੨੯ ਭਾਦਰੋ ੨੦੨੦ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਬੰਡਾਲਾ ਜ਼ਿਲਾ ਅੰਮ੍ਰਿਤਸਰ
ਮਿਹਰ ਨਜ਼ਰ ਗੁਰ ਲਏ ਤੱਕ, ਹਰਿ ਸਤਿਗੁਰ ਦਏ ਵਡਿਆਈਆ। ਜਨ ਭਗਤਾਂ ਝੋਲੀ ਪਾਏ ਨਾਮ ਹੱਕ, ਪੂਰਬ ਲੇਖਾ ਦਏ ਮੁਕਾਈਆ। ਨਿਜ ਨੇਤਰ ਖੋਲ੍ਹ ਅੱਖ, ਅੱਖਰ ਆਪਣਾ ਦਏ ਪੜ੍ਹਾਈਆ। ਸਤਿ ਸਰੂਪੀ ਹੋ ਪਰਤੱਖ, ਘਰ ਸੱਚੇ ਦਰਸ ਦਿਖਾਈਆ। ਲੱਖ ਚੁਰਾਸੀ ਵਿਚੋ ਲਏ ਰੱਖ, ਜਨਮ ਮਰਨ ਪੰਧ ਮੁਕਾਈਆ। ਸਾਚਾ ਮਾਰਗ ਦੇਵੇ ਦੱਸ, ਆਤਮ ਪਰਮਾਤਮ ਬੂਝ ਬੁਝਾਈਆ। ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਈਆ। ਪੰਚ ਵਿਕਾਰਾ ਕਰੇ ਨਾਸ, ਕੂੜੀ ਕਿਰਿਆ ਡੇਰਾ ਢਾਹੀਆ। ਫੜ ਉਤਾਰੇ ਆਪਣੇ ਘਾਟ, ਪਤਣ ਇਕੋ ਇਕ ਵਖਾਈਆ। ਜਨਮ ਜਨਮ ਦੀ ਮਿਟੇ ਵਾਟ, ਪਾਂਧੀ ਨਜ਼ਰ ਕੋਇ ਨਾ ਆਈਆ । ਆਤਮ ਸੇਜ ਸੁਹਾਏ ਸਾਚੀ ਖਾਟ, ਸਾਚੇ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰੇ ਭਗਵਾਨ, ਜਨ ਭਗਤਾਂ ਦਇਆ ਕਮਾਈਆ। ਆਤਮ ਦੇਵੇ ਬ੍ਰਹਮ ਗਿਆਨ, ਸਾਚੀ ਸਿਖਿਆ ਇਕ ਸਮਝਾਈਆ। ਸਾਚਾ ਰਾਗ ਸੁਣਾਏ ਕਾਨ, ਅਨਹਦ ਨਾਦੀ ਨਾਦ ਅਲਾਈਆ। ਸਾਚਾ ਅੰਮ੍ਰਿਤ ਦੇਵੇ ਪੀਣ ਖਾਣ, ਅੰਮਿਉਂ ਰਸ ਆਪ ਚੁਆਈਆ। ਸਾਚਾ ਨੂਰ ਕਰੇ ਪਰਕਾਸ਼ ਕੋਟਨ ਭਾਨ, ਜੋਤੀ ਜੋਤ ਡਗਮਗਾਈਆ । ਸਚ ਸੁਹੰਜਣਾ ਸੁਹਾਏ ਮਕਾਨ, ਸਾਢੇ ਤਿੰਨ ਹੱਥ ਡੇਰਾ ਲਾਈਆ। ਘਰ ਘਰ ਵਿਚ ਦਰਸ਼ਨ ਦੇਵੇ ਆਣ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਉਪਰ ਮਿਹਰ ਨਜ਼ਰ ਉਠਾਈਆ। ਸਤਿਗੁਰ ਪੂਰਾ ਮਿਹਰ ਨਜ਼ਰ ਕਰੇ ਮਿਹਰਵਾਨ, ਦੀਨ ਦਿਆਲ ਦਇਆ ਕਮਾਈਆ । ਸੰਤ ਸੁਹੇਲੇ ਲਏ ਪਹਿਚਾਨ, ਪੜਦਾ ਉਹਲਾ ਜਗਤ ਉਠਾਈਆ। ਅੰਤਰ ਦੇਵੇ ਇਕ ਧਿਆਨ, ਪ੍ਰਭ ਚਰਨ ਸੱਚੀ ਸਰਨਾਈਆ। ਸਾਚਾ ਰਾਗ ਦੱਸੇ ਗਾਨ, ਆਤਮ ਪਰਮਾਤਮ ਖ਼ੁਸ਼ੀ ਮਨਾਈਆ। ਕੂੜੀ ਕਿਰਿਆ ਸ਼ਰਅ ਮੇਟੇ ਸ਼ੈਤਾਨ, ਪੰਜ ਤਤ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਕਰੇ ਭਗਵੰਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਹਰਿ ਸੱਜਣ ਆਪ ਜਗਾਇੰਦਾ। ਸ਼ਬਦ ਮਿਲਾਵਾ ਮਣੀਆ ਮੰਤ, ਸੁਰਤੀ ਡੋਰੀ ਬੰਧ ਬੰਧਾਇੰਦਾ। ਨਜ਼ਰੀ ਆਏ ਇਕੋ ਕੰਤ, ਹਰਿ ਸੁਹਾਗੀ ਰੂਪ ਵਟਾਇੰਦਾ। ਚਾੜ੍ਹੇ ਚੋਲੀ ਰੰਗ ਬਸੰਤ, ਰੰਗ ਇਕੋ ਇਕ ਰੰਗਾਇੰਦਾ। ਮਹਿੰਮਾ ਸੁਣਾਏ ਆਪਣੀ ਅਗਣਤ, ਬੋਧ ਅਗਾਧਾ ਹੁਕਮ ਵਰਤਾਇੰਦਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਭੇਵ ਚੁਕਾਇੰਦਾ। ਜਿਸ ਜਨ ਮੇਲੇ ਸਾਚੀ ਸੰਗਤ, ਸੋ ਗੁਰਮੁਖ ਗੁਰ ਗੁਰ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਕਰੇ ਬੇਨਜ਼ੀਰ, ਨਜ਼ਰ ਨਜ਼ਰ ਨਾਲ ਮਿਲਾਈਆ। ਮੁਰੀਦ ਮੁਰਸ਼ਦ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਹਕੀਕਤ ਸਚ ਵਖਾਏ ਤਸਵੀਰ,
ਨੂਰ ਜ਼ਹੂਰ ਇਕ ਰੁਸ਼ਨਾਈਆ। ਕੱਟ ਸ਼ਰਅ ਤੋੜ ਜ਼ੰਜੀਰ, ਸਤਿ ਸਰੂਪ ਇਕ ਸਮਝਾਈਆ। ਚੋਟੀ ਚਾੜ੍ਹ ਫੜ ਅਖ਼ੀਰ, ਨੌਬਤ ਆਪਣੇ ਨਾਮ ਸੁਣਾਈਆ । ਨਜ਼ਰੀ ਆਏ ਵਡ ਪੀਰਨ ਪੀਰ, ਦਸਤਗੀਰ ਇਕ ਅਖਵਾਈਆ। ਜਿਸ ਮਿਲਿਆਂ ਦੂਜੀ ਮਿਟੇ ਲਕੀਰ, ਦੂਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਮਿਹਰ ਨਜ਼ਰ ਕਰ ਦੇਵੇ ਤਾਰ, ਸਤਿਗੁਰ ਪੂਰੇ ਵਡ ਵਡਿਆਈਆ। ਭਵ ਸਾਗਰ ਜੁਗ ਕਰੇ ਪਾਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਾਚਾ ਮੰਦਰ ਦਏ ਵਖਾਲ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਦੀਪਕ ਦੀਆ ਦੇਵੇ ਬਾਲ, ਘਰ ਇਕੋ ਨੂਰ ਰੁਸ਼ਨਾਈਆ । ਸੁਹੰਜਣੀ ਸੋਹੇ ਸਚ ਧਰਮਸਾਲ, ਧਰਮ ਦੁਆਰੇ ਦਏ ਵਡਿਆਈਆ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਜ਼ਰ ਕੋਇ ਨਾ ਆਈਆ। ਸਤਿਗੁਰ ਜਲਵਾ ਇਕ ਜਲਾਲ, ਸਤਿ ਸਤਿਵਾਦੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਨਜ਼ਰ ਆਪ ਤਕਾਈਆ। ਮਿਹਰ ਨਜ਼ਰ ਤੱਕੇ ਗੋਬਿੰਦ, ਗਹਿਰ ਗੰਭੀਰ ਦਇਆ ਕਮਾਈਆ। ਗੁਰਮੁਖ ਬਣਾਏ ਧੁਰ ਦੀ ਬਿੰਦ, ਸੁੱਤ ਅਨਾਦੀ ਵਡ ਵਡਿਆਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗਵਰ ਵੇਖ ਵਖਾਈਆ। ਲੋਕਮਾਤ ਬਣ ਬਖ਼ਸ਼ਿੰਦ, ਕੋਟ ਜਨਮ ਦੇ ਪਾਪ ਦਏ ਗਵਾਈਆ। ਲੇਖਾ ਜਾਣ ਜੀਉ ਪਿੰਡ, ਬ੍ਰਹਿਮੰਡ ਵੇਖੇ ਚਾਈਂ ਚਾਈਂਆ । ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਉਪਰ ਆਪਣੀ ਨਜ਼ਰ ਰਖਾਈਆ। ਮਿਹਰ ਨਜ਼ਰ ਰੱਖੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਡੁੱਬਦੇ ਪਾਥਰ ਲਾਏ ਪਾਰ, ਅਧਵਿਚਕਾਰ ਨਾ ਕੋਇ ਰਖਾਈਆ। ਮਾਣਸ ਜਨਮ ਪੈਜ ਦਏ ਸੁਆਰ, ਜੂਨੀ ਜੂਨ ਨਾ ਕੋਇ ਭਵਾਈਆ । ਕਰ ਕਿਰਪਾ ਮੇਲ ਮਿਲਾਏ ਮੇਲਣਹਾਰ, ਮਿਲਣੀ ਸਾਚੇ ਘਰ ਕਰਾਈਆ। ਸੁਰਤੀ ਸ਼ਬਦੀ ਦਏ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਸਾਚੀ ਸਖ਼ੀ ਮੰਗਲਾਚਾਰ, ਗੀਤ ਇਕੋ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਗਾਉਣੀ ਨਾਮ ਵਾਰ, ਵਾਰਤਾ ਇਕੋ ਇਕ ਜਣਾਈਆ। ਸਤਿਗੁਰ ਪੂਰਾ ਜਿਸ ਮਿਹਰ ਨਜ਼ਰ ਕਰ ਦੇਵੇ ਦੀਦਾਰ, ਦੀਦ ਈਦ ਚੰਦ ਚਮਕਾਈਆ। ਸੋ ਗੁਰਮੁਖ ਗੁਰਸਿਖ ਗੁਰ ਪੂਰੇ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਦੂਜਾ ਕੋਈ ਨਾ ਪਾਵੇ ਸਾਰ, ਭਰਮੇ ਭੁੱਲੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਤਕਾਈਆ। ਮਿਹਰ ਨਜ਼ਰ ਤਾਰੇ ਪ੍ਰਭ ਆਪ, ਤਾਰਨਹਾਰ ਅਖਵਾਈਆ। ਜਨ ਭਗਤਾਂ ਬਣ ਕੇ ਮਾਈ ਬਾਪ, ਗੁਰਮੁਖ ਸਾਚੀ ਗੋਦ ਬਹਾਈਆ। ਇਕ ਜਣਾਏ ਅਜੱਪਾ ਜਾਪ, ਕਰੇ ਸਚ ਪੜ੍ਹਾਈਆ । ਗ੍ਰਹਿ ਮੰਦਰ ਨੂਰ ਧਰ ਪਰਕਾਸ਼, ਜੋਤ ਨੂਰ ਇਲਾਹੀਆ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸ ਰਿਹਾ ਸਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਸਤਿਗੁਰ ਜੁਗ ਜੁਗ ਪੂਰੀ ਕਰੇ ਆਸ, ਅੰਤਮ ਲਹਿਣਾ ਦੇਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਗੁਰਮੁਖਾਂ ਵਸਿਆ ਸਾਥ, ਤਿਨ੍ਹਾਂ ਅੰਤ ਜਮ ਨੇੜ ਕੋਇ ਨਾ ਆਈਆ।
੨੯ ਭਾਦਰੋ ੨੦੨੦ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਮਿਹਰ ਗੁਰਸਿਖ ਜਾਗਾ, ਜਾਗਰਤ ਜੋਤ ਹੋਏ ਰੁਸ਼ਨਾਈਆ। ਦੁਰਮਤ ਮੈਲ ਧੋਵੇ ਦਾਗ਼ਾ, ਕੋਟ ਜਨਮ ਦੇ ਪਾਪ ਲੁਹਾਈਆ। ਅੰਤਰ ਉਪਜਾਏ ਇਕ ਵੈਰਾਗਾ, ਵੈਰਾਗੀ ਰੂਪ ਬਣਾਈਆ। ਨਾਮ ਸੁਣਾਏ ਸਾਚਾ ਨਾਦਾ, ਧੁਰ ਦੀ ਆਵਾਜ਼ ਅਲਾਈਆ। ਸੁਰਤੀ ਸ਼ਬਦੀ ਰਚੇ ਕਾਜਾ, ਘਰ ਮੰਗਲ ਇਕ ਵਖਾਈਆ । ਖੇਲ ਕਰਾਏ ਭੂਪਤ ਰਾਜਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ, ਅਭਿਮਾਨ ਕੋਇ ਰਹਿਣ ਨਾ ਪਾਈਆ। ਮਿਹਰ ਅੰਦਰ ਦੇਵੇ ਦਾਤ, ਨਾਮ ਵਸਤ ਵਰਤਾਈਆ। ਮਨਮਤ ਮੇਟੇ ਨਾਰ ਕਮਜ਼ਾਤ, ਗੁਰਮਤ ਇਕੋ ਇਕ ਬੁਝਾਈਆ। ਸਾਚੀ ਸਚ ਜਣਾਏ ਗਾਥ, ਅੱਖਰ ਪੱਟੀ ਨਾਮ ਪੜ੍ਹਾਈਆ। ਸਗਲ ਵਸੂਰੇ ਜਾਇਣ ਲਾਥ, ਜੋ ਗੁਰਮੁਖ ਗੁਰ ਗੁਰ ਦਰਸ਼ਨ ਪਾਈਆ। ਪੂਰਬ ਜਨਮ ਪੂਰੀ ਹੋਏ ਆਸ, ਮਾਣਸ ਜਨਮ ਤ੍ਰਿਖਾ ਰਹਿਣ ਨਾ ਪਾਈਆ। ਲੇਖੇ ਲੱਗੇ ਪਵਣ ਸਵਾਸ, ਸਵਾਸ ਸਵਾਸਾਂ ਲੇਖੇ ਲਾਈਆ। ਅੱਗੇ ਕੋਈ ਨਾ ਰਹੇ ਖ਼ਾਹਸ਼, ਹਰਸ ਹਵਸ ਦਏ ਮਿਟਾਈਆ। ਸਤਿਗੁਰ ਪੂਰਾ ਸਦਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਤਕਾਈਆ । ਮਿਹਰ ਨਜ਼ਰ ਕਰੇ ਗੋਪਾਲ, ਗੋਬਿੰਦ ਆਪਣੀ ਦਇਆ ਕਮਾਈਆ। ਗੁਰਮੁਖ ਵੇਖੇ ਸਾਚੇ ਲਾਲ, ਹਰਿ ਸੱਜਣ ਭੇਵ ਮਿਟਾਈਆ। ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਕੂੜੀ ਕਿਰਿਆ ਤੋੜੇ ਜੰਜਾਲ, ਜੂਠ ਝੂਠ ਰਹਿਣ ਨਾ ਪਾਈਆ। ਫਲ ਲਗਾਵੇ ਕਾਇਆ ਡਾਲ, ਪਤ ਡਾਲੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਵੇਖ ਗੁਰਸਿਖ, ਹਰਿ ਸਤਿਗੁਰ ਆਪ ਜਣਾਈਆ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਆਪਣੀ ਝੋਲੀ ਪਾਈਆ। ਨਿਰਗੁਣ ਹੋ ਕੇ ਸਰਗੁਣ ਕਰੇ ਹਿਤ, ਸਚ ਪ੍ਰੀਤੀ ਇਕ ਜਣਾਈਆ। ਦੂਰ ਦੁਰਾਡਾ ਨੇੜੇ ਹੋ ਕੇ ਪਏ ਦਿਸ, ਘਰ ਘਰ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਸਮਝਾਈਆ। ਮਿਹਰ ਅੰਦਰ ਦੱਸੇ ਰਾਹ, ਮਾਰਗ ਇਕ ਸਮਝਾਈਆ। ਸਤਿਗੁਰ ਹੋ ਕੇ ਬਣੇ ਮਲਾਹ, ਬੇੜਾ ਮਾਤ ਚਲਾਈਆ। ਗੁਰ ਗੁਰ ਹੋ ਕੇ ਪਕੜੇ ਬਾਂਹ, ਫੜ ਬਾਹੋ ਗਲੇ ਲਗਾਈਆ । ਗੁਰਮੁਖ ਕਦੇ ਨਾ ਕਰੇ ਨਾਂਹ, ਨਿਉਂ ਨਿਉਂ ਲਾਗੇ ਪਾਈਂਆ ਦੋਹਾਂ ਮੇਲਾ ਸਹਿਜ ਸੁਭਾ, ਘਰ ਸਾਚੇ ਵੱਜੇ ਵਧਾਈਆ। ਨਾਤਾ ਜੁੜੇ ਪੁੱਤਰ ਮਾਂ, ਪਿਤਾ ਇਕੋ ਨਜ਼ਰੀ ਆਈਆ। ਫੜ ਕੇ ਹੰਸ ਬਣਾਏ ਕਾਂ, ਕਾਗ ਹੰਸ ਰੂਪ ਵਟਾਈਆ। ਸਾਚਾ ਅੱਖਰ ਦਏ ਪੜ੍ਹਾ, ਜਿਸ ਅੱਖਰ ਵਿਚ ਵਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇਵੇ ਭੂਪ, ਹਰਿ ਸਤਿਗੁਰ ਦਇਆ ਕਮਾਇੰਦਾ । ਗੁਰਮੁਖ ਵੇਖ ਹਰਿ ਕਾ ਰੂਪ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡੇਰਾ ਲਾਇੰਦਾ। ਨਾਤਾ ਤੋੜੇ ਜੂਠ ਝੂਠ, ਸਚ ਸੁਚ ਇਕ ਸਮਝਾਇੰਦਾ । ਪਕੜ ਉਠਾਏ ਗੁਰਮੁਖ ਪੂਤ, ਸਪੂਤ ਆਪਣੀ ਗੋਦ ਬਹਾਇੰਦਾ। ਆਵਣ ਜਾਵਣ ਚੁਕਾਏ ਚੂਕ, ਚੁੱਕ ਸਚਖੰਡ ਦੁਆਰੇ ਆਪ ਲੈ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧੂੜੀ
ਦੇਵੇ ਸਚ ਭਬੂਤ, ਮਾਟੀ ਖ਼ਾਕ ਤਨ ਨਾ ਕੋਇ ਰਮਾਇੰਦਾ। ਮਿਹਰ ਅੰਦਰ ਦੇਵੇ ਗੁਰ ਮੰਤ, ਮੰਤਰ ਇਕੋ ਨਾਮ ਪੜ੍ਹਾਈਆ । ਮਿਲੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਸਚ ਸਮਝਾਈਆ। ਹੋਏ ਮਿਲਾਵਾ ਨਾਰ ਵਿਛੁੰਨੀ ਕੰਤ, ਆਤਮ ਪਰਮਾਤਮ ਕੰਤ ਸੁਹਾਗ ਵਖਾਈਆ। ਮਾਣਸ ਮਾਣਸ ਬਣੇ ਬਣਤ, ਮਾਨੁਖ ਆਪਣਾ ਅੰਗ ਰਖਾਈਆ। ਭੇਵ ਖੁਲ੍ਹਾਏ ਬੋਧ ਅਗਾਧਾ ਪੰਡਤ, ਸਾਚੋ ਸਚ ਕਰੇ ਪੜ੍ਹਾਈਆ। ਲੇਖਾ ਚੁਕਾਏ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਹਰਿਜਨ ਮਿਲਾਏ ਧੁਰ ਦੀ ਸੰਗਤ, ਹਰਿ ਸੰਗਤ ਹਰਿ ਜੂ ਆਪਣਾ ਰੂਪ ਵਖਾਈਆ। ਗੁਰਮੁਖ ਕੋਈ ਨਾ ਹੋਵੇ ਮੰਗਤ, ਦਰ ਦਰ ਫੇਰਾ ਕੋਈ ਨਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਜਿਸ ਆਪਣੇ ਲਾਏ ਅੰਗਤ, ਅੰਗੀਕਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਰੰਡੇਪਾ ਦਏ ਕਟਾਈਆ। ਮਿਹਰਵਾਨ ਹੋ ਵੇਖੇ ਬ੍ਰਹਿਮੰਡ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਆਪੇ ਵੰਡ, ਜੁਗ ਜੁਗ ਵੇਸ ਵਟਾਈਆ। ਸਾਚੇ ਸੰਤਾਂ ਸਦਾ ਸੰਗ, ਸਗਲਾ ਸੰਗ ਨਿਭਾਈਆ। ਨਾਮ ਅਮੋਲਾ ਚਾੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਦਿਵਸ ਰੈਣ ਵੱਜੇ ਮਰਦੰਗ, ਅਨਹਦ ਨਾਦ ਸੁਣਾਈਆ। ਨੌ ਦੁਆਰੇ ਵੇਖੇ ਲੰਘ, ਦਸਵੇਂ ਆਪਣਾ ਆਸਣ ਲਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹ ਕੰਧ, ਕੂੜੀ ਕਿਰਿਆ ਮੇਟ ਮਿਟਾਈਆ। ਸੋਹੰ ਢੋਲਾ ਸੁਣਾਵੇ ਛੰਦ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਖ਼ੁਸ਼ੀ ਮਨਾਈਆ। ਜੁਗ ਜਨਮ ਦੀ ਟੁੱਟੀ ਗੰਢ, ਕਰਮ ਕਾਂਡ ਦਾ ਡੇਰਾ ਢਾਹੀਆ। ਜਿਨ੍ਹਾਂ ਗੁਰਮੁਖਾਂ ਮਿਲਿਆ ਸਤਿਗੁਰ ਸ਼ਬਦ ਸੂਰਾ ਸਰਬੰਗ, ਸਤਿਗੁਰ ਦਾਤਾ ਬੇਪਰਵਾਹੀਆ। ਸੋ ਸਵਾਣੀ ਆਦਿ ਜੁਗਾਦਿ ਕਦੇ ਨਾ ਕਟੇ ਰੰਡ, ਕੰਤ ਕੰਤੂਹਲ ਸਾਚੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਗੁਰਮੁਖ ਲਾਏ ਆਪਣੇ ਅੰਗ, ਤਿਨ੍ਹਾਂ ਅੰਤ ਕੰਤ ਭਗਵੰਤ ਬਣਾ ਸਾਚੇ ਸੰਤ ਸਚਖੰਡ ਦੁਆਰੇ ਆਪਣੇ ਚਰਨ ਰਖਾਈਆ।
੨੯ ਭਾਦਰੋ ੨੦੨੦ ਬਿਕ੍ਰਮੀ ਬੁੱਢਾ ਸਿੰਘ ਦੇ ਗ੍ਰਹਿ ਬੰਡਾਲਾ ਜ਼ਿਲਾ ਅੰਮ੍ਰਿਤਸਰ
ਮਿਹਰ ਅੰਦਰ ਤਾਰੇ ਪ੍ਰਭ, ਜਗ ਜੀਵਣ ਜੁਗਤ ਜਗਤ ਜਣਾਈਆ। ਮਿਹਰ ਅੰਦਰ ਸਤਿਗੁਰ ਬੰਨ੍ਹੇ ਸ਼ਬਦ ਤਗ, ਨਾਮ ਡੋਰੀ ਤੰਦ ਰਖਾਈਆ। ਮਿਹਰ ਅੰਦਰ ਕੂੜੀ ਮਾਇਆ ਲੱਗੀ ਬੁਝਾਏ ਅੱਗ, ਅੰਮ੍ਰਿਤ ਮੇਘ ਬਰਸਾਈਆ। ਮਿਹਰ ਅੰਦਰ ਨਵ ਦੁਆਰੇ ਚੁਕਾਏ ਹੱਦ, ਘਰ ਸਾਚਾ ਇਕ ਸਮਝਾਈਆ। ਮਿਹਰ ਅੰਦਰ ਨਾਦ ਧੁਨ ਵੱਜੇ ਅਨਹਦ, ਅਨਰਾਗੀ ਰਾਗ ਗਾਈਆ। ਮਿਹਰ ਅੰਦਰ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਮਿਹਰ ਅੰਦਰ ਸਚ ਦੁਆਰੇ ਬਹੇ ਗੱਜ, ਉਚੀ ਕੂਕ ਕੂਕ ਸੁਣਾਈਆ। ਮਿਹਰ ਅੰਦਰ ਸਾਚਾ ਕਰਾਏ ਹੱਜ, ਹਜ਼ਰਤ ਇਕੋ ਨਜ਼ਰੀ ਆਈਆ। ਮਿਹਰ ਅੰਦਰ ਨਿਰਮਲ ਜੋਤ ਜਾਏ ਜਗ, ਪਰਕਾਸ਼ਵਾਨ ਪਰਕਾਸ਼ ਰੂਪ ਵਟਾਈਆ। ਮਿਹਰ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਏਕਾ ਦਏ ਬੁਝਾਈਆ। ਮਿਹਰ ਅੰਦਰ ਸਤਿਗੁਰ ਸੁਆਮੀ ਦੇਵ, ਦੇਵ ਆਤਮਾ ਵੇਖ ਵਖਾਇੰਦਾ। ਮਿਹਰ ਅੰਦਰ ਰਸ ਦੇਵੇ ਮੇਵ, ਅਨਰਸ ਲੇਖਾ ਆਪ ਚੁਕਾਇੰਦਾ। ਮਿਹਰ ਅੰਦਰ ਕਿਰਪਾ ਕਰੇ ਅਲਖ ਅਭੇਵ, ਅਗੋਚਰ ਆਪਣਾ ਰਾਹ ਜਣਾਇੰਦਾ। ਮਿਹਰ
ਅੰਦਰ ਗੁਰਮੁਖ ਲੱਗੇ ਸੇਵ, ਸਤਿਗੁਰ ਸੇਵਾ ਸਚ ਦ੍ਰਿੜਾਇੰਦਾ। ਮਿਹਰ ਅੰਦਰ ਘਰ ਵਖਾਏ ਇਕ ਨਿਹਕੇਵ, ਨਿਹਚਲ ਆਪਣਾ ਡੇਰਾ ਲਾਇੰਦਾ। ਮਿਹਰ ਅੰਦਰ ਸਿਫ਼ਤ ਕਰਾਏ ਰਸਨਾ ਜਿਹਵ, ਬੱਤੀ ਦੰਦ ਨਾਲ ਮਿਲਾਇੰਦਾ। ਮਿਹਰ ਅੰਦਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣਾ ਪੜਦਾ ਆਪ ਉਠਾਇੰਦਾ। ਮਿਹਰ ਅੰਦਰ ਤੋਲ ਤੋਲੇ, ਨਾਮ ਕੰਡਾ ਹੱਥ ੳਠਾਈਆ। ਮਿਹਰ ਅੰਦਰ ਤੂੰ ਹੀ ਤੂੰ ਧਾਰਨ ਬੋਲੇ, ਏਕਾ ਏਕ ਏਕ ਸੁਣਾਈਆ। ਮਿਹਰ ਅੰਦਰ ਵੇਖ ਵਖਾਏ ਕਾਇਆ ਚੋਲੇ, ਚੋਲਾ ਕਾਇਆ ਆਪ ਹੰਢਾਈਆ। ਮਿਹਰ ਅੰਦਰ ਗੁਰਮੁਖ ਵਖਾਏ ਭਾਲੇ ਭੋਲੇ, ਭੋਲੇ ਭਾਓ ਆਪਣਾ ਦਰਸ ਦਿਖਾਈਆ। ਮਿਹਰ ਅੰਦਰ ਨਿਰਗੁਣ ਹੋ ਕੇ ਵਸੇ ਕੋਲੇ, ਸਰਗੁਣ ਦੂਰ ਦੁਰਾਡਾ ਪੰਧ ਮੁਕਾਈਆ। ਮਿਹਰ ਅੰਦਰ ਕਾਇਆ ਤਤ ਆਪ ਵਰੋਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਿਹਰ ਅੰਦਰ ਗੁਰਸਿਖ ਕਰ ਪਰਗਟ, ਪਰਗਟ ਆਪਣਾ ਨਾਮ ਜਪਾਇੰਦਾ। ਮਿਹਰ ਅੰਦਰ ਖੋਲ੍ਹ ਹੱਟ, ਸਚ ਵਣਜਾਰਾ ਵੇਸ ਵਟਾਇੰਦਾ। ਮਿਹਰ ਅੰਦਰ ਮਾਰਗ ਦੱਸ, ਰਹਿਬਰ ਸਾਚਾ ਰਾਹ ਵਖਾਇੰਦਾ। ਮਿਹਰ ਅੰਦਰ ਮੇਲਾ ਹੱਸ ਹੱਸ, ਖ਼ੁਸ਼ੀ ਗ਼ਮੀ ਨਾ ਕੋਇ ਜਣਾਇੰਦਾ। ਮਿਹਰ ਅੰਦਰ ਹੋਵੇ ਵਸ, ਆਪ ਆਪਣਾ ਮਾਣ ਮਿਟਾਇੰਦਾ। ਮਿਹਰ ਅੰਦਰ ਜਨ ਭਗਤ ਸੇਜ ਚੜ੍ਹੇ ਨੱਸ, ਸਾਚੇ ਤਖ਼ਤ ਡੇਰਾ ਲਾਇੰਦਾ। ਮਿਹਰ ਅੰਦਰ ਲੇਖਾ ਚੁਕਾਏ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁੱਧ ਡੇਰਾ ਢਾਹਿੰਦਾ। ਮਿਹਰ ਅੰਦਰ ਖੇਲ ਵਖਾਏ ਘਟ ਘਟ, ਲੱਖ ਚੁਰਾਸੀ ਰੂਪ ਧਰਾਇੰਦਾ। ਮਿਹਰ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਗ ਨਾਮ ਅਲਾਇੰਦਾ। ਮਿਹਰ ਅੰਦਰ ਰਾਗ ਨਾਮ, ਧੁਨ ਆਤਮਕ ਆਪ ਜਣਾਈਆ। ਮਿਹਰ ਅੰਦਰ ਪਿਆਏ ਜਾਮ, ਅੰਮ੍ਰਿਤ ਰਸ ਇਕ ਵਖਾਈਆ। ਮਿਹਰ ਅੰਦਰ ਮੇਲੇ ਰਾਮ, ਸੀਤਾ ਸੁਰਤੀ ਲਏ ਪਰਨਾਈਆ। ਮਿਹਰ ਅੰਦਰ ਘਨਈਆ ਸ਼ਾਮ, ਨਾਮ ਬੰਸਰੀ ਇਕ ਸੁਣਾਈਆ। ਮਿਹਰ ਅੰਦਰ ਈਸਾ ਮੂਸਾ ਮੁਹੰਮਦ ਦਏ ਪੈਗ਼ਾਮ, ਕਲਮਾ ਇਕੋ ਇਕ ਜਣਾਈਆ । ਮਿਹਰ ਅੰਦਰ ਨਾਨਕ ਨਿਰਗੁਣ ਸਰਗੁਣ ਬੋਲੇ ਸਤਿਨਾਮ, ਨਾਮ ਸਤਿ ਕਰੇ ਪੜ੍ਹਾਈਆ। ਮਿਹਰ ਅੰਦਰ ਗੋਬਿੰਦ ਗੁਰ ਪੁਰਖ ਅਕਾਲ ਕਰੇ ਪਰਨਾਮ, ਸੀਸ ਜਗਦੀਸ ਇਕ ਝੁਕਾਈਆ। ਮਿਹਰ ਅੰਦਰ ਫ਼ਤਿਹ ਡੰਕਾ ਬੋਲ ਜੈਕਾਰ, ਜੈ ਜੈਕਾਰ ਗਿਆ ਸੁਣਾਈਆ। ਮਿਹਰ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਜੁਗ ਜੁਗ ਵੇਸ ਵਟਾਈਆ। ਮਿਹਰ ਅੰਦਰ ਗੁਰਮੁਖ ਗੁਰ ਸਤਿਗੁਰ ਜਾਏ ਤਾਰ, ਤਾਰਨਹਾਰਾ ਦਇਆ ਕਮਾਇੰਦਾ। ਮਿਹਰ ਅੰਦਰ ਸਾਚੇ ਸੰਤ ਲਏ ਉਠਾਲ, ਆਲਸ ਨਿੰਦਰਾ ਦਏ ਮਿਟਾਈਆ। ਮਿਹਰ ਅੰਦਰ ਗੁਰਮੁਖ ਕਰੇ ਸਾਚੇ ਭਾਲ, ਘਟ ਘਟ ਅੰਦਰ ਫੋਲ ਫੋਲਾਈਆ। ਮਿਹਰ ਅੰਦਰ ਗੁਰਸਿਖਾਂ ਚਲੇ ਨਾਲ, ਸੱਜਣ ਸੱਚਾ ਮੀਤ ਬਣ ਜਾਈਆ। ਮਿਹਰ ਅੰਦਰ ਸਦਾ ਸਦਾ ਨਿਤ ਨਵਿਤ ਕਰੇ ਪ੍ਰਿਤਪਾਲ, ਹਿਤਕਾਰੀ ਆਪਣੀ ਦਇਆ ਕਮਾਈਆ। ਮਿਹਰ ਅੰਦਰ ਸੁਰਤੀ ਸੁਰਤ ਲਏ ਸੰਭਾਲ, ਮਨ ਵਾਸਨਾ ਭੱਜੇ ਨਾ ਉਠ ਉਠ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਜਨ ਦੇਵੇ ਆਪਣਾ ਦਾਨ, ਤਿਸ ਸੱਚੀ ਮਿਹਰ ਸਮਝੋ ਭਗਵਾਨ, ਕਰ ਮਿਹਰ ਮੁਹੱਬਤ ਆਪਣੇ ਨਾਲ ਰਖਾਈਆ।
੨੯ ਭਾਦਰੋ ੨੦੨੦ ਬਿਕਰਮੀ ਪਾਲ ਸਿੰਘ ਦੇ ਗ੍ਰਹਿ ਬੰਡਾਲਾ ਜ਼ਿਲਾ ਅੰਮ੍ਰਿਤਸਰ
ਜਨਮ ਕਰਮ ਪ੍ਰਭ ਕਟੇ ਰੋਗ, ਸਤਿਗੁਰ ਪੂਰੇ ਵਡ ਵਡਿਆਈਆ। ਦੁੱਖ ਗਵਾਏ ਹਉਮੇ ਰੋਗ, ਕੂੜੀ ਕਿਰਿਆ ਡੇਰਾ ਢਾਹੀਆ। ਨਾਮ ਚੁਗਾਏ ਸਾਚੀ ਚੋਗ, ਸੋਹੰ ਹੰਸਾ ਮਾਣਕ ਮੋਤੀ ਮੁਖ ਲਗਾਈਆ। ਸਚ ਸੁਣਾਏ ਇਕ ਸਲੋਕ, ਧੁਰ ਦਾ ਨਾਮ ਕਰੇ ਪੜ੍ਹਾਈਆ। ਭਾਗ ਲਗਾਏ ਕਾਇਆ ਕੋਟ, ਸਾਢੇ ਤਿੰਨ ਹੱਥ ਸੋਭਾ ਪਾਈਆ। ਸ਼ਬਦ ਨਗਾਰੇ ਲਾਏ ਚੋਟ, ਧੁਨ ਅਨਾਦੀ ਨਾਦ ਸੁਣਾਈਆ। ਪੂਰਬ ਜਨਮ ਦਾ ਮਿਟੇ ਵਿਜੋਗ, ਵਿਛੋੜਾ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਹੋਵੇ ਧੁਰ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਪੈਜ ਸੁਆਰੇ ਲੋਕ ਪਰਲੋਕ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦਇਆ ਕਮਾਈਆ। ਰੋਗ ਸੋਗ ਕਟੇ ਸੰਤਾਪ, ਚਿੰਤਾ ਗ਼ਮ ਰਹਿਣ ਨਾ ਪਾਈਆ। ਜਨਮ ਜਨਮ ਦੇ ਉਤਾਰੇ ਪਾਪ, ਪਤਤ ਪੁਨੀਤ ਕਰਾਈਆ। ਆਤਮ ਪਰਮਾਤਮ ਦੇਵੇ ਜਾਪ, ਸਾਚਾ ਸਚ ਪੜ੍ਹਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਪੜਦਾ ਆਪ ਉਠਾਈਆ। ਜਿਉਂ ਭਾਵੇ ਤਿਉਂ ਲਵੇ ਰਾਖ, ਮਿਹਰ ਨਜ਼ਰ ਉਠਾਈਆ। ਨਿਜ ਨੇਤਰ ਖੋਲ੍ਹੇ ਇਕੋ ਆਂਖ, ਦੋਏ ਲੋਚਣ ਬੰਦ ਰਖਾਈਆ। ਨਜ਼ਰੀ ਆਏ ਘਰ ਪਰਤੱਖ, ਸਵੱਛ ਸਰੂਪੀ ਰੂਪ ਵਖਾਈਆ । ਬੋਲੇ ਨਾਮ ਸ਼ਬਦ ਅਲੱਖ, ਇਕ ਜੈਕਾਰ ਲਗਾਈਆ। ਲੱਖ ਚੁਰਾਸੀ ਨਾਲੋ ਕਰ ਕੇ ਵੱਖ, ਗੁਰਮੁਖ ਆਪਣੇ ਰੰਗ ਰੰਗਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਮਾਣਸ ਜਨਮ ਮਿਲੇ ਵਡਿਆਈਆ। ਖੇਲੇ ਖੇਲ ਪੁਰਖ ਸਮਰਥ, ਸਮਰਥ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਦੁੱਖ ਰੋਗ ਜਾਏ ਨੱਠ, ਤਨ ਮਾਟੀ ਰਹਿਣ ਨਾ ਪਾਈਆ। ਸਗਲ ਵਿਸੂਰਾ ਜਾਏ ਲੱਥ, ਚਿੰਤਾ ਗ਼ਮ ਨਾ ਕੋਇ ਸਤਾਈਆ। ਕਾਇਆ ਤਪੇ ਨਾ ਅਗਨੀ ਮੱਠ, ਪੰਜ ਤਤ ਲੰਬੂ ਕੋਇ ਨਾ ਲਾਈਆ। ਨਾੜ ਬਹੱਤਰ ਨਾ ਉਬਲੇ ਰਤ, ਅੰਮ੍ਰਿਤ ਮੇਘ ਇਕ ਬਰਸਾਈਆ। ਨਿਝਰ ਝਿਰਨਾ ਦੇਵੇ ਰਸ, ਬੂੰਦ ਸਵਾਂਤੀ ਆਪ ਚੁਆਈਆ। ਮੇਲ ਮਿਲਾਏ ਹਰਿਜਨ ਹੱਸ, ਘਰ ਸਾਚੇ ਖ਼ੁਸ਼ੀ ਵਖਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਗਤ ਨਿਤਾਣਿਆਂ ਪੂਰੀ ਕਰੇ ਆਸ, ਤ੍ਰਿਸਨਾ ਪਿਛਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਨਿਰਗੁਣ ਜੋਤ ਕਰ ਪਰਕਾਸ਼, ਪੁਰਖ ਅਕਾਲ ਆਪਣਾ ਡੇਰਾ ਲਾਈਆ। ਸਾਚਾ ਡੇਰਾ ਪੁਰਖ ਅਕਾਲ, ਘਰ ਮੰਦਰ ਆਪ ਸੁਹਾਇੰਦਾ। ਦੀਨਾਂ ਬੰਧਪ ਦੀਨ ਦਿਆਲ, ਦੀਨਨ ਆਪਣੇ ਰੰਗ ਰੰਗਾਇੰਦਾ। ਸਾਚਾ ਮਾਰਗ ਇਕ ਸਿਖਾਲ, ਰਾਹ ਇਕੋ ਇਕ ਸਮਝਾਇੰਦਾ। ਸਚਖੰਡ ਵੇਖ ਸੱਚੀ ਧਰਮਸਾਲ, ਗੁਰਸਿਖ ਤੇਰਾ ਪੜਦਾ ਲਾਹਿੰਦਾ। ਨਿਰਗੁਣ ਦੀਪ ਜਗੇ ਬੇਮਿਸਾਲ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਜਿਸ ਘਰ ਵਸਣ ਸ਼ਾਹ ਕੰਗਾਲ, ਸੋ ਦਰ ਸਾਹਿਬ ਸਤਿਗੁਰ ਸਾਚੇ ਭਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਕੂੜੀ ਕਿਰਿਆ ਮੇਟ ਮਿਟਾਇੰਦਾ । ਸੰਤ ਸੁਹੇਲੇ ਲਏ ਉਠਾਲ, ਫੜ ਬਾਹੋ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੀ ਬੂਝ ਬੁਝਾਇੰਦਾ। ਹਰਿਜਨ ਰੂਪ ਪੁਰਖ ਨਾਰ, ਸਤਿਗੁਰ ਵੰਡ ਨਾ ਕੋਇ ਵੰਡਾਈਆ। ਦੋਹਾਂ ਰੱਖੇ ਇਕ ਪਿਆਰ, ਦੂਜੀ ਧਾਰ ਨਾ ਕੋਇ ਜਣਾਈਆ। ਸਾਚੇ ਸੁੱਤ ਬਣਾ ਦੁਲਾਰ, ਗੋਦ ਸੁਹੰਜਣੀ ਆਪ ਉਠਾਈਆ। ਆਪਣੇ ਰੰਗ ਰੰਗੇ ਕਰਤਾਰ, ਰੰਗ ਮਜੀਠੀ ਇਕ ਚੜ੍ਹਾਈਆ। ਜਨਮ ਮਰਨ ਦਾ ਦੁੱਖ
ਨਵਾਰ, ਲੱਖ ਚੁਰਾਸੀ ਫੰਦ ਕਟਾਈਆ। ਲੈ ਕੇ ਜਾਏ ਧੁਰ ਦਰਬਾਰ, ਸਚਖੰਡ ਦੁਆਰੇ ਸੱਚਾ ਮਾਹੀਆ। ਅੰਤਮ ਮੇਲਾ ਜੋਤੀ ਨਾਲ, ਜੋਤੀ ਜੋਤ ਜੋਤ ਸਮਾਈਆ। ਗੁਰਸਿਖ ਗੁਰ ਦੋਵੇਂ ਮਿਲ ਕੇ ਬੈਠਣ ਸੱਚੀ ਧਰਮਸਾਲ, ਜਿਸ ਦੁਆਰੇ ਸੂਰਜ ਚੰਦ ਕਰੇ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਵਰ, ਗੁਰਸਿਖ ਗੁਰਮੁਖ ਆਪਣੇ ਘਰ ਵਸਾਈਆ।
੨੯ ਭਾਦਰੋ ੨੦੨੦ ਬਿਕਰਮੀ ਤਰਲੋਕ ਸਿੰਘ ਅਜਮੇਰ ਕੌਰ ਦੇ ਗ੍ਰਹਿ ਬੰਡਾਲਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਕਿਰਪਾ ਕਰ, ਜਗ ਦੇਵੇ ਨਾਮ ਵਡਿਆਈਆ। ਬੰਦ ਕਿਵਾੜੀ ਖੋਲ੍ਹ ਦਰ, ਘਰ ਪੜਦਾ ਦਏ ਉਠਾਈਆ। ਨਿਰਭੌ ਚੁਕਾਏ ਭੈ ਡਰ, ਪੰਚ ਵਿਕਾਰ ਨਾ ਕਰੇ ਲੜਾਈਆ। ਸਾਚੇ ਮੰਦਰ ਵੇਖੇ ਚੜ੍ਹ, ਘਰ ਘਰ ਵਿਚ ਫੇਰਾ ਪਾਈਆ। ਸੁਰਤੀ ਸ਼ਬਦੀ ਬੰਨ੍ਹੇ ਲੜ, ਇਕੋ ਤੰਦ ਰਖਾਈਆ। ਸਾਚਾ ਢੋਲਾ ਲਏ ਪੜ੍ਹ, ਮੇਰਾ ਤੇਰਾ ਰਾਗ ਅਲਾਈਆ। ਖੇਲੇ ਖੇਲ ਨਰਾਇਣ ਨਰ, ਨਰ ਹਰਿ ਵੱਡਾ ਬੇਪਰਵਾਹੀਆ। ਹਰਿਜਨ ਨੁਹਾਏ ਸਾਚੇ ਸਰ, ਅੰਮ੍ਰਿਤ ਸਰੋਵਰ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੇਖਾ ਲੇਖੇ ਪਾਈਆ। ਸਤਿਗੁਰ ਸੱਚਾ ਸਾਚਾ ਦੀਨ, ਇਕੋ ਇਕ ਜਣਾਇੰਦਾ। ਲੇਖਾ ਚੁਕੇ ਲੋਕ ਤੀਨ, ਤ੍ਰੈਗੁਣ ਡੇਰਾ ਢਾਹਿੰਦਾ। ਭੇਵ ਖੁਲ੍ਹਾਏ ਜਿਉਂ ਜਲ ਮੀਨ, ਜਲ ਮਛਲੀ ਰੂਪ ਵਟਾਇੰਦਾ। ਲੱਖ ਚੁਰਾਸੀ ਨਾਲੋ ਵੱਖ ਕੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਬੂਝ ਬੁਝਾਇੰਦਾ। ਸਤਿਗੁਰ ਪੂਰਾ ਧੋਵੇ ਦਾਗ਼, ਦੁਰਮਤ ਮੈਲ ਧਵਾਈਆ। ਘਰ ਦੀਪਕ ਜੋਤ ਜਗੇ ਚਿਰਾਗ਼, ਅਗਿਆਨ ਅੰਧੇਰ ਮਿਟਾਈਆ। ਆਤਮ ਪਰਮਾਤਮ ਉਪਜਾਏ ਇਕ ਵੈਰਾਗ, ਬਿਰਹੋ ਚੋਟ ਲਗਾਈਆ। ਪਾਰਬ੍ਰਹਮ ਬ੍ਰਹਮ ਬਣਾਏ ਸਚਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਮੇਲ ਮਿਲਾਏ ਅਗੰਮੇ ਘਾਟ, ਪੱਤਣ ਬਹੇ ਸਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਨੈਣ ਖੁਲ੍ਹਾਈਆ। ਗੁਰਸਿਖ ਨੈਣ ਖੋਲ੍ਹੇ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਨਜ਼ਰੀ ਆਏ ਘਟ ਘਟ, ਘਰ ਘਰ ਬੈਠਾ ਡੇਰਾ ਲਾਈਆ। ਸਵਾਂਗੀ ਹੋ ਕੇ ਸਵਾਂਗ ਲਏ ਪਲਟ, ਨਿਰਗੁਣ ਸਰਗੁਣ ਰੂਪ ਵਟਾਈਆ। ਨਾਮ ਭੰਡਾਰਾ ਖੋਲ੍ਹ ਹੱਟ, ਜਨ ਭਗਤਾਂ ਦਏ ਵਰਤਾਈਆ। ਸਾਚੇ ਸੰਤਾਂ ਦੇਵੇ ਨਿਝਰ ਰਸ, ਘਰ ਅੰਮ੍ਰਿਤ ਮੁਖ ਚੁਆਈਆ। ਗੁਰਮੁਖਾਂ ਮੇਲਾ ਨੱਠ ਨੱਠ, ਦੋ ਜਹਾਨਾਂ ਵਾਲੀ ਦੂਰ ਦੁਰਾਡਾ ਪੰਧ ਮੁਕਾਈਆ। ਗੁਰਸਿਖਾਂ ਏਕਾ ਦੇਵੇ ਨਾਮ ਵੱਥ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਤ ਜਗਾਈਆ। ਹਰਿਜਨ ਸਾਚੇ ਜਗਾਏ ਮਾਤ, ਮਤਾ ਆਪਣੇ ਨਾਲ ਪਕਾਈਆ। ਮੇਟੇ ਰੈਣ ਅੰਧੇਰੀ ਰਾਤ, ਕੂੜ ਅਮਾਵਸ ਦਏ ਗਵਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਇਕ ਸਮਝਾਈਆ। ਨਾਮ ਖ਼ਜ਼ਾਨਾ ਘਰ ਵਖਾਏ ਡੂੰਘਾ ਖਾਤ, ਕਾਇਆ ਕਵਰੀ ਭਵਰੀ ਫੋਲ ਫੋਲਾਈਆ। ਬਿਨ ਸਤਿਗੁਰ ਪੂਰੇ ਕਿਸੇ ਨਾ ਆਏ ਹਾਥ, ਲੱਭ ਲੱਭ ਥੱਕੀ ਸਰਬ ਲੋਕਾਈਆ। ਪੂਰਬ ਲਹਿਣਾ ਦੇਵੇ ਮਸਤਕ ਮਾਥ, ਲਲਾਟੀ ਹਿੱਸਾ ਆਪ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਰੰਗ ਰੰਗਾਈਆ। ਗੁਰਸਿਖ ਰੱਖੇ ਸਤਿਗੁਰ ਸੰਗ, ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਸਾਥ ਨਿਭਾਈਆ। ਅੰਗੀਕਾਰ ਲਾਏ ਅੰਗ, ਆਪ ਆਪਣੇ ਅੰਗਣ ਲਏ ਬਹਾਈਆ। ਪ੍ਰੇਮ ਪ੍ਰੀਤੀ ਨਾਮ ਵਜਾਏ ਸਚ ਮਰਦੰਗ, ਸਚ ਸਿਤਾਰ ਇਕ ਹਿਲਾਈਆ। ਗੁਰਸਿਖ ਗੀਤ ਗਾਉਣ ਦਾ ਲਹਿਣਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾਲ ਨਾ ਕੋਇ ਮਿਲਾਈਆ। ਅੰਦਰੇ ਅੰਦਰ ਆਵੇ ਪਰਮਾਨੰਦ, ਨਿਜ ਆਤਮ ਕਰੇ ਰਸਾਈਆ। ਜੋ ਜਨ ਗਾਏ ਸੋਹੰ ਢੋਲਾ ਸਾਚਾ ਛੰਦ, ਤਿਸ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ, ਅੰਜੀਲ ਕੁਰਾਨ ਖਾਣੀ ਬਾਣੀ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਮੇਲੇ ਅੰਤ, ਅੰਤਸ਼ਕਰਨ ਆਪਣੇ ਲੇਖੇ ਲਾਈਆ।