੧੦ ਅੱਸੂ ੨੦੨੦ ਬਿਕਰਮੀ ਹਰਜੀਤ ਸਿੰਘ ਦੇ ਗ੍ਰਹਿ ਬਸਤੀ ਤੇਗਾ ਸਿੰਘ ਜ਼ਿਲਾ ਫ਼ਿਰੋਜ਼ਪੁਰ
ਹਰਿ ਸ਼ਬਦ ਜੋਧਾ ਸੂਰਬੀਰ ਬਲਕਾਰ, ਦੋ ਜਹਾਨਾਂ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰ, ਨਿਰਵੈਰ ਆਪਣੀ ਕਾਰ ਕਮਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਇੰਦਾ। ਨਾਮ ਸੰਦੇਸ਼ਾ ਦੇਵੇ ਗੁਰ ਅਵਤਾਰ, ਪੀਰ ਪੈਗ਼ੰਬਰ ਢੋਲਾ ਰਾਗ ਜਣਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਖੋਲ੍ਹ ਕਿਵਾੜ, ਰਹਿਬਰ ਸਾਚਾ ਰਾਹ ਸਮਝਾਇੰਦਾ। ਲੱਖ ਚੁਰਾਸੀ ਦੇਵਣਹਾਰਾ ਆਤਮ ਪਰਮਾਤਮ ਜੋਤ ਆਧਾਰ, ਘਰ ਘਰ ਦੀਪਕ ਨੂਰ ਟਿਕਾਇੰਦਾ। ਜੀਵ ਜੰਤ ਸਾਧ ਸੰਤ ਕਰੇ ਪਿਆਰ, ਗੁਰਮੁਖ ਆਪਣਾ ਭੇਵ ਚੁਕਾਇੰਦਾ। ਸਾਚੇ ਭਗਤਾਂ ਦਏ ਦੀਦਾਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿਗੁਰ
ਸ਼ਬਦ ਇਕੋ ਇਕ ਵਡਿਆਇੰਦਾ। ਸਤਿਗੁਰ ਸ਼ਬਦ ਵਡ ਬਲਵਾਨ, ਬਲਧਾਰੀ ਆਪ ਪਰਗਟਾਈਆ। ਜੁਗ ਚੌਕੜੀ ਮੰਗਦੇ ਗਏ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਪੁਰਖ ਅਕਾਲ ਤੇਰਾ ਨਿਸ਼ਾਨ, ਤੁਧ ਬਿਨ ਸਕੇ ਨਾ ਕੋਇ ਝੁਲਾਈਆ। ਬਾਲਕ ਬਾਲੀ ਬੁੱਧ ਨਾਦਾਨ, ਤੇਰਾ ਅੰਤ ਕੋਇ ਕਹਿਣ ਨਾ ਪਾਈਆ। ਸੇਵਾ ਕਰੀਏ ਵਿਚ ਜਹਾਨ, ਬਣ ਸੇਵਕ ਰੂਪ ਵਟਾਈਆ। ਸ਼ਾਸਤਰ ਸਿਮਰਤ ਲੇਖਾ ਲਿਖ ਲਿਖ ਵੇਦ ਪੁਰਾਨ, ਗੀਤਾ ਗਿਆਨ ਬੋਧ ਅਗਾਧ ਕਰੇ ਪੜ੍ਹਾਈਆ। ਹਕੀਕਤ ਹੱਕ ਮਸਲਾ ਲਿਖ ਅੰਜੀਲ ਕੁਰਾਨ, ਤੀਸ ਬਤੀਸ ਸਮਝਾਈਆ। ਚਾਰੇ ਬਾਣੀ ਬੋਲ ਜ਼ਬਾਨ, ਚਾਰੇ ਖਾਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਸ਼ਬਦ ਗੁਰੂ ਵਡ ਜੋਧਾ ਸੂਰ, ਸੂਰਬੀਰ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਆਸਾ ਮਨਸਾ ਸਭ ਦੀ ਪੂਰ, ਤ੍ਰਿਸਨਾ ਭੁੱਖ ਮੇਟ ਮਿਟਾਇੰਦਾ। ਮੇਟਣਹਾਰਾ ਨਾਤਾ ਕੂੜੋ ਕੂੜ, ਸਚ ਸੁਚ ਮਾਰਗ ਇਕ ਲਗਾਇੰਦਾ। ਕਲਜੁਗ ਨੌ ਖੰਡ ਸਤ ਦੀਪ ਦਹਿ ਦਿਸ਼ਾ ਵੇਖਣਹਾਰ ਜ਼ਰੂਰ, ਜੀਵ ਜੰਤ ਸਾਢੇ ਤਿੰਨ ਹੱਥ ਕਾਇਆ ਬੰਕ ਫੋਲ ਫੋਲਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਜੂਠ ਝੂਠ ਭਰਿਆ ਤਨ ਗ਼ਰੂਰ, ਗ਼ੁਰਬਤ ਡੇਰਾ ਘਰ ਘਰ ਨਜ਼ਰੀ ਆਇੰਦਾ । ਸਤਿਗੁਰ ਸ਼ਬਦ ਸੁਆਮੀ ਕੋਲੋ ਹੋਏ ਦੂਰ, ਘਰ ਠਾਕਰ ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਸਚ ਪ੍ਰੀਤੀ ਮਸਤਕ ਟਿੱਕਾ ਨਾਮ ਨਾ ਲਾਏ ਕੋਈ ਧੂੜ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਮਨ ਵਾਸਨਾ ਮੂਰਖ ਮੁਗਧ ਹੋਏ ਮੂੜ੍ਹ, ਬੁਧ ਬਿਬੇਕ ਨਾ ਕੋਇ ਕਰਾਇੰਦਾ। ਸਾਚਾ ਨਜ਼ਰ ਨਾ ਆਏ ਨੂਰ, ਘਰ ਘਰ ਵਿਚ ਪੜਦਾ ਦਵੈਤ ਨਾ ਕੋਇ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਇਕ ਪਰਗਟਾਇੰਦਾ। ਸ਼ਬਦ ਗੁਰੂ ਹਰਿ ਸਚ ਸੁਆਮੀ, ਸਾਹਿਬ ਸੁਲਤਾਨ ਆਪ ਪਰਗਟਾਈਆ। ਦੋ ਜਹਾਨਾਂ ਅੰਤਰਜਾਮੀ, ਬ੍ਰਹਿਮੰਡ ਖੰਡ ਪੁਰੀ ਲੋਅ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਆਤਮ ਵੇਖ ਵਖਾਈਆ। ਸ਼ਬਦ ਸੁਣਾਏ ਬੋਧ ਅਗਾਧ ਅਗੰਮੀ ਬਾਣੀ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਆਤਮ ਸਤਿ ਦੁਆਰ ਦੇਵੇ ਠੰਡਾ ਪਾਣੀ, ਅਠਸਠ ਤੀਰਥ ਡੇਰਾ ਢਾਹੀਆ। ਨਿਰਮਲ ਜੋਤ ਜੋਤ ਜਗਾਏ ਮਹਾਨੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਧੁਰ ਦੀ ਦੇਵੇ ਇਕ ਨਿਸ਼ਾਨੀ, ਧਰਮ ਦੁਆਰਾ ਸਚ ਵਖਾਈਆ। ਬੋਧ ਅਗਾਧਾ ਪੰਡਤ ਬਣ ਗਿਆਨੀ, ਸਾਚਾ ਕਲਮਾ ਨਬੀ ਰਸੂਲ ਪੜ੍ਹਾਈਆ। ਲੇਖਾ ਜਾਣੇ ਦੋ ਜਹਾਨੀ, ਦੋਏ ਦੋਏ ਧਾਰ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕੋ ਇਕ ਪਰਗਟਾਈਆ। ਸ਼ਬਦ ਗੁਰੂ ਗੁਰ ਪਰਗਟਾਏ ਏਕ, ਏਕੰਕਾਰਾ ਆਪ ਪਰਗਟਾਇੰਦਾ। ਕਲਜੁਗ ਕੂੜੀ ਕਿਰਿਆ ਲੱਖ ਚੁਰਾਸੀ ਲਏ ਵੇਖ, ਸਤ ਦੀਪ ਨੌ ਖੰਡ ਘਰ ਘਰ ਫੋਲ ਫੋਲਾਇੰਦਾ। ਚਾਰ ਵਰਨ ਅਠਾਰਾਂ ਬਰਨ ਦਹਿ ਦਿਸ਼ਾ ਹੋਇਆ ਭੇਖ, ਸਤਿ ਸਰੂਪ ਸਚ ਨਾ ਕੋਇ ਸਮਾਇੰਦਾ। ਫਿਰੀ ਦਰੋਹੀ ਚਾਰੇ ਕੂਟ, ਕਲਜੁਗ ਡੰਕਾ ਕੂੜਾ ਇਕ ਵਜਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਅੰਦਰ ਵੜ ਕੇ ਸਾਰੇ ਬੋਲਣ ਝੂਠ, ਹਰਿ ਕਾ ਭੈ ਸਿਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰਦੇਵ ਇਕ ਸਮਝਾਇੰਦਾ। ਸ਼ਬਦ ਗੁਰੂ ਗੁਰ ਸਚ ਮਲਾਹ, ਆਦਿ ਜੁਗਾਦਿ ਵੇਸ ਵਟਾਈਆ। ਜੁਗ ਚੌਕੜੀ ਦੇਵੇ ਪੰਧ
ਮੁਕਾ, ਥਿਰ ਕੋਇ ਰਹਿਣ ਨਾ ਪਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਮ ਨਿਧਾਨ ਦੇਵੇ ਇਕ ਸਲਾਹ, ਸਾਚੀ ਸਿਖਿਆ ਕਰੇ ਪੜ੍ਹਾਈਆ । ਵਾਕ ਭਵਿਖਤ ਧੁਰ ਦਾ ਲੇਖਾ ਦਏ ਜਣਾ, ਭੇਵ ਅਭੇਦਾ ਇਕ ਖੁਲ੍ਹਾਈਆ। ਤੇਈ ਅਵਤਾਰ ਨੇਤਰ ਨੈਣ ਗਏ ਉਠਾ, ਭਗਤ ਅਠਾਰਾਂ ਚਰਨ ਕਵਲ ਕਵਲ ਸਰਨਾਈਆ। ਈਸਾ ਮੂਸਾ ਮੁਹੰਮਦ ਉਚੀ ਕੂਕ ਕਹਿ ਕੇ ਗਏ ਸਚ ਖ਼ੁਦਾ, ਲਾਸ਼ਰੀਕ ਪਰਵਰਦਿਗਾਰ ਨੂਰ ਇਲਾਹੀਆ। ਨਾਨਕ ਗੋਬਿੰਦ ਧੁਰ ਦਾ ਲੇਖਾ ਲਿਖ ਲਿਖ ਗਏ ਵਖਾ, ਪੁਰਖ ਅਕਾਲ ਵੱਡੀ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਵੈਰ ਪੁਰਖ ਜੋਤੀ ਜੋਤ ਕਰੇ ਰੁਸ਼ਨਾ, ਨਿਹਕਲੰਕ ਨਾਉਂ ਰਖਾਈਆ । ਨਾਮ ਡੰਕਾ ਦਏ ਵਜਾ, ਦੋ ਜਹਾਨ ਕਰੇ ਸ਼ਨਵਾਈਆ। ਚਾਰ ਕੁੰਟ ਕੂੜਾ ਬੁਰਜ ਦੇਵੇ ਢਾਹ, ਉਚਾ ਟਿੱਲਾ ਪਰਬਤ ਰਹਿਣ ਕੋਇ ਨਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਖ਼ਾਕ ਮਿਲਾ, ਸੀਸ ਤਾਜ ਨਾ ਕੋਇ ਟਿਕਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਉ ਰੰਕ ਏਕਾ ਘਰ ਦਏ ਬਹਾ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਸਾਚਾ ਕਲਮਾ ਨਬੀ ਰਸੂਲ ਰਾਮ ਰਹੀਮ ਦਏ ਪੜ੍ਹਾ, ਸ੍ਰੀ ਭਗਵਾਨ ਇਕੋ ਨਾਮ ਦਏ ਵਡਿਆਈਆ। ਸਾਚਾ ਢੋਲਾ ਧੁਰ ਦਾ ਦਏ ਸੁਣਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣਾ ਭੇਵ ਖੁਲ੍ਹਾਈਆ। ਅਨਡਿਠੜਾ ਮਾਰਗ ਦਏ ਲਗਾ, ਜਗ ਨੇਤਰ ਲੋਚਣ ਨਜ਼ਰ ਕਿਸੇ ਨਾ ਆਈਆ। ਭਗਤ ਭਗਵਾਨ ਗੁਰਮੁਖ ਵਿਰਲਾ ਲੱਖ ਚੁਰਾਸੀ ਵਿਚੋਂ ਲਏ ਜਗਾ, ਜਿਸ ਅੰਤਰ ਆਤਮ ਆਪਣੀ ਬੂਝ ਬੁਝਾਈਆ। ਨਾਮ ਨਿਸ਼ਾਨਾ ਤੀਰ ਅਣਿਆਲਾ ਦਏ ਲਗਾ, ਬਜਰ ਕਪਾਟੀ ਤੋੜ ਤੁੜਾਈਆ। ਸਾਚੀ ਹਾਟੀ ਕਾਇਆ ਮੰਦਰ ਦਏ ਖੁਲ੍ਹਾ, ਦਸਮ ਦੁਆਰੀ ਪੜਦਾ ਆਪ ਉਠਾਈਆ। ਸੇਜ ਸੁਹੰਜਣੀ ਦਏ ਸੁਹਾ, ਆਤਮ ਸੇਜਾ ਡੇਰਾ ਲਾਈਆ। ਆਦਿ ਨਿਰੰਜਣ ਜੋਤ ਨਿਰੰਜਣ ਦਏ ਜਗਾ, ਦੀਆ ਬਾਤੀ ਕਮਲਪਾਤੀ ਇਕੋ ਇਕ ਪਰਗਟਾਈਆ। ਧੁਰ ਦੀ ਗਾਥੀ ਸ਼ਬਦ ਨਿਧਾਨਾ ਦਏ ਸੁਣਾ, ਸੁਰਤੀ ਸ਼ਬਦੀ ਇਕੋ ਰਾਗ ਅਲਾਈਆ। ਗ੍ਰਹਿ ਮੰਦਰ ਘਰ ਘਰ ਵਿਚ ਮੇਲਾ ਦਏ ਮਿਲਾ, ਸਚ ਦੁਆਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰ ਇਕ ਨਜ਼ਰੀ ਆਈਆ। ਸ਼ਬਦ ਗੁਰੂ ਹਰ ਘਟ ਵਾਸਾ, ਗ੍ਰਹਿ ਗ੍ਰਹਿ ਖੋਜ ਖੋਜਾਈਆ। ਲੇਖਾ ਜਾਣ ਪ੍ਰਿਥਮੀ ਆਕਾਸਾ, ਗਗਨ ਮੰਡਲ ਚਰਨਾਂ ਹੇਠ ਦਬਾਈਆ। ਗੋਪੀ ਕਾਹਨ ਪਾਵੇ ਰਾਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਚ ਨਚਾਈਆ। ਜਨ ਭਗਤਾਂ ਜੁਗ ਜੁਗ ਪੂਰੀ ਕਰੇ ਆਸਾ, ਆਸਾ ਤ੍ਰਿਸਨਾ ਮੇਟ ਮਿਟਾਈਆ । ਸੇਵਾ ਕਰੇ ਬਣ ਬਣ ਦਾਸੀ ਦਾਸਾ, ਸੇਵਕ ਸਾਚੀ ਕਾਰ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਜੋਤ ਸਤਿ ਸਰੂਪ ਕਰੇ ਪਰਕਾਸ਼ਾ, ਕਲ ਕਲਕੀ ਵੇਸ ਵਟਾਈਆ। ਨਾਨਕ ਗੋਬਿੰਦ ਪਾਰਬ੍ਰਹਮ ਪਤਿਪਰਮੇਸ਼ਵਰ ਸਚ ਸੁਆਮੀ ਦੇ ਕੇ ਗਿਆ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਅਜੂਨੀ ਰਹਿਤ ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਅਕਲ ਕਲਧਾਰੀ ਆਪਣੀ ਕਲ ਵਰਤਾਈਆ । ਆਪਣੀ ਕਲ ਵਰਤੇ ਭਗਵਾਨ, ਭੇਵ ਅਭੇਦਾ ਆਪ ਜਣਾਈਆ। ਸ਼ਬਦ ਸੁੱਤ ਸੂਰਾ ਬਲਵਾਨ, ਦੋ ਜਹਾਨਾਂ ਹੁਕਮ ਮਨਾਈਆ। ਕਲਜੁਗ ਮੇਟੇ ਕੂੜ ਨਿਸ਼ਾਨ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਲਾਏ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਾਚਾ ਮੰਦਰ ਇਕ ਮਕਾਨ, ਹਰੀ ਦੁਆਰ ਇਕ ਵਖਾਈਆ। ਪਰਗਟ ਹੋਵੇ ਇਕੋ ਰਾਮ, ਇਕੋ ਕਾਹਨ ਰੂਪ ਧਰਾਈਆ। ਇਕੋ
ਪੈਗ਼ੰਬਰ ਕਰੇ ਬਿਆਨ, ਇਕੋ ਕਲਮਾ ਰਿਹਾ ਜਣਾਈਆ। ਇਕੋ ਬੋਲੇ ਸਤਿਨਾਮ, ਇਕੋ ਵਾਹਿਗੁਰੂ ਫ਼ਤਹਿ ਸੁਣਾਈਆ । ਇਕੋ ਬਦਲੇ ਕੂੜ ਨਜ਼ਾਮ, ਇਕੋ ਸਚ ਸੁਚ ਕਰੇ ਜਣਾਈਆ। ਇਕੋ ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਵੇਖੇ ਥਾਉਂ ਥਾਈਂਆ। ਇਕੋ ਸਤਿਜੁਗ ਸਚ ਕਰੇ ਪਰਧਾਨ, ਧਰਤ ਮਾਤ ਮਿਲੇ ਵਡਿਆਈਆ। ਇਕੋ ਸ਼ਬਦ ਦੇਵੇ ਗਿਆਨ, ਆਤਮ ਪਰਮਾਤਮ ਕਰੇ ਪੜ੍ਹਾਈਆ। ਇਕ ਝੁਲਾਏ ਧੁਰ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ । ਇਕੋ ਰਾਗ ਸੁਣਾਏ ਕਾਨ, ਧੁਨ ਆਤਮਕ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਇਕੋ ਨਜ਼ਰੀ ਆਈਆ। ਸਤਿਗੁਰ ਨਜ਼ਰੀ ਆਏ ਆਦਿ, ਆਦਿ ਵੱਡੀ ਵਡਿਆਈਆ। ਸਤਿਗੁਰ ਖੇਲ ਸਦਾ ਬ੍ਰਹਿਮਾਦ, ਬ੍ਰਹਿਮਾਂਡ ਆਪ ਉਪਾਈਆ। ਸਤਿਗੁਰ ਨਾਉਂ ਅਗੰਮੀ ਨਾਦ, ਦੋ ਜਹਾਨਾਂ ਆਪ ਸੁਣਾਈਆ। ਸਤਿਗੁਰ ਸੱਜਣ ਸੱਚਾ ਸਾਕ, ਸੈਣ ਇਕੋ ਇਕ ਅਖਵਾਈਆ। ਸਤਿਗੁਰ ਸਾਹਿਬ ਪਾਕੀ ਪਾਕ, ਪਤਤ ਪੁਨੀਤ ਰੂਪ ਵਖਾਈਆ । ਸਤਿਗੁਰ ਸਾਹਿਬ ਉਤਮ ਜ਼ਾਤ, ਵਰਨ ਬਰਨ ਗੋਤ ਵਿਚ ਕਦੇ ਨਾ ਆਈਆ। ਸਤਿਗੁਰ ਸਿਫ਼ਤ ਲਿਖ ਸਕੇ ਨਾ ਕੋਈ ਕਲਮ ਦਵਾਤ, ਕਾਗ਼ਜ਼ ਸ਼ਾਹੀ ਸਾਰ ਕੋਇ ਨਾ ਪਾਈਆ। ਸਤਿਗੁਰ ਸੱਚੀ ਆਤਮ ਪਰਮਾਤਮ ਬਣਾਏ ਇਕ ਜਮਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਸਤਿਗੁਰ ਪਾਰਬ੍ਰਹਮ ਬ੍ਰਹਮ ਬੰਨ੍ਹੇ ਸੱਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਤਿਗੁਰ ਸੱਚਾ ਮੇਟ ਮਿਟਾਏ ਅੰਧੇਰੀ ਰਾਤ, ਕੂੜ ਅਮਾਵਸ ਰਹਿਣ ਨਾ ਪਾਈਆ। ਸਤਿਗੁਰ ਸੱਚਾ ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਜੋ ਜਨ ਬੈਠੇ ਧਿਆਨ ਲਗਾਈਆ। ਸਤਿਗੁਰ ਸੱਚਾ ਸਦ ਸੰਤਾਂ ਵਸੇ ਪਾਸ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਸਤਿਗੁਰ ਸੱਚਾ ਗੁਰਮੁਖਾਂ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਕੋਇ ਰਹਿਣ ਨਾ ਪਾਈਆ। ਸਤਿਗੁਰ ਸੱਚਾ ਗੁਰਸਿਖਾਂ ਚਰਨ ਕਵਲ ਦੇਵੇ ਨਿਵਾਸ, ਬਖ਼ਸ਼ੇ ਇਕੋ ਇਕ ਸਰਨਾਈਆ। ਸਤਿਗੁਰ ਸੱਚਾ ਸਰਬ ਗੁਣਾਂ ਗੁਣਤਾਸ, ਵੱਡਾ ਵਡ ਵਡਿਆਈਆ। ਸਤਿਗੁਰ ਸੱਚਾ ਜੁਗ ਚੌਕੜੀ ਕਰਨਹਾਰਾ ਨਾਸ, ਕਲਜੁਗ ਅੰਤਮ ਲੇਖਾ ਦਏ ਮੁਕਾਈਆ। ਸਤਿਗੁਰ ਸੱਚਾ ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵਡ ਪਰਭਾਸ, ਸਮੁੰਦ ਸਾਗਰ ਵੇਖ ਵਖਾਈਆ। ਸਤਿਗੁਰ ਸਾਚਾ ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ, ਗਗਨ ਮੰਡਲ ਖੋਜੇ ਥਾਉਂ ਥਾਈਂਆ। ਸਤਿਗੁਰ ਸੱਚਾ ਸੁਰਪਤ ਇੰਦ ਕਰੋੜ ਤੇਤੀਸਾ ਕਰੇ ਦਾਸੀ ਦਾਸ, ਧੁਰ ਫ਼ਰਮਾਣਾ ਹੁਕਮ ਜਣਾਈਆ। ਸਤਿਗੁਰ ਸੱਚਾ ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਇਕੋ ਇਕ ਨਿਵਾਸ, ਨਿਜ ਘਰ ਭੂਮਿਕਾ ਇਕ ਜਣਾਈਆ। ਸਤਿਗੁਰ ਸੱਚਾ ਦੋ ਜਹਾਨਾਂ ਇਕੋ ਜੋਤ ਕਰੇ ਪਰਕਾਸ਼, ਦੂਜਾ ਦੀਵਾ ਬੱਤੀ ਨਜ਼ਰ ਕੋਇ ਨਾ ਆਈਆ। ਸਤਿਗੁਰ ਸੱਚਾ ਸਚਖੰਡ ਦੁਆਰੇ ਕਰੇ ਖੇਲ ਤਮਾਸ਼, ਖ਼ਾਲਕ ਖ਼ਲਕ ਆਪਣਾ ਰਾਹ ਜਣਾਈਆ। ਸਤਿਗੁਰ ਸੱਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ਼ਬਦ ਗੁਰੂ ਸਤਿਗੁਰੂ ਇਕ ਉਪਾਈਆ। ਸਤਿਗੁਰੂ ਸੱਚਾ ਸ਼ਬਦ ਗੁਰਮੀਤ, ਗੁਰ ਦਾਤਾ ਇਕ ਅਖਵਾਇੰਦਾ। ਕਲਜੁਗ ਅੰਤਮ ਬਦਲੇ ਰੀਤ, ਰੀਤੀਵਾਨ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੇਖਾ ਲਿਖ ਕੇ ਗਏ ਠੀਕ, ਸੋ ਅੰਤਮ ਪੂਰ ਕਰਾਇੰਦਾ। ਭੇਵ ਚੁਕਾਏ ਬੀਸ ਬੀਸ, ਸਚ ਹਦੀਸ ਇਕ ਪੜ੍ਹਾਇੰਦਾ। ਲੇਖਾ ਜਾਣੇ ਰਾਗ ਛਤੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਨਿਰਗੁਣ ਸਰਗੁਣ
ਸਰਗੁਣ ਨਿਰਗੁਣ ਸਰਬ ਜੀਆਂ ਦਾ ਸਾਂਝਾ ਯਾਰ, ਹਰ ਘਟ ਬੈਠਾ ਆਸਣ ਲਾਈਆ। ਮੁਰੀਦ ਮੁਰਸ਼ਦ ਦੇਵੇ ਦਰਸ ਦੀਦਾਰ, ਨਿਜ ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਗ੍ਰਹਿ ਮੰਦਰ ਸਚ ਦੁਆਰਾ ਦਏ ਵਖਾਲ, ਗੁਰੂਦੁਆਰਾ ਇਕੋ ਨਜ਼ਰੀ ਆਈਆ। ਸਾਚਾ ਹੁਜਰਾ ਬਣਾਏ ਸੱਚੀ ਧਰਮਸਾਲ, ਧਰਮ ਜੈਕਾਰਾ ਇਕ ਲਗਾਈਆ। ਕਲਜੁਗ ਕੂੜਾ ਨਾਤਾ ਤੁਟੇ ਵਿਚ ਸੰਸਾਰ, ਮਾਇਆ ਮਮਤਾ ਹਉਮੇ ਹੰਗਤਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਸਚ ਸਿਖਿਆ ਇਕ ਦ੍ਰਿੜਾਈਆ। ਸ਼ਬਦ ਗੁਰੂ ਗੁਰ ਦੇਵੇ ਸਿਖਿਆ, ਸਾਖਿਆਤ ਇਕੋ ਨਾਮ ਜਣਾਇੰਦਾ। ਧੁਰਦਰਗਾਹੀ ਨਾਮ ਭਿਛਿਆ, ਘਰ ਘਰ ਆਪ ਵਰਤਾਇੰਦਾ। ਨਾ ਕੋਈ ਮੇਟੇ ਹਰਿ ਕਾ ਲਿਖਿਆ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਹਾਦਤ ਸਭ ਦੀ ਇਕੋ ਵਾਰ ਭੁਗਤਾਇੰਦਾ। ਬਿਨ ਸਤਿਗੁਰ ਸ਼ਬਦ ਨਿਰਵੈਰ ਪੁਰਖ ਕਿਸੇ ਨਾ ਦਿਸਿਆ, ਜਗਤ ਅੰਧੇਰਾ ਚਾਰੋ ਕੁੰਟ ਛਾਇੰਦਾ। ਭਗਤ ਭਗਵਾਨ ਲੋਕਮਾਤ ਪੇਖਿਆ, ਪੇਖ ਪੇਖ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸਾਚੀ ਦਇਆ ਕਮਾਇੰਦਾ। ਸਤਿਗੁਰ ਦਇਆਵਾਨ ਦਇਆਨਿਧ ਠਾਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ । ਵੇਖਣਹਾਰਾ ਗਹਿਰ ਗੰਭੀਰ ਡੂੰਘਾ ਸਾਗਰ, ਲੱਖ ਚੁਰਾਸੀ ਭਵਰੀ ਫੋਲ ਫੋਲਾਈਆ। ਸ਼ਬਦ ਵਿਚੋਲਾ ਬਣ ਦਲਾਲ ਹੋਕਾ ਦੇਵੇ ਇਕ ਸੌਦਾਗਰ, ਵਣਜ ਵਣਜਾਰਾ ਵੇਸ ਵਟਾਈਆ। ਭੇਵ ਚੁਕਾਏ ਕਰੀਮ ਕਰਤਾ ਕਾਦਰ, ਕੁਦਰਤ ਕਾਦਰ ਕਾਇਨਾਤ ਵੇਖੇ ਥਾਉਂ ਥਾਈਂਆ। ਆਤਮ ਪਰਮਾਤਮ ਮਨ ਮਤ ਬੁਧ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਾਣੇ ਸਰਬ ਹਾਲਾਤ, ਹਾਲਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖਣ ਆਈਆ। ਕਲਜੁਗ ਅੰਤਮ ਵੇਖਣ ਆਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਨੂੰ ਈਸਾ ਮੂਸਾ ਕਹਿ ਕੇ ਗਿਆ ਬਾਪ, ਪਿਤਾ ਇਕੋ ਨੂਰ ਖ਼ੁਦਾਈਆ । ਜਿਸ ਦੀ ਮੁਹੰਮਦ ਉਪਜਿਆ ਸ਼ਾਖ਼, ਨੂਰ ਨੂਰ ਵਿਚੋ ਧਰਾਈਆ। ਜਿਸ ਦਾ ਨਾਨਕ ਨਿਰਗੁਣ ਕਰੇ ਜਾਪ, ਸੋਹੰ ਢੋਲਾ ਗਿਆ ਗਾਈਆ। ਜਿਸ ਨੂੰ ਗੋਬਿੰਦ ਪੁਰਖ ਅਬਿਨਾਸ਼ੀ ਗਿਆ ਆਖ, ਅਕਲ ਕਲਧਾਰੀ ਬੇਪਰਵਾਹੀਆ। ਸੋ ਸਾਹਿਬ ਸੁਲਤਾਨਾ ਕਲਜੁਗ ਅੰਤਮ ਵੇਖੇ ਖੇਲ ਤਮਾਸ਼, ਜੋਤੀ ਜਾਮਾ ਵੇਸ ਵਟਾਈਆ। ਸਚ ਸਮਗਰੀ ਸਾਚੀ ਨਗਰੀ ਸਤਿ ਸਤਿਵਾਦੀ ਥਾਪਣ ਥਾਪ, ਸੰਬਲ ਸਾਚਾ ਡੇਰਾ ਲਾਈਆ। ਸਾਚੇ ਅਸਵ ਘੋੜੇ ਰਾਕੀ ਚੜ੍ਹੇ ਤਾਜ, ਦੋ ਜਹਾਨਾਂ ਆਪ ਦੌੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖਣਹਾਰਾ ਰਚ ਰਚ ਕਾਜ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਕਲਜੁਗ ਅੰਤ ਗੁਰਮੁਖ ਵਿਰਲੇ ਸਾਚੇ ਸੰਤ ਮਾਰੇ ਸ਼ਬਦ ਆਵਾਜ਼, ਸੋਈ ਸੁਰਤੀ ਅਕਾਲ ਮੂਰਤ ਆਪ ਜਗਾਈਆ। ਲੇਖ ਚੁਕਾਏ ਕਲਮਾ ਨਬੀ ਰਸੂਲ ਵੇਲਾ ਪੰਜ ਸਜਦਾ ਨਿਮਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰੂ ਇਕੋ ਫੇਰਾ ਪਾਈਆ। ਸ਼ਬਦ ਗੁਰੂ ਗੁਰ ਆਏ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਮਾਰਗ ਦੇਵੇ ਦੱਸ, ਸਾਚੀ ਸਿਖਿਆ ਇਕ ਸਮਝਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਨੌ ਦੁਆਰੇ ਪੰਧ ਮੁਕਾਈਆ। ਫੜ ਫੜ ਹੰਸ ਬਣਾਏ ਕਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸਚ ਨਗਾਰਾ ਜਾਵੇ ਵੱਜ, ਨੌਬਤ ਇਕੋ ਨਾਮ ਸੁਣਾਈਆ। ਧਰਮ ਦੁਆਰੇ ਕਰਾਏ ਹੱਜ, ਮੱਕਾ ਕਾਅਬਾ ਡੇਰਾ ਢਾਹੀਆ। ਸਚ ਮਹੱਲੇ ਆਪੇ ਸੱਦ,
ਮਹਿਫ਼ਲ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਸ਼ਾਹ ਪਾਤਸ਼ਾਹ ਹਰਿ ਸੁਲਤਾਨਾ, ਸਤਿ ਸਤਿਵਾਦੀ ਇਕ ਅਖਵਾਇੰਦਾ। ਕਲਜੁਗ ਅੰਤਮ ਪਰਗਟੇ ਜੋਧਾ ਸੂਰਬੀਰ ਮਰਦ ਮਰਦਾਨਾ, ਮਰਦ ਮਰਦਨ ਇਕ ਜਣਾਇੰਦਾ । ਸਤਿ ਸਰੂਪੀ ਸ਼ਾਹੋ ਭੂਪੀ ਬੰਨ੍ਹੇ ਇਕੋ ਗਾਨਾ, ਦਰਗਹਿ ਸਾਚੀ ਸਗਨ ਮਨਾਇੰਦਾ। ਨਾਮ ਖੰਡਾ ਸ਼ਬਦੀ ਚਿਲਾ ਤੀਰ ਕਮਾਨਾ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ । ਸ਼ਬਦ ਗੁਰੂ ਗੁਰਦੇਵ ਗੋਬਿੰਦ ਰੂਪ ਨੌਜਵਾਨਾ, ਬਿਰਧ ਬਾਲ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਹਰੀ ਧਾਰ ਤਾਲ ਵਜਾਇੰਦਾ। ਕਲਜੁਗ ਉਠ ਉਠ ਵੇਖੇ ਹੋਏ ਹੈਰਾਨਾ, ਹਰਿ ਜੂ ਕੀ ਖੇਲ ਵਰਤਾਇੰਦਾ। ਚਾਰੋ ਕੁੰਟ ਦਿਸੇ ਬੀਆਬਾਨਾ, ਸਾਚਾ ਮੰਦਰ ਸੋਭਾ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਨਜ਼ਰ ਨਾ ਆਏ ਕੋਈ ਸੁਲਤਾਨਾ, ਚਾਰੋ ਕੁੰਟ ਅੰਧੇਰਾ ਛਾਇੰਦਾ। ਪਰਗਟ ਹੋਏ ਇਕ ਅਮਾਮਾ, ਬੇਐਬ ਖ਼ੁਦਾਈ ਆਪਣਾ ਡੇਰਾ ਲਾਇੰਦਾ। ਸਾਚਾ ਦੇਵੇ ਧੁਰ ਫ਼ਰਮਾਨਾ, ਧੁਰ ਦੀ ਧਾਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਸ਼ਬਦ ਗੁਰ ਸੂਰਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਸ਼ੌਹ ਦਰਿਆਏ ਦਏ ਸੁਟਾਈਆ। ਆਦਿ ਜੁਗਾਦਿ ਜੁਗ ਚੌਕੜੀ ਕੌਲ ਇਕਰਾਰ ਕੀਤਾ ਕਰੇ ਪੂਰਾ, ਬੇਮੁਖ ਹੋ ਨਾ ਮੁਖ ਭਵਾਈਆ। ਸਰਬ ਕਲਾ ਆਪੇ ਭਰਪੂਰਾ, ਭਰਪੂਰ ਰਿਹਾ ਸਰਬ ਠਾਈਆ ਲੇਖਾ ਜਾਣੇ ਨੇਰ ਦੂਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਨਾਮ ਦ੍ਰਿੜਾਈਆ। ਜਨ ਭਗਤ ਸੰਦੇਸ਼ਾ ਇਕੋ ਨਾਮ, ਹਰਿ ਨਾਮ ਮਿਲੇ ਵਡਿਆਈਆ। ਅੰਮ੍ਰਿਤ ਆਤਮ ਪੀਣਾ ਜਾਮ, ਚਾਰ ਕੁੰਟ ਨਾ ਦਹਿ ਦਿਸ਼ ਉਠ ਉਠ ਧਾਈਆ। ਅੰਦਰ ਮੰਦਰ ਮਿਲੇ ਭਗਵਾਨ, ਕਾਇਆ ਬੰਕ ਵੇਖੇ ਚਾਈਂ ਚਾਈਂਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮ, ਸਾਚਾ ਨੂਰ ਭਾਨ ਚੰਦ ਚਮਕਾਈਆ। ਪਰਗਟ ਹੋਵੇ ਅਗੰਮੀ ਰਾਮ, ਘਨਈਆ ਬੰਸਰੀ ਨਾਮ ਵਜਾਈਆ । ਸਚ ਪੈਗ਼ੰਬਰ ਦੇ ਪੈਗ਼ਾਮ, ਚਾਰੇ ਬਾਣੀ ਦਏ ਸਮਝਾਈਆ। ਪਰਾ ਪਸੰਤੀ ਮਧਮ ਬੈਖਰੀ ਰਲ ਮਿਲ ਕਰਨ ਕਲਿਆਣ, ਕਲਮਾ ਇਕੋ ਢੋਲਾ ਗਾਈਆ। ਗੁਰੂ ਗੁਰਦੇਵ ਦੇਣ ਬਿਆਨ, ਪ੍ਰਭ ਵੱਡਾ ਵਡ ਵਡਿਆਈਆ। ਜਿਸ ਦੀ ਸਿਫ਼ਤ ਕਰੇ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਜਗਤ ਸਮਝਾਈਆ। ਜਿਸ ਦਾ ਲੇਖਾ ਦੋ ਜਹਾਨ, ਪੀਰ ਪੈਗ਼ੰਬਰ ਸੀਸ ਝੁਕਾਈਆ। ਜਿਸ ਦੀ ਨਾਨਕ ਗੋਬਿੰਦ ਮੰਨੇ ਆਣ, ਦੋਏ ਦੋਏ ਬੈਠਾ ਧਿਆਨ ਲਗਾਈਆ। ਸੋ ਸਾਹਿਬ ਸੱਚਾ ਸੁਲਤਾਨ, ਸਚਖੰਡ ਨਿਵਾਸੀ ਆਪ ਅਖਵਾਈਆ। ਕਲਜੁਗ ਅੰਤਮ ਉਸ ਦਾ ਧੁਰ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਮੇਟੇ ਝੂਠ ਨਿਸ਼ਾਨ, ਸਤਿਜੁਗ ਸਾਚਾ ਮਾਰਗ ਲਾਈਆ। ਧਰਨੀ ਧਰਤ ਧਵਲ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਭਗਤ ਖ਼ੁਸ਼ੀਆਂ ਮੰਗਲ ਇਕੋ ਗਾਣ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਨਾਦ ਸੁਣਾਈਆ। ਸਾਚੇ ਸੰਤ ਕਰਨ ਪਰਨਾਮ, ਪੁਨਹ ਪੁਨਹ ਸੀਸ ਝੁਕਾਈਆ। ਗੁਰਮੁਖ ਗੋਦੀ ਬਹਿਣ ਆਣ, ਪਿਤਾ ਪੂਤ ਲਏ ਉਠਾਈਆ। ਗੁਰਸਿਖ ਤੋੜ ਮਾਣ ਅਭਿਮਾਣ, ਚਰਨ ਧੂੜੀ ਟਿੱਕਾ ਮਸਤਕ ਲਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੀ ਸਰਨ ਇਕ ਤਕਾਈਆ। ਸਤਿਗੁਰ ਪੂਰਾ ਸਦਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਗੁਰਸਿਖ ਦੇਵੇ ਸਚ ਗਿਆਨ, ਅਗਿਆਨ ਅੰਧੇਰ
ਚੁਕਾਈਆ। ਨੌ ਦਰ ਪੈਂਡਾ ਮੁਕੇ ਵਿਚ ਜਹਾਨ, ਸੁਖਮਨ ਟੇਢੀ ਬੰਕ ਈੜਾ ਪਿੰਗਲ ਬਜਰ ਕਪਾਟੀ ਤੋੜ ਤੁੜਾਈਆ। ਸ਼ਬਦ ਨਾਦ ਸੱਚੀ ਧੁਨਕਾਨ, ਅੰਮ੍ਰਿਤ ਆਤਮ ਪੀਣ ਖਾਣ, ਨਾਮ ਸਰੋਤਾ ਸੁਰਤ ਸਵਾਣੀ ਲਏ ਜਗਾਈਆ। ਆਤਮ ਸੇਜਾ ਕਰ ਪਰਵਾਨ, ਕਿਰਪਾ ਕਰੇ ਸ੍ਰੀ ਭਗਵਾਨ, ਦੀਵਾ ਦੀਪਕ ਜੋਤ ਜਗਾਏ ਮਹਾਨ, ਕਮਲਾਪਾਤੀ ਵੇਖੇ ਆਣ, ਘਰ ਮੰਦਰ ਅੰਦਰ ਸੋਭਾ ਪਾਈਆ। ਉਠ ਗੁਰਮੁਖ ਨੌਜਵਾਨ, ਤੇਰਾ ਰੱਖੇ ਹੋਰ ਨਿਸ਼ਾਨ, ਸੁੰਨ ਅਗੰਮ ਖੇਲ ਮਹਾਨ, ਅਲਖ ਅਗੋਚਰ ਇਕ ਮਕਾਨ, ਸਤਿ ਸਤਿਵਾਦੀ ਸਾਚੀ ਬੂਝ ਬੁਝਾਈਆ। ਸਚਖੰਡ ਦੁਆਰ ਹਰਿ ਨਿਰੰਕਾਰ ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠਾ ਇਕ ਸੁਲਤਾਨ, ਧੁਰ ਦੀ ਧਾਰ ਹੁਕਮ ਵਰਤਾਈਆ। ਥਿਰ ਘਰ ਜਾ ਵੇਖ ਬੇਪਰਵਾਹ ਸ਼ਬਦੀ ਗੁਰ ਦੇਵੇ ਸਲਾਹ, ਦੋਏ ਜੋੜ ਕਰ ਪਰਨਾਮ, ਸੀਸ ਜਗਦੀਸ ਬਿਨ ਪੰਜ ਤਤ ਬ੍ਰਹਮ ਪਾਰਬ੍ਰਹਮ ਨਿਵਾਈਆ। · ਜਨ ਭਗਤਾਂ ਮੁਕਤੀ ਹੋਏ ਦਾਸੀ, ਦਰ ਆ ਕੇ
ਸੇਵ ਕਮਾਈਆ। ਜਿਨ੍ਹਾਂ ਸਤਿਗੁਰ ਮਿਲਿਆ ਪੂਰਾ ਸਾਥੀ, ਫੜ ਬੇੜਾ ਪਾਰ ਕਰਾਈਆ। ਮਨ ਹੰਕਾਰੀ ਢਾਹਵੇ ਹਾਥੀ, ਨਾਮ ਨੇਜ਼ਾ ਇਕ ਰਖਾਈਆ। ਅੰਦਰ ਵੜ ਕੇ ਕਰੇ ਰਾਖੀ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਮੇਟੇ ਰੈਣ ਅੰਧੇਰੀ ਰਾਤੀ, ਘਰ ਦੀਪ ਜੋਤ ਰੁਸ਼ਨਾਈਆ। ਸ਼ਬਦ ਸੁਣਾਏ ਸੱਚੀ ਸਾਖੀ, ਇਕੋ ਨਾਮ ਪੜ੍ਹਾਈਆ। ਸਾਚਾ ਘੋੜਾ ਨਾਮ ਜਣਾਏ ਵੱਡਾ ਰਾਕੀ, ਸੋਲਾਂ ਕਲੀਆਂ ਆਸਣ ਪਾਈਆ। ਗੁਰਮੁਖ ਮਾਰੇ ਇਕ ਪਲਾਕੀ, ਸ਼ਾਹ ਸਵਾਰਾ ਰੂਪ ਵਟਾਈਆ। ਵਾਹੋ ਦਾਹੀ ਭੱਜੇ ਕਿਸੇ ਨਜ਼ਰ ਨਾ ਆਏ ਦੋ ਜਹਾਨ ਨਿੱਕੀ ਤਾਕੀ, ਸਤਿਗੁਰ ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਨ ਭਗਤ ਤੇਰੇ ਅੱਗੇ ਮੁਕਤੀ ਜੁਗਤੀ ਭੁਗਤੀ ਕੋਈ ਰਹੇ ਨਾ ਆਕੀ, ਜਿਸ ਜਨ ਸੁਰਤੀ ਸ਼ਬਦ ਮਿਲਾਈਆ । ਸਤਿਗੁਰ ਪੂਰਾ ਸਚਖੰਡ ਦੁਆਰੇ ਬਿਨ ਜਨਮ ਮਰਨ ਤੋ ਦੇਵੇ ਤੰਦਰੁਸਤੀ, ਜੋਤੀ ਜੋਤ ਨਾਲ ਮਿਲਾਈਆ। ਜੋ ਮੌਕਾ ਵੇਖ ਬੇਨੰਤੀ ਕਰ ਲਏ ਨਾਲ ਚੁਸਤੀ, ਤਿਸ ਚਾਰ ਕੁੰਟ ਭੈ ਨਾ ਕੋਇ ਆਈਆ। ਹਰਿ ਕੀ ਕਿਰਪਾ ਸਦਾ ਮੁਫ਼ਤੋ ਮੁਫ਼ਤੀ, ਸੌਦਾ ਦਮਾਂ ਚਮਾਂ ਨਾਲ ਨਾ ਕੋਇ ਵਿਕਾਈਆ। ਇਹੋ ਖੇਲ ਸੱਚੇ ਗੁਰ ਕੀ, ਗੁਰਮੁਖ ਗੁਰਸਿਖ ਮੂਰਖ ਮੂੜ੍ਹੇ ਦਏ ਬਣਾਈਆ। ਦੇਵੇ ਦਾਤ ਧੁਰ ਕੀ, ਧੁਰ ਵਸਤ ਝੋਲੀ ਪਾਈਆ। ਬਿਨ ਪੈਸਿਉਂ ਬਿਨ ਧੇਲਿਉਂ ਬਿਨ ਪੂਜਾ ਬਿਨ ਪਾਠ ਬਿਨ ਸਿਮਰਨ ਬਿਨ ਜੋਗ ਬਿਨ ਅਭਿਆਸ ਬਿਨ ਤਪ ਬਿਨ ਜਪ ਬਿਨ ਹਠ ਕਰ ਕਿਰਪਾ ਮਿਹਰ ਨਜ਼ਰ ਨਾਲ ਤੇਰੇ ਚਰਨਾਂ ਹੇਠ ਰਖਾਏ ਮੁਕਤੀ, ਮੁਫ਼ਤ ਆਪਣੇ ਨਾਲ ਮਿਲਾਈਆ ।
੧੦ ਅੱਸੂ ੨੦੨੦ ਬਿਕਰਮੀ ਦਿਲਬਾਗ਼ ਸਿੰਘ ਦੇ ਗ੍ਰਹਿ ਅਟਾਰੀ ਜ਼ਿਲਾ ਫਿਰੋਜ਼ਪੁਰ
ਸਚਖੰਡ ਦੁਆਰੇ ਇਕ ਇਕੱਠ, ਗੁਰ ਅਵਤਾਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਦੋਏ ਜੋੜ ਹੱਥ, ਨਿਉਂ ਨਿਉਂ ਸੀਸ ਰਹੇ ਝੁਕਾਈਆ। ਪੁਰਖ ਅਬਿਨਾਸ਼ੀ ਸਾਚਾ ਮਾਰਗ ਦੱਸ, ਬੇਪਰਵਾਹ ਤੇਰੀ ਸਰਨਾਈਆ। ਕਲਜੁਗ ਅੰਤਮ ਸਾਡਾ ਚਲੇ ਕੋਈ ਨਾ ਵਸ, ਦੋ ਜਹਾਨ ਰਹੇ ਕੁਰਲਾਈਆ । ਸ੍ਰਿਸ਼ਟ ਸਬਾਈ ਖੇੜਾ ਹੁੰਦਾ ਦਿਸੇ ਭੱਠ, ਚਾਰੋ ਕੁੰਟ ਅਗਨੀ ਅਗ ਤਪਾਈਆ। ਕਿਰਪਾ ਕਰ ਪੁਰਖ ਸਮਰਥ, ਬੇਪਰਵਾਹ ਤੇਰੀ ਸਰਨਾਈਆ। ਜੀਵ ਜੰਤ ਹਰਿ ਕੇ ਨਾਮ ਬਿਨਾਂ ਖ਼ਾਲੀ ਕਰ ਕੇ ਬੈਠੇ ਹੱਥ, ਭਰਮੇ ਭੁਲੀ ਸਰਬ ਲੋਕਾਈਆ। ਕਾਮ
ਕਰੋਧ ਲੋਭ ਮੋਹ ਹੰਕਾਰ ਸਾਧਾਂ ਸੰਤਾਂ ਪਾਈ ਨੱਥ, ਬਚਿਆ ਕੋਇ ਨਜ਼ਰ ਨਾ ਆਈਆ। ਮਨ ਵਾਸਨਾ ਭੱਜੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਬੁੱਧ ਮਤ ਨਾ ਕੋਇ ਚਤੁਰਾਈਆ। ਨਾੜ ਬਹੱਤਰ ਉਬਲੇ ਰੱਤ, ਸਾਂਤਕ ਸਤਿ ਨਾ ਕੋਇ ਵਖਾਈਆ। ਤੇਰੀ ਜਾਣੇ ਨਾ ਕੋਈ ਗਤ ਮਿਤ ਮਿਤ ਗਤ, ਤੇਰੀ ਸਮਝ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਦਹਿ ਦਿਸ਼ਾ ਧੀਰਜ ਦਿਸੇ ਨਾ ਕਿਸੇ ਹਠ, ਸਤਿ ਸੰਤੋਖ ਰੂਪ ਨਾ ਕੋਇ ਵਟਾਈਆ। ਕੂੜ ਕੁੜਿਆਰ ਕਲਜੁਗ ਤੇਰੀ ਚੁੱਕੇ ਮਤ, ਮਤ ਨਵ ਨੌ ਚਾਰ ਰਹੀ ਚਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਕੋਇ ਨਾ ਸਕੇ ਰੱਖ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਜੀਲ ਕੁਰਾਨ ਤੀਸ ਬਤੀਸ ਨੇਤਰ ਨੈਣ ਰੋਵੇ ਅੱਖ, ਹੰਝੂ ਹਾਰ ਰਹੀ ਬਣਾਈਆ। ਚਾਰੇ ਬਾਣੀ ਬੰਦ ਕਰ ਕੇ ਬੈਠੀ ਹੱਟ, ਵਣਜਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਭ ਮੰਗਣ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰ, ਨਿਰਗੁਣ ਨਿਰਗੁਣ ਅੱਗੇ ਸੀਸ ਝੁਕਾਈਆ। ਕਿਰਪਾ ਕਰ ਪ੍ਰਭ ਸਿਰਜਣਹਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਦਰ ਦਰਵੇਸ਼ ਖੜੇ ਭਿਖਾਰ, ਭਿਛਿਆ ਝੋਲੀ ਦੇ ਪਾਈਆ। ਚਾਰ ਜੁਗ ਦੀ ਸਿਖਿਆ ਕਲਜੁਗ ਜੀਵ ਸਕੇ ਨਾ ਕੋਇ ਵਿਚਾਰ, ਗੁਰ ਕਾ ਸ਼ਬਦ ਸਮਝ ਕੋਇ ਨਾ ਪਾਈਆ। ਹਿਰਦੇ ਹਰਿ ਕਰੇ ਨਾ ਕੋਇ ਪਿਆਰ, ਪ੍ਰੇਮ ਪ੍ਰੀਤੀ ਨਜ਼ਰ ਕਿਸੇ ਨਾ ਆਈਆ। ਘਰ ਘਰ ਦਿਸੇ ਭੇਖ ਪਖੰਡ ਕੂੜ ਵਿਭਚਾਰ, ਸਾਚੀ ਨਾਰ ਹਰਿ ਕੰਤ ਨਾ ਕੋਇ ਹੰਢਾਈਆ। ਸ੍ਰਿਸ਼ਟ ਦ੍ਰਿਸ਼ਟ ਇਸ਼ਟ ਹੋਇਆ ਧੂੰਆਂਧਾਰ, ਸਾਚਾ ਨੂਰ ਚੰਦ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਰੋਵਣ ਜ਼ਾਰੋ ਜ਼ਾਰ, ਉਚੀ ਕੂਕਣ ਦੇਣ ਦੁਹਾਈਆ। ਸਾਡੀ ਕੋਈ ਨਾ ਪਾਵੇ ਸਾਰ, ਕਲਜੁਗ ਜੀਵ ਤੇਰਾ ਨਾਉਂ ਗਏ ਭੁਲਾਈਆ। ਕਰ ਕਿਰਪਾ ਗਿਰਵਰ ਗਿਰਧਾਰ, ਮਿਹਰਵਾਨ ਲਾਸ਼ਰੀਕ ਸਚ ਤੌਫ਼ੀਕ ਤੋਹੇ ਇਕ ਖ਼ੁਦਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਕਲਜੁਗ ਅੰਤਮ ਰੱਖਦੇ ਗਏ ਉਡੀਕ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਈਆ। ਸੋ ਵੇਲਾ ਵਕਤ ਆਇਆ ਤੇਰਾ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਲਿਖ ਕੇ ਆਏ ਠੀਕ, ਸ਼ਹਾਦਤ ਆਪਣੀ ਆਪ ਪਾਈਆ। ਕਲਜੁਗ ਅੰਤਮ ਪਰਗਟ ਹੋਵੇ ਲਾਸ਼ਰੀਕ, ਬੇਪਰਵਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵੇਖ ਆਪਣਾ ਘਰ, ਦੋ ਜਹਾਨ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਕੇ ਮੰਗਣ, ਪ੍ਰਭ ਸੀਸ ਜਗਦੀਸ ਝੁਕਾਈਆ। ਸਾਹਿਬ ਸੁਲਤਾਨ ਚਾੜ੍ਹ ਸਾਚੀ ਰੰਗਣ, ਰੰਗ ਇਕੋ ਇਕ ਵਖਾਈਆ। ਤੇਰੇ ਦਰ ਖਲੋਤੇ ਸਾਰੇ ਮੰਗਣ, ਨੇਤਰ ਨੈਣ ਨੈਣ ਸ਼ਰਮਾਈਆ। ਕਲਜੁਗ ਅੰਤਮ ਖੇੜਾ ਹੁੰਦਾ ਦਿਸੇ ਭੰਗਣ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਤੇਰੀ ਸਚ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਸੋਚ, ਹਰਿ ਸਰਨ ਧਿਆਨ ਲਗਾਈਆ। ਅਬਿਨਾਸ਼ੀ ਕਰਤੇ ਤੇਰੀ ਕੋਈ ਨਾ ਕਰੇ ਸੋਚ, ਸੋਚ ਸਮਝ ਸਮਝ ਨਾ ਸਕੇ ਰਾਈਆ। ਚਾਰ ਜੁਗ ਤੇਰਾ ਕੱਢਦੇ ਗਏ ਖੋਜ, ਖੋਜਤ ਖੋਜਤ ਤੇਰਾ ਅੰਤ ਕੋਇ ਨਾ ਪਾਈਆ। ਤੇਰਾ ਨਾਮ ਨਿਧਾਨਾ ਇਕੋ ਬੋਧ, ਨਿਤ ਨਵਿਤ ਕਰੇ ਪੜ੍ਹਾਈਆ। ਤੇਰਾ ਭੇਵ ਨਾ ਜਾਣੇ ਕੋਈ ਗੋਝ, ਡੂੰਘਾ ਸਾਗਰ ਤਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵੇਖ ਆਪਣਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸ੍ਰੀ
ਭਗਵਾਨ ਖੋਲ੍ਹ ਦਰਵਾਜ਼ਾ, ਲਾਸ਼ਰੀਕ ਤੇਰੀ ਸਰਨਾਈਆ। ਕਲਜੁਗ ਚਾਰ ਕੁੰਟ ਕੂੜੀ ਕਿਰਿਆ ਵੱਜੇ ਵਾਜਾ, ਸਾਚਾ ਨਾਦ ਸ਼ਬਦ ਧੁਨ ਰਾਗ ਨਾ ਕੋਇ ਸੁਣਾਈਆ । ਆਤਮ ਪਰਮਾਤਮ ਰਚੇ ਨਾ ਕੋਈ ਕਾਜਾ, ਲੱਖ ਚੁਰਾਸੀ ਘਰ ਘਰ ਹੋਵੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਮਾਰੇ ਨਾ ਕੋਇ ਆਵਾਜ਼ਾ, ਮਾਤ ਪਿਤ ਪਿਤਾ ਪੂਤ ਸੋਏ ਸਰਬ ਜਗਾਈਆ। ਤੇਰੇ ਚਰਨ ਜੋੜੇ ਨਾ ਕੋਇ ਨਾਤਾ, ਸਾਕ ਸੱਜਣ ਕੋਟਨ ਕੋਟ ਰੂਪ ਵਟਾਈਆ। ਅੰਤਰ ਆਤਮ ਤੇਰੀ ਕੋਈ ਨਾ ਗਾਏ ਗਾਥਾ, ਰਸਨਾ ਜਿਹਵਾ ਬੱਤੀ ਦੰਦ ਕਰਨ ਪੜ੍ਹਾਈਆ। ਚਰਨ ਸਰਨ ਸਰਨਾਈ ਸਚ ਕੋਈ ਨਾ ਟੇਕੇ ਆਪਣਾ ਮਾਥਾ, ਮਸਤਕ ਟਿੱਕਾ ਧੂੜ ਨਾ ਕੋਇ ਲਗਾਈਆ। ਸ੍ਰੀ ਭਗਵਾਨ ਤੇਰੇ ਭਗਤਾਂ ਕਰਨ ਹਾਸਾ, ਤੇਰੀ ਭਗਤੀ ਮਨਮੁਖ ਜੀਵ ਕੋਇ ਨਾ ਭਾਈਆ । ਅੰਤਮ ਵੇਖ ਆਪ ਤਮਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨੂਰ ਕਰ ਰੁਸ਼ਨਾਈਆ । ਉਚੇ ਮੰਡਲ ਵੇਖ ਪੈਂਦੀ ਰਾਸਾ, ਕੂੜ ਕੁੜਿਆਰ ਕਰੇ ਨਾਚ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸਾ ਸੁਣੋ ਪੈਗ਼ੰਬਰ ਗੁਰੂ ਪੀਰ ਅਵਤਾਰ, ਸ੍ਰੀ ਭਗਵਾਨ ਆਪ ਜਣਾਈਆ। ਚਾਰ ਜੁਗ ਦਾ ਲੇਖਾ ਅੰਤਮ ਦਿਆਂ ਨਿਵਾਰ, ਬਲਧਾਰੀ ਰੂਪ ਵਟਾਈਆ। ਦੋਏ ਜੋੜ ਸਰਨ ਸਰਨਾਈ ਸਾਰੇ ਕਰੋ ਨਿਮਸਕਾਰ, ਗਲ ਪੱਲੂ ਵਾਸਤਾ ਪਾਈਆ। ਪ੍ਰਭ ਸੁਆਮੀ ਸਾਡੀ ਕਰਨੀ ਗਈ ਹਾਰ, ਕਰਤੇ ਤੇਰੀ ਓਟ ਤਕਾਈਆ। ਅਸੀਂ ਕਰ ਕੇ ਆਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਬਿਨ ਪੁਰਖ ਅਕਾਲ ਅੰਤਮ ਕੋਈ ਨਾ ਪਾਵੇ ਸਾਰ, ਮਹਾਂਸਾਰਥੀ ਇਕੋ ਫੇਰਾ ਪਾਈਆ । ਕਲ ਕਲਕੀ ਲੈ ਅਵਤਾਰ, ਨਿਹਕਲੰਕ ਨਿਰਗੁਣ ਨੂਰ ਜੋਤ ਰੁਸ਼ਨਾਈਆ। ਡੰਕਾ ਵੱਜੇ ਅਗੰਮ ਅਪਾਰ, ਦੋ ਜਹਾਨ ਕਰੇ ਸ਼ਨਵਾਈਆ। ਕੂੜੀ ਕਿਰਿਆ ਮਿਟੇ ਅੰਧ ਅੰਧਿਆਰ, ਚੰਦ ਚਾਂਦਨਾ ਇਕ ਰੁਸ਼ਨਾਈਆ। ਤੂੰ ਸਾਹਿਬ ਦਿਆਲ ਠਾਕਰ ਬਖ਼ਸ਼ਣਹਾਰ, ਬੇਅੰਤ ਬੇਪਰਵਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ, ਸਜਦਾ ਸੀਸ ਜਗਦੀਸ ਝੁਕਾਈਆ। ਸਦੀ ਚੌਧਵੀਂ ਤੇਰੀ ਲੋੜ, ਬੀਸ ਬੀਸਾ ਨੈਣ ਉਠਾਈਆ। ਕਲਜੁਗ ਹੰਕਾਰੀ ਪਾਵੇ ਸ਼ੋਰ, ਡੰਕਾ ਆਪਣਾ ਨਾਮ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਰੇ ਦਿਤੇ ਹੋੜ, ਹੋਕਾ ਆਪਣਾ ਇਕ ਸੁਣਾਈਆ। ਮੁਲਾਂ ਸ਼ੇਖ਼ ਮੁਸਾਇਕ ਪੰਡਤ ਪਾਂਧੇ ਆਪਣੇ ਅੱਗੇ ਲਏ ਤੋਰ, ਗਰੰਥੀ ਪੰਥੀ ਬਚਿਆ ਨਜ਼ਰ ਕੋਈ ਨਾ ਆਈਆ। ਸਭ ਦੇ ਅੰਦਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ ਝੂਠਾ ਚੋਰ, ਸ਼ਬਦ ਡੋਰੀ ਤੰਦ ਨਾ ਕੋਇ ਬੰਧਾਈਆ। ਹਰਿਮੰਦਰ ਬਹਿ ਕੇ ਕੋਈ ਨਾ ਚੁਕਾਏ ਮੋਰ ਤੋਰ, ਤੇਰਾ ਮੇਰਾ ਭੇਵ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦਿਓ ਬਿਆਨ, ਪੁਰਖ ਅਬਿਨਾਸ਼ੀ ਆਪ ਜਣਾਈਆ। ਕਲਜੁਗ ਅੰਤਮ ਅਸੀਂ ਸਾਰੇ ਹੋਏ ਹੈਰਾਨ, ਕੂੜੀ ਕਿਰਿਆ ਵੇਖ ਵਖਾਈਆ। ਸਿਦਕ ਸਬੂਰੀ ਦਿਸੇ ਨਾ ਕੋਇ ਈਮਾਨ, ਕਲਮਾ ਹੱਕ ਨਾ ਕੋਇ ਸੁਣਾਈਆ। ਮੰਤਰ ਸਤਿ ਨਾ ਕੋਇ ਨਾਮ, ਡੰਕਾ ਫ਼ਤਹਿ ਨਾ ਕੋਇ ਵਜਾਈਆ। ਨਜ਼ਰੀ ਆਏ ਨਾ ਕਿਸੇ ਰਾਮ, ਕਾਹਨਾ ਰੂਪ ਨਾ ਕੋਇ ਵਟਾਈਆ। ਈਸਾ ਮੂਸਾ ਦਏ ਨਾ ਕੋਈ ਪੈਗ਼ਾਮ, ਮੁਹੰਮਦ ਆਇਤ ਸ਼ਰਾਇਤ ਨਾ ਕੋਇ ਸਮਝਾਈਆ। ਕਾਇਨਾਤ ਦਿਸੇ ਵੈਰਾਨ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾਂ ਲੋਕ ਕਰਨ ਧਿਆਨ, ਨੇਤਰ
ਨੈਣ ਨੈਣ ਉਠਾਈਆ। ਰਲ ਮਿਲ ਮੰਗੋ ਇਕ ਦਾਨ, ਦੋਏ ਜੋੜ ਜੋੜ ਸਰਨਾਈਆ । ਕਿਰਪਾ ਕਰੇ ਸ੍ਰੀ ਭਗਵਾਨ, ਕਲਜੁਗ ਅੰਤਮ ਲੇਖਾ ਲਹਿਣੇ ਲਏ ਪਾਈਆ। ਪਰਗਟ ਹੋਵੇ ਵਾਲੀ ਦੋ ਜਹਾਨ, ਦੋ ਜਹਾਨਾਂ ਵਾਲੀ ਆਪਣਾ ਵੇਸ ਵਟਾਈਆ। ਹੁਕਮ ਦੇਵੇ ਹੁਕਮਰਾਨ, ਧੁਰ ਸੰਦੇਸਾ ਆਪ ਸੁਣਾਈਆ। ਸ਼ਬਦ ਗੁਰੂ ਵਡ ਬਲਵਾਨ, ਲੋਕਮਾਤ ਸੇਵ ਲਗਾਈਆ। ਸ੍ਰਿਸ਼ਟ ਸਬਾਈ ਕਰੇ ਪਹਿਚਾਨ, ਲੁਕਿਆ ਕੋਇ ਰਹਿਣ ਨਾ ਪਾਈਆ। ਫੜ ਫੜ ਮੇਟੇ ਜੀਵ ਸ਼ੈਤਾਨ, ਬੇਈਮਾਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਈਆ। ਸਚ ਸੁਨੇਹੜਾ ਸੁਣ ਲਓ ਬਾਤ, ਹਰਿ ਬਾਤਨ ਜ਼ਾਹਰ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕਾਵਨ ਬਾਵਨ ਬਣੋ ਇਕ ਜਮਾਤ, ਸਾਚੀ ਪੱਟੀ ਇਕ ਪੜ੍ਹਾਇੰਦਾ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਨੇਤਰ ਖੋਲ੍ਹ ਲੋਕਮਾਤ ਮਾਰੋ ਝਾਤ, ਝਾਕੀ ਸਭ ਨੂੰ ਆਪ ਜਣਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਕੋਈ ਕਰੇ ਨਾ ਸੱਚੀ ਬਾਤ, ਸਚ ਸੁਨੇਹੜਾ ਹਾਲ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਚ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਮੰਨ, ਮਨਸਾ ਆਪਣੀ ਦੇਣ ਜਣਾਈਆ । ਤੇਰਾ ਹੁਕਮ ਸ੍ਰੀ ਭਗਵਾਨ ਮੰਨੀਏ ਕਰ ਕੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਤੇਰਾ ਚੰਨ, ਜੋਤੀ ਕਿਰਨ ਕਿਰਨ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮੇ ਅੰਦਰ ਬੇੜਾ ਬੰਨ੍ਹ, ਨਿਰਗੁਣ ਸਰਗੁਣ ਆਏ ਚਲਾਈਆ। ਕਲਜੁਗ ਅੰਤਮ ਜੀਵ ਜਹਾਨ ਨੇਤਰ ਹੋਏ ਅੰਨ੍ਹ, ਲੋਚਣ ਸਕੇ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਹਲਕਾਈ ਹੋਈ ਮਨ, ਮਨਮੰਤਰ ਬੂਝ ਨਾ ਕੋਇ ਬੁਝਾਈਆ। ਪੰਚ ਵਿਕਾਰਾ ਦੇਵੇ ਡੰਨ, ਡੌਰੂ ਡੰਕਾ ਇਕ ਵਖਾਈਆ। ਘਰ ਸਵਾਣੀ ਹੋਈ ਰੰਡ, ਕੰਤ ਸੁਹਾਗੀ ਨਜ਼ਰ ਕੋਇ ਨਾ ਆਈਆ। ਚਾਰੋ ਕੁੰਟ ਭੇਖ ਪਖੰਡ, ਸਤਿ ਸਰੂਪ ਨਾ ਕੋਇ ਦਰਸਾਈਆ। ਆਤਮ ਮਿਲੇ ਨਾ ਕਿਸੇ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਸਾਚਾ ਢੋਲਾ ਗਾਏ ਨਾ ਕੋਈ ਛੰਦ, ਰਸਨਾ ਜਿਹਵਾ ਸਾਰੇ ਰਹੇ ਕੁਰਲਾਈਆ। ਨਾਤਾ ਤੋੜੇ ਨਾ ਕੋਈ ਖ਼ਾਨਾਬੰਦੀ ਬੰਦ, ਬੰਦੀ ਛੋੜ ਨਜ਼ਰ ਕੋਇ ਨਾ ਆਈਆ। ਸਚ ਦੁਆਰਿਉਂ ਇਕੋ ਮੰਗ ਰਹੇ ਮੰਗ, ਪ੍ਰਭ ਤੇਰੇ ਅੱਗੇ ਝੋਲੀ ਡਾਹੀਆ। ਸਾਡੀ ਪਿਛਲੀ ਕੀਤੀ ਅੰਤਮ ਗਈ ਹੰਢ, ਬੀਸ ਬੀਸਾ ਰਾਹ ਤਕਾਈਆ। ਤੇਰੀ ਓਟ ਸੂਰੇ ਸਰਬੰਗ, ਅੱਗੇ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਲੋਕਮਾਤ ਵੇਖ ਆਪਣਾ ਫੇਰਾ ਪਾਈਆ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਗੁਰ ਅਵਤਾਰਾਂ ਭੇਵ ਚੁਕੌਂਦਾ ਏ। ਪੀਰ ਪੈਗ਼ੰਬਰਾਂ ਆਖ ਸੁਣੌਂਦਾ ਏ। ਨੇਤਰ ਲੋਚਣ ਸਰਬ ਖੁਲੌਂਦਾ ਏ। ਸ਼ਬਦ ਇਸ਼ਾਰੇ ਨਾਲ ਜਣੌਂਦਾ ਏ। ਲੋਕਮਾਤ ਧਾਰ ਵਖੌਂਦਾ ਏ। ਕਲਜੁਗ ਭੁੱਲੇ ਜੀਵ ਗਵਾਰ, ਮਾਇਆ ਮਮਤਾ ਪੜਦਾ ਲੌਂਦਾ ਏ। ਨੇਤਰ ਵੇਖੋ ਕਰੋ ਦੀਦਾਰ, ਗੁਰ ਕਾ ਸ਼ਬਦ ਨਾ ਕੋਇ ਕਮੌਂਦਾ ਏ। ਕਲਮਾ ਨਬੀ ਨਾ ਕੋਇ ਸਹਾਰ, ਰੋਜ਼ਾ ਨਿਮਾਜ਼ ਸਚ ਸੁਚ ਵਿਚ ਨਾ ਕੋਇ ਸਮੌਂਦਾ ਏ। ਸਾਚੀ ਕਰੇ ਨਾ ਕੋਈ ਗੁਫ਼ਤਾਰ, ਆਸ਼ਕ ਮਾਸ਼ੂਕ ਮਿਸਲ ਸਚ ਨਾ ਕੋਇ ਬਣੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਵੇਖ ਰੋਵਣ ਜ਼ਾਰੋ ਜ਼ਾਰ, ਦਰੋਹੀ ਸਾਡੀ ਕੀਤੀ ਕਲਜੁਗ ਜੀਵ ਅੰਤ ਭੁਲੌਂਦਾ ਏ। ਅਸੀਂ ਦੱਸਦੇ ਆਏ ਜੁਗ ਚਾਰ, ਚਾਰੋ ਕੁੰਟ ਕੂੜੀ ਕਿਰਿਆ ਡੰਕ ਵਜੌਂਦਾ ਏ। ਪ੍ਰਭ ਕਿਰਪਾ ਕਰੇ ਕਰਤਾਰ,
ਕਰਤਾ ਆਪਣੀ ਮਿਹਰ ਨਜ਼ਰ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਨੈਣਾਂ ਸਰਬ ਵਖੌਂਦਾ ਏ। ਨੇਤਰ ਵੇਖ ਨੈਣਾਂ ਹਾਲ, ਗੁਰ ਅਵਤਾਰ ਪੀਰ ਪੈਗ਼ੰਬਰ ਪਏ ਸਰਨਾਈਆ। ਸਾਚੀ ਕੋਈ ਨਾ ਘਾਲੇ ਘਾਲ, ਸੇਵਾ ਸਚ ਨਾ ਕੋਇ ਕਮਾਈਆ। ਨਜ਼ਰ ਨਾ ਆਏ ਕੋਈ ਪੂਤ ਸਪੂਤਾ ਲਾਲ, ਮੁਰਸ਼ਦ ਮੁਰੀਦ ਧਿਆਨ ਨਾ ਕੋਇ ਲਗਾਈਆ। ਹਕੀਕਤ ਮਿਲੇ ਨਾ ਹੱਕ ਹਲਾਲ, ਸਚ ਸੁਚ ਨਾ ਕੋਇ ਦਰਸਾਈਆ। ਚਾਰੋ ਕੁੰਟ ਵੱਜੇ ਤਾਲ, ਡੌਰੂ ਡੰਕਾ ਕਲਜੁਗ ਹੱਥ ਉਠਾਈਆ। ਨਾ ਕੋਈ ਸੁਣੇ ਮੁਰੀਦਾਂ ਹਾਲ, ਮੁਰਸ਼ਦ ਸੰਗ ਨਾ ਕੋਇ ਨਿਭਾਈਆ। ਅਸੀਂ ਵੇਖ ਹੋਏ ਬੇਹਾਲ, ਬਿਹਬਲ ਹੋ ਕੇ ਰਹੇ ਸੁਣਾਈਆ। ਬਿਨ ਸਾਹਿਬ ਸਤਿਗੁਰ ਦੀਨ ਦਿਆਲ ਕਰੇ ਨਾ ਕੋਈ ਸੰਭਾਲ, ਸੁਬਹ ਸ਼ਾਮ ਭੇਵ ਨਾ ਕੋਇ ਚੁਕਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗਰੰਥ ਪੜ੍ਹ ਪੜ੍ਹ ਹੋਏ ਕੰਗਾਲ, ਹਰਿ ਕਾ ਨਾਉਂ ਕਾਇਆ ਝੋਲੀ ਨਾ ਕੋਇ ਭਰਾਈਆ। ਸਾਚੇ ਮੰਦਰ ਅੰਦਰ ਦੀਪਕ ਲਏ ਨਾ ਕੋਈ ਬਾਲ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਅੰਤਰ ਆਤਮ ਜਾਮ ਸਕੇ ਨਾ ਕੋਇ ਪਿਆਲ, ਝਿਰਨਾ ਰਸ ਨਾ ਕੋਇ ਝਿਰਾਈਆ। ਸਾਢੇ ਤਿੰਨ ਹੱਥ ਅੰਦਰ ਘਰ ਵਿਚ ਘਰ ਵਖਾਏ ਨਾ ਕੋਈ ਸੱਚੀ ਧਰਮਸਾਲ, ਸ਼ਿਵਦਵਾਲੇ ਮੱਠ ਮੰਦਰ ਮਸਜਿਦ ਸਾਰੇ ਫੇਰੀਆਂ ਪਾਈਆ। ਅਨਹਦ ਸ਼ਬਦ ਵਜਾਏ ਨਾ ਕੋਈ ਤਾਲ, ਸਾਧ ਸੰਤ ਜੀਵ ਜੰਤ ਢੋਲਕ ਛੈਣੇ ਰਹੇ ਖੜਕਾਈਆ। ਸੋਈ ਸੁਰਤੀ ਲਏ ਨਾ ਕੋਈ ਉਠਾਲ, ਸ਼ਬਦੀ ਮੇਲ ਨਾ ਕੋਇ ਮਿਲਾਈਆ । ਤ੍ਰੈਗੁਣ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਆਪਣੀ ਸ੍ਰਿਸ਼ਟੀ ਵੇਖ ਜਾ ਕੇ ਹਾਲ, ਅੰਧ ਅੰਧੇਰਾ ਰਿਹਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੀ ਆਸ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਜਾਵਾਂਗਾ। ਨਿਰਗੁਣ ਜੋਤੀ ਜੋਤ ਰੁੂਪ ਵਟਾਵਾਂਗਾ। ਮਾਤ ਪਿਤਾ ਨਾ ਕੋਇ ਬਣਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਸਚ ਸਲੋਕ ਇਕ ਸੁਣਾਵਾਂਗਾ। ਜੋ ਰੱਖ ਕੇ ਬੈਠੇ ਓਟ, ਤਿਨ੍ਹਾਂ ਆਪਣਾ ਮੇਲ ਮਿਲਾਵਾਂਗਾ। ਨਾਮ ਨਗਾਰੇ ਲਾਵਾਂ ਚੋਟ, ਸਾਚਾ ਡੰਕਾ ਹੱਥ ਉਠਾਵਾਂਗਾ। ਲੱਖ ਚੁਰਾਸੀ ਕੱਢਾਂ ਖੋਟ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਲਹਿਣਾ ਦੇਣਾ ਚੁੱਕੇ ਵਰਨ ਗੋਤ, ਦੀਨ ਮਜ਼੍ਹਬ ਜ਼ਾਤ ਪਾਤ ਮੇਟ ਮਿਟਾਵਾਂਗਾ। ਪੁਰਖ ਅਕਾਲ ਸਚ ਪ੍ਰੀਤੀ ਨਾਤਾ ਜੁੜੇ ਨਾਤ, ਸਰਨ ਸਰਨਾਈ ਇਕੋ ਇਕ ਵਖਾਵਾਂਗਾ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾਵਾਂ ਇਕ ਜਮਾਤ, ਕਲਮਾ ਨਬੀ ਰਸੂਲ ਨਾਮ ਸਤਿ ਸਤਿ ਸਮਝਾਵਾਂਗਾ। ਵੇਖਾਂ ਸਭ ਦਾ ਜਾ ਕੇ ਹਾਲਾਤ, ਹਾਲਤ ਵੇਖ ਰਹਿਮ ਕਮਾਵਾਂਗਾ। ਜੋ ਗੁਰਮੁਖ ਗੁਰਸਿਖ ਕਲਜੁਗ ਵਿਚ ਬੈਠੇ ਬੰਦ ਹਵਾਲਾਤ, ਤਿਨ੍ਹਾਂ ਬੰਦੀਖ਼ਾਨਾ ਤੋੜ ਤੁੜਾਵਾਂਗਾ। ਲਹਿਣਾ ਦੇਣਾ ਚੁਕਾਵਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹਵਾਂਗਾ। ਨਿਰਵੈਰ ਹੋ ਕੇ ਦੇਵਾਂ ਸਾਥ, ਨਿਰਗੁਣ ਆਪਣਾ ਰਾਹ ਚਲਾਵਾਂਗਾ। ਚਾਰ ਜੁਗ ਦਾ ਵੇਖਾਂ ਪੂਜਾ ਪਾਠ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਫੋਲ ਫੋਲਾਵਾਂਗਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਵਾਂਗਾ। ਦੋ ਜਹਾਨਾਂ ਮੰਡਲ ਰਾਸ, ਗੋਪੀ ਕਾਹਨ ਆਪ ਨਚਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰਾਂ ਆਸ, ਆਸਾ ਤ੍ਰਿਸਨਾ ਨਾਲ ਰਲਾਵਾਂਗਾ। ਨਿਹਕਲੰਕ ਨਿਰਗੁਣ ਨੂਰ ਜੋਤ ਕਰ ਪਰਕਾਸ਼, ਪਰਕਾਸ਼ਵਾਨ ਇਕੋ ਇਕ ਅਖਵਾਵਾਂਗਾ। ਜਨ ਭਗਤਾਂ ਲੇਖੇ ਲਾਵਾਂ ਸਵਾਸ ਸਵਾਸ, ਪਵਣ ਉਣੰਜਾ ਖੋਜ ਖੁਜਾਵਾਂਗਾ।
ਸਾਚੇ ਸੰਤਾਂ ਵਸਾਂ ਪਾਸ, ਕਾਇਆ ਮੰਦਰ ਅੰਦਰ ਉਚੇ ਪੌੜੇ ਚੜ੍ਹ ਕੇ ਆਪਣਾ ਡੇਰਾ ਲਾਵਾਂਗਾ। ਗੁਰਮੁਖਾਂ ਸੁਣਾਵਾਂ ਆਪਣੀ ਗਾਥ, ਆਤਮ ਪਰਮਾਤਮ ਰਾਗ ਅਲਾਵਾਂਗਾ। ਗੁਰਸਿਖਾਂ ਚਰਨ ਪ੍ਰੀਤੀ ਜੋੜ ਨਾਤ, ਕੂੜਾ ਨਾਤਾ ਤੋੜ ਤੁੜਾਵਾਂਗਾ। ਸਚਖੰਡ ਦੁਆਰ ਖੇਲ ਕਰਤਾਰ, ਕਰਤਾ ਪੁਰਖ ਹੋ ਕੇ ਹੁਕਮ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਸਭ ਦੀ ਝੋਲੀ ਪਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਨਾਲ ਕਰਨ ਨਿਮਸਕਾਰ, ਵਾਹਵਾ ਤੇਰੀ ਵਡ ਵਡਿਆਈਆ। ਆਦਿ ਜੁਗਾਦੀ ਤੇਰੀ ਧਾਰ, ਧੁਰ ਦੀ ਧਾਰ ਸਮਝ ਕਿਸੇ ਨਾ ਆਈਆ। ਹਉਂ ਬਾਲਕ ਬਾਲੇ ਬਾਲ ਅਞਾਣ, ਪਿਤਾ ਪੂਤ ਤੇਰੀ ਓਟ ਤਕਾਈਆ। ਤੇਰਾ ਚਰਨ ਕਵਲ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਹੋ ਬਣ ਦਲਾਲ, ਸਚ ਦਲਾਲੀ ਨਾਮ ਕਮਾਈਆ । ਤੇਰੀ ਦੇ ਕੇ ਆਏ ਅੱਖਰਾਂ ਨਾਲ ਮਿਸਾਲ, ਤੇਰੀ ਮਿਸਲ ਸਕੇ ਨਾ ਕੋਇ ਬਣਾਈਆ। ਤੇਰੀ ਕਿਰਪਾ ਅੰਦਰ ਰਹੀਏ ਖ਼ੁਸ਼ਹਾਲ, ਖ਼ੁਸ਼ੀ ਖ਼ੁਸ਼ੀ ਤੇਰਾ ਢੋਲਾ ਨਾਉਂ ਗਾਈਆ । ਤੂੰ ਠਾਕਰ ਦਾਤਾ ਸਦਾ ਦਿਆਲ, ਦਇਆਨਿਧ ਤੇਰੀ ਸਰਨਾਈਆ। ਜੁਗ ਚੌਕੜੀ ਚਲੇਂ ਅਵਲੜੀ ਚਾਲ, ਚਾਲ ਨਿਰਾਲੀ ਆਪਣੇ ਹੱਥ ਰਖਾਈਆ। ਹੁਕਮੇ ਅੰਦਰ ਲੋਕਮਾਤ ਤੇਰੀ ਘਾਲਣ ਆਏ ਘਾਲ, ਕੀਤੀ ਘਾਲ ਲੇਖੇ ਪਾਈਆ। ਤੇਰੇ ਅੱਗੇ ਸਾਡਾ ਪ੍ਰਭੂ ਇਕ ਸਵਾਲ, ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਲੱਖ ਚੁਰਾਸੀ ਵਿਚੋ ਲੈਣੇ ਉਠਾਈਆ। ਸਾਚਾ ਮਾਰਗ ਦੇਣਾ ਸਿਖਾਲ, ਏਕਾ ਪੱਟੀ ਨਾਮ ਪੜ੍ਹਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਅੰਤ ਪਰਨਾਈਆ। ਆਪਣੀ ਗੋਦੀ ਲੈਣਾ ਉਠਾਲ, ਫੜ ਬਾਹੋ ਗਲੇ ਲਗਾਈਆ। ਰਸਨਾ ਕਹਿਣਾ ਉਠ ਮੇਰੇ ਲਾਡਲੇ ਲਾਲ, ਲਾਲਨ ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰ ਤੇਰੀ ਸਰਨਾਈਆ। ਮੈਂ ਨਿਰਗੁਣ ਹੋ ਕੇ ਜਾਵਾਂਗਾ। ਪੁਰਖ ਅਕਾਲ ਰੂਪ ਵਟਾਵਾਂਗਾ। ਦੀਨ ਦਿਆਲ ਨਾਮ ਧਰਾਵਾਂਗਾ। ਭਗਤ ਭਗਵਾਨ ਬਣ ਉਠਾਵਾਂਗਾ। ਸੰਤ ਨਿਸ਼ਾਨ ਇਕ ਝੁਲਾਵਾਂਗਾ। ਗੁਰਮੁਖ ਗੁਰ ਮਾਣ ਦਿਵਾਵਾਂਗਾ। ਗੁਰਸਿਖ ਮਿਲੇ ਆਣ, ਬਣ ਪਾਂਧੀ ਪੰਧ ਮੁਕਾਵਾਂਗਾ। ਸਚ ਸੰਦੇਸ਼ਾ ਦੇ ਫ਼ਰਮਾਨ, ਧੁਰ ਦਾ ਲੇਖਾ ਆਪ ਸਮਝਾਵਾਂਗਾ। ਏਥੇ ਓਥੇ ਮਿਲੇ ਮਾਣ, ਦੋ ਜਹਾਨਾਂ ਸੰਗ ਨਿਭਾਵਾਂਗਾ। ਅੰਤ ਵਖਾਵਾਂ ਤੁਹਾਨੂੰ ਆਣ, ਅੰਤ ਤੁਹਾਡੇ ਨਾਲ ਮਿਲਾਵਾਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੇਲਾ ਗੁਰੂ ਇਕੋ ਘਰ ਵਸਾਵਾਂਗਾ। ਚੇਲਾ ਗੁਰ ਇਕੋ ਘਰ ਵਸੇਗਾ। ਗੁਰ ਗੋਬਿੰਦ ਸੂਰਾ ਹੱਸੇਗਾ। ਸਾਚਾ ਮਾਰਗ ਇਕੋ ਦੱਸੇਗਾ। ਸ਼ਾਹ ਸਵਾਰ ਹੋ ਕੇ ਨੱਸੇਗਾ। ਤੀਰ ਨਿਰਾਲਾ ਇਕੋ ਕਸੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਪਿਛੇ ਕਦੇ ਨਾ ਹਟੇਗਾ। ਮਿਹਰਵਾਨ ਦਇਆ ਕਮਾਏਗਾ। ਨਿਰਗੁਣ ਨਿਰਵੈਰ ਧਾਰ ਚਲਾਏਗਾ। ਸਚ ਸੁਚ ਮਾਤ ਪਰਗਟਾਏਗਾ। ਵਸਤ ਅਮੋਲਕ ਦੇਵੇ ਝੁਕ, ਜਨ ਭਗਤਾਂ ਝੋਲੀ ਪਾਏਗਾ। ਕਲਜੁਗ ਪੈਂਡਾ ਜਾਏ ਮੁੱਕ, ਸਤਿਜੁਗ ਰਾਹੀ ਉਠ ਕੇ ਆਏਗਾ। ਕਿਰਪਾ ਕਰੇ ਜੋ ਬੈਠਾ ਲੁਕ, ਅਬਿਨਾਸ਼ੀ ਕਰਤਾ ਪੜਦਾ ਲਾਹੇਗਾ। ਜਨ ਭਗਤਾਂ ਉਜਲ ਕਰੇ ਮੁਖ, ਮੁਖ ਦੁਰਮਤ ਮੈਲ ਧਵਾਏਗਾ। ਜਿਸ ਦੀ ਜੁਗ ਚੌਕੜੀ ਸੁਖਣਾ ਰਹੇ ਸੁਖ, ਸੋ ਪੁਰਖ ਨਿਰੰਜਣ ਵੇਖ ਵਖਾਏਗਾ।
ਹਰਿ ਪੁਰਖ ਨਿਰੰਜਣ ਨਾ ਮਾਣਸ ਨਾ ਦਿਸੇ ਮਨੁਖ, ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਸੰਤ ਸੁਹੇਲੇ ਗੋਦੀ ਚੁੱਕ, ਘਰ ਆਪਣੇ ਖ਼ੁਸ਼ੀ ਮਨਾਏਗਾ। ਸ਼ਬਦ ਅਗੰਮੀ ਧਾਰੋ ਉਠ, ਧੁਰ ਫ਼ਰਮਾਣਾ ਹੁਕਮ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਏਗਾ। ਮਿਹਰਵਾਨ ਪ੍ਰਭ ਆਵੇਗਾ। ਦੀਨਨ ਸਾਚੀ ਦਇਆ ਕਮਾਵੇਗਾ। ਗੁਰਮੁਖ ਸੋਏ ਆਪ ਜਗਾਵੇਗਾ। ਫੜ ਮਾਰਗ ਇਕ ਵਖਾਵੇਗਾ । ਨਾਦ ਧੁਨ ਆਪ ਸੁਣਾਵੇਗਾ। ਰਿਖ ਮੁਨ ਭੇਵ ਚੁਕਾਵੇਗਾ। ਲੱਖ ਚੁਰਾਸੀ ਵਿਚੋ ਚੁਣ, ਚੁਣ ਆਪਣਾ ਰੰਗ ਚੜ੍ਹਾਵੇਗਾ। ਆਪੇ ਦੱਸੇ ਆਪਣੇ ਗੁਣ, ਗੁਣਵੰਤਾ ਆਪਣਾ ਖੇਲ ਸਮਝਾਵੇਗਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡੀ ਪੁਕਾਰ ਲਏ ਸੁਣ, ਸੁਣ ਆਪਣੇ ਵਿਚ ਰਖਾਵੇਗਾ। ਲੱਖ ਚੁਰਾਸੀ ਛਾਣ ਪੁਣ, ਨਾਮ ਨਿਧਾਨਾ ਇਕ ਟਿਕਾਵੇਗਾ। ਜਨ ਭਗਤਾਂ ਲਾਏ ਆਤਮ ਤੁਨ, ਤੰਦੀ ਤੰਦ ਸਿਤਾਰ ਹਲਾਵੇਗਾ। ਹਰਿ ਕਾ ਭੇਵ ਜਾਣੇ ਕੌਣ, ਲੇਖਾ ਲਿਖਤ ਵਿਚ ਨਾ ਆਵੇਗਾ। ਬਿਰਹੋ ਵਿਛੋੜੇ ਅੰਦਰ ਜੋ ਸੰਤ ਸੁਹੇਲੇ ਰੋਣ, ਤਿਨ੍ਹਾਂ ਧੀਰਜ ਆਪ ਧਰਾਵੇਗਾ। ਬਿਰਹੋ ਵੈਰਾਗੀ ਹੋ ਜੋ ਰਾਤ ਦਿਨ ਨਾ ਸੌਣ, ਤਿਨ੍ਹਾਂ ਸਾਚੀ ਗੋਦ ਬਹਾ ਕੇ ਗੂੜ੍ਹੀ ਨੀਂਦ ਸੁਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਮੰਤਰ ਨਾਮ ਇਕੋ ਦ੍ਰਿੜਾਵੇਗਾ । ਪ੍ਰਭ ਮੰਤਰ ਨਾਮ ਆਪ ਦ੍ਰਿੜਾਵੇਗਾ। ਗਗਨ ਗਗਨੰਤਰ ਖੋਜ ਖੋਜਾਵੇਗਾ। ਕਲਜੁਗ ਲੱਗੀ ਬਸੰਤਰ ਆਪ ਬੁਝਾਵੇਗਾ। ਲੱਖ ਚੁਰਾਸੀ ਉਚ ਮਹੱਲਾ, ਸਾਚਾ ਮੰਦਰ ਇਕ ਵਖਾਵੇਗਾ। ਜਿਸ ਘਰ ਵਸੇ ਇਕ ਇਕੱਲਾ, ਸੋ ਧਾਮ ਭੁਮਿਕਾ ਆਪ ਸੁਹਾਵੇਗਾ। ਜੋ ਨਿਰਗੁਣ ਸ਼ਬਦੀ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਵੇਗਾ । ਸਚ ਸੰਦੇਸ਼ਾ ਇਕੋ ਘੱਲਾ, ਧੁਰ ਦਾ ਨਾਦ ਆਪ ਵਜਾਵੇਗਾ। ਨਿਰਵੈਰ ਹੋ ਫੜਾਵੇ ਪੱਲਾ, ਸ਼ਬਦੀ ਆਪਣੀ ਗੰਢ ਪੁਆਵੇਗਾ। ਪ੍ਰਭ ਕਲਜੁਗ ਅੰਤਮ ਵੇਖ ਵਖਾਵੇਗਾ। ਸਰਬ ਜੀਵ ਆਪ ਸਮਝਾਵੇਗਾ। ਅੰਤਰੀਵ ਭੇਵ ਖੁਲ੍ਹਾਵੇਗਾ। ਸਾਢੇ ਤਿੰਨ ਹੱਥ ਸੀਂ ਆਪ ਸੁਹਾਵੇਗਾ। ਈਸ਼ ਜੀਵ ਆਪ ਜਗਾਵੇਗਾ। ਸਚ ਪ੍ਰੀਤ ਇਕ ਲਗਾਵੇਗਾ। ਆਤਮ ਪਰਮਾਤਮ ਠਾਂਡਾ ਸੀਤ, ਸੀਤਲ ਧਾਰ ਇਕ ਬਰਸਾਵੇਗਾ। ਪਾਰਬ੍ਰਹਮ ਬ੍ਰਹਮ ਨਜ਼ਰੀ ਆਏ ਅਤੀਤ, ਤ੍ਰੈਗੁਣ ਡੇਰਾ ਆਪੇ ਢਾਹਵੇਗਾ। ਹਰ ਘਟ ਵਸਿਆ ਹਸਤ ਕੀਟ, ਇਕੋ ਨੂਰ ਜ਼ਹੂਰ ਚਮਕਾਵੇਗਾ। ਕਲਜੁਗ ਮਿਠਾ ਕਰੇ ਕੌੜਾ ਰੀਠ, ਅੰਮ੍ਰਿਤ ਰਸ ਇਕ ਭਰਾਵੇਗਾ। ਲੱਖ ਚੁਰਾਸੀ ਲਏ ਜੀਤ, ਜਿਤ ਆਪਣੇ ਹੱਥ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੀਸਣ ਬੀਸ, ਬਿਸਮਲ ਆਪਣੀ ਖੇਲ ਵਖਾਵੇਗਾ । ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਆਸਾ ਮਨਸਾ ਪੂਰੀ ਕਰੇ ਵਿਚ ਸੰਸਾਰ, ਮਮਤਾ ਰੋਗ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਨੈਣਾਂ ਦਏ ਵਖਾਲ, ਸਚ ਵਸਾਲ ਆਪ ਕਰਾਈਆ। ਆਪਣਾ ਅੱਖੀਂ ਵੇਖੋ ਦੀਨ ਮਜ਼੍ਹਬ ਦਾ ਹਾਲ, ਹਾਲਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੂਰਾ ਸਭ ਦਾ ਕਰੇ ਹੱਲ ਸਵਾਲ, ਅੰਕੜਾ ਅੰਕ ਬਚਿਆ ਕੋਇ ਰਹਿਣ ਨਾ ਪਾਈਆ। ਨਾ ਕੋਈ ਹੋਏ ਅੰਕ ਅਗਣਤ, ਗਿਣਨ ਵਿਚ ਸਰਬ ਰਖਾਇੰਦਾ। ਜਿਸ ਦੇ ਅੱਗੇ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਮਿੰਨਤ, ਸੋ ਮਿਹਰਵਾਨ ਆਪਣੀ ਖੇਲ ਰਚਾਇੰਦਾ। ਜਿਨ ਆਦਿ ਜੁਗਾਦਿ ਜੁਗ ਚੌਕੜੀ ਬੋਦੀ ਟਿੱਕਾ ਧਾਰ ਚਲਾਈ ਸੁੰਨਤ, ਸੀਸ ਜਗਦੀਸ ਵੇਖ ਵਖਾਇੰਦਾ। ਸੋ ਲੇਖਾ ਜਾਣੇ ਪੰਡਤ ਪਾਂਧੇ ਸ਼ੱਤਰੀ ਬ੍ਰਾਹਮਣ
ਸ਼ੂਦਰ ਵੈਸ਼ ਦੀਨ ਇਸਲਾਮ ਉਮਤ, ਉਮਤ ਉਮਤੀ ਫੇਰਾ ਪਾਇੰਦਾ। ਸਰਬ ਗੁਣ ਭਰਪੂਰ ਸੁਆਮੀ ਸਦਾ ਸਦਾ ਪਰਫੁੱਲਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਚੁਕਾਇੰਦਾ। ਸਾਚਾ ਲੇਖਾ ਚੁੱਕੇ ਕਲਜੁਗ, ਕਲ ਕਾਤੀ ਮੇਟ ਮਿਟਾਈਆ। ਧਰਮ ਦੁਆਰ ਵੇਖੇ ਸਤਿਜੁਗ, ਸਤਿ ਸਤਿਵਾਦੀ ਦਇਆ ਕਮਾਈਆ। ਨਿਤ ਨਿਤ ਸਭ ਦਾ ਪੈਂਡਾ ਜਾਏ ਮੁੱਕ, ਥਿਰ ਕੋਇ ਰਹਿਣ ਨਾ ਪਾਈਆ। ਪ੍ਰਭੂ ਦੀ ਧਾਰੋਂ ਸਤਿਜੁਗ ਧਾਰ ਪਏ ਉਠ, ਉਠ ਉਠ ਲਏ ਅੰਗੜਾਈਆ। ਲੋਕਮਾਤ ਵਿਚੋ ਪ੍ਰਭ ਦੀ ਧਾਰ ਵਿਚ ਕਲਜੁਗ ਜਾਏ ਲੁਕ, ਆਪ ਆਪਣਾ ਮੁਖ ਛੁਪਾਈਆ। ਦੋਹਾਂ ਵਿਚੋ ਸਭ ਨੂੰ ਦੇਵੇ ਆਤਮ ਸੁਖ, ਸੁਖ ਆਤਮ ਇਕ ਵਖਾਈਆ। ਲੱਖ ਚੁਰਾਸੀ ਵਿਚੋ ਜੋ ਮਾਣਸ ਬਣੇ ਮਨੁੱਖ, ਤਿਨ੍ਹਾਂ ਮੋਹ ਮੁਹੱਬਤ ਇਕ ਵਖਾਈਆ। ਜਨ ਭਗਤ ਕਰ ਤਿਆਰ ਕਰੇ ਪਿਆਰ ਜਿਉਂ ਮਾਵਾਂ ਪੁੱਤ, ਪਿਤਾ ਪੂਤ ਗੋਦ ਉਠਾਈਆ। ਵੇਖ ਵਖਾਵੇ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਕੋਲੋ ਸਾਰੇ ਰਹੇ ਪੁੱਛ, ਸਾਹਿਬ ਸਤਿਗੁਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸੱਚਾ ਹਰਿ, ਨਵ ਨੌ ਚਾਰ ਲੇਖਾ ਦਏ ਮੁਕਾਈਆ।