ਪੁਸਤਕਾਲਾਭਾਗ ੧੫

੨੫ ਭਾਦਰੋ ੨੦੨੦ ਬਿਕਰਮੀ ਸੋਹਣ ਸਿੰਘ ਦੇ ਗ੍ਰਹਿ ਰਾਮ ਪੁਰ ਜ਼ਿਲਾ ਅੰਮ੍ਰਿਤਸਰ

ਸਤਿ ਦਰਬਾਰ ਹਰਿ ਕਾ ਵੇਖ, ਦੋ ਜਹਾਨ ਲੈਣ ਅੰਗੜਾਈਆ। ਚਾਰੋ ਕੁੰਟ ਰੋਵਣ ਭੇਖ, ਨੇਤਰ ਨੈਣਾਂ ਨੀਰ ਵਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਦੇਵੇ ਭੇਤ, ਭਰਮੇ ਭੁੱਲੀ ਸਰਬ ਲੋਕਾਈਆ। ਸੰਤ ਸਤਿਗੁਰ ਕੋਇ ਨਾ ਕਰੇ ਹੇਤ, ਸਚ ਪ੍ਰੀਤ ਨਾ ਕੋਇ ਲਗਾਈਆ। ਕੂੜੀ ਕਿਰਿਆ ਖੇਡੀ ਖੇਡ, ਸਾਚੀ ਵਸਤ ਹੱਥ ਨਾ ਆਈਆ। ਅੰਤ ਨਾ ਮੁਕਾਏ ਕੋਈ ਲੇਖ, ਲੇਖਾ ਲੱਗੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹਰਿ ਕਾ ਵੇਖ ਸਚ ਦਰਬਾਰਾ, ਦੋ ਜਹਾਨ ਦੇਣ ਦੁਹਾਈਆ। ਬ੍ਰਹਿਮੰਡ ਖੰਡ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਜ਼ਿਮੀ ਅਸਮਾਨ ਨਾ ਕੋਇ ਸਹਾਰਾ, ਧਰਤ ਧਵਲ ਦਏ ਦੁਹਾਈਆ। ਗੁਰ ਅਵਤਾਰ ਨਾ ਕੋਈ ਪਿਆਰਾ, ਪੀਰ ਪੈਗ਼ੰਬਰ ਨਜ਼ਰ ਕਿਸੇ ਨਾ ਆਈਆ। ਕਾਗਦ ਕਲਮ ਸ਼ਾਹੀ ਨਾ ਕੋਈ ਵਣਜਾਰਾ, ਸਾਚਾ ਹੱਟ ਨਾ ਕੋਇ ਵਖਾਈਆ। ਚੌਦਾਂ ਲੋਕ ਨਾ ਕੋਈ ਆਧਾਰਾ, ਚੌਦਾਂ ਤਬਕ ਧੀਰ ਨਾ ਕੋਇ ਰਖਾਈਆ। ਚੌਦਾਂ ਵਿਦਿਆ ਡੁੱਬੀ ਡੂੰਘੇ ਸਾਗਰ ਗਾਰਾ, ਗਹਿਰ ਗੰਭੀਰ ਹੱਥ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਖ਼ਾਲੀ ਝੋਲੀ ਰਹੇ ਵਖਾਈਆ। ਦਰ ਦਰਵੇਸ਼ ਮੰਗਣ ਗੁਰ ਅਵਤਾਰਾ, ਪੀਰ ਪੈਗ਼ੰਬਰ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਨਿਉਂ ਨਿਉਂ ਕਰੇ ਨਿਮਸਕਾਰਾ, ਸਜਦਾ ਸੀਸ ਜਗਦੀਸ਼ ਝੁਕਾਈਆ । ਕਲਜੁਗ ਕੱਢੇ ਇਕੋ ਹਾੜਾ, ਬਹੁੜੀ ਬਹੁੜੀ ਦਏ ਦੁਹਾਈਆ। ਸੱਜਣ ਮਿਲੇ ਨਾ ਮੀਤ ਮੁਰਾਰਾ, ਸੰਗ ਸੱਚਾ ਨਾ ਕੋਇ ਨਿਭਾਈਆ। ਚਾਰ ਵਰਨ ਲੱਗਾ ਅਖਾੜਾ, ਜ਼ਾਤ ਪਾਤ ਕਰੇ ਲੜਾਈਆ। ਨੌਂ ਖੰਡ ਪ੍ਰਿਥਮੀ ਧੂੰਆਂਧਾਰਾ, ਸੱਤ ਦੀਪ ਨਾ ਕੋਇ ਰੁਸ਼ਨਾਈਆ। ਸ਼ਿਵਦਵਾਲਾ ਮੰਦਰ ਕੋਈ ਨਾ ਕਰੇ ਹੱਕ ਪਿਆਰਾ, ਹਕੀਕਤ ਦਏ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸੁਹਾਈਆ। ਸਚ ਦਰਬਾਰ ਵੇਖ ਮਾਤ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਈਆ। ਨੇਤਰ ਖੋਲ੍ਹ ਮਾਰਨ ਝਾਤ, ਨੈਣ ਅੱਖ ਇਕ ਉਘੜਾਈਆ। ਜਿਸ ਦਾ ਲੇਖਾ ਲਿਖਦੇ ਰਹੇ ਨਾਲ ਕਲਮ ਦਵਾਤ, ਬਣ ਬਣ ਕਾਤਬ ਜਗਤ ਰਾਹੀਆ। ਸੋ ਪੁਰਖ ਅਗੰਮਾ ਕਲਜੁਗ ਵੇਖੇ ਖੇਲ ਤਮਾਸ਼, ਨਿਰਗੁਣ ਆਪਣਾ ਫੇਰਾ ਪਾਈਆ। ਦੋ ਜਹਾਨ ਸ੍ਰੀ ਭਗਵਾਨ ਨਿਰਗੁਣ ਸਰਗੁਣ ਵੇਖਣ ਆਏ ਰਾਸ, ਗੋਪੀ ਕਾਹਨ ਨਚਾਈਆ। ਸਚ ਵਸਤ ਨਾ ਕਿਸੇ ਪਾਸ, ਬ੍ਰਹਮਾ ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਚ ਦਰਬਾਰ ਹਰਿ ਕਾ ਏਕ, ਏਕੰਕਾਰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਲਓ ਵੇਖ, ਨਿਜ ਨੇਤਰ ਰਿਹਾ ਜਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਸਚਖੰਡ ਸਾਚੇ ਦੇਸ, ਨਿਰਵੈਰ ਪੁਰਖ ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਿਸ ਸਾਹਿਬ ਨੂੰ ਕਰੋ ਆਦੇਸ, ਜੋ ਨਾ ਮਰੇ ਨਾ ਜਾਈਆ। ਨੇੜੇ ਹੋ ਕੋ ਸੁਣੋ ਸੰਦੇਸ਼, ਸਾਚਾ ਢੋਲਾ ਰਿਹਾ ਜਣਾਈਆ। ਜਿਸ ਦੇ ਅੱਗੇ ਚਲੇ ਕੋਈ ਨਾ ਪੇਸ਼, ਪੇਸ਼ਤਰ ਆਪਣਾ ਹੁਕਮ ਮਨਾਈਆ। ਜਿਸ ਦੀ ਪੂਜਾ ਵਿਸ਼ਨ ਬ੍ਰਹਮਾ ਕਰੇ ਮਹੇਸ਼, ਇਸ਼ਟ ਦੇਵ ਇਕ ਅਖਵਾਈਆ। ਸੋ ਸਾਹਿਬ ਦਾਤਾ ਨਾ ਦਾੜ੍ਹੀ ਮੁੱਛ ਕੋਈ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਰਖਾਈਆ। ਜਿਨ ਸੁਤ ਬਣਾਇਆ ਗੁਰ ਦਸਮੇਸ਼, ਦਹਿ ਦਿਸ਼ਾ ਦਏ ਵਡਿਆਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਇਕ ਵਡਿਆਈਆ। ਸਚ ਦਰਬਾਰ ਮਾਤਲੋਕ, ਸੋ ਪੁਰਖ ਨਿਰੰਜਣ ਆਪ ਲਗਾਈਆ। ਸਚ ਸੁਣਾਏ ਇਕ ਸਲੋਕ, ਹਰਿ ਪੁਰਖ ਨਿਰੰਜਣ ਏਕਾ ਗਾਈਆ । ਏਕੰਕਾਰਾ ਸੁਹਾਏ ਬੰਕ ਕੋਟ, ਮੰਦਰ ਇਕੋ ਡੇਰਾ ਲਾਈਆ। ਆਦਿ ਨਿਰੰਜਣ ਨਿਰਮਲ ਪਰਕਾਸ਼ ਕਰ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕੱਢਣਹਾਰਾ ਖੋਟ, ਸਚ ਸਮਗਰੀ ਇਕ ਵਖਾਈਆ। ਸ੍ਰੀ ਭਗਵਾਨ ਸੁਣਾਵਣਹਾਰਾ ਅਗੰਮ ਸਲੋਕ, ਨਾਮ ਨਿਧਾਨ ਇਕ ਜਣਾਈਆ। ਪਾਰਬ੍ਰਹਮ ਬਣਾਵਣਹਾਰਾ ਓਤ ਪੋਤ, ਘਾੜਨ ਘੜਨ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸੁਹਾਈਆ। ਸਚ ਦਰਬਾਰ ਸ੍ਰੀ ਭਗਵਾਨ, ਨਿਰਵੈਰ ਪੁਰਖ ਆਪ ਲਗਾਈਆ। ਸਾਚਾ ਝੁੱਲੇ ਇਕ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਚਾਰੇ ਵਰਨਾਂ ਦਏ ਗਿਆਨ, ਬਰਨ ਅਠਾਰਾਂ ਕਰੇ ਪੜ੍ਹਾਈਆ । ਸਾਚਾ ਮੰਦਰ ਵਖਾਏ ਮਕਾਨ, ਗੁਰੂਦੁਆਰ ਇਕ ਸਮਝਾਈਆ। ਸਚ ਸਰੋਵਰ ਕਰਾਏ ਅਸ਼ਨਾਨ, ਤੀਰਥ ਤਟ ਇਕ ਵਖਾਈਆ। ਸਾਚਾ ਨਾਮ ਜਪਾਏ ਬਿਨ ਰਸਨਾ ਜਿਹਵਾ ਜ਼ਬਾਨ, ਬੱਤੀ ਦੰਦ ਨਾ ਕੋਇ ਹਿਲਾਈਆ। ਸਾਚਾ ਨਾਦ ਵਜਾਏ ਸੱਚੀ ਧੁਨਕਾਨ, ਅਨਹਦ ਨਾਦੀ ਰਾਗ ਅਲਾਈਆ। ਸਾਚਾ ਅੰਮ੍ਰਿਤ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਰਹੇ ਨਾ ਰਾਈਆ। ਸਾਚਾ ਬਖ਼ਸ਼ੇ ਚਰਨ ਧਿਆਨ, ਕਵਲ ਚਰਨ ਮਿਲੇ ਵਡਿਆਈਆ। ਸਾਚਾ ਦੇਵੇ ਦਰਗਹਿ ਮਾਣ, ਸਚਖੰਡ ਦੁਆਰੇ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਆਪ ਪਰਗਟਾਈਆ। ਸਚ ਦਰਬਾਰ ਸਤਿਗੁਰ ਪੂਰਾ, ਹਰਿ ਏਕੋ ਏਕ ਲਗਾਇੰਦਾ। ਕਰ ਪਰਕਾਸ਼ ਜੋਤੀ ਨੂਰਾ, ਦੀਵਾ ਬਾਤੀ ਨਾ ਕੋਇ ਜਗਾਇੰਦਾ। ਕੂੜਾ ਕਿਰਕਟ ਹੂੰਝ ਕੂੜਾ, ਸਾਫ਼ ਮਹੱਲ ਆਪ ਸੁਹਾਇੰਦਾ। ਸ਼ਬਦ ਅਨਾਦ ਅਨਾਦੀ ਤੂਰਾ, ਤੁਰਤ ਆਵਾਜ਼ ਲਗਾਇੰਦਾ। ਸਰਬ ਕਲਾ ਬਣ ਭਰਪੂਰਾ, ਪ੍ਰਭ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਸੁਹਾਇੰਦਾ। ਸਚ ਦਰਬਾਰ ਸ੍ਰੀ ਭਗਵੰਤ, ਸਤਿ ਪੁਰਖ ਨਿਰੰਜਣ ਆਪ ਲਗਾਈਆ। ਤਖ਼ਤ ਨਿਵਾਸੀ ਨਰ ਹਰਿ ਨਰਾਇਣ ਕੰਤ, ਕਰਤਾ ਇਕੋ ਡੇਰਾ ਲਾਈਆ। ਆਦਿ ਜੁਗਾਦਿ ਮਹਿਮਾਂ ਅਗਣਤ, ਭੇਵ ਅਭੇਦ ਸਕੇ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਮੰਤ, ਨਿਜ ਘਰ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸੁਹਾਈਆ। ਸਚ ਦਰਬਾਰ ਲੱਗਾ ਸੋਹਣਾ, ਹਰਿ ਸੋਹਣੀ ਬਣਤ ਬਣਾਈਆ। ਦੋ ਜਹਾਨਾਂ ਆਪੇ ਮੋਹਣਾ, ਮੋਹਣੀ ਰੂਪ ਵਟਾਈਆ। ਨਾ ਹੱਸਣਾ ਨਾ ਕਦੇ ਰੋਣਾ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਾ ਜਾਗਣਾ ਨਾ ਕਦੇ ਸੌਣਾ, ਆਲਸ ਨਿੰਦਰਾ ਨਾ ਕੋਇ ਵਡਿਆਈਆ। ਨਾ ਢੋਲਾ ਨਾ ਗੀਤ ਗਾਉਣਾ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਪਿਤਾ ਨਾ ਮਾਤ ਬਣਾਉਣਾ, ਪੂਤ ਗੋਦ ਨਾ ਕੋਇ ਉਠਾਈਆ। ਨਾ ਸੱਜਣ ਨਾ ਸਾਕ ਰਖਾਉਣਾ, ਬੰਧਨ ਬੰਧਪ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਦਏ ਵਡਿਆਈਆ। ਸਚ ਦਰਬਾਰ ਬਣਾ ਨਿਰੰਕਾਰ, ਨਿਰਗੁਣ ਖੇੜਾ ਆਪ ਵਸਾਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਧਾਰ ਆਪ ਪਰਗਟਾਈਆ। ਜਿਸ ਨੂੰ ਗੌਂਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਜਿਸ ਦਾ ਮੰਗਦੇ ਗਏ ਦਰਸ ਦੀਦਾਰ, ਨਿਤ ਨਵਿਤ ਆਸ ਤਕਾਈਆ । ਜਿਸ ਨੂੰ ਕਹਿੰਦੇ

ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਈਆ। ਜਿਸ ਨੂੰ ਕਹਿੰਦੇ ਰਾਮ ਕਰੇ ਪਿਆਰ, ਰਮਿਆ ਹਰ ਘਟ ਥਾਈਂਆ। ਜਿਸ ਨੂੰ ਕਹਿੰਦੇ ਕਾਹਨ ਬਣੇ ਸਰਬ ਸੰਸਾਰ, ਲੱਖ ਚੁਰਾਸੀ ਗੋਪੀ ਰਿਹਾ ਹੰਡਾਈਆ। ਜਿਸ ਨੂੰ ਕਹਿੰਦੇ ਸਾਚਾ ਬੋਲੇ ਨਾਮ ਜੈਕਾਰ, ਜੈ ਜੈਕਾਰ ਸੁਣਾਈਆ। ਜਿਸ ਨੂੰ ਕਹਿੰਦੇ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਜਿਸ ਨੂੰ ਮੰਨਦੇ ਦੀਨ ਦਿਆਲ, ਠਾਕਰ ਇਕੋ ਬੇਪਰਵਾਹੀਆ। ਜਿਸ ਦਾ ਲਹਿਣਾ ਸ਼ਾਹ ਕੰਗਾਲ, ਊਚਾਂ ਨੀਚਾਂ ਵੇਖ ਵਖਾਈਆ । ਜਿਸ ਦਾ ਤ੍ਰੈਗੁਣ ਵੱਡਾ ਜਾਲ, ਨਾ ਕੋਈ ਤੋੜੇ ਤੋੜ ਤੁੜਾਈਆ। ਜਿਸ ਦੇ ਹੁਕਮੇ ਅੰਦਰ ਕਾਲ ਮਹਾਂਕਾਲ, ਜੁਗ ਜੁਗ ਆਪਣੀ ਸੇਵ ਕਮਾਈਆ। ਜਿਸ ਦਾ ਖੇਲ ਸਦਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਜਿਸ ਦਾ ਲੇਖਾ ਹੱਕ ਹਲਾਲ, ਹਕੀਕਤ ਸਭ ਨੂੰ ਰਿਹਾ ਸਮਝਾਈਆ। ਜਿਸ ਦਾ ਨਾਮ ਖ਼ਜ਼ਾਨਾ ਧਨ ਮਾਲ, ਨਿਤ ਨਵਿਤ ਰਿਹਾ ਲੁਟਾਈਆ। ਜਿਸ ਦਾ ਬਾਗ਼ ਬਾਗ਼ੀਚਾ ਫੁੱਲ ਫੁਲਵਾੜੀ ਦੋ ਜਹਾਨ, ਬ੍ਰਹਿਮੰਡ ਖੰਡ ਰਚਨ ਰਚਾਈਆ। ਜਿਸ ਦਾ ਨਾਮ ਧਰਮ ਇਕ ਨਿਸ਼ਾਨ, ਆਦਿ ਜੁਗਾਦਿ ਸਦਾ ਸਹਿਜ ਸੁਖਦਾਈਆ। ਜਿਸ ਦਾ ਮੰਦਰ ਸੱਚਾ ਦੇਵੇ ਬਿਸਰਾਮ, ਵਿਸ਼ਵ ਆਸਣ ਇਕ ਲਗਾਈਆ। ਜਿਸ ਦਾ ਘਰ ਮਿਲੇ ਪੈਗ਼ਾਮ, ਧੁਰ ਸੰਦੇਸਾ ਇਕ ਅਲਾਈਆ। ਜਿਸ ਦਾ ਕਦੀ ਨਾ ਬਦਲੇ ਨਜ਼ਾਮ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸੋ ਸਾਹਿਬ ਹੋਇਆ ਪਰਧਾਨ, ਕਲਜੁਗ ਅੰਤਮ ਫੇਰਾ ਪਾਈਆ। ਸਚ ਦਰਬਾਰ ਲਗਾਇਆ ਆਣ, ਸਚਖੰਡ ਨਿਵਾਸੀ ਡੇਰਾ ਲਾਈਆ। ਧੁਰ ਸੰਦੇਸਾ ਦੇ ਫ਼ਰਮਾਨ, ਇਕੋ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਰੂਪ ਵੇਖੋ ਆਣ, ਕਲਜੁਗ ਵੱਜੇ ਸਚ ਵਧਾਈਆ। ਭਗਤ ਦੁਆਰੇ ਕਰੋ ਪਹਿਚਾਨ, ਜਿਸ ਦਾ ਬਾਢੀ ਆਪ ਪਾਰਬ੍ਰਹਮ ਅਖਵਾਈਆ। ਤਿਸ ਮੰਦਰ ਬਹਿ ਕੇ ਗਾਓ ਗਾਨ, ਮੇਰਾ ਤੇਰਾ ਧਿਆਨ ਲਗਾਈਆ। ਸਾਚਾ ਚੁੱਕੋ ਇਕ ਈਮਾਨ, ਸਾਚਾ ਧਰਮ ਇਕ ਸਮਝਾਈਆ। ਇਕੋ ਕਲਮਾ ਪੜ੍ਹੋ ਆਣ, ਇਕੋ ਨਾਮ ਦਏ ਸਮਝਾਈਆ। ਇਕੋ ਇਸ਼ਟ ਮੰਨੋ ਭਗਵਾਨ, ਦੂਜਾ ਸੰਗ ਨਾ ਕੋਇ ਨਿਭਾਈਆ। ਉਚੀ ਕੂਕ ਦਿਓ ਬਿਆਨ, ਚਾਰ ਜੁਗ ਦੀ ਕਹਾਣੀ ਦਿਓ ਸੁਣਾਈਆ। ਜਿਸ ਦੇ ਪਿੱਛੇ ਲੈ ਕੇ ਔਂਦੇ ਰਹੇ ਪੈਗ਼ਾਮ, ਸਰਗੁਣ ਹੋ ਕੇ ਸੇਵ ਕਮਾਈਆ। ਸੋ ਸਾਹਿਬ ਵੇਖੋ ਅਮਾਮ, ਸਾਚੇ ਹੁਜਰੇ ਡੇਰਾ ਲਾਈਆ। ਬਣ ਬਰਦੇ ਕਰੋ ਸਲਾਮ, ਬਰਖ਼ੁਰਦਾਰੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਈਆ। ਸਚ ਦਰਬਾਰ ਵੇਖੋ ਲੱਗਾ, ਸਚਖੰਡ ਨਿਵਾਸੀ ਆਪ ਲਗਾਇੰਦਾ। ਦੀਪਕ ਦੀਆ ਇਕੋ ਜਗਾ, ਦੋ ਜਹਾਨ ਡਗਮਗਾਇੰਦਾ। ਪਿਛਲਾ ਕਰੋ ਚੇਤਾ ਫਿਰ ਦੱਸੇ ਹਾਲ ਅੱਗਾ, ਅਗਲਾ ਖੇਲ ਆਪ ਸਮਝਾਈਆ। ਪਰਗਟ ਹੋ ਸੂਰਾ ਸਰਬੱਗਾ, ਸੂਰਬੀਰ ਹੁਕਮ ਵਰਤਾਈਆ। ਨੌਬਤ ਨਗਾਰਾ ਨਾਮ ਨਿਧਾਨ ਵੱਜਾ, ਬ੍ਰਹਿਮੰਡ ਖੰਡ ਕਰੇ ਸ਼ਨਵਾਈਆ । ਬਿਨ ਪੁਰਖ ਅਕਾਲ ਪੜਦਾ ਕਿਸੇ ਨਾ ਕੱਜਾ, ਨੰਗੀ ਫਿਰੇ ਸਰਬ ਲੋਕਾਈਆ। ਕਿਸੇ ਕੰਮ ਨਾ ਆਵੇ ਕੀਤਾ ਹੱਜਾ, ਹਜ਼ਰਤ ਫੜ ਬਾਂਹੋ ਨਾ ਗਲੇ ਲਗਾਈਆ। ਜਗਤ ਸਵਾਨ ਫਿਰੇ ਭੱਜਾ, ਕੂਕਰ ਵਾਹੋ ਦਾਹੀਆ। ਸਚ ਦੁਆਰੇ ਬਹਿ ਨਾ ਸਜਾ, ਸਾਜਣ ਮਿਲਿਆ ਨਾ ਹਰਿ ਨਿਰੰਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਈਆ। ਸਚ ਦਰਬਾਰ ਵੇਖੋ ਨਾਲ ਅੱਖ, ਆਖ਼ਰ ਆਪ ਜਣਾਇੰਦਾ। ਜਿਸ ਸਿੰਘਾਸਣ ਸਾਹਿਬ ਪਰਤੱਖ, ਨਿਰਗੁਣ ਜੋਤ ਡਗਮਗਾਇੰਦਾ। ਬਣ ਗ਼ੁਲਾਮ ਜੋੜੇ ਹੱਥ, ਬਰਦੇ ਰੂਪ ਸਰਬ ਸਮਝਾਇੰਦਾ। ਹਰਿ ਸਰਨਾਈ ਜਾਓ

ਢੱਠ, ਤੁਖ਼ਮ ਤਾਸੀਰ ਵੇਖ ਵਖਾਇੰਦਾ। ਜਿਸ ਦੀ ਧਾਰੋ ਹੋਏ ਪਰਗਟ, ਸੋ ਮੇਲਾ ਆਪ ਕਰਾਇੰਦਾ। ਆਪਣਾ ਖੋਲ੍ਹ ਵਖਾਓ ਹੱਟ, ਸੌਦਾ ਕਵਣ ਘਰ ਰਖਾਇੰਦਾ। ਲੋਕਮਾਤ ਕੀ ਕੁਝ ਆਏ ਦੱਸ, ਸਾਚੀ ਸਿਖਿਆ ਕਵਣ ਦ੍ਰਿੜਾਇੰਦਾ। ਕਵਣ ਵੇਖੋ ਤੁਹਾਡੇ ਵਸ, ਕਵਣ ਬੈਠਾ ਮੁਖ ਭਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਪਾਰਬ੍ਰਹਮ ਸਾਡੀ ਹੋਈ ਬੱਸ, ਬਿਸਤਰ ਆਪਣਾ ਸਰਬ ਬੰਦ ਕਰਾਇੰਦਾ। ਕਲਜੁਗ ਜੀਵ ਝੂਠਾ ਪੀਂਦੇ ਰਸ, ਤੇਰਾ ਨਾਮ ਨਾ ਕੋਇ ਧਿਆਇੰਦਾ। ਕਾਮ ਕਰੋਧ ਲੋਭ ਹੰਕਾਰ ਦੇ ਹੋਏ ਵਸ, ਵਿਭਚਾਰ ਸਰਬ ਕਮਾਇੰਦਾ। ਰਸਨਾ ਜਿਹਵਾ ਆਤਮ ਪਰਮਾਤਮ ਹਰਿ ਕਾ ਸਿਮਰਨ ਕੋਈ ਨਾ ਲਏ ਰਟ, ਨਿਜ ਨੇਤਰ ਦਰਸ ਕੋਇ ਨਾ ਪਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਘਰ ਘਰ ਵੱਜਾ ਫੱਟ, ਧੁਰ ਦਾ ਮੇਲਾ ਮੇਲ ਨਾ ਕੋਇ ਮਿਲਾਇੰਦਾ। ਕੂੜਾ ਰਸ ਰਹੇ ਚੱਟ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਬਾਰ ਤੇਰਾ ਇਕੋ ਨਜ਼ਰੀ ਆਇੰਦਾ। ਸਚ ਦਰਬਾਰਾ ਤੇਰਾ ਸਾਹਿਬ, ਪ੍ਰਭ ਇਕੋ ਇਕ ਵਡਿਆਈਆ । ਜੁਗ ਚੌਕੜੀ ਰਿਹੋ ਗ਼ਾਇਬ, ਤੇਰੀ ਸੂਰਤ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਖੇਲ ਕਰੇਂ ਅਜੀਬ ਅਜਾਇਬ, ਅਜਬ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਇਬ, ਧੁਰ ਦਾ ਹੁਕਮ ਗਏ ਸੁਣਾਈਆ। ਸਾਰੇ ਕਹਿ ਕੇ ਗਏ ਅੰਤਮ ਪਰਵਰਦਿਗਾਰ ਪਾਰਬ੍ਰਹਮ ਪਤਿਪਰਮੇਸ਼ਵਰ ਆਵੇ ਵਾਹਦ, ਲਾਸ਼ਰੀਕ ਫੇਰਾ ਪਾਈਆ। ਚਾਰ ਜੁਗ ਦਾ ਵੇਖੇ ਕਾਨੂੰਨ ਕਵਾਇਦ, ਕਾਇਦਾ ਇਕੋ ਇਕ ਸਮਝਾਈਆ। ਸਾਚਾ ਹੁਕਮ ਕਰੇ ਆਇਦ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨਾਂ ਦੇਵੇ ਹਦਾਇਤ, ਧੁਰ ਫ਼ਰਮਾਨਾ ਇਕ ਸੁਣਾਈਆ। ਕੋਈ ਰਹਿਣ ਨਾ ਦੇਵੇ ਵਿਚ ਗੁੰਜਾਇਸ਼, ਕਮੀ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਘਰ ਘਰ ਕਰ ਪੈਮਾਇਸ਼, ਨਾਮ ਪੈਮਾਨਾ ਦਏ ਵਖਾਈਆ। ਲੱਖ ਚੁਰਾਸੀ ਜੀਵ ਜੰਤ ਤੇਰੀ ਕਰੇ ਨਾ ਕੋਇ ਫ਼ਰਮਾਇਸ਼, ਅੱਗੇ ਹੋ ਨਾ ਕੋਇ ਬਚਾਈਆ। ਕਲਜੁਗ ਪੂਰੀ ਹੋਵੇ ਖ਼ਾਹਿਸ਼, ਖ਼ਾਸਤਗਾਰ ਸਰਬ ਲੋਕਾਈਆ। ਕੁੰਭੀ ਨਰਕ ਕਰੇ ਰਿਹਾਇਸ਼, ਜਿਨ੍ਹਾਂ ਭੁਲਿਆ ਬੇਪਰਵਾਹੀਆ। ਜਨਮ ਜਨਮ ਹੋਵੇ ਪੈਦਾਇਸ਼, ਲੱਖ ਚੁਰਾਸੀ ਵਿਚ ਭਵਾਈਆ। ਸਚਖੰਡ ਦੁਆਰੇ ਬਿਨ ਗੁਰਮੁਖਾਂ ਕਿਸੇ ਨਾ ਮਿਲੇ ਰਿਹਾਇਸ਼, ਬੰਦੀਖ਼ਾਨਾ ਸਭ ਨੂੰ ਨਜ਼ਰੀ ਆਈਆ। ਹੁਕਮੇ ਅੰਦਰ ਨਾ ਕੋਇ ਸ਼ਰਾਇਤ, ਸ਼ਰੀਅਤ ਰੂਪ ਨਾ ਕੋਇ ਵਟਾਈਆ। ਲੱਖ ਚੁਰਾਸੀ ਵਿਚੋ ਗੁਰਸਿਖ ਥੋੜੇ ਰੱਖੇ ਕਰ ਕਫ਼ਾਇਤ, ਆਪ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕੋ ਹੁਕਮ ਵਰਤਾਈਆ। ਸਾਚਾ ਹੁਕਮ ਵਰਤਾ ਪ੍ਰਭ, ਗੁਰ ਅਵਤਾਰ ਦੇਣ ਦੁਹਾਈਆ। ਸੰਤ ਸੁਹੇਲੇ ਸਾਚੇ ਲੱਭ, ਲੱਖ ਚੁਰਾਸੀ ਫੋਲ ਫੁਲਾਈਆ। ਅੰਮ੍ਰਿਤ ਝਿਰਨਾ ਝਿਰਾ ਕਵਲ ਨਭ, ਸਚ ਬੂੰਦ ਬਰਸਾਈਆ। ਜਗਤ ਦੁਆਰੇ ਪਾਰ ਕਰ ਹੱਦ, ਘਰ ਆਪਣਾ ਇਕ ਵਖਾਈਆ। ਸਾਚਾ ਨਾਮ ਸੁਣਾ ਅਨਹਦ, ਅਨਰਾਗੀ ਰਾਗ ਅਲਾਈਆ। ਵਿਸ਼ਵ ਬਣਾ ਸਾਚੀ ਯੱਦ, ਨਾਤਾ ਤੁੱਟੇ ਪਿਤਾ ਮਾਈਆ। ਹੰਸ ਬਣਾ ਫੜ ਕੇ ਕੱਗ, ਸੋਹੰ ਹੰਸਾ ਜਾਪ ਜਪਾਈਆ । ਲੱਖ ਚੁਰਾਸੀ ਵਿਚੋ ਕੱਢ, ਤੇਰੀ ਇਕ ਸਰਨਾਈਆ। ਧਰਮ ਨਿਸ਼ਾਨਾ ਦੇ ਗੱਡ, ਨਾ ਸਕੇ ਕੋਇ ਉਖੜਾਈਆ। ਕੂੜੀ ਕਿਰਿਆ ਨਾਲੋ ਕਰ ਅੱਡ, ਆਪ ਆਪਣਾ ਮੇਲ ਮਿਲਾਈਆ। ਸੀਸ ਦਸਤਾਰ ਬੰਨ੍ਹ ਸਚ ਧਰਮ ਦੀ ਪੱਗ, ਕੂੜੀ ਚੋਟੀ ਦੇ ਮੁੰਡਾਈਆ। ਤੇਰੀ ਸਰਨਾਈ ਜਾਈਏ ਲੱਗ, ਦੂਜਾ ਨਜ਼ਰ ਕੋਇ ਨਾ ਆਈਆ । ਤ੍ਰੈਗੁਣ ਮਾਇਆ ਬੁਝੇ ਅੱਗ, ਪੰਜ ਤਤ ਨਾ

ਕੋਇ ਲੜਾਈਆ। ਬਿਨ ਮੱਕੇ ਕਾਅਬਿਉਂ ਹੋਵੇ ਹੱਜ, ਤੇਰਾ ਨੂਰ ਇਕੋ ਨਜ਼ਰੀ ਆਈਆ। ਘਰ ਆਪਣੇ ਲੈਣਾ ਸੱਦ, ਛੁੱਟੇ ਵਾਤ ਪਰਾਈਆ। ਸਾਡਾ ਪੜਦਾ ਲੈਣਾ ਕਜ, ਮਿਹਰ ਨਜ਼ਰ ਉਠਾਈਆ। ਕਲਜੁਗ ਸਭ ਦੇ ਪਿੱਛੇ ਰਿਹਾ ਭੱਜ, ਬਿਨ ਤੇਰੀ ਕਿਰਪਾ ਬਚਿਆ ਕੋਈ ਰਹਿਣ ਨਾ ਪਾਈਆ। ਜਗਤ ਵਿਕਾਰਾ ਪੀਤੀ ਮਧ, ਮਦਨ ਮੋਹਨ ਨਜ਼ਰ ਕਿਸੇ ਨਾ ਆਈਆ। ਅੰਤਮ ਡਿਗੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਲੱਖ ਚੁਰਾਸੀ ਝੂਠਾ ਡੌਰੂ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰਬਾਰ ਵੱਡੀ ਵਡਿਆਈਆ। ਕਰ ਕਿਰਪਾ ਪ੍ਰਭ ਠਾਕਰ ਸਵਾਮੀ, ਚਾਰ ਜੁਗ ਧਿਆਨ ਲਗਾਈਆ। ਉਠ ਵੇਖ ਹਰਿ ਅੰਤਰਜਾਮੀ, ਘਟ ਘਟ ਆਪਣਾ ਫੇਰਾ ਪਾਈਆ। ਕਲਜੁਗ ਜੀਵ ਭੁੱਲੇ ਸਤਿਗੁਰ ਬਾਣੀ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰੋ ਕੁੰਟ ਦਿਸੇ ਸ਼ੈਤਾਨੀ, ਸ਼ਰੀਅਤ ਕਰੇ ਇਕ ਲੜਾਈਆ। ਭਰਮੇ ਭੁੱਲੇ ਪੰਡਤ ਪਾਂਧੇ ਵਡ ਵਿਦਵਾਨੀ, ਮੁੱਲਾ ਸ਼ੇਖ਼ ਮੁਸ਼ਾਇਕ ਨਾਇਕ ਨਜ਼ਰ ਕਿਸੇ ਨਾ ਆਈਆ। ਉਚੀ ਕੂਕਣ ਵਾਹਦ ਗਾਵਣ ਦੱਸਣ ਧੁਰ ਨਿਸ਼ਾਨੀ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਅਠਸਠ ਤੀਰਥ ਕਲਜੁਗ ਅਗਨੀ ਉਬਲਿਆ ਪਾਣੀ, ਅੰਮ੍ਰਿਤ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਲੱਗੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਤਿ ਪੁਰਖ ਨਿਰੰਜਣ ਤੇਰਾ ਸੰਗ ਨਾ ਕੋਇ ਨਿਭਾਈਆ। ਸੁਰਤੀ ਸ਼ਬਦ ਨਾ ਮਿਲਿਆ ਹਾਣੀ, ਸੁਣਾਵੇ ਕੋਈ ਨਾ ਅਕੱਥ ਕਹਾਣੀ, ਗੀਤ ਗੋਬਿੰਦ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰਬਾਰ ਜਨ ਭਗਤਾਂ ਦੇ ਵਡਿਆਈਆ । ਜਨ ਭਗਤਾਂ ਪ੍ਰਭ ਦੇ ਦਾਨ, ਦਾਤਾਰ ਤੇਰੀ ਸਰਨਾਈਆ। ਬਿਨਾਂ ਪੜ੍ਹਿਆਂ ਦੇ ਗਿਆਨ, ਤੇਰੇ ਨਾਮ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਬਖ਼ਸ਼ ਮਾਣ, ਕੋਝੇ ਕਮਲਿਆਂ ਗਲੇ ਲਗਾਈਆ। ਡੁੱਬਦੇ ਪਾਹਨ ਤਾਰ ਆਣ, ਪਾਥਰ ਆਪਣਾ ਚਰਨ ਛੁਹਾਈਆ। ਜਗ ਰੋਦਿਆਂ ਕੁਰਲਾਂਦਿਆਂ ਕਰ ਕਲਿਆਣ, ਜੋ ਤੇਰਾ ਧਿਆਨ ਲਗਾਈਆ। ਲੱਖ ਚੁਰਾਸੀ ਵਿਚੋ ਕਰ ਪਹਿਚਾਨ, ਬੇਪਹਿਚਾਨ ਫੇਰਾ ਪਾਈਆ। ਅੰਦਰ ਵੜ ਕੇ ਦੇ ਗਿਆਨ, ਬਾਹਰੋ ਸਮਝ ਸਕੇ ਕੋਇ ਨਾ ਰਾਈਆ। ਸ੍ਰਿਸ਼ਟ ਸਬਾਈ ਦਿਸੇ ਕੂੜ ਨਿਸ਼ਾਨ, ਕੂੜੇ ਧੰਦੇ ਲੱਗੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਜਗਾਈਆ। ਜਨ ਭਗਤ ਜਗਾਏ ਕਿਰਪਾ ਕਰ, ਕਲ ਆਪਣੀ ਬੂਝ ਬੁਝਾਈਆ। ਸ਼ਬਦ ਸਿੰਘਸਣ ਸਾਚੇ ਚੜ੍ਹ, ਧੁਰ ਦਾ ਹੁਕਮ ਮਨਾਈਆ। ਅੰਤਰ ਆਤਮ ਆਂਦੀ ਫੜ, ਸੁਰਤੀ ਸੁਰਤ ਭਵਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਮਾਇਆ ਮਮਤਾ ਡੇਰਾ ਢਾਹੀਆ। ਵੇਖਣਹਾਰਾ ਚੇਤਨ ਜੜ੍ਹ, ਆਪਣਾ ਭੇਵ ਖੁਲ੍ਹਾਈਆ। ਪਰਗਟ ਹੋ ਨਰਾਇਣ ਨਰ, ਹਰਿਜਨ ਨਾਰੀ ਆਪ ਪਰਨਾਈਆ। ਦਰਸ ਦਿਖਾਏ ਅੱਗੇ ਖੜ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਗ਼ਰੀਬ ਨਿਵਾਜ਼ ਖੋਲ੍ਹ ਦਰ, ਦਰ ਦਰਵਾਜ਼ਾ ਆਪ ਲੰਘਾਈਆ। ਸਾਚੀ ਸੇਜੇ ਬੈਠਾ ਚੜ੍ਹ, ਚਤਰਭੁਜ ਵਡਿਆਈਆ। ਆਪਣਾ ਅੱਖਰ ਰਿਹਾ ਪੜ੍ਹ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਗੁਰਮੁਖ ਸਾਚੇ ਆਪ ਬਹਾਈਆ। ਗੁਰਮੁਖ ਜਗਾਏ ਆਪਣੀ ਅੱਖ, ਭੇਵ ਅਭੇਦ ਜਣਾਇਆ। ਆਤਮ ਪਰਮਾਤਮ ਮਾਰਗ ਦੱਸ, ਬ੍ਰਹਮ ਪਾਰਬ੍ਰਹਮ ਪੜ੍ਹਾਇਆ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਨਾਰੀ ਕੰਤ ਮੇਲ ਮਿਲਾਇਆ। ਕਾਇਆ ਮੰਦਰ ਦੋਵੇਂ ਰਹੇ ਵਸ, ਸੌਹਰੇ ਪੇਈਏ ਇਕੋ ਘਰ ਜਣਾਇਆ। ਇਕ ਦੂਜੇ ਨਾਲ ਕਰ ਇਕੱਠ, ਪਤਿਪਰਮੇਸ਼ਵਰ

ਵੇਖ ਵਖਾਇਆ। ਲੇਖਾ ਜਾਣੇ ਪੁਰਖ ਸਮਰਥ ਸਾਹਿਬ ਸੁਆਮੀ ਆਪਣਾ ਰੰਗ ਰੰਗਾਇਆ। ਜਨ ਭਗਤਾਂ ਲੇਖਾ ਦੇਵੇ ਹੱਕ, ਹੱਕ ਸਭ ਦਾ ਝੋਲੀ ਪਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਲੱਭ ਲੱਭ ਗਏ ਥੱਕ, ਤਿਨ੍ਹਾਂ ਅੰਤਮ ਆਪਣਾ ਰੰਗ ਚੜ੍ਹਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਤਾਰੇ ਸ੍ਰੀ ਭਗਵੰਤ, ਭਗਵਨ ਦਇਆ ਕਮਾਈਆ। ਸਰਬ ਜੀਆਂ ਦਾ ਇਕੋ ਮੰਤ, ਹਰਿ ਮੰਤਰ ਨਾਮ ਦ੍ਰਿੜਾਈਆ। ਕਲਜੁਗ ਅੰਤਮ ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਕਰ ਕਰ ਮੇਲੇ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਦ੍ਰਿੜਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਵਿਚ ਸਮਾਈਆ। ਸਚ ਭੰਡਾਰ ਧੁਰ ਦੀ ਪੰਗਤ, ਵਿਸ਼ਨੂੰ ਘਰ ਘਰ ਰਿਹਾ ਵਰਤਾਈਆ। ਬ੍ਰਹਮਾ ਦਰ ਦਰਵੇਸ਼ ਮੰਗਤ, ਬੈਠਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ ਸਚ ਦਰਬਾਰੇ ਹਰਿ ਨਿਰੰਕਾਰੇ ਵਸਤ ਇਕੋ ਇਕ ਵਰਤਾਈਆ। ਭਗਤਨ ਦੇਵੇ ਵਸਤ ਆਪ ਅਪਾਰ, ਅਪਰੰਪਰ ਦਇਆ ਕਮਾਇੰਦਾ। ਧਰਮ ਦੁਆਰੇ ਕਰ ਪਿਆਰ, ਘਰ ਸਾਚਾ ਮੇਲ ਮਿਲਾਇੰਦਾ। ਜਨਮ ਕਰਮ ਤੋ ਕਰ ਕੇ ਬਾਹਰ, ਨਿਹਕਰਮੀ ਆਪਣੇ ਰੰਗ ਰੰਗਾਇੰਦਾ। ਵਰਨ ਬਰਨ ਦਾ ਤੋੜ ਜੰਜਾਲ, ਊਚ ਨੀਚ ਏਕਾ ਘਰ ਵਸਾਇੰਦਾ। ਲੇਖਾ ਜਾਣ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਗੋਦ ਉਠਾਇੰਦਾ। ਬਰਨ ਅਠਾਰਾਂ ਵਖਾਏ ਇਕੋ ਧਰਮਸਾਲ, ਦੂਜਾ ਇਸ਼ਟ ਨਾ ਕੋਇ. ਬਣਾਇੰਦਾ। ਸਭ ਦਾ ਪਿਤਾ ਪੁਰਖ ਅਕਾਲ, ਲੱਖ ਚੁਰਾਸੀ ਗੋਦ ਸੁਹਾਇੰਦਾ। ਗੁਰਮੁਖ ਬਣੋ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਇੰਦਾ। ਕੂੜੀ ਮਾਇਆ ਤੋੜੋ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਮੁਰੀਦਾਂ ਪੁੱਛੇ ਮੁਰਸ਼ਦ ਹਾਲ, ਬੇਪਰਵਾਹ ਫੇਰਾ ਪਾਇੰਦਾ। ਜਾ ਕੇ ਆਪਣਾ ਕਰੋ ਸਵਾਲ, ਹਲ ਸਵਾਲ ਸਰਬ ਕਰਾਇੰਦਾ । ਸਤਿਗੁਰ ਪੂਰਾ ਲੱਭੋ ਇਕ ਦਲਾਲ, ਦੋ ਜਹਾਨਾਂ ਵਣਜ ਆਪ ਵਖਾਇੰਦਾ। ਨਾਤਾ ਤੋੜੋ ਕਾਲ ਮਹਾਂਕਾਲ, ਰਾਏ ਧਰਮ ਨਾ ਹੁਕਮ ਵਰਤਾਇੰਦਾ। ਸਤਿਗੁਰ ਪੂਰੇ ਚਲੋ ਨਾਲ ਨਾਲ, ਬਣ ਪਾਂਧੀ ਪੰਧ ਮੁਕਾਇੰਦਾ। ਕਾਇਆ ਮੰਦਰ ਅੰਦਰ ਗੁਰਮੁਖ ਵੇਖੋ ਸੱਚੀ ਧਰਮਸਾਲ, ਘਰ ਘਰ ਵਿਚ ਡੇਰਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਇੰਦਾ। ਸਚ ਦਰਬਾਰ ਵੇਖਿਆ ਘਰ, ਗ੍ਰਹਿ ਠਾਕਰ ਆਪ ਵਖਾਈਆ। ਜਿਸ ਦੇ ਬੰਦ ਕੀਤੇ ਨੌ ਦਰ, ਰਾਹ ਇਕੋ ਇਕ ਜਣਾਈਆ। ਸੁਖਮਨ ਟੇਢੀ ਬੰਕ ਕੋਈ ਨਾ ਜਾਏ ਅੜ, ਈੜਾ ਪਿੰਗਲ ਨਾ ਕੋਇ ਸਮਝਾਈਆ। ਭਿਆਨਕ ਰੂਪ ਨਾ ਕੋਈ ਡਰ, ਭੈ ਸਿਰ ਨਾ ਕੋਇ ਰਖਾਈਆ। ਸੋਹੰ ਢੋਲਾ ਲੈਣਾ ਪੜ੍ਹ, ਅੱਗੇ ਆਉਣਾ ਵਾਹੋ ਦਾਹੀਆ। ਨਿਰਗੁਣ ਦਾਤਾ ਲਏ ਫੜ, ਨਿਰਵੈਰ ਆਪਣਾ ਮੇਲ ਮਿਲਾਈਆ। ਘਰ ਵਿਚ ਘਰ ਵੇਖੋ ਚੜ੍ਹ, ਨਿਤ ਹੁੰਦੀ ਇਕ ਰੁਸ਼ਨਾਈਆ। ਸਚ ਸਰਨਾਈ ਜਾਵੋ ਪੜ, ਡਿਗਦਿਆਂ ਲਏ ਉਠਾਈਆ। ਗੁਰਮੁਖ ਨਾਰੀ ਲਏ ਵਰ, ਪੈਜ ਸੁਆਰੇ ਪੈਜ ਧਰਾਈਆ। ਪ੍ਰੇਮ ਬੰਧਨ ਬੰਨ੍ਹੇ ਲੜ, ਪੱਲੂ ਇਕੋ ਵਾਰ ਗੰਢਾਈਆ। ਲੇਖਾ ਚੁੱਕੇ ਸੀਸ ਧੜ, ਨਿਰਗੁਣ ਨਿਰਗੁਣ ਖ਼ੁਸ਼ੀ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਸੰਤ ਆਪਣਾ ਸਤਿਗੁਰ ਅੰਦਰ ਵੇਖੋ ਵੜ, ਅੱਠੇ ਪਹਿਰ ਬੈਠਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਦੇਵੇ ਵਰ, ਜੁਗ ਵਿਛੜੇ ਆਪ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਿਰਪਾ ਦੇਵੇ ਕਰ, ਤਿਸ ਕਪਟ ਕੋਇ ਰਹਿਣ ਨਾ ਪਾਈਆ।

੨੬ ਭਾਦਰੋ ੨੦੨੦ ਬਿਕ੍ਰਮੀ ਪਿੰਡ ਕੱਲਾ ਸੁਖਦੇਵ ਰਾਜ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ

ਧਰਮ ਮਜ਼੍ਹਬ ਰੋਵਣ ਦੀਨ, ਦੁਨੀਆ ਨਾਲ ਰਲਾਈਆ। ਹਰਿ ਹਰਿ ਨਾਮ ਨਾ ਰਿਹਾ ਕੋਈ ਚੀਨ, ਭਰਮੇ ਭੁੱਲੀ ਸਰਬ ਲੋਕਾਈਆ। ਨਾਤਾ ਜੁੜਿਆ ਮਾਇਆ ਤੀਨ, ਪੰਜ ਤਤ ਕੂੜੀ ਕੁੜਮਾਈਆ। ਅੰਤਰ ਆਤਮ ਹੋਏ ਨਾ ਕੋਇ ਲੀਨ, ਲਿਵ ਪਰਮਾਤਮ ਕੋਇ ਨਾ ਲਾਈਆ। ਮਾਇਆ ਮਮਤਾ ਹੋਏ ਅਧੀਨ, ਸਾਚਾ ਮਾਰਗ ਨਜ਼ਰ ਕਿਸੇ ਨਾ ਆਈਆ। ਨੇਤਰ ਹੁੰਦਿਆ ਹੋਏ ਨਾਬੀਨ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਗੜ੍ਹ ਹੰਕਾਰ ਨਾ ਹੋਏ ਮਸਕੀਨ, ਪ੍ਰੇਮ ਪ੍ਰੀਤ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਦੀਨ ਮਜ਼੍ਹਬ ਰੋਵੇ ਜ਼ਾਤ, ਵਰਨ ਬਰਨ ਦੁਹਾਈਆ। ਕੂੜੀ ਕਿਰਿਆ ਨਾਰ ਕਮਜ਼ਾਤ, ਕੁਲਖਣੀ ਘਰ ਘਰ ਡੇਰਾ ਲਾਈਆ। ਹਰਿ ਕਾ ਨਾਮ ਨਾ ਕਿਸੇ ਪਾਸ, ਖ਼ਾਲੀ ਦਿਸੇ ਸਰਬ ਲੋਕਾਈਆ। ਜਗਤ ਵਾਸਨਾ ਚਲਣ ਸਵਾਸ, ਸਵਾਸ ਸਵਾਸ ਨਾ ਕੋਇ ਧਿਆਈਆ। ਸਾਚਾ ਜੋਗ ਨਾ ਕੋਇ ਅਭਿਆਸ, ਅੰਤਰ ਆਤਮ ਧਿਆਨ ਨਾ ਕੋਇ ਲਗਾਈਆ। ਪ੍ਰਭ ਮਿਲਣ ਦੀ ਰੱਖੇ ਕੋਇ ਨਾ ਖ਼ਾਹਸ਼, ਕੂੜੀ ਆਸਾ ਰਹੇ ਤਕਾਈਆ। ਸਾਚੇ ਸਤਿਗੁਰ ਕੋਈ ਨਾ ਹੋਵੇ ਦਾਸ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੀਨ ਮਜ਼੍ਹਬ ਪਾਵਣ ਰੌਲਾ, ਉਚੀ ਕੂਕ ਕੂਕ ਸੁਣਾਈਆ। ਕੋਈ ਨਾ ਕਰੇ ਭਾਰ ਹੌਲਾ, ਧਰਨੀ ਧਰਤ ਧਵਲ ਦਏ ਦੁਹਾਈਆ। ਨਜ਼ਰ ਨਾ ਆਏ ਕਿਸੇ ਮੌਲਾ, ਮੂਲ ਸਕੇ ਨਾ ਕੋਇ ਚੁਕਾਈਆ। ਪੂਰਾ ਕਰੇ ਨਾ ਕੋਈ ਕੌਲਾ, ਕੀਤਾ ਕੌਲ ਤੋੜ ਨਾ ਕੋਇ ਨਿਭਾਈਆ। ਜਗਤ ਕਹਾਰ ਚੁੱਕਣ ਡੋਲਾ, ਸਤਿਗੁਰ ਸੇਜ ਨਜ਼ਰ ਕਿਸੇ ਨਾ ਆਈਆ। ਕਲਜੁਗ ਜੀਵ ਅੰਨ੍ਹਾ ਬੋਲਾ, ਹਰਿ ਕਾ ਨਾਉਂ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਦੀਨ ਮਜ਼੍ਹਬ ਨੇਤਰ ਰੋਦੇ, ਨੈਣਾਂ ਨੀਰ ਵਹਾਈਆ। ਦਿਵਸ ਰੈਣ ਕਦੇ ਨਾ ਸੌਂਦੇ, ਘੜੀ ਪਲ ਸੁਖ ਚੈਨ ਨਜ਼ਰ ਕੋਇ ਨਾ ਆਈਆ। ਜਗਤ ਵਾਸਨਾ ਖੇਲ ਰਚੌਂਦੇ, ਸਾਚਾ ਮੰਦਰ ਨਾ ਕੋਇ ਸੁਹਾਈਆ। ਸਚ ਪ੍ਰੀਤ ਨਾ ਕੋਈ ਕਮੌਂਦੇ, ਕੂੜੀ ਅਗਨੀ ਰਹੀ ਤਪਾਈਆ। ਸਾਚਾ ਢੋਲਾ ਕੋਈ ਨਾ ਗੌਂਦੇ, ਗੁਰ ਗੁਰ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਮਿਲੇ ਸਚ ਸਰਨਾਈਆ। ਦੀਨ ਮਜ਼੍ਹਬ ਦੱਸਣ ਹਾਲ, ਚਾਰ ਜੁਗ ਕਹਾਣੀ ਰਹੇ ਸੁਣਾਈਆ। ਚਾਰੋ ਕੁੰਟ ਹੋਈ ਬੇਹਾਲ, ਸਿਰ ਹੱਥ ਨਾ ਕੋਇ ਟਿਕਾਈਆ । ਆਤਮ ਅੰਤਰ ਚਲੇ ਕੋਈ ਨਾ ਨਾਲ, ਪਰਮਾਤਮ ਮੀਤ ਨਾ ਕੋਇ ਬਣਾਈਆ। ਸਾਧ ਸੰਤ ਹੋਏ ਕੰਗਾਲ, ਸਾਚੀ ਵਸਤ ਹੱਟ ਨਾ ਕੋਇ ਵਿਕਾਈਆ। ਕੂੜੀ ਕਿਰਿਆ ਬਣੀ ਦਲਾਲ, ਘਰ ਘਰ ਵਣਜ ਰਹੀ ਕਰਾਈਆ। ਗੁਰਮੁਖ ਵਿਰਲਾ ਲੱਖ ਚੁਰਾਸੀ ਵਿਚੋ ਬਚੇ ਲਾਲ, ਜਿਸ ਸਤਿਗੁਰ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਦੀਨ ਮਜ਼੍ਹਬ ਮਾਰਨ ਧਾਹ, ਦੋ ਜਹਾਨ ਸੁਣਾਈਆ। ਕਿਰਪਾ ਕਰ ਬੇਪਰਵਾਹ, ਪਰਵਰਦਿਗਾਰ ਤੇਰੀ ਸਰਨਾਈਆ। ਚਾਰੋ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਜੀਵ ਜੰਤ ਰਹੇ ਕਮਾ, ਸਚ ਮਿਲੇ ਨਾ ਕੋਇ ਵਡਿਆਈਆ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਮੇਲ ਨਾ ਕੋਇ ਮਿਲਾਈਆ। ਗ਼ਰੀਬ ਨਿਮਾਣਿਆਂ

ਦੇਵੇ ਨਾ ਕੋਈ ਥਾਂ, ਮਿਹਰ ਨਜ਼ਰ ਨਾ ਕੋਇ ਉਠਾਈਆ। ਲਹਿਣਾ ਦੇਣਾ ਚੁਕੇ ਕਿਸੇ ਨਾ, ਮਕਰੂਜ ਹੋਈ ਅੰਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੇਖਾ ਸਭ ਦਾ ਪਾਰ ਕਰਾਈਆ। ਦੀਨ ਮਜ਼੍ਹਬ ਗਏ ਢੱਠ, ਪ੍ਰਭ ਤੇਰੀ ਸਚ ਸਰਨਾਈਆ। ਸਾਡਾ ਟੁੱਟਾ ਅੰਤਮ ਹੱਠ, ਧੀਰਜ ਰਹਿਣ ਕੋਇ ਨਾ ਪਾਈਆ। ਘਰ ਘਰ ਉਬਲੇ ਕੂੜੀ ਰਤ, ਰਤੀ ਰਤ ਰਹੀ ਤਪਾਈਆ। ਅੰਮ੍ਰਿਤ ਮਿਲੇ ਨਾ ਅਠਸਠ, ਤੀਰਥ ਤੱਟ ਦੇਣ ਦੁਹਾਈਆ। ਲੇਖਾ ਵੇਖਿਆ ਮੰਦਰ ਮਸਜਿਦ ਮੱਠ, ਸ਼ਿਵਦੁਆਲੇ ਸਾਰ ਕੋਇ ਨਾ ਪਾਈਆ। ਗੁਰੂਦੁਆਰਾ ਤੇਰਾ ਹਰਿ ਹਰਿ ਨਾਮ ਨਾ ਲਏ ਰਟ, ਜਗਤ ਝਗੜਾ ਇਕ ਵਖਾਈਆ। ਦਰੋਹੀ ਖ਼ੁਦਾਏ ਕਲਜੁਗ ਅੰਤਮ ਵੱਜਾ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਹੋ ਸਹਾਈਆ। ਧਰਮ ਕਹੇ ਨਾ ਕੋਈ ਦਿਸੇ ਧਰਮ ਆਤਮਾ, ਧਰਨਾਪਤ ਨਜ਼ਰ ਕੋਇ ਨਾ ਆਈਆ। ਮੇਲ ਮਿਲਾਏ ਨਾ ਕੋਈ ਪਰਮ ਆਤਮਾ, ਪਰਮਾਤਮ ਤੇਰੀ ਸਾਰ ਕੋਇ ਨਾ ਪਾਈਆ। ਲੇਖਾ ਜਾਣੇ ਨਾ ਕੋਈ ਸਾਹਿਬ ਸਾਚੇ ਨਾਥਨਾ, ਦੀਨਾ ਨਾਥ ਦੇਵੇ ਨਾ ਕੋਇ ਸਰਨਾਈਆ। ਸਾਚੀ ਵਿਦਿਆ ਪੜ੍ਹੇ ਨਾ ਕੋਈ ਗਾਥਨਾ, ਚੌਦਾਂ ਵਿਦਿਆ ਰਹੀ ਕੁਰਲਾਈਆ । ਪਤਣ ਮਿਲੇ ਨਾ ਕੋਈ ਘਾਟਨਾ, ਤੱਟ ਕਿਨਾਰਾ ਨਜ਼ਰ ਕਿਸੇ ਨਾ ਆਈਆ। ਸਾਚਾ ਬਚਨ ਕਿਸੇ ਨਾ ਮਿਲੇ ਆਖਣਾ, ਕੂੜੋ ਕੂੜ ਚਲੇ ਚਤੁਰਾਈਆ। ਤੁਧ ਬਿਨ ਪੜਦਾ ਕਿਸੇ ਨਾ ਢਾਕਣਾ, ਗੁਰ ਪੀਰ ਬੈਠੇ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਮਜ਼੍ਹਬ ਕਹੇ ਨਾ ਕੋਈ ਦਿਸੇ ਈਮਾਨ, ਅਮਲ ਹੱਕ ਨਾ ਕੋਇ ਕਮਾਇੰਦਾ। ਨਾ ਕੋਈ ਸ਼ਰਅ ਦਿਸੇ ਕੁਰਾਨ, ਕਾਅਬਾ ਸਚ ਨਾ ਕੋਇ ਸੁਹਾਇੰਦਾ। ਨੌ ਖੰਡ ਪ੍ਰਿਥਮੀ ਹੋਈ ਬੇਈਮਾਨ, ਬੇਵਾ ਰੂਪ ਸਰਬ ਵਟਾਇੰਦਾ। ਚਾਰੋ ਕੁੰਟ ਫਿਰੇ ਸ਼ੈਤਾਨ, ਘਰ ਘਰ ਆਪਣਾ ਹੁਕਮ ਵਰਤਾਇੰਦਾ। ਜੀਵ ਜੰਤ ਹੋਏ ਨਾਦਾਨ, ਸਾਧ ਸੰਤ ਸੋਈ ਸੁਰਤ ਨਾ ਕੋਇ ਜਗਾਇੰਦਾ। ਜਗਤ ਵਾਸਨਾ ਹੋਈ ਪਰਧਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਇੰਦਾ। ਕੋਈ ਨਾ ਮਾਰੇ ਅਣਿਆਲਾ ਬਾਣ, ਬਜਰ ਕਪਾਟੀ ਪਾਰ ਨਾ ਕੋਇ ਕਰਾਇੰਦਾ। ਕੂੜ ਕੁੜਿਆਰਾ ਪੀਣ ਖਾਣ, ਅੰਮ੍ਰਿਤ ਰਸ ਹੱਥ ਕਿਸੇ ਨਾ ਆਇੰਦਾ। ਭਰਮੇ ਭੁਲੇ ਜੀਵ ਅਞਾਣ, ਬਾਲੀ ਬੁੱਧ ਨਾ ਕੋਇ ਬਦਲਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਤੇਰੀ ਓਟ ਤਕਾਇੰਦਾ। ਮਜ਼੍ਹਬ ਕਹੇ ਮੇਰੇ ਮਿਹਬਾਨ, ਮਿਹਰਵਾਨ ਤੇਰੀ ਸਰਨਾਈਆ । ਧਰਮ ਨਾ ਦਿਸੇ ਕੋਈ ਨਿਸ਼ਾਨ, ਦੋ ਜਹਾਨ ਦੇਣ ਦੁਹਾਈਆ। ਦੋਹਾਂ ਵਚੋਲਾ ਬਣ ਆਣ, ਵਡ ਦਾਤੇ ਤੇਰੀ ਵਡ ਵਡਿਆਈਆ। ਝਗੜਾ ਮੇਟ ਜ਼ਿਮੀਂ ਅਸਮਾਨ, ਸ਼ਰਅ ਕੋਇ ਰਹਿਣ ਨਾ ਪਾਈਆ। ਇਕੋ ਤੇਰੀ ਸਿਫ਼ਤ ਕਰੇ ਜਹਾਨ, ਤੇਰਾ ਢੋਲਾ ਨਾਮ ਗਾਈਆ। ਜ਼ਾਤ ਪਾਤ ਕੂੜੀ ਮੁਕੇ ਦੁਕਾਨ, ਊਚ ਨੀਚ ਨਜ਼ਰ ਕੋਇ ਨਾ ਆਈਆ। ਸਭ ਦੀ ਰਸਨਾ ਇਕ ਜ਼ਬਾਨ, ਸਾਚਾ ਨਾਮ ਇਕ ਪੜ੍ਹਾਈਆ। ਧੁਰ ਦਾ ਕਲਮਾ ਤੇਰੀ ਕਲਾਮ, ਕਾਇਨਾਤ ਦੇ ਸਮਝਾਈਆ। ਨਜ਼ਰੀ ਆਏ ਇਕ ਈਮਾਨ, ਆਦਤ ਇਕੋ ਦੇ ਪਾਈਆ। ਇਕੋ ਧਰਮ ਹੋਏ ਪਰਵਾਨ, ਪਰਵਾਨਾ ਘਰ ਘਰ ਦੇ ਫੜਾਈਆ। ਤੇਰੇ ਦੁਆਰੇ ਦੋਹਾਂ ਮਿਲੇ ਮਾਣ, ਮਨਸਾ ਹੋਰ ਰਹੇ ਨਾ ਰਾਈਆ। ਆਦਿ ਜੁਗਾਦਿ ਸ੍ਰੀ ਭਗਵਾਨ, ਸਦ ਤੇਰੀ ਇਕ ਸਰਨਾਈਆ। ਕਲਜੁਗ ਅੰਤ ਕਿਰਪਾ ਕਰ ਆਣ, ਕਿਰਪਾਨਿਧ ਆਪਣਾ ਫੇਰਾ ਪਾਈਆ । ਤੇਰਾ ਸੁਣੀਏ ਸਚ ਫ਼ਰਮਾਣ, ਧੁਰ ਸੰਦੇਸ਼ਾ ਇਕੋ ਗਾਈਆ। ਜੋਧਾ ਸੂਰਬੀਰ

ਬਣ ਮਰਦ ਮਰਦਾਨ, ਬਲਕਾਰੀ ਬਲ ਧਰਾਈਆ। ਲੱਖ ਚੁਰਾਸੀ ਪਾ ਇਕੋ ਆਣ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰਾ ਨਾਮ ਆਦਿ ਨਿਰੰਜਣ ਸਾਰੇ ਗਾਣ, ਸੋ ਸਾਹਿਬ ਤੇਰੀ ਸਰਨਾਈਆ। ਹੰ ਬ੍ਰਹਮ ਆਪ ਪਹਿਚਾਨ, ਤੇਰੀ ਅੰਸ ਰਹੀ ਕੁਰਲਾਈਆ । ਬੀਸ ਬੀਸੇ ਹਰਿ ਜਗਦੀਸੇ ਨੇਤਰ ਖੋਲ੍ਹ ਮਾਰ ਧਿਆਨ, ਦੋ ਜਹਾਨ ਨੈਣ ਉਠਾਈਆ। ਚੌਦਾਂ ਤਬਕ ਦਿਸੇ ਵੈਰਾਨ, ਸਾਚਾ ਸਬਕ ਨਾ ਕੋਇ ਸੁਣਾਈਆ। ਚੌਦਾਂ ਲੋਕ ਮੰਗਣ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਚਰਨ ਸਰਨਾਈਆ। ਦੀਨ ਮਜ਼੍ਹਬ ਦੋਵੇਂ ਕਰਨ ਪੁਕਾਰ, ਨਿਰਧਨ ਸਰਧਨ ਰੂਪ ਵਟਾਈਆ। ਕਰ ਕਿਰਪਾ ਆਪ ਨਿਰੰਕਾਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਪਿਛਲਾ ਲੇਖਾ ਦੇ ਨਿਵਾਰ, ਅੱਗੇ ਝਗੜਾ ਰਹੇ ਨਾ ਰਾਈਆ। ਸਾਚਾ ਮਾਰਗ ਦੇ ਵਖਾਲ, ਰਹਿਬਰ ਇਕੋ ਰਾਹ ਚਲਾਈਆ। ਜੂਠਾ ਝੂਠਾ ਤੁਟੇ ਜੰਜਾਲ, ਜੀਵਣ ਜੁਗਤ ਦੇ ਸਮਝਾਈਆ। ਸ੍ਰਿਸ਼ਟ ਸਬਾਈ ਕਰ ਸੰਭਾਲ, ਤੇਰੇ ਹੱਥ ਤੇਰੀ ਵਡਿਆਈਆ। ਉਠ ਵੇਖ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਰੋਵਣ ਮਾਰਨ ਧਾਹੀਆ। ਚਾਰ ਕੁੰਟ ਹੋਏ ਬੇਹਾਲ, ਬਿਹਬਲ ਹੋ ਕੇ ਧਿਆਨ ਲਗਾਈਆ। ਸਾਡਾ ਮੰਨ ਇਕ ਸਵਾਲ, ਬਣ ਸਵਾਲੀ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇ ਵਖਾਈਆ। ਦੀਨ ਮਜ਼੍ਹਬ ਰੋਵੇ ਧਰਮ, ਧਰਨੀ ਨਾਲ ਮਿਲਾਈਆ। ਕਲਜੁਗ ਭੁਲਿਆ ਸਾਚਾ ਕਰਮ, ਕਰਮ ਕਾਂਡ ਗਏ ਸਰਬ ਤਜਾਈਆ। ਘਰ ਘਰ ਦਿਸੇ ਇਕੋ ਭਰਮ, ਪ੍ਰਭ ਪੜਦਾ ਰਿਹਾ ਪਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਲੱਥੀ ਸ਼ਰਮ, ਹੱਯਾ ਹਰਿ ਨਾ ਕੋਇ ਰਖਾਈਆ। ਸਾਚਾ ਰਿਹਾ ਨਾ ਕੋਈ ਵਰਨ, ਬਰਨ ਸਤਿ ਨਾ ਕੋਇ ਨਜ਼ਰੀ ਆਈਆ। ਰਸਨਾ ਜਿਹਵਾ ਸਾਰੇ ਪੜ੍ਹਨ, ਅੰਤਰ ਆਤਮ ਧਿਆਨ ਨਾ ਕੋਇ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਸਾਰੇ ਖੜਨ, ਸਾਹਿਬ ਸਤਿਗੁਰ ਸਾਚਾ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਧਰਮ ਰੱਖੋ ਉਡੀਕ, ਹਰਿ ਇਕੋ ਇਕ ਜਣਾਈਆ। ਜੁਗ ਚੌਕੜੀ ਅੰਤਮ ਨੇੜੇ ਆਈ ਤਰੀਕ, ਤਾਰੀਖ਼ ਸਭ ਦੀ ਦਏ ਬਦਲਾਈਆ । ਸਾਚੀ ਧਾਰ ਦੱਸੇ ਬਾਰੀਕ, ਰਹਿਬਰ ਇਕੋ ਰਾਹ ਵਖਾਈਆ। ਦੂਰ ਦੁਰਾਡਾ ਆ ਨਜ਼ਦੀਕ, ਨੇਰਨ ਨੇਰ ਦਏ ਬੁਝਾਈਆ। ਦੀਨ ਮਜ਼੍ਹਬ ਕੋਈ ਨਾ ਰਹੇ ਸ਼ਰੀਕ, ਸ਼ਿਰਕਤ ਸਭ ਦੀ ਦਏ ਗਵਾਈਆ। ਇਕੋ ਨਾਮ ਖ਼ੁਦਾਏ ਰਹੇ ਤੌਫੀਕ, ਤੋਹਫਾ ਘਰ ਘਰ ਆਪ ਪੁਚਾਈਆ। ਸਦੀ ਚੌਧਵੀਂ ਰਹੀ ਬੀਤ, ਬੀਸ ਬੀਸਾ ਵੇਖ ਵਖਾਈਆ । ਅੰਤਮ ਮਾਰਗ ਦੱਸੇ ਠੀਕ, ਸਾਚਾ ਰਾਹ ਇਕ ਚਲਾਈਆ। ਆਤਮ ਪਰਮਾਤਮ ਕਰੇ ਠਾਂਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਚਾਰ ਵਰਨ ਇਕੋ ਢੋਲਾ ਗਾਏ ਗੀਤ, ਸੋਹੰ ਸਚ ਕਰੇ ਪੜ੍ਹਾਈਆ। ਪੁਰਖ ਅਕਾਲ ਮਿਲੇ ਮੀਤ, ਪਰਮਾਤਮ ਆਤਮ ਜੋੜ ਜੁੜਾਈਆ। ਸਾਚੀ ਚਲੇ ਧੁਰ ਦੀ ਰੀਤ, ਸਤਿ ਸਤਿਵਾਦੀ ਆਪ ਸਮਝਾਈਆ। ਕਿਸੇ ਦਰ ਕੋਈ ਨਾ ਮੰਗੇ ਭੀਖ, ਬਿਨ ਸਤਿਗੁਰ ਪੂਰੇ ਭਿਛਿਆ ਕੋਈ ਨਾ ਪਾਈਆ। ਚੌਥੇ ਜੁਗ ਮੇਟੇ ਲੀਕ, ਅੱਗੇ ਅੱਖਰ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਜੁਗ ਚੌਕੜੀ ਕਰੇ ਕਲਿਆਣ, ਦੀਨ ਮਜ਼੍ਹਬ ਧਰਮ ਵੇਖੇ ਈਮਾਨ, ਕਲਮਾ ਕਲਾਮ ਫੋਲ ਫੋਲਾਇਆ।

੨੬ ਭਾਦਰੋ ੨੦੨੦ ਦਲੀਪ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰਸਿਖ ਸਦਾ ਰੱਖੇ ਆਸ, ਸਤਿਗੁਰ ਸਰਨ ਮਿਲੇ ਸਰਨਾਈਆ। ਜਨਮ ਕਰਮ ਦਾ ਕਟੇ ਫਾਸ, ਜਮ ਕੀ ਫਾਸੀ ਦਏ ਤੁੜਾਈਆ। ਮਿਹਰਵਾਨ ਹੋ ਕੇ ਵਸੇ ਪਾਸ, ਅੰਤਰ ਆਤਮ ਡੇਰਾ ਲਾਈਆ। ਕਿਰਪਾ ਨਿਧਾਨ ਹੋ ਕੇ ਦੱਸੇ ਗਾਥ, ਸਾਚਾ ਮੰਤਰ ਨਾਮ ਪੜ੍ਹਾਈਆ। ਰਥਵਾਹੀ ਬਣ ਕੇ ਚੜ੍ਹਾਏ ਸਾਚੇ ਰਾਥ, ਬੇੜਾ ਸ਼ੌਹ ਦਰਿਆ ਪਾਰ ਕਰਾਈਆ। ਮਾਹੀ ਬਣ ਕੇ ਮਿਲੇ ਪੱਤਣ ਘਾਟ, ਦੋ ਜਹਾਨਾਂ ਪੰਧ ਮੁਕਾਈਆ। ਸ੍ਰੀ ਭਗਵਾਨ ਹੋ ਕੇ ਚਰਨ ਕਵਲ ਜੋੜੇ ਨਾਤ, ਕੂੜਾ ਨਾਤਾ ਦਏ ਤੁੜਾਈਆ। ਦਿਆਲ ਹੋ ਕੇ ਖੋਲ੍ਹੇ ਬੰਦ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਥਾਉਂ ਥਾਈਂਆ। ਗੁਰਸਿਖ ਸਾਚਾ ਰੱਖੇ ਓਟ, ਪ੍ਰਭ ਚਰਨ ਧਿਆਨ ਲਗਾਈਆ। ਸਤਿਗੁਰ ਭਾਗ ਲਗਾਏ ਕਾਇਆ ਕੋਟ, ਘਰ ਘਰ ਵਿਚ ਮੇਲ ਮਿਲਾਈਆ । ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਰਹਿਣ ਨਾ ਪਾਈਆ। ਨੇੜ ਨਾ ਆਏ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸੱਚਾ ਨਾਮ ਵਰ, ਘਰ ਇਕੋ ਇਕ ਬੁਝਾਈਆ। ਗੁਰਸਿਖ ਸਦਾ ਰਾਹ ਰਿਹਾ ਤੱਕ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲੇ ਮਿਲੇ ਪੁਰਖ ਸਮਰਥ, ਪ੍ਰਭ ਆਪਣੀ ਗੋਦ ਬਹਾਈਆ। ਲੇਖੇ ਲਾਏ ਰਤੀ ਰਤ, ਰਤੀ ਰਤ ਆਪਣੇ ਰੰਗ ਰੰਗਾਈਆ। ਏਕਾ ਦੇਵੇ ਬ੍ਰਹਮਮੱਤ, ਮਨਮਤ ਦਏ ਗਵਾਈਆ। ਲੱਖ ਚੁਰਾਸੀ ਵਿਚੋ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਆਤਮ ਖੋਲ੍ਹੇ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਮਾਰਗ ਦੱਸੇ ਇਕੋ ਸਚ, ਕੂੜੀ ਕਿਰਿਆ ਨਾ ਕੋਇ ਪੜ੍ਹਾਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਰੂਪ ਦਏ ਬਣਾਈਆ। ਮਨ ਮਨੂਆ ਨਾ ਜਾਏ ਨੱਚ, ਮਨਸਾ ਮਨਸਾ ਵਿਚ ਖਪਾਈਆ । ਲੂੰ ਲੂੰ ਅੰਦਰ ਸਤਿਗੁਰ ਪੂਰਾ ਜਾਏ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਘਰ ਘਰ ਬਹਿ ਕੇ ਖ਼ੁਸ਼ੀ ਗ਼ਮੀ ਰਲਾ ਕੇ ਪਏ ਹੱਸ, ਦੁੱਖ ਦਰਦ ਕੋਇ ਰਹਿਣ ਨਾ ਪਾਈਆ। ਵੇਲੇ ਅੰਤਮ ਰੱਖੇ ਪੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪੂਰੀ ਆਸ ਕਰਾਈਆ। ਗੁਰਸਿਖ ਸੱਚਾ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਫੜ ਬੇੜਾ ਪਾਰ ਕਰਾਈਆ। ਧਰਮ ਦੇਵੇ ਇਕ ਸਲਾਹ, ਸਾਚਾ ਨਾਮ ਪੜ੍ਹਾਈਆ। ਨਥਾਵਿਆਂ ਦੇਵੇ ਸਾਚਾ ਥਾਂ, ਚਰਨ ਕਵਲ ਸਰਨਾਈਆ। ਬਾਲ ਅਞਾਣੇ ਉਠਾਏ ਜਿਉਂ ਬਾਲਕ ਮਾਂ, ਫੜ ਬਾਹੋ ਗਲੇ ਲਗਾਈਆ। ਬੁੱਧੀ ਹੰਸ ਬਣਾਏ ਕਾਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਕਰ ਕਿਰਪਾ ਘਰ ਸੱਜਣ ਮਿਲੇ ਆ, ਜੰਗਲ ਜੂਹ ਉਜਾੜ ਪਹਾੜ ਲੱਭਣ ਕੋਇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਪਰ ਦਇਆ ਰਿਹਾ ਕਮਾ, ਕਰਮ ਕਾਂਡ ਸਭ ਦੇ ਆਪਣੀ ਝੋਲੀ ਪਾਈਆ।

੨੬ ਭਾਦਰੋ ੨੦੨੦ ਬਿਕਰਮੀ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਸਦਾ ਦਿਆਲ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਜੁਗ ਚੌਕੜੀ ਕਰ ਕਰ ਭਾਲ, ਲੱਖ ਚੁਰਾਸੀ ਵਿਚੋ ਖੋਜ ਖੁਜਾਇੰਦਾ। ਗੋਦੀ ਚੁੱਕ ਅਨਮੁਲੜੇ ਲਾਲ, ਲਾਲਨ ਆਪਣੇ ਘਰ ਵਸਾਇੰਦਾ। ਸਚ ਵਖਾਏ ਸੱਚੀ ਧਰਮਸਾਲ, ਸਚਖੰਡ ਦੁਆਰ ਸੋਭਾ ਪਾਇੰਦਾ। ਦੀਪਕ ਦੀਆ ਇਕੋ ਬਾਲ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਅੰਮ੍ਰਿਤ ਜਾਮ ਦਏ ਪਿਆਲ, ਤ੍ਰਿਸਨਾ ਭੁੱਖ ਸਰਬ ਗਵਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਪ੍ਰੀਤੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਘਰ ਵਸਾਇੰਦਾ। ਸਤਿਗੁਰ ਪੂਰਾ ਸੱਚਾ ਠਾਕਰ, ਹਰਿਜਨ ਸਾਚੇ ਵੇਖ ਵਖਾਈਆ। ਆਪਣਾ ਨਾਮ ਦੇਵੇ ਰਤੀ ਰਤਨਾਗਰ, ਰਤੀ ਰਤ ਆਪਣੇ ਰੰਗ ਰੰਗਾਈਆ। ਭਾਗ ਲਗਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਦੇਵੇ ਵਡਿਆਈਆ। ਬਣ ਵਣਜਾਰਾ ਸਚ ਸੌਦਾਗਰ, ਨਾਮ ਹੱਟ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਹੋਏ ਸਦਾ ਸਹਾਈਆ। ਨਾਮ ਅਮੋਲਕ ਵਸਤ ਏਕ, ਏਕੰਕਾਰ ਆਪ ਸਮਝਾਈਆ। ਗੁਰਮੁਖ ਵਿਰਲਾ ਲਏ ਵੇਖ, ਜਿਸ ਅੰਤਰ ਬੂਝ ਬੁਝਾਈਆ। ਤ੍ਹੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਨਾ ਅਗਨ ਤਪਾਈਆ। ਨਿਜ ਨੇਤਰ ਨਿਜ ਮੰਦਰ ਨਿਜ ਗ੍ਰਹਿ ਨਿਜ ਸਤਿਗੁਰ ਲਏ ਵੇਖ, ਘਰ ਸਾਚੇ ਨਜ਼ਰੀ ਆਈਆ। ਕੂੜੀ ਕਿਰਿਆ ਨਾਤਾ ਤੁਟੇ ਭੇਖ, ਵੱਜੇ ਇਕੋ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਏਕਾ ਘਰ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਭੈ ਭੌ ਚੁਕਾਏ ਡਰ, ਸਤਿ ਸਤਿ ਸਰੂਪ ਵਿਚ ਸਮਾਈਆ।

੨੬ ਭਾਦਰੋ ੨੦੨੦ ਬਿਕਰਮੀ ਅਰੂੜ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰਸਿਖ ਮੰਗੇ ਸਾਚੀ ਮੰਗ, ਸਤਿਗੁਰ ਸਚ ਧਿਆਨ ਲਗਾਈਆ। ਪ੍ਰੀਤਮ ਦੇ ਇਕ ਅਨੰਦ, ਅੰਤਰ ਆਤਮ ਰਸ ਚੁਆਈਆ। ਨਿਰਗੁਣ ਜੋਤ ਚਾੜ੍ਹ ਚੰਦ, ਅਗਿਆਨ ਅੰਧੇਰ ਮਿਟਾਈਆ। ਬੰਦੀਖ਼ਾਨਾ ਤੋੜ ਬੰਦ, ਬੰਦ ਖ਼ਲਾਸੀ ਦੇ ਕਰਾਈਆ। ਜਾਪ ਜਪਾ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਦੂਈ ਦਵੈਤੀ ਢਾਹ ਕੰਧ, ਸ਼ਰਅ ਸ਼ਰੀਅਤ ਨੇੜ ਕੋਇ ਨਾ ਆਈਆ। ਗੋਬਿੰਦ ਹੋ ਸੁਣਾ ਛੰਦ, ਗੀਤ ਗੋਬਿੰਦ ਅਲਾਈਆ। ਕਾਇਆ ਚੋਲੀ ਇਕੋ ਰੰਗ, ਰੰਗ ਮਜੀਠੀ ਸਚ ਚੜ੍ਹਾਈਆ। ਤ੍ਰੈਗੁਣ ਮਾਇਆ ਪਏ ਠੰਡ, ਪੰਚਮ ਤਤ ਨਾ ਕੋਇ ਜਲਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਕੰਤ ਸੁਹਾਗੀ ਇਕ ਮਿਲਾਈਆ। ਧਾਰ ਵਹਾ ਜਮਨਾ ਸੁਰਸਤੀ ਸਾਚੀ ਗੰਗ, ਗੋਦਾਵਰੀ ਆਪਣੀ ਦਇਆ ਕਮਾਈਆ। ਨਿਰਗੁਣ ਹੋ ਕੇ ਲਾ ਅੰਗ, ਸਰਗੁਣ ਓਟ ਤਕਾਈਆ। ਲੇਖਾ ਚੁਕੇ ਬ੍ਰਹਮ ਹੰ, ਪਾਰਬ੍ਰਹਮ ਪ੍ਰਭ ਤੇਰਾ ਰੂਪ ਨਜ਼ਰੀ ਆਈਆ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸੁਆਮੀ ਤੇਰੇ ਹੱਥ ਵਡਿਆਈਆ। ਨਾਤਾ ਤੁਟੇ ਭੇਖ ਪਖੰਡ, ਕੂੜੀ ਕਿਰਿਆ ਰਹਿਣ ਨਾ ਪਾਈਆ। ਰਾਏ ਧਰਮ ਨਾ ਦੇਵੇ ਦੰਡ, ਚਿਤਰ ਗੁਪਤ ਲੇਖ ਨਾ ਕੋਇ ਵਖਾਈਆ। ਤੇਰਾ ਦਵਾਰਾ ਵੇਖੀਏ ਲੰਘ, ਜਿਸ ਘਰ ਵਸੇਂ ਬੇਪਰਵਾਹੀਆ। ਜਨਮ ਜਨਮ ਦਾ ਮੁੱਕੇ ਪੰਧ, ਅੱਗੇ ਰਾਹ ਨਾ ਕੋਇ ਵਖਾਈਆ। ਸੀਤਲ ਧਾਰ ਅੰਮ੍ਰਿਤ ਮੇਘ ਬਰਸਾ ਪਾਏ ਠੰਡ, ਨਿਝਰ ਝਿਰਨਾ ਇਕ ਝਿਰਾਈਆ । ਖਹਿੜਾ

ਛੁੱਟੇ ਜੀਉ ਪਿੰਡ, ਬ੍ਰਹਿਮਾਂਡ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਸਿਖ ਬੈਠਾ ਧਿਆਨ ਲਗਾਈਆ। ਗੁਰਸਿਖ ਮੰਗੇ ਇਕ ਪਿਆਰ, ਚਰਨ ਪ੍ਰੀਤੀ ਮੰਗ ਮੰਗਾਈਆ। ਬਿਨ ਨੈਣਾਂ ਦੇ ਦੀਦਾਰ, ਬਿਨ ਅੱਖਾਂ ਵੇਖ ਵਖਾਈਆ। ਬਿਨ ਗੀਤਾਂ ਮੰਗਲਾਚਾਰ, ਬਿਨ ਤਾਲ ਤਲਵਾੜੇ ਰਾਗ ਅਲਾਈਆ। ਬਿਨ ਸੂਰਜ ਚੰਦ ਕਰ ਉਜਿਆਰ, ਬਿਨ ਤੇਲ ਬਾਤੀ ਹੋਵੇ ਰੁਸ਼ਨਾਈਆ। ਬਿਨ ਸਰੋਵਰ ਦੇ ਨੁਹਾਲ, ਅੰਮ੍ਰਿਤ ਸਰ ਇਕ ਵਖਾਈਆ। ਬਿਨ ਸੱਦਿਆਂ ਬਣ ਦਲਾਲ, ਨਿਰਗੁਣ ਸਾਚੀ ਸੇਵ ਕਮਾਈਆ। ਕਲਜੁਗ ਵਹਿੰਦੀ ਧਾਰ ਡੁੱਬਦੇ ਦੇ ਤਾਰ, ਤਾਰਨਹਾਰ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਕਰਦਾ ਰਿਹੋ ਉਧਾਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣੌਂਦਾ ਰਿਹੋ ਮੀਤ ਮੁਰਾਰ, ਸੱਜਣ ਲੋਕਮਾਤ ਵਖਾਈਆ। ਕਰ ਕਿਰਪਾ ਆਪ ਨਿਰੰਕਾਰ, ਸਤਿਗੁਰ ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹੀਆ। ਦਰ ਭਿਖਾਰੀ ਡਿਗਾ ਆਣ, ਭਿਖਕ ਇਕੋ ਮੰਗ ਮੰਗਾਈਆ । ਤੇਰਾ ਦਿਸੇ ਧਰਮ ਨਿਸ਼ਾਨ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਸ ਘਰ ਵਸੇਂ ਆਪ ਭਗਵਾਨ, ਸੋ ਮੰਦਰ ਦੇ ਵਖਾਈਆ। ਗੁਰਸਿਖ ਝੋਲੀ ਅੱਡ ਕੇ ਮੰਗੇ ਦਾਨ, ਨੇਤਰ ਨੈਣਾਂ ਨੀਰ ਵਹਾਈਆ। ਹਉਂ ਬਾਲੀ ਬੁੱਧ ਅਞਾਣ, ਤੇਰੀ ਸਮਝ ਕੋਇ ਨਾ ਆਈਆ। ਬਿਨ ਪੜ੍ਹਿਆਂ ਦੇ ਗਿਆਨ, ਸਾਚੀ ਵਿਦਿਆ ਨਾਮ ਪੜ੍ਹਾਈਆ । ਤੇਰਾ ਲੇਖਾ ਦੋ ਜਹਾਨ, ਨਿਰਗੁਣ ਸਰਗੁਣ ਤੇਰੀ ਧਾਰ ਨਜ਼ਰੀ ਆਈਆ। ਤੇਰਾ ਕਲਮਾ ਸਚ ਈਮਾਨ, ਤੇਰਾ ਸਿਫ਼ਤੀ ਨੂਰ ਇਲਾਹੀਆ। ਤੇਰਾ ਡੇਰਾ ਹੱਕ ਮੁਕਾਮ, ਤੇਰੀ ਹਕੀਕਤ ਜੁਗ ਚਾਰ ਵਡਿਆਈਆ। ਤੇਰਾ ਹੁਕਮ ਸੰਦੇਸ਼ਾ ਸਚ ਫ਼ਰਮਾਨ, ਹਉਂ ਫ਼ਰਮਾਬਰਦਾਰ ਸੇਵ ਕਮਾਈਆ। ਕਰ ਕਿਰਪਾ ਮੇਰੇ ਮਿਹਰਵਾਨ, ਮਿਹਬਾਨ ਬੀਦੋ ਤੇਰੀ ਓਟ ਰਖਾਈਆ। ਗੁਰਸਿਖ ਨਿਉਂ ਨਿਉਂ ਸਜਦਾ ਕਰੇ ਸਲਾਮ, ਮੁਰੀਦ ਮੁਰਸ਼ਦ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰਸਿਖ ਬੈਠਾ ਓਟ ਤਕਾਈਆ। ਗੁਰਸਿਖ ਓਟ ਲਈ ਰੱਖ, ਪ੍ਰਭ ਤੇਰੀ ਸਚ ਸਰਨਾਈਆ। ਦਰਸਨ ਦੇ ਹੋ ਪਰਤੱਖ, ਰੂਪ ਅਨੂਪ ਆਪ ਵਟਾਈਆ। ਕਰ ਕਿਰਪਾ ਖੋਲ੍ਹ ਅੱਖ, ਜਿਸ ਅੱਖ ਨਾਲ ਤੇਰਾ ਨੂਰ ਨਜ਼ਰੀ ਆਈਆ। ਹਿਰਦੇ ਅੰਤਰ ਆਤਮ ਪਰਮਾਤਮ ਹੋ ਕੇ ਵਸ, ਵਸਲ ਆਪਣਾ ਦੇ ਕਰਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਵਾਂ ਜਸ, ਦੂਜੀ ਭੁੱਲੇ ਸਰਬ ਪੜ੍ਹਾਈਆ। ਤੇਰਾ ਨਾਉਂ ਪੁਰਖ ਸਮਰਥ, ਸਚਖੰਡ ਤੇਰੀ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਚਲੇ ਤੇਰਾ ਰਥ, ਗੁਰਮੁਖ ਸਾਚੇ ਲਏਂ ਚੜ੍ਹਾਈਆ। ਕਲਜੁਗ ਅੰਤਮ ਲੱਖ ਚੁਰਾਸੀ ਵਿਚੋ ਰੱਖ, ਦਰ ਤੇਰੇ ਇਕੋ ਆਸ ਰਖਾਈਆ। ਨਿਤ ਨਵਿਤ ਜਨ ਭਗਤਾਂ ਦੇਵੇਂ ਆਪਣਾ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਨਿਰਗੁਣ ਨੂਰ ਹੋ ਪਰਗਟ, ਜੋਤੀ ਜੋਤ ਕਰ ਰੁਸ਼ਨਾਈਆ। ਤੇਰਾ ਇਕੋ ਦਿਸੇ ਹੱਟ, ਚੌਦਾਂ ਲੋਕ ਬੈਠੇ ਧਿਆਨ ਲਗਾਈਆ। ਚੌਦਾਂ ਤਬਕ ਰਹੇ ਨੱਸ, ਭੱਜਣ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਮਾਰਗ ਗਏ ਦੱਸ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਹੁਕਮ ਵਰਤਾਈਆ। ਗੁਰਸਿਖ ਪਿਆਸਾ ਨਾ ਹੋਏ ਨਿਰਾਸਾ, ਕਰ ਪੂਰਨ ਆਸ ਆਸਾ, ਤ੍ਰਿਸਨਾ ਤ੍ਰਿਖਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਖੋਲ੍ਹ ਵੇਖ ਦਰ, ਗੁਰਮੁਖ ਤੇਰੀ ਆਦਿ ਜੁਗਾਦੀ ਸ਼ਾਖ਼ਾ, ਸ਼ਨਾਖ਼ਤ ਤੇਰੇ ਹੱਥ ਵਡਿਆਈਆ।

੨੬ ਭਾਦਰੋ ੨੦੨੦ ਬਿਕਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਸਤਿਗੁਰ ਪੂਰਾ ਸਦਾ ਸਹਾਈ, ਜੁਗ ਜੁਗ ਦਇਆ ਕਮਾਇੰਦਾ। ਗੁਰਸਿਖ ਤੇਰੀ ਕਟੇ ਜੁਦਾਈ, ਵਿਛੋੜਾ ਕੋਈ ਰਹਿਣ ਨਾ ਪਾਇੰਦਾ। ਦਰ ਘਰ ਸਾਚੇ ਲਏ ਮਿਲਾਈ, ਘਰ ਇਕੋ ਇਕ ਵਖਾਇੰਦਾ। ਜਿਸ ਗ੍ਰਹਿ ਵੱਜੇ ਨਾਮ ਵਧਾਈ, ਸਾਚਾ ਨਾਮ ਢੋਲਾ ਗਾਇੰਦਾ। ਆਤਮ ਪਰਮਾਤਮ ਦਏ ਬੁਝਾਈ, ਸੂਝ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਸਤਿਗੁਰ ਪੂਰਾ ਦਇਆ ਕਮਾਏ, ਗੁਰਸਿਖ ਦੇਵੇ ਮਾਣ ਵਡਿਆਈਆ। ਜੁਗ ਜਨਮ ਦੇ ਵਿਛੜੇ ਲਏ ਮਿਲਾਏ, ਘਰ ਸਾਚੇ ਜੋੜ ਜੁੜਾਈਆ। ਕਰਮ ਕਾਂਡ ਦਾ ਲੇਖ ਮੁਕਾਏ, ਦੂਈ ਦਵੈਤ ਰਹਿਣ ਨਾ ਪਾਈਆ। ਸਾਚੀ ਸਿਖਿਆ ਇਕ ਸਮਝਾਏ, ਬ੍ਰਹਮ ਪਾਰਬ੍ਰਹਮ ਕਰੇ ਪੜ੍ਹਾਈਆ। ਮੰਦਰ ਅੰਦਰ ਡੇਰਾ ਲਾਏ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਮੂਲ ਚੁਕਾਏ, ਬਾਕੀ ਕੋਇ ਰਹਿਣ ਨਾ ਪਾਈਆ। ਅੰਗੀਕਾਰ ਹੋ ਅੰਗ ਲਗਾਏ, ਅੰਗਣ ਆਪਣੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਨਾਮ ਵਰਤਾਈਆ। ਸਤਿਗੁਰ ਪੂਰਾ ਦੇਵੇ ਦਾਤ, ਗੁਰਸਿਖ ਮਾਣ ਵਡਿਆਈਆ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਮਨਮਤ ਸੁੱਟੇ ਡੂੰਘੇ ਖਾਤ, ਕੂੜੀ ਕਿਰਿਆ ਦਏ ਦਬਾਈਆ। ਸਾਚਾ ਨੂਰ ਕਰੇ ਪਰਕਾਸ਼, ਘਟ ਦੀਪਕ ਇਕ ਜਗਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਪਾਰ ਕਰਾਈਆ। ਗੋਪੀ ਕਾਹਨ ਵਖਾਏ ਰਾਸ, ਘਰ ਸਵਾਂਗੀ ਸਵਾਂਗ ਰਚਾਈਆ। ਜੁਗ ਜਨਮ ਦੀ ਪੂਰੀ ਕਰੇ ਆਸ, ਬੇਆਸ ਰਹਿਣ ਕੋਇ ਨਾ ਪਾਈਆ। ਨਿਤ ਨਵਿਤ ਵਸੇ ਪਾਸ, ਘਰ ਸੱਚੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚਾ ਰਾਹ ਜਣਾਈਆ। ਗੁਰਸਿਖ ਸਦਾ ਰੱਖ ਚਾਓ, ਚਾਓ ਘਨੇਰਾ ਇਕ ਜਣਾਈਆ। ਸਤਿਗੁਰ ਪੂਰਾ ਪਕੜੇ ਬਾਹੋ, ਵੇਲੇ ਅੰਤ ਲਏ ਤਰਾਈਆ। ਦਰਗਹਿ ਸਾਚੀ ਦੇਵੇ ਥਾਉਂ, ਸਚਖੰਡ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਉਠਾਈਆ। ਸਤਿਗੁਰ ਪੂਰਾ ਲਏ ਉਠਾ, ਲੋਕਮਾਤ ਫੇਰਾ ਪਾਈਆ। ਚਾਰ ਜੁਗ ਦਾ ਰੁੱਸਾ ਲਏ ਮਨਾ, ਆਪ ਆਪਣਾ ਭੇਵ ਖੁਲ੍ਹਾਈਆ। ਅੰਦਰ ਲੁੱਕਾ ਦਰਸ਼ਨ ਦੇਵੇ ਆ, ਆਪ ਆਪਣਾ ਪੜਦਾ ਲਾਹੀਆ। ਸਾਚਾ ਰੰਗ ਦਏ ਰੰਗਾ, ਰੰਗ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੰਦਰ ਦਏ ਵਖਾਈਆ। ਗੁਰਮੁਖ ਸਾਚੇ ਰਹਿਣਾ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਇੰਦਾ। ਸਤਿਗੁਰ ਪੂਰਾ ਕਰੇ ਪਿਆਰ, ਪੁਰਖ ਅਕਾਲ ਵੇਖ ਵਖਾਇੰਦਾ। ਅੰਦਰ ਬਾਹਰ ਬਣ ਕੇ ਯਾਰ, ਗੁਪਤ ਜ਼ਾਹਰ ਦਇਆ ਕਮਾਇੰਦਾ। ਸਾਚੀ ਗੋਦੀ ਲਏ ਉਠਾਲ, ਫੜ ਬਾਹੋ ਸੇਵ ਕਮਾਇੰਦਾ। ਆਤਮ ਪਰਮਾਤਮ ਲੈ ਕੇ ਜਾਏ ਨਾਲ, ਅੱਧਵਿਚਕਾਰ ਨਾ ਕੋਇ ਰਖਾਇੰਦਾ। ਸਾਚੇ ਮੰਦਰ ਦਏ ਬਹਾਲ, ਥਿਰ ਘਰ ਡੇਰਾ ਇਕੋ ਲਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਆਪ ਆਪਣਾ ਭੇਵ ਚੁਕਾਇੰਦਾ। ਨਜ਼ਰੀ ਆਏ ਇਕੋ ਧਰਮਸਾਲ, ਸ੍ਰੀ ਭਗਵਾਨ ਸੋਭਾ ਪਾਇੰਦਾ। ਜੋਤੀ ਜੋਤ ਜਗੇ ਬੇਮਿਸਾਲ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਦਰ ਦਰਵੇਸ਼ ਨਾ ਕੋਈ ਦਰਬਾਨ, ਹੁਕਮਰਾਨ ਇਕੋ ਸੋਭਾ ਪਾਇੰਦਾ। ਸ਼ਾਹੋ ਭੂਪ ਵਡ ਸੁਲਤਾਨ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਗੁਰਮੁਖ ਜੋਤੀ ਮੇਲੇ ਆਣ, ਜੋਤੀ ਜੋਤ ਜੋਤ ਸਮਾਇੰਦਾ।

ਆਵਣ ਜਾਵਣ ਦੋ ਜਹਾਨ ਚੁੱਕੇ ਕਾਣ, ਚਾਰੇ ਕੁੰਟਾਂ ਦਹਿ ਦਿਸ਼ਾ ਡੇਰਾ ਢਾਇੰਦਾ। ਜਿਨ੍ਹਾਂ ਉਪਰ ਸਤਿਗੁਰ ਪੂਰਾ ਹੋਏ ਆਪ ਮਿਹਰਵਾਨ, ਮਿਹਰ ਨਜ਼ਰ ਉਠਾਇੰਦਾ। ਸਚਖੰਡ ਦੁਆਰਾ ਦੇਵੇ ਇਕ ਮਕਾਨ, ਦਰਗਹਿ ਸਾਚੀ ਨਾਉਂ ਲਗਾਇੰਦਾ। ਸਚ ਬੇਨੰਤੀ ਕਰੇ ਪਰਵਾਨ, ਬਿਨੇ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਸਾਚੇ ਘਰ ਵਸਾਇੰਦਾ।

੨੬ ਭਾਦਰੋ ੨੦੨੦ ਬਿਕਰਮੀ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰਸਿਖ ਕਹੇ ਸਦ ਤੇਰਾ ਸਹਾਰਾ, ਸਤਿਗੁਰ ਤੇਰੀ ਸਰਨਾਈਆ। ਤੁਧ ਬਿਨ ਦਿਸੇ ਨਾ ਕੋਇ ਕਿਨਾਰਾ, ਖੇਵਟ ਰੂਪ ਨਾ ਕੋਇ ਵਖਾਈਆ। ਚਾਰ ਕੁੰਟ ਧੂਆਂਧਾਰਾ, ਸਾਚਾ ਨੂਰ ਨਾ ਕੋਇ ਚਮਕਾਈਆ। ਨਾ ਕੋਈ ਮੀਤ ਮਿੱਤਰ ਪਿਆਰਾ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਆਪਣੇ ਮੇਲ ਮਿਲਾਈਆ। ਗੁਰਸਿਖ ਕਹੇ ਬਿਨ ਸਤਿਗੁਰ ਤੇਰੇ, ਮੇਰੀ ਸਾਰ ਕੋਇ ਨਾ ਪਾਇੰਦਾ। ਭਾਂਡਾ ਭਰਮ ਭੌ ਕੋਈ ਨਾ ਢਾਹੇ ਡੇਰੇ, ਕੂੜੀ ਕਿਰਿਆ ਨਾ ਕੋਇ ਮਿਟਾਇੰਦਾ। ਪੰਚ ਵਿਕਾਰ ਲੱਗੇ ਝੇੜੇ, ਝਗੜਾ ਅੰਤ ਨਾ ਕੋਇ ਚੁਕਾਇੰਦਾ। ਵਸਦੇ ਉਜੜਨ ਦਿਸਣ ਖੇੜੇ, ਖੇੜਾ ਬੰਕ ਸੋਭਾ ਕੋਇ ਨਾ ਪਾਇੰਦਾ। ਕੋਈ ਨਾ ਕਰੇ ਹੱਕ ਨਬੇੜੇ, ਹਕੀਕਤ ਸਚ ਨਾ ਕੋਇ ਸਮਝਾਇੰਦਾ। ਸ੍ਰਿਸ਼ਟ ਸਬਾਈ ਛੱਡ ਕੇ ਸਾਹਿਬ ਸਤਿਗੁਰ ਤੇਰੇ ਹੋਏ ਚੇਰੇ, ਚੇਲਾ ਗੁਰੂ ਇਕੋ ਘਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਮੋਹੇ ਭਾਇੰਦਾ । ਗੁਰਸਿਖ ਕਹੇ ਮੇਰੇ ਮਹਾਰਾਜ, ਪਾਰਬ੍ਰਹਮ ਤੇਰੀ ਵਡਿਆਈਆ। ਤੇਰੇ ਪ੍ਰੇਮ ਦਾ ਇਕ ਮੁਹਤਾਜ, ਬੈਠਾ ਧਿਆਨ ਲਗਾਈਆ। ਅੰਤਰ ਆਤਮ ਮਾਰ ਆਵਾਜ਼, ਸੁਤਿਆਂ ਮਾਤ ਜਗਾਈਆ। ਨਿਰਗੁਣ ਹੋ ਕੇ ਰਚੇ ਕਾਜ, ਸਰਗੁਣ ਕਰ ਕੁੜਮਾਈਆ। ਜਗਤ ਸੰਸਾਰੀ ਰੱਖ ਲਾਜ, ਵੱਡ ਭੰਡਾਰੀ ਫੇਰਾ ਪਾਈਆ। ਚਰਨ ਧੂੜੀ ਮਜਨ ਕਰੀਏ ਮਾਘ, ਦੁਰਮਤ ਮੈਲ ਰਹਿਣ ਨਾ ਪਾਈਆ। ਡੁਬਦਾ ਬੇੜਾ ਪਾਰ ਕਰ ਜਹਾਜ਼, ਨਈਆ ਨੌਕਾ ਇਕ ਵਖਾਈਆ। ਤੇਰੇ ਸੀਸ ਦਿਸੇ ਪ੍ਰਭ ਤਾਜ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਬੇਨੰਤੀ ਕੋਇ ਨਾ ਸੁਣਨੇ ਆਈਆ।

੨੬ ਭਾਦਰੋ ੨੦੨੦ ਬਿਕਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਗੁਰਸਿਖ ਸਦਾ ਉਜਲ ਮੁਖ, ਸਦਾ ਸਦਾ ਵਡਿਆਈਆ। ਲੇਖੇ ਲੱਗੇ ਜਨਮ ਮਨੁੱਖ, ਮਾਣਸ ਰੰਗ ਰੰਗਾਈਆ। ਆਵਣ ਜਾਵਣ ਮਿਟੇ ਦੁੱਖ, ਕਰਮ ਕਾਂਡ ਚੁਕਾਈਆ। ਸਫ਼ਲ ਕਰਾਏ ਜਨਨੀ ਕੁੱਖ, ਧੰਨ ਜਣੇਂਦੀ ਮਾਈਆ। ਸਤਿਗੁਰ ਗੋਦੀ ਲਏ ਚੁੱਕ, ਸਿਰ ਆਪਣਾ ਹੱਥ ਰਖਾਈਆ। ਮਾਤ ਗਰਭ ਨਾ ਹੋਵੇ ਉਲਟਾ ਰੁਖ਼, ਜੂਨੀ ਜੂਨ ਨਾ ਕੋਇ ਭਵਾਈਆ। ਵੇਲੇ ਅੰਤਮ ਆ ਕੇ ਲਏ ਪੁਛ, ਆਪਣਾ ਮੇਲਾ ਲਏ ਮਿਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਦਾ ਤਰਾਈਆ। ਗੁਰਸਿਖ ਮੇਟੇ ਰੋਗ ਸੰਤਾਪ, ਸਤਿਗੁਰ ਦਇਆ ਕਮਾਈਆ। ਸਚ ਬੁਝਾਏ ਆਪਣਾ ਆਪ, ਆਪ ਆਪਣਾ ਮੇਲ ਮਿਲਾਈਆ । ਆਤਮ ਪਰਮਾਤਮ ਸੋਹੰ ਜਾਪ, ਸਚ ਸਚ ਕਰੇ ਪੜ੍ਹਾਈਆ। ਲੇਖਾ ਚੁਕੇ ਲੋਕਮਾਤ, ਅੱਗੇ ਮਿਲੇ ਇਕ ਸਰਨਾਈਆ। ਉਤਮ ਹੋਵੇ ਹਰਿਜਨ ਤੇਰੀ ਜ਼ਾਤ, ਮਜ਼੍ਹਬ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਗੁਰਮੁਖਾਂ ਸੱਜਣ ਬਣਿਆ ਸਾਕ, ਤਿਨ੍ਹਾਂ ਨਾਤਾ ਇਕੋ ਜੁੜਾਈਆ।

੨੬ ਭਾਦਰੋ ੨੦੨੦ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਕਿਰਪਾ ਕਰੇ ਗੁਰ ਗੋਪਾਲਾ, ਗਹਿਰ ਗੰਭੀਰ ਦਇਆ ਕਮਾਈਆ। ਗੁਰਮੁਖ ਵੇਖੇ ਸਾਚਾ ਲਾਲਾ, ਅਮੁਲੜਾ ਲਾਲ ਆਪ ਪਰਗਟਾਈਆ। ਮਾਰਗ ਦੱਸੇ ਇਕ ਸੁਖਾਲਾ, ਮੰਤਰ ਨਾਮ ਕਰੇ ਪੜ੍ਹਾਈਆ। ਕੂੜੀ ਕਿਰਿਆ ਤੋੜ ਜੰਜਾਲਾ, ਜੀਵਣ ਜੁਗਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ। ਸਚ ਪ੍ਰੀਤੀ ਚਰਨ ਜੋੜ, ਗੁਰਮੁਖ ਜੋੜੀ ਜੋੜ ਜੁੜਾਇੰਦਾ। ਅੰਤ ਨਿਭਾਏ ਲੱਗੀ ਤੋੜ, ਕਰ ਕਿਰਪਾ ਦਇਆ ਕਮਾਇੰਦਾ। ਕਰ ਪਰਕਾਸ਼ ਅੰਧੇਰੇ ਘੋਰ, ਸਾਚਾ ਨੂਰ ਇਕ ਚਮਕਾਇੰਦਾ। ਪੰਚ ਵਿਕਾਰ ਨਾ ਕਰੇ ਸ਼ੋਰ, ਸ਼ੋਰਸ਼ ਸਭ ਦੀ ਮੇਟ ਮਿਟਾਇੰਦਾ। ਆਪਣੇ ਹੱਥ ਪਕੜੇ ਡੋਰ, ਚਾਰੋ ਕੁੰਟ ਆਪ ਭੁਆਇੰਦਾ। ਕਿਰਪਾ ਕਰ ਕੇ ਗੁਰਸਿਖਾਂ ਆਪਣੇ ਨਾਲ ਲਏ ਤੋਰ, ਅੱਗੇ ਪਿਛੇ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਸਦਾ ਰੱਖੇ ਲੋੜ, ਲੋੜ ਗੁਰਮੁਖਾਂ ਪੂਰਨ ਆਪ ਕਰਾਇੰਦਾ।