ਪੁਸਤਕਾਲਾਭਾਗ ੧੫

੫ ਅੱਸੂ ੨੦੨੦ ਬਿਕਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲੀ ਜ਼ਿਲਾ ਫ਼ਿਰੋਜ਼ਪੁਰ

ਪੁਰਖ ਅਕਾਲ ਕਿਰਪਾ ਕਰ, ਗੁਰ ਅਵਤਾਰ ਬੈਠੇ ਧਿਆਨ ਲਗਾਈਆ। ਪਰਵਰਦਿਗਾਰ ਦੇ ਵਰ, ਪੀਰ ਪੈਗ਼ੰਬਰ ਵਾਸਤਾ ਪਾਈਆ। ਦਰ ਦਰਵੇਸ਼ ਭਗਤ ਰਹੇ ਖੜ, ਨੇਤਰ ਨੈਣਾਂ ਨੀਰ ਵਹਾਈਆ। ਸੰਤ ਸੁਹੇਲੇ ਤੇਰਾ ਨਾਉਂ ਰਹੇ ਪੜ੍ਹ, ਅੰਤਰ ਆਤਮ ਧਿਆਨ ਲਗਾਈਆ। ਗੁਰਮੁਖ ਤੋੜ ਹੰਕਾਰੀ ਗੜ੍ਹ, ਭਾਂਡਾ ਭਰਮ ਭੌ ਭੰਨਾਈਆ। ਗੁਰਸਿਖ ਚਰਨੀ ਡਿਗਣ ਦੜ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਦਾਤੇ ਵਡ ਮਿਹਰਵਾਨ, ਤੇਰੀ ਓਟ ਇਕ ਤਕਾਈਆ। ਗੁਰ ਅਵਤਾਰ ਮੰਗਣ ਦਾਨ, ਦੋਏ ਜੋੜ ਵਾਸਤਾ ਪਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਸਜਦਾ ਸੀਸ ਝੁਕਾਈਆ। ਭਗਤ ਭਗਵਾਨ ਮੰਗਣ ਦਾਨ, ਚਰਨ ਚਰਨੋਦਕ ਏਕਾ ਮੁਖ ਚੁਆਈਆ। ਸੰਤ ਸੁਹੇਲੇ ਮੰਨਣ ਆਣ, ਓਟ ਇਕੋ ਇਕ ਤਕਾਈਆ। ਗੁਰਮੁਖ ਤੇਰਾ ਢੋਲਾ ਗਾਣ, ਗੀਤ ਗੋਬਿੰਦ ਅਲਾਈਆ। ਗੁਰਸਿਖ ਚਰਨ ਕਵਲ ਕਵਲ ਚਰਨ ਕਰਨ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਕਰ ਕਿਰਪਾ ਸ੍ਰੀ ਭਗਵਾਨ, ਪਾਰਬ੍ਰਹਮ ਤੇਰੀ ਸਰਨਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਹਰਿ ਪੁਰਖ ਨਿਰੰਜਣ ਆਪਣਾ ਰੂਪ ਪਰਗਟਾਈਆ। ਏਕੰਕਾਰ ਬਣ ਬਲਵਾਨ, ਬਲਧਾਰੀ ਕਿਉਂ ਬੈਠਾ ਮੁਖ ਛੁਪਾਈਆ। ਆਦਿ ਨਿਰੰਜਣ ਜੋਤੀ ਨੂਰ ਖੇਲ ਮਹਾਨ, ਦੋ ਜਹਾਨ ਹੋਵੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਖੋਲ੍ਹ ਦੁਕਾਨ, ਚੌਦਾਂ

ਲੋਕ ਹੱਟ ਚਲਾਈਆ। ਸ੍ਰੀ ਭਗਵਾਨ ਸਚ ਜਣਾ ਇਕ ਈਮਾਨ, ਸਿਦਕ ਸਬੂਰੀ ਇਕ ਵਖਾਈਆ। ਪਾਰਬ੍ਰਹਮ ਪ੍ਰਭ ਬੋਧ ਅਗਾਧਾ ਦੇ ਗਿਆਨ, ਅੱਖਰ ਅੱਖਰ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਵੱਜੇ ਨਾਮ ਵਧਾਈਆ। ਕਰ ਕਿਰਪਾ ਪ੍ਰਭ ਸਾਚੇ ਠਾਕਰ, ਚਰਨ ਕਵਲ ਤੇਰੇ ਵਡਿਆਈਆ। ਆਦਿ ਜੁਗਾਦੀ ਭੇਵ ਨਿਰਾਲਾ ਡੂੰਘਾ ਸਾਗਰ, ਗਹਿਰ ਗੰਭੀਰ ਸਮਝ ਕੋਇ ਨਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਕਰ ਕਰਤੇ ਕਾਦਰ, ਕੁਦਰਤ ਤੇਰਾ ਰਾਹ ਤਕਾਈਆ। ਜੋਧਾ ਸੂਰਬੀਰ ਬਣ ਬਹਾਦਰ, ਬਲ ਆਪਣਾ ਇਕ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਸਾਚਾ ਵਣਜ ਮਿਲੇ ਹੱਟ ਸੌਦਾਗਰ, ਸੌਦਾ ਇਕੋ ਨਾਮ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਸਾਚਾ ਘਰ, ਜਿਸ ਘਰ ਨੂਰ ਨੂਰ ਰੁਸ਼ਨਾਈਆ। ਕਿਰਪਾ ਕਰ ਸਤਿਗੁਰ ਗੋਪਾਲ, ਪ੍ਰਭ ਤੇਰੀ ਇਕ ਸਰਨਾਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਕਰਤਾ ਵਡ ਵਡਿਆਈਆ। ਨਿਰਧਨ ਸਰਧਨ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਕੂੜੀ ਕਿਰਿਆ ਤੋੜ ਜੰਜਾਲ, ਤ੍ਰੈਗੁਣ ਬੰਧਨ ਦੇ ਕਟਾਈਆ । ਦੀਆ ਬਾਤੀ ਦੀਪਕ ਜੋਤੀ ਦੇ ਬਾਲ, ਅਗਿਆਨ ਅੰਧੇਰ ਮਿਟਾਈਆ। ਸਚ ਦੁਆਰ ਵਖਾ ਸਚੀ ਧਰਮਸਾਲ, ਜਿਸ ਘਰ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਤਾਲ, ਤਾਲ ਤਲਵਾੜਾ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਜਾਮ ਦੇ ਪਿਆਲ, ਸਾਚਾ ਸੀਰ ਮੁਖ ਚੁਆਈਆ। ਨਾਤਾ ਤੋੜ ਕੂੜੇ ਕਾਲ, ਮਹਾਂਕਾਲ ਮੁਖ ਭਵਾਈਆ। ਅੰਦਰ ਬਾਹਰ ਵਸ ਨਾਲ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖ ਗੁਰਸਿਖ ਤੇਰੇ ਲੱਭਣ ਤੈਨੂੰ ਨਾਦੀ ਲਾਲ, ਨਿਜ ਨੇਤਰ ਨੈਣ ਉਠਾਈਆ । ਲੱਖ ਚੁਰਾਸੀ ਚਾਰ ਕੁੰਟ ਦਹਿ ਦਿਸ਼ਾ ਥੱਕੇ ਭਾਲ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਆਪਣਾ ਘਰ, ਜਿਸ ਘਰ ਵੱਜੇ ਨਾਮ ਵਧਾਈਆ। ਗੁਰ ਅਵਤਾਰ ਸਾਰੇ ਗੌਂਦੇ, ਨਾਅਰਾ ਇਕੋ ਇਕ ਜਣਾਈਆ। ਪੀਰ ਪੈਗ਼ੰਬਰ ਕਲਮਾ ਹੱਕ ਸੁਣੌਂਦੇ, ਕਾਇਨਾਤ ਕਰ ਪੜ੍ਹਾਈਆ। ਭਗਤ ਭਗਵੰਤ ਇਕ ਮਨੌਂਦੇ, ਦੂਜਾ ਇਸ਼ਟ ਨਾ ਕੋਇ ਬਣਾਈਆ। ਸੰਤ ਸਰਨ ਸਰਨਾਈ ਢਹਿ ਢਹਿ ਸੀਸ ਨਿਵੌਂਦੇ, ਧੂੜੀ ਟਿੱਕਾ ਮਸਤਕ ਲਾਈਆ। ਗੁਰਮੁਖ ਗੁਰ ਗੁਰ ਮੁਖ ਸਲਾਹੁੰਦੇ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਗੁਰਸਿਖ ਸਾਚੇ ਸੇਵ ਕਮੌਂਦੇ, ਚਾਕਰ ਪਾਖ਼ਾਕ ਰੂਪ ਵਟਾਈਆ । ਦੋਏ ਜੋੜ ਵਾਸਤਾ ਪੌਂਦੇ, ਦਰ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਲਜੁਗ ਅੰਧੇਰਾ ਰਿਹਾ ਛਾਈਆ । ਕਲਜੁਗ ਅੰਧੇਰਾ ਗਿਆ ਛਾ, ਚਾਰੋਂ ਕੁੰਟ ਸਾਚਾ ਚੰਦ ਨਜ਼ਰ ਨਾ ਆਈਆ। ਰਹਿਬਰ ਦਿਸੇ ਨਾ ਕੋਇ ਮਲਾਹ, ਬੇੜਾ ਨਈਆ ਪਾਰ ਨਾ ਕੋਇ ਕਰਾਈਆ। ਨਾਮ ਦੇਵੇ ਨਾ ਕੋਈ ਸਲਾਹ, ਪੈਗ਼ਾਮ ਸਚ ਨਾ ਕੋਇ ਸੁਣਾਈਆ। ਰਾਮ ਕ੍ਰਿਸ਼ਨ ਗਏ ਭੁਲਾ, ਇਸ਼ਟ ਦੇਵ ਸੀਸ ਜਗਦੀਸ ਨਾ ਕੋਇ ਝੁਕਾਈਆ। ਈਸਾ ਮੂਸਾ ਮੁਹੰਮਦ ਪਕੜੇ ਕੋਈ ਨਾ ਬਾਂਹ, ਪੱਲੂ ਛੱਡਿਆ ਸਰਬ ਲੋਕਾਈਆ। ਚੌਦਾਂ ਲੋਕ ਚੌਦਾਂ ਤਬਕ ਰੋਵਣ ਮਾਰਨ ਧਾਹ, ਸਾਚਾ ਸਬਕ ਨਾ ਕੋਇ ਸਮਝਾਈਆ। ਫਿਰੀ ਦਰੋਹੀ ਥਾਂ ਥਾਂ, ਸਚ ਤਦਬੀਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਸਾਚਾ ਘਰ, ਜਿਸ ਘਰ ਤੇਰਾ ਰੂਪ ਨਜ਼ਰੀ ਆਈਆ । ਗੁਰ ਅਵਤਾਰ ਮੰਗਣ ਮੰਗ,

ਪ੍ਰਭ ਅੱਗੇ ਝੋਲੀ ਡਾਹੀਆ। ਪੀਰ ਪੈਗ਼ੰਬਰ ਬਣ ਮਲੰਗ, ਨਟੂਏ ਨਾਚ ਰਹੇ ਵਖਾਈਆ। ਭਗਤ ਭਗਵਾਨ ਦੇ ਅਨੰਦ, ਅਨੰਦ ਆਤਮ ਇਕ ਜਣਾਈਆ। ਸਾਚੇ ਸੰਤ ਕਹਿਣ ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਗੁਰਮੁਖ ਕਹਿਣ ਤੇਰਾ ਨਾਉਂ ਛੰਦ, ਦੂਜਾ ਗੀਤ ਨਾ ਕੋਇ ਅਲਾਈਆ । ਗੁਰਸਿਖ ਕਹਿਣ ਆਵਣ ਜਾਵਣ ਮੁੱਕੇ ਪੰਧ, ਮਿਲੇ ਪ੍ਰਭ ਚਰਨ ਸਚੀ ਸਰਨਾਈਆ। ਜਗਤ ਰੰਡੇਪਾ ਚੁੱਕੇ ਰੰਡ, ਦੁਹਾਗਣ ਰੂਪ ਨਜ਼ਰ ਨਾ ਆਈਆ। ਮਿਲੇ ਠਾਕਰ ਸਾਹਿਬ ਬਖ਼ਸ਼ੰਦ, ਮਿਹਰ ਨਜ਼ਰ ਇਕ ਉਠਾਈਆ। ਘਰ ਪਰਕਾਸ਼ ਕਰੇ ਚੰਦ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਦਰ ਤੇਰੇ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ਬਰ ਬੋਲ ਜੈਕਾਰ, ਜੈ ਜੈਕਾਰ ਸੁਣਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰ ਕਰ ਸ਼ਿੰਗਾਰ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਆਦਿ ਨਿਰੰਜਣ ਦੇ ਦੀਦਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਖੋਲ੍ਹ ਕਿਵਾੜ, ਬੰਦ ਕਿਵਾੜੀ ਕੁੰਡਾ ਲਾਹੀਆ। ਸ੍ਰੀ ਭਗਵਾਨ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਦੇ ਆਧਾਰ, ਬ੍ਰਹਮ ਤੇਰੀ ਓਟ ਤਕਾਈਆ। ਭਗਤ ਸੁਹੇਲੇ ਰੋਵਣ ਜ਼ਾਰੋ ਜ਼ਾਰ, ਗੁਰ ਚੇਲੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਤੂ ਹੀ ਨਜ਼ਰੀ ਆਈਆ। ਪੀਰ ਪੈਗ਼ੰਬਰ ਗੁਰ ਅਵਤਾਰ ਰਹੇ ਉਡੀਕ, ਚਾਰੋ ਕੁੰਟ ਧਿਆਨ ਲਗਾਈਆ। ਕਲਜੁਗ ਵੇਲਾ ਆਇਆ ਅੰਤ ਨਜ਼ੀਕ, ਲਿਖਤ ਭਵਿਖਤ ਰਿਹਾ ਸਮਝਾਈਆ। ਪਰਗਟ ਹੋਵੇ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਜੋਤੀ ਜਾਮਾ ਪਾਏ ਠੀਕ, ਮਾਤ ਪਿਤ ਨਾ ਕੋਇ ਬਣਾਈਆ। ਸਚ ਜਣਾਏ ਇਕ ਪ੍ਰੀਤ, ਪ੍ਰੀਤੀਵਾਨ ਵੇਸ ਵਟਾਈਆ। ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਢੋਲਾ ਦੱਸੇ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਾਇਆ ਕਾਅਬਾ ਮੰਦਰ ਮਸੀਤ, ਸ਼ਿਵਦਵਾਲਾ ਮੱਠ, · ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਦਰ ਤੇਰੇ ਸੋਭਾ ਪਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਬੋਲ, ਨਾਅਰਾ ਤੇਰਾ ਨਾਮ ਲਗਾਈਆ। ਪਾਰਬ੍ਰਹਮ ਪ੍ਰਭ ਪੜਦਾ ਖੋਲ੍ਹ, ਖ਼ਾਲਕ ਖ਼ਲਕ ਰੂਪ ਜਣਾਈਆ। ਨਿਰਪੱਖ ਹੋ ਕੇ ਤੋਲ ਤੋਲ, ਚਾਰ ਵਰਨ ਰਹੇ ਨਾ ਕੋਇ ਲੜਾਈਆ। ਸਾਚੇ ਭਗਤ ਸੱਦ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਅੰਮ੍ਰਿਤ ਜਾਮ ਪਿਆ ਪੌਹਲ, ਰਸ ਇਕੋ ਇਕ ਵਖਾਈਆ। ਮਿਲੇ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਪੂਰਾ ਕਰ ਆਪਣਾ ਕੌਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਲੇਖਾ ਗਿਆ ਲਿਖਾਈਆ। ਠਾਕਰ ਹੋ ਕੇ ਸਤਿਗੁਰ ਬੌਹੜ, ਸੁਆਮੀ ਹੋ ਕੇ ਵੇਖ ਵਖਾਈਆ। ਜਨਮ ਕਰਮ ਦੀ ਲੱਗੀ ਔੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਲੱਖ ਚੁਰਾਸੀ ਬੂਟਾ ਹੋਇਆ ਕੌੜ, ਮਿਠਾ ਰੂਪ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਦੌੜ, ਅੰਤਰ ਆਤਮ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਵਸੇ ਸਚਾ ਮਾਹੀਆ। ਸਾਚਾ ਮਾਹੀ ਏਕੰਕਾਰ, ਦਰਗਹਿ ਸਾਚੀ ਸੋਭਾ ਪਾਇੰਦਾ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਗ੍ਰਹਿ ਮੰਦਰ ਡੇਰਾ ਲਾਇੰਦਾ । ਜੋਤੀ ਦੀਪਕ ਇਕੋ ਬਾਲ, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ

ਨੌਜਵਾਨ, ਨਿਰਵੈਰ ਪੁਰਖ ਆਪਣਾ ਖੇਲ ਕਰਾਇੰਦਾ। ਲੇਖਾ ਜਾਣੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਝੁਲਾਵਣਹਾਰਾ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਉਠਾਇੰਦਾ। ਦੇਵਣਹਾਰਾ ਸਰਬ ਗਿਆਨ, ਗੁਰ ਅਵਤਾਰ ਪੀਰ ਪੈਗ਼ੰਬਰ ਨਿਸ਼ਅੱਖਰ ਆਪ ਪੜ੍ਹਾਇੰਦਾ। ਥਿਰ ਘਰ ਵਾਸੀ ਖੋਲ੍ਹ ਦੁਕਾਨ, ਸਾਚਾ ਰਹਿਬਰ ਇਕੋ ਹੱਟ ਚਲਾਇੰਦਾ। ਵਿਸ਼ਨ ਬ੍ਰਹਮਾ ਵਿਸ਼ਵ ਕਰ ਪਰਵਾਨ, ਸਚ ਪਰਵਾਨਾ ਇਕ ਫੜਾਇੰਦਾ। ਤ੍ਰੈਗੁਣ ਮਾਇਆ ਦੇ ਦੇ ਦਾਨ, ਧਨ ਦੌਲਤ ਝੋਲੀ ਪਾਇੰਦਾ । ਪੰਜ ਤਤ ਖੇਲ ਮਹਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣੀ ਗੰਢ ਵਖਾਇੰਦਾ । ਲੱਖ ਚੁਰਾਸੀ ਕਰ ਪਰਧਾਨ, ਘਰ ਘਰ ਨਿਰਮਲ ਜੋਤ ਜਗਾਇੰਦਾ । ਸ਼ਬਦ ਨਾਦ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਇਕ ਪਰਗਟਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ । ਪਾਰਬ੍ਰਹਮ ਬ੍ਰਹਮ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਇੰਦਾ । ਸੁਰਤੀ ਸ਼ਬਦੀ ਖੇਲ ਗੋਪੀ ਕਾਹਨ, ਮੰਡਲ ਰਾਸ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਸਮਝਾਇੰਦਾ। ਸਾਚਾ ਮੰਦਰ ਸਚਖੰਡ, ਆਦਿ ਜੁਗਾਦਿ ਵੱਜੇ ਵਧਾਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਤਾਰਾ ਮੰਡਲ ਨਾ ਕੋਇ ਵਖਾਈਆ । ਨਾ ਕੋਈ ਗੀਤ ਨਾ ਕੋਈ ਛੰਦ, ਸ਼ਬਦੀ ਢੋਲਾ ਰਾਗ ਨਾ ਕੋਇ ਸੁਣਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ, ਪੰਜ ਤਤ ਨਾ ਕੋਇ ਵਡਿਆਈਆ। ਨਾ ਕੋਈ ਖੜਗ ਖੰਡਾ ਚੰਡ ਪਰਚੰਡ, ਸ਼ਸਤਰ ਬਸਤਰ ਨਜ਼ਰ ਕੋਇ ਨਾ ਆਈਆ। ਨਾ ਕੋਈ ਅੰਦਰ ਬਾਹਰ ਜਾਏ ਲੰਘ, ਪਲੰਘ ਰੰਗੀਲਾ ਸੇਜ ਨਾ ਕੋਇ ਹੰਢਾਈਆ । ਨਾ ਕੋਈ ਨਾਰ ਕੰਤ ਅਨੰਦ, ਪਿਤਾ ਪੂਤ ਨਾ ਰੂਪ ਵਟਾਈਆ। ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਨਜ਼ਰ ਕੋਇ ਨਾ ਆਈਆ। ਨਾ ਕੋਈ ਸਾਥੀ ਨਾ ਕੋਈ ਸੰਗ, ਨਾ ਕੋਈ ਬੇੜਾ ਰਿਹਾ ਚਲਾਈਆ। ਨਾ ਕੋਈ ਜੀਉ ਨਾ ਕੋਈ ਪਿੰਡ, ਬ੍ਰਹਿਮੰਡ ਧਾਰ ਨਾ ਕੋਇ ਬੰਧਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰਾ ਇਕ ਸਮਝਾਈਆ। ਸਚਖੰਡ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਜਿਸ ਘਰ ਵਸੇ ਸਦਾ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦ ਸੁਤ ਕਰ ਤਿਆਰ, ਥਿਰ ਘਰ ਸਾਚੇ ਦਏ ਬਹਾਈਆ। ਹੁਕਮੇ ਅੰਦਰ ਕਰ ਪਿਆਰ, ਧੁਰ ਦੀ ਧਾਰ ਆਪ ਜਣਾਈਆ। ਬ੍ਰਹਿਮੰਡ ਖੰਡ ਰਚ ਸੰਸਾਰ, ਪੁਰੀ ਲੋਅ ਆਕਾਸ਼ ਪਰਕਾਸ਼ ਨਿਰਗੁਣ ਨੂਰ ਚੰਦ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਸੇਵਾਦਾਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੁਗ ਚੌਕੜੀ ਖੋਲ੍ਹ ਕਿਵਾੜ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੰਧਨ ਪਾਈਆ। ਪਰਗਟ ਕਰ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਲ ਮਿਲਾਈਆ। ਧੁਰ ਸੰਦੇਸ਼ਾ ਏਕਾ ਵਾਰ, ਇਕ ਇਕੱਲਾ ਆਪ ਜਣਾਈਆ। ਕਰੇ ਖੇਲ ਅਗੰਮ ਅਪਾਰ, ਅਗੋਚਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਰਿਹਾ ਸਮਝਾਈਆ। ਸਚ ਦੁਆਰਾ ਇਕੋ ਮੰਦਰ, ਸਚਖੰਡ ਨਿਵਾਸੀ ਆਪ ਜਣਾਇੰਦਾ । ਸ੍ਰੀ ਭਗਵਾਨ ਵਸੇ ਅੰਦਰ, ਨਿਰਗੁਣ ਆਪਣਾ ਨੂਰ ਪਰਗਟਾਇੰਦਾ। ਨਾ ਕੋਈ ਬਾਹਰ ਲਾਏ ਤਾਲਾ ਜੰਦਰ, ਬੰਦ ਕਿਵਾੜੀ ਨਾ ਕੋਇ ਵਖਾਇੰਦਾ। ਨਾ ਕੋਈ ਪਾਏ ਸਾਰ ਡੂੰਘਾ ਖੰਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਸੁਹਾਇੰਦਾ। ਸਚਖੰਡ ਦੁਆਰ

ਉਚ ਮਹੱਲਾ, ਸੋ ਸਾਹਿਬ ਆਪ ਬਣਾਈਆ । ਜਿਸ ਘਰ ਵਸੇ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਜੁਗ ਸਚ ਸੰਦੇਸ਼ ਲੋਕਮਾਤ ਘੱਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕਰੀ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਰੂਪ ਫੜਾਇਆ ਪੱਲਾ, ਪੱਲੂ ਸ਼ਬਦੀ ਗੰਢ ਪਵਾਈਆ। ਭਗਤ ਭਗਵਾਨ ਜੋਤੀ ਧਾਰ ਆਪੇ ਰਲਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਸੰਤ ਸੁਹੇਲੇ ਸਚ ਦੁਆਰੇ ਨਿਰਵੈਰ ਹੋ ਕੇ ਖਲਾ, ਰੂਪ ਅਨੂਪ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਅੰਤ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵਾਨ, ਸਾਹਿਬ ਸਤਿਗੁਰ ਆਪ ਜਣਾਈਆ। ਗੁਰ ਅਵਤਾਰ ਕਰੋ ਧਿਆਨ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਸਾਚੇ ਭਗਤ ਕਰੋ ਪਹਿਚਾਨ, ਭਗਵਨ ਆਪਣਾ ਪੜਦਾ ਲਾਹੀਆ। ਸੰਤ ਸੁਹੇਲੇ ਮੰਗੋ ਦਾਨ, ਦਰ ਭਿਖਾਰੀ ਵੇਸ ਵਟਾਈਆ। ਗੁਰਮੁਖ ਗੁਰ ਗੁਰ ਦਰਸ਼ਨ ਕਰੋ ਸ੍ਰੀ ਭਗਵਾਨ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਗੁਰਸਿਖ ਰਸਨਾ ਬੋਲੋ ਸਚ ਜ਼ਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ। ਸਾਚਾ ਭੇਵ ਖੋਲ੍ਹੇ ਭਗਵੰਤ, ਧਰਮ ਦੁਆਰਾ ਇਕ ਜਣਾਇੰਦਾ। ਆਦਿ ਜੁਗਾਦਿ ਮਹਿੰਮਾ ਅਗਣਤ, ਸ਼ਾਸਤਰ ਸਿਮਰਤ ਵੇਦ ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਸੁਣਾਵਣਹਾਰਾ ਸਾਚਾ ਮੰਤ, ਬੋਧ ਅਗਾਧ ਨਾਮ ਸਮਝਾਇੰਦਾ। ਲੱਖ ਚੁਰਾਸੀ ਬਣ ਬਣ ਕੰਤ, ਘਰ ਸੁਹੰਜਣੀ ਸੇਜ ਹੰਢਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਬਣਾਏ ਬਣਤ, ਘੜਨ ਭੰਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਇਕ ਅਲਾਇੰਦਾ। ਧੁਰ ਸੰਦੇਸਾ ਸੁਣੋ ਸੱਜਣ, ਸੋ ਸਤਿਗੁਰ ਆਪ ਜਣਾਈਆ। ਕਲਜੁਗ ਅੰਤ ਖੇਲ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਆਪ ਸਮਝਾਈਆ। ਚਾਰ ਵਰਨ ਕਰਾਏ ਇਕੋ ਮਜਨ, ਸਤਿ ਸਰੋਵਰ ਨਾਮ ਨੁਹਾਈਆ। ਕੂੜੀ ਕਿਰਿਆ ਭਾਂਡੇ ਭੱਜਣ, ਦੂਈ ਦਵੈਤੀ ਡੇਰਾ ਢਾਹੀਆ। ਗੁਰਮੁਖ ਗੁਰਸਿਖ ਹਰਿਜਨ ਸੰਤ ਸੁਹੇਲੇ ਆਵੇ ਸੱਦਣ, ਸੱਦਾ ਇਕੋ ਨਾਮ ਸੁਣਾਈਆ। ਸ਼ਬਦ ਨਗਾਰਾ ਹੋ ਕੇ ਆਏ ਵੱਜਣ, ਦੋ ਜਹਾਨਾਂ ਨਾਦ ਅਲਾਈਆ। ਜਨ ਭਗਤਾਂ ਅੰਦਰ ਵੜ ਕੇ ਵਸਣ ਆਏ ਹੋ ਕੇ ਮਘਨ, ਨਿਰਗੁਣ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਬੁਝਾਵਣ ਆਏ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਨੌ ਦੁਆਰੇ ਪਾਰ ਕਰੇ ਹੱਦਨ, ਦਸਮ ਦੁਆਰੀ ਡੇਰਾ ਲਾਈਆ। ਸੁਆਮੀ ਠਾਕਰ ਮਿਲੇ ਸੱਜਣ, ਸਹਿਜ ਸੁਭਾਓ ਮੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਦ੍ਰਿੜਾਈਆ। ਸਚ ਦੁਆਰਾ ਕਾਇਆ ਗੜ੍ਹ, ਘਰ ਘਰ ਵਿਚ ਆਪ ਸੁਹਾਇਆ। ਗੁਰਮੁਖ ਵੇਖ ਅੰਦਰ ਵੜ, ਸਤਿਗੁਰ ਪੂਰਾ ਰਿਹਾ ਸਮਝਾਇਆ। ਨੌ ਦੁਆਰੇ ਪਾਰ ਕਰ, ਆਸਾ ਤ੍ਰਿਸਨਾ ਮੇਟ ਮਿਟਾਇਆ। ਸੁਖਮਨ ਟੇਢੀ ਬੰਕ ਚੁੱਕੇ ਡਰ, ਈੜਾ ਪਿੰਗਲ ਮੁਖ ਸ਼ਰਮਾਇਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਨਜ਼ਰ ਕੋਇ ਨਾ ਆਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਦੁਰਮਤ ਮੈਲ ਧਵਾਇਆ। ਏਕਾ ਅੱਖਰ ਲੈਣਾ ਪੜ੍ਹ, ਢੋਲਾ ਰਾਗ ਜਣਾਇਆ । ਅਨਹਦ ਤਾਲ ਵੱਜੇ ਤੜ ਤੜ, ਕਾਇਆ ਧੜ ਭਾਗ ਵਖਾਇਆ। ਬੰਦ ਕਿਵਾੜੀ ਖੁਲ੍ਹੇ ਤਾਲ, ਬਜਰ ਕਪਾਟੀ ਡੇਰਾ ਢਾਹਿਆ। ਆਤਮ ਸੇਜਾ ਜਾਣਾ ਚੜ੍ਹ, ਸੇਜ ਸੁਹੰਜਣੀ ਸੋਭਾ ਪਾਇਆ। ਇਕੋ ਨਰੇਸ਼ਾ ਦਰ, ਨਰਾਇਣ ਨਜ਼ਰੀ ਆਇਆ। ਤੂੰ ਮੇਰਾ ਮੈਂ ਤੇਰਾ ਦੋਹਾਂ ਪੱਲੂ ਲੈਣਾ ਫੜ, ਫੜਿਆ ਪੱਲੂ ਛੁਟ ਨਾ ਜਾਇਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਦਰਸਾਇਆ। ਸਚ ਦੁਆਰ ਕਾਇਆ ਬੰਕ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਜਿਸ ਵਿਚ ਵਸੇ ਰਾਉ ਰੰਕ, ਸਾਧ ਸੰਤ ਬੈਠੇ ਡੇਰਾ ਲਾਈਆ। ਜਿਸ ਘਰ ਵਸੇ ਸ੍ਰੀ ਭਗਵੰਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਘਰ ਖੇਲ ਕਰੇ ਬਣ ਨਾਰੀ ਕੰਤ, ਕੰਤ ਕੰਤੂਹਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਬੁਝਾਈਆ। ਸਚ ਦੁਆਰਾ ਕਾਇਆ ਕਾਅਬਾ, ਹੱਡ ਮਾਸ ਨਾੜੀ ਜੋੜ ਜੁੜਾਈਆ। ਅੰਦਰੇ ਅੰਦਰ ਹੱਕ ਮਹਿਰਾਬਾ, ਮਹਿਬੂਬ ਬੈਠਾ ਆਸਣ ਲਾਈਆ। ਨਿਤ ਨਵਿਤ ਵਜਾਏ ਰਬਾਬਾ, ਬਿਨ ਤੰਦੀ ਤੰਦ ਸਿਤਾਰ ਹਿਲਾਈਆ। ਨਜ਼ਰੀ ਆਏ ਇਕੋ ਕਾਅਬਾ, ਕਾਇਨਾਤ ਰਿਹਾ ਸਮਝਾਈਆ। ਜਾਮ ਪਿਆਏ ਹਯਾਤੇ ਆਬਾ, ਰਸ ਇਕੋ ਇਕ ਵਖਾਈਆ। ਨਜ਼ਰੀ ਆਏ ਸ਼ਾਹ ਨਵਾਬਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਬੁਝਾਈਆ। ਸਚ ਦੁਆਰਾ ਸਾਚਾ ਘਰ, ਸੋ ਸਾਹਿਬ ਆਪ ਬਣਾਈਆ। ਜਿਸ ਗ੍ਰਹਿ ਵਸੇ ਨਰਾਇਣ ਨਰ, ਨਿਰਗੁਣ ਬੈਠਾ ਮੁਖ ਛੁਪਾਈਆ। ਗੁਰਮੁਖ ਗੁਰਸਿਖ ਸਚ ਪ੍ਰੀਤੀ ਕਰ, ਪ੍ਰੀਤੀਵਾਨ ਆਪ ਜਣਾਈਆ । ਪਾਰਬ੍ਰਹਮ ਪ੍ਰਭ ਸਰਨੀ ਪੜ, ਦੋਏ ਜੋੜ ਵਾਸਤਾ ਪਾਈਆ। ਕਰ ਕਿਰਪਾ ਲੈ ਜਾ ਆਪਣੇ ਘਰ, ਮੇਰਾ ਘਰ ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਚਾਰੋ ਕੁੰਟ ਵਹਿੰਦਾ ਹੜ, ਮਾਇਆ ਮਮਤਾ ਰਹੀ ਰੁੜ੍ਹਾਈਆ। ਤ੍ਰੈਗੁਣ ਅਗਨੀ ਜੀਵ ਜੰਤ ਗਏ ਸੜ, ਸਚ ਮੇਘ ਨਾ ਕੋਇ ਬਰਸਾਈਆ। ਕੋਟਨ ਕੋਟ ਉਚੇ ਟਿੱਲੇ ਪਰਬਤ ਜੀਵ ਜੰਤ ਤੇਰਾ ਨਾਉਂ ਰਹੇ ਪੜ੍ਹ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਕੋਟਨ ਕੋਟ ਡੂੰਘੀ ਕੰਦਰ ਬੈਠੇ ਵੜ, ਨੈਣ ਮੂੰਦ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਕੋਟਨ ਕੋਟ ਜਲਧਾਰਾ ਰਹੇ ਠਰ, ਸੀਤਲ ਸਾਂਤਕ ਸਤਿ ਨਾ ਕੋਇ ਵਰਤਾਈਆ। ਕੋਟਨ ਕੋਟ ਅਗਨੀ ਰਹੇ ਸੜ, ਤਨ ਭਬੂਤੀ ਖ਼ਾਕ ਰਮਾਈਆ । ਕੋਟਨ ਕੋਟ ਅਠਸਠ ਤੀਰਥ ਪਾਣੀ ਰਹੇ ਵੜ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮਿਲੇ ਸਚ ਸਰਨਾਈਆ। ਸਚ ਦੁਆਰਾ ਖੋਲ੍ਹੇ ਏਕ, ਏਕੰਕਾਰ ਦਇਆ ਕਮਾਇੰਦਾ। ਕਲਜੁਗ ਅੰਤਮ ਬਖ਼ਸ਼ੇ ਟੇਕ, ਟੇਕ ਰਘੁਨਾਥ ਇਕ ਸਮਝਾਇੰਦਾ। ਗੁਰ ਸ਼ਬਦੀ ਕਰੇ ਬੁਧ ਬਿਬੇਕ, ਦੁਰਮਤ ਮੈਲ ਧਵਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਤਪਾਇੰਦਾ। ਮਿੱਠਾ ਕਰਨਹਾਰਾ ਕੌੜਾ ਰੇਠ, ਮਿਹਰ ਨਜ਼ਰ ਇਕ ਰਖਾਇੰਦਾ। ਚਾਰ ਵਰਨ ਰਲ ਮਿਲ ਗਾਓ ਇਕੋ ਗੀਤ, ਸੋਹੰ ਢੋਲਾ ਆਪ ਪੜ੍ਹਾਇੰਦਾ। ਨਾਤਾ ਤੁਟੇ ਮੰਦਰ ਮਸੀਤ, ਘਰ ਮੱਕਾ ਕਾਅਬਾ ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਇੰਦਾ। ਜਿਸ ਘਰ ਵਸੇ ਸਾਹਿਬ ਅਤੀਤ, ਤ੍ਰੈਭਵਨ ਧਨੀ ਆਪਣਾ ਆਸਣ ਲਾਇੰਦਾ। ਸਚ ਸੁਆਮੀ ਕਰੋ ਪ੍ਰੀਤ, ਅੰਤਰਜਾਮੀ ਘਟ ਘਟ ਵੇਖ ਵਖਾਇੰਦਾ। ਚਰਨ ਪ੍ਰੀਤੀ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਇਕੋ ਵਾਰ ਵਰਤਾਇੰਦਾ। ਚੌਥੇ ਜੁਗ ਕੂੜੀ ਕਿਰਆ ਮੇਟੇ ਲੀਕ, ਚੌਥਾ ਬੁਰਜ ਅੰਤਮ ਢਾਹਿੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਪਰਗਟਾਇੰਦਾ। ਸਚ ਦੁਆਰਾ ਭਗਤ ਭਗਵਾਨ, ਇਕੋ ਇਕ ਸਮਝਾਈਆ। ਜਿਸ ਘਰ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਈਆ। ਲੱਖ ਚੁਰਾਸੀ ਜੀਵ ਜੰਤ ਕਰੋ ਪਹਿਚਾਨ, ਬੇਪਹਿਚਾਨ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖਣ ਆਣ, ਮੌਕਾ ਸਭ ਨੂੰ ਰਿਹਾ ਵਖਾਈਆ। ਸਚ ਭੂਮਿਕਾ ਸੋਹੇ ਅਸਥਾਨ, ਧਰਨੀ

ਮਿਲੇ ਮਾਣ ਵਡਿਆਈਆ। ਜਿਸ ਗ੍ਰਹਿ ਇਕੋ ਉਪਜੇ ਨਾਮ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਜ਼ਰੀ ਆਏ ਸੱਚਾ ਰਾਮ, ਘਨਈਆ ਇਕੋ ਨੂਰ ਰੁਸ਼ਨਾਈਆ। ਇਕੋ ਪੀਰ ਦਏ ਪੈਗ਼ਾਮ, ਪੈਗ਼ੰਬਰ ਇਕੋ ਕਰੇ ਪੜ੍ਹਾਈਆ। ਇਕੋ ਬੋਲੇ ਸਤਿਨਾਮ, ਇਕੋ ਡੰਕਾ ਫ਼ਤਿਹ ਵਜਾਈਆ। ਇਕੋ ਬਰਦਾ ਬਣੇ ਗ਼ੁਲਾਮ, ਇਕੋ ਸੇਵਕ ਸੇਵਾ ਸਚ ਕਮਾਈਆ। ਇਕੋ ਸਜਦਾ ਕਰੇ ਸਚ ਸਲਾਮ, ਇਕੋ ਬੰਦਨਾ ਡੰਡੌਤ ਰਿਹਾ ਜਣਾਈਆ। ਇਕੋ ਕਲਮਾ ਦਏ ਕਲਾਮ, ਇਕੋ ਨਾਮ ਦਏ ਦ੍ਰਿੜਾਈਆ। ਇਕੋ ਸੂਰਬੀਰ ਅਮਾਮ, ਇਕੋ ਨਿਹਕਲੰਕ ਕਲ ਕਲਕੀ ਅਖਵਾਈਆ। ਇਕੋ ਦੋ ਜਹਾਨਾਂ ਹੁਕਮਰਾਨ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਸਚ ਦੁਆਰ ਸੱਚਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਚਾਰ ਦੀਵਾਰ ਨਾ ਦਿਸੇ ਨਿਸ਼ਾਨ, ਬਾਢੀ ਬਣਤ ਨਾ ਕੋਇ ਬਣਾਈਆ। ਆਪਣੀ ਇਛਿਆ ਪਰਗਟ ਕਰੇ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਪ ਦਰਸਾਈਆ। ਮੰਦਰ ਵੇਖੋ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਲ ਰਲਾਈਆ। ਸੋਹੇ ਬੰਕ ਇਕ ਦੁਆਰ, ਘਰ ਵੱਜੇ ਨਾਮ ਵਧਾਈਆ। ਸੰਬਲ ਹੋਇਆ ਮਾਤ ਉਜਿਆਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਡੰਕਾ ਵੱਜੇ ਅਗੰਮ ਅਪਾਰ, ਸਮਝ ਸਕੇ ਕੋਈ ਨਾ ਰਾਈਆ। ਰਸਨਾ ਬੋਲਣ ਸਰਬ ਜੈਕਾਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰਾ ਖੇਲ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਸਦੀ ਚੌਧਵੀਂ ਗਏ ਹਾਰ, ਬਲਹੀਣ ਰੂਪ ਵਟਾਈਆ। ਬੀਸ ਬੀਸਾ ਕੋਈ ਨਾ ਦਏ ਆਧਾਰ, ਧੀਰਜ ਧੀਰ ਨਾ ਕੋਇ ਰਖਾਈਆ। ਚਾਰੋ ਕੁੰਟ ਧੂਆਂਧਾਰ, ਦਹਿ ਦਿਸ਼ਾ ਚੰਦ ਨਾ ਕੋਇ ਚਮਕਾਈਆ। ਤੇਰੀ ਓਟ ਕਲਕੀ ਅਵਤਾਰ, ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਈਆ । ਸਾਚਾ ਦਰ ਵੇਖੋ ਦਰਬਾਰ, ਧੁਰਦਰਗਾਹੀ ਆਪ ਜਣਾਇੰਦਾ। ਸਚਖੰਡ ਨਿਵਾਸੀ ਖੋਲ੍ਹ ਕਿਵਾੜ, ਹਰਿ ਕਰਤਾ ਭੇਵ ਚੁਕਾਇੰਦਾ। ਦਰ ਖਲੋਤੇ ਗੁਰੂ ਅਵਤਾਰ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਤੇਰਾ ਜਲਵਾ ਨੂਰ ਅਪਾਰ, ਨੇਤਰ ਨੈਣ ਨਾ ਕੋਇ ਟਿਕਾਇੰਦਾ। ਤੇਰਾ ਸਾਹਿਬ ਸਚ ਦੀਦਾਰ, ਸਾਚਾ ਨੂਰ ਚੰਦ ਚਮਕਾਇੰਦਾ। ਸਾਡੀ ਇਕੋ ਸੁਣ ਪੁਕਾਰ, ਨਮੋ ਨਮੋ ਸੀਸ ਸਰਬ ਝੁਕਾਇੰਦਾ। ਕਲਜੁਗ ਅੰਤ ਲੈ ਅਵਤਾਰ, ਕਲ ਕਲਕੀ ਨਾਉਂ ਵਖਾਇੰਦਾ। ਤੇਰਾ ਸੰਬਲ ਧਾਮ ਨਿਆਰ, ਜਗ ਭੇਵ ਕੋਇ ਨਾ ਪਾਇੰਦਾ। ਮਦਨ ਮੂਰਤ ਸਚ ਗੋਪਾਲ, ਗੋਬਿੰਦ ਆਪਣੀ ਖੇਲ ਕਰਾਇੰਦਾ। ਨਾਮ ਖੰਡਾ ਤੇਜ ਕਟਾਰ, ਚੰਡ ਪਰਚੰਡ ਆਪ ਚਮਕਾਇੰਦਾ। ਦੋ ਜਹਾਨਾਂ ਕਰ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਡਿਆਇੰਦਾ। ਸਚ ਮਹੱਲ ਸਚਖੰਡ ਦੁਆਰਾ ਉਹ, ਜਿਸ ਘਰ ਜੋਤ ਜੋਤ ਰੁਸ਼ਨਾਈਆ। ਸਤਿ ਸਰੂਪੀ ਸਾਚੀ ਕਰੇ ਲੋਅ, ਦੀਆ ਬਾਤੀ ਨਾ ਕੋਇ ਟਿਕਾਈਆ। ਆਪਣਾ ਨਾਉਂ ਪਰਗਟਾਏ ਨਿਰਗੁਣ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਆਪੇ ਹੋ, ਲੱਖ ਚੁਰਾਸੀ ਵੰਡ ਵੰਡਾਈਆ। ਚਾਰੇ ਖਾਣੀ ਨਿਰਗੁਣ ਸਰਗੁਣ ਹੋ ਕੇ ਰਿਹਾ ਛੋਹ, ਅੰਡਜ ਜੇਰਜ ਉਤਭਜ ਸੇਤਜ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਆਪੇ ਸਭ ਕਿਛ ਲਵੇ ਖੋਹ, ਖ਼ਾਲੀ ਹੱਥ ਸਰਬ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪੇ ਹੋ, ਧੁਰ ਦਾ ਮੰਦਰ ਇਕ ਵਖਾਈਆ।

੬ ਅੱਸੂ ੨੦੨੦ ਬਿਕਰਮੀ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ

ਹਰਿ ਕਰਤਾ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਵ ਜੰਤ ਭੇਵ ਚੁਕਾਈਆ। ਸਚ ਪ੍ਰੀਤੀ ਦੱਸੇ ਇਕ ਪਿਆਰ, ਆਤਮ ਪਰਮਾਤਮ ਮੇਲ ਮਿਲਾਈਆ। ਚਾਰ ਵਰਨ ਦਏ ਅਧਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਚੀ ਸਰਨਾਈਆ। ਅੰਮ੍ਰਿਤ ਜਾਮ ਦਏ ਪਿਆਲ, ਰਸ ਇਕੋ ਇਕ ਵਖਾਈਆ । ਨਿਰਮਲ ਦੀਆ ਦੇਵੇ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਵਖਾਏ ਸੱਚੀ ਧਰਮਸਾਲ, ਕਾਇਆ ਬੰਕ ਇਕ ਪਰਗਟਾਈਆ। ਦੀਨਾਂ ਬੰਧਪ ਹੋ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਕਰਤਾ ਪੁਰਖ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਕਲਜੁਗ ਮੇਟੇ ਅੰਧ ਅੰਧਿਆਰਾ, ਸਤਿਜੁਗ ਸਾਚਾ ਨੂਰ ਚਮਕਾਇੰਦਾ। ਸ਼ਬਦ ਅਗੰਮ ਬੋਲ ਜੈਕਾਰ, ਸਾਚਾ ਢੋਲਾ ਰਾਗ ਸੁਣਾਇੰਦਾ। ਤੇਰਾ ਮੇਰਾ ਇਕ ਕਿਨਾਰਾ, ਨਈਆ ਨੌਕਾ ਨਾਮ ਚੜ੍ਹਾਇੰਦਾ। ਪਾਵੇ ਸਾਰ ਧੁਰ ਦਰਬਾਰਾ, ਦਰਗਹਿ ਸਾਚੀ ਵੇਖ ਵਖਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਵਡ ਅਵਤਾਰੀ ਫੇਰਾ ਪਾਇੰਦਾ। ਭਗਤ ਵਛਲ ਬਣ ਗਿਰਧਾਰਾ, ਗਿਰਵਰ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਹਰਿ ਕਰਤਾ ਖੇਲ ਕਰੇ ਗੋਬਿੰਦ, ਮਹਿੰਮਾ ਅਕਥ ਕਥੀ ਨਾ ਜਾਈਆ। ਵੇਖਣਹਾਰਾ ਸੰਸਾਰ ਸਾਗਰ ਡੂੰਘਾ ਸਿੰਧ, ਗਹਿਰ ਗੰਭੀਰ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤਮ ਲੱਗੀ ਚਿੰਦ, ਚਿੰਤਾ ਸਕੇ ਨਾ ਕੋਇ ਮਿਟਾਈਆ। ਨਗਰ ਖੇੜਾ ਕੋਈ ਨਾ ਵਸੇ ਪਿੰਡ, ਸੁੰਞੀਂ ਨਗਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪ ਜਣਾਈਆ। ਹਰਿ ਕਰਤਾ ਕਰਨੇਹਾਰਾ, ਇਕ ਇਕੱਲਾ ਖੇਲ ਖਲਾਇੰਦਾ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਨਿਰਵੈਰ ਜੋਤ ਧਰਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਲੱਖ ਚੁਰਾਸੀ ਖੋਜ ਖੋਜਾਇੰਦਾ। ਜੀਵ ਜੰਤ ਦਏ ਅਧਾਰਾ, ਸਾਧ ਸੰਤ ਆਪ ਸਮਝਾਇੰਦਾ। ਅੰਤਰ ਆਤਮ ਕਰ ਪਿਆਰਾ, ਪਰਮਾਤਮ ਆਪਣਾ ਬੰਧਨ ਪਾਇੰਦਾ। ਸਚ ਖੋਲ੍ਹ ਇਕ ਦੁਆਰਾ, ਦਰ ਦਰਵਾਜ਼ਾ ਕੁੰਡਾ ਲਾਹਿੰਦਾ। ਨਜ਼ਰੀ ਆਏ ਏਕੰਕਾਰਾ, ਅਕਲ ਕਲਧਾਰੀ ਵੇਸ ਵਟਾਇੰਦਾ। ਮਹੱਲ ਅਟੱਲ ਉਚ ਮਨਾਰਾ, ਊਚੋ ਊਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਹਰਿ ਕਰਤਾ ਪੁਰਖ ਸੁਲਤਾਨ, ਸਾਹਿਬ ਸਤਿਗੁਰ ਵਡ ਵਡਿਆਈਆ। ਜੁਗ ਚੌਕੜੀ ਦੇਵਣਹਾਰਾ ਦਾਨ, ਵਸਤ ਅਮੋਲਕ ਦਾਤ ਵਰਤਾਈਆ । ਖੇਲੇ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਵਰਭੰਡ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਕਰੇ ਪਹਿਚਾਨ, ਭਗਤ ਭਗਵਾਨ ਭੇਵ ਚੁਕਾਈਆ। ਗੁਰਮੁਖ ਗੁਰ ਗੁਰ ਮੇਲੇ ਆਣ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਹਰ ਘਟ ਥਾਈਂਆ। ਕਰਤਾ ਪੁਰਖ ਪ੍ਰਭ ਸਤਿਗੁਰ ਮੀਤ, ਆਦਿ ਜੁਗਾਦੀ ਦਇਆ ਕਮਾਇੰਦਾ। ਕਲਜੁਗ ਸਤਿਜੁਗ ਧਾਰਾ ਜਾਣੇ ਆਪਣੀ ਰੀਤ, ਰੀਤੀਵਾਨ ਵੇਖ ਵਖਾਇੰਦਾ। ਵਸਣਹਾਰ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੋਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗਾਵਣਹਾਰਾ ਗੀਤ, ਸੋਹਲਾ ਢੋਲਾ ਸਾਚਾ ਰਾਗ ਅਲਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਰ ਘਰ ਆਪਣਾ ਆਸਣ ਲਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲਾਇੰਦਾ। ਸ੍ਰੀ ਭਗਵਾਨ ਚਾਰ ਜੁਗ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਆਦਿ ਜੁਗਾਦੀ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਰਖਾਈਆ। ਖੇਲੇ ਖੇਲ ਸਦਾ ਅਨਡੀਠਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਜਣਾਏ ਸਾਚੀ ਰੀਤਾ, ਕਾਇਆ ਮੰਦਰ ਅੰਦਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਆਪ ਜਗਾਈਆ। ਹਰਿ ਸੱਜਣ ਸਾਚਾ ਖੋਲ੍ਹੇ ਜਾਗ, ਨਿਜ ਨੇਤਰ ਕਰ ਰੁਸ਼ਨਾਈਆ। ਹੰਸ ਬਣਾਏ ਫੜ ਫੜ ਕਾਗ, ਬੁੱਧੀ ਕਾਗ ਨਾ ਕੋਇ ਕੁਰਲਾਈਆ। ਤ੍ਰੈਗੁਣ ਮੇਟੇ ਲੱਗੀ ਆਗ, ਅਗਨੀ ਤਤ ਨਾ ਕੋਇ ਜਲਾਈਆ। ਦੁਰਮਤ ਮੈਲ ਧੋਵੇ ਦਾਗ਼, ਸਵਛ ਸਰੂਪੀ ਰੂਪ ਧਰਾਈਆ। ਮੇਲ ਮਿਲਾਏ ਕੰਤ ਸੁਹਾਗ, ਹਰਿ ਸ਼ਬਦੀ ਸ਼ਬਦ ਕੁੜਮਾਈਆ। ਧੁਰਦਰਗਾਹੀ ਮਾਰ ਅਵਾਜ਼, ਏਕਾ ਨਾਮ ਜਣਾਈਆ। ਕਰਤਾ ਪੁਰਖ ਰਚ ਰਚ ਕਾਜ, ਕਰਨੀ ਕਰਤਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਈਆ । ਕਲਜੁਗ ਅੰਤਮ ਵੇਸ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰਾ, ਨਵ ਸਤ ਫੋਲ ਫੋਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਮੰਗੇ ਵਾਰੋ ਵਾਰਾ, ਪੂਰਬ ਲਹਿਣਾ ਫੋਲ ਫੋਲਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਹੁਕਮ ਮਨਾਈਆ। ਕੂੜ ਕੁੜਿਆਰ ਝਗੜਾ ਚੁੱਕੇ ਜੀਵ ਸੰਸਾਰਾ, ਜੂਠ ਝੂਠ ਰਹਿਣ ਕੋਇ ਨਾ ਪਾਈਆ। ਰਸਨਾ ਜਿਹਵਾ ਬੋਲੇ ਇਕੋ ਇਕ ਜੈਕਾਰਾ, ਪਾਰਬ੍ਰਹਮ ਬ੍ਰਹਮ ਕਰੇ ਸਚ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰੇ ਅੰਤ, ਅੰਤਸ਼ਕਰਨ ਵੇਖ ਵਖਾਇੰਦਾ । ਚਾਰ ਵਰਨਾਂ ਦੇਵੇ ਇਕੋ ਮੰਤ, ਸੋਹੰ ਢੋਲਾ ਰਾਗ ਸੁਣਾਇੰਦਾ। ਸੁਰਤੀ ਸ਼ਬਦੀ ਮੇਲ ਮਿਲਾਏ ਨਾਰ ਕੰਤ, ਰੁਤ ਸੁਹੰਜਣੀ ਆਪ ਵਡਿਆਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਚਾਰ ਵਰਨ, ਬਰਨ ਅਠਾਰਾਂ ਖੋਜ ਖੋਜਾਈਆ। ਸਚ ਪ੍ਰੀਤੀ ਦੇਵੇ ਸਰਨ, ਸਰਨਗਤ ਇਕ ਸਮਝਾਈਆ। ਨੇਤਰ ਖੋਲ੍ਹ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ । ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਪੰਧ ਮੁਕਾਈਆ। ਗੁਰਮੁਖ ਸਾਚੇ ਪੌੜੇ ਚੜ੍ਹਨ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਧਰਮ ਦੁਆਰੇ ਆ ਕੇ ਖੜਨ, ਅਬਿਨਾਸ਼ੀ ਕਰਤਾ ਦਰਸਨ ਪਾਈਆ। ਸੋਹੰ ਢੋਲਾ ਸਾਰੇ ਪੜ੍ਹਨ, ਧੁਰ ਦਾ ਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਇਕ ਸੱਚੀ ਸਰਨਾਈਆ। ਸਚ ਸਰਨਾਈ ਸਾਹਿਬ ਸਤਿਗੁਰ, ਗੁਰਮਤੀ ਆਪ ਜਣਾਇੰਦਾ। ਲੇਖਾ ਲੇਖੇ ਲਾਏ ਲਿਖਿਆ ਧੁਰ, ਧੁਰ ਲੇਖਾ ਮਸਤਕ ਵੇਖ ਵਖਾਇੰਦਾ। ਸਚ ਪ੍ਰੀਤੀ ਗੁਰਮੁਖ ਵਿਰਲੇ ਜਾਏ ਜੁੜ, ਮਨਮੁੱਖ ਨੇੜ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰਨ ਬਰਨ ਸਰਨ ਇਕ ਰਖਾਇੰਦਾ। ਸਾਚੀ ਸਰਨ ਸੁਆਮੀ ਏਕ, ਏਕੰਕਾਰ ਆਪ ਜਣਾਈਆ। ਕਲਜੁਗ ਅੰਤਮ ਬਖ਼ਸ਼ੇ ਟੇਕ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੂਰ ਦੁਰਾਡਾ ਨੇਰਨ ਨੇਰਾ ਨਿਜ ਘਰ ਬੈਠਾ

ਲਏ ਵੇਖ, ਅੰਤਰ ਆਤਮ ਭੇਵ ਚੁਕਾਈਆ। ਜਨਮ ਕਰਮ ਦੀ ਮੇਟੇ ਰੇਖ, ਲੇਖਾ ਕੋਇ ਰਹਿਣ ਨਾ ਪਾਈਆ। ਜਿਨ੍ਹਾਂ ਅੰਤਰ ਵੜ ਕੇ ਦੱਸੇ ਆਪਣਾ ਭੇਤ, ਸੋਹੰ ਮੰਤਰ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਾਚਾ ਹੇਤ, ਹਿਤਕਾਰੀ ਆਪਣਾ ਰੰਗ ਰੰਗਾਈਆ। ਸਾਚਾ ਰੰਗ ਚਾੜ੍ਹੇ ਮਜੀਠ, ਸਤਿਗੁਰ ਪੂਰਾ ਦਇਆ ਕਮਾਈਆ। ਮਿਠਾ ਕਰੇ ਕੌੜਾ ਰੀਠ, ਰਸ ਇਕੋ ਨਾਮ ਭਰਾਈਆ। ਨਾਮ ਸੁਣਾਏ ਸਾਚਾ ਗੀਤ, ਤੂੰ ਮੇਰਾ ਮੈਂ ਤੇਰਾ ਸੱਚਾ ਮਾਹੀਆ। ਕਲਜੁਗ ਬਦਲੇ ਸਤਿਜੁਗ ਰੀਤ, ਸਾਚੀ ਸਿਖਿਆ ਇਕ ਸਮਝਾਈਆ। ਨਜ਼ਰੀ ਆਏ ਪ੍ਰਭ ਅਤੀਤ, ਤ੍ਰੈਗੁਣ ਦੇਵੇ ਡੇਰਾ ਢਾਹੀਆ। ਵੇਖ ਵਖਾਏ ਹਸਤ ਕੀਟ, ਊਚ ਨੀਚ ਇਕ ਸਰਨਾਈਆ। ਸੱਜਣ ਬਣੇ ਸਾਚਾ ਮੀਤ, ਸਾਕ ਸੈਣ ਆਪ ਹੋ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਇਕੋ ਦਾਨ ਧਾਮ ਅਨਡੀਠ, ਅਨਡਿਠੜਾ ਮੇਲ ਕਰਾਈਆ।

੬ ਅੱਸੂ ੨੦੨੦ ਬਿਕਰਮੀ ਧੰਨਾ ਸਿੰਘ ਦੇ ਗ੍ਰਹਿ ਡਗਰੂ ਜ਼ਿਲਾ ਫ਼ਿਰੋਜ਼ਪੁਰ

ਸਰਬ ਜੀਆਂ ਪ੍ਰਭ ਏਕਾ ਰਾਮ, ਘਟ ਨਿਵਾਸੀ ਡੇਰਾ ਲਾਈਆ। ਸਰਬ ਜੀਆਂ ਪ੍ਰਭ ਏਕਾ ਨਾਮ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਸਰਬ ਜੀਆਂ ਪ੍ਰਭ ਏਕਾ ਭਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਰਬ ਜੀਆਂ ਪ੍ਰਭ ਏਕਾ ਮਾਣ, ਦਰ ਘਰ ਸਾਚੇ ਦੇਵੇ ਵਡਿਆਈਆ। ਸਰਬ ਜੀਆਂ ਪ੍ਰਭ ਏਕਾ ਗਾਨ, ਆਤਮ ਪਰਮਾਤਮ ਭੇਵ ਚੁਕਾਈਆ। ਸਰਬ ਜੀਆਂ ਪ੍ਰਭ ਇਕ ਗਿਆਨ, ਧੁਰ ਸੰਦੇਸਾ ਦਏ ਸੁਣਾਈਆ। ਸਰਬ ਜੀਆਂ ਪ੍ਰਭ ਇਕ ਨਿਸ਼ਾਨ, ਧਰਮ ਨਿਸ਼ਾਨਾ ਦਏ ਵਖਾਈਆ । ਸਰਬ ਜੀਆਂ ਪ੍ਰਭ ਇਕ ਧਿਆਨ, ਬਖ਼ਸ਼ੇ ਚਰਨ ਕਵਲ ਸਰਨਾਈਆ। ਸਰਬ ਜੀਆਂ ਪ੍ਰਭ ਇਕ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ। ਸਰਬ ਜੀਆਂ ਪ੍ਰਭ ਇਕ ਮਕਾਨ, ਕਾਇਆ ਮੰਦਰ ਦਏ ਵਖਾਈਆ। ਸਰਬ ਜੀਆਂ ਪ੍ਰਭ ਇਕ ਭਗਵਾਨ, ਆਦਿ ਜੁਗਾਦਿ ਸਹਿਜ ਸੁਖਦਾਈਆ। ਸਰਬ ਜੀਆਂ ਪ੍ਰਭ ਵੇਖੇ ਆਣ, ਜਗ ਕਰਤਾ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਰਮ ਆਪ ਕਮਾਈਆ। ਸਰਬ ਜੀਆ ਪ੍ਰਭ ਇਕੋ ਦਾਤਾ, ਦਇਆਵਾਨ ਹਰਿ ਅਖਵਾਇੰਦਾ। ਸਰਬ ਜੀਆਂ ਪ੍ਰਭ ਇਕੋ ਜ਼ਾਤਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਸਰਬ ਜੀਆਂ ਪ੍ਰਭ ਇਕੋ ਸਾਕਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸਰਬ ਜੀਆਂ ਪ੍ਰਭ ਇਕੋ ਨਾਤਾ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਸਰਬ ਜੀਆਂ ਪ੍ਰਭ ਇਕੋ ਗਾਥਾ, ਸੋਹੰ ਢੋਲਾ ਰਾਗ ਅਲਾਇੰਦਾ। ਸਰਬ ਜੀਆਂ ਪ੍ਰਭ ਵੇਖੇ ਖੇਲ ਤਮਾਸ਼ਾ, ਘਰ ਗੋਪੀ ਕਾਹਨ ਨਚਾਇੰਦਾ। ਸਰਬ ਜੀਆਂ ਪ੍ਰਭ ਪੂਰੀ ਕਰੇ ਆਸਾ, ਜੋ ਜਨ ਏਕਾ ਓਟ ਰਖਾਇੰਦਾ। ਸਰਬ ਜੀਆਂ ਦੇਵੇ ਭਰਵਾਸਾ, ਸਚ ਦੁਆਰ ਇਕ ਸਮਝਾਇੰਦਾ । ਸਰਬ ਜੀਆਂ ਜੋਤ ਪਰਕਾਸ਼ਾ, ਘਟ ਘਟ ਅੰਦਰ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ। ਸਰਬ ਜੀਆਂ ਏਕੋ ਦਾਤਾਰ, ਦਇਆਵਾਨ ਆਪ ਅਖਵਾਈਆ। ਸਰਬ ਜੀਆ

ਇਕ ਪਿਆਰ, ਪ੍ਰੇਮ ਪ੍ਰੀਤੀ ਤੋੜ ਨਿਭਾਈਆ। ਸਰਬ ਜੀਆਂ ਇਕ ਵਿਹਾਰ, ਬ੍ਰਹਮ ਪਾਰਬ੍ਰਹਮ ਸਮਝਾਈਆ। ਸਰਬ ਜੀਆਂ ਇਕ ਗੁਫ਼ਤਾਰ, ਅੰਤਰ ਆਤਮ ਬੂਝ ਬੁਝਾਈਆ। ਸਰਬ ਜੀਆਂ ਪ੍ਰਭ ਸਾਂਝਾ ਯਾਰ, ਆਦਿ ਜੁਗਾਦਿ ਸਗਲਾ ਸੰਗ ਨਿਭਾਈਆ। ਸਰਬ ਜੀਆਂ ਪ੍ਰਭ ਖੋਲ੍ਹਣਹਾਰਾ ਕਿਵਾੜ, ਬਜਰ ਕਪਾਟੀ ਤੋੜ ਤੜਾਈਆ। ਸਰਬ ਜੀਆਂ ਪ੍ਰਭ ਨਿਰਗੁਣ ਜੋਤ ਕਰੇ ਉਜਿਆਰ, ਜੋਤੀ ਜਾਤਾ ਨੂਰ ਧਰਾਈਆ। ਸਰਬ ਜੀਆਂ ਪ੍ਰਭ ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਸਰਬ ਜੀਆਂ ਪ੍ਰਭ ਸੁਣੇ ਪੁਕਾਰ, ਸਚਖੰਡ ਬੈਠਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਰਬ ਜੀਆਂ ਏਕ ਵਸਤ, ਸੋ ਸਤਿਗੁਰ ਆਪ ਵਰਤਾਈਆ। ਸਰਬ ਜੀਆਂ ਰੱਖੇ ਮਸਤ, ਨਾਮ ਖ਼ੁਮਾਰੀ ਸਚ ਚੜ੍ਹਾਈਆ। ਸਰਬ ਜੀਆਂ ਭੇਵ ਚੁਕਾਏ ਕੀਟ ਹਸਤ, ਊਚ ਨੀਚ ਏਕਾ ਘਰ ਬਹਾਈਆ। ਸਰਬ ਜੀਆਂ ਦੇਵੇ ਦਰਸ, ਜੋ ਜਨ ਬੈਠੇ ਧਿਆਨ ਲਗਾਈਆ । ਸਰਬ ਜੀਆਂ ਮੇਟੇ ਹਰਸ, ਹਵਸ ਕੋਈ ਰਹਿਣ ਨਾ ਪਾਈਆ। ਸਰਬ ਜੀਆਂ ਕਰੇ ਤਰਸ, ਦਇਆਵਾਨ ਬੇਪਰਵਾਹੀਆ। ਸਰਬ ਜੀਆਂ ਪੂਰਬ ਲਹਿਣਾ ਵੇਖੇ ਕਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਧੁਰਦਰਗਾਹੀਆ। ਸਰਬ ਜੀਆਂ ਪ੍ਰਭ ਕਰੇ ਬੋਧ, ਨਾਮ ਮੰਤਰ ਇਕ ਦ੍ਰਿੜਾਇੰਦਾ। ਸਰਬ ਜੀਆਂ ਪ੍ਰਭ ਹਿਰਦਾ ਸੋਧ, ਹਿਰਦੇ ਹਰਿ ਹਰਿ ਰੂਪ ਧਰਾਇੰਦਾ। ਸਰਬ ਜੀਆਂ ਪ੍ਰਭ ਭਾਗ ਲਗਾਏ ਕਾਇਆ ਕੋਟ, ਬੰਕ ਦੁਆਰ ਇਕ ਸੁਹਾਇੰਦਾ। ਸਰਬ ਜੀਆਂ ਲੇਖਾ ਚੁਕਾਏ ਵਰਨ ਗੋਤ, ਜ਼ਾਤ ਪਾਤ ਬੰਧਨ ਨਜ਼ਰ ਕੋਇ ਨਾ ਆਇੰਦਾ। ਸਰਬ ਜੀਆਂ ਪ੍ਰਭ ਨਿਰਮਲ ਰੱਖੇ ਜੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਸਰਬ ਜੀਆਂ ਘਰ ਸ਼ਬਦ ਧੁਨਕਾਰ, ਅਨਰਾਗੀ ਰਾਗ ਸੁਣਾਈਆ। ਸਰਬ ਜੀਆਂ ਘਰ ਬੋਲੇ ਜੈਕਾਰ, ਉਚੀ ਕੂਕ ਕੂਕ ਅਲਾਈਆ । ਸਰਬ ਜੀਆਂ ਪ੍ਰਭ ਕਰੇ ਖ਼ਬਰਦਾਰ, ਸੋਈ ਸੁਰਤੀ ਆਪ ਉਠਾਈਆ। ਸਰਬ ਜੀਆਂ ਪ੍ਰਭ ਦੇਵੇ ਪੈਜ ਸੁਆਰ, ਜੋ ਮੰਗਣ ਚਰਨ ਸਰਨ ਸੱਚੀ ਸਰਨਾਈਆ। ਸਰਬ ਜੀਆਂ ਪ੍ਰਭ ਭਵ ਸਾਗਰ ਲਾਏ ਪਾਰ, ਮੰਝਧਾਰ ਬੇੜਾ ਨਾ ਕੋਇ ਰੁੜ੍ਹਾਈਆ। ਸਰਬ ਜੀਆਂ ਲੇਖਾ ਜਾਣੇ ਵਾਰੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਸਰਬ ਜੀਆਂ ਭੇਵ ਖੋਲ੍ਹੇ ਗੁੱਝ, ਪੜਦਾ ਦੂਈ ਦਵੈਤ ਉਠਾਇੰਦਾ। ਸਰਬ ਜੀਆਂ ਨਿਰਮਲ ਕਰੇ ਬੁੱਧ, ਵਿਵੇਕੀ ਅਪਣੀ ਧਾਰ ਸਮਝਾਇੰਦਾ। ਸਰਬ ਜੀਆਂ ਉਜਲ ਕਰੇ ਮੁਖ, ਮੁਖ ਦੁਰਮਤ ਮੈਲ ਧਵਾਇੰਦਾ। ਸਰਬ ਜੀਆਂ ਆਵਣ ਜਾਵਣ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਸਤਿ ਵਰਤਾਇੰਦਾ । ਸਰਬ ਜੀਆਂ ਜਨਮ ਕਰਮ ਗਵਾਏ ਦੁੱਖ, ਰੋਗ ਸੰਤਾਪ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਰਬ ਜੀਆਂ ਤੋਲੇ ਤੋਲ, ਤੋਲਣਹਾਰ ਵਡ ਵਡਿਆਈਆ। ਨਾਮ ਕੰਡਾ ਰੱਖੇ ਕੋਲ, ਦੋ ਜਹਾਨਾਂ ਫੇਰਾ ਪਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋ ਵਰੋਲ, ਆਦਿ ਜੁਗਾਦਿ ਬਾਹਰ ਕਢਾਈਆ। ਸਚ ਸੁਣਾਏ ਅਗੰਮੀ ਢੋਲ, ਰਾਗ ਨਾਦ ਕਰੇ ਸ਼ਨਵਾਈਆ। ਬਜਰ ਕਪਾਟੀ ਪੜਦਾ ਖੋਲ੍ਹ, ਭੇਵ ਅਭੇਦਾ ਦਏ ਸਮਝਾਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਰੰਗ ਰੰਗਾਈਆ। ਜਨਮ ਜਨਮ ਦਾ ਪੂਰਾ ਕਰੇ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਜਨ ਭਗਤਾਂ ਦੇਵੇ ਵਡਿਅਈ ਉਪਰ ਧੌਲ, ਧਰਨੀ ਧਰਤ ਖ਼ੁਸ਼ੀ ਮਨਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਦਾਨੀ ਸਦ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ।