ਪੁਸਤਕਾਲਾਭਾਗ ੧੫

੧੩ ਅੱਸੂ ੨੦੨੦ ਬਿਕਰਮੀ ਬੂੜ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਰਦ ਮਰਦਾਨਾ, ਸੂਰਬੀਰ ਬੇਪਰਵਾਹੀਆ। ਏਕੰਕਾਰਾ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਈਆ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਚਾ ਖੇਲ ਕਰੇ ਮਹੱਲ ਅਟੱਲ ਉਚ ਮਕਾਨਾ, ਮਹੱਲ ਇਕੋ ਇਕ ਰੁਸ਼ਨਾਈਆ। ਸ੍ਰੀ ਭਗਵਾਨ ਝੁਲਾਏ ਧੁਰ ਨਿਸ਼ਾਨਾ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਪ੍ਰਭ ਖੇਲ ਵਖਾਨਾ, ਖੇਲੇ ਖੇਲ ਅਗੰਮ ਅਥਾਹੀਆ। ਸਾਚਾ ਮੰਦਰ ਕਰ ਪਰਧਾਨਾ, ਸਚਖੰਡ ਦੇਵੇ ਮਾਣ ਵਡਿਆਈਆ। ਭੂਪਤ ਭੂਪ ਰਾਜ ਰਾਜਾਨਾ, ਨਿਰਗੁਣ ਨਿਰਵੈਰ ਨਿਰੰਕਾਰ ਆਸਣ ਲਾਈਆ। ਸ਼ਬਦ ਅਗੰਮ ਇਕ ਤਰਾਨਾ, ਬਿਨ ਸੁਰ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਥਾਉਂ ਥਾਈਂਆ। ਸਚਖੰਡ ਨਿਵਾਸੀ ਬੇਪਰਵਾਹ, ਇਕ ਇਕੱਲਾ ਖੇਲ ਖਲਾਇੰਦਾ। ਭਗਤ ਭਗਵਾਨ ਨੌਜਵਾਨ, ਮਰਦ ਮਰਦਾਨ ਹੁਕਮ ਮਨਾਇੰਦਾ। ਨੂਰ ਖ਼ੁਦਾਈ ਮਿਹਰਵਾਨ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ, ਪਰਦਾਨਸ਼ੀਂ ਮੁਖ ਨਕ਼ਾਬ ਨਾ ਕੋਇ ਜਣਾਇੰਦਾ। ਧੁਰ ਦਾ ਲੇਖਾ ਦਏ ਸਮਝਾ, ਨਿਰਾਕਾਰ ਨਿਰਵੈਰ ਆਪਣਾ ਹੁਕਮ ਵਰਤਾਇੰਦਾ। ਸਤਿ ਦੁਆਰਾ ਬੰਕ ਖੁਲ੍ਹਾ, ਨਾਮ ਹੁਲਾਰਾ ਇਕ ਲਗਾਇੰਦਾ। ਥਿਰ ਘਰ ਪੜਦਾ ਦਏ ਉਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਇੰਦਾ। ਦਰਗਹਿ ਸਾਚੀ ਸੋਭਨੀਕ, ਨਿਰਵੈਰ ਪੁਰਖ ਵੱਡੀ ਵਡਿਆਈਆ। ਆਦਿ ਜੁਗਾਦੀ ਲਾਸ਼ਰੀਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਪਾਵੇ ਸਾਰ ਠੀਕ, ਦਰਗਹਿ ਸਾਚੀ ਦਏ ਵਡਿਆਈਆ। ਮੁਕਾਮੇ ਹੱਕ ਬੈਠਾ ਰਹੇ ਅਤੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਸੁਹਾਈਆ । ਸਚ ਦੁਆਰ ਸੋ ਪੁਰਖ ਨਿਰੰਜਣ, ਸਤਿ ਸਤਿਵਾਦੀ ਆਪ ਸੁਹਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਬੇਅੰਤ ਬੇਪਰਵਾਹ ਨਿਰਗੁਣ ਆਪਣਾ ਆਸਣ ਲਾਇੰਦਾ । ਜੁਗ ਚੌਕੜੀ ਬਣਨਹਾਰਾ ਸਾਚਾ ਸੱਜਣ, ਦੋ ਜਹਾਨਾਂ ਵਾਲੀ ਸਗਲਾ ਸੰਗ ਆਪ ਬਣਾਇੰਦਾ। ਸਦਾ ਸਦਾ ਨਿਤ ਨਵਿਤ ਨੇਤਰ ਨੈਣ ਪਾਵਣਹਾਰਾ ਅੰਜਨ, ਨਾਮ ਨਿਰੰਕਾਰਾ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਹਰਿ ਕਰਤਾਰਾ ਕਰਤਾ ਪੁਰਖ ਦੀਨ ਦਿਆਲ ਦੋ ਜਹਾਨਾਂ ਆਪ ਸੁਣਾਇੰਦਾ। ਦੋ ਜਹਾਨ ਖੋਲ੍ਹੋ ਅੱਖ, ਸੋ ਸਾਹਿਬ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੋ ਪਰਤੱਖ, ਪਾਰਬ੍ਰਹਮ ਪ੍ਰਭ ਆਪਣੀ ਖੇਲ ਸਮਝਾਈਆ। ਗੁਰ ਅਵਤਾਰ ਦੂਰ ਦਰਾਡੇ ਆਓ ਨੱਠ, ਹਰਿ ਸੱਦਾ ਨਾਮ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਖੋਲ੍ਹੋ ਗਠੜੀ ਗੱਠ, ਪੜਦਾ ਉਹਲਾ ਰਿਹਾ ਉਠਾਈਆ। ਦੂਰ ਦੁਰਾਡੇ ਨੇਰਨ ਨੇਰੇ ਸਰ ਸਰੋਵਰ ਵੇਖਣਹਾਰਾ ਤੀਰਥ ਅਠਸਠ, ਜਲ ਥਲ ਮਹੀਅਲ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਰਸਨਾ ਲੈਣਾ ਰਟ, ਰੱਟਾ ਵੇਖੇ ਬੇਪਰਵਾਹੀਆ। ਸਤਿ ਸੁਆਮੀ

ਅੰਤਰਜਾਮੀ ਹਰ ਘਟ ਵਾਸੀ ਪੁਰਖ ਅਬਿਨਾਸ਼ੀ ਪਰਗਟ ਹੋਇਆ ਨਟ, ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਰਕਾਸ਼ ਇਕੋ ਜੋਤ ਨੂਰ ਕਰੇ ਰੁਸ਼ਨਾਈਆ। ਭਗਤ ਭਗਵਾਨ ਸੰਤ ਸੁਜਾਨ ਗੁਰਮੁਖ ਸੱਜਣ ਪੂਰੀ ਕਰੇ ਆਸ, ਨਿਰਾਸਾ ਰੂਪ ਰਹਿਣ ਕੋਇ ਨਾ ਪਾਈਆ। ਗੁਰਸਿਖ ਗੁਰਸਿਖ ਦੇਵਣਹਾਰ ਸਚ ਭਰਵਾਸ, ਸ਼ਬਦ ਅਨਾਦ ਰਿਹਾ ਸੁਣਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਬ੍ਰਹਿਮੰਡ ਖੰਡ ਖੋਜ ਖੋਜਾਈਆ। ਗੋਪੀ ਕਾਹਨ ਪਾਵਣਹਾਰਾ ਰਾਸ, ਸਾਚਾ ਨਾਚ ਦੋ ਜਹਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਰਿਹਾ ਸਮਝਾਈਆ। ਦੋ ਜਹਾਨ ਜਾਣਾ ਜਾਗ, ਨਿਰਗੁਣ ਸਰਗੁਣ ਭੇਵ ਚੁਕਾਇੰਦਾ। ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਸ਼ਬਦ ਅਨਾਦ ਪਕੜਨਹਾਰ ਆਪਣੇ ਹੱਥ ਵਾਗ, ਦੂਜਾ ਸੰਗ ਨਾ ਕੋਇ ਬਣਾਇੰਦਾ । ਲੱਖ ਚੁਰਾਸੀ ਘਟ ਘਟ ਮੰਦਰ ਜਗਾਵਣਹਾਰਾ ਦੀਪ ਚਿਰਾਗ਼, ਜੋਤੀ ਜਾਤਾ ਪੁਰਖ ਬਿਧਾਤਾ ਜੋਤੀ ਜਲਵਾ ਨੂਰ ਜਗਾਇੰਦਾ। ਮੇਟਣਹਾਰ ਅੰਧੇਰੀ ਰਾਤਾ, ਦੇਵਣਹਾਰ ਅਗੰਮੀ ਦਾਤਾ, ਨਾਮ ਅਮੋਲਕ ਕਾਇਆ ਗੋਲਕ ਹਰ ਘਟ ਅੰਦਰ ਆਪ ਟਿਕਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਦੋ ਜਹਾਨ ਦੇਵੇ ਗਿਆਨ, ਬ੍ਰਹਿਮੰਡ ਖੰਡ ਕਰੇ ਪੜ੍ਹਾਈਆ। ਚਾਰ ਜੁਗ ਬਣਨ ਨਾਦਾਨ, ਚਾਰੋ ਕੁੰਟ ਨੈਣ ਖੁਲ੍ਹਾਈਆ। ਚਾਰੇ ਖਾਣੀ ਕਰੇ ਪਰਵਾਨ, ਚਾਰੇ ਬਾਣੀ ਬੂਝ ਬੁਝਾਈਆ। ਚਾਰੇ ਯਾਰੀ ਕਰੇ ਕਲਿਆਣ, ਚੌਥਾ ਪਦ ਇਕ ਵਖਾਈਆ। ਜਿਸ ਘਰ ਵਸੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜਿਸ ਦੇ ਗੀਤ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਸਰਗੁਣ ਨਿਰਗੁਣ ਅੱਗੇ ਸੀਸ ਝੁਕਾਈਆ। ਸੋ ਸਾਹਿਬ ਸੱਚਾ ਸੁਲਤਾਨ, ਦੋ ਜਹਾਨਾਂ ਵਾਲੀ ਇਕੋ ਹੁਕਮ ਵਰਤਾਈਆ। ਕਲਜੁਗ ਮੇਟੇ ਅੰਤ ਕੂੜਾ ਨਿਸ਼ਾਨ, ਨੌ ਖੰਡ ਪ੍ਰਿਥਮੀ ਸਤ ਦੀਪ ਕੂੜੀ ਕਿਰਿਆ ਰਹਿਣ ਨਾ ਪਾਈਆ। ਮਾਇਆ ਮਮਤਾ ਗੜ੍ਹ ਹੰਕਾਰੀ ਤੋੜੇ ਆਣ, ਸ਼ਬਦ ਖੰਡਾ ਤੇਜ਼ ਪਰਚੰਡਾ ਚੰਡਕਾ ਰੂਪ ਆਪ ਵਖਾਈਆ। ਜੋਧਾ ਸੂਰ ਬਲੀ ਬਲਵਾਨ, ਬਲਧਾਰੀ ਇਕੋ ਫੇਰਾ ਪਾਈਆ। ਚਾਰੋ ਕੁੰਟ ਵੇਖੇ ਮਾਰ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵਣ ਉਚੀ ਕੂਕ ਕੂਕ ਕੁਰਲਾਣ, ਦੋਏ ਜੋੜ ਦੇਣ ਦੁਹਾਈਆ। ਕਰੋੜ ਤੇਤੀਸਾ ਹੋਏ ਹੈਰਾਨ, ਸੁਰਪਤ ਇੰਦ ਸਾਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਨਿਉਂ ਨਿਉਂ ਸੀਸ ਝੁਕਾਣ, ਵਾਹਵਾ ਪ੍ਰਭ ਤੇਰੀ ਵਡ ਵਡਿਆਈਆ। ਜੁਗ ਚੌਕੜੀ ਅਸੀਂ ਮੰਗਦੇ ਆਏ ਦਾਨ, ਦਰ ਤੇਰੇ ਅਲਖ ਜਗਾਈਆ। ਧੁਰ ਦਾ ਲੇਖਾ ਲਿਖਦੇ ਆਏ ਮਹਾਨ, ਸ਼ਹਾਦਤ ਤੇਰਾ ਨਾਮ ਰਖਾਈਆ। ਸਰਬ ਜੀਆਂ ਦਾ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਪਰਗਟੇ ਵਾਲੀ ਦੋ ਜਹਾਨ, ਮਹਾਂਬਲੀ ਨਿਰਵੈਰ ਪੁਰਖ ਆਪਣਾ ਫੇਰਾ ਪਾਈਆ। ਅਸੀਂ ਤੇਰਾ ਦੱਸ ਕੇ ਆਏ ਨਿੱਕਾ ਨਿੱਕਾ ਨਿਸ਼ਾਨ, ਤੇਰੀ ਮਹਿਮਾ ਅਕਥ ਦਸ ਸਕੇ ਨਾ ਕੋਇ ਰਾਈਆ। ਬੇਐਬ ਖ਼ੁਦਾਈ ਨੂਰ ਮਹਾਨ, ਜਲਵਾਗਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਇਕੋ ਮੰਗ, ਦੋ ਜਹਾਨ ਖ਼ਾਲੀ ਝੋਲੀ ਰਹੇ ਵਖਾਈਆ। ਬ੍ਰਹਿਮੰਡ ਖੰਡ ਹੋਇਆ ਨੰਗ, ਲੋਕਮਾਤ ਲੱਖ ਚੁਰਾਸੀ ਹਰਿ ਕਾ ਨਾਉਂ ਗਈ ਭੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਤਮ ਪਰਮਾਤਮ ਸਭ ਨੂੰ ਦੱਸ ਕੇ ਆਏ ਅਨੰਦ, ਸੱਚਾ

ਰਸ ਇਕ ਚਖਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਹੋਇਆ ਭੇਖ ਪਖੰਡ, ਭਾਂਡਾ ਭਰਮ ਭੌ ਨਾ ਕੋਇ ਭੰਨਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਗਾਏ ਨਾ ਕੋਈ ਛੰਦ, ਗੀਤ ਗੋਬਿੰਦ ਨਾ ਕੋਇ ਅਲਾਈਆ। ਸੁਰਤ ਸਵਾਣੀ ਬਿਨ ਸ਼ਬਦ ਹਾਣੀ ਹੋਈ ਰੰਡ, ਹਰਿ ਕੰਤ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬਾਹਰੋ ਗੌਂਦੇ ਦੰਦ, ਅੰਦਰ ਵੜ ਕੇ ਸਤਿਗੁਰ ਪੂਰੇ ਦਰਸ ਕੋਇ ਨਾ ਪਾਈਆ। ਨਿਰਗੁਣ ਜੋਤ ਕਿਸੇ ਘਰ ਨਾ ਦਿਸੇ ਚੰਦ, ਜਗਤ ਅੰਧੇਰਾ ਇਕੋ ਛਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਕਲਜੁਗ ਅੰਤ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਾਗਾਂ ਮੰਦ, ਮੰਦ ਵਾਸਨਾ ਸਰਬ ਲੋਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਕੋਈ ਨਾ ਦੂਈ ਦਵੈਤੀ ਢਾਹੇ ਕੰਧ, ਸਾਚਾ ਰੰਗ ਨਾ ਕੋਇ ਰੰਗਾਈਆ। ਅੰਮ੍ਰਿਤ ਆਤਮ ਸਚ ਸਰੋਵਰ ਕੋਈ ਨਾ ਨਹਾਏ ਸਾਚੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜੇ ਫਿਰਨ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੋ ਜਹਾਨ ਦੋਏ ਜੋੜ ਵਾਸਤਾ ਪਾਈਆ। ਦੋ ਜਹਾਨ ਮੰਗਣ ਦਰ ਦਰਵੇਸ਼, ਪ੍ਰਭ ਸਾਚੇ ਘਰ ਤੇਰੇ ਅਲਖ ਜਗਾਈਆ। ਨਿਰਵੈਰ ਪੁਰਖ ਅੰਤਮ ਲੈਣਾ ਵੇਖ, ਬੇਪਰਵਾਹ ਫੇਰਾ ਪਾਈਆ। ਸਚ ਧਰਮ ਦੀ ਮਿਟੀ ਰੇਖ, ਧੀਰਜ ਜਤ ਸਤਿ ਸੰਤੋਖ ਨਜ਼ਰ ਕੋਈ ਨਾ ਆਈਆ। ਤੇਰੀ ਉਡੀਕ ਲਾਸ਼ਰੀਕ ਕਰ ਕੇ ਗਿਆ ਗੁਰ ਦਸਮੇਸ਼, ਦਹਿ ਦਿਸ਼ਾ ਗਿਆ ਜਣਾਈਆ। ਮੇਰਾ ਪਿਤਾ ਪੁਰਖ ਅਕਾਲ ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਜਿਸ ਦੀ ਸੇਵਾ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਬੈਠੇ ਸੀਸ ਝੁਕਾਈਆ। ਸੋ ਸਾਹਿਬ ਸੁਆਮੀ ਵਸੇ ਸਚਖੰਡ ਸਾਚੇ ਦੇਸ, ਸਚ ਸਿੰਘਾਸਣ ਸੋਭਾ ਪਾਈਆ। ਸ਼ਾਹ ਪਾਤਸ਼ਾਹ ਪ੍ਰਭ ਇਕੋ ਨਰ ਨਰੇਸ਼, ਦੋ ਜਹਾਨ ਆਪਣਾ ਹੁਕਮ ਵਰਤਾਈਆ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਸੋ ਜੁਗ ਚੌਕੜੀ ਦੇਵਣਹਾਰਾ ਨਾਮ ਸੰਦੇਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਈਆ। ਰੂਪ ਰੰਗ ਨਾ ਕੋਈ ਰੇਖ, ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਦਾ ਸਦਾ ਸਦ ਵਸੇ ਨੇਤਨ ਨੇਤ, ਦੂਰਨ ਦੂਰ ਆਪਣਾ ਘਰ ਜਣਾਈਆ। ਜੋ ਜਨ ਕਰੇ ਸਾਚਾ ਹੇਤ, ਤਿਸ ਅੰਤਰ ਆਤਮ ਆਪਣਾ ਮੇਲ ਮਿਲਾਈਆ। ਸੋ ਸਾਹਿਬ ਸੁਲਤਾਨ ਵਾਲੀ ਦੋ ਜਹਾਨ ਖੇਲੇ ਖੇਡ, ਖ਼ਾਲਕ ਖ਼ਲਕ ਦਏ ਸਮਝਾਈਆ। ਬਿਨ ਭਗਤ ਆਪਣਾ ਕਿਸੇ ਨਾ ਦੇਵੇ ਭੇਤ, ਭਰਮੇ ਭੁਲੇ ਸਰਬ ਲੋਕਾਈਆ। ਘਟ ਸੁਆਮੀ ਨਿਰਗੁਣ ਨਿਰਵੈਰ ਹੋ ਕੇ ਲਏ ਵੇਖ, ਵੇਖਣਹਾਰਾ ਬੇਪਰਵਾਹੀਆ। ਦੋ ਜਹਾਨ ਤੇਰਾ ਜਾਣੇ ਧੁਰ ਦਾ ਲੇਖ, ਲੇਖਾ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕੋ ਇਕ ਜਣਾਈਆ । ਦੋ ਜਹਾਨ ਸੁਣ ਲੈ ਮੀਤ, ਸੋ ਸਾਹਿਬ ਆਪ ਜਣਾਈਆ। ਸੋ ਪੁਰਖ ਨਿਰੰਜਣ ਬਦਲੇ ਤੇਰੀ ਰੀਤ, ਰੀਤੀਵਾਨ ਇਕ ਅਖਵਾਈਆ। ਚੌਦਾਂ ਲੋਕ ਜਿਸ ਦੀ ਕਰਨ ਉਡੀਕ, ਨੇਤਰ ਨੈਣ ਨੈਣ ਉਠਾਈਆ। ਚੌਦਾਂ ਤਬਕ ਭਿਖਿਆ ਮੰਗਣ ਭੀਖ, ਖ਼ਾਲੀ ਝੋਲੀ ਅੱਗੇ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਚਿੱਟੇ ਉਤੇ ਪਾ ਕੇ ਗਏ ਲੀਕ, ਲਕੀਰ ਸਕੇ ਨਾ ਕੋਇ ਮਿਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਬੇਪਰਵਾਹ ਦੂਰ ਦੁਰਾਡਾ ਆਏ ਨਜ਼ਦੀਕ, ਲੋਕਮਾਤ ਵੇਸ ਵਟਾਈਆ। ਖੇਲੇ ਖੇਲ ਲਾਸ਼ਰੀਕ, ਸ਼ਿਰਕਤ ਸਭ ਦੀ ਦਏ ਗਵਾਈਆ। ਆਪਣੇ ਹੱਥ ਰੱਖੇ ਇਕ ਤੌਫ਼ੀਕ,

ਤੋਹਫ਼ਾ ਘਰ ਘਰ ਦਏ ਪੁਚਾਈਆ। ਸਦੀ ਚੌਦਵੀਂ ਜਾਏ ਬੀਤ, ਬੀਤੀ ਕਹਾਣੀ ਸਮਝ ਕੋਇ ਨਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖੀਸ, ਦਰ ਦਰ ਭਿਛਿਆ ਦਏ ਮੰਗਾਈਆ। ਮੁਰੀਦ ਮੁਰਸ਼ਦ ਮਿਠੇ ਕਰੇ ਕੌੜੇ ਰੀਠ, ਆਬੇਹਯਾਤ ਮੁਖ ਚੁਆਈਆ। ਜੋ ਕਲਮਿਉਂ ਹੋਏ ਪਲੀਤ, ਤਿਨ੍ਹਾਂ ਪਾਕ ਰਸੂਲ ਅਸਲ ਅਸੂਲ ਦਏ ਸਮਝਾਈਆ। ਪਰਵਰਦਿਗਾਰ ਬੇਪਰਵਾਹ ਕਰੇ ਖੇਲ ਆਪ ਅਨਡੀਠ, ਸ੍ਰੀ ਭਗਵਾਨ ਅਨਡਿਠੜੀ ਕਾਰ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਢੋਲਾ ਸੁਣਾਏ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਈਆ। ਝਗੜਾ ਚੁੱਕੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਗੁਰੂਦੁਆਰਾ ਇਕੋ ਨਜ਼ਰੀ ਆਈਆ। ਸਭ ਦੀ ਬਦਲ ਦੇਵੇ ਪ੍ਰਭ ਨੀਤ, ਮਨ ਵਾਸਨਾ ਦਏ ਗਵਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਪੜਦਾ ਲਾਹੀਆ। ਸ੍ਰਿਸ਼ਟ ਸਬਾਈ ਆਪੇ ਜੀਤ, ਹਾਰ ਸਭ ਦੀ ਝੋਲੀ ਪਾਈਆ। ਕੂੜੀ ਕਿਰਿਆ ਮੇਟੇ ਅੰਧੇਰਾ ਤਾਰੀਕ, ਸਾਚਾ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਸ੍ਰੀ ਭਗਵਾਨ ਇਕੋ ਇਕ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਸਭ ਦੀ ਝੋਲੀ ਪਾਈਆ। ਜੇ ਕੋ ਪਰੀਖਿਆ ਕਰੇ ਪਰੀਖ, ਪਾਰਬ੍ਰਹਮ ਪ੍ਰਭ ਪਰੀਖਿਆ ਵਿਚ ਕਦੇ ਨਾ ਆਈਆ । ਸਾਚੀ ਸਿਖਿਆ ਦੇਵੇ ਸੀਖ, ਵਿਦਿਆ ਅੱਖਰ ਇਕ ਪੜ੍ਹਾਈਆ। ਚੌਦਾਂ ਵਿਦਿਆ ਮਾਰੇ ਚੀਕ, ਨੇਤਰ ਰੋਵੇ ਦਏ ਦੁਹਾਈਆ। ਪਾਰਬ੍ਰਹਮ ਪ੍ਰਭ ਤੁਧ ਬਿਨ ਝੂਠੀ ਸਰਬ ਪ੍ਰੀਤ, ਅੰਤ ਸੰਗ ਕੋਇ ਨਾ ਜਾਈਆ। ਮੈਂ ਬਣ ਨਿਮਾਣੀ ਦਰ ਤੇ ਕੋਝੀ ਕਮਲੀ ਮੰਗਾਂ ਭੀਖ, ਦਰਵੇਸ਼ ਆਪਣਾ ਰੂਪ ਵਟਾਈਆ। ਚਰਨ ਕਵਲ ਉਪਰ ਧਵਲ ਦਰ ਤੇਰੇ ਝੁਕੇ ਸੀਸ, ਜਗਦੀਸ ਤੇਰੀ ਇਕ ਸਰਨਾਈਆ। ਸਾਚਾ ਕਲਮਾ ਦੇ ਹਦੀਸ, ਕਾਇਨਾਤ ਸਚ ਪੜ੍ਹਾਈਆ। ਤੂੰ ਨਜ਼ਰੀ ਆਏਂ ਇਕ ਅਤੀਤ, ਤ੍ਰੈਗੁਣ ਡੇਰਾ ਬੈਠਾ ਢਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਦੋ ਜਹਾਨਾਂ ਬਣੇਂ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਹਉਂ ਬਾਲੀ ਬੁੱਧ ਬਾਲ ਅਞਾਣੀ ਨੀਚਨ ਨੀਚ, ਊਚੋ ਊਚ ਤੇਰੀ ਵਡਿਆਈਆ। ਮੈਂ ਦਰ ਖਲੋਤੀ ਤੇਰੀ ਦਹਿਲੀਜ਼, ਬਿਨ ਕਿਰਪਾ ਅੱਗੇ ਲੰਘਣ ਨਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਦੋ ਜਹਾਨ ਰੱਖਣਾ ਯਾਦ, ਸਤਿਗੁਰ ਸੱਚਾ ਆਪ ਜਣਾਈਆ। ਜੁਗ ਚੌਕੜੀ ਸੁਣਾਂ ਫ਼ਰਿਆਦ, ਅਭੁੱਲ ਭੁੱਲ ਕਦੇ ਨਾ ਜਾਈਆ। ਨਿਤ ਨਵਿਤ ਦੇਵਾਂ ਦਾਦ, ਵਸਤ ਅਮੋਲਕ ਨਾਮ ਵਰਤਾਈਆ। ਨਾਮ ਜੈਕਾਰਾ ਬੋਧ ਅਗਾਧ, ਸ਼ਬਦੀ ਰਾਗ ਅਲਾਈਆ। ਭੇਵ ਖੁਲ੍ਹਾਵਾਂ ਬ੍ਰਹਮ ਬ੍ਰਹਿਮਾਦ, ਨਾਦ ਧੁਨ ਸ਼ਨਵਾਈਆ। ਨਿਰਗੁਣ ਜੋਤ ਕਰ ਪਰਕਾਸ਼, ਲੱਖ ਚੁਰਾਸੀ ਦੀਪ ਰੁਸ਼ਨਾਈਆ। ਲੇਖਾ ਜਾਣਾਂ ਧੁਰ ਦਾ ਖ਼ਾਸ, ਖ਼ਾਲਸ ਆਪਣਾ ਭੇਵ ਖੁਲ੍ਹਾਈਆ। ਸਭ ਦੀ ਪੂਰੀ ਕਰਾਂ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਵੇਖੇ ਖੇਲ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸ਼ਾਖ਼, ਬਾਂਕੇ ਛੋਹਰੇ ਆਪਣੀ ਸੇਵਾ ਲਾਈਆ। ਲੋਕਮਾਤ ਹੋਏ ਨਾ ਕੋਇ ਗੁਸਤਾਖ਼, ਸਾਰੇ ਬੈਠਣ ਸੀਸ ਝੁਕਾਈਆ। ਅੰਤਮ ਲੇਖਾ ਲਿਖ ਕੇ ਗਏ ਆਖ, ਆਖ਼ਰ ਇਕ ਸੰਦੇਸ਼ ਸੁਣਾਈਆ। ਜੀਵੋ ਜੰਤੋ ਸਾਧੋ ਸੰਤੋ ਕਲਜੁਗ ਅੰਤਮ ਪਰਗਟ ਹੋਵੇ ਇਕ ਪੁਰਖ ਅਬਿਨਾਸ਼, ਜਿਸ ਦਾ ਨਾ ਕੋਇ ਪਿਤਾ ਨਾ ਕੋਇ ਮਾਈਆ । ਹਰ ਘਟ ਅੰਦਰ ਰੱਖਣਹਾਰਾ ਵਾਸ, ਵਸਲ ਆਪਣਾ ਦਏ ਕਰਾਈਆ। ਲੋਕਮਾਤ ਰਹਿਣ ਨਾ ਦੇਵੇ ਕੋਈ ਬਦਮੁਆਸ਼, ਬਦਮੁਆਸ਼ੀ ਸਭ ਦੀ ਦਏ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕ ਬਣਾਏ ਜਮਾਤ, ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ।

ਗੋਬਿੰਦ ਲੇਖਾ ਲਿਖਿਆ ਨਾਲ ਕਲਮ ਦਵਾਤ, ਊਚ ਨੀਚ ਕੋਈ ਰਹਿਣ ਨਾ ਪਾਈਆ। ਸਭ ਦਾ ਵੇਖੇ ਆਪ ਹਾਲਾਤ, ਕਲਜੁਗ ਹਾਲਤ ਦਏ ਬਦਲਾਈਆ। ਸਤਿਜੁਗ ਪੂਰੀ ਕਰੇ ਖ਼ਾਹਸ਼, ਸੋਏ ਸੰਤ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਭੇਵ ਆਪ ਜਣਾਈਆ। ਦੋ ਜਹਾਨ ਸੁਣ ਕੇ ਬੋਲ, ਘਰ ਆਪਣੇ ਖ਼ੁਸ਼ੀ ਮਨਾਇੰਦਾ। ਧੰਨਭਾਗ ਪ੍ਰਭ ਤੋਲੇਂ ਤੋਲ, ਸਚ ਤਰਾਜ਼ੂ ਕੰਡਾ ਨਾਮ ਹੱਥ ਉਠਾਇੰਦਾ। ਮੈਂ ਤੇਰੀ ਧਾਰਨ ਬੋਲਾਂ ਬੋਲ, ਉਚੀ ਕੂਕ ਮਾਰਾਂ ਧੌਲ, ਸੋਇਆ ਕੋਇ ਰਹਿਣ ਨਾ ਪਾਇੰਦਾ। ਮੇਰੇ ਸੁਆਮੀ ਜਿਸ ਵੇਲੇ ਮੇਰੇ ਆਵੇਂ ਕੋਲ, ਕਰ ਦਰਸ਼ਨ ਆਪਣਾ ਆਪ ਬਿਗਸਾਇੰਦਾ। ਆਪਣਾ ਦੁੱਖੜਾ ਤੇਰੇ ਅੱਗੇ ਦੇਵਾਂ ਫੋਲ, ਸਚ ਕਹਾਣੀ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੀ ਓਟ ਤਕਾਇੰਦਾ। ਸ੍ਰੀ ਭਗਵਾਨ ਪ੍ਰਭ ਮੋਹੇ ਤੇਰੀ ਆਸ, ਅਮਕਾ ਰੂਪ ਨਜ਼ਰ ਕੋਇ ਨਾ ਆਈਆ । ਨਿਤ ਨਵਿਤ ਵਸੇਂ ਪਾਸ, ਕਰਵਟ ਆਪਣੀ ਨਾ ਕਦੇ ਬਦਲਾਈਆ। ਤੇਰਾ ਪ੍ਰੇਮ ਪਿਆਰ ਮੇਰਾ ਸਚ ਧਰਵਾਸ, ਧੀਰਜ ਇਕੋ ਨਜ਼ਰੀ ਆਈਆ। ਤੇਰਾ ਖੇਲ ਮੇਰਾ ਤਮਾਸ਼, ਮੈਂ ਵੇਖਾਂ ਚਾਈਂ ਚਾਈਂਆ। ਤੇਰੀ ਸੋਹੇ ਮੰਡਲ ਰਾਸ, ਗੋਪੀ ਕਾਹਨ ਬਣ ਨਟੂਆ ਨਾਚ ਨਚਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼, ਗਗਨ ਮੰਡਲ ਤੇਰਾ ਵੇਖ ਪਰਕਾਸ਼, ਨੂਰੋ ਨੂਰ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਤੇਰੀ ਆਤਮ ਜ਼ਾਤ, ਚਾਰੇ ਖਾਣੀ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣਾ ਨਾਮ ਦੇਣਾ ਜਣਾਈਆ। ਸਾਚਾ ਨਾਮ ਦੱਸ ਭਗਵਾਨ, ਭਗਵਨ ਤੇਰੀ ਆਸ ਤਕਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਾਣ, ਗਾ ਗਾ ਸ਼ੁਕਰ ਮਨਾਈਆ। ਜਿਸ ਦੇ ਵਿਚੋ ਸਾਚੀ ਬਾਣੀ ਨਿਕਲੇ ਬਿਨਾਂ ਜ਼ਬਾਨ, ਨਿਸ਼ਅੱਖਰ ਵਿਚੋ ਅੱਖਰ ਰੂਪ ਵਟਾਈਆ। ਜਿਸ ਵਿਚੋ ਪਰਗਟ ਹੋਵੇ ਸਾਚਾ ਹੁਕਮ ਕਲਾਮ, ਕਲਮਾ ਹੱਕ ਦਏ ਜਣਾਈਆ। ਸੋ ਸੁਆਮੀ ਦੇ ਪੈਗ਼ਾਮ, ਜਿਸ ਨਾਲ ਵਿਛੜੇ ਮਿਲਣ ਆਣ, ਵਿਛੋੜਾ ਕੋਈ ਰਹਿਣ ਨਾ ਪਾਈਆ। ਕਲਜੁਗ ਅੰਤ ਸਾਰੇ ਭੁੱਲੇ ਪਿਛਲਾ ਰਾਮ, ਨਜ਼ਰ ਨਾ ਆਏ ਕੋਇ ਕਾਹਨ, ਈਸਾ ਮੂਸਾ ਮੁਹੰਮਦ ਨਾ ਕੋਇ ਧਿਆਨ, ਨਾਨਕ ਗੋਬਿੰਦ ਸ਼ਬਦ ਕੋਈ ਨਾ ਕਰੇ ਪਰਵਾਨ, ਮਾਇਆ ਮਮਤਾ ਹਉਮੇ ਹੰਗਤਾ ਘਰ ਘਰ ਡੇਰਾ ਲਾਈਆ। ਗੁਰਦਰ ਮੰਦਰ ਮੱਠ ਸ਼ਿਵਦਵਾਲੇ ਸਾਰੇ ਕੁਰਲਾਣ, ਇਸ਼ਟ ਦੇਵ ਸਾਚਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਲੱਖ ਚੁਰਾਸੀ ਇਕੋ ਤੇਰੇ ਨਾਮ ਵੱਜੇ ਵਧਾਈਆ। ਦੋ ਜਹਾਨਾਂ ਤੈਨੂੰ ਸਮਝਾਵਾਂਗਾ। ਨਿਰਗੁਣ ਨਿਰਵੈਰ ਹੋ ਕੇ ਆਵਾਂਗਾ। ਮਿਹਰਵਾਨ ਹੋ ਕੇ ਵੇਖ ਵਖਾਵਾਂਗਾ। ਨੌਜਵਾਨ ਨੌਬਤ ਨਾਮ ਵਜਾਵਾਂਗਾ। ਧਰਮ ਨਿਸ਼ਾਨ ਇਕ ਉਠਾਵਾਂਗਾ। ਹੁਕਮਰਾਨ ਫ਼ਰਮਾਨ ਅਲਾਵਾਂਗਾ । ਬ੍ਰਹਿਮੰਡ ਖੰਡ ਵੇਖ ਵਖਾਵਾਂਗਾ। ਪੁਰੀ ਲੋਅ ਰੰਗ ਰੰਗਾਵਾਂਗਾ। ਨਿਰਗੁਣ ਹੋ ਕੇ ਸਰਗੁਣ ਵਸਾਂ ਸੰਗ, ਸਗਲਾ ਸੰਗ ਨਿਭਾਵਾਂਗਾ। ਸ਼ਬਦ ਅਗੰਮੀ ਦੌੜੇ ਤੁਰੰਗ, ਅਸਵ ਇਕੋ ਇਕ ਭਜਾਵਾਂਗਾ। ਪੁਰੀ ਲੋਅ ਬ੍ਰਹਿਮੰਡ ਖੰਡ ਲੰਘ, ਲੋਕਮਾਤ ਵੇਖ ਵਖਾਵਾਂਗਾ। ਕਲਜੁਗ ਮੇਟਾਂ ਕੂੜਾ ਝੂਠ ਪਖੰਡ, ਸਤਿਜੁਗ ਸਾਚਾ ਨਾਮ ਨਿਸ਼ਾਨ ਝੁਲਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਇਕੋ ਗਾਵਣ ਛੰਦ, ਸੱਚਾ ਨਾਮ ਇਕ ਦ੍ਰਿੜਾਵਾਂਗਾ। ਦੂਈ ਦਵੈਤੀ ਢਾਹ ਕੇ ਕੰਧ, ਸਾਫ਼ ਮੈਦਾਨ ਇਕ ਬਣਾਵਾਂਗਾ। ਨਾਮ ਜੈਕਾਰਾ ਸਚ ਮਰਦੰਗ, ਮਰਦ ਮਰਦਾਨਾ ਹੋ ਸੁਣਾਵਾਂਗਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚੀ ਸਿਖਿਆ ਇਕ ਸਮਝਾਵਾਂਗਾ। ਸਾਚੀ ਸਿਖਿਆ ਇਕ ਸਮਝਾਵਾਂਗਾ। ਪਿਛਲਾ ਲੇਖਾ ਮੇਟ ਮਿਟਾਵਾਂਗਾ। ਅਗਲੀ ਭਿਛਿਆ ਝੋਲੀ ਪਾਵਾਂਗਾ। ਦਹਿ ਦਿਸ਼ਿਆ ਵੇਖ ਵਖਾਵਾਂਗਾ। ਬਣ ਮਿਤਿਆ ਹਿਤ ਕਮਾਵਾਂਗਾ। ਅਨਡਿਠਿਆ ਖੇਲ ਰਚਾਵਾਂਗਾ। ਜਗ ਜਿਤਿਆ ਆਪਣਾ ਹੁਕਮ ਵਰਤਾਵਾਂਗਾ। ਸਰਬ ਜੀਆਂ ਦਾ ਬਣ ਕੇ ਮਾਈ ਪਿਤਿਆ, ਪਿਤਾ ਪੂਤ ਗੋਦ ਉਠਾਵਾਂਗਾ। ਸ੍ਰਿਸ਼ਟ ਸਬਾਈ ਦੱਸ ਕੇ ਮਿਥਿਆ, ਲੱਖ ਚੁਰਾਸੀ ਖ਼ਾਕ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਇਕ ਅਖਵਾਵਾਂਗਾ। ਸਾਚਾ ਰਹਿਬਰ ਇਕ ਅਖਵਾਏਗਾ। ਪੀਰ ਪੈਗ਼ੰਬਰ ਨਾਲ ਮਿਲਾਏਗਾ। ਗੁਰ ਅਵਤਾਰ ਅੰਗ ਲਗਾਏਗਾ। ਸਚ ਸਰਕਾਰ ਇਕ ਬਣਾਏਗਾ। ਸਚ ਜੈਕਾਰ ਆਪ ਸੁਣਾਏਗਾ। ਪੰਚ ਪਿਆਰ ਮੇਲ ਮਿਲਾਏਗਾ। ਸ਼ਬਦੀ ਧਾਰ ਵੰਡ ਵੰਡਾਏਗਾ। ਅੰਮ੍ਰਿਤ ਜਾਮ ਇਕ ਪਿਆਏਗਾ। ਪੂਰਾ ਰਾਮ ਖੇਲ ਕਰਾਏਗਾ। ਸਾਚਾ ਕਾਹਨ ਵੇਸ ਵਟਾਏਗਾ। ਸ਼ਬਦ ਨਿਸ਼ਾਨ ਇਕ ਝੁਲਾਏਗਾ। ਦੋ ਜਹਾਨ ਵੇਖ ਵਖਾਏਗਾ। ਚੌਦਾਂ ਲੋਕ ਕੁੰਡਾ ਲਾਹੇਗਾ। ਚੌਦਾਂ ਤਬਕ ਪੜਦਾ ਉਠਾਏਗਾ। ਸੱਚਾ ਸਬਕ ਇਕ ਪੜ੍ਹਾਏਗਾ। ਧੁਰ ਦਾ ਲੇਖ ਆਪ ਦ੍ਰਿੜਾਏਗਾ। ਸਾਚੀ ਮਸਤਕ ਮੇਖ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਰਖਾਏਗਾ। ਸਾਚਾ ਮਾਰਗ ਇਕ ਰਖਾਵੇਗਾ। ਪੁਰਖ ਅਬਿਨਾਸ਼ੀ ਦਇਆ ਕਮਾਵੇਗਾ। ਸ੍ਰਿਸ਼ਟ ਸਬਾਈ ਆਪ ਸਮਝਾਵੇਗਾ। ਦ੍ਰਿਸ਼ਟੀ ਸਭ ਦੀ ਖੋਲ੍ਹ ਵਖਾਵੇਗਾ। ਇਸ਼ਟੀ ਇਕੋ ਨਜ਼ਰੀ ਆਵੇਗਾ। ਦੋਜ਼ਖ਼ ਬਹਿਸ਼ਤੀ ਵੇਖ ਵਖਾਵੇਗਾ। ਨਰਕ ਸੁਰਗ ਡੇਰਾ ਢਾਹਵੇਗਾ। ਪਿਛਲੀ ਕੀਤੀ ਕਰੇ ਤਰਕ, ਅੱਗੇ ਤੁਰਤ ਹੁਕਮ ਮਨਾਵੇਗਾ। ਚਾਰ ਜੁਗ ਜੋ ਰਿਹਾ ਫ਼ਰਕ, ਪਿਛਲਾ ਲੇਖਾ ਪੂਰ ਕਰਾਵੇਗਾ। ਨਾਮ ਫੜ ਕੇ ਸੱਚੀ ਖੜਗ, ਖੰਡਾ ਇਕੋ ਇਕ ਚਮਕਾਵੇਗਾ। ਮੇਟਣਹਾਰਾ ਲਿਖਤ ਪੜ੍ਹਤ, ਸਾਚਾ ਹੁਕਮ ਆਪ ਵਰਤਾਵੇਗਾ। ਨਿਰਵੈਰ ਹੋ ਕੇ ਪੁਰਖ ਅਕਾਲ ਆਇਆ ਪਰਤ, ਪਰਤੀਨਿਧ ਇਕੋ ਇਕ ਅਖਵਾਵੇਗਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਵੇਗਾ। ਜਨ ਭਗਤਾਂ ਦੇਵੇ ਅੰਤਰ ਦਰਸ, ਆਤਮ ਤਾਕੀ ਕੁੰਡਾ ਲਾਹਵੇਗਾ। ਲੱਖ ਚੁਰਾਸੀ ਰਹੀ ਭਟਕ, ਅੰਮ੍ਰਿਤ ਮੇਘ ਹੱਥ ਕਿਸੇ ਨਾ ਆਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਗੁਰ ਬਾਣੀ ਸ਼ਬਦ ਲਾ ਕੇ ਗਏ ਸ਼ਰਤ, ਸਾਖਿਆਤ ਪੁਰਖ ਅਕਾਲ ਆਪਣਾ ਵੇਸ ਵਟਾਵੇਗਾ। ਉਸ ਨੂੰ ਕੋਈ ਨਾ ਸਕੇ ਹਟਕ, ਸਭ ਦਾ ਲੇਖਾ ਪੂਰ ਕਰਾਵੇਗਾ। ਉਹਦੀ ਚਾਲ ਅਗੰਮੀ ਮਟਕ, ਦੋ ਜਹਾਨਾਂ ਚਰਨਾਂ ਹੇਠ ਦਬਾਵੇਗਾ। ਏਥੇ ਓਥੇ ਰੱਖੇ ਸਿਧੀ ਸੜਕ, ਮਾਰਗ ਸਿਧਾ ਇਕ ਸਮਾਝਾਵੇਗਾ। ਅੰਮ੍ਰਿਤ ਮੇਘ ਅਗੰਮੀ ਬਰਸ, ਕਲਜੁਗ ਅਗਨੀ ਅੱਗ ਬੁਝਾਵੇਗਾ। ਗ਼ਰੀਬ ਨਿਮਾਣਿਆਂ ਉਪਰ ਕਰ ਕੇ ਤਰਸ, ਤ੍ਰਿਸਨਾ ਤਾਮਸ ਮੇਟ ਮਿਟਾਵੇਗਾ। ਭਗਤ ਸੁਹੇਲੇ ਸਾਚੇ ਪਰਖ, ਨਾਮ ਕਸਵੱਟੀ ਰਗੜ ਲਗਾਵੇਗਾ। ਪੁੱਠੀ ਕਰਨਹਾਰਾ ਨਰਦ, ਨਰਦ ਸਿਧੀ ਨੱਟੀ ਆਪ ਰਖਾਵੇਗਾ। ਬਣ ਕਸਾਈ ਫੜਨਹਾਰਾ ਕਰਦ, ਤਿੱਖੀ ਧਾਰ ਆਪ ਜਣਾਵੇਗਾ। ਮਿਹਰਵਾਨ ਹੋ ਕੇ ਵੰਡਣਹਾਰਾ ਦਰਦ, ਦੁੱਖੀਆਂ ਦਰਦ ਝੋਲੀ ਪਾਵੇਗਾ। ਅੰਤਮ ਆਪਣਾ ਪੂਰ ਕਰੇ ਫ਼ਰਜ਼, ਬਣ ਸੇਵਕ ਸੇਵ ਕਮਾਵੇਗਾ। ਕਿਸੇ ਦਾ ਹੋਣ ਨਾ ਦੇਵੇ ਹਰਜ, ਗੁਰਮੁਖ ਬਹਾਏ ਸਚਖੰਡ ਮਨਮੁਖ ਸ਼ੌਹ ਦਰਿਆ ਰੁੜ੍ਹਾਵੇਗਾ। ਪ੍ਰਭ ਕਾ ਖੇਲ ਏਹੋ ਅਚਰਜ, ਕਲਜੁਗ ਜੀਵ ਸਮਝ ਕੋਇ ਨਾ ਪਾਵੇਗਾ। ਜਿਸ ਦੇ ਕੋਲ ਆਦਿ ਜੁਗਾਦੀ ਫ਼ਰਦ,

ਸੋ ਫ਼ਰਦ ਜ਼ੁਲਮ ਸਭ ਦੇ ਉਤੇ ਲਗਾਵੇਗਾ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਕਰ ਨਾ ਸਕੇ ਅਰਜ਼, ਅਰਜ਼ੋਈ ਸੁਣਨ ਕੋਇ ਨਾ ਆਵੇਗਾ। ਜਿਨ੍ਹਾਂ ਨੂੰ ਪ੍ਰਭ ਵਿਛੋੜੇ ਦੀ ਲੱਗੀ ਮਰਜ਼, ਤਿਨ੍ਹਾਂ ਤਬੀਬ ਨਾ ਕੋਇ ਬਚਾਵੇਗਾ। ਮਾਤ ਗਰਭ ਦਾ ਲੱਥੇ ਸਿਰੋ ਨਾ ਕਰਜ਼, ਅਗਲਾ ਪੰਧ ਨਾ ਕੋਇ ਚੁਕਾਵੇਗਾ। ਜੂਨੀ ਜੂਨ ਭਵਾਏ ਗਰਭ, ਲੱਖ ਚੁਰਾਸੀ ਵੰਡ ਵੰਡਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਖੇਲ ਆਪ ਰਚਾਵੇਗਾ। ਹਰਿ ਸਾਚਾ ਖੇਲ ਰਚਾਵੇਗਾ। ਨਿਰਵੈਰ ਹੋ ਕੇ ਵੇਖ ਵਖਾਵੇਗਾ। ਕਲਜੁਗ ਕੂੜਾ ਕੂੜ ਕੁੜਿਆਰ ਡੁਬਾਵੇਗਾ। ਸਤਿਜੁਗ ਬਖ਼ਸ਼ ਚਰਨ ਧੂੜਾ, ਮਸਤਕ ਟਿੱਕਾ ਇਕ ਲਗਾਵੇਗਾ। ਦੋ ਜਹਾਨਾਂ ਕਰ ਕੇ ਬਚਨ ਪੂਰਾ, ਪੂਰੀ ਸਿਖਿਆ ਇਕ ਸਮਝਾਵੇਗਾ। ਬ੍ਰਹਿਮੰਡ ਖੰਡ ਨਾਦ ਵਜਾਏ ਅਨਾਦੀ ਤੂਰਾ, ਸੁਰ ਤਾਲ ਆਪਣੇ ਹੱਥ ਰਖਾਵੇਗਾ। ਲੱਖ ਚੁਰਾਸੀ ਤੋੜ ਮਾਣ ਗ਼ਰੂਰਾ, ਗ਼ੁਰਬਤ ਸਭ ਦੀ ਮੇਟ ਮਿਟਾਵੇਗਾ। ਨਿਰਗੁਣ ਸਰਗੁਣ ਦਿਸੇ ਹਾਜ਼ਰ ਹਜ਼ੂਰਾ, ਹਜ਼ਰਤ ਆਪਣਾ ਵੇਸ ਵਟਾਵੇਗਾ। ਜਨ ਭਗਤਾਂ ਕਰੇ ਸਦਾ ਮਸ਼ਕੂਰਾ, ਸ਼ੁਕਰੀਆ ਅਦਾ ਆਖ ਸੁਣਾਵੇਗਾ। ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰਾ, ਸੋ ਮੁਫ਼ਤ ਜਨ ਭਗਤਾਂ ਸੇਵ ਕਮਾਵੇਗਾ। ਜਿਸ ਦੇ ਪਿਛੇ ਐਨਲਹੱਕ ਬੋਲਿਆ ਅਗੰਮੀ ਤੂਰਾ, ਸੋ ਤੁਰਤ ਆਪਣਾ ਮੇਲ ਮਿਲਾਵੇਗਾ। ਜਿਸ ਦੇ ਪਿਛੇ ਲੋਹਾਂ ਤੱਤੀਆਂ ਉਤੇ ਤਪੇ ਵਾਂਗ ਤੰਦੂਰਾ, ਸੋ ਹਿਰਦੇ ਤਪਦੇ ਸ਼ਾਂਤ ਕਰਾਵੇਗਾ। ਜਿਸ ਦੇ ਪਿਛੇ ਸੀਸ ਕਟਾ ਕੇ ਮਿਲਿਆ ਜੋਤੀ ਨੂਰਾ, ਸੋ ਜੋਤੀ ਜੋਤ ਡਗਮਗਾਵੇਗਾ। ਜਿਸ ਦੇ ਪਿਛੇ ਗੋਬਿੰਦ ਬਣਿਆ ਸੂਰਾ, ਸੂਰਬੀਰ ਹੁਕਮ ਵਰਤਾਵੇਗਾ। ਜਿਸ ਦੇ ਪਿਛੇ ਛੋਟੇ ਬਾਲੇ ਨੀਹਾਂ ਹੇਠਾਂ ਕੀਤੇ ਚੂਰਾ, ਸੋ ਕਲਜੁਗ ਅੰਤਮ ਜੜ੍ਹ ਉਖੜਾਵੇਗਾ। ਜਿਸ ਨੇ ਤਿੱਖੀ ਧਾਰ ਨਾਲ ਬਚਨ ਕੀਤਾ ਪੂਰਾ, ਸੋ ਪੁਰੀ ਅਨੰਦ ਅਨੰਦ ਘਰ ਘਰ ਆਪ ਵਖਾਵੇਗਾ। ਕਲਜੁਗ ਕੂੜੀ ਕਿਰਿਆ ਹੂੰਝ ਕੇ ਕੂੜਾ, ਸਤਿਜੁਗ ਸਾਚਾ ਇਕ ਲਗਾਵੇਗਾ। ਮੂਰਖ ਮੁਗਧ ਅਞਾਣ ਚਤੁਰ ਸੁਘੜ ਬਣਾਏ ਮੂੜ੍ਹਾ, ਸਚ ਉਪਦੇਸ਼ ਇਕ ਸੁਣਾਵੇਗਾ। ਕਿਰਪਾ ਨਿਧਾਨ ਹੋ ਕੇ ਮਸਤਕ ਦੇਵੇ ਚਰਨ ਧੂੜਾ, ਟਿੱਕਾ ਜੋਤ ਲਲਾਟ ਇਕ ਚਮਕਾਵੇਗਾ। ਦੋ ਜਹਾਨ ਤੇਰੇ ਅੰਦਰ ਮਚਾਏ ਫ਼ਤੂਰਾ, ਫ਼ਾਤਿਹਾ ਸਭ ਦਾ ਅੰਤ ਪੜ੍ਹਾਏਗਾ। ਹੁਕਮੇ ਅੰਦਰ ਸਭ ਨੂੰ ਹੋਣਾ ਪਏ ਮਜ਼ਬੂਰਾ, ਪ੍ਰਭ ਕਾ ਹੁਕਮ ਨਾ ਕੋਈ ਉਲਟਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਸਾਰੇ ਉਸ ਨੂੰ ਕਹਿੰਦੇ ਜੀ ਹਜ਼ੂਰਾ, ਦੋਏ ਜੋੜ ਸਰਬ ਵਾਸਤਾ ਪਾਏਗਾ। ਸਰਬ ਕਲਾ ਪ੍ਰਭ ਇਕੋ ਭਰਪੂਰਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰ ਆਪ ਅਖਵਾਏਗਾ। ਜਨ ਭਗਤਾਂ ਚਾੜ੍ਹੇ ਰੰਗ ਗੂੜ੍ਹਾ, ਲਾਲ ਗੁਲਾਲਾ ਉਤਰ ਕਦੇ ਨਾ ਜਾਏਗਾ। ਗੁਰਮੁਖ ਨਾਰ ਸਵਾਣੀ ਬਣਾਏ ਚਾੜ੍ਹੇ ਅਗੰਮੀ ਚੂੜ੍ਹਾ, ਥਿਰ ਘਰ ਸਾਚਾ ਸਗਨ ਮਨਾਏਗਾ। ਅੰਦਰ ਵੜ੍ਹ ਕੇ ਮਹੱਲੇ ਚੜ੍ਹ ਕੇ ਅਨਹਦ ਨਾਦ ਸੁਣਾਏ ਸਾਚੀ ਤੂਰਾ, ਤੁਰੀਆ ਰਾਗ ਆਪ ਅਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਕਰਨੇ ਯੋਗ, ਹਰਿ ਕਰਤਾ ਪੁਰਖ ਜਣਾਈਆ। ਜਿਸ ਦੇ ਹੱਥ ਸੰਜੋਗ ਵਿਜੋਗ, ਦੋਵੇਂ ਰਾਹ ਵਖਾਈਆ। ਕਲਜੁਗ ਅੰਤਮ ਕੱਟ ਕੇ ਹਉਮੇ ਰੋਗ, ਚਿੰਤਾ ਸੋਗ ਦਏ ਮਿਟਾਈਆ। ਸਤਿਜੁਗ ਸਾਚਾ ਦੇਵੇ ਜੋਗ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਤੇਰੀ ਰਹਿਣ ਨਾ ਦੇਵੇ ਝੂਠੀ ਸੋਚ, ਸੋਚ ਸਮਝ ਦਏ ਮਿਟਾਈਆ। ਸਤਿਜੁਗ ਜਿਸ ਦਰਸ਼ਨ ਨੂੰ ਰਿਹਾ ਲੋਚ, ਤੇਰੀ ਲੋਚਾ ਪੂਰ ਕਰਾਈਆ। ਦੋਹਾਂ ਦੇਵੇ ਆਪਣੀ ਓਟ, ਸਿਰ ਸਮਰਥ ਹੱਥ ਟਿਕਾਈਆ। ਸਤਿਜੁਗ ਕਲਜੁਗ ਦੋਵੇਂ ਮੇਰੀ ਨਿਰਮਲ

ਜੋਤ, ਮੇਰੇ ਹੁਕਮੇ ਅੰਦਰ ਸੇਵ ਕਮਾਈਆ। ਨੇਤਰ ਖੋਲ੍ਹ ਕਰੋ ਹੋਸ਼, ਹੁਸ਼ਿਆਰੀ ਨਾਲ ਰਿਹਾ ਸਮਝਾਈਆ। ਕਿਸੇ ਨੂੰ ਕੋਈ ਨਾ ਦੇਣਾ ਦੋਸ਼, ਦੋਸ਼ੀ ਇਕੋ ਪਾਰਬ੍ਰਹਮ ਅਖਵਾਈਆ। ਜੋ ਸਭ ਦੇ ਅੰਦਰ ਬੈਠਾ ਰਹੇ ਖ਼ਾਮੋਸ਼, ਆਪਣਾ ਭੇਵ ਨਾ ਕਿਸੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਅਦਲਾ ਬਦਲੀ ਕਰੇ ਸਚ ਅਦਾਲਤ, ਨਾ ਕੋਈ ਦੂਜਾ ਕਰੇ ਵਕਾਲਤ, ਸਹੀ ਸਲਾਮਤ ਆਪਣਾ ਹੁਕਮ ਵਰਤਾਈਆ। ਆਪਣਾ ਹੁਕਮ ਦੇਵੇ ਹੱਕ, ਹਕੀਕਤ ਸਭ ਦੀ ਵੇਖ ਵਖਾਇੰਦਾ। ਕਲਜੁਗ ਤੇਰਾ ਪਿਛਲਾ ਕਰੇ ਰਹਿਣ ਫ਼ੱਕ, ਫ਼ਿਕਰ ਸਭ ਦਾ ਆਪ ਮਿਟਾਇੰਦਾ । ਸਤਿਜੁਗ ਨੇਤਰ ਖੋਲ੍ਹ ਰਾਹ ਰਿਹਾ ਤੱਕ, ਕਵਣ ਵੇਲਾ ਪ੍ਰਭ ਸਾਚਾ ਹੁਕਮ ਸੁਣਾਇੰਦਾ। ਮੈਂ ਲੋਕਮਾਤ ਜਾਵਾਂ ਨੱਠ, ਬਣ ਸੇਵਕ ਸੇਵ ਕਮਾਇੰਦਾ। ਪੁਰਖ ਅਕਾਲ ਦੀ ਚਰਨੀ ਜਾਵਾਂ ਢੱਠ, ਧੂੜੀ ਮਸਤਕ ਟਿੱਕਾ ਲਾਇੰਦਾ। ਪ੍ਰਭ ਮੇਰਾ ਮੈਨੂੰ ਮਿਲੇ ਹੱਸ, ਮੇਰੀ ਖ਼ੁਸ਼ੀ ਖ਼ੁਸ਼ੀ ਨਾਲ ਮਿਲਾਇੰਦਾ। ਮੈਂ ਉਸ ਦੇ ਹੁਕਮੇ ਅੰਦਰ ਜਾਵਾਂ ਵਸ, ਵਾਸਤਾ ਇਕੋ ਇਕ ਪਾਇੰਦਾ। ਜੋ ਮਾਰਗ ਦੇਵੇ ਦੱਸ, ਉਸ ਮਾਰਗ ਉਤੇ ਸੇਵ ਕਮਾਇੰਦਾ। ਜੋ ਖੋਲ੍ਹੇ ਮੇਰਾ ਹੱਟ, ਸੌਦਾ ਉਸ ਦਾ ਨਾਮ ਵਿਕਾਇੰਦਾ। ਜੇ ਮੰਗੇ ਮੇਰੀ ਰਤ, ਮੈਂ ਘੋਲੀ ਘੋਲ ਘੁਮਾਇੰਦਾ। ਜੇ ਪੁਛੇ ਸਾਚੀ ਮੱਤ, ਗੁਰਮਤ ਇਕੋ ਇਕ ਦ੍ਰਿੜਾਇੰਦਾ। ਸਚ ਕਹਾਂ ਤੂੰ ਮੇਰਾ ਮੈਂ ਤੇਰੇ ਵਸ, ਸੋਹੰ ਤੇਰਾ ਰਾਗ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਪੁਰਖ ਆਪਣੀ ਕਾਰ ਕਮਾਇੰਦਾ। ਕਰਤਾ ਪੁਰਖ ਕਰੇ ਕਾਰ, ਕੁਦਰਤ ਕਾਦਰ ਵੇਖ ਵਖਾਈਆ। ਨਵ ਨੌ ਚਾਰ ਉਤਰੇ ਪਾਰ, ਜੁਗ ਚੌਕੜੀ ਲੇਖਾ ਰਿਹਾ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖ਼ੁਸ਼ੀਆਂ ਨਾਲ, ਦਰ ਘਰ ਸਾਚੇ ਮੰਗਲ ਗਾਈਆ। ਭਗਤ ਗਾਉਣ ਵਾਹ ਵਾ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਖ਼ਾਲਕ ਖ਼ਲਕ ਤੂੰ ਸਭ ਦਾ ਸਾਂਝਾ ਯਾਰ, ਲਾਸ਼ਰੀਕ ਤੇਰੇ ਵਿਚ ਸ਼ਿਰਕਤ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਸਚ ਦਰਬਾਰ, ਪਾਰਬ੍ਰਹਮ ਬ੍ਰਹਮ ਆਪਣੇ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਦੇ ਨਿਵਾਰ, ਸਤਿਜੁਗ ਸਾਚਾ ਪੰਧ ਵਖਾਈਆ । ਚਾਰ ਵਰਨਾਂ ਇਕ ਪਿਆਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗੰਢ ਪਵਾਈਆ। ਦੀਨ ਮਜ਼੍ਹਬ ਜ਼ਾਤ ਪਾਤ ਕੋਈ ਨਾ ਮਾਰੇ ਧਾੜ, ਧਾੜਵੀ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਸੇ ਠੱਗ ਚੋਰ ਯਾਰ, ਠਗੌਰੀ ਜਗਤ ਕੋਇ ਨਾ ਪਾਈਆ। ਨਾਮ ਸੰਦੇਸੇ ਕਰਦੇ ਸਭ ਨੂੰ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਕਲਜੁਗ ਜੀਵ ਉਠੋ ਨੇਤਰ ਅੱਖ ਲਓ ਉਘਾੜ, ਗੂੜ੍ਹੀ ਨੀਂਦ ਰਹਿਣ ਕੋਇ ਨਾ ਪਾਈਆ। ਜਿਸ ਨੂੰ ਉਚੇ ਟਿੱਲੇ ਪਰਬਤ ਲੱਭਦੇ ਜੰਗਲ ਜੂਹ ਉਜਾੜ ਪਹਾੜ, ਸੋ ਸਤਿਗੁਰ ਤੁਹਾਡੇ ਅੰਦਰ ਬੈਠਾ ਡੇਰਾ ਲਾਈਆ। ਸਤਿਗੁਰ ਪੂਰਾ ਕਰ ਕਿਰਪਾ ਦਏ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਸ਼ਬਦ ਗੁਰੂ ਬਣਾਓ ਦਲਾਲ, ਸਚ ਦਲਾਲੀ ਲਏ ਕਮਾਈਆ। ਹੱਥ ਵਿਚ ਫੜ ਕੇ ਜੋਤ ਅਗੰਮੀ ਮਸਾਲ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਸੁਖਮਨ ਟੇਢੀ ਬੰਕ ਅੰਧੇਰੀ ਕੰਦਰ ਪਾਰ ਕਰਾਈਆ। ਅੱਗੇ ਪਿਛੇ ਕਰਨ ਜੋਗਾ ਰਹੇ ਨਾ ਕੋਈ ਸਵਾਲ, ਸਭ ਦਾ ਲੇਖਾ ਹੱਲ ਦਏ ਕਰਾਈਆ। ਨਾਤਾ ਤੋੜ ਕਾਲ ਮਹਾਂਕਾਲ, ਸੁਰਤ ਸ਼ਬਦ ਨਾਲ ਮਿਲਾਈਆ। ਲੇਖਾ ਚੁੱਕੇ ਜਗਤ ਜੰਜਾਲ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਸ਼ਬਦ ਅਨਾਦ ਵਜਾਏ ਤਾਲ, ਡੰਕਾ ਇਕੋ ਇਕ ਸੁਣਾਈਆ। ਆਤਮ ਸੇਜਾ ਦਏ ਬਹਾਲ, ਪਲੰਘ ਰੰਗੀਲਾ ਇਕ ਵਡਿਆਈਆ। ਭਾਗ ਲਗਾਏ ਸਚ ਸੱਚੀ ਧਰਮਸਾਲ, ਹਰਿਮੰਦਰ ਆਪਣੀ

ਖ਼ੁਸ਼ੀ ਵਖਾਈਆ। ਓਥੇ ਨਾ ਕੋਈ ਸ਼ਾਹ ਨਾ ਕੰਗਾਲ, ਸਤਿਗੁਰ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਇਕੋ ਦੇਵਣਹਾਰ ਵਡਿਆਈਆ। ਆ ਕੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਵੱਡਾ ਬੇਪਰਵਾਹੀਆ। ਨਾਲ ਇਸ਼ਾਰੇ ਲੈ ਜਾਏ ਨਾਲ, ਸੁੰਨ ਅਗੰਮ ਡੇਰਾ ਢਾਹੀਆ। ਥਿਰ ਘਰ ਸਾਚਾ ਦਏ ਵਖਾਲ, ਜਿਸ ਘਰ ਇਕੋ ਨਾਮ ਸਾਲਾਹੀਆ। ਕਿਰਪਾ ਕਰੇ ਹੋ ਕਿਰਪਾਲ, ਕਿਰਪਾਨਿਧ ਮਿਹਰ ਨਜ਼ਰ ੳਠਾਈਆ। ਥਿਰ ਘਰ ਵਿਚੋ ਲੈ ਜਾਏ ਆਪਣੇ ਨਾਲ, ਜੋਤੀ ਜੋਤ ਜੋਤ ਰੂਪ ਵਖਾਈਆ। ਸਚਖੰਡ ਦੁਆਰੇ ਦਏ ਸੁਆਲ, ਜਿਥੇ ਪੁਰਖ ਅਕਾਲ ਆਪਣਾ ਚਰਨ ਟਿਕਾਈਆ। ਨੇਤਰ ਪੇਖੇ ਚਾਰ ਕੁੰਟ ਦਹਿ ਦਿਸ਼ਾ ਇਕੋ ਜਲਵਾ ਜੋਤ ਨੂਰ ਜਲਾਲ, ਤਤ ਤਤਵ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਰੂਪ ਸਾਰੇ ਕਰਨ ਅਰਦਾਸ, ਨਾਨਾ ਪਰਕਾਰ ਸੀਸ ਝੁਕਾਈਆ । ਨਾ ਕੋਈ ਪਵਣ ਨਾ ਸਵਾਸ, ਬੱਤੀ ਦੰਦ ਢੋਲਾ ਕੋਈ ਨਾ ਗਾਈਆ। ਇਕੋ ਨਾਦ ਇਕੋ ਰਾਗ ਇਕੋ ਸਵਾਦ ਇਕੋ ਕੰਤ ਸੁਹਾਗ, ਜਿਸ ਵਿਚ ਸਾਰੇ ਹੋਏ ਵਿਸਮਾਦ, ਬਿਸਮਲ ਰੂਪ ਵਟਾਈਆ। ਜਿਸ ਰਚਨਾ ਰਚੀ ਆਦਿ, ਮਧ ਦੇਵਣਹਾਰਾ ਦਾਦ, ਜੁਗਾਦਿ ਆਪਣੇ ਵਿਚ ਛੁਪਾਈਆ। ਸੋ ਸਾਹਿਬ ਕਰਤਾ ਕਰਤਾ ਪੁਰਖ ਆਪਣਾ ਖੇਲ ਕਰੇ ਤਮਾਸ਼, ਜੁਗ ਚੌਕੜੀ ਪੂਰੀ ਕਰਨਹਾਰਾ ਆਸ, ਦੋ ਜਹਾਨ ਪਾਵਣਹਾਰਾ ਰਾਸ, ਲੱਖ ਚੁਰਾਸੀ ਬਣਨਹਾਰਾ ਦਾਸ, ਦਸਤ ਬਦਸਤ ਦਸਤਗੀਰ ਆਪਣਾ ਦਾਮਨ ਰਿਹਾ ਫੜਾਈਆ। ਸਚ ਦੁਆਰ ਭਗਤ ਪਿਆਰ ਸੰਤ ਹੁਦਾਰ ਗੁਰਮੁਖ ਵਿਚਾਰ ਗੁਰਸਿਖ ਪੈਜ ਸੁਆਰ, ਮਿਹਰਵਾਨ ਮਿਹਰ ਨਜ਼ਰ ਏਕੰਕਾਰ ਇਕ ਇਕੱਲਾ ਇਕੋ ਵਾਰ ਉਠਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤ ਸ੍ਰੀ ਭਗਵੰਤ ਪਿਛਲਾ ਲੇਖਾ ਦਏ ਨਿਵਾਰ, ਸਤਿਜੁਗ ਸਾਚੇ ਬੰਨ੍ਹੇ ਤੇਰੀ ਧਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਨਾ ਪਾਵੇ ਸਾਰ, ਅਗੰਮ ਅਥਾਹ ਬੇਪਰਵਾਹ ਅਕਥ ਕਹਾਣੀ ਬੇਮੁਹਾਣੀ ਜੋਤ ਨੁਰਾਨੀ ਸ਼ਾਹ ਸੁਲਤਾਨੀ ਦੋ ਜਹਾਨ ਇਕੋ ਇਕ ਏਕ ਹੁਕਮ ਵਰਤਾਈਆ।

੧੪ ਅੱਸੂ ੨੦੨੦ ਬਿਕਰਮੀ ਸੌਦਾਗਰ ਸਿੰਘ ਦੇ ਗ੍ਰਹਿ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਦੋ ਜਹਾਨ ਪ੍ਰਭੂ ਮੈਨੂੰ ਕਿਉਂ ਕਹਿੰਦੇ, ਚਾਰ ਜੁਗ ਭੇਵ ਨਾ ਕਿਸੇ ਜਣਾਇਆ। ਕਵਣ ਧਾਮ ਮੇਰੇ ਰਹਿੰਦੇ, ਘਰ ਸਾਚੇ ਡੇਰਾ ਲਾਇਆ। ਕਵਣ ਵਸਤ ਪੀਂਦੇ ਖਾਂਦੇ, ਕਵਣ ਧਰਵਾਸ ਜਣਾਇਆ। ਕਵਣ ਗੀਤ ਢੋਲਾ ਗਾਂਦੇ, ਕਵਣ ਰਾਗ ਅਲਾਇਆ। ਕਵਣ ਸੇਜ ਸੁਹੰਜਣੀ ਹੰਢਾਂਦੇ, ਕਵਣ ਆਸਣ ਸੋਭਾ ਪਾਇਆ। ਕਵਣ ਰੰਗ ਰੰਗੀਲ ਚੜ੍ਹਾਂਦੇ, ਕਵਣ ਨੂਰ ਨੂਰ ਰੁਸ਼ਨਾਇਆ। ਕਵਣ ਤ੍ਰਿਸਨਾ ਆਸ ਤਕਾਂਦੇ, ਕਵਣ ਬੈਠੇ ਧਿਆਨ ਧਰਾਇਆ। ਕਵਣ ਵੇਖ ਵੇਖ ਬਿਗਸਾਂਦੇ, ਕਵਣ ਖ਼ੁਸ਼ੀ ਖ਼ੁਸ਼ੀਆਂ ਨਾਲ ਰਲਾਇਆ। ਕਵਣ ਬੈਠੇ ਥੱਕੇ ਮਾਂਦੇ, ਬਣ ਪਾਂਧੀ ਫੇਰਾ ਪਾਇਆ। ਕਵਣ ਵੇਖਣ ਦਰਬਾਰ ਠਾਂਡੇ, ਸੀਤਲ ਧਾਰਾ ਇਕ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਮੇਰਾ ਭੇਵ ਦਏ ਖੁਲ੍ਹਾਇਆ। ਮੈਨੂੰ ਦੋ ਜਹਾਨ ਕਿਉਂ ਕਹਿਣ, ਕੀ ਮੇਰੀ ਵਡਿਆਈਆ। ਮੈਂ ਵੇਖਾਂ ਆਪਣੇ ਨੈਣ, ਸਾਹਿਬ ਸਤਿਗੁਰ ਦੇ ਵਖਾਈਆ। ਕਵਣ ਮੇਰਾ ਸਾਕ ਸੱਜਣ ਸੈਣ, ਬੰਧਪ ਕਵਣ ਨਜ਼ਰੀ ਆਈਆ। ਕਵਣ ਬੰਸ ਸਰਬੰਸ ਸੱਚਾ ਹੈਨ, ਕਵਣ ਖੇੜਾ ਰਿਹਾ ਵਸਾਈਆ । ਕਵਣ

ਆਏ ਘਰ ਸਾਚੇ ਲੈਣ, ਕਵਣ ਮੇਲਾ ਲਏ ਮਿਲਾਈਆ। ਕਵਣ ਰੂਪ ਦਿਵਸ ਰੈਣ, ਕਵਣ ਚੰਦ ਸੂਰਜ ਰੁਸ਼ਨਾਈਆ। ਕਵਣ ਅੱਖਰ ਅਲਿਫ਼ ਯੇ ਐਨ ਗ਼ੈਨ, ਨੁਕ਼ਤਾ ਨੂਨ ਕਵਣ ਮਿਟਾਈਆ। ਕਵਣ ਨਾਤਾ ਜਗਤ ਭਰਾਤਾ, ਭਾਈ ਭੈਣ ਪਿਤਾ ਪੂਤ ਕਵਣ ਅਖਵਾਈਆ। ਕਵਣ ਖੇਲੇ ਖੇਲ ਤਮਾਸ਼ਾ, ਕਵਣ ਵੇਖਣ ਦਰ ਘਰ ਆਈਆ। ਕਵਣ ਕਰੇ ਹਾਸ ਬਲਾਸਾ, ਕਵਣ ਰੋਗ ਸੋਗ ਸਮਝਾਈਆ। ਕਵਣ ਨੂਰ ਜੋਤ ਪਰਕਾਸ਼ਾ, ਕਵਣ ਅੰਧ ਅੰਧੇਰ ਵਖਾਈਆ। ਕਵਣ ਪ੍ਰਿਥਮੀ ਕਵਣ ਆਕਾਸ਼ਾ, ਕਵਣ ਗਗਨ ਮੰਡਲ ਰੁਸ਼ਨਾਈਆ। ਕਵਣ ਸੱਜਣ ਦੇਵੇ ਸਾਥਾ, ਕਵਣ ਸੰਗ ਨਿਭਾਈਆ। ਕਵਣ ਪੂਜਾ ਕਵਣ ਪਾਠਾ, ਕਵਣ ਮੰਤਰ ਨਾਮ ਦ੍ਰਿੜਾਈਆ। ਕਵਣ ਤੀਰਥ ਕਵਣ ਤਾਟਾ, ਕਵਣ ਸਰੋਵਰ ਦਏ ਨੁਹਾਈਆ। ਕਵਣ ਵਣਜਾਰਾ ਕਵਣ ਹਾਟਾ, ਕਵਣ ਪੜਦਾ ਦਏ ਉਠਾਈਆ। ਕਵਣ ਰੱਖੇ ਉਤਮ ਜ਼ਾਤਾ, ਆਪ ਆਪਣਾ ਰੂਪ ਵਟਾਈਆ। ਕਵਣ ਦੋ ਜਹਾਨ ਬਣਾਏ ਗਾਏ ਗਾਥਾ, ਕਰੇ ਸਚ ਪੜ੍ਹਾਈਆ। ਕਵਣ ਚਲਾਏ ਮੇਰਾ ਰਾਥਾ, ਬਣ ਰਥਵਾਹੀ ਫੇਰਾ ਪਾਈਆ। ਕਵਣ ਹੋਏ ਨਾਥ ਅਨਾਥਾ, ਦੀਨਨ ਵੇਖੇ ਥਾਉਂ ਥਾਈਂਆ। ਕਵਣ ਭਰੇ ਵਸਤ ਅਮੋਲਕ ਸਾਚੇ ਕਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਲੇਖਾ ਦੇ ਜਣਾਈਆ। ਮੇਰਾ ਲੇਖਾ ਦੱਸ ਭਗਵਾਨ, ਪ੍ਰਭ ਤੇਰੇ ਅੱਗੇ ਅਰਜੋਈਆ। ਆਦਿ ਜੁਗਾਦਿ ਜੁਗ ਚੌਕੜੀ ਸਾਰੇ ਗਾਣ, ਦੋ ਜਹਾਨਾਂ ਮੇਰਾ ਨਾਮ ਸੁਣਾਈਆ । ਅੰਦਰ ਵੜ ਕੇ ਪੌੜੇ ਚੜ੍ਹ ਕੇ ਕੋਈ ਨਾ ਆਇਆ ਸਮਝਾਣ, ਪੜਦਾ ਸਕੇ ਨਾ ਕੋਇ ਉਠਾਈਆ। ਸਾਚੀ ਸਿਖਿਆ ਦੇ ਮਿਹਰਵਾਨ, ਇਕੋ ਅੱਖਰ ਦੇ ਸਮਝਾਈਆ। ਜਿਸ ਵਿਚ ਨਜ਼ਰੀ ਆਏ ਮੈਨੂੰ ਮੇਰਾ ਮਕਾਨ, ਹੱਦ ਹਦੂਦ ਸਮਝ ਮੇਰੀ ਵਿਚ ਪਾਈਆ। ਮੈਂ ਉਠ ਉਠ ਵੇਖਾਂ ਚਾਰੋ ਕੁੰਟ ਕਵਣ ਝੁਲੇ ਨਿਸ਼ਾਨ, ਨਿਸ਼ਾਨਾ ਕਵਣ ਰਿਹਾ ਉਠਾਈਆ। ਮੇਰੀ ਬਾਲੀ ਬੁੱਧ ਅਞਾਣ, ਤੁਧ ਬਿਨ ਸਮਝ ਕੋਇ ਨਾ ਆਈਆ। ਕਿਰਪਾ ਕਰ ਮੇਰੇ ਭਗਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਮੰਗੀ ਇਕ ਸਰਨਾਈਆ। ਮੇਰੇ ਵਿਚ ਪ੍ਰਭੂ ਕੀ ਗੁਣ, ਗੁਣਵੰਤੇ ਦੇ ਸਮਝਾਈਆ। ਮੈਂ ਆਪਣਾ ਨਾਮ ਗੁਰ ਅਵਤਾਰਾਂ ਕੋਲੋ ਲੈਣਾ ਸੁਣ, ਮੈਨੂੰ ਆਪਣੀ ਸਮਝ ਕੋਈ ਨਾ ਆਈਆ। ਸਾਰੇ ਮੇਰੇ ਨਾਮ ਦੀ ਵਜੌਂਦੇ ਗਏ ਧੁਨ, ਰਾਗ ਰਾਗਨੀ ਨਾਲ ਮਿਲਾਈਆ। ਮੇਰਾ ਭੇਵ ਨਾ ਚੁਕਾਇਆ ਫੁਨ, ਫ਼ੁਰਨਾ ਮੇਰਾ ਪੂਰ ਨਾ ਕੋਇ ਕਰਾਈਆ। ਕਰ ਕਿਰਪਾ ਪ੍ਰਭ ਆਇਉਂ ਹੁਣ, ਹੁਨਰ ਆਪਣਾ ਦੇ ਸਮਝਾਈਆ। ਜਿਸ ਹੁਨਰ ਨਾਲ ਮੇਰੀ ਨੀਂਹ ਦਿਤੀ ਚੁਣ, ਮੇਰੀ ਰਚਨਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਲੇਖਾ ਦੇ ਜਣਾਈਆ। ਸੁਣ ਸੁਣ ਥੱਕੇ ਮੇਰੇ ਕੰਨ, ਨੇਤਰ ਨੈਣ ਨੈਣ ਉਠਾਈਆ। ਭਾਂਡਾ ਭਰਮ ਕੋਈ ਨਾ ਸਕਿਆ ਭੰਨ, ਭੁਲੇਖਾ ਨਿਕਲਿਆ ਮੂਲ ਨਾ ਰਾਈਆ। ਜੁਗ ਚੌਕੜੀ ਮੈਂ ਬਣਿਆ ਰਿਹਾ ਅੰਨ੍ਹ, ਸਾਚਾ ਰੋਸ਼ਨ ਨਾ ਕੋਇ ਜਣਾਈਆ। ਕਿਰਪਾ ਕਰ ਮੇਰੇ ਭਗਵਨ, ਪ੍ਰਭ ਤੇਰੀ ਓਟ ਤਕਾਈਆ। ਮਿਹਰਵਾਨ ਹੋ ਕੇ ਦੇ ਦਾਨ, ਸਾਚੀ ਭਿਛਿਆ ਝੋਲੀ ਪਾਈਆ। ਮੈਂ ਆਪਣਾ ਆਪ ਲਵਾਂ ਪਛਾਣ, ਮੇਰੀ ਸਮਝ ਨਾਲ ਮਿਲਾਈਆ। ਮੈਂ ਨਹੀਂ ਜਾਣਾਂ ਮੈਂ ਬੇਈਮਾਨ ਕਿ ਸ਼ੈਤਾਨ, ਕੀ ਮੇਰੇ ਵਿਚ ਵਡਿਆਈਆ। ਜਿੰਨਾਂ ਚਿਰ ਨਾ ਦੇਵੇਂ ਆਪਣਾ ਇਕ ਗਿਆਨ, ਭੇਵ ਅਭੇਦ ਖੁਲ੍ਹਾਈਆ। ਓਨਾਂ ਚਿਰ ਮੈਂ ਬਣਿਆ ਰਹਾਂ ਬਾਲ ਅਞਾਣ, ਬੁੱਧ ਸੁਧ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਇਕ ਦੇ ਸਾਚਾ ਵਰ, ਜਿਸ ਮਿਲਿਆਂ ਲੇਖਾ ਰਹਿਣ ਨਾ ਪਾਈਆ। ਸੁਣ ਬਾਲੇ ਦੋ ਜਹਾਂ, ਦੂਜਾ ਤੈਨੂੰ ਦਏ ਜਣਾਈਆ। ਤੇਰਾ ਨਾਉਂ ਰੱਖ ਵਡ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਦੋ ਜਹਾਂ ਵਸਣ ਤਿਸ ਕਰੇ ਇਕ ਨਿਆਂ, ਨਿਆਂਕਾਰੀ ਹਰਿ ਦ੍ਰਿੜਾਈਆ। ਨਿਰਗੁਣ ਸਰਗੁਣ ਮੇਰਾ ਖੇਲ ਮਹਾਂ, ਭੇਵ ਅਭੇਦ ਦਿਆਂ ਜਣਾਈਆ । ਸਚਖੰਡ ਰੂਪ ਰੰਗ ਰੇਖ ਕੋਈ ਨਾ, ਲੋਕਮਾਤ ਸਰਗੁਣ ਸਤਿ ਸਰੂਪ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਆਪਣੇ ਚਰਨ ਰਿਹਾ ਵਖਾ, ਜਿਸ ਚਰਨਾਂ ਵਿਚ ਕੋਟਨ ਕੋਟ ਬ੍ਰਹਿਮੰਡ ਰਿਹਾ ਛੁਪਾਈਆ। ਆਪਣੀ ਧਾਰ ਤੇਰਾ ਨਾਉਂ ਦਏ ਵਖਾ, ਸਾਰ ਸ਼ਬਦ ਤੇਰੀ ਚਾਰ ਦੀਵਾਰ ਬਣਾਈਆ। ਨਿਰਮਲ ਜੋਤ ਤੇਰੇ ਵਿਚ ਟਿਕਾ, ਹਰ ਘਟ ਕਰੇ ਰੁਸ਼ਨਾਈਆ। ਏਥੇ ਓਥੇ ਜੋ ਮੈਨੂੰ ਸਮਝੇ ਪਿਤਾ ਮਾਂ, ਸੋ ਦੋ ਜਹਾਨਾਂ ਬੂਝ ਬੁਝਾਈਆ। ਮੇਰਾ ਖੇਲ ਤੇਰਾ ਨਾਂ, ਦੂਜੀ ਹੱਦ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਬਿਨ ਭਗਤਾਂ ਕਿਸੇ ਵੇਖਿਆ ਨਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਢੋਲੇ ਗਾਈਆ। ਕਰ ਕਿਰਪਾ ਜਿਸ ਆਪਣੇ ਨਾਲ ਲਏ ਮਿਲਾ, ਸੋ ਤੇਰਾ ਰੂਪ ਹਰ ਘਟ ਨਜ਼ਰੀ ਆਈਆ। ਉਠ ਵੇਖ ਪਾਰਬ੍ਰਹਮ ਵਖਾਵੇ ਤੈਨੂੰ ਤੇਰਾ ਥਾਂ, ਸਚਖੰਡ ਛੱਡ ਬ੍ਰਹਿਮੰਡ ਲੋਕਮਾਤ ਇਕੋ ਨੂਰ ਰੁਸ਼ਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਿਆ ਬੇਪਰਵਾਹ, ਬੇਪਰਵਾਹੀ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਕੱਢ ਕੇ ਭਰਮ ਭੁਲੇਖਾ, ਸਾਚਾ ਨੇਤਾ ਨਿਰਵੈਰ ਦਏ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਜੁਗਾਦੀ ਏਕੋ ਏਕਾ, ਬਿਨ ਏਕਿਉਂ ਆਪਣਾ ਅੰਕਮ ਦਏ ਜਣਾਈਆ।