੩ ਅੱਸੂ ੨੦੨੦ ਬਿਕ੍ਰਮੀ ਮੱਘਰ ਸਿੰਘ, ਗੁਰਦਾਸ ਸਿੰਘ ਦੇ ਗ੍ਰਹਿ ਪਿੰਡ ਸ਼ਾਹਵਾਲਾ ਜ਼ਿਲਾ ਫਿਰੋਜ਼ਪੁਰ
ਸਤਿਗੁਰ ਕਰਤਾ ਆਦਿ ਜੁਗਾਦਿ, ਜੁਗ ਚੌਕੜੀ ਦਇਆ ਕਮਾਇੰਦਾ। ਸੰਤ ਸੁਹੇਲੇ ਸੱਜਣ ਲਾਧ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਭੇਵ ਚੁਕਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਰੰਗ ਰੰਗਾਇੰਦਾ। ਸ਼ਬਦ ਅਗੰਮ ਵਜਾਏ ਨਾਦ, ਧੁਨ ਆਤਮਕ ਰਾਗ ਸੁਣਾਇੰਦਾ। ਅੰਤਰ ਬਾਹਰ ਰੱਖੇ ਲਾਜ, ਦੋ ਜਹਾਨਾਂ ਵੇਖ ਵਖਾਇੰਦਾ। ਸੁਰਤੀ ਸ਼ਬਦੀ ਰਚ ਰਚ ਕਾਜ, ਅਨੰਦ ਇਕੋ ਘਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ । ਸਤਿਗੁਰ ਪੂਰਾ ਦੋ ਜਹਾਨ, ਨਿਰਗੁਣ ਸਰਗੁਣ ਦਇਆ ਕਮਾਈਆ। ਆਤਮ ਅੰਤਰ ਦੇਵਣਹਾਰਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਨਾਮ ਪੜ੍ਹਾਈਆ। ਸਚ ਦੁਆਰੇ ਵਖਾਏ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਈਆ। ਕਾਇਆ ਮੰਦਰ ਅੰਦਰ ਖੇਲ ਕਰੇ ਮਹਾਨ, ਪੰਜ ਤਤ ਦੇਵਣਹਾਰ ਵਡਿਆਈਆ। ਸਚ ਦੁਆਰਾ ਖੋਲ੍ਹ ਦੁਕਾਨ, ਨਾਮ ਵਣਜਾਰਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ । ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਵਡ ਵਡਿਆਈਆ। ਸੰਤ ਸੁਹੇਲੇ ਵੇਖੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜੋਤੀ ਜਲਵਾ ਨੂਰ ਜਲਾਲ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਤ੍ਰਿਸਨਾ ਭੁੱਖ ਮਿਟਾਈਆ। ਕਰ ਪਰਕਾਸ਼ ਕਾਇਆ ਮਾਟੀ ਖਾਲ, ਅੰਧ ਅੰਧੇਰ ਗਵਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਸੁਣਨਹਾਰ ਮੁਰੀਦਾਂ
ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋ ਭਾਲ, ਗੁਰਮੁਖ ਗੁਰ ਗੁਰ ਲਏ ਜਗਾਈਆ। ਸ਼ਬਦ ਅਗੰਮ ਵਜਾਏ ਤਾਲ, ਤੰਦੀ ਤੰਦ ਸਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਚੁਕਾਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਭੇਵ ਅਭੇਦਾ ਆਪ ਖੁਲ੍ਹਾਈਆ। ਅੰਮ੍ਰਿਤ ਬਖ਼ਸ਼ੇ ਏਕਾ ਨੀਰ, ਅੰਮ੍ਰਿਤ ਝਿਰਨਾ ਸਚ ਝਿਰਾਈਆ। ਬਜਰ ਕਪਾਟੀ ਦੇਵੇ ਚੀਰ, ਪੜਦਾ ਦੂਈ ਦਵੈਤ ਉਠਾਈਆ। ਬਦਲਣਹਾਰ ਸਦਾ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਤੋੜਨਹਾਰਾ ਸ਼ਰਅ ਜ਼ੰਜੀਰ, ਸ਼ਰੀਅਤ ਇਕੋ ਇਕ ਵਖਾਈਆ। ਕਰੇ ਖੇਲ ਬੇਨਜ਼ੀਰ, ਨਜ਼ਰ ਨਜ਼ਰ ਨਾਲ ਮਿਲਾਈਆ। ਸਤਿ ਸਰੂਪ ਜਣਾਏ ਇਕ ਤਸਵੀਰ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਹਉਮੇ ਹੰਗਤਾ ਕੱਢੇ ਪੀੜ, ਮਾਇਆ ਮਮਤਾ ਡੇਰਾ ਢਾਹੀਆ। ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਸ਼ਾਹੋ ਭੂਪ ਰਾਜ ਰਾਜਾਨ ਵਡ ਪੀਰਨ ਪੀਰ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਵੱਡਾ ਵਡ ਵਡਿਆਈਆ। ਸਤਿਗੁਰ ਪੂਰਾ ਸੱਚਾ ਠਾਕਰ, ਹਰਿ ਕਰਤਾ ਆਪਣੀ ਖੇਲ ਕਰਾਇੰਦਾ। ਭਾਗ ਲਗਾਏ ਕਾਇਆ ਗਾਗਰ, ਤਤਵ ਤਤ ਆਪਣਾ ਨੂਰ ਚਮਕਾਇੰਦਾ। ਲੇਖਾ ਜਾਣੇ ਡੂੰਘੇ ਸਾਗਰ, ਗਹਿਰ ਗੰਭੀਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਇਕ ਵਖਾਇੰਦਾ। ਸਤਿਗੁਰ ਪੂਰਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨੇਤਰ ਪਾਏ ਨਾਮ ਨਿਧਾਨ ਅੰਜਨ, ਅਗਿਆਨ ਅੰਧੇਰ ਮਿਟਾਈਆ । ਦਾਤਾ ਦਾਨੀ ਨਿਰਵੈਰ ਸ੍ਰਿਸ਼ਟ ਸਬਾਈ ਬਣ ਕੇ ਸੱਜਣ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਗੁਰਮੁਖ ਵਿਰਲੇ ਸੰਤ ਸੁਹੇਲੇ ਅੰਤਰ ਆਤਮ ਕਰਾਏ ਆਪਣਾ ਮਜਨ, ਦੁਰਮਤ ਮੈਲ ਧਵਾਈਆ। ਕਾਇਆ ਮਾਟੀ ਕਰੇ ਕੰਚਨ, ਸੋਇਨਾ ਆਪਣਾ ਰੰਗ ਚੜ੍ਹਾਈਆ। ਬੋਧ ਅਗਾਧ ਸੁਣਾਏ ਬਚਨ, ਸ਼ਬਦੀ ਸ਼ਬਦ ਰਾਗ ਅਲਾਈਆ। ਹਰ ਘਟ ਵਾਸੀ ਹਰਿਜਨ ਮੰਦਰ ਆਏ ਵਸਣ, ਬੰਕ ਦੁਆਰਾ ਇਕੋ ਸੋਭਾ ਪਾਈਆ। ਸਾਚਾ ਮਾਰਗ ਆਏ ਦੱਸਣ, ਦਹਿ ਦਿਸ਼ਾ ਹੁਕਮ ਵਰਤਾਈਆ। ਆਤਮ ਪਰਮਾਤਮ ਮਿਲ ਕੇ ਆਏ ਹੱਸਣ, ਹੰਸਮੁਖ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਦਾਤਾ ਹਰਿ ਗੋਬਿੰਦ, ਬੇਪਰਵਾਹ ਨਜ਼ਰੀ ਆਇੰਦਾ। ਆਦਿ ਜੁਗਾਦਿ ਨਾ ਕੋਈ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਇੰਦਾ। ਵੇਖਣਹਾਰਾ ਸਾਗਰ ਸਿੰਧ, ਦੋ ਜਹਾਨ ਅੰਦਰ ਬਾਹਰ ਭੇਵ ਚੁਕਾਇੰਦਾ। ਹਰਿ ਸੰਤ ਬਣਾਏ ਆਪਣੀ ਬਿੰਦ, ਗੁਰਮੁਖ ਗੁਰ ਗੁਰ ਗੋਦ ਉਠਾਇੰਦਾ। ਦੀਨ ਦਿਆਲ ਬਣ ਬਖ਼ਸ਼ਿੰਦ, ਮਿਹਰ ਨਜ਼ਰ ਨਜ਼ਰ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਨਾਉਂ ਇਕ ਪਰਗਟਾਇੰਦਾ । ਸਤਿਗੁਰ ਪੂਰਾ ਬੋਧ ਅਗਾਧ, ਦੇਵਣਹਾਰ ਨਾਮ ਵਡਿਆਾਈਆ। ਵਸਣਹਾਰ ਬ੍ਰਹਮ ਬ੍ਰਹਿਮਾਦ, ਲੱਖ ਚੁਰਾਸੀ ਰਿਹਾ ਸਮਾਈਆ। ਵਜਾਵਣਹਾਰਾ ਅਗੰਮੀ ਨਾਦ, ਧੁਨੀ ਧੁਨ ਕਰੇ ਸ਼ਨਵਾਈਆ। ਨਿਰਗੁਣ ਸਰਗੁਣ ਰਚ ਰਚ ਕਾਜ, ਜੁਗ ਜੁਗ ਵੇਖੇ ਚਾਈਂ ਚਾਈਂਆ। ਆਤਮ ਪਰਮਾਤਮ ਇਕ ਸਮਾਜ, ਸਚ ਸ੍ਰਿਸ਼ਟੀ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਸਦਾ ਰਹੇ ਵਿਸਮਾਦ, ਬਿਸਮਲ ਆਪਣਾ ਰੂਪ ਵਟਾਈਆ। ਸਤਿਗੁਰ ਪੂਰਾ ਸਰਬ ਗੁਣਵੰਤ, ਹਰਿ ਕਰਤਾ ਇਕ ਅਖਵਾਇੰਦਾ। ਖੇਲੇ ਖੇਲ ਜੁਗਾ ਜਗੰਤ, ਜੁਗ ਚੌਕੜੀ
ਵੇਖ ਵਖਾਇੰਦਾ। ਹਰਿਜਨ ਮੇਲਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਨਾਮ ਨਿਰਵੈਰ ਮਣੀਆ ਮੰਤ, ਨਮੋ ਸਤਿ ਆਪ ਸਮਝਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਮੇਲੇ ਮੇਲ, ਮਿਲਣੀ ਜਗਦੀਸ ਆਪ ਕਰਾਈਆ । ਦੀਆ ਬਾਤੀ ਡਗਮਗਾਏ ਬਿਨ ਬਾਤੀ ਤੇਲ, ਘਰ ਸਾਚੇ ਕਰੇ ਰੁਸ਼ਨਾਈਆ। ਨਜ਼ਰੀ ਆਏ ਇਕ ਸੁਹੇਲ, ਅਗੰਮ ਅਗੰਮੜਾ ਨੂਰ ਖ਼ੁਦਾਈਆ। ਆਪੇ ਜਾਣੇ ਆਪਣਾ ਸੁਹੰਜਣਾ ਵੇਲ, ਵਾਰ ਥਿਤ ਸਮਝ ਸਕੇ ਕੋਇ ਨਾ ਰਾਈਆ। ਭੇਵ ਚੁਕਾਏ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਵਸਤ ਆਪ ਵਰਤਾਈਆ। ਸਤਿਗੁਰ ਪੂਰਾ ਦੇਵੇ ਦਾਤ, ਨਾਮ ਭੰਡਾਰਾ ਇਕ ਵਰਤਾਇੰਦਾ। ਚਰਨ ਪ੍ਰੀਤੀ ਬੰਧੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਅੰਤਰ ਸਾਚਾ ਚੰਦ ਨੂਰ ਚਮਕਾਇੰਦਾ। ਸ਼ਬਦੀ ਸ਼ਬਦ ਸੁਣਾਏ ਗਾਥ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਲਹਿਣਾ ਦੇਣਾ ਚੁਕਾਏ ਪੂਰਬ ਮਸਤਕ ਮਾਥ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਕਰੇ ਖੇਲ ਪੁਰਖ ਸਮਰਾਥ, ਸਮਰਥ ਸੁਆਮੀ ਆਪਣੀ ਕਾਰ ਕਮਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਇੰਦਾ। ਆਤਮ ਪਰਮਾਤਮ ਸਾਚੀ ਦੱਸੇ ਪੂਜਾ ਪਾਠ, ਸਿਮਰਨ ਇਕੋ ਇਕ ਸਮਝਾਇੰਦਾ । ਬਿਨ ਰਸਨਾ ਜਿਹਵਾ ਸ੍ਰੀ ਭਗਵਾਨ ਲਓ ਰਟ, ਰੱਟਾ ਬੱਤੀ ਦੰਦ ਚੁਕਾਇੰਦਾ। ਹਰਿ ਜੂ ਹਿਰਦੇ ਜਾਏ ਵਸ, ਹਰਿ ਮੰਦਰ ਆਪ ਸੁਹਾਇੰਦਾ। ਕਰੇ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਦ ਨਜ਼ਰ ਕੋਇ ਨਾ ਆਇੰਦਾ। ਸਾਚਾ ਮਾਰਗ ਇਕੋ ਦੇਵੇ ਦੱਸ, ਰਹਿਬਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਨੇਤਰ ਪੇਖ, ਗੁਰਮੁਖ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਕਰੇ ਹੇਤ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਰੁੱਤ ਸੁਹੰਜਣੀ ਰਹੇ ਸਦਾ ਚੇਤ, ਖ਼ਿਜ਼ਾਂ ਰੂਪ ਨਾ ਕੋਇ ਵਟਾਈਆ। ਸਚ ਸੁਨੇਹੜਾ ਦੇਵੇ ਭੇਜ, ਨਾਉਂ ਨਿਰੰਕਾਰਾ ਆਪ ਸੁਣਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮਾਣੇ ਸਾਚੀ ਸੇਜ, ਸੇਜ ਸੁਹੰਜਣੀ ਇਕੋ ਸੋਭਾ ਪਾਈਆ। ਜੋਤੀ ਨੂਰ ਚਮਕੇ ਤੇਜ, ਦਮਕ ਇਕੋ ਇਕ ਰੁਸ਼ਨਾਈਆ । ਸਤਿ ਸਰੂਪੀ ਧਾਰੇ ਭੇਖ, ਭੇਖਾਧਾਰੀ ਵੇਸ ਵਟਾਈਆ। ਰੂਪ ਰੰਗ ਨਾ ਕੋਇ ਰੇਖ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜਨ ਭਗਤਾਂ ਨਾਲ ਰਿਹਾ ਖੇਡ, ਸਾਚੀ ਖੇਲ ਆਪ ਸਮਝਾਈਆ। ਨਿਝਰ ਝਿਰਨਾ ਅਮਿਉਂ ਰਸ ਬਰਖੇ ਮੇਘ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਪੂਰਾ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿਗੁਰ ਪੂਰਾ ਸ਼ਹਿਨਸ਼ਾਹ, ਦੀਨ ਦਿਆਲ ਹਰਿ ਅਖਵਾਇੰਦਾ। ਭਗਤ ਭਗਵੰਤ ਲਏ ਜਗਾ, ਜਾਗਰਤ ਜੋਤ ਡਗਮਗਾਇੰਦਾ। ਸੰਤ ਸੁਹੇਲੇ ਲਏ ਉਠਾ, ਸ਼ਬਦ ਹੁਲਾਰਾ ਇਕ ਵਖਾਇੰਦਾ। ਗੁਰਮੁਖ ਗੋਝ ਦਏ ਖੁਲ੍ਹਾ, ਦੂਈ ਦਵੈਤੀ ਪੜ੍ਹਦਾ ਲਾਹਿੰਦਾ। ਗੁਰਸਿਖ ਨਾਮ ਨਿਧਾਨ ਝੋਲੀ ਪਾ, ਵਸਤ ਅਮੋਲਕ ਆਪ ਵਰਤਾਇੰਦਾ। ਮੇਲ ਮਿਲਾਵਾ ਸਹਿਜ ਸੁਭਾ, ਔਝੜ ਰਾਹ ਨਾ ਕੋਇ ਵਖਾਇੰਦਾ।
ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪ ਉਠਾ, ਨਿਜ ਨੇਤਰ ਨੈਣ ਖੁਲਾਇੰਦਾ। ਜਨਮ ਕਰਮ ਦੇ ਵਿਛੜੇ ਲਏ ਮਿਲਾ, ਪੂਰਬ ਲਹਿਣਾ ਝੋਲੀ ਪਾਇੰਦਾ। ਮਾਣਸ ਜਨਮ ਲੇਖੇ ਲਏ ਲਗਾ, ਮਾਨੁਖ ਆਪਣੇ ਰੰਗ ਰੰਗਾਇੰਦਾ। ਰਾਏ ਧਰਮ ਦਾ ਕਟੇ ਫਾਹ, ਚਿਤਰ ਗੁਪਤ ਲੇਖ ਨਾ ਕੋਇ ਜਣਾਇੰਦਾ। ਲਾੜੀ ਮੌਤ ਨਾ ਲਏ ਪਰਨਾ, ਦੋ ਜਹਾਨਾਂ ਪੰਧ ਮੁਕਾਇੰਦਾ। ਅੰਤਮ ਮੇਲਾ ਲਏ ਕਰਾ, ਜੋਤੀ ਜੋਤ ਜੋਤ ਸਮਾਇੰਦਾ। ਸਚਖੰਡ ਦੁਆਰੇ ਲੈ ਕੇ ਜਾਏ ਆ, ਆਪ ਆਪਣਾ ਘਰ ਸੁਹਾਇੰਦਾ। ਭਗਤ ਭਗਵਾਨ ਵਸਣ ਇਕੋ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬਣੇ ਪਿਤਾ ਮਾਂ, ਆਦਿ ਜੁਗਾਦਿ ਜੁਗ ਚੌਕੜੀ ਹਰਿਜਨ ਹਰਿ ਜੂ ਹਰਿ ਹਰਿ ਆਪਣੀ ਗੋਦ ਉਠਾਇੰਦਾ।
੩ ਅੱਸੂ ੨੦੨੦ ਬਿਕਰਮੀ ਕਰਨੈਲ ਸਿੰਘ ਨਛੱਤਰ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ
ਤਖ਼ਤ ਨਿਵਾਸੀ ਸਚ ਦਰਬਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਸਚਖੰਡ ਸੋਭੇ ਬੰਕ ਦੁਆਰ, ਦਰਗਹਿ ਸਾਚੀ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਖੇਲ ਕਰੇ ਠਾਂਡੇ ਦਰਬਾਰ, ਹਰਿ ਪੁਰਖ ਨਿਰੰਜਣ ਦਾਤਾ ਵਡ ਵਡਿਆਈਆ। ਏਕੰਕਾਰਾ ਖੋਲ੍ਹ ਕਿਵਾੜ, ਆਦਿ ਨਿਰੰਜਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਈਆ। ਖੇਲੇ ਖੇਲ ਪਰਵਰਦਿਗਾਰ, ਬੇਪਰਵਾਹ ਅਗੰਮ ਅਥਾਹੀਆ। ਮੁਕਾਮੇ ਹੱਕ ਨੂਰ ਉਜਿਆਰ, ਜਲਵਾ ਇਕੋ ਇਕ ਰੁਸ਼ਨਾਈਆ। ਕਰੇ ਕਰਾਏ ਕਰਨੇਹਾਰ, ਹਰਿ ਕਰਤਾ ਵਡ ਵਡਿਆਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਏਕੰਕਾਰ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਭੂਪਤ ਭੂਪ ਰਾਜ ਰਾਜਾਨ ਸ਼ਾਹ ਸੁਲਤਾਨ, ਦਰ ਦਰਵੇਸ਼ ਦਰ ਘਰ ਸਾਚੇ ਸੋਭਾ ਪਾਈਆ। ਅਗੰਮ ਅਗੋਚਰ ਅਲੱਖ ਅਥਾਹ ਬੋਲ ਜੈਕਾਰ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸਾਚਾ ਹੁਕਮ ਧੁਰ ਸੰਦੇਸਾ ਦੇਵੇ ਏਕਾ ਵਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਵਡ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਕਾਲ, ਇਕ ਇਕੱਲਾ ਖੇਲ ਖਲਾਇੰਦਾ। ਸ਼ਾਹ ਪਾਤਸ਼ਾਹ ਦੀਨ ਦਿਆਲ, ਦਇਆਨਿਧ ਠਾਕਰ ਸੁਆਮੀ ਨਿਹਕਰਮੀ ਆਪਣਾ ਕਰਮ ਕਮਾਇੰਦਾ। ਜੁਗ ਚੌਕੜੀ ਖੇਲੇ ਖੇਲ ਆਪ ਕਮਾਲ, ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰਾ ਸੋਭਾਵੰਤ, ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਆਦਿ ਅੰਤ ਜੁਗਾ ਜੁਗੰਤ, ਜੁਗ ਚੌਕੜੀ ਆਪਣਾ ਬੰਧਨ ਪਾਈਆ। ਨਾਮ ਨਿਧਾਨ ਮਣੀਆ ਮੰਤ, ਭੇਵ ਅਭੇਦਾ ਆਪ ਖੁਲ੍ਹਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਵਟਾਈਆ। ਸੇਜ ਹੰਢਾਏ ਨਾਰ ਕੰਤ, ਲੱਖ ਚੁਰਾਸੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਦਰਗਹਿ ਸਾਚੀ ਸੋਭਾ ਪਾਈਆ। ਦਰਗਹਿ ਸਾਚੀ ਸਚ ਅਸਥਾਨ, ਸਤਿ
ਸੁਆਮੀ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਮਿਹਰਵਾਨ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਇੰਦਾ । ਦੇਵਣਹਾਰਾ ਧੁਰ ਫ਼ਰਮਾਣ, ਸਤਿ ਸੰਦੇਸ਼ਾ ਕਲਮਾ ਕਾਇਨਾਤ ਸੁਣਾਇੰਦਾ। ਜੋਧਾ ਸੂਰ ਬਣ ਬਲਵਾਨ, ਹੁਕਮ ਹਾਕਮ ਆਪ ਸਮਝਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਇਕੋ ਇਕ ਵਡਿਆਇੰਦਾ। ਸਚਖੰਡ ਦੁਆਰ ਸੱਚਾ ਧਾਮ, ਭੂਮਿਕਾ ਨਜ਼ਰ ਕੋਇ ਨਾ ਆਈਆ। ਸਦਾ ਸੁਹੇਲਾ ਵਸੇ ਇਕੋ ਰਾਮ, ਰਮਈਆ ਆਪਣਾ ਆਸਣ ਲਾਈਆ। ਨਿਹਚਲ ਧਾਮ ਕਰੇ ਸਚ ਕਾਮ, ਨਿਹਕਰਮੀ ਆਪਣਾ ਕਰਮ ਕਮਾਈਆ। ਦੇਵੇ ਵਡਿਆਈ ਨਗਰ ਖੇੜਾ ਗਰਾਮ, ਛੱਪਰ ਛੰਨ ਸੂਰਜ ਚੰਨ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੇਵਣਹਾਰ ਵਡਿਆਈਆ। ਸਚਖੰਡ ਦੁਆਰ ਹਰਿ ਕਾ ਦਰ, ਦਰ ਦਰਵਾਜ਼ਾ ਇਕ ਜਣਾਈਆ। ਨਿਰਗੁਣ ਨਿਰਵੈਰ ਦੀਨ ਦਿਆਲ ਅੰਦਰ ਬੈਠਾ ਵੜ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜ, ਲੱਖ ਚੁਰਾਸੀ ਭਾਂਡੇ ਲਏ ਬਣਾਈਆ। ਬੋਧ ਅਗਾਧ ਨਿਰਗੁਣ ਸਰਗੁਣ ਅੱਖਰ ਲਏ ਪੜ੍ਹ, ਨਿਸ਼ਅੱਖਰ ਕਰੇ ਸਚ ਪੜ੍ਹਾਈਆ। ਤ੍ਰੈਗੁਣ ਮੇਲਾ ਪੰਜ ਤਤ ਚੇਲਾ ਖੇਲੇ ਖੇਲ ਘਰ ਘਰ, ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਮਹੱਲ ਅਟੱਲ ਉਚੇ ਮੰਦਰ ਸਚ ਦੁਆਰੇ ਆਪੇ ਖੜ੍ਹ, ਸਵਛ ਸਰੂਪੀ ਰੂਪ ਵਟਾਈਆ। ਕਰ ਪਰਕਾਸ਼ ਬਹੱਤਰ ਨੜ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਖੇਲ ਰਚਾਈਆ । ਸਚਖੰਡ ਨਿਵਾਸੀ ਖੇਲ ਅਵੱਲਾ, ਆਲਮੀਨ ਆਪ ਰਚਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਦਰਗਹਿ ਸਾਚੀ ਸੋਭਾ ਪਾਇੰਦਾ। ਪਾਵੇ ਸਾਰ ਜਲਾ ਥਲਾ, ਮਹੀਅਲ ਆਪਣਾ ਭੇਵ ਚੁਕਾਇੰਦਾ। ਜੋਤੀ ਸ਼ਬਦੀ ਧਾਰ ਆਪੇ ਰਲਾ, ਨਿਰਵੈਰ ਆਪਣਾ ਖੇਲ ਕਰਾਇੰਦਾ। ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਸਰਗੁਣ ਆਪੇ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਪੜ੍ਹਾਇੰਦਾ। ਸ਼ਬਦ ਸਰੂਪੀ ਸ਼ਾਹੋ ਭੂਪੀ ਬਿਨ ਰੰਗ ਰੂਪੀ ਆਪਣਾ ਫੜਾਏ ਪੱਲਾ, ਨਾਮ ਪੱਲਾ ਇਕ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦੀ ਧਾਰ ਆਪ ਜਣਾਇੰਦਾ। ਧੁਰ ਦੀ ਧਾਰ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖੇ ਮਾਰ ਧਿਆਨ, ਪੁਰੀ ਲੋਅ ਆਕਾਸ਼ ਪਰਕਾਸ਼ ਇਕੋ ਨੂਰ ਵਖਾਈਆ। ਜੀਵ ਜੰਤ ਸਾਧ ਸੰਤ ਦੇਵਣਹਾਰ ਗਿਆਨ, ਆਤਮ ਪਰਮਾਤਮ ਬੋਧ ਅਗਾਧ ਇਕੋ ਇਕ ਪੜ੍ਹਾਈਆ। ਸਚ ਧਰਮ ਵਖਾਵਣਹਾਰਾ ਸਚ ਨਿਸ਼ਾਨ, ਸਤਿ ਦੁਆਰੇ ਆਪ ਝੁਲਾਈਆ। ਕਾਗਦ ਕਲਮ ਨਾ ਦੇਵੇ ਕੋਈ ਬਿਆਨ, ਕਲਮ ਸ਼ਾਹੀ ਬੈਠੀ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਹਰਿ ਨਿਰੰਕਾਰਾ ਏਕੰਕਾਰਾ ਇਕ ਦਰਬਾਰਾ ਸਚ ਸਚ ਲਗਾਈਆ। ਸਚ ਦਰਬਾਰ ਗਿਆ ਲੱਗ, ਦਰਗਹਿ ਸਾਚੀ ਵੱਜੇ ਵਧਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਚ ਸਿੰਘਾਸਣ ਬਹੇ ਸਜ, ਦੂਜਾ ਨਜ਼ਰ ਕੋਇ ਨਾ ਆਈਆ। ਨਾਮ ਨਗਾਰਾ ਜਾਏ ਵੱਜ, ਦੋ ਜਹਾਨਾਂ ਕਰੇ ਸ਼ਨਵਾਈਆ। ਕੂੜੀ ਕਿਰਿਆ ਭਾਂਡਾ ਭਰਮ ਭੌ ਜਾਏ ਭੱਜ, ਮਾਇਆ ਮਮਤਾ ਮੇਟੇ ਥਾਉਂ ਥਾਈਂਆ। ਗੁਰ ਅਵਤਾਰ
ਪੀਰ ਪੈਗ਼ੰਬਰ ਸਚ ਦੁਆਰੇ ਲਏ ਸੱਦ, ਸੱਦਾ ਆਪਣਾ ਨਾਮ ਸੁਣਾਈਆ। ਕੱਟ ਕੇ ਆਓ ਆਪਣਾ ਪੰਧ, ਬਣੋ ਪਾਂਧੀ ਰਾਹੀਆ। ਗੀਤ ਗੋਬਿੰਦ ਗਾਓ ਛੰਦ, ਸੋਹਲਾ ਢੋਲਾ ਇਕ ਜਣਾਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਸਚ ਦੁਆਰੇ ਮਾਣੋ ਇਕ ਅਨੰਦ, ਅਨੰਦ ਅਨੰਦ ਵਿਚੋ ਦਰਸਾਈਆ। ਸ਼ਰਅ ਸ਼ਰੀਅਤ ਰਹੇ ਕੋਇ ਨਾ ਕੰਧ, ਮਜ਼੍ਹਬ ਦੀਨ ਕੋਇ ਰਹਿਣ ਨਾ ਪਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਨਜ਼ਰੀ ਆਏ ਇਕੋ ਅਖੰਡ, ਖੰਡ ਖੰਡ ਨਾ ਕੋਇ ਕਰਾਈਆ। ਫਿਰੀ ਦਰੋਹੀ ਵਿਚ ਵਰਭੰਡ, ਚਾਰ ਕੁੰਟ ਰਹੀ ਕੁਰਲਾਈਆ। ਦਹਿ ਦਿਸ਼ਾ ਹੋਈ ਨੇਤਰ ਅੰਧ, ਨਿਜ ਨੇਤਰ ਨੂਰ ਨਾ ਕੋਇ ਚਮਕਾਈਆ। ਬੰਦੀਖ਼ਾਨਾ ਕੋਈ ਨਾ ਤੋੜੇ ਬੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਬੈਠਾ ਸੱਚਾ ਮਾਹੀਆ। ਸਚਖੰਡ ਬੈਠਾ ਸਚ ਸੁਲਤਾਨ, ਸਤਿ ਸਤਿਵਾਦੀ ਦਇਆ ਕਮਾਇੰਦਾ। ਧੁਰ ਸੰਦੇਸ਼ਾ ਦੇਵੇ ਇਕ ਆਣ, ਭੈ ਭੌ ਸਰਬ ਜਣਾਇੰਦਾ। ਨਿਤ ਨਵਿਤ ਜੁਗ ਚੌਕੜੀ ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਨਾਮ ਨਿਧਾਨ, ਪੰਜ ਤਤ ਕਾਇਆ ਚੋਲੇ ਸੋਭਾ ਪਾਇੰਦਾ। ਸਤਿ ਸਰੂਪੀ ਇਕ ਗਿਆਨ, ਸ਼ਬਦੀ ਸ਼ਬਦੀ ਢੋਲਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸਾ ਏਕੰਕਾਰਾ ਆਪ ਸੁਣਾਇੰਦਾ। ਸਤਿ ਸੰਦੇਸ਼ਾ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਵੇਖੋ ਇਕੋ ਬਾਪ, ਪਿਤਾ ਇਕੋ ਨਜ਼ਰੀ ਆਈਆ। ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਸਾਧ ਸੰਤ ਜਿਸ ਦਾ ਕਰਦੇ ਜਾਪ, ਸੁਰਤੀ ਸ਼ਬਦੀ ਜੋੜ ਜੁੜਾਈਆ। ਅਨਮੰਗਿਆਂ ਦੇਵੇ ਸਭ ਨੂੰ ਦਾਤ, ਅਨਡਿਠੀ ਵਸਤ ਆਪ ਵਰਤਾਈਆ। ਬੈਠਾ ਰਹੇ ਸਦਾ ਇਕਾਂਤ, ਸਚ ਦੁਆਰ ਸੋਭਾ ਪਾਈਆ। ਨੇਤਰ ਖੋਲ੍ਹੋ ਮਾਰੋ ਝਾਕ, ਝਾਕੀ ਆਪਣੀ ਦਏ ਜਣਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਖੋਲ੍ਹਣਹਾਰਾ ਖਾਤ, ਖਾਤਾ ਸਭ ਦਾ ਵੇਖ ਵਖਾਈਆ। ਸ੍ਰਿਸ਼ਟ ਸਬਾਈ ਦਿਸੇ ਖ਼ਾਲੀ ਹਾਥ, ਨਾਮ ਧੰਨ ਦੌਲਤ ਘਰ ਨਜ਼ਰ ਕਿਸੇ ਨਾ ਆਈਆ। ਪਾਰ ਨਾ ਉਤਰੇ ਕੋਈ ਘਾਟ, ਤੀਰਥ ਤੱਟ ਦੇਣ ਦੁਹਾਈਆ। ਅਠਸਠ ਤੀਰਥ ਬਣੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੋਈ ਨਾ ਵੇਖੇ ਸਾਚੇ ਮੰਡਲ ਰਾਸ, ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਸੀਤਾ ਸੁਰਤੀ ਵਸੇ ਨਾ ਰਾਮ ਪਾਸ, ਰਾਮ ਰਮਈਆ ਨਿਜ ਘਰ ਫੇਰਾ ਕੋਇ ਨਾ ਪਾਈਆ। ਪੀਰ ਪੈਗ਼ੰਬਰ ਵੇਖੇ ਨਾ ਕੋਈ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਵਾਜ਼ਾ ਇਕ ਦਰਸਾਈਆ। ਦਰ ਦਰਵਾਜ਼ਾ ਇਕ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਕੋਲ, ਦੂਰ ਦੁਰਾਡਾ ਪੰਧ ਮੁਕਾਇੰਦਾ। ਸ਼ਬਦ ਅਗੰਮੀ ਵੱਜੇ ਢੋਲ, ਢੋਲਕ ਛੈਣਾ ਸਾਰੰਗ ਸਰੰਗਾ ਨਾ ਕੋਇ ਸੁਣਾਇੰਦਾ। ਏਕਾ ਕੰਡੇ ਤੋਲੇ ਤੋਲ, ਨਾਮ ਤਰਾਜ਼ੂ ਹੱਥ ਉਠਾਇੰਦਾ। ਬੈਠਾ ਰਹੇ ਸਦਾ ਅਡੋਲ, ਅਡੁਲ ਆਪਣਾ ਹੁਕਮ ਵਰਤਾਇੰਦਾ। ਹਰ ਘਟ ਅੰਦਰ ਰਿਹਾ ਮੌਲ, ਮੌਲਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਸੋਹੇ ਬੰਕ, ਬੰਕ ਦੁਆਰੀ ਸੋਭਾ ਪਾਈਆ। ਜਿਸ ਦਾ ਖੇਲ ਆਦਿ ਅੰਤ, ਸੋ ਸਾਹਿਬ ਖ਼ੁਸ਼ੀ ਮਨਾਈਆ। ਜਿਸ ਦਾ ਨਾਮ ਅਗੰਮੀ ਮੰਤ, ਮੰਤਰ ਸਤਿ ਕਰੇ ਪੜ੍ਹਾਈਆ। ਜਿਸ ਦਾ ਰਾਗ
ਲੱਖ ਚੁਰਸੀ ਜੀਵ ਜੰਤ, ਘਰ ਘਰ ਨਾਦ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਇਕ ਸੁਹਾਈਆ। ਦਰਗਹਿ ਸਾਚੀ ਧਾਮ ਅਨਡਿਠ, ਜਗ ਨੇਤਰ ਨਜ਼ਰ ਕਿਸੇ ਨਾਂ ਆਇੰਦਾ। ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਰਮੇਸ਼ਵਰ ਸੁੱਤਾ ਦੇ ਕਰ ਪਿਠ, ਆਪਣੀ ਕਰਵਟ ਨਾ ਕੋਇ ਬਦਲਾਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਗੁਰ ਚੇਲੇ ਕਰੇ ਹਿਤ, ਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ। ਆਵੇ ਜਾਵੇ ਨਿਤ ਨਵਿਤ, ਨਿਰਗੁਣ ਸਰਗੁਣ ਖੇਲ ਖਲਾਇੰਦਾ। ਧੁਰ ਦੀ ਬਾਣੀ ਧੁਰ ਫ਼ਰਮਾਣ ਦੇਵੇ ਲਿਖ, ਲੇਖਾ ਲੇਖ ਨਾ ਕੋਇ ਸੁਣਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਪਾਵੇ ਭਿਖ, ਭਿਛਿਆ ਆਪਣੀ ਇਕ ਸਮਝਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨਿਜ ਨੇਤਰ ਆਏ ਦਿਸ, ਲੋਚਣ ਇਕੋ ਇਕ ਖੁਲ੍ਹਾਇੰਦਾ। ਜਨਮ ਕਰਮ ਦੀ ਲਾਹੇ ਵਿਸ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਲੇਖਾ ਜਾਣੇ ਹਸਤ ਕੀਟ, ਕੀਟ ਕੀਟਾਂ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਚਲਾਵੇ ਆਪਣੀ ਰੀਤ, ਮੰਦਰ ਮਸੀਤ ਸੋਭਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਬਹਿ ਇਕੋ ਹੁਕਮ ਵਰਤਾਇੰਦਾ। ਸਚਖੰਡ ਦੁਆਰੇ ਸੱਚਾ ਹੁਕਮ, ਸੋ ਸਾਹਿਬ ਆਪ ਜਣਾਈਆ। ਭਗਤ ਭਗਵਾਨ ਕੱਢੇ ਉਤਮ, ਲੱਖ ਚੁਰਾਸੀ ਖੋਜ ਖੋਜਾਈਆ। ਲੇਖਾ ਜਾਣੇ ਧੁਰ ਦੇ ਪੁੱਤਰ, ਪਿਤਾ ਪੂਤ ਦਏ ਵਡਿਆਈਆ। ਸਚਖੰਡ ਦੁਆਰਿਉਂ ਆਏ ਉਤਰ, ਮਾਤ ਪਿਤਾ ਜਨਮੇ ਨਾ ਕੋਈ ਮਾਈਆ। ਬਾਲਕ ਬਣ ਚੜ੍ਹੇ ਨਾ ਕਿਸੇ ਕੁੱਛੜ, ਮੁਖ ਸੀਰ ਮੰਮਾਂ ਨਜ਼ਰ ਕੋਇ ਨਾ ਆਈਆ। ਹਰਖ ਸੋਗ ਨਾ ਕੋਇ ਦੁੱਖੜ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਨ ਭਗਤਾਂ ਕਰੇ ਮੁਖ ਉਜਲ, ਸਿਫ਼ਤੀ ਸਿਫ਼ਤ ਸਿਫ਼ਤ ਢੋਲਾ ਇਕੋ ਗਾਈਆ। ਕਾਇਆ ਮੰਦਰ ਡੂੰਘੀ ਕੰਦਰ ਆਪਣੀ ਖੋਲ੍ਹੇ ਫੜ ਕੇ ਗੁੰਝਲ, ਟੇਢੀ ਬੰਕ ਮਾਰਗ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਜੋ ਨਾਰੀ ਕੰਤ ਕੋਲੋ ਹੋਈ ਉਧਲ, ਊਧਾ ਕਵਲ ਕਰ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦੋ ਜਹਾਨਾਂ ਖੋਜ ਖੁਜਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ, ਘਟ ਘਟ ਵੇਖ ਵਖਾਇੰਦਾ। ਨਾਮ ਨਿਧਾਨ ਸਾਹਿਬ ਗੁਰ ਮੰਤਰ, ਨਮੋ ਸਤਿ ਸਤਿ ਸਮਝਾਇੰਦਾ। ਲੱਖ ਚੁਰਾਸੀ ਬਣਾਵਣਹਾਰਾ ਬਣਤਰ, ਘੜਨ ਭੰਨਣਹਾਰ ਸਮਰਥ, ਮਹਿਮਾ ਅਕੱਥ ਇਕ ਸਮਝਾਇੰਦਾ। ਸਦਾ ਸਦਾ ਸਦ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮਾਰਗ ਜਾਏ ਦੱਸ, ਰਹਿਬਰ ਇਕੋ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਹਿ ਸਾਚੀ ਸਚ ਮਹਿਬੂਬ ਇਕੋ ਨਜ਼ਰੀ ਆਇੰਦਾ। ਦਰਗਹਿ ਸਾਚੀ ਸਚ ਮਹਿਬੂਬ, ਯਾਮੁਬੀਨ ਇਕੋ ਨੂਰ ਇਲਾਹੀਆ। ਆਦਿ ਜੁਗਾਦਿ ਜਿਸ ਦਾ ਇਕ ਅਰੂਜ, ਅਰਸ਼ ਫ਼ਰਸ਼ ਵੇਖੇ ਥਾਉਂ ਥਾਈਂਆ। ਤਿਸ ਦਾ ਸਿਫ਼ਤੀ ਦੇਵਣ ਸਰਬ ਸਬੂਤ, ਸਾਖਿਆਤ ਬਿਨ ਮੁਰੀਦ ਮੁਰਸ਼ਦ ਨਜ਼ਰ ਕਿਸੇ ਨਾ ਆਈਆ। ਦੇਵਣਹਾਰਾ ਆਬੇਹਯਾਤ, ਸਚ ਪਿਆਲਾ ਮਧਰ ਰਸ ਇਕ ਵਖਾਈਆ। ਖੇਲਣਹਾਰਾ ਖੇਲ ਕਾਇਨਾਤ, ਕਲਮਾ ਨਬੀ ਰਸੂਲ ਕਰੇ ਪੜ੍ਹਾਈਆ। ਜਿਸ ਦਾ ਨੂਰ ਆਫ਼ਤਾਬ, ਸਚ ਅਹਿਬਾਬ ਇਕੋ ਨਜ਼ਰੀ ਆਈਆ। ਚੌਂਦਾਂ ਲੋਕ ਜਿਸ ਦੀ ਵੱਜੇ ਰਬਾਬ, ਤਾਰ ਸਤਾਰ ਰਿਹਾ ਹਿਲਾਈਆ । ਸੋ ਸਾਹਿਬ
ਹੱਕ ਜਨਾਬ, ਹਕੀਕਤ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਦੋ ਦੋ ਆਬ, ਬੇਪਰਵਾਹ ਬੇਪਰਵਾਹੀਆ। ਜਿਸ ਦਾ ਸਚ ਮਹਿਰਾਬੇ ਵੱਜੇ ਨਾਦ, ਧੁਨ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਹਜ਼ਰਤ ਵੱਡਾ ਵੱਡੀ ਵਡ ਵਡਿਆਈਆ। ਹਜ਼ਰਤ ਹਰਿ ਜੂ ਹਾਜ਼ਰ ਹਜ਼ੂਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਮੁਕਾਮੇ ਹੱਕ ਜਿਸ ਦਾ ਨੂਰ, ਜਲਵਾਗਰ ਜ਼ਹੂਰ ਇਕ ਦਰਸਾਈਆ। ਤਿਸ ਦਾ ਹੁਕਮ ਸਭ ਕਰਨਾ ਪਏ ਮਨਜ਼ੂਰ, ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਬੈਠਣ ਸੀਸ ਝੁਕਾਈਆ। ਅੱਲਾ ਰਾਣੀ ਚਰਨ ਕਵਲ ਧੂੜੀ ਮਸਤਕ ਟਿੱਕਾ ਲਾਏ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਚੌਦਾਂ ਸਦੀਆਂ ਮੇਰਾ ਭੰਡਾਰਾ ਭਰਪੂਰ, ਵੇਲਾ ਅੰਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਨਿਰਵੈਰ ਆਪਣੀ ਧਾਰ ਚਲਾਈਆ। ਨਿਰਗੁਣ ਨਿਰਵੈਰ ਪਰਵਰਦਿਗਾਰ, ਬੇਪਰਵਾਹ ਖੇਲ ਖਲਾਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਵੇਸ ਵਟਾਇੰਦਾ। ਲੋਕਮਾਤ ਕਰ ਪਿਆਰ, ਧੁਰ ਦੀ ਧਾਰ ਆਪ ਸਮਝਾਇੰਦਾ। ਮੁਰੀਦ ਮੁਰਸ਼ਦ ਕਰ ਦੀਦਾਰ, ਈਦ ਦੀਦ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਇਕੋ ਇਕ ਸੁਹਾਇੰਦਾ। ਸਚਖੰਡ ਦੁਆਰੇ ਸਾਚਾ ਕਾਹਨ, ਨਰ ਨਰਾਇਣ ਨਜ਼ਰੀ ਆਈਆ। ਜਿਸ ਦਾ ਖੇਲ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਜਿਸ ਦਾ ਹੁਕਮ ਇਕ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਸੋ ਸਾਹਿਬ ਸਾਚਾ ਰਾਮ, ਰਹਿਮਤ ਆਪਣੀ ਰਿਹਾ ਕਮਾਈਆ। ਸਚ ਦੁਆਰੇ ਦੇਵਣਹਾਰਾ ਪੈਗ਼ਾਮ, ਸੁਨੇਹੜਾ ਇਕੋ ਇਕ ਘਲਾਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਮਹਾਂਬਲੀ ਆਪਣੀ ਖੇਲ ਰਚਾਈਆ। ਧਰਮ ਵਖਾਵੇ ਇਕ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖੋ ਆਣ, ਅਣਿਯਾਲਾ ਆਪਣਾ ਰਾਹ ਜਣਾਈਆ। ਦਰ ਦਰਵੇਸ਼ ਬਰਦੇ ਬਣੋ ਗ਼ੁਲਾਮ, ਗ਼ੁਰਬਤ ਕੋਈ ਰਹਿਣ ਨਾ ਪਾਈਆ। ਸਜਦਾ ਸੀਸ ਕਰੋ ਸਲਾਮ, ਸਹੀ ਸਲਾਮਤ ਸਾਖਿਆਤ ਇਕੋ ਨੂਰ ਦਰਸਾਈਆ। ਦੋਏ ਜੋੜ ਕਰੋ ਪਰਨਾਮ, ਬੰਦਨਾ ਡੰਡੋਤ ਸਾਚੀ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਰ ਘਰ ਲੇਖਾ ਖੋਜ ਖੁਜਾਈਆ। ਘਰ ਘਰ ਖੇਲੇ ਖੇਲ ਸਮਰਥ, ਸਰਬ ਘਟ ਵਾਸੀ ਆਪਣੀ ਖੇਲ ਰਚਾਇੰਦਾ। ਜੁਗ ਚੌਕੜੀ ਰਿਹਾ ਨੱਠ, ਬਣ ਪਾਂਧੀ ਫੇਰਾ ਪਾਇੰਦਾ। ਭਗਤ ਭਗਵਾਨ ਮਾਰਗ ਦੱਸ, ਸਾਚੇ ਰਾਹ ਆਪ ਚਲਾਇੰਦਾ। ਹਿਰਦੇ ਅੰਤਰ ਆਪੇ ਵਸ, ਵਾਸਤਾ ਆਪਣੇ ਨਾਲ ਜੁੜਾਇੰਦਾ । ਅੰਮ੍ਰਿਤ ਦੇਵੇ ਸੱਚਾ ਰਸ, ਨਿਝਰ ਝਿਰਨਾ ਆਪ ਵਹਾਇੰਦਾ। ਤੀਰ ਅਣਿਯਾਲਾ ਮਾਰੇ ਕਸ, ਤਿੱਖੀ ਮੁਖੀ ਆਪ ਜਣਾਇੰਦਾ । ਸਚ ਦੁਆਰਾ ਖੋਲ੍ਹ ਹੱਟ, ਵਣਜ ਵਣਜਾਰਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਆਪ ਪ੍ਰਭ, ਆਪਣੀ ਦਇਆ ਕਮਾਈਆ। ਜੁਗ ਚੌਕੜੀ ਲਏ ਲੱਭ, ਨਿਰਗੁਣ ਸਰਗੁਣ ਹੋਏ ਸਹਾਈਆ। ਜਗਤ ਦੁਆਰਾ ਪਾਰ ਹੱਦ, ਘਰ ਮੰਦਰ ਇਕ ਵਡਿਆਈਆ। ਸ਼ਬਦ ਵਜਾਏ ਸਾਚਾ ਨਦ, ਅਨਹਦ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਸੱਜਣ ਇਕ ਅਖਵਾਈਆ। ਸੱਚਾ ਸੱਜਣ ਪਾਰਬ੍ਰਹਮ, ਪਤਿਪਰਮੇਸ਼ਵਰ ਆਪ
ਅਖਵਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਇੰਦਾ। ਪੰਜ ਤਤ ਨਾ ਕੋਇ ਤਨ, ਮਾਇਆ ਬੰਧਨ ਨਾ ਕੋਇ ਰਖਾਇੰਦਾ। ਹੱਥ ਮੂੰਹ ਨੱਕ ਨਾ ਕੋਇ ਕੰਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਖਾਇੰਦਾ। ਨਾ ਛੱਪਰ ਨਾ ਕੋਈ ਛੰਨ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਕੋਇ ਬਣਾਇੰਦਾ। ਨਾ ਜਨਨੀ ਕੋਈ ਜਣੇ ਜਨ, ਗੋਦੀ ਗੋਦ ਨਾ ਕੋਇ ਸੁਹਾਇੰਦਾ । ਨਾ ਘੜੇ ਨਾ ਦੇਵੇ ਭੰਨ, ਮਾਟੀ ਖ਼ਾਕ ਨਾ ਕੋਇ ਰਲਾਇੰਦਾ। ਨਾ ਕੋਈ ਅੰਧੇਰ ਹੋਵੇ ਅੰਨ੍ਹ, ਡੂੰਘੀ ਧਾਰ ਨਾ ਕੋਇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਮਾਤ, ਸੋ ਸਾਹਿਬ ਆਪ ਵਰਤਾਈਆ। ਸਚਖੰਡ ਨਿਵਾਸੀ ਖੇਲ ਤਮਾਸ਼, ਖ਼ਾਲਕ ਖ਼ਲਕ ਦਏ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਰ ਦਰਵੇਸ਼ ਬਣ ਕੇ ਰੱਖਦੇ ਗਏ ਆਸ, ਪ੍ਰਭ ਚਰਨ ਧਿਆਨ ਲਗਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਸਵਾਸ ਸਵਾਸ, ਪਵਣ ਉਣੰਜਾ ਸਿਫ਼ਤ ਸਾਲਾਹੀਆ। ਗੋਪੀ ਕਾਹਨ ਪੌਂਦੇ ਗਏ ਰਾਸ, ਮੰਡਲ ਮੰਡਪ ਨਾਚ ਨਚਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਲਿਖਦੇ ਗਏ ਖਾਸ, ਕਲਮ ਸ਼ਾਹੀ ਵੰਡ ਵੰਡਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਕਰੇ ਪਰਕਾਸ਼, ਨਿਹਕਲੰਕ ਨਾਉਂ ਰਖਾਈਆ। ਸਚਖੰਡ ਦੁਆਰੇ ਜਿਸ ਦਾ ਵਾਸ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਕਰੇ ਨਿਵਾਸ, ਉਤਭੁਜ ਸੇਤਜ ਡੇਰਾ ਲਾਈਆ। ਜਨ ਭਗਤਾਂ ਵਸੇ ਸਦਾ ਸਾਥ, ਭਗਵਨ ਆਪਣਾ ਸੰਗ ਨਿਭਾਈਆ। ਸੰਤਾਂ ਦੇਵੇ ਨਾਮ ਰਾਸ, ਸਾਚੀ ਪੂੰਜੀ ਇਕ ਸਮਝਾਈਆ। ਗੁਰਮੁਖਾਂ ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਵਖਾਈਆ। ਗੁਰਸਿਖ ਮਸਤਕ ਧੂੜੀ ਟਿੱਕਾ ਲਾਏ ਖ਼ਾਕ, ਦੁਰਮਤ ਮੈਲ ਧਵਾਈਆ। ਚਾਰ ਵਰਨ ਬਣਾਏ ਇਕ ਜਮਾਤ, ਚਾਰੋ ਕੁੰਟ ਵੱਜੇ ਵਧਾਈਆ। ਦਹਿ ਦਿਸ਼ਾ ਖੇਲਣਹਾਰਾ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣੀ ਧਾਰ ਜਣਾਈਆ । ਸਾਚੀ ਧਾਰ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਮਿਟੇ ਕੂੜ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਣ ਹੈਰਾਨ, ਹਰਿ ਕਾ ਭੇਵ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਮਿਟੇ ਕੂੜ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਨ ਭਗਤਾਂ ਮਿਲੇ ਸਾਚੀ ਧੂੜ, ਪਾਰਬ੍ਰਹਮ ਸੱਚੀ ਸਰਨਾਈਆ। ਚਤੁਰ ਸੁਘੜ ਬਣੇ ਮੂਰਖ ਮੂੜ੍ਹ, ਮਨਮਤ ਦਏ ਤਜਾਈਆ। ਅੰਤਰ ਉਪਜੇ ਸਾਚਾ ਨੂਰ, ਅੰਧ ਅੰਧੇਰਾ ਦਏ ਗਵਾਈਆ। ਅੰਮ੍ਰਿਤ ਆਤਮ ਦੇਵੇ ਸਚ ਸਰੂਰ, ਮਧਰਾ ਜਾਮ ਨਾ ਕੋਇ ਪਿਆਈਆ। ਜਨਮ ਜਨਮ ਦਾ ਕਟੇ ਕਸੂਰ, ਪਿਛਲਾ ਲੇਖਾ ਦਏ ਮੁਕਾਈਆ। ਸਰਬ ਕਲਾ ਆਪੇ ਭਰਪੂਰ, ਪੂਰ ਰਿਹਾ ਸਰਬ ਥਾਈਂਆ। ਗੁਰਮੁਖਾਂ ਮਿਲੇ ਆਪ ਜ਼ਰੂਰ, ਹਰਿਜਨ ਸਾਚੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਮਿਟੇ ਅੰਧੇਰਾ ਅੰਧ, ਰੈਣ ਅੰਧੇਰੀ ਨਜ਼ਰ ਨਾ ਆਈਆ। ਜੁਗ ਜੁਗ ਮੁਕਾਵੇ ਸਭ ਦਾ ਪੰਧ, ਥਿਰ ਨਜ਼ਰ ਕੋਇ ਨਾ ਆਈਆ। ਸਤਿਜੁਗ ਸਾਚੇ ਹੋਏ ਆਪ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਮਾਈਆ। ਇਕੋ ਢੋਲਾ ਸੁਣਾਏ ਅਗੰਮੀ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਈਆ। ਆਤਮ ਹੋਏ ਨਾ ਕਿਸੇ ਰੰਡ, ਪਰਮਾਤਮ ਕੰਤ ਲਏ ਪਰਨਾਈਆ।
ਪੰਚ ਵਿਕਾਰ ਨਾ ਪਾਏ ਡੰਡ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਮਿਟੇ ਕੂੜ ਨਿਸ਼ਾਨ, ਚਾਰੋ ਕੁੰਟ ਵੱਜੇ ਵਧਾਈਆ। ਨਜ਼ਰੀ ਆਏ ਇਕ ਭਗਵਾਨ, ਨੂਰੋ ਨੂਰ ਨੂਰ ਖ਼ੁਦਾਈਆ। ਜਿਸ ਦਾ ਸੱਚਾ ਸਚ ਇਸਲਾਮ, ਇਸਮ ਆਜ਼ਮ ਦਏ ਦਰਸਾਈਆ। ਜਿਸ ਦਾ ਕਲਮਾ ਇਕ ਕਲਾਮ, ਕਿਬਲ ਕਰੇ ਇਕ ਪੜ੍ਹਾਈਆ। ਜਿਸ ਦਾ ਸੰਦੇਸਾ ਸਚ ਪੈਗ਼ਾਮ, ਪੀਰ ਪੈਗ਼ੰਬਰ ਧਿਆਨ ਲਗਾਈਆ। ਜਿਸ ਦਾ ਇਕੋ ਇਕ ਈਮਾਨ, ਅਮਲ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਰਚਾਈਆ। ਕਲਜੁਗ ਅੰਤਮ ਜਾਏ ਦੌੜ, ਲੋਕਮਾਤ ਰਹਿਣ ਨਾ ਪਾਈਆ। ਫਲ ਨਾ ਦਿਸੇ ਕੋਈ ਕੌੜ, ਰੀਠਾ ਮੀਠਾ ਕਰੇ ਬੇਪਰਵਾਹੀਆ। ਸਚਖੰਡ ਦੁਆਰੇ ਲਾਏ ਇਕੋ ਪੌੜ, ਮਹੱਲ ਅਟੱਲ ਇਕੋ ਇਕ ਸਮਝਾਈਆ। ਜਿਸ ਨੂੰ ਵੇਦ ਵਿਆਸਾ ਕਹਿ ਕੇ ਗਿਆ ਪੂਤ ਸਪੂਤਾ ਪਰਗਟ ਹੋਵੇ ਬ੍ਰਾਹਮਣ ਗੌੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਤੱਕਦੇ ਗਏ ਨਾਲ ਗ਼ੌਰ, ਨੇਤਰ ਨੈਣ ਨੈਣ ਉਠਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਆਪਣੇ ਕੌਰ, ਪਿਤਾ ਪੂਤ ਵੇਖ ਵਖਾਈਆ। ਤਿਸ ਸਾਹਿਬ ਸੁਲਤਾਨ ਸ੍ਰੀ ਭਗਵਾਨ ਸੀਸ ਜਗਦੀਸ ਇਕੋ ਝੁੱਲੇ ਚੌਰ, ਦੋ ਜਹਾਨ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕੂੜਾ ਲੇਖਾ ਦਏ ਮੁਕਾਈਆ। ਕਲਜੁਗ ਕੂੜ ਮਿਟੇ ਕੁੜਿਆਰ, ਕੂੜੀ ਨਈਆ ਦਏ ਡੁਬਾਈਆ । ਜੂਠਾ ਝੂਠਾ ਦਿਸੇ ਨਾ ਕੋਇ ਯਾਰ, ਯਾਰੜਾ ਸੱਥਰ ਇਕ ਵਿਛਾਈਆ। ਮੁਰੀਦ ਮੁਰਸ਼ਦ ਦਏ ਦੀਦਾਰ, ਨੇਤਰ ਖੋਲ੍ਹ ਅੱਖ ਚਮਕਾਈਆ। ਨਜ਼ਰੀ ਆਏ ਇਕ ਦਾਤਾਰ, ਦਾਤਾ ਦਾਨੀ ਵੱਡੀ ਵਡਿਆਈਆ। ਜਨ ਭਗਤਾਂ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਤ੍ਰੈਗੁਣ ਮਾਇਆ ਪੰਜ ਤਤ ਅਗਨੀ ਨਾ ਦੇਵੇ ਸਾੜ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਰਤੀ ਸ਼ਬਦੀ ਮੇਲਾ ਕੰਤ ਭਤਾਰ, ਘਰ ਮੰਗਲ ਗੀਤ ਗੋਬਿੰਦ ਇਕ ਅਲਾਈਆ। ਆਤਮ ਸੇਜਾ ਪਾਵੇ ਸਾਰ, ਸੇਜ ਸੁਹੰਜਣੀ ਦਏ ਵਡਿਆਈਆ। ਪਾਰਬ੍ਰਹਮ ਬ੍ਰਹਮ ਮੇਲਾ ਇਕ ਦੁਆਰ, ਏਕਾ ਦੂਜਾ ਭੌ ਚੁਕਾਈਆ। ਆਤਮ ਪਰਮਾਤਮ ਹੋਏ ਖ਼ੁਸ਼ਹਾਲ, ਖ਼ੁਸ਼ੀ ਆਪਣੇ ਘਰ ਵਖਾਈਆ। ਸ੍ਰੀ ਭਗਵੰਤ ਹੋਏ ਦਿਆਲ, ਦੀਨ ਦਿਆਲ ਮਿਹਰ ਨਜ਼ਰ ਉਠਾਈਆ। ਗੁਰਮੁਖ ਗੁਰਸਿਖ ਨਾਤਾ ਤੋੜ ਕਾਲ ਮਹਾਕਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਲਹਿਣਾ ਦਏ ਮੁਕਾਈਆ। ਕਲਜੁਗ ਲਹਿਣਾ ਮੁੱਕੇ ਜੱਗ, ਲੋਕਮਾਤ ਰਹਿਣ ਨਾ ਪਾਈਆ । ਨੌ ਖੰਡ ਪ੍ਰਿਥਮੀ ਲੱਗੇ ਅੱਗ, ਸੱਤ ਦੀਪ ਦੇਣ ਦੁਹਾਈਆ। ਮਨਮੁਖ ਜੀਵਾਂ ਲੇਖਾ ਚੁੱਕੇ ਹੱਕੋ ਹੱਕ, ਸਭ ਦੀ ਝੋਲੀ ਆਪੇ ਪਾਈਆ। ਗੁਰਮੁਖ ਹਰਿਜਨ ਹਰਿਭਗਤ ਜੋ ਪ੍ਰਭ ਦਰਸਨ ਰਹੇ ਤੱਕ, ਤਿਨ੍ਹਾਂ ਤਖ਼ਤਾ ਦਏ ਉਲਟਾਈਆ। ਅੰਦਰ ਵੜ ਕੇ ਆਵੇ ਦੱਸ, ਆਪ ਆਪਣਾ ਭੇਵ ਖੁਲ੍ਹਾਈਆ। ਜਿਸ ਸਾਹਿਬ ਨੂੰ ਰਹੇ ਲੱਭ, ਸੋ ਸਤਿਗੁਰ ਘਰ ਘਰ ਵਿਚ ਡੇਰਾ ਲਾਈਆ। ਗੁਰਸਿਖੋ ਗੁਰਮੁਖੋ ਹਰੀਜਨ ਹਰਿਜਨ ਹਰਿ ਕਾ ਦਰਸ ਕਰੋ ਰੱਜ ਰੱਜ, ਬਿਨ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਦਏ ਕਰਾਈਆ। ਜਿਸ ਦਾ ਲੰਮਾਂ ਉਚਾ ਨਾ ਕੋਈ ਕੱਦ, ਨੌ ਦੁਆਰੀ ਪਾਰ ਕਰ ਕੇ ਬੈਠਾ ਹੱਦ, ਦਸਮ ਦੁਆਰੀ ਜੋਤ ਨਿੱਕੀ ਨਿੱਕੀ ਕਰੇ ਰੁਸ਼ਨਾਈਆ । ਜਿਸ ਦੀ ਲੱਖ ਚੁਰਾਸੀ ਵਿਸ਼ਵ ਯਦ, ਬੰਸ ਸਰਬੰਸ ਇਕ ਵਖਾਈਆ। ਜਿਸ ਨੂੰ ਆਪਣੇ ਨਾਲੋ ਸਮਝਦੇ ਅੱਡ,
ਸੋ ਪ੍ਰਭ ਤੁਹਾਡੇ ਵਿਚ ਰਿਹਾ ਸਮਾਈਆ। ਕਾਇਆ ਕੋਠਾ ਬਣਾਇਆ ਹੱਡ ਮਾਸ ਨਾੜੀ ਹੱਡ, ਆਪ ਆਪਣਾ ਭੇਵ ਛੁਪਾਈਆ। ਤਿਸ ਸਾਹਿਬ ਸਤਿਗੁਰ ਚਰਨੀ ਜਾਓ ਢੱਠ, ਜੋ ਰੁਠਿਆਂ ਲਏ ਮਿਲਾਈਆ। ਲਹਿਣਾ ਮੁਕਾਏ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਆਪਣੇ ਲੇਖੇ ਲਾਈਆ। ਸੋ ਸਰਬ ਸੁਆਮੀ ਸਮਝਾਏ ਇਕੋ ਮਤ, ਆਤਮ ਪਰਮਾਤਮ ਮਿਲ ਮਿਲ ਖ਼ੁਸ਼ੀ ਮਨਾਈਆ। ਸੇਜ ਸੁਹੰਜਣੀ ਚੜ੍ਹੋ ਨੱਸ ਨੱਸ, ਕੰਤ ਕਤੂਹਲ ਬੈਠਾ ਰਾਹ ਤਕਾਈਆ। ਕੂੜ ਕੁੜਿਆਰਾ ਕਾਮ ਕਰੋਧ ਲੋਭ ਮੋਹ ਹੰਕਾਰਾ ਚਰਨਾਂ ਹੇਠਾਂ ਦਿਓ ਝੱਸ, ਸਿਰ ਸਤਿਗੁਰ ਹੱਥ ਟਿਕਾਈਆ। ਧਰਮ ਦੁਆਰੇ ਕਰੋ ਇਕ ਇਕੱਠ, ਨਜ਼ਰੀ ਆਏ ਇਕੋ ਮਾਹੀਆ। ਜਿਸ ਭੇਜਿਆ ਰਾਮ ਬੇਟਾ ਦਸਰਥ, ਸੋ ਰਾਮ ਹਰ ਘਟ ਰਿਹਾ ਸਮਾਈਆ। ਜਿਸ ਕਾਹਨ ਬਣ ਚਲਾਇਆ ਰਥ, ਸਾਚੇ ਭਗਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰ ਗੁਰੂ ਅਵਤਾਰ ਇਕ ਵਖਾਏ ਸਚ ਦਰਬਾਰ, ਜਿਸ ਦੁਆਰੇ ਹਰਿ ਜੂ ਡੇਰਾ ਲਾਈਆ। ਪੀਰ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸਾਰੇ ਕਹਿਣ, ਵਾਹਵਾ ਪ੍ਰਭੂ ਤੇਰੀ ਵਡਿਆਈਆ। ਤੇਰਾ ਨੂਰ ਨੇਤਰ ਵੇਖਿਆ ਨੈਣ, ਨਾਮ ਨਿਧਾਨ ਵੱਜੇ ਇਕ ਵਧਾਈਆ। ਸਦਾ ਸਦਾ ਸਦ ਸਾਕ ਸੱਜਣ ਸੈਣ, ਸਗਲਾ ਸੰਗ ਨਿਭਾਈਆ। ਕੋਟ ਬ੍ਰਹਿਮੰਡ ਤੇਰੇ ਚਰਨਾਂ ਹੇਠ ਬਹਿਣ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮਿਲੇ ਚਰਨ ਸਰਨਾਈਆ। ਚਰਨ ਚਰਨੋਦਕ ਮਿਲੇ ਸਚ, ਸਚ ਤੇਰੀ ਵਡਿਆਇਆ। ਲੂੰ ਲੂੰ ਅੰਦਰ ਜਾਣਾ ਰਚ, ਆਪ ਆਪਣਾ ਰੰਗ ਰੰਗਾਇਆ। ਮਾਰਗ ਅਗੰਮ ਅਥਾਹ ਦੇਣਾ ਦੱਸ, ਦਸਤਗੀਰ ਤੇਰੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਬਾਲਕ ਤੇਰੇ ਵਸ, ਤੂੰ ਪਿਤਾ ਸਹਿਜ ਸੁਖਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਪੁਰਖ ਸਮਰਥ, ਜਨ ਭਗਤਾਂ ਦੇਵੇ ਸੱਚਾ ਸਾਥ, ਅਧਵਿਚਕਾਰ ਸਕੇ ਨਾ ਕੋਇ ਡੁਬਾਇਆ।
੪ ਅੱਸੂ ੨੦੨੦ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੁਰਮੁਖ ਸਦਾ ਰੱਖੇ ਆਸ, ਅੰਤਰ ਇਕ ਧਿਆਨ ਲਗਾਈਆ। ਕਵਣ ਵੇਲਾ ਜਗ ਬੁਝੇ ਪਿਆਸ, ਪ੍ਰਭ ਨੇਤਰ ਦਰਸਨ ਪਾਈਆ। ਲੇਖੇ ਲੱਗੇ ਪਵਣ ਸਵਾਸ, ਸਾਹ ਸਾਹ ਧਿਆਈਆ। ਘਰ ਮੰਡਲ ਵੇਖੇ ਰਾਸ, ਗ੍ਰਹਿ ਵੱਜੇ ਨਾਮ ਵਧਾਈਆ। ਮਿਟੇ ਰੈਣ ਅੰਧੇਰੀ ਰਾਤ, ਰੁਤੜੀ ਚੰਦ ਨੂਰ ਰੁਸ਼ਨਾਈਆ। ਨਾਮ ਜਣਾਏ ਆਪਣੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਨਮ ਕਰਮ ਦੁੱਖ ਦੇਵੇ ਕਾਟ, ਮਰਨ ਡਰਨ ਰਹਿਣ ਨਾ ਪਾਈਆ। ਸਚ ਪ੍ਰੀਤ ਬੰਧਾਏ ਨਾਤ, ਬਖ਼ਸ਼ੇ ਚਰਨ ਸਰਨ ਸਰਨਾਈਆ। ਪੂਰਾ ਕਰੇ ਪਿਛਲਾ ਘਾਟ, ਅੱਗੇ ਝੋਲੀ ਇਕ ਭਰਾਈਆ। ਆਤਮ ਸੇਜ ਸੁਹਾਏ ਖਾਟ, ਸਚ ਸਿੰਘਾਸਣ ਡੇਰਾ ਲਾਈਆ। ਦੂਰ ਦੁਰਾਡੀ ਮਿਟੇ ਵਾਟ, ਪਾਂਧੀ ਨੇਰਨ ਨੇਰਾ ਨਜ਼ਰੀ ਆਈਆ। ਸਗਲ ਵਿਸੂਰੇ ਜਾਇਣ ਲਾਥ, ਦੁੱਖ ਰੋਗ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਘਰ
ਸਚ ਮਿਲੇ ਵਡਿਆਈਆ। ਗੁਰਮੁਖ ਸੱਚਾ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਪੱਤਣ ਬੈਠਾ ਸੱਚਾ ਮਾਹੀਆ। ਸ਼ਬਦੀ ਦੇਵੇ ਸਚ ਸਲਾਹ, ਮਾਰਗ ਇਕ ਸਮਝਾਈਆ। ਰਹਿਬਰ ਬਣੇ ਬੇਪਰਵਾਹ, ਸਿਰ ਆਪਣਾ ਹੱਥ ਟਿਕਾਈਆ। ਸਾਚੀ ਸਿਖਿਆ ਦਏ ਦ੍ਰਿੜਾ, ਅੱਖਰ ਵੱਖਰ ਕਰ ਪੜ੍ਹਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਜਣਾ, ਥਿਰ ਰਹਿਣ ਕੋਇ ਨਾ ਪਾਈਆ। ਬਿਧਨਾ ਲਿਖਿਆ ਦਏ ਮਿਟਾ, ਲੇਖਾ ਲੇਖ ਵਿਚੋ ਪਰਗਟਾਈਆ। ਚਰਨ ਢੱਠਿਆਂ ਲਏ ਉਠਾ, ਫੜ ਬਾਂਹੋ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੇ ਸੱਚੀ ਸਰਨਾਈਆ। ਗੁਰਮੁਖ ਸੱਚਾ ਰਿਹਾ ਉਡੀਕ, ਨਿਜ ਨੇਤਰ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਬਖ਼ਸ਼ੇ ਧਾਰ ਇਕ ਬਾਰੀਕ, ਧਾਰ ਧਾਰ ਵਿਚੋ ਪਰਗਟਾਈਆ। ਨਜ਼ਰੀ ਆਏ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਦਰਸ ਵਖਾਈਆ। ਦੂਰ ਦੁਰਾਡਾ ਪੰਧ ਮੁੱਕੇ ਘਰ ਦਿਸੇ ਇਕ ਨਜ਼ਦੀਕ, ਨੇਰਨ ਨੇਰਾ ਪਰਦਾ ਦਏ ਉਠਾਈਆ। ਮੇਲ ਮਿਲਾਏ ਆਪਣਾ ਠੀਕ, ਠੀਕਰ ਕੂੜਾ ਭੰਨ ਵਖਾਈਆ। ਲੱਗੀ ਤੋੜ ਨਿਭੇ ਪ੍ਰੀਤ, ਪ੍ਰੀਤੀਵਾਨ ਖ਼ੁਸ਼ੀ ਵਖਾਈਆ। ਮਾਣਸ ਜਨਮ ਲਏ ਜੀਤ, ਜੀਵਣ ਜੁਗਤ ਮਿਲੇ ਵਡਿਆਈਆ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਭੇਵ ਰਹੇ ਨਾ ਰਾਈਆ। ਸ਼ਾਹ ਸੁਲਤਾਨ ਪਾਏ ਭੀਖ, ਭਿਛਿਆ ਆਪਣੀ ਆਪ ਵਰਤਾਈਆ। ਚਾਰੋ ਕੁੰਟ ਨਜ਼ਰੀ ਆਏ ਮੀਤ, ਮਿੱਤਰ ਪਿਆਰਾ ਦਇਆ ਕਮਾਈਆ। ਢੋਲਾ ਦੱਸੇ ਆਪਣਾ ਗੀਤ, ਸੋਹੰ ਰਾਗ ਅਲਾਈਆ। ਲੇਖਾ ਚੁੱਕੇ ਮੰਦਰ ਮਸੀਤ, ਕਾਇਆ ਕਾਅਬਾ ਹੋਏ ਰੁਸ਼ਨਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਗੁਰਸਿਖ ਸੱਚਾ ਰੱਖੇ ਓਟ, ਓਟ ਇਕ ਅਕਾਲ ਜਣਾਈਆ। ਕਵਣ ਵੇਲਾ ਘਰ ਲੱਗੇ ਚੋਟ, ਨਾਮ ਨਗਾਰਾ ਇਕ ਸ਼ਨਵਾਈਆ। ਪਰਕਾਸ਼ ਹੋਵੇ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਸੰਸਾ ਚੁੱਕੇ ਹਰਖ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਸਤਿਗੁਰੂ ਦੁਆਰੇ ਮਿਲੇ ਮੌਜ, ਮਜਲਸ ਇਕੋ ਨਜ਼ਰੀ ਆਈਆ। ਦੂਜੀ ਰਹੇ ਨਾ ਕੋਈ ਸੋਚ, ਸਾਚੀ ਸੂਝ ਇਕ ਸਮਝਾਈਆ। ਜਿਸ ਦਰਸਨ ਨੈਣ ਰਹੇ ਲੋਚ, ਸੋ ਲੋਚਾ ਪੂਰ ਕਰਾਈਆ । ਜਿਸ ਮਿਲਿਆਂ ਮਾਣ ਟੁੱਟੇ ਮੁਕਤੀ ਮੋਖ, ਮੁਫ਼ਤ ਆਪਣੇ ਨਾਲ ਲੈ ਜਾਈਆ। ਤਿਸ ਦੁਆਰੇ ਦੂਸਰ ਕੋਈ ਨਾ ਸਕੇ ਪਹੁੰਚ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦਰ ਪੜਦਾ ਦਏ ਉਠਾਈਆ। ਗੁਰਮੁਖ ਸੱਚਾ ਖੋਲ੍ਹੇ ਅੱਖ, ਚਾਰੋ ਕੁੰਟ ਵੇਖ ਵਖਾਈਆ । ਕਵਣ ਕੂਟ ਪ੍ਰਭ ਹੋਏ ਪਰਤੱਖ, ਦਹਿ ਦਿਸ਼ਾ ਫੋਲ ਫੋਲਾਈਆ। ਧਰਮ ਦੁਆਰਾ ਖੋਲ੍ਹੇ ਹੱਟ, ਨਾਮ ਵਸਤ ਵਿਚ ਟਿਕਾਈਆ। ਸੰਤ ਸੁਹੇਲੇ ਸਾਚੇ ਸੱਦ, ਆਪਣਾ ਭੇਵ ਚੁਕਾਈਆ। ਨਾਮ ਸੁਣਾਏ ਇਕੋ ਛੰਦ, ਸੋਹੰ ਢੋਲਾ ਗਾਈਆ। ਬੰਦੀਖ਼ਾਨਾ ਕਟੇ ਬੰਦ, ਜਮ ਕੀ ਫਾਸੀ ਦਏ ਤੁੜਾਈਆ। ਲੇਖੇ ਲਾਏ ਬੱਤੀ ਦੰਦ, ਰਸਨਾ ਜਿਹਵਾ ਆਪਣੇ ਰੰਗ ਰੰਗਾਈਆ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਮਨ ਹੰਕਾਰ ਨਾ ਕੋਇ ਘਮੰਡ, ਕੂੜੀ ਕਿਰਿਆ ਨਾ ਕੋਇ ਹਲਕਾਈਆ । ਸਚ ਪਰਕਾਸ਼ ਚਾੜ੍ਹੇ ਚੰਦ, ਜਲਵਾ ਨੂਰ ਇਕ ਦਰਸਾਈਆ। ਆਤਮ ਸੇਜਾ ਵੇਖ ਪਲੰਘ, ਸੋਭਾਵੰਤ ਡੇਰਾ ਲਾਈਆ। ਅਨਹਦ ਨਾਦ ਵੱਜੇ ਮਰਦੰਗ, ਧੁਨੀ ਧੁਨ ਨਾਦ ਸ਼ਨਵਾਈਆ। ਗੁਰਮੁਖ ਗੁਰਸਿਖ ਗੁਰ ਪੂਰੀ ਕਰੇ ਮੰਗ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਜਿਸ ਰੂਪ ਬਣਾਇਆ ਹੰ, ਸੋ ਬ੍ਰਹਮ ਪਾਰਬ੍ਰਹਮ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮੇਟੇ ਤ੍ਰਿਸਨਾ ਤਮ, ਤਾਮਸ ਕੋਇ ਰਹਿਣ ਨਾ ਪਾਈਆ। ਗੁਰਸਿਖ ਸੱਚਾ ਤੱਕੇ ਰਾਹ, ਤੱਕਵਾ ਇਕ ਰਖਾਈਆ। ਕਵਣ ਵੇਲਾ ਪ੍ਰਭ ਪੜਦਾ ਦਏ ਉਠਾ, ਘਰ ਮੰਦਰ ਕਰੇ ਰੁਸ਼ਨਾਈਆ। ਮਾਇਆ ਸੜਦਾ ਲਏ ਬਚਾ, ਅੰਮ੍ਰਿਤ ਮੇਘ ਬਰਸਾਈਆ। ਸਚ ਦੁਆਰੇ ਆ ਕੇ ਖੜਦਾ, ਘਰ ਦਰਸਨ ਦੇਵੇ ਸੱਚਾ ਮਾਹੀਆ। ਪੰਚ ਵਿਕਾਰੇ ਨਾਲ ਲੜਦਾ, ਨਾਮ ਖੰਡਾ ਖੜਗ ਚਮਕਾਈਆ। ਸਚ ਮਹੱਲੇ ਆਪੇ ਚੜ੍ਹਦਾ, ਦਸਮ ਦੁਆਰੀ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਪੜ੍ਹਦਾ, ਤੇਰਾ ਮੇਰਾ ਭੇਵ ਰਹੇ ਨਾ ਰਾਈਆ। ਧੁਰ ਸੰਦੇਸ ਇਕੋ ਘੱਲਦਾ, ਨਾਮ ਨਿਧਾਨ ਕਰੇ ਸ਼ਨਵਾਈਆ। ਲੇਖਾ ਜਾਣੇ ਧੁਰ ਦਰਬਾਰ ਦਾ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਜੀਂਵਦਿਆਂ ਜਗ ਆਪੇ ਮਰਦਾ, ਮਰਿਆਂ ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਦੁਆਰੇ ਸੇਵਾ ਕਰਦਾ, ਜਨ ਭਗਤਾਂ ਹੋਏ ਸਹਾਈਆ। ਗੁਰਮੁਖ ਸੱਜਣ ਆਪੇ ਫੜਦਾ, ਫੜ ਬਾਂਹੋ ਗਲੇ ਲਗਾਈਆ। ਕਿਰਪਾਨਿਧਾਨ ਕਿਰਪਾ ਕਰਦਾ, ਕਰਨੀ ਸਭ ਦੀ ਵੇਖ ਵਖਾਈਆ। ਲੇਖਾ ਜਾਣੇ ਘਰ ਘਰ ਦਾ, ਲੁਕਿਆ ਕੋਇ ਰਹਿਣ ਨਾ ਪਾਈਆ । ਰੂਪ ਵਖਾਏ ਨਰ ਹਰਿ ਨਰਾਇਣ ਨਰ ਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਸੁਲਤਾਨ ਇਕੋ ਨਜ਼ਰੀ ਆਈਆ।