੨੭ ਭਾਦਰੋ ੨੦੨੦ ਬਿਕ੍ਰਮੀ ਪਿੰਡ ਕੱਲਾ ਪ੍ਰੀਤਮ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਗੁਰਮੁਖ ਮਿਟੇ ਅੰਧੇਰੀ ਰਾਤ, ਜਗਤ ਅੰਧੇਰ ਰਹਿਣ ਨਾ ਪਾਈਆ। ਘਰ ਸਤਿਗੁਰ ਦਰਸ ਪਾਏ ਸਾਖਿਆਤ, ਸ਼ਾਹ ਪਾਤਸ਼ਾਹ ਨਜ਼ਰੀ ਆਈਆ। ਅੰਦਰ ਖੋਲ੍ਹੇ ਆਪਣਾ ਤਾਕ, ਪੜਦਾ ਬਜਰ ਕਪਾਟ ਉਠਾਈਆ। ਪੁਰਖ ਅਕਾਲ ਮਿਲੇ ਸੱਜਣ ਸਾਕ, ਦਰ ਬੈਠਾ ਬੇਪਰਵਾਹੀਆ। ਸਚ ਪ੍ਰੀਤੀ ਬੰਨ੍ਹੇ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਆਤਮ ਦੇਵੇ ਇਕੋ ਦਾਤ, ਪਰਮਾਤਮ ਮੇਲ ਮਿਲਾਈਆ। ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਇਕ ਗਿਆਨ ਦ੍ਰਿੜਾਈਆ। ਗੁਰਮੁਖ ਦੇਵੇ ਇਕ ਗਿਆਨ, ਸਤਿਗੁਰ ਸਾਚਾ ਦਇਆ ਕਮਾਇੰਦਾ। ਅੰਤਰ ਆਤਮ ਧਰਮ ਨਿਸ਼ਾਨ, ਧਰਮ ਦੁਆਰੇ ਆਪ ਵਖਾਇੰਦਾ। ਕੂੜੀ ਕਿਰਿਆ ਛੁੱਟੇ ਪੀਣ ਖਾਣ, ਅੰਮ੍ਰਿਤ ਰਸ ਆਪ ਚਖਾਇੰਦਾ। ਚਰਨ ਕਵਲ ਕਵਲ ਚਰਨ ਪ੍ਰਭ ਸੁਆਮੀ ਇਕ ਧਿਆਨ, ਇਸ਼ਟ ਦੇਵ ਗੁਰ ਇਕੋ ਨਜ਼ਰੀ ਆਇੰਦਾ। ਸਾਚਾ ਨਾਮ ਸੁਣੇ ਸਚ ਕਾਨ, ਸਰਵਣ ਸਾਚੇ ਲੇਖੇ ਲਾਇੰਦਾ। ਬਾਲੀ ਬੁਧ ਨਾ ਹੋਏ ਅਞਾਣ, ਸੁਰਤੀ ਸਵੱਛ ਸਰੂਪ ਬਣਾਇੰਦਾ। ਘਰ ਮੇਲਾ ਨਿਰਗੁਣ ਕਾਹਨ, ਗ੍ਰਹਿ ਮੰਦਰ ਸੋਭਾ ਪਾਇੰਦਾ। ਜਨਮ ਕਰਮ ਰੋਗ ਸਰਬ ਮਿਟ ਜਾਣ, ਸੰਸਾ ਰਹਿਣ ਕੋਇ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਬੂਝ ਬੁਝਾਇੰਦਾ। ਗੁਰਮੁਖ ਬੂਝੇ ਸਤਿਗੁਰ ਰੰਗ, ਹਰਿ ਸਾਚਾ ਸਚ ਬੁਝਾਈਆ। ਮੰਦਰ ਵੇਖੇ ਅੰਦਰ ਲੰਘ, ਪੜਦਾ ਆਪ ਚੁਕਾਈਆ। ਨਾਮ ਨਿਧਾਨ ਵੱਜੇ ਮਰਦੰਗ, ਤਾਲ ਤਲਵਾੜਾ ਇਕ ਵਖਾਈਆ। ਜਗਤ ਵਿਕਾਰਾ ਖੰਡ ਖੰਡ, ਕੂੜ ਕੁੜਿਆਰ ਨਜ਼ਰ ਕੋਇ ਨਾ ਆਈਆ। ਆਤਮ ਮਿਲੇ ਇਕ ਅਨੰਦ, ਪਰਮਾਨੰਦ ਆਪ ਸਮਾਈਆ। ਸਾਚੀ ਦੇਵੇ ਨਾਮ ਸੁਗੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਘਰ ਵਖਾਈਆ। ਗੁਰਮੁਖ ਵੇਖ ਪਹਿਲਾ ਘਰ, ਜਿਸ
ਘਰ ਵਸੇ ਬੇਪਰਵਾਹੀਆ। ਲੋਕਮਾਤ ਕਿਉਂ ਬੈਠਾ ਅੜ, ਮਨਮਤ ਰੰਗ ਰੰਗਾਈਆ। ਕਾਇਆ ਮੰਦਰ ਸਾਚੇ ਪੌੜੇ ਵੇਖ ਚੜ੍ਹ, ਉਚਾ ਟਿੱਲਾ ਨਜ਼ਰੀ ਆਈਆ। ਨੇਤਰ ਲੋਚਣ ਦਰਸਨ ਕਰ, ਨਿਜ ਨੈਣ ਇਕ ਖੁਲ੍ਹਾਈਆ। ਨਜ਼ਰੀ ਆਏ ਨਰਾਇਣ ਨਰ, ਹਰਿ ਕਰਤਾ ਬੇਪਰਵਾਹੀਆ। ਜਨਮ ਜਨਮ ਦਾ ਚੁੱਕੇ ਡਰ, ਆਵਣ ਜਾਵਣ ਰਹਿਣ ਨਾ ਪਾਈਆ। ਬਿਨ ਰਸਨਾ ਜਿਹਵਾ ਸੋਹੰ ਢੋਲਾ ਪੜ੍ਹ, ਅੰਤਰ ਅੰਤਰ ਧਿਆਨ ਲਗਾਈਆ। ਘਰ ਵਿਚ ਉਪਜੇ ਤੇਰਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਸਾਚੇ ਨਹਾਉਣਾ ਇਕੋ ਸਰ, ਸਰ ਅੰਮ੍ਰਿਤ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖ ਤੇਰੀ ਧੁਰ ਦੀ ਪ੍ਰੀਤ, ਹਰਿ ਸਤਿਗੁਰ ਆਪ ਜਣਾਈਆ। ਜਨਮ ਜਨਮ ਦੀ ਵੇਖੇ ਰੀਤ, ਕਰਮ ਕਰਮ ਦੀ ਧਾਰ ਸਮਝਾਈਆ। ਤੇਰੇ ਅੰਦਰ ਅੰਮ੍ਰਿਤ ਠਾਂਡਾ ਸੀਤ, ਬਿਨ ਕਿਰਪਾ ਹੱਥ ਕਿਸੇ ਨਾ ਆਈਆ। ਅੱਗੇ ਹੋ ਕੇ ਵੇਖ ਨਜ਼ੀਕ, ਦੂਰਨ ਦੂਰ ਪੈਂਡਾ ਰਿਹਾ ਮੁਕਾਈਆ। ਸਦਾ ਸੁਹੇਲਾ ਵਸੇ ਚੀਤ, ਚੇਤਨ ਆਪਣਾ ਹੁਕਮ ਵਰਤਾਈਆ। ਦਰ ਦਰਵੇਸ਼ ਬਣ ਮੰਗ ਨਾਮ ਭੀਖ, ਭਿੱਛਿਆ ਇਕੋ ਝੋਲੀ ਪਾਈਆ। ਮਨ ਆਤਮਾ ਦੋਵੇਂ ਰਹਿਣ ਅਤੀਤ, ਬੁਧ ਮਤ ਨਾਲ ਮਿਲਾਈਆ। ਲੇਖਾ ਚੁੱਕੇ ਹਸਤ ਕੀਟ, ਹਰ ਘਟ ਰਮਿਆ ਰਾਮ ਨਜ਼ਰੀ ਆਈਆ । ਮਾਣਸ ਜਨਮ ਲੈਣਾ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਾਚੀ ਪ੍ਰੀਤੀ ਲਾਓ ਏਕ, ਪੁਰਖ ਅਕਾਲ ਦਇਆ ਕਮਾਈਆ। ਆਦਿ ਜੁਗਾਦਿ ਜਿਸ ਦਾ ਭੇਖ, ਨਿਰਗੁਣ ਸਰਗੁਣ ਰੂਪ ਧਰਾਈਆ। ਲੱਖ ਚੁਰਾਸੀ ਲਿਖੇ ਲੇਖ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਭਗਤ ਭਗਵਾਨ ਦੇਵਣਹਾਰਾ ਟੇਕ, ਜੁਗ ਜੁਗ ਹੁਕਮ ਵਰਤਾਈਆ। ਨਿਜ ਨੇਤਰ ਨਿਜ ਆਤਮ ਨਿਜ ਗ੍ਰਹਿ ਨਿਜ ਸੁਆਮੀ ਲੈਣਾ ਵੇਖ, ਘਰ ਬੈਠਾ ਬੇਪਰਵਾਹੀਆ। ਸਚ ਪ੍ਰੇਮ ਕਰੋ ਹੇਤ, ਨੇਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਸਦਾ ਵਡਿਆਈਆ। ਸਚ ਪ੍ਰੀਤੀ ਸਤਿਗੁਰ ਚਰਨ, ਮਿਲੇ ਮਾਣ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਜੋਤੀ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਮਰਨ ਡਰਨ, ਜੀਵਣ ਮੁਕਤ ਇਕੋ ਇਕ ਸਮਝਾਈਆ । ਗੁਰਮੁਖ ਵਿਰਲੇ ਤਰਨੀ ਤਰਨ, ਕਲਜੁਗ ਡੁੱਬੀ ਸਰਬ ਲੋਕਾਈਆ। ਸੰਤ ਸੁਹੇਲੇ ਗੁਰੂ ਚੇਲੇ ਆਇਆ ਫੜਨ, ਬਣ ਪਾਂਧੀ ਫੇਰਾ ਪਾਈਆ। ਕਾਇਆ ਮੰਦਰ ਡੂੰਘੀ ਕੰਦਰ ਆਇਆ ਵੜਨ, ਨੌ ਦੁਆਰੇ ਡੇਰਾ ਦੇਵੇ ਢਾਹੀਆ। ਸਚ ਮਹੱਲੇ ਆਇਆ ਚੜ੍ਹਨ, ਦਸਮ ਦੁਆਰੀ ਬਹਿ ਕੇ ਆਇਆ ਪੜ੍ਹਨ, ਸੋਹੰ ਢੋਲਾ ਇਕੋ ਗਾਈਆ। ਲੇਖਾ ਚੁਕਾਵਣ ਆਇਆ ਵਰਨ ਬਰਨ, ਸਮਝਾਵਣ ਆਇਆ ਇਕੋ ਸਰਨ, ਸ੍ਰੀ ਭਗਵਾਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਨੇਤਰ ਨੈਣ ਅੱਖ ਖੁਲ੍ਹਾਈਆ। ਗੁਰਮੁਖ ਖੁਲ੍ਹੀ ਅੱਖ ਅਗੰਮ, ਹਰਿ ਹਰਿ ਭੇਵ ਜਣਾਇਆ। ਸੁਣਿਆ ਨਾਉਂ ਏਕਾ ਕੰਨ, ਦੋਏ ਸਰਵਣ ਬੰਦ ਕਰਾਇਆ। ਨਾਮ ਪਾਇਆ ਧੁਰ ਦਾ ਧੰਨ, ਸਚ ਖ਼ਜ਼ੀਨਾ ਨਜ਼ਰੀ ਆਇਆ। ਨਿਰਗੁਣ ਚੜ੍ਹਿਆ ਇਕੋ ਚੰਨ, ਜੋਤ ਨਿਰੰਜਣ ਨੂਰ ਰੁਸ਼ਨਾਇਆ। ਕੂੜੀ ਕਿਰਿਆ ਭਾਂਡਾ ਭੰਨ, ਸਚ ਭੰਡਾਰ ਝੋਲੀ ਪਾਇਆ। ਮੇਟ ਵਾਸਨਾ ਆਪਣਾ ਮਨ, ਮਨ ਮਮਤਾ ਮੋਹ ਚੁਕਾਇਆ। ਕਰ ਪਰਕਾਸ਼ ਸਾਚੇ ਤਨ, ਘਰ ਮੰਦਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਗੁਰਮੁਖ ਆਪ ਸੁਹਾਇਆ।
ਗ੍ਰਹਿ ਗੁਰਮੁਖ ਘਰ ਸੁਹੰਜਣਾ, ਸੋਭਨੀਕ ਵਡਿਆਈਆ। ਘਰ ਦੀਪਕ ਜਗੇ ਨਿਰੰਜਣਾ, ਨਿਰਵੈਰ ਪੁਰਖ ਆਪ ਜਗਾਈਆ। ਹਰਿ ਸਤਿਗੁਰ ਮਿਲੇ ਦਰਦ ਦੁੱਖ ਭੈ ਭੰਜਨਾ, ਸੁਖ ਸਾਗਰ ਰੂਪ ਵਟਾਈਆ। ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਧਵਾਈਆ। ਕਾਇਆ ਚੋਲੀ ਚਾੜ੍ਹੇ ਰੰਗਨਾ, ਰੰਗ ਮਜੀਠ ਇਕ ਰਖਾਈਆ। ਸਤਿ ਸੰਤੋਖੀ ਇਕ ਪਹਿਨਾਏ ਅੰਗਨਾ, ਅੰਗੀਕਾਰ ਇਕ ਹੋ ਜਾਈਆ। ਢੋਲਾ ਗੀਤ ਸੁਣਾਏ ਸਾਚਾ ਛੰਦਨਾ, ਤੂੰ ਮੇਰਾ ਮੈਂ ਤੇਰਾ ਕਰੇ ਸਚ ਪੜ੍ਹਾਈਆ। ਗੁਰਸਿਖ ਗੁਰੂ ਗੁਰ ਗੁਰਦੇਵ ਇਕ ਦੂਜੇ ਨੂੰ ਦੋਵੇਂ ਕਰਨ ਬੰਦਨਾ, ਬੰਦਗੀ ਪ੍ਰੇਮ ਪ੍ਰੀਤੀ ਇਕ ਜਣਾਈਆ। ਗੁਰਮੁਖ ਤੇਰਾ ਲੱਖ ਚੁਰਾਸੀ ਕਟੇ ਫੰਦਨਾ, ਫਾਸੀ ਗਲ ਨਾ ਕੋਇ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਠਾਂਡੀ ਨੀਤੀ ਹਰਿਜਨ ਹਰਿ ਜੂ ਕਾਇਆ ਝੋਲੀ ਆਪ ਟਿਕਾਈਆ।
੨੭ ਭਾਦਰੋ ੨੦੨੦ ਬਿਕ੍ਰਮੀ ਪਿੰਡ ਕੱਲਾ ਗੁਰਬਖ਼ਸ਼ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਸਚਖੰਡ ਰਹਿੰਦਾ, ਸਤਿਗੁਰ ਪੂਰਾ ਇਕ ਅਖਵਾਇੰਦਾ। ਜਨ ਭਗਤਾਂ ਅੰਦਰ ਨਿਰਗੁਣ ਹੋ ਕੇ ਬਹਿੰਦਾ, ਸਚ ਸਿੰਘਾਸਣ ਸੋਭਾ ਪਾਇੰਦਾ । ਨਿਰਵੈਰ ਹੋ ਕੇ ਢੋਲਾ ਕਹਿੰਦਾ, ਨਾਮ ਨਿਧਾਨ ਜਣਾਇੰਦਾ। ਆਦਿ ਜੁਗਾਦਿ ਭਾਣਾ ਸਹਿੰਦਾ, ਸਿਰ ਆਪਣੇ ਭਾਰ ਉਠਾਇੰਦਾ। ਘਰ ਘਰ ਜਾ ਜਾ ਦੇਣਾ ਦੇਂਦਾ, ਦੇਵਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪ ਕਮਾਇੰਦਾ। ਸਚਖੰਡ ਨਿਵਾਸੀ ਵਸੇ ਸਚਖੰਡ ਦੁਆਰ, ਸਚ ਸਾਚਾ ਇਕ ਅਖਵਾਈਆ। ਜੁਗ ਜੁਗ ਵੇਖੇ ਵਿਚ ਸੰਸਾਰ, ਨਿਰਗੁਣ ਸਰਗੁਣ ਭੇਵ ਚੁਕਾਈਆ। ਭਗਤ ਕਬੀਲਾ ਇਕ ਪਰਵਾਰ, ਪਾਰਬ੍ਰਹਮ ਪ੍ਰਭ ਬਣਤ ਬਣਾਈਆ। ਨਿਤ ਨਿਤ ਮੇਲੇ ਵਿਛੜੇ ਯਾਰ, ਸਚ ਪ੍ਰੀਤੀ ਇਕ ਲਗਾਈਆ। ਜੁਗ ਜੁਗ ਮਾਰਗ ਦਏ ਸਿਖਾਲ, ਸਾਚੀ ਸਿਖਿਆ ਇਕ ਸਮਝਾਈਆ। ਨਾਮ ਨਿਧਾਨ ਬੁਲਾਏ ਜੈਕਾਰ, ਸਾਚਾ ਰਾਗ ਸੁਣਾਈਆ। ਡੂੰਘੇ ਵਹਿਣ ਕਰੇ ਪਾਰ, ਭਵ ਸਾਗਰ ਲਏ ਤਰਾਈਆ। ਨੇਤਰ ਖੋਲ੍ਹ ਦੇਵੇ ਦੀਦਾਰ, ਲੋਚਣ ਇਕੋ ਨਜ਼ਰੀ ਆਈਆ । ਸੋਚ ਵਿਚ ਨਾ ਆਏ ਸਿਰਜਣਹਾਰ, ਸੋਚ ਸਮਝ ਚਲੇ ਕੋਈ ਨਾ ਰਾਈਆ। ਜਿਸ ਬਖ਼ਸ਼ੇ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੀ ਮਿਹਰ ਵਖਾਈਆ। ਫੜ ਬਾਂਹੋ ਲਏ ਉਠਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਚਖੰਡ ਨਿਵਾਸੀ ਸਾਹਿਬ ਸੁਲਤਾਨ, ਪਾਰਬ੍ਰਹਮ ਇਕ ਅਖਵਾਇੰਦਾ। ਜੁਗ ਜੁਗ ਦੇਵੇ ਜਗਤ ਗਿਆਨ, ਭਗਤ ਭਗਵਾਨ ਆਪ ਸਮਝਾਇੰਦਾ। ਮਾਰਗ ਲਾਏ ਸ੍ਰਿਸ਼ਟ ਆਣ, ਦ੍ਰਿਸ਼ਟ ਇਕੋ ਇਕ ਖੁਲ੍ਹਾਇੰਦਾ । ਸਚ ਬਣਾਏ ਧਰਮ ਵਿਧਾਨ, ਧੁਰ ਦਾ ਹੁਕਮ ਇਕ ਸੁਣਾਇੰਦਾ। ਗੁਰ ਅਵਤਾਰ ਦੇਣ ਬਿਆਨ, ਲੇਖਾ ਲਿਖਤ ਲੇਖ ਪੜ੍ਹਾਇੰਦਾ। ਪਰਗਟ ਹੋ ਵਾਲੀ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਕਰੇ ਵਿਹਾਰ, ਬਿਵਹਾਰੀ ਆਪਣੀ ਰਚਨ ਰਚਾਇੰਦਾ। ਕਲਜੁਗ ਅੰਤ ਲੈ ਅਵਤਾਰ, ਵਡ ਅਵਤਾਰੀ ਫੇਰਾ ਪਾਇੰਦਾ। ਗੁਰਸਿਖ ਸਾਚੇ ਕਰੇ ਪਿਆਰ, ਪਾਰਬ੍ਰਹਮ ਪ੍ਰਭ
ਆਪਣਾ ਮੇਲ ਮਿਲਾਇੰਦਾ। ਜੀਂਵਦਿਆਂ ਜਗ ਕਰੇ ਉਧਾਰ, ਮਰਿਆਂ ਜਮ ਨੇੜ ਨਾ ਆਇੰਦਾ। ਮਾਣਸ ਜਨਮ ਪੈਜ ਦਏ ਸੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਘਟ ਘਟ ਵਾਸੀ, ਹਰਿਜਨ ਸਾਚੇ ਸਾਚੇ ਮੰਦਰ ਸਦ ਸਦਾ ਆਪਣੇ ਵਿਚ ਸਮਾਇੰਦਾ।
੨੭ ਭਾਦਰੋ ੨੦੨੦ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਸੁਹਾਏ ਥਾਨ, ਧਰਨੀ ਧਰਤ ਮਿਲੇ ਵਡਿਆਈਆ। ਦੇਵਤ ਸੁਰ ਸਾਰੇ ਗਾਣ, ਗਣ ਗੰਧਰਬ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਣ, ਉਠ ਉਠ ਵੇਖਣ ਚਾਈਂ ਚਾਈਂਆ। ਚਾਰ ਜੁਗ ਖ਼ੁਸ਼ੀ ਮਨਾਣ, ਘਰ ਸਾਚੇ ਵੱਜੇ ਵਧਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤੀ ਢੋਲੇ ਸਰਬ ਸੁਣਾਨ, ਉਚੀ ਕੂਕ ਕੂਕ ਅਲਾਈਆ। ਵਡ ਵਡਿਆਈ ਗੁਰਮੁਖ ਚਤਰ ਸੁਜਾਨ, ਜਿਸ ਮਿਲੇ ਬੇਪਰਵਾਹੀਆ । ਅਨਮੰਗਿਆ ਦੇਵੇ ਦਾਨ, ਧੁਰ ਦੀ ਦਾਤ ਵਰਤਾਈਆ। ਚਰਨ ਧੂੜ ਬਖ਼ਸ਼ੇ ਅਸ਼ਨਾਨ, ਸਰੋਵਰ ਇਕ ਬਣਾਈਆ। ਮਾਣਸ ਜਨਮ ਦੇਵੇ ਮਾਣ, ਮਾਨੁਖ ਆਪਣੇ ਲੇਖੇ ਲਾਈਆ। ਪਿਛਲਾ ਲੇਖਾ ਚੁੱਕੇ ਜਹਾਨ, ਅੱਗੇ ਇਕੋ ਬੂਝ ਬੁਝਾਈਆ। ਸੋਹੰ ਸ਼ਬਦ ਕਰ ਪਰਵਾਨ, ਪਰਮ ਪੁਰਖ ਕਰੇ ਪੜ੍ਹਾਈਆ। ਅੰਤਰ ਆਤਮ ਉਪਜੇ ਇਕ ਗਿਆਨ, ਇਕ ਅੱਖਰ ਦਏ ਜਣਾਈਆ। ਝੂਠਾ ਦਿਸੇ ਜਗਤ ਮਕਾਨ, ਅੰਤ ਖੇੜਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਈਆ। ਸਚਖੰਡ ਨਿਵਾਸੀ ਕਿਰਪਾ ਨਿਧ, ਕਿਰਪਨ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਕਾਰਜ ਕਰੇ ਸਿਧ, ਸਾਚਾ ਖੇਲ ਆਪ ਵਰਤਾਇੰਦਾ। ਆਪਣੇ ਮਿਲਣ ਦੀ ਆਪੇ ਜਾਣੇ ਬਿਧ, ਦੂਜਾ ਮਾਰਗ ਨਜ਼ਰ ਕਿਸੇ ਨਾ ਆਇੰਦਾ। ਮੇਲ ਮਿਲਾਵੇ ਘਰ ਧਾਮ ਨਿਜ, ਨਿਜ ਘਰ ਆਪਣਾ ਡੇਰਾ ਲਾਇੰਦਾ। ਹਰਿਜਨ ਹਰੀ ਦੁਆਰ ਜਾਏ ਸੁਝ, ਸੂਝ ਬੂਝ ਇਕੋ ਪਾਇੰਦਾ। ਸਤਿਗੁਰ ਪ੍ਰੀਤੀ ਜਾਏ ਲੁਝ, ਦੂਜੀ ਹਰਸ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪੇ ਲਏ ਪੁੱਛ, ਲੱਭਿਆਂ ਹੱਥ ਕਿਸੇ ਨਾ ਆਇੰਦਾ।
੨੭ ਭਾਦਰੋ ੨੦੨੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਸਚਖੰਡ ਨਿਵਾਸੀ ਵਸਤ ਦੇ, ਹਰਿ ਭਗਤ ਮੰਗ ਮੰਗਾਇੰਦਾ। ਠਾਕਰ ਨਾਲ ਲਗੇ ਨੇਂਹ, ਨਾਤਾ ਇਕੋ ਇਕ ਜੁੜਾਇੰਦਾ। ਅੰਮ੍ਰਿਤ ਬਰਖ ਸਾਚਾ ਮੇਂਹ, ਮੇਘਲਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੀਸ ਝੁਕਾਇੰਦਾ। ਕਿਰਪਾ ਕਰ ਸੱਚੇ ਭਗਵਾਨ, ਹਰਿ ਭਗਤ ਆਸ ਰਖਾਈਆ। ਧੁਰ ਦਾ ਦੇ ਅਗੰਮੀ ਦਾਨ, ਲੋਕਮਾਤ ਹੱਥ ਕਿਸੇ ਨਾ ਆਈਆ। ਲੱਭ ਲੱਭ ਥੱਕਾ
ਜੀਵ ਜਹਾਨ, ਚਾਰੋ ਕੁੰਟ ਫੇਰਾ ਪਾਈਆ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਸ਼ਾਸਤਰ ਸਿਮਰਤ ਵੇਦ ਗਾਈਆ। ਤੇਰਾ ਮਿਲਿਆ ਨਾ ਕੋਈ ਨਿਸ਼ਾਨ, ਨਿਸ਼ਾਨਾ ਹੱਥ ਕਿਸੇ ਨਾ ਆਈਆ। ਨਵ ਨੌ ਚਾਰ ਹੋਇਆ ਹੈਰਾਨ, ਪਰੇਸ਼ਾਨ ਸਰਬ ਲੋਕਾਈਆ। ਖ਼ਾਲੀ ਦਿਸੇ ਜਗਤ ਦੁਕਾਨ, ਵਸਤ ਨਾਮ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਝੋਲੀ ਪਾਈਆ। ਕਿਰਪਾ ਕਰ ਸਰਬ ਗੁਣਵੰਤ, ਜਨ ਭਗਤ ਇਕੋ ਆਸ ਰਖਾਇੰਦਾ। ਸਾਚਾ ਨਾਮ ਦੇ ਮਣੀਆ ਮੰਤ, ਮਨ ਮਨਸਾ ਪੂਰ ਕਰਾਇੰਦਾ। ਗੜ੍ਹ ਤੁੱਟੇ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਇੰਦਾ। ਲੇਖਾ ਚੁੱਕੇ ਜਗਤ ਪੰਡਤ, ਬੋਧ ਅਗਾਧ ਇਕੋ ਨਜ਼ਰੀ ਆਇੰਦਾ। ਮੇਲ ਮਿਲਾ ਸਾਚੀ ਸੰਗਤ, ਜਿਸ ਸੰਗਤ ਵਿਚ ਸਮਾਇੰਦਾ। ਕਰ ਕਿਰਪਾ ਲਾ ਅੰਗ ਅੰਗਦ, ਅੰਗੀਕਾਰ ਤੇਰਾ ਦਰ ਇਕੋ ਭਾਇੰਦਾ। ਦਰ ਦਰਵੇਸ਼ ਹੋਇਆ ਮੰਗਤ, ਦੋਏ ਜੋੜ ਸੀਸ ਝੁਕਾਇੰਦਾ। ਸਾਹਿਬ ਸਤਿਗੁਰ ਮੰਨ ਇਕੋ ਮਿੰਨਤ, ਨੇਤਰ ਨੈਣਾਂ ਨੀਰ ਵਹਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਭਿੰਨਤ, ਭਿੰਨੜੀ ਘੜੀ ਨਾਲ ਸੁਹਾਇੰਦਾ। ਕੂੜੀ ਰਹੇ ਨਾ ਕੋਈ ਇਲਤ, ਏਕਾ ਤੇਰਾ ਰੂਪ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੱਸ ਧੁਰ ਦੀ ਮਿਲਤ, ਜਿਸ ਗ੍ਰਹਿ ਆਪਣਾ ਮੇਲ ਮਿਲਾਇੰਦਾ । ਸ਼ਾਹ ਪਾਤਸ਼ਾਹ ਸਚ ਸੂਰਬੀਰ, ਤੇਰੀ ਓਟ ਤਕਾਈਆ। ਚੋਟੀ ਚਾੜ੍ਹ ਫੜ ਅਖ਼ੀਰ, ਆਖ਼ਰ ਆਪਣਾ ਦਰਸ ਕਰਾਈਆ। ਚਾਰ ਜੁਗ ਰਹੇ ਦਿਲਗੀਰ, ਤੇਰਾ ਨਾਮ ਧਿਆਈਆ। ਸ਼ਰਅ ਵੱਜਦੇ ਰਹੇ ਜ਼ੰਜੀਰ, ਸ਼ਰੀਅਤ ਕਰਦੀ ਰਹੀ ਲੜਾਈਆ। ਸੂਲੀ ਚੜ੍ਹਦੇ ਰਹੇ ਅਖ਼ੀਰ, ਪੁੱਠੀ ਖੱਲ ਮਾਤ ਲੁਹਾਈਆ। ਤੇਰੇ ਪਿੱਛੇ ਸਾਂਝੇ ਪੀਰ, ਪੈਰ ਜ਼ੰਜੀਰ ਹੱਥ ਹਥਕੜੀ ਲਈ ਬੰਧਾਈਆ। ਡੁੱਬਦੇ ਰਹੇ ਵਿਚ ਨੀਰ, ਟਿੱਲੇ ਪਰਬਤ ਧੱਕਾ ਦੇਵਣ ਲਾਈਆ। ਤੇਰੀ ਲੱਭਦੇ ਰਹੇ ਤਸਵੀਰ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਲ ਆਪਣਾ ਘਰ, ਜਿਸ ਘਰ ਰੁੱਤਬਾ ਨਾ ਕੋਈ ਅਮੀਰ ਹਕੀਰ, ਸਭ ਇਕੋ ਨਜ਼ਰੀ ਆਈਆ। ਜਗਤ ਵਿਛੋੜਾ ਕੱਟ ਭੀੜ, ਬੰਧਨ ਕੋਇ ਰਹਿਣ ਨਾ ਪਾਈਆ। ਬਿਰਹੋ ਲੱਗੀ ਮੇਟ ਪੀੜ, ਦੁਖੀਆਂ ਦਰਦ ਦਰਦ ਵੰਡਾਈਆ । ਬਦਲ ਦੇ ਸਾਡੀ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਤੇਰੇ ਹੱਥ ਨਾਮ ਸ਼ਮਸ਼ੀਰ, ਕੂੜੀ ਕਿਰਿਆ ਸੀਸ ਦੇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਹੇ ਧਿਆਈਆ। ਜਨ ਭਗਤ ਕਹਿਣ ਬੋਲ, ਆਪਣਾ ਨਾਅਰਾ ਲਾਈਆ। ਅਬਿਨਾਸ਼ੀ ਕਰਤੇ ਪੜਦਾ ਖੋਲ੍ਹ, ਘਰ ਆਪਣਾ ਦੇ ਸਮਝਾਈਆ। ਸਾਚੇ ਕੰਡੇ ਲੈ ਤੋਲ, ਤੋਲਾ ਬਣ ਕੇ ਇਕੋ ਮਾਹੀਆ। ਲੱਖ ਚੁਰਾਸੀ ਵਿਚੋ ਲੈ ਵਰੋਲ, ਹਰਿਜਨ ਆਪਣੇ ਬਾਹਰ ਕਢਾਈਆ। ਨੇੜੇ ਹੋ ਕੇ ਵਸ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਨਾਮ ਹੋ ਕੇ ਵਜਾ ਢੋਲ, ਢੋਲਾ ਇਕੋ ਰਾਗ ਸੁਣਾਈਆ। ਸ਼ਬਦ ਹੋ ਕੇ ਬਣ ਵਿਚੋਲ, ਵਿਚੋਲਾ ਨਿਰਗੁਣ ਸਰਗੁਣ ਮੇਲ ਮਿਲਾਈਆ। ਮੌਲਾ ਹੋ ਕੇ ਜਾ ਮੌਲ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸਾਡਾ ਭਾਰ ਕਰ ਹੌਲ, ਸਿਰ ਆਪਣੇ ਗੰਢ ਉਠਾਈਆ। ਲੇਖਾ ਚੁੱਕੇ ਉਪਰ ਧੌਲ, ਧਰਨੀ ਧਰਤ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੇਲ ਸਾਚੇ ਘਰ, ਜਿਸ ਘਰ ਮਿਲਿਆਂ ਵਿਛੜ ਕਦੇ ਨਾ ਜਾਈਆ।
੨੭ ਭਾਦਰੋ ੨੦੨੦ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਹਰਿ ਸਤਿਗੁਰ ਦਇਆ ਕਮਾਇੰਦਾ, ਆਦਿ ਪੁਰਖ ਨਿਰੰਕਾਰ। ਗੁਰ ਗੁਰ ਵੇਸ ਵਟਾਇੰਦਾ, ਸ਼ਬਦ ਜੋਤ ਆਧਾਰ। ਭਗਤ ਭਗਵਾਨ ਵੇਖ ਵਖਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਸੰਤ ਸਾਜਨ ਪੜਦਾ ਲਾਹਿੰਦਾ, ਦੂਈ ਦਵੈਤ ਉਤਾਰ। ਗੁਰਮੁਖ ਗੋਦ ਬਹਾਇੰਦਾ, ਦੇਵੇ ਸਚ ਪਿਆਰ। ਗੁਰਸਿਖ ਵੇਖ ਵਖਾਇੰਦਾ, ਸਦ ਸਦ ਵੇਖਣਹਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਇੰਦਾ, ਨਿਤ ਨਵਿਤ ਸਾਚੀ ਕਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ, ਦੇਵੇ ਧੁਰ ਫ਼ਰਮਾਨ । ਗੁਰ ਅਵਤਾਰ ਹੁਕਮ ਵਰਤਾਇੰਦਾ, ਲੇਖਾ ਜਾਣ ਦੋ ਜਹਾਨ। ਪੀਰ ਪੈਗ਼ੰਬਰ ਆਪ ਸਮਝਾਇੰਦਾ, ਦੇਵੇ ਬ੍ਰਹਮ ਗਿਆਨ। ਸਭ ਦਾ ਦਾਤਾ ਇਕ ਅਖਵਾਇੰਦਾ, ਆਦਿ ਜੁਗਾਦਿ ਸ੍ਰੀ ਭਗਵਾਨ। ਸਚਖੰਡ ਸਾਚੇ ਸੋਭਾ ਪਾਇੰਦਾ, ਤਖ਼ਤ ਨਿਵਾਸੀ ਨੌਜਵਾਨ। ਸੀਸ ਜਗਦੀਸ ਤਾਜ ਸੁਹਾਇੰਦਾ, ਪੰਚਮ ਪੰਚ ਕਰੇ ਪਰਵਾਨ। ਸਾਚਾ ਧਰਮ ਇਕ ਬਣਾਇੰਦਾ, ਸਾਚੀ ਸ਼ਰਅ ਇਕ ਈਮਾਨ। ਸਾਚਾ ਰਹਿਬਰ ਇਕ ਅਖਵਾਇੰਦਾ, ਸਚ ਪੈਗ਼ੰਬਰ ਹੋ ਪਰਧਾਨ। ਸਚ ਸਵੰਬਰ ਆਪ ਰਚਾਇੰਦਾ, ਲੱਖ ਚੁਰਾਸੀ ਖੇਲ ਮਹਾਨ। ਸਰਬ ਘਟ ਭਰਤੰਬਰ ਦਇਆ ਕਮਾਇੰਦਾ, ਜੁਗ ਚੌਕੜੀ ਵੇਸ ਮਹਾਨ। ਕਲਜੁਗ ਕੂੜਾ ਅਡੰਬਰ ਆਪ ਮਿਟਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹ ਸੁਲਤਾਨ। ਹਰਿ ਕਾ ਖੇਲ ਹਰਿ ਕਾ ਰੰਗ, ਹਰਿ ਹਰਿ ਜੂ ਆਪ ਜਣਾਈਆ। ਗੁਰ ਕੀ ਧਾਰ ਡੋਰ ਪਤੰਗ, ਨਿਰਗੁਣ ਸਰਗੁਣ ਆਪ ਜਣਾਈਆ। ਭਗਤ ਭਗਵਾਨ ਏਕਾ ਸੇਜਾ ਬਹਿਣ ਪਲੰਘ, ਸੁਹੰਜਣੀ ਰੁੱਤ ਸੁਹਾਈਆ। ਸੰਤ ਸੱਜਣ ਲੈਣ ਅਨੰਦ, ਆਤਮ ਰਸ ਇਕ ਵਖਾਈਆ । ਗੁਰਮੁਖ ਗੁਰੂਦੁਆਰਾ ਵੇਖਣ ਲੰਘ, ਰਾਹ ਵਿਚ ਨਾ ਕੋਇ ਅਟਕਾਈਆ। ਗੁਰਸਿਖ ਸਾਚਾ ਨਾਮ ਵਜਾਵਣ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਈਆ। ਸ੍ਰੀ ਭਗਵਾਨ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਖੇਲ ਰਚਾਈਆ। ਕਰ ਪਰਕਾਸ਼ ਸੂਰਜ ਚੰਦ, ਤ੍ਰੈਭਵਨ ਕਰੇ ਰੁਸ਼ਨਾਈਆ। ਲੇਖਾ ਜਾਣ ਜੇਰਜ ਅੰਡ, ਉਤਭੁਜ ਸੇਤਜ ਵੰਡ ਵੰਡਾਈਆ। ਹੁਕਮੇ ਅੰਦਰ ਕੋਟ ਬ੍ਰਹਿਮੰਡ, ਬ੍ਰਹਿਮਾਂਡ ਆਸਣ ਲਾਈਆ। ਨਾਮ ਖੰਡਾ ਚੰਡ ਪਰਚੰਡ, ਦੋ ਧਾਰ ਆਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਦਾਤਾ ਨਿਰਵੈਰ, ਨਿਰਗੁਣ ਇਕ ਅਖਵਾਇੰਦਾ। ਗੁਰ ਕਿਰਪਾ ਕਦੀ ਨਾ ਹੋਵੇ ਕਹਿਰ, ਅਗਨੀ ਤਤ ਨਾ ਕੋਇ ਜਲਾਇੰਦਾ। ਭਗਤ ਮਿਲਣ ਦੀ ਭਗਵਾਨ ਕਦੇ ਨਾ ਕਰੇ ਡੇਰ, ਦੂਰ ਦੁਰਾਡਾ ਨੇੜੇ ਨਜ਼ਰੀ ਆਇੰਦਾ। ਸੰਤਾਂ ਮੇਲਾ ਕਰੇ ਏਕਾ ਵੇਰ, ਏਕਾ ਘਰ ਸੋਭਾ ਪਾਇੰਦਾ। ਗੁਰਮੁਖਾਂ ਲਹਿਣਾ ਦੇਣਾ ਦਏ ਨਬੇੜ, ਲੇਖਾ ਲੇਖੇ ਵਿਚ ਜਣਾਇੰਦਾ। ਗੁਰਸਿਖਾਂ ਦੱਸੇ ਨਾ ਕੋਈ ਹੇਰ ਫੇਰ, ਹੇਰਾ ਫੇਰੀ ਸਰਬ ਚੁਕਾਇੰਦਾ । ਨਜ਼ਰੀ ਆਏ ਸ਼ਬਦ ਸੁਆਮੀ ਸਾਚਾ ਸ਼ੇਰ, ਭਬਕ ਆਪਣੇ ਨਾਮ ਲਗਾਇੰਦਾ। ਲੱਖ ਚੁਰਾਸੀ ਵਿਚੋ ਘੇਰ, ਗੁਰਮੁਖ ਥੋੜੇ ਬਾਹਰ ਕਢਾਇੰਦਾ। ਕਲਜੁਗ ਜੀਵ ਕੂੜੀ ਕਿਰਿਆ ਕਰਨ ਭੇੜ, ਮਨਮਤ ਮਨਮਤ ਨਾਲ ਟਕਰਾਇੰਦਾ। ਚਾਰੋ ਕੁੰਟ ਛੇੜਾਂ ਰਹੇ ਛੇੜ, ਛੇੜਖਾਨੀ ਸਭ ਦੇ ਵਿਚ ਵਖਾਇੰਦਾ। ਕੋਈ ਨਾ ਜਾਣੇ ਮੇਰ ਤੇਰ, ਤੇਰਾ ਮੇਰਾ ਭੇਵ ਨਾ ਕੋਇ ਮਿਟਾਇੰਦਾ। ਅੰਤਮ ਵਾੜਾ ਦਿਸੇ ਭੇਡਾਂ ਹੇੜ, ਰਾਏ ਧਰਮ ਹੱਥ ਫੜਾਇੰਦਾ। ਲਹਿਣਾ ਇਕੋ ਵਾਰੀ ਦਏ ਨਬੇੜ, ਝਗੜਾ ਅੱਗੇ ਹੋ ਨਾ ਕੋਈ ਪਾਇੰਦਾ। ਵੇਖਣਹਾਰਾ ਅੰਡਜ ਜੇਰ, ਉਤਭੁਜ ਸੇਤਜ ਫੋਲ
ਫੋਲਾਇੰਦਾ। ਪੁਰਖ ਅਬਿਨਾਸ਼ੀ ਇਕੋ ਕੇਹਰ, ਭੈ ਭੌ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰ ਗੁਰ ਆਪ ਜਗਾਇੰਦਾ। ਗੁਰਮੁਖ ਵੇਖ ਪ੍ਰਭੂ ਸੁਆਮੀ, ਹਰਿ ਸਤਿਗੁਰ ਨਜ਼ਰੀ ਆਈਆ । ਹਰ ਘਟ ਬੈਠਾ ਅੰਤਰਜਾਮੀ, ਆਤਮ ਸੇਜਾ ਆਸਣ ਲਾਈਆ। ਬੋਧ ਅਗਾਧ ਸੁਣਾਏ ਸ਼ਬਦੀ ਬਾਣੀ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸੋਈ ਉਠਾਏ ਸੁਰਤ ਸਵਾਣੀ, ਆਲਸ ਨਿੰਦਰਾ ਦਏ ਮਿਟਾਈਆ। ਫੜ ਬਣਾਏ ਧੁਰ ਦੀ ਰਾਣੀ, ਸ਼ਬਦੀ ਕੰਤ ਮਿਲਾਈਆ। ਸਚ ਸੁਣਾਏ ਅਕੱਥ ਕਹਾਣੀ, ਕਹਿ ਕਹਿ ਖ਼ੁਸ਼ੀ ਮਨਾਈਆ । ਅੰਮ੍ਰਿਤ ਪਿਆਏ ਠੰਡਾ ਪਾਣੀ, ਸਰ ਇਕੋ ਇਕ ਜਣਾਈਆ। ਆਪੇ ਹੋਏ ਜਾਣ ਜਾਣੀ, ਜਾਨਣਹਾਰ ਆਪ ਅਖਵਾਈਆ। ਸਚਖੰਡ ਦੀ ਦਏ ਨਿਸ਼ਾਨੀ, ਨਾਮ ਨਿਸ਼ਾਨਾ ਹੱਥ ਫੜਾਈਆ। ਪਦ ਜਣਾਏ ਇਕ ਨਿਰਬਾਣੀ, ਪਰਮ ਪੁਰਖ ਬੇਪਰਵਾਹੀਆ। ਪ੍ਰਭ ਮਿਲਣ ਦੀ ਕੀਤੀ ਆਸਾਨੀ, ਮਾਰਗ ਸੁਖੱਲਾ ਇਕ ਵਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਾਓ ਜ਼ਬਾਨੀ, ਜ਼ਾਬਰ ਜ਼ਬਰ ਦੂਜਾ ਨੇੜ ਕੋਇ ਨਾ ਆਈਆ। ਅੰਤਮ ਮੇਲਾ ਮੇਲ ਮਿਲੇ ਪੁਰਖ ਜੋਤ ਨੁਰਾਨੀ, ਜੋਤੀ ਜੋਤ ਜੋਤ ਸਮਾਈਆ । ਆਵਣ ਜਾਵਣ ਚੁੱਕੇ ਕਾਨੀ, ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਵਖਾਏ ਆਲਮੇ ਜਾਵਦਾਨੀ, ਫ਼ਾਨੀ ਨਜ਼ਰ ਕੋਇ ਨਾ ਆਈਆ।
੨੭ ਭਾਦਰੋ ੨੦੨੦ ਬਿਕ੍ਰਮੀ ਪਿੰਡ ਕੰਗ ਨਰੈਣ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਜਗਤ ਮਰਿਆਦਾ ਗੁਰੂ ਗ੍ਰੰਥ, ਗੁਰ ਗੋਬਿੰਦ ਸਿੰਘ ਸਿੰਘ ਸਮਝਾਈਆ। ਚਾਰ ਵਰਨ ਦਾ ਸੱਚਾ ਪੰਥ, ਇਸ਼ਟ ਇਕ ਮਨਾਈਆ। ਨਾਰੀ ਬਣ ਹੰਡਾਵੇ ਕੰਤ, ਬੇਪਰਵਾਹ ਸੱਚੀ ਸਰਨਾਈਆ। ਅੰਤਰ ਆਤਮ ਇਕ ਮੰਤ, ਮੰਤਰ ਨਾਮ ਦ੍ਰਿੜਾਈਆ। ਗੁਰਸਿਖ ਸਾਚਾ ਬਣੇ ਸੰਤ, ਦੂਈ ਦਵੈਤ ਰਹਿਣ ਨਾ ਪਾਈਆ। ਲੱਖ ਚੁਰਾਸੀ ਰੂਪ ਹਰਿ ਕਾ ਵੇਖੇ ਜੀਵ ਜੰਤ, ਦੂਜਾ ਨੈਣ ਨਾ ਕੋਇ ਉਠਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਕੂੜੀ ਕਿਰਿਆ ਗੜ੍ਹ ਤੋੜੇ ਹਉਮੇ ਹੰਗਤ, ਚਰਨ ਕਵਲ ਇਕ ਸਰਨਾਈਆ। ਬੋਧ ਅਗਾਧਾ ਗੁਰ ਸ਼ਬਦੀ ਸਾਚਾ ਪੰਡਤ, ਨਿਰਵੈਰ ਕਰੇ ਪੜ੍ਹਾਈਆ। ਜਗਤ ਵਾਸਨਾ ਕਰੇ ਖੰਡਤ, ਖੰਡਾ ਖੜਗ ਨਾਮ ਰਖਾਈਆ। ਲੇਖ ਚੁਕਾਏ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਦੂਜੇ ਦਰ ਨਾ ਜਾਏ ਮੰਗਤ, ਘਰ ਵਸਤੂ ਇਕ ਵਖਾਈਆ। ਸਾਚਾ ਹੁਕਮ ਸੰਦੇਸਾ ਦਿਤਾ ਸਤਿਗੁਰ ਪੂਰੇ ਸਾਚੀ ਸੰਗਤ, ਸਚ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਪੰਜ ਪੈਸੇ ਨਾਲ ਨਲੇਰ, ਸਰਗੁਣ ਨਿਰਗੁਣ ਅੱਗੇ ਚੜ੍ਹਾਈਆ। ਸ਼ਬਦ ਗੁਰੂ ਦਾਤਾ ਕਰੇ ਮਿਹਰ, ਮਿਹਰਵਾਨ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਵਰਨ ਬਰਨ ਨਾ ਕੋਇ ਹੇਰ ਫੇਰ, ਸਾਚੀ ਸਰਨ ਇਕ ਤਕਾਈਆ। ਆਤਮ ਪਰਮਾਤਮ ਲਹਿਣਾ ਦੇਣਾ ਦਏ ਨਬੇੜ, ਹਿਰਦੇ ਹਰਿ ਕਾ ਨਾਮ ਜੋ ਧਿਆਈਆ । ਪੰਚ ਵਿਕਾਰ ਕਰੇ ਨਾ ਕੋਈ ਭੇੜ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਗੁਰ ਗੋਬਿੰਦ, ਏਕਾ ਏਕਾ ਵਾਰ ਜਣਾਈਆ। ਸਰਬ ਜੀਆਂ ਦੀ
ਮੇਟ ਚਿੰਦ, ਸਾਚਾ ਰਾਹ ਵਖਾਈਆ। ਸਤਿਗੁਰ ਪੂਰਾ ਗੁਣੀ ਗਹਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ । ਗੁਰੂ ਗ੍ਰੰਥ ਸ਼ਬਦ ਗੁਰਦੇਵ, ਹਰਿ ਬਾਣੀ ਸਿਫ਼ਤ ਸਾਲਾਹੀਆ। ਭੇਵ ਖੁਲ੍ਹਾਏ ਅਲਖ ਅਭੇਵ, ਅਗੰਮ ਅਥਾਹ ਦਏ ਜਣਾਈਆ। ਵਸਣਹਾਰਾ ਸਦਾ ਧਾਮ ਨਿਹਚਲ ਨਿਹਕੇਵ, ਅਟੱਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰੂ ਗ੍ਰੰਥ ਗੁਰਦੇਵ ਸੁਆਮੀ, ਪੰਜ ਤਤ ਕਰੇ ਪੜ੍ਹਾਈਆ। ਹੋਈ ਸਿਫ਼ਤ ਅਗੰਮੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ । ਅੰਮ੍ਰਿਤ ਆਤਮ ਘਰ ਸਰੋਵਰ ਦੇਵੇ ਠੰਡਾ ਪਾਣੀ, ਨੀਰ ਵਰੋਲੇ ਥਾਉਂ ਥਾਈਂਆ। ਮਹਿਮਾਂ ਅਕਥ ਸੁਣਾਏ ਕਹਾਣੀ, ਬੋਧ ਅਗਾਧ ਪੜ੍ਹਾਈਆ। ਇਕ ਵਖਾਏ ਪਦ ਨਿਰਬਾਣੀ, ਨਿਰਬਾਣ ਪਦ ਸਮਾਈਆ। ਕੋਈ ਨਾ ਭੁੱਲੇ ਜੀਵ ਪਰਾਣੀ, ਪਰਮ ਪੁਰਖ ਗਿਆ ਸਮਝਾਈਆ। ਜਿਸ ਦੀ ਮਹਿਮਾਂ ਦੋ ਜਹਾਨੀ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਜਣਾਈਆ। ਗੁਰੂ ਗ੍ਰੰਥ ਸ਼ਬਦ ਗੁਰ ਦਾਤਾ, ਗੁਰ ਗੋਬਿੰਦ ਆਪ ਜਣਾਇਆ। ਨਿਰਗੁਣ ਸਰਗੁਣ ਬਣੇ ਰਾਖਾ, ਬਣ ਪ੍ਰਿਤਪਾਲਕ ਸੇਵ ਕਮਾਇਆ। ਪਾਰਬ੍ਰਹਮ ਬ੍ਰਹਮ ਜਣਾਏ ਗਾਥਾ, ਸਾਚਾ ਮੰਤਰ ਨਾਮ ਦ੍ਰਿੜਾਇਆ। ਆਤਮ ਪਰਮਾਤਮ ਪੂਰੀ ਕਰੇ ਆਸਾ, ਜੋ ਜਨ ਹਿਰਦੇ ਹਰਿ ਵਸਾਇਆ। ਭਾਗ ਲਗਾਏ ਸਾਚੇ ਕਾਸਾ, ਅੰਮ੍ਰਿਤ ਬਾਟਾ ਆਪ ਭਰਾਇਆ। ਨਿਰਗੁਣ ਨਿਰਵੈਰ ਪੁਰਖ ਅਕਾਲ ਜੋੜੇ ਨਾਤਾ, ਕੂੜਾ ਬੰਧਨ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਇਕ ਸਮਝਾਇਆ। ਸਾਚਾ ਗੁਰੂ ਦੱਸੇ ਗੋਬਿੰਦ, ਏਕਾ ਏਕ ਜਣਾਈਆ। ਜੁਗ ਜੁਗ ਮੇਟਣਹਾਰਾ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਈਆ। ਦੋ ਜਹਾਨਾਂ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਬਿੰਦ, ਨਿਰਗੁਣ ਨੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਸਭ ਦਾ ਦਏ ਉਠਾਈਆ। ਸ਼ਬਦ ਗੁਰੂ ਸਦ ਮਾਨੋ ਏਕ, ਗੁਰੂ ਗ੍ਰੰਥ ਵਡਿਆਇੰਦਾ। ਨਿਤ ਨਵਿਤ ਜਿਸ ਦੀ ਟੇਕ, ਟੇਕ ਏਕ ਰਘਨਾਥ ਸਮਝਾਇੰਦਾ । ਮਨ ਮਤ ਬੁੱਧ ਕਰ ਬਿਬੇਕ, ਦੁਰਮਤ ਮੈਲ ਕੂੜਾ ਕਿਰਕਟ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦੇਵ ਸੁਆਮੀ ਇਕੋ ਇਕ ਵਖਾਇੰਦਾ। ਸ਼ਬਦ ਗੁਰੂ ਮਾਨੋ ਸਦ ਜਗ, ਗੁਰ ਗੋਬਿੰਦ ਸਿੰਘ ਗਿਆ ਸਮਝਾਈਆ। ਜਿਸ ਦਾ ਮੇਲ ਉਪਰ ਸ਼ਾਹ ਰਗ, ਨੌ ਦੁਆਰੇ ਪੰਧ ਮੁਕਾਈਆ। ਨਿਰਮਲ ਜੋਤ ਕਰੇ ਪਰਗਟ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਅਨਾਦ ਲਗਾਏ ਸੱਟ, ਅਨਹਦ ਠੋਕਰ ਇਕ ਜਣਾਈਆ। ਨਜ਼ਰੀ ਆਏ ਘਟ ਘਟ, ਹਰ ਘਟ ਰਿਹਾ ਸਮਾਈਆ। ਸਾਚੇ ਮੰਦਰ ਬਹੇ ਸਮਰਥ, ਸਮਰਥ ਆਪਣਾ ਆਸਣ ਲਾਈਆ। ਗੁਰੂ ਗ੍ਰੰਥ ਗੁਰ ਬਾਣੀ ਸਭ ਨੂੰ ਮਾਰਗ ਦੱਸ, ਜੀਵ ਜੰਤ ਜਗਤ ਪੜ੍ਹਾਈਆ। ਇਕੋ ਓਟ ਲੈਣੀ ਰੱਖ, ਪੁਰਖ ਅਕਾਲ ਵੱਡੀ ਵਡਿਆਈਆ। ਜਿਸ ਦੇ ਹੁਕਮੇ ਅੰਦਰ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਵਿਦਿਆ ਵੱਜੀ ਵਧਾਈਆ। ਜਿਸ ਦਾ ਖੇਲ ਬਾਜ਼ੀਗਰ ਨਟ, ਲੋਕਮਾਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਈਆ। ਜਿਸ
ਦੇ ਉਤੇ ਪੰਜ ਪੈਸੇ ਦਿਤੇ ਟਿੱਕਾ, ਟਿਕਾ ਇਕੋ ਇਕ ਲਗਾਈਆ। ਸੋ ਗੁਰੂ ਗੁਰੂਦੁਆਰ ਕਾਇਆ ਮੰਦਰ ਅੰਦਰ ਨਜ਼ਰੀ ਜਾਏ ਆ, ਨਿਸ਼ਅੱਖਰ ਅੱਖਰ ਰੂਪ ਵਟਾਈਆ । ਜਿਸ ਦੀ ਸਿਫ਼ਤ ਸਾਲਾਹੀ ਦੋ ਜਹਾਨ, ਆਦਿ ਜੁਗਾਦਿ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਇਕ ਵਖਾਈਆ । ਸਾਚਾ ਗੁਰੂ ਇਕ ਸੁਆਮੀ, ਆਦਿ ਜੁਗਾਦਿ ਅਖਵਾਇੰਦਾ। ਜੁਗ ਚੌਕੜੀ ਅੰਤਰਜਾਮੀ, ਲੱਖ ਚੁਰਾਸੀ ਫੋਲ ਫੋਲਾਇੰਦਾ। ਬੋਧ ਅਗਾਧ ਸੁਣਾਏ ਬਾਣੀ, ਧੁਰ ਦੀ ਧਾਰ ਸਮਝਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਸਾਚੇ ਹਾਣੀ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਸਾਚਾ ਲੇਖਾ ਚਾਰ ਖਾਣੀ, ਚਾਰੋ ਕੁੰਟ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਵਡਿਆਇੰਦਾ। ਗੁਰੂ ਗ੍ਰੰਥ ਗੁਰ ਦੇਵੇ ਉਪਦੇਸ਼, ਜੀਵ ਜੰਤ ਕਰੇ ਪੜ੍ਹਾਈਆ। ਪਾਰਬ੍ਰਹਮ ਪ੍ਰਭ ਸਚ ਨਰੇਸ਼, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦੁਆਰੇ ਵਸੇ ਅਗੰਮੀ ਦੇਸ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜਿਸ ਦੀ ਗੋਬਿੰਦ ਸੁਤ ਮਾਣੇ ਸਾਚੀ ਸੇਜ, ਗੋਦੀ ਬੈਠੇ ਚਾਈਂ ਚਾਈਂਆ। ਉਸ ਦਾ ਇਕੋ ਸੱਚਾ ਲੇਖ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨ ਸ਼ਬਦ ਗੁਰੂ ਬਾਣੀ ਸ੍ਰਿਸ਼ਟ ਸਬਾਈ ਭੇਖ, ਭੇਖਾ ਧਾਰੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਇਕੋ ਇਕ ਵਡਿਆਈਆ। ਆਦਿ ਜੁਗਾਦੀ ਇਕੋ ਗੁਰ, ਸਤਿਗੁਰ ਸੱਚਾ ਹਰਿ ਅਖਵਾਇੰਦਾ। ਸਭ ਦਾ ਲੇਖਾ ਜਾਣੇ ਧੁਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜਿਸ ਦੀ ਪੂਜਾ ਕਰਨ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ, ਕਰੋੜ ਤੇਤੀਸਾ ਸੀਸ ਨਿਵਾਇੰਦਾ। ਓਸ ਸਤਿਗੁਰ ਦੀ ਆਦਿ ਜੁਗਾਦਿ ਜੁਗਾ ਜੁਗੰਤਰ ਲੋੜ, ਗੁਰੂ ਗ੍ਰੰਥ ਸਰਬ ਸਮਝਾਇੰਦਾ। ਜੋ ਆਤਮ ਵਿਛੜੀ ਪਰਮਾਤਮ ਨਾਲ ਦੇਵੇ ਜੋੜ, ਜਗਤ ਵਛੋੜਾ ਪੰਧ ਮੁਕਾਇੰਦਾ। ਜਗਤ ਵਿਕਾਰਾ ਕੂੜ ਕੁੜਿਆਰਾ ਦੇਵੇ ਹੋੜ, ਹਰਿ ਕਾ ਨਾਮ ਇਕ ਸਮਝਾਇੰਦਾ। ਲਹਿਣਾ ਦੇਣਾ ਚੁਕਾਏ ਮੋਰ ਤੋਰ, ਤੁਰਤ ਆਪਣਾ ਖੇਲ ਵਖਾਇੰਦਾ। ਤਿਸ ਅੱਗੇ ਕਿਸੇ ਦਾ ਚਲੇ ਨਾਹੀਂ ਜ਼ੋਰ, ਦੋ ਜਹਾਨਾਂ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਇੰਦਾ। ਪੰਜ ਪੈਸੇ ਰੱਖ ਨਰੇਲ ਟੇਕਿਆ ਮੱਥਾ, ਮਸਤਕ ਸ਼ਬਦ ਗੁਰੂ ਨਿਵਾਈਆ। ਤੇਰਾ ਖੇਲ ਪੁਰਖ ਸਮਰਥਾ, ਸਮਰਥ ਤੇਰੀ ਸ਼ਰਨਾਈਆ। ਆਦਿ ਜੁਗਾਦਿ ਜਿਸ ਦਾ ਭੇਵ ਕਿਸੇ ਨਾ ਲਿਖਾ, ਅਲੱਖ ਨਿਰੰਜਣ ਤੇਰੀ ਵਡ ਵਡਿਆਈਆ। ਬਿਨ ਨਾਨਕ ਨਿਰਗੁਣ ਸਰਗੁਣ ਹਾਲ ਕਿਸੇ ਨਾ ਦੱਸਾ, ਸਚਖੰਡ ਦੁਆਰੇ ਫੇਰਾ ਕੋਈ ਨਾ ਪਾਈਆ। ਸੋ ਗੁਰੂ ਗੁਰ ਗੋਬਿੰਦ ਇਕੋ ਰੱਖਾ, ਜਿਸ ਵਿਚ ਬੱਧੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸ਼ਬਦ ਗੁਰੂ ਗਿਆ ਸਮਝਾਈਆ। ਸ਼ਬਦ ਗੁਰੂ ਮਾਨੇ ਸੰਸਾਰ, ਸਰਬ ਜੀਆਂ ਜਣਾਈਆ। ਪੰਜ ਤਤ ਨਾ ਕੋਇ ਪਿਆਰ, ਕਾਇਆ ਮਾਟੀ ਖੇਹ ਵਖਾਈਆ। ਤ੍ਰੈਗੁਣ ਲੇਖਾ ਚੁੱਕੇ ਅੰਤਮ ਵਾਰ, ਪਰਕਿਰਤੀ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰੂ ਸਦ ਬੋਲੇ ਜੈਕਾਰ, ਨਾ ਮਰੇ ਨਾ ਜਾਈਆ। ਆਵੇ ਜਾਵੇ ਵਾਰੋ ਵਾਰ, ਲੇਖਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਗੁਰੂ ਇਕੋ ਇਕ ਰਖਾਈਆ। ਸੱਚਾ ਗੁਰੂ ਸਤਿਗੁਰ ਆਦਿ, ਸੋ ਪੁਰਖ ਨਿਰੰਜਣ ਆਪ ਪਰਗਟਾਇਆ। ਹਰਿ ਪੁਰਖ ਨਿਰੰਜਣ ਵਜਾਏ ਨਾਦ, ਏਕੰਕਾਰ ਰਾਗ ਅਲਾਇਆ। ਆਦਿ ਨਿਰੰਜਣ ਜੋਤ
ਪਰਕਾਸ਼, ਸ੍ਰੀ ਭਗਵਾਨ ਭੇਵ ਖੁਲ੍ਹਾਇਆ। ਅਬਿਨਾਸ਼ੀ ਕਰਤਾ ਦੇਵੇ ਦਾਦ, ਪਾਰਬ੍ਰਹਮ ਪ੍ਰਭ ਪੜਦਾ ਲਾਹਿਆ। ਬ੍ਰਹਮ ਮਾਰੇ ਆਪਣੀ ਇਕ ਆਵਾਜ਼, ਲੱਖ ਚੁਰਾਸੀ ਲਏ ਉਠਾਇਆ। ਦੋ ਜਹਾਨਾਂ ਭੋਗੇ ਰਾਜ, ਸ਼ਾਹ ਸੁਲਤਾਨ ਆਪ ਹੋ ਜਾਇਆ। ਜੁਗ ਚੌਕੜੀ ਰਚੇ ਕਾਜ, ਕਰਨੀ ਕਰਤਾ ਆਪ ਕਮਾਇਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸਮਾਜ, ਨਿਰਗੁਣ ਸਰਗੁਣ ਵੰਡ ਵੰਡਾਇਆ। ਸਾਚੀ ਦੇਵੇ ਧੁਰ ਦੀ ਦਾਦ, ਨਾਮ ਭੰਡਾਰ ਆਪ ਵਰਤਾਇਆ। ਸੋ ਵੇਖਣਹਾਰ ਜੁਗਾਦਿ, ਭੇਵ ਅਭੇਦਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਗੁਰੂ ਇਕੋ ਪਰਗਟਾਏ ਮਾਤ, ਦੂਜਾ ਗੁਰੂ ਕੰਮ ਕਿਸੇ ਨਾ ਆਇਆ। ਸਤਿਗੁਰ ਸੱਚਾ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜਿਸ ਦਾ ਖੇਲ ਲੋਕ ਪਰਲੋਕਾ, ਦੋ ਜਹਾਨਾਂ ਵੇਖ ਵਖਾਈਆ। ਜਿਸ ਦਾ ਨਾਉਂ ਅਗੰਮ ਸਲੋਕਾ, ਨਿਸ਼ਅੱਖਰ ਅੱਖਰ ਕਰੇ ਪੜ੍ਹਾਈਆ। ਜਿਸ ਦਾ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਸੋ ਸਤਿਗੁਰ ਸਦਾ ਹੋਏ ਬੇਦੋਸ਼ਾ, ਦੋਸ਼ ਸਭ ਦੇ ਉਤੇ ਲਗਾਈਆ। ਆਪ ਬੈਠਾ ਰਹੇ ਖ਼ਮੋਸ਼ਾ, ਰਸਨਾ ਜਿਹਵਾ ਨਾ ਕੋਇ ਹਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਇਕ ਪਰਗਟਾਈਆ। ਸਾਚਾ ਗੁਰੂ ਪਰਵਰਦਿਗਾਰ, ਬੇਪਰਵਾਹ ਆਪ ਜਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਸਚ ਤੌਫ਼ੀਕ ਮਿਹਰਵਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਇਕ ਧਰਾਇੰਦਾ। ਲੇਖਾ ਜਾਣੇ ਦੋ ਜਹਾਨ, ਬੇਨਿਸ਼ਾਨ ਨਜ਼ਰ ਕਿਸੇ ਨਾ ਆਇੰਦਾ। ਮੁਖ ਨਕ਼ਾਬ ਖੇਲ ਮਹਾਨ, ਪਰਦਾਨਸ਼ੀਂ ਪਰਦਾ ਆਪਣਾ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਗੁਰੂ ਇਕ ਵਡਿਆਇੰਦਾ। ਸੱਚਾ ਗੁਰੂ ਗੋਬਿੰਦ ਮੀਤਾ, ਚਾਰ ਵਰਨ ਸਮਝਾਈਆ। ਜਿਸ ਦਾ ਖੇਲ ਸਦਾ ਅਨਡੀਠਾ, ਬਿਨ ਗੁਰਮੁਖ ਪੂਰੇ ਸਮਝ ਕਿਸੇ ਨਾ ਆਈਆ। ਅੰਦਰ ਬਾਹਰ ਸਾਚੀ ਰੀਤਾ, ਗੁਪਤ ਆਪਣੀ ਧਾਰ ਚਲਾਈਆ। ਜਿਸ ਨੂੰ ਲੱਭਦੇ ਮੰਦਰ ਮਸੀਤਾਂ, ਗੁਰੂਦੁਆਰ ਠਾਕਰ ਸ਼ਿਵਦੁਆਲੇ ਵੇਖਣ ਚਾਈਂ ਚਾਈਂਆ। ਸੋ ਸਾਹਿਬ ਸਦਾ ਅਤੀਤਾ, ਹਰ ਘਟ ਬੈਠਾ ਡੇਰਾ ਲਾਈਆ। ਗੁਰ ਸ਼ਬਦ ਨਾਲ ਕਰੋ ਪ੍ਰੀਤਾ, ਪ੍ਰੀਤੀ ਇਕੋ ਇਕ ਜਣਾਈਆ। ਦਿਵਸ ਰੈਣ ਅੱਠੇ ਪਹਿਰ ਸਤਿਗੁਰ ਸਦਾ ਵਸੇ ਚੀਤਾ, ਚਿਤਵਿਤ ਠਗੌਰੀ ਕੋਇ ਰਹਿਣ ਨਾ ਪਾਈਆ। ਜਿਸ ਦੀ ਸਿਫ਼ਤ ਸ਼ਾਸਤਰ ਸਿਮਰਤ ਵੇਦ ਪੁਰਾਨ ਅਠਾਰਾਂ ਧਿਆਏ ਕਰੇ ਗੀਤਾ, ਅੰਜੀਲ ਕੁਰਾਨ ਤੀਸ ਬਤੀਸਾ ਰਹੀ ਸਮਝਾਈਆ। ਸੋ ਸਤਿਗੁਰ ਨਾਨਕ ਨਿਰਵੈਰ ਪੁਰਖ ਇਕ ਦ੍ਰਿੜੀਤਾ, ਜਿਸ ਦੀ ਵੱਜੇ ਸਚ ਵਧਾਈਆ। ਤਿਸ ਦਾ ਲੇਖਾ ਗੁਰੂ ਗ੍ਰੰਥ ਅਲੇਖ ਲਿਖੀਤਾ, ਕਾਤਬ ਬਣ ਕੇ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰੂ ਇਕੋ ਇਕ ਵਡਿਆਈਆ। ਆਪੇ ਗੁਰੂ ਗੁਰ ਆਪੇ ਬਾਣੀ, ਸਤਿਗੁਰ ਸ਼ਬਦ ਆਪ ਅਖਵਾਇੰਦਾ। ਆਪੇ ਦਾਤਾ ਆਪੇ ਦਾਨੀ, ਦੇਵਣਹਾਰ ਆਪ ਹੋ ਜਾਇੰਦਾ। ਆਪੇ ਖੇਲੇ ਖੇਲ ਦੋ ਜਹਾਨੀ, ਲੋਕਮਾਤ ਆਪੇ ਆਪਣਾ ਮਾਰਗ ਲਾਇੰਦਾ। ਗੁਰ ਗੋਬਿੰਦ ਅੰਤਮ ਦੇ ਕੇ ਗਿਆ ਬਿਆਨੀ, ਸਚ ਬਿਆਨ ਇਕ ਸਮਝਾਇੰਦਾ। ਪਰਗਟ ਹੋਵੇ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਸ਼ਹਿਨਸ਼ਾਹ ਆਪਣਾ ਰੂਪ ਧਰਾਇੰਦਾ। ਜਿਸ ਦਾ ਖੇਲ ਬੇਮਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਗੁਰੂ ਗੋਬਿੰਦ ਸਿੰਘ ਪਿਆਰਾ, ਸਚ ਨਸੀਹਤ ਗਿਆ ਸਮਝਾਈਆ। ਗੁਰ ਸ਼ਬਦ ਇਕੋ ਮੰਨੋ ਜੀਵ ਸੰਸਾਰਾ, ਦੂਜਾ
ਨਜ਼ਰ ਕੋਇ ਨਾ ਆਈਆ। ਜਿਸ ਦੇ ਮੰਨਿਆਂ ਮਿਲੇ ਪੁਰਖ ਅਕਾਲ ਨਿਰੰਕਾਰਾ, ਨਿਰਗੁਣ ਵੱਡਾ ਵਡ ਵਡਿਆਈਆ। ਸੋ ਸਤਿਗੁਰ ਵਸੇ ਧਾਮ ਨਿਆਰਾ, ਸਚਖੰਡ ਬੈਠਾ ਡੇਰਾ ਲਾਈਆ। ਜਿਸ ਦਾ ਇਕੋ ਸੁਤ ਦੁਲਾਰਾ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਖੋਲ੍ਹ ਆਪ ਕਿਵਾੜਾ, ਸਾਚੀ ਭੂਮਕਾ ਵੰਡ ਵੰਡਾਈਆ। ਸੁਨ ਅਗੰਮੋ ਵਸੇ ਬਾਹਰਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜਿਸ ਮਹੱਲੇ ਚੜ੍ਹ ਕੇ ਕਬੀਰ ਕੂਕੇ ਵਾਰੋ ਵਾਰਾ, ਉਚੀ ਉਚੀ ਰਿਹਾ ਸੁਣਾਈਆ। ਜਿਸ ਨੇ ਨਾਨਕ ਨਿਰਗੁਣ ਨਾਮ ਸਤਿ ਦਿਤਾ ਕਰ ਪਿਆਰਾ, ਸਾਚਾ ਵਣਜ ਮਾਤ ਵਖਾਈਆ। ਜਿਸ ਗੋਬਿੰਦ ਕੀਤਾ ਸੁਤ ਦੁਲਾਰਾ, ਪੂਤ ਸਪੂਤਾ ਗੋਦ ਬਹਾਈਆ। ਗੁਰ ਗੋਬਿੰਦ ਸਿੰਘ ਸਭ ਨੂੰ ਦੇ ਕੇ ਗਿਆ ਲਾਰਾ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਕਲਜੁਗ ਅੰਤਮ ਕਲ ਕਲਕੀ ਲਏ ਅਵਤਾਰਾ, ਜਿਸ ਦਾ ਪਿਤਾ ਨਾ ਕੋਈ ਮਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਨਿਰਗੁਣ ਆਵੇ ਫੇਰਾ ਪਾਈਆ। ਸੰਬਲ ਵਸੇ ਧਾਮ ਨਿਆਰਾ, ਬੰਕ ਦੁਆਰਾ ਸਮਝ ਕੋਇ ਨਾ ਪਾਈਆ। ਡੰਕਾ ਵਜਾਏ ਦੋਹਰੀ ਧਾਰਾ, ਸ਼ਬਦੀ ਤਾਲ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੁਰ ਗੋਬਿੰਦ ਸਿੰਘ ਦੱਸ ਕੇ ਗਿਆ ਸਚ, ਸਚ ਸਚ ਦ੍ਰਿੜਾਈਆ। ਗੁਰ ਸ਼ਬਦ ਜਿਸ ਹਿਰਦੇ ਜਾਏ ਰਚ, ਲੂੰ ਲੂੰ ਰਾਗ ਅਲਾਈਆ। ਮਨ ਮਨੂਆ ਨਾ ਪਏ ਨੱਚ, ਨੌ ਦਵਾਰੇ ਨਾ ਤਾਲ ਵਜਾਈਆ। ਕਾਇਆ ਮਾਟੀ ਕੰਚਨ ਬਣੇ ਕੱਚ, ਕਾਚੀ ਗਗਰੀਆ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸਮਝਾਈਆ। ਗੁਰੂ ਗ੍ਰੰਥ ਗੁਰ ਸਭ ਦਾ ਸਾਂਝਾ, ਵਰਨ ਬਰਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮਿਲਣ ਦੀ ਰੱਖੇ ਤਾਂਘਾ, ਘਰ ਬੈਠਾ ਆਸਣ ਲਾਈਆ। ਨਾ ਸੋਇਆ ਨਾ ਕਦੇ ਜਾਗਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਮਾਰ ਆਵਾਜ਼ਾਂ, ਧੁਰ ਦਾ ਨਾਦ ਸੁਣਾਈਆ। ਸਾਚੇ ਸੰਤਾਂ ਪਿੱਛੇ ਫਿਰੇ ਭਾਜਾ, ਨਿਰਗੁਣ ਨੱਸੇ ਵਾਹੋ ਦਾਹੀਆ। ਗੁਰਮੁਖਾਂ ਰੱਖੇ ਆਪੇ ਲਾਜਾ, ਸਿਰ ਆਪਣਾ ਹੱਥ ਟਿਕਾਈਆ । ਗੁਰਸਿਖ ਸੱਚੇ ਤੇਰਾ ਸਾਜਣ ਸਾਜਾ, ਸਾਚੀ ਸਿਖਿਆ ਇਕ ਸਮਝਾਈਆ। ਸਤਿਗੁਰ ਮੰਨੋ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸਚ ਰਸੂਲ ਪਾਕੀ ਪਾਕਾ, ਕਲਮਾ ਨਬੀ ਇਕ ਪੜ੍ਹਾਈਆ। ਬੰਦ ਕਿਵਾੜੀ ਖੋਲ੍ਹੇ ਤਾਕਾ, ਮੱਕਾ ਕਾਅਬਾ ਹੁਜਰਾ ਇਕ ਸੁਹਾਈਆ। ਭੂਪਤ ਭੂਪ ਵਡ ਨਵਾਬਾ, ਸ਼ਹਿਨਸ਼ਾਹ ਹਰਿ ਅਖਵਾਈਆ। ਸੀਸ ਜਗਦੀਸ ਸੋਹੇ ਤਾਜਾ, ਦੋ ਜਹਾਨ ਰਈਅਤ ਲਏ ਬਣਾਈਆ। ਦੋ ਜਹਾਨ ਆਵੇ ਭਾਜਾ, ਤੇਈ ਅਵਤਾਰਾਂ ਮਾਣ ਦਿਵਾਈਆ। ਭਗਤ ਅਠਾਰਾਂ ਸਾਜਣ ਸਾਜਾ, ਸਚ ਸੁਚ ਕਰੇ ਪੜ੍ਹਾਈਆ। ਮੂਸਾ ਈਸਾ ਮੁਹੰਮਦ ਰਚਿਆ ਕਾਜਾ, ਕਲਮਾ ਕਾਇਨਾਤ ਜਣਾਈਆ। ਨਾਨਕ ਗੋਬਿੰਦ ਖੋਲ੍ਹ ਇਕ ਦਰਵਾਜ਼ਾ, ਚਾਰ ਵਰਨ ਅਠਾਰਾਂ ਬਰਨ ਗਿਆ ਸਮਝਾਈਆ। ਇਕੋ ਰਾਮ ਇਕੋ ਸ਼ਾਮ ਇਕੋ ਨੂਰ ਖ਼ੁਦਾਈ ਪੜ੍ਹੋ ਨਿਮਾਜ਼ਾ, ਨਾਮ ਸਤਿ ਵਾਹਿਗੁਰੂ ਫ਼ਤਹਿ ਇਕ ਜਣਾਈਆ। ਗੁਰੂ ਗ੍ਰੰਥ ਗੁਰਦੇਵ ਸਤਿਗੁਰ ਸਭ ਦੀ ਰੱਖੇ ਲਾਜਾ, ਜੋ ਜਨ ਮੰਗੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੱਸਿਆ ਆਪਣਾ ਹਾਲ, ਭੇਵ ਖੋਲਿਆ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਗੋਬਿੰਦ ਹਾਲ ਦੱਸੇ ਅਕਾਲ, ਅਕਲ ਕਲ ਵਡਿਆਈਆ। ਤੇਰਾ ਮੰਦਰ ਮੇਰੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ।
ਨਿਰਗੁਣ ਹੋ ਕੇ ਮਾਰਾਂ ਛਾਲ, ਸਰਗੁਣ ਵੇਖਾਂ ਚਾਈਂ ਚਾਈਂਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤਤ ਕੂੜਾ ਡੇਰਾ ਢਾਹੀਆ। ਜੋਤੀ ਨੂਰ ਕਰ ਜਲਾਲ, ਜਲਵਾ ਇਕੋ ਇਕ ਦਰਸਾਈਆ। ਜਨ ਭਗਤਾਂ ਲੇਖਾ ਵੇਖਾਂ ਆਣ, ਲਾਸ਼ਰੀਕ ਫੇਰਾ ਪਾਈਆ। ਨਵ ਨੌ ਚਾਰ ਕਰਾਂ ਪਰਵਾਨ, ਬੇਪਰਵਾਹ ਬੇਪਰਵਾਹੀਆ। ਕੂੜੀ ਕਿਰਿਆ ਮੇਟਾਂ ਨਿਸ਼ਾਨ, ਸਚ ਸੁਚ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਇਕੋ ਵਰ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਨਾ ਕੋਈ ਸ਼ਾਹੀ ਕਲਮ ਦਵਾਤ, ਕਾਗ਼ਜ਼ ਨਜ਼ਰ ਕੋਇ ਨਾ ਆਈਆ। ਲਿਖਣਹਾਰਾ ਲਿਖੇ ਆਪ, ਬਿਨ ਅੱਖਰਾਂ ਅੱਖਰ ਬਣਾਈਆ। ਸਰਬ ਜੀਆਂ ਦਾ ਇਕੋ ਜਾਪ, ਨਾਨਕ ਗੋਬਿੰਦ ਗਿਆ ਸਮਝਾਈਆ। ਤੂੰ ਮੇਰਾ ਮੈਂ ਤੇਰਾ ਬਾਪ, ਪਿਤਾ ਪੂਤ ਹੋਏ ਕੁੜਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੁੜੇ ਨਾਤ, ਬ੍ਰਹਮ ਪਾਰਬ੍ਰਹਮ ਮਿਲਾਈਆ। ਸੋਹੰ ਸ਼ਬਦ ਧੁਰ ਦੀ ਗਾਥ, ਸਚ ਸਾਜਣ ਕਰੇ ਪੜ੍ਹਾਈਆ। ਸਤਿਜੁਗ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਦੇਣਾ ਚੁਕਾਏ ਪੂਰਬ ਮਾਥ, ਮਸਤਕ ਟਿੱਕਾ ਇਕ ਲਗਾਈਆ । ਸਚ ਦਰਬਾਰੇ ਹਰਿ ਨਿਰੰਕਾਰੇ ਇਕ ਬਣਾਏ ਧੁਰ ਜਮਾਤ, ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਰਹਿਣ ਕੋਇ ਨਾ ਪਾਈਆ। ਅਲਿਫ਼ ਯੇ ਨਾ ਕੋਈ ਲੁਗਾਤ, ਏਕਾ ਏਕ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੱਚਾ ਦਿਤਾ ਵਰ, ਗੁਰ ਸ਼ਬਦੀ ਸਾਚਾ ਇਕ ਮਨਾਓ, ਦੂਜੇ ਦਰ ਨਾ ਮੰਗਣ ਜਾਓ, ਜੁਗ ਜੁਗ ਆਸਾ ਆਪ ਪੁਜਾਈਆ। ਟੇਕ ਮੱਥਾ ਦਿਤੀ ਅਸੀਸ, ਗੁਰ ਗੋਬਿੰਦ ਆਖ ਸੁਣਾਈਆ। ਜੀਵੋ ਜੰਤੋ ਸਾਧੋ ਸੰਤੋ ਗੁਰਬਾਣੀ ਧੁਰ ਦੀ ਇਕ ਹਦੀਸ, ਮਾਣਸ ਮਾਨੁਖ ਨਾ ਕਿਸੇ ਬਣਾਈਆ। ਇਹਦੀ ਕੋਈ ਨਾ ਕਰੇ ਰੀਸ, ਝੂਠੀ ਨਕਲ ਨਾ ਕੋਇ ਲਗਾਈਆ। ਇਸ ਨੂੰ ਵੇਖਣ ਆਏ ਆਪ ਜਗਦੀਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਵੇਲਾ ਬੀਸ ਬੀਸ, ਨਿਰਗੁਣ ਸਰਗੁਣ ਬਣ ਕੇ ਦੂਆ ਜ਼ੀਰੋ ਦੱਸੇ ਸਰਬ ਲੋਕਾਈਆ। ਗੁਰੂ ਗ੍ਰੰਥ ਤੇਰੀ ਕੋਈ ਨਾ ਲਵੇ ਫ਼ੀਸ, ਹੱਟੋ ਹੱਟ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੀ ਸਿਫ਼ਤ ਗਾਏ ਰਾਗ ਛਤੀਸ, ਬਹੱਤਰ ਨਾੜ ਏਕਾ ਤੰਦ ਸਤਾਰ ਵਜਾਈਆ। ਛੱਤੀ ਰਾਗ ਗੌਂਦੇ ਆਪਣੀ ਧਾਰ, ਧਾਰਨਾ ਨਾਲ ਮਿਲਾਈਆ। ਤੇਈ ਅਵਤਾਰ ਕਰਨ ਪਿਆਰ, ਭਗਤ ਅਠਾਰਾਂ ਖ਼ੁਸ਼ੀ ਮਨਾਈਆ । ਈਸਾ ਮੂਸਾ ਬੋਲਣ ਜੈਕਾਰ, ਮੁਹੰਮਦ ਇਕੋ ਰਾਗ ਜਣਾਈਆ। ਨਾਨਕ ਗੋਬਿੰਦ ਖੇਲ ਅਪਾਰ, ਗੁਰ ਅਰਜਣ ਲੇਖਾ ਸਹਿਜ ਸੁਭਾਈਆ। ਸ਼ਬਦ ਗੁਰੂ ਗੁਰ ਕਰ ਤਿਆਰ, ਸ੍ਰਿਸ਼ਟ ਸਬਾਈ ਦਏ ਵਖਾਈਆ। ਕਲਜੁਗ ਭੁੱਲੇ ਨਾ ਕੋਈ ਜੀਵ ਗਵਾਰ, ਜੀਵਣ ਜੁਗਤ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰ ਗੋਬਿੰਦ ਆਪਣੀ ਸੇਵਾ ਆਪ ਕਮਾਈਆ। ਸੀਸ ਝੁਕਾ ਸਚ ਗੁਰ ਚੇਲਾ, ਸ਼ਬਦ ਕਰੇ ਸ਼ਨਵਾਈਆ। ਪਾਰਬ੍ਰਹਮ ਦਾ ਸਾਚਾ ਮੇਲਾ, ਬ੍ਰਹਮ ਮਿਲਣੀ ਆਪ ਜਣਾਈਆ। ਹਰ ਘਟ ਵਸੇ ਸੱਜਣ ਸੁਹੇਲਾ, ਮਿਲੋ ਚਾਈਂ ਚਾਈਂਆ। ਨਿਰਗੁਣ ਸਦਾ ਰਹੇ ਵਿਹਲਾ, ਗੁਰਮੁਖਾਂ ਰਾਹ ਤਕਾਈਆ । ਕਲਜੁਗ ਅੰਤਮ ਗੁਰਮੁਖ ਵਿਰਲਾ ਸੰਭਲੇ ਸੱਚਾ ਵੇਲਾ, ਬਾਕੀ ਭੁੱਲੇ ਸਰਬ ਲੋਕਾਈਆ। ਗੁਰੂ ਗ੍ਰੰਥ ਗੁਰ ਸ਼ਬਦ ਸਭ ਨੂੰ ਕਰੇ ਫ਼ੇਲਾ, ਪਾਸ ਕੋਇ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੱਸ ਕੇ ਗਿਆ ਸਾਚਾ ਘਰ, ਘਰ ਵਿਚ ਘਰ ਵਖਾਈਆ। ਚਾਰ
ਵਰਨ ਕਰੋ ਪਿਆਰ, ਏਕਾ ਦੂਜਾ ਭੇਵ ਚੁਕਾਈਆ । ਦੀਨ ਮਜ਼੍ਹਬ ਦਾ ਝਗੜਾ ਛੱਡੋ ਸੰਸਾਰ, ਸਭ ਦਾ ਦਾਤਾ ਇਕੋ ਪਿਤਾ ਮਾਈਆ। ਸਾਚੀ ਸਿਖਿਆ ਸਿਖੋ ਸਿਰਜਣਹਾਰ, ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਪੜ੍ਹਾਈਆ। ਆਪਣੇ ਇਸ਼ਟ ਕਰੋ ਦੀਦਾਰ, ਦ੍ਰਿਸ਼ਟ ਤਾਕੀ ਬੰਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਜ ਸਭ ਨੂੰ ਰਿਹਾ ਸਮਝਾਈਆ। ਸਾਰੇ ਬਣ ਜਾਓ ਸੱਜਣ ਮੀਤ, ਦੂਜਾ ਨਜ਼ਰ ਕੋਇ ਨਾ ਆਈਆ। ਰਾਮ ਕ੍ਰਿਸ਼ਨ ਖ਼ੁਦਾ ਵਾਹਿਗੁਰੂ ਗਾਡ ਗਾਵੋ ਗੀਤ, ਮੰਦਰ ਮਸੀਤ ਝਗੜਾ ਕੋਇ ਰਹਿਣ ਨਾ ਪਾਈਆ। ਹੁਕਮਰਾਨਾਂ ਦਾ ਹੁਕਮ ਮੰਨੋ ਠੀਕ, ਤਬਦੀਲੀ ਸ਼ਹਿਨਸ਼ਾਹੀ ਵਿਚ ਕਦੇ ਨਾ ਆਈਆ। ਸਾਰੇ ਘਰ ਘਰ ਆਪਣੀ ਠੀਕ ਰੱਖੋ ਨੀਤ, ਬਾਹਰ ਸਮਝਾਵਣ ਕੋਇ ਨਾ ਜਾਈਆ। ਜਿਸ ਕਰਮ ਵਾਸਤੇ ਗੁਰੂਦੁਆਰ ਮੰਦਰ ਬਣਾਈ ਮਸੀਤ, ਸੋ ਮਸਲੇ ਸਿਖੋ ਚਾਈਂ ਚਾਈਂਆ। ਹਰ ਘਟ ਰਮਿਆ ਵੇਖੋ ਹਸਤ ਕੀਟ, ਸ੍ਰੀ ਭਗਵਾਨ ਮੰਨੋ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਹਾਲਤ ਸਭ ਨੂੰ ਰਿਹਾ ਜਣਾਈਆ। ਰਾਉ ਰੰਕ ਸਾਰੇ ਕਰੋ ਵਿਚਾਰ, ਸ਼ਾਹ ਸੁਲਤਾਨਾ ਆਪ ਜਣਾਇੰਦਾ। ਕੂੜੀ ਕਿਰਿਆ ਛੱਡੋ ਵਿਹਾਰ, ਸਚ ਸੁਚ ਇਕ ਵਖਾਇੰਦਾ। ਇਕ ਦਰ ਇਕ ਘਰ ਬਹਿ ਕੇ ਕਰੋ ਪਿਆਰ, ਵੱਡਾ ਛੋਟਾ ਨਜ਼ਰ ਕੋਇ ਨਾ ਆਇੰਦਾ। ਜੇ ਕੋਈ ਭੁੱਲ ਹੋ ਜਾਏ ਆਪਣੀ ਭੁੱਲ ਕਹੋ ਪੁਕਾਰ, ਪੜਦਾ ਉਪਰ ਨਾ ਕੋਇ ਰਖਾਇੰਦਾ। ਮਨਮੁਖ ਹੋ ਨਾ ਬਣੋ ਗਵਾਰ, ਜਗਤ ਖ਼ਵਾਰੀ ਚਾਰੋ ਕੁੰਟ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਸ਼ਾ ਸਭ ਦੀ ਆਪ ਬਦਲਾਇੰਦਾ। ਜੇ ਕੋਈ ਵੇਖੇ ਹਾਲ ਸਮਾਜ਼ਕ, ਸਮਾਜਵਾਦੀ ਦੇਣ ਦੁਹਾਈਆ। ਲੜਨ ਭਿੜਨ ਦੀ ਪੈ ਗਈ ਆਦਤ, ਦਿਵਸ ਰੈਣ ਕਰਨ ਲੜਾਈਆ। ਗੁਰੂਦੁਆਰੇ ਮੰਦਰ ਛੱਡ ਇਬਾਦਤ, ਸਿਆਸਤ ਰਾਣੀ ਬੈਠੇ ਘਰ ਪਰਨਾਈਆ। ਆਪਾ ਚੀਨ ਕੋਈ ਨਾ ਕਰੇ ਸ਼ਨਾਖ਼ਤ, ਆਪਣਾ ਪੜਦਾ ਨਾ ਕੋਇ ਉਠਾਈਆ। ਜਿਧਰ ਵੇਖੋ ਕੂੜੀ ਲਾਅਨਤ, ਕਲਜੁਗ ਡੌਰੂ ਡੰਕ ਰਿਹਾ ਵਜਾਈਆ। ਸਤਿਗੁਰੂ ਸਭ ਨੂੰ ਕਰ ਕੇ ਗਏ ਮਮਾਨਤ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਨਾ ਕਦੇ ਹਲਕਾਈਆ। ਸਤਿਗੁਰ ਭੁਲਿਆਂ ਭਰੇ ਨਾ ਕੋਇ ਜ਼ਮਾਨਤ, ਬਰੀਖ਼ਾਨਾ ਨਜ਼ਰ ਕੋਇ ਨਾ ਆਈਆ। ਠੱਗਾਂ ਚੋਰਾਂ ਯਾਰਾਂ ਫੜਨ ਨੂੰ ਹਰਿ ਬਣਾਈ ਅਦਾਲਤ, ਪੁਲੀਸ ਜਗਦੀਸ ਨਾਲ ਮਿਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਇਕ ਦੂਜੇ ਦੀ ਸਾਰੇ ਕਰੋ ਰਫ਼ਾਕਤ, ਵਫ਼ਾਦਾਰ ਬਣੇ ਸਰਬ ਲੋਕਾਈਆ। ਕਿਸੇ ਉਤੇ ਕਦੇ ਨਾ ਆਵੇ ਆਫ਼ਤ, ਜੋ ਗੁਰਮੁਖ ਬਣ ਕੇ ਹਰਿ ਕਾ ਨਾਮ ਧਿਆਈਆ। ਆਪਣੇ ਸੱਜਣਾਂ ਨੂੰ ਘਰ ਘਰ ਜਾ ਕੇ ਕਰੋ ਮੁਖ਼ਾਤਬ, ਸਚ ਸੁਨੇਹੜਾ ਦਿਉ ਸੁਣਾਈਆ। ਆਪਣੇ ਇਸ਼ਟ ਦੇ ਬਣੋ ਤਾਲਬ, ਦ੍ਰਿਸ਼ਟੀ ਆਪਣੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਸ੍ਰਿਸ਼ਟ ਸਬਾਈ ਇਕੋ ਇਕ ਜਣਾਈਆ। ਸਚ ਸੰਦੇਸਾ ਦਿਤਾ ਰਾਸ਼ਟਰਪਤ, ਵਾਲੀ ਹਿੰਦ ਆਪ ਸਮਝਾਈਆ। ਨਾੜ ਬਹੱਤਰ ਉਬਲੇ ਕੋਈ ਨਾ ਰਤ, ਜੋ ਰਾਸ਼ਟਰ ਭਵਨ ਡੇਰਾ ਲਾਈਆ। ਚਾਰ ਵਰਨ ਊਚ ਨੀਚ ਰਾਉ ਰੰਕ ਵੇਖ ਇਕੋ ਅੱਖ, ਅੱਖ ਸਕੇ ਨਾ ਕੋਇ ਬਦਲਾਈਆ। ਸਭ ਨੂੰ ਮਿਲਣਾ ਹੱਸ ਹੱਸ, ਕਰੋਧ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਗੁਰਸਿਖਾਂ ਹਰਿਜਨਾਂ ਹਰਿਭਗਤਾਂ ਜੀਵਾਂ ਜੰਤਾਂ ਸਾਧਾਂ ਸੰਤਾਂ ਆਦਿ ਜੁਗਾਦਿ ਜੁਗਾ ਜੁਗੰਤਰ ਕੂਕ ਜਣਾਏ ਸਾਚਾ ਮੰਤਰ, ਸਚ ਸਮਾਜਕ ਜਗਤ ਆਰਥਕ ਇਕ ਪਰਮਾਰਥਕ ਪਾਰਬ੍ਰਹਮ ਬ੍ਰਹਮ ਇਕੋ
ਇਕ ਜਣਾਈਆ। ਸਮਾਜਕ ਵਾਦੀ ਜੇ ਜਾਣ ਸਮਝ, ਝਗੜਾ ਕੋਈ ਰਹਿਣ ਨਾ ਪਾਈਆ। ਸਤਿਗੁਰ ਦੇਵੇ ਇਕ ਰਮਜ਼, ਇਸ਼ਾਰੇ ਨਾਲ ਸਮਝਾਈਆ। ਘਰ ਘਰ ਵੇਖੋ ਹਰਿ ਜੂ ਖ਼ਸਮ, ਆਤਮ ਸੇਜਾ ਬੈਠਾ ਡੇਰਾ ਲਾਈਆ। ਉਸ ਦੇ ਪਿਆਰ ਵਿਚ ਉਸ ਦੇ ਦੀਦਾਰ ਵਿਚ ਹੋ ਜਾਓ ਭਸਮ, ਆਪਣਾ ਆਪ ਗਵਾਈਆ। ਜੋ ਏਥੇ ਆਏ ਖਾ ਕੇ ਜਾਓ ਕਸਮ, ਇਕ ਦੂਜੇ ਨਾਲ ਨਾ ਹੋਏ ਲੜਾਈਆ। ਆਪਣਾ ਹਿਰਦਾ ਕਰੋ ਨਰਮ, ਗਰਮਜੋਸ਼ੀ ਨਾ ਕੋਇ ਵਖਾਈਆ। ਕਾਇਆ ਵੇਖੋ ਵੱਡੀ ਖੁਲ੍ਹੀ ਫ਼ਰਮ, ਜਿਸ ਵਿਚ ਮਨ ਮਤ ਬੁਧ ਅਨੇਕ ਪੁਰਜ਼ੇ ਦਿਤੇ ਟਿਕਾਈਆ। ਜਿਸ ਨਾਲ ਆਪਣਾ ਸੌਰੇ ਜਰਮ, ਸੋ ਗੁਰਮੁਖੋ ਕਰਮ ਕਰੋ ਚਾਈਂ ਚਾਈਂਆ। ਦੂਈ ਦਵੈਤ ਦਾ ਮੇਟੋ ਭਰਮ, ਊਚਾਂ ਨੀਚਾਂ ਸਮਝੋ ਭਾਈ ਭਾਈਆ। ਹੁਣ ਵੇਲਾ ਨਹੀਂ ਕਰਨ ਦਾ ਸ਼ਰਮ, ਪੁਰਖ ਅਕਾਲ ਸਭ ਦਾ ਸ਼ਰਮ ਹੱਯਾ ਰਿਹਾ ਉਡਾਈਆ। ਜੇ ਕੋਈ ਸਮਝੇ ਸਾਚਾ ਧਰਮ, ਪਿਆਰ ਸਭਨਾਂ ਨਾਲ ਇਕੋ ਜਿਹਾ ਰਖਾਈਆ। ਅੰਤਮ ਲੇਖਾ ਚੁੱਕੇ ਮਰਨ ਡਰਨ, ਰਾਏ ਧਰਮ ਨਾ ਦਏ ਸਜ਼ਾਈਆ। ਸਚ ਦੁਆਰੇ ਸੋ ਗੁਰਮੁਖ ਵੜਨ, ਜੋ ਗੁਰ ਕਾ ਸ਼ਬਦ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਮਾਰਗ ਸਰਬ ਦਸਾਈਆ। ਆਰਥਕ ਵਾਦੀ ਜੇ ਕੋਈ ਕੱਢੇ ਅਰਥ, ਅਰਥਾਤ ਆਪਣਾ ਲਏ ਜਣਾਈਆ। ਇਕ ਦੂਜੇ ਦਾ ਕੋਈ ਨਾ ਸਮਝੇ ਫ਼ਰਕ, ਫ਼ਿਕਰਾ ਕੂੜਾ ਬੋਲੇ ਨਾ ਕੋਇ ਲੋਕਾਈਆ। ਕੂੜਾ ਝਗੜਾ ਕਰੇ ਤਰਕ, ਤੁਰਤ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰੇ ਕੋਲੋ ਇਕੋ ਮੰਗੇ ਪ੍ਰੀਤੀ ਮੰਗਤ, ਦੋਏ ਜੋੜ ਜੋੜ ਵਾਸਤਾ ਪਾਈਆ।