੨੮ ਭਾਦਰੋ ੨੦੨੦ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਕਿਰਪਾ ਅੰਦਰ ਆਦਿ ਜੁਗਾਦਿ, ਜੁਗ ਚੌਕੜੀ ਰਚਨ ਰਚਾਈਆ। ਕਿਰਪਾ ਅੰਦਰ ਕੋਟ ਬ੍ਰਹਿਮਾਦ, ਖੇਲੇ ਖੇਲ ਬੇਪਰਵਾਹੀਆ। ਕਿਰਪਾ ਅੰਦਰ ਸਚਖੰਡ ਦੁਆਰੇ ਰਹੇ ਵਿਸਮਾਦ, ਕਿਰਪਾ ਅੰਦਰ ਥਿਰ ਘਰ ਸੁਤ ਦੁਲਾਰੇ ਸ਼ਬਦ ਦਏ ਵਡਿਆਈਆ। ਕਿਰਪਾ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਦ, ਵਸਤ ਅਮੋਲਕ ਆਪ ਵਰਤਾਈਆ। ਕਿਰਪਾ ਅੰਦਰ ਨਾਉਂ ਨਿਰੰਕਾਰ ਵਜਾਏ ਨਾਦ, ਨਰ ਨਿਰੰਕਾਰ ਆਪ ਸੁਣਾਈਆ। ਕਿਰਪਾ ਅੰਦਰ ਨਿਰਮਲ ਜੋਤ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਕਿਰਪਾ ਅੰਦਰ ਤ੍ਰੈਗੁਣ ਮਾਇਆ ਖੇਲ ਤਮਾਸ਼, ਪੰਜ ਤਤ ਨਾਤਾ ਦਏ ਜੁੜਾਈਆ। ਕਿਰਪਾ ਅੰਦਰ ਲੱਖ ਚੁਰਾਸੀ ਵੇਖੇ ਖੇਲ ਤਮਾਸ਼, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਬੰਧਨ ਪਾਈਆ। ਕਿਰਪਾ ਅੰਦਰ ਦੋ ਜਹਾਨ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਿਰਗੁਣ ਨਿਰਗੁਣ ਆਪ ਨਚਾਈਆ। ਕਿਰਪਾ ਅੰਦਰ ਰਵ ਸਸ ਸੂਰਜ ਚੰਨ ਬ੍ਰਹਿਮੰਡ ਖੰਡ ਪੂਰੀ ਕਰੇ ਆਸ, ਆਸਾ ਆਪਣੀ ਇਕ ਸਮਝਾਈਆ। ਕਿਰਪਾ ਅੰਦਰ ਘਟ ਘਟ ਅੰਤਰ ਪਵਣ ਪਵਣੀ ਦੇ ਸਵਾਸ, ਸਾਹ ਸਾਹ ਆਪਣੀ ਧਾਰ ਚਲਾਈਆ। ਕਿਰਪਾ ਅੰਦਰ ਬੋਧ ਅਗਾਧ ਪੜ੍ਹਾਏ ਗਾਥ, ਨਾਮ ਨਾਮਾ ਇਕ ਜਣਾਈਆ। ਕਿਰਪਾ ਅੰਦਰ ਖੇਲ ਖਲਾਏ ਦਿਵਸ ਰਾਤ, ਘੜੀ ਪਲ ਵੰਡ ਵੰਡਾਈਆ। ਕਿਰਪਾ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕਿਰਪਾ ਆਪਣੇ ਹੱਥ ਰਖਾਈਆ। ਕਿਰਪਾ ਅੰਦਰ ਗੁਣ ਨਿਧਾਨ, ਗੁਣਵੰਤਾ ਖੇਲ ਖਲਾਇੰਦਾ। ਕਿਰਪਾ ਅੰਦਰ ਨੌਜਵਾਨ, ਬਲਧਾਰੀ ਬਲ ਪਰਗਟਾਇੰਦਾ। ਕਿਰਪਾ ਅੰਦਰ ਸ਼ਾਹੋ ਭੂਪ ਬਣ ਰਾਜਾਨ, ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਇੰਦਾ। ਕਿਰਪਾ ਅੰਦਰ ਧਰਮ ਉਠਾਏ ਇਕ ਨਿਸ਼ਾਨ, ਸਚ ਨਿਸ਼ਾਨਾ ਨਾਮ ਪਰਗਟਾਇੰਦਾ। ਕਿਰਪਾ ਅੰਦਰ ਸਚਖੰਡ ਦੁਆਰ ਸੁਹਾਏ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਕਿਰਪਾ ਅੰਦਰ ਧੁਰ ਦਾ ਬਣੇ ਹੁਕਮਰਾਨ, ਧੁਰਦਰਗਾਹੀ ਹੁਕਮ ਵਰਤਾਇੰਦਾ। ਕਿਰਪਾ ਅੰਦਰ ਪਰਵਰਦਿਗਾਰ ਹੋਏ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਕਿਰਪਾ ਅੰਦਰ ਧੁਰ ਸੰਦੇਸਾ ਦੇਵੇ ਮਿਹਰਵਾਨ, ਮਿਹਰ ਨਜ਼ਰ ਆਪ ਉਠਾਇੰਦਾ। ਕਿਰਪਾ ਅੰਦਰ ਵਿਸ਼ਨੂੰ ਦੇਵੇ ਦਾਨ, ਵਿਸ਼ਵ ਭੰਡਾਰ ਆਪ ਵਰਤਾਇੰਦਾ। ਕਿਰਪਾ ਅੰਦਰ ਬ੍ਰਹਮੇ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਆਪ ਸਮਝਾਇੰਦਾ। ਕਿਰਪਾ ਅੰਦਰ ਸ਼ੰਕਰ ਕਰੇ ਪਹਿਚਾਨ, ਸੰਸਾ ਰੋਗ ਸਰਬ ਮਿਟਾਇੰਦਾ। ਕਿਰਪਾ ਅੰਦਰ ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਇੰਦਾ। ਕਿਰਪਾ ਅੰਦਰ ਪਾਰਬ੍ਰਹਮ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਆਪ ਜਗਾਇੰਦਾ। ਕਿਰਪਾ ਅੰਦਰ ਲੇਖਾ ਜਾਣੇ ਪਵਣ ਪਾਣੀ ਮਸਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਿਰਪਾ ਅੰਦਰ ਖਾਣੀ ਚਾਰ, ਹਰਿ ਸਤਿਗੁਰ ਵੰਡ ਵੰਡਾਈਆ। ਕਿਰਪਾ ਅੰਦਰ ਬਾਣੀ ਚਾਰ, ਪਰਾ ਪਸੰਤੀ ਮਧਮ ਬੈਖਰੀ ਬੋਲ ਸੁਣਾਈਆ। ਕਿਰਪਾ ਅੰਦਰ ਖੇਲ ਕਰੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਕਿਰਪਾ ਅੰਦਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਮਹੱਲ ਲਏ ਉਸਾਰ, ਮੰਡਲ ਮੰਡਪ ਸੋਭਾ ਪਾਈਆ। ਕਿਰਪਾ ਅੰਦਰ ਧਰਤ ਧਵਲ ਦਏ ਆਧਾਰ, ਜਲ ਬਿੰਬ ਆਪਣੀ ਧਾਰ ਜਣਾਈਆ। ਕਿਰਪਾ ਅੰਦਰ ਸਮੁੰਦ ਸਾਗਰ ਵੇਖੇ ਗਾਰ, ਜਲ ਥਲ ਮਹੀਅਲ ਆਪਣਾ ਰੰਗ ਰੰਗਾਈਆ। ਕਿਰਪਾ ਅੰਦਰ ਲੱਖ ਚੁਰਾਸੀ ਜੀਵ ਜੰਤ ਦਏ ਆਧਾਰ, ਸਾਚੀ ਸਿਖਿਆ ਇਕ
ਦ੍ਰਿੜਾਈਆ । ਕਿਰਪਾ ਅੰਦਰ ਘਟ ਘਟ ਦੀਆ ਬਾਤੀ ਦੀਪਕ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਕਿਰਪਾ ਅੰਦਰ ਘਰ ਵਿਚ ਘਰ ਉਪਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਰਖਾਈਆ। ਕਿਰਪਾ ਅੰਦਰ ਅੰਮ੍ਰਿਤ ਆਤਮ ਅੰਮ੍ਰਿਤ ਮਾਰੇ ਉਛਾਲ, ਸਰ ਸਰੋਵਰ ਇਕ ਪਰਗਟਾਈਆ। ਕਿਰਪਾ ਅੰਦਰ ਅਨਹਦ ਨਾਦ ਵਜਾਏ ਅਗੰਮੀ ਤਾਲ, ਤਾਲ ਤਲਵਾੜਾ ਇਕ ਰਖਾਈਆ। ਕਿਰਪਾ ਅੰਦਰ ਪ੍ਰਿਤਪਾਲਕ ਹੋ ਕੇ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਕਿਰਪਾ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣਾ ਰੂਪ ਵਟਾਈਆ। ਕਿਰਪਾ ਅੰਦਰ ਪੰਜ ਤਤ ਕਰੇ ਸ਼ਿੰਗਾਰ, ਕਾਇਆ ਚੋਲਾ ਜਗਤ ਰੰਗਾਈਆ। ਕਿਰਪਾ ਅੰਦਰ ਸਾਚਾ ਨਾਮ ਦਏ ਸਿਖਾਲ, ਸਿਖਿਆ ਇਕੋ ਇਕ ਸਮਝਾਈਆ। ਕਿਰਪਾ ਅੰਦਰ ਹੋਏ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਕਿਰਪਾ ਅੰਦਰ ਦੇਵੇ ਨਾਮ ਸੱਚਾ ਧੰਨ ਮਾਲ, ਧੁਰ ਖ਼ਜ਼ਾਨਾ ਇਕ ਵਖਾਈਆ। ਕਿਰਪਾ ਅੰਦਰ ਜੁਗ ਜੁਗ ਖੇਲੇ ਖੇਲ ਕਮਾਲ, ਬੇਮਿਸਾਲ, ਆਪਣੀ ਕਾਰ ਕਮਾਈਆ। ਕਿਰਪਾ ਅੰਦਰ ਸਾਚੀ ਘਾਲਨ ਲਏ ਘਾਲ, ਘੋਲੀ ਘੋਲ ਆਪ ਘੁਮਾਈਆ। ਕਿਰਪਾ ਅੰਦਰ ਸ਼ਬਦ ਗੁਰਦੇਵ ਹੋ ਕੇ ਬਣੇ ਦਲਾਲ, ਸੁਆਮੀ ਆਪਣੀ ਧਾਰ ਸਮਝਾਈਆ। ਕਿਰਪਾ ਅੰਦਰ ਵੇਖਣਹਾਰਾ ਪਤ ਡਾਲ੍ਹ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਕਿਰਪਾ ਅੰਦਰ ਜਨ ਭਗਤ ਲਏ ਉਠਾਲ, ਸੋਈ ਸੁਰਤੀ ਆਪ ਜਗਾਈਆ। ਕਿਰਪਾ ਅੰਦਰ ਸਾਚੇ ਸੰਤਾਂ ਕਰੇ ਨਿਹਾਲ, ਨਿਉਂ ਨਿਉਂ ਆਪਣਾ ਘਰ ਵਖਾਈਆ। ਕਿਰਪਾ ਅੰਦਰ ਗੁਰਮੁਖ ਸਾਚੇ ਪਕੜ ਉਠਾਏ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਕਿਰਪਾ ਅੰਦਰ ਗੁਰਸਿਖ ਸੱਜਣ ਲੱਖ ਚੁਰਾਸੀ ਵਿਚੋ ਭਾਲ, ਭੇਵ ਅਭੇਦਾ ਦਏ ਖੁਲ੍ਹਾਈਆ। ਕਿਰਪਾ ਅੰਦਰ ਮੁਰੀਦ ਮੁਰਸ਼ਦ ਵੇਖੇ ਆਣ, ਬੇਨਜ਼ੀਰ ਆਪਣੀ ਨਜ਼ਰ ਉਠਾਈਆ । ਕਿਰਪਾ ਅੰਦਰ ਨਾਤਾ ਤੋੜੇ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਈਆ। ਕਿਰਪਾ ਅੰਦਰ ਲੇਖਾ ਚੁਕਾਏ ਤ੍ਰੈਗੁਣ ਮਾਇਆ ਜਗਤ ਜੰਜਾਲ, ਜੀਵਣ ਜੁਗਤ ਇਕ ਜਣਾਈਆ। ਕਿਰਪਾ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਦਰਸਾਈਆ। ਕਿਰਪਾ ਅੰਦਰ ਖੇਲ ਅਗੰਮ, ਹਰਿ ਕਰਤਾ ਆਪ ਕਰਾਇੰਦਾ। ਕਿਰਪਾ ਅੰਦਰ ਲੋਕ ਪਰਲੋਕ ਬੇੜਾ ਦੇਵੇ ਬੰਨ, ਦੋ ਜਹਾਨ ਪਾਰ ਕਰਾਇੰਦਾ। ਕਿਰਪਾ ਅੰਦਰ ਨਿਰਗੁਣ ਜੋਤ ਚਾੜ੍ਹੇ ਚੰਨ, ਸਚ ਪਰਕਾਸ਼ ਇਕ ਵਖਾਇੰਦਾ। ਕਿਰਪਾ ਅੰਦਰ ਭਗਤ ਭਗਵਾਨ ਵੇਖੇ ਬਣ ਕੇ ਜਨਨੀ ਜਨ, ਧਨ ਜਣੇਂਦੀ ਮਾਉਂ ਆਪ ਹੋ ਜਾਇੰਦਾ। ਕਿਰਪਾ ਅੰਦਰ ਜਗਤ ਵਿਕਾਰੇ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਕਿਰਪਾ ਅੰਦਰ ਭਾਗ ਲਗਾਏ ਕਾਇਆ ਮਾਟੀ ਤਨ, ਮਾਇਆ ਮਮਤਾ ਮੋਹ ਚੁਕਾਇੰਦਾ। ਕਿਰਪਾ ਅੰਦਰ ਅੰਦਰ ਵੜ ਕੇ ਸਚ ਦੁਆਰੇ ਲਾਵੇ ਸੰਨ, ਨਾਮ ਸੰਧੇਵਾ ਹੱਥ ਉਠਾਇੰਦਾ। ਕਿਰਪਾ ਅੰਦਰ ਬਜਰ ਕਪਾਟੀ ਦੇਵੇ ਭੰਨ, ਭਾਂਡਾ ਭਰਮ ਭੌ ਭੰਨਾਇੰਦਾ। ਕਿਰਪਾ ਅੰਦਰ ਕਰੇ ਪਰਕਾਸ਼ ਨੇਤਰ ਅੰਨ੍ਹ, ਨਿਜ ਨੇਤਰ ਆਪ ਖੁਲ੍ਹਾਇੰਦਾ। ਕਿਰਪਾ ਅੰਦਰ ਕਰੇ ਵਾਸਨਾ ਬੰਦ ਮਨ, ਮਨ ਮਨਸਾ ਮੇਟ ਮਿਟਾਇੰਦਾ । ਕਿਰਪਾ ਅੰਦਰ ਆਪਣਾ ਰਾਗ ਸੁਣਾਏ ਕੰਨ, ਛੱਤੀ ਰਾਗ ਸਿਫ਼ਤ ਸਾਲਾਹਿੰਦਾ। ਕਿਰਪਾ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਕਿਰਪਾ ਅੰਦਰ ਸਾਚਾ ਖੇਲ, ਹਰਿ ਸਤਿਗੁਰ ਆਪ ਕਰਾਈਆ। ਕਿਰਪਾ ਅੰਦਰ ਲਏ ਮੇਲ, ਜਗਤ ਵਿਛੋੜਾ ਪੰਧ ਮੁਕਾਈਆ। ਕਿਰਪਾ ਅੰਦਰ ਸਾਚਾ ਸਗਨ ਮਨਾ ਚਾੜ੍ਹੇ ਤੇਲ, ਘਰ ਵੱਜੇ ਨਾਮ ਵਧਾਈਆ। ਕਿਰਪਾ ਅੰਦਰ ਧਾਮ ਵਖਾਏ ਇਕ
ਨਵੇਲ, ਨਿਰਗੁਣ ਆਪਣਾ ਪੜਦਾ ਲਾਹੀਆ। ਕਿਰਪਾ ਅੰਦਰ ਵੇਖ ਵਖਾਏ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਨੂਰ ਨਜ਼ਰੀ ਆਈਆ। ਕਿਰਪਾ ਅੰਦਰ ਆਵਣ ਜਾਵਣ ਲੱਖ ਚੁਰਾਸੀ ਕਟੇ ਜੇਲ, ਰਾਏ ਧਰਮ ਨਾ ਦਏ ਸਜ਼ਾਈਆ। ਕਿਰਪਾ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਕਿਰਪਾ ਅੰਦਰ ਤਾਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਕਿਰਪਾ ਅੰਦਰ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ। ਕਿਰਪਾ ਅੰਦਰ ਦੇਵੇ ਜਾਪ, ਅਜੱਪਾ ਜਾਪ ਸਮਝਾਈਆ । ਕਿਰਪਾ ਅੰਦਰ ਨਾਤਾ ਤੋੜੇ ਤੀਨੋ ਤਾਪ, ਤ੍ਰੈਗੁਣ ਅਗਨੀ ਰਹੇ ਨਾ ਰਾਈਆ। ਕਿਰਪਾ ਅੰਦਰ ਸੁਰਤ ਸਵਾਣੀ ਕਰੇ ਪਾਕੀ ਪਾਕ, ਪਤਤ ਪੁਨੀਤ ਵੇਖ ਵਖਾਈਆ । ਕਿਰਪਾ ਅੰਦਰ ਬੰਦ ਕਿਵਾੜੀ ਖੋਲ੍ਹੇ ਤਾਕ, ਕੁੰਡਾ ਆਪਣੀ ਹੱਥੀਂ ਲਾਹੀਆ। ਕਿਰਪਾ ਅੰਦਰ ਆਤਮ ਪਰਮਾਤਮ ਬਣਾਵੇ ਸਾਕ, ਸਾਚਾ ਬੰਧਪ ਆਪ ਹੋ ਜਾਈਆ। ਕਿਰਪਾ ਅੰਦਰ ਚੜ੍ਹਾਏ ਸਾਚੇ ਰਾਥ, ਸ਼ਬਦ ਰਥਵਾਹੀ ਫੇਰਾ ਪਾਈਆ। ਕਿਰਪਾ ਅੰਦਰ ਵਖਾਏ ਆਪਣਾ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਕਿਰਪਾ ਅੰਦਰ ਲਹਿਣਾ ਦੇਣਾ ਚੁਕਾਏ ਜ਼ਾਤ ਪਾਤ, ਵਰਨ ਬਰਨ ਨਜ਼ਰ ਕੋਇ ਨਾ ਆਈਆ। ਕਿਰਪਾ ਅੰਦਰ ਜਨ ਭਗਤਾਂ ਕਰੇ ਆਪਣੀ ਬਾਤ, ਦੂਜੇ ਸਰਵਣ ਸੁਣਨ ਕੋਇ ਨਾ ਪਾਈਆ। ਕਿਰਪਾ ਅੰਦਰ ਦੇਵਣਹਾਰ ਨਜਾਤ, ਏਥੇ ਓਥੇ ਹੋਏ ਸਹਾਈਆ। ਕਿਰਪਾ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਸਮਝਾਈਆ। ਕਿਰਪਾ ਅੰਦਰ ਵਖਾਏ ਘਰ, ਸਚ ਦਰਵਾਜ਼ਾ ਆਪ ਖੁਲ੍ਹਾਈਆ। ਕਿਰਪਾ ਅੰਦਰ ਚੁੱਕੇ ਡਰ, ਭੈ ਭੌ ਨਾ ਕੋਇ ਜਣਾਈਆ । ਕਿਰਪਾ ਅੰਦਰ ਲਾਏ ਲੜ, ਪੱਲੂ ਆਪਣੇ ਨਾਲ ਬੰਧਾਈਆ। ਕਿਰਪਾ ਅੰਦਰ ਲਏ ਵਰ, ਹਰਿ ਕੰਤ ਸੱਚਾ ਸ਼ਹਿਨਸ਼ਾਹੀਆ। ਕਿਰਪਾ ਅੰਦਰ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਈਆ। ਕਿਰਪਾ ਅੰਦਰ ਸਚ ਦੁਆਰੇ ਜਾਏ ਖੜ, ਸਚ ਸਰੂਪੀ ਨਜ਼ਰੀ ਆਈਆ। ਕਿਰਪਾ ਅੰਦਰ ਸਾਚਾ ਰਾਗ ਸੁਣਾਏ ਪੜ੍ਹ, ਸੋਹੰ ਢੋਲਾ ਇਕੋ ਗਾਈਆ। ਕਿਰਪਾ ਅੰਦਰ ਤੂੰ ਮੇਰਾ ਮੈਂ ਤੇਰਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਕਿਰਪਾ ਅੰਦਰ ਮਿਲੇ ਜਗਦੀਸ, ਜਗਦੀਸ਼ਰ ਆਪਣੀ ਦਇਆ ਕਮਾਈਆ। ਕਿਰਪਾ ਅੰਦਰ ਦਏ ਹਦੀਸ, ਸਾਚਾ ਕਲਮਾ ਨਬੀ ਪੜ੍ਹਾਈਆ। ਕਿਰਪਾ ਅੰਦਰ ਛਤਰ ਝੁਲਾਏ ਸੀਸ, ਰਾਜ ਰਾਜਾਨ ਸ਼ਾਹ ਸੁਲਤਾਨ ਵੇਖ ਵਖਾਈਆ। ਕਿਰਪਾ ਅੰਦਰ ਭੇਵ ਚੁਕਾਏ ਤੀਸ ਬਤੀਸ, ਰਾਗ ਛੱਤੀਸ ਕਰੇ ਜਣਾਈਆ। ਕਿਰਪਾ ਅੰਦਰ ਖ਼ਾਲੀ ਕਰੇ ਖੀਸ, ਦਰ ਦਰ ਘਰ ਘਰ ਮਾਂਗਤ ਮੰਗਣ ਵਾਹੋ ਦਾਹੀਆ। ਕਿਰਪਾ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਕਿਰਪਾ ਅੰਦਰ ਭਗਤ ਭਗਵਾਨ, ਹਰਿ ਜੂ ਸਾਚਾ ਰੰਗ ਰੰਗਾਈਆ। ਕਿਰਪਾ ਅੰਦਰ ਦੇ ਦੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਕਿਰਪਾ ਅੰਦਰ ਆਤਮ ਪਰਮਾਤਮ ਮੇਲੇ ਆਣ, ਬ੍ਰਹਮ ਪਾਰਬ੍ਰਹਮ ਅੰਗ ਲਗਾਈਆ। ਕਿਰਪਾ ਅੰਦਰ ਕਰੇ ਪਰਕਾਸ਼ ਕੋਟਨ ਭਾਨ, ਕੋਟਨ ਕੋਟ ਰਵ ਸਸ ਨੈਣ ਸ਼ਰਮਾਈਆ । ਕਿਰਪਾ ਅੰਦਰ ਸੁਣਾਏ ਆਪਣਾ ਗਾਨ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਿਰਪਾ ਅੰਦਰ ਘਟ ਦਰਸਨ ਦੇਵੇ ਆਣ, ਦਰਸੀ ਆਪਣਾ ਦਰਸ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਹਰ ਨਜ਼ਰ ਉਠਾਈਆ। ਕਿਰਪਾ ਅੰਦਰ ਹੋਏ ਪਰਤੱਖ, ਪ੍ਰਭ ਆਪਣਾ ਵੇਸ ਵਟਾਈਆ। ਕਿਰਪਾ ਅੰਦਰ ਮਾਰਗ ਦੇਵੇ
ਦੱਸ, ਸਚ ਸਾਚਾ ਬੂਝ ਬੁਝਾਈਆ। ਕਿਰਪਾ ਅੰਦਰ ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਕਿਰਪਾ ਅੰਦਰ ਸ਼ਬਦ ਨਾਮ ਬੋਲ ਅਲੱਖ, ਸਚ ਜੈਕਾਰਾ ਇਕ ਅਲਾਈਆ। ਕਿਰਪਾ ਅੰਦਰ ਧੀਰਜ ਜਤ ਵਖਾਏ ਹੱਠ, ਸਤਿ ਸੰਤੋਖ ਇਕ ਦ੍ਰਿੜਾਈਆ। ਕਿਰਪਾ ਅੰਦਰ ਬਹੱਤਰ ਨਾੜ ਨਾ ਉਬਲੇ ਰਤ, ਰਤੀ ਰਤ ਦਏ ਸੁਕਾਈਆ। ਕਿਰਪਾ ਅੰਦਰ ਦੇਵੇ ਬ੍ਰਹਮ ਮਤ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਕਿਰਪਾ ਅੰਦਰ ਮਿਲੇ ਆਣ ਹੱਸ ਹੱਸ, ਹੰਸਮੁਖ ਸੱਚਾ ਸ਼ਹਿਨਸ਼ਾਹੀਆ। ਕਿਰਪਾ ਅੰਦਰ ਜਨ ਭਗਤਾਂ ਹੋਵੇ ਸਦਾ ਵਸ, ਵਾਸਤਾ ਭਗਤਾਂ ਨਾਲ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਿਰਪਾ ਅੰਦਰ ਖੇਲ ਸਮਰਥ, ਸੋ ਕਰਤਾ ਆਪ ਕਰਾਈਆ। ਕਿਰਪਾ ਅੰਦਰ ਜੁਗ ਚੌਕੜੀ ਚਲਾਏ ਰਥ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਕਿਰਪਾ ਅੰਦਰ ਵਸੇ ਘਟ ਘਟ, ਏਕੰਕਾਰ ਨਿਰਗੁਣ ਨੂਰ ਰੂਪ ਧਰਾਈਆ। ਕਿਰਪਾ ਅੰਦਰ ਸਾਚੀ ਜੋਤ ਕਰੇ ਪਰਕਾਸ਼, ਆਦਿ ਨਿਰੰਜਣ ਵੇਸ ਵਟਾਈਆ। ਕਿਰਪਾ ਅੰਦਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਸਾਥ, ਸ੍ਰੀ ਭਗਵਾਨ ਸਗਲਾ ਸੰਗ ਨਿਭਾਈਆ। ਕਿਰਪਾ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬਣਾਏ ਗਾਥ, ਅਬਿਨਾਸ਼ੀ ਕਰਤਾ ਇਕੋ ਕਰੇ ਪੜ੍ਹਾਈਆ। ਕਿਰਪਾ ਅੰਦਰ ਆਤਮ ਪਰਮਾਤਮ ਮੰਡਲ ਮੰਡਪ ਗੋਪੀ ਕਾਹਨ ਪਵਾਏ ਰਾਸ, ਪਾਰਬ੍ਰਹਮ ਪ੍ਰਭ ਆਪਣਾ ਨਾਚ ਨਚਾਈਆ। ਕਿਰਪਾ ਅੰਦਰ ਜਨ ਭਗਤਾਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਕਿਰਪਾ ਅੰਦਰ ਸਾਚੇ ਸੰਤ ਵੇਖੇ ਅਨਾਥਾਂ ਨਾਥ, ਨਾਥ ਅਨਾਥੀ ਫੇਰਾ ਪਾਈਆ। ਕਿਰਪਾ ਅੰਦਰ ਗੁਰਮੁਖਾਂ ਇਕ ਖੁਲ੍ਹਾਏ ਆਖ, ਨਿਜ ਨੇਤਰ ਕਰ ਰੁਸ਼ਨਾਈਆ। ਹੁਕਮੇ ਅੰਦਰ ਗੁਰਮੁਖ ਸੱਜਣ ਲਏ ਰਾਖ, ਰੱਖਿਆ ਕਰੇ ਥਾਉਂ ਥਾਈਂਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਕਿਰਪਾ ਅੰਦਰ ਖੇਲ ਸੁਆਮੀ, ਸਰਬ ਗੁਣ ਦਾਤਾ ਆਪ ਕਰਾਇੰਦਾ। ਕਿਰਪਾ ਅੰਦਰ ਅੰਤਰਜਾਮੀ, ਹਰਿ ਘਟ ਘਟ ਵੇਖ ਵਖਾਇੰਦਾ। ਕਿਰਪਾ ਅੰਦਰ ਬੋਧ ਅਗਾਧ ਸੁਣਾਏ ਬਾਣੀ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਇੰਦਾ। ਕਿਰਪਾ ਅੰਦਰ ਜੁਗ ਚੌਕੜੀ ਦੇਂਦਾ ਰਿਹਾ ਨਿਸ਼ਾਨੀ, ਸਾਚਾ ਰਾਹ ਇਕ ਵਖਾਇੰਦਾ । ਕਿਰਪਾ ਅੰਦਰ ਕਰਦਾ ਰਿਹਾ ਖੇਲ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਕਿਰਪਾ ਅੰਦਰ ਬਣਦਾ ਰਿਹਾ ਬ੍ਰਹਮ ਗਿਆਨੀ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਇੰਦਾ। ਕਿਰਪਾ ਅੰਦਰ ਆਤਮ ਪਰਮਾਤਮ ਲੇਖ ਚੁਕਾਏ ਦੋ ਜਹਾਨੀ, ਨਿਰਗੁਣ ਸਰਗੁਣ ਆਪਣੇ ਲੇਖੇ ਪਾਇੰਦਾ। ਕਿਰਪਾ ਅੰਦਰ ਜਨ ਭਗਤਾਂ ਬਿਰਹੋ ਮਾਰੇ ਤੀਰ ਕਾਨੀ, ਸਚ ਨਿਸ਼ਾਨਾ ਆਪ ਲਗਾਇੰਦਾ। ਕਿਰਪਾ ਅੰਦਰ ਲੇਖਾ ਜਾਣੇ ਚਾਰ ਖਾਣੀ, ਖ਼ਾਨਾ ਸਭ ਦਾ ਫੋਲ ਫੁਲਾਇੰਦਾ। ਕਿਰਪਾ ਅੰਦਰ ਬਣਿਆ ਰਹੇ ਵੱਡਾ ਵਿਦਵਾਨੀ, ਪੰਡਤ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਸਾਚਾ ਵੇਸ ਵਟਾਇੰਦਾ। ਕਿਰਪਾ ਅੰਦਰ ਹੋਏ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਨਵ ਨੌ ਚਾਰ ਵੇਖੇ ਵਿਚ ਜਹਾਨ, ਜੁਗ ਚੌਕੜੀ ਅੱਖ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਦੇਂਦਾ ਰਿਹਾ ਗਿਆਨ, ਪੀਰ ਪੈਗ਼ੰਬਰ ਕਲਮਾ ਨਬੀ ਪੜ੍ਹਾਈਆ। ਸਜਦਾ ਸੀਸ ਝੁਕਾਉਣਾ ਦੱਸਦਾ ਰਿਹਾ ਸਲਾਮ, ਇਸਮ ਆਜ਼ਮ ਇਕ ਵਖਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਜਪੌਂਦਾ ਰਿਹਾ ਨਾਮ, ਗੁਰੂਦੁਆਰੇ ਗੁਰ ਗੁਰ ਭੇਵ ਜਣਾਈਆ।
ਕਲਜੁਗ ਅੰਤਮ ਸ੍ਰਿਸ਼ਟ ਸਬਾਈ ਹੋਈ ਬੇਈਮਾਨ, ਬੇਵਾ ਰੂਪ ਨਜ਼ਰੀ ਆਈਆ। ਚਾਰੋ ਕੁੰਟ ਹੋਏ ਹਰਾਮ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਪੀਣ ਖਾਣ, ਅੰਮ੍ਰਿਤ ਰਸ ਰਸਨਾ ਜਿਹਵਾ ਨਾ ਕੋਇ ਲਗਾਈਆ । ਨੇਤਰ ਨੈਣ ਜਗਤ ਤਕਾਣ, ਨਿਜ ਅੱਖ ਨਾ ਕੋਇ ਖੁਲ੍ਹਾਈਆ। ਅੰਤਰ ਆਤਮ ਕੋਈ ਨਾ ਵੇਖੇ ਮਾਰ ਧਿਆਨ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ । ਅਠਸਠ ਤੀਰਥ ਬਾਹਰੋ ਕਰਨ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਦਰਸ ਨਾ ਪਾਉਣ ਸ੍ਰੀ ਭਗਵਾਨ, ਘਰ ਮੰਦਰ ਵੇਖਣ ਕੋਇ ਨਾ ਜਾਈਆ। ਦਰੋਹੀ ਫਿਰੇ ਕੂੜ ਸ਼ੈਤਾਨ, ਸ਼ਰਅ ਕਰਦੀ ਫਿਰੇ ਲੜਾਈਆ। ਸਾਚੀ ਦਿਸੇ ਨਾ ਕੋਇ ਦੁਕਾਨ, ਸੌਦਾ ਨਾਮ ਨਾ ਕੋਇ ਵਿਕਾਈਆ। ਸਾਧ ਸੰਤ ਜੀਵਾਂ ਜੰਤਾਂ ਕੋਲੋ ਨਾਮ ਦਾ ਲੈਂਦੇ ਲਗਾਨ, ਮੁਫ਼ਤ ਹਰਿ ਕੀ ਦਾਤ ਝੋਲੀ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਥਾਉਂ ਥਾਈਂਆ। ਥਾਉਂ ਥਾਈਂ ਵੇਖਣਹਾਰਾ, ਇਕ ਇਕੱਲਾ ਹਰਿ ਅਖਵਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਕਲਜੁਗ ਅੰਤਮ ਵੇਲਾ ਆਇੰਦਾ। ਚਾਰੋ ਕੁੰਟ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸ੍ਰਿਸ਼ਟ ਸਬਾਈ ਹਾਹਾਕਾਰਾ, ਜੀਵ ਜੰਤ ਸਰਬ ਕੁਰਲਾਇੰਦਾ। ਸਾਚਾ ਇਸ਼ਟ ਨਾ ਕਿਸੇ ਵਿਚਾਰਾ, ਦ੍ਰਿਸ਼ਟੀ ਆਪਣੀ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਧਰਾਇੰਦਾ। ਵੇਸ ਧਰ ਨਰ ਨਿਰੰਕਾਰ, ਨਵ ਨੌ ਚਾਰ ਵੇਖ ਵਖਾਈਆ। ਭਰਮੇ ਭੁੱਲਾ ਸਰਬ ਸੰਸਾਰ, ਵਡ ਸੰਸਾਰੀ ਸਮਝ ਕੋਇ ਨਾ ਪਾਈਆ। ਲੱਭ ਲੱਭ ਥੱਕੇ ਜੀਵ ਗਵਾਰ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਈਆ। ਮੱਕੇ ਕਾਅਬੇ ਰੋਵਣ ਜ਼ਾਰੋ ਜ਼ਾਰ, ਹੂ ਹੂ ਨਾਅਰਾ ਰਹੇ ਸੁਣਾਈਆ। ਨਜ਼ਰ ਨਾ ਆਇਆ ਪਰਵਰਦਿਗਾਰ, ਕਾਇਆ ਹੁਜਰਾ ਵੇਖਣ ਕੋਇ ਨਾ ਆਈਆ । ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਲੱਭਣ ਵਿਚ ਸੰਸਾਰ, ਚਾਰੋ ਕੁੰਟ ਭੱਜਣ ਵਾਹੋ ਦਾਹੀਆ। ਅੰਦਰ ਵੜ ਕੇ ਹਰਿ ਮੰਦਰ ਵੇਖਿਆ ਨਾ ਕਿਸੇ ਹਰਿ ਨਿਰੰਕਾਰ, ਨੌ ਦੁਆਰੇ ਪੰਧ ਨਾ ਕੋਇ ਮੁਕਾਈਆ। ਸਤਿਗੁਰ ਸਰਨ ਨਾ ਕੋਈ ਵਿਚਾਰ, ਮਨਮਤ ਰਹੀ ਕੁਰਲਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਪਾਰ, ਬੇੜਾ ਬੰਨੇ ਕੋਈ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਵੇਖਣਹਾਰਾ ਖੇਲ ਤਮਾਸ਼ਾ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਭਗਵਾਨ, ਸਚਖੰਡ ਨਿਵਾਸੀ ਦਇਆ ਕਮਾਈਆ। ਸਾਚੇ ਭਗਤ ਸਰਬ ਕੁਰਲਾਣ, ਨੇਤਰ ਰੋਵਣ ਮਾਰਨ ਧਾਹੀਂਆ। ਕਰ ਕਿਰਪਾ ਠਾਕਰ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆ ਕੇ ਮਿਲ ਨੌਜਵਾਨ, ਤੇਰੀ ਇਕੋ ਓਟ ਤਕਾਈਆ। ਕਾਇਆ ਮੰਦਰ ਸੋਹੇ ਮਕਾਨ, ਆਤਮ ਸੇਜਾ ਵੱਜੇ ਵਧਾਈਆ। ਸਾਚੀਆਂ ਸਖੀਆਂ ਮੰਗਲ ਗਾਣ, ਗੀਤ ਗੋਬਿੰਦ ਅਲਾਈਆ। ਨੇਤਰ ਨੈਣ ਦੋਵੇ ਸ਼ਰਮਾਣ, ਇਕੋ ਅੱਖ ਨਜ਼ਰੀ ਆਈਆ। ਬਿਨ ਤੇਰੀ ਕਿਰਪਾ ਕਿਸੇ ਨਾ ਮਿਲੇ ਮਾਣ, ਮਮਤਾ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਘਰ, ਜਿਸ ਘਰ ਵੱਜੇ ਨਾਮ ਤੇਰੇ ਵਧਾਈਆ। ਕਿਰਪਾ ਕਰੇ ਆਪ ਕਿਰਪਾਲ, ਕਿਰਪਨ ਲਏ ਉਠਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਈਆ। ਭਗਤ ਸੰਤ ਲਏ ਉਠਾਲ, ਆਲਸ ਨਿੰਦਰਾ ਦਏ ਗਵਾਈਆ। ਗੁਰਮੁਖ ਗੁਰਸਿਖ ਚਲਾਏ ਆਪਣੇ ਨਾਲ, ਸਾਚਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ
ਜਨ ਦੇਵੇ ਸਾਚਾ ਵਰ, ਤਿਸ ਆਪਣਾ ਪੜਦਾ ਲਾਹੀਆ। ਕਿਰਪਾ ਅੰਦਰ ਗੁਰਮੁਖ ਜਗਾਏ ਹਰਿ ਜੂ ਆਪਣੇ ਨਾਲ ਮਿਲਾਈਆ। ਹਰਿ ਸੰਗਤ ਸਾਚਾ ਜੋੜ ਜੁੜਾਏ, ਘਰ ਸਾਚੇ ਵੱਜੇ ਵਧਾਈਆ। ਨਿਤ ਉਠ ਵੇਖਣ ਠਾਕਰ ਆਏ, ਨਿਰਗੁਣ ਆਪਣਾ ਫੇਰਾ ਪਾਈਆ। ਕਾਇਆ ਗਾਗਰ ਸੋਭਾ ਪਾਏ, ਘਰ ਬੈਠਾ ਬੇਪਰਵਾਹੀਆ। ਨਿਰਮਲ ਕਰਮ ਉਜਾਗਰ ਆਪ ਕਰਾਏ, ਦੁਰਮਤ ਮੈਲ ਧਵਾਈਆ। ਜੋ ਜਨ ਸੌਦਾਗਰ ਬਣ ਕੇ ਆਏ, ਤਿਸ ਨਾਮ ਵਸਤ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪਣੇ ਸੰਗ ਰਖਾਈਆ। ਕਿਰਪਾ ਅੰਦਰ ਹਰਿ ਕਰਤਾਰ, ਕਰਨੀ ਆਪ ਕਮਾਇੰਦਾ। ਗੁਰਮੁਖਾਂ ਕਰ ਸਚ ਪਿਆਰ, ਪ੍ਰੀਤੀ ਆਪਣੇ ਚਰਨ ਬੰਧਾਇੰਦਾ। ਹਰਿ ਸੰਗਤ ਭੁੱਲਿਆ ਸਰਬ ਸੰਸਾਰ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਜਿਨ੍ਹਾਂ ਦਿਤਾ ਆਪ ਦੀਦਾਰ, ਤਿਨ੍ਹਾਂ ਦੂਜਾ ਚੰਦ ਨਜ਼ਰ ਕੋਇ ਨਾ ਆਇੰਦਾ। ਸਾਚਾ ਮਾਰਗ ਦਿਤਾ ਵਖਾਲ, ਔਝੜ ਰਾਹ ਨਾ ਕੋਈ ਪਾਇੰਦਾ। ਇਕੋ ਵਾਰ ਕਿਹਾ ਗੁਰਸਿਖ ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਘਰ ਬਾਰ, ਦੂਜਾ ਮੰਦਰ ਨਾ ਕੋਇ ਸੁਹਾਇੰਦਾ। ਕਿਰਪਾ ਅੰਦਰ ਮੇਲ ਮਿਲਾਇਆ ਮੇਲਣਹਾਰ, ਸਾਚੀ ਮਿਲਣੀ ਆਪ ਕਰਾਇੰਦਾ । ਸੁਰਤ ਸਵਾਣੀ ਬਣਾ ਕੇ ਨਾਰ, ਸਚ ਸ਼ੰਗਾਰ ਇਕ ਜਣਾਇੰਦਾ। ਸ਼ਬਦ ਹਾਣੀ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਇੰਦਾ। ਉਠ ਸੁਹਾਗਣ ਚਲੀਏ ਆਪਣੇ ਘਰ ਬਾਰ, ਹਰਿ ਸਤਿਗੁਰ ਮੰਦਰ ਇਕ ਬਣਾਇੰਦਾ। ਨਾਤਾ ਤੁੱਟੇ ਜਗਤ ਸੰਸਾਰ, ਆਸਾ ਤ੍ਰਿਸਨਾ ਮਗਰ ਨਾ ਕੋਇ ਰਖਾਇੰਦਾ। ਜੋ ਜਨ ਕਿਰਪਾ ਮੰਗੇ ਸਚ ਸੱਚੇ ਦਰਬਾਰ, ਤਿਸ ਕਿਰਪਾਲ ਆਪਣੇ ਰੰਗ ਰੰਗਾਇੰਦਾ। ਜੋ ਵੇਖਣ ਆਏ ਜਗਤ ਵਿਹਾਰ, ਤਿਸ ਜਗਤ ਵਿਹਾਰੀ ਧਾਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਆਪ ਉਠਾਇੰਦਾ। ਕਿਰਪਾ ਅੰਦਰ ਸਹਿਜ ਸੁਖ, ਸਚ ਸਾਗਰ ਆਪ ਜਣਾਈਆ। ਕਿਰਪਾ ਅੰਦਰ ਉਜਲ ਮੁੱਖ, ਗੁਰਮੁਖ ਨਾਮ ਵਡਿਆਈਆ। ਕਿਰਪਾ ਅੰਦਰ ਮਿਟੇ ਦੁੱਖ, ਸੋਗ ਰੋਗ ਰਹਿਣ ਨਾ ਪਾਈਆ। ਕਿਰਪਾ ਅੰਦਰ ਪਾਰਬ੍ਰਹਮ ਬ੍ਰਹਮ ਮਿਲੇ ਵਿਚ ਜੂਨ ਮਨੁੱਖ, ਮਾਣਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪਣੀ ਗੋਦੀ ਲਏ ਚੁੱਕ, ਦੂਜੇ ਹੱਥ ਨਾ ਕਿਸੇ ਫੜਾਈਆ।
੨੮ ਭਾਦਰੋ ੨੦੨੦ ਬਿਕ੍ਰਮੀ ਮੱਖਣ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ
ਸਾਚਾ ਹੁਕਮ ਦੇਵੇ ਹਰਿ ਪ੍ਰਭ, ਪ੍ਰਭ ਜੋਤ ਇਕ ਸਮਝਾਈਆ। ਸਤਿਗੁਰ ਪੂਰਾ ਲੈਣਾ ਲੱਭ, ਚਾਰ ਕੁੰਟ ਦਹਿ ਦਿਸ਼ਾ ਨਾ ਉਠ ਉਠ ਧਾਈਆ। ਅੰਮ੍ਰਿਤ ਝਿਰਨਾ ਝਿਰਾਉਣਾ ਨੱਭ, ਸਰ ਅੰਮ੍ਰਿਤ ਇਕ ਅਸ਼ਨਾਨ ਕਰਾਈਆ। ਜਗਤ ਵਿਕਾਰਾ ਦੇਵੇ ਦੱਬ, ਪੰਜ ਚੋਰ ਨਾ ਕਰੇ ਲੜਾਈਆ। ਨੌ ਦੁਆਰ ਮੁਕਾਏ ਹੱਦ, ਘਰ ਸਾਚਾ ਇਕ ਵਖਾਈਆ। ਗ੍ਰਹਿ ਮੰਦਰ ਲਏ ਸੱਦ, ਸਚ ਬੰਕ ਦਏ ਵਡਿਆਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ । ਤ੍ਰੈਗੁਣ ਮਾਇਆ ਬੁਝੇ ਅੱਗ, ਅਗਨੀ ਤਤ ਨਾ ਲਾਗੇ ਰਾਈਆ। ਹੰਸ ਬਣੇ ਕਗ, ਮਾਣਸ ਜਨਮ ਰੂਪ ਵਟਾਈਆ। ਦੀਪਕ ਦੀਆ ਜਾਵੇ ਜਗ, ਬੁਝੀ ਜੋਤ ਕਰੇ ਰੁਸ਼ਨਾਈਆ। ਇਕੋ ਵਸਤ ਇਕੋ ਘਰ ਲੈਣੀ ਲੱਭ, ਦੂਜੇ ਦਰ ਨਾ ਮੰਗਣ
ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਵਸਤ ਲੱਭ ਜਨ ਏਕ, ਏਕੰਕਾਰ ਮਿਲੇ ਵਡਿਆਈਆ। ਏਥੇ ਓਥੇ ਮਿਲੇ ਟੇਕ, ਦੋ ਜਹਾਨ ਹੋਏ ਸਹਾਈਆ। ਜਗਤ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਫੜ ਕੇ ਬਿਧਨਾ ਲਿਖੀ ਮੇਟੇ ਰੇਖ, ਰੇਖਾ ਰੇਖਾ ਵਿਚੋ ਬਦਲਾਈਆ। ਅਗੰਮ ਵਖਾਏ ਆਪਣਾ ਦੇਸ, ਸਚਖੰਡ ਸਚ ਦੁਆਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਮਝ ਇਕ ਸਮਝਾਈਆ। ਗੁਰਮੁਖ ਲੱਭੋ ਇਕ ਸੁਆਮੀ, ਸ਼ਾਹ ਪਾਤਸ਼ਾਹ ਸਦ ਅਖਵਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਜੁਗ ਜੁਗ ਵੇਖ ਵਖਾਇੰਦਾ। ਨਾਮ ਨਿਧਾਨ ਜਿਸ ਦੀ ਬੋਧ ਅਗਾਧ ਬਾਣੀ, ਰਾਗ ਨਾਦ ਆਪਣਾ ਤਾਲ ਜਣਾਇੰਦਾ । ਅੰਮ੍ਰਿਤ ਦੇਵੇ ਆਤਮ ਠੰਡਾ ਪਾਣੀ, ਤ੍ਰਿਸਨਾ ਤ੍ਰਿਖਾ ਜਗਤ ਬੁਝਾਇੰਦਾ। ਸੁਰਤ ਮਿਲਾਏ ਸ਼ਬਦ ਹਾਣੀ, ਘਰ ਸਾਚਾ ਮੇਲ ਮਿਲਾਇੰਦਾ। ਲੇਖਾ ਚੁੱਕੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਲੱਭਣ ਵਾਲੀ ਇਕ ਜਣਾਇੰਦਾ। ਲੱਭੋ ਵਸਤ ਹਰਿ ਕਾ ਨਾਮ, ਸਚ ਵਸਤੂ ਇਕ ਸਮਝਾਈਆ। ਜਿਸ ਮਿਲਿਆਂ ਪ੍ਰਭ ਮਿਲੇ ਰਾਮ, ਰਮਈਆ ਆਪਣਾ ਫੇਰਾ ਪਾਈਆ। ਘਰ ਨਜ਼ਰੀ ਆਏ ਇਕੋ ਸ਼ਾਮ, ਬੰਸਰੀ ਸਾਚੀ ਸਚ ਵਜਾਈਆ। ਭਾਗ ਲਗਾਏ ਕਾਇਆ ਨਗਰ ਖੇੜਾ ਗਰਾਮ, ਭੂਮਿਕਾ ਇਕੋ ਇਕ ਸੁਹਾਈਆ। ਸਚ ਪਿਆਲਾ ਪਿਆਏ ਜਾਮ, ਰਸ ਇਕੋ ਇਕ ਵਹਾਈਆ। ਸਚ ਰਾਗ ਸੁਣਾਏ ਕਾਨ, ਅਨਹਦ ਨਾਦੀ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਜਣਾਈਆ। ਸਾਚਾ ਲੱਭੋ ਇਕ ਭਗਵਾਨ, ਜਿਸ ਮਿਲਿਆਂ ਦੁੱਖ ਰਹਿਣ ਨਾ ਪਾਈਆ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ । ਅੰਤਰ ਉਪਜੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਹੱਥ ਫੜਾਏ ਸਚ ਨਿਸ਼ਾਨ, ਦੋ ਜਹਾਨ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਲਭਾਈਆ। ਸਾਚੀ ਵਸਤ ਲੱਭੋ ਮੀਤ, ਮੀਤ ਪਿਆਰਾ ਆਪ ਜਣਾਇੰਦਾ। ਜਿਸ ਲੱਭਿਆਂ ਪਿਛਲੀ ਬਦਲ ਜਾਵੇ ਨੀਤ, ਅੱਗੇ ਮਾਰਗ ਇਕੋ ਨਜ਼ਰੀ ਆਇੰਦਾ। ਕਾਇਆ ਹੋਏ ਠੰਡੀ ਸੀਤ, ਸਾਂਤਕ ਸਤਿ ਸਤਿ ਕਰਾਇੰਦਾ। ਆਤਮ ਗਾਏ ਪਰਮਾਤਮ ਗੀਤ, ਸਾਚਾ ਢੋਲਾ ਰਾਗ ਅਲਾਇੰਦਾ । ਨਾਤਾ ਤੁੱਟੇ ਮੰਦਰ ਮਸੀਤ, ਪੁਰਖ ਅਬਿਨਾਸ਼ੀ ਇਕੋ ਨਜ਼ਰੀ ਆਇੰਦਾ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਡੇਰਾ ਢਾਹਿੰਦਾ। ਮਾਣਸ ਜਨਮ ਲੈਣਾ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚੀ ਵਸਤ ਲੱਭੋ ਘਰ, ਘਰ ਸਤਿਗੁਰ ਆਪ ਟਿਕਾਈਆ। ਅੰਦਰ ਵੜ ਕੇ ਖੋਲ੍ਹੋ ਦਰ, ਬੰਦ ਕਿਵਾੜੀ ਕੁੰਡਾ ਲਾਹੀਆ। ਸਾਚੇ ਪੌੜੇ ਵੇਖੋ ਚੜ੍ਹ, ਮਹੱਲ ਅਟੱਲ ਹੋਏ ਰੁਸ਼ਨਾਈਆ। ਸਤਿਗੁਰ ਸੱਚਾ ਲਓ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਕੋਇ ਰਖਾਈਆ। ਏਕਾ ਅੱਖਰ ਰਿਹਾ ਪੜ੍ਹ, ਨਿਸ਼ਅੱਖਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਦ੍ਰਿੜਾਈਆ। ਸਾਚੀ ਲੱਭੋ ਵਸਤ ਅਪਾਰ, ਸੋ ਅਪਰੰਪਰ ਸੁਆਮੀ ਆਪ ਜਣਾਇੰਦਾ। ਜਿਸ ਦਾ ਲੇਖਾ ਰਹੇ ਸਦਾ ਜੁਗ ਚਾਰ, ਚੌਕੜੀ ਮੂਲ ਨਾ ਕੋਇ ਮੁਕਾਇੰਦਾ। ਜਿਸ ਦਾ ਦਰ ਸੱਚਾ ਦਰਬਾਰ, ਸਚਖੰਡ ਸਾਚਾ ਸੋਭਾ ਪਾਇੰਦਾ। ਜਿਸ ਦਾ ਹੁਕਮ ਸਚ ਵਰਤਾਰ, ਦੋ ਜਹਾਨ
ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਿਸ ਦੀ ਸੇਵਾ ਕਰਨ ਗੁਰੂ ਅਵਤਾਰ, ਪੀਰ ਪੈਗ਼ੰਬਰ ਬਰਖ਼ੁਰਦਾਰ ਅਖਵਾਇੰਦਾ। ਜਿਸ ਦਾ ਨਗ਼ਮਾ ਸਚ ਸੰਸਾਰ, ਬਿਨ ਰਸਨਾ ਜਿਹਵਾ ਰਾਗ ਅਲਾਇੰਦਾ। ਜਿਸ ਦਾ ਨੂਰ ਅਪਾਰ ਜੋਤ ਉਜਿਆਰ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਰੁਤਬਾ ਲਾਸਾਨੀ ਦੋ ਜਹਾਨ, ਫ਼ਾਨੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਇਕ ਸਮਝਾਇੰਦਾ। ਸਾਚਾ ਮੀਤ ਲੱਭੋ ਭਾਈ, ਭਾਵੀ ਭਾਵਨਾ ਰਹਿਣ ਨਾ ਪਾਈਆ । ਜਨਮ ਜਨਮ ਦੀ ਮਿਟੇ ਜੁਦਾਈ, ਜੁਜ਼ ਜੁਜ਼ ਨਾਲ ਲਏ ਮਿਲਾਈਆ। ਅਗਲਾ ਲਹਿਣਾ ਦਏ ਚੁਕਾਈ, ਲੇਖਾ ਕੋਈ ਨਜ਼ਰ ਨਾ ਆਈਆ। ਘਰ ਵਿਚ ਘਰ ਕਰੇ ਰੁਸ਼ਨਾਈ, ਅੰਧ ਅੰਧੇਰ ਮਿਟਾਈਆ। ਅੱਠੇ ਪਹਿਰ ਨਾਦ ਸ਼ਬਦ ਧੁਨ ਸ਼ਨਵਾਈ, ਅਨਰਾਗੀ ਰਾਗ ਸੁਣਾਈਆ। ਲੇਖਾ ਕੋਇ ਨਾ ਜਾਣੇ ਕਲਮ ਸ਼ਾਹੀ, ਕਾਗ਼ਜ਼ ਬੈਠੇ ਡੇਰਾ ਢਾਹੀਆ। ਚੌਦਾਂ ਵਿਦਿਆ ਰੋਵੇ ਮਾਰੇ ਧਾਹੀਂ, ਚੌਦਾਂ ਲੋਕ ਦੇਣ ਦੁਹਾਈਆ। ਚੌਦਾਂ ਤਬਕ ਰਹੇ ਕੁਰਲਾਈ, ਹਾਹਾਕਾਰ ਇਕ ਸੁਣਾਈਆ। ਜਿਨ੍ਹਾਂ ਲੱਭਿਆ ਸਤਿਗੁਰ ਪੂਰਾ ਇਕ ਗੋਸਾਈਂ, ਤਿਨ੍ਹਾਂ ਦੂਜੀ ਓਟ ਰਹੀ ਨਾ ਰਾਈਆ। ਪ੍ਰਭ ਲੱਭਣ ਦਾ ਸਿਖੋ ਤਰੀਕਾ, ਹਰਿ ਸਾਖਿਆਤ ਸਮਝਾਇੰਦਾ। ਆਪਣਾ ਮਨੂਆ ਕਰੋ ਨੀਕਾ, ਨੀਕਨ ਨੀਕ ਰੂਪ ਵਖਾਇੰਦਾ। ਭੇਵ ਜਾਣੋ ਆਪਣੇ ਜੀਅ ਕਾ, ਜੀਵਤ ਜੁਗਤ ਸਰਬ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਲੱਭੋ, ਲਬ ਵਿਚ ਕਿਸੇ ਨਾ ਪਾਇੰਦਾ। ਸੱਚੀ ਵਾਸ਼ਨਾ ਸਤਿਗੁਰ ਦਰਸ਼ਨ, ਬਿਨ ਵਾਸ਼ਨਾ ਗੁਰਮੁਖ ਨਜ਼ਰ ਕੋਇ ਨਾ ਆਈਆ। ਸੱਚੀ ਵਾਸ਼ਨਾ ਸਤਿਗੁਰ ਨੇਤਰ ਪਰਸ਼ਨ, ਬਿਨ ਵਾਸ਼ਨਾ ਨੇਤਰ ਨੈਣ ਨਾ ਕੋਇ ਰਖਾਈਆ। ਸੱਚੀ ਵਾਸ਼ਨਾ ਸਤਿਗੁਰ ਹਰਸਨ, ਬਿਨ ਹਰਸ ਬਣੇ ਨਾ ਕੋਈ ਪਾਂਧੀ ਰਾਹੀਆ। ਸੱਚੀ ਵਾਸ਼ਨਾ ਮਿਲ ਸਤਿਗੁਰ ਮੇਟੇ ਧੜਕਨ, ਮਨ ਚਿੰਦਿਆ ਦੁੱਖ ਗਵਾਈਆ। ਸੱਚੀ ਵਾਸ਼ਨਾ ਅੰਦਰੇ ਅੰਦਰ ਮੇਟੇ ਅਟਕਨ, ਰਾਹ ਵਖਾਏ ਸਚ ਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਾਸ਼ਨਾ ਇਕੋ ਇਕ ਜਣਾਈਆ। ਗੁਰਮੁਖ ਵਾਸ਼ਨਾ ਸਦਾ ਭਰਪੂਰ, ਸਤਿਗੁਰ ਚਰਨ ਧਿਆਨ ਲਗਾਈਆ। ਆ ਸੁਆਮੀ ਨੇੜੇ ਕਿਉਂ ਵਸਿਉਂ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਦਰਸ਼ਨ ਦੇ ਹਾਜ਼ਰ ਹਜ਼ੂਰ, ਹਜਰਤ ਆਪਣਾ ਫੇਰਾ ਪਾਈਆ। ਜਨਮ ਜਨਮ ਦੇ ਬਖ਼ਸ਼ ਕਸੂਰ, ਮਿਹਰ ਨਜ਼ਰ ਇਕ ਉਠਾਈਆ। ਕਰ ਕਿਰਪਾ ਦੇ ਚਰਨ ਧੂੜ, ਮਸਤਕ ਟਿੱਕਾ ਲਾਵਾਂ ਚਾਈਂ ਚਾਈਂਆ। ਚਤਰ ਸੁਘੜ ਬਣਾ ਮੂਰਖ ਮੂੜ੍ਹ, ਮਤ ਮਤ ਵਿਚੋ ਬਦਲਾਈਆ। ਨਾਤਾ ਤੁੱਟੇ ਕੂੜੀ ਕਿਰਿਆ ਕੂੜ, ਸਚ ਸੁਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਵਾਸ਼ਨਾ ਜਨ ਭਗਤਾਂ ਵਿਚ ਸਦਾ ਰਖਾਈਆ। ਸੱਚੀ ਵਾਸ਼ਨਾ ਸਤਿਗੁਰ ਆਸ, ਗੁਰਮੁਖ ਇਕੋ ਆਸ ਰਖਾਇੰਦਾ। ਕਵਣ ਵੇਲਾ ਪ੍ਰਭ ਮੇਟੇ ਪਿਆਸ, ਜਨਮ ਜਨਮ ਦੀ ਤ੍ਰਿਖਾ ਬੁਝਾਇੰਦਾ। ਕਵਣ ਵੇਲਾ ਪ੍ਰਭ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਕਵਣ ਵੇਲਾ ਸੁਣਾਏ ਗਾਥ, ਸਾਚਾ ਢੋਲਾ ਰਾਗ ਅਲਾਇੰਦਾ । ਕਵਣ ਵੇਲਾ ਪ੍ਰਭ ਲਹਿਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਕਵਣ ਵੇਲਾ ਪ੍ਰਭ ਖੋਲ੍ਹ ਵਖਾਏ ਘਰ ਵਿਚ ਹਾਟ, ਨਾਮ ਖ਼ਜ਼ਾਨਾ ਇਕ ਵਰਤਾਇੰਦਾ । ਕਵਣ ਵੇਲਾ ਪ੍ਰਭ ਦੇਵੇ ਦਾਤ, ਦਾਨੀ ਹੋ ਕੇ ਦਇਆ ਕਮਾਇੰਦਾ। ਕਵਣ ਵੇਲਾ ਪ੍ਰਭ ਮੇਟੇ ਅੰਧੇਰੀ ਰਾਤ, ਅੰਤਰ ਸਾਚਾ ਚੰਦ ਚਮਕਾਇੰਦਾ। ਕਵਣ ਵੇਲਾ ਪ੍ਰਭ ਬਖ਼ਸ਼ੇ ਮੇਰੀ ਜ਼ਾਤ, ਆਪਣੀ ਜ਼ਾਤ ਨਾਲ ਮਿਲਾਇੰਦਾ।
ਕਵਣ ਵੇਲਾ ਪ੍ਰਭ ਪਰਗਟ ਕਰੇ ਇਕ ਪਰਭਾਤ, ਸੰਧਿਆ ਰੂਪ ਨਜ਼ਰ ਕੋਇ ਨਾ ਆਇੰਦਾ। ਕਵਣ ਵੇਲਾ ਪ੍ਰਭ ਮੇਰੀ ਪੂਰੀ ਕਰੇ ਖ਼ਾਹਸ਼, ਰਾਤੀਂ ਸੁਤਿਆਂ ਦਿਨੇ ਜਾਗਦਿਆਂ ਹਰ ਘਟ ਇਕੋ ਨਜ਼ਰੀ ਆਇੰਦਾ। ਬਿਨ ਵਾਸ਼ਨਾ ਗੁਰਸਿਖ ਗੁਰ ਦੋਹਾਂ ਦਾ ਕੰਮ ਨਾ ਆਵੇ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਾਸ਼ਨਾ ਇਕ ਉਪਜਾਇੰਦਾ। ਗੁਰਮੁਖ ਵਾਸਨਾ ਸਦਾ ਅਟੱਲ, ਨਾ ਕੋਈ ਮੇਟੇ ਮੇਟ ਮਿਟਾਈਆ। ਕਾਇਆ ਮੰਦਰ ਸੋਹੇ ਸਚ ਮਹੱਲ, ਮਹਿਫਲ ਇਕੋ ਨਾਮ ਲਗਾਈਆ। ਦੀਪਕ ਜੋਤ ਜਾਏ ਬਲ, ਸਚ ਪਰਕਾਸ਼ ਵਖਾਈਆ। ਸ਼ਬਦ ਸੰਦੇਸਾ ਦਏ ਘੱਲ, ਧੁਰ ਦੀ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਅੰਦਰ ਜਾਏ ਰਲ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸਚ ਸਿੰਘਾਸਣ ਬਹੇ ਮੱਲ, ਆਤਮ ਸੇਜਾ ਡੇਰਾ ਲਾਈਆ । ਭਾਗ ਲਗਾਏ ਕਾਇਆ ਮਾਟੀ ਖੱਲ, ਪੰਜ ਤਤ ਮਿਲੇ ਵਡਿਆਈਆ। ਲਹਿਣਾ ਚੁੱਕੇ ਅੰਧੇਰੀ ਡੂੰਘੀ ਡੱਲ, ਟਿੱਲਾ ਪਰਬਤ ਊਚੋ ਊਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਾਸ਼ਨਾ ਅੰਦਰ ਗੁਰਸਿਖ ਮਾਤ ਘੱਲ, ਗੁਰਸਿਖ ਵਾਸ਼ਨਾ ਆਪਣੇ ਨਾਲ ਮਿਲਾਈਆ। ਗੁਰਸਿਖ ਕਹੇ ਪ੍ਰਭ ਵਾਸ਼ਨਾ ਚੰਗੀ, ਚਾਰ ਕੁੰਟ ਕੁੰਟ ਮਹਿਕਾਈਆ। ਸਤਿਗੁਰ ਕਹੇ ਗੁਰਸਿਖ ਵਾਸ਼ਨਾ ਚੰਗੀ, ਜਿਸ ਵਿਚੋ ਮੇਰਾ ਨਾਮ ਨਜ਼ਰੀ ਆਈਆ। ਗੁਰਸਿਖ ਕਹੇ ਸਤਿਗੁਰ ਵਾਸ਼ਨਾ ਚੰਗੀ, ਜੋ ਦਿਵਸ ਰੈਣ ਅੱਠੇ ਪਹਿਰ ਹੋਏ ਸਹਾਈਆ। ਸਤਿਗੁਰ ਕਹੇ ਗੁਰਸਿਖ ਵਾਸ਼ਨਾ ਚੰਗੀ, ਜੋ ਮੈਨੂੰ ਸੱਦਾ ਦੇਵੇ ਚਾਈਂ ਚਾਈਂਆ। ਬਿਨ ਵਾਸ਼ਨਾ ਸਿਖ ਗੁਰ ਗੁਰਸਿਖ ਇਕ ਦੂਜੇ ਦੇ ਕਦੇ ਨਾ ਬਣਨ ਸੰਗੀ, ਲੋਕਮਾਤ ਸੱਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਵਾਸ਼ਨਾ ਆਪਣੀ ਵਾਸ਼ਨਾ ਵਿਚ ਰਖਾਈਆ। ਜੇ ਕੋਈ ਕਹੇ ਵਾਸ਼ਨਾ ਥੋੜੀ, ਥੋੜੀ ਕੰਮ ਕਿਸੇ ਨਾ ਆਈਆ। ਗੁਰਸਿਖ ਵਿਛੋੜੇ ਅੰਦਰ ਕਰੇ ਬੌਹੜੀ ਬੌਹੜੀ, ਉਚੀ ਕੂਕੇ ਮਾਰੇ ਧਾਹੀਂਆ। ਫੇਰ ਸਤਿਗੁਰ ਪੂਰਾ ਆਪਣੇ ਹੱਥ ਵਿਚ ਪਕੜੇ ਡੋਰੀ, ਤੰਦੀ ਤੰਦ ਸਤਾਰ ਹਿਲਾਈਆ। ਗੁਰਸਿਖ ਤੇਰੇ ਅੰਦਰ ਵੜੇ ਚੋਰੀ, ਜਗਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਥੋੜੀ ਵਾਸ਼ਨਾ ਬਹੁਤੀ ਕਰ ਵਖਾਈਆ । ਅਗਲੀ ਅਵਸਥਾ ਆਏ ਅੱਗੇ, ਪਿਛਲੀ ਜਗਤ ਝੋਲੀ ਪਾਈਆ। ਜੋ ਗੁਰਮੁਖ ਸਤਿਗੁਰ ਸਰਨਾਈ ਲੱਗੇ, ਤਿਸ ਸਤਿਗੁਰ ਮਾਰਗ ਦਏ ਵਖਾਈਆ। ਆਪ ਫਿਰੇ ਗੁਰਸਿਖ ਅੱਗੇ, ਪਿੱਛੇ ਗੁਰਸਿਖ ਆਪਣੀ ਉਂਗਲੀ ਲਾਈਆ। ਦੋਹਾਂ ਦਾ ਤਾਲ ਇਕੋ ਜਿਹਾ ਵੱਜੇ, ਚੇਲਾ ਗੁਰ ਇਕੋ ਰੂਪ ਵਟਾਈਆ। ਜੇ ਚੇਲਾ ਬਣ ਕੇ ਗੁਰਸਿਖ ਪਿੱਛੇ ਭੱਜੇ, ਸਤਿਗੁਰ ਪਿਛੇ ਮੁੜਨ ਨਾ ਦੇਵੇ ਰਾਈਆ। ਕਿਰਪਾਨਿਧਾਨ ਹੋ ਕੇ ਪੜਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਰਾਤੀਂ ਸੁਤਿਆਂ ਅੰਦਰ ਵੜ ਕੇ ਡੂੰਘੀ ਕੰਦਰ ਵਿਚੋ ਲੱਭੇ, ਫੜ ਸੋਈ ਸੁਰਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਗੇ ਆਪਣੀ ਝੋਲੀ ਪਾਈਆ। ਗੁਰਮੁਖ ਅੱਗਾ ਲਏ ਜਾਣ, ਜਾਣੀਜਾਣ ਆਪ ਜਣਾਇੰਦਾ। ਜੋ ਗੁਰਸਿਖ ਸਤਿਗੁਰ ਮਿਲੇ ਆਣ, ਤਿਸ ਅੱਗੇ ਦੁੱਖ ਨਾ ਕੋਇ ਆਇੰਦਾ। ਸਾਚਾ ਝੁਲਦਾ ਜਾਏ ਨਿਸ਼ਾਨ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਇੰਦਾ। ਧੰਨਭਾਗ ਗੁਰਮੁਖ ਸੱਚਾ ਵਸੇ ਸਚ ਮਕਾਨ, ਜਿਸ ਦੁਆਰੇ ਹਰਿ ਜੂ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਅੱਗੇ ਜਮ ਕਾ ਡਰ ਰਹਿਣ ਕੋਇ ਨਾ ਪਾਇੰਦਾ। ਗੁਰਮੁਖ
ਅੱਗਾ ਜਾਏ ਸੌਰ, ਮਾਣਸ ਜਨਮ ਲੇਖੇ ਲਾਈਆ। ਗਹਿਰ ਗੰਭੀਰ ਸਤਿਗੁਰ ਵੇਖੇ ਕਰ ਕੇ ਗ਼ੌਰ, ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਚਰਨ ਲਾ ਸਰਨ ਲਗਾ ਲੱਗੀ ਪ੍ਰੀਤੀ ਕਦੇ ਨਾ ਜਾਏ ਤੋੜ, ਤੁੱਟੀ ਗੰਢਣਹਾਰ ਗੋਪਾਲ ਸੁਆਮੀ ਆਪਣੀ ਗੰਢ ਪਵਾਈਆ। ਗੁਰਸਿਖ ਚੋਰੀ ਕਰੇ ਜੇ ਹੋ ਕੇ ਚੋਰ, ਚੋਰ ਠੱਗ ਕੂੜ ਕੁੜਿਆਰ ਸਤਿਗੁਰ ਪੂਰਾ ਪਾਰ ਕਰਾਈਆ। ਜਿਸ ਦਾ ਮੰਤਰ ਇਕੋ ਫੋਰ, ਪਿਛਲੇ ਫੁਰਨੇ ਸਾਰੇ ਦਏ ਮੁਕਾਈਆ। ਫੜ ਬਾਂਹੋ ਲਾ ਉਂਗਲੀ ਅੱਗੇ ਲਏ ਤੋਰ, ਪਿਛੇ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਦਾ ਅੱਗਾ ਅੱਗੇ ਅੱਗੇ ਅਗਲੇ ਘਰ ਵਖਾਈਆ। ਦੋਹਾਂ ਕੋਲੋ ਸੋ ਗੁਰਮੁਖ ਜਾਏ ਬਚ, ਬਚਪਨ ਸਤਿਗੁਰ ਝੋਲੀ ਪਾਈਆ। ਤਿਸ ਹਿਰਦੇ ਵਸੇ ਸਚ, ਕੂੜੀ ਕਿਰਿਆ ਨਜ਼ਰ ਕੋਇ ਨਾ ਆਈਆ। ਸਤਿਗੁਰ ਪੂਰਾ ਸਾਢੇ ਤਿੰਨ ਕਰੋੜ ਅੰਦਰ ਜਾਏ ਰਚ, ਰਚਨਾ ਆਪਣੀ ਦਏ ਸਮਝਾਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਬੱਚੇ ਬਾਲਕ ਆਪਣੀ ਗੋਦ ਉਠਾਈਆ।
੨੯ ਭਾਦਰੋ ੨੦੨੦ ਬਿਕ੍ਰਮੀ ਰਾਧਾ ਸੁਆਮੀ ਡੇਰੇ ਤਰਨ ਤਾਰਨ
ਆਦਿ ਜੁਗਾਦਿ ਸਤਿਗੁਰ ਏਕ, ਜੁਗ ਚੌਕੜੀ ਖੇਲ ਖਲਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਦੇਵੇ ਭੇਜ, ਧੁਰ ਦੀ ਧਾਰ ਇਕ ਸਮਝਾਇੰਦਾ। ਨਿਰਗੁਣ ਹੋ ਕੇ ਸਰਗੁਣ ਲਏ ਵੇਖ, ਸਰਗੁਣ ਨਿਰਗੁਣ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਇਕੋ ਨਜ਼ਰੀ ਆਇੰਦਾ । ਸਤਿਗੁਰ ਸੱਚਾ ਸਤਿ ਪੁਰਖ ਸਤਿ ਸਤਿਵਾਦ, ਸਤਿ ਦੁਆਰੇ ਇਕੋ ਨਜ਼ਰੀ ਆਈਆ। ਸੋ ਪੁਰਖ ਨਿਰੰਜਣ ਖੇਲ ਖੇਲੇ ਆਦਿ ਜੁਗਾਦਿ, ਹਰਿ ਪੁਰਖ ਨਿਰੰਜਣ ਦਾਤਾ ਬੇਪਰਵਾਹੀਆ। ਏਕੰਕਾਰ ਲੇਖਾ ਜਾਣੇ ਬੋਧ ਅਗਾਧ, ਆਦਿ ਨਿਰੰਜਣ ਜੋਤੀ ਜਾਤਾ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵਣਹਾਰਾ ਸਾਚੀ ਦਾਦ, ਵਸਤ ਅਮੋਲਕ ਆਪ ਵਰਤਾਈਆ। ਸ੍ਰੀ ਭਗਵਾਨ ਸ਼ਾਹੋ ਭੂਪ ਬਣ ਰਾਜਨ ਰਾਜ, ਦੋ ਜਹਾਨ ਸ੍ਰੀ ਭਗਵਾਨ ਏਕਾ ਹੁਕਮ ਚਲਾਈਆ। ਪਾਰਬ੍ਰਹਮ ਆਪ ਬਣਾਏ ਆਪਣਾ ਸਚ ਸਮਾਜ, ਸਚਖੰਡ ਨਿਵਾਸੀ ਸਾਚੀ ਦਰਗਾਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਸਤਿ ਪੁਰਖ ਸਤਿ ਸਤਿਵਾਦੀ, ਖੇਲੇ ਖੇਲ ਬੇਪਰਵਾਹੀਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਬ੍ਰਹਮ ਏਕਾ ਧਾਰ ਜਣਾਈਆ। ਜੁਗ ਜੁਗ ਵੇਖਣਹਾਰਾ ਮੰਡਲ ਰਾਸੀ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਸਰਗੁਣ ਬਣਾਏ ਦਾਸੀ, ਸੇਵਾ ਸਚ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਜੋਤ ਨਿਰੰਕਾਰ ਨਿਰਾਕਾਰ ਪਰਕਾਸ਼ੀ, ਘਰ ਸਚ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਇਕ ਅਖਵਾਈਆ । ਸਤਿਗੁਰ ਪੂਰਾ ਆਦਿ ਪੁਰਖ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਨਿਰਵੈਰ ਹੋ ਕੇ ਘਟ ਘਟ ਦੇਵੇ ਦਰਸ, ਲੱਖ ਚੁਰਾਸੀ ਆਸਾ ਤ੍ਰਿਸਨਾ ਦਏ ਬੁਝਾਈਆ । ਅੰਮ੍ਰਿਤ ਮੇਘ ਅੰਤਰ ਆਤਮ ਦਏ ਬਰਸ, ਨਿਝਰ ਝਿਰਨਾ ਇਕ ਝਿਰਾਈਆ। ਨਾ ਕੋਈ ਸੋਗ ਨਾ ਕੋਈ ਹਰਖ਼,
ਚਿੰਤਾ ਗ਼ਮ ਨਾ ਕੋਇ ਜਣਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਜੀਵ ਜੰਤ ਸ੍ਰੀ ਭਗਵੰਤ ਸੰਤ ਸਾਜਣ ਲਏ ਪਰਖ, ਨਾਮ ਕਸਵਟੀ ਇਕੋ ਹੱਥ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਪ੍ਰਭ ਦਰਸ਼ਨ ਨੂੰ ਰਹੇ ਤਰਸ, ਨਿਜ ਨੇਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਇਕੋ ਵੱਡਾ ਵਡ ਵਡਿਆਈਆ। ਸਤਿਗੁਰ ਸੱਚਾ ਆਦਿ ਨਿਰੰਜਣ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਦਰਦ ਦੁੱਖ ਭੈ ਭੰਜਨ, ਭਵਸਾਗਰ ਪਾਰ ਕਰਾਈਆ। ਸਚ ਸਰੋਵਰ ਕਰਾਏ ਇਕੋ ਮਜਨ, ਦੁਰਮਤ ਮੈਲ ਧਵਾਈਆ। ਭਾਂਡੇ ਗੜ੍ਹ ਹੰਕਾਰੀ ਭੱਜਣ, ਦੂਈ ਦਵੈਤ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸਾਚਾ ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਸਿਫ਼ਤ ਸਾਲਾਹੀ ਪਰਵਰਦਗਾਰ, ਨੂਰੋ ਨੂਰ ਨੂਰ ਇਲਾਹੀਆ। ਹੱਕ ਮੁਕਾਮੇ ਸਾਂਝਾ ਯਾਰ, ਲਾਸ਼ਰੀਕ ਡੇਰਾ ਲਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਜਲਵਾ ਜਲਵਾਗਰ ਇਕ ਦਰਸਾਈਆ। ਜੁਗ ਚੌਕੜੀ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਕਲਜੁਗ ਵੇਖ ਸਰਬ ਸੰਸਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਸਾਧ ਸੰਤ ਉਚੀ ਕੂਕ ਕਰਨ ਪੁਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਕਰਨ ਪੜ੍ਹਾਈਆ। ਸਾਚੀ ਮੰਜ਼ਲ ਅੰਦਰ ਵੜ ਕੇ ਮਹੱਲ ਚੜ੍ਹ ਕੇ ਕੋਈ ਨਾ ਕਰੇ ਸਚ ਦੀਦਾਰ, ਸਤਿ ਸੁਆਮੀ ਨਜ਼ਰ ਕਿਸੇ ਨਾ ਆਈਆ। ਜਗਤ ਬਾਣੀ ਕਰ ਪਿਆਰ, ਭਗਤ ਖਾਣੀ ਦੇ ਆਧਾਰ, ਆਤਮ ਰਾਣੀ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸੱਚਾ ਇਕੋ ਇਕ ਨਜ਼ਰੀ ਆਈਆ। ਕਲਜੁਗ ਅੰਤਮ ਖੇਲ ਅਪਾਰਾ, ਸਾਹਿਬ ਸਤਿਗੁਰ ਵੇਖ ਵਖਾਈਆ। ਗਾਵਤ ਗਾਵਤ ਗਾ ਗਾ ਥੱਕਾ ਸਰਬ ਸੰਸਾਰਾ, ਹਰਿ ਕਾ ਭੇਵ ਕੋਇ ਨਾ ਪਾਈਆ। ਰਸਨਾ ਬੋਲਤ ਬੋਲਤ ਬੋਲਣ ਜੈਕਾਰਾ, ਬੱਤੀ ਦੰਦ ਕਰਨ ਪੜ੍ਹਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹਰਿ ਜੂ ਹਰਿ ਮਿਲਿਆ ਨਾ ਕੰਤ ਭਤਾਰਾ, ਨਾਰ ਦੁਹਾਗਣ ਦਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਵਾਮੀ ਸਾਚੀ ਟੇਕ, ਮਿਹਰ ਨਜ਼ਰ ਕਰੇ ਬੁਧ ਬਿਬੇਕ, ਮਨ ਵਾਸਨਾ ਡੇਰਾ ਢਾਹੀਆ। ਮਨ ਵਾਸਨਾ ਜਾਏ ਨੱਠ, ਤਨ ਅੰਤਰ ਰਹਿਣ ਨਾ ਪਾਈਆ। ਜਿਨ੍ਹਾਂ ਸਤਿਗੁਰ ਮਿਲਿਆ ਇਕ ਸਮਰਥ, ਦੂਜੀ ਲੋੜ ਰਹਿਣ ਨਾ ਪਾਈਆ। ਅੰਦਰ ਵੜ ਕੇ ਜਾਵੇ ਦੱਸ, ਸਾਚਾ ਮਾਰਗ ਇਕ ਸਮਝਾਈਆ। ਨੌ ਦੁਆਰੇ ਖੇੜਾ ਭੱਠ, ਕੂੜੀ ਤ੍ਰਿਸਨਾ ਮੇਟ ਮਿਟਾਈਆ। ਸੁਖਮਨ ਟੇਢੀ ਬੰਕ ਈੜਾ ਪਿੰਗਲ ਦੋਵੇਂ ਜੋੜਨ ਹੱਥ, ਨਿਉਂ ਨਿਉਂ ਸੀਸ ਝੁਕਾਈਆ। ਸਹੰਸ ਦਲ ਕਵਲ ਚਰਨ ਕਵਲ ਰਿਹਾ ਝੱਸ, ਆਪ ਆਪਣੀ ਸੇਵ ਕਮਾਈਆ। ਅਨਹਦ ਸ਼ਬਦ ਆਪਣਾ ਰਾਗ ਰਿਹਾ ਦੱਸ, ਬਣ ਸੇਵਕ ਸੇਵ ਕਮਾਈਆ । ਅੰਮ੍ਰਿਤ ਝਿਰਨਾ ਰਿਹਾ ਰਸ, ਰਸਕ ਰਸਕ ਆਪਣੀ ਬੂੰਦ ਟਪਕਾਈਆ। ਜੋਤ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰ ਰਿਹਾ ਗਵਾਈਆ। ਆਤਮ ਸੇਜਾ ਖੇਲ ਤਮਾਸ਼, ਹਰਿਜਨ ਲੇਖਾ ਰਿਹਾ ਚੁਕਾਈਆ। ਸੁਰਤੀ ਸ਼ਬਦੀ ਕਰ ਬੰਦ ਖ਼ਲਾਸ, ਬੰਦੀਖ਼ਾਨਾ ਤੋੜ ਤੁੜਾਈਆ। ਜਗਤ ਗਿਆਨ ਕਰ ਕੇ ਨਾਸ, ਨਿਸ਼ਅੱਖਰ ਅੱਖਰ ਇਕੋ ਇਕ ਬੁਝਾਈਆ। ਜਿਸ ਵਿਚ ਖੇਲ ਕੋਟਨ ਕੋਟ ਬ੍ਰਹਿਮੰਡ ਪੁਰੀ ਲੋਅ ਆਕਾਸ਼, ਧਰਤ ਧਵਲ ਖੇਲ ਰਿਹਾ ਖਲਾਈਆ। ਸੋ ਸਤਿਗੁਰ ਸੁਆਮੀ ਆਦਿ ਜੁਗਾਦਿ ਜੁਗ ਚੌਕੜੀ ਇਕੋ
ਇਕ ਵਸੇ ਹਰ ਘਟ ਪਾਸ, ਬਾਹਰ ਲੱਭਣ ਕੋਇ ਨਾ ਪਾਈਆ। · ਸਤਿਗੁਰ ਪੂਰਾ ਅੰਤਰ ਆਤਮ, ਪਰਮਾਤਮ ਆਪਣਾ ਘਰ ਬਣਾਈਆ।
ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਜਿਸ ਦਾ ਦੱਸਣ ਮਹਾਤਮ, ਸੋ ਮਹਾਂਪੁਰਖ ਪੁਰਖ ਅਬਿਨਾਸ਼ੀ ਘਰ ਮਿਲੇ ਚਾਈਂ ਚਾਈਂਆ। ਜਗਤ
ਅੰਧੇਰਾ ਮੇਟੇ ਰੈਣ ਰਾਤਨ, ਸਾਚਾ ਚੰਦ ਨਿਰਗੁਣ ਨੂਰ ਕਰੇ ਰੁਸ਼ਨਾਈਆ। ਜਿਸ ਨੂੰ ਮਿਲਿਆਂ ਲੇਖਾ ਰਹੇ ਨਾ ਕੋਈ ਪੜ੍ਹਨ ਸੁਣਨ ਗਾਥਨ, ਅੰਦਰ
ਵੜ ਕੇ ਧਿਆਨ ਨਾ ਕੋਇ ਲਗਾਈਆ। ਚਾਰੋ ਕੁੰਟ ਦਹਿ ਦਿਸ਼ਾ ਉਤਰ ਪੂਰਬ ਪੱਛਮ ਦੱਖਣ ਅੰਦਰ ਬਾਹਰ ਗੁਪਤ ਜ਼ਾਹਰ ਨਜ਼ਰੀ ਆਏ ਪੁਰਖ
ਸਮਰਾਥਨ, ਹਰਿ ਦਾਤਾ ਵਡ ਵਡਿਆਈਆ । ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਨਮ ਜਨਮ ਦੀ ਪੂਰੀ ਕਰੇ ਆਸਨ, ਕਰਮ ਕਾਂਡ ਡੇਰਾ
ਢਾਹੀਆ। ਆਤਮ ਸੇਜਾ ਸਾਚਾ ਕਰੇ ਭੋਗ ਬਲਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕੰਕਾਰ, ਆਦਿ
ਜੁਗਾਦਿ ਕਰੇ ਪਿਆਰ, ਬ੍ਰਹਮ ਲੇਖਾ ਪਾਰਬ੍ਰਹਮ ਸਮਝਾਈਆ। ਰਸਨਾ ਜਿਹਵਾ ਗੌਂਦੇ ਗੀਤ, ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਕਰਨ ਪੜ੍ਹਾਈਆ।
ਲੱਭਦੇ ਫਿਰਦੇ ਸ਼ਿਵਦਵਾਲੇ ਮੱਠ ਮੰਦਰ ਮਸੀਤ, ਮਸਲਾ ਹੱਕ ਸਮਝ ਕੋਇ ਨਾ ਪਾਈਆ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾ ਜੁਗੰਤਰ ਅਨਡਿਠੜੀ
ਰੱਖੇ ਆਪਣੀ ਰੀਤ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਭ ਦਾ ਸਾਂਝਾ ਵਸਣਹਾਰਾ ਹਸਤ ਕੀਟ, ਊਚ ਨੀਚ ਆਪਣਾ ਡੇਰਾ ਲਾਈਆ।
ਜਿਸ ਜਨ ਬਖ਼ਸ਼ੇ ਅੰਤਰ ਇਕ ਪ੍ਰੀਤ, ਪ੍ਰੇਮ ਪ੍ਰੀਤੀ ਇਕ ਜਣਾਈਆ। ਤਿਸ ਪੰਜ ਤਤ ਕਾਇਆ ਕਰੇ ਠੰਡੀ ਸੀਤ, ਤ੍ਰੈਗੁਣ ਅਗਨੀ ਤਤ ਨਾ ਲਾਗੇ
ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲ, ਗੁਰਮੁਖ ਵੇਖੇ ਸਾਚੇ ਲਾਲ, ਲਾਲਨ ਆਪਣੀ
ਗੋਦ ਉਠਾਈਆ। ਸਤਿਗੁਰ ਪੂਰਾ ਗੁਰਮੁਖ ਸੱਚੇ ਲਏ ਲੱਭ, ਲੱਖ ਚੁਰਾਸੀ ਫੋਲ ਫੁਲਾਈਆ। ਵੇਖਣਹਾਰਾ ਨੌ ਦੁਆਰੇ ਪਾਰ ਹੱਦ, ਦਸਮ ਦੁਆਰੀ
ਆਪਣਾ ਪੜਦਾ ਲਾਹੀਆ। ਸਚ ਸਿੰਘਾਸਣ ਬਹੇ ਸਜ, ਸੋਭਾਵੰਤ ਸੋਭਾ ਪਾਈਆ। ਸੇਵਾ ਲਾਏ ਸ਼ਬਦ ਅਨਹਦ, ਧੁਨੀ ਰਾਗ ਸੁਣਾਈਆ।
ਖੇਲੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਪਿੱਛੇ ਸਚਖੰਡ ਨਿਵਾਸੀ ਲੋਕਮਾਤ ਆਵੇ ਭੱਜ, ਨਿਰਗੁਣ ਸਰਗੁਣ
ਵੇਸ ਵਟਾਈਆ। ਬਿਨ ਮੱਕੇ ਕਾਅਬਿਉਂ ਸਾਚੇ ਹੁਜਰੇ ਕਰਾਏ ਆਪਣਾ ਹੱਜ, ਮੁਖ ਨਕਾਬ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸੱਚਾ ਠਾਕਰ, ਭਾਗ ਲਗਾਏ ਕਾਇਆ ਗਾਗਰ, ਨਿਰਮਲ ਕਰਮ ਕਰੇ ਉਜਾਗਰ, ਸਵੱਛ ਸਰੂਪੀ
ਸਤਿ ਸਰੂਪੀ ਨਿਰਗੁਣ ਨੂਰ ਏਕਾ ਦਰਸ ਦਿਖਾਇੰਦਾ। ਸਤਿਗੁਰ ਵੱਡਾ ਵਡ ਪਰਤਾਪ, ਆਦਿ ਜੁਗਾਦੀ ਇਕ ਅਖਵਾਈਆ। ਬਿਨ ਰਸਨਾ ਜਿਹਵਾ
ਜਪਾਏ ਜਾਪ, ਮਨ ਕਾ ਮਣਕਾ ਆਪ ਭਵਾਈਆ। ਤ੍ਰੈਗੁਣ ਮਾਇਆ ਮੇਟ ਸੰਤਾਪ, ਸੰਸਾ ਰੋਗ ਮਿਟਾਈਆ। ਮੇਟੇ ਰੈਣ ਅੰਧੇਰੀ ਰਾਤ, ਸਚ
ਨੂਰ ਇਕ ਰੁਸ਼ਨਾਈਆ। ਗੁਰਮੁਖ ਬਣਾਏ ਆਪਣੀ ਜ਼ਾਤ, ਜ਼ਾਤ ਆਪਣੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਤਿਗੁਰ ਸੱਚਾ ਸ੍ਰੀ ਭਗਵਾਨ, ਆਤਮ ਪਰਮਾਤਮ ਦੇਵੇ ਦਾਨ, ਪਾਰਬ੍ਰਹਮ ਬ੍ਰਹਮ ਵੇਖੇ ਆਣ, ਮਨ ਵਾਸਨਾ ਮੇਟੇ ਜਹਾਨ, ਬੁਧੀ ਚਲੇ ਨਾ
ਕੋਇ ਚਤੁਰਾਈਆ। ਰਸਨਾ ਗਾ ਗਾ ਖੇਲ ਤਮਾਸ਼ਾ, ਜੀਵਣ ਜੁਗਤ ਜਗਤ ਰਹੇ ਜਣਾਈਆ। ਨਾਨਕ ਕਬੀਰ ਜਿਸ ਘਰ ਵੇਖਿਆ ਜਾ ਪੁਰਖ
ਅਬਿਨਾਸ਼ਾ, ਸੋ ਘਰ ਸੱਚਾ ਸੋਭਾ ਪਾਈਆ। ਬਾਕੀ ਸਭ ਬੈਠੇ ਰੱਖ ਕੇ ਆਸਾ, ਬਣ ਬਣ ਪਾਂਧੀ ਰਾਹੀਆ। ਸ਼ਾਹ ਪਾਤਸ਼ਾਹ ਸਤਿਗੁਰ ਪੂਰਾ
ਘਰ ਘਰ ਵੇਖੇ ਮੰਡਲ ਮੰਡਪ ਪੈਂਦੀ ਰਾਸਾ, ਨਿਰਗੁਣ ਸਰਗੁਣ ਅਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਨਾਮ ਵਰ, ਬਿਨ ਸਤਿਗੁਰ ਪੂਰੇ ਜੀਵ ਜੰਤ ਸਭ ਰਹਿਣ ਅਧੂਰੇ, ਹਰਿ ਕੇ ਪੌੜੇ ਅੰਤ ਨਾ ਕੋਇ ਚੜ੍ਹਾਈਆ। ਸਤਿਗੁਰ ਪੂਰਾ ਹੋਏ ਦਿਆਲ, ਸਦ ਦਇਆਵਾਨ ਅਖਵਾਇੰਦਾ । ਨਾਤਾ ਤੋੜ ਕਾਲ ਮਹਾਂਕਾਲ, ਮਿਹਰਵਾਨ ਆਪਣੇ ਨਾਲ ਮਿਲਾਇੰਦਾ। ਤ੍ਰੈਗੁਣ ਮਾਇਆ ਨਾ ਰਹੇ ਜੰਜਾਲ, ਪੰਜ ਤਤ ਨਾਤਾ ਮੂਲ ਚੁਕਾਇੰਦਾ। ਸਚ ਵਖਾਏ ਇਕ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਇੰਦਾ। ਜਿਸ ਘਰ ਸ਼ਬਦ ਅਗੰਮੀ ਵੱਜੇ ਤਾਲ, ਢੋਲਕ ਛੈਣਾ ਨਾ ਕੋਇ ਖੜਕਾਇੰਦਾ। ਜਿਸ ਘਰ ਅੰਮ੍ਰਿਤ ਸਰੋਵਰ ਸੋਹੇ ਇਕੋ ਤਾਲ, ਨੀਰ ਸੀਰ ਆਪ ਭਰਾਇੰਦਾ। ਜਿਸ ਮੰਦਰ ਦੀਪਕ ਦੀਆ ਏਕਾ ਰਿਹਾ ਬਾਲ, ਦੀਆ ਬਾਤੀ ਅਵਰ ਨਾ ਕੋਇ ਰਖਾਇੰਦਾ। ਜਿਸ ਘਰ ਵਸੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੂਪ ਵਟਾਇੰਦਾ। ਸੋ ਸਤਿਗੁਰ ਲੈਣਾ ਭਾਲ, ਜੋ ਘਟ ਘਟ ਅੰਦਰ ਨਿਰਗੁਣ ਹੋ ਕੇ ਡੇਰਾ ਲਾਇੰਦਾ। ਸਰਗੁਣ ਮਾਰਗ ਦਏ ਸਿਖਾਲ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਚ ਕੁਠਾਲੀ ਦੇਵੇ ਢਾਲ, ਕੰਚਨ ਰੂਪ ਆਪ ਵਟਾਇੰਦਾ। ਅੰਦਰ ਵੜਕੇ ਬਣੇ ਦਲਾਲ, ਬਾਹਰੋ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਲੱਭੇ ਆਪਣੇ ਲਾਲ, ਲੱਖ ਚੁਰਾਸੀ ਫੋਲ ਫੋਲਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਜਨ ਭਗਤਾਂ ਹੱਲ ਕਰੇ ਸਵਾਲ, ਪੱਟੀ ਹੋਰ ਨਾ ਕੋਇ ਪੜ੍ਹਾਇੰਦਾ। ਅੰਦਰ ਵੜ ਕੇ ਕਾਇਆ ਮੰਦਰ ਚੜ੍ਹ ਕੇ ਸਚ ਦਵਾਰੇ ਖੜ ਕੇ ਆਤਮ ਪਰਮਾਤਮ ਢੋਲਾ ਪੜ੍ਹ ਕੇ ਅੰਤਮ ਲੈ ਕੇ ਜਾਏ ਨਾਲ, ਅਧਵਿਚਕਾਰ ਕੋਇ ਰਹਿਣ ਨਾ ਪਾਈਆ। ਥਿਰ ਘਰ ਨਿਵਾਸੀ ਖੇਲ ਤਮਾਸ਼ੀ, ਸਚਖੰਡ ਦੁਆਰਾ ਏਕੰਕਾਰਾ ਦੇ ਸਹਾਰਾ ਗੁਰਮੁਖ ਮੀਤਾ ਠਾਂਡਾ ਸੀਤਾ, ਸਤਿ ਸੁਆਮੀ ਅੰਤਰਜਾਮੀ ਸਦਾ ਨਿਹਕਾਮੀ ਗੁਰਮੁਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕੋ ਏਕ, ਦੇਵਣਹਾਰਾ ਸਾਚੀ ਟੇਕ, ਚਰਨ ਕਵਲ ਕਵਲ ਚਰਨ ਦਏ ਸਰਨਾਈਆ। ਸਤਿਗੁਰ ਸੱਚਾ ਸਰਬ ਗੁਣ ਦਾਤਾ, ਇਕ ਇਕੱਲਾ ਵਡ ਵਡਿਆਈਆ। ਦੋ ਜਹਾਨਾਂ ਚੌਦਾਂ ਲੋਕਾਂ ਚੌਦਾਂ ਤਬਕਾਂ ਅਵਣ ਗਵਣ ਤ੍ਰੈਭਵਨ ਹੋਏ ਬ੍ਰਹਮ ਗਿਆਤਾ, ਸਾਚੀ ਵਿਦਿਆ ਕਰੇ ਨਾਮ ਪੜ੍ਹਾਈਆ। ਧੁਰ ਸ਼ਬਦ ਨਾਮ ਸੰਦੇਸ਼ ਸਾਚਾ ਰਾਗ ਸੁਣਾਏ ਤਰਾਨਾ, ਤੁਰੀਆ ਬੈਠੀ ਮੁਖ ਸ਼ਰਮਾਈਆ। ਸਚ ਮੰਦਰ ਮਹੱਲ ਅਟੱਲ ਇਕ ਮਕਾਨਾ, ਬੰਕ ਇਕੋ ਇਕ ਵਡਿਆਈਆ। ਸਾਚਾ ਨੂਰ ਜੋਤ ਪਰਕਾਸ਼ ਕਰੇ ਹੋ ਮਿਹਰਵਾਨਾ, ਮਿਹਰਵਾਨ ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਜੀਵਾਂ ਜੰਤਾਂ ਦੇਵੇ ਅਗੰਮੀ ਦਾਨਾ, ਵਸਤ ਅਮੋਲਕ ਕਾਇਆ ਗੋਲਕ ਕਰ ਕਿਰਪਾ ਆਪ ਟਿਕਾਈਆ। ਗੁਰਮੁਖ ਤੇਰਾ ਸਚ ਨਿਸ਼ਾਨਾ, ਸਤਿਗੁਰ ਮਿਲੇ ਨੌਜਵਾਨ ਬਿਰਧ ਬਾਲ ਨਾ ਰੂਪ ਵਟਾਈਆ। ਜਨਮ ਮਰਨ ਵਿਚ ਕਦੇ ਨਾ ਆਣਾ, ਸਚਖੰਡ ਲੈ ਕੇ ਜਾਏ ਸਚ ਟਿਕਾਣਾ, ਸ਼ਬਦ ਚੜ੍ਹਾਏ ਇਕ ਬਬਾਣਾ, ਲੋਆਂ ਪੁਰੀਆਂ ਪਾਰ ਕਰਾਨਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਈਆ। ਸਤਿਗੁਰ ਪੂਰੇ ਦਾ ਸੁਣੋ ਵਖਿਆਨਾ, ਜਿਸ ਸੁਣਿਆਂ ਗੁਰਮੁਖ ਹੋਏ ਸਤਿਗੁਰ ਪਿਆਰ ਪਰਵਾਨਾ, ਲੇਖਾ ਚੁਕਾਏ ਦੋ ਜਹਾਨਾਂ ਏਥੇ ਓਥੇ ਓਥੇ ਏਥੇ ਦੋ ਜਹਾਨਾਂ ਬਿਨ ਸਤਿਗੁਰ ਸੱਚੇ ਸਚ ਨਾ ਕੋਇ ਸਰਨਾਈਆ। ਕਿਰਪਾ ਅੰਦਰ ਇਕੋ ਠਾਕਰ, ਸਾਹਿਬ ਸਤਿਗੁਰ ਹਰਿ ਅਖਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਕਾਚੀ ਗਗਰੀਆ ਵੇਖ ਵਖਾਇੰਦਾ। ਹਰਿਜਨ ਬਣਾਏ ਨਾਮ ਸੌਦਾਗਰ, ਸਾਚਾ ਹਟ
ਆਪ ਵਖਾਇੰਦਾ। ਆਦਿ ਜੁਗਾਦਿ ਨਿਤ ਨਵਿਤ ਸਾਧ ਸੰਤ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸੁਆਮੀ ਸਾਚੀ ਕਰਨੀ ਸਦ ਸਦ ਕਮਾਇੰਦਾ।