੧੦ ਅਸੂ ੨੦੨੦ ਬਿਕਰਮੀ ਸੁਲਖਣ ਸਿੰਘ ਦੇ ਗ੍ਰਹਿ ਰੁਕਨਾ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਸ਼ਾਹ ਪਾਤਸ਼ਾਹ ਤੇਰਾ ਖੇਲ ਮਹਾਨਾ, ਸਚ ਸੁਲਤਾਨ ਤੇਰੀ ਵਡਿਆਈਆ। ਗੁਰ ਅਵਤਾਰ ਮੰਨਣ ਤੇਰਾ ਭਾਣਾ, ਜੁਗ ਚੌਕੜੀ ਸਕੇ ਨਾ ਕੋਇ ਉਲਟਾਈਆ । ਪੀਰ ਪੈਗ਼ੰਬਰ ਦਰ ਦਰਵੇਸ਼ ਗਾਇਣ ਗਾਣਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਨਿਰਵੈਰ ਪੁਰਖ ਤੇਰਾ ਖੇਲ ਦੋ ਜਹਾਨਾਂ, ਸ੍ਰੀ ਭਗਵਾਨ ਸਮਝ ਸਕੇ ਕੋਈ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨਾ, ਨਿਸ਼ਅੱਖਰ ਇਕ ਪੜ੍ਹਾਈਆ। ਨਿਰਗੁਣ ਸਰਗੁਣ ਪਹਿਰੇਂ ਬਾਣਾ, ਵੇਸ ਅਨੇਕਾ ਰੂਪ ਵਟਾਈਆ। ਸ਼ਬਦ ਅਨਾਦੀ ਗਾਏ ਤਰਾਨਾ, ਧੁਰਦਰਗਾਹੀ ਆਪ ਸੁਣਾਈਆ। ਲੱਖ ਚੁਰਾਸੀ ਅੰਦਰ ਵੜ ਕੇ ਕਰੇਂ ਖੇਲ ਮਹਾਨਾ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਤੇਰਾ ਨਾਉਂ ਜੋਧਾ ਸੂਰਬੀਰ ਮਰਦ ਮਰਦਾਨਾ, ਵਡ ਮਰਦਾਨਗੀ ਇਕ ਕਮਾਈਆ। ਦੋ ਜਹਾਨਾਂ ਬਣਿਆ ਹੁਕਮਰਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮੰਗਣ ਸਾਰੇ ਆਈਆ। ਸੋ ਪੁਰਖ ਨਿਰੰਜਣ ਤੇਰਾ ਜ਼ੋਰ, ਜਾਬਰ ਜਬਰ ਤੇਰੀ ਸਰਨਾਈਆ। ਦੂਜਾ ਦਿਸੇ ਨਾ ਕੋਈ ਹੋਰ, ਨਵ ਨੌ ਵੇਖਿਆ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇਂ ਤੋਰ, ਸਚ ਸੰਦੇਸ਼ਾ ਇਕ ਸੁਣਾਈਆ। ਆਪਣੇ ਹੱਥ ਰੱਖੇਂ ਅਗੰਮੀ ਡੋਰ, ਸ਼ਬਦ ਸ਼ਬਦੀ ਤੰਦ ਬੰਧਾਈਆ। ਨਾਮ ਨਿਧਾਨ ਮਚਾਏਂ ਸ਼ੋਰ, ਡੰਕਾ ਇਕੋ ਇਕ ਲਗਾਈਆ। ਕਰ ਪਰਕਾਸ਼ ਅੰਧੇਰੇ ਘੋਰ, ਸਾਚਾ ਚੰਦ ਨੂਰ ਚਮਕਾਈਆ । ਚੜ੍ਹ ਕੇ ਵੇਖੇਂ ਆਪਣੇ ਘੋੜ, ਅਸਵ ਨਜ਼ਰ ਕਿਸੇ ਨਾ ਆਈਆ। ਏਕੰਕਾਰ ਮਾਰੇਂ ਧੁਰ ਦਾ ਪੌੜ, ਜ਼ਿਮੀਂ ਅਸਮਾਨ ਦਏਂ ਹਿਲਾਈਆ। ਨੇਤਰ ਖੋਲ੍ਹ ਵੇਖੇ ਧਰਨੀ ਧੌਲ, ਧਰਤ ਬੈਠੀ ਧਿਆਨ ਲਗਾਈਆ। ਆਦਿ ਜੁਗਾਦਿ ਪੂਰਾ ਕਰੇਂ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਸਚ ਸੁਣਾਵੇਂ ਆਪਣਾ ਬੋਲ, ਅਨਬੋਲਤ ਰਾਗ ਅਲਾਈਆ । ਵਡ ਭੰਡਾਰ ਦੇਵੇਂ ਖੋਲ੍ਹ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸਾਚੇ ਕੰਡੇ ਤੋਲੇਂ ਤੋਲ,
ਨਾਮ ਤਰਾਜ਼ੂ ਹੱਥ ਉਠਾਈਆ। ਆਪ ਬੈਠਾ ਰਹੇਂ ਅਡੋਲ, ਲੱਖ ਚੁਰਾਸੀ ਰਹੀ ਡੁਲਾਈਆ। ਤ੍ਰੈਗੁਣ ਮਾਇਆ ਪੰਜ ਤਤ ਘਰ ਘਰ ਕਰੇ ਘੋਲ, ਚਾਰ ਕੁੰਟ ਦਹਿ ਦਿਸ਼ਾ ਪਈ ਲੜਾਈਆ। ਆਤਮ ਪਰਮਾਤਮ ਕਰੇ ਨਾ ਕੋਈ ਚੋਹਲ, ਸਚ ਪ੍ਰੀਤੀ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੋ ਜਹਾਨ ਤੇਰੀ ਸਰਨਾਈਆ। ਸ਼ਾਹ ਪਾਤਸ਼ਾਹ ਵਡ ਸਚ ਭੂਪ, ਰਾਜਨ ਰਾਜ ਤੇਰੀ ਓਟ ਤਕਾਈਆ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਤੇਰੀ ਸੱਚੀ ਇਕ ਸਰਨਾਈਆ। ਤੇਰਾ ਲੇਖਾ ਚਾਰੇ ਕੂਟ, ਦੋ ਜਹਾਨ ਤੇਰਾ ਹੁਕਮ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਵੇਖ ਜੂਠ ਝੂਠ, ਜਗਤ ਅੰਧੇਰਾ ਗਿਆ ਛਾਈਆ। ਸਾਚਾ ਦਿਸੇ ਨਾ ਕੋਇ ਪੂਤ, ਬੇਮੁਖ ਹੋਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪ੍ਰਭ ਤੇਰੇ ਜਿਹਾ ਦੂਜਾ ਨਜ਼ਰ ਕੋਇ ਨਾ ਆਈਆ। ਸਾਹਿਬ ਸੱਜਣ ਬੇਪਰਵਾਹ, ਦੋ ਜਹਾਨ ਵਾਲੀ ਇਕ ਅਖਵਾਈਆ। ਨਿਰਗੁਣ ਹੋ ਕੇ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਚਰਨ ਕਵਲ ਮੰਗਣ ਪਨਾਹ, ਦੋਏ ਜੋੜ ਸੀਸ ਝੁਕਾਈਆ। ਸਾਡਾ ਲੇਖਾ ਅੰਤ ਮੁਕਾ, ਅੱਗੇ ਬਾਕੀ ਰਹਿਣ ਕੋਇ ਨਾ ਪਾਈਆ। ਪੂਰਬ ਲੇਖਾ ਝੋਲੀ ਪਾ, ਖ਼ਾਲੀ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਸਚ ਵਰ, ਵਰ ਇਕੋ ਮੰਗ ਮੰਗਾਈਆ। ਸ਼ਾਹ ਪਾਤਸ਼ਾਹ ਸਾਚਾ ਰਾਣਾ, ਆਦਿ ਜੁਗਾਦੀ ਇਕ ਅਖਵਾਇੰਦਾ। ਜੁਗ ਚੌਕੜੀ ਤੇਰਾ ਭਾਣਾ, ਸ੍ਰੀ ਭਗਵਾਨ ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਲਜੁਗ ਅੰਤਮ ਖੇਲ ਕਰੇਂ ਮਹਾਨਾ, ਮਹਿੰਮਾ ਕਥ ਨਾ ਕੋਇ ਸੁਣਾਇੰਦਾ। ਤਖ਼ਤੋ ਲਾਹੇਂ ਰਾਜਾ ਰਾਣਾ, ਰਈਅਤ ਲੱਖ ਚੁਰਾਸੀ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਦਰ ਭਿਖਾਰੀ ਮੰਗੇ ਦਾਨਾ, ਦੋਏ ਜੋੜ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਇਕੋ ਆਸ ਤਕਾਇੰਦਾ। ਦਰ ਆਸ ਇਕੋ ਰਹੇ ਤੱਕ, ਚਰਨ ਕਵਲ ਮੰਗਣ ਸਰਨਾਈਆ। ਅਗਲਾ ਪਿਛਲਾ ਦੇ ਹੱਕ, ਪ੍ਰਭ ਵੱਡੇ ਤੇਰੀ ਵਡ ਵਡਿਆਈਆ। ਜੁਗ ਚੌਕੜੀ ਦੇ ਸੰਦੇਸ਼ਾ ਗਏ ਥੱਕ, ਨਰ ਨਰੇਸ਼ਾ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਿਮਲ ਰੁੱਖ ਹੱਲੇ ਪਤ, ਸਾਚਾ ਫਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਤੇਰੇ ਤੇਰਾ ਧਿਆਨ ਲਗਾਈਆ। ਤੇਰੇ ਲਗਾਵਣ ਤੇਰਾ ਧਿਆਨ, ਦੂਜੀ ਓਟ ਨਾ ਕੋਇ ਰਖਾਈਆ। ਸਾਚਾ ਦੇਣਾ ਸ਼ਬਦ ਗਿਆਨ, ਨਾਮ ਨਿਧਾਨ ਬੂਝ ਬੁਝਾਈਆ। ਰਾਗ ਸੁਣਾਉਣਾ ਇਕੋ ਕਾਨ, ਧੁਨ ਆਤਮਕ ਆਪ ਉਪਜਾਈਆ। ਮੰਦਰ ਵਖਾਉਣਾ ਸਚ ਮਕਾਨ, ਸਚ ਦੁਆਰਾ ਸੋਭਾ ਪਾਈਆ। ਦੀਵਾ ਜੋਤੀ ਜਗੇ ਮਹਾਨ, ਬਾਤੀ ਤੇਲ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਸਰੋਵਰ ਪੀਣ ਖਾਣ, ਜਗ ਤ੍ਰਿਸਨਾ ਭੁੱਖ ਰਹੇ ਨਾ ਰਾਈਆ । ਸਚ ਪ੍ਰੀਤੀ ਮਿਲੇ ਬਬਾਣ, ਦੋ ਜਹਾਨਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਘਰ, ਘਰ ਸਾਚਾ ਸੋਭਾ ਪਾਈਆ। ਸਾਚਾ ਘਰ ਖੋਲ੍ਹ ਦੁਆਰ, ਖ਼ਾਲਕ ਖ਼ਲਕ ਤੇਰੇ ਹੱਥ ਵਡਿਆਈਆ। ਮਾਂਗਤ ਭਿਖਕ ਮੰਗਣ ਵਾਰੋ ਵਾਰ, ਦਰ ਦਰਵੇਸ਼ ਬੈਠੇ ਅਲਖ ਜਗਾਈਆ। ਜੁਗ ਚੌਕੜੀ ਗਈ ਹਾਰ, ਚਾਰ ਕੁੰਟ ਅੰਧੇਰਾ ਛਾਈਆ। ਨਾਤਾ ਤੋੜ ਗੁਰੂ ਅਵਤਾਰ, ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਚਾਰੋ ਕੁੰਟ
ਹਾਹਾਕਾਰ, ਹਰਿ ਕਾ ਨਾਮ ਨਾ ਕੋਇ ਬੁਝਾਈਆ। ਨੇਤਰ ਖੋਲ੍ਹ ਕਰੇ ਨਾ ਕੋਈ ਦੀਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ । ਵੱਜੇ ਵਧਾਈ ਤੇਰੇ ਘਰ, ਦੂਜਾ ਮੰਦਰ ਨਜ਼ਰ ਕੋਇ ਨਾ ਆਈਆ। ਸਾਹਿਬ ਸੁਲਤਾਨ ਕਿਰਪਾ ਕਰ, ਪਾਰਬ੍ਰਹਮ ਹੱਥ ਤੇਰੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਹੁਕਮ ਕੋਲੋ ਰਹੇ ਡਰ, ਅੱਗੇ ਸੀਸ ਨਾ ਕੋਇ ਉਠਾਈਆ। ਚਰਨ ਕਵਲ ਬੈਠੇ ਦੜ, ਨੇਤਰ ਨੈਣਾਂ ਨੀਰ ਨੀਰ ਵਹਾਈਆ। ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਨਾ ਕੋਈ ਸਰ, ਸਰੋਵਰ ਰੂਪ ਨਾ ਕੋਇ ਵਟਾਈਆ। ਲੱਖ ਚੁਰਾਸੀ ਜੀਵ ਜੰਤ ਤ੍ਰੈਗੁਣ ਅਗਨੀ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਪੰਜ ਤਤ ਵਿਕਾਰਾ ਰਿਹਾ ਲੜ, ਖੰਡਾ ਖੜਗ ਨਾਮ ਨਾ ਕੋਇ ਚਮਕਾਈਆ। ਸੁਰਤ ਸ਼ਬਦੀ ਕੋਈ ਨਾ ਸਕੇ ਫੜ, ਭਰਮੇ ਭੁੱਲੇ ਪਾਂਧੀ ਰਾਹੀਆ। ਤੋੜ ਨਾ ਸਕੇ ਕੋਈ ਹੰਕਾਰੀ ਗੜ੍ਹ, ਕੂੜੀ ਕਿਰਿਆ ਡੇਰਾ ਕੋਇ ਨਾ ਢਾਹੀਆ। ਸਾਚੇ ਮੰਦਰ ਕੋਈ ਨਾ ਸਕੇ ਚੜ੍ਹ, ਜਗਤ ਦੁਆਰੇ ਪਾਰ ਕਰਾਈਆ। ਜੀਂਵਦਿਆਂ ਕੋਈ ਨਾ ਸਕੇ ਮਰ, ਮਰਨਾ ਸਮਝ ਕਿਸੇ ਨਾ ਆਈਆ। ਤੇਰਾ ਮਿਲੇ ਨਾ ਸਾਚਾ ਦਰ, ਨੌ ਦਰ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਉਂ ਬੈਠਾ ਮੁਖ ਛੁਪਾਈਆ। ਪੁਰਖ ਅਕਾਲ ਕਿਉਂ ਬੈਠਾ ਛੁਪ, ਆਪ ਆਪਣਾ ਭੇਵ ਛੁਪਾਈਆ। ਨੌ ਸੌ ਚੁਰਾਨਵੇਂ ਚੌਕੜੀ ਰਿਹੋ ਲੁਕ, ਨਿਰਗੁਣ ਤੇਰਾ ਪੜਦਾ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਕਿਉਂ ਬੁੱਕ, ਨਾਮ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਸਚਖੰਡ ਦੁਆਰ ਖੋਲ੍ਹ ਇਕੋ ਕੋਟ, ਕੋਟਨ ਕੋਟੀ ਬੈਠੇ ਧਿਆਨ ਲਗਾਈਆ। ਆਦਿ ਜੁਗਾਦਿ ਤੇਰਾ ਲੇਖਾ ਕਿਸੇ ਨਾ ਆਵੇ ਸੋਚ, ਸੋਚ ਸਮਝ ਸਕੇ ਨਾ ਕੋਈ ਰਾਈਆ। ਤੇਰੇ ਦਰਸ਼ਨ ਹਰਿਜਨ ਸਾਚੇ ਰਹੇ ਲੋਚ, ਲੋਚਣ ਲੋਚਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਰਹਿਮਤ ਆਪਣੀ ਆਪ ਕਮਾਈਆ। ਰਹਿਮਤ ਕਰ ਵਡ ਮਿਹਰਵਾਨ, ਦਰ ਤੇਰੇ ਅਲਖ ਜਗਾਈਆ। ਕਲਜੁਗ ਅੰਤਮ ਮਾਰ ਧਿਆਨ, ਧਿਆਨ ਧਿਆਨ ਵਿਚੋ ਪਰਗਟਾਈਆ। ਸ੍ਰਿਸ਼ਟ ਸਬਾਈ ਭੁੱਲਾ ਤੇਰਾ ਆਤਮ ਪਰਮਾਤਮ ਗਿਆਨ, ਪਾਰਬ੍ਰਹਮ ਬ੍ਰਹਮ ਨਜ਼ਰ ਕਿਸੇ ਨਾ ਆਈਆ। ਈਸ਼ ਜੀਵ ਨਾ ਕੋਈ ਕਲਿਆਣ, ਜਗਦੀਸ਼ ਲੇਖਾ ਸਕੇ ਨਾ ਕੋਇ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣੇ ਨਾ ਕੋਇ ਕਾਨ, ਧੁਨ ਅਨਾਦੀ ਰਾਗ ਨਾ ਕੋਇ ਅਲਾਈਆ । ਸ਼ਬਦ ਨਿਰਾਲਾ ਤੀਰ ਮਾਰੇ ਨਾ ਕੋਇ ਬਾਣ, ਤਿਖੀ ਮੁਖੀ ਧਾਰ ਨਾ ਕੋਇ ਜਣਾਈਆ। ਰਸਨਾ ਜਿਹਵਾ ਬੱਤੀ ਦੰਦ ਚਾਰੋ ਕੁੰਟ ਕਰਨ ਕਲਿਆਣ, ਕਲਮਾ ਹੱਕ ਨਾ ਕੋਇ ਦ੍ਰਿੜਾਈਆ। ਤੇਰਾ ਦਿਸੇ ਨਾ ਸਚ ਨਿਸ਼ਾਨ, ਜਗਤ ਨਿਸ਼ਾਨੇ ਰਹੇ ਝੁਲਾਈਆ। ਪਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਕਾਗ਼ਜ਼ ਕਲਮ ਸ਼ਾਹੀ ਕੂਕਣ ਉਚੀ ਕੂਕ ਕਰਨ ਪੁਕਾਰ, ਨੇਤਰ ਰੋਵਣ ਜ਼ਾਰੋ ਜ਼ਾਰ, ਹੋਕਾ ਦੇਵਣ ਵਾਹੋ ਦਾਹੀਆ। ਤੁਧ ਬਿਨ ਕੋਈ ਨਾ ਸੁਣੇ ਪੁਕਾਰ, ਨਾਤਾ ਛੁਟਾ ਜੀਵ ਸੰਸਾਰ, ਮਿਲੇ ਕੋਈ ਨਾ ਮੀਤ ਮੁਰਾਰ, ਸੱਜਣ ਸੰਗ ਨਾ ਕੋਇ ਨਿਭਾਈਆ। ਚਾਰੋ ਕੁੰਟ ਧੂਆਂਧਾਰ, ਦਹਿ ਦਿਸ਼ਾ ਨਾ ਕੋਈ ਉਜਿਆਰ, ਜ਼ਿਮੀਂ ਅਸਮਾਨ ਗਏ ਹਾਰ, ਹਰਿ ਕਾ ਰੂਪ ਨਜ਼ਰ ਕੋਇ ਨਾ ਆਈਆ। ਧਰਤ ਧਵਲ ਨਾ ਚੁੱਕੇ ਭਾਰ, ਅੰਮ੍ਰਿਤ ਕਵਲ ਖਿਲੇ ਨਾ ਕੋਈ ਗੁਲਜ਼ਾਰ, ਸਾਵਲ ਸਵਲ ਮਿਲੇ ਨਾ ਮੀਤ ਮੁਰਾਰ, ਨੈਣ ਮੂੰਦ ਨੈਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ।
ਰਾਮ ਰੂਪ ਨਜ਼ਰ ਨਾ ਆਵੇ ਤੇਰਾ ਕਰਤਾਰ, ਸਾਚਾ ਦੀਆ ਕਰੇ ਨਾ ਕੋਇ ਉਜਿਆਰ, ਦਹਿ ਦਿਸ਼ਾ ਦਿਸੇ ਆਈ ਹਾਰ, ਜਿਤ ਰੂਪ ਨਾ ਕੋਇ ਵਟਾਈਆ। ਲੇਖਾ ਛੱਡ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਤੇਰੇ ਦਰਬਾਰ, ਇਕੋ ਬੋਲਣ ਇਕ ਜੈਕਾਰ, ਤੇਰਾ ਢੋਲਾ ਸੋਹਲਾ ਰਾਗ ਅਲਾਈਆ। ਤੂੰ ਸਾਹਿਬ ਪਰਵਰਦਿਗਾਰ, ਆਦਿ ਜੁਗਾਦੀ ਸਾਂਝਾ ਯਾਰ, ਮੁਰੀਦ ਮੁਰਸ਼ਦ ਵੇਖੇਂ ਆਪਣੀ ਵਾਰ, ਸਾਚੀ ਧਾਰ ਮਾਤ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵੇਖ ਆਪਣਾ ਘਰ, ਜਿਸ ਘਰ ਵਸੇ ਜਗਤ ਲੋਕਾਈਆ। ਉਠ ਪ੍ਰਭ ਵੇਖ ਆਪਣਾ ਜਗਤ, ਨੇਤਰ ਜਾਗ ਆਪ ਖੁਲ੍ਹਾਈਆ । ਲੱਖ ਚੁਰਾਸੀ ਉਬਲੇ ਰਕਤ, ਬੂੰਦ ਬੂੰਦ ਰਹੀ ਤਪਾਈਆ। ਆਸਾ ਤ੍ਰਿਸਨਾ ਮਨ ਵਾਸਨਾ ਰਹੇ ਭਟਕ, ਭਟਕਨਾ ਇਕੋ ਨਜ਼ਰੀ ਆਈਆ। ਪੰਚ ਵਿਕਾਰਾ ਚੜ੍ਹਿਆ ਕਟਕ, ਬਲ ਆਪਣਾ ਆਪ ਪਰਗਟਾਈਆ। ਅੰਦਰ ਵੜ ਕੇ ਕੋਈ. ਨਾ ਸਕੇ ਪਿਛੇ ਹਟਕ, ਭੈ ਨਾਲ ਨਾ ਕੋਇ ਡਰਾਈਆ। ਕਲਜੁਗ ਸਾਧ ਸੰਤ ਡੂੰਘੀ ਭਵਰੀ ਰਹੇ ਲਟਕ, ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਤੇਰੇ ਆਉਣ ਦਾ ਇਕੋ ਵਕ਼ਤ, ਨਾਨਕ ਗੋਬਿੰਦ ਗਿਆ ਸਮਝਾਈਆ। ਖੇਲੇ ਖੇਲ ਪ੍ਰਭ ਆਦਿ ਸ਼ਕਤ, ਸ਼ਕਤ ਭਵਾਨੀ ਲੇਖੇ ਲਾਈਆ। ਨਿਰਵੈਰ ਹੋ ਕੇ ਆਵੇ ਪਰਤ, ਪੁਰਖ ਅਕਾਲ ਬੇਪਰਵਾਹੀਆ। ਖੇਲੇ ਖੇਲ ਅਰਸ਼ ਫ਼ਰਸ਼, ਕੁਰਸ਼ ਵੇਖੇ ਥਾਉਂ ਥਾਈਂਆ। ਮੇਟ ਮਿਟਾਏ ਸਭ ਦੀ ਹਰਸ, ਹਵਸ ਸਭ ਦੀ ਆਪਣੀ ਝੋਲੀ ਪਾਈਆ। ਜਨ ਭਗਤਾਂ ਉਤੇ ਕਰੇ ਤਰਸ, ਮਿਹਰ ਨਜ਼ਰ ਨੈਣ ਉਠਾਈਆ। ਅੰਮ੍ਰਿਤ ਮੇਘ ਇਕੋ ਬਰਸ, ਸ੍ਰਿਸ਼ਟ ਸਬਾਈ ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਆ ਠਾਕਰ ਪ੍ਰਭ ਸਚ ਸੁਆਮੀ, ਦੋ ਜਹਾਨ ਰਹੇ ਕੁਰਲਾਈਆ। ਵਾਸਤਾ ਪਾਏ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਨੇਤਰ ਨੈਣਾਂ ਨੀਰ ਵਹਾਈਆ। ਦੋਏ ਜੋੜੇ ਹੱਥ ਚਾਰੇ ਖਾਣੀ, ਸਜਦਾ ਸੀਸ ਜਗਦੀਸ਼ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨੀ, ਧਿਆਨ ਧਿਆਨ ਵਿਚ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਆਈ ਅੰਤ ਨਿਸ਼ਾਨੀ, ਨਿਸ਼ਾਨਾ ਆਪਣਾ ਦੇ ਲਗਾਈਆ। ਚਾਰ ਜੁਗ ਤੇਰੀ ਗਾਈ ਕਹਾਣੀ, ਅੱਖਰ ਅੱਖਰ ਜੋੜ ਜੁੜਾਈਆ। ਅਠਸਠ ਤੇਰਾ ਖੇਲ ਰਚਾਇਆ ਪਾਣੀ, ਬੋਧ ਅਗਾਧ ਬਾਣੀ ਨਾਲ ਰਲਾਈਆ। ਸੁਰਤੀ ਸ਼ਬਦ ਜਣਾਇਆ ਹਾਣੀ, ਘਰ ਸਾਚੇ ਭੇਵ ਚੁਕਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਕਲਜੁਗ ਬੀਤੀ ਬਾਲ ਅਵਸਥਾ ਔਧ ਜਵਾਨੀ, ਬੁੜੇਪਾ ਅੰਤਮ ਗਿਆ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰੋ ਕੁੰਟ ਆਵੇ ਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅਪਣਾ ਵੇਸ ਵਟਾਈਆ। ਨਿਰਗੁਣ ਉਠ ਸ਼ਾਹ ਸੁਲਤਾਨ, ਕਿਉਂ ਬੈਠਾ ਮੁਖ ਛੁਪਾਈਆ। ਤੇਰਾ ਤੇਰੇ ਅੱਗੇ ਮੰਗੇ ਦਾਨ, ਤੇਰੀ ਇਕੋ ਓਟ ਤਕਾਈਆ। ਸ਼ਬਦ ਸੁੱਤ ਤੇਰਾ ਬਲਵਾਲ, ਬਲਧਾਰੀ ਇਕ ਅਖਵਾਈਆ। ਆਦਿ ਜੁਗਾਦੀ ਬਣ ਗੁਰੂ ਮਿਹਰਵਾਨ, ਸਤਿਗੁਰ ਆਪਣਾ ਰੂਪ ਸਮਝਾਈਆ। ਦੋ ਜਹਾਨ ਲੇਖ ਚੁਕਾਏ ਆਣ, ਚੌਦਾਂ ਲੋਕ ਚੌਦਾਂ ਤਬਕ ਪੜਦਾ ਦਏ ਉਠਾਈਆ। ਲੇਖਾ ਜਾਣ ਜ਼ਿਮੀਂ ਅਸਮਾਨ, ਜ਼ੇਰ ਜ਼ਬਰ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸੱਚਾ ਘਰ, ਜਿਸ ਘਰ ਬੈਠਾ ਰਹੇਂ ਬੇਪਰਵਾਹੀਆ। ਬੇਪਰਵਾਹ ਪ੍ਰਭ ਸੱਚਾ ਕਹਿੰਦਾ, ਧੁਰ ਫ਼ਰਮਾਣ ਜਣਾਈਆ। ਸਚਖੰਡ ਦੁਆਰ ਹਰਿ ਨਿਰੰਕਾਰ ਇਕੋ ਰਹਿੰਦਾ, ਮਹੱਲ ਅਟੱਲ ਡੇਰਾ ਲਾਈਆ।
ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਵਸਤ ਅਮੋਲਕ ਨਾਮ ਦੇਂਦਾ, ਦਾਤਾ ਦਾਨੀ ਬਣ ਵਰਤਾਈਆ। ਦੋ ਜਹਾਨ ਨਿਰਗੁਣ ਹੋ ਕੇ ਸਦਾ ਵੇਂਹਦਾ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਂਤੇ ਵੇਂਤਾਂ, ਸਚ ਪੈਮਾਨਾ ਆਪਣੇ ਹੱਥ ਉਠਾਈਆ। ਆਦਿ ਜੁਗਾਦਿ ਕਿਸੇ ਨਾ ਦੇਵੇ ਭੇਤਾ, ਗਹਿਰ ਗੰਭੀਰ ਆਪਣੇ ਹੱਥ ਰੱਖੇ ਵਡਿਆਈਆ । ਲੱਖ ਚੁਰਾਸੀ ਜਾਨਣਹਾਰਾ ਸਾਚਾ ਲੇਖਾ, ਲੇਖਾ ਲਿਖਤ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਇਕ ਵਰਤਾਈਆ । ਸਾਚਾ ਹੁਕਮ ਕਰ ਨਿਰੰਕਾਰ, ਕਿਉਂ ਸੁੰਨ ਸਮਾਧ ਲਗਾਈਆ। ਕਲਜੁਗ ਚਾਰੋ ਕੁੰਟ ਜੀਵ ਜੰਤ ਹੋਇਆ ਦੁਖਿਆਰ, ਦੁੱਖਾਂ ਭਰੀ ਰੋਵੇ ਸਰਬ ਲੋਕਾਈਆ। ਨਾਤਾ ਤੁਟਾ ਪਿਤਾ ਪੂਤ ਪਿਆਰ, ਮਾਤ ਸਾਚੀ ਗੋਦ ਨਾ ਕੋਇ ਸੁਹਾਈਆ। ਨਾਰ ਕੰਤ ਕਰੇ ਵਿਭਚਾਰ, ਬਸੰਤ ਰੂਪ ਰੰਗ ਨਾ ਕੋਇ ਰੰਗਾਈਆ। ਚਾਰੋ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਉਂ ਛੁਪਿਉਂ ਪਰਵਰਦਿਗਾਰ, ਬੇਐਬ ਐਬ ਵੇਖ ਕੇ ਖ਼ੁਸ਼ੀ ਮਨਾਈਆ। ਵੇਲਾ ਨਹੀਂ ਹੋਣ ਦਾ ਗ਼ਾਇਬ, ਜ਼ਾਹਰ ਜ਼ਹੂਰ ਰੂਪ ਵਟਾਈਆ। ਜਨ ਭਗਤਾਂ ਉਤੇ ਕਰ ਅਨਾਇਤ, ਮਿਹਰ ਨਜ਼ਰ ਉਠਾਈਆ। ਅੱਗੇ ਕਰਨ ਨਹੀਂ ਦੇਣੀ ਤੈਨੂੰ ਕੋਈ ਕਫ਼ਾਇਤ, ਬੇਪਰਵਾਹ ਤੇਰੀ ਆਸ ਰਖਾਈਆ। ਪਿਛਲੀ ਛੱਡ ਸ਼ਰਅ ਸ਼ਰਾਇਤ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਉਠ ਕੇ ਸਤਿਗੁਰ ਦੇ ਇਕ ਹਦਾਇਤ, ਹੱਦ ਹਦੂਦ ਦੇ ਤੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦ ਤੇਰੇ ਮਾਤਹਿਤ, ਤੂੰ ਸਭ ਦਾ ਆਕਾ ਇਕੋ ਨਜ਼ਰੀ ਆਈਆ। ਤੇਰੇ ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਲਿਖ ਕੇ ਗਏ ਸ਼ਰਾਇਤ, ਸ਼ਰਤ ਇਕੋ ਤੇਰੇ ਨਾਮ ਪਾਈਆ। ਅੰਤਮ ਆ ਕੇ ਸਭ ਦੀ ਕਰ ਹਮਾਇਤ, ਹਮਲਾ ਕਰੇ ਨਾ ਕੂੜੀ ਕਿਰਿਆ ਜਗਤ ਲੋਕਾਈਆ। ਤੇਰੇ ਅੱਗੇ ਇਕੋ ਇਕ ਸਚ ਵਜ਼ਾਹਤ, ਵਾਜ਼ਿਹ ਕੀਤਾ ਬੇਪਰਵਾਹੀਆ। ਆਪਣਾ ਸੋਚ ਨਾ ਕੋਈ ਮੁਫ਼ਾਇਦ, ਮੁਫ਼ਲਸ ਰੋਵਣ ਮਾਰਨ ਧਾਹੀਆ। ਆਪਣਾ ਬਦਲ ਪ੍ਰਭੂ ਕਵਾਇਦ, ਕ਼ਾਨੂੰਨ ਕਾਇਦਾ ਅੱਗੇ ਇਕ ਬਣਾਈਆ। ਸਾਚਾ ਹੁਕਮ ਕਰ ਆਇਦ, ਅਦਾਲਤ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਮਿਹਰਵਾਨ ਪ੍ਰਭ ਛੇਤੀ ਆ, ਸਰਗੁਣ ਨਿਰਗੁਣ ਤੇਰਾ ਧਿਆਨ ਲਗਾਈਆ। ਤੁਧ ਬਿਨ ਦਿਸੇ ਨਾ ਕੋਈ ਮਲਾਹ, ਦੋ ਜਹਾਨ ਬੇੜਾ ਪਾਰ ਕਰਾਈਆ। ਗੁਰ ਅਵਤਾਰ ਦੇ ਕੇ ਗਏ ਸਲਾਹ, ਪੁਰਖ ਅਕਾਲ ਇਕੋ ਮੰਨੋ ਦਾਤਾ ਵਡ ਵਡਿਆਈਆ। ਜਿਸ ਦੇ ਨਾਲੋ ਹੋਏ ਜੁਦਾ, ਅੰਤਮ ਆਪਣੇ ਵਿਚ ਮਿਲਾਈਆ। ਉਸ ਦੇ ਕਦਮਾਂ ਉਤੋ ਹੋ ਫ਼ਿਦਾ, ਚਰਨ ਕਵਲ ਧੂੜੀ ਟਿੱਕਾ ਮਸਤਕ ਲਾਈਆ। ਕਰ ਕਿਰਪਾ ਮਾਰਗ ਦੱਸੇ ਇਕੋ ਸਿਧਾ, ਚਾਰ ਵਰਨ ਰਹੇ ਨਾ ਕੋਇ ਲੜਾਈਆ। ਮਿਲ ਸਖ਼ੀਆਂ ਪਾਏ ਗਿਧਾ, ਗੀਤ ਗੋਬਿੰਦ ਇਕ ਸੁਣਾਈਆ। ਤਨ ਮਨ ਜਾਏ ਵਿਧਾ, ਤੀਰ ਨਿਸ਼ਾਨਾ ਇਕ ਚਲਾਈਆ। ਆਪਣੇ ਮਿਲਣ ਦੀ ਦੱਸੇ ਨਿੱਕੀ ਬਿਧਾ, ਬਹੁਤੀ ਕਰੇ ਨਾ ਕੋਇ ਪੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਸ੍ਰੀ ਭਗਵਾਨ ਸਭ ਦਾ ਪਿਤਾ, ਲੱਖ ਚੁਰਾਸੀ ਆਪਣੀ ਗੋਦ ਉਠਾਈਆ। ਜੋ ਗੁਰਮੁਖ ਲੱਖ ਚੁਰਾਸੀ ਵਿਚੋ ਕਰਦੇ ਸਾਚਾ ਹਿਤਾ, ਤਿਨ੍ਹਾਂ ਆਪਣੀ ਉਂਗਲੀ ਲਏ ਲਗਾਈਆ। ਨਾ ਵੇਖੇ ਕੋਈ ਵੱਡਾ ਨਿੱਕਾ, ਬਾਲ ਅੰਞਾਣੇ ਸੁਘੜ ਸਿਆਣੇ ਦਏ ਬਣਾਈਆ। ਹਰ ਘਟ ਅੰਦਰ ਵੜ ਕੇ ਕਰੇ ਪ੍ਰੇਮੀ ਹਿਤਾ, ਹਿਤਕਾਰੀ ਰੂਪ ਵਟਾਈਆ। ਖੇਲੇ ਖੇਲ ਨਿਤ ਨਵਿਤਾ, ਜੁਗ ਚੌਕੜੀ ਫੇਰਾ ਪਾਈਆ। ਨਾਮ ਨਿਧਾਨ ਚਲਾਏ ਆਪਣਾ ਸਿਕਾ, ਮੋਹਰ ਇਕੋ ਇਕ ਲਗਾਈਆ।
ਦੂਜੇ ਹੱਟ ਕਦੀ ਨਾ ਵਿਕਾ, ਕੀਮਤ ਸਕੇ ਨਾ ਕੋਇ ਚੁਕਾਈਆ। ਰਸ ਦੇਵੇ ਕਦੇ ਨਾ ਫਿਕਾ, ਅੰਮ੍ਰਿਤ ਧਾਰ ਇਕ ਵਹਾਈਆ। ਘਰ ਵਖਾਏ ਆਪਣਾ ਅਨਡਿਠਾ, ਨਿਜ ਨੈਤਰ ਨੈਣ ਖੁਲ੍ਹਾਈਆ। ਚਾਰ ਜੁਗ ਜਿਸ ਦਾ ਗੌਂਦੇ ਸਾਰੇ ਕਹਾਣੀ ਕਿੱਸਾ, ਸੋ ਕਿਸਮਤ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਆ ਕੇ ਸਾਚਾ ਘਰ, ਨੌ ਖੰਡ ਪ੍ਰਿਥਮੀ ਰਹੀ ਕੁਰਲਾਈਆ। ਪਾਰਬ੍ਰਹਮ ਪ੍ਰਭ ਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਚਾਰ ਜੁਗ ਦੇ ਪਏ ਝੇੜੇ, ਅੰਤਮ ਲੇਖੇ ਲਾਈਆ। ਸੁੰਞੇਂ ਹੋਏ ਬਿਨ ਤੇਰੇ ਖੇੜੇ, ਦੀਆ ਬਾਤੀ ਨਜ਼ਰ ਕੋਇ ਨਾ ਆਈਆ। ਚਾਰੋ ਕੁੰਟ ਨਜ਼ਰ ਨਾ ਆਉਣ ਧੁਰ ਦੇ ਡੇਰੇ, ਡੰਕਾ ਨਾਮ ਨਾ ਕੋਇ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਕੇ ਗਏ ਫੇਰੇ, ਆਪ ਆਪਣਾ ਵੇਲਾ ਵਕਤ ਲੰਘਾਈਆ। ਅੰਤਮ ਕਹਿ ਕੇ ਗਏ ਸ੍ਰੀ ਭਗਵਾਨ ਸਭ ਦਾ ਦਾਤਾ ਕਰੇ ਮਿਹਰੇ, ਮਿਹਰ ਨਜ਼ਰ ਇਕ ਉਠਾਈਆ। ਸਾਹਿਬ ਸਤਿਗੁਰ ਕਲਜੁਗ ਅੰਤ ਆਏ ਕੂੜੀ ਕਿਰਿਆ ਘੇਰੇ, ਗੜ੍ਹ ਸਕੇ ਨਾ ਕੋਇ ਤੁੜਾਈਆ। ਬਿਨ ਤੇਰੇ ਪੁਰਖ ਅਕਾਲ ਦੀਨ ਦਿਆਲ ਸੁਰਤ ਸਵਾਣੀ ਨਾਲ ਚੌਥੀ ਲਾਂਵ ਕੋਈ ਨਾ ਲਵੇ ਫੇਰੇ, ਕੂੜੇ ਕੰਤ ਘਰ ਘਰ ਬੈਠੇ ਕਰ ਕੁੜਮਾਈਆ। ਆ ਪ੍ਰਭੂ ਪ੍ਰਭ ਮੇਰੇ ਵੜ ਜਾ ਵਿਹੜੇ, ਆਪਣਾ ਚਰਨ ਕਵਲ ਟਿਕਾਈਆ। ਚਾਰ ਜੁਗ ਬੈਠੇ ਰਹੇ ਕਰ ਕੇ ਜੇਰੇ, ਇਕ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਵੇਖ ਧੁਰ ਦਾ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਖੋਲ੍ਹ ਦਰਵਾਜ਼ਾ, ਬੰਦ ਤਾਕੀ ਕੁੰਡਾ ਲਾਹੀਆ। ਕਿਰਪਾ ਕਰ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਮੰਗ ਮੰਗਾਈਆ। ਅੰਤ ਕੰਤ ਭਗਵੰਤ ਰੱਖ ਲਾਜਾ, ਲਾਜਾਵੰਤ ਤੇਰੀ ਸਰਨਾਈਆ। ਤੇਰਾ ਧਾਮ ਸੰਬਲ ਕਿਸੇ ਨਾ ਲੱਭਾ ਦੇਸ ਮਾਝਾ, ਮਜਲਸ ਘਰ ਘਰ ਕਰੇ ਲੋਕਾਈਆ। ਰਾਤੀਂ ਸੁਤਿਆਂ ਲੈਣ ਖ਼ੁਆਬਾ, ਖ਼ਾਲਕ ਖ਼ਲਕ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਆਪਣੇ ਫੇਰਾ ਪਾਈਆ। ਘਰ ਆਪਣੇ ਫੇਰਾ ਪਾਵਾਂਗਾ। ਮਹੱਲ ਅਟੱਲ ਇਕ ਰੁਸ਼ਨਾਵਾਂਗਾ । ਨਿਹਚਲ ਧਾਮ ਬਣਾਵਾਂਗਾ । ਸਾਚਾ ਰਾਮ ਰੂਪ ਪਰਗਟਾਵਾਂਗਾ। ਕਾਹਨ ਬਣ ਕੇ ਇਕੋ ਆਵਾਂਗਾ। ਸਚ ਅਮਾਮ ਇਕ ਅਖਵਾਵਾਂਗਾ। ਪੁਰਖ ਅਕਾਲ ਨਾਮ ਧਰਾਵਾਂਗਾ । ਨਿਹਕਲੰਕ ਨਿਸ਼ਾਨ ਝੁਲਾਵਾਂਗਾ। ਕਲ ਕਲਕੀ ਵੇਸ ਵਟਾਵਾਂਗਾ। ਧੁਰ ਦੀ ਵੰਨਗੀ ਨਾਮ ਲਿਆਵਾਂਗਾ। ਸ੍ਰਿਸ਼ਟ ਸਬਾਈ ਮਰਦੀ ਮਰਦੀ ਆਪ ਬਚਾਵਾਂਗਾ। ਤ੍ਰੈਗੁਣ ਮਾਇਆ ਸੜਦੀ ਸੜਦੀ, ਸੀਤਲ ਧਾਰ ਮੇਘ ਬਰਸਾਵਾਂਗਾ। ਮਾਣਸ ਜਨਮ ਮਰਦੀ ਮਰਦੀ, ਹਰਿ ਕੇ ਪੌੜੇ ਆਪ ਚੜ੍ਹਾਵਾਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਵਾਂਗਾ। ਮਿਹਰ ਨਜ਼ਰ ਇਕ ਉਠਾਏਗਾ। ਪੁਰਖ ਅਬਿਨਾਸ਼ੀ ਦਇਆ ਕਮਾਏਗਾ । ਨਿਰਗੁਣ ਨਿਰਵੈਰ ਧਾਰ ਚਲਾਏਗਾ। ਕਲਜੁਗ ਕੂੜੀ ਕਿਰਿਆ ਕਹਿਰ ਮਿਟਾਏਗਾ। ਭਗਤ ਦੁਆਰ ਇਕ ਸੁਹਾਏਗਾ। ਚਾਰ ਵਰਨ ਰੰਗ ਰੰਗਾਏਗਾ। ਸਾਚੀ ਸਰਨ ਇਕ ਰਖਾਏਗਾ। ਦੂਜਾ ਵੜਨ ਕੋਇ ਨਾ ਪਾਏਗਾ। ਐਰ ਗ਼ੈਰ ਮੁਖ ਭਵਾਏਗਾ। ਗੁਰਮੁਖ ਗੁਰਸਿਖ ਹਰਿਮੰਦਰ ਵੜ ਕੇ ਕਰਨ ਸੈਰ, ਸੈਰਗਾਹ ਇਕ ਬਣਾਏਗਾ। ਸਚਖੰਡ ਦੁਆਰਾ ਵਸੇ ਸੱਚਾ ਸ਼ਹਿਰ, ਛੱਪਰ ਛੰਨ ਨਾ ਕੋਇ ਛੁਹਾਏਗਾ। ਜ਼ਾਤ ਪਾਤ ਦੀਨ ਮਜ਼੍ਹਬ ਪੰਜ ਤਤ ਕੋਈ ਨਾ ਕਰੇ ਵੈਰ, ਕਾਇਆ ਰੂਪ ਨਜ਼ਰ ਕੋਇ ਨਾ ਆਏਗਾ। ਖੇਲੇ ਖੇਲ ਗੰਭੀਰ ਗਹਿਰ, ਗਹਿਰ ਗਵਰਾ ਏਕਾ ਰੰਗ ਰੰਗਾਏਗਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਹੱਕ ਨਬੇੜਾ ਦਏ ਨਬੇੜ, ਹਕੀਕਤ ਸਭ ਦੀ ਵੇਖ ਵਖਾਏਗਾ। ਪ੍ਰਭ ਹੱਕ ਹਕੀਕਤ ਵੇਖ ਵਖਾਏਗਾ। ਜਗਤ ਸ਼ਰੀਕਤ ਨਾ ਕੋਇ ਰਖਾਏਗਾ। ਸਚ ਤੌਫ਼ੀਕ ਇਕ ਜਣਾਏਗਾ। ਚਾਰ ਵਰਨ ਰਫ਼ੀਕ ਬਣਾਏਗਾ। ਅਹਿਬਾਬ ਨਾਮ ਰਬਾਬ ਸੁਣਾਏਗਾ। ਪੁੰਨ ਸਵਾਬ ਨਾ ਕੋਇ ਜਣਾਏਗਾ। ਕਾਇਆ ਕਾਅਬਾ ਇਕੋ ਘਰ ਵਖਾਏਗਾ। ਆਬੇ ਹਯਾਤਾ ਜਾਮ ਪਿਆਏਗਾ। ਸਾਖਿਆਤ ਨਜ਼ਰੀ ਆਏਗਾ। ਕਾਇਨਾਤ ਵੇਖ ਵਖਾਏਗਾ। ਵਡ ਅਮਾਮ ਫੇਰਾ ਪਾਏਗਾ। ਸਚ ਸਲਾਮ ਇਕ ਸਮਝਾਏਗਾ। ਕਲਮਾ ਨਜ਼ਾਮ ਇਕ ਬਣਾਏਗਾ। ਪਿਛਲਾ ਲੇਖਾ ਮੇਟ ਤਮਾਮ, ਤਮਾਂ ਸਭ ਦੀ ਝੋਲੀ ਪਾਏਗਾ। ਅੱਗੇ ਕਰੇ ਨਾ ਕੋਈ ਹਰਾਮ, ਹਰਾਮਜ਼ਾਦਾ ਨਜ਼ਰ ਕੋਇ ਨਾ ਆਏਗਾ। ਸਾਰੇ ਗਾਇਣ ਸਚ ਖ਼ੁਦਾਏ ਤੇਰਾ ਪੈਗ਼ਾਮ, ਹਜ਼ਾਰਾ ਦਰੂਦ ਨਾ ਕੋਇ ਪੜ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਇਕ ਦਰਸਾਏਗਾ। ਸਾਚਾ ਨੂਰ ਦਏ ਦਰਸਾ, ਮੁਖ ਨਕ਼ਾਬ ਪੜਦਾ ਲਾਹੀਆ। ਪਾਰਬ੍ਰਹਮ ਪ੍ਰਭ ਭੇਵ ਚੁਕਾ, ਚਾਰੋ ਕੁੰਟ ਕਰੇ ਰੁਸ਼ਨਾਈਆ। ਦੋ ਜਹਾਨਾਂ ਵੇਖੇ ਥਾਉਂ ਥਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਸੰਤ ਸੁਹੇਲੇ ਲਏ ਜਗਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਭਗਤ ਭਗਵਾਨ ਲਏ ਮਨਾ, ਮਿਹਰ ਨਜ਼ਰ ਨੈਣ ਉਠਾਈਆ। ਗੁਰਮੁਖ ਗੋਦੀ ਲਏ ਬਹਾ, ਗੁਰਸਿਖ ਉਂਗਲੀ ਲਾ ਫਿਰਾਈਆ । ਬਣ ਵਿਚੋਲਾ ਸਚ ਮਲਾਹ, ਨੌਕਾ ਨਈਆ ਬੇੜਾ ਪਾਰ ਕਰਾਈਆ। ਸਾਚੀ ਦੇਵੇ ਸਚ ਸਲਾਹ, ਕਰੇ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਇਕੋ ਇਕ ਅਖਵਾਈਆ। ਨਰ ਹਰਿ ਨਰਾਇਣ ਸਚ ਪ੍ਰਭ ਏਕ, ਏਕੰਕਾਰਾ ਹਰਿ ਅਖਵਾਇੰਦਾ। ਆਦਿ ਜੁਗਾਦੀ ਜਿਸ ਦੀ ਟੇਕ, ਦੋ ਜਹਾਨ ਸੀਸ ਨਿਵਾਇੰਦਾ। ਨਿਤ ਨਵਿਤ ਲਏ ਵੇਖ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਇੰਦਾ। ਜੁਗ ਚੌਕੜੀ ਵਟਾਏ ਭੇਸ, ਵੇਸ ਅਵੱਲਾ ਆਪ ਕਰਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਪ੍ਰੇਮ ਪ੍ਰੀਤੀ ਇਕ ਲਗਾਇੰਦਾ। ਸੰਤ ਸੁਹੇਲੇ ਦੱਸੇ ਆਪਣੀ ਖੇਡ, ਬਣ ਖਲਾਰੀ ਖੇਲ ਸਮਝਾਇੰਦਾ। ਗੁਰਮੁਖ ਦੇਵੇ ਅੰਤਰ ਆਤਮ ਭੇਤ, ਅਨਭਵ ਆਪਣਾ ਆਪ ਜਣਾਇੰਦਾ। ਗੁਰਸਿਖ ਸੁਰਤੀ ਸ਼ਬਦੀ ਕਰੇ ਚੇਤਨ ਚੇਤ, ਮਨ ਚਿਤ ਠਗੌਰੀ ਕੋਇ ਨਾ ਪਾਇੰਦਾ। ਧੁਰ ਦਾ ਲਿਖੇ ਮਸਤਕ ਲੇਖ, ਪੂਰਬ ਲਹਿਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਅਪਣੇ ਅੰਗ ਲਗਾਇੰਦਾ। ਹਰਿਜਨ ਸਾਚੇ ਲਾਏ ਅੰਗ, ਅੰਗੀਕਾਰ ਇਕ ਅਖਵਾਈਆ। ਕਿਰਪਾ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਨਾਮ ਨਿਧਾਨ ਵਜਾਏ ਮਰਦੰਗ, ਤਨ ਨਗਾਰੇ ਚੋਟ ਲਗਾਈਆ। ਭੇਵ ਖੁਲ੍ਹਾਏ ਹੰ ਬ੍ਰਹਮ, ਪਾਰਬ੍ਰਹਮ ਦਏ ਸਮਝਾਈਆ। ਆਤਮ ਪਰਮਾਤਮ ਨਾਲ ਜਾਏ ਮੰਨ, ਮਨ ਮਨਸਾ ਰਹਿਣ ਕੋਇ ਨਾ ਪਾਈਆ। ਭਾਗ ਲੱਗੇ ਸਾਚੇ ਤਨ, ਤਤਵ ਤਤ ਕਰੇ ਕੁੜਮਾਈਆ। ਸਾਚਾ ਨੂਰ ਚੜ੍ਹੇ ਚੰਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਕੂੜੀ ਕਿਰਿਆ ਭਾਂਡਾ ਭਰਮ ਦੇਵੇ ਭੰਨ, ਠੋਕਰ ਇਕੋ ਨਾਮ ਲਗਾਈਆ। ਭੇਵ ਖੁਲ੍ਹਾਏ ਚਾਰ ਵਰਨ, ਅਠਾਰਾਂ ਬਰਨ ਦਏ ਸਰਨਾਈਆ। ਕਲਜੁਗ ਅੰਤਮ ਤਰਨੀ ਤਰਨ, ਤਾਰਨਹਾਰਾ ਇਕੋ ਫੇਰਾ ਪਾਈਆ। ਦੋ ਜਹਾਨ ਜਿਸ ਦਾ ਢੋਲਾ ਪੜ੍ਹਨ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੁਆਰੇ ਖੜ੍ਹਨ, ਬਣ ਬਰਦੇ ਗ਼ੁਲਾਮ ਰੂਪ ਦਰਸਾਈਆ।
ਸੋ ਸਾਹਿਬ ਸਤਿਗੁਰ ਕਰਤਾ ਪੁਰਖ ਕਰਨੀ ਕਰਨ, ਕੁਦਰਤ ਕਾਦਰ ਵੇਖ ਵਖਾਈਆ। ਤਿਸ ਸੁਆਮੀ ਪਕੜੋ ਚਰਨ, ਚਰਨ ਕਵਲ ਮਿਲੇ ਵਡਿਆਈਆ। ਆਵਣ ਜਾਵਣ ਚੁੱਕੇ ਮਰਨ ਡਰਨ, ਲੱਖ ਚੁਰਾਸੀ ਰਹਿਣ ਨਾ ਪਾਈਆ। ਜਿਸ ਮੰਦਰ ਚੜ੍ਹ ਕੇ ਜਿਸ ਘਰ ਵੜ ਕੇ ਜਿਸ ਦਰਸ਼ਨ ਕਰ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਗੁਰਮੁਖ ਗੁਰਸਿਖ ਇਕੋ ਨਾਉਂ ਪੜ੍ਹਨ, ਤੂੰ ਮੇਰਾ ਮੈਂ ਤੇਰਾ ਸੋਹੰ ਸਤਿ ਸਰੂਪ ਤੇਰਾ ਰੂਪ ਨਜ਼ਰੀ ਆਈਆ।
ਤੇਰਾ ਰੂਪ ਸੋ ਭਗਵਾਨ, ਭਗਵਨ ਤੇਰੇ ਵਿਚ ਸਮਾਈਆ। ਹੰ ਬ੍ਰਹਮ ਤੇਰਾ ਨਿਸ਼ਾਨ, ਲੋਕਮਾਤ ਕਰੇ ਰੁਸ਼ਨਾਈਆ। ਬਿਨ ਹੰ ਤੇਰਾ ਕੋਈ ਨਾ ਕਰੇ ਮਾਣ, ਤੇਰਾ ਨਾਮ ਨਾ ਕੋਈ ਗਾਈਆ। ਸਚ ਬੋਲ ਕਹੇ ਭਗਵਾਨ, ਵਾਹਵਾ ਬ੍ਰਹਮ ਤੇਰੀ ਚਤੁਰਾਈਆ। ਤੇਰੇ ਬਿਨਾਂ ਮੇਰਾ ਸੁੰਞਾ ਰਹੇ ਜਹਾਨ, ਲੱਖ ਚੁਰਾਸੀ ਬਣਤ ਨਾ ਕੋਇ ਬਣਾਈਆ। ਬਿਨ ਤੇਰੇ ਮੈਂ ਕਿਸ ਦਾ ਬਣਾਂ ਕਾਹਨ, ਗੋਪੀ ਕਵਣ ਕਵਣ ਪਰਨਾਈਆ। ਹੰ ਕਹੇ ਪ੍ਰਭ ਮੈਂ ਤੇਰੇ ਚਰਨ ਕਵਲ ਕੁਰਬਾਨ, ਤੂੰ ਆਪਣਾ ਅੰਸ ਬੰਸ ਦਿਤਾ ਬਣਾਈਆ। ਨਿਤ ਨਵਿਤ ਆਪਣਾ ਨਾਮ ਸੰਦੇਸਾ ਦੇਵੇਂ ਧੁਰ ਫ਼ਰਮਾਣ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਮੈਂ ਡੂਮ ਹੋ ਕੇ ਕਰਦਾ ਰਹਾਂ ਕਲਿਆਣ, ਚਾਰ ਜੁਗ ਤੇਰਾ ਹੋਕਾ ਦੇ ਸੁਣਾਈਆ। ਅੰਤ ਦੱਸਾਂ ਔਹ ਵੇਖੋ ਭਗਵਾਨ, ਸ੍ਰੀ ਭਗਵਾਨ ਹਰ ਘਟ ਬੈਠਾ ਡੇਰਾ ਲਾਈਆ। ਜਿਸ ਦਾ ਉਚਾ ਉਚ ਮਕਾਨ, ਊਚੋ ਊਚ ਬੇਪਰਵਾਹੀਆ। ਜਿਸ ਭਗਤ ਮਿਲਣਾ ਆਣ, ਤਿਸ ਮਿਲਣ ਦੀ ਬਿਧ ਦਿਆਂ ਸਮਝਾਈਆ। ਚਰਨ ਕਵਲ ਕਰੋ ਪਰਨਾਮ, ਸਚ ਪ੍ਰੀਤੀ ਇਕ ਰਖਾਈਆ। ਪੂਰਾ ਸਤਿਗੁਰ ਪੁਰਖ ਅਕਾਲ ਮਿਲੇ ਆਣ, ਰਹਿਮ ਆਪਣਾ ਆਪ ਕਮਾਈਆ। ਕਲਜੁਗ ਜੀਵ ਨਾ ਭੁੱਲ ਅਨਜਾਣ, ਬਾਲੀ ਬੁੱਧ ਨਾ ਵਕਤ ਗਵਾਈਆ। ਬੀਸ ਬੀਸਾ ਖੇਲ ਮਹਾਨ, ਹਰਿ ਜਗਦੀਸਾ ਰਿਹਾ ਕਰਾਈਆ। ਸਦੀ ਚੌਧਵੀਂ ਹੋਏ ਹੈਰਾਨ, ਚੌਦਾਂ ਤਬਕ ਦੇਣ ਦੁਹਾਈਆ। ਤੇਈ ਅਵਤਾਰ ਕਰਨ ਧਿਆਨ, ਨੇਤਰ ਨੈਣ ਨੈਣ ਉਠਾਈਆ। ਭਗਤ ਅਠਾਰਾਂ ਚਰਨੀ ਡਿਗਣ ਆਣ, ਚਰਨ ਕਵਲ ਕਵਲ ਸਰਨਾਈਆ। ਈਸਾ ਮੂਸਾ ਮੁਹੰਮਦ ਅੰਤ ਕਹਿਣ ਸਚ ਤੌਫ਼ੀਕ ਤੈਨੂੰ ਮਿਹਰਵਾਨ, ਤਾਰੀਫ਼ ਤੇਰੀ ਕਰ ਕਰ ਜਸ ਗਾਈਆ। ਨਾਨਕ ਗੋਬਿੰਦ ਉਚੀ ਕੂਕ ਕਹੇ ਪੁਰਖ ਅਕਾਲ, ਅਕਲ ਕਲਧਾਰੀ ਵੇਸ ਵਟਾਈਆ। ਜਿਸ ਜੀਵ ਤੈਨੂੰ ਦਿਤਾ ਜੀਆਂ ਦਾਨ, ਕਿਉਂ ਬੈਠਾ ਪ੍ਰਭੂ ਭੁਲਾਈਆ। ਅੰਦਰ ਵੜ ਕੇ ਆਪਣੇ ਮੰਦਰ ਮਾਰ ਧਿਆਨ, ਬਜਰ ਕਪਾਟੀ ਪੜਦਾ ਲਾਹੀਆ। ਅੱਗੇ ਦਿਸੇ ਤੇਰਾ ਮਹਿਮਾਨ, ਜੋ ਚੋਰੀ ਚੋਰੀ ਅੰਦਰ ਵੜ ਕੇ ਤੇਰੀ ਸੇਜ ਹੰਢਾਈਆ। ਜੇ ਬ੍ਰਹਮ ਤੂੰ ਆਪਣਾ ਆਪ ਲਏਂ ਪਛਾਣ, ਪਾਰਬ੍ਰਹਮ ਤੇਰੇ ਕੋਲ ਭੱਜਾ ਆਵੇ ਵਾਹੋ ਦਾਹੀਆ। ਫੇਰ ਦੋਹਾਂ ਨੂੰ ਇਕੋ ਜਿਹਾ ਮਾਣ, ਤੂੰ ਕਹੀਂ ਤੂੰ ਮੇਰਾ, ਉਹ ਕਹੇ ਤੂੰ ਮੇਰਾ ਰੂਪ ਬਣ ਜਾਏ ਗੁਰੂ ਚੇਲਾ, ਸਾਚੇ ਘਰ ਹੋਏ ਮੇਲਾ, ਮਿਲੇ ਕੰਤ ਸੱਜਣ ਸੁਹੇਲਾ, ਨਾਰੀ ਚੁੱਕੇ ਤੇਰਾ ਵਕਤ ਦੁਹੇਲਾ, ਅਚਰਜ ਖੇਲ ਪ੍ਰਭੂ ਪ੍ਰਭ ਖੇਲਾ, ਖ਼ਾਲਕ ਖ਼ਲਕ ਸਤਿ ਸਰੂਪ ਸੋ ਪੁਰਖ ਨਿਰੰਜਣ ਵੇਖਣਹਾਰਾ ਦਹਿ ਦਿਸ਼ਾ ਚਾਰ ਕੂਟ, ਨਵ ਨੌ ਆਪਣਾ ਫੇਰਾ ਪਾਈਆ। ਹੰ ਬ੍ਰਹਮ ਪ੍ਰਭ ਦਾ ਦਏ ਸਬੂਤ, ਪਰੱਤਖ ਪਾਰਬ੍ਰਹਮ ਜਣਾਈਆ। ਵੜਿਆ ਰਹੇ ਪੰਜ ਤਤ ਕਾਇਆ ਕਲਬੂਤ, ਸਾਢੇ ਤਿੰਨ ਹੱਥ ਆਪਣਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਆ ਕੇ ਮਿਲੇ ਮਹਿਬੂਬ, ਮੁਹੱਬਤ ਆਪਣੇ ਨਾਲ ਰਖਾਈਆ।