ਪੁਸਤਕਾਲਾਭਾਗ ੧੫

੧੫ ਅੱਸੂ ੨੦੨੦ ਬਿਕਰਮੀ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਕਿਰਪਾ ਕਰੇ ਪ੍ਰਭ ਆਪ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਬਣੇ ਮਾਈ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਧੁਰ ਦਾ ਦੇਵੇ ਸੱਚਾ ਜਾਪ, ਨਾਮ ਅਨਮੁਲਾ ਝੋਲੀ ਪਾਇੰਦਾ। ਸਚ ਪ੍ਰੀਤੀ ਬੰਨ੍ਹੇ ਨਾਤ, ਆਤਮ ਪਰਮਾਤਮ ਜੋੜ ਜੁੜਾਇੰਦਾ। ਧੁਰ ਦੀ ਬਾਣੀ ਸੁਣਾਏ ਗਾਥ, ਅੱਖਰ ਵੱਖਰ ਆਪ ਦ੍ਰਿੜਾਇੰਦਾ। ਸਾਚੇ ਸ਼ਬਦ ਚੜ੍ਹਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਨੂਰੀ ਸਾਚਾ ਚੰਦ ਚਮਕਾਇੰਦਾ। ਸਾਚੇ ਘਰ ਬੈਠਾ ਰਹੇ ਇਕ ਇਕਾਂਤ, ਅਕਲ ਕਲਧਾਰੀ ਪੜਦਾ ਲਾਹਿੰਦਾ। ਨਾਤਾ ਤੋੜ ਜ਼ਾਤ ਪਾਤ, ਆਤਮ ਬ੍ਰਹਮ ਇਕ ਸਮਝਾਇੰਦਾ। ਸਾਚੀ ਸਿਖਿਆ ਦੇਵੇ ਸੱਚੋ ਸਾਚ, ਕੂੜੀ ਕਿਰਿਆ ਡੇਰਾ ਢਾਹਿੰਦਾ। ਭਾਗ ਲਗਾਏ ਕਾਇਆ ਮਾਟੀ ਪੰਜ ਤਤ ਕਾਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਇੰਦਾ। ਸਦਾ ਸਹਾਈ ਹੋਏ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਭਗਤਨ ਮੀਤਾ ਏਕੰਕਾਰ, ਹਰਿ ਕਰਤਾ ਵਡ ਵਡਿਆਈਆ । ਜੁਗ ਚੌਕੜੀ ਵੇਖੇ ਚਾਰ, ਚਾਰੋਂ ਕੁੰਟ ਫੋਲ ਫੋਲਾਈਆ। ਚਾਰੇ ਦਿਸ਼ਾ ਖੋਲ੍ਹ ਕਿਵਾੜ, ਚੌਥੇ ਪਦ ਦਏ ਮਿਲਾਈਆ। ਚਾਰੇ ਬਾਣੀ ਬੋਲ ਜੈਕਾਰ, ਚਾਰੇ ਖਾਣੀ ਡੇਰਾ ਢਾਹੀਆ। ਚਾਰ ਯਾਰੀ ਕਰ ਪਿਆਰ, ਪ੍ਰੀਤਮ ਪ੍ਰੀਤ ਇਕ ਨਿਭਾਈਆ। ਦੇਵਣਹਾਰ ਸ਼ਬਦ ਆਧਾਰ, ਨਾਮ ਸਤਿ ਆਪ ਵਰਤਾਈਆ। ਮੇਟ ਮਿਟਾਏ ਅੰਧ ਅੰਧਿਆਰ, ਕੂੜ ਕੁੜਿਆਰ ਰਹਿਣ ਨਾ ਪਾਈਆ। ਘਰ ਦੀਪਕ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਧੁਰ ਦੀ ਬਾਣੀ ਸੁਣਾਏ ਅਗੰਮੀ ਧਾਰ, ਅਨਹਦ ਨਾਦੀ ਨਾਦ ਰਾਗ ਅਲਾਈਆ। ਅੰਮਿਉਂ ਰਸ ਅੰਮ੍ਰਿਤ ਆਤਮ ਦਏ ਪਿਆਲ, ਨਿਝਰ ਝਿਰਨਾ ਇਕ ਝਿਰਾਈਆ। ਭਾਗ ਲਗਾਏ ਕਾਇਆ ਮੰਦਰ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਚਾਈਂ ਚਾਈਂਆ। ਭਗਤ ਜਨਾਂ ਪ੍ਰਭ ਸੱਚਾ ਠਾਕਰ, ਹਰਿ ਕਰਤਾ ਆਪ ਅਖਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਗਹਿਰ ਗੰਭੀਰ ਡੂੰਘਾ ਸਾਗਰ ਫੋਲ ਫੋਲਾਇੰਦਾ। ਨਾਮ ਅਪਾਰ ਕਰਾਏ ਵਣਜ ਇਕ ਸੌਦਾਗਰ, ਸੌਦਾ ਸਾਚੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਆਪ ਉਠਾਇੰਦਾ। ਭਗਤ ਜਨਾਂ ਹਰਿ ਬਣ ਕੇ ਮੀਤਾ, ਮਿੱਤਰ ਪਿਆਰਾ ਆਪ ਅਖਵਾਈਆ। ਆਪਣੇ ਮਿਲਣ ਦੀ ਦੱਸੇ ਰੀਤਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਨਿਰਗੁਣ ਹੋ ਕੇ ਵਸੇ ਚੀਤਾ, ਸਰਗੁਣ ਬੂਝ ਦਏ ਬੁਝਾਈਆ। ਮਿੱਠਾ ਕਰ ਕੇ ਕੌੜਾ ਰੀਠਾ, ਰਸ ਅੰਮ੍ਰਿਤ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਮੁਕਾਈਆ। ਭਗਤ ਜਨਾਂ ਪ੍ਰਭ ਸਾਚਾ ਸੰਗ, ਹਰਿ ਕਰਤਾ ਆਪ ਰਖਾਇੰਦਾ। ਅੰਦਰ ਵੜ ਵਜਾਏ ਮਰਦੰਗ, ਤੰਦ ਸਿਤਾਰ ਆਪ ਹਿਲਾਇੰਦਾ। ਕਾਇਆ ਚੋਲੀ ਚਾੜ੍ਹ ਰੰਗ, ਦੁਰਮਤ ਕੂੜੀ ਮੈਲ ਧਵਾਇੰਦਾ । ਗੀਤ ਸੁਣਾ ਸੁਹਾਗੀ ਛੰਦ, ਆਤਮ ਪਰਮਾਤਮ ਰਾਗ ਅਲਾਇੰਦਾ। ਭਰਮ ਭੁਲੇਖਾ ਦੂਈ ਦਵੈਤੀ ਢਾਹ ਕੰਧ, ਸਾਚਾ ਮੰਦਰ ਇਕ ਸੁਹਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਨੂਰ ਡਗਮਗਾਇੰਦਾ। ਪੜਦਾ ਲਾਹ ਹੰ ਬ੍ਰਹਮ, ਪਾਰਬ੍ਰਹਮ ਆਪਣਾ ਰਾਹ ਵਖਾਇੰਦਾ। ਜਿਸ ਧਾਰੋਂ ਆਤਮ ਪਏ ਜੰਮ, ਸੋ ਪਰਮਾਤਮ ਆਪਣਾ ਭੇਵ ਚੁਕਾਇੰਦਾ। ਨਿਰਗੁਣ

ਹੋ ਕੇ ਨਿਰਗੁਣ ਬੇੜਾ ਦੇਵੇ ਬੰਨ੍ਹ, ਸਰਗੁਣ ਸਗਲਾ ਭਾਰ ਉਠਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਕਹੇ ਧੰਨ ਧੰਨ, ਦੂਜਾ ਸ਼ਬਦ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੈਜ ਰਖਾਇੰਦਾ। ਜਨ ਭਗਤਾਂ ਮੇਲਾ ਕਰੇ ਮਿਲਾਪ, ਸੁਰਤੀ ਸ਼ਬਦੀ ਜੋੜ ਜੁੜਾਈਆ। ਜਨਮ ਕਰਮ ਦਾ ਮੇਟੇ ਸੰਤਾਪ, ਰੋਗ ਸੋਗ ਚਿੰਤਾ ਹਰਖ ਦਏ ਗਵਾਈਆ। ਸਤਿ ਸਤਿਵਾਦੀ ਦੱਸ ਆਪਣਾ ਜਾਪ, ਰਸਨਾ ਜਿਹਵਾ ਬੱਤੀ ਦੰਦ ਸੇਵਾ ਲਾਈਆ। ਕਾਇਆ ਮੰਦਰ ਅੰਦਰ ਦਿਵਸ ਰੈਣ ਰਹੇ ਪਾਠ, ਅੱਠੇ ਪਹਿਰ ਢੋਲਾ ਸੋਹਲਾ ਰਿਹਾ ਗਾਈਆ। ਕੋਟ ਜਨਮ ਦੇ ਉਤਾਰ ਪਾਪ, ਪਤਤ ਪੁਨੀਤ ਦਏ ਵਖਾਈਆ। ਪਰਗਟ ਹੋਏ ਸਾਖਿਆਤ, ਨਿਰਵੈਰ ਪੁਰਖ ਆਪਣਾ ਦਰਸ ਦਿਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਪੜਦਾ ਦੂਈ ਦਏ ਚੁਕਾਈਆ। ਅੰਦਰ ਵੜ ਕੇ ਜਾਏ ਆਖ, ਉਠ ਭਗਤ ਸ੍ਰੀ ਭਗਵਾਨ ਮੇਲਾ ਰਿਹਾ ਮਿਲਾਈਆ। ਆਦਿ ਤੇਰੀ ਮੇਰੀ ਇਕ ਜ਼ਾਤ, ਮਧ ਰੰਗ ਰਿਹਾ ਚੜ੍ਹਾਈਆ। ਅੰਤਮ ਦੇਵੇ ਸਾਚਾ ਸਾਥ, ਹਰਿ ਸਤਿਗੁਰ ਵਡ ਵਡਿਆਈਆ। ਇਕੋ ਢੋਲਾ ਰਸਨਾ ਜਿਹਵਾ ਬੋਲ ਆਖ, ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤਾਂ ਮੀਤਾ ਮਿੱਤਰ ਸੁਆਮੀ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਅੰਤਰਜਾਮੀ, ਲੱਖ ਚੁਰਾਸੀ ਘਟ ਘਟ ਅੰਦਰ ਵੇਖ ਵਖਾਈਆ। ਬੋਧ ਅਗਾਧ ਸ਼ਬਦ ਧੁਨ ਨਾਦ ਸੁਣਾਏ ਬਾਣੀ, ਅਣਿਆਲਾ ਤੀਰ ਇਕ ਲਗਾਈਆ। ਸਰ ਸਰੋਵਰ ਅੰਮ੍ਰਿਤ ਆਤਮ ਠੰਡਾ ਪਾਣੀ, ਸਰ ਇਕੋ ਇਕ ਵਖਾਈਆ। ਲਹਿਣਾ ਦੇਣਾ ਚੁਕਾਏ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਨਾਤਾ ਦਏ ਤੁੜਾਈਆ। ਸ਼ਬਦ ਮਿਲਾਵਾ ਸਾਚਾ ਹਾਣੀ, ਘਰ ਸੁਰਤੀ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਇਕ ਵਖਾਈਆ। ਪਾਰਬ੍ਰਹਮ ਬ੍ਰਹਮ ਮਿਲ ਕੇ ਗਾਏ ਸਚ ਕਹਾਣੀ, ਰਸਨਾ ਜਿਹਵਾ ਕਥਨੀ ਕਥ ਨਾ ਸਕੇ ਰਾਈਆ। ਭਗਤ ਭਗਵਾਨ ਦੋਹਾਂ ਮਿਲ ਕੇ ਦੋ ਜਹਾਨ ਦਿਸੇ ਇਕ ਨਿਸ਼ਾਨੀ, ਦੂਜੀ ਰੰਗਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਦਏ ਚੁਕਾਈਆ। ਭਗਤ ਜਨਾਂ ਪ੍ਰਭ ਸੱਜਣ ਏਕ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਕਿਰਪਾ ਕਰੇ ਬੁੱਧ ਬਿਬੇਕ, ਵਿਵੇਕੀ ਆਪਣੇ ਨਾਲ ਰਲਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਤੱਤ ਨਾ ਕੋਇ ਜਲਾਇੰਦਾ। ਕੂੜੀ ਕਿਰਿਆ ਮੇਟੇ ਰੇਖ, ਰੇਖਾ ਆਪਣੀ ਆਪ ਸਮਝਾਇੰਦਾ। ਅੰਦਰ ਵੜ ਕੇ ਦੇਵੇ ਭੇਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਧੁਰ ਮਸਤਕ ਲਾਏ ਮੇਖ, ਨਾਮ ਨਿਧਾਨਾ ਸਚ ਨਿਸ਼ਾਨਾ ਇਕ ਜਣਾਇੰਦਾ। ਆਤਮ ਪਰਮਾਤਮ ਕਰ ਕੇ ਹੇਤ, ਸਚ ਪ੍ਰੀਤੀ ਆਪ ਲਗਾਇੰਦਾ। ਨਿਜ ਨੇਤਰ ਲਏ ਪੇਖ, ਦੋਏ ਲੋਚਨ ਬੰਦ ਵਖਾਇੰਦਾ। ਬਿਨ ਕਲਮ ਸ਼ਾਹੀ ਲਿਖ ਕੇ ਲੇਖ, ਲੇਖਾ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦ ਵਡਿਆਇੰਦਾ। ਜਨ ਭਗਤ ਵਡਿਆਈ ਚਾਰ ਜੁਗ, ਜੁਗ ਚੌਕੜੀ ਰਹੇ ਜਸ ਗਾਈਆ। ਜਿਨ੍ਹਾਂ ਸੁਹਾਏ ਪ੍ਰਭ ਆਪ ਰੁੱਤ, ਰੁੱਤ ਰੁਤੜੀ ਨਾਲ ਮਹਿਕਾਈਆ। ਕਰ ਕਿਰਪਾ ਬਣਾਵੇ ਆਪਣੇ ਸੁੱਤ, ਪਿਤਾ ਪੂਤ ਗੋਦ ਉਠਾਈਆ। ਦੋ ਜਹਾਨ ਏਥੇ ਓਥੇ ਅੱਧਵਿਚਕਾਰ ਕੋਈ ਨਾ ਲਏ ਪੁੱਛ, ਵਿਸ਼ਨ ਬ੍ਰਹਮਾ ਸ਼ਿਵ

ਸਾਰੇ ਬੈਠਣ ਸੀਸ ਨਿਵਾਈਆ। ਸਤਿਕਾਰ ਵਾਸਤੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਉਠ, ਉਠ ਉਠ ਆਪਣੀ ਖ਼ੁਸ਼ੀ ਮਨਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਸ਼ਾਹ ਸੁਲਤਾਨ ਏਕਾ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੋਕਮਾਤ ਦਾ ਬੂਟਾ ਪੁਟ, ਸਚਖੰਡ ਦੁਆਰੇ ਪਤ ਡਾਲੀ ਫੁਲ ਮਹਿਕਾਈਆ। ਨਿਤ ਨਵਿਤ ਕਦੇ ਨਾ ਜਾਏ ਸੁੱਕ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਪ੍ਰੇਮ ਪ੍ਰੀਤੀ ਸਚ ਪਿਆਰ ਨਾਲ ਜਾਏ ਝੁਕ, ਆਪਣਾ ਸੀਸ ਨਾ ਕੋਇ ਰਖਾਈਆ। ਪ੍ਰਭ ਸਰਨਾਈ ਚਰਨ ਕਵਲ ਹੇਠਾਂ ਜਾਏ ਲੁਕ, ਨਿਵਣ-ਸੋ-ਅੱਖਰ ਆਪਣੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਵਡਿਆਈ ਅੰਤਮ ਕਲਜੁਗ, ਹਰਿ ਕਰਤਾ ਆਪ ਜਣਾਇੰਦਾ। ਲੱਖ ਚੁਰਾਸੀ ਵਿਚੋਂ ਥੋੜੇ ਭਗਤ ਚੁਗ, ਨਿਰਗੁਣ ਨਿਰਵੈਰ ਆਪਣਾ ਮੇਲ ਮਿਲਾਇੰਦਾ। ਨਿਰਮਲ ਕਰ ਕੇ ਸਾਚੀ ਬੁੱਧ, ਸੂਝ ਬੂਝ ਇਕ ਸਮਝਾਇੰਦਾ। ਮਾਣਸ ਜਨਮ ਲੱਖ ਚੁਰਾਸੀ ਵਿਚੋਂ ਨਿੱਕਾ ਹਿੱਸਾ ਮਿਲਿਆ ਤੁਛ, ਬਿਨ ਸ੍ਰੀ ਭਗਵਾਨ ਅੰਤਮ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਆਪਣੀ ਸੁਧ, ਸਿਧਾ ਰਾਹ ਇਕ ਵਖਾਇੰਦਾ। ਸਿਧਾ ਰਾਹ ਦੇਵੇ ਦੱਸ, ਸੋ ਸਤਿਗੁਰ ਦਇਆ ਕਮਾਈਆ। ਹਿਰਦੇ ਅੰਦਰ ਆਪ ਵਸ, ਹਰ ਹਰਿ ਕਾ ਰੂਪ ਜਣਾਈਆ। ਸਚ ਸੁੱਚ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਜਨਮ ਕਰਮ ਦੀ ਪੂਰੀ ਕਰ ਆਸ, ਆਸਾ ਮਨਸਾ ਲੇਖੇ ਲਾਈਆ। ਨਿਰਗੁਣ ਹੋ ਕੇ ਆਵੇ ਪਾਸ, ਸਰਗੁਣ ਸੋਇਆ ਲਏ ਉਠਾਈਆ। ਭਗਤ ਭਗਵਾਨ ਰਲ ਮਿਲ ਇਕੋ ਮੰਡਲ ਪਾਵਣ ਰਾਸ, ਗੋਪੀ ਕਾਹਨ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਗਾਵਣ ਖ਼ਾਸ, ਖ਼ਾਹਸ਼ ਅਵਰ ਨਾ ਕੋਇ ਰਖਾਈਆ। ਸਾਚਾ ਪੜ੍ਹਨ ਇਕੋ ਜਾਪ, ਜਗ ਜੀਵਣ ਦਾਤਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਭਗਤਨ ਮੇਲਾ, ਨਿਰਗੁਣ ਨਿਰਵੈਰ ਨਰ ਹਰਿ ਨਰਾਇਣ ਆਪ ਕਰਾਇੰਦਾ। ਏਕਾ ਧਾਮ ਸੁਹਾਏ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣੇ ਰੰਗ ਰੰਗਾਇੰਦਾ। ਪਰਮ ਪੁਰਖ ਹਰਿ ਕਰਤਾ ਬਣ ਕੇ ਸੱਜਣ ਸੁਹੇਲਾ, ਸਤਿਗੁਰ ਸਾਚਾ ਸੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਇਕੋ ਨਜ਼ਰੀ ਆਇੰਦਾ। ਭਗਤਨ ਮੀਤਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਵਸਣਹਾਰਾ ਦਰਬਾਰ ਠਾਂਡੇ ਸੀਤ, ਸਚਖੰਡ ਬੈਠਾ ਆਸਣ ਲਾਈਆ। ਨਿਤ ਨਵਿਤ ਸੁਣਾਏ ਆਪਣਾ ਗੀਤ, ਸੋਹਲਾ ਸੱਚਾ ਰਾਗ ਜਣਾਈਆ। ਲੇਖਾ ਜਾਣ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਜਿਸ ਜਨ ਬਖ਼ਸ਼ੇ ਚਰਨ ਕਵਲ ਸਚ ਪ੍ਰੀਤ, ਪ੍ਰੀਤੀਵਾਨ ਦਇਆ ਕਮਾਈਆ। ਤਿਸ ਭਗਤ ਭਗਵਾਨ ਮਿਲੇ ਠੀਕ, ਠਾਕਰ ਆਪਣਾ ਫੇਰਾ ਪਾਈਆ। ਪ੍ਰਭ ਮਿਲਿਆਂ ਨਾਤਾ ਛੁੱਟੇ ਮੰਦਰ ਮਸੀਤ, ਘਰ ਅੰਦਰ ਕਾਇਆ ਮੰਦਰ ਪੁਰਖ ਅਕਾਲ ਨਿਰਗੁਣ ਨੂਰ ਜੋਤ ਨਜ਼ਰੀ ਆਈਆ। ਜਨਮ ਕਰਮ ਦੀ ਪੂਰੀ ਹੋਏ ਘਾਲ, ਕੀਤੀ ਘਾਲ ਲੇਖੇ ਪਾਈਆ। ਪੜ੍ਹਨ ਲਿਖਣ ਦਾ ਕੋਈ ਨਾ ਰਹੇ ਸਵਾਲ, ਜਿਸ ਪਾਰਬ੍ਰਹਮ ਪ੍ਰਭ ਮਿਲਿਆ ਬੇਪਰਵਾਹੀਆ। ਦੋ ਜਹਾਨਾਂ ਬਣੇ ਦਲਾਲ, ਏਥੇ ਓਥੇ ਹੋਏ ਸਹਾਈਆ। ਨੇੜ ਨਾ ਆਏ ਅੰਤਮ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਾਚੇ ਮੰਦਰ ਦਰਗਹਿ ਸਾਚੀ ਦਏ ਬਹਾਲ, ਥਾਨ ਥਨੰਤਰ ਇਕ ਵਖਾਈਆ । ਅੰਤ ਕੰਤ ਭਗਵੰਤ ਜੋਤੀ ਜੋਤ

ਮਿਲਾਏ ਆਣ, ਆਪ ਆਪਣੇ ਵਿਚ ਸਮਾਈਆ। ਭਗਤ ਭਗਵਾਨ ਦੋਵੇਂ ਵਸਣ ਇਕ ਮਕਾਨ, ਸਚਖੰਡ ਸਾਚੇ ਸਾਚੀ ਵੱਜੀ ਵਧਾਈਆ । ਕਲਜੁਗ ਅੰਤ ਜਿਨ੍ਹਾਂ ਪ੍ਰਭ ਕੀਤਾ ਆਪ ਪਰਵਾਨ, ਤਿਨ੍ਹਾਂ ਪਰਮਗਤ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤਾਰਨਹਾਰਾ ਥਾਉਂ ਥਾਈਂਆ।

੧੫ ਅੱਸੂ ੨੦੨੦ ਬਿਕਰਮੀ ਸੁਹਾਵਾ ਸਿੰਘ ਮੁਖ਼ਤਾਰ ਸਿੰਘ ਸ਼ੇਰ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਫ਼ਿਰੋਜ਼ਪੁਰ

ਸਤਿਗੁਰ ਪੂਰਾ ਸਦਾ ਮਿਹਰਵਾਨ, ਪੁਰਖ ਅਕਾਲ ਵੱਡੀ ਵਡਿਆਈਆ। ਆਦਿ ਜੁਗਾਦੀ ਸਾਚਾ ਕਾਹਨ, ਦੋ ਜਹਾਨਾਂ ਹੋਏ ਸਹਾਈਆ। ਦੇਵਣਹਾਰਾ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਈਆ। ਸ਼ਬਦ ਅਗੰਮੀ ਧੁਰ ਫ਼ਰਮਾਨ, ਸਚ ਸੰਦੇਸ਼ਾ ਇਕ ਸੁਣਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਸਾਚਾ ਕਰੇ ਨਾਦ ਧੁਨ ਸ਼ਨਵਾਈਆ। ਕੂੜੀ ਕਿਰਿਆ ਮੇਟੇ ਕੂੜ ਨਿਸ਼ਾਨ, ਧਰਮ ਨਿਸ਼ਾਨਾ ਦਏ ਵਖਾਈਆ। ਭਾਗ ਲਗਾਏ ਕਾਇਆ ਮੰਦਰ ਸਚ ਮਕਾਨ, ਘਰ ਘਰ ਵਿਚ ਸੋਭਾ ਪਾਈਆ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਕੂੜੀ ਕਿਰਿਆ ਮੇਟੇ ਪੰਜ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਦੀਪਕ ਜੋਤ ਜਗਾਏ ਮਹਾਨ, ਅੰਧ ਅੰਧੇਰਾ ਦਏ ਗਵਾਈਆ। ਆਤਮ ਸੇਜਾ ਕਰ ਪਰਵਾਨ, ਸੇਜ ਸੁਹੰਜਣੀ ਸੋਭਾ ਪਾਈਆ। ਤਖ਼ਤ ਨਿਵਾਸੀ ਨੌਜਵਾਨ, ਨਰ ਹਰਿ ਨਰਾਇਣ ਆਪਣਾ ਭੇਖ ਵਟਾਈਆ। ਦਰਸ ਦੇਵੇ ਨਿਜ ਘਰ ਆਣ, ਆਪ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਜੁਗ ਚੌਕੜੀ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਗੁਰਮੁਖ ਉਠਾਏ ਆਪਣੇ ਲਾਲ, ਨਿਰਗੁਣ ਸਰਗੁਣ ਆਪਣਾ ਰੰਗ ਚੜ੍ਹਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਮਿਹਰਵਾਨ ਆਪਣੀ ਨਜ਼ਰ ਟਿਕਾਇੰਦਾ । ਫਲ ਲਗਾ ਸਾਚੇ ਡਾਲ, ਪਤ ਡਾਲੀ ਫੁਲ ਫਲ ਆਪ ਮਹਿਕਾਇੰਦਾ। ਦੇਵਣਹਾਰਾ ਜਨਮ ਕਰਮ ਪੂਰਬ ਦੀ ਘਾਲੀ ਘਾਲ, ਲਹਿਣਾ ਦੇਣਾ ਝੋਲੀ ਪਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਗ ਜੀਵਣ ਦਾਤਾ ਆਪਣੀ ਬੂਝ ਬੁਝਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪ ਜਣਾਏ ਸਚ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਇਕ ਵਡਿਆਇੰਦਾ। ਜਿਸ ਗ੍ਰਹਿ ਮੰਦਰ ਵਸੇ ਏਕੰਕਾਰ, ਇਕ ਇਕੱਲਾ ਸੋਭਾ ਪਾਇੰਦਾ। ਸੋ ਸਾਹਿਬ ਸਤਿਗੁਰ ਸੱਜਣ ਮੀਤ ਮੁਰਾਰ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਇੰਦਾ। ਮਾਣਸ ਜਨਮ ਪੈਜ ਦਏ ਸੁਆਰ, ਮਾਨਵ ਮਾਨੁਖ ਆਪਣੇ ਲੇਖੇ ਲਾਇੰਦਾ। ਸਚ ਪ੍ਰੀਤੀ ਦਏ ਚਰਨ ਪਿਆਰ, ਚਰਨ ਚਰਨੋਦਕ ਅੰਮ੍ਰਿਤ ਆਤਮ ਜਾਮ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਪੂਰਾ ਗਹਿਰ ਗੰਭੀਰ ਵਡ ਗੁਣ ਸਾਗਰ, ਬੇਅੰਤ ਭੇਵ ਕੋਇ ਨਾ ਪਾਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਦੇਵੇ ਲਾਹੀਆ। ਸਾਚਾ ਵਣਜ ਕਰਾਏ ਨਾਮ ਸੌਦਾਗਰ,

ਹੱਟ ਇਕੋ ਇਕ ਖੁਲ੍ਹਾਈਆ। ਮਿਹਰਵਾਨ ਹਰਿ ਕਰਤਾ ਕਾਦਰ, ਕਰੀਮ ਰਹਿਮਤ ਆਪਣੀ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਦਰ ਘਰ ਸਾਚੇ ਆਦਰ, ਆਦਰਸ਼ ਆਪਣਾ ਇਕੋ ਇਕ ਰਖਾਈਆ। ਸਤਿਗੁਰ ਪੂਰਾ ਸਾਹਿਬ ਸੁਆਮੀ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ । ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬੋਧ ਅਗਾਧ ਸ਼ਬਦ ਅਗੰਮ ਸੁਣਾਏ ਬਾਣੀ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਅੰਮ੍ਰਿਤ ਠਾਂਡਾ ਘਰ ਦੇਵੇ ਇਕੋ ਪਾਣੀ, ਸਰ ਸਰੋਵਰ ਇਕੋ ਇਕ ਵਖਾਇੰਦਾ। ਸੁਰਤੀ ਸ਼ਬਦੀ ਮੇਲ ਮਿਲਾਵਾ ਸਾਚੇ ਹਾਣੀ, ਗ੍ਰਹਿ ਮੰਦਰ ਸੋਭਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬ੍ਰਹਮ ਵੇਤਾ ਠਾਂਡਾ ਸੀਤਾ, ਤ੍ਰੈਗੁਣ ਅਤੀਤਾ ਅਗਨੀ ਤਤ ਲੋਕਮਾਤ ਬੁਝਾਇੰਦਾ। ਸਤਿਗੁਰ ਪੂਰਾ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਜੁਗ ਚੌਕੜੀ ਨਿਹਕਰਮੀ ਕਰੇ ਆਪਣਾ ਕਰਮ, ਗੁਰਮੁਖਾਂ ਕਰਮ ਕਾਂਡ ਡੇਰਾ ਢਾਹੀਆ। ਸਚ ਸੁੱਚ ਸਚ ਵੇਖਣਹਾਰਾ ਧਰਮ, ਧੁਰ ਦੀ ਧਾਰ ਜਣਾਈਆ। ਜਿਸ ਜਨ ਬਖ਼ਸ਼ੇ ਆਪਣੀ ਸਰਨ, ਤਿਸ ਜਮ ਪੋਹ ਨਾ ਸਕੇ ਰਾਈਆ। ਲੇਖ ਚੁਕਾਏ ਮਰਨ ਡਰਨ, ਡਰਨ ਮਰਨ ਆਪਣੀ ਝੋਲੀ ਪਾਈਆ। ਕਰਤਾ ਪੁਰਖ ਕਰਤਾਰ ਹਰਿ ਕਰਨੀ ਕਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਲੇਖੇ ਪਾਈਆ। ਸਤਿਗੁਰ ਪੂਰਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਖੇਲ ਕਰਾਇੰਦਾ। ਜੁਗ ਚੌਕੜੀ ਜਨ ਭਗਤਾਂ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ। ਆਦਿ ਅੰਤ ਸ੍ਰੀ ਭਗਵੰਤ ਕੱਟਣਹਾਰਾ ਜਮ ਕਾ ਫਾਸ, ਫਾਸੀ ਜਮ ਤੋੜ ਤੁੜਾਇੰਦਾ। ਨਿਰਧਨ ਸਰਧਨ ਪੂਰੀ ਕਰਨਹਾਰਾ ਆਸ, ਆਸਾ ਤ੍ਰਿਸਨਾ ਆਪਣੇ ਲੇਖੇ ਲਾਇੰਦਾ। ਜੋ ਜਨ ਰਸਨਾ ਗੌਂਦੇ ਸਵਾਸ ਸਵਾਸ, ਬੱਤੀ ਦੰਦ ਢੋਲਾ ਰਾਗ ਅਲਾਇੰਦਾ। ਤਿਨ੍ਹਾਂ ਸਾਹਿਬ ਸਤਿਗੁਰ ਸਦਾ ਸਦਾ ਸਦ ਵਸੇ ਪਾਸ, ਪੁਰਖ ਅਕਾਲ ਦੀਨ ਦਿਆਲ ਵਿਛੜ ਕਦੇ ਨਾ ਜਾਇੰਦਾ। ਵੇਖ ਵਖਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਪੁਰੀ ਲੋਅ ਅਕਾਸ਼ ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਗੁਣ ਤਾਸ, ਗੁਣਵੰਤ ਸ੍ਰੀ ਭਗਵੰਤ ਹਰਿਜਨ ਸਾਚੇ ਦਇਆ ਕਮਾਇੰਦਾ। ਸਤਿਗੁਰ ਪੂਰਾ ਚਾਕਰ ਖ਼ਾਕ, ਵਡ ਸੇਵਕ ਰੂਪ ਵਟਾਈਆ। ਜਨ ਭਗਤਾਂ ਦੇਵੇ ਸਦਾ ਸਾਥ, ਸਗਲਾ ਸੰਗ ਆਪ ਨਿਭਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਈਆ। ਸਚ ਚੜ੍ਹਾਏ ਅਗੰਮੀ ਰਾਥ, ਬਣ ਰਥਵਾਹੀ ਆਪ ਚਲਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਜਿਨ੍ਹਾਂ ਸੋਹੰ ਜਣਾਏ ਗਾਥ, ਤਿਨ੍ਹਾਂ ਏਕਾ ਰੰਗ ਦਏ ਰੰਗਾਈਆ। ਪੂਰਬ ਲਹਿਣਾ ਦੇਣਾ ਚੁਕੇ ਮਸਤਕ ਮਾਥ, ਅਗਲਾ ਲੇਖਾ ਸਤਿਗੁਰ ਸਾਹਿਬ ਸੁਲਤਾਨ ਦਏ ਸਮਝਾਈਆ। ਪ੍ਰਭ ਸਰਨਾਈ ਇਕੋ ਘਾਟ, ਸ਼ੌਹ ਦਰਿਆ ਸਕੇ ਨਾ ਕੋਇ ਰੁੜ੍ਹਾਈਆ। ਅੰਤਮ ਵੇਲੇ ਰੱਖੇ ਪਾਤ, ਪਤਿਪਰਮੇਸ਼ਵਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸੱਚਾ ਸਦਾ ਸੁਹੇਲਾ ਜਨ ਭਗਤਾਂ ਰੱਖੇ ਆਪਣਾ ਮੇਲਾ, ਦੂਸਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਪੂਰਾ ਗਹਿਰ ਗੰਭੀਰ, ਗੁਣ ਸਾਗਰ ਖੇਲ ਖਲਾਇੰਦਾ। ਆਦਿ ਜੁਗਾਦੀ ਵਡ ਪੀਰਨ ਪੀਰ, ਬੇਨਜ਼ੀਰ ਨਜ਼ਰ ਆਪ ਉਠਾਇੰਦਾ। ਬਦਲਣਹਾਰ ਜਗਤ ਤਕਦੀਰ, ਤਦਬੀਰ ਆਪਣੀ ਆਪ ਸਮਝਾਇੰਦਾ। ਕੱਟਣਹਾਰਾ ਸ਼ਰਅ ਜ਼ੰਜੀਰ, ਨਾਮ ਸ਼ਮਸ਼ੀਰ ਹੱਥ ਉਠਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹੋਣ ਨਾ

ਦਏ ਦਿਲਗੀਰ, ਨਾਮ ਦਲਾਸਾ ਇਕ ਰਖਾਇੰਦਾ । ਕੂੜੀ ਕਿਰਿਆ ਕਟੇ ਭੀੜ, ਰੋਗ ਸੋਗ ਚਿੰਤਾ ਦੁੱਖ ਗਵਾਇੰਦਾ। ਸਚ ਅੰਮ੍ਰਿਤ ਪਿਆਏ ਆਪਣਾ ਸੀਰ, ਸੀਤਲ ਧਾਰਾ ਇਕ ਵਹਾਇੰਦਾ। ਵੇਖਣਹਾਰਾ ਸ਼ਾਹ ਹਕੀਰ, ਰਾਜ ਰਾਜਾਨ ਸ਼ਾਹ ਸੁਲਤਾਨ ਆਪਣੇ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ ਰੱਖੇ ਅਖ਼ੀਰ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਸਤਿਗੁਰ ਪੂਰਾ ਸ੍ਰੀ ਭਗਵੰਤ, ਭਗਵਨ ਇਕੋ ਇਕ ਅਖਵਾਈਆ। ਲੱਖ ਚੁਰਾਸੀ ਜੀਵ ਜੰਤ, ਚਾਰੇ ਖਾਣੀ ਫੋਲ ਫੋਲਾਈਆ। ਲੱਖ ਚੁਰਾਸੀ ਬਣ ਸੁਹਾਗੀ ਕੰਤ, ਨਿਰਵੈਰ ਪੁਰਖ ਇਕ ਇਕੱਲਾ ਹਰ ਘਟ ਸੇਜ ਰਿਹਾ ਹੰਢਾਈਆ। ਪੰਜ ਤਤ ਕਾਇਆ ਤ੍ਰੈਗੁਣ ਮੇਲਾ ਬਣਾਏ ਬਣਤ, ਘਾੜਤ ਘੜੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਵੇਖੇ ਵੇਖਣਹਾਰਾ ਬੇਪਰਵਾਹੀਆ। ਸਤਿਗੁਰ ਪੂਰਾ ਸ੍ਰੀ ਭਗਵਾਨ, ਭਗਵਨ ਇਕੋ ਇਕ ਅਖਵਾਈਆ। ਹੋਏ ਸਹਾਈ ਜਗਤ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਏਕਾ ਨਾਮ ਕਰੇ ਪਰਧਾਨ, ਸਚ ਪਰਧਾਨਗੀ ਆਪ ਸਮਝਾਈਆ। ਸਰਬ ਜੀਆਂ ਦਾ ਬਣ ਕੇ ਕਾਹਨ, ਲੋਕਮਾਤ ਮੰਡਲ ਮੰਡਪ ਆਪਣੀ ਰਾਸ ਰਚਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵੇ ਇਕ ਗਿਆਨ, ਅਨਰਾਗੀ ਆਪਣਾ ਰਾਗ ਸੁਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵਖਾਏ ਇਕ ਨਿਸ਼ਾਨ, ਘਰ ਘਰ ਵਿਚ ਰਿਹਾ ਉਠਾਈਆ। ਸਚ ਸਰੋਵਰ ਅੰਮ੍ਰਿਤ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਜਗਤ ਰਹੇ ਨਾ ਰਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦਰ ਘਰ ਸਾਚੇ ਦੇਵੇ ਮਾਣ, ਡੁੱਬਦੇ ਪਾਥਰ ਲਏ ਤਰਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸਤਿਗੁਰ ਪੂਰਾ ਦੇਵੇ ਆਣ, ਧੁਰ ਦਾ ਕਲਮਾ ਇਕੋ ਹੁਕਮ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਵੱਡਾ ਵਡ ਵਡਿਆਈਆ। ਸਤਿਗੁਰ ਵੱਡਾ ਵਡ ਵਡਿਆਈ, ਸ਼ਾਸਤਰ ਸਿਮਰਤ ਵੇਦ ਪੁਰਾਨ ਜੁਗ ਚੌਕੜੀ ਧਿਆਨ ਲਗਾਇੰਦਾ। ਨਿਤ ਨਵਿਤ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਭਗਤ ਭਗਵੰਤ ਕਰੇ ਕੁੜਮਾਈ, ਘਰ ਸਾਚੇ ਸਗਨ ਮਨਾਇੰਦਾ । ਕਾਇਆ ਮੰਦਰ ਅੰਦਰ ਇਕੋ ਘਰ ਵਖਾਏ ਧੀ ਜਵਾਈ, ਸੁਰਤੀ ਸ਼ਬਦੀ ਆਪਣੀ ਗੰਢ ਪਵਾਇੰਦਾ। ਕਰੇ ਖੇਲ ਵਡ ਦਾਤਾ ਬੇਪਰਵਾਹੀ, ਬੇਅੰਤ ਅਥਾਹ ਆਪਣਾ ਹੁਕਮ ਵਰਤਾਇੰਦਾ। ਹਰਿਜਨ ਬਖ਼ਸ਼ੇ ਇਕ ਸਰਨਾਈ, ਸਰਨਗਤ ਇਕੋ ਇਕ ਦ੍ਰਿੜਾਇੰਦਾ। ਦਰਸ ਵਖਾਵੇ ਨਿਰਗੁਣ ਨੂਰ ਜੋਤ ਕਰ ਰੁਸ਼ਨਾਈ, ਸਵਛ ਸਰੂਪੀ ਰੂਪ ਵਟਾਇੰਦਾ। ਪਕੜ ਉਠਾਏ ਫੜ ਫੜ ਬਾਂਹੀਂ, ਫੜ ਬਾਹੋਂ ਗਲੇ ਲਗਾਇੰਦਾ। ਦੇਵਣਹਾਰਾ ਠੰਡੀ ਛਾਈਂ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਪੂਰੇ ਸਦ ਬਲ ਬਲ ਜਾਈਂ, ਜੋ ਦੋ ਜਹਾਨ ਆਪਣਾ ਹੁਕਮ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਸਤਿਗੁਰ ਪੂਰਾ ਸੱਚਾ ਸੱਜਣ, ਠਾਕਰ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਜਨ ਭਗਤਾਂ ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਪੰਜ ਤਤ ਦੁਰਮਤ ਮੈਲ ਰਹਿਣ ਨਾ ਪਾਈਆ। ਸ਼ਬਦ ਅਨਾਦੀ ਤਾਲ ਅਨਹਦ ਵੱਜਣ, ਘਰ ਘਰ ਵਿਚ ਰਾਗ ਅਲਾਈਆ। ਨਿਰਗੁਣ ਨੂਰ ਦੀਪਕ ਜੋਤੀ ਜਗਣ, ਦੀਵਾ ਬਾਤੀ ਤੇਲ ਨਾ ਕੋਇ ਰਖਾਈਆ।

ਨਜ਼ਰੀ ਆਏ ਪੁਰਖ ਅਕਾਲ ਮੂਰਤ ਮਦਨ, ਮਧ ਸੂਦਨ ਆਪਣਾ ਭੇਵ ਚੁਕਾਈਆ। ਆਤਮ ਪਰਮਾਤਮ ਸਚ ਪ੍ਰੀਤੀ ਲਾਏ ਇਕੋ ਲਗਨ, ਲੱਗੀ ਪ੍ਰੀਤੀ ਤੋੜੇ ਕੋਇ ਨਾ ਰਾਈਆ। ਕਲਜੁਗ ਕੂੜੀ ਆਪ ਮਿਟਾਏ ਅਗਨ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਜਿਨ੍ਹਾਂ ਕਰ ਕਿਰਪਾ ਮੁਖ ਸੋਹੰ ਲਗਾਇਆ ਸਗਨ, ਸਾਚਾ ਨਾਤਾ ਲਿਆ ਜੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਰ ਆਤਮ ਏਹੋ ਕਰਦੇ ਰਹੇ ਭਜਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਲੱਖ ਚੁਰਾਸੀ ਕਾਇਆ ਭਾਂਡੇ ਠੀਕਰ ਸਭ ਦੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਸਾਚੇ ਸੰਤਾਂ ਸ੍ਰੀ ਭਗਵਾਨ ਅੰਤਮ ਆਪੇ ਆਵੇ ਸੱਦਣ, ਸ਼ਬਦ ਬਬਾਣਾ ਨਾਲ ਲਿਆਈਆ। ਲੱਖ ਚੁਰਾਸੀ ਵਿਚੋਂ ਆਵੇ ਕੱਢਣ, ਅਗਲਾ ਪਿਛਲਾ ਠੇਕਾ ਦਏ ਮੁਕਾਈਆ। ਦਰਗਹਿ ਸਾਚੀ ਆਵੇ ਛੱਡਣ, ਖਹਿੜਾ ਛੁੱਟੇ ਸਰਬ ਲੋਕਾਈਆ। ਧੁਰ ਦਾ ਬੇੜਾ ਆਵੇ ਬੰਧਨ, ਬੰਦੀਖ਼ਾਨਾ ਤੋੜ ਤੋੜਾਈਆ। ਮਸਤਕ ਟਿੱਕਾ ਲਾਏ ਚਰਨ ਧੂੜੀ ਚੰਦਨ, ਜੋਤ ਲਲਾਟ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਸਤਿਗੁਰ ਆਪ, ਆਪਣੀ ਦਇਆ ਕਮਾਈਆ । ਨਿਰਗੁਣ ਸਰਗੁਣ ਬਣੇ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਚਰਨ ਕਵਲ ਉਪਰ ਧਵਲ ਇਕ ਜਣਾਏ ਸੱਚਾ ਨਾਤ, ਨਾਤਾ ਆਪਣੇ ਨਾਲ ਰਖਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਅਗੰਮੀ ਜਾਪ, ਬਿਨ ਆਤਮ ਪਰਮਾਤਮ ਦੂਜਾ ਸੰਗ ਨਾ ਕੋਇ ਵਖਾਈਆ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਡੇਰਾ ਦੇਵੇ ਢਾਹੀਆ । ਮੇਟ ਮਿਟਾਏ ਜਗਤ ਸੰਤਾਪ, ਸੰਸਾ ਰੋਗ ਦਏ ਗਵਾਈਆ। ਸਦਾ ਸੁਹੇਲਾ ਦੇਵੇ ਸੱਚਾ ਸਾਥ, ਸਤਿਗੁਰ ਸ਼ਬਦ ਵੱਡੀ ਵਡਿਆਈਆ। ਬਿਨ ਸਤਿਗੁਰ ਸ਼ਬਦ ਕੋਇ ਨਾ ਮੇਟੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਦੇਵੇ ਇਕੋ ਵਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਸਮਾਈਆ। ਦੁਨੀਆ ਦਾ ਮਾਲਕ ਦੀਨ ਦਿਆਲ, ਲੱਖ ਚੁਰਾਸੀ ਗੇੜਾ ਲਿਆ ਭਵਾਈਆ। ਜੁਗ ਚੌਕੜੀ ਖੇਲ ਕਰੇ ਕਮਾਲ, ਕਰਤੇ ਕੀਮਤ ਕਿਸੇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਭੇਜੇ ਬਣਾ ਸਚ ਸਚੀ ਧਰਮਸਾਲ, ਜੀਵ ਜੰਤ ਕਰਨ ਪੜ੍ਹਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬੋਲ ਜੈਕਾਰ, ਧੁਰ ਦਾ ਨਾਅਰਾ ਗਏ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਇਲਾਹੀ ਕਰੋ ਇਕ ਪਿਆਰ, ਸਾਚੀ ਸਿਖਿਆ ਸਿਖ ਸਮਝਾਈਆ। ਮਨ ਵਾਸਨਾ ਜਗਤ ਤ੍ਰਿਸਨਾ ਹਉਂਮੇ ਹੰਗਤਾ ਕੂੜੀ ਕਿਰਿਆ ਦਿਓ ਨਿਵਾਰ, ਬੁੱਧ ਬਿਬੇਕੀ ਰੂਪ ਵਟਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸਾਹਿਬ ਸਤਿਗੁਰ ਚਰਨ ਕਵਲ ਕਵਲ ਚਰਨ ਧਰੋ ਧਿਆਨ, ਅੰਤਰ ਆਤਮ ਇਕ ਲਿਵ ਲਾਈਆ। ਲੱਖ ਚੁਰਾਸੀ ਵਿਚੋਂ ਜੋ ਗੁਰਮੁਖ ਆਪਣਾ ਆਪ ਲਏ ਸੁਆਰ, ਤਿਸ ਸਾਰੀ ਸ੍ਰਿਸ਼ਟੀ ਇਕੋ ਰੂਪ ਨਜ਼ਰੀ ਆਈਆ। ਕੋਈ ਗੁੰਜਾਇਸ਼ ਨਾ ਰਹੇ ਅੱਗੇ ਪੁੱਛਣ ਦਾ ਕੋਈ ਸਵਾਲ, ਮਸਲਾ ਹਲ ਘਰ ਵਿਚ ਦਏ ਕਰਾਈਆ। ਜੋ ਉਪਜਿਆ ਜੋ ਜਨਮਿਆ ਤਿਸ ਦੇ ਸਿਰ ਤੇ ਕੂਕੇ ਕਾਲ, ਬਿਨ ਗੁਰਮੁਖਾਂ ਰਹਿਤ ਨਜ਼ਰ ਕੋਇ ਨਾ ਆਈਆ। ਓਸ ਸਤਿਗੁਰ ਨੂੰ ਲਓ ਭਾਲ, ਜਿਸ ਗੁਰਮੁਖੋ ਤੁਹਾਡੀ ਬਣਤ ਬਣਾਈਆ। ਰੋਗ ਸੋਗ ਚਿੰਤਾ ਸਰਬ ਮਿਟ ਜਾਣ, ਦੁੱਖ ਪੋਹ ਨਾ ਸਕੇ ਰਾਈਆ। ਲੇਖਾ ਜਗਤ ਜਾਣੇ ਸ਼ਾਹ ਕੰਗਾਲ, ਊਚ ਨੀਚ ਜ਼ਾਤ ਪਾਤ ਝਗੜਾ ਨਜ਼ਰ ਕੋਇ ਨਾ

ਆਈਆ। ਪੁਰਖ ਪੁਰਖੋਤਮ ਸਾਹਿਬ ਸੁਆਮੀ ਤੁਹਾਡੀ ਕਰੇ ਆਪ ਪ੍ਰਿਤਪਾਲ, ਕਲਜੁਗ ਅੰਤਮ ਤੱਤੀ ਵਾ ਨਾ ਲੱਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਥੋੜਿਆਂ ਅੱਖਰਾਂ ਵਿਚ ਬਹੁਤਾ ਮਾਣ ਰਖਾਈਆ। ਦੁਨੀਆ ਦਾ ਮਾਲਕ ਦੁਨੀਦਾਰ, ਹਰਿ ਸਾਚਾ ਇਕ ਅਖਵਾਈਆ। ਸੋ ਸਾਹਿਬ ਸਭ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲਧਾਰੀ ਆਪਣੀ ਖੇਲ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਜੁਗ ਚੌਕੜੀ ਔਂਦੇ ਰਹੇ ਗੁਰ ਅਵਤਾਰ, ਪੀਰ ਪੈਗ਼ੰਬਰ ਆਪਣਾ ਰਾਹ ਜਣਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਵਿਚ ਸੰਸਾਰ, ਕੋਟੀ ਕੋਟ ਜੀਵ ਜੰਤ ਸਾਧ ਸੰਤ ਗਏ ਫੇਰਾ ਪਾਈਆ। ਬਿਨ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਿਸੇ ਪਾਈ ਨਾ ਹਰਿ ਕੀ ਸਾਰ, ਸਤਿ ਸਚ ਸੰਗ ਨਾ ਕੋਇ ਰਖਾਈਆ। ਕਲਜੁਗ ਅੰਤ ਸਭ ਨੂੰ ਦਿਸੇ ਅੰਧੇਰੀ ਰਾਤ, ਚਾਰ ਕੁੰਟ ਦਹਿ ਦਿਸ਼ਾ ਅੰਧੇਰਾ ਛਾਈਆ। ਦੋਏ ਜੋੜ ਪ੍ਰਭ ਅੱਗੇ ਕਰੋ ਨਿਮਸਕਾਰ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਿਰਪਾਨਿਧ ਤੁਹਾਡੇ ਅੰਦਰ ਕਰ ਕਿਰਪਾ ਦੇਵੇ ਦੀਦਾਰ, ਬਜਰ ਕਪਾਟੀ ਖੋਲ੍ਹ ਵਖਾਈਆ। ਤਿਸ ਵੇਲੇ ਦੁੱਖ ਕੋਈ ਨਾ ਰਹੇ ਵਿਚ ਸੰਸਾਰ, ਸੁਖ ਆਤਮ ਆਤਮ ਵਿਚੋਂ ਦਏ ਦਰਸਾਈਆ। ਮਨ ਵਾਸਨਾ ਢਹਿ ਢੇਰੀ ਹੋਵੇ ਖ਼ਾਕ, ਅੰਦਰ ਸ਼ੈਤਾਨ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਸਦਾ ਇਕੋ ਰੰਗ ਰੰਗਾਈਆ। ਭਗਤਾਂ ਰੰਗ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਈਆ। ਜਿਸ ਜਨ ਬਖ਼ਸ਼ੇ ਆਪਣੀ ਧੂੜ, ਦੁੱਖ ਦਰਦ ਸੰਸਾ ਰੋਗ ਦਏ ਚੁਕਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਆਪਣੇ ਧੰਦੇ ਲਾਈਆ। ਅੰਤਰ ਦੇ ਜੋਤੀ ਨੂਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦ ਸੁਣਾ ਤੂਰ, ਤੁਰੀਆ ਮਾਣ ਮਿਟਾਈਆ। ਨਜ਼ਰੀ ਆਵੇ ਹਾਜ਼ਰ ਹਜ਼ੂਰ, ਹਰਿ ਮੰਦਰ ਬੈਠਾ ਬੇਪਰਵਾਹੀਆ। ਕੋਟ ਜਨਮ ਦੇ ਬਖ਼ਸ਼ਣਹਾਰ ਕਸੂਰ, ਕਸਰ ਇਸ਼ਾਰੀਏ ਵਿਚ ਸਭ ਕੁਛ ਦਏ ਉਡਾਈਆ। ਜੋ ਹਿਰਦਿਉਂ ਹਰਿ ਦੇ ਅੱਗੇ ਕਰੇ ਬੇਨੰਤੀ ਸੋ ਆਦਿ ਜੁਗਾਦਿ ਹੋਏ ਮਨਜ਼ੂਰ, ਬਿਰਥੀ ਅਰਦਾਸ ਗੁਰਮੁਖ ਕਦੇ ਨਾ ਜਾਈਆ। ਸਾਹਿਬ ਸਤਿਗੁਰ ਸਰਬ ਕਲਾ ਭਰਪੂਰ, ਸਮਰਥ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਵਿਚ ਘਰ ਵੇਖੋ ਨਿਜ ਨੇਤਰ ਨੈਣ ਦਏ ਖੁਲ੍ਹਾਈਆ।

੧੫ ਅੱਸੂ ੨੦੨੦ ਬਿਕਰਮੀ ਗੁਲਜ਼ਾਰ ਸਿੰਘ ਦੇ ਗ੍ਰਹਿ ਪਿੰਡ ਸ਼ਾਹੋ ਜ਼ਿਲਾ ਫ਼ਿਰੋਜ਼ਪੁਰ

ਸ੍ਰੀ ਭਗਵਾਨ ਕਿਰਪਾ ਕਰ, ਗੁਰ ਅਵਤਾਰ ਮੰਗ ਮੰਗਾਈਆ। ਪਰਵਰਦਿਗਾਰ ਦੇ ਵਰ, ਪੀਰ ਪੈਗ਼ੰਬਰ ਸੀਸ ਝੁਕਾਈਆ। ਕੂੜੀ ਕਿਰਿਆ ਉਖੇੜ ਜੜ੍ਹ, ਲੋਕਮਾਤ ਰਹਿਣ ਨਾ ਪਾਈਆ। ਤ੍ਰੈਗੁਣ ਅਗਨੀ ਰਹੀ ਸੜ, ਜੀਵ ਜੰਤ ਜਗਤ ਕੁਰਲਾਈਆ। ਕੋਟਨ ਕੋਟ ਸਿਫ਼ਤੀ ਨਾਉਂ ਤੇਰਾ ਰਹੇ ਪੜ੍ਹ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਜ਼ਾਤ ਪਾਤ ਊਚ ਨੀਚ ਕੋਈ ਨਾ ਸਕੇ ਹਰ, ਹਰਿ ਕਾ ਭੇਵ ਕੋਇ ਨਾ ਪਾਈਆ। ਰਾਉ ਰੰਕ ਚੁਕੇ ਕੋਇ ਨਾ ਡਰ, ਭੈ ਸਕੇ ਨਾ ਕੋਇ ਮਿਟਾਈਆ । ਭਰਮੇ ਭੁਲੇ ਨਾਰੀ ਨਰ, ਹਰਿ ਨਰਾਇਣ ਨਜ਼ਰ ਕਿਸੇ ਨਾ ਆਈਆ। ਬਿਨ

ਹਰਿ ਨਾਮੇ ਖ਼ਾਲੀ ਦਿਸਣ ਸੀਸ ਧੜ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸਤ ਦੀਪ ਲੱਖ ਚੁਰਾਸੀ ਵੇਖਿਆ ਘਰ ਘਰ, ਸੁੰਞੇ ਮੰਦਰ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਤੇਰੀ ਸਰਨਾਈਆ। ਸਾਹਿਬ ਸਤਿਗੁਰ ਹਰਿ ਸੁਆਮੀ, ਵਡ ਵੱਡੇ ਤੇਰੀ ਵਡ ਵਡਿਆਈਆ। ਆਦਿ ਜੁਗਾਦੀ ਨਿਰਗੁਣ ਨਿਰਵੈਰ ਅੰਤਰਜਾਮੀ, ਬੇਪਰਵਾਹ ਤੇਰੀ ਸਰਨਾਈਆ। ਜੁਗ ਚੌਕੜ ਦੀ ਸ਼ਾਸਤਰ ਸਿਮਰਤ ਗੌਂਦੇ ਤੇਰੀ ਕਹਾਣੀ, ਗੁਰ ਅਵਤਾਰ ਤੇਰਾ ਨਾਉਂ ਧਿਆਈਆ। ਪੀਰ ਪੈਗ਼ੰਬਰ ਤੇਰਾ ਰਸ ਮੰਗਦੇ ਅੰਮ੍ਰਿਤ ਪਾਣੀ, ਖ਼ਾਲੀ ਝੋਲੀ ਅੱਗੇ ਡਾਹੀਆ। ਤੇਰਾ ਨਾਉਂ ਨਿਰੰਕਾਰਾ ਸਾਰੇ ਕਹਿੰਦੇ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਇਕੋ ਇਕ ਅਖਵਾਈਆ। ਤੇਰਾ ਹੁਕਮ ਆਦਿ ਜੁਗਾਦਿ ਦੋ ਜਹਾਨੀ, ਬ੍ਰਹਿਮੰਡ ਖੰਡ ਇਕੋ ਕਾਰ ਜਣਾਈਆ। ਰੂਪ ਰੰਗ ਰੇਖ ਤੇਰੀ ਨਜ਼ਰ ਨਾ ਆਏ ਕੋਇ ਨਿਸ਼ਾਨੀ, ਜਗਤ ਨੇਤਰ ਦਰਸ ਕੋਇ ਨਾ ਪਾਈਆ । ਕਲਜੁਗ ਅੰਤਮ ਭਰਮੇ ਭੁਲੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸਾਚਾ ਭੇਵ ਨਾ ਕੋਇ ਜਣਾਈਆ। ਸਾਰ ਨਾ ਪਾਏ ਚਾਰੇ ਬਾਣੀ, ਚਾਰੋਂ ਕੁੰਟ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਰ ਦਾਤੇ ਤੇਰੀ ਵਡਿਆਈਆ। ਗੁਰ ਅਵਤਾਰ ਕਹਿਣ ਬੋਲ, ਉਚੀ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਆਪਣਾ ਪੜਦਾ ਰਹੇ ਫੋਲ, ਸਚ ਸੰਦੇਸ਼ਾ ਇਕ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਕਲ ਅੰਤ ਹੋਈ ਅਨਭੋਲ, ਤੇਰੀ ਸਾਰ ਕੋਇ ਨਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਪਿਆ ਘੋਲ, ਲੋਕਮਾਤ ਝਗੜਾ ਸਕੇ ਨਾ ਕੋਇ ਚੁਕਾਈਆ। ਭੇਖ ਪਖੰਡ ਹਉਂਮੇ ਹੰਗਤਾ ਮਾਇਆ ਮਮਤਾ ਵੱਜੇ ਢੋਲ, ਚਾਰੋਂ ਕੁੰਟ ਕਰੇ ਸ਼ਨਵਾਈਆ। ਸਾਹਿਬ ਸਤਿਗੁਰ ਸ਼ਾਹ ਪਾਤਸ਼ਾਹ ਸਤਿ ਦੁਆਰਾ ਇਕੋ ਖੋਲ੍ਹ, ਦਰ ਦਰਵਾਜ਼ਾ ਦੇ ਲਾਹੀਆ। ਸਾਚੇ ਕੰਡੇ ਤੋਲ ਅਗੰਮੀ ਤੋਲ, ਧਾਰਨ ਆਪਣੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਤੇਰੇ ਦਰ ਸੱਚੀ ਅਰਜੋਈਆ । ਸਾਚੀ ਅਰਜ਼ ਤੇਰੇ ਦਰਬਾਰ, ਦਰਗਹਿ ਸਾਚੀ ਸਚ ਜਣਾਈਆ। ਸਚ ਦਰਵਾਜ਼ਾ ਖੋਲ੍ਹ ਵਿਚ ਸੰਸਾਰ, ਮਹਾਂਸਾਰਥੀ ਆਪਣਾ ਫੇਰਾ ਪਾਈਆ। ਸਾਚਾ ਮੰਦਰ ਚਾਰ ਵਰਨ ਦੇ ਵਖਾਲ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਘਰ ਇਕੋ ਨਜ਼ਰੀ ਆਈਆ। ਪਰਗਟ ਕਰ ਧੁਰ ਦੀ ਧਰਮ ਸੱਚੀ ਧਰਮਸਾਲ, ਦੀਪਕ ਦੀਆ ਨਿਰਗੁਣ ਜੋਤ ਕਰ ਰੁਸ਼ਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨੇਤਰ ਰੋਵਣ ਗ਼ਰੀਬ ਨਿਮਾਣੇ ਜਗਤ ਕੰਗਾਲ, ਅੰਦਰੇ ਅੰਦਰ ਮਾਰਨ ਧਾਹੀਂਆ । ਹਲ ਹੋਵੇ ਨਾ ਕਿਸੇ ਸਵਾਲ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਕਲਜੁਗ ਕੂੜਾ ਡੌਰੂ ਡੰਕਾ ਵੱਜੇ ਤਾਲ, ਨਵ ਨੌ ਨਾਚ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚਾ ਵਰ, ਕਲ ਕਾਲਖ ਦੇ ਮਿਟਾਈਆ। ਸਾਹਿਬ ਸਤਿਗੁਰ ਹੋ ਦਿਆਲ, ਦੋਏ ਜੋੜ ਚਰਨ ਨਿਮਸਕਾਰਿਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਹਉਂ ਤੇਰੇ ਬਾਲ, ਤੇਰਾ ਭੇਵ ਕੋਇ ਨਾ ਆ ਰਿਹਾ। ਜੁਗ ਚੌਕੜੀ ਸੇਵਾ ਕਰ ਕੇ ਆਏ ਵਿਚ ਜਹਾਨ, ਬਣ ਸੇਵਕ ਰੂਪ ਵਟਾ ਲਿਆ। ਧੁਰ ਸੰਦੇਸ਼ਾ ਤੇਰਾ ਦੇਂਦੇ ਰਹੇ ਸ੍ਰੀ ਭਗਵਾਨ, ਸ਼ਬਦੀ ਢੋਲਾ ਰਾਗ ਸੁਣਾ ਲਿਆ। ਨਿਰਵੈਰ ਨਿਰੰਕਾਰ ਨਿਰਾਕਾਰ ਲਓ ਪਛਾਣ, ਹਰ ਘਟ ਅੰਦਰ ਸੋਭਾ ਪਾ ਰਿਹਾ। ਕਾਇਆ ਮੰਦਰ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਵੇਖੋ ਆਪ ਮਹਾਨ, ਬੰਦ ਕਿਵਾੜ ਕੁੰਡਾ ਲਾਹ ਰਿਹਾ। ਦੀਆ ਨਿਰਮਲ ਜੋਤੀ

ਜੋਤ ਜਗੇ ਮਹਾਨ, ਮਹੱਲ ਅਟੱਲ ਇਕ ਰੁਸ਼ਨਾ ਰਿਹਾ। ਸਾਚੀ ਸੇਜਾ ਆਤਮ ਅੰਤਰ ਤਖ਼ਤ ਨਿਵਾਸੀ ਨਜ਼ਰੀ ਆਏ ਇਕ ਭਗਵਾਨ, ਭਗਵਨ ਆਪਣਾ ਭੇਵ ਚੁਕਾ ਰਿਹਾ। ਸਤਿਗੁਰ ਸੱਚਾ ਬਣੇ ਇਕੋ ਕਾਹਨ, ਬੰਸਰੀ ਸਾਚੀ ਨਾਮ ਸੁਣਾ ਰਿਹਾ। ਦੇਵਣਹਾਰ ਇਲਾਹੀ ਪੈਗ਼ਾਮ, ਸਾਚਾ ਕਲਮਾ ਆਪ ਪੜ੍ਹਾ ਰਿਹਾ। ਜਣਾਵਣਹਾਰਾ ਧੁਰ ਇਸਲਾਮ, ਇਸਮ ਆਅਜ਼ਮ ਇਕ ਜਣਾ ਰਿਹਾ। ਬਣਾਵਣਹਾਰਾ ਸਰਬ ਗ਼ੁਲਾਮ, ਧੁਰ ਦਾ ਹੁਕਮ ਇਕ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆ ਰਿਹਾ। ਕਿਰਪਾ ਕਰ ਸਚ ਭਗਵੰਤ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਨੇਤਰ ਰੋਵਣ ਕਲਜੁਗ ਸੰਤ, ਭਗਤ ਬੈਠੇ ਰਾਹ ਤਕਾਈਆ। ਤ੍ਰੈਗੁਣ ਮਾਇਆ ਪਈ ਬੇਅੰਤ, ਪੜਦਾ ਸਕੇ ਨਾ ਕੋਇ ਉਠਾਈਆ। ਚਾਰੋਂ ਕੁੰਟ ਗੜ੍ਹ ਬਣਿਆ ਹਉਂਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਤੇਰਾ ਭੇਵ ਨਾ ਪਾਵੇ ਕੋਈ ਪੰਡਤ, ਬੋਧ ਅਗਾਧ ਸਮਝ ਕਿਸੇ ਨਾ ਆਈਆ। ਕੱਟ ਵਿਛੋੜਾ ਨਾਰ ਕੰਤ, ਸੁਰਤ ਸਵਾਣੀ ਸ਼ਬਦ ਹਾਣੀ ਮਿਲੇ ਚਾਈਂ ਚਾਈਂਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਪ੍ਰਭ ਆਪਣੀ ਦਇਆ ਕਮਾਈਆ। ਸਾਚਾ ਦੱਸ ਇਕੋ ਮੰਤ, ਮੰਤਵ ਆਪਣਾ ਦੇ ਸਮਝਾਈਆ। ਚਾਰ ਵਰਨ ਬਣਾ ਇਕੋ ਬਣਤ, ਊਚ ਨੀਚ ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪਿਛਲਾ ਲੇਖਾ ਦੇ ਮੁਕਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰੋ ਧਿਆਨ, ਦੋ ਜਹਾਨਾਂ ਵਾਲੀ ਆਪ ਸਮਝਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਆਣ, ਨਿਹਕਲੰਕ ਕਲ ਕਲਕੀ ਫੇਰਾ ਪਾਇੰਦਾ। ਜਿਸ ਦਾ ਸ਼ਬਦ ਨਿਸ਼ਾਨਾ ਝੁੱਲੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਆਪ ਸੁਹਾਇੰਦਾ। ਤਿਸ ਦਾ ਸਚ ਸੰਦੇਸ਼ਾ ਇਕ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਫਿਰੇ ਦਰੋਹੀ ਜ਼ਿਮੀਂ ਅਸਮਾਨ, ਜ਼ਾਬਰ ਜ਼ਬਰ ਆਪਣਾ ਜ਼ੋਰ ਜਣਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੇ ਖਾਣੀ ਵੇਖੇ ਆਣ, ਚਾਰੇ ਬਾਣੀ ਭੇਵ ਚੁਕਾਇੰਦਾ। ਸੰਤ ਸੁਹੇਲੇ ਗੁਰਮੁਖ ਗੁਰਸਿਖ ਲਏ ਪਹਿਚਾਨ, ਬੇਪਹਿਚਾਨ ਆਪਣਾ ਕਰਮ ਕਮਾਇੰਦਾ। ਕਰ ਕਿਰਪਾ ਦੇਵੇ ਸਾਚਾ ਨਾਮ ਪੈਗ਼ਾਮ, ਧੁਰ ਸੰਦੇਸ਼ਾ ਇਕ ਸੁਣਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਵੇਖੋ ਹਰ ਘਟ ਰਾਮ, ਨਿਰਗੁਣ ਨਿਰਗੁਣ ਖੇਲ ਖਲਾਇੰਦਾ। ਨਾਮ ਅਗੰਮੀ ਬੰਸਰੀ ਸ਼ਬਦ ਸੁਣਾਏ ਸੱਚਾ ਕਾਹਨ, ਸੁਰ ਤਾਲ ਇਕੋ ਇਕ ਸਮਝਾਇੰਦਾ। ਸਚ ਪੈਗ਼ੰਬਰ ਧੁਰ ਪੈਗ਼ਾਮ ਦੇਵੇ ਆਣ, ਕਲਮਾ ਕਾਇਨਾਤ ਦ੍ਰਿੜਾਇੰਦਾ। ਸਾਚਾ ਸਤਿਗੁਰ ਮੰਤਰ ਦੇਵਣਹਾਰਾ ਸਤਿ ਨਾਮ, ਸਤਿ ਸਤਿਵਾਦੀ ਆਪ ਸਮਝਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਮੇਟੇ ਨਿਸ਼ਾਨ, ਹਉਂਮੇ ਹੰਗਤਾ ਬੁਰਜ ਢਾਹਿੰਦਾ। ਸਤਿਜੁਗ ਸੱਚਾ ਮਾਰਗ ਦੱਸੇ ਆਣ, ਚਾਰ ਵਰਨਾਂ ਇਕੋ ਰਾਹ ਵਖਾਇੰਦਾ। ਆਤਮ ਦੇਵੇ ਇਕ ਗਿਆਨ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਊਚ ਨੀਚ ਰਾਉ ਰੰਕ ਹਰਿ ਕਾ ਨਾਉਂ ਅੰਦਰ ਬਾਹਰ ਸਾਰੇ ਗਾਣ, ਗਹਿਰ ਗੰਭੀਰ ਆਪਣਾ ਭੇਵ ਖੁਲ੍ਹਾਇੰਦਾ । ਭਾਗ ਲਗਾਏ ਕਾਇਆ ਸਾਢੇ ਤਿੰਨ ਹੱਥ ਮਕਾਨ, ਮੰਦਰ ਇਕੋ ਇਕ ਵਡਿਆਇੰਦਾ। ਜਿਸ ਘਰ ਘਰ ਵਿਚ ਵਸੇ ਭਗਵਾਨ, ਸੋ ਭਗਤਾਂ ਪੜਦਾ ਆਪ ਉਠਾਇੰਦਾ । ਕਿਰਪਾ ਕਰ ਵਡ ਮਿਹਰਵਾਨ, ਮਿਹਰ ਨਜ਼ਰ ਆਪ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਅੰਤ ਮੁਕਾਇੰਦਾ। ਪਿਛਲਾ ਲੇਖਾ ਜਾਏ ਮੁੱਕ, ਲੋਕਮਾਤ ਰਹਿਣ ਨਾ ਪਾਈਆ।

ਕਲਜੁਗ ਝੂਠਾ ਬੂਟਾ ਜਾਏ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਕੂੜੀ ਕਿਰਿਆ ਸ਼ੌਹ ਦਰਿਯਾਏ ਦੇਵੇ ਸੁੱਟ, ਅੱਗੇ ਹੋ ਨਾ ਕੋਇ ਬਚਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਜੜ੍ਹ ਦੇਵੇ ਪੁੱਟ, ਬਲਧਾਰੀ ਆਪਣਾ ਬਲ ਪਰਗਟਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਬਣਾਏ ਮੁੱਠ, ਚਾਰ ਵਰਨ ਨਾਤਾ ਜੋੜੇ ਭੈਣਾਂ ਭਾਈਆ। ਸਤਿਜੁਗ ਸੁਹਾਏ ਸਾਚੀ ਰੁੱਤ, ਅਬਿਨਾਸ਼ੀ ਅਚੁਤ ਖ਼ੁਸ਼ੀ ਮਨਾਈਆ। ਕਰੇ ਪਰਕਾਸ਼ ਜੋ ਨਿਰਗੁਣ ਧਾਰ ਬੈਠਾ ਲੁਕ, ਨਿਰਵੈਰ ਆਪਣਾ ਦਰਸ ਕਰਾਈਆ। ਭਗਤ ਭਗਵਾਨ ਬਣਾਏ ਸਾਚੇ ਪੁੱਤ, ਪਿਤਾ ਪੂਤ ਖ਼ੁਸ਼ੀ ਵਖਾਈਆ। ਸਾਚੀ ਗੋਦੀ ਲਏ ਚੁੱਕ, ਸ਼ਬਦ ਹੁਲਾਰਾ ਇਕ ਲਗਾਈਆ। ਮਿਹਰਵਾਨ ਹੋ ਕੇ ਜਾਏ ਤੁਠ, ਅੰਮ੍ਰਿਤ ਆਤਮ ਜਾਮ ਮੁਖ ਚੁਆਈਆ। ਦੂਰ ਦੁਰਾਡਾ ਨੇਰਨ ਨੇਰਾ ਆ ਕੇ ਲਏ ਪੁੱਛ, ਮੁਰੀਦ ਮੁਰਸ਼ਦ ਵੇਖੇ ਚਾਈਂ ਚਾਈਂਆ। ਜਨਮ ਕਰਮ ਦਾ ਮਿਟੇ ਦੁੱਖ, ਦੁਖੀਆਂ ਦਰਦ ਲਏ ਵੰਡਾਈਆ। ਸਫਲ ਕਰਾਏ ਧਰਤ ਮਾਤ ਦੀ ਕੁੱਖ, ਮਨਮੁਖ ਜੀਵਾਂ ਦਏ ਸਜ਼ਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੁਖਣਾ ਰਹੇ ਸੁਖ, ਕਵਣ ਵੇਲਾ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਹਰਿ ਕਰਤਾਰ, ਆਪਣੇ ਹੱਥ ਰੱਖੇ ਵਡਿਆਈਆ। ਊਚ ਨੀਚ ਝਗੜਾ ਦਏ ਨਿਵਾਰ, ਦੀਨ ਮਜ਼੍ਹਬ ਲੋਕਮਾਤ ਰਹਿਣ ਕੋਇ ਨਾ ਪਾਈਆ। ਮਾਣਸ ਮਾਣਸ ਕਰੇ ਪਿਆਰ, ਮਾਨੁੱਖ ਮਾਨੁੱਖ ਆਪਣੀ ਗੰਢ ਪਵਾਈਆ। ਮਾਨੁਸ਼ ਮਾਨੁਸ਼ ਦਏ ਅਧਾਰ, ਮਨੁਖਤਾ ਇਕੋ ਰੂਪ ਵਖਾਈਆ। ਸਾਚੀ ਸਿਖਿਆ ਦੇਵੇ ਏਕਾ ਵਾਰ, ਏਕੰਕਾਰ ਕਰੇ ਪੜ੍ਹਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਹਰਿ ਕਾ ਢੋਲਾ ਸ਼ਬਦ ਗਾਓ ਜੈਕਾਰ, ਸਚ ਜੈਕਾਰਾ ਇਕੋ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਬਣਿਆ ਸਚ ਪਿਆਰ, ਬਣ ਪਿਆਰ ਸੋਹੰ ਰੂਪ ਸਮਾਈਆ। ਤੇਰਾ ਸ਼ਬਦ ਅਗੰਮੀ ਧਾਰ, ਮੇਰੀ ਖ਼ਾਹਸ਼ ਰੋਵੇ ਜ਼ਾਰੋ ਜ਼ਾਰ, ਬਿਨ ਮਿਲਿਆਂ ਚੈਨ ਕੋਇ ਨਾ ਆਈਆ। ਜਗਤ ਵਿਛੋੜਾ ਕੱਟ ਸਿਰਜਣਹਾਰ, ਸੁਰਤੀ ਰੋਵੇ ਬਾਂਹ ਹੁਲਾਰ, ਸਾਚਾ ਕੰਤ ਇਕੋ ਇਕ ਨਜ਼ਰੀ ਆਈਆ। ਚਾਰ ਵਰਨ ਅਠਾਰਾਂ ਬਰਨ ਖੋਲ੍ਹ ਦੇਵੇ ਕਿਵਾੜ, ਨਾਤਾ ਤੋੜ ਕੂੜੀ ਕਿਰਿਆ ਪੰਚਮ ਧਾੜ, ਸਚ ਸੁਚ ਹਰਿ ਕਾ ਨਾਮ ਆਪ ਸਮਝਾਈਆ। ਸਚ ਦੁਆਰੇ ਦੇਵੇ ਵਾੜ, ਕਰ ਪਰਕਾਸ਼ ਬਹੱਤਰ ਨਾੜ, ਤ੍ਰੈਗੁਣ ਮਾਇਆ ਦੇਵੇ ਸਾੜ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚਾ ਮਾਰਗ ਦਏ ਵਖਾਲ, ਨਜ਼ਰੀ ਆਏ ਦੀਨ ਦਿਆਲ, ਨਾਤਾ ਤੁਟੇ ਕਾਲ ਮਹਾਂਕਾਲ, ਭੈ ਭਿਆਨਕ ਰੂਪ ਨਜ਼ਰ ਕੋਇ ਨਾ ਆਈਆ। ਸਚ ਵਖਾਏ ਸੱਚੀ ਧਰਮਸਾਲ, ਜਿਸ ਗ੍ਰਹਿ ਵਸੇ ਹਰਿ ਗੋਪਾਲ, ਜੋਤੀ ਜਲਵਾ ਨੂਰ ਜਲਾਲ, ਨਿਰਗੁਣ ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਲੇਖੇ ਲਏ ਲਾਈਆ। ਚਾਰ ਵਰਨ ਤੇਰਾ ਲੱਗੇ ਲੇਖਾ, ਸੋ ਸਾਹਿਬ ਆਪ ਲਗਾਈਆ। ਸਦੀ ਵੀਹਵੀਂ ਸਭ ਦਾ ਨਿਕਲੇ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ । ਪਾਰਬ੍ਰਹਮ ਬ੍ਰਹਮ ਜਣਾਏ ਲੱਖ ਚੁਰਾਸੀ ਜੀਵ ਜੰਤ ਸਭ ਦਾ ਇਕੋ ਨੇਤਾ, ਘਰ ਘਰ ਬੈਠਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀਨ ਮਜ਼੍ਹਬ ਜਿਸ ਖੇਡੀ ਖੇਡਾ, ਅੰਤਮ ਆਪਣੀ ਢੇਰੀ ਦੇਵੇ ਢਾਹੀਆ। ਸਰਬ ਜੀਆਂ ਪ੍ਰਭ ਇਕੋ ਜਿਹਾ ਕਰੇ ਹੇਤਾ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜਨ ਭਗਤ ਕਹੇ ਮੇਰਾ ਪੁੱਤ ਜੇਠਾ, ਜੋ ਮੇਰਾ ਇਕੋ ਇਕ ਇਸ਼ਟ ਮਨਾਈਆ। ਸਰਬ ਜੀਆਂ ਤੋਂ ਉਤਮ ਓਹੋ

ਦੇਵਤਾ, ਜਿਸ ਦੀ ਕਰੋੜ ਤਤੀਸਾ ਲਾਗੇ ਪਾਈਂਆ। ਜਿਸ ਦੀ ਸਿਫ਼ਤ ਕਰੇ ਰਾਗ ਛਤੀਸਾ, ਅੱਖਰ ਅੱਖਰ ਨਾਲ ਮਿਲਾਈਆ। ਜਿਸ ਦੀ ਮਹਿਮਾ ਗਾਏ ਦੰਦ ਬਤੀਸਾ, ਉਚੀ ਕੂਕ ਕੂਕ ਸੁਣਾਈਆ। ਜਿਸ ਆਦਿ ਜੁਗਾਦਿ ਧੁਰ ਦੀ ਧਾਰ ਇਕ ਹਦੀਸਾ, ਹਜ਼ਰਤ ਸਚ ਸਚ ਸਮਝਾਈਆ। ਸੋ ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ ਵਡ ਜਗਦੀਸ਼ਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਸਾਚਾ ਛਤਰ ਝੁਲੇ ਪ੍ਰਭ ਦੇ ਸੀਸਾ, ਦੋ ਜਹਾਨ ਦਰ ਬੈਠੇ ਅਲਖ ਜਗਾਈਆ। ਉਹ ਕਿਰਪਾ ਨਿਧਾਨ ਜਨ ਭਗਤਾਂ ਦੱਸਣਹਾਰਾ ਇਕ ਪ੍ਰੀਤਾ, ਪ੍ਰੀਤੀਵਾਨ ਪ੍ਰੀਤੀ ਆਪਣੇ ਨਾਲ ਲਗਾਈਆ। ਲੱਖ ਚੁਰਾਸੀ ਬਦਲਣਹਾਰਾ ਨੀਤਾ, ਨੀਤੀਵਾਨ ਆਪੇ ਵੇਖ ਵਖਾਈਆ। ਪਾਵੇ ਸਾਰ ਹਸਤ ਕੀਟਾ, ਊਚਾਂ ਨੀਚਾਂ ਥਾਉਂ ਥਾਈਂਆ। ਕਲਜੁਗ ਅੰਤਮ ਖੇਲ ਕਰੇ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖ਼ੀਸਾ, ਖ਼ਲਕ ਖ਼ੁਦਾਈ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਊਚ ਨੀਚ ਜ਼ਾਤ ਪਾਤ ਲੇਖਾ ਦਏ ਮੁਕਾਈਆ। ਜ਼ਾਤ ਪਾਤ ਊਚ ਨੀਚ ਨਾਤਾ ਜਾਏ ਤੁਟ, ਅੰਤਮ ਅੰਤ ਰਹਿਣ ਨਾ ਪਾਈਆ। ਕੂੜੀ ਕਿਰਿਆ ਪੱਲੂ ਜਾਏ ਛੁੱਟ, ਅੱਗੇ ਸੰਗ ਨਾ ਕੋਇ ਰਖਾਈਆ। ਸਤਿਜੁਗ ਮੌਲੇ ਇਕੋ ਰੁੱਤ, ਹਰਿ ਰੁਤੜੀ ਨਾਲ ਮਿਲਾਈਆ। ਸ੍ਰੀ ਭਗਵਾਨ ਸਾਹਿਬ ਸਤਿਗੁਰ ਪਏ ਉਠ, ਉਠ ਉਠ ਆਪਣਾ ਹੁਕਮ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਤਾਗਾ ਏਕਾ ਸੂਤ, ਤਾਣਾ ਪੇਟਾ ਆਪਣਾ ਨਾਮ ਰਖਾਈਆ। ਆਤਮ ਬ੍ਰਹਮ ਸਭ ਦੇ ਵਸੇ ਪੰਜ ਤਤ ਕਲਬੂਤ, ਕਾਇਆ ਅੰਦਰ ਮੰਦਰ ਡੇਰਾ ਲਾਈਆ। ਸਭ ਦਾ ਨਾਤਾ ਜੁੜਿਆ ਪੰਜ ਭੂਤ, ਤ੍ਰੈਗੁਣ ਬੈਠੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨ ਇਕੋ ਸਰਨ ਦਏ ਸਮਝਾਈਆ। ਚਾਰ ਵਰਨ ਜਣਾਏ ਇਕੋ ਸਰਨ, ਸਰਨਗਤ ਇਕ ਸਮਝਾਇੰਦਾ। ਕਰਤਾ ਪੁਰਖ ਕਰਨੀ ਕਰਨ, ਹਰਿ ਕਾਦਰ ਖੇਲ ਕਰਾਇੰਦਾ। ਨਿਰਭੌ ਭੈ ਚੁਕਾਏ ਮਰਨ ਡਰਨ, ਜੀਵਣ ਜੁਗਤ ਆਪ ਜਣਾਇੰਦਾ। ਕਲਜੁਗ ਅੰਤ ਪਰਗਟ ਹੋਇਆ ਹਰਿ ਨਿਰੰਕਾਰਾ ਉਪਰ ਧਰਨ, ਧਰਨੀ ਧਰਤ ਧਵਲ ਸੋਭਾ ਆਪ ਪਾਇੰਦਾ। ਜਨ ਭਗਤਾਂ ਨੇਤਰ ਖੋਲ੍ਹ ਹਰਨ ਫਰਨ, ਨਿਜ ਨੇਤਰ ਦਰਸ ਇਕ ਕਰਾਇੰਦਾ। ਪੁਰਖ ਅਕਾਲ ਸ੍ਰਿਸ਼ਟ ਸਬਾਈ ਇਸ਼ਟ ਦੇਵੇ ਇਕੋ ਚਰਨ, ਦੂਜਾ ਘਰ ਨਜ਼ਰ ਕੋਇ ਨਾ ਆਇੰਦਾ। ਸਚ ਦੁਆਰੇ ਗੁਰਮੁਖ ਵਿਰਲੇ ਵੜਨ, ਕਰ ਕਿਰਪਾ ਜਿਨ੍ਹਾਂ ਆਪਣਾ ਮੇਲ ਮਿਲਾਇੰਦਾ। ਅੰਦਰ ਵੜ ਕੇ ਸਾਚਾ ਨਾਮ ਇਕੋ ਪੜ੍ਹਨ, ਸੋਹੰ ਢੋਲਾ ਇਕ ਸਮਝਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਨੇੜੇ ਹੋ ਕੇ ਪੱਲੂ ਫੜਨ, ਫੜਿਆ ਪੱਲੂ ਨਾ ਕੋਇ ਛੁਡਾਇੰਦਾ। ਦਰਗਹਿ ਸਾਚੀ ਸਚਖੰਡ ਦੁਆਰ ਸਭ ਦਾ ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਰਾਉ ਰੰਕ ਨਜ਼ਰ ਕੋਇ ਨਾ ਆਇੰਦਾ। ਸੋ ਪੁਰਖ ਅਕਾਲ ਦੀਨ ਦਿਆਲ ਲੋਕਮਾਤ ਆਇਆ ਤਰਨੀ ਤਰਨ, ਤਾਰਨਹਾਰਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਭਗਤ ਭਗਵਾਨ, ਗੁਰਸਿਖ ਚੇਲੇ ਗੁਰਮੁਖ ਕਰ ਪਰਵਾਨ, ਸਚ ਪਰਵਾਨਾ ਧੁਰ ਫ਼ਰਮਾਨਾ ਨਾਮ ਸੰਦੇਸ਼ਾ ਨਰ ਨਰੇਸ਼ਾ ਸ੍ਰਿਸ਼ਟ ਸਬਾਈ ਇਕੋ ਵਾਰ ਇਕ ਵਾਰਾ ਇਕ ਨਿਰੰਕਾਰ ਝੋਲੀ ਆਪ ਭਰਾਇੰਦਾ।

੧੬ ਅੱਸੂ ੨੦੨੦ ਬਿਕ੍ਰਮੀ ਸਾਹੋ ਜ਼ਿਲਾ ਫ਼ਿਰੋਜ਼ਪੁਰ

ਆਪਣੀ ਰੱਖਿਆ ਕਿਵੇਂ ਲੈਣੀ ਰੱਖ, ਰੱਖਿਆ ਕਰੇ ਕਵਣ ਥਾਈਂਆ। ਠੱਗ ਚੋਰ ਯਾਰ ਅੰਦਰ ਵੇਖਣ ਦੀ ਕਿਹੜੀ ਖੁੱਲ੍ਹੀ ਅੱਖ, ਅੱਠੇ ਪਹਿਰ ਧਿਆਨ ਲਗਾਈਆ । ਕਵਣ ਕੂੜੀ ਕਿਰਿਆ ਨਾਲੋਂ ਕਰੇ ਵੱਖ, ਘਰ ਵਿਚ ਵੱਖਰਾ ਧਾਮ ਵਖਾਈਆ। ਪ੍ਰੇਮ ਪਿਆਰ ਪਾ ਕੇ ਸਦ ਵਸੇ ਸਾਥ, ਤੇਰਾ ਸੰਗ ਨਿਭਾਈਆ। ਭੈ ਭੌ ਚੁਕਾਉਣ ਦੀ ਦੱਸੇ ਜਾਚ, ਸਾਚੀ ਸਿਖਿਆ ਇਕ ਸਮਝਾਈਆ। ਅੰਦਰ ਬਾਹਰ ਦੋਵੇਂ ਫ਼ੁਰਨੇ ਲਏ ਵਾਚ, ਵਾਚਕ ਮਿਲਿਆ ਬੇਪਰਵਾਹੀਆ। ਦੂਰ ਦੁਰਾਡਾ ਨੇਰਨ ਨੇਰਾ ਰਖਵਾਲਾ ਵੇਖੇ ਮਾਰ ਝਾਤ, ਕਵਣ ਬੰਦ ਤਾਕੀ ਕੁੰਡਾ ਲਾਹੀਆ। ਅੰਤਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਆਤਮ ਸੇਜਾ ਖੜ ਕੇ ਕਿਹੜੀ ਗੱਲ ਜਾਏ ਆਖ, ਜਿਸ ਨਾਲ ਬਚਿਆ ਰਹਿਣਾ ਜਗਤ ਲੋਕਾਈਆ। ਕਵਣ ਪੂੰਜੀ ਰਾਖੀ ਕਰ ਕੇ ਮਿਲੇ ਰਾਸ, ਵਸਤ ਝੋਲੀ ਕਵਣ ਭਰਾਈਆ। ਰਾਖੀ ਕਰੇਂ ਕਿਹੜੀ ਰੱਖ ਕੇ ਆਸ, ਆਸਾ ਕਵਣ ਧਿਆਨ ਮਿਲਾਈਆ। ਕਲਜੁਗ ਚਾਰ ਕੁੰਟ ਜੀਵ ਜੰਤ ਸਾਰੇ ਦਿਸਣ ਨਿਰਾਸ, ਖ਼ਾਲੀ ਹੱਥ ਰਹੇ ਵਖਾਈਆ। ਨਾਮ ਪੂੰਜੀ ਕਿਸੇ ਨਾ ਪਾਸ, ਰਸਨਾ ਜਿਹਵਾ ਹੋਈ ਹਲਕਾਈਆ। ਬਿਨ ਸਤਿਗੁਰ ਪੂਰੇ ਰਾਖਾ ਬਣ ਕੇ ਕੋਈ ਨਾ ਪਾਰ ਲੰਘਾਏ ਕਲਜੁਗ ਘਾਟ, ਡੂੰਘੀ ਧਾਰ ਵੈਂਹਦੀ ਦਿਸੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕੋ ਗੱਲ, ਰਾਖਾ ਕਿਸ ਘਰ ਹੋ ਕੇ ਵੇਖ ਵਖਾਈਆ। ਕੀ ਰਾਖਾ ਬਣ ਕੇ ਉਡਾਏਂ ਤੋਤੇ ਕਾਂ, ਚਿੜੀਆਂ ਹਾਕਰ ਰਿਹਾ ਲਗਾਈਆ। ਕੀ ਰਾਖਾ ਬਣ ਕੇ ਅੰਦਰ ਮਾਰੇਂ ਧਿਆਨ, ਮੇਰੀ ਲੁੱਟੀ ਨਾ ਜਾਏ ਵਸਤ ਪਰਾਈਆ। ਕੀ ਰਾਖਾ ਬਣ ਕੇ ਲੋਕਾਂ ਰੌਲਾ ਰਿਹਾ ਸੁਣਾ, ਉਚੀ ਕੂਕ ਕੂਕ ਅਲਾਈਆ। ਕੀ ਰਾਖਾ ਬਣ ਕੇ ਪੁਰਖ ਅਬਿਨਾਸ਼ੀ ਮੰਗੇਂ ਇਕ ਸਰਨਾ, ਮਿਲੇ ਸਚ ਸਰਨ ਸਰਨਾਈਆ। ਸਾਚਾ ਰਾਖਾ ਦੋਹਾਂ ਵੇਖੇ ਥਾਉਂ ਥਾਂ, ਮਨ ਬ੍ਰਹਮ ਕਵਣ ਸੇਵ ਕਮਾਈਆ। ਜੀਵ ਬ੍ਰਹਮ ਦੀ ਹੋਏ ਨਾ ਲਖਤਾ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਰਸਨਾ ਜਿਹਵਾ ਬਣੇ ਵਡ ਵਡ ਬਕਤਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਸੁਣਾਈਆ। ਬਿਨ ਸਤਿਗੁਰ ਪੂਰੇ ਕੋਈ ਭੇਵ ਨਾ ਪਾਏ ਹਰਿ ਦਾ, ਹਰਿ ਮੰਦਰ ਪੜਦਾ ਸਕੇ ਨਾ ਕੋਇ ਉਠਾਈਆ। ਇਕੋ ਖੇਲ ਨਰਾਇਣ ਨਰ ਦਾ, ਜਨ ਭਗਤਾਂ ਆਪਣੀ ਬੂਝ ਬੁਝਾਈਆ। ਬ੍ਰਹਮ ਬ੍ਰਹਮ ਬ੍ਰਹਮ ਕਹਿ ਕਹਿ ਸਾਰਾ ਜਹਾਨ ਫਿਰਦਾ, ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਆਪਣੀ ਇਛਿਆ ਅੰਦਰ ਹਰਿ ਕੋਈ ਅੜਦਾ, ਸਾਚੇ ਪੌੜੇ ਫੜ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ ਦਾ, ਵੇਖਣਹਾਰਾ ਥਾਉਂ ਥਾਈਂਆ। ਪੂਰੀ ਲਖਤਾ ਦੀ ਜੇ ਲੋੜ, ਲੋੜ ਪੂਰੀ ਦਏ ਕਰਾਈਆ। ਅੰਦਰ ਸੁਰਤੀ ਦਏ ਜੋੜ, ਸ਼ਬਦੀ ਤੰਦ ਬੰਧਾਈਆ। ਜਗਤ ਵਾਸਨਾ ਦੇਵੇ ਹੋੜ, ਰਸ ਇਕੋ ਇਕ ਵਖਾਈਆ। ਲੇਖਾ ਚੁਕਾ ਤੋਰ ਮੋਰ, ਮੁਹੱਬਤ ਇਕੋ ਨਾਲ ਬੰਧਾਈਆ। ਪੰਚ ਵਿਕਾਰ ਨਾ ਪਾਵੇ ਸ਼ੋਰ, ਸ਼ੋਰਸ਼ ਸਭ ਦੀ ਦਏ ਗਵਾਈਆ । ਜੋ ਜਨ ਮੰਗੇ ਦੋ ਕਰ ਬੇਨੰਤੀ ਦੋਏ ਜੋੜ, ਨਿਰਗੁਣ ਸਰਗੁਣ ਦੋਹਾਂ ਮੇਲਾ ਦਏ ਮਿਲਾਈਆ। ਕਰ ਪਰਕਾਸ਼ ਅੰਧ ਘੋਰ, ਕਾਇਆ ਮੰਦਰ ਦੀਪਕ ਜੋਤ ਕਰੇ ਰੁਸ਼ਨਾਈਆ । ਅੱਗੇ ਆਪਣੇ ਲਏ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਇਆਂ ਲੇਖਾ ਲੇਖੇ ਵਿਚ ਰਖਾਈਆ। ਦਰ ਆਇਆਂ ਲੇਖਾ ਜਾਏ ਲੱਗ, ਸੱਚੀ ਲਗਨ ਲਗਾਈਆ।

ਅੰਦਰ ਬੁਝਾਏ ਕੂੜੀ ਅੱਗ, ਅੰਮ੍ਰਿਤ ਮੇਘ ਬਰਸਾਈਆ। ਲੇਖੇ ਲਾਏ ਬੁੱਢੇ ਹੱਡ, ਨੱਢਾ ਰੂਪ ਵਟਾਈਆ। ਜਿਸ ਘਰ ਨੂੰ ਸਾਰੇ ਆਏ ਛੱਡ, ਓਸ ਘਰ ਵਿਚ ਦਏ ਮਿਲਾਈਆ। ਜਿਸ ਦੀ ਕਿਸੇ ਨਾ ਪਾਈ ਹੱਦ, ਬੇਅੰਤ ਬੇਪਰਵਾਹ ਅਖਵਾਈਆ। ਸੋ ਕਰ ਕਿਰਪਾ ਆਪਣੇ ਦਰ ਲਏ ਸੱਦ, ਸੱਦਾ ਇਕੋ ਨਾਮ ਸੁਣਾਈਆ। ਬਿਨ ਮਕਿਉਂ ਕਾਅਬਿਉਂ ਕਾਇਆ ਹੁਜਰੇ ਅੰਦਰ ਕਰਾਏ ਹੱਜ, ਸਚ ਮਹਿਰਾਬੇ ਮਹਿਬੂਬ ਇਕੋ ਨਜ਼ਰੀ ਆਈਆ। ਧੁਨ ਆਤਮਕ ਨਾਦ ਅਗੰਮੀ ਜਾਏ ਵੱਜ, ਤੰਦ ਸਤਾਰ ਨਾ ਕੋਇ ਹਿਲਾਈਆ। ਦਰਸ਼ਨ ਦੇਵੇ ਉਪਰ ਸ਼ਾਹ ਰਗ, ਨੌ ਦੁਆਰੇ ਡੇਰਾ ਢਾਹੀਆ। ਫੜ ਕੇ ਹੰਸ ਬਣਾਏ ਕਗ, ਕਾਗ ਹੰਸ ਰੂਪ ਵਟਾਈਆ। ਨੇਤਰ ਦਰਸ ਕਰਾਏ ਰੱਜ, ਅੰਤਰ ਆਤਮ ਜੋਤ ਰੁਸ਼ਨਾਈਆ। ਕੂੜੀ ਕਿਰਿਆ ਭਾਂਡਾ ਭਰਮ ਜਾਏ ਭੱਜ, ਸਾਚੀ ਸਿਖਿਆ ਇਕ ਸਮਝਾਈਆ। ਹਰਿ ਸਤਿਗੁਰ ਸਰਨਾਈ ਬਹਿਣਾ ਸਜ, ਮਜਲਸ ਦੂਜੀ ਨਾ ਕੋਇ ਵਖਾਈਆ। ਅੰਤ ਕੰਤ ਭਗਵੰਤ ਦੋ ਜਹਾਨ ਪੜਦਾ ਦੇਵੇ ਕੱਜ, ਨਾਮ ਦੋਸ਼ਾਲਾ ਇਕੋ ਉਪਰ ਰਖਾਈਆ। ਆਏ ਦੁਆਰ ਕਰ ਕੇ ਜਾਣਾ ਸੱਚਾ ਹੱਜ, ਬਿਨ ਹਾਜੀਉਂ ਹਾਜੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਨ ਮਨਸਾ ਮਨਸਾ ਵਿਚ ਖਪਾਈਆ।