ਪੁਸਤਕਾਲਾਭਾਗ ੧੫

੪ ਅੱਸੂ ੨੦੨੦ ਬਿਕ੍ਰਮੀ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫਿਰੋਜ਼ਪੁਰ

ਗੁਰਮੁਖ ਸੱਚਾ ਕਰੇ ਖ਼ਿਆਲ, ਘਰ ਘਰ ਵਿਚ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਦਿਆਲ, ਦੀਨਨ ਹੋਏ ਸਹਾਈਆ। ਕੂੜੀ ਕਿਰਿਆ ਮਿਟੇ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਸਚ ਮੰਦਰ ਵਖਾਏ ਧਰਮਸਾਲ, ਧਰਮ ਦੁਆਰਾ ਇਕ ਪਰਗਟਾਈਆ। ਦੀਪਕ ਦੀਵਾ ਦੇਵੇ ਬਾਲ, ਜੋਤੀ ਨੂਰ ਇਕ ਰੁਸ਼ਨਾਈਆ। ਅੰਮ੍ਰਿਤ ਸੁਹਾਏ ਸੱਚਾ ਤਾਲ, ਸਰੋਵਰ ਇਕੋ ਇਕ ਵਖਾਈਆ। ਫੜ ਬਾਂਹੋ ਦਏ ਨੁਹਾਲ, ਕਾਗ ਹੰਸ ਰੂਪ ਵਟਾਈਆ। ਗੁਰਮੁਖ ਬਣਾਏ ਆਪਣਾ ਲਾਲ, ਗੁਰ ਗੁਰ ਗੋਦੀ ਸਚ ਉਠਾਈਆ। ਅੱਠੇ ਪਹਿਰ ਚਲੇ ਨਾਲ, ਦਿਵਸ ਰੈਣ ਸੰਗ ਨਿਭਾਈਆ। ਦੇਵੇ ਨਾਮ ਸੱਚਾ ਧੰਨ ਮਾਲ, ਸਚ ਖ਼ਜ਼ੀਨਾ ਝੋਲੀ ਪਾਈਆ । ਮਾਣਕ ਮੋਤੀ ਦਏ ਉਛਾਲ, ਨਾਮ ਹੁਲਾਰਾ ਇਕ ਲਗਾਈਆ। ਲੇਖੇ ਲਾਏ ਕੀਤੀ ਘਾਲ, ਪੂਰਬ ਲਹਿਣਾ ਦਏ ਮੁਕਾਈਆ। ਫਲ ਲਗਾਏ ਸਾਚੇ ਡਾਲ, ਪਤ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਗੁਰਮੁਖ ਸੱਚਾ ਕਰੇ ਵਿਚਾਰ, ਅੰਤਰ ਅੰਤਰ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਕਰੇ ਪਿਆਰ, ਪ੍ਰੇਮ ਪ੍ਰੀਤੀ ਦਏ ਜਣਾਈਆ। ਜਨਮ ਜਨਮ ਦਾ ਦੁੱਖੜਾ ਦਏ ਨਵਾਰ, ਕਰਮ ਕਾਂਡ ਰਹਿਣ ਨਾ ਪਾਈਆ । ਸਚ ਵਖਾਏ ਇਕ ਦਰਬਾਰ, ਜਿਸ ਘਰ ਵਸੇ ਸੱਚਾ ਮਾਹੀਆ। ਦੀਆ ਜੋਤੀ ਜੋਤ ਜਗੇ ਅਗੰਮ ਅਪਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਆਪ ਆਪਣਾ ਰੰਗ ਰੰਗਾਈਆ। ਗੁਰਸਿਖ ਸੱਚਾ ਕਰੇ ਦਲੀਲ, ਅੰਤਰ ਆਤਮ ਧਿਆਨ ਲਗਾਈਆ । ਕਵਣ ਵੇਲਾ ਪ੍ਰਭ ਮਿਲੇ ਵਕੀਲ, ਜਗਤ ਵਿਚੋਲਾ ਬੇਪਰਵਾਹੀਆ। ਨਜ਼ਰੀ ਆਏ ਛੈਲ ਛਬੀਲ, ਸ਼ਹਿਨਸ਼ਾਹ

ਇਕੋ ਦਰਸ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਕੀਤੀ ਅਪੀਲ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਸਿਖ ਸੱਚਾ ਦੋਏ ਜੋੜ, ਨਮੋ ਨਮੋ ਨਮੋ ਨਿਮਸਕਾਰਿਆ। ਪਾਰਬ੍ਰਹਮ ਪ੍ਰਭ ਘਰ ਸੱਜਣ ਆਏ ਦੌੜ, ਦੂਰ ਦੁਰਾਡਾ ਪੰਧ ਨਿਵਾਰਿਆ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਫਲ ਇਕ ਵਖਾ ਰਿਹਾ। ਮਾਣਸ ਜਨਮ ਜਾਏ ਸੌਰ, ਲੱਖ ਚੁਰਾਸੀ ਫੰਦ ਕਟਾ ਰਿਹਾ। ਆਪਣੇ ਹੱਥ ਪਕੜੇ ਡੋਰ, ਸ਼ਬਦੀ ਡੋਰੀ ਬੰਧਨ ਪਾ ਰਿਹਾ। ਮੇਟ ਮਿਟਾਏ ਪੰਜ ਚੋਰ, ਕੂੜੀ ਕਿਰਿਆ ਡੇਰਾ ਢਾਹ ਰਿਹਾ। ਤਿਸ ਸਤਿਗੁਰ ਸੱਚੇ ਸਾਹਿਬ ਦੀ ਪਈ ਲੋੜ, ਗੁਰਸਿਖ ਇਕ ਧਿਆਨ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾ ਰਿਹਾ। ਸਚ ਸੁਨੇਹੜਾ ਦੇਵੇ ਭਗਵਾਨ, ਪ੍ਰਭ ਆਪਣੀ ਦਇਆ ਕਮਾਈਆ। ਗੁਰਮੁਖ ਗੁਰਸਿਖ ਕਰ ਧਿਆਨ, ਵਡ ਧਿਆਨੀ ਦਏ ਜਣਾਈਆ। ਪਰਗਟ ਹੋਇਆ ਨੌਜਵਾਨ, ਜੋਧਾ ਸੂਰਬੀਰ ਬਲੀ ਬਲਵਾਨ ਅਖਵਾਈਆ। ਨਾਮ ਖੰਡਾ ਚੰਡ ਪਰਚੰਡ ਤੀਰ ਕਮਾਨ, ਸ਼ਸਤਰਧਾਰੀ ਨਰ ਨਿਰੰਕਾਰੀ ਇਕੋ ਫੇਰਾ ਪਾਈਆ। ਹੱਥ ਉਠਾਏ ਤੇਜ਼ ਕਿਰਪਾਨ, ਕਰਮ ਕਾਂਡ ਡੇਰਾ ਦੇਵੇ ਢਾਹੀਆ। ਸਚ ਵਖਾਏ ਇਕ ਨਿਸ਼ਾਨ, ਨਿਸ਼ਾਨਾ ਦੋ ਜਹਾਨਾਂ ਨਜ਼ਰੀ ਆਈਆ। ਆਤਮ ਪਰਮਾਤਮ ਕਰੇ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਵਸਤ ਅਮੋਲਕ ਦੇਵੇ ਦਾਨ, ਘਰ ਝੋਲੀ ਇਕ ਭਰਾਈਆ। ਨਜ਼ਰੀ ਆਏ ਇਕੋ ਕਾਹਨ, ਘਨਈਆ ਬੰਸਰੀ ਨਾਮ ਵਜਾਈਆ। ਸਚ ਪੈਗ਼ੰਬਰ ਦਏ ਕਲਾਮ, ਕਲਮਾ ਇਕੋ ਇਕ ਪੜ੍ਹਾਈਆ। ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਆਸਾ ਪੂਰ ਕਰਾਈਆ । ਗੁਰਸਿਖ ਸੱਜਣ ਸਾਚੇ ਮੀਤ, ਸੋ ਸਾਹਿਬ ਆਪ ਜਣਾਈਆ। ਪ੍ਰਭ ਸੁਆਮੀ ਵੇਖ ਠੀਕ, ਨਿਜ ਨੇਤਰ ਨਜ਼ਰੀ ਆਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਪਿਛਲਾ ਲੇਖਾ ਗਿਆ ਬੀਤ, ਅੱਗੇ ਹੋਏ ਆਪ ਸਹਾਈਆ। ਪ੍ਰੇਮ ਪ੍ਰੀਤੀ ਗੰਢ ਗਈ ਪੀਚ, ਲੋਕਮਾਤ ਸਕੇ ਨਾ ਕੋਇ ਖੁਲ੍ਹਾਈਆ। ਦੂਰ ਦੁਰਾਡਾ ਆਇਆ ਨਜ਼ਦੀਕ, ਨੇਰਨ ਨੇਰਾ ਪੜਦਾ ਦਏ ਉਠਾਈਆ। ਸਾਚਾ ਨਾਮ ਪਾਏ ਭੀਖ, ਭਿਛਿਆ ਇਕੋ ਇਕ ਵਰਤਾਈਆ। ਸਾਚੀ ਸਿਖਿਆ ਲੈਣੀ ਸੀਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਗੁਰਸਿਖ ਰੱਖਣਾ ਯਾਦ, ਸੋ ਸਾਹਿਬ ਆਪ ਜਣਾਈਆ। ਅਬਿਨਾਸ਼ੀ ਕਰਤਾ ਸੁਣੇ ਫ਼ਰਿਆਦ, ਪਾਰਬ੍ਰਹਮ ਪ੍ਰਭ ਫੇਰਾ ਪਾਈਆ। ਸਰਨ ਸਰਨਾਈ ਜਾਣਾ ਲਾਗ, ਦਰ ਇਕੋ ਇਕ ਬੁਝਾਈਆ। ਫੜ ਫੜ ਹੰਸ ਬਣਾਏ ਕਾਗ, ਕਾਗੋ ਹੰਸ ਉਡਾਈਆ। ਮਨ ਉਪਜੇ ਇਕ ਵੈਰਾਗ, ਵੈਰਾਗੀ ਰੂਪ ਦਰਸਾਈਆ। ਘਰ ਮੇਲਾ ਕੰਤ ਸੁਹਾਗ, ਸੇਜ ਸੁਹੰਜਣੀ ਸੋਭਾ ਪਾਈਆ । ਸਚ ਪ੍ਰੇਮ ਪ੍ਰੀਤੀ ਮਾਰ ਆਵਾਜ਼, ਅਨਹਦ ਨਾਦੀ ਨਾਦ ਸੁਣਾਈਆ। ਮਿਲ ਸਖ਼ੀਆਂ ਰਚੇ ਕਾਜ, ਘਰ ਸਵੰਬਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਕੂੜਾ ਅਡੰਬਰ ਦਏ ਮਿਟਾਈਆ। ਸਾਹਿਬ ਸਤਿਗੁਰ ਠਾਕਰ ਏਕ, ਏਕੰਕਾਰਾ ਦਏ ਵਡਿਆਈਆ। ਗੁਰਮੁਖ ਸਾਚੀ ਰੱਖ ਟੇਕ, ਟਿੱਕਾ ਮਸਤਕ ਦੇਵੇ ਲਾਈਆ। ਕਰੇ ਕਰਾਏ ਬੁੱਧ ਬਿਬੇਕ, ਵਿਵੇਕੀ ਆਪਣੀ ਕਾਰ ਕਮਾਈਆ। ਬਦਲਣਹਾਰਾ ਲਿਖਿਆ ਲੇਖ, ਲੇਖਾ

ਆਪਣਾ ਦਏ ਜਣਾਈਆ। ਆਤਮ ਪਰਮਾਤਮ ਇਕੋ ਹੇਤ, ਹਿਤਕਾਰੀ ਇਕ ਅਖਵਾਈਆ। ਬਿਨ ਹਰਿ ਨਾਮੇ ਸੁੰਞਾਂ ਦਿਸੇ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਭੇਵ ਅਭੇਦ ਖੁਲਾਈਆ। ਸਤਿਗੁਰ ਪੂਰਾ ਚਾੜ੍ਹੇ ਰੰਗ, ਗੁਰਮੁਖ ਦੇਵਣਹਾਰ ਵਡਿਆਈਆ। ਸੁਰਤੀ ਸ਼ਬਦ ਮੇਲਾ ਡੋਰ ਪਤੰਗ, ਆਕਾਸ਼ ਆਕਾਸ਼ ਰਿਹਾ ਉਡਾਈਆ। ਬਣ ਸੁਹੇਲਾ ਵਸੇ ਸੰਗ, ਸਾਥੀ ਇਕੋ ਇਕ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਬਿਨ ਸੂਰਜ ਚੰਦ ਚਾੜ੍ਹੇ ਚੰਦ, ਸਾਚਾ ਨੂਰ ਕਰੇ ਰੁਸ਼ਨਾਈਆ। ਬਿਨ ਪੈਰਾਂ ਲੱਤਾਂ ਮੁਕਾਵੇ ਪੰਧ, ਘਰ ਆਵੇ ਵਾਹੋ ਦਾਹੀਆ । ਬਿਨ ਰਸਨਾ ਜਿਹਵਾ ਗਾਏ ਛੰਦ, ਸਾਚਾ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਇਕੋ ਰਾਹ ਵਖਾਈਆ। ਗੁਰਮੁਖ ਸੱਚੇ ਤੇਰਾ ਸਾਚਾ ਜੋਗ, ਸੋ ਸਤਿਗੁਰ ਆਪ ਜਣਾਈਆ। ਆਤਮ ਰਸ ਸਾਚਾ ਭੋਗ, ਮਿਲੇ ਮਾਣ ਵਡਿਆਈਆ। ਕੱਟਣਹਾਰਾ ਹਉਮੇਂਰੋਗ, ਚਿੰਤਾ ਸੋਗ ਰਿਹਾ ਗਵਾਈਆ। ਮੇਲਣਹਾਰਾ ਧੁਰ ਸੰਜੋਗ, ਸਾਚੇ ਘਰ ਕਰੇ ਕੁੜਮਾਈਆ। ਜਿਸ ਦਰਸ਼ਨ ਲੋਚਣ ਰਹੇ ਲੋਚ, ਸੋ ਆਸਾ ਪੂਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਮੇਲਾ ਸਹਿਜ ਸੁਭਾਈਆ। ਗੁਰਮੁਖ ਸਾਚੇ ਤੇਰਾ ਪ੍ਰੇਮ, ਪਰਮ ਪੁਰਖ ਆਪ ਨਿਭਾਇੰਦਾ। ਸਤਿਗੁਰ ਹੋ ਕੇ ਚੁੱਕੇ ਨੇਮ, ਸੁਗੰਧ ਆਪਣਾ ਨਾਮ ਪਾਇੰਦਾ। ਲੇਖਾ ਜਾਣ ਕੁੰਟ ਹੇਮ, ਹਰਿ ਕਾ ਪੌੜਾ ਇਕੋ ਇਕ ਵਡਿਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੇਣਾ ਆਵੇ ਦੇਣ, ਲਹਿਣਾ ਆਪਣੇ ਹੱਥ ਰਖਾਇੰਦਾ। ਸਚ ਸੰਦੇਸਾ ਆਵੇ ਕਹਿਣ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਗੁਰਮੁਖ ਗੁਰਸਿਖ ਤੇਰੀ ਕਾਇਆ ਕੰਦਰ ਆਵੇ ਰਹਿਣ, ਮੰਦਰ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਸੰਗ ਵਖਾਇੰਦਾ। ਗੁਰਮੁਖ ਤੇਰਾ ਖੇਲ ਅਨੋਖਾ, ਗੁਰ ਸਤਿਗੁਰ ਹੱਥ ਵਡਿਆਈਆ। ਮਾਣਸ ਜਨਮ ਲੱਖ ਚੁਰਾਸੀ ਵਿਚੋ ਮੌਕਾ, ਗਿਆ ਵੇਲਾ ਹੱਥ ਫੇਰ ਨਾ ਆਈਆ। ਪੂਰਾ ਸਤਿਗੁਰ ਕਦੇ ਨਾ ਕਰੇ ਧੋਖਾ, ਡੁੱਬਦੇ ਪਾਥਰ ਲਏ ਤਰਾਈਆ। ਸ੍ਰੀ ਭਗਵਾਨ ਰੁੱਸਿਆਂ ਨਾਲ ਨਾ ਕਰੇ ਕਦੇ ਰੋਸਾ, ਰੁਸਿਆਂ ਆਪਣੇ ਗਲੇ ਲਗਾਈਆ। ਠਾਕਰ ਹੋ ਕੇ ਕਦੇ ਨਾ ਬਣੇ ਹੋਛਾ, ਹੋਛਾਪਨ ਨਾ ਕੋਇ ਵਖਾਈਆ। ਫੜ ਕੇ ਮਾਰੇ ਨਾ ਕਦੇ ਬੇਦੋਸ਼ਾ, ਬੇਮੁਖਾਂ ਦਏ ਸਜ਼ਾਈਆ। ਗੁਰਮੁਖ ਉਠ ਵੇਖ ਪ੍ਰਭ ਦਾ ਝਰੋਖਾ, ਜਿਸ ਘਰ ਬੈਠਾ ਤਾੜੀ ਲਾਈਆ। ਜਿਸ ਦੇ ਪਿੱਛੇ ਪੀਰ ਪੈਗ਼ੰਬਰ ਰੱਖ ਦੇ ਗਏ ਰੋਜ਼ਾ, ਨਿਮਾਜ਼ ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਸੋ ਸਾਹਿਬ ਬੈਠਾ ਆਪ ਖ਼ਾਮੋਸ਼ਾ, ਉਚੀ ਕੂਕ ਨਾ ਕੋਇ ਜਣਾਈਆ। ਹਰਿਜਨ ਤੇਰੀ ਕਰੇ ਪੂਰੀ ਲੋਚਾ, ਲੋਚਣ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਇਕੋ ਘਰ ਵਸਾਈਆ। ਸਤਿਗੁਰ ਪੂਰਾ ਬੋਲੇ ਬੋਲ, ਸ਼ਬਦੀ ਨਾਦ ਵਜਾਇੰਦਾ। ਗੁਰਮੁਖ ਵੇਖ ਹਰਿ ਸੱਜਣ ਤੇਰੇ ਕੋਲ, ਘਰ ਘਰ ਨਜ਼ਰੀ ਆਇੰਦਾ। ਦਿਵਸ ਰੈਣ ਵਜਾਏ ਢੋਲ, ਨਾਮ ਡੰਕਾ ਇਕ ਲਗਾਇੰਦਾ। ਦਰ ਦਰਵਾਜ਼ਾ ਆਪਣਾ ਖੋਲ੍ਹ, ਸਾਚੀ ਸੇਵਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰਾਹ ਵਖਾਇੰਦਾ। ਗੁਰਮੁਖ ਖੋਲ੍ਹ ਆਪਣੀ ਖਿੜਕੀ, ਹਰਿ ਸਤਿਗੁਰ ਸਚ ਬੁਝਾਈਆ। ਤੇਰੀ ਪ੍ਰੀਤ ਲੱਗੀ ਚਿਰ ਕੀ, ਜਨਮ ਜਨਮ ਦਾ ਲਹਿਣਾ ਦਏ ਮੁਕਾਈਆ। ਇਹ ਰੀਤ

ਸਾਚੇ ਪਿਰ ਕੀ, ਪੀਆ ਪ੍ਰੀਤਮ ਵੇਖੇ ਚਾਈਂ ਚਾਈਂਆ। ਜਾਨਣਹਾਰਾ ਅੰਦਰ ਬਾਹਰ ਬਿਰਤੀ, ਸੁਰਤੀ ਸ਼ਬਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਇਕੋ ਘਰ ਸਮਝਾਈਆ। ਗੁਰਮੁਖ ਖੋਲ੍ਹ ਬੰਦ ਕਿਵਾੜ, ਹਰਿ ਕਰਤਾ ਆਪ ਜਣਾਇੰਦਾ। ਘਰ ਵਸੇ ਤੇਰਾ ਮੀਤ ਮੁਰਾਰ, ਸੱਜਣ ਸੱਚਾ ਰਾਹ ਤਕਾਇੰਦਾ। ਕਵਣ ਵੇਲਾ ਮਿਲੇ ਯਾਰ, ਯਾਰੀ ਯਾਰਾਂ ਨਾਲ ਨਿਭਾਇੰਦਾ। ਸੱਜਣ ਸੁਹੇਲਾ ਬਣੇ ਆਪ ਕਰਤਾਰ, ਕਰਤਾ ਆਪਣੀ ਕਾਰ ਕਮਾਇੰਦਾ। ਸੇਵਾ ਕਰੇ ਬਣ ਸੇਵਾਦਾਰ, ਚਾਕਰ ਖ਼ਾਕ ਆਪਣਾ ਰੂਪ ਵਟਾਇੰਦਾ। ਠਾਕਰ ਹੋ ਕੇ ਦਏ ਆਧਾਰ, ਸਾਗਰ ਹੋ ਕੇ ਗਹਿਰ ਗੰਭੀਰ ਆਪਣੀ ਧਾਰ ਚਲਾਇੰਦਾ। ਸੌਦਾਗਰ ਹੋ ਕੇ ਕਰੇ ਵਣਜ ਵਪਾਰ, ਗੁਰਮੁਖ ਆਪਣੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪਰਦਾ ਆਪ ਚੁਕਾਇੰਦਾ। ਗੁਰਮੁਖ ਸਾਚੇ ਪੜਦਾ ਚੁੱਕ, ਦੂਈ ਦਵੈਤ ਰਹਿਣ ਨਾ ਪਾਈਆ। ਅੰਦਰ ਵੇਖ ਸਤਿਗੁਰ ਮੁਖ, ਜੋਤੀ ਜੋਤ ਨੂਰ ਨੂਰ ਰੁਸ਼ਨਾਈਆ। ਲੇਖਾ ਚੁੱਕੇ ਲੋਕ ਪਰਲੋਕ, ਪਰਮ ਪੁਰਖ ਦਏ ਵਡਿਆਈਆ। ਸਾਚਾ ਗਾ ਇਕ ਸਲੋਕ, ਸੋਹੰ ਰਾਗ ਅਲਾਈਆ। ਮੇਲ ਮਿਲਾਵਾ ਜੋਤੀ ਜੋਤ, ਜੋਤੀ ਜੋਤ ਜੋਤ ਸਮਾਈਆ। ਆਦਿ ਅੰਤ ਭਗਤ ਭਗਵਾਨ ਇਕੋ ਗੋਤ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰ ਦਰਸ ਅਮੋਘ, ਆਮਦ ਆਪਣੀ ਇਕ ਬੁਝਾਈਆ।

੪ ਅੱਸੂ ੨੦੨੦ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਤਲਵੰਡੀ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਪੂਰਾ ਸਦਾ ਮਿਹਰਵਾਨ, ਹਰਿ ਮਿਹਰ ਨਜ਼ਰ ਉਠਾਇੰਦਾ। ਜਨ ਭਗਤਾਂ ਦੇਵੇ ਭਗਤੀ ਦਾਨ, ਭਗਵਨ ਆਪਣੀ ਦਇਆ ਕਮਾਇੰਦਾ। ਸੰਤਾਂ ਦੇਵੇ ਚਰਨ ਧੂੜ ਅਸ਼ਨਾਨ, ਸਤਿ ਸਰੋਵਰ ਇਕ ਨੁਹਾਇੰਦਾ। ਗੁਰਮੁਖਾਂ ਬਖ਼ਸ਼ੇ ਚਰਨ ਕਵਲ ਧਿਆਨ, ਅੰਤਰ ਆਤਮ ਬੂਝ ਬੁਝਾਇੰਦਾ। ਗੁਰਸਿਖਾਂ ਏਕਾ ਨਾਮ ਸੁਣਾਏ ਕਾਨ, ਸਾਚਾ ਨਾਦ ਆਪ ਵਜਾਇੰਦਾ। ਜੁਗ ਚੌਕੜੀ ਵੇਖ ਜਹਾਨ, ਲੱਖ ਚੁਰਾਸੀ ਖੋਜ ਖੋਜਾਇੰਦਾ। ਕਰ ਕਿਰਪਾ ਮੇਲੇ ਆਣ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਧਰਮ ਦੁਆਰੇ ਦੇਵੇ ਮਾਣ, ਦਰ ਘਰ ਸਾਚੇ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ । ਗੁਰਮੁਖ ਸੱਚਾ ਕਰੇ ਪੁਕਾਰ, ਦਿਵਸ ਰੈਣ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਦੇਵੇ ਦੀਦਾਰ, ਨਿਜ ਨੇਤਰ ਨੈਣ ਖੁਲ੍ਹਾਈਆ। ਅੰਮ੍ਰਿਤ ਜਾਮ ਦਏ ਪਿਆਲ, ਤ੍ਰਿਸਨਾ ਭੁੱਖ ਮਿਟਾਈਆ। ਮੰਦਰ ਅੰਦਰ ਕਾਇਆ ਵਖਾਏ ਸੱਚੀ ਧਰਮਸਾਲ, ਦੁਆਰਾ ਇਕੋ ਨਜ਼ਰੀ ਆਈਆ। ਦੀਆ ਦੀਪਕ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਮਿਟਾਈਆ। ਮਾਰਗ ਦੱਸੇ ਇਕ ਸੁਖਾਲ, ਰਹਿਬਰ ਬਣੇ ਆਪ ਗੋਸਾਈਂਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਸਾਚੀ ਸੇਜਾ ਦਏ ਬਹਾਲ, ਸੇਜ ਸੁਹੰਜਣੀ ਸੋਭਾ ਪਾਈਆ। ਨਜ਼ਰੀ ਆਏ ਦੀਨ ਦਿਆਲ, ਦੀਨਾਂ ਨਾਥ ਪੜਦਾ ਦਏ ਚੁਕਾਈਆ। ਲੇਖੇ ਲਾਏ ਕੀਤੀ ਘਾਲ, ਘਾਲੀ ਘਾਲ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮਿਹਰ ਨਜ਼ਰ ਉਠਾਈਆ। ਸਤਿਗੁਰ ਪੂਰਾ ਦੇਵਣਹਾਰਾ ਨਾਮ, ਵਸਤ

ਅਮੋਲਕ ਆਪ ਵਰਤਾਇੰਦਾ। ਪਿਆਵਣਹਾਰਾ ਅੰਮ੍ਰਿਤ ਜਾਮ, ਭਰ ਪਿਆਲਾ ਹੱਥ ਫੜਾਇੰਦਾ। ਝੁਲਾਵਣਹਾਰਾ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਇੰਦਾ। ਦੇਵਣਹਾਰਾ ਇਕ ਗਿਆਨ, ਸੋਹੰ ਢੋਲਾ ਆਪ ਸੁਣਾਇੰਦਾ। ਤੋੜਨਹਾਰਾ ਮਾਣ ਅਭਿਮਾਨ, ਚਰਨ ਪ੍ਰੀਤੀ ਜੋੜ ਜੁੜਾਇੰਦਾ। ਝੋਲੀ ਪਾਵਣਹਾਰਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਇੰਦਾ। ਗੁਰਮੁਖ ਸੱਚਾ ਸਚ ਪ੍ਰੀਤ, ਮੰਗੇ ਚਰਨ ਸਰਨ ਸਰਨਾਈਆ। ਭਾਵੇ ਸਾਹਿਬ ਤੇਰੀ ਰੀਤ, ਦੂਜਾ ਮਾਰਗ ਨਜ਼ਰ ਕੋਇ ਨਾ ਆਈਆ। ਅੰਦਰ ਬਾਹਰ ਗਾਵਾਂ ਗੀਤ, ਤੂੰ ਹੀ ਤੂੰ ਹੀ ਰਾਗ ਅਲਾਈਆ। ਕਾਇਆ ਕਾਅਬਾ ਦੱਸੇ ਮੰਦਰ ਮਸੀਤ, ਗੁਰੂਦੁਆਰ ਇਕੋ ਨਜ਼ਰੀ ਆਈਆ। ਜਿਸ ਘਰ ਬੈਠਾ ਸਦਾ ਅਤੀਤ, ਤੈਗੁਣ ਮਾਇਆ ਡੇਰਾ ਢਾਹੀਆ। ਬਣਿਆ ਰਿਹਾ ਸੱਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਆਦਿ ਜਗਾਦਿ ਜੁਗ ਚੌਕੜੀ ਕਦੇ ਨਾ ਹੋਏ ਪਲੀਤ, ਦੁਰਮਤ ਮੈਲ ਨਾ ਲਾਗੇ ਰਾਈਆ। ਲੇਖਾ ਜਾਣੇ ਹਸਤ ਕੀਟ, ਲੱਖ ਚੁਰਾਸੀ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਈਆ। ਸਤਿਗੁਰ ਪੂਰਾ ਸਦ ਪਰਤੱਖ, ਪਾਰਬ੍ਰਹਮ ਪ੍ਰਭ ਆਪਣਾ ਰੂਪ ਵਟਾਇੰਦਾ। ਗੁਰਮੁਖ ਗੁਰ ਗੁਰ ਲਏ ਰੱਖ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਨਿਜ ਨੇਤਰ ਖੋਲ੍ਹਣਹਾਰਾ ਅੱਖ, ਅੱਖਰ ਵੱਖਰ ਆਪ ਪੜ੍ਹਾਇੰਦਾ। ਆਤਮ ਪਰਮਾਤਮ ਮਾਰਗ ਦੱਸ, ਮਸਤੀ ਇਕੋ ਨਾਮ ਚੜ੍ਹਾਇੰਦਾ। ਨਿਝਰ ਝਿਰਨਾ ਦੇਵੇ ਰਸ, ਰਸ ਰਸੀਆ ਮੁਖ ਚੁਆਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਹੱਥ ਰਖਾਇੰਦਾ। ਕੂੜੀ ਕਿਰਿਆ ਬੁਰਜ ਜਾਏ ਢੱਠ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਨਿਰਗੁਣ ਜੋਤ ਕਰ ਪਰਗਟ, ਨੂਰੋ ਨੂਰ ਡਗਮਗਾਇੰਦਾ। ਕਰ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਗੁਰਮੁਖ ਦੇਵੇ ਇਕੋ ਵੱਥ, ਸਾਚੀ ਵਸਤ ਝੋਲੀ ਪਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਜਿਹਾ ਜਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਜਣ ਸਾਚੀ ਦਇਆ ਆਪ ਕਮਾਇੰਦਾ। ਗੁਰਸਿਖ ਕਹੇ ਪ੍ਰਭ ਤੇਰੀ ਸਰਨ, ਸਰਨਗਤ ਇਕ ਰਖਾਈਆ। ਨੇਤਰ ਖੋਲ੍ਹ ਹਰਨ ਫਰਨ, ਪੜਦਾ ਕੋਇ ਰਹਿਣ ਨਾ ਪਾਈਆ। ਗੁਰਮੁਖ ਤੇਰੇ ਤੇਰੇ ਪੌੜੇ ਚੜ੍ਹਨ, ਮੰਜ਼ਲ ਮੰਜ਼ਲ ਪੰਧ ਨਾ ਕੋਇ ਵਖਾਈਆ। ਸਚ ਦੁਆਰੇ ਇਕੋ ਖੜਨ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਤ ਨਵਿਤ ਦਰਸਨ ਤੇਰਾ ਕਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਾਗ ਇਕੋ ਪੜ੍ਹਨ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਨਿਰਭੌ ਭੈ ਤੇਰਾ ਰੱਖ ਡਰਨ, ਦੂਜਾ ਸਕੇ ਨਾ ਕੋਇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇਣੀ ਇਕ ਸਰਨਾਈਆ । ਸਤਿਗੁਰ ਪੂਰਾ ਰਿਹਾ ਆਖ, ਆਖ਼ਰ ਇਕੋ ਹੁਕਮ ਸੁਣਾਇੰਦਾ। ਹਰਿਜਨ ਹਰਿ ਹਰਿ ਹੋਣਾ ਦਾਸ, ਦਾਸੀ ਦਾਸ ਰੂਪ ਵਟਾਇੰਦਾ। ਗੁਰ ਗੁਰ ਕਿਰਪਾ ਪੂਰੀ ਕਰੇ ਆਸ, ਆਸਾ ਮਨਸਾ ਪੂਰ ਕਰਾਇੰਦਾ। ਜਗਤ ਤ੍ਰਿਸਨਾ ਮੇਟ ਪਿਆਸ, ਦਰਦੀ ਦਰਦੀਆਂ ਦਰਦ ਵੰਡਾਇੰਦਾ। ਸਫਲ ਕਰਾਏ ਕੁੱਖ ਮਾਤ, ਜਨ ਜਨਨੀ ਵੇਖ ਵਖਾਇੰਦਾ । ਮੇਟਣਹਾਰ ਅੰਧੇਰੀ ਰਾਤ, ਸਾਚਾ ਸਚ ਚੰਦ ਚਮਕਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੋਜਾਇੰਦਾ। ਗ੍ਰਹਿ ਮੰਦਰ ਪਾਵੇ ਰਾਸ, ਘਰ ਗੋਪੀ ਕਾਹਨ ਨਚਾਇੰਦਾ। ਨਿਜ ਆਤਮ

ਕਰ ਕੇ ਵਾਸ, ਵਸਲ ਆਪਣਾ ਇਕ ਵਖਾਇੰਦਾ। ਲੇਖਾ ਜਾਣੇ ਬਾਤਨ ਬਾਤ, ਬੈਤਲ ਧਾਮ ਇਕ ਸੁਹਾਇੰਦਾ। ਗੁਰਮੁਖ ਦੇਵਣਹਾਰਾ ਨਜਾਤ, ਨਿਜ ਨੇਤਰ ਵੇਖ ਵਖਾਇੰਦਾ। ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਰੂਪ ਨਾ ਕੋਇ ਵਟਾਇੰਦਾ। ਸੱਚੀ ਦੇਵੇ ਇਕੋ ਦਾਤ, ਅਤੋਟ ਅਤੁਟ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਭੇਵ ਚੁਕਾਇੰਦਾ। ਗੁਰਮੁਖ ਕਹੇ ਪ੍ਰਭ ਮੇਰੇ ਠਾਕਰ, ਸਾਹਿਬ ਤੇਰੇ ਹੱਥ ਵਡਿਆਈਆ। ਹਉਂ ਬਾਲਾ ਨੱਢਾ ਨਾ ਕੋਇ ਚਾਤਰ, ਜੀਵਣ ਜੁਗਤ ਨਜ਼ਰ ਕੋਇ ਨਾ ਆਈਆ। ਮਾਣਸ ਜਨਮ ਪਾਇਆ ਤੇਰੇ ਮਿਲਣ ਦੀ ਖ਼ਾਤਰ, ਤੇਰਾ ਤੇਰੇ ਵਿਚ ਸਮਾਈਆ। ਦਰਸ ਦੇ ਜ਼ਾਹਰ ਬਾਤਨ, ਗੁਪਤ ਤੇਰੀ ਵਡ ਵਡਿਆਈਆ। ਜੁਗ ਚੌਕੜੀ ਕਦੇ ਨਾ ਹੋਵੇ ਮਾਤਮ, ਪਰਮਾਤਮ ਆਤਮ ਤੇਰੀ ਅੰਸ ਅਖਵਾਈਆ। ਤੇਰਾ ਨਾਉਂ ਸਾਚੀ ਗਾਥਨ, ਢੋਲਾ ਗਾਵਾਂ ਚਾਈਂ ਚਾਈਂਆ। ਤੂੰ ਬਾਪ ਪੁਰਖ ਸਮਰਾਥਨ, ਸਮਰਥ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਹੋਣਾ ਖ਼ੁਸ਼, ਹਰਿ ਖ਼ੁਸ਼ੀਆਂ ਵਿਚ ਰਖਾਇੰਦਾ। ਮੇਟੇ ਰੈਣ ਅੰਧੇਰਾ ਘੁੱਪ, ਚੰਦ ਚਾਂਦਨਾ ਇਕ ਚਮਕਾਇੰਦਾ। ਜੋ ਬੈਠਾ ਅੰਦਰ ਚੁੱਪ, ਸੋ ਸਾਹਿਬ ਆਪਣਾ ਬੋਲ ਸੁਣਾਇੰਦਾ। ਤੇਰਾ ਦੁੱਖ ਦਰਦ ਲਏ ਪੁੱਛ, ਦੁਖੀਆਂ ਦੁੱਖ ਵੇਖ ਵਖਾਇੰਦਾ। ਜੇ ਤੇਰੀ ਝੋਲੀ ਨਹੀਂ ਕੁਛ, ਖ਼ਾਲੀ ਝੋਲੀ ਆਪ ਭਰਾਇੰਦਾ। ਲੋਕਮਾਤ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਸਾਚਾ ਲਾਲ ਛੋਟਾ ਪੁੱਤ, ਪਿਤਾ ਪੂਤ ਗੋਦ ਉਠਾਇੰਦਾ। ਕਰਨਹਾਰਾ ਉਜਲ ਮੁਖ, ਮੁਖ ਮੁਖੜਾ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡਾ ਨੇੜੇ ਵੇਖੇ ਝੁਕ, ਬਣ ਪਾਂਧੀ ਪੰਧ ਮੁਕਾਇੰਦਾ। ਗੁਰਸਿਖ ਕਹੇ ਪ੍ਰਭ ਬੇਪਰਵਾਹ, ਤੇਰਾ ਅੰਤ ਕੋਇ ਨਾ ਪਾਈਆ। ਜੁਗ ਚੌਕੜੀ ਕੋਟਨ ਕੋਟ ਦਿਤੇ ਲੰਘਾ, ਆਪਣਾ ਭੇਵ ਨਾ ਕਿਸੇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ਼ਾਰਿਆਂ ਨਾਲ ਦਿਤੇ ਸਮਝਾ, ਸਾਚਾ ਹੁਕਮ ਇਕ ਵਰਤਾਈਆ। ਲੋਕਮਾਤ ਖੰਡ ਬ੍ਰਹਿਮੰਡ ਦਿਤੇ ਤਜਾ, ਬਣ ਨਟੂਆ ਸਾਂਗ ਵਰਤਾਈਆ। ਸਚ ਸੰਦੇਸ਼ੇ ਦਿਤੇ ਘਲਾ, ਢੋਲਾ ਸ਼ਬਦ ਨਾਦ ਸੁਣਾਈਆ। ਮੰਦਰ ਮਸੀਤ ਸ਼ਿਵਦਵਾਲੇ ਮੱਠ ਦਿਤੇ ਬਣਾ, ਜੀਵਣ ਜੁਗਤ ਜਗਤ ਬਣਾਈਆ। ਆਪ ਬੈਠਾ ਰਿਹੋ ਬੇਪਰਵਾਹ, ਪਰਦਾਨਸ਼ੀਂ ਮੁਖ ਨਕ਼ਾਬ ਨਾ ਕੋਇ ਉਠਾਈਆ। ਪਾਰਬ੍ਰਹਮ ਪਰਵਰਦਿਗਾਰ ਤੇਰੀ ਮੰਨੀਏ ਸਦਾ ਰਜ਼ਾ, ਬੇ-ਯਕੀਨ ਤੇਰਾ ਯਕੀਨ ਕੋਇ ਨਾ ਆਈਆ। ਮਿਹਰ ਨਜ਼ਰ ਬੇਨਜ਼ੀਰ ਆਪਣੀ ਲੈ ਉਠਾ, ਤਕਦੀਰ ਤਕਬੀਰ ਦੇਣੀ ਬਦਲਾਈਆ। ਰਹਿਮਤ ਕਰ ਇਕ ਖ਼ੁਦਾ, ਖ਼ੁਦਗ਼ਰਜੀ ਦੇ ਗਵਾਈਆ। ਤੇਰੇ ਉਤੋ ਹੋਏ ਫ਼ਿਦਾ, ਫ਼ਿਤਰਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਵਰ ਦਾਤੇ ਤੇਰੀ ਵਡਿਆਈਆ। ਸਤਿਗੁਰ ਪੂਰਾ ਗੁਰ ਗੋਪਾਲ, ਗੋਪਾਲਨ ਆਪਣੀ ਦਇਆ ਕਮਾਇੰਦਾ। ਉਠ ਗੁਰਮੁਖ ਮੁਖ ਵੇਖ ਦੀਨ ਦਿਆਲ, ਮੁਖ ਮੁਖੜਾ ਆਪ ਸੁਹਾਇੰਦਾ। ਜਿਸ ਨੀਹਾਂ ਹੇਠਾਂ ਦਿਤੇ ਬਾਲ, ਸੋ ਬਾਲੇ ਬਾਲਿਆਂ ਝੋਲੀ ਪਾਇੰਦਾ। ਆ ਕੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ । ਨਿਰਗੁਣ ਹੋ ਕੇ ਸਰਗੁਣ ਬਣੇ ਦਲਾਲ, ਸਚ ਦਲਾਲੀ ਇਕ ਕਮਾਇੰਦਾ। ਵੇਖਣਹਾਰਾ ਹੱਕ ਹਲਾਲ, ਹਕੀਕਤ ਘਰ ਘਰ ਖੋਜ ਖੋਜਾਇੰਦਾ। ਭੱਜਾ ਫਿਰੇ ਮਸ਼ਰਕ ਮਗ਼ਰਬ ਜਨੂਬ ਸਮਾਲ, ਸ਼ਮੂਲੀਅਤ ਆਪਣੀ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਸਮਝਾਇੰਦਾ। ਸੱਚਾ ਮਾਰਗ ਪ੍ਰਭ ਸਿਕਦਾਰ, ਤੇਰਾ ਇਕੋ ਇਕ ਨਜ਼ਰੀ ਆਈਆ। ਜਨ ਭਗਤ ਬਣੇ ਰਹੇ ਸਦਾ ਹੱਕਦਾਰ, ਹੱਕ ਆਪਣਾ ਤੇਰੇ ਘਰ ਰਖਾਈਆ । ਤੂੰ ਦੇਵਣਹਾਰ ਦਾਤਾਰ, ਜੁਗ ਜੁਗ ਤੇਰੀ ਸਰਨਾਈਆ। ਆਪਣਾ ਖੋਲ੍ਹ ਬੰਦ ਕਿਵਾੜ, ਬੰਦ ਤਾਕੀ ਕਿਉਂ ਕਰਾਈਆ। ਕਰ ਪਰਕਾਸ਼ ਬਹੱਤਰ ਨਾੜ, ਨਿਜ ਨੂਰ ਮਿਲੇ ਰੁਸ਼ਨਾਈਆ। ਬਿਰਹੋ ਵਿਛੋੜੇ ਤੇਰੇ ਦਿਤਾ ਸਾੜ, ਅਗਨੀ ਅੱਗ ਰਹੀ ਤਪਾਈਆ। ਆ ਸਤਿਗੁਰ ਪ੍ਰਭ ਮੇਰੇ ਕਰ ਪਿਆਰ, ਤੇਰੀ ਪ੍ਰੀਤੀ ਇਕੋ ਭਾਈਆ । ਲਾਰਿਆਂ ਵਿਚ ਲੰਘੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਪੰਧ ਮੁਕਾਈਆ। ਅੰਤਮ ਵੇਖ ਆਪਣੀ ਧਾਰ, ਧਾਰ ਧਾਰ ਵਿਚੋ ਪਰਗਟਾਈਆ। ਬਖ਼ਸ਼ਣਹਾਰ ਸਾਹਿਬ ਦਾਤਾਰ, ਬਖ਼ਸ਼ੀਸ਼ ਆਪਣੀ ਦੇ ਵਰਤਾਈਆ। ਤੇਰਾ ਨਾਉਂ ਸਦਾ ਨਿਰੰਕਾਰ, ਨਿਰਵੈਰ ਰੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਦਰਵੇਸ਼ ਮੰਗਣ ਚਾਈਂ ਚਾਈਂਆ। ਦਰ ਦਰਵੇਸ਼ ਮੰਗੋ ਮੰਗ, ਮਾਂਗਤ ਸਚ ਰੂਪ ਜਣਾਈਆ। ਸ੍ਰੀ ਭਗਵਾਨ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਦੇਵੇ ਇਕ ਅਨੰਦ, ਅਨੰਦ ਆਤਮ ਵਿਚ ਵਖਾਈਆ। ਭੇਵ ਚੁਕਾਏ ਪਰਮਾਨੰਦ, ਪਰਮ ਪੁਰਖ ਹੱਥ ਵਡਿਆਈਆ । ਗੀਤ ਸੁਣਾਏ ਆਪਣਾ ਛੰਦ, ਸੋਹੰ ਢੋਲਾ ਇਕ ਅਲਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਸੁਰਤ ਸਵਾਣੀ ਨਾ ਹੋਵੇ ਰੰਡ, ਸ਼ਬਦੀ ਕੰਤ ਇਕ ਮਿਲਾਈਆ। ਘਰ ਪਰਕਾਸ਼ ਕਰੇ ਚੰਦ, ਜੋਤੀ ਜੋਤ ਨੂਰ ਰੁਸ਼ਨਾਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹੀਆ। ਕਾਇਆ ਚੋਲੀ ਚੜ੍ਹੇ ਰੰਗ, ਰੰਗ ਰੰਗੀਲਾ ਇਕੋ ਰੰਗ ਦਏ ਰੰਗਾਈਆ। ਮਾਣਸ ਜਨਮ ਨਾ ਹੋਵੇ ਭੰਗ, ਲੱਖ ਚੁਰਾਸੀ ਫੰਦ ਕਟਾਈਆ। ਲੇਖਾ ਚੁਕੇ ਵਿਚ ਵਰਭੰਡ, ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਅੰਤਰ ਅੰਤਮ ਆਤਮ ਪਰਮਾਤਮ ਪਿਤਾ ਪੂਤ ਲੈ ਕੇ ਜਾਏ ਸਚਖੰਡ, ਜਿਸ ਖੰਡ ਵੇਖਣ ਕੋਇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਸ਼ ਰਹਿਮਤ ਰਹੀਮ ਰਹਿਮਾਨ ਰਾਮ ਆਪਣੀ ਆਪ ਵਰਤਾਈਆ।

ਕਸ਼ਟ ਰੋਗ ਨਾ ਰਹੇ ਤਨ, ਕਾਇਆ ਕੱਪੜ ਮਿਲੇ ਵਡਿਆਈਆ। ਮਨ ਵਾਸਨਾ ਪੂਰੀ ਹੋਏ ਮਨ, ਮਮਤਾ ਮਾਂ ਪੁਤ ਜਣਾਈਆ। ਵਸਤ ਅਮੋਲਕ ਮਿਲੇ ਧੰਨ, ਖ਼ਜ਼ਾਨਾ ਇਕ ਵਖਾਈਆ। ਜਗਤ ਵਿਕਾਰ ਦੇਵੇ ਡੰਨ, ਖੰਡਾ ਹੱਥ ਚਮਕਾਈਆ। ਕਰਮ ਕਾਂਡ ਡੇਰਾ ਦੇਵੇ ਭੰਨ, ਧਰਮ ਦੁਆਰਾ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਅੰਧੇਰੇ ਚਾੜ੍ਹੇ ਚੰਦ, ਇਕੋ ਨੂਰ ਤੇਜ ਚਮਕਾਈਆ।

੪ ਅੱਸੂ ੨੦੨੦ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਮਨਾਵਾਂ ਜ਼ਿਲਾ ਫਿਰੋਜ਼ਪੁਰ

ਸੋ ਪੁਰਖ ਨਿਰੰਜਣ ਸਰਬ ਗੁਣਤਾਸ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਣ ਪ੍ਰਭ ਤੇਰੀ ਇਕੋ ਆਸ, ਬੇਅੰਤ ਬੇਪਰਵਾਹ ਸੱਚੀ ਸਰਨਾਈਆ । ਏਕੰਕਾਰ ਸਚ ਦੁਆਰ ਤੇਰਾ ਖੇਲ ਤਮਾਸ਼, ਬੇਨਜ਼ੀਰ ਨਜ਼ਰੀ ਆਈਆ। ਆਦਿ ਨਿਰੰਜਣ ਤੇਰਾ ਨੂਰ ਜੋਤ ਪਰਕਾਸ਼, ਨਿਰਵੈਰ ਪੁਰਖ ਡਗਮਗਾਈਆ। ਸ੍ਰੀ ਭਗਵਾਨ ਦੋ ਜਹਾਨ ਤੇਰੇ ਦਾਸ, ਸੇਵਕ ਰੂਪ ਵਟਾਈਆ। ਅਬਿਨਾਸ਼ੀ ਕਰਤੇ ਤੇਰਾ ਡੂੰਘਾ ਖਾਤ, ਨੇਤਰ ਨੈਣ ਨਜ਼ਰ

ਕਿਸੇ ਨਾ ਆਈਆ। ਪਾਰਬ੍ਰਹਮ ਤੇਰੀ ਸਾਚੀ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਤੇਰੀ ਓਟ ਸ੍ਰੀ ਭਗਵਾਨ, ਪਾਰਬ੍ਰਹਮ ਸੱਚੀ ਸਰਨਾਈਆ। ਚਰਨ ਕਵਲ ਬਖ਼ਸ਼ ਇਕ ਧਿਆਨ, ਮਿਹਰ ਨਜ਼ਰ ਨੈਣ ਉਠਾਈਆ। ਸਤਿ ਸਤਿਵਾਦੀ ਸਚ ਦੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਮਹੱਲ ਅਟੱਲ ਸੋਹੇ ਇਕ ਮਕਾਨ, ਸਚਖੰਡ ਵੱਜੇ ਸਚ ਵਧਾਈਆ। ਨਜ਼ਰੀ ਆਏ ਸ਼ਾਹ ਪਾਤਸ਼ਾਹ ਨੌਜਵਾਨ, ਨਰ ਨਿਰੰਕਾਰ ਬੇਪਰਵਾਹੀਆ। ਭੂਪਤ ਭੂਪ ਬਣ ਰਾਜ ਰਾਜਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਇਕ ਅਲੱਖ, ਸਾਚਾ ਨਾਅਰਾ ਕੂਕ ਸੁਣਾਈਆ। ਸਚ ਸੁਆਮੀ ਹੋ ਪਰਤੱਖ, ਸਤਿ ਸਤਿਵਾਦੀ ਆਪਣੀ ਧਾਰ ਪਰਗਟਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਮਿਹਰਵਾਨ ਤੇਰੀ ਸਰਨਾਈਆ। ਜੁਗ ਚੌਕੜੀ ਮਾਰਗ ਰਹੇ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਈਆ। ਨਿਰਗੁਣ ਸਰਗੁਣ ਆਦਿ ਜੁਗਾਦਿ ਲਏ ਤੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੁਧ ਬਿਨ ਦੂਜਾ ਨਜ਼ਰ ਨਾ ਕੋ, ਦੋ ਜਹਾਨ ਦਿਸ ਕੋਇ ਨਾ ਆਇੰਦਾ। ਸੋ ਪੁਰਖ ਨਿਰੰਜਣ ਸੁਣ ਆਪਣੀ ਸੋ, ਸਤਿ ਸਤਿਵਾਦੀ ਤੇਰੀ ਆਸ ਰਖਾਇੰਦਾ। ਸਚ ਪਰਕਾਸ਼ ਕਰ ਲੋ, ਪੁਰੀ ਲੋਅ ਖੰਡ ਬ੍ਰਹਿਮੰਡ ਤੇਰਾ ਰਾਹ ਤਕਾਇੰਦਾ। ਧੁਰ ਦਾ ਢੋਆ ਮਿਲੇ ਢੋ, ਨਾਮ ਫ਼ਰਮਾਨ ਹਰਿ ਤੇਰਾ ਇਕੋ ਨਜ਼ਰੀ ਆਇੰਦਾ। ਨੇਤਰ ਨੈਣ ਕੋਈ ਨਾ ਸਕੇ ਰੋ, ਹੰਸ-ਮੁਖ ਤੇਰਾ ਰਾਗ ਅਲਾਇੰਦਾ। ਸਾਚਾ ਅੰਮ੍ਰਿਤ ਝਿਰਨਾ ਚੋ, ਨਿਝਰ ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਸੋਭਾ ਪਾਇੰਦਾ। ਦਰ ਤੇਰਾ ਸੋਭਾਵੰਤ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਅਲੱਖ ਅਗੋਚਰ ਅਗੰਮ ਅਥਾਹ ਤੇਰੀ ਮਹਿਮਾ ਬੇਅੰਤ, ਰਸਨਾ ਜਿਹਵਾ ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰੇ ਅਨੰਤ, ਅਕਲ ਕਲਧਾਰੀ ਆਪਣੀ ਕਲ ਪਰਗਟਾਈਆ। ਵੇਸ ਵਟਾਏ ਨਾਰ ਕੰਤ, ਸੇਜ ਸੁਹੰਜਣੀ ਆਪ ਹੰਡਾਈਆ। ਨਾਮ ਨਿਧਾਨ ਮਣੀਆ ਮੰਤ, ਦੋ ਜਹਾਨ ਸ਼ਬਦ ਸ਼ਨਵਾਈਆ। ਬੋਧ ਅਗਾਧਾ ਬਣ ਬਣ ਪੰਡਤ, ਭੇਵ ਅਭੇਦਾ ਦਏ ਖੁਲ੍ਹਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੀਨ ਦਿਆਲ ਤੇਰੀ ਸਰਨਾਈਆ। ਦੀਨ ਦਿਆਲ ਸਤਿਗੁਰ ਠਾਕਰ, ਸਾਹਿਬ ਤੇਰੀ ਓਟ ਤਕਾਈਆ। ਗਹਿਰ ਗੰਭੀਰ ਡੂੰਘੇ ਸਾਗਰ, ਭੇਵ ਅਭੇਦ ਦੇ ਜਣਾਈਆ। ਕਰੀਮ ਕਰਤੇ ਰਹੀਮ ਕਾਦਰ, ਬੇਐਬ ਨੂਰ ਖ਼ੁਦਾਈਆ। ਏਕਾ ਹੁਕਮ ਦੇ ਸਾਦਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਉਂ ਨਿਉਂ ਲਾਗਾਂ ਤੇਰੀ ਪਾਈਂਆ। ਸਾਚਾ ਹੁਕਮ ਪਰਵਰਦਿਗਾਰ, ਏਕਾ ਏਕ ਏਕ ਜਣਾਈਆ। ਮੁਕਾਮੇ ਹੱਕ ਸਾਂਝਾ ਯਾਰ, ਨੂਰ ਨੁਰਾਨਾ ਨਜ਼ਰੀ ਆਈਆ। ਆਦਿ ਜੁਗਾਦੀ ਮਦਦਗਾਰ, ਪੁਸ਼ਤ ਦਰ ਪੁਸ਼ਤ ਆਪਣਾ ਹੱਥ ਟਿਕਾਈਆ। ਲੇਖਾ ਜਾਣੇ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਤੇਰੇ ਪ੍ਰਭ ਝੁਕੇ ਸੀਸ, ਜਗਦੀਸ ਤੇਰੀ ਸਰਨਾਈਆ। ਤੇਰਾ ਕਲਮਾ ਇਕ ਹਦੀਸ, ਹਜ਼ਰਤ ਤੇਰੀ ਸਚ ਪੜ੍ਹਾਈਆ। ਦੋਏ ਜੋੜ ਕਹੀਏ ਅਸੀਸ, ਸਹੀ ਸਲਾਮਤ ਤੇਰਾ ਨੂਰ ਨਜ਼ਰੀ ਆਈਆ। ਸਚ ਖ਼ੁਦਾਏ ਕਰ ਬਖ਼ਸ਼ੀਸ਼, ਬਖ਼ਸ਼ਸ਼ ਰਹਿਮਤ ਇਕ ਵਰਤਾਈਆ। ਦੂਰ ਦੁਰਾਡੇ ਨਜ਼ਰੀ ਆ ਨਜ਼ਦੀਕ, ਬਣ ਪਾਂਧੀ ਪੰਧ ਮੁਕਾਈਆ। ਤੇਰਾ ਦਿਸੇ ਨਾ ਕੋਇ ਸ਼ਰੀਕ, ਸ਼ਿਰਕਤ ਰੂਪ ਨਾ ਕੋਇ ਵਖਾਈਆ। ਤੇਰੀ ਇਕੋ ਇਕ ਤੌਫ਼ੀਕ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗਣ ਆਈਆ। ਦਰ ਦੁਆਰ ਤੇਰੇ ਪ੍ਰਭ ਮੀਤ, ਭਿੱਖਕ ਆਪਣੀ ਝੋਲੀ ਡਾਹੀਆ। ਸਾਚੀ ਦੱਸ ਸੁਹੰਜਣੀ ਰੀਤ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਤੇਰਾ ਢੋਲਾ ਰਲ ਮਿਲ ਗਾਈਏ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਠਾਕਰ ਦੁਆਰਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਪੜ੍ਹੇ ਸਚ ਹਦੀਸ, ਪਾਰਬ੍ਰਹਮ ਬ੍ਰਹਮ ਵੇਤਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਤੇਰੇ ਦਰ ਮਿਲੇ ਵਡਿਆਈ, ਦੋ ਜਹਾਨ ਦੂਜਾ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਬੇਅੰਤ ਸੁਆਮੀ ਤੇਰੀ ਓਟ ਇਕ ਤਕਾਈ, ਤਕ਼ਵਾ ਇਕੋ ਇਕ ਜਣਾਇੰਦਾ। ਘਰ ਘਰ ਵਿਚ ਕਰ ਸੱਚੀ ਕੁੜਮਾਈ, ਸਾਕ ਸੱਜਣ ਆਪਣਾ ਮੇਲ ਮਿਲਾਇੰਦਾ। ਏਕਾ ਮੰਦਰ ਵਸੇ ਧੀ ਜਵਾਈ, ਬੰਕ ਦੁਆਰਾ ਇਕ ਸੁਹਾਇੰਦਾ। ਅੱਠੇ ਪਹਿਰ ਗੀਤ ਗੋਬਿੰਦ ਢੋਲਾ ਗਾਈ, ਰਾਗ ਅਨਾਦੀ ਨਾਦ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕਹਿਣ ਕੋਇ ਨਾ ਪਾਈ, ਅਨਭਵ ਆਪਣੀ ਖੇਲ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਪਾਰਬ੍ਰਹਮ ਪਰਮ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਸਚਖੰਡ ਨਿਵਾਸੀ ਮਰਦ ਮਰਦਾਨ, ਬਲਧਾਰੀ ਨੌਜਵਾਨ, ਤੇਰੇ ਘਰ ਵੱਜੇ ਵਧਾਈਆ। ਆਦਿ ਜੁਗਾਦਿ ਜੁਗ ਚੌਕੜੀ ਦਾਤਾ ਦਾਨੀ ਦੇਵਣਹਾਰਾ ਦਾਨ, ਵਸਤ ਅਮੋਲਕ ਆਪ ਵਰਤਾਈਆ। ਖੇਲੇ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣ, ਫੜ ਉਂਗਲੀ ਰਿਹਾ ਚਲਾਈਆ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਨਾਮ ਸੁਣਾਈਆ । ਸਚ ਸੰਦੇਸਾ ਇਕ ਗਿਆਨ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੀ ਰਿਹਾ ਸਮਝਾਈਆ। ਸਾਚਾ ਸਾਹਿਬ ਸਤਿਗੁਰ ਦੇਵ, ਦੇਵ ਆਤਮਾ ਇਕ ਵਡਿਆਈਆ। ਪਾਰਬ੍ਰਹਮ ਅਲੱਖ ਅਭੇਦ, ਅਗੰਮ ਅਥਾਹ ਤੇਰੀ ਸਰਨਾਈਆ। ਸਰਗੁਣ ਨਿਰਗੁਣ ਲੋਚੇ ਤੇਰੀ ਸੇਵ, ਸੇਵਾ ਇਕੋ ਇਕ ਸੱਚੀ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਖਾਉਣਾ ਸਦਾ ਨਿਹਕੇਵ, ਨਿਹਚਲ ਆਪਣਾ ਧਾਮ ਜਣਾਈਆ। ਨਿਹਚਲ ਧਾਮ ਤੇਰਾ ਅਟੱਲ, ਸਚਖੰਡ ਨਿਵਾਸੀ ਸਚ ਦੁਆਰਾ ਸੋਭਾ ਪਾਇੰਦਾ। ਨਿਰਗੁਣ ਹੋ ਕੇ ਬੈਠੋ ਮੱਲ, ਸਰਗੁਣ ਨਜ਼ਰ ਕਿਸੇ ਨਾ ਆਇੰਦਾ । ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਦਿਤੇ ਘੱਲ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਪਾਵੇ ਸਾਰ ਜਲ ਥਲ, ਸਮੁੰਦ ਸਾਗਰ ਡੂੰਘੀ ਗਾਰ ਫੋਲ ਫੋਲਾਇੰਦਾ। ਲੱਖ ਚੁਰਾਸੀ ਜੀਵ ਜੰਤ ਅੰਦਰ ਰਲ, ਜੋਤੀ ਸ਼ਬਦੀ ਰੰਗ ਰੰਗਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੇਵਣਹਾਰਾ ਨਜ਼ਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਤੇਰੇ ਅੱਗੇ ਅਰਦਾਸ, ਚਾਰੇ ਜੁਗ ਸੀਸ ਝੁਕਾਈਆ। ਤੇਈ ਅਵਤਾਰ ਰੱਖ ਕੇ ਆਏ ਆਸ, ਆਸਾ ਆਸਾ ਨਾਲ ਮਿਲਾਈਆ। ਭਗਤ ਅਠਾਰਾਂ ਤੇਰੇ ਚਰਨਾਂ ਮੰਗਦੇ ਆਏ ਨਿਵਾਸ, ਕਵਲ ਚਰਨ ਮਿਲੇ ਸਰਨਾਈਆ। ਜੁਗ ਚੌਕੜੀ ਖੇਲਿਆ ਖੇਲ ਖ਼ਲਕ ਤਮਾਸ਼, ਖ਼ਾਲਕ ਆਪਣਾ ਵੇਸ ਵਟਾਈਆ। ਮੰਡਲ ਮੰਡਪ ਪਾਈ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਸਾਚੀ ਖੇਲ ਪਰਵਰਦਿਗਾਰ, ਯਾਮੁਬੀਨ ਰਚਨ ਰਚਾਈਆ। ਮੂਸਾ ਈਸਾ ਮੁਹੰਮਦ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ । ਸਾਚਾ ਕਲਮਾ ਹੱਕ ਹਕੀਕਤ ਬੋਲ ਜੈਕਾਰ, ਨਾਅਰਾ ਇਕੋ ਇਕ ਦ੍ਰਿੜਾਈਆ। ਕਾਇਨਾਤ ਪਾਏ ਸਾਰ, ਤੁਲਬਾ ਕਰੇ ਜਗਤ ਪੜ੍ਹਾਈਆ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਭੇਵ ਅਭੇਦਾ ਆਪ ਸਮਝਾਈਆ। ਚੌਧਵੀਂ ਚੰਦ ਨੂਰ ਉਜਿਆਰ, ਚੌਦਸ ਆਪਣਾ ਰੰਗ ਵਖਾਈਆ। ਲੇਖਾ ਲਿਖੇ ਕਾਤਬ ਬਣ ਕੇ ਸਾਂਝਾ ਯਾਰ, ਅਲਿਫ਼ ਯੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਇਕੋ ਇਕ ਜਣਾਈਆ। ਕਰਨੀ ਕਰੇ ਆਪ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ । ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਆਪਣੀ ਬੂਝ ਬੁਝਾਈਆ। ਸ਼ਬਦੀ ਢੋਲਾ ਬੋਲ ਜੈਕਾਰ, ਸ਼ਬਦੀ ਸ਼ਬਦ ਨਾਮ ਸ਼ਨਵਾਈਆ। ਸ਼ਬਦੀ ਗੁਰ ਕਰੇ ਸਚ ਪਿਆਰ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰਦਰਗਾਹੀਆ। ਧੁਰਦਰਗਾਹੀ ਖੇਲ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣਾ ਖੇਲ ਰਚਾਇੰਦਾ। ਨਾਮ ਸੰਦੇਸ ਇਕੋ ਘੱਲਾ, ਜੁਗ ਚੌਕੜੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਮੇਲ ਮਿਲਾਇੰਦਾ। ਗੁਰ ਗੁਰ ਖੇਲ ਪੁਰਖ ਸਮਰਥ, ਸਤਿਗੁਰ ਆਪਣੀ ਧਾਰ ਚਲਾਈਆ। ਪੰਜ ਤਤ ਕਾਇਆ ਚੋਲੇ ਪਾ ਵੱਥ, ਵਸਤ ਅਮੋਲਕ ਵਿਚ ਟਿਕਾਈਆ। ਆਤਮ ਪਰਮਾਤਮ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਮਾਰਗ ਆਪੇ ਦੱਸ, ਅੰਤਰ ਆਪਣਾ ਮੇਲ ਮਿਲਾਈਆ। ਆਪਣਾ ਨੂਰ ਕਰ ਪਰਗਟ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਦੁਆਰਾ ਖੋਲ੍ਹ ਹੱਟ, ਬਣ ਵਣਜਾਰਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਇਕੋ ਰੰਗ ਵਖਾਈਆ। ਗੁਰ ਗੁਰ ਵਖਾਏ ਸਾਚਾ ਰੰਗ, ਰੰਗ ਰੰਗੀਲਾ ਹਰਿ ਅਖਵਾਇੰਦਾ। ਆਤਮ ਸੇਜਾ ਬੈਠ ਪਲੰਘ, ਸੇਜ ਸੁਹੰਜਣੀ ਸੋਭਾ ਪਾਇੰਦਾ । ਅਨਹਦ ਨਾਦ ਵੱਜੇ ਮਰਦੰਗ, ਧੁਨ ਆਤਮਕ ਰਾਗ ਅਲਾਇੰਦਾ। ਅੰਮ੍ਰਿਤ ਧਾਰਾ ਸਾਚੀ ਗੰਗ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਰਗੁਣ ਜੋਤ ਚਾੜ੍ਹ ਚੰਦ, ਸੂਰਜ ਚੰਦ ਨਜ਼ਰ ਕੋਇ ਨਾ ਆਇੰਦਾ। ਤੂੰ ਮੇਰਾ ਮੈਂ ਤੇਰਾ ਸਚ ਸੁਣਾਏ ਆਪਣਾ ਛੰਦ, ਸੋਹੰ ਢੋਲਾ ਰਾਗ ਅਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਪਰਮਾਨੰਦ, ਨਿਜਾਨੰਦ ਰਸ ਚਖਾਇੰਦਾ। ਕਰਵਟ ਲੈ ਬਦਲੇ ਕੰਡ, ਸਨਮੁਖ ਇਕੋ ਨਜ਼ਰੀ ਆਇੰਦਾ। ਭਾਂਡਾ ਭਰਮ ਭੌ ਕੂੜੀ ਕਿਰਿਆ ਦੇਵੇ ਭੰਨ, ਸਾਖਿਆਤ ਸਤਿ ਸਰੂਪ ਆਪਣਾ ਦਰਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਇਕੋ ਇਕ ਵਡਿਆਇੰਦਾ। ਗੁਰ ਗੁਰ ਸਤਿਗੁਰ ਵਡ ਸੁਆਮੀ, ਸੋ ਸਾਹਿਬ

ਆਪ ਜਣਾਈਆ। ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਬੋਧ ਅਗਾਧ ਸੁਣਾਏ ਬਾਣੀ, ਨਾਨਕ ਗੁਰ ਗੁਰੂ ਗੁਰਦੇਵ ਮਿਲੀ ਵਡਿਆਈਆ । ਦੂਸਰ ਕੋਈ ਦਿਸੇ ਨਾ ਸਾਨੀ, ਲਾਸਾਨੀ ਆਪਣਾ ਖੇਲ ਕਰਾਈਆ। ਨਿਰਗੁਣ ਜੋਤ ਨੂਰ ਨੁਰਾਨੀ, ਨਿਰਵੈਰ ਪੁਰਖ ਆਪ ਪਰਗਟਾਈਆ। ਚਾਰ ਜੁਗ ਜਿਸ ਦੀ ਗਾਉਣ ਕਹਾਣੀ, ਸੋ ਕਰਤਾ ਆਪਣਾ ਹੁਕਮ ਵਰਤਾਈਆ। ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਜਣਾਈਆ। ਧੁਰ ਵਖਾਏ ਧੁਰ ਨਿਸ਼ਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਨਜ਼ਰੀ ਆਈਆ। ਸਤਿਗੁਰ ਇਕੋ ਸ਼ਬਦ ਗੁਰ ਦਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੁਗ ਚੌਕੜੀ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸਰਬ ਜੀਆਂ ਕਰੇ ਪੂਰੀ ਆਸਾ, ਜੋ ਜਨ ਚਰਨ ਧਿਆਨ ਰਖਾਇੰਦਾ। ਨਿਰਭੈ ਹੋ ਕੇ ਬਣੇ ਰਾਖਾ, ਭੈ ਭੌ ਸਿਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰੂ ਗੁਰਦੇਵ ਸੁਆਮੀ, ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਆਪਣੀ ਕਾਰ ਕਮਾਇੰਦਾ। ਨਿਹਕਰਮੀ ਹਰਿ ਬੇਪਰਵਾਹ, ਸਤਿਗੁਰ ਸ਼ਬਦੀ ਧਾਰ ਚਲਾਈਆ। ਬੋਧ ਅਗਾਧਾ ਭੇਵ ਖੁਲ੍ਹਾ, ਬਾਣੀ ਬੋਧ ਬੋਧ ਵਡਿਆਈਆ । ਏਕਾ ਜੋਤੀ ਜੋਤ ਰੁਸ਼ਨਾ, ਦਹਿ ਦਿਸ਼ਾ ਵੇਖ ਵਖਾਈਆ। ਦਸਮ ਦੁਆਰੀ ਕੁੰਡਾ ਲਾਹ, ਪੜਦਾ ਇਕੋ ਵਾਰ ਉਠਾਈਆ। ਸੰਤ ਸੁਹੇਲੇ ਲਏ ਜਗਾ, ਗੁਰ ਚੇਲੇ ਮੇਲ ਮਿਲਾਈਆ। ਭਗਤ ਭਗਵਾਨ ਨੈਣ ਖੁਲ੍ਹਾ, ਨਿਜ ਨੇਤਰ ਕਰੇ ਰੁਸ਼ਨਾਈਆ। ਗੁਰਸਿਖ ਗੁਰ ਗੁਰ ਗੋਦ ਉਠਾ, ਗੁਰ ਗੋਬਿੰਦ ਗੰਢ ਪਵਾਈਆ। ਅੰਮ੍ਰਿਤ ਜਾਮ ਇਕ ਪਿਆ, ਸਚ ਪਿਆਲਾ ਹੱਥ ਵਖਾਈਆ। ਨਾਮ ਖੰਡਾ ਇਕ ਚਮਕਾ, ਚੰਡ ਪਰਚੰਡ ਦਰਸਾਈਆ। ਬ੍ਰਹਿਮੰਡ ਖੰਡ ਖੋਜ ਖੋਜਾ, ਜੇਰਜ ਅੰਡਜ ਉਤਭੁਜ ਸੇਤਜ ਡੇਰਾ ਢਾਹੀਆ। ਨਾਮ ਰੰਗ ਇਕ ਰੰਗਾ, ਦੁਰਮਤ ਮੈਲ ਧਵਾਈਆ। ਜ਼ਾਤ ਪਾਤ ਵਰਨ ਗੋਤ ਕੂੜੀ ਕਿਰਿਆ ਡੇਰਾ ਢਾਹ, ਸਾਚਾ ਮਾਰਗ ਇਕ ਲਗਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾਤਾ ਜੋੜ ਭੈਣ ਭਰਾ, ਪਿਤਾ ਪੂਤ ਇਕੋ ਨਜ਼ਰੀ ਆਈਆ। ਸਚ ਸਰੋਵਰ ਗੁਰ ਚਰਨ ਧੂੜੀ ਦਏ ਨੁਹਾ, ਮਲ ਵਿਖੇਪ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਸੇਵ ਕਮਾਈਆ। ਤੇਰੀ ਸੇਵ ਈਸਾ ਮੂਸਾ ਮੁਹੰਮਦ ਚਾਰ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਅੱਲਾ ਰਾਣੀ ਕੂਕ ਕਰੇ ਪੁਕਾਰ, ਖੁਲ੍ਹੀ ਮੀਂਢੀ ਭੱਜੇ ਵਾਹੋ ਦਾਹੀਆ। ਦਹਿ ਦਿਸ਼ਾ ਵੇਖੇ ਨੈਣ ਉਘਾੜ, ਸਾਚਾ ਮੀਆਂ ਨਜ਼ਰ ਕੋਇ ਨਾ ਆਈਆ। ਨੇਤਰ ਰੋਵੇ ਜ਼ਾਰੋ ਜ਼ਾਰ, ਉਚੀ ਕੂਕ ਕੂਕ ਕੁਰਲਾਈਆ। ਗਲ ਅਲਫ਼ੀ ਦਿਸੇ ਨਾ ਕੋਇ ਸ਼ਿੰਗਾਰ, ਸੂਸੀ ਤਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕ ਧਿਆਨ ਲਗਾਈਆ। ਦਰ ਤੇਰੇ ਲੱਗਾ ਧਿਆਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਦੇ ਕੇ ਗਏ ਬਿਆਨ, ਰਸਨਾ ਜਿਹਵਾ ਢੋਲਾ ਸਰਬ ਗਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਆਣ, ਜੋਤੀ ਜਾਤਾ ਵੇਸ ਵਟਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲਧਾਰੀ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕਰੇ ਆਣ, ਚਾਰ ਜੁਗ ਦੇ ਵਿਛੜੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ

ਸਮਝਾਇੰਦਾ। ਸਾਚੀ ਕਰਨੀ ਸੁਣੋ ਕਰ ਵਿਚਾਰ, ਸੋ ਸਾਹਿਬ ਆਪ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਸੇਵਾ ਕਰਨ ਗੁਰੂ ਅਵਤਾਰ, ਪੀਰ ਪੈਗ਼ੰਬਰ ਚੱਲਣ ਹੁਕਮ ਰਜ਼ਾਈਆ। ਆਵਣ ਜਾਵਣ ਵਾਰੋ ਵਾਰ, ਨਿਤ ਨਵਿਤ ਫੇਰਾ ਪਾਈਆ। ਢੋਲਾ ਗਾਵਣ ਵਿਚ ਸੰਸਾਰ, ਧੁਰ ਦੀ ਬਾਣੀ ਬੋਲ ਜਣਾਈਆ। ਕਲਮ ਸ਼ਾਹੀ ਕਾਗਦ ਬਣ ਲਿਖਾਰ, ਜਗਤ ਸ਼ਹਾਦਤ ਦਏ ਬਣਾਈਆ। ਮਾਰਗ ਦੱਸ ਜੀਵ ਗਵਾਰ, ਸਚ ਸੁਚ ਕਰੇ ਪੜ੍ਹਾਈਆ। ਮਿਲੇ ਏਕ ਏਕਾ ਏਕੰਕਾਰ, ਜੋ ਆਦਿ ਜੁਗਾਦਿ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦ੍ਰਿੜਾਏ ਏਕ, ਹਰਿ ਸਤਿਗੁਰ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰੱਖਦੇ ਟੇਕ, ਸੋ ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਜਨ ਭਗਤਾਂ ਕਰੇ ਸਦਾ ਹੇਤ, ਹਿਤਕਾਰੀ ਆਪਣਾ ਫੇਰਾ ਪਾਈਆ । ਅੰਦਰ ਵੜ ਕੇ ਦੱਸੇ ਭੇਤ, ਬਾਹਰੋ ਨਜ਼ਰ ਕਿਸੇ ਨਾ ਆਈਆ। ਬਣ ਪ੍ਰੀਤਮ ਕਰੇ ਹੇਤ, ਸਚ ਪ੍ਰੀਤੀ ਆਪ ਜਣਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਸਰਗੁਣ ਮਾਰਗ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸ਼ਾ ਸੁਣੋ ਕੰਨ ਲਾ, ਹਰਿ ਕਰਤਾ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਏਕੰਕਾਰਾ ਅਗੰਮ ਅਥਾਹ, ਅਲੱਖ ਅਗੋਚਰ ਨਜ਼ਰ ਕਿਸੇ ਨਾ ਆਇੰਦਾ। ਆਦਿ ਨਿਰੰਜਣ ਕਰੇ ਰੁਸ਼ਨਾ, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬਣੇ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਇੰਦਾ । ਸ੍ਰੀ ਭਗਵਾਨ ਚੱਪੂ ਦਏ ਲਗਾ, ਨਾਮ ਵੰਝ ਮੁਹਾਣਾ ਇਕ ਬਣਾਇੰਦਾ। ਪਾਰਬ੍ਰਹਮ ਪ੍ਰਭ ਪਤਣ ਮੱਲੇ ਆ, ਮਾਹੀ ਇਕੋ ਇਕ ਨਜ਼ਰੀ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਲੇਖਾ ਦਏ ਮੁਕਾ, ਲੇਖਾ ਸਭ ਦਾ ਆਪਣੀ ਝੋਲੀ ਪਾਇੰਦਾ। ਪੀਰ ਪੈਗ਼ੰਬਰ ਕਰਦੇ ਗਏ ਦੁਆ, ਸਜਦਾ ਸੀਸ ਸਰਬ ਝੁਕਾਇੰਦਾ । ਗੁਰ ਅਵਤਾਰ ਮੰਗਦੇ ਗਏ ਪਨਾਹ, ਚਰਨ ਕਵਲ ਧਿਆਨ ਸਰਬ ਲਗਾਇੰਦਾ। ਕਲਜੁਗ ਅੰਤਮ ਵੇਲਾ ਪਾਰਬ੍ਰਹਮ ਪ੍ਰਭ ਜਾਏ ਆ, ਅਲਖ ਨਿਰੰਜਣ ਆਪਣਾ ਵੇਸ ਵਟਾਇੰਦਾ। ਪੂਰਬ ਲੇਖਾ ਸਭ ਦਾ ਦਏ ਮੁਕਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਇਕੋ ਦਰ ਲਏ ਬਹਾ, ਦਰ ਦਰਵਾਜ਼ਾ ਇਕ ਖੁਲਾਇੰਦਾ। ਕਲਜੁਗ ਅੰਤਮ ਨੇਤਰ ਨੈਣ ਸਭ ਨੂੰ ਦਏ ਵਖਾ, ਚਾਰ ਕੁੰਟ ਪੜਦਾ ਲਾਹਿੰਦਾ। ਉਠੋ ਵੇਖੋ ਕਰੋ ਧਿਆਂ, ਹਰਿ ਧਿਆਨੀ ਆਪ ਜਣਾਇੰਦਾ। ਜੀਵ ਜੰਤ ਸਭ ਭੁੱਲੇ ਹਰਿ ਕਾ ਨਾਂ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਹੰਸ ਰੂਪ ਹੋਏ ਕਾਂ, ਸੋਹੰ ਮਾਣਕ ਮੋਤੀ ਚੋਗ ਨਾ ਕੋਇ ਚੁਗਾਇੰਦਾ। ਖਾ ਖਾ ਥੱਕੇ ਸੂਰ ਗਾਂ, ਆਤਮ ਪਰਮਾਤਮ ਰਸ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਕੋਈ ਨਾ ਪਕੜੇ ਬਾਂਹ, ਜੋ ਜਨ ਸਤਿਗੁਰ ਪੂਰੇ ਕੋਲੋ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੈਣਾਂ ਨਾਲ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਪੁਰਖ ਅਕਾਲ ਰਿਹਾ ਜਣਾਈਆ। ਉਠੋ ਵੇਖੋ ਆਪਣੇ ਖੇੜੇ, ਕਲਜੁਗ ਘਰ ਘਰ ਡੌਰੂ ਡੰਕਾ ਰਿਹਾ ਵਜਾਈਆ। ਦੀਨ ਮਜ਼੍ਹਬ ਪਏ ਝੇੜੇ, ਝਗੜਾ ਜ਼ਾਤ ਪਾਤ ਲੜਾਈਆ। ਕੋਟਨ ਕੋਟ ਬਣ ਗਏ ਗੁਰੂ ਗੁਰੂ ਗੁਰ ਚੇਰੇ, ਪੁਰਖ ਅਕਾਲ ਸੱਚਾ ਸਤਿਗੁਰ ਬੈਠੇ ਸਰਬ ਭੁਲਾਈਆ।

ਚਾਰੋ ਕੁੰਟ ਲੱਗੇ ਡੇਰੇ, ਹਰਿ ਕਾ ਡੇਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖੋਲ੍ਹ ਅੱਖ, ਲੋਕਮਾਤ ਧਿਆਨ ਲਗਾਈਆ। ਚਾਰੋੋ ਕੁੰਟ ਲੌਂਦੇ ਭੱਖ, ਭਾਖਿਆ ਹਰਿ ਕੀ ਸਮਝ ਕਿਸੇ ਨਾ ਆਈਆ। ਜੋ ਮਾਰਗ ਲੋਕਮਾਤ ਆਏ ਦੱਸ, ਕਲਜੁਗ ਜੀਵ ਗਏ ਭੁਲਾਈਆ। ਸਾਧਾਂ ਸੰਤਾਂ ਰਿਹਾ ਨਾ ਧੀਰਜ ਜਤ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਕੂੜੀ ਮਾਇਆ ਸਮਝਣ ਹੱਕ, ਜੂਠ ਝੂਠ ਕਰਨ ਕੁੜਮਾਈਆ। ਧੀਆਂ ਭੈਣਾਂ ਰਹੇ ਤੱਕ, ਮੰਦਰ ਮਸਜਿਦ ਬੈਠੇ ਡੇਰੇ ਲਾਈਆ। ਨਿਜ ਨੇਤਰ ਕੋਈ ਨਾ ਖੋਲ੍ਹੇ ਅੱਖ, ਅੰਤਰ ਆਤਮ ਹਰਿ ਕਾ ਦਰਸ ਕੋਇ ਨਾ ਪਾਈਆ। ਫਲ ਦਿਸੇ ਨਾ ਡਾਲੀ ਪੱਤ, ਸਿੰਮਲ ਰੁਖ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਜਣਾਏ ਥਾਉਂ ਥਾਈਂਆ । ਪੀਰ ਪੈਗ਼ੰਬਰ ਹੋਏ ਹੈਰਾਨ, ਪ੍ਰਭੂ ਤੇਰੀ ਵਡ ਵਡਿਆਈਆ। ਸ਼ਰਅ ਦੱਸ ਕੇ ਆਏ ਅੰਜੀਲ ਕੁਰਾਨ, ਕਾਇਆ ਕੁਰ੍ਹਾ ਖੋਜ ਖੁਜਾਈਆ। ਮੱਕਾ ਕਾਅਬਾ ਇਕ ਈਮਾਨ, ਅਮਲ ਇਕੋ ਇਕ ਸਮਝਾਈਆ। ਇਕੋ ਰੋਜ਼ਾ ਹੱਕ ਰਹਿਮਾਨ, ਇਕੋ ਨਮਾਜ਼ ਨਿਉਂ ਨਿਉਂ ਗਏ ਸਮਝਾਈਆ। ਇਕੋ ਮਹਿਬੂਬ ਮਿਲੇ ਆਣ, ਮੁਹੱਬਤ ਇਕੋ ਇਕ ਕਰਾਈਆ। ਇਕੋ ਬਣਿਆ ਰਹੇ ਮਹਿਮਾਨ, ਮਹਿਫ਼ਲਖ਼ਾਨੇ ਡੇਰਾ ਲਾਈਆ। ਇਕੋ ਦੇਵਣਹਾਰ ਪੈਗ਼ਾਮ, ਸਾਚਾ ਕਲਮਾ ਨਬੀ ਕਰੇ ਪੜ੍ਹਾਈਆ। ਸੋ ਸਾਹਿਬ ਸੱਚਾ ਸੁਲਤਾਨ, ਦਰਗਹਿ ਸਾਚੀ ਬੈਠਾ ਆਸਣ ਲਾਈਆ। ਕਲਜੁਗ ਅੰਤਮ ਪਰਗਟ ਹੋਵੇ ਆਣ, ਅਮਾਮ ਅਮਾਮਾਂ ਨਾਉਂ ਰਖਾਈਆ। ਤਿਸ ਦੀ ਮੁਲਾਂ ਸ਼ੇਖ਼ ਮਸਾਇਕ ਗੌਂਸ ਕੁਤਬ ਕੋਈ ਨਾ ਕਰੇ ਪਹਿਚਾਨ, ਰੂਪ ਰੇਖ ਰੰਗ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਮੇਟੇ ਦੁਕਾਨ, ਸਤਿਜੁਗ ਸਾਚਾ ਹੱਟ ਖੁਲ੍ਹਾਈਆ । ਮੁਰੀਦ ਮੁਰਸ਼ਦ ਦੇਵੇ ਸੱਚਾ ਦਾਨ, ਦੌਲਤਮੰਦ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਆਪਣਾ ਭੇਵ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸਣ, ਨਿਰਗੁਣ ਨਿਰਗੁਣ ਹਾਲ ਸੁਣਾਈਆ। ਕਲਜੁਗ ਅੰਤਮ ਰੈਣ ਅੰਧੇਰੀ ਮੱਸਣ, ਮਸਤ ਸੁੱਤੀ ਜਗਤ ਲੋਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਵਸਣ, ਸਚ ਦੁਆਰਾ ਨਜ਼ਰ ਕਿਸੇ ਨਾ ਆਈਆ। ਸਾਧਾਂ ਸੰਤਾਂ ਚਰਨ ਉਠ ਉਠ ਢੱਠਣ, ਸਤਿਗੁਰ ਪੂਰੇ ਸੀਸ ਨਾ ਕੋਇ ਝੁਕਾਈਆ। ਸ੍ਰੀ ਭਗਵਾਨ ਲੱਖ ਚੁਰਾਸੀ ਛਾਛ ਵਰੋਲਣਹਾਰਾ ਮੱਖਣ, ਕਲਜੁਗ ਅੰਤਮ ਨਾਮ ਮਧਾਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤਕ, ਦਹਿ ਦਿਸ਼ਾ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸ ਦੱਸ ਗਏ ਥੱਕ, ਧੁਰ ਸੰਦੇਸ਼ਾ ਹੁਕਮ ਸੁਣਾਈਆ। ਕਲਜੁਗ ਕੂੜ ਕੁੜਿਆਰਾ ਚਾਰੋ ਕੁੰਟ ਲਾਏ ਫੱਟ, ਪੱਟੀ ਹੱਕ ਨਾ ਕੋਇ ਬੰਧਾਈਆ। ਕੂੜੀ ਕਿਰਿਆ ਸੱਥਰ ਬੈਠੀ ਘੱਤ, ਸਥਰ ਯਾਰੜਾ ਨਾ ਕੋਇ ਹੰਡਾਈਆ। ਮਾਇਆ ਮਮਤਾ ਹੋਵੇ ਵਸ, ਮਨ ਵਾਸਨਾ ਫਿਰੇ ਹਲਕਾਈਆ। ਮਨਮਤ ਰਹੀ ਨੱਸ, ਗੁਰਮਤ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਪ੍ਰਭ ਤੇਰੇ ਤੇਰੇ ਅੱਗੇ ਵਾਸਤਾ ਪਾਈਆ। ਤੇਰੇ ਅੱਗੇ ਵਾਸਤਾ ਪੌਂਦੇ ਆਂ। ਦੋਏ ਜੋੜ ਸੀਸ ਝੁਕੌਂਦੇ ਆਂ। ਤੇਰਾ ਨਾਮ ਇਕ ਧਿਔਂਦੇ ਆਂ। ਦੂਜੀ ਓਟ ਨਾ ਕੋਈ ਤਕੌਂਦੇ ਆਂ। ਤੇਰੇ ਅੱਗੇ ਸਾਹਿਬ ਸ਼ਰਮੌਂਦੇ ਆਂ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸੱਚਾ ਘਰ, ਜਿਸ ਘਰ ਬਹਿ ਕੇ ਤੇਰਾ ਦਰਸ਼ਨ ਪੌਂਦੇ ਆਂ। ਸਾਚਾ ਘਰ ਇਕ ਵਖਾਵਾਂਗਾ। ਸਚਖੰਡ ਦੁਆਰ ਵਸਾਵਾਂਗਾ। ਕਰ ਪਿਆਰ ਕੋਲ ਬਹਾਵਾਂਗਾ। ਬਹਿ ਅਡੋਲ ਅਡੋਲ ਕਰਾਵਾਂਗਾ। ਜੋ ਦੱਸ ਕੇ ਆਏ ਬੋਲ, ਸੋ ਮਾਤਲੋਕ ਪੂਰ ਕਰਾਵਾਂਗਾ। ਲੱਖ ਚੁਰਾਸੀ ਵੱਜੇ ਇਕੋ ਢੋਲ, ਡੰਕਾ ਨਾਮ ਨਿਧਾਨ ਜਣਾਵਾਂਗਾ। ਸਚ ਦੁਆਰਾ ਸੱਚਾ ਖੋਲ੍ਹ, ਭਗਤ ਦੁਆਰ ਵਡ ਵਡਿਆਵਾਂਗਾ। ਲੇਖਾ ਚੁੱਕੇ ਪੜਦਾ ਓਹਲ, ਦੂਈ ਦਵੈਤ ਮੇਟ ਮਿਟਾਵਾਂਗਾ। ਗੋਬਿੰਦ ਕੀਤਾ ਸੱਚਾ ਕੌਲ, ਇਕਰਾਰ ਅੰਤਮ ਆਪਣੇ ਲੇਖੇ ਪਾਵਾਂਗਾ। ਮਿਲੇ ਵਡਿਆਈ ਧਰਨੀ ਧਰਤ ਧੌਲ, ਧਵਲਾ ਹੌਲਾ ਭਾਰ ਕਰਾਵਾਂਗਾ। ਹਰਿ ਕਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਵਾਂਗਾ। ਸਾਚੀ ਵਸਤ ਪ੍ਰਭੂ ਵਰਤਾਏਗਾ। ਲੱਖ ਚੁਰਾਸੀ ਬੂਝ ਬੁਝਾਏਗਾ। ਭੇਵ ਅਭੇਦਾ ਗੋਝ ਖੁਲ੍ਹਾਏਗਾ। ਏਕਾ ਦੂਜ ਭੌ ਚੁਕਾਏਗਾ। ਤੀਜਾ ਨੈਣ ਗੁਰਮੁਖਾਂ ਆਪ ਪਰਗਟਾਏਗਾ। ਸਚ ਦੁਆਰੇ ਦੱਸੇ ਬਹਿਣ, ਘਰ ਮੰਦਰ ਇਕ ਸੁਹਾਏਗਾ। ਤੂੰ ਮੇਰਾ ਮੈਂ ਤੇਰਾ ਰਸਨਾ ਜਿਹਵਾ ਸਾਰੇ ਕਹਿਣ, ਸੋਹੰ ਨਾਮ ਇਕ ਜਣਾਏਗਾ। ਕੂੜੀ ਕਿਰਿਆ ਕੋਇ ਨਾ ਵਹੇ ਵਹਿਣ, ਭਵ ਸਾਗਰ ਪਾਰ ਤਰਾਏਗਾ। ਨਾਤਾ ਜੋੜੇ ਭਾਈ ਭੈਣ, ਚਾਰ ਵਰਨ ਇਕੋ ਘਰ ਵਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦੁਆਰਾ ਇਕ ਪਰਗਟਾਏਗਾ। ਧਰਮ ਦੁਆਰ ਪ੍ਰਭੂ ਪਰਗਟਾਵੇਗਾ। ਨਾਨਕ ਗੋਬਿੰਦ ਧਾਰ ਚਲਾਵੇਗਾ। ਚਾਰ ਵਰਨ ਲੇਖ ਚੁਕਾਵੇਗਾ। ਪੁਰਖ ਅਕਾਲ ਸਰਬ ਸ੍ਰਿਸ਼ਟ ਮਨਾਵੇਗਾ। ਜਨ ਭਗਤਾਂ ਦ੍ਰਿਸ਼ਟ ਅੰਤਰ ਆਪ ਖੁਲ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਵੇਗਾ। ਸਾਚਾ ਮਾਰਗ ਆਪ ਲਗਾਏਗਾ। ਪ੍ਰਭ ਠਾਕਰ ਦਇਆ ਕਮਾਏਗਾ। ਰਹਿਬਰ ਇਕੋ ਨਜ਼ਰੀ ਆਏਗਾ। ਗੁਰਮੁਖ ਗੁਰਸਿਖ ਸੱਜਣ ਆਪ ਜਗਾਏਗਾ। ਸੰਤ ਸੁਹੇਲੇ ਨਾਲ ਮਿਲਾਏਗਾ। ਗੁਰ ਚੇਲੇ ਅੰਗ ਲਗਾਏਗਾ। ਭਗਤ ਨਵੇਲੇ ਆਪ ਉਠਾਏਗਾ। ਜੋ ਪ੍ਰਭ ਸਿਮਰਨ ਤੋ ਹੋ ਗਏ ਵੇਹਲੇ, ਤਿਨ੍ਹਾਂ ਰਾਏ ਧਰਮ ਹੱਥ ਫੜਾਏਗਾ। ਲੱਖ ਚੁਰਾਸੀ ਘੱਲੇ ਆਪਣੀ ਜੇਲੇ, ਗੇੜਾ ਗੇੜੇ ਵਿਚ ਭਵਾਏਗਾ। ਬਿਨ ਸਤਿਗੁਰ ਪੂਰੇ ਆਤਮ ਪਰਮਾਤਮ ਕੋਈ ਨਾ ਮੇਲੇ, ਸੁਰਤੀ ਸ਼ਬਦ ਨਾ ਕੋਈ ਜੁੜਾਏਗਾ। ਅੰਤਮ ਕਲਜੁਗ ਖੇਲ ਪ੍ਰਭੂ ਕਲ ਖੇਲੇ, ਸਮਝ ਵਿਚ ਕਿਸੇ ਨਾ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਰਲਾਏਗਾ। ਹਰਿਜਨ ਸਾਚੇ ਆਪ ਉਠਾਵੇਗਾ। ਪ੍ਰਭ ਆਪਣੀ ਦਇਆ ਕਮਾਵੇਗਾ। ਅੰਦਰ ਵੜ ਕੇ ਕੁੰਡਾ ਲਾਹਵੇਗਾ। ਸਾਚੇ ਮੰਦਰ ਚੜ੍ਹ ਕੇ ਭੇਵ ਚੁਕਾਵੇਗਾ। ਨਾਮ ਨਿਧਾਨ ਢੋਲਾ ਪੜ੍ਹ ਕੇ, ਅਨਰਾਗੀ ਰਾਗ ਸੁਣਾਵੇਗਾ। ਸਚ ਸਿੰਘਾਸਣ ਆਪੇ ਖੜ ਕੇ, ਖ਼ਾਲਸ ਆਪਣਾ ਰੂਪ ਦਰਸਾਵੇਗਾ। ਗੁਰਮੁਖ ਸਵਾਣੀ ਸਤਿਗੁਰ ਵਰ ਕੇ, ਸ਼ਬਦ ਹਾਣੀ ਜੋੜ ਜੁੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰੰਗ ਰੰਗਾਵੇਗਾ। ਭਗਤ ਭਗਵਾਨ ਰੰਗ ਰੰਗਾਵੇਗਾ। ਅੰਗੀਕਾਰ ਅੰਗ ਲਗਾਵੇਗਾ। ਸੂਰਾ ਸਰਬੰਗ ਵੇਖ ਵਖਾਵੇਗਾ। ਨਾਮ ਮਰਦੰਗ ਇਕ ਸੁਣਾਵੇਗਾ। ਨਿਰਗੁਣ ਜੋਤ ਚੰਦ ਚਮਕਾਵੇਗਾ। ਨੌ ਦੁਆਰੇ ਪਾਰ ਕਰਾਵੇਗਾ। ਕੂੜੀ ਕਿਰਿਆ ਮੇਟ ਮਿਟਾਵੇਗਾ। ਅੰਮ੍ਰਿਤ ਧਾਰ ਰਸ ਚੁਆਵੇਗਾ। ਸੁਖਮਨ ਟੇਢੀ ਬੰਕ ਈੜਾ ਪਿੰਗਲ, ਨੇਤਰ ਨੈਣ ਸ਼ਰਮਾਵੇਗਾ। ਨਾਮ ਨਿਧਾਨਾ ਅੰਦਰੇ ਅੰਦਰ ਦੇ ਕੇ ਸਿਗਨਲ, ਸਿਧਾ ਰਾਹ ਇਕ ਵਖਾਵੇਗਾ। ਸੋ ਗੁਰਮੁਖ

ਬਜਰ ਕਪਾਟੀ ਪਾੜ ਉਤੇ ਪਰਬਤ ਚੜ੍ਹੇ ਪਿੰਗਲ, ਪਿੰਗਲੇ ਆਪਣੇ ਨਾਲ ਮਿਲਾਵੇਗਾ। ਜਿਸ ਦਾ ਲੇਖਾ ਕਦੇ ਨਾ ਜਾਏ ਬਦਲ, ਸੋ ਬਦਲਾ ਸਰਬ ਚੁਕਾਵੇਗਾ। ਸਚਖੰਡ ਨਿਵਾਸੀ ਸਾਚਾ ਕਰੇ ਅਦਲ, ਅਦਾਲਤ ਇਕੋ ਇਕ ਸਮਝਾਂਵੇਗਾ। ਲੇਖਾ ਚੁਕੇ ਮਕ਼ਤੂਲ ਕਾਤਲ, ਕਤਲਗਾਹ ਆਪਣਾ ਡੇਰਾ ਢਾਵੇਗਾ। ਧਾਮ ਵਖਾਏ ਇਕੋ ਬੈਤੁਲ, ਮੁਕੱਦਸ ਇਕੋ ਘਰ ਸੁਹਾਵੇਗਾ। ਗੁਰਮੁਖ ਵਿਰਲਾ ਚੜ੍ਹ ਕੇ ਵੇਖੇ ਆਪਣੀ ਮੰਜ਼ਲ, ਸਤਿਗੁਰ ਪੂਰਾ ਪੈਂਡਾ ਆਪ ਮੁਕਾਵੇਗਾ। ਜੋ ਕਲਜੁਗ ਅੰਤਮ ਬੈਠੇ ਰਹੇ ਬਣ ਕੇ ਬੁਜ਼ਦਿਲ, ਤਿਨ੍ਹਾਂ ਦਰ ਦਰ ਆਪ ਫਿਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾ ਕਰੇ ਸਾਚਾ ਹਰਿ, ਭਗਤ ਭਗਵਾਨ ਜੋਤ ਰੁਸ਼ਨਾਵੇਗਾ। ਜਨ ਭਗਤਾਂ ਜੋਤ ਜਗਾਏਗਾ। ਨਿਰਮਲ ਨੂਰ ਇਕ ਚਮਕਾਏਗਾ। ਕਾਇਆ ਕੋਟ ਆਪ ਵਸਾਏਗਾ। ਸ਼ਬਦ ਚੋਟ ਨਾਮ ਲਗਾਏਗਾ। ਕੂੜੀ ਕਿਰਿਆ ਖੋਟ ਕਢਾਏਗਾ। ਆਹਲਣਿਉਂ ਡਿਗੇ ਬੋਟ ਉਠਾਏਗਾ। ਪੂਰਬ ਜਨਮ ਦੇ ਮੇਟੇ ਰੋਸ, ਰੁੱਸਿਆਂ ਆਪ ਮਨਾਏਗਾ। ਜਨਮ ਜਨਮ ਦੀ ਦੇਵੇ ਹੋਸ਼, ਪੜਦਾ ਮਾਇਆ ਆਪ ਚੁਕਾਏਗਾ। ਜੋ ਅੰਦਰ ਬੈਠਾ ਰਹੇ ਖ਼ਾਮੋਸ਼, ਸੋ ਸਤਿਗੁਰ ਸਚ ਕਹਾਣੀ ਆਪ ਸੁਣਾਏਗਾ। ਭਗਤ ਭਗਵਾਨ ਇਕ ਦੂਜੇ ਦਾ ਦਰਸਨ ਸਦਾ ਰਹੇ ਲੋਚ, ਲੋਚਾ ਇਕੋ ਵਾਰ ਪੂਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਚਖੰਡ ਦੁਆਰੇ ਹਰਿ ਨਿਰੰਕਾਰੇ ਮਾਣੇ ਇਕੋ ਮੌਜ, ਮੌਜੂਦਾ ਹਾਲ ਅਹਿਵਾਲ ਹਰਿ ਹਰਿ ਜੂ ਵੇਖ ਵਖਾਵੇਗਾ।