੧੨ ਅੱਸੂ ੨੦੨੦ ਬਿਕਰਮੀ ਕਿਰਪਾਲ ਸਿੰਘ ਦੇ ਗ੍ਰਹਿ ਗੋਲੇ ਵਾਲਾ ਜ਼ਿਲਾ ਫਿਰੋਜ਼ਪੁਰ
ਸਤਿਜੁਗ ਤੇਰੇ ਸੱਚੇ ਭਗਤ, ਸੋ ਸਤਿਗੁਰ ਆਪ ਪਰਗਟਾਈਆ। ਲੱਖ ਚੁਰਾਸੀ ਵਿਚੋ ਵੇਖੇ ਜਗਤ, ਨਿਰਗੁਣ ਸਰਗੁਣ ਭੇਵ ਚੁਕਾਈਆ। ਨਿਰਵੈਰ ਹੋ ਕੇ ਆਇਆ ਪਰਤ, ਬੇਪਰਵਾਹ ਫੇਰਾ ਪਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਸੱਜਣ ਸਾਚੇ ਲਏ ਪਰਖ, ਨਾਮ ਕਸਵਟੀ ਉਪਰ ਲਾਈਆ । ਅੰਦਰ ਵੜ ਕੇ ਦੇਵੇ ਦਰਸ, ਬਾਹਰੋ ਨਜ਼ਰ ਕਿਸੇ ਨਾ ਆਈਆ। ਨਾਮ ਧਨ ਪੱਲੇ ਬੰਨ੍ਹੇ ਖਰਚ, ਦੁੱਖ ਭੁੱਖ ਦਏ ਗਵਾਈਆ। ਅੱਗੇ ਹੋਣ ਨਾ ਦੇਵੇ ਹਰਜ਼, ਪੂਰਬ ਲੇਖਾ ਝੋਲੀ ਪਾਈਆ। ਜਨਮ ਮਰਨ ਦੀ ਰਹਿਣ ਨਾ ਦੇਵੇ ਮਰਜ਼, ਲੱਖ ਚੁਰਾਸੀ ਪੰਧ ਮੁਕਾਈਆ। ਸ਼ਬਦ ਤਾਲ ਸੁਣਾਏ ਤਰਜ਼, ਰਾਗ ਇਕੋ ਇਕ ਗਾਈਆ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਬਣ ਕੇ ਆਇਆ ਜੋਧਾ ਮਰਦ, ਸਚ ਮਰਦਾਨਗੀ ਰਿਹਾ ਕਮਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦਰਦ ਦੁੱਖ ਭੈ ਭੰਜਨ ਇਕ ਅਖਵਾਈਆ। ਨਾਮ ਖੰਡਾ ਤਿੱਖੀ ਕਰਦ, ਛੁਰੀ ਫੜੇ ਜਗਤ ਕਸਾਈਆ। ਕੂੜੀ ਕਿਰਿਆ ਦੇਵੇ ਝਟਕ, ਝਟਕਾ ਇਕੋ ਨਾਮ ਲਗਾਈਆ । ਸਤਿਗੁਰ ਪੂਰਾ ਕਰੇ ਆਪਣਾ ਫ਼ਰਜ਼, ਫ਼ਰਜ਼ੀ ਕਾਰ ਨਾ ਕੋਇ ਕਮਾਈਆ। ਜੀਵ ਜੰਤ ਸਾਧ ਸੰਤ ਸਭ ਦੀ ਵੇਖੇ ਫੋਲ ਕੇ ਫ਼ਰਦ, ਪੜਦਾ ਸਕੇ ਨਾ ਕੋਇ ਪਾਈਆ। ਪ੍ਰਭ ਦਾ ਲਾਹੇ ਕੋਈ ਨਾ ਕਰਜ਼, ਸਵਾਸ ਸਵਾਸ ਨਾ ਕੋਇ ਧਿਆਈਆ। ਅੰਤਮ ਪੁਠੀ ਦਿਸੇ ਨਰਦ, ਨਟੀਖ਼ਾਨੇ ਦਏ ਦੁਹਾਈਆ। ਚਾਰ ਕੁੰਟ ਇਕੋ ਸ਼ੇਰ ਰਿਹਾ ਕੜਕ, ਗੂੰਜ ਇਕੋ ਰਿਹਾ ਸੁਣਾਈਆ। ਸਭ ਦੀ ਭੰਨੇ ਆਕੜ ਮਟਕ, ਸਿਰ ਸਕੇ ਨਾ ਕੋਇ ਉਠਾਈਆ। ਸ਼ਬਦ ਖੰਡੇ ਦੇਵੇ ਝਟਕ, ਸੀਸ ਧੜ ਲੇਖ ਮੁਕਾਈਆ। ਕਰੇ ਖੇਲ ਇਕੋ ਫ਼ਕਤ, ਫ਼ਿਕਰਾ ਹੱਕ ਰਿਹਾ ਸੁਣਾਈਆ। ਨਾ ਕੋਈ ਨੇਮ ਨਾ ਕੋਈ ਬਰਤ, ਸੰਧਿਆ ਪੂਜਾ ਪਾਠ ਨਾ ਕੋਇ ਕਰਾਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ ਪੜ੍ਹਨ ਦੀ ਰੱਖੀ ਸ਼ਰਤ, ਦੂਜੀ ਸ਼ਰਅ ਨਾ ਕੋਇ ਜਣਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬਰਖਾ ਆਪਣੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤ ਲਏ ਉਠਾਈਆ। ਸਤਿਜੁਗ ਤੇਰੇ ਥੋੜੇ ਸੰਤ, ਸੋ ਸਾਹਿਬ ਆਪ ਬਣਾਈਆ। ਨਾਰੀ ਮੇਲਾ ਵਿਛੜੇ ਕੰਤ, ਘਰ ਸੱਜਣ ਨਜ਼ਰੀ ਆਈਆ। ਕਾਇਆ ਚਾੜ੍ਹ ਰੰਗ ਬਸੰਤ, ਧੂੜੀ ਮਸਤਕ ਟਿੱਕਾ ਲਾਈਆ। ਮਹਿੰਮਾ ਸੁਣਾ ਆਪ ਅਗਣਤ, ਭੇਵ ਅਭੇਦਾ ਆਪ ਖੁਲ੍ਹਾਈਆ। ਮਾਣਸ ਦੇਹ ਬਣਾ ਬਣਤ, ਪੰਜ ਤਤ ਵੇਖੇ ਚਾਈਂ ਚਾਈਂਆ। ਤੋੜ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਮੇਲ ਮਿਲਾਵਾ ਸਾਚੀ ਸੰਗਤ, ਸੰਗ ਆਪਣਾ ਆਪ ਰਖਾਈਆ। ਕੋਈ ਭੇਵ ਨਾ ਪਾਵੇ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਅੰਤਮ ਸਾਰੇ ਕਰੇ ਖੰਡਤ, ਖੰਡਾ ਖੜਗ ਨਾਮ ਚਮਕਾਈਆ। ਲੱਖ ਚੁਰਾਸੀ ਦਿਸੇ ਰੰਡਤ, ਰੰਡੇਪਾ ਘਰ ਘਰ ਨਜ਼ਰੀ ਆਈਆ। ਦਹਿ ਦਿਸ਼ਾ ਹੋਏ ਮੰਗਤ, ਖ਼ਾਲੀ ਝੋਲੀ ਇਕ
ਉਠਾਈਆ। ਮਿਲੇ ਕਿਸੇ ਨਾ ਬਹਿਸ਼ਤ ਜਨਤ, ਸਵਰਗ ਧਾਰ ਨਾ ਕੋਇ ਜਣਾਈਆ । ਨਰਕ ਸੁਰਗ ਖੇਲ ਜਾਣੇ ਨਾ ਕੋਈ ਜਨਤ, ਦੋਜ਼ਖ਼ ਬਹਿਸ਼ਤ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਬੈਠੇ ਵਿਚ ਸ਼ੰਕਤ, ਸੰਸਾ ਰੋਗ ਨਾ ਕੋਇ ਗਵਾਈਆ। ਹਰਿ ਕਾ ਲੇਖ ਕਰੇ ਨਾ ਕੋਈ ਅੰਕਤ, ਅੰਕੜਾ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਸਤਿਜੁਗ ਤੇਰੇ ਉਜਲ ਗੁਰਮੁਖ, ਹਰਿ ਸਤਿਗੁਰ ਦਏ ਵਡਿਆਈਆ। ਜਨਮ ਕਰਮ ਦਾ ਮੇਟੇ ਦੁੱਖ, ਦੀਨਾਂ ਅਨਾਥਾਂ ਦਰਦ ਵੰਡਾਈਆ। ਘਰ ਆਤਮ ਦੇਵੇ ਸੱਚਾ ਸੁਖ, ਪਰਮਾਤਮ ਖ਼ੁਸ਼ੀ ਵਖਾਈਆ। ਸਾਚਾ ਗੋਦੀ ਲਏ ਚੁੱਕ, ਗੋਦ ਸੁਹੰਜਣੀ ਇਕ ਸਹਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਨੂਰ ਚਮਕਾਈਆ। ਪਿਛਲਾ ਕੱਢੇ ਅੰਦਰ ਖੋਟ, ਮਨਮਤ ਦਏ ਬਦਲਾਈਆ। ਟਿਕਾਣੇ ਲਿਆਏ ਫੜ ਕੇ ਹੋਸ਼, ਹੋਛਾਪਨ ਦਏ ਗਵਾਈਆ। ਨੇਤਰ ਖੋਲ੍ਹ੍ਹੇਏਕਾ ਲੋਚ, ਲੋਚਣ ਆਪਣੇ ਨਾਲ ਮਿਲਾਈਆ। ਸਾਚੀ ਦੱਸੇ ਸੱਜਣ ਸੋਚ, ਪ੍ਰਭ ਸਰਨ ਸੱਚੀ ਸਰਨਾਈਆ। ਆਦਿ ਜੁਗਾਦੀ ਵਖਾਵਣਹਾਰਾ ਕੌਤਕ ਕੌਤ, ਕਰਨੀ ਆਪਣੀ ਰਿਹਾ ਕਮਾਈਆ। ਗੁਰਮੁਖ ਕੋਈ ਨਾ ਜਾਏ ਔਂਤ, ਔਂਤਰਾ ਜਗਤ ਨਜ਼ਰੀ ਆਈਆ। ਲਾੜੀ ਮੌਤ ਨਾ ਮਾਰੇ ਮੌਤ, ਮਲਕਉਲ ਦੇਵੇ ਨਾ ਕੋਇ ਸਜਾਈਆ। ਜਿਨ੍ਹਾਂ ਆਪ ਉਠਾਏ ਆਪਣੇ ਸ਼ੌਕ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਸਚ ਜਣਾਏ ਧੁਰ ਦੀ ਓਟ, ਸਿਰ ਆਪਣਾ ਹੱਥ ਟਿਕਾਈਆ। ਧਰਮ ਦੁਆਰਾ ਵਸਾਏ ਕਿਲਾ ਕੋਟ, ਬੰਕ ਇਕੋ ਇਕ ਸੁਹਾਈਆ। ਵੇਲੇ ਅੰਤ ਨਾ ਹੋਵੇ ਫ਼ੌਤ, ਫ਼ਤਵਾ ਸਾਦਰ ਨਾ ਕੋਇ ਕਰਾਈਆ। ਭੇਵ ਨਾ ਜਾਣੇ ਕੋਈ ਪੀਰ ਕੁਤਬ ਗੌਂਸ, ਗਹਿਰ ਗੰਭੀਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਸੰਗ ਰਖਾਈਆ। ਸਤਿਜੁਗ ਤੇਰੇ ਸਾਚੇ ਸਿਖ, ਸਚ ਸੁਆਮੀ ਆਪ ਬਣਾਇੰਦਾ। ਧੁਰ ਦਰਬਾਰੀ ਲੇਖਾ ਲਿਖ, ਨਰ ਨਿਰੰਕਾਰੀ ਵੇਖ ਵਖਾਇੰਦਾ। ਆਤਮ ਪਿਆਰੀ ਕਰੇ ਹਿਤ, ਪਰਮਾਤਮ ਸਾਚਾ ਮੇਲ ਮਿਲਾਇੰਦਾ। ਨਿਰਗੁਣ ਹੋ ਕੇ ਵਸੇ ਚਿਤ, ਚੇਤਨ ਆਪਣਾ ਖੇਲ ਸਮਝਾਇੰਦਾ। ਨਾੜ ਬਹੱਤਰ ਨਾ ਉਬਲੇ ਰਿਤ, ਰਤ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸੱਚਾ ਬਣ ਕੇ ਪਿਤ, ਘਰ ਪਰਮੇਸ਼ਵਰ ਫੇਰਾ ਪਾਇੰਦਾ। ਆਪਣੇ ਮਿਲਣ ਦੀ ਸਾਚੀ ਬਿਧ, ਬਿਧ ਨਾਤਾ ਜੋੜ ਜੁੜਾਇੰਦਾ। ਕਰੇ ਵਸੇਰਾ ਘਰ ਨਿਜ, ਨਿਜ ਮਹੱਲ ਡੇਰਾ ਲਾਇੰਦਾ। ਰੂਪ ਧਾਰੇ ਅਗੰਮ ਨਿੱਕ, ਵੱਡਾ ਘਰ ਆਪ ਸੁਹਾਇੰਦਾ। ਬਿਨ ਕਿਰਪਾ ਕਿਸੇ ਨਾ ਪਏ ਦਿਸ, ਜਗ ਨੇਤਰ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਸਦਾ ਅਨਡਿਠ, ਅਨਡਿਠੜੀ ਕਾਰ ਆਪ ਕਮਾਇੰਦਾ। ਸਤਿਜੁਗ ਤੇਰੀ ਸਾਚੀ ਸਿਖੀ, ਸਾਖਿਆਤ ਸਾਹਿਬ ਪਰਗਟਾਈਆ । ਦੋ ਜਹਾਨਾਂ ਬਣੇ ਨਿੱਕੀ, ਨਿੱਕੀ ਨਿੱਕੀ ਕਰੇ ਪੜ੍ਹਾਈਆ। ਸਾਚੀ ਧਾਰ ਰੱਖੇ ਤਿਖੀ, ਦੋ ਧਾਰਾ ਖੰਡਾ ਬੈਠਾ ਮੁਖ ਭਵਾਈਆ। ਕੋਈ ਭੇਵ ਨਾ ਜਾਣੇ ਮੁਨੀ ਰਿਖੀ, ਵਡ ਮੁਨੀਸ਼ਰ ਨੈਣ ਸ਼ਰਮਾਈਆ। ਸ੍ਰਿਸ਼ਟ ਸਬਾਈ ਜਿਨ੍ਹਾਂ ਜਿਤੀ, ਲੱਖ ਚੁਰਾਸੀ ਡੇਰਾ ਢਾਹੀਆ। ਜੋਤ ਅਕਾਲਣ ਇਕੋ ਡਿਠੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਨੇਤਰ ਲੋਚਣ ਆਪਣੇ ਪੇਖੀ, ਦੂਜੇ ਕੋਲੋ ਪੁਛਣ ਕੋਇ ਨਾ ਜਾਈਆ। ਆਤਮ ਪਰਮਾਤਮ ਕਰ ਕੇ ਵੇਖੀ ਹੇਤੀ, ਹਿਤਕਾਰੀ ਆਪਣੀ ਦਇਆ ਕਮਾਈਆ। ਜਨਮ ਮਰਨ ਦੀ ਰਹੀ ਨਾ ਕੇਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨੇਤਰ ਆਪ ਜਣਾਈਆ। ਸਤਿਜੁਗ ਤੇਰਾ ਸਚ ਅਸੂਲ, ਹਰਿ ਅਸਲੀਅਤ ਵਿਚ ਸਮਝਾਇੰਦਾ। ਧੁਰ ਦਾ ਹੁਕਮ ਕਰਨਾ ਕ਼ਬੂਲ, ਕਾਮਲ ਪੁਰਖ ਆਪ ਸਮਝਾਇੰਦਾ। ਭੇਵ ਕੋਈ ਨਾ ਜਾਣੇ ਕਾਤਲ ਮਕਤੂਲ, ਕਤਲਗਾਹ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕੋ ਲਾਇੰਦਾ। ਸਤਿਜੁਗ ਤੇਰਾ ਸਚ ਸੁਆਮੀ, ਸਾਹਿਬ ਸਤਿਗੁਰ ਆਪ ਜਣਾਈਆ। ਘਟ ਘਟ ਵੇਖੇ ਅੰਤਰਜਾਮੀ, ਅੰਤਰਗਤ ਫੋਲ ਫੋਲਾਈਆ। ਨਿਹਕਰਮੀ ਦਾਤਾ ਵਡ ਨਿਹਕਾਮੀ, ਕਰਮ ਕਾਂਡ ਭੇਵ ਚੁਕਾਈਆ। ਸਤਿਜੁਗ ਸੱਚੀ ਚਲੇ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਰਸਨਾ ਬੋਲੇ ਚਾਰੇ ਖਾਣੀ, ਚਾਰੇ ਬਾਣੀ ਸਿਫ਼ਤ ਸਾਲਾਹੀਆ। ਸ਼ਬਦ ਗੁਰੂ ਗੁਰ ਮਿਲਿਆ ਹਾਣੀ, ਹੌਕਾ ਭਰੇ ਇਕ ਲੋਕਾਈਆ। ਘਰ ਅੰਮ੍ਰਿਤ ਪਿਆਏ ਠੰਡਾ ਪਾਣੀ, ਸਰ ਸਰੋਵਰ ਇਕ ਨੁਹਾਈਆ। ਆਵਣ ਜਾਵਣ ਚੁੱਕੇ ਕਾਨੀ, ਜਗਤ ਗੇੜਾ ਦਏ ਮੁਕਾਈਆ। ਸਚ ਬਣਾਏ ਧੁਰ ਦੀ ਰਾਣੀ, ਨਾਮ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਰਿਹਾ ਸਮਝਾਈਆ। ਸਤਿਜੁਗ ਤੇਰਾ ਸੁਹਾਵੇ ਪਲੰਘ, ਸੇਜ ਇਕੋ ਇਕ ਵਡਿਆਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਸਣ ਲਾਈਆ। ਦੋ ਜਹਾਨਾਂ ਦਏ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਲੱਖ ਚੁਰਾਸੀ ਸੁਣਾਏ ਛੰਦ, ਸੋਹੰ ਸਾਚਾ ਨਾਮ ਅਲਾਈਆ। ਨਿਰਗੁਣ ਸਰਗੁਣ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਕੂੜੀ ਕਿਰਿਆ ਦੇਵੇ ਦੰਡ, ਡੰਕਾ ਇਕੋ ਨਾਮ ਸੁਣਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਹੀਆ। ਕੂੜੀ ਕਿਰਿਆ ਕਲਜੁਗ ਮੇਟੇ ਪੰਧ, ਸਤਿਜੁਗ ਭੱਜੇ ਵਾਹੌ ਦਾਹੀਆ। ਕਰੇ ਖੇਲ ਸੂਰਾ ਸਰਬੰਗ, ਦੂਜਾ ਸਮਝ ਸਕੇ ਕੋਇ ਨਾ ਰਾਈਆ। ਕੂੜੀ ਕਿਰਿਆ ਮੂਰਖ ਮੁਗਧ ਕਲ ਅੰਞਾਣ ਪਾਵਣ ਡੰਡ, ਰਸਨਾ ਜਿਹਵਾ ਬੱਤੀ ਦੰਦ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਘਰ ਵਸਾਈਆ । ਸਤਿਜੁਗ ਤੇਰਾ ਵਸੇ ਖੇੜਾ, ਹਰਿ ਸਾਚਾ ਆਪ ਵਸਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਨੇਰਨ ਨੇਰਾ ਹੋ ਵਖਾਇੰਦਾ। ਭੇਵ ਖੁਲ੍ਹਾਏ ਮੇਰਾ ਤੇਰਾ, ਸੋਹੰ ਸਾਚਾ ਨਾਉਂ ਦ੍ਰਿੜਾਇੰਦਾ। ਇਕੋ ਦਰ ਵਸੇ ਗੁਰੂ ਗੁਰ ਚੇਰਾ, ਚੇਲਾ ਗੁਰ ਇਕੋ ਘਰ ਸੋਭਾ ਪਾਇੰਦਾ। ਕੂੜੀ ਕਿਰਿਆ ਕਰੇ ਨਖੇੜਾ, ਦੋ ਧਾਰਾ ਖੰਡਾ ਆਪ ਚਮਕਾਇੰਦਾ । ਧਰਤ ਮਾਤ ਦਾ ਖੁਲ੍ਹਾ ਵਿਹੜਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਸੰਤ ਸੁਹੇਲੇ ਭਗਤ ਭਗਵਾਨ ਕਰੇ ਮਿਹਰਾ, ਮਿਹਰ ਨਜ਼ਰ ਨੈਣ ਉਠਾਇੰਦਾ। ਗੁਰਮੁਖ ਗੁਰਸਿਖ ਹੱਕ ਕਰਾਏ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ ਵਖਾਇੰਦਾ। ਸਤਿਜੁਗ ਵੇਖ ਸਚ ਮਕਾਨ, ਹਰਿ ਸਾਚਾ ਸਚ ਜਣਾਈਆ। ਜਿਸ ਘਰ ਭਗਤ ਭਗਵਾਨ ਇਕੱਠੇ ਹੋਏ ਆਣ, ਵੱਜੇ ਇਕ ਵਧਾਈਆ। ਜਿਸ ਦੁਆਰੇ ਸੰਤ ਸੱਜਣ ਨਿਉਂ ਨਿਉਂ ਮੰਗਣ ਦਾਨ, ਬੈਠੇ ਸੀਸ ਝੁਕਾਈਆ। ਜਿਸ ਗ੍ਰਹਿ ਗੁਰਮੁਖ ਗੁਰ ਗੁਰ ਕਰਨ ਪਹਿਚਾਨ, ਪੜਦਾ ਦੂਈ ਦਵੈਤ ਮਿਟਾਈਆ। ਜਿਸ ਮਹੱਲ ਗੁਰਸਿਖ ਚਰਨੀ ਡਿਗਣ ਆਣ, ਧੂੜੀ ਮਸਤਕ ਟਿੱਕਾ ਲਾਈਆ। ਜਿਸ ਮੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਬਹਿ ਕੇ ਗਾਣ, ਵਾਹਵਾ ਕਹਿਣ ਤੇਰੀ ਵਡਿਆਈਆ। ਜਿਸ ਦੁਆਰੇ ਵਿਸ਼ਨ ਬ੍ਰਹਮਾ ਸ਼ਿਵ ਕਰਨ ਕਲਿਆਣ, ਬਣ ਬਣ ਬੈਠੇ ਡੂਮ ਮਰਾਸੀ ਨਾਈਆ। ਜਿਸ ਚੁਬਾਰੇ ਸੋਹੇ ਸੱਚਾ ਭਗਵਾਨ, ਨਿਰਗੁਣ
ਜੋਤ ਜੋਤ ਰੁਸ਼ਨਾਈਆ। ਸੋ ਘਰ ਹੋਵੇ ਪਰਵਾਨ, ਪ੍ਰਭ ਦਾਤਾ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਦਵਾਰਾ ਖੋਲ੍ਹ ਦੁਕਾਨ, ਸਾਚਾ ਰਾਹ ਦਏ ਵਖਾਈਆ। ਹੱਟ ਖੋਲ੍ਹੇ ਇਕ ਮਹਾਨ, ਸੌਦਾ ਸਚ ਸਚ ਵਿਕਾਈਆ। ਜਿਸ ਦੀ ਇਕੋ ਸ਼ਰਅ ਇਕ ਈਮਾਨ, ਧਰਮ ਇਕੋ ਇਕ ਸਮਝਾਈਆ। ਇਕੋ ਜ਼ਾਤ ਇਕੋ ਪਾਤ ਇਕੋ ਦੀਨ ਮਜ਼੍ਹਬ ਇਸਲਾਮ, ਇਕੋ ਪੈਗ਼ੰਬਰ ਨਜ਼ਰੀ ਆਈਆ। ਜਿਸ ਦਾ ਇਕੋ ਕਲਮਾ ਇਕ ਕਲਾਮ, ਇਕੋ ਮੰਤਰ ਸਤਿਨਾਮ, ਇਕੋ ਡੰਕਾ ਫ਼ਤਹਿ ਵਜਾਈਆ। ਜਿਸ ਦਾ ਇਕੋ ਰੂਪ ਰਾਮ, ਇਕੋ ਨੂਰ ਕਾਹਨ, ਇਕੋ ਸੂਰਬੀਰ ਉਠਾਏ ਨਿਸ਼ਾਨ, ਸ਼ਬਦੀ ਜੋਧਾ ਵਡ ਬਲਵਾਨ, ਸੋ ਪੁਰਖ ਨਿਰੰਜਣ ਕਿਰਪਾ ਕਰੇ ਮਹਾਨ, ਸਚ ਦੁਆਰ ਖੋਲ੍ਹੇ ਵਿਚ ਜਹਾਨ, ਜਹਾਲਤ ਪਿਛਲੀ ਦਏ ਗਵਾਈਆ। ਖ਼ਾਲਸ ਖ਼ਾਲਸਾ ਕਰੇ ਪਰਵਾਨ, ਚਾਰ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਖ਼ੁਸ਼ੀ ਮਨਾਣ, ਹਰਖ ਸੋਗ ਚਿੰਤਾ ਗ਼ਮ ਜਨਮ ਮਰਨ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲਾ ਉਚ ਅਟੱਲਾ ਇਕੋ ਇਕ ਸਮਝਾਈਆ। ਸਤਿਜੁਗ ਤੇਰਾ ਸਚ ਮਕਾਨ, ਸ੍ਰੀ ਭਗਵਾਨ ਆਪ ਬਣਾਈਆ। ਜਿਸ ਘਰ ਕਦੀ ਨਾ ਆਵੇ ਤੂਫ਼ਾਨ, ਵਰਖਾ ਦੇਵੇ ਨਾ ਕੋਇ ਲਾਈਆ। ਜਿਸ ਦਾ ਮੇਟੇ ਨਾ ਕੋਈ ਨਿਸ਼ਾਨ, ਮਾਟੀ ਖ਼ਾਕ ਨਾ ਕੋਇ ਮਿਲਾਈਆ। ਜਿਸ ਦਾ ਹੋਏ ਨਾ ਕੋਈ ਲਾਸਾਨ, ਸਾਨੀ ਨਜ਼ਰ ਕੋਇ ਨਾ ਆਈਆ। ਜਿਸ ਦੇ ਅੰਦਰ ਥੋੜੇ ਭਗਤ ਰਹਿਣ ਮਹਿਮਾਨ, ਦੂਜਾ ਵੜਨ ਕੋਈ ਨਾ ਪਾਈਆ। ਜਿਸ ਘਰ ਅੰਮ੍ਰਿਤ ਪੀਣ ਖਾਣ, ਦੂਜੀ ਵਸਤ ਨਾ ਕੋਇ ਵਰਤਾਈਆ। ਜਿਸ ਦਰ ਸਤਿਗੁਰ ਮਿਲੇ ਆਣ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਰਿਹਾ ਜਣਾਈਆ। ਸਤਿਜੁਗ ਤੇਰਾ ਸੋਹਣਾ ਮਹੱਲਾ, ਸ੍ਰੀ ਭਗਵਾਨ ਸਚ ਬਣਾਇਆ। ਜਿਥੇ ਵਸੇ ਇਕ ਇਕੱਲਾ, ਸਚ ਦੁਆਰਾ ਰਿਹਾ ਸੁਹਾਇਆ। ਨਿਰਗੁਣ ਹੋ ਫੜਾਇਆ ਪੱਲਾ, ਸਰਗੁਣ ਆਪਣਾ ਜੋੜ ਜੁੜਾਇਆ। ਸਚ ਸੱਦੇਸ਼ਾ ਇਕੋ ਘੱਲਾ, ਸੋਹੰ ਨਾਮ ਜਪਾਇਆ। ਜੋਤੀ ਸ਼ਬਦੀ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਵੇਖਣਹਾਰਾ ਰਾਣੀ ਅੱਲਾ, ਆਲਮੀਨ ਵੇਸ ਵਟਾਇਆ। ਲੱਖ ਚੁਰਾਸੀ ਦਿਸੇ ਝੱਲਾ, ਝਲਕ ਆਪਣੀ ਨਾ ਕਿਸੇ ਜਣਾਇਆ। ਸਚ ਮੰਦਰ ਬਹਿ ਕੇ ਬੋਲੇ ਇਕੋ ਹੱਲਾ, ਹਾਲਤ ਸਭ ਦੀ ਦਏ ਬਦਲਾਇਆ। ਪੰਜ ਤਤ ਕਾਇਆ ਮਾਟੀ ਵੇਖੇ ਖੱਲਾ, ਖ਼ਾਲਕ ਖ਼ਲਕ ਵੇਖ ਵਖਾਇਆ। ਹੱਥ ਉਠਾਏ ਤਿੱਖਾ ਭੱਲਾ, ਨਾਮ ਨਿਸ਼ਾਨਾ ਤੀਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਦ੍ਰਿੜਾਇਆ। ਸਤਿਜੁਗ ਤੇਰਾ ਸਚ ਮਨਾਰਾ, ਮੁਨੀ ਰਿਖੀ ਨਜ਼ਰ ਕਿਸੇ ਨਾ ਆਈਆ। ਝੁਕਦੇ ਰਹਿਣ ਗੁਰੂ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਮੰਗਦੇ ਰਹਿਣ ਦਰ ਭਿਖਾਰਾ, ਭਗਤ ਆਪਣੀ ਝੋਲੀ ਡਾਹੀਆ। ਬੋਲਦੇ ਰਹਿਣ ਇਕ ਜੈਕਾਰਾ, ਜੈ ਜੈਕਾਰ ਰਾਗ ਅਲਾਈਆ । ਗੌਂਦੇ ਰਹਿਣ ਜੁਗ ਜੁਗ ਵਾਰਾ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਕਾਗਦ ਕਲਮ ਬਣਦੇ ਰਹੇ ਲਿਖਾਰਾ, ਬਣ ਕਾਤਬ ਲੇਖਾ ਲਿਖਿਆ ਨਾਲ ਸ਼ਾਹੀਆ। ਨਿਰਗੁਣ ਸਰਗੁਣ ਬਣਦੇ ਰਹੇ ਵਣਜਾਰਾ, ਲੋਕਮਾਤ ਹੱਟ ਚਲਾਈਆ। ਜੀਵ ਜੰਤਾਂ ਦੇਂਦੇ ਰਹੇ ਸਹਾਰਾ, ਸਾਚੀ ਸਿਖਿਆ ਧੁਰ ਸਮਝਾਈਆ। ਅੰਤਮ ਗਏ ਆਪਣੀ ਧਾਰਾ, ਜਿਸ ਧਾਰ ਵਿਚੋ ਨੂਰ ਪਰਗਟਾਈਆ। ਸੋ ਨੂਰੀ ਸ਼ਹਿਨਸ਼ਾਹ ਇਕੋ ਏਕੰਕਾਰਾ, ਅਕਲ ਕਲਾ ਅਖਵਾਈਆ। ਆਦਿ
ਜੁਗਾਦਿ ਜੁਗ ਚੌਕੜੀ ਜਿਸ ਦਾ ਦਿਸੇ ਪਸਾਰਾ, ਪਸਰ ਪਸਾਰੀ ਇਕੋ ਨਜ਼ਰੀ ਆਈਆ। ਸੋ ਸਤਿਜੁਗ ਤੇਰਾ ਖੋਲ੍ਹੇ ਇਕ ਦੁਆਰਾ, ਕੋਟਨ ਕੋਟ ਦੁਆਰਕਾ ਬੈਠੀ ਸੀਸ ਝੁਕਾਈਆ। ਕੋਟਨ ਰਾਮ ਕਰੇ ਨਿਮਸਕਾਰਾ, ਕੋਟਨ ਗੁਰ ਅਵਤਾਰ ਦਰ ਦਰਵੇਸ਼ ਸੇਵ ਕਮਾਈਆ। ਕੋਟਨ ਵਿਸ਼ਨ ਬ੍ਰਹਮਾ ਸ਼ਿਵ ਧੂੜੀ ਮਸਤਕ ਲਾਵਣ ਛਾਰਾ, ਟਿੱਕਾ ਇਕੋ ਇਕ ਰਖਾਈਆ। ਕੋਟਨ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫਿਰ ਫਿਰ ਥੱਕੇ ਵਾਰੋ ਵਾਰਾ, ਬਣ ਪਾਂਧੀ ਪੰਧ ਮੁਕਾਈਆ। ਤਿਸ ਸਾਹਿਬ ਦਾ ਅੰਤ ਨਾ ਪਾਰਾਵਾਰਾ, ਜਿਸ ਆਪਣੀ ਖੇਲ ਰਚਾਈਆ। ਸੋ ਕਲਜੁਗ ਅੰਤਮ ਨਿਰਗੁਣ ਨਿਰਵੈਰ ਲੈ ਅਵਤਾਰਾ, ਵਡ ਅਵਤਾਰੀ ਫੇਰਾ ਪਾਈਆ। ਜਿਸ ਦਾ ਦੋ ਜਹਾਨਾਂ ਮੰਨਣਾ ਪਏ ਜੈਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹਦਾ ਇਕੋ ਸਚ ਇਸ਼ਾਰਾ, ਕੂੜੀ ਐਸ਼ੋ ਇਸ਼ਰਤ ਦਏ ਗਵਾਈਆ। ਨਵ ਨੌ ਚਾਰ ਹਾਹਾਕਾਰਾ, ਹਕੀਰ ਫ਼ਕੀਰ ਦਏ ਰੁਲਾਈਆ। ਕਰੇ ਖੇਲ ਆਪ ਨਿਆਰਾ, ਮਜ਼੍ਹਬ ਸ਼ਰਅ ਦੀਨ ਦਏ ਤੁੜਾਈਆ। ਵੇਖੇ ਵਿਗਸੇ ਪਰਵਰਦਿਗਾਰਾ, ਬੇਪਰਵਾਹ ਫੇਰਾ ਪਾਈਆ। ਨਈਆ ਡੋਬੇ ਵਿਚ ਮੰਝਧਾਰਾ, ਕੂੜਾ ਲੇਖਾ ਦਏ ਮੁਕਾਈਆ। ਨਿਰਵੈਰ ਹੋਏ ਸਾਂਝਾ ਯਾਰਾ, ਅਗਲਾ ਖੇਲ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸੰਤ ਸੁਜਾਨ ਗੁਰਮੁਖ ਜਵਾਨ ਗੁਰਸਿਖ ਅਞਾਣ ਸਾਰੇ ਮਿਲ ਕੇ ਪੁਰਖ ਅਕਾਲ ਦੀਨ ਦਿਆਲ ਦਰ ਵੇਖੋ ਇਕ ਅਪਾਰਾ, ਜਿਸ ਘਰ ਇਕੋ ਸ਼ਹਿਨਸ਼ਾਹ ਨਜ਼ਰੀ ਆਈਆ। ਝੁਕ ਝੁਕ ਉਠ ਉਠ ਕਰੋ ਕਰੋ ਕਰੋ ਨਿਮਸਕਾਰਾ, ਨਿਮਖ ਨਿਮਖ ਨਿਮਖ ਆਪਣਾ ਆਪ ਕਟਾਈਆ। ਕੋਈ ਨਾ ਦਿਸੇ ਹੁਕਮੇ ਬਾਹਰਾ, ਹੁਕਮੇ ਅੰਦਰ ਖੇਲ ਰਚਾਈਆ। ਸਾਚਾ ਤੁਖ਼ਮ ਹਰਿ ਸ਼ਬਦ ਪੂਤ ਸਪੂਤ ਦੁਲਾਰਾ, ਤਾਸੀਰ ਭਗਤਾਂ ਵਿਚ ਰਖਾਈਆ। ਮੇਲ ਮਿਲਾਏ ਇਕ ਦੁਆਰਾ, ਸਚ ਦਰਬਾਰ ਵੱਜੇ ਵਧਾਈਆ। ਸਾਚੀ ਸਖ਼ੀਆਂ ਮੰਗਲਾਚਾਰਾ, ਗੀਤ ਇਕੋ ਇਕ ਸੁਣਾਈਆ। ਘਰ ਮਿਲੇ ਪ੍ਰੀਤਮ ਪਿਆਰਾ, ਪੀਆ ਵਿਛੜ ਕਦੇ ਨਾ ਜਾਈਆ। ਜਿਸ ਦਾ ਆਦਿ ਜੁਗਾਦਿ ਪਸਾਰਾ, ਸੋ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਕਰੇ ਪਾਰ ਕਿਨਾਰਾ, ਨਈਆ ਆਪਣੇ ਪੱਤਣ ਲਾਈਆ। ਫੜ ਬਾਹੋ ਲੈ ਕੇ ਜਾਏ ਸਚ ਦਰਬਾਰਾ, ਜਿਸ ਘਰ ਬੈਠਾ ਆਸਣ ਲਾਈਆ। ਜੋਤੀ ਜਲਵਾ ਜੋਤ ਉਜਿਆਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਓਸ ਮੰਦਰ ਵੜ ਕੇ ਪੁਰਖ ਅਬਿਨਾਸ਼ੀ ਦਰਸਨ ਕਰ ਕੇ ਭਗਤ ਸੰਤ ਗੁਰਮੁਖ ਗੁਰਸਿਖ ਕੋਈ ਨਾ ਕਹੇ ਮੈਂ ਏਥੋ ਜਾਵਾਂ ਬਾਹਰਾ, ਸਾਰੇ ਮੰਗਣ ਇਕੋ ਤੇਰਾ ਨੂਰ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਓਥੇ ਦੋ ਜਹਾਨ ਕਰੇ ਸੱਚਾ ਸਚ ਪਿਆਰਾ, ਝੂਠੀ ਯਾਰੀ ਨਾ ਕਦੇ ਲਗਾਈਆ।
੧੨ ਅੱਸੂ ੨੦੨੦ ਬਿਕਰਮੀ ਗੋਲੇਵਾਲਾ
ਰਸਨਾ ਜਿਹਵਾ ਬੱਤੀ ਦੰਦ ਬੋਲ ਕੀਤੀ ਕਲਿਆਣ, ਸ਼ਾਸਤਰ ਵੇਦ ਸਿਮਰਤ ਗਿਆਨ ਪਾਠ ਪੂਰਬ ਜਣਾਈਆ। ਬੋਧ ਅਗਾਧ ਸ਼ਬਦ ਅਨਾਦ ਧੁਨ ਦੱਸੀ ਨਾ ਵੱਜੇ ਕਿਸ ਮਕਾਨ, ਤਾਰ ਸੁਰ ਤਾਲ ਕਵਣ ਰਖਾਈਆ। ਕਵਣ ਕੂਟ ਕਵਣ ਦੁਆਰ ਮਿਲੇ ਪਤਿਪਰਮੇਸ਼ਵਰ ਸ੍ਰੀ ਭਗਵਾਨ, ਬੇਪਰਵਾਹ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗੌਂਦੇ ਗਏ ਗਾਨ, ਸਿਫ਼ਤੀ ਸਿਫ਼ਤ ਸਾਲਾਹੀਆ। ਤਿਸ ਸਾਹਿਬ ਦੀ ਨਿਰਗੁਣ ਰੂਪ ਦੱਸੋ ਪਹਿਚਾਨ, ਨਿਰਵੈਰ ਕਵਣ ਕੂਟੇ ਆਸਣ ਲਾਈਆ। ਕਵਣ ਸੰਦੇਸਾ ਤੁਹਾਨੂੰ ਦੇਵੇ ਆਣ, ਅੰਤਰ ਆਤਮ
ਬੂਝ ਬੁਝਾਈਆ। ਬ੍ਰਹਮ ਕਵਣ ਕਰੇ ਪਹਿਚਾਣ, ਬ੍ਰਹਮ ਪਾਰਬ੍ਰਹਮ ਪੜਦਾ ਆਪ ਉਠਾਈਆ। ਕਵਣ ਸ਼ਬਦ ਵੱਜੇ ਧੁਨਕਾਨ, ਤੁਰੀਆ ਬੈਠੀ ਨੈਣ ਸ਼ਰਮਾਈਆ। ਕਵਣ ਮੰਦਰ ਜੋਤ ਜਗੇ ਮਹਾਨ, ਦੀਵਾ ਬਾਤੀ ਕਿਸ ਬਿਧ ਰਿਹਾ ਟਿਕਾਈਆ। ਆਪਣਾ ਲੇਖਾ ਖੋਲ੍ਹ ਕਰੋ ਬਿਆਨ, ਸਾਢੇ ਤਿੰਨ ਹੱਥ ਕਾਇਆ ਬੰਕ ਕਵਣ ਘਰ ਹੋਏ ਰੁਸ਼ਨਾਈਆ। ਨੌ ਦੁਆਰੇ ਕੂੜੀ ਕਿਰਿਆ ਸਾਰੇ ਕਹਿਣ ਪਰਧਾਨ, ਸੁਖਮਨ ਟੇਢੀ ਬੰਕ ਫਿਰ ਫਿਰ ਥੱਕਣ ਵਾਹੋ ਦਾਹੀਆ। ਈੜਾ ਪਿੰਗਲ ਰੱਖਣ ਮਾਣ, ਸਹੰਸ ਦਲ ਦੇਣ ਜਣਾਈਆ। ਸਚ ਦੱਸੋ ਕਿਸ ਰੂਪ ਅੰਮ੍ਰਿਤ ਆਤਮ ਕੀਤਾ ਪਾਨ, ਨਿਝਰ ਝਿਰਨਾ ਉਲਟਾ ਕਵਲ ਉਲਟਾਈਆ। ਕਿਸ ਘਰ ਕਿਸ ਮੰਦਰ ਕਿਸ ਗ੍ਰਹਿ ਸੁਆਮੀ ਸਚ ਸਤਿਗੁਰ ਮਿਲੇ ਆਣ, ਸਤਿ ਸਤਿਵਾਦੀ ਆਪਣਾ ਪੰਧ ਮੁਕਾਈਆ । ਸੋਈ ਸੁਰਤੀ ਅਕਾਲ ਮੂਰਤੀ ਨਾਦ ਤੂਰਤੀ ਆਸਾ ਪੂਰਤੀ ਸ਼ਬਦ ਗੁਰਦੇਵ ਲਏ ਉਠਾਲ, ਸ਼ਬਦ ਇਸ਼ਾਰੇ ਨਾਲ ਬੁਲਾਈਆ। ਉਸ ਦਾ ਨੂਰ ਕਵਣ ਕਰੇ ਜੁਮਾਲ, ਬੇਨਜ਼ੀਰ ਨਜ਼ਰ ਨਜ਼ਰ ਵਖਾਈਆ। ਪਰਵਰਦਿਗਾਰ ਬੇਪਰਵਾਹ ਸਤਿ ਸਰੂਪ ਸ਼ਾਹੋ ਭੂਪ ਸ੍ਰੀ ਭਗਵਾਨ ਕਰੋ ਬਿਆਨ, ਬੇਜ਼ਬਾਨ ਜੋ ਸਭ ਨੂੰ ਰਿਹਾ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਚਾਰ ਜੁਗ ਚਾਰ ਵਰਨ ਜਿਸ ਦੀ ਮੰਨਣ ਆਣ, ਬੈਠੇ ਦਰ ਦਰਵੇਸ਼ ਸੀਸ ਝੁਕਾਈਆ। ਉਸ ਪ੍ਰਭੂ ਦਾ ਭੇਵ ਦੱਸੋ ਆਣ, ਅਨਡਿਠੜੀ ਬੂਝ ਬੁਝਾਈਆ। ਜਿਸ ਦਰਸ਼ਨ ਨੂੰ ਦਰਸ ਮੰਗਣ ਵਿਚ ਜਹਾਨ, ਤ੍ਰਿਸਨਾ ਇਕੋ ਭੁੱਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਘਰ ਵਿਚ ਘਰ, ਕਵਣ ਕੂਟੇ ਬੈਠਾ ਡੇਰਾ ਲਾਈਆ। ਚਾਰ ਜੁਗ ਦਾ ਚੁੱਕੇ ਝੇੜਾ, ਪਿਛਲੀ ਕਥਾ ਸਾਰੇ ਰਹੇ ਸੁਣਾਈਆ । ਆਪਣਾ ਦੱਸੋ ਕਿਸ ਬਿਧ ਵਸਿਆ ਖੇੜਾ, ਮਿਲੀ ਮਾਣ ਤਨ ਵਡਿਆਈਆ। ਮਨ ਮੰਦਰ ਕਿਸ ਦੁਆਰੇ ਢਾਹਿਆ ਡੇਰਾ, ਮਨਸਾ ਮਨਸਾ ਵਿਚ ਖਪਾਈਆ। ਬੁੱਧੀ ਵੇਖਿਆ ਕਿਹੜਾ ਵਿਹੜਾ, ਘਰ ਆਪਣੇ ਫੇਰਾ ਪਾਈਆ। ਕਿਸ ਮੰਜ਼ਲ ਹੋਵੇ ਹੱਕ ਨਬੇੜਾ, ਹਕੀਕਤ ਲੇਖਾ ਦਏ ਚੁਕਾਈਆ। ਸਾਹਿਬ ਸਤਿਗੁਰ ਹਰਿ ਸੁਲਤਾਨ ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਘਰ ਮਿਲੇ ਸੱਚਾ ਮਾਹੀਆ। ਸਾਚੇ ਸੰਤ ਬਣਾਓ ਬਣਤ, ਮਿਲਾਓ ਕੰਤ, ਲੇਖਾ ਚੁੱਕੇ ਜੀਵ ਜੰਤ, ਸਾਧਨਾ ਇਕੋ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਘਰ, ਘਰ ਆਪਣਾ ਦਿਓ ਸਮਝਾਈਆ। ਆਪਣਾ ਘਰ ਦੱਸੋ ਬੋਲ, ਅਨਬੋਲਤ ਆਪ ਜਣਾਇੰਦਾ । ਜਿਸ ਘਰ ਅੰਦਰ ਇਕ ਵੱਜੇ ਢੋਲ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਸਾਚੀ ਵਸਤ ਕਿਸ ਗ੍ਰਹਿ ਰੱਖੀ ਕੋਲ, ਖੋਲ੍ਹ ਅੱਖ ਕਿਉਂ ਮੁਖ ਛੁਪਾਇੰਦਾ। ਪੂਰੇ ਕੰਡੇ ਤੋਲੋ ਤੋਲ, ਤੋਲਣਹਾਰਾ ਬੂਝ ਬੁਝਾਇੰਦਾ। ਮਾਰਨ ਨਹੀਂ ਦੇਣਾ ਕੋਈ ਰੋਲ, ਉਹਲਾ ਪੜਦਾ ਸਰਬ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕੋ ਘਰ, ਜਿਸ ਘਰ ਹਰਿ ਹਰਿ ਨਜ਼ਰੀ ਆਇੰਦਾ। ਹਰਿ ਕਾ ਦੱਸੋ ਸਚ ਦੁਆਰ, ਦੁਆਰਕਾ ਮਿਲੇ ਨਾ ਵਡਿਆਈਆ। ਜਿਸ ਘਰ ਵਸੇ ਇਕੋ ਨਿਰੰਕਾਰ, ਏਕੰਕਾਰ ਬੈਠਾ ਆਸਣ ਲਾਈਆ। ਨਿਰਮਲ ਦੀਆ ਬਾਤੀ ਜਗੇ ਅਗੰਮ ਅਪਾਰ, ਨੂਰੋ ਨੂਰ ਨੂਰ ਰੁਸ਼ਨਾਈਆ। ਓਥੇ ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਨਾ ਕਰੇ ਵਿਚਾਰ, ਗੀਤਾ ਗਿਆਨ ਨਾ ਕੋਇ ਦ੍ਰਿੜਾਈਆ। ਨਾ ਕੋਈ ਜਨਕ ਦਿਸੇ ਦਰਬਾਰ, ਨਾ ਕੋਈ ਅਸ਼ਟਾਬਕਰ ਬੂਝ ਰਿਹਾ ਬੁਝਾਈਆ। ਸੋ ਸਾਹਿਬ ਖੇਲ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਜੁਗ ਜੁਗ ਜਨ ਭਗਤਾਂ ਖੋਲ੍ਹੇ
ਬੰਦ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਸਾਚਾ ਦਰਸ ਦੇਵੇ ਇਕ ਵਸਾਲ, ਵਸਲ ਆਪਣੇ ਨਾਲ ਕਰਾਈਆ। ਸ਼ਾਸਤਰ ਸਿਮਰਤ ਜਿਸ ਦਾ ਦੱਸਣ ਹਾਲ, ਸੋ ਹਾਲਤ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਘਰ, ਜਿਸ ਘਰ ਮਿਲੇ ਇਕੋ ਦਰਸ, ਅਗਲੀ ਪਿਛਲੀ ਰਹੇ ਨਾ ਕੋਈ ਹਰਸ, ਹਵਸ ਨਜ਼ਰ ਕੋਇ ਨਾ ਆਈਆ। ਕਿਰਪਾ ਕਰੋ ਜਗਤ ਠਾਕਰ, ਹਰਿ ਠਾਕਰ ਮੰਗ ਮੰਗਾਇੰਦਾ। ਗਹਿਰ ਗੰਭੀਰ ਡੂੰਘਾ ਸਾਗਰ, ਕਾਇਆ ਕਵਰੀ ਫੋਲ ਫੋਲਾਇੰਦਾ। ਜਿਸ ਅੰਦਰ ਜਗਤ ਵਾਸਨਾ ਮਨ ਸੌਦਾਗਰ, ਆਤਮਾ ਪਰਮਾਤਮਾ ਭੇਵ ਨਾ ਕੋਇ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਸਤਿਗੁਰ ਸੱਚਾ ਨਿਰਮਲ ਕਰਮ ਕਰੇ ਉਜਾਗਰ, ਜਿਸ ਉਪਰ ਆਪਣੀ ਮਿਹਰ ਨਜ਼ਰ ਉਠਾਇੰਦਾ। ਦਰ ਆਇਆਂ ਘਰ ਆਇਆਂ ਏਥੇ ਓਥੇ ਦੋ ਜਹਾਨਾਂ ਦੇਵੇ ਆਦਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮੰਗੇ ਸੱਚਾ ਦਰਸ, ਜਿਸ ਦਰਸ ਕੀਤਿਆਂ ਦਰਦ ਨਾ ਕੋਇ ਰਖਾਇੰਦਾ। ਸਾਚਾ ਦਰਸ ਦਿਓ ਦੀਦਾਰ, ਆਤਮ ਅੰਤਰ ਬੂਝ ਬੁਝਾਈਆ। ਜਿਸ ਦੀ ਸਮਝ ਨਾ ਸਕੇ ਕੋਇ ਵਿਚਾਰ, ਵਿਚਾਰ ਵਿਚ ਕਦੇ ਨਾ ਆਈਆ। ਜਿਸ ਦੀ ਨਾਦ ਸ਼ਬਦ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਜਿਸ ਦਾ ਮੇਲਾ ਸਚ ਦਰਬਾਰ, ਜਿਥੇ ਦੂਜਾ ਨਜ਼ਰ ਕੋਇ ਨਾ ਆਈਆ। ਓਸ ਪ੍ਰੀਤਮ ਦਾ ਪਿਆਰ ਦੱਸੋ ਕਰ ਪਿਆਰ, ਪਿਆਰ ਨਾਲ ਪਿਆਰ ਲੈਣਾ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਮੰਗੇ ਸਚ ਦਰਸ, ਜਿਸ ਨਾਲ ਲੇਖਾ ਚੁਕੇ ਅਰਸ਼ ਫ਼ਰਸ਼, ਕਾਇਆ ਕਾਅਬਾ ਦੋ ਦੋ ਆਬਾ ਸੱਚਾ ਹੁਜਰਾ ਇਕੋ ਨਜ਼ਰੀ ਆਈਆ। ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ਼ਬਦ ਤਰਾਨਾ ਰਾਗ ਨਾਦ ਬ੍ਰਹਮ ਬ੍ਰਹਿਮਾਦ ਸ਼ਬਦ ਘੋਰੀ, ਆਦਿ ਗੁਰਦੇਵ ਸੁਆਮੀ ਇਕੋ ਨਜ਼ਰੀ ਆਈਆ। ਤਨ ਕਾਇਆ ਮਾਟੀ ਉਤੇ ਬੋਰੀ, ਤੱਪੜ ਜਗਤ ਜੁਗਤ ਵਖਾਈਆ। ਬਾਹਰ ਅੰਦਰ ਬਿਨ ਸਤਿਗੁਰ ਪੂਰੇ ਸਮਝ ਨਾ ਸਕੇ ਕੋਈ ਚੋਰੀ, ਚੋਰੀ ਯਾਰੀ ਠੱਗੀ ਬਿਨ ਸਾਚੇ ਸੰਤ ਨਜ਼ਰ ਕਿਸੇ ਨਾ ਆਈਆ। ਅੰਦਰ ਵਸਤ ਜਿਹੜੀ ਲੋੜੀ, ਸੋ ਲੋਹੜਾ ਪੈਣੀ ਹੱਥ ਅਜੇ ਨਾ ਆਈਆ। ਪੜ੍ਹ ਪੜ੍ਹ ਵਿਦਿਆ ਚੌਦਾਂ ਕਰਨ ਬੌਹੜੀ ਬੌਹੜੀ, ਚੌਦਾਂ ਲੋਕ ਦੇਣ ਦੁਹਾਈਆ। ਚੌਦਾਂ ਤਬਕ ਉਤੇ ਕਾਗ਼ਜ਼ ਲਿਖਤ ਦਿਸੀ ਕੋਰੀ, ਨਿਸ਼ਅੱਖਰ ਅੱਖਰ ਰੂਪ ਨਾ ਕੋਇ ਵਟਾਈਆ। ਪ੍ਰਭ ਮਿਲਣ ਨੂੰ ਜਨ ਭਗਤਾਂ ਵਿਦਿਆ ਮੰਗੀ ਥੋੜੀ, ਥੋੜੀਉਂ ਬਹੁਤੀ ਦੇਵੇ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਾਚਾ ਦਰ, ਸਰਬ ਸਾਧ ਸੰਗਤ ਅੱਗੇ ਇਕੋ ਵਾਰ ਸੁਣਾਈਆ। ਤਨ ਕਹੇ ਮੇਰੇ ਉਤੇ ਤੱਪੜ, ਜਗਤ ਓਢਣ ਨਜ਼ਰੀ ਆਈਆ। ਪਤਾ ਨਹੀਂ ਓਸ ਥਾਂ ਕਿਹੜੇ ਵੇਲੇ ਜਾਏ ਅੱਪੜ, ਭੱਜੇ ਫਿਰਦੇ ਵਾਹੋ ਦਾਹੀਆ। ਜਿਸ ਵੇਲੇ ਪਾਰਬ੍ਰਹਮ ਦਾ ਨਜ਼ਰੀ ਆਏ ਛੱਪਰ, ਚਾਰ ਦੀਵਾਰ ਰਹਿਣ ਕੋਇ ਨਾ ਪਾਈਆ। ਓਥੇ ਜਾ ਕੇ ਆਸਾ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਜੂਠ ਝੂਠ ਜਗਤ ਨਾਤਾ ਤੁਟੇ ਇਕੋ ਆਵੇ ਸਬਰ, ਸਬਰ ਸਬੂਰੀ ਸਾਚੇ ਨਾਲ ਹੰਢਾਈਆ। ਹੋਏ ਪਰਕਾਸ਼ ਮਿਲੇ ਅਬਿਨਾਸ਼ੀ ਨਾਤਾ ਚੁੱਕੇ ਕਾਇਆ ਕਬਰ, ਗਹਿਰ ਗੰਭੀਰ ਦੇਵੇ ਮਾਣ ਵਡਿਆਈਆ। ਆਤਮ ਪਰਮਾਤਮ ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹ ਇਕੋ ਕਰੇ ਅਦਲ, ਅਦਾਲਤ ਇਕੋ ਘਰ ਵਖਾਈਆ। ਜਿਸ ਵੇਲੇ ਅੰਦਰੋ ਅੰਦਰੇ ਅੰਦਰ ਜਨ ਭਗਤਾਂ ਆਦਤ ਦੇਵੇ ਬਦਲ, ਬਾਹਰੋ ਰੂਪ ਨਾ ਕੋਇ ਵਖਾਈਆ। ਹਰਿਭਗਤ ਬਿਨ ਕਤਲੋ ਹੋਏ ਕਤਲ, ਕਾਤਲ ਮਕਤੂਲ
ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਕੋਲੋ ਮੰਗੇ ਇਕੋ ਮੰਗ, ਜਿਸ ਮਿਲਿਆਂ ਦੋ ਜਹਾਨ ਸ੍ਰੀ ਭਗਵਾਨ ਇਕੋ ਰੂਪ ਨਜ਼ਰੀ ਆਈਆ।
੧੨ ਅੱਸੂ ੨੦੨੦ ਬਿਕਰਮੀ ਇੰਦਰ ਕੌਰ ਦੇ ਗ੍ਰਹਿ ਕੋਟ ਕਪੂਰਾ ਜ਼ਿਲਾ ਫ਼ਿਰੋਜ਼ਪੁਰ
ਸਤਿਜੁਗ ਤੇਰਾ ਸੱਚਾ ਨਾਮ, ਸੋ ਪੁਰਖ ਨਿਰੰਜਣ ਇਕ ਪਰਗਟਾਈਆ। ਅੰਮ੍ਰਿਤ ਆਤਮ ਲੱਖ ਚੁਰਾਸੀ ਦੇਵੇ ਜਾਮ, ਨਿਝਰ ਝਿਰਨਾ ਇਕ ਝਿਰਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਮੇਟੇ ਕਾਮ, ਜੂਠ ਝੂਠ ਰਹਿਣ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵੇ ਦਾਨ, ਵਸਤ ਅਮੋਲਕ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ ਦੇਵੇ ਸੱਚਾ ਮਾਣ, ਅਭਿਮਾਨ ਰੂਪ ਨਾ ਕੋਇ ਵਟਾਈਆ। ਗ੍ਰਹਿ ਮੰਦਰ ਅੰਦਰ ਘਰ ਨਜ਼ਰੀ ਆਏ ਇਕੋ ਕਾਹਨ, ਸਾਚੀ ਬੰਸਰੀ ਰਾਗ ਸੁਣਾਈਆ। ਸਚ ਪੈਗ਼ੰਬਰ ਦੇਵੇ ਇਕ ਪੈਗ਼ਾਮ, ਨਾਅਰਾ ਹੱਕ ਹਕੀਕਤ ਦਏ ਜਣਾਈਆ। ਲਾਸ਼ਰੀਕ ਵਾਲੀ ਦੋ ਜਹਾਨ, ਸਚ ਤੌਫ਼ੀਕ ਇਕੋ ਇਕ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਰੱਖਣ ਚਰਨ ਧਿਆਨ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਨਾ ਕੋਈ ਦਿਸੇ ਦੀਨ ਮਜ਼੍ਹਬ ਇਸਲਾਮ, ਸਹੀ ਸਲਾਮਤ ਸਾਬਤ ਸੂਰਤ ਇਕੋ ਇਕ ਬੁਝਾਈਆ। ਨਵ ਨੌ ਸੱਤ ਜੋ ਕਰੇ ਸਲਾਮ, ਇਕੋ ਕਲਮਾ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਤੇਰਾ ਢੋਲਾ ਗਾਣ, ਗਣ ਗੰਧਰਬ ਇਕੋ ਰਾਗ ਅਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੂੰਹੀ ਤੂੰਹੀ ਕਰਨ ਉਚੀ ਉਚੀ ਇਕ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਤੇਰਾ ਮਾਰਗ ਇਕ ਸਮਝਾਈਆ। ਸਤਿਜੁਗ ਸੱਚੇ ਤੇਰਾ ਸੱਚਾ ਗੀਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਘਰ ਠਾਂਡੇ ਸੀਤ, ਏਕੰਕਾਰ ਦਏ ਸਮਝਾਈਆ। ਆਦਿ ਨਿਰੰਜਣ ਜੋਤ ਨਿਰੰਜਣ ਜਣਾਏ ਸਾਚੀ ਰੀਤ, ਅਬਿਨਾਸ਼ੀ ਕਰਤਾ ਇਕੋ ਬੂਝ ਬੁਝਾਈਆ। ਸ੍ਰੀ ਭਗਵਾਨ ਵਸਣਹਾਰਾ ਧਾਮ ਅਨਡੀਠ, ਮਹੱਲ ਅਟੱਲ ਇਕੋ ਇਕ ਸੁਹਾਈਆ। ਪਾਰਬ੍ਰਹਮ ਬ੍ਰਹਮ ਜਣਾਏ ਸਚ ਪ੍ਰੀਤ, ਪ੍ਰੀਤੀਵਾਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਾਉ ਰੰਕ ਵੇਖ ਵਖਾਈਆ। ਲਹਿਣਾ ਦੇਣਾ ਚੁਕਾਏ ਮੰਦਰ ਮਸੀਤ, ਕਾਇਆ ਕਾਅਬਾ ਸਚ ਮਹਿਰਾਬ ਇਕੋ ਇਕ ਸੁਹਾਈਆ। ਸ਼ਾਹੋ ਭੂਪ ਵਡ ਰਾਜਨ ਰਾਜ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਹੱਕ ਤੌਫ਼ੀਕ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਤੇਰੀ ਕਰੇ ਆਪ ਤਸਦੀਕ, ਦੂਜਾ ਸਾਨੀ ਨਜ਼ਰ ਕੋਇ ਨਾ ਆਈਆ। ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਏ ਨਜ਼ੀਕ, ਬਣ ਪਾਂਧੀ ਪੰਧ ਮੁਕਾਈਆ। ਸਦੀ ਵੀਹਵੀਂ ਰਹੀ ਬੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਇਕ ਇਕੱਲਾ ਧੁਦਰਗਾਹੀ ਦਏ ਸਮਝਾਈਆ । ਸਤਿਜੁਗ ਸੱਚੇ ਤੇਰਾ ਸੱਚਾ ਸੰਗ, ਸੋ ਸਤਿਗੁਰ ਆਪ ਬਣਾਈਆ। ਜੁਗ ਚੌਕੜੀ ਚਾੜ੍ਹੇ ਰੰਗ, ਰੰਗ ਮਜੀਠੀ ਇਕ ਰੰਗਾਈਆ। ਸ਼ਬਦ ਨਾਦ ਵਜਾਏ ਮਰਦੰਗ, ਅਨਹਦ ਰਾਗੀ ਰਾਗ ਸੁਣਾਈਆ। ਆਤਮ ਅੰਤਰ ਸਚ ਮਹੱਲੇ ਵੇਖੇ ਲੰਘ, ਬਜਰ ਕਪਾਟੀ ਤੋੜ ਤੁੜਾਈਆ।
ਸੇਜ ਸੁਹੰਜਣੀ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ । ਕਲਜੁਗ ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਖੰਡ ਖੰਡ, ਖੜਗ ਇਕ ਚਮਕਾਈਆ। ਸੁਰਤ ਸਵਾਣੀ ਬਿਨ ਸ਼ਬਦ ਹਾਣੀ ਰਹੇ ਨਾ ਰੰਡ, ਕੰਤ ਮਿਲਾਵਾ ਸਹਿਜ ਸੁਭਾਈਆ। ਵੇਖ ਵਖਾਏ ਸ੍ਰਿਸ਼ਟ ਸਬਾਈ ਨੌ ਖੰਡ, ਸਤ ਦੀਪ ਆਪਣਾ ਪੜਦਾ ਲਾਹੀਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ । ਅੰਮ੍ਰਿਤ ਧਾਰ ਵਹਾਏ ਗਹਿਰ ਗੰਭੀਰ ਸਾਗਰ ਸਿੰਧ ਬਿਨ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਨੈਣ ਸ਼ਰਮਾਈਆ। ਸਾਹਿਬ ਸਤਿਗੁਰ ਪੂਰਾ ਸੂਰਾ ਸਰਬੰਗ, ਕਲਜੁਗ ਅੰਤ ਸਾਚੀ ਸਿਖਿਆ ਇਕ ਦ੍ਰਿੜਾਈਆ। ਜਨਮ ਕਰਮ ਰੋਗ ਸੋਗ ਚਿੰਤਾ ਦੁੱਖ ਭਰਮ ਭੌ ਲੇਖਾ ਚੁਕਾਏ ਭੁੱਖ ਨੰਗ, ਵਸਤ ਅਮੋਲਕ ਨਾਮ ਦਾਨ ਸ੍ਰੀ ਭਗਵਾਨ ਹੋ ਮਿਹਰਵਾਨ ਇਕੋ ਝੋਲੀ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰਸਿਖ ਅੰਗੀਕਾਰ ਲਾਏ ਅੰਗ, ਆਪ ਆਪਣੀ ਗੋਦ ਬਹਾਈਆ। ਏਥੇ ਓਥੇ ਦੋ ਜਹਾਨ ਨਿਰਵੈਰ ਪੁਰਖ ਨਿਰਾਕਾਰ ਦੇਵੇ ਸੱਚਾ ਸੰਗ, ਮੰਝਧਾਰ ਨਾ ਕੋਇ ਰੁੜ੍ਹਾਈਆ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਲੱਖ ਚੁਰਾਸੀ ਜਮ ਕੀ ਫਾਸੀ ਆਵਣ ਜਾਵਣ ਦੇਵੇ ਪੰਧ ਮੁਕਾਈਆ। ਵੇਖੇ ਖੇਲ ਦੋ ਜਹਾਨ, ਮੰਡਲ ਰਾਸੀ ਗੋਪੀ ਕਾਹਨ, ਸੁਰਤੀ ਸ਼ਬਦੀ ਇਕ ਧਿਆਨ, ਸਾਚਾ ਮੇਲਾ ਮੇਲ ਮਿਲਾਈਆ। ਕਲਜੁਗ ਤੇਰਾ ਹੁਕਮ ਹੋਵੇ ਪਰਵਾਨ, ਅੰਤਮ ਲੇਖਾ ਚੁੱਕੇ ਵਿਚ ਜਹਾਨ, ਸਤਿਜੁਗ ਉਠੇ ਨੌਜਵਾਨ, ਲੋਕਮਾਤ ਲਏ ਅੰਗੜਾਈਆ। ਸਤਿਜੁਗ ਸਾਚੇ ਤੇਰਾ ਖੇਲ ਭਗਵੰਤ, ਨਿਰਗੁਣ ਨਿਰਵੈਰ ਆਪ ਕਰਾਈਆ। ਲੱਖ ਚੁਰਾਸੀ ਵਿਚੋ ਗੁਰਮੁਖ ਉਠਾਏ ਸਾਚੇ ਸੰਤ, ਸਤਿ ਸਤਿਵਾਦੀ ਇਕੋ ਬੂਝ ਬੁਝਾਈਆ। ਆਤਮ ਪਰਮਾਤਮ ਬੋਧ ਗਿਆਨ ਦੇਵੇ ਬਣ ਕੇ ਅਗੰਮੀ ਪੰਡਤ, ਪੰਜ ਤਤ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਆਪਣੀ ਮਹਿੰਮਾ ਜਣਾਏ ਬੇਅੰਤ, ਲੇਖਾ ਲਿਖ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਤਿਜੁਗ ਤੇਰੀ ਵਸਤ ਅਪਾਰ, ਸੋ ਕਰਤਾ ਆਪ ਜਣਾਈਆ। ਘਰ ਮੰਦਰ ਖੋਲ੍ਹ ਕਿਵਾੜ, ਗ੍ਰਹਿ ਵੱਜੇ ਨਾਮ ਵਧਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਈਆ। ਮਹੱਲ ਅਟੱਲ ਉਚ ਮਨਾਰ, ਸੋਭਾ ਸਾਚੇ ਘਰ ਵਖਾਈਆ। ਦੀਆ ਬਾਤੀ ਕਮਲਾਪਾਤੀ ਇਕੋ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਬੂੰਦ ਸਵਾਂਤੀ ਇਕ ਇਕਾਂਤੀ ਠੰਡੀ ਠਾਰ, ਬਹੁਭਾਂਤੀ ਦਏ ਪਿਲਾਈਆ। ਮੇਟੇ ਕਲਜੁਗ ਰੈਣ ਅੰਧੇਰੀ ਰਾਤੀ, ਸਤਿਜੁਗ ਤੇਰੀ ਖੋਲ੍ਹੇ ਤਾਕੀ, ਸਭ ਦਾ ਲਹਿਣਾ ਦੇਣਾ ਚੁੱਕੇ ਬਾਕੀ, ਬਾਕੀਨਵੀਸ ਆਪਣਾ ਫੇਰਾ ਆਪੇ ਪਾਈਆ। ਵੇਖ ਵਖਾਏ ਲੱਖ ਚੁਰਾਸੀ ਪੰਜ ਤਤ ਖ਼ਾਕੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਪੜਦਾ ਦੇਵੇ ਪਾਈਆ। ਸੱਚੇ ਘੋੜੇ ਅਸਵ ਚੜ੍ਹੇ ਰਾਕੀ, ਸ਼ਾਹ ਸਵਾਰਾ ਹਰਿ ਨਿਰੰਕਾਰਾ ਦੋ ਜਹਾਨਾਂ ਭੱਜਾ ਫਿਰੇ ਵਾਹੋ ਦਾਹੀਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਸੁਣਾਏ ਜੈਕਾਰਾ, ਸ਼ਹਿਨਸ਼ਾਹ ਸੱਚੀ ਸਰਕਾਰਾ, ਸ਼ਾਹ ਸੁਲਤਾਨ ਵਡ ਮਿਹਰਵਾਨ, ਮਿਹਰ ਨਜ਼ਰ ਇਕੋ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚੇ ਤੇਰਾ ਮੇਲਾ ਗੋਬਿੰਦ, ਗੁਰ ਗੁਰ ਸ਼ਬਦੀ ਮੇਲ ਮਿਲਾਈਆ। ਪੂਰਬ ਪੂਰਬ ਮੇਟੇ ਚਿੰਦ, ਚਿੰਤਾ ਦੁੱਖ ਨਜ਼ਰ ਕੋਇ ਨਾ ਆਈਆ। ਦੀਨ ਦਿਆਲ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪਣੀ ਦਏ ਵਰਤਾਈਆ। ਧਾਰ ਵਖਾਏ ਘਰ ਅੰਤਰ ਨਿਜ, ਨਿਜ ਆਤਮ ਬੂਝ ਬੁਝਾਈਆ।
ਕਾਇਆ ਚੋਲੀ ਦੇਵੇ ਸਿੰਜ, ਸਿੰਚ ਹਰੀ ਆਪ ਕਰਾਈਆ । ਆਪਣੇ ਮਿਲਣ ਦੀ ਜਨ ਭਗਤਾਂ ਦੱਸੇ ਬਿਧ, ਅੰਤਰ ਆਤਮ ਪਰਮਾਤਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਸਾਚੇ ਜਾਣਾ ਉਠ, ਸੋ ਸੁਆਮੀ ਆਪ ੳਠਾਇੰਦਾ। ਪੁਰਖ ਅਕਾਲ ਗਿਆ ਤੁਠ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਤਿੰਨ ਜੁਗ ਸੁੱਤਾ ਰਿਹਾ ਚੁੱਪ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਉਠ ਵੇਖ ਕਲਜੁਗ ਅੰਧੇਰਾ ਘੁੱਪ, ਚਾਰੋ ਕੁੰਟ ਸਾਚਾ ਚੰਦ ਨਾ ਕੋਇ ਚਮਕਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੈਂਡਾ ਗਿਆ ਮੁੱਕ, ਪਾਂਧੀ ਨਜ਼ਰ ਕੋਇ ਨਾ ਆਇੰਦਾ। ਸਚਖੰਡ ਦੁਆਰੇ ਸਾਚੇ ਬੈਠੇ ਲੁਕ, ਲੋਕਮਾਤ ਰੂਪ ਅਨੂਪ ਨਾ ਕੋਇ ਵਟਾਇੰਦਾ । ਸਾਰੇ ਸੁਖਣਾ ਰਹੇ ਸੁਖ, ਦੋਏ ਜੋੜ ਧਿਆਨ ਲਗਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਗੋਬਿੰਦ ਬਣਾਇਆ ਇਕ ਸੁੱਤ, ਸੁਤ ਸ਼ਬਦੀ ਨਾਉਂ ਧਰਾਇੰਦਾ। ਜੋ ਲੋਕਮਾਤ ਕਲਜੁਗ ਅੰਤ ਕਰੇ ਆਪਣਾ ਰੁਖ਼, ਚਰਨ ਚਰਨ ਆਪ ਉਠਾਇੰਦਾ। ਸੋ ਵੇਲਾ ਵਕਤ ਸਦੀ ਵੀਹਵੀਂ ਰਿਹਾ ਢੁਕ, ਦੋ ਜਹਾਨ ਨੇਤਰ ਨੈਣ ੳਠਾਇੰਦਾ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟ ਸਬਾਈ ਅੰਤਰ ਆਤਮ ਨਾਮ ਨਿਧਾਨ ਵਸਤ ਦਿਸੇ ਨਾ ਕੋਲ ਕੁੱਛ, ਖ਼ਾਲੀ ਝੋਲੀ ਸਾਰੇ ਰਹੇ ਵਖਾਈਆ। ਧੁਰ ਦਾ ਬੂਟਾ ਬਿਨ ਸਤਿਗੁਰ ਪੂਰੇ ਰਿਹਾ ਸੁੱਕ, ਸਾਚਾ ਮਾਲੀ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰ ਜੜ੍ਹ ਰਿਹਾ ਪੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ ਪਰਮ ਪੁਰਖ ਪ੍ਰੀਤਮ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਇਕ ਜਣਾਈਆ । ਸਤਿਜੁਗ ਸੱਚੇ ਮੇਰੇ ਲਾਲ, ਸੋ ਸਾਹਿਬ ਦਏ ਸਮਝਾਈਆ। ਤੇਰੇ ਨਾਲ ਨਿਰਗੁਣ ਰੂਪ ਬਣੇ ਦਲਾਲ, ਸ਼ਬਦੀ ਰੂਪ ਇਕ ਵਟਾਈਆ। ਜਾ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੰਜ ਤਤ ਤੱਤ ਮਾਰਗ ਦਏ ਸਿਖਾਲ, ਬ੍ਰਹਮ ਮਤ ਇਕ ਪੜ੍ਹਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵਖਾਏ ਇਕੋ ਧਰਮਸਾਲ, ਧਰਮ ਦੁਆਰ ਸੱਚਾ ਨਜ਼ਰੀ ਆਈਆ। ਜਿਸ ਦੁਆਰੇ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜਾਈਆ । ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਅੰਤ ਨਾ ਲਏ ਪਰਨਾਈਆ। ਸੋ ਮੰਦਰ ਸੋਹੇ ਸਚ ਦੁਆਰ, ਜਿਸ ਗ੍ਰਹਿ ਵਸੇ ਪੁਰਖ ਅਕਾਲ, ਅਕਲ ਕਲਧਾਰੀ ਬੈਠਾ ਡੇਰਾ ਲਾਈਆ। ਜਲਵਾ ਨੂਰ ਇਕ ਜਲਾਲ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਬੇਵਫ਼ਾਈ ਸਾਂਝਾ ਯਾਰ, ਲਾਸ਼ਰੀਕ ਸ਼ਿਰਕਤ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਜੁਗ ਸੱਚਾ ਸੁਣ ਸੰਦੇਸ਼, ਪ੍ਰਭ ਚਰਨ ਧਿਆਨ ਲਗਾਈਆ । ਕਿਰਪਾ ਕਰੀ ਵਡ ਨਰੇਸ਼, ਮਿਹਰਵਾਨ ਤੇਰੀ ਵਡਿਆਈਆ। ਮੈਂ ਬਾਲਕ ਬਣ ਕੇ ਖੇਡਾਂ ਖੇਡ, ਲੋਕਮਾਤ ਖੇਲ ਰਚਾਈਆ। ਤੇਰੇ ਭਗਤਾਂ ਦੇਵਾਂ ਭੇਤ, ਅੰਦਰ ਵੜ ਕੇ ਭੇਵ ਸਮਝਾਈਆ। ਸਤਿਗੁਰ ਪੂਰਾ ਨਿਜ ਨੇਤਰ ਲੈਣਾ ਪੇਖ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜਨਮ ਕਰਮ ਦੀ ਬਦਲੇ ਰੇਖ, ਲੇਖਾ ਆਪਣੇ ਘਰ ਵਖਾਈਆ । ਆਤਮ ਪਰਮਾਤਮ ਕਰੇ ਹੇਤ, ਹਿਤਕਾਰੀ ਵੱਡੀ ਵਡ ਵਡਿਆਈਆ। ਰੁੱਤ ਸੁਹੰਜਣੀ ਮੌਲੇ ਚੇਤ, ਪਤ ਡਾਲ੍ਹੀ ਫੁਲ ਫੁਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ
ਤੇਰੀ ਮਿਲੇ ਸਰਨਾਈਆ। ਸਤਿਜੁਗ ਸੱਚਾ ਚੜ੍ਹਿਆ ਚਾਅ, ਚਾਉ ਘਨੇਰਾ ਇਕ ਰਖਾਈਆ। ਵਡਭਾਗੀ ਪ੍ਰਭ ਮਿਲਿਆ ਮਲਾਹ, ਬੇੜਾ ਲੋਕਮਾਤ ਚਲਾਈਆ। ਸ਼ਬਦੀ ਸ਼ਬਦ ਦੇਵੇ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਸੋਹੰ ਢੋਲਾ ਲੈਣਾ ਗਾ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਹੋਏ ਨਾ ਕਦੇ ਜੁਦਾਈਆ। ਸਾਚਾ ਖੇੜਾ ਦੇਣਾ ਵਸਾ, ਲੋਕਮਾਤ ਵੱਜੇ ਵਧਾਈਆ। ਝੂਠਾ ਝੇੜਾ ਦੇਣਾ ਮੁਕਾ, ਝਗੜਾ ਆਤਮ ਪਰਮਾਤਮ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਬ੍ਰਹਮ ਨਜ਼ਰੀ ਜਾਏ ਆ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਗੀਤ ਗੋਬਿੰਦ ਡੂੰਘਾ ਸਾਗਰ ਗੰਭੀਰ ਗਹਿਰ ਇਕੋ ਲੈਣਾ ਗਾ, ਦੂਜਾ ਰਾਗ ਨਾ ਕੋਇ ਅਲਾਈਆ। ਹਰਿ ਰੁਠੜਾ ਕੰਤ ਲੈਣਾ ਮਨਾ, ਘਰ ਘਰ ਵਿਚ ਵਾਸਤਾ ਪਾਈਆ। ਮਿਹਰਵਾਨ ਮਿਹਰ ਨਜ਼ਰ ਲਏ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਚ ਸਚ ਦ੍ਰਿੜਾਈਆ। ਸਤਿਜੁਗ ਮਿਲਦੀ ਵੇਖੇ ਦਾਤ, ਕਲਜੁਗ ਰੋਵੇ ਮਾਰੇ ਧਾਹੀਂਆ। ਉਚੀ ਕੂਕ ਕਰੇ ਫ਼ਰਿਆਦ, ਪ੍ਰਭ ਅੱਗੇ ਰਿਹਾ ਸੁਣਾਈਆ। ਪਾਰਬ੍ਰਹਮ ਪ੍ਰਭ ਚੌਦਾਂ ਸਦੀਆਂ ਦਿਤੀ ਦਾਦ, ਮੁਹੰਮਦ ਇਸ਼ਾਰੇ ਨਾਲ ਜਣਾਈਆ। ਬੀਸਵੀਂ ਸਦੀ ਮਾਰੇ ਆਵਾਜ਼, ਬੀਸ ਬੀਸਾ ਨਾਉਂ ਧਰਾਈਆ। ਮੇਰਾ ਅਜੇ ਪੂਰਾ ਨਹੀਂ ਹੋਇਆ ਕਾਜ, ਕਰਤੇ ਮੇਰੀ ਇਕ ਅਰਜੋਈਆ। ਮੈਂ ਲੱਖ ਚੁਰਾਸੀ ਘਰ ਘਰ ਵੇਖਣਾ ਨਾਚ, ਕੂੜੀ ਕਿਰਿਆ ਨਾਲ ਰਲਾਈਆ । ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਕਰਨ ਦੀ ਦੱਸੀ ਜਾਚ, ਜੀਵਾਂ ਜੰਤਾਂ ਸਾਧਾਂ ਸੰਤਾਂ ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਬਣਾਈਆ। ਤੇਰਾ ਨੂਰ ਨਜ਼ਰ ਨਹੀਂ ਆਉਣਾ ਰਸੂਲ ਪਾਕ, ਪਾਕੀਜ਼ਾ ਰੂਪ ਨਾ ਕੋਇ ਵਟਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸਤ ਦੀਪ ਕੋਈ ਗੋਪੀ ਕਾਹਨ ਨਾ ਪਾਏ ਰਾਸ, ਸਾਚਾ ਨਾਚ ਨਾ ਕੋਇ ਨਚਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਾਨਕ ਗੋਬਿੰਦ ਕਿਸੇ ਵਸੇ ਨਾ ਪਾਸ, ਮਨ ਵਾਸਨਾ ਚਾਰੋ ਕੁੰਟ ਹੋਏ ਹਲਕਾਈਆ। ਫਿਰੇ ਦਰੋਹੀ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨੇਤਰ ਨੈਣਾਂ ਨੀਰ ਵਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡੇ ਕੁਛ ਨਹੀਂ ਪਾਸ, ਖ਼ਾਲੀ ਹੱਥ ਦੇਣ ਵਖਾਈਆ। ਤੇਰੇ ਭਗਤ ਹੋਣ ਉਦਾਸ, ਸਾਂਤਕ ਸਤਿ ਨਾ ਕੋਇ ਵਰਤਾਈਆ। ਪਾਰਬ੍ਰਹਮ ਪ੍ਰਭ ਮੇਰੇ ਸਤਿਗੁਰ ਓਸ ਵੇਲੇ ਮੈਂਨੂੰ ਕਹੀਂ ਸ਼ਾਬਾਸ਼, ਕਲਜੁਗ ਮੇਰੇ ਛੋਟੇ ਪੁੱਤ ਵਾਹਵਾ ਤੇਰੀ ਵੱਡੀ ਵਡਿਆਈਆ। ਤੇਰੀ ਲੱਖ ਚੁਰਾਸੀ ਕਰਮਾਂ ਨਾਲ ਕਰਾਂ ਨਾਸ, ਕਰਮਾਂ ਲੇਖਾ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਨ ਮੇਰੀ ਅਰਦਾਸ, ਦਰ ਤੇਰੇ ਸੀਸ ਝੁਕਾਈਆ। ਪ੍ਰਭ ਮੇਰੀ ਅਰਜ਼ ਕਰ ਮਨਜ਼ੂਰ, ਦਰ ਇਕੋ ਮੰਗ ਮੰਗਾਇੰਦਾ। ਤੂੰ ਸਭ ਦੀ ਆਸਾ ਮਨਸਾ ਕਰੇਂ ਪੂਰ, ਪੂਰਨ ਇਛਿਆ ਤੇਰੇ ਕੋਲ ਕਰਾਇੰਦਾ । ਮੈਂ ਚਾਰ ਕੁੰਟ ਮਚਾਉਣਾ ਫ਼ਤੂਰ, ਫ਼ਤਵੇ ਸਭ ਦੇ ਉਤੇ ਲਾਇੰਦਾ। ਸੰਤਾਂ ਸਾਧਾਂ ਅੰਦਰ ਵਾੜਨਾ ਕੂੜੋ ਕੂੜ, ਪੀਰ ਪੈਗ਼ੰਬਰ ਬਚਿਆ ਕੋਇ ਰਹਿਣ ਨਾ ਪਾਇੰਦਾ। ਇਕੋ ਮਾਰ ਸ਼ਰਅ ਜ਼ੰਜ਼ੀਰ, ਕੁੰਜੀ ਆਪਣੇ ਹੱਥ ਰਖਾਇੰਦਾ। ਬਦਲ ਸਕੇ ਨਾ ਕੋਇ ਤਕਦੀਰ, ਤੇਰੀ ਤਦਬੀਰ ਹੱਥ ਨਾ ਕਿਸੇ ਫੜਾਇੰਦਾ। ਤੂੰ ਮੇਰਾ ਵੇਖ ਅੰਤ ਅਖ਼ੀਰ, ਘਰ ਘਰ ਸ੍ਰਿਸ਼ਟ ਸਬਾਈ ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੀਨ ਦਿਆਲ ਠਾਕਰ ਮੇਰੇ ਮਿਹਰਵਾਨ ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਬੋਲੇ ਸਚ, ਸਤਿ ਸਤਿਵਾਦੀ ਆਪ ਜਣਾਇੰਦਾ। ਕਲਜੁਗ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਅੰਦਰ ਰਿਹਾ ਨੱਚ, ਮੁਖ ਘੁੰਗਟ ਨਜ਼ਰ ਕੋਇ ਨਾ ਆਇੰਦਾ। ਅੰਤਮ ਭਾਂਡਾ ਭੱਜਣਾ ਕੂੜੀ
ਕੱਚ, ਕਾਇਆ ਗਗਰੀਆ ਡੇਰਾ ਢਾਹਿੰਦਾ। ਪਰਗਟ ਹੋਇਆ ਪੁਰਖ ਸਮਰਥ, ਮਹਿਮਾ ਅਕੱਥ ਆਪ ਸੁਣਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਜੋ ਕਲਜੁਗ ਚਲਾਏ ਤੇਰਾ ਰਥ, ਬਣ ਰਥਵਾਹੀ ਵੇਸ ਵਟਾਇੰਦਾ। ਅੰਤਮ ਮਾਰਗ ਇਕੋ ਦੇਵੇ ਦੱਸ, ਸਚ ਸੁਨੇਹੜਾ ਇਕ ਸਮਝਾਇੰਦਾ। ਤੇਰਾ ਖੇੜਾ ਹੋਣਾ ਭੱਠ, ਤ੍ਰੈਗੁਣ ਅਗਨੀ ਅੱਗ ਲਗਾਇੰਦਾ। ਬਿਨ ਗੁਰਮੁਖ ਸੱਚੇ ਕੋਈ ਨਾ ਸਕੇ ਬਚ, ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਹੋ ਨਾ ਕੋਇ ਛੁਡਾਇੰਦਾ। ਨੇਤਰ ਖੋਲ੍ਹ ਉਠ ਵੇਖ ਨੱਠ, ਪਾਰਬ੍ਰਹਮ ਪਤਿਪਰਮੇਸ਼ਵਰ ਸ਼ਬਦ ਹਲਕਾਰਾ ਇਕੋ ਇਕ ਦੌੜਾਇੰਦਾ। ਨੌ ਖੰਡ ਪ੍ਰਿਕਮੀ ਸਤ ਦੀਪ ਵੇਖ ਵਖਾਏ ਚੌਦਾਂ ਲੋਕ ਹੱਟ, ਚੌਦਾਂ ਤਬਕ ਪੜਦਾ ਆਪ ਚੁਕਾਇੰਦਾ। ਸਤਿਜੁਗ ਸੱਚਾ ਧਰਤ ਮਾਤ ਦੀ ਗੋਦੀ ਜਾਏ ਵਸ, ਸ੍ਰੀ ਭਗਵਾਨ ਵਾਸਤਾ ਆਪਣੇ ਨਾਲ ਰਖਾਇੰਦਾ। ਕਰੇ ਖੇਲ ਆਪ ਅਕੱਥ, ਕਥਨੀ ਕਥ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਚਾਰ ਜੁਗ ਪਾਂਧੀ ਸਭ ਦਾ ਪੰਧ ਮੁਕਾਇੰਦਾ।