ਪਹਿਲੀ ਅੱਸੂ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਪੁਰਖ ਅਕਾਲ ਅਗੰਮੀ ਨੂਰ, ਪਰਵਰਦਿਗਾਰ ਤੇਰੀ ਵਡਿਆਈਆ। ਸਮਰਥ ਸੁਆਮੀ ਸਰਬ ਕਲ ਭਰਪੂਰ, ਸ਼ਾਹ ਪਾਤਸ਼ਾਹ ਸੱਚੀ ਤੇਰੀ ਸ਼ਹਿਨਸ਼ਾਹੀਆ । ਆਦਿ ਜੁਗਾਦਿ ਜੁਗ ਚੌਕੜੀ ਹਾਜ਼ਰ ਹਜ਼ੂਰ, ਦੋ ਜਹਾਨ ਤੇਰੀ ਸਰਨਾਈਆ। ਨਿਤ ਨਵਿਤ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਮਜ਼ਦੂਰ, ਬਣ ਸੇਵਕ ਸੇਵ ਕਮਾਈਆ । ਬੋਧ ਅਗਾਧ ਨਾਮ ਨਿਧਾਨ ਮੰਤਰ ਸਤਿ ਤੇਰੀ ਤੂਰ, ਨਾਦ ਅਨਾਦ ਤੇਰੀ ਸ਼ਨਵਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਰਨ ਰੇਣ ਤੇਰੀ ਧੂੜ, ਖ਼ਾਕੀ ਖ਼ਾਕ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਚਾਰ ਕੁੰਟ ਦਿਸੇ ਕੂੜ, ਥਿਰ ਕੋਇ ਰਹਿਣ ਨਾ ਪਾਈਆ। ਦੀਨ ਦਿਆਲ ਠਾਕਰ ਸੁਆਮੀ ਤੇਰਾ ਭੇਵ ਦੱਸ ਕੇ ਗਏ ਜ਼ਰੂਰ, ਜ਼ਾਹਰ ਤੇਰਾ ਨਾਉਂ ਜਣਾਈਆ। ਕਲਜੁਗ ਅੰਤ ਆਏ ਭਗਵੰਤ ਭਗਵਨ ਸਾਚੇ ਭਗਤ ਕਰੇ ਮਨਜ਼ੂਰ, ਮਨਜ਼ੂਰੀ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਸਚ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸਣ, ਧੁਰ ਸੰਦੇਸਾ ਹਾਲ ਜਣਾਈਆ। ਪ੍ਰਭ ਸਰਨਾਈ ਸਾਰੇ ਵਸਣ, ਸੀਸ ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਜੁਗ ਚਾਰ ਨੱਸਣ, ਚੌਕੜੀ ਆਪਣਾ ਪੰਧ ਮੁਕਾਈਆ। ਨਾਮ ਨਿਧਾਨ ਸਤਿਗੁਰ ਸੁਆਮੀ ਨਿਰਵੈਰ ਇਕੋ ਰਟਣ, ਸਚ ਸਚ ਸਚ ਦ੍ਰਿੜਾਈਆ। ਲੋਕ ਪਰਲੋਕ ਵੇਖਣ ਖੋਲ੍ਹ ਹੱਟਣ, ਮਾਤ ਪਾਤਾਲ ਆਕਾਸ਼ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਆਖ਼ਰ ਆਪਣਾ ਹੁਕਮ ਜਣਾਈਆ। ਲੋਕਮਾਤ ਸੇਵਾ ਕੀਤੀ ਬਣ ਬਣ ਦਾਸੀ ਦਾਸਨ, ਸ਼ਾਹ ਪਾਤਸ਼ਾਹ ਇਕ ਮਨਾਈਆ। ਮੰਡਲ ਮੰਡਪ ਪਾਈ ਰਾਸਨ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਸਰਗੁਣ ਕੀਤਾ ਭੋਗ ਬਿਲਾਸਨ, ਸੇਜ ਸੁਹੰਜਣੀ ਇਕ ਹੰਢਾਈਆ। ਕਰਦੇ ਰਹੇ ਆਪਣੀ ਪੂਰੀ ਆਸਣ, ਆਸਾ ਜਗਤ ਨਾਲ ਮਿਲਾਈਆ। ਵੇਖਿਆ ਖੇਲ ਪ੍ਰਿਥਮੀ ਆਕਾਸਨ, ਗਗਨ ਮੰਡਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਬੋਲ, ਏਕਾ ਨਾਅਰਾ ਹੱਕ ਲਗਾਈਆ। ਕੋਈ ਨਾ ਤੁਲੇ ਤੇਰੇ ਤੋਲ, ਕੰਡਾ ਤਰਾਜ਼ੂ ਹੱਥ ਕਿਸੇ ਨਾ ਆਈਆ। ਤੇਰਾ ਨਾਮ ਵਜੌਂਦੇ ਗਏ ਢੋਲ, ਜੁਗ ਜੁਗ ਬਣ ਕੇ ਡੂਮ ਨਾਈਆ। ਮਾਤ ਦਵਾਰ
ਦੱਸਦੇ ਰਹੇ ਖੋਲ੍ਹ, ਜੀਵ ਜੁਗਤ ਜਗਤ ਕਰ ਪੜ੍ਹਾਈਆ। ਤੇਰੇ ਪ੍ਰੇਮ ਅੰਦਰ ਗਏ ਮੌਲ, ਮੌਲਾ ਤੇਰੇ ਵਿਚ ਸਮਾਈਆ। ਅੰਤਮ ਕਰਕੇ ਗਏ ਕੌਲ, ਇਕਰਾਰ ਇਕੋ ਇਕ ਜਣਾਈਆ। ਪਰਗਟ ਹੋਵੇ ਉਪਰ ਧੌਲ, ਸਭ ਦਾ ਦਾਤਾ ਵਡ ਵਡਿਆਈਆ। ਲੱਖ ਚੁਰਾਸੀ ਲਏ ਵਿਰੋਲ, ਲੁਕਿਆ ਕੋਈ ਰਹਿਣ ਨਾ ਪਾਈਆ। ਹਰ ਘਟ ਅੰਦਰ ਸਦ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਆਪਣਾ ਨਾਮ ਸਮਝਾਏ ਇਕ ਅਨਮੋਲ, ਕਰਤਾ ਕੀਮਤ ਕੋਇ ਨਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਇਕ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਪਦੇ, ਅੰਤਰ ਅੰਤਰ ਧਿਆਨ ਲਗਾਈਆ । ਪ੍ਰੇਮ ਪ੍ਰੀਤੀ ਅੰਦਰ ਰਹੇ ਖਪਦੇ, ਨਿਤ ਨਿਤ ਭੱਜਣ ਵਾਹੋ ਦਾਹੀਆ। ਬਿਰਹੋ ਵੈਰਾਗ ਅੰਦਰ ਰਹੇ ਤਪਦੇ, ਤੀਰ ਕਾਨੀ ਇਕ ਲਗਾਈਆ। ਜੀਵ ਜੰਤ ਮਾਰਗ ਰਹੇ ਦੱਸਦੇ, ਪੁਰਖ ਅਕਾਲ ਬੇਪਰਵਾਹੀਆ। ਆਤਮ ਪਰਮਾਤਮ ਨਾਲ ਗਏ ਹੱਸਦੇ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਕੂੜੀ ਕਿਰਿਆ ਕੋਲੋ ਗਏ ਨੱਸਦੇ, ਆਪਣਾ ਪੱਲੂ ਛੁਡਾਈਆ। ਭਗਤ ਦੁਆਰੇ ਗਏ ਢੱਠਦੇ, ਗੁਰਸਿਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਚ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਨਾਅਰਾ ਇਕੋ ਇਕ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਰਬ ਸੁਖਦਾਤਾ ਜਨ ਭਗਤਾਂ ਆਏ ਲੈਣ, ਨਿਰਵੈਰ ਆਪਣਾ ਫੇਰਾ ਪਾਈਆ। ਚਾਰ ਜੁਗ ਦਾ ਚੁਕਾਵੇ ਲਹਿਣ ਦੇਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੁਕਿਆ ਕੋਇ ਰਹਿਣ ਨਾ ਪਾਈਆ। ਅੰਤਰ ਬਾਹਰ ਬਣੇ ਸਾਕ ਸੈਣ, ਸੱਜਣ ਇਕੋ ਨਜ਼ਰੀ ਆਈਆ। ਮੇਟੇ ਕੂੜੀ ਕਿਰਿਆ ਅੰਧੇਰੀ ਰੈਣ, ਸਾਚਾ ਚੰਨ ਇਕ ਚਮਕਾਈਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜ਼ਾਈਆ। ਡੂੰਘੇ ਵਹਿਣ ਨਾ ਰੋੜ੍ਹੇ ਵਹਿਣ, ਫੜ ਬਾਹੋ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਭਾਖ, ਭਾਖਿਆ ਅੰਤਮ ਇਕ ਸੁਣਾਈਆ। ਲਿਖ ਲਿਖ ਲੇਖਾ ਗਏ ਆਖ, ਆਖ਼ਰ ਇਕੋ ਗੱਲ ਜਣਾਈਆ। ਪਰਗਟ ਹੋਵੇ ਸਰਬਗੁਣਤਾਸ, ਦਾਤਾ ਦਾਨੀ ਵੱਡੀ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਨਿਰਗੁਣ ਸਰਗੁਣ ਪਾਵੇ ਰਾਸ, ਘਰ ਘਰ ਗੋਪੀ ਕਾਹਨ ਨਚਾਈਆ। ਸਾਚਾ ਨੂਰ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਜਨ ਭਗਤਾਂ ਪੂਰੀ ਕਰੇ ਆਸ, ਗੁਰਮੁਖ ਸੱਜਣ ਸੰਗ ਰਖਾਈਆ। ਗੁਰਸਿਖਾਂ ਸੁਣੇ ਦੁਰਾਡੀ ਆਵਾਜ਼, ਨੇਰਨ ਨੇਰਾ ਨਜ਼ਰੀ ਆਈਆ। ਲੇਖਾ ਜਾਣੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਲੋਕਮਾਤ ਰੱਖੇ ਲਾਜ, ਅੱਗੇ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਇਕੱਠੇ, ਦਰ ਇਕ ਧਿਆਨ ਲਗਾਈਆ। ਚਾਰ ਕੁੰਟ ਕੋਈ ਨਾ ਨੱਠੇ, ਦਹਿ ਦਿਸ਼ਾ ਫੇਰਾ ਕੋਈ ਨਾ ਪਾਈਆ। ਇਕੋ ਵਾਰ ਪਕਾਓ ਸਾਚੇ ਮਤੇ, ਮਤਲਬ ਇਕੋ ਹੱਲ ਕਰਾਈਆ। ਦੀਨ ਮਜ਼੍ਹਬ ਬਣਾਓ ਭਾਈ ਭਾਈ ਸਕੇ, ਜ਼ਾਤ ਪਾਤ ਨਾ ਕੋਇ ਲੜਾਈਆ। ਖਾਨ ਪਾਨ ਅੰਮ੍ਰਿਤ ਰੂਪ ਊਚ ਨੀਚ ਛਕੇ, ਭੇਵ ਅਭੇਦ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਆਤਮ ਪਰਮਾਤਮ ਇਕੋ ਰੰਗ ਰਤੇ, ਦੂਜਾ ਰੂਪ ਨਜ਼ਰ ਕੋਇ ਨਾ ਆਈਆ। ਵੇਖੋ ਖੇਲ ਤਤ ਅੱਠੇ, ਨੌ ਦੁਆਰੇ ਡੇਰਾ ਢਾਹੀਆ। ਦਸਵੇਂ ਮੇਲ ਪੁਰਖ ਸਮਰਥੇ, ਜੋਤੀ ਜੋਤ ਜੋਤ ਰੁਸ਼ਨਾਈਆ। ਕਲਜੁਗ ਜੀਵ
ਰਹਿਣ ਹੱਕੇ ਬੱਕੇ, ਭੇਵ ਅਭੇਦ ਸਕੇ ਕੋਇ ਨਾ ਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਨਕੇਲ ਪਾਏ ਨੱਕੇ, ਚਾਰੋ ਕੁੰਟ ਭੱਜਣ ਵਾਹੋ ਦਾਹੀਆ। ਵਰਨ ਬਰਨ ਬਿਨ ਪੁਰਖ ਅਕਾਲ ਪਤ ਕੋਈ ਨਾ ਰੱਖੇ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਲਜੁਗ ਜੀਵਾਂ ਕੋਲੋ ਸਾਰੇ ਅੱਕੇ, ਆਪਣਾ ਪੱਲੂ ਰਹੇ ਛੁਡਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਿਲਣ ਧੱਕੇ, ਪੰਡਤ ਪਾਂਧੇ ਬੈਠੇ ਮੁਖ ਭਵਾਈਆ। ਹਰਿ ਕੇ ਨਾਮ ਪਿਛੇ ਮੰਗਦੇ ਦਾਣੇ ਫੱਕੇ, ਪੈਸਾ ਪੈਸਾ ਰਹੇ ਉਗਰਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਭਰਵਾਸਾ, ਇਕੋ ਇਕ ਓਟ ਤਕਾਈਆ। ਤੇਰਾ ਖੇਲ ਪੁਰਖ ਅਬਿਨਾਸ਼ਾ, ਚਾਰ ਜੁਗ ਵੇਖ ਵਖਾਈਆ। ਹੁਕਮੇ ਅੰਦਰ ਹੋ ਕੇ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਗੋਪੀ ਕਾਹਨ ਰਚਾਈ ਰਾਸਾ, ਸੀਤਾ ਸੁਰਤੀ ਰਾਮ ਪਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਾਈ ਗਾਥਾ, ਅੱਖਰ ਅੱਖਰ ਨਾਲ ਮਿਲਾਈਆ। ਭੇਵ ਚਕੌਂਦੇ ਰਹੇ ਤ੍ਰਲੋਕੀ ਨਾਥਾ, ਨਾਥ ਅਨਾਥਾਂ ਪੜਦਾ ਲਾਹੀਆ। ਖੇਲ ਖਲੌਂਦੇ ਰਹੇ ਕਾਇਆ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਰਹੇ ਜੋੜ, ਹਰਿ ਚਰਨ ਧਿਆਨ ਲਗਾਈਆ। ਕਲਜੁਗ ਅੰਤਮ ਠਾਕਰ ਬੌਹੜ, ਠੋਕਰ ਲੱਗੇ ਸਰਬ ਲੋਕਾਈਆ । ਲੱਗੀ ਪ੍ਰੀਤ ਨਿਭਾ ਤੋੜ, ਅੱਧਵਿਚਕਾਰ ਨਾ ਕੋਇ ਤੁੜਾਈਆ। ਨੇਤਰ ਖੋਲ੍ਹ ਵੇਖ ਗ਼ੌਰ, ਚਾਰੋ ਕੁੰਟ ਅੰਧੇਰਾ ਛਾਈਆ। ਕੂੜੀ ਕਿਰਿਆ ਪਾਵੇ ਸ਼ੋਰ, ਵਰਨ ਬਰਨ ਕਰੇ ਲੜਾਈਆ। ਦਹਿ ਦਿਸ਼ਾ ਦਿਸੇ ਅੰਧੇਰਾ ਘੋਰ, ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਲੇਖਾ ਚੁਕੇ ਨਾ ਮੋਰ ਤੋਰ, ਮੈਂ ਮਮਤਾ ਨਾ ਕੋਇ ਗਵਾਈਆ। ਕਾਮ ਕਰੋਧ ਦੇਵੇ ਨਾ ਕੋਈ ਹੋੜ, ਲੋਭ ਮੋਹ ਹੰਕਾਰ ਨਾ ਕੋਇ ਮਿਟਾਈਆ। ਤੇਰਾ ਦਰਸ ਕੋਇ ਨਾ ਪਾਏ ਬੰਦੀ ਛੋੜ, ਲਿਵ ਛੁਟਕੀ ਸਰਬ ਲੋਕਾਈਆ। ਸਾਚੇ ਭਗਤ ਤੇਰੀ ਭਗਤੀ ਕਰਨ ਬਣ ਕੇ ਚੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਇਕੋ ਮਤਾ ਪਕਾਈਆ। ਪੁਰਖ ਅਕਾਲ ਦੀਨ ਦਿਆਲ ਦਾ ਵੇਲਾ ਗਿਆ ਆ, ਅੰਤਮ ਲੇਖਾ ਲੇਖੇ ਪਾਈਆ। ਬੀਸ ਬੀਸਾ ਨੈਣ ਰਿਹਾ ਉਠਾ, ਸਦੀ ਚੌਧਵੀਂ ਪੜਦਾ ਆਪ ਚੁਕਾਈਆ। ਚਾਰ ਜੁਗ ਦੇ ਵੇਖਣਹਾਰ ਗਵਾਹ, ਚੌਕੜੀ ਆਪਣੇ ਵਿਚ ਛੁਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਹੁਕਮੇ ਅੰਦਰ ਲਏ ਚਲਾ, ਸੋ ਚਾਰ ਕੁੰਟ ਆਪਣਾ ਫੇਰਾ ਪਾਈਆ। ਰਹਿਬਰ ਬਣ ਕੇ ਆਏ ਨੂਰੀ ਖ਼ੁਦਾ, ਇਕ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜਾਮਾ ਵੇਸ ਲਏ ਵਟਾ, ਪੰਜ ਤਤ ਖ਼ਾਕ ਨਾ ਕੋਇ ਹੰਢਾਈਆ। ਸ਼ਬਦੀ ਨਾਦ ਦਏ ਸੁਣਾ, ਢੋਲਾ ਇਕੋ ਇਕ ਅਲਾਈਆ। ਧੁਰ ਦਾ ਲੇਖਾ ਦਏ ਜਣਾ, ਬੋਧ ਅਗਾਧਾ ਕਰ ਪੜ੍ਹਾਈਆ। ਭਗਤ ਭਗਵਾਨ ਲਏ ਸਮਝਾ, ਸਾਚੀ ਸਿਖਿਆ ਇਕ ਦਰਸਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮਾਰਗ ਲਏ ਚਲਾ, ਚਾਲ ਨਿਰਾਲੀ ਇਕ ਜਣਾਈਆ। ਦੋ ਜਹਾਨਾਂ ਪੰਧ ਦਏ ਮੁਕਾ, ਬਣ ਕੇ ਪਾਂਧੀ ਫੇਰਾ ਪਾਈਆ। ਸਾਚਾ ਖੇਲ ਦਏ ਵਰਤਾ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਰਿਆਂ ਨੂੰ ਇਕੋ ਵਾਰ ਬਣਾਏ ਗਵਾਹ, ਸ਼ਹਾਦਤ ਸਾਚੇ ਘਰ ਭੁਗਤਾਈਆ। ਅਗੋ ਕਰ ਸਕੇ ਨਾ ਕੋਈ ਨਾਂਹ, ਭੈ ਸਭ ਦੇ ਸਿਰ ਉਤੇ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ
ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਡਰਦੇ, ਸੀਸ ਸਕੇ ਨਾ ਕੋਇ ਉਠਾਈਆ । ਰਸਨਾ ਕਹਿਣ ਪ੍ਰਭ ਤੇਰੇ ਬਰਦੇ, ਦਰ ਦਰਵੇਸ਼ ਅਲਖ ਜਗਾਈਆ। ਚਾਰ ਜੁਗ ਦੀ ਕੀਤੀ ਹਰਦੇ, ਅੱਗੇ ਤੇਰੇ ਹੱਥ ਫੜਾਈਆ। ਜੀਂਦੇ ਤੇਰੇ ਮਰਦੇ, ਤੇਰੇ ਜੀਵਣ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਦ ਚਲੀਏ ਸਚ ਰਜ਼ਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਡਾਵਾਂ ਡੋਲ, ਧੀਰਜ ਧੀਰ ਨਾ ਕੋਇ ਧਰਾਈਆ। ਲੱਖ ਚੁਰਾਸੀ ਵੇਖੀ ਫੋਲ, ਕ਼ਾਲਬ ਸਿਦਕ ਨਜ਼ਰ ਕੋਏ ਨਾ ਆਈਆ। ਸਾਚੀ ਆਵਾਜ਼ ਕਿਸੇ ਨਾ ਸੁਣੀ ਕਾਨ ਖੋਲ੍ਹ, ਹੰਸ ਰੂਪ ਨਾ ਕੋਇ ਵਟਾਈਆ। ਦੀਨ ਮਜ਼੍ਹਬ ਦੀ ਬੋਲੀ ਰਹੇ ਬੋਲ, ਪੁਰਖ ਅਕਾਲ ਹਿਰਦੇ ਨਾ ਕੋਇ ਵਸਾਈਆ। ਬਣ ਕੇ ਚੋਰ ਡਾਕੂ ਆਪਣੀ ਸੁਰਤ ਸਵਾਣੀ ਘਰ ਕਿਲੀਉਂ ਰਹੇ ਟੋਲ, ਬਾਹਰ ਜੰਗਲ ਜੂਹ ਉਜਾੜ ਪਹਾੜ ਵਿਚ ਧੱਕਾ ਲਾਈਆ। ਉਚੀ ਕੂਕ ਕੂਕ ਰਹੇ ਬੋਲ, ਰਸਨਾ ਜਿਹਵਾ ਦੇਣ ਦੁਹਾਈਆ। ਦਰੋਹੀ ਖ਼ੁਦਾਏ ਸਾਡੇ ਨਹੀਂ ਕੁਛ ਕੋਲ, ਤੇਰਾ ਤੇਰੀ ਝੋਲੀ ਪਾਈਆ। ਕਲਜੁਗ ਜੀਵ ਹੋਏ ਅਨਭੋਲ, ਸੁਤਿਆਂ ਰੈਣ ਰਹੀ ਵਿਹਾਈਆ। ਨਾ ਕੋਈ ਜਾਣੇ ਪੰਡਤ ਪਾਂਧਾ ਰੌਲ, ਮੁਲਾਂ ਸ਼ੇਖ਼ ਮਸਾਇਕ ਕੂੜੀ ਤਸਬੀ ਮਣਕਾ ਰਹੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਾਹਿਬ ਆਪਣਾ ਦਰਸ ਦਿਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਡਰਪੋਕ, ਪ੍ਰਭ ਅੱਗੇ ਵਾਸਤਾ ਪਾਈਆ। ਗਿਰਜਿਆਂ ਵਿਚ ਨਜ਼ਰ ਨਾ ਆਏ ਕੋਈ ਪੋਪ, ਮਸਜਿਦ ਅਮਾਮ ਰੂਪ ਨਾ ਕੋਇ ਵਟਾਈਆ। ਸ਼ਿਵਦਵਾਲੇ ਮੱਠ ਪਿਆ ਸੋਗ, ਚਿੰਤਾ ਆਪਣਾ ਰੰਗ ਰੰਗਾਈਆ। ਗੁਰੂਦੁਆਰ ਗੁਰ ਕਾ ਸ਼ਬਦ ਗਾਏ ਨਾ ਕੋਈ ਸਲੋਕ, ਸੋਹਲਾ ਹਰਿ ਨਾ ਕੋਇ ਸਮਝਾਈਆ। ਦੀਨ ਦਿਆਲ ਰੱਖੇ ਨਾ ਕੋਈ ਓਟ, ਕਲਮ ਸ਼ਾਹੀ ਬੈਠੇ ਧਿਆਨ ਲਗਾਈਆ। ਕਿਸੇ ਦਰ ਪਰਗਟ ਦਿਸੇ ਨਾ ਨਿਰਮਲ ਜੋਤ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਆਪਣੀ ਆਪਣੀ ਮਨਸਾ ਚੁਗਦੇ ਚੋਗ, ਸਾਚਾ ਰਸ ਰਸਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਆਹ, ਨਾਅਰਾ ਇਕ ਸੁਣਾਈਆ। ਸਚ ਮਹਿਬੂਬ ਕਿਉਂ ਬੈਠਾ ਮੁਖ ਛੁਪਾ, ਨਕ਼ਾਬ ਪੜਦਾ ਇਕ ਰਖਾਈਆ। ਪਾਰਬ੍ਰਹਮ ਪ੍ਰਭ ਕਿਉਂ ਪੜਦਾ ਰਿਹਾ ਪਾ, ਓਢਣ ਆਪਣਾ ਦੇ ਉਠਾਈਆ। ਸਾਰੇ ਨਿਉਂ ਨਿਉਂ ਤੱਕਣ ਤੇਰਾ ਰਾਹ, ਚਰਨ ਕਵਲ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਆਏ ਇਕ ਮਲਾਹ, ਬੇੜਾ ਸਾਚਾ ਲਏ ਚਲਾਈਆ। ਚਾਰ ਵਰਨਾਂ ਦੇਵੇ ਸਚ ਸਲਾਹ, ਸ਼ਬਦੀ ਢੋਲਾ ਇਕ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਦਏ ਸਮਝਾ, ਬਚਿਆ ਕੋਇ ਰਹਿਣ ਨਾ ਪਾਈਆ। ਰਲ ਮਿਲ ਸਾਰੇ ਬਣੀਏ ਅਸੀਂ ਗਵਾਹ, ਬਿਆਨ ਕਲਮਬੰਦ ਕਰਾਈਆ। ਬਿਨ ਤੇਰੇ ਭਗਤਾਂ ਸਾਡੀ ਮੰਨੀ ਨਾ ਕਿਸੇ ਰਜ਼ਾ, ਹੁਕਮ ਸੀਸ ਨਾ ਕੋਇ ਰਖਾਈਆ। ਪੰਜ ਤਤ ਕਾਇਆ ਭਰੀ ਗੁਨਾਹ, ਪਤਤ ਰੂਪ ਸਰਬ ਵਟਾਈਆ। ਅੰਤਮ ਹੋਏ ਮਾਤ ਫ਼ਨਾਹ, ਨਾ ਸਕੇ ਕੋਇ ਬਚਾਈਆ। ਸਾਚੇ ਗੁਰਮੁਖਾਂ ਜਪਿਆ ਤੇਰਾ ਨਾਂ, ਇਸ਼ਟ ਇਕੋ ਇਕ ਰਖਾਈਆ। ਗੁਰਮੁਖ ਤੇਰਾ ਮੰਗਣ ਚਰਨ ਧਿਆਂ, ਨੇਤਰ ਨੈਣਾਂ ਨੀਰ ਵਹਾਈਆ। ਗੁਰਸਿਖ ਤੈਨੂੰ ਬਣੌਂਦੇ ਪਿਤਾ ਮਾਂ, ਬਣ ਬਾਲਕ ਤੇਰੀ ਗੋਦ ਸੁਹਾਈਆ। ਕਰ ਕਿਰਪਾ ਠਾਕਰ ਸਾਹਿਬ ਸਤਿਗੁਰ ਆ ਪਕੜ ਸਭ ਦੀ ਬਾਂਹ, ਫੜ ਬਾਹੋ ਗਲੇ ਲਗਾਈਆ। ਵੇਲਾ ਛੁਪਣ ਦਾ ਰਿਹਾ ਨਾ, ਬੀਸ ਬੀਸਾ ਰਿਹਾ ਸੁਣਾਈਆ। ਸਦੀ ਚੌਧਵੀਂ ਨੇਤਰ ਨੈਣ ਰਹੀ ਉਠਾ, ਅੱਖ ਅੱਖ ਨਾਲ
ਮਿਲਾਈਆ। ਕਵਣ ਕੂਟੇ ਮੇਰਾ ਪਰਵਰਦਿਗਾਰ ਬੇਨਜ਼ੀਰ ਸਚ ਤਸਵੀਰ ਲਏ ਪਰਗਟਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੇ ਦਰ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਅਲੱਖ, ਅਲੱਖ ਅਲੱਖਨਾ ਰਹੇ ਧਿਆਈਆ। ਅਗੰਮ ਅਥਾਹ ਹੋ ਪਰਤੱਖ, ਬੇਪਰਵਾਹ ਰੂਪ ਵਟਾਈਆ। ਸਾਚਾ ਸਾਡਾ ਦੇ ਹੱਕ, ਹਕੀਕਤ ਵੇਖ ਥਾਉਂ ਥਾਈਂਆ। ਭਗਤ ਭਗਵਾਨ ਸਾਚੇ ਰੱਖ, ਜੋ ਤੇਰੇ ਤੈਨੂੰ ਰਹੇ ਧਿਆਈਆ। ਲੱਖ ਚੁਰਾਸੀ ਜੀਵ ਜੰਤ ਰਾਏ ਧਰਮ ਅੱਗੇ ਹੱਕ, ਹੋਕਾ ਇਕੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ, ਪ੍ਰਭ ਮੈਂ ਸਾਚਾ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਸਰਗੁਣ ਮੂਲ ਚੁਕਾਵਾਂਗਾ। ਬੰਨ੍ਹ ਕੇ ਸਚ ਅਸੂਲ, ਪਿਛਲਾ ਮਸੂਲ ਸਰਬ ਮਿਟਾਵਾਂਗਾ। ਨਾਰ ਮਿਲੇ ਹਰਿ ਕੰਤ ਕੰਤੂਹਲ, ਸੁਰਤੀ ਸ਼ਬਦੀ ਜੋੜ ਜੁੜਾਵਾਂਗਾ । ਧੁਰ ਦਾ ਨਾਮ ਇਕ ਮਾਕੂਲ, ਮੁਹੱਬਤਖ਼ਾਨੇ ਵਿਚ ਰਖਾਵਾਂਗਾ। ਜਿਸ ਗ੍ਰਹਿ ਮੰਦਰ ਵੜ ਕੇ ਕੋਈ ਨਾ ਜਾਏ ਭੂਲ, ਸੋ ਘਰ ਇਕੋ ਇਕ ਜਣਾਵਾਂਗਾ। ਜਿਥੇ ਬ੍ਰਹਮਾ ਵਿਸ਼ਨ ਸ਼ਿਵ ਧੁਰ ਫ਼ਰਮਾਨਾ ਕਰਨ ਕ਼ਬੂਲ, ਸਾਚਾ ਹੁਕਮ ਇਕ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਰ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰੋ ਕਰੋ ਧਿਆਨ, ਪੁਰਖ ਅਕਾਲ ਰਿਹਾ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ, ਸਾਚਾ ਖੇਲ ਖ਼ਾਲਕ ਖ਼ਲਕ ਕਰਾਈਆ। ਸਦੀ ਬੀਸਵੀਂ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਭਗਤ ਭਗਵੰਤ ਕੱਠੇ ਕਰੇ ਆਣ, ਧੁਰ ਦਾ ਲਹਿਣਾ ਝੋਲੀ ਪਾਈਆ। ਚਾਰ ਵਰਨ ਦੀ ਚੁੱਕੇ ਆਣ, ਅਠਾਰਾਂ ਬਰਨ ਦੀ ਲਹੇ ਮਕਾਣ, ਜ਼ਾਤ ਪਾਤ ਮਕ਼ਬਰਿਆਂ ਵਿਚ ਦਬਾਈਆ। ਸਭ ਦਾ ਨਗ਼ਮਾ ਇਕੋ ਦੱਸੇ ਕਲਾਮ, ਸਾਚਾ ਨਾਮ ਸ਼ਬਦ ਬੋਲ ਬੇਜ਼ਬਾਨ, ਜਾਬਰ ਜਬਰ ਏਕਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਕਰੇ ਭਗਵਾਨ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਤੁਸੀਂ ਦੱਸ ਕੇ ਆਏ ਮੇਰਾ ਨਿੱਕਾ ਜਿਹਾ ਨਿਸ਼ਾਨ, ਅੰਤ ਕੋਈ ਕਹਿਣ ਨਾ ਪਾਈਆ। ਅੰਤਮ ਸਾਰੇ ਛੱਡ ਕੇ ਆਏ ਮੈਦਾਨ, ਚਰਨ ਕਵਲ ਲਈ ਸਰਨਾਈਆ। ਰਸਨਾ ਜਿਹਵਾ ਦੇ ਕੇ ਆਏ ਬਿਆਨ, ਕਲਮ ਸ਼ਾਹੀ ਲਿਖ ਕੇ ਆਏ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਮ ਪੁਰਖ ਪਤਿਪਰਮੇਸ਼ਵਰ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲਧਾਰੀ ਆਪਣਾ ਫੇਰਾ ਪਾਈਆ। ਜਿਸ ਦੇ ਅੰਦਰ ਹੁਕਮ ਬਾਹਰ ਚਲੇ ਫ਼ਰਮਾਨ, ਫੁਰੋ ਮੰਤਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸਚ ਕਮਾਵਾਂਗਾ। ਸੂਰਾ ਸਰਬੱਗ ਨਾਮ ਅਖਵਾਵਾਂਗਾ। ਦੋ ਜਹਾਨ ਹੋ ਪਰਗਟ, ਪਰਗਟ ਆਪਣੀ ਧਾਰ ਵਖਾਵਾਂਗਾ। ਕਲਜੁਗ ਕੂੜ ਪਸਾਰਾ ਮੇਟ ਹੱਟ, ਸਤਿਜੁਗ ਸਾਚਾ ਰਾਹ ਵਖਾਵਾਂਗਾ। ਜੋ ਲੇਖਾ ਸਾਚੇ ਤਾਜ ਉਤੇ ਦਿਤਾ ਦੱਸ, ਤਿਨ੍ਹਾਂ ਚੌਂਹਾਂ ਮਾਣ ਦਿਵਾਵਾਂਗਾ। ਮਾਝਾ ਮਾਲਵਾ ਦੁਆਬਾ ਜੰਮੂ ਨਹੀਂ ਇਹ ਸ੍ਰੀ ਭਗਵਾਨ ਦਾ ਸੱਚਾ ਇਕੱਠ, ਜਿਸ ਅੰਦਰ ਵੜ ਕੇ ਆਪਣਾ ਖੇਲ ਰਚਾਵਾਂਗਾ। ਇਕੀ ਅੱਸੂ ਪਿਛਲਾ ਲੇਖਾ ਆਵਾਂ ਦੱਸ, ਅਗਲਾ ਹਾਲ ਫੇਰ ਪਰਗਟਾਵਾਂਗਾ। ਪੱਟੇਦਾਰੀ ਦਾ ਸਭ
ਨੂੰ ਦੇਵਾਂ ਹੱਕ, ਜੋ ਗੁਰਮੁਖ ਆਪਣੀ ਚਰਨੀਂ ਲਾਵਾਂਗਾ। ਕਰ ਕੇ ਕੌਲ ਨਾ ਜਾਵਾਂ ਨੱਠ, ਸੱਚਖੰਡ ਦੁਆਰਿਉਂ ਮੁੜ ਕੇ ਆ ਕੇ ਆਪਣੀ ਧਾਰ ਵਖਾਵਾਂਗਾ। ਜਿਸ ਪੰਦਰਾਂ ਕੱਤਕ ਦਾ ਦੋ ਜਹਾਨ ਰਾਹ ਰਹੇ ਦੱਸ, ਤਿਸ ਪੰਦਰਾਂ ਕੱਤਕ ਨੂੰ ਗੁਰਮੁਖੋ ਤੁਹਾਡੀ ਗੋਦ ਸੁਹਾਵਾਂਗਾ। ਹਰਿ ਕਾ ਭੇਵ ਸਦਾ ਅਕੱਥ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤੁਹਾਡੇ ਸਾਮ੍ਹਣੇ ਬਿਆਨ ਸਮਝਾਵਾਂਗਾ। ਕੋਈ ਚੁੱਕ ਨਾ ਸਕੇ ਅਗੋ ਅੱਖ, ਆਖ਼ਰ ਆਪਣਾ ਹੁਕਮ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲਹਿਣਾ ਆਪ ਮੁਕਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਉਂਦੇ, ਬੇਅੰਤ ਤੇਰੀ ਵਡਿਆਈਆ। ਮਸਕੀਨ ਅਧੀਨ ਤੇਰਾ ਢੋਲਾ ਗੌਂਦੇ, ਯਕੀਨ ਤੇਰੇ ਚਰਨ ਰਖਾਈਆ । ਯਾਮੁਬੀਨ ਤੇਰਾ ਮਸਲਾ ਇਕ ਪਕੌਂਦੇ, ਅਭੁੱਲ ਭੁੱਲ ਕਦੇ ਨਾ ਜਾਈਆ। ਦਰ ਦਰਵੇਸ਼ ਤੇਰੀ ਸੇਵ ਕਮੌਂਦੇ, ਹੁਕਮਰਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਨਿਵਾਈਆ। ਸੀਸ ਨਿਵਾਉਣ ਦੀ ਰਹੇ ਨਾ ਬਾਕੀ, ਹਰਿ ਬਕਤਾ ਆਪ ਜਣਾਇੰਦਾ। ਤੁਹਾਡੀ ਮਨਜ਼ੂਰ ਕੀਤੀ ਅੰਤ ਆਖੀ, ਆਖ਼ਰ ਆਪਣੀ ਕਾਰ ਕਰਾਇੰਦਾ। ਪੰਦਰਾਂ ਕੱਤਕ ਨੂੰ ਇਕੋ ਵਾਰ ਮਰਾਵੇ ਝਾਕੀ, ਦੂਜਾ ਦਰ ਗੁਰ ਪੀਰ ਪੈਗ਼ੰਬਰ ਨਜ਼ਰ ਕੋਇ ਨਾ ਆਇੰਦਾ। ਇਕੀ ਅੱਸੂ ਸਾਚਾ ਅਵਸ ਪਾਵੇ ਕਾਠੀ, ਕਠੋਰ ਖੇਲ ਇਕ ਕਰਾਇੰਦਾ। ਜਿਸ ਦੀ ਕਿਸੇ ਨਾ ਲੱਭੀ ਸਾਚੀ ਸਾਖੀ, ਸੋ ਸਾਖਿਆਤ ਵੇਸ ਵਟਾਇੰਦਾ । ਨਿੱਕਾ ਸੁਨੇਹੜਾ ਦੇਂਦਾ ਰਿਹਾ ਖਾਣੀ ਬਾਣੀ ਪਾਤੀ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪਣੀ ਮਾਤਰ ਨਾਲੋ ਸੰਖ ਅਸੰਖ ਹਿੱਸਾ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਵੇਖ ਵਖਾਇੰਦਾ। ਲੇਖ ਵਖਾਏ ਲਿਖਣਹਾਰਾ, ਲਿਖਤ ਦਏ ਜਣਾਈਆ। ਜਿਸ ਨੇ ਕੀਆ ਆਦਿ ਪਸਾਰਾ, ਸੋ ਅੰਤਮ ਵੇਖੇ ਬੇਪਰਵਾਹੀਆ। ਕਾਗ਼ਜ਼ ਕਲਮ ਸ਼ਾਹੀ ਦਾ ਚੁੱਕੇ ਉਧਾਰਾ, ਉਜਰਤ ਸਭ ਦੀ ਦਏ ਮੁਕਾਈਆ। ਜਾਂਦੀ ਵਾਰ ਨਿਉਂ ਨਿਉਂ ਸਾਰੇ ਕਰਨ ਨਿਮਸਕਾਰਾ, ਸਜਦਾ ਸੀਸ ਇਕੋ ਇਕ ਝੁਕਾਈਆ। ਤੇਰਾ ਖੇਲ ਤੂੰ ਹੀ ਪਰਵਰਦਿਗਾਰਾ, ਤੇਰਾ ਐਬ ਬੇਐਬ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲਾਸ਼ਰੀਕ ਸਾਂਝੇ ਯਾਰਾ, ਸਚ ਤੌਫ਼ੀਕ ਤੇਰੇ ਵਿਚ ਸਮਾਈਆ। ਜੁਗ ਚੌਕੜੀ ਸਭ ਨੂੰ ਦੇਂਦਾ ਰਿਹੋ ਲਾਰਾ, ਇਸ਼ਾਰਿਆਂ ਨਾਲ ਹੁਕਮ ਮਨਾਈਆ। ਸਭ ਨੇ ਤੱਕਿਆ ਸਭ ਨੇ ਵੇਖਿਆ ਪਾਰਬ੍ਰਹਮ ਨੌ ਸੌ ਚੁਰਾਨਵੇ ਚੌਕੜੀ ਜੁਗ ਤੂੰ ਬਣਿਆ ਰਿਹੋ ਕੁਆਰਾ, ਆਪਣਾ ਅੰਗ ਨਾ ਕਿਸੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਸਮਝਾਈਆ। ਕੁਆਰਾ ਰਿਹਾ ਮੈਂ ਚਾਰ ਜੁਗ, ਭੇਵ ਕਿਸੇ ਨਾ ਆਇਆ। ਅੰਤਮ ਔਧ ਗਈ ਪੁਗ, ਲੇਖਾ ਲਿਖਤ ਲੇਖ ਜੋ ਸਮਝਾਇਆ। ਸਾਚੀ ਧਾਰੋ ਆਪੇ ਉਠ, ਆਪ ਆਪਣਾ ਵੇਸ ਵਟਾਇਆ। ਪ੍ਰੇਮ ਪ੍ਰੀਤੀ ਅੰਦਰ ਤੁੱਠ, ਗੋਬਿੰਦ ਇਕੋ ਵੇਖ ਵਖਾਇਆ। ਜਿਸ ਨੂੰ ਮਿਹਰਵਾਨ ਹੋ ਬਣਾਇਆ ਪੁੱਤ, ਸੋ ਸਪੂਤ ਗੋਦ ਟਿਕਾਇਆ। ਅੰਤਮ ਉਹਦੇ ਨਾਲੋ ਰੁੱਸ, ਜਗ ਮਾਰਗ ਖੇਲ ਰਚਾਇਆ। ਸਚ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਖੋਲ੍ਹੇ ਭੇਵ ਸ੍ਰੀ ਭਗਵੰਤ, ਗੁਰ ਅਵਤਾਰਾਂ ਦਏ ਜਣਾਈਆ। ਪਿਤਾ ਪੂਤ ਇਕੋ ਮੰਤ, ਸੋਹੰ ਰਾਗ ਰਾਗ ਅਲਾਈਆ। ਅੰਗੀਕਾਰ ਕਰ ਕੇ ਲਾਇਆ ਅੰਗ ਬਣ ਕੇ ਕੰਤ, ਨਾਰ ਇਕੋ ਇਕ ਵਡਿਆਈਆ । ਜਿਸ ਦੀ ਆਪ ਬਣਾਈ ਬਣਤ,
ਮਾਤ ਪਿਤਾ ਨਜ਼ਰ ਕੋਇ ਨਾ ਆਈਆ। ਜਿਸ ਦੀ ਮਹਿਮਾਂ ਕਰ ਕੇ ਗਏ ਸਾਧ ਸੰਤ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦਏ ਉਠਾਈਆ। ਕੁਆਰਪਨ ਦਿਤਾ ਛੱਡ, ਕਰਿਆ ਖੇਲ ਅਪਾਰ। ਨਿਰਗੁਣ ਹੋ ਕੇ ਨਿਰਗੁਣ ਲਿਆ ਲੱਭ, ਗੋਬਿੰਦ ਮੇਲਾ ਮੀਤ ਮੁਰਾਰ। ਨਾ ਕੋਈ ਮਾਸ ਨਾੜੀ ਹੱਡ, ਨਾ ਕੋਈ ਰਕਤ ਬੂੰਦ ਆਧਾਰ। ਇਕੋ ਨੂਰ ਜੋਤ ਪਰਕਾਸ਼, ਜੋਤੀ ਜੋਤ ਸਚ ਪਿਆਰ । ਅੰਤਮ ਪੁੰਨੀ ਪੂਰੀ ਆਸ, ਆਸਾ ਵਿਚ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਬਣ ਸੁਹਾਗੀ ਹਰਿ ਕਰਤਾਰ, ਆਪਣਾ ਭੇਵ ਜਣਾਈਆ। ਜੋਤੀ ਸ਼ਬਦੀ ਸਚ ਵਿਹਾਰ, ਘਰ ਸਚ ਵੱਜੀ ਵਧਾਈਆ। ਏਕਾ ਮੰਦਰ ਪੁਰਖ ਨਾਰ, ਬੈਠੇ ਸੇਜ ਸੁਹਾਈਆ। ਏਕਾ ਗੀਤ ਰਹੇ ਉਚਾਰ, ਮੰਗਲ ਇਕੋ ਇਕ ਸੁਣਾਈਆ। ਏਕ ਨਾਦ ਧੁਨ ਕਰਨ ਪੁਕਾਰ, ਇਕੋ ਕੂਕ ਆਵਾਜ਼ ਰਹੇ ਲਗਾਈਆ। ਇਕੋ ਮੀਤ ਮਿੱਤਰ ਪਿਆਰ, ਇਕੋ ਸੱਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਜੋਗੀ ਖੇਲ ਕਰਾਈਆ। ਧੁਰ ਸੰਜੋਗੀ ਹੋ ਬਣਿਆ ਸੁਹਾਗ, ਹਰਿ ਸੁਹਾਗੀ ਸਰਬ ਸਮਝਾਇੰਦਾ। ਸਭ ਦੇ ਨਾਲੋ ਕੀਤਾ ਆਪ ਤਿਆਗ, ਬਿਨ ਗੋਬਿੰਦ ਦੂਜਾ ਨਜ਼ਰ ਕੋਇ ਨਾ ਆਇੰਦਾ। ਘਰ ਮੰਦਰ ਬਹਿ ਕੇ ਸਾਚਾ ਦੀਪ ਜਗਾਇਆ ਚਿਰਾਗ਼, ਤੇਲ ਬਾਤੀ ਸੰਗ ਨਾ ਕੋਇ ਰਖਾਇੰਦਾ। ਇਕੋ ਕਹਿਣੀ ਗਈ ਭਾਖ, ਤੂੰ ਮੇਰਾ ਮੈਂ ਤੇਰਾ ਦੂਜਾ ਨਾਮ ਨਾ ਕੋਇ ਜਣਾਇੰਦਾ। ਨਾਤਾ ਜੁੜਿਆ ਪਿਤਾ ਪੂਤ ਮਾਤ, ਬਾਲਕ ਬਾਲਾ ਰੂਪ ਵੇਖ ਵਖਾਇੰਦਾ। ਦੂਜੀ ਧਾਰ ਪੁਰਖ ਸਮਰਾਥ, ਨਾਰੀ ਕੰਤ ਰੂਪ ਵਟਾਇੰਦਾ। ਤੀਜੀ ਧਾਰ ਖੇਲ ਤਮਾਸ਼, ਨਿਰਗੁਣ ਸਰਗੁਣ ਆਪ ਸਮਝਾਇੰਦਾ। ਸੰਬਲ ਨਗਰ ਵੇਖੋ ਖ਼ਾਸ, ਖ਼ਾਲਸ ਆਪਣਾ ਨੂਰ ਪਰਗਟਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਸਤਿ ਚੰਦ ਚਮਕਾਇੰਦਾ। ਪਾਰਬ੍ਰਹਮ ਦੀ ਨਜ਼ਰ ਨਾ ਆਏ ਜ਼ਾਤ, ਵਰਨ ਬਰਨ ਨਾ ਕੋਇ ਸਮਝਾਇੰਦਾ। ਸਚ ਸੁਣਾਏ ਇਕੋ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਹਿਣਾ ਦੇਣਾ ਵੇਖੋ ਮਸਤਕ ਮਾਥ, ਪੂਰਬ ਪੜਦਾ ਆਪ ਚੁਕਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੀ ਕਰੋ ਜਾਚ, ਪੜਤਾਲ ਸਾਚਾ ਹੁਕਮ ਸੁਣਾਇੰਦਾ। ਹਿਰਦੇ ਹਰਿ ਜੂ ਕਵਣ ਰਿਹਾ ਵਾਚ, ਵਾਸਤਾ ਪੁਰਖ ਅਕਾਲ ਨਾਲ ਰਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਚਾਰੋ ਕੁੰਟ ਫਿਰ ਫਿਰ ਅੰਤਮ ਦੇਣ ਆਖ, ਆਖ਼ਰ ਸਚ ਸਚ ਸੁਣਾਈਆ। ਪ੍ਰਭੂ ਕਿਸੇ ਦਾ ਖੁਲਿਆ ਨਹੀਂ ਵੇਖਿਆ ਤਾਕ, ਕਲਜੁਗ ਸੰਤ ਦੇਣ ਦੁਹਾਈਆ। ਬਾਹਰੋ ਕਾਇਆ ਮਾਟੀ ਲਏ ਪੋਚ ਪਾਚ, ਅੰਦਰੋ ਨਾਰ ਕਮਜਾਤ ਰੂਪ ਵਟਾਈਆ। ਅੱਠੇ ਪਹਿਰ ਰਹਿਣ ਉਦਾਸ, ਕਾਮ ਵਾਸਨਾ ਹਵਸ ਵਧਾਈਆ। ਅੰਤ ਕਹਿਣ ਸਾਡੇ ਅੰਦਰ ਜੋਤ ਪਰਕਾਸ਼, ਸਤਿ ਪੁਰਖ ਸਾਡੇ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਘਰ ਘਰ ਲੇਖਾ ਰਿਹਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਹਾਏ, ਹੌਕਾ ਤੇਰਾ ਨਾਮ ਲਗਾਈਆ। ਬੌਹੜੀ ਬੌਹੜੀ ਮਾਰਗ ਗਏ ਭੁਲਾਏ, ਦੁਹਾਈ ਦੁਹਾਈ ਤੇਰੇ ਨਾਮ ਖ਼ੁਦਾਈਆ। ਸਾਚਾ ਨੂਰ ਕਿਸੇ ਨਜ਼ਰ ਨਾ ਆਏ, ਨਿਜ ਮੰਦਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰ ਗੁਰ ਬਾਣੀ ਪੜ੍ਹ ਪੜ੍ਹ ਰਹੇ ਸੁਣਾਏ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ । ਬਿਨ ਕਰਨੀਉਂ ਬਿਨ ਤਰਨੀਉਂ ਬਿਨ ਪ੍ਰਭ ਦੀ ਸਰਨੀਉਂ ਆਪਣੀ ਜੜ੍ਹ ਰਹੇ ਉਖੜਾਏ, ਬੂਟਾ ਫੇਰ ਕੋਈ ਨਾ ਲਾਈਆ।
ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਇਕੋ ਪੁਰਖ ਅਕਾਲ ਰਹੇ ਮਨਾਏ, ਦੂਜਾ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਜਿਨ੍ਹਾਂ ਆਪਣਾ ਭੇਵ ਖੁਲ੍ਹਾਏ, ਪੜਦਾ ਦੂਈ ਦਵੈਤ ਰਹਿਣ ਨਾ ਪਾਈਆ। ਤਿਨ੍ਹਾਂ ਅੱਖਰ ਇਕ ਸਮਝਾਏ, ਨਿੰਮਾਂ ਨਿੰਮਾਂ ਮੇਘ ਬਰਸਾਏ, ਪ੍ਰੇਮ ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਆਪ ਮੁਕਾਈਆ। ਸਭ ਦਾ ਲਹਿਣਾ ਮੁੱਕੇ ਮੁੱਕੇ ਕਲੇਸ਼, ਕਲਕਾਤੀ ਰਹਿਣ ਨਾ ਪਾਈਆ। ਸਭ ਦਾ ਦੇਣਾ ਦੇਵੇ ਦਰ ਦਰ ਵੇਖੇ ਦਰਵੇਸ਼, ਘਰ ਘਰ ਅਲਖ ਜਗਾਈਆ। ਨੇਤਰ ਰੋਵੇ ਸਹੰਸਰ ਮੁਖ ਬੋਲੇ ਸ਼ੇਸ਼, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਤੁਧ ਬਿਨ ਕੋਇ ਨਾ ਮਾਣੇ ਮੇਰੀ ਸੇਜ, ਸੁੰਞੀਂ ਦਿਸੇ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਦਿਸੇ ਤੇਜ, ਤਿਖੀ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਚ ਵਰ, ਸਚ ਤੇਰੀ ਸਰਨਾਈਆ। ਜਿਸ ਸਰਨਾਈ ਤੱਕੀ ਏਕ, ਏਕੰਕਾਰ ਆਪ ਜਣਾਇੰਦਾ। ਤਿਸ ਦੋ ਜਹਾਨਾਂ ਦੇਵਾਂ ਟੇਕ, ਏਥੇ ਓਥੇ ਆਪ ਬਚਾਇੰਦਾ। ਤ੍ਰੈਗੁਣ ਨਾ ਲਾਵੇ ਸੇਕ, ਅਗਨੀ ਹਵਨ ਨਾ ਕੋਇ ਤਪਾਇੰਦਾ। ਕੂੜਾ ਕਰੇ ਨਾ ਕੋਈ ਭੇਖ, ਮਾਰਗ ਸਚ ਸਚ ਸਮਝਾਇੰਦਾ । ਅੰਤ ਵਖਾਵੇ ਆਪਣਾ ਦੇਸ, ਜਿਸ ਘਰ ਸਾਚਾ ਆਸਣ ਲਾਇੰਦਾ। ਜੁਗ ਚੌਕੜੀ ਸਦਾ ਰਹੇ ਹਮੇਸ਼, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪਣੇ ਹੱਥ ਰਖਾਇੰਦਾ। ਸਾਚਾ ਹੁਕਮ ਰੱਖੇ ਹੱਥ, ਦੂਸਰ ਡੋਰ ਨਾ ਕੋਇ ਫੜਾਈਆ । ਪਰਗਟ ਹੋ ਪੁਰਖ ਸਮਰਥ, ਅਗੰਮੜੀ ਕਾਰ ਕਮਾਈਆ। ਪਿਛਲਾ ਲਹਿਣਾ ਦੇਣਾ ਕਰੇ ਭੱਠ, ਅੱਗੇ ਮਾਰਗ ਇਕ ਸਮਝਾਈਆ। ਕੂੜੀ ਕਿਰਿਆ ਬੁਰਜ ਜਾਵੇ ਢੱਠ, ਮਾਇਆ ਮਮਤਾ ਹਉਮੇਂ ਹੰਗਤਾ ਗੜ੍ਹ ਨਜ਼ਰ ਕੋਇ ਨਾ ਆਈਆ। ਸਤਿ ਸਰੂਪ ਸ਼ਾਹੋ ਭੂਪ ਇਕੋ ਦੇਵੇ ਬ੍ਰਹਮ ਮੱਤ, ਪਾਰਬ੍ਰਹਮ ਕਰੇ ਨਾਮ ਪੜ੍ਹਾਈਆ। ਬੀਜ ਬੀਜੇ ਆਪਣੇ ਵਤ, ਬਣ ਕਿਰਸਾਣਾ ਹੱਲ ਚਲਾਈਆ। ਅੰਤਮ ਵੇਖੇ ਪਤ ਫੁਲ ਡਾਲ੍ਹੀ ਰੰਗੇ ਆਪਣੀ ਰਤ, ਰਤੀ ਰਤ ਨਾਲ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ। ਸਾਚਾ ਲੇਖਾ ਜਾਣੇ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸ਼ਾਹ ਭਬੀਖਣ ਲਹਿਣਾ ਦੇਵੇ ਚੁਕਾ, ਪਿਛਲਾ ਮੂਲ ਮੂਲ ਮੁਕਾਇੰਦਾ। ਆਪਣੀ ਹੱਥੀਂ ਆਪਣੀ ਵਸਤ ਦੇਵੇ ਆ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਏਥੇ ਓਥੇ ਦੋ ਜਹਾਨ ਤੇਰਾ ਸੰਦੇਸਾ ਪ੍ਰਭ ਸਤਿਗੁਰ ਦਿਤਾ ਸੁਣਾ, ਬਣ ਸੇਵਕ ਸੇਵ ਕਮਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੇ ਦਰ ਤੇ ਵੇਖ ਚੜ੍ਹੇ ਚਾ, ਚਾਉ ਘਨੇਰਾ ਇਕ ਜਣਾਇੰਦਾ। ਕਲਜੁਗ ਅੰਤ ਬਣਿਉਂ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਫੋਲ ਫੋਲਾਏ ਥਲ ਅਸਗਾਹ, ਉਚੇ ਟਿੱਲੇ ਪਰਬਤ ਖੋਜ ਖੋਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਦਾਤ ਪੁਰਖ ਸਮਰਾਥ, ਤੇਰੀ ਭੇਟਾ ਅੰਤ ਚੜ੍ਹਾਇੰਦਾ। ਤੇਰੀ ਭੇਟਾ ਅੰਤ ਚੜ੍ਹਾਵਾਂਗਾ । ਆਪਣਾ ਲੇਖਾ ਤੇਰੇ ਕੋਲੋ ਮੁਕਾਵਾਂਗਾ। ਤ੍ਰੇਤਾ ਜੁਗ ਦਾ ਚੇਤਾ ਫੇਰ ਕਰਾਵਾਂਗਾ। ਨੇਤਾ ਇਕੋ ਰਾਮ ਸਮਝਾਵਾਂਗਾ। ਅਗੇਤਾ ਪਛੇਤਾ ਸਭ ਦਾ ਮੇਲ ਮਿਲਾਵਾਂਗਾ । ਜੋ ਨੇਤਰ ਆ ਕੇ ਪੇਖਾ, ਸੋ ਬਿਨ ਰਸਨਾ ਬੋਲ ਸਮਝਾਵਾਂਗਾ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਸਭ ਤੋ ਖੋਹ ਲਿਆ ਆਪਣਾ ਠੇਕਾ, ਬੋਲੀ ਉਤੇ ਗੁਰਮੁਖ ਕਿਸੇ ਹੱਟ ਨਾ ਕਦੀ ਵਿਕਾਵਾਂਗਾ। ਗੁਰ ਅਵਤਾਰਾਂ
ਪੀਰ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਇਕੋ ਨਜ਼ਰੀ ਆਏ ਨੇਤਾ, ਹੁਕਮ ਇਕੋ ਇਕ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਵਸੀਏ ਠਾਕਰ ਤੇਰੇ ਘਰ, ਘਰ ਮਿਲੇ ਇਕ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕੀਤੀ ਕਰਨੀ ਲਏ ਹਰ, ਅੰਤਮ ਪੂਰਾ ਕਰ ਵਰ, ਪਰਗਟ ਹੋ ਨਰਾਇਣ ਨਰ, ਨਿਰਭੌ ਚੁਕਾ ਭੈ ਡਰ, ਭਾਉ ਇਕੋ ਇਕ ਸਰਬ ਜਣਾਈਆ।
੨ ਅੱਸੂ ੨੦੨੦ ਬਿਕ੍ਰਮੀ ਹਰਿ ਭਗਤ ਦੁਆਰ ਜੇਠੂਵਾਲ
ਸ੍ਰੀ ਭਗਵਾਨ ਸਚ ਭਗਤ, ਧੁਰ ਸੰਦੇਸ ਜਣਾਈਆ। ਅੰਤਰ ਆਤਮ ਬ੍ਰਹਮਮੱਤ, ਪਾਰਬ੍ਰਹਮ ਇਕ ਪੜ੍ਹਾਈਆ। ਸਚ ਪ੍ਰੀਤੀ ਸਾਚਾ ਨਤ, ਬਿਧਾਤਾ ਆਪ ਬੰਧਾਈਆ। ਲੱਖ ਚੁਰਾਸੀ ਵਿਚੋ ਕਰ ਕੇ ਵੱਖ, ਭੇਵ ਅਭੇਦ ਖੁਲ੍ਹਾਈਆ। ਸੰਤ ਸੁਹੇਲੇ ਖੋਲ੍ਹ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਧੀਰਜ ਸੰਤੋਖ ਦੇਵੇ ਜਤ, ਮਿਹਰ ਨਜ਼ਰ ਉਠਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਆਪਣੇ ਰੰਗ ਰੰਗਾਈਆ। ਨਾਮ ਜਣਾਏ ਇਕ ਅਲੱਖ, ਇਕੋ ਨਾਦ ਸੁਣਾਈਆ। ਜੁਗ ਜੁਗ ਦੇਵੇ ਸਭ ਦਾ ਹੱਕ, ਹਰਿ ਹਕੀਕਤ ਵੇਖ ਵਖਾਈਆ। ਪੁਰਖ ਅਗੰਮਾ ਮਾਰਗ ਦੱਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਪਰਮਾਤਮ ਹੋ ਕੇ ਆਤਮ ਵਸ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਸ੍ਰੀ ਭਗਵਾਨ ਸਚ ਉਪਦੇਸ਼, ਜਨ ਭਗਤਾਂ ਆਪ ਜਣਾਇੰਦਾ। ਨਿਜ ਘਰ ਵਾਸੀ ਨਿਜ ਗ੍ਰਹਿ ਲਏ ਵੇਖ, ਨਿਜ ਨੇਤਰ ਪੜਦਾ ਲਾਹਿੰਦਾ। ਸਤਿ ਸਰੂਪੀ ਸਚ ਜਣਾਏ ਆਪਣਾ ਭੇਖ, ਭੇਵ ਅਭੇਦ ਖੁਲ੍ਹਾਇੰਦਾ । ਲੇਖਾ ਜਾਣੇ ਪੂਰਬ ਮਸਤਕ ਲੇਖ, ਜਨਮ ਅਜਨਮ ਖੋਜ ਖੋਜਾਇੰਦਾ। ਸਤਿਗੁਰ ਹੋ ਕੇ ਕਰੇ ਹੇਤ, ਸਤਿ ਸੁਆਮੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਭਗਤ ਭਗਵਾਨ ਸਾਚੀ ਰੀਤ, ਜੁਗ ਚੌਕੜੀ ਆਪ ਚਲਾਈਆ। ਕਰੇ ਖੇਲ ਸਾਹਿਬ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਲੇਖਾ ਤੋੜ ਮੰਦਰ ਮਸੀਤ, ਕਾਇਆ ਕਾਅਬਾ ਇਕ ਸਮਝਾਈਆ। ਜਿਸ ਘਰ ਵਸੇ ਪ੍ਰਭੂ ਅਤੀਤ, ਤ੍ਰੈਗੁਣ ਦੇਵੇ ਡੇਰਾ ਢਾਹੀਆ । ਦਿਵਸ ਰੈਣ ਪਰਖੇ ਨੀਤ, ਨੀਤੀਵਾਨ ਇਕ ਅਖਵਾਈਆ। ਕਰ ਕਿਰਪਾ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਸਦਾ ਸੁਹੇਲਾ ਵਸੇ ਚੀਤ, ਇਕ ਇਕੇਲਾ ਬੇਪਰਵਾਹੀਆ। ਆਤਮ ਪਰਮਾਤਮ ਸਚ ਸੁਣਾਏ ਗੀਤ, ਸੋਹੰ ਢੋਲਾ ਰਾਗ ਅਲਾਈਆ। ਮਾਣਸ ਜਨਮ ਜਾਣਾ ਜੀਤ, ਸਾਚੀ ਸਿਖਿਆ ਕਰੇ ਪੜ੍ਹਾਈਆ । ਅੰਤਮ ਨਿਭੇ ਇਕ ਪ੍ਰੀਤ, ਦੂਜਾ ਸੰਗ ਨਾ ਕੋਇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਹਰਿ ਵਡਿਆਈਆ। ਸ੍ਰੀ ਭਗਵਾਨ ਭਗਤਾਂ ਜੋਗ, ਹਰੀ ਹਰਿ ਨਾਮ ਇਕ ਜਣਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਸਾਚੀ ਚੋਗ, ਰਸ ਇਕੋ ਇਕ ਵਖਾਇੰਦਾ। ਸੁਰਤੀ ਸ਼ਬਦੀ ਧੁਰ ਸੰਜੋਗ, ਹਰਿ ਸੰਜੋਗੀ ਮੇਲ ਮਿਲਾਇੰਦਾ। ਜਨਮ ਜਨਮ ਦਾ ਕੱਟ ਰੋਗ, ਦੁਰਮਤ ਮੈਲ ਧਵਾਇੰਦਾ। ਗ੍ਰਹਿ ਮੰਦਰ ਦੇਵੇ ਦਰਸ ਅਮੋਘ, ਹਰਿਜਨ ਹਰਸ ਆਪ ਮਿਟਾਇੰਦਾ। ਨਾਮ ਸੁਣਾਏ
ਅਗੰਮ ਸਲੋਕ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜਿਸ ਦਰਸ਼ਨ ਨੂੰ ਗੁਰਮੁਖ ਰਹੇ ਲੋਚ, ਸੋ ਲੋਚਣ ਆਪ ਖੁਲ੍ਹਾਇੰਦਾ। ਪੁਰਖ ਅਕਾਲ ਬਖ਼ਸ਼ੇ ਇਕੋ ਓਟ, ਚਰਨ ਕਵਲ ਸਮਝਾਇੰਦਾ। ਹਰਿਜਨ ਤੇਰੇ ਅੰਦਰ ਪੁਰਖ ਸੁਆਮੀ ਰੱਖੀ ਜੋਤ, ਨਰ ਨਿਰੰਕਾਰ ਡਗਮਗਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਸਮਝਾਇੰਦਾ। ਬੈਠਾ ਰਹੇ ਸਦਾ ਖ਼ਾਮੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਜਨ ਭਗਤਾਂ ਖੇਲ ਦੱਸੇ ਭਗਵਾਨ, ਧੁਰ ਦੀ ਧਾਰ ਆਪ ਸਮਝਾਈਆ। ਨਿਰਗੁਣ ਸਰਗੁਣ ਮੇਲੇ ਆਣ, ਲੋਕਮਾਤ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਕਰ ਪਰਵਾਨ, ਧੁਰ ਦਾ ਲੇਖਾ ਝੋਲੀ ਪਾਈਆ । ਸਚ ਵਖਾਏ ਇਕ ਮਕਾਨ, ਮੰਦਰ ਇਕੋ ਇਕ ਵਡਿਆਈਆ। ਜਿਸ ਗ੍ਰਹਿ ਸਾਚਾ ਨਾਦ ਵੱਜੇ ਸੱਚੀ ਧੁਨਕਾਨ, ਆਤਮਕ ਰਾਗ ਇਕ ਸੁਣਾਈਆ। ਲਿਵ ਛੁਟਕੇ ਨਾ ਦੋ ਜਹਾਨ, ਨੇਤਰ ਲੋਚਣ ਨੈਣ ਇਸ਼ਟ ਗੁਰਦੇਵ ਇਕੋ ਨਜ਼ਰੀ ਆਈਆ। ਤਿਸ ਗੁਰਮੁਖ ਮਿਲੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਨਾਮ ਬੁਝਾਈਆ। ਗੁਰਮੁਖ ਭਗਤ ਜਨ ਇਕੋ ਰੰਗ, ਹਰਿ ਕਰਤਾ ਆਪ ਰੰਗਾਇੰਦਾ। ਆਤਮ ਸੇਜ ਸੁਹਾ ਸਚ ਪਲੰਘ, ਸਚ ਸਿੰਘਾਸਣ ਡੇਰਾ ਲਾਇੰਦਾ। ਅਨਹਦ ਨਾਦ ਵਜਾਏ ਅਗੰਮੀ ਮਰਦੰਗ, ਤਾਲ ਤਲਵਾੜਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਜੋਤ ਚਾੜ੍ਹੇ ਚੰਦ, ਸਚ ਪਰਕਾਸ਼ ਇਕ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਘਰ ਘਰ ਵਿਚ ਗਾਏ ਛੰਦ, ਸਾਚਾ ਸੋਹਲਾ ਇਕ ਸਮਝਾਇੰਦਾ। ਗੁਰਮੁਖ ਵੇਖ ਅੰਦਰ ਲੰਘ, ਸ੍ਰੀ ਭਗਵਾਨ ਤੇਰਾ ਰਾਹ ਤਕਾਇੰਦਾ। ਸਾਚੇ ਮੰਦਰ ਵੇਖ ਅਨੰਦ, ਅਨੰਦ ਅਨੰਦ ਵਿਚੋ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦਿੜਾਇੰਦਾ। ਗੁਰਮੁਖ ਵੇਖ ਆਤਮ ਰਸ, ਘਰ ਸਾਚੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਮੈਂ ਤੇਰੇ ਵਸ, ਪ੍ਰਭ ਤੇਰੀ ਓਟ ਰਖਾਈਆ। ਸਾਚਾ ਮਾਰਗ ਜਗਤ ਦੱਸ, ਜੀਵਣ ਜੁਗਤ ਜਣਾਈਆ। ਲੱਖ ਚੁਰਾਸੀ ਗਏ ਫਸ, ਬੰਦੀ ਛੋੜ ਨਜ਼ਰ ਕੋਇ ਨਾ ਆਈਆ। ਜਨਮ ਜਨਮ ਪੰਧ ਮੁਕਿਆ ਨਾ ਨੱਠ ਨੱਠ, ਬਣੇ ਰਹੇ ਪਾਂਧੀ ਰਾਹੀਆ। ਸਾਚਾ ਮਿਲਿਆ ਨਾ ਕੋਈ ਹੱਟ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਦੂਈ ਦਵੈਤੀ ਕੋਈ ਨਾ ਮੇਟੇ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਤੇਰਾ ਭੇਵ ਨਾ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੇ ਇਕ ਸਰਨਾਈਆ। ਸਾਚੇ ਭਗਤ ਸੁਣ ਕਰ ਧਿਆਨ, ਸੋ ਸਾਹਿਬ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰ ਗਿਆਨ, ਬੋਧ ਅਗਾਧ ਅੱਖਰ ਇਕ ਪੜ੍ਹਾਇੰਦਾ। ਵਖਾਵਣਹਾਰਾ ਸਚ ਨਿਸ਼ਾਨ, ਸਚਖੰਡ ਦੁਆਰ ਏਕੰਕਾਰ ਧਰਮ ਨਿਸ਼ਾਨ ਇਕ ਝੁਲਾਇੰਦਾ। · ਪਾਵਣਹਾਰਾ ਜਨਮ ਕਰਮ ਦੀ ਸਾਰਾ, ਨਿਹਕਰਮੀ ਆਪਣਾ ਕਰਮ ਕਮਾਇੰਦਾ । ਗੁਰਮੁਖ
ਵੇਖੇ ਸਚ ਦੁਲਾਰਾ, ਮਿਹਰ ਨਜ਼ਰ ਨਜ਼ਰ ਉਠਾਇੰਦਾ। ਲੱਖ ਚੁਰਾਸੀ ਵਿਚੋ ਕਰ ਪਿਆਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਘਰ ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਬੂੰਦ ਸਵਾਂਤੀ ਮੁਖ ਚੁਆਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਧੁਨ ਆਤਮਕ ਰਾਗ ਅਲਾਇੰਦਾ। ਚਰਨ ਕਵਲ ਦੇਵੇ ਸਹਾਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪਣੇ ਘਰ ਮਿਲਾਇੰਦਾ। ਭਗਤ ਭਗਵਾਨ ਘਰ ਮਿਲਾਪ, ਮੇਲਾ ਹਰਿ ਸਮਝਾਈਆ। ਪੂਰਬ
ਮੇਟ ਰੋਗ ਸੰਤਾਪ, ਅੱਗੇ ਚਿੰਤਾ ਗ਼ਮ ਰਹਿਣ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸੱਚਾ ਜਾਪ, ਸੋਹੰ ਢੋਲਾ ਇਕ ਸੁਣਾਈਆ। ਨਾਤਾ ਜੁੜੇ ਪਿਤਾ ਬਾਪ, ਪੂਤ ਸਪੂਤਾ ਗੋਦ ਉਠਾਈਆ। ਜਿਉਂ ਭਾਵੇ ਤਿਉਂ ਲਏ ਰਾਖ, ਹਰਿ ਬਖ਼ਸ਼ੇ ਚਰਨ ਸਰਨਾਈਆ। ਆਪਣੇ ਵੇਖਣ ਦੀ ਖੋਲ੍ਹੇ ਅੱਖ, ਦੋਏ ਲੋਚਣ ਬੰਦ ਕਰਾਈਆ। ਘਰ ਵਖਾਏ ਹੱਸ ਹੱਸ, ਹਰਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇਵੇ ਦੱਸ, ਭਗਤ ਭਗਤਾਂ ਨਾਲ ਮਿਲਾਈਆ। ਸਾਚੇ ਭਗਤ ਤੇਰਾ ਭਗਤ ਪਿਆਰ, ਹਰਿ ਭਗਵਨ ਆਪ ਜਣਾਈਆ। ਹਰ ਘਟ ਵੇਖ ਰੂਪ ਨਿਰਾਕਾਰ, ਨਿਰਗੁਣ ਬੈਠਾ ਆਸਣ ਲਾਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ । ਕਵਣ ਵੇਲਾ ਪ੍ਰਭ ਮਿਲੇ ਮੀਤ ਮੁਰਾਰ, ਜਗਤ ਵਿਛੋੜਾ ਦਏ ਕਟਾਈਆ। ਅਬਿਨਾਸ਼ੀ ਕਰਤਾ ਦਏ ਸਹਾਰ, ਸਾਚੀ ਸਿਖਿਆ ਇਕ ਸਮਝਾਈਆ। ਤੇਰਾ ਮੇਲਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਆਤਮ ਪਰਮਾਤਮ ਮੇਲ ਅਗੰਮ, ਹਰਿ ਕਰਤਾ ਆਪ ਕਰਾਇੰਦਾ । ਕਰੇ ਕਰਾਏ ਆਪਣਾ ਕੰਮ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੁਗ ਚੌਕੜੀ ਬੇੜਾ ਬੰਨ੍ਹ, ਜਨ ਭਗਤਾਂ ਮਾਣ ਦਿਵਾਇੰਦਾ। ਵਸਤ ਅਮੋਲਕ ਨਾਮ ਧੰਨ, ਸਚ ਖ਼ਜ਼ੀਨਾ ਝੋਲੀ ਪਾਇੰਦਾ। ਏਕਾ ਰਾਗ ਸੁਣਾਏ ਕੰਨ, ਨਾਮ ਨਿਧਾਨ ਇਕ ਦ੍ਰਿੜਾਇੰਦਾ। ਮਨ ਵਾਸਨਾ ਮੇਟੇ ਮਨ, ਮਨ ਕਾ ਮਣਕਾ ਆਪ ਭਵਾਇੰਦਾ। ਸਾਚਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤੀ ਜੋੜ ਜੁੜਾਇੰਦਾ। ਭਗਤ ਭਗਤ ਪ੍ਰਭ ਜੋੜੀ ਜੋੜ, ਜੁਗਤੀ ਜਗਤ ਜਣਾਈਆ। ਪ੍ਰਭ ਬਿਨ ਨਜ਼ਰ ਨਾ ਆਏ ਕੋਈ ਹੋਰ, ਦੂਸਰ ਧਿਆਨ ਨਾ ਕੋਇ ਰਖਾਈਆ। ਜਗਤ ਵਿਕਾਰ ਨਾ ਪਾਵੇ ਸ਼ੋਰ, ਸ਼ਰਅ ਕਰੇ ਨਾ ਕੋਇ ਲੜਾਈਆ। ਪੁਰਖ ਅਕਾਲ ਹੱਥ ਸਭ ਦੀ ਡੋਰ, ਤੰਦੀ ਤੰਦ ਆਪ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਜਗਤ ਸੰਸਾਰ, ਵਰਨ ਬਰਨ ਖੋਜ ਖੁਜਾਈਆ। ਰਹਿਬਰ ਬਣ ਗੁਰ ਅਵਤਾਰ, ਪੀਰ ਪੈਗ਼ੰਬਰ ਮਾਰਗ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮੁਕਾਈਆ। ਸਭ ਦਾ ਲੇਖਾ ਜਾਣੇ ਜਾਣੀਜਾਣ, ਜਾਨਣਹਾਰਾ ਆਪ ਅਖਵਾਇੰਦਾ। ਕਲਜੁਗ ਅੰਤ ਮਾਰ ਧਿਆਨ, ਦੋ ਜਹਾਨ ਵੇਖ ਵਖਾਇੰਦਾ । ਚਾਰ ਕੁੰਟ ਦਹਿ ਦਿਸ਼ਾ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਦਰਸਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਓ ਰੰਕ ਨੇਤਰ ਨੈਣ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇੰਦਾ। ਸ੍ਰੀ ਭਗਵਾਨ ਹੋ ਮਿਹਰਵਾਨ, ਅਬਿਨਾਸ਼ੀ ਕਰਤਾ ਆਪਣੀ ਦਇਆ ਕਮਾਇੰਦਾ। ਸਾਚੀ ਸਿਖਿਆ ਦੇਵੇ ਆਣ, ਚਾਰ ਵਰਨ ਆਪ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਬਾਹਰ ਜਗਤ ਪਿਆਰ, ਸਾਚੀ ਧਾਰ ਵਖਾਇੰਦਾ। ਆਤਮ ਪਰਮਾਤਮ ਅੰਤਰ ਪਿਆਰ, ਘਟ ਘਟ ਆਪ ਜਣਾਈਆ। ਜਗਤ ਲੇਖਾ ਵਿਚ ਸੰਸਾਰ, ਜਗਜੀਵਣ ਦਾਤਾ ਦਏ ਜਣਾਈਆ। ਨਾਰੀ ਪੁਰਖ ਤਤ ਆਧਾਰ, ਪੰਜ ਤਤ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਪੰਜ ਤਤ ਨਾਤਾ ਜਗਤ ਜੋਤ, ਹਰਿ ਸਤਿਗੁਰ ਖੇਲ ਰਚਾਇੰਦਾ। ਲੇਖਾ ਜਾਣ ਕਾਇਆ
ਕੋਟ, ਬੰਕ ਦੁਆਰ ਗੜ੍ਹ ਸੁਹਾਇੰਦਾ। ਸਚ ਜਣਾਈ ਇਕ ਸਲੋਕ, ਸਾਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਪਰਗਟਾਇੰਦਾ । ਆਪਣਾ ਭੇਵ ਦੱਸੇ ਭਗਵਾਨ, ਪ੍ਰਭ ਆਪਣੀ ਦਇਆ ਕਮਾਈਆ। ਜੋ ਜਨ ਗੁਰਮੁਖ ਮੇਲੇ ਆਣ, ਤਿਨ੍ਹਾਂ ਆਪਣਾ ਰੰਗ ਰੰਗਾਈਆ। ਦੂਜਾ ਨਾਮ ਦੇ ਗਿਆਨ, ਸਿਖਿਆ ਸਚ ਕਰੇ ਪੜ੍ਹਾਈਆ। ਜੀਵ ਆਤਮ ਆਤਮ ਜੀਵ ਜਗਦੀਸ਼ ਬ੍ਰਹਮ ਪਾਰਬ੍ਰਹਮ ਪ੍ਰਭ ਦੇਵੇ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਤਵ ਤਤ ਕਰੇ ਕੁੜਮਾਈਆ। ਤਤਵ ਤਤ ਕਰ ਕੁੜਮਾਈ, ਜਗ ਰਚਨਾ ਰੂਪ ਜਣਾਇੰਦਾ। ਗੁਰਮੁਖ ਗੁਰਮੁਖ ਮੇਲਾ ਚਾਈਂ ਚਾਈਂ, ਚਾਓ ਘਨੇਰਾ ਇਕ ਸਮਝਾਇੰਦਾ। ਪ੍ਰੇਮ ਪ੍ਰੀਤੀ ਅੰਦਰ ਪਕੜੇ ਬਾਂਹੀਂ, ਗੁਰ ਸ਼ਬਦ ਵਿਚੋਲਾ ਵੇਖ ਵਖਾਇੰਦਾ। ਨਾ ਕੋਈ ਝੀਵਰ ਛੀਂਬਾ ਨਾਈ, ਡੂਮ ਮਰਾਸੀ ਨਜ਼ਰ ਕੋਇ ਨਾ ਆਇੰਦਾ। ਸਚਖੰਡ ਦੁਆਰੇ ਮੇਲ ਮਿਲਾਵਾ ਸਹਿਜ ਸੁਭਾਈ, ਕਰਤਾ ਕੀਮਤ ਕੋਇ ਨਾ ਲਾਇੰਦਾ। ਦੋਹਾਂ ਘਰਾਂ ਵੱਜੇ ਵਧਾਈ, ਘਰ ਸੱਜਣ ਇਕੋ ਨਜ਼ਰੀ ਆਇੰਦਾ। ਮੇਲ ਮਿਲਾਵਾ ਚਾਈਂ ਚਾਈਂ, ਚਾਉ ਘਨੇਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਤ ਨਾਲ ਰਲਾਇੰਦਾ। ਭਗਤ ਭਗਤਾਂ ਕਰ ਪਿਆਰ, ਹਰਿ ਭਗਵਨ ਬੂਝ ਬੁਝਾਈਆ। ਸਚ ਪ੍ਰੀਤੀ ਅੰਦਰ ਸਚ ਸੰਸਾਰ, ਸਾਚੀ ਰੀਤੀ ਇਕ ਦ੍ਰਿੜਾਈਆ। ਜੋੜੀ ਜੋੜ ਅਗੰਮ ਅਪਾਰ, ਕੁਦਰਤ ਕਾਦਰ ਦਏ ਸਮਝਾਈਆ। ਨਾਰ ਕੰਤ ਇਕ ਆਧਾਰ, ਜੀਵ ਜੰਤ ਮਿਲੇ ਵਡਿਆਈਆ। ਗੁਰ ਅਵਤਾਰ ਗਏ ਪੁਕਾਰ, ਸਾਧ ਸੰਤ ਦੇਣ ਦੁਹਾਈਆ । ਜਿਨ੍ਹਾਂ ਮਿਲੇ ਪਹਿਲੋ ਆਪ ਨਿਰੰਕਾਰ, ਸੋ ਸੁਹਾਗਣ ਰੂਪ ਵਟਾਈਆ। ਤਿਸ ਦਾ ਲੇਖਾ ਚੁੱਕੇ ਲਾਂਵ ਚਾਰ, ਜੋ ਗੁਰਮੁਖ ਚੌਥੇ ਪਦ ਸਮਾਈਆ। ਤਿਨ੍ਹਾਂ ਮੇਲਾ ਹਰਿ ਕਰਤਾਰ, ਕਰਤਾ ਆਪਣੇ ਅੰਗ ਲਗਾਈਆ। ਗੁਰਮੁਖ ਸਖ਼ੀਆਂ ਮਿਲ ਮਿਲ ਗਾਵਣ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਈਆ। ਗੁਰਮੁਖ ਗੁਰਮੁਖ ਜੋੜੀ ਸਦਾ ਰਹੇ ਜੁਗ ਚਾਰ, ਸਤਿਗੁਰ ਆਪਣੇ ਸੰਗ ਰਖਾਈਆ। ਏਥੇ ਓਥੇ ਦੋ ਜਹਾਨਾਂ ਲੱਗੀ ਪ੍ਰੀਤੀ ਨਿਭੇ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਸਤਿਗੁਰੂ ਦੁਆਰੇ ਨਾ ਕੋਈ ਸ਼ਾਹ ਨਾ ਕੰਗਾਲ, ਇਕੋ ਰੂਪ ਸਰਬ ਸਮਝਾਈਆ। ਸ਼ਬਦ ਵਿਚੋਲਾ ਬਣ ਦਲਾਲ, ਸੌਹਰੇ ਪੇਈਏ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਗੁਰਮੁਖਾਂ ਉਤੇ ਹੋਏ ਆਪ ਦਿਆਲ, ਜਿਨ੍ਹਾਂ ਆਪਣੇ ਦਰ ਕਰੇ ਕੁੜਮਾਈਆ।
੩ ਅੱਸੂ ੨੦੨੦ ਬਿਕ੍ਰਮੀ ਫ਼ੌਜਾ ਸਿੰਘ ਦੇ ਗ੍ਰਹਿ ਸਿਰਹਾਲੀ ਜ਼ਿਲਾ ਅੰਮ੍ਰਿਤਸਰ
ਸਤਿਗੁਰ ਪੂਰਾ ਸਦਾ ਦਿਆਲ, ਜੁਗ ਜੁਗ ਦਇਆ ਕਮਾਇੰਦਾ। ਸੰਤ ਸੁਹੇਲੇ ਗੁਰਮੁਖ ਲਾਲ, ਗੁਰਸਿਖ ਗੁਰ ਗੁਰ ਗੋਦ ਉਠਾਇੰਦਾ। ਤ੍ਰੈਗੁਣ ਮਾਇਆ ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਇਕ ਜਣਾਇੰਦਾ। ਸਾਚਾ ਮੰਦਰ ਕਾਇਆ ਬੰਕ ਸੱਚੀ ਧਰਮਸਾਲ, ਘਰ ਘਰ ਵਿਚ ਪੜਦਾ ਲਾਹਿੰਦਾ। ਦੀਆ ਬਾਤੀ ਕਮਲਾਪਾਤੀ ਜੋਤ ਜਗਾਏ ਬੇਮਿਸਾਲ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ
ਸਰਗੁਣ ਵੇਖ ਵਖਾਇੰਦਾ। ਲਹਿਣਾ ਦੇਣਾ ਚੁਕਾਏ ਕਾਲ ਮਹਾਂਕਾਲ, ਮਿਹਰਵਾਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸਾਹਿਬ ਇਕ ਅਖਵਾਇੰਦਾ । ਸਤਿਗੁਰ ਪੂਰਾ ਹਰਿ ਸੱਚਾ ਠਾਕਰ, ਆਦਿ ਜੁਗਾਦਿ ਵੱਡੀ ਵਡਿਆਈਆ। ਪਾਰ ਕਰਾਏ ਡੂੰਘੇ ਸਾਗਰ, ਸ਼ੌਹ ਦਰਿਆ ਨਾ ਕੋਇ ਰੁੜਾਈਆ। ਦਰ ਘਰ ਸਾਚੇ ਦੇਵੇ ਆਦਰ, ਦਰਗਹਿ ਸਾਚੀ ਹੋਏ ਸਹਾਈਆ। ਖੇਲੇ ਖੇਲ ਕਰੀਮ ਕਾਦਰ, ਕਰਨੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਅੰਤਰ ਆਤਮ ਬੂਝ ਬੁਝਾਈਆ। ਅੰਤਰ ਆਤਮ ਖੋਲ੍ਹੇ ਭੇਤ, ਅਨੁਭਵ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਕਰ ਕਰ ਹੇਤ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਇੰਦਾ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਨੈਣ ਅੱਖ ਖੁਲ੍ਹਾਇੰਦਾ। ਨਿਰਗੁਣ ਸਰਗੁਣ ਆਪ ਜਣਾਏ ਆਪਣੀ ਖੇਡ, ਬਣ ਖਿਲਾਰੀ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਲੋਕਮਾਤ ਭੇਜ, ਨਾਮ ਸੰਦੇਸਾ ਇਕ ਸੁਣਾਇੰਦਾ। ਹਰ ਘਟ ਅੰਦਰ ਬਣ ਸੁਆਮੀ ਮਾਣੇ ਸੇਜ, ਸਚ ਸਿੰਘਾਸਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰ ਗੁਰ ਬੂਝ ਬੁਝਾਇੰਦਾ। ਗੁਰਸਿਖ ਮੇਲਾ ਸਚ ਦੁਆਰ, ਦਰ ਘਰ ਸਾਚੇ ਵੱਜੇ ਵਧਾਈਆ। ਕਿਰਪਾ ਕਰੇ ਗੁਰ ਕਰਤਾਰ, ਕਰਤਾ ਕੀਮਤ ਆਪੇ ਪਾਈਆ। ਜਨਮ ਜਨਮ ਦਾ ਲਹਿਣਾ ਪੂਰਬ ਦੇਣਾ ਦੇਵੇ ਵਿਚ ਸੰਸਾਰ, ਲੇਖਾ ਲੇਖੇ ਵਿਚ ਲਗਾਈਆ। ਜਿਉਂ ਭਾਵੇ ਤਿਉਂ ਲਏ ਤਾਰ, ਤਾਰਨਹਾਰ ਵਡ ਵਡਿਆਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਸੋਹਣ ਇਕ ਦੁਆਰ, ਸਚ ਦੁਆਰੇ ਵੱਜੇ ਨਾਮ ਵਧਾਈਆ। ਅੰਤਰ ਬਾਹਰ ਗੁਪਤ ਜ਼ਾਹਰ ਇਕ ਪਿਆਰ, ਦੂਜੀ ਧਾਰ ਨਜ਼ਰ ਕੋਇ ਨਾ ਆਈਆ । ਸਾਹਿਬ ਸਤਿਗੁਰ ਸ਼ਬਦ ਗੁਰਦੇਵ ਆਦਿ ਜੁਗਾਦਿ ਸਾਂਝਾ ਯਾਰ, ਵਰਨ ਗੋਤ ਜ਼ਾਤ ਪਾਤ ਦੀਨ ਮਜ਼੍ਹਬ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਗੁਰ ਚੇਲੇ ਮੇਲ ਮਿਲਾਈਆ। ਸੰਤ ਸੁਹੇਲਾ ਅੰਤਰ ਮੇਲਾ, ਪਰਮ ਪੁਰਖ ਪ੍ਰਭ ਭੇਵ ਚੁਕਾਈਆ। ਘਰ ਠਾਕਰ ਮਿਲੇ ਸੱਜਣ ਸੁਹੇਲਾ, ਗਹਿਰ ਗੰਭੀਰ ਵੱਡੀ ਵਡਿਆਈਆ। ਆਪ ਸੁਹਾਏ ਆਪਣਾ ਵੇਲਾ, ਵਾਰ ਥਿਤ ਘੜੀ ਪਲ ਵੰਡ ਨਾ ਕੋਇ ਵੰਡਾਈਆ। ਵਸਣਹਾਰਾ ਧਾਮ ਨਵੇਲਾ, ਨਿਰਗੁਣ ਸਰਗੁਣ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਗੁਰ ਮੰਤਰ ਬੂਝ ਬੁਝਾਈਆ।
੩ ਅੱਸੂ ੨੦੨੦ ਬਿਕ੍ਰਮੀ ਗੁਰਬਚਨ ਸਿੰਘ, ਗੁਰਦੀਪ ਸਿੰਘ ਦੇ ਗ੍ਰਹਿ ਸਰਹਾਲੀ ਜ਼ਿਲਾ ਅੰਮ੍ਰਿਤਸਰ
ਨੈਣ ਪਰਾਣ ਦੋਵੇਂ ਹੋਣ ਪਰਵਾਨ, ਪਰਵਾਨਗੀ ਇਕੋ ਘਰ ਵਖਾਈਆ। ਕਾਇਆ ਸੀਤਲ ਵਿਚ ਜਹਾਨ, ਅਗਨੀ ਤਤ ਨਾ ਕੋਇ ਤਪਾਈਆ। ਸਤਿਗੁਰ ਪੂਰਾ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਮਨ ਆਤਮਾ ਦੇਵੇ ਇਕ ਗਿਆਨ, ਦੋਹਾਂ ਸਚ ਸਮਝਾਈਆ। ਚਰਨ ਕਵਲ ਰੱਖਣਾ ਹਰਿ ਧਿਆਨ, ਦੂਜੀ ਓਟ ਨਾ ਕੋਇ ਸਰਨਾਈਆ। ਜਨਮ ਮਰਨ ਚੁੱਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਦੇਵੇ ਦਰਸ ਅੰਤਮ
ਆਣ, ਅੰਤਰ ਆਤਮਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਨੇਤਰ ਨੈਣ ਨੈਣ ਕਰੇ ਰੁਸ਼ਨਾਈਆ। ਨੇਤਰ ਨੈਣ ਪਰਾਣ ਸਤਿਗੁਰ ਲੇਖੇ, ਪਰਾਣੀ ਵਸਤ ਨਜ਼ਰ ਕੋਇ ਨਾ ਆਈਆ। ਮਾਣਸ ਜਨਮ ਜੋ ਜਨ ਰਹੇ ਭਰਮ ਭੁਲੇਖੇ, ਤਿਨ੍ਹਾਂ ਰਾਏ ਧਰਮ ਦਏ ਸਜ਼ਾਈਆ। ਪੁਰਖ ਅਕਾਲ ਦੀਨ ਦਿਆਲ ਹਰ ਘਟ ਅੰਦਰ ਬੈਠਾ ਵੇਖੇ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਨ੍ਹਾਂ ਸ੍ਰੀ ਭਗਵਾਨ ਰੱਖਿਆ ਚੇਤੇ, ਤਿਨ੍ਹਾਂ ਸੁਰਤੀ ਚੇਤਨ ਦਏ ਕਰਾਈਆ। ਅੰਤਮ ਕਾਇਆ ਲਾਏ ਆਪਣੇ ਲੇਖੇ, ਪੰਜ ਤਤ ਡੇਰਾ ਝੂਠਾ ਢਾਹੀਆ। ਆਤਮ ਆਪਣਾ ਪਰਮਾਤਮ ਵੇਖੇ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਲਹਿਣਾ ਦਏ ਚੁਕਾਈਆ। ਅੰਤਮ ਲਹਿਣਾ ਚੁੱਕੇ ਮਾਤ, ਜਗਤ ਤਤ ਨਜ਼ਰ ਨਾ ਆਈਆ। ਮੇਲ ਮਿਲਾਏ ਇਕ ਇਕਾਂਤ, ਇਕ ਇਕੱਲਾ ਫੇਰਾ ਪਾਈਆ। ਪਿਛਲੀ ਮੇਟੇ ਅੰਧੇਰੀ ਰਾਤ, ਅੱਗੇ ਨਿਰਗੁਣ ਨੂਰ ਜੋਤ ਚੰਦ ਚਮਕਾਈਆ। ਵਸਤ ਅਮੋਲਕ ਦੇਵੇ ਦਾਤ, ਨਾਮ ਭੰਡਾਰਾ ਝੋਲੀ ਪਾਈਆ । ਚਰਨ ਪ੍ਰੀਤੀ ਬੰਧੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸੱਜਣ ਸੁਹੇਲਾ ਬਣੇ ਸਾਕ, ਸਾਚਾ ਸੰਗ ਨਿਭਾਈਆ। ਬਜਰ ਕਪਾਟੀ ਖੋਲ੍ਹੇ ਤਾਕ, ਦੂਈ ਦਵੈਤ ਪੜਦਾ ਦਏ ਉਠਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਪ੍ਰਭ ਮਿਲਣ ਦੀ ਰੱਖ ਕੇ ਬੈਠੇ ਆਸ, ਤਿਨ੍ਹਾਂ ਸਾਸ ਗਰਾਸ ਨੈਣ ਪਰਾਣ ਕਾਇਆ ਤਤ ਨਿਸ਼ਾਨ ਜੀਵ ਆਤਮ ਪਰਮਾਤਮ ਪਾਰਬ੍ਰਹਮ ਪ੍ਰਭ ਆਪਣੇ ਲੇਖੇ ਲਾਈਆ।