ਪੁਸਤਕਾਲਾਭਾਗ ੧੫

੭ ਅੱਸੂ ੨੦੨੦ ਬਿਕਰਮੀ ਸੰਪੂਰਨ ਸਿੰਘ ਦੇ ਗ੍ਰਹਿ ਫ਼ਿਰੋਜ਼ ਸ਼ਾਹ ਜ਼ਿਲਾ ਫਿਰੋਜ਼ਪੁਰ

ਸਾਚਾ ਰਾਮ ਸਰਬ ਸੇ ਨਿਆਰਾ, ਨਿਰਗੁਣ ਨਿਰਵੈਰ ਬੇਪਰਵਾਹੀਆ। ਆਦਿ ਜੁਗਾਦਿ ਵਸੇ ਸਚਖੰਡ ਸਚ ਦੁਆਰਾ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਜੋਤ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਸੋ ਪੁਰਖ ਨਿਰੰਜਣ ਵਸੇ ਠਾਂਡੇ ਦਰਬਾਰਾ, ਹਰਿ ਪੁਰਖ ਨਿਰੰਜਣ ਆਪਣਾ ਰੂਪ ਧਰਾਈਆ। ਏਕੰਕਾਰ ਖੇਲ ਅਪਾਰਾ, ਆਦਿ ਨਿਰੰਜਣ ਵੇਸ ਵਟਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਸ੍ਰੀ ਭਗਵਾਨ ਧਾਰ ਚਲਾਈਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਲੇਖਾ ਜਾਣੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇ ਇਸ਼ਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਜ ਤਤ ਕਰੇ ਕੁੜਮਾਈਆ। ਕਰੇ ਖੇਲ ਰਾਮ ਪਿਆਰਾ, ਅਪਰੰਪਰ ਆਪਣੀ ਕਾਰ ਕਮਾਈਆ। ਘਟ ਘਟ ਅੰਦਰ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਖੁਲ੍ਹਾਈਆ। ਸਾਚਾ ਰਾਮ ਹਰ ਘਟ ਵਾਸਿਆ, ਵਸਣਹਾਰ ਵੱਡੀ ਵਡਿਆਈਆ। ਨਿਰਗੁਣ ਨੂਰ ਜੋਤ ਪਰਕਾਸਿਆ, ਪਰਕਾਸ਼ਵਾਨ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਖੇਲ ਤਮਾਸ਼ਿਆ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਲਾਈਆ। ਨਿਰਗੁਣ ਸਰਗੁਣ ਬਣ ਕੇ ਦਾਸੀ ਦਾਸਿਆ, ਸਾਚੀ ਸੇਵ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵਣਹਾਰਾ ਧੁਰ ਭਰਵਾਸਿਆ, ਸਾਚਾ ਸਬਕ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਰਾਮ ਰਾਮ ਬੇਟਾ, ਰਾਮ ਰਾਮ ਘਰ ਡੇਰਾ ਲਾਈਆ। ਨਿਰਗੁਣ ਰਾਮ ਰਾਮ ਘਰ ਲੇਟਾ, ਨੇਤਰ ਨੈਣ ਜਗ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਬਣ ਬਣ ਖੇਵਟ ਖੇਟਾ, ਦੋ ਜਹਾਨ ਬੇੜਾ ਆਪ ਚਲਾਈਆ। ਸਤਿ ਸਰੂਪੀ ਨਜ਼ਰੀ ਆਏ ਇਕੋ ਨੇਤਾ, ਨਰ ਨਿਰੰਕਾਰ ਵੱਡੀ ਵਡਿਆਈਆ। ਸਦਾ ਸਦਾ ਸਦ ਕਰੇ ਹੇਤਾ, ਹਿਤਕਾਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਸਾਚਾ ਖੇਲ ਆਦਿ ਪੁਰਖ, ਪ੍ਰਭ ਏਕੰਕਾਰ ਆਪ ਜਣਾਈਆ। ਜਿਸ ਰਾਮ ਦਾ ਮਨਾਵੇ ਨਾ ਕੋਈ ਪੁਰਬ, ਜਨਮ ਮਰਨ ਸਮਝ ਕਿਸੇ ਨਾ ਆਈਆ। ਸੋ ਰਾਮ ਵਸੇ ਸਰਬ, ਘਟ ਘਟ ਡੇਰਾ ਲਾਈਆ। ਤਿਸ ਲੇਖਾ ਕੋਈ ਨਾ ਅਰਬ ਖਰਬ, ਗਣਤੀ ਗਣਤ ਨਾ ਕੋਇ ਗਿਣਾਈਆ। ਨਾ ਉਹ ਨਾਰੀ ਨਾ ਉਹ ਮਰਦ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਦੁੱਖ ਦਰਦ ਨਾ ਕੋਈ ਮਰਜ਼, ਰੋਗ ਸੋਗ ਨਾ ਕੋਇ ਸਤਾਈਆ। ਰਾਜ ਜੋਗ ਨਾ ਕੋਇ ਹਰਜ, ਜੁਗ ਚੌਕੜੀ ਬੰਧਨ ਕੋਇ ਨਾ ਪਾਈਆ । ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪਣੀ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਾਮ ਦਏ ਬੁਝਾਈਆ। ਰਾਮ ਬੁਝਾਏ ਸਾਚਾ ਰਾਮ, ਰਮਿਆ ਰਾਮ ਰਾਮ ਦ੍ਰਿੜਾਈਆ। ਰਾਮ ਪਰਗਟਾਏ ਰਾਮ ਨਾਮ, ਰਾਮ ਨਾਮ ਸ਼ਬਦ ਸ਼ਨਵਾਈਆ। ਰਾਮ ਨਾਮ ਸੁਣਾਏ ਸਚ ਪੈਗ਼ਾਮ, ਧੁਰ ਦੀ ਬਾਣੀ ਆਪ ਅਲਾਈਆ। ਰਾਮ ਕਰੇ ਸਾਚਾ ਕਾਮ, ਕਰਨੀ ਕਰਤਾ ਆਪ ਕਮਾਈਆ। ਵਸੇ ਨਗਰ ਖੇੜੇ ਸਚ ਗਰਾਮ, ਛੱਪਰ ਛੰਨ ਨਾ ਕੋਇ ਛੁਹਾਈਆ। ਚਾਰ ਦੀਵਾਰ ਨਾ ਕੋਇ ਨਿਸ਼ਾਨ, ਸੂਰਜ ਚੰਦ ਨਾ ਕੋਇ ਚਮਕਾਈਆ। ਪਿਤਾ ਪੂਤ ਨਾ ਕੋਇ ਆਧਾਰ, ਮਾਤਾ ਗੋਦ ਨਾ ਕੋਇ ਬਿਠਾਈਆ। ਸਖ਼ੀਆਂ ਮਿਲ ਨਾ ਮੰਗਲਾਚਾਰ, ਰਸਨਾ ਜਿਹਵਾ ਬੱਤੀ ਦੰਦ ਢੋਲਾ ਰਾਗ ਨਾ ਕੋਇ ਸੁਣਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ । ਸਾਚਾ ਰਾਮ ਏਕੋ ਏਕ, ਆਦਿ ਜੁਗਾਦਿ ਵੱਡੀ ਵਡਿਆਈਆ। ਦੂਜਾ ਰਾਮ ਦੇਵੇ ਟੇਕ, ਮਿਹਰ ਨਜ਼ਰ ਉਠਾਈਆ। ਤੀਜਾ ਰਾਮ ਹਰ ਘਟ ਰਿਹਾ ਵੇਖ, ਨਿਰਗੁਣ ਆਪਣਾ ਆਸਣ ਲਾਈਆ। ਚੌਥੇ ਰਾਮ ਦਾ ਦੱਸੇ ਭੇਤ, ਵਡ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦਏ ਜਣਾਈਆ। ਸਾਚੇ ਰਾਮ ਬਣਾਇਆ ਇਕੋ ਰਾਮ, ਸ਼ਬਦੀ ਪੂਤ ਪੂਤ ਉਪਜਾਈਆ। ਸ਼ਬਦੀ ਪੂਤ ਕਰਾਏ ਕਾਮ, ਵਿਸ਼ਨ ਬ੍ਰਹਮਾ ਸ਼ਿਵ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਤ੍ਰੈਗੁਣ ਮਾਇਆ ਝੋਲੀ ਪਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਜ ਤਤ ਕਰੇ ਕੁੜਮਾਈਆ। ਪੰਜ ਤਤ ਖੇਲ ਮਹਾਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਦੇਵੇ ਮਾਣ, ਚਾਰੇ ਖਾਣੀ ਵੇਖ ਵਖਾਈਆ। ਚਾਰੇ ਖਾਣੀ ਦੇਵੇ ਗਿਆਨ, ਧੁਰ ਦੀ ਬਾਣ ਜਣਾਈਆ। ਪਰਾ ਪਸੰਤੀ ਮਧਮ ਬੈਖਰੀ ਕਰ ਵਖਿਆਨ, ਭੇਵ ਅਭੇਦਾ ਆਪ ਖੁਲ੍ਹਾਈਆ। ਬ੍ਰਹਮਾ ਸੁੱਤ ਕਰ ਪਰਵਾਨ, ਸੰਤ ਕੁਮਾਰ ਦਏ ਵਡਿਆਈਆ। ਸੰਤ ਕੁਮਾਰ ਦੇ ਆਧਾਰ, ਬਰਾਹ ਰੂਪ ਆਪ ਪਰਗਟਾਈਆ। ਬਰਾਹ ਰੂਪ ਕਰ ਪਸਾਰ, ਯਗੈ ਪੁਰਸ਼ ਖੇਲ ਖਲਾਈਆ। ਯਗੈ ਪੁਰਸ ਖੋਲ੍ਹ ਕਿਵਾੜ, ਹਾਵ ਗ਼ਰੀਵ ਪੜਦਾ ਲਾਹੀਆ। ਹਾਵ ਗ਼ਰੀਬ ਦੇ ਸਹਾਰ, ਨਰ ਨਰਾਇਣ ਨੂਰ ਧਰਾਈਆ। ਨਰ ਨਰਾਇਣ ਖੇਲ ਕਰਤਾਰ, ਕਪਲ ਮੁਨ ਸੋਭਾ ਪਾਈਆ। ਕਪਲ ਮੁਨ ਕਰ ਪਿਆਰ, ਦੱਤਾ ਤ੍ਰੈ ਲਏ ਉਠਾਈਆ। ਦਤਾ ਤ੍ਰੈ ਕਰ ਵਿਚਾਰ, ਰਿਖਪ ਦੇਵ ਆਪ ਸਮਝਾਈਆ। ਪਿਰਥੂ ਖੇਲ ਕਰੇ ਸੰਸਾਰ, ਹੰਸ ਜਲ ਜਲ ਧਾਰ ਵਖਾਈਆ। ਕਛਪ ਭਾਰ ਚੁੱਕੇ ਅਪਾਰ, ਪਿੱਠ ਆਪਣੀ ਹੇਠਾਂ ਡਾਹੀਆ। ਧਨੰਤਰ ਵੈਦ ਦੇ ਸਿਖਿਆ ਅਪਰ ਅਪਾਰ, ਬੋਧ ਅਗਾਧ ਕਰੇ ਪੜ੍ਹਾਈਆ। ਹੰਸਾ ਬੋਲ ਇਕ ਜੈਕਾਰ, ਸੋਹੰ ਢੋਲਾ ਰਾਗ ਸੁਣਾਈਆ। ਬਾਵਨ ਲੇਖਾ ਵਿਚ ਸੰਸਾਰ, ਬਲਕਾਰੀ ਆਪ ਵਖਾਈਆ। ਨਰ ਸਿੰਘ ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਧਾਰ ਮਾਤ ਪਰਗਟਾਈਆ। ਨਰਾਇਣ ਨਰ ਖੇਲ ਅਪਾਰ, ਹਰੀ ਹਰਿ ਆਪਣੀ ਕਾਰ ਕਮਾਈਆ। ਸਤਿਜੁਗ ਕਰਦਾ ਰਿਹਾ ਪਿਆਰ, ਨਿਤ ਨਵਿਤ ਆਪਣਾ ਵੇਸ ਵਟਾਈਆ। ਸਤਿਜੁਗ ਅੰਤਮ ਉਤਰਿਆ ਪਾਰ, ਦੁਆਪਰ ਏਕਾ ਰੰਗ ਰੰਗਾਈਆ। ਦੁਆਪਰ ਖੇਲ ਕਰੇ ਕਰਤਾਰ, ਤ੍ਰੇਤਾ ਫੜ ਕੇ ਉਂਗਲੀ ਲਏ ਲਗਾਈਆ। ਲੋਕਮਾਤ ਕਰੇ ਪਸਾਰ, ਪਸਰ ਪਸਾਰੀ ਵਡ ਵਡਿਆਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰ ਵਿਚਾਰ, ਪਰਵਰਦਿਗਾਰ ਭੇਵ ਖੁਲ੍ਹਾਈਆ। ਪਰਸ ਰਾਮ ਦੇ ਆਧਾਰ, ਚਾਰੋ ਕੁੰਟ ਆਪ ਦ੍ਰਿੜਾਈਆ। ਸਾਚਾ ਰਾਮ ਰਾਮ ਕਰੇ ਪਿਆਰ, ਰਾਮ ਰਾਮ ਲਏ ਉਠਾਈਆ। ਉਠ ਰਾਮ ਵੇਖ ਸੰਸਾਰ, ਤ੍ਰੈਗੁਣ ਮੇਲਾ ਪੰਜ ਤਤ ਚੇਲਾ ਚਾਰੋ ਕੁੰਟ ਡੇਰਾ ਲਾਈਆ। ਸੱਜਣ ਸੁਹੇਲਾ ਖੇਲ ਕਰਤਾਰ, ਇਕ ਇਕੱਲਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਮ ਰਾਮ ਵਿਚੋ ਪਰਗਟਾਈਆ । ਰਾਮ ਵਿਚੋ ਰਾਮ ਹੋਇਆ ਪਰਗਟ, ਪ੍ਰਭ ਨੂਰੀ ਨੂਰ ਧਰਾਇਆ। ਤਿਸ ਰਾਮ ਨੂੰ ਕਹਿੰਦੇ ਬੇਟਾ ਦਸਰਥ, ਮਾਤਾ ਕੁਸ਼ੱਲਿਆ ਜਾਇਆ। ਜਿਸ ਦਾ ਨਜ਼ਰ ਆਏ ਨੱਕ ਮੂੰਹ ਸਿਰ ਹੱਥ, ਕੰਨ ਸਰਵਣ ਪੰਜ ਤਤ ਚੋਲਾ ਜਗਤ ਪਾਇਆ। ਤਿਸ ਰਾਮ ਅੰਦਰ ਰਾਮ ਆਪਣਾ ਰੂਪ ਰੱਖ, ਰਾਮ ਰਾਮ ਰਾਮ ਪਰਗਟਾਇਆ। ਤਿਸ ਰਾਮ ਕੋਲ ਰਾਮ ਅੱਖ, ਨਿਜ ਨੇਤਰ ਪੜਦਾ ਲਾਹਿਆ। ਤਿਸ ਰਾਮ ਮਾਰਗ ਰਾਮ ਦੱਸ, ਲੋਕਮਾਤ ਹੁਕਮ ਵਰਤਾਇਆ। ਰਾਮ ਅੰਦਰ ਰਾਮ ਹੋਇਆ

ਵਸ, ਵਾਸਤਾ ਰਾਮ ਨਾਲ ਜੁੜਾਇਆ। ਸਚ ਰਾਮ ਦੀ ਪ੍ਰੀਤੀ ਅੰਦਰ ਫਸ, ਲੋਕਮਾਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਾਮ ਰੂਪ ਹੋਏ ਰਾਮ, ਰਾਮ ਰੂਪ ਚੰਦ ਲੋਕਮਾਤ ਚਮਕਾਇਆ। ਹਰਿ ਕਾ ਨਾਮ ਸਚਾ ਪਰਤਾਪ, ਚਾਰ ਜੁਗ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਆਖ, ਆਖ਼ਰ ਧੁਰ ਸੰਦੇਸ਼ ਸੁਣਾਈਆ। ਹਿਰਦੇ ਹਰਿ ਹਰਿ ਲੈਣਾ ਜਾਪ, ਅਜੱਪਾ ਜਾਪ ਇਕ ਸਮਝਾਈਆ। ਤ੍ਰੈਗੁਣ ਮਾਇਆ ਮਿਟੇ ਸੰਤਾਪ, ਕੂੜੀ ਕਿਰਿਆ ਡੇਰਾ ਢਾਹੀਆ। ਕੋਟ ਜਨਮ ਦਾ ਮਿਟੇ ਪਾਪ, ਪੂਰਬ ਲੇਖਾ ਰਹੇ ਨਾ ਰਾਈਆ। ਘਰ ਪਰਗਟ ਸੁਆਮੀ ਹੋਵੇ ਆਪ, ਦੂਈ ਦਵੈਤੀ ਪੜਦਾ ਲਾਹੀਆ । ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਘਰ ਸੱਜਣ ਮਿਲੇ ਸਾਕ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਬਜਰ ਕਪਾਟੀ ਖੋਲ੍ਹੇ ਤਾਕ, ਜੋ ਜਨ ਹਰਿ ਹਰਿ ਨਾਮ ਧਿਆਈਆ। ਸ਼ਬਦ ਘੋੜੇ ਚੜ੍ਹਾਏ ਰਾਕ, ਵਾਗ ਆਪਣੇ ਹੱਥ ਰਖਾਈਆ। ਲਹਿਣਾ ਚੁੱਕੇ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਲੇਖਾ ਦਏ ਚੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਮਿਟੇ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਸੁਰਤ ਸਵਾਣੀ ਸ਼ਬਦ ਹਾਣੀ ਪੁਛੇ ਵਾਤ, ਘਰ ਘਰ ਵਿਚ ਖੋਜ ਖੋਜਾਈਆ। ਸਤਿਗੁਰ ਨਾਮ ਸਦਾ ਸਾਥ, ਏਥੇ ਓਥੇ ਵਿਛੜ ਕਦੇ ਨਾ ਜਾਈਆ। ਢੋਲਾ ਗਾਓ ਗਹਿਰ ਗੰਭੀਰ ਗੋਬਿੰਦ ਤੂੰ ਮੇਰਾ ਮੈਂ ਤੇਰਾ ਨਿਰਗੁਣ ਨਾਲ ਨਿਰਗੁਣ ਜੁੜਿਆ ਨਾਤ, ਸਰਗੁਣ ਅੰਤਮ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਨਾਮ ਵਡ ਪਰਤਾਪ ਦਏ ਜਣਾਈਆ। ਵਡ ਪਰਤਾਪ ਹਰਿ ਕਾ ਨਾਉਂ, ਦੋ ਜਹਾਨ ਦਏ ਵਡਿਆਈਆ। ਜਨ ਭਗਤਾਂ ਪਕੜੇ ਆਪੇ ਬਾਹੌਂ, ਸੋਏ ਮਾਤ ਲਏ ਜਗਾਈਆ । ਮਿਹਰਵਾਨ ਹੋ ਕੇ ਸਿਰ ਰੱਖੇ ਠੰਡੀ ਛਾਉਂ, ਅਗਨੀ ਤਤ ਨਾ ਲਾਗੇ ਰਾਈਆ। ਫੜ ਕੇ ਹੰਸ ਬਣਾਏ ਕਾਉਂ, ਕਾਗੋ ਹੰਸ ਰੂਪ ਵਟਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਪਿਤਾ ਪੂਤ ਗੋਦ ਸੁਹਾਈਆ। ਤਿਸ ਸਾਹਿਬ ਦਾ ਸਿਮਰੋ ਨਾਉਂ, ਆਦਿ ਜੁਗਾਦਿ ਜੁਗ ਚੌਕੜੀ ਜੋ ਸਚਖੰਡ ਸਾਚੇ ਬੈਠਾ ਆਸਣ ਲਾਈਆ। ਏਥੇ ਓਥੇ ਦੋ ਜਹਾਨ ਕਰੇ ਹੱਕ ਨਿਆਉਂ, ਹਕੀਕਤ ਸਾਚੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਦ੍ਰਿੜਾਈਆ। ਵਡ ਪਰਤਾਪੀ ਨਾਮ ਅਗੰਮ, ਗੁਰ ਸਤਿਗੁਰ ਆਪ ਜਣਾਇੰਦਾ। ਗੁਰਮੁਖ ਗੁਰਸਿਖ ਸਤਿਗੁਰੂ ਦੁਆਰੇ ਪੈਣਾ ਜੰਮ, ਲੇਖਾ ਜਨਮ ਜਨਮ ਵਿਚੋ ਬਦਲਾਇੰਦਾ। ਨਿਹਕਰਮੀ ਕਮਾਏ ਆਪਣਾ ਕਰਮ, ਕਰਮ ਕਾਂਡ ਡੇਰਾ ਢਾਹਿੰਦਾ। ਲਹਿਣਾ ਦੇਣਾ ਮੁਕੇ ਜ਼ਾਤ ਪਾਤ ਵਰਨ, ਗੋਤ ਦੀਨ ਮਜ਼੍ਹਬ ਨਜ਼ਰ ਕੋਇ ਨਾ ਆਇੰਦਾ। ਸਾਚਾ ਨਾਮ ਸਦਾ ਸਦਾ ਤਰਨੀ ਤਰਨ, ਤਾਰਨਹਾਰ ਇਕ ਅਖਵਾਇੰਦਾ। ਗੁਰਮੁਖਾਂ ਖੋਲ੍ਹੇ ਨੇਤਰ ਹਰਨ ਫਰਨ, ਨਿਜ ਨੇਤਰ ਦਇਆ ਕਮਾਇੰਦਾ । ਸੰਤ ਸੁਹੇਲੇ ਵਿਰਲੇ ਲੋਕਮਾਤ ਪੜ੍ਹਨ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਸਾਚੇ ਮਾਰਗ ਘਰ ਸਾਚੇ ਜਾ ਕੇ ਵੜਨ, ਸੁਖਮਨ ਟੇਢੀ ਬੰਕ ਈੜਾ ਪਿੰਗਲ ਤਤ ਵਿਕਾਰ ਰਾਹ ਵਿਚ ਨਾ ਕੋਇ ਅਟਕਾਇੰਦਾ। ਸਚ ਸੁਆਮੀ ਸਰਨੀ ਪੜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਾ ਨਾਮ ਵਡ ਪਰਤਾਪ, ਆਦਿ ਜੁਗਾਦੀ ਸਾਚਾ ਜਾਪ, ਜੁਗ ਜੁਗ ਸੰਗ ਨਿਭਾਇੰਦਾ। ਸੋ ਨਾਮ ਕਹੇ ਜੋ ਸਤਿਗੁਰ ਦੀਨਾ, ਤਿਸ ਵਿਚ ਵੱਡੀ ਵਡਿਆਈਆ। ਸਾਚਾ ਨਾਮ ਗੁਰਮੁਖ ਚੀਨਾ, ਗੁਰ ਗੁਰ ਇਕੋ ਬੂਝ ਬੁਝਾਈਆ। ਲੇਖਾ ਚੁੱਕੇ ਗ਼ਰੀਬ ਦੀਨਾ, ਦੀਨ

ਦੁਨੀ ਇਕੋ ਰੰਗ ਵਖਾਈਆ। ਮਨ ਹੰਕਾਰੀ ਤੋੜੇ ਬੀਨਾ, ਸਚ ਸੁਚ ਇਕ ਸਮਝਾਈਆ। ਅੰਮ੍ਰਿਤ ਰਸ ਨਿਜ ਘਰ ਸਚ ਸਰੋਵਰ ਵਿਚੋ ਪੀਣਾ, ਸਾਢੇ ਤਿੰਨ ਹੱਥ ਅੰਦਰ ਦਿਤਾ ਟਿਕਾਈਆ। ਸੁਰਤੀ ਸ਼ਬਦ ਵਿਛੋੜਾ ਚੁੱਕੇ ਜਲ ਮੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਭੀਨਾ ਇਕੋ ਇਕ ਵਖਾਈਆ। ਸਚ ਪਰਤਾਪ ਨਾਮ ਪ੍ਰਭ ਏਕ, ਦੂਜੀ ਅਵਰ ਨਾ ਕੋਇ ਚਤੁਰਾਈਆ। ਸਦਾ ਸਦਾ ਜਨ ਰਾਖੋ ਟੇਕ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਹਰ ਘਟ ਵਾਸੀ ਲੱਖ ਚੁਰਾਸੀ ਰਿਹਾ ਵੇਖ, ਬਚਿਆ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਕਿਰਪਾ ਕਰ ਕੇ ਦੱਸੇ ਆਪਣਾ ਭੇਤ, ਭੇਵ ਅਭੇਦਾ ਆਪ ਖੁਲ੍ਹਾਈਆ। ਨਿਰਗੁਣ ਹੋ ਕੇ ਸਰਗੁਣ ਨਾਲ ਕਰੇ ਹੇਤ, ਸਰਗੁਣ ਅੰਦਰ ਨਿਰਗੁਣ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਸਾਏ ਨੇਤਨ ਨੇਤ, ਦੂਰ ਦੁਰਾਡਾ ਪੰਧ ਨਾ ਕੋਇ ਜਣਾਈਆ। ਨਾਮ ਪਰਤਾਪੀ ਜੀਵ ਜਪ, ਜਗ ਜੀਵਣ ਦਾਤਾ ਇਕ ਸਮਝਾਈਆ। ਲੇਖਾ ਚੁੱਕੇ ਕੂੜੀ ਮੱਤ, ਮਨ ਮਤ ਡੇਰਾ ਦੇਵੇ ਢਾਹੀਆ। ਅੰਤਮ ਪਤ ਲਏ ਰੱਖ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਦਾ ਲੇਖਾ ਸਖ, ਲਾੜੀ ਮੌਤ ਖੌਂਤ ਨਾ ਕੋਇ ਪਰਨਾਈਆ। ਸਾਚਾ ਨਾਉਂ ਰੱਖੇ ਸਿਰ ਦੇ ਕਰ ਹੱਥ, ਸਮਰਥ ਪੁਰਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਬਿਨ ਅੱਖਾਂ ਅੱਖ ਦਏ ਵਖਾਈਆ।

੭ ਅੱਸੂ ੨੦੨੦ ਬਿਕਰਮੀ ਸੁੰਦਰ ਸਿੰਘ ਦੇ ਗ੍ਰਹਿ ਫੇਰੂ ਸ਼ਹਿਰ ਜ਼ਿਲਾ ਫਿਰੋਜ਼ਪੁਰ

ਸਤਿਗੁਰ ਮਿਲਿਆਂ ਸਚ ਸੁਖ, ਕਾਇਆ ਰੋਗ ਰਹਿਣ ਨਾ ਪਾਈਆ। ਉਜਲ ਕਰੇ ਮਾਤ ਮੁਖ, ਮਾਣਸ ਜਨਮ ਦੇਵੇ ਵਡਿਆਈਆ। ਜਨਮ ਕਰਮ ਦੀ ਮੇਟੇ ਭੁੱਖ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਸਫਲ ਕਰਾਏ ਮਾਤ ਕੁੱਖ, ਜਨ ਜਨਨੀ ਵੇਖ ਵਖਾਈਆ। ਉਲਟਾ ਹੋਵੇ ਨਾ ਮਾਤ ਰੁਖ, ਆਵਣ ਜਾਵਣ ਪੰਧ ਮੁਕਾਈਆ । ਸਤਿਗੁਰ ਗੋਦੀ ਲਏ ਚੁੱਕ, ਬਾਲ ਅੰਞਾਣੇ ਆਪ ਉਠਾਈਆ। ਸਭ ਦੀ ਅੰਤਰ ਰਿਹਾ ਬੁਝ, ਘਟ ਘਟ ਵੇਖ ਵਖਾਈਆ। ਜੋ ਚਰਨ ਪ੍ਰੀਤੀ ਰਹੇ ਲੁਝ, ਤਿਨ੍ਹਾਂ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਦੀ ਦਰਦੀਆਂ ਦਰਦ ਵੰਡਾਈਆ। ਸਤਿਗੁਰ ਪੂਰਾ ਦੇਵੇ ਰੰਗ, ਰੰਗਣ ਨਾਮ ਇਕ ਰੰਗਾਈਆ। ਕੂੜੀ ਕਟੇ ਭੁੱਖ ਨੰਗ, ਆਸਾ ਮਨਸਾ ਪੂਰ ਕਰਾਈਆ। ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਦਇਆ ਕਮਾਈਆ। ਭਾਂਡਾ ਭਰਮ ਢਾਹੇ ਦਵੈਤੀ ਕੰਧ, ਸਾਚਾ ਮੰਦਰ ਇਕ ਵਖਾਈਆ। ਅੰਤਰ ਦੇਵੇ ਨਿਜਾਨੰਦ, ਸਾਚਾ ਰਸ ਦਏ ਵਖਾਈਆ। ਸੋਹੰ ਢੋਲਾ ਧੁਰ ਦਾ ਛੰਦ, ਆਤਮ ਪਰਮਾਤਮ ਬੂਝ ਬੁਝਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਮੰਗਾਂ ਗਏ ਮੰਗ, ਜੁਗ ਜੁਗ ਆਪਣੀ ਝੋਲੀ ਡਾਹੀਆ। ਕਲਜੁਗ ਅੰਤਮ ਖੇਲ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਗ਼ਰੀਬ ਨਿਮਾਣਿਆਂ ਦੁੱਖੜਾ ਕਟੇ ਭੁੱਖ ਨੰਗ, ਰੋਗੀਆਂ ਰੋਗ ਦਏ ਗਵਾਈਆ। ਜੋ ਹਿਰਦੇ ਧਿਆਏ ਤਿਸ ਰਹੇ ਤਾਪ ਨਾ ਖੰਘ, ਦਰਦ ਜੋੜ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਦੁੱਖੀ

ਜੀਵ ਰਹੇ ਕੁਰਲਾ, ਚਾਰੋ ਕੁੰਟ ਪਈ ਦੁਹਾਈਆ। ਮਿਲੇ ਸਚ ਨਾ ਕੋਈ ਮਲਾਹ, ਬੇੜਾ ਡੁੱਬਦਾ ਪਾਰ ਕਰਾਈਆ। ਕੂੜੀ ਕਿਰਿਆ ਰਹੀ ਸਤਾ, ਸਤਿ ਸਤਿਵਾਦੀ ਰੂਪ ਨਾ ਕੋਇ ਦਸਾਈਆ। ਤਿੰਨ ਸੌ ਸੱਠ ਹਾਡੀ ਬਹੱਤਰ ਨਾੜੀ ਅਗਨੀ ਰਹੀ ਲਗਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨੇਤਰ ਰੋਵਣ ਮਾਰਨ ਧਾਹ, ਧੀਰਜ ਧੀਰ ਨਾ ਕੋਇ ਧਰਾਈਆ। ਰੋਗੀਆਂ ਰੋਗ ਰਿਹਾ ਸਤਾ, ਦੁੱਖੀਆਂ ਦੁੱਖ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਮੇਟ ਮਿਟਾਏ ਦੁੱਖ ਦਲਿਦਰ, ਕਾਇਆ ਕੰਚਨ ਗੜ੍ਹ ਵੇਖ ਵਖਾਇੰਦਾ। ਲਹਿਣਾ ਚੁੱਕੇ ਟੂਣਾ ਜਾਦੂ ਛਿਦਰ, ਛਲ ਰੂਪ ਨਜ਼ਰ ਨਾ ਆਇੰਦਾ। ਰੱਖੇ ਲਾਜ ਜਿਉਂ ਭਗਤ ਸੁਦਾਮੇ ਬਿਦਰ, ਬਿਧ ਆਪਣੀ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਰੱਖੇ ਫਿਕਰ, ਨਿਤ ਨਵਿਤ ਧਿਆਨ ਲਗਾਇੰਦਾ। ਰੋਗ ਸੋਗ ਚਿੰਤਾ ਲੱਗਾ ਸੰਤਾਪ, ਦੁੱਖੀਆਂ ਦੁੱਖ ਰਿਹਾ ਤਪਾਈਆ। ਕਿਸੇ ਨਾ ਸੁਝੇ ਆਪਾ ਆਪ, ਆਪਣਾ ਪੜਦਾ ਸਕੇ ਨਾ ਕੋਇ ਉਠਾਈਆ। ਨਾਤਾ ਤੁਟਾ ਮਾਂ ਬਾਪ, ਪਿਤਾ ਪੂਤ ਪਿਆਰ ਨਾ ਕੋਇ ਜਣਾਈਆ। ਚਾਰੋ ਕੁੰਟ ਦਿਸੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਨਾਰਾ ਪਾਰ ਨਾ ਕਰਾਏ ਕੋਈ ਘਾਟ, ਮੰਝਧਾਰ ਰੁੜ੍ਹਦੀ ਦਿਸੇ ਲੋਕਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਪੁਛੇ ਵਾਤ, ਲਹਿਣਾ ਦੇਣਾ ਝੋਲੀ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਇਆਂ ਦੁੱਖੀਆਂ ਦੁੱਖ ਰਿਹਾ ਵੰਡਾਈਆ। ਜੋ ਜਨ ਆਏ ਚਲ ਦੁਆਰ, ਤਿਨ੍ਹਾਂ ਦੇਵੇ ਮਾਣ ਵਡਿਆਈਆ। ਦੁੱਖੀਆਂ ਦੁੱਖ ਦਏ ਨਵਾਰ, ਸੁਖੀਆਂ ਸੁਖ ਨਾਮ ਉਪਜਾਈਆ। ਜੋ ਜਨ ਮੰਗਣ ਦਰਸ ਦੀਦਾਰ, ਤਿਨ੍ਹਾਂ ਰਾਤੀਂ ਸੁਤਿਆਂ ਨਜ਼ਰੀ ਆਈਆ। ਜੋ ਜਨ ਮੰਗਣ ਚਰਨ ਧੂੜੀ ਛਾਰ, ਤਿਨ੍ਹਾਂ ਮਸਤਕ ਟਿੱਕਾ ਇਕ ਲਗਾਈਆ। ਜੋ ਜਨ ਮੰਗਣ ਜਨਮ ਮਰਨ ਗੇੜ ਦੇ ਨਿਵਾਰ, ਤਿਨ੍ਹਾਂ ਲੱਖ ਚੁਰਾਸੀ ਫੰਦ ਕਟਾਈਆ। ਜੋ ਜਨ ਮੰਗਣ ਕਰ ਕਿਰਪਾ ਆਪ ਨਿਰੰਕਾਰ, ਨਿਰਗੁਣ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਇਆਂ ਲੇਖੇ ਲਾਈਆ। ਜੋ ਜਨ ਆਏ ਦਰ ਦਰਵਾਜ਼ੇ, ਆਪਣਾ ਪੰਧ ਮੁਕਾਈਆ। ਤਿਨ੍ਹਾਂ ਵੇਖੇ ਗ਼ਰੀਬ ਨਿਵਾਜ਼ੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੰਤਮ ਪੂਰੇ ਕਰੇ ਕਾਜੇ, ਕਰਤਾ ਕਰਨੀ ਆਪ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਈ ਸੰਗਤ ਆਸਾ ਸਭ ਦੀ ਪੂਰ ਕਰੇ ਜੋ ਹਿਰਦਿਉਂ ਹੋਏ ਮੰਗਤ, ਵਸਤ ਅਮੋਲਕ ਏਕੋ ਝੋਲੀ ਪਾਈਆ। ਦੁੱਖ ਰੋਗ ਸਭ ਦੇ ਕਰੇ ਖੰਡਤ, ਖੰਡਾ ਖੜਗ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨਾਂ ਬੇਨੰਤੀ ਸਭ ਦੀ ਸੁਣੇ ਮਿੰਨਤ, ਜੀਵ ਦੁੱਖੀਆ ਰਿਹਾ ਕੁਰਲਾਈਆ।

੭ ਅੱਸੂ ੨੦੨੦ ਬਿਕਰਮੀ ਅਰਜਣ ਸਿੰਘ ਮਹਿੰਦਰ ਸਿੰਘ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫ਼ਿਰੋਜਪੁਰ

ਸੱਚਖੰਡ ਵੇਖ ਸੱਚਾ ਦਰਬਾਰ, ਗੁਰ ਅਵਤਾਰ ਮੰਗ ਮੰਗਾਈਆ। ਚਾਰੇ ਜੁਗ ਬਣੇ ਭਿਖਾਰ, ਚਾਰ ਕੁੰਟ ਸੀਸ ਨਿਵਾਈਆ। ਚਾਰੇ ਖਾਣੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਬਾਣੀ ਉਚੀ ਕੂਕ ਗਾਏ ਹਰਿ ਨਿਰੰਕਾਰ, ਬੇਅੰਤ ਤੇਰੀ ਸਰਨਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰ ਭਗਵਾਨ, ਬੇਅੰਤ ਤੇਰੀ ਸਰਨਾਈਆ। ਗੁਰ ਅਵਤਾਰ ਮੰਗਣ ਦਾਨ, ਪੀਰ ਪੈਗ਼ੰਬਰ ਝੋਲੀ ਡਾਹੀਆ। ਵਾਸਤਾ ਪਾਏ ਅੰਜੀਲ ਕੁਰਾਨ, ਸਜਦਾ ਸੀਸ ਸਰਬ ਝੁਕਾਈਆ। ਪਰਾ ਪਸੰਤੀ ਮਧਮ ਬੈਖਰੀ ਦੋਏ ਜੋੜ ਕਰੇ ਪਰਨਾਮ, ਨਿਉਂ ਨਿਉਂ ਲਾਗੇ ਪਾਈਂਆ। ਤੇਰਾ ਲੇਖਾ ਜਾਣੇ ਕੋਈ ਨਾ ਦੋ ਜਹਾਨ, ਨਿਰਗੁਣ ਸਰਗੁਣ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਸਚਖੰਡ ਨਿਵਾਸੀ ਤੇਰਾ ਖੇਲ ਅਕੱਥ, ਗੁਰ ਅਵਤਾਰ ਭੇਵ ਕੋਇ ਨਾ ਪਾਈਆ। ਚਾਰੇ ਬਾਣੀ ਕਹੇ ਸਾਡੀ ਹੋਈ ਬੱਸ, ਬਸਤੇ ਸਾਰੇ ਬੰਨ੍ਹ ਵਖਾਈਆ । ਕਲਜੁਗ ਅੰਤਮ ਖ਼ਾਲੀ ਹੋਏ ਹੱਥ, ਸਾਚੀ ਵਸਤ ਸੰਗ ਨਾ ਕੋਇ ਰਖਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਕੂੜ ਕੁੜਿਆਰਾ ਘਰ ਘਰ ਗਿਆ ਵਸ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਨਿਰਮਲ ਜੋਤ ਕਰੇ ਨਾ ਕੋਈ ਪਰਕਾਸ਼, ਅੰਧ ਅੰਧੇਰ ਨਾ ਕੋਇ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਦਿਸੇ ਸਾਥ, ਸਗਲਾ ਸੰਗ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੇ ਇਕ ਸਰਨਾਈਆ। ਚਾਰੇ ਬਾਣੀ ਮਾਰੇ ਧਾਹ, ਸਾਚਾ ਨਾਅਰਾ ਇਕ ਲਗਾਈਆ। ਪੁਰਖ ਅਬਿਨਾਸ਼ੀ ਵੇਖੇ ਆ, ਨਿਰਗੁਣ ਆਪਣਾ ਫੇਰਾ ਪਾਈਆ। ਕਲਜੁਗ ਜੀਵ ਤੈਨੂੰ ਗਏ ਭੁਲਾ, ਤੇਰਾ ਗੀਤ ਨਾ ਕੋਇ ਗਾਈਆ । ਵਰਨ ਬਰਨ ਮੇਲ ਸਕੇ ਨਾ ਕੋਇ ਮਿਲਾ, ਜ਼ਾਤ ਪਾਤ ਪਈ ਲੜਾਈਆ। ਦੂਈ ਦਵੈਤੀ ਪੜਦਾ ਸਕੇ ਨਾ ਕੋਈ ਉਠਾ, ਅੰਤਰ ਆਤਮ ਬੂਝ ਨਾ ਕੋਇ ਬੁਝਾਈਆ । ਕਾਗ਼ਜ਼ ਕਲਮ ਸ਼ਾਹੀ ਉਚੀ ਕੂਕ ਰਹੀ ਜਣਾ, ਅੱਖਰ ਅੱਖਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਾਰਗ ਇਕ ਸਮਝਾਈਆ। ਚਾਰੇ ਬਾਣੀ ਕਹੇ ਨਿਰੰਕਾਰ, ਪ੍ਰਭ ਤੇਰੀ ਓਟ ਤਕਾਈਆ। ਸੇਵਾ ਕਰੀ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਹੁਕਮ ਸੁਣਾਈਆ। ਲੇਖਾ ਲਿਖ ਕੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਹੋਕਾ ਦੇਂਦੀ ਰਹੀ ਵਿਚ ਸੰਸਾਰ, ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਸਾਚਾ ਕਰੋ ਇਕ ਪਿਆਰ, ਪਰਮ ਪੁਰਖ ਇਕ ਮਨਾਈਆ। ਹਰ ਘਟ ਵਸੇ ਵਸਣਹਾਰ, ਲੱਖ ਚੁਰਾਸੀ ਰਿਹਾ ਸਮਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਕਾਰ ਆਪ ਕਮਾਈਆ। ਨੇਤਰ ਲੋਚਣ ਨੈਣ ਦਰਸ ਕਰੋ ਦੀਦਾਰ, ਈਦ ਦੀਦ ਚੰਦ ਚਮਕਾਈਆ। ਦੋਏ ਜੋੜ ਕਰੋ ਨਿਮਸਕਾਰ, ਮਾਇਆ ਮਮਤਾ ਮੋਹ ਹੰਕਾਰ ਮਿਟਾਈਆ। ਕਾਇਆ ਮੰਦਰ ਅੰਦਰ ਵੇਖੋ ਸਚ ਮਨਾਰ, ਮਹੱਲ ਅਟੱਲ ਇਕੋ ਰਿਹਾ ਸੁਹਾਈਆ। ਜੋਤੀ ਜਲਵਾ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਨਾਦ ਸੱਚੀ ਧੁਨਕਾਰ, ਆਤਮਕ ਰਾਗ ਸੁਣਾਈਆ। ਅੰਮ੍ਰਿਤ ਆਤਮ ਦਏ ਪਿਆਲ, ਠੰਡਾ ਸੀਰ ਇਕ ਵਖਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਬਿਨ ਹਰਿ ਨਾਮੇ ਕੋਈ ਨਾ ਰਹੇ ਕੰਗਾਲ, ਜੀਵਾਂ ਜੰਤਾਂ ਰਹੀ ਜਣਾਈਆ। ਕਲਜੁਗ ਅੰਤਮ ਵੇਖ ਅਸਾਡਾ ਹਾਲ, ਸਾਡੀ ਚਲੇ ਨਾ ਕੋਇ ਵਡਿਆਈਆ। ਚਾਰੇ ਖਾਣੀ ਪ੍ਰਭ ਨੇਤਰ ਖੋਲ੍ਹ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਸਾਡਾ ਸੁਣੇ ਨਾ ਕੋਈ ਬੋਲ, ਬਹਿਰੀ ਹੋਈ ਸਰਬ ਲੋਕਾਈਆ। ਨਿਰਗੁਣ ਹੋ ਕੇ ਸਰਗੁਣ ਕੰਡੇ ਤੋਲ, ਸਚ ਤਰਾਜੂ ਹੱਥ ਉਠਾਈਆ। ਤੇਰੇ ਭਗਤਾਂ ਸੰਤਾਂ ਕਲਜੁਗ

ਜੀਵ ਕਰਨ ਮਖ਼ੌਲ, ਮੁਖ ਸਿਫ਼ਤ ਨਾ ਕੋਇ ਸਾਲਾਹੀਆ। ਉਠ ਵੇਖ ਪ੍ਰਭ ਨੇਤਰ ਰੋਵੇ ਧਰਨੀ ਧੌਲ, ਖੁਲੜੇ ਕੇਸ ਰਹੀ ਵਖਾਈਆ। ਮੇਰਾ ਕੋਈ ਨਾ ਕਰੇ ਭਾਰ ਹੌਲ, ਪਾਪਾਂ ਦੱਬੀ ਦਏ ਦੁਹਾਈਆ। ਕੂੜ ਕੁੜਿਆਰਾ ਵੱਜੇ ਢੋਲ, ਮਰਦੰਗਾ ਨਾਮ ਨਾ ਕੋਇ ਸੁਣਾਈਆ। ਕਾਮ ਕਰੋਧ ਰਚਿਆ ਘੋਲ, ਲੱਖ ਚੁਰਾਸੀ ਖ਼ਲਕ ਅਖਾੜੇ ਆਈਆ। ਸਾਚਾ ਨੂਰ ਦਿਸੇ ਨਾ ਕੋਇ ਨਿਰੋਲ, ਚਾਰੋ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਗਠੜੀ ਵੇਖ ਫੋਲ, ਪੰਜ ਤਤ ਪੜਦਾ ਆਪ ਉਠਾਈਆ। ਅੰਦਰ ਸਭ ਦੇ ਖੋਟਾ ਪੋਲ, ਪਾਰਬ੍ਰਹਮ ਬ੍ਰਹਮ ਰੂਪ ਨਾ ਕੋਇ ਪਰਗਟਾਈਆ। ਮਾਤ ਗਰਭ ਦਾ ਭੁੱਲੇ ਸਾਰੇ ਕੌਲ, ਕੀਤੀ ਤੇਰੀ ਯਾਦ ਕਿਸੇ ਨਾ ਆਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਗਰੰਥੀ ਮੇਰੇ ਨਾਲ ਮਾਰਨ ਰੋਲ, ਸਚ ਸੁਚ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਆਪਣਾ ਘਰ, ਜਿਸ ਘਰ ਵਿਚੋ ਦਿਤਾ ਆਪ ਪਰਗਟਾਈਆ। ਚਾਰੇ ਬਾਣੀ ਕਹੇ ਮੇਰੇ ਗੋਬਿੰਦ, ਹਰਿ ਗੋਬਿੰਦ ਤੇਰੀ ਸਰਨਾਈਆ। ਤੁਧ ਬਿਨ ਮੇਟੇ ਕੋਈ ਨਾ ਚਿੰਦ, ਚਿੰਤਾ ਚਿਖਾ ਨਾ ਕੋਇ ਗਵਾਈਆ। ਸਾਹਿਬ ਸੁਲਤਾਨ ਗੁਣੀ ਗਹੀਰ ਗਹਿਰ ਗਹਿੰਦ, ਬੇਪਰਵਾਹ ਤੇਰੀ ਵਡਿਆਈਆ। ਜਿਧਰ ਵੇਖਾਂ ਤੇਰੀ ਕਰਨ ਨਿੰਦ, ਮੁਖ ਨਿੰਦਕ ਖ਼ੁਸ਼ੀ ਰਖਾਈਆ। ਗੁਰਮੁਖ ਵਿਰਲਾ ਦਿਸੇ ਤੇਰੀ ਬਿੰਦ, ਸੁਤ ਅਨਾਦੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਆਪਣਾ ਵਰ, ਦਰ ਘਰ ਸਾਚੇ ਲੈ ਮਿਲਾਈਆ। ਚਾਰੇ ਬਾਣੀ ਕਹੇ ਮੇਰੇ ਭਗਵੰਤ, ਬੇਪਰਵਾਹ ਤੇਰੀ ਸਰਨਾਈਆ। ਮੈਂ ਹੋਈ ਦੁਹਾਗਣ ਬਿਨ ਪੁਰਖ ਅਕਾਲ ਕੰਤ, ਲੋਕਮਾਤ ਸਕੇ ਨਾ ਕੋਇ ਪਰਨਾਈਆ। ਚਾਰੋ ਕੁੰਟ ਗੜ੍ਹ ਬਣਿਆ ਹਉਮੇ ਹੰਗਤ, ਸਾਚਾ ਘਰ ਨਜ਼ਰ ਕੋਇ ਨਾ ਆਈਆ। ਬੋਧ ਅਗਾਧਾ ਦਿਸੇ ਨਾ ਕੋਈ ਪੰਡਤ, ਚੌਦਾਂ ਵਿਦਿਆ ਕਰਨ ਪੜ੍ਹਾਈਆ। ਤੇਰਾ ਨਾਮ ਜਾਣੇ ਨਾ ਕੋਈ ਮੰਤ, ਮੰਤਵ ਆਪਣਾ ਹੱਲ ਕਰਾਈਆ। ਭਰਮੇ ਭੁੱਲੇ ਕਲਜੁਗ ਸੰਤ, ਸੱਚੀ ਸਾਧਨਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਆਪਣਾ ਦਰ, ਜਿਸ ਦਰ ਮਿਲੇ ਵਡਿਆਈਆ। ਚਾਰੇ ਬਾਣੀ ਕਹੇ ਮੇਰੇ ਮਿਹਰਵਾਨ, ਮਿਹਬਾਨ ਬੀਦੋ ਤੇਰੀ ਸਚ ਸਰਨਾਈਆ। ਪਰਵਰਦਿਗਾਰ ਵੇਖ ਮਾਰ ਧਿਆਨ ਲਾਸ਼ਰੀਕ, ਤੇਰੀ ਸਰਨ ਨਜ਼ਰ ਕਿਸੇ ਨਾ ਆਈਆ। ਤੇਰੇ ਵਿਚ ਇਕ ਤੌਫ਼ੀਕ, ਬੇਅੰਤ ਤੇਰੀ ਵਡਿਆਈਆ। ਵੇਲਾ ਅੰਤ ਵੇਖ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਮੈਂ ਲਿਖ ਲਿਖ ਲੇਖਾ ਦੱਸਿਆ ਸਭ ਨੂੰ ਠੀਕ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਧਾਰੋ ਪਰਗਟ ਹੋਵੇ ਆਪ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਭਗਤ ਭਗਵਾਨ ਸਾਚੀ ਦੱਸੇ ਇਕ ਪ੍ਰੀਤ, ਪ੍ਰੀਤੀਵਾਨ ਦਇਆ ਕਮਾਈਆ। ਰਲ ਮਿਲ ਸਾਰੇ ਢੋਲਾ ਗਾਓ ਗੀਤ, ਰਾਗ ਇਕੋ ਇਕ ਜਣਾਈਆ। ਕਾਇਆ ਮੰਦਰ ਅੰਦਰ ਵੇਖੋ ਕਾਅਬਾ ਸਚ ਮਸੀਤ, ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਸਾਹਿਬ ਅਤੀਤ, ਤ੍ਰੈਗੁਣ ਦੇਵੇ ਡੇਰਾ ਢਾਹੀਆ। ਸੋ ਧਾਮ ਸਦਾ ਅਨਡੀਠ, ਬਿਨ ਸਤਿਗੁਰ ਪੂਰੇ ਨਜ਼ਰ ਕਿਸੇ ਨਾ ਆਈਆ। ਮੈਂ ਬਾਲੀ ਬੁੱਧੀ ਜੁਗ ਜੁਗ ਗਾਵਾਂ ਉਹਦੇ ਗੀਤ, ਜਿਸ ਮੇਰੀ ਬਣਤ ਬਣਾਈਆ। ਦਰ ਦਰਵੇਸ਼ ਬਣ ਕੇ ਮੰਗਾਂ ਭੀਖ, ਭਿਖਕ ਝੋਲੀ ਦਏ ਭਰਾਈਆ। ਹੱਥ ਰੱਖੇ ਮੇਰੇ ਸੀਸ, ਜਗਦੀਸ ਹੋਏ ਸਹਾਈਆ। ਮੇਰੀ ਸਿਫ਼ਤ ਕਰਦੇ ਰਾਗ ਛਤੀਸ, ਦਿਵਸ ਰੈਣ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਆਪਣਾ ਵਰ, ਤੇਰੇ ਨਾਮ ਮਿਲੇ ਵਡਿਆਈਆ। ਚਾਰੇ ਬਾਣੀ ਕਹੇ ਮੇਰੇ ਦੀਨ ਦਿਆਲ, ਦਇਆਨਿਧ ਵੇਖ ਵਖਾਈਆ। ਜੁਗ ਚੌਕੜੀ ਘਾਲੀ ਘਾਲ, ਬਣ ਸੇਵਕ ਸੇਵ ਕਮਾਈਆ। ਲੇਖਾ ਲਿਖਿਆ ਤੇਰਾ ਨਾਉਂ ਸ਼ਬਦ ਬਣ ਦਲਾਲ, ਜਗਤ ਵਿਚੋਲਾ ਰੂਪ ਵਟਾਈਆ। ਸਚ ਦੁਆਰਾ ਦੱਸਦੀ ਰਹੀ ਇਕੋ ਇਕ ਧਰਮਸਾਲ, ਪੁਰਖ ਅਕਾਲ ਸੱਚੀ ਸਰਨਾਈਆ। ਦੋ ਜਹਾਨਾਂ ਸੁਣੌਂਦੀ ਰਹੀ ਹਾਲ, ਦੇ ਬਿਆਨ ਜਗਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇ ਸਾਚਾ ਵਰ, ਤੇਰਾ ਵਿਛੋੜਾ ਰਹਿਣ ਕੋਇ ਨਾ ਪਾਈਆ। ਕਿਰਪਾ ਕਰ ਗਹਿਰ ਗੰਭੀਰ, ਬੇਅੰਤ ਬੇਪਰਵਾਹਿਆ। ਕਲਜੁਗ ਅੰਤਮ ਮੇਰੇ ਲੱਥੇ ਚੀਰ, ਓਢਨ ਸੀਸ ਨਜ਼ਰ ਕੋਇ ਨਾ ਆਇਆ। ਚੌਥਾ ਜੁਗ ਹੋਏ ਦਿਲਗੀਰ, ਚਾਰੋਂ ਕੁੰਟ ਅੰਧੇਰਾ ਛਾਇਆ। ਨਾਤਾ ਛੱਡ ਗਏ ਪੀਰ ਫ਼ਕੀਰ, ਈਸਾ ਮੂਸਾ ਮੁਹੰਮਦ ਸੰਗ ਨਜ਼ਰ ਕੋਇ ਨਾ ਆਇਆ। ਗੁਰ ਅਵਤਾਰ ਘੱਤ ਕੇ ਗਏ ਵਹੀਰ, ਲੋਕਮਾਤ ਪੰਧ ਮੁਕਾਇਆ। ਸਾਰੇ ਲੇਖਾ ਲਿਖ ਕੇ ਗਏ ਅਖ਼ੀਰ, ਆਖ਼ਰ ਤੇਰੀ ਓਟ ਤਕਾਇਆ। ਕਰ ਕਿਰਪਾ ਮੇਰੇ ਤੋੜ ਸ਼ਰਅ ਜ਼ੰਜੀਰ, ਜ਼ਰਾ ਜ਼ਰਾ ਆਪਣੀ ਮਿਹਰ ਨਜ਼ਰ ਉਠਾਇਆ। ਤੁਧ ਬਿਨ ਮੇਰਾ ਦਿਸੇ ਨਾ ਕੋਈ ਪੀਰ, ਪਾਰਬ੍ਰਹਮ ਤੇਰੀ ਇਕੋ ਓਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਲੇਖਾ ਲੇਖੇ ਲਏ ਲਗਾਇਆ। ਚਾਰੇ ਬਾਣੀ ਰਹੀ ਕੂਕ, ਨੇਤਰ ਰੋਵੇ ਦਏ ਦੁਹਾਈਆ। ਕਲਜੁਗ ਮਾਇਆ ਕਲਜੁਗ ਜੀਵਾਂ ਰਹੀ ਫੂਕ, ਕੂੜੀ ਕਿਰਿਆ ਇਕ ਫੁੰਕਾਰਾ ਲਾਈਆ। ਫਿਰੀ ਦਰੋਹੀ ਚਾਰੇ ਕੂਟ, ਦਹਿ ਦਿਸ਼ਾ ਹੋਈ ਹਲਕਾਈਆ। ਜਿਧਰ ਵੇਖਾਂ ਜੂਠ ਝੂਠ, ਤੇਰਾ ਨਾਉਂ ਨਾ ਕੋਇ ਪੜ੍ਹਾਈਆ । ਕੂੜੀ ਕਿਰਿਆ ਕੀਤੇ ਕਪੂਤ, ਸਾਚਾ ਪੂਤ ਨਜ਼ਰ ਕੋਇ ਨਾ ਆਈਆ। ਪੰਜ ਤਤ ਕਾਇਆ ਚੋਲਾ ਦਿਸੇ ਖ਼ਾਲੀ ਭੂਤ, ਭਵਿਖਤ ਸਮਝੇ ਕੋਇ ਨਾ ਰਾਈਆ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਪੁਰਖ ਅਕਾਲ ਦਾ ਦੇ ਕੇ ਗਏ ਸਬੂਤ, ਸ਼ਹਾਦਤ ਮੇਰੀ ਲਿਖਤ ਨਾਲ ਪਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਿਨ ਕਾਇਆ ਕੱਚ ਕਲਬੂਤ, ਮਹਾਂਬਲੀ ਆਪਣਾ ਫੇਰਾ ਪਾਈਆ। ਜਿਸ ਦਾ ਉਚ ਦੁਆਰਾ ਸਚ ਅਰੂਜ, ਅਰਸ਼ ਫਰਸ਼ ਵੇਖੇ ਥਾਉਂ ਥਾਈਂਆ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨਦੇ ਗਏ ਸਚ ਮਹਿਬੂਬ, ਸੋ ਮੁਹੱਬਤ ਕਰੇ ਬੇਪਰਵਾਹੀਆ। ਤਿਸ ਦਾ ਡੰਕਾ ਵੱਜੇ ਚਾਰ ਕੂਟ, ਦੋ ਜਹਾਨਾਂ ਕਰੇ ਨਾਮ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਚਾਰੇ ਬਾਣੀ ਬੋਲੇ ਅਲੱਖ, ਅਲੱਖ ਅਲੱਖਨੇ ਤੇਰੀ ਸਰਨਾਈਆ। ਨਿਰਗੁਣ ਰੂਪ ਹੋ ਪਰਤੱਖ, ਸਰਗੁਣ ਬੈਠਾ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗਰੰਥ ਲਿਖ ਲਿਖ ਲੇਖਾ ਮੈਂ ਗਈ ਥੱਕ, ਬਲਹੀਣ ਰਹੀ ਕੁਰਲਾਈਆ। ਕਲਜੁਗ ਜੀਵ ਕੂੜੀ ਕਿਰਿਆ ਘਰ ਆਪਣੇ ਲਈ ਘੱਤ, ਡੇਰਾ ਜੂਠ ਝੂਠ ਲਗਾਈਆ। ਏਸੇ ਕਰ ਕੇ ਪਾਰਬ੍ਰਹਮ ਪ੍ਰਭ ਮੈਂ ਸਭ ਦਾ ਖਹਿੜਾ ਦਿਤਾ ਛੱਡ, ਇਕੋ ਤੇਰੀ ਓਟ ਰਖਾਈਆ। ਕਲਜੁਗ ਜੀਵਾਂ ਖ਼ਾਲੀ ਦਿਸਣ ਹੱਡ, ਹਿਰਦੇ ਹਰਿ ਨਾ ਕੋਇ ਵਸਾਈਆ । ਕਿਰਪਾ ਕਰ ਆਪਣੇ ਭਗਤ ਕਰ ਵਿਚੋ ਅੱਡ, ਆਪ ਆਪਣਾ ਹੁਕਮ ਵਰਤਾਈਆ। ਮੈਂ ਓਨ੍ਹਾਂ ਦੀ ਜਾ ਕੇ ਵੇਖਾਂ ਹੱਦ, ਜਿਨ੍ਹਾਂ ਅੰਦਰ ਵਸੇ ਆਪ ਗੁਸਾਈਆ। ਤੇਰੇ ਨਾਮ ਦਾ ਸੁਣਾਵਾਂ ਸਾਚਾ ਛੰਦ, ਸੋਹੰ ਢੋਲਾ ਰਾਗ ਅਲਾਈਆ। ਨਿਰਗੁਣ ਨਿਰਗੁਣ ਲਾਉਣਾ ਅੰਗ, ਅੰਗੀਕਾਰ ਆਪ ਹੋ ਜਾਈਆ। ਤੇਰਾ ਮੰਦਰ

ਵੇਖਾਂ ਲੰਘ, ਜਿਸ ਦੁਆਰੇ ਸੋਭਾ ਪਾਈਆ। ਮੈਨੂੰ ਆਵੇ ਇਕ ਅਨੰਦ, ਰਸ ਇਕੋ ਇਕ ਚਖਾਈਆ। ਮੇਰਾ ਖ਼ੁਸ਼ੀ ਹੋਏ ਬੰਦ ਬੰਦ, ਬੰਦਨਾ ਕਰਾਂ ਦੋਏ ਜੋੜ ਸਰਨਾਈਆ। ਚਾਰ ਜੁਗ ਦੀ ਵਿਛੜੀ ਪਵੇ ਠੰਡ, ਸੀਤਲ ਤੇਰੀ ਧਾਰ ਮੁਖ ਚੁਆਈਆ। ਮੇਰੀ ਟੁੱਟੀ ਲੈਣੀ ਗੰਢ, ਗੰਢਣਹਾਰ ਦਰ ਤੇਰੇ ਮੰਗ ਮੰਗਾਈਆ। ਕਲਜੁਗ ਮੇਟ ਭੇਖ ਪਖੰਡ, ਜੂਠ ਝੂਠ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਇਕੋ ਨੂਰ ਰੁਸ਼ਨਾਈਆ। ਚਾਰੇ ਬਾਣੀ ਕਹੇ ਪ੍ਰਭ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਕਲਜੁਗ ਵੇਖ ਮੇਰਾ ਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਜਗਤ ਅਖਾੜਾ ਬਣਿਆ ਧਰਮਸਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੋਏ ਲੜਾਈਆ। ਧੀਰਜ ਜਤ ਦਿਸੇ ਨਾ ਕਿਸੇ ਦੁਆਰ, ਨੇਤਰ ਨੈਣਾਂ ਧੀਆਂ ਭੈਣਾਂ ਸਰਬ ਤਕਾਈਆ। ਗੁਰ ਕਾ ਸ਼ਬਦ ਸਕੇ ਨਾ ਕੋਇ ਵਿਚਾਰ, ਤੇਰਾ ਨਾਉਂ ਖੋਜਣ ਕੋਇ ਨਾ ਆਈਆ। ਚਾਰੋ ਕੁੰਟ ਜੀਵ ਜੰਤ ਭਰਿਆ ਹੰਕਾਰ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਸਾਰੀ ਸ੍ਰਿਸ਼ਟ ਕਰੇ ਵਿਭਚਾਰ, ਨਰ ਹਰਿ ਨਰਾਇਣ ਕੰਤ ਨਾ ਕੋਇ ਹੰਢਾਈਆ। ਮੇਰੀ ਸੁਣੇ ਨਾ ਕੋਈ ਪੁਕਾਰ, ਉਚੀ ਕੂਕਾਂ ਦਿਆਂ ਦੁਹਾਈਆ। ਚਾਰੋ ਕੁੰਟ ਆਈ ਹਾਰ, ਚੌਥੇ ਜੁਗ ਮੁਖ ਛੁਪਾਈਆ । ਨਾ ਕੋਈ ਸੱਜਣ ਮੀਤ ਮੁਰਾਰ, ਸਾਚਾ ਸੰਗ ਨਾ ਕੋਇ ਰਖਾਈਆ। ਨੇਤਰ ਰੋਵਾਂ ਤੇਰੇ ਦਰਬਾਰ, ਸਚਖੰਡ ਨਿਵਾਸੀ ਤੇਰੀ ਇਕ ਸਰਨਾਈਆ। ਮੇਰਾ ਦੁੱਖੜਾ ਦੇ ਨਿਵਾਰ, ਜੁਗ ਜੁਗ ਦਰਦੀਆਂ ਦਰਦ ਵੰਡਾਈਆ। ਜੀਵਾਂ ਖ਼ਾਤਰ ਨਿਰਗੁਣ ਸਰਗੁਣ ਲੈਂਦਾ ਰਿਹੋ ਅਵਤਾਰ, ਪੰਜ ਤਤ ਚੋਲਾ ਜਗਤ ਹੰਢਾਈਆ। ਮੈਂ ਤੇਰੀ ਧਾਰ ਸ਼ਬਦ ਬਾਣੀ ਕਰਾਂ ਪੁਕਾਰ, ਨਾਅਰਾ ਇਕੋ ਇਕ ਜਣਾਈਆ। ਨਿਰਗੁਣ ਨਿਰਗੁਣ ਹੋ ਕੇ ਪਾ ਮੇਰੀ ਸਾਰ, ਸਰਗੁਣ ਸਮਝ ਕੋਇ ਨਾ ਆਈਆ। ਤੇਰਾ ਦਰ ਮਿਲੇ ਦਰਬਾਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਨਿਰਗੁਣ ਨੂਰ ਹੋਏ ਉਜਿਆਰ, ਅੰਧੇਰਾ ਰਹਿਣ ਕੋਇ ਨਾ ਪਾਈਆ। ਨਿਤ ਕਰਾਂ ਤੇਰਾ ਦੀਦਾਰ, ਨੇਤਰ ਨੈਣ ਅੱਖ ਖੁਲ੍ਹਾਈਆ। ਦੋਏ ਜੋੜ ਕਰਾਂ ਨਿਮਸਕਾਰ, ਪ੍ਰਭ ਚਰਨ ਸੀਸ ਝੁਕਾਈਆ। ਮੈਂ ਸੇਵਾ ਕੀਤੀ ਜੁਗ ਚਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਈਆ। ਅੰਤਮ ਸੋਹਾਂ ਤੇਰੇ ਬੰਕ ਦੁਆਰ, ਦਰ ਦਰਵਾਜ਼ਾ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਵਡਿਆਈਆ। ਮਿਹਰਵਾਨ ਹਰਿ ਸਤਿਗੁਰ ਪੂਰਾ, ਸ਼ਾਹ ਪਾਤਸ਼ਾਹ ਸਚ ਜਣਾਈਆ। ਤੇਰਾ ਲੇਖਾ ਜਾਣੇ ਹੋ ਕੇ ਹਾਜ਼ਰ ਹਜ਼ੂਰਾ, ਹਜ਼ਰਤ ਆਪਣਾ ਵੇਸ ਵਟਾਈਆ। ਮਸਤਕ ਟਿੱਕਾ ਲਾਵੇ ਸਾਚੀ ਧੂੜਾ, ਚਰਨ ਚਰਨੋਦਕ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਚਾਰੇ ਬਾਣੀ ਸਚ ਜਣਾਵਾਂਗਾ। ਨਿਰਗੁਣ ਹੋ ਕੇ ਵੇਸ ਵਟਾਵਾਂਗਾ। ਕਲ ਕਲਕੀ ਨਾਉਂ ਰਖਾਵਾਂਗਾ। ਡੁਬਦੀ ਡੁਬਦੀ ਫੇਰ ਤਰਾਵਾਂਗਾ। ਮਰਦੀ ਮਰਦੀ ਆਪ ਜਵਾਵਾਂਗਾ । ਰੁੜ੍ਹਦੀ ਰੁੜ੍ਹਦੀ ਫੜ ਬਚਾਵਾਂਗਾ। ਸੜਦੀ ਸੜਦੀ ਆਪ ਠਰਾਵਾਂਗਾ। ਹਾੜੇ ਕੱਢਦੀ ਆਪਣੇ ਚਰਨ ਲਗਾਵਾਂਗਾ। ਸਾਚੇ ਘਰ ਦੀ ਬਣੇ ਬਰਦੀ, ਬੰਦੀਖ਼ਾਨਾ ਤੋੜ ਤੁੜਾਵਾਂਗਾ। ਵੇਖ ਖੇਲ ਨਰਾਇਣ ਨਰ ਦੀ, ਨਾਮ ਇਕੋ ਇਕ ਸੁਣਾਵਾਂਗਾ। ਜੁਗ ਚੌਕੜੀ ਜਿਸ ਦਾ ਪਾਣੀ ਭਰਦੀ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਉਠਾਵਾਂਗਾ । ਨਿਰਗੁਣ ਹੋ ਕੇ ਬਣਾਂ ਦਰਦੀ, ਦਰਦਵੰਦ ਆਪ ਅਖਵਾਵਾਂਗਾ। ਤੂੰ ਪੂਰਾ ਕੀਤਾ ਆਪਣਾ ਫ਼ਰਜ਼ੀ, ਫ਼ਰਜ਼ ਤੇਰਾ ਤੇਰੀ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਟਿਕਾਵਾਂਗਾ। ਮਿਹਰ ਨਜ਼ਰ ਇਕ ਟਿਕਾਵਾਂਗਾ। ਤੇਰੇ ਸੁਤੜੇ ਭਾਗ ਉਠਾਵਾਂਗਾ। ਤੇਰੇ ਰੁਠੜੇ ਵੀਰ ਮਨਾਵਾਂਗਾ। ਗੁਰਮੁਖ ਗੁਰਸਿਖ ਤੇਰੇ ਨਾਲ ਰਲਾਵਾਂਗਾ। ਉਹ ਵੇਖਣ ਤੇਰਾ ਦੁੱਖ, ਦੁੱਖ ਓਨ੍ਹਾਂ ਦਾ ਤੇਰੀ ਝੋਲੀ ਪਾਵਾਂਗਾ। ਦੋਹਾਂ ਉਪਜੇ ਇਕੋ ਸੁਖ, ਸੁਖਸਾਗਰ ਰੂਪ ਜਣਾਵਾਂਗਾ। ਨਿਰਗੁਣ ਹੋ ਕੇ ਲਵਾਂ ਪੁੱਛ, ਜਗ ਨੇਤਰ ਨਜ਼ਰ ਕਿਸੇ ਨਾ ਆਵਾਂਗਾ। ਦੋਹਾਂ ਰੱਖਾਂ ਆਪਣੀ ਕੁੱਖ, ਬਣ ਜਨਨੀ ਰੂਪ ਵਟਾਵਾਂਗਾ। ਮੇਰੀ ਧਾਰ ਸ਼ਬਦ ਸਾਚਾ ਸੁੱਤ, ਤੇਰੇ ਨਾਲ ਅੰਤ ਮਿਲਾਵਾਂਗਾ। ਖੁੱਲੀ ਮੀਂਢੀ ਰਹੇ ਨਾ ਗੁੱਤ, ਸੱਚਾ ਕੰਤ ਸੁਹਾਗੀ ਇਕ ਜਣਾਵਾਂਗਾ। ਸਤਿਜੁਗ ਤੇਰੀ ਮੌਲੇ ਰੁੱਤ, ਕਲਜੁਗ ਖ਼ਿਜ਼ਾ ਰੂਪ ਗਵਾਵਾਂਗਾ। ਤੇਰੇ ਨਾਲ ਰਲਾਵਾਂ ਸਚ ਸੁੱਚ, ਕੂੜੀ ਕਿਰਿਆ ਡੇਰਾ ਢਾਹਵਾਂਗਾ। ਜੋ ਤੇਰੇ ਨਾਲੋ ਗਏ ਰੁੱਠ, ਅੰਦਰ ਵੜ ਕੇ ਓਨ੍ਹਾਂ ਮਨਾਵਾਂਗਾ। ਅੰਮ੍ਰਿਤ ਜਾਮ ਪਿਆਵਾਂ ਘੁੱਟ, ਪੜਦਾ ਦੂਈ ਦਵੈਤ ਚੁਕਾਵਾਂਗਾ। ਕਰ ਪਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਨੂਰ ਵਖਾਵਾਂਗਾ। ਜਿਨ੍ਹਾਂ ਤੇਰੇ ਨਾਲ ਮਿਲ ਕੇ ਤੇਰੇ ਪੜ੍ਹਨ ਦਾ ਹੋਵੇ ਸ਼ੌਕ, ਤਿਨ੍ਹਾਂ ਆਪਣੀ ਸ਼ਕਲ ਸਮਝਾਵਾਂਗਾ। ਜੋ ਮੈਨੂੰ ਭੁਲੇ ਤਿਨ੍ਹਾਂ ਧਰਮ ਰਾਏ ਪਾਏ ਮੁਫ਼ਤ ਤੌਕ, ਲੱਖ ਚੁਰਾਸੀ ਜੂਨ ਫੇਰ ਫਿਰਾਵਾਂਗਾ। ਆਹਲਣਿਉਂ ਡਿਗੇ ਕੋਈ ਨਾ ਚੁੱਕੇ ਬੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖਾ ਵੇਖਣ ਆਵਾਂਗਾ। ਤੇਰਾ ਲੇਖਾ ਵੇਖ ਵਖਾਵਾਂਗਾ। ਕਲਜੁਗ ਅੰਤਮ ਫੇਰਾ ਪਾਵਾਂਗਾ। ਨਿਹਕਲੰਕ ਨਾਮ ਧਰਾਵਾਂਗਾ। ਨਾਮ ਡੰਕ ਇਕ ਵਜਾਵਾਂਗਾ। ਰਾਉ ਰੰਕ ਆਪ ਸਮਝਾਵਾਂਗਾ। ਸ਼ਾਹ ਸੁਲਤਾਨਾ ਹੁਕਮ ਮਨਾਵਾਂਗਾ। ਬੇਈਮਾਨਾਂ ਅੰਤ ਮਿਟਾਵਾਂਗਾ। ਸਚ ਨਿਸ਼ਾਨਾ ਇਕ ਲਗਾਵਾਂਗਾ। ਦੋ ਜਹਾਨਾਂ ਪਾਰ ਕਰਾਵਾਂਗਾ। ਨਾਮ ਨਿਧਾਨਾ ਇਕ ਸਮਝਾਵਾਂਗਾ। ਸ੍ਰੀ ਭਗਵਾਨਾ ਹੋ ਕੇ ਦਰਸ ਦਿਖਾਵਾਂਗਾ। ਤੇਰਾ ਤੁੱਟਿਆ ਮਾਣ ਫੇਰ ਵਧਾਵਾਂਗਾ। ਘਰ ਸਾਚਾ ਸਚ ਝੁੱਲੇ ਨਿਸ਼ਾਨ, ਸਤ ਰੰਗ ਤੇਰਾ ਰੂਪ ਰੰਗਾਵਾਂਗਾ। ਤੂੰ ਭਗਤਾਂ ਘਰ ਆਵੀਂ ਬਣ ਕੇ ਅੰਤ ਮਹਿਮਾਨ, ਪ੍ਰੇਮ ਪ੍ਰੀਤੀ ਮਹਿਮਾਨੀ ਤੈਨੂੰ ਇਕ ਖਵਾਵਾਂਗਾ। ਭਗਤ ਦੁਆਰਿਉਂ ਲੈ ਕੇ ਜਾਵੀਂ ਦਾਨ, ਤੇਰੀ ਝੋਲੀ ਫੇਰ ਭਰਾਵਾਂਗਾ। ਤੈਨੂੰ ਨਜ਼ਰੀ ਆਏ ਤੇਰਾ ਕਾਹਨ, ਗੋਪੀ ਸਖ਼ੀ ਰੂਪ ਵਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਵਾਂਗਾ । ਪ੍ਰਭ ਮੈਂ ਦਰ ਤੇਰੇ ਤੇ ਆਵਾਂਗੀ। ਨਿਉਂ ਨਿਉਂ ਕੇ ਸੀਸ ਝੁਕਾਵਾਂਗੀ। ਦੋਏ ਜੋੜ ਵਾਸਤਾ ਪਾਵਾਂਗੀ। ਤੇਰੇ ਭਗਤਾਂ ਰਾਹ ਤਕਾਵਾਂਗੀ। ਚਾਰੇ ਕੂਟਾਂ ਵੇਖ ਵਖਾਵਾਂਗੀ । ਨੇਤਰ ਨੈਣ ਇਕ ਖੁਲ੍ਹਾਵਾਂਗੀ। ਜੋ ਦਰ ਤੇਰੇ ਤੇ ਕਹਿਣ, ਸੋ ਢੋਲਾ ਮੈਂ ਪਕਾਵਾਂਗੀ। ਕਰਾਂ ਸੇਵਾ ਬਣ ਕੇ ਨਾਇਣ, ਲਾਗੀ ਆਪਣਾ ਰੂਪ ਵਖਾਵਾਂਗੀ। ਤੂੰ ਮੇਰਾ ਦੇਣਾ ਦੇਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਬਹਿ ਕੇ ਤੇਰਾ ਸ਼ੁਕਰ ਮਨਾਵਾਂਗੀ। ਘਰ ਸਾਚਾ ਤੈਨੂੰ ਸਮਝਾਵਾਂਗਾ। ਧੁਰ ਸੰਦੇਸ਼ ਇਕ ਸੁਣਾਵਾਂਗਾ। ਨਰ ਨਰੇਸ਼ ਹੋ ਕੇ ਆਸਣ ਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਚਰਨਾਂ ਵਿਚ ਬਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਰੂਪ ਧਰ ਕੇ ਭੇਖ, ਜੋਤੀ ਜੋਤ ਜੋਤ ਰੁਸ਼ਨਾਵਾਂਗਾ। ਚਰਨ ਕਵਲ ਦੇਵਾਂ ਟੇਕ, ਟਿੱਕਾ ਮਸਤਕ ਇਕ ਲਗਾਵਾਂਗਾ। ਤੂੰ ਪ੍ਰੇਮ ਪ੍ਰੀਤੀ ਨਾਲ ਗਾਉਣਾ ਲਾ ਕੇ ਹੇਕ, ਸੋਹੰ ਢੋਲਾ ਤੈਨੂੰ ਸਮਝਾਵਾਂਗਾ। ਜਿਸ ਦੇ ਅੱਗੇ ਕਿਸੇ ਦੀ ਚਲੇ ਕੋਈ ਨਾ ਪੇਸ਼, ਸੋ ਤੇਰੀ ਪੁਸ਼ਤ ਆਪੇ ਆਪਣਾ ਹੱਥ ਰਖਾਵਾਂਗਾ। ਜੇ ਭੁੱਲਣ ਲੱਗੋ ਤੈਨੂੰ ਇਸ਼ਾਰਾ ਦੇਵੇ ਗੁਰੂ ਦਸਮੇਸ, ਦਹਿ ਦਿਸ਼ਾ ਤੇਰਾ ਰਾਹ ਵਖਾਵਾਂਗਾ। ਮੇਰੀ ਮਹਿੰਮਾ ਕਰੀਂ

ਹਮੇਸ਼, ਸਦਾ ਸਦਾ ਸਦ ਤੇਰਾ ਰੰਗ ਰੰਗਾਵਾਂਗਾ। ਉਠ ਵੇਖ ਮੇਰੇ ਭਗਤਾਂ ਦਾ ਸੱਚਾ ਦੇਸ, ਜਿਸ ਘਰ ਆਪਣਾ ਆਸਣ ਲਾਵਾਂਗਾ। ਸਭ ਨੂੰ ਰੱਖਾਂ ਸਾਇਆ ਹੇਠ, ਅਗਨੀ ਤਤ ਨਾ ਕੋਇ ਤਪਾਵਾਂਗਾ। ਓਨ੍ਹਾਂ ਕੋਲੋ ਪੁੱਛ ਪ੍ਰਭੂ ਦਾ ਭੇਤ, ਜਿਨ੍ਹਾਂ ਅੰਦਰ ਵੜ ਕੇ ਆਪਣਾ ਹਾਲ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਜਣਾਵਾਂਗਾ। ਮੈਂ ਦਰ ਤੇਰੇ ਤੇ ਆਵਾਂਗੀ। ਪ੍ਰਭ ਬੰਦਨਾ ਕਰ ਕੇ ਸੀਸ ਝੁਕਾਵਾਂਗੀ। ਧੂੜੀ ਚੰਦਨਾ ਟਿੱਕਾ ਇਕ ਲਗਾਵਾਂਗੀ। ਜੋ ਕੁੱਛ ਮੰਗਣਾ ਸੋ ਤੇਰੇ ਅੱਗੇ ਹਾਲ ਸੁਣਾਵਾਂਗੀ। ਮੈਂਨੂੰ ਚਾੜ੍ਹ ਅਗੰਮੀ ਰੰਗਣਾ, ਰੰਗ ਇਕੋ ਇਕ ਝੋਲੀ ਪਾਵਾਂਗੀ। ਸਦ ਵਸਾਂ ਤੇਰੇ ਅੰਗਨਾ, ਦੂਜੇ ਦਰ ਕਦੀ ਨਾ ਜਾਵਾਂਗੀ। ਭਗਤਾਂ ਕੋਲੋ ਕਦੀ ਨਹੀਂ ਸੰਗਣਾ, ਮੁਖ ਤੋ ਪੜਦਾ ਆਪ ਉਠਾਵਾਂਗੀ। ਜਿਨ੍ਹਾਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਨਾਲ ਹੰਢਣਾ, ਤਿਨ੍ਹਾਂ ਨਾਲ ਨਾਤਾ ਆਪ ਜੁੜਾਵਾਂਗੀ। ਲੇਖਾ ਚੁੱਕੇ ਜੇਰਜ ਅੰਡਨਾ, ਉਤਭੁਜ ਸੇਤਜ ਮੂਲ ਮੁਕਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਮੰਗ ਕੇ ਖ਼ੁਸ਼ੀ ਮਨਾਵਾਂਗੀ। ਜੋ ਦਰ ਮੇਰੇ ਮੰਗਣ ਆਏਗਾ। ਪ੍ਰਭ ਝੋਲੀ ਇਕ ਭਰਾਏਗਾ। ਹੌਲੀ ਹੌਲੀ ਭੇਵ ਖੁਲ੍ਹਾਏਗਾ। ਬੋਲੀ ਇਕੋ ਅਗੰਮ ਸੁਣਾਏਗਾ। ਚਾਰ ਜੁਗ ਭੇਵ ਨਾ ਆਏਗਾ। ਗੁਰ ਅਵਤਾਰ ਧਿਆਨ ਲਗਾਏਗਾ। ਪੀਰ ਪੈਗ਼ੰਬਰ ਨੈਣ ਉਠਾਏਗਾ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਵਾਸਤਾ ਪਾਏਗਾ। ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਵਹਾਏਗਾ। ਸ੍ਰੀ ਭਗਵਾਨ ਹੋ ਮਿਹਰਵਾਨ, ਜਨ ਭਗਤਾਂ ਆਪਣਾ ਭੇਵ ਚੁਕਾਏਗਾ। ਅੰਦਰ ਵੜ ਕੇ ਦਏ ਗਿਆਨ, ਬਾਹਰੋ ਅੱਖਰ ਨਾ ਕੋਇ ਸਮਝਾਏਗਾ। ਜਿਧਰ ਤੱਕਣ ਓਧਰ ਨਜ਼ਰੀ ਆਏ ਸ੍ਰੀ ਭਗਵਾਨ, ਵਿਸ਼ਨੂੰ ਰੂਪ ਸੇਵ ਕਮਾਏਗਾ। ਸੋ ਪੁਰਖ ਨਿਰੰਜਣ ਮਿਲੇ ਆਣ, ਹੰ ਬ੍ਰਹਮ ਆਪਣੇ ਅੰਗ ਲਗਾਏਗਾ। ਮਹਾਰਾਜ ਬਣ ਸੂਰਬੀਰ ਬਲਵਾਨ, ਸ਼ੇਰ ਇਕੋ ਭੱਬਕ ਸੁਣਾਏਗਾ। ਸਿੰਘ ਬੁੱਕੇ ਦੋ ਜਹਾਨ, ਨੌਬਤ ਨਾਮ ਇਕ ਵਜਾਏਗਾ। ਵਿਸ਼ਨੂੰ ਕਰੇ ਸਰਬ ਪਰਵਾਨ, ਦੋਏ ਜੋੜ ਵਾਸਤਾ ਪਾਏਗਾ। ਸ੍ਰੀ ਭਗਵਾਨ ਤੇਰਾ ਸਚ ਮਕਾਨ, ਜੈ ਜੈਕਾਰ ਇਕੋ ਇਕ ਸੁਣਾਏਗਾ। ਚਾਰੇ ਬਾਣੀ ਕਰ ਧਿਆਨ, ਹਰਿ ਜੂ ਬਾਣ ਨਿਰਾਲਾ ਤੀਰ ਚਲਾਏਗਾ। ਲੱਖ ਚੁਰਾਸੀ ਵਿਚੋ ਭਗਤ ਭਗਵੰਤ ਲਏ ਪਹਿਚਾਨ, ਭੇਵ ਅਭੇਦਾ ਆਪ ਖੁਲ੍ਹਾਏਗਾ। ਸਾਚੇ ਸੰਤਾਂ ਦੇ ਗਿਆਨ, ਅਗਿਆਨ ਅੰਧੇਰ ਮਿਟਾਏਗਾ। ਗੁਰਮੁਖ ਦੀਪਕ ਜੋਤ ਜਗਾਏ ਮਹਾਨ, ਨੂਰੋ ਨੂਰ ਡਗਮਗਾਏਗਾ। ਗੁਰਸਿਖਾਂ ਘਰ ਘਰ ਮਿਲੇ ਆਣ, ਕਾਇਆ ਮੰਦਰ ਅੰਦਰ ਸੋਭਾ ਪਾਏਗਾ। ਤੇਰੀ ਸੇਵਾ ਲਾਏ ਵਾਲੀ ਦੋ ਜਹਾਨ, ਦੋ ਅੱਖਰ ਇਕ ਸਮਝਾਏਗਾ। ਤੂੰ ਮੇਰਾ ਮੈਂ ਤੇਰਾ ਨੌ ਖੰਡ ਪ੍ਰਿਥਮੀ ਸਤ ਦੀਪ ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਸਾਰੇ ਗਾਣ, ਸੋਹੰ ਢੋਲਾ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਏਕ ਹੁਕਮ ਵਰਤਾਈਆ।

੮ ਅੱਸੂ ੨੦੨੦ ਬਿਕਰਮੀ ਹਰੀ ਸਿੰਘ ਦੇ ਗ੍ਰਹਿ ਬਸਤੀ ਖ਼ਲੀਲ ਜ਼ਿਲਾ ਫ਼ਿਰੋਜਪੁਰ

ਸਾਹਿਬ ਸਤਿਗੁਰ ਚਰਨ ਪ੍ਰੀਤ, ਭਗਵਨ ਤੇਰੀ ਸਰਨ ਸਰਨਾਈਆ। ਮੇਰੀ ਸੇਵਾ ਤੇਰਾ ਗਾਉਣਾ ਗੀਤ, ਦੂਜੀ ਕਾਰ ਨਾ ਕੋਇ ਕਮਾਈਆ।

ਲੱਖ ਚੁਰਾਸੀ ਜੀਵ ਜੰਤ ਸਮਝਾਉਣਾ ਹਸਤ ਕੀਟ, ਨਾਮ ਨਿਧਾਨ ਇਕ ਪੜ੍ਹਾਈਆ। ਜੁਗ ਚੌਕੜੀ ਬਦਲਣੀ ਮਾਤ ਰੀਤ, ਸਭ ਦੀ ਨੀਤੀ ਵੇਖ ਵਖਾਈਆ। ਪੁਰਖ ਅਕਾਲ ਦੱਸਣਾ ਸਚਾ ਮੀਤ, ਸਤਿ ਸਤਿਵਾਦੀ ਇਕੋ ਇਕ ਦਰਸਾਈਆ। ਭੇਵ ਖਲਾਉਣਾ ਧਾਮ ਅਨਡੀਠ, ਅਨਡਿਠੜਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਲਾਗਾਂ ਤੇਰੇ ਪਾਈਂਆ। ਮੇਰੀ ਸੇਵਾ ਠਾਕਰ ਬੋਲ, ਅਨਬੋਲਤ ਤੇਰਾ ਰਾਗ ਅਲਾਈਆ। ਤੇਰੀ ਵਡਿਆਈ ਤੋਲੇਂ ਤੋਲ, ਸਾਚਾ ਕੰਡਾ ਹੱਥ ਉਠਾਈਆ। ਜੁਗ ਚੌਕੜੀ ਦਰ ਦਰਵਾਜ਼ਾ ਮੇਰਾ ਖੋਲ੍ਹ, ਲੋਕਮਾਤ ਹੁਕਮ ਵਰਤਾਈਆ। ਨਿਤ ਨਵਿਤ ਵਸਾਂ ਤੇਰੇ ਕੋਲ, ਧੂੜੀ ਟਿੱਕਾ ਮਸਤਕ ਲਾਈਆ । ਤੇਰਾ ਪ੍ਰੇਮ ਸਦਾ ਅਨਮੋਲ, ਕੀਮਤ ਕਰਤੇ ਕੋਇ ਨਾ ਪਾਈਆ। ਕਲਜੁਗ ਅੰਤਮ ਮੈਂ ਹੋਈ ਡਾਵਾਂ ਡੋਲ, ਧੀਰਜ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਿਸੇ ਨਾ ਕਿਸੇ ਕੋਲ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਚਾਰੋ ਕੁੰਟ ਰੋਵੇ ਧੌਲ, ਧਰਨੀ ਦਏ ਦੁਹਾਈਆ। ਜਿਨ੍ਹਾਂ ਲਈ ਅੰਮ੍ਰਿਤ ਪੌਹਲ, ਸੋ ਭੁੱਲੇ ਸੱਚਾ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਮੇਰੀ ਕਾਰ ਤੇਰੀ ਸੇਵਾ, ਜੁਗ ਚੌਕੜੀ ਮਾਤ ਕਮਾਈਆ । ਤੇਰਾ ਪਿਆਰ ਦੇਣਾ ਮੇਵਾ, ਅੰਮ੍ਰਿਤ ਰੂਪ ਦਰਸਾਈਆ। ਠਾਕਰ ਮੇਰੇ ਤੂੰ ਸਾਹਿਬ ਵੱਡ ਦੇਵੀ ਦੇਵਾ, ਦੇਵ ਆਤਮ ਤੇਰੀ ਸਰਨਾਈਆ। ਅਲੱਖ ਨਿਰੰਜਣ ਅਲਖ ਅਭੇਵਾ, ਬੇਅੰਤ ਵੱਡੀ ਵਡਿਆਈਆ। ਰਸਨਾ ਗਾਵੇ ਤੈਨੂੰ ਜਿਹਵਾ, ਬੱਤੀ ਦੰਦ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਮੇਰੀ ਸੇਵਾ ਤੇਰਾ ਨਾਉਂ ਗਾਉਣਾ, ਅੰਦਰ ਬਾਹਰ ਗੁਪਤ ਜ਼ਾਹਰ ਪੜ੍ਹਾਈਆ। ਤੇਰਾ ਵਿਹਾਰ ਮੈਨੂੰ ਲੋਕਮਾਤ ਵਸਾਉਣਾ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਪਿਆਰ ਤੇਰਾ ਰਾਗ ਅਲਾਉਣਾ, ਨਾਦ ਧੁਨ ਸ਼ਨਵਾਈਆ। ਤੇਰਾ ਵਿਚਾਰ ਧੁਰ ਦਾ ਹੁਕਮ ਸੁਣਾਉਣਾ, ਸੰਦੇਸਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਈਆ। ਸਾਚਾ ਵਰ ਸ੍ਰੀ ਭਗਵਾਨ, ਸੋ ਸਾਹਿਬ ਸਤਿਗੁਰ ਆਪ ਸੁਣਾਈਆ। ਜੁਗ ਚੌਕੜੀ ਦੇ ਗਿਆਨ, ਸ੍ਰਿਸ਼ਟ ਸਬਾਈ ਬੋਧ ਕਰਾਈਆ। ਮੇਰਾ ਦੱਸ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਵਡਿਆਈਆ । ਹੁਕਮੇ ਅੰਦਰ ਦੇ ਫ਼ਰਮਾਨ, ਧੁਰ ਫ਼ਰਮਾਨਾ ਆਪ ਜਣਾਈਆ। ਰਸਨਾ ਜਿਹਵਾ ਬੋਲ ਜ਼ਬਾਨ, ਬਾਹਰੋ ਕਰ ਪੜ੍ਹਾਈਆ। ਕੰਠ ਵੇਖ ਮਾਰ ਧਿਆਨ, ਅੰਤਰ ਅੰਤਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਰਸਨਾ ਬੋਲੇ ਬੋਲ ਜੈਕਾਰ, ਤੇਰਾ ਨਾਮ ਸੁਣਾਈਆ। ਕੋਟਨ ਕੋਟ ਸਿਫ਼ਤੀ ਨਾਅਰਾ ਲਏ ਮਾਰ, ਤੇਰੀ ਸਿਫ਼ਤ ਸਿਫ਼ਤੀ ਦੱਸਣ ਵਿਚ ਕਦੇ ਨਾ ਆਈਆ। ਚਾਰੋ ਕੁੰਟ ਦਹਿ ਦਿਸ਼ਾ ਵੇਖ ਵਿਚਾਰ, ਨਵ ਨੌ ਫੇਰਾ ਪਾਈਆ। ਮੈਂ ਕੂਕ ਕੂਕ ਥੱਕੀ ਹਾਰ, ਅੰਤਮ ਬੈਠੀ ਪੰਧ ਮੁਕਾਈਆ। ਸੱਜਣ ਬਣੇ ਨਾ ਕੋਇ ਯਾਰ, ਯਾਰੀ ਲਾ ਕੇ ਸਾਰੇ ਦਗਾ ਕਮਾਈਆ। ਘਰ ਘਰ ਵਿਸਰਿਆ ਕਰਤਾਰ, ਕਰਤਾ ਨਜ਼ਰ ਕਿਸੇ ਨਾ ਆਈਆ। ਦੁੱਖਾਂ ਭਰੀ ਤੇਰੇ ਅੱਗੇ ਕਰਾਂ ਫ਼ਰਿਆਦ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਤੂੰ ਮੇਰੀ ਰਚਨਾ ਰਚੀ ਆਦਿ, ਆਦਿ ਪੁਰਖ ਵੱਡੀ ਵਡਿਆਈਆ। ਮੈਂ ਵਜੌਦੀ ਰਹੀ ਤੇਰਾ ਨਾਦ, ਨਾਮ ਸੰਦੇਸਾ ਇਕ ਸੁਣਾਈਆ। ਅੰਤਮ ਮੇਰਾ ਖੇੜਾ ਹੁੰਦਾ ਦਿਸੇ ਬਰਬਾਦ, ਮਾਲੀ ਬੂਟਾ

ਸਚ ਨਾ ਕੋਇ ਲਗਾਈਆ। ਜੁਗ ਚੌਕੜੀ ਮੈਂ ਕਰਦੀ ਰਹੀ ਰਾਜ, ਸਿਰ ਤੇਰਾ ਤਾਜ ਟਿਕਾਈਆ। ਵੇਲੇ ਅੰਤ ਰੱਖ ਲਾਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਮਿਲੇ ਵਡਿਆਈਆ। ਮੇਰੀ ਸੇਵਾ ਤੇਰਾ ਨਾਉਂ ਨਿਧਾਨ, ਨਿਸ਼ਅੱਖਰ ਅੱਖਰ ਰੂਪ ਬਣਾਈਆ। ਜੁਗ ਚੌਕੜੀ ਦੇ ਗਿਆਨ, ਜੀਵ ਜੰਤ ਸਾਧ ਸੰਤ ਸਮਝਾਈਆ। ਘਰ ਘਰ ਸੁਣਾਇਆ ਸਚ ਫ਼ਰਮਾਨ, ਫ਼ਰਮਾਬਰਦਾਰ ਹੋ ਕੇ ਸੇਵ ਕਮਾਈਆ । ਗੁਰਮੁਖ ਗੁਰਸਿਖ ਸੁੱਤੇ ਜਗਾਏ ਆਣ, ਨੇਤਰ ਨੈਣ ਅੱਖ ਖੁਲ੍ਹਾਈਆ। ਉਠੋ ਦਰਸ ਕਰੋ ਸ੍ਰੀ ਭਗਵਾਨ, ਭਗਵਨ ਮੇਲਾ ਸਹਿਜ ਸੁਭਾਈਆ। ਆਵਣ ਜਾਵਣ ਚੁੱਕੇ ਕਾਣ, ਜਮ ਕਾ ਫਾਸ ਰਹਿਣ ਨਾ ਪਾਈਆ। ਭਾਗ ਲੱਗੇ ਕਾਇਆ ਸਚ ਮਕਾਨ, ਮੰਦਰ ਇਕੋ ਇਕ ਸੁਹਾਈਆ। ਕਿਰਪਾ ਕਰੇ ਆਪ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਘਰ ਘਰ ਫਿਰਦੀ ਰਹੀ ਬਣ ਰਕਾਨ, ਦਰ ਦਰ ਤੇਰਾ ਢੋਲਾ ਗਾਈਆ। ਗੁਰਮੁਖ ਵਿਰਲਾ ਸੂਰਾ ਉਠੇ ਜਵਾਨ, ਬਲ ਆਪਣਾ ਆਪ ਧਰਾਈਆ। ਬਾਕੀ ਲੇਖਾ ਵੇਖੇ ਸ਼ਰਅ ਸ਼ੈਤਾਨ, ਸ਼ਿਰਕਤ ਬੈਠੀ ਕਰੇ ਲੜਾਈਆ। ਤੇਰਾ ਭੁਲਿਆ ਨਾਉਂ ਸ੍ਰੀ ਭਗਵਾਨ, ਤੇਰੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਈਆ। ਮੇਰੀ ਸੇਵਾ ਤੇਰਾ ਰੰਗ, ਸਚ ਰੰਗ ਇਕ ਰੰਗਾਈਆ। ਏਥੇ ਓਥੇ ਨਿਭੇ ਸੰਗ, ਨਾਤਾ ਬਿਧਾਤਾ ਨਾ ਕੋਇ ਤੁੜਾਈਆ। ਢੋਲਾ ਗਾਵਾਂ ਵਜਾਵਾਂ ਤੇਰਾ ਮਰਦੰਗ, ਨਾਉਂ ਨਿਰੰਕਾਰਾ ਇਕ ਸਮਝਾਈਆ। ਦੋ ਜਹਾਨਾਂ ਆਰ ਪਾਰ ਵੇਖਾਂ ਲੰਘ, ਮਧ ਆਪਣੀ ਕਾਰ ਕਮਾਈਆ। ਸਰਬ ਸਮਝਾਵਾਂ ਸ੍ਰਿਸ਼ਟ ਸਬਾਈ ਰੂਪ ਹੰ, ਬ੍ਰਹਮ ਅੰਸ ਅੰਸ ਵਟਾਈਆ। ਪਾਰਬ੍ਰਹਮ ਸੂਰਾ ਸਰਬੰਗ, ਸਰਬ ਜੀਆਂ ਪਿਤਾ ਮਾਈਆ। ਨਾਮ ਸੁਣੋ ਓਸ ਦਾ ਕੰਨ, ਸਰਵਣ ਆਪਣੇ ਧਿਆਨ ਲਗਾਈਆ। ਡੁਬਦਾ ਬੇੜਾ ਲਓ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਜਗਦੀਸ਼ ਤੇਰੀ ਸਰਨਾਈਆ। ਕਿਰਪਾ ਕਰ ਪ੍ਰਭੂ ਜਗਦੀਸ, ਜਗਦੀਸਰ ਤੇਰੇ ਚਰਨ ਧਿਆਨ ਲਗਾਇਆ। ਰੱਖ ਹੱਥ ਮੇਰੇ ਸੀਸ, ਜਗਤ ਰੰਡੇਪਾ ਦੂਰ ਕਰਾਇਆ। ਵੇਖ ਵੇਲਾ ਬੀਸ ਬੀਸ, ਵਾਸਤਾ ਤੇਰੇ ਅੱਗੇ ਪਾਇਆ। ਮੇਰੀ ਮੁੱਕਦੀ ਦਿਸੇ ਹਦੀਸ, ਹਾਸਲ ਨਜ਼ਰ ਕੋਇ ਨਾ ਆਇਆ । ਖ਼ਾਲੀ ਦਿਸੇ ਕਾਇਆ ਬੁੱਤ ਖੀਸ, ਨਾਮ ਖ਼ਜ਼ਾਨਾ ਵਿਚ ਨਾ ਕਿਸੇ ਟਿਕਾਇਆ। ਗਰੰਥੀ ਪੰਥੀ ਮੁਲਾ ਸ਼ੇਖ਼ ਪੰਡਤ ਪਾਂਧੇ ਗੁਰੂਦੁਆਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੇਰੇ ਨਾਮ ਦੀ ਮੰਗਦੇ ਫ਼ੀਸ, ਸਾਚਾ ਨਾਉਂ ਝੋਲੀ ਸਚ ਨਾ ਕੋਇ ਭਰਾਇਆ। ਪਾਰਬ੍ਰਹਮ ਤੇਰਾ ਬ੍ਰਹਮ ਸਰੂਪ ਕੂੜੀ ਕਿਰਿਆ ਮਨ ਵਾਸਨਾ ਕੀਤਾ ਨੀਚ, ਨੀਚੋ ਨੀਚ ਕਲਜੁਗ ਜੀਵ ਕੁਕਰਮ ਕਮਾਇਆ। ਮੇਰੇ ਉਤੇ ਜਾਏ ਨਾ ਕੋਇ ਪਤੀਜ, ਤੈਨੂੰ ਮਿਲਣ ਕੋਇ ਨਾ ਆਇਆ। ਮੈਂ ਖਲੋਤੀ ਸਦਾ ਤੇਰੀ ਦਹਿਲੀਜ਼, ਬਣ ਦਰਵੇਸ਼ ਦਰਬਾਨ ਸੇਵ ਕਮਾਇਆ। ਜੀਵ ਜੰਤ ਦਿਸੇ ਮਰੀਜ਼, ਤੇਰਾ ਨਾਮ ਦਾਰੂ ਹੱਥ ਕਿਸੇ ਨਾ ਆਇਆ। ਸਾਚੀ ਕਰੇ ਨਾ ਕੋਈ ਦੀਦ, ਦਾਅਵਾ ਝੂਠਾ ਰਹੇ ਬੰਧਾਇਆ। ਕੂੜੀ ਕਿਰਿਆ ਬੀਜ ਰਹੇ ਬੀਜ, ਸਾਚਾ ਬੂਟਾ ਨਾਮ ਨਾ ਕਿਸੇ ਲਗਾਇਆ। ਮਾਇਆ ਰਾਣੀ ਮੰਗਦੇ ਭੀਖ, ਸਤਿਗੁਰ ਚਰਨ ਧੂੜੀ ਵਸਤ ਅਮੋਲਕ ਝੋਲੀ ਕੋਇ ਨਾ ਪਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਲੱਗੀ ਪ੍ਰੀਤ, ਪਾਰਬ੍ਰਹਮ ਤੇਰਾ ਪਿਆਰ ਨਜ਼ਰ ਕਿਸੇ ਨਾ ਆਇਆ। ਜਗਤ ਵਿਕਾਰਾ ਕੂੜੀ ਰੀਝ, ਅੰਤਰ ਆਤਮ ਸਚ ਸ਼ਿੰਗਾਰ ਨਾ ਕੋਇ ਕਰਾਇਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਸਦ ਤੇਰਾ ਰਾਗ ਅਲਾਇਆ। ਮੇਰੀ ਸੇਵਾ ਕਰ ਮਨਜ਼ੂਰ, ਮੁਸ਼ਕਲ ਅੰਤਮ ਹੱਲ ਕਰਾਈਆ। ਬਿਰਹੋ ਵਿਛੁੰਨੀ ਹੋਈ ਮਜਬੂਰ, ਮਜਬੂਰੀ ਆਪਣੀ ਰਹੀ ਸੁਣਾਈਆ। ਤੁਧ ਬਿਨ ਬਖ਼ਸ਼ੇ ਨਾ ਕੋਈ ਕਸੂਰ, ਮੁਆਫ਼ੀ ਦੇ ਨਾ ਕੋਇ ਸਮਝਾਈਆ। ਆਦਿ ਜੁਗਾਦਿ ਤੇਰਾ ਖੇਲ ਸੱਚਾ ਦਸਤੂਰ, ਦੋ ਜਹਾਨ ਹੁਕਮ ਵਰਤਾਈਆ। ਕਲਜੁਗ ਬੇੜਾ ਵੇਖ ਭਰਿਆ ਪੂਰ, ਰੁੜ੍ਹਦੀ ਜਾਏ ਲੋਕਾਈਆ। ਜੀਵ ਜੰਤ ਹੋਏ ਮੂਰਖ ਮੂੜ, ਮੁਗਧ ਅਗਿਆਨ ਭੇਵ ਕੋਇ ਨਾ ਪਾਈਆ। ਸ੍ਰੀ ਭਗਵਾਨ ਆਪਣੇ ਭਗਤ ਏਨ੍ਹਾਂ ਵਿਚੋ ਲੱਭ ਜ਼ਰੂਰ, ਜ਼ਰੂਰਤ ਮੇਰੀ ਪੂਰ ਕਰਾਈਆ। ਮੈਂ ਦਰਸ਼ਨ ਵੇਖਾਂ ਤੇਰੇ ਹਜ਼ੂਰ, ਹਰਿ ਜੂ ਹਰੀ ਦੁਆਰ ਸੋਭਾ ਪਾਈਆ। ਤੂੰ ਦਾਤਾ ਸਰਬ ਕਲਾ ਭਰਪੂਰ, ਤੇਰੇ ਹੱਥ ਪ੍ਰਭੂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ ਚਰਨ ਧੂੜ, ਧੂੜ ਲੁੜੰਦੜੀ ਘਰ ਆਵਾਂ ਜਾਵਾਂ ਚਾਈਂ ਚਾਈਂਆ।