੯ ਅੱਸੂ ੨੦੨੦ ਬਿਕਰਮੀ ਸੁਰਜਣ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ
ਸੋ ਪੁਰਖ ਨਿਰੰਜਣ ਕਹੇ ਸੁਣ ਸ਼ਬਦ ਸੁੱਤ ਦੁਲਾਰ, ਬੇਪਰਵਾਹ ਹੁਕਮ ਜਣਾਇੰਦਾ। ਹਰਿ ਪੁਰਖ ਨਿਰੰਜਣ ਕਹੇ ਮੇਰੇ ਲਾਡਲੇ ਲਾਲ, ਤੇਰਾ
ਖੇਲ ਇਕ ਵਖਾਇੰਦਾ। ਏਕੰਕਾਰ ਕਰ ਸਚ ਪਿਆਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਆਦਿ ਨਿਰੰਜਣ ਕਰ ਉਜਿਆਰ, ਸਚ ਪਰਕਾਸ਼ ਇਕ ਵਖਾਇੰਦਾ। ਸ੍ਰੀ ਭਗਵਾਨ ਕਰ ਖ਼ਬਰਦਾਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਮਿਹਰ ਨਜ਼ਰ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਕਰ ਧਿਆਨ, ਸਚ ਧਿਆਨ ਇਕ ਬੁਝਾਇੰਦਾ। ਸਚਖੰਡ ਨਿਵਾਸੀ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਜਣਾਇੰਦਾ। ਥਿਰ ਘਰ ਮੰਦਰ ਖੋਲ੍ਹ ਦੁਕਾਨ, ਸਚ ਦਰਵਾਜ਼ਾ ਆਪ ਜਣਾਇੰਦਾ। ਉਠ ਨੱਢੇ ਨੌਜਵਾਨ, ਬਲ ਤੇਰਾ ਤੇਰੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁੱਤ ਸ਼ਬਦ ਹੁਕਮ ਸੁਣਾਇੰਦਾ। ਸ਼ਬਦ ਸੁੱਤ ਕਹੇ ਮੇਰੇ ਭਗਵਾਨ, ਪ੍ਰਭ ਤੇਰੀ ਓਟ ਤਕਾਈਆ। ਹਉਂ ਬਾਲਕ ਬਾਲੀ ਬੁੱਧ ਅੰਜਾਣ, ਤੇਰਾ ਭੇਵ ਕੋਈ ਨਾ ਆਈਆ। ਤੇਰੇ ਚਰਨ ਕਵਲ ਰੱਖਾਂ ਇਕ ਧਿਆਨ, ਮੰਗਾਂ ਸੱਚੀ ਸਰਨਾਈਆ। ਸਦਾ ਸਦਾ ਸਦ ਰਹਿਣਾ ਨਿਗਾਹਬਾਨ, ਮਿਹਰ ਨਜ਼ਰ ਉਠਾਈਆ। ਦੇਵਣਹਾਰੇ ਧੁਰ ਫ਼ਰਮਾਨ, ਤੇਰਾ ਹੁਕਮ ਮੋਹੇ ਭਾਈਆ। ਸੇਵਾ ਕਰਾਂ ਸਚ ਮਹਾਨ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਦੁਲਾਰੇ ਸਾਚਾ ਸੁੱਤ, ਸੋ ਸਾਹਿਬ ਆਪ ਜਣਾਈਆ। ਵੇਖੇ ਖੇਲ ਅਬਿਨਾਸ਼ੀ ਅਚੁਤ, ਤੇਰੀ ਧਾਰ ਧਾਰ ਪਰਗਟਾਈਆ। ਸਚ ਸੁਹੰਜਣੀ ਸੁਹਾਏ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਥਿਰ ਘਰ ਦੁਆਰਿਉਂ ਪੈਣਾ ਉਠ, ਸਾਚਾ ਮੰਦਰ ਇਕ ਸੁਹਾਈਆ। ਠਾਕਰ ਦਿਆਲ ਸੁਆਮੀ ਰਿਹਾ ਤੁਠ, ਸਿਰ ਤੇਰੇ ਹੱਥ ਰਖਾਈਆ। ਸਤਿ ਦੁਆਰੇ ਨਾ ਬਹਿਣਾ ਲੁਕ, ਪਰਗਟ ਹੋ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸੁੱਤ ਦੁਲਾਰਾ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਹਉਂ ਬਾਲਾ ਤੇਰਾ ਬਰਖ਼ੁਰਦਾਰ, ਸਦ ਸਾਚੀ ਸੇਵ ਕਮਾਈਆ। ਹੁਕਮ ਕਰ ਏਕਾ ਵਾਰ, ਏਕੰਕਾਰ ਤੇਰੀ ਸਰਨਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਰਾਜ ਰਾਜਾਨ ਤੇਰੀ ਵਡ ਵਡਿਆਈਆ। ਮੈਂ ਹੋਵਾਂ ਖ਼ਬਰਦਾਰ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਨੇਤਰ ਨੈਣ ਲਵਾਂ ਉਘਾੜ, ਅੱਖ ਪਰਤੱਖ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਰਖਾਈਆ। ਸ੍ਰੀ ਭਗਵਾਨ ਕਹੇ ਸੁਣ ਸਾਚੇ ਬਾਲ, ਸੋ ਸਤਿਗੁਰ ਆਪ ਜਣਾਈਆ। ਨੇਤਰ ਖੋਲ੍ਹ ਮਾਰ ਧਿਆਨ, ਦੋ ਜਹਾਨ ਰਿਹਾ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਪਹਿਚਾਨ, ਆਪ ਆਪਣਾ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਧੁਰ ਸੰਦੇਸਾ ਇਕ ਸੁਣਾਈਆ। ਤ੍ਰੈਗੁਣ ਮਾਇਆ ਹੋਈ ਨਾਦਾਨ, ਫੜ ਬਾਹੋ ਦੇ ਹਿਲਾਈਆ। ਪੰਜ ਤਤ ਹੋਇਆ ਸ਼ੈਤਾਨ, ਸ਼ਰਅ ਕਰੇ ਜਗਤ ਲੜਾਈਆ। ਲੱਖ ਚੁਰਾਸੀ ਕੂੜੀ ਕਿਰਿਆ ਹੋਈ ਦੁਕਾਨ, ਸਾਚਾ ਹੱਟ ਨਾ ਕੋਇ ਖੁਲ੍ਹਾਈਆ। ਤੇਈ ਅਵਤਾਰ ਮੰਗਣ ਦਾਨ, ਖ਼ਾਲੀ ਝੋਲੀ ਰਹੇ ਵਖਾਈਆ। ਭਗਤ ਅਠਾਰਾਂ ਸਰਬ ਕੁਰਲਾਣ, ਉਚੀ ਕੂਕਣ ਮਾਰਨ ਧਾਹੀਂਆ। ਈਸਾ ਮੂਸਾ ਮੁਹੰਮਦ ਹੋਏ ਹੈਰਾਨ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਨਾਨਕ ਗੋਬਿੰਦ ਦੋਏ ਜੋੜ ਕਰੇ ਪਰਨਾਮ, ਸੀਸ ਜਗਦੀਸ ਇਕ ਝੁਕਾਈਆ। ਜੀਵ ਜੰਤ ਭਰਮੇ ਭੁੱਲਾ ਸਰਬ ਜਹਾਨ, ਨੌ ਖੰਡ ਪਈ ਦੁਹਾਈਆ। ਸਤ ਦੀਪ ਫਿਰੇ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਮਾਣ ਤੁਟਾ ਸ਼ਾਸਤਰ ਸਿਮਰਤ ਵੇਦ ਪੁਰਾਨ, ਸਾਚਾ ਭੈ ਸਿਰ ਨਾ
ਕੋਇ ਰਖਾਈਆ। ਗੀਤਾ ਗਿਆਨ ਸਕੇ ਨਾ ਕੋਇ ਪਹਿਚਾਨ, ਅੱਠ ਦਸ ਪੜਦਾ ਕੋਇ ਨਾ ਲਾਹੀਆ। ਅੰਜੀਲ ਕੁਰਾਨ ਨੈਣ ਸ਼ਰਮਾਣ, ਕਲਮਾ ਹੱਕ ਨਾ ਕੋਇ ਪੜ੍ਹਾਈਆ। ਖਾਣੀ ਬਾਣੀ ਚਾਰੋ ਕੁੰਟ ਦਹਿ ਦਿਸ਼ਾ ਵੇਖੇ ਮਾਰ ਧਿਆਨ, ਸਾਂਝਾ ਯਾਰ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਚਾਰ ਵਰਨ ਹੁੰਦੇ ਦਿਸਣ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸੁਣਾਈਆ। ਸੁਤ ਦੁਲਾਰਾ ਦੋਏ ਜੋੜ, ਪ੍ਰਭ ਚਰਨ ਸੀਸ ਝੁਕਾਇੰਦਾ। ਸਾਹਿਬ ਸੁਆਮੀ ਤੇਰੀ ਲੋੜ, ਦੂਜੀ ਓਟ ਨਾ ਕੋਇ ਰਖਾਇੰਦਾ। ਸਾਚੇ ਚੜ੍ਹਾਂ ਅਗੰਮੀ ਘੋੜ, ਵਾਗਾਂ ਆਪਣੇ ਹੱਥ ਰਖਾਇੰਦਾ। ਦੋ ਜਹਾਨ ਵੇਖਾਂ ਦੌੜ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ, ਜ਼ਿਮੀਂ ਅਸਮਾਨ ਖੋਜ ਖੋਜਾਇੰਦਾ। ਲੱਖ ਚੁਰਾਸੀ ਰੀਠਾ ਵੇਖਾਂ ਮਿੱਠਾ ਕੌੜ, ਘਰ ਘਰ ਅੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਸ਼ਬਦ ਸੁੱਤ ਉਠ ਬਲ ਧਾਰ, ਪ੍ਰਭ ਅਬਿਨਾਸ਼ੀ ਆਪ ਜਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਈਆ। ਨੌ ਖੰਡ ਪ੍ਰਿਥਮੀ ਧੂੰਆਂਧਾਰ, ਸਤ ਸਤਿ ਕਰੇ ਨਾ ਕੋਇ ਰੁਸ਼ਨਾਈਆ। ਜੂਠ ਝੂਠ ਚਾਰ ਕੁੰਟ ਭਰੇ ਭੰਡਾਰ, ਸਚ ਸੁਚ ਵਸਤ ਨਜ਼ਰ ਕੋਇ ਨਾ ਆਈਆ। ਜੀਵ ਜੰਤ ਸਾਧ ਸੰਤ ਘਰ ਘਰ ਕਰਨ ਵਿਭਚਾਰ, ਧੀਰਜ ਜਤ ਨਾ ਕੋਇ ਰਖਾਈਆ। ਗੁਰ ਕਾ ਸ਼ਬਦ ਸਕੇ ਨਾ ਕੋਇ ਵਿਚਾਰ, ਹਿਰਦੇ ਹਰਿ ਨਾ ਕੋਇ ਧਿਆਈਆ। ਆਦਿ ਅੰਤ ਨੂਰ ਨਾ ਕੋਇ ਉਜਿਆਰ, ਚਤੁਰਭੁਜ ਸੀਸ ਨਾ ਕੋਇ ਝੁਕਾਈਆ। ਰਾਮ ਕਰੇ ਨਾ ਕੋਇ ਪਿਆਰ, ਸਾਚੀ ਬੰਸਰੀ ਨਾਮ ਨਾ ਕੋਇ ਵਜਾਈਆ। ਕਾਹਨਾ ਨਜ਼ਰ ਨਾ ਆਏ ਵਿਚ ਸੰਸਾਰ, ਮੋਰ ਮੁਕਟ ਨੇਤਰ ਨੈਣ ਪੇਖ ਕੋਇ ਨਾ ਪਾਈਆ। ਮੂਸਾ ਕਰੇ ਨਾ ਕੋਈ ਗੁਫ਼ਤਾਰ, ਗੁਫ਼ਤ ਸ਼ੁਨੀਦ ਭੇਵ ਨਾ ਕੋਇ ਚੁਕਾਈਆ । ਈਸਾ ਕਹੇ ਨਾ ਕੋਈ ਪੁਕਾਰ, ਜਲਵਾ ਨੂਰ ਨਾ ਕੋਇ ਖ਼ੁਦਾਈਆ। ਮੁਹੰਮਦ ਰੋਵੇ ਧਾਹਾਂ ਮਾਰ, ਚਾਰ ਯਾਰੀ ਪੱਲੂ ਗਈ ਛੁਡਾਈਆ । ਨਾਨਕ ਨਿਰਗੁਣ ਕਰੇ ਪੁਕਾਰ, ਸੋਹਲਾ ਢੋਲਾ ਰਾਗ ਸੁਣਾਈਆ। ਗੋਬਿੰਦ ਮੰਗ ਕੇ ਗਿਆ ਮੰਗ ਇਕੋ ਵਾਰ, ਪ੍ਰਭ ਅੱਗੇ ਸੀਸ ਝੁਕਾਈਆ। ਚਾਰ ਲੱਖ ਲਹਿਣਾ ਚੁੱਕਣਾ ਬੱਤੀ ਹਜ਼ਾਰ, ਕਰਮ ਕਾਂਡ ਗੇੜਾ ਦੇਣਾ ਗਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਕੋਈ ਨਾ ਪਾਵੇ ਸਾਰ, ਮਹਾਂਸਾਰਥੀ ਨਜ਼ਰ ਕੋਇ ਨਾ ਆਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧੂਆਂਧਾਰ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਅਠਸਠ ਤੀਰਥ ਸੋਹੇ ਨਾ ਕੋਇ ਤਾਲ, ਅੰਮ੍ਰਿਤ ਰਸ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਤੋੜ ਨਾ ਸਕੇ ਕੋਈ ਜੰਜਾਲ, ਪੰਜ ਤਤ ਕਰੇ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਹੋਈ ਅੰਤ ਬੇਹਾਲ, ਸਾਚਾ ਰੂਪ ਨਜ਼ਰ ਕੋਇ ਨਾ ਆਈਆ। ਸਭ ਨੂੰ ਭੁਲਿਆ ਦੀਨ ਦਿਆਲ, ਦੀਨਾਂ ਨਾਥ ਸਾਚਾ ਸੰਗ ਨਾ ਕੋਇ ਰਖਾਈਆ। ਉਠ ਜਵਾਨ ਵੇਖ ਕਲੂ ਕਾਲ, ਕਲਕਾਤੀ ਰੂਪ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਇਕ ਜਣਾਈਆ। ਸ਼ਬਦ ਸੁੱਤ ਝੁਕਾਏ ਸੀਸ, ਪ੍ਰਭੂ ਤੇਰੀ ਇਕ ਸਰਨਾਈਆ। ਕਿਰਪਾ ਕਰ ਸੱਚੇ ਜਗਦੀਸ, ਜਗਦੀਸਰ ਤੇਰੀ ਓਟ ਰਖਾਈਆ। ਤੇਰੇ ਛਤਰ ਸੋਹੇ ਸੀਸ, ਦੋ ਜਹਾਨ ਵੱਜੇ ਵਧਾਈਆ । ਮੈਂ ਵੇਖਾਂ ਜਾ ਕੇ ਕਲਜੁਗ ਰੀਤ, ਦੋ ਜਹਾਨਾਂ ਫੇਰਾ ਪਾਈਆ। ਚਾਰੋ ਕੁੰਟ ਫੋਲ ਫੋਲਾਵਾਂ ਸਚ ਹਦੀਸ, ਕਲਮਾ ਨਬੀ ਰਸੂਲ ਕਵਣ ਪੜ੍ਹਾਈਆ।
ਲੱਖ ਚੁਰਾਸੀ ਪਰਖਾਂ ਜਾ ਕੇ ਨੀਤ, ਘਟ ਘਟ ਅੰਦਰ ਆਪਣਾ ਡੇਰਾ ਲਾਈਆ। ਭੇਵ ਚੁਕਾਵਾਂ ਠਾਕਰਦਵਾਰਾ ਮੰਦਰ ਮਸੀਤ, ਗੁਰੂਦੁਆਰ ਬਚਿਆ ਰਹਿਣ ਕੋਇ ਨਾ ਪਾਈਆ । ਜਿਸ ਘਰ ਜਿਸ ਗ੍ਰਹਿ ਜਿਸ ਮੰਦਰ ਦਿਸੇ ਪਲੀਤ, ਤਿਸ ਪਾਕੀ ਪਾਕ ਰੂਪ ਵਟਾਈਆ। ਸੇਵਾ ਕਰਾਂ ਜਾ ਕੇ ਠੀਕ, ਠਾਕਰ ਤੇਰੇ ਨਾਮ ਦਿਆਂ ਦੁਹਾਈਆ। ਤੇਰੇ ਹੁਕਮ ਅੰਦਰ ਕਲਜੁਗ ਅੰਤਮ ਭੁਗਤਣ ਜਾਵਾਂ ਇਕ ਤਰੀਕ, ਸਚ ਅਦਾਲਤ ਇਕ ਲਗਾਈਆ। ਕੂੜੀ ਕਿਰਿਆ ਰਹਿਣ ਨਾ ਦੇਵਾਂ ਤੇਰਾ ਕੋਈ ਸ਼ਰੀਕ, ਜੂਠਾ ਝੂਠਾ ਡੇਰਾ ਦੇਵਾਂ ਢਾਹੀਆ। ਮੇਰੀ ਧਾਰ ਨਜ਼ਰ ਨਾ ਆਏ ਕਿਸੇ ਬਾਰੀਕ, ਜਗਤ ਨੇਤਰ ਪੇਖਣ ਕੋਇ ਨਾ ਪਾਈਆ। ਸਾਚੀ ਦੱਸਾਂ ਇਕ ਪ੍ਰੀਤ, ਪਰੀਤਮ ਇਕੋ ਇਕ ਸਮਝਾਈਆ। ਤੇਰਾ ਨਾਉਂ ਸੁਣਾਵਾਂ ਢੋਲਾ ਗੀਤ, ਗੋਬਿੰਦ ਤੇਰੀ ਸਿਫ਼ਤ ਸਾਲਾਹੀਆ। ਤੇਰੇ ਦਰ ਤੋ ਲੈ ਕੇ ਜਾਵਾਂ ਭੀਖ, ਸਾਚੀ ਭਿਛਿਆ ਝੋਲੀ ਆਪ ਭਰਾਈਆ । ਤੂੰ ਬੈਠਾ ਵੇਖੇਂ ਅਤੀਤ, ਤ੍ਰੈਗੁਣ ਤੇਰੀ ਤੇਰੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਉਠ ਸੁੱਤ ਛੇਤੀ ਜਾ, ਸੋ ਸਾਹਿਬ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪੱਲੂ ਰਹੇ ਛੁਡਾ, ਸੰਗੀ ਨਜ਼ਰ ਕੋਇ ਨਾ ਆਈਆ । ਕਲਜੁਗ ਜੀਵ ਹਰਿ ਕਾ ਨਾਉਂ ਚਾਰ ਵਰਨ ਗਏ ਭੁਲਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਜਲਵਾ ਨੂਰ ਜ਼ਹੂਰ ਹਜ਼ੂਰ ਦਏ ਨਾ ਕੋਇ ਦਰਸਾ, ਪੜਦਾ ਚੁੱਕ ਮੁਖ ਨਕ਼ਾਬ, ਸਾਬਤ ਸੂਰਤ ਸਚ ਨਾ ਕੋਇ ਜਣਾਈਆ। ਸਾਚਾ ਸਜਦਾ ਸੀਸ ਜਗਦੀਸ ਕਰੇ ਨਾ ਕੋਇ ਆਦਾਬ, ਪਰਵਰਦਿਗਾਰ ਸਚ ਸਲਾਮ ਨਾ ਕੋਇ ਬੁਲਾਈਆ । ਖ਼ਾਲੀ ਦਿਸੇ ਮੱਕਾ ਕਾਅਬ, ਹੁਜਰਾ ਹੱਕ ਨਾ ਕੋਇ ਸਮਝਾਈਆ। ਕੂੜੀ ਕਿਰਿਆ ਦਿਸੇ ਰਾਜ, ਰਾਜ ਭੂਪ ਸ਼ਾਹ ਸੁਲਤਾਨ ਦੇਵੇ ਨਾ ਕੋਇ ਵਡਿਆਈਆ। ਲੱਖ ਚੁਰਾਸੀ ਵਿਗੜਿਆ ਸਮਾਜ, ਸਾਚੀ ਸਮਗਰੀ ਹੱਥ ਨਾ ਕੋਇ ਰਖਾਈਆ। ਧੁਰ ਦੀ ਬਾਣੀ ਭੁੱਲੇ ਸਚ ਆਵਾਜ਼, ਸ੍ਰੀ ਭਗਵਾਨ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪਹਿਲਾਂ ਮੇਰੀ ਮੰਗ ਕਰ ਮਨਜ਼ੂਰ, ਸ਼ਬਦ ਸੁੱਤ ਸਚ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਦ ਹਜ਼ੂਰ, ਹਰਿ ਜੂ ਦਰ ਤੇਰੇ ਵੇਖਣ ਪਾਇੰਦਾ। ਸਾਰੇ ਕਹਿਣ ਸ਼ਬਦ ਗੁਰੂ ਗੁਰਦੇਵ ਜਾ ਜ਼ਰੂਰ, ਜ਼ਰੂਰਤ ਸਭ ਦੀ ਤੋਹੇ ਪੂਰ ਕਰਾਇੰਦਾ। ਮੈਂ ਪਰਗਟ ਹੋਵਾਂ ਜਾ ਕੇ ਤੇਰਾ ਨੂਰ, ਮਾਤ ਪਿਤ ਨਾ ਕੋਇ ਬਣਾਇੰਦਾ। ਦੋ ਜਹਾਨਾਂ ਜਣਾਵਾਂ ਇਕ ਦਸਤੂਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਕਰਾਂ ਮਜਬੂਰ, ਮੁਜਰਮ ਸਭ ਨੂੰ ਆਪ ਬਣਾਇੰਦਾ। ਜਿਨ੍ਹਾਂ ਤੇਰਾ ਨਾਮ ਭੁਲਾਇਆ ਤਿਨ੍ਹਾਂ ਉਤੇ ਲਾਵਾਂ ਇਕੋ ਕਸੂਰ, ਫ਼ਤਵਾ ਸਾਦਰ ਇਕ ਕਰਾਇੰਦਾ । ਨੌ ਖੰਡ ਪ੍ਰਿਥਮੀ ਸਤ ਦੀਪ ਕੂੜੀ ਕਿਰਿਆ ਉਡਦੀ ਵੇਖਾਂ ਧੂੜ, ਦਹਿ ਦਿਸ਼ਾ ਫੇਰੀ ਪਾਇੰਦਾ। ਜੀਵ ਜੰਤ ਪੜਦਾ ਲਾਹਵਾਂ ਮੂਰਖ ਮੁਗਧ ਮੂੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। ਸੁੱਤ ਦੁਲਾਰੇ ਉਠ ਬਲਵਾਨ, ਪ੍ਰਭ ਦੇਵਣਹਾਰ ਵਡਿਆਈਆ। ਤੇਰੇ ਹੱਥ ਫੜਾਏ ਧਰਮ ਨਿਸ਼ਾਨ, ਦੋ ਜਹਾਨਾਂ ਦੇ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨ, ਸੀਸ ਸਕੇ ਨਾ ਕੋਇ ਉਠਾਈਆ। ਕਰੋੜ ਤੇਤੀਸ ਕਰੇ ਪਰਨਾਮ, ਦੇਵਤ ਸੁਰ ਖ਼ੁਸ਼ੀ ਮਨਾਈਆ। ਗਣ ਗੰਧਰਬ ਰਾਗ ਗਾਣ, ਗਾਵਤ ਗਾਵਤ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਰ ਧਿਆਨ, ਨਿਜ ਨੇਤਰ ਨੈਣ ਖੁਲ੍ਹਾਈਆ। ਲੱਖ ਚੁਰਾਸੀ ਵੇਖ
ਜੀਵ ਜੰਤ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜ ਕੁੜਿਆਰੀ ਰੈਣ ਅੰਧੇਰੀ ਮਿਟੇ ਮਿਟੀ ਘੱਟਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸਮਝਾਈਆ। ਸ਼ਬਦ ਸੁੱਤ ਕਹੇ ਮੈਂ ਜਾਵਾਂਗਾ। ਪ੍ਰਭ ਤੇਰਾ ਹੁਕਮ ਸੀਸ ਟਿਕਾਵਾਂਗਾ। ਨਿਰਗੁਣ ਸਰਗੁਣ ਵੇਖ ਵਖਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਉਠਾਵਾਂਗਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਚਾਰ ਵਰਨਾਂ ਬਣ ਕੇ ਸਾਚਾ ਪੰਡਤ, ਬੋਧ ਅਗਾਧ ਇਕ ਦ੍ਰਿੜਾਵਾਂਗਾ। ਦੂਜੇ ਦਰ ਕਦੀ ਨਾ ਜਾਵਾਂ ਮੰਗਤ, ਤੇਰੀ ਭਿਛਿਆ ਇਕੋ ਇਕ ਵਰਤਾਵਾਂਗਾ। ਕਾਇਆ ਚੋਲੀ ਚਾੜ੍ਹ ਕੇ ਰੰਗਤ, ਰੰਗ ਰੰਗੀਲਾ ਮੋਹਣ ਮਾਧਵ ਇਕੋ ਇਕ ਵਖਾਵਾਂਗਾ। ਮੇਲ ਮਿਲਾ ਕੇ ਸ਼ਬਦੀ ਸੰਗਤ, ਗੁਰ ਸ਼ਬਦੀ ਧਾਰ ਬੰਧਾਵਾਂਗਾ । ਨਾਤਾ ਤੋੜ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਸੇਵਾ ਸਚ ਕਮਾਵਾਂਗਾ। ਸ਼ਬਦ ਸੁੱਤ ਤੂੰ ਜਾਏਗਾ। ਪ੍ਰਭ ਸਾਚਾ ਵੇਖ ਵਖਾਏਗਾ। ਮਿਹਰਵਾਨ ਮਿਹਰ ਨਜ਼ਰ ਟਿਕਾਏਗਾ। ਤੇਰਾ ਲਹਿਣਾ ਤੇਰੀ ਝੋਲੀ ਪਾਏਗਾ। ਤੇਰੇ ਨੈਣਾਂ ਸਰਬ ਵਖਾਏਗਾ। ਕੋਟ ਕੂੜੀ ਕਿਰਿਆ ਬੁਰਜ ਢਹਿਣਾ, ਧੱਕਾ ਤੇਰੇ ਕੋਲੋ ਲਵਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤਤ ਚੋਲਾ ਲੋਕਮਾਤ ਥਿਰ ਨਹੀਂ ਰਹਿਣਾ, ਜੋ ਆਇਆ ਸੋ ਉਠ ਉਠ ਜਾਏਗਾ। ਸ਼ਬਦੀ ਨਾਦ ਨਾਦ ਗੁਰਦੇਵ ਸਚ ਸੁਆਮੀ ਆਦਿ ਜੁਗਾਦਿ ਥਿਰ ਘਰ ਸਾਚੇ ਬਹਿਣਾ, ਨਾ ਕੋਈ ਮੇਟੇ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਜਣਾਏਗਾ। ਸਚ ਸੁਨੇਹੜਾ ਲੈ ਕੇ ਜਾਵਾਂਗਾ । ਪ੍ਰਭ ਤੇਰਾ ਖੇਲ ਰਚਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਸ਼ਬਦ ਨਿਸ਼ਾਨਾ ਇਕ ਝੁਲਾਵਾਂਗਾ। ਰਾਓ ਰੰਕ ਆਪ ਉਠਾਵਾਂਗਾ। ਦੁਆਰ ਬੰਕ ਵਡ ਵਡਿਆਵਾਂਗਾ । ਲੱਖ ਚੁਰਾਸੀ ਫੋਲ ਫੋਲਾਵਾਂਗਾ। ਜਨ ਭਗਤ ਸੁਹੇਲੇ ਵਿਚੋ ਕੱਢ ਵਰੋਲ, ਆਪਣੀ ਝੋਲੀ ਪਾਵਾਂਗਾ। ਅੰਦਰ ਵੜ ਕੇ ਦੱਸਾਂ ਆਪਣਾ ਬੋਲ, ਸਾਚਾ ਰਾਗ ਇਕ ਸਮਝਾਵਾਂਗਾ। ਬੰਦ ਖਿੜਕੀ ਕੁੰਡਾ ਖੋਲ੍ਹ, ਬਜਰ ਕਪਾਟੀ ਤੋੜ ਤੁੜਾਵਾਂਗਾ। ਅੰਮ੍ਰਿਤ ਆਤਮ ਦੇ ਕੇ ਪੌਹਲ, ਸਾਚਾ ਜਾਮ ਆਪ ਪਿਆਵਾਂਗਾ। ਇਕ ਇਕੱਲਾ ਨਿਰਗੁਣ ਹੋ ਕੇ ਵਸਾਂ ਕੋਲ, ਸਰਗੁਣ ਆਪਣਾ ਮੇਲ ਮਿਲਾਵਾਂਗਾ। ਅਨਹਦ ਨਾਦੀ ਵੱਜੇ ਢੋਲ, ਸੋਈ ਸੁਰਤੀ ਆਪ ਉਠਾਵਾਂਗਾ। ਸਾਚੇ ਕੰਡੇ ਦੇਵਾਂ ਤੋਲ, ਤਰਾਜੂ ਇਕੋ ਤੇਰਾ ਨਾਮ ਧਰਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਤੇਰੇ ਨਾਲ ਕਰ ਕੇ ਆਏ ਕੌਲ, ਤਿਨ੍ਹਾਂ ਅੰਤਮ ਪੂਰ ਕਰਾਵਾਂਗਾ। ਧਰਤੀ ਕਰੇ ਭਾਰ ਹੌਲ, ਹੌਲੀ ਹੌਲੀ ਆਪਣਾ ਹੁਕਮ ਵਰਤਾਵਾਂਗਾ। ਸਚ ਦੁਆਰਾ ਦੇਵਾਂ ਖੋਲ੍ਹ, ਖ਼ਾਲਕ ਖ਼ਲਕ ਆਪ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਡੰਕਾ ਨਾਮ ਸੁਣਾਵਾਂਗਾ। ਸ੍ਰੀ ਭਗਵਾਨ ਕਰ ਕੇ ਮਿਹਰ, ਮਿਹਰਵਾਨ ਖ਼ੁਸ਼ੀ ਮਨਾਈਆ। ਉਠ ਲਾਡਲੇ ਬਣ ਦਲੇਰ, ਤੇਰੀ ਦਲੇਰੀ ਮੋਹੇ ਭਾਈਆ। ਸ਼ਬਦੀ ਸੁੱਤ ਤੇਰਾ ਦੋ ਜਹਾਨਾਂ ਰੱਖਾਂ ਨਾਉਂ ਸ਼ੇਰ, ਸਿੰਘ ਤੇਰੀ ਭਬਕ ਬ੍ਰਹਿਮੰਡ ਖੰਡ ਪੁਰੀ ਲੋਅ ਦਏ ਹਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਜ਼ੇਰ, ਜ਼ੇਰ ਜ਼ਬਰ ਰੂਪ ਸਮਝਾਈਆ। ਤੂੰ ਜਾਣਾ ਬਣ ਕੇ ਵੱਡਾ ਕੇਹਰ, ਬਲਧਾਰੀ ਆਪਣਾ ਨਾਉਂ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹੋ ਹੱਕ ਨਬੇੜ, ਨਬੇੜਾ ਇਕੋ ਇਕ ਜਣਾਈਆ। ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਕੋਈ ਝੇੜ, ਝੰਜਟ ਅਵਰ ਨਾ ਕੋਇ ਪਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਜਣਾਈਆ। ਸੁਤ ਦੁਲਾਰਾ ਕਹੇ ਪ੍ਰਭ ਠਾਕਰ, ਹਰਿ ਜੂ ਤੇਰੀ ਵਡ ਵਡਿਆਈਆ। ਨਿਮਸਕਾਰ ਕਰਾਂ ਪ੍ਰਭ ਕਰਤੇ ਕਾਦਰ, ਤੇਰੀ ਕੁਦਰਤ ਵੇਖਾਂ ਚਾਈਂ ਚਾਈਂਆ। ਲੋਕਮਾਤ ਭਵਰੀ ਵੇਖਾਂ ਡੂੰਘਾ ਸਾਗਰ, ਗਹਿਰ ਗੰਭੀਰ ਖੋਜ ਖੋਜਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਵਿਰਲੇ ਦੇਵਾਂ ਆਦਰ, ਆਦਰਸ਼ ਆਪਣਾ ਇਕ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਨਾਮ ਵੱਜੇ ਵਧਾਈਆ। ਉਠ ਦੁਲਾਰੇ ਸਾਚੇ ਲਾਲ, ਸਿਰ ਤੇਰੇ ਹੱਥ ਟਿਕਾਈਆ। ਕਲਜੁਗ ਅੰਤਮ ਬਣ ਦਲਾਲ, ਧਰਮ ਦਲਾਲੀ ਇਕ ਕਰਾਈਆ। ਹਕੀਕਤ ਦੱਸ ਹੱਕ ਹਲਾਲ, ਹਜ਼ਰਤ ਰੂਪ ਵਖਾਈਆ। ਸਚ ਦਵਾਰ ਖੋਲ੍ਹ ਧਰਮਸਾਲ, ਧਰਮ ਆਤਮਾ ਇਕ ਸਮਝਾਈਆ। ਦੇ ਵਡਿਆਈ ਸ਼ਾਹ ਕੰਗਾਲ, ਊਚ ਨੀਚ ਵੰਡ ਨਾ ਕੋਇ ਰਖਾਈਆ। ਮੁਰੀਦਾਂ ਜਾ ਕੇ ਪੁਛ ਹਾਲ, ਮੁਰਸ਼ਦ ਆਪਣਾ ਰੂਪ ਵਟਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਚਾਰੋ ਕੁੰਟ ਡੌਰੂ ਡੰਕ ਸੁਣਾਈਆ। ਸੁਰਤੀ ਕਰੇ ਨਾ ਕੋਇ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਸੁੱਤ ਕਹੇ ਮੇਰੇ ਸਾਹਿਬ ਸੁਲਤਾਨ, ਚਰਨ ਸਰਨ ਤੇਰੀ ਸਰਨਾਈਆ। ਮੈਂ ਬਣ ਕੇ ਜਾਵਾਂ ਸਾਚਾ ਕਾਹਨ, ਵਾਲੀ ਦੋ ਜਹਾਨ ਅਖਵਾਈਆ। ਨਜ਼ਰੀ ਆਵਾਂ ਇਕੋ ਰਾਮ, ਹਰ ਘਟ ਰਮਿਆ ਰੂਪ ਵਟਾਈਆ। ਦੇਵਾਂ ਸੰਦੇਸ਼ਾ ਸਚ ਪੈਗ਼ਾਮ, ਸਾਚਾ ਪੀਰ ਨੂਰ ਰੁਸ਼ਨਾਈਆ। ਪਰਵਰਦਿਗਾਰ ਹੋ ਕੇ ਪੜ੍ਹਾਂ ਕਲਾਮ, ਕਲਮਾ ਕਾਇਨਾਤ ਜਣਾਈਆ। ਨਜ਼ਰੀ ਆਵਾਂ ਇਕ ਅਮਾਮ, ਨੌਬਤ ਤੇਰੇ ਨਾਮ ਸੁਣਾਈਆ। ਪੀਰ ਪੈਗ਼ੰਬਰ ਬਰਦੇ ਕਰਾਂ ਗ਼ੁਲਾਮ, ਸਾਚੀ ਡੋਰੀ ਤੰਦ ਬੰਧਾਈਆ। ਲੇਖਾ ਜਾਣਾਂ ਸਤਿ ਇਸਲਾਮ, ਇਸਮ ਆਅਜ਼ਮ ਇਕ ਦਰਸਾਈਆ। ਵੇਖ ਵਖਾਵਾਂ ਸਤਿ ਨਾਮ, ਨਾਮ ਸਤਿ ਭੇਵ ਚੁਕਾਈਆ। ਨਾਨਕ ਗੋਬਿੰਦ ਦੇ ਕੇ ਗਏ ਗਿਆਨ, ਚਾਰ ਵਰਨ ਇਕ ਪੜ੍ਹਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਸਣ ਇਕ ਮਕਾਨ, ਦੂਜਾ ਮਕਬਰਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਇਕੋ ਇਕ ਸ੍ਰੀ ਭਗਵਾਨ, ਦੂਜਾ ਇਸ਼ਟ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਨਾਮ ਵਰ, ਤੇਰੀ ਸਾਚੀ ਸੇਵ ਕਮਾਈਆ। ਸਚ ਦੁਲਾਰੇ ਤੇਰੀ ਵਡਿਆਈ, ਪ੍ਰਭ ਤੇਰੇ ਹੱਥ ਫੜਾਇੰਦਾ। ਲੋਕਮਾਤ ਕਰ ਰੁਸ਼ਨਾਈ, ਕਲਜੁਗ ਅੰਧ ਅੰਧੇਰਾ ਛਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਲੈ ਜਗਾਈ, ਨਾਮ ਡੰਕਾ ਤੇਰੇ ਹੱਥ ਫੜਾਇੰਦਾ। ਜਨਮ ਕਰਮ ਦੀ ਮੇਟ ਜੁਦਾਈ, ਧੁਰ ਸੰਜੋਗ ਤੇਰੇ ਨਾਲ ਕਰਾਇੰਦਾ। ਨਿਰਮਲ ਨੂਰ ਕਰ ਰੁਸ਼ਨਾਈ, ਅੰਧ ਅੰਧੇਰ ਸਰਬ ਗਵਾਇੰਦਾ । ਅੰਮ੍ਰਿਤ ਆਤਮ ਜਾਮ ਪਿਆਈ, ਸਚ ਪਿਆਲਾ ਤੇਰੇ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਜਣਾਇੰਦਾ। ਪ੍ਰਭ ਠਾਕਰ ਮੇਰੇ ਨਿਰੰਕਾਰ, ਮੈਂ ਨਿਰਗੁਣ ਹੋ ਕੇ ਜਾਂਦਾ। ਸਰਗੁਣ ਪਾਵਾਂ ਸਾਰ, ਸਚ ਸੁਨੇਹੜਾ ਜਾ ਸੁਣਾਂਦਾ। ਕਲਜੁਗ ਜੀਵੋ ਹੋਵੋ ਖ਼ਬਰਦਾਰ, ਸੋਇਆਂ ਅੱਖ ਇਕ ਖੁਲ੍ਹਾਂਦਾ। ਪਰਗਟ ਹੋਵੇ ਪਾਰਬ੍ਰਹਮ ਬੇਅੰਤ ਬੇਐਬ ਪਰਵਰਦਿਗਾਰ, ਤੇਰਾ ਹੁਕਮ ਇਕ ਜਣਾਂਦਾ। ਚਾਰੋ ਕੁੰਟ ਪਾਵੇ ਸਾਰ, ਦਹਿ ਦਿਤਾ ਭੇਵ ਚੁਕਾਂਦਾ। ਤੇਰਾ ਬਰਦਾ ਬਣ ਕੇ ਬਰਖ਼ੁਰਦਾਰ, ਸਾਚੀ ਸੇਵਾ ਸਚ ਕਮਾਂਦਾ। ਜੋ ਜਨ ਗ਼ਾਫ਼ਲ ਰਿਹਾ ਅੰਤਮ ਵਾਰ, ਤਿਨ੍ਹਾਂ ਰਾਏ ਧਰਮ ਹੱਥ ਫੜਾਂਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਂਦਾ। ਸੁੱਤ ਦੁਲਾਰੇ ਜਾ ਕੇ ਕਹਿਣਾ, ਲੋਕਮਾਤ ਨਾਦ ਧੁਨ ਵਜਾਈਆ। ਸਭ ਨੇ ਭਾਣਾ ਸਿਰ ਤੇ ਸਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨ ਪਰਮਾਤਮ ਆਦਿ ਅੰਤ ਕਿਸੇ ਨਾ ਰਹਿਣਾ, ਜੋ ਘੜਿਆ ਭੰਨ ਵਖਾਈਆ । ਬਿਨ ਸਤਿਗੁਰ ਪੂਰੇ ਕੋਈ ਨਾ ਸੱਜਣ ਸੈਣਾ, ਸਗਲਾ ਸੰਗ ਨਾ ਕੋਇ ਨਿਭਾਈਆ। ਕੂੜੀ ਕਿਰਿਆ ਬੁਰਜ ਢਹਿਣਾ, ਢਾਹ ਢਾਹ ਖ਼ਾਕੀ ਖ਼ਾਕ ਮਿਲਾਈਆ। ਜੂਠ ਝੂਠ ਆਪਣੇ ਵਹਿਣ ਵਹਿਣਾ, ਸ਼ੌਹ ਦਰਿਆ ਦਏ ਰੁੜ੍ਹਾਈਆ। ਸਾਚੇ ਤਖ਼ਤ ਬੈਠ ਪਲੰਘ ਰੰਗੀਲ ਕਿਸੇ ਨਾ ਸਾਉਣਾ, ਸੇਜ ਸੁਹੰਜਣੀ ਨਜ਼ਰ ਕੋਇ ਨਾ ਆਈਆ। ਬਿਨ ਹਰਿ ਨਾਮੇ ਅੰਤਮ ਸਭ ਨੇ ਰੋਣਾ, ਨੇਤਰ ਰੋਵਣ ਮਾਰਨ ਧਾਹੀਂਆ। ਵੇਲਾ ਗਿਆ ਹੱਥ ਨਹੀਂ ਆਉਣਾ, ਭਰਮੇ ਭੁਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਬੁਝਾਈਆ। ਸ਼ਬਦ ਗੁਰ ਸੱਚਾ ਵਜਾਏ ਢੋਲ, ਲੋਕਮਾਤ ਕਰੇ ਸ਼ਨਵਾਈਆ। ਕਲਜੁਗ ਜੀਵ ਪੜਦਾ ਖੋਲ੍ਹ, ਕਿਉਂ ਬੈਠਾ ਮੁਖ ਭਵਾਈਆ। ਆਤਮ ਪਰਮਾਤਮ ਵਸੇ ਤੇਰੇ ਕੋਲ, ਨਿਜ ਘਰ ਬੈਠਾ ਤਾੜੀ ਲਾਈਆ। ਦਿਵਸ ਰੈਣ ਅੱਠੇ ਪਹਿਰ ਰਿਹਾ ਬੋਲ, ਅੰਤਰ ਆਤਮ ਧੁਨ ਆਤਮਕ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਭਗਤਾਂ ਲਵਾਂ ਉਠਾਈਆ । ਸ੍ਰੀ ਭਗਵਾਨ ਮੈਂ ਸੇਵ ਕਮਾਵਾਂਗਾ। ਕਲ ਲੋਕਮਾਤ ਵੇਖ ਵਖਾਵਾਂਗਾ। ਨੇਤਰ ਪੇਖ ਖ਼ੁਸ਼ੀ ਮਨਾਵਾਂਗਾ। ਕਰ ਕੇ ਸਾਚਾ ਹੇਤ, ਹਰਿਜਨ ਸਾਚੇ ਆਪ ਜਗਾਵਾਂਗਾ । ਭਗਤਾਂ ਰੱਖਾਂ ਸਾਇਆ ਹੇਠ, ਅਗਨੀ ਤਤ ਨਾ ਕੋਇ ਤਪਾਵਾਂਗਾ। ਡੂੰਘੀ ਕੰਦਰ ਕਾਇਆ ਮੰਦਰ ਚੜ੍ਹ ਕੇ ਦੱਸਾਂ ਭੇਤ, ਆਪਣਾ ਭੇਵ ਆਪ ਜਣਾਵਾਂਗਾ। ਪੂਰਬ ਜਨਮ ਦੀ ਮੇਟ ਕੇ ਰੇਖ, ਰੇਖਾ ਆਪਣੇ ਵਿਚ ਮਿਲਾਵਾਂਗਾ। ਸੇਜ ਸੁਹੰਜਣੀ ਮਾਣੇ ਗੁਰਮੁਖ ਵਿਰਲਾ ਜਿਸ ਜਨ ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਨੈਣ ਖੁਲ੍ਹਾਵਾਂਗਾ । ਜਿਨ੍ਹਾਂ ਤੇਰੇ ਉਤੇ ਰੱਖੀ ਟੇਕ, ਪ੍ਰਭ ਤੇਰੇ ਨਾਲ ਮਿਲਾਵਾਂਗਾ। ਜੋ ਧਰ ਕੇ ਬੈਠੇ ਕੂੜਾ ਭੇਖ, ਤਿਨ੍ਹਾਂ ਕੂੜੀ ਖ਼ਾਕ ਰਲਾਵਾਂਗਾ। ਕਲਜੁਗ ਉਜੜੇ ਅੰਤਮ ਖੇਤ, ਸੁੰਞਾ ਜਗਤ ਜਹਾਨ ਕਰਾਵਾਂਗਾ। ਨੌ ਖੰਡ ਪ੍ਰਿਥਮੀ ਤਪੇ ਬਾਲੂ ਰੇਤ, ਅਗਨੀ ਜੋਤ ਇਕ ਲਗਾਵਾਂਗਾ। ਭੇਵ ਪਾਏ ਨਾ ਕੋਈ ਮੁਲਾਂ ਸ਼ੇਖ਼, ਪੰਡਤ ਪਾਂਧੇ ਅੰਤ ਨਾ ਕਿਸੇ ਵਖਾਵਾਂਗਾ। ਜਨ ਭਗਤਾਂ ਕਰ ਕੇ ਸਾਚਾ ਹੇਤ, ਹਿਤਕਾਰੀ ਬਣ ਕੇ ਆਪਣੇ ਘਰ ਵਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਤੇਰਾ ਹੁਕਮ ਸੀਸ ਰਖਾਵਾਂਗਾ। ਸਚ ਦੁਲਾਰੇ ਤੇਰਾ ਬਲ, ਤੇਰੇ ਉਤੇ ਵਡਿਆਈਆ। ਕਲਜੁਗ ਅੰਤਮ ਬਿਨ ਪੰਜ ਤਤ ਚੋਲੇ ਤੈਂਨੂੰ ਰਿਹਾ ਘੱਲ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰੇ ਵਲ, ਪਿਤਾ ਪੂਤ ਨਾਤਾ ਜੁੜਿਆ ਸਹਿਜ ਸੁਖਦਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਮੈਂ ਕਰਦਾ ਰਿਹਾ ਵਲ ਛਲ, ਵਲ ਛਲ ਧਾਰੀ ਬਣ ਕੇ ਆਪਣੀ ਖੇਲ ਰਚਾਈਆ। ਦੂਈ ਦਵੈਤੀ ਜ਼ਾਤ ਮਜ਼੍ਹਬ ਦੀਨ ਲਾ ਕੇ ਸਲ, ਲੋਕਮਾਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਰੂਪ ਇਕ ਦਰਸਾਈਆ। ਸ਼ਬਦ ਕਹੇ ਮੈਂ ਕਰਾਂ ਪਰਵਾਨ, ਤੇਰਾ ਪਰਵਾਨਾ ਮੋਹੇ ਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਮਾਰ ਧਿਆਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚੀ ਕਾਰ ਕਮਾਈਆ। ਕਲਜੁਗ ਅੰਤਮ ਪਰਗਟ ਹੋਏ ਵਿਚ ਜਹਾਨ, ਸ੍ਰਿਸ਼ਟ ਸਬਾਈ ਦਿਆਂ ਜਣਾਈਆ। ਸਤਿ ਸਤਿਵਾਦੀ ਇਕੋ
ਕਾਹਨ, ਰਾਮ ਰਮਈਆ ਇਕ ਅਖਵਾਈਆ । ਇਕ ਪੈਗ਼ੰਬਰ ਕਰੋ ਸਲਾਮ, ਇਕੋ ਮੰਤਰ ਨਾਮ ਪੜ੍ਹਾਈਆ। ਇਕੋ ਡੰਕਾ ਵੱਜੇ ਜਹਾਨ, ਦੋ ਜਹਾਨਾਂ ਵਾਲੀ ਆਪ ਸੁਣਾਈਆ। ਸੰਤ ਸੁਹੇਲੇ ਸੁਣੋ ਲਾ ਕਰ ਕਾਨ, ਗੁਰ ਚੇਲੇ ਨੇਤਰ ਨੈਣ ਅੱਖ ਖੁਲ੍ਹਾਈਆ। ਗੁਰਮੁਖ ਦਰ ਦਰਵੇਸ਼ ਹੋ ਕੇ ਮੰਗੋ ਦਾਨ, ਦਰ ਭਿਖਾਰੀ ਝੋਲੀ ਵਸਤ ਨਾਮ ਭਰਾਈਆ। ਗੁਰਸਿਖ ਸਚ ਸਰਨਾਈ ਮੰਗੋ ਆਣ, ਅਨਡਿਠੀ ਦੌਲਤ ਰਿਹਾ ਵਰਤਾਈਆ। ਦੇਵਣਹਾਰਾ ਸਚ ਫ਼ਰਮਾਣ, ਧੁਰ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕੂੜਾ ਮੇਟਾਂ ਅੰਤ ਨਿਸ਼ਾਨ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਧਰਮ ਹੋਵੇ ਬਲਵਾਨ, ਬਲਧਾਰੀ ਆਪ ਪਰਗਟਾਈਆ। ਚਾਰ ਵਰਨਾਂ ਮਿਲੇ ਆਣ, ਊਚ ਨੀਚ ਰਾਉ ਰੰਕ ਸਾਰੇ ਢੋਲਾ ਇਕੋ ਗਾਣ, ਸੋਹੰ ਰਾਗ ਸ਼ਬਦ ਸ਼ਨਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਆਣ, ਸਿਰ ਸਕੇ ਨਾ ਕੋਇ ਉਠਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚ ਬਣਾਏ ਇਕ ਵਿਧਾਨ, ਵਾਧਾ ਆਪਣੇ ਨਾਮ ਕਰਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਾਰੇ ਤਖ਼ਤੋ ਡਿਗਣ ਆਣ, ਤਖ਼ਤ ਨਿਵਾਸੀ ਨਜ਼ਰ ਕੋਇ ਨਾ ਆਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਬੀਆਬਾਨ, ਮੰਡਲ ਮੰਡਪ ਦੇਣ ਦੁਹਾਈਆ। ਰਵਸਸ ਸੂਰਜ ਚੰਨ ਵੇਖ ਵੇਖ ਸਰਬ ਕੁਰਲਾਣ, ਹਾਏ ਹਾਏ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਇਕੋ ਹੁਕਮ ਵਰਤਾਈਆ। ਸ਼ਬਦ ਸੁੱਤ ਕਹੇ ਮੈਂ ਚਰਨ ਬਲਹਾਰ, ਸਦ ਘੋਲੀ ਘੋਲ ਘੁਮਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮੈਂ ਤੇਰਾ ਫ਼ਰਮਬਰਾਦਾਰ, ਸੇਵਕ ਸਾਚੀ ਸੇਵ ਕਮਾਈਆ। ਸਾਚਾ ਹੁਕਮ ਕਰ ਅਗੰਮ ਅਪਾਰ, ਅਲਖ ਅਗੋਚਰ ਆਪਣੀ ਧਾਰ ਚਲਾਈਆ। ਇਕੱਠੇ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਕੋਲ ਮੰਗਾਈਆ। ਸਭ ਤੋ ਲੇਖਾ ਮੰਗ ਲੈ ਆਪਣੇ ਸੱਚੇ ਦਰਬਾਰ, ਸ਼ਹਾਦਤ ਆਪਣੀ ਇਕੋ ਪਾਈਆ। ਰਸਨਾ ਬੋਲ ਸਾਰੇ ਕਹਿਣ ਅਸਾਂ ਖਹਿੜਾ ਛੱਡਿਆ ਜੀਵ ਜਗਤ ਸੰਸਾਰ, ਲੋਕਮਾਤ ਸੰਗ ਨਾ ਕੋਇ ਨਿਭਾਈਆ। ਤੇਈ ਅਵਤਾਰ ਤੇਰੇ ਦਰ ਕਰਨ ਪੁਕਾਰ, ਦੋਏ ਜੋੜ ਵਾਸਤਾ ਪਾਈਆ। ਭਗਤ ਅਠਾਰਾਂ ਬਣਨ ਭਿਖਾਰ, ਭਿਛਿਆ ਮੰਗਣ ਵਾਹੋ ਦਾਹੀਆ। ਈਸਾ ਮੂਸਾ ਮੁਹੰਮਦ ਨੇਤਰ ਨੀਰ ਵਹਾਵਣ ਜ਼ਾਰੋ ਜ਼ਾਰ, ਮਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਨਾਨਕ ਗੋਬਿੰਦ ਮਿਲੇ ਤੇਰੀ ਧਾਰ, ਆਪਣਾ ਹੁਕਮ ਨਾ ਕੋਇ ਵਰਤਾਈਆ। ਸਾਰੇ ਕਹਿਣ ਤੂੰ ਕਰਤਾ ਪੁਰਖ ਕਰਤਾਰ, ਅੱਗੇ ਤੇਰੀ ਵਡ ਵਡਿਆਈਆ। ਵੀਹਵੀਂ ਸਦੀ ਸਾਡਾ ਸਭ ਦਾ ਮੁਕਿਆ ਕਰਜ਼ ਉਧਾਰ, ਲਹਿਣਾ ਲੈਣਾ ਕੋਈ ਨਜ਼ਰ ਨਾ ਆਈਆ। ਅਸੀਂ ਛੱਡ ਕੇ ਆਏ ਤੇਰਾ ਸੰਸਾਰ, ਪ੍ਰਭ ਤੇਰੀ ਝੋਲੀ ਪਾਈਆ। ਜਿਂਉਂ ਭਾਵੇ ਤਿਉਂ ਕਰ ਵਿਚਾਰ, ਤੇਰੀ ਸਮਝ ਸਾਡੀ ਸਮਝ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੁੱਤ ਸ਼ਬਦ ਦੋਏ ਜੋੜ ਚਰਨ ਧੂੜੀ ਟਿੱਕਾ ਲਾਈਆ। ਸੁੱਤ ਸ਼ਬਦ ਤੇਰੀ ਵਡਿਆਈ ਵਾਹ, ਵਾਹਵਾ ਗੁਰੂ ਗੁਰੂ ਜਣਾਇੰਦਾ। ਚੌਥੇ ਜੁਗ ਸਭ ਦਾ ਲੇਖਾ ਦਿਆਂ ਮੁਕਾ, ਲੇਖਾ ਆਪਣੀ ਝੋਲੀ ਪਾਇੰਦਾ। ਸਚ ਸੁਨੇਹੜਾ ਦਿਆਂ ਘਲਾ, ਸੰਦੇਸਾ ਇਕੋ ਇਕ ਸਮਝਾਇੰਦਾ। ਸਾਚੀ ਥਿਤ ਦਿਆਂ ਸਮਝਾ, ਸਾਚਾ ਵਕ਼ਤ ਵੰਡ ਵੰਡਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਉਣਾ ਵਾਹੋ ਦਾਹ, ਰਹਿਬਰ ਇਕੋ ਰਾਹ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਲਿਆਉਣਾ ਉਠਾ, ਸੋਇਆ ਰਹਿਣ ਕੋਇ ਨਾ ਪਾਇੰਦਾ। ਪੁਰਖ ਅਬਿਨਾਸ਼ੀ ਪਾਰਬ੍ਰਹਮ ਕਰੇ
ਸਚ ਨਿਆਂ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਸੁਣੋ ਸੰਦੇਸ਼ਾ ਭੁਲੇ ਕੋਈ ਨਾ, ਅਭੁੱਲ ਆਪ ਜਣਾਇੰਦਾ । ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਸਾਢੇ ਦਸ ਵਕਤ ਦਏ ਸੁਹਾ, ਥਿਤ ਵਾਰ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੈਣ ਭਿੰਨੜੀ ਦੇਵੇ ਰੰਗ ਰੰਗਾ, ਰੰਗ ਰਤੜਾ ਆਪਣੀ ਦਇਆ ਕਮਾਇੰਦਾ। ਸੁੱਤ ਸ਼ਬਦ ਕਹੇ ਪ੍ਰਭ ਤੇਰਾ ਲੇਖਾ ਲਿਖ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਤੇਰੇ ਕੰਮ ਕਿਸੇ ਨਾ ਆਈਆ। ਸਤਿ ਸਰੂਪੀ ਸਭ ਦਾ ਵੇਖ ਹਾਲਾਤ, ਅੰਦਰ ਵੜ ਕੇ ਫੋਲ ਫੋਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਪਿਆ ਕਾਇਨਾਤ, ਤੇਰਾ ਨੂਰ ਤੇਰਾ ਜ਼ਹੂਰ ਤੇਰਾ ਰੂਪ ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਪਹਿਲੋ ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਬਣਾ ਇਕ ਜਮਾਤ, ਸਾਚਾ ਹੁਕਮ ਆਪ ਮਨਾਈਆ। ਫਿਰ ਲੋਕਮਾਤ ਸਭ ਦਾ ਬਦਲੇ ਹਾਲਾਤ, ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸੁੱਤ ਦੁਲਾਰੇ ਮੈਂ ਆਪਣੀ ਦਇਆ ਕਮਾਵਾਂਗਾ। ਸਾਚੀ ਰੁੱਤੜੀ ਰੁੱਤ ਸੁਹਾਵਾਂਗਾ। ਪੰਦਰਾਂ ਕੱਤਕ ਕੰਤ ਇਕ ਅਖਵਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਆ ਕੇ ਮਿੰਨਤ, ਮਿਹਰ ਨਜ਼ਰ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਸਮਝਾਵਾਂਗਾ। ਨਿਰਗੁਣ ਨਿਰਵੈਰ ਪੁਰਖ ਅਕਾਲ ਜੋਤੀ ਨੂਰ ਬੇਮਿਸਾਲ, ਪਰਵਰਦਿਗਾਰ ਮੁਕਾਮੇ ਹੱਕ ਡੇਰਾ ਲਾਵਾਂਗਾ। ਜਲਵਾ ਨੂਰ ਇਕ ਜਲਾਲ, ਜੋਤੀ ਜੋਤ ਦੀਪਕ ਬਾਲ, ਬਿਨ ਤੇਲ ਬਾਤੀ ਡਗਮਗਾਵਾਂਗਾ। ਸਾਚੀ ਸਿਖਿਆ ਇਕ ਸਿਖਾਲ, ਸਾਖਿਆਤ ਆਪਣਾ ਹੁਕਮ ਮਨਾਵਾਂਗਾ। ਕਲਜੁਗ ਅੰਤਮ ਚੌਥੇ ਜੁਗ ਕਰੇ ਖੇਲ ਦੀਨ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਵਾਂਗਾ। ਸਾਚਾ ਭੇਵ ਪ੍ਰਭੂ ਚੁਕਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਸਮਝਾਏਗਾ। ਸਚ ਸਵੰਬਰ ਇਕ ਰਚਾਏਗਾ। ਦੀਨ ਮਜ਼੍ਹਬ ਦਾ ਪਿਛਲਾ ਅਡੰਬਰ, ਮੇਟ ਮਿਟਾਏਗਾ। ਸਰਬਕਲਾ ਬਣ ਭਰਤੰਬਰ, ਭਰਮ ਭੁਲੇਖਾ ਦੂਰ ਕਰਾਏਗਾ। ਸਚ ਵਖਾਏ ਸਚਖੰਡ ਮੰਦਰ, ਜਿਸ ਘਰ ਆਪਣਾ ਆਸਣ ਲਾਏਗਾ। ਜੋ ਨਿਰਗੁਣ ਨਾਨਕ ਵੇਖਿਆ ਵੜ ਕੇ ਅੰਦਰ, ਸੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਨੂਰ ਚਮਕਾਏਗਾ। ਕਰ ਪਰਕਾਸ਼ ਸਾਚੇ ਖੰਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਮਿਹਰ ਨਜ਼ਰ ਆਪ ਉਠਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਰੰਗ ਰੰਗਾਵੇਗਾ। ਨਿਰਗੁਣ ਨਿਰਗੁਣ ਹੋ ਕੇ ਸੰਗ, ਸਗਲਾ ਸੰਗ ਨਿਭਾਵੇਗਾ। ਇਕੋ ਸੇਜ ਇਕ ਪਲੰਘ, ਇਕੋ ਸਾਹਿਬ ਸੁਆਮੀ ਆਸਣ ਲਾਵੇਗਾ। ਇਕੋ ਨਾਮ ਇਕ ਮਰਦੰਗ, ਇਕੋ ਰਾਗ ਨਾਦ ਸੁਣਾਵੇਗਾ। ਇਕੋ ਸੂਰਬੀਰ ਸਰਬੰਗ, ਸ਼ਹਿਨਸ਼ਾਹ ਇਕੋ ਇਕ ਅਖਵਾਵੇਗਾ। ਇਕੋ ਦੂਈ ਦਵੈਤੀ ਬਣਾਵਣਹਾਰਾ ਕੰਧ, ਇਕੋ ਏਕ ਅੰਤਮ ਢਾਹਵੇਗਾ। ਇਕੋ ਇਕ ਸਿਫ਼ਤੀ ਸਿਫ਼ਤ ਕੋਟਨ ਕੋਟ ਨਾਮ ਸੁਣਾਏ ਛੰਦ, ਇਕੋ ਦੀਨ ਮਜ਼੍ਹਬ ਇਸਲਾਮ ਜ਼ਾਤ ਪਾਤ ਵੰਡ ਵੰਡਾਵੇਗਾ। ਇਕੋ ਅੱਗੇ ਸਭ ਦਾ ਲੇਖਾ ਕਰੇ ਬੰਦ, ਬਿਨ ਕਲਮ ਦਵਾਤ ਆਪਣਾ ਹੁਕਮ ਨਾਮ ਵਰਤਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਸਾਰੇ ਢੋਲਾ ਗਾਵਣ ਛੰਦ, ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਸਰਬ ਸਮਝਾਵੇਗਾ। ਨਾਤਾ ਛੁਟਿਆ ਵਿਚ ਵਰਭੰਡ, ਭੰਡੀ ਅੰਤ ਕੋਇ ਨਾ
ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਵੇਗਾ। ਗੁਰ ਅਵਤਾਰ ਢੋਲਾ ਇਕੋ ਗਾਉਣਗੇ। ਪੁਰਖ ਅਕਾਲ ਪਰਵਰਦਿਗਾਰ ਸਚ ਮਨਾਉਣਗੇ। ਰਲ ਮਿਲ ਸਖ਼ੀਆਂ ਰੂਪ ਬਣ ਕੇ ਕੰਤ ਸੁਹਾਗ ਹੰਡਾਉਣਗੇ। ਸੱਚੇ ਪ੍ਰੀਤਮ ਨਾਲ ਲਾ ਕੇ ਅੱਖੀਆਂ, ਲੱਗੀ ਅੱਖ ਨਾ ਫੇਰ ਭਵਾਉਣਗੇ। ਜਿਨ੍ਹਾਂ ਭਾਣਾ ਮੰਨਿਆ ਰੇਤਾਂ ਤੱਤੀਆਂ, ਲੋਹਾਂ ਤੱਤੀਆਂ ਸੀਤ ਕਰਾਉਣਗੇ। ਜਿਨ੍ਹਾਂ ਖੱਲ ਲੁਹਾਈ ਨਾਲ ਪੱਤੀਆਂ, ਸੋ ਪਤਿਪਰਮੇਸ਼ਵਰ ਇਕੋ ਇਕ ਧਿਆਉਣਗੇ। ਜਿਨ੍ਹਾਂ ਮੁਲ ਪਵਾਇਆ ਅੱਟੀਆਂ, ਸੋ ਸਾਚਾ ਹੱਟ ਵੇਖਣ ਆਉਣਗੇ। ਜਿਨ੍ਹਾਂ ਖ਼ੂਨ ਡੁਲਾਇਆ ਰਤ ਰਤੀਆਂ, ਪੁੱਤ ਨੀਹਾਂ ਹੇਠ ਦਬਾਉਣਗੇ। ਤਿਨ੍ਹਾਂ ਸ੍ਰੀ ਭਗਵਾਨ ਦੇ ਕੇ ਘੱਲੇ ਸੰਦੇਸ਼ੇ ਪੱਤੀਆਂ, ਚਿਠੀਆਂ ਘਰ ਘਰ ਆਪ ਪੁਚਾਉਣਗੇ। ਕਲਜੁਗ ਅੰਤਮ ਪ੍ਰਭ ਦੀ ਕੋਈ ਨਾ ਮੇਟੇ ਲਿਖੀਆਂ, ਲੇਖਾ ਲੇਖ ਸਰਬ ਵਖਾਉਣਗੇ। ਮਾਣ ਟੁੱਟੇ ਮੁਨ ਰਿਖੀਆਂ, ਲੇਖਾ ਲੇਖੇ ਵਿਚ ਜਣਾਉਣਗੇ। ਜਿਨ੍ਹਾਂ ਭਗਤਾਂ ਗੁਰਮੁਖਾਂ ਸਾਚੇ ਸੰਤਾਂ ਪ੍ਰਭੂ ਨਾਲ ਪ੍ਰੀਤਾਂ ਲੱਗੀਆਂ ਸਿਧੀਆਂ, ਤਿਨ੍ਹਾਂ ਵੇਖ ਖ਼ੁਸ਼ੀ ਮਨਾਉਣਗੇ। ਕਿਸੇ ਕੰਮ ਨਹੀਂ ਅੋਣੀਆਂ ਰਿਧੀਆਂ ਸਿਧੀਆਂ, ਮੰਤਰ ਜੰਤਰ ਸਾਰੇ ਖ਼ਾਕ ਵਿਚ ਆਪਣਾ ਆਪ ਗਵਾਉਣਗੇ। ਬਿਨ ਪੁਰਖ ਅਕਾਲ ਸਤਿਗੁਰ ਪੂਰੇ ਲੱਖ ਚੁਰਾਸੀ ਰੂਹਾਂ ਫਿਰਨ ਰੰਡੀਆਂ, ਹਰਿ ਘਰ ਕੰਤ ਨਾ ਕੋਈ ਮਨਾਉਣਗੇ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀਨ ਮਜ਼੍ਹਬ ਜੋ ਪਾਈਆਂ ਡੰਡੀਆਂ, ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦੇ ਨਾਲ ਮਿਲ ਕੇ ਅੰਤਮ ਸਾਰੇ ਢਾਉਣਗੇ। ਜੋ ਬੈਠੇ ਸਚ ਕਿਨਾਰੇ ਕੰਢੀਆਂ, ਤਿਨ੍ਹਾਂ ਬੇੜੇ ਨਾਮ ਚੜ੍ਹਾਉਣਗੇ। ਅੱਗੇ ਕੋਈ ਨਾ ਪਾਵੇ ਵੰਡੀਆਂ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪ੍ਰਭ ਚਰਨ ਦੁਆਰੇ ਸਾਰੇ ਇਕੋ ਤਾਰੀ ਲਾਉਣਗੇ। ਜਗਤ ਦੁਹਾਗਣ ਨਾਰਾਂ ਸਤਿਗੁਰ ਦੁਆਰੇ ਕਦੇ ਫਿਰਨ ਨਾ ਨੰਗੀਆਂ, ਪੜਦਾ ਓਢਣ ਨਾਮ ਦੁਸ਼ਾਲਾ ਇਕੋ ਤਨ ਰਖਾਉਣਗੇ। ਕਿਸੇ ਕੰਮ ਨਹੀਂ ਆਉਣੀਆਂ ਵਾਹੀਆਂ ਪੱਟੀਆਂ ਕੰਘੀਆਂ, ਜਿੰਨਾਂ ਚਿਰ ਸ੍ਰੀ ਭਗਵਾਨ ਆਤਮ ਸੇਜ ਨਾ ਆਪ ਬਹਾਉਣਗੇ। ਕਰ ਕਿਰਪਾ ਲੇਖੇ ਲਾਏ ਚੰਗੀਆਂ ਮੰਦੀਆਂ, ਜੋ ਦਰ ਦੁਆਰੇ ਸੀਸ ਝੁਕਾਉਣਗੇ। ਪਿਛੇ ਸਭ ਦੀਆਂ ਮਨਮਤ ਨਾਲ ਹੰਢੀਆਂ, ਅੱਗੇ ਗੁਰਮੁਖ ਗੁਰ ਨਾਲ ਪ੍ਰੀਤ ਨਿਭਾਉਣਗੇ। ਸ਼ਬਦ ਗੁਰ ਸਾਚਾ ਗਾਨਾ ਬੰਨ੍ਹ ਚੜ੍ਹਾਏ ਵੰਗੀਆਂ, ਦਰਗਹਿ ਸਾਚੀ ਸਾਚੇ ਸਗਨ ਮਨਾਉਣਗੇ। ਪ੍ਰੇਮ ਪ੍ਰੀਤੀ ਪਾਏ ਅੰਗੀਆਂ, ਅੰਗੀਕਾਰ ਪੁਰਖ ਅਕਾਲ ਕਰਾਉਣਗੇ। ਜਿਨ੍ਹਾਂ ਜਗਤ ਚੁਬਾਰੇ ਡਾਹੀਆਂ ਮੰਜੀਆਂ, ਸੋ ਅੰਤਮ ਖ਼ਾਕ ਵਿਚ ਸਮਾਉਣਗੇ। ਜਿਨ੍ਹਾਂ ਸਤਿਗੁਰ ਸਰਨਾਈਆਂ ਮੰਗੀਆਂ, ਦਰਗਹਿ ਸਾਚੀ ਸਚਖੰਡ ਦੁਆਰੇ ਸੋਭਾ ਪਾਉਣਗੇ। ਸ਼ਬਦ ਗੁਰੂ ਗੁਰਦੇਵ ਸਤਿਗੁਰ ਪੂਰੀਆਂ ਕਰੇ ਮੰਗਾਂ ਮੰਗੀਆਂ, ਮਾਂਗਤ ਭਿਖਕ ਸਤਿਗੁਰ ਦੁਆਰੇ ਸਾਰੇ ਖ਼ੁਸ਼ੀ ਮਨਾਉਣਗੇ। ਜਨ ਭਗਤਾਂ ਤੁਟਣ ਅੰਤਮ ਬੰਦੀਆਂ, ਬੰਦੀਖ਼ਾਨੇ ਵਿਚ ਕਦੇ ਨਾ ਆਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਗੁਰ ਤੇਰਾ ਬਣੇ ਸਾਚਾ ਸੰਗੀਆ, ਦੋ ਜਹਾਨ ਵੇਖ ਪੇਖ ਪ੍ਰਭ ਸਾਰੇ ਖ਼ੁਸ਼ੀ ਮਨਾਉਣਗੇ। ਆਪਣੀ ਮਰਜ਼ੀ ਕੋਈ ਨਾ ਆਏ, ਹੁਕਮੇ ਅੰਦਰ ਸਰਬ ਭੁਆਈਆ। ਪੁਰਖ ਅਕਾਲ ਖੇਲ ਰਚਾਏ, ਜੂਨੀ ਜੂਨ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਏ, ਲੱਖ ਚੁਰਾਸੀ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋ ਮਾਣਸ ਮਨੁੱਖ ਵਡਿਆਏ, ਮਾਨਵ ਭੇਵ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸੇਵਾ ਲਾਏ, ਤ੍ਰੈ ਪੰਜ ਕਰੀ ਕੁੜਮਾਈਆ। ਆਸਾ ਤ੍ਰਿਸਨਾ ਹਉਮੇ ਹੰਗਤਾ ਗੜ੍ਹ ਬਣਾਏ, ਮਾਇਆ ਮਮਤਾ ਨਾਲ ਰਲਾਈਆ । ਨੌ ਦੁਆਰੇ ਦਰ ਖੁਲ੍ਹਾਏ, ਨੌ ਰਸ ਜਗਤ ਭਰਾਈਆ। ਸੁਖਮਨ
ਟੇਢੀ ਬੰਕ ਲਗਾਏ, ਈੜਾ ਪਿੰਗਲ ਸੇਵਾਦਾਰ ਬਣਾਈਆ। ਅੰਮ੍ਰਿਤ ਆਤਮ ਜਲ ਭਰਾਏ, ਸਰੋਵਰ ਇਕੋ ਇਕ ਪਰਗਟਾਈਆ। ਨਾਦ ਧੁਨ ਰਾਗ ਸੁਣਾਏ, ਸ਼ਬਦੀ ਤਾਲ ਵਜਾਈਆ। ਬਜਰ ਕਪਾਟੀ ਕੁੰਡਾ ਲਾਹੇ, ਆਪਣਾ ਪੜਦਾ ਲਾਹੀਆ। ਆਪ ਆਪਣੀ ਵੰਡ ਵੰਡਾਏ, ਪਾਰਬ੍ਰਹਮ ਬ੍ਰਹਮ ਅੰਸ ਰੂਪ ਵਟਾਈਆ। ਬੁੱਧ ਬਬੇਕੀ ਵਿਚ ਧਰਾਏ, ਮਤ ਮਤਵਾਲੀ ਕਰ ਕੁੜਮਾਈਆ। ਮਨ ਵਾਸਨਾ ਖੇਲ ਰਚਾਏ, ਹੁਕਮੀ ਹੁਕਮ ਸਮਝਾਈਆ । ਪਰਮਾਤਮ ਪਰਮ ਪੁਰਖ ਆਪਣਾ ਖੇਲ ਰਚਾਏ, ਆਤਮ ਆਪਣਾ ਦਰ ਖੁਲ੍ਹਾਈਆ। ਦਸਮ ਦੁਆਰੀ ਰੰਗ ਵਖਾਏ, ਘਰ ਘਰ ਵਿਚ ਸੋਭਾ ਪਾਈਆ। ਦੀਵਾ ਬਾਤੀ ਕਮਲਾਪਾਤੀ ਇਕ ਰੁਸ਼ਨਾਏ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਵੇਖ ਵਖਾਏ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਜਿਸ ਗੁਰਮੁਖ ਦਿਤਾ ਤਨ ਸੋ ਸਤਿਗੁਰ ਤੇਰੇ ਪਿਛੇ ਵੇਖਣ ਆਏ, ਤੇਰਾ ਤਨ ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। · ਗੁਰਮੁਖ ਕਰੇ
ਨਾ ਕੋਈ ਗੁਨਾਹ, ਕੂੜੀ ਕਿਰਿਆ ਹੂੰਝ ਵਖਾਈਆ। ਅੱਠੇ ਪਹਿਰ ਬਣਿਆ ਰਹੇ ਮਲਾਹ, ਫੜ ਉਂਗਲੀ ਰਿਹਾ ਚਲਾਈਆ। ਅੰਦਰੋ ਦੇਵੇ ਆਤਮ ਸਲਾਹ, ਬਾਹਰੋ ਮਨ ਦਏ ਸਮਝਾ, ਸਮਝ ਸਮਝ ਵਿਚ ਰਖਾਈਆ। ਇਸ਼ਾਰਿਉਂ ਰਮਜ਼ ਦਏ ਲਗਾ, ਰਹਿਮਤ ਆਪਣੀ ਆਪ ਕਮਾਈਆ। ਮਾਤਲੋਕ ਦਿਤਾ ਪਰਗਟਾ, ਪੰਜ ਤਤ ਕਾਇਆ ਜਗਤ ਵਖਾਈਆ। ਜਗਤ ਨਾਤਾ ਦਿਤਾ ਜੁੜਾ, ਨਾਰ ਕੰਤ ਰੁੂਪ ਵਟਾਈਆ। ਦੋਹਾਂ ਮੇਲਾ ਮਿਲਿਆ ਸਹਿਜ ਸੁਭਾ, ਸਾਚੀ ਜੋੜੀ ਇਕ ਬਣਾਈਆ। ਦੁਆਪਰ ਤੇਰੀ ਔਰਤ ਬਣੀ ਬੇਵਫ਼ਾ, ਤੇਰੇ ਨਾਲ ਧਰੋਹ ਕਮਾਈਆ। ਕ੍ਰਿਸ਼ਨ ਦੁਆਰੇ ਸੀਸ ਦਿਤਾ ਝੁਕਾ, ਦੁਆਰਕਾ ਵੱਜੀ ਵਧਾਈਆ। ਪਤਿਪਰਮੇਸ਼ਵਰ ਬਖ਼ਸ਼ ਗੁਨਾਹ, ਤੇਰੀ ਇਕ ਸਰਨਾਈਆ। ਸਹਿਜ ਸੁਭਾ ਮੁਕੰਦ ਮਨੋਹਰ ਹੁਕਮ ਦਿਤਾ ਸੁਣਾ, ਤੇਰਾ ਲੇਖਾ ਲੇਖਾ ਲੇਖੇ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਲਹਿਣਾ ਦਏ ਚੁਕਾ, ਕਲਜੁਗ ਅੰਤਮ ਹੋਏ ਸਹਾਈਆ। ਉਸ ਦੇ ਅੱਗੇ ਕਰੀਂ ਦੁਆ, ਦੋਏ ਜੋੜ ਵਾਸਤਾ ਪਾਈਆ। ਤੇਰੇ ਪਿਛੇ ਪਿਛੇ ਏਸੇ ਕਾਰਨ ਧੱਕਾ ਰਿਹਾ ਲਗਾ, ਗੁਰਮੁਖ ਭੁੱਲ ਕਦੇ ਨਾ ਜਾਈਆ। ਜਿਸ ਵੇਲੇ ਸਤਿਗੁਰ ਪੂਰਾ ਮਿਲੇ ਮਲਾਹ, ਸਾਚੇ ਬੇੜੇ ਲਏ ਚੜ੍ਹਾਈਆ। ਨਾਮ ਚੱਪੂ ਦਏ ਲਗਾ, ਡੂੰਘੇ ਸਾਗਰ ਪਾਰ ਕਰਾਈਆ। ਲੋਕ ਦੇਵੇ ਮਾਣ ਵਡਿਆ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਸੁੱਤ ਆਪ ਬਣਾ, ਪਿਤਾ ਪੂਤ ਵੇਖ ਵਖਾਈਆ। ਜਨਨੀ ਜਨ ਗੋਦ ਸੁਹਾ, ਲਹਿਣਾ ਲੈਣਾ ਝੋਲੀ ਪਾਈਆ। ਪਰਲੋਕ ਸੁਹੇਲਾ ਬਣੇ ਆ, ਗੁਰ ਚੇਲਾ ਆਪਣੀ ਗੋਦ ਬਿਠਾਈਆ। ਸ਼ਬਦ ਵਿਚੋਲਾ ਬੇਪਰਵਾਹ, ਭੁੱਲ ਕਦੇ ਨਾ ਜਾਈਆ। ਸੁਲ੍ਹਾਕੁਲ੍ਹ ਸਦਾ ਖ਼ੁਦਾ, ਪਾਰਬ੍ਰਹਮ ਬਖ਼ਸ਼ਣਹਾਰ ਸਚ ਸਰਨਾਈਆ। ਜਿਸ ਦੇ ਨਾਲੋ ਹੋਏ ਰਹੇ ਜੁਦਾ, ਅੰਤਮ ਓਸੇ ਨਾਲ ਮਿਲਾਈਆ। ਆਸਾ ਮਨਸਾ ਪੂਰੀ ਦਏ ਕਰਾ, ਕਿਰਪਾ ਕਰ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੋਕ ਪਰਲੋਕ ਪਰਲੋਕ ਲੋਕ ਦੋਹਾਂ ਬਣੇ ਮਲਾਹ, ਖੇਵਟ ਖੇਟਾ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਲਹਿਣਾ ਦਏ ਮੁਕਾਈਆ।
੧੦ ਅੱਸੂ ੨੦੨੦ ਬਿਕਰਮੀ ਤਾਰਾ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ
ਸਤਿਗੁਰ ਸ਼ਬਦ ਸਹਿਜ ਸੁਖਦਾਈ, ਬਣ ਸੱਜਣ ਦਇਆ ਕਮਾਇੰਦਾ। ਭਗਤ ਭਗਵਾਨ ਸਹਿਜੇ ਲਏ ਜਗਾਈ, ਨਿਜ ਨੇਤਰ ਨੈਣ ਖੁਲ੍ਹਾਇੰਦਾ।
ਸੰਤ ਕੰਤ ਦਰ ਲਏ ਮਿਲਾਈ, ਜਗਤ ਵਿਛੋੜਾ ਪੰਧ ਮੁਕਾਇੰਦਾ। ਗੁਰਮੁਖ ਸਾਚੇ ਭੇਵ ਖੁਲਾਈ, ਅਨਭਵ ਆਪਣੀ ਧਾਰ ਜਣਾਇੰਦਾ। ਗੁਰਸਿਖ ਵੇਖੇ ਥਾਉਂ ਥਾਈਂ, ਚਾਰ ਕੁੰਟ ਦਹਿ ਦਿਸ਼ਾ ਫੋਲ ਫੋਲਾਇੰਦਾ। ਨਿਰਗੁਣ ਹੋ ਕੇ ਫਿਰੇ ਵਾਹੋ ਦਾਹੀ, ਸਰਗੁਣ ਨਜ਼ਰ ਕਿਸੇ ਨਾ ਆਇੰਦਾ। ਸੇਵਾ ਕਰੇ ਬਣ ਬਣ ਬੇਪਰਵਾਹੀ, ਬੇਪਰਵਾਹ ਆਪਣਾ ਖੇਲ ਖਲਾਇੰਦਾ। ਸਚ ਸੰਦੇਸਾ ਰਿਹਾ ਸੁਣਾਈ, ਨਾਮ ਨਿਧਾਨ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਤੇਰੇ ਸੇਵ ਇਕ ਵਖਾਇੰਦਾ। ਸਾਚੇ ਸੁੱਤ ਸਰਬ ਜਗ ਮੀਤ, ਮਿਤਰ ਪਿਆਰੇ ਤੇਰੀ ਵਡ ਵਡਿਆਈਆ। ਤੇਰਾ ਨਾਉਂ ਅਗੰਮਾ ਸਾਚਾ ਗੀਤ, ਜੁਗ ਜੁਗ ਰਹੇ ਜਸ ਗਾਈਆ। ਖਾਣੀ ਬਾਣੀ ਤੇਰੀ ਦੱਸੇ ਹਦੀਸ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਪੜ੍ਹਾਈਆ। ਦੋ ਜਹਾਨ ਸਿਰ ਤੇਰੇ ਝੁੱਲੇ ਛਤਰ ਸੀਸ, ਜਗਦੀਸ ਦੇਵਣਹਾਰ ਵਡਿਆਈਆ। ਤੇਰੀ ਸਿਫ਼ਤ ਕਰੇ ਰਾਗ ਛਤੀਸ, ਤੀਸ ਬਤੀਸ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਜਣਾਈਆ । ਸਾਚੇ ਭਗਤਾਂ ਖੋਲ੍ਹਾਂ ਅੱਖ, ਪ੍ਰਭ ਮੇਰੇ ਵਿਚ ਵਡਿਆਈਆ । ਸਾਚੇ ਸੰਤਾਂ ਨਜ਼ਰ ਆਵਾਂ ਪਰਤੱਖ, ਸਾਖਿਆਤ ਵੇਸ ਵਟਾਈਆ । ਸਾਚੇ ਗੁਰਮੁਖਾਂ ਮਾਰਗ ਦੇਵਾਂ ਦੱਸ, ਦਹਿ ਦਿਸ਼ਾ ਨਜ਼ਰੀ ਆਈਆ। ਸਾਚੇ ਗੁਰਸਿਖਾਂ ਅੰਮ੍ਰਿਤ ਆਤਮ ਦੇਵਾਂ ਰਸ, ਨਿਝਰ ਝਿਰਨਾ ਇਕ ਝਿਰਾਈਆ। ਹਿਰਦੇ ਅੰਦਰ ਜਾਵਾਂ ਵਸ, ਘਰ ਘਰ ਆਪਣਾ ਡੇਰਾ ਲਾਈਆ। ਸਾਚਾ ਨਾਦ ਸੁਣਾਵਾਂ ਨਦ, ਅਨਹਦ ਅਨਾਦੀ ਨਾਦ ਵਜਾਈਆ। ਨਿਰਮਲ ਜੋਤ ਕਰਾਂ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਮੰਡਲ ਪਾਵਾਂ ਰਾਸ, ਗੋਪੀ ਕਾਹਨ ਨਚਾਈਆ। ਵੇਖਾਂ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੋਭਾ ਪਾਈਆ। ਫੜ ਫੜ ਤੇਰੇ ਕਰਾਂ ਦਾਸ, ਬਣ ਵਿਚੋਲਾ ਸੇਵ ਕਮਾਈਆ। ਤੂੰ ਸਾਹਿਬ ਸਹਾਈ ਅਨਾਥਾਂ ਨਾਥ, ਦੀਨਨ ਦੇਵਣਹਾਰ ਵਡਿਆਈਆ। ਮੈਂ ਚਲਾਵਾਂ ਤੇਰਾ ਮਾਤ ਜਹਾਜ਼, ਖੇਵਟ ਖੇਟਾ ਰੂਪ ਵਟਾਈਆ । ਸਾਚੇ ਸੱਜਣ ਲੈ ਕੇ ਸਾਥ, ਸਾਚਾ ਬੇੜਾ ਦੇਵਾਂ ਬੰਧਾਈਆ। ਇਕੋ ਤੇਰਾ ਨਾਮ ਸੰਦੇਸ਼ਾ ਦੇਵਾਂ ਆਖ, ਸਾਚੀ ਸਿਖਿਆ ਇਕ ਦ੍ਰਿੜਾਈਆ। ਲਹਿਣਾ ਦੇਣਾ ਸਭ ਦਾ ਚੁੱਕੇ ਪੂਰਬ ਮਾਥ, ਮਸਤਕ ਰੇਖਾ ਰੇਖ ਨਾਲ ਬਦਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਗਾਓ ਸਾਰੇ ਗਾਥ, ਗਹਿਰ ਗੰਭੀਰ ਦਇਆ ਕਮਾਈਆ। ਕੂੜੀ ਮਿਟੇ ਅੰਧੇਰੀ ਰਾਤ, ਸਾਚਾ ਚੰਦ ਦਿਆਂ ਚਮਕਾਈਆ। ਮਾਣਸ ਮਨੁੱਖ ਮਾਨੁਸ਼ ਇਕੋ ਨਜ਼ਰ ਆਏ ਜਮਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਤੇਰਾ ਨਾਉਂ ਸੱਚਾ ਸੱਚਾ ਅਖੰਡ ਪਾਠ, ਕੀਰਤਨ ਤੇਰਾ ਰਹੇ ਜਸ ਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪ੍ਰਭੂ ਤੇਰਾ ਜਾਪ, ਤੇਰੀ ਸਿਫ਼ਤ ਰਹੇ ਸੁਣਾਈਆ। ਮੈਂ ਸੇਵਕ ਤੇਰਾ ਵੇਖਾਂ ਵਡ ਪਰਤਾਪ, ਸ਼ਬਦੀ ਗੁਰ ਸੀਸ ਝੁਕਾਈਆ। ਦੋ ਜਹਾਨ ਤੇਰਾ ਖੇਲ ਤਮਾਸ਼, ਬ੍ਰਹਿਮੰਡ ਤੇਰੀ ਵਡਿਆਈਆ। ਜੁਗਾ ਜੁਗੰਤਰ ਜਨ ਭਗਤਾਂ ਮਿਲੇ ਪ੍ਰਭੂ ਆਪ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਈਆ। ਭਗਤ ਭਗਵਾਨ ਏਕਾ ਰੰਗ, ਸੋ ਸਤਿਗੁਰ ਆਪ ਸੁਣਾਈਆ। ਸ਼ਬਦ ਵਿਚੋਲੇ ਤੇਰੀ ਮੰਗ, ਜੁਗ ਚੌਕੜੀ ਪੂਰ ਕਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਵਾਂ ਲੰਘ, ਰਾਹ ਵਿਚ ਨਾ ਕੋਇ ਅਟਕਾਈਆ। ਕਰਾਂ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਨਿਸ਼ਾਨ ਇਕ
ਵਖਾਈਆ। ਸਚ ਨਿਸ਼ਾਨ ਸ੍ਰੀ ਭਗਵਾਨ, ਇਸ਼ਟ ਦੇਵ ਗੁਰ ਇਕੋ ਇਕ ਸਮਝਾਇੰਦਾ। ਭਗਤ ਸੁਹੇਲਾ ਭਗਤਾਂ ਮਿਲੇ ਆਣ, ਮਿਲਣੀ ਜਗਦੀਸ ਆਪ ਕਰਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਬਾਤਨ ਦੇਵਣਹਾਰ ਜਮਾਲ, ਜਲਵਾ ਨੂਰ ਜ਼ਹੂਰ ਦਰਸਾਇੰਦਾ। ਸ਼ਬਦ ਸਰੂਪੀ ਸ਼ਾਹੋ ਭੂਪੀ ਸਤਿ ਸਤਿਵਾਦੀ ਬਣ ਦਲਾਲ, ਸਚ ਦਲਾਲੀ ਇਕ ਕਮਾਇੰਦਾ। ਹਰਿ ਨਾਲੋ ਵਿਛੜੇ ਹਰਿਜਨ ਮੇਲੇ ਲਾਲ, ਮੇਲ ਮਿਲਾਵਾ ਇਕੋ ਘਰ ਜਣਾਇੰਦਾ। ਕਾਇਆ ਮੰਦਰ ਅੰਦਰ ਸਾਚਾ ਖੋਲ੍ਹ ਹੱਟ ਦੁਕਾਨ, ਚੌਦਾਂ ਲੋਕ ਸਚ ਸਲੋਕ ਸਾਚਾ ਸੋਹਲਾ ਇਕ ਸੁਣਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਜਨ ਭਗਤ ਦੁਆਰੇ ਹੋਏ ਪਰਗਟ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਪੜਦਾ ਆਪ ਉਠਾਇੰਦਾ। ਕਿਰਪਾ ਕਰੇ ਆਪ ਸਮਰਥ, ਦੇਵੇ ਨਾਮ ਅਗੰਮੀ ਵੱਥ, ਵਸਤ ਅਮੋਲਕ ਕਾਇਆ ਗੋਲਕ ਘਰ ਮੰਦਰ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਨਿਹਕਰਮੀ ਜਾਣੇ ਆਪਣਾ ਕਰਮ, ਕਰਮ ਕਾਂਡ ਰਹਿਣ ਕੋਇ ਨਾ ਪਾਈਆ। ਜਿਸ ਬਖ਼ਸ਼ੇ ਆਪਣੀ ਸਾਚੀ ਸਰਨ, ਤਿਸ ਮਿਲੇ ਮਾਣ ਵਡਿਆਈਆ। ਭੈ ਚੁਕਾਏ ਮਰਨ ਡਰਨ, ਭੌ ਅਵਰ ਨਾ ਕੋਇ ਵਖਾਈਆ। ਕਰਤਾ ਪੁਰਖ ਕਰਨੀ ਕਰਨ, ਹਰਿ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਹਰਿਜਨ ਰੰਗ ਚੜ੍ਹੇ ਚਲੂਲ, ਸਤਿਗੁਰ ਪੂਰਾ ਆਪ ਚੜ੍ਹਾਈਆ। ਦੂਰ ਦੁਰਾਡਾ ਨੇਰਨ ਨੇਰਾ ਆਦਿ ਜੁਗਾਦਿ ਨਾ ਜਾਏ ਭੂਲ, ਜੁਗ ਚੌਕੜੀ ਵੇਖ ਵਖਾਈਆ। ਸਦਾ ਸੁਹੇਲਾ ਕੰਤ ਕਤੂਹਲ, ਰੰਗ ਨਵੇਲਾ ਇਕੋ ਘਰ ਵੇਖੇ ਚਾਈਂ ਚਾਈਂਆ। ਲੇਖਾ ਜਾਣੇ ਗੁਰੂ ਗੁਰ ਚੇਲਾ, ਸੱਜਣ ਸੁਹੇਲਾ ਫੇਰਾ ਪਾਈਆ। ਆਤਮ ਵਿਛੜੀ ਕਰੇ ਮੇਲਾ, ਬੰਧਨ ਡੋਰੀ ਤੰਦ ਬੰਧਾਈਆ। ਆਪ ਸੁਹਾਏ ਸੱਚਾ ਵੇਲਾ, ਜਿਸ ਵੇਲੇ ਗੁਰਮੁਖ ਆਪਣੀ ਬੂਝ ਬੁਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਪੜਦਾ ਦਏ ਉਠਾਈਆ। ਜਿਸ ਵੇਲੇ ਕਿਰਪਾ ਕਰੇ ਸਤਿਗੁਰ, ਗੁਰ ਦੀਨਨ ਦਇਆ ਕਮਾਇੰਦਾ। ਲੇਖਾ ਜਾਣੇ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਇੰਦਾ। ਸਚ ਪ੍ਰੀਤੀ ਜਾਏ ਜੁੜ, ਜੋੜੀ ਸੁਰਤ ਸ਼ਬਦ ਬਣਾਇੰਦਾ। ਕਾਇਆ ਮੰਦਰ ਅੰਦਰ ਵੇਖੇ ਦੌੜ, ਦਹਿ ਦਿਸ਼ਾ ਫੋਲ ਫੋਲਾਇੰਦਾ। ਕੂੜੀ ਕਿਰਿਆ ਕੱਢੇ ਕੌੜ, ਰਸ ਅੰਮ੍ਰਿਤ ਮਿੱਠਾ ਇਕ ਭਰਾਇੰਦਾ। ਭਾਗ ਲਗਾਏ ਡੂੰਘੀ ਭਵਰੀ ਗੋਰ, ਸਚ ਪਰਕਾਸ਼ ਇਕ ਕਰਾਇੰਦਾ। ਕੂੜੀ ਕਿਰਿਆ ਭਾਂਡਾ ਦੇਵੇ ਫੋੜ, ਨਾਮ ਖੰਡਾ ਇਕ ਖੜਕਾਇੰਦਾ। ਆਤਮ ਪਰਮਾਤਮ ਸਚ ਦਰਵਾਜ਼ਾ ਦੇਵੇ ਖੋਲ੍ਹ, ਦਸਮ ਦੁਆਰੀ ਖੇਲ ਰਚਾਇੰਦਾ। ਗੁਰਮੁਖ ਆਤਮ ਸੱਦੇ ਕੋਲ, ਸਚ ਸੁਨੇਹੜਾ ਇਕ ਸੁਣਾਇੰਦਾ। ਆ ਸਖ਼ੀ ਵੇਖ ਸਾਚਾ ਢੋਲ, ਮਾਹੀ ਇਕੋ ਨਜ਼ਰੀ ਆਇੰਦਾ। ਜਿਸ ਦਾ ਬਿਨ ਰਸਨਾ ਜਿਹਵਾ ਸੱਚਾ ਬੋਲ, ਅਨਬੋਲਤ ਰਾਗ ਸੁਣਾਇੰਦਾ। ਧਰਮ ਦੁਆਰੇ ਤੋਲੇ ਤੋਲ, ਸੱਚਾ ਕੰਡਾ ਨਾਮ ਤਰਾਜ਼ੂ ਨਾਮ ਉਠਾਇੰਦਾ। ਓਥੇ ਕੋਈ ਨਾ ਵੱਜੇ ਰੋਲ, ਸਚ ਸੁੱਚ ਆਪ ਸਮਝਾਇੰਦਾ। ਉਠ ਨੇਤਰ ਨੈਣ ਅੱਖ ਖੋਲ੍ਹ, ਨਿਜ ਨੇਤਰ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਵੇਖ ਵਖਾਇੰਦਾ। ਗੁਰਮੁਖ ਉਠ ਉਠ ਉਠ ਵੇਖ, ਹਰਿ ਸਤਿਗੁਰ ਆਪ ਜਣਾਈਆ। ਸਾਹਿਬ ਸੁਆਮੀ ਧਾਰੇ ਭੇਖ, ਭੇਖਾਧਾਰੀ ਰੂਪ ਵਟਾਈਆ। ਆਦਿ ਜੁਗਾਦਿ ਜੋ ਲਿਖਣਹਾਰਾ ਲੇਖ, ਲੇਖਾ ਸਭ ਦਾ ਰਿਹਾ ਚੁਕਾਈਆ। ਜਿਨ੍ਹਾਂ ਅੰਦਰ
ਵੜ ਕੇ ਦੱਸੇ ਭੇਤ, ਤਿਨ੍ਹਾਂ ਜਗਤ ਠਗੌਰੀ ਕੋਇ ਨਾ ਪਾਈਆ। ਪਾਰਬ੍ਰਹਮ ਪ੍ਰਭ ਖੇਲੇ ਆਪਣੀ ਖੇਡ, ਖੇਲਣਹਾਰਾ ਨਜ਼ਰ ਕਿਸੇ ਨਾ ਆਈਆ। ਸਦ ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਪ੍ਰੀਤਮ ਬਣ ਕੇ ਕਰੇ ਹੇਤ, ਪਰਮ ਪੁਰਖ ਫੇਰਾ ਪਾਈਆ। ਰਲ ਮਿਲ ਆਤਮ ਪਰਮਾਤਮ ਸੋਹੰ ਢੋਲਾ ਗਾਉਣਾ ਗੀਤ, ਲੇਖਾ ਚੁੱਕੇ ਮੰਦਰ ਮਸੀਤ, ਘਰ ਕਾਇਆ ਕਾਅਬਾ ਠਾਕਰ ਇਕੋ ਨੂਰ ਨਜ਼ਰੀ ਆਈਆ। ਸਤਿ ਸਤਿਵਾਦੀ ਦੱਸੇ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ। ਮਿਲੇ ਮਾਣ ਹਸਤ ਕੀਟ, ਊਚ ਨੀਚ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਿਆਂ ਚਾਓ ਘਨੇਰਾ, ਵੱਜੇ ਨਾਮ ਵਧਾਈਆ। ਨਜ਼ਰੀ ਆਏ ਇਕੋ ਰੰਗ ਸੰਝ ਸਵੇਰਾ, ਸੰਧਿਆ ਰੂਪ ਨਾ ਕੋਇ ਵਟਾਈਆ। ਲੇਖਾ ਚੁੱਕੇ ਤੇਰਾ ਮੇਰਾ, ਮੇਰਾ ਤੇਰਾ ਇਕੋ ਨੂਰ ਰੁਸ਼ਨਾਈਆ। ਕੂੜੀ ਕਿਰਿਆ ਢਹੇ ਢੇਰਾ, ਢਾਹ ਢਾਹ ਖ਼ਾਕ ਮਿਲਾਈਆ। ਕਾਇਆ ਮੰਦਰ ਵਸੇ ਸੱਚਾ ਖੇੜਾ, ਸ਼ਬਦ ਗੁਰ ਖਿੜਕੀ ਬੰਦ ਖੁਲ੍ਹਾਈਆ। ਮਿਹਰਵਾਨ ਹੋ ਕਰੇ ਮਿਹਰਾ, ਮਿਹਰ ਨਜ਼ਰ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਗੁਰ ਗੁਰ ਨਾਲ ਮਿਲਾਈਆ। ਗੁਰਸਿਖ ਕਹੇ ਮੇਰੇ ਸਤਿਗੁਰ ਸੁਆਮੀ, ਤੇਰੇ ਚਰਨ ਮਿਲੇ ਸਰਨਾਈਆ। ਤੂੰ ਆਦਿ ਜੁਗਾਦਿ ਅੰਤਰਜਾਮੀ, ਬੇਅੰਤ ਤੇਰੀ ਵਡਿਆਈਆ। ਸ਼ਾਸਤਰ ਸਿਮਰਤ ਤੇਰੀ ਅਕੱਥ ਕਹਾਣੀ, ਜੁਗ ਜੁਗ ਰਾਗ ਰਾਗਨੀ ਗਏ ਗਾਈਆ। ਗੁਰਸਿਖ ਕਹੇ ਪ੍ਰਭ ਮੈਂ ਤੇਰੀ ਧੁਨ ਆਤਮਕ ਸੁਣਨੀ ਬਾਣੀ, ਅਨਹਦ ਨਾਦ ਵੱਜੇ ਬੇਪਰਵਾਹੀਆ। ਅੰਮ੍ਰਿਤ ਆਤਮ ਬਣਿਆ ਸਰੋਵਰ ਠੰਡਾ ਪਾਣੀ, ਸਾਂਤਕ ਸਤਿ ਸਤਿ ਕਰਾਈਆ। ਆਤਮ ਮਿਲੇ ਪਰਮਾਤਮ ਹਾਣੀ, ਮਿਲ ਆਪਣਾ ਆਪ ਤਜਾਈਆ। ਮਹੱਲ ਅਟੱਲ ਮਿਲੇ ਪਦ ਨਿਰਬਾਣੀ, ਨਿਰਬਾਣ ਪਦ ਇਕੋ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਮੈਨੂੰ ਦੇ ਇਕ ਨਿਸ਼ਾਨੀ, ਸਚ ਨਿਸ਼ਾਨ ਝੋਲੀ ਪਾਈਆ। ਏਥੇ ਓਥੇ ਦੋ ਜਹਾਨ ਤੇਰੀ ਗਾਵਾਂ ਅਕੱਥ ਕਹਾਣੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਸਰਨ ਤਕਾਈਆ। ਸਤਿਗੁਰ ਪੂਰਾ ਸਦਾ ਕਰੇ ਮਿਹਰਵਾਨੀ, ਮਿਹਰ ਨਜ਼ਰ ਨੈਣ ਉਠਾਈਆ। ਉਠ ਗੁਰਮੁਖ ਗੁਰਸਿਖ ਬਣ ਸਚ ਦੁਆਰ ਦੀ ਸਾਚੀ ਰਾਣੀ, ਹਰਿ ਕੰਤ ਬੇਅੰਤ ਬੇਪਰਵਾਹ ਬਿਨ ਕੀਮਤ ਕਰਤਾ ਆਪੇ ਲਏ ਪਰਨਾਈਆ।