੨੫ ਭਾਦਰੋ ੨੦੨੦ ਬਿਕ੍ਰਮੀ ਭਲਾਈਪੁਰ ਡੋਗਰਾਂ ਫ਼ੌਜਾ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਸਾਹਿਬ ਸਤਿਗੁਰ ਦੀਨ ਦਿਆਲਾ, ਹਰਿ ਜੁਗ ਜੁਗ ਦਇਆ ਕਮਾਇੰਦਾ। ਸਤਿ ਸਰੂਪੀ ਅੰਮ੍ਰਿਤ ਜਾਮ ਪਿਆਲਾ, ਨਿਰਗੁਣ ਸਰਗੁਣ ਆਪ ਪਿਆਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਧੁਰ ਦਰਬਾਰ ਆਪ ਵਖਾਇੰਦਾ। ਅੰਤਰ ਅੰਤਰ ਅਗੰਮੀ ਮਾਲਾ, ਬਿਨ ਰਸਨਾ ਜਿਹਵਾ ਜਾਪ ਜਪਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਘਰ ਘਰ ਸਾਚੀ ਸੇਵ ਕਮਾਇੰਦਾ। ਜਨ ਭਗਤਾਂ ਮਾਰਗ ਦੱਸੇ ਸੁਖਾਲਾ, ਔਝੜ ਰਾਹ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਪੂਰਾ ਸੱਚਾ ਠਾਕਰ, ਠੋਕਰ ਇਕੋ ਨਾਮ ਲਗਾਈਆ। ਵੇਖ ਵਖਾਏ ਕਾਇਆ ਗਾਗਰ, ਗਹਿਰ ਗੰਭੀਰ ਖੋਜ ਖੋਜਾਈਆ। ਨਾਮ ਵਣਜਾਰਾ ਬਣ ਸੌਦਾਗਰ, ਸਾਚੀ ਵਸਤ ਹੱਟ ਵਿਕਾਈਆ। ਨਿਰਮਲ ਕਰਮ ਕਰ ਉਜਾਗਰ, ਗੁਰਮੁਖ ਇਕੋ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵੇ ਮਾਣ ਵਡਿਆਈਆ। ਸਾਹਿਬ ਸਤਿਗੁਰ ਸਚ ਸੁਆਮੀ, ਏਕੰਕਾਰ ਇਕ ਅਖਵਾਇੰਦਾ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਡੇਰਾ ਲਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਧੁਰ ਦੀ ਧਾਰ ਆਪ ਸਮਝਾਇੰਦਾ। ਅੰਮ੍ਰਿਤ ਜਲ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਰਤ ਮਿਲਾਵਾ ਸ਼ਬਦੀ ਹਾਣੀ, ਸੇਜ ਸੁਹੰਜਣੀ ਇਕ ਵਡਿਆਇੰਦਾ। ਖੇਲੇ ਖੇਲ ਜੋਤ ਨੁਰਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਬਖ਼ਸ਼ਣਹਾਰਾ ਪਦ ਨਿਰਬਾਣੀ, ਘਰ ਸਾਚਾ ਇਕ ਵਖਾਇੰਦਾ। ਸ਼ਾਹੋ ਭੂਪ ਹਰਿ ਵਡ ਸੁਲਤਾਨੀ, ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਸੱਚਾ ਸਰਬ ਵਿਆਪੀ, ਘਟ ਘਟ ਰਿਹਾ ਸਮਾਈਆ। ਆਦਿ ਜੁਗਾਦੀ ਵਡ ਪਰਤਾਪੀ, ਬੇਪਰਵਾਹ ਨਾਉਂ ਰਖਾਈਆ। ਸਚ ਰਸੂਲ ਪਾਕਨ ਪਾਕੀ, ਪਰਵਰਦਿਗਾਰ ਨੂਰ ਖ਼ੁਦਾਈਆ। ਜਨ ਭਗਤਾਂ ਪੁਸ਼ਤ ਦੇਵੇ ਅਗੰਮੀ ਥਾਪੀ, ਥਾਪਣਾ ਇਕੋ ਇਕ ਵਖਾਈਆ। ਸਚ ਜਪਾਏ ਆਪਣਾ ਜਾਪੀ, ਜੀਵਣ ਜਪਤ ਜੁਗਤ ਜਣਾਈਆ। ਖੋਲ੍ਹ ਵਖਾਏ ਧੁਰ ਦੀ ਹਾਟੀ, ਸਾਚਾ ਕੁੰਡਾ ਮੰਦਰ ਲਾਹੀਆ। ਪਾਰ ਉਤਾਰੇ ਫੜ ਕੇ ਘਾਟੀ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਏਥੇ ਓਥੇ ਦੋ ਜਹਾਨ ਮੁਕਾਏ ਵਾਟੀ, ਪਾਂਧੀ ਆਪਣਾ ਪੰਧ ਮੁਕਾਈਆ। ਧੁਰ ਸੰਦੇਸਾ ਲੈ ਕੇ ਆਵੇ ਪਾਤੀ, ਪਤਣ ਬਹਿ ਬਹਿ ਬੇਪਰਵਾਹੀਆ। ਕਰੇ ਖੇਲ ਨਿਰਵੈਰ ਪੁਰਖ ਜੋਤ ਪਰਕਾਸ਼ੀ, ਪਰਕਾਸ਼ਵਾਨ ਵੇਸ ਵਟਾਈਆ । ਜਨ ਭਗਤਾਂ ਪੂਰਬ ਜਨਮ ਲਾਹੇ ਉਦਾਸੀ, ਚਿੰਤਾ ਰੋਗ ਨਾ ਕੋਇ ਵਖਾਈਆ । ਸਚਖੰਡ ਦੁਆਰ ਦੀ ਨਾਮ ਸੁਣਾਏ ਸਾਖੀ, ਸ਼ਬਦੀ ਰਾਗ ਆਪ ਅਲਾਈਆ। ਸਤਿਗੁਰ ਪੂਰਾ ਦੀਨ ਦਿਆਲ ਜੁਗ ਜੁਗ ਧਰਮ ਦੁਆਰ ਦਾ ਬਣਿਆ ਰਹੇ ਪਾਠੀ, ਪਾਠਸ਼ਾਲਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਸਾਹਿਬ ਸਤਿਗੁਰ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਜੁਗ ਚੌਕੜੀ ਨਿਤ ਨਵਿਤ ਨਿਭੇ ਨਾਲ, ਸਗਲਾ ਸੰਗ ਨਾ ਕੋਇ ਤਜਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਕਾਇਆ ਮੰਦਰ ਅੰਦਰ ਕਰੇ ਪਰਕਾਸ਼ ਸੱਚੀ ਧਰਮਸਾਲ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਸਰ ਸਰੋਵਰ ਇਕ ਨੁਹਾਈਆ। ਕੂੜੀ ਕਿਰਿਆ ਤ੍ਰੈਗੁਣ ਮਾਇਆ ਤੋੜ ਜੰਜਾਲ, ਸਤਿਗੁਰ ਬਖ਼ਸ਼ੇ ਸਚ ਸਰਨਾਈਆ। ਨਾਤਾ ਤੋੜ ਕਾਲ ਮਹਾਂਕਾਲ, ਰਾਏ ਧਰਮ ਦਰ ਦੁਰਕਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਕਰੇ ਕੁੜਮਾਈਆ। ਗੁਰਮੁਖ ਗੁਰਸਿਖ ਅੰਤਮ ਆਪਣੀ ਗੋਦੀ ਲਏ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰਾ ਆਪਣਾ ਵਰ, ਵਰ ਦਾਤਾ ਇਕ ਅਖਵਾਈਆ। ਸਤਿਗੁਰ ਪੂਰਾ ਸਾਹਿਬ ਸੁਲਤਾਨ, ਪ੍ਰਭ ਵੱਡਾ ਵਡ ਵਡਿਆਈਆ। ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਦੋ ਜਹਾਨਾਂ ਪਹਿਲਵਾਨ, ਬਲ ਆਪਣਾ ਆਪ ਵਖਾਈਆ । ਧਰਮ ਉਠਾਏ ਇਕ ਨਿਸ਼ਾਨ, ਸਾਚੇ ਮੰਦਰ ਆਪ ਝੁਲਾਈਆ। ਦੇਵਣਹਾਰਾ ਧੁਰ ਫ਼ਰਮਾਨ, ਸ਼ਬਦੀ ਨਾਦ ਵਜਾਈਆ। ਵੇਖਣਹਾਰਾ ਜੀਵ ਜਹਾਨ, ਲੱਖ ਚੁਰਾਸੀ ਜੋਤ ਰੁਸ਼ਨਾਈਆ। ਗਾਵਣਹਾਰਾ ਆਪਣਾ ਗਾਨ, ਸ਼ਬਦੀ ਢੋਲਾ ਰਾਗ ਅਲਾਈਆ। ਦੇਵਣਹਾਰਾ ਧੁਰ ਦਾ ਦਾਨ, ਗੁਰ ਅਵਤਾਰ ਪੀਰ ਪੈਗੰਬਰ ਨਾਮ ਅਮੋਲਕ ਵਸਤ ਝੋਲੀ ਪਾਈਆ। ਬਖ਼ਸ਼ਣਹਾਰਾ ਸਾਚਾ ਮਾਣ, ਚਰਨ ਕਵਲ ਦਏ ਸਰਨਾਈਆ। ਦੇਵਣਹਾਰਾ ਇਕ ਧਿਆਨ, ਅੰਤਰ ਆਤਮ ਪਰਮਾਤਮ ਇਕ ਲਿਵ ਲਾਈਆ । ਮਾਰਨਹਾਰਾ ਅਗੰਮੀ ਬਾਣ, ਤੀਰ ਅਣਿਆਲਾ ਨਾਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰ ਗੁਰ ਆਪ ਸਾਲਾਹੀਆ। ਸਤਿਗੁਰ ਪੂਰਾ ਸਾਲਾਹਣ ਯੋਗ, ਬ੍ਰਹਿਮੰਡ ਖੰਡ ਰਾਗ ਅਲਾਇੰਦਾ। ਜਨ ਭਗਤਾਂ ਦੇਵੇ ਇਕੋ ਜੋਗ, ਸਾਚੀ ਸਿਖਿਆ ਸਿਖ ਦ੍ਰਿੜਾਇੰਦਾ । ਅੰਤਰ ਅੰਤਰ ਹੋਏ ਸੰਜੋਗ, ਬਾਹਰ ਬਸੰਤਰ ਨਾ ਕੋਇ ਲਗਾਇੰਦਾ। ਮੰਤਰ ਜਣਾਏ ਕਾਇਆ ਕੋਟ, ਘਰ ਇਕੋ ਇਕੋ ਗਾਇੰਦਾ। ਤਨ ਨਗਾਰ ਲਗਾਏ ਚੋਟ, ਸ਼ਬਦ ਨਗਾਰਾ ਆਪ ਵਜਾਇੰਦਾ। ਸਚ ਸੁਣਾਏ ਧੁਰ ਸਲੋਕ,
ਧੁਰ ਦੀ ਧਾਰ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਸਤਿਗੁਰ ਪੂਰਾ ਸਚ ਦੁਆਰ, ਸਚਖੰਡ ਇਕ ਵਖਾਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਨਾਨਕ ਕਬੀਰ ਕਰੇ ਪਿਆਰ, ਬਿਨਾਂ ਸ਼ਰੀਰ ਖ਼ੁਸ਼ੀ ਮਨਾਈਆ। ਨਾ ਕੋਈ ਸ਼ਰਅ ਨਾ ਜ਼ੰਜੀਰ, ਤਕਬੀਰ ਇਕੋ ਇਕ ਪੜ੍ਹਾਈਆ। ਹਜ਼ਰਤ ਨੂਰ ਇਲਾਹੀ ਤਸਵੀਰ, ਬੇਨਜ਼ੀਰ ਆਪ ਵਖਾਈਆ। ਨਿਗਾਹਬਾਨ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਲੇਖਾ ਤੋੜ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਦਰ ਦਰਵੇਸ਼ ਕਰ ਫ਼ਕੀਰ, ਫ਼ਿਕਰਾ ਸਤਿ ਨਾਮ ਪੜ੍ਹਾਈਆ। ਚਾਰ ਵਰਨਾਂ ਦੇ ਧੀਰ, ਧੀਰਜ ਇਕੋ ਘਰ ਸਮਝਾਈਆ। ਅਠ ਸਠ ਤੀਰਥ ਵੇਖ ਨੀਰ, ਦਰ ਦਰ ਆਪਣਾ ਫੇਰਾ ਪਾਈਆ। ਚਾਰੇ ਕੁੰਟ ਪੰਧ ਚੀਰ, ਉਤਰ ਪੂਰਬ ਪੱਛਮ ਦੱਖਣ ਵੰਡ ਵੰਡਾਈਆ। ਕਲਜੁਗ ਜੀਵਾਂ ਬਦਲ ਜਾ ਤਕਦੀਰ, ਤਸਬੀ ਇਕੋ ਹੱਥ ਫੜਾਈਆ। ਦਹਿ ਦਿਸ਼ਾ ਫਿਰ ਵਡ ਪੀਰਨ ਪੀਰ, ਸ਼ਬਦ ਗੁਰ ਤੇਰੀ ਵਡਿਆਈਆ। ਤੇਰਾ ਲੇਖਾ ਧੁਰ ਲਕੀਰ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਗੁਰਸਿਖ ਅੰਮ੍ਰਿਤ ਜਾਮ ਪਿਆ ਸੀਰ, ਦੁੱਖ ਦਰਦ ਦਰਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਹੁਕਮ ਵਰਤਾਈਆ । ਸਤਿਗੁਰ ਸੱਚਾ ਸ਼ਬਦ ਗੁਰਦੇਵ, ਪੰਜ ਤਤ ਕੰਮ ਕਿਸੇ ਨਾ ਆਈਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਜੁਗ ਚੌਕੜੀ ਦੇਵਣਹਾਰਾ ਅੰਮ੍ਰਿਤ ਮੇਵ, ਫਲ ਸਾਚਾ ਇਕ ਖਵਾਈਆ। ਖੋਲ੍ਹਣਹਾਰਾ ਭੇਦ ਅਭੇਵ, ਪੜਦਾ ਉਹਲਾ ਦਏ ਚੁਕਾਈਆ। ਗਾਵਣਹਾਰਾ ਰਸਨਾ ਜਿਹਵ, ਧੁਰ ਦੀ ਧਾਰ ਆਪ ਅਲਾਈਆ। ਕਰਨਹਾਰਾ ਸਾਚੀ ਸੇਵ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਵਡ ਵਡਿਆਈਆ । ਸਤਿਗੁਰ ਪੂਰਾ ਸ਼ਬਦ ਗੁਰ ਦਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ਼ਬਦੀ ਸੁਰਤੀ ਬੰਨ੍ਹੇ ਨਾਤਾ, ਕੂੜਾ ਰੰਗ ਨਾ ਕੋਇ ਚੜ੍ਹਾਇੰਦਾ। ਨਾਮ ਨਿਧਾਨ ਸੁਣਾਏ ਗਾਥਾ, ਘਰ ਘਰ ਰਾਗ ਅਲਾਇੰਦਾ। ਪੁਰਖ ਅਕਾਲ ਬਣਾਏ ਪਿਤਾ ਮਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਪ੍ਰਿਤਪਾਲਕ ਬਣ ਕੇ ਹੋਵੇ ਰਾਖਾ, ਸਾਚੀ ਸੇਵਾ ਆਪ ਕਮਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਲੇਖਾ ਪੂਰਬ ਵੇਖ ਵਖਾਇੰਦਾ। ਨਾਮ ਖ਼ੁਮਾਰੀ ਵੇਖੇ ਖੇਲ ਤਮਾਸ਼ਾ, ਤੂੰ ਹੀ ਤੂੰ ਹੀ ਰਾਗ ਅਲਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸਾ, ਤ੍ਰਿਸਨਾ ਆਸਾ ਮੇਟ ਮਿਟਾਇੰਦਾ। ਸਾਚਾ ਨੂਰ ਕਰ ਪਰਕਾਸ਼ਾ, ਅਗਿਆਨ ਅੰਧੇਰ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਝੋਲੀ ਪਾਇੰਦਾ। ਗੁਰਮੁਖ ਲੇਖਾ ਝੋਲੀ ਪਾਏ, ਪਾਵਣਹਾਰ ਵੱਡੀ ਵਡਿਆਈਆ। ਜਨਮ ਅਜਨਮਾ ਵੇਖ ਵਖਾਏ, ਜੁਗ ਜੁਗ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਅੰਤਮ ਲਏ ਮਿਲਾਏ, ਮਿਲਣੀ ਹਰਿ ਜਗਦੀਸ ਕਰਾਈਆ। ਨਾਨਕ ਗੋਬਿੰਦ ਧਾਰ ਚਲਾਏ, ਅਰਜਣ ਲੇਖਾ ਲੇਖ ਸਮਝਾਈਆ। ਡੂਮ ਮਰਾਸੀ ਲਏ ਜਗਾਏ, ਬਲਵੰਡੇ ਸੱਤੇ ਸਮਝ ਸਮਝਾਈਆ। ਕਰੇ ਖੇਲ ਆਪ ਰਘੁਰਾਏ, ਰਘੁਪਤ ਆਪਣੀ ਧਾਰ ਜਣਾਈਆ। ਆਦਿ ਜੁਗਾਦਿ ਧੁਰ ਦਾ ਲੇਖਾ ਆਪਣੀ ਝੋਲੀ ਪਾਏ, ਜੁਗ ਜੁਗ ਲੋਕਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਇਕ ਜਣਾਈਆ। ਸਚ ਕਹਾਣੀ ਧੁਰ ਦੀ ਧਾਰ, ਸ਼ਬਦ ਗੁਰੂ ਵਡਿਆਈਆ। ਅਰਜਣ ਗੁਰ ਗੁਰ ਇਕ ਦਰਬਾਰ, ਧੁਰ ਦਰਬਾਰ
ਰਿਹਾ ਸਮਝਾਈਆ । ਸੱਤਾ ਗਾਵੇ ਅਪਣੀ ਵਾਰ, ਵਾਰਤਾ ਇਕ ਇਲਾਹੀਆ। ਹਰਿ ਕਾ ਖੇਲ ਨਾ ਜਾਣੇ ਸਿਰਜਣਹਾਰ, ਬੇਪਰਵਾਹ ਲੇਖਾ ਬੇਪਰਵਾਹੀਆ। ਅੰਤਰ ਵੜਿਆ ਇਕ ਹੰਕਾਰ, ਅਗਨੀ ਇਕ ਲਗਾਈਆ। ਬਿਨ ਮੇਰੇ ਗੁਰੂ ਦਾ ਸੋਹੇ ਨਾ ਕੋਈ ਦੁਆਰ, ਸਚ ਦੁਆਰ ਨਾ ਕੋਇ ਵਡਿਆਈਆ। ਕੂੜੀ ਮਾਇਆ ਕਰੇ ਪਿਆਰ, ਸਤਿਗੁਰ ਪਿਆਰ ਗਿਆ ਭੁਲਾਈਆ। ਜਿਸ ਦੇ ਨਾਲ ਚਲੇ ਵਿਹਾਰ, ਸੋ ਵਿਵਹਾਰੀ ਖੇਲ ਵਖਾਈਆ। ਗਹਿਰ ਗੰਭੀਰ ਜਾਨਣਹਾਰ, ਅੰਤਮ ਬੂਝ ਬੁਝਾਈਆ। ਵਰ ਦਿਤਾ ਇਕੋ ਵਾਰ, ਤੇਰਾ ਤੇਰਾ ਤੇਰੀ ਝੋਲੀ ਪਾਈਆ। ਬਿਨ ਸਤਿਗੁਰ ਪੂਰੇ ਰਾਗ ਰਾਗਨੀ ਗਏ ਹਾਰ, ਸੁਰ ਤਾਲ ਕੰਮ ਕਿਸੇ ਨਾ ਆਈਆ। ਅੰਤਮ ਦੋਏ ਜੋੜ ਕਰੇ ਨਿਮਸਕਾਰ, ਨੇਤਰ ਰੋਵੇ ਮਾਰੇ ਧਾਹੀਂਆ। ਕਿਰਪਾ ਕਰ ਮੇਰੇ ਦਾਤਾਰ, ਤੇਰੇ ਹੱਥ ਮੇਰੀ ਵਡਿਆਈਆ। ਹਉਂ ਬਾਲਕ ਭੁੱਲਣਹਾਰ, ਅਭੁੱਲ ਤੇਰੀ ਸਰਨਾਈਆ। ਬਖ਼ਸ਼ਣਹਾਰ ਹੋ ਤਿਆਰ, ਸਿਰ ਆਪਣਾ ਹੱਥ ਟਿਕਾਈਆ। ਉਠ ਸੱਤੇ ਵੇਖ ਖੋਲ੍ਹ ਕਿਵਾੜ, ਸਤਿਗੁਰ ਪੂਰਾ ਇਕੋ ਨਜ਼ਰੀ ਆਈਆ। ਤੇਰਾ ਲਹਿਣਾ ਦੇਣਾ ਦੇਵਾਂ ਕਰਜ਼ ਉਤਾਰ, ਕਰਜ਼ਾ ਕੋਇ ਰਹਿਣ ਨਾ ਪਾਈਆ। ਮਾਣਸ ਜਨਮ ਵਿਚੋ ਮਾਣਸ ਜਨਮ ਦੇਵਾਂ ਦੂਜੀ ਵਾਰ, ਟੇਢੀ ਜੂਨ ਨਾ ਕੋਇ ਭਵਾਈਆ। ਨਿਰਗੁਣ ਹੋ ਕੇ ਆਵਾਂ ਵਿਚ ਸੰਸਾਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਅੰਦਰ ਹੋ ਕੇ ਤੇਰੀ ਕਾਇਆ ਜੋਹ ਕੇ ਰਬਾਬ ਬਣ ਕੇ ਵਜਾਵਾਂ ਸਤਾਰ, ਇਕੋ ਇਕੋ ਰਾਗ ਅਲਾਈਆ। ਜਿੰਨਾਂ ਚਿਰ ਨਾ ਕਹੇਂ ਤੂੰ ਮੇਰਾ ਮੈਂ ਤੇਰਾ ਯਾਰ, ਸੋਹੰ ਢੋਲਾ ਰਸਨਾ ਗਾਈਆ। ਉਸ ਵੇਲੇ ਤੇਰਾ ਕਰਜ਼ਾ ਲਾਹਵਾਂ ਉਧਾਰ, ਮਕਰੂਜ਼ ਆਪਣਾ ਫ਼ਰਜ਼ ਅਦਾ ਕਰਾਈਆ । ਗੁਰਮੁਖ ਬਣਾ ਕਰਾਂ ਪਿਆਰ, ਭਗਤਾਂ ਵਿਚ ਦਿਆਂ ਵਡਿਆਈਆ। ਮੇਰਾ ਨਾਉਂ ਨਰ ਨਿਰੰਕਾਰ, ਨਿਰਵੈਰ ਸਦਾ ਅਖਵਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਦਵੈਤ ਰੂਪ ਨਾ ਕੋਇ ਵਟਾਈਆ। ਫ਼ੌਜਾ ਸਿੰਘ ਨਹੀਂ ਸੱਤਾ ਡੂਮ ਜਿਸ ਦੇ ਅੰਦਰ ਕੀਆ ਪਿਆਰ, ਨਾਮ ਖ਼ੁਮਾਰੀ ਸ਼ਬਦ ਯਾਰੀ ਨਾਲ ਗੰਢਾਈਆ। ਉਚੀ ਕੂਕ ਘਰ ਬਾਹਰ ਕਰਦਾ ਰਿਹਾ ਪੁਕਾਰ, ਕਵਣ ਵੇਲੇ ਪ੍ਰਭ ਮਿਲੇ ਸੱਚਾ ਮਾਹੀਆ। ਦਿਲੀ ਦੁਆਰ ਗਲੀ ਕੂਚੇ ਕੀਤਾ ਹਾਹਾਕਾਰ, ਸਾਧਾਂ ਸੰਤਾਂ ਰਿਹਾ ਡਰਾਈਆ। ਉਠੋ ਵੇਖੋ ਮੇਰਾ ਅਗੰਮੀ ਯਾਰ, ਜਿਸ ਦਾ ਨੂਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਮੇਰੇ ਅੰਦਰ ਉਹਦੀ ਤਸਵੀਰ, ਜਿਸ ਦੇ ਹੱਥ ਨਾਮ ਸ਼ਮਸ਼ੀਰ, ਖੰਡਾ ਖੜਗ ਰਿਹਾ ਚਮਕਾਈਆ। ਉਹ ਸਾਹਿਬ ਪੀਰਾਂ ਦਾ ਪੀਰ, ਮੈਨੂੰ ਵੇਖਿਆ ਵਿਚੋ ਆਣ ਹਕੀਰ, ਹਕੀਕਤ ਆਪਣੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਲਹਿਣਾ ਦੇਣਾ ਸਭ ਦਾ ਝੋਲੀ ਪਾਈਆ।
੨੫ ਭਾਦਰੋ ੨੦੨੦ ਬਿਕ੍ਰਮੀ ਭਲਾਈ ਪੁਰ ਡੋਗਰਾਂ ਮਹਿੰਦਰ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਦੇਵਣਹਾਰ ਸਰਬ ਵਡਿਆਈ, ਵਡ ਦਾਤਾ ਹਰਿ ਅਖਵਾਇੰਦਾ। ਹਰਿਜਨ ਸਾਚੇ ਲਏ ਤਰਾਈ, ਤਾਰਨਹਾਰ ਦਇਆ ਕਮਾਇੰਦਾ। ਮਿਹਰ ਨਜ਼ਰ ਇਕ ਉਠਾਈ, ਮਿਹਰਵਾਨ ਭੇਵ ਚੁਕਾਇੰਦਾ। ਨੀਚੋ ਊਚ ਰਿਹਾ ਬਣਾਈ, ਜਿਸ ਜਨ ਆਪਣੇ ਘਰ ਵਸਾਇੰਦਾ। ਜਨਮ ਜਨਮ ਦਾ ਲੇਖ ਮਿਟਾਈ, ਸਾਚਾ ਲੇਖਾ ਇਕ ਰਖਾਇੰਦਾ । ਗੁਰਸਿਖ ਮੇਲਾ ਸਹਿਜ ਸੁਭਾਈ, ਘਰ ਸਤਿਗੁਰ ਫੇਰਾ ਪਾਇੰਦਾ। ਭਰਮੇ ਭੁੱਲੇ ਨਾ ਕੋਇ ਰਾਹੀ,
ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਦਾਨ, ਤਿਸ ਦਾ ਰਹੇ ਜਗਤ ਨਿਸ਼ਾਨ, ਲੋਕਮਾਤ ਨਾ ਕੋਇ ਮਿਟਾਇੰਦਾ।
੨੫ ਭਾਦਰੋ ੨੦੨੦ ਬਿਕ੍ਰਮੀ ਜਲਾਲਾਬਾਦ ਊਧਮ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਮਿੱਤਰ ਪਿਆਰਾ ਜਗਤ ਸਚ ਮੀਤ, ਹਰਿ ਸਤਿਗੁਰ ਇਕ ਅਖਵਾਈਆ। ਜਗਤ ਬੰਧਨ ਜਗਤ ਰੀਤ, ਕਾਇਆ ਤਤ ਕੁੜਮਾਈਆ। ਜੁਗ ਚੌਕੜੀ ਖੇਲ ਅਨਡੀਠ, ਅਨਡਿਠੜੀ ਆਪ ਕਰਾਈਆ। ਮਨ ਵਾਸਨਾ ਮਨੂਆ ਸੀਤ, ਆਤਮ ਸਾਂਤ ਨਾ ਕੋਇ ਕਰਾਈਆ। ਖਾ ਪੀ ਗਾਉਣੇ ਗੀਤ, ਜਗਤ ਜੁਗ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਦ੍ਰਿੜਾਈਆ। ਪੰਜ ਤਤ ਕਾਇਆ ਪੁੱਛਣ ਯਾਰੀ, ਯਾਰੀ ਯਾਰਾਂ ਨਾਲ ਹੰਡਾਈਆ। ਖੇਲਾਂ ਖੇਲਦੇ ਰਹੇ ਬਣ ਸੰਸਾਰੀ, ਸੰਸਾਰ ਜੀਵਣ ਝੋਲੀ ਪਾਈਆ। ਬਿਨ ਸਤਿਗੁਰ ਪੂਰੇ ਅੰਤਮ ਤੋੜ ਨਿਭੇ ਕਿਸੇ ਨਾ ਯਾਰੀ, ਹਾਣੀ ਹਾਣੀਆਂ ਗਏ ਤਜਾਈਆ। ਚਾਰੋ ਕੁੰਟ ਦਿਸੇ ਖ਼ਵਾਰੀ, ਸਾਚੀ ਧਾਰ ਨਾ ਕੋਇ ਬੰਧਾਈਆ। ਗੁਰਮੁਖ ਵਿਰਲਾ ਮਿਲੇ ਜੋਤ ਇਕ ਨਿਰੰਕਾਰੀ, ਨਿਰਗੁਣ ਮੇਲਾ ਮੇਲ ਮਿਲਾਈਆ। ਦੋਏ ਜੋੜ ਕਰੇ ਨਿਮਸਕਾਰੀ, ਨਿਮਖ ਨਿਮਖ ਆਪਣਾ ਭੇਟ ਚੜ੍ਹਾਈਆ। ਕਰ ਕਿਰਪਾ ਹਰਿ ਵਡ ਬਨਵਾਰੀ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਲੱਗੀ ਅੰਤਮ ਯਾਰੀ, ਪਿਛਲੀ ਯਾਰੀ ਭੁੱਲ ਨਾ ਜਾਈਆ। ਤੇਰੇ ਯਾਰਾਂ ਦੀ ਆਤਮਾ ਅਜੇ ਕਵਾਰੀ, ਬਿਨ ਹਰਿ ਕੰਤ ਸਕੇ ਨਾ ਕੋਇ ਪਰਨਾਈਆ। ਤੇਰੇ ਪਿੱਛੇ ਓਨ੍ਹਾਂ ਜਾਏ ਤਾਰੀ, ਜਿਨ੍ਹਾਂ ਯਾਰੀ ਤੇਰੇ ਨਾਲ ਲਗਾਈਆ। ਸਵਰਨ ਨਹੀਂ ਸਵਰਨ ਕੰਨਿਆ ਕਵਾਰੀ, ਕਾਇਆ ਸਤਿਗੁਰ ਸਤਿ ਸਰੂਪ ਬਣਾਈਆ। ਜਿਸ ਦਾ ਲੇਖਾ ਜਾਣੇ ਰਵਦਾਸ ਚੁਮਾਰੀ, ਜਿਨ ਧੀਆ ਪੁੱਤਰੀ ਸਪੁੱਤਰੀ ਏਕਾ ਜਾਈਆ। ਕੁਨੀ ਪਾਣੀ ਦਿਤਾ ਅੰਮ੍ਰਿਤ ਬਾਟਾ, ਚੰਮ ਦ੍ਰਿਸ਼ਟੀ ਪਰੇ ਹਟਾਈਆ। ਤਿਸ ਦਾ ਲੇਖਾ ਮੁਕਿਆ ਸਚ ਦਰਬਾਰੀ, ਸ਼ਾਹ ਪਾਤਸ਼ਾਹ ਆਪ ਮੁਕਾਈਆ। ਬਟਵਾਰੇ ਤੇਰੀ ਵੇਖੀ ਯਾਰੀ, ਜੁਗ ਚੌਕੜੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਯਾਰਾਨਾ ਇਕ ਸਮਝਾਈਆ। ਸਚ ਯਾਰਾਨਾ ਲੱਗੇ ਏਕ, ਏਕੰਕਾਰਾ ਆਪ ਜਣਾਇੰਦਾ। ਦੋ ਜਹਾਨ ਲੱਗੇ ਨਾ ਸੇਕ, ਤ੍ਰੈਗੁਣ ਅਗਨ ਨਾ ਕੋਇ ਤਪਾਇੰਦਾ। ਬੁਧੀ ਸਦਾ ਰਹੇ ਬਿਬੇਕ, ਦੁਰਮਤ ਮੈਲ ਰੂਪ ਨਜ਼ਰ ਕੋਇ ਨਾ ਆਇੰਦਾ। ਬਿਨ ਕਰਮਾਂ ਮਿਟੇ ਰੇਖ, ਬਿਨ ਧਰਮਾਂ ਪਾਰ ਕਰਾਇੰਦਾ। ਬਿਨ ਸਾਕੋ ਕਰੇ ਹੇਤ, ਬਿਨ ਸੱਜਣੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਜਣ ਘਰ ਵੇਖੇ ਸਾਜਣ, ਸਾਜਣ ਸਾਜਣ ਨਾਲ ਉਠਾਇੰਦਾ। ਵੇਖ ਸੱਜਣ ਪਿਛਲੇ ਯਾਰ, ਬੀਤੀ ਕਹਾਣੀ ਰਿਹਾ ਜਣਾਈਆ। ਜਿਨ੍ਹਾਂ ਨਾਲ ਕਰਦੇ ਰਹੇ ਪਿਆਰ, ਲੱਗੀ ਪ੍ਰੀਤ ਤੋੜ ਨਾ ਕੋਇ ਨਿਭਾਈਆ। ਛੱਡ ਕੇ ਗਏ ਵਿਚ ਸੰਸਾਰ, ਬਣ ਸੰਸਾਰੀ ਫੇਰਾ ਪਾਈਆ। ਦੂਰ ਦੁਰਾਡੇ ਉਚੀ ਕੂਕਣ ਕਰਨ ਪੁਕਾਰ, ਨੇਤਰ ਨੈਣ ਨੈਣ ਉਠਾਈਆ। ਵੇਖੋ ਬਟਵਾਰਾ ਮਿਲ ਗਿਆ ਚੁਮਿਆਰ, ਯਾਰ ਪਿਛਲੀ ਯਾਰੀ ਰਿਹਾ ਭੁਲਾਈਆ। ਤੇਰੇ ਸੱਜਣ ਦੀ ਆਤਮਾ ਦਰ ਬਾਂਦੀ ਆਈ ਦੁਆਰ, ਨੇਤਰ ਰੋਵੇ ਮਾਰੇ ਧਾਹੀਂਆ। ਵੇਖੇ ਵਿਗਸੇ ਵੇਖਣਹਾਰ,
ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਗਲਾ ਸੰਗ ਰਿਹਾ ਤਰਾਈਆ । ਤੇਰਾ ਸੱਜਣ ਆਇਆ ਦੁਆਰ, ਤੇਰੀ ਓਟ ਤਕਾਈਆ। ਏਸੇ ਕਾਰਨ ਪੁੱਛਿਆ ਸ਼ਬਦ ਵਿਹਾਰ, ਭੇਵ ਅਭੇਦ ਜਣਾਈਆ। ਤੇਰੀ ਬੇਨੰਤੀ ਮਨਜ਼ੂਰ ਕਰੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਅਠ ਦਸ ਦਾ ਬੇੜਾ ਪਾਰ, ਸਾਲ ਬਸਾਲ ਲੇਖੇ ਆਪਣੇ ਲਾਈਆ। ਯਾਰਾਂ ਨਾਲ ਮਿਲਾਵੇ ਯਾਰ, ਯਾਦ ਪਿਛਲੀ ਇਕ ਜਣਾਈਆ। ਅੱਖੀਂ ਮੀਟ ਮਾਰ ਪਲਾਕੀ ਇਕ ਦੂਜੇ ਦੇ ਉਤੇ ਚੜ੍ਹਦੇ ਰਹੇ ਹੋ ਅਸਵਾਰ, ਸਾਚੀ ਖੇਲ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਦੀਆਂ ਦਰਦ ਵੰਡਾਈਆ। ਪਿਛਲੀ ਯਾਦ ਆਈ ਚੇਤੇ, ਸੱਜਣ ਮੰਗ ਮੰਗਾਈਆ। ਪਾਰਬ੍ਰਹਮ ਪ੍ਰਭ ਲਾਏ ਲੇਖੇ, ਲੇਖਾ ਆਪਣੀ ਝੋਲੀ ਪਾਈਆ। ਜਿਨ੍ਹਾਂ ਤੇਰਾ ਸੰਗ ਕੀਤਾ ਭਰਮ ਭੁਲੇਖੇ, ਤਿਨ੍ਹਾਂ ਬੇੜਾ ਰਿਹਾ ਤਰਾਈਆ। ਅੰਦਰ ਵੜ ਕੇ ਆਪੇ ਵੇਖੇ, ਬਾਹਰੋ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲਹਿਣਾ ਆਪ ਚੁਕਾਈਆ। ਗੁਰਮੁਖ ਤੇਰੀ ਉਧਰੇ ਕੁਲ, ਸਿੰਘ ਊਧਮ ਵਡ ਵਡਿਆਈਆ। ਕਰਤਾ ਕੀਮਤ ਪਾਏ ਮੁਲ, ਆਪਣੇ ਹੱਟ ਵਿਕਾਈਆ। ਸਚ ਦੁਆਰਾ ਰਿਹਾ ਖ਼ੁਲ੍ਹ, ਕੂੜਾ ਹੱਟ ਨਾ ਕੋਇ ਵਖਾਈਆ। ਗੁਰਮੁਖ ਹੀਰਾ ਜਾਏ ਨਾ ਰੁਲ, ਮਾਣਕ ਮੋਤੀ ਆਪ ਰਖਾਈਆ। ਦਰਗਹਿ ਸਾਚੀ ਦਾ ਸਾਚਾ ਫੁਲ, ਦੋ ਜਹਾਨ ਆਪ ਮਹਿਕਾਈਆ। ਸਾਚੇ ਕੰਡੇ ਤੋਲੇ ਤੋਲ, ਨਾਮ ਤਰਾਜ਼ੂ ਇਕ ਵਖਾਈਆ। ਹਰਿਜਨ ਚਰਨ ਪ੍ਰੀਤੀ ਘੋਲੀ ਘੋਲ, ਘੋਲ ਘੁਮਾਈ ਲੇਖੇ ਪਾਈਆ। ਅੰਤਰ ਆਤਮ ਜਾਏ ਮੌਲ, ਮੌਲਾ ਆਪਣੀ ਦਇਆ ਕਮਾਈਆ। ਅੰਮ੍ਰਿਤ ਰਸ ਭਰੇ ਕਵਲ ਕੌਲ, ਨਾਭੀ ਇਕੋ ਰੰਗ ਰੰਗਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਧਰਤ ਸੁਹਾਈਆ। ਜਨਮ ਕਰਮ ਦਾ ਭਾਰ ਕਰੇ ਹੌਲ, ਵੇਲੇ ਅੰਤ ਨਾ ਕੋਇ ਸਜ਼ਾਈਆ। ਜਾਮਾ ਬਦਲਿਆ ਸਿੰਘ ਬਹੌਲ, ਬਹੁਤੀ ਕੀਤੀ ਜਗਤ ਕਮਾਈਆ। ਸਤਿਗੁਰ ਪੂਰਾ ਕਦੇ ਨਾ ਮਾਰੇ ਰੋਲ, ਸੱਚੇ ਮਾਰਗ ਆਪੇ ਪਾਈਆ । ਮੰਗੀ ਦਾਤ ਵਸਾਂ ਕੋਲ, ਮਾਣਸ ਹੋ ਕੇ ਤੇਰੀ ਸੇਵ ਕਮਾਈਆ। ਤੂੰ ਤਖ਼ਤ ਬਹੇਂ ਅਡੋਲ, ਹਉਂ ਬਾਲਕ ਰੂਪ ਨਜ਼ਰੀ ਆਈਆ। ਪ੍ਰਭੂ ਤੇਰਾ ਭੇਖ ਲਿਖ ਨਾ ਸਕੇ ਕੋਈ ਭਗੋਲ, ਤੇਰੀ ਤਾਰੀਖ ਨਾ ਕਿਸੇ ਬਣਾਈਆ। ਤੇਰੀ ਸਿਫ਼ਤ ਕਰ ਕਰ ਗਏ ਕਲਾ ਸੋਲ, ਰਸਨਾ ਜਿਹਵਾ ਢੋਲੇ ਗਏ ਗਾਈਆ। ਤੂੰ ਪੜਦਾ ਰੱਖਿਆ ਆਪਣਾ ਓਹਲ, ਆਲਮਗੀਰ ਸਮਝ ਕਿਸੇ ਨਾ ਪਾਈਆ। ਜੁਗ ਚੌਕੜੀ ਸਭ ਦੇ ਨਾਲ ਕਰਦਾ ਰਿਹੋ ਮਖੌਲ, ਇਸ਼ਾਰਿਆਂ ਨਾਲ ਨਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਕਰਦਾ ਰਿਹੋ ਕੋਲ, ਇਕਰਾਰ ਆਪਣਾ ਇਕ ਜਣਾਈਆ। ਕਲਜੁਗ ਅੰਤਮ ਪਰਗਟ ਹੋਇਉਂ ਨਿਰਗੁਣ ਧਾਰ ਉਪਰ ਧੌਲ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ । ਸਭ ਦਾ ਲੇਖਾ ਵਖਾਵਾਂ ਫੋਲ, ਵਰਕਾ ਵਰਕਾ ਆਪ ਉਲਟਾਈਆ। ਲੱਖ ਚੁਰਾਸੀ ਵਿਚੋ ਚਾਰ ਜੁਗ ਦੇ ਸੱਜਣ ਲਵਾਂ ਟੋਲ, ਵੇਖਾਂ ਥਾਉਂ ਥਾਈਂਆ। ਲੱਖ ਚੁਰਾਸੀ ਮਾਇਆ ਮਮਤਾ ਵਿਚ ਦੇਵਾਂ ਵਰੋਲ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸ੍ਰਿਸ਼ਟ ਸਬਾਈ ਸੁੱਤੀ ਰਹੇ ਅਨਭੋਲ, ਜਗਤ ਜਾਗ ਨਾ ਕੋਇ ਜਗਾਈਆ। ਜਾਗਦਿਆਂ ਕੋਲ ਵਜਾਵਾਂ ਢੋਲ, ਜਾਗਦਿਆਂ ਕੋਲੋ ਸੁੱਤਿਆਂ ਲਵਾਂ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਵਸੀਲਾ ਝੋਲੀ ਪਾਈਆ। ਵਸਤ ਵਸੀਲਾ ਹਰਿ ਜੂ ਆਪ, ਆਪਣੀ ਦਇਆ ਕਮਾਈਆ। ਜਿਸ
ਦਾ ਸੱਚਾ ਇਕੋ ਜਾਪ, ਜਪ ਜੀਵਣ ਜੁਗਤ ਜਣਾਈਆ। ਸਚ ਦੁਆਰੇ ਸੱਚਾ ਪਾਠ, ਕਾਇਆ ਪਾਠਸ਼ਾਲਾ ਪੜ੍ਹਾਈਆ। ਜਿਸ ਦੀ ਪੱਟੀ ਇਕ ਜਮਾਤ, ਅਗਲਾ ਸਬਕ ਨਾ ਕੋਇ ਸਿਖਾਈਆ। ਜਿਸ ਦਾ ਲੇਖਾ ਬਿਨ ਕਲਮ ਦਵਾਤ, ਸ਼ਾਹੀ ਬੈਠੀ ਨੈਣ ਸ਼ਰਮਾਈਆ। ਜਿਸ ਦਾ ਖੇਲ ਦੋ ਜਹਾਨ ਤਮਾਸ਼, ਨਿਰਗੁਣ ਸਰਗੁਣ ਧਾਰ ਚਲਾਈਆ। ਸੋ ਸਾਹਿਬ ਜਨ ਭਗਤਾਂ ਪੂਰੀ ਕਰੇ ਆਸ, ਆਹਿਸਤਾ ਆਹਿਸਤਾ ਆਪਣਾ ਮੇਲ ਮਿਲਾਈਆ। ਜਿਸ ਧਾਰੋ ਉਪਜੀ ਸ਼ਾਖ਼, ਸੋ ਬੂਟਾ ਰਿਹਾ ਲਗਾਈਆ। ਅੰਤ ਵੇਲੇ ਨਿਕਲਣ ਲੱਗੇ ਸਵਾਸ, ਸਵਾ ਸਵਾਸ ਪ੍ਰਭ ਦੀ ਝੋਲੀ ਪਾਈਆ। ਇਕ ਨਾਲ ਤੇਰਾ ਪਰਕਾਸ਼, ਚੌਥਾ ਹਿੱਸਾ ਤੇਰੀ ਰਹਿਮਤ ਨਜ਼ਰੀ ਆਈਆ। ਤੇਰੀ ਕਿਰਪਾ ਮੇਰੀ ਪਿਆਸ, ਮੇਰੀ ਪਿਆਸ ਤੇਰੀ ਅੰਮ੍ਰਿਤ ਧਾਰ ਮੰਗ ਮੰਗਾਈਆ। ਸਰਗੁਣ ਹੋ ਕੇ ਮੰਗਾਂ ਸਾਥ, ਨਿਰਗੁਣ ਤੇਰੀ ਸੇਵ ਕਮਾਈਆ। ਸਤਿਗੁਰ ਪੂਰੇ ਲਿਆ ਝਾਕ, ਬਿਨ ਅੱਖਾਂ ਅੱਖ ਮਿਲਾਈਆ। ਤੇਰਾ ਖੋਲ੍ਹਾਂ ਇਕ ਤਾਕ, ਧੁਰ ਦੀ ਤਾਕਤ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੰਘਾਏ ਆਪਣੇ ਘਾਟ, ਪਤਣ ਪਾਰ ਸਚ ਮਲਾਹੀਆ।
ਰਾਤੋ ਆਈ ਦਿਨ, ਦਿਵਸ ਰੂਪ ਵਟਾਈਆ। ਭਾਈਆਂ ਭਰਾਵਾਂ ਦਾ ਲੇਖਾ ਚੁਕਾਇਆ ਗਿਣ ਗਿਣ, ਸਨਮੁਖ ਹੋ ਕੇ ਬੇਪਰਵਾਹੀਆ। ਜਿਸ ਦਾ ਰੂਪ ਰੇਖ ਨਾ ਕੋਇ ਚਿਨ੍ਹ, ਚਿੰਤਾ ਰਿਹਾ ਮਿਟਾਈਆ। ਕਰੇ ਖੇਲ ਅਗੰਮੀ ਛਿਨ, ਲਗ-ਮਾਤਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਥਿਤ ਆਪ ਵਟਾਈਆ। ਦਿਨ ਦਿਹਾੜੇ ਦੱਸਿਆ ਹਾਲ, ਸਭਾ ਵਿਚ ਸਮਝਾਈਆ। ਰਾਤਰ ਹੁੰਦੀ ਮਾਇਆ ਨੀਂਦਰ ਪੌਂਦੀ ਜਾਲ, ਸੁਰਤ ਵਿਚ ਕੋਈ ਰਹਿਣ ਨਾ ਪਾਈਆ। ਸਭ ਨੂੰ ਮਾਰਗ ਦਿਤਾ ਸਖਾਲ, ਗੁਰਮੁਖਾਂ ਨਾਲ ਕਰੋ ਪਿਆਰ, ਮੂਰਖ ਮੁਗਧ ਉਤਰੋ ਪਾਰ, ਪੱਲੂ ਫੜ ਕੇ ਚਾਈਂ ਚਾਈਂਆ। ਸ੍ਰੀ ਭਗਵਾਨ ਹੋਇਆ ਦਿਆਲ, ਜਿਸ ਦੇ ਹੱਥ ਕਾਲ ਮਹਾਂਕਾਲ, ਸਵਾਲ ਸਭ ਦੇ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹੌਲ ਸਿੰਘ ਦਿਤਾ ਇਕੋ ਦਾਨ, ਦਿਨ ਦਿਹਾੜੇ ਤੈਨੂੰ ਕਰਾਂ ਪਰਵਾਨ, ਤੇਰੇ ਉਤੇ ਰੈਣ ਅੰਧੇਰੀ ਕਦੇ ਨਾ ਛਾਈਆ।
੨੫ ਭਾਦਰੋ ੨੦੨੦ ਬਿਕਰਮੀ ਬਲਵੰਤ ਸਿੰਘ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸੂਰਬੀਰ ਸਰਬੰਗ, ਵਡ ਬਲਕਾਰੀ ਖੇਲ ਕਰਾਇੰਦਾ। ਗੁਰਮੁਖ ਅੰਦਰ ਵੇਖੇ ਲੰਘ, ਗ੍ਰਹਿ ਮੰਦਰ ਸੋਭਾ ਪਾਇੰਦਾ। ਸੇਜ ਸੁਹੰਜਣੀ ਸੁਹਾਏ ਪਲੰਘ, ਆਸਣ ਅਬਿਨਾਸ਼ੀ ਇਕ ਵਖਾਇੰਦਾ। ਨਿਰਮਲ ਜੋਤ ਚਾੜ੍ਹ ਚੰਦ, ਨੂਰੋ ਨੂਰ ਡਗਮਗਾਇੰਦਾ। ਅਨਹਦ ਨਾਦੀ ਸਾਚਾ ਛੰਦ, ਧੁਰ ਦਾ ਰਾਗ ਅਲਾਇੰਦਾ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਨਾਮ ਚਮਕਾਇੰਦਾ। ਦੇ ਗਿਆਨ ਅੰਧੇਰ ਅੰਧ, ਅਗਿਆਨ ਰੂਪ ਵਟਾਇੰਦਾ। ਦਿਆਲ ਹੋ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਇੰਦਾ। ਜਨਮ ਜਨਮ ਦਾ
ਮੇਟੇ ਪੰਧ, ਕਰਮ ਕਰਮ ਦਾ ਰੋਗ ਗਵਾਇੰਦਾ। ਸਚ ਦੁਆਰ ਵਖਾਏ ਇਕੋ ਹੱਦ, ਸਾਚੀ ਨਗਰੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੰਦਰ ਇਕ ਵਡਿਆਇੰਦਾ। ਗੁਰਮੁਖ ਅੰਦਰ ਸੋਹਣਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਅੱਠੇ ਪਹਿਰ ਇਕ ਅਨੰਦ, ਸਦਾ ਸਦਾ ਰਿਹਾ ਸਮਝਾਈਆ। ਵਸਤ ਅਮੋਲਕ ਲੈਣੀ ਮੰਗ, ਦਾਤਾ ਦਾਨੀ ਦਰ ਵਰਤਾਈਆ । ਬਾਲ ਅਵਸਥਾ ਗਈ ਲੰਘ, ਜੋਬਨ ਸਿਰ ਉਤੇ ਡੇਰਾ ਲਾਈਆ। ਮਨ ਵਿਚ ਆਏ ਨਾ ਕਦੇ ਘਮੰਡ, ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗ੍ਰਹਿ ਸਾਚਾ ਧਾਮ ਸੁਹਾਈਆ। ਗੁਰਮੁਖ ਮੰਦਰ ਸੋਹਣਾ ਉਚਾ, ਅਗੰਮ ਅਥਾਹ ਬਣਾਈਆ। ਤਤ ਵਿਕਾਰੇ ਨਾਲੋ ਸੁੱਚਾ, ਸੂਖਮ ਰੂਪ ਸਮਝਾਈਆ। ਜਿਸ ਅੰਦਰ ਸਾਹਿਬ ਸਤਿਗੁਰ ਵੇਖੇ ਮੁਖਾ, ਘਰ ਘਰ ਵਿਚ ਦਰਸਨ ਪਾਈਆ। ਨਾਤਾ ਤੁਟੇ ਮਾਤ ਗਰਭ ਉਲਟੇ ਰੁਖ਼ਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਡੇਰਾ ਇਕ ਵਸਾਈਆ। ਗੁਰਮੁਖ ਮੰਦਰ ਸਚ ਦੀਵਾਰ, ਛੱਪਰ ਛੰਨ ਪ੍ਰਭੂ ਛੁਹਾਈਆ। ਦੀਵਾ ਬਾਤੀ ਇਕ ਉਜਿਆਰ, ਤੇਲ ਵੱਤੀ ਨਾ ਕੋਇ ਰਖਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਇਕੋ ਨਾਦ ਸੱਚੀ ਧੁਨਕਾਰ, ਤਾਲ ਤਲਵਾੜਾ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਇਕ ਪਿਆਰ, ਪਰਮ ਪੁਰਖ ਆਪ ਕਰਾਈਆ। ਮੰਦਰ ਮਸੀਤ ਛੁੱਟੇ ਦੁਆਰ, ਘਰ ਨਜ਼ਰੀ ਆਏ ਮਾਹੀਆ। ਪੰਚ ਤਤ ਨਾ ਹੋਏ ਖੁਆਰ, ਪੰਚਮ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਬੈਠ ਇਕ ਦਰਬਾਰ, ਦਰ ਦਰਵਾਜ਼ਾ ਦੇਣ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੰਦਰ ਸੋਭਾ ਪਾਈਆ। ਹਰਿਜਨ ਮੰਦਰ ਸਚ ਮਹੱਲ, ਹਰਿ ਜੂ ਹਰਿ ਹਰਿ ਆਪ ਸੁਹਾਇੰਦਾ। ਆਦਿ ਜੁਗਾਦਿ ਰਹੇ ਅਟੱਲ, ਖੰਡਰ ਥੇਹ ਨਾ ਕੋਇ ਕਰਾਇੰਦਾ। ਜਿਸ ਦੇ ਅੰਦਰ ਨਾਮ ਸੰਦੇਸਾ ਦੇਵੇ ਘੱਲ, ਧੁਰ ਫ਼ਰਮਾਨ ਸੁਣਾਇੰਦਾ। ਦੀਪਕ ਹੋ ਕੇ ਜਾਏ ਬਲ, ਜੋਤੀ ਨੂਰ ਨੂਰ ਰੁਸ਼ਨਾਇੰਦਾ। ਅੰਮ੍ਰਿਤ ਹੋ ਕੇ ਬਰਸੇ ਜਲ, ਜਲਧਾਰਾ ਰੂਪ ਵਟਾਇੰਦਾ। ਨਿੱਕਾ ਹੋ ਕੇ ਜਾਏ ਪਲ, ਅੰਦਰ ਆਪਣਾ ਆਸਣ ਲਾਇੰਦਾ। ਸੁਘੜ ਹੋ ਕੇ ਦੱਸੇ ਵਲ, ਸਾਚਾ ਮਾਰਗ ਇਕ ਸਮਝਾਇੰਦਾ। ਪੁਰਖ ਹੋ ਕੇ ਕਰੇ ਛਲ, ਅਛਲ ਛਲਧਾਰੀ ਭੇਵ ਜਣਾਇੰਦਾ। ਹੰਕਾਰੀ ਹੋ ਕੇ ਸੁੱਟੇ ਡੂੰਘੀ ਡਲ, ਘਰ ਅੰਧੇਰਾ ਇਕ ਵਖਾਇੰਦਾ। ਪ੍ਰੀਤਮ ਹੋ ਕੇ ਸਚ ਸਿੰਘਾਸਣ ਲਏ ਮੱਲ, ਆਤਮ ਸੇਜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਇਕ ਵਖਾਇੰਦਾ। ਗੁਰਮੁਖ ਮੰਦਰ ਵੇਖ ਦਿਆਲ, ਦੀਨਨ ਆਪ ਸਮਝਾਇੰਦਾ। ਵਸਤ ਅਮੋਲਕ ਸਾਚਾ ਲਾਲ, ਅਗੰਮੜੇ ਰੰਗ ਰੰਗਾਇੰਦਾ। ਜੀਵ ਜੰਤ ਵਿਚੋ ਭਾਲ, ਸਾਧ ਸੰਤ ਵਿਚੋ ਉਠਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਹਾਲਤ ਵੇਖ ਪਿਛਲਾ ਹਾਲ, ਹਰਿ ਜੂ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਾਇਆ ਮੰਦਰ ਇਕ ਰੁਸ਼ਨਾਇੰਦਾ । ਕਾਇਆ ਮੰਦਰ ਰੋਸ਼ਨ ਮਨਾਰਾ, ਨੂਰ ਨੂਰ ਜਣਾਈਆ। ਗੁਰਮੁਖ ਗੁਰ ਗੁਰ ਲੱਗੇ ਪਿਆਰਾ, ਸਚ ਪ੍ਰੀਤੀ ਇਕ ਲਗਾਈਆ। ਲੱਖ ਚੁਰਾਸੀ ਨਾਲੋ ਕਰ ਕਿਨਾਰਾ, ਹਰਿਜਨ ਆਪਣਾ ਜੋੜ ਜੁੜਾਈਆ। ਨਿਰਗੁਣ ਸਰਗੁਣ ਕਰੇ ਵਿਹਾਰਾ, ਬਿਵਹਾਰੀ ਧਾਰ ਬੰਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਲ ਜੈਕਾਰਾ,
ਜੈ ਜੈਕਾਰ ਸਰਬ ਸੁਣਾਈਆ। ਘਰ ਵਖਾਏ ਠਾਂਡਾ ਦਰਬਾਰਾ, ਅਗਨੀ ਤਤ ਨਾ ਕੋਇ ਤਪਾਈਆ। ਕਾਗਦ ਕਲਮ ਨਾ ਲਿਖਣਹਾਰਾ, ਕਾਤਬ ਪੱਟੀ ਨੈਣ ਸ਼ਰਮਾਈਆ । ਬਾਬਲ ਮਿਲਿਆ ਇਕ ਨਿਰੰਕਾਰਾ, ਘਰ ਸਾਚੇ ਵੱਜੇ ਵਧਾਈਆ। ਮੰਦਰ ਸੋਹੇ ਸਚ ਦਰਬਾਰਾ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਆਦਿ ਅੰਤ ਜਿਸ ਦਾ ਅੰਤ ਨਾ ਪਾਰਾਵਾਰਾ, ਸੋ ਪਾਰਬ੍ਰਹਮ ਮੇਲ ਮਿਲਾਈਆ। ਜਨ ਭਗਤ ਵਖਾਏ ਇਕ ਅਖਾੜਾ, ਬਿਨ ਗੋਪੀ ਕਾਹਨ ਨਾਚ ਨਚਾਈਆ। ਭਾਗ ਲਗਾਏ ਜੰਗਲ ਜੂਹ ਉਜਾੜਾ, ਟਿੱਲੇ ਪਰਬਤ ਵੇਖ ਵਖਾਈਆ। ਵੇਖਣਹਾਰਾ ਕਾਇਆ ਭਵਰੀ ਡੂੰਘੀ ਗ਼ਾਰਾ, ਗ਼ਾਇਬ ਪਰਗਟ ਹੋ ਕੇ ਨਜ਼ਰੀ ਆਈਆ। ਨਿਰਗੁਣ ਹੋ ਕੇ ਸਤਿਗੁਰ ਆਇਆ ਦੁਬਾਰਾ, ਦੋ ਧਾਰ ਖੇਲ ਚਲਾਈਆ। ਬਾਲ ਅਵਸਥਾ ਕੀਤਾ ਪਿਆਰਾ, ਬਾਲੀ ਬੁੱਧ ਸੁੱਧ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਮੰਦਰ ਬਣੇ ਸਹਾਰਾ, ਤਨ ਗ੍ਰਹਿ ਕਰੇ ਉਜਿਆਰਾ, ਜਗਤ ਅੰਧਿਆਰਾ ਰਹਿਣ ਕੋਇ ਨਾ ਪਾਈਆ। ਬਲਵੰਤ ਕੰਤ ਭਗਵੰਤ ਮਿਲਿਆ ਵਿਚ ਸੰਸਾਰਾ, ਸੰਸਾਰ ਸਾਗਰ ਕਾਇਆ ਗਾਗਰ ਕਰ ਕਰਮ ਨਿਰਮਲ ਉਜਾਗਰ, ਦੋ ਜਹਾਨਾਂ ਪਾਰ ਕਰਾਈਆ।
੨੫ ਭਾਦਰੋ ੨੦੨੦ ਬਿਕਰਮੀ ਧਰਮਬੀਰ ਦੇ ਗ੍ਰਹਿ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਜੁਗ ਜੁਗ ਮੇਲਾ ਭਗਤ ਭਗਵਾਨ, ਲੋਕਮਾਤ ਵੱਜੇ ਵਧਾਈਆ। ਧਰਮ ਵਖਾਏ ਇਕ ਨਿਸ਼ਾਨ, ਕੂੜਾ ਨਾਤਾ ਤੋੜ ਤੁੜਾਈਆ। ਅੰਤਰ ਆਤਮ ਦੇਵੇ ਬ੍ਰਹਮ ਗਿਆਨ, ਸਾਚੀ ਵਿਦਿਆ ਕਰੇ ਪੜ੍ਹਾਈਆ। ਅੰਮ੍ਰਿਤ ਸਰੋਵਰ ਸਚ ਕਰਾਏ ਇਸ਼ਨਾਨ, ਦੁਰਮਤ ਮੈਲ ਧਵਾਈਆ। ਘਰ ਮੇਲ ਮਿਲਾਵਾ ਗੋਪੀ ਕਾਹਨ, ਸੁਰਤੀ ਸ਼ਬਦ ਕਰੇ ਕੁੜਮਾਈਆ। ਕਰੇ ਪਰਕਾਸ਼ ਕੋਟਨ ਭਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਵਸਤ ਅਮੋਲਕ ਦੇਵੇ ਦਾਨ, ਸਚ ਸਮਗਰੀ ਝੋਲੀ ਪਾਈਆ। ਕੂੜਾ ਤੋੜੇ ਮਾਣ ਅਭਿਮਾਨ, ਬਖ਼ਸ਼ੇ ਚਰਨ ਸਾਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਸਗਲਾ ਸਾਥ, ਦੋ ਜਹਾਨਾਂ ਆਪ ਚਲਾਇੰਦਾ। ਜੁਗ ਚੌਕੜੀ ਚੜ੍ਹਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਪਾਰ ਉਤਾਰੇ ਆਪਣੇ ਘਾਟ, ਜਗਤ ਮਲਾਹ ਆਪ ਅਖਵਾਇੰਦਾ । ਮੇਟੇ ਰੈਣ ਅੰਧੇਰੀ ਰਾਤ, ਸਤਿ ਸਤਿਵਾਦੀ ਸਚ ਚੰਦ ਚਮਕਾਇੰਦਾ। ਲਹਿਣਾ ਦੇਣਾ ਚੁਕਾਏ ਬਿਨ ਲੇਖਾ ਕਲਮ ਦਵਾਤ, ਧੁਰ ਮਸਤਕ ਵੇਖ ਵਖਾਇੰਦਾ। ਜਿਉਂ ਭਾਵੇ ਪਤ ਲਏ ਰਾਖ, ਮਿਹਰ ਨਜ਼ਰ ਆਪ ਉਠਾਇੰਦਾ। ਪੜਦਾ ਜਾਣੇ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮੱਤ ਬੁੱਧ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਭਗਤ ਭਗਵਾਨ ਸਦਾ ਸੰਗ, ਜੁਗ ਜੁਗ ਵਿਛੜ ਕਦੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਰੰਗਾਈਆ। ਆਤਮ ਸੇਜਾ ਬੈਠ ਪਲੰਘ, ਸਾਚੇ ਮੰਦਰ ਖ਼ੁਸ਼ੀ ਵਖਾਈਆ। ਦਿਵਸ ਰੈਣ ਇਕ ਅਨੰਦ, ਖ਼ੁਸ਼ੀ ਗ਼ਮੀ ਨਾ ਕੋਇ ਜਣਾਈਆ। ਸਾਚਾ ਮੇਲਾ ਸੂਰਾ ਸਰਬੰਗ, ਸਾਹਿਬ ਸਤਿਗੁਰ ਆਪ ਕਰਾਈਆ। ਜਗਤ ਦੁਆਰਾ ਵੇਖੇ ਲੰਘ, ਨੌ ਦਰ ਡੇਰਾ ਆਪੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤਾਂ ਦਏ ਵਡਿਆਈਆ। ਭਗਤਨ ਮੀਤਾ ਇਕ ਗੋਪਾਲ, ਪਾਰਬ੍ਰਹਮ ਬੇਪਰਵਾਹੀਆ। ਜੁਗ ਜੁਗ ਵੇਖੇ ਆਪਣੇ ਲਾਲ, ਲਾਲਨ ਆਪਣੀ ਗੋਦ ਬਹਾਈਆ। ਕਾਇਆ ਮੰਦਰ ਅੰਦਰ ਵਖਾਏ ਸਾਚੀ ਧਰਮਸਾਲ, ਧਰਮ ਦੁਆਰਾ ਇਕ ਪਰਗਟਾਈਆ। ਦੀਪਕ ਦੀਆ ਜੋਤੀ ਬਾਲ, ਅਗਿਆਨ ਅੰਧੇਰ ਚੁਕਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਤ੍ਰਿਸਨਾ ਭੁੱਖ ਮਿਟਾਈਆ। ਪੰਜ ਤਤ ਕਾਇਆ ਦਿਸੇ ਕੰਗਾਲ, ਨਾਮ ਖ਼ਜ਼ੀਨਾ ਅੰਦਰ ਇਕ ਰਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਧਰਮ ਦੁਆਰੇ ਧਰਮ ਪਾਲ, ਧਰਮ ਆਤਮਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤਾ ਠਾਂਡਾ ਸੀਤਾ, ਆਦਿ ਪੁਰਖ ਇਕ ਰਘੁਰਾਈਆ। ਭਗਤ ਭਗਵਾਨ ਧੁਰ ਸੰਦੇਸ਼, ਧੁਰ ਦੀ ਬਾਣੀ ਆਪ ਜਣਾਈਆ। ਅੰਤਰ ਅੰਤਰ ਹੋ ਪਰਵੇਸ, ਜੋਤੀ ਜੋਤ ਜੋਤ ਸਮਾਈਆ। ਲੇਖਾ ਜਾਣ ਵਿਸ਼ਨ ਬ੍ਰਹਮ ਮਹੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਪਰਗਟਾਈਆ। ਭਗਤ ਭਗਵਾਨ ਕਰ ਪਰਗਟ, ਪਰਗਟ ਆਪਣਾ ਖੇਲ ਵਖਾਇੰਦਾ। ਜਗਤ ਵਣਜਾਰਾ ਖੋਲ੍ਹ ਹੱਟ, ਵਸਤ ਅਮੋਲਕ ਇਕ ਵਰਤਾਇੰਦਾ। ਜਨ ਭਗਤਾਂ ਦੇਵੇ ਹੱਥੋ ਹੱਥ, ਗੁਰਮੁਖ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖਣ ਅੰਧੇਰੀ ਰੈਣ ਮੱਸ, ਸਾਚਾ ਚੰਦ ਨਜ਼ਰ ਕਿਸੇ ਨਾ ਆਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕੂੜੀ ਵਾਸਨਾ ਅੰਦਰ ਰਹੇ ਨੱਠ, ਚਾਰ ਕੁੰਟ ਦਹਿ ਦਿਸ਼ਾਂ ਉਠ ਉਠ ਸਰਬ ਧਾਇੰਦਾ । ਸ੍ਰੀ ਭਗਵਾਨ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਜਨ ਭਗਤਾਂ ਹੋਇਆ ਸਦਾ ਵਸ, ਵਸੀਕਾਰ ਆਪਣਾ ਖੇਲ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਸਾਚਾ ਮੀਤਾ ਆਪ ਚਲਾਏ ਆਪਣੀ ਰੀਤਾ, ਸਾਚਾ ਮਾਰਗ ਇਕੋ ਲਾਇੰਦਾ। ਭਗਤ ਭਗਵਾਨ ਮਾਰਗ ਲਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਪਾਰਬ੍ਰਹਮ ਮਿਲਣ ਦਾ ਰੱਖੋ ਚਾ, ਦੂਜਾ ਸੱਜਣ ਨਾ ਕੋਇ ਬਣਾਇੰਦਾ। ਰਹਿਬਰ ਲੱਭੋ ਇਕ ਖ਼ੁਦਾ, ਬੇਨਜ਼ੀਰ ਨਜ਼ਰ ਬਦਲਾਇੰਦਾ। ਰਹਿਮਤ ਕਰੇ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੇਵੇ ਦਾਨ, ਮੁਰੀਦ ਮੁਰਸ਼ਦ ਮਿਲੇ ਆਣ, ਮੇਲਾ ਆਪਣੇ ਘਰ ਕਰਾਇੰਦਾ। ਭਗਤ ਭਗਵਾਨ ਸਾਚਾ ਮੇਲਾ, ਕਾਇਆ ਤਤ ਮਿਲੇ ਵਡਿਆਈਆ। ਸਾਚੇ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਰੰਗ ਸਮਾਈਆ। ਆਤਮ ਪਰਮਾਤਮ ਸੱਜਣ ਸੁਹੇਲਾ, ਪਾਰਬ੍ਰਹਮ ਬ੍ਰਹਮ ਮਿਲ ਮਿਲ ਖ਼ੁਸ਼ੀ ਮਨਾਈਆ। ਸੁਹੰਜਣੀ ਰੈਣ ਸੁਹੰਜਣਾ ਵੇਲਾ, ਸੁਹੰਜਣੀ ਥਿਤ ਆਪ ਵਡਿਆਈਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਅਬਿਨਾਸ਼ੀ ਕਰਤਾ ਆਦਿ ਜੁਗਾਦਿ ਜੁਗਾ ਜੁਗੰਤਰ ਖੇਲਾ, ਖ਼ਾਲਕ ਖ਼ਲਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵਾਨ ਵਸਣ ਇਕੋ ਘਰ, ਸਚਖੰਡ ਦੁਆਰ ਵੇਖਣ ਚੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਵਿਦਿਆ ਅੱਖਰ ਲੈਣ ਪੜ੍ਹ, ਨਿਸ਼ਅੱਖਰ ਅੱਖਰ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਤਾ ਪੁਰਖ ਆਪਣੀ ਕਰਨੀ ਰਿਹਾ ਕਰ, ਨਿਰਗੁਣ ਨਿਰਵੈਰ ਨਿਰਾਕਾਰ ਹਰਿਜਨ ਆਪਣੇ ਘਰ ਵਸਾਈਆ।