਿਆਇੰਦਾ। ਲੇਖ ਮੁਕਾਵਾਂ ਗੁਰਮੁਖ ਵਡ ਵਡ ਭਗਤ, ਭਗਵੰਤ ਆਪਣੀ ਦਇਆ ਕਮਾਇੰਦਾ। ਸਾਚਾ ਮੰਤਰ ਇਕ ਦ੍ਰਿੜਾਵਾਂ ਮਣੀਆਂ ਮੰਤ, ਮਨ ਵਾਸਨਾ ਮੇਟ ਮਿਟਾਇੰਦਾ। ਲੱਖ ਚੁਰਾਸੀ ਜਣਾਵਾਂ ਇਕੋ ਕੰਤ, ਨਰ ਹਰਿ ਨਰਾਇਣ ਨਜ਼ਰੀ ਆਇੰਦਾ। ਸਾਚੀ ਚੋਲੀ ਚਾੜ੍ਹਾਂ ਰੰਗ ਬਸੰਤ, ਰੰਗ ਬਸੰਤ ਆਪਣਾ ਨਾਮ ਵਖਾਇੰਦਾ । ਗੁਰਮੁਖ ਦੂਜੇ ਦਰ ਨਾ ਜਾਏ ਮੰਗਤ, ਜਿਸ ਹਰਿ ਸਤਿਗੁਰ ਆਪਣਾ ਨਾਮ ਝੋਲੀ ਪਾਇੰਦਾ। ਗੁਰ ਕੀ ਸਿਖਿਆ ਕੋਈ ਨਾ ਦੇਵੇ ਪੰਡਤ, ਮੁੱਲਾ ਸ਼ੇਖ਼ ਹੱਕ ਨਾ ਕੋਇ ਸਮਝਾਇੰਦਾ। ਕਲਜੁਗ ਅੰਤਮ ਸਾਰੇ ਹੋਏ ਖੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲਹਿਣਾ ਘਰ ਘਰ ਝੋਲੀ ਪਾਇੰਦਾ। ਲਹਿਣਾ ਦੇਵੇ ਜਾ ਕੇ ਘਰ, ਵਸਤੂ ਆਪਣਾ ਨਾਮ ਟਿਕਾਈਆ। ਗੁਰਮੁਖ ਮਿਲੇ ਸਤਿਗੁਰ ਵਰ, ਵਰ ਦਾਤਾ ਬੇਪਰਵਾਹੀਆ। ਸ਼ਬਦ ਵਿਚੋਲਾ ਆਪੇ ਬਣ, ਸੌਹਰੇ ਪੇਈਏ ਆਵੇ ਜਾਵੇ ਚਾਈਂ ਚਾਈਂਆ। ਮੇਲ ਮਿਲਾਵਾ ਨਾਰੀ ਨਰ, ਸੁਰਤੀ ਸ਼ਬਦ ਕਰੇ ਕੁੜਮਾਈਆ। ਸਚ ਦੁਆਰੇ ਵੇਖੇ ਖੜ, ਪੜਦਾ ਉਹਲਾ ਆਪ ਉਠਾਈਆ। ਇਕੋ ਢੋਲਾ ਲਏ ਪੜ੍ਹ,
ਮੇਰਾ ਤੇਰਾ ਭੇਤ ਰਹਿਣ ਨਾ ਪਾਈਆ। ਸਾਚਾ ਪੱਲੂ ਲੈਣਾ ਫੜ, ਨਿਰਗੁਣ ਸਰਗੁਣ ਗੰਢ ਬੰਧਾਈਆ। ਇਕ ਮਹੱਲੇ ਜਾਣਾ ਚੜ੍ਹ, ਸਤਿਗੁਰ ਬੈਠਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਜਨ ਭਗਤਾਂ ਲਹਿਣਾ ਦੇਣਾ ਇਕੋ ਰੰਗ ਵਖਾਈਆ। ਜਨ ਭਗਤ ਲਹਿਣਾ ਦੇਣਾ ਮੰਗਣ, ਝੋਲੀ ਸਤਿਗੁਰ ਅੱਗੇ ਡਾਹੀਆ। ਸ੍ਰੀ ਭਗਵਾਨ ਚਾੜ੍ਹਨਹਾਰਾ ਰੰਗਣ, ਸਚ ਲਲਾਰੀ ਨਾਮ ਰੰਗ ਚੜ੍ਹਾਈਆ। ਅੰਦਰ ਵੜ ਵਜਾਏ ਮਰਦੰਗਨ, ਸਚ ਮਰਦੰਗਾ ਇਕ ਉਠਾਈਆ। ਸਚ ਦੁਆਰੇ ਗੁਰਸਿਖ ਲੰਘਣ, ਗੁਰੂਦੁਆਰ ਇਕੋ ਨਜ਼ਰੀ ਆਈਆ। ਨਾ ਕੋਈ ਸੂਰਜ ਨਾ ਕੋਈ ਚੰਦਨ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਾ ਕੋਈ ਗੀਤ ਨਾ ਕੋਈ ਛੰਦਨ, ਢੋਲਾ ਰਾਗ ਨਾ ਕੋਇ ਅਲਾਈਆ। ਸਚ ਦੁਆਰੇ ਨਜ਼ਰੀ ਆਏ ਇਕੋ ਸਾਹਿਬ ਸੂਰਾ ਸਰਬੰਗਨ, ਵਡ ਵੱਡਾ ਵਡ ਵਡਿਆਈਆ। ਸਚ ਦ੍ਰਿੜਾਏ ਇਕ ਅਨੰਦਨ, ਅਨੰਦ ਅਨੰਦ ਵਿਚੋ ਜਣਾਈਆ। ਆਪ ਸਮਾਏ ਪਰਮਾਨੰਦਨ, ਪਰਮ ਪੁਰਖ ਬੇਪਰਵਾਹੀਆ। ਗੁਰਮੁਖ ਤੇਰਾ ਕਲਜੁਗ ਅੰਤ ਮਾਣਸ ਜਨਮ ਨਾ ਹੋਵੇ ਭੰਗਨ, ਜਿਸ ਮਿਲਿਆ ਗੋਬਿੰਦ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਲੇਖਾ ਲੇਖੇ ਰਿਹਾ ਲਗਾਈਆ।
੨੪ ਭਾਦਰੋ ੨੦੨੦ ਬਿਕ੍ਰਮੀ ਭਲਾਈ ਪੁਰ ਡੋਗਰਾਂ ਗੁਰਮੁਖ ਸਿੰਘ, ਪਾਲ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਗੁਰਮੁਖ ਸਦਾ ਰਹੇ ਭਟਕ, ਪ੍ਰਭ ਚਰਨ ਧਿਆਨ ਲਗਾਈਆ। ਮਨਮੁਖ ਰਾਹ ਵਿਚ ਰਹੇ ਅਟਕ, ਪਾਂਧੀ ਪੰਧ ਨਾ ਕੋਇ ਮੁਕਾਈਆ। ਗੁਰਸਿਖ ਦਰ ਤੇ ਆਉਣ ਸਦਾ ਬੇਖਟਕ, ਖਟਕਾ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਵਿਚੋ ਜਿਨ੍ਹਾਂ ਮਾਣਸ ਜਨਮ ਮਿਲਿਆ ਪਰਤ, ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਸਤਿਗੁਰ ਪੂਰਾ ਕੋਈ ਨਾ ਜਾਣੇ ਸੋਗ਼ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਜਨ ਕਰਾਏ ਆਪਣਾ ਦਰਸ, ਤਿਸ ਜਨਮ ਕਰਮ ਦੀ ਮੈਲ ਧਵਾਈਆ। ਅੰਮ੍ਰਿਤ ਮੇਘ ਅੰਤਰ ਬਰਸ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਰਮ ਜਰਮ ਪੂਰਬ ਕੋਈ ਨਾ ਸਕੇ ਜਾਣ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਵਿਦਿਆ ਹੋਈ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਸਾਰੇ ਦੱਸਣ ਨਿਸ਼ਾਨ, ਮੰਜ਼ਲ ਚੜ੍ਹ ਕੇ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਦੇਵਣ ਸਰਬ ਗਿਆਨ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਗੁਰਮੁਖ ਗੁਰਸਿਖ ਕਦੇ ਨਾ ਭੁੱਲੇ ਬਾਲ ਅਞਾਣ, ਅਭੁੱਲ ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਲੇਖਾ ਚੁੱਕੇ ਆਣ, ਜਿਸ ਜਨ ਮਿਹਰ ਨਜ਼ਰ ਉਠਾਈਆ। ਆਤਮ ਅੰਤਰ ਦੇਵੇ ਦਾਨ, ਬਸੰਤਰ ਕੂੜੀ ਦਏ ਬੁਝਾਈਆ। ਮਨ ਵਾਸਨਾ ਤੋੜ ਅਭਿਮਾਨ, ਨਿਵਣ-ਸੋ-ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਦ ਸਦਾ ਹੋਏ ਸਹਾਈਆ। ਜਨਮ ਕਰਮ ਦਾ ਲੇਖਾ ਜਾਣੇ ਆਪ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਆਦਿ ਜੁਗਾਦੀ ਮਾਈ ਬਾਪ, ਜੁਗ ਜੁਗ ਪਿਤਾ ਪੂਤ ਭੇਵ ਚੁਕਾਇੰਦਾ । ਨਿਤ ਨਵਿਤ ਦੇਵੇ ਸਾਚਾ ਸਾਥ, ਸਗਲਾ ਸੰਗ ਨਿਭਾਇੰਦਾ। ਏਥੇ ਓਥੇ ਪਤ ਲਏ ਰਾਖ, ਸਿਰ ਆਪਣਾ
ਹੱਥ ਟਿਕਾਇੰਦਾ। ਕੂੜ ਕੁੜਿਆਰਾ ਕੋਈ ਨਾ ਕਰੇ ਅੰਤਮ ਘਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਾਚੀ ਭਟਕਨਾ ਵੇਖ ਵਖਾਇੰਦਾ। ਜਗਤ ਭਟਕਨਾ ਮਨ ਦਾ ਕੰਮ, ਮਨ ਮਨਸਾ ਨਾਲ ਮਿਲਾਈਆ । ਗੁਰਮੁਖ ਭਟਕਨਾ ਪ੍ਰਭ ਦਰਸਨ ਮੰਗੇ ਦਮੋ ਦਮ, ਅੰਤਰ ਇਕ ਧਿਆਨ ਲਗਾਈਆ। ਗੁਰ ਦਾ ਭਟਕਨਾ ਗੁਰਮੁਖਾਂ ਬੇੜਾ ਦੇਵੇ ਬੰਨ੍ਹ, ਜੁਗ ਜੁਗ ਸੇਵ ਕਮਾਈਆ । ਹਰਿ ਦਾ ਭਟਕਨਾ ਜਨ ਭਗਤਾਂ ਆਵੇ ਕੰਮ, ਦੂਜੇ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ. ਕਿਰਪਾ ਕਰ, ਸਾਚੀ ਭਟਕਨਾ ਦਏ ਸਮਝਾਈਆ । ਸਭ ਤੋ ਪਹਿਲੋ ਭਟਕਿਆ ਆਪ ਭਗਵਾਨ, ਆਪਣੀ ਬਣਤ ਆਪ ਬਣਾਈਆ। ਆਪਣੀ ਭਟਕਨਾ ਅੰਦਰ ਦਿਤਾ ਦਾਨ, ਨਿਰਗੁਣ ਝੋਲੀ ਸਚ ਵਖਾਈਆ। ਭਟਕਨਾ ਅੰਦਰ ਜਨਨੀ ਜਨ ਕੇ ਜੰਮਿਆ ਪੁਤ ਸੁਲਤਾਨ, ਸ਼ਬਦ ਦੁਲਾਰਾ ਨਾਉਂ ਰਖਾਈਆ। ਭਟਕਨਾ ਅੰਦਰ ਬਣਿਆ ਸ਼ਾਹ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ । ਭਟਕਨਾ ਅੰਦਰ ਸਚਖੰਡ ਬਣਾਇਆ ਮਕਾਨ, ਚਾਰ ਦੀਵਾਰੀ ਨਜ਼ਰ ਕਿਸੇ ਨਾ ਆਈਆ। ਭਟਕਨਾ ਅੰਦਰ ਥਿਰ ਘਰ ਖੋਲ੍ਹ ਆਪ ਦੁਕਾਨ, ਦਰ ਦਰਵਾਜ਼ਾ ਆਪਣੇ ਵਿਚ ਛੁਪਾਈਆ। ਭਟਕਨਾ ਅੰਦਰ ਸ਼ਬਦੀ ਸੁਤ ਦਿਤਾ ਦਾਨ, ਵਿਸ਼ਵ ਵਿਸ਼ਨੂੰ ਜਾਗ ਖੁਲ੍ਹਾਈਆ। ਭਟਕਨਾ ਅੰਦਰ ਪਾਰਬ੍ਰਹਮ ਬ੍ਰਹਮ ਵੰਡੀ ਪਾਏ ਆਣ, ਵੰਡਣਹਾਰਾ ਇਕ ਅਖਵਾਈਆ। ਭਟਕਨਾ ਅੰਦਰ ਸ਼ੰਕਰ ਕਰ ਪਰਵਾਨ, ਹੱਥ ਤ੍ਰਿਸੂਲ ਫੜਾਈਆ। ਭਟਕਨਾ ਅੰਦਰ ਤ੍ਰੈਗੁਣ ਮਾਇਆ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਈਆ। ਭਟਕਨਾ ਅੰਦਰ ਪੰਜ ਤਤ ਕਰੇ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਉਪਾਈਆ। ਭਟਕਨਾ ਅੰਦਰ ਖੇਲੇ ਖੇਲ ਜ਼ਿਮੀਂ ਅਸਮਾਨ, ਗਗਨ ਮੰਡਲ ਦਏ ਵਡਿਆਈਆ। ਭਟਕਨਾ ਅੰਦਰ ਨਿਰਗੁਣ ਸਰਗੁਣ ਪਰਗਟ ਹੋਵੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਟਕਨਾ ਆਪ ਬਣਾਈਆ। ਭਟਕਨਾ ਅੰਦਰ ਖੇਲ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਭਟਕਨਾ ਅੰਦਰ ਲੇਖਾ ਲੇਖ ਲਿਖ ਜੁਗ ਚਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ । ਭਟਕਨਾ ਅੰਦਰ ਬ੍ਰਹਮਵੇਤਾ ਕਰ ਤਿਆਰ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਭਟਕਨਾ ਅੰਦਰ ਲੱਖ ਚੁਰਾਸੀ ਕਾਰ, ਜੇਰਜ ਅੰਡਜ ਉਤਭੁਜ ਸੇਤਜ ਰੰਗ ਰੰਗਾਇੰਦਾ । ਭਟਕਨਾ ਅੰਦਰ ਆਪਣਾ ਨਾਉਂ ਨਿਰੰਕਾਰਾ ਬੋਲ ਜੈਕਾਰ, ਸਾਚਾ ਨਾਮ ਆਪ ਸਾਲਾਹਿੰਦਾ। ਭਟਕਨਾ ਅੰਦਰ ਖੇਲ ਕਰੇ ਅਗੰਮ ਅਪਾਰ, ਅਲੱਖ ਅਗੋਚਰ ਆਪਣੀ ਕਾਰ ਕਮਾਇੰਦਾ। ਭਟਕਨਾ ਅੰਦਰ ਵਿਸ਼ਨੂੰ ਭਰੇ ਭੰਡਾਰ, ਸਾਚੀ ਵਸਤ ਆਪ ਵਰਤਾਇੰਦਾ। ਭਟਕਨਾ ਅੰਦਰ ਬ੍ਰਹਮੇ ਦਏ ਆਧਾਰ, ਘਟ ਘਟ ਬ੍ਰਹਮ ਜੋਤ ਵਖਾਇੰਦਾ । ਭਟਕਨਾ ਅੰਦਰ ਸ਼ੰਕਰ ਕਰੇ ਹੁਸ਼ਿਆਰ, ਭੋਲੇ ਨਾਥ ਤ੍ਰਿਸੂਲ ਹੱਥ ਵਖਾਇੰਦਾ। ਭਟਕਨਾ ਅੰਦਰ ਰਜੋ ਤਮੋ ਸਤੋ ਕਰੇ ਸ਼ਿੰਗਾਰ, ਨੇਤਰ ਨੈਣ ਨੈਣ ਮਟਕਾਇੰਦਾ। ਭਟਕਨਾ ਅੰਦਰ ਲੇਖਾ ਜਾਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਭਟਕਨਾ ਅੰਦਰ ਰਚ ਕੇ ਖਾਣੀ ਚਾਰ, ਖ਼ਾਲਸ ਆਪਣਾ ਰੂਪ ਵਖਾਇੰਦਾ । ਭਟਕਨਾ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣੀ ਧਾਰ ਜਣਾਇੰਦਾ। ਭਟਕਨਾ ਅੰਦਰ ਬੋਲ ਸਚ ਜੈਕਾਰ, ਸ਼ਬਦ ਅਨਾਦੀ ਨਾਦ ਸੁਣਾਇੰਦਾ । ਭਟਕਨਾ ਅੰਦਰ ਹੋਏ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਭਟਕਨਾ ਅੰਦਰ ਬਣ ਕੇ ਸਾਂਝਾ ਯਾਰ, ਸਗਲਾ ਸੰਗ ਆਪ ਨਿਭਾਇੰਦਾ। ਭਟਕਨਾ ਅੰਦਰ ਆਤਮ ਪਰਮਾਤਮ ਕਰੇ ਪਿਆਰ, ਸਚ ਪ੍ਰੀਤੀ ਆਪ ਨਿਭਾਇੰਦਾ। ਭਟਕਨਾ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚੇ ਵਾਰੋ ਵਾਰ,
ਸਾਚੀ ਰਚਨਾ ਆਪ ਰਚਾਇੰਦਾ । ਭਟਕਨਾ ਅੰਦਰ ਸਾਚੀ ਸਿਖਿਆ ਦਏ ਸਿਖਾਲ, ਵਿਦਤ ਇਕੋ ਨਾਮ ਪੜ੍ਹਾਇੰਦਾ। ਭਟਕਨਾ ਅੰਦਰ ਹੋਏ ਦੀਨ ਦਿਆਲ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਭਟਕਨਾ ਅੰਦਰ ਦੋ ਜਹਾਨਾਂ ਬਣੇ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਭਟਕਨਾ ਅੰਦਰ ਵੇਖ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਖੁਲ੍ਹਾਇੰਦਾ । ਭਟਕਨਾ ਅੰਦਰ ਗੁਰੂ ਗੁਰਦੇਵ ਉਪਜਾਏ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਇੰਦਾ। ਭਟਕਨਾ ਅੰਦਰ ਸਭ ਘਟ ਚਲੇ ਨਾਲ, ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਭਟਕਨਾ ਅੰਦਰ ਆਪਣੀ ਘਾਲਨ ਰਿਹਾ ਘਾਲ, ਬਣ ਸੇਵਕ ਸੇਵ ਕਮਾਇੰਦਾ। ਭਟਕਨਾ ਅੰਦਰ ਬਣੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਇੰਦਾ । ਭਟਕਨਾ ਅੰਦਰ ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਭਟਕਨਾ ਅੰਦਰ ਪੀਰ ਪੈਗ਼ੰਬਰ ਲਏ ਉਠਾਲ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਭਟਕਨਾ ਅੰਦਰ ਹੱਕ ਹਕੀਕਤ ਦਏ ਵਖਾਲ, ਲਾਸ਼ਰੀਕ ਪੜਦਾ ਲਾਹਿੰਦਾ। ਭਟਕਨਾ ਅੰਦਰ ਮੁਕਾਮੇ ਹੱਕ ਨੂਰ ਧਰੇ ਜਲਾਲ, ਜਲਵਾ ਇਕੋ ਇਕ ਸਮਝਾਇੰਦਾ । ਭਟਕਨਾ ਅੰਦਰ ਸਾਚਾ ਕਲਮਾ ਬੋਲੇ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਭਟਕਨਾ ਅੰਦਰ ਬਣੇ ਅਮਾਮ, ਆਪ ਆਪਣਾ ਵੇਸ ਧਰਾਇੰਦਾ। ਭਟਕਨਾ ਅੰਦਰ ਪਿਆਏ ਜਾਮ, ਆਬੇ ਹਯਾਤ ਹੱਥ ਰਖਾਇੰਦਾ। ਭਟਕਨਾ ਅੰਦਰ ਕਰੇ ਸਲਾਮ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਭਟਕਨਾ ਅੰਦਰ ਬਣੇ ਗ਼ੁਲਾਮ, ਦਰ ਬਰਦਾ ਆਪ ਅਖਵਾਇੰਦਾ। ਭਟਕਨਾ ਅੰਦਰ ਦਏ ਪੈਗ਼ਾਮ, ਧੁਰ ਸੰਦੇਸਾ ਆਪ ਸੁਣਾਇੰਦਾ। ਭਟਕਨਾ ਅੰਦਰ ਕਰੇ ਕਾਮ, ਕਰਨੀ ਕਰਤਾ ਆਪ ਕਮਾਇੰਦਾ। ਭਟਕਨਾ ਅੰਦਰ ਬਦਲੇ ਨਜ਼ਾਮ, ਧੁਰ ਦੀ ਨੌਬਤ ਨਾਮ ਵਜਾਇੰਦਾ। ਭਟਕਨਾ ਅੰਦਰ ਦੇ ਗਿਆਨ, ਸਾਚੀ ਸਿਖਿਆ ਇਕ ਸਮਝਾਇੰਦਾ। ਭਟਕਨਾ ਅੰਦਰ ਝੁਲਾਏ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਭਟਕਨਾ ਅੰਦਰ ਬਣੇ ਕਾਹਨ, ਗੋਪੀ ਕਾਹਨ ਰੂਪ ਧਰਾਇੰਦਾ। ਭਟਕਨਾ ਅੰਦਰ ਬਣੇ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ । ਭਟਕਨਾ ਅੰਦਰ ਬੋਲੇ ਸਤਿ ਨਾਮ, ਨਾਨਕ ਨਿਰਗੁਣ ਮੰਤਰ ਇਕ ਦ੍ਰਿੜਾਇੰਦਾ। ਭਟਕਨਾ ਅੰਦਰ ਸ੍ਰਿਸ਼ਟ ਸਬਾਈ ਵੇਖੇ ਆਣ, ਆਪ ਆਪਣਾ ਫੇਰਾ ਪਾਇੰਦਾ। ਭਟਕਨਾ ਅੰਦਰ ਗੋਬਿੰਦ ਕਰੇ ਇਕ ਪਰਨਾਮ, ਮਸਤਕ ਧੂੜੀ ਟਿੱਕਾ ਇਕ ਵਖਾਇੰਦਾ। ਭਟਕਨਾ ਅੰਦਰ ਇਕੋ ਖੇਲ ਕਰੇ ਅਕਾਲ, ਅਕਲ ਕਲਧਾਰੀ ਰਾਹ ਚਲਾਇੰਦਾ । ਭਟਕਨਾ ਅੰਦਰ ਜਨ ਭਗਤਾਂ ਉਤੇ ਹੋਏ ਆਪ ਦਿਆਲ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਭਟਕਨਾ ਅੰਦਰ ਸਾਚੇ ਸੰਤ ਲਏ ਸੰਭਾਲ, ਸੰਭਲ ਸੰਬਲ ਆਪਣਾ ਰਾਹ ਜਣਾਇੰਦਾ। ਭਟਕਨਾ ਅੰਦਰ ਗੁਰਮੁਖ ਗੋਦੀ ਲਏ ਬਠਾਲ, ਫੜ ਬਾਂਹੋ ਗਲੇ ਲਗਾਇੰਦਾ। ਭਟਕਨਾ ਅੰਦਰ ਗੁਰਸਿਖਾਂ ਚਲੇ ਨਾਲ ਨਾਲ, ਨਾਮ ਇਸ਼ਾਰਾ ਇਕ ਵਖਾਇੰਦਾ। ਭਟਕਨਾ ਅੰਦਰ ਖੇਲ ਕਰੇ ਜੁਗ ਚਾਰ, ਨੌਂ ਸੌ ਚੁਰਾਨਵੇ ਚੌਕੜੀ ਪੰਧ ਮੁਕਾਇੰਦਾ। ਭਟਕਨਾ ਅੰਦਰ ਖੇਲ ਗੁਰੂ ਅਵਤਾਰ, ਪੀਰ ਪੈਗ਼ੰਬਰ ਭਟਕਨਾ ਵਿਚ ਧੁਰ ਦੀ ਧਾਰ ਇਕ ਜਣਾਇੰਦਾ। ਭਟਕਨਾ ਵਿਚ ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਗੀਤਾ ਗਿਆਨ ਗਿਆਨ ਦ੍ਰਿੜਾਇੰਦਾ। ਭਟਕਨਾ ਅੰਦਰ ਅੰਜੀਲ ਕੁਰਾਨਾਂ ਦਏ ਆਧਾਰ, ਤੀਸ ਬਤੀਸਾ ਸਿਫ਼ਤ ਸਾਲਾਇੰਦਾ। ਭਟਕਨਾ ਅੰਦਰ ਨਾਨਕ ਨਿਰਗੁਣ ਬੋਲ ਜੈਕਾਰ, ਮੰਤਰ ਇਕੋ ਇਕ ਸਮਝਾਇੰਦਾ। ਭਟਕਨਾ ਅੰਦਰ ਗੁਰੂ ਗ੍ਰੰਥ ਗੁਰਦੇਵ ਕਰ ਪਿਆਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਭਟਕਨਾ ਅੰਦਰ ਕਰੇ ਸਰਬ ਨਿਮਸਕਾਰ, ਨਿਉਂ ਨਿਉਂ ਆਪਣਾ ਰਾਹ ਵਖਾਇੰਦਾ । ਭਟਕਨਾ ਅੰਦਰ ਸਭ ਦੀ ਆਸਾ ਮਨਸਾ ਪੂਰੇ
ਤਾਲ, ਤ੍ਰਿਸਨਾ ਤ੍ਰਿਪਤ ਆਪ ਕਰਾਇੰਦਾ। ਭਟਕਨਾ ਅੰਦਰ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ । ਭਟਕਨਾ ਅੰਦਰ ਰਾਏ ਧਰਮ ਦਏ ਬਿਠਾਲ, ਸਾਚਾ ਹੁਕਮ ਇਕ ਜਣਾਇੰਦਾ। ਭਟਕਨਾ ਅੰਦਰ ਚਿਤਰਗੁਪਤ ਦਏ ਸਿਖਾਲ, ਸਿਖਿਆ ਇਕੋ ਇਕ ਰਖਾਇੰਦਾ। ਭਟਕਨਾ ਅੰਦਰ ਲਾੜੀ ਮੌਤ ਹੋ ਕੇ ਕਰੇ ਭਾਲ, ਬਚਿਆ ਕੋਈ ਰਹਿਣ ਨਾ ਪਾਇੰਦਾ। ਭਟਕਨਾ ਅੰਦਰ ਲੇਖਾ ਜਾਣੇ ਕਾਲ ਮਹਾਂਕਾਲ, ਮਿਹਰਵਾਨ ਆਪਣਾ ਹੁਕਮ ਵਰਤਾਇੰਦਾ। ਭਟਕਨਾ ਅੰਦਰ ਗੋਬਿੰਦ ਸੁਤ ਬਣਾਇਆ ਅਕਾਲ, ਪੂਤ ਸਪੂਤਾ ਦਏ ਵਡਿਆਈਆ। ਭਟਕਨਾ ਅੰਦਰ ਦੁਲਾਰੇ ਨੀਹਾਂ ਹੇਠ ਦਿਤੇ ਸੁਆਲ, ਸਾਚੀ ਸੇਵ ਇਕ ਸਮਝਾਈਆ। ਭਟਕਨਾ ਅੰਦਰ ਖੇਲ ਕਰੇ ਅਪਾਰ, ਅਪਰੰਪਰ ਆਪਣਾ ਰਾਹ ਜਣਾਈਆ। ਪ੍ਰਭ ਕੀ ਭਟਕਨਾ ਕਦੇ ਨਾ ਮੁੱਕੇ ਵਿਚ ਸੰਸਾਰ, ਬਿਨ ਭਟਕਨਾ ਸ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਗੁਰਸਿਖ ਤੇਰੀ ਭਟਕਨਾ ਸਦਾ ਖ਼ਬਰਦਾਰ, ਜੋ ਪ੍ਰਭ ਦਾ ਰਾਹ ਰਹੀ ਤਕਾਈਆ। ਦੂਰ ਦੁਰਾਡਾ ਡਿਗਦਾ ਢਹਿੰਦਾ ਗੁਰਮੁਖ ਦੁਆਰੇ ਮਿਲਿਆ ਆਣ, ਘਰ ਸਾਚੇ ਵੱਜੇ ਵਧਾਈਆ। ਜਨਮ ਕਰਮ ਸਾਰੇ ਵੇਖਣ ਆਣ, ਨੇਤਰ ਨੈਣ ਅੱਖ ਖੁਲ੍ਹਾਈਆ। ਨਿਰਗੁਣ ਦਾਤਾ ਨੌਜਵਾਨ, ਪਰਮ ਪੁਰਖ ਪ੍ਰਭ ਵੇਸ ਵਟਾਈਆ। ਜਿਸ ਦਾ ਰੂਪ ਗੋਪੀ ਕਾਹਨ, ਕੋਟਨ ਕੋਟ ਉਪਜਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਰਨ ਸਲਾਮ, ਦਰ ਬੈਠੇ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਭਟਕਨਾ ਇਕ ਜਣਾਈਆ। ਗੁਰਮੁਖ ਭਟਕੇ ਸਤਿਗੁਰ ਰੰਗ, ਰੰਗ ਸਤਿਗੁਰ ਆਪ ਚੜ੍ਹਾਈਆ । ਜਨਮ ਜਨਮ ਦੀ ਪੂਰੀ ਕਰੇ ਮੰਗ, ਹੋਰ ਲੇਖਾ ਰਹਿਣ ਨਾ ਪਾਈਆ। ਅੰਤਰ ਦੇਵੇ ਇਕ ਅਨੰਦ, ਬਾਹਰੋ ਮਨ ਵਾਸਨਾ ਕਰੇ ਲੜਾਈਆ। ਹਰਿਜਨ ਚੜ੍ਹਾਏ ਸਾਚੇ ਚੰਦ, ਗੁਜਰੀ ਚੰਦ ਨੂਰ ਚਮਕਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਨਾਮ ਦੇਵੇ ਵੰਡ, ਲੋਕਮਾਤ ਫੇਰਾ ਪਾਈਆ। ਗੁਰਮੁਖ ਸੁਹਾਗਣ ਨਾਰ ਨਾ ਹੋਏ ਰੰਡ, ਕੰਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਸੁਆਮੀ ਦਇਆ ਕਮਾਈਆ। ਗੁਰਮੁਖ ਭਟਕਨਾ ਭਟਕੇ ਆਪ, ਆਪਣੀ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਸਾਚਾ ਜਾਪ, ਤੇਰਾ ਮੇਰਾ ਰੂਪ ਧਰਾਇੰਦਾ। ਗੁਰਮੁਖ ਗੁਰਸਿਖ ਪ੍ਰਭ ਮਿਲੇ ਸੱਚਾ ਬਾਪ, ਜਗਤ ਨਾਤਾ ਤੋੜ ਤੁੜਾਇੰਦਾ । ਗੁਰਮੁਖ ਗੁਰਸਿਖ ਦਰਸ ਪਾਏ ਪਾਕੀ ਪਾਕ, ਪਾਕ ਰਸੂਲ ਨਜ਼ਰੀ ਆਇੰਦਾ। ਗੁਰਸਿਖ ਗੁਰਮੁਖ ਭਟਕਨਾ ਦਾ ਨੌਂ ਸੌ ਚੁਰਾਨਵੇ ਚੌਕੜੀ ਜੁਗ ਪਿੱਛੋ ਮਿਲਿਆ ਇਤਫ਼ਾਕ, ਇਤਫ਼ਾਕੀਆ ਆਪਣਾ ਮੇਲ ਮਿਲਾਇੰਦਾ। ਨਾ ਪਤਣ ਨਾ ਕੋਈ ਘਾਟ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਜਿਉਂ ਭਾਵੇਂ ਤਿਉਂ ਰਿਹਾ ਰਾਖ, ਮਿਹਰ ਨਜ਼ਰ ਇਕ ਉਠਾਇੰਦਾ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਆਪਣੀ ਧਾਰ ਜਣਾਇੰਦਾ। ਪੂਰਬ ਵਸੂਰੇ ਗਏ ਲਾਥ, ਅਗਲਾ ਸੁਖ ਸੁਖ ਆਪ ਜਣਾਇੰਦਾ । ਲਹਿਣਾ ਦੇਣਾ ਦੇਵੇ ਹਾਥ, ਜਗਤ ਉਧਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦਇਆ ਕਮਾਇੰਦਾ। ਸੂਫ਼ੀਆਂ ਦੱਸੀ ਇਕੋ ਕਤਲਗਾਹ, ਕਾਤਲ ਮਕਤੂਲ ਰੂਪ ਸਮਝਾਈਆ। ਜਿਸ ਘਰ ਵਸੇ ਬੇਪਰਵਾਹ, ਬੇਐਬ ਰੂਪ ਵਖਾਈਆ। ਸਚ ਧਿਆਨ ਦਿਤਾ ਲਗਾ, ਨੂਰੀ ਇਸਮ ਇਕ ਸਮਝਾਈਆ। ਪੰਜ ਤਤ ਕਾਇਆ ਕਰੋ ਫ਼ਿਦਾ, ਫ਼ਿਤਰਤ ਆਪਣੀ ਮਾਤ ਮਿਟਾਈਆ। ਬਿਸਮਲ ਹੋ ਕੇ ਪੰਜ ਤਤ ਨਾਲੋ ਹੋਵੋ ਜੁਦਾ, ਜੁਜ਼ ਖ਼ਾਲੀ ਆਪਣਾ ਜੁਜ਼ ਮਿਲਾਈਆ। ਅੰਦਰੋ ਦਿਤਾ ਰਾਹ ਸਿੱਧਾ, ਬਾਹਰੋ ਸਮਝ ਕੋਇ ਨਾ ਪਾਈਆ। ਜਿਨ੍ਹਾਂ ਮਿਲਣ
ਦੀ ਸੁਫ਼ਨੇ ਵਿਚ ਦਿਤੀ ਬਿਧਾ, ਬਿਧ ਆਪਣੀ ਆਪ ਸਮਝਾਈਆ। ਪਰਵਰਦਿਗਾਰ ਖ਼ੁਸ਼ੀਆਂ ਨਾਲ ਪਾਵੇ ਗਿਧਾ, ਮਨਸੂਰ ਸੂਲੀਆਂ ਉਤੇ ਚੜ੍ਹਾਈਆ। ਸ਼ਮਸ ਤਬਰੇਜ਼ ਆਪਣੀ ਨੈਣੀ ਡਿਠਾ, ਪੁਠੜੀ ਖੱਲ ਲੁਹਾਈਆ। ਬਿਨ ਅੱਖੀਆਂ ਪੜ੍ਹਦੇ ਧੁਰ ਦਾ ਚਿੱਠਾ, ਬਿਨ ਨੈਣਾਂ ਦੇਣ ਸੁਣਾਈਆ। ਸਾਂਝੇ ਯਾਰ ਦਾ ਸਾਚਾ ਹਿਤਾ, ਬਿਰਹੋ ਅਗਨੀ ਰਿਹਾ ਜਲਾਈਆ। ਉਨ੍ਹਾਂ ਕਦੇ ਯਾਦ ਨਾ ਆਇਆ ਪਿੱਛਾ, ਜਿਨ੍ਹਾਂ ਅੱਗੇ ਮਿਲਿਆ ਬੇਪਰਵਾਹੀਆ। ਏਥੇ ਓਥੇ ਦਰਗਹਿ ਸਾਚੀ ਸਚਖੰਡ ਦੁਆਰ ਕਰੇ ਰਿਛਾ, ਪ੍ਰਿਤਪਾਲਕ ਇਕ ਗੋਸਾਈਂਆ । ਸੋ ਸੂਫੀ ਜਿਸ ਜਗਤ ਰਸ ਜਾਤਾ ਫਿਕਾ, ਫਿਕੀ ਵੇਖੀ ਸਰਬ ਲੋਕਾਈਆ। ਹਰਿ ਕਾ ਰੂਪ ਆਪਣੇ ਵਿਚ ਵੇਖਿਆ ਨਿੱਕਾ, ਨਿਕਿਉਂ ਵੱਡੇ ਨਾਲ ਮਿਲਾਈਆ। ਬਿਨ ਪੰਡਤ ਪਾਂਧੇ ਬਿਨ ਮੁੱਲਾ ਸ਼ੇਖ਼ ਲੱਗਾ ਮਿੱਠਾ, ਧੁਰ ਦੀ ਰੇਖ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸੂਫੀ ਸਾਬਤ ਸੂਰਤ ਆਪਣੀ ਦਏ ਸਮਝਾਈਆ। ਭਟਕਨਾ ਅੰਦਰ ਸਾਚਾ ਭਾਉ, ਭਗਤ ਭਗਵਾਨ ਜਣਾਈਆ। ਭਟਕਨਾ ਅੰਦਰ ਰਹੇ ਚਾਉ, ਚਾਉ ਘਨੇਰਾ ਇਕ ਦ੍ਰਿੜਾਈਆ। ਭਟਕਨਾ ਅੰਦਰ ਜਪਾਏ ਨਾਉਂ, ਨਾਉਂ ਨਿਰੰਕਾਰ ਆਪ ਸਮਝਾਈਆ। ਭਟਕਨਾ ਅੰਦਰ ਚਰਨ ਰੂਪ ਬਣਾਏ ਪਾਉਂ, ਸੀਸ ਜਗਦੀਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕਨਾ ਭਟਕਨਾ ਵਿਚੋ ਪਰਗਟਾਈਆ। ਭਟਕਨਾ ਅੰਦਰ ਭਟਕੇ ਏਕ, ਅਨੇਕ ਰੂਪ ਵਟਾਈਆ। ਸਾਚੀ ਭਟਕਨਾ ਆਪੇ ਲਏ ਵੇਖ, ਜਨ ਭਗਤਾਂ ਅੰਦਰ ਡੇਰਾ ਲਾਈਆ। ਸੋ ਭਟਕਨਾ ਸਤਿਗੁਰ ਭੇਖ, ਜਿਸ ਭਟਕਨਾ ਅੰਦਰ ਗੁਰਮੁਖ ਗੁਰ ਗੁਰ ਨਾਉਂ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕ ਭਟਕ ਭਾਵਨਾ ਆਪਣੀ ਨਾਲ ਮਿਲਾਈਆ। ਭਟਕਨਾ ਅੰਦਰ ਰੱਖ ਭਾਵਨਾ, ਭਾਂਡਾ ਭਰਮ ਭੰਨਾਇੰਦਾ। ਭਟਕਨਾ ਅੰਦਰ ਪਕੜੇ ਦਾਮਨਾ, ਦਾਮਨਗੀਰ ਆਪ ਅਖਵਾਇੰਦਾ। ਭਟਕਨਾ ਅੰਦਰ ਹੋਏ ਜ਼ਾਮਨਾ, ਧੁਰ ਦੀ ਜ਼ਾਮਨੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਟਕਨਾ ਅੰਦਰ ਆਮ੍ਹੋ ਸਾਮ੍ਹਣਾ ਹੋ ਕੇ ਸਾਮ੍ਹਣੇ ਰੂਪ ਵਖਾਇੰਦਾ। ਜੇ ਭਟਕਨਾ ਹੋਵੇ ਨਾ ਇਕ ਭਗਵਾਨ, ਭਟਕੇ ਮਾਤ ਨਾ ਕੋਇ ਲੋਕਾਈਆ। ਨਵ ਨੌ ਚਾਰ ਦਾ ਦੱਸੇ ਬਿਆਨ, ਭੇਵ ਅਭੇਦਾ ਭੇਵ ਖੁਲ੍ਹਾਈਆ। ਨਵ ਨੌ ਵੇਖ ਜਗਤ ਦੁਕਾਨ, ਨੌ ਖੰਡ ਫੇਰਾ ਆਪੇ ਪਾਈਆ। ਨੌ ਦੁਆਰ ਫਿਰੇ ਸੈਤਾਨ, ਜੁਗ ਜੁਗ ਸ਼ਰਅ ਕਰੇ ਲੜਾਈਆ। ਚਾਰੇ ਕੁੰਟ ਹੋਏ ਪਰਧਾਨ, ਚਾਰੇ ਖਾਣੀ ਰਿਹਾ ਹਿਲਾਈਆ। ਚਾਰੇ ਬਾਣੀ ਦੇ ਗਿਆਨ, ਚਾਰ ਯਾਰੀ ਵੰਡ ਵੰਡਾਈਆ। ਚਾਰ ਵੇਦ ਕਰ ਪਰਧਾਨ, ਜੀਵ ਜੰਤ ਜਗਤ ਸਮਝਾਈਆ। ਨਵ ਨੌ ਚਾਰ ਦਾ ਖੇਲ ਜਹਾਨ, ਆਦਿ ਜੁਗਾਦਿ ਇਕ ਜਣਾਈਆ। ਤਿਨ੍ਹਾਂ ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕੇ ਆਣ, ਜੋ ਚੌਥੇ ਪਦ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਵ ਨੌ ਚਾਰ ਧਾਰ ਬੰਧਾਈਆ। ਕਲਜੁਗ ਅੰਤਮ ਹੋਈ ਰਹਿਮਤ, ਰਹਿਮਾਨ ਦਇਆ ਕਮਾਈਆ। ਪੁਰਖ ਅਕਾਲ ਗੋਬਿੰਦ ਨਾਲ ਹੋਇਆ ਸਹਿਮਤ, ਨਿਰਗੁਣ ਨਿਰਗੁਣ ਜੋੜੀ ਆਪ ਬਣਾਈਆ। ਨਾ ਕੋਈ ਧੋਤੀ ਨਾ ਕੋਈ ਤਹਿਮਤ, ਪਾਜਾਮਾ ਬੰਧਨ ਨਾ ਕੋਇ ਰਖਾਈਆ। ਨਾ ਕੋਈ ਮੂਰਖ ਨਾ ਕੋਈ ਅਹਿਮਕ, ਨਾ ਕੋਈ ਵਿਦਿਆ ਕਰੇ ਪੜ੍ਹਾਈਆ । ਨਾ ਕੋਈ ਇਸ਼ਾਰਾ ਨਾ ਕੋਈ ਸੈਨਤ, ਨਾ ਕੋਈ ਸ਼ਰਅ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ । ਰਹਿਮਤ ਕਰਕੇ ਆਪ ਰਹੀਮ, ਆਪਣੀ ਦਇਆ ਕਮਾਇੰਦਾ।
ਆਪਣੇ ਭਾਗ ਕਰ ਤਰਮੀਮ, ਸਾਚਾ ਮਾਰਗ ਆਪ ਜਣਾਇੰਦਾ। ਜਿਸ ਦਾ ਖੇਲ ਸਦਾ ਅਜ਼ੀਮ, ਸ਼ਾਨ ਸ਼ੌਕਤ ਇਕ ਵਖਾਇੰਦਾ। ਜਿਸ ਦਾ ਭੇਵ ਕਿਸੇ ਨਾ ਪਾਇਆ ਕ਼ਦੀਮ, ਕ਼ੁਦਰਤ ਕ਼ਾਦਰ ਨਾਉਂ ਧਰਾਇੰਦਾ। ਸੋ ਕਲਜੁਗ ਅੰਤਮ ਜਨ ਭਗਤ ਵਖਾਏ ਆਪਣਾ ਸੀਨ, ਸਾਖਿਆਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਇਕੋ ਇਕ ਵਖਾਇੰਦਾ। ਰਹਿਮ ਕਰੇ ਮਿਹਰ ਨਜ਼ਰ, ਨਜ਼ਰੀਆ ਇਕ ਉਠਾਈਆ। ਜਨ ਭਗਤ ਵਖਾਏ ਇਕੋ ਫ਼ਜ਼ਲ, ਫ਼ਜ਼ਲ ਆਪਣਾ ਆਪ ਕਮਾਈਆ। ਪਿਛਲੀ ਧਾਰਾ ਦੇਵੇ ਬਦਲ, ਬਦਲਾ ਚੁੱਕੇ ਸਰਬ ਲੋਕਾਈਆ। ਤਖ਼ਤ ਨਿਵਾਸੀ ਕਰੇ ਅਦਲ, ਅਦਾਲਤ ਇਕੋ ਇਕ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੁਰੀਦ ਸੂਫੀ ਕੋਈ ਨਾ ਕਰੇ ਕਤਲ, ਕਾਤਲਾ ਹੱਥ ਨਾ ਕੋਇ ਉਠਾਈਆ । ਕਲਜੁਗ ਅੰਤਮ ਸ੍ਰੀ ਭਗਵਾਨ ਜਨ ਭਗਤਾਂ ਕੋਲੋ ਕੱਢਣ ਆਇਆ ਆਪਣਾ ਮਤਲਬ, ਮੁਤਲਾ ਸਭ ਨੂੰ ਰਿਹਾ ਕਰਾਈਆ। ਨਿਰਗੁਣ ਸਰਗੁਣ ਕਰਕੇ ਕਰਤਬ, ਨਾਮ ਖੰਡਾ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌ ਚਾਰ ਪਿਛੋ ਕੀਤਾ ਰਹਿਮ, ਜਨ ਭਗਤਾਂ ਨਾਲ ਬਣਿਆ ਬਹਿਣ, ਘਰ ਇਕੇ ਬਹਿ ਬਹਿ, ਮੰਦਰ ਇਕੋ ਰਹਿ ਰਹਿ, ਨਾਮ ਇਕੋ ਕਹਿ ਕਹਿ, ਭਾਣਾ ਸਾਚਾ ਸਹਿ ਸਹਿ, ਜਨ ਭਗਤਾਂ ਚਰਨ ਢਹਿ ਢਹਿ, ਮਾਣ ਅਭਿਮਾਨ ਇਕ ਨਿਸ਼ਾਨ ਸ੍ਰੀ ਭਗਵਾਨ ਆਤਮ ਪਰਮਾਤਮ ਸੋਹੰ ਧਾਰ ਰੂਪ ਆਪਣਾ ਲਏ ਪਰਗਟਾਈਆ।