੧੪ ਅੱਸੂ ੨੦੨੦ ਬਿਕਰਮੀ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਰਾਜੇਆਣਾ ਜ਼ਿਲਾ ਫਿਰੋਜ਼ਪੁਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸੱਚਖੰਡ ਨਿਵਾਸੀ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਜੋਧਾ ਸੂਰਬੀਰ ਬਲਵਾਨਾ, ਬੇਪਰਵਾਹ ਆਪਣੀ ਧਾਰ ਸਮਝਾਇੰਦਾ । ਏਕੰਕਾਰ ਭੂਪਤ ਭੂਪ ਨੌਜਵਾਨਾ, ਧੁਰ ਸੰਦੇਸਾ ਇਕ ਅਲਾਇੰਦਾ। ਆਦਿ ਨਿਰੰਜਣ ਜੋਤੀ ਨੂਰ ਨੂਰ ਮਹਾਨਾ, ਅੰਧ ਅੰਧੇਰਾ ਸਰਬ ਗਵਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨਾ, ਅਬਿਨਾਸ਼ੀ ਕਰਤਾ ਖੇਲ ਵਖਾਇੰਦਾ। ਸ੍ਰੀ ਭਗਵਾਨ ਝੁਲਾਏ ਧਰਮ ਨਿਸ਼ਾਨਾ, ਦੋ ਜਹਾਨਾਂ ਆਪ ਉਠਾਇੰਦਾ। ਪਾਰਬ੍ਰਹਮ ਪ੍ਰਭ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਸਰਬ ਪੜ੍ਹਾਇੰਦਾ। ਸਚਖੰਡ ਸੁਹਾਏ ਸਚ ਮਕਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਪਣੀ ਇਛਿਆ ਕਰ ਪਰਵਾਨਾ, ਸਾਚੀ ਭਿਛਿਆ ਝੋਲੀ ਪਾਇੰਦਾ । ਥਿਰ ਘਰ ਵੇਖੇ ਮਾਰ ਧਿਆਨਾ, ਸ਼ਬਦੀ ਸੁੱਤ ਆਪ ਜਗਾਇੰਦਾ। ਉਠ ਪੂਤ ਨੌਜਵਾਨਾ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਨੈਣ ਖੁਲਾਨਾ, ਅੱਖ ਪਰਤੱਖ ਆਪ ਦ੍ਰਿੜਾਇੰਦਾ। ਪੁਰੀ ਲੋਅ ਬ੍ਰਹਿਮੰਡ ਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਧਾਰ ਆਪ ਸਮਝਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖ਼ਾਲਕ ਖ਼ਲਕ ਖੇਲ ਕਰੇ ਅਪਾਰ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਭਰਮ ਭੁਲੇਖਾ ਭੇਵ ਜਣਾਈਆ। ਭਰਮ ਭੁਲੇਖਾ ਕਰੇ ਦੂਰ, ਹਰਿ ਸਤਿਗੁਰ ਵਡ ਵਡਿਆਈਆ। ਆਦਿ ਜੁਗਾਦੀ ਸਭ ਦੀ ਆਸਾ ਮਨਸਾ ਪੂਰ, ਭਰਪੂਰ ਰਿਹਾ ਸਰਬ ਠਾਈਂਆ। ਵਸਣਹਾਰਾ ਨੇੜੇ ਦੂਰ, ਹਰ ਘਟ ਬੈਠਾ ਡੇਰਾ ਲਾਈਆ। ਅਰਜ਼ ਆਰਜ਼ੂ ਕਰੇ ਮਨਜ਼ੂਰ, ਜੋ ਜਨ ਅੰਤਰ ਆਤਮ ਧਿਆਨ ਲਗਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਵੈਰ ਹੋ ਕੇ ਵੇਖੇ ਆਪ ਜ਼ਰੂਰ, ਨਿਰਭੌ ਭੈ ਸਰਬ ਜਣਾਈਆ। ਨਾਤਾ ਤੋੜ ਕੂੜੋ ਕੂੜ, ਸਚ ਸੁਚ ਦਏ ਸਮਝਾਈਆ। ਚਤੁਰ ਸੁਘੜ ਬਣਾਏ ਮੂੜ, ਸ਼ਬਦ ਬਾਣੀ ਇਕ ਦ੍ਰਿੜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਚੂਰੋ ਚੂਰ, ਨਾਮ ਖੰਡਾ ਚੰਡ ਪਰਚੰਡ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਜੁਗਾਦੀ ਆਪ ਕਰਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਦਰ ਘਰ ਸਾਚਾ ਸੋਭਾ ਪਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਸਰਗੁਣ ਫੜਾਏ ਪੱਲਾ, ਪੱਲੂ ਇਕੋ ਗੰਢ ਪਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਮਾਤ ਘੱਲਾ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਖੇਲਿਆ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸ਼ਬਦ ਸੰਦੇਸਾ ਦਿਤਾ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਜਗਤ ਸਮਝਾਈਆ। ਈਸਾ ਮੂਸਾ ਮੁਹੰਮਦ ਪੀਰ ਪੈਗ਼ੰਬਰ ਕਰ ਕੇ ਹੁਕਮਰਾਨ, ਲੋਕਮਾਤ ਇਕੋ ਧਾਰ ਜਣਾਈਆ । ਸਾਚਾ ਕਲਮਾ ਨਬੀ ਰਸੂਲ ਦੇ ਪੈਗ਼ਾਮ, ਕਾਇਨਾਤ ਕਰੀ ਪੜ੍ਹਾਈਆ। ਭੇਵ ਖੁਲਾਇਆ ਦੀਨ ਇਸਲਾਮ, ਇਸਮ ਆਅਜ਼ਮ ਇਕ ਸਮਝਾਈਆ। ਪਰਵਰਦਿਗਾਰ ਲਾਸ਼ਰੀਕ ਵੇਖਣਹਾਰਾ ਮਾਰ ਧਿਆਨ, ਸਚ ਤੌਫ਼ੀਕ ਆਪਣੇ ਹੱਥ ਰਖਾਈਆ। ਨਾਨਕ ਨਿਰਗੁਣ ਕਰ ਪਰਧਾਨ, ਲੋਕਮਾਤ ਦਏ ਵਡਿਆਈਆ। ਨਾਮ ਸਤਿ ਅਗੰਮੀ ਦਾਨ, ਸ਼ਬਦ ਅਨਾਦੀ ਝੋਲੀ ਪਾਈਆ। ਸ੍ਰਿਸ਼ਟ ਸਬਾਈ ਦੇ ਗਿਆਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਮਝਾਈਆ। ਆਤਮ ਅੰਤਰ ਕਰ ਪਹਿਚਾਨ, ਜਗਤ ਬਸੰਤਰ ਦਏ ਬੁਝਾਈਆ । ਅੰਮ੍ਰਿਤ ਆਤਮ ਦੇ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਈਆ। ਘਰ ਵਿਚ ਘਰ ਵਖਾਉਣਾ ਸਚ ਮਕਾਨ, ਜਿਸ ਘਰ ਵਸੇ ਬੇਪਰਵਾਹੀਆ। ਇਕੋ ਵੱਜੇ ਸ਼ਬਦ ਨਾਦ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਅਲਾਈਆ। ਜਿਸ ਦੀ ਖਾਣੀ ਬਾਣੀ ਸਿਫ਼ਤ ਕਰੇ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਸਾਰੇ ਬੈਠੇ ਧਿਆਨ ਲਗਾਈਆ। ਓਸ ਸਾਹਿਬ ਦਾ ਇਕ ਅਨੰਦ, ਸਦ ਅਨੰਦ ਚਿਤ ਵਖਾਈਆ। ਕਰੇ ਪਰਕਾਸ਼ ਨਿਰਗੁਣ ਚੰਦ, ਜੋਤ ਨਿਰੰਜਣ ਕਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਆਤਮ ਨਾਤਾ ਲੈਣਾ ਗੰਢ, ਨਾ ਕੋਈ ਤੋੜੇ ਤੋੜ ਤੁੜਾਈਆ। ਢੋਲਾ ਗਾਉਣਾ ਇਕੋ ਛੰਦ, ਸਾਹਿਬ ਸੁਆਮੀ ਦਏ ਸਮਝਾਈਆ। ਖ਼ੁਸ਼ੀ ਕਰਾਉਣਾ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਰੰਗ ਮਜੀਠੀ ਇਕ ਵਖਾਈਆ। ਭਾਂਡਾ ਭਰਮ ਦੂਈ ਦਵੈਤ ਹਉਮੇ ਹੰਗਤਾ ਢਾਹੇ ਕੰਧ, ਸਾਚੀ ਸਿਖਿਆ ਇਕ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਸ਼ਬਦ ਗਿਆਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਨਿਰਗੁਣ ਸਰਗੁਣ ਗਿਆ ਸਮਝਾਈਆ। ਨਿਰਗੁਣ ਦਾਤਾ ਪੁਰਖ ਅਕਾਲ , ਅਕਲ ਕਲਧਾਰੀ ਖੇਲ ਖਲਾਇੰਦਾ। ਗੋਬਿੰਦ ਸੂਰਾ ਇਕੋ ਲਾਲ,
ਦੋ ਜਹਾਨਾਂ ਵਾਲੀ ਆਪ ਪਰਗਟਾਇੰਦਾ । ਸਾਚੀ ਸਿਖਿਆ ਦਿਤੀ ਸਿਖਾਲ, ਅੰਮ੍ਰਿਤ ਜਾਮ ਹੱਥ ਫੜਾਇੰਦਾ। ਚਾਰ ਵਰਨਾਂ ਕਰੇ ਪਿਆਰ, ਊਚ ਨੀਚ ਭੇਵ ਮਿਟਾਇੰਦਾ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਮਾਰਗ ਦੱਸ ਸੁਖਾਲ, ਗੁਰਮੁਖ ਆਪਣੇ ਰਾਹੇ ਪਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਰਾਏ ਧਰਮ ਭੈ ਚੁਕਾਇੰਦਾ। ਚਿਤਰ ਗੁਪਤ ਲੇਖਾ ਨਾ ਸਕੇ ਵਖਾਲ, ਲਾੜੀ ਮੌਤ ਡੇਰਾ ਢਾਹਿੰਦਾ। ਉਚੀ ਕੂਕ ਕਰ ਕੇ ਗਿਆ ਪੁਕਾਰ, ਜੀਵ ਜੰਤ ਸਾਧ ਸੰਤ ਸਰਬ ਸਮਝਾਇੰਦਾ। ਕਲਜੁਗ ਰੈਣ ਅੰਧੇਰੀ ਆਵੇ ਰਾਤ, ਚਾਰੋ ਕੁੰਟ ਅੰਧੇਰਾ ਛਾਇੰਦਾ। ਪ੍ਰਭ ਦੀ ਭੁੱਲਣ ਸਾਰੇ ਗਾਥ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਝਗੜਾ ਪਵੇ ਦੀਨ ਮਜ਼੍ਹਬ ਜ਼ਾਤ ਪਾਤ, ਆਤਮ ਪਰਮਾਤਮ ਭੇਵ ਨਾ ਕੋਇ ਜਣਾਇੰਦਾ। ਫਿਰੇ ਦਰੋਹੀ ਪ੍ਰਿਥਮੀ ਆਕਾਸ਼, ਚੌਦਾਂ ਲੋਕ ਚੌਦਾਂ ਤਬਕ ਸਰਬ ਕੁਰਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਸਾਰੇ ਛੱਡ ਜਾਣ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਕਿਸੇ ਨਜ਼ਰ ਨਾ ਆਏ ਤਰਲੋਕੀ ਨਾਥ, ਰਮਿਆ ਰੂਪ ਰਾਮ ਨਾ ਕੋਇ ਜਣਾਇੰਦਾ। ਈਸਾ ਮੂਸਾ ਮੁਹੰਮਦ ਕੋਈ ਨਾ ਚੜ੍ਹਾਵੇ ਰਾਥ, ਰਥ ਰਥਵਾਹੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗਿਆਨ ਆਪ ਜਣਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜੁਗ ਚੌਕੜੀ ਵੇਖਣਹਾਰਾ, ਦੋ ਜਹਾਨਾਂ ਨਿਰਗੁਣ ਸਰਗੁਣ ਆਪਣੀ ਸੇਵ ਲਗਾਈਆ। ਧੁਰ ਸੰਦੇਸਾ ਦੇਂਦਾ ਰਿਹਾ ਗੁਰ ਅਵਤਾਰਾਂ, ਪੀਰ ਪੈਗ਼ੰਬਰਾਂ ਰਾਜ ਰਾਜਾਨਾਂ ਇਕੋ ਹੁਕਮ ਸਮਝਾਈਆ। ਨੌ ਖੰਡ ਸਤ ਦੀਪ ਸਦੀ ਵੀਹਵੀਂ ਸਾਚਾ ਦਿਸੇ ਨਾ ਕੋਈ ਮੰਦਰ ਮਕਾਨਾ, ਸ਼ਿਵਦਵਾਲੇ ਮੱਠ ਮਸੀਤ ਗੁਰੂਦੁਆਰੇ ਸਾਰੇ ਦੇਣ ਦੁਹਾਈਆ। ਸਾਚਾ ਨਜ਼ਰ ਨਾ ਆਏ ਨਿਸ਼ਾਨਾ, ਜਗਤ ਸਿਆਸਤ ਕਰੇ ਲੜਾਈਆ। ਗੁਰ ਕਾ ਸ਼ਬਦ ਨਾ ਕਿਸੇ ਸੁਹਾਨਾ, ਨਾਨਕ ਗੋਬਿੰਦ ਸੀਸ ਨਾ ਕੋਇ ਝੁਕਾਈਆ। ਕਰੇ ਖੇਲ ਮਰਦ ਮਰਦਾਨਾ, ਸਚ ਮਰਦਾਨਗੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਗਿਆ ਜਣਾਈਆ। ਕਲਜੁਗ ਅੰਤਮ ਆਵੇ ਮਾਤ, ਨੌ ਖੰਡ ਪਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾਲ ਮਿਲਾਈਆ। ਨਾ ਕੋਈ ਰਹੇ ਸੱਜਣ ਸਾਕ, ਸਗਲਾ ਬੰਧਪ ਸੰਗ ਨਾ ਕੋਇ ਨਿਭਾਈਆ। ਆਤਮ ਨਜ਼ਰ ਨਾ ਆਏ ਪਾਕ, ਪਵਿਤ ਰੂਪ ਨਾ ਕੋਇ ਵਟਾਈਆ । ਕੂੜੀ ਕਿਰਿਆ ਘਰ ਘਰ ਉਡੇ ਖ਼ਾਕ, ਜਗਤ ਵਿਭਚਾਰ ਰੂਪ ਵਟਾਈਆ। ਸਾਧ ਸੰਤ ਬੰਦ ਕਿਵਾੜੀ ਕੋਇ ਨਾ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਕੋਇ ਨਾ ਲਾਹੀਆ । ਸਾਚਾ ਨਾਮ ਮਿਲੇ ਨਾ ਕਿਸੇ ਹਾਟ, ਸ਼ਾਸਤਰ ਸਿਮਰਤ ਵੇਦ ਪੁਰਾਨ ਨੇਤਰ ਨੈਣ ਰੋਵਣ ਮਾਰਨ ਧਾਹੀਂਆ। ਪ੍ਰਭ ਕੀ ਕੋਈ ਨਾ ਬੁੱਝੇ ਜ਼ਾਤ, ਮੰਦਰ ਅੰਦਰ ਵੜ ਵੇਖਣ ਕੋਇ ਨਾ ਜਾਈਆ। ਕਲਜੁਗ ਜੀਵ ਬਣੇ ਨਾਰ ਕਮਜ਼ਾਤ, ਹਰਿ ਕੰਤ ਸਚ ਨਾ ਕੋਇ ਹੰਢਾਈਆ। ਆਤਮ ਸੇਜਾ ਸੁਹੰਜਣੀ ਮਿਲੇ ਕਿਸੇ ਨਾ ਖਾਟ, ਭੋਗ ਬਲਾਸ ਭਰਮੇ ਸਰਬ ਲੋਕਾਈਆ। ਚਾਰ ਵਰਨ ਦਹਿ ਦਿਸ਼ਾ ਅਠਾਰਾਂ ਬਰਨ ਕੋਈ ਨਾ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਨਾ ਕੋਇ ਜੁੜਾਈਆ। ਸ੍ਰਿਸ਼ਟ ਸਬਾਈ ਡੁੱਬੇ ਡੂੰਘੇ ਖਾਤ, ਖਾਤਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਵਰਤੇ ਹੁਕਮ ਜਗ, ਜਗਜੀਵਣ ਦਾਤਾ ਆਪ ਵਰਤਾਇੰਦਾ। ਕਲਜੁਗ ਅੰਤ ਸਦੀ ਵੀਹਵੀਂ ਨਵ ਨੌ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ
ਬਰਸਾਇੰਦਾ । ਕਲਜੁਗ ਜੀਵ ਹੰਸ ਬਣੇ ਕਗ, ਕਾਗ ਰੂਪ ਸਰਬ ਕੁਰਲਾਇੰਦਾ। ਪ੍ਰਭ ਕਾ ਦਰਸ਼ਨ ਕੋਈ ਨਾ ਕਰੇ ਉਪਰ ਸ਼ਾਹ ਰਗ, ਸੱਚਾ ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਇੰਦਾ । ਮੱਕਾ ਕਾਅਬਾ ਕਰਦੇ ਫਿਰਦੇ ਹੱਜ, ਸਚ ਮਹਿਰਾਬ ਅੰਦਰ ਵੜ ਇਕ ਮਹਿਬੂਬ ਦਰਸ ਕੋਇ ਨਾ ਪਾਇੰਦਾ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੇ ਸਾਗਰ ਗਹਿਰੀ ਕੰਦਰ ਰਹੇ ਲੱਭ, ਸਾਢੇ ਤਿੰਨ ਹੱਥ ਅੰਦਰ ਫੇਰਾ ਕੋਈ ਨਾ ਪਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਜਗਤ ਜਾਗੀਰ ਵੰਡਦੇ ਫਿਰਦੇ ਅੱਧ, ਆਪਣੀ ਹਦੂਦ ਸਮਝ ਕੋਇ ਨਾ ਪਾਇੰਦਾ। ਕੂੜ ਖ਼ੁਮਾਰੀ ਸ਼ਰਅ ਸ਼ਰੀਅਤੀ ਪੀਤੀ ਮਧ, ਆਤਮ ਰਸ ਹੱਥ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਨਾਲੋ ਹੋ ਗਏ ਅੱਡ, ਸਾਚਾ ਨਾਤਾ ਜੋੜ ਨਾ ਕੋਇ ਜੁੜਾਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਸਾਂਤਕ ਸਤਿ ਧੀਰ ਨਾ ਕੋਇ ਧਰਾਇੰਦਾ। ਆਪਣੀ ਕਰਨੀ ਕਰਮੀ ਡਿਘੇ ਡੂੰਘੀ ਖੱਡ, ਬਿਨ ਸਤਿਗੁਰ ਪੂਰੇ ਬਾਹਰ ਨਾ ਕੋਇ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਕਰਤਾ ਵੇਖ ਵਖਾਇੰਦਾ। ਜੁਗ ਕਰਤਾ ਵੇਖੇ ਅੰਤਮ ਕਲ, ਕਲਕਾਤੀ ਫੇਰਾ ਪਾਈਆ। ਜਗਤ ਅੰਧੇਰਾ ਰਿਹਾ ਚਲ, ਕੂੜੀ ਆਂਧੀ ਦਏ ਵਗਾਈਆ। ਭੂਪਤ ਭੂਪ ਦੂਈ ਦਵੈਤੀ ਲੱਗਾ ਸਲ, ਸੀਤਲ ਧਾਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਆਮੀ ਅੰਤਰਜਾਮੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਨਿਰਾਕਾਰ ਏਕੰਕਾਰ ਇਕ ਇਕੱਲਾ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਵਰਤੇ ਭਗਵੰਤ, ਸਾਹਿਬ ਸਤਿਗੁਰ ਦਇਆ ਕਮਾਈਆ। ਵੇਖਣਹਾਰਾ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਅੰਤਮ ਆਏ ਆਪ ਮਹਿਮਾ ਜਣਾਏ ਅਗਣਤ, ਬੋਧ ਅਗਾਧ ਕਰੇ ਪੜ੍ਹਾਈਆ। ਨੇਤਰ ਖੋਲ੍ਹੋ ਸਾਚੇ ਸੰਤ, ਸਤਿ ਸਤਿਵਾਦੀ ਆਪ ਸਮਝਾਈਆ। ਅੰਤਰ ਆਤਮ ਨਾਮ ਗਾਓ ਇਕੋ ਮੰਤ, ਮਨ ਵਾਸਨਾ ਦਏ ਗਵਾਈਆ। ਅੰਦਰੋ ਬਾਹਰੋ ਰੋਵੇ ਜੀਵ ਜੰਤ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਲੱਖ ਚੁਰਾਸੀ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਚਾਰ ਵਰਨ ਮਿਲ ਕੇ ਬਣੀ ਨਾ ਕੋਈ ਪੰਗਤ, ਪੰਡਤ ਪਾਂਧੇ ਮੁਲਾਂ ਸ਼ੇਖ਼ ਮਸਾਇਕ ਉਚੀ ਕੂਕਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਅਖੰਡਤ, ਖ਼ਾਲਸ ਆਪਣੀ ਧਾਰ ਜਣਾਈਆ । ਸਾਚੀ ਧਾਰ ਜਣਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਵੇਖੇ ਸ੍ਰਿਸ਼ਟ ਸਬਾਈ ਲੱਗਾ ਸੰਤਾਪ, ਦੁੱਖ ਰੋਗ ਸਕੇ ਨਾ ਕੋਇ ਮਿਟਾਈਆ। ਜਗਤ ਭੁੱਖ ਰੋਗ ਲੱਗਾ ਨਾਤਾ ਤੁਟਾ ਮਾਈ ਬਾਪ, ਪਿਤਾ ਪੂਤ ਗੋਦ ਨਾ ਕੋਇ ਬਹਾਈਆ। ਸਾਚੀ ਸਚ ਕਹਾਣੀ ਕੋਈ ਨਾ ਕਹੇ ਆਖ, ਜੂਠ ਝੂਠ ਮਿਲੇ ਵਡਿਆਈਆ। ਚਾਰੋ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਸ਼ਬਦ ਦੀ ਕੋਈ ਨਾ ਗਾਵੇ ਗਾਥ, ਮਜਲਸ ਕੂੜੀ ਰਹੇ ਲਗਾਈਆ। ਜਿਸ ਘਰ ਗੁਰੂ ਗ੍ਰੰਥ ਦਾ ਹੋਵੇ ਪਾਠ, ਉਹ ਗੁਰਸਿਖ ਮਧ ਪਿਆਲੇ ਮੁਖ ਲਗਾਈਆ। ਵੇਖਣਹਾਰਾ ਪੁਰਖ ਅਬਿਨਾਸ਼, ਕਲਜੁਗ ਬਦਮੁਆਸ਼ੀ ਘਰ ਘਰ ਬੈਠੀ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਪ੍ਰਭ ਸਾਡੀ ਪੂਰੀ ਕਰ ਆਸ, ਤੇਰੇ ਅੱਗੇ ਵਾਸਤਾ ਪਾਈਆ। ਜੋ ਤੈਨੂੰ ਭੁੱਲੇ ਸਾਰੇ ਕਰਦੇ ਨਾਸ, ਸਾਚੇ ਭਗਤਾਂ ਲੈ ਉਠਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਕਲਜੁਗ ਜੀਵ
ਲੱਗਾ ਦੁੱਖ ਰੋਗ, ਕਰਮ ਕਾਂਡ ਰਹੇ ਸਤਾਈਆ। ਬਿਨ ਪਾਰਬ੍ਰਹਮ ਬ੍ਰਹਮ ਹੋਇਆ ਇਕ ਵਿਜੋਗ, ਸੰਸਾ ਸਕੇ ਨਾ ਕੋਇ ਮਿਟਾਈਆ। ਨਾਮ ਨਗਾਰੇ ਲੱਗੀ ਨਾ ਤਨ ਚੋਟ, ਸੋਈ ਸੁਰਤ ਨਾ ਕੋਇ ਜਗਾਈਆ। ਬਿਨ ਸਤਿਗੁਰ ਸ਼ਬਦ ਆਲਣਿਉਂ ਡਿਗੇ ਬੋਟ, ਫੜ ਬਾਹੋ ਨਾ ਕੋਇ ਉਠਾਈਆ। ਜੀਵ ਜੰਤ ਕਰੋ ਅੰਤਮ ਹੋਸ਼, ਮਨਮਤ ਦਿਓ ਤਜਾਈਆ। ਪ੍ਰਭ ਮਿਲਣ ਦੀ ਸੋਚੋ ਸੋਚ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਸਾ ਸਾਰਾ ਦਏ ਗਵਾਈਆ । ਰੋਗ ਸੋਗ ਨਾ ਰਹੇ ਭੁੱਖ, ਤ੍ਰਿਸਨਾ ਵਾਸਨਾ ਮੇਟ ਮਿਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਗੋਦੀ ਲਏ ਚੁੱਕ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਨੇਤਰ ਖੋਲ੍ਹ ਦਰਸ ਦਿਖਾਏ ਉਠ, ਸਵਛ ਸਰੂਪੀ ਰੂਪ ਵਟਾਈਆ। ਨਾਮ ਨਿਧਾਨ ਲਓ ਲੁੱਟ, ਸਾਚਾ ਵਣਜ ਇਕ ਵਖਾਈਆ। ਕਲਜੁਗ ਵਿਚ ਸਤਿਜੁਗ ਸੋਹੇ ਰੁੱਤ, ਜਿਸ ਮਿਲਿਆ ਬੇਪਰਵਾਹੀਆ। ਕਾਇਆ ਅੰਦਰ ਵੜ ਕੇ ਆਪਣੇ ਸਾਹਿਬ ਕੋਲੋ ਲਓ ਪੁੱਛ, ਕਿਉਂ ਰੁਸ ਕੇ ਬੈਠਾ ਮੁਖ ਭਵਾਈਆ। ਜੇ ਦੀਨ ਦਿਆਲ ਤੁਹਾਡੇ ਉਤੇ ਜਾਵੇ ਤੁਠ, ਜਗਤ ਸੰਤਾਪ ਰਹਿਣ ਕੋਇ ਨਾ ਪਾਈਆ। ਜੇ ਹਰਿ ਕੇ ਨਾਮ ਤੋ ਲੁਕ ਕੇ ਬੈਠੇ ਰਹੇ ਗੁਠ, ਫੇਰ ਬੰਧਨ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਸ਼ਬਦ ਗਿਆਨ, ਆਤਮ ਪਰਮਾਤਮ ਇਕ ਧਿਆਨ, ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਜਾਣ, ਅਨਜਾਣਤ ਆਪ ਜਣਾਇੰਦਾ। ਸੰਸੇ ਰੋਗ ਸਰਬ ਮਿਟ ਜਾਣ, ਸ਼ਾਹ ਸੁਲਤਾਨ ਭੈ ਭੌ ਨਾ ਕੋਇ ਜਣਾਇੰਦਾ। ਮਨ ਵਾਸਨਾ ਹੋਏ ਨਾ ਬੇਈਮਾਨ, ਪੰਜ ਸ਼ੈਤਾਨ ਨਾ ਸੰਗ ਰਖਾਇੰਦਾ। ਸਾਬਤ ਕਰੇ ਆਪ ਈਮਾਨ, ਸਿਦਕ ਸਬੂਰੀ ਇਕ ਜਣਾਇੰਦਾ। ਨਜ਼ਰੀ ਆਏ ਸਾਹਿਬ ਭਗਵਾਨ, ਭਗਵਨ ਮੇਲਾ ਆਪ ਕਰਾਇੰਦਾ। ਕਾਇਆ ਮੰਦਰ ਵਸੇ ਮਕਾਨ, ਭਗਤ ਦੁਆਰਾ ਇਕ ਸੁਹਾਇੰਦਾ। ਰਾਜਾ ਪਰਜਾ ਪਰਜਾ ਰਾਜਾ ਦੋਹਾਂ ਦਾ ਇਕੋ ਜਿਹਾ ਨਿਗਾਹਬਾਨ, ਮਿਹਰ ਨਜ਼ਰ ਇਕ ਉਠਾਇੰਦਾ। ਕਲਜੁਗ ਅੰਤਮ ਕੂੜ ਕੁੜਿਆਰਾ ਬਦਲ ਦੇਵੇ ਵਿਧਾਨ, ਸਾਚਾ ਮਾਰਗ ਇਕ ਵਖਾਇੰਦਾ। ਵੀਹ ਸੌ ਵੀਹ ਬਿਕਰਮੀ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੰਦਰਾਂ ਕੱਤਕ ਸਾਰੇ ਇਕੱਠੇ ਹੋਣ ਆਣ, ਭਗਤ ਦੁਆਰੇ ਸੋਭਾ ਪਾਇੰਦਾ। ਸ਼ਬਦ ਸੰਦੇਸਾ ਦੇਵੇ ਇਕ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜਾ ਕੇ ਹੁਕਮ ਦੇਵੋ ਜੀਵ ਜਹਾਨ, ਲੱਖ ਚੁਰਾਸੀ ਆਪ ਜਣਾਇੰਦਾ। ਕੋਈ ਨਾ ਰਹੇ ਬਾਲ ਅਞਾਣ, ਬੋਧ ਅਗਾਧ ਸਰਬ ਦ੍ਰਿੜਾਇੰਦਾ। ਅੰਤਮ ਭਾਣਾ ਵਰਤੇ ਨੌਜਵਾਨ, ਨਵ ਨੌ ਆਪਣੀ ਖੇਲ ਕਰਾਇੰਦਾ। ਗੋਬਿੰਦ ਜੋਧਾ ਸੂਰ ਵਡ ਬਲਵਾਨ, ਸ਼ਬਦ ਖੰਡਾ ਤੀਰ ਚਿਲਾ ਹੱਥ ਉਠਾਇੰਦਾ। ਲੇਖਾ ਜਾਣੇ ਜ਼ਿਮੀਂ ਅਸਮਾਨ, ਜ਼ਾਲਮ ਜ਼ੁਲਮ ਮੇਟ ਮਿਟਾਇੰਦਾ। ਸਭ ਨੂੰ ਦੇਵੇ ਸਚ ਗਿਆਨ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਏ ਆਣ, ਸੀਸ ਤਾਜ ਨਾ ਕੋਇ ਟਿਕਾਇੰਦਾ। ਅੱਗੇ ਲੇਖਾ ਕਰੇ ਪਰਧਾਨ, ਭਰਮ ਭੁਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਗਤ ਦੁੱਖ ਰੋਗ ਦਲਿਦਰ ਦੀਨਾਂ ਨਾਥ ਆਪ ਮਿਟਾਇੰਦਾ। ਕਲਜੁਗ ਦੁੱਖੜਾ ਜਾਵੇ ਨੱਠ, ਲੋਕਮਾਤ ਰਹਿਣ ਨਾ ਪਾਈਆ। ਤ੍ਰੈਗੁਣ ਅਗਨੀ ਲੱਗੀ ਬੁੱਝੇ ਮੱਠ, ਕਾਇਆ ਤਨ ਨਾ ਕੋਇ ਤਪਾਈਆ। ਬਹੱਤਰ ਨਾੜ ਨਾ ਉਬਲੇ ਰਤ, ਰਤੀ ਰਤ ਵੇਖ ਵਖਾਈਆ। ਸਰਬ ਜੀਆਂ ਪ੍ਰਭ ਜਾਣੇ ਮਿਤ ਗਤ, ਘਟ ਘਟ ਬੈਠਾ
ਬੇਪਰਵਾਹੀਆ। ਜਿਉਂ ਭਾਵੇ ਤਿਉਂ ਲਏ ਰੱਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪਿਛਲੀ ਧਾਰ ਦੇਵੇ ਪਲਟ, ਪਰਗਟ ਆਪਣੀ ਕਾਰ ਕਮਾਈਆ। ਸਤਿਜੁਗ ਸਰੋਵਰ ਖੋਲ੍ਹ ਹੱਟ, ਹੱਟ ਹਟਵਾਣਾ ਇਕੋ ਨਜ਼ਰੀ ਆਈਆ। ਦੁੱਖ ਦਰਦ ਜ਼ੁਲਮ ਜ਼ਾਲਮ ਕੋਈ ਨਾ ਮਾਰੇ ਸੱਟ, ਠੋਕਰ ਸਕੇ ਨਾ ਕੋਇ ਲਗਾਈਆ। ਸਭ ਨੂੰ ਦੇਵੇ ਇਕੋ ਜਿਹਾ ਹੱਕ, ਊਚ ਨੀਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੁਖੀਆਂ ਦੀਨਾਂ ਨਾਥ ਅਨਾਥਾਂ ਬਣ ਕੇ ਦਰਦੀ ਸਭ ਦਾ ਦਰਦ ਵੰਡਾਈਆ। ਗ਼ਰੀਬ ਨਿਮਾਣੇ ਨਾ ਮਾਰੋ ਧਾਹ, ਸੋ ਸਾਹਿਬ ਸਚ ਜਣਾਈਆ। ਪੁਰਖ ਅਬਿਨਾਸ਼ੀ ਅੰਤਮ ਆਏ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜਗਤ ਹੰਕਾਰੀਆਂ ਦੇਵੇ ਖ਼ਾਕ ਮਿਲਾ, ਗੜ੍ਹ ਹੰਕਾਰੀ ਤੋੜ ਤੁੜਾਈਆ। ਕੋਝੇ ਕਮਲੇ ਗਲੇ ਲਏ ਲਗਾ, ਫੜ ਬਾਹੋ ਨਾਲ ਮਿਲਾਈਆ। ਸਾਚੇ ਤਖ਼ਤ ਦਏ ਬਹਾ, ਤਖ਼ਤ ਨਿਵਾਸੀ ਜਿਸ ਘਰ ਵਸੇ ਬੇਪਰਵਾਹੀਆ। ਇਕੋ ਹੁਕਮ ਸਖ਼ਤ ਦਏ ਸਮਝਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੇ ਜਿਗਰੇ ਲਖ਼ਤ ਨੀਹਾਂ ਹੇਠਾਂ ਦਿਤੇ ਦਬਾ, ਸੋ ਕਲਜੁਗ ਕੂੜੀ ਕਿਰਿਆ ਜੜ੍ਹ ਦਏ ਉਖੜਾਈਆ। ਅੱਠੇ ਪਹਿਰ ਗੁਰਮੁਖੋ ਓਨੂੰ ਲਓ ਧਿਆ, ਚਰਨ ਕਵਲ ਧਿਆਨ ਲਗਾਈਆ। ਸਭ ਦਾ ਸਾਂਝਾ ਇਕ ਖ਼ੁਦਾ, ਖ਼ੁਦੀ ਤਕੱਬਰ ਦਏ ਮਿਟਾਈਆ। ਸਾਚੀ ਬਖ਼ਸ਼ੇ ਚਰਨ ਪਨਾਹ, ਸਿਰ ਸਮਰਥ ਹੱਥ ਰਖਾਈਆ। ਕਲਜੁਗ ਰਹਿਣ ਨਾ ਦੇਵੇ ਅੰਤ ਗੁਨਾਹ, ਫ਼ਨਾਹ ਸਭ ਨੂੰ ਦਏ ਕਰਾਈਆ। ਦੀਨਾਂ ਮਜ਼ਲੂਮਾਂ ਜ਼ੁਲਮ ਬੰਧਨ ਦਏ ਕਟਾ, ਬੰਦਸ਼ ਕੋਇ ਨਜ਼ਰ ਨਾ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਦੇਵੇ ਪਾ, ਪੁਰਖ ਅਕਾਲ ਦੀਨ ਦਿਆਲ ਸਭ ਦਾ ਪਿਤਾ ਮਾਈਆ। ਛੇਤੀ ਛੇਤੀ ਲਹਿਣਾ ਦੇਣਾ ਰਿਹਾ ਮੁਕਾ, ਹਿਸਾਬ ਕਿਤਾਬ ਸਭ ਦਾ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬਣਨ ਗਵਾਹ, ਸਚ ਅਦਾਲਤ ਸ਼ਹਾਦਤ ਇਕੋ ਦਿਨ ਏਕੰਕਾਰ ਏਕੋ ਏਕ ਭੁਗਤਾਈਆ। ਜਿਸ ਘੜਿਆ ਸੋ ਦਏ ਭਨਾ, ਘੜਨ ਭੰਨਣਹਾਰ ਪੁਰਖ ਸਮਰਥ ਇਕ ਅਖਵਾਈਆ। ਕਲਜੁਗ ਬਦਲੇ ਸਤਿਜੁਗ ਦੇਵੇ ਲਾ, ਲਾਅ ਕਾਨੂੰਨ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜਾ ਜ਼ੁਲਮ ਨਾਲ ਜ਼ਾਲਮਾਂ ਦਏ ਖਪਾਈਆ। ਸਤਿਗੁਰ ਸੱਚਾ ਏਕੰਕਾਰ, ਆਦਿ ਜੁਗਾਦਿ ਦਇਆ ਕਮਾਇੰਦਾ। ਗੁਰ ਅਵਤਾਰ ਕਰਦੇ ਗਏ ਨਿਮਸਕਾਰ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਇੰਦਾ। ਧੁਰ ਸੰਦੇਸਾ ਦੇਵੇ ਵਾਰੋ ਵਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸ਼ਬਦ ਨਿਧਾਨਾ ਬੋਲ ਜੈਕਾਰ, ਖਾਣੀ ਬਾਣੀ ਰਾਹ ਵਖਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਚਾਰ, ਬੰਧਨ ਇਕੋ ਇਕ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੰਨ ਧਾਰ, ਦੇਵਤ ਸੁਰ ਨਾਲ ਰਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈ ਪੰਜ ਮੇਲਾ ਮੇਲ ਮਿਲਾਇੰਦਾ। ਅੱਠ ਤਤ ਦੇ ਆਧਾਰ, ਨੌ ਦਰ ਸਾਚੇ ਖੋਲ੍ਹ ਖੁਲ੍ਹਾਇੰਦਾ। ਮੰਦਰ ਅਗੰਮ ਕਰ ਤਿਆਰ, ਪਵਣ ਦਮ ਨਾਲ ਰਲਾਇੰਦਾ। ਰਕਤ ਬੂੰਦ ਕਰ ਗਾਰ, ਹੱਡ ਮਾਸ ਨਾੜੀ ਜੋੜ ਜੁੜਾਇੰਦਾ। ਘਰ ਵਿਚ ਘਰ ਮਹੱਲ ਉਸਾਰ, ਬੰਕ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਅਲਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨ, ਇਕੋ ਇਕ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਜਹਾਨ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਬੋਲੇ ਬੇਜ਼ਬਾਨ, ਜ਼ਬਾਨ ਸਮਝ ਨਾਲ ਸਮਝਾਈਆ। ਅੰਤਰ ਆਤਮ ਪਰਮਾਤਮ ਦੇਵੇ ਇਕ ਗਿਆਨ, ਨਿਸ਼ਅੱਖਰ ਅੱਖਰ ਰੂਪ ਸਮਝਾਈਆ । ਅਨਾਦੀ
ਨਾਦ ਸੁਣਾਏ ਸੱਚੀ ਧੁਨਕਾਨ, ਤੰਦੀ ਤੰਦ ਸਤਾਰ ਨਜ਼ਰ ਕਿਸੇ ਨਾ ਆਈਆ। ਉਚੀ ਕੂਕ ਕਰੇ ਪੁਕਾਰ, ਦੇਵਣਹਾਰ ਸਰਬ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਜੁਗ ਚਾਰ ਵਰਨ ਅਠਾਰਾਂ ਬਰਨ ਜਿਸ ਦਾ ਚਰਨ ਧਿਆਨ, ਸੋ ਧਰਨੀ ਧਰਤ ਧਵਲ ਆਕਾਸ਼ ਪਾਤਾਲ ਇਕੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਇਸ਼ਟ ਇਕ ਸਮਝਾਈਆ। ਆਦਿ ਜੁਗਾਦੀ ਸਾਚਾ ਇਸ਼ਟ, ਨਿਰਗੁਣ ਨਿਰਵੈਰ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੇ ਰੱਖੇ ਆਪਣੀ ਲਿਸਟ, ਲੇਖਾ ਆਪਣਾ ਆਪ ਸਮਝਾਇੰਦਾ। ਸੋ ਸਾਹਿਬ ਸਤਿਗੁਰ ਸੁਆਮੀ ਘਟ ਅੰਦਰ ਖੋਲ੍ਹਣਹਾਰਾ ਦ੍ਰਿਸ਼ਟ, ਦ੍ਰਿਸ਼ਟਵੇਤਾ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸਮਝਾਇੰਦਾ। ਸਚ ਸੁਨੇਹੜਾ ਲੈਣਾ ਬੁੱਝ, ਸੋ ਸਤਿਗੁਰ ਆਪ ਜਣਾਈਆ। ਸਚ ਪ੍ਰੀਤੀ ਜਾਣਾ ਲੁਝ, ਬ੍ਰਹਮ ਪਾਰਬ੍ਰਹਮ ਮਿਲਾਈਆ। ਸਤਿਗੁਰ ਸਰਨਾਈ ਜਾਣਾ ਝੂਝ, ਆਪ ਆਪਣਾ ਮੇਟ ਮਿਟਾਈਆ। ਲੇਖਾ ਚੁਕਾਉਣਾ ਏਕੋ ਦੂਜ, ਵਰਨ ਬਰਨ ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਕਵਲ ਉਲਟਾਉਣਾ ਆਪਣਾ ਮੂੰਧ, ਨਾਭੀ ਭੇਵ ਆਪ ਚੁਕਾਈਆ। ਆਪਣਾ ਆਪ ਜਾਏ ਸੂਝ, ਬਜਰ ਕਪਾਟੀ ਪੜਦਾ ਲੈਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਇਕੋ ਕਰੇ ਪੜ੍ਹਾਈਆ। ਸਰਬ ਜੀਆਂ ਘਟ ਅੰਤਰ ਰਾਮ, ਨਿਰਗੁਣ ਬੈਠਾ ਆਸਣ ਲਾਈਆ। ਸਰਬ ਜੀਆਂ ਘਟ ਏਕਾ ਸ਼ਾਮ, ਘਨਈਆ ਬੰਸਰੀ ਨਾਮ ਸੁਣਾਈਆ। ਸਰਬ ਜੀਆਂ ਘਟ ਇਕ ਪੈਗ਼ਾਮ, ਵਡ ਪੈਗ਼ੰਬਰ ਆਪ ਸੁਣਾਈਆ। ਸਰਬ ਜੀਆਂ ਘਟ ਇਕੋ ਮੰਤਰ ਸਤਿਨਾਮ, ਨਾਨਕ ਨਿਰਗੁਣ ਸਰਗੁਣ ਗਿਆ ਪੜ੍ਹਾਈਆ। ਸਰਬ ਜੀਆਂ ਘਟ ਇਕ ਨਿਸ਼ਾਨ, ਗੋਬਿੰਦ ਸੂਰਾ ਗਿਆ ਵਖਾਈਆ। ਸਰਬ ਜੀਆਂ ਘਟ ਇਕ ਮਕਾਨ, ਕਾਇਆ ਮੰਦਰ ਅੰਦਰ ਦਏ ਵਡਿਆਈਆ। ਸਰਬ ਜੀਆਂ ਘਟ ਇਕੋ ਹਰੀ ਨਾਮ, ਮੰਤਰ ਰਾਮ ਨਾਮ ਦ੍ਰਿੜਾਈਆ। ਸਰਬ ਜੀਆਂ ਘਟ ਇਕ ਭਗਵਾਨ, ਭਰਮੇ ਭੁੱਲੇ ਨਾ ਕੋਇ ਰਾਈਆ। ਸਰਬ ਜੀਆਂ ਘਟ ਇਕੋ ਦਾਨ, ਦਾਨੀ ਦਾਤਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕੋ ਇਕ ਸਮਝਾਈਆ। ਸਾਚਾ ਨਾਮ ਆਦਿ ਜੁਗਾਦਿ, ਜੁਗ ਚੌਕੜੀ ਖੇਲ ਕਰਾਇੰਦਾ। ਸਾਚਾ ਨਾਮ ਬ੍ਰਹਮ ਬ੍ਰਹਿਮਾਦ, ਪੁਰੀ ਲੋਅ ਬ੍ਰਹਿਮੰਡ ਖੰਡ ਆਸਣ ਲਾਇੰਦਾ। ਸਾਚਾ ਨਾਮ ਧੁਰ ਦੀ ਆਵਾਜ਼, ਨਾਦ ਧੁਨ ਭੇਵ ਕੋਇ ਨਾ ਪਾਇੰਦਾ। ਸਾਚਾ ਨਾਮ ਦੋ ਜਹਾਨਾਂ ਰਾਜ, ਲੱਖ ਚੁਰਾਸੀ ਰਈਅਤ ਵੇਖ ਵਖਾਇੰਦਾ। ਸਾਚਾ ਨਾਮ ਸਾਚਾ ਕਾਜ, ਕਰਨੀ ਕਰਤਾ ਆਪ ਕਰਾਇੰਦਾ । ਸਾਚਾ ਨਾਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਸਾਚਾ ਨਾਮ ਇਕ ਜਮਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸਾਚਾ ਨਾਮ ਬਿਨ ਸਤਿਗੁਰ ਪੂਰੇ ਕਿਸੇ ਨਾ ਸਕੇ ਭਾਖ, ਜੋ ਗਾਏ ਸੋ ਸਿਫ਼ਤੀ ਨਾਮ ਵਡਿਆਇੰਦਾ। ਸੱਚਾ ਨਾਮ ਅਲੱਖਣਾ ਅਲਾਖ, ਅਲਖ ਅਗੋਚਰ ਭੇਵ ਕੋਇ ਨਾ ਆਇੰਦਾ । ਸੱਚਾ ਨਾਮ ਸਭ ਦੀ ਪਤ ਲਏ ਰਾਖ, ਜੋ ਜਨ ਸਾਚੀ ਓਟ ਤਕਾਇੰਦਾ। ਸੱਚਾ ਨਾਮ ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਲੋਕਮਾਤ ਬਣ ਜਮਾਤ ਨਿਤ ਨਵਿਤ ਜੁਗ ਚੌਕੜੀ ਸਾਰੇ ਗਏ ਆਖ, ਹਰਿ ਕੀ ਸਿਫ਼ਤ ਨਾਮ ਨਾਮਾ ਨਾਉਂ ਸਮਝਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਵਿਚ ਕੋਈ ਕਰ ਨਾ ਸਕੇ ਗਰਿਫ਼ਤ, ਗਰਿਫ਼ਤਾਰੀ ਵਿਚ ਬੰਦੀਖ਼ਾਨਾ ਨਾ ਕੋਇ ਜਣਾਇੰਦਾ।
ਸਾਚਾ ਨਾਮ ਜਨ ਭਗਤੋ ਸਾਚੇ ਸੰਤੋ ਗੁਰਮੁਖੋ ਗੁਰਸਿਖੋ ਤੁਹਾਡੇ ਚਰਨਾਂ ਹੇਠ ਰਖਾਏ ਸਵਰਗ ਬਹਿਸ਼ਤ, ਉਪਰ ਆਪਣਾ ਘਰ ਵਖਾਇੰਦਾ । ਜਿਸ ਗੁਰਮੁਖ ਦਾ ਪੁਰਖ ਅਕਾਲ ਇਕੋ ਇਸ਼ਟ, ਤਿਸ ਆਸਾ ਮਨਸਾ ਆਪਣੇ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਵਖਾਏ ਇਕੋ ਘਰ, ਚਾਰ ਵਰਨ ਖੁਲ੍ਹਾਏ ਇਕੋ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਦੀਸ ਜਾਗਰਤ ਜੋਤ ਬਿਨ ਵਰਨ ਗੋਤ ਸਚਖੰਡ ਦੁਆਰੇ ਸਾਚੇ ਕੋਟ, ਬੰਕ ਦੁਆਰੀ ਆਪਣੇ ਚਰਨ ਰਖਾਇੰਦਾ।
੧੪ ਅੱਸੂ ੨੦੨੦ ਬਿਕਰਮੀ ਪਿੰਡ ਕੋਟਲਾ ਜ਼ਿਲਾ ਫ਼ਿਰੋਜ਼ਪੁਰ
ਸਾਚਾ ਖੇਲ ਕਰੇ ਨਿਰੰਕਾਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਇੰਦਾ। ਤਖ਼ਤ ਨਿਵਾਸੀ ਹੋ ਤਿਆਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਧੁਰ ਫ਼ਰਮਾਨਾ ਦੇਵੇ ਏਕਾ ਵਾਰ, ਦੋ ਜਹਾਨਾਂ ਵਾਲੀ ਆਪ ਸੁਣਾਇੰਦਾ। ਜੁਗ ਚੌਕੜੀ ਲੋਕਮਾਤ ਬੀਤੇ ਵਿਚ ਸੰਸਾਰ, ਕਲਜੁਗ ਅੰਤ ਅੰਧੇਰਾ ਛਾਇੰਦਾ। ਕੱਠੇ ਕਰੇ ਗੁਰੂ ਅਵਤਾਰ, ਪੀਰ ਪੈਗ਼ੰਬਰ ਸਾਚੇ ਦਰ ਬੁਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਆਲਸ ਨਿੰਦਰਾ ਸਰਬ ਚੁਕਾਇੰਦਾ। ਦਰ ਦੁਆਰੇ ਆਉਣਾ ਸਚਖੰਡ ਸੱਚੇ ਦਰਬਾਰ, ਧੁਰ ਦਰਬਾਰੀ ਆਪ ਸਮਝਾਇੰਦਾ। ਨੇਤਰ ਖੋਲ੍ਹ ਵੇਖੋ ਹੋਵੇ ਖ਼ਬਰਦਾਰ, ਬੇਖ਼ਬਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਥਿਤ ਇਕ ਵਡਿਆਇੰਦਾ। ਸਾਚੀ ਥਿਤ ਸ੍ਰੀ ਭਗਵਾਨ, ਆਦਿ ਜੁਗਾਦੀ ਦਏ ਜਣਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਲਜੁਗ ਅੰਤਮ ਕੂੜ ਨਿਸ਼ਾਨ, ਰਾਜ ਰਾਜਾਨ ਰਹੇ ਝੁਲਾਈਆ। ਸਤਿ ਦਿਸੇ ਨਾ ਧਰਮ ਈਮਾਨ, ਸਿਦਕ ਸਬੂਰੀ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸਕੇ ਨਾ ਕੋਇ ਪਹਿਚਾਨ, ਰਸਨਾ ਜਿਹਵਾ ਬੱਤੀ ਦੰਦ ਸਾਚਾ ਰਾਗ ਨਾ ਕੋਇ ਅਲਾਈਆ। ਘਰ ਘਰ ਨੱਚਦਾ ਫਿਰੇ ਸ਼ੈਤਾਨ, ਕਲਜੁਗ ਕੂੜੀ ਕਿਰਿਆ ਕਰੇ ਲੜਾਈਆ। ਸਤਿਗੁਰ ਪੂਰਾ ਸਤਿ ਸੁਆਮੀ ਪਾਰਬ੍ਰਹਮ ਪੁਰਖ ਅਕਾਲ ਵੇਖੇ ਮਾਰ ਧਿਆਨ, ਲੋਕਮਾਤ ਨੈਣ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਜੁਗ ਜੋ ਨਿਰਗੁਣ ਸਰਗੁਣ ਦੇਂਦੇ ਰਹੇ ਗਿਆਨ, ਸੋ ਗਿਆਨ ਨਜ਼ਰ ਕਿਸੇ ਦਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਸਮਝਾਈਆ । ਧੁਰ ਦਾ ਲੇਖਾ ਦੱਸੇ ਕਰਤਾਰ, ਹਰਿ ਕਰਤਾ ਵੇਖ ਵਖਾਈਆ। ਦਰ ਆਓ ਵੇਖੋ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪਣੇ ਨਾਲ ਮਿਲਾਈਆ। ਕਲਜੁਗ ਜੀਵ ਜੰਤ ਸਾਧ ਸੰਤ ਆਪਣੀ ਕਰਨੀ ਗਏ ਹਾਰ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਬੈਠਾ ਡੇਰਾ ਲਾਈਆ। ਭਗਤ ਭਗਵਾਨ ਪ੍ਰਭ ਅੱਗੇ ਦੋਏ ਜੋੜ ਕਰਨ ਨਿਮਸਕਾਰ, ਨਿਜ ਨੇਤਰ ਨੈਣਾਂ ਨੀਰ ਵਹਾਈਆ। ਕਰ ਕਿਰਪਾ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਦੇ ਨਿਵਾਰ, ਚਾਰੋ ਕੁੰਟ ਵਿਭਚਾਰ ਬੈਠਾ ਡੇਰਾ ਲਾਈਆ। ਸਾਚਾ ਕਰੇ ਨਾ ਕੋਇ ਪਿਆਰ, ਫਿਰੀ ਦਰੋਹੀ ਸਰਬ ਲੋਕਾਈਆ। ਧੀਆਂ ਭੈਣਾਂ ਤੱਕੇ ਜੀਵ ਜੰਤ ਨੇਤਰ ਅੱਖ ਰਹੇ ਉਠਾਲ, ਸ਼ਰਮ ਹਯਾ ਨਾ ਕੋਇ ਰਖਾਈਆ। ਬਿਨ ਤੇਰੇ ਨਾਮ ਸਾਰੇ ਹੋਏ ਕੰਗਾਲ, ਕੰਗਾਲੀ ਘਰ ਘਰ ਬੈਠੀ ਅਲਖ ਜਗਾਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਪੰਦਰਾਂ ਕੱਤਕ ਸ੍ਰੀ ਭਗਵਾਨ ਦਇਆ ਕਮਾਵੇਗਾ। ਸਚਖੰਡ ਇਕ ਦਰਬਾਰ ਲਗਾਵੇਗਾ । ਸ਼ਾਹੋ ਭੂਪ ਰਾਜ ਰਾਜਾਨ, ਸਚ ਸਿੰਘਸਣ ਸੋਭਾ ਪਾਵੇਗਾ। ਦੋ ਜਹਾਨ ਵਾਲੀ ਹੋ ਮਿਹਰਵਾਨ, ਮਿਹਰ ਨਜ਼ਰ ਉਠਾਵੇਗਾ। ਧੁਰ ਸੰਦੇਸ਼ਾ ਇਕ ਫ਼ਰਮਾਨ, ਸ਼ਬਦ ਅਗੰਮੀ ਆਪ ਅਲਾਵੇਗਾ। ਗੁਰ ਅਵਤਾਰ ਇਕੱਠੇ ਹੋ ਆਣ, ਪੀਰ ਪੈਗ਼ੰਬਰ ਪੰਧ ਮੁਕਾਵੇਕਾ। ਚਾਰ ਜੁਗ ਜੋ ਕਲਮਾ ਦੇਂਦੇ ਰਹੇ ਬਿਆਨ, ਰਾਮ ਨਾਮ ਸਭ ਨੂੰ ਆਪ ਵਖਾਵੇਗਾ। ਸ੍ਰਿਸ਼ਟ ਸਬਾਈ ਭੁੱਲੀ ਬਣ ਨਾਦਾਨ, ਮਨਮਤ ਹਰ ਘਟ ਰੂਪ ਜਣਾਵੇਗਾ। ਅੰਤ ਕਿਸੇ ਦਿਸੇ ਨਾ ਸ੍ਰੀ ਭਗਵਾਨ, ਪਾਰਬ੍ਰਹਮ ਬ੍ਰਹਮ ਲੇਖਾ ਆਪ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਦ੍ਰਿੜਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣਗੇ। ਪੁਰਖ ਅਬਿਨਾਸ਼ੀ ਸੀਸ ਝੁਕਾਵਣਗੇ। ਦੋਏ ਜੋੜ ਵਾਸਤਾ ਪਾਵਣਗੇ। ਸਾਚੀ ਬੋਲ ਅਲੱਖ, ਅਲਖ ਜੈਕਾਰਾ ਇਕ ਸੁਣਾਵਣਗੇ। ਤੇਰੇ ਨਾਲੋ ਹੋ ਕੋ ਵੱਖ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਅੰਕ ਬਣਾਵੇਂਗੇ। ਜੋ ਮਾਰਗ ਦਿਤਾ ਦੱਸ, ਸੋ ਲੋਕਮਾਤ ਸਮਝਾਵੇਂਗੇ। ਕਲਜੁਗ ਅੰਤਮ ਸਾਰੇ ਆਏ ਆਖ, ਉਚੀ ਕੂਕ ਕੂਕ ਜਣਾਵੇਂਗੇ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਹੋਏ ਪਰਤੱਖ, ਜੋ ਨਿਰਗੁਣ ਨੂਰ ਨੂਰ ਰੁਸ਼ਨਾਵੇਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਦਰਸ਼ਨ ਪਾਵਾਂਗੇ। ਗੁਰ ਅਵਤਾਰ ਪੀਰ ਪੈਗ਼ੰਬਰੋ, ਜਿਸ ਵੇਲੇ ਦਰ ਤੇ ਆਓਗੇ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਰਚਾਏ ਇਕ ਸਵੰਬਰ, ਸਚ ਸਵੰਬਰ ਵੇਖ ਵਖਾਓਗੇ। ਕਲਜੁਗ ਕੂੜਾ ਮਿਟੇ ਅਡੰਬਰ, ਸਾਚਾ ਮਾਰਗ ਇਕ ਜਣਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਸਾਚੇ ਸੋਭਾ ਪਾਓਗੇ। ਪ੍ਰਭ ਸਚਖੰਡ ਸਾਚਾ ਆਪ ਸੁਹਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਲੇਖਾ ਮੰਗ ਮੰਗਾਏਗਾ। ਚਾਰ ਜੁਗ ਦਾ ਪਿਛਲਾ ਅਨੁਭਵ ਪਰਕਾਸ਼ ਚੇਤਾ ਆਪ ਕਰਾਏਗਾ। ਲੱਖ ਚੁਰਾਸੀ ਵੇਖੋ ਆਪਣਾ ਖੇਤਾ, ਨੇਤਰ ਨੈਣਾਂ ਨਾਲ ਦਰਸਾਏਗਾ। ਕੋਈ ਨਜ਼ਰ ਨਾ ਆਵੇ ਖੇਵਟ ਖੇਟਾ, ਮਲਾਹ ਰੂਪ ਨਾ ਕੋਇ ਵਟਾਏਗਾ। ਗੋਬਿੰਦ ਇਕੋ ਪੁਰਖ ਅਕਾਲ ਬਣਾਇਆ ਬੇਟਾ, ਜਿਸ ਬਿਨ ਬੇੜਾ ਪਾਰ ਨਾ ਕੋਇ ਕਰਾਏਗਾ। ਸਚਖੰਡ ਦੁਆਰ ਏਕੰਕਾਰ ਇਕੋ ਬਣੇ ਸਭ ਦਾ ਨੇਤਾ, ਰਾਜ ਰਾਜਾਨ ਕੋਇ ਰਹਿਣ ਨਾ ਪਾਵੇਗਾ। ਆਪਣੀ ਹੱਥੀਂ ਖੋਲ੍ਹ ਵਖਾਓ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਲਾ ਲੇਖਾ, ਲਿਖਿਆ ਲੇਖ ਨਾ ਕੋਇ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕੋ ਇਕ ਸੁਣਾਵੇਗਾ । ਪਾਰਬ੍ਰਹਮ ਦਰ ਤੇਰੇ ਉਤੇ ਆਵਾਂਗੇ। ਤੇਰਾ ਲੱਖ ਲੱਖ ਸ਼ੁਕਰ ਮਨਾਵਾਂਗੇ। ਦਰ ਠਾਂਡੇ ਸੀਸ ਝੁਕਾਵਾਂਗੇ। ਥੱਕੇ ਮਾਂਦੇ ਸੁਖ ਪਾਵਾਂਗੇ। ਤੇਰੀ ਨਿਰਮਲ ਜੋਤ ਜੋਤ ਵਿਚ ਰਲ ਜਾਵਾਂਗੇ। ਤੇਰਾ ਵੇਖ ਸਚਖੰਡ ਸਾਚਾ ਕਿਲਾ ਕੋਟ, ਘਰ ਸਾਚੇ ਆਸਣ ਲਾਵਾਂਗੇ। ਲੋਕਮਾਤ ਜੋ ਬਣਾ ਕੇ ਆਏ ਵਰਨ ਗੋਤ, ਜ਼ਾਤ ਪਾਤ ਸਭ ਤੇਰੀ ਝੋਲੀ ਪਾਵਾਂਗੇ। ਜੋ ਦੱਸੇਂ ਸਚ ਸਲੋਕ, ਸੋ ਤੇਰਾ ਰਾਗ ਅਲਾਵਾਂਗੇ। ਤੇਰਾ ਖੇਲ ਵੇਖੇ ਚੌਦਾਂ ਲੋਕ, ਚੌਦਾਂ ਤਬਕ ਤੇਰਾ ਹੁਕਮ ਵਰਤਾਵਾਂਗੇ। ਵਿਸ਼ਨ ਬ੍ਰਹਮਾ ਸ਼ਿਵ ਕੋਈ ਬੈਠਾ ਰਹੇ ਨਾ ਖ਼ਾਮੋਸ਼, ਸੁਰਤੀ ਸਭ ਦੀ ਅੰਤ ਹਿਲਾਵਾਂਗੇ। ਸਾਡੇ ਉਤੇ ਕੋਈ ਨਾ ਦੇਣਾ ਦੋਸ਼, ਪਿਛਲਾ ਲੇਖਾ ਆਪ ਜਣਾਵਾਂਗੇ। ਤੇਰੇ ਦਰਸ਼ਨ ਨੂੰ ਭਗਤ ਭਗਵਾਨ ਸੰਤ ਗੁਰਮੁਖ ਸੱਜਣ ਸ੍ਰੀ ਭਗਵਾਨ ਨੇਤਰ
ਲੋਚਣ ਰਹੇ ਲੋਚ, ਸੋ ਲੋਚਾ ਤੇਰੇ ਕੋਲੋ ਪੂਰ ਕਰਾਵਾਂਗੇ। ਤੇਰੀ ਖੇਲ ਪਾਰਬ੍ਰਹਮ ਪ੍ਰਭ ਕੋਈ ਨਾ ਸਕੇ ਸੋਚ, ਬਿਨ ਸੋਚ ਸਮਝ ਤੇਰੇ ਅੱਗੇ ਝੋਲੀ ਡਾਹਵਾਂਗੇ। ਜੁਗ ਚੌਕੜੀ ਤੇਰੇ ਨਾਮ ਦਾ ਦੱਸ ਕੇ ਆਏ ਖੋਜ, ਖੋਜਤ ਖੋਜਤ ਤੇਰਾ ਘਰ ਵਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਸੁਹਾਵਾਂਗੇ। ਗੁਰ ਅਵਤਾਰ ਦਰ ਆਉਣਗੇ। ਧੁਰ ਫ਼ਰਮਾਨਾ ਹੁਕਮ ਝੋਲੀ ਪਾਉਣਗੇ। ਕਲਜੁਗ ਅੰਤਮ ਆਪਣਾ ਲੇਖਾ ਆਪ ਮੁਕਾਉਣਗੇ। ਧੁਰ ਦਾ ਭੇਤਾ ਧੁਰਦਰਗਾਹੀ ਕੋਲੋ ਮੰਗ ਮੰਗਾਉਣਗੇ। ਸਾਰੇ ਮੰਨਣ ਤੂੰ ਪੁਰਖ ਅਕਾਲ ਇਕੋ ਨੇਤਾ, ਨਿਜ ਨੇਤਰ ਦਰਸ਼ਨ ਪਾਉਣਗੇ। ਪੰਦਰਾਂ ਕੱਤਕ ਸਚਖੰਡ ਦੁਆਰੇ ਸਭ ਦਾ ਹੋਏ ਲੇਖਾ, ਜੀਵ ਜੰਤ ਸਮਝ ਸਮਝ ਕੋਈ ਨਾ ਪਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਏਕੰਕਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਸਾਰੇ ਸਾਚਾ ਮਤਾ ਇਕ ਪਕਾਉਣਗੇ। ਗੁਰ ਅਵਤਾਰ ਪੀਰ ਪੈਗ਼ੰਬਰ ਪਕਾਵਣ ਮਤਾ, ਸਚਖੰਡ ਵੱਜੇ ਵਧਾਈਆ। ਕਰੇ ਖੇਲ ਪੁਰਖ ਸਮਰਥਾ, ਸਮਰਥ ਪੁਰਖ ਬੇਪਰਵਾਹੀਆ। ਪਰਵਰਦਿਗਾਰ ਜੁਗ ਚੌਕੜੀ ਚਲਾਵਣਹਾਰਾ ਰਥਾ, ਕਲਜੁਗ ਅੰਤਮ ਆਪੇ ਵੇਖੇ ਚਾਈਂ ਚਾਈਂਆ। ਲੱਖ ਚੁਰਾਸੀ ਚਾਰੇ ਖਾਣੀ ਪਾਏ ਨੱਥਾ, ਨਾਮ ਡੋਰੀ ਤੰਦ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੱਤਕ ਪੰਦਰਾਂ ਲੇਖਾ ਜਾਣੇ ਮਹੱਲ ਅਟੱਲ ਉਚੇ ਮੰਦਰਾਂ, ਮਹਿਫ਼ਲ ਇਕੋ ਇਕ ਲਗਾਈਆ। ਗੁਰਮੁਖ ਰਹੇ ਸਦਾ ਨਿਹਾਲ, ਜਿਸ ਅੰਦਰ ਸਤਿਗੁਰ ਦਇਆ ਕਮਾਈਆ । ਗੁਰਸਿਖ ਰਹੇ ਸਦਾ ਨਿਹਾਲ, ਜਿਸ ਗੁਰ ਪੂਰਾ ਸੂਰਾ ਮਿਲਿਆ ਬੇਪਰਵਾਹੀਆ। ਸੰਤ ਸੱਜਣ ਸਦਾ ਰਹੇ ਨਿਹਾਲ, ਜਿਸ ਆਤਮ ਅੰਤਰ ਨਿਰਮਲ ਜੋਤ ਜਗੇ ਰੁਸ਼ਨਾਈਆ । ਭਗਤ ਦਰ ਘਰ ਸਾਚੇ ਸਦਾ ਰਹੇ ਨਿਹਾਲ, ਜਿਸ ਭਗਵਨ ਆਪਣਾ ਰੰਗ ਦਏ ਚੜ੍ਹਾਈਆ। ਹਰਿ ਸੰਗਤ ਰਹੇ ਸਦਾ ਨਿਹਾਲ, ਜੋ ਬੈਠੀ ਸਚ ਸੱਚੀ ਧਰਮਸਾਲ, ਸਤਿਗੁਰ ਘਰ ਮੰਦਰ ਅੰਦਰ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਸੋ ਜਨ ਗ਼ਮੀ ਚਿੰਤਾ ਰੋਗ ਸੋਗ ਵਿਚ ਕਦੇ ਨਾ ਆਈਆ। ਗੁਰਮੁਖ ਨਿਹਾਲ ਸਦਾ ਸਤਿ ਸੰਗ, ਗੁਰ ਸ਼ਬਦੀ ਰਾਗ ਅਲਾਈਆ। ਘਰ ਨਾਮ ਵੱਜੇ ਮਰਦੰਗ, ਅਨਹਦ ਨਾਦੀ ਤਾਲ ਸੁਣਾਈਆ। ਅੰਮ੍ਰਿਤ ਧਾਰਾ ਵਹੇ ਗੰਗ, ਨਿਝਰ ਝਿਰਨਾ ਦਏ ਝਿਰਾਈਆ। ਜਗਤ ਦੁਆਰਾ ਵੇਖੇ ਲੰਘ, ਨੌ ਦੁਆਰੇ ਪੰਧ ਚੁਕਾਈਆ। ਬਜਰ ਕਪਾਟੀ ਤੋੜੇ ਜੰਦ, ਦੂਈ ਦਵੈਤੀ ਡੇਰਾ ਢਾਹੀਆ । ਦਸਮ ਦੁਆਰੀ ਵੇਖੇ ਸਾਹਿਬ ਸਤਿਗੁਰ ਦਾ ਇਕ ਪਲੰਘ, ਬਿਨ ਪਾਵਾ ਚੂਲ ਟਿਕਾਈਆ। ਉਤੇ ਬਹੇ ਸੂਰਾ ਸਰਬੰਗ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸੁਰਤੀ ਸ਼ਬਦ ਦੇਵਣਹਾਰਾ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਸਾਚਾ ਨੂਰ ਚੜ੍ਹਾਏ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਜਿਨ੍ਹਾਂ ਉਪਰ ਸਤਿਗੁਰ ਪੂਰਾ ਹੋਏ ਆਪ ਬਖ਼ਸ਼ੰਦ, ਸੋ ਗੁਰਮੁਖ ਸਦਾ ਨਿਹਾਲ, ਓਨ੍ਹਾਂ ਪੋਹ ਨਾ ਸਕੇ ਕਾਲ, ਗੁਰ ਸ਼ਬਦੀ ਬਣੇ ਦਲਾਲ, ਏਥੇ ਓਥੇ ਦੋ ਜਹਾਨ ਇਕੋ ਰੰਗ ਵਖਾਈਆ। ਹੋਏ ਨਿਹਾਲ ਸਤਿਗੁਰ ਪਾਇਆ, ਮਨ ਮਨਸਾ ਮੇਟ ਮਿਟਾਈਆ। ਦੀਨ ਦਿਆਲ ਦਇਆ ਕਮਾਇਆ, ਘਰ ਠਾਕਰ ਵੇਖਣ ਆਈਆ। ਭੇਵ ਅਭੇਦਾ ਦਏ ਜਣਾਇਆ, ਅਨੁਭਵ ਪਰਕਾਸ਼ ਕਰਾਈਆ। ਜਨਮ ਕਰਮ ਦਾ ਲੇਖਾ ਦਏ ਚੁਕਾਇਆ, ਪੂਰਬ ਲਹਿਣਾ ਝੋਲੀ ਪਾਈਆ। ਸਾਚੀ ਸਰਨ ਦਏ ਸਮਝਾਇਆ, ਪੁਰਖ ਅਕਾਲ ਇਕੋ ਸਰਨਾਈਆ। ਜਿਸ ਮਿਲਿਆਂ ਦੁੱਖ ਰਹੇ ਨਾ ਰਾਇਆ, ਜਮ
ਕੀ ਫਾਸੀ ਫੰਦ ਕਟਾਈਆ। ਗੁਰਮੁਖ ਸਦਾ ਓਸ ਪਾਰਬ੍ਰਹਮ ਨਿਹਾਲ ਕਰਾਇਆ, ਜੋ ਨਾ ਜਨਮੇ ਨਾ ਮਰੇ ਮਾਤ ਗਰਭ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੱਖੇ ਨਿਹਾਲ, ਨਾਤਾ ਤੋੜ ਕਾਲ ਮਹਾਂਕਾਲ, ਇਕੋ ਸ਼ਬਦ ਗੁਰੂ ਬਣ ਦਲਾਲ, ਦਲਾਲੀ ਸੱਚੋ ਸਚ ਕਮਾਈਆ। ਨਿਹਾਲ ਰਹੇ ਸਦਾ ਗੁਰ ਸੰਗਤ, ਹਰਿ ਸਤਿਗੁਰ ਵਿਚ ਸਮਾਈਆ। ਨਾਤਾ ਤੁਟੇ ਜੇਰਜ ਅੰਡਤ, ਉਤਭੁਜ ਸੇਤਜ ਪੰਧ ਮੁਕਾਈਆ। ਮਾਨਸ ਜਨਮ ਨਾ ਹੋਵੇ ਭੰਗਤ, ਲੱਖ ਚੁਰਾਸੀ ਡੇਰਾ ਢਾਹੀਆ। ਜਿਨ੍ਹਾਂ ਸੁਆਮੀ ਠਾਕਰ ਚਾੜ੍ਹੇ ਆਪਣੀ ਰੰਗਤ, ਦੁਰਮਤ ਮੈਲ ਦਏ ਧਵਾਈਆ। ਸੋ ਗੁਰਸਿਖ ਕਿਸੇ ਦਰ ਨਾ ਜਾਏ ਮੰਗਤ, ਜਿਸ ਗੁਰ ਗੋਬਿੰਦ ਮਿਲਿਆ ਸੱਚਾ ਮਾਹੀਆ। ਸਤਿਗੁਰ ਭੇਵ ਕੋਈ ਨਾ ਜਾਣੇ ਪੰਡਤ, ਲੇਖਾ ਲਿਖਣ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਬੰਕ ਦੁਆਰੀ ਖੋਲ੍ਹ ਦਰ, ਦਰ ਸੱਚਾ ਇਕ ਵਖਾਈਆ। ਐਸੇ ਪੰਦਰਾਂ ਕੱਤਕ ਗੱਲ ਹੋਵੇ ਉਹ, ਓੜਕ ਅੰਤ ਜਿਸ ਦਾ ਕਹਿਣ ਕੋਇ ਨਾ ਪਾਈਆ। ਜਿਸ ਦੁਆਰੇ ਕੋਈ ਨਾ ਸਕੇ ਪੋਹ, ਨੇਤਰ ਨੈਣ ਵੇਖਣ ਕੋਈ ਨਾ ਪਾਈਆ। ਜੋ ਨਿਰਗੁਣ ਧਾਰ ਗੁਰੂ ਅਵਤਾਰ ਨਿਰਗੁਣ ਸਰਗੁਣ ਗਈ ਹੋ, ਉਹ ਆਪਣੀ ਧਾਰ ਵਹਾਈਆ। ਜਿਸ ਦਾ ਬਲ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਾ ਸਕਿਆ ਟੋਹ, ਹੁਕਮੇ ਅੰਦਰ ਦੋ ਜਹਾਨ ਗੇੜ ਰਹੇ ਗਿੜਾਈਆ। ਉਸ ਦੀ ਉਸ ਦਾ ਸ਼ਬਦ ਸੁਣਾਵੇ ਸੋ, ਮਨਮਤ ਬੁਧ ਸਮਝ ਕੋਇ ਨਾ ਪਾਈਆ। ਕਰ ਕਿਰਪਾ ਜਿਸ ਨੂੰ ਦੇਵੇ ਆਪਣੀ ਲੋ, ਸੋ ਥੋੜਾ ਥੋੜਾ ਲੇਖਾ ਦਏ ਜਣਾਈਆ। ਆਪਣੇ ਜਿਹਾ ਉਹ ਆਪੇ ਹੋ, ਆਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਬੇਪਰਵਾਹ ਜਲਵਾ ਨੂਰ ਨੁਰਾਨਾ ਖ਼ੁਦਾ, ਸਚਖੰਡ ਵਸੇ ਇਕ ਮਕਾਨ, ਬੇਪਹਿਚਾਨ ਮਿਹਰਵਾਨ ਆਪਣਾ ਹੁਕਮ ਆਪ ਵਰਤਾਈਆ।