੧੧ ਅੱਸੂ ੨੦੨੦ ਬਿਕਰਮੀ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਤੂਤ ਜ਼ਿਲਾ ਫ਼ਿਰੋਜ਼ਪੁਰ
ਸਚਖੰਡ ਨਿਵਾਸੀ ਸ਼ਾਹ ਸੁਲਤਾਨ, ਮਿਹਰਵਾਨ ਤੇਰੀ ਸਰਨਾਈਆ। ਪੁਰਖ ਅਬਿਨਾਸ਼ੀ ਨੌਜਵਾਨ, ਬੇਅੰਤ ਤੇਰੀ ਵਡਿਆਈਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਗਹਿਰ ਗੰਭੀਰ ਤੇਰਾ ਭੇਵ ਕੋਇ ਨਾ ਆਈਆ। ਹਰਿ ਪੁਰਖ ਨਿਰੰਜਣ ਰਾਜ ਰਾਜਾਨ, ਭੂਪਤ ਭੂਪ ਨਾਉਂ ਧਰਾਈਆ। ਏਕੰਕਾਰ ਖੇਲ ਮਹਾਨ, ਨਿਰਗੁਣ ਸਰਗੁਣ ਧਾਰ ਬੰਧਾਈਆ। ਆਦਿ ਨਿਰੰਜਣ ਤੇਰਾ ਦੀਪ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਵੇਸ ਦੋ ਜਹਾਨ, ਨਿਰਵੈਰ ਦਾਤੇ ਬੇਪਰਵਾਹੀਆ । ਸ੍ਰੀ ਭਗਵਾਨ ਤੇਰਾ ਸਚ ਨਿਸ਼ਾਨ, ਬ੍ਰਹਿਮੰਡ ਖੰਡ ਇਕੋ ਨਜ਼ਰੀ ਆਈਆ। ਪਾਰਬ੍ਰਹਮ ਤੇਰਾ ਨਾਮ ਪਰਧਾਨ, ਨਾਉਂ ਨਿਰੰਕਾਰਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵੰਤ, ਬੇਐਬ ਨੂਰ ਖ਼ੁਦਾਇਆ। ਆਦਿ ਜੁਗਾਦਿ ਤੇਰੀ ਮਹਿਮਾ ਅਗਣਤ, ਭੇਵ ਭੇਤ ਕਿਸੇ ਨਾ ਪਾਇਆ। ਖੇਲੇਂ ਖੇਲ ਜੁਗਾ ਜੁਗੰਤ, ਜੁਗ ਚੌਕੜੀ ਰਾਹ ਚਲਾਇਆ। ਸ਼ਬਤ ਅਨਾਦੀ ਸਾਚਾ ਮੰਤ, ਮੰਤਰ ਇਕੋ ਇਕ ਦ੍ਰਿੜਾਇਆ। ਲੱਖ ਚੁਰਾਸੀ ਬਣ ਬਣ ਕੰਤ, ਸੇਜ ਸੁਹੰਜਣੀ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇਆ। ਦਰ ਤੇਰੇ ਅਲਖ ਸ੍ਰੀ ਭਗਵਾਨ, ਨਾਅਰਾ ਇਕੋ ਇਕ ਲਗਾਈਆ। ਤਖ਼ਤ ਨਿਵਾਸੀ ਨੌਜਵਾਨ, ਮਰਦ ਮਰਦਾਨੇ ਤੇਰੀ ਵਡ ਵਡਿਆਈਆ। ਸਦਾ ਸਦਾ ਸਦ ਤੇਰਾ ਫ਼ਰਮਾਨ, ਧੁਰ ਫ਼ਰਮਾਨਾ ਇਕੋ ਨਜ਼ਰੀ ਆਈਆ। ਦਏਂ ਸੰਦੇਸ਼ਾ ਦੋ ਜਹਾਨ, ਰਸਨਾ ਜਿਹਵਾ ਹੁਕਮ ਮਨਾਈਆ । ਜੇਰਜ ਅੰਡਜ ਉਤਭੁਜ ਸੇਤਜ ਚਾਰੇ ਖਾਣੀ ਕਰ ਪਰਵਾਨ, ਚਾਰੇ ਬਾਣੀ ਦਏਂ ਜਣਾਈਆ। ਚਾਰੇ ਕੁੰਟ ਹੋ ਪਰਧਾਨ, ਚਾਰੇ ਜੁਗ ਵੇਖ ਵਖਾਈਆ। ਚਾਰ ਯਾਰੀ ਖੇਲ ਮਹਾਨ, ਖ਼ਾਲਕ ਖ਼ਲਕ ਦਏਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਈਆ। ਦਰ ਤੇਰੇ ਵਾਸਤਾ ਰਹੇ ਪਾ, ਹਰਿ ਬੇਅੰਤ ਬੇਪਰਵਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾ, ਸਜਦਾ ਇਕੋ ਇਕ ਰਖਾਇਆ। ਨਿਰਗੁਣ ਨਿਰਗੁਣ ਮੇਰੇ ਖ਼ੁਦਾ, ਬੀ ਮਿਹਰਬਾਨ ਮਿਹਬਾਨ ਬੀਦੋ ਨੂਰੀ ਨੂਰ ਨੂਰ ਰੁਸ਼ਨਾਇਆ। ਸਤਿ ਸਤਿਵਾਦੀ ਹੋ ਨਿਗਾਹਬਾਨ, ਮਿਹਰਵਾਨ ਮਿਹਰ ਨਜ਼ਰ ਉਠਾਇਆ। ਸਚਖੰਡ ਦੁਆਰੇ ਹਰਿ ਨਿਰੰਕਾਰੇ ਤੇਰੇ ਚਰਨ ਕਵਲ ਧਿਆਨ, ਦੂਜਾ ਇਸ਼ਟ ਹੋਰ ਨਾ ਕੋਇ ਮਨਾਇਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਕਰੇਂ ਸਚ ਨਿਆਂ, ਸੱਜਣ ਤੇਰੀ ਓਟ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮੰਗਣ ਆਇਆ। ਸਾਚੇ ਘਰ ਆਏ ਮੰਗਣ, ਗੁਰ ਅਵਤਾਰ ਸੀਸ ਨਿਵਾਈਆ। ਸਾਚੀ ਚੋਲੀ ਚਾੜ੍ਹ ਰੰਗਣ, ਪੀਰ ਪੈਗ਼ੰਬਰ ਵਾਸਤਾ ਦੋਏ ਜੋੜ ਪਾਈਆ। ਤੇਰਾ ਨਾਮ ਨਿਧਾਨ ਵੱਜੇ ਇਕ ਮਰਦੰਗਨ, ਕਾਇਨਾਤ ਕਲਮਾ ਇਕ ਸ਼ਨਵਾਈਆ। ਕਿਰਪਾ ਕਰ ਰੱਖ ਆਪਣੇ ਅੰਗਨ, ਅੰਗੀਕਾਰ ਇਕ ਹੋ ਜਾਈਆ। ਤੇਰਾ ਖੇਲ ਸੂਰੇ ਸਰਬੰਗਨ, ਸਮਝ ਕੋਇ ਨਾ ਪਾਈਆ। ਸੇਵਾ ਕਰੇ ਸੂਰਜ ਚੰਦਨ, ਭੱਜਾ ਫਿਰੇ ਵਾਹੋ ਦਾਹੀਆ। ਨੇਤਰ ਰੋਵੇ ਖੰਡ ਬ੍ਰਹਿਮੰਡ ਵਰਭੰਡਨ, ਜੇਰਜ ਅੰਡ ਰਿਹਾ ਕੁਰਲਾਈਆ। ਸਚ ਮਿਲੇ ਨਾ ਕਿਸੇ ਪਰਮਾਨੰਦਨ, ਨਿਜਾਨੰਦ ਰਸ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਦੂਈ ਦਵੈਤੀ ਕੋਈ ਨਾ ਢਾਹੇ ਕੰਧਨ, ਭਾਂਡਾ
ਭਰਮ ਨਾ ਕੋਇ ਭੰਨਾਈਆ। ਨਾਮ ਟਿੱਕਾ ਕੋਈ ਨਾ ਲਾਏ ਚੰਦਨ, ਜੋਤ ਲਲਾਟ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਕੋਈ ਨਾ ਕਰੇ ਖੰਡਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਗਵਾਈਆ। ਗ਼ਰੀਬ ਨਿਮਾਣਿਆਂ ਘਰ ਕੋਈ ਨਾ ਚੱਬੇ ਤੰਦਨ, ਭਗਵਨ ਰੂਪ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਕੋਈ ਨਾ ਕਟੇ ਫੰਦਨ, ਫਾਸੀ ਗਲੋ ਨਾ ਕੋਇ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਏ ਘਰ, ਪ੍ਰਭ ਚਰਨ ਤੇਰੇ ਵਡਿਆਈਆ। ਨਿਰਭੌ ਚੁਕਾ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਦਰ ਦਰਵੇਸ਼ ਖਲੋਤੇ ਖੜ, ਪੱਲੂ ਗਲ ਵਿਚ ਰਹੇ ਪਾਈਆ। ਸ੍ਰੀ ਭਗਵਾਨ ਨਰਾਇਣ ਨਰ, ਸ਼ਾਹ ਪਾਤਸ਼ਾਹ ਨੇਤਰ ਨੈਣ ਅੱਖ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਕੋਲੋ ਲੈ ਕੇ ਗਏ ਵਰ, ਵਰ ਤੇਰੀ ਦਾਤ ਝੋਲੀ ਪਾਈਆ । ਲੋਕਮਾਤ ਤੇਰਾ ਸੰਦੇਸ਼ਾ ਲਿਖ ਲਿਖ ਆਏ ਧਰ, ਧੁਰ ਦੀ ਧਾਰ ਜਣਾਈਆ। ਹੋਕਾ ਦਿਤਾ ਨਾਰੀ ਨਰ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਆਪਣਾ ਵੇਖ ਵਖਾਈਆ। ਵੇਖ ਪ੍ਰਭੂ ਪ੍ਰਭ ਖੋਲ੍ਹ ਅੱਖ, ਆਖ਼ਰ ਤੇਰੇ ਅੱਗੇ ਅਰਜੋਈਆ। ਸਚ ਕਹਾਣੀ ਤੈਨੂੰ ਰਹੇ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੁਣਾਈਆ। ਕਲਜੁਗ ਅੰਤਮ ਸਾਡੀ ਹੋਈ ਬੱਸ, ਬਸਤਾ ਸਾਰੇ ਬੰਨ੍ਹ ਵਖਾਈਆ । ਲੱਖ ਚੁਰਾਸੀ ਜੀਵ ਜੰਤ ਲਿਖ ਲਿਖ ਲੇਖਾ ਆਏ ਦੱਸ, ਤੇਰਾ ਸੰਦੇਸਾ ਨਾਮ ਸੁਣਾਈਆ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਹੋਏ ਪਰਗਟ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਧਰਮ ਦੁਆਰ ਖੋਲ੍ਹੇ ਇਕੋ ਹੱਟ, ਸਚ ਸਮਗਰੀ ਵਿਚ ਟਿਕਾਈਆ। ਖੇਲੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਟ, ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੀ ਝੋਲੀ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਰਬ ਜੀਵਾਂ ਦੇਵੇ ਇਕੋ ਮੱਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਲੇਖਾ ਜਾਣੇ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੋਜਾਈਆ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਜਾਮ ਇਕ ਪਿਆਈਆ। ਸਾਚੀ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਘਰ ਗੋਪੀ ਕਾਹਨ ਪਵਾਏ ਰਾਸ, ਸੁਰਤੀ ਸ਼ਬਦੀ ਨਾਚ ਨਚਾਈਆ। ਲੇਖਾ ਜਾਣੇ ਪਵਣ ਸਵਾਸ, ਪਵਣ ਪਵਣਾਂ ਸੋਭਾ ਪਾਈਆ। ਜੁਗ ਚੌਕੜੀ ਵਿਛੜੇ ਜਨ ਭਗਤਾਂ ਪੂਰੀ ਕਰੇ ਆਸ, ਭਗਵਨ ਆਪਣਾ ਭੇਵ ਖੁਲ੍ਹਾਈਆ। ਸਚ ਪ੍ਰੀਤੀ ਪੁਰਖ ਅਕਾਲ ਦੱਸੇ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਬਣਾਏ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ । ਨਾਨਕ ਗੋਬਿੰਦ ਲੇਖਾ ਲਿਖਿਆ ਨਾਲ ਕਲਮ ਦਵਾਤ, ਸ਼ਾਹੀ ਕਾਗ਼ਜ਼ ਸ਼ਹਾਦਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰਵਾਨ ਪ੍ਰਭ ਪਾਰਬ੍ਰਹਮ, ਦਰ ਤੇਰੀ ਓਟ ਰਖਾਈਆ। ਨਿਹਕਰਮੀ ਕਰ ਆਪਣਾ ਕਰਮ, ਕਰਮ ਕਾਂਡ ਦੇ ਮਿਟਾਈਆ। ਕਲਜੁਗ ਨਈਆ ਡੋਲੇ ਧਰਮ, ਸਚ ਸੁਚ ਨਜ਼ਰ ਕੋਇ ਨਾ ਆਈਆ। ਨੇਤਰ ਰੋਵੇ ਵਰਨ ਬਰਨ, ਧੀਰਜ ਧੀਰ ਨਾ ਕੋਇ ਧਰਾਈਆ। ਨੇਤਰ ਖੁਲ੍ਹੇ ਕਿਸੇ ਨਾ ਹਰਨ ਫਰਨ, ਸਾਧ ਸੰਤ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ, ਬੈਠੇ ਧਿਆਨ ਲਗਾਈਆ। ਆਪਣੇ ਮੰਦਰ ਮੂਲ ਨਾ ਚੜ੍ਹਨ, ਦਰ ਦਰ ਘਰ ਘਰ ਭੱਜਣ
ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇ ਸਾਚਾ ਵਰ, ਰਾਹ ਤੱਕੇ ਤੇਰਾ ਸਰਬ ਲੋਕਾਈਆ । ਜਗਤ ਲੋਕਾਈ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣੇ ਗਵਾਹ, ਸਚ ਸ਼ਹਾਦਤ ਇਕ ਰਖਾਈਆ। ਵੇਦ ਵਿਆਸ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਗਏ ਸੁਣਾ, ਧੁਰ ਦਾ ਲੇਖਾ ਲੇਖ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਬੇਪਰਵਾਹ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਈਆ। ਸਾਚਾ ਮੰਦਰ ਦਏ ਸੁਹਾ, ਸੰਬਲ ਆਪਣਾ ਡੇਰਾ ਲਾਈਆ। ਗੋਬਿੰਦ ਸੂਰਾ ਲਏ ਜਗਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਨਾਮ ਖੰਡਾ ਖੜਗ ਲਏ ਚਮਕਾ, ਚੰਡ ਪਰਚੰਡ ਰੂਪ ਵਟਾਈਆ। ਬ੍ਰਹਿਮੰਡ ਖੰਡ ਦੋ ਜਹਾਨ ਵੇਖੇ ਥਾਉਂ ਥਾਂ, ਵਿਸ਼ਨ ਬ੍ਰਹਮਾ ਸ਼ਿਵ ਸੋਇਆ ਕੋਇ ਰਹਿਣ ਨਾ ਪਾਈਆ। ਸਚ ਸੰਦੇਸ਼ਾ ਨਿਰਗੁਣ ਨਿਰਵੈਰ ਪੁਰਖ ਅਕਾਲ ਦੇਵੇ ਆ, ਦੋ ਜਹਾਨਾਂ ਇਕੋ ਵਾਰ ਸੁਣਾਈਆ। ਪਾਰਬ੍ਰਹਮ ਪ੍ਰਭ ਸਭ ਦਾ ਸਚ ਮਲਾਹ, ਪਰਵਰਦਿਗਾਰ ਬੇੜਾ ਇਕ ਵਖਾਈਆ। ਰਾਮ ਰਮਈਆ ਹਰ ਘਟ ਨਜ਼ਰੀ ਜਾਏ ਆ, ਸਾਚਾ ਕਾਹਨ ਬਣੇ ਸ਼ਹਿਨਸ਼ਾਹੀਆ। ਇਕੋ ਨੌਬਤ ਨਾਮ ਦਏ ਵਜਾ, ਡੰਕਾ ਆਪਣੇ ਹੱਥ ਰਖਾਈਆ। ਕੂੜੀ ਕਿਰਿਆ ਚਾਰ ਕੁੰਟ ਦਹਿ ਦਿਸ਼ਾ ਜੂਠ ਝੂਠ ਡੇਰਾ ਦੇਵੇ ਢਾਹ, ਮਾਇਆ ਮਮਤਾ ਹਉਮੇ ਹੰਗਤਾ ਮੇਟ ਮਿਟਾਈਆ। ਸਾਚਾ ਮੰਤਰ ਇਕੋ ਇਕ ਦਏ ਦ੍ਰਿੜਾ, ਸਾਚਾ ਸੋਹਲਾ ਰਾਗ ਸੁਣਾਈਆ। ਬਣੇ ਵਿਚੋਲਾ ਆਪ ਖ਼ੁਦਾ, ਖ਼ੁਦਗ਼ਰਜ਼ੀ ਸਭ ਦੀ ਦਏ ਗਵਾਈਆ। ਮਾਰਗ ਦੱਸੇ ਇਕੋ ਸਿਧਾ, ਕਲਮਾ ਇਕੋ ਇਕ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ ਦੇਵੇ ਭਗਵਾਨ, ਸ਼ਬਦੀ ਸ਼ਬਦੀ ਢੋਲਾ ਗਾਇੰਦਾ। ਪਤਿਪਰਮੇਸ਼ਵਰ ਹੋ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰੱਖੋ ਇਕ ਧਿਆਨ, ਵਡ ਧਿਆਨੀ ਆਪ ਜਣਾਇੰਦਾ । ਪਰਗਟ ਹੋਵੇ ਨੌਜਵਾਨ, ਜੋਧਾ ਸੂਰਬੀਰ ਬਲ ਆਪਣਾ ਆਪ ਰਖਾਇੰਦਾ। ਜੋਤੀ ਜੋਤ ਜੋਤ ਜਗੇ ਮਹਾਨ, ਪੰਜ ਤਤ ਨਜ਼ਰ ਕੋਇ ਨਾ ਆਇੰਦਾ। ਮਨ ਮਤ ਬੁਧ ਸਕੇ ਨਾ ਕੋਇ ਪਹਿਚਾਨ, ਅਨਭਵ ਆਪਣਾ ਖੇਲ ਖਲਾਇੰਦਾ। ਸ਼ਾਹੋ ਭੂਪ ਬਣ ਰਾਜਾਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਸਚ ਦੁਆਰ ਖੋਲ੍ਹ ਦੁਕਾਨ, ਚੌਦਾਂ ਹੱਟ ਫੋਲ ਫੋਲਾਇੰਦਾ। ਚੌਦਾਂ ਤਬਕਾਂ ਵੇਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਰਨ ਅਰਦਾਸ, ਅਰਦਾਸਾ ਇਕੋ ਇਕ ਸੁਧਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਤੇਰੀ ਓਟ ਰਖਾਈਆ । ਸਤਿਜੁਗ ਤ੍ਰੇਤਾ ਦੁਆਪਰ ਕੀਤਾ ਨਾਸ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਤੇਰਾ ਕੰਮ ਇਕੋ ਖ਼ਾਸ, ਖ਼ਾਹਸ਼ ਆਪਣੀ ਪੂਰ ਕਰਾਈਆ। ਕਲਜੁਗ ਅੰਤਮ ਸਭ ਦਾ ਦੇ ਸਾਥ, ਇਕਾਵਨ ਬਾਵਨ ਤੇਰੀ ਓਟ ਰਖਾਈਆ। ਸੱਤਰ ਮੰਗਣ ਦੋਏ ਦੋਏ ਜੋੜ ਹਾਥ, ਬਹੱਤਰ ਤੇਰੀ ਓਟ ਤਕਾਈਆ। ਚੁਹੱਤਰ ਕਹਿਣ ਦੀਨਾਂ ਨਾਥ, ਅਨਾਥਾਂ ਤੇਰੀ ਸਚ ਸਰਨਾਈਆ। ਚਾਰ ਚਾਰ ਕਹਿਣ ਪਰਗਟ ਹੋ ਪੁਰਖ ਸਮਰਾਥ, ਸਮਰਥ ਦਾਤੇ ਬੇਪਰਵਾਹੀਆ। ਪੰਜ ਪੰਜ ਕਹਿਣ ਤੇਰਾ ਵੇਖੀਏ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਦੂਜੇ ਦਰ ਮੰਗਣ ਨਾ ਜਾਈਆ। ਦੇਵਣਹਾਰਾ ਏਕੋ ਏਕ, ਏਕੰਕਾਰਾ ਆਪ ਜਣਾਇੰਦਾ। ਨਿਰਗੁਣ ਰੱਖੋ ਨਿਰਗੁਣ ਟੇਕ, ਸਰਗੁਣ ਸਰਗੁਣ ਵੇਖ ਵਖਾਇੰਦਾ।
ਜੋਤੀ ਜਾਮਾ ਧਰੇ ਭੇਖ, ਸਾਚਾ ਰਾਮਾ, ਰੂਪ ਰੰਗ ਰੇਖ ਨਾ ਕੋਇ ਬਣਾਇੰਦਾ। ਨਿਰਵੈਰ ਹੋ ਕੇ ਪਹਿਰੇ ਜਾਮਾ, ਨਿਰਾਕਾਰ ਆਪਣੀ ਕਾਰ ਕਮਾਇੰਦਾ। ਸੇਵਾਦਾਰ ਹੋ ਕੇ ਬਣੇ ਕਾਮਾ, ਸੇਵਕ ਆਪਣਾ ਰੂਪ ਵਟਾਇੰਦਾ । ਸਰਬ ਜੀਆਂ ਹੋਵੇ ਅੰਤਰਜਾਮਾ, ਘਟ ਘਟ ਵੇਖ ਵਖਾਇੰਦਾ। ਲੱਖ ਚੁਰਾਸੀ ਦੇਵਣਹਾਰਾ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਧਰਮ ਵਖਾਏ ਇਕ ਨਿਸ਼ਾਨਾ, ਦੋ ਜਹਾਨਾਂ ਆਪ ਝੁਲਾਇੰਦਾ। ਕਲਜੁਗ ਕੂੜਾ ਮਿਟੇ ਜਹਾਨਾ, ਲੋਕਮਾਤ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸਮਝਾਏ ਪੁਰਖ ਸਮਰਥ, ਬੇਪਰਵਾਹ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਚਲਾਵਣਹਾਰਾ ਰਥ, ਮਹਾਂਸਾਰਥੀ ਫੇਰਾ ਪਾਈਆ। ਬੋਧ ਅਗਾਧ ਸ਼ਬਦ ਨਾਦ ਬਾਣੀ ਗੁਰੂ ਸੁਣਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਅੰਤ ਉਧਾਰ ਨਾ ਕੋਇ ਜਣਾਈਆ। ਕਲਜੁਗ ਕੂੜੀ ਕਿਰਿਆ ਜੂਠ ਝੂਠ ਮਾਇਆ ਮਮਤਾ ਹਉਮੇ ਹੰਗਤਾ ਆਪਣੇ ਖਾਤੇ ਲਏ ਘੱਤ, ਜਿਸ ਖਾਤਿਉਂ ਬਾਹਰ ਕਢਾਈਆ। ਸਭ ਦੀ ਮੇਟੇ ਮਨ ਮਤ, ਮਨ ਕਾ ਮਣਕਾ ਆਪ ਭਵਾਈਆ। ਇਕ ਜਣਾਏ ਸੱਚੀ ਗੁਰਮਤ, ਗੁਰ ਸ਼ਬਦੀ ਬੂਝ ਬੁਝਾਈਆ। ਬਿਨ ਸਤਿਗੁਰ ਸ਼ਬਦ ਦੂਜਾ ਨਹੀਂ ਕੋਈ ਸਮਰਥ, ਪੰਜ ਤਤ ਕੰਮ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਅੱਗੇ ਜੋੜੋ ਹੱਥ, ਦਾਤਾ ਦਾਨੀ ਇਕੋ ਇਕ ਅਖਵਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਜਿਸ ਦਾ ਨਾਮ ਚਲੌਂਦੇ ਹੱਟ, ਬਣ ਵਣਜਾਰੇ ਸੇਵ ਕਮਾਈਆ। ਅੰਤਮ ਸਾਰੇ ਉਚੀ ਕੂਕ ਪੁਕਾਰ ਗਏ ਦੱਸ, ਸੋਹਲਾ ਢੋਲਾ ਰਾਗ ਸੁਣਾਈਆ। ਹਉਂ ਬਾਲਕ ਸਾਰੇ ਨਿਰਗੁਣ ਸਰਗੁਣ ਦੇ ਵਸ, ਉਹ ਸਾਹਿਬ ਸਚਾ ਪਿਤਾ ਮਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਸਦ ਭਾਣੇ ਵਿਚ ਸਮਾਈਆ । ਜਨ ਭਗਤਾਂ ਨੇਤਰ ਖੋਲ੍ਹ ਦੇਵੇ ਅੱਖ, ਪੜਦਾ ਦੂਈ ਦਵੈਤ ਉਠਾਈਆ। ਨਿਰਗੁਣ ਪਰਗਟ ਹੋਵੇ ਪਰਤੱਖ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਸਭ ਦੀ ਲੱਜਿਆ ਲਏ ਰੱਖ, ਜੋ ਜਨ ਬੈਠਣ ਧਿਆਨ ਲਗਾਈਆ। ਵਸਣਹਾਰਾ ਘਟ ਘਟ, ਅੰਤਰਜਾਮੀ ਫੇਰਾ ਪਾਈਆ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਹੁਕਮ ਵਰਤਾਈਆ। ਕਲਜੁਗ ਕੂੜਾ ਖੇੜਾ ਕਰੇ ਭੱਠ, ਅਗਨੀ ਜੋਤ ਲੰਬੂ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਜਣਾਈਆ। ਧੁਰ ਦਾ ਲੇਖਾ ਦੱਸੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਵੇਖੇ ਸ੍ਰਿਸ਼ਟ ਸਬਾਈ ਪਾਪ, ਦੋ ਜਹਾਨਾਂ ਪੜਦਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਸਨਾ ਜਿਹਵਾ ਗਏ ਆਖ, ਆਖਰ ਲੇਖਾ ਸਭ ਦਾ ਦਏ ਮੁਕਾਈਆ। ਦੋ ਜਹਾਨ ਸ੍ਰੀ ਭਗਵਾਨ ਬੰਦ ਕਿਵਾੜੀ ਖੋਲ੍ਹ ਤਾਕ, ਸਚਖੰਡ ਨਿਵਾਸੀ ਥਿਰ ਘਰ ਦੁਆਰੇ ਹਰਿ ਨਿਰੰਕਾਰੇ ਸ਼ਬਦੀ ਸੁੱਤ ਅਬਿਨਾਸ਼ੀ ਅਚੁਤ ਆਪਣਾ ਦੀਪਕ ਲਏ ਜਗਾਈਆ। ਉਠ ਲਾਡਲੇ ਮੇਰੇ ਪੁੱਤ, ਤੇਰਾ ਵੇਲਾ ਵਕਤ ਗਿਆ ਆਈਆ। ਜਾ ਕੇ ਵੇਖ ਸੁਹੰਜਣੀ ਰੁੱਤ, ਚਾਰੋ ਕੁੰਟ ਕਰ ਰੁਸ਼ਨਾਈਆ। ਜੋ ਤੇਰੇ ਨਾਲੋ ਗਏ ਰੁੱਠ, ਤਿਨ੍ਹਾਂ ਰੁਸਿਆਂ ਲੈ ਮਨਾਈਆ। ਬਚਿਆ ਰਹੇ ਨਾ ਕੋਈ ਕਿਸੇ ਗੁੱਠ, ਨੌ ਖੰਡ ਪ੍ਰਿਥਮੀ ਸਤ ਦੀਪ ਨਾਮ ਸੁਨੇਹੜਾ ਦੇਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਸੁਣ ਗੀਤ, ਸ਼ਬਦ ਦੁਲਾਰੇ ਹਰਿ ਜਣਾਇੰਦਾ। ਜਾ ਕੇ ਦੱਸ ਮੰਦਰ ਮਸੀਤ, ਸ਼ਿਵਦਵਾਲੇ ਮੱਠ
ਤੇਰੀ ਸੇਵ ਲਗਾਇੰਦਾ। ਕਲਜੁਗ ਜੀਵੋ ਬਦਲੋ ਆਪਣੀ ਨੀਤ, ਸਾਹਿਬ ਸੁਆਮੀ ਦੂਰ ਦੁਰਾਡਾ ਵੇਖ ਵਖਾਇੰਦਾ। ਵੁਜ਼ੂ ਕਰ ਕਰ ਕਿਉਂ ਹੋਏ ਪਲੀਤ, ਪਾਕ ਰਸੂਲ ਨਜ਼ਰ ਕਿਉਂ ਨਹੀਂ ਆਇੰਦਾ। ਪਰਵਰਦਿਗਾਰ ਸਦਾ ਅਤੀਤ, ਤ੍ਰੈਗੁਣ ਵਿਚ ਨ ਕਦੇ ਸਮਾਇੰਦਾ। ਸਦੀ ਚੌਧਵੀਂ ਰਹੀ ਬੀਤ, ਵੇਲਾ ਗਿਆ ਹੱਥ ਨਾ ਆਇੰਦਾ । ਈਸਾ ਮੂਸਾ ਮੁਹੰਮਦ ਨੇਤਰ ਰੋਵਣ ਖੜੇ ਨਜ਼ਦੀਕ, ਉਮਤ ਉਮਤੀ ਸਾਰ ਕੋਇ ਨਾ ਪਾਇੰਦਾ। ਅੱਲਾ ਰਾਣੀ ਕਹੇ ਮੇਰੇ ਚਾਰ ਯਾਰ ਸ਼ਰੀਕ, ਸ਼ਿਰਕਤ ਮਾਤ ਨਾ ਕੋਇ ਗਵਾਇੰਦਾ। ਚਾਰੋ ਕੁੰਟ ਅੰਧੇਰਾ ਤਾਰੀਕ, ਨੂਰੀ ਚੰਦ ਨਜ਼ਰ ਕੋਇ ਨਾ ਆਇੰਦਾ। ਸਚ ਮਹਿਬੂਬ ਕਰੇ ਨਾ ਕੋਇ ਪ੍ਰੀਤ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ । ਤੇਰਾ ਮਿਲੇ ਨਾ ਕੋਇ ਸਬੂਤ, ਸਾਬਤ ਸੂਰਤ ਨੇਤਰ ਨੈਣ ਨਾ ਕੋਇ ਵਖਾਇੰਦਾ। ਬਿਨ ਤੇਰੇ ਕਲਮੇ ਪੰਜ ਤਤ ਖ਼ਾਲੀ ਦਿਸੇ ਕਲਬੂਤ, ਮੱਕਾ ਕਾਅਬਾ ਸਾਚਾ ਹੁਜਰਾ ਉਚ ਮਹਿਰਾਬ ਡੇਰਾ ਕੋਈ ਨਾ ਲਾਇੰਦਾ। ਬਿਨ ਤੇਰੇ ਕੋਈ ਨਾ ਕਰੇ ਮਹਿਫੂਜ਼, ਝੂਠੀ ਮਜਲਸ ਮੁਲਾਂ ਸ਼ੇਖ਼ ਸਰਬ ਵਖਾਇੰਦਾ। ਪ੍ਰਭ ਜੀ ਤੇਰਾ ਸ਼ਬਦ ਇਕ ਜਾਸੂਸ, ਦੋ ਜਹਾਨਾਂ ਘਰ ਘਰ ਵੇਖ ਵਖਾਇੰਦਾ। ਕਲਜੁਗ ਅੰਤ ਸੱਚੇ ਕਿਰਪਾਨਿਧਾਨ ਨਾ ਬਣੀਂ ਕੰਜੂਸ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਕੋਲੋ ਇਕੋ ਮੰਗ ਮੰਗਾਇੰਦਾ । ਕੂੜੀ ਕਿਰਿਆ ਕਰ ਮਾਕੂਫ਼, ਧੁਰ ਦਾ ਹੁਕਮ ਤੇਰਾ ਇਕੋ ਨਜ਼ਰੀ ਆਇੰਦਾ। ਤੇਰੇ ਧਿਆਨ ਅੰਦਰ ਸਰਬ ਮਸਰੂਫ਼, ਨੇਤਰ ਨੈਣ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਭੇਜ ਦੇਣਾ ਦੂਤ, ਦੂਤੀ ਦੁਸ਼ਟ ਸਰਬ ਮੁਕਾਇੰਦਾ। ਸ੍ਰੀ ਭਗਵਾਨ ਪਿਆ ਹੱਸ, ਸਚਖੰਡ ਨਿਵਾਸੀ ਖ਼ੁਸ਼ੀ ਮਨਾਈਆ । ਸਾਰੇ ਕਹੋ ਸਾਡੀ ਹੋਈ ਬੱਸ, ਪ੍ਰਭ ਤੇਰੀ ਓਟ ਤਕਾਈਆ। ਮੈਂ ਸੰਦੇਸ਼ਾ ਦੇਵਾਂ ਇਕੋ ਸਚ, ਸਚ ਸੁਨੇਹੜਾ ਦਿਆਂ ਜਣਾਈਆ। ਲੋਕਮਾਤ ਨਿਰਗੁਣ ਧਾਰ ਵੇਖਾਂ ਜਾ ਕੇ ਨੱਠ, ਬਣ ਪਾਂਧੀ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਤਪਦਾ ਖੇੜਾ ਠੰਡਾ ਹੋਏ ਭੱਠ, ਅਗਨੀ ਅੱਗ ਰੂਪ ਰਹਿਣ ਨਾ ਪਾਈਆ। ਚਾਰ ਵਰਨਾਂ ਦੇਵਾਂ ਇਕੋ ਮਤ, ਦੀਨ ਮਜ਼੍ਹਬ ਲਾਈਨ ਰਹਿਣ ਕੋਇ ਨਾ ਪਾਈਆ। ਦੁਆਰ ਖੋਲ੍ਹਾਂ ਇਕੋ ਹੱਟ, ਸਾਚਾ ਸੌਦਾ ਨਾਮ ਵਿਕਾਈਆ। ਚਾਰੋ ਕੁੰਟ ਨਜ਼ਰੀ ਆਏ ਇਕ ਪੁਰਖ ਸਮਰਥ, ਇਸ਼ਟ ਦੇਵ ਸੁਆਮੀ ਦ੍ਰਿਸ਼ਟ ਸਭ ਦੀ ਆਪ ਖੁਲ੍ਹਾਈਆ। ਬੀਸ ਬੀਸਾ ਹੋ ਪਰਤੱਖ, ਪਰਤੱਖ ਆਪਣਾ ਰਾਹ ਚਲਾਈਆ। ਜਨ ਭਗਤਾਂ ਖੋਲ੍ਹ ਅੰਤਰ ਅੱਖ, ਆਤਮ ਪਰਮਾਤਮ ਦੇ ਬੁਝਾਈਆ। ਸ਼ਬਦ ਨਾਅਰਾ ਬੋਲ ਅਲੱਖ, ਸਚ ਜੈਕਾਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਜਾਏ ਚੁੱਕ, ਲੋਕਮਾਤ ਰਹਿਣ ਨਾ ਪਾਈਆ। ਕੂੜੀ ਕਿਰਿਆ ਪੈਂਡਾ ਜਾਏ ਮੁੱਕ, ਪਾਂਧੀ ਰੂਪ ਨਾ ਕੋਇ ਵਟਾਈਆ। ਪੁਰਖ ਅਕਾਲ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਸਾਚਾ ਪਏ ਉਠ, ਗੂੜ੍ਹੀ ਨੀਂਦ ਪੜਦਾ ਲਾਹੀਆ। ਤਿੰਨ ਜੁਗ ਜੋ ਬੈਠਾ ਰਿਹਾ ਚੁੱਪ, ਅੰਤ ਆਪਣੀ ਲਏ ਅੰਗੜਾਈਆ। ਉਚੀ ਕੂਕ ਕਹੇ ਮੁਖ, ਪ੍ਰਭੂ ਤੇਰੀ ਇਕ ਸਰਨਾਈਆ। ਮੈਂਨੂੰ ਕੋਈ ਨਾ ਆਵੇ ਦੁੱਖ, ਦਰਦ ਲੱਗੇ ਕੋਈ ਨਾ ਰਾਈਆ । ਮੈਂ ਸੀਸ ਨਿਵਾਵਾਂ ਝੁਕ, ਹੰਕਾਰ ਵਿਕਾਰ ਮੇਰੇ ਵਿਚ ਨਾ ਕੋਇ ਦਸਾਈਆ। ਮੈਂ ਤੇਰਾ ਲਾਡਲਾ ਪੁੱਤ, ਤੂੰ ਮੇਰਾ ਪਿਤਾ ਮਾਈਆ। ਸਚ ਸੁਹਾਉਣੀ ਸੱਚੀ ਰੁੱਤ, ਰਤ ਆਪਣੇ ਨਾਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੀਸ ਜਗਦੀਸ ਅਸੀਸ ਇਕ ਰਖਾਈਆ। ਉਠ ਸੁੱਤ ਪਿਆਰੇ ਲਾਲ, ਸ੍ਰੀ ਭਗਵਾਨ ਦਇਆ ਕਮਾਇੰਦਾ। ਸਾਚਾ
ਮਾਰਗ ਦਏ ਸਿਖਾਲ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਇਕੋ ਇਸ਼ਟ ਜਣਾਉਣਾ ਪੁਰਖ ਅਕਾਲ, ਦੂਜਾ ਦੇਵ ਨਜ਼ਰ ਕੋਇ ਨਾ ਆਇੰਦਾ। ਲੋਕਮਾਤ ਸਚ ਬਣਾਉਣੀ ਧਰਮਸਾਲ, ਭਗਤ ਭਗਵਾਨ ਮੇਲ ਮਿਲਾਇੰਦਾ। ਜਾ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਹੁਕਮ ਸੁਣਾਇੰਦਾ। ਜੋ ਪਾਰਬ੍ਰਹਮ ਦੀ ਘਾਲਣ ਰਹੇ ਘਾਲ, ਤਿਨ੍ਹਾਂ ਤੇਰੇ ਨਾਲ ਰਲਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਵਖਾਇੰਦਾ। ਲੇਖਾ ਮੁਕਾ ਸ਼ਾਹ ਕੰਗਾਲ, ਚਾਰ ਵਰਨ ਇਕੋ ਘਰ ਬਹਾਇੰਦਾ। ਸ਼ਬਦ ਗੁਰੂ ਗੁਰਦੇਵ ਬਣ ਦਲਾਲ, ਸਤਿਗੁਰ ਸਾਚੀ ਸੇਵ ਕਮਾਇੰਦਾ। ਦੀਪਕ ਦੀਆ ਇਕੋ ਬਾਲ, ਜੋਤੀ ਜਾਤਾ ਡਗਮਗਾਇੰਦਾ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਨਿਝਰ ਝਿਰਨਾ ਆਪ ਝਿਰਾਇੰਦਾ। ਸਾਚਾ ਮੰਦਰ ਦਏ ਵਖਾਲ, ਧਰਮ ਦੁਆਰੇ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਆਪ ਸਮਝਾਇੰਦਾ। ਸਤਿਜੁਗ ਸਾਚੇ ਜਾਣਾ ਉਠ, ਸੋ ਸਾਹਿਬ ਆਪ ਜਣਾਈਆ। ਪੁਰਖ ਅਕਾਲ ਗਿਆ ਤੁਠ, ਮਿਹਰ ਨਜ਼ਰ ਉਠਾਈਆ। ਤੇਰੀ ਸੁਹਾਏ ਸੁਹੰਜਣੀ ਰੁੱਤ, ਰੁੱਤ ਆਪਣੇ ਨਾਲ ਮਹਿਕਾਈਆ। ਤੇਰਾ ਮਾਲਕ ਅਬਿਨਾਸ਼ੀ ਅਚੁਤ, ਦੂਜਾ ਨਜ਼ਰ ਕੋਈ ਨਾ ਆਈਆ। ਤੇਰਾ ਖ਼ਾਲਕ ਤੇਰੀ ਖ਼ਲਕ ਵੇਖੇ ਅੰਦਰ ਬਾਹਰ ਮੁਖ, ਮੁਖ ਮੁਖੜਾ ਆਪ ਧਵਾਈਆ। ਲੋਕਮਾਤ ਨਾ ਬਹਿਣਾ ਚੁੱਪ, ਜਾ ਕੇ ਹੋਕਾ ਦੇ ਵਾਹੋ ਦਾਹੀਆ। ਸ੍ਰੀ ਭਗਵਾਨ ਜੋ ਸਭ ਦੇ ਅੰਦਰ ਬੈਠਾ ਛੁਪ, ਸੋ ਪੁਰਖ ਨਿਰੰਜਣ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸਤਿ ਧਰਮ, ਧਰਮ ਆਤਮਾ ਆਪ ਜਣਾਇੰਦਾ। ਸਤਿਜੁਗ ਤੇਰਾ ਇਕੋ ਕਰਮ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਤਿਜੁਗ ਤੇਰਾ ਇਕੋ ਵਰਨ, ਵਰਨ ਆਤਮ ਨਜ਼ਰ ਕੋਇ ਨਾ ਆਇੰਦਾ। ਸਤਿਜੁਗ ਤੇਰਾ ਇਕੋ ਅੱਖਰ ਪੜ੍ਹਨ, ਢੋਲਾ ਇਕੋ ਇਕ ਸੁਣਾਇੰਦਾ। ਸਤਿਜੁਗ ਤੇਰਾ ਇਕੋ ਮਾਰਗ ਸਾਰੇ ਚੜ੍ਹਨ, ਰਹਿਬਰ ਇਕੋ ਇਕ ਸਮਝਾਇੰਦਾ। ਸਤਿਜੁਗ ਤੇਰਾ ਦੁਆਰਾ ਇਕੋ ਮੰਗਣ ਸਰਨ, ਸਰਨਗਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਸਾਚੀ ਕਾਰ ਕਮਾਇੰਦਾ। ਸਤਿਜੁਗ ਮਿਲਦਾ ਵੇਖ ਵਰ, ਕਲਜੁਗ ਨੈਣ ਉਠਾਈਆ। ਦੋਏ ਜੋੜ ਡਿਗਾ ਸਰਨਾਈ ਦੜ, ਪ੍ਰਭ ਅੱਗੇ ਸੀਸ ਝੁਕਾਈਆ। ਕਿਰਪਾ ਨਿਧਾਨ ਕੀ ਰਿਹਾ ਕਰ, ਤੇਰਾ ਭੇਵ ਕੋਇ ਨਾ ਆਈਆ। ਮੈਂ ਤੇਰੀ ਸੇਵਾ ਕੀਤੀ ਘਰ ਘਰ, ਧੁਰ ਦਾ ਹੁਕਮ ਸੀਸ ਝੁਕਾਈਆ। ਤੇਰਾ ਭੌ ਚੁਕਾਇਆ ਸਭ ਤੋ ਡਰ, ਭਰਮ ਭੁਲਾਈ ਸਰਬ ਲੋਕਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਬਣਾਇਆ ਗੜ੍ਹ, ਕੂੜੀ ਕਿਰਿਆ ਨਾਲ ਰਲਾਈਆ। ਤ੍ਰੈਗੁਣ ਅਗਨੀ ਵੇਖ ਸ੍ਰਿਸ਼ਟੀ ਰਹੀ ਸੜ, ਅੱਗੇ ਹੋ ਨਾ ਕੋਇ ਬਚਾਈਆ। ਤੇਰੇ ਦੁਆਰੇ ਕੋਈ ਨਾ ਸਕੇ ਵੜ, ਨੌ ਦੁਆਰੇ ਪੰਧ ਨਾ ਕੋਇ ਮੁਕਾਈਆ। ਸੁਰਤੀ ਸ਼ਬਦੀ ਫੜੇ ਨਾ ਕੋਈ ਲੜ, ਸਭ ਦੇ ਪੱਲੂ ਦਿਤੇ ਛੁਡਾਈਆ। ਕਰੇ ਵਿਭਚਾਰੀ ਨਾਰੀ ਨਰ, ਹਰਿ ਕੰਤ ਨਜ਼ਰ ਕਿਸੇ ਨਾ ਆਈਆ। ਕੱਚੇ ਬਿਰਹੋ ਰਹੇ ਝੜ, ਬੇਪਰਵਾਹ ਤੇਰਾ ਹੁਕਮ ਸਮਝ ਕੋਇ ਨਾ ਪਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮੈਂ ਇਕੋ ਮੰਗਾ ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਮੇਰਾ ਲੇਖਾ ਪੂਰ ਕਰਾਈਆ। ਕਲਜੁਗ ਕਹੇ ਮੇਰਾ ਪੂਰਾ ਲੇਖਾ, ਪ੍ਰਭ ਅੰਤ ਅੰਤ ਕਰਾਈਆ। ਕਿਸੇ ਨਾ ਰਹੇ ਕੋਈ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ।
ਬਚਿਆ ਰਹੇ ਨਾ ਕੋਈ ਮੁੱਲਾ ਸ਼ੇਖ਼ਾ, ਮੁਸਾਇਕ ਨਜ਼ਰ ਕੋਇ ਨਾ ਆਈਆ। ਪੰਡਤ ਪਾਂਧਾ ਕੋਈ ਨਾ ਜਾਣੇ ਲੇਖਾ, ਰੇਖਾ ਸਭ ਦੀ ਦੇ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਾਹ ਪਾਤਸ਼ਾਹ ਨਜ਼ਰ ਕੋਈ ਨਾ ਆਵੇ ਨੇਤਾ, ਰਾਜ ਰਾਜਾਨਾਂ ਖ਼ਾਕ ਦੇ ਮਿਲਾਈਆ। ਫਿਰੇ ਦਰੋਹੀ ਦੇਸ ਪਰਦੇਸਾ, ਨਵ ਨੌ ਰੋਵੇ ਮਾਰੇ ਧਾਹੀਂਆ। ਪਿਤਾ ਪੁਤ ਰਹੇ ਨਾ ਹੇਤਾ, ਮਾਤ ਗੋਦ ਨਾ ਕੋਇ ਸੁਹਾਈਆ । ਪ੍ਰਭ ਓਸ ਵੇਲੇ ਦਾ ਕਰ ਲੈ ਚੇਤਾ, ਜਿਸ ਵੇਲੇ ਲੋਕਮਾਤ ਮੇਰਾ ਜਨਮ ਦਿਵਾਈਆ। ਤੇਰੇ ਹੁਕਮ ਅੰਦਰ ਖੇਡੀ ਆਣ ਕੇ ਖੇਡਾ, ਕੂੜਾ ਨਾਤਾ ਜੋੜਿਆ ਭੈਣ ਭਾਈਆ। ਸਾਚਾ ਰਿਹਾ ਨਾ ਕਿਸੇ ਹੇਤਾ, ਸੱਜਣ ਸੱਜਣ ਠੱਗੀਆਂ ਰਹੇ ਕਮਾਈਆ। ਬਿਨ ਹਰਿ ਨਾਮੇ ਕਲਜੁਗ ਸੁੰਞਾ ਦਿਸੇ ਖੇਤਾ, ਗੁਰ ਅਵਤਾਰ ਪੀਰ ਪੈਗ਼ੰਬਰ ਰਾਖਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੈਂ ਤੇਰਾ ਛੋਟਾ ਬਾਲਾ ਨਿੱਕਾ, ਚੌਥਾ ਜੁਗ ਸੀਸ ਝੁਕਾਈਆ । ਛੋਟੇ ਬਾਲੇ ਸੁਣ ਬਾਤ, ਸੋ ਸਾਹਿਬ ਆਪ ਜਣਾਈਆ। ਕਲਜੁਗ ਤੇਰਾ ਲੇਖਾ ਲਿਖਿਆ ਕਲਮ ਦਵਾਤ, ਸ਼ਾਹੀ ਕਾਗ਼ਜ਼ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਵੇਖਿਆ ਖ਼ੂਬ ਤਮਾਸ਼, ਨਵ ਨੌ ਤੇਰਾ ਰੰਗ ਨਜ਼ਰੀ ਆਈਆ। ਕੂੜੀ ਕਿਰਿਆ ਘਰ ਘਰ ਪਾਈ ਖ਼ਾਹਸ਼, ਖ਼ਾਲਸ ਕੋਈ ਨਾ ਹੱਟ ਵਖਾਈਆ। ਚਾਰ ਵਰਨ ਅਠਾਰਾਂ ਬਰਨ ਕੀਤੇ ਫ਼ਾਸ਼ ਫ਼ਾਸ਼, ਤਿਰਛਾ ਤੀਰ ਇਕ ਚਲਾਈਆ। ਸੰਗੀ ਸਾਥੀ ਕੋਈ ਨਾ ਦੇਵੇ ਸਾਥ, ਗੁਰਮੁਖ ਗੁਰ ਗੁਰ ਤੋੜ ਨਾ ਕੋਇ ਨਿਭਾਈਆ। ਰਸਨਾ ਜਿਹਵਾ ਬੱਤੀ ਦੰਦ ਦਿਵਸ ਰੈਣ ਕਰਦੇ ਸਾਰੇ ਪਾਠ, ਅੰਤਰ ਆਤਮ ਹਿਰਦੇ ਹਰਿ ਨਾ ਕੋਇ ਵਸਾਈਆ। ਚਰਨ ਪ੍ਰੀਤੀ ਕੋਈ ਨਾ ਬੰਨ੍ਹੇ ਨਾਤ, ਸਾਚਾ ਜੋੜ ਜੋੜ ਨਾ ਕੋਇ ਵਖਾਈਆ। ਚਾਰੋ ਕੁੰਟ ਅੰਧੇਰੀ ਰਾਤ, ਵਾਹਵਾ ਤੇਰੀ ਵੱਡੀ ਵਡਿਆਈਆ। ਤੇਰਾ ਨਾਤਾ ਜੁੜਿਆ ਇਕੋ ਇਕ ਪੁਰਖ ਸਮਰਾਥ, ਸਮਰਥ ਪੁਰਖ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭਰਮ ਰਿਹਾ ਚੁਕਾਈਆ। ਕਲਜੁਗ ਵੇਖ ਮਾਰ ਧਿਆਨ, ਧੁਰ ਦੀ ਧਾਰ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਗਣ ਦਾਨ, ਦਰ ਬੈਠੇ ਸੀਸ ਝੁਕਾਈਆ। ਗੋਬਿੰਦ ਸੂਰਾ ਨੌਜਵਾਨ, ਕਲਗੀ ਤੋੜਾ ਸੀਸ ਟਿਕਾਈਆ। ਜੋਧਾ ਸੂਰਬੀਰ ਬਲਵਾਨ, ਖੜਗ ਖੰਡਾ ਇਕ ਚਮਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੇ ਅੱਗੇ ਇਕ ਅਰਜੋਈਆ । ਜਿਸ ਛੋਟੇ ਬਾਲ ਨੀਂਹਾਂ ਥੱਲੇ ਦੱਬੇ ਅਞਾਣ, ਤਿਸ ਦਾ ਲੇਖਾ ਦਿਆਂ ਮੁਕਾਈਆ। ਬਿਨ ਚਾਰ ਲੱਖ ਬੱਤੀ ਹਜ਼ਾਰ ਤੇਰੀ ਜੜ ਉਖੜੇ ਜਹਾਨ, ਸਤਿਗੁਰ ਗੋਬਿੰਦ ਰਿਹਾ ਉਖੜਾਈਆ। ਉਹਦਾ ਖੰਡਾ ਮੁੜ ਕੇ ਕਦੀ ਨਾ ਆਵੇ ਵਿਚ ਮਿਆਨ, ਫ਼ੈਸਲਾ ਹੱਕ ਹੱਕ ਕਰਾਈਆ। ਉਸ ਦੇ ਅੱਗੇ ਜਾ ਕੇ ਦੇ ਬਿਆਨ, ਆਪ ਆਪਣਾ ਹਾਲ ਸੁਣਾਈਆ। ਕਰ ਰਹਿਮ ਜੇ ਤੇਰੀ ਕਰੇ ਕਲਿਆਣ, ਕਾਇਰ ਤੇਰਾ ਲੇਖਾ ਦਏ ਮੁਕਾਈਆ। ਕਲਜੁਗ ਰੋਵੇ ਨੈਤਰ ਨੀਰ ਵਹਾਏ ਨੈਣ ਬਾਲੀ ਬੁੱਧ ਅਞਾਣ, ਮੇਰੀ ਸਮਝ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਦਏ ਸਮਝਾਈਆ। ਕਲਜੁਗ ਉਠ ਵੇਖ ਗੋਬਿੰਦ, ਸੂਰਾ ਸਤਿਗੁਰ ਇਕੋ ਨਜ਼ਰੀ ਆਈਆ। ਪੁਰਖ ਅਕਾਲ ਦੀ ਬਣਿਆ ਬਿੰਦ, ਅੰਤ ਗੁਰਦੇਵ ਇਕ ਮਨਾਈਆ। ਤੇਰੀ ਮੇਟੇ ਓਹੋ ਚਿੰਦ, ਦੂਜਾ ਨਜ਼ਰ ਕੋਇ ਨਾ ਆਈਆ। ਗਹਿਰ ਗੰਭੀਰ ਸਾਗਰ ਸਿੰਧ, ਦਇਅਵਾਨ ਦਇਆਵਾਨ ਦਇਆਵਾਨ ਅਖਵਾਈਆ। ਜੇ ਬਖ਼ਸ਼ੇ ਤੇਰੀ ਜਿੰਦ, ਜ਼ਿੰਦਗੀ
ਤੇਰੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਕਲਜੁਗ ਕਹੇ ਮੈਂਨੂੰ ਆਵੇ ਡਰ, ਭੈ ਭਿਆਨਕ ਨਜ਼ਰੀ ਆਈਆ। ਕਿਸ ਬਿਧ ਗੋਬਿੰਦ ਖੇੜੇ ਜਾਵਾਂ ਵੜ, ਮੇਰਾ ਨੇਤਰ ਨੈਣ ਸ਼ਰਮਾਈਆ। ਸੂਰਬੀਰ ਕਿਸ ਬਿਧ ਮੇਰੀ ਕਰਨੀ ਲਏ ਫੜ, ਫੜ ਕੇ ਦਏ ਸਜ਼ਾਈਆ। ਮੇਰੀ ਅੰਤ ਉਖੜੇ ਜੜ੍ਹ, ਬੂਟਾ ਫੇਰ ਨਾ ਕੋਇ ਲਗਾਈਆ। ਮੇਰੇ ਪਿਛੇ ਮੇਰੀ ਖ਼ਾਹਸ਼ ਜਾਏ ਮਰ, ਜੂਠ ਝੂਠ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕੋ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਭਗਵਾਨ, ਦੋ ਜਹਾਨਾਂ ਵਾਲੀ ਆਪ ਜਣਾਇੰਦਾ। ਚਰਨ ਕਵਲ ਕਰ ਧਿਆਨ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਦੋਏ ਜੋੜ ਕਰ ਪਰਨਾਮ, ਸਜਦਾ ਇਕੋ ਇਕ ਵਖਾਇੰਦਾ। ਮੂੰਹੋ ਬੋਲ ਕਹਿਣਾ ਮੈਂ ਬਰਦਾ ਗ਼ੁਲਾਮ, ਗ਼ੁਰਬਤ ਰੂਪ ਨਾ ਕੋਇ ਵਟਾਇੰਦਾ। ਤੂੰ ਸਾਹਿਬ ਸਤਿਗੁਰ ਮਿਹਰਵਾਨ, ਤੇਰੀ ਸਰਨ ਸਰਨਾਈ ਇਕ ਤਕਾਇੰਦਾ। ਹਉਂ ਭੁੱਲਾ ਬਾਲੀ ਬੁੱਧ ਅਞਾਣ, ਦਰ ਤੇਰੇ ਅਲਖ ਜਗਾਇੰਦਾ। ਤੂੰ ਜੋਧਾ ਸੂਰਬੀਰ ਨੌਂਜਵਾਨ, ਤੇਰਾ ਭੈ ਭੌ ਮੈਥੋ ਝੱਲਿਆ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਾਚਾ ਪੜਦਾ ਆਪ ਉਠਾਇੰਦਾ। ਕਲਜੁਗ ਦੂਰ ਦੁਰਾਡਾ ਜਾਏ ਡਰਦਾ, ਨੇਤਰ ਨੈਣਾਂ ਨੀਰ ਵਹਾਈਆ। ਗੋਬਿੰਦ ਗੋਬਿੰਦ ਗੋਬਿੰਦ ਪੜ੍ਹਦਾ, ਅੰਤਰ ਆਤਮ ਇਕ ਆਵਾਜ਼ ਸੁਣਾਈਆ। ਦਰੋਹੀ ਦਰੋਹੀ ਮੈਂ ਤੇਰਾ ਬਰਦਾ, ਤੂੰਹੀ ਤੂੰਹੀ ਨਜ਼ਰੀ ਆਈਆ। ਬਿਨ ਤੇਰੇ ਮੇਰਾ ਲੜ ਕੋਈ ਨਾ ਫੜਦਾ, ਰੁੜ੍ਹਦੀ ਜਾਏ ਜਗਤ ਲੋਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਭ ਤੈਨੂੰ ਵੇਖ ਪਿਛੇ ਹਟਦਾ, ਤੇਰਾ ਤੇਜ ਝੱਲਿਆ ਨਾ ਜਾਈਆ। ਦੋ ਜਹਾਨ ਤੇਰਾ ਇਕੋ ਝਟਕਾ, ਤੇਰਾ ਵਾਰ ਝੱਲੇ ਨਾ ਕੋਈ ਤੇਰਾ ਖੰਡਾ ਸਕੇ ਨਾ ਅਟਕਾਈਆ। ਮੈਨੂੰ ਇਕੋ ਦਿਸੇ ਖਟਕਾ, ਤੂੰ ਮੇਰੀ ਜੜ੍ਹ ਦੇਣੀ ਉਖੜਾਈਆ। ਤੂੰ ਆਪਣੇ ਕਮਰਕਸੇ ਬੱਧਾ ਆਪਣਾ ਪਟਕਾ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਤੇਰਾ ਮੇਲ ਪੁਰਖ ਕਰਤਾ, ਕਰਤਾ ਪੁਰਖ ਤੇਰਾ ਪਿਤਾ ਅਖਵਾਈਆ। ਮੈਂ ਜੀਂਵਦਿਆਂ ਜੀਂਵਦਿਆਂ ਤੇਰੇ ਅੱਗੇ ਮਰਦਾ, ਮਰਦ ਮਰਦਾਨੇ ਤੇਰੀ ਸਚ ਸਰਨਾਈਆ। ਦੋਏ ਜੋੜ ਵਾਸਤਾ ਕਰਦਾ, ਨਿਉਂ ਨਿਉਂ ਲਾਗਾਂ ਪਾਈਂਆ। ਇਕੋ ਮੰਗ ਹੋ ਮੰਗਤਾ ਮੰਗਦਾ, ਮੰਗਣ ਆਇਆ ਬਣ ਕੇ ਪਾਂਧੀ ਰਾਹੀਆ। ਤੇਰੇ ਚਰਨ ਕਵਲ ਕਦੇ ਨਾ ਸੰਗਦਾ, ਸ਼ਰਮ ਹਯਾ ਦਿਤੀ ਗਵਾਈਆ। ਤੇਰਾ ਦੁਆਰ ਤੇਰੀ ਮਿਹਰ ਨਜ਼ਰ ਨਾਲ ਲੰਘਦਾ, ਕਦਮ ਕਦਮ ਤੇਰੇ ਕਦਮਾਂ ਉਤੇ ਟਿਕਾਈਆ। ਤੂੰ ਵੇਖ ਹਾਲ ਮੇਰੇ ਗ਼ਰੀਬ ਘਰ ਦਾ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਸਾਰੇ ਤੈਥੋ ਦਿਤੇ ਭੁਲਾਈਆ। ਤੇਰੇ ਹੁਕਮੇ ਅੰਦਰ ਮੈਂ ਖੇਲ ਕਰਦਾ, ਨਾਲ ਮੁਹੰਮਦ ਦਏ ਗਵਾਹੀਆ। ਅੱਲਾ ਰਾਣੀ ਖੁੱਲੀ ਮੀਂਢੀ ਕੋਈ ਨਾ ਵਰਦਾ, ਬਣ ਰਕਾਨ ਨੇਤਰ ਨੈਣ ਰੋਵੇ ਮਾਰੇ ਧਾਹੀਂਆ। ਸਦੀ ਵੀਹਵੀਂ ਮੈਂ ਪੱਲੂ ਤੇਰਾ ਫੜਦਾ, ਲੇਖਾ ਛੁਟੇ ਸਰਬ ਲੋਕਾਈਆ। ਗੋਬਿੰਦ ਸੂਰਾ ਇਸ਼ਾਰਾ ਇਕੋ ਕਰਦਾ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਪਾਰਬ੍ਰਹਮ ਪਰਮੇਸ਼ਵਰ ਮੈਨੂੰ ਮਰਦ ਬਣਾਇਆ ਵਿਚੋ ਮਰਦਾਂ, ਮਰਦ ਮਰਦਾਨਗੀ ਮੇਰੇ ਹੱਥ ਰਖਾਈਆ। ਅੱਗੇ ਫੇਰ ਦੱਸੂੰ ਖੇਲ ਤੇਰੇ ਘਰ ਦਾ, ਪੰਦਰਾਂ ਕੱਤਕ ਰੁੱਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਨਰਾਇਣ ਇਕੋ ਜਾਤਾ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਾਈਆ।
੧੧ ਅੱਸੂ ੨੦੨੦ ਬਿਕਰਮੀ ਗੁਰਦੀਪ ਸਿੰਘ ਦੇ ਗ੍ਰਹਿ ਪਿੰਡ ਤੂਤ ਜ਼ਿਲਾ ਫ਼ਿਰੋਜ਼ਪੁਰ
ਸਤਿਗੁਰ ਪੂਰਾ ਦਇਆ ਕਮਾਇੰਦਾ। ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਗਿਆਨਵੰਤ ਸਾਚਾ ਗਿਆਨ, ਨਾਮ ਨਿਧਾਨ ਬੂਝ ਬੁਝਾਇੰਦਾ। ਜੋਬਨਵੰਤਾ ਨੌਜਵਾਨ, ਨੌਬਤ ਇਕੋ ਨਾਮ ਸੁਣਾਇੰਦਾ। ਘਰ ਮੰਦਰ ਕਰ ਪਹਿਚਾਨ, ਗ੍ਰਹਿ ਆਪਣਾ ਆਸਣ ਲਾਇੰਦਾ। ਗੁਰਮੁਖ ਸੱਜਣ ਸੁਹੇਲੇ ਚਤੁਰ ਸੁਘੜ ਸੁਜਾਨ, ਸੋਝੀ ਆਤਮ ਪਰਮਾਤਮ ਆਪ ਸਮਝਾਇੰਦਾ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਹਰਿਜਨ ਮੇਲਾ ਗੋਬਿੰਦ ਧਾਰ, ਹਰਿ ਕਰਤਾ ਆਪ ਕਰਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਜੀਵ ਜਹਾਨੀ ਖੋਜ ਖੋਜਾਇੰਦਾ। ਸੰਤ ਸੁਹੇਲੇ ਸਤਿ ਉਠਾਲ, ਆਪ ਆਪਣਾ ਭੇਵ ਚੁਕਾਇੰਦਾ। ਜਨਮ ਜਨਮ ਦੀ ਵੇਖੇ ਕੀਤੀ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਸਤਿਗੁਰ ਹੋ ਕੇ ਬਣੇ ਦਲਾਲ, ਸਚ ਦਲਾਲੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲਾਇੰਦਾ। ਖੋਲ੍ਹੇ ਭੇਵ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵਡ ਵਡਿਆਈਆ । ਹਰਿਜਨ ਹਰਿਜਨ ਪੂਰੀ ਕਰੇ ਆਸ, ਆਸਾ ਮਨਸਾ ਮੇਲ ਮਿਲਾਈਆ। ਲੇਖਾ ਜਾਣੇ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ। ਜਨ ਭਗਤਾਂ ਖ਼ਾਤਰ ਆਏ ਖ਼ਾਸ, ਖ਼ਾਲਸ ਆਪਣਾ ਨਾਮ ਜਪਾਈਆ। ਸਾਢੇ ਤਿੰਨ ਹੱਥ ਵੇਖੇ ਜੰਗਲ ਜੂਹ ਪਰਭਾਸ, ਡੂੰਘੀ ਭਵਰੀ ਫੋਲ ਫੋਲਾਈਆ। ਲੇਖ ਚੁਕਾਏ ਪਵਣ ਸਵਾਸ, ਸਵਾਸ ਸਵਾਸਾਂ ਨਾਲ ਰਲਾਈਆ। ਅੰਦਰ ਬਾਹਰ ਬਾਹਰ ਅੰਦਰ ਦੇਵੇ ਸਾਥ, ਸੱਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਦੇਵੇ ਆਪਣਾ ਗਿਆਨ, ਧਿਆਨ ਇਕੋ ਚਰਨ ਰਖਾਈਆ।