੧੨ ਅੱਸੂ ੨੦੨੦ ਬਿਕਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਸਾਦਕ ਜ਼ਿਲਾ ਫ਼ਿਰੋਜ਼ਪੁਰ
ਸਤਿਜੁਗ ਸੱਚੇ ਤੇਰਾ ਸੱਚਾ ਨਾਮ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹੰ ਬ੍ਰਹਮ ਸਚ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਸ਼ਬਦ ਗੁਰ ਬਣ ਕੇ ਆਵੇ ਸੱਚਾ ਰਾਮ, ਹਰ ਘਟ ਰਮਿਆ ਬੇਪਰਵਾਹੀਆ। ਸਤਿ ਸਤਿਵਾਦੀ ਵੇਸ ਵਟਾਏ ਅਗੰਮੀ ਕਾਹਨ, ਗੋਪੀ ਕਾਹਨ ਰਾਸ ਰਚਾਈਆ। ਬੇਪਰਵਾਹ ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਧਾਰ ਸਮਝਾਈਆ। ਪਰਵਰਦਿਗਾਰ ਹੋਏ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਲਾਸ਼ਰੀਕ ਉਠਾਏ ਸਚ ਨਿਸ਼ਾਨ, ਸ਼ਿਰਕਤ ਕੋਇ ਨਜ਼ਰ ਨਾ ਆਈਆ। ਸਚ ਪੈਗ਼ੰਬਰ ਦੇਵੇ ਇਕ ਪੈਗ਼ਾਮ, ਕਲਮਾ ਇਕੋ ਇਕ ਸੁਣਾਈਆ। ਲੱਖ ਚੁਰਾਸੀ ਬਖ਼ਸ਼ੇ ਇਕ ਧਿਆਨ, ਪੁਰਖ ਅਕਾਲ ਸਰਨ ਸਰਨਾਈਆ। ਬੋਧ ਅਗਾਧਾ ਦਏ ਗਿਆਨ, ਨਿਸ਼ਅੱਖਰ ਅੱਖਰ ਰੂਪ ਵਟਾਈਆ। ਆਤਮ ਅੰਤਰ ਨਿਰਮਲ ਜੋਤ ਜਗਾਏ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਦੁਆਰਾ ਖੋਲ੍ਹ ਦੁਕਾਨ, ਚੌਦਾਂ ਲੋਕ ਦਏ ਸਮਝਾਈਆ। ਸਰਬ ਜੀਆਂ ਦਾ ਇਕ ਭਗਵਾਨ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਈਸ਼ ਜੀਵ ਕਰੇ ਪਹਿਚਾਨ, ਜਗਦੀਸ਼ ਭੇਵ ਚੁਕਾਈਆ। ਸਾਚਾ ਮੰਦਰ ਵਖਾਏ ਮਕਾਨ, ਮਹੱਲ ਅਟੱਲ ਇਕ ਰੁਸ਼ਨਾਈਆ। ਸਚਖੰਡ ਨਿਵਾਸੀ ਵਸੇ ਨੌਜਵਾਨ, ਪੁਰਖ ਅਬਿਨਾਸ਼ੀ ਨਾ ਮਰੇ ਨਾ ਜਾਈਆ। ਸਚ ਸੰਦੇਸਾ ਦੇਵੇ ਧੁਰ ਫ਼ਰਮਾਨ, ਧੁਰ ਦੀ ਬਾਣੀ ਬਾਣ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨ ਕਵਲ ਸੀਸ ਝੁਕਾਣ, ਦਰ ਬੈਠੇ ਅਲਖ ਜਗਾਈਆ। ਤੇਰਾ ਖੇਲ ਵਡ ਮਿਹਬਾਨ, ਬੀ ਖ਼ੈਰ ਯਾ ਅੱਲਾ ਸਕੇ ਨਾ ਕੋਇ ਸਮਝਾਈਆ। ਸਚ ਤੌਫ਼ੀਕ ਦੇ ਵਡ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਰਿਹਾ ਦ੍ਰਿੜਾਈਆ। ਸਤਿਜੁਗ ਸੱਚੇ ਵੇਖ ਲਾਲ, ਸੋ ਸਾਹਿਬ ਸਚ ਜਣਾਈਆ। ਸਚ ਦੁਆਰ ਖੋਲ੍ਹੇ ਤੇਰੀ ਧਰਮਸਾਲ, ਧਰਮ ਵੰਡ ਨਾ ਕੋਇ ਵਖਾਈਆ। ਠਾਕਰ ਸੁਆਮੀ ਹੋਏ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਸਾਚਾ ਮਾਰਗ ਦਏ ਸਿਖਾਲ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਚਾਰ ਵਰਨ
ਦੇਵੇ ਇਕ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਬੋਧ ਅਗਾਧਾ ਨਾਮ ਜੈਕਾਰਾ ਸੁਣਾਏ ਆਪ ਭਗਵਾਨ, ਭਗਵਨ ਆਪਣਾ ਭੇਵ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਨਾਤਾ ਜੁੜੇ ਵਿਚ ਜਹਾਨ, ਆਤਮ ਪਰਮਾਤਮ ਬੰਧਨ ਇਕ ਵਖਾਈਆ। ਜੀਵ ਜੰਤ ਸ੍ਰਿਸ਼ਟ ਸਬਾਈ ਲੱਖ ਚੁਰਾਸੀ ਚਾਰੇ ਖਾਣੀ ਬਾਣੀ ਸਾਰੇ ਗਾਣ, ਗਾ ਗਾ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਸਤਿਜੁਗ ਸੱਚੇ ਤੇਰਾ ਰਾਹ, ਸੋ ਸੁਆਮੀ ਆਪ ਜਣਾਇੰਦਾ। ਨਿਰਵੈਰ ਪੁਰਖ ਨਿਰਾਕਾਰ ਨਿਰੰਕਾਰ ਬਣੇ ਮਲਾਹ, ਖੇਵਟ ਖੇਟਾ ਆਪਣੀ ਸੇਵ ਕਮਾਇੰਦਾ । ਸਾਚਾ ਨਾਉਂ ਨਰ ਨਿਰੰਕਾਰਾ ਇਕੋ ਦਏ ਸਲਾਹ, ਸਲਾਹਗੀਰ ਨਜ਼ਰ ਕਿਸੇ ਨਾ ਆਇੰਦਾ। ਨਵ ਨੌ ਚਾਰ ਸੁਹਾਏ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਜੀਵ ਜੰਤ ਹੰਸ ਬਣਾਏ ਕਾਂ, ਕਾਗੋ ਹੰਸ ਰੂਪ ਵਟਾਇੰਦਾ। ਨਿਰਧਨ ਸਰਧਨ ਪਕੜੇ ਬਾਂਹ, ਫੜ ਬਾਹੋ ਗਲੇ ਲਗਾਇੰਦਾ। ਘਟ ਸੁਆਮੀ ਬਹਿ ਕੇ ਕਰੇ ਨਿਆਂ, ਸਚ ਅਦਾਲਤ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਰਾਹ ਵਖਾਇੰਦਾ। ਸਤਿਜੁਗ ਤੇਰਾ ਖੁਲ੍ਹਾ ਵੇਹੜਾ, ਹਰਿ ਕਰਤਾ ਆਪ ਕਰਾਈਆ । ਦੀਨ ਮਜ਼੍ਹਬ ਦਾ ਚੁੱਕੇ ਝੇੜਾ, ਜ਼ਾਤ ਪਾਤ ਨਜ਼ਰ ਨਾ ਆਈਆ। ਕੂੜੀ ਕਿਰਿਆ ਢਾਹੇ ਡੇਰਾ, ਢਾਹ ਢਾਹ ਖ਼ਾਕ ਮਿਲਾਈਆ। ਇਕੋ ਰੰਗ ਰੰਗਾਏ ਸੰਞ ਸਵੇਰਾ, ਸਾਚਾ ਚੰਦ ਨੂਰ ਕਰ ਰੁਸ਼ਨਾਈਆ। ਧਰਤ ਧਵਲ ਦਾ ਵਸੇ ਖੇੜਾ, ਜ਼ਿਮੀਂ ਅਸਮਾਨ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਕਰੇ ਆਪਣੀ ਮਿਹਰਾ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਤਿਜੁਗ ਕਹੇ ਮੇਰੇ ਨਿਰੰਕਾਰ, ਤੇਰੇ ਹੱਥ ਵੱਡੀ ਵਡਿਆਈਆ। ਤੂੰ ਆਦਿ ਜੁਗਾਦੀ ਦਾਤਾ ਸਿਰਜਣਹਾਰ, ਦੇਵਣਹਾਰ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਜੁਗ ਤੇਰੇ ਭਿਖਾਰ, ਬੈਠੇ ਦਰ ਅਲਖ ਜਗਾਈਆ। ਨਿਉਂ ਨਿਉਂ ਸਜਦਾ ਸੀਸ ਕਰਨ ਨਿਮਸਕਾਰ, ਜਗਦੀਸ ਤੇਰੀ ਓਟ ਤਕਾਈਆ। ਕਰ ਕਿਰਪਾ ਸਿਰਜਣਹਾਰ, ਚਰਨ ਕਵਲ ਦੇ ਸਮਝਾਈਆ । ਮੈਂ ਸੇਵਕ ਬਣਾਂ ਬਰਖ਼ੁਰਦਾਰ, ਮਾਣ ਅਭਿਮਾਣ ਨਜ਼ਰ ਕੋਇ ਨਾ ਆਈਆ। ਤੇਰਾ ਹੁਕਮ ਮੰਨਾਂ ਸਰਕਾਰ, ਸ਼ਰਅ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਪ੍ਰਭ ਮੰਗਾਂ ਮੰਗ, ਖ਼ਾਲੀ ਝੋਲੀ ਆਪਣੀ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਇਕੋ ਦੇ ਸਚ ਅਨੰਦ, ਕੂੜੀ ਕਿਰਿਆ ਰਹਿਣ ਨਾ ਪਾਈਆ। ਲੇਖਾ ਚੁੱਕੇ ਭੇਖ ਪਖੰਡ, ਸਚ ਸੁੱਚ ਦੇ ਸਮਝਾਈਆ। ਮੇਰਾ ਪ੍ਰੇਮ ਨਾ ਹੋਵੇ ਰੰਡ, ਪ੍ਰੀਤੀ ਪ੍ਰੀਤੀਵਾਨ ਤੇਰੇ ਨਾਲ ਲਗਾਈਆ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਦਿਆਲ ਹੋ ਕੋ ਸੁਣਾ ਛੰਦ, ਢੋਲਾ ਇਕੋ ਰਾਗ ਅਲਾਈਆ। ਖ਼ੁਸ਼ੀ ਕਰਾ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਸਾਚਾ ਚਾੜ੍ਹ ਨਿਰਗੁਣ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਦੀ ਵਸਤ ਝੋਲੀ ਪਾਈਆ। ਸਤਿਜੁਗ ਕਹੇ ਮੇਰੇ ਭਗਵਾਨ, ਭਗਵਨ ਤੇਰੀ ਇਕ ਸਰਨਾਈਆ। ਧੁਰ ਦਾ ਦੇ ਇਕ ਨਿਸ਼ਾਨ, ਸਚ ਨਿਸ਼ਾਨਾ ਹੱਥ ਫੜਾਈਆ। ਨਾਮ ਸ਼ਬਦ ਦੇ ਗਿਆਨ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਚੌਦਾਂ ਲੋਕ ਸੁੰਞ ਮਸਾਣ, ਬਿਨ ਤੇਰੇ ਸੋਭਾ ਕੋਇ ਨਾ
ਪਾਈਆ। ਚੌਦਾਂ ਤਬਕ ਨਾ ਕੋਇ ਕਲਿਆਣ, ਕਲਮਾ ਨਬੀ ਰਸੂਲ ਨਾ ਕੋਇ ਸਮਝਾਈਆ। ਕਿਰਪਾ ਕਰ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਆਦਿ ਜੁਗਾਦਿ ਹੁਕਮਰਾਨ, ਤੇਰਾ ਹੁਕਮ ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ ਰਿਹਾ ਸਮਝਾਈਆ। ਸਤਿਜੁਗ ਸਾਚੇ ਸੁਣ ਬਾਲ ਨਿਧਾਨ, ਸੋ ਸਤਿਗੁਰ ਆਪ ਜਣਾਈਆ। ਕਲਜੁਗ ਕੂੜੀ ਮਿਟੇ ਦੁਕਾਨ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਜਾਰੀ ਕਰਨ ਫ਼ਰਮਾਨ, ਧੁਰ ਸੰਦੇਸਾ ਦੇਣ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਕੋਈ ਨਾ ਕਰੇ ਕਲਿਆਣ, ਸਿਰ ਹੱਥ ਨਾ ਕੋਇ ਟਿਕਾਈਆ। ਸਿਦਕ ਸਬੂਰੀ ਸਾਬਤ ਰਿਹਾ ਨਾ ਕੋਇ ਈਮਾਨ, ਸਤਿ ਸੰਤੋਖ ਧੀਰਜ ਜਤ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਜੀਵ ਜੰਤ ਸਾਧ ਸੰਤ ਕਰਨ ਕਲਿਆਣ, ਅੰਤਰ ਆਤਮ ਗੁਰ ਕਾ ਸ਼ਬਦ ਨਾ ਕੋਇ ਵਸਾਈਆ। ਬਾਹਰੋ ਰਸਨਾ ਜਿਹਵਾ ਬੱਤੀ ਦੰਦ ਬੋਲਣ ਜ਼ਬਾਨ, ਪ੍ਰੇਮ ਪ੍ਰੀਤੀ ਪਰਮ ਪੁਰਖ ਨਾ ਕੋਇ ਨਿਭਾਈਆ। ਦੂਰ ਦੁਰਾਡੇ ਵੇਖਣ ਦੀਨ ਮਜ਼੍ਹਬ ਈਮਾਨ, ਸਾਚਾ ਇਸਮ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਦੇਵੇ ਮਾਣ ਵਡਿਆਈਆ। ਸਤਿਜੁਗ ਅੱਗੋ ਪਿਆ ਹੱਸ, ਪ੍ਰਭ ਤੇਰੇ ਚਰਨ ਮਿਲੇ ਸਰਨਾਈਆ। ਠਾਕਰ ਸੁਆਮੀ ਮਾਰਗ ਆਪਣਾ ਦੱਸ, ਮੈਂ ਪਾਂਧੀ ਚਲਾਂ ਵਾਹੋ ਦਾਹੀਆ। ਸਾਚਾ ਨੂਰ ਕਰ ਪਰਕਾਸ਼, ਮੋਹੇ ਮਾਰਗ ਦੇਣਾ ਲਾਈਆ। ਮੈਨੂੰ ਇਕੋ ਤੇਰੀ ਆਸ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਸਦਾ ਵਸਾਂ ਤੇਰੇ ਪਾਸ, ਦਰ ਤੇਰੇ ਅਲਖ ਜਗਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰਾ ਨੂਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪਰਕਾਸ਼, ਦੋ ਜਹਾਨ ਤੇਰਾ ਨੂਰ ਡਗਮਗਾਈਆ। ਮੇਰੀ ਪੂਰੀ ਕਰਨੀ ਆਸ, ਨਿਰਾਸਾ ਰੂਪ ਨਾ ਕੋਇ ਵਖਾਈਆ। ਮੈਨੂੰ ਇਕੋ ਸੱਚੀ ਖ਼ਾਹਸ਼, ਤੇਰਾ ਨਾਮ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਤਿਗੁਰ ਸੱਚਾ ਪੁਰਖ ਅਕਾਲ, ਪ੍ਰਭ ਅਬਿਨਾਸ਼ੀ ਆਪ ਜਣਾਇੰਦਾ। ਕਿਰਪਾ ਕਰੇ ਦੀਨ ਦਿਆਲ, ਦੀਨਨ ਤੇਰਾ ਰੰਗ ਰੰਗਾਇੰਦਾ। ਧਰਮ ਬਣਾਏ ਤੇਰੀ ਸੱਚੀ ਧਰਮਸਾਲ, ਨੌ ਖੰਡ ਪ੍ਰਿਥਮੀ ਇਕੋ ਘਰ ਵਖਾਇੰਦਾ। ਦੀਪਕ ਜੋਤੀ ਦੀਆ ਦੇਵੇ ਬਾਲ, ਤੇਲ ਬਾਤੀ ਨਾ ਕੋਇ ਟਿਕਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਇੰਦਾ। ਅੰਮ੍ਰਿਤ ਜਾਮ ਦਏ ਪਿਆਲ, ਰਸ ਇਕੋ ਇਕ ਵਖਾਇੰਦਾ। ਮਾਰਗ ਦੱਸੇ ਇਕ ਸੁਖਾਲ, ਰਹਿਬਰ ਆਪਣਾ ਰੂਪ ਵਟਾਇੰਦਾ। ਨਿਰਗੁਣ ਹੋ ਕੇ ਬਣੇ ਦਲਾਲ, ਸਰਗੁਣ ਸਾਚਾ ਵਣਜ ਕਰਾਇੰਦਾ। ਕਰੇ ਖੇਲ ਆਪ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਦਾਨ, ਦਾਤਾ ਦਾਨੀ ਝੋਲੀ ਸਚ ਭਰਾਇੰਦਾ। ਇਕੋ ਨਾਮ ਕਰੇ ਪਰਧਾਨ, ਦੋ ਜਹਾਨਾਂ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਖ਼ੁਸ਼ੀ ਮਨਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲਾਇੰਦਾ। ਸਤਿਜੁਗ ਕਹੇ ਪ੍ਰਭ ਕਰ ਮਿਹਰ, ਮਿਹਰਵਾਨ ਤੇਰੀ ਸਰਨਾਈਆ। ਦੂਰ ਦੁਰਾਡੇ ਨਜ਼ਰੀ ਆਉਣਾ ਨੇਰਨ ਨੇਰ, ਸਤਿ ਪੁਰਖ ਨਿਰੰਜਣ ਬਣ ਕੇ ਪਾਂਧੀ ਰਾਹੀਆ। ਪਤਿਪਰਮੇਸ਼ਵਰ ਨਾ ਲਾਈਂ ਦੇਰ, ਤੇਰੇ ਦਰ ਮੇਰੀ ਅਰਜੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ
ਇਕ ਉਠਾਈਆ। ਸਤਿਜੁਗ ਸੱਚੇ ਤੇਰੀ ਇਕ ਉਡੀਕ, ਉਤਰ ਪੂਰਬ ਪੱਛਮ ਦੱਖਣ ਚਾਰੋ ਦਿਸ਼ਾ ਧਿਆਨ ਲਗਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਮਹਾਂਬਲੀ ਆਏ ਆਪਣੀ ਤਰੀਕ, ਤਾਰੀਖ ਸਕੇ ਨਾ ਕੋਇ ਬਦਲਾਈਆ। ਦੂਰ ਦੁਰਾਡਾ ਵਸੇ ਸਦਾ ਨਜ਼ਦੀਕ, ਨੇਰਨ ਨੇਰਾ ਹੋਏ ਸਹਾਈਆ। ਸਾਚਾ ਮਾਰਗ ਲਾਏ ਠੀਕ, ਕੂੜਾ ਠੀਕਰ ਭੰਨ ਵਖਾਈਆ। ਰਾਹ ਦੱਸੇ ਇਕ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਾਚੀ ਮਾਰੇ ਨਾਮ ਲੀਕ, ਕਲਮ ਸ਼ਾਹੀ ਹੱਥ ਨਾ ਕੋਇ ਉਠਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਰੇ ਆਪ ਤਸਦੀਕ, ਦੂਜੇ ਹੱਥ ਨਾ ਕੋਇ ਫੜਾਈਆ। ਸ੍ਰੀ ਭਗਵਾਨ ਬਦਲੇ ਆਪਣੀ ਪੀਠ, ਕਰਵਟ ਲੈ ਲਏ ਅੰਗੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਤੇਰਾ ਦਏ ਸੁਹਾਈਆ। ਤੇਰਾ ਦਰ ਹੋਏ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਆਦਿ ਨਿਰੰਜਣਾ, ਨਰ ਨਰਾਇਣ ਬੇਪਰਵਾਹੀਆ। ਵੇਖੇ ਵਿਗਸੇ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਡੂੰਘੀ ਕੰਦਰ ਫੋਲ ਫੋਲਾਈਆ। ਸਾਚਾ ਮਾਰਗ ਇਕੋ ਦੱਸਣਾ, ਦਹਿ ਦਿਸ਼ਾ ਦਏ ਸਮਝਾਈਆ। ਹਿਰਦੇ ਨਿਰਗੁਣ ਹੋ ਕੇ ਵਸਣਾ, ਸਰਗੁਣ ਸੁਰਤੀ ਸ਼ਬਦ ਕਰੇ ਕੁੜਮਾਈਆ। ਪੰਜ ਤਤ ਕਾਇਆ ਖੇੜਾ ਨਾ ਹੋਵੇ ਭੱਠਣਾ, ਤ੍ਰੈਗੁਣ ਅਗਨੀ ਬੰਦ ਕਰਾਈਆ। ਸਾਚੀ ਜੋਤ ਕਰੇ ਪਰਕਾਸ਼ਾ, ਪਰਕਾਸ਼ਵਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਜਣਾਈਆ। ਧੁਰ ਦਾ ਲੇਖਾ ਅਗੰਮੀ ਜਾਪ, ਸ੍ਰੀ ਭਗਵਾਨ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਥਾਪਣ ਦਿਤਾ ਥਾਪ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵਾ ਲਾਈਆ। ਅੰਤਮ ਲੈ ਕੇ ਗਿਆ ਆਪਣੇ ਘਾਟ, ਸਾਚੇ ਮੰਦਰ ਦਿਤੇ ਬਿਠਾਈਆ। ਲੋਕਮਾਤ ਆਵਣ ਜਾਵਣ ਮੁਕੀ ਵਾਟ, ਪਿਛਲਾ ਲੇਖਾ ਕੋਈ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲਿਖ ਕੇ ਗਏ ਕਲਮ ਦਵਾਤ, ਧੁਰ ਦੀ ਧਾਰ ਆਪ ਸਮਝਾਈਆ। ਰਸਨਾ ਜਿਹਵਾ ਬੱਤੀ ਦੰਦ ਉਚੀ ਕੂਕ ਗਏ ਆਖ, ਸਚ ਸੰਦੇਸਾ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਪਰਵਰਦਿਗਾਰ ਸਭ ਦਾ ਮਾਈ ਬਾਪ, ਲੱਖ ਚੁਰਾਸੀ ਭਗਵੰਤ ਆਪਣੀ ਗੋਦ ਉਠਾਈਆ। ਸੋ ਸਾਹਿਬ ਦਾ ਕਰੋ ਪਾਠ, ਜਿਸ ਦੀ ਸਿਫ਼ਤ ਕਰੇ ਸਰਬ ਲੋਕਾਈਆ। ਚਰਨ ਕਵਲ ਕਵਲ ਚਰਨ ਬੰਧਾਏ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਰਲ ਮਿਲ ਸਾਰੇ ਪੱਟੀ ਪੜ੍ਹੋ ਇਕ ਜਮਾਤ, ਸਾਚੀ ਸਿਖਿਆ ਦਏ ਦ੍ਰਿੜਾਈਆ। ਜਿਸ ਦਾ ਕਲਮਾ ਆਦਿ ਜੁਗਾਦੀ ਚਲੇ ਕਾਇਨਾਤ, ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਸੋ ਸਾਹਿਬ ਸਤਿਗੁਰ ਕਦੇ ਨਾ ਪਾਏ ਵਫ਼ਾਤ, ਮਰਘਟ ਵਿਚ ਕਦੇ ਨਾ ਜਾਈਆ। ਨਿਤ ਨਵਿਤ ਦੇਵਣਹਾਰਾ ਦਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੀ ਝੋਲੀ ਆਪ ਭਰਾਈਆ। ਕਲਜੁਗ ਅੰਤਮ ਮਿਟੇ ਅੰਧੇਰੀ ਰਾਤ, ਕੂੜੀ ਰੈਣ ਅਮਾਵਸ ਰਹਿਣ ਨਾ ਪਾਈਆ। ਚਾਰ ਜੁਗ ਦੇ ਗੁਰ ਅਵਤਾਰ ਸਾਰੇ ਗਏ ਆਖ, ਆਖ਼ਰ ਪਰਗਟੇ ਬੇਪਰਵਾਹੀਆ। ਜਿਸ ਦੀ ਭਾਖਿਆ ਕੋਈ ਨਾ ਸਕੇ ਭਾਖ, ਭੇਖ ਰੇਖ ਅਵਲੜਾ ਸਮਝ ਕਿਸੇ ਨਾ ਆਈਆ। ਜਿਸ ਦਾ ਲੇਖਾ ਜਾਣੇ ਇਕੋ ਗੁਰ ਦਸਮੇਸ, ਦੂਜਾ ਸਮਝ ਕੋਇ ਨਾ ਪਾਈਆ। ਸਚ ਸਪੂਤਾ ਕਰੇ ਹੇਤ, ਸਾਚਾ ਨੇਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸਾਚਾ ਬੰਧਨ ਇਕੋ ਨਾਮ ਰਖਾਈਆ । ਸਚ ਪ੍ਰਭ ਨਾਮ ਦੱਸ
ਉਹ, ਜਿਸ ਵਿਚ ਤੇਰੀ ਵਡਿਆਈਆ। ਜਿਸ ਮਿਲਿਆਂ ਤੇਰੇ ਜਿਹਾ ਜਾਏ ਹੋ, ਫ਼ਰਕ ਕੋਈ ਰਹਿਣ ਨਾ ਪਾਈਆ। ਜਿਸ ਨਾਲ ਪ੍ਰੇਮ ਪ੍ਰੀਤੀ ਕਰ ਕੇ ਜਾਏ ਛੋਹ, ਛੁਰੀ ਕਰਦ ਖੜਗ ਖੰਡਾ ਤਲਵਾਰ ਚਮਕਾਈਆ। ਕੂੜੀ ਕਿਰਿਆ ਜਗਤ ਵਿਕਾਰਾ ਦੇਵੇ ਕੋਹ, ਕਾਤਲ ਮਕਤੂਲ ਰੂਪ ਵਟਾਈਆ। ਮਿਹਰਵਾਨ ਹੋ ਕੇ ਦੇਵੇ ਸੱਚੀ ਲੋ, ਪਰਕਾਸ਼ ਇਕੋ ਇਕ ਵਖਾਈਆ। ਆਪਣਾ ਨਾਮ ਰਖਾਏ ਸੋ, ਹੰ ਬ੍ਰਹਮ ਲੱਖ ਚੁਰਾਸੀ ਜੀਵ ਆਤਮ ਆਪਣੇ ਨਾਲ ਮਿਲਾਈਆ। ਦੁਰਮਤ ਮੈਲ ਕਲੇਵਰ ਦੇਵੇ ਧੋ, ਪਤਤ ਪੁਨੀਤ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਨਾਮ ਵਰ, ਜਿਸ ਦਾ ਲੇਖਾ ਤੇਰੇ ਵਿਚ ਸਮਾਈਆ । ਸੋ ਪੁਰਖ ਕਹੇ ਮੇਰਾ ਆਦੀ ਜਾਪ, ਜਗਜੀਵਣ ਦਾਤਾ ਆਪ ਜਣਾਈਆ। ਨਾਤਾ ਜੁੜਿਆ ਪੁੱਤ ਬਾਪ, ਪਿਤਾ ਪੂਤ ਮੇਲ ਮਿਲਾਈਆ। ਸਚਖੰਡ ਦੁਆਰੇ ਬਹਿ ਕੇ ਥਿਰ ਘਰ ਦਿਤੀ ਦਾਤ, ਸ਼ਬਦੀ ਸਾਚੀ ਵੰਡ ਵੰਡਾਈਆ। ਨਿਰਗੁਣ ਹੋ ਕੇ ਨਿਰਗੁਣ ਬੱਧਾ ਨਾਤ, ਨਾਤਾ ਮਿਲਿਆ ਬੇਪਰਵਾਹੀਆ। ਬੇਪਰਵਾਹ ਹੋ ਕੇ ਦੱਸ ਗਾਥ, ਸਾਚੀ ਸਿਖਿਆ ਇਕ ਪੜ੍ਹਾਈਆ। ਭੇਵ ਖੁਲ੍ਹਾਇਆ ਬਣ ਪੁਰਖ ਸਮਰਾਥ, ਸਮਰਥ ਆਪਣੀ ਕਾਰ ਕਮਾਈਆ। ਮਿਹਰਵਾਨ ਹੋ ਕੇ ਪਾਈ ਨੱਥ, ਡੋਰੀ ਤੰਦ ਹੱਥ ਉਠਾਈਆ । ਬੇਨਜ਼ੀਰ ਹੋ ਕੇ ਦੱਸੀ ਗਾਥ, ਨਰ ਨਿਰੰਕਾਰ ਕਰੀ ਪੜ੍ਹਾਈਆ। ਸ਼ਬਦ ਸੁੱਤ ਥਿਰ ਘਰ ਦੁਆਰੇ ਉਚੀ ਕੂਕ ਦਿਤਾ ਆਖ, ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਪ੍ਰਭ ਤੇਰਾ ਨੂਰ ਨੂਰ ਰੁਸ਼ਨਾਈਆ। ਸਤਿਜੁਗ ਸੱਚੇ ਤੇਰਾ ਰੂਪ ਸੋਹੰ ਸੋ, ਸੁਆਮੀ ਆਪ ਜਣਾਇੰਦਾ। ਹੰ ਬ੍ਰਹਮ ਕਰ ਨਿਰਮੋਹ, ਕੂੜੀ ਮੁਹੱਬਤ ਨਾਤਾ ਤੋੜ ਤੁੜਾਇੰਦਾ। ਧੁਰ ਦਾ ਢੋਆ ਦੇਣਾ ਢੋ, ਅੰਤਰ ਆਤਮ ਅਨਹਦ ਨਾਦੀ ਨਾਦ ਸੁਣਾਇੰਦਾ। ਸੁਰਤ ਸਵਾਣੀ ਸ਼ਬਦ ਹਾਣੀ ਮਿਲ ਕੇ ਖ਼ੁਸ਼ੀ ਜਾਏ ਹੋ, ਚਿੰਤਾ ਗ਼ਮ ਰਹਿਣ ਕੋਇ ਨਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਇਕੋ ਨਾਮ ਸਮਝਾਇੰਦਾ। ਸਤਿਜੁਗ ਤੇਰਾ ਨਾਮ ਸਚ, ਸੋਹੰ ਰੂਪ ਸਚ ਸਮਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਈਆ। ਮਹਿੰਮਾ ਸੁਣਾਏ ਆਪ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਨਿਰਵੈਰ ਹੋ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਹਰ ਘਟ ਹਿਰਦੇ ਜਾਏ ਵਸ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਅੰਮ੍ਰਿਤ ਆਤਮ ਝਿਰਨਾ ਨਿਝਰ ਦੇਵੇ ਰਸ, ਕਵਲ ਕਵਲਾ ਦਏ ਉਲਟਾਈਆ। ਸਾਚਾ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਦਏ ਮਿਟਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਦ ਵਸਣਹਾਰਾ ਸਾਥ, ਸਗਲਾ ਸੰਗ ਨਿਭਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਈਆ। ਫੜ ਉਤਾਰੇ ਆਪਣੇ ਘਾਟ, ਪਤਣ ਬੈਠਾ ਬੇਪਰਵਾਹੀਆ। ਜਨਮ ਜਨਮ ਦੀ ਮੇਟੇ ਵਾਟ, ਪਾਂਧੀ ਨਜ਼ਰ ਕੋਇ ਨਾ ਆਈਆ। ਪ੍ਰਭ ਮਿਲਣ ਦੀ ਦੱਸੇ ਜਾਚ, ਔਝੜ ਰਾਹ ਕੋਇ ਨਾ ਪਾਈਆ। ਜੋ ਨਿਰਗੁਣ ਢੋਲਾ ਨਿਰਗੁਣ ਹੋ ਕੇ ਜਾਏ ਆਖ, ਸੋ ਸਰਗੁਣ ਸੋਹੰ ਰੂਪ ਸਮਾਈਆ। ਨੇੜ ਨਾ ਆਏ ਤੀਨੋ ਤਾਪ, ਤ੍ਰੈਗੁਣ ਬੰਧਨ ਦਏ ਕਟਾਈਆ। ਕਲਜੁਗ ਕਿਰਿਆ ਮੇਟੇ ਸੰਤਾਪ, ਸੰਸਾ ਰੋਗ ਦਏ ਚੁਕਾਈਆ। ਨਜ਼ਰੀ ਆਏ ਇਕੋ ਬਾਪ, ਜਿਸ ਨੂੰ ਮੂਸਾ ਰਿਹਾ ਜਣਾਈਆ। ਜਿਸ ਨੂੰ ਈਸਾ ਕਿਹਾ ਪਾਕ, ਸੋ ਪਰਵਰਦਿਗਾਰ ਕਰੇ ਰੁਸ਼ਨਾਈਆ। ਜਿਸ ਤੋ ਮੁਹੰਮਦ ਮੰਗੀ ਦਾਤ, ਦੋਏ ਜੋੜ ਵਾਸਤਾ ਪਾਈਆ। ਜਿਸ ਨੂੰ ਗੁਰ ਅਵਤਾਰ ਸਾਰੇ ਕਹਿੰਦੇ ਸਭ ਦਾ ਮਾਲਕ ਪੁਰਖ ਅਬਿਨਾਸ਼, ਖ਼ਾਲਕ ਖ਼ਲਕ ਵਿਚ ਸਮਾਈਆ। ਸੋ ਸਾਹਿਬ ਜਾਣੇ ਆਪਣੀ ਰਾਸ, ਗੋਪੀ ਕਾਹਨ ਰਿਹਾ ਨਚਾਈਆ। ਜਿਸ
ਦੇ ਨਾਮਾਂ ਵਿਚੋ ਕੋਟਨ ਨਾਮ ਉਪਜਣ ਸ਼ਾਖ਼, ਸਿਫ਼ਤੀ ਸਿਫ਼ਤ ਰੂਪ ਵਟਾਈਆ। ਸ਼ਬਦ ਗੁਰੂ ਗੁਰ ਕਹੇ ਆਦਿ ਜੁਗਾਦੀ ਸੋਹੰ ਸਤਿ ਸਰੂਪੀ ਇਕੋ ਜਾਪ, ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਜੋੜ ਜੁੜਾਈਆ। ਸਾਚੀ ਪੂਜਾ ਸਾਚਾ ਪਾਠ, ਸਾਚਾ ਸਿਮਰਨ ਇਕ ਰਖਾਈਆ। ਸਾਚਾ ਤੀਰਥ ਸਾਚਾ ਘਾਟ, ਸਾਚਾ ਪਤਣ ਇਕ ਸਮਝਾਈਆ। ਸਾਚਾ ਮੰਦਰ ਮਸਜਿਦ ਸ਼ਿਵਦਵਾਲਾ ਮਾਠ, ਸਚ ਮਸੀਤ ਸਾਚਾ ਹੁਜਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਖੋਜ ਖੋਜਾਈਆ। ਸਤਿਜੁਗ ਤੇਰਾ ਸਚ ਸਲੋਕ, ਸੋ ਪੁਰਖ ਨਿਰੰਜਣ ਆਪ ਜਣਾਈਆ। ਜਿਸ ਨੂੰ ਕੋਈ ਨਾ ਸਕੇ ਰੋਕ, ਦੋ ਜਹਾਨ ਰਹੇ ਜਸ ਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰੱਖਣ ਓਟ, ਨੇਤਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਉਣ ਲੋਕ ਪਰਲੋਕ, ਦੋ ਜਹਾਨਾਂ ਰਾਗ ਸੁਣਾਈਆ। ਜਿਸ ਦਾ ਬੰਸ ਸਰਬੰਸ ਹੰ ਬ੍ਰਹਮ ਓਤ ਪੋਤ, ਸੋ ਪੁਰਖ ਪੁਰਖੋਤਮ ਵੇਖ ਵਖਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਨਾ ਕੋਈ ਦੀਨ ਮਜ਼੍ਹਬ ਲਾਏ ਚੋਟ, ਡੌਰੂ ਡੰਕ ਨਾ ਕੋਇ ਵਜਾਈਆ। ਇਕੋ ਧਾਰ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਸੱਚਾ ਇਕੋ ਬਹੁਤ, ਜਿਸ ਹੱਥ ਵੱਡੀ ਵਡਿਆਈਆ। ਜਿਸ ਦਾ ਮੰਦਰ ਸਚਖੰਡ ਦੁਆਰਾ ਕਿਲਾ ਕੋਟ, ਅਨਭਵ ਪਰਕਾਸ਼ ਕਰੇ ਰੁਸ਼ਨਾਈਆ। ਜਿਸ ਨੂੰ ਭਗਤ ਭਗਵਾਨ ਕਹਿੰਦੇ ਗਏ ਰਹੇ ਅਲੋਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੱਚਾ ਨਾਮ, ਆਪ ਪਰਗਟਾਏ ਅਗੰਮੀ ਰਾਮ, ਰਾਮ ਰਾਮਾ ਝੋਲੀ ਪਾਈਆ। ਸਤਿਜੁਗ ਕਹੇ ਮੈਨੂੰ ਮਿਲਿਆ ਮੀਤ, ਪ੍ਰਭ ਤੇਰੇ ਸ਼ਬਦ ਵੱਜੇ ਵਧਾਈਆ। ਮੈਂ ਘਰ ਘਰ ਸੁਣਾਵਾਂ ਸੱਚਾ ਗੀਤ, ਦਰ ਦਰ ਫੇਰਾ ਪਾਈਆ। ਚਾਰ ਵਰਨ ਅਠਾਰਾਂ ਬਰਨ ਪ੍ਰਭ ਦੀ ਵੇਖੋ ਸੱਚੀ ਰੀਤ, ਆਤਮ ਪਰਮਾਤਮ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਦੇਵੇ ਇਕ ਪ੍ਰੀਤ, ਪ੍ਰੀਤੀਵਾਨ ਵੇਖ ਵਖਾਈਆ। ਏਕਾ ਰੰਗ ਰੰਗੇ ਹਸਤ ਕੀਟ, ਊਚ ਨੀਚ ਨਜ਼ਰ ਕੋਏ ਨਾ ਆਈਆ। ਜਿਸ ਮਿਲਿਆਂ ਮਾਣਸ ਜਨਮ ਲਵੋ ਜੀਤ, ਲੱਖ ਚੁਰਾਸੀ ਬੰਧਨ ਦਏ ਕਟਾਈਆ। ਸੋ ਸਾਹਿਬ ਕੋਲੋ ਮੰਗੋ ਭੀਖ, ਜੋ ਆਦਿ ਜੁਗਾਦਿ ਜੁਗਾ ਜੁਗੰਤਰ ਦੇਵਣਹਾਰ ਇਕ ਵਡਿਆਈਆ। ਜਿਸ ਦਾ ਨਿਸ਼ਾਨਾ ਸਾਰੇ ਦੱਸ ਕੇ ਗਏ ਠੀਕ, ਉਸ ਦੀ ਮੰਜ਼ਲ ਚੜ੍ਹ ਕੇ ਵੇਖੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਦਏ ਵਡਿਆਈਆ। ਇਕੋ ਨਾਮ ਸ਼ਬਦ ਗਿਆਨ, ਏਕੰਕਾਰਾ ਆਪ ਜਣਾਇੰਦਾ। ਇਕ ਮਹੱਲ ਅਟੱਲ ਮਕਾਨ, ਇਕ ਇਕੱਲਾ ਸੋਭਾ ਪਾਇੰਦਾ। ਏਕਾ ਨੂਰੀ ਜੋਤ ਮਹਾਨ, ਆਦਿ ਨਿਰੰਜਣ ਨੂਰ ਰੁਸ਼ਨਾਇੰਦਾ। ਏਕਾ ਹੁਕਮ ਧੁਰ ਫ਼ਰਮਾਨ, ਅਬਿਨਾਸ਼ੀ ਕਰਤਾ ਆਪ ਸੁਣਾਇੰਦਾ । ਏਕਾ ਦੋ ਜਹਾਨਾਂ ਵੇਖੇ ਮਾਰ ਧਿਆਨ, ਸ੍ਰੀ ਭਗਵਾਨ ਪੜਦਾ ਲਾਹਿੰਦਾ। ਏਕਾ ਦੇਵਣਹਾਰਾ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਆਪ ਪੜ੍ਹਾਇੰਦਾ। ਏਕਾ ਜੁਗ ਚੌਕੜੀ ਕਰਨਹਾਰਾ ਕਲਿਆਣ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਏਕਾ ਕਲਜੁਗ ਮੇਟੇ ਕੂੜ ਨਿਸ਼ਾਨ, ਜੂਠ ਝੂਠ ਜੜ ਉਖੜਾਇੰਦਾ। ਏਕਾ ਸਤਿਜੁਗ ਸਚ ਕਰੇ ਪਰਧਾਨ, ਨਾਮ ਪਰਧਾਨਗੀ ਹੱਥ ਫੜਾਇੰਦਾ। ਇਕੋ ਸਰਬ ਜੀਆਂ ਦਾ ਸਾਂਝਾ ਭਗਵਾਨ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਇਕੋ ਨਜ਼ਰੀਂ ਆਏ ਕਾਹਨ, ਸਾਚੀ ਬੰਸਰੀ ਨਾਮ ਸੁਣਾਇੰਦਾ। ਇਕੋ ਪਰਗਟੇ ਰਮਈਆ ਰਾਮ, ਸਤਿਜੁਗ
ਸੱਚਾ ਰਾਹ ਵਖਾਇੰਦਾ। ਇਕੋ ਕਲਮਾ ਦੇ ਕਲਾਮ, ਇਕੋ ਆਪਣਾ ਹੁਕਮ ਵਰਤਾਇੰਦਾ। ਇਕੋ ਬੋਲੇ ਸਤਿਨਾਮ, ਨਾਨਕ ਨਿਰਗੁਣ ਸਰਗੁਣ ਖੇਲ ਕਰਾਇੰਦਾ। ਇਕੋ ਫ਼ਤਹਿ ਡੰਕਾ ਬੋਲ ਜੈਕਾਰ, ਜੈਕਾਰ ਦੋ ਜਹਾਨ ਸੁਣਾਇੰਦਾ। ਇਕੋ ਮੰਗੇ ਮੰਗ ਵਾਰੋ ਵਾਰ, ਜੁਗ ਜੁਗ ਆਪਣੀ ਝੋਲੀ ਡਾਹਿੰਦਾ। ਇਕੋ ਦਾਤਾ ਦੇਵਣਹਾਰ, ਨਿਤ ਨਵਿਤ ਆਪਣੀ ਵਸਤ ਵਰਤਾਇੰਦਾ। ਇਕੋ ਵੇਖੇ ਵਿਗਸੇ ਵੇਖਣਹਾਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ । ਇਕੋ ਜੁਗ ਚੌਕੜੀ ਲੈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਡਾਇੰਦਾ। ਏਕਾ ਉਚੀ ਕੂਕ ਕਰੇ ਪੁਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਰਸਨਾ ਜਿਹਵਾ ਤੀਸ ਬਤੀਸਾ ਰਾਗ ਸੁਣਾਇੰਦਾ। ਏਕਾ ਏਕ ਕਲ ਕਲਕੀ ਲੈ ਅਵਤਾਰ, ਅਕਲ ਕਲਧਾਰੀ ਆਪਣੀ ਖੇਲ ਕਰਾਇੰਦਾ। ਏਕਾ ਡੰਕਾ ਵਜਾਏ ਵਿਚ ਸੰਸਾਰ, ਨਾਮ ਡੰਕਾ ਹੱਥ ਉਠਾਇੰਦਾ। ਏਕਾ ਖੰਡਾ ਚਮਕੇ ਵਿਚ ਬ੍ਰਹਿਮੰਡਾਂ ਸ਼ਬਦ ਸਾਰ, ਸਾਰ ਸ਼ਬਦ ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਕਲਜੁਗ ਅੰਤਮ ਸਭ ਕੁਛ ਆਪਣੇ ਲੈ ਇਖ਼ਤਿਆਰ, ਦੂਜਾ ਰਾਜ ਰਾਜਾਨ ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦੁਆਰੇ ਦੇਣ ਬਿਆਨ, ਕਲਮਬੰਦ ਸਰਬ ਬਿਆਨ ਕਰਾਇੰਦਾ। ਪਾਰਬ੍ਰਹਮ ਪ੍ਰਭ ਸਾਡਾ ਖਹਿੜਾ ਛੁਟਿਆ ਜੀਵ ਜਹਾਨ, ਲੱਖ ਚੁਰਾਸੀ ਨਾਤਾ ਨਜ਼ਰ ਕੋਇ ਨਾ ਆਇੰਦਾ। ਅੰਤਮ ਤੇਰਾ ਦੱਸ ਕੇ ਆਏ ਨਿਸ਼ਾਨ, ਸੋ ਨਿਸ਼ਾਨਾ ਤੇਰੇ ਹੱਥ ਸੋਭਾ ਪਾਇੰਦਾ। ਜਿਉਂ ਭਾਵੇ ਤਿਉਂ ਕਰ ਕਲਿਆਣ, ਕਰਤੇ ਤੇਰੀ ਕੀਮਤ ਹੱਟ ਨਾ ਕੋਇ ਵਿਕਾਇੰਦਾ। ਹਉਂ ਬਾਲੇ ਨੱਢੇ ਤੇਰੇ ਅਞਾਣ, ਤੂੰ ਪਿਤਾ ਪੂਤ ਸਭ ਦੀ ਲਾਜ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਮਾਰਗ ਇਕ ਲਗਾਇੰਦਾ। ਸਤਿਜੁਗ ਮਾਰਗ ਦਏ ਲਾ। ਰਹਿਮਤ ਕਰ ਆਪ ਖ਼ੁਦਾ। ਭੇਵ ਅਭੇਦਾ ਦਏ ਖੁਲ੍ਹਾ। ਚਾਰ ਵਰਨ ਸੁਲ੍ਹਾ ਦਏ ਕਰਾ। ਅਠਾਰਾਂ ਬਰਨ ਪੰਧ ਦਏ ਮੁਕਾ। ਆਤਮ ਪਰਮਾਤਮ ਢੋਲਾ ਦਏ ਸੁਣਾ। ਸ਼ਬਦ ਵਿਚੋਲਾ ਸਤਿਗੁਰ ਇਕੋ ਦਏ ਬਣਾ। ਨਿਰਵੈਰ ਪੁਰਖ ਪੜਦਾ ਉਹਲਾ ਦਏ ਉਠਾ। ਸਚ ਘਰ ਸਾਚੇ ਮੰਦਰ ਪ੍ਰੇਮ ਪਿਆਰ ਦਾ ਹੋਲਾ ਇਕੋ ਰੰਗਣ ਦਏ ਰੰਗਾ। ਕਾਇਆ ਚੋਲਾ ਬਦਲੇ ਚੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਢੋਲਾ ਇਕੋ ਦਏ ਸਮਝਾ। ਸਾਚਾ ਢੋਲਾ ਗਾਉਣਾ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਸਰਬ ਜੀਆਂ ਦੀ ਮੇਟੇ ਚਿੰਦ, ਚਿੰਤਾ ਚਿਖਾ ਨਾ ਕੋਇ ਸਤਾਈਆ। ਪੁਰਖ ਅਕਾਲ ਦੀ ਸਾਰੇ ਬਿੰਦ, ਲੱਖ ਚੁਰਾਸੀ ਜੀਵ ਜੰਤ ਦਰਸਾਈਆ। ਓਸ ਸਾਹਿਬ ਦੀ ਰਸਨਾ ਜਿਹਵਾ ਕੋਈ ਨਾ ਕਰੇ ਨਿੰਦ, ਨਿੰਦਿਆ ਸਾਹਿਬ ਸਤਿਗੁਰ ਕਦੇ ਨਾ ਭਾਈਆ। ਪ੍ਰਭ ਠਾਕਰ ਦੀਨ ਦਿਆਲ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਤਿਜੁਗ ਸਤਿਜੁਗ ਕਲਜੁਗ ਦੋਹਾਂ ਲਹਿਣਾ ਦੇਣਾ ਦੇਵੇ ਥਾਉਂ ਥਾਈਂਆ।
੧੩ ਅੱਸੂ ੨੦੨੦ ਬਿਕਰਮੀ ਅਜੈਬ ਸਿੰਘ ਰਾਜ ਸਿੰਘ ਦੇ ਗ੍ਰਹਿ ਫ਼ਰੀਦਕੋਟ ਜ਼ਿਲਾ ਫ਼ਿਰੋਜ਼ਪੁਰ
ਸਤਿਜੁਗ ਸਾਚੇ ਰੱਖਣਾ ਚਿੱਤ, ਸੋ ਸਾਹਿਬ ਆਪ ਜਣਾਈਆ। ਭਗਤ ਭਗਵਾਨ ਸੱਚਾ ਮਿੱਤ, ਜੁਗ ਚੌਕੜੀ ਵੇਖ ਵਖਾਈਆ। ਗ਼ਰੀਬ
ਨਿਮਾਣੇ ਵੇਖੇ ਨਿੱਤ, ਨਵਿਤ ਆਪਣਾ ਫੇਰਾ ਪਾਈਆ। ਆਤਮ ਪ੍ਰੀਤੀ ਕਰੇ ਹਿੱਤ, ਪਾਰਬ੍ਰਹਮ ਬੇਪਰਵਾਹੀਆ। ਧੁਰ ਦਾ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੀ ਵਸਤ ਪਾਏ ਭਿਖ, ਭਿਛਿਆ ਆਪਣਾ ਨਾਮ ਵਰਤਾਈਆ। ਘਰ ਮੰਦਰ ਆਵੇ ਦਿਸ, ਗ੍ਰਿਹ ਨੂਰ ਜੋਤ ਰੁਸ਼ਨਾਈਆ। ਸੁਰਤੀ ਸ਼ਬਦ ਲਾਏ ਖਿਚ, ਦੂਈ ਦਵੈਤੀ ਡੇਰਾ ਢਾਹੀਆ। ਖੇਲ ਖਲਾਏ ਘਰ ਘਰ ਵਿਚ, ਵੱਜੇ ਇਕੋ ਨਾਮ ਵਧਾਈਆ। ਸ਼ਬਦ ਪੜ੍ਹਾਏ ਅੱਖਰ ਨਿਸ਼, ਨਿਸ਼ਅੱਖਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੋਹੇ ਵਡਿਆਈਆ। ਭਗਤ ਭਗਵਾਨ ਸੱਚਾ ਸੰਗ, ਸਤਿਜੁਗ ਸਾਚੇ ਸਚ ਜਣਾਈਆ। ਦੀਨ ਦਿਆਲ ਲਾਏ ਅੰਗ, ਅੰਗੀਕਾਰ ਇਕ ਅਖਵਾਈਆ । ਆਤਮ ਦੇਵੇ ਸਚ ਅਨੰਦ, ਸੀਤਲ ਧਾਰ ਅੰਮ੍ਰਿਤ ਮੇਘ ਬਰਸਾਈਆ। ਕੂੜੀ ਕਿਰਿਆ ਕਰੇ ਖੰਡ, ਖੰਡਾ ਖੜਗ ਨਾਮ ਚਮਕਾਈਆ। ਗੀਤ ਸੁਣਾਏ ਅਗੰਮੀ ਛੰਦ, ਧੁਨ ਆਤਮਕ ਰਾਗ ਅਲਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣੀ ਬੂਝ ਬੁਝਾਈਆ। ਕਾਇਆ ਚੋਲੀ ਦੇਵੇ ਰੰਗ, ਸਾਚੀ ਰੰਗਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਦਏ ਦ੍ਰਿੜਾਈਆ। ਭਗਤ ਭਗਵਾਨ ਸਗਲਾ ਸਾਥ, ਆਦਿ ਜੁਗਾਦੀ ਆਪ ਨਿਭਾਇੰਦਾ। ਨਿਰਗੁਣ ਸਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਆਪਣੀ ਗਾਥ, ਮੰਤਰ ਢੋਲਾ ਇਕੋ ਰਾਗ ਸੁਣਾਇੰਦਾ । ਚਰਨ ਕਵਲ ਉਪਰ ਧਵਲ ਸਚ ਪ੍ਰੀਤੀ ਬੰਨ੍ਹੇ ਨਾਤ, ਨਾਤਾ ਆਪਣੇ ਨਾਲ ਜੁੜਾਇੰਦਾ। ਕੂੜੀ ਕਿਰਿਆ ਰੈਣ ਅੰਧੇਰੀ ਮੇਟੇ ਰਾਤ, ਨਿਰਗੁਣ ਜੋਤੀ ਚੰਦ ਇਕ ਚਮਕਾਇੰਦਾ । ਉਤਮ ਕਰੇ ਹਰਿਜਨ ਜ਼ਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਸੱਜਣ ਸੁਹੇਲਾ ਬਣੇ ਸਾਕ, ਸਗਲਾ ਸੰਗੀ ਆਪ ਅਖਵਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਘਰ ਏਕਾ ਦਰਸ ਕਰਾਇੰਦਾ। ਕਰੇ ਪਿਆਰ ਜਿਉਂ ਪਿਤਾ ਪੂਤ ਬਾਪ, ਜਨ ਜਨਨੀ ਗੋਦ ਸੁਹਾਇੰਦਾ। ਸਚ ਸੁਨੇਹੜਾ ਜਾਏ ਆਖ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਪਤਣ ਲਾਏ ਆਪਣੇ ਘਾਟ, ਕਿਨਾਰਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ । ਸਤਿਜੁਗ ਸੁਣ ਖੋਲ੍ਹ ਅੱਖ, ਸਤਿਗੁਰ ਸੱਚਾ ਸਚ ਜਣਾਈਆ। ਨਿਰਗੁਣ ਸਰਗੁਣ ਦਰਸ ਦਿਖਾਏ ਹੋ ਪਰਤੱਖ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਲੱਖ ਚੁਰਾਸੀ ਵਿਚੋ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਮਿਹਰਵਾਨ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਜਾਣੇ ਤਤ ਅੱਠ, ਨੌ ਦੁਆਰ ਖੋਜ ਖੋਜਾਈਆ। ਦਸਮ ਦੁਆਰੀ ਆਪੇ ਵਸ, ਆਪ ਆਪਣਾ ਭੇਵ ਚੁਕਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਸਾਚੀ ਸੇਜਾ ਭੋਗ ਬਲਾਸ, ਰਸ ਇਕੋ ਇਕ ਵਖਾਈਆ। ਜਨਮ ਜਨਮ ਦੀ ਮੇਟੇ ਆਪ ਪਿਆਸ, ਤ੍ਰਿਸਨਾ ਭੁੱਖ ਰਹਿਣ ਨਾ ਪਾਈਆ। ਲੇਖਾ ਲਾਏ ਪਵਣ ਸਵਾਸ, ਜੋ ਜਨ ਰਸਨਾ ਜਿਹਵਾ ਗਾਈਆ। ਮਾਣਸ ਜਨਮ ਪੂਰੀ ਕਰੇ ਆਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚੇ ਮੰਡਲ ਵਖਾਏ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ । ਅੰਦਰ ਵੜ ਕੇ ਸਾਚੇ ਮੰਦਰ ਚੜ੍ਹ ਕੇ ਆਪੇ ਲਏ ਝਾਕ, ਤਾਕੀ ਖਿੜਕੀ ਕੁੰਡਾ ਆਪੇ ਲਾਹੀਆ। ਮਨ ਮਨੂਆ ਨਾ ਰਹੇ ਆਕ, ਮਤ ਬੁਧ ਚਲੇ ਨਾ ਕੋਇ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸਿਫ਼ਤ ਸਾਲਾਹੀਆ। ਨੇਤਨ ਨੇਤਾ ਏਕੰਕਾਰ, ਇਕ
ਇਕੱਲਾ ਦਇਆ ਕਮਾਇੰਦਾ। ਜੁਗ ਚੌਕੜੀ ਵੇਖਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਦੇਵਣਹਾਰਾ ਸ਼ਬਦ ਭੰਡਾਰ, ਨਾਮ ਖ਼ਜ਼ਾਨਾ ਆਪ ਵਰਤਾਇੰਦਾ। ਬਖ਼ਸ਼ਣਹਾਰਾ ਚਰਨ ਆਧਾਰ, ਚਰਨ ਚਰਨੋਧਕ ਮੁਖ ਚੁਆਇੰਦਾ। ਦੇਵਣਹਾਰਾ ਜੋਤ ਉਜਿਆਰ, ਸਾਚਾ ਨੂਰ ਚੰਦ ਚਮਕਾਇੰਦਾ। ਵੇਖਣਹਾਰਾ ਸਚ ਦਰਬਾਰ, ਮਹੱਲ ਅਟੱਲ ਸੋਭਾ ਪਾਇੰਦਾ। ਰੱਖਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਝੁਲਾਵਣਹਾਰਾ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ । ਗਾਵਣਹਾਰਾ ਸੱਚਾ ਨਾਮ, ਸਚ ਸਚ ਜਣਾਇੰਦਾ। ਕਰਨੇਹਾਰਾ ਆਪਣਾ ਕਾਮ, ਕਰਤਾ ਪੁਰਖ ਨਾਮ ਧਰਾਇੰਦਾ। ਸੁਣਾਵਣਹਾਰਾ ਸਚ ਪੈਗ਼ਾਮ, ਸਾਚਾ ਕਲਮਾ ਆਪ ਪੜ੍ਹਾਇੰਦਾ । ਵਸਾਵਣਹਾਰਾ ਹੱਕ ਮੁਕਾਮ, ਪਰਵਰਦਿਗਾਰ ਡੇਰਾ ਲਾਇੰਦਾ। ਬਣਾਵਣਹਾਰਾ ਸਚ ਨਜ਼ਾਮ, ਕੂੜੀ ਕਿਰਿਆ ਮੇਟ ਮਿਟਾਇੰਦਾ। ਮਾਰਨਹਾਰਾ ਅਣਿਆਲਾ ਬਾਣ, ਤਿਖੀ ਮੁਖੀ ਧਾਰ ਵਖਾਇੰਦਾ। ਖੇਲਣਹਾਰ ਸ੍ਰੀ ਭਗਵਾਨ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਆਵਣ ਜਾਵਣ ਰੱਖੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਪ੍ਰੇਮ ਅਤੁੱਟ, ਤਰੁਟੀ ਨਜ਼ਰ ਕੋਇ ਨਾ ਆਈਆ। ਲੱਗੀ ਪ੍ਰੀਤ ਨਾ ਜਾਏ ਛੁਟ, ਡੋਰੀ ਤੰਦ ਨਾ ਕੋਇ ਕਟਾਈਆ । ਬਣ ਵਿਚੋਲਾ ਕੋਈ ਨਾ ਪਾਏ ਫੁੱਟ, ਦੂਈ ਦਵੈਤ ਨੇੜ ਨਾ ਆਈਆ। ਜਗਤ ਵਿਹਾਰ ਨਾ ਜਾਏ ਰੁਸ, ਭਗਤ ਪਿਆਰ ਮਿਲੇ ਵਡਿਆਈਆ। ਅੰਦਰ ਵੜ ਕੇ ਲਏ ਪੁੱਛ, ਸੋਈ ਸੁਰਤੀ ਆਪ ਉਠਾਈਆ। ਉਜਲ ਵਖਾਏ ਆਪਣਾ ਮੁਖ, ਜੋਤੀ ਨੂਰ ਨੂਰ ਰੁਸ਼ਨਾਈਆ। ਜਨਮ ਕਰਮ ਦਾ ਮੇਟ ਦੁੱਖ, ਸੁਖ ਆਤਮ ਘਰ ਪੁਚਾਈਆ। ਮਾਤ ਗਰਭ ਨਾ ਉਲਟਾ ਰੁਖ, ਦਸ ਦਸ ਮਾਸ ਨਾ ਅਗਨ ਤਪਾਈਆ। ਸਾਚੀ ਗੋਦੀ ਲਏ ਚੁੱਕ, ਹੁਲਾਰਾ ਦੋ ਜਹਾਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਦੇਵਣਹਾਰਾ ਵਡਿਆਈ ਸਾਹਿਬ ਸਤਿਗੁਰ ਅਜੀਬ, ਅਚਰਜ ਲੀਲਾ ਆਪ ਰਚਾਇੰਦਾ। ਦੂਰ ਦੁਰਾਡਾ ਵਸੇ ਸਦਾ ਕ਼ਰੀਬ, ਨੇਰਨ ਨੇਰਾ ਨਜ਼ਰੀ ਆਇੰਦਾ। ਸਾਚੀ ਵਸਤ ਅਮੋਲਕ ਪਾਵੇ ਭੀਖ, ਭਿਛਿਆ ਇਕੋ ਇਕ ਵਰਤਾਇੰਦਾ। ਬਦਲਣਹਾਰਾ ਕੂੜੀ ਨੀਤ, ਸਾਚਾ ਮਾਰਗ ਇਕ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਧੁਰ ਦਾ ਝੋਲੀ ਪਾਇੰਦਾ। ਸਤਿਜੁਗ ਕਹੇ ਮੇਰੇ ਮਹਿਬੂਬ, ਵਾਹਵਾ ਵਡ ਤੇਰੀ ਵਡਿਆਈਆ। ਕਿਸ ਬਿਧ ਆਏ ਮੋਹੇ ਸਬੂਤ, ਤੂੰ ਭਗਤਾਂ ਮੀਤਾ ਸਹਿਜ ਸੁਖਦਾਈਆ। ਅਬਿਨਾਸ਼ੀ ਕਰਤੇ ਉਠ ਵੇਖ ਪੰਜ ਤਤ ਕਲਬੂਤ, ਕਲਜੁਗ ਅੰਤਮ ਦਿਆਂ ਵਖਾਈਆ। ਸਤਿਜੁਗ ਕਹੇ ਮੈਨੂੰ ਨਜ਼ਰ ਨਾ ਆਏ ਕੋਈ ਅਰੂਜ, ਅਰਸ਼ ਕੁਰਸ਼ ਬੈਠਾ ਡੇਰਾ ਢਾਹੀਆ। ਪੁਰਖ ਅਕਾਲ ਕਹੇ ਮੈਂ ਰੱਖਿਆ ਆਪ ਮਹਿਫੂਜ਼, ਹਿਫ਼ਾਜ਼ਤ ਕਰਾਂ ਥਾਉਂ ਥਾਈਂਆ। ਸਤਿਜੁਗ ਕਹੇ ਮੈਨੂੰ ਘਰ ਘਰ ਦਿਸੇ ਦੂਜ, ਏਕਾ ਰੰਗ ਨਾ ਕੋਇ ਰੰਗਾਈਆ। ਸ੍ਰੀ ਭਗਵਾਨ ਕਹੇ ਮੈਂ ਪਿਛਲਾ ਲੇਖਾ ਸਭ ਦਾ ਕੀਤਾ ਮੌਕੂਫ਼, ਅੱਗੇ ਆਪਣਾ ਹੁਕਮ ਵਰਤਾਈਆ। ਸ਼ਬਦ ਸੂਰਾ ਭੇਜ ਦੂਤ, ਧੁਰ ਦਾ ਹੁਕਮ ਇਕ ਸੁਣਾਈਆ। ਸੋ ਭਗਤ ਮੇਰੇ ਜੋ ਇਕੋ ਕਰਨ ਮੇਰੀ ਪੂਜ, ਦੂਜਾ ਇਸ਼ਟ ਨਾ ਕੋਇ ਮਨਾਈਆ। ਤਿਨ੍ਹਾਂ ਅੰਤਰ ਆਤਮ ਦਿਤੀ ਸੂਝ, ਮਨ ਵਾਸਨਾ ਰਹਿਣ ਕੋਇ ਨਾ ਪਾਈਆ। ਭੇਵ ਖੁਲਾਇਆ ਬਿਨ ਪੜ੍ਹਿਆਂ ਗੂਝ, ਗੁਰਦੇਵ ਸੁਆਮੀ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ
ਰਿਹਾ ਦ੍ਰਿੜਾਈਆ। ਸਤਿਜੁਗ ਕਹੇ ਪ੍ਰਭ ਦੱਸ ਉਹ ਧਾਮ, ਜਿਸ ਘਰ ਵੱਜੇ ਵਧਾਈਆ। ਜਿਸ ਮੰਦਰ ਇਕੋ ਨਜ਼ਰੀ ਆਏ ਰਾਮ, ਦੂਜਾ ਰੂਪ ਨਾ ਕੋਇ ਧਰਾਈਆ। ਜਿਸ ਗ੍ਰਹਿ ਇਕੋ ਵਸੇ ਸ਼ਾਮ, ਬੰਸਰੀ ਆਪਣਾ ਨਾਮ ਸੁਣਾਈਆ। ਜਿਸ ਦਰ ਇਕੋ ਪੈਗ਼ੰਬਰ ਦਏ ਪੈਗ਼ਾਮ, ਕਲਮਾ ਹੱਕ ਹਕੀਕਤ ਕਰੇ ਪੜ੍ਹਾਈਆ। ਜਿਸ ਦੁਆਰੇ ਇਕੋ ਮੰਤਰ ਸਤਿਨਾਮ, ਸਤਿ ਸਤਿਵਾਦੀ ਦਏ ਸਮਝਾਈਆ। ਜਿਸ ਮਹੱਲ ਅਟੱਲ ਉਚ ਮਨਾਰੇ ਇਕੋ ਫ਼ਤਹਿ ਡੰਕ ਜੈਕਾਰ, ਜੈ ਜੈਕਾਰ ਰਿਹਾ ਜਣਾਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰ, ਨਿਰਗੁਣ ਆਪਣਾ ਆਸਣ ਲਾਈਆ। ਸੋ ਪੁਰਖ ਅਬਿਨਾਸ਼ੀ ਮੈਨੂੰ ਮੰਦਰ ਦੇ ਵਖਾਲ, ਮੈਂ ਵੇਖਾਂ ਚਾਈਂ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਕਰਦੇ ਗਏ ਸਵਾਲ, ਦੋਏ ਜੋੜ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਉਠ ਸਤਿਜੁਗ ਵੇਖ ਸੱਚੀ ਧਰਮਸਾਲ, ਸ੍ਰੀ ਭਗਵਾਨ ਧਰਮ ਦੁਆਰਾ ਇਕ ਜਣਾਇੰਦਾ। ਜਿਸ ਗ੍ਰਹਿ ਸਿਮਰਨ ਇਕੋ ਨਾਮ, ਨਾਉਂ ਨਿਰੰਕਾਰਾ ਆਪ ਵਖਾਇੰਦਾ। ਸੋ ਦਰ ਹੋਏ ਪਰਵਾਨ, ਸੋ ਘਰ ਸੋਭਾ ਪਾਇੰਦਾ। ਸੋ ਮੰਦਰ ਸਚ ਨਿਸ਼ਾਨ, ਸੋ ਸ਼ਿਵਦਵਾਲਾ ਰੰਗ ਰੰਗਾਇੰਦਾ। ਸੋ ਗੁਰੂਦੁਆਰ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇੰਦਾ। ਜਿਸ ਅੰਦਰ ਵਸੇ ਸ੍ਰੀ ਭਗਵਾਨ, ਸੋ ਤਨ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਚੁਕਾਇੰਦਾ। ਸਤਿਜੁਗ ਵੇਖ ਭਗਵਾਨ ਭਗਤ, ਸ੍ਰੀ ਭਗਵਨ ਰਿਹਾ ਜਣਾਈਆ। ਜਿਸ ਦੀ ਚਾਲ ਨਿਰਾਲੀ ਸਦਾ ਜਗਤ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਕੋਈ ਨਾ ਜਾਣੇ ਵੇਲਾ ਵਕ਼ਤ, ਥਿਤ ਵਾਰ ਸਕੇ ਨਾ ਕੋਇ ਸਮਝਾਈਆ। ਭਗਤਾਂ ਵਿਚ ਸਭ ਨਾਲੋ ਇਕੋ ਫ਼ਰਕ, ਸਾਚੇ ਭਗਤ ਪੁਰਖ ਅਕਾਲ ਇਕੋ ਓਟ ਰਖਾਈਆ। ਸ੍ਰਿਸ਼ਟ ਸਬਾਈ ਬਾਕੀ ਪਿਛੇ ਲੱਗੀ ਲਿਖਤ ਪੜ੍ਹਤ, ਕਾਗ਼ਜ਼ ਕਲਮ ਸ਼ਾਹੀ ਵੇਖ ਵੇਖ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁੜ ਕੇ ਕੋਈ ਨਾ ਆਵੇ ਪਰਤ, ਪਰਤੀਨਿਧ ਇਕੋ ਇਕ ਅਖਵਾਈਆ। ਜਿਸ ਨੂੰ ਭੇਜੇ ਆਪ ਉਤੇ ਧਰਤ, ਸੋ ਧਰਨ ਧਰਤ ਧਵਲ ਸੇਵਾ ਜਾਏ ਕਮਾਈਆ। ਅੰਤਮ ਸਾਰੇ ਲਾ ਕੇ ਜਾਵਣ ਸ਼ਰਤ, ਪੁਰਖ ਅਕਾਲ ਦੀਨ ਦਿਆਲ ਸਾਹਿਬ ਸੁਲਤਾਨ ਮੰਨੋ ਸ੍ਰਿਸ਼ਟ ਸਬਾਈਆ। ਜਿਸ ਦਰ ਨਾ ਕੋਈ ਸੋਗ ਰੋਗ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਹਚਲ ਧਾਮ ਬੈਠਾ ਰਹੇ ਬੇਧੜਕ, ਖ਼ਤਰਾ ਖ਼ੌਫ਼ ਸਰਬ ਜਣਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤਮ ਆਵੇ ਪਰਤ, ਨਿਰਗੁਣ ਨਿਰਗੁਣ ਫੇਰਾ ਪਾਈਆ। ਨਿਰਵੈਰ ਪੁਰਖ ਨਿਰਾਕਾਰ ਆਦਿ ਨਿਰੰਜਣ ਜੋਤ ਸਰੂਪ ਦੇਵੇ ਦਰਸ, ਪੰਜ ਤਤ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਮੇਘ ਅੰਤਰ ਆਤਮ ਦੇਵੇ ਬਰਸ, ਅਗਨੀ ਤਤ ਦਏ ਬੁਝਾਈਆ। ਸੋ ਵੇਖਣਹਾਰਾ ਸਾਚੇ ਭਗਤ, ਭਗਤਾਂ ਅੰਦਰ ਆਪਣਾ ਡੇਰਾ ਲਾਈਆ। ਲੇਖਾ ਜਾਣੇ ਬੂੰਦ ਰਕਤ, ਰਤੀ ਰਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਪੜਦਾ ਆਪ ਉਠਾਈਆ। ਸਤਿਜੁਗ ਕਹੇ ਪ੍ਰਭ ਕੀ ਭਗਤਾਂ ਰੀਤ, ਮੋਹੇ ਸਾਚੀ ਦੇ ਸਮਝਾਈਆ। ਕਵਣ ਢੋਲਾ ਗਾਵਣ ਗੀਤ, ਜੁਗ ਜੁਗ ਮੰਤਰ ਨਾਮ ਧਿਆਈਆ। ਕਵਣ ਬਿਧ ਰੱਖਣ ਉਡੀਕ, ਨਿਤ ਨੇਤਰ ਨੈਣ ਉਠਾਈਆ। ਕਵਣ ਵੇਲਾ ਆਏਂ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਕਵਣ ਦੁਆਰ ਕਰੇਂ ਪ੍ਰੀਤ, ਸਚ ਪ੍ਰੀਤੀ ਤੋੜ ਨਿਭਾਈਆ। ਕਵਣ ਭੰਡਾਰਾ ਪਾਏਂ ਭੀਖ, ਭਿਛਿਆ
ਇਕ ਵਰਤਾਈਆ। ਕਵਣ ਜੈਕਾਰਾ ਸੁਣਾਏਂ ਸਾਚੀ ਸਿਖਿਆ ਸੀਖ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਸੁਣ ਧੁਰ ਦੀ ਬਾਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਜੁਗ ਚੌਕੜੀ ਜਨ ਭਗਤਾਂ ਪੁੱਛਾਂ ਵਾਤ, ਨਿਰਗੁਣ ਸਰਗੁਣ ਵੇਸ ਵਟਾਈਆ। ਨਾਮ ਅਗੰਮੀ ਦੇਵਾਂ ਦਾਤ, ਵਸਤ ਅਮੋਲਕ ਝੋਲੀ ਪਾਈਆ। ਅੰਦਰ ਵੜ ਸੁਣਾਵਾਂ ਗਾਥ, ਸੋਹੰ ਢੋਲਾ ਰਾਗ ਅਲਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਜੁੜਿਆ ਸੱਚਾ ਨਾਤ, ਨਾਤਾ ਸਕੇ ਨਾ ਕੋਇ ਤੁੜਾਈਆ। ਆਤਮ ਪਰਮਾਤਮ ਮਿਲ ਕੇ ਬਣੇ ਸੱਚੀ ਜਮਾਤ, ਪੱਟੀ ਇਕੋ ਅੱਖਰ ਦਏ ਪੜ੍ਹਾਈਆ। ਨਜ਼ਰੀ ਆਏ ਸਾਖਿਆਤ, ਸ਼ਾਹ ਪਾਤਸ਼ਾਹ ਸਚ ਸਰੂਪ ਰੂਪ ਵਟਾਈਆ। ਨਾਮ ਪਿਆਲਾ ਦੇਵੇ ਆਬੇਹਯਾਤ, ਹਯਾਤੀ ਹਯਾਤੀ ਵਿਚੋ ਬਦਲਾਈਆ। ਪਿਛਲੀ ਖ਼ਤਾ ਕਰੇ ਮੁਆਫ਼, ਖ਼ਤਾਬ ਆਪਣਾ ਦਏ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦਏ ਸੁਆਦ, ਅਨਰਸ ਰਸ ਆਪਣਾ ਰਸ ਵਖਾਈਆ । ਲੱਖ ਚੁਰਾਸੀ ਵਿਚੋ ਕਾਢ, ਨਿਰਗੁਣ ਆਪਣਾ ਮੇਲ ਮਿਲਾਈਆ। ਸਤਿ ਸਤਿਵਾਦੀ ਮਾਰ ਆਵਾਜ਼, ਧੁਰ ਦੀ ਬਾਣੀ ਬਾਣ ਲਗਾਈਆ । ਜਨਮ ਕਰਮ ਦਾ ਮੇਟ ਪਾਪ, ਦੁਰਮਤ ਮੈਲ ਧਵਾਈਆ। ਸਾਚਾ ਮੰਤਰ ਦੱਸੇ ਜਾਪ, ਸੋਹੰ ਸੋ ਸਚ ਪੜ੍ਹਾਈਆ। ਸਤਿਜੁਗ ਸਾਚਾ ਥਾਪਣ ਜਾਏ ਥਾਪ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੂਰ ਦੁਰਾਡਾ ਚਲ ਕੇ ਜਨ ਭਗਤਾਂ ਮਿਲੇ ਆਪ, ਭਗਤ ਜਨ ਲੱਭਣ ਕਿਸੇ ਦੁਆਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਤੇਰੀ ਆਸਾ ਕਰੇ ਪੂਰ, ਸ੍ਰੀ ਭਗਵਾਨ ਸਚ ਸਮਝਾਇੰਦਾ। ਭਗਤਾਂ ਦਿਸੇ ਸਦਾ ਹਜ਼ੂਰ, ਹਰਿ ਜੂ ਆਪਣਾ ਰੂਪ ਵਖਾਇੰਦਾ। ਪੰਧ ਨਾ ਰੱਖੇ ਨੇੜਾ ਦੂਰ, ਦੂਰ ਦੁਰਾਡਾ ਨੇਰਨ ਨੇਰਾ ਆਪਣਾ ਘਰ ਵਖਾਇੰਦਾ। ਜਨਮ ਕਰਮ ਦਾ ਕੱਟ ਕਸੂਰ, ਸਾਚੀ ਸੂਰਤ ਸਚ ਦ੍ਰਿੜਾਇੰਦਾ । ਨਾਮ ਭੰਡਾਰਾ ਦੇ ਭਰਪੂਰ, ਨਵ ਸੱਤ ਅੰਤ ਵਖਾਇੰਦਾ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਸਾਚੇ ਧੰਦੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਭਗਤ ਖੇਲ ਅਗੰਮ, ਬੇਪਰਵਾਹ ਦਏ ਜਣਾਈਆ। ਅੰਤਰ ਆਤਮ ਬਿਨ ਦਮਾਂ ਦਮ, ਨਿਤ ਬੈਠਾ ਧਿਆਨ ਲਗਾਈਆ। ਪਿਆਰ ਕੋਈ ਨਾ ਮਾਟੀ ਚੰਮ, ਜਗਤ ਸ਼ਿੰਗਾਰ ਨਾ ਕੋਇ ਵਡਿਆਈਆ। ਨਿਜ ਨੇਤਰ ਰੋਵੇ ਛੰਮ ਛੰਮ, ਦੋਏ ਲੋਚਣ ਸਮਝ ਸਕੇ ਨਾ ਰਾਈਆ। ਹਰਖ਼ ਸੋਗ ਨਾ ਤ੍ਰਿਸਨਾ ਗ਼ਮ, ਚਿੰਤਾ ਦੁੱਖ ਨਾ ਕੋਇ ਵਖਾਈਆ। ਇਕ ਧਿਆਨ ਸ੍ਰੀ ਭਗਵਨ, ਦੂਜੀ ਸਰਨ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਗਤ ਦਏ ਵਡਿਆਈਆ। ਸੋ ਪ੍ਰਭੂ ਉਹ ਭਗਤ ਕਿਹੜਾ, ਜਿਸ ਦੇਵੇਂ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਵੇਖ ਵਸਦਾ ਖੇੜਾ, ਸਤਿਜੁਗ ਆਪਣਾ ਨੈਣ ਉਠਾਈਆ। ਜਿਨ੍ਹਾਂ ਘਰ ਪ੍ਰਭ ਦਾ ਡੇਰਾ, ਸੋ ਘਰ ਸਾਚੇ ਵੱਜੇ ਵਧਾਈਆ । ਸ੍ਰਿਸ਼ਟ ਸਬਾਈ ਵਿਚੋ ਕਰ ਨਖੇੜਾ, ਖੇੜਾ ਇਕੋ ਦਿਤਾ ਵਖਾਈਆ । ਜੋ ਰਸਨਾ ਜਿਹਵਾ ਅੰਦਰ ਬਾਹਰ ਗੁਪਤ ਜ਼ਾਹਰ ਕਹੇ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਰਹੇ ਗਾਈਆ। ਤਿਨ੍ਹਾਂ ਏਥੇ ਓਥੇ ਦੋ ਜਹਾਨ ਖੁਲ੍ਹਾ ਰਹੇ ਵੇਹੜਾ, ਚਾਰੇ ਜੁਗ ਬੈਠੇ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਦਏ ਸਮਝਾਈਆ। ਸਤਿਜੁਗ ਕਹੇ ਵਾਹਵਾ ਵੱਡੇ ਭਗਵਾਨ, ਵੱਡੀ ਤੇਰੀ ਵਡਿਆਈਆ। ਗ਼ਰੀਬ ਨਿਮਾਣਿਆਂ ਦੇਵੇਂ ਦਾਨ, ਕੋਝੇ ਕਮਲੇ ਗਲੇ ਲਗਾਈਆ। ਜਗ
ਰੁਲਿਆਂ ਦੇਵੇਂ ਮਾਣ, ਮਿਹਰ ਨਜ਼ਰ ਉਠਾਈਆ। ਜੁਗ ਜਨਮ ਦੇ ਵਿਛੜੇ ਮੇਲੇਂ ਆਣ, ਮਿਲਣੀ ਆਪਣੇ ਨਾਲ ਕਰਾਈਆ। ਇਕੋ ਦੇ ਕੇ ਸੋਹੰ ਦਾਨ, ਦੋ ਜਹਾਨਾਂ ਪੰਧ ਮੁਕਾਈਆ। ਨਾ ਕੋਈ ਸੰਧਿਆ ਪੂਜਾ ਨਾ ਅੰਮ੍ਰਿਤ ਅਸ਼ਨਾਨ, ਅੰਮ੍ਰਿਤ ਆਤਮ ਸਰ ਸਰੋਵਰ ਇਕੋ ਵਾਰ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ । ਸਤਿਜੁਗ, ਜੋ ਜਨ ਮੇਰਾ ਨਾਉਂ ਧਿਔਂਦੇ, ਪ੍ਰਭ ਇਕੋ ਓਟ ਤਕਾਈਆ । ਸੋ ਭਗਤ ਭਗਵਾਨ ਰਲ ਮਿਲ ਖ਼ੁਸ਼ੀ ਮਨੌਂਦੇ, ਘਰ ਸਾਚੇ ਵੱਜੇ ਵਧਾਈਆ। ਸਾਚਾ ਮੰਦਰ ਇਕ ਸੁਹੌਂਦੇ, ਜਿਸ ਘਰ ਦੂਜਾ ਲੰਘ ਕੋਇ ਨਾ ਪਾਈਆ। ਨਿਰਗੁਣ ਹੋ ਕੇ ਨਿਰਗੁਣ ਦਰਸ਼ਨ ਪੌਂਦੇ, ਸਰਗੁਣ ਖਹਿੜਾ ਦਿਤਾ ਤਜਾਈਆ। ਗੋਪੀ ਕਾਹਨ ਬਣ ਕੇ ਢੋਲਾ ਗੌਂਦੇ, ਸੋਹੰ ਰਾਗ ਅਲਾਈਆ। ਲੋਕ ਲੱਜਿਆ ਤੋ ਨਾ ਕਦੇ ਸ਼ਰਮੌਂਦੇ, ਜਿਨ੍ਹਾਂ ਪ੍ਰਭ ਮਿਲਿਆ ਬੇਪਰਵਾਹੀਆ। ਗਲੀ ਕੂਚੇ ਆਪ ਜਣੌਂਦੇ, ਰਸਨਾ ਜਿਹਵਾ ਕਰਨ ਹਾਲ ਦੁਹਾਈਆ। ਜਿਸ ਪਿਛੇ ਜੀਵ ਜੰਤ ਸਾਧ ਸੰਤ ਘਰ ਬਾਰ ਤਜੌਂਦੇ, ਜੰਗਲ ਜੂਹ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਗਾਰ ਸਮੁੰਦ ਸਾਗਰ ਖਾਈ ਬੈਠੇ ਧਿਆਨ ਲਗਾਈਆ । ਸੋ ਭਗਤ ਸੱਚਾ ਭਗਵਾਨ ਘਰ ਆਪਣੇ ਅੰਦਰ ਪੌਂਦੇ, ਗ੍ਰਹਿ ਵੱਜੇ ਇਕ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭਰਮ ਦਏ ਮਿਟਾਈਆ। ਸਾਚਾ ਭਰਮ ਨਾ ਰਿਹਾ ਭੁਲੇਖਾ, ਸਤਿ ਸਤਿਜੁਗ ਆਖ ਸੁਣਾਇਆ। ਤੇਰੇ ਹੱਥ ਪ੍ਰਭ ਸਭ ਦਾ ਲੇਖਾ, ਜਿਉਂ ਭਾਵੇਂ ਲਏਂ ਚਲਾਇਆ । ਕਰ ਕਿਰਪਾ ਜਿਸ ਨਾਲ ਕਰੇਂ ਹੇਤਾ, ਤਿਸ ਆਪਣੀ ਬੂਝ ਬੁਝਾਇਆ। ਤੂੰ ਸੁਆਮੀ ਸਾਹਿਬ ਸਤਿਗੁਰ ਸੱਚਾ ਨੇਤਾ, ਦੋ ਜਹਾਨ ਤੇਰਾ ਹੁਕਮ ਸੀਸ ਟਿਕਾਇਆ। ਮਿਹਰਵਾਨ ਹੋ ਕੇ ਦੱਸੇਂ ਆਪਣਾ ਭੇਤਾ, ਅੰਦਰ ਵੜ ਕੇ ਆਪਣਾ ਹਾਲ ਜਣਾਇਆ। ਨਿਰਗੁਣ ਹੋ ਕੇ ਖੇਲੇਂ ਖੇਡਾਂ, ਸਰਗੁਣ ਆਪਣੇ ਧੰਦੇ ਲਾਇਆ। ਤੁਧ ਬਿਨ ਦੂਜਾ ਕੋਈ ਨਾ ਵੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕ ਵਰ, ਮੇਰੀ ਝੋਲੀ ਅੰਤ ਭਰਾਇਆ। ਸਤਿਜੁਗ ਕਹੇ ਮੇਰੀ ਬਦਲੀ ਦਲੀਲ, ਦੁਰਮਤ ਵਿਚ ਰਹੀ ਨਾ ਰਾਈਆ। ਜਿਨ੍ਹਾਂ ਸਾਹਿਬ ਸਤਿਗੁਰ ਪੁਰਖ ਅਕਾਲ ਮਿਲੇ ਛੈਲ ਛਬੀਲ, ਸ਼ਹਿਨਸ਼ਾਹ ਆਪਣਾ ਘਰ ਵਖਾਈਆ। ਤਿਨ੍ਹਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਗਰੰਥ ਬਣਾਉਣਾ ਨਾ ਪਏ ਵਕੀਲ, ਸ਼ਹਾਦਤ ਗਵਾਹ ਨਜ਼ਰ ਕੋਇ ਨਾ ਆਈਆ। ਸੋ ਗੁਰਮੁਖ ਜਗਤ ਸਮਾਜ ਤੋੜ ਫ਼ਸੀਲ, ਫ਼ੈਸਲਾ ਪੰਧ ਆਪਣਾ ਲੈਣ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਵੇਖੇ ਥਾਉਂ ਥਾਈਂਆ। ਭਗਤ ਕਹੇ ਪ੍ਰਭ ਮੇਰੇ ਭਗਵਾਨ, ਤੇਰਾ ਤੇਰੀ ਓਟ ਤਕਾਈਆ। ਦਰਸਨ ਦੇਣਾ ਦਰ ਘਰ ਆਣ, ਦਰ ਦਰਵੇਸ਼ ਅਲਖ ਜਗਾਈਆ। ਹਉਂ ਬਾਲਕ ਬਾਲੀ ਬੁੱਧ ਮੰਗਾਂ ਮੰਗ ਅਞਾਣ, ਖ਼ਾਲੀ ਝੋਲੀ ਅੱਗੇ ਡਾਹੀਆ। ਸਮਰਥ ਸੁਆਮੀ ਕਿਰਪਾ ਕਰ ਮਹਾਨ, ਮਿਹਰ ਨਜ਼ਰ ਨੈਣ ਉਠਾਈਆ। ਲੋਕਮਾਤ ਦੇਣਾ ਮਾਣ, ਅਭਿਮਾਣ ਰਹਿਣ ਕੋਇ ਨਾ ਪਾਈਆ। ਅੱਗੇ ਬਖ਼ਸ਼ੇਂ ਚਰਨ ਧਿਆਨ, ਸਚ ਮਿਲੇ ਸਰਨ ਸਰਨਾਈਆ। ਕੂੜੀ ਕਿਰਿਆ ਦਿਸੇ ਨਾ ਕੋਇ ਨਿਸ਼ਾਨ, ਸਚ ਦੁਆਰਾ ਤੇਰਾ ਇਕੋ ਨਜ਼ਰੀ ਆਈਆ। ਮੈਂ ਦਰਸਨ ਕਰਾਂ ਆਣ, ਤੂੰ ਆਪਣਾ ਦੀਦਾਰ ਦੇਣਾ ਵਖਾਈਆ। ਸੰਸਾ ਕੋਈ ਨਾ ਰਹੇ ਜਹਾਨ, ਸ਼ਕ ਸ਼ਕੂਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਦੇਣਾ ਮੋਹੇ ਹਕੂਕ, ਮੇਰੀ ਵਸਤ ਮੇਰੀ ਝੋਲੀ ਪਾਈਆ। ਭਗਵਾਨ ਕਹੇ ਭਗਤ ਸੁੱਤ,
ਪ੍ਰਭ ਦੇਵਣਹਾਰ ਵਡਿਆਈਆ। ਜੁਗ ਚੌਕੜੀ ਵੇਖੇ ਰੁੱਤ, ਰੁਤ ਸੁਹੰਜਣੀ ਸੋਭਾ ਪਾਈਆ। ਅਗੰਮੀ ਧਾਰੋ ਆਪੇ ਉਠ, ਨਿਰਗੁਣ ਆਪਣਾ ਵੇਸ ਵਟਾਈਆ। ਸਚ ਪਿਆਰੋ ਪਏ ਤੁਠ, ਪ੍ਰੇਮ ਪ੍ਰੀਤੀ ਆਪ ਲਗਾਈਆ। ਉਜਲ ਕਰ ਮਾਤ ਮੁਖ, ਮੁਖ ਮੁਖੜਾ ਸਿਫ਼ਤ ਸਾਲਾਹੀਆ। ਜਨਮ ਕਰਮ ਦਾ ਮੇਟ ਦੁੱਖ, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਝੋਲੀ ਪਾਈਆ। ਸਤਿਜੁਗ ਭਗਤ ਸੰਤ ਭਗਵਾਨ, ਰਲ ਮਿਲ ਖ਼ੁਸ਼ੀ ਮਨਾਈਆ। ਤ੍ਰੈਗੁਣ ਮਾਇਆ ਰੋਵੇ ਬਣ ਨਾਦਾਨ, ਨੇਤਰ ਨੈਣਾਂ ਨੀਰ ਵਹਾਈਆ। ਤ੍ਰੈਲੋਕ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਈਆ। ਤ੍ਰਿਕੁਟੀ ਸਕੇ ਨਾ ਕੋਇ ਪਹਿਚਾਨ, ਸਾਧ ਸੰਤ ਬੈਠੇ ਨੈਣ ਉਠਾਈਆ। ਤ੍ਰੈ ਧਾਤੂ ਕੁਫ਼ਲ ਕੋਈ ਨਾ ਖੋਲ੍ਹੇ ਆਣ, ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਵੇਖਣ ਦੂਰ ਦੁਰਾਡੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਭਗਤ ਭਗਵਾਨ ਸਤਿਜੁਗ ਮਿਲ ਕੇ ਹੱਸਣ, ਘਰ ਸਾਚੇ ਵੱਜੇ ਵਧਾਈਆ। ਇਕੋ ਘਰ ਇਕੱਠੇ ਵਸਣ, ਦੂਜਾ ਸ਼ਰੀਕ ਨਾ ਕੋਇ ਬਣਾਈਆ। ਪ੍ਰੇਮ ਪ੍ਰੀਤੀ ਦੇ ਗੀਤ ਦੱਸਣ, ਖ਼ੁਸ਼ੀਆਂ ਨਾਲ ਖ਼ੁਸ਼ੀ ਖ਼ੁਸ਼ੀ ਮਨਾਈਆ। ਚਾਰੋ ਕੁੰਟ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਭਗਤ ਕਹੇ ਪ੍ਰਭ ਮਿਲਿਆ ਪੁਰਖ ਸਮਰਥਨ, ਸਚ ਸੁਆਮੀ ਬੇਪਰਵਾਹੀਆ। ਸਤਿਜੁਗ ਕਹੇ ਮੈਨੂੰ ਸਾਚੀ ਸਿਖਿਆ ਆਇਆ ਦੱਸਣ, ਇਕੋ ਕਰੇ ਸਚ ਪੜ੍ਹਾਈਆ। ਭਗਵਾਨ ਕਹੇ ਮੈਂ ਭਗਤਾਂ ਆਇਆ ਰੱਖਣ, ਬਣ ਰਖਵਾਲਾ ਸੇਵ ਕਮਾਈਆ। ਤਿੰਨੇ ਇਕ ਦੂਜੇ ਤੋ ਨੀਵੇਂ ਹੋ ਕੇ ਨੱਚਣ, ਉਚਾ ਸੀਸ ਨਾ ਕੋਇ ਰਖਾਈਆ। ਸਤਿਜੁਗ ਕਹੇ ਪ੍ਰਭ ਕਲਜੁਗ ਪੈਂਡਾ ਆਇਆ ਮੁੱਕਣ, ਭਗਤ ਕਹੇ ਹਾਂ ਹਾਂ ਸ੍ਰੀ ਭਗਵਾਨ ਰਿਹਾ ਮੁਕਾਈਆ। ਭਗਵਾਨ ਕਹੇ ਮੈਂ ਗੁਰਮੁਖਾਂ ਗੋਦੀ ਆਇਆ ਚੁੱਕਣ, ਨਿਰਵੈਰ ਹੋ ਕੇ ਵੇਸ ਵਟਾਈਆ। ਸਤਿਜੁਗ ਕਹੇ ਸ੍ਰੀ ਭਗਵਾਨ ਕੂੜੀ ਕਿਰਿਆ ਆਇਆ ਲੁੱਟਣ, ਚੋਰੀ ਚੋਰੀ ਲੋਕਮਾਤ ਫਿਰੇ ਵਾਹੋ ਦਾਹੀਆ। ਭਗਤ ਕਹੇ ਭਗਵਾਨ ਗ਼ਰੀਬ ਨਿਮਾਣਿਆਂ ਆਇਆ ਪੁੱਛਣ, ਦੁਖੀਆਂ ਦਰਦ ਦਰਦ ਵੰਡਾਈਆ। ਸ੍ਰੀ ਭਗਵਾਨ ਕਹੇ ਮੈਂ ਉਜਲ ਕਰਨ ਆਇਆ ਮੁਖਨ, ਜੋ ਜਨ ਇਕੋ ਮੇਰਾ ਨਾਮ ਧਿਆਈਆ। ਦਰ ਆ ਕੇ ਫੇਰ ਕਦੇ ਨਾ ਰੁੱਸਣ, ਜਿਨ੍ਹਾਂ ਰੁਸਿਆਂ ਲਵਾਂ ਮਨਾਈਆ। ਸ਼ੇਰ ਹੋ ਕੇ ਗੁਰਮੁਖ ਬੁੱਕਣ, ਸ਼ੇਰ ਸ਼ੇਰ ਭਬਕ ਜਣਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕਣ, ਜਿਨ੍ਹਾਂ ਹੱਥ ਸੋਹੰ ਚਿਲਾ ਤੀਰ ਕਮਾਨ ਉਠਾਈਆ। ਜੋੜੀ ਜੋੜ ਜੁੜ ਕਦੇ ਨਾ ਟੁੱਟਣ, ਸੁਰਤੀ ਸ਼ਬਦੀ ਗੰਢ ਪਵਾਈਆ। ਪ੍ਰੇਮ ਪ੍ਰੀਤੀ ਪਿਆਰ ਅੰਦਰ ਬਲ ਧਾਰ ਉਠਣ, ਨਿਰਬਲ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਇਕੋ ਝੁਕਣ, ਦੂਜਾ ਸੀਸ ਨਾ ਕਿਸੇ ਨਿਵਾਈਆ। ਸਤਿਜੁਗ ਸੱਚੇ ਤੇਰਾ ਸਾਰੇ ਕਰਨ ਸ਼ੁਕਰ, ਦੁਖੀਏ ਜੀਵ ਖ਼ੁਸ਼ੀ ਮਨਾਈਆ। ਜਨ ਭਗਤਾਂ ਕੋਲੋ ਉਹ ਮਾਰਗ ਪੁੱਛਣ, ਕਿਸ ਬਿਧ ਮਿਲੇ ਸੱਚਾ ਗੋਸਾਈਂਆ। ਭਗਤ ਕਹਿਣ ਸਚ ਦੁਆਰੇ ਪਈ ਲੁੱਟਣ, ਉਠੋ ਲੁੱਟੋ ਰਲ ਮਿਲ ਮੇਰੇ ਭਾਈਆ। ਪਾਰਬ੍ਰਹਮ ਦਾ ਭੰਡਾਰ ਕਦੇ ਨਾ ਆਇਆ ਉਤੇ ਮੁੱਕਣ, ਕੋਟਨ ਕੋਟ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਭਰ ਝੋਲੀਆਂ ਲੋਕਮਾਤ ਗਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਬਿਨਾਸ਼ੀ ਅਚੁਤਨ, ਚੇਤਨ ਆਪਣੀ ਧਾਰ ਰਖਾਈਆ।