੭ ਅੱਸੂ ੨੦੨੦ ਬਿਕਰਮੀ ਸੱਦੇ ਵਾਲਾ ਜ਼ਿਲਾ ਫਿਰੋਜਪੁਰ
ਸ਼ਬਦ ਨਾਮ ਸਤਿਗੁਰ ਕਿਰਪਾ, ਪਾਰਬ੍ਰਹਮ ਦਏ ਵਡਿਆਈਆ। ਬਾਕੀ ਜੀਵ ਕੱਟਦੇ ਬਿਪਤਾ, ਲੱਖ ਚੁਰਾਸੀ ਗੇੜ ਵਖਾਈਆ। ਬਿਨ ਸ੍ਰੀ ਭਗਵਾਨ ਜਨਮ ਜਾਏ ਬਿਰਥਾ, ਲੇਖਾ ਲੱਗੇ ਕੋਈ ਨਾ ਰਾਈਆ। ਗੁਰਮੁਖ ਜਾਣੇ ਭੇਵ ਪਿਰ ਕਾ, ਪ੍ਰੀਤੀ ਪ੍ਰੀਤਮ ਇਕ ਜਣਾਈਆ। ਮੇਲ ਮਿਲਾਏ ਹਰਿ ਸਤਿਗੁਰ ਜਨਮ ਜਨਮ ਚਿਰ ਕਾ, ਵਿਛੜੇ ਆਪਣੇ ਨਾਲ ਜੁੜਾਈਆ। ਵਿਰਲਾ ਪੜਦਾ ਲਾਹੇ ਘਰ ਥਿਰ ਕਾ, ਧੁਰ ਦਰਬਾਰ ਦਏ ਵਖਾਈਆ। ਦੀਨ ਮਜ਼੍ਹਬ ਕੋਈ ਨਾ ਰਹੇ ਫ਼ਿਰਕਾ, ਜ਼ਾਤ ਪਾਤ ਡੇਰਾ ਢਾਹੀਆ। ਦੁਰਮਤ ਧੋ ਸਾਫ਼ ਕਰਾਏ ਹਿਰਦਾ, ਸਵਛ ਸਰੂਪ ਆਪ ਸਮਝਾਈਆ। ਜਨਮ ਜਨਮ ਜੀਵ ਭੌਂਦਾ ਰਹੇ ਫਿਰਦਾ, ਬਿਨ ਸਤਿਗੁਰ ਪੂਰੇ ਪੰਧ ਨਾ ਕੋਇ ਮੁਕਾਈਆ। ਆਵਣ ਜਾਵਣ ਗੇੜਾ ਰਹੇ ਗਿੜਦਾ, ਹਰਿ ਕਰਤਾ ਆਪ ਗਿੜਾਈਆ। ਗ਼ੁੰਚਾ ਫੁੱਲ ਰਹੇ ਖਿੜਦਾ, ਪੰਖੜੀ ਪਤ ਡਾਲੀ ਮਹਿਕਾਈਆ। ਬਿਨ ਨਿਰੰਕਾਰ ਲੇਖਾ ਨਾ ਮੁਕਾਏ ਕੋਈ ਸਿਰ ਧੜ ਦਾ, ਪੰਜ ਤਤ ਚੋਲੀ ਕੋਇ ਨਾ ਪਾਈਆ। ਵੇਖਣਹਾਰਾ ਖੇਲ ਚੋਟੀ ਜੜ੍ਹਦਾ, ਮਧ ਆਪਣੀ ਧਾਰ ਵਹਾਈਆ । ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸਤਿਗੁਰ ਅੱਗੇ ਕੋਈ ਨਾ ਅੜਦਾ, ਜੋ ਅੜਿਆ ਭੰਨ ਵਖਾਈਆ। ਗੁਰਮੁਖ ਵਿਰਲਾ ਸਾਚੇ ਪੌੜੇ ਚੜ੍ਹਦਾ, ਜਿਸ ਆਪਣਾ ਭੇਵ ਚੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਨਾਮ ਪੜ੍ਹਦਾ, ਦੂਜਾ ਅੱਖਰ ਨਾ ਕੋਇ ਸੁਣਾਈਆ। ਰੂਪ ਨਜ਼ਰੀ ਆਏ ਹਰੀ ਹਰਿ ਹਰਿ ਦਾ, ਹਰਿ ਮੰਦਰ ਇਕੋ ਸੋਭਾ ਪਾਈਆ। ਪੜਦਾ ਚੁੱਕੇ ਆਪਣੇ ਘਰ ਦਾ, ਘਰ ਘਰ ਵਿਚ ਹੋਏ ਰੁਸ਼ਨਾਈਆ। ਜਿਸ ਮਨ ਕੋਲੋ ਸਦ ਰਿਹਾ ਡਰਦਾ, ਸੋ ਮਨ ਡੇਰਾ ਬਹੇ ਢਾਹੀਆ। ਦੋਏ ਜੋੜ ਨਿਮਖ ਨਿਮਖ ਵਾਸਤਾ ਕਰਦਾ, ਮਾਣ ਅਭਿਮਾਣ ਦਏ ਮਿਟਾਈਆ। ਸਤਿਗੁਰ ਸਰਨਾਈ ਸਚ ਦੁਆਰੇ ਪੜਦਾ, ਸਾਚੇ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਤਰ ਇਕੋ ਇਕ ਸਮਝਾਈਆ। ਨਾਮ ਸ਼ਬਦ ਕਹੇ ਮੋਹੇ ਹਰਿ
ਕੀ ਓਟ, ਆਸਾ ਇਕੋ ਇਕ ਰਖਾਈਆ। ਜੁਗ ਚੌਕੜੀ ਲਾਏ ਚੋਟ, ਸਚ ਨਗਾਰਾ ਨੌਬਤ ਇਕ ਵਜਾਈਆ। ਲੋਕਮਾਤ ਭੇਜੇ ਨਾਲ ਸ਼ੌਕ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਭਗਤ ਸੰਤ ਕੋਈ ਨਾ ਜਾਏ ਔਂਤ, ਸਾਚਾ ਬੰਧਨ ਦਏ ਬੰਧਾਈਆ। ਗੁਰਮੁਖ ਨਾਰੀ ਰੰਡੀ ਰਹੇ ਨਾ ਬਿਨਾ ਖੌਂਤ, ਗੁਰ ਸ਼ਬਦ ਲਏ ਪਰਨਾਈਆ। ਗੁਰਸਿਖ ਗੁਰੂਦੁਆਰ ਆਪੇ ਜਾਏ ਪਹੁੰਚ, ਘਰ ਮੰਦਰ ਇਕੋ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਧੁਰ ਦੀ ਰੌਂਸ, ਰਹਿਬਰ ਬਣ ਕੇ ਰਾਹ ਵਖਾਈਆ। ਪੀਰ ਪੈਗ਼ੰਬਰ ਕਹਿੰਦੇ ਗਏ ਪਰਵਰਦਿਗਾਰ ਸਾਚਾ ਗੌਂਸ, ਕੁਤਬ ਵੇਖੇ ਥਾਉਂ ਥਾਈਂਆ। ਦੋ ਜਹਾਨ ਮੰਨਣ ਜਿਸ ਦੀ ਧੌਂਸ, ਭੈ ਭੌ ਸਰਬ ਜਣਾਈਆ। ਸੋ ਸਾਹਿਬ ਸਰਬ ਸੁਆਮੀ ਇਕੋ ਦਿਸੇ ਖੌਂਤ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਦ੍ਰਿੜਾਈਆ। ਨਾਮ ਸ਼ਬਦ ਕਹੇ ਪ੍ਰਭ ਤੇਰੀ ਸਰਨ, ਤੁਧ ਬਿਨ ਸਾਰ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਅੰਦਰ ਕੋਈ ਨਾ ਦੇਵੇ ਵੜਨ, ਬਾਹਰੋ ਕੁੰਡੇ ਸਾਰੇ ਬੈਠੇ ਲਾਈਆ। ਮੇਰੇ ਕੋਲੋ ਕਲਜੁਗ ਜੀਵ ਡਰਨ, ਦੂਰ ਦੁਰਾਡੇ ਨੱਠਣ ਵਾਹੋ ਦਾਹੀਆ। ਕੂੜੀ ਕਿਰਿਆ ਢੋਲੇ ਪੜ੍ਹਨ, ਤੇਰਾ ਨਾਉਂ ਨਾ ਕੋਇ ਧਿਆਈਆ । ਮਾਇਆ ਮਮਤਾ ਅਗਨੀ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨੇਤਰ ਖੋਲ੍ਹੇ ਨਾ ਕੋਈ ਹਰਨ ਫਰਨ, ਦੋਵੇਂ ਅੱਖਾਂ ਵੇਖਣ ਜਗਤ ਲੋਕਾਈਆ। ਸਤਿਗੁਰ ਮਿਲੇ ਨਾ ਸੱਚੀ ਸਰਨ, ਸੋਚ ਸਮਝ ਕਿਸੇ ਨਾ ਆਈਆ। ਆਪਣੇ ਪੌੜ੍ਹੇ ਮੂਲ ਨਾ ਚੜ੍ਹਨ, ਗੁਰਦਰ ਮੰਦਰ ਮਸਜਿਦ ਲੱਭਣ ਥਾਉਂ ਥਾਈਂਆ। ਮਨ ਵਾਸਨਾ ਸਾਰੇ ਅੜਨ, ਮਨਸਾ ਪੂਰ ਨਾ ਕੋਇ ਕਰਾਈਆ। ਕੱਚੇ ਬਿਰਹੋ ਅੰਤਮ ਝੜਨ, ਫਲ ਨਜ਼ਰ ਕੋਇ ਨਾ ਆਈਆ। ਗੇੜਾ ਬਣਿਆ ਜਨਮ ਮਰਨ, ਲੱਖ ਚੁਰਾਸੀ ਭੌਂਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਬੇਪਰਵਾਹੀਆ। ਨਾਮ ਸ਼ਬਦ ਕਹੇ ਪ੍ਰਭ ਸਚ ਸੁਆਮੀ, ਸਤਿਗੁਰ ਤੇਰੀ ਇਕ ਸਰਨਾਈਆ। ਤੇਰੀ ਸਿਫ਼ਤ ਅਗੰਮੀ ਬਾਣੀ, ਸਾਡਾ ਨਾਉਂ ਤੇਰੀ ਵਡਿਆਈਆ। ਤੇਰਾ ਹੁਕਮ ਅਕੱਥ ਕਹਾਣੀ, ਹਉਂ ਚਾਕਰ ਸੇਵਕ ਸੇਵ ਕਮਾਈਆ । ਤੇਰਾ ਖੇਲ ਸਦਾ ਲਾਸਾਨੀ, ਲਾਸ਼ਰੀਕ ਨਜ਼ਰ ਨਾ ਆਈਆ। ਤੋਹੇ ਤੌਫ਼ੀਕ ਇਕ ਦੋ ਜਹਾਨੀ, ਨਿਰਗੁਣ ਸਰਗੁਣ ਆਪਣੀ ਧਾਰ ਚਲਾਈਆ। ਕਲਜੁਗ ਅੰਤਮ ਨਾਮ ਸ਼ਬਦ ਕਹੇ ਸਾਨੂੰ ਹੋਈ ਹੈਰਾਨੀ, ਹਰਿ ਜੂ ਤੇਰਾ ਭੇਵ ਕੋਇ ਨਾ ਆਈਆ। ਚਾਰੋ ਕੁੰਟ ਘਰ ਘਰ ਵੜੀ ਸ਼ੈਤਾਨੀ, ਸ਼ਰਅ ਸ਼ਰੀਅਤ ਕਰੇ ਲੜਾਈਆ। ਭਰਮੇ ਭੁੱਲੇ ਵਡ ਵਿਦਵਾਨੀ, ਗਿਆਨੀ ਧਿਆਨੀ ਧਿਆਨ ਨਾ ਕੋਇ ਲਗਾਈਆ। ਸਾਚਾ ਮਿਲੇ ਨਾ ਕੋਇ ਅਸ਼ਨਾਨੀ, ਦੁਰਮਤ ਮੈਲ ਨਾ ਕੋਇ ਧਵਾਈਆ। ਰਸਨਾ ਜਿਹਵਾ ਪੜ੍ਹਦੇ ਅੱਖਰ ਬਾਣੀ, ਹਿਰਦੇ ਹਰਿ ਨਾ ਕੋਇ ਵਸਾਈਆ। ਭਰਮੇ ਭੁਲੀ ਚਾਰੇ ਖਾਣੀ, ਚਾਰੋ ਕੁੰਟ ਰਹੀ ਕੁਰਲਾਈਆ। ਸੁਰਤ ਸਵਾਣੀ ਬਣੀ ਨਾ ਸਾਚੀ ਰਾਣੀ, ਨੰਦ ਨਜ਼ਰ ਕੋਇ ਨਾ ਆਈਆ। ਜੰਗਲ ਜੂਹ ਉਜਾੜ ਪਹਾੜ ਫਿਰੇ ਬਣ ਅਞਾਣੀ, ਬਾਲੀ ਬੁੱਧ ਸਮਝ ਕੋਇ ਨਾ ਪਾਈਆ। ਅਠਸਠ ਤੀਰਥ ਲੱਭਦੀ ਫਿਰੇ ਠੰਡਾ ਪਾਣੀ, ਬਿਨ ਸਤਿਗੁਰ ਪੂਰੇ ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਗੁਰਮੁਖਾਂ ਗੁਰਸਿਖਾਂ ਸਾਚੀ ਦੱਸ ਨਾਮ ਨਿਸ਼ਾਨੀ, ਨਿਸ਼ਾਨਾ ਇਕੋ ਇਕ ਲਗਾਈਆ। ਕੂੜੀ ਭੁੱਲੇ ਜਗਤ ਕਹਾਣੀ, ਤੇਰਾ ਨਾਮ ਇਕ ਧਿਆਈਆ। ਚਰਨ ਕਵਲ ਕਰਨ ਧਿਆਨੀ, ਨੇਤਰ ਨੈਣ ਨੈਣ ਸ਼ਰਮਾਈਆ ।
ਬਖ਼ਸ਼ ਦਰ ਇਕੋ ਪਦ ਨਿਰਬਾਣੀ, ਦੂਜੀ ਮੰਜ਼ਲ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਤੇਰਾ ਨੂਰ ਤੇਰੀ ਜੋਤ ਨੁਰਾਨੀ, ਤੇਰੀ ਅੰਸ ਤੇਰਾ ਬੰਸ, ਭਗਤ ਭਗਵਾਨ ਸਦਾ ਅਖਵਾਈਆ। ਸਾਚੇ ਸੰਤਾਂ ਦਰ ਸਾਚੇ ਦੇ ਮਾਣੀ, ਸੀਸ ਜਗਦੀਸ ਹੱਥ ਟਿਕਾਈਆ। ਗੁਰਮੁਖਾਂ ਦੱਸ ਸਚ ਕਹਾਣੀ, ਭਰਮ ਭੁਲੇਖਾ ਦੇ ਗਵਾਈਆ। ਗੁਰਸਿਖ ਜਾਇਣ ਤੈਂਥੋ ਕੁਰਬਾਨੀ, ਮਨ ਵਾਸਨਾ ਭੇਟ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਸਚ ਪ੍ਰੀਤ ਇਕ ਲਗਾਨੀ, ਲੱਗੀ ਪ੍ਰੀਤੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਵਰ ਸੱਚਾ ਨਾਮ ਵਰਤਾਈਆ। ਸ਼ਬਦ ਕਹੇ ਮੈਂ ਦੱਸਾਂ ਤੇਰਾ ਨਾਮ, ਨਾਮ ਤੇਰਾ ਸਤਿ ਵਡਿਆਈਆ। ਸਤਿ ਕਹੇ ਮੈਂ ਕਰਾਂ ਸਲਾਮ, ਸੀਸ ਜਗਦੀਸ ਝੁਕਾਈਆ। ਜਗਦੀਸ਼ ਕਹੇ ਮੈਂ ਤੇਰਾ ਕਾਮ, ਬਣ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵੇ ਇਕੋ ਵਰ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਦੋ ਜਹਾਨਾਂ ਖੇਲ, ਨਿਰਗੁਣ ਨਿਰਗੁਣ ਅੰਤਮ ਮੇਲ, ਦੋ ਜਹਾਨਾਂ ਸੱਜਣ ਸੁਹੇਲ, ਸੋਹੰ ਰੂਪ ਸਤਿ ਸਰੂਪ ਮਹਿਮਾ ਅਨੂਪ ਵਸੇ ਚਾਰ ਕੂਟ, ਨਾਤਾ ਤੁਟੇ ਜੂਠ ਝੂਠ, ਸਚ ਸੁਚ ਇਕੋ ਇਕ ਹਰਿ ਕਾ ਨਾਮ ਜਣਾਈਆ।
੭ ਅੱਸੂ ੨੦੨੦ ਬਿਕਰਮੀ ਹਾਕਮ ਸਿੰਘ ਦੇ ਗ੍ਰਹਿ ਭਾਈ ਕੀ ਡਰੋਲੀ ਜ਼ਿਲਾ ਫਿਰੋਜ਼ ਪੁਰ
ਸ਼ਾਹ ਪਾਤਸ਼ਾਹ ਸਚ ਸੁਲਤਾਨ, ਸ਼ਹਿਨਸ਼ਾਹ ਵੱਡੀ ਵਡਿਆਈਆ। ਤਖ਼ਤ ਨਿਵਾਸੀ ਨੌਜਵਾਨ, ਬਲਧਾਰੀ ਬੇਪਰਵਾਹੀਆ। ਸਚਖੰਡ ਦੁਆਰ ਖੇਲ ਮਹਾਨ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਬਣ ਪਰਧਾਨ, ਏਕੰਕਾਰ ਹੁਕਮ ਜਣਾਈਆ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵਣਹਾਰਾ ਦਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਸ੍ਰੀ ਭਗਵਾਨ ਹੁਕਮਰਾਨ, ਸਚ ਸੰਦੇਸ਼ਾ ਇਕ ਸਮਝਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਨਿਰਗੁਣ ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਚਖੰਡ ਦਵਾਰਾ ਸਚ ਮਕਾਨ, ਸੋ ਸਾਹਿਬ ਆਪ ਸੁਹਾਇੰਦਾ। ਦੀਵਾ ਬਾਤੀ ਕਮਲਾਪਾਤੀ ਇਕ ਜਗਾਏ ਮਹਾਨ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਭੂਪਤ ਭੂਪ ਬਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਇੰਦਾ। ਧੁਰ ਸੰਦੇਸ਼ਾ ਸੁਣੋ ਫ਼ਰਮਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰ, ਨਿਰਗੁਣ ਦਾਤਾ ਆਪ ਜਣਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਨਾ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਨੈਤਰ ਨੈਣ ਅੱਖ ਖੁਲ੍ਹਾਈਆ। ਤ੍ਰੈਗੁਣ ਮਾਇਆ ਪੰਜ ਤਤ ਨੇਤਰ ਖੋਲ੍ਹ ਉਘਾੜ, ਸੋ ਸਾਹਿਬ ਪੜਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ ਆਉਣਾ ਦਰ ਦਰਬਾਰ, ਦਰ ਦਰਵਾਜਾ ਰਿਹਾ ਜਣਾਈਆ। ਪੀਰ ਪੈਗ਼ੰਬਰ ਸਜਦਾ ਕਰਨ ਪਰਵਰਦਿਗਾਰ, ਸੀਸ
ਜਗਦੀਸ਼ ਇਕ ਸਮਝਾਈਆ। ਭਗਤ ਭਗਵਾਨ ਲਏ ਉਠਾਲ, ਜਾਗਰਤ ਜੋਤ ਇਕ ਜਗਾਈਆ। ਸੰਤ ਸੱਜਣ ਮੇਲੇ ਨਾਲ, ਗੁਰ ਚੇਲੇ ਰੰਗ ਰੰਗਾਈਆ। ਗੁਰਮੁਖ ਖੋਲ੍ਹੇ ਬੰਦ ਕਿਵਾੜ, ਪੜਦਾ ਉਹਲਾ ਆਪ ਚੁਕਾਈਆ। ਗੁਰਸਿਖ ਕਰੇ ਪਰਕਾਸ਼ ਬਹੱਤਰ ਨਾੜ, ਅਗਿਆਨ ਅੰਧੇਰ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਹੋ ਮਿਹਰਵਾਨ, ਥਿਰ ਘਰ ਸ਼ਬਦੀ ਸੁਤ ਉਠਾਇੰਦਾ । ਉਠ ਦੁਲਾਰੇ ਨੌਜਵਾਨ, ਤੇਰੀ ਨੌਬਤ ਨਾਮ ਵਜਾਇੰਦਾ। ਦੋ ਜਹਾਨਾਂ ਮਾਰ ਧਿਆਨ, ਪੁਰੀ ਲੋਅ ਬ੍ਰਹਿਮੰਡ ਖੰਡ ਤੇਰਾ ਰਾਹ ਤਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣ, ਸਿਖਿਆ ਤੇਰੀ ਵਡ ਵਡਿਆਇੰਦਾ। ਗੁਰ ਅਵਤਾਰ ਕਰ ਕਲਿਆਣ, ਪੀਰ ਪੈਗ਼ਬਰ ਰਾਹ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੇਂਦਾ ਰਿਹਾ ਪੈਗ਼ਾਮ, ਨਵ ਨੌ ਚਾਰ ਹੁਕਮ ਵਰਤਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਮਾਤ ਨਿਸ਼ਾਨ, ਅੱਖਰ ਅੱਖਰ ਬੰਧਨ ਪਾਇੰਦਾ। ਨਿਸ਼ਅੱਖਰ ਸਕੇ ਨਾ ਕੋਇ ਪਹਿਚਾਨ, ਲੇਖਾ ਜਾਣੇ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਇੰਦਾ। ਦਰਗਹਿ ਸਾਚੀ ਪਰਵਰਦਿਗਾਰ, ਨੂਰ ਨੁਰਾਨਾ ਨੂਰ ਇਲਾਹੀਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਸਾਚੇ ਤਖ਼ਤ ਬੈਠ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਹੁਕਮ ਦੇਵੇ ਏਕਾ ਵਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਚੌਂਦਾਂ ਲੋਕ ਵੇਖੇ ਵਾਰੋ ਵਾਰ, ਚੌਂਦਾਂ ਤਬਕਾਂ ਕੁੰਡਾ ਲਾਹੀਆ। ਲੱਖ ਚੁਰਾਸੀ ਜੀਵ ਜੰਤ ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਹਰਿ ਕਾ ਸ਼ਬਦ ਸ੍ਰਿਸ਼ਟ ਸਬਾਈ ਗਈ ਵਿਸਾਰ, ਗੁਰ ਮੰਤਰ ਪੜ੍ਹੇ ਨਾ ਕੋਇ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਪੁਕਾਰ, ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਅੰਤਮ ਦੋਏ ਜੋੜ ਮੰਗਦੇ ਰਹੇ ਬਣ ਭਿਖਾਰ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਤੂੰ ਦਾਤਾ ਦਾਨੀ ਵਡ ਵੱਡਾ ਸਿਰਜਣਹਾਰ, ਬੇਅੰਤ ਤੇਰੀ ਵਡਿਆਈਆ। ਹਉਂ ਬਾਲਕ ਬਾਲ ਅੰਝਾਣ, ਤੇਰੀ ਸਮਝ ਕੋਇ ਨਾ ਪਾਈਆ। ਤੇਰਾ ਨਾਮ ਸ਼ਬਦ ਸੁਨੇਹੜਾ ਦੋ ਜਹਾਨ, ਇਕੋ ਧਾਰ ਵਖਾਈਆ। ਕਾਗਦ ਕਲਮ ਲਿਖ ਲਿਖ ਥੱਕੇ ਤੇਰਾ ਅੰਤ ਨਾ ਪਾਰਾਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਜਣਾਈਆ। ਸਾਚਾ ਲੇਖਾ ਦੱਸੇ ਆਪ ਕਰਤਾਰ, ਹਰਿ ਕਰਤਾ ਆਪ ਜਣਾਈਆ। ਸਚ ਦੁਆਰੇ ਬੈਠ ਸੱਚੀ ਸਰਕਾਰ, ਸਤਿ ਸਤਿਵਾਦੀ ਹੁਕਮ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਰਗੁਣ ਦੇਵਣਹਾਰ ਸ਼ਬਦ ਆਧਾਰ, ਨਾਮ ਨਿਧਾਨ ਝੋਲੀ ਪਾਈਆ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ । ਜਨ ਭਗਤਾਂ ਜੁਗ ਜੁਗ ਪੈਜ ਸੁਆਰ, ਸੰਤਨ ਇਕੋ ਨਾਮ ਸਮਝਾਈਆ। ਗੁਰਮੁਖ ਰੰਗ ਚਾੜ੍ਹ ਅਪਾਰ, ਗੁਰਸਿਖ ਪੜਦਾ ਦੂਈ ਉਠਾਈਆ। ਖੇਲੇ ਖੇਲ ਅਗੰਮ ਅਪਾਰ, ਖ਼ਾਲਕ ਖ਼ਲਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸੁਹਾਈਆ। ਸਚ
ਦਰਬਾਰ ਲਾ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਵੇਖੋ ਸਾਰੇ ਅੰਤ, ਚਾਰ ਕੁੰਟ ਅੰਧੇਰਾ ਛਾਈਆ। ਘਰ ਘਰ ਗੜ੍ਹ ਹਉਮੇ ਹੰਗਤ, ਕੂੜੀ ਕਿਰਿਆ ਵੱਜੇ ਵਧਾਈਆ । ਕੋਈ ਨਾ ਬਣੇ ਸਾਚੀ ਸੰਗਤ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਭੇਵ ਅਭੇਦਾ ਖੋਲ੍ਹੇ ਕੋਈ ਨਾ ਪੰਡਤ, ਚੌਂਦਾਂ ਵਿਦਿਆ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਗੁਰ ਅਵਤਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਅੰਤਮ ਵਾਰ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਨੇਤਰ ਵੇਖੋ ਕਰੋ ਦੀਦਾਰ, ਜਲਵਾਗਰ ਜ਼ਾਹਰ ਜ਼ਹੂਰ ਵੇਸ ਵਟਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਹੱਕ ਮੁਕਾਮ ਇਕੋ ਇਕ ਸਮਝਾਈਆ। ਲਾਸ਼ਰੀਕ ਸਾਂਝਾ ਯਾਰ, ਸਚ ਤੌਫ਼ੀਕ ਇਕ ਕਰਤਾਰ, ਦੋ ਜਹਾਨਾਂ ਪੜਦਾ ਰਿਹਾ ਉਠਾਈਆ । ਏਥੇ ਓਥੇ ਦੋ ਜਹਾਨਾਂ ਮਦਦਗਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਜਿਸ ਦੀ ਕਰਦੇ ਗਏ ਪੁਕਾਰ, ਉਚੀ ਕੂਕ ਵਾਜ ਮਾਰ, ਢੋਲਾ ਸਿਫ਼ਤ ਸਾਲਾਹੀ ਨਾਮ ਗਾਈਆ। ਸੋ ਕਰਤਾ ਕੁਦਰਤ ਕਾਦਰ ਵੇਖਣਹਾਰ, ਨਿਰਗੁਣ ਨਿਰਵੈਰ ਪੁਰਖ ਅਕਾਲ, ਜੋਤੀ ਜਾਤਾ ਪੁਰਖ ਬਿਧਾਤਾ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਵੇਸ ਵਟਾਈਆ। ਸਤਿ ਸਤਿਵਾਦੀ ਬਣੇ ਸਚ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਮਾਰਗ ਇਕੋ ਦੇਵੇ ਲਾ, ਰਹਿਬਰ ਇਕੋ ਇਕ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਸਮਝਾਈਆ। ਸਚ ਦਰਬਾਰ ਵੇਖੋ ਹਰਿ, ਨਰ ਹਰਿ ਨਰਾਇਣ ਆਪ ਲਗਾਇੰਦਾ। ਜਿਸ ਦਾ ਖੁਲ੍ਹਾ ਰਹੇ ਦਰ, ਦਰਵਾਜਾ ਬੰਦ ਨਾ ਕੋਇ ਕਰਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਸਰਬ ਗਵਾਇੰਦਾ। ਭਗਤ ਭਗਵਾਨ ਲਏ ਫੜ, ਅੰਤਰ ਅੰਤਰ ਮੇਲ ਮਿਲਾਇੰਦਾ। ਸਾਚੇ ਸੰਤਾਂ ਮੰਦਰ ਜਾਏ ਚੜ੍ਹ, ਸਾਚਾ ਪੌੜਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਖੋਲ੍ਹੇ ਮਾਤ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤਮ ਪਰਗਟ ਹੋਇਆ ਪੁਰਖ ਅਬਿਨਾਸ਼, ਨਿਰਗੁਣ ਨਰ ਹਰਿ ਆਪਣਾ ਵੇਸ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਇਕ ਜਮਾਤ, ਸਾਚੀ ਪੱਟੀ ਇਕ ਸਮਝਾਈਆ। ਪੂਰਬ ਲਹਿਣਾ ਚਾਰ ਜੁਗ ਦਾ ਵੇਖੇ ਆਪ ਹਾਲਾਤ, ਪਰਦਾ ਸਭ ਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਅਕਾਲ, ਅਕਲ-ਕਲ-ਧਾਰੀ ਵਡ ਵਡਿਆਈਆ। ਜੁਗ ਜੁਗ ਹੋਏ ਸਦਾ ਦਿਆਲ, ਨਿਤ ਨਵਿਤ ਆਪਣੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚੇ ਲਾਲ, ਸੁਤ ਦੁਲਾਰੇ ਮਾਤ ਘਲਾਈਆ। ਸ਼ਬਦੀ ਸ਼ਬਦ ਬਣ ਦਲਾਲ, ਸਚ ਦਲਾਲੀ ਇਕ ਵਖਾਈਆ। ਹਕੀਕਤ ਵੇਖੇ ਹੱਕ ਹਲਾਲ, ਲਾਸ਼ਰੀਕ ਪੜਦਾ ਲਾਹੀਆ। ਭਗਤ ਭਗਵੰਤ ਲਏ ਭਾਲ, ਸਾਚੇ ਸੰਤ ਸੰਤ ਜਗਾਈਆ। ਸੁਰਤ ਸਵਾਣੀ ਸ਼ਬਦੀ ਕੰਤ ਮਿਲੇ ਆਣ, ਆਵਣ ਜਾਵਣ ਗੇੜਾ ਦਏ ਚੁਕਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਦਾਤਾ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਸਤ ਦੀਪ ਧਰਮ ਦੁਆਰ ਵਖਾਏ ਇਕੋ ਸੱਚੀ ਧਰਮਸਾਲ, ਜਿਸ ਘਰ ਵੱਜੇ ਨਾਮ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਨੈਣਾਂ ਨਾਲ ਕਰਨ ਵਸਾਲ, ਵਸਲ ਆਪਣਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰ ਇਕੋ ਇਕ
ਸੁਹਾਈਆ। ਸਚ ਦਰਬਾਰ ਸੋਭਾਵੰਤ, ਸਚਖੰਡ ਮਿਲੇ ਵਡਿਆਈਆ। ਕਰੇ ਖੇਲ ਪ੍ਰਭ ਜੁਗਾ ਜੁਗੰਤ, ਜੁਗ ਜੁਗ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਨਾਮ ਮਹਿੰਮਾ ਅਗਣਤ, ਸਿਫ਼ਤੀ ਸਿਫ਼ਤ ਰਾਗ ਸੁਣਾਈਆ। ਗੁਰ ਅਵਤਾਰ ਧਾਰ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਪਾਵੇ ਸਾਰ ਜੇਰਜ ਅੰਡਜ, ਉਤਭੁਜ ਸੇਤਜ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦੋ ਜਹਾਨਾਂ ਖੋਜ ਖੁਜਾਇੰਦਾ। ਆਦਿ ਜੁਗਾਦਿ ਬਣਾਏ ਬਣਤਰ, ਘਾੜਤ ਘੜਤ ਵੇਖ ਵਖਾਇੰਦਾ। ਨਾਮ ਸੁਣਾਏ ਇਕੋ ਮੰਤਰ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਸਤਿਗੁਰ ਸਤਿ, ਸਤਿ ਸਤਿਵਾਦੀ ਆਪ ਜਣਾਈਆ। ਕਲਜੁਗ ਅੰਤਮ ਛੱਡੋ ਮਨਮਤ, ਮਨਮਤ ਅੰਤ ਰਹਿਣ ਨਾ ਪਾਈਆ। ਚਾਰ ਵਰਨ ਬੁਝਾਏ ਇਕੋ ਤੱਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਮਝਾਈਆ। ਨਿਰਗੁਣ ਜੋਤ ਘਰ ਘਰ ਕਰ ਪਰਗਟ, ਅਗਿਆਨ ਅੰਧੇਰ ਦਏ ਮਿਟਾਈਆ। ਕਾਇਆ ਅੰਦਰ ਖੋਲ੍ਹ ਹੱਟ, ਸਾਚਾ ਵਣਜ ਨਾਮ ਵਿਕਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤਤ ਨਾ ਕੋਇ ਜਲਾਈਆ। ਨਜ਼ਰੀ ਆਏ ਪੁਰਖ ਸਮਰਥ, ਵਡ ਦਾਤਾ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਚਲੌਂਦਾ ਰਿਹਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣ ਰਥਵਾਹੀਆ । ਸੋ ਮਾਰਗ ਇਕੋ ਦੇਵੇ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾਈਆ। ਪਿਛਲਾ ਲੇਖਾ ਹੋਵੇ ਬਸ, ਬਸਤੇ ਸਭ ਦੇ ਬੰਨ੍ਹ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਇਕੋ ਜਾਪ, ਦੋ ਜਹਾਨਾਂ ਸਰਬ ਸਮਝਾਇੰਦਾ। ਪਿਤਾ ਪੁਰਖ ਮਾਈ ਬਾਪ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਨਿਰਗੁਣ ਸਰਗੁਣ ਦੇਵੇ ਦਾਤ, ਦਾਤਾ ਦਾਨੀ ਝੋਲੀ ਆਪ ਭਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਸਾਰੇ ਗਏ ਆਖ, ਉਚੀ ਕੂਕ ਢੋਲਾ ਰਾਗ ਸੁਣਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਪਰਮ ਪੁਰਖ ਆਪ ਸਮਰਾਥ, ਸਰਬ ਕਲਧਾਰੀ ਵੇਸ ਵਟਾਇੰਦਾ। ਹੋਏ ਸਹਾਈ ਦੀਨਾਂ ਨਾਥ, ਅਨਾਥ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਨਾਨਕ ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਵਾਕਿਆ ਵੇਖੇ ਚਾਈਂ ਚਾਈਂਆ। ਗੋਬਿੰਦ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਵੇਖ ਵਖਾਈਆ। ਲੇਖਾ ਚੁਕਾਏ ਜ਼ਾਤ ਪਾਤ, ਵਰਨ ਗੋਤ ਰਹਿਣ ਕੋਇ ਨਾ ਪਾਈਆ। ਸਾਚਾ ਮੰਤਰ ਪੂਜਾ ਪਾਠ, ਸ਼ਬਦ ਗੁਰ ਇਸ਼ਟ ਦੇਵ ਸੁਆਮੀ ਇਕੋ ਇਕ ਨਜ਼ਰੀ ਆਈਆ। ਲੇਖਾ ਜਾਣੇ ਤੀਰਥ ਤਾਟ, ਸਰ ਸਰੋਵਰ ਅੰਮ੍ਰਿਤ ਆਤਮ ਸਚ ਅਸ਼ਨਾਨ ਕਰਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਰੇ ਘਾਤ, ਨਾਮ ਖੰਡਾ ਇਕ ਚਮਕਾਈਆ। ਜੋਧਾ ਸੂਰ ਮਹਾਂਬਲੀ ਉਤਰੇ ਆਪਣੇ ਘਾਟ, ਪਤਣ ਨਜ਼ਰ ਕਿਸੇ ਨਾ ਆਈਆ। ਗੁਰਮੁਖਾਂ ਗੁਰਸਿਖਾਂ ਪੁਛੇ ਆਪੇ ਵਾਤ, ਵਾਤਾਵਰਨ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦਏ ਜਣਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਅਪਾਰ, ਹਰਿ ਕਰਤਾ ਕਾਰ ਕਮਾਇੰਦਾ। ਸ਼ਬਦੀ ਜੋਧਾ ਸੂਰਬੀਰ ਬਲਕਾਰ, ਸਤਿਗੁਰ ਇਕੋ ਇਕ ਫੇਰਾ ਪਾਇੰਦਾ। ਦੂਜਾ ਨਾ ਕੋਇ ਮੀਤ ਮੁਰਾਰ, ਸੰਗੀ ਸਾਥੀ ਸੰਗ ਨਾ ਕੋਇ ਨਿਭਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋ ਆਕਾਸ਼
ਪਾਤਾਲ ਜ਼ਿਮੀਂ ਅਸਮਾਨ ਪੜਦਾ ਦੇਵੇ ਪਾੜ, ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਫੋਲ ਫੋਲਾਇੰਦਾ। ਲੇਖਾ ਜਾਣੇ ਤੇਈ ਅਵਤਾਰ, ਭੇਵ ਅਭੇਦ ਆਪ ਖੁਲਾਇੰਦਾ। ਭਗਤ ਅਠਾਰਾਂ ਨੇਤਰ ਨੈਣਾਂ ਦਏ ਵਖਾਲ, ਸ਼ਬਦ ਇਸ਼ਾਰੇ ਨਾਲ ਜਣਾਇੰਦਾ। ਈਸਾ ਮੂਸਾ ਮੁਹੰਮਦ ਜਲਵਾ ਵਖਾਏ ਆਪ ਜਲਾਲ, ਜ਼ਾਹਰ ਜ਼ਹੂਰ ਬੇਨਜ਼ੀਰ ਲਾਸ਼ਰੀਕ ਸਚ ਤਸਵੀਰ ਆਪ ਪਰਗਟਾਇੰਦਾ। ਨਾਨਕ ਗੋਬਿੰਦ ਮੇਲਾ ਦੀਨ ਦਿਆਲ, ਪੁਰਖ ਅਕਾਲ ਇਕੋ ਮੰਦਰ ਸਚ ਸੁਹਾਇੰਦਾ। ਜਿਸ ਗ੍ਰਹਿ ਨੇੜ ਨਾ ਆਏ ਕਾਲ ਮਹਾਂਕਾਲ, ਤ੍ਰੈਗੁਣ ਤੁਟੇ ਕੂੜ ਜੰਜਾਲ, ਪੰਜ ਤਤ ਮਾਰਗ ਦਏ ਸਿਖਾਲ, ਆਤਮ ਪਰਮਾਤਮ ਬੋਧ ਅਗਾਧ ਇਕੋ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਸਰਬ ਬੁਲਾਇੰਦਾ। ਸਚ ਦੁਆਰ ਸਚ ਨਿਰੰਕਾਰ, ਸਚ ਹੁਕਮ ਸੁਣਾਈਆ। ਵਿਸ਼ਨੂੰ ਰਹਿਣਾ ਖ਼ਬਰਦਾਰ, ਖ਼ਬਰ ਨਾਮ ਇਕ ਜਣਾਈਆ। ਬ੍ਰਹਮੇ ਉਠ ਨੈਣ ਉਘਾੜ, ਸ਼ੰਕਰ ਭੋਲਾ ਭਾਉ ਗਵਾਈਆ । ਤ੍ਰੈਗੁਣ ਮਾਇਆ ਪੈਣੀ ਮਾਰ, ਪੰਜ ਤਤ ਨੱਠੇ ਵਾਹੋ ਦਾਹੀਆ। ਬ੍ਰਹਮੇ ਸੁੱਤ ਹੋ ਉਜਿਆਰ, ਧੁਰ ਦੀ ਧਾਰ ਆਪ ਜਣਾਈਆ। ਯਗੈ ਪੁਰਸ਼ ਹੋ ਬੇਦਾਰ, ਬਰਾਹ ਆਪਣਾ ਪੜਦਾ ਲਾਹੀਆ। ਹਾਵ ਗ਼ਰੀਵ ਖੇਲ ਵੇਖ ਕਰਤਾਰ, ਨਰ ਨਰਾਇਣ ਰਿਹਾ ਜਣਾਈਆ। ਕਪਲਮੁਨ ਹੋ ਹੁਸ਼ਿਆਰ, ਦੱਤਾ ਤ੍ਰੈ ਸਮਝ ਸਮਝਾਈਆ। ਰਿਖਪ ਦੇਵ ਵੇਖ ਆਰ ਪਾਰ, ਪਿਰਥੂ ਭੱਜਣਾ ਵਾਹੋ ਦਾਹੀਆ। ਮਤਸ ਤੇਰੀ ਪਾਵੇ ਸਾਰ, ਕਛਪ ਹੌਲਾ ਭਾਰ ਕਰਾਈਆ। ਧਨੰਤਰ ਤੇਰਾ ਲਹਿਣਾ ਦਏ ਨਵਾਰ, ਮੋਹਨ ਮੋਹਣੀ ਰੂਪ ਵਟਾਈਆ। ਬਾਵਨ ਵੇਖ ਸੱਚਾ ਦਰਬਾਰ, ਬਲਧਾਰੀ ਆਪ ਲਗਾਈਆ। ਹੰਸਾ ਮੋਤੀ ਚੋਗ ਚੁਗ ਅਪਾਰ, ਸੋਹੰ ਸਤਿ ਸਰੂਪ ਜਣਾਈਆ। ਨਰ ਸਿੰਘ ਆਪਣਾ ਪੜਦਾ ਵੇਖ ਉਤਾਰ, ਪਾਰਬ੍ਰਹਮ ਪ੍ਰਭ ਭੇਵ ਅਭੇਦ ਖੁਲ੍ਹਾਈਆ। ਨਰ ਨਰਾਇਣ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਹਰੀ ਹਰਿ ਕਰ ਵਿਚਾਰ, ਹਰਿ ਕਰਤਾ ਵੇਖਣਹਾਰਾ ਥਾਉਂ ਥਾਈਂਆ। ਬ੍ਰਾਹਮਣ ਬ੍ਰਹਮ ਭੇਵ ਚੁਕਾਏ ਆਪ ਨਿਰੰਕਾਰ, ਪਾਰਸ ਪਰਸ ਨਜ਼ਰ ਨਾ ਆਈਆ। ਰਾਮ ਰਾਮੇ ਦਸਰਥ ਬੇਟੇ ਅਜੁਧਿਆ ਨਗਰੀ ਪੁਰਖ ਅਬਿਨਾਸ਼ੀ, ਧੁਰ ਦੀ ਧਾਰ ਇਕੋ ਇਕ ਜਣਾਈਆ। ਵੇਦ ਵਿਆਸਾ ਵੇਖ ਤਮਾਸ਼ਾ ਪੁਰਾਨ ਅਠਾਰਾਂ ਤੇਰਾ ਰਿਹਾ ਪੁਕਾਰ, ਉਚੀ ਕੂਕ ਕੂਕ ਸੁਣਾਈਆ । ਕਾਹਨ ਘਨਈਆ ਵੇਖ ਨਈਆ ਸਾਚਾ ਸਈਆ ਬੰਸਰੀ ਇਕੋ ਨਾਮ ਨਿਧਾਨ ਰਿਹਾ ਵਜਾਈਆ। ਮੂਸਾ ਵੇਖ ਨੈਣ ਉਘਾੜ, ਜਲਵਾਗਰ ਕਰੇ ਪਿਆਰ, ਕੋਹਤੂਰ ਨੂਰ ਜ਼ਹੂਰ ਲੇਖਾ ਰਿਹਾ ਚੁਕਾਈਆ। ਮੂਸੇ ਸਜਦਾ ਕਰ ਪਰਵਰਦਿਗਾਰ, ਈਸਾ ਹੋਵੇ ਖ਼ਬਰਦਾਰ, ਪਿਤਾ ਪੂਤ ਕਰੇ ਪਿਆਰ, ਬਰਖ਼ੁਰਦਾਰ ਤੇਰਾ ਲਹਿਣਾ ਝੋਲੀ ਪਾਈਆ। ਮੁਹੰਮਦ ਮੰਗੇ ਮਦਦ, ਮਦਦ ਕਰੇ ਮਦਦਗਾਰ, ਪਰਗਟ ਹੋਏ ਵਡ ਅਮਾਮ ਸਾਂਝਾ ਯਾਰ, ਸਹੀ ਸਲਾਮਤ ਸਾਖਿਆਤ ਆਪਣਾ ਖੇਲ ਵਖਾਈਆ। ਨਿਰਗੁਣ ਨਾਨਕ ਸਚਖੰਡ ਵਸੇ ਏਕੰਕਾਰ, ਜੋਤੀ ਜੋਤ ਜਗੇ ਅਪਾਰ, ਮਿਲਿਆ ਮੇਲ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਸੂਰਾ ਸੁੱਤ ਦੁਲਾਰ, ਮਿਲਿਆ ਮੇਲ ਸੱਚੀ ਸਰਕਾਰ, ਜੋਧਾ ਸੂਰ ਬਲੀ ਬਲਕਾਰ, ਨਾਮ ਖੰਡਾ ਤੇਜ ਕਟਾਰ, ਚੰਡ ਪਰਚੰਡ ਇਕ ਚਮਕਾਈਆ। ਸ਼ਬਦੀ ਰੂਪ ਅਗੰਮ ਅਪਾਰ, ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਜੇਰਜ ਅੰਡਜ ਉਤਭੁਜ ਸੇਤਜ ਰਿਹਾ ਸਮਾਈਆ। ਸਾਰੇ ਇਕੱਠੇ ਆਓ ਸੱਚੇ ਦਰਬਾਰ, ਸੋ ਸਾਹਿਬ ਪੁਰਖ ਅਕਾਲ ਆਪ ਜਣਾਈਆ । ਲੇਖਾ ਸਭ ਦਾ ਚੁੱਕੇ ਇਕੋ ਵਾਰ, ਬਾਕੀ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਧੁਰ ਸੰਦੇਸਾ ਇਕ ਸੁਣਾਈਆ। ਸਾਰੇ ਕਹਿਣ ਅਸੀਂ ਆਵਾਂਗੇ। ਪ੍ਰਭ ਤੇਰਾ ਦਰਸਨ ਪਾਵਾਂਗੇ। ਸਚਖੰਡ ਦੁਆਰ ਤੇਰੇ ਚਰਨੀ ਸੀਸ ਝੁਕਾਵਾਂਗੇ। ਦੋਏ ਜੋੜ ਵਾਸਤਾ ਪਾਵਾਂਗੇ। ਤੇਰੀ ਪ੍ਰੇਮ ਪ੍ਰੀਤ ਦੀ ਬੱਝੀ ਡੋਰ, ਪਤੰਗ ਤੇਰੇ ਨਾਮ ਉਡਾਵਾਂਗੇ। ਲੋਕਮਾਤ ਆਏ ਜੋੜ, ਅੱਗਾ ਪਿੱਛਾ ਤੇਰੀ ਝੋਲੀ ਪਾਵਾਂਗੇ। ਤੂੰ ਵੇਖ ਕਰ ਕੇ ਗੌਰ, ਗਹਿਰ ਗੰਭੀਰ ਤੇਰੇ ਸਦਾ ਅਖਵਾਵਾਂਗੇ। ਨਾਤਾ ਰਿਹਾ ਨਾ ਪੰਜ ਤਤ ਸਰੀਰ, ਸ਼ਰੀਕਤ ਵਿਚ ਕਦੇ ਨਾ ਆਵਾਂਗੇ। ਤੇਰੀ ਧਾਰੋ ਉਪਜੇ ਗੁਰੂ ਅਵਤਾਰ ਪੈਗ਼ੰਬਰ ਪੀਰ, ਪਾਰਬ੍ਰਹਮ ਤੇਰਾ ਬੰਸ ਇਕ ਸੁਹਾਵਾਂਗੇ। ਤੂੰ ਆਪੇ ਪਾਏ ਸ਼ਰਅ ਜ਼ੰਜੀਰ, ਅੰਤਮ ਤੇਰੇ ਕੋਲੋ ਕਟਾਵਾਂਗੇ। ਨਾਨਕ ਖਿਚ ਕੇ ਆਇਆ ਲਕੀਰ, ਚਾਰ ਵਰਨ ਲੇਖਾ ਸਰਬ ਮੁਕਾਵਾਂਗੇ। ਗੋਬਿੰਦ ਬਣ ਕੇ ਆਇਆ ਫ਼ਕੀਰ, ਪਿਤਾ ਪੂਤ ਮਾਤ ਸੰਗ ਨਾ ਕੋਈ ਲਿਆਵਾਂਗੇ। ਅੰਤਮ ਤੇਰਾ ਮੇਲਾ ਮਿਲੇ ਅਖ਼ੀਰ, ਦੂਜੀ ਓਟ ਨਾ ਕੋਈ ਰਖਾਵਾਂਗੇ। ਕਲਜੁਗ ਸਭ ਦੀ ਮਿਟੇ ਪੀੜ, ਕੂੜੀ ਕਿਰਿਆ ਸ਼ੌਹ ਦਰਿਆ ਰੁੜ੍ਹਾਵਾਂਗੇ। ਤੇਰੇ ਨਾਲ ਮਿਲ ਕੇ ਸਭ ਦੀ ਬਦਲ ਜਾਏ ਤਕਦੀਰ, ਤਦਬੀਰ ਸਭ ਨੂੰ ਇਕ ਸਮਝਾਵਾਂਗੇ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਲਾਸ਼ਰੀਕ ਇਕੋ ਨੂਰ ਜਣਾਵਾਂਗੇ। ਸ਼ਾਹ ਪਾਤਸ਼ਾਹ ਬੇਨਜ਼ੀਰ, ਤਖ਼ਤ ਨਿਵਾਸੀ ਰਾਜਨ ਰਾਜ ਇਕ ਵਡਿਆਵਾਂਗੇ। ਜਿਸ ਦਾ ਲੇਖਾ ਸ਼ਾਹ ਹਕੀਰ, ਊਚ ਨੀਚ ਨਾ ਕੋਇ ਰਖਾਵਾਂਗੇ। ਤਿਸ ਸਾਹਿਬ ਪੁਰਖ ਅਕਾਲ ਦੀ ਇਕੋ ਨਾਮ ਸਚ ਹਦੀਸ, ਕਲਮਾ ਇਕੋ ਇਕ ਵਖਾਵਾਂਗੇ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮੇ ਅੰਦਰ ਪੀਸਣ ਲਿਆ ਪੀਸ, ਬਣ ਚਾਕਰ ਯਾਚਕ ਸੇਵਾ ਸੇਵ ਵਖਾਵਾਂਗੇ। ਤੇਰਾ ਖੇਲ ਬੀਸ ਬੀਸ, ਬੇਪਰਵਾਹ ਇਕੋ ਦਰ ਜਣਾਵਾਂਗੇ। ਸ੍ਰੀ ਭਗਵਾਨ ਸਚ ਸੁਆਮੀ ਸਿਰ ਛਤਰ ਝੁੱਲੇ ਸੀਸ, ਰਾਜ ਰਾਜਾਨਾਂ ਖ਼ਾਕ ਮਿਲਾਵਾਂਗੇ । ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰੀ ਰੱਖਦੇ ਗਏ ਉਡੀਕ, ਨਿਤ ਤੇਰਾ ਰਾਹ ਤਕਾਵਾਂਗੇ। ਤੁਧ ਬਿਨ ਦੂਜੀ ਕੋਈ ਨਾ ਰਹੇ ਪ੍ਰੀਤ, ਪ੍ਰੀਤਮ ਇਕੋ ਇਕ ਮਨਾਵਾਂਗੇ। ਤੇਰੇ ਮਿਲਿਆਂ ਹੋਏ ਠਾਂਡੇ ਸੀਤ, ਅਗਨੀ ਤਤ ਸਰਬ ਬੁਝਾਵਾਂਗੇ। ਸਤਿਜੁਗ ਤੇਰੇ ਨਾਮ ਦੀ ਚਲੇ ਰੀਤ, ਤੇਰਾ ਨਾਉਂ ਇਕੋ ਇਕ ਧਿਆਵਾਂਗੇ। ਹਰ ਘਟ ਵਸੇਂ ਠਾਕਰ ਠਾਕਰਦੁਆਰੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਤੇਰਾ ਨਾਦ ਸੁਣਾਵਾਂਗੇ। ਤੇਰਾ ਖੇਲ ਸਦਾ ਅਨਡੀਠ, ਨੇਤਰ ਪੇਖ ਖ਼ੁਸ਼ੀ ਮਨਾਵਾਂਗੇ। ਸਦੀ ਚੌਧਵੀ ਜਾਏ ਬੀਤ, ਬੀਤੀ ਕਹਾਣੀ ਨਾ ਕੋਇ ਸੁਣਾਵੇਂਗੇ। ਅੰਤਮ ਵੇਲਾ ਸਦ ਵਸੀਏ ਤੇਰੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਵੇਂਗੇ। ਤੇਰੇ ਦਰ ਤੋ ਮੰਗੀਏ ਭੀਖ, ਭਿਛਿਆ ਇਕੋ ਝੋਲੀ ਨਾਮ ਭਰਾਵਾਂਗੇ। ਤੇਰੀ ਕੋਈ ਨਾ ਜਾਣੇ ਰੀਤ, ਰੀਤੀਵਾਨ ਤੇਰੇ ਹੁਕਮੇ ਅੰਦਰ ਸੀਸ ਨਿਵਾਵੇਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਵੇਂਗੇ। ਸ੍ਰੀ ਭਗਵਾਨ ਦਇਆ ਕਮਾਏਗਾ। ਪਾਰਬ੍ਰਹਮ ਪ੍ਰਭ ਵੇਖ ਵਖਾਏਗਾ। ਅਬਿਨਾਸ਼ੀ ਕਰਤਾ ਕਰਮ ਕਮਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਮੇਲ ਮਿਲਾਏਗਾ। ਸਚ ਸਵੰਬਰ ਇਕ ਰਚਾਏਗਾ। ਕੂੜਾ ਅਡੰਬਰ ਜਗਤ ਮਿਟਾਏਗਾ। ਸਰਬ ਕਲਾ ਬਣ ਭਰਤੰਬਰ, ਭਰਮ ਭੁਲੇਖਾ ਦੂਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਇਕ ਲਗਾਏਗਾ। ਤੇਰਾ ਮਾਰਗ ਇਕ ਪਰਨਾਵਾਂਗੇ। ਦੋਏ ਜੋੜ ਸੀਸ ਨਿਵਾਵਾਂਗੇ। ਪੁਰਖ ਅਕਾਲ ਇਕ ਮਨਾਵਾਂਗੇ। ਧਰਮ ਦੁਆਰਾ ਇਕ ਸਮਝਾਵਾਂਗੇ। ਨਾਮ ਢੋਲਾ ਇਕੋ ਇਕ ਗਾਵਾਂਗੇ। ਸ਼ਬਦ ਵਿਚੋਲਾ ਮਾਤ ਬਣਾਵਾਂਗੇ। ਪੰਜ ਤਤ ਪੜਦਾ ਉਹਲਾ ਅੰਤ ਚੁਕਾਵਾਂਗੇ। ਲੱਖ ਚੁਰਾਸੀ ਪਿਆ ਰੌਲਾ, ਭਰਮ ਭੁਲੇਖਾ ਸਰਬ ਮਿਟਾਵਾਂਗੇ। ਗੋਬਿੰਦ ਕਰ
ਕੇ ਆਇਆ ਕੌਲਾ, ਕੀਤਾ ਕੌਲ ਤੋੜ ਨਿਭਾਵਾਂਗੇ। ਧਰਨੀ ਹੋਵੇ ਭਾਰ ਹੌਲਾ, ਧਰਤ ਧਵਲ ਸਾਚਾ ਸੰਗ ਨਿਭਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਇਕੋ ਰਾਗ ਅਲਾਵਾਂਗੇ। ਪ੍ਰਭ ਇਕੋ ਰਾਗ ਅਲਾਏਗਾ। ਕੰਤ ਸੁਹਾਗ ਮੇਲ ਮਿਲਾਏਗਾ। ਸਾਚੇ ਸੰਤ ਆਪ ਜਗਾਏਗਾ। ਕਾਇਆ ਚੋਲੀ ਰੰਗ ਬਸੰਤ ਚੜ੍ਹਾਏਗਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਏਗਾ। ਚਾਰ ਵਰਨ ਅਠਾਰਾਂ ਬਰਨ ਬਣਾਏ ਇਕੋ ਸੰਗਤ, ਸਾਚਾ ਸੰਗ ਆਪ ਰਖਾਏਗਾ। ਦੂਜੇ ਦਰ ਕੋਈ ਨਾ ਜਾਏ ਮੰਗਤ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਦਾ ਦਾਤਾ ਇਕੋ ਨਜ਼ਰੀ ਆਏਗਾ। ਜੀਵ ਜੰਤ ਲੱਖ ਚੁਰਾਸੀ ਫੰਦ ਕਟਾਏਗਾ। ਲਹਿਣਾ ਦੇਣਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਆਪਣੇ ਲੇਖੇ ਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਇਕੋ ਨਾਮ ਦਵਾਵੇਗਾ। ਸਤਿਜੁਗ ਦਿਵਾਏ ਇਕੋ ਨਾਮ, ਏਕੰਕਾਰ ਦਇਆ ਕਮਾਈਆ। ਸਰਬ ਜੀਆਂ ਘਟ ਵਸੇ ਰਾਮ, ਰਾਮ ਰਮਈਆ ਬੇਪਰਵਾਹੀਆ। ਨਜ਼ਰੀ ਆਏ ਸਾਚਾ ਸ਼ਾਮ, ਘਨਈਆ ਬੰਸਰੀ ਸਚ ਵਜਾਈਆ। ਸਚ ਪੈਗ਼ੰਬਰ ਦਏ ਪੈਗ਼ਾਮ, ਕਲਮਾ ਕਾਇਨਾਤ ਪੜ੍ਹਾਈਆ। ਸਾਚਾ ਇਸ਼ਟ ਇਕ ਈਮਾਨ, ਇਸਮ ਆਜ਼ਮ ਇਕ ਦਰਸਾਈਆ। ਮੰਤਰ ਸੱਚਾ ਸਤਿ ਨਾਮ, ਨਾਮ ਸਤਿ ਸਤਿ ਜਣਾਈਆ। ਫ਼ਤਿਹ ਡੰਕਾ ਸ਼ਬਦ ਦੋ ਜਹਾਨ, ਜੁਗ ਚੌਕੜੀ ਆਪ ਵਜਾਈਆ। ਗੋਬਿੰਦ ਗੁਰ ਕਰੇ ਪਰਵਾਨ, ਪਰਵਾਨਾ ਸਭ ਨੂੰ ਦਏ ਵਖਾਈਆ। ਜੋਧਾ ਸੂਰਬੀਰ ਬਲਵਾਨ, ਮਹਾਂਬਲੀ ਵੇਖ ਵਖਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਸਚ ਸੁੱਚ ਕਰੇ ਰੁਸ਼ਨਾਈਆ। ਸਤਿਜੁਗ ਬਣੇ ਇਕ ਵਿਧਾਨ, ਸਾਚਾ ਮਾਰਗ ਆਪੇ ਲਾਈਆ। ਪੰਚਮ ਮੀਤਾ ਬਣ ਪਰਧਾਨ, ਪੰਚਮ ਦੇਵੇ ਮਾਣ ਵਡਿਆਈਆ। ਪੰਚੇ ਸੋਹਣ ਇਕ ਦਰ ਦਰਬਾਨ, ਦਰਗਹਿ ਸਾਚੀ ਲੋਕਮਾਤ ਖ਼ੁਸ਼ੀ ਵਖਾਈਆ। ਕਰੇ ਖੇਲ ਆਪ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਦੋ ਜਹਾਨ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਸੁਰਪਤ ਇੰਦ ਗਣ ਗੰਧਰਬ ਸਭ ਨੂੰ ਮੰਨਣੀ ਪਏ ਆਣ, ਸੀਸ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਕਰਨ ਪਰਵਾਨ, ਬੇਵਫ਼ਾ ਰੂਪ ਨਾ ਕੋਇ ਵਟਾਈਆ। ਪਰਮ ਪੁਰਖ ਪਤਿਪਰਮੇਸ਼ਵਰ ਚਰਨ ਕਵਲ ਲੱਗੇ ਸਰਬ ਧਿਆਨ, ਧਿਆਨੀ ਇਕੋ ਧਿਆਨ ਜਣਾਈਆ। ਆਤਮ ਪਰਮਾਤਮ ਦੇਵੇ ਨਾਮ ਗਿਆਨ, ਸ਼ਬਦ ਨਿਧਾਨ ਦਏ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਮੰਨਣ ਜੀਵ ਜਹਾਨ, ਮੁਖ ਸਕੇ ਨਾ ਕੋਇ ਭਵਾਈਆ। ਸਤਿਜੁਗ ਸਾਚੇ ਚਲੇ ਸਤਿ ਦੁਕਾਨ, ਕੂੜਾ ਹੱਟ ਰਹਿਣ ਨਾ ਪਾਈਆ। ਭਗਤ ਭਗਵੰਤ ਵੇਖੇ ਆਣ, ਨਿਰਗੁਣ ਵੱਖਰੀ ਧਾਰ ਚਲਾਈਆ। ਸਾਚੇ ਸੰਤਾਂ ਦੇਵੇ ਦਾਨ, ਦਰਦੀ ਦਰਦੀਆਂ ਦਰਦ ਵੰਡਾਈਆ। ਗੁਰਮੁਖਾਂ ਵਖਾਏ ਧਰਮ ਨਿਸ਼ਾਨ, ਕਾਇਆ ਅੰਦਰ ਆਪ ਉਠਾਈਆ । ਗੁਰਸਿਖਾਂ ਧੂੜੀ ਚਰਨ ਕਰਾਏ ਅਸ਼ਨਾਨ, ਦੁਰਮਤ ਮੈਲ ਧਵਾਈਆ। ਚਾਰ ਵਰਨਾਂ ਇਕ ਵਖਾਏ ਮਕਾਨ, ਸਚ ਦੁਆਰਾ ਆਪ ਪਰਗਟਾਈਆ। ਛੱਪਰ ਛੰਨ ਨਾ ਕੋਈ ਸਕੇ ਪਹਿਚਾਨ, ਚਾਰ ਦੀਵਾਰ ਨਜ਼ਰ ਕੋਇ ਨਾ ਆਈਆ। ਸੂਰਜ ਚੰਦ ਨਾ ਕੋਇ ਭਾਨ, ਚੰਦ ਚਾਂਦਨਾ ਨਾ ਕੋਇ ਚਮਕਾਈਆ। ਮੰਡਲ ਮੰਡਪ ਨਾ ਕੋਇ ਨਿਸ਼ਾਨ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਤਰ ਇਕ ਸੁਣਾਈਆ। ਸਾਚਾ ਮੰਤਰ ਨਾਮ ਗੋਬਿੰਦ, ਗੀਤ ਇਕੋ ਇਕ ਸਮਝਾਇੰਦਾ। ਅੰਤਰ ਬਾਹਰ ਮਿਟੇ ਚਿੰਦ, ਚਿੰਤਾ ਰੋਗ ਨਾ ਕੋਇ ਵਖਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਦਇਆ
ਕਮਾਇੰਦਾ। ਜਨ ਭਗਤ ਬਣਾਏ ਨਾਦੀ ਬਿੰਦ, ਸੁੱਤ ਦੁਲਾਰੇ ਆਪ ਉਠਾਇੰਦਾ। ਘਰ ਮਰਦੰਗ ਵਜਾਏ ਕਿੰਗ, ਧੁਨ ਆਤਮਕ ਰਾਗ ਸੁਣਾਇੰਦਾ। ਅੰਮ੍ਰਿਤ ਧਾਰ ਵਹਾਏ ਸਿੰਧ, ਕੂੜੀ ਕਿਰਿਆ ਆਪ ਰੁੜ੍ਹਾਇੰਦਾ। ਵਾਸਾ ਕਰੇ ਆਤਮ ਨਿਜ, ਨਿਜ ਆਤਮ ਵੇਖ ਵਖਾਇੰਦਾ। ਆਪਣੀ ਮਿਲਣ ਦੀ ਦੱਸੇ ਬਿਧ, ਮਕਤਬ ਇਕੋ ਇਕ ਖੁਲ੍ਹਾਇੰਦਾ। ਡੇਰਾ ਢਾਹੇ ਅਠਾਰਾਂ ਸਿਧ ਨੌ ਨਿਧ, ਨੌ ਅਠਾਰਾਂ ਮੂਲ ਚੁਕਾਇੰਦਾ। ਭੇਵ ਚੁਕਾਏ ਕਾਇਆ ਪਿੰਡ ਜੀਉ ਇੰਡ, ਬ੍ਰਹਿਮੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸ਼ਬਦ ਗਿਆਨ, ਚਾਰ ਵਰਨਾਂ ਇਕ ਨਿਸ਼ਾਨ, ਸਚ ਦੁਆਰੇ ਆਪ ਜਣਾਇੰਦਾ। ਸਚ ਦੁਆਰਾ ਸਤਿਗੁਰ ਘਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਗ੍ਰਹਿ ਮਿਲੇ ਇਕੋ ਜਿਹਾ ਵਰ, ਵੰਡਣ ਵੰਡ ਨਾ ਕੋਇ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਰ ਦਰਵੇਸ਼ ਖੜੇ ਦਰ, ਨੇਤਰ ਨੈਣਾਂ ਨੀਰ ਵਹਾਈਆ। ਮਿਹਰਵਾਨ ਪ੍ਰਭ ਕਿਰਪਾ ਕਰ, ਕਿਰਪਾਨਿਧ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਕਲਜੁਗ ਸੁਣ ਬਾਤ ਅਖ਼ੀਰ, ਸੋ ਸਾਹਿਬ ਆਪ ਜਣਾਈਆ। ਤੇਰਾ ਲੇਖਾ ਲਿਖ ਗਏ ਗੁਰ ਅਵਤਾਰ ਪੀਰ, ਪੈਗ਼ੰਬਰ ਸ਼ਹਾਦਤ ਨਾਲ ਰਲਾਈਆ। ਕਲਜੁਗ ਅੰਤ ਤੁਟੇ ਸ਼ਰਅ ਜ਼ੰਜੀਰ, ਸ਼ਰੀਅਤ ਮਾਤ ਰਹਿਣ ਨਾ ਪਾਈਆ। ਹਉਮੇ ਹੰਗਤਾ ਨਿਕਲੇ ਪੀੜ, ਕੂੜੀ ਕਿਰਿਆ ਡੇਰਾ ਢਾਹੀਆ। ਅਠਸਠ ਤੀਰਥ ਵਰੋਲੇ ਨੀਰ, ਸਰੋਵਰ ਇਕੋ ਨਜ਼ਰੀ ਆਈਆ। ਭਗਤ ਕੋਈ ਨਾ ਰਹੇ ਦਿਲਗੀਰ, ਭਗਵਨ ਮੇਲੇ ਚਾਈਂ ਚਾਈਂਆ । ਆਪਣੇ ਨੱਕ ਨਾਲ ਕੱਢ ਲਕੀਰ, ਦੋਏ ਜੋੜ ਵਾਸਤਾ ਪਾਈਆ। ਪ੍ਰਭ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਲੇਖਾ ਚੁੱਕੇ ਹਸਤ ਕੀੜ, ਕੀਟ ਕੀਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਕਲਜੁਗ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ । ਦਰੋਹੀ ਦਰੋਹੀ ਮੇਰੇ ਖ਼ੁਦਾ, ਖ਼ੁਦੀ ਮੇਰੀ ਨਾ ਮੇਰੀ ਮਿਟਾਈਆ। ਉਠ ਵੇਖ ਮੈਂ ਤੇਰੇ ਤੇਰੇ ਨਾਲੋ ਕੀਤੇ ਜੁਦਾ, ਆਪਣੀ ਪੱਟੀ ਇਕ ਪੜ੍ਹਾਈਆ। ਗੁਰ ਕਾ ਸ਼ਬਦ ਸਾਰੇ ਗਏ ਭੁਲਾ, ਹਿਰਦੇ ਹਰਿ ਨਾ ਕੋਇ ਵਸਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮਨਮਤੀ ਦਿਤੀ ਚਲਾ, ਚਲਾਏਵਾਨ ਸਰਬ ਲੋਕਾਈਆ। ਧੀਆਂ ਭੈਣਾਂ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਤਕਾ, ਨੇਤਰ ਨੈਣ ਨੈਣ ਉਠਾਈਆ। ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਹੋਏ ਬੇਵਫ਼ਾ, ਤੇਰਾ ਸੰਗੀ ਨਜ਼ਰ ਕੋਈ ਨਾ ਆਈਆ । ਰਸਨਾ ਜਿਹਵਾ ਪੜ੍ਹ ਪੜ੍ਹ ਤੈਨੂੰ ਬਾਹਰੋ ਰਹੇ ਗਾ, ਅੰਤਰ ਧੁਨ ਤੇਰਾ ਨਾਦ ਨਾ ਕੋਇ ਵਜਾਈਆ। ਕਿਰਪਾ ਕਰ ਬੇਪਰਵਾਹ, ਮੇਰਾ ਵੇਲਾ ਅੰਤ ਮੇਰੇ ਨਾਲ ਰਖਾਈਆ । ਨੌ ਖੰਡ ਪ੍ਰਿਥਮੀ ਮੈਂ ਭੱਜਾਂ ਵਾਹੋ ਦਾਹ, ਦਿਵਸ ਰੈਣ ਸੇਵ ਕਮਾਈਆ। ਗਿਆਨੀ ਧਿਆਨੀ ਵਡ ਵਿਦਵਾਨੀ ਧਰਮ ਕਰਮ ਤੋ ਦਿਤੇ ਡੁਲਾ, ਧੀਰਜ ਜਤ ਸਤਿ ਸੰਤੋਖ ਰਹਿਣ ਕਿਸੇ ਨਾ ਪਾਈਆ। ਉਠ ਵੇਖ ਮੁਹੰਮਦ ਮੇਰਾ ਬਣਿਆ ਗਵਾਹ, ਜਿਸ ਸ਼ਰੀਅਤ ਮੇਰੇ ਨਾਲ ਰਲਾਈਆ। ਪੁਰਖ ਅਕਾਲ ਕਹੇ ਤੈਨੂੰ ਦੇਵਾਂ ਸਚ ਸੁਣਾ, ਸਚ ਸਚ ਦ੍ਰਿੜਾਈਆ। ਤੇਰੀ ਗੁਰ ਗੋਬਿੰਦ ਜੜ੍ਹ ਦਿਤੀ ਉਖੜਾ, ਨਾ ਕੋਈ ਸਕੇ ਮਾਤ ਲਗਾਈਆ। ਚਾਰ ਲੱਖ ਬੱਤੀ ਹਜ਼ਾਰ ਦਾ ਲੇਖਾ ਰਹੇ ਕੋਈ ਨਾ, ਚੰਦ ਪੂਰਬ ਲੇਖਾ ਰਿਹਾ ਮੁਕਾਈਆ। ਤੇਈ ਅਵਤਾਰ ਬਣੇ ਗਵਾਹ, ਭੱਜੇ ਆਵਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਕਲਜੁਗ ਰੋਵੇ ਨੇਤਰ ਨੀਰ, ਦੋਏ ਜੋੜ
ਵਾਸਤਾ ਪਾਈਆ। ਮੇਰੀ ਪ੍ਰਭੂ ਵੇਖ ਅੰਤ ਅਖ਼ੀਰ, ਆਖ਼ਰ ਤੇਰਾ ਹੁਕਮ ਸੀਸ ਟਿਕਾਈਆ। ਲੱਖ ਚੁਰਾਸੀ ਪਾਵਾਂ ਭੀੜ, ਇਕ ਇਸ਼ਾਰਾ ਦਿਆਂ ਜਣਾਈਆ। ਸ਼ਾਹ ਸੁਲਤਾਨਾਂ ਕਰਾਂ ਫ਼ਕੀਰ, ਰਾਜ ਰਾਜਾਨਾਂ ਦਰ ਦਰ ਘਰ ਘਰ ਭਿਖਿਆ ਜਗਤ ਮੰਗਾਈਆ। ਚਾਰੋ ਕੁੰਟ ਪਏ ਵਹੀਰ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਅੰਤ ਤੇਰੀ ਓਟ ਰਖਾਈਆ। ਕਲਜੁਗ ਸੁਣ ਛੋਟੇ ਪੁੱਤ, ਚੌਥੇ ਜੁਗ ਦਿਆਂ ਸਮਝਾਈਆ। ਤੇਰੀ ਵੇਖਾਂ ਅੰਤਮ ਰੁੱਤ, ਰੁੱਤ ਰੁਤੜੀ ਜਗਤ ਮਹਿਕਾਈਆ। ਪਰਗਟ ਹੋ ਅਬਿਨਾਸ਼ੀ ਅਚੁਤ, ਤੇਰੀ ਸਾਰ ਆਪੇ ਪਾਈਆ । ਨਿਰਗੁਣ ਧਾਰੋ ਨਿਰਵੈਰ ਪੁਰਖ ਉਠ, ਜੋਤੀ ਜਾਮਾ ਵੇਸ ਵਟਾਈਆ। ਸ਼ਬਦੀ ਨਾਲ ਰਲਾ ਮਾਤ ਸੁਤ, ਗੋਬਿੰਦ ਨਜ਼ਰ ਕਿਸੇ ਨਾ ਆਈਆ। ਹੁਣ ਗੋਬਿੰਦ ਕੋਲੋ ਪੁੱਛ, ਤੇਰਾ ਲੇਖਾ ਕਿਵੇਂ ਮੁਕਾਈਆ। ਜੇ ਤੇਰੇ ਉਤੇ ਜਾਵੇ ਤੁਠ, ਰਹਿਮਤ ਇਕੋ ਇਕ ਦਰਸਾਈਆ। ਤੇਰੀ ਬਚੀ ਰਹਿਣ ਦੇਵੇ ਭਗਤਾਂ ਵਾਲੀ ਗੁੱਠ, ਦੂਜਾ ਨਜ਼ਰ ਕੋਈ ਨਾ ਆਈਆ। ਜਿਨ੍ਹਾਂ ਅੰਮ੍ਰਿਤ ਜਾਮ ਪੀਤਾ ਘੁੱਟ, ਤਿਨ੍ਹਾਂ ਦੇਵੇ ਮਾਣ ਵਡਿਆਈਆ। ਨਿਰਗੁਣ ਹੋ ਕੇ ਸਰਗੁਣ ਵਲ ਬਦਲੇ ਆਪਣਾ ਰੁਖ਼, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਸਿਖ ਗੁਰਮੁਖ ਸੰਤ ਸੁਹੇਲੇ ਗੁਰ ਗੋਬਿੰਦ ਗੋਦੀ ਲਏ ਚੁੱਕ, ਬੰਸ ਸਰਬੰਸ ਆਪਣਾ ਲਏ ਸੁਹਾਈਆ। ਮਾਤ ਗਰਭ ਨਾਤਾ ਤੋੜੇ ਉਲਟਾ ਰੁਖ਼, ਕੂੜੀ ਕਿਰਿਆ ਫੰਦ ਕਟਾਈਆ । ਅੱਗੇ ਹੋ ਕੇ ਵੇਖੇ ਤੈਨੂੰ ਢੁਕ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਸੀਸ ਨਵਾਉਣਾ ਝੁਕ, ਕਲਜੁਗ ਪੈਣਾ ਇਕ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਕੂੜਾ ਕਰੇ ਮਨਜ਼ੂਰ, ਪ੍ਰਭ ਤੇਰੀ ਵਡ ਵਡਿਆਈਆ। ਸਾਚੀ ਸਿਖਿਆ ਦਏ ਹਜ਼ੂਰ, ਹਜ਼ਰਤ ਇਕ ਪੜ੍ਹਾਈਆ। ਗੋਬਿੰਦ ਖੇੜੇ ਦੇ ਕਿਹੜੇ ਨੇੜੇ ਦੂਰ, ਦੂਰ ਦੁਰਾਡਾ ਪੰਧ ਕਵਣ ਮੁਕਾਈਆ। ਕਿਰਪਾ ਕਰ ਸਰਬ ਕਲਾ ਭਰਪੂਰ, ਬੇਪਰਵਾਹ ਰਹਿਮਤ ਇਕ ਕਮਾਈਆ। ਪੁਰਖ ਅਕਾਲ ਕਹੇ ਗੋਬਿੰਦ ਤੈਨੂੰ ਮਿਲੇ ਜ਼ਰੂਰ, ਤੇਰੀ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਜਣਾਈਆ। ਸਾਚਾ ਮੰਦਰ ਗੋਬਿੰਦ ਖੇੜਾ, ਪੁਰਖ ਅਕਾਲ ਆਪ ਜਣਾਈਆ। ਜਿਸ ਦਾ ਖੁਲ੍ਹਾ ਰਹੇ ਵਿਹੜਾ, ਭੇਵ ਕੋਇ ਨਾ ਪਾਈਆ। ਓਥੇ ਸ਼ਬਦੀ ਗੁਰ ਦਾ ਵਸੇ ਡੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਹੋਵੇ ਹੱਕ ਨਬੇੜਾ, ਹਕੀਕਤ ਸਭ ਦੀ ਵੇਖ ਵਖਾਈਆ। ਕਲਜੁਗ ਜਾ ਕੇ ਵੇਖ ਸੰਬਲ ਖੇੜਾ, ਜਿਸ ਘਰ ਵਸੇ ਸੱਚਾ ਮਾਹੀਆ। ਮਿਹਰਵਾਨ ਕਰੇ ਆਪਣੀ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਚਾਹੇ ਤਾਰੇ ਚਾਹੇ ਡੋਬੇ ਬੇੜਾ, ਉਸ ਦੇ ਹੱਥ ਵਡੀ ਵਡਿਆਈਆ। ਅੰਤਮ ਵੇਲਾ ਆਇਆ ਨੇੜਾ, ਮੰਜ਼ਲ ਮੰਜ਼ਲ ਬੈਠਾ ਪੰਧ ਮੁਕਾਈਆ। ਜਿਸ ਦੁਆਰੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚੇ ਭਗਤਾਂ ਪਾਇਆ ਘੇਰਾ, ਚਾਰੋ ਕੁੰਟ ਬਹਿ ਬਹਿ ਖ਼ੁਸ਼ੀ ਮਨਾਈਆ । ਰਸਨਾ ਬੋਲਣ ਸਾਚਾ ਤੋਲ ਤੋਲਣ ਇਕੋ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਨਾਮ ਨਾ ਕੋਇ ਜਣਾਈਆ। ਸੋ ਸਾਹਿਬ ਸੀਤਗੁਰ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਨਾਲ ਮਿਲ ਕੇ ਚੌਥੇ ਜੁਗ ਪਾਇਆ ਫੇਰਾ, ਹੇਰਾ ਫੇਰੀ ਸਭ ਦੀ ਰਿਹਾ ਮੁਕਾਈਆ। ਇਕੋ ਵਾਰ ਦੇਵੇ ਆਪਣਾ ਗੇੜਾ, ਲੱਠ ਗੇੜੇ ਜਗਤ ਲੋਕਾਈਆ। ਮਨਮੁਖ ਗੁਰਮੁਖ ਦੋਵੇਂ ਕਰੇ ਨਖੇੜਾ, ਸਾਚੀ ਧਾਰ ਵਿਚ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਿਖਾਈਆ।
ਸਾਚੀ ਸਿਖਿਆ ਸੁਣ ਕਰਤਾਰ, ਕਲਜੁਗ ਲਏ ਅੰਤ ਅੰਗੜਾਈਆ। ਕਵਣ ਮਿਲੇ ਮੇਰਾ ਗੋਬਿੰਦ ਯਾਰ, ਯਾਰੀ ਯਾਰ ਨਾਲ ਨਿਭਾਈਆ। ਜਿਸ ਸੱਥਰ ਹੰਢਾਇਆ ਨਾਲ ਪਿਆਰ, ਸੂਲਾਂ ਸੇਜ ਸੋਭਾ ਪਾਈਆ। ਸੋ ਸਤਿਗੁਰ ਕਦੇ ਨਾ ਹੋਏ ਦੁਖੀਆਂ ਵਿਚ ਦੁਖਿਆਰ, ਦੁੱਖ ਦਰਦੀਆਂ ਦਰਦ ਲਏ ਵੰਡਾਈਆ। ਮੈਂ ਦਰ ਜਾ ਕੇ ਕਰਾਂ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ । ਮੈਂਨੂੰ ਬਖ਼ਸ਼ ਬਖ਼ਸ਼ਣਹਾਰ, ਬਖ਼ਸ਼ਿਸ਼ ਤੇਰੇ ਹੱਥ ਫੜਾਈਆ। ਤੂੰ ਸਾਹਿਬ ਅਭੁੱਲ ਗੁਰੂ ਕਰਤਾਰ, ਮੈਂ ਭੁਲਣਹਾਰ ਤੇਰਾ ਸੇਵਕ ਨਜ਼ਰੀ ਆਈਆ। ਗੁਣ ਅਵਗੁਣ ਨਾ ਕੋਇ ਵਿਚਾਰ, ਅਵਗੁਣ ਭਰੀ ਮੇਰੀ ਲੋਕਾਈਆ। ਔਹ ਵੇਖ ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਏ ਅਗੰਮੀ ਧਾਰ, ਖੁਲ੍ਹੜੇ ਕੇਸ ਭੱਜੀ ਫਿਰੇ ਵਾਹੋ ਦਾਹੀਆ। ਅੱਲਾ ਮੀਆਂ ਮਿਲਿਆ ਨਾ ਸਾਚਾ ਯਾਰ, ਸਾਚਾ ਖੌਂਤ ਨਜ਼ਰ ਕੋਇ ਨਾ ਆਈਆ। ਲਾਲ ਮੈਂਹਦੀ ਕਰ ਬੈਠੀ ਸ਼ਿੰਗਾਰ, ਹੱਥੀਂ ਰੰਗ ਇਕ ਚੜ੍ਹਾਈਆ। ਚੌਦਾਂ ਤਬਕਾਂ ਫਿਰ ਆਈ ਮੁਟਿਆਰ, ਜੋਬਨ ਘਰ ਘਰ ਰਹੀ ਵਖਾਈਆ। ਪ੍ਰੀਤਮ ਮਿਲੇ ਨਾ ਏਕੰਕਾਰ, ਪਰਵਰਦਿਗਾਰ ਦੇਵੇ ਨਾ ਕੋਇ ਸਰਨਾਈਆ। ਬਿਨ ਗੋਬਿੰਦ ਤੇਰਾ ਵਿਚੋਲਾ ਬਣੇ ਨਾ ਕੋਈ ਸੰਸਾਰ, ਸਾਚਾ ਮੇਲ ਨਾ ਕੋਇ ਮਿਲਾਈਆ। ਤੂੰ ਅੰਤਮ ਢੋਲਾ ਗਾਇਆ ਸੋਹੰ ਰੂਪ ਆਪ ਕਰਤਾਰ, ਤੀਰ ਭੱਥਾ ਕਮਾਨ ਸ਼ਸਤਰ ਬਸਤਰ ਅਸਤਰ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸਭ ਦਾ ਲਹਿਣਾ ਦੇਣਾ ਪੂਰਬ ਕਰਜ਼ ਰਿਹਾ ਉਤਾਰ, ਮਕਰੂਜ਼ ਆਪਣਾ ਹੌਲਾ ਭਾਰ ਕਰਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਦੱਸੇ ਆਤਮ ਪਰਮਾਤਮ ਸਚ ਪਿਆਰ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਕੂੜੀ ਕਿਰਿਆ ਨਾਤਾ ਤੋੜੋ ਸਰਬ ਸੰਸਾਰ, ਮਾਇਆ ਮਮਤਾ ਹਉਮੇ ਹੰਗਤਾ ਕਾਮ ਕੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸਾਚੀ ਸੰਗਤ ਇਕੋ ਇਸ਼ਟ ਮਨਾਓ ਪੁਰਖ ਅਕਾਲ, ਦਾਤਾ ਦ੍ਰਿਸ਼ਟ ਦਏ ਖੁਲ੍ਹਾਈਆ। ਸਰਬ ਜੀਆਂ ਦਾ ਸਗਲਾ ਯਾਰ, ਹਰ ਘਟ ਬੈਠਾ ਡੇਰਾ ਲਾਈਆ। ਅੰਦਰ ਵੜ ਕੇ ਕਾਇਆ ਮੰਦਰ ਚੜ੍ਹ ਕੇ ਸ਼ਬਦੀ ਡੋਰੀ ਫੜ ਕੇ ਆਤਮ ਸੇਜਾ ਖੜ੍ਹ ਕੇ ਨਿਰਗੁਣ ਸਰੂਪ ਕਰੋ ਦੀਦਾਰ, ਦੀਦ ਈਦ ਚੰਦ ਇਕੋ ਇਕ ਰੁਸ਼ਨਾਈਆ। ਜਿਸ ਮਿਲਿਆਂ ਵਿਸਰ ਜਾਏ ਸੰਸਾਰ, ਨਜ਼ਰੀ ਆਏ ਨਾਨਕ ਗੋਬਿੰਦ ਗੋਬਿੰਦ ਨਾਨਕ ਇਕ ਨਿਰੰਕਾਰ, ਦੂਜਾ ਰੂਪ ਪੇਖ ਕੋਈ ਨਾ ਪਾਈਆ। ਤਿਸ ਸਾਹਿਬ ਦਾ ਹੁਕਮ ਚਲੇ ਜੁਗ ਚਾਰ, ਚੌਕੜੀ ਬੈਠੀ ਸੀਸ ਨਿਵਾਈਆ। ਜਿਸ ਕਲਜੁਗ ਮਾਤ ਦਿਤਾ ਅਵਤਾਰ, ਸੋ ਅੰਤਮ ਆਪਣੇ ਲੇਖੇ ਲਾਈਆ। ਸਤਿਜੁਗ ਸੋਇਆ ਲਏ ਉਠਾਲ, ਆਲਸ ਨਿੰਦਰਾ ਦਏ ਗਵਾਈਆ। ਉਠ ਦੁਲਾਰੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਲੋਕਮਾਤ ਨੌ ਖੰਡ ਪ੍ਰਿਥਮੀ ਸਤ ਦੀਪ ਚਾਰ ਕੁੰਟ ਦਹਿ ਦਿਸ਼ਾ ਧਰਮ ਬਣਾ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਸ ਦੁਆਰੇ ਮਿਲੇ ਵਡਿਆਈ ਸ਼ਾਹ ਕੰਗਾਲ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਭ ਦਾ ਸ਼ਬਦ ਗੁਰੂ ਦਲਾਲ, ਪੰਜ ਤਤ ਆਵੇ ਜਾਵੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਦੋ ਜਹਾਨ, ਸਰਬ ਸ੍ਰਿਸ਼ਟ ਦੇਵਣਹਾਰ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਰੂਪ ਸਤਿ ਸਰੂਪ ਸਤਿ ਸਤਿਵਾਦੀ ਆਪ ਸਮਝਾਈਆ।