੮ ਅੱਸੂ ੨੦੨੦ ਬਿਕਰਮੀ ਰੱਖਾ ਸਿੰਘ ਦੇ ਗ੍ਰਹਿ ਫ਼ਿਰੋਜਪੁਰ
ਸਚਖੰਡ ਸੋਹੇ ਸਚ ਦਰਬਾਰਾ, ਸਤਿ ਸਤਿਵਾਦੀ ਆਪ ਸੁਹਾਇੰਦਾ। ਨਿਰਵੈਰ ਪੁਰਖ ਏਕੰਕਾਰਾ, ਸ਼ਾਹ ਸੁਲਤਾਨ ਡੇਰਾ ਲਾਇੰਦਾ। ਤਖ਼ਤ ਨਿਵਾਸੀ ਹੁਕਮਰਾਨਾ, ਧੁਰ ਫ਼ਰਮਾਨਾ ਇਕ ਜਣਾਇੰਦਾ। ਨਿਰਗੁਣ ਰੂਪ ਨੌਜਵਾਨਾ, ਰੇਖ ਰੰਗ ਨਜ਼ਰ ਕਿਸੇ ਨਾ ਆਇੰਦਾ। ਭੂਪਤ ਭੂਪ ਰਾਜ ਰਾਜਾਨਾ, ਸੀਸ ਜਗਦੀਸ ਤਾਜ ਸੁਹਾਇੰਦਾ । ਜੋਤੀ ਜੋਤ ਜੋਤ ਮਰਦਾਨਾ, ਨੂਰੋ ਨੂਰ ਨੂਰ ਧਰਾਇੰਦਾ। ਪਰਵਰਦਿਗਾਰ ਸਦ ਮਿਹਰਵਾਨਾ, ਮਿਹਰਵਾਨ ਇਕ ਅਖਵਾਇੰਦਾ। ਮੁਕਾਮੇ ਹੱਕ ਸਚ ਮਕਾਨਾ, ਲਾਸ਼ਰੀਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਡਿਆਇੰਦਾ। ਸਚਖੰਡ ਦੁਆਰਾ ਸੋਹੇ ਸਚ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਖੇਲੇ ਖੇਲ ਹਰਿ ਸਮਰਥ, ਹਰਿ ਪੁਰਖ ਨਿਰੰਜਣ ਵਡ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਚਲਾਏ ਰਥ, ਏਕੰਕਾਰ ਸੇਵਾ ਸਚ ਕਮਾਈਆ । ਜੋਤੀ ਧਾਰ ਕਰ ਪਰਕਾਸ਼, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਬਣ ਕੇ ਦਾਸੀ ਦਾਸ, ਅਬਿਨਾਸ਼ੀ ਕਰਤਾ ਆਪਣੀ ਧਾਰ ਜਣਾਈਆ। ਪਾਰਬ੍ਰਹਮ ਪ੍ਰਭ ਖੇਲ ਤਮਾਸ਼, ਪਤਿਪਰਮੇਸ਼ਵਰ ਵੇਖ ਵਖਾਈਆ। ਆਪਣੇ ਮੰਡਲ ਆਪੇ ਪਾਵੇ ਰਾਸ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚੇ ਰੰਗ ਰੰਗਾਈਆ। ਸਚਖੰਡ ਦੁਆਰ ਸਚ ਮਹੱਲਾ, ਸੋ ਸਾਹਿਬ ਆਪ ਬਣਾਈਆ। ਪਾਰਬ੍ਰਹਮ ਪ੍ਰਭ ਇਕ ਇਕੱਲਾ, ਅਬਿਨਾਸ਼ੀ ਕਰਤਾ ਡੇਰਾ ਲਾਈਆ। ਸ੍ਰੀ ਭਗਵਾਨ ਜੋਤੀ ਸ਼ਬਦੀ ਧਾਰ ਆਪੇ ਰਲਾ, ਆਦਿ ਨਿਰੰਜਣ ਏਕਾ ਨੂਰੋ ਨੂਰ ਨੂਰ ਰੁਸ਼ਨਾਈਆ। ਏਕੰਕਾਰ ਅਕਲ ਕਲਧਾਰੀ ਪਕੜੇ ਆਪਣਾ ਪੱਲਾ, ਹਰਿ ਪੁਰਖ ਨਿਰੰਜਣ ਮੇਲਾ ਸਹਿਜ ਸੁਭਾਈਆ। ਸੋ ਪੁਰਖ ਨਿਰੰਜਣ ਧਾਮ ਵਸਾਏ ਨਿਹਚਲ ਇਕ ਅਟੱਲਾ, ਅਟੱਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਪੁਰਖ ਅਬਿਨਾਸ਼, ਏਕੰਕਾਰ ਆਪ ਜਣਾਇੰਦਾ । ਵੇਖਣਹਾਰਾ ਆਪਣਾ ਨੂਰ ਜੋਤ ਪਰਕਾਸ਼, ਨੂਰ ਨੁਰਾਨਾ ਆਪਣੇ ਵਿਚੋ ਆਪ ਪਰਗਟਾਇੰਦਾ।
ਦੂਸਰ ਨਾ ਕੋਈ ਦਿਸੇ ਸਾਥ, ਸੰਗੀ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਸਚ ਦਰਬਾਰ ਇਕ ਸੁਹਾਇੰਦਾ। ਸਚ ਦਰਬਾਰ ਲਗਾਏ ਏਕ, ਏਕੰਕਾਰ ਵੱਡੀ ਵਡਿਆਈਆ । ਸੁੱਤ ਦੁਲਾਰੇ ਸ਼ਬਦੀ ਟੇਕ, ਸ੍ਰੀ ਭਗਵਾਨ ਸਚ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਲੈਣਾ ਵੇਖ, ਨੇਤਰ ਨੈਣ ਨੈਣ ਖੁਲ੍ਹਾਈਆ। ਤ੍ਰੈਗੁਣ ਮਾਇਆ ਚੁੱਕੇ ਭੇਤ, ਪੰਜ ਤਤ ਪੜਦਾ ਦਏ ਉਠਾਈਆ। ਗੁਰ ਅਵਤਾਰਾਂ ਕਰਨੇਹਾਰਾ ਹੇਤ, ਪੀਰ ਪੈਗ਼ੰਬਰਾਂ ਰੰਗ ਰੰਗਾਈਆ। ਜੁਗ ਚੌਕੜੀ ਖੇਲਣਹਾਰਾ ਖੇਡ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣਾਵਣਹਾਰਾ ਲੇਖ, ਕਾਤਬ ਇਕੋ ਨਜ਼ਰੀ ਆਈਆ। ਨਿਰਗੁਣ ਸਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਸੁਆਮੀ ਕਰੇ ਹੇਤ, ਪਾਰਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਂਆ। ਪਰਮਾਤਮ ਆਤਮ ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਦੋ ਜਹਾਨਾਂ ਖੇਵਟ ਖੇਟ, ਪੁਰੀ ਲੋਅ ਬ੍ਰਹਿਮੰਡ ਖੰਡ ਪਾਰ ਕਰਾਈਆ। ਭਗਤ ਭਗਵਾਨ ਪਿਤਾ ਪੂਤ ਸਾਚਾ ਬੇਟ, ਸਾਚਾ ਬੰਧਨ ਇਕ ਵਖਾਈਆ। ਸਾਚੇ ਸੰਤਨ ਨਿਜ ਨੇਤਰ ਲਏ ਪੇਖ, ਸਤਿ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਬੈਠਾ ਡੇਰਾ ਲਾਈਆ। ਸਚਖੰਡ ਬੈਠਾ ਬੇਪਰਵਾਹ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਧੁਰਦਰਗਾਹੀ ਇਕ ਮਲਾਹ, ਆਦਿ ਜੁਗਾਦਿ ਬੇੜਾ ਆਪ ਚਲਾਇੰਦਾ। ਸ਼ਬਦੀ ਸ਼ਬਦ ਦੇਵਣਹਾਰ ਸਲਾਹ, ਸਲਾਹਗੀਰ ਆਪ ਹੋ ਆਇੰਦਾ। ਵਿਸ਼ਨੂੰ ਵਿਸ਼ਵ ਧਾਰ ਦਏ ਸਮਝਾ, ਵਾਸਤਾ ਆਪਣੇ ਨਾਲ ਰਖਾਇੰਦਾ। ਪਾਰਬ੍ਰਹਮ ਬ੍ਰਹਮ ਮਾਰਗ ਦਏ ਲਗਾ, ਲੱਖ ਚੁਰਾਸੀ ਵੰਡ ਵੰਡਾਇੰਦਾ। ਸ਼ੰਕਰ ਸੰਸਾ ਰੋਗ ਚੁਕਾ, ਸਚ ਤ੍ਰਿਸੂਲ ਹੱਥ ਚਮਕਾਇੰਦਾ। ਤ੍ਰੈਗੁਣ ਮਾਇਆ ਬਣਤ ਬਣਾ, ਸਾਚੀ ਖੇਲ ਆਪ ਵਖਾਇੰਦਾ। ਪੰਜ ਤਤ ਕਾਇਆ ਖੇਲ ਖਿਲਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਾਚਾ ਮੰਦਰ ਇਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਆਪਣਾ ਆਸਣ ਲਾਇੰਦਾ। ਸਚਖੰਡ ਦੁਆਰੇ ਆਸਣ ਜਾਏ ਲੱਗ, ਸੋ ਸਾਹਿਬ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਖੇਲ ਕਰੇ ਅਲੱਗ, ਅਗਲਾ ਪਿਛਲਾ ਲੇਖਾ ਆਪਣੇ ਵਿਚ ਰਖਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰਗ ਦੱਸ, ਸਾਚੀ ਕਰੇ ਸਚ ਪੜ੍ਹਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਈਆ। ਨਾਮ ਨਿਧਾਨ ਮਹਿੰਮਾ ਅਕੱਥ, ਬੋਧ ਅਗਾਧ ਦਏ ਸਮਝਾਈਆ। ਅੰਤਰ ਆਤਮ ਦੇਵੇ ਵੱਥ, ਵਸਤ ਅਮੋਲਕ ਇਕ ਵਰਤਾਈਆ। ਆਪੇ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਈਆ। ਵਸਣਹਾਰਾ ਘਟ ਘਟ, ਘਟ ਮੰਤਰ ਰਿਹਾ ਦ੍ਰਿੜਾਈਆ। ਨਿਰਗੁਣ ਨੂਰ ਜੋਤ ਪਰਕਾਸ਼, ਜੋਤ ਨਿਰੰਜਣ ਸੇਵਾ ਲਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪੂਰੀ ਕਰੇ ਆਪਣੀ ਆਸ, ਆਸਾ ਆਸਾ ਵਿਚ ਮਿਲਾਈਆ। ਸਾਚੀ ਆਸ ਪੁਰਖ ਅਕਾਲ, ਅਕਲ ਕਲਧਾਰੀ ਇਕ ਉਪਾਇੰਦਾ। ਸਚਖੰਡ ਨਿਵਾਸੀ ਹੋ ਦਿਆਲ, ਦੀਨ ਦਿਆਲ ਦਇਆ ਕਮਾਇੰਦਾ। ਘਰ ਵਿਚ ਘਰ ਖੇਲ ਕਰੇ ਕਮਾਲ, ਸਚਖੰਡ ਅੰਦਰ ਸਚ ਦਵਾਰਾ ਇਕ ਪਰਗਟਾਇੰਦਾ। ਧਰਮ ਦੁਆਰਾ ਖੋਲ੍ਹ ਦੁਆਰ, ਥਿਰ ਘਰ ਨਾਉਂ ਆਪ ਵਡਿਆਇੰਦਾ। ਸ਼ਬਦੀ ਸੁੱਤ ਦਏ ਬਿਠਾਲ, ਸਿਰ
ਆਪਣਾ ਹੱਥ ਟਿਕਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਵ ਨੌ ਚਾਰ ਚਲੇ ਨਾਲ, ਸਦਾ ਸੁਹੇਲਾ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਸਚਖੰਡ ਦੁਆਰ ਸਚ ਸੁਲਤਾਨ, ਸ੍ਰੀ ਭਗਵਾਨ ਇਕ ਅਖਵਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਗਿਆਨ, ਨਿਸ਼ਅੱਖਰ ਅੱਖਰ ਬਾਣੀ ਰੂਪ ਪਰਗਟਾਈਆ। ਲੋਕਮਾਤ ਕਰ ਪਰਧਾਨ, ਨੌ ਖੰਡ ਪ੍ਰਿਥਮੀ ਸਤ ਦੀਪ ਕਰੇ ਰੁਸ਼ਨਾਈਆ। ਜੀਵ ਆਤਮ ਦਏ ਮਾਣ, ਪਰਮਾਤਮ ਆਪਣਾ ਭੇਵ ਚੁਕਾਈਆ। ਬ੍ਰਹਮ ਦੇਵੇ ਪਾਰਬ੍ਰਹਮ ਪਹਿਚਾਨ, ਨਿਜ ਨੇਤਰ ਨੈਣ ਖੁਲ੍ਹਾਈਆ। ਮਨ ਵਾਸਨਾ ਖੋਲ੍ਹੇ ਦੁਕਾਨ, ਨੌ ਦੁਆਰੇ ਵੰਡ ਵੰਡਾਈਆ। ਮਤ ਮਤਵਾਲੀ ਫਿਰੇ ਬਾਲ ਅਞਾਣ, ਚਾਰੋ ਕੁੰਟ ਵਾਹੋ ਦਾਹੀਆ। ਬੁੱਧੀ ਵੇਖੇ ਖੇਲ ਮਹਾਨ, ਘਰ ਆਪਣਾ ਡੇਰਾ ਲਾਈਆ। ਪੰਜ ਤਤ ਤੱਤ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਨਿਭਾਈਆ । ਆਸਾ ਤ੍ਰਿਸਨਾ ਵਡ ਬਲਵਾਨ, ਮਮਤਾ ਮੋਹ ਗੜ੍ਹ ਵਖਾਈਆ। ਕਿਰਪਾ ਕਰ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਘਰ ਘਰ ਵਿਚ ਖੇਲ ਕਰੇ ਭਗਵਾਨ, ਭਗਵਨ ਆਪਣੀ ਕਾਰ ਕਮਾਈਆ । ਮੰਦਰ ਅੰਦਰ ਸੋਹਣਾ ਸਚ ਮਕਾਨ, ਸਤਿ ਸਤਿਵਾਦੀ ਆਪ ਸੁਹਾਈਆ। ਨਿਰਮਲ ਦੀਆ ਦੀਪਕ ਜੋਤੀ ਬਾਲ, ਨੂਰੋ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਸੱਚੀ ਧੁਨਕਾਨ, ਸ਼ਬਦ ਅਨਾਦੀ ਨਾਦ ਸੁਣਾਈਆ। ਅੰਮ੍ਰਿਤ ਸਰੋਵਰ ਪੀਣ ਖਾਣ, ਘਰ ਝਿਰਨਾ ਦਏ ਝਿਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸੇਜ ਸੁਹੰਜਣੀ ਮਿਲੇ ਆਣ, ਸੋਭਾਵੰਤ ਵੱਡੀ ਵਡਿਆਈਆ। ਸਤਿਗੁਰ ਨੂਰ ਸ਼ਬਦ ਗਿਆਨ, ਸ਼ਾਹੋ ਭੂਪ ਹੋ ਪਰਧਾਨ, ਜੁਗ ਚੌਕੜੀ ਭੇਵ ਖੁਲ੍ਹਾਈਆ । ਤੇਈ ਅਵਤਾਰ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਏਕਾ ਢੋਲਾ ਨਾਮ ਸੁਣਾਈਆ। ਭਗਤ ਅਠਾਰਾਂ ਦੇਣ ਬਿਆਨ, ਉਚੀ ਕੂਕ ਕੂਕ ਸੁਣਾਈਆ। ਈਸਾ ਮੂਸਾ ਮੁਹੰਮਦ ਲੇਖਾ ਲਿਖ ਕੇ ਗਏ ਅੰਜੀਲ ਕੁਰਾਨ, ਕਾਇਆ ਕੁਰ੍ਹਾ ਸਰਬ ਸਮਝਾਈਆ। ਮੱਕਾ ਕਾਅਬਾ ਦੋ ਦੋ ਆਬਾ ਮੇਲ ਸਚ ਪੀਰ ਸ਼ਾਹ ਸੁਲਤਾਨ, ਪਰਵਰਦਿਗਾਰ ਇਕੋ ਨੂਰ ਜ਼ਹੂਰ ਨਜ਼ਰੀ ਆਈਆ। ਸਾਚੇ ਹੁਜਰੇ ਕਾਇਆ ਮੰਦਰ ਵੇਖੋ ਆਣ, ਹੱਕ ਮਹਿਬੂਬ ਬੈਠਾ ਡੇਰਾ ਲਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਚੌਦਾਂ ਤਬਕ ਸੀਸ ਝੁਕਾਈਆ। ਤਿਸ ਦਾ ਕਲਮਾ ਇਕ ਈਮਾਨ, ਨਬੀ ਰਸੂਲ ਰਹੇ ਜਸ ਗਾਈਆ। ਸੋ ਸਾਹਿਬ ਸਤਿਗੁਰ ਦਾਤਾ ਦਾਨੀ ਸ੍ਰੀ ਭਗਵਾਨ, ਭਗਵਨ ਇਕੋ ਇਕ ਨਜ਼ਰੀ ਆਈਆ। ਹਰ ਘਟ ਵਸਿਆ ਵੇਖੋ ਰਾਮ, ਸੱਚੇ ਤਖ਼ਤ ਆਸਣ ਲਾਈਆ। ਘਨਈਆ ਕਾਹਨਾ ਵੇਖੋ ਸ਼ਾਮ, ਨਿਰਗੁਣ ਬੰਸਰੀ ਨਾਮ ਵਜਾਈਆ । ਚਾਰ ਜੁਗ ਦੇ ਦੇ ਗਏ ਗਿਆਨ, ਅੱਖਰ ਅੱਖਰ ਨਾਲ ਮਿਲਾਈਆ। ਸ਼ਾਸਤਰ ਸਿਮਰਤ ਲਿਖ ਲਿਖ ਵੇਦ ਪੁਰਾਨ, ਗੀਤਾ ਗਿਆਨ ਅੱਠ ਦਸ ਕਰ ਪੜ੍ਹਾਈਆ। ਈਸਾ ਮੂਸਾ ਮੁਹੰਮਦ ਸ਼ਰਅ ਦੱਸ ਕੇ ਗਏ ਕੁਰਾਨ, ਅੰਜੀਲ ਆਇਤ ਸ਼ਰਾਇਤ ਨਾਲ ਮਿਲਾਈਆ। ਗੁਰੂ ਦਸ ਖੋਲ੍ਹ ਦੁਕਾਨ, ਨਾਨਕ ਗੋਬਿੰਦ ਰਾਹ ਗਏ ਵਖਾਈਆ । ਸਰਬ ਜੀਆਂ ਦਾ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਅੰਤਰ ਆਤਮ ਵੇਖੋ ਸਾਰੇ ਮਾਰ ਧਿਆਨ, ਘਰ ਬੈਠਾ ਬੇਪਰਵਾਹੀਆ। ਅੱਠੇ ਪਹਿਰ ਰਾਹ ਤੱਕੇ ਕਵਣ ਵੇਲਾ ਗੁਰਮੁਖ ਮਿਲੇ ਆਣ, ਭਗਤ ਭਗਵਾਨ ਆਪਣੇ ਅੰਗ ਲਗਾਈਆ। ਰਸਨਾ ਜਿਹਵਾ ਬੱਤੀ ਦੰਦ ਜੀਵ ਜੰਤ ਸਾਰੇ ਗਾਣ, ਅੰਦਰ ਵੜ ਕੇ ਦਰਸ ਕੋਇ ਨਾ ਪਾਈਆ। ਲੱਭਦੇ ਫਿਰਦੇ ਚਾਰੋ ਕੁੰਟ ਦਹਿ ਦਿਸ਼ਾ ਜੰਗਲ
ਜੂਹ ਉਜਾੜ ਪਹਾੜ ਬੀਆਬਾਨ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਡੇਰਾ ਲਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸੁਆਮੀ ਨਜ਼ਰ ਕਿਸੇ ਨਾ ਆਏ ਕਾਇਆ ਸਾਢੇ ਤਿੰਨ ਹੱਥ ਮਕਾਨ, ਮਕਬਰਾ ਬੈਠੇ ਤਨ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਇਕੋ ਇਕ ਸਮਝਾਈਆ। ਸਚਖੰਡ ਦੁਆਰਾ ਹਰਿ ਕਾ ਸਤਿ, ਆਦਿ ਜੁਗਾਦਿ ਬਣਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋਤੀ ਜੋਤ ਕਰ ਪਰਕਾਸ਼, ਸ਼ਬਦੀ ਸ਼ਬਦ ਨਾਦ ਵਜਾਇੰਦਾ। ਸ੍ਰਿਸ਼ਟ ਸਬਾਈ ਬਣ ਕੇ ਦਾਸ, ਬਣ ਸੇਵਕ ਸੇਵ ਕਮਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਨਿਜ ਘਰ ਸਾਚੇ ਕਰੇ ਵਾਸ, ਦੂਈ ਦਵੈਤੀ ਪੜਦਾ ਆਪ ਉਠਾਇੰਦਾ। ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਕਰੇ ਪਾਠ, ਗੁਰਸਿਖ ਕਾਇਆ ਪਾਠਸ਼ਾਲਾ ਇਕ ਬਣਾਇੰਦਾ। ਘਰ ਤੀਰਥ ਸਰੋਵਰ ਮਾਰੇ ਠਾਠ, ਅੰਮ੍ਰਿਤ ਇਕੋ ਇਕ ਦ੍ਰਿੜਾਇੰਦਾ। ਲਹਿਣਾ ਚੁੱਕੇ ਤਤ ਆਠ, ਮਨ ਮਤ ਬੁਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਡੇਰਾ ਢਾਹਿੰਦਾ । ਸਚ ਦੁਆਰ ਵਖਾਏ ਹਾਟ, ਚੌਦਾਂ ਲੋਕ ਕੁੰਡਾ ਲਾਹਿੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਗਵਾਇੰਦਾ। ਗੁਰਮੁਖ ਹਰਿਜਨ ਹਰਿਭਗਤ ਜਿਧਰ ਵੇਖੇ ਹਰਿ ਜੂ ਵਸੇ ਪਾਸ, ਖ਼ਾਲੀ ਦੁਆਰਾ ਨਜ਼ਰ ਕੋਇ ਨਾ ਆਇੰਦਾ। ਸੁਰਤੀ ਸ਼ਬਦ ਮਿਲ ਕੇ ਪਾਏ ਰਾਸ, ਗੋਪੀ ਕਾਹਨ ਰੂਪ ਵਟਾਇੰਦਾ। ਸਾਚਾ ਰਾਮ ਦੇਵੇ ਸਾਥ, ਸੀਤਾ ਸਈਆ ਆਪਣੇ ਅੰਗ ਲਗਾਇੰਦਾ। ਤਿਸ ਸਾਹਿਬ ਦਾ ਇਕੋ ਪੂਜਾ ਪਾਠ, ਸਿਮਰਨ ਆਪਣਾ ਨਾਮ ਸਮਝਾਇੰਦਾ। ਪੀਰ ਪੈਗ਼ੰਬਰ ਸਾਰੇ ਉਸ ਦੀ ਗੌਂਦੇ ਗਾਥ, ਸੋਹਲਾ ਢੋਲਾ ਇਕੋ ਇਕ ਦ੍ਰਿੜਾਇੰਦਾ। ਜੁਗ ਚੌਕੜੀ ਵੇਖਣਹਾਰਾ ਲੱਖ ਚੁਰਾਸੀ ਆਪਣੀ ਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਬੁਝਾਇੰਦਾ। ਸਚ ਦੁਆਰਾ ਦੱਸੇ ਏਕ, ਏਕੰਕਾਰ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਅਨੇਕ, ਨਿਤ ਨਵਿਤ ਆਪਣਾ ਵੇਸ ਵਟਾਈਆ। ਪੰਜ ਤਤ ਕਾਇਆ ਚੋਲਾ ਧਰਦੇ ਰਹੇ ਭੇਖ, ਨਿਰਗੁਣ ਸਰਗੁਣ ਕਾਰ ਕਮਾਈਆ। ਪਰਮ ਪੁਰਖ ਪਰਮਾਤਮਾ ਨਾਲ ਕਰਦੇ ਗਏ ਹੇਤ, ਜੀਵਾਂ ਜੰਤਾਂ ਸਰਬ ਸਮਝਾਈਆ। ਨਿਜ ਘਰ ਨਿਜ ਗ੍ਰਹਿ ਨਿਜ ਆਤਮ ਪਰਮਾਤਮ ਲੈਣਾ ਵੇਖ, ਬਾਹਰੋ ਲੱਭਣ ਕੋਇ ਨਾ ਜਾਈਆ। ਤੁਹਾਡੇ ਅੰਦਰ ਵੜ ਕੇ ਰਿਹਾ ਖੇਡ, ਲੁਕਣ ਮੀਚੀ ਖੇਲ ਸਮਝ ਕਿਸੇ ਨਾ ਪਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਭੇਤ, ਸੁਖਮਨ ਟੇਢੀ ਬੰਕ ਨੌ ਦੁਆਰੇ ਪਾਰ ਨਾ ਕੋਇ ਕਰਾਈਆ । ਰਸਨਾ ਜਿਹਵਾ ਗਾ ਗਾ ਸਾਰੇ ਦੱਸਣ ਚਾਰੇ ਵੇਦ, ਪੁਰਾਨ ਅਠਾਰਾਂ ਕਰਨ ਪੜ੍ਹਾਈਆ। ਛੇ ਸ਼ਾਸਤਰ ਦੱਸਣ ਨੇਤਨ ਨੇਤ, ਨੇਰਨ ਨੇਰ ਸਰਬ ਸਮਝਾਈਆ। ਗੀਤਾ ਗਿਆਨ ਕਰਾਏ ਹੇਤ, ਸਾਚੀ ਸਿਖਿਆ ਇਕ ਦਰਸਾਈਆ। ਅੰਜੀਲ ਕੁਰਾਨ ਕਹਿਣ ਲਓ ਪੇਖ, ਸਾਚਾ ਪੀਰ ਬੇਪਰਵਾਹੀਆ। ਸਾਚੀ ਬਾਣੀ ਗੁਰੂ ਗੁਰ ਕਹੇ ਮਿਟਾਓ ਆਪਣੀ ਰੇਖ, ਪਿਛਲਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਾਚੀ ਦਇਆ ਆਪ ਕਮਾਈਆ। ਸਚਖੰਡ ਦੁਆਰੇ ਸਾਚੇ ਤਖ਼ਤ ਚੜ੍ਹ, ਸੋ ਸਤਿਗੁਰ ਸੋਭਾ ਪਾਈਆ। ਜੁਗ ਚੌਕੜੀ ਘਾੜਨ ਘੜ, ਲੱਖ ਚੁਰਾਸੀ ਵੰਡ ਵੰਡਾਈਆ। ਸਰਗੁਣ ਅੰਦਰ ਨਿਰਗੁਣ ਵੜ, ਨਿਤ ਨਿਤ ਵੇਖੇ ਥਾਉਂ ਥਾਈਂਆ। ਆਦਿ ਜੁਗਾਦੀ ਖੇਲ ਕਰ, ਹਰਿ ਕਰਤਾ ਖ਼ਾਲਕ ਖ਼ਲਕ ਰੂਪ ਵਟਾਈਆ। ਨਿਰਭੌ ਭੈ ਚੁਕਾਏ ਸਰਬ
ਡਰ, ਭਿਆਨਕ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਰ ਨਾਮ ਰਹੇ ਪੜ੍ਹ, ਬਾਹਰ ਸ੍ਰਿਸ਼ਟ ਸਬਾਈ ਗਏ ਜਣਾਈਆ। ਸਰਬ ਜੀਆਂ ਦਾ ਇਕੋ ਘਰ, ਦੂਜਾ ਮੰਦਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਸ੍ਰਿਸ਼ਟ, ਸਾਹਿਬ ਸਤਿਗੁਰ ਹੱਥ ਵਡਿਆਈਆ। ਨੌ ਖੰਡ ਪ੍ਰਿਥਮੀ ਦੱਸੇ ਇਕੋ ਇਸ਼ਟ, ਈਸ਼ ਜੀਵ ਬੂਝ ਬੁਝਾਈਆ। ਕਿਰਪਾ ਨਿਧਾਨ ਠਾਕਰ ਸਤਿਗੁਰ ਖੋਲ੍ਹੇ ਸਭ ਦੀ ਦ੍ਰਿਸ਼ਟ, ਦਿਸ਼ਾ ਕੂਟ ਇਕੋ ਨਜ਼ਰੀ ਆਈਆ। ਮਨ ਵਾਸਨਾ ਦੂਰ ਕਰੇ ਭਰਿਸ਼ਟ, ਭਰਿਸ਼ਟਾਚਾਰ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਵਿਚੋ ਜਨ ਭਗਤਾਂ ਦੀ ਆਪਣੇ ਹੱਥ ਵਿਚ ਰੱਖੇ ਲਿਸਟ, ਬਾਕੀ ਲੇਖਾ ਲੇਖੇ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਸੁਣਾਈਆ। ਸਚ ਸੰਦੇਸ਼ਾ ਸੁਣੋ ਮੀਤ, ਸੋ ਸਾਹਿਬ ਆਪ ਸੁਣਾਈਆ। ਜੁਗ ਚੌਕੜੀ ਗਏ ਬੀਤ, ਕੋਟਨ ਕੋਟ ਕਾਲ ਵਿਹਾਈਆ। ਕਲਜੁਗ ਸਾਰੇ ਵੇਖੋ ਰੀਤ, ਗੁਰੂ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਗੁਰੂਦੁਆਰੇ ਸ਼ਿਵਦਵਾਲੇ ਮੱਠ ਫਿਰੀ ਦਰੋਹੀ ਮੰਦਰ ਮਸੀਤ, ਸਾਚਾ ਧਰਮ ਨਜ਼ਰ ਕਿਤੇ ਨਾ ਆਈਆ। ਪੰਡਤ ਪਾਂਧੇ ਗਰੰਥੀ ਪੰਥੀ ਮੁਲਾਂ ਸ਼ੇਖ਼ ਮਸਾਇਕ ਬਦਲੀ ਨੀਤ, ਹਰਿ ਮੰਦਰ ਬੈਠੇ ਧੀਆਂ ਭੈਣਾਂ ਰਹੇ ਤਕਾਈਆ । ਕਾਇਆ ਕਿਸੇ ਨਾ ਦਿਸੇ ਠੰਡੀ ਸੀਤ, ਤ੍ਰੈਗੁਣ ਅਗਨੀ ਅੱਗ ਰਹੀ ਮਚਾਈਆ। ਲੇਖਾ ਚੁਕਿਆ ਨਾ ਹਸਤ ਕੀਟ, ਊਚ ਨੀਚ ਡੇਰਾ ਕੋਇ ਨਾ ਢਾਹੀਆ। ਆਤਮ ਕਰੇ ਨਾ ਕੋਈ ਪਰਮਾਤਮ ਪ੍ਰੀਤ, ਕੂੜੀ ਯਾਰੀ ਸਰਬ ਲਗਾਈਆ। ਸਾਚੀ ਸਿਖਿਆ ਕੋਈ ਨਾ ਲਏ ਸੀਖ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬੈਠੀ ਗੁਰ ਕਾ ਸ਼ਬਦ ਭੁਲਾਈਆ। ਸਾਹਿਬ ਸਤਿਗੁਰ ਕਿਸੇ ਨਾ ਵਸੇ ਚੀਤ, ਚਤੁਰਭੁਜ ਨਜ਼ਰ ਕਿਸੇ ਨਾ ਆਈਆ। ਰਾਮਾ ਕ੍ਰਿਸ਼ਨਾ ਸਾਰੇ ਗੌਂਦੇ ਗੀਤ, ਅੱਗੇ ਹੋ ਕੇ ਚਰਨੀ ਸੀਸ ਨਾ ਕੋਇ ਝੁਕਾਈਆ। ਨਜ਼ਰ ਨਾ ਆਏ ਕਿਸੇ ਧਾਮ ਅਨਡੀਠ, ਨਿਰਗੁਣ ਨੂਰ ਨੂਰ ਨਾ ਕੋਇ ਰੁਸ਼ਨਾਈਆ। ਅੰਤਮ ਸਭ ਦੀ ਨੰਗੀ ਹੋਈ ਪੀਠ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਜੀਵ ਕੌੜੇ ਰੀਠ, ਅੰਮ੍ਰਿਤ ਰਸ ਨਜ਼ਰ ਕੋਇ ਨਾ ਆਈਆ। ਸਦੀ ਬੀਸਵੀਂ ਰਹੀ ਬੀਤ, ਬੀਤੀ ਕਹਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖਣ ਚਾਈਂ ਚਾਈਂਆ। ਚਾਰੋ ਕੁੰਟ ਸਾਚਾ ਕਲਮਾ ਪੜ੍ਹੇ ਨਾ ਕੋਇ ਹਦੀਸ, ਹਿਰਦੇ ਰਾਮ ਨਾ ਕੋਇ ਧਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਤਰ ਨੈਣਾਂ ਸਰਬ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੈਣਾਂ ਵੇਖ, ਦੋਏ ਨੈਣ ਰਹੇ ਸ਼ਰਮਾਈਆ। ਕਲਜੁਗ ਕੂੜਾ ਚਾਰੋ ਕੁੰਟ ਦਿਸੇ ਭੇਖ, ਹਰਿ ਕਾ ਭੇਤ ਕੋਇ ਨਾ ਪਾਈਆ। ਮਾਇਆ ਮਮਤਾ ਖੇਲਾਂ ਰਿਹਾ ਖੇਡ, ਸਾਚਾ ਖੇਲ ਸਮਝ ਕਿਸੇ ਨਾ ਆਈਆ। ਰੁੱਤ ਸੁਹੰਜਣੀ ਰਹੇ ਨਾ ਕੋਈ ਚੇਤ, ਖ਼ਿਜ਼ਾਂ ਚਾਰੋ ਤਰਫ਼ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪ੍ਰਭ ਤੇਰੇ ਅੱਗੇ ਚਲੇ ਨਾ ਕੋਇ ਚਤੁਰਾਈਆ। ਸ੍ਰੀ ਭਗਵਾਨ ਦੱਸੇ ਆਪ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਈਆ। ਉਠ ਕੇ ਵੇਖੋ ਕੋਈ ਨਾ ਜਪੇ ਅੰਤਰ ਜਾਪ, ਤੁੱਟੀ ਲਿਵ ਨਾ ਕੋਇ ਲਗਾਈਆ। ਦਿਨੇ ਰਾਤੀ ਕਰਨ ਪਾਪ, ਅੰਮ੍ਰਿਤ ਵੇਲੇ ਉਠ ਕੇ ਰਸਨਾ ਜਿਹਵਾ ਪ੍ਰਭ ਨੂੰ ਸ਼ਰਮਿੰਦਾ ਰਹੇ ਕਰਾਈਆ। ਰਸਨਾ ਕਹਿਣ ਤੂੰ ਪਾਕੀ ਪਾਕ, ਅੰਦਰੋ ਪਲੀਤੀ ਬਾਹਰ ਨਾ ਕੋਇ ਕਢਾਈਆ।
ਬਾਹਰੋ ਗੁਰੂ ਦੇ ਬਣਦੇ ਸਾਰੇ ਸਾਕ, ਅੰਦਰੋ ਠੱਗੀ ਰਹੇ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਦਰ ਵੜ ਕੇ ਸਭ ਨੂੰ ਰਿਹਾ ਝਾਕ, ਘਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਜੁਗ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਇਕੱਠੇ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਸਰਨਾਈ ਸਾਹਿਬ ਢੱਠੇ, ਧੂੜੀ ਟਿੱਕਾ ਮਸਤਕ ਲਾਈਆ। ਸਾਚੇ ਨਾਮ ਜੀਵ ਕੋਈ ਨਾ ਰਤੇ, ਰਤੀ ਰਤ ਨਾ ਕੋਇ ਸੁਕਾਈਆ। ਸਦੀ ਵੀਹਵੀਂ ਅਸੀਂ ਵੇਖ ਕੇ ਰਹਿ ਗਏ ਹੱਕੇ ਬੱਕੇ, ਹਰਿ ਕਾ ਮੰਦਰ ਸੋਭਾ ਕੋਇ ਨਾ ਪਾਈਆ। ਲਿਖ ਲਿਖ ਲੇਖ ਦੇ ਕੇ ਆਏ ਸੱਚੇ ਪਤੇ, ਪਤਿਪਰਮੇਸ਼ਵਰ ਮਿਲੋ ਇਕੋ ਮਾਹੀਆ। ਜੋ ਵੇਲੇ ਅੰਤਮ ਪੜਦਾ ਢਕੇ, ਸਿਰ ਆਪਣਾ ਹੱਥ ਰਖਾਈਆ। ਲੱਖ ਚੁਰਾਸੀ ਵਿਚੋ ਫੜ ਕੇ ਰੱਖੇ, ਜੂਨੀ ਜੂਨ ਨਾ ਕੋਇ ਭਵਾਈਆ। ਰਾਏ ਧਰਮ ਨਾ ਮਾਰੇ ਧੱਕੇ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਕੋਲ ਨਾ ਰੱਖੇ, ਦੁਹਾਗਣ ਨਾਰ ਨਾ ਕੋਇ ਪਰਨਾਈਆ। ਅੰਤਮ ਆਪਣੀ ਗੋਦੀ ਸੱਟੇ, ਦੂਜੇ ਹੱਥ ਨਾ ਕਿਸੇ ਫੜਾਈਆ। ਆਵਣ ਜਾਵਣ ਪੈਂਡੇ ਮੁੱਕੇ, ਪਾਂਧੀ ਰੂਪ ਨਾ ਕੋਇ ਵਟਾਈਆ। ਪ੍ਰਭ ਸਰਨਾਈ ਫੇਰ ਕੋਈ ਨਾ ਪੁੱਛੇ, ਅੰਤਮ ਜੋਤੀ ਜੋਤ ਮੇਲ ਮਿਲਾਈਆ। ਜੋ ਸਾਹਿਬ ਸਤਿਗੁਰ ਕੋਲੋ ਬੈਠੇ ਰੁੱਸੇ, ਤਿਨ੍ਹਾਂ ਦੇਵੇ ਅੰਤ ਸਜ਼ਾਈਆ । ਓਸ ਪਰੀਤਮ ਨਾਲ ਕਾਹਦੇ ਗ਼ੁੱਸੇ, ਜੋ ਸਭ ਦਾ ਪਿਤਾ ਮਾਈਆ। ਸੌਂਦਿਆਂ ਜਾਗਦਿਆਂ ਉਠਦਿਆਂ ਬਹਿੰਦਿਆਂ ਮਾਤਾ ਗਰਭ ਅੰਦਰ ਪੁੱਛੇ, ਨਿਰਗੁਣ ਹੋ ਕੋ ਨਿਰਗੁਣ ਵੇਖ ਵਖਾਈਆ। ਚੌਕੀਦਾਰ ਹੋ ਕੇ ਪੰਚ ਵਿਕਾਰ ਤੁਹਾਡੇ ਮੋੜੇ ਕੁੱਤੇ, ਬਣ ਸੇਵਕ ਸੇਵ ਕਮਾਈਆ। ਦੀਨ ਦਿਆਲ ਹੋ ਕੇ ਆਪਣੀ ਗੋਦੀ ਚੁੱਕੇ, ਫੜ ਬਾਹੋ ਗਲੇ ਲਗਾਈਆ। ਦਸ ਦਸ ਮਾਸ ਫੇਰ ਨਾ ਤਪੇ ਪੁੱਠੇ, ਹਵਨ ਕੁੰਡ ਨਾ ਕੋਇ ਤਪਾਈਆ। ਉਹ ਸਤਿਗੁਰ ਤੁਹਾਡੇ ਅੰਦਰ ਬੈਠਾ ਛੁਪੇ, ਚੁਪ ਚੁਪੀਤਾ ਬੈਠਾ ਡੇਰਾ ਲਾਈਆ । ਜੇ ਕੋਈ ਗੁਰਮੁਖ ਨੀਵਾਂ ਹੋ ਕੇ ਉਸ ਨੂੰ ਪੁਛੇ, ਅੰਦਰੇ ਅੰਦਰ ਦਏ ਸਮਝਾਈਆ। ਆ ਲਾਡਲੇ ਮੇਰੇ ਪੁਤੇ, ਪਿਤਾ ਪੂਤ ਮੇਲ ਮਿਲਾਈਆ। ਉਤੋ ਆ ਕੇ ਨੇੜੇ ਹੋ ਕੇ ਚੁੱਕੇ, ਚੁੱਕ ਕੇ ਉਪਰ ਆਪ ਲੈ ਜਾਈਆ। ਉਜਲ ਕਰੇ ਮਾਤ ਮੁਖੇ, ਦੁਰਮਤ ਮੈਲ ਧਵਾਈਆ। ਜੋ ਜੀਵ ਸਤਿਗੁਰ ਮਿਲਣ ਨਿਸ਼ਾਨਿਉਂ ਉਕੇ, ਤਿਨ੍ਹਾਂ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਰਬ ਜੀਆਂ ਰਿਹਾ ਜਣਾਈਆ। ਸਰਬ ਜੀਆਂ ਪ੍ਰਭ ਦੇਵੇ ਨਾਮ ਨਿਧਾਨ, ਨਿਰਗੁਣ ਸਰਗੁਣ ਬੂਝ ਬੁਝਾਇੰਦਾ। ਸ਼ਬਦ ਗੁਰਦੇਵ ਸੁਆਮੀ ਸਦਾ ਮਿਹਰਵਾਨ, ਨਮੋ ਨਮੋ ਨਿਮਸਕਾਰ ਸੀਸ ਜਗਦੀਸ ਇਕ ਝੁਕਾਇੰਦਾ। ਬੋਧ ਅਗਾਧ ਬਣ ਕੇ ਪੰਡਤ ਦੇਵੇ ਧੁਰ ਫ਼ਰਮਾਨ, ਸਾਚੀ ਸਿਖਿਆ ਸਾਖਿਆਤ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੁਕਿਆ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਉਠ ਕੇ ਦੇਣ ਇਕ ਬਿਆਨ, ਬਿਆਨਾ ਸਭ ਦੇ ਕੋਲੋ ਆਪਣਾ ਨਾਮ ਰਖਾਇੰਦਾ। ਚਾਰੋ ਕੁੰਟ ਸ੍ਰਿਸ਼ਟ ਸਬਾਈ ਸਚ ਦਿਸੇ ਨਾ ਕੋਇ ਨਿਸ਼ਾਨ, ਧਰਮ ਨਿਸ਼ਾਨਾ ਹੱਥ ਨਾ ਕੋਇ ਝੁਲਾਇੰਦਾ। ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਤੋੜ ਨਾ ਕੋਇ ਨਿਭਾਇੰਦਾ । ਬਗ਼ਲੇ ਮਾਰ ਅੰਜੀਲ ਕੁਰਾਨ, ਮਸਲਾ ਹੱਕ ਨਾ ਕੋਇ ਸਮਝਾਇੰਦਾ। ਬਿਸਮਲ ਰੂਪ ਨਾ ਕੋਇ ਦਿਸੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਭਗਵਾਨ, ਪ੍ਰਭੂ ਤੇਰੇ ਹੱਥ ਵਡਿਆਈਆ।
ਕਲਜੁਗ ਜੀਵ ਭੁੱਲੇ ਤੇਰਾ ਸਚ ਨਿਸ਼ਾਨ, ਨੂਰ ਨਜ਼ਰ ਕਿਸੇ ਨਾ ਆਈਆ। ਸਾਡਾ ਚਲੇ ਨਾ ਕੋਈ ਗਿਆਨ, ਅਗਿਆਨ ਬੈਠਾ ਡੇਰਾ ਲਾਈਆ। ਘਰ ਘਰ ਵੜਿਆ ਇਕ ਅਭਿਆਨ, ਹੰਕਾਰੀ ਗੜ੍ਹ ਰਹੇ ਬਣਾਈਆ। ਅੰਦਰ ਵੜ ਕੇ ਨੱਚੇ ਸ਼ੈਤਾਨ, ਕੂੜੀ ਕਿਰਿਆ ਡੌਰੂ ਡੰਕ ਵਜਾਈਆ। ਚਾਰੋ ਕੁੰਟ ਦਿਸੇ ਬੇਈਮਾਨ, ਬੈਵਾ ਰੂਪ ਸਰਬ ਖ਼ੁਦਾਈਆ। ਆ ਕੇ ਵੇਖ ਆਪਣਾ ਜਹਾਨ, ਜੀਵ ਜੰਤ ਸਾਧ ਸੰਤ ਕਰਨ ਲੜਾਈਆ। ਸ਼ਰਅ ਮਜ਼੍ਹਬ ਦੀਨ ਇਸਲਾਮ ਹੋਏ ਹੈਰਾਨ, ਹਰਿ ਜੂ ਹਰਿ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੇ ਦਰ ਇਕ ਸਲਾਮ, ਦੋਏ ਜੋੜ ਸੀਸ ਝੁਕਾਈਆ। ਸ੍ਰੀ ਭਗਵਾਨ ਕਹੇ ਮੈਂ ਆਵਾਂਗਾ। ਨਿਰਗੁਣ ਨੂਰ ਜੋਤ ਪਰਗਟਾਵਾਂਗਾ। ਲੋਕਮਾਤ ਵੇਖ ਵਖਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਫੋਲ ਫੋਲਾਵਾਂਗਾ। ਨੌ ਖੰਡ ਪ੍ਰਿਥਮੀ ਪੜਦਾ ਲਾਹਵਾਂਗਾ । ਸਤ ਦੀਪ ਭੇਵ ਚੁਕਾਵਾਂਗਾ। ਕਲਜੁਗ ਕੂੜੀ ਰੀਤ ਮੇਟ ਮਿਟਾਵਾਂਗਾ। ਸ਼ਿਵਦਵਾਲਾ ਮਠ ਮੰਦਰ ਮਸੀਤ ਵੇਖ ਵਖਾਵਾਂਗਾ। ਲੱਖ ਚੁਰਾਸੀ ਪਰਖਾਂ ਨੀਤ, ਨੀਤੀਵਾਨ ਵਿਚੋ ਬਾਹਰ ਕਢਾਵਾਂਗਾ। ਜੋ ਪ੍ਰਭ ਦਾ ਗੌਂਦੇ ਗੀਤ, ਤਿਨ੍ਹਾਂ ਆਪਣੇ ਨਾਲ ਮਿਲਾਵਾਂਗਾ। ਵਖਾਵਾਂ ਖੇਲ ਇਕ ਅਨਡੀਠ, ਅਨਡਿਠੜੀ ਕਾਰ ਕਮਾਵਾਂਗਾ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਵਾਂਗਾ। ਆਤਮ ਨਾਲ ਕਰਾਂ ਸਚ ਪ੍ਰੀਤ, ਪਰਮਾਤਮ ਆਪਣਾ ਰੂਪ ਵਖਾਵਾਂਗਾ। ਕਰ ਕਾਇਆ ਠੰਡੀ ਸੀਤ, ਅੰਮ੍ਰਿਤ ਮੇਘ ਬਰਸਾਵਾਂਗਾ। ਨਿਰਗੁਣ ਹੋ ਕੇ ਵਸਾਂ ਚੀਤ, ਮਨ ਚਿੰਦਿਆ ਫਲ ਖਵਾਵਾਂਗਾ। ਤਾਜ ਰੱਖ ਕੇ ਸਾਚਾ ਸੀਸ, ਦੋ ਜਹਾਨਾਂ ਰਾਜ ਕਮਾਵਾਂਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਵਾਂ ਇਕੋ ਨਾਮ ਹਦੀਸ, ਕਲਮਾ ਰਾਗ ਨਾਮ ਪੜ੍ਹਾਵਾਂਗਾ। ਮਾਇਆ ਰਾਣੀ ਖ਼ਾਲੀ ਕਰਾਂ ਖੀਸ, ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਤਖ਼ਤੋ ਅੰਤਮ ਲਾਹਵਾਂਗਾ । ਲੱਖ ਚੁਰਾਸੀ ਲਵਾਂ ਜੀਤ, ਜਿਤ ਆਪਣੇ ਹੱਥ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸਚ ਦੁਆਰਾ ਇਕ ਵਡਿਆਵਾਂਗਾ। ਸਚ ਦੁਆਰਾ ਇਕ ਬਣਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਜਨ ਭਗਤਾਂ ਮੇਲ ਮਿਲਾਏਗਾ। ਸਾਚੇ ਸੰਤਾਂ ਅੰਗ ਲਗਾਏਗਾ। ਗੁਰਮੁਖ ਗੁਰ ਗੁਰ ਗੋਦ ਬਹਾਏਗਾ। ਗੁਰਸਿਖ ਧੁਰ ਸੰਜੋਗ ਮਿਲਾਏਗਾ। ਲੇਖਾ ਜਾਣੇ ਮਾਣਸ ਮਨੁੱਖ, ਮਨੁਸ਼ ਆਪਣਾ ਰੰਗ ਚੜ੍ਹਾਏਗਾ। ਸੰਤ ਸੁਹੇਲੇ ਜਨਨੀ ਬਣ ਕੇ ਰੱਖੇ ਕੁੱਖ, ਧੰਨ ਜਣੇਂਦੀ ਬਣ ਕੇ ਮਾਉਂ ਏਕਾ ਸੇਵ ਕਮਾਏਗਾ। ਜਨਮ ਕਰਮ ਦਾ ਮੇਟੇ ਦੁੱਖ, ਕਰਮ ਕਾਂਡ ਨੇੜ ਕੋਇ ਨਾ ਆਏਗਾ। ਆਤਮ ਪਰਮਾਤਮ ਦੇਵੇ ਇਕੋ ਸੁਖ, ਸੁਖ ਸਾਗਰ ਰੂਪ ਜਣਾਏਗਾ। ਕੂੜੀ ਕਿਰਿਆ ਅੰਦਰੋ ਬੂਟਾ ਦੇਵੇ ਪੁਟ, ਸਚ ਸੁੱਚ ਇਕੋ ਰਾਹ ਵਖਾਏਗਾ। ਕਾਮ ਕਰੋਧ ਲੋਭ ਮੋਹ ਹੰਕਾਰ ਗੁਰਮੁਖ ਤੇਰਾ ਘਰ ਲੈਣ ਨਾ ਲੁੱਟ, ਫੜ ਕੇ ਡੰਡਾ ਸ਼ਬਦ ਬਾਹਰ ਕਢਾਏਗਾ। ਤੇਰੇ ਅੰਦਰੋ ਇਕੋ ਆਵਾਜ਼ ਆਵੇ ਸ਼ਬਦ ਨਾਦ ਨਾਮ ਨਿਧਾਨ ਲੈਣਾ ਪੁੱਛ, ਦੂਜਾ ਰਾਗ ਨਾ ਕੋਇ ਅਲਾਏਗਾ। ਬਿਨ ਪੜ੍ਹਿਆਂ ਬਿਨ ਪਾਣੀ ਠਰਿਆਂ ਬਿਨ ਅਗਨੀ ਸੜਿਆਂ ਤੈਨੂੰ ਆਪਣਾ ਆਪ ਜਾਏ ਬੁਝ, ਜਿਸ ਵੇਲੇ ਸਤਿਗੁਰ ਪੂਰਾ ਦਇਆ ਕਮਾਏਗਾ। ਸੁਰਤ ਸਵਾਣੀ ਨਿੱਕੀ ਬਾਲੀ ਨੱਢੀ ਆਏ ਸੁਝ, ਘਰ ਪੜਦਾ ਆਪ ਉਠਾਏਗਾ। ਸਾਚੀ ਸੇਜਾ ਬਹੇ ਕੁੱਦ, ਪਲੰਘ ਰੰਗੀਲਾ ਇਕ ਵਿਛਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਏਗਾ। ਸਾਚੀ ਸਿਖਿਆ ਚਾਰ ਵਰਨ, ਚਾਰੇ ਖਾਣੀ ਚਾਰੇ ਬਾਣੀ ਆਪ ਜਣਾਈਆ। ਨੇਤਰ ਖੋਲ੍ਹ੍ਹੇ ਹਰਨ ਫਰਨ, ਨਿਜ ਨੇਤਰ ਪੜਦਾ
ਲਾਹੀਆ। ਲਹਿਣਾ ਚੁੱਕੇ ਰਸਨਾ ਪੜ੍ਹਨ, ਅਜੱਪਾ ਜਾਪ ਇਕ ਜਪਾਈਆ। ਲੇਖਾ ਚੁੱਕੇ ਜਨਮ ਮਰਨ, ਆਵਣ ਜਾਵਣ ਰਹਿਣ ਨਾ ਪਾਈਆ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਵੱਡੀ ਵਡਿਆਈਆ। ਪੰਜ ਵਿਕਾਰ ਮੂਲ ਨਾ ਲੜਨ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ਼ਬਦ ਗੁਰੂ ਕੋਲੋ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਸਰਨ ਸਰਨਾਈ ਨਿਉਂ ਨਿਉਂ ਪੜਨ, ਦੋਏ ਜੋੜ ਵਾਸਤਾ ਪਾਈਆ। ਪ੍ਰਭ ਮਿਲਿਆਂ ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਮਿਲੇ ਸੱਚੀ ਸਰਨ, ਸਰਨਗਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਆਪ, ਪ੍ਰਭ ਆਪਣਾ ਫੇਰਾ ਪਾਈਆ । ਪੁਰਖ ਅਬਿਨਾਸ਼ੀ ਵਡ ਪਰਤਾਪ, ਚਾਰੋ ਕੁੰਟ ਭੇਵ ਚੁਕਾਈਆ। ਜਨ ਭਗਤਾਂ ਦੇਵੇ ਅਗੰਮੀ ਜਾਪ, ਧੁਨ ਅਨਾਦੀ ਰਾਗ ਸੁਣਾਈਆ। ਲੇਖਾ ਜਾਣੇ ਪੰਜ ਤਤ ਮਾਟੀ ਖ਼ਾਕ, ਬੰਦ ਤਾਕੀ ਖੋਲ੍ਹ ਵਖਾਈਆ। ਅੰਦਰ ਵੜ ਕੇ ਮਾਰੇ ਝਾਤ, ਨੇਤਰ ਨੈਣ ਨੈਣ ਨਾਲ ਮਿਲਾਈਆ। ਸੈਨਤ ਨਾਲ ਗੁਰਮੁਖਾਂ ਜਾਏ ਆਖ, ਇਕੋ ਨਾਮ ਜਪੋ ਪ੍ਰਭ ਸੱਚੇ ਸਚ ਗੋਸਾਈਂਆ। ਤ੍ਰੈਗੁਣ ਮਾਇਆ ਮਿਟੇ ਤਾਪ, ਤੀਨੋ ਤਾਪ ਦਏ ਮਿਟਾਈਆ। ਕੋਟ ਜਨਮ ਉਤਾਰੇ ਪਾਪ, ਪਤਤ ਪੁਨੀਤ ਆਪ ਕਰਾਈਆ। ਘਰ ਸੱਜਣ ਮਿਲੇ ਆਪ, ਪਤਿਪਰਮੇਸ਼ਵਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਜਣਾਈਆ । ਸਚ ਦੁਆਰਾ ਕਾਇਆ ਮਠ, ਹਰਿ ਮੰਦਰ ਆਪ ਸੁਹਾਇਆ। ਅੰਦਰ ਵੜ ਪੁਰਖ ਸਮਰਥ, ਨਿਰਗੁਣ ਸਾਚਾ ਡੇਰਾ ਲਾਇਆ। ਦੇਵਣਹਾਰਾ ਸਾਚੀ ਵਥ, ਵਸਤ ਅਮੋਲਕ ਨਾਮ ਵਰਤਾਇਆ। ਗੁਰਮੁਖ ਸੱਜਣ ਸੰਤ ਸੁਹੇਲੇ ਭਗਤ ਭਗਵਾਨ ਲਏ ਰੱਖ, ਲੱਖ ਚੁਰਾਸੀ ਵਿਚੋ ਬਾਹਰ ਕਢਾਇਆ। ਤੀਜੀ ਖੋਲ੍ਹੇ ਆਪਣੀ ਅੱਖ, ਦੋਏ ਲੋਚਣ ਬੰਦ ਕਰਾਇਆ। ਸਾਚਾ ਨਾਮ ਜਣਾਏ ਛੰਦ, ਸੋਹੰ ਢੋਲਾ ਰਾਗ ਅਲਾਇਆ। ਜੁਗ ਜਨਮ ਦੀ ਟੁੱਟੀ ਗੰਢ, ਪ੍ਰਭੂ ਆਪਣਾ ਬੰਧਨ ਪਾਇਆ। ਨਾਰ ਦੁਹਾਗਣ ਹੋਏ ਨਾ ਰੰਡ, ਹਰਿ ਕੰਤ ਸੁਹਾਗੀ ਇਕ ਮਿਲਾਇਆ। ਭਰਮ ਭੁਲੇਖਾ ਢਾਹ ਕੰਧ, ਸਾਚਾ ਮੰਦਰ ਇਕ ਰੁਸ਼ਨਾਇਆ। ਸਤਿ ਸੁਆਮੀ ਵੇਖੇ ਅੰਦਰ ਲੰਘ, ਅੰਤਰਜਾਮੀ ਆਪਣਾ ਫੇਰਾ ਪਾਇਆ। ਇਕੋ ਦੇਵੇ ਨਾਮ ਅਨੰਦ, ਅਨੰਦ ਅਨੰਦ ਵਿਚੋ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ ਬਿਧ ਆਪਣੀ ਦਏ ਸਮਝਾਇਆ। ਸਾਚੀ ਬਿਧ ਦੱਸੇ ਭਗਵਾਨ, ਜਨ ਭਗਤਾਂ ਕਰੇ ਜਣਾਈਆ । ਨਿਰਗੁਣ ਨੂਰ ਜੋਤ ਮਹਾਨ, ਸਤਿ ਸਰੂਪ ਦਏ ਵਖਾਈਆ। ਸ਼ਬਦ ਨਾਦ ਸੱਚੀ ਧੁਨਕਾਨ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਮੇਘ ਇਕੋ ਵਾਰ ਬਰਸਾਈਆ। ਰਾਤੀਂ ਸੁਤਿਆਂ ਮਿਲੇ ਆਣ, ਦਿਨੇ ਜਾਗਦਿਆਂ ਆਪਣਾ ਰੰਗ ਰੰਗਾਈਆ। ਜੇ ਕੋਈ ਗੁਰਮੁਖ ਕੋਲੋ ਪੁਛੇ ਰਸਨੀ ਦੇ ਸਕੇ ਨਾ ਕੋਈ ਬਿਆਨ, ਹਰਿ ਕਾ ਭੇਵ ਸਮਝਾ ਸਕੇ ਨਾ ਕੋਈ ਰਾਈਆ। ਬਾਹਰੋ ਦੱਸਦੇ ਸਰਬ ਨਿਸ਼ਾਨ, ਰਸਨਾ ਜਿਹਵਾ ਨਾਲ ਰਲਾਈਆ। ਜਿੰਨਾਂ ਚਿਰ ਕਿਰਪਾ ਕਰੇ ਨਾ ਆਪ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਓਨਾਂ ਚਿਰ ਸੰਸਾ ਕਦੇ ਨਾ ਚੁੱਕੇ ਵਿਚ ਜਹਾਨ, ਸਤਿਗੁਰ ਪੂਰਾ ਸਾਖਿਆਤ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਲੋਕਮਾਤ ਧਰਤ ਧਵਲ ਉਤੇ ਔਂਦੇ ਸਰਬ ਮਿਹਮਾਨ, ਆਵਣ ਜਾਵਣ ਫੇਰੀਆਂ ਪਾਈਆ। ਜਿਸ ਜਨ ਸਾਹਿਬ ਸਤਿਗੁਰ
ਸੱਚਾ ਸਾਕ ਸੈਣ ਮਿਲੇ ਆਣ, ਫੜ ਬਾਹੋ ਆਪਣੇ ਘਰ ਲੈ ਜਾਈਆ। ਜਾ ਕੇ ਬਿਠਾਏ ਓਸ ਮਕਾਨ, ਜਿਸ ਮਕਾਨ ਵਿਚੋ ਦਿਤਾ ਘਲਾਈਆ। ਦਰਸ ਦਿਖਾਏ ਇਕੋ ਇਕ ਸਾਹਿਬ ਸੁਲਤਾਨ, ਸਤਿ ਸਰੂਪ ਨਜ਼ਰੀ ਆਈਆ। ਭਗਤ ਭਗਵਾਨ ਵੇਖ ਹੋਏ ਹੈਰਾਨ, ਚਾਰੋ ਕੁੰਟ ਦਹਿ ਦਿਸ਼ਾ ਬਿਨ ਨਿਰਮਲ ਜੋਤ ਦੂਜਾ ਰੂਪ ਕੋਈ ਨਜ਼ਰ ਨਾ ਆਈਆ। ਓਸ ਵੇਲੇ ਭਗਤ ਭਗਵਾਨ ਦੋਵੇਂ ਕਹਿਣ, ਤੂੰ ਮੈਂਨੂੰ ਮਿਲਿਆ ਆਣ, ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਸੋਹੰ ਰੂਪ ਸਮਾਈਆ। ਸਤਿਜੁਗ ਸੱਚੇ ਇਕ ਏਹੋ ਬਣੇ ਵਿਧਾਨ, ਪੁਰਖ ਬਿਧਾਤਾ ਆਪ ਬਣਾਈਆ। ਸ੍ਰਿਸ਼ਟ ਸਬਾਈ ਕਰ ਸ਼ਬਦ ਕੁੜਮਾਈ ਦੇਵੇ ਨਾਮ ਗਿਆਨ, ਆਤਮ ਪਰਮਾਤਮ ਬੂਝ ਬੁਝਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਦਾਤਾ ਵਿਸ਼ਨੂੰ ਭਗਵਾਨ, ਗੁਰ ਸ਼ਬਦ ਸ਼ਬਦ ਗੁਰ ਦੋ ਜਹਾਨ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹੌਲੀ ਹੌਲੀ ਕਰੇ ਆਪਣਾ ਕਾਮ, ਕਿਸੇ ਕੋਲੋ ਸਿਖਿਆ ਲੈਣ ਕਦੀ ਨਾ ਜਾਈਆ।