੧੪ ਅੱਸੂ ੨੦੨੦ ਬਿਕਰਮੀ ਕਪੂਰ ਸਿੰਘ ਦੇ ਗ੍ਰਿਹ ਚਨੂੰ ਵਾਲਾ ਜ਼ਿਲਾ ਫਿਰੋਜ਼ਪੁਰ
ਸੱਚ ਦਰਬਾਰ ਲੱਗਾ ਸਚਖੰਡ, ਸਚ ਦਵਾਰ ਵੱਜੇ ਵਧਾਈਆ। ਤਖ਼ਤ ਨਿਵਾਸੀ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਸਣ ਲਾਈਆ। ਨਿਰਗੁਣ ਜੋਤ ਚੜ੍ਹੇ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਹੁਕਮ ਸੰਦੇਸ਼ਾ ਦੇਵੇ ਸੂਰਾ ਸਰਬੰਗ, ਧੁਰ ਫ਼ਰਮਾਨਾ ਇਕੋ ਨਾਮ ਜਣਾਈਆ। ਜੁਗ ਚੌਕੜੀ ਰਹੀ ਲੰਘ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦਵਾਰੇ ਆਓ ਲੰਘ, ਸ੍ਰੀ ਭਗਵਾਨ ਰਿਹਾ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਮੰਗਣ ਮੰਗ, ਨੇਤਰ ਨੈਣ ਨੈਣ ਝੁਕਾਈਆ। ਤ੍ਰੈਗੁਣ ਮਾਇਆ ਕਹੇ ਮੈਂ ਹੋਈ ਰੰਡ, ਜਗਤ ਅੰਧੇਰ ਇਕੋ ਛਾਈਆ। ਪੰਜ ਤਤ ਕਹੇ ਮੇਰਾ ਦੁਖੇ ਬੰਦ ਬੰਦ, ਬੰਦੀਖ਼ਾਨਾ ਤੋੜ ਨਾ ਕੋਇ ਤੁੜਾਈਆ। ਲੱਖ ਚੁਰਾਸੀ ਹੋਈ ਆਤਮ ਅੰਧ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਦੂਈ ਦਵੈਤੀ ਢਾਹੇ ਕੋਈ ਨਾ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ । ਨੌ ਖੰਡ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਭੇਖ ਪਖੰਡ, ਕਲਜੁਗ ਆਪਣਾ ਵੇਸ ਵਟਾਈਆ। ਰਸਨਾ ਜਿਹਵਾ ਬੱਤੀ ਦੰਦ ਕੂਕ ਪੁਕਾਰਨ ਪਾਵਣ ਡੰਡ, ਸਾਚੀ ਡੰਡੌਤ ਨਾ ਕੋਇ ਸਮਝਾਈਆ। ਧੁਰ ਦਾ ਸੋਹਲਾ ਸਾਚਾ ਢੋਲਾ ਸ਼ਬਦ ਵਿਚੋਲਾ ਕੋਈ ਨਾ ਗਾਏ ਛੰਦ, ਆਤਮ ਪਰਮਾਤਮ ਨਾਦ ਨਾ ਕੋਇ ਸੁਣਾਈਆ। ਕਾਇਆ ਚੋਲੀ ਚੜ੍ਹਿਆ ਦਿਸੇ ਕੋਈ
ਨਾ ਰੰਗ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਚ ਦਰਬਾਰ ਇਕੋ ਲਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਗੁਰ ਅਵਤਾਰ ਗਏ ਆ, ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਤ੍ਰੈ ਪੰਜ ਰੋਵੇ ਮਾਰੇ ਧਾਹ, ਧੀਰਜ ਧੀਰ ਨਾ ਕੋਇ ਵਖਾਇੰਦਾ। ਭਗਤ ਭਗਵਾਨ ਰਹੇ ਸੁਣਾ, ਉਚੀ ਕੂਕ ਸਰਬ ਅਲਾਇੰਦਾ। ਚਾਰੋ ਕੁੰਟ ਅੰਧੇਰਾ ਗਿਆ ਛਾ, ਤੇਰਾ ਨੂਰ ਨਜ਼ਰ ਕੋਇ ਨਾ ਆਇੰਦਾ। ਸ੍ਰਿਸ਼ਟ ਸਬਾਈ ਗਈ ਭੁਲਾ, ਬੇਪਰਵਾਹ ਤੇਰਾ ਭੇਵ ਕੋਇ ਨਾ ਪਾਇੰਦਾ। ਮੁਰੀਦ ਮੁਰਸ਼ਦ ਨਾਲੋ ਹੋਏ ਬੇਵਫ਼ਾ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਆਓ ਨੇੜੇ, ਸੋ ਸਾਹਿਬ ਆਪ ਜਣਾਈਆ। ਲੋਕਮਾਤ ਕਿਉਂ ਪਏ ਝੇੜੇ, ਝਗੜਾ ਕਰੇ ਕਿਉਂ ਲੋਕਾਈਆ। ਕੂੜੀ ਕਿਰਿਆ ਕਿਉਂ ਲਾਏ ਡੇਰੇ, ਘਰ ਘਰ ਬੈਠੀ ਆਸਣ ਲਾਈਆ। ਜੂਠ ਝੂਠ ਕਿਉਂ ਵੜ੍ਹਿਆ ਖੇੜੇ, ਆਪ ਆਪਣਾ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਈ ਅਵਤਾਰ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਪਾ ਕੇ ਆਏ ਫੇਰੇ, ਨਿਤ ਨਵਿਤ ਆਪਣਾ ਵੇਸ ਵਟਾਈਆ। ਪਾਰਬ੍ਰਹਮ ਪੁਰਖ ਅਕਾਲ ਦੇ ਬਣ ਕੇ ਆਏ ਚੇਰੇ, ਚੇਲਾ ਗੁਰੂ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਹਰਿ, ਹਾਲਤ ਸਭ ਦੀ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਜਿਹਵਾ ਬੋਲ ਦਿਓ ਬਿਆਨ, ਬੇਪਰਵਾਹ ਹੁਕਮ ਵਰਤਾਈਆ। ਨੇਤਰ ਖੋਲ੍ਹੋ ਵੇਖੋ ਦੋ ਜਹਾਨ, ਲੋਕ ਪਰਲੋਕ ਰਿਹਾ ਕੁਰਲਾਈਆ। ਬ੍ਰਹਿਮੰਡ ਖੰਡ ਧਰਮ ਦਿਸੇ ਨਾ ਕੋਇ ਨਿਸ਼ਾਨ, ਪੁਰੀ ਲੋਅ ਸਾਚਾ ਰੰਗ ਨਾ ਕੋਇ ਰੰਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਸਕੇ ਨਾ ਕੋਇ ਪਹਿਚਾਨ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਅੰਜੀਲ ਕੁਰਾਨ ਸਾਚਾ ਦਿਸੇ ਨਾ ਕੋਇ ਈਮਾਨ, ਹਜ਼ਰਤ ਹਾਜ਼ਰ ਹਜ਼ੂਰ ਫੇਰਾ ਕੋਈ ਨਾ ਪਾਈਆ। ਨਾਨਕ ਗੋਬਿੰਦ ਸਾਰ ਸ਼ਬਦ ਅਗੰਮੀ ਧਾਰ ਕੋਈ ਨਾ ਸਕੇ ਪਹਿਚਾਨ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ । ਤੀਰਥ ਅਠਸਠ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਰੇ ਜਾਣ, ਦੁਰਮਤ ਮੈਲ ਨਾ ਕਿਸੇ ਧਵਾਈਆ। ਕਾਇਆ ਮੰਦਰ ਦਿਸੇ ਸੁੰਞ ਵੈਰਾਨ, ਹਰਿ ਮੰਦਰ ਕੁੰਡਾ ਕੋਇ ਨਾ ਲਾਹੀਆ। ਅੰਤਰ ਆਤਮ ਕੋਈ ਨਾ ਸਕੇ ਪਹਿਚਾਨ, ਪਾਰਬ੍ਰਹਮ ਬ੍ਰਹਮ ਲੇਖਾ ਨਾ ਕੋਇ ਮੁਕਾਈਆ। ਦੀਆ ਦੀਪਕ ਜੋਤੀ ਕੋਈ ਨਾ ਲਏ ਬਾਲ, ਘਰ ਘਰ ਨਾ ਕੋਇ ਰੁਸ਼ਨਾਈਆ। ਸਾਚਾ ਸ਼ਬਦ ਅਨਾਦ ਸੁਣੇ ਨਾ ਕੋਈ ਧੁਨਕਾਨ, ਅਨਹਦ ਰਾਗੀ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਆਤਮ ਕਿਸੇ ਨਾ ਮਿਲੇ ਪੀਣ ਖਾਣ, ਨਿਝਰ ਝਿਰਨਾ ਸਕੇ ਨਾ ਕੋਇ ਝਿਰਾਈਆ। ਘਰ ਘਰ ਨੱਚੇ ਕਾਮ ਕਰੋਧ ਲੋਭ ਮੋਹ ਹੰਕਾਰ ਪੰਜ ਸ਼ੈਤਾਨ, ਆਸਾ ਤ੍ਰਿਸਨਾ ਮੁਖ ਘੁੰਗਟ ਰਹੀ ਉਠਾਈਆ। ਧੁਰ ਦਾ ਲੇਖਾ ਦੱਸੋ ਅਹਿਵਾਲ, ਹਾਲਤ ਸਭ ਦੀ ਵੇਖ ਵਖਾਈਆ। ਸਭ ਦੇ ਸਿਰ ਉਤੇ ਕੂਕੇ ਕਾਲ, ਚਾਰੋ ਕੁੰਟ ਡੌਰੂ ਡੰਕ ਵਜਾਈਆ। ਕਵਣ ਮਿਲੇ ਅੰਤ ਦਲਾਲ, ਸਚ ਦਲਾਲੀ ਨਾਮ ਵਖਾਈਆ। ਪੁਛਣਹਾਰਾ ਇਕ ਅਕਾਲ, ਧੁਰ ਫ਼ਰਮਾਨਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ, ਪ੍ਰਭ ਚਰਨ ਕਵਲ ਧਿਆਨ ਲਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਾਰ ਜੁਗ ਅਸੀਂ ਆਏ
ਹੋੜ, ਚਾਰੇ ਖਾਣੀ ਚਾਰੇ ਬਾਣੀ ਢੋਲਾ ਰਾਗ ਸੁਣਾਈਆ। ਸੁਰਤੀ ਸ਼ਬਦੀ ਅੰਤਰ ਆਤਮ ਆਏ ਜੋੜ, ਭੇਵ ਅਭੇਦਾ ਆਪ ਖੁਲ੍ਹਾਈਆ । ਆਤਮ ਪਰਮਾਤਮ ਬੰਨ੍ਹ ਕੇ ਆਏ ਡੋਰ, ਬੰਧਨ ਇਕੋ ਇਕ ਵਖਾਈਆ। ਲੇਖਾ ਚੁਕਾ ਕੇ ਆਏ ਪੰਜ ਚੋਰ, ਤੇਰਾ ਨਾਮ ਦੱਸ ਵਡਿਆਈਆ। ਹੋਕਾ ਦੇ ਕੇ ਆਏ ਹੋੜ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭੀਖ, ਪ੍ਰਭ ਅੱਗੇ ਸੀਸ ਝੁਕਾਈਆ। ਸਾਹਿਬ ਸੁਲਤਾਨ ਮਿਹਰਵਾਨ ਨਿਰਗੁਣ ਨਿਰਵੈਰ ਤੇਰੀ ਇਕ ਉਡੀਕ, ਚਾਰੇ ਜੁਗ ਬੈਠੇ ਧਿਆਨ ਲਗਾਈਆ । ਪੀਰ ਪੈਗ਼ੰਬਰ ਆਪਣੀ ਵੇਖਣ ਨੇੜੇ ਆਈ ਤਰੀਕ, ਕਵਣ ਤਾਰੀਖ਼ ਦਏ ਬਦਲਾਈਆ। ਜਿਸ ਦੇ ਹੱਥ ਆਦਿ ਜੁਗਾਦੀ ਜੀਤ, ਜਿਤਣਹਾਰਾ ਸਰਬ ਲੋਕਾਈਆ। ਸਦ ਵਸਣਹਾਰਾ ਧਾਮ ਅਨਡੀਠ, ਸਚਖੰਡ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ । ਵਿਸ਼ਨ ਬ੍ਰਹਮਾ ਸ਼ਿਵ ਰੋਵਨ ਮਾਰਨ ਧਾਹ, ਅੰਤ ਲੇਖਾ ਦੇਣ ਜਣਾਈਆ। ਤੇਰਾ ਲੇਖਾ ਬੇਪਰਵਾਹ, ਰਸਨਾ ਜਿਹਵਾ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣੇ ਗਵਾਹ, ਧੁਰ ਦਾ ਭੇਵ ਦੇਣ ਖੁਲ੍ਹਾਈਆ। ਵਿਸ਼ਨੂੰ ਕਹੇ ਮੈਂ ਇਕੋ ਦੋਏ ਜੋੜ ਮੰਗਾਂ ਸਰਨਾ, ਸਰਨਗਤ ਇਕ ਹੋ ਜਾਈਆ। ਬ੍ਰਹਮਾ ਕਹੇ ਮੈਂ ਸੀਸ ਰਿਹਾ ਝੁਕਾ, ਤੇਰਾ ਹੁਕਮ ਬੇਪਰਵਾਹੀਆ। ਸ਼ੰਕਰ ਕਹੇ ਮੈਂ ਹੱਥ ਤ੍ਰਿਸੂਲ ਦੇਵਾਂ ਸੁਟਾ, ਮਾਣ ਅਭਿਮਾਨ ਕੋਇ ਰਹਿਣ ਨਾ ਪਾਈਆ। ਧੁਰ ਦਾ ਲੇਖਾ ਦੇ ਜਣਾ, ਜਾਗਰਤ ਜੋਤ ਕਰ ਰੁਸ਼ਨਾਈਆ। ਤੁਧ ਬਿਨ ਦਿਸੇ ਨਾ ਕੋਈ ਮਲਾਹ, ਬੇੜਾ ਪਾਰ ਨਾ ਕੋਇ ਲੰਘਾਈਆ। ਚੌਥਾ ਜੁਗ ਵੇਲਾ ਅੰਤਮ ਗਿਆ ਆ, ਆਗਿਆਕਾਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਲੇਖਾ ਵੇਖ ਥਾਉਂ ਥਾਈਂਆ। ਲੇਖਾ ਵੇਖ ਪ੍ਰਭੂ ਪ੍ਰਭ ਠਾਕਰ, ਤੇਰੇ ਹੱਥ ਵੱਡੀ ਵਡਿਆਈਆ। ਕਲਜੁਗ ਦਿਸੇ ਡੂੰਘਾ ਸਾਗਰ, ਭਵ ਪਾਰ ਨਾ ਕੋਇ ਕਰਾਈਆ। ਸਾਚਾ ਬਣੇ ਨਾ ਕੋਈ ਸੌਦਾਗਰ, ਸੌਦਾ ਹੱਟ ਨਾ ਕੋਇ ਵਿਕਾਈਆ। ਨਜ਼ਰ ਨਾ ਆਏ ਕਰਤਾ ਕਾਦਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਨਿਰਮਲ ਕਰਮ ਨਾ ਕਰੇ ਕੋਇ ਉਜਾਗਰ, ਕੂੜੀ ਕਿਰਿਆ ਦਏ ਦੁਹਾਈਆ। ਬਿਨ ਤੇਰੇ ਦੂਜਾ ਬਣੇ ਨਾ ਕੋਇ ਬਹਾਦਰ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੁਧ ਬਿਨ ਦੂਜਾ ਨਜ਼ਰ ਨਾ ਆਏ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਦੋ ਜਹਾਨ ਬੈਠੇ ਤੇਰਾ ਧਿਆਨ ਲਗਾਏ, ਨਿਜ ਨੇਤਰ ਨੈਣ ਉਠਾਈਆ। ਬ੍ਰਹਿਮੰਡ ਖੰਡ ਰਹੇ ਜਸ ਗਾਏ, ਢੋਲਾ ਇਕੋ ਨਾਮ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸੁਣਾਏ, ਧੁਰ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਫੇਰਾ ਪਾਏ, ਕਲ ਕਲਕੀ ਨਾੳਂ ਧਰਾਈਆ। ਸਾਚੇ ਨਗਰ ਡੇਰਾ ਲਾਏ, ਸੰਬਲ ਆਪਣੀ ਰੁੱਤ ਸੁਹਾਈਆ। ਹੱਕ ਨਬੇੜਾ ਦਏ ਕਰਾਏ, ਹਕੀਕਤ ਵੇਖੇ ਥਾਉਂ ਥਾਈਂਆ। ਪੀਰ ਪੈਗ਼ੰਬਰ ਲਏ ਜਗਾਏ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਤ, ਪੁਰਖ ਅਕਾਲ ਅੱਗੇ ਅਰਜ਼ੋਈਆ। ਕਿਰਪਾ ਕਰ ਪੁਰਖ ਅਬਿਨਾਸ਼, ਬੇਪਰਵਾਹ ਦੇ ਢੋਈਆ। ਨੇਤਰ
ਰੋਵੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਕੋਈ ਨਾ ਦੇਵੇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਕਰ ਕਰ ਥੱਕੇ ਪੂਜਾ ਪਾਠ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰੋ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਨਾ ਕੋਈ ਹੋਏ ਸਹਾਈ ਅਨਾਥਾਂ ਨਾਥ, ਦੀਨਨ ਦੀਨ ਗਲੇ ਨਾ ਕੋਇ ਲਗਾਈਆ। ਗ਼ਰੀਬ ਨਿਮਾਣਿਆਂ ਪਤ ਸਕੇ ਨਾ ਕੋਈ ਰਾਖ, ਸਿਰ ਹੱਥ ਨਾ ਕੋਇ ਟਿਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਗਟ ਹੋ ਸਾਖਿਆਤ, ਸਾਹਿਬ ਸੁਲਤਾਨ ਫੇਰਾ ਪਾਈਆ। ਲੱਖ ਚੁਰਾਸੀ ਵੇਖ ਹਾਲਾਤ, ਹਾਲਤ ਸਭ ਦੀ ਦੇ ਬਦਲਾਈਆ । ਧੁਰ ਦਾ ਲੇਖਾ ਲਿਖ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਕੰਮ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸਤ ਦੀਪ ਇਕ ਬਣਾ ਜਮਾਤ, ਇਕੋ ਅੱਖਰ ਦੇ ਪੜ੍ਹਾਈਆ । ਤੇਰਾ ਕਲਮਾ ਪੜ੍ਹੇ ਕਾਇਨਾਤ, ਸੋਹਲਾ ਢੋਲਾ ਇਕੋ ਗਾਈਆ। ਗੁਰ ਅਵਤਾਰ ਸਾਰੇ ਗਏ ਆਖ, ਆਖ਼ਰ ਆਵੇ ਬੇਪਰਵਾਹੀਆ। ਖੇਲ ਕਰੇ ਬਹੁ ਬਿਧ ਭਾਂਤ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਰਖਾਈਆ। ਤੇਰੀ ਓਟ ਰੱਖੀ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਕਲਜੁਗ ਅੰਤਮ ਸਾਚੀ ਟੇਕ, ਬਿਨ ਪੁਰਖ ਅਕਾਲ ਨਜ਼ਰ ਕੋਇ ਨਾ ਆਈਆ। ਕਿਰਪਾ ਨਿਧਾਨ ਆ ਕੇ ਕਰ ਬੁੱਧ ਬਿਬੇਕ, ਸ੍ਰਿਸ਼ਟ ਸਬਾਈ ਦੇ ਸਮਝਾਈਆ। ਕੂੜੇ ਕਰਮ ਲੇਖਾ ਦੇ ਮੇਟ, ਸੱਚਾ ਮਾਰਗ ਇਕ ਦਰਸਾਈਆ। ਆਤਮ ਪਰਮਾਤਮ ਦੱਸ ਹੇਤ, ਬ੍ਰਹਮ ਪਾਰਬ੍ਰਹਮ ਮਿਲਾਈਆ । ਉਜੜਿਆ ਵਸੇ ਸੁੰਞਾ ਖੇਤ, ਪਤ ਡਾਲੀ ਫੁਲ ਮਹਿਕਾਈਆ। ਰੁੱਤ ਮੌਲੇ ਬਸੰਤੀ ਚੇਤ, ਚੇਤਨ ਸੁਰਤੀ ਦੇ ਕਰਾਈਆ। ਨਜ਼ਰੀ ਆਵੇਂ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਨਿਰਵੈਰ ਪੁਰਖ ਧਾਰ ਆਪਣਾ ਭੇਖ, ਕਲਜੁਗ ਭੇਖ ਦੇ ਗਵਾਈਆ। ਨੇਤਰ ਰੋਵੇ ਵਿਸ਼ਨੂੰ ਬੈਠਾ ਬਾਸ਼ਕ ਸ਼ੇਸ਼, ਸੀਸ ਜਗਦੀਸ ਰਿਹਾ ਝੁਕਾਈਆ। ਬ੍ਰਹਮਾ ਕਹੇ ਮੇਰਾ ਕੋਈ ਨਾ ਕਰੇ ਹੇਤ, ਬ੍ਰਹਮ ਵਿਦਿਆ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਭ ਦੀ ਆਸਾ ਮਨਸਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਮੈਂ ਨਿਰਗੁਣ ਹੋ ਕੇ ਆਵਾਂਗਾ। ਨਿਰਵੈਰ ਪੁਰਖ ਅਖਵਾਵਾਂਗਾ। ਲੋਕਮਾਤ ਵੇਸ ਵਟਾਵਾਂਗਾ। ਸਚ ਸਲੋਕ ਇਕ ਦ੍ਰਿੜਾਵਾਂਗਾ। ਓਟ ਇਕੋ ਇਕ ਜਣਾਵਾਂਗਾ। ਲੋਕ ਪਰਲੋਕ ਵੇਖ ਵਖਾਵਾਂਗਾ। ਕਿਲਾ ਬੰਕ ਕੋਟ, ਫੋਲ ਫੋਲਾਵਾਂਗਾ। ਸ਼ਬਦ ਨਗਾਰੇ ਲਾ ਕੇ ਚੋਟ, ਦੋ ਜਹਾਨ ਆਪ ਉਠਾਵਾਂਗਾ। ਲੱਖ ਚੁਰਾਸੀ ਅੰਦਰੋ ਕੱਢ ਕੇ ਖੋਟ, ਸਚ ਸੁੱਚ ਵਸਤ ਵਰਤਾਵਾਂਗਾ। ਕਰ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਮਿਟਾਵਾਂਗਾ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਬਣਾ ਕੇ ਗੋਤ, ਇਸ਼ਟ ਇਕੋ ਇਕ ਵਖਾਵਾਂਗਾ । ਰਸਨਾ ਜਿਹਵਾ ਪੁਰਖ ਅਕਾਲ ਸਭ ਗਾਏ ਰਸਨਾ ਹੋਂਟ, ਸਾਚਾ ਨਾਮ ਇਕ ਦ੍ਰਿੜਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਵਾਂਗਾ। ਸਾਚਾ ਖੇਲ ਆਪ ਰਚਾਵਾਂਗਾ। ਕਲ ਅੰਤਮ ਵੇਸ ਵਟਾਵਾਂਗਾ। ਨਿਹਕਲੰਕ ਨਾਉਂ ਧਰਾਵਾਂਗਾ। ਕਲ ਕਲਕੀ ਫੇਰਾ ਪਾਵਾਂਗਾ। ਧੁਰ ਦੀ ਵੰਨਗੀ ਇਕ ਲਿਆਵਾਂਗਾ। ਸ੍ਰਿਸ਼ਟ ਸਬਾਈ ਮਰਦੀ ਮਰਦੀ ਫੇਰ ਬਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸਾਚੀ ਸਿਖਿਆ ਇਕ ਪ੍ਰਭ ਦ੍ਰਿੜਾਏਗਾ। ਧੁਰ ਦਾ ਲੇਖਾ ਆਪ
ਸਮਝਾਏਗਾ। ਦਹਿ ਦਿਸ਼ਾ ਪਾਏ ਭਿਛਿਆ, ਚਾਰ ਕੁੰਟ ਨਾਮ ਵਰਤਾਏਗਾ। ਆਤਮ ਪਰਮਾਤਮ ਕਦੇ ਨਾ ਜਾਏ ਭਿਟਿਆ, ਛੂਤ ਛਾਤ ਝਗੜਾ ਆਪ ਚੁਕਾਏਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਲਗਾਏਗਾ। ਸਚ ਮਾਰਗ ਇਕ ਲਗਾਵੇਗਾ। ਚਾਰ ਵਰਨ ਗੰਢ ਪਵਾਵੇਗਾ। ਬਰਨ ਅਠਾਰਾਂ ਠੰਡ ਪਾਵੇਗਾ। ਨਾਰ ਦੁਹਾਗਣ ਰੰਡ, ਸੁਰਤ ਸ਼ਬਦ ਮਿਲਾਵੇਗਾ। ਭਰਮਾਂ ਢਾਹ ਕੇ ਦਵੈਤੀ ਕੰਧ, ਘਰ ਇਕੋ ਇਕ ਵਖਾਵੇਗਾ। ਨਿਜ ਆਤਮ ਦੇ ਅਨੰਦ, ਪਰਮਾਨੰਦ ਸਮਾਵੇਗਾ। ਸਾਚਾ ਢੋਲਾ ਗਾਏ ਛੰਦ, ਸੰਸਾ ਰੋਗ ਚੁਕਾਵੇਗਾ। ਬੰਦੀਖ਼ਾਨਾ ਤੋੜ ਕੇ ਬੰਦ, ਬੰਦਗੀ ਇਕੋ ਇਕ ਦਰਸਾਵੇਗਾ। ਕੂੜੀ ਕਿਰਿਆ ਕੱਢ ਕੇ ਗੰਦ, ਸਚ ਸੁਚ ਆਪਣਾ ਨਾਮ ਵਿਚ ਟਿਕਾਵੇਗਾ। ਭੇਵ ਖੁਲ੍ਹਾਏ ਬ੍ਰਹਮ ਹੰ, ਹੰ ਬ੍ਰਹਮ ਆਪਣਾ ਆਪ ਜਣਾਵੇਗਾ। ਸੋ ਸੂਰਾ ਬਣ ਸਰਬੰਗ, ਸੋਹੰ ਸ਼ਬਦ ਇਕ ਪਰਗਟਾਵੇਗਾ । ਗੁਰ ਅਵਤਾਰ ਪੀਰ ਪੈਗ਼ੰਬਰ ਨਾਨਕ ਗੋਬਿੰਦ ਅੰਤਮ ਮੰਗ ਕੇ ਗਏ ਮੰਗ, ਸਭ ਦਾ ਲੇਖਾ ਲੇਖੇ ਵਿਚ ਲਗਾਵੇਗਾ। ਨਿਰਗੁਣ ਨਿਰਵੈਰ ਪੁਰਖ ਅਕਾਲ ਨੂਰ ਇਲਾਹੀ ਚੜ੍ਹੇ ਚੰਦ, ਚੰਦ ਨੂਰ ਇਕ ਚਮਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਆਸਾ ਪੂਰ ਕਰਾਵੇਗਾ। ਸਭ ਦੀ ਆਸਾ ਪੂਰ ਕਰਾਵੇਗਾ। ਕਲਜੁਗ ਲੇਖਾ ਲੇਖ ਮੁਕਾਵੇਗਾ। ਭਰਮ ਭੁਲੇਖਾ ਆਪ ਕਢਾਵੇਗਾ। ਦੇਸ ਪਰਦੇਸਾਂ ਸੋਭਾ ਪਾਵੇਗਾ। ਨਰ ਨਰੇਸ਼ ਭੇਵ ਚੁਕਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੁਰਤ ਖੁਲਾਵੇਗਾ। ਅਕਾਲ ਮੂਰਤ ਨਜ਼ਰੀ ਆਵੇਗਾ। ਨਾਦ ਤੂਰਤ ਇਕ ਸੁਣਾਵੇਗਾ। ਮੂਰਖ ਮੂੜਤ ਆਪ ਸਮਝਾਵੇਗਾ। ਰੰਗ ਗੂੜ੍ਹਤ ਇਕ ਚੜ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਚ ਸਚ ਵਰਤਾਵੇਗਾ। ਸਤਿਜੁਗ ਸਾਚਾ ਪ੍ਰਭੂ ਲਗਾਏਗਾ। ਮਿਹਰਵਾਨ ਮਿਹਰ ਨਜ਼ਰ ਉਠਾਏਗਾ। ਚਾਰ ਵਰਨ ਇਕੋ ਸਰਨ ਰਖਾਏਗਾ। ਨੇਤਰ ਹਰਨ ਫਰਨ ਖੁਲ੍ਹਾਏਗਾ। ਸ੍ਰੀ ਭਗਵਾਨ ਭੇਵ ਚੁਕਾਏਗਾ। ਕਾਇਆ ਮੰਦਰ ਅੰਦਰ ਵੜਨ, ਆਪ ਸਮਝਾਏਗਾ। ਸਾਚੇ ਪੌੜੇ ਚੜ੍ਹਨ, ਗੁਰਮੁਖ ਇਸ਼ਾਰਾ ਇਕ ਰਖਾਏਗਾ। ਸਾਹਿਬ ਸਤਿਗੁਰ ਦਰਸ਼ਨ ਕਰਨ, ਘਰ ਸੁਆਮੀ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਵਰਤਾਏਗਾ। ਸਾਚਾ ਖੇਲ ਹਰਿ ਜੂ ਵਰਤਾਵੇਗਾ। ਸੋ ਪੁਰਖ ਨਿਰੰਜਣ ਹੁਕਮ ਚਲਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ। ਏਕੰਕਾਰ ਤਾਲ ਵਜਾਵੇਗਾ। ਆਦਿ ਨਿਰੰਜਣ ਜੋਤ ਰੁਸ਼ਨਾਵੇਗਾ। ਸ੍ਰੀ ਭਗਵਾਨ ਸਰਬ ਸਮਝਾਵੇਗਾ। ਅਬਿਨਾਸ਼ੀ ਕਰਤਾ ਬੋਲ ਅਲਾਵੇਗਾ। ਪਾਰਬ੍ਰਹਮ ਬ੍ਰਹਮ ਪੜਦਾ ਆਪ ਚੁਕਾਵੇਗਾ। ਨਿਹਕਰਮੀ ਕਰਮ ਕਾਂਡ ਪੰਧ ਮੁਕਾਵੇਗਾ। ਸਾਚੀ ਸਰਨੀ ਸਰਨਗਤ ਇਕ ਦਰਸਾਵੇਗਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਰੇ ਕਰਨੀ, ਕਰਤਾ ਪੁਰਖ ਕਾਰ ਕਮਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਸਤਿਜੁਗ ਧਾਰਾ ਆਪ ਬਦਲਾਵੇਗਾ। ਪੰਜ ਸਾਲ ਨਾਤਾ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਲਾਈਆ। ਹੱਡ ਮਾਸ ਨਾੜੀ ਤਪੇ ਰਤ, ਅਗਨੀ ਅੱਗ ਨਾ ਕੋਇ ਬੁਝਾਈਆ। ਪੂਰਬ ਜਨਮਾਂ ਲੱਗੀ ਸੱਟ, ਦੁੱਖੀਆਂ ਦਰਦ ਨਾ ਕੋਇ ਵੰਡਾਈਆ। ਕੋਇ ਤਬੀਬ ਕੋਇ ਹਕੀਮ ਕੋਇ ਨਾ ਸਕੇ ਰੱਖ, ਨਾੜ ਬਹੱਤਰ ਭੇਵ ਕਿਸੇ ਨਾ ਆਈਆ। ਜਿਸ ਮਨ ਮਤ ਬੁਧ ਆਤਮ ਅੰਦਰ ਦਿਤੀ ਰੱਖ, ਸੋ ਪਰਮਾਤਮ ਵੇਖ ਵਖਾਈਆ। ਪੂਰਬ ਲੇਖਾ ਜੇ ਉਸ ਦਾ ਦੇਈਏ ਦੱਸ, ਜਗਤ ਸ਼ਰਮ ਹਯਾ ਸੰਗ ਵਿਚ ਰਹਿਣ
ਨਾ ਦੇਵੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਨਰਾਇਣ ਨਰ, ਲਹਿਣਾ ਦੇਣਾ ਸਭ ਦਾ ਰਿਹਾ ਭੁਗਤਾਈਆ । ਪੂਰਬ ਜਨਮ ਲਹਿਣਾ ਦੇਣਾ ਜਰਮਾਂ, ਜਨਮ ਅਜਨਮ ਵਿਚ ਭਵਾਈਆ। ਪੰਜ ਤਤ ਭੁਗਤੇ ਕਾਇਆ ਕਰਮਾਂ, ਬਿਨ ਸਤਿਗੁਰ ਸਕੇ ਨਾ ਕੋਇ ਬਚਾਈਆ। ਜੋ ਜਨ ਮਾਂਗੇ ਸਾਚੀ ਸਰਨਾ, ਤਿਸ ਦੇਵੇ ਮਾਣ ਵਡਿਆਈਆ। ਜਨਮ ਨਾਲੋ ਪਹਿਲੋ ਦੇਵੇ ਮਰਨਾ, ਮਰ ਕੇ ਜਨਮ ਦਏ ਸਮਝਾਈਆ। ਆਪਣਾ ਲੇਖ ਕਿਸੇ ਨਾ ਪੜ੍ਹਨਾ, ਦੋਸ਼ ਦੂਜਿਆਂ ਉਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਰਿਹਾ ਜਣਾਈਆ। ਧੁਰ ਦਾ ਲੇਖਾ ਹੱਥ ਕਰਤਾਰ, ਮੇਟਣਹਾਰ ਨਜ਼ਰ ਕੋਈ ਨਾ ਆਈਆ। ਤੀਜੇ ਜਾਮੇ ਦੀ ਸਜ਼ਾ ਮਿਲੇ ਵਿਚ ਸੰਸਾਰ, ਪਰਾਣੀ ਕਿਉਂ ਰੋਵੇਂ ਮਾਰੇਂ ਧਾਹੀਂਆ। ਅੰਦਰ ਵੜ ਕੇ ਵੇਖ ਕਰ ਵਿਚਾਰ, ਵਿਭਚਾਰ ਪਿਛਲਾ ਨਜ਼ਰ ਨਜ਼ਰ ਵਿਚ ਆਈਆ। ਜਿਸ ਗੁਰੂ ਘਰ ਖਾ ਕੇ ਕਸਮ ਕਿਹਾ ਨੌ ਵਾਰ, ਨੌ ਦਰ ਦਿਤਾ ਮਾਣ ਤਜਾਈਆ। ਜੇ ਤੇਰੇ ਦਰ ਤੋ ਜਾਵਾਂ ਹਾਰ, ਮੈਨੂੰ ਦੇਣੀ ਮਾਤ ਸਜਾਈਆ। ਸਾਚਾ ਸੰਤ ਬੋਲੇ ਇਕ ਜ਼ਬਾਨ, ਉਚੀ ਕੂਕ ਕੂਕ ਸੁਣਾਈਆ। ਗੁਰੂਦੁਆਰ ਬਣਨਾ ਨਾ ਕਦੇ ਸ਼ੈਤਾਨ, ਠੱਗੀ ਚੋਰੀ ਸਤਿਗੁਰ ਕਦੇ ਨਾ ਭਾਈਆ । ਅੰਦਰ ਵੜ ਨਾ ਕਰਨਾ ਹਰਾਮ, ਨੀਤ ਅਨੀਤ ਨਾ ਕੋਇ ਬਦਲਾਈਆ। ਸੰਤ ਕਰਮ ਸਿੰਘ ਦਾ ਲੱਗਾ ਬਾਣ, ਸੋ ਬਾਣ ਲੱਗਾ ਬਿਰਥਾ ਕਦੇ ਨਾ ਜਾਈਆ। ਜੇ ਰਸਨਾ ਜਿਹਵਾ ਜਪੋ ਸਾਢੇ ਤਿੰਨ ਮਹੀਨੇ ਇਕ ਭਗਵਾਨ, ਦੋਏ ਜੋੜ ਘਰ ਸਾਚੇ ਵਾਸਤਾ ਪਾਈਆ। ਕਿਰਪਾ ਕਰੇ ਪ੍ਰਭ ਫੇਰ ਆਣ, ਦੁੱਖੀਆਂ ਦੁੱਖ ਦਏ ਗਵਾਈਆ। ਕਾਇਆ ਗਠੜੀ ਫੇਰ ਦਏ ਉਠਾਲ, ਸੁਰਤੀ ਸੁਰਤ ਨਾਲ ਜਗਾਈਆ। ਜਗਤ ਦਾਰੂ ਕਿਸੇ ਨਾ ਮਿਲੇ ਸ਼ਾਹ ਕੰਗਾਲ, ਬਿਨ ਸਤਿਗੁਰ ਸਾਚਾ ਖ਼ੈਰ ਝੋਲੀ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਲੇਖਾ ਲਹਿਣਾ ਦੇਣਾ ਪੂਰ ਕਰਾਈਆ। ਚਰਨ ਕਵਲ ਮਿਲੇ ਸਰਨਾਈ, ਸਤਿਗੁਰ ਪੂਰਾ ਦਇਆ ਕਮਾਇੰਦਾ। ਚਰਨ ਕਵਲ ਮਿਲੇ ਵਡਿਆਈ, ਹਰਿ ਦਾਤਾ ਵੇਖ ਵਖਾਇੰਦਾ। ਚਰਨ ਕਵਲ ਵੱਜੇ ਵਧਾਈ, ਆਤਮ ਪਰਮਾਤਮ ਰਾਗ ਸੁਣਾਇੰਦਾ। ਚਰਨ ਕਵਲ ਹੋਏ ਕੁੜਮਾਈ, ਭਗਤ ਭਗਵਾਨ ਮੇਲ ਮਿਲਾਇੰਦਾ। ਚਰਨ ਕਵਲ ਗੁਰਮੁਖ ਮਿਲੇ ਚਾਈਂ ਚਾਈਂ, ਚਾੳ ਘਨੇਰਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਚਰਨ ਪਤਿਪਰਮੇਸ਼ਵਰ ਸਰਬ ਸਮਝਾਇੰਦਾ। ਚਰਨ ਕਵਲ ਨਾਤਾ ਅਗੰਮ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਚਰਨ ਹੱਡ ਮਾਸ ਨਾੜੀ ਨਾ ਕੋਇ ਚੰਮ, ਤਤ ਰੂਪ ਨਾ ਕੋਇ ਵਟਾਈਆ। ਸੋ ਚਰਨ ਦੋ ਜਹਾਨਾਂ ਬੇੜਾ ਦੇਵਣ ਬੰਨ੍ਹ, ਫੜ ਕੇ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਠਾਂਡੀ ਸੀਤੀ ਤ੍ਰੈਗੁਣ ਅਤੀਤੀ ਹਰਿ ਬਖ਼ਸ਼ੇ ਇਕ ਸਰਨਾਈਆ। ਸਤਿਗੁਰ ਚਰਨ ਠਾਂਡਾ ਦਰਬਾਰ, ਘਰ ਇਕੋ ਨਜ਼ਰੀ ਆਇੰਦਾ। ਗੁਰਸਿਖ ਵਿਰਲਾ ਕਰੇ ਪਿਆਰ, ਜਿਸ ਆਪਣੀ ਬੂਝ ਬੁਝਾਇੰਦਾ। ਗੁਰਮੁਖ ਸੱਚਾ ਕਰੇ ਦੀਦਾਰ, ਨਿਜ ਨੇਤਰ ਲੋਚਣ ਖੁਲ੍ਹਾਇੰਦਾ। ਸਾਚਾ ਸੰਤ ਪਾਵੇ ਸਾਰ, ਜਿਸ ਭਾਂਡਾ ਭਰਮ ਭੌ ਭੰਨਾਇੰਦਾ। ਸਾਚਾ ਭਗਤ ਵੇਖੇ ਆ ਕੇ ਧੁਰ ਦਰਬਾਰ, ਜਿਸ ਮੰਦਰ ਅੰਦਰ ਸਤਿਗੁਰ ਆਪਣੇ ਚਰਨ ਰਖਾਇੰਦਾ। ਸੋ ਮਹੱਲਾ ਅਪਰ ਅਪਾਰ, ਸੂਰਜ ਚੰਦ ਨਜ਼ਰ ਕੋਇ ਨਾ ਆਇੰਦਾ। ਛੱਪਰ ਛੰਨ ਨਾ ਕੋਇ ਦੀਵਾਰ, ਨਾ ਕੋਈ ਬਾਢੀ
ਬਣਤ ਬਣਾਇੰਦਾ। ਕਰ ਕਿਰਪਾ ਹਰਿ ਕਰਤਾਰ, ਪ੍ਰੇਮ ਪ੍ਰੀਤੀ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਚਰਨ ਕਵਲ ਵਡਿਆਈ ਦੇਵੇ ਉਪਰ ਧਵਲ, ਮਾਣਸ ਮਾਨੁਖ ਮਾਨੁਸ਼ ਆਪਣੇ ਲੇਖੇ ਲਾਇੰਦਾ। ਸਤਿਗੁਰ ਚਰਨ ਬੁਝਾਏ ਅੱਗ, ਅਗਨੀ ਤਤ ਨਾ ਕੋਇ ਜਲਾਈਆ। ਸਤਿਗੁਰ ਚਰਨ ਹੰਸ ਬਣਾਏ ਕੱਗ, ਕਾਗ ਹੰਸ ਰੂਪ ਵਟਾਈਆ। ਸਤਿਗੁਰ ਚਰਨ ਨਜ਼ਰੀ ਆਇਣ ਉਪਰ ਸ਼ਾਹ ਰਗ, ਨੌ ਦੁਆਰੇ ਸਾਰ ਕੋਇ ਨਾ ਪਾਈਆ। ਸਤਿਗੁਰ ਚਰਨ ਦੋ ਜਹਾਨਾਂ ਸੱਚਾ ਹੱਜ, ਕਾਇਆ ਕਾਅਬਾ ਇਕ ਸੁਹਾਈਆ। ਸਤਿਗੁਰ ਚਰਨ ਸਾਚੇ ਮੰਦਰ ਲੈਣ ਸੱਦ, ਸੱਦਾ ਇਕੋ ਨਾਮ ਸੁਣਾਈਆ। ਸਤਿਗੁਰ ਚਰਨ ਆਵਣ ਜਾਵਣ ਮੁਕਾਵਣ ਹੱਦ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਚਰਨੋਦਕ ਜਿਸ ਜਨ ਅੰਮ੍ਰਿਤ ਜਾਮ ਮੁਖ ਚੁਆਈਆ।
੧੪ ਅੱਸੂ ੨੦੨੦ ਬਿਕਰਮੀ ਭਾਗ ਸਿੰਘ ਨਾਜ਼ਰ ਸਿੰਘ ਜਾਗੀਰ ਸਿੰਘ ਦੇ ਗ੍ਰਹਿ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ
ਧੁਰ ਦੀ ਧਾਰ ਜੋਤ ਨਿਰੰਕਾਰੀ, ਸ਼ਬਦ ਸੰਦੇਸਾ ਨਾਮ ਸੁਣਾਈਆ। ਸਚਖੰਡ ਦੁਆਰ ਬੈਠਾ ਏਕੰਕਾਰੀ, ਇਕ ਇਕੱਲਾ ਹੁਕਮ ਵਰਤਾਈਆ। ਸ਼ਾਹੋ ਭੂਪ ਹਰਿ ਵਡ ਬਲਕਾਰੀ, ਸ਼ਾਹ ਪਾਤਸ਼ਾਹ ਆਪ ਅਖਵਾਈਆ । ਠਾਂਡਾ ਖੋਲ੍ਹ ਸੱਚ ਦਰਬਾਰੀ, ਦਰਗਹਿ ਸਾਚੀ ਸੋਭਾ ਪਾਈਆ । ਦੀਪ ਜਗੇ ਅਗੰਮ ਅਪਾਰੀ, ਨੂਰ ਨੁਰਾਨਾ ਡਗਮਗਾਈਆ। ਜੁਗ ਚੌਕੜੀ ਖੇਲ ਕਰੇ ਨਿਆਰੀ, ਹਰਿ ਕਰਤਾ ਕਰਨੀ ਆਪ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਉਤਾਰੀ, ਕਲਜੁਗ ਅੰਤਮ ਵੇਖ ਵਖਾਈਆ । ਦੋ ਜਹਾਨਾਂ ਪਾਵੇ ਸਾਰੀ, ਪਰਦਾ ਉਹਲਾ ਆਪ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰੀ, ਧੁਰ ਸੰਦੇਸਾ ਇਕ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇ ਨਾਲ ਹੋਸ਼ਿਆਰੀ, ਸ੍ਰੀ ਭਗਵਾਨ ਦਏ ਜਣਾਈਆ। ਤ੍ਰੈਗੁਣ ਮਾਇਆ ਉਠ ਸਵਾਣੀ ਵਿਭਚਾਰਨ ਨਾਰੀ, ਨਰ ਨਰਾਇਣ ਰਿਹਾ ਜਗਾਈਆ। ਪੰਜ ਤਤ ਨੇਤਰ ਖੋਲ੍ਹ ਲਾਓ ਤਾੜੀ, ਸਚ ਧਿਆਨ ਇਕ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਆਓ ਵਾਰੀ ਵਾਰੀ, ਦੂਰ ਦੁਰਾਡਾ ਪੰਧ ਮੁਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰੋ ਪੁਕਾਰੀ, ਉਚੀ ਕੂਕ ਕੂਕ ਸੁਣਾਈਆ। ਅੰਜੀਲ ਕੁਰਾਨ ਦੱਸੋ ਆਪਣੀ ਯਾਰੀ, ਚਾਰ ਯਾਰੀ ਨਾਲ ਮਿਲਾਈਆ। ਖਾਣੀ ਬਾਣੀ ਵੇਖੋ ਆਪਣੀ ਪੂਜ ਪੁਜਾਰੀ, ਪੂੰਜੀ ਸਭ ਦੀ ਵੇਖ ਵਖਾਈਆ। ਕਾਤਬ ਚਲ ਕੇ ਆਓ ਲਿਖਾਰੀ, ਕੁਤਬ ਸਾਹਿਬ ਸਤਿਗੁਰ ਰਿਹਾ ਵਖਾਈਆ। ਲੱਖ ਚੁਰਾਸੀ ਨੈਣ ਖੋਲ੍ਹੋ ਅੱਖ ਅਪਾਰੀ, ਪੁਰਖ ਅਕਾਲ ਰਿਹਾ ਖੁਲ੍ਹਾਈਆ । ਨੌ ਖੰਡ ਪ੍ਰਿਥਮੀ ਸਤ ਦੀਪ ਆਪਣਾ ਆਪ ਰਹੀ ਹਾਰੀ, ਹਾਰ ਜਿਤ ਕੋਈ ਸਮਝ ਸਕੇ ਨਾ ਰਾਈਆ। ਲੱਖ ਚੁਰਾਸੀ ਜੀਵ ਜੰਤ ਹੋਏ ਖ਼ਵਾਰੀ, ਧੀਰਜ ਧੀਰ ਨਾ ਕੋਇ ਧਰਾਈਆ। ਕੂੜੀ ਰਸ ਸਭ ਨੂੰ ਲੱਗੇ ਪਿਆਰੀ, ਸੱਚਾ ਨਾਮ ਨਾ ਕੋਇ ਧਿਆਈਆ। ਵੇਖਣਹਾਰਾ ਪਾਰਬ੍ਰਹਮ ਪਤਿਪਰਮੇਸ਼ਵਰ ਸੱਚਖੰਡ ਬੈਠਾ ਸਰਦਾਰੀ, ਨਿਰਵੈਰ ਪੁਰਖ ਬੇਪਰਵਾਹੀਆ। ਕਰੇ ਖੇਲ ਅਕਲ ਕਲਧਾਰੀ, ਕਲ ਆਪਣੀ ਆਪ ਪਰਗਟਾਈਆ। ਸੰਦੇਸ਼ਾ ਦੇਵੇ ਵਡ ਸੰਸਾਰੀ, ਸੰਸਾਰ ਸਾਗਰ ਦਏ ਸਮਝਾਈਆ। ਲੇਖਾ ਸਭ ਦਾ ਚੁੱਕੇ ਆਪਣੀ ਵਾਰੀ, ਬਚਿਆ ਕੋਇ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਸੱਚਾ ਨਾਮ ਸੁਣਾਏ ਇਕ ਜੈਕਾਰੀ, ਜੈ ਜੈਕਾਰ ਕਰੇ ਲੋਕਾਈਆ। ਕਰੇ ਪਰਕਾਸ਼ ਬਹੱਤਰ
ਨਾੜੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੇਖਾ ਜਾਣੇ ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਸਚ ਪ੍ਰੀਤੀ ਵੇਖੇ ਥਾਉਂ ਥਾਈਂਆ। ਨਿਰਵੈਰ ਹੋ ਕੇ ਬਣਿਆ ਮਾਤ ਵਪਾਰੀ, ਵਣਜ ਇਕੋ ਇਕ ਸਮਝਾਈਆ। ਖੋਲ੍ਹੇ ਹੱਟ ਵਡ ਭੰਡਾਰੀ, ਨਾਮ ਭੰਡਾਰ ਵਿਚ ਰਖਾਈਆ। ਹੋਕਾ ਦੇਵੇ ਚਾਰ ਕੁੰਟ ਦਹਿ ਦਿਸ਼ਾ ਰਸਨਾ ਬੋਲੇ ਆਪਣੀ ਧਾਰੀ, ਧਾਰ ਧਾਰ ਵਿਚੋ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਵੇਖ ਵਖਾਈਆ। ਸਭ ਦਾ ਲੇਖਾ ਵੇਖਣ ਆਏ, ਪਾਰਬ੍ਰਹਮ ਵੱਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਹਾਲ ਸੁਣਾਏ, ਹਾਲਤ ਸਭ ਦੀ ਵੇਖੇ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਦੁਹਾਏ, ਉਚੀ ਕੂਕ ਕੂਕ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਨੇਤਰ ਨੈਣਾਂ ਨੀਰ ਵਹਾਏ, ਧੀਰਜ ਧੀਰ ਨਾ ਕੋਇ ਰਖਾਈਆ। ਚਾਰੇ ਖਾਣੀ ਵਾਸਤਾ ਪਾਏ, ਦੋਏ ਜੋੜ ਸੀਸ ਝੁਕਾਈਆ। ਚਾਰੇ ਬਾਣੀ ਕਹੇ ਮੇਰੇ ਬੇਪਰਵਾਹੇ, ਤੁਧ ਬਿਨ ਮੇਰੀ ਸਾਰ ਕੋਇ ਨਾ ਪਾਈਆ। ਚਾਰੋ ਕੁੰਟ ਅੰਧੇਰਾ ਛਾਏ, ਸਾਚਾ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਮੈਨੂੰ ਸਾਰੇ ਰਹੇ ਗਾਏ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਢੋਲਕ ਛੈਣੇ ਰਹੇ ਵਜਾਏ, ਅਨਹਦ ਨਾਦੀ ਰਾਗ ਨਾ ਕੋਇ ਸੁਣਾਈਆ। ਕਾਇਆ ਗੋਲਕ ਰਹੇ ਭਰਾਏ, ਮਾਇਆ ਮਮਤਾ ਨਾਲ ਮਿਲਾਈਆ। ਤੇਰਾ ਨਾਮ ਅਮੋਲਕ ਸਾਚੀ ਵਸਤ ਦਸਤ ਹੱਥ ਨਾ ਕੋਇ ਫੜਾਏ, ਖ਼ਾਲੀ ਹੱਥ ਵੇਖੀ ਸਰਬ ਲੋਕਾਈਆ। ਮਹਿੰਮਾ ਤੇਰੀ ਅਕੱਥ ਪੁਰਖ ਸਮਰਥ ਸਚ ਭਗਵਾਨ ਨਾ ਕੋਇ ਦ੍ਰਿੜਾਏ, ਭਗਵਨ ਰੂਪ ਨਾ ਕੋਇ ਵਖਾਈਆ। ਨੌ ਖੰਡ ਪ੍ਰਿਥਮੀ ਦਏ ਦੁਹਾਏ, ਸੱਤ ਦੀਪ ਰਹੇ ਕੁਰਲਾਈਆ। ਚੌਦਾਂ ਲੋਕ ਕੋਈ ਨਾ ਪਕੜੇ ਬਾਹੇਂ, ਬੌਹੜੀ ਬੌਹੜੀ ਰਹੇ ਸੁਣਾਈਆ। ਚੌਦਾਂ ਤਬਕ ਨਾ ਕੋਇ ਸਹਾਏ, ਦਸਤਗੀਰ ਨਜ਼ਰ ਕੋਇ ਨਾ ਆਈਆ। ਅੰਤਮ ਲੇਖਾ ਸਕੇ ਨਾ ਕੋਇ ਮੁਕਾਏ, ਸਿਰ ਹੱਥ ਨਾ ਕੋਇ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਗਾਏ, ਗਾ ਗਾ ਆਪਣਾ ਸ਼ੁਕਰ ਮਨਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਪੁਰਖ ਅਕਾਲ ਦੀਨ ਦਿਆਲ ਨਿਹਕਲੰਕ ਇਕੋ ਪ੍ਰਭ ਆਏ, ਦੂਜਾ ਸੰਗ ਨਾ ਕੋਇ ਰਖਾਈਆ। ਨਾਮ ਨਿਧਾਨਾ ਦੋ ਜਹਾਨਾਂ ਸ਼ਬਦ ਅਗੰਮੀ ਡੰਕ ਵਜਾਏ, ਸੋਈ ਸ੍ਰਿਸ਼ਟ ਲਏ ਉਠਾਈਆ। ਧਰਮ ਦੁਆਰਾ ਏਕੰਕਾਰਾ ਇਕੋ ਬੰਕ ਸੁਹਾਏ, ਜਿਸ ਮੰਦਰ ਅੰਦਰ ਆਪਣਾ ਆਸਣ ਲਾਈਆ । ਰਾਓ ਰੰਕ ਦਏ ਹਿਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਆਪਣਾ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਵਿਸ਼ਨੂੰ ਸੱਦੇ ਇਕ ਦਰਬਾਰ, ਪੜਦਾ ਉਹਲਾ ਪਰੇ ਹਟਾਈਆ। ਆ ਦੱਸ ਮੇਰੇ ਸੱਚੇ ਯਾਰ, ਸਚ ਕਹਾਣੀ ਦੇ ਸੁਣਾਈਆ। ਤੇਰੇ ਹੱਥ ਦਿਤਾ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਤਮ ਵੇਖ ਗ਼ਰੀਬ ਨਿਮਾਣੇ ਰੋਵਣ ਜ਼ਾਰੋ ਜ਼ਾਰ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਉਚੀ ਕੂਕਣ ਸਾਰੇ ਕਰਨ ਪੁਕਾਰ, ਪ੍ਰਭ ਸਾਚੇ ਹੋ ਸਹਾਈਆ। ਮੇਰਾ ਖੇਲ ਸਦਾ ਨਿਰਗੁਣ ਧਾਰ, ਸਰਗੁਣ ਦੇਵਣਹਾਰ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੈ ਅਵਤਾਰ, ਨਿਰਗੁਣ ਸਰਗੁਣ ਸਾਚੀ ਬੂਝ ਬੁਝਾਈਆ। ਕਾਗਦ ਕਲਮ ਸ਼ਾਹੀ ਬਣ ਲਿਖਾਰ, ਕਾਤਬ ਇਕੋ ਲੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਘਰ, ਧੁਰ ਦਾ ਹੁਕਮ ਸੁਣਾਈਆ। ਵਿਸ਼ਨੂੰ ਕਹੇ ਮੇਰੇ ਭਗਵਾਨ, ਪ੍ਰਭ ਤੇਰੀ ਵਡ ਵਡਿਆਈਆ। ਤੂੰ ਦਾਤੇ ਦਿਤਾ ਸੱਚਾ ਦਾਨ, ਹਉਂ ਸੇਵਕ ਰੂਪ ਅਖਵਾਈਆ । ਮੈਂ ਲੱਖ ਚੁਰਾਸੀ ਕਰਾਂ ਪਹਿਚਾਣ,
ਵੇਖਾਂ ਥਾਉਂ ਥਾਈਂਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰਸਨਾ ਜਿਹਵਾ ਤੈਨੂੰ ਗਾਣ, ਤਿਨ੍ਹਾਂ ਲੇਖਾ ਦੇਵਾਂ ਥਾਉਂ ਥਾਈਂਆ । ਪੂਰਬ ਜਨਮ ਦਾ ਲਹਿਣਾ ਝੋਲੀ ਪਾਵਾਂ ਆਣ, ਸਚ ਭੰਡਾਰਾ ਇਕ ਵਖਾਈਆ। ਤਿਨ੍ਹਾਂ ਸਿਦਕ ਸਬੂਰੀ ਦੇਵਾਂ ਸਚ ਈਮਾਨ, ਮਨ ਡੋਲੇ ਨਾ ਅਡੁਲ ਦਿਆਂ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਬ੍ਰਹਮੇ ਆ ਜਾ ਲੰਘ ਕੇ ਅੰਦਰ ਖੇੜੇ, ਹਰਿ ਖਿੜਕੀ ਆਪ ਖੁਲ੍ਹਾਈਆ। ਚਾਰੋ ਕੁੰਟ ਸ੍ਰਿਸ਼ਟ ਸਬਾਈ ਵੇਖ ਤੇਰਾ ਬ੍ਰਹਮ ਲੱਗੇ ਕੋਈ ਨਾ ਨੇੜੇ, ਦੂਰ ਦੁਰਾਡਾ ਬੈਠਾ ਪੱਲੂ ਛੁਡਾਈਆ। ਘਰ ਘਰ ਮਨ ਵਾਸਨਾ ਕੂੜੀ ਕਿਰਿਆ ਪਾਏ ਝੇੜੇ, ਝਗੜਾ ਸਕੇ ਨਾ ਕੋਇ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਅੰਦਰ ਲਾਏ ਡੇਰੇ, ਬਾਹਰ ਸਕੇ ਨਾ ਕੋਇ ਕਢਾਈਆ । ਮੈਂ ਵੇਂਹਦਾ ਰਿਹਾ ਕਰ ਕੇ ਵੱਡੇ ਜੇਰੇ, ਸਚਖੰਡ ਬਹਿ ਕੇ ਧਿਆਨ ਲਗਾਈਆ। ਕਵਣ ਕਰੇ ਹੱਕ ਨਿਬੇੜੇ, ਸਚ ਹਕੀਕਤ ਦਏ ਸਮਝਾਈਆ। ਮੇਰੇ ਨਾਲੋ ਵਿਛੜੇ ਤੇਰੇ, ਤੇਰੇ ਤੇਰੇ ਨਾਲ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਬੇਪਰਵਾਹੀਆ। ਬ੍ਰਹਮਾ ਨੇਤਰ ਰੋ ਕਰੇ ਅਰਦਾਸ, ਦੋਏ ਜੋੜ ਵਾਸਤਾ ਪਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮੇਰੇ ਸ਼ਾਬਾਸ, ਬੇਪਰਵਾਹ ਤੇਰੀ ਸਰਨਾਈਆ। ਮੈਂ ਲੱਖ ਚੁਰਾਸੀ ਘਟ ਘਟ ਅੰਦਰ ਆਤਮ ਜੋਤ ਦਿਤਾ ਪਰਕਾਸ਼, ਜੋਤ ਨਿਰੰਜਣ ਡਗਮਗਾਈਆ। ਪਵਣ ਸੁਆਮੀ ਨਾਲ ਚਲਾਇਆ ਸਵਾਸ, ਸਾਹ ਸਾਹ ਇਕੋ ਹੁਕਮ ਸੁਣਾਈਆ। ਪਰਮ ਪੁਰਖ ਦੇ ਸਾਰੇ ਰਹੋ ਦਾਸ, ਮਾਤ ਗਰਭ ਸਿਖਿਆ ਇਕ ਸਮਝਾਈਆ। ਜਿਸ ਦੇ ਵਿਚੋ ਉਪਜੀ ਤੁਹਾਡੀ ਸ਼ਾਖ਼, ਸੋ ਸ਼ਹਿਨਸ਼ਾਹ ਭੁੱਲ ਕਦੇ ਨਾ ਜਾਈਆ। ਅਗਨੀ ਹਵਨ ਕੁੰਡ ਅੰਦਰ ਮਾਤ ਗਰਭ ਸਾਰੇ ਆਏ ਆਖ, ਬਿਨ ਰਸਨਾ ਜਿਹਵਾ ਕੂਕ ਸੁਣਾਈਆ। ਪਾਰਬ੍ਰਹਮ ਦੇ ਵਸੀਏ ਸਦਾ ਸਾਥ, ਵਿਛੜ ਕਦੇ ਨਾ ਜਾਈਆ । ਬਾਹਰ ਆ ਕੇ ਭੁੱਲੀ ਤੇਰੀ ਗਾਥ, ਪ੍ਰਭੂ ਮੈਂ ਕੀ ਜਾਣਾਂ ਤੇਰੀ ਵਡਿਆਈਆ। ਤ੍ਰੈਗੁਣ ਮਾਇਆ ਤੇਰੀ ਪਾਏ ਰਾਸ, ਆਪ ਆਪਣਾ ਰੂਪ ਵਖਾਈਆ । ਪੰਜ ਤਤ ਜਿਸ ਦੀ ਰੱਖਦੇ ਆਸ, ਸੋ ਆਸਾ ਆਸਾ ਨਾਲ ਮਿਲਾਈਆ । ਰਲ ਕੇ ਕੂੜੀ ਕਿਰਿਆ ਕਰਦੇ ਭੋਗ ਬਲਾਸ, ਆਤਮ ਸੇਜ ਨਾ ਕੋਇ ਹੰਢਾਈਆ। ਸਾਚੇ ਮੰਦਰ ਕਿਸੇ ਨਾ ਦਿਸੇ ਪਰਕਾਸ਼, ਏਕਾ ਨੂਰ ਜੋਤ ਕਰੇ ਨਾ ਕੋਇ ਰੁਸ਼ਨਾਈਆ । ਕਲਜੁਗ ਅੰਤਮ ਸਦੀ ਵੀਹਵੀਂ ਮੈਂ ਵੀ ਹੋਇਆ ਨਿਰਾਸ, ਨਿਰਾਸਾ ਹੋ ਕੇ ਤੇਰੇ ਅੱਗੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਮਿਲੇ ਤੇਰੀ ਵਡਿਆਈਆ। ਸ਼ੰਕਰ ਅੰਦਰ ਆਉਣਾ ਲੰਘ, ਭੋਲੇ ਨਾਥ ਪ੍ਰਭੂ ਜਣਾਈਆ। ਜਟਾ ਜੂਟ ਤੇਰਾ ਵੱਜੇ ਨਾ ਕੋਇ ਮਰਦੰਗ, ਵਡ ਅਵਧੂਤ ਤੇਰਾ ਨਾਦ ਨਾ ਕੋਇ ਸੁਣਾਈਆ। ਕਵਣ ਦੁਆਰੇ ਤ੍ਰਿਸੂਲ ਦਿਤੀ ਟੰਗ, ਤ੍ਰੈਗੁਣ ਪੰਧ ਸਕੇ ਨਾ ਕੋਇ ਮੁਕਾਈਆ। ਢੋਲਾ ਕੋਈ ਨਾ ਗਾਏ ਸੱਚਾ ਛੰਦ, ਸਾਚਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਜਣਾਈਆ। ਭੋਲਾ ਨਾਥ ਤਨ ਭਬੂਤ, ਖ਼ਾਕੀ ਖ਼ਾਕ ਰਮਾਈਆ। ਪਾਰਬ੍ਰਹਮ ਮੈਂ ਵੇਖਾਂ ਚਾਰੇ ਕੂਟ, ਦਹਿ ਦਿਸ਼ਾ ਨੈਣ ਉਠਾਈਆ। ਸ੍ਰਿਸ਼ਟ ਸਬਾਈ ਜੂਠ ਝੂਠ, ਤੇਰਾ ਮੇਰਾ ਭੈ ਨਾ ਕੋਇ ਰਖਾਈਆ। ਸਚ ਦਿਸੇ ਨਾ ਕੋਇ ਕਲਬੂਤ, ਕਲਮਾ ਨਬੀ ਨਾ ਕੋਇ ਅਲਾਈਆ। ਨਜ਼ਰ ਨਾ ਆਏ ਹੱਕ ਮਹਿਬੂਬ, ਮੁਹੱਬਤ ਕਰੇ ਨਾ ਕੋਇ ਬੇਪਰਵਾਹੀਆ । ਮਿਲੇ ਮਾਣ ਨਾ ਕਿਸੇ ਅਰੂਜ, ਮਹਿਫ਼ੂਜ਼ ਵੇਖ ਕੋਇ ਨਾ ਪਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬਿਨ ਤੇਰੀ ਕਿਰਪਾ ਮੇਰੀ ਤ੍ਰਿਸੂਲ ਕੰਮ ਕਿਸੇ ਨਾ ਆਈਆ। ਮੇਰੀ ਤ੍ਰਿਸੂਲ ਦਾ ਕੋਈ ਨਾ ਡਰ, ਕਲਜੁਗ ਅੰਤਮ ਬਲ ਵਧਾਈਆ। ਘਰ ਘਰ ਅੰਦਰ ਗਿਆ ਵੜ, ਆਪਣਾ ਰਾਹ ਵਖਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਬਣਾਏ ਗੜ੍ਹ, ਪੰਜ ਤਤ ਕਾਇਆ ਡੇਰਾ ਬੈਠਾ ਲਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਇਕੋ ਰਾਗ ਰਿਹਾ ਪੜ੍ਹ, ਤੇਰਾ ਨਾਉਂ ਸਕੇ ਨਾ ਕੋਇ ਧਿਆਈਆ । ਅਬਿਨਾਸ਼ੀ ਕਰਤੇ ਤੇਰੇ ਕੋਲੋ ਲੈ ਕੇ ਵਰ, ਤੇਰਾ ਹੁਕਮ ਸੀਸ ਟਿਕਾਈਆ। ਖੇਲੇ ਖੇਲ ਵਿਚ ਨਾਰੀ ਨਰ, ਬਚਿਆ ਕੋਈ ਰਹਿਣ ਨਾ ਪਾਈਆ। ਅਗਨੀ ਲੰਬੂ ਸਾਰੇ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਲੇਖਾ ਬਿਨ ਤੇਰੇ ਪੂਰ ਨਾ ਕੋਇ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਆਓ ਲੈਣਾ ਵੇਖ, ਸੋ ਪੁਰਖ ਨਿਰੰਜਣ ਆਪ ਜਣਾਈਆ। ਲੋਕਮਾਤ ਵੇਖੋ ਕੂੜਾ ਭੇਖ, ਨਾਉਂ ਸਤਿ ਰਿਹਾ ਕੁਰਲਾਈਆ। ਕੋਈ ਨਾ ਵਸੇ ਸੱਚਾ ਦੇਸ, ਸੁਹੰਜਣੀ ਰੁੱਤ ਨਜ਼ਰ ਨਾ ਆਈਆ। ਭਰਮੇ ਭੁੱਲਾ ਮੁਸਾਇਕ ਮੁਲਾਂ ਸ਼ੇਖ਼, ਕੁਤਬ ਗੌਂਸ ਧੀਰ ਨਾ ਕੋਇ ਧਰਾਈਆ। ਪੰਡਤ ਪਾਂਧਾ ਕੂੜੀ ਮਾਇਆ ਕਰੇ ਹੇਤ, ਬ੍ਰਹਮ ਵਿਦਿਆ ਦਏ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣਾਂ ਨਾਲ ਵਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਪੇਖ, ਪ੍ਰਭ ਸਾਚੇ ਅੱਗੇ ਦੇਣ ਸੁਣਾਈਆ। ਪੁਰਖ ਅਕਾਲ ਅਸੀਂ ਸਾਰੇ ਤੇਰੀ ਦੱਸ ਕੇ ਆਏ ਟੇਕ, ਧੁਰ ਦਾ ਹੁਕਮ ਮਾਤ ਜਣਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਚਾਰੇ ਖਾਣੀ ਬਾਣੀ ਲਿਖ ਕੇ ਆਏ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਾਇਆ ਮੰਦਰ ਅੰਦਰ ਸਾਚਾ ਕਰਨਾ ਹੇਤ, ਹਿਤਕਾਰੀ ਇਕੋ ਇਕ ਸਮਝਾਈਆ। ਨਿਝ ਨੇਤਰ ਲੋਚਣ ਨੈਣ ਪਾਰਬ੍ਰਹਮ ਪਤਿਪਰਮੇਸ਼ਵਰ ਹਰਿ ਸੰਤ ਸੁਆਮੀ ਲੈਣਾ ਵੇਖ, ਆਤਮ ਸੇਜਾ ਸੋਭਾਵੰਤ ਬੈਠਾ ਡੇਰਾ ਲਾਈਆ। ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਧੁਰ ਦੀ ਮਸਤਕ ਲਾਈ ਮੇਖ, ਜੋਤ ਲਲਾਟੀ ਨੂਰ ਕਰ ਰੁਸ਼ਨਾਈਆ । ਸ਼ਬਦੀ ਸੁਰਤੀ ਦੱਸ ਕੇ ਆਏ ਅਗੰਮੀ ਖੇਡ, ਹਾਣੀ ਹਾਣੀਆਂ ਨਾਲ ਮਿਲਾਈਆ। ਜੁਗ ਚੌਕੜੀ ਸਾਹਿਬ ਸੁਆਮੀ ਤੂੰ ਆਪਣੇ ਹੁਕਮੇ ਅੰਦਰ ਦਿਤਾ ਭੇਜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਤੇਰਾ ਜੋਤੀ ਨੂਰ ਜਲਵਾ ਦੱਸ ਕੇ ਆਏ ਤੇਜ, ਨੂਰ ਨੁਰਾਨਾ ਇਕੋ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਅੰਦਰ ਵੜ ਕੇ ਮਾਣੇ ਸੇਜ, ਸਚ ਸਿੰਘਾਸਣ ਆਸਣ ਲਾਈਆ। ਉਸ ਦਾ ਦੇ ਕੇ ਆਏ ਆਪ ਸੰਦੇਸ਼, ਧੁਰ ਸੁਨੇਹੜਾ ਇਕ ਸੁਣਾਈਆ । ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਮਹੇਸ਼, ਸ਼ਿਵ ਸ਼ੰਕਰ ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਇਕੋ ਓਟ ਤਕਾਈਆ। ਤ੍ਰੈਗੁਣ ਮਾਇਆ ਵੇਖ ਝਾਕੀ, ਨੇਤਰ ਨੈਣ ਅੱਖ ਖੁਲ੍ਹਾਈਆ। ਲਹਿਣਾ ਦੇਣਾ ਪ੍ਰਭ ਜੋ ਬਾਕੀ ਬਾਕੀ-ਨਵੀਸ, ਵਹੀ ਖਾਤਾ ਰਿਹਾ ਵਖਾਈਆ। ਤੇਰੀ ਅੰਤਮ ਨੇੜੇ ਆਈ ਤਰੀਕ, ਤਹਿਕੀਕਾਤ ਕਰੇ ਨੂਰ ਖ਼ੁਦਾਈਆ। ਕਵਣ ਦੁਆਰੇ ਲੱਗੀ ਤੇਰੀ ਪ੍ਰੀਤ, ਦਰ ਆ ਕੇ ਸਚ ਦੇ ਸਮਝਾਈਆ। ਤ੍ਰੈਗੁਣ ਮਾਇਆ ਨੇਤਰ ਰੋ ਕਹੇ ਪ੍ਰਭੂ ਮੈਂ ਦੱਸਾਂ ਠੀਕ, ਸਚ ਸਚ ਜਣਾਈਆ। ਕੂੜੀ ਕਿਰਿਆ ਨਾਲ ਰਲ ਕੇ ਮੈਂ ਸਭ ਨੂੰ ਲਿਆ ਜੀਤ, ਹਾਰ ਸਭ ਦੀ ਝੋਲੀ ਪਾਈਆ। ਮੁਲਾਂ ਸ਼ੇਖ਼ ਮੁਸਾਇਕ ਕੀਤੇ ਪਲੀਤ, ਪਤਤ ਬੈਠੇ ਰੂਪ ਵਟਾਈਆ।
ਅੰਦਰ ਵੜ ਕੇ ਬਦਲੀ ਨੀਤ, ਸਾਬਤ ਸੂਰਤ ਨਜ਼ਰ ਕੋਇ ਨਾ ਆਈਆ। ਕਾਮ ਕਰੋਧ ਦੀ ਪਾਈ ਭੀਖ, ਆਸਾ ਤ੍ਰਿਸਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਪੰਜ ਤਤ ਅੰਦਰ ਆਓ ਲੰਘ, ਸੋ ਸਤਿਗੁਰ ਆਪ ਲੰਘਾਈਆ। ਪਾਰਬ੍ਰਹਮ ਕੋਲੋ ਨਾ ਜਾਣਾ ਸੰਗ, ਜਿਸ ਤੁਹਾਡੀ ਬਣਤ ਬਣਾਈਆ। ਰਕਤ ਬੂੰਦ ਹੱਡ ਮਾਸ ਨਾੜੀ ਬਣਾਇਆ ਅੰਗ, ਨਵ ਦੁਆਰ ਖੋਲ੍ਹ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕੀਤਾ ਖੇਲ ਸੂਰੇ ਸਰਬੰਗ, ਧੁਰ ਦੀ ਧਾਰ ਆਪ ਬੰਧਾਈਆ। ਨਿਰਗੁਣ ਨੂਰ ਅੰਦਰ ਚਾੜ੍ਹਿਆ ਚੰਦ, ਜੋਤੀ ਜੋਤ ਕਰ ਰੁਸ਼ਨਾਈਆ। ਆਤਮ ਸੇਜ ਸੁਹਾਇਆ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਅੰਮ੍ਰਿਤ ਧਾਰ ਵਹਾ ਕੇ ਪਾਈ ਠੰਡ, ਸਚ ਸਰੋਵਰ ਤਾਲ ਸੁਹਾਈਆ। ਇਕ ਸੁਣਾਇਆ ਆਤਮ ਪਰਮਾਤਮ ਸੋਹੰ ਸੱਚਾ ਛੰਦ, ਜਿਸ ਵੇਲੇ ਪੰਜ ਤਤ ਤੇਰੀ ਬਣਤ ਬਣਾਈਆ। ਪਾਰਬ੍ਰਹਮ ਬ੍ਰਹਮ ਦਿਤਾ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਖੇਲ ਵੇਖਣ ਦੇ ਕਾਰਨ ਵਿਚ ਰਖਾਈ ਅਗੰਮੀ ਕੰਧ, ਪੜਦਾ ਨਜ਼ਰ ਕਿਸੇ ਨਾ ਆਈਆ। ਆ ਕੇ ਹਾਲ ਦੱਸ ਮੇਰੇ ਲਾਡਲੇ ਚੰਦ, ਕਿਉਂ ਬੈਠਾ ਪ੍ਰਭੂ ਭੁਲਾਈਆ। ਕੀ ਤੇਰੇ ਵੰਡੇ ਸਤਿ ਧਰਮ ਨਾ ਆਈ ਵੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਮੰਗ ਮੰਗਾਈਆ। ਪੰਜ ਤਤ ਅੱਗੋ ਕਰ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਵਾਹ ਵਾ ਦਾਤੇ ਮੇਰੇ ਸਿਰਜਣਹਾਰ, ਸਚ ਸੁਲਤਾਨ ਤੇਰੀ ਵੱਡੀ ਵਡਿਆਈਆ । ਤੇਰੇ ਹੁਕਮੇ ਅੰਦਰ ਕੀਤਾ ਆਕਾਰ, ਨਿਰਾਕਾਰ ਸਾਕਾਰ ਰੂਪ ਵਖਾਈਆ। ਮਿਲ ਕੇ ਪੰਜਾਂ ਬੱਧੀ ਤੇਰੀ ਧਾਰ, ਜੋੜੀ ਜੋੜ ਜੋੜ ਜੋੜਾਈਆ। ਦੋਏ ਜੋੜ ਕੀਤੀ ਨਿਮਸਕਾਰ, ਦਰ ਤੇਰੇ ਵਾਸਤਾ ਪਾਈਆ। ਕਿਰਪਾ ਕਰ ਸੱਚੀ ਸਰਕਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹਉਂ ਸੇਵਕ ਬਰਖ਼ੁਰਦਾਰ, ਸਾਚੀ ਸੇਵ ਕਮਾਈਆ। ਸਾਨੂੰ ਦੱਸ ਜਗਤ ਵਿਹਾਰ, ਕਿਸ ਬਿਧ ਤੇਰਾ ਰਾਹ ਚਲਾਈਆ। ਤੂੰ ਕਿਰਪਾ ਕਰ ਨਿਰੰਕਾਰ, ਨੌ ਦੁਆਰੇ ਦਰ ਖੁਲ੍ਹਾਈਆ। ਆਸਾ ਤ੍ਰਿਸਨਾ ਅੰਦਰ ਡਾਲ, ਮਾਇਆ ਮਮਤਾ ਗੰਢ ਪੁਆਈਆ। ਕਾਮ ਕਰੋਧ ਲੋਭ ਮਾਹ ਹੰਕਾਰ ਸਾਡੇ ਅੰਦਰ ਦਿਤਾ ਸੁਆਲ, ਉਪਰ ਆਪਣੀ ਥਪਕੀ ਲਾਈਆ। ਰਸਨਾ ਜਿਹਵਾ ਬੱਤੀ ਦੰਦ ਜਗਤ ਹਰਸ ਹਵਸ ਦਿਤਾ ਸਵਾਦ, ਸਾਧਨਾ ਆਪਣੀ ਨਾਲ ਮਿਲਾਈਆ। ਕਰ ਕੇ ਚੋਰੀ ਅੰਧ ਘੋਰੀ, ਕਾਇਆ ਅੰਦਰ ਪੜਦੇ ਨਿੱਕੀ ਮੋਰੀ ਆਪਣੇ ਹੱਥ ਰਖਾਈਆ। ਕੋਈ ਨਾ ਜਾਣੇ ਖੇਲ ਤੋਰੀ ਮੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੁਕਮੇ ਅੰਦਰ ਜੁਗ ਜੁਗ ਸੇਵ ਕਮਾਈਆ। ਪੰਜ ਤਤ ਸੁਣ ਕਰ ਖਿਆਲ, ਖ਼ਾਲਕ ਖ਼ਲਕ ਵਾਸੀ ਆਪ ਜਣਾਈਆ। ਤੇਰੇ ਅੰਦਰ ਰੱਖਿਆ ਇਕ ਦਲਾਲ, ਵਡ ਦਾਤਾ ਬੇਪਰਵਾਹੀਆ। ਪੜਦੇ ਅੰਦਰ ਦਿਤਾ ਬਿਠਾਲ, ਬੰਦ ਦਰਵਾਜ਼ਾ ਆਪ ਕਰਾਈਆ । ਸਾਚਾ ਹੁਕਮ ਦਿਤਾ ਇਕੋ ਨਾਲ, ਧੁਰ ਸੰਦੇਸ਼ਾ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਰਿਹਾ ਵਖਾਈਆ। ਪੰਜ ਤਤ ਕਹਿਣ ਮਿਹਰਵਾਨ, ਪ੍ਰਭ ਤੇਰੀ ਵੱਡੀ ਵਡਿਆਈਆ। ਤੇਰਾ ਸੁਣਦੇ ਰਹੇ ਫ਼ਰਮਾਨ, ਘਰ ਬੈਠੇ ਤਾੜੀ ਲਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਕੋਟਨ ਕੋਟ ਨਾਲ ਲੰਘਾਈਆ। ਸਾਡੀ ਕਿਸੇ ਨਾ ਕੀਤੀ ਪੜਤਾਲ, ਪੜਤਾਲੀ ਫੇਰਾ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮੰਤਰ ਗਏ ਸਿਖਾਲ, ਸੋ ਰਸਨਾ ਜਿਹਵਾ ਦਿਤੀ
ਸਮਝਾਈਆ। ਬੇਪਰਵਾਹ ਤੇਰੀ ਸਮਝ ਨਾ ਆਈ ਚਾਲ, ਚਾਲ ਨਿਰਾਲੀ ਇਕ ਰਖਾਈਆ। ਕਲਜੁਗ ਅੰਤਮ ਲੇਖਾ ਮੰਗੇ ਹੱਕ ਹਲਾਲ, ਹਕੀਕਤ ਵੇਖੇ ਥਾਉਂ ਥਾਈਂਆ। ਹਉਂ ਬਾਲਕ ਬਾਲ ਅਞਾਣ, ਢਹਿ ਪਏ ਤੇਰੀ ਸਰਨਾਈਆ। ਤੂੰ ਸਭ ਦਾ ਸ੍ਰੀ ਭਗਵਾਨ, ਬੇਅੰਤ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਖੇਲ ਕੀਤਾ ਮਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਈਆ। ਧੰਨ ਭਾਗ ਪਰਮਾਤਮ ਆਪਣੀ ਆਤਮ ਮਿਲੇਂ ਆਣ, ਸਾਡਾ ਖਹਿੜਾ ਦਏਂ ਛੁਡਾਈਆ। ਜਨ ਭਗਤ ਕਰੇਂ ਪਰਵਾਨ, ਸਾਚੇ ਸੰਤਾਂ ਆਪਣੀ ਗੋਦ ਬਿਠਾਈਆ। ਅੰਤਮ ਜੋਤੀ ਮੇਲੇਂ ਆਣ, ਸਾਡਾ ਪੰਜ ਤਤ ਚੋਲਾ ਆਪਣੇ ਚਰਨਾਂ ਵਿਚ ਰਖਾਈਆ । ਮੁੜ ਕੇ ਫਿਰ ਨਾਤਾ ਜੁੜੇ ਨਾ ਵਿਚ ਜਹਾਨ, ਕੂੜਾ ਬੰਧਨ ਨਾ ਕੋਇ ਰਖਾਈਆ। ਤੇਰੇ ਹੁਕਮੇ ਅੰਦਰ ਬਣੇ ਮਾਤ ਮਹਿਮਾਨ, ਜਗਤ ਮਹਿਮਾਨੀ ਗਏ ਖਾਈਆ। ਅੱਗੇ ਵਾਸਤੇ ਸਾਡਾ ਖਾਣਾ ਪੀਣਾ ਕਰ ਦੇ ਹਰਾਮ, ਇਕੋ ਆਪਣਾ ਅੰਮ੍ਰਿਤ ਨਾਮ ਜਾਮ ਪਿਆਈਆ। ਪ੍ਰਭ ਤੇਰੇ ਵਿਚ ਮਿਲੀਏ ਆਣ, ਸਾਡਾ ਨਿਸ਼ਾਨ ਕੋਈ ਨਜ਼ਰ ਨਾ ਆਈਆ । ਤੂੰ ਦਾਤਾ ਸੱਚਾ ਰਾਮ, ਰਹਿਮਤ ਰਹੀਮ ਰਿਹਾ ਕਮਾਈਆ। ਤੇਰਾ ਕਲਮਾ ਪੜ੍ਹਦੇ ਰਹੇ ਕਲਾਮ, ਇਕੋ ਆਸ ਬੈਠੇ ਰਾਹ ਤਕਾਈਆ। ਕਲਜੁਗ ਅੰਤਮ ਮਿਲਿਉਂ ਆਪ ਅਮਾਮ, ਪਰਵਰਦਿਗਾਰ ਫੇਰਾ ਪਾਈਆ। ਤੇਰੇ ਲੇਖੇ ਲੱਗੇ ਹੱਡ ਮਾਸ ਨਾੜੀ ਚਾਮ, ਰਕਤ ਬੂੰਦ ਤੇਰੀ ਝੋਲੀ ਪਾਈਆ। ਸਾਡੀ ਸੇਵਾ ਲਾ ਲੇਖੇ ਨਿਸ਼ਕਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੰਜ ਤਤ ਮੈਂ ਦਇਆ ਕਮਾਵਾਂਗਾ। ਤੇਰਾ ਲਹਿਣਾ ਮੂਲ ਚੁਕਾਵਾਂਗਾ । ਸਾਚਾ ਹੁਕਮ ਇਕ ਵਰਤਾਵਾਂਗਾ। ਗੁਰਮੁਖ ਗੁਰਸਿਖ ਆਪ ਉਠਾਵਾਂਗਾ। ਸੰਤ ਸੁਹੇਲਾ ਮੇਲ ਮਿਲਾਵਾਂਗਾ। ਗੁਰ ਚੇਲਾ ਰੰਗ ਰੰਗਾਵਾਂਗਾ। ਭਗਤ ਭਗਵਾਨ ਗੋਦ ਬਹਾਵਾਂਗਾ। ਧਰਮ ਨਿਸ਼ਾਨ ਇਕ ਝੁਲਾਵਾਂਗਾ। ਮਿਹਰਵਾਨ ਦਇਆ ਕਮਾਵਾਂਗਾ। ਤੇਰਾ ਲੇਖਾ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਆਪਣੇ ਹੱਥ ਵਖਾਵਾਂਗਾ। ਪੰਜ ਤਤ ਤੇਰਾ ਲੇਖਾ ਅੰਤ ਮੁਕਾਏਗਾ। ਪ੍ਰਭੂ ਹੋ ਮਿਹਰਵਾਨ ਦਇਆ ਕਮਾਏਗਾ। ਸਾਚੀ ਸਿਖਿਆ ਇਕ ਦ੍ਰਿੜਾਏਗਾ। ਭਰਮ ਭੁਲੇਖਾ ਦੂਰ ਕਰਾਏਗਾ। ਪਿਛਲਾ ਲੇਖਾ ਲੇਖੇ ਲਾਏਗਾ। ਅੱਗੇ ਸਾਚਾ ਦੇਸ ਇਕ ਵਖਾਏਗਾ। ਜਿਸ ਘਰ ਰਹਿਣਾ ਸਦਾ ਹਮੇਸ਼, ਆਵਣ ਜਾਵਣ ਪੰਧ ਮੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਏਗਾ। ਸਾਚੀ ਸਿਖਿਆ ਇਕ ਦ੍ਰਿੜਾਵੇਗਾ। ਪੰਜ ਤਤ ਤੈਨੂੰ ਸਮਝਾਵੇਗਾ। ਬ੍ਰਹਮ ਮੱਤ ਇਕੋ ਰਖਾਵੇਗਾ। ਚਰਨ ਕਵਲ ਨਤ ਆਪ ਬੰਧਾਵੇਗਾ। ਆਪ ਆਪਾ ਕਰ ਕੇ ਵਸ, ਵਸੀਕਾਰ ਆਪ ਅਖਵਾਵੇਗਾ। ਤੇਰੇ ਅੰਦਰ ਦੇ ਕੇ ਰਸ, ਰਸ ਆਪਣਾ ਆਪ ਪਰਗਟਾਵੇਗਾ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਹੁਕਮ ਵਰਤਾਵੇਗਾ। ਕਰ ਖੇਲ ਪੁਰਖ ਸਮਰਥ, ਲੇਖਾ ਹੱਥੋ ਹੱਥੀਂ ਚੁਕਾਵੇਗਾ। ਜੋ ਤੇਰੇ ਅੰਦਰ ਵੜ ਕੇ ਮੇਰੀ ਆਤਮਾ ਸੋਹੰ ਢੋਲਾ ਗਾਏ ਜਸ, ਤਿਸ ਦਾ ਪੰਜ ਤਤ ਆਪਣੀ ਝੋਲੀ ਪਾਵਾਂਗਾ। ਵੇਲੇ ਅੰਤ ਪਤ ਲਏ ਰੱਖ, ਰੱਖਿਆ ਕਰ ਕੇ ਆਪ ਵਖਾਵਾਂਗਾ। ਸਾਚੇ ਪੜਦੇ ਅੰਦਰ ਲਵਾਂ ਢਕ, ਆਪਣੇ ਹੁਕਮ ਵਿਚ ਸਮਾਵਾਂਗਾ। ਸਭ ਦਾ ਲਹਿਣਾ ਦੇਣਾ ਦੇਵਾਂ ਹੱਕ, ਠੱਗੀ ਨਾਲ ਨਾ ਕਿਸੇ ਕਮਾਵਾਂਗਾ। ਜੋ ਮੇਰਾ ਨਾਮ ਲੈਣ ਤੋ ਗਏ ਅੱਕ, ਤਿਨ੍ਹਾਂ ਜੁਗ ਜੁਗ ਤੇਰੇ ਅੰਦਰ ਜੂਨ ਭਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਾਚਾ ਲੇਖਾ ਵੇਖ ਵਖਾਵਾਂਗਾ। ਪੰਜ ਤਤ ਕਹੇ ਮੈਂ ਰੌਲਾ ਪਾਵਾਂਗਾ। ਉਚੀ ਕੂਕ ਕੂਕ ਸੁਣਾਵਾਂਗਾ। ਨੌ ਦੁਆਰੇ ਆਪਣੇ ਬੰਦ ਕਰਾਵਾਂਗਾ। ਆਸਾ ਤ੍ਰਿਸਨਾ ਮੇਟ ਮਿਟਾਵਾਂਗਾ। ਹਉਂਮੇ ਹੰਗਤਾ ਬੁਰਜ ਢਾਹਵਾਂਗਾ। ਭੁੱਖਾ ਨੰਗਾ ਹੋ ਕੇ ਇਕੋ ਸੇਵ ਕਮਾਵਾਂਗਾ। ਦਰ ਤੇਰੇ ਬਹਿ ਕੇ ਮੰਗਾਂ, ਝੋਲੀ ਖ਼ਾਲੀ ਆਪ ਭਰਾਵਾਂਗਾ। ਦੋਏ ਜੋੜ ਕਹਾਂ ਤੂੰ ਵਜਾ ਅਗੰਮ ਮਰਦੰਗਾ, ਧੁਨ ਰਾਗ ਇਕ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਵਾਂਗਾ। ਦਰ ਤੇਰੇ ਮੰਗ ਮੰਗਾਂਗਾ। ਪ੍ਰਭ ਸਾਚੇ ਕਦੇ ਨਾ ਸੰਗਾਗਾਂ। ਪ੍ਰੇਮ ਪ੍ਰੀਤੀ ਆਪਣੀ ਚੋਲੀ ਰੰਗਾਂਗਾ। ਨੀਵਾਂ ਹੋ ਕੇ ਦਰ ਤੇਰੇ ਤੇ ਮੰਗਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰੇ ਚਰਨਾਂ ਹੇਠਾਂ ਰਹਿ ਕੇ ਵਸਾਂਗਾ। ਜੋ ਮੇਰੇ ਚਰਨ ਧਿਆਨ ਲਗਾਏਗਾ। ਨੇਤਰ ਨੈਣ ਨਿਜ ਖੁਲ੍ਹਾਏਗਾ। ਜਗਤ ਅੰਧੇਰ ਮਿਟਾਏਗਾ। ਸੰਝ ਸਵੇਰ ਇਕੋ ਨਜ਼ਰੀ ਆਏਗਾ। ਕੂੜੀ ਕਿਰਿਆ ਹੋਵੇ ਢੇਰ, ਭਾਂਡਾ ਭਰਮ ਭੌ ਭੰਨਾਏਗਾ। ਸੁਤ ਗੋਬਿੰਦ ਨਜ਼ਰੀ ਆਏ ਸ਼ੇਰ, ਭਬਕ ਦੋ ਜਹਾਨ ਸੁਣਾਏਗਾ। ਮਿਹਰਵਾਨ ਕਰ ਕੇ ਮਿਹਰ, ਮਿਹਰ ਨਜ਼ਰ ਇਕ ਉਠਾਏਗਾ। ਤੇਰਾ ਕੱਟ ਚੁਰਾਸੀ ਗੇੜ, ਝੇੜਾ ਅਗਲਾ ਪਿਛਲਾ ਆਪਣੀ ਝੋਲੀ ਪਾਏਗਾ। ਨਜ਼ਰੀ ਆਏ ਨੇਰਨ ਨੇਰ, ਦੂਰ ਦੁਰਾਡਾ ਪੰਧ ਮੁਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਸੁਣਾਏਗਾ। ਸਾਚਾ ਨਾਮ ਇਕ ਸੁਣਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹੰ ਬ੍ਰਹਮ ਭੇਵ ਖੁਲਾਵੇਗਾ। ਨਿਰਗੁਣ ਨਿਰਗੁਣ ਵੇਖ ਵਖਾਵੇਗਾ। ਸੋਹੰ ਆਪਣਾ ਰੂਪ ਜਣਾਵੇਗਾ। ਸ਼ਾਹੋ ਭੂਪ ਹੁਕਮ ਮਨਾਵੇਗਾ। ਚਾਰੇ ਕੂਟ ਵੇਖ ਵਖਾਵੇਗਾ। ਖ਼ਾਲੀ ਠੂਠ ਭੰਨ ਵਖਾਵੇਗਾ। ਜਨ ਭਗਤਾਂ ਅੰਤਰ ਤੁਠ, ਮਿਹਰ ਨਜ਼ਰ ਨੈਣ ਤਕਾਵੇਗਾ। ਅੰਮ੍ਰਿਤ ਜਾਮ ਪਿਆਏ ਘੁੱਟ, ਅੰਮਿਉਂ ਰਸ ਇਕੋ ਰਸ ਚਖਾਵੇਗਾ। ਨਿਰਗੁਣ ਪਰਕਾਸ਼ ਕਰ ਜੋਤ, ਜੋਤੀ ਜੋਤ ਡਗਮਗਾਵੇਗਾ। ਨਾਮ ਸੁਣਾ ਅਗੰਮੀ ਸਲੋਕ, ਸਾਚਾ ਨਾਦ ਧੁਨ ਉਪਜਾਵੇਗਾ। ਅੰਤਮ ਢਾਹ ਕੇ ਕਾਇਆ ਬੁਰਜ, ਸਚਖੰਡ ਦੁਆਰੇ ਆਪ ਬਹਾਵੇਗਾ। ਓਥੇ ਦੇਵੇ ਸਾਚੀ ਮੌਜ, ਮੌਜੂਦ ਹੋ ਕੇ ਆਪਣਾ ਦਰਸ ਦਖਾਵੇਗਾ। ਬੇਸ਼ਕ ਪੰਜ ਤਤ ਤੈਨੂੰ ਜਗਤ ਸਨਬੰਧੀ ਸਾਰੇ ਕਰ ਦੇਣ ਫ਼ੌਤ, ਅਗਨੀ ਭੇਟ ਫੜ ਚੜ੍ਹਾਵੇਗਾ। ਤੇਰਾ ਸਾਹਿਬ ਪੁਰਖ ਅਕਾਲ ਦੀਨ ਦਿਆਲ ਬਣ ਕੇ ਧੁਰ ਦਾ ਖੌਂਤ, ਤੇਰੇ ਅੰਦਰੋ ਤੇਰੇ ਮੰਦਰੋ ਆਪਣੀ ਨਾਰ ਕੰਤ ਭਗਵੰਤ ਪਰਨਾਵੇਗਾ। ਸਚਖੰਡ ਲੈ ਕੇ ਜਾਏ ਨਾਲ ਸ਼ੌਕ, ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਬੈਠਾ ਸੀਸ ਝੁਕਾਵੇਗਾ। ਓਥੇ ਕੋਈ ਨਾ ਸਕੇ ਪਹੁੰਚ, ਜਿਸ ਘਰ ਭਗਵਨ ਆਸਣ ਲਾਵੇਗਾ। ਇਹ ਭਗਤਾਂ ਚਲਾਈ ਰੌਂਸ, ਰਹਿਬਰ ਇਕੋ ਇਕ ਅਖਵਾਵੇਗਾ। ਪੁਰਖ ਅਕਾਲ ਸਭ ਦਾ ਦਾਤਾ ਇਕੋ ਬਹੁਤ, ਦੇਂਦਿਆਂ ਥੱਕ ਕਦੇ ਨਾ ਜਾਵੇਗਾ। ਤੇਰੀ ਆਸਾ ਮਨਸਾ ਪੂਰੀ ਕਰੇ ਲੋਚ, ਤ੍ਰਿਸਨਾ ਤ੍ਰਿਖਾ ਮੇਟ ਮਿਟਾਵੇਗਾ। ਅੱਗੇ ਰਹਿਣ ਨਾ ਦੇਵੇ ਕੋਈ ਸੋਚ, ਸੋਚ ਆਪਣੀ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਹੋ ਮਿਹਰਵਾਨ, ਪੰਜ ਤਤ ਕਰ ਕਲਿਆਣ, ਕਰਮ ਕਾਂਡ ਡੇਰਾ ਅੰਤਮ ਢਾਹਵੇਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਮਿਹਰਵਾਨ, ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਲੱਖ ਚੁਰਾਸੀ ਜੂਨ ਅਜੂਨ ਚਾਰੇ ਖਾਣੀ ਲੇਖਾ ਪੂਰ ਕਰਾਵੇਗਾ।