ਪੁਸਤਕਾਲਾਭਾਗ ੧੫

੬ ਅੱਸੂ ੨੦੨੦ ਬਿਕਰਮੀ ਸੀਤਲ ਸਿੰਘ ਦੇ ਗ੍ਰਹਿ ਡਗਰੂ ਜ਼ਿਲਾ ਫ਼ਿਰੋਜ਼ਪੁਰ

ਪਾਰਬ੍ਰਹਮ ਪ੍ਰਭ ਬੇਪਰਵਾਹ, ਹਰਿ ਬੇਅੰਤ ਤੇਰੀ ਵਡਿਆਈਆ। ਸੋ ਪੁਰਖ ਨਿਰੰਜਣ ਸੱਚੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਨਿਰਗੁਣ ਆਪਣਾ ਵੇਸ ਵਟਾਈਆ। ਏਕੰਕਾਰ ਦੇ ਸਲਾਹ, ਸਾਚੀ ਸਿਖਿਆ ਸਿਖ ਦ੍ਰਿੜਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਜੋਤੀ ਨੂਰ ਡਗਮਗਾਈਆ। ਸ੍ਰੀ ਭਗਵਾਨ ਦੇ ਸਮਝਾ, ਸਾਚੀ ਸਮਝ ਇਕ ਸਮਝਾਈਆ। ਅਬਿਨਾਸ਼ੀ ਕਰਤੇ ਪੜਦਾ ਦੇ ਉਠਾ, ਦੂਈ ਦਵੈਤ ਰਹਿਣ ਨਾ ਪਾਈਆ। ਪਾਰਬ੍ਰਹਮ ਬ੍ਰਹਮ ਆਪਣਾ ਲੈ ਮਿਲਾ, ਭਗਤ ਵਿਛੋੜਾ ਨਜ਼ਰ ਨਾ ਆਈਆ। ਲੇਖਾ ਜਾਣ ਦੋ ਜਹਾਂ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਬ੍ਰਹਿਮੰਡ ਖੰਡ ਰੋਵਨ ਮਾਰਨ ਧਾਹ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਰਵ ਸਸ ਸੂਰਜ ਚੰਨ ਸੀਸ ਰਹੇ ਝੁਕਾ, ਦੋਏ ਜੋੜ ਵਾਸਤਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਧੂੜੀ ਟਿੱਕਾ ਮਸਤਕ ਲਏ ਲਾ, ਖ਼ਾਕੀ ਖ਼ਾਕ ਰੂਪ ਵਟਾਈਆ। ਬੇਐਬ ਖ਼ੁਦਾਈ ਬੇਐਬ ਪਰਵਰਦਿਗਾਰ ਖ਼ੁਦਾ, ਮੁਕਾਮੇ ਹੱਕ ਹੱਕ ਹਕੀਕਤ ਦੇ ਜਣਾਈਆ। ਲਾਸ਼ਰੀਕ ਇਕ ਖ਼ੁਦਾ, ਖ਼ੁਦੀ ਸਭ ਦੀ ਦੇ ਮਿਟਾਈਆ। ਮਾਰਗ ਦੱਸ ਇਕ ਸਿੱਧਾ, ਲੱਖ ਚੁਰਾਸੀ ਜੀਵ ਜੰਤ ਪੜ੍ਹਾਈਆ। ਆਪਣੇ ਮਿਲਣ ਦੀ ਦੇ ਇਕੋ ਬਿਧਾ, ਦੂਜਾ ਰਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸ਼ਾਹ ਪਾਤਸ਼ਾਹ ਸਾਹਿਬ ਸੁਲਤਾਨ, ਦਰ ਤੇਰੇ ਇਕ ਅਰਜੋਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਝੋਲੀ ਖ਼ਾਲੀ ਰਹੇ ਵਖਾਈਆ। ਜੁਗ ਚੌਕੜੀ ਤੇਰਾ ਗੌਂਦੇ ਰਹੇ ਨਾਮ, ਨਿਧਾਨ ਰਸਨਾ ਜਿਹਵਾ ਢੋਲਾ ਸਿਫ਼ਤ ਸਾਲਾਹੀਆ। ਵਸਦੇ ਰਹੇ ਕਾਇਆ ਸਾਢੇ ਤਿੰਨ ਹੱਥ ਅੰਦਰ ਮਕਾਨ, ਪੰਜ ਤਤ ਚੋਲਾ ਜਗਤ ਹੰਢਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦੇਂਦੇ ਰਹੇ ਬਿਆਨ, ਧੁਰ ਦੀ ਬਾਣੀ ਨਾਮ ਜਣਾਈਆ। ਅੰਤਮ ਕਹਿ ਕੇ ਆਏ ਸਰਬ ਜੀਆਂ ਦਾ ਦਾਤਾ ਇਕ ਭਗਵਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚਖੰਡ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡਾ ਇਕ ਵਖਾਈਆ । ਦਰ ਠਾਂਡਾ ਖੋਲ੍ਹ ਦਰਬਾਰ, ਧੁਰ ਦਰਬਾਰੀ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਦਹਿ ਦਿਸ਼ਾ ਸੁਣੇ ਨਾ ਕੋਇ ਪੁਕਾਰ, ਚਾਰ ਕੁੰਟ ਧੀਰ ਨਾ ਕੋਇ ਧਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹਾਹਾਕਾਰ, ਗੁਰੂਦੁਆਰ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਤੀਰਥ ਤੱਟ ਹੋਏ ਖਵਾਰ, ਅਠਸਠ ਬੈਠੇ ਡੇਰਾ ਢਾਹੀਆ। ਦੀਨ ਮਜ਼੍ਹਬ ਨਾ ਕੋਇ ਪਿਆਰ, ਜ਼ਾਤ ਪਾਤ ਕਰੇ ਲੜਾਈਆ। ਸਾਹਿਬ ਸਤਿਗੁਰ ਮਿਲੇ ਨਾ ਦੀਨ ਦਿਆਲ, ਸਿਰ ਹੱਥ ਨਾ ਕੋਇ ਟਿਕਾਈਆ। ਬਿਨ ਹਰਿ ਨਾਮੇ ਸਾਰੇ ਹੋਏ ਕੰਗਾਲ, ਖ਼ਾਲੀ ਹੱਟ ਰਹੇ ਵਖਾਈਆ। ਧੁਰ ਦਰਬਾਰੀ ਮਿਲੇ ਨਾ ਕੋਇ ਦਲਾਲ,

ਸਾਚਾ ਵਣਜ ਨਾ ਕੋਇ ਕਰਾਈਆ। ਹਕੀਕਤ ਦੱਸੇ ਨਾ ਕੋਇ ਹਲਾਲ, ਹੱਕ ਦੇਵੇ ਨਾ ਥਾਉਂ ਥਾਈਂਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ । ਆ ਕੇ ਸੁਣੇ ਨਾ ਕੋਈ ਮੁਰੀਦਾਂ ਹਾਲ, ਮੁਰਸ਼ਦ ਫੇਰਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਸ੍ਰੀ ਭਗਵਾਨ ਤੇਰੀ ਓਟ, ਚਾਰ ਵਰਨ ਧਿਆਨ ਲਗਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭਰਿਆ ਖੋਟ, ਬੁੱਧ ਬਿਬੇਕ ਨਾ ਕੋਇ ਵਖਾਈਆ । ਨਿਰਮਲ ਨਜ਼ਰ ਨਾ ਆਏ ਜੋਤ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸੁਰਤੀ ਸ਼ਬਦ ਨਾ ਕੋਇ ਸੋਤ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਨਾਦ ਧੁਨ ਸ਼ਬਦ ਨਗਾਰੇ ਲਾਏ ਨਾ ਕੋਇ ਚੋਟ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਤੇਰਾ ਨਾਉਂ ਕਿਸੇ ਨਾ ਆਵੇ ਸੋਚ, ਸੋਚ ਸੋਚ ਥੱਕੀ ਸਰਬ ਲੋਕਾਈਆ । ਜਗਤ ਵਿਭਚਾਰ ਮਾਣੇ ਮੌਜ, ਆਤਮ ਰਸ ਹੱਥ ਕਿਸੇ ਨਾ ਆਈਆ। ਗੁਰਮੁਖ ਵਿਰਲਾ ਕੋਟਨ ਵਿਚੋ ਕਰੇ ਤੇਰੀ ਖੋਜ, ਖੋਜਤ ਖੋਜਤ ਆਪਣਾ ਮਾਣ ਗਵਾਈਆ। ਨਿਜ ਨੇਤਰ ਨਿਜ ਲੋਚਣ ਨਿਜ ਮੰਦਰ ਤੇਰਾ ਦਰਸ ਰਹੇ ਲੋਚ, ਆਸਾ ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਠਾਕਰ ਸੁਆਮੀ ਪਤਿਪਰਮੇਸ਼ਵਰ ਅੰਤਮ ਪਹੁੰਚ, ਬੇਪਰਵਾਹ ਤੇਰੇ ਅੱਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮਿਲੇ ਸਚ ਵਡਿਆਈਆ। ਸਤਿਗੁਰ ਸੁਆਮੀ ਵੇਖ ਠਾਕਰ, ਚਾਰੋ ਕੁੰਟ ਅੰਧੇਰਾ ਛਾਈਆ। ਕਲਜੁਗ ਦਿਸੇ ਡੂੰਘਾ ਸਾਗਰ, ਭਵਰੀ ਪਾਰ ਨਾ ਕੋਇ ਕਰਾਈਆ। ਸਾਚੇ ਮੰਦਰ ਦੇਵੇ ਨਾ ਕੋਈ ਆਦਰ, ਆਦਰਸ਼ ਸਚ ਨਾ ਕੋਇ ਵਖਾਈਆ। ਭੁੱਲਾ ਇਕ ਕਰੀਮ ਕਾਦਰ, ਕਰਤਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਲੱਖ ਚੁਰਾਸੀ ਕੂਕ ਸੁਣਾਈਆ। ਲੱਖ ਚੁਰਾਸੀ ਮਾਰੇ ਕੂਕ, ਜੀਵ ਜੰਤ ਰਿਹਾ ਕੁਰਲਾਈਆ। ਤ੍ਰੈਗੁਣ ਮਾਇਆ ਰਹੀ ਫੂਕ, ਸਾਂਤਕ ਸਤਿ ਨਾ ਕੋਇ ਕਰਾਈਆ। ਨੌ ਖੰਡ ਪ੍ਰਿਥਮੀ ਦਿਸੇ ਝੂਠ, ਸੱਤ ਦੀਪ ਡੰਕਾ ਕੂੜ ਵਜਾਈਆ। ਨਜ਼ਰ ਨਾ ਆਏ ਕੋਈ ਪੂਤ, ਸਪੂਤ ਰੂਪ ਨਾ ਕੋਇ ਵਟਾਈਆ। ਖ਼ਾਲੀ ਦਿਸੇ ਪੰਜ ਤਤ ਕਾਇਆ ਭੂਤ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਨਾਤਾ ਤੁਟਾ ਤਾਣਾ ਪੇਟਾ ਸੂਤ, ਸੂਤਰਧਾਰੀ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖ਼ਾਲੀ ਵੇਖ ਜਗਤ ਕਲਬੂਤ, ਸਾਚਾ ਹੁਜਰਾ ਹੱਕ ਨਾ ਕੋਇ ਸੁਹਾਈਆ। ਸਾਚੇ ਹੁਜਰੇ ਨਾ ਦਿਸੇ ਮਹਿਬੂਬ, ਖ਼ਾਲਕ ਨਜ਼ਰ ਕਿਸੇ ਨਾ ਆਇੰਦਾ। ਖ਼ਾਲੀ ਦਿਸੇ ਜਗਤ ਅਰੂਜ, ਅਰਸ਼ ਫ਼ਰਸ਼ ਨੇਤਰ ਨੈਣਾਂ ਨੀਰ ਵਹਾਇੰਦਾ। ਖ਼ਾਲੀ ਦਿਸੇ ਸਾਰਾ ਕੂਟ, ਜੋਤੀ ਨੂਰ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਤੱਕਣ ਆਸ, ਆਸਾ ਇਕੋ ਇਕ ਰਖਾਈਆ। ਪਰਵਰਦਿਗਾਰ ਤੇਰਾ ਖੇਲ ਤਮਾਸ਼, ਖ਼ਾਲਕ ਖ਼ਲਕ ਤੇਰੀ ਝੋਲੀ ਪਾਈਆ। ਚੌਦਾਂ ਤਬਕ ਹੋਏ ਨਿਰਾਸ, ਨਬੀ ਰਸੂਲ ਦੇਣ ਦੁਹਾਈਆ । ਸਾਚਾ ਸਬਕ ਨਾ ਕਿਸੇ ਪਾਸ, ਅਲਿਫ਼ ਯੇ ਨਾ ਕੋਇ ਕੁੜਮਾਈਆ। ਕਲਮਿਉਂ ਆਕੀ ਹੋਏ ਗੁਸਤਾਖ਼, ਕਲਾਮ ਇਲਾਹੀ ਢੋਲਾ ਕੋਈ ਨਾ ਗਾਈਆ। ਸਦੀ ਚੌਧਵੀਂ ਕੋਈ ਨਾ ਕਰੇ ਮੁਆਫ਼, ਪਰਵਰਦਿਗਾਰ ਦੇਵਣਹਾਰ ਸਜ਼ਾਈਆ। ਮੂਸਾ ਈਸਾ ਮੁਹੰਮਦ ਏਕਾ ਕਲਮਾ ਗਏ ਆਖ, ਆਖ਼ਰ ਆਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਜਿਸ ਦੀ ਕੋਈ ਨਾ ਬੁੱਝੇ ਜ਼ਾਤ, ਅਜ਼ਾਤੀ

ਆਪਣੀ ਖੇਲ ਕਰਾਈਆ। ਸਾਚਾ ਖੇਲ ਕਰ ਸਮਰਥ, ਸਮਰਥ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਤੇਰਾ ਮਾਰਗ ਗਏ ਦੱਸ, ਉਚੀ ਕੂਕ ਕੂਕ ਸੁਣਾਈਆ। ਨੌ ਖੰਡ ਪ੍ਰਿਥਮੀ ਲੱਗੀ ਅੱਗ, ਸੱਤ ਦੀਪ ਮੱਠ ਦਿਤਾ ਤਪਾਈਆ। ਅੰਮ੍ਰਿਤ ਮਿਲੇ ਨਾ ਕਿਸੇ ਰਸ, ਰਸਨਾ ਜਿਹਵਾ ਹੋਈ ਹਲਕਾਈਆ। ਲੱਖ ਚੁਰਾਸੀ ਕਾਮਨਾ ਵਸ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਸਭ ਦਾ ਤੁਟਾ ਧੀਰਜ ਜਤ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ । ਨਾੜ ਬਹੱਤਰ ਉਬਲੇ ਰਤ, ਤਿੰਨ ਸੌ ਸੱਠ ਹਾਡੀ ਦਏ ਦੁਹਾਈਆ। ਨੇਤਰ ਰੋਵਣ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਮਾਰੇ ਧਾਹੀਂਆ। ਵਸਤ ਅਮੋਲਕ ਕਿਸੇ ਨਾ ਦਿਸੇ ਪਾਸ, ਕਾਇਆ ਗੋਲਕ ਖ਼ਾਲੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਮਿਲੇ ਸਚ ਸਰਨਾਈਆ। ਸਚ ਸਰਨਾਈ ਦੇ ਖ਼ਾਲਕ, ਬੇਪਰਵਾਹ ਦਇਆ ਕਮਾਈਆ। ਆਦਿ ਜੁਗਾਦੀ ਬਣ ਬਣ ਪਾਲਕ, ਜੁਗ ਜੁਗ ਸੇਵ ਕਮਾਈਆ। ਤੇਰਾ ਕੋਈ ਨਾ ਨਿੰਦਰਾ ਆਲਸ, ਚਿੰਤਾ ਗ਼ਮ ਨਾ ਕੋਇ ਵਖਾਈਆ। ਤੇਰਾ ਰੂਪ ਸੱਚਾ ਖ਼ਾਲਸ, ਖ਼ਾਲਸ ਰੂਪ ਦੇ ਪਰਗਟਾਈਆ। ਨਿਰਗੁਣ ਹੋ ਕੇ ਬਣ ਸਾਲਸ, ਸਰਗੁਣ ਸਚ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਵੱਜੇ ਤੇਰੇ ਨਾਮ ਵਧਾਈਆ। ਕਰ ਕਿਰਪਾ ਏਕੰਕਾਰ, ਅਕਲ ਕਲ ਤੇਰੀ ਸਰਨਾਈਆ। ਸੋ ਪੁਰਖ ਨਿਰੰਜਣ ਲੈ ਅਵਤਾਰ, ਵਡ ਅਵਤਾਰੀ ਫੇਰਾ ਪਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਦਰ ਦਰਵਾਜ਼ਾ ਦੇ ਸਮਝਾਈਆ। ਆਦਿ ਨਿਰੰਜਣ ਦੀਪਕ ਬਾਲ, ਇਕੋ ਜੋਤ ਹੋਏ ਰੁਸ਼ਨਾਈਆ। ਸ੍ਰੀ ਭਗਵਾਨ ਪਰਗਟ ਕਰ ਸੱਚੀ ਧਰਮਸਾਲ, ਚਾਰ ਵਰਨ ਮਿਲੇ ਸਰਨਾਈਆ। ਅਬਿਨਾਸ਼ੀ ਕਰਤੇ ਹੋ ਦਿਆਲ, ਦੀਨਨ ਆਪਣੀ ਗੋਦ ਬਹਾਈਆ। ਪਾਰਬ੍ਰਹਮ ਆਪਣਾ ਜਲਵਾ ਦੇ ਜਲਾਲ, ਬ੍ਰਹਮ ਪੜਦਾ ਦੇ ਉਠਾਈਆ। ਸ਼ਬਦ ਗੁਰ ਵਜਾ ਤਾਲ, ਅਨਾਦੀ ਨਾਦ ਸੁਣਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਤੇਰਾ ਰਾਹ ਤਕਾਈਆ। ਫਲ ਦਿਸੇ ਨਾ ਕਿਸੇ ਡਾਲ੍ਹ, ਖ਼ਾਲੀ ਪੱਤ ਰਹੇ ਲਹਿਰਾਈਆ । ਅੰਮ੍ਰਿਤ ਭਰ ਸਰੋਵਰ ਤਾਲ, ਅੰਮ੍ਰਿਤ ਮੇਘ ਇਕ ਬਰਸਾਈਆ। ਨਾਤਾ ਤੋੜ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਸਰਗੁਣ ਸਾਰੇ ਰਹੇ ਧਿਆਈਆ। ਵਿਸ਼ਨੂੰ ਕਹੇ ਪ੍ਰਭ ਆ ਮਿਹਰਵਾਨ, ਤੇਰੀ ਓਟ ਤਕਾਈਆ। ਬ੍ਰਹਮਾ ਕਹੇ ਦੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਸ਼ੰਕਰ ਕਹੇ ਕਰ ਪਰਵਾਨ, ਬੇਨੰਤੀ ਤੇਰੇ ਅੱਗੇ ਅਰਜੋਈਆ। ਤ੍ਰੈਗੁਣ ਮਾਇਆ ਕਹੇ ਮੇਰਾ ਤੁਟਾ ਮਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਪੰਜ ਤਤ ਕਹੇ ਮੈਂ ਤੇਰਾ ਦਰਬਾਨ, ਦਰ ਘਰ ਸਾਚੇ ਅਲਖ ਜਗਾਈਆ। ਨੇਤਰ ਰੋਵੇ ਪੰਜ ਸ਼ੈਤਾਨ, ਉਚੀ ਕੂਕੇ ਵਾਹੋ ਦਾਹੀਆ। ਮਨ ਮਤ ਬੁਧ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਨਾਤਾ ਤੁਟੇ ਬੇਈਮਾਨ, ਕੂੜੀ ਸ਼ਰਅ ਨਾ ਕੋਇ ਵਖਾਈਆ। ਸਰਬ ਜੀਆਂ ਦੇ ਇਕ ਗਿਆਨ, ਬੋਧ ਅਗਾਧ ਕਰ ਪੜ੍ਹਾਈਆ। ਆਤਮ ਪਰਮਾਤਮ ਸਾਰੇ ਲੈਣ ਪਹਿਚਾਣ, ਘਰ ਘਰ ਵਿਚ ਵੇਖ ਵਖਾਈਆ। ਨਜ਼ਰੀ ਆਏ ਤੇਰਾ ਨੂਰ ਮਹਾਨ, ਜੋਤੀ ਜੋਤ ਡਗਮਗਾਈਆ। ਕਾਇਆ ਤਤ ਸੋਹੇ ਮਕਾਨ, ਅਠਸਠ ਤੀਰਥ ਇਕੋ ਸਰੋਵਰ ਰੂਪ ਵਖਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਵੇਲਾ ਪਹੁੰਚਿਆ ਆਣ, ਤੇਈ ਅਵਤਾਰ ਭਗਤ ਅਠਾਰਾਂ ਗੁਰ ਦਸ ਈਸਾ ਮੂਸਾ ਮੁਹੰਮਦ ਲੇਖਾ ਲਿਖਤ

ਗਏ ਲਿਖਾਈਆ। ਬੇਪਰਵਾਹ ਬੇਐਬ ਪਰਵਰਦਿਗਾਰ ਨੂਰ ਇਲਾਹੀ ਤੇਰਾ ਨੂਰ ਸਕੇ ਨਾ ਕੋਇ ਪਹਿਚਾਨ, ਬੇਪਹਿਚਾਨ ਤੇਰੀ ਸਰਨਾਈਆ। ਲਾਸ਼ਰੀਕ ਤੋਹੇ ਤੌਫ਼ੀਕ ਮਿਹਬਾਨ ਬੀਦੋ ਨੌਜਵਾਨ, ਰਹਿਮਤ ਆਪਣੀ ਆਪ ਜਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ੍ਰੀ ਭਗਵਾਨ, ਭਗਤ ਤੇਰੀ ਓਟ ਤਕਾਈਆ। ਨੌ ਖੰਡ ਪ੍ਰਿਥਮੀ ਮਿਟੇ ਰੈਣ ਅੰਧੇਰੀ ਰਾਤ, ਕਲਜੁਗ ਅਮਾਵਸ ਲੋਕਮਾਤ ਨਜ਼ਰ ਨਾ ਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਨਾਮ ਸੁਗੰਧੀ ਦੇ ਦਾਤ, ਵਸਤ ਅਨਮੰਗੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਈਆ। ਕਿਰਪਾ ਕਰ ਸਚ ਭਗਵੰਤ, ਭਗਵਨ ਤੇਰੇ ਹੱਥ ਵਡਿਆਈਆ। ਨੇਤਰ ਰੋਵਣ ਗੁਰਮੁਖ ਸੰਤ, ਅੰਤਰ ਆਤਮ ਧਿਆਨ ਲਗਾਈਆ। ਹੋਇਆ ਵਿਛੋੜਾ ਨਾਰ ਕੰਤ, ਸੁਰਤ ਸਵਾਣੀ ਭੱਜੇ ਵਾਹੋ ਦਾਹੀਆ। ਕਾਇਆ ਚੋਲੀ ਚੜ੍ਹੇ ਨਾ ਰੰਗ ਬਸੰਤ, ਦੁਰਮਤ ਮੈਲ ਨਾ ਕੋਇ ਧਵਾਈਆ । ਮਿਲੇ ਨਾਮ ਨਾ ਮਣੀਆ ਮੰਤ, ਮਨ ਕਾ ਮਣਕਾ ਨਾ ਕੋਇ ਭਵਾਈਆ। ਤੇਰਾ ਭੇਵ ਨਾ ਜਾਣੇ ਕੋਈ ਪੰਡਤ, ਚੌਦਾਂ ਵਿਦਿਆ ਹੋਈ ਹਲਕਾਈਆ। ਦਰ ਦਰਵੇਸ਼ ਕੋਟਨ ਕੋਟ ਗੁਰ ਅਵਤਾਰ ਬੈਠੇ ਮੰਗਤ, ਪੀਰ ਪੈਗ਼ੰਬਰ ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੰਨ ਮਿੰਨਤ, ਦਰ ਤੇਰੇ ਇਕ ਅਰਜੋਈਆ। ਦਰ ਤੇਰੇ ਇਕ ਅਰਦਾਸ, ਦੋਏ ਜੋੜ ਸਰਬ ਨਿਮਸਕਾਰਿਆ। ਠਾਕਰ ਸੁਆਮੀ ਵਸ ਪਾਸ, ਜਗਤ ਵਿਛੋੜਾ ਪੰਧ ਨਿਵਾਰਿਆ। ਘਰ ਨੂਰ ਕਰ ਪਰਕਾਸ਼, ਦੀਵਾ ਬਾਤੀ ਇਕ ਉਜਿਆਰਿਆ। ਜਨਮ ਜਨਮ ਦੀ ਪੂਰੀ ਕਰ ਆਸ, ਸੋਹੇ ਭਗਤ ਸਚ ਦਲਾਰਿਆ। ਲੇਖਾ ਚੁੱਕੇ ਮਾਤ ਗਰਭ ਦਸ ਦਸ ਮਾਸ, ਉਲਟਾ ਰੁਖ਼ ਨਾ ਦੂਜੀ ਵਾਰਿਆ। ਲੇਖਾ ਚੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹ ਰਿਹਾ। ਤੇਰੇ ਮੰਦਰ ਵੇਖਾਂ ਰਾਸ, ਗੋਪੀ ਕਾਹਨ ਨਾਚ ਨਚਾ ਰਿਹਾ। ਤੇਰਾ ਸੋਹਲਾ ਸਾਸ ਸਾਸ, ਤੇਰਾ ਢੋਲਾ ਰਾਗ ਅਲਾ ਰਿਹਾ। ਤੇਰਾ ਸੇਵਕ ਬਣ ਕੇ ਦਾਸ, ਸਚ ਸਾਚੀ ਸੇਵ ਕਮਾ ਰਿਹਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨ ਕਰੇ ਨਿਵਾਸ, ਦੂਜੀ ਭੂਮਿਕਾ ਭਾਗ ਨਾ ਕੋਇ ਲਗਾ ਰਿਹਾ। ਕਲਜੁਗ ਅੰਤਮ ਮਾਲਕ ਆਪ ਆਇਆ ਖ਼ਾਸ, ਖ਼ਾਹਸ਼ ਸਭ ਦੀ ਮੇਟ ਮਿਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਘਲਾ ਰਿਹਾ। ਸਚ ਸੁਨੇਹੜਾ ਘੱਲੇ ਸੱਜਣ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਕਲਜੁਗ ਅੰਤ ਕਰਾ ਇਕੋ ਮਜਨ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਸੰਤ ਸੁਹੇਲੇ ਗੁਰੂ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਆਏ ਸੱਦਣ, ਏਕੰਕਾਰ ਸੱਦਾ ਨਾਮ ਦਿਵਾਈਆ। ਸਚ ਪਰਕਾਸ਼ ਨਿਰਮਲ ਜੋਤ ਚਾੜ੍ਹੇ ਸਾਚਾ ਚੰਦਨ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਤੋੜੇ ਬੰਧਨ, ਬੰਦਗੀ ਇਕੋ ਇਕ ਸਮਝਾਈਆ। ਸ੍ਰੀ ਭਗਵਾਨ ਦੇਵੇ ਪਰਮਾਨੰਦਨ, ਨਿਜ ਆਤਮ ਰਸ ਵਖਾਈਆ। ਪਾਰਬ੍ਰਹਮ ਬ੍ਰਹਮ ਚਾੜ੍ਹੇ ਆਪਣੀ ਰੰਗਣ, ਰੰਗ ਇਕੋ ਇਕ ਵਖਾਈਆ। ਘਰ ਸਾਚੇ ਵੱਜੇ ਮਰਦੰਗਨ, ਨਾਮ ਨਗਾਰਾ ਇਕ ਸੁਣਾਈਆ। ਦੂਜੇ ਘਰ ਨਾ ਜਾਏ ਮੰਗਣ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬੀਸ ਬੀਸਾ ਹਰਿ ਜਗਦੀਸਾ ਧੁਰ ਦੀ ਦਾਤ ਆਏ ਵੰਡਣ, ਨਾਮ ਨਿਧਾਨਾ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਕਰੇ ਖੰਡਣ, ਖੰਡਾ ਖੜਗ ਨਾਮ ਚਮਕਾਈਆ। ਬਲ ਧਾਰੇ ਜੋਧਾ ਸੂਰਬੀਰ ਸਰਬੰਗਨ, ਨਿਰਗੁਣ ਨਿਰਵੈਰ ਆਪਣਾ ਫੇਰਾ ਪਾਈਆ। ਨੌ ਦੁਆਰੇ ਆਵੇ ਪਾਰ ਲੰਘਣ, ਗੁਰਮੁਖ ਤੇਰਾ ਘਰ ਇਕ ਸੁਹਾਈਆ।

ਦਸਮ ਦੁਆਰੀ ਵੜ ਕੇ ਉਚੇ ਟਿੱਲੇ ਚੜ੍ਹ ਕੇ ਮਸਤਕ ਟਿੱਕਾ ਲਾਏ ਚੰਦਨ, ਜੋਤ ਲਲਾਟੀ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੀ ਆਸਾ ਪੂਰ ਕਰਾਈਆ। ਸਭ ਦੀ ਆਸਾ ਕਰੇ ਪੂਰ, ਪ੍ਰਭ ਵੱਡਾ ਵਡ ਵਡਿਆਈਆ। ਪਰਗਟ ਹੋ ਕੇ ਵੇਸ ਵਟਾਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਜੋਤੀ ਨਾਲ ਮਿਲਾ ਕੇ ਜੋਤੀ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਕੋਟਨ ਕੋਟ ਜਨਮ ਦੇ ਬਖ਼ਸ਼ੇ ਆਪ ਕਸੂਰ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। ਪੰਧ ਮੁਕਾਏ ਦੂਰਨ ਦੂਰ, ਨੇਰਨ ਨੇਰ ਆਪਣਾ ਡੇਰਾ ਲਾਈਆ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਬੂਝ ਬੁਝਾਈਆ। ਜਿਸ ਘਰ ਵਿਚੋ ਹੋਇਆ ਰਿਹਾ ਮਫ਼ਰੂਰ, ਅੰਤਮ ਓਸੇ ਘਰ ਵਿਚ ਫੇਰਾ ਪਾਈਆ। ਜਨ ਭਗਤਾਂ ਮੇਲਾ ਮੇਲੇ ਅੰਤ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਸਰਬ ਕਲਾ ਸੁਆਮੀ ਭਰਪੂਰ, ਖ਼ਾਲੀ ਭਾਂਡੇ ਦਏ ਭਰਾਈਆ। ਜਿਸ ਜਨ ਮਸਤਕ ਟਿੱਕਾ ਬਖ਼ਸ਼ੇ ਧੂੜ, ਨੂਰੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਦਏ ਮੁਕਾਈਆ। ਸਭ ਦਾ ਲੇਖਾ ਲਾਏ ਲੇਖੇ, ਲਿਖਣਹਾਰ ਗੋਪਾਲ ਵੱਡੀ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕੋਈ ਨਾ ਰਹੇ ਭੁਲੇਖੇ, ਭਾਂਡਾ ਭਰਮ ਸਰਬ ਭੰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਰੱਖੇ ਚੇਤੇ, ਚੇਤਨ ਸੁਰਤੀ ਆਪ ਜਣਾਈਆ। ਜਨ ਭਗਤਾਂ ਕਰੇ ਸਾਚਾ ਹੇਤੇ, ਹਿਤਕਾਰੀ ਵੇਸ ਵਟਾਈਆ। ਨਿਰਗੁਣ ਹੋ ਕੇ ਸਰਗੁਣ ਨਾਲ ਖੇਡੇ, ਜਗਤ ਖਿਲਾਰੀ ਖੇਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਵੜ ਕੇ ਦੇਵੇ ਭੇਤੇ, ਬਾਹਰੋ ਨਜ਼ਰ ਕਿਸੇ ਨਾ ਆਈਆ। ਬਾਹਰੋ ਨਜ਼ਰ ਨਾ ਆਏ ਮੀਤ, ਕਲਜੁਗ ਲੱਭੇ ਸਰਬ ਲੋਕਾਈਆ। ਰਸਨਾ ਜਿਹਵਾ ਢੋਲਾ ਗੌਂਦੇ ਗੀਤ, ਮਨ ਕਾ ਮਣਕਾ ਨਾ ਕੋਇ ਭਵਾਈਆ। ਫਿਰ ਫਿਰ ਥੱਕੇ ਮੰਦਰ ਮਸੀਤ, ਸ਼ਿਵਦਵਾਲੇ ਨੈਣ ਉਠਾਈਆ। ਸਾਹਿਬ ਸਤਿਗੁਰ ਕਾਇਆ ਮੰਦਰ ਅੰਦਰ ਵਸੇ ਧਾਮ ਅਨਡੀਠ, ਘਰ ਘਰ ਵਿਚ ਬੈਠਾ ਆਸਣ ਲਾਈਆ। ਆਤਮ ਪਰਮਾਤਮ ਜੋ ਜਨ ਕਮਾਏ ਸਚ ਪ੍ਰੀਤ, ਤਿਸ ਮੇਲਾ ਲਏ ਮਿਲਾਈਆ। ਕਰੇ ਕਰਾਏ ਕਾਇਆ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਤ੍ਰਿਸਨਾ ਦਏ ਮਿਟਾਈਆ। ਆਸ ਤ੍ਰਿਸਨਾ ਮੇਟੇ ਸਭ, ਜੋ ਜਨ ਬੈਠੇ ਧਿਆਨ ਲਗਾਈਆ। ਲੱਖ ਚੁਰਾਸੀ ਵਿਚੋ ਲੱਭ, ਚਾਰ ਕੁੰਟ ਮੇਲ ਮਿਲਾਈਆ । ਅੰਮ੍ਰਿਤ ਝਿਰਨਾ ਝਿਰਾਏ ਕਵਲ ਨਭ, ਉਲਟਾ ਮੁਖ ਆਪ ਭਵਾਈਆ। ਕੂੜੀ ਕਿਰਿਆ ਪਾਰ ਕਰਾਏ ਹੱਦ, ਮੰਦਰ ਸਾਚਾ ਇਕ ਵਖਾਈਆ। ਸੰਤ ਸੁਹੇਲੇ ਸੱਜਣ ਸੱਦ, ਚਰਨ ਕਵਲ ਦਏ ਸਰਨਾਈਆ। ਲੱਖ ਚੁਰਾਸੀ ਨਾਲੋ ਕਰ ਕੇ ਅੱਡ, ਮਾਰਗ ਇਕੋ ਇਕ ਵਖਾਈਆ। ਵਿਸ਼ਵ ਬਣਾਏ ਸਾਚੀ ਯਦ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਇਕੋ ਨਾਮ ਦ੍ਰਿੜਾਈਆ। ਅੰਤ ਦ੍ਰਿੜਾਏ ਨਾਮ ਏਕ, ਏਕੰਕਾਰ ਦਇਆ ਕਮਾਇੰਦਾ। ਆਦਿ ਜੁਗਾਦਿ ਜਿਸ ਦੀ ਟੇਕ, ਜੁਗ ਚੌਕੜੀ ਭੇਵ ਖੁਲਾਇੰਦਾ। ਸੋ ਸਾਹਿਬ ਸਤਿਗੁਰ ਧਾਰੇ ਭੇਖ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਘਟ ਘਟ ਅੰਦਰ ਰਿਹਾ ਵੇਖ, ਲੱਖ ਚੁਰਾਸੀ ਡੇਰਾ ਲਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਅਗਨੀ ਤਪੇ ਰੇਤ, ਬਾਲੂ ਰੂਪ ਸਰਬ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਨਿਰਗੁਣ ਖੇਲ ਕਰੇ ਕਰਤਾਰ, ਹਰਿ ਕਰਤਾ ਵਡ

ਵਡਿਆਈਆ। ਸਭ ਦਾ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ਼ ਆਪਣਾ ਫ਼ਰਜ਼ ਅਦਾ ਕਰਾਈਆ। ਅੱਗੇ ਮਾਰਗ ਦੱਸੇ ਸਚ ਸੰਸਾਰ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ। ਜ਼ਾਤ ਪਾਤ ਵਰਨ ਬਰਨ ਊਚ ਨੀਚ ਝਗੜਾ ਦਏ ਨਵਾਰ, ਝੰਜਟ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਦਏ ਸਮਝਾਈਆ। ਰਸਨਾ ਗਾਵੋ ਮੀਤ ਮੁਰਾਰ, ਬੱਤੀ ਦੰਦ ਸਿਫ਼ਤ ਸਾਲਾਹੀਆ। ਆਤਮ ਕਰੋ ਪਰਮਾਤਮ ਪਿਆਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਸੋਹੇ ਇਕ ਦੁਆਰ, ਨਾਨਕ ਗੋਬਿੰਦ ਇਕ ਪੜ੍ਹਾਈਆ। ਘਰ ਮੰਦਰ ਖੋਲ੍ਹ ਦੁਕਾਨ, ਸੌਦਾ ਹੱਟ ਦਏ ਵਿਕਾਈਆ। ਧਰਮ ਝੁਲਾਏ ਇਕ ਨਿਸ਼ਾਨ, ਦੋ ਜਹਾਨਾ ਹੱਥ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਰੇ ਗਾਣ, ਇਕੋ ਰਾਗ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ । ਸਤਿਜੁਗ ਤੇਰਾ ਸੱਚਾ ਜਾਪ, ਆਤਮ ਪਰਮਾਤਮ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਦੱਸੇ ਪੂਜਾ ਪਾਠ, ਸਿਮਰਨ ਇਕੋ ਇਕ ਸਮਝਾਈਆ। ਸਚ ਸਰੋਵਰ ਦੱਸੇ ਤੀਰਥ ਤਾਟ, ਤਟ ਕਿਨਾਰਾ ਇਕੋ ਦਏ ਵਖਾਈਆ। ਇਸ਼ਟ ਗੁਰਦੇਵ ਸੁਆਮੀ ਨਜ਼ਰੀ ਆਏ ਪੁਰਖ ਸਮਰਥ, ਸਾਖਿਆਤ ਸਾਬਤ ਸੂਰਤ ਦਏ ਪਰਗਟਾਈਆ । ਲਹਿਣਾ ਦੇਣਾ ਜੀਵ ਜੰਤ ਸਾਧ ਸੰਤ ਚੁਕਾਏ ਹੱਥੋ ਹੱਥ, ਲੇਖਾ ਸਭ ਦਾ ਪੂਰ ਕਰਾਈਆ। ਕੂੜ ਕੁੜਿਆਰਾ ਦੇਵੇ ਮਥ, ਨਾਮ ਮਧਾਣਾ ਅੰਤਮ ਪਾਈਆ। ਜਨ ਭਗਤਾਂ ਹਿਰਦੇ ਅੰਦਰ ਵਸ, ਵਸਲ ਆਪਣਾ ਇਕ ਕਰਾਈਆ। ਸਚ ਪ੍ਰੀਤੀ ਦੇਵੇ ਰਸ, ਨਿਝਰ ਝਿਰਨਾ ਨਾਮ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੋ ਨਿਰਪੱਖ, ਸਰਗੁਣ ਮਾਰਗ ਦੇਵੇ ਦੱਸ, ਸਾਚੀ ਸਿਖਿਆ ਇਕੋ ਨਾਮ ਸਮਝਾਈਆ। ਸਾਚਾ ਨਾਉਂ ਹਰਿ ਕਾ ਰੂਪ, ਸਤਿਗੁਰ ਸੁਆਮੀ ਸ਼ਬਦ ਜਣਾਇੰਦਾ। ਸਦ ਵਸੇ ਚਾਰੇ ਕੂਟ, ਦਹਿ ਦਿਸ਼ਾ ਆਸਣ ਲਾਇੰਦਾ। ਜਗ ਤੋੜੇ ਨਾਤਾ ਜੂਠ ਝੂਠ, ਸਚ ਸੁੱਚ ਇਕ ਦ੍ਰਿੜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦਾ ਸਾਰੇ ਦੇਣ ਸਬੂਤ, ਸ਼ਹਾਦਤ ਇਕੋ ਵਾਰ ਭੁਗਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਲੱਗੇ ਜੱਗ, ਜਗ ਜੀਵਣ ਦਾਤਾ ਆਪ ਲਗਾਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਲੱਗੀ ਬੁਝਾਏ ਅੱਗ, ਅਗਨੀ ਤਤ ਨਾ ਕੋਇ ਵਖਾਈਆ। ਕਿਰਪਾ ਕਰੇ ਸੂਰਾ ਸਰਬੱਗ, ਗੁਰਮੁਖ ਗੁਰ ਗੁਰ ਲਏ ਜਗਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਨੌ ਦੁਆਰੇ ਡੇਰਾ ਢਾਹੀਆ। ਹੰਸ ਬਣਾਏ ਫੜ ਕੇ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਅਨਹਦ ਨਾਦ ਜਾਏ ਵੱਜ, ਧੁਨ ਰਾਗ ਕਰੇ ਸ਼ਨਵਾਈਆ। ਬਜਰ ਕਪਾਟੀ ਡੇਰਾ ਜਾਏ ਢੱਠ, ਪੜਦਾ ਰਹਿਣ ਕੋਇ ਨਾ ਪਾਈਆ। ਆਤਮ ਸੇਜਾ ਚੜ੍ਹੇ ਭੱਜ, ਬਣ ਪਾਂਧੀ ਪੰਧ ਮੁਕਾਈਆ। ਗੁਰਮੁਖ ਆਤਮ ਪਰਮਾਤਮ ਲਏ ਸੱਦ, ਆਪ ਆਪਣਾ ਹੁਕਮ ਮਨਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕੋ ਯਦ, ਹੰ ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। ਦੋ ਜਹਾਨ ਢੋਲਾ ਇਕੋ ਛੰਦ, ਸੰਸਾ ਕੋਈ ਨਜ਼ਰ ਨਾ ਆਈਆ। ਨਾ ਕੋਈ ਬੰਦੀਖ਼ਾਨਾ ਬੰਦ, ਬੰਧਨ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਤਰ ਇਕ ਉਪਾਈਆ। ਸਾਚਾ ਮੰਤਰ ਅਗੰਮਾ ਜਾਪ, ਸੋ ਸਤਿਗੁਰ ਆਪ ਉਪਾਈਆ। ਸਤਿਜੁਗ ਦੇਵੇ ਸਾਚੀ ਦਾਤ, ਵਸਤ ਅਮੋਲਕ ਆਪ ਵਰਤਾਈਆ। ਚਾਰ ਵਰਨ ਬਣਾਏ ਸੱਜਣ ਸਾਕ, ਨਾਤਾ ਭੈਣ ਭਾਈ ਜੁੜਾਈਆ। ਅੰਦਰ ਬਾਹਰ ਰੱਖੇ ਇਤਫ਼ਾਕ, ਦੂਈ ਦਵੈਤ ਨਾ ਕੋਇ ਰਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਜਲਵਾ ਨੂਰ ਕਰੇ ਰੁਸ਼ਨਾਈਆ। ਲੇਖਾ ਚੁੱਕੇ ਜਗਤ ਆਫ਼ਤਾਬ, ਨੂਰ ਜ਼ਹੂਰ ਇਕ ਰੁਸ਼ਨਾਈਆ। ਮੁਖ ਪੜ੍ਹਦਾ ਲਾਹੇ ਨਕ਼ਾਬ, ਮਹਿਬੂਬ ਆਪਣੀ ਦਇਆ ਕਮਾਈਆ। ਸਾਚੇ ਤਖ਼ਤ ਬਹੇ ਹੱਕ ਜਨਾਬ, ਜਗਤ ਸ਼ਰੀਅਤ ਦਏ ਮਿਟਾਈਆ। ਪੀਰ ਪੈਗ਼ੰਬਰ ਦਰ ਸਾਰੇ ਕਰਨ ਆਦਾਬ, ਨਿਉਂ ਨਿਉਂ ਲਾਗਣ ਪਾਈਂਆ। ਤੇਰਾ ਕੋਈ ਨਾ ਜਾਣੇ ਭਵਿਖਤ ਵਾਕ, ਇਸ਼ਾਰਾ ਇਸ਼ਾਰੇ ਨਾਲ ਸਮਝਾਈਆ। ਕਲਜੁਗ ਅੰਤਮ ਵੇਖ ਆਪ ਹਾਲਾਤ, ਹਾਲਤ ਸਭ ਦੀ ਦਏ ਬਦਲਾਈਆ। ਸੁਰਤ ਸਵਾਣੀ ਪੰਜ ਤਤ ਕਾਇਆ ਅੰਦਰ ਗਰਿਫ਼ਤ ਹੋਈ ਹਵਾਲਾਤ, ਬੰਦੀਖ਼ਾਨਾ ਦੇ ਤੁੜਾਈਆ। ਤੇਰੇ ਭਗਤਾਂ ਦਿਸੇ ਇਕ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਲੱਖ ਚੁਰਾਸੀ ਤੇਰਾ ਬਾਗ਼ੀਚਾ ਵਡ ਬਾਗ਼ਾਤ, ਮਾਲੀ ਬਣ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੇਰੇ ਅੱਗੇ ਸਰਬ ਲਾਜਵਾਬ, ਬੋਲ ਸਕੇ ਕੋਈ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਪੁਰਖ ਅਕਾਲ ਸਚਖੰਡ ਦੁਆਰੇ ਤੇਰਾ ਖ਼ਤਾਬ, ਖ਼ਤਾ ਸਭ ਦੀ ਮੁਆਫ਼ ਕਰਾਈਆ।

੬ ਅੱਸੂ ੨੦੨੦ ਬਿਕਰਮੀ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸੱਦੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸੱਚ ਦਰਬਾਰ ਇਕੋ ਲੱਗਾ, ਸਚਖੰਡ ਵੱਜੇ ਵਧਾਈਆ। ਤਖ਼ਤ ਨਿਵਾਸੀ ਸੂਰਾ ਸਰਬੱਗਾ, ਸ਼ਾਹ ਪਾਤਸ਼ਾਹ ਆਸਣ ਲਾਈਆ। ਜੋਤੀ ਨੂਰ ਦੀਪਕ ਜਗਾ, ਨਿਰਗੁਣ ਨਿਰਵੈਰ ਕਰੇ ਰੁਸ਼ਨਾਈਆ। ਨਾਮ ਡੰਕਾ ਹੋ ਕੇ ਵੱਜਾ, ਦੋ ਜਹਾਨ ਕਰੇ ਰੁਸ਼ਨਾਈਆ। ਵਿਸ਼ਨੂੰ ਉਠ ਕੇ ਫਿਰੇ ਭੱਜਾ, ਚਾਰੋ ਕੁੰਟ ਵਾਹੋ ਦਾਹੀਆ। ਬ੍ਰਹਮਾ ਕਹੇ ਪ੍ਰਭ ਮੇਰਾ ਵੇਖ ਅੱਗਾ, ਦੋਏ ਜੋੜ ਜੋੜ ਸਰਨਾਈਆ। ਸ਼ੰਕਰ ਦੋਏ ਜੋੜ ਹੱਥ ਬੱਧਾ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਗੁਣ ਮਾਇਆ ਕਹੇ ਮੈਂ ਛੱਡਾਂ ਅੱਡਾ, ਲੋਕਮਾਤ ਰਹਿਣ ਨਾ ਪਾਈਆ। ਪੰਜ ਤਤ ਕਹੇ ਮੇਰੇ ਖ਼ਾਲੀ ਹੱਡਾ, ਵਸਤ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਕਹੇ ਹਉਂ ਬਾਲਕ ਨੱਢਾ, ਬਲਧਾਰੀ ਤੇਰੀ ਵਡਿਆਈਆ । ਪੀਰ ਪੈਗ਼ੰਬਰ ਕਹੇ ਤੇਰਾ ਕਰਦੇ ਰਹੇ ਸਜਦਾ, ਨਿਉਂ ਨਿਉਂ ਸੀਸ ਝੁਕਾਈਆ। ਭਗਤ ਕਹੇ ਮੈਂ ਤੇਰਾ ਬਰਦਾ, ਭਗਵਨ ਤੇਰੀ ਓਟ ਰਖਾਈਆ। ਸੰਤ ਕਹੇ ਮੈਂ ਤੈਥੋ ਡਰਦਾ, ਨਿਰਭੈ ਤੇਰੀ ਇਕ ਸਰਨਾਈਆ। ਗੁਰਮੁਖ ਕਹੇ ਮੈਂ ਤੇਰਾ ਨਾਉਂ ਪੜ੍ਹਦਾ, ਨਿਤ ਨਵਿਤ ਧਿਆਨ ਲਗਾਈਆ। ਗੁਰਸਿਖ ਕਹੇ ਮੈਂ ਸਰਨ ਸਰਨਾਈ ਡਿਗਦਾ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਸਤਿਜੁਗ ਕਹੇ ਮੈਂ ਰਾਹ ਤੱਕਾਂ ਚਿਰਦਾ, ਨੇਤਰ ਨੈਣ ਨੈਣ ਉਠਾਈਆ। ਤ੍ਰੇਤਾ ਕਹੇ ਮੈਂ ਵੇਖਾਂ ਖੇਲ ਸਾਚੇ ਪਿਰ ਦਾ, ਹਰਿ ਪ੍ਰੀਤਮ ਵੇਸ ਵਟਾਈਆ। ਦੁਆਪਰ ਕਹੇ ਮੈਂ ਪ੍ਰੇਮ ਪ੍ਰੀਤੀ ਅੰਦਰ ਖਿੜਦਾ, ਸਾਚੀ ਪੰਖੜੀ ਮੁਖ ਖੁਲ੍ਹਾਈਆ। ਕਲਜੁਗ ਕਹੇ ਮੈਂ ਤੇਰੇ ਨਾਉਂ ਤੋ ਚਿੜਦਾ, ਦੁਖੀ ਹੋ ਕੇ ਦਿਆਂ ਦੁਹਾਈਆ। ਚੌਦਾਂ ਲੋਕ ਕਹੇ ਮੇਰੇ ਘਰ ਕੋਈ ਨਾ ਫਿਰਦਾ, ਸਾਹਿਬ ਸੁਲਤਾਨ ਨਜ਼ਰ ਕੋਇ

ਨਾ ਆਈਆ। ਚੌਦਾਂ ਤਬਕ ਕਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕ ਰਖਾਈਆ। ਸਚ ਦਰਬਾਰ ਸਚਖੰਡ ਨਿਵਾਸੀ, ਏਕੰਕਾਰਾ ਆਪ ਲਗਾਈਆ। ਉਪਰ ਬੈਠ ਪੁਰਖ ਅਬਿਨਾਸ਼ੀ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਮੰਡਲ ਰਾਸੀ, ਗੋਪੀ ਕਾਹਨ ਨਾਚ ਨਚਾਈਆ। ਸ਼ਬਦ ਸੁਤ ਦੁਲਾਰੇ ਦੇਵੇ ਹੁਲਾਸੀ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨੂੰ ਤੇਰੀ ਲਾਹੇ ਉਦਾਸੀ, ਬ੍ਰਹਮਾ ਧੀਰਜ ਆਪ ਧਰਾਈਆ। ਸ਼ੰਕਰ ਤੇਰੀ ਕਰੇ ਬੰਦ ਖ਼ਲਾਸੀ, ਬੰਦਨਾ ਇਕੋ ਇਕ ਸਮਝਾਈਆ। ਤ੍ਰੈਗੁਣ ਕਟੇ ਤੇਰੀ ਫਾਸੀ, ਪੰਜ ਤਤ ਡੇਰਾ ਦੇਵੇ ਢਾਹੀਆ। ਗੁਰ ਅਵਤਾਰ ਬਣਾਏ ਦਾਸੀ, ਪੀਰ ਪੈਗ਼ੰਬਰ ਸੇਵ ਲਗਾਈਆ। ਜੁਗ ਚੌਕੜੀ ਪੂਰੀ ਕਰੇ ਆਸੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੇ ਤਖ਼ਤ ਹਰਿ ਜੂ ਚੜ੍ਹਿਆ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਮਹੱਲ ਅਟੱਲ ਆਪੇ ਖੜਿਆ, ਜੋਤੀ ਨੂਰ ਨੂਰ ਰੁਸ਼ਨਾਈਆ । ਨਾਉਂ ਨਿਰੰਕਾਰਾ ਏਕਾ ਪੜ੍ਹਿਆ, ਦੋ ਜਹਾਨ ਕਰੇ ਸ਼ਨਵਾਈਆ। ਲੱਖ ਚੁਰਾਸੀ ਘਾੜਨ ਘੜਿਆ, ਘੜ ਭਾਂਡੇ ਵੇਖ ਵਖਾਈਆ। ਨਿਰਗੁਣ ਨੂਰ ਹਰ ਘਟ ਧਰਿਆ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਸਰੋਵਰ ਘਰ ਘਰ ਭਰਿਆ, ਕਵਲ ਨਾਭੀ ਮੁਖ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਤਖ਼ਤ ਨਿਵਾਸੀ ਤੇਰਾ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਬੇਪਰਵਾਹ ਫੇਰਾ ਪਾਈਆ। ਪਰਗਟ ਹੋਵੇ ਸਚ ਖ਼ੁਦਾ, ਦਸਤਗੀਰ ਪੱਲੂ ਦਏ ਫੜਾਈਆ। ਲੇਖਾ ਜਾਣੇ ਦੋ ਜਹਾਂ, ਬ੍ਰਹਿਮੰਡ ਖੋਜ ਖੋਜਾਈਆ। ਜੁਗ ਚੌਕੜੀ ਲਹਿਣਾ ਦੇਣਾ ਦਏ ਚੁਕਾ, ਲੇਖਾ ਸਭ ਦਾ ਆਪ ਮੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੁਗ ਵਿਛੜਿਆਂ ਲਏ ਮਿਲਾ, ਸੱਦਾ ਇਕੋ ਨਾਮ ਸੁਣਾਈਆ। ਦਰ ਘਰ ਸਾਚੇ ਕੱਠੇ ਹੋਵੋ ਆ, ਹਰਿ ਮੰਦਰ ਵੱਜੇ ਵਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੌਥਾ ਜੁਗ ਰਿਹਾ ਵਿਹਾ, ਅੰਤਮ ਵੇਲਾ ਨੇੜੇ ਆਈਆ। ਜਿਸ ਸਾਹਿਬ ਦਾ ਗੀਤ ਗੋਬਿੰਦ ਗਏ ਗਾ, ਢੋਲਾ ਰਾਗ ਨਾਦ ਸੁਣਾਈਆ। ਸ਼ਾਸਤਰ ਸਿਮਰਤ ਵੇਦ ਗਏ ਬਣਾ, ਲੇਖਾ ਜਾਣ ਕਾਗ਼ਜ਼ ਕਲਮ ਸ਼ਾਹੀਆ। ਅਲਿਫ਼ ਯੇ ਨੁਕਤਾ ਨੂਨ ਗਏ ਸਮਝਾ, ਤੀਸ ਬਤੀਸਾ ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਕਲਮਾ ਨਬੀ ਰਸੂਲ ਗਏ ਪੜ੍ਹਾ, ਕਾਇਨਾਤ ਕਰ ਸ਼ਨਵਾਈਆ। ਨਾਮ ਸਤਿ ਗਏ ਦ੍ਰਿੜਾ, ਡੰਕਾ ਇਕੋ ਨਾਮ ਵਜਾਈਆ। ਪੁਰਖ ਅਕਾਲ ਗਏ ਮਨਾ, ਇਸ਼ਟ ਦੇਵ ਸਵਾਮੀ ਬੇਪਰਵਾਹੀਆ। ਵਾਕ ਭਵਿਖਤ ਗਏ ਜਣਾ, ਭੇਵ ਅਭੇਦਾ ਖੋਲ੍ਹ ਜਣਾਈਆ। ਸੋ ਸਾਹਿਬ ਸੁਲਤਾਨ ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ ਪਤਿਪਰਮੇਸ਼ਵਰ ਫੇਰਾ ਪਾਏ ਆ, ਪਰਵਰਦਿਗਾਰ ਜਲਵਾ ਨੂਰ ਇਲਾਹੀਆ। ਸਚਖੰਡ ਦੁਆਰਾ ਹਰਿ ਨਿਰੰਕਾਰਾ ਏਕੰਕਾਰਾ ਨਿਰਵੈਰ ਪੁਰਖ ਰਿਹਾ ਵਸਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਨੂਰ ਸਾਚਾ ਨੂਰ ਰਿਹਾ ਚਮਕਾ, ਸੂਰਜ ਚੰਦ ਨਾ ਕੋਇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਬੈਠੇ ਸੀਸ ਝੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਇਕੋ ਹੁਕਮ ਸਮਝਾਈਆ। ਸਚ ਦਰਬਾਰ ਸਚ ਸੁਲਤਾਨਾ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਨੌਜਵਾਨਾ, ਮਰਦ ਮਰਦਾਨਾ ਭੇਵ ਖੁਲ੍ਹਾਈਆ। ਏਕੰਕਾਰਾ ਵਡ ਬਲਵਾਨਾ, ਬਲਧਾਰੀ ਹੁਕਮ ਵਰਤਾਈਆ । ਆਦਿ ਨਿਰੰਜਣ

ਨੂਰ ਮਹਾਨਾ, ਜੋਤੀ ਜਾਤਾ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬੰਨ੍ਹੇ ਗਾਨਾ, ਘਰ ਸਾਚਾ ਸਗਨ ਮਨਾਈਆ। ਸ੍ਰੀ ਭਗਵਾਨ ਝੁਲਾਏ ਨਿਸ਼ਾਨਾ, ਧਰਮ ਨਿਸ਼ਾਨਾ ਇਕ ਉਠਾਈਆ। ਪਾਰਬ੍ਰਹਮ ਪ੍ਰਭ ਕਰੇ ਪਰਵਾਨਾ, ਸਚ ਪਰਵਾਨਗੀ ਇਕ ਰਖਾਈਆ। ਪਰਵਰਦਿਗਾਰ ਵਸਣਹਾਰਾ ਸਾਚੇ ਧਾਮ ਹੱਕ ਮੁਕਾਮਾ, ਮੁਕਾਮੇ ਹੱਕ ਡੇਰਾ ਲਾਈਆ। ਆਦਿ ਜੁਗਾਦੀ ਇਕ ਅਮਾਮਾ, ਬੇਐਬ ਨੂਰ ਖ਼ੁਦਾਈਆ। ਪੀਰ ਪੈਗ਼ੰਬਰ ਸਜਦਾ ਕਰੇ ਸਲਾਮਾ, ਚਰਨ ਕਵਲ ਮੰਗੇ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਵਸਤ ਅਮੋਲਕ ਆਪ ਵਰਤਾਈਆ। ਸ਼ਬਦੀ ਧਾਰ ਬਣੇ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਵਡਿਆਈਆ। ਸਚ ਦਰਬਾਰਾ ਸਚਖੰਡ, ਸਤਿ ਸਤਿਵਾਦੀ ਆਪ ਲਗਾਇੰਦਾ। ਥਿਰ ਘਰ ਵੰਡੇ ਆਪਣੀ ਵੰਡ, ਸੁੰਨ ਅਗੰਮ ਭੇਵ ਚੁਕਾਇੰਦਾ । ਲੱਖ ਚੁਰਾਸੀ ਬੰਦੀਖ਼ਾਨਾ ਬੰਦ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਗੀਤ ਸੁਣਾਏ ਛੰਦ, ਸਾਚਾ ਢੋਲਾ ਰਾਗ ਅਲਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਕੱਟ ਕੇ ਗਏ ਪੰਧ, ਪਾਂਧੀ ਰੂਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਹਰਿ ਨਿਰੰਕਾਰਾ ਨਿਰਗੁਣ ਧਾਰਾ ਆਪ ਜਣਾਇੰਦਾ। ਸਚ ਸੰਦੇਸਾ ਦੇਵੇ ਭਗਵਾਨ, ਹਰਿ ਭਗਵਨ ਦਇਆ ਕਮਾਈਆ । ਸਚਖੰਡ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਵਿਸ਼ਨੂੰ ਤੇਰਾ ਵਿਸ਼ਵ ਭੰਡਾਰਾ ਵੇਖੇ ਆਣ, ਨਿਰਵੈਰ ਪੁਰਖ ਫੇਰਾ ਪਾਈਆ। ਬ੍ਰਹਮੇ ਤੇਰਾ ਬ੍ਰਹਮ ਕਰੇ ਪਹਿਚਾਨ, ਲੱਖ ਚੁਰਾਸੀ ਖੋਜ ਖੋਜਾਈਆ। ਸ਼ੰਕਰ ਤੇਰਾ ਬਲ ਵੇਖੇ ਵਿਚ ਜਹਾਨ, ਤ੍ਰਿਸੂਲ ਤੇਰੀ ਭੇਵ ਚੁਕਾਈਆ। ਤ੍ਰੈਗੁਣ ਮਾਇਆ ਤੇਰਾ ਤੋੜੇ ਮਾਣ, ਅਭਿਮਾਨ ਰਹਿਣ ਕੋਇ ਨਾ ਪਾਈਆ। ਪੰਜ ਤਤ ਤੇਰੀ ਕਰੇ ਕਲਿਆਣ, ਹਰਿ ਕਰਤਾ ਵਡ ਵਡਿਆਈਆ। ਗੁਰ ਅਵਤਾਰ ਵੇਖੇ ਮਾਰ ਧਿਆਨ, ਪੀਰ ਪੈਗ਼ੰਬਰ ਪੜਦਾ ਆਪ ਚੁਕਾਈਆ। ਸ਼ਾਸਤਰ ਸਿਮਰਤ ਵੇਖੇ ਪੁਰਾਨ, ਗੀਤਾ ਗਿਆਨ ਭੇਵ ਖੁਲ੍ਹਾਈਆ। ਪੜਦਾ ਲਾਹ ਅੰਜੀਲ ਕੁਰਾਨ, ਖਾਣੀ ਬਾਣੀ ਹੁਕਮ ਵਰਤਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਵੇਸ ਵਟਾਈਆ। ਫਿਰੇ ਦਰੋਹੀ ਜ਼ਿਮੀਂ ਅਸਮਾਨ, ਗਗਨ ਗਗਨੰਤਰ ਹਾਹਾਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਸਭ ਦਾ ਝੋਲੀ ਪਾਈਆ। ਸਚਖੰਡ ਦੁਆਰੇ ਹਰਿ ਦਰਬਾਰਾ, ਆਦਿ ਜੁਗਾਦੀ ਇਕ ਲਗਾਇੰਦਾ। ਜੁਗ ਚੌਕੜੀ ਕਰੇ ਸਚ ਵਿਹਾਰਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਸ਼ਬਦ ਅਨਾਦੀ ਬੋਧ ਅਗਾਧੀ ਬੋਲ ਜੈਕਾਰਾ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਕਾਗ਼ਜ਼ ਕਲਮ ਸ਼ਾਹੀ ਕਾਤਬ ਬਣ ਲਿਖਾਰਾ, ਸਰਗੁਣ ਨਿਰਗੁਣ ਆਪਣੀ ਧਾਰ ਵਖਾਇੰਦਾ। ਰਸਨਾ ਜਿਹਵਾ ਬੱਤੀ ਦੰਦ ਬੋਲ ਨਾਅਰਾ, ਹੱਕ ਹਕੀਕਤ ਪੜਦਾ ਲਾਹਿੰਦਾ। ਮਾਰਗ ਦੱਸੇ ਸਰਬ ਸੰਸਾਰਾ, ਸੰਸਾਰ ਸਾਗਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਸੱਜਣ ਸਾਕ, ਪਤਿਪਰਮੇਸ਼ਵਰ ਇਕ ਅਖਵਾਈਆ। ਕਲਜੁਗ ਅੰਤਮ ਪੂਰਾ ਕਰੇ ਭਵਿਖਤ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਸਚ ਦੁਆਰੇ ਖੋਲ੍ਹ ਤਾਕ, ਪੜਦਾ ਦੂਈ ਦਏ ਉਠਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਵਿਸ਼ਨ ਬ੍ਰਹਮਾ ਸ਼ਿਵ

ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੂੰ ਦੇਵੇ ਆਖ, ਆਖ਼ਰ ਆਪਣਾ ਹੁਕਮ ਵਰਤਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਹੁਕਮ ਵਰਤਾਈਆ। ਜੋ ਉਪਜੇ ਸੋ ਹੋਵੇ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਮਾਇਆ ਮਮਤਾ ਨਾਤਾ ਤੁਟੇ ਕੂੜੀ ਰਾਸ, ਕਲਜੁਗ ਪੂੰਜੀ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਸੁੱਟੇ ਡੂੰਘੇ ਖਾਤ, ਸ਼ੌਹ ਦਰਿਆ ਆਪ ਰੁੜ੍ਹਾਈਆ। ਲਹਿਣਾ ਦੇਣਾ ਚੁਕਾਏ ਜ਼ਾਤ ਪਾਤ, ਦੀਨ ਮਜ਼੍ਹਬ ਝਗੜਾ ਰਹਿਣ ਕੋਇ ਨਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾਏ ਇਕ ਜਮਾਤ, ਇਕੋ ਅੱਖਰ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਵੇਖਣ ਜਗਤ ਹਾਲਾਤ, ਨਿਰਗੁਣ ਨਿਰਗੁਣ ਆਪਣੇ ਨਾਲ ਲਿਆਈਆ। ਬਿਨ ਪੁਰਖ ਅਕਾਲ ਕਿਸੇ ਕੋਈ ਨਾ ਪੁਛੇ ਵਾਤ, ਚਾਰ ਵਰਨ ਰੋਵਣ ਮਾਰਨ ਧਾਹੀਂਆ। ਕਲਜੁਗ ਚੋਲਾ ਅੰਤਮ ਜਾਣਾ ਪਾਟ, ਕਾਲਾ ਸੂਸਾ ਤਨ ਰਹਿਣ ਨਾ ਪਾਈਆ। ਬੀਸ ਬੀਸਾ ਉਤਾਰੇ ਆਪਣੇ ਘਾਟ, ਸਦੀ ਚੌਧਵੀਂ ਲੇਖਾ ਲੇਖੇ ਲਾਈਆ। ਈਸਾ ਮੂਸਾ ਮੁਹੰਮਦ ਤੋਬਾ ਤੋਬਾ ਕਹਿ ਸੁਣਾਵਣ ਗਾਥ, ਨੇਤਰ ਰੋ ਰੋ ਨੈਣਾਂ ਨੀਰ ਵਹਾਈਆ। ਉਮਤ ਉਮਤੀ ਅਸੀਂ ਗਏ ਆਖ, ਆਖ਼ਰ ਇਕੋ ਹੁਕਮ ਜਣਾਈਆ। ਕਲਜੁਗ ਅੰਤਮ ਸਾਂਝਾ ਪੀਰ ਪਰਗਟ ਹੋਵੇ ਸਾਖਿਆਤ, ਵਡ ਅਮਾਮ ਆਪਣਾ ਫੇਰਾ ਪਾਈਆ। ਲੇਖਾ ਜਾਣੇ ਸ੍ਰਿਸ਼ਟ ਸਬਾਈ ਕਾਇਨਾਤ, ਕਲਮਾ ਇਕੋ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਲੇਖੇ ਪਾਈਆ। ਵਿਸ਼ਨੂੰ ਲੇਖਾ ਲੇਖੇ ਜਾਏ ਲੱਗ, ਲਗਾਵਣਹਾਰ ਆਪ ਲਗਾਈਆ। ਬ੍ਰਹਮੇ ਨੇਤਰ ਨੈਣ ਤੱਕ, ਦਰ ਮੰਦਰ ਦਏ ਖੁਲ੍ਹਾਈਆ। ਸ਼ੰਕਰ ਵੇਖ ਖ਼ਾਲੀ ਹੱਥ, ਤ੍ਰਿਸੂਲ ਨਜ਼ਰ ਕੋਇ ਨਾ ਆਈਆ। ਭੋਲੇ ਨਾਥ ਉਠ ਨੱਠ, ਬਾਸ਼ਕ ਤਸ਼ਕਾ ਗਲੋ ਲਾਹੀਆ। ਰਜੋ ਤਮੋ ਸਤੋ ਨੇਤਰ ਨੀਰ ਨੈਣਾਂ ਘੱਤ, ਉਚੀ ਕੂਕੇ ਦਏ ਦੁਹਾਈਆ। ਪੰਜ ਤਤ ਕੋਈ ਨਾ ਮੇਟੇ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਨਮੁਖਾਂ ਕੋਲੋ ਪਿਛੇ ਗਏ ਹਟ, ਸਿਰ ਹੱਥ ਨਾ ਕੋਇ ਟਿਕਾਈਆ । ਦੂਰ ਦੁਰਾਡੇ ਗਏ ਨੱਠ, ਪੱਲੂ ਆਪਣਾ ਮਾਤ ਛੁਡਾਈਆ। ਜਿਨ੍ਹਾਂ ਭੁੱਲੀ ਗੁਰ ਕੀ ਮਤ, ਮਨ ਮਤ ਬੈਠੇ ਜਗਤ ਪਰਨਾਈਆ। ਸੋ ਖ਼ਾਲੀ ਦਿਸਣ ਹੱਥ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਨਾੜ ਬਹੱਤਰ ਉਬਲੇ ਰਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅੰਤਮ ਖੇੜਾ ਹੋਣਾ ਭੱਠ, ਕਲਜੁਗ ਭਠਿਆਲਾ ਅਗਨੀ ਰਿਹਾ ਤਪਾਈਆ। ਜੋ ਗੁਰਮੁਖ ਗੁਰਸਿਖ ਹਰਿਸੰਤ ਅੰਤਰ ਆਤਮ ਰਹੇ ਰਟ, ਪ੍ਰਭ ਚਰਨ ਧਿਆਨ ਲਗਾਈਆ। ਤਿਨ੍ਹਾਂ ਵੇਖੇ ਪੁਰਖ ਸਮਰਥ, ਨਿਰਗੁਣ ਸਰਗੁਣ ਫੋਲ ਫੋਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਹੋ ਪਰਗਟ, ਪੁਰਖ ਬਿਧਾਤਾ ਦਏ ਵਡਿਆਈਆ। ਚਰਨ ਕਵਲ ਬੰਧਾਏ ਨਤ, ਕੂੜੀ ਕਿਰਿਆ ਡੇਰਾ ਢਾਹੀਆ । ਲੱਖ ਚੁਰਾਸੀ ਵਿਚੋ ਲਏ ਰੱਖ, ਰੱਖਿਆ ਕਰੇ ਸਭਨੀਂ ਥਾਈਂਆ। ਆਪਣੇ ਵੇਖਣ ਦੀ ਖੋਲ੍ਹੇ ਤੀਜੀ ਅੱਖ, ਦੋਏ ਲੋਚਣ ਬੰਦ ਕਰਾਈਆ। ਸਾਚਾ ਮਾਰਗ ਦੇਵੇ ਦੱਸ, ਆਤਮ ਪਰਮਾਤਮ ਬੂਝ ਬੁਝਾਈਆ। ਪਾਰਬ੍ਰਹਮ ਬ੍ਰਹਮ ਦੇਵੇ ਆਪਣਾ ਰਸ, ਰਸ ਰਸੀਆ ਮੁਖ ਚੁਆਈਆ। ਕਰੇ ਪਰਕਾਸ਼ ਕੋਟਨ ਰਵ ਸਸ, ਜੋਤੀ ਨੂਰ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਲੇਖੇ ਪਾਈਆ। ਵਿਸ਼ਨੂੰ ਉਠ ਕਰ ਧਿਆਨ, ਸੋ ਸਤਿਗੁਰ ਆਪ ਜਣਾਈਆ। ਕਲਜੁਗ ਵੇਖ ਜੀਵ ਜਹਾਨ, ਗ਼ਰੀਬ ਨਿਮਾਣੇ ਰੋਵਣ ਮਾਰਨ ਧਾਹੀਂਆ। ਸਾਚਾ ਮਿਲੇ ਨਾ ਕਿਸੇ ਪਕਵਾਨ, ਅੰਮ੍ਰਿਤ

ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੰਗੇ ਥਾਉਂ ਥਾਈਂਆ। ਉਠ ਬ੍ਰਹਮੇ ਬ੍ਰਹਮ ਵਿਚਾਰ, ਪਾਰਬ੍ਰਹਮ ਸਮਝਾਇੰਦਾ। ਭਰਮੇ ਭੁੱਲਾ ਸਰਬ ਸੰਸਾਰ, ਤੇਰਾ ਨੂਰ ਨਜ਼ਰ ਕਿਸੇ ਨਾ ਆਇੰਦਾ। ਕੂੜੀ ਕਿਰਿਆ ਕੀਤਾ ਪਸਾਰ, ਸਾਚਾ ਨਾਦ ਨਾਮ ਨਾ ਕੋਇ ਸੁਣਾਇੰਦਾ। ਘਰ ਮੰਦਰ ਹੋਇਆ ਅੰਧਿਆਰ, ਪਰਕਾਸ਼ ਰੂਪ ਨਾ ਕੋਇ ਵਟਾਇੰਦਾ। ਸ੍ਰਿਸ਼ਟ ਸਬਾਈ ਧੂਆਂਧਾਰ, ਜੋਤੀ ਚੰਦ ਨਾ ਕੋਇ ਚਮਕਾਇੰਦਾ। ਲੇਖਾ ਦੇ ਸਚ ਦਰਬਾਰ, ਸ੍ਰੀ ਭਗਵਾਨ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਅਲਾਇੰਦਾ। ਸ਼ੰਕਰ ਉਠ ਵੇਖ ਤ੍ਰਿਸੂਲ, ਤ੍ਰੈਗੁਣ ਅਤੀਤਾ ਆਪ ਜਣਾਈਆ। ਤੇਰਾ ਚੁਕਿਆ ਅੰਤਮ ਮੂਲ, ਕੀਮਤ ਕਰਤਾ ਦੇਵੇ ਪਾਈਆ। ਅੱਗੇ ਬਦਲਣਹਾਰ ਅਸੂਲ, ਅਸਲੀਅਤ ਸਭ ਦੀ ਵੇਖ ਵਖਾਈਆ। ਧੁਰ ਦਾ ਲੇਖਾ ਕਰਨਾ ਪਏ ਕ਼ਬੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਰਚਾਈਆ। ਤ੍ਰੈਗੁਣ ਮਾਇਆ ਖੋਲ੍ਹ ਅੱਖ, ਹਰਿ ਆਖ਼ਰ ਆਪ ਜਣਾਇੰਦਾ। ਤੇਰਾ ਖੇੜਾ ਦਿਸੇ ਭੱਠ, ਮਹੱਲ ਅਟੱਲ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤਮ ਪੰਜ ਤਤ ਖੁਲ੍ਹੇ ਨਾ ਕੋਈ ਹੱਟ, ਹਟਵਾਣਾ ਰੂਪ ਨਾ ਕੋਇ ਵਟਾਇੰਦਾ। ਘਰ ਘਰ ਲੱਗੀ ਦਿਸੇ ਅੱਗ, ਸਾਂਤਕ ਸਤਿ ਰੂਪ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਸਮਝਾਇੰਦਾ। ਉਠੋ ਵੇਖੋ ਤੇਈ ਅਵਤਾਰ, ਹਰਿ ਤਰ੍ਹਾ ਤਰ੍ਹਾ ਸਮਝਾਈਆ। ਕਲਜੁਗ ਜੀਵ ਹੋਏ ਗਵਾਰ, ਮੂਰਖ ਮੁਗਧ ਹਰਿ ਕਾ ਭੇਵ ਕੋਇ ਨਾ ਪਾਈਆ। ਘਰ ਘਰ ਵੜਿਆ ਜਗਤ ਵਿਭਚਾਰ, ਕੂੜੀ ਸੇਜਾ ਰਹੇ ਹੰਢਾਈਆ। ਕਾਮ ਕਰੋਧ ਲੋਭ ਮੋਹ ਹੰਕਾਰ, ਤਨ ਮਾਟੀ ਨਾਚ ਨਚਾਈਆ। ਆਸਾ ਤ੍ਰਿਸਨਾ ਕਰੇ ਪਿਆਰ, ਹਉਮੇ ਹੰਗਤਾ ਖ਼ੁਸ਼ੀ ਮਨਾਈਆ। ਸੱਜਣ ਮਿਲਿਆ ਨਾ ਮੀਤ ਮੁਰਾਰ, ਘਰ ਕੰਤ ਨਾ ਕੋਇ ਹੰਢਾਈਆ। ਸੁਰਤ ਸਵਾਣੀ ਰੋਵੇ ਜ਼ਾਰੋ ਜ਼ਾਰ, ਸ਼ਬਦ ਹਾਣੀ ਨਜ਼ਰ ਕੋਇ ਨਾ ਆਈਆ । ਆਤਮ ਸੇਜਾ ਸੁੰਞੀ ਦਿਸੇ ਬਿਨ ਮੀਤ ਮੁਰਾਰ, ਮਿੱਤਰ ਪਿਆਰਾ ਸੋਭਾ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਸਭ ਦਾ ਰਿਹਾ ਉਠਾਈਆ। ਪੀਰ ਪੈਗ਼ੰਬਰ ਮੁਖ ਲਾਹੋ ਨਕ਼ਾਬ, ਪੜਦਾ ਆਪ ਚੁਕਾਈਆ। ਚਾਰੋ ਕੁੰਟ ਸਾਚੀ ਕਰੇ ਨਾ ਕੋਈ ਆਦਾਬ, ਸਚ ਇਸਲਾਮ ਸੀਸ ਨਾ ਕੋਇ ਝੁਕਾਈਆ। ਮਨ ਮਨੂਆ ਬਣ ਨਵਾਬ, ਹੁਕਮ ਆਪਣਾ ਰਿਹਾ ਵਰਤਾਈਆ। ਉਮਤ ਉਮਤੀ ਕੂੜਾ ਦਿਸੇ ਖਵਾਬ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੱਕੋ ਆਪਣਾ ਰਾਹ, ਹਰਿ ਰਹਿਬਰ ਰਿਹਾ ਜਣਾਈਆ। ਪੜ੍ਹ ਪੜ੍ਹ ਜੀਵ ਜੰਤ ਸਾਰੇ ਗਏ ਭੁਲਾ, ਭੁਲਿਆਂ ਮਾਰਗ ਕੋਇ ਨਾ ਪਾਈਆ। ਹਿਰਦੇ ਹਰਿ ਸਕੇ ਨਾ ਕੋਇ ਵਸਾ, ਹਰਿਮੰਦਰ ਵੜ ਕੇ ਦਰਸ ਕੋਇ ਨਾ ਪਾਈਆ। ਨਿਜ ਨੇਤਰ ਪੜਦਾ ਸਕੇ ਨਾ ਕੋਇ ਉਠਾ, ਦੋਏ ਲੋਚਣ ਨੈਣ ਸ਼ਰਮਾਈਆ। ਧੁਨ ਆਤਮਕ ਰਾਗ ਕੋਈ ਨਾ ਸਕੇ ਗਾ, ਰਸਨਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਮ੍ਰਿਤ ਆਤਮ ਜਾਮ ਸਕੇ ਨਾ ਕੋਈ ਪਿਆ, ਰਸ ਅਨਰਸ ਭੇਵ ਨਾ ਕੋਇ ਮਿਟਾਈਆ। ਦੀਪਕ ਦੀਆ ਜੋਤ ਸਕੇ ਨਾ ਕੋਇ ਜਗਾ, ਘਰ ਘਰ ਦੀਵਾ ਬੱਤੀ ਕਰਨ ਰੁਸ਼ਨਾਈਆ। ਆਤਮ ਪਰਮਾਤਮ ਸਕੇ ਨਾ ਕੋਈ ਮਿਲਾ, ਮਿਲਣੀ ਜਗਦੀਸ ਨਾ ਕੋਇ ਕਰਾਈਆ। ਆਵਣ ਜਾਵਣ ਪੰਧ ਸਕੇ ਨਾ ਕੋਇ ਮੁਕਾ,

ਲੱਖ ਚੁਰਾਸੀ ਫੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਰਿਹਾ ਜਣਾਈਆ । ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਕਰ ਇਕੱਠ, ਦੋਏ ਜੋੜ ਪਏ ਸਰਨਾਈਆ। ਸ੍ਰੀ ਭਗਵਾਨ ਸਾਡੇ ਨਹੀਂ ਕਿਛ ਵਸ, ਤੇਰੀ ਕੀਤੀ ਕਰਨੀ ਤੋਹੇ ਭਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਿਆ ਕਰੇਂ ਬੇਪਰਵਾਹੀਆ। ਗੁਰ ਅਵਤਾਰ ਚਰਨ ਡਿਗੇ ਢੱਠ, ਆਪਣਾ ਆਪ ਮਿਟਾਈਆ। ਜੋ ਕੁਛ ਸਾਡਾ ਸੋ ਤੇਰੇ ਹੱਥ, ਡੋਰੀ ਤੇਰੇ ਹੱਥ ਫੜਾਈਆ। ਤੇਰਾ ਲੇਖਾ ਲਿਖ ਲਿਖ ਆਏ ਦੱਸ, ਕਾਗ਼ਜ਼ ਕਲਮ ਸ਼ਾਹੀ ਨਾਲ ਰਲਾਈਆ। ਅੰਤਮ ਹੋ ਕੇ ਤੇਰੇ ਵਸ, ਲੋਕਮਾਤ ਨਾਤਾ ਦਿਤਾ ਤੁੜਾਈਆ। ਪੀਰ ਪੈਗ਼ੰਬਰ ਕੋਈ ਨਾ ਪੁੱਟੇ ਅੱਖ, ਨੇਤਰ ਨੈਣਾਂ ਨੀਰ ਵਹਾਈਆ। ਪਰਵਰਦਿਗਾਰ ਬੇਪਰਵਾਹ ਸਾਡੀ ਨੱਥ ਤੇਰੇ ਹੱਥ, ਨੱਕ ਨਕੇਲ ਤੇਰੀ ਡੋਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਮੰਨੀਏ ਇਕ ਰਜ਼ਾਈਆ। ਸਾਰੇ ਉਠੋ ਵੇਖੋ ਏਕ, ਏਕੰਕਾਰਾ ਆਪ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੇ ਦਿਤੀ ਟੇਕ, ਸੋ ਟਿੱਕਾ ਮਸਤੱਕ ਸਭ ਦੇ ਲਾਈਆ। ਪਾਰਬ੍ਰਹਮ ਪ੍ਰਭ ਠਾਕਰ ਸੁਆਮੀ ਖੋਲਣਹਾਰ ਆਪਣਾ ਭੇਤ, ਅਭੇਵ ਦਏ ਜਣਾਈਆ । ਲੱਖ ਚੁਰਾਸੀ ਨਾਲੋ ਸਭ ਦਾ ਛੁੱਟਾ ਹੇਤ, ਗੁਰੂ ਪੀਰ ਅਵਤਾਰ ਲੋਕਮਾਤ ਹੋਏ ਨਾ ਕੋਇ ਸਹਾਈਆ। ਕਲਜੁਗ ਅੰਤਮ ਲੱਖ ਚੁਰਾਸੀ ਸੁੰਞਾ ਹੋਇਆ ਖੇਤ, ਰਾਖੇ ਬੈਠੇ ਮੁਖ ਛੁਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਸੁਆਮੀ ਖੇਲੇ ਆਪਣੀ ਖੇਡ, ਨਿਰਗੁਣ ਆਪਣਾ ਵੇਸ ਵਟਾਈਆ। ਅਗਨੀ ਤਪਦੀ ਵੇਖੇ ਮਹੀਨਾ ਜੇਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਲੇਖ ਮੁਕਾਈਆ। ਉਠੋ ਵੇਖੋ ਪੀਰ ਪੈਗ਼ੰਬਰ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਕਲਜੁਗ ਰਚਿਆ ਇਕ ਸਵੰਬਰ, ਸਾਹਿਬ ਸੁਲਤਾਨ ਵੰਡ ਵੰਡਾਇੰਦਾ। ਪਰਗਟ ਹੋ ਸਰਬ ਕਲਾ ਭਰਤੰਬਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਕੂੜੀ ਕਿਰਿਆ ਮੇਟੇ ਅਡੰਬਰ, ਜੂਠਾ ਝੂਠਾ ਡੇਰਾ ਢਾਹਿੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਧਰਮ ਦੁਆਰ ਇਕੋ ਦੱਸੇ ਮੰਦਰ, ਕਾਇਆ ਕਾਅਬਾ ਪੜਦਾ ਆਪ ਚੁਕਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰ ਘਟ ਵਸੇ ਅੰਦਰ, ਨਿਰਗੁਣ ਆਪਣਾ ਡੇਰਾ ਲਾਇੰਦਾ। ਭਾਗ ਲਗਾਏ ਡੂੰਘੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ । ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਦਾ ਪਿਆਰ ਸਾਂਝਾ ਮੰਗਣ, ਭਗਤ ਭਗਵਾਨ ਆਪਣਾ ਰੰਗ ਵਖਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਰੱਖੇ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਇੰਦਾ। ਦੂਜੇ ਦਰ ਕੋਈ ਨਾ ਜਾਏ ਮੰਗਣ, ਦੇਵਣਹਾਰਾ ਦਾਤਾ ਪੁਰਖ ਅਕਾਲ ਇਕੋ ਦਇਆ ਕਮਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਸੂਰਾ ਸਰਬੰਗ ਵਜਾਏ ਮਰਦੰਗਨ, ਡੰਕਾ ਇਕੋ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਰਬ ਵਰਭੰਡਨ, ਕਲਜੁਗ ਭੰਡੀ ਆਪ ਮੁਕਾਇੰਦਾ। ਕਲਜੁਗ ਭੰਡੀ ਵੇਖੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸ੍ਰਿਸ਼ਟ ਸਬਾਈ ਦੇਵੇ ਇਕੋ ਜਾਪ, ਸਿਖਿਆ ਸਚ ਸਚ ਪੜ੍ਹਾਈਆ । ਆਤਮ ਪਰਮਾਤਮ ਵਡ ਪਰਤਾਪ, ਘਰ ਸਾਚੇ ਖ਼ੁਸ਼ੀ ਵਖਾਈਆ। ਮੇਲ ਮਿਲਾਵਾ ਰਸੂਲ ਪਾਕ, ਪਾਕੀਜਾ ਆਪਣਾ ਰਾਹ ਜਣਾਈਆ। ਲੇਖਾ ਚੁੱਕੇ ਤਨ ਮਾਟੀ ਕੂੜੀ ਖ਼ਾਕ, ਖ਼ਾਕਸਾਰ ਲਏ ਉਠਾਈਆ। ਜਨ ਭਗਤਾਂ ਖੋਲ੍ਹੇ ਅੰਤਰ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਨੂਰ ਚਮਕਾਈਆ। ਤੂੰ ਮੇਰਾ ਮੈਂ ਤੇਰਾ ਸੁਣਾਵੇ ਗਾਥ, ਸੋਹੰ ਢੋਲਾ ਇਕ

ਪੜ੍ਹਾਈਆ। ਵਰਨ ਬਰਨ ਮੇਟ ਬਣਾਏ ਸਚ ਜਮਾਤ, ਚਾਰ ਵਰਨ ਹਰਿ ਸਰਨਾਈਆ। ਨਜ਼ਰੀ ਆਏ ਇਕ ਇਕਾਂਤ, ਇਕ ਇਕੱਲਾ ਸੱਚਾ ਮਾਹੀਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਰੱਖਣ ਆਸ, ਭਗਤ ਸੰਤ ਬੈਠੇ ਧਿਆਨ ਲਗਾਈਆ। ਗੁਰਮੁਖ ਗੁਰਸਿਖ ਮਿਲ ਬੁਝਾਵਣ ਤ੍ਰਿਸਨਾ ਪਿਆਸ, ਭੁੱਖ ਕੋਇ ਰਹਿਣ ਨਾ ਪਾਈਆ। ਸੋ ਸਾਹਿਬ ਨਿਰਗੁਣ ਜੋਤ ਕਰੇ ਪਰਕਾਸ਼, ਪਰਕਾਸ਼ਵਾਨ ਹਰ ਘਟ ਥਾਈਂਆ। ਸਤਿਜੁਗ ਸਾਚੇ ਤੇਰਾ ਖੋਲ੍ਹੇ ਭੇਵ ਖ਼ੁਲਾਸ, ਖ਼ੁਲਾਸਾ ਇਕੋ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਤਮ ਪਰਮਾਤਮ ਦੇਵਣਹਾਰ ਗਿਆਨ, ਬੋਧ ਅਗਾਧਾ ਬਣ ਕੇ ਪੰਡਤ, ਬ੍ਰਹਮ ਵਿਦਿਆ ਪਾਰਬ੍ਰਹਮ ਜਣਾਈਆ।

੭ ਅੱਸੂ ੨੦੨੦ ਬਿਕਰਮੀ ਜ਼ੋਰਾ ਸਿੰਘ ਦੇ ਗ੍ਰਹਿ ਸਦੇ ਵਾਲਾ ਜ਼ਿਲਾ ਫ਼ਿਰੋਜਪੁਰ

ਸਾਚਾ ਨਾਮ ਧੁਰ ਸਲੋਕ, ਧਰਮ ਦੁਆਰ ਦਏ ਵਖਾਈਆ। ਲੇਖਾ ਚੁੱਕੇ ਹਰਖ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਾਤਾ ਤੁੱਟੇ ਲੋਕ ਪਰਲੋਕ, ਦੋ ਜਹਾਨ ਪੰਧ ਮੁਕਾਈਆ। ਮਾਣ ਗਵਾ ਕੇ ਮੁਕਤੀ ਮੋਖ, ਮਿਹਰਵਾਨ ਨਜ਼ਰ ਉਠਾਈਆ। ਲੋੜ ਰਹੇ ਨਾ ਕੋਈ ਸੋਚ, ਸੋਚ ਸਮਝ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਪੜ੍ਹਾਈਆ। ਹਰਿ ਕਾ ਨਾਮ ਸਤਿਗੁਰ ਜਾਮ, ਮਸਤ ਪਿਆਲਾ ਇਕ ਪਿਆਇੰਦਾ। ਅੰਤਰ ਆਤਮ ਦਿਸੇ ਇਕੋ ਰਾਮ, ਦੂਜਾ ਨੂਰ ਨਾ ਕੋਇ ਵਖਾਇੰਦਾ। ਜਨਮ ਜਨਮ ਦਾ ਪੂਰਾ ਕਰੇ ਕਾਮ, ਪੂਰਨ ਇਛਿਆ ਆਪ ਵਖਾਇੰਦਾ। ਭਾਗ ਲਗਾਏ ਨਗਰ ਖੇੜਾ ਗਰਾਮ, ਜੀਉ ਪਿੰਡ ਵੇਖ ਵਖਾਇੰਦਾ। ਕਰ ਪਰਕਾਸ਼ ਆਪਣੇ ਭਾਨ, ਜੋਤੀ ਜੋਤ ਜੋਤ ਜਗਾਇੰਦਾ। ਸਾਚਾ ਚਰਨ ਧੂੜ ਅਸ਼ਨਾਨ, ਦੁਰਮਤ ਮੈਲ ਮੈਲ ਧਵਾਇੰਦਾ। ਘਰ ਨਜ਼ਰੀ ਆਏ ਗੋਪੀ ਕਾਹਨ, ਇਸ਼ਟ ਗੁਰਦੇਵ ਸੁਆਮੀ ਠਾਕਰ ਆਪਣਾ ਪੜਦਾ ਲਾਹਿੰਦਾ। ਬੋਧ ਅਗਾਧ ਸ਼ਬਦ ਧੁਨ ਨਾਦ ਸੁਣਾਏ ਬਾਣੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਲਹਿਣਾ ਦੇਣ ਚੁਕਾਏ ਚਾਰ ਖਾਣੀ, ਖ਼ਾਲਸ ਆਪਣਾ ਮੇਲ ਮਿਲਾਇੰਦਾ। ਸਚ ਸਰੋਵਰ ਦੇਵੇ ਅੰਮ੍ਰਿਤ ਪਾਣੀ, ਠੰਡਾ ਜਲ ਧਾਰ ਮੁਖ ਚੁਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਨਾਉਂ ਸ਼ਬਦ ਵਿਚੋਲਾ, ਦੋ ਜਹਾਨਾਂ ਹੋਏ ਸਹਾਈਆ। ਨਿਰਗੁਣ ਸਰਗੁਣ ਬਣ ਕੇ ਤੋਲਾ, ਨਾਮ ਕੰਡੇ ਤੋਲ ਤੁਲਾਈਆ। ਆਤਮ ਪਰਮਾਤਮ ਸਚ ਸੁਣਾਏ ਬੋਲਾ, ਸੋਹੰ ਢੋਲਾ ਇਕ ਪੜ੍ਹਾਈਆ। ਜਨਮ ਜਨਮ ਦਾ ਭਾਰ ਕਰੇ ਹੌਲਾ, ਕੂੜੀ ਗਠੜੀ ਸੀਸ ਨਾ ਕੋਇ ਟਿਕਾਈਆ। ਉਲਟਾ ਕਰੇ ਨਾਭ ਕੌਲਾ, ਧਾਰ ਅੰਮ੍ਰਿਤ ਮੁਖ ਚੁਆਈਆ। ਦੇਵੇ ਵਡਿਆਈ ਉਪਰ ਧੌਲਾ, ਧਰਨੀ ਧਰਤ ਸੋਭਾ ਪਾਈਆ । ਨੂਰ ਵਖਾਏ ਇਕੋ ਅਵਲਾ, ਜੋਤੀ ਜੋਤ ਕਰ ਰੁਸ਼ਨਾਈਆ। ਰੰਗ ਜਣਾਏ ਸਾਵਲ ਸਵਲਾ, ਸੁੰਦਰ ਮੁਖ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਏ ਸੰਦੇਸਾ ਪਵਣ ਪਵਣਾ, ਨਾਮ ਹੁਲਾਰਾ ਇਕ ਲਗਾਈਆ। ਹਰਿ ਕਾ ਨਾਉਂ ਸਤਿਗੁਰ ਮੀਤ, ਪ੍ਰਭ ਠਾਕਰ ਇਕ ਸੁਣਾਈਆ। ਸ਼ਬਦ ਅਨਾਦੀ ਧੁਰ ਦਾ ਗੀਤ, ਗੁਰ

ਅਵਤਾਰ ਪੀਰ ਪੈਗ਼ੰਬਰ ਰਾਗ ਅਲਾਈਆ। ਘਟ ਸੁਆਮੀ ਵਸੇ ਚੀਤ, ਚੇਤਨ ਆਪਣਾ ਭੇਵ ਖੁਲ੍ਹਾਈਆ। ਸਾਚਾ ਚਾੜ੍ਹੇ ਰੰਗ ਮਜੀਠ, ਚੋਲੀ ਕੱਪੜ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਨਾਮ ਦਏ ਵਡਿਆਈਆ। ਨਾਮ ਅਗੰਮਾ ਡੂੰਘਾ ਸਾਗਰ, ਗਹਿਰ ਗੰਭੀਰ ਇਕੋ ਇਕ ਵਖਾਇੰਦਾ। ਆਪ ਟਿਕਾਏ ਕਾਇਆ ਗਾਗਰ, ਪੰਜ ਤਤ ਅੰਦਰ ਡੇਰਾ ਸਚ ਕਰਾਇੰਦਾ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲਾ ਬਣੇ ਸੌਦਾਗਰ, ਸੌਦਾ ਆਪਣੇ ਹੱਟ ਘਰ ਘਰ ਵਿਚ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਤਿਗੁਰ ਨਾਮ ਸ਼ਬਦ ਸੁਆਮੀ, ਸੋਭਾਵੰਤ ਵੱਡੀ ਵਡਿਆਈਆ। ਨਿਰਗੁਣ ਸਰਗੁਣ ਅੰਤਰਜਾਮੀ ਅੰਤਰ ਆਤਮ ਬੂਝ ਬੁਝਾਈਆ। ਸਚਖੰਡ ਦੀ ਸਾਚੀ ਬਾਣੀ, ਸਤਿ ਸਤਿਵਾਦੀ ਆਪ ਸੁਣਾਈਆ । ਦੋ ਜਹਾਨਾਂ ਖੇਲ ਮਹਾਨੀ, ਮਹਾਂਬਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਦ੍ਰਿੜਾਈਆ । ਸ਼ਬਦ ਗੁਰਦੇਵ ਪਾਰਬ੍ਰਹਮ, ਪਤਿਪਰਮੇਸ਼ਵਰ ਖੇਲ ਕਰਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਧਰਮ, ਧਰਮ ਆਤਮਾ ਆਪ ਜਣਾਇੰਦਾ। ਨਿਹਕਰਮੀ ਰੱਖੇ ਨਾ ਕੋਇ ਕਰਮ, ਕਰਮ ਕਾਂਡ ਨਜ਼ਰ ਕੋਇ ਨਾ ਆਇੰਦਾ। ਜ਼ਾਤ ਪਾਤ ਨਾ ਕੋਇ ਵਰਨ, ਬਰਨ ਵੰਡ ਨਾ ਕੋਇ ਵੰਡਾਇੰਦਾ। ਸਚ ਜਣਾਏ ਇਕੋ ਸਰਨ, ਸਰਨਗਤ ਘਰ ਸਾਚੇ ਇਕ ਸਮਝਾਇੰਦਾ। ਗੁਰਮੁਖ ਵਿਰਲੇ ਸਚ ਦੁਆਰੇ ਵੜਨ, ਘਰ ਮੰਦਰ ਇਕੋ ਨਜ਼ਰੀ ਆਇੰਦਾ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਇਕੋ ਪੜ੍ਹਨ, ਦੂਜਾ ਰਾਗ ਨਾ ਕੋਇ ਅਲਾਇੰਦਾ। ਨਾ ਜੀਵਣ ਨਾ ਜੀਵਤ ਮਰਨ, ਮਰਨ ਜਨਮ ਦੋਹਾਂ ਤੋ ਪਾਰ ਕਰਾਇੰਦਾ। ਅੰਤਮ ਲੈ ਕੇ ਜਾਏ ਆਪਣੀ ਸਰਨ, ਘਰ ਸਾਚੇ ਸਚ ਬਹਾਇੰਦਾ। ਨਿਤ ਨਵਿਤ ਬਿਨ ਅੱਖਾਂ ਦਰਸਨ ਕਰਨ, ਜੋਤੀ ਨੂਰ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਬੁਝਾਇੰਦਾ। ਨਾਮ ਸਤਿਗੁਰ ਸ਼ਬਦ ਬਾਣੀ, ਗੁਰ ਗੋਝ ਗਿਆਨ ਦਿਵਾਈਆ। ਅੱਖਰ ਅੱਖਰ ਜਗਤ ਕਹਾਣੀ, ਸਿਫ਼ਤੀ ਸਿਫ਼ਤ ਸਮਝਾਈਆ। ਰਸਨਾ ਜਿਹਵਾ ਬੋਲੇ ਚਾਰੇ ਖਾਣੀ, ਉਚੀ ਕੂਕ ਕੂਕ ਸੁਣਾਈਆ। ਗੁਰਮੁਖ ਵਿਰਲਾ ਪਾਏ ਪਦ ਨਿਰਬਾਣੀ, ਜਿਸ ਆਪਣਾ ਨਿਰਬਾਣ ਪਦ ਸਮਝਾਈਆ। ਲੈ ਕੇ ਜਾਏ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਮੰਦਰ ਵਖਾਏ ਇਕ ਸੁਲਤਾਨੀ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਨਾਮ ਸ਼ਬਦ ਗੀਤ ਗੋਬਿੰਦ, ਸਹਿਜ ਸੁਖ ਦਾਤਾ ਇਕੋ ਇਕ ਸਮਝਾਈਆ। ਮੇਟ ਮਿਟਾਏ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਈਆ। ਠਾਕਰ ਹੋ ਬਣੇ ਬਖ਼ਸ਼ਿੰਦ, ਸਾਗਰ ਹੋ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਇਕ ਅੱਖਰ ਬੂਝ ਬੁਝਾਈਆ। ਇਕੋ ਅੱਖਰ ਇਕੋ ਘਰ, ਏਕੰਕਾਰ ਇਕ ਜਣਾਇੰਦਾ। ਇਕੋ ਪੱਥਰ ਤੋੜੇ ਗੜ੍ਹ, ਇਕੋ ਨਾਮ ਚੋਟ ਨਗਾਰੇ ਲਾਇੰਦਾ। ਇਕੋ ਮੰਦਰ ਇਕੋ ਦੁਆਰ ਵੇਖਣਾ ਚੜ੍ਹ, ਇਕ ਮਹੱਲ ਸੋਭਾ ਪਾਇੰਦਾ। ਇਕੋ ਨਾਰ ਇਕੋ ਕੰਤ ਲੈਣਾ ਵਰ, ਇਕੋ ਸੀਸ ਹੱਥ ਟਿਕਾਇੰਦਾ। ਇਕੋ ਸਰਨ ਸਰਨਾਈ ਜਾਣਾ ਪੜ, ਇਕੋ ਚਰਨ ਕਵਲ ਧਿਆਨ ਜਣਾਇੰਦਾ। ਇਕੋ ਪੱਲੂ ਲੈਣਾ ਫੜ, ਇਕੋ ਆਪਣੇ ਨਾਲ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਤਰ

ਇਕ ਸਮਝਾਇੰਦਾ। ਇਕੋ ਮੰਤਰ ਨਾਮ ਆਦਿ, ਸੋ ਪੁਰਖ ਨਿਰੰਜਣ ਆਪ ਜਣਾਈਆ। ਇਕੋ ਰੂਪ ਹੰ ਬ੍ਰਹਿਮਾਦ, ਬ੍ਰਹਿਮਾਂਡ ਕਰੇ ਰੁਸ਼ਨਾਈਆ। ਦੋਹਾਂ ਮਿਲ ਕੇ ਵੱਜੇ ਨਾਦ, ਘਰ ਸਚ ਖ਼ੁਸ਼ੀ ਵਖਾਈਆ। ਬਿਨ ਪਰਮਾਤਮ ਆਤਮ ਕੋਈ ਨਾ ਆਏ ਸਵਾਦ, ਰਸ ਰੂਪ ਨਾ ਕੋਇ ਵਟਾਈਆ । ਬਿਨ ਆਤਮ ਪਰਮਾਤਮ ਕੋਈ ਕਰੇ ਨਾ ਰਾਜ, ਰਈਅਤ ਰੂਪ ਨਾ ਕੋਇ ਵਖਾਈਆ। ਬਿਨ ਪਰਮਾਤਮ ਆਤਮ ਪੂਰਾ ਕਰੇ ਨਾ ਕੋਈ ਕਾਜ, ਮਿਹਰ ਨਜ਼ਰ ਨਾ ਕੋਇ ਉਠਾਈਆ। ਬਿਨ ਆਤਮ ਪਰਮਾਤਮ ਸਾਜਣ ਕੋਈ ਨਾ ਲਏ ਸਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਮ ਆਪੇ ਆਪ ਜਣਾਈਆ। ਸੋਹੰ ਹਰਿ ਕਾ ਨਾਉਂ, ਆਦਿ ਜੁਗਾਦਿ ਇਕ ਰੁਸ਼ਨਾਈਆ। ਸੋਹੰ ਹਰਿ ਕਾ ਗਾਉਂ, ਘਰ ਵਸੇ ਬੇਪਰਵਾਹੀਆ। ਸੋਹੰ ਹਰਿ ਕਾ ਥਾਉਂ, ਥਾਨ ਥਨੰਤਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਪੁਰਖ ਅਪਰੰਪਰ ਸੁਆਮੀ ਸ਼ਬਦ ਗੁਰਦੇਵ ਸਦਾ ਨਿਹਕਾਮੀ, ਅਨੁਭਵ ਪਰਕਾਸ਼ ਅੰਤਰਜਾਮੀ, ਅੰਤਰ ਆਤਮ ਪਰਮਾਤਮ ਇਕੋ ਘਰ ਸਮਝਾਈਆ।