ਪੁਸਤਕਾਲਾਭਾਗ ੧੫

੫ ਅੱਸੂ ੨੦੨੦ ਬਿਕਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਖੋਸੇ ਜ਼ਿਲਾ ਫ਼ਿਰੋਜ਼ਪੁਰ

ਚੌਥਾ ਜੁਗ ਰਿਹਾ ਕੂਕ, ਦਹਿ ਦਿਸ਼ਾ ਦਏ ਦੁਹਾਈਆ। ਤ੍ਰੈਗੁਣ ਅਗਨੀ ਰਹੀ ਫ਼ੂਕ, ਪੰਜ ਤਤ ਕਰੇ ਲੜਾਈਆ। ਘਰ ਘਰ ਵਸੇ ਜੂਠ ਝੂਠ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਚਾਰੇ ਕੂਟ, ਮਨ ਵਾਸਨਾ ਹੋਈ ਹਲਕਾਈਆ। ਸਚ ਬਣੇ ਨਾ ਕੋਇ ਸਪੂਤ, ਪਿਤਾ ਪੁਰਖ ਨਾ ਕੋਇ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਹਰਿ ਸਰਨ ਸੱਚੀ ਸਰਨਾਈਆ। ਕਲਜੁਗ ਕੂਕ ਕਰੇ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਚਾਰੋ ਕੁੰਟ ਹਾਹਾਕਾਰ, ਨਵਖੰਡ ਧੀਰ ਨਾ ਕੋਇ ਧਰਾਈਆ। ਦੀਪ ਸੱਤ ਨਾ ਕੋਇ ਪਿਆਰ, ਬ੍ਰਹਿਮੰਡ ਖੰਡ ਸ਼ਬਦੀ ਨਾਦ ਨਾ ਕੋਇ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਚੇ ਟਿੱਲੇ ਬੈਠੇ ਕਰਨ ਧਿਆਨ, ਨਿਜ ਨੇਤਰ ਨੈਣ ਉਠਾਈਆ। ਲੱਖ ਚੁਰਾਸੀ ਭੁੱਲੀ ਤਤ ਗਿਆਨ, ਗੁਰਮਤ ਸੰਗ ਨਾ ਕੋਇ ਰਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਸ਼ੈਤਾਨ, ਸ਼ਰਅ ਘਰ ਘਰ ਰਿਹਾ ਜਣਾਈਆ। ਸਿਦਕ ਸਬੂਰੀ ਸਾਚਾ ਦਿਸੇ ਨਾ ਕੋਈ ਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਘਰ ਸਾਚੇ ਮਿਲੇ ਵਡਿਆਈਆ। ਕਲਜੁਗ ਰੋਵੇ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾ, ਦਸਤਗੀਰ ਨਜ਼ਰ ਕੋਇ ਨਾ ਆਈਆ। ਰਹਿਮਤ ਕਰ ਸਚ ਖ਼ੁਦਾ, ਬੇਐਬ ਤੇਰੀ ਸਰਨਾਈਆ। ਸ੍ਰੀ ਭਗਵਾਨ ਫੇਰਾ ਪਾ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਗੁਰ ਸ਼ਬਦੀ ਡੰਕ ਵਜਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸੋਈ ਸੁਰਤੀ ਦੇ ਜਗਾ,

ਪੰਜ ਤਤ ਕਾਇਆ ਫੋਲ ਫੋਲਾਈਆ। ਸਚ ਮੂਰਤੀ ਦੇ ਵਖਾ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਦ ਤੂਰਤੀ ਦੇ ਸੁਣਾ, ਧੁਨ ਆਤਮਕ ਰਾਗ ਅਲਾਈਆ। ਮਨ ਮੂਰਖੀ ਦੇ ਗਵਾ, ਬੁਧ ਬਿਬੇਕ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਰੋਵੇ ਨੇਤਰ ਖੋਲ੍ਹੇ ਅੱਖ, ਦੋ ਜਹਾਨਾਂ ਵੇਖ ਵਖਾਈਆ। ਨਵ ਨੌ ਚਾਰ ਹੋਈ ਸਖ, ਸਾਚੀ ਵਸਤ ਨਾ ਕੋਇ ਵਿਕਾਈਆ। ਸਾਹਿਬ ਸਤਿਗੁਰ ਪੁਰਖ ਸੁਆਮੀ ਪਰਗਟ ਦਿਸੇ ਨਾ ਕਿਸੇ ਪਰਤੱਖ, ਭਰਮੇ ਭੁੱਲੀ ਸਰਬ ਲੋਕਾਈਆ। ਵਿਸ਼ਾ ਵਿਕਾਰ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧੀਰਜ ਧੀਰ ਨਾ ਕੋਇ ਧਰਾਈਆ । ਮੰਦਰ ਮਸਜਿਦ ਸ਼ਿਵਦਵਾਲੇ ਰੋਵਣ ਮੱਠ, ਸਾਚਾ ਨਾਉਂ ਹਰਿ ਹਰਿ ਨਾ ਕੋਇ ਧਿਆਈਆ। ਨਾੜ ਬਹੱਤਰ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਲਜੁਗ ਉਠ ਕਰੇ ਵਿਚਾਰ, ਆਪ ਆਪਣਾ ਵੇਖ ਵਖਾਈਆ। ਚਾਰੋ ਕੁੰਟ ਦਿਸੇ ਹਾਰ, ਸਾਚਾ ਸੰਗ ਨਾ ਕੋਇ ਨਿਭਾਈਆ। ਨਾਤਾ ਤੁਟਾ ਮੀਤ ਮੁਰਾਰ, ਸੱਜਣ ਸੈਣ ਸਾਕ ਨਾ ਕੋਇ ਪਿਤਾ ਮਾਈਆ। ਅੰਤਰ ਆਤਮ ਕਰੇ ਨਾ ਕੋਇ ਪਿਆਰ, ਪਰਮਾਤਮ ਨਜ਼ਰ ਕਿਸੇ ਨਾ ਆਈਆ। ਬ੍ਰਹਮ ਮੇਲਾ ਪਾਰਬ੍ਰਹਮ ਨਾ ਕੋਇ ਆਧਾਰ, ਗੁਰ ਚੇਲਾ ਰੰਗ ਨਾ ਕੋਇ ਰੰਗਾਈਆ। ਚਾਰ ਵਰਨ ਧੂਆਂਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸੰਸਾ ਰੋਗ ਨਾ ਕੋਇ ਚੁਕਾਈਆ। ਅਠਾਰਾਂ ਬਰਨ ਨਾ ਕੋਇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਸਚੀ ਸਰਨਾਈਆ। ਕਲਜੁਗ ਕਹੇ ਪ੍ਰਭ ਬੇਪਰਵਾਹ, ਬੇਅੰਤ ਤੇਰੀ ਸਰਨਾਈਆ। ਨਿਰਗੁਣ ਸਰਗੁਣ ਬਣ ਮਲਾਹ, ਲੋਕਮਾਤ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਧਿਆਨ ਗਏ ਲਗਾ, ਚਰਨ ਕਵਲ ਕਵਲ ਸਰਨਾਈਆ । ਸਚ ਸੰਦੇਸ਼ਾ ਗਏ ਸੁਣਾ, ਧੁਰ ਦੀ ਬਾਣੀ ਰਾਗ ਅਲਾਈਆ। ਕਲਜੁਗ ਅੰਤਮ ਪਰਗਟ ਹੋਵੇ ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹ, ਕਲ ਕਲਕੀ ਫੇਰਾ ਪਾਈਆ । ਦੋ ਜਹਾਨਾਂ ਦੇਵੇ ਇਕ ਸਲਾਹ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਤੇਈ ਅਵਤਾਰ ਲਏ ਸਮਝਾ, ਭਗਤ ਅਠਾਰਾਂ ਬੂਝ ਬੁਝਾਈਆ। ਈਸਾ ਮੂਸਾ ਮੁਹੰਮਦ ਦਏ ਪਨਾਹ, ਸਮਰਥ ਸਿਰ ਆਪਣਾ ਹੱਥ ਟਿਕਾਈਆ। ਗੁਰ ਗੁਰ ਧਾਰ ਦਏ ਵਖਾ, ਨਾਨਕ ਗੋਬਿੰਦ ਰੰਗ ਰੰਗਾਈਆ। ਸਾਚਾ ਮੰਤਰ ਇਕ ਦ੍ਰਿੜਾ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਕੂੜੀ ਕਿਰਿਆ ਦਏ ਗਵਾ, ਜੂਠ ਝੂਠ ਰਹਿਣ ਨਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਲਏ ਉਠਾ, ਬੇਨਜ਼ੀਰ ਆਪਣੀ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਮੰਗੇ ਇਕੋ ਮੰਗ, ਦੋਏ ਜੋੜ ਵਾਸਤਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਦੁਆਰਾ ਵੇਖ ਲੰਘ, ਕੂੜੇ ਮੰਦਰ ਡੇਰਾ ਢਾਹੀਆ। ਸੁੰਞੀ ਦਿਸੇ ਤੇਰੀ ਸੇਜ ਪਲੰਘ, ਸੁਹੰਜਣੀ ਸੇਜ ਨਾ ਕੋਇ ਸੁਹਾਈਆ। ਕਲਜੁਗ ਜੀਵ ਆਤਮ ਮਾਣੇ ਨਾ ਕੋਇ ਅਨੰਦ, ਨਿਜਾਨੰਦ ਰਸ ਨਾ ਕੋਇ ਚਖਾਈਆ। ਸਾਚਾ ਢੋਲਾ ਗਾਏ ਨਾ ਕੋਈ ਛੰਦ, ਤੇਰਾ ਮੇਰਾ ਭੇਵ ਨਾ ਕੋਇ ਮਿਟਾਈਆ। ਦੂਈ ਢਾਹੇ ਨਾ ਕੋਇ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਸੁਰਤ ਸਵਾਣੀ ਹੋਈ ਰੰਡ, ਸ਼ਬਦੀ ਕੰਤ ਨਾ ਕੋਇ ਹੰਢਾਈਆ। ਹਾਹਾਕਾਰ ਵੇਖ ਵਰਭੰਡ, ਭੰਡੀ ਘਰ ਘਰ ਕੂੜੀ ਕਿਰਿਆ ਪਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਲੋਕਮਾਤ ਨੇਤਰ ਨੈਣ ਨੈਣ ਉਠਾਈਆ। ਕਲਜੁਗ ਕਹੇ ਮੇਰੇ ਸਾਹਿਬ ਸੁਲਤਾਨ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਕਿਰਪਾ ਕਰ ਵਾਲੀ ਦੋ ਜਹਾਨ, ਪੁਰਖ ਅਕਾਲ ਸਮਰਥ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਮੰਗਣ ਦਾਨ, ਸੰਤ ਸੱਜਣ ਬੈਠੇ ਝੋਲੀ ਡਾਹੀਆ। ਗੁਰਮੁਖ ਬਣੇ ਬਾਲ ਅਞਾਣ, ਬਾਲੀ ਬੁੱਧ ਇਕ ਰਖਾਈਆ। ਗੁਰਸਿਖ ਚਰਨ ਧੂੜੀ ਕਰਨ ਅਸ਼ਨਾਨ, ਦੁਰਮਤ ਮੈਲ ਧਵਾਈਆ। ਨਿਗਹਬਾਨ ਹੋ ਨਿਗਹਬਾਨ, ਨਿਰਗੁਣ ਸਰਗੁਣ ਵੇਖ ਵਖਾਈਆ । ਕਾਗਦ ਕਲਮ ਲਿਖ ਲਿਖ ਹੋਏ ਹੈਰਾਨ, ਤੇਰਾ ਅੰਤ ਕਹਿਣ ਕੋਈ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਬਿਆਨ, ਸਚ ਸ਼ਹਾਦਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਮੇਰੇ ਭਗਵੰਤ, ਪ੍ਰਭ ਤੇਰੀ ਓਟ ਤਕਾਈਆ। ਮੇਰਾ ਲੇਖਾ ਚੁੱਕੇ ਅੰਤ, ਲੋਕਮਾਤ ਰਹਿਣ ਨਾ ਪਾਈਆ। ਗੜ੍ਹ ਤੁਟੇ ਹਉਮੇ ਹੰਗਤ, ਹੰ ਬ੍ਰਹਮ ਪਾਰਬ੍ਰਹਮ ਦੇ ਸਮਝਾਈਆ। ਦਰ ਦਰਵੇਸ਼ ਖਲੋਤਾ ਮੰਗਤ, ਭਿਖਕ ਭਿਖਿਆ ਝੋਲੀ ਦੇ ਪਾਈਆ। ਭਰਮੇ ਭੁੱਲਾ ਤੇਰਾ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਅੰਤਰ ਆਤਮ ਧਿਆਨ ਨਾ ਕੋਇ ਲਗਾਈਆ। ਰਸਨਾ ਜਿਹਵਾ ਬੱਤੀ ਦੰਦ ਗੌਂਦੇ ਮੰਤ, ਮੰਤਰ ਫੁਰਨਾ ਨਾ ਕੋਇ ਵਖਾਈਆ। ਫਿਰੇ ਦੁਹਾਗਣ ਨਾਰ ਬਿਨ ਕੰਤ, ਸੁਹਾਗੀ ਰੂਪ ਨਾ ਕੋਇ ਵਟਾਈਆ। ਕਾਇਆ ਚੋਲੀ ਚੜ੍ਹੇ ਨਾ ਰੰਗ ਬਸੰਤ, ਦੁਰਮਤ ਮੈਲ ਨਾ ਕੋਇ ਧਵਾਈਆ। ਭੇਵ ਨਾ ਪਾਏ ਕੋਈ ਪੰਡਤ, ਬੋਧ ਅਗਾਧ ਤੇਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੁਧ ਬਿਨ ਸਹਾਇਕ ਕੋਈ ਨਜ਼ਰ ਨਾ ਆਈਆ। ਕਲਜੁਗ ਕਹੇ ਮੇਰੇ ਭਗਵਾਨ, ਤੇਰੇ ਹੱਥ ਮੇਰੀ ਵਡਿਆਈਆ। ਤੇਰੇ ਦਰ ਤੋ ਮਿਲਿਆ ਦਾਨ, ਝੋਲੀ ਖ਼ਾਲੀ ਆਪ ਭਰਾਈਆ। ਅੰਤ ਦਰ ਤੇਰੇ ਡਿਗਾ ਆਣ, ਦੋਏ ਜੋੜ ਵਾਸਤਾ ਪਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਇਕੋ ਇਕ ਵਖਾਈਆ। ਲੇਖਾ ਚੁੱਕੇ ਸ਼ਰਅ ਬੇਈਮਾਨ, ਈਮਾਨ ਇਕੋ ਇਕ ਸਮਝਾਈਆ। ਨਜ਼ਰੀ ਆਏ ਇਕ ਨੌਜਵਾਨ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਨਾਮ ਸਦਾ ਪਰਧਾਨ, ਸੋ ਪਰਧਾਨਗੀ ਇਕ ਕਮਾਈਆ। ਸ੍ਰਿਸ਼ਟ ਸਬਾਈ ਆਤਮ ਪਰਮਾਤਮ ਦੇਵੇ ਸਚ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਨਾਤਾ ਤੁਟੇ ਕੂੜੀ ਕਿਰਿਆ ਜੀਵ ਜੰਤ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਾਇਆ ਮੰਦਰ ਅੰਦਰ ਨਜ਼ਰੀ ਆਏ ਤੇਰਾ ਨੂਰ ਮਹਾਨ, ਮਹਿਮਾ ਅਕੱਥ ਕਥ ਸੁਣਾਈਆ। ਰਾਗ ਅਨਾਦੀ ਸੁਣੇ ਸਚੀ ਧੁਨਕਾਨ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਸੋ ਭੂਮਿਕਾ ਸੋਹੇ ਮਕਾਨ, ਘਰ ਘਰ ਵਿਚ ਵੱਜੇ ਵਧਾਈਆ। ਸਤਿਗੁਰ ਸੁਆਮੀ ਦਰਸਨ ਦੇਵੇ ਆਣ, ਆਵਣ ਜਾਵਣ ਚੁਕੇ ਸਰਬ ਜੁਦਾਈਆ। ਭਗਤ ਭਗਵਾਨ ਕਰ ਪਹਿਚਾਨ, ਪੜਦਾ ਦੂਈ ਦਵੈਤ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਈਆ। ਕਲਜੁਗ ਕਹੇ ਮੇਰੇ ਪੁਰਖ ਨਿਰੰਜਣ, ਹਰਿ ਵੱਡੇ ਵਡ ਵਡਿਆਈਆ। ਨੇਤਰ ਦੇ ਨਾਮ ਅੰਜਨ, ਅਗਿਆਨ ਅੰਧੇਰ ਮਿਟਾਈਆ । ਦੀਨਾਂ ਨਾਥਾਂ ਬਣ ਸਾਚਾ ਸੱਜਣ, ਦੁੱਖ ਭੰਜਨ ਤੇਰੀ ਸਰਨਾਈਆ। ਚਰਨ ਧੂੜ ਕਰਾ ਮਜਨ, ਮਾਇਆ ਮਮਤਾ ਦੇ ਗਵਾਈਆ। ਕਾਇਆ ਮਾਟੀ ਕਰ ਕੰਚਨ, ਸੋਨਾ ਆਪਣਾ ਰੰਗ ਵਖਾਈਆ।

ਧੁਰਦਰਗਾਹੀ ਬੇਪਰਵਾਹੀ ਪੁਰਖ ਅਕਾਲ ਤੇਰਾ ਸ਼ਬਦ ਅਗੰਮੀ ਸੱਚਾ ਬਚਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਸਾਚੇ ਮੰਗਣ, ਦੋਏ ਜੋੜ ਵਾਸਤਾ ਪਾਈਆ। ਕਿਰਪਾ ਨਿਧਾਨ ਲੱਖ ਚੁਰਾਸੀ ਤੋੜ ਫੰਦਨ, ਰਾਏ ਧਰਮ ਨਾ ਦਏ ਸਜ਼ਾਈਆ। ਕਲਜੁਗ ਸਚ ਸੁੱਚ ਕੀਤੀ ਨੰਗਨ, ਪੜਦਾ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਮਾਰਗ ਦੇ ਸਮਝਾਈਆ । ਕਲਜੁਗ ਕਹੇ ਮੇਰੇ ਪੁਰਖ ਅਬਿਨਾਸ, ਅਬਿਨਾਸ਼ੀ ਤੇਰੀ ਇਕ ਸਰਨਾਈਆ। ਹਉਂ ਬਾਲਕ ਛੋਟਾ ਤੇਰਾ ਦਾਸ, ਬਣ ਸੇਵਕ ਸੇਵ ਕਮਾਈਆ। ਚੌਂਦਾਂ ਸਦੀਆਂ ਮੁਹੰਮਦ ਪੂਰੀ ਕਰੇ ਆਸ, ਆਸਾ ਆਸਾ ਨਾਲ ਮਿਲਾਈਆ। ਬੀਸ ਬੀਸਾ ਖੇਲ ਤਮਾਸ਼, ਜਗਤ ਜਗਦੀਸਾ ਭੇਵ ਚੁਕਾਈਆ। ਮੰਡਲ ਮੰਡਪ ਗੋਪੀ ਕਾਹਨ ਪਾਈ ਰਾਸ, ਨਿਰਗੁਣ ਸਰਗੁਣ ਨਾਚ ਨਚਾਈਆ। ਖੇਲਿਆ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜੋ ਰੱਖਣ ਤੇਰੀ ਆਸ, ਨਿਜ ਨੇਤਰ ਧਿਆਨ ਲਗਾਈਆ। ਕਰ ਕਿਰਪਾ ਕਰ ਪਰਕਾਸ਼, ਪਰਕਾਸ਼ਵਾਨ ਤੇਰੀ ਰੁਸ਼ਨਾਈਆ। ਮਨ ਵਾਸਨਾ ਤਨ ਰਹੇ ਨਾ ਬਦਮੁਆਸ਼, ਬੁਧੀ ਬਬੇਕ ਦੇ ਕਰਾਈਆ। ਪਾਰ ਉਤਾਰ ਆਪਣੇ ਘਾਟ, ਪੂਰਬ ਘਾਟਾ ਪੂਰ ਕਰਾਈਆ। ਨਾਮ ਵਸਤ ਦੇ ਦਾਤ, ਅਮੋਲਕ ਆਪ ਵਰਤਾਈਆ। ਉਤਮ ਵਖਾ ਆਪਣੀ ਜ਼ਾਤ, ਵਰਨ ਬਰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰਾ ਤੇਰੇ ਵਿਚ ਸਮਾਈਆ ।

੫ ਅੱਸੂ ੨੦੨੦ ਬਿਕਰਮੀ ਕੇਹਰ ਸਿੰਘ ਦੇ ਗ੍ਰਹਿ ਰਜੀਵਾਲਾ ਜ਼ਿਲਾ ਫਿਰੋਜ਼ਪੁਰ

ਸ਼ਾਹ ਪਾਤਸ਼ਾਹ ਗੁਰੂ ਮਹਾਰਾਜ, ਕਰ ਕਿਰਪਾ ਤੇਰੀ ਵਡਿਆਈਆ। ਸੀਸ ਜਗਦੀਸ ਤੇਰੇ ਤਾਜ, ਰਾਜਨ ਰਾਜ ਤੇਰੀ ਸਰਨਾਈਆ। ਦੋ ਜਹਾਨ ਤੇਰਾ ਕਾਜ, ਬ੍ਰਹਿਮੰਡ ਖੰਡ ਤੇਰੀ ਰਚਨ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸਮਾਜ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਦੇ ਰਹੇ ਆਵਾਜ਼, ਉਚੀ ਕੂਕ ਕੂਕ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬੇੜਾ ਬੰਨ੍ਹ ਚਲੌਂਦੇ ਰਹੇ ਜਹਾਜ਼, ਖੇਵਟ ਖੇਟਾ ਰੂਪ ਵਟਾਈਆ। ਬੋਧ ਅਗਾਧ ਨਾਮ ਨਿਧਾਨਾ ਸੁਣੌਂਦੇ ਰਹੇ ਨਾਦ, ਧੁਨ ਆਤਮਕ ਰਾਗ ਅਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਅੰਮ੍ਰਿਤ ਰਸ ਵੇਖਦੇ ਰਹੇ ਸੁਆਦ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਮਿਲੇ ਵਡਿਆਈਆ। ਤੇਰੇ ਘਰ ਮਿਲੇ ਵਡਿਆਈ, ਵਡ ਵਡਾ ਨਜ਼ਰੀ ਆਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾਈ, ਜੁਗ ਚੌਕੜੀ ਵਿਛੋੜਾ ਕੋਇ ਨਾ ਪਾਇੰਦਾ। ਏਕਾ ਮੰਗ ਰਹੇ ਮੰਗਾਈ, ਦੂਜੀ ਆਸ ਨਾ ਕੋਇ ਵਖਾਇੰਦਾ। ਕਿਰਪਾ ਕਰ ਸਚ ਗੋਸਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਇਕੋ ਸੋਭਾ ਪਾਇੰਦਾ। ਗੁਰੂ ਮਹਾਰਾਜ ਵਡ ਪੀਰਨ ਪੀਰ, ਬੇਐਬ ਨੂਰ ਖ਼ੁਦਾਈਆ। ਤੁਧ ਬਿਨ ਹੋਏ ਸਦਾ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਵੇਖ ਅੰਤ ਅਖੀਰ, ਚਾਰੋ ਕੁੰਟ ਨੈਣ ਉਠਾਈਆ। ਸ਼ਰਅ ਮਜ਼ਬ ਵੱਝਾ ਜ਼ੰਜੀਰ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਲੱਖ ਚੁਰਾਸੀ ਪਈ ਪੀੜ, ਹੌਲਾ ਭਾਰ ਨਾ ਕੋਇ ਵਖਾਈਆ।

ਨੇਤਰ ਰੋਵਣ ਹਸਤ ਕੀਟ, ਊਚ ਨੀਚ ਰੋਵਣ ਮਾਰਨ ਧਾਹੀਂਆ। ਸਾਚੀ ਦਿਸੇ ਨਾ ਕੋਇ ਪ੍ਰੀਤ, ਪ੍ਰੀਤੀਵਾਨ ਨਜ਼ਰ ਕੋਇ ਨਾ ਆਈਆ। ਸਤਿਗੁਰ ਭੁਲੇ ਤੇਰਾ ਗੀਤ, ਹਰਿ ਕਾ ਨਾਮ ਨਾ ਕੋਇ ਦ੍ਰਿੜਾਈਆ। ਫਿਰੀ ਦਰੋਹੀ ਮੰਦਰ ਮਸੀਤ, ਮੁਲਾਂ ਸ਼ੇਖ਼ ਬੈਠੇ ਮੁਖ ਭਵਾਈਆ। ਮਾਣਸ ਜਨਮ ਕੋਈ ਨਾ ਲਏ ਜੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ, ਹਰਿ ਤੇਰੀ ਓਟ ਤਕਾਈਆ। ਤਖ਼ਤ ਨਿਵਾਸੀ ਨੌਜਵਾਨ, ਸ੍ਰੀ ਭਗਵਾਨ ਤੇਰੀ ਸਰਨਾਈਆ। ਦਰ ਦਰਵੇਸ਼ ਖੜੇ ਮੰਗਣ ਦਾਨ, ਕਿਰਪਾ ਕਰ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਪੰਜ ਇਕ ਬਾਲ ਅਞਾਣ, ਪੂਰਬ ਲੇਖਾ ਵੇਖ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਚੌਥਾ ਜੁਗ ਦਿਸੇ ਵੈਰਾਨ, ਘਰ ਘਰ ਵੜਿਆ ਕੂੜ ਸ਼ੈਤਾਨ, ਸਾਚੀ ਧਾਰ ਨਜ਼ਰ ਕੋਇ ਨਾ ਆਈਆ । ਨਾਤਾ ਤੁਟਾ ਸ਼ਾਸਤਰ ਸਿਮਰਤ ਵੇਦ ਪੁਰਾਨ, ਸਾਚਾ ਗਿਆਨ ਨਾ ਕੋਇ ਦ੍ਰਿੜਾਈਆ। ਅੰਜੀਲ ਕੁਰਾਨ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਬਾਣੀ ਮਾਰੇ ਨਾ ਕੋਈ ਬਾਣ, ਅਣਿਆਲਾ ਤੀਰ ਨਾ ਕੋਇ ਚਲਾਈਆ। ਸਤਿਗੁਰ ਕਰੇ ਨਾ ਕੋਇ ਧਿਆਨ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸਾਚਾ ਖੰਡਾ ਨਜ਼ਰ ਨਾ ਆਏ ਵਿਚ ਮਿਆਨ, ਖੜਗ ਰੂਪ ਸਤਿ ਸਰੂਪ ਨਾ ਕੋਇ ਪਰਗਟਾਈਆ। ਲੇਖਾ ਲਿਖ ਲਿਖ ਦੇ ਕੇ ਆਏ ਬਿਆਨ, ਜੀਵ ਜੰਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਘਰ ਤੇਰੇ ਮੰਗਲ ਗਾਈਆ। ਕਿਰਪਾ ਕਰ ਠਾਕਰ ਸੁਆਮੀ, ਸਮਰਥ ਤੇਰੀ ਵਡਿਆਈਆ। ਪਛੋਤਾਵੇ ਤੇਰੀ ਬਾਣੀ ਚਾਰ ਜੁਗ ਦੀ ਰਾਣੀ, ਨੇਤਰ ਨੈਣਾਂ ਨੀਰ ਵਹਾਈਆ। ਪਾਵੇ ਸਾਰ ਨਾ ਕੋਈ ਖਾਣੀ, ਚਾਰੇ ਪੜਦਾ ਸਕੇ ਨਾ ਕੋਇ ਉਠਾਈਆ। ਲੋਕਮਾਤ ਆਈ ਹਾਨੀ, ਨੇਤਰ ਅੱਖ ਅੱਖ ਅੱਖ ਸ਼ਰਮਾਈਆ। ਪਾਰਬ੍ਰਹਮ ਪ੍ਰਭ ਭੁਲੀ ਤੇਰੀ ਸਚ ਕਹਾਣੀ, ਜੂਠੀ ਝੂਠੀ ਜਗਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਮ ਢੋਲਾ ਇਕੋ ਗਾਈਆ। ਚਾਰੇ ਬਾਣੀ ਰੋਵੇ ਮਾਰੇ ਧਾਹ, ਚਾਰ ਕੁੰਟ ਦਏ ਦੁਹਾਈਆ। ਚਾਰ ਵਰਨ ਗਏ ਭੁਲਾ, ਚਾਰ ਯਾਰ ਸਾਰ ਨਾ ਪਾਈਆ। ਚੌਥਾ ਜੁਗ ਹੋਇਆ ਬੇਵਫ਼ਾ, ਸੱਚਾ ਸੰਗ ਨਾ ਕੋਇ ਨਿਭਾਈਆ। ਆ ਵੇਖ ਮੇਰੇ ਖ਼ੁਦਾ, ਅੰਜੀਲ ਕੁਰਾਨ ਵਾਸਤਾ ਪਾਈਆ। ਤੇਰਾ ਨੂਰ ਤੇਰੇ ਨਾਲੋਂ ਹੋਇਆ ਜੁਦਾ, ਜੁਜ਼ ਬੈਠਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਭੇਵ ਖੁਲ੍ਹਾਈਆ। ਨੇਤਰ ਰੋਵਣ ਵੇਦ ਪੁਰਾਨ ਸ਼ਾਸਤਰ, ਸ਼ਹਿਨਸ਼ਾਹ ਤੇਰੇ ਅੱਗੇ ਅਰਜੋਈਆ। ਸਾਡੀ ਕਿਸੇ ਕੰਮ ਨਾ ਆਏ ਲਗ ਮਾਤਰ, ਮਮਤਾ ਕੂੜੀ ਕਿਰਿਆ ਜਗਤ ਵਧਾਈਆ। ਲੋਕਮਾਤ ਆਏ ਪ੍ਰਭ ਤੇਰਾ ਨਾਉਂ ਗਾਵਣ ਖ਼ਾਤਰ, ਦੂਜੀ ਅਵਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਇਕੋ ਨਾਦ ਸੁਣਾਈਆ। ਬਾਣੀ ਕਹੇ ਸੁਣ ਮੇਰੇ ਭਗਵਾਨ, ਪੁਰਖ ਅਕਾਲ ਤੇਰੀ ਸਰਨਾਈਆ। ਗੁਰੂ ਗੁਰਦੇਵ ਸੁਆਮੀ ਦਿਤਾ ਦਾਨ, ਧੁਰ ਸੰਦੇਸ਼ਾ ਹੁਕਮ ਜਣਾਈਆ। ਚਾਰ ਵਰਨ ਦੇ ਗਿਆਨ, ਸਾਚੀ ਸਰਨ ਇਕ ਸਮਝਾਈਆ। ਲੇਖਾ ਲਿਖਤ ਲੇਖ ਮਹਾਨ, ਅੱਖਰ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਬਹਿ ਕੇ ਆਸਣ ਲਾਈਆ। ਚਾਰੇ ਬਾਣੀ ਉਚੀ ਬੋਲ, ਪ੍ਰਭ ਨਾਅਰਾ ਹੱਕ ਜਣਾਈਆ। ਸਾਨੂੰ ਲੈ ਜਾ ਆਪਣੇ ਕੋਲ, ਲੋਕਮਾਤ ਲੋੜ ਰਹੀ ਨਾ ਰਾਈਆ। ਕੂੜੀ

ਕਿਰਿਆ ਚਾਰੋ ਕੁੰਟ ਵੱਜੇ ਢੋਲ, ਸਾਚਾ ਨਾਮ ਤੇਰਾ ਹਿਰਦੇ ਸਕੇ ਨਾ ਕੋਇ ਵਸਾਈਆ। ਅੰਤਮ ਤੋਲ ਆਪਣੇ ਤੋਲ, ਤੋਲਣਹਾਰੇ ਤੇਰੀ ਮੰਗੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਣੀ ਕਹੇ ਮੇਰੇ ਭਗਵੰਤ, ਮੈਂ ਸਚ ਦਿਆਂ ਸੁਣਾਈਆ। ਤੇਰਾ ਭੁਲਿਆ ਸਭ ਨੂੰ ਮੰਤ, ਮੰਤਰ ਹਰਿ ਨਾ ਕੋਇ ਦ੍ਰਿੜਾਈਆ । ਮੈਂ ਰੋਵਾਂ ਵਿਛੁੰਨੀ ਹਰਿ ਸਾਚੇ ਕੰਤ, ਬਣ ਵੈਰਾਗਣ ਫਿਰਾਂ ਵਾਹੋ ਦਾਹੀਆ। ਮਿਹਰਵਾਨ ਮੇਰੀ ਮੰਨ ਮਿੰਨਤ, ਨਿਉਂ ਨਿਉਂ ਬੈਠੀ ਸੀਸ ਝੁਕਾਈਆ। ਕਲਜੁਗ ਜੀਵ ਮੇਰੇ ਨਾਲ ਕਰਨ ਇਲਤ, ਪੜਦਾ ਮੇਰਾ ਰਹੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਲੇਖੇ ਪਾਈਆ। ਬਾਣੀ ਕਹੇ ਮੇਰੇ ਬੋਧ ਅਗਾਧ, ਬਾਬਲ ਤੇਰੀ ਓਟ ਰਖਾਈਆ। ਅੰਤਮ ਵੇਲਾ ਰੱਖ ਸਾਡੀ ਲਾਜ, ਮਿਹਰਵਾਨ ਫੇਰਾ ਪਾਈਆ। ਚਾਰੋ ਕੁੰਟ ਥੱਕੀ ਭਾਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਦੇ ਕੇ ਗਏ ਤੇਰਾ ਨਾਮ ਦਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਲੈ ਬੁਲਾਈਆ। ਘਰ ਸਾਚੇ ਪ੍ਰਭ ਲੈ ਸੱਦ, ਸੱਦਾ ਇਕੋ ਵਾਰ ਦਿਵਾਈਆ। ਅੰਤਮ ਸਾਡੀ ਮੁੱਕੀ ਹੱਦ, ਹਦੂਦ ਤੇਰਾ ਦੁਆਰਾ ਨਜ਼ਰੀ ਆਈਆ। ਤੇਰਾ ਨੂਰ ਉਪਜੀ ਤੇਰੀ ਯਦ, ਤੇਰਾ ਬੰਸ ਰੂਪ ਅਖਵਾਈਆ। ਕੂੜੀ ਕਿਰਿਆ ਵਿਚੋ ਕੱਢ, ਆਪ ਆਪਣੇ ਘਰ ਬਹਾਈਆ। ਪ੍ਰੇਮ ਪ੍ਰੀਤੀ ਕਰ ਲਡ, ਸਾਚੀ ਰੀਤੀ ਇਕ ਜਣਾਈਆ। ਧਰਮ ਨਿਸ਼ਾਨਾ ਦੇ ਗੱਡ, ਦੋ ਜਹਾਨਾਂ ਆਪ ਝੁਲਾਈਆ। ਸਾਡੇ ਬੁੱਢੇ ਹੋਏ ਹੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੇਰੇ ਮੰਦਰ ਸੋਭਾ ਪਾਈਆ। ਤੇਰਾ ਮੰਦਰ ਲੱਗੇ ਸੋਹਣਾ ਚੰਗਾ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਚਾਰ ਜੁਗ ਲੋਕਮਾਤ ਵਜਾਇਆ ਮਰਦੰਗਾ, ਤੇਰਾ ਡੰਕਾ ਨਾਮ ਸੁਣਾਈਆ। ਕਲਜੁਗ ਜੀਵ ਅੰਤਰ ਹੋਇਆ ਅੰਧਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਗਤ ਵਾਸਨਾ ਫਿਰੇ ਮੰਦਾ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਪੰਜ ਤਤ ਅੰਗਿਆਰ ਕੋਈ ਨਾ ਕਰੇ ਠੰਡਾ, ਤ੍ਰੈਗੁਣ ਅਗਨੀ ਰਹੀ ਤਪਾਈਆ। ਆਤਮ ਬਿਨ ਪਰਮਾਤਮ ਹੋਇਆ ਰੰਡਾ, ਜਗਤ ਦੁਹਾਗਣ ਰੂਪ ਵਟਾਈਆ। ਬਿਨ ਓਢਣ ਫਿਰੇ ਨੰਗਾ, ਪੜਦਾ ਉਪਰ ਨਾ ਕੋਇ ਰਖਾਈਆ। ਨੇਤਰ ਰੋਵੇ ਤੀਰਥ ਤੱਟ ਗੰਗਾ, ਗੋਦਾਵਰੀ ਨੈਣਾਂ ਨੀਰ ਵਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਏ ਭੰਗਾ, ਭਗਤੀ ਰੂਪ ਕਰਨ ਕੋਇ ਨਾ ਆਈਆ। ਚਾਰ ਕੁੰਟ ਕੂੜੀ ਕਿਰਿਆ ਦਿਸੇ ਦੰਗਾ, ਦਹਿ ਦਿਸ਼ਾ ਹੋਏ ਲੜਾਈਆ। ਕਿਸੇ ਹੱਥ ਨਾ ਆਏ ਪਰਮਾਨੰਦਾ, ਨਿਜਾਨੰਦ ਨਾ ਕੋਇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੈ ਜਾ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹ ਪ੍ਰਭ, ਦਰ ਤੇਰੇ ਇਕ ਅਰਜੋਈਆ। ਕਲਜੁਗ ਅੰਤਮ ਸਚ ਦੁਆਰਾ ਜਾਏ ਲੱਭ, ਦੂਜੀ ਆਸ ਨਾ ਕੋਇ ਰਖਾਈਆ। ਤੇਰੇ ਨਾਲੋ ਹੋਈਏ ਨਾ ਫੇਰ ਅਲੱਗ, ਸਦ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਡ ਵੱਡੇ ਵਡ ਵਡਿਆਈਆ। ਸੋ ਪੁਰਖ ਦਿਆਲ ਠਾਕਰ, ਏਕੰਕਾਰ ਆਪ ਜਣਾਇੰਦਾ। ਚਾਰੇ ਬਾਣੀ ਨਿੱਕੀ ਬੂੰਦ ਪ੍ਰਭ ਵਖਾਏ ਵੱਡਾ ਸਾਗਰ, ਗਹਿਰ ਗੰਭੀਰ ਭੇਵ ਚੁਕਾਇੰਦਾ । ਕਲਜੁਗ ਅੰਤਮ ਸਭ ਨੂੰ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਖੇਲੇ ਖੇਲ ਕਰੀਮ ਕਾਦਰ, ਕਰਤਾ ਆਪਣੀ ਕਾਰ ਕਮਾਇੰਦਾ। ਜੋਧਾ ਸੂਰਬੀਰ ਬਹਾਦਰ, ਬਲਧਾਰੀ ਬਲ

ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਇੰਦਾ। ਸਭ ਦਾ ਲੇਖਾ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਚਾਰ ਜੁਗ ਦਾ ਲੇਖੇ ਲਾਏ ਜਾਪ, ਚਾਰੇ ਬਾਣੀ ਰਿਹਾ ਸਮਝਾਈਆ। ਲੋਕਮਾਤ ਜਿਸ ਬਣਾਇਆ ਤੁਹਾਡਾ ਪਰਤਾਪ, ਸੋ ਪਰਤਾਪੀ ਆਪਣੇ ਵਿਚ ਛੁਪਾਈਆ। ਜਿਸ ਦਾ ਨੂਰ ਇਕੋ ਪਾਕ, ਸੋ ਪਾਕ ਰਸੂਲ ਵੇਖ ਵਖਾਈਆ। ਸਚ ਦੁਆਰੇ ਖੋਲ੍ਹੇ ਤਾਕ, ਨਾਮ ਇਸ਼ਾਰੇ ਨਾਲ ਸਮਝਾਈਆ। ਨੇਤਰ ਖੋਲ੍ਹ ਲਵੋ ਝਾਕ, ਝਾਕੀ ਇਕੋ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨਾਂ ਨਾਥਾਂ ਹੋਏ ਸਹਾਈਆ। ਦੀਨਾਂ ਨਾਥਾਂ ਦਇਆਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਅੰਤਮ ਲੇਖਾ ਵੇਖੇ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਇੰਦਾ। ਸਚ ਫ਼ਰਿਯਾਦ ਸੁਣੇ ਆਣ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਆਪਣਾ ਆਪਣਾ ਦੇਣਾ ਬਿਆਨ, ਧੁਰ ਫ਼ਰਮਾਣਾ ਆਪ ਜਣਾਇੰਦਾ। ਚੌਥੇ ਜੁਗ ਖੇਲ ਕਰੇ ਭਗਵਾਨ, ਭਗਵਨ ਆਪਣੀ ਸੇਵਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਲੇਖੇ ਪਾਇੰਦਾ। ਅੰਤਮ ਲੇਖਾ ਲੇਖ ਮੁਕਾਵਾਂਗਾ। ਸਾਚੀ ਸਿਖਿਆ ਸਰਬ ਦ੍ਰਿੜਾਵਾਂਗਾ। ਪਿਛਲਾ ਲੇਖਾ ਝੋਲੀ ਪਾਵਾਂਗਾ। ਜੀਵ ਜਹਾਨ ਵੇਖੋ ਮਿਥਿਆ, ਲੱਖ ਚੁਰਾਸੀ ਭਾਂਡਾ ਭੰਨ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਵਣਹਾਰਾ ਸਾਚੀ ਭਿਛਿਆ, ਝੋਲੀ ਸਭ ਦੀ ਆਪ ਭਰਾਵਾਂਗਾ। ਸਭ ਦੀ ਝੋਲੀ ਆਪ ਭਰਾਵਾਂਗਾ। ਹੌਲੀ ਹੌਲੀ ਵੇਖ ਵਖਾਵਾਂਗਾ। ਜੁਗ ਚੌਕੜੀ ਜੋ ਦੱਸਦਾ ਰਿਹਾ ਬੋਲੀ, ਸੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਮਿਲਾਵਾਂਗਾ। ਰਲ ਮਿਲ ਸਾਰੇ ਚੁੱਕਣ ਡੋਲੀ, ਚੌਥੇ ਜੁਗ ਚਾਰੇ ਕਹਾਰ ਰੂਪ ਵਖਾਵਾਂਗਾ। ਲੋਕਮਾਤ ਜੋ ਪ੍ਰਭ ਦੀ ਬਣ ਕੇ ਰਹੀ ਗੋਲੀ, ਤਿਸ ਅੰਤਮ ਲੇਖੇ ਲਾਵਾਂਗਾ। ਸਾਧਾਂ ਸੰਤਾਂ ਜੋ ਬਣਦੀ ਰਹੀ ਵਿਚੋਲੀ, ਤਿਸ ਆਪਣੇ ਕੋਲ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਸਾਵਾਂਗਾ। ਘਰ ਮੰਦਰ ਇਕ ਵਸਾਵਾਂਗਾ। ਪਿਛਲਾ ਲੇਖਾ ਪੂਰ ਕਰਾਵਾਂਗਾ। ਚਾਰੇ ਬਾਣੀ ਰੰਗ ਰੰਗਾਵਾਂਗਾ। ਸ਼ਬਦ ਹਾਣੀ ਸੰਗ ਵਖਾਵਾਂਗਾ। ਅਕੱਥ ਕਹਾਣੀ ਇਕ ਦ੍ਰਿੜਾਵਾਂਗਾ। ਧੁਰ ਫ਼ਰਮਾਨ ਹੁਕਮ ਜਣਾਵਾਂਗਾ। ਸਚ ਨਿਸ਼ਾਨ ਲੋਕਮਾਤ ਵਖਾਵਾਂਗਾ। ਲੱਖ ਚੁਰਾਸੀ ਭੇਵ ਚੁਕਾਵਾਂਗਾ। ਵਡ ਦੇਵੀ ਦੇਵ ਰੂਪ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਆਪ ਸੁਣਾਵਾਂਗਾ । ਸਤਿਜੁਗ ਰਚ ਕੇ ਸਚ ਸਵੰਬਰ, ਸਾਚਾ ਕਾਜ ਆਪ ਵਖਾਵਾਂਗਾ। ਸਰਬ ਕਲਾ ਹੋ ਭਰਤੰਬਰ, ਸਚ ਸੁਆਮੀ ਨਾਮ ਧਰਾਵਾਂਗਾ। ਪਿਛਲਾ ਮੇਟ ਸਰਬ ਅਡੰਬਰ, ਆਦਤ ਇਕੋ ਇਕ ਸਮਝਾਵਾਂਗਾ। ਮਨ ਵਾਸਨਾ ਦਹਿ ਦਿਸ਼ਾ ਨਾ ਭਵੇ ਬੰਦਰ, ਮਨ ਕਾ ਮਣਕਾ ਆਪ ਭਵਾਵਾਂਗਾ। ਭਾਗ ਲੱਗੇ ਕਾਇਆ ਡੂੰਘੀ ਕੰਦਰ, ਨਿਰਗੁਣ ਨੂਰ ਜੋਤ ਚਮਕਾਵਾਂਗਾ। ਸਚ ਸੁਣਾਵਾਂ ਇਕੋ ਛੰਦਨ, ਸੋਹੰ ਢੋਲਾ ਰਾਗ ਅਲਾਵਾਂਗਾ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਦੋਹਾਂ ਮੇਟੇ ਬੰਧਨ, ਬੰਦਗੀ ਆਪਣਾ ਨਾਮ ਸਮਝਾਵਾਂਗਾ। ਚਰਨ ਪ੍ਰੀਤੀ ਧੂੜੀ ਮਸਤਕ ਲਾਵਾਂ ਚੰਦਨ, ਟਿੱਕਾ ਇਕੋ ਇਕ ਜਣਾਵਾਂਗਾ। ਵੇਖਾਂ ਖੇਲ ਖੰਡ ਬ੍ਰਹਿਮੰਡਨ, ਬ੍ਰਹਿਮਾਂਡ ਆਪਣਾ ਹੁਕਮ ਵਰਤਾਵਾਂਗਾ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਇਕੋ ਨਾਮ ਮੰਗਣ, ਦੂਜੀ ਵੰਡ ਨਾ ਕੋਈ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਰਚਾਵਾਂਗਾ। ਸਾਚਾ ਖੇਲ ਆਪ ਰਚਾਵੇਗਾ। ਪ੍ਰਭ ਸਾਜਣ ਵੇਸ ਵਟਾਵੇਗਾ। ਚੜ੍ਹ ਅਸਵ ਤਾਜਨ

ਫੇਰਾ ਪਾਵੇਗਾ। ਗੁਰੂ ਮਹਾਰਾਜਨ ਰਾਗ ਅਲਾਵੇਗਾ। ਬਣ ਸੁਹਾਗੀ, ਸੁਹਾਗਣ ਰੂਪ ਵਖਾਵੇਗਾ। ਬਣ ਵੈਰਾਗੀ, ਵੈਰਾਗ ਇਕ ਉਪਜਾਵੇਗਾ। ਬਣ ਤਿਆਗੀ, ਤਿਆਗ ਇਕ ਸਮਝਾਵੇਗਾ। ਚਾਰੇ ਬਾਣੀ ਹੋਏ ਵਡਭਾਗੀ, ਵਡਭਾਗੀ ਭਾਗਾਂ ਭਰਿਆ ਘਰ ਇਕ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਇਕ ਜਣਾਵੇਗਾ। ਆਪਣਾ ਮਾਰਗ ਇਕ ਲਗਾਏਗਾ। ਪ੍ਰਭ ਸਵਾਮੀ ਦਇਆ ਕਮਾਏਗਾ। ਚਾਰੇ ਖਾਣੀ ਆਪ ਸਮਝਾਏਗਾ। ਸਾਚੀ ਬਾਣੀ ਨਾਮ ਜਣਾਏਗਾ। ਸ਼ਬਦ ਹਾਣੀ ਮੇਲ ਮਿਲਾਏਗਾ। ਤੂੰ ਮੇਰਾ ਮੈਂ ਤੇਰਾ ਬੋਲ ਇਕੋ ਇਕ ਪਰਗਟਾਏਗਾ। ਘਰ ਘਰ ਚੜ੍ਹੇ ਚਾਓ ਘਨੇਰਾ, ਦੁਖੀਆ ਰੂਪ ਨਾ ਕੋਇ ਵਖਾਏਗਾ। ਕਾਇਆ ਮੰਦਰ ਵਸੇ ਖੇੜਾ, ਬੰਦ ਖਿੜਕੀ ਆਪ ਖੁਲ੍ਹਾਏਗਾ। ਨੌ ਦਵਾਰੇ ਢਾਹੇ ਡੇਰਾ, ਦਸਮ ਦੁਆਰੀ ਬੂਝ ਬੁਝਾਏਗਾ। ਚਾਰ ਜੁਗ ਦਾ ਚੁੱਕੇ ਝੇੜਾ, ਛੱਤੀ ਛੱਤੀ ਪੰਧ ਮੁਕਾਏਗਾ। ਸਚ ਦੁਆਰ ਵਖਾਏ ਖੁਲ੍ਹਾ ਵਿਹੜਾ, ਭਗਤ ਭਗਵਾਨ ਪੜਦਾ ਲਾਹੇਗਾ। ਉਚਾ ਟਿੱਲਾ ਪਰਬਤ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਏਗਾ । ਆਵਣ ਜਾਵਣ ਲੱਖ ਚੁਰਾਸੀ ਚੁੱਕੇ ਗੇੜਾ, ਜਮ ਕੀ ਫਾਸੀ ਤੋੜ ਤੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਚਲਾਏਗਾ। ਸਾਚਾ ਮਾਰਗ ਇਕ ਚਲਾਵੇਗਾ। ਸ੍ਰੀ ਭਗਵਾਨ ਦਇਆ ਕਮਾਵੇਗਾ। ਧਰਮ ਨਿਸ਼ਾਨ ਇਕ ਉਠਾਵੇਗਾ। ਦੋ ਜਹਾਨ ਆਪ ਵਖਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਓਟ ਤਕਾਵੇਗਾ। ਚਾਰੇ ਖਾਣੀ ਬੋਝ ਹੌਲਾ ਭਾਰ ਕਰਾਵੇਗਾ। ਜਿਸ ਦੀ ਕਿਸੇ ਨਾ ਆਈ ਸੋਚ, ਸੋ ਸਾਚੀ ਸਮਝ ਸਮਝਾਵੇਗਾ। ਜਨ ਭਗਤਾਂ ਪੂਰੀ ਕਰੇ ਲੋਚ, ਆਸਾ ਆਪਣੇ ਨਾਲ ਮਿਲਾਵੇਗਾ। ਫੜ ਉਠਾਏ ਆਹਲਣਿਉਂ ਡਿਗੇ ਬੋਟ, ਹਰਿ ਜੂ ਗੋਦੀ ਆਪ ਬਹਾਵੇਗਾ। ਨੌ ਖੰਡ ਪ੍ਰਿਥਮੀ ਨਾਮ ਨਗਾਰਾ ਇਕੋ ਵੱਜੇ ਚੋਟ, ਘਰ ਘਰ ਡੰਕਾ ਆਪ ਸੁਣਾਵੇਗਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕੱਢੇ ਖੋਟ, ਭਾਂਡਾ ਭਰਮ ਭੌ ਭੰਨਾਵੇਗਾ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਮੇਟ ਮਿਟਾਵੇਗਾ। ਆਤਮ ਪਰਮਾਤਮ ਬੂਝ ਬੁਝਾਏ ਇਕੋ ਸੱਚੀ ਗੋਤ, ਦੂਜੀ ਵੰਡ ਨਾ ਕੋਇ ਵੰਡਾਵੇਗਾ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਆਦਿ ਜੁਗਾਦਿ ਸਦਾ ਬਹੁਤ, ਦੂਜਾ ਅੱਖਰ ਨਾ ਕੋਇ ਪੜ੍ਹਾਵੇਗਾ। ਭਗਤ ਭਗਵਾਨ ਰਲ ਕੇ ਦੋਵੇਂ ਮਾਨਣ ਸੱਚੀ ਮੌਜ, ਮਜਲਸ ਆਪਣੇ ਘਰ ਲਗਾਵੇਗਾ। ਜਿਸ ਦੁਆਰੇ ਕੋਈ ਨਾ ਸਕੇ ਪਹੁੰਚ, ਤਿਸ ਮੰਦਰ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਸਗਨ ਇਕ ਮਨਾਵੇਗਾ। ਪ੍ਰਭ ਸਾਚਾ ਸਗਨ ਮਨਾਏਗਾ। ਭਗਤ ਭਗਵਾਨ ਅੰਗ ਲਗਾਏਗਾ। ਸੂਰਾ ਸਰਬੰਗ ਵੇਖ ਵਖਾਏਗਾ। ਨਾਮ ਮਰਦੰਗ ਇਕ ਵਜਾਏਗਾ। ਸਚ ਦੁਆਰੇ ਆਪੇ ਲੰਘ, ਮਹੱਲ ਅਟੱਲ ਡੇਰਾ ਲਾਏਗਾ। ਦੂਜੀ ਦਿਸੇ ਨਾ ਕੋਈ ਵੰਡ, ਪਰਮਾਤਮ ਆਤਮ ਆਪ ਸਮਝਾਏਗਾ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਢੋਲਾ ਸੱਚਾ ਛੰਦ, ਨਿਰਗੁਣ ਨਿਰਗੁਣ ਨਿਰਗੁਣ ਨਿਰਗੁਣ ਨਾਮ ਇਕ ਸਮਝਾਏਗਾ। ਸਿਫ਼ਤੀ ਨਾਮ ਮੁੱਕੇ ਪੰਧ, ਸਾਲਾਹਣ ਯੋਗ ਆਪ ਅਖਵਾਏਗਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਸ਼ ਰਹਿਮਤ ਆਪ ਕਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨੰਦ ਇਕ ਅਨੇਕ ਘਰ ਵਖਾਏਗਾ।

੫ ਅੱਸੂ ੨੦੨੦ ਬਿਕਰਮੀ ਮਲ ਸਿੰਘ ਦੇ ਗ੍ਰਹਿ ਰਜੀ ਵਾਲਾ ਜ਼ਿਲਾ ਫ਼ਿਰੋਜ਼ਪੁਰ

ਨਾਮ ਅੰਦਰ ਬਾਣੀ ਬਣਤ, ਬਾਣੀ ਸ਼ਬਦ ਗੁਰੂ ਵਡਿਆਈਆ। ਮਾਤ ਪਰਗਟਾਏ ਸਤਿਗੁਰ ਸੰਤ, ਹਰਿ ਸੱਜਣ ਦਇਆ ਕਮਾਈਆ। ਮਹਿੰਮਾ ਜਣਾਏ ਸਦਾ ਬੇਅੰਤ, ਬੇਅੰਤ ਬੇਪਰਵਾਹੀਆ। ਦੇਵੇ ਵਡਿਆਈ ਜੀਵ ਜੰਤ, ਜਗਦੀਸ਼ ਹੋਏ ਸਹਾਈਆ। ਕੂੜੀ ਕਿਰਿਆ ਗੜ੍ਹ ਤੋੜੇ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਗੁਰ ਸ਼ਬਦ ਧਾਰ ਜਗਤ ਬਾਣੀ, ਅੱਖਰ ਅੱਖਰ ਅੱਖਰ ਬੰਧਨ ਪਾਈਆ। ਹਰਿ ਕੀ ਧਾਰ ਬੇਪਹਿਚਾਨੀ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਆਪ ਟਿਕਾਏ ਮਹੱਲ ਅਟੱਲ ਉਚ ਮਕਾਨੀ, ਥਿਰ ਘਰ ਸਾਚੇ ਦੇਵੇ ਵਡਿਆਈਆ। ਜੁਗ ਚੌਕੜੀ ਕਰ ਪਰਧਾਨੀ, ਹੁਕਮੀ ਰੂਪ ਹਾਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਗੁਰ ਬੋਲ ਜਗਤ ਬਾਣੀ, ਲੋਕਮਾਤ ਮਿਲੇ ਵਡਿਆਈਆ। ਹਰਿ ਕੀ ਮਹਿਮਾ ਸਿਫ਼ਤ ਕਹਾਣੀ, ਸਾਚੀ ਸਚ ਸਚ ਪੜ੍ਹਾਈਆ। ਦਰ ਦਰਵੇਸ਼ ਭਰੇ ਪਾਣੀ, ਬੀਸ ਬੀਸ ਸੇਵ ਕਮਾਈਆ। ਮੁੱਖੋ ਕਹੇ ਮੈਂ ਬਾਲ ਅਞਾਣੀ, ਪ੍ਰਭ ਤੇਰੀ ਸਮਝ ਕੋਇ ਨਾ ਆਈਆ। ਤੇਰੇ ਹੁਕਮੇ ਅੰਦਰ ਖੇਲਿਆ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਤੇਰਾ ਰਾਗ ਅਲਾਈਆ। ਲੇਖਾ ਕੋਈ ਨਾ ਜਾਣੇ ਚਾਰ ਖਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਨਾਮ ਬਾਣੀ ਢੋਲਾ, ਜੁਗ ਚੌਕੜੀ ਰਾਗ ਅਲਾਈਆ , ਬੇਪਰਵਾਹ ਅਗੰਮ ਅਤੋਲਾ, ਤੋਲ ਵਿਚ ਕਦੇ ਨਾ ਆਈਆ। ਸਚ ਦੁਆਰਾ ਜਿਸ ਨੇ ਖੋਲ੍ਹਾ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਉਂ ਇਕ ਦਰਸਾਈਆ। ਚਾਰੇ ਬਾਣੀ ਸਿਫ਼ਤੀ ਧਾਰ, ਰਸਨਾ ਜਿਹਵਾ ਨਾਲ ਮਿਲਾਈਆ। ਬੱਤੀ ਦੰਦ ਕਰ ਪਿਆਰ, ਮੁਖਬੰਦ ਛੰਦ ਸੁਣਾਈਆ। ਅੰਤਰ ਕੋਈ ਨਾ ਪਾਵੇ ਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਬਾਹਰੋ ਕੂਕ ਕਰੇ ਪੁਕਾਰ, ਰੌਲਾ ਪਾਵੇ ਵਾਹੋ ਦਾਹੀਆ। ਉਠੋ ਵੇਖੋ ਹਰਿ ਕਰਤਾਰ, ਕਰਤਾ ਕੁਦਰਤ ਖੇਲ ਰਚਾਈਆ। ਸਰਬ ਜੀਅ ਦਾ ਸਾਂਝਾ ਯਾਰ, ਸਾਚੇ ਤਖ਼ਤ ਸੋਭਾ ਪਾਈਆ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਵੇਖ ਵਖਾਈਆ। ਕਾਗਦ ਕਲਮ ਦਏ ਅਧਾਰ, ਸ਼ਹਿਨਸ਼ਾਹ ਸ਼ਾਹੀ ਟਿੱਕਾ ਆਪ ਲਗਾਈਆ। ਜੋ ਸਿਫ਼ਤ ਕਰੇ ਹਰਿ ਮੀਤ ਮੁਰਾਰ, ਸੋ ਬਾਣੀ ਚਾਰੇ ਖਾਣੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਦਏ ਜਣਾਈਆ। ਹਰਿ ਕਾ ਨਾਉਂ ਬਾਣੀ ਓਟ, ਨਿਤ ਨਵਿਤ ਦਇਆ ਕਮਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਸ਼ਬਦੀ ਧਾਰ ਵਹਾਇੰਦਾ। ਸ਼ਬਦ ਜੈਕਾਰਾ ਸੁਣਾਏ ਸਾਚੇ ਕੋਟ, ਕਿਲਾ ਬੰਕ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਇੰਦਾ। ਧੁਰ ਦਾ ਲੇਖਾ ਸਚ ਪੈਗ਼ਾਮ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਹੁਕਮ ਦੇਵੇ ਧੁਰ ਫ਼ਰਮਾਨ, ਧੁਰ ਦਾ ਲੇਖਾ ਆਪ ਜਣਾਈਆ। ਅੰਤਰ ਆਤਮ ਕਰੇ ਪਰਵਾਨ, ਪਰਵਾਨਾ ਇਕੋ ਇਕ ਜਣਾਈਆ। ਨਾਲ ਮਿਲਾਏ ਰਸਨਾ ਜਿਹਵਾ ਜ਼ਬਾਨ, ਸਾਚੀ ਸਿਖਿਆ ਇਕ ਸਿਖਾਈਆ। ਉਚੀ ਕੂਕ ਕਰੇ ਕਲਿਆਣ, ਕਲਮਾ ਨਬੀ ਰੂਪ ਵਟਾਈਆ। ਨਬੀ ਰਸੂਲ ਮੰਨੇ ਈਮਾਨ, ਅਮਲ ਇਕੋ ਇਕ ਸਮਝਾਈਆ। ਅਮਲ ਆਮਲ ਵਿਚ

ਜਹਾਨ, ਕਾਮਲ ਮੁਰਸ਼ਦ ਵੇਖ ਵਖਾਈਆ। ਕਾਤਬ ਲੇਖਾ ਲਿਖੇ ਕਲਾਮ, ਅੱਖਰ ਅੱਖਰ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਸ਼ਬਦ ਦਏ ਵਡਿਆਈਆ। ਸ਼ਬਦ ਸੰਦੇਸ਼ਾ ਨਾਮ ਰੰਗ, ਹਰਿ ਕਰਤਾ ਆਪ ਚੜ੍ਹਾਇੰਦਾ। ਧੁਰ ਦੀ ਖੇਲ ਸੂਰਾ ਸਰਬੰਗ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਸਾਚੇ ਆਪ ਵਖਾਇੰਦਾ। ਸਚ ਮਰਦੰਗਾ ਵਜਾਏ ਮਰਦੰਗ, ਮਰਦ ਮਰਦਾਨਾ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸੇਜ ਮਾਣ ਪਲੰਘ, ਸੋਭਾਵੰਤ ਸੋਭਾ ਪਾਇੰਦਾ। ਦੇਵਣਹਾਰ ਇਕ ਅਨੰਦ, ਸਾਚਾ ਰਸ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਮਾਰਗ ਆਪੇ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਲਾਏ, ਰਾਹ ਇਕੋ ਇਕ ਜਣਾਈਆ। ਸਾਚਾ ਨਾਮ ਇਕ ਸਮਝਾਏ, ਸਿਖਿਆ ਸਚ ਕਰੇ ਪੜ੍ਹਾਈਆ। ਦੋਏ ਜੋੜ ਮੰਗੋ ਇਕ ਸਰਨਾਏ, ਸਰਨਗਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰੇ ਸਚ ਪੜ੍ਹਾਈਆ। ਸਚ ਪੜ੍ਹਾਈ ਕਰਾਏ ਆਪ, ਹਰਿ ਆਪਣੀ ਦਇਆ ਕਮਾਇੰਦਾ। ਧੁਰ ਦਾ ਬੋਲ ਸ਼ਬਦੀ ਜਾਪ, ਸਾਚਾ ਢੋਲਾ ਰਾਗ ਅਲਾਇੰਦਾ। ਮਿਲੇ ਵਡਿਆਈ ਲੋਕਮਾਤ, ਨਿਰਗੁਣ ਸਰਗੁਣ ਖੇਲ ਵਖਾਇੰਦਾ। ਵਸਤ ਅਮੋਲਕ ਦੇ ਦਾਤ, ਸਾਚੀ ਸੇਵਾ ਆਪ ਸਮਝਾਇੰਦਾ। ਰਸਨਾ ਜਿਹਵਾ ਗਾਇਣ ਗਾਥ, ਅੰਤਰ ਸੰਦੇਸਾ ਇਕ ਸੁਣਾਇੰਦਾ। ਕਲਮ ਸ਼ਾਹੀ ਲਿਖ ਦਵਾਤ, ਕਾਗ਼ਜ਼ ਕਲਮਬੰਦ ਕਰਾਇੰਦਾ। ਭੇਵ ਨਾ ਜਾਣੇ ਕੋਈ ਅਰਥਾਤ, ਅਥਵਾ ਆਪਣਾ ਹੁਕਮ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਖੋਲ੍ਹ ਜਮਾਤ, ਸਾਚੀ ਪੱਟੀ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਨਾਉਂ ਕਰ ਪਰਕਾਸ਼, ਪਰਕਾਸ਼ਵਾਨ ਸਮਝਾਈਆ। ਰਸਨਾ ਗਾਓ ਸਵਾਸ ਸਵਾਸ, ਗੁਰ ਅਵਤਾਰ ਪੀਰ ਪੈਗ਼ੰਬਰ ਧੰਦੇ ਲਾਈਆ। ਅੰਤਰ ਬਾਹਰ ਰੱਖੋ ਇਕੋ ਆਸ, ਪੁਰਖ ਅਕਾਲ ਮਨਾਈਆ। ਲੇਖਾ ਲਿਖੋ ਵਿਚ ਕਾਇਨਾਤ, ਕਲਮਾ ਨਬੀ ਰਸੂਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਫ਼ਤੀ ਢੋਲਾ ਇਕ ਸਮਝਾਈਆ। ਸਾਚੇ ਨਾਮ ਸਾਰੇ ਕਰੋ ਸਿਫ਼ਤ, ਸ਼ਾਹ ਪਾਤਸ਼ਾਹ ਆਪ ਜਣਾਈਆ। ਹੁਕਮੇ ਅੰਦਰ ਹੋਵੋ ਗਰਿਫ਼ਤ, ਬੰਧਨ ਆਪਣਾ ਆਪ ਬੰਧਾਈਆ। ਨਾਮ ਬਾਣੀ ਜਣਾਓ ਦੋਜ਼ਖ਼ ਬਹਿਸ਼ਤ, ਸਵਰਗ ਨਰਕ ਵੰਡ ਵੰਡਾਈਆ। ਹਰਿ ਕਾ ਸਭ ਤੋ ਬਾਹਰ ਇਸ਼ਟ, ਈਸ਼ਵਰ ਆਪਣੀ ਧਾਰ ਸਮਝਾਈਆ। ਜੁਗ ਚੌਕੜੀ ਬਿਨ ਬਾਣੀ ਖੋਲ੍ਹੇ ਭਗਤਾਂ ਦ੍ਰਿਸ਼ਟ, ਦ੍ਰਿਸ਼ਟੀ ਆਪਣੀ ਉਪਰ ਪਾਈਆ। ਆਪਣੇ ਦੁਆਰੇ ਰੱਖੇ ਸਾਚੀ ਫ਼ਰਿਸਤ, ਦੂਜੇ ਹੱਥ ਨਾ ਕਿਸੇ ਫੜਾਈਆ। ਚਾਰ ਜੁਗ ਕੋਈ ਲੱਭ ਨਾ ਸਕੇ ਲਿਸਟ, ਅਗਲਾ ਹੁਕਮ ਨਾ ਕੋਇ ਜਣਾਈਆ। ਜੋ ਕੋਈ ਆਇਆ ਸੋ ਇਸ਼ਾਰਾ ਦੇ ਕੇ ਗਿਆ ਭਵਿਖਤ, ਪਾਰਬ੍ਰਹਮ ਪ੍ਰਭ ਆਪਣੀ ਧਾਰ ਜਣਾਈਆ। ਸ਼ਹਾਦਤ ਦੇਵੇ ਬਾਣੀ ਲਿਖਤ, ਮੁਜਰਮ ਕਰੇ ਸਰਬ ਲੋਕਾਈਆ। ਲੱਖ ਚੁਰਾਸੀ ਕੋਈ ਨਾ ਬਣਿਆ ਜਿਗਰ ਲਖ਼ਤ, ਸਚ ਰੂਪ ਨਾ ਕੋਇ ਸਮਾਈਆ। ਅੰਤਮ ਸਭ ਨੂੰ ਪੈਣਾ ਵਖਤ, ਸਿਰ ਹੱਥ ਨਾ ਕੋਇ ਟਿਕਾਈਆ। ਹਰਿ ਕਾ ਭਾਣਾ ਜੁਗ ਜੁਗ ਸਖ਼ਤ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਪੰਜ ਤਤ ਕਾਇਆ ਦੇਂਦਾ ਰਿਹਾ ਸਜ਼ਾਈਆ। ਧੁਰ ਦਾ ਕੋਈ ਨਾ ਜਾਣੇ ਅੰਤਮ ਵਕ਼ਤ, ਵੇਲਾ ਸਚ ਨਾ ਕੋਇ ਦ੍ਰਿੜਾਈਆ। ਥੋੜਾ ਲੇਖਾ ਗੋਬਿੰਦ ਲਿਖਿਆ ਫ਼ਕਤ, ਫ਼ਿਕਰਾ ਇਕੋ ਨਾਮ ਸਮਝਾਈਆ। ਜਿਸ ਆਦਿ ਉਪਾਇਆ

ਜਗਤ, ਜੁਗਤ ਆਪਣੇ ਹੱਥ ਰਖਾਈਆ। ਸੋ ਤਾਰਨਹਾਰਾ ਭਗਤ, ਜਨ ਭਗਤ ਦੇਵੇ ਵਡਿਆਈਆ। ਤਿਸ ਦੁਆਰੇ ਸਚ ਨਾਮ ਦੀ ਇਕੋ ਬਰਕਤ, ਦੂਜੀ ਵਸਤ ਮੰਗਣ ਕੋਇ ਨਾ ਆਈਆ। ਤਿਸ ਸਾਹਿਬ ਦੀ ਨਜ਼ਰ ਕਿਸੇ ਨਾ ਆਏ ਹਰਕਤ, ਦੋ ਜਹਾਨਾਂ ਖੇਲ ਕਰੇ ਚਾਈਂ ਚਾਈਂਆ। ਨਿਰਵੈਰ ਪੁਰਖ ਅਜੂਨੀ ਰਹਿਤ ਆਪੇ ਹੋਵੇ ਪਰਗਟ, ਮਾਤ ਪਿਤ ਜਨਨੀ ਜਨ ਕੁੱਖ ਨਾ ਕੋਇ ਰਖਾਈਆ। ਸਚ ਦੁਆਰਾ ਖੋਲ੍ਹੇ ਹੱਟ, ਨਾਮ ਭੰਡਾਰਾ ਇਕ ਵਰਤਾਈਆ। ਬਾਣੀ ਕਹੇ ਮੈਂ ਤੇਰਾ ਗਾਵਾਂ ਜਸ, ਬਣ ਸੇਵਕ ਸੇਵ ਕਮਾਈਆ। ਬਿਨ ਤੇਰੇ ਦੁਆਰਿਉਂ ਪ੍ਰਭ ਮੇਰੀ ਪੂਰੀ ਕਰੇ ਨਾ ਕੋਇ ਆਸ, ਖ਼ਾਲੀ ਝੋਲੀ ਰਹੀ ਵਖਾਈਆ। ਕਲਜੁਗ ਅੰਤ ਮੇਰੇ ਨੱਕ ਨੱਥ ਤੁੱਟਾ ਬਲਾਕ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਸੱਚਾ ਸੱਜਣ ਰਿਹਾ ਨਾ ਕੋਈ ਸਾਕ, ਨਾਤਾ ਤੁਟਾ ਭੈਣ ਭਾਈਆ। ਘਰ ਘਰ ਦਰ ਦਰ ਜਾ ਕੇ ਕਲਜੁਗ ਜੀਵਾਂ ਰਹੀ ਆਖ, ਸੁਤਿਆਂ ਮਾਤ ਜਗਾਈਆ। ਜੋ ਗੋਬਿੰਦ ਗਿਆ ਭਾਖ, ਸੋ ਸਾਹਿਬ ਫੇਰਾ ਪਾਈਆ। ਉਠੋ ਛੇਤੀ ਖੋਲ੍ਹੋ ਆਪਣਾ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਨੇਤਰ ਪੇਖੋ ਆਦਿ ਜੁਗਾਦੀ ਸਚਾ ਬਾਪ, ਪਿਤਾ ਪੁਰਖ ਇਕੋ ਨਜ਼ਰੀ ਆਈਆ। ਜਿਸ ਨੇ ਸ਼ਬਦ ਬਾਣੀ ਅੱਖਰ ਦੱਸਿਆ ਜਾਪ, ਸੋ ਬਿਨ ਅੱਖਰਾਂ ਅੱਖ ਰਿਹਾ ਮਿਲਾਈਆ। ਕੋਟ ਜਨਮ ਦੇ ਉਤਾਰੇ ਪਾਪ, ਪੰਜ ਤਤ ਕਰੇ ਸਫਾਈਆ । ਅੰਤ ਕੰਤ ਭਗਵੰਤ ਲਏ ਰਾਖ, ਮਿਹਰ ਨਜ਼ਰ ਇਕ ਉਠਾਈਆ। ਜਿਸ ਦਾ ਸਿਮਰਨ ਪੂਜਾ ਇਕੋ ਪਾਠ, ਆਤਮ ਪਰਮਾਤਮ ਰਾਗ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਸੋਹੰ ਦੇਵਣਹਾਰਾ ਸਾਚੀ ਦਾਤ, ਦਰ ਘਰ ਘਰ ਸਾਚੇ ਝੋਲੀ ਪਾਈਆ।