੨੬ ਭਾਦਰੋ ੨੦੨੦ ਬਿਕਰਮੀ ਪਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਗੁਰਸਿਖ ਸੋਹੇ ਸਾਚਾ ਬੰਕ, ਭਗਤ ਦੁਆਰ ਵਡਿਆਈਆ। ਲੇਖਾ ਚੁੱਕੇ ਰਾਉ ਰੰਕ, ਰੰਕ ਰਾਜਾਨ ਇਕੋ ਨਜ਼ਰੀ ਆਈਆ। ਸੁਣੇ ਨਾਮ ਸਾਚਾ ਡੰਕ, ਸਚ ਸ਼ਬਦ ਸ਼ਨਵਾਈਆ। ਮਾਣਸ ਜਨਮ ਬਣੇ ਬਣਤ, ਲੇਖਾ ਚੁਕੇ ਲੇਖਾ ਕੋਇ ਰਹਿਣ ਨਾ ਪਾਈਆ। ਅੰਤਮ ਮੇਲਾ ਹਰਿ ਜੂ ਕੰਤ, ਸ੍ਰੀ ਭਗਵੰਤ ਲਏ ਤਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਪਾਈਆ। ਗੁਰਸਿਖ ਲੇਖਾ ਸਦਾ ਏਕ, ਏਕੰਕਾਰ ਮੁਕਾਈਆ। ਪਰਮ ਪੁਰਖ ਦੀ ਸਾਚੀ ਟੇਕ, ਪਰਮਾਤਮ ਆਤਮ ਦਏ ਸਮਝਾਈਆ। ਨਿਰਵੈਰ ਪੁਰਖ ਚੇਤਨ ਚੇਤ, ਨਿਜ ਘਰ ਬੈਠਾ ਡੇਰਾ ਲਾਈਆ। ਨਿਤ ਨਵਿਤ ਕਰੇ ਹੇਤ, ਜੁਗ ਜੁਗ ਵੇਖ ਵਖਾਈਆ । ਜਿਨ੍ਹਾਂ ਲੱਗੀ ਧੁਰ ਮਸਤਕ ਮੇਖ, ਤਿਨ੍ਹਾਂ ਮਿਲੇ ਹਰਿ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਵਸਾਏ ਆਪਣੇ ਦੇਸ, ਸਚ ਦੁਆਰੇ ਦਏ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਬਖ਼ਸ਼ੇ ਟੇਕ, ਤਿਨ੍ਹਾਂ ਟਿੱਕਾ ਮਸਤਕ ਨਾਮ ਲਗਾਈਆ।
੨੬ ਭਾਦਰੋ ੨੦੨੦ ਬਿਕਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਗੁਰਸਿਖ ਕਰੇ ਚਰਨ ਬੰਦਨ, ਬੰਦਗੀ ਇਕ ਪਰਨਾਮ। ਸਤਿਗੁਰ ਪੂਰਾ ਤੋੜੇ ਬੰਧਨ, ਕਾਰਜ ਕਰੇ ਕਾਮ। ਦੇਵੇ ਇਕ ਅਨੰਦਨ, ਆਤਮ ਕਰ ਬਿਸਰਾਮ। ਸੁਣਾਵੇ ਸਾਚਾ ਛੰਦਨ, ਸੋਹੰ ਢੋਲਾ ਅਗੰਮੀ ਗਾਨ, ਤਿਲਕ ਲਲਾਟੀ ਲਾਵੇ ਚੰਦਨ, ਧੂੜੀ ਬਖ਼ਸ਼ੇ ਇਕ ਅਸ਼ਨਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰ ਪਰਵਾਨ। ਗੁਰਸਿਖ ਮੰਗੇ ਧੂੜੀ ਖ਼ਾਕ, ਖ਼ਾਕੀ ਖ਼ਾਕ ਰਮਾਈਆ। ਸਤਿਗੁਰ ਪੂਰਾ ਖੋਲ੍ਹੇ ਤਾਕ, ਬੰਦ ਕਿਵਾੜ ਖੁਲ੍ਹਾਈਆ। ਨਿਰਗੁਣ ਸਰਗੁਣ ਵਚੋਲਾ ਬਣ ਕੇ ਆਪ, ਸਾਚਾ ਮੇਲ ਮਿਲਾਈਆ। ਨਾਮ ਜਣਾਏ ਧੁਰ ਦਾ ਜਾਪ, ਬੋਧ ਕਰੇ ਪੜ੍ਹਾਈਆ। ਸਚ ਪ੍ਰੀਤੀ ਜੋੜੇ ਨਾਤ, ਸੱਜਣ ਸੈਣ ਰੂਪ ਵਟਾਈਆ। ਅੰਤਮ ਰੱਖੇ ਦੇ ਕਰ ਹਾਥ, ਸਮਰਥ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਰੇ ਆਪਣੇ ਦਾਸ, ਘਰ ਸਾਚੇ ਸੇਵ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦੇ ਕੱਟ ਪਾਪ, ਪੱਤਤ ਪਾਪੀ ਲਏ ਤਰਾਈਆ।
੨੬ ਭਾਦਰੋ ੨੦੨੦ ਬਿਕਰਮੀ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਬਖ਼ਸ਼ਣ ਜੋਗ, ਪੁਰਖ ਅਕਾਲ ਵੱਡੀ ਵਡਿਆਈਆ। ਗੁਰਮੁਖਾਂ ਦਰਸ ਦੇਵੇ ਅਮੋਘ, ਨਿਜ ਨੇਤਰ ਨੈਣ ਖੁਲ੍ਹਾਈਆ। ਅੰਮ੍ਰਿਤ ਰਸ ਚੁਗਾਏ ਸਾਚੀ ਚੋਗ, ਤ੍ਰਿਸਨਾ ਭੁੱਖ ਮਿਟਾਈਆ। ਹਉਮੇ ਹੰਗਤਾ ਕਟੇ ਰੋਗ, ਚਿੰਤਾ ਸੋਗ ਦਏ ਗਵਾਈਆ। ਨਾਮ ਸੁਣਾਏ ਇਕ ਸਲੋਕ, ਧੁਰ ਦੀ ਬਾਣੀ ਬਾਣ ਲਗਾਈਆ । ਭਾਗ ਲਗਾਏ ਕਾਇਆ ਕੋਟ, ਸਾਚੇ ਮੰਦਰ ਦਇਆ ਕਮਾਈਆ। ਕਰੇ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਲਗਾਏ ਅਗੰਮੀ ਚੋਟ, ਸ਼ਬਦ ਨਗਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਸਤਿਗੁਰ ਪੂਰਾ ਸੱਚਾ ਸੁਆਮੀ, ਪੁਰਖ ਅਕਾਲ ਇਕ ਅਖਵਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਜੁਗ ਚੌਕੜੀ ਘਟ ਘਟ ਵੇਖ ਵਖਾਇੰਦਾ। ਧੁਰ ਸੰਦੇਸ ਸੁਣਾਏ ਧੁਰ ਦੀ ਬਾਣੀ, ਬੋਧ ਅਗਾਧਾ ਨਾਉਂ ਪਰਗਟਾਇੰਦਾ। ਦੋ ਜਹਾਨਾਂ ਹੋਵੇ ਜਾਣ ਜਾਣੀ, ਬ੍ਰਹਿਮੰਡ ਖੰਡ ਭੇਵ ਖੁਲ੍ਹਾਇੰਦਾ। ਅੰਮ੍ਰਿਤ ਆਤਮ ਬਖ਼ਸ਼ਣਹਾਰਾ ਠੰਡਾ ਪਾਣੀ, ਸਚ ਸਰੋਵਰ ਇਕ ਜਣਾਇੰਦਾ। ਵਸਤ ਅਮੋਲਕ ਦੇਵਣਹਾਰਾ ਦਾਤ ਦਾਨੀ, ਦਇਆਵਾਨ ਦਇਆ ਕਮਾਇੰਦਾ। ਸਚਖੰਡ ਦੀ ਸਚ ਨਿਸ਼ਾਨੀ, ਆਤਮ ਪਰਮਾਤਮ ਆਪ ਬੁਝਾਇੰਦਾ। ਪਾਰਬ੍ਰਹਮ ਬ੍ਰਹਮ ਕਰ ਵਡ ਵਿਦਵਾਨੀ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਦਰਸ ਕਰਾਏ ਜੋਤ ਨੂਰਾਨੀ, ਅੰਧ ਅੰਧੇਰ ਮੇਟ ਮਿਟਾਇੰਦਾ। ਲੇਖਾ ਚੁਕਾਏ ਚਾਰ ਖਾਣੀ, ਚਾਰੇ ਬਾਣੀ ਪੜਦਾ ਲਾਹਿੰਦਾ। ਦੇਵਣਹਾਰਾ ਪਦ ਨਿਰਬਾਣੀ, ਮਹੱਲ ਅਟੱਲ ਇਕ ਸਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਸਤਿਗੁਰ ਪੂਰਾ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਜੁਗ ਚੌਕੜੀ ਹੋ ਪਰਗਟ, ਨਿਰਗੁਣ ਸਰਗੁਣ ਸੇਵ ਕਮਾਈਆ। ਨਾਮ ਖੁਲ੍ਹਾਏ ਧੁਰ ਦਾ ਹੱਟ, ਜਗਤ ਵਣਜਾਰਾ ਰੂਪ ਵਟਾਈਆ। ਗੁਰਮੁਖ ਵਿਰਲੇ ਮਾਰਗ ਦੱਸ, ਸਾਚਾ
ਰਾਹ ਦਏ ਸਮਝਾਈਆ। ਆਤਮ ਸੇਜਾ ਸਾਚੇ ਮੰਦਰ ਚੜ੍ਹੇ ਭੱਜ, ਦੂਰ ਦੁਰਾਡਾ ਪੰਧ ਮੁਕਾਈਆ। ਸਾਚੇ ਕਾਅਬੇ ਕਰਾਏ ਹੱਜ, ਹੁਜਰਾ ਇਕੋ ਇਕ ਵਖਾਈਆ। ਨੌਬਤ ਨਾਮ ਜਾਏ ਵੱਜ, ਧੁਰ ਦਾ ਰਾਗੀ ਅਨਰਾਗੀ ਰਾਗ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਗੁਰਮੁਖ ਸਤਿਗੁਰ ਆਪਣੇ ਘਰ ਮਿਲਾਈਆ। ਸਤਿਗੁਰ ਪੂਰਾ ਉਚ ਅਗੰਮ, ਬੇਪਰਵਾਹ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਇੰਦਾ। ਜੁਗ ਚੌਕੜੀ ਕਰੇ ਆਪਣਾ ਕੰਮ, ਹਰਿ ਕਰਤਾ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਵਸਤ ਅਮੋਲਕ ਦੇਵਣਹਾਰਾ ਨਾਮ ਧਨ, ਸਚ ਖ਼ਜ਼ੀਨਾ ਆਪ ਵਰਤਾਇੰਦਾ । ਗੁਰਸਿਖਾਂ ਬੇੜਾ ਦੇਵੇ ਬੰਨ੍ਹ, ਗੁਰਮੁਖ ਸਾਚੇ ਪਾਰ ਕਰਾਇੰਦਾ। ਧਰਮ ਦੁਆਰੇ ਚਾੜ੍ਹੇ ਚੰਨ, ਚੰਦ ਚਾਂਦਨਾ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਦੂਜਾ ਦਰ ਨਜ਼ਰ ਕੋਇ ਨਾ ਆਇੰਦਾ। ਸਤਿਗੁਰ ਪੂਰਾ ਕਰਤਾ ਪੁਰਖ, ਪੁਰਖੋਤਮ ਵਡ ਵਡਿਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਗੁਰਸਿਖਾਂ ਦੇਵੇ ਆਪਣਾ ਦਰਸ, ਘਰ ਘਰ ਫੇਰਾ ਪਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਅਵਰ ਨਾ ਕੋਇ ਵਧਾਈਆ। ਪੂਰਬ ਜਨਮ ਦਾ ਲਾਹਵੇ ਕਰਜ, ਲਹਿਣਾ ਦੇਣਾ ਰਿਹਾ ਚੁਕਾਈਆ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੋਧਾ ਸੂਰਬੀਰ ਬਣ ਕੇ ਮਰਦ, ਮਰਦ ਮਰਦਾਨਾ ਹੋਏ ਸਹਾਈਆ। ਜਨਮ ਕਰਮ ਦੀ ਵੇਖੇ ਫ਼ਰਦ, ਅੱਖਰ ਅੱਖਰ ਲਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਹਰਿਜਨ ਲਏ ਤਰਾਈਆ। ਸਤਿਗੁਰ ਪੂਰਾ ਤਾਰਨਹਾਰਾ, ਗਹਿਰ ਗੰਭੀਰ ਇਕ ਅਖਵਾਇੰਦਾ। ਜੁਗ ਜੁਗ ਲੈ ਮਾਤ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਰਬ ਜੀਆਂ ਦਾ ਬਣ ਕੇ ਸਾਂਝਾ ਯਾਰਾ, ਸਗਲ ਸ੍ਰਿਸ਼ਟੀ ਬੂਝ ਬੁਝਾਇੰਦਾ । ਆਪਣਾ ਨਾਮ ਨਿਧਾਨ ਕਰ ਉਜਿਆਰਾ, ਸਾਚਾ ਸੋਹਲਾ ਰਾਗ ਸੁਣਾਇੰਦਾ। ਕਲਜੁਗ ਅੰਤਮ ਕਰੇ ਖੇਲ ਅਪਾਰਾ, ਅਪਰੰਪਰ ਆਪਣੀ ਧਾਰ ਚਲਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨਿਰਗੁਣ ਨਿਰਵੈਰ ਫੇਰਾ ਪਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਸਹਾਰਾ, ਚਾਰ ਵਰਨਾਂ ਗੋਦ ਬਹਾਇੰਦਾ। ਜ਼ਾਤ ਪਾਤ ਤੇ ਵਸੇ ਬਾਹਰਾ, ਵਰਨ ਬਰਨ ਵੰਡ ਨਾ ਕੋਇ ਵੰਡਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸੁਰਤੀ ਸ਼ਬਦੀ ਦੇ ਸਹਾਰਾ, ਸਾਚਾ ਘਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਗੁਰ ਗੁਰ ਦੇਵੇ ਇਕ ਗਿਆਨ, ਆਤਮ ਅੰਤਰ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਤਿਗੁਰ ਪੂਰਾ ਬੇਪਰਵਾਹ, ਬੇਪਰਵਾਹੀ ਖੇਲ ਖਲਾਇੰਦਾ। ਜੁਗ ਜੁਗ ਬਣੇ ਮਾਤ ਮਲਾਹ, ਲੋਕ ਪਰਲੋਕ ਦਇਆ ਕਮਾਇੰਦਾ। ਚੌਦਾਂ ਲੋਕ ਵੇਖੇ ਥਾਉਂ ਥਾਂ, ਚੌਦਾਂ ਤਬਕਾਂ ਫੋਲ ਫੋਲਾਇੰਦਾ। ਕਾਇਆ ਮੰਦਰ ਡੂੰਘੇ ਅੰਦਰ ਪੜਦਾ ਦੇਵੇ ਲਾਹ, ਬਜਰ ਕਪਾਟੀ ਤੋੜ ਤੁੜਾਇੰਦਾ। ਅੰਮ੍ਰਿਤ ਆਤਮ ਸਾਚਾ ਜਾਮ ਦਏ ਪਿਆ, ਸਚ ਪਿਆਲਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਗਰ ਖੇੜਾ ਦਏ ਵਸਾ, ਜਿਸ ਘਰ ਅਪਣਾ ਆਸਣ ਲਾਇੰਦਾ। ਨਗਰ ਖੇੜਾ ਜਾਏ ਵਸ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਸਤਿਗੁਰ ਪੂਰਾ ਦੇਵੇ ਰਸ, ਰਸ ਰਸੀਆ ਇਕੋ ਮਾਹੀਆ। ਮੇਲ ਮਿਲਾਏ
ਹੱਸ ਹੱਸ, ਸੁਰਤ ਸ਼ਬਦ ਕਰੇ ਕੁੜਮਾਈਆ। ਲੇਖਾ ਜਾਣੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਭੇਵ ਦਏ ਜਣਾਈਆ। ਸਤਿ ਸੰਤੋਖ ਧੀਰਜ ਦੇਵੇ ਹੱਠ, ਸਿਰ ਆਪਣਾ ਹੱਥ ਟਿਕਾਈਆ। ਨਜ਼ਰੀ ਆਏ ਘਟ ਘਟ, ਘਰ ਘਰ ਰਿਹਾ ਸਮਾਈਆ। ਗੁਰਮੁਖ ਗੁਰਸਿਖ ਹਰਿ ਸੱਜਣ ਕਰ ਕੇ ਆਪਣੇ ਵਸ, ਵਸੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਪੁਰਖ ਸਮਰਥ, ਸਮਰਥ ਆਪਣੀ ਦਇਆ ਕਮਾਈਆ ।
੨੬ ਭਾਦਰੋ ੨੦੨੦ ਬਿਕਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਗੁਰਸਿਖ ਮੰਗੇ ਸਾਚੀ ਮਿਹਰਾ, ਦੋਏ ਜੋੜ ਸਰਨਾਈਆ। ਆਵਣ ਜਾਵਣ ਚੁੱਕੇ ਝੇੜਾ, ਝਗੜਾ ਜਨਮ ਮਰਨ ਰਹੇ ਨਾ ਰਾਈਆ। ਲੇਖਾ ਚੁੱਕੇ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਇਕੋ ਲਏ ਦਸਾਈਆ। ਕੂੜੀ ਕਿਰਿਆ ਢਹੇ ਡੇਰਾ, ਭਾਂਡਾ ਭਰਮ ਦੇ ਭੰਨਾਈਆ। ਤੂੰ ਸਤਿਗੁਰ ਮੈਂ ਤੇਰਾ ਚੇਰਾ, ਚੇਲਾ ਗੁਰੂ ਵੱਜੇ ਵਧਾਈਆ। ਵਸਦਾ ਰਹੇ ਸਾਚਾ ਖੇੜਾ, ਕਾਇਆ ਬੰਕ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪਿਛਲਾ ਦੇ ਮੁਕਾਈਆ। ਸਤਿਗੁਰ ਕਹੇ ਸੁਣ ਗੁਰਸਿਖ ਮੀਤ, ਤੇਰਾ ਮਾਣ ਰਖਾਈਆ। ਸਦਾ ਸਦਾ ਸਦ ਵਸਾਂ ਚੀਤ, ਘਰ ਘਰ ਵਿਚ ਡੇਰਾ ਲਾਈਆ। ਕਾਇਆ ਕਾਅਬਾ ਮੰਦਰ ਮਸੀਤ, ਸਾਚਾ ਮੰਦਰ ਦਿਆਂ ਸੁਹਾਈਆ। ਨਿਤ ਉਠ ਗਾਵਾਂ ਤੇਰਾ ਗੀਤ, ਆਪਣਾ ਨਾਉਂ ਦਿਆਂ ਸਮਝਾਈਆ। ਸਾਚੀ ਸਿਖਿਆ ਲੈਣੀ ਸੀਖ, ਸੁਖਦਾਇਕ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਚੁਕਾਈਆ। ਗੁਰਸਿਖ ਕਹੇ ਮੇਰੇ ਗੋਬਿੰਦ, ਪਾਰਬ੍ਰਹਮ ਤੇਰੀ ਸਰਨਾਈਆ । ਜਨਮ ਜਨਮ ਨਾ ਮਿਟੇ ਚਿੰਦ, ਚਿੰਤਾ ਸਕੇ ਨਾ ਕੋਇ ਗਵਾਈਆ। ਗੁਰਮੁਖ ਗੁਰਸਿਖ ਠਾਕਰ ਤੇਰੀ ਬਿੰਦ, ਅੰਤਮ ਲੇਖਾ ਲੈ ਲਗਾਈਆ। ਦਾਤੇ ਦਾਨੀ ਗੁਣੀ ਗਹਿੰਦ, ਤੇਰੇ ਹੱਥ ਦਿਤੀ ਫੜਾਈਆ। ਕਲਜੁਗ ਵਹਿਣ ਡੂੰਘੀ ਧਾਰ ਸਾਗਰ ਸਿੰਧ, ਦਿਸੇ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਬੰਧਨ ਦੇ ਕਟਾਈਆ। ਗੁਰਸਿਖ ਸਾਚੇ ਸੁਣ ਲਾ ਕੰਨ, ਹਰਿ ਕਰਤਾ ਆਪ ਜਣਾਈਆ। ਮਨ ਮਨਸਾ ਮੇਟ ਮਨ, ਮਨ ਕਾ ਮਣਕਾ ਦਏ ਭਵਾਈਆ । ਸਾਚਾ ਗੀਤ ਗਾਓ ਜਨ, ਬਿਨ ਰਬਾਬ ਵਜਾਈਆ। ਰਸਨਾ ਕਹੇ ਧੰਨ ਧੰਨ, ਧੰਨ ਪ੍ਰਭੂ ਸਰਨਾਈਆ। ਹੋਏ ਪਰਕਾਸ਼ ਨੇਤਰ ਅੰਨ, ਸਚ ਗਿਆਨ ਦਏ ਦ੍ਰਿੜਾਈਆ । ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਲੇਖ ਵਖਾਈਆ। ਅੰਤ ਵਸੇਰਾ ਬਿਨ ਛੱਪਰੀ ਛੰਨ, ਸਾਚੇ ਮੰਦਰ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਸਦਾ ਸਹਾਈਆ। ਗੁਰਸਿਖ ਕਹੇ ਮੇਰੇ ਭਗਵੰਤ, ਭਗਵਨ ਤੇਰੀ ਇਕ ਸਰਨਾਈਆ। ਮੈਂ ਨਾਰੀ ਤੂੰ ਮੇਰਾ ਕੰਤ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਤੇਰੀ ਮਹਿਮਾ ਸਦਾ ਅਗਣਤ, ਜੀਵ ਜੰਤ ਸਕੇ ਨਾ ਕੋਇ ਗਾਈਆ। ਤੇਰਾ ਭੇਵ ਨਾ ਪਾਏ ਕੋਈ ਪੰਡਤ, ਪੰਡਤ ਪਾਂਧੇ ਬੈਠੇ ਧਿਆਨ ਲਗਾਈਆ। ਤੇਰਾ ਧੁਰ ਦਾ ਨਾਮ ਸੱਚਾ ਮੰਤ, ਮੰਤਰ ਇਕੋ ਦੇ ਸਮਝਾਈਆ। ਮਾਨਸ ਜਨਮ ਬਣੇ ਬਣਤ, ਦੂਜੀ ਵਾਰ ਫੇਰਾ ਕੋਈ ਨਾ ਪਾਈਆ। ਦਰ ਤੇਰੇ ਉਤੇ
ਆਏ ਮੰਗਤ, ਮੰਗਣ ਵਸਤ ਚਾਈਂ ਚਾਈਂਆ। ਸਚ ਪ੍ਰੀਤੀ ਚਾੜ੍ਹ ਰੰਗਤ, ਤਨ ਉਤਰ ਕਦੇ ਨਾ ਜਾਈਆ। ਮੇਲ ਮਿਲਾ ਸਾਚੀ ਸੰਗਤ, ਸਗਲਾ ਸੰਗ ਨਿਭਾਈਆ। ਮਾਣਸ ਜਨਮ ਨਾ ਹੋਏ ਭੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਰਿਹਾ ਸਮਝਾਈਆ । ਗੁਰਮੁਖ ਤੇਰਾ ਮੇਲਾ ਸੰਗਤ, ਸੰਗਤ ਹਰਿ ਹਰਿ ਰੂਪ ਵਖਾਈਆ। ਨਾਤਾ ਤੁਟੇ ਦੋਜ਼ਖ਼ ਬਹਿਸ਼ਤ ਜੰਨਤ, ਸਚਖੰਡ ਸਾਚੇ ਵੱਜੇ ਵਧਾਈਆ। ਦੂਜੇ ਦਰ ਨਾ ਜਾਣਾ ਮੰਗਤ, ਅਨਮੰਗਿਆਂ ਦਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬੇੜਾ ਇਕ ਵਖਾਈਆ। ਗੁਰਸਿਖ ਸੰਗਤ ਵੇਖ ਬੇੜਾ, ਹਰਿ ਕਰਤਾ ਆਪ ਬੰਧਾਈਆ। ਉਪਰ ਚੜ੍ਹਿਆ ਜਿਹੜਾ ਜਿਹੜਾ, ਸੋ ਬੰਨੇ ਦੇਵੇ ਲਾਈਆ। ਆਪ ਵਸਾਏ ਦੁਆਰਾ ਖੇੜਾ, ਜਿਸ ਘਰ ਵਸੇ ਬੇਪਰਵਾਹੀਆ । ਦੂਰ ਦੁਰਾਡਾ ਪੰਧ ਆਇਆ ਨੇੜਾ, ਨੇਰਨ ਨੇਰਾ ਵੇਖ ਵਖਾਈਆ। ਗੁਰਮੁਖ ਰੱਖੇ ਮਨ ਚਾਓ ਘਨੇਰਾ, ਘਰ ਇਕੋ ਓਟ ਤਕਾਈਆ। ਸਤਿਗੁਰ ਅੰਤਮ ਮਿਲੇ ਮੇਰਾ, ਮੇਰੀ ਝੋਲੀ ਦਏ ਭਰਾਈਆ। ਜਮ ਕਾ ਫਾਸ ਕਟੇ ਜੇੜਾ, ਸਵਾਸ ਸਵਾਸ ਲੇਖੇ ਲਾਈਆ। ਕਰੇ ਕਰਾਏ ਹੱਕ ਨਬੇੜਾ, ਹੱਕੋ ਹੱਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿ ਸੰਗਤ ਵਸਾਇਆ ਸਾਚਾ ਡੇਰਾ, ਜਿਸ ਡੇਰੇ ਅੰਦਰ ਵੜਿਆ ਹਰਿ ਰਘੁਰਾਈਆ।
੨੬ ਭਾਦਰੋ ੨੦੨੦ ਬਿਕਰਮੀ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਹਰਿ ਸਤਿਗੁਰ ਖੇਲ ਸਦਾ ਅਨੋਖਾ, ਨਵ ਨੌ ਸਮਝ ਕੋਇ ਨਾ ਪਾਈਆ। ਲੇਖਾ ਜਾਣੇ ਲੋਕ ਪਰਲੋਕਾ, ਦੋ ਜਹਾਨਾਂ ਹੁਕਮ ਵਰਤਾਈਆ। ਨਾਮ ਪਰਗਟਾਏ ਸਚ ਸਲੋਕਾ, ਜੁਗ ਚੌਕੜੀ ਕਰੇ ਪੜ੍ਹਾਈਆ। ਨਿਤ ਨਵਿਤ ਜਨ ਭਗਤਾਂ ਮਾਰਗ ਦੱਸੇ ਸੌਖਾ, ਔਝੜ ਰਾਹ ਨਾ ਕੋਇ ਪਾਈਆ। ਨਿਰਗੁਣ ਸਰਗੁਣ ਮਿਲਣ ਦਾ ਦੇਵੇ ਮੌਕਾ, ਮਾਣਸ ਜਨਮ ਮਾਤ ਪਰਗਟਾਈਆ। ਸ਼ਬਦੀ ਸ਼ਬਦ ਉਚੀ ਕੂਕ ਦੇਵੇ ਹੋਕਾ, ਧੁਰ ਦਾ ਨਾਮ ਇਕ ਸੁਣਾਈਆ। ਕਿਸੇ ਨਾਲ ਕਰੇ ਕਦੇ ਨਾ ਧੋਖਾ, ਸਚ ਸੁਚ ਕਰੇ ਪੜ੍ਹਾਈਆ। ਸਾਚੇ ਸੰਤਾਂ ਬਖ਼ਸ਼ੇ ਇਕੋ ਓਟਾ, ਪਾਰਬ੍ਰਹਮ ਸੱਚੀ ਸਰਨਾਈਆ। ਕਰੇ ਪਰਕਾਸ਼ ਨਿਰਮਲ ਜੋਤਾ, ਨੂਰੋ ਨੂਰ ਨੂਰ ਧਰਾਈਆ । ਲਹਿਣਾ ਚੁਕਾਏ ਵਰਨ ਗੋਤਾ, ਜ਼ਾਤ ਪਾਤ ਨਾ ਕੋਇ ਰਖਾਈਆ। ਕਾਇਆ ਮੰਦਰ ਸੁਹਾਏ ਸਾਚਾ ਕੋਠਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਡੂੰਘੀ ਭਵਰੀ ਮਾਰੇ ਗ਼ੋਤਾ, ਕਾਇਆ ਕਵਰੀ ਖੋਜ ਖੁਜਾਈਆ। ਗੁਰਮੁਖਾਂ ਮੇਟੇ ਜਨਮ ਜਨਮ ਦਾ ਰੋਸਾ, ਸੋਈ ਸੁਰਤੀ ਲਏ ਜਗਾਈਆ। ਪੰਜ ਤਤ ਪਾਣੀ ਕਦੇ ਨਾ ਹੋਵੇ ਕੋਸਾ, ਅੰਮ੍ਰਿਤ ਮੇਘ ਝਿਰਨਾ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਇਕੋ ਦਰ ਸਮਝਾਈਆ। ਸਤਿਗੁਰ ਪੂਰਾ ਉਚ ਅਪਾਰ, ਸਚਖੰਡ ਨਿਵਾਸੀ ਦਇਆ ਕਮਾਈਆ। ਸਾਚੇ ਭਗਤਾਂ ਲਏ ਉਭਾਰ, ਭਗਵਨ ਆਪਣਾ ਪੜਦਾ ਲਾਹੀਆ। ਸਾਚੇ ਸੰਤਾਂ ਦਏ ਦੀਦਾਰ, ਨਿਜ ਨੇਤਰ ਅੱਖ ਖੁਲ੍ਹਾਈਆ। ਸਾਚੇ ਗੁਰਮੁਖ ਲਾਏ ਪਾਰ, ਜੁਗ ਜੁਗ ਬੇੜਾ ਪਾਰ ਕਰਾਈਆ। ਸਾਚੇ ਗੁਰਸਿਖ ਲਏ ਉਠਾਲ, ਗੂੜ੍ਹੀ ਨੀਂਦ ਨਾ
ਕੋਇ ਸੁਆਈਆ । ਨਾਤਾ ਤੋੜ ਕਾਲ ਮਹਾਂਕਾਲ, ਮਹਿਮਾ ਆਪਣੀ ਦਏ ਜਣਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਵਸੇ ਨਾਲ, ਜਗਤ ਵਿਛੋੜਾ ਨਾ ਕੋਇ ਜਣਾਈਆ। ਨਿਰਗੁਣ ਸਰਗੁਣ ਘਾਲਣ ਲਏ ਘਾਲ, ਪੁਰਖ ਅਕਾਲ ਬੇਪਰਵਾਹੀਆ। ਆਪ ਉਠਾਏ ਅਞਾਣੇ ਬਾਲ, ਸਾਚੀ ਗੋਦੀ ਆਪ ਬਹਾਈਆ। ਏਥੇ ਓਥੇ ਬਣ ਦਲਾਲ, ਦੋ ਜਹਾਨਾਂ ਪਾਰ ਕਰਾਈਆ। ਸਾਚਾ ਮੰਤਰ ਦਏ ਸਿਖਾਲ, ਕਰੇ ਕਰਾਏ ਇਕ ਪੜ੍ਹਾਈਆ। ਚੌਦਾਂ ਵਿਦਿਆ ਹੋਏ ਬੇਹਾਲ, ਚਾਰੋ ਕੁੰਟ ਕੂਕੇ ਦਏ ਦੁਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਪ੍ਰਭ ਜੋਤੀ ਮਿਲਣ ਆਣ, ਅੰਤਮ ਜੋਤੀ ਜੋਤ ਸਮਾਈਆ। ਸਚਖੰਡ ਵਸਣ ਸੱਚੀ ਧਰਮਸਾਲ, ਧਰਮ ਦੁਆਰੇ ਡੇਰਾ ਲਾਈਆ। ਓਥੇ ਨਾ ਕੋਈ ਸ਼ਾਹ ਨਾ ਕੰਗਾਲ, ਊਚ ਨੀਚ ਨਜ਼ਰ ਕੋਇ ਨਾ ਆਈਆ। ਨਾ ਕੋਈ ਭੂਪ ਰਾਜ ਰਾਜਾਨ, ਰੰਗ ਰੂਪ ਨਾ ਕੋਇ ਵਟਾਈਆ। ਤਖ਼ਤ ਨਿਵਾਸੀ ਨੌਜਵਾਨ, ਸ੍ਰੀ ਭਗਵਾਨ ਡੇਰਾ ਲਾਈਆ। ਦੇਵਣਹਾਰਾ ਇਕ ਫ਼ਰਮਾਣ, ਧੁਰ ਸੰਦੇਸ਼ਾ ਸ਼ਬਦ ਸੁਣਾਈਆ। ਜਨ ਭਗਤੋ ਮਿਲੋ ਆਣ, ਘਰ ਦਰਵਾਜ਼ਾ ਰਿਹਾ ਖੁਲ੍ਹਾਈਆ । ਸਾਚੇ ਸੰਤੋ ਕਰੋ ਪਹਿਚਾਨ, ਬੇਪਹਿਚਾਨ ਫੇਰਾ ਪਾਈਆ। ਗੁਰਮੁਖ ਗੁਰ ਕਾ ਕਰੋ ਧਿਆਨ, ਗੋਝ ਭੇਵ ਖੁਲ੍ਹਾਈਆ। ਗੁਰਸਿਖ ਗੁਰ ਚਰਨ ਕਰੋ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਤਮ ਮੇਲ ਪਰਮਾਤਮ ਬ੍ਰਹਮ ਪਾਰਬ੍ਰਹਮ ਨਿਹਕਰਮੀ ਬਿਨ ਕਰਮ ਕਾਂਡ ਆਪਣੇ ਨਾਲ ਮਿਲਾਈਆ।
੨੬ ਭਾਦਰੋ ੨੦੨੦ ਬਿਕਰਮੀ ਸੁਖਦੇਵ ਰਾਜ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸੋ ਪੁਰਖ ਨਿਰੰਜਣ ਖੇਲ ਵਖਾਉਣਾ, ਪੁਰਖ ਅਕਾਲ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਭੇਵ ਚੁਕਾਉਣਾ, ਪੜਦਾ ਕੋਇ ਰਹਿਣ ਨਾ ਪਾਈਆ। ਏਕੰਕਾਰ ਹੁਕਮ ਵਰਤਾਉਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਆਦਿ ਨਿਰੰਜਣ ਨੂਰ ਚਮਕਾਉਣਾ, ਸਾਚੀ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਬੰਕ ਸੁਹਾਉਣਾ, ਘਰ ਸਾਚੇ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤੇ ਰਾਗ ਅਲ੍ਹਾਉਣਾ, ਸੋਹਲਾ ਸਾਚਾ ਗੀਤ ਸੁਣਾਈਆ। ਪਾਰਬ੍ਰਹਮ ਪ੍ਰਭ ਰਾਹ ਚਲਾਉਣਾ, ਮਾਰਗ ਇਕੋ ਇਕ ਵਖਾਈਆ। ਮਹੱਲ ਅਟੱਲ ਇਕ ਰੁਸ਼ਨਾਉਣਾ, ਦਰਗਹਿ ਸਾਚੀ ਸੋਭਾ ਪਾਈਆ। ਪਰਵਰਦਿਗਾਰ ਵੇਸ ਵਟਾਉਣਾ, ਮੁਕਾਮੇ ਹੱਕ ਆਪਣੀ ਕਾਰ ਜਣਾਈਆ। ਸਮਰਥ ਆਪਣਾ ਰੰਗ ਵਖਾਉਣਾ, ਰੰਗ ਰੰਗੀਲਾ ਇਕੋ ਨਜ਼ਰੀ ਆਈਆ। ਵਿਸ਼ਨੂੰ ਵਿਸ਼ਵ ਧਾਰ ਸਮਝਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਸਾਚਾ ਹੁਕਮ ਸਮਝਾਉਣਾ, ਸਮਝ ਆਪਣੀ ਦਏ ਜਣਾਈਆ। ਬ੍ਰਹਮੇ ਨੇਤਰ ਨੈਣ ਖੁਲ੍ਹਾਉਣਾ, ਅੱਖ ਪ੍ਰਤੱਖ ਵਖਾਈਆ। ਸ਼ੰਕਰ ਸੰਸਾ ਰੋਗ ਮਿਟਾਉਣਾ, ਧੁਰ ਦੀ ਬਾਣੀ ਬਾਣ ਲਗਾਈਆ। ਤ੍ਰੈਗੁਣ ਮਾਇਆ ਹੁਕਮ ਵਰਤਾਉਣਾ, ਪੰਜ ਤਤ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਆਪ ਕਮਾਈਆ। ਸਾਚੀ ਕਰਨੀ ਹਰਿ ਕਮਾਵੇ, ਆਦਿ ਪੁਰਖ ਵੱਡੀ ਵਡਿਆਈਆ। ਸੁਤ ਦੁਲਾਰਾ ਇਕ ਉਠਾਵੇ, ਧੁਰ ਦੀ ਧਾਰ ਦਏ ਜਣਾਈਆ। ਥਿਰ ਘਰ ਦਰਵਾਜ਼ਾ ਇਕ ਖੁਲ੍ਹਾਵੇ, ਬੰਦ ਕਿਵਾੜਾ ਰਹਿਣ ਕੋਇ ਨਾ ਪਾਈਆ। ਸਾਚੇ ਮਾਰਗ ਆਪੇ ਲਾਵੇ, ਰਹਿਬਰ
ਇਕੋ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਕਮਾਈਆ। ਧੁਰ ਦੀ ਕਾਰ ਕਰੇ ਨਿਰੰਕਾਰ, ਨਿਰਗੁਣ ਆਪਣਾ ਖੇਲ ਖਲਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਤ੍ਰੈਗੁਣ ਅਤੀਤਾ ਕਲ ਵਰਤਾਇੰਦਾ। ਠਾਂਡਾ ਸੀਤਾ ਕਰ ਪਸਾਰ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਹੁਕਮ ਸੰਦੇਸ਼ਾ ਇਕ ਘਲਾਇੰਦਾ । ਬ੍ਰਹਿਮੰਡ ਖੰਡ ਲਏ ਉਠਾਲ, ਜ਼ਿਮੀਂ ਅਸਮਾਨ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਦਾ ਲੇਖਾ ਆਪ ਸਮਝਾਇੰਦਾ। ਧੁਰ ਦਾ ਲੇਖਾ ਦੱਸੇ ਬੋਲ, ਅਨਬੋਲਤ ਆਪ ਜਣਾਈਆ। ਸਚ ਵਜਾਵੇ ਇਕੋ ਢੋਲ, ਨਾਉਂ ਨਿਰੰਕਾਰਾ ਆਪ ਸੁਣਾਈਆ। ਧਰਮ ਦੁਆਰ ਦੇਵੇ ਖੋਲ੍ਹ, ਸਚ ਹੱਟ ਪਰਗਟਾਈਆ । ਧੁਰ ਦੀ ਵਸਤ ਲੈ ਕੇ ਆਏ ਕੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸਾ, ਏਕੰਕਾਰ ਇਕੋ ਇਕ ਸੁਣਾਈਆ। ਸਚ ਸੰਦੇਸਾ ਦੇਵੇ ਅਗੰਮ, ਅਗੰਮੜੀ ਕਾਰ ਕਮਾਈਆ। ਜੁਗ ਚੌਕੜੀ ਬੇੜਾ ਬੰਨ੍ਹ, ਨਿਰਗੁਣ ਸਰਗੁਣ ਰਾਹ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਆਇਆ ਆਪਣਾ ਕੰਮ, ਨਿਹਕਰਮੀ ਹੁਕਮ ਵਰਤਾਈਆ। ਵਸਦਾ ਆਇਆ ਹੱਡ ਮਾਸ ਨਾੜੀ ਚੰਮ, ਪੰਜ ਤਤ ਕਰ ਕੁੜਮਾਈਆ। ਤ੍ਰੈਗੁਣ ਦੇਂਦਾ ਆਇਆ ਸਾਚਾ ਧਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਦੱਸੇ ਕਰਤਾਰ, ਹਰਿ ਕਰਤਾ ਬੂਝ ਬੁਝਾਈਆ। ਗੁਰ ਅਵਤਾਰ ਲਏ ਉਠਾਲ, ਪੀਰ ਪੈਗ਼ੰਬਰ ਨਾਲ ਮਿਲਾਈਆ। ਕਰੇ ਖੇਲ ਆਪ ਨਿਰੰਕਾਰ, ਦੂਜਾ ਸੰਗ ਨਾ ਕੋਇ ਰਲਾਈਆ। ਲੇਖਾ ਵੇਖੋ ਸਰਬ ਜੁਗ ਚਾਰ, ਕਲਜੁਗ ਅੰਤਮ ਵੇਲਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰੋ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਦੱਸੇ ਭਗਵੰਤ, ਭਗਵਨ ਆਪਣਾ ਹੁਕਮ ਵਰਤਾਈਆ। ਲੇਖਾ ਵੇਖੋ ਜੁਗਾ ਜੁਗੰਤ, ਜੁਗ ਚੌਕੜੀ ਰਿਹਾ ਸਮਝਾਈਆ। ਜਿਸ ਬਣਾਈ ਤੁਹਾਡੀ ਬਣਤ, ਸੋ ਪੁੱਛਣਹਾਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸ਼ਹਿਨਸ਼ਾਹ ਹਰਿ ਖੇਲ ਖਲ੍ਹਾਉਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਗੁਰ ਅਵਤਾਰ ਇਕ ਉਠਾਉਣਾ, ਨੇਤਰ ਨੈਣ ਅੱਖ ਖੁਲ੍ਹਾਈਆ। ਪੀਰ ਪੈਗ਼ੰਬਰ ਹੁਕਮ ਵਰਤਾਉਣਾ, ਧੁਰ ਸੰਦੇਸ਼ ਸੁਣਾਈਆ। ਭਗਤ ਭਗਵਾਨ ਆਪ ਜਗਾਉਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤ ਸਾਜਣ ਪੜਦਾ ਲਾਹੁਣਾ, ਉਹਲਾ ਰਹਿਣ ਕੋਇ ਨਾ ਪਾਈਆ । ਗੁਰਮੁਖ ਰੰਗ ਇਕ ਵਖਾਉਣਾ, ਦੋ ਜਹਾਨ ਦਏ ਸਮਝਾਈਆ। ਗੁਰਸਿਖ ਸਾਚਾ ਘਰ ਮਿਲਾਉਣਾ, ਆਪ ਆਪਣਾ ਮੇਲ ਮਿਲਾਈਆ। ਧੁਰ ਦਾ ਬੋਲ ਇਕ ਜਣਾਉਣਾ, ਗੀਤ ਗੋਬਿੰਦ ਅਲਾਈਆ। ਸਾਚਾ ਨਗ਼ਮਾ ਆਪ ਅਲਾਉਣਾ, ਕਾਇਨਾਤ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਸੀਸ ਝੁਕਾਉਣਾ, ਸਜਦਾ ਸੀਸ ਜਗਦੀਸ ਇਕ ਕਰਾਈਆ । ਸਚ ਹਦੀਸ ਇਕ ਪੜ੍ਹਾਉਣਾ, ਹਜ਼ਰਤ ਇਕੋ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਸੁਣੋ ਮੀਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਚਾਰ ਜੁਗ ਦੀ ਵੇਖੋ ਰੀਤ, ਦੀਨ ਮਜ਼੍ਹਬ ਵੰਡ ਵੰਡਾਈਆ। ਜ਼ਾਤ ਪਾਤ ਬਣਾਈ ਠੀਕ, ਵਰਨ ਗੋਤ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ। ਸਾਚੀ ਖੇਲ
ਕਰਦਾ ਆਇਆ, ਨਿਰਗੁਣ ਵੱਡਾ ਵਡ ਵਡਿਆਈਆ। ਜੁਗ ਚੌਕੜੀ ਫੇਰਾ ਪਾਇਆ, ਬੇਪਰਵਾਹ ਵੇਸ ਵਟਾਈਆ। ਧੁਰ ਸੰਦੇਸ਼ਾ ਆਣ ਸੁਣਾਇਆ, ਲੋਕਮਾਤ ਕਰੀ ਪੜ੍ਹਾਈਆ। ਸਾਚਾ ਲੇਖਾ ਲੇਖ ਲਿਖਾਇਆ, ਕਾਤਬ ਆਪਣਾ ਆਪ ਜਣਾਈਆ। ਕਲਮ ਸ਼ਾਹੀ ਸੰਗ ਨਿਭਾਇਆ, ਨਾ ਕੋਈ ਸਕੇ ਮਾਤ ਤੁੜਾਈਆ। ਸਾਚਾ ਛੰਦਨ ਇਕ ਅਲਾਇਆ, ਗੀਤ ਗੋਬਿੰਦ ਸੁਣਾਈਆ। ਬ੍ਰਹਿਮੰਡਾਂ ਖੰਡਾਂ ਹੁਕਮ ਵਰਤਾਇਆ, ਚਾਰ ਕੁੰਟ ਦਹਿ ਦਿਸ਼ਾ ਡੇਰਾ ਲਾਈਆ। ਨਾਮ ਪਰਚੰਡਣ ਹੱਥ ਚਮਕਾਇਆ, ਚੰਡਕਾ ਆਪਣਾ ਰੂਪ ਜਣਾਈਆ। ਆਦਿ ਸ਼ਕਤ ਖੇਲ ਰਚਾਇਆ, ਚਤੁਰਭੁਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ । ਸਾਚਾ ਭੇਵ ਅੰਤ ਖੁਲ੍ਹਾਉਣਾ, ਹਰਿ ਕਰਤਾ ਦਏ ਜਣਾਈਆ। ਸਾਚਾ ਮਾਰਗ ਇਕ ਵਖਾਉਣਾ, ਵਾਸਤਾ ਆਪਣੇ ਨਾਲ ਜੁੜਾਈਆ। ਸਾਚਾ ਢੋਲਾ ਨਾਮ ਪੜ੍ਹਾਉਣਾ, ਧੁਰ ਦਾ ਰਾਗ ਅਲਾਈਆ। ਚਾਰ ਜੁਗ ਦਾ ਲੇਖ ਮੁਕਾਉਣਾ, ਲੇਖਾ ਆਪਣੀ ਝੋਲੀ ਪਾਈਆ। ਸਚ ਨਰੇਸ਼ ਇਕ ਸਮਝਾਉਣਾ, ਸ਼ਾਹ ਪਾਤਸ਼ਾਹ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਜਣਾਈਆ। ਕਰਨੀ ਕਰਤਾ ਦੇਵੇ ਦੱਸ, ਦੋ ਜਹਾਨਾਂ ਵਾਲੀ ਦਇਆ ਕਮਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਦਾ ਲੇਖਾ ਗਏ ਲਿਖ, ਲੋਕਮਾਤ ਕਰ ਲਿਖਾਈਆ। ਨਿਰਗੁਣ ਸਰਗੁਣ ਨਾਲ ਕਰਦਾ ਰਿਹਾ ਹਿਤ, ਨਿਤ ਨਵਿਤ ਦਇਆ ਕਮਾਈਆ । ਆਦਿ ਜੁਗਾਦਿ ਬਣਿਆ ਰਿਹਾ ਪਿਤ, ਪਿਤਾ ਪੁਰਖ ਵੱਡੀ ਵਡਿਆਈਆ। ਦੱਸਦਾ ਰਿਹਾ ਅਗੰਮੀ ਥਿਤ, ਕੂਟ ਨਜ਼ਰ ਕਿਸੇ ਨਾ ਆਈਆ। ਸੁੱਤਾ ਰਿਹਾ ਦੇ ਕਰ ਪਿੱਠ, ਕਰਵਟ ਸਕੇ ਨਾ ਕੋਇ ਬਦਲਾਈਆ। ਜੁਗ ਚੌਕੜੀ ਚਾਰ ਵਰਨ ਕੀਤਾ ਮਿਸ, ਮਿਸਲ ਆਪਣੀ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਖਣਹਾਰਾ ਆਈਆ। ਵੇਖਣਹਾਰਾ ਹੋਇਆ ਆਪ, ਆਪਣੀ ਦਇਆ ਕਮਾਇੰਦਾ। ਚਾਰ ਜੁਗ ਜਿਸ ਦਾ ਜਾਪ, ਗੁਰ ਅਵਤਾਰ ਸਰਬ ਗਾਇੰਦਾ । ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਪਾਕ, ਸੋ ਸਾਹਿਬ ਵੇਸ ਵਟਾਇੰਦਾ। ਸਚ ਦੁਆਰਾ ਖੋਲ੍ਹ ਤਾਕ, ਮੰਦਰ ਇਕੋ ਇਕ ਸੁਹਾਇੰਦਾ। ਅੰਤਮ ਅੰਤ ਪੂਰਾ ਕਰੇ ਭਵਿਖਤ ਵਾਕ, ਵਾਤਾਵਰਨ ਆਪਣੇ ਵਿਚ ਛੁਪਾਇੰਦਾ। ਦੋ ਜਹਾਨਾਂ ਜਾਣੇ ਸਰਬ ਹਾਲਾਤ, ਆਪਣਾ ਹਾਲ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਮਾਰਗ ਆਪ ਦ੍ਰਿੜਾਇੰਦਾ। ਇਕੋ ਮਾਰਗ ਹਰਿ ਲਗਾਉਣਾ, ਦੂਜੀ ਧਾਰ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੇ ਸ਼ੁਕਰ ਮਨਾਉਣਾ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਰਲ ਮਿਲ ਢੋਲਾ ਇਕੋ ਗਾਉਣਾ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਹੋਏ ਨਾ ਕਦੇ ਜੁਦਾਈਆ । ਆਤਮ ਪਰਮਾਤਮ ਸਭ ਨੂੰ ਨਜ਼ਰੀ ਆਉਣਾ, ਨਿਜ ਨੇਤਰ ਇਕ ਖੁਲ੍ਹਾਈਆ। ਅੰਮ੍ਰਿਤ ਸਾਚਾ ਜਾਮ ਪਿਆਉਣਾ, ਨਾਮ ਪਿਆਲਾ ਹੱਥ ਉਠਾਈਆ। ਕਲਜੁਗ ਜੀਵ ਕਾਗੋ ਹੰਸ ਬਣਾਉਣਾ, ਬੁੱਧੀ ਕਾਗ ਰਹਿਣ ਨਾ ਪਾਈਆ। ਘਰ ਘਰ ਵਿਚ ਬੁਝਿਆ ਦੀਪ ਚਰਾਗ਼ ਜਗਾਉਣਾ, ਬੱਤੀ ਇਕੋ ਇਕ ਲਗਾਈਆ। ਸਾਚੀ ਹੱਟੀ ਨਾਮ ਖੁਲ੍ਹਾਉਣਾ, ਪੱਟੀ ਇਕੋ ਦਏ ਪੜ੍ਹਾਈਆ। ਰਤੀ ਰਤ ਲੇਖੇ ਲਾਉਣਾ, ਰੁਤ ਰੁਤੜੀ ਨਾਲ ਮਹਿਕਾਈਆ। ਪੱਕੀ ਕਰ ਕੇ ਇਕੋ ਵਾਰ ਸਮਝਾਉਣਾ, ਗੁਰਮੁਖ ਭੁੱਲ ਕੋਇ ਨਾ ਜਾਈਆ । ਤੱਤੀ ਵਾ ਨੇੜ ਨਾ ਆਉਣਾ, ਅੰਮ੍ਰਿਤ ਮੇਘ ਇਕ ਬਰਸਾਈਆ। ਛੱਤੀ ਜੁਗ ਦਾ ਪੰਧ ਮੁਕਾਉਣਾ, ਨਵ ਨੌ ਚਾਰ ਡੇਰਾ ਢਾਹੀਆ। ਸਰਬ ਭਖੀ ਆਪ
ਅਖਵਾਉਣਾ, ਆਦਿ ਜੁਗਾਦਿ ਆਪਣਾ ਆਪਣੇ ਵਿਚ ਛੁਪਾਈਆ। ਸਾਚਾ ਖੇਲ ਅੱਖੀਂ ਆਪ ਵਖਾਉਣਾ, ਆਖ਼ਰ ਆਪਣਾ ਹੁਕਮ ਵਰਤਾਈਆ। ਪਿਛਲੀ ਦੱਸੀ ਪੂਰਾ ਅੰਤ ਕਰਾਉਣਾ, ਕਰਤਾ ਆਪਣੀ ਖੇਲ ਜਣਾਈਆ। ਧਰਨੀ ਧਰਤ ਧਵਲ ਸਾਚਾ ਧਰਮ ਇਕ ਟਿਕਾਉਣਾ, ਕੂੜੀ ਜੜ੍ਹ ਦੇਵੇ ਉਖੜਾਈਆ। ਕਲਜੁਗ ਸ਼ੌਹ ਦਰਿਆ ਰੁੜ੍ਹਾਉਣਾ, ਅੰਤ ਸਕੇ ਨਾ ਕੋਇ ਬਚਾਈਆ। ਚਾਰ ਯਾਰੀ ਡੇਰਾ ਢਾਉਣਾ, ਮੁਹੰਮਦ ਕੂਕੇ ਦਏ ਦੁਹਾਈਆ। ਅੱਲਾ ਰਾਣੀ ਨੈਣ ਸ਼ਰਮਾਉਣਾ, ਮੁਖ ਘੁੰਗਟ ਨਜ਼ਰ ਕੋਇ ਨਾ ਆਈਆ। ਚੌਦਾਂ ਤਬਕਾਂ ਹਾਹਾਕਾਰ ਮਚਾਉਣਾ, ਨੇਤਰ ਰੋਵੇ ਜਗਤ ਲੋਕਾਈਆ। ਪਰਵਰਦਿਗਾਰ ਕਿਸੇ ਨਜ਼ਰ ਨਾ ਆਉਣਾ, ਸਾਚਾ ਕਲਮਾ ਗਏ ਭੁਲਾਈਆ। ਆਲਮ ਉਲਮਾ ਕੋਈ ਨਾ ਰਾਹ ਦਖਾਉਣਾ, ਤੁਲਬਾ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਵਰਤਾਵੇ ਏਕ, ਏਕੰਕਾਰ ਵੱਡੀ ਵਡਿਆਈਆ। ਗੁਰ ਅਵਤਾਰ ਮੰਗਣ ਟੇਕ, ਨੇਤਰ ਨੈਣ ਨੈਣ ਉਠਾਈਆ। ਤੇਰਾ ਕੋਈ ਨਾ ਜਾਣੇ ਲੇਖ, ਬੇਅੰਤ ਤੇਰੀ ਵਡਿਆਈਆ । ਕਰ ਕਿਰਪਾ ਮੇਟ ਪਿਛਲਾ ਲੇਖ, ਲੇਖਾ ਲਿਖਤ ਆਪਣੀ ਝੋਲੀ ਪਾਈਆ। ਤੇਰੇ ਹੁਕਮੇ ਅੰਦਰ ਖੇਡਾਂ ਆਏ ਖੇਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ । ਤੇਰੇ ਨਾਮ ਦੀ ਲਾ ਕੇ ਆਏ ਮੇਖ, ਲੋਕਮਾਤ ਨਿਸ਼ਾਨਾ ਇਕ ਗਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਕੰਨ ਲਾ, ਸਚਖੰਡ ਨਿਵਾਸੀ ਆਪ ਜਣਾਈਆ। ਸਭ ਦਾ ਲਹਿਣਾ ਦਿਆਂ ਚੁਕਾ, ਬਾਕੀ ਕੋਈ ਨਜ਼ਰ ਨਾ ਆਈਆ। ਚਾਰ ਜੁਗ ਹੁਕਮੇ ਅੰਦਰ ਵੰਡਾਂ ਆਏ ਪਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿਖ ਕਰ ਪੜ੍ਹਾਈਆ। ਮੇਰੇ ਨਾਮ ਦੀਆਂ ਗੰਢਾਂ ਘਰ ਘਰ ਆਏ ਵੰਡਾ, ਬਣ ਬਣ ਪਾਂਧੀ ਰਾਹੀਆ। ਜ਼ਾਤ ਪਾਤ ਦੀਆਂ ਕੰਧਾਂ ਆਏ ਬਣਾ, ਦੀਨ ਮਜ਼੍ਹਬ ਮਹੱਲ ਬਣਾਈਆ। ਕਲਮੀ ਛੰਦਾ ਆਏ ਸੁਣਾ, ਸ਼ਹਿਨਸ਼ਾਹ ਸਾਚਾ ਹੁਕਮ ਵਰਤਾਈਆ। ਬੰਦਗੀ ਬੰਦਾ ਆਏ ਲਾ, ਬੰਧਨ ਨਾਤਾ ਤੋੜ ਤੁੜਾਈਆ। ਪਰਮਾਨੰਦਨ ਆਏ ਸਮਝਾ, ਘਰ ਘਰ ਵਿਚ ਨਜ਼ਰੀ ਆਈਆ। ਚੰਦ ਨਵਚੰਦਾ ਆਏ ਚੜ੍ਹਾ, ਚੰਦ ਚੌਧਵੀਂ ਧਾਰ ਜਣਾਈਆ। ਸਦ ਬਖ਼ਸ਼ੰਦਾ ਆਏ ਸਮਝਾ, ਪੁਰਖ ਅਕਾਲ ਬੇਪਰਵਾਹੀਆ। ਜੋ ਬ੍ਰਹਿਮੰਡਾਂ ਰਿਹਾ ਸਮਾ, ਜੇਰਜ ਅੰਡਾਂ ਉਤਭੁਜ ਸੇਤਜ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਜਣਾਈਆ। ਸੁਣ ਲਓ ਮੀਤ ਪਿਆਰੇ ਸੱਜਣ, ਹਰਿ ਸਤਿਗੁਰ ਆਪ ਜਣਾਈਆ। ਕਲਜੁਗ ਅੰਤਮ ਆਇਆ ਭੱਜਣ, ਥਿਰ ਰਹਿਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਜ਼ਾਤ ਪਾਤ ਪ੍ਰਭ ਆਇਆ ਠੱਗਣ, ਜਗਤ ਠਗੌਰੀ ਏਕਾ ਪਾਈਆ। ਕਿਸੇ ਲਾਉਣ ਨਾ ਦੇਵੇ ਅੱਜਣ ਪੱਜਣ, ਬਚਿਆ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾਂ ਜ਼ਿਮੀ ਅਸਮਾਨ ਗਗਨ ਗਗਨੰਤਰ ਕਿਸੇ ਦੇਵੇ ਨਾ ਭੱਜਣ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਸ਼ਬਦ ਡੋਰੀ ਨਾਲ ਆਇਆ ਬੰਨ੍ਹਣ, ਧੁਰ ਦਾ ਦਾਤਾ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ, ਪ੍ਰਭ ਡਿਗੇ ਇਕ ਸਰਨਾਈਆ। ਪਰਮ ਪੁਰਖ ਪ੍ਰਭ ਤੇਰੀ ਲੋੜ, ਪੁਰਖ ਅਕਾਲ ਤੇਰੀ ਇਕ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਤੋਰ, ਤੁਰਤ ਆਪਣਾ ਹੁਕਮ ਸੁਣਾਈਆ । ਸਦਾ ਸਦਾ ਹੱਥ ਤੇਰੇ ਡੋਰ, ਦੂਜਾ ਨਜ਼ਰ ਕੋਇ ਨਾ
ਆਈਆ। ਕਲਜੁਗ ਵੇਖਿਆ ਅੰਧਘੋਰ, ਚਾਰੋ ਕੁੰਟ ਅੰਧੇਰਾ ਛਾਈਆ। ਮਨ ਵਾਸਨਾ ਹੋਈ ਠੱਗ ਚੋਰ, ਲੁੱਟੀ ਜਾਏ ਵਾਹੋ ਦਾਹੀਆ। ਕੂੜੀ ਕਿਰਿਆ ਮੱਚੇ ਸ਼ੋਰ, ਸੰਸਾ ਸਕੇ ਨਾ ਕੋਇ ਮੁਕਾਈਆ। ਪੂਰੇ ਸਤਿਗੁਰ ਦੀ ਕਲਜੁਗ ਜੀਵਾਂ ਭੁੱਲੀ ਲੋੜ, ਏਕਾ ਇਸ਼ਟ ਗਏ ਭੁਲਾਈਆ । ਕਾਮ ਵਾਸਨਾ ਹੋਏ ਹਰਾਮਖੋਰ, ਅੰਤਰ ਆਤਮ ਧਿਆਨ ਨਾ ਕੋਇ ਲਗਾਈਆ। ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਸਕੇ ਨਾ ਕੋਈ ਤੋੜ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਕਿਸੇ ਨਾ ਫੁਰੇ ਮੰਤਰ ਤੇਰਾ ਫੁਰਨਾ ਫੋਰ, ਸੁਰਤੀ ਸ਼ਬਦ ਨਾ ਕੋਇ ਕੁੜਮਾਈਆ। ਅਸੀਂ ਮਾਰਗ ਦੱਸ ਕੇ ਆਏ ਹੋਰ, ਜੀਵ ਜੰਤ ਆਪਣਾ ਰਾਹ ਰਹੇ ਚਲਾਈਆ। ਤੇਰੇ ਨਾਲੋ ਹੋਇਆ ਅਜੋੜ, ਸਾਡੀ ਲੋੜ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਅਸੀਂ ਸਾਰੇ ਬੈਠੇ ਮੁਖ ਮੋੜ, ਕਿਸੇ ਦਾ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੇਖਾ ਤੇਰੇ ਹੱਥ ਫੜਾਈਆ। ਪੁਰਖ ਅਕਾਲ ਅੱਗੋ ਬੋਲ, ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਆਪਣੇ ਆਪਣੇ ਕੰਡੇ ਲਓ ਤੋਲ, ਤੋਲਾ ਇਕੋ ਗੁਣ ਜਣਾਈਆ। ਸਾਹਿਬ ਸਤਿਗੁਰ ਸਦਾ ਅਡੋਲ, ਅਡੁਲ ਕਦੇ ਨਾ ਜਾਈਆ। ਕਲਜੁਗ ਅੰਤ ਰਹੇ ਨਾ ਕੋਈ ਅਨਭੋਲ, ਭੁਲਿਆਂ ਲਓ ਸਮਝਾਈਆ। ਅਬਿਨਾਸ਼ੀ ਕਰਤਾ ਕਦੇ ਨਾ ਮਾਰੇ ਰੋਲ, ਧੁਰ ਦਾ ਹੁਕਮ ਇਕ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵਜਾ ਕੇ ਆਏ ਢੋਲ, ਮਰਦੰਗਾ ਹੱਥ ਉਠਾਈਆ। ਉਠ ਕੇ ਵੇਖੋ ਕਵਣ ਵਸੇ ਤੁਹਾਡੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਪਾਰਬ੍ਰਹਮ ਪ੍ਰਭ ਕਲਜੁਗ ਜੀਵ ਸਾਰੇ ਕਰਨ ਮਖੌਲ, ਮੁਖ ਸੁਹੰਦਾ ਨਜ਼ਰ ਕੋਇ ਨਾ ਆਈਆ। ਮਾਤ ਗਰਭ ਦਾ ਭੁੱਲ ਗਏ ਸਾਰੇ ਕੌਲ, ਕੀਤਾ ਕੌਲ ਨਾ ਕੋਇ ਨਿਭਾਈਆ। ਸਾਡਾ ਹਿਸਾ ਰਿਹਾ ਨਾ ਰਤੀ ਚੌਲ, ਚਾਰੋ ਕੁੰਟ ਖ਼ਾਲੀ ਨਜ਼ਰੀ ਆਈਆ। ਦੁੱਖਾਂ ਭਰੀ ਰੋਵੇ ਧੌਲ, ਧਰਨੀ ਦੇਵੇ ਇਕ ਦੁਹਾਈਆ। ਕਵਣ ਕਰੇ ਭਾਰ ਹੌਲ, ਮੇਰਾ ਦਰਦੀ ਦਰਦ ਵੰਡਾਈਆ। ਕਲਜੁਗ ਜੀਵ ਮਚਾਇਆ ਘੋਲ, ਕੁਸ਼ਤੀ ਕਾਮ ਕਰੋਧ ਰਿਹਾ ਲਗਾਈਆ। ਮੇਰਾ ਪੜਦਾ ਅੰਦਰ ਵੜ ਕੇ ਦਿਤਾ ਫੋਲ, ਸ਼ਰਮ ਹੱਯਾ ਲਜ ਨਾ ਕੋਇ ਰਖਾਈਆ। ਤੀਰਥ ਤੱਟਾਂ ਅਠਸਠਾਂ ਪਾਣੀ ਦਿਤਾ ਵਿਰੋਲ, ਨਾਰੀ ਪੁਰਸ਼ ਨੰਗੇ ਤਾਰੀਆਂ ਲਾਈਆ। ਸਾਚੇ ਮੰਦਰ ਕੋਈ ਨਾ ਵਸੇ ਆਤਮ ਅੰਤਰ ਮੌਲ, ਮੌਲਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ਬਰ ਸੁਣੋ ਸਚ ਗਿਆਨ, ਹਰਿ ਕਰਤਾ ਆਪ ਜਣਾਈਆ। ਤੁਹਾਡਾ ਮਨਜੂਰ ਹੋਇਆ ਬਿਆਨ, ਬੇਜ਼ਬਾਨ ਲੇਖੇ ਲਾਈਆ। ਸਾਰੇ ਮੰਨੋ ਇਕ ਈਮਾਨ, ਧਰਮ ਇਕੋ ਨਜ਼ਰੀ ਆਈਆ। ਸਾਰੇ ਸਜਦਾ ਕਰੋ ਸਲਾਮ, ਸਾਰੇ ਨਮੋ ਨਮੋ ਸੀਸ ਝੁਕਾਈਆ। ਸਾਰੇ ਮੰਤਰ ਪੜ੍ਹੋ ਸਤਿਨਾਮ, ਸਾਰੇ ਫ਼ਤਹਿ ਡੰਕਾ ਇਕ ਸੁਣਾਈਆ। ਸਾਰੇ ਭਜੋ ਰਾਮ ਰਾਮ, ਸਾਰੇ ਰਮਈਆ ਵੇਖੋ ਹਰ ਘਟ ਰਿਹਾ ਸਮਾਈਆ। ਸਾਰੇ ਤੱਕੋ ਇਕੋ ਸ਼ਾਮ, ਸ਼ਹਿਨਸ਼ਾਹ ਬੰਸਰੀ ਨਾਮ ਵਜਾਈਆ। ਸਾਰੇ ਸੁਣੋ ਇਕ ਪੈਗ਼ਾਮ, ਸਚ ਪੈਗ਼ੰਬਰ ਰਿਹਾ ਜਣਾਈਆ। ਸਾਰੇ ਪੜ੍ਹੋ ਇਕ ਕਲਾਮ, ਸਾਚਾ ਕਲਮਾ ਇਕ ਦ੍ਰਿੜਾਈਆ। ਸਾਰੇ ਮੰਨੋ ਇਕ ਅਮਾਮ, ਆਦਿ ਜੁਗਾਦਿ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਨਿਵਾਉਂਦੇ, ਪ੍ਰਭ
ਤੇਰੀ ਸਚ ਸਰਨਾਈਆ। ਤੂੰਹੀ ਤੂੰਹੀ ਢੋਲਾ ਗਾਉਂਦੇ, ਤੇਰਾ ਨਾਮ ਧਿਆਈਆ। ਦੀਨ ਮਜ਼੍ਹਬ ਨਾ ਕੋਇ ਰਖਾਉਂਦੇ, ਨਾ ਕੋਈ ਵੰਡ ਵੰਡਾਈਆ। ਸ਼ਰਅ ਸ਼ਰੀਅਤ ਪੰਧ ਮੁਕਾਉਂਦੇ, ਇਕੋ ਮਾਰਗ ਲਾਈਆ। ਜੀਵ ਜੰਤ ਸਾਧ ਸੰਤ ਤੇਰੇ ਬਰਦੇ ਸਾਰੇ ਨਜ਼ਰੀ ਆਉਂਦੇ, ਤੇਰੇ ਹੁਕਮੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਦੱਸੀਏ ਚਾਈਂ ਚਾਈਂਆ। ਪੁਰਖ ਅਕਾਲ ਦੱਸੇ ਗੀਤ, ਇਕੋ ਨਾਮ ਜਣਾਈਆ। ਪੀਰ ਪੈਗ਼ੰਬਰ ਵੇਖੋ ਜਾ ਮਸੀਤ, ਮਸਲਾ ਹੱਕ ਨਾ ਕੋਇ ਪੜ੍ਹਾਈਆ । ਗੁਰ ਅਵਤਾਰ ਗੁਰਦੁਆਰੇ ਮੰਦਰੀਂ ਜਾ ਕੇ ਤੱਕੋ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਪੰਡਤ ਪਾਂਧੇ ਪੰਥੀ ਗਰੰਥੀ ਧੀਆਂ ਭੈਣਾਂ ਤੱਕਣ ਨੀਤ, ਸਾਬਤ ਸਬਰ ਨਾ ਕੋਇ ਰਖਾਈਆ। ਨਾਨਕ ਗੋਬਿੰਦ ਭੁੱਲੀ ਪ੍ਰੀਤ, ਗੁਰੂ ਗ੍ਰੰਥ ਗੁਰਦੇਵ ਇਸ਼ਟ ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਸਾਚੇ ਰਾਮ ਨਾ ਕੋਈ ਸੇਵ, ਆਤਮ ਰਾਮ ਨਾ ਕੋਇ ਮਨਾਈਆ। ਸਾਚੇ ਕ੍ਰਿਸ਼ਨ ਕੋਈ ਨਾ ਖੋਲ੍ਹੇ ਭੇਵ, ਗੋਪੀ ਕਾਹਨ ਮੰਡਲ ਰਾਸ ਨਾ ਕੋਇ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਦੋ ਜਹਾਨਾਂ ਖੋਜ ਖੋਜਾਈਆ। ਦੋ ਜਹਾਨਾਂ ਵੇਖ ਜਾ, ਪ੍ਰਭ ਤੇਰੀ ਆਸ ਰਖਾਈਆ। ਸਾਡੀ ਅੰਤਮ ਇਕੋ ਹਾਂ, ਤੇਰੀ ਸਰਨ ਸੱਚੀ ਸਰਨਾਈਆ। ਆਪਣਾ ਪੰਧ ਆਏ ਮੁਕਾ, ਲੋਕਮਾਤ ਫੇਰਾ ਪਾਈਆ। ਜੀਵ ਜੰਤ ਆਏ ਸਮਝਾ, ਲਿਖ ਲਿਖ ਲੇਖ ਝੋਲੀ ਪਾਈਆ। ਸ਼ਾਸਤਰ ਸਿਮਰਤ ਰਹੇ ਗਾ, ਤੇਰੇ ਹੱਥ ਤੇਰੀ ਵਡਿਆਈਆ। ਵੇਦ ਵਿਆਸਾ ਆਇਆ ਧਿਆ, ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਈਆ। ਈਸਾ ਕਹਿ ਕੇ ਆਇਆ ਮੇਰਾ ਖ਼ੁਦਾ, ਪਿਛੇ ਆਵੇ ਵਾਹੋ ਦਾਹੀਆ। ਮੁਹੰਮਦ ਉਚੀ ਕੂਕ ਗਿਆ ਸੁਣਾ, ਵਡ ਅਮਾਮ ਵੇਸ ਵਟਾਈਆ। ਨਾਨਕ ਨਿਰਗੁਣ ਸਾਚਾ ਢੋਲਾ ਦਿਤਾ ਗਾ, ਨਿਹਕਲੰਕ ਵੱਜੇ ਵਧਾਈਆ। ਗੋਬਿੰਦ ਆਖੇ ਪੁਰਖ ਅਕਾਲ ਫੇਰਾ ਜਾਵੇ ਪਾ, ਕਲ ਕਲਕੀ ਵੇਸ ਵਟਾਈਆ। ਸੰਬਲ ਡੇਰਾ ਲਾਵੇ ਆ, ਨਗਰ ਨਜ਼ਰ ਕਿਸੇ ਨਾ ਆਈਆ। ਮੰਦਰ ਇਕੋ ਲਏ ਬਣਾ, ਜੰਦਰ ਆਪਣਾ ਆਪ ਲਗਾਈਆ। ਉਜੜਿਆ ਖੰਡਰ ਲਏ ਵਸਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਆਪੇ ਲਾਈਆ। ਸਾਚਾ ਮਾਰਗ ਲਾ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਦੱਸ ਕੇ ਆਏ ਸਰਬ ਨਿਸ਼ਾਨ, ਜੀਵ ਜੰਤ ਸਮਝਾਈਆ। ਨਿਹਕਲੰਕ ਆਏ ਬਲੀ ਬਲਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਬਣੇ ਹੁਕਮਰਾਨ, ਨਿਰਗੁਣ ਸਰਗੁਣ ਲਏ ਸਮਝਾਈਆ। ਲੱਖ ਚੁਰਾਸੀ ਬਣੇ ਕਾਹਨ, ਰਾਮ ਰਮਈਆ ਵੇਸ ਵਟਾਈਆ। ਈਸਾ ਮੂਸਾ ਮੁਹੰਮਦ ਚੁਕਾਏ ਕਾਣ, ਲੇਖਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਾ ਆਪਣਾ ਘਰ, ਲੋਕਮਾਤ ਤੇਰਾ ਰਾਹ ਤਕਾਈਆ। ਲੋਕਮਾਤ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਨਾਨਕ ਗੋਬਿੰਦ ਗਿਆ ਲਿਖਾ, ਅੰਤਮ ਆਵੇ ਸੱਚਾ ਮਾਹੀਆ। ਕਵਣ ਕੂਟੇ ਡੇਰਾ ਲਏ ਲਾ, ਛੱਪਰ ਛੰਨ ਇਕ ਛੁਹਾਈਆ। ਨਿਰਗੁਣ ਹੋ ਕੇ ਬਣੇ ਮਲਾਹ, ਸਰਗੁਣ ਬੇੜਾ ਪਾਰ ਕਰਾਈਆ। ਨਜ਼ਰੀ ਆਏ ਇਕ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਜਿਸ ਨੂੰ ਕਹਿੰਦੇ ਸਦਾ ਜੁਦਾ, ਸੋ ਜੁਜ਼ ਆਪਣੇ ਨਾਲ ਜਣਾਈਆ। ਨੂਰੀ ਜਲਵਾ ਦਏ ਧਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਹੁਕਮ ਦਏ ਸੁਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂਂ ਪੰਧ ਦਏ ਮੁਕਾ, ਚੌਦਾਂ ਤਬਕ ਕਰੇ ਰੁਸ਼ਨਾਈਆ।
ਇਕੋ ਸਬਕ ਦਏ ਪੜ੍ਹਾ, ਅਲਿਫ਼ ਯੇ ਸਮਝ ਸਕੇ ਨਾ ਰਾਈਆ। ਮਜ਼੍ਹਬ ਜ਼ਾਤ ਨੁਕ਼ਤਾ ਦਏ ਉਡਾ, ਨੂਨ ਗ਼ੁਨਾ ਇਕੋ ਨਜ਼ਰੀ ਆਈਆ। ਹਮਜ਼ਾ ਰਮਜ਼ ਦਏ ਲਗਾ, ਐਨ ਅੱਖ ਪਰਤੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਹਰਿ, ਡੋਰ ਤੇਰੇ ਹੱਥ ਫੜਾਈਆ। ਆਪਣੇ ਹੱਥ ਫੜ ਲੈ ਡੋਰ, ਅਨਡੋਲਤ ਤੇਰੀ ਸ੍ਰਿਸ਼ਟੀ ਤੇਰੇ ਹੱਥ ਫੜਾਈਆ। ਨੌ ਖੰਡ ਪ੍ਰਿਥਮੀ ਵੇਖ ਠੱਗ ਚੋਰ, ਘਟ ਘਟ ਆਪਣਾ ਫੇਰਾ ਪਾਈਆ। ਜਗਤ ਵਿਕਾਰਿਉਂ ਅਸੀਂ ਆਏ ਹੋੜ, ਹੋਕਾ ਤੇਰਾ ਨਾਮ ਸੁਣਾਈਆ। ਸਭ ਨੂੰ ਦੱਸ ਕੇ ਆਏ ਸੁਰਤੀ ਸ਼ਬਦ ਲਵੋ ਜੋੜ, ਘਰ ਮੇਲਾ ਮੇਲ ਮਿਲਾਈਆ। ਕਰ ਪਰਕਾਸ਼ ਅੰਧ ਘੋਰ, ਜੋਤ ਨਿਰੰਜਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲੈ ਫੜ, ਜੋ ਤੇਰੇ ਤੈਨੂੰ ਰਹੇ ਗਾਈਆ। ਜੋ ਮੇਰੇ ਮੈਨੂੰ ਧਿਆਵਣਗੇ। ਹਿਰਦੇ ਹਰਿ ਕਾ ਨਾਮ ਵਸਾਵਣਗੇ। ਰਸਨਾ ਜਿਹਵਾ ਗੀਤ ਅਲਾਵਣਗੇ। ਕਾਇਆ ਮੰਦਰ ਮਸੀਤ ਸੋਭਾ ਪਾਵਣਗੇ। ਆਤਮ ਪਰਮਾਤਮ ਵੇਖ ਨਿਸ਼ਾਨਾ ਠੀਕ, ਮਾਰਗ ਆਪਣਾ ਪੰਧ ਮੁਕਾਵਣਗੇ। ਏਥੇ ਓਥੇ ਲੱਗੀ ਪ੍ਰੀਤ, ਵੇਲੇ ਅੰਤ ਤੋੜ ਨਿਭਾਵਣਗੇ। ਮੈਂ ਹਰ ਘਟ ਵਸਾਂ ਚੀਤ, ਚਾਰ ਜੁਗ ਮੁਖ ਸ਼ਰਮਾਵਣਗੇ। ਬੈਠਾ ਰਹਾਂ ਸਦਾ ਅਤੀਤ, ਗੁਰ ਅਵਤਾਰ ਸਰਬ ਫ਼ਰਮਾਵਣਗੇ। ਕਾਲੇ ਉਤੇ ਪਾ ਕੇ ਗਏ ਲੀਕ, ਲਕੀਰ ਸਭ ਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਵੇਖ ਵਖਾਵਣਗੇ। ਗੁਰਮੁਖ ਸਾਚੇ ਵੇਖ ਵਖਾਵਾਂਗਾ। ਕਲਜੁਗ ਅੰਤਮ ਪੜਦਾ ਚੁਕਾਵਾਂਗਾ । ਹਰਿਜਨ ਸੜਦਾ ਆਪ ਬਚਾਵਾਂਗਾ। ਧੁਰ ਦਾ ਬਰਦਾ ਇਕ ਬਣਾਵਾਂਗਾ। ਘਰ ਘਰ ਦਰ ਦਰ ਭੇਵ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਰਖਾਵਾਂਗਾ। ਸਾਚਾ ਮਾਰਗ ਇਕ ਰਖਾਵਾਂਗਾ। ਜਨ ਭਗਤਾਂ ਆਪ ਜਗਾਵਾਂਗਾ। ਸਾਚੇ ਸੰਤਾਂ ਮੇਲ ਮਿਲਾਵਾਂਗਾ । ਗੁਰਮੁਖਾਂ ਰੰਗ ਰੰਗਾਵਾਂਗਾ। ਗੁਰਸਿਖਾਂ ਮਰਦੰਗ ਵਜਾਵਾਂਗਾ। ਸੇਜ ਪਲੰਘ ਹੰਢਾਵਾਂਗਾ। ਅਨਹਦ ਰਾਗ ਸੁਣਾਵਾਂਗਾ। ਯਦ ਪੁਸ਼ਤ ਆਪ ਬਣਾਵਾਂਗਾ। ਯਕਮੁਸ਼ਤ ਖੇਲ ਕਰਾਵਾਂਗਾ। ਆਸ਼ਕ ਮਾਸ਼ੂਕ ਰੂਪ ਵਟਾਵਾਂਗਾ। ਧੁਰ ਦਾ ਸਚ ਹਕੂਕ, ਜਨ ਭਗਤਾਂ ਝੋਲੀ ਪਾਵਾਂਗਾ। ਬਾਕੀ ਸਭ ਨੂੰ ਕਰਾਂ ਮਨਸੂਖ਼, ਪਿਛਲਾ ਲੇਖਾ ਮੇਟ ਮਿਟਾਵਾਂਗਾ। ਚਾਰ ਵਰਨਾਂ ਬਣੇ ਇਕ ਰਸੂਖ਼, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਬਹਾਵਾਂਗਾ। ਸਭ ਦੀ ਮੇਟਾਂ ਤ੍ਰਿਸਨਾ ਭੂਖ, ਅੰਮ੍ਰਿਤ ਆਤਮ ਜਾਮ ਪਿਆਵਾਂਗਾ। ਜਨਮ ਮਰਨ ਦਾ ਰਹੇ ਨਾ ਦੂਖ, ਜਿਸ ਨੂੰ ਆਪਣੀ ਗੋਦ ਬਹਾਵਾਂਗਾ। ਜਨ ਭਗਤਾਂ ਹਿਤ ਜਾਵਾਂ ਝੂਝ, ਆਪਣਾ ਸੀਸ ਜਗਦੀਸ ਕਟਾਵਾਂਗਾ। ਦੋ ਜਹਾਨਾਂ ਦੀ ਦੇਵਾਂ ਸੂਝ, ਪੜਦਾ ਉਹਲਾ ਆਪ ਚੁਕਾਵਾਂਗਾ। ਲਹਿਣਾ ਚੁਕੇ ਏਕਾ ਦੂਜ, ਭਾਂਡਾ ਭਰਮ ਭੌ ਭੰਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਦਰ ਸਤਿਜੁਗ ਰੂਪ ਵਟਾਵਾਂਗਾ। ਕਲਜੁਗ ਅੰਤਮ ਡੇਰਾ ਢਾਹੇਗਾ। ਪ੍ਰਭ ਆਪਣਾ ਹੁਕਮ ਵਰਤਾਏਗਾ। ਨਾ ਕੋਈ ਮੇਟੇ ਮੇਟ ਮਿਟਾਏਗਾ। ਗੁਰ ਅਵਤਾਰ ਸੀਸ ਝੁਕਾਏਗਾ। ਪੀਰ ਪੈਗ਼ੰਬਰ ਕਲਮਾ ਨਬੀ ਰਸੂਲ ਨਾ ਕੋਇ ਪੜ੍ਹਾਏਗਾ। ਸਾਰੇ ਹੁਕਮ ਕਰਨ ਕਬੂਲ, ਕਾਇਆ ਕਾਅਬਾ ਇਕੋ ਨਜ਼ਰੀ ਆਏਗਾ। ਜਿਨ੍ਹਾਂ ਮਿਲਿਆ ਆਪ ਮਹਿਬੂਬ, ਮੁਹੱਬਤ ਆਪਣੇ ਨਾਲ ਲਗਾਏਗਾ। ਚਾਰ ਜੁਗ ਦਾ ਦੇ ਸਬੂਤ, ਸਬਰ ਪਿਆਲਾ ਜਾਮ ਪਿਆਏਗਾ। ਭਾਗ ਲਗਾ ਕਾਇਆ ਕਲਬੂਤ, ਰੂਹ ਪਾਕ ਆਪ ਕਰਾਏਗਾ। ਕੂੜੀ ਅਗਨੀ ਦੇਵੇ ਫੂਕ, ਜੋਤੀ ਲੰਬੂ ਇਕੋ
ਲਾਏਗਾ। ਮੁਰੀਦ ਮੁਰਸ਼ਦ ਦੋਹਾਂ ਇਕ ਰਸੂਖ਼, ਰਸਵਾਗਰ ਆਪ ਅਖਵਾਏਗਾ। ਹਰ ਘਟ ਹੋਏ ਸਦਾ ਮੌਜੂਦ, ਖ਼ਾਲੀ ਦਰ ਨਾ ਕੋਇ ਵਖਾਏਗਾ। ਆਦਿ ਜੁਗਾਦਿ ਨਾ ਹੋਏ ਨੇਸਤੋ ਨਾਬੂਦ, ਸਚ ਨਿਸ਼ਾਨ ਇਕ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਏਗਾ। ਪ੍ਰਭ ਭਗਤੀ ਮਾਰਗ ਲਾਵੇਗਾ। ਭਗਤ ਭਗਵਾਨ ਆਪ ਜਗਾਵੇਗਾ। ਧੁਰ ਦਾ ਨਾਮ ਦੇ ਕੇ ਦਾਨ, ਖ਼ਾਲੀ ਝੋਲੀ ਸਰਬ ਭਰਾਵੇਗਾ। ਜੋ ਸੁੱਤੇ ਬਾਲ ਅਞਾਣ, ਫੜ ਬਾਹੋ ਆਪ ਹਿਲਾਵੇਗਾ। ਅਗਲੀ ਪਿਛਲੀ ਚੁਕੇ ਕਾਣ, ਬਿਨ ਕੰਨਾਂ ਰਾਗ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਜੋੜ ਜੁੜਾਵੇਗਾ। ਜਨ ਭਗਤ ਆਪ ਉਠਾਏਗਾ। ਤੁਠ ਆਪਣੀ ਦਇਆ ਕਮਾਏਗਾ। ਕੁਛ ਨਾਮ ਕੋਲੋ ਵਰਤਾਏਗਾ। ਮੁਖ ਉਜਲ ਮਾਤ ਕਰਾਏਗਾ। ਸੁਖ ਸਹਿਜ ਘਰ ਵਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਏਗਾ। ਜਨ ਭਗਤਾਂ ਰੰਗ ਰੰਗਾਵੇਗਾ। ਆਤਮ ਸੇਜਾ ਡੇਰਾ ਲਾਵੇਗਾ। ਧੁਰ ਸੰਦੇਸ਼ ਇਕੋ ਭੇਜਾ, ਭਜਨ ਬੰਦਗੀ ਨਾਮ ਪਰਗਟਾਵੇਗਾ। ਨਿਜ ਨੇਤਰ ਆਪੇ ਪੇਖਾ, ਪੇਖਤ ਪੇਖਤ ਖ਼ੁਸ਼ੀ ਮਨਾਵੇਗਾ। ਨਾ ਕੋਈ ਰਹੇ ਔਲੀਆ ਪੀਰ ਸ਼ੇਖ਼ਾ, ਮਸਾਇਕ ਰੂਪ ਨਾ ਕੋਇ ਧਰਾਵੇਗਾ। ਦੀਨ ਮਜ਼੍ਹਬ ਦਾ ਕਰ ਕੇ ਇਕੋ ਏਕਾ, ਆਖਰ ਇਕੋ ਅੱਖਰ ਪੜ੍ਹਾਵੇਗਾ। ਪਾਰਬ੍ਰਹਮ ਪੁਰਖ ਅਕਾਲ ਦੀ ਇਕੋ ਟੇਕਾ, ਖ਼ੁਦਾਵੰਦ ਕਰੀਮ ਇਕੋ ਨਜ਼ਰੀ ਆਵੇਗਾ। ਸਭ ਦੀ ਕਰੇ ਬੁੱਧ ਬਬੇਕਾ, ਮਨ ਮਨਸਾ ਮੇਟ ਮਿਟਾਵੇਗਾ। ਦੀਨ ਮਜ਼੍ਹਬ ਦਾ ਬੋਲੀ ਉਤੇ ਅੱਗੇ ਕੋਈ ਨਾ ਲਏ ਠੇਕਾ, ਠੇਕੇਦਾਰ ਨਜ਼ਰ ਕੋਇ ਨਾ ਆਵੇਗਾ। ਲੋਕਮਾਤ ਸਭ ਦਾ ਇਕੋ ਬਣੇ ਪੁਰਖ ਅਬਿਨਾਸ਼ੀ ਨੇਤਾ, ਨਿਰਗੁਣ ਆਪਣਾ ਹੁਕਮ ਵਰਤਾਵੇਗਾ। ਮਾਤ ਗਰਭ ਦਾ ਸਭ ਕਰਾਏ ਚੇਤਾ, ਲਿਵ ਛੁਟਕੀ ਫੇਰ ਲਗਾਵੇਗਾ। ਸੋਹੰ ਸ਼ਬਦ ਦਾ ਦੱਸੇ ਭੇਤਾ, ਆਤਮ ਪਰਮਾਤਮ ਜੋੜ ਜੁੜਾਵੇਗਾ। ਜੋ ਉਪਰੋ ਆਇਆ ਹੇਠਾਂ, ਹੇਠੋ ਫੜ ਕੇ ਉਪਰ ਲੈ ਜਾਵੇਗਾ। ਜਿਸ ਦਾ ਸ਼ਬਦੀ ਪੁੱਤ ਇਕੋ ਜੇਠਾ, ਥਿਰ ਘਰ ਸਾਚੇ ਸੋਭਾ ਪਾਵੇਗਾ। ਸੋ ਭਗਤਾਂ ਕਦੇ ਨਾ ਭੁੱਲੇ ਚੇਤਾ, ਜੁਗ ਚੌਕੜੀ ਵੇਖਣ ਆਵੇਗਾ। ਕਲਜੁਗ ਜੀਵੋ ਉਠੋ ਮੁਕਾਵੋ ਆਪਣਾ ਲੇਖਾ, ਸ੍ਰੀ ਭਗਵਾਨ ਲੇਖ ਚੁਕਾਵੇਗਾ। ਵੇਲਾ ਲੰਘ ਨਾ ਜਾਏ ਵੇਖੀ ਵੇਖਾ, ਵੇਲਾ ਲੰਘਿਆ ਹੱਥ ਨਾ ਆਵੇਗਾ। ਜਿਸ ਦਾ ਰੂਪ ਰੂਪ ਅਨੇਕਾ, ਬਹੁ ਕੂਟ ਫੋਲ ਫੁਲਾਵੇਗਾ। ਜਿਸ ਦਾ ਮੇਲ ਦਸ ਦਸਮੇਸ਼ਾ, ਦਹਿ ਦਿਸ਼ਾ ਖੋਜ ਖੋਜਾਵੇਗਾ। ਜਿਸ ਦੀ ਅੰਸ ਵਿਸ਼ਨ ਬ੍ਰਹਮ ਮਹੇਸ਼ਾ, ਕਰੋੜ ਤਤੀਸਾ ਸੁਰਪਤ ਇੰਦ ਜਿਸ ਧਿਆਵੇਗਾ। ਤਿਸ ਸਾਹਿਬ ਕਰੋ ਆਦੇਸਾ, ਅੰਤਮ ਆਪਣੇ ਦੇਸ ਲੈ ਜਾਵੇਗਾ। ਤਿਸ ਮੁੱਛ ਦਾੜ੍ਹੀ ਨਾ ਕੇਸਾ, ਨਾ ਕੋਈ ਮੂੰਡ ਮੂੰਡਾਵੇਗਾ। ਆਤਮ ਪਰਮਾਤਮ ਕਰੇ ਹੇਤਾ, ਨਿਤ ਨਵਿਤ ਆਪਣੇ ਘਰ ਵਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਵਰ, ਭਗਤੀ ਡੇਰਾ ਇਕ ਲਗਾਵੇਗਾ। ਜਨ ਭਗਤਾਂ ਪ੍ਰਭ ਹੋਏ ਵਸ, ਆਪਣਾ ਮਾਣ ਗਵਾਈਆ। ਧੁਰਦਰਗਾਹੋ ਆਏ ਨੱਸ, ਜੁਗ ਜੁਗ ਫੇਰਾ ਪਾਈਆ। ਸਾਚਾ ਮਾਰਗ ਦੇਵੇ ਦੱਸ, ਕਰੇ ਅਗੰਮ ਪੜ੍ਹਾਈਆ। ਜੁਗ ਚੌਕੜੀ ਕਿਸੇ ਨਾ ਆਇਆ ਹੱਥ, ਲੱਭ ਲੱਭ ਥੱਕੇ ਸਰਬ ਲੋਕਾਈਆ। ਖੋਜਤ ਖੋਜਤ ਗਏ ਅੱਕ, ਹਰਿ ਕਾ ਨੂਰ ਨਜ਼ਰ ਨਾ ਆਈਆ । ਕੋਟਨ ਬੈਠੇ ਤੀਰਥ ਤੱਟ, ਡੂੰਘੀ ਕੰਦਰ ਧਿਆਨ ਲਗਾਈਆ। ਕੋਟਨ ਅਗਨੀ ਰਹੇ ਤਪ, ਜਲ ਧਾਰ ਕੋਟਨ ਰਹੇ ਵਹਾਈਆ। ਕੋਟਨ ਕਰਨ ਪੂਜਾ ਪਾਠ ਸ਼ਿਵਦਵਾਲੇ ਮੱਠ, ਮੰਦਰ ਮਸੀਤ ਗੁਰੂ ਰਹੇ ਧਿਆਈਆ। ਚਾਰ ਕੁੰਟ ਦਹਿ ਦਿਸ਼ਾ
ਕਿਸੇ ਨਾ ਆਇਆ ਹੱਥ, ਖ਼ਾਲੀ ਹੱਥ ਰਹੇ ਵਖਾਈਆ। ਜਿਨ੍ਹਾਂ ਉਪਰ ਕਿਰਪਾ ਕਰੇ ਪੁਰਖ ਸਮਰਥ, ਸਤਿਗੁਰ ਪੂਰਾ ਦਇਆ ਕਮਾਈਆ। ਰਾਤੀਂ ਸੁਤਿਆਂ ਨਿਜ ਖੋਲ੍ਹੇ ਨੇਤਰ ਅੱਖ, ਦਿਨੇ ਜਾਗਦਿਆਂ ਬਿਨ ਅੱਖਾਂ ਨਜ਼ਰੀ ਆਈਆ। ਸਤਿ ਸਰੂਪ ਹੋ ਪਰਤੱਖ, ਪਰਦਾ ਉਹਲਾ ਦਏ ਉਠਾਈਆ। ਲੱਖ ਚੁਰਾਸੀ ਨਾਲੋ ਕਰ ਕੇ ਵੱਖ, ਆਪਣਾ ਮੇਲ ਮਿਲਾਈਆ। ਤੂੰ ਮੇਰਾ ਮੈਂ ਤੇਰੇ ਵਸ, ਭਗਤ ਭਗਵਾਨ ਇਕ ਦੂਜੇ ਨੂੰ ਰਹੇ ਸੁਣਾਈਆ। ਬਿਨ ਭਗਤ ਭਗਵਾਨ ਦੋਹਾਂ ਦਾ ਖੇੜਾ ਕਦੀ ਨਾ ਸਕੇ ਵਸ, ਦੋ ਜਹਾਨ ਔਂਤਰੇ ਨਜ਼ਰੀ ਆਈਆ। ਭਗਤ ਕਹੇ ਭਗਵਾਨ ਮੇਰੀ ਰੱਖੇ ਪੱਤ, ਸਿਰ ਮੇਰੇ ਹੱਥ ਟਿਕਾਈਆ। ਭਗਵਾਨ ਕਹੇ ਬਿਨ ਭਗਤਾਂ ਮੇਰਾ ਨਾਮ ਕੋਈ ਨਾ ਲਏ ਜਪ, ਲੋਕਮਾਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਦੋਹਾਂ ਦਾ ਇਕ ਦੂਜੇ ਬਿਨਾਂ ਚਲੇ ਕੋਈ ਨਾ ਵਸ, ਮਜ਼ਬੂਰ ਹੋ ਕੇ ਇਕ ਦੂਜੇ ਨਾਲ ਬੰਧਨ ਪਾਈਆ। ਧੰਨ ਨਗਰ ਧੰਨ ਖੇੜਾ ਜਿਥੇ ਪਿਤਾ ਪੁੱਤ ਦੋਵੇਂ ਗਾਵਣ ਜਸ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਹਰਿ ਸੰਗਤ ਦੁਆਰਾ ਰਿਹਾ ਵਸ, ਸਾਰੀ ਬਸਤੀ ਖ਼ੁਸ਼ੀ ਮਨਾਈਆ। ਕੱਲਿਉਂ ਕਾਲ ਕਲੰਦਰ ਜਾਏ ਨੱਸ, ਜੋ ਜਨ ਦਰ ਤੇ ਆਏ ਦਰਸ਼ਨ ਪਾਈਆ। ਅੰਤਮ ਵੇਲੇ ਦਰਸ਼ਨ ਦੇਵੇ ਹੱਸ ਹੱਸ, ਸੀਸ ਜਗਦੀਸ ਤਾਜ ਟਿਕਾਈਆ। ਗੁਰਮੁਖੋ ਘਰਦਿਆਂ ਦੇਣਾ ਦੱਸ, ਪ੍ਰਭ ਪਿਤਾ ਆਇਆ ਸੱਚਾ ਮਾਹੀਆ। ਜੋ ਹੋਇਆ ਭਗਤਾਂ ਵਸ, ਸੋ ਭਗਤਾਂ ਪਿਛੇ ਫੇਰਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਪੁਰਖ ਅਕਾਲ ਇਕ ਸਮਰਥ, ਸਤਿਗੁਰ ਪੂਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਤੇਰੀ ਪ੍ਰੇਮ ਪ੍ਰੀਤੀ ਅੰਦਰ ਜਾਏ ਢੱਠ, ਤੇਰੇ ਮੰਦਰ ਆਪਣਾ ਡੇਰਾ ਲਾਈਆ । ਸਚਖੰਡ ਦਾ ਸਚ ਇਕੱਠ, ਲੋਕਮਾਤ ਵਖਾਈਆ। ਜਿਸ ਘਰ ਨਿਰਗੁਣ ਨਿਰਵੈਰ ਹੋਏ ਪਰਗਟ, ਸੋ ਪਰਗਟ ਵਿਚ ਲੋਕਾਈਆ। ਸਾਰੇ ਰਲ ਮਿਲ ਆਤਮ ਪਰਮਾਤਮ ਇਕ ਦੂਜੇ ਦਾ ਗਾਓ ਜਸ, ਦੂਈ ਦਵੈਤੀ ਕਿਸੇ ਵਿਚ ਰਹਿਣ ਨਾ ਪਾਈਆ। ਜ਼ਾਤ ਪਾਤ ਦੀਨ ਮਜ਼੍ਹਬ ਖਹਿੜਾ ਦਿਓ ਛੱਡ, ਇਕ ਦੂਜੇ ਨੂੰ ਜਾਣੋ ਭਾਈ ਭਾਈਆ । ਨਾਨਕ ਗੋਬਿੰਦ ਸੱਚਾ ਮਾਰਗ ਗਿਆ ਦੱਸ, ਊਚ ਨੀਚ ਰਹਿਣ ਕੋਇ ਨਾ ਪਾਈਆ। ਹਰ ਘਟ ਹਰ ਹਿਰਦੇ ਸਾਚਾ ਰਾਮ ਰਿਹਾ ਵਸ, ਘਰ ਘਰ ਕਾਹਨ ਆਪਣੀ ਬੰਸਰੀ ਨਾਮ ਰਿਹਾ ਵਜਾਈਆ। ਸੀਤਾ ਸੁਰਤੀ ਹੋ ਕੇ ਪ੍ਰੀਤਮ ਆਪਣਾ ਕਰ ਲਓ ਵਸ, ਰਾਧਾ ਹੋ ਕੇ ਕ੍ਰਿਸ਼ਨ ਲਓ ਮਨਾਈਆ। ਤੁਹਾਡੇ ਪਿਛੇ ਤੁਹਾਡਾ ਸਤਿਗੁਰ ਹੋਏ ਬੇਵਸ, ਭੱਜਾ ਫਿਰੇ ਵਾਹੋ ਦਾਹੀਆ। ਛੱਡ ਕੇ ਆਏ ਤੀਰਥ ਤੱਟ, ਮੰਦਰ ਮੱਠ ਸਰਬ ਤਜਾਈਆ। ਜਿਥੇ ਭਗਤ ਸੰਤ ਗੁਰਮੁਖ ਗੁਰਸਿਖ ਹਰਿ ਸੰਗਤ ਹਰਿ ਕਾ ਨਾਮ ਰਹੀ ਰਟ, ਤਿਸ ਬਿਨ ਦੂਜਾ ਦਰ ਅਵਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਰਬ ਵਰ, ਗੁਰਮੁਖੋ ਆਪਣਾ ਵੇਖੋ ਆਪ ਘਰ, ਜਿਸ ਘਰ ਵਿਚ ਘਰ ਸਤਿਗੁਰ ਡੇਰਾ ਲਾਈਆ। ਗੁਰਸਿਖ ਅੱਗੋ ਦੇਵੇ ਆਖ, ਉਚੀ ਕੂਕ ਸਣਾਈਆ। ਬਿਨ ਸਤਿਗੁਰ ਮੈਨੂੰ ਕੁਝ ਨਾ ਸਕੇ ਭਾਖ, ਹੋਏ ਨਾ ਕੋਇ ਸੁਣਾਈਆ। ਨੌ ਦੁਆਰੇ ਬੜੇ ਚਾਲਾਕ, ਅੱਠੇ ਪਹਿਰ ਆਪਣਾ ਬਲ ਵਖਾਈਆ। ਪੰਜ ਵਿਕਾਰੇ ਅਗਲਾ ਬੰਦ ਕੀਤਾ ਤਾਕ, ਸਕੇ ਨਾ ਕੋਇ ਖੁਲ੍ਹਾਈਆ। ਜਿੰਨਾਂ ਚਿਰ ਸਤਿਗੁਰ ਪੂਰਾ ਸਿਰ ਆਪਣੇ ਹੱਥ ਨਾ ਲਏ ਰਾਖ, ਰਾਹ ਨਜ਼ਰ ਕੋਇ ਨਾ ਆਈਆ। ਸੁਖਮਨ ਟੇਢੀ ਬੰਕ ਪਾਰ ਨਾ ਹੋਵੇ ਘਾਟ, ਈੜਾ ਪਿੰਗਲ ਪੰਧ ਨਾ ਕੋਇ ਮੁਕਾਈਆ। ਸ਼ਬਦ ਸੁਣੇ ਨਾ ਕੋਈ ਨਾਦ, ਅਨਹਦ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਆਤਮ ਨਾ ਆਏ ਸੁਆਦ
ਨੌ ਰਸ ਫਿਕੇ ਰਸਨਾ ਜਿਹਵਾ ਰਹੀ ਖਾਈਆ। ਆਤਮ ਅੰਤਰ ਨਾ ਹੋਏ ਪਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਕਰ ਕਿਰਪਾ ਸਤਿਗੁਰ ਪੂਰਾ ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਸੁਰਤੀ ਸ਼ਬਦ ਫੜ ਕੇ ਦਰਸ ਦਿਖਾਏ ਸਾਖਿਆਤ, ਸੱਜਣ ਇਕੇ ਨਜ਼ਰੀ ਆਈਆ। ਗੁਰਮੁਖ ਓਸ ਘਰ ਓਸ ਦਰ ਕਦੀ ਨਾ ਹੋਏ ਵਫ਼ਾਤ, ਜਨਮ ਮਰਨ ਗੇੜ ਰਹਿਣ ਨਾ ਪਾਈਆ। ਲੇਖਾ ਲਿਖ ਦਏ ਬਿਨ ਕਲਮ ਦਵਾਤ, ਕਾਗ਼ਜ਼ ਲੋੜ ਰਹੇ ਨਾ ਰਾਈਆ। ਬਿਨ ਪਿਆਸਿਉਂ ਪਿਆਏ ਆਬੇ ਹਯਾਤ, ਹਯਾਤੀ ਹਯਾਤੀ ਵਿਚੋ ਬਦਲਾਈਆ। ਮੁਖ ਤੋ ਲਾਹ ਕੇ ਪੜਦਾ ਨਕ਼ਾਬ, ਨਕ਼ਾਬਪੋਸ਼ ਆਪਣਾ ਨੂਰ ਦਏ ਚਮਕਾਈਆ। ਜੋ ਹਰ ਘਟ ਅੰਦਰ ਬੈਠਾ ਖ਼ਾਮੋਸ਼, ਸੋ ਗੁਰਮੁਖੋ ਗੁਰਸਿਖੋ ਜਨ ਭਗਤੋ ਤੁਹਾਡੇ ਨਾਲ ਅੰਦਰ ਵੜਿਆ ਗੱਲਾਂ ਕਰੇ ਚਾਈਂ ਚਾਈਂਆ। ਆਓ ਰਲ ਕੇ ਬਣੋ ਇਕ ਜਮਾਤ, ਕਬੀਰ ਜੁਲਾਹਾ ਉਚੀ ਕੂਕੇ ਦਏ ਦੁਹਾਈਆ। ਨਾਨਕ ਨਿਰਗੁਣ ਸਤਿ ਸਰੂਪ ਸਭ ਨੂੰ ਬਣਾਏ ਪਾਰਜਾਤ, ਜੋ ਪਰਮ ਪੁਰਖ ਪਤਿਪਰਮੇਸ਼ਵਰ ਚਰਨ ਲਾਗਣ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਇਕੋ ਵਰ, ਜਮ ਕਾ ਚੁਕਾਓ ਭੈ ਡਰ, ਵੇਲੇ ਅੰਤ ਸ੍ਰੀ ਭਗਵੰਤ ਅੰਤ ਆਪਣੀ ਗੋਦ ਬਹਾਈਆ।