ਪੁਸਤਕਾਲਾਭਾਗ ੧੫

੮ ਅੱਸੂ ੨੦੨੦ ਬਿਕਰਮੀ ਰਾਮ ਸਿੰਘ ਦੇ ਗ੍ਰਹਿ ਫਿਰੋਜ਼ਪੁਰ ਛਾਉਣੀ

ਸੋ ਸਾਹਿਬ ਪੁਰਖ ਸੁਲਤਾਨਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਨੌਜਵਾਨਾ, ਬਲ ਆਪਣਾ ਆਪ ਪਰਗਟਾਇੰਦਾ। ਜੋਧਾ ਸੂਰਬੀਰ ਮਰਦ ਮਰਦਾਨਾ, ਨਿਰਵੈਰ ਆਪਣਾ ਭੇਵ ਚੁਕਾਇੰਦਾ। ਵਸਣਹਾਰਾ ਨਿਹਚਲ ਧਾਮ ਸਚ ਮਕਾਨਾ, ਦਰਗਹਿ ਸਾਚੀ ਸੋਭਾ ਪਾਇੰਦਾ। ਜੋਤੀ ਜੋਤ ਨੂਰ ਮਹਾਨਾ, ਆਦਿ ਨਿਰੰਜਣ ਡਗਮਗਾਇੰਦਾ। ਦੇਵਣਹਾਰਾ ਧੁਰ ਫ਼ਰਮਾਨਾ, ਸਚ ਸੰਦੇਸ਼ਾ ਇਕ ਸੁਣਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਸ਼ਾਹ ਸੁਲਤਾਨਾ ਆਪਣਾ ਹੁਕਮ ਵਰਤਾਇੰਦਾ। ਖੇਲੇ ਖੇਲ ਸ੍ਰੀ ਭਗਵਾਨਾ, ਪੁਰਖ ਅਕਾਲ ਨਜ਼ਰ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨਾ, ਬੋਧ ਅਗਾਧਾ ਮੰਤਰ ਇਕ ਪੜ੍ਹਾਇੰਦਾ। ਤ੍ਰੈਗੁਣ ਮਾਇਆ ਲੇਖਾ ਜਾਣੇ ਜਾਣੀ ਜਾਣਾ, ਅੰਤਰਜਾਮੀ ਭੇਵ ਚੁਕਾਇੰਦਾ। ਪੰਜ ਤਤ ਵੇਖਣਹਾਰ ਦੁਕਾਨਾ, ਨਵ ਨੌ ਚਾਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਾਹਿਬ ਸਤਿਗੁਰ, ਆਦਿ ਜੁਗਾਦੀ ਆਪ ਕਰਾਈਆ। ਲੇਖਾ ਜਾਣੇ ਧੁਰਦਰਗਾਹੀ ਧੁਰ, ਪਰਵਰਦਿਗਾਰ ਵੱਡੀ ਵਡਿਆਈਆ। ਸਚ ਦੁਆਰੇ ਨਿਰਗੁਣ ਧਾਰੇ ਨਿਰਵੈਰ ਨਿਰਾਕਰਾ ਨਿਰੰਕਾਰ ਆਪੇ ਜਾਏ ਬੌਹੜ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਗੰਮ, ਅਲੱਖ ਅਗੋਚਰ ਭੇਵ ਕੋਇ ਨਾ ਆਇੰਦਾ। ਸੋ ਪੁਰਖ ਨਿਰੰਜਣ ਕਰੇ ਆਪਣਾ ਕੰਮ, ਹਰਿ ਕਰਤਾ ਕਾਰ ਕਮਾਇੰਦਾ। ਹਰਿ ਪੁਰਖ ਨਿਰੰਜਣ ਸੁੱਤ ਦੁਲਾਰਾ ਏਕਾ ਜੰਮ, ਜਨ ਜਨਨੀ ਰੂਪ ਵਟਾਇੰਦਾ। ਏਕੰਕਾਰਾ ਬੇੜਾ ਬੰਨ੍ਹ, ਖੇਵਟ ਖੇਟਾ ਆਪ ਅਖਵਾਇੰਦਾ। ਆਦਿ ਨਿਰੰਜਣ ਚਾੜ੍ਹੇ ਚੰਨ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਸ੍ਰੀ ਭਗਵਾਨ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਅਬਿਨਾਸ਼ੀ ਕਰਤਾ ਬਣ ਕੇ ਕਾਹਨ, ਰੂਪ ਅਨੂਪ ਆਪ ਪਰਗਟਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਲੇਖਾ ਜਾਣੇ ਸਚ ਦੁਆਰੇ ਗੁਣ ਨਿਧਾਨ, ਗੁਣਵੰਤਾ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਾਹਿਬ ਸੁਆਮੀ, ਏਕੰਕਾਰ ਆਪ ਜਣਾਈਆ। ਇਕ ਇਕੱਲਾ ਅੰਤਰਜਾਮੀ, ਦਰਗਹਿ ਸਾਚੀ ਸੋਭਾ ਪਾਈਆ। ਨਿਰਵੈਰ ਪੁਰਖ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਡ ਵਡਿਆਈਆ । ਬੋਧ ਅਗਾਧ ਸ਼ਬਦ ਅਨਾਦ ਜਾਣੇ ਜਣਾਏ ਆਪਣੀ ਕਹਾਣੀ, ਧੁਰ ਫ਼ਰਮਾਨਾ ਇਕ ਸੁਣਾਈਆ। ਵੇਖੇ ਵਿਗਸੇ ਦੋ ਜਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਭੇਵ ਚੁਕਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੁਗ ਚੌਕੜੀ ਵੇਖਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਲੱਖ ਚੁਰਾਸੀ ਖੋਲ੍ਹ ਕਿਵਾੜ, ਘਰ ਘਰ ਗ੍ਰਹਿ ਗ੍ਰਹਿ ਮੰਦਰ ਅੰਦਰ ਫੇਰਾ ਪਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਖੋਜ ਖੋਜਾਇੰਦਾ। ਲੇਖਾ ਜਾਣ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਕਰੇ ਭਗਵਾਨ, ਭਗਵਨ ਹੱਥ ਵੱਡੀ ਵਡਿਆਈਆ। ਜੋਧਾ ਸੂਰਬੀਰ ਬਣ ਬਲਵਾਨ, ਬਲ ਆਪਣਾ ਰਿਹਾ ਜਣਾਈਆ। ਸਚਖੰਡ ਦੁਆਰੇ ਸਾਚੀ ਖੇਲ ਕਰੇ ਮਹਾਨ, ਲੇਖਾ ਲੇਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਬੰਧਾਈਆ। ਧੁਰ ਦੀ ਧਾਰ ਬੰਨ੍ਹੇ ਭਗਵੰਤ, ਮਿਹਰਵਾਨ ਵਡ ਅਖਵਾਇੰਦਾ। ਆਦਿ ਜੁਗਾਦੀ ਖੇਲ ਅਗਣਤ, ਬੇਅੰਤ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਮਣੀਆ ਮੰਤ, ਮੰਤਰ ਸ਼ਬਦ ਨਾਮ ਸਮਝਾਇੰਦਾ। ਲੱਖ ਚੁਰਾਸੀ ਬਣ ਬਣ ਕੰਤ, ਨਰ ਹਰਿ ਨਰਾਇਣ ਸਾਚੀ ਸੇਜ ਸੁਹਾਇੰਦਾ । ਬੋਧ ਅਗਾਧਾ ਬਣ ਬਣ ਪੰਡਤ, ਧੁਰ ਦੀ ਬਾਣੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਵਖਾਇੰਦਾ। ਸਾਚਾ ਲੇਖਾ ਦਏ ਵਖਾਲ, ਪ੍ਰਭ ਦਾਤਾ ਬੇਪਰਵਾਹੀਆ। ਪਰਗਟ ਹੋ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸਚਖੰਡ ਦੁਆਰਾ ਸਚ ਸੱਚੀ ਧਰਮਸਾਲ, ਦਰਗਹਿ ਸਾਚੀ ਇਕ ਵਖਾਈਆ। ਜੁਗ ਚੌਕੜੀ ਹੁਕਮੇ ਅੰਦਰ ਖੇਲ ਕਰੇ ਕਰਤਾਰ, ਕਰਤਾ ਆਪਣੀ ਕਰਨੀ ਕਾਰ ਕਮਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਸ਼ਬਦੀ ਧਾਰ ਜਣਾਈਆ। ਸਾਚਾ ਕਲਮਾ ਬੋਲ ਜੈਕਾਰ, ਪੀਰ ਪੈਗ਼ੰਬਰ ਦਏ ਵਡਿਆਈਆ। ਨਾਮ ਨਿਧਾਨਾ ਇਕ ਆਧਾਰ, ਭਗਤ ਭਗਵਾਨ ਕਰੇ ਪੜ੍ਹਾਈਆ। ਸਾਚੇ ਸੰਤਾਂ ਦਰਸ ਦੀਦਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੁਰਮੁਖਾਂ ਖੋਲ੍ਹ ਬੰਦ ਕਿਵਾੜ, ਘਰ ਮੰਦਰ ਦਏ ਵਖਾਈਆ। ਗੁਰਸਿਖਾਂ ਮਸਤਕ ਟਿੱਕਾ ਧੂੜੀ ਲਾਏ ਛਾਰ, ਦੁਰਮਤ ਮੈਲ ਗਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਨਵ ਨੌ ਚਾਰ ਆਪਣਾ ਪੰਧ ਮੁਕਾਈਆ। ਧੁਰ ਸੰਦੇਸ਼ਾ ਦੇ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਪੜ੍ਹਾਈਆ। ਗੀਤਾ ਗਿਆਨ ਕਰ ਪਿਆਰ, ਭਗਤ ਭਗਵਾਨ ਮੀਤਾ ਇਕੋ ਬੂਝ ਬੁਝਾਈਆ। ਹੱਕ ਹਕੀਕਤ ਬੋਲ ਨਾਅਰ, ਲਾਸ਼ਰੀਕ ਕਲਮਾ ਕਾਇਨਾਤ ਸਮਝਾਈਆ। ਬਾਣੀ ਬਾਣ ਨਿਰਾਲਾ ਦੇਵੇ ਮਾਰ, ਗੁਰ ਅਣਿਆਲਾ ਤੀਰ ਚਲਾਈਆ। ਪੰਜ ਤਤ ਕਾਇਆ ਕਰ ਪਿਆਰ, ਵੇਖ ਵਖਾਏ ਥਾਉਂ ਥਾਈਂਆ । ਬ੍ਰਹਮ ਮਤ ਸੱਚੀ ਸਰਕਾਰ, ਸਾਚੀ ਵਿਦਿਆ ਕਰੇ ਪੜ੍ਹਾਈਆ। ਚੌਦਾਂ ਵਿਦਿਆ ਜਗਤ ਵਿਹਾਰ, ਚਾਰੋ ਕੁੰਟ ਨਾਤਾ ਜੋੜ ਜੁੜਾਈਆ। ਚੌਦਾਂ ਲੋਕ ਖੇਲ ਕਰੇ ਕਰਤਾਰ, ਚੌਦਸ ਚੰਦ ਨੂਰ ਰੁਸ਼ਨਾਈਆ। ਚੌਦਾਂ ਤਬਕਾਂ ਦਏ ਦੀਦਾਰ, ਮੁਖ ਨਕ਼ਾਬ ਪੜਦਾ ਆਪ ਉਠਾਈਆ। ਲੇਖਾ ਜਾਣ ਧੁਰ

ਦਰਬਾਰ, ਧੁਰ ਦਾ ਲੇਖਾ ਦਏ ਸਮਝਾਈਆ । ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸਾ ਏਕੰਕਾਰਾ ਹਰਿ ਕਰਤਾਰਾ ਕਲਜੁਗ ਅੰਤਮ ਵਾਰਾ ਦੋ ਜਹਾਨ ਰਿਹਾ ਸੁਣਾਈਆ। ਦੋ ਜਹਾਨ ਰਹਿਣਾ ਖ਼ਬਰਦਾਰ, ਬੇਖ਼ਬਰ ਖ਼ਬਰ ਜਣਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ ਪੜਦਾ ਦਏ ਉਤਾਰ, ਭੇਵ ਅਭੇਦਾ ਆਪ ਜਣਾਇੰਦਾ। ਧਰਨੀ ਧਰਤ ਧਵਲ ਪਾਵੇ ਸਾਰ, ਆਕਾਸ਼ ਪਰਕਾਸ਼ ਖੋਜ ਖੋਜਾਇੰਦਾ । ਰਵ ਸਸ ਸੂਰਜ ਚੰਨ ਮੰਡਲ ਮੰਡਪ ਨੇਤਰ ਨੈਣ ਦਏ ਉਘਾੜ, ਸੋਇਆ ਕੋਇ ਰਹਿਣ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗੂੜ੍ਹੀ ਨੀਂਦ ਸੁੱਤੇ ਦਏ ਉਠਾਲ, ਸ਼ਬਦ ਇਸ਼ਾਰੇ ਨਾਲ ਜਗਾਇੰਦਾ। ਜਨ ਭਗਤਾਂ. ਮੇਲ ਮਿਲਾਏ ਨਿਰਗੁਣ ਸਰਗੁਣ ਆਪ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਸੂਫ਼ੀਆਂ ਦੇਵੇ ਜਲਵਾ ਨੂਰ ਜਲਾਲ, ਸੰਤਾਂ ਸਾਚੀ ਬੂਝ ਬੁਝਾਇੰਦਾ। ਗੁਰਮੁਖਾਂ ਨਾਤਾ ਤੋੜ ਕਾਲ ਮਹਾਕਾਲ, ਮਹਿਬੂਬ ਆਪਣਾ ਦਰਸ ਦਿਖਾਇੰਦਾ। ਗੁਰਸਿਖਾਂ ਚਰਨ ਪ੍ਰੀਤ ਨਿਭਾਏ ਨਾਲ, ਅੱਧਵਿਚਕਾਰ ਨਾ ਕੋਇ ਤੁੜਾਇੰਦਾ। ਚਾਰੇ ਵੇਦ ਕਰਾਏ ਧਿਆਨ, ਚਾਰੋ ਕੁੰਟ ਅੱਖ ਖੁਲ੍ਹਾਇੰਦਾ। ਪੁਰਾਨ ਅਠਾਰਾਂ ਲਏ ਸੰਭਾਲ, ਪੁਰਾਣ ਪਰਾਣੀ ਬੂਝ ਬੁਝਾਇੰਦਾ। ਸ਼ਾਸਤਰ ਛੇ ਵੇਖਣਹਾਰ ਵੇਖੇ ਆਪ ਭਗਵਾਨ, ਸ੍ਰੀ ਭਗਵਾਨ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਵਡਿਆਇੰਦਾ। ਸਚ ਦੁਆਰੇ ਚੜ੍ਹੇ ਸਤਿ ਸਤਿਵਾਦ, ਸਤਿ ਪੁਰਖ ਨਿਰੰਜਣ ਵੱਡੀ ਵਡਿਆਈਆ। ਵੇਖ ਵਖਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੋਜਾਈਆ । ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖੇ ਬੇਪਰਵਾਹੀਆ। ਜਿਸ ਦਾ ਸ਼ਬਦ ਅਗੰਮ ਧੁਨ ਨਾਦ, ਰਾਗ ਰਾਗਨੀ ਢੋਲਾ ਗਾਈਆ। ਜਿਸ ਦਾ ਰੂਪ ਸਦਾ ਵਿਸਮਾਦ, ਬਿਸਮਲ ਆਪਣੀ ਧਾਰ ਜਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸਚ ਸਮਾਜ, ਸਾਚੀ ਸਿਖਿਆ ਇਕ ਦ੍ਰਿੜਾਈਆ। ਜਿਸ ਦਾ ਦੋ ਜਹਾਨ ਕਾਜ, ਪੁਰੀ ਲੋਅ ਬ੍ਰਹਿਮੰਡ ਖੰਡ ਆਪਣਾ ਬੰਧਨ ਪਾਈਆ। ਜਿਸ ਦੀ ਧੁਰ ਦੀ ਇਕੋ ਆਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋ ਘਟ ਘਟ ਅੰਦਰ ਕਰੇ ਨਿਵਾਸ, ਲੱਖ ਚੁਰਾਸੀ ਰਿਹਾ ਸਮਾਈਆ। ਜਿਸ ਦਾ ਨੂਰ ਸਰਬ ਪਰਕਾਸ਼, ਜੀਵ ਜੰਤ ਦੀਪਕ ਦੀਆ ਡਗਮਗਾਈਆ। ਜਿਸ ਦਾ ਲਹਿਣਾ ਦੇਣਾ ਪਵਣ ਸਵਾਸ, ਪਵਣ ਪਵਣਾਂ ਮੇਲ ਮਿਲਾਈਆ। ਜਿਸ ਦਾ ਪੰਜ ਤਤ ਬਣਿਆ ਸਾਥ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਜਿਸ ਦੀ ਤ੍ਰੈਗੁਣ ਮਾਇਆ ਦਾਸ, ਰਜੋ ਤਮੋ ਸਤੋ ਬੈਠੀ ਸੀਸ ਝੁਕਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਰੱਖਦੇ ਆਸ, ਨੇਤਰ ਨੈਣ ਨੈਣ ਉਠਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖੇ ਚਾਈਂ ਚਾਈਂਆ। ਜਿਸ ਦਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪੂਜਾ ਪਾਠ, ਸਿਮਰਨ ਰਾਮ ਨਾਮ ਢੋਲਾ ਗਾਈਆ। ਜਿਸ ਦੀ ਸੇਵਾ ਕਰਨ ਦਿਵਸ ਰਾਤ, ਸੂਰਜ ਚੰਦ ਭੱਜਣ ਵਾਹੋ ਦਾਹੀਆ। ਜਿਸ ਦਾ ਖੇਲ ਦੋ ਜਹਾਨ, ਨਿਰਗੁਣ ਸਰਗੁਣ ਗੋਪੀ ਕਾਹਨ ਰਿਹਾ ਨਚਾਈਆ। ਜਿਸ ਦੀ ਪੀਰ ਪੈਗ਼ੰਬਰ ਪੜ੍ਹਨ ਨਿਮਾਜ਼, ਸਜਦਾ ਪਰਵਰਦਿਗਾਰ ਸੀਸ ਝੁਕਾਈਆ। ਜਿਸ ਦਾ ਦਰਗਹਿ ਸਾਚੀ ਸੱਚਾ ਰਾਜ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜਿਸ ਦਾ ਕੋਈ ਨਾ ਜਾਣੇ ਵੱਡਾ ਭਾਗ, ਨਿੱਕਾ ਨਿੱਕਾ ਭਾਗ ਸਭ ਨੂੰ ਰਿਹਾ ਵਖਾਈਆ। ਸੋ ਸਾਹਿਬ ਪੁਰਖ ਸਮਰਾਥ,

ਨਿਰਗੁਣ ਇਕੋ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਦਾਤ, ਨਾਮ ਭੰਡਾਰ ਆਪ ਵਰਤਾਈਆ। ਆਤਮ ਮੇਲ ਪਰਮਾਤਮ ਖੇਲ ਦੱਸਦਾ ਰਿਹਾ ਕਰਾਮਾਤ, ਸਾਚੀ ਕਰਨੀ ਆਪ ਜਣਾਈਆ। ਪਰਗਟੌਂਦਾ ਰਿਹਾ ਲੋਕਮਾਤ ਆਪਣੀ ਸ਼ਾਖ਼, ਸ਼ਖ਼ਸੀਅਤ ਵਿਚ ਸਾਖਿਆਤ ਆਪਣਾ ਨੂਰ ਧਰਾਈਆ। ਲੇਖਾ ਲਿਖਦਾ ਰਿਹਾ ਨਾਲ ਕਲਮ ਸ਼ਾਹੀ ਦਵਾਤ, ਕਾਗ਼ਜ਼ ਦੇਵਣਹਾਰ ਵਡਿਆਈਆ। ਭੇਵ ਖੁਲੌਂਦਾ ਰਿਹਾ ਦੱਸ ਕੇ ਆਪ, ਹਾਲਾਤ ਹਾਲਤ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੁਕਮ ਵਰਤਾਈਆ। ਸੋ ਸਾਹਿਬ ਸਚ ਸੁਲਤਾਨ, ਹਰਿ ਵੱਡਾ ਵੱਡ ਵਡਿਆਈਆ। ਸ਼ਬਦ ਸੁੱਤ ਵਡ ਬਲਵਾਨ, ਪੂਤ ਸਪੂਤਾ ਆਪ ਉਠਾਈਆ। ਵਿਸ਼ਨੂੰ ਵਿਸ਼ਵ ਕਰੇ ਪਰਵਾਨ, ਵਾਸਤਾ ਇਕੋ ਨਾਲ ਰਖਾਈਆ। ਬ੍ਰਹਮਾ ਬ੍ਰਹਮ ਕਰੇ ਪਰਧਾਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸ਼ੰਕਰ ਹੱਥ ਤ੍ਰਿਸੂਲ ਨਿਸ਼ਾਨ, ਧੂਆਂਧਾਰ ਲਏ ਉਠਾਈਆ। ਬਾਸ਼ਕ ਤਸ਼ਕਾ ਕਰ ਪਹਿਚਾਨ, ਕੰਠ ਮਾਲਾ ਸੋਭਾ ਪਾਈਆ। ਏਕਾ ਜੋਤ ਬਣ ਬਲਵਾਨ, ਸੀਸ ਜਗਦੀਸ ਇਕ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਸਲਾਮ, ਨਮੋ ਨਮੋ ਨਮੋ ਆਖ ਸੁਣਾਈਆ। ਤੇਰੇ ਬਰਦੇ ਰਹੇ ਗ਼ੁਲਾਮ, ਚਾਕਰ ਪਾਖ਼ਾਕ ਰੂਪ ਵਟਾਈਆ। ਤੇਰਾ ਮੰਨਦੇ ਰਹੇ ਈਮਾਨ, ਧਰਮ ਦੁਆਰੇ ਤੇਰਾ ਧਰਮ ਕਮਾਈਆ। ਤੇਰਾ ਸੁਣੌਂਦੇ ਰਹੇ ਪੈਗ਼ਾਮ, ਤੇਰੇ ਨਾਮ ਕਰੀ ਸ਼ਨਵਾਈਆ। ਤੇਰਾ ਰੂਪ ਦੱਸਦੇ ਰਹੇ ਸ੍ਰੀ ਭਗਵਾਨ, ਭਗਵਨ ਤੇਰੀ ਸਿਫ਼ਤ ਸਿਫ਼ਤ ਸਾਲਾਹੀਆ। ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਦੇ ਕੇ ਆਏ ਬਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲ ਕਰੇ ਰੁਸ਼ਨਾਈਆ । ਸਚ ਮਹੱਲ ਰੁਸ਼ਨਾਈ ਰੋਸ਼ਨ ਜ਼ਮੀਰ, ਜ਼ਾਹਰ ਜ਼ਹੂਰ ਖੇਲ ਕਰਾਇੰਦਾ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸੋ ਦਾਤਾ ਗਹਿਰ ਗੰਭੀਰ, ਗੁਣਵੰਤਾ ਆਪਣੀ ਕਾਰ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਨਹਾਰ ਅੰਤ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਸ਼ਬਦੀ ਡੋਰੀ ਪਾ ਜ਼ੰਜੀਰ, ਲੱਖ ਚੁਰਾਸੀ ਬੰਧਨ ਇਕ ਰਖਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਰਾਜ ਰਾਜਾਨਾਂ ਵੇਖ ਵਖਾਇੰਦਾ। ਬਦਲਣਹਾਰ ਸਰਬ ਤਕਦੀਰ, ਤਦਬੀਰ ਆਪਣੀ ਆਪ ਬਣਾਇੰਦਾ। ਕੱਟਣਹਾਰਾ ਕੂੜੀ ਕਿਰਿਆ ਭੀੜ, ਰੋਗ ਸੋਗ ਚਿੰਤਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰੇ ਸਾਹਿਬ ਸਮਰਥ, ਸ੍ਰੀ ਭਗਵਾਨ ਦਇਆ ਕਮਾਈਆ। ਨਿਰਗੁਣ ਨੂਰ ਜੋਤ ਕਰ ਪਰਗਟ, ਪਰਗਟ ਆਪਣੀ ਖੇਲ ਵਖਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਦੇਵੇ ਆਪਣੇ ਹੱਥ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਸਾਰੇ ਆਓ ਨੱਠ, ਦੂਰ ਦੁਰਾਡੇ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣ ਵਣਜਾਰੇ ਜੋ ਖੋਲਿਆ ਹੱਟ, ਸੋ ਸਾਹਿਬ ਸਤਿਗੁਰ ਵੇਖਿਆ ਥਾਉਂ ਥਾਈਂਆ । ਨੌ ਖੰਡ ਪ੍ਰਿਥਮੀ ਸਤ ਦੀਪ ਚਾਰ ਕੁੰਟ ਦਹਿ ਦਿਸ਼ਾ ਘਰ ਘਰ ਮਾਇਆ ਰਹੀ ਨੱਚ, ਹਰਿ ਕਾ ਰੂਪ ਨਜ਼ਰ ਕਿਤੇ ਨਾ ਆਈਆ। ਹੱਥ ਨਾ ਆਇਆ ਕੋਈ ਸਚ, ਕੂੜ ਕੁੜਿਆਰਾ ਡੰਕਾ ਰਿਹਾ ਵਜਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲਾ ਰਿਹਾ ਬਚ, ਜਿਸ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਅਲਾਈਆ। ਧੁਰ ਸੰਦੇਸ਼ਾ ਸੁਣੋ

ਕੰਨ, ਸੋ ਸਾਹਿਬ ਆਪ ਜਣਾਇੰਦਾ। ਆਦਿ ਜੁਗਾਦਿ ਜੋ ਬੇੜਾ ਰਿਹਾ ਬੰਨ੍ਹ, ਦੋ ਜਹਾਨਾਂ ਨਿਰਗੁਣ ਸਰਗੁਣ ਆਪ ਚਲਾਇੰਦਾ। ਤਿਸ ਦਾ ਕਹਿਣਾ ਲੈਣਾ ਮੰਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚੋਲਾ ਛੱਡ ਕੇ ਗਏ ਪੰਜ ਤਤ ਤਨ, ਕਾਇਆ ਰੂਪ ਨਜ਼ਰ ਕੋਇ ਨਾ ਆਇੰਦਾ। ਕੂੜਾ ਠੀਕਰ ਗਏ ਭੰਨ, ਠੋਕਰ ਨਾਮ ਇਕ ਲਗਾਇੰਦਾ। ਕਲਜੁਗ ਜੀਵ ਨੇਤਰ ਅੰਨ੍ਹ, ਗਿਆਨ ਨੇਤਰ ਨਾ ਕੋਇ ਖੁਲ੍ਹਾਇੰਦਾ। ਪੰਜ ਚੋਰ ਘਰ ਘਰ ਲਾਉਣ ਸੰਨ੍ਹ, ਸੋਇਆਂ ਅੱਖ ਨਾ ਕੋਇ ਖੁਲ੍ਹਾਇੰਦਾ। ਜਗਤ ਵਿਕਾਰਾ ਦੇਵੇ ਡੰਨ, ਅੱਗੇ ਹੋ ਨਾ ਕੋਇ ਬਚਾਇੰਦਾ । ਫਿਰੀ ਦਰੋਹੀ ਵਾਸਨਾ ਮਨ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਹਰਿ ਕਾ ਨਾਮ ਨਾ ਸੱਚਾ ਧਨ, ਕੂੜੀ ਮਾਇਆ ਭਾਰ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਇੰਦਾ। ਸਾਚਾ ਹੁਕਮ ਦੇਵੇ ਸੰਦੇਸ਼, ਸੋ ਪੁਰਖ ਨਿਰੰਜਣ ਆਪ ਜਣਾਈਆ । ਸਾਰੇ ਉਠ ਕੇ ਵੇਖੋ ਇਕ ਨਰੇਸ਼, ਨਰ ਨਿਰੰਕਾਰ ਨਜ਼ਰੀ ਆਈਆ। ਦਰ ਖਲੋਤੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਮੈਖਾਸੁਰ ਬੈਠਾ ਸੀਸ ਝੁਕਾਈਆ। ਤੇਈ ਅਵਤਾਰ ਬਦਲ ਕੇ ਭੇਸ, ਭੇਵ ਸਾਚਾ ਗਏ ਜਣਾਈਆ। ਭਗਤ ਅਠਾਰਾਂ ਕਰ ਕਰ ਗਏ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਦੱਸ ਕੇ ਗਏ ਭੇਤ, ਪਰਵਰਦਿਗਾਰ ਬੇਪਰਵਾਹੀਆ। ਨਾਨਕ ਗੋਬਿੰਦ ਲਿਖ ਕੇ ਗਿਆ ਲੇਖ, ਧੁਰ ਦਾ ਲੇਖਾ ਇਕ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ੍ਰੀ ਭਗਵਾਨ ਨਿਤ ਨਵਿਤ ਮੇਟੇ ਰੇਖ, ਥਿਰ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਪਰਗਟ ਹੋਵੇ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਹਰਿ ਨਰੇਸ਼ਾ ਨਿਰਗੁਣ ਧਾਰਾ ਏਕੰਕਾਰਾ ਸ੍ਰਿਸ਼ਟ ਸਬਾਈ ਆਪ ਜਣਾਈਆ। ਸ੍ਰਿਸ਼ਟ ਸਬਾਈ ਜਾਣਾ ਜਾਗ, ਜਗਜੀਵਣ ਦਾਤਾ ਆਪ ਜਗਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਵੈਰਾਗ, ਨੇਤਰ ਨੈਣਾਂ ਨੀਰ ਵਹਾਇੰਦਾ। ਦਰੋਹੀ ਖ਼ੁਦਾਏ ਚਾਰੋ ਕੁੰਟ ਦਹਿ ਦਿਸ਼ਾ ਕੂੜੀ ਲੱਗੀ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਜੀਵ ਜੰਤ ਨਾਰ ਦੁਹਾਗਣ ਹਰਿ ਕੰਤ ਨਾ ਮਿਲੇ ਕਿਸੇ ਸੁਹਾਗ, ਸੁਹੰਜਣੀ ਸੇਜ ਡੇਰਾ ਕੋਈ ਨਾ ਲਾਇੰਦਾ। ਕਾਇਆ ਮੰਦਰ ਅੰਦਰ ਦੀਪਕ ਜੋਤ ਜਗੇ ਨਾ ਕਿਸੇ ਚਿਰਾਗ, ਘਰ ਘਰ ਦੀਵਾ ਬਾਤੀ ਜੀਵ ਜਗਤ ਜਹਾਨ ਸਰਬ ਟਿਕਾਇੰਦਾ। ਕੱਖਾਂ ਕੁਲੀ ਲੱਗੇ ਕਿਸੇ ਨਾ ਭਾਗ, ਅਨਮੁਲੀ ਦੌਲਤ ਨਾਮ ਨਾ ਕੋਇ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤਮ ਪਾਵੇ ਸਾਰ, ਬੇਅੰਤ ਬੇਪਰਵਾਹੀਆ। ਸਚਖੰਡ ਦੁਆਰਾ ਖੋਲ੍ਹ ਕਿਵਾੜ, ਸਾਚਾ ਮੰਦਰ ਦਏ ਸੁਹਾਈਆ। ਜਨ ਭਗਤਾਂ ਕਰੇ ਇਕ ਪਿਆਰ, ਪ੍ਰੀਤਮ ਸਚ ਪ੍ਰੀਤੀ ਦਏ ਜਣਾਈਆ। ਨੇਤਰ ਲੋਚਣ ਆਪਣੀ ਅੱਖ ਦਏ ਉਘਾੜ, ਪੜਦਾ ਦੂਈ ਦਵੈਤ ਲਾਹੀਆ। ਸੋਈ ਸੁਰਤੀ ਦਏ ਉਠਾਲ, ਸ਼ਬਦ ਹੁਲਾਰਾ ਇਕ ਲਗਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਨਿਝਰ ਝਿਰਨਾ ਇਕ ਝਿਰਾਈਆ। ਠਾਕਰ ਦੁਆਰਾ ਮੰਦਰ ਵਖਾਏ ਸੱਚੀ ਧਰਮਸਾਲ, ਗੁਰਦੁਆਰ ਕਾਇਆ ਅੰਦਰ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਦੀਨ ਦਿਆਲ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਦਿਵਸ ਰੈਣ ਦਏ ਜਲਾਲ, ਜਲਵਾ ਜ਼ਾਹਰ ਜ਼ਹੂਰ ਵਖਾਈਆ। ਨਾਤਾ ਤੋੜ ਕਾਲ ਮਹਾਂਕਾਲ, ਮਿਹਰਵਾਨ ਆਪਣੀ ਗੋਦ ਉਠਾਈਆ। ਸਾਚਾ ਮਾਰਗ ਦਏ ਸਿਖਾਲ, ਸਿਖਿਆ

ਇਕੋ ਇਕ ਸਮਝਾਈਆ । ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਆਪ ਜਣਾਈਆ। ਸਾਚਾ ਲੇਖਾ ਜਾਣੇ ਭਗਵਾਨ, ਲਿਖਤ ਵਿਚ ਕਦੇ ਨਾ ਆਇੰਦਾ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋਣ ਹੈਰਾਨ, ਹਰਿ ਕਾ ਖੇਲ ਸਮਝ ਕੋਇ ਨਾ ਪਾਇੰਦਾ। ਜੁਗ ਚੌਕੜੀ ਦੇਂਦੇ ਆਏ ਗਿਆਨ, ਕੋਟਨ ਕੋਟ ਨਾਮ ਸਿਫ਼ਤ ਸਾਲਾਹਿੰਦਾ। ਦੀਨ ਮਜ਼੍ਹਬ ਖੋਲ੍ਹ ਕੇ ਆਏ ਦੁਕਾਨ, ਜਗਤ ਵਣਜਾਰਾ ਹਟ ਚਲਾਇੰਦਾ। ਝਗੜਾ ਪਾਏ ਦੀਨ ਇਸਲਾਮ, ਇਸਮ ਆਅਜ਼ਮ ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਕਲਮਾ ਨਬੀ ਰਸੂਲ ਕਰ ਕੇ ਆਏ ਕਲਾਮ, ਰਸਨਾ ਜਿਹਵਾ ਨਾਅਰਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਲੇਖਾ ਵੇਖ ਵਖਾਇੰਦਾ। ਅੰਤਮ ਲੇਖਾ ਵੇਖੇ ਆਪ, ਪ੍ਰਭ ਵੱਡਾ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਕਰਦੇ ਜਾਪ, ਦਿਵਸ ਰੈਣ ਧਿਆਨ ਲਗਾਈਆ । ਸ਼ਾਸਤਰ ਸਿਮਰਤ ਜਿਸ ਦਾ ਕਰਦੇ ਪਾਠ, ਵੇਦ ਪੁਰਾਨ ਜਿਸ ਦਾ ਢੋਲਾ ਗਾਈਆ। ਅੰਜੀਲ ਕੁਰਾਨ ਜਿਸ ਦਾ ਮੰਗਣ ਸਾਥ, ਤੀਸ ਬਤੀਸ ਪਏ ਸਰਨਾਈਆ। ਨਾਨਕ ਗੋਬਿਦ ਜਿਸ ਦੀ ਪਾਈ ਰਾਸ, ਭੇਵ ਅਭੇਦਾ ਮਾਤ ਖੁਲ੍ਹਾਈਆ। ਸੋ ਸਾਹਿਬ ਪੁਰਖ ਸਮਰਾਥ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਜਿਸ ਦਾ ਖੇਲ ਕੋਈ ਨਾ ਸਮਝੇ ਕੋਟਨ ਕੋਟ ਆਕਾਸ਼ਾਂ ਆਕਾਸ਼, ਮੰਡਲ ਮੰਡਪ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰੰਕਾਰ ਕਲਾ ਧਾਰ ਆਪਣਾ ਨੂਰ ਕਰੇ ਰੁਸ਼ਨਾਈਆ। ਆਪਣਾ ਨੂਰ ਕਰੇ ਰੁਸ਼ਨਾ, ਬੇਪਰਵਾਹ ਖੇਲ ਖਿਲਾਈਆ। ਪਰਵਰਦਿਗਾਰ ਵੇਸ ਵਟਾ, ਸਚ ਅਮਾਮ ਫੇਰਾ ਪਾਈਆ। ਪੀਰ ਪੈਗ਼ੰਬਰ ਚਾਰ ਯਾਰੀ ਵੇਖੇ ਥਾਉਂ ਥਾਂ, ਕਾਇਨਾਤ ਖੋਜ ਖੋਜਾਈਆ। ਨਿਰਗੁਣ ਨਿਰਗੁਣ ਨਾਲੋ ਹੋਇਆ ਜੁਦਾ, ਸਰਗੁਣ ਅੰਦਰ ਬੈਠਾ ਮੁਖ ਛੁਪਾਈਆ। ਸਚ ਇਸ਼ਾਰੇ ਨਾਲ ਲਏ ਹਿਲਾ, ਤਾਰ ਸਿਤਾਰ ਆਪ ਹਿਲਾਈਆ। ਮਹੱਲ ਅਟੱਲ ਦਏ ਵਸਾ, ਘਰ ਮਹਿਫ਼ਲ ਇਕ ਵਖਾਈਆ। ਊਚੀ ਬੋਲ ਦਏ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਈਆ। ਕਲਜੁਗ ਅੰਤਮ ਵੇਸ ਨਿਰੰਕਾਰ, ਜੋਤੀ ਜਾਮਾ ਰੂਪ ਰੰਗ ਨਾ ਕੋਇ ਰਖਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਲੱਖ ਚੁਰਾਸੀ ਖੋਜ ਖੋਜਾਈਆ। ਨਵ ਨੌ ਵੇਖੇ ਵੇਖਣਹਾਰ, ਭੱਜਾ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕੋ ਇਕ ਦ੍ਰਿੜਾਈਆ। ਸਚ ਸੁਨੇਹੜਾ ਦੇਵੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਲੇਖਾ ਚੁੱਕੇ ਜੀਵ ਜੰਤ, ਪਾਂਧੀ ਆਪਣਾ ਪੰਧ ਮੁਕਾਈਆ। ਸਤਿਜੁਗ ਸਾਚਾ ਬਣਾਏ ਬਣਤ, ਸਾਚੀ ਸਿਖਿਆ ਇਕ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਚਾਰ ਵਰਨ ਬਣਾਏ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਈਆ। ਸਰਬ ਜੀਆਂ ਪ੍ਰਭ ਇਕੋ ਬਣ ਪੰਡਤ, ਬ੍ਰਹਮ ਵਿਦਿਆ ਦਏ ਸਮਝਾਈਆ। ਵੇਖ ਵਖਾਏ ਜੇਰਜ ਅੰਡਜ, ਉਤਭੁਜ ਸੇਤਜ ਫੋਲ ਫੋਲਾਈਆ। ਨਾਮ ਅਗੰਮੀ ਚਾੜ੍ਹੇ ਰੰਗਤ, ਰੰਗ ਰੰਗੀਲਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਇਕੋ ਨਜ਼ਰੀ ਆਈਆ। ਸਾਚਾ ਰਹਿਬਰ ਬਣੇ ਪਰਵਰਦਿਗਾਰ,

ਬੇਵਫ਼ਾਈ ਰੂਪ ਨਾ ਕੋਇ ਵਖਾਇੰਦਾ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਦਰ ਦਰ ਘਰ ਘਰ ਨਰ ਹਰਿ ਆਪਣਾ ਮੇਲ ਮਿਲਾਇੰਦਾ। ਪਰਦਾ ਖੋਲ੍ਹ ਬੰਦ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿੰਦਾ। ਸਾਚਾ ਮੰਦਰ ਦਏ ਵਖਾਲ, ਸ਼ਿਵਦਵਾਲਾ ਮੱਠ ਮੰਦਰ ਮਸਜਿਦ ਇਕੋ ਨਜ਼ਰੀ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਮਾਰਗ ਆਪ ਲਗਾਇੰਦਾ। ਸਤਿਜੁਗ ਮਾਰਗ ਲਾਏ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਲਜੁਗ ਅਗਨੀ ਮੇਟੇ ਅੱਗ, ਤੱਤੀ ਵਾ ਰਹਿਣ ਨਾ ਪਾਈਆ। ਕੂੜੀ ਕਿਰਿਆ ਭਾਂਡਾ ਜਾਏ ਭੱਜ, ਸ਼ੌਹ ਦਰਿਆਏ ਦਏ ਰੁੜ੍ਹਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪੜਦਾ ਲਏ ਕੱਜ, ਹੰਕਾਰੀਆਂ ਗੜ੍ਹ ਦਏ ਤੁੜਾਈਆ। ਭਗਤ ਭਗਵਾਨ ਮੇਲੇ ਭੱਜ ਭੱਜ, ਕਾਇਆ ਮੰਦਰ ਅੰਦਰ ਵੇਖ ਵਖਾਈਆ । ਸਾਚੀ ਸੇਜਾ ਬਹੇ ਸਜ, ਸੁਹੰਜਣੀ ਰੁੱਤ ਆਪ ਮਹਿਕਾਈਆ। ਦਰਸ ਦਿਖਾਏ ਰੱਜ ਰੱਜ, ਪੜਦਾ ਉਹਲਾ ਨਜ਼ਰ ਕੋਇ ਨਾ ਆਈਆ। ਉਚੀ ਕੂਕ ਬੋਲੇ ਗੱਜ, ਨਾਅਰਾ ਇਕੋ ਇਕ ਸੁਣਾਈਆ। ਆਤਮ ਪਰਮਾਤਮ ਮੇਲਾ ਸਚ, ਕਾਇਆ ਕਚ ਭਾਗ ਲਗਾਈਆ। ਲੂੰ ਲੂੰ ਅੰਦਰ ਜਾਏ ਰਚ, ਸਾਢੇ ਤਿੰਨ ਕਰੋੜ ਵੱਜੇ ਵਧਾਈਆ। ਅੰਮ੍ਰਿਤ ਝਿਰਨਾ ਦੇਵੇ ਰਸ, ਰਸਕ ਬੂੰਦ ਇਕ ਟਪਕਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਕੇ ਵਸ, ਜਨ ਭਗਤਾਂ ਸੇਵਾ ਆਪ ਕਮਾਈਆ। ਸਾਚਾ ਨੂਰ ਕਰ ਪਰਕਾਸ਼, ਅੰਧ ਅੰਧੇਰ ਦਏ ਗਵਾਈਆ। ਆਪਣਾ ਘਰ ਵਖਾਏ ਖ਼ਾਸ, ਖ਼ਾਹਸ਼ ਗੁਰਮੁਖਾਂ ਪੂਰ ਕਰਾਈਆ। ਜੁਗ ਜਨਮ ਜੋ ਰੱਖ ਕੇ ਬੈਠੇ ਆਸ, ਤਿਨ੍ਹਾਂ ਆਪਣਾ ਰੰਗ ਰੰਗਾਈਆ । ਭਗਤ ਭਗਵਾਨ ਦੋਵੇਂ ਕਦੀ ਨਾ ਹੋਣ ਨਿਰਾਸ, ਵਿਛੋੜਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਭਗਤੀ ਮਾਰਗ ਇਕ ਲਗਾਈਆ। ਸਤਿਜੁਗ ਸਾਚੇ ਤੇਰਾ ਮਾਰਗ ਭਗਤ, ਸ੍ਰੀ ਭਗਵਾਨ ਆਪ ਜਣਾਈਆ। ਮਿਲੇ ਵਡਿਆਈ ਵਿਚ ਜਗਤ, ਜਾਗਰਤ ਜੋਤ ਹੋਏ ਰੁਸ਼ਨਾਈਆ । ਨਿਰਵੈਰ ਪੁਰਖ ਨਿਰਗੁਣ ਧਾਰ ਪੁਰਖ ਅਕਾਲ ਆਇਆ ਪਰਤ, ਜਿਸ ਦਾ ਪਿਤਾ ਨਾ ਕੋਇ ਮਾਈਆ। ਵੇਦ ਵਿਆਸ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਲਾ ਕੇ ਗਏ ਸ਼ਰਤ, ਧੁਰ ਸੰਦੇਸ਼ਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵਾਨ ਹੋਵੇ ਪਰਗਟ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਭੰਡਾਰਾ ਖੋਲ੍ਹੇ ਹੱਟ, ਦੋ ਜਹਾਨ ਦਏ ਵਰਤਾਈਆ। ਚਾਰ ਵਰਨਾਂ ਦੇਵੇ ਇਕੋ ਮੱਤ, ਊਚ ਨੀਚ ਨਜ਼ਰ ਕੋਇ ਨਾ ਆਈਆ। ਵੇਖਣਹਾਰਾ ਘਟ ਘਟ, ਲੱਖ ਚੁਰਾਸੀ ਖੋਜ ਖੋਜਾਈਆ। ਨਾੜ ਬਹੱਤਰ ਨਾ ਉਬਲੇ ਰਤ, ਜਿਸ ਆਪਣਾ ਅੰਮ੍ਰਿਤ ਜਾਮ ਪਿਆਈਆ। ਕਾਇਆ ਖੇੜਾ ਨਾ ਹੋਵੇ ਭੱਠ, ਭਠ ਖੇੜਾ ਖੇੜਿਆਂ ਆਪ ਵਸਾਈਆ। ਅੰਤਰ ਮੇਲਾ ਨੱਠ ਨੱਠ, ਦੂਰ ਦੁਰਾਡਾ ਪੰਧ ਮੁਕਾਈਆ। ਜੋਤ ਜਗਾਏ ਲਟ ਲਟ, ਜਗਤ ਦੀਵਾਲੀ ਨੈਣ ਸ਼ਰਮਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਜੁਗ ਜੁਗ ਕਰਦਾ ਪੱਖ, ਸਦਾ ਸੁਹੇਲਾ ਸੱਚਾ ਮਾਹੀਆ। ਅੰਦਰ ਵੇਖਣ ਦੀ ਖੋਲ੍ਹੇ ਅੱਖ, ਦੋਏ ਲੋਚਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਤਿਜੁਗ ਤੇਰਾ ਸੱਜਣ ਸੰਤ, ਸਤਿ ਸਤਿਵਾਦੀ ਆਪ ਬਣਾਇੰਦਾ। ਜਿਸ ਦੀ ਮਹਿੰਮਾ ਸਦਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਜਿਸ ਦਾ ਆਦਿ ਜੁਗਾਦੀ ਇਕੋ ਕੰਤ, ਬਣ ਨਾਰੀ ਸੇਵ ਕਮਾਇੰਦਾ। ਜਿਸ ਦਾ ਜੁਗ ਚੌਕੜੀ ਸਾਚਾ ਮੰਤ, ਮੰਤਰ ਸੱਚਾ ਨਾਮ ਆਪ ਦ੍ਰਿੜਾਇੰਦਾ। ਜਿਸ ਦਾ ਨਿਤ ਨਵਿਤ ਇਕੋ ਰੰਗ ਬਸੰਤ, ਦੂਜਾ

ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਖੇਲ ਕਰਾਇੰਦਾ। ਨਰ ਹਰਿ ਖੇਲ ਕਰੇ ਵੱਡ ਖ਼ਾਲਕ, ਖ਼ਲਕ ਖ਼ੁਦਾਈ ਦਏ ਜਣਾਈਆ। ਪੁਰਖ ਅਬਿਨਾਸ਼ੀ ਬਣ ਕੇ ਆਵੇ ਸਾਲਸ, ਦੋ ਜਹਾਨਾਂ ਵੇਖ ਵਖਾਈਆ। ਲੱਖ ਚੁਰਾਸੀ ਵਿਚੋ ਭਗਤ ਭਗਵਾਨ ਕੱਢੇ ਖ਼ਾਲਸ, ਖ਼ਾਲਸ ਆਪਣਾ ਰੂਪ ਸਮਝਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਨਿੰਦਰਾ ਆਲਸ, ਮਾਇਆ ਮਮਤਾ ਮੋਹ ਨਾ ਕੋਇ ਵਧਾਈਆ। ਜੂਠ ਝੂਠ ਰਹੇ ਨਾ ਲਾਲਚ, ਸਾਂਤਕ ਸਤਿ ਦਏ ਵਰਤਾਈਆ। ਗੁਰਮੁਖ ਗੁਰਸਿਖ ਵੇਖੇ ਨਿੱਕੇ ਨੱਢੇ ਬਾਲਕ, ਬਾਲੀ ਬੁੱਧ ਦਏ ਸਮਝਾਈਆ। ਦਿਵਸ ਰੈਣ ਰੈਣ ਦਿਵਸ ਘੜੀ ਪਲ ਰਹੇ ਪ੍ਰਿਤਪਾਲਕ, ਬਣ ਸੇਵਕ ਸੇਵ ਕਮਾਈਆ। ਸਾਚੀ ਕਰੇ ਇਕ ਅਦਾਲਤ, ਹੁਕਮ ਸਾਚਾ ਇਕ ਸੁਣਾਈਆ। ਜਿਸ ਦੀ ਕੋਈ ਨਾ ਕਰੇ ਦੋ ਜਹਾਨ ਮੁਖ਼ਾਲਫ਼ਤ, ਮੁਖ਼ਬਰ ਨਜ਼ਰ ਕੋਇ ਨਾ ਆਈਆ। ਅਵਤਾਰ ਗੁਰ ਪੀਰ ਪੈਗ਼ੰਬਰ ਸਾਰੇ ਕਰਨ ਸਫ਼ਾਰਸ਼, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਤੇਰਾ ਕਰਦੇ ਆਏ ਤੁਆਰਫ਼, ਤਰਫ਼ ਚਾਰ ਕੁੰਟ ਜਣਾਈਆ। ਤੇਰੀ ਲਿਖ ਕੇ ਆਏ ਇਬਾਰਤ, ਕਲਮ ਦਵਾਤ ਕਾਗ਼ਜ਼ ਸ਼ਾਹੀਆ। ਤੇਰਾ ਹੁਕਮ ਸੁਣਾਇਆ ਤੇਰੀ ਮਾਰਫ਼ਤ, ਮਹਿਬੂਬ ਤੇਰੀ ਇਕ ਸਰਨਾਈਆ। ਕਲਜੁਗ ਦਿਸੇ ਨਾ ਕੋਈ ਆਰਫ਼, ਉਲਮਾ ਕਰੇ ਨਾ ਕੋਇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਕਲਜੁਗ ਅੰਤ ਭਾਗ ਲੱਗੇ ਵਿਚ ਭਾਰਤ, ਭਾਂਡਾ ਭਰਮ ਸਰਬ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਰਗੁਣ ਦਾਤਾ ਅਗੰਮ ਅਥਾਹ, ਅਲੱਖ ਅਗੋਚਰ ਇਕ ਅਖਵਾਇੰਦਾ । ਅੰਤਮ ਵੇਲਾ ਗਿਆ ਆ, ਵੇਲਾ ਵਕ਼ਤ ਵਾਰ ਥਿਤ ਘੜੀ ਪਲ ਸਮਝ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਰਹੇ ਸੁਣਾ, ਅੰਦਰ ਵੜ ਕੇ ਮੇਲ ਨਾ ਕੋਇ ਮਿਲਾਇੰਦਾ। ਵਾਕ ਭਵਿਖਤ ਗੁਰ ਕੀ ਲਿਖਤ ਸਕੇ ਨਾ ਕੋਇ ਜਣਾ, ਭੇਵ ਅਭੇਦ ਖੋਲ੍ਹ ਨਾ ਕੋਇ ਵਖਾਇੰਦਾ। ਕੋਈ ਕਹੇ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਜਾਣਾ ਆ, ਪੂਤ ਸਪੂਤਾ ਰੂਪ ਵਟਾਇੰਦਾ। ਕੋਈ ਕਹੇ ਈਸਾ ਕਹਿ ਕੇ ਗਿਆ ਮੇਰਾ ਆਏ ਖ਼ੁਦਾ, ਮੇਰੇ ਪਿਛੇ ਪਿਛੇ ਫੇਰਾ ਪਾਇੰਦਾ। ਕੋਈ ਕਹੇ ਮੁਹੰਮਦ ਗਿਆ ਗਾ, ਵਡ ਅਮਾਮ ਮੈਂਹਦੀ ਵੇਸ ਵਟਾਇੰਦਾ। ਕੋਈ ਕਹੇ ਨਾਨਕ ਗਿਆ ਲਿਖਾ, ਕਲ ਕਲਕੀ ਫੇਰਾ ਪਾਇੰਦਾ। ਕੋਈ ਕਹੇ ਗੁਰੂ ਗ੍ਰੰਥ ਬਣੇ ਗਵਾਹ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾਲ ਰਲਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਭੇਵ ਸਕੇ ਕੋਈ ਨਾ ਪਾ, ਆਦਿ ਅੰਤ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿੱਕਾ ਜਿਹਾ ਇਸ਼ਾਰਾ ਗਏ ਲਗਾ, ਆਸ਼ਕ ਹੋ ਮਾਸ਼ੂਕ ਰਾਹ ਨੇਤਰ ਨੈਣ ਨੈਣ ਤਕਾਇੰਦਾ । ਆਪਣੀ ਖੇਲ ਕਰੇ ਪੁਰਖ ਅਗੰਮ ਨੂਰ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਚਾਰ ਵਰਨ ਨਵ ਖੰਡ ਆਤਮ ਪਰਮਾਤਮ ਰਾਹ ਦੱਸੇ ਇਕ ਸਿੱਧਾ, ਸਿਧਾਂਤ ਇਕੋ ਇਕ ਜਣਾਇੰਦਾ। ਪ੍ਰਭ ਮਿਲਣ ਦੀ ਨਿਕੀ ਜਿਹੀ ਬਿਧਾ, ਪੜਦਾ ਵਿਚੋ ਦਵੈਤ ਚੁਕਾਇੰਦਾ। ਸੁਰਤੀ ਸ਼ਬਦੀ ਮਿਲ ਕੇ ਖ਼ੁਸ਼ੀ ਮਨਾਵਣ ਪਾਵਣ ਗਿੱਧਾ, ਢੋਲਕ ਛੈਣਾ ਤਾਲ ਨਾ ਕੋਇ ਵਜਾਇੰਦਾ। ਸਚ ਪ੍ਰੀਤੀ ਅੰਦਰ ਸ੍ਰੀ ਭਗਵਾਨ ਭਿੱਜਾ, ਭਗਤਾਂ ਇਕੋ ਭੇਵ ਖੁਲਾਇੰਦਾ। ਲੋਕਮਾਤ ਤੁਹਾਡੇ ਪਿਛੇ ਆਵੇ ਭੱਜਾ, ਸ਼ਰਮ ਹੱਯਾ ਨਾ ਕੋਇ ਰਖਾਇੰਦਾ। ਲਾਹ ਕੇ ਜਾਏ ਲੋਕ ਲੱਜਾ, ਲਾਅਨਤ ਤਬਕ ਗਲ ਨਜ਼ਰ ਨਾ ਆਇੰਦਾ। ਜਿਸ ਦੁਆਰੇ ਸਾਹਿਬ ਸਤਿਗੁਰ ਆ ਕੇ ਸਜਾ,

ਸੋ ਸੱਜਣ ਗੁਰਮੁਖ ਹਰਿ ਕੇ ਰੰਗ ਸਮਾਇੰਦਾ। ਪੁਰਖ ਪੁਰਖੋਤਮ ਅੰਤਮ ਪੜਦਾ ਕੱਜਾ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਸਾਚੀ ਧਾਰ, ਲੇਖਾ ਲਿਖੇ ਆਪ ਨਿਰੰਕਾਰ, ਲੋਕਮਾਤ ਤੇਰਾ ਰਾਹ ਵਖਾਇੰਦਾ। ਲੋਕਮਾਤ ਤੇਰਾ ਰਾਹ, ਸੋ ਸਤਿਗੁਰ ਆਪ ਜਣਾਈਆ। ਸ਼ਬਦ ਗੁਰੂ ਸੁਆਮੀ ਬਣ ਮਲਾਹ, ਬੇੜਾ ਸਾਚਾ ਸਚ ਚਲਾਈਆ। ਲੇਖਾ ਜਾਣੇ ਅੰਤਰਜਾਮੀ ਥਾਂ ਥਾਂ, ਘਟ ਘਟ ਵੇਖੇ ਚਾਈਂ ਚਾਈਂਆ। ਜੋ ਜਨ ਹਰਿ ਹਰਿ ਜਪਦੇ ਨਾਂ, ਤਿਨ੍ਹਾਂ ਸਾਚੇ ਬੇੜੇ ਲਏ ਚੜ੍ਹਾਈਆ। ਜੋ ਮਨਮੁਖ ਜੀਵ ਹੰਸ ਹੋਏ ਕਾਂ, ਕਾਗ ਵਾਂਗ ਰਹੇ ਕੁਰਲਾਈਆ। ਤਿਨ੍ਹਾਂ ਏਥੇ ਓਥੇ ਮਿਲੇ ਕੋਈ ਨਾ ਥਾਂ, ਗੁਰ ਅਵਤਾਰ ਪੀਰ ਪੈਗ਼ੰਬਰ ਦਿਸੇ ਨਾ ਕੋਇ ਸਹਾਈਆ। ਅੰਤਮ ਨਾਤਾ ਤੁਟੇ ਪਿਤਾ ਮਾਂ, ਭਾਈ ਭੈਣ ਸਾਕ ਸੱਜਣ ਸੈਣ ਨਾਰ ਕੰਤ ਸੰਗ ਕੋਇ ਨਾ ਜਾਈਆ। ਬਿਨ ਸਤਿਗੁਰ ਪੂਰੇ ਪਕੜੇ ਕੋਈ ਨਾ ਬਾਂਹ, ਮੰਝਧਾਰ ਪਾਰ ਨਾ ਕੋਇ ਕਰਾਈਆ। ਰਾਏ ਧਰਮ ਕੋਲੋ ਸਕੇ ਨਾ ਕੋਇ ਛੁਡਾ, ਕੁੰਭੀ ਨਰਕ ਲੇਖ ਨਾ ਕੋਇ ਮੁਕਾਈਆ। ਚਿਤਰ ਗੁਪਤ ਲਹਿਣਾ ਸਕੇ ਨਾ ਕੋਇ ਮੁਕਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਲਾੜੀ ਮੌਤ ਕੋਲੋ ਸਕੇ ਨਾ ਕੋਈ ਛੁਡਾ, ਅੱਗੇ ਹੋ ਨਾ ਕੋਇ ਬਚਾਈਆ। ਕਾਲ ਸਭ ਨੂੰ ਜਾਏ ਚਬਾ, ਦਾੜ੍ਹਾਂ ਆਪਣੀਆਂ ਹੇਠ ਰਖਾਈਆ। ਮਹਾਂਕਾਲ ਰੋਵੇ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕੋ ਲਓ ਮਨਾ, ਜਿਸ ਮਿਲਿਆਂ ਦੁੱਖ ਕੋਇ ਰਹਿਣ ਨਾ ਪਾਈਆ। ਕੋਟ ਜਨਮ ਦੇ ਬਖ਼ਸ਼ਣਹਾਰ ਗੁਨਾਹ, ਪਤਤ ਪਾਪੀ ਲਏ ਤਰਾਈਆ। ਡੁੱਬਦੇ ਪਾਥਰ ਪਾਰ ਦਏ ਕਰਾ, ਪਾਹਨ ਆਪਣਾ ਚਰਨ ਛੁਹਾਈਆ। ਤਿਸ ਦੀ ਮੰਨੋ ਸਦਾ ਰਜ਼ਾ, ਸੋ ਰਹੀਮ ਰਹਿਮਾਨ ਰਹਿਮਤ ਦਏ ਕਮਾਈਆ । ਸਾਚਾ ਰਾਮ ਨਜ਼ਰੀ ਜਾਵੇ ਆ, ਕਾਹਨਾ ਇਕੋ ਬੰਸਰੀ ਨਾਮ ਸੁਣਾਈਆ। ਮੋਰ ਮੁਕਟ ਸੀਸ ਜਗਦੀਸ ਲਏ ਟਿਕਾ, ਕਵਲ ਨੈਣ ਨੈਣ ਮਟਕਾਈਆ। ਸੁਰਤੀ ਸ਼ਬਦੀ ਮੇਲਾ ਲਏ ਮਿਲਾ, ਜੋੜੀ ਜੋੜੇ ਏਕਾ ਥਾਈਂਆ। ਪਾਰਬ੍ਰਹਮ ਬ੍ਰਹਮ ਲਹਿਣਾ ਦੇਣਾ ਦਏ ਚੁਕਾ, ਬਾਕੀ ਰਹਿਣ ਕਿਛ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਵਿਚ ਜਾਏ ਸਮਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਮਾਰਗ ਇਕ ਜਣਾਈਆ। ਸਤਿਜੁਗ ਮਾਰਗ ਲੱਗੇ ਮਾਤ, ਮਾਤਰ ਭੂਮੀ ਮਿਲੇ ਵਡਿਆਈਆ। ਚਾਰ ਵਰਨ ਬਣੇ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਖ਼ੁਸ਼ੀ ਮਨਾਈਆ । ਕਲਜੁਗ ਮਿਟੇ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਆਪਣੀ ਦਾਤ, ਨਾਮ ਨਿਧਾਨ ਝੋਲੀ ਪਾਈਆ। ਨੇਤਰ ਖੋਲ੍ਹ ਕੇ ਵੇਖੋ ਆਂਖ, ਆਖ਼ਰ ਆਪਣਾ ਪੜਦਾ ਲਾਹੀਆ। ਨਜ਼ਰੀ ਆਏ ਘਰ ਪਰਤੱਖ, ਸਵਛ ਸਰੂਪੀ ਰੂਪ ਵਟਾਈਆ। ਭਗਤ ਭਗਵਾਨ ਮੇਲ ਮਿਲਾ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਚਾਰ ਵਰਨ ਇਕੋ ਸਰਨ, ਲੇਖਾ ਚੁੱਕੇ ਮਰਨ ਡਰਨ, ਭੈ ਭਿਆਨਕ ਕੂੜਾ ਭੌ ਨਾ ਕੋਇ ਵਖਾਈਆ। ਕੂੜਾ ਭੌ ਜਾਏ ਚੁਕ, ਸਤਿਗੁਰ ਪੂਰਾ ਦਇਆ ਕਮਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਲੱਖ ਚੁਰਾਸੀ ਫੰਦ ਕਟਾਈਆ। ਹਰਿ ਕਾ ਬੂਟਾ ਕਦੇ ਨਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਈਆ। ਮਾਤ ਗਰਭ ਹੋਏ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਨਮ ਕਰਮ ਦੀ ਲਾਹੇ ਤ੍ਰਿਸਨਾ ਭੁੱਖ,

ਅੰਮ੍ਰਿਤ ਆਤਮ ਜਾਮ ਪਿਆਈਆ। ਮਿਹਰਵਾਨ ਹੋ ਕੇ ਆਪਣੀ ਗੋਦੀ ਲਏ ਚੁਕ, ਬਾਲ ਅਞਾਣਾ ਆਪ ਉਠਾਈਆ । ਪਾਰਬ੍ਰਹਮ ਕਹੇ ਬ੍ਰਹਮ ਆ ਮੇਰੇ ਸਾਚੇ ਸੁੱਤ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸਚ ਦੁਆਰੇ ਸੋਹੇ ਸਾਚੀ ਰੁੱਤ, ਰੁੱਤ ਰੁਤੜੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਆਪ ਪ੍ਰਭ, ਮਿਹਰਵਾਨ ਦਇਆ ਕਮਾਇੰਦਾ । ਸੰਤ ਸੁਹੇਲੇ ਸਾਚੇ ਲੱਭ, ਦਰ ਘਰ ਸਾਚੇ ਆਪ ਬਹਾਇੰਦਾ। ਇਕ ਵਖਾਏ ਵਿਸ਼ਵ ਯਦ, ਵਿਸ਼ਨੂੰ ਸੱਚੀ ਸੇਵ ਕਮਾਇੰਦਾ। ਜਗਤ ਦੁਆਰਾ ਪਾਰ ਹੱਦ, ਗ੍ਰਹਿ ਮੰਦਰ ਇਕ ਸੁਹਾਇੰਦਾ। ਸ਼ਬਦ ਅਗੰਮੀ ਨਾਦ ਰਿਹਾ ਵੱਜ, ਅਨਹਦ ਰਾਗੀ ਰਾਗ ਸੁਣਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਸਾਚਾ ਹੱਜ, ਹਜ਼ਰਤ ਹੁਜਰਾ ਇਕੋ ਇਕ ਸੁਹਾਇੰਦਾ। ਅੰਮ੍ਰਿਤ ਜਾਮ ਪਿਆਏ ਮਧ, ਮਧੁਰ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪਣੇ ਘਰ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਘੋਲੀ ਘੋਲ ਘੁਮਾਈ ਜਾਏ ਘੁਲ, ਪ੍ਰਭ ਆਪਣਾ ਆਪ ਲੈਣਾ ਮਨਾਈਆ। ਭਗਤ ਭਗਵਾਨ ਪਰਗਟਾਏ ਸਚ ਫੁੱਲ, ਪਤ ਡਾਲ੍ਹੀ ਪੰਖੜੀ ਆਪ ਮਹਿਕਾਈਆ। ਲੱਖ ਚੁਰਾਸੀ ਵਿਚੋ ਉਤਮ ਕੁੱਲ, ਹਰਿਜਨ ਸਾਚੇ ਲਏ ਬਣਾਈਆ। ਕਰਤਾ ਕੀਮਤ ਪਾਵੇ ਮੁਲ, ਦੂਜੇ ਹੱਟ ਨਾ ਕੋਇ ਵਿਕਾਈਆ। ਸਾਚੇ ਕੰਡੇ ਜਾਇਣ ਤੁਲ, ਤੋਲਾ ਇਕੋ ਨਜ਼ਰੀ ਆਈਆ। ਮਾਣਸ ਜੂਏ ਨਾ ਜਾਵਣ ਹੁੱਲ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਪਿਛਲੇ ਜਨਮ ਜੋ ਰਹੇ ਭੁੱਲ, ਕਲਜੁਗ ਅੰਤਮ ਆਪਣਾ ਰੰਗ ਰੰਗਾਈਆ। ਸਚ ਦੁਆਰ ਗਿਆ ਖੁਲ੍ਹ, ਖ਼ਾਲਕ ਖ਼ਲਕ ਦਏ ਸਮਝਾਈਆ। ਕਲਜੁਗ ਜੀਵ ਮਾਇਆ ਕੂੜੀ ਵਿਚ ਨਾ ਰੁਲ, ਅਨਮੁਲੜਾ ਲਾਲ ਮਾਟੀ ਖ਼ਾਕ ਨਾ ਦੇ ਰੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰੀ ਭਗਵਾਨ ਸਦਾ ਸੁਲ੍ਹਾਕੁਲ, ਗ਼ੁੱਸਾ ਗਿਲਾ ਕਦੇ ਨਾ ਕਿਸੇ ਰਖਾਈਆ। ਗ਼ੁੱਸਾ ਗਿਲਾ ਕੋਇ ਨਾ ਰੋਸਾ, ਹੋਛਾ ਰੂਪ ਨਾ ਹਰਿ ਰਖਾਇੰਦਾ। ਸੋਚਿਆਂ ਕਿਸੇ ਵਿਚ ਨਾ ਆਵੇ ਸੋਚਾ, ਸੋਚ ਸਮਝ ਤੋ ਬਾਹਰ ਡੇਰਾ ਲਾਇੰਦਾ। ਜੁਗ ਚੌਕੜੀ ਗੁਰ ਅਵਤਾਰ ਬਣ ਕੇ ਮਾਣਸ ਜਨਮ ਦੇਵੇ ਸਭ ਨੂੰ ਮੌਕਾ, ਮੁਕੰਮਲ ਆਪਣਾ ਹਾਲ ਸੁਣਾਇੰਦਾ। ਸਤਿਗੁਰ ਪੂਰਾ ਕਿਸੇ ਨਾ ਦੇਵੇ ਕਦੇ ਧੋਖਾ, ਜਗਤ ਫ਼ਰੇਬ ਨਾ ਕੋਇ ਜਣਾਇੰਦਾ। ਪ੍ਰੇਮ ਪ੍ਰੀਤੀ ਅੰਦਰ ਰਾਹ ਮਾਰਗ ਦੱਸੇ ਸੌਖਾ, ਘਾਟ ਇਕੋ ਇਕ ਜਣਾਇੰਦਾ। ਜੋ ਜਨ ਕੂੜੀ ਨੀਂਦ ਗੂੜ੍ਹੀ ਸੁਤੇ ਬੇਮੁਖ ਹੋ ਕੇ ਲਾਵਣ ਢੌਂਕਾ, ਤਿਨ੍ਹਾਂ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਇੰਦਾ। ਸੋ ਪਰਾਣੀ ਜਾਏ ਅੰਤਮ ਔਂਤਾ, ਪੁੱਤ ਪੋਤਰਾ ਸੰਗ ਨਾ ਕੋਇ ਨਿਭਾਇੰਦਾ । ਸ੍ਰੀ ਭਗਵਾਨ ਵਡ ਮਿਹਰਵਾਨ ਸਦਾ ਨਿਗਾਹਬਾਨ ਜਿਸ ਰਾਵਿਆ ਨਾਲ ਸ਼ੌਕਾ, ਤਿਨ੍ਹਾਂ ਸਾਖਿਆਤ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਸਾਚੇ ਫੜ, ਜਨ ਭਗਤਾਂ ਅੰਦਰ ਆਪੇ ਵੜ, ਸਾਚੇ ਮੰਦਰ ਸਤਿਗੁਰ ਖੜ, ਨਾਮ ਨਿਧਾਨਾ ਇਕੋ ਪੜ੍ਹ, ਸਾਚਾ ਢੋਲਾ ਸੁਣਾਏ ਰਾਗ, ਆਤਮ ਪਰਮਾਤਮ ਖੋਲ੍ਹੇ ਜਾਗ, ਇਕ ਉਪਜਾਏ ਸਚ ਵੈਰਾਗ, ਮੇਲ ਮਿਲਾਵੇ ਕੰਤ ਸੁਹਾਗ, ਘਰ ਵਡਿਆਈ ਵੱਡਾ ਭਾਗ, ਵਿਛੜਿਆਂ ਮਿਲਿਆ ਪ੍ਰਭ ਗ਼ਰੀਬ ਨਿਵਾਜ਼, ਏਥੇ ਓਥੇ ਰੱਖੇ ਲਾਜ, ਦੋ ਜਹਾਨਾਂ ਦੁੱਖ ਨਜ਼ਰ ਕੋਇ ਨਾ ਆਈਆ।

੯ ਅੱਸੂ ੨੦੨੦ ਬਿਕਰਮੀ ਆਗਿਆ ਸਿੰਘ ਦੇ ਗ੍ਰਹਿ ਫ਼ਿਰੋਜਪੁਰ

ਸਤਿਗੁਰ ਮੇਲਾ ਸੁਫਲ ਜਨਮ, ਕਰਮ ਕਾਂਡ ਦੁੱਖ ਰੋਗ ਰਹਿਣ ਨਾ ਪਾਇੰਦਾ। ਮਾਣਸ ਦੇਹੀ ਮਿਟੇ ਭਰਮ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਗੁਣ ਨੂਰ ਜੋਤ ਦੇਵੇ ਅਗੰਮੀ ਕਿਰਨ, ਅਗਿਆਨ ਅੰਧੇਰਾ ਅੰਧ ਮਿਟਾਇੰਦਾ। ਸਚ ਸਰਨਾਈ ਦੇਵੇ ਸਰਨ, ਸਰਨਗਤ ਇਕ ਸਮਝਾਇੰਦਾ। ਭੈ ਚੁਕਾਏ ਮਰਨ ਡਰਨ, ਭੌ ਆਪਣਾ ਇਕ ਵਖਾਇੰਦਾ। ਲੇਖਾ ਚੁਕਾਏ ਵਰਨ ਬਰਨ, ਆਤਮ ਬ੍ਰਹਮ ਸਰਬ ਵਖਾਇੰਦਾ। ਦੇਵੇ ਵਡਿਆਈ ਉਪਰ ਧਰਨ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਇੰਦਾ। ਸਤਿਗੁਰ ਮਿਲਿਆਂ ਸਤਿ ਸੰਤੋਖ, ਚਿੰਤਾ ਗ਼ਮ ਰਹਿਣ ਨਾ ਪਾਇੰਦਾ। ਜਨਮ ਕਰਮ ਦਾ ਮਿਟੇ ਵਿਜੋਗ, ਦੂਈ ਦਵੈਤ ਡੇਰਾ ਢਾਹਿੰਦਾ। ਮੇਲ ਮਿਲਾਏ ਧੁਰ ਸੰਜੋਗ, ਕੂੜ ਵਿਛੋੜਾ ਪੰਧ ਮੁਕਾਇੰਦਾ। ਹਉਮੇ ਹੰਗਤਾ ਕਟੇ ਰੋਗ, ਹੰ ਬ੍ਰਹਮ ਇਕ ਸਮਝਾਇੰਦਾ। ਤਨ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਸੁਣਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਘਰ ਘਰ ਵਿਚ ਦੀਵਾ ਬਾਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਭੇਵ ਅਭੇਦ ਖੁਲ੍ਹਾਇੰਦਾ। ਸਤਿਗੁਰ ਮਿਲਿਆਂ ਆਤਮ ਸੁਖ, ਘਰ ਵੱਜੇ ਨਾਮ ਵਧਾਈਆ। ਜਗਤ ਤ੍ਰਿਸਨਾ ਮਿਟੇ ਭੁੱਖ, ਆਸਾ ਮਨਸਾ ਪੂਰ ਕਰਾਈਆ। ਮਾਤ ਗਰਭ ਦਾ ਲੇਖਾ ਚੁੱਕੇ ਉਲਟਾ ਰੁਖ, ਆਵਣ ਜਾਵਣ ਫੰਦ ਦਏ ਕਟਾਈਆ। ਸਾਚੀ ਗੋਦੀ ਦੀਨ ਦਿਆਲ ਚੁੱਕ, ਘਰ ਸਾਚੇ ਦਏ ਬਹਾਈਆ। ਲੱਖ ਚੁਰਾਸੀ ਵਿਚੋ ਉਜਲ ਮੁਖ, ਦੁਰਮਤ ਮੈਲ ਮੈਲ ਧਵਾਈਆ। ਲੋਕਮਾਤ ਦਾ ਬੂਟਾ ਪੁਟ, ਸਚਖੰਡ ਦਵਾਰੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਏਥੇ ਓਥੇ ਹੋਏ ਸਹਾਈਆ। ਸਤਿਗੁਰ ਮਿਲਿਆਂ ਮਿਟੇ ਸੰਤਾਪ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਜ਼ਰੀ ਆਏ ਆਪਾ ਆਪ, ਆਪ ਆਪਣਾ ਵੇਖ ਵਖਾਈਆ। ਗੀਤ ਗੋਬਿੰਦ ਜਣਾਏ ਸੱਚਾ ਜਾਪ, ਸੋਹਲਾ ਢੋਲਾ ਰਾਗ ਅਲਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਨਜ਼ਰੀ ਆਏ ਸਾਖਿਆਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੰਤਰ ਆਤਮ ਪਰਮਾਤਮ ਪੂਰੀ ਕਰੇ ਖ਼ਾਹਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਅੰਤਰ ਆਤਮ ਵੇਖ ਵਖਾਈਆ। ਸਤਿਗੁਰ ਮਿਲਿਆਂ ਮਿਲੇ ਸਾਂਤ, ਅਗਨੀ ਤਤ ਰਹਿਣ ਨਾ ਪਾਈਆ। ਨਜ਼ਰੀ ਆਏ ਇਕ ਇਕਾਂਤ, ਅਕਲ ਕਲਧਾਰੀ ਬੇਪਰਵਾਹੀਆ। ਅੰਦਰ ਵੜ ਕੇ ਕਾਇਆ ਮੰਦਰ ਪੌੜੇ ਚੜ੍ਹ ਸੁਣਾਏ ਬਾਤ, ਸ਼ਬਦ ਅਨਾਦੀ ਧੁਨ ਸ਼ਨਵਾਈਆ। ਕੂੜੀ ਕਿਰਿਆ ਮੇਟ ਮਿਟਾਏ ਅੰਧੇਰੀ ਰਾਤ, ਨਿਰਗੁਣ ਨੂਰ ਦੀਪਕ ਜੋਤ ਸਾਚਾ ਚੰਦ ਕਰੇ ਰੁਸ਼ਨਾਈਆ । ਪਾਰ ਉਤਾਰੇ ਆਪਣੇ ਘਾਟ, ਪੱਤਣ ਬੈਠਾ ਬੇਪਰਵਾਹ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਹਰਿਜਨ ਲੇਖਾ ਆਪ ਜਣਾਈਆ। ਸਤਿਗੁਰ ਮਿਲਿਆਂ ਸੱਚਾ ਮੀਤ, ਮਿੱਤਰ ਪਿਆਰਾ ਦਏ ਵਡਿਆਈਆ। ਘਰ ਸੁਆਮੀ ਆਏ ਠੀਕ, ਠਾਕਰ ਠੋਕਰ ਨਾਮ ਲਗਾਈਆ। ਮਨ ਵਾਸਨਾ ਲਏ ਜੀਤ, ਮਤ ਬੁਧ ਨਾ ਕੋਇ ਚਤੁਰਾਈਆ। ਕਾਇਆ ਕਰੇ ਠੰਢੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਚਰਨ ਪ੍ਰੀਤੀ ਦੇਵੇ ਸਚ ਪ੍ਰੀਤ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਮਿਲ ਗੁਰਮੁਖ ਗੁਰ ਗੁਰ ਖ਼ੁਸ਼ੀ ਮਨਾਈਆ। ਸਤਿਗੁਰ ਮਿਲਿਆਂ ਆਤਮ ਰੰਗ, ਰੰਗ ਰੰਗੀਲਾ ਇਕ ਚੜ੍ਹਾਈਆ। ਦਿਵਸ ਰੈਣ ਅੱਠੇ ਪਹਿਰ ਵੱਜੇ ਮਰਦੰਗ, ਨਾਦ ਅਨਾਦੀ ਆਪ ਸੁਣਾਈਆ। ਨੌ ਦੁਆਰੇ ਵੇਖੇ ਲੰਘ, ਘਰ ਦਸਵੇਂ ਬੂਝ ਬੁਝਾਈਆ । ਹੋਏ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਡਗਮਗਾਈਆ। ਨਿਜ ਆਤਮ ਆਵੇ ਇਕ ਅਨੰਦ, ਸੁਖ ਸਾਗਰ ਰੂਪ ਸਮਾਈਆ। ਗੀਤ ਸੁਹਾਗੀ ਗਾਏ ਛੰਦ, ਸੋਹੰ ਰਾਗ ਅਲਾਈਆ। ਸੇਜ ਸੁਹੰਜਣੀ ਸੁਹਾਏ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਮੇਲ ਮਿਲਾਏ ਸੂਰਾ ਸਰਬੰਗ, ਸਤਿਗੁਰ ਦਾਤਾ ਬੇਪਰਵਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਸੁਆਮੀ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਬੰਧਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਸਤਿਗੁਰ ਮਿਲਿਆਂ ਖੁਲ੍ਹੇ ਸੁਰਤੀ, ਆਲਸ ਨਿੰਦਰਾ ਦਏ ਮਿਟਾਈਆ। ਨਜ਼ਰ ਆਏ ਅਕਾਲ ਮੂਰਤੀ, ਮੂਰਤ ਅਕਾਲ ਆਪ ਦਰਸਾਈਆ। ਨਾਮ ਨਿਧਾਨ ਵੱਜੇ ਨਾਦ ਤੂਰਤੀ, ਤੁਰੀਆ ਸੇਵਾ ਲਾਈਆ। ਸਦਾ ਸਦਾ ਸਦ ਆਸਾ ਪੂਰਤੀ, ਆਸਾ ਪੂਰਨ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਲਾਈਆ । ਸਤਿਗੁਰ ਮਿਲਿਆਂ ਅੰਤਰ ਠੰਢ, ਬਾਹਰ ਅਗਨ ਨਾ ਕੋਇ ਤਪਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਘਰ ਇਕੋ ਨਜ਼ਰੀ ਆਈਆ। ਸਤਿ ਸਰੂਪੀ ਰੰਗੇ ਰੰਗ, ਜੋਤੀ ਜਲਵਾ ਨੂਰ ਰੁਸ਼ਨਾਈਆ। ਧੁਰਦਰਗਾਹੀ ਵੱਜੇ ਮਰਦੰਗ, ਤੰਦੀ ਤੰਦ ਸਤਾਰ ਨਜ਼ਰ ਕੋਇ ਨਾ ਆਈਆ। ਆਤਮ ਮੰਗੇ ਇਕੋ ਮੰਗ, ਪਰਮਾਤਮ ਮੇਲ ਮਿਲਾਈਆ। ਪਰਮਾਤਮ ਸੁਣਾਵੇ ਆਪਣਾ ਛੰਦ, ਸਾਚਾ ਭੇਵ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਨਾਉਂ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ । ਮਾਣਸ ਜਨਮ ਨਾ ਹੋਵੇ ਭੰਗ, ਅੰਤਮ ਆਪਣੇ ਲੇਖੇ ਪਾਈਆ। ਧਰਮ ਦੁਆਰ ਗੁਰਮੁਖ ਵੇਖਣਾ ਲੰਘ, ਗ੍ਰਹਿ ਮੰਦਰ ਡੇਰਾ ਲਾਈਆ। ਨਜ਼ਰੀ ਆਏ ਸਾਹਿਬ ਸਰਬੰਗ, ਭੂਪਤ ਭੂਪ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਜੁਗ ਜਨਮ ਦੇ ਵਿਛੜੇ ਮੇਲੇ ਆਣ, ਵਿਛੋੜਾ ਆਪਣੀ ਝੋਲੀ ਪਾਈਆ।