ਪੁਸਤਕਾਲਾਭਾਗ ੧੫

੧੧ ਅੱਸੂ ੨੦੨੦ ਬਿਕਰਮੀ ਗੁਰਦੇਵ ਕੌਰ ਦੇ ਗ੍ਰਹਿ ਪਿੰਡ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿਜੁਗ ਕਹੇ ਪੁਰਖ ਅਬਿਨਾਸ਼, ਪ੍ਰਭ ਤੇਰੀ ਓਟ ਤਕਾਈਆ। ਵਸਤ ਅਮੋਲਕ ਦੇ ਦਾਤ, ਸਚ ਖ਼ਜ਼ੀਨਾ ਝੋਲੀ ਪਾਈਆ। ਚਰਨ ਕਵਲ ਬਖ਼ਸ਼ ਸਾਚਾ ਨਾਤ, ਚਰਨੋਦਕ ਇਕੋ ਮੁਖ ਚੁਆਈਆ। ਸ਼ਬਦ ਅਨਾਦ ਸੁਣਾ ਗਾਥ, ਢੋਲਾ ਸੋਹਲਾ ਇਕ ਪੜ੍ਹਾਈਆ। ਅੰਦਰ ਬਾਹਰ ਰਹਿਣਾ ਸਾਥ, ਵਿਛੜ ਕਦੇ ਨਾ ਜਾਈਆ। ਮੰਡਲ ਮੰਡਪ ਪਾਉਣੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਲੇਖਾ ਜਾਣ ਪਵਣ ਸਵਾਸ, ਘਟ ਘਟ ਮੇਲ ਮਿਲਾਈਆ । ਕੀਤਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਈਆ। ਮੇਰੀ ਠਾਕਰ ਪੂਰੀ ਕਰਨੀ ਆਸ, ਮਿਹਰ ਨਜ਼ਰ ਇਕ ਉਠਾਈਆ। ਦਾਤੇ ਦਾਨੀ ਵਡ ਗੁਣਤਾਸ, ਗਹਿਰ ਗੰਭੀਰ ਤੇਰੀ ਸਰਨਾਈਆ। ਸਾਚੀ ਕਰਨੀ ਪੂਰੀ ਖਾਹਸ਼, ਖ਼ਾਹਸ਼ ਇਕੋ ਇਕ ਰਖਾਈਆ। ਮੈਂ ਰਹਾਂ ਤੇਰਾ ਦਾਸ, ਬਣ ਸੇਵਕ ਸੇਵ ਕਮਾਈਆ। ਮੈਨੂੰ ਦੱਸਣਾ ਇਕੋ ਗੁਰੂ ਮਹਾਰਾਜ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜੋ ਜੁਗ ਚੌਕੜੀ ਕਰੇ ਕਾਜ, ਕਰਤਾ ਆਪਣੀ ਕਾਰ ਕਮਾਈਆ। ਜਿਸ ਦਾ ਦੋ ਜਹਾਨ

ਸਾਜਣ ਸਾਜ, ਪੁਰੀ ਲੋਅ ਬ੍ਰਹਿਮੰਡ ਖੰਡ ਰਚਨ ਰਚਾਈਆ। ਜਿਸ ਦੀ ਨਾਦ ਸ਼ਬਦ ਧੁਨ ਸੱਚੀ ਆਵਾਜ਼, ਦਰਗਾਹ ਸਾਚਾ ਰਾਗ ਅਲਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੱਖਦਾ ਲਾਜ, ਸਿਰ ਆਪਣਾ ਹੱਥ ਟਿਕਾਈਆ। ਜੋ ਭਗਤਾਂ ਦੇਵੇ ਸੱਚੀ ਦਾਤ, ਨਾਮ ਅਮੋਲਕ ਆਪ ਵਰਤਾਈਆ। ਜੋ ਸੰਤਾਂ ਮੇਟੇ ਅੰਧੇਰੀ ਰਾਤ, ਅੰਧ ਅੰਧੇਰਾ ਦਏ ਗਵਾਈਆ । ਜੋ ਗੁਰਮੁਖਾਂ ਕਰੇ ਉਤਮ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਜੋ ਗੁਰਸਿਖਾਂ ਉਪਜਾਏ ਆਪਣੀ ਸ਼ਾਖ਼, ਸ਼ਨਾਖ਼ਤ ਆਪਣੀ ਦਏ ਜਣਾਈਆ। ਸੋ ਸਤਿਗੁਰ ਮੇਰੇ ਵਸੇ ਪਾਸ, ਸਤਿ ਸਤਿ ਮੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਸਤਿਜੁਗ ਕਹੇ ਪ੍ਰਭ ਮੇਰੇ ਦੀਨ ਦਿਆਲ, ਤੇਰੀ ਇਕੋ ਓਟ ਤਕਾਈਆ। ਮੈਂ ਛੋਟਾ ਸੱਚਾ ਤੇਰਾ ਲਾਲ, ਬਾਲੀ ਬੁੱਧ ਰਿਹਾ ਕੁਰਲਾਈਆ। ਕਰਿਆ ਖੇਲ ਵਡ ਮਿਹਰਵਾਨ, ਮਿਹਰ ਨਜ਼ਰ ਉਠਾਈਆ । ਮੈਂ ਇਕੋ ਵੇਖਾਂ ਸੱਚਾ ਕਾਹਨ, ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਿਸੇ ਨੂਰੀ ਜਲਵਾ ਸਾਚੇ ਰਾਮ, ਹਰ ਘਟ ਰਮਿਆ ਬੇਪਰਵਾਹੀਆ । ਨੇਤਰ ਖੋਲ੍ਹ ਤਾਕ ਸੁਨੇਹੜਾ ਦੇਵੇ ਸਚ ਪੈਗ਼ੰਬਰ ਆਪ ਪੈਗ਼ਾਮ, ਕਲਮਾ ਇਕੋ ਇਕ ਸੁਣਾਈਆ। ਮੰਤਰ ਜਣਾਏ ਧੁਰ ਦਾ ਸਤਿਨਾਮ, ਨਾਮ ਸਤਿ ਇਕੋ ਰਾਗ ਅਲਾਈਆ । ਜਿਸ ਦਾ ਡੰਕਾ ਫ਼ਤਹਿ ਵੱਜੇ ਦੋ ਜਹਾਨ, ਜੁਗ ਚੌਕੜੀ ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਨਿਤ ਨਵਿਤ ਸੱਚਾ ਇਕ ਇਸਲਾਮ, ਇਸਮ ਆਜ਼ਮ ਦਏ ਵਖਾਈਆ । ਜਿਸ ਨੂੰ ਮਿਹਬਾਨ ਬੀਦੋ ਯਾ ਇਲਾਹੀ ਬੀ ਖ਼ੈਰ ਯਾ ਅੱਲਾ ਕਹਿ ਕਹਿ ਕਰਦੇ ਸਲਾਮ, ਸਜਦਾ ਸੀਸ ਸੀਸ ਝੁਕਾਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਝੋਲੀ ਡਾਹੀਆ। ਸਤਿਜੁਗ ਕਹੇ ਪ੍ਰਭ ਮੇਰੇ ਮੀਤ, ਵਡ ਵੱਡੇ ਤੇਰੀ ਸਰਨਾਈਆ। ਆਦਿ ਜੁਗਾਦਿ ਬੈਠਾ ਰਹੇਂ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਆਪਣੀ ਦੱਸ ਸਾਚੀ ਰੀਤ, ਰੀਤੀਵਾਨ ਤੇਰੀ ਵਡਿਆਈਆ। ਮੈਂ ਤੇਰਾ ਗਾਵਾਂ ਇਕੋ ਗੀਤ, ਧਿਆਨ ਇਕੋ ਇਕ ਰਖਾਈਆ। ਜਿਧਰ ਵੇਖਾਂ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸਤ ਦੀਪ ਨਜ਼ਰੀ ਆਏ ਸ਼ਿਵਦਵਾਲਾ ਮੱਠ ਮਸੀਤ, ਗੁਰੂਦੁਆਰਾ ਇਕੋ ਆਪ ਦਰਸਾਈਆ। ਜਿਸ ਘਰ ਵਸੇ ਹਸਤ ਕੀਟ, ਊਚ ਨੀਚ ਬੈਠਣ ਡੇਰਾ ਲਾਈਆ। ਜਿਸ ਮੰਦਰ ਤੇਰੀ ਦਿਸੇ ਪ੍ਰੀਤ, ਦੂਜਾ ਸਾਕ ਸੈਣ ਨਜ਼ਰ ਕੋਇ ਨਾ ਆਈਆ । ਇਕੋ ਛਤਰ ਝੁੱਲੇ ਸੀਸ, ਜਗਦੀਸ ਸਾਚੇ ਤਖ਼ਤ ਸੋਭਾ ਪਾਈਆ। ਮੈਂ ਬਾਲਾ ਨਿੱਕਾ ਵਡ ਪਾਪੀ ਨੀਚਨ ਨੀਚ, ਬਿਨ ਤੇਰੇ ਤਰ ਨਾ ਸਕਾਂ ਰਾਈਆ। ਮੇਰੀ ਕਾਇਆ ਰੱਖਣੀ ਠਾਂਡੀ ਸੀਤ, ਅੰਮਿਤ ਮੇਘ ਇਕ ਬਰਸਾਈਆ। ਦਿਵਸ ਰੈਣ ਵਸਣਾ ਚੀਤ, ਦੂਜੀ ਠਗੌਰੀ ਕੋਈ ਨਾ ਪਾਈਆ। ਕਰਵਟ ਦੇ ਨਾ ਦੇਣੀ ਪੀਠ, ਸਨਮੁਖ ਆਪਣਾ ਮੁਖ ਵਖਾਈਆ। ਸਾਚੀ ਕਿਰਪਾ ਕਰ ਬਖ਼ਸ਼ੀਸ਼, ਬਖ਼ਸ਼ਸ਼ ਰਹਿਮਤ ਤੇਰੇ ਹੱਥ ਨਜ਼ਰੀ ਆਈਆ। ਸਾਚਾ ਕਲਮਾ ਦੱਸ ਹਦੀਸ, ਹਜ਼ਰਤ ਇਕੋ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਬੈਠਾ ਝੋਲੀ ਡਾਹੀਆ। ਸਤਿਜੁਗ ਝੋਲੀ ਬੈਠਾ ਡਾਹ, ਦੋਏ ਜੋੜ ਧਿਆਨ ਲਗਾਈਆ । ਕਿਰਪਾ ਕਰ ਬੇਪਰਵਾਹ, ਬੇਅੰਤ ਤੇਰੀ ਸਰਨਾਈਆ। ਤੇਰੇ ਦੁਆਰੇ ਤੇਰਾ ਸੱਦਿਆ ਗਿਆ ਆ, ਦਰ ਬੈਠਾ ਅਲਖ ਜਗਾਈਆ। ਪਰਵਰਦਿਗਾਰ ਰਹਿਮਤ ਕਰ ਸਚ ਖ਼ੁਦਾ, ਬੇਨਜ਼ੀਰ ਤੇਰੀ ਮਿਲੀ ਸਚ ਸਰਨਾਈਆ। ਸਚ ਤਾਸੀਰ ਦੇ ਸਮਝਾ, ਅਕਸੀਰ ਆਪਣੇ ਹੱਥ ਰਖਾਈਆ। ਸਾਚੀ

ਤਕਦੀਰ ਤਕਬੀਰ ਦੇ ਪੜ੍ਹਾ, ਤਾਲੀਮ ਤੇਰੀ ਇਕੋ ਭਾਈਆ। ਸ਼ਰਅ ਜ਼ੰਜੀਰ ਦੇ ਕਟਾ, ਸ਼ਰੀਅਤ ਰੂਪ ਨਜ਼ਰ ਕੋਇ ਨਾ ਆਈਆ। ਅਸਲੀਅਤ ਆਪਣੀ ਦੇ ਸਮਝਾ, ਵਸਲ ਇਕੋ ਸੱਚੇ ਮਾਹੀਆ। ਰਹਿਮਤ ਰਹਿਮਾਨ ਦੇ ਕਮਾ, ਸਿਰ ਆਪਣਾ ਹੱਥ ਟਿਕਾਈਆ। · ਹਉਂ ਬਰਦਾ

ਤੇਰਾ ਗ਼ੁਲਾਮ, ਬਣ ਦਰਵੇਸ਼ ਸੇਵ ਕਮਾਈਆ। ਤੂੰ ਸਾਹਿਬ ਵਡ ਅਮਾਮ, ਸ਼ਾਹ ਪਾਤਸ਼ਾਹ ਤੇਰੀ ਸ਼ਹਿਨਸ਼ਾਹੀਆ। ਆਦਿ ਜੁਗਾਦੀ ਭੂਪਤ ਭੂਪ ਰਾਜ ਰਾਜਾਨ, ਪਾਰਬ੍ਰਹਮ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਦੇ ਦਾਨ, ਹਰਿ ਪੁਰਖ ਨਿਰੰਜਣ ਤੇਰੇ ਅੱਗੇ ਇਕੋ ਮੰਗ ਮੰਗਾਈਆ। ਏਕੰਕਾਰ ਕਰ ਕਲਿਆਣ, ਆਦਿ ਨਿਰੰਜਣ ਨਿਰਗੁਣ ਨੂਰੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਕਰ ਪਰਵਾਨ, ਧੁਰ ਫ਼ਰਮਾਨਾ ਦੇ ਸੁਣਾਈਆ । ਅਬਿਨਾਸ਼ੀ ਕਰਤੇ ਤੇਰੇ ਚਰਨ ਕਵਲ ਲੱਗਾ ਧਿਆਨ, ਨੈਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਸਚ ਪਰਧਾਨ, ਤੇਰੀ ਪਰਧਾਨਗੀ ਮੋਹੇ ਭਾਈਆ। ਸਚਖੰਡ ਨਿਵਾਸੀ ਨੌਜਵਾਨ, ਤੇਰਾ ਭੈ ਰਿਹਾ ਡਰਾਈਆ। ਥਿਰ ਘਰ ਤੇਰੇ ਖੇਲ ਮਹਾਨ, ਤੇਰਾ ਸੁੱਤ ਦੁਲਾਰਾ ਸ਼ਬਦ ਭੱਜਾ ਫਿਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਜੁਗ ਬੈਠਾ ਧਿਆਨ ਲਗਾਈਆ। ਸਤਿਜੁਗ ਕਹੇ ਦੋਵੇਂ ਹੱਥ ਜੋੜ, ਚਰਨ ਕਵਲ ਤੇਰੀ ਸਰਨਾਈਆ । ਸਾਹਿਬ ਸੁਆਮੀ ਸਤਿਗੁਰ ਸੱਚੇ ਮੋਹੇ ਇਕੋ ਤੇਰੀ ਲੋੜ, ਦੂਜਾ ਸੰਗ ਨਾ ਕੋਇ ਰਖਾਈਆ। ਸ਼ਾਹ ਸਵਾਰੇ ਚੜ੍ਹ ਕੇ ਵੇਖਣਾ ਅਗੰਮੀ ਘੋੜ, ਅਸਵ ਇਕੋ ਇਕ ਦੌੜਾਈਆ । ਏਥੇ ਓਥੇ ਦੋ ਜਹਾਨਾਂ ਲਾਉਣਾ ਸੱਚਾ ਪੌੜ, ਨਾਮ ਡੰਡਾ ਹੱਥ ਰਖਾਈਆ। ਚੱਕਰ ਲਾਉਣਾ ਵਿਚ ਅੰਧ ਘੋਰ, ਅੰਧ ਅੰਧੇਰਾ ਡੇਰਾ ਢਾਹੀਆ। ਬੇਪਰਵਾਹ ਹੋ ਕੇ ਜਾਣਾ ਬੌਹੜ, ਬੌਹੜੀ ਕੂਕਾਂ ਦਿਆਂ ਦੁਹਾਈਆ। ਤੁਧ ਬਿਨ ਮੀਤ ਨਹੀਂ ਕੋਈ ਔਰ, ਅਵਰਾ ਸੰਗ ਨਾ ਕੋਇ ਰਖਾਈਆ। ਨੇਤਰ ਖੋਲ੍ਹ ਵੇਖ ਕਰ ਕੇ ਗ਼ੌਰ, ਗਹਿਰ ਗੰਭੀਰ ਆਪਣੀ ਅੱਖ ਬਦਲਾਈਆ। ਮੇਰੀ ਤੇਰੇ ਹੱਥ ਡੋਰ, ਜਿਉਂ ਭਾਵੇਂ ਤਿਉਂ ਚੜ੍ਹਾਈਆ। ਵੇਖੀਂ ਦਰ ਤੋ ਦੇਵੀਂ ਨਾ ਹੋੜ, ਦਰ ਠਾਂਡੇ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਕਹੇ ਮੇਰੇ ਦਾਤਾਰ, ਦੀਨਾਂ ਨਾਥ ਤੇਰੀ ਸਰਨਾਈਆ। ਪ੍ਰੇਮ ਪ੍ਰੀਤੀ ਦੱਸ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਮੈਂ ਸੇਵਾ ਕਰਾਂ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਧਰਨੀ ਧਰਤ ਧਵਲ ਉਤੇ ਦੇਣਾ ਬਹਾਲ, ਮਿਹਰ ਨਜ਼ਰ ਨੈਣ ਉਠਾਈਆ। ਸਾਚੇ ਭਗਤਾਂ ਦੇਣਾ ਨਾਲ, ਭਗਤੀ ਮਾਰਗ ਇਕ ਸਮਝਾਈਆ। ਸਤਿਗੁਰ ਹੋ ਕੇ ਬਣੀਂ ਦਲਾਲ, ਨਿਰਗੁਣ ਸਰਗੁਣ ਮੇਲ ਮਿਲਾਈਆ । ਹਕੀਕਤ ਵੇਖੇਂ ਹੱਕ ਹਲਾਲ, ਹਾਲਤ ਸਭ ਦੀ ਫੋਲ ਫੋਲਾਈਆ। ਮੈਂ ਤੇਰਾ ਨਿੱਕਾ ਬਾਲ, ਸਚ ਸਚੀ ਮੰਗ ਮੰਗਾਈਆ। ਤੇਰੀ ਚਲੇ ਅਵਲੜੀ ਚਾਲ, ਦੋ ਜਹਾਨ ਸਮਝ ਕੋਇ ਨਾ ਪਾਈਆ। ਮੈਂ ਦਿਵਸ ਰੈਣ ਤੇਰੇ ਹੁਕਮ ਕਰਾਂ ਪ੍ਰਿਤਪਾਲ, ਧੁਰ ਦਾ ਹੁਕਮ ਇਕੋ ਨਜ਼ਰੀ ਆਈਆ। ਸਚ ਦੁਆਰੇ ਘਾਲਣ ਲਵਾਂ ਘਾਲ, ਕੀਤੀ ਘਾਲ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਹਰਿ ਨਿਰੰਕਾਰਾ ਕਰਤਾ ਪੁਰਖ ਨਾ ਕੋਈ ਸੋਗ ਨਾ ਕੋਈ ਹਰਖ, ਸਚ ਸੁਚ ਅਬਿਨਾਸ਼ੀ ਅਚੁਤ ਇਕੋ ਇਕ ਜਣਾਈਆ। ਸੁਣ ਸਤਿਜੁਗ ਮੇਰੇ ਸੱਚੇ ਲਾਲ, ਸੋ ਸਾਹਿਬ ਆਪ ਜਣਾਈਆ। ਸਤਿ ਦੁਆਰਾ ਤੇਰਾ ਸੱਚੀ ਧਰਮਸਾਲ, ਸਚਖੰਡ ਨਿਵਾਸੀ ਦਏ ਬਣਾਈਆ। ਸੋ ਪੁਰਖ ਨਿਰੰਜਣ ਚਲੇ ਤੇਰੇ ਨਾਲ, ਹਰਿ ਪੁਰਖ ਨਿਰੰਜਣ ਰਾਹ

ਵਖਾਈਆ। ਏਕੰਕਾਰ ਕਰੇ ਤੇਰੀ ਪ੍ਰਿਤਪਾਲ, ਆਦਿ ਨਿਰੰਜਣ ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਬਣੇ ਦਲਾਲ, ਅਬਿਨਾਸ਼ੀ ਕਰਤਾ ਵਿਛੜੇ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਕਮਾਲ, ਖ਼ਾਲਕ ਖ਼ਲਕ ਦਏ ਸਮਝਾਈਆ। ਸਤਿ ਧਰਮ ਦੀ ਚਲੇ ਅਵਲੜੀ ਚਾਲ, ਬ੍ਰਹਮ ਮੱਤ ਇਕ ਦ੍ਰਿੜਾਈਆ। ਬੁੱਧ ਮਤ ਲਏ ਸੰਭਾਲ, ਮਨ ਵਾਸਨਾ ਡੇਰਾ ਢਾਹੀਆ। ਨੌ ਖੰਡ ਪ੍ਰਿਥਮੀ ਸਤ ਦੀਪ ਸਾਚਾ ਵੱਜੇ ਇਕੋ ਤਾਲ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਰਸ ਪਿਆਲਾ ਦਏ ਪਿਆਲ, ਨਿਝਰ ਝਿਰਨਾ ਆਪ ਝਿਰਾਈਆ। ਘਰ ਵਖਾਏ ਇਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸਭ ਦੀ ਲਏ ਸੰਭਾਲ, ਸੰਬਲ ਆਪਣਾ ਚਰਨ ਟਿਕਾਈਆ । ਸਤਿਜੁਗ ਸੁਣ ਦੱਸੇ ਭਗਵੰਤ, ਪ੍ਰਭ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਸਤਿਗੁਰ ਸੱਚਾ ਇਕੋ ਕੰਤ, ਨਰ ਨਰਾਇਣ ਹਰਿ ਅਖਵਾਈਆ। ਦੋ ਜਹਾਨਾਂ ਦੇਵੇ ਮਣੀਆ ਮੰਤ, ਮੰਤਰ ਨਾਮ ਸਤਿ ਪੜ੍ਹਾਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਚੌਕੜੀ ਫੇਰਾ ਪਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਵਡਿਆਈਆ । ਬੋਧ ਅਗਾਧਾ ਬਣ ਕੇ ਪੰਡਤ, ਜੀਵ ਆਤਮ ਪਰਮਾਤਮ ਦਏ ਸਮਝਾਈਆ। ਮੇਲ ਮਿਲਾਵਾ ਸਾਚੀ ਸੰਗਤ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਜਮਾਤ ਜਣਾਈਆ। ਦੂਜੇ ਦਰ ਕਦੇ ਨਾ ਜਾਏ ਮੰਗਤ, ਦੇਵਣਹਾਰ ਸਰਬ ਅਖਵਾਈਆ। ਸੋ ਸਤਿਗੁਰ ਸੂਰਾ ਸਦਾ ਸਦਾ ਸੂਰਾ ਸਰਬੰਗਤ, ਹਰ ਘਟ ਰਮਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਇਕ ਸਮਝਾਈਆ। ਸਤਿਗੁਰ ਸੱਚਾ ਸੋ ਪੁਰਖ ਨਿਰੰਜਣ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਏ ਅੰਜਨ, ਨਿਜ ਨੇਤਰ ਕਰੇ ਰੁਸ਼ਨਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧਵਾਈਆ। ਘਰ ਪਰਕਾਸ਼ ਦੀਪਕ ਜਗਣ, ਅਗਿਆਨ ਅੰਧੇਰ ਮਿਟਾਈਆ। ਸੁਰਤੀ ਸ਼ਬਦ ਲਗਾਏ ਇਕੋ ਲਗਨ, ਦੂਜੀ ਤ੍ਰਿਖਾ ਨਾ ਕੋਇ ਰਖਾਈਆ । ਤ੍ਰੈਗੁਣ ਲੱਗੀ ਬੁਝਾਏ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਨਜ਼ਰੀ ਆਏ ਮੂਰਤ ਅਕਾਲ ਮਦਨ, ਮੋਹਣੀ ਆਪਣੀ ਧਾਰ ਰਖਾਈਆ। ਧੁਨ ਅਨਾਦੀ ਨਾਦ ਸਾਚੇ ਵੱਜਣ, ਅਨਹਦ ਨਾਦੀ ਰਾਗ ਅਲਾਈਆ। ਈੜਾ ਪਿੰਗਲ ਦੋਏ ਜੋੜ ਦਰ ਤੇ ਮੰਗਣ, ਸੁਖਮਨ ਟੇਢੀ ਬੰਕ ਨੈਣ ਸ਼ਰਮਾਈਆ। ਨੌ ਦੁਆਰੇ ਦੂਰ ਦੁਰਾਡੇ ਸੰਗਣ, ਆਪ ਆਪਣਾ ਮੁਖ ਭਵਾਈਆ। ਸੋ ਸਤਿਗੁਰ ਪੂਰਾ ਇਕੋ ਸਤਿਜੁਗ ਤੇਰੀ ਚਾੜ੍ਹੇ ਰੰਗਣ, ਰੰਗ ਆਪਣਾ ਆਪ ਜਣਾਈਆ। ਖੇਲੇ ਖੇਲ ਵਿਚ ਵਰਭੰਡਣ, ਬ੍ਰਹਿਮੰਡੀ ਖ਼ੁਸ਼ੀ ਕਰਾਈਆ। ਜਨ ਭਗਤਾਂ ਪਾਏ ਆਪਣਾ ਸਗਨ, ਨਾਤਾ ਬਿਧਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਇਕੋ ਰੂਪ ਸਮਝਾਈਆ। ਸਤਿਗੁਰ ਪੂਰਾ ਹਰਿ ਪੁਰਖ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਜੀਵ ਜੰਤ ਸਾਧ ਸੰਤ ਕੋਈ ਨਾ ਸਕੇ ਪਰਖ, ਸਾਰੇ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਰਸ, ਨੇਤਰ ਨੈਣ ਨੈਣ ਉਠਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਮੇਟ ਹਰਸ, ਹਵਸ ਸਭ ਦੀ ਪੂਰ ਕਰਾਈਆ। ਕਰੇ ਖੇਲ ਅਰਸ਼ ਫ਼ਰਸ਼, ਕੁਰਸ਼ ਆਪਣਾ ਰੰਗ ਰੰਗਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਸਾਚੀ ਧਾਰਾ ਇਕ ਪਰਗਟਾਈਆ। ਸਾਚਾ ਦੱਸੇ ਨੇਮ ਆਤਮ ਪਰਮਾਤਮ ਇਕੋ ਬਰਤ, ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਈਆ । ਸਤਿਗੁਰ ਸੱਚਾ ਏਕੰਕਾਰ, ਏਕੋ ਏਕ ਵੱਡੀ ਵਡਿਆਈਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਸੋਭਾ ਪਾਈਆ। ਸਚਖੰਡ ਸੁਹਾਏ ਸਚ ਦੁਆਰ, ਨਿਰਗੁਣ ਨਿਰਵੈਰ ਜੋਤੀ ਜੋਤ ਕਰ ਰੁਸ਼ਨਾਈਆ। ਸ਼ਬਦੀ ਸੁੱਤ ਉਠਾਏ ਇਕ ਦੁਲਾਰ, ਪਿਤਾ ਪੂਤ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੀ ਸੇਵਾ ਇਕ ਸਮਝਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਕਰੇ ਕੁੜਮਾਈਆ। ਸਾਚੀ ਵਸਤ ਖੋਲ੍ਹ ਭੰਡਾਰ, ਅਤੋਟ ਅਤੁਟ ਆਪ ਵਰਤਾਈਆ । ਕਰੇ ਖੇਲ ਸਿਰਜਣਹਾਰ, ਸਤਿ ਸਤਿਵਾਦੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਤਿਜੁਗ ਵਰ, ਸਤਿਗੁਰ ਸੱਚਾ ਸਚ ਸਮਝਾਈਆ। ਸਤਿਗੁਰ ਸੱਚਾ ਆਦਿ ਨਿਰੰਜਣ ਜੋਤ, ਜੋਤੀ ਜੋਤ ਡਗਮਗਾਈਆ। ਵਸਣਹਾਰ ਅਗੰਮੀ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਸ ਦੀ ਕੋਈ ਨਾ ਸੋਚੇ ਸੋਚ, ਸੋਚ ਵਿਚ ਕਦੇ ਨਾ ਆਈਆ। ਜਿਸ ਦਰਸ਼ਨ ਨੂੰ ਸਾਰੇ ਰਹੇ ਲੋਚ, ਲੋਚਾ ਸਭ ਦੀ ਪੂਰ ਕਰਾਈਆ। ਨਿਰਗੁਣ ਹੋ ਕੇ ਬੈਠਾ ਰਹੇ ਖ਼ਾਮੋਸ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਿਸ ਦੇ ਮੰਦਰ ਕੋਈ ਨਾ ਸਕੇ ਪਹੁੰਚ, ਪਾਂਧੀ ਭੁੱਲੇ ਭੁੱਲੇ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਤਿਗੁਰ ਇਕੋ ਇਕ ਦ੍ਰਿੜਾਈਆ। ਸਤਿਗੁਰ ਸੱਚਾ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਖੇਲ ਕਰਾਇੰਦਾ। ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਕਾਰ ਕਮਾਇੰਦਾ। ਆਦਿ ਜੁਗਾਦਿ ਦੋ ਜਹਾਨ ਜਿਸ ਦਾ ਪਰਕਾਸ਼, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਾ ਕੋਈ ਪਵਣ ਨਾ ਸਵਾਸ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਨਾ ਕੋਈ ਹੱਡ ਨਾੜੀ ਦਿਸੇ ਮਾਸ, ਪੰਜ ਤਤ ਰੂਪ ਨਾ ਕੋਇ ਜਣਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਧਰਨੀ ਧਰਤ ਧਵਲ ਸੋਭਾ ਪਾਇੰਦਾ । ਜਲ ਥਲ ਮਹੀਅਲ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਜੋ ਆਦਿ ਅੰਤ ਸਭ ਨੂੰ ਕਹੇ ਸ਼ਾਬਾਸ਼, ਮਿਹਰ ਨਜ਼ਰ ਇਕ ਉਠਾਇੰਦਾ। ਸੋ ਸਾਹਿਬ ਮਾਹੀ ਸਾਚੇ ਪੱਤਣ ਮਿਲੇ ਘਾਟ, ਨਈਆ ਨੌਕਾ ਨਾਮ ਚਲਾਇੰਦਾ। ਜਿਸ ਦੇ ਹੁਕਮੇ ਅੰਦਰ ਦਿਵਸ ਰਾਤ, ਸੂਰਜ ਚੰਦ ਵਾਹੋ ਦਾਹੀ ਪੰਧ ਮੁਕਾਇੰਦਾ। ਜਿਸ ਦੀ ਬ੍ਰਹਮਾ ਵਿਸ਼ਨ ਸ਼ਿਵ ਗੌਂਦੇ ਗਾਥ, ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਇਕੋ ਇਕ ਦ੍ਰਿੜਾਇੰਦਾ। ਸਤਿਗੁਰ ਸੱਚਾ ਸ੍ਰੀ ਭਗਵਾਨ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਵਸਣਹਾਰਾ ਸਚਖੰਡ ਸੱਚੇ ਮਕਾਨ, ਸਾਚੇ ਤਖ਼ਤ ਸੋਭਾ ਪਾਈਆ। ਭੂਪਤ ਭੁਪ ਰਾਜ ਰਾਜਾਨ, ਸੀਸ ਜਗਦੀਸ ਤਾਜ ਟਿਕਾਈਆ। ਨਿਰਗੁਣ ਨਿਰਵੈਰ ਹੁਕਮਰਾਨ, ਅਜੂਨੀ ਰਹਿਤ ਆਪਣੀ ਕਾਰ ਕਮਾਈਆ। ਅਨੁਭਵ ਪਰਕਾਸ਼ ਖੇਲ ਕਰੇ ਮਹਾਨ, ਮਹਿੰਮਾ ਅਕੱਥ ਕਥ ਸਮਝਾਈਆ। ਨਿਰਗੁਣ ਸਰਗੁਣ ਵੇਖੇ ਆਣ, ਅਕਲ ਕਲਧਾਰੀ ਵੇਸ ਵਟਾਈਆ। ਨਿਤ ਨਵਿਤ ਦੇਵਣਹਾਰਾ ਦਾਨ, ਦਾਤਾ ਦਾਨੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਦਏ ਬੁਝਾਈਆ। ਸਤਿਗੁਰ ਸੱਚਾ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਜਨਨੀ ਕੁੱਖ ਨਾ ਕੋਇ ਸੁਹਾਈਆ। ਪੰਜ ਤਤ ਨਾ ਕੋਇ ਤਨ, ਤ੍ਰੈਗੁਣ ਬੰਧਨ ਨਾ ਕੋਇ ਰਖਾਈਆ। ਬੁੱਧ ਮਤ ਨਾ ਕੋਇ ਮਨ, ਆਸਾ ਤ੍ਰਿਸਨਾ ਨਾ ਕੋਇ ਵਧਾਈਆ। ਪਰਕਾਸ਼ ਨੂਰ ਨਾ ਕੋਈ ਸੂਰਜ ਚੰਨ, ਕਿਰਨ ਕਿਰਨ ਨਾ ਕੋਇ ਚਮਕਾਈਆ।

ਜ਼ਿਮੀਂ ਅਸਮਾਨ ਨਾ ਕੋਈ ਥੰਮ, ਗਗਨ ਮੰਡਲ ਰੂਪ ਨਾ ਕੋਇ ਵਖਾਈਆ। ਸਭ ਦਾ ਬੇੜਾ ਆਪੇ ਬੰਨ੍ਹ, ਸਤਿ ਸਤਿਵਾਦੀ ਆਪ ਚਲਾਈਆ। ਜਿਸ ਨੂੰ ਕਹਿੰਦੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ । ਸੋ ਸਤਿਗੁਰੂ ਪੂਰਾ ਸਦ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਸੁਣ ਲਾ ਕਰ ਕੰਨ, ਹਰਿ ਇਕ ਇਕੱਲਾ ਆਪ ਜਣਾਈਆ। ਜਿਸ ਕਲਜੁਗ ਅੰਤਮ ਦਿਤਾ ਡੰਨ, ਸੋ ਤੇਰਾ ਡੰਕਾ ਦਏ ਵਜਾਈਆ। ਜਿਸ ਕੂੜੀ ਕਿਰਿਆ ਠੀਕਰ ਦਿਤਾ ਭੰਨ, ਸੋ ਤੇਰਾ ਮਾਰਗ ਦਏ ਵਖਾਈਆ। ਜਿਸ ਦਾ ਖੇਲ ਲੱਖ ਚੁਰਾਸੀ ਹੰ ਬ੍ਰਹਮ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਸ ਦਾ ਨਾਮ ਨਿਧਾਨ ਦੋ ਜਹਾਨ, ਲੋਕ ਪਰਲੋਕ ਰਹੇ ਜਸ ਗਾਈਆ। ਜਿਸ ਨੂੰ ਚੌਦਾਂ ਲੋਕ ਕਹਿਣ ਸ੍ਰੀ ਭਗਵਨ, ਬੇਅੰਤ ਬੇਪਰਵਾਹੀਆ। ਜਿਸ ਨੂੰ ਚੌਦਾਂ ਤਬਕ ਕਹਿਣ ਕਰੇ ਪਰਕਾਸ਼ ਅਗੰਮੀ ਚੰਨ, ਰੁਤੜੀ ਰੁਤ ਆਪਣੇ ਨਾਲ ਰਲਾਈਆ। ਸੋ ਸਤਿਗੁਰ ਸੱਚਾ ਦੀਨ ਦਿਆਲ ਇਕੋ ਲੈਣਾ ਮੰਨ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਇਕ ਵਖਾਈਆ। ਸਤਿਗੁਰ ਸੱਚਾ ਸਾਚਾ ਸੁੱਤ, ਲੋਕਮਾਤ ਦਏ ਜਣਾਈਆ। ਜਿਸ ਨੂੰ ਕੁੱਖ ਉਠਾਏ ਅਬਿਨਾਸ਼ੀ ਅਚੁਤ, ਆਪ ਆਪਣੀ ਗੋਦ ਸੁਹਾਈਆ। ਸ਼ਬਦ ਦੁਲਾਰਾ ਬਣੇ ਪੁੱਤ, ਪਾਰਬ੍ਰਹਮ ਪ੍ਰਭ ਧਨ ਜਣੇਂਦੀ ਮਾਈਆ। ਆਪਣੇ ਕੁੱਛੜ ਵੇਖੇ ਚੁੱਕ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਉਠ ਲਾਡਲੇ ਲਾਲ ਕਿਉਂ ਬੈਠਾਂ ਲੁਕ, ਤੇਰਾ ਵੇਲਾ ਗਿਆ ਆਈਆ । ਕਲਜੁਗ ਅੰਤ ਛੁਪਾਵੇਂ ਮੁਖ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਏ ਪੱਲੂ ਛੁਡਾਈਆ। ਤੇਰੇ ਉਤੇ ਰੱਖ ਕੇ ਓਟ, ਰਸਨਾ ਜਿਹਵਾ ਢੋਲਾ ਗਏ ਸੁਣਾਈਆ। ਰਾਹ ਤੱਕੇ ਤੇਰਾ ਲੋਕ ਪਰਲੋਕ, ਨੇਤਰ ਨੈਣ ਅੱਖ ਖੁਲ੍ਹਾਈਆ। ਕਵਣ ਵੇਲਾ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਦੋ ਜਹਾਨ ਸੁਣਾਏ ਇਕ ਸਲੋਕ, ਸਾਚਾ ਸੋਹਲਾ ਦਏ ਸਮਝਾਈਆ । ਜਿਸ ਨੂੰ ਪੜ੍ਹਿਆਂ ਜਿਸ ਨੂੰ ਸੁਣਿਆਂ ਜਿਸ ਨੂੰ ਗਾਇਆਂ ਚਰਨਾਂ ਹੇਠਾਂ ਦੱਬੀ ਹੋਵੇ ਮੁਕਤੀ ਮੋਖ, ਨੇਤਰ ਨੈਣ ਨਾ ਸਕੇ ਉਠਾਈਆ। ਘਰ ਠਾਕਰ ਨਜ਼ਰੀ ਆਏ ਜਿਸ ਦੀ ਲੋਚਾ ਰਹੇ ਲੋਚ, ਨਿਜ ਲੋਚਣ ਦਏ ਖੁਲ੍ਹਾਈਆ। ਨਿਤ ਉਠ ਦਰਸ਼ਨ ਕਰੀਏ ਰੋਜ਼, ਚਾਰੋ ਕੁੰਟ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸ਼ਿਵਦਵਾਲੇ ਮੱਠ ਮੰਦਰ ਮਸੀਤ ਲੱਭਣ ਕੋਇ ਨਾ ਜਾਈਆ। ਸੋ ਸਤਿਗੁਰ ਪੂਰਾ ਆਪੇ ਕਰੇ ਆਪਣੀ ਖੋਜ, ਭੇਵ ਅਭੇਦਾ ਦਏ ਜਣਾਈਆ। ਸਤਿਗੁਰ ਨਾਲ ਮਿਲ ਕੇ ਮਾਣੀਏ ਅਗੰਮੀ ਮੌਜ, ਮਜਲਸ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਇਕੋ ਇਕ ਫੇਰਾ ਪਾਈਆ। ਸਤਿਜੁਗ ਸਤਿਗੁਰ ਇਕੋ ਆਵੇਗਾ। ਪੁਰਖ ਅਕਾਲ ਵੇਸ ਵਟਾਵੇਗਾ। ਨਰ ਨਰੇਸ਼ ਨੂਰ ਧਰਾਵੇਗਾ। ਸਚ ਸੰਦੇਸ਼ਾ ਇਕ ਸੁਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਜਗਾਵੇਗਾ। ਚੌਥੇ ਜੁਗ ਦਾ ਮੇਟ ਕੇ ਲੇਖ, ਨਵ ਨੌ ਚਾਰ ਪੰਧ ਮੁਕਾਵੇਗਾ। ਸਤਿ ਸਤਿਵਾਦੀ ਕਰੇ ਸਾਚਾ ਹੇਤ, ਸਚ ਮਾਰਗ ਇਕ ਰਖਾਵੇਗਾ । ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਵੇਗਾ। ਬਣ ਖੇਵਟ ਸੱਚਾ ਖੇਟ, ਬੇੜਾ ਦੋ ਜਹਾਨ ਚਲਾਵੇਗਾ। ਸਤਿਗੁਰ ਪੂਰਾ ਵੇਖੇ ਸੱਚਾ ਬੇਟ, ਪਿਤਾ ਪੂਤ ਗੋਦ ਸੁਹਾਵੇਗਾ। ਲੇਖਾ ਚੁੱਕੇ ਔਲੀਆ ਪੀਰ ਸ਼ੇਖ਼, ਪੈਗ਼ੰਬਰ ਨਜ਼ਰ ਕੋਇ ਨਾ ਆਵੇਗਾ। ਪਿਛਲੀ ਲੇਖਾ ਮੁੱਕੇ ਰੇਖ, ਅਗਲਾ ਦੇਸ ਆਪ ਵਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਪੁਰਖ ਅਕਾਲ ਇਕ ਬਣਾਵੇਗਾ। ਪੁਰਖ ਅਕਾਲ ਪ੍ਰਭ ਇਕ ਆਏਗਾ। ਨਿਰਗੁਣ ਜੋਤੀ ਜੋਤ ਰੁਸ਼ਨਾਏਗਾ।

ਕਿਲਾ ਕੋਟ ਬੰਕ ਸੁਹਾਏਗਾ। ਲੋਕ ਪਰਲੋਕ ਡੰਕ ਵਜਾਏਗਾ। ਜੀਵ ਜੰਤ ਸਰਬ ਉਠਾਏਗਾ। ਨਾਰ ਕੰਤ ਵੇਖ ਵਖਾਏਗਾ। ਸਾਚਾ ਮੰਤ ਇਕ ਦ੍ਰਿੜਾਏਗਾ। ਗੜ੍ਹ ਹਉਮੇ ਤੋੜ ਹੰਗਤ, ਹੰ ਬ੍ਰਹਮ ਇਕ ਸਮਝਾਏਗਾ। ਚਾਰ ਵਰਨ ਬਣਾਏ ਸਾਚੀ ਸੰਗਤ, ਸ਼ੱਤਰੀ ਬ੍ਰਾਹਮਣ ਸ਼ੁਦਰ ਵੈਸ਼ ਇਕੋ ਘਰ ਬਹਾਏਗਾ । ਨਾਮ ਮਜੀਠੀ ਚਾੜ੍ਹ ਰੰਗਤ, ਦੁਰਮਤ ਮੈਲ ਧਵਾਏਗਾ। ਸਤਿਜੁਗ ਤੇਰੀ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਸੁਆਮੀ ਆਪਣਾ ਖੇਲ ਰਚਾਏਗਾ। ਗੁਰਮੁਖ ਉਪਜਣ ਸਾਚੇ ਸੰਤ, ਸ੍ਰੀ ਭਗਵੰਤ ਭਗਵਨ ਭਗਤ ਆਪ ਪਰਗਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਵਖਾਏਗਾ। ਸਤਿਗੁਰ ਸੱਚਾ ਆਵੇ ਸੋ, ਸੋ ਸਾਹਿਬ ਵੱਡੀ ਵਡਿਆਈਆ। ਆਤਮ ਬ੍ਰਹਮ ਕਰ ਲੋ, ਪਰਕਾਸ਼ ਪਰਕਾਸ਼ ਨਾਲ ਮਿਲਾਈਆ। ਜਨਮ ਕਰਮ ਦੀ ਮੈਲ ਦੇਵੇ ਧੋ, ਅੰਮ੍ਰਿਤ ਮੇਘ ਨੀਰ ਸੀਰ ਬਰਸਾਈਆ। ਸਾਚਾ ਢੋਆ ਧੁਰ ਦਾ ਦੇਵੇ ਢੋ, ਵਸਤ ਅਮੋਲਕ ਆਪ ਵਰਤਾਈਆ। ਲੱਖ ਚੁਰਾਸੀ ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਆਤਮ ਸੇਜਾ ਖੜ ਕੇ ਸਭ ਨੂੰ ਲਵੇ ਟੋਹ, ਬਚਿਆ ਕੋਈ ਰਹਿਣ ਨਾ ਪਾਈਆ। ਜੋ ਕਹੇ ਪ੍ਰਭ ਅਸੀਂ ਤੇਰੇ ਗਏ ਹੋ, ਦੂਜਾ ਨਜ਼ਰ ਕੋਈ ਨਾ ਆਈਆ । ਤਿਨ੍ਹਾਂ ਸਤਿਗੁਰ ਸੱਚਾ ਨਾਮ ਦੱਸੇ ਸੋਹੰ ਸੋ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ। ਬਾਕੀ ਵਸਤ ਸਭ ਤੋ ਲਵੇ ਖੋਹ, ਸਾਧ ਸੰਤ ਨੇਤਰ ਰੋਵਣ ਉਚੀ ਕੂਕਣ ਮਾਰਨ ਧਾਹੀਂਆ। ਅੰਮ੍ਰਿਤ ਝਿਰਨਾ ਕਿਸੇ ਘਰ ਨਾ ਜਾਵੇ ਚੋ, ਕਵਲ ਨਾਭੀ ਮੁਖ ਬੰਦ ਕਰਾਈਆ। ਜਿੰਨਾਂ ਚਿਰ ਜੀਵ ਪਰਾਣੀ ਪੁਰਖ ਅਕਾਲ ਸ਼ਬਦ ਧਾਰ ਨਿਰਗੁਣ ਜੋਤ ਨਾ ਜਾਵੇ ਛੋਹ, ਛੋਹਰਾ ਬਾਂਕਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਤੇਰਾ ਮਾਰਗ ਰਹਿਬਰ ਰਾਹ ਇਕ ਵਖਾਈਆ । ਸਤਿਜੁਗ ਸੱਚੇ ਤੇਰਾ ਰਾਹ, ਹਰਿ ਇਕੋ ਇਕ ਜਣਾਈਆ। ਸਤਿਜੁਗ ਸੱਚੇ ਤੇਰਾ ਮਲਾਹ, ਹਰਿ ਇਕੋ ਇਕ ਅਖਵਾਈਆ । ਸਤਿਜੁਗ ਸੱਚੇ ਤੇਰਾ ਸੱਚਾ ਨਾਂ, ਹਰਿ ਨਿਰੰਕਾਰਾ ਆਪ ਪੜ੍ਹਾਈਆ। ਸਤਿਜੁਗ ਸੱਚੇ ਤੇਰਾ ਸਾਚਾ ਥਾਂ, ਧਰਮ ਦੁਆਰਾ ਆਪ ਸੁਹਾਈਆ। ਸਤਿਜੁਗ ਸੱਚੇ ਤੇਰਾ ਸੱਚਾ ਪਿਤਾ ਮਾਂ, ਪੁਰਖ ਅਕਾਲ ਇਕ ਅਖਵਾਈਆ। ਸਤਿਜੁਗ ਸੱਚੇ ਤੇਰੀ ਨਿਰਗੁਣ ਹੋ ਕੇ ਪਕੜੇ ਬਾਂਹ, ਫੜ ਬਾਹੋ ਗਲੇ ਲਗਾਈਆ। ਸਤਿਜੁਗ ਸੱਚੇ ਤੇਰਾ ਕਰੇ ਸਚ ਨਿਆਂ, ਸਚ ਅਦਾਲਤ ਇਕੋ ਇਕ ਵਖਾਈਆ। ਸਤਿਜੁਗ ਸੱਚੇ ਤੇਰਾ ਇਕ ਮਕਾਂ, ਇਸ਼ਟ ਗੁਰਦੇਵ ਸੁਆਮੀ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸਤਿਜੁਗ ਸੱਚੇ ਤੇਰਾ ਇਕੋ ਨਾਅਰਾ, ਹਰਿ ਮੰਤਰ ਨਾਮ ਦ੍ਰਿੜਾਈਆ। ਸਤਿਜੁਗ ਸੱਚੇ ਤੇਰਾ ਇਕੋ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਸਤਿਜੁਗ ਸੱਚੇ ਤੇਰਾ ਇਕੋ ਪਿਆਰਾ, ਪਰਮ ਪੁਰਖ ਪ੍ਰੀਤਮ ਪ੍ਰਭ ਦਾਤਾ ਬੇਪਰਵਾਹੀਆ। ਸਤਿਜੁਗ ਸੱਚੇ ਤੇਰਾ ਇਕੋ ਕਿਨਾਰਾ, ਘਾਟ ਪੱਤਣ ਵੰਡ ਨਾ ਕੋਇ ਵੰਡਾਈਆ। ਸਤਿਜੁਗ ਸੱਚੇ ਤੇਰਾ ਇਕੋ ਅਖਾੜਾ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਸਤਿਜੁਗ ਸੱਚੇ ਤੇਰਾ ਇਕੋ ਰਾਮ ਪਸਾਰਾ, ਹਰ ਘਟ ਰਮਿਆ ਬੇਪਰਵਾਹੀਆ। ਸਤਿਜੁਗ ਸੱਚੇ ਤੇਰਾ ਇਕੋ ਪਰਵਰਦਿਗਾਰਾ, ਬੇਐਬ ਨੂਰ ਖ਼ੁਦਾਈਆ। ਸਤਿਜੁਗ ਸੱਚੇ ਤੇਰਾ ਇਕ ਆਧਾਰਾ, ਨਾਨਕ ਗੋਬਿੰਦ ਗੋਬਿੰਦ ਨਾਨਕ ਤੇਰੀ ਧਾਰ ਬੰਧਾਈਆ। ਸਤਿਜੁਗ ਸੱਚੇ ਤੇਰਾ ਇਕੋ ਮਿੱਤਰ ਹੋਏ ਉਜਿਆਰਾ, ਨਿਰਗੁਣ ਨਿਰਵੈਰ ਰੂਪ ਵਟਾਈਆ। ਸਤਿਜੁਗ ਸੱਚੇ ਤੇਰਾ ਖੇਲ ਕਰੇ ਨਿਹਕਲੰਕ ਨਰਾਇਣ ਨਰ ਅਵਤਾਰਾ, ਖ਼ਾਲਕ

ਖ਼ਲਕ ਦਏ ਸਮਝਾਈਆ। ਸਤਿਜੁਗ ਸੱਚੇ ਤੇਰਾ ਸੰਬਲ ਵਸੇ ਧਾਮ ਅਪਾਰਾ, ਜਿਸ ਘਰ ਬੈਠੇ ਡੇਰਾ ਲਾਈਆ। ਸਤਿਜੁਗ ਸੱਚੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਜੁਗ ਸੱਚੇ ਤੇਰਾ ਸਾਚਾ ਜੋਗ, ਹਰਿ ਜੋਗੀਸ਼ਰ ਰੂਪ ਜਣਾਇੰਦਾ। ਸਤਿਜੁਗ ਸੱਚੇ ਤੇਰਾ ਸਚ ਸੰਜੋਗ, ਧੁਰ ਕਰਤਾ ਮੇਲ ਮਿਲਾਇੰਦਾ। ਸਤਿਜੁਗ ਸੱਚੇ ਤੇਰਾ ਸਚ ਦਰਸ ਅਮੋਘ, ਨਿਰਾਕਾਰ ਨਿਰਵੈਰ ਆਪ ਕਰਾਇੰਦਾ । ਸਤਿਜੁਗ ਸੱਚੇ ਤੇਰਾ ਵਸੇ ਸੱਚਾ ਲੋਕ, ਜਿਸ ਗ੍ਰਹਿ ਪਾਰਬ੍ਰਹਮ ਪ੍ਰਭ ਆਪਣਾ ਚਰਨ ਛੁਹਾਇੰਦਾ। ਸਤਿਜੁਗ ਸੱਚੇ ਤੇਰਾ ਸਚ ਸਲੋਕ, ਸੋਹੰ ਢੋਲਾ ਇਕੋ ਰਾਗ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬੂਝ ਆਪ ਬੁਝਾਇੰਦਾ। ਸਤਿਜੁਗ ਸੱਚੇ ਤੇਰਾ ਸੱਚਾ ਧਰਮ, ਧਰਮ ਆਤਮ ਦਏ ਜਣਾਈਆ। ਸਤਿਜੁਗ ਸੱਚੇ ਤੇਰਾ ਸੱਚਾ ਕਰਮ, ਨੇਹਕਰਮੀ ਵੇਖ ਵਖਾਈਆ। ਸਤਿਜੁਗ ਸੱਚੇ ਤੇਰਾ ਸੱਚਾ ਵਰਨ, ਆਤਮ ਜੋਤ ਬੂਝ ਬੁਝਾਈਆ। ਸਤਿਜੁਗ ਸੱਚੇ ਤੇਰਾ ਸੱਚਾ ਬਰਨ, ਪਾਰਬ੍ਰਹਮ ਇਕ ਸਰਨਾਈਆ। ਸਤਿਜੁਗ ਸੱਚੇ ਤੇਰਾ ਸੱਚਾ ਪੜ੍ਹਨ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰਾਗ ਅਲਾਈਆ। ਸਤਿਜੁਗ ਸੱਚੇ ਤੇਰਾ ਸੱਚਾ ਖੜਨ, ਪ੍ਰਭ ਸਰਨ ਮਿਲੇ ਸਰਨਾਈਆ। ਸਤਿਜੁਗ ਸੱਚੇ ਤੇਰਾ ਘਾੜਨ ਘੜਨ, ਗੁਰਮੁਖ ਗੁਰਸਿਖ ਘਾੜਤ ਲਏ ਬਣਾਈਆ। ਸਤਿਜੁਗ ਸੱਚੇ ਤੇਰਾ ਨੇਤਰ ਇਕੋ ਹਰਨ ਫਰਨ, ਨਿਜ ਨੇਤਰ ਨੂਰ ਰੁਸ਼ਨਾਈਆ। ਸਤਿਜੁਗ ਸੱਚੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਲਾਏ ਮਲਾਹ, ਦੇਵਣਹਾਰਾ ਸਚ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਮਝਾਈਆ। ਸਤਿਜੁਗ ਸੱਚੇ ਤੇਰੀ ਏਕਾ ਓਟ, ਓਟ ਪੁਰਖ ਅਕਾਲ ਰਖਾਈਆ। ਸਤਿਜੁਗ ਸੱਚੇ ਤੇਰੀ ਇਕੋ ਚੋਟ, ਸਤਿਗੁਰ ਸ਼ਬਦ ਨਗਾਰਾ ਨਾਮ ਵਜਾਈਆ। ਸਤਿਜੁਗ ਸੱਚੇ ਤੇਰੀ ਪ੍ਰੀਤੀ ਕੂੜੀ ਕਿਰਿਆ ਕੱਢੇ ਖੋਟ, ਸਾਚਾ ਪਤਣ ਦਏ ਜਣਾਈਆ। ਸਤਿਜੁਗ ਸੱਚੇ ਤੇਰੀ ਧਾਰ ਆਹਲਣਿਉਂ ਡਿਗੇ ਉਠਾਏ ਬੋਟ, ਜੋ ਗੁਰਮੁਖ ਮੇਰਾ ਨਾਮ ਧਿਆਈਆ। ਸਤਿਜੁਗ ਸੱਚੇ ਤੇਰਾ ਇਸ਼ਟ ਪੁਰਖ ਅਕਾਲ ਨਿਰਮਲ ਜੋਤ, ਦੂਜਾ ਰੂਪ ਨਾ ਕੋਇ ਦਰਸਾਈਆ। ਸਤਿਜੁਗ ਸੱਚੇ ਤੇਰਾ ਇਕੋ ਢੋਲਾ ਰਾਗ ਸਲੋਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਆਪ ਉਠਾਈਆ। ਸਤਿਜੁਗ ਸੱਚੇ ਤੇਰਾ ਇਕ ਦਰਵਾਜ਼ਾ, ਹਰਿ ਦਰਦੀ ਆਪ ਖੁਲ੍ਹਾਇੰਦਾ। ਕਿਰਪਾ ਕਰੇ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਵੇਖ ਵਖਾਇੰਦਾ। ਅਸਵ ਘੋੜੇ ਚੜ੍ਹ ਕੇ ਤਾਜਾ, ਲੋਕਮਾਤ ਫੇਰਾ ਪਾਇੰਦਾ। ਸਤਿਗੁਰ ਹੋ ਕੇ ਮਾਰੇ ਵਾਜਾਂ, ਸ਼ਬਦੀ ਨਾਅਰਾ ਇਕ ਸੁਣਾਇੰਦਾ। ਨੇਤਰ ਖੋਲ੍ਹੋ ਅੰਤਰ ਆਤਮ ਬੋਲੋ ਦਰਸ਼ਨ ਪਾਓ ਵਡ ਰਾਜਨ ਰਾਜਾ, ਸ਼ਾਹੋ ਭੂਪ ਸਤਿ ਸਰੂਪ ਸਚ ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕੋ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਕੇ ਏਕ, ਸਤਿਜੁਗ ਢਹਿ ਪਿਆ ਸਰਨਾਈਆ। ਸ੍ਰੀ ਭਗਵਾਨ ਤੇਰੀ ਸੱਚੀ ਟੇਕ, ਇਕ ਓਟ ਓਟ ਰਖਾਈਆ। ਨਿਤ ਨਵਿਤ ਕਰਨਾ ਹੇਤ, ਹਿਤਕਾਰੀ ਫੇਰਾ ਪਾਈਆ। ਫੁਲ ਫੁਲਵਾੜੀ ਰੁੱਤ ਮੌਲੇ ਬਸੰਤੀ ਚੇਤ, ਗੁਲਸ਼ਨ ਸਚ ਇਕ ਮਹਿਕਾਈਆ। ਨਿਜ ਨੇਤਰ ਨਿਜ ਨੈਣ ਨਿਜ ਕਿਵਾੜੀ ਖੋਲ੍ਹ ਲੈਣਾ ਵੇਖ, ਸਚ ਤਾਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਸਚ ਵਰ, ਸੱਚੇ ਸਚ ਤੇਰੀ ਵਡਿਆਈਆ। ਸਤਿਜੁਗ ਕਹੇ ਮੋਹੇ ਭਰਵਾਸਾ,

ਪ੍ਰਭ ਸਰਨ ਤੇਰੀ ਸਰਨਾਈਆ। ਪਹਿਲੋ ਦਿਤਾ ਇਕ ਦਿਲਾਸਾ, ਮੇਰੀ ਧੀਰਜ ਧੀਰ ਧਰਾਈਆ। ਮੈਂ ਲੋਕਮਾਤ ਤੇਰੇ ਹੁਕਮ ਅੰਦਰ ਜਾ ਕੇ ਕਰਾਂ ਵਾਸਾ, ਬੀਸ ਬੀਸਾ ਰਾਹ ਤਕਾਈਆ। ਗਹਿਰ ਗੰਭੀਰ ਵਡ ਸੂਰਬੀਰ ਗੁਰ ਗੋਬਿੰਦ ਲਿਖ ਕੇ ਆਇਆ ਖ਼ੁਲਾਸਾ, ਖ਼ਾਲਕ ਖ਼ਲਕ ਸਰਬ ਸਮਝਾਈਆ। ਕਲ ਕਲਕੀ ਪਰਗਟ ਹੋਵੇ ਨਿਰਗੁਣ ਨੂਰ ਜੋਤ ਪਰਕਾਸ਼ਾ, ਪਰਕਾਸ਼ਵਾਨ ਇਕ ਅਖਵਾਈਆ। ਜਿਸ ਦੀ ਨੌ ਸੌ ਚੁਰਾਨਵੇ ਚੌਕੜੀ ਜੁਗ ਸਾਰੇ ਰੱਖਦੇ ਗਏ ਆਸਾ, ਨੇਤਰ ਨੈਣ ਨੈਣ ਉਠਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਸਤਿਜੁਗ ਕਲਜੁਗ ਦੋਹਾਂ ਦੀ ਪੂਰੀ ਕਰੇ ਖ਼ਾਹਸ਼ਾ, ਖ਼ਾਲਸ ਆਪਣਾ ਰੂਪ ਜਣਾਈਆ। ਕਲਜੁਗ ਰੋਵੇ ਸਤਿਜੁਗ ਕਰੇ ਹਾਸਾ, ਦੋਹਾਂ ਵੇਖ ਪ੍ਰਭ ਖ਼ੁਸ਼ੀ ਗ਼ਮੀ ਦੇਵੇ ਰਲਾਈਆ। ਮਨਮੁਖ ਗੁਰਮੁਖ ਦੋਹਾਂ ਦਾ ਇਹੋ ਤਮਾਸ਼ਾ, ਮਨਮੁਖਾਂ ਰਾਏ ਧਰਮ ਪਕੜੇ ਗੁਰਮੁਖ ਸਤਿਗੁਰ ਪੌੜੀ ਚੜ੍ਹ ਕੇ ਦੋਵੇਂ ਆਪਣਾ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਧਾਰ ਆਪਣੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਦੇਵੀਂ ਨਾ ਕੋਈ ਲਾਲਚ, ਬਿਨ ਤੇਰੇ ਨਾਮ ਲਲਚਾ ਕੋਇ ਮੋਹੇ ਨਾ ਭਾਈਆ। ਮੈਂ ਤੇਰੇ ਭਗਤ ਸੰਤ ਵੇਖਾਂ ਤੇਰੇ ਖ਼ਾਲਸ, ਖ਼ਾਲਸ ਤੇਰਾ ਰੂਪ ਨਜ਼ਰੀ ਆਈਆ। ਕੋਈ ਨਾ ਦਿਸੇ ਨਿੰਦਰਾ ਆਲਸ, ਕੂੜੀ ਕਿਰਿਆ ਸੰਗ ਨਾ ਕੋਇ ਨਿਭਾਈਆ। ਨਿਰਵੈਰ ਪੁਰਖ ਸਤਿਗੁਰ ਪੂਰੇ ਬਣਨਾ ਆਪ ਸਾਲਸ, ਸਤਿ ਸਤਿਵਾਦੀ ਆਪਣਾ ਫੇਰਾ ਪਾਈਆ। ਮੇਰੇ ਵਿਚ ਕਲਜੁਗ ਦੀ ਵੜ ਨਾ ਜਾਏ ਆਦਤ, ਦੂਰ ਦੁਰਾਡਾ ਧੱਕਾ ਦੇਣਾ ਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕ ਇਬਾਦਤ, ਨਾਮ ਇਕੋ ਇਕ ਗਾਈਆ। ਮੈਂ ਤੇਰੇ ਭਗਤਾਂ ਕਰਾਂ ਤੁਆਰਫ਼, ਤੂੰ ਮੇਰੀ ਸਫ਼ਾਰਸ਼ ਕਰ ਕੇ ਆਪਣੇ ਭਗਤਾਂ ਨਾਲ ਮਿਲਾਈਆ। ਮੈਂ ਤੇਰੇ ਚਰਨਾਂ ਢਾਰਸ ਬੈਠਾ ਬੰਨ੍ਹ ਕੇ, ਇਕੋ ਓਟ ਧਿਆਨ ਰਖਾਈਆ। ਭਗਤ ਦਵਾਰ ਕਰ ਪਿਆਰ ਆਪਣੇ ਗੁਰਮੁਖਾਂ ਨਾਲ ਰਲਾਈਂ ਫੜ ਕੇ, ਸ਼ਬਦ ਡੋਰੀ ਤੰਦ ਬੰਧਾਈਆ। ਮੈਂ ਵੇਖਾਂ ਤੇਰਾ ਉਚ ਦੁਆਰਾ ਮੰਦਰ ਵੜ ਕੇ, ਜਿਸ ਘਰ ਬਹਿ ਕੇ ਕਰੇਂ ਸਚ ਨਿਆਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਦੂਜੀ ਲੋੜ ਰਹੇ ਨਾ ਰਾਈਆ। ਸਤਿਜੁਗ ਤੈਨੂੰ ਭਗਤਾਂ ਨਾਲ ਮਿਲਾਵਾਂਗਾ। ਸਾਚੇ ਸੰਤਾਂ ਨਾਲ ਰਲਾਵਾਂਗਾ। ਗੁਰਮੁਖਾਂ ਰੰਗ ਚੜ੍ਹਾਵਾਂਗਾ। ਗਰਸਿਖਾਂ ਅੰਗ ਵਖਾਵਾਂਗਾ। ਏਨ੍ਹਾਂ ਅੰਦਰ ਵੜ ਕੇ, ਚਾਰ ਖਾਣੀ ਚਾਰ ਬਾਣੀ ਦਾ ਇਕ ਮਰਦੰਗ ਵਜਾਵਾਂਗਾ। ਧਰਮ ਦੁਆਰੇ ਖੜ ਕੇ, ਉਚੀ ਕੂਕ ਕੂਕ ਸੁਣਾਵਾਂਗਾ। ਸਾਚਾ ਢੋਲਾ ਧੁਰਦਰਗਾਹੀ ਪੜ੍ਹ ਕੇ, ਤੇਰਾ ਰਾਗ ਬਣਾਵਾਂਗਾ। ਇਹ ਖੇਲ ਖ਼ਾਲਕ ਆਪ ਕਰ ਕੇ, ਕਰਨੀ ਕਰਤਾ ਰੂਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਸਚ ਸੁਲਤਾਨ ਇਕੋ ਨਜ਼ਰੀ ਆਵਾਂਗਾ । ਸਚ ਸੁਲਤਾਨ ਨਜ਼ਰੀ ਆਏ ਇਕ ਮਹਿਬੂਬ, ਮੁਹੱਬਤ ਭਗਤਾਂ ਨਾਲ ਰਖਾਈਆ। ਆਲਮ ਉਲਮਾ ਵੇਖੇ ਉਚ ਅਰੂਜ, ਕੋਟਨ ਕੋਟ ਅਰਸ਼ ਬੈਠੇ ਸੀਸ ਨਿਵਾਈਆ। ਜਿਸ ਦਾ ਪੀਰ ਪੈਗ਼ੰਬਰ ਇਸ਼ਾਰਿਆਂ ਨਾਲ ਦੇਂਦੇ ਗਏ ਸਬੂਤ, ਸੁਲ੍ਹਾਕੁਲ ਸਰਬ ਸਮਝਾਈਆ। ਸੋ ਸਤਿਗੁਰ ਸਚ ਸੁਆਮੀ ਤੇਰਾ ਭਗਤਾਂ ਨਾਲ ਕਰਾਏ ਸਲੂਕ, ਮੇਲ ਮਿਲਾਏ ਸਹਿਜ ਸੁਭਾਈਆ। ਜਿਨ੍ਹਾਂ ਤੋ ਮਾਰਗ ਲਏ ਮਖ਼ਲੂਕ, ਸ੍ਰਿਸ਼ਟ ਸਬਾਈ ਪਿਛੇ ਭੱਜੇ ਵਾਹੋ ਦਾਹੀਆ। ਏਨ੍ਹਾਂ ਦਾ ਪਾਰਬ੍ਰਹਮ ਪ੍ਰਭ ਦਏ ਆਪ ਸਬੂਤ, ਲੇਖਾ ਲਿਖਤ ਵਿਚ ਰਖਾਈਆ। ਬੇਸ਼ਕ ਪੰਜ ਤਤ ਕਿਸੇ ਨਾ ਰਹੇ ਕਲਬੂਤ, ਭਗਤ ਭਗਵਾਨ ਦੋਹਾਂ ਦਾ ਨਾਮ

ਮਿਟ ਕਦੇ ਨਾ ਜਾਈਆ। ਆਦਿ ਜੁਗਾਦਿ ਜੁਗ ਚੌਕੜੀ ਦੋਵੇਂ ਸਦਾ ਮੌਜੂਦ, ਜਿਨ੍ਹਾਂ ਦੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਿਛੋ ਢੋਲੇ ਪੜ੍ਹ ਪੜ੍ਹ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮੰਤਰ ਆਤਮ ਪਰਮਾਤਮ ਪਰਮਾਤਮ ਆਤਮ ਨਿਸ਼ਅੱਖਰ ਅੱਖਰਾਂ ਨਾਲ ਪੜ੍ਹਾਈਆ।

੧੨ ਅੱਸੂ ੨੦੨੦ ਬਿਕਰਮੀ ਬੀਬੀ ਨਿਹਾਲ ਕੌਰ ਦੇ ਗ੍ਰਹਿ ਗੋਲੇ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸਤਿ ਧਰਮ ਸਚ ਵਿਹਾਰ, ਸਤਿ ਸਤਿਵਾਦੀ ਬੂਝ ਬੁਝਾਇੰਦਾ। ਸਤਿ ਕਰਮ ਸਤਿ ਆਧਾਰ, ਸਤਿ ਸਤਿਵਾਦੀ ਰਾਹ ਚਲਾਇੰਦਾ। ਸਤਿ ਪੁਰਖ ਸਤਿ ਕਰਤਾਰ, ਹਰਿ ਕਰਤਾ ਖੇਲ ਵਖਾਇੰਦਾ। ਸਤਿਗੁਰ ਸੱਚਾ ਹੋ ਉਜਿਆਰ, ਨਿਰਗੁਣ ਨਿਰਵੈਰ ਵੇਸ ਵਟਾਇੰਦਾ। ਸਤਿਜੁਗ ਬਖ਼ਸ਼ੇ ਸਚ ਪਿਆਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚਾ ਲੇਖਾ ਪੁਰਖ ਨਾਰ, ਨਾਰੀ ਨਰ ਵੰਡ ਨਾ ਕੋਇ ਵੰਡਾਇੰਦਾ। ਸਾਚਾ ਸ਼ਬਦ ਸਚ ਜੈਕਾਰ, ਸਾਚਾ ਨਾਅਰਾ ਇਕ ਸੁਣਾਇੰਦਾ। ਸਾਚਾ ਗੁਰੂ ਸਚ ਅਵਤਾਰ, ਸਾਚਾ ਗੀਤ ਇਕ ਸਮਝਾਇੰਦਾ। ਸਾਚਾ ਮੰਦਰ ਕਰ ਉਜਿਆਰ, ਸਚਖੰਡ ਸੋਭਾ ਪਾਇੰਦਾ। ਸਾਚਾ ਦੀਪਕ ਅਗੰਮ ਅਪਾਰ, ਸਾਚਾ ਨੂਰ ਜੋਤ ਡਗਮਗਾਇੰਦਾ। ਸਾਚਾ ਅੰਮ੍ਰਿਤ ਠੰਡਾ ਠਾਰ, ਸਚ ਸੁਆਮੀ ਆਪ ਪਿਆਇੰਦਾ। ਸਚ ਸ਼ਬਦ ਨਾਦ ਧੁਨਕਾਰ, ਸਚ ਰਾਗੀ ਰਾਗ ਸੁਣਾਇੰਦਾ। ਸਚ ਵੇਖੇ ਵਿਗਸੇ ਵੇਖਣਹਾਰ, ਸਚ ਆਪਣਾ ਹੁਕਮ ਵਰਤਾਇੰਦਾ। ਸਚ ਬਣਾ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਕਾਜ ਰਚਾਇੰਦਾ। ਸਚ ਧਰਮ ਉਠਾਏ ਨਿਸ਼ਾਨ, ਸਚ ਸਾਚਾ ਰੰਗ ਰੰਗਾਇੰਦਾ। ਸਚ ਵੇਖੇ ਖੇਲ ਜ਼ਿਮੀ ਅਸਮਾਨ, ਸਮੁੰਦ ਸਾਗਰ ਸਚ ਆਪਣੀ ਰਚਨ ਵਖਾਇੰਦਾ। ਸਚ ਲੇਖਾ ਸ੍ਰੀ ਭਗਵਾਨ, ਜੁਗ ਚੌਕੜੀ ਸਮਝ ਕੋਇ ਨਾ ਪਾਇੰਦਾ। ਸਚ ਦੇਵਣਹਾਰਾ ਨਾਮ ਗਿਆਨ, ਜਨ ਭਗਤਾਂ ਅੰਤਰ ਆਤਮ ਬੂਝ ਬੁਝਾਇੰਦਾ। ਸਚ ਸਾਚੇ ਸੰਤਾਂ ਕਰੇ ਪਹਿਚਾਨ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚੇ ਗੁਰਮੁਖ ਕਰ ਪਰਵਾਨ, ਧੁਰ ਫ਼ਰਮਾਨਾ ਆਪ ਜਣਾਇੰਦਾ। ਸਾਚੇ ਗੁਰਸਿਖ ਰਾਗ ਸੁਣਾਏ ਕਾਨ, ਸਾਚਾ ਨਾਦ ਆਪ ਵਜਾਇੰਦਾ। ਸਾਚਾ ਖੇਲ ਵਿਚ ਜਹਾਨ, ਲੋਕਮਾਤ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਿਰ ਤੇਰੇ ਹੱਥ ਟਿਕਾਇੰਦਾ। ਸਾਚੀ ਧਾਰ ਸਾਚਾ ਗੋਬਿੰਦ, ਗੁਰ ਸਤਿਗੁਰ ਆਪ ਜਣਾਈਆ। ਸਾਚਾ ਅੰਮ੍ਰਿਤ ਗਹਿਰ ਗੰਭੀਰ ਸਾਗਰ ਸਿੰਧ, ਡੂੰਘੀ ਧਾਰ ਆਪ ਵਖਾਈਆ। ਸਾਚਾ ਦਾਤਾ ਗੁਣੀ ਗਹਿੰਦ, ਵਡ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਚਾ ਸਤਿਗੁਰ ਸੱਚਾ ਮੀਤ, ਮਿੱਤਰ ਪਿਆਰਾ ਸਚ ਅਖਵਾਇੰਦਾ। ਸੱਚਾ ਨਾਮ ਸੱਚਾ ਗੀਤ, ਸਤਿਗੁਰ ਸੱਚਾ ਆਪ ਸੁਣਾਇੰਦਾ। ਸੱਚਾ ਮਾਰਗ ਸਾਚੀ ਰੀਤ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਖੇਲ ਹਸਤ ਕੀਟ, ਸਾਚਾ ਇਸ਼ਟ ਊਚ ਨੀਚ ਆਪ ਬੁਝਾਇੰਦਾ। ਸੱਚਾ ਧਾਮ ਇਕ ਅਨਡੀਠ, ਸੱਚੀ ਕਾਇਆ ਮੰਦਰ ਅੰਦਰ ਸੋਭਾ ਪਾਇੰਦਾ। ਸੱਚਾ ਕਰੇ ਸਚ ਪ੍ਰੀਤ, ਸਾਚਾ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰ, ਸਚ ਕੁਦਰਤ ਰੂਪ ਵਖਾਈਆ। ਸਚ ਮੇਲ

ਸਿਰਜਣਹਾਰ, ਨਿਰਗੁਣ ਸਰਗੁਣ ਬੰਧਨ ਪਾਈਆ। ਸਚ ਰੰਗ ਅਪਰ ਅਪਾਰ, ਲਾਲ ਗੁਲਾਲਾ ਦਏ ਚੜ੍ਹਾਈਆ। ਸਚ ਕਪੜ ਕਰੇ ਤਨ ਸ਼ਿੰਗਾਰ, ਸਚ ਚੋਲੀ ਇਕ ਹੰਢਾਈਆ। ਸਚ ਮੰਦਰ ਖੋਲ੍ਹ ਕਿਵਾੜ, ਸਚ ਪੜਦਾ ਦਏ ਉਠਾਈਆ। ਸਚ ਮੇਲਾ ਪੁਰਖ ਨਾਰ, ਘਰ ਸਾਚੇ ਵੱਜੇ ਵਧਾਈਆ। ਸਚ ਬਣੇ ਵਿਚੋਲਾ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਸਾਚਾ ਰੰਗ ਸ੍ਰੀ ਭਗਵੰਤ, ਘਰ ਸਾਚੇ ਆਪ ਚੜ੍ਹਾਇੰਦਾ। ਸਾਚਾ ਨਾਮ ਸਤਿਗੁਰ ਮੰਤ, ਸਤਿ ਸਤਿਵਾਦੀ ਸਚ ਸਮਝਾਇੰਦਾ। ਸਾਚਾ ਮੀਤਾ ਨਰ ਹਰਿ ਕੰਤ, ਸਚ ਦੁਆਰੇ ਸੋਭਾ ਪਾਇੰਦਾ। ਸਾਚਾ ਜੋੜਾ ਹਰਿ ਹਰਿ ਸੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ ਰਖਾਇੰਦਾ। ਸਾਚਾ ਨਾਮ ਸ਼ਬਦ ਗਿਆਨ। ਸਾਚਾ ਕਰਮ ਧਰਮ ਨਿਸ਼ਾਨ। ਸਾਚਾ ਜਨਮ ਕਰਮ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸਾਚਾ ਖੇਲ ਸ੍ਰੀ ਭਗਵਾਨਾ। ਸਾਚਾ ਮੇਲ ਪੁਰਖ ਸੁਲਤਾਨਾ। ਸਾਚਾ ਸੁਹੇਲ ਨੌਜਵਾਨਾ। ਸਾਚਾ ਚੇਲ ਬਾਲ ਅਞਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਫ਼ਰਮਾਨਾ। ਸਾਚਾ ਹੁਕਮ ਧੁਰ ਫ਼ਰਮਾਨ। ਸਾਚਾ ਤੁਖ਼ਮ ਭਗਤ ਭਗਵਾਨ। ਸਾਚਾ ਸੁਖ ਗੁਰ ਚਰਨ ਧਿਆਨ। ਸਾਚਾ ਮੁਖ ਗੋਬਿੰਦ ਗਾਏ ਗਾਨ। ਸਾਚੀ ਕੁੱਖ ਗੁਰਮੁਖ ਜੰਮੇ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਦੱਸੇ ਸ੍ਰੀ ਭਗਵਾਨ । ਸਾਚਾ ਮਾਰਗ ਪੁਰਖ ਅਕਾਲ। ਸਾਚਾ ਸਾਲਸ ਦੀਨ ਦਿਆਲ। ਸਾਚਾ ਖ਼ਾਲਸ ਗੁਰ ਗੋਪਾਲ। ਸਾਚਾ ਬਾਲਕ ਗੁਰਸਿਖ ਲਾਲ। ਸਾਚਾ ਖ਼ਾਲਕ ਵਡ ਮਿਹਰਵਾਨ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦੀ ਵਡ ਮਿਹਰਵਾਨ। ਸਾਚਾ ਨਾਉਂ ਆਦਿ ਜੁਗਾਦਿ। ਸਾਚਾ ਥਾਉਂ ਬ੍ਰਹਮ ਬ੍ਰਹਿਮਾਦ। ਸਾਚਾ ਗਾਉਂ ਸਾਢੇ ਤਿੰਨ ਤਿੰਨ ਹਾਥ। ਸਾਚਾ ਪੀਣ ਖਾਣ ਅੰਮ੍ਰਿਤ ਰਾਸ। ਸਾਚਾ ਪਿਤਾ ਪੂਤ ਮਾਉਂ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਣਹਾਰ ਸਦ ਪਾਸ। ਸੱਚਾ ਸਤਿਗੁਰ ਸਾਚੀ ਟੇਕ। ਸਾਚਾ ਗੁਰਮੁਖ ਬੁੱਧ ਬਬੇਕ। ਸੱਚਾ ਸਤਿਗੁਰ ਮੇਟੇ ਰੇਖ । ਸੱਚਾ ਗੁਰਮੁਖ ਨੇਤਰ ਲਏ ਪੇਖ। ਸੱਚਾ ਸਤਿਗੁਰ ਕਰੇ ਹੇਤ। ਸੱਚਾ ਗੁਰਮੁਖ ਦਰਸ਼ਨ ਪਾਏ ਨਿਜ ਨੇਤਰ ਨੇਤ ਨੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਸਚ ਏਕ। ਸੱਚਾ ਗੁਰ ਸਚ ਦੀਬਾਣ। ਸੱਚਾ ਗੁਰਮੁਖ ਕਰੇ ਪਹਿਚਾਨ। ਸੱਚਾ ਸਤਿਗੁਰ ਦੇਵੇ ਮਾਣ। ਸੱਚਾ ਗੁਰਮੁਖ ਕਰੇ ਧਿਆਨ। ਸੱਚਾ ਸਤਿਗੁਰ ਹੋ ਮਿਹਰਵਾਨ। ਸੱਚਾ ਗੁਰਮੁਖ ਚਰਨ ਧੂੜੀ ਮਸਤਕ ਟਿੱਕਾ ਲਾਏ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸੱਚਾ ਖੇਲ ਸ੍ਰੀ ਭਗਵਾਨ, ਹਰਿ ਸੱਜਣ ਸਚ ਕਰਾਈਆ। ਸਾਚਾ ਮੇਲ ਦੋ ਜਹਾਨ, ਨਿਰਗੁਣ ਸਰਗੁਣ ਗੰਢ ਪਵਾਈਆ। ਸਾਚਾ ਹੁਕਮ ਧੁਰ ਫ਼ਰਮਾਨ, ਧੁਰ ਸੰਦੇਸਾ ਨਾਮ ਸਮਝਾਈਆ। ਸੱਚਾ ਲੇਖਾ ਵਿਚ ਜਹਾਨ, ਭਗਤ ਭਗਵਾਨ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇਵੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਤੇਰਾ ਸੱਚਾ ਜਾਪ, ਦੋਏ ਅੱਖਰ ਰੂਪ ਵਟਾਈਆ। ਸੋਹੰ ਰੂਪ ਵਡ ਪਰਤਾਪ, ਕਰਨੀ ਕਰਤਾ ਦਏ ਸਮਝਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਕਰ ਕਿਰਪਾ ਲਏ ਰਾਖ, ਰੱਖਿਆ ਕਰੇ ਥਾਉਂ ਥਾਈਂਆ।