ਪੁਸਤਕਾਲਾਭਾਗ ੧੫

੨੭ ਭਾਦਰੋ ੨੦੨੦ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸਤਿਗੁਰ ਨਾਮ ਸਦਾ ਸਤਿ, ਆਦਿ ਜੁਗਾਦਿ ਰਖਾਇੰਦਾ। ਜਨ ਭਗਤਾਂ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਆਤਮ ਪਰਮਾਤਮ ਜੋੜੇ ਨੱਤ, ਨਾਤਾ ਬਿਧਾਤਾ ਇਕ ਵਖਾਇੰਦਾ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਨਾ ਕੋਇ ਤਪਾਇੰਦਾ। ਲੇਖਾ ਚੁੱਕੇ ਪੰਜ ਤੱਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਇੰਦਾ। ਸਤਿ ਸੰਤੋਖ ਧੀਰਜ ਦੇਵੇ ਜਤ, ਗੁਰ ਗਿਆਨ ਇਕ ਦ੍ਰਿੜਾਇੰਦਾ। ਮੇਟ ਮਿਟਾਏ ਮਨਮਤ, ਗੁਰਮਤ ਇਕ ਸਮਝਾਇੰਦਾ। ਲੱਖ ਚੁਰਾਸੀ ਵਿਚੋ ਲਏ ਰੱਖ, ਸਿਰ ਆਪਣਾ ਹੱਥ ਰਖਾਇੰਦਾ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਪੰਧ ਮੁਕਾਇੰਦਾ। ਅੰਮ੍ਰਿਤ ਦੇਵੇ ਆਤਮ ਰਸ, ਨਿਝਰ ਝਿਰਨਾ ਇਕ ਝਿਰਾਇੰਦਾ । ਜੋਤ ਨਿਰੰਜਣ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਲੇਖੇ ਲਾਏ ਪਵਣ ਸਵਾਸ, ਪਵਣ ਪਵਣੀ ਮੇਲ ਮਿਲਾਇੰਦਾ। ਜਨਮ ਕਰਮ ਦੀ ਪੂਰੀ ਕਰੇ ਆਸ, ਨਿਰਾਸਾ ਕੋਈ ਰਹਿਣ ਨਾ ਪਾਇੰਦਾ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਸਚ ਪੜ੍ਹਾਏ ਇਕੋ ਗਾਥ, ਸਾਚਾ ਮੰਤਰ ਇਕ ਸਮਝਾਇੰਦਾ। ਧੁਰ ਦੀ ਦੇਵੇ ਅਗੰਮੀ ਦਾਤ, ਘਰ ਭੰਡਾਰ ਆਪ ਵਰਤਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਇੰਦਾ। ਨੇੜੇ ਹੋ ਕੇ ਪੁੱਛੇ ਵਾਤ, ਦੂਰ ਦੁਰਾਡਾ ਪੰਧ ਮੁਕਾਇੰਦਾ। ਪਾਰ ਕਰਾਏ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਲਹਿਣਾ ਚੁੱਕੇ ਤਤ ਆਠ, ਨੌ ਦੁਆਰੇ ਡੇਰਾ

ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਤਿਗੁਰ ਨਾਮ ਸਮਝਾਇੰਦਾ। ਸਤਿਗੁਰ ਨਾਮ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਚ ਜਣਾਏ ਇਕ ਪ੍ਰੀਤ, ਪ੍ਰੀਤੀਵਾਨ ਵੇਖ ਵਖਾਈਆ। ਆਤਮ ਗਾਏ ਸੁਹਾਗੀ ਗੀਤ, ਢੋਲਾ ਧੁਰ ਦਾ ਰਾਗ ਅਲਾਈਆ। ਸਾਹਿਬ ਸਤਿਗੁਰ ਵਸੇ ਚੀਤ, ਘਰ ਮੰਦਰ ਸੋਭਾ ਪਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਲੇਖ ਚੁਕਾਏ ਹਸਤ ਕੀਟ, ਊਚ ਨੀਚ ਨਜ਼ਰ ਕੋਇ ਨਾ ਆਈਆ। ਜੀਵਦਿਆਂ ਜਗ ਲਏ ਜੀਤ, ਮੋਇਆਂ ਮਰਨ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸਮਝਾਈਆ। ਗੁਰ ਕਾ ਨਾਮ ਸਦਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਕਰ ਕਰ ਦੇਵੇ ਹਿਤ, ਜੁਗ ਜੁਗ ਆਪਣਾ ਮੇਲ ਮਿਲਾਇੰਦਾ। ਸਾਚੀ ਦਿਸ਼ਾ ਪਏ ਦਿਸ, ਘਰ ਮੰਦਰ ਕੁੰਡਾ ਲਾਹਿੰਦਾ। ਧੁਰ ਦਾ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਧੰਨ ਵਡਿਆਈ ਸਾਚੇ ਸਿਖ, ਜਿਸ ਸਤਿਗੁਰ ਨਜ਼ਰੀ ਆਇੰਦਾ। ਨੇਤਰ ਲੋਚਣ ਆਪਣੇ ਪੇਖ, ਪੇਖ ਪੇਖ ਖ਼ੁਸ਼ੀ ਮਨਾਇੰਦਾ। ਸਚ ਸੁਹਾਏ ਸੁਹੰਜਣਾ ਦੇਸ, ਘਰ ਘਰ ਵਿਚ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਨਾਮ ਰੰਗ ਰੰਗਾਇੰਦਾ। ਗੁਰ ਕਾ ਨਾਮ ਰੰਗ ਰੰਗੀਲਾ, ਰੰਗ ਰਤਾ ਆਪ ਰੰਗਾਈਆ। ਜੁਗ ਚੌਕੜੀ ਬਣੇ ਵਸੀਲਾ, ਲੋਕਮਾਤ ਹੋਏ ਸਹਾਈਆ। ਜਨ ਭਗਤ ਬਣਾਏ ਇਕ ਕਬੀਲਾ, ਵਰਨ ਬਰਨ ਨਾ ਕੋਇ ਸਮਝਾਈਆ। ਮੇਲ ਮਿਲਾਏ ਛੈਲ ਛਬੀਲਾ, ਜੋਬਨ ਮਤਾ ਬੇਪਰਵਾਹੀਆ। ਕਿਸੇ ਹੱਥ ਨਾ ਆਏ ਜਗਤ ਦਲੀਲਾ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਬਿਨ ਸਤਿਗੁਰ ਪੂਰੇ ਬਣੇ ਨਾ ਕੋਇ ਵਸੀਲਾ, ਵਸਲ ਸਚ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਈਆ। ਗੁਰ ਕਾ ਨਾਉਂ ਸਦਾ ਸਹਾਈ, ਆਦਿ ਜੁਗਾਦਿ ਦਇਆ ਕਮਾਇੰਦਾ । ਗੁਰਮੁਖ ਵਿਰਲੇ ਰਹੇ ਧਿਆਈ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਉਚੀ ਕੂਕਣ ਮਾਰਨ ਧਾਹੀਂ, ਨੇਤਰ ਨੀਰ ਸਰਬ ਵਖਾਇੰਦਾ। ਕਵਣ ਵੇਲਾ ਪ੍ਰਭ ਮਿਲੇ ਮਾਹੀ, ਪਾਂਧੀ ਆਪਣਾ ਫੇਰਾ ਪਾਇੰਦਾ। ਬਾਂਹੋ ਪਕੜ ਲਏ ਉਠਾਈ, ਰੁੱਠੜੇ ਆਪ ਮਨਾਇੰਦਾ। ਭੇਵ ਖੁਲ੍ਹਾਏ ਚਾਈਂ ਚਾਈਂ, ਪੜਦਾ ਉਹਲਾ ਆਪ ਚੁਕਾਇੰਦਾ। ਘਰ ਮੰਦਰ ਕਰੇ ਰੁਸ਼ਨਾਈ, ਅਗਿਆਨ ਅੰਧੇਰ ਗਵਾਇੰਦਾ। ਅੰਮ੍ਰਿਤ ਜਾਮ ਦਏ ਪਿਆਈ, ਰਸ ਇਕੋ ਇਕ ਵਖਾਇੰਦਾ। ਅਨਹਦ ਨਾਦ ਦਏ ਸੁਣਾਈ, ਧੁਨ ਆਤਮਕ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਸਮਝਾਇੰਦਾ। ਸਤਿਗੁਰ ਨਾਮ ਸਰਬ ਦਾ ਪਿਆਰਾ, ਪ੍ਰੇਮ ਇਕੋ ਜਿਹਾ ਰਖਾਈਆ। ਗੁਰਮੁਖ ਵਿਰਲਾ ਵੇਖੇ ਹੋ ਕੇ ਨਿਆਰਾ, ਨਾਤਾ ਤੋੜੇ ਜਗਤ ਲੋਕਾਈਆ। ਅੰਦਰੇ ਅੰਦਰ ਮਿਲੇ ਇਸ਼ਾਰਾ, ਬਾਹਰੋ ਸੈਨਤ ਨਾ ਕੋਇ ਲਗਾਈਆ । ਬੰਦ ਕਿਵਾੜੀ ਖੁਲ੍ਹੇ ਤਾਲਾ, ਤਾਕੀ ਖਿੜਕੀ ਬੰਦ ਨਾ ਕੋਇ ਰਖਾਈਆ। ਕਰੇ ਪਰਕਾਸ਼ ਡੂੰਘੀ ਗਾਰਾ, ਕਾਇਆ ਭਵਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਨਾਮ ਇਕ ਦ੍ਰਿੜਾਈਆ। ਗੁਰ ਕਾ ਨਾਮ ਸੱਚਾ ਉਪਦੇਸ਼, ਉਪਦੇਸ਼ਕ ਹਰਿ ਅਖਵਾਇੰਦਾ। ਜੁਗ ਜੁਗ ਦੇਵਣਹਾਰ ਸੰਦੇਸ, ਧੁਰ ਦੀ ਬਾਣੀ ਬਾਣ ਲਗਾਇੰਦਾ। ਨਿਤ ਨਿਤ ਵੇਖਣਹਾਰਾ ਲਏ ਵੇਖ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਬੁਝਾਇੰਦਾ।

ਸਾਚਾ ਨਾਮ ਸ਼ਬਦ ਗਿਆਨ, ਅਗਿਆਨੀਆਂ ਦਏ ਸਮਝਾਈਆ। ਸਾਚਾ ਬਖ਼ਸ਼ੇ ਇਕ ਧਿਆਨ, ਪ੍ਰਭੂ ਮਿਲੇ ਸਚ ਸਰਨਾਈਆ । ਸਾਚਾ ਦੇਵੇ ਅਗੰਮੀ ਦਾਨ, ਈਸ਼ਵਰ ਆਪਣਾ ਨਾਮ ਵਰਤਾਈਆ। ਧੁਰ ਸੰਦੇਸਾ ਦਏ ਪੈਗ਼ਾਮ, ਕਲਮਾ ਇਕੋ ਇਕ ਸੁਣਾਈਆ। ਘਟ ਅੰਦਰ ਮਿਲੇ ਆਣ, ਸੁਆਮੀ ਆਪਣਾ ਫੇਰਾ ਪਾਈਆ। ਜਨ ਭਗਤਾਂ ਦੇਵੇ ਮਾਣ, ਅਭਿਮਾਨ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਸਚ ਇਕ ਸਮਝਾਈਆ। ਗੁਰ ਕਾ ਨਾਮ ਸਦਾ ਸਚ, ਸਤਿਗੁਰ ਸਾਚੇ ਹੱਟ ਵਿਕਾਇੰਦਾ। ਵੇਖਣਹਾਰਾ ਕਾਇਆ ਮਾਟੀ ਕੱਚ, ਪੰਜ ਤਤ ਫੋਲਨ ਆਪ ਫੋਲਾਇੰਦਾ। ਦੋ ਜਹਾਨਾਂ ਵੇਖੇ ਨੱਸ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਸੰਤ ਸੁਹੇਲੇ ਲਏ ਲੱਭ, ਆਪ ਆਪਣਾ ਪੜਦਾ ਲਾਹਿੰਦਾ। ਕਰੇ ਪਰਕਾਸ਼ ਨਿਰਗੁਣ ਝੱਬ, ਝਲਕ ਆਪਣੀ ਆਪ ਜਣਾਇੰਦਾ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਬੂੰਦ ਸਵਾਂਤੀ ਆਪ ਟਪਕਾਇੰਦਾ। ਜਗਤ ਦੁਆਰਾ ਪਾਰ ਕਰੇ ਹੱਦ, ਘਰ ਸਾਚਾ ਇਕ ਵਖਾਇੰਦਾ । ਸ਼ਬਦ ਅਗੰਮੀ ਵੱਜੇ ਨਦ, ਢੋਲਕ ਛੈਣਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਵਡਿਆਇੰਦਾ। ਸਤਿਗੁਰ ਨਾਮ ਸਦਾ ਸੁਹੇਲਾ, ਜੁਗ ਜੁਗ ਪੈਜ ਰਖਾਈਆ। ਆਵੇ ਜਾਵੇ ਇਕ ਇਕੇਲਾ, ਆਪਣਾ ਫੇਰਾ ਪਾਈਆ। ਜਨ ਭਗਤਾਂ ਕਰੇ ਭਗਤੀ ਮੇਲਾ, ਭਗਵਨ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਪਰਗਟਾਈਆ। ਸਤਿਗੁਰ ਨਾਮ ਸਦਾ ਸਦਾ ਪਰਗਟ, ਪਰਮ ਪੁਰਖ ਆਪ ਪਰਗਟਾਈਆ। ਆਪ ਟਿਕਾਏ ਲੱਖ ਚੁਰਾਸੀ ਘਟ ਘਟ, ਦਰ ਦਰ ਆਪ ਬਹਾਈਆ। ਆਤਮ ਪਰਮਾਤਮ ਮਾਰਗ ਦੱਸ ਦੱਸ, ਪਾਰਬ੍ਰਹਮ ਬ੍ਰਹਮ ਆਪਣਾ ਰਾਹ ਜਣਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਹੱਸ ਹੱਸ, ਜਗਤ ਵਿਛੋੜਾ ਰਹੇ ਨਾ ਰਾਈਆ। ਪ੍ਰੇਮ ਪਿਆਲਾ ਜਾਮ ਪਿਆਏ ਰਸ ਰਸ, ਅੰਮ੍ਰਿਤ ਰਸ ਇਕ ਖਵਾਈਆ । ਪੰਧ ਮੁਕਾਏ ਪਾਂਧੀ ਨੱਸ ਨੱਸ, ਨਿਰਗੁਣ ਆਪਣਾ ਫੇਰਾ ਪਾਈਆ। ਦੁਰਮਤ ਮੈਲ ਕੱਟ ਕੱਟ, ਸਵੱਛ ਸਰੂਪੀ ਰੂਪ ਸਮਝਾਈਆ। ਸਾਚਾ ਲਾਹਾ ਖੱਟ ਖੱਟ, ਗੁਰਮੁਖ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਮ ਇਕੋ ਇਕ ਰਖਾਈਆ। ਗੁਰ ਕਾ ਨਾਮ ਡੂੰਘਾ ਸਾਗਰ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਗੁਰਮੁਖ ਵਿਰਲਾ ਬਣੇ ਸੌਦਾਗਰ, ਕਾਇਆ ਮੰਦਰ ਅੰਦਰ ਲੱਭਣ ਆਈਆ। ਸਤਿਗੁਰ ਪੜਦਾ ਖੋਲ੍ਹ ਵਖਾਏ ਗਾਗਰ, ਕਾਇਆ ਗਗਰੀਆ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਰਖਾਈਆ। ਗੁਰ ਕਾ ਨਾਮ ਸਦਾ ਸਦਾ ਜਗ ਇਕ, ਏਕੰਕਾਰ ਆਪ ਦ੍ਰਿੜਾਈਆ। ਸਿਫ਼ਤੀ ਨਾਮ ਕੋਟਨ ਕੋਟ ਲਿਖ, ਜਗ ਜੀਵਣ ਜੁਗਤ ਰਹੇ ਜਣਾਈਆ। ਨਿਤ ਨਵਿਤ ਮੰਗਦੇ ਰਹਿਣ ਭਿਖ, ਬਣ ਭਿਖਾਰੀ ਅਲਖ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਆਪਣੀ ਝੋਲੀ ਪੌਂਦੇ ਰਹੇ ਹਿੱਸ, ਹਿੱਸਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕੋ ਘਰ ਜਣਾਈਆ। ਸਾਚਾ ਨਾਮ ਸਤਿਗੁਰ ਸਰਨ, ਪ੍ਰਭ ਸਰਨ ਮਿਲੇ ਵਡਿਆਈਆ। ਜਿਸ ਮਿਲਿਆਂ ਖੁਲ੍ਹੇ ਨੇਤਰ ਹਰਨ ਫਰਨ, ਨਿਜ ਨੇਤਰ ਹੋਏ ਰੁਸ਼ਨਾਈਆ। ਆਵਣ ਜਾਵਣ ਗੇੜਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਰਹਿਣ ਨਾ ਪਾਈਆ। ਸੋ ਗੁਰਮੁਖ ਸਾਚੀ ਤਰਨੀ ਤਰਨ, ਜਿਨ੍ਹਾਂ ਗੁਰ ਗੁਰ ਨਾਮ ਕਰੇ ਪੜ੍ਹਾਈਆ। ਅਧਵਿਚਕਾਰ ਕਦੇ ਨਾ ਅੜਨ, ਰਾਹ ਵਿਚ ਨਾ ਕੋਇ ਅਟਕਾਈਆ।

ਕੂੜੀ ਅਗਨੀ ਕਦੇ ਨਾ ਸੜਨ, ਮਾਇਆ ਮਮਤਾ ਨਾ ਕੋਇ ਜਲਾਈਆ । ਜਮ ਕਾ ਦੂਤ ਨਾ ਆਏ ਫੜਨ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਗੁਰ ਪੌੜੇ ਸਾਚੇ ਚੜ੍ਹਨ, ਨਾਮ ਡੰਡਾ ਇਕੋ ਹੱਥ ਵਖਾਈਆ। ਸਚਖੰਡ ਦੁਆਰੇ ਜਾ ਕੇ ਸਤਿਗੁਰ ਪੂਰੇ ਦਾ ਢੋਲਾ ਇਕੋ ਪੜ੍ਹਨ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਸੋਹੰ ਰੂਪ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਗੁਰ ਗੁਰ ਨਾਮ ਦੇਵੇ ਸਦਾ ਸਦਾ ਸਦ ਵਧਾਈਆ।

੨੭ ਭਾਦਰੋ ੨੦੨੦ ਬਿਕ੍ਰਮੀ ਕੁੰਦਨ ਸਿੰਘ ਦੇ ਗ੍ਰਹਿ ਮਾਲ ਚਕ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਸਚ ਨਰੇਸ਼ਾ, ਧੁਰ ਫ਼ਰਮਾਨ ਇਕ ਜਣਾਈਆ। ਹਰਿ ਪੁਰਖ ਨਿਰੰਜਣ ਦਏ ਸੰਦੇਸਾ, ਧੁਰ ਦੀ ਧਾਰ ਸਮਝਾਈਆ। ਏਕੰਕਾਰ ਧਾਰੇ ਭੇਖਾ, ਬੇਪਰਵਾਹ ਬੇਪਰਵਾਹੀਆ। ਆਦਿ ਨਿਰੰਜਣ ਬਣੇ ਨੇਤਾ, ਰਾਜਨ ਭੂਪ ਵਡ ਵਡਿਆਈਆ। ਅਬਿਨਾਸ਼ੀ ਕਰਤਾ ਜਾਣੇ ਲੇਖਾ, ਇਕ ਇਕੱਲਾ ਸੱਚਾ ਮਾਹੀਆ । ਸ੍ਰੀ ਭਗਵਾਨ ਰੱਖੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਪਾਰਬ੍ਰਹਮ ਕਰੇ ਸਾਚਾ ਹੇਤਾ, ਹਿਤਕਾਰੀ ਇਕੋ ਨਜ਼ਰੀ ਆਈਆ। ਸਚਖੰਡ ਨਿਵਾਸੀ ਪਰਗਟ ਹੋਏ ਆਪ ਅਭੇਤਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਖੇਲੇ ਖੇਲ ਸਾਹਿਬ ਸੁਲਤਾਨ ਹੁਕਮਰਾਨ ਪਕੜ ਉਠਾਏ ਸਾਚਾ ਬੇਟਾ, ਸ਼ਬਦੀ ਸੁਤ ਇਕ ਜਗਾਈਆ। ਦੋ ਜਹਾਨਾਂ ਬਣ ਖੇਵਟ ਖੇਟਾ, ਮਾਰਗ ਇਕੋ ਇਕ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਛੋਟਾ ਜਿਹਾ ਹਿੱਸਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਤ੍ਰੈ ਪੰਜ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਾਚੇ ਸੁਤ ਉਠ ਦੁਲਾਰੇ ਸੋ ਪੁਰਖ ਨਿਰੰਜਣ ਆਪ ਜਗਾਈਆ । ਦੋ ਜਹਾਨ ਤੇਰੇ ਵਣਜਾਰੇ, ਪੁਰੀ ਲੋਅ ਧਿਆਨ ਲਗਾਈਆ। ਬ੍ਰਹਿਮੰਡ ਖੰਡ ਤੇਰੇ ਪਨਹਾਰੇ, ਦਰ ਸੇਵਕ ਸੇਵ ਕਮਾਈਆ। ਲੋਕ ਪਰਲੋਕ ਤੇਰੇ ਸਹਾਰੇ, ਤੇਰਾ ਅੰਤ ਕੋਇ ਨਾ ਪਾਈਆ। ਗੁਰ ਅਵਤਾਰ ਤੇਰੇ ਪਿਆਰੇ, ਨਿਤ ਬੈਠੇ ਧਿਆਨ ਲਗਾਈਆ। ਤੇਰਾ ਸਚ ਨਾਮ ਜੈਕਾਰੇ, ਪ੍ਰੀਤਮ ਰਹੇ ਸੁਣਾਈਆ। ਭਗਤ ਭਗਤੀ ਤੇਰੇ ਵਣਜਾਰੇ, ਸਾਚਾ ਹੱਟ ਇਕ ਖੁਲ੍ਹਾਈਆ। ਸੰਤਾਂ ਦੇ ਸਾਚੀ ਧਾਰੇ, ਧਾਰ ਧਾਰ ਵਿਚੋ ਪਰਗਟਾਈਆ। ਗੁਰਮੁਖਾਂ ਖੋਲ੍ਹ ਬੰਦ ਕਿਵਾੜੇ, ਬੰਦ ਹਾਟੀ ਕੁੰਡਾ ਲਾਹੀਆ । ਗੁਰਸਿਖਾਂ ਦੇ ਸਚ ਇਸ਼ਾਰੇ, ਸਚ ਇਸ਼ਾਰਾ ਇਕ ਵਖਾਈਆ। ਨਵ ਨੌ ਨਈਆ ਵੇਖ ਕਿਨਾਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਸ਼ਬਦ ਸੁਤ ਉਠ ਬਲਵਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਸਰਗੁਣ ਵੇਖ ਸਾਚੇ ਕਾਹਨ, ਲੱਖ ਚੁਰਾਸੀ ਗੋਪੀ ਤੇਰੇ ਅੰਗ ਲਗਾਇੰਦਾ। ਨਵ ਨੌ ਚਾਰ ਹੋਇਆ ਵੈਰਾਨ, ਸਾਚੀ ਧਾਰ ਨਾ ਕੋਇ ਸਮਝਾਇੰਦਾ। ਚਾਰ ਜੁਗ ਦਾ ਭੁੱਲਿਆ ਸਰਬ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਮਝ ਕੋਇ ਨਾ ਪਾਇੰਦਾ। ਦਹਿ ਦਿਸ਼ਾ ਚਾਰ ਕੁੰਟ ਕੂੜੀ ਕਿਰਿਆ ਹੋਈ ਪਰਧਾਨ, ਕਲਜੁਗ ਚਾਰੋ ਕੁੰਟ ਡੌਰੂ ਡੰਕ ਵਜਾਇੰਦਾ । ਦਰੋਹੀ ਫਿਰੀ ਜਗਤ ਸ਼ੈਤਾਨ, ਸ਼ਰਅ ਸ਼ਰੀਅਤ ਨਾਲ ਟਕਰਾਇੰਦਾ। ਸਤਿਗੁਰ ਸ਼ਬਦ ਸਾਚਾ ਢੋਲਾ ਕੋਈ ਨਾ ਗਾਣ, ਰਸਨਾ ਜਿਹਵਾ ਕਾਗ ਵਾਂਗ ਜੀਵ ਜੰਤ ਸਰਬ ਕੁਰਲਾਇੰਦਾ। ਆਤਮ ਅੰਤਰ

ਕਿਸੇ ਨਾ ਮਿਲਿਆ ਬ੍ਰਹਮ ਗਿਆਨ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇੰਦਾ। ਨੌ ਖੰਡ ਪ੍ਰਿਥਮੀ ਝੂਠੀ ਦਿਸੇ ਦੁਕਾਨ, ਸੱਤ ਦੀਪ ਵਣਜ ਵਣਜਾਰਾ ਸਾਚਾ ਹੱਟ ਨਾ ਕੋਈ ਖੁਲ੍ਹਾਇੰਦਾ। ਚੌਦਾਂ ਲੋਕ ਰੋਵਣ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਇੰਦਾ। ਚੌਦਾਂ ਤਬਕ ਨਾ ਕੋਇ ਸਹਾਰਾ, ਸਾਚਾ ਪੀਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਇੰਦਾ। ਉਠ ਸੁੱਤ ਸ਼ਬਦ ਬਲਵਾਨ, ਤੇਰੇ ਹੱਥ ਵਡਿਆਈਆ । ਸਤਿ ਉਠਾ ਇਕ ਨਿਸ਼ਾਨ, ਦੋ ਜਹਾਨ ਝੁਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇ ਗਿਆਨ, ਅੱਖਰ ਇਕੋ ਇਕ ਪੜ੍ਹਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਝਗੜਾ ਚੁੱਕੇ ਕੂੜੀ ਕਿਰਿਆ ਨਾ ਰਹੇ ਨਿਸ਼ਾਨ, ਸਚ ਸੁਚ ਇਕ ਸਮਝਾਈਆ। ਅੰਮ੍ਰਿਤ ਆਤਮ ਪ੍ਰੇਮ ਪਿਆਲਾ ਬਖ਼ਸ਼ ਦਾਨ, ਆਬੇ ਹਯਾਤ ਮੁਖ ਚੁਆਈਆ । ਏਕਾ ਰਾਗ ਅਨਹਦ ਨਾਦੀ ਸੁਣਾ ਕਾਨ, ਧੁਰ ਦੀ ਧਾਰ ਆਪ ਸਮਝਾਈਆ। ਨਿਰਮਲ ਜੋਤ ਕਰ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਈਆ। ਉਠ ਸੁਤ ਬਾਂਕੇ ਨੌਜਵਾਨ, ਸ੍ਰੀ ਭਗਵਾਨ ਸਚ ਜਣਾਇੰਦਾ। ਤੇਰੇ ਹੱਥ ਤੇਰਾ ਖੜਗ ਖੰਡਾ ਕਿਰਪਾਨ, ਤੀਰ ਚਿੱਲਾ ਇਕੋ ਨਜ਼ਰੀ ਆਇੰਦਾ। ਬ੍ਰਹਿਮੰਡ ਖੰਡ ਤੇਰੀ ਮੰਨਣ ਆਣ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਕਰੋੜ ਤੇਤੀਸਾ ਨੈਣ ਸ਼ਰਮਾਣ, ਸੁਰਪਤ ਅੱਖ ਨਾ ਕੋਇ ਉਠਾਇੰਦਾ। ਚਾਰ ਜੁਗ ਤੇਰੇ ਢੋਲੇ ਗਾਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਓਟ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਦੱਸ ਕੇ ਗਏ ਪਹਿਚਾਨ, ਲੇਖਾ ਲਿਖ ਲਿਖ ਸਰਬ ਸਮਝਾਇੰਦਾ। ਮੰਦਰ ਮਹੱਲ ਅਟੱਲ ਇਕ ਮਕਾਨ, ਉਚ ਮਨਾਰਾ ਸੋਭਾ ਪਾਇੰਦਾ। ਦੀਵਾ ਜੋਤੀ ਜਗੇ ਇਕ ਨੁਰਾਨ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਤੇਰੀ ਝੋਲੀ ਪਾਇੰਦਾ। ਉਠ ਸੁਤ ਸਚ ਦੁਲਾਰੇ, ਸੋ ਸਾਹਿਬ ਆਪ ਜਣਾਈਆ। ਸ੍ਰਿਸ਼ਟ ਸਬਾਈ ਆਪਾ ਆਪ ਹਾਰੇ, ਆਪਣਾ ਪੜਦਾ ਸਕੇ ਨਾ ਕੋਇ ਉਠਾਈਆ। ਸਾਚੇ ਭਗਤ ਫਿਰਨ ਕੁਆਰੇ, ਤੁਧ ਬਿਨ ਕਰੇ ਨਾ ਕੋਇ ਕੁੜਮਾਈਆ। ਸੁਰਤ ਸਵਾਣੀ ਕਾਇਆ ਡੂੰਘੀ ਕੰਦਰ ਬੈਠੀ ਵਾਜਾਂ ਮਾਰੇ, ਆ ਮਿਲ ਮੇਰੇ ਸੱਚੇ ਮਾਹੀਆ। ਸੰਤ ਸੱਜਣ ਰਾਹ ਤੱਕਣ ਨੇਤਰ ਨੈਣ ਉਘਾੜੇ, ਨਿਜ ਨੇਤਰ ਕਰ ਰੁਸ਼ਨਾਈਆ। ਗੁਰਮੁਖ ਵੇਖਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਜਣਾਈਆ। ਸ਼ਬਦ ਸੁਤ ਕਹੇ ਮੈਂ ਜਾਵਾਂਗਾ। ਥਿਰ ਘਰ ਆਪਣਾ ਕੁੰਡਾ ਲਾਹਵਾਂਗਾ। ਸੁਨ ਅਗੰਮ ਪਾਰ ਕਰਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਵਾਂਗਾ। ਕਰੋੜ ਤੇਤੀਸਾ ਅੱਖ ਖੁਲ੍ਹਾਵਾਂਗਾ। ਲੱਖ ਚੁਰਾਸੀ ਹਿਰਦੇ ਵਸ, ਤ੍ਰੈਗੁਣ ਨਾਤਾ ਤੋੜ ਤੁੜਾਵਾਂਗਾ। ਸਾਚਾ ਮਾਰਗ ਇਕੋ ਦੱਸ, ਰਹਿਬਰ ਦੋ ਜਹਾਨ ਅਖਵਾਵਾਂਗਾ। ਪੰਧ ਮੁਕਾਵਾਂ ਨੱਸ ਨੱਸ, ਬਣ ਪਾਂਧੀ ਆਪਣੀ ਸੇਵ ਕਮਾਵਾਂਗਾ। ਕਰ ਪਰਕਾਸ਼ ਜੋਤ ਘਟ ਘਟ, ਘਰ ਘਰ ਨਾਦ ਸੁਣਾਵਾਗਾ। ਲੇਖੇ ਲਾਵਾਂ ਰੱਤੀ ਰੱਤ, ਰੁੱਤ ਰੁਤੜੀ ਨਾਲ ਮਹਿਕਾਵਾਂਗਾ। ਜੋ ਭਗਤ ਭਗਵਾਨ ਤੇਰਾ ਰਾਹ ਰਹੇ ਤੱਕ, ਓਨ੍ਹਾਂ ਆਪਣੇ ਨਾਲ ਮਿਲਾਵਾਂਗਾ। ਜਿਨ੍ਹਾਂ ਪਿਆ ਪੁਰਖ ਅਕਾਲ ਤੇਰਾ ਸ਼ੱਕ, ਓਨ੍ਹਾਂ ਰਾਏ ਧਰਮ ਹੱਥ ਫੜਾਵਾਂਗਾ। ਨਿਰਗੁਣ ਧਾਰ ਹੋ ਪਰਗਟ, ਸਰਗੁਣ ਆਪਣੀ ਕਾਰ ਕਮਾਵਾਂਗਾ। ਲੇਖਾ ਤੋੜਾਂ ਕੂੜੀ ਮਤ, ਗੁਰਮਤ ਇਕ ਸਮਝਾਵਾਂਗਾ। ਬੀਜ ਬੀਜਾਂ ਅਗੰਮੀ ਵਤ, ਪਤ ਡਾਲ੍ਹੀ ਫੁੱਲ ਆਪ ਮਹਿਕਾਵਾਂਗਾ । ਜੋ ਸੱਥਰ ਬੈਠੇ ਘਤ, ਤਿਨ੍ਹਾਂ ਸਾਚੀ ਸੇਜ ਸੁਹਾਵਾਂਗਾ। ਜੋ ਰੱਖ ਕੇ ਬੈਠੇ ਆਸ, ਤਿਨ੍ਹਾਂ ਆਸਾ ਪੂਰ

ਕਰਾਵਾਂਗਾ। ਜੋ ਤੱਕਣ ਧੁਰ ਦੀ ਰਾਸ, ਤਿਨ੍ਹਾਂ ਗੋਪੀ ਕਾਹਨ ਨਾਚ ਨਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਹੁਕਮ ਇਕ ਬਜਾਵਾਂਗਾ। ਤੇਰਾ ਹੁਕਮ ਇਕ ਸੁਣਾਵਾਂਗਾ । ਲੋਕਮਾਤ ਫੇਰਾ ਪਾਵਾਂਗਾ। ਲੱਖ ਚੁਰਾਸੀ ਜੀਵ ਜੰਤ ਉਠਾਵਾਂਗਾ। ਗੁਰਮੁਖ ਸਾਚੇ ਸੰਤ ਸੁਹੇਲੇ, ਫੜ ਬਾਂਹੋ ਬਾਹਰ ਕਢਾਵਾਂਗਾ। ਸੁਰਤੀ ਸ਼ਬਦੀ ਕਰ ਕਰ ਮੇਲੇ, ਅਗਲਾ ਪਿਛਲਾ ਵਿਛੋੜਾ ਪੰਧ ਮੁਕਾਵਾਂਗਾ। ਇਕੋ ਘਰ ਵਸਣ ਗੁਰੂ ਗੁਰ ਚੇਲੇ, ਗੁਰ ਗੋਬਿੰਦ ਗੋਦ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਬਿਨਾਸ਼ੀ ਅਚੁਤ ਤੇਰੀ ਸਾਚੀ ਸੇਵ ਕਮਾਵਾਂਗਾ। ਪ੍ਰਭ ਤੇਰੀ ਸਾਚੀ ਸੇਵ ਕਮਾਵਾਂਗਾ। ਤੇਰੇ ਤੇਰੇ ਨਾਲ ਮਿਲਾਵਾਂਗਾ। ਝੂਠੇ ਝੇੜੇ ਸਰਬ ਮੁਕਾਵਾਂਗਾ। ਕੂੜੇ ਡੇਰੇ ਸਾਰੇ ਢਾਹਵਾਂਗਾ। ਕਰਾਂ ਹੱਕ ਨਬੇੜੇ, ਹਕੀਕਤ ਸਭ ਨੂੰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਹੁਕਮ ਸੀਸ ਟਿਕਾਵਾਂਗਾ। ਤੇਰਾ ਹੁਕਮ ਇਕ ਜਣਾਵਾਂਗਾ। ਭੁੱਲਿਆਂ ਮਾਰਗ ਲਾਵਾਂਗਾ। ਸਚ ਸੰਦੇਸ ਅਲਾਵਾਂਗਾ । ਨਰ ਨਰੇਸ਼ ਜਣਾਵਾਂਗਾ। ਦਰ ਦਰਵੇਸ਼ ਅਖਵਾਵਾਂਗਾ। ਵਿਸ਼ਨ ਬ੍ਰਹਮ ਮਹੇਸ਼, ਸ਼ਿਵ ਸ਼ੰਕਰ ਤੇਰੀ ਓਟ ਤਕਾਵਾਂਗਾ। ਜਾ ਕੇ ਵਸਾਂ ਤੇਰੇ ਦੇਸ, ਸਾਚਾ ਮੰਦਰ ਇਕ ਪਰਗਟਾਵਾਂਗਾ। ਬ੍ਰਹਿਮੰਡ ਖੰਡ ਕਰਾਂ ਖੇਡ, ਖ਼ਾਲਕ ਖ਼ਲਕ ਤੇਰੇ ਨਾਲ ਮਿਲਾਵਾਂਗਾ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਵੰਡਾਂ ਆਏ ਵੰਡ, ਅੰਤਮ ਇਕੋ ਝੋਲੀ ਪਾਵਾਂਗਾ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਸੁਣਾਵਾਂ ਸਾਚਾ ਛੰਦ, ਸਾਚਾ ਢੋਲਾ ਰਾਗ ਅਲਾਵਾਂਗਾ। ਕੂੜੀ ਕਿਰਿਆ ਭਰਮ ਭੁਲੇਖਾ ਢਾਹਵਾਂ ਕੰਧ, ਪੜਦਾ ਉਹਲਾ ਸਰਬ ਚੁਕਾਵਾਂਗਾ। ਗ਼ਰੀਬ ਨਿਮਾਣੇ ਲੋਕਮਾਤ ਫਿਰਨ ਜੋ ਨੰਗ, ਤਿਨ੍ਹਾਂ ਓਢਣ ਇਕੋ ਸੀਸ ਟਿਕਾਵਾਂਗਾ। ਜਨ ਭਗਤਾਂ ਜੁਗ ਜਨਮ ਦੀ ਟੁੱਟੀ ਗੰਢ, ਗੋਪਾਲ ਸੁਆਮੀ ਤੇਰੀ ਗੋਦ ਬਹਾਵਾਂਗਾ। ਕਾਇਆ ਚੋਲੀ ਚਾੜ੍ਹ ਮਜੀਠੀ ਰੰਗ, ਰੰਗ ਇਕੋ ਇਕ ਵਖਾਵਾਂਗਾ। ਤੇਰੇ ਪ੍ਰੇਮ ਦਾ ਘਰ ਘਰ ਵਜਾਵਾਂ ਮਰਦੰਗ, ਮਰਦੰਗਾ ਇਕੋ ਹੱਥ ਉਠਾਵਾਂਗਾ। ਨੌ ਦੁਆਰੇ ਜਾਵਾਂ ਲੰਘ, ਸੁਖਮਨ ਟੇਢੀ ਬੰਕ ਪਾਰ ਕਰਾਵਾਂਗਾ। ਈੜਾ ਪਿੰਗਲ ਜਾਣ ਸੰਗ, ਨੇਤਰ ਨੈਣ ਸਰਬ ਸ਼ਰਮਾਵਾਂਗਾ। ਨਿਜ ਅੰਮ੍ਰਿਤ ਆਤਮ ਦਿਆਂ ਅਨੰਦ, ਰਸ ਇਕੋ ਇਕ ਚੁਆਵਾਂਗਾ। ਸਾਚੀ ਜੋਤ ਪਰਕਾਸ਼ ਕਰ ਚਾੜ੍ਹ ਅਗੰਮੀ ਚੰਦ, ਜੋਤ ਨਿਰੰਜਣ ਡਗਮਗਾਵਾਂਗਾ। ਜਗਤ ਵਿਕਾਰਾ ਕਰ ਖੰਡ ਖੰਡ, ਨਾਮ ਖੰਡਾ ਇਕ ਚਮਕਾਵਾਂਗਾ। ਲੇਖਾ ਜਾਣ ਜੀਉ ਪਿੰਡ, ਬ੍ਰਹਿਮੰਡ ਖੰਡ ਆਪਣੀ ਧਾਰ ਪਰਗਟਾਵਾਂਗਾ। ਵਹਿਣ ਵਹੇ ਸਾਗਰ ਸਿੰਧ, ਸਰੋਵਰ ਇਕੋ ਇਕ ਨੁਹਾਵਾਂਗਾ। ਹਰਿਭਗਤ ਬਣਾਵਾਂ ਤੇਰੀ ਬਿੰਦ, ਸੁਤ ਅਨਾਦੀ ਰੂਪ ਵਟਾਵਾਂਗਾ। ਕਿੰਗਰੇ ਕਿੰਗਰੇ ਵੱਜੇ ਇਕ ਕਿੰਗ, ਨਾਮ ਢੋਲਾ ਸਾਚਾ ਗਾਵਾਂਗਾ। ਤੂੰ ਠਾਕਰ ਸੁਆਮੀ ਸਾਹਿਬ ਸੱਚਾ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਓਟ ਤਕਾਵਾਂਗਾ। ਗਹਿਰ ਗੰਭੀਰ ਗੁਣੀ ਗਹਿੰਦ, ਤੇਰਾ ਨਾਮ ਸਾਗਰ ਇਕ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੋ ਜਹਾਨਾਂ ਤੇਰੀ ਸੇਵ ਕਮਾਵਾਂਗਾ। ਪ੍ਰਭ ਤੇਰੀ ਸੇਵਾ ਕਰਾਂਗਾ। ਦੋ ਜਹਾਨ ਕਦੇ ਨਾ ਡਰਾਂਗਾ। ਨਾ ਜੀਵਾਂਗਾ ਨਾ ਮਰਾਂਗਾ। ਲੱਖ ਚੁਰਾਸੀ ਅੰਦਰ ਵੜਾਂਗਾ। ਸਾਚੇ ਪੌੜੇ ਆਪੇ ਚੜ੍ਹਾਂਗਾ। ਸਚ ਮਹੱਲੇ ਸਾਚੇ ਖੜਾਂਗਾ। ਇਕੋ ਢੋਲਾ ਤੇਰਾ ਨਾਮ ਪੜ੍ਹਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਕਰਨੀ ਆਪਣੇ ਸੀਸ ਧਰਾਂਗਾ। ਤੇਰੀ ਕਰਨੀ ਸਚ ਕਮਾਵਾਂਗਾ । ਪੁਰਖ ਅਬਿਨਾਸ਼ੀ

ਤੇਰੀ ਧਾਰ ਬੰਧਾਵਾਂਗਾ। ਵਖਾਵਾਂ ਸਾਚਾ ਮੰਡਲ ਰਾਸੀ, ਗੋਪੀ ਕਾਹਨ ਇਕ ਨਚਾਵਾਂਗਾ। ਲੱਖ ਚੁਰਾਸੀ ਕਰ ਕੇ ਦਾਸੀ, ਸੇਵਕ ਸੇਵਾ ਇਕ ਸਮਝਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਲੋਕਮਾਤ ਮੈਂ ਜਾਵਾਂ ਬਣ ਕੇ ਸਾਂਸੀ, ਗੁਰਮੁਖ ਭਗਤ ਤੇਰੇ ਸਾਚੇ ਜਜਮਾਨ ਆਪ ਬਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੁਤ ਦੁਲਾਰਾ ਸ਼ਬਦ ਪੱਲੂ ਰਿਹਾ ਫੜ, ਦੋਏ ਜੋੜ ਵਾਸਤਾ ਪਾਵਾਂਗਾ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਸੋ ਸਾਹਿਬ ਦਇਆ ਕਮਾਈਆ। ਉਠ ਸੁਤ ਮੇਰੇ ਵਡ ਬਲਵਾਨ, ਤੇਰੇ ਹੱਥ ਦਿਆਂ ਵਡਿਆਈਆ। ਕਲਜੁਗ ਅੰਤਮ ਵੇਖ ਕੂੜੀ ਦੁਕਾਨ, ਚਾਰੋ ਕੁੰਟ ਅੰਧੇਰਾ ਰਿਹਾ ਛਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਹੈਰਾਨ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਧੀਰਜ ਜਤ ਨਾ ਕੋਇ ਜਣਾਈਆ। ਨੇਤਰ ਅੱਖ ਨਾ ਕੋਇ ਖੁਲਾਣ, ਨਿਜ ਨੇਤਰ ਮਿਲੇ ਨਾ ਕਿਸੇ ਵਡਿਆਈਆ। ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਬਣਿਆ ਜੀਵ ਜਹਾਨ, ਨਿਵਣਸੋ-ਅੱਖਰ ਨਾ ਕੋਇ ਪੜ੍ਹਾਈਆ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੀਰਥ ਤਟ ਧੀਆਂ ਭੈਣਾਂ ਸਰਬ ਤਕਾਣ, ਸਤਿਗੁਰ ਭੌ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸੁਤ ਸ਼ਬਦ ਜਾਣਾ ਚਾਈਂ ਚਾਈਂਆ। ਪ੍ਰਭੂ ਮੈਂ ਚਾਈਂ ਚਾਈਂ ਜਾਵਾਂਗਾ। ਚਾਰ ਜੁਗ ਦਾ ਲੇਖਾ ਵੇਖ ਵਖਾਵਾਂਗਾ। ਸਭ ਦੇ ਪੜਦੇ ਚੁੱਕ, ਪੜਦਾ ਉਹਲਾ ਆਪ ਹਟਾਵਾਂਗਾ। ਜਿਹੜੇ ਤੈਥੋ ਹੋਏ ਬੇਮੁਖ, ਤਿਨ੍ਹਾਂ ਕਾਲਖ ਟਿੱਕਾ ਇਕ ਲਗਾਵਾਂਗਾ। ਮਾਤ ਗਰਭ ਜੁਗ ਜੁਗ ਉਲਟਾ ਰੁਖ਼, ਲੱਖ ਚੁਰਾਸੀ ਗੇੜ ਭਵਾਵਾਂਗਾ। ਨਰਕ ਦੋਜ਼ਖ਼ ਮਿਲੇ ਦੁੱਖ, ਹਵਨ ਕੁੰਡ ਅਗਨ ਤਪਾਵਾਂਗਾ। ਜਨਨੀ ਲੇਖੇ ਨਾ ਲੱਗੇ ਕੁੱਖ, ਪੂਤ ਸਪੂਤ ਨਾ ਕੋਇ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲਹਿਣਾ ਸਰਬ ਚੁਕਾਵਾਂਗਾ। ਉਠ ਸੁਤ ਮੇਰੇ ਵਡ ਬਲਕਾਰ, ਪ੍ਰਭ ਸਚ ਸਚ ਜਣਾਈਆ। ਲੋਕਮਾਤ ਮਾਰ ਇਕ ਲਲਕਾਰ, ਸਾਚੀ ਭਬਕ ਨਾਮ ਜਣਾਈਆ। ਸੋਏ ਜੀਵ ਦੇ ਉਠਾਲ, ਆਲਸ ਨਿੰਦਰਾ ਦੇ ਮਿਟਾਈਆ। ਲੇਖਾ ਜਾਣ ਸ਼ਾਹ ਕੰਗਾਲ, ਰਾਉ ਰੰਕ ਵੇਖ ਵਖਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਰਗੁਣ ਵਣਜ ਕਰਾਈਆ। ਹਕੀਕਤ ਵੇਖ ਹੱਕ ਹਲਾਲ, ਲਾਸ਼ਰੀਕ ਫੇਰਾ ਪਾਈਆ। ਜਲਵਾ ਦੱਸ ਨੂਰ ਜਲਾਲ, ਜੋਬਨ ਨੂਰ ਜੋਤ ਰੁਸ਼ਨਾਈਆ। ਲੇਖਾ ਜਾਣ ਕਾਲ ਮਹਾਂਕਾਲ, ਧਰਮਸਾਲ ਇਕ ਸੁਹਾਈਆ। ਪੁਰਖ ਅਬਿਨਾਸ਼ੀ ਤੇਰੇ ਨਾਲ, ਸਿਰ ਤੇਰੇ ਹੱਥ ਟਿਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋ ਲੈ ਜਵਾਬ, ਕਿਉਂ ਕਲਜੁਗ ਜੀਵ ਭੁੱਲੇ ਪਾਂਧੀ ਰਾਹੀਆ। ਮੁੱਖ ਪੜਦਾ ਖੋਲ੍ਹ ਨਕ਼ਾਬ, ਨਕ਼ਾਬਪੋਸ਼ ਆਪਣਾ ਮੁੱਖ ਵਖਾਈਆ। ਸਭ ਦਾ ਸਜਦਾ ਵੇਖ ਆਦਾਬ, ਕਵਣ ਸੀਸ ਜਗਦੀਸ ਰਿਹਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਇਕ ਦ੍ਰਿੜਾਈਆ। ਸੁਤ ਕਹੇ ਮੈਂ ਵੇਖ ਵਖਾਵਾਂਗਾ। ਪ੍ਰਭ ਤੇਰੀ ਸੇਵ ਕਮਾਵਾਂਗਾ। ਕਲਜੁਗ ਅੰਤਮ ਵੇਖ, ਭੇਖ ਸਰਬ ਮਿਟਾਵਾਂਗਾ। ਸਚ ਸੁਹਾਵਾਂ ਸੁਹੰਜਣਾ ਦੇਸ, ਭਿੂਮਕਾ ਇਕੋ ਇਕ ਵਡਿਆਵਾਂਗਾ। ਜਿਸ ਦਾ ਲੇਖਾ ਰਹੇ ਹਮੇਸ਼, ਸੋ ਕਾਤਬ ਇਕ ਜਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਇਕੋ ਹੁਕਮ ਵਰਤਾਵਾਂਗਾ। ਕਲਜੁਗ ਸਚ ਹੁਕਮ ਵਰਤਾਏਗਾ। ਪ੍ਰਭ ਤੇਰਾ ਸੁਤ ਸੇਵ ਕਮਾਏਗਾ।

ਚਾਰ ਕੁੰਟ ਵੇਖ ਵਖਾਏਗਾ। ਦਹਿ ਦਿਸ਼ਾ ਫੇਰੀ ਪਾਏਗਾ। ਬਚਿਆ ਕੋਈ ਨਜ਼ਰ ਨਾ ਆਏਗਾ। ਗੁਰਮੁਖ ਸੱਚਿਆਂ ਆਪ ਜਗਾਏਗਾ। ਕਲਜੁਗ ਜੀਵਾਂ ਭਾਂਡਿਆਂ ਕੱਚਿਆਂ, ਅੰਤਮ ਭੰਨ ਵਖਾਏਗਾ। ਜਿਨ੍ਹਾਂ ਸਤਿਗੁਰ ਮਾਰਗ ਦੱਸਿਆ, ਤਿਨ੍ਹਾਂ ਆਪਣੇ ਨਾਲ ਮਿਲਾਏਗਾ। ਜਿਨ੍ਹਾਂ ਹਿਰਦੇ ਹਰਿ ਜੂ ਵਸਿਆ, ਤਿਨ੍ਹਾਂ ਹਰਿ ਮੰਦਰ ਆਪ ਬਹਾਏਗਾ। ਸੇਵਕ ਬਣ ਕੇ ਫਿਰੇ ਨੱਠਿਆ, ਬਣ ਸੇਵਕ ਆਪਣੀ ਸੇਵ ਕਮਾਏਗਾ। ਕਲਜੁਗ ਮੇਟੇ ਕੂੜੇ ਰੱਟਿਆ, ਰੱਟਾ ਇਕੋ ਵਾਰ ਚੁਕਾਏਗਾ। ਦੀਨ ਮਜ਼੍ਹਬ ਦੇ ਮੇਟੇ ਫੱਟਿਆ, ਪੱਟੀ ਇਕੋ ਨਾਮ ਬੰਧਾਏਗਾ। ਲੇਖ ਚੁਕਾਏ ਧੜੀ ਵਟਿਆਂ, ਤੋਲਾ ਇਕੋ ਇਕ ਅਖਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮਾਰਗ ਇਕ ਜਣਾਏਗਾ। ਤੇਰਾ ਮਾਰਗ ਇਕ ਜਣਾਵਾਂਗਾ। ਚਾਰ ਵਰਨ ਸਮਝਾਵਾਂਗਾ। ਊਚ ਨੀਚ ਉਠਾਵਾਂਗਾ। ਰਾਓ ਰੰਕ ਅੱਖ ਖੁਲ੍ਹਾਵਾਂਗਾ। ਨਿਰਗੁਣ ਰੂਪ ਪਰਤੱਖ ਇਕ ਦ੍ਰਿੜਾਵਾਂਗਾ। ਨਿਜ ਨੇਤਰ ਨੈਣ ਅੱਖ ਖੁਲ੍ਹਾਵਾਂਗਾ। ਕੂੜੀ ਕਿਰਿਆ ਨਾਲੋ ਕਰ ਕੇ ਵੱਖ, ਸਚ ਵਸਤ ਆਪ ਵਰਤਾਵਾਂਗਾ। ਕਲਜੁਗ ਖੇੜਾ ਹੋਵੇ ਭੱਠ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਸਚ ਦਵਾਰਾ ਖੋਲ੍ਹ ਹੱਟ, ਤੇਰਾ ਨਾਮ ਇਕ ਵਿਕਾਵਾਂਗਾ। ਮੇਲ ਮਿਲਾ ਕੇ ਕਮਲਾਪਤ, ਕੋਝੀ ਕਮਲੀ ਗਲੇ ਲਗਾਵਾਂਗਾ। ਤੇਰਾ ਨਾਉਂ ਪੁਰਖ ਸਮਰਥ, ਲੋਕਮਾਤ ਜਣਾਵਾਂਗਾ। ਸੌਦਾ ਵਿਕੇ ਹੱਥੋ ਹੱਥ, ਉਧਾਰ ਲੇਖ ਨਾ ਕੋਇ ਰਖਾਵਾਂਗਾ। ਸੰਤ ਸੁਹੇਲੇ ਸਾਚੇ ਸਦ, ਗੁਰਮੁਖ ਆਪਣੇ ਅੰਗ ਲਗਾਵਾਂਗਾ। ਅੰਤਰ ਅੰਤਰ ਵੱਜੇ ਨਦ, ਅਨਹਦ ਨਾਦੀ ਰਾਗ ਸੁਣਾਵਾਂਗਾ। ਨੌ ਦੁਆਰੇ ਚੁੱਕੇ ਹੱਦ, ਦਸਵਾਂ ਦਰ ਇਕ ਖੁਲ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਮੇਰਾ ਗਾਵਾਂ ਛੰਦ, ਦੂਜਾ ਰਾਗ ਨਾ ਕੋਇ ਅਲਾਵਾਂਗਾ। ਤੇਰਾ ਮੇਰਾ ਛੰਦ ਗਾਵਾਂਗਾ। ਸੋਹੰ ਢੋਲਾ ਇਕ ਸੁਣਾਵਾਂਗਾ। ਓਅੰ ਰੂਪ ਆਪ ਸਮਝਾਵਾਂਗਾ। ਨਰ ਨਿਰੰਕਾਰ ਖੇਲ ਖਲਾਵਾਂਗਾ। ਸਚ ਸਰਕਾਰ ਇਕ ਦ੍ਰਿੜਾਵਾਂਗਾ। ਧੁਰ ਫ਼ਰਮਾਨ ਆਪ ਸੁਣਾਵਾਂਗਾ। ਜੋਤੀ ਜਾਤਾ ਹੋ ਉਜਿਆਰ, ਨੂਰੋ ਨੂਰ ਡਗਮਗਾਵਾਂਗਾ। ਕਲ ਕਲਕੀ ਲੈ ਅਵਤਾਰ, ਕਲਾ ਆਪਣੀ ਆਪ ਰਖਾਵਾਂਗਾ। ਕੂੜੀ ਕਿਰਿਆ ਉਤਰੇ ਪਾਰ, ਸ਼ੌਹ ਦਰਿਆ ਆਪ ਰੁੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਗਰ ਇਕ ਵਸਾਵਾਂਗਾ। ਤੇਰਾ ਨਗਰ ਖੇੜਾ ਇਕ ਵਸਾਏਗਾ। ਸ਼ਬਦ ਗੁਰੂ ਡੇਰਾ ਲਾਏਗਾ। ਸੰਬਲ ਸਾਚਾ ਸੋਭਾ ਪਾਏਗਾ। ਪੀਰ ਪੈਗ਼ੰਬਰ ਧਿਆਨ ਲਗਾਏਗਾ। ਗੁਰ ਅਵਤਾਰ ਜਸ ਸੁਣਾਏਗਾ। ਵਿਸ਼ਨ ਬ੍ਰਹਮਾ ਸ਼ਿਵ ਹੱਸ ਹੱਸ, ਦਰਸ਼ਨ ਪਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਆਵਣ ਨੱਠ ਨੱਠ, ਦੂਰ ਬੈਠ ਸੀਸ ਸਰਬ ਝੁਕਾਏਗਾ। ਮੂਸਾ ਈਸਾ ਮੁਹੰਮਦ ਦੋਏ ਜੋੜ ਖਲੋਵਣ ਹੱਥ, ਪੱਲੂ ਗਲ ਵਿਚ ਸਰਬ ਵਖਾਏਗਾ। ਅੱਲਾ ਰਾਣੀ ਨੱਕੋ ਲਾਹ ਸੁਹਾਗ ਨੱਥ, ਖੁਲ੍ਹੀ ਮੀਂਢੀ ਵਾਸਤਾ ਇਕ ਜਣਾਏਗਾ। ਨੇਤਰ ਨੀਰ ਰੋਵੇ ਅੱਖ, ਹੰਝੂਆਂ ਹਾਰ ਆਪ ਵਖਾਏਗਾ। ਦਰੋਹੀ ਖ਼ੁਦਾਏ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਸਦੀ ਚੌਧਵੀਂ ਹੋਈ ਬਸ, ਅੱਗੇ ਲੇਖਾ ਸਮਝ ਕੋਇ ਨਾ ਪਾਏਗਾ। ਉਚਾ ਮੰਦਰ ਸਾਚਾ ਹੁਜਰਾ ਜਾਣਾ ਢੱਠ, ਮਹਿਰਾਬ ਡੇਰਾ ਕੋਇ ਨਾ ਲਾਏਗਾ। ਸ਼ਰਅ ਸ਼ਰੀਅਤ ਜਾਣਾ ਨੱਠ, ਕਲਮਾ ਨਬੀ ਨਾ ਕੋਇ ਪੜ੍ਹਾਏਗਾ। ਕਾਇਨਾਤ ਤੁੱਟਣਾ ਹਠ, ਸਿਦਕ ਸਬੂਰੀ ਨਾ ਕੋਇ ਹੰਡਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਹੁਕਮ ਦੋ ਜਹਾਨ ਸਰਬ ਵਰਤਾਏਗਾ। ਤੇਰਾ ਹੁਕਮ ਇਕ ਵਰਤਾਏਗਾ।

ਸਾਚਾ ਦੀਨ ਇਕ ਬਣਾਏਗਾ। ਮਜ਼੍ਹਬ ਇਕੋ ਨਜ਼ਰੀ ਆਏਗਾ। ਵਰਨ ਗੋਤ ਨਾ ਕੋਇ ਰਖਾਏਗਾ। ਨਿਰਮਲ ਜੋਤ ਸਰਬ ਜਗਾਏਗਾ। ਨਾਮ ਸਲੋਕ ਇਕ ਸੁਣਾਏਗਾ। ਸਤਿਗੁਰ ਪੂਰਾ ਨਜ਼ਰੀ ਆਏਗਾ। ਪੁਰਖ ਅਕਾਲ ਵੇਖ ਵਖਾਏਗਾ। ਤੇਈ ਅਵਤਾਰ ਗੰਢ ਪਵਾਏਗਾ। ਭਗਤ ਅਠਾਰਾਂ ਜੋੜ ਜੁੜਾਏਗਾ। ਈਸਾ ਮੂਸਾ ਮੁਹੰਮਦ ਨਾਲ ਮਿਲਾਏਗਾ। ਨਾਨਕ ਗੋਬਿੰਦ ਹੁਕਮ ਵਰਤਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਗੁਰ ਸੂਰਾ ਇਕੋ ਖੇਲ ਰਚਾਏਗਾ। ਸ਼ਬਦ ਗੁਰ ਸੂਰਾ ਹਾਜ਼ਰ ਹਜ਼ੂਰ, ਹਰਿ ਅੱਗੇ ਸੀਸ ਝੁਕਾਈਆ। ਤੇਰਾ ਹੁਕਮ ਮੈਨੂੰ ਮਨਜ਼ੂਰ, ਹਾਕਮ ਤੇਰੀ ਓਟ ਤਕਾਈਆ। ਲੋਕਮਾਤ ਲੱਖ ਚੁਰਾਸੀ ਵੇਖਾਂ ਸਰਬ ਕਸੂਰ, ਘਰ ਘਰ ਫੇਰਾ ਪਾਈਆ। ਜਿਹੜੇ ਕਹਿੰਦੇ ਸਾਹਿਬ ਸਤਿਗੁਰ ਵਸੇ ਦੂਰ, ਤਿਨ੍ਹਾਂ ਘਰ ਘਰ ਵਿਚ ਨੇਰਨ ਨੇਰ ਦਿਆਂ ਵਖਾਈਆ। ਕੂੜੀ ਕਿਰਿਆ ਕਰਾਂ ਦੂਰ, ਸਚ ਸੁਚ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ । ਸੋ ਸਾਹਿਬ ਸਿਰ ਰੱਖੇ ਹੱਥ, ਪੁਸਤ ਥਾਪੀ ਇਕ ਲਗਾਈਆ। ਤੇਰਾ ਮੇਲ ਪੁਰਖ ਸਮਰਥ, ਬੇਪਰਵਾਹ ਤੇਰਾ ਸਹਾਈਆ। ਕਲਜੁਗ ਅੰਤਮ ਵੇਖ ਨੱਠ, ਬਣ ਪਾਂਧੀ ਪੰਧ ਮੁਕਾਈਆ। ਚਾਰ ਕੁੰਟ ਅੰਧੇਰੀ ਛੱਤ, ਸ੍ਰਿਸ਼ਟ ਸਬਾਈ ਰਾਹ ਨਜ਼ਰ ਕੋਇ ਨਾ ਆਈਆ। ਵਰਨ ਬਰਨ ਉਬਲੇ ਰਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚਾ ਖੇੜਾ ਹੋਇਆ ਭੱਠ, ਗੁਰ ਕਾ ਸ਼ਬਦ ਨਾ ਕੋਇ ਗਾਈਆ। ਚਾਰੋ ਕੁੰਟ ਦਿਸੇ ਮਨਮਤ, ਗੁਰਮਤ ਗਏ ਭੁਲਾਈਆ। ਚਾਰ ਵਰਨਾਂ ਜਾ ਕੇ ਸੁੱਤਿਆਂ ਮਾਰਗ ਦੱਸ, ਨਾਨਕ ਗੋਬਿੰਦ ਸਾਰੇ ਗਏ ਭੁਲਾਈਆ। ਤੀਰ ਨਿਸ਼ਾਨਾ ਮਾਰ ਕਸ, ਅਣਿਆਲਾ ਇਕ ਚਲਾਈਆ। ਹੰਕਾਰੀ ਬੁਰਜ ਜਾਵੇ ਢੱਠ, ਕੂੜ ਅਡੰਬਰ ਨਜ਼ਰ ਕੋਇ ਨਾ ਆਈਆ। ਸਰਬ ਜੀਆਂ ਜਾਣ ਮਿਤਗਤ, ਗਤਮਿਤ ਤੇਰੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵਣਹਾਰ ਵਡਿਆਈਆ । ਸ਼ਬਦ ਕਹੇ ਮੇਰੇ ਪੁਰਖ ਅਕਾਲ, ਵਾਹਵਾ ਤੇਰੀ ਸਚ ਸਰਨਾਈਆ। ਠਾਕਰ ਹੋ ਕੇ ਹੋਇਉਂ ਦਿਆਲ, ਦਿਆਲਤਾ ਇਕੋ ਇਕ ਜਣਾਈਆ। ਕਲਜੁਗ ਜਾ ਕੇ ਵੇਖਾਂ ਹਾਲ, ਦਰ ਦਰ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜਾਂ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਜਾ ਕੇ ਪੁੱਛਾਂ ਮੁਰੀਦਾਂ ਹਾਲ, ਜੋ ਮੁਰਸ਼ਦ ਧਿਆਨ ਲਗਾਈਆ। ਸਾਚੇ ਭਗਤ ਲਵਾਂ ਉਠਾਲ, ਜੋ ਬੈਠੇ ਰਾਹ ਤਕਾਈਆ। ਸਾਚੇ ਸੰਤਾਂ ਚਲਾਂ ਨਾਲ, ਅੰਦਰ ਬਾਹਰ ਪੰਧ ਮੁਕਾਈਆ। ਗੁਰਮੁਖਾਂ ਹਲ ਕਰਾਂ ਸਵਾਲ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਗੁਰਮੁਖ ਵੇਖਾਂ ਸੱਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋ ਭਾਲ, ਮੇਲ ਮਿਲਾਵਾਂ ਸਹਿਜ ਸੁਭਾਈਆ । ਧਰਮ ਦੁਆਰ ਵਖਾਵਾਂ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਇਕੋ ਬਾਲ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਜਿਸ ਘਰ ਵਸਣ ਸ਼ਾਹ ਕੰਗਾਲ, ਊਚ ਨੀਚ ਬੈਠਣ ਡੇਰਾ ਲਾਈਆ। ਸਦਾ ਸੁਆਮੀ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਤੇਰੇ ਨਾਲ ਮਿਲਾਈਆ। ਜਾ ਕੇ ਦੱਸ ਨਾਮ ਨਿਧਾਨ, ਮੰਤਰ ਇਕ ਦ੍ਰਿੜਾਈਆ। ਸੁਤਿਆਂ ਦੇ ਇਕ ਗਿਆਨ, ਬਿਨ ਰਸਨਾ ਜਿਹਵਾ ਕਰ ਪੜ੍ਹਾਈਆ। ਉਠੋ ਵੇਖੋ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਬਾਲ ਅਞਾਣ, ਜੁਗ ਜੁਗ ਸੇਵ ਕਮਾਈਆ। ਦੇਂਦੇ

ਆਏ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਈਆ। ਅੰਤਮ ਜੋਤੀ ਜੋਤ ਮਿਲੇ ਆਣ, ਪੰਜ ਤਤ ਚੋਲਾ ਜਗਤ ਤਜਾਈਆ । ਸਮਰਥ ਪੁਰਖ ਕਰੇ ਖੇਲ ਮਹਾਨ, ਖ਼ਾਲਕ ਖ਼ਲਕ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਇਕ ਜਣਾਈਆ। ਸ਼ਬਦ ਗੁਰੂ ਕਹੇ ਮੈਂ ਤੇਰਾ ਸੂਰਾ, ਪ੍ਰਭ ਤੇਰੀ ਓਟ ਤਕਾਇੰਦਾ। ਲੱਖ ਚੁਰਾਸੀ ਕਰਾਂ ਚੂਰਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਤੇਰਾ ਹੁਕਮ ਕਰਾਂ ਪੂਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ । ਸਾਚੇ ਭਗਤਾਂ ਬਖ਼ਸ਼ਾਂ ਚਰਨ ਧੂੜਾ, ਮਸਤਕ ਟਿੱਕਾ ਇਕ ਲਗਾਇੰਦਾ। ਕਲਜੁਗ ਵੇਖਾਂ ਮੂਰਖ ਮੁਗਧ ਮੂੜ੍ਹਾ, ਜੋ ਪ੍ਰਭ ਤੈਥੋ ਮੁਖ ਭਵਾਇੰਦਾ । ਸਭ ਦਾ ਤੋੜਾਂ ਅੰਤ ਗ਼ਰੂਰਾ, ਖ਼ਾਕੀ ਖ਼ਾਕ ਸਰਬ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਲੇਖਾ ਮੋਹੇ ਭਾਇੰਦਾ। ਤੇਰਾ ਲੇਖਾ ਜਾਏ ਚੁੱਕ, ਕਲ ਅੰਤ ਰਹਿਣ ਨਾ ਪਾਈਆ। ਰਹਿਣ ਨਾ ਦੇ ਕੋਈ ਬੇਮੁਖ, ਮਨਮੁਖਤਾ ਦਏ ਮਿਟਾਈਆ। ਸਚ ਪਰਗਟਾਵੇ ਸੱਚੇ ਗੁਰਮੁਖ, ਮੁਖ ਗੁਰੂ ਗੁਰ ਸਿਫ਼ਤ ਸਾਲਾਹੀਆ। ਜਨਮ ਜਨਮ ਦਾ ਲਾਹਵੇ ਦੁੱਖ, ਸੰਤਾਪ ਕੋਇ ਰਹਿਣ ਨਾ ਪਾਈਆ। ਦਰਸ ਪਿਆਸਿਆਂ ਮੇਟੇ ਭੁੱਖ, ਨਿਜ ਨੇਤਰ ਮੇਲ ਮਿਲਾਈਆ। ਜਨਨੀ ਹੋ ਕੇ ਰੱਖੇ ਕੁੱਖ, ਬਣੇ ਧੰਨ ਜਣੇਂਦੀ ਮਾਈਆ। ਸ੍ਰੀ ਭਗਵਾਨ ਮੈਂ ਤੇਰਾ ਪੁੱਤ, ਸ਼ਬਦ ਦੁਲਾਰਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਘਰ ਦੇਣਾ ਵਖਾਈਆ। ਸੁਣ ਸੁੱਤ ਮੇਰੇ ਸਾਚੇ ਲਾੜੇ, ਤੇਰਾ ਇਕ ਸ਼ੰਗਾਰ ਕਰਾਈਆ। ਭਗਤ ਸੰਤ ਦਰ ਕੁਆਰੇ, ਆਪਣੇ ਨਾਲ ਮਿਲਾਈਆ। ਫੜ ਕੇ ਬਾਂਹੋ ਘੋੜੀ ਚਾੜ੍ਹੇ, ਸਾਚਾ ਘੋੜਾ ਇਕ ਜਣਾਈਆ। ਜਿਸ ਦੀ ਡੋਰੀ ਨਜ਼ਰ ਨਾ ਆਵੇ ਵਿਚ ਸੰਸਾਰੇ, ਵਾਗ ਹੱਥ ਨਾ ਕੋਇ ਰਖਾਈਆ। ਜਿਸ ਨੂੰ ਲੱਭਦੇ ਗਏ ਸਦਾ ਜੁਗ ਚਾਰੇ, ਚਾਰੋ ਕੁੰਟ ਧਿਆਨ ਲਗਾਈਆ। ਸੋ ਖੇਲ ਕਰੇ ਕਰਤਾਰੇ, ਕਰਤਾ ਪੁਰਖ ਬੇਪਰਵਾਹੀਆ। ਡੰਕਾ ਮਾਰ ਇਕ ਨਗਾਰੇ, ਚੋਟ ਨਾਮ ਸ਼ਬਦ ਲਗਾਈਆ। ਗੋਬਿੰਦ ਸੂਰਾ ਇਕ ਲਲਕਾਰੇ, ਦੋ ਜਹਾਨਾਂ ਰਿਹਾ ਜਣਾਈਆ। ਕਲਜੁਗ ਅੰਤਮ ਕਲ ਕਲਕੀ ਲੈ ਅਵਤਾਰੇ, ਸੰਬਲ ਆਪਣਾ ਆਸਣ ਲਾਈਆ। ਵਸਣਹਾਰਾ ਧਾਮ ਨਿਆਰੇ, ਹਰਿ ਮੰਦਰ ਇਕੋ ਇਕ ਵਡਿਆਈਆ। ਸਾਚਾ ਮਾਰਗ ਇਕ ਸਿਖਾਲੇ, ਚਾਰ ਵਰਨ ਦਏ ਜਣਾਈਆ। ਲੇਖਾ ਚੁੱਕੇ ਸ਼ਾਹ ਕੰਗਾਲੇ, ਊਚ ਨੀਚ ਕੋਈ ਰਹਿਣ ਨਾ ਪਾਈਆ। ਆਤਮ ਪਰਮਾਤਮ ਬੋਲ ਜੈਕਾਰੇ, ਜੈ ਜੈਕਾਰ ਦੇ ਸੁਣਾਈਆ। ਤੂੰ ਮੇਰਾ ਮੈਂ ਤੇਰੇ ਦੁਆਰੇ, ਦੂਜਾ ਨਜ਼ਰ ਕੋਇ ਨਾ ਆਈਆ। ਪਿਤਾ ਪੂਤ ਪੈਜ ਸਵਾਰੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਤੇਰੀ ਵੱਜੇ ਵਧਾਈਆ। ਸ਼ਬਦ ਵਧਾਈ ਵੱਜੇ ਜਗ, ਗੁਰ ਅਵਤਾਰ ਢੋਲਾ ਗਾਈਆ। ਪੀਰ ਪੈਗ਼ੰਬਰ ਕਰਨ ਹੱਜ, ਨਿਉਂ ਨਿਉਂ ਸੀਸ ਝੁਕਾਈਆ। ਭਗਤਾਂ ਦਿਸੇ ਉਪਰ ਸ਼ਾਹ ਰਗ, ਨੌ ਦੁਆਰੇ ਪੰਧ ਮੁਕਾਈਆ। ਸੰਤ ਸੁਹੇਲੇ ਵੇਖਣ ਆਤਮ ਸੇਜਾ ਭੱਜ, ਸੇਜ ਸੁਹੰਜਣੀ ਬੈਠਾ ਡੇਰਾ ਲਾਈਆ। ਗੁਰਮੁਖ ਨਿਜ ਨੇਤਰ ਦਰਸ ਕਰਨ ਰੱਜ ਰੱਜ, ਜਨਮ ਜਨਮ ਦੀ ਤ੍ਰਿਸਨਾ ਭੁੱਖ ਮਿਟਾਈਆ। ਗੁਰਸਿਖ ਚਰਨੀ ਡਿਗਣ ਢੱਠ, ਚਰਨ ਕਵਲ ਮਿਲੇ ਸਰਨਾਈਆ। ਲਹਿਣਾ ਚੁੱਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਤਿਗੁਰ ਝੋਲੀ ਪਾਈਆ। ਆਤਮ ਪਰਮਾਤਮ ਅੱਗੇ ਚਲੇ ਨਾ ਕੋਈ ਵਸ, ਵਾਸਤਾ ਆਪਣੇ ਨਾਲ ਰਖਾਈਆ। ਸੁਰਤੀ ਸ਼ਬਦੀ ਮੇਲਾ ਹੱਸ ਹੱਸ, ਸੋਹੰ ਹੰਸਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸ਼ਬਦ ਗੁਰੂ ਇਕ ਵਖਾਈਆ। ਸ਼ਬਦ ਗੁਰੂ ਕਹੇ ਮੇਰਾ ਸਤਿਗੁਰ ਵੱਡਾ, ਪੁਰਖ ਅਕਾਲ ਇਕ ਅਖਵਾਇੰਦਾ। ਪੁਰਖ ਅਕਾਲ ਕਹੇ ਮੇਰਾ ਬਾਲਾ ਨੱਢਾ, ਸ਼ਬਦੀ ਇਕੋ ਨਜ਼ਰੀ ਆਇੰਦਾ। ਸ਼ਬਦ ਕਹੇ ਮੇਰਾ ਸਾਹਿਬ ਸੁਆਮੀ ਮੈਨੂੰ ਦੇਵੇ ਸੱਦਾ, ਜੁਗ ਜੁਗ ਹੁਕਮ ਵਰਤਾਇੰਦਾ। ਪੁਰਖ ਅਕਾਲ ਕਹੇ ਮੇਰਾ ਬਾਲਾ ਨਿੱਕਾ ਫਿਰੇ ਭੱਜਾ, ਦੋ ਜਹਾਨਾਂ ਸੇਵ ਕਮਾਇੰਦਾ। ਸ਼ਬਦ ਕਹੇ ਮੇਰਾ ਸੁਆਮੀ ਸੂਰਾ ਸਰਬੱਗਾ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਇੰਦਾ। ਪੁਰਖ ਅਕਾਲ ਕਹੇ ਮੇਰਾ ਪੂਤ ਸਪੂਤਾ ਲੱਧਾ, ਚਾਲ ਬਾਂਕੀ ਇਕ ਚਲਾਇੰਦਾ। ਸ਼ਬਦ ਕਹੇ ਮੇਰਾ ਬਾਪ ਪੁਰਖ ਸਮਰਥਾ, ਪਿਤਾ ਇਕੋ ਇਕ ਅਖਵਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਸੁਤ ਲੱਖ ਚੁਰਾਸੀ ਅੰਦਰ ਬਹਿ ਬਹਿ ਸਜਾ, ਘਰ ਘਰ ਡੇਰਾ ਲਾਇੰਦਾ। ਸੁੱਤ ਸ਼ਬਦ ਕਹੇ ਮੇਰਾ ਸ੍ਰੀ ਭਗਵਾਨ ਚਲਾਏ ਅੱਗਾ, ਸਾਚਾ ਰਾਹ ਇਕ ਸਮਝਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਸੁੱਤ ਮੇਰਾ ਨਾਮ ਨਗਾਰਾ ਹੋ ਕੇ ਵੱਜਾ, ਵਾਹਦ ਸਭ ਨੂੰ ਆਪ ਜਗਾਇੰਦਾ। ਦੋਹਾਂ ਮਿਲ ਕੇ ਦੋ ਜਹਾਨ ਖੇਲ ਰਚਾ, ਰਚ ਰਚਨਾ ਆਪਣੀ ਧਾਰ ਬੰਧਾਇੰਦਾ । ਪੁਰਖ ਅਕਾਲ ਕਹੇ ਮੇਰਾ ਪੁਤ ਸੱਚਾ, ਜੁਗ ਜੁਗ ਸਾਚਾ ਹੁਕਮ ਸੁਣਾਇੰਦਾ। ਸੁੱਤ ਕਹੇ ਮੇਰਾ ਪਿਤਾ ਸਭ ਤੋ ਅੱਛਾ, ਜੋ ਸਾਚੇ ਮਾਰਗ ਮੋਹੇ ਲਾਇੰਦਾ। ਦੋਹਾਂ ਵਿਚੋਲਾ ਬਣ ਕੇ ਆਪਣਾ ਖੇਲ ਖੇਲੇ ਚੰਗਾ, ਜਨ ਭਗਤਾਂ ਚੰਗੀ ਤਰ੍ਹਾ ਸਮਝਾਇੰਦਾ। ਆਓ ਵੇਖੋ ਘਰ ਪਲੰਘ ਰੰਗੀਲਾ ਡਾਹਿਆ ਮੰਜਾ, ਪਾਵਾ ਚੂਲ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਦੇਵੇ ਵਰ, ਦੋ ਜਹਾਨ ਆਦਿ ਜੁਗਾਦਿ ਸ੍ਰੀ ਭਗਵਾਨ, ਸਚ ਫ਼ਰਮਾਨ ਨਰ ਨਰੇਸ਼ ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਬੈਠ ਸਚਖੰਡ ਸੱਚੀ ਧਰਮਸਾਲ, ਲੋਕ ਪਰਲੋਕ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵਾਨ ਆਪ ਸਮਝਾਇੰਦਾ।

੨੮ ਭਾਦਰੋ ੨੦੨੦ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸੱਚਾ ਸਭ ਤੋ ਨੀਂਵਾਂ, ਨੀਕਨ ਨੀਕ ਅਖਵਾਇੰਦਾ। ਵਸਣਹਾਰਾ ਧਾਮ ਸਾਢੇ ਤਿੰਨ ਹੱਥ ਸੀਆਂ, ਮਹੱਲ ਅਟੱਲ ਇਕੋ ਰੁਸ਼ਨਾਇੰਦਾ। ਪਾਵੇ ਸਾਰ ਲੱਖ ਚੁਰਾਸੀ ਜੀਵਾਂ, ਜੀਵਣ ਜੁਗਤ ਸਭ ਦੀ ਵੇਖ ਵਖਾਇੰਦਾ। ਪ੍ਰੇਮ ਪ੍ਰੀਤੀ ਅੰਦਰ ਹੋਵੇ ਖੀਵਾ, ਮਸਤ ਖ਼ੁਮਾਰੀ ਇਕ ਜਣਾਇੰਦਾ। ਸਚ ਪਰਕਾਸ਼ ਵੇਖੇ ਜਗਦਾ ਦੀਵਾ, ਬਿਨ ਤੇਲ ਬਾਤੀ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਭੇਵ ਚੁਕਾਇੰਦਾ। ਸਤਿਗੁਰ ਪੂਰਾ ਨੀਕਨ ਨੀਕਾ, ਨਿਵਣ-ਸੋ-ਅੱਖਰ ਕਰੇ ਪੜ੍ਹਾਈਆ। ਜਾਣੇ ਭੇਵ ਸਰਬ ਜਨ ਜੀਅ ਕਾ, ਘਟ ਘਟ ਰਿਹਾ ਸਮਾਈਆ। ਗੁਰਮੁਖ ਰੱਖੇ ਸਦਾ ਉਡੀਕਾ, ਨਿਜ ਨੇਤਰ ਧਿਆਨ ਲਗਾਈਆ। ਮਿਲੇ ਦਰਸ ਪਰਾਣ ਪਤੀ ਕਾ, ਘਰ ਮੇਲੇ ਸੱਚਾ ਮਾਹੀਆ। ਜਨਮ ਜਨਮ ਦੀ ਬਦਲੇ ਰੀਤਾ, ਸਾਚਾ ਮਾਰਗ ਇਕ ਵਖਾਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਅਠਾਰਾਂ ਧਿਆਏ ਗੀਤਾ, ਸੋ ਗੋਬਿੰਦ ਹੋਏ ਸਹਾਈਆ। ਅਗਨੀ ਤਤ ਕਰੇ ਠਾਂਡਾ ਸੀਤਾ, ਅੰਮ੍ਰਿਤ ਮੇਘ ਬਰਸਾਈਆ। ਨਾਮ ਖ਼ਜ਼ਾਨਾ ਪਾਵੇ ਖੀਸਾ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਭਗਤਾਂ ਵਿਚੋ ਭਗਤੀ ਦੇਵੇ ਹਿੱਸਾ, ਭਾਵਨਾ ਭਗਤੀ ਨਾਲ ਮਿਲਾਈਆ। ਜੁਗ ਚੌਕੜੀ ਜਗਤ ਰਹਿ ਜਾਏ ਕਿੱਸਾ, ਕਹਾਣੀ ਗਾਵੇ

ਜਗਤ ਲੋਕਾਈਆ। ਜਿਨ੍ਹਾਂ ਸਤਿਗੁਰ ਪੂਰਾ ਡਿੱਠਾ, ਤਿਨ੍ਹਾਂ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਇਕੋ ਵਾਰ ਲਿਖਾ, ਦੂਜੀ ਵਾਰ ਮੇਟਣ ਕੋਇ ਨਾ ਆਈਆ। ਸਤਿਗੁਰ ਪੂਰਾ ਸਭ ਤੇ ਛੋਟਾ, ਨਜ਼ਰ ਕਿਸੇ ਨਾ ਆਈਆ। ਵੇਖਣਹਾਰਾ ਲੋਕ ਪਰਲੋਕਾ, ਭੱਜਾ ਫਿਰੇ ਵਾਹੋ ਦਾਹੀਆ। ਸੁਣਾਵਣਹਾਰਾ ਨਾਮ ਸਲੋਕਾ, ਸ਼ਬਦ ਜੈਕਾਰਾ ਇਕ ਲਗਾਈਆ। ਦੋ ਜਹਾਨਾਂ ਦੇਵੇ ਹੋਕਾ, ਬ੍ਰਹਿਮੰਡ ਖੰਡ ਸਮਝਾਈਆ। ਮਾਣਸ ਜਨਮ ਲੱਖ ਚੁਰਾਸੀ ਵਿਚੋ ਸਭ ਨੂੰ ਦੇਵੇ ਇਕ ਵਾਰ ਮੌਕਾ, ਮੁਕੰਮਲ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਭੇਵ ਚੁਕਾਈਆ। ਸਤਿਗੁਰ ਪੂਰਾ ਨੰਨ੍ਹਾਂ ਬਾਲ, ਘਰ ਘਰ ਖੇਲ ਖਿਲਾਈਆ। ਕਾਇਆ ਮੰਦਰ ਅੰਦਰ ਵੜ ਸੱਚੀ ਧਰਮਸਾਲ, ਧਰਮ ਦੁਆਰੇ ਡੇਰਾ ਲਾਈਆ। ਲੇਖਾ ਤੋੜ ਸ਼ਾਹ ਕੰਗਾਲ, ਊਚ ਨੀਚ ਮੇਲ ਮਿਲਾਏ ਚਾਈਂ ਚਾਈਂਆ। ਜਾ ਕੇ ਸੁਣੇ ਮੁਰਸ਼ਦ ਹਾਲ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਸਤਿਗੁਰ ਪੂਰਾ ਬਾਲ ਬਾਲਾ, ਬਾਲਕ ਲੱਖ ਚੁਰਾਸੀ ਵੇਖ ਵਖਾਇੰਦਾ। ਨਿਰਗੁਣ ਹੋ ਕੇ ਬਣ ਦਲਾਲਾ, ਸਰਗੁਣ ਆਪਣਾ ਵਣਜ ਕਰਾਇੰਦਾ। ਮਾਰਗ ਦੱਸੇ ਇਕ ਸੁਖਾਲਾ, ਸਾਚੇ ਰਾਹੇ ਪਾਇੰਦਾ। ਅੰਤਰ ਅੰਤਰ ਆਤਮ ਪਰਮਾਤਮ ਵਖਾਏ ਸਾਚੀ ਮਾਲਾ, ਅਜਪਾ ਜਾਪ ਆਪ ਜਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਹਰਿ ਹਰਿ ਆਪਣੇ ਰੰਗ ਰੰਗਾਇੰਦਾ। ਸਤਿਗੁਰ ਪੂਰਾ ਸਦਾ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਕਰੇ ਹਿਤ, ਜਿਸ ਜਨ ਆਪਣੀ ਬੂਝ ਬੁਝਾਈਆ। ਨਿਰਵੈਰ ਹੋ ਕੇ ਵਸੇ ਚਿਤ, ਚੇਤਨ ਸੁਰਤੀ ਦਏ ਵਖਾਈਆ। ਕਰਵਟ ਲੈ ਬਦਲੇ ਪਿਠ, ਸਨਮੁਖ ਇਕੋ ਨਜ਼ਰੀ ਆਈਆ। ਬਿਨ ਨੇਤਰ ਬਿਨ ਨੈਣ ਬਿਨ ਅੱਖਾਂ ਪਏ ਦਿਸ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਬੂਝ ਬੁਝਾਈਆ। ਸਤਿਗੁਰ ਪੂਰਾ ਸਦਾ ਵਸੇ ਉਹਲੇ, ਕਾਇਆ ਮਾਟੀ ਨਜ਼ਰ ਕਿਸੇ ਨਾ ਆਇੰਦਾ। ਆਸਣ ਲਾਏ ਕਾਇਆ ਚੋਲੇ, ਗ੍ਰਹਿ ਮੰਦਰ ਸੋਭਾ ਪਾਇੰਦਾ । ਬਿਨ ਭਗਤਾਂ ਕਿਸੇ ਨਾਲ ਨਾ ਬੋਲੇ, ਸੁਨ ਸਮਾਧੀ ਵਿਚ ਸਮਾਇੰਦਾ। ਲੱਖ ਚੁਰਾਸੀ ਵੇਖੇ ਲੋਕਮਾਤ ਦੇ ਗੋਲੇ, ਸਾਚਾ ਘਰ ਨਜ਼ਰ ਕਿਸੇ ਨਾ ਆਇੰਦਾ। ਨਿਰਪੱਖ ਹੋ ਕੇ ਤੋਲ ਤੋਲੇ, ਕੰਡਾ ਆਪਣਾ ਨਾਮ ਉਠਾਇੰਦਾ। ਜੋ ਗੁਰਮੁਖ ਗੁਰਸਿਖ ਧਰ ਧਿਆਨ ਹੋਏ ਭਾਲੇ ਭੋਲੇ, ਤਿਨ੍ਹਾਂ ਭਾਉ ਆਪ ਮਿਲਾਇੰਦਾ। ਲੱਖ ਚੁਰਾਸੀ ਵਿਚ ਕਦੇ ਨਾ ਰੋਲੇ, ਜਨਮ ਮਰਨ ਜਮ ਕਾ ਫਾਸ ਕਟਾਇੰਦਾ। ਅੰਤਮ ਚਾੜ੍ਹੇ ਆਪਣੇ ਡੋਲੇ, ਬਣ ਕਹਾਰ ਕੰਧ ਉਠਾਇੰਦਾ। ਸਚਖੰਡ ਦਾ ਕੁੰਡਾ ਖੋਲ੍ਹੇ, ਦਰ ਦਰਵਾਜ਼ਾ ਇਕ ਵਖਾਇੰਦਾ। ਅੰਤ ਭਗਵੰਤ ਸਾਚੇ ਸੰਤ ਬਣ ਕੰਤ ਲੈ ਜਾਏ ਕੋਲੇ, ਗੁਰਮੁਖ ਨਾਰੀ ਕਰ ਪਿਆਰੀ ਸਦ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੀਕਨ ਨੀਕਾ ਸਚ ਜਣਾਏ ਆਪਣਾ ਤਰੀਕਾ, ਤਰ੍ਹਾ ਤਰ੍ਹਾ ਨਾਲ ਹਰਿਜਨ ਆਪ ਮਿਲਾਇੰਦਾ।