ਪੁਸਤਕਾਲਾਭਾਗ ੧੫

੧੬ ਅੱਸੂ ੨੦੨੦ ਬਿਕਰਮੀ ਬੁਗਰ ਸਿੰਘ ਦੇ ਗ੍ਰਹਿ ਬਰਗਾੜੀ

ਹਰਿ ਕਾ ਨਾਮ ਚਲੇ ਸਚ ਏਕ, ਦੋ ਜਹਾਨ ਢੋਲਾ ਜਸ ਗਾਈਆ। ਹਰਿ ਕਾ ਮਕਾਨ ਵਸੇ ਸਚ ਏਕ, ਨਿਰਗੁਣ ਸਰਗੁਣ ਸੋਭਾ ਪਾਈਆ। ਹਰਿ ਕਾ ਨਿਸ਼ਾਨ ਝੁੱਲੇ ਸਚ ਏਕ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਹਰਿ ਕਾ ਨਾਮ ਚਲੇ ਸਚ ਏਕ, ਲੱਖ ਚੁਰਾਸੀ ਜੀਵ ਜੰਤ ਸਰਬ ਪੜ੍ਹਾਈਆ। ਹਰਿ ਕਾ ਨਾਮ ਬਾਣ ਚਲੇ ਸਚ ਏਕ, ਜਨ ਭਗਤਾਂ ਬਜਰ ਕਪਾਟੀ ਚੀਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਹਰਿ ਕਾ ਨਾਮ ਚਲੇ ਪ੍ਰਭ ਦਾਤ, ਦੇਵਣਹਾਰ ਵੱਡੀ ਵਡਿਆਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਸੁਣਾਏ ਸਾਚੀ ਗਾਥ, ਸਤਿਜੁਗ ਢੋਲਾ ਰਾਗ ਅਲਾਈਆ। ਅੰਦਰ ਬਾਹਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਰਿ ਕਾ ਨਾਮ ਚਲੇ ਜੁਗ ਚਾਰ, ਚੌਕੜ ਆਪਣਾ ਬੰਧਨ ਪਾਈਆ। ਹਰਿ ਕਾ ਨਾਮ ਸਿਮਰਨ ਸਿਮਰਤ ਗੁਰ ਅਵਤਾਰ, ਪੀਰ ਪੈਗ਼ੰਬਰ ਰਹੇ ਜਸ ਗਾਈਆ। ਹਰਿ ਕਾ ਨਾਮ ਦੋ ਜਹਾਨ ਕਰੇ ਜੈਕਾਰ, ਵਿਸ਼ਨ ਬ੍ਰਹਮਾ ਸ਼ਿਵ ਦਏ ਉਠਾਈਆ। ਹਰਿ ਕਾ ਨਾਮ ਬ੍ਰਹਿਮੰਡ ਖੰਡ ਪਾਵੇ ਸਾਰ, ਪੁਰੀ ਲੋਅ ਭੇਵ ਚੁਕਾਈਆ। ਹਰਿ ਕਾ ਨਾਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਗੌਂਦੇ ਰਹੇ ਵਾਰ, ਰਾਗ ਰਾਗਨੀ ਨਾਲ ਰਲਾਈਆ। ਹਰਿ ਕਾ ਨਾਮ ਲੱਖ ਚੁਰਾਸੀ ਹਰ ਘਟ ਅੰਦਰ ਕਰੇ ਪਸਾਰ, ਘਰ ਘਰ ਬੈਠਾ ਡੇਰਾ ਲਾਈਆ। ਹਰਿ ਕਾ ਨਾਮ ਸ਼ਬਦ ਅਗੰਮ ਸੱਚੀ ਧੁਨਕਾਰ, ਅਨਹਦ ਨਾਦੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਰਿ ਕਾ ਨਾਮ ਸਚ ਸੁਹੇਲਾ, ਆਦਿ ਜੁਗਾਦਿ ਦਇਆ ਕਮਾਇੰਦਾ। ਨਿਰਗੁਣ ਸਰਗੁਣ ਕਰਾਏ ਮੇਲਾ, ਘਰ ਮਿਲਣੀ ਮੇਲ ਮਿਲਾਇੰਦਾ। ਵੇਸ ਵਟਾਏ ਗੁਰੂ ਗੁਰ ਚੇਲਾ, ਚੇਲਾ ਗੁਰ ਗੰਢ ਪਵਾਇੰਦਾ।

ਨਿਤ ਨਵਿਤ ਜਾਣੇ ਸੱਚਾ ਵੇਲਾ, ਵਾਰ ਥਿਤ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਇਕ ਸਮਝਾਇੰਦਾ। ਸਾਚਾ ਮੰਤਰ ਨਾਮ ਸਤਿ, ਸਤਿ ਨਾਮ ਵੱਡੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰੱਤ ਦਏ ਸੁਕਾਈਆ। ਡੇਰਾ ਢਾਹੇ ਮਨਮਤ, ਗੁਰਮਤ ਇਕੋ ਇਕ ਜਣਾਈਆ। ਅਨਹਦ ਨਾਦ ਧੁਨ ਸੁਣਾਏ ਅਨਹਦ, ਧੁਰ ਦੀ ਬਾਣੀ ਬਾਣ ਅਲਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਕਰੇ ਰੁਸ਼ਨਾਈਆ। ਸੋਵਤ ਜਾਗਤ ਮਾਰ ਆਵਾਜ਼, ਸੋਈ ਸੁਰਤੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਇਕੋ ਨਾਮ ਵਰਤਾਈਆ। ਆਦਿ ਜੁਗਾਦਿ ਨਾਮ ਇਕ, ਏਕੰਕਾਰਾ ਆਪ ਪਰਗਟਾਇੰਦਾ। ਜਿਸ ਦੀ ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਲਿਖ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜਿਸ ਦੁਆਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭਿਖ, ਪੰਜ ਤਤ ਦੋਏ ਜੋੜ ਵਾਸਤਾ ਪਾਇੰਦਾ। ਜਿਸ ਦਾ ਰਾਹ ਤੱਕਣ ਮੁਨ ਰਿਖ, ਨੇਤਰ ਨੈਣ ਸਰਬ ਉਠਾਇੰਦਾ। ਸੋ ਨਾਮ ਨਿਰੰਕਾਰ ਜਗ ਨੇਤਰ ਕਿਸੇ ਨਾ ਆਏ ਦਿਸ, ਅੱਖਰ ਰੂਪ ਨਾ ਕੋਇ ਵਟਾਇੰਦਾ। ਵਸੇ ਧਾਮ ਸਦਾ ਅਨਡਿਠ, ਅਨਡਿਠੜੀ ਕਾਰ ਕਮਾਇੰਦਾ। ਨਿਤ ਨਵਿਤ ਕਰ ਕੇ ਹਿਤ, ਸ੍ਰੀ ਭਗਵਾਨ ਆਪਣੀ ਵਸਤ ਆਪ ਵਰਤਾਇੰਦਾ। ਜਨ ਭਗਤ ਬਣਾਏ ਮਿਤ, ਮਿੱਤਰ ਪਿਆਰਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਪਰਗਟਾਇੰਦਾ। ਸਾਚਾ ਨਾਮ ਅਲੱਖ ਅਗੰਮ, ਬੇਅੰਤ ਵਡ ਵਡਿਆਈਆ। ਨਾ ਮਰੇ ਨਾ ਪਏ ਜੰਮ, ਹੱਟੋ ਹੱਟ ਨਾ ਕਿਸੇ ਵਿਕਾਈਆ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹੀਆ। ਨਿਰਵੈਰ ਹੋ ਕੇ ਕਰੇ ਆਪਣਾ ਕੰਮ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਨਾ ਘੜੇ ਨਾ ਦੇਵੇ ਭੰਨ, ਭੰਨਣਹਾਰਾ ਨਜ਼ਰ ਕੋਇ ਨਾ ਆਈਆ। ਨਾ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਰੂਪ ਨਾ ਕੋਇ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਕਹਿਣ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਸੱਚਾ ਨਾਮ ਪੁਰਖ ਅਕਾਲ ਦੀਨ ਦਿਆਲ ਥਿਰ ਘਰ ਸਾਚੇ ਆਪੇ ਲਿਆ ਜਣ, ਬਣ ਕੇ ਧੰਨ ਜਣੇਂਦੀ ਮਾਈਆ। ਨਾ ਕੋਈ ਦਿਸੇ ਪੰਜ ਤਤ ਤਨ, ਕਾਇਆ ਕਪੜ ਨਜ਼ਰ ਕੋਇ ਨਾ ਆਈਆ। ਨਿਰਵੈਰ ਨਿਰੰਕਾਰ ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੋ ਨਾਮ ਸਿਫ਼ਤ ਸਾਲਾਹੀਆ। ਇਕੋ ਨਾਮ ਦੱਸੇ ਸੋ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਇਕੋ ਨਾਮ ਦੇਵੇ ਲੋ, ਸਚ ਪਰਕਾਸ਼ ਕਰੇ ਰੁਸ਼ਨਾਈਆ। ਇਕੋ ਨਾਮ ਦੁਰਮਤ ਮੈਲ ਦੇਵੇ ਧੋ, ਪਤਤ ਪੁਨੀਤ ਪਵਿਤ ਦਏ ਕਰਾਈਆ। ਇਕੋ ਨਾਮ ਵਖਾਏ ਸਾਚਾ ਢੋਆ ਢੋ, ਵਸਤ ਅਮੋਲਕ ਇਕ ਜਣਾਈਆ। ਇਕੋ ਨਾਮ ਜੋਤੀ, ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨਾਂ ਰਿਹਾ ਜਣਾਈਆ । ਏਕਾ ਨਾਮ ਪ੍ਰਭ ਦੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਏਕਾ ਨਾਮ ਸ਼ਬਦ ਸਾਰ, ਸਾਰ ਸਭ ਦੀ ਰਿਹਾ ਪਾਈਆ। ਏਕਾ ਨਾਮ ਹਰਿ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਏਕਾ ਨਾਮ ਰਹੇ ਜੁਗ ਚਾਰ, ਜੁਗ ਚੌਕੜੀ ਹੁਕਮ ਵਰਤਾਈਆ। ਏਕਾ ਨਾਮ ਗੁਰ ਅਵਤਾਰ, ਪੀਰ ਪੈਗ਼ੰਬਰ ਢੋਲਾ ਗਾਈਆ। ਏਕਾ ਨਾਮ ਭਗਤ ਭੰਡਾਰ, ਅਬਿਨਾਸ਼ੀ ਕਰਤਾ ਆਪ ਵਰਤਾਈਆ।

ਏਕਾ ਨਾਮ ਸੰਤ ਭਿਖਾਰ, ਦਰ ਦਰਵੇਸ਼ ਬੈਠੇ ਅਲਖ ਜਗਾਈਆ। ਏਕਾ ਨਾਮ ਭਗਤਾਂ ਦੇਵੇ ਪੈਜ ਸੁਆਰ, ਮਿਹਰ ਮਿਹਰ ਨਜ਼ਰ ਉਠਾਈਆ। ਏਕਾ ਨਾਮ ਗੁਰਮੁਖਾਂ ਬੇੜਾ ਦੇਵੇ ਤਾਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਏਕਾ ਨਾਮ ਗੁਰਸਿਖਾਂ ਅੰਤਰ ਆਤਮ ਕਰੇ ਪਿਆਰ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਏਕਾ ਨਾਮ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨਾਂ ਦਏ ਆਧਾਰ, ਬਰਨ ਅਠਾਰਾਂ ਇਕੋ ਰੰਗ ਰੰਗਾਈਆੳ। ਏਕਾ ਨਾਮ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗਾਵਣ ਵਾਰੋ ਵਾਰ, ਗੀਤ ਗੋਬਿੰਦ ਇਕ ਅਲਾਈਆ। ਏਕਾ ਨਾਮ ਸ਼ਬਦ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਏਕਾ ਨਾਮ ਸਭ ਦਾ ਸਾਂਝਾ ਯਾਰ, ਦੂਈ ਦਵੈਤ ਵੰਡ ਨਾ ਕੋਇ ਵੰਡਾਈਆ। ਏਕਾ ਨਾਮ ਸੁਰਤੀ ਕਰੇ ਸਚ ਪਿਆਰ, ਆਤਮ ਪਰਮਾਤਮ ਦੇ ਆਧਾਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਏਕਾ ਨਾਮ ਕਾਇਆ ਮੰਦਰ ਵਸੇ ਸੱਚੇ ਦਰਬਾਰ, ਸਾਢੇ ਤਿੰਨ ਹੱਥ ਅੰਦਰ ਬੈਠਾ ਡੇਰਾ ਲਾਈਆ। ਏਕਾ ਨਾਮ ਲੁਕਿਆ ਰਹੇ ਡੂੰਘੀ ਗਾਰ, ਕਾਇਆ ਕਵਰੀ ਡੂੰਘੀ ਭਵਰੀ ਨਜ਼ਰ ਕਿਸੇ ਨਾ ਆਈਆ। ਏਕਾ ਨਾਮ ਸਤਿਗੁਰ ਪੂਰਾ ਕਰ ਕਿਰਪਾ ਦਏ ਵਖਾਲ, ਨਿਜ ਨੇਤਰ ਨੈਣ ਖੁਲ੍ਹਾਈਆ। ਏਕਾ ਨਾਮ ਦੇਵੇ ਜਲਵਾ ਨੂਰ ਜਲਾਲ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਏਕਾ ਨਾਮ ਦੋ ਜਹਾਨਾਂ ਬਣੇ ਦਲਾਲ, ਸਚ ਦਲਾਲੀ ਇਕ ਕਮਾਈਆ। ਏਕਾ ਨਾਮ ਹਕੀਕਤ ਵੇਖੇ ਹੱਕ ਹਲਾਲ, ਲਾਸ਼ਰੀਕ ਹੁਕਮ ਵਰਤਾਈਆ। ਏਕਾ ਨਾਮ ਸਚਖੰਡ ਦੁਆਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਇਕ ਪਰਗਟਾਈਆ। ਏਕਾ ਨਾਮ ਲੇਖਾ ਚੁਕਾਏ ਸ਼ਾਹ ਕੰਗਾਲ, ਊਚਾਂ ਨੀਚਾਂ ਰਾਉ ਰੰਕਾਂ ਇਕੋ ਮਾਣ ਦਿਵਾਈਆ। ਏਕਾ ਨਾਮ ਲਹਿਣਾ ਦੇਣਾ ਤੋੜੇ ਕਾਲ ਮਹਾਂਕਾਲ, ਰਾਏ ਧਰਮ ਲੇਖਾ ਦਏ ਗਵਾਈਆ। ਏਕਾ ਨਾਮ ਦਰਗਹਿ ਸਾਚੀ ਸਚਖੰਡ ਪ੍ਰਭ ਚਰਨ ਦੁਆਰ ਦਏ ਬਹਾਲ, ਆਵਣ ਜਾਵਣ ਤੋੜੇ ਜਮ ਕੀ ਫਾਹੀਆ। ਏਕਾ ਨਾਮ ਨਿਤ ਨਵਿਤ ਚਲੇ ਨਾਲ, ਅੰਦਰ ਬਾਹਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਨਾਮ ਇਕੋ ਇਕ ਸਮਝਾਈਆ। ਏਕਾ ਨਾਮ ਸੱਚਾ ਗੀਤ, ਹਰਿ ਕਰਤਾ ਆਪ ਜਣਾਇੰਦਾ। ਕਿਸੇ ਹੱਥ ਨਾ ਆਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨੇਤਰ ਨੈਣ ਨੀਰ ਸਰਬ ਵਹਾਇੰਦਾ। ਆਦਿ ਜੁਗਾਦੀ ਜਨ ਭਗਤਾਂ ਦੇਵੇ ਠਾਂਡਾ ਸੀਤ, ਸਾਹਿਬ ਸਤਿਗੁਰ ਝੋਲੀ ਆਪੇ ਪਾਇੰਦਾ। ਚਰਨ ਕਵਲ ਦੱਸੇ ਇਕ ਪ੍ਰੀਤ, ਪ੍ਰੀਤੀਵਾਨ ਭੇਵ ਚੁਕਾਇੰਦਾ। ਲਹਿਣਾ ਦੇਣਾ ਮੁੱਕੇ ਹਸਤ ਕੀਟ, ਰਾਉ ਰੰਕ ਵੇਖ ਵਖਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਨੀਤੀਵਾਨ ਮਿਹਰ ਨਜ਼ਰ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਉਪਾਇੰਦਾ। ਸਾਚਾ ਨਾਮ ਉਪਮਾ ਯੋਗ, ਯੋਗ ਜੁਗੀਸ਼ਰ ਰਹੇ ਗਾਈਆ। ਸਾਚਾ ਨਾਮ ਕਰੇ ਧੁਰ ਸੰਜੋਗ, ਧੁਰ ਦਾ ਮੇਲਾ ਦਏ ਮਿਲਾਈਆ। ਸਾਚਾ ਨਾਮ ਸਚਖੰਡ ਦੁਆਰ ਬਖ਼ਸ਼ੇ ਸੱਚੀ ਓਟ, ਓਟ ਇਕ ਅਕਾਲ ਰਖਾਈਆ। ਸਾਚਾ ਨਾਮ ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗਵਾਈਆ। ਸਾਚਾ ਨਾਮ ਜਪਿਆ ਜਾਏ ਬਿਨ ਰਸਨਾ ਜਿਹਵਾ ਹੋਂਟ, ਬੱਤੀ ਦੰਦ ਨਾ ਕੋਇ ਵਡਿਆਈਆ। ਸਾਚਾ ਨਾਮ ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਖੋਜ, ਖੋਜ ਖੋਜ ਥੱਕੀ ਸਰਬ ਲੋਕਾਈਆ। ਸਾਚਾ ਨਾਮ ਕਿਸੇ ਨਾ ਆਵੇ ਸੋਚ, ਸੋਚ ਸਮਝ ਸਮਝ ਕੋਇ ਨਾ ਪਾਈਆ। ਸਾਚਾ ਨਾਮ ਬੈਠਾ ਰਹੇ ਖ਼ਾਮੋਸ਼, ਘਰ ਘਰ ਵਿਚ ਡੇਰਾ ਲਾਈਆ। ਸਾਚਾ ਨਾਮ ਆਦਿ ਜੁਗਾਦਿ ਜੁਗ ਚੌਕੜੀ ਭੰਡਾਰਾ ਰਹੇ ਅਤੋਟ, ਨਿਖੁਟ ਰੂਪ ਨਾ ਕੋਇ ਵਟਾਈਆ। ਸਾਚਾ ਨਾਮ ਦੀਨ ਦੁਨੀ

ਦੋ ਜਹਾਨ ਕੱਢੇ ਹਉਂਮੇ ਰੋਗ, ਚਿੰਤਾ ਸੋਗ ਦਏ ਗਵਾਈਆ। ਸਾਚਾ ਨਾਮ ਵਰਤੇ ਚੌਦਾਂ ਲੋਕ, ਚੌਦਾਂ ਤਬਕ ਬੈਠੇ ਧਿਆਨ ਲਗਾਈਆ। ਸਾਚਾ ਨਾਮ ਨਿਤ ਨਵਿਤ ਦੇਵੇ ਸਾਚੀ ਮੋਖ, ਮੁਕਤ ਦੁਆਰਾ ਇਕ ਵਖਾਈਆ। ਸਾਚਾ ਨਾਮ ਧੁਰ ਦਾ ਇਕ ਸਲੋਕ, ਸੋ ਪੁਰਖ ਨਿਰੰਜਣ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਾਮ ਸੱਚਾ ਸਚ ਸਚ ਸਮਝਾਈਆ। ਨਾਮ ਸੱਚਾ ਸਤਿਗੁਰ ਉਪਦੇਸ਼, ਸਤਿਗੁਰ ਪੂਰਾ ਪੁਰਖ ਅਕਾਲ ਇਕ ਜਣਾਈਆ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਣਪਤ ਗਣੇਸ਼, ਬੈਠੇ ਸੀਸ ਝੁਕਾਈਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਨਿਤ ਨਵਿਤ ਜੁਗ ਜੁਗ ਬਦਲ ਕੇ ਭੇਖ, ਨਿਰਗੁਣ ਸਰਗੁਣ ਫੇਰਾ ਪਾਈਆ। ਜਿਸ ਦੇ ਹੁਕਮ ਅੰਦਰ ਆਤਮ ਪਰਮਾਤਮ ਕਰੇ ਸੱਚਾ ਹੇਤ, ਘਰ ਘਰ ਵਿਚ ਮੇਲ ਮਿਲਾਵਾ ਸਹਿਜ ਸੁਭਾਈਆ। ਸੋ ਸਾਹਿਬ ਸਤਿਗੁਰ ਸਾਚਾ ਨਾਮ ਜਣਾਏ ਨੇਤਨ ਨੇਤ, ਨਿਜ ਘਰ ਵਸਤੂ ਦਏ ਵਖਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਹਰਿ ਸਰਨਾਈ ਲੱਗ ਕੇ ਲਏ ਪੇਖ, ਪੇਖਤ ਪੇਖਤ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਹਰਿਜਨ ਸਾਚੇ ਦਏ ਜਣਾਈਆ। ਏਕਾ ਨਾਮ ਜਨ ਭਗਤ ਪਿਆਰ, ਸਚ ਪ੍ਰੀਤੀ ਆਪ ਜਣਾਇੰਦਾ। ਏਕਾ ਨਾਮ ਸੰਤ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਨਾਮ ਗੁਰਮੁਖ ਸ਼ਿੰਗਾਰ, ਸੀਸ ਜਗਦੀਸ਼ ਆਪ ਸੁਹਾਇੰਦਾ। ਏਕਾ ਨਾਮ ਗੁਰਸਿਖ ਬੇੜਾ ਲਾਵੇ ਪਾਰ, ਫੜ ਬਾਹੋਂ ਪਾਰ ਕਰਾਇੰਦਾ। ਏਕਾ ਨਾਮ ਪਰਗਟ ਕਰੇ ਆਪ ਨਿਰੰਕਾਰ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਕਲਜੁਗ ਅੰਤ ਲੈ ਅਵਤਾਰ, ਨਿਰਵੈਰ ਆਪਣੀ ਖੇਲ ਸਮਝਾਇੰਦਾ। ਆਤਮ ਬ੍ਰਹਮ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਉਠਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਉਠਾਲ, ਧੁਰ ਦਾ ਲੇਖਾ ਸਚ ਜਣਾਇੰਦਾ । ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ਵਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਕਰੇ ਹਾਹਾਕਾਰ, ਹਿੰਦੂ ਮੁਸਲਮ ਸਿਖ ਈਸਾਈ ਆਪਣਾ ਡੰਕ ਵਜਾਇੰਦਾ। ਪੁਰਖ ਅਕਾਲ ਦੀਨ ਦਿਆਲ ਸਾਚਾ ਕਰੇ ਇਕ ਪਿਆਰ, ਧੁਰ ਪ੍ਰੀਤੀ ਇਕ ਜਣਾਇੰਦਾ। ਰਲ ਮਿਲ ਸਾਰੇ ਏਕਾ ਨਾਉਂ ਲਾਓ ਜੈਕਾਰ, ਇਕਾਵਨ ਬਾਵਨ ਆਪਣੀ ਗੰਢ ਪਵਾਇੰਦਾ। ਲੱਖ ਚੁਰਾਸੀ ਅੰਦਰ ਨਿਰਗੁਣ ਨੂਰ ਨਿਰਗੁਣ ਧਾਰ, ਹੰ ਬ੍ਰਹਮ ਸਰਬ ਸਮਝਾਇੰਦਾ। ਸੋ ਪੁਰਖ ਨਿਰੰਜਣ ਸਭ ਦਾ ਸ਼ਾਹ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਇਕੋ ਘਰ ਵਖਾਇੰਦਾ। ਆਤਮ ਪਰਮਾਤਮ ਨਾਮ ਏਕ, ਏਕੰਕਾਰ ਦਏ ਜਣਾਈਆ। ਤੂੰ ਮੇਰਾ ਮੈਂ ਤੇਰਾ ਭੇਖ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਲਈਏ ਵੇਖ, ਪੜਦਾ ਉਹਲਾ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸੋ ਕਹੇ ਮੇਰਾ ਨਾਮ ਅਪਾਰ, ਅਪਰੰਪਰ ਆਪ ਜਣਾਈਆ। ਹੰ ਕਹੇ ਮੇਰਾ ਪ੍ਰੇਮ ਅਪਾਰ, ਸਚ ਪ੍ਰੀਤੀ ਇਕ ਲਗਾਈਆ। ਸੋ ਕਹੇ ਮੈਂ ਸਿਰਜਣਹਾਰ, ਸਾਹਿਬ ਸਤਿਗੁਰ ਨਾਉਂ ਧਰਾਈਆ। ਹੰ ਕਹੇ ਮੈਂ ਬਾਲਕ ਨੱਢਾ ਸੇਵਾਦਾਰ, ਸਾਚੀ ਸੇਵ ਕਮਾਈਆ। ਸੋ ਕਹੇ ਮੇਰਾ ਠਾਂਡਾ ਦਰਬਾਰ, ਸਚਖੰਡ ਸਾਚੇ ਵੱਜੇ ਵਧਾਈਆ। ਹੰ ਕਹੇ ਮੈਂ ਤੇਰਾ ਨੂਰ ਪਸਾਰ, ਲੱਖ ਚੁਰਾਸੀ ਰਿਹਾ ਸਮਾਈਆ। ਸੋ ਕਹੇ ਮੇਰਾ ਇਕ ਜੈਕਾਰ, ਹੰ ਕਹੇ ਮੈਂ ਢੋਲਾ

ਗਾਵਾਂ ਚਾਈਂ ਚਾਈਂਆ। ਦੋਹਾਂ ਮਿਲ ਕੇ ਪਰਮ ਪੁਰਖ ਦੀ ਸੱਚੀ ਬਣੇ ਧਾਰ, ਧਾਰ ਧਾਰ ਨਾਲ ਮਿਲਾਈਆ। ਸੋਹੰ ਨਾਮ ਸ਼ਬਦ ਜੈਕਾਰ, ਸਚ ਮੰਤਰ ਇਕ ਦ੍ਰਿੜਾਈਆ। ਜਿਸ ਬਿਨ ਪ੍ਰਭ ਦਾ ਚਲੇ ਨਾ ਕੋਈ ਵਿਹਾਰ, ਦੋ ਜਹਾਨ ਦੇਣ ਦੁਹਾਈਆ। ਸੋਹੰ ਰੂਪ ਸਰਬ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਸੋਹੰ ਧਾਰ ਅਖਵਾਈਆ। ਸੋਹੰ ਧਾਰ ਗੁਰ ਅਵਤਾਰ, ਪੀਰ ਪੈਗੰਬਰ ਸੋਹੰ ਰੂਪ ਵਟਾਈਆ। ਸੋਹੰ ਰੂਪ ਪ੍ਰਭ ਨਿਰੰਕਾਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਆਦਿ ਜੁਗਾਦਿ ਜਿਸ ਦਾ ਮੰਤਰ ਫੁਰਨਾ ਰਹੇ ਸੱਚੇ ਦਰਬਾਰ, ਦੋ ਜਹਾਨਾਂ ਵੱਜੇ ਵਧਾਈਆ। ਸੋ ਕਰਤਾ ਕਾਦਰ ਕੁਦਰਤ ਦਏ ਸਿਖਾਲ, ਸਾਚੀ ਸਿਖਿਆ ਕਰੇ ਪੜ੍ਹਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਆਤਮ ਪਰਮਾਤਮ ਬੈਠਾ ਡੇਰਾ ਲਾਈਆ। ਦੋਹਾਂ ਮਿਲ ਕੇ ਹੋਏ ਸਚ ਵਸਾਲ, ਵਸਲ ਇਕੋ ਨਜ਼ਰੀ ਆਈਆ। ਪਰਮ ਪੁਰਖ ਦਾ ਸੱਚਾ ਨਾਮ ਇਕੋ ਅਸਲ ਦਏ ਵਖਾਲ, ਬਿਨ ਅੱਖਰਾਂ ਢੋਲਾ ਗਾਈਆ। ਜਿਸ ਵਿਚ ਦਖ਼ਲ ਦੇਵੇ ਨਾ ਕੋਈ ਦੂਜੀ ਸਰਕਾਰ, ਬਿਨ ਪਰਮਾਤਮ ਆਤਮ ਰੱਯਤ ਰਾਉ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੋ ਜਹਾਨ ਦੇਵੇ ਵਰ, ਨਾਮ ਇਕੋ ਘਰ ਵਖਾਈਆ।

੧੬ ਅੱਸੂ ੨੦੨੦ ਬਿਕ੍ਰਮੀ ਭਾਗ ਸਿੰਘ ਦੇ ਗ੍ਰਹਿ ਦਬੜੀ ਖ਼ਾਨਾ ਜ਼ਿਲਾ ਬਠਿੰਡਾ

ਸ਼ਾਹ ਪਾਤਸ਼ਾਹ ਸਚ ਸੁਲਤਾਨ, ਦਰ ਤੇਰੇ ਇਕ ਅਰਜ਼ੋਈਆ। ਗੁਰ ਅਵਤਾਰ ਮੰਗਣ ਦਾਨ, ਦੋਏ ਜੋੜ ਵਾਸਤਾ ਪਾਈਆ। ਪੀਰ ਪੈਗ਼ੰਬਰ ਚਰਨ ਕਵਲ ਕਰਨ ਧਿਆਨ, ਨੇਤਰ ਨੈਣ ਨੈਣ ਸ਼ਰਮਾਈਆ। ਕਿਰਪਾ ਕਰ ਸ੍ਰੀ ਭਗਵਾਨ, ਬੇਅੰਤ ਤੇਰੀ ਸਰਨਾਈਆ। ਦੋ ਜਹਾਨ ਨੇਤਰ ਨੀਰ ਵਹਾਣ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਆਪਣਾ ਫੇਰਾ ਪਾਈਆ। ਦੋ ਜਹਾਨ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਵਿਸ਼ਨੂੰ ਵਿਸ਼ਵ ਵੇਖੇ ਕਰ ਵਿਚਾਰ, ਅਨਦ੍ਰਿਸ਼ਟੀ ਆਪਣੀ ਦ੍ਰਿਸ਼ਟ ਖੁਲ੍ਹਾਈਆ। ਬ੍ਰਹਮਾ ਬ੍ਰਹਮ-ਵੇਤਾ ਚਾਰੋ ਕੁੰਟ ਰਿਹਾ ਨੈਣ ਉਘਾੜ, ਆਪਣੀ ਅੱਖ ਖੁਲ੍ਹਾਈਆ। ਸ਼ੰਕਰ ਪਾਵਣਹਾਰਾ ਸਾਰ, ਧੂੰਆਂਧਾਰ ਸੁਨ ਅਗੰਮ ਖੋਜੇ ਥਾਉਂ ਥਾਈਂਆ। ਮੀਤ ਨਜ਼ਰ ਨਾ ਆਏ ਕੋਈ ਮੁਰਾਰ, ਸੱਜਣ ਰੂਪ ਨਾ ਕੋਇ ਵਖਾਈਆ । ਕਰ ਕਿਰਪਾ ਪ੍ਰਭ ਸਿਰਜਣਹਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਤੇਰੀ ਵਡਿਆਈਆ। ਹਉਂ ਠਾਕਰ ਸੇਵਕ ਮੰਗਾਂ ਧੂੜੀ ਛਾਰ, ਤੇਰੇ ਚਰਨ ਓਟ ਤਕਾਈਆ। ਤੂੰ ਕਰਨੀ ਕਰਤਾ ਕਰਨੇਹਾਰ, ਤੁਧ ਬਿਨ ਕੀਮਤ ਕੋਇ ਨਾ ਪਾਈਆ। ਇਕੋ ਦਰ ਤੇਰਾ ਠਾਂਡਾ ਦਰਬਾਰ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਨਿਰਗੁਣ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗੰਬਰ ਦੋੲੋ ਜੋੜ, ਦਰ ਘਰ ਸਾਚੇ ਵਾਸਤਾ ਪਾਈਆ। ਸ੍ਰੀ ਭਗਵਾਨ ਪਤਿਪਰਮੇਸ਼ਵਰ ਪੁਰਖ ਅਕਾਲ ਤੇਰੀ ਲੋੜ, ਨਿਰਵੈਰ ਤੇਰੀ ਇਕੋ ਓਟ ਰਖਾਈਆ। ਧੁਰਦਰਗਾਹੀ ਬੇਪਰਵਾਹੀ ਸ਼ਬਦ ਅਗੰਮੀ ਚੜ੍ਹ ਘੋੜ, ਦੋ ਜਹਾਨਾਂ ਵੇਖ ਵਖਾਈਆ। ਲੋਕ ਪਰਲੋਕ ਰਸ ਦਿਸੇ ਮਿੱਠਾ ਕੌੜ, ਅੰਮ੍ਰਿਤ ਮੇਘ ਦੇ ਬਰਸਾਈਆ। ਚਾਰੋ ਕੁੰਟ ਅੰਧੇਰਾ ਘੋਰ, ਨੌ ਖੰਡ ਸਾਚਾ ਚੰਦ ਨਾ ਕੋਇ ਚਮਕਾਈਆ। ਪੰਚ ਵਿਕਾਰਾ ਦੇਵੇ ਕੋਈ ਨਾ ਹੋੜ, ਸ਼ਾਸਤਰ ਸਿਮਰਤ ਵੇਦ ਪੁਰਾਨ

ਉਚੀ ਕੂਕਣ ਦੇਣ ਦੁਹਾਈਆ। ਗੀਤਾ ਗਿਆਨ ਚਲੇ ਕੋਈ ਨਾ ਜ਼ੋਰ, ਬਾਰਾਂ ਅਕਸ਼ਰ ਸਿਫ਼ਤ ਨਾ ਕੋਈ ਸਾਲਾਹੀਆ। ਅੰਜੀਲ ਕੁਰਾਨ ਨੇਤਰ ਰੋਵਣ ਜ਼ਾਰੋ ਜ਼ਾਰ, ਹੰਝੂਆਂ ਹਾਰ ਇਕ ਪਰੋਈਆ। ਪੀਰ ਪੈਗੰਬਰ ਵਾਜਾਂ ਰਹੇ ਮਾਰ, ਦਰੋਹੀ ਤੇਰੇ ਨਾਮ ਖ਼ੁਦਾਈਆ। ਚਾਰੇ ਖਾਣੀ ਰੋਵੇ ਧਾਹਾਂ ਮਾਰ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਚਾਰੇ ਬਾਣੀ ਗਈ ਹਾਰ, ਪਰਾ ਪਸੰਤੀ ਮਧਮ ਬੈਖਰੀ ਬੈਠੀ ਮੁਖ ਛੁਪਾਈਆ। ਤ੍ਰੈਗੁਣ ਮਾਇਆ ਨਾਰ ਹੋਈ ਮੁਟਿਆਰ, ਕਲਜੁਗ ਆਪਣਾ ਜੋਬਨ ਰਹੀ ਵਖਾਈਆ। ਪੰਜ ਤਤ ਲਾੜਾ ਕਰੇ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਈਆ । ਦਹਿ ਦਿਸ਼ਾ ਫਿਰੇ ਵਾਰੋ ਵਾਰ, ਚਾਰੋ ਕੁੰਟ ਆਪਣਾ ਫੇਰਾ ਪਾਈਆ। ਸਾਧ ਸੰਤ ਜੀਵ ਜੰਤ ਆਤਮ ਪਰਮਾਤਮ ਕਰੇ ਨਾ ਕੋਇ ਪਿਆਰ, ਸਾਚਾ ਰੰਗ ਤਨ ਨਾ ਕੋਇ ਰੰਗਾਈਆ। ਜੂਠ ਝੂਠ ਦਹਿ ਦਿਸ਼ਾ ਸਰਬ ਕਰੇ ਖ਼ਵਾਰ, ਡੌਰੂ ਆਪਣਾ ਡੰਕ ਵਜਾਈਆ। ਕਰ ਕਿਰਪਾ ਸਿਰਜਣਹਾਰ, ਬੇਅੰਤ ਬੇਪਰਵਾਹ ਦਰ ਤੇਰੇ ਅਲੱਖ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰ ਇਕੋ ਇਕ ਜਣਾਈਆ। ਸਚ ਸੰਦੇਸਾ ਦਏ ਪੈਗ਼ਾਮ, ਗੁਰ ਅਵਤਾਰਾਂ ਪੀਰ ਪੈਗੰਬਰਾਂ ਆਪ ਜਣਾਇੰਦਾ। ਲੇਖਾ ਜਾਣੇ ਨੌਜਵਾਨ, ਬੇਪਰਵਾਹ ਆਪਣੀ ਧਾਰ ਸਮਝਾਇੰਦਾ। ਸਰਬ ਜੀਆਂ ਪ੍ਰਭ ਦੇਵਣਹਾਰ ਗਿਆਨ, ਬੋਧ ਅਗਾਧਾ ਆਤਮ ਭੇਵ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਇਕੋ ਰਾਗ ਸੁਣਾਨ, ਕੂੜੀ ਕਿਰਿਆ ਕਰਨਹਾਰ ਖੰਡਤ, ਨਾਮ ਖੰਡਾ ਤੇਜ਼ ਚੰਡ ਪਰਚੰਡ ਇਕ ਚਮਕਾਇੰਦਾ । ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਆਪਣਾ ਭੇਵ ਖੁਲਾਇੰਦਾ। ਚਾਰ ਵਰਨ ਬਣਾ ਇਕੋ ਸੰਗਤ, ਆਤਮ ਪੰਗਤ ਆਪ ਵਖਾਇੰਦਾ। ਲੇਖਾ ਤੋੜ ਕੂੜੀ ਧਾਰ ਜੇਰਜ ਅੰਡਜ, ਉਤਭੁਜ ਸੇਤਜ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕੋ ਵਾਰ ਜਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕਰ ਨਿਮਸਕਾਰ, ਸਚ ਧਿਆਨ ਇਕ ਲਗਾਈਆ। ਤੇਰੀ ਕਿਰਪਾ ਸਿਰਜਣਹਾਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਜੁਗ ਚੌਕੜੀ ਤੇਰੀ ਧਾਰ, ਨਿਰਗੁਣ ਸਰਗੁਣ ਖੇਲ ਕਰਾਈਆ। ਤੇਰਾ ਨਾਮ ਸ਼ਬਦ ਜੈਕਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਹੇ ਜਸ ਗਾਈਆ। ਹਉਂ ਬਾਲਕ ਬਾਲੀ ਬੁਧ ਨਾਦਾਨ, ਤੇਰਾ ਅੰਤ ਕੋਇ ਨਾ ਪਾਈਆ। ਨਿਤ ਨਵਿਤ ਤੇਰਾ ਸੁਣਦੇ ਰਹੇ ਧੁਰ ਫ਼ਰਮਾਨ, ਸਚ ਸੰਦੇਸਾ ਇਕੋ ਇਕ ਅਲਾਈਆ। ਸੇਵਾ ਕਰਦੇ ਵਿਚ ਜਹਾਨ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਤੇਰਾ ਲੇਖਾ ਲਿਖਤ ਦੇ ਕੇ ਆਏ ਮਹਾਨ, ਮਹਿਮਾ ਅਕਥਨਾ ਕਥ ਸੁਣਾਈਆ। ਆਤਮ ਪਰਮਾਤਮ ਦੇ ਕੇ ਆਏ ਗਿਆਨ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਕਾਇਆ ਮੰਦਰ ਵਸਦੇ ਰਹੇ ਸਚ ਮਕਾਨ, ਮੱਕਾ ਕਾਅਬਾ ਸ਼ਿਵਦਵਾਲਾ ਮੱਠ ਮੰਦਰ ਇਕੋ ਇਕ ਸੁਹਾਈਆ। ਘਰ ਘਰ ਵਿਚ ਵਸੇ ਭਗਵਾਨ, ਬਾਹਰ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਵਿਛੋੜਾ ਰਹੇ ਨਾ ਰਾਈਆ । ਸ੍ਰੀ ਭਗਵਾਨ ਦੱਸੇ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਪਰਮ ਪੁਰਖ ਦਾ ਇਕੋ ਗੀਤ, ਸਾਚਾ ਸੋਹਲਾ ਨਾਮ ਸੁਣਾਇੰਦਾ। ਜਿਸ ਦੀ ਮਹਿਮਾ ਕਰਨ ਬਹਿ ਬਹਿ ਮੰਦਰ ਮਸੀਤ, ਗੁਰੂਦੁਆਰ ਗੁਰ ਗੁਰ ਭੇਵ ਖੁਲ੍ਹਾਇੰਦਾ। ਸੋ ਸਾਹਿਬ ਸਤਿਗੁਰ ਸ਼ਬਦ ਸੁਆਮੀ ਵਸੇ ਧਾਮ ਅਨਡੀਠ, ਘਰ ਸਾਚੇ ਆਪਣਾ ਆਸਣ ਇਕ ਲਗਾਇੰਦਾ। ਜੋ ਸਰਗੁਣ ਨਿਰਗੁਣ ਕਰੇ ਸਚ ਪ੍ਰੀਤ, ਤਿਸ ਪ੍ਰੀਤੀਵਾਨ ਆਪਣੀ ਦਇਆ ਕਮਾਇੰਦਾ। ਕਾਇਆ

ਮੰਦਰ ਅੰਦਰ ਬੰਦ ਕਿਵਾੜੀ ਖੋਲ੍ਹੇ ਛੋਟੀ ਝੀਤ, ਪੜਦਾ ਉਹਲਾ ਆਪ ਚੁਕਾਇੰਦਾ। ਸਾਚਾ ਦਰਸ ਅਗੰਮੀ ਅਤੀਤ, ਮਾਰਗ ਆਪਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰਦੇਵ ਸੁਆਮੀ ਸਰਬ ਜੀਆਂ ਘਟ ਅੰਤਰਜਾਮੀ, ਆਤਮ ਆਤਮ ਪੜਦਾ ਆਪ ਉਠਾਇੰਦਾ। ਸਰਬ ਜੀਆਂ ਦਾਤਾ ਪ੍ਰਭ ਏਕ, ਏਕੰਕਾਰ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰੱਖਦੇ ਟੇਕ, ਮਿਹਰਵਾਨ ਸਿਰ ਸਭ ਦੇ ਹੱਥ ਟਿਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਬਣਿਆ ਲੇਖ, ਮਹਿਮਾ ਕਥ ਕਥ ਜਣਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਧਾਰਨਹਾਰਾ ਭੇਖ, ਲੋਕਮਾਤ ਆਵੇ ਜਾਵੇ ਵਾਹੋ ਦਾਹੀਆ। ਕੂੜੀ ਕਿਰਿਆ ਸਦਾ ਸੁਹੇਲਾ ਮੇਟੇ ਅੰਧੇਰੀ ਰਾਤ, ਸਾਚਾ ਸਤਿ ਚੰਦ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋ ਜਨ ਭਗਤਾਂ ਕਰੇ ਸਾਚਾ ਹੇਤ, ਹਿਤਕਾਰੀ ਆਪਣਾ ਪੜਦਾ ਦਏ ਚੁਕਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਲੋਚਣ ਦਏ ਖੁਲ੍ਹਾਈਆ। ਆਤਮ ਪਰਮਾਤਮ ਸਾਚੀ ਦੱਸੇ ਅਗੰਮੀ ਖੇਡ, ਗੋਪੀ ਕਾਹਨ ਸੁਰਤੀ ਸ਼ਬਦੀ ਘਰ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਮੁਕਾਮੇ ਹੱਕ ਵਸ ਸਾਂਝਾ ਯਾਰ, ਸਚ ਤੌਫ਼ੀਕ ਇਕ ਬਣਾਇੰਦਾ। ਨੂਰ ਇਲਾਹੀ ਪਰਵਰਦਿਗਾਰ, ਜਲਵਾਗਰ ਇਕੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਨਿਆਰ, ਸਚਖੰਡ ਦੁਆਰ ਸੋਭਾ ਪਾਇੰਦਾ। ਥਿਰ ਘਰ ਬੰਦ ਕਿਵਾੜ, ਸ਼ਬਦੀ ਸੁੱਤ ਸੁੱਤ ਦੁਲਾਰਾ ਨਾਲ ਮਿਲਾਇੰਦਾ। ਲੇਖਾ ਜਾਣੇ ਦੋ ਜਹਾਨ, ਜੋਧਾ ਸੂਰਬੀਰ ਬਲੀ ਬਲਵਾਨ, ਸਚ ਉਠਾਏ ਇਕ ਨਿਸ਼ਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕੋ ਨਜ਼ਰੀ ਆਇੰਦਾ । ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕੋ ਚਰਨ ਧਿਆਨ, ਸਮਰਥ ਪੁਰਖ ਵਡ ਦਾਤਾ ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗ੍ਰਹਿ ਮੰਦਰ ਅੰਦਰ ਘਰ ਘਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗੰਬਰ ਲੋਕਮਾਤ ਸਾਚੀ ਸੇਵਾ ਆਪ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਆਖ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਪ੍ਰਭ ਦਾਤਾ ਦਾਨੀ ਸਰਬ ਗੁਣ ਤਾਸ, ਵਡ ਵੱਡਾ ਵਡ ਵਡਿਆਈਆ। ਜੁਗ ਚੌਕੜੀ ਸਭ ਦੀ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਈਆ। ਘਟ ਨਿਵਾਸੀ ਨਿਰਗੁਣ ਜੋਤ ਕਰ ਪਰਕਾਸ਼, ਨੂਰ ਨੁਰਾਨਾ ਬੈਠਾ ਡੇਰਾ ਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਸਤਿਗੁਰ ਪੂਰਾ ਬਣ ਕੇ ਦਾਸੀ ਦਾਸ, ਬ੍ਰਹਮਵੇਤਾ ਧੁਰ ਦਾ ਨੇਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਚੁਕਾਈਆ। ਮਾਤ ਗਰਭ ਦਾ ਸਭ ਨੂੰ ਕਰਾਏ ਚੇਤਾ, ਜੋ ਭੁੱਲੇ ਜੀਵ ਪਰਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਈਆ। ਧੁਰ ਦੀ ਧਾਰ ਕਰਤਾ ਪੁਰਖ, ਸੋ ਸਾਹਿਬ ਆਪ ਜਣਾਈਆ। ਪੁਰਖ ਅਕਾਲ ਸੱਚਾ ਦਰਸ, ਦੀਦ ਇਕੋ ਇਕ ਰੁਸ਼ਨਾਈਆ। ਜਨਮ ਜਨਮ ਦੀ ਮੇਟੇ ਹਰਸ, ਕਰਮ ਕਰਮ ਦਾ ਰੋਗ ਚੁਕਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਨਿਝਰ ਝਿਰਨਾ ਇਕ ਝਿਰਾਈਆ। ਤ੍ਰੈਗੁਣ ਅਗਨੀ ਬੁਝੇ ਤੜਪ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗੰਬਰ ਇਕੋ ਮਾਰਗ ਦਏ ਜਣਾਈਆ। ਇਕੋ ਮਾਰਗ ਲੈਣਾ ਸਿਖ,

ਸੋ ਸੱਜਣ ਆਪ ਜਣਾਈਆ। ਬਿਨ ਕਲਮ ਸ਼ਾਹੀ ਦਰਗਹਿ ਸਾਚੀ ਲੇਖਾ ਦਏ ਲਿਖ, ਕਾਗ਼ਜ਼ ਦਵਾਤ ਨਜ਼ਰ ਕੋਇ ਨਾ ਆਈਆ। ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਸਾਚਾ ਕਰਨਾ ਦੱਸੇ ਹਿਤ, ਹਿਤਕਾਰੀ ਆਪਣੀ ਬੂਝ ਬੁਝਾਈਆ। ਆਉਣਾ ਜਾਣਾ ਖੇਲ ਨਿਤ ਨਵਿਤ, ਜੁਗ ਚੌਕੜੀ ਬੰਧਨ ਪਾਈਆ। ਸਚ ਭੰਡਾਰ ਪਾਵੇ ਭਿਖ, ਵਸਤ ਅਮੋਲਕ ਆਪ ਵਰਤਾਈਆ। ਨਿਰਗੁਣ ਸਰਗੁਣ ਨਿਰਵੈਰ ਹੋ ਕੇ ਆਏ ਦਿਸ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਕਾਇਆ ਗੋਲਕ ਘਰ ਘਰ ਵਿਚ ਆਪ ਰਖਾਈਆ। ਗੁਰ ਅਵਤਾਰ ਕਰਨ ਅਰਦਾਸ, ਪ੍ਰਭ ਤੇਰੇ ਚਰਨ ਮਿਲੇ ਵਡਿਆਈਆ। ਲੋਕਮਾਤ ਰਹਿਣਾ ਸਦਾ ਪਾਸ, ਬੇਪਰਵਾਹ ਵਿਛੜ ਕਦੇ ਨਾ ਜਾਈਆ। ਤੇਰਾ ਮੰਡਲ ਤੇਰਾ ਮੰਡਪ ਤੇਰੀ ਪਾਈਏ ਰਾਸ, ਤੇਰਾ ਨੂਰ ਤੇਰਾ ਰੂਪ ਗੋਪੀ ਕਾਹਨ ਨਜ਼ਰੀ ਆਈਆ। ਤੇਰਾ ਵੇਖੀਏ ਖੇਲ ਤਮਾਸ਼, ਸੀਤਾ ਸੁਰਤੀ ਤੇਰੇ ਨਾਲ ਪਰਨਾਈਆ। ਤੇਰਾ ਨਾਮ ਜਣਾਈਏ ਬੋਧ ਅਗਾਧ, ਨਿਸ਼ਅੱਖਰ ਅੱਖਰ ਤੇਰੀ ਪੜ੍ਹਾਈਆ। ਤੇਰਾ ਲੇਖਾ ਵਿਚ ਸਦਾ ਵਿਸਮਾਦ, ਬਿਸਮਲ ਤੇਰੀ ਧਾਰ ਨਜ਼ਰੀ ਆਈਆ। ਮਿਹਰਵਾਨ ਹੋ ਕੇ ਦੇ ਆਪਣੀ ਦਾਦ, ਮਿਹਰ ਨਜ਼ਰ ਇਕ ਉਠਾਈਆ। ਸੇਵਾ ਕਰੀਏ ਵਿਚ ਬ੍ਰਹਿਮਾਦ, ਬ੍ਰਹਿਮਾਂਡ ਤੇਰਾ ਹੁਕਮ ਸੁਣਾਈਆ । ਨਾਤਾ ਜੋੜੀਏ ਜੇਰਜ ਅੰਡ, ਉਤਭੁਜ ਸੇਤਜ ਬੰਧਨ ਪਾਈਆ। ਨਿਰਗੁਣ ਸਰਗੁਣ ਦੇਦੇ ਗੰਢ, ਤੇਰੀ ਗੰਢ ਤੁਧ ਬਿਨ ਖੋਲ੍ਹ ਸਕੇ ਨਾ ਕੋਈ ਰਾਈਆ। ਤੇਰੇ ਪ੍ਰੇਮ ਪਿਆਰ ਅੰਦਰ ਪਈ ਸੱਚੀ ਠੰਡ, ਸੀਤਲ ਸਾਂਤਕ ਸਤਿ ਰੂਪ ਵਟਾਈਆ। ਤੇਰਾ ਨੂਰ ਤੇਰਾ ਚੰਦ, ਤੇਰਾ ਸੂਰੀਆ ਤੇਰੇ ਚਰਨ ਕਰੇ ਰੁਸ਼ਨਾਈਆ। ਹਉਂ ਸੇਵਕ ਦਾਸ ਭਿਖਾਰੀ ਰਹੇ ਮੰਗ, ਦਰ ਦਰਵੇਸ਼ ਅਲੱਖ ਜਗਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਮਿਹਰ ਨਜ਼ਰ ਉਠਾਈਆ। ਅੰਗੀਕਾਰ ਲਾਉਣਾ ਅੰਗ, ਅੰਗ ਆਪਣੇ ਨਾਲ ਮਿਲਾਈਆ। ਤੇਰਾ ਨਾਮ ਵਜਾਈਏ ਮਰਦੰਗ, ਅਨਹਦ ਅਨਾਦੀ ਸੁਰ ਤਾਲ ਰਖਾਈਆ। ਲੱਖ ਚੁਰਾਸੀ ਅੰਦਰ ਵੇਖੀਏ ਲੰਘ, ਸੁਖਮਨ ਟੇਢੀ ਬੰਕ ਈੜਾ ਪਿੰਗਲ ਰਾਹ ਵਿਚ ਸਕੇ ਨਾ ਕੋਇ ਅਟਕਾਈਆ। ਤੇਰੇ ਮੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਆਤਮ ਸੇਜਾ ਖੜ ਕੇ ਪ੍ਰਭੂ ਤੇਰਾ ਗਾਈਏ ਛੰਦ, ਤੂੰ ਮੇਰਾ ਮੈਂ ਤੇਰਾ, ਸੋਹੰ ਸਤਿ ਸਰੂਪ ਸਮਾਈਆ। ਓਥੇ ਪਿਛਲਾ ਕੋਈ ਰਹੇ ਨਾ ਝੇੜਾ, ਖੁਲ੍ਹਾ ਦਿਸੇ ਇਕੋ ਵਿਹੜਾ, ਜਿਥੇ ਭਗਤਾਂ ਲੱਗਾ ਡੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਸੇ ਚੁਰਾਸੀ ਗੇੜਾ, ਨਾ ਕੋਈ ਕਹੇ ਪਿਤਾ ਪੁਤ ਮੇਰਾ, ਨਾ ਕੋਈ ਨਾਰੀ ਕੰਤ ਪਾਵੇ ਘੇਰਾ, ਭੈਣ ਭਾਈ ਸੰਗ ਨਾ ਕੋਇ ਬਣਾਈਆ। ਕੂੜੀ ਕਿਰਿਆ ਮਿਟੇ ਝੇੜਾ, ਮਾਇਆ ਮਮਤਾ ਹਉਮੇਂ ਹੰਗਤਾ ਉਜੜੇ ਖੇੜਾ, ਇਕੋ ਰੂਪ ਤੇਰਾ ਨਜ਼ਰੀ ਆਏ ਨਾ ਕੋਈ ਸੰਝ ਨਾ ਸਵੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਂਣਾ ਸਾਚਾ ਘਰ, ਜਿਸ ਘਰ ਤੇਰੇ ਨਾਮ ਵੱਜੇ ਵਧਾਈਆ। ਪੁਰਖ ਅਕਾਲ ਆਖ ਸੁਣੌਂਦਾ ਏ। ਧੁਰ ਦਾ ਭੇਵ ਖੁਲੌਂਦਾ ਏ। ਸਚਖੰਡ ਨਿਵਾਸੀ ਆਪਣਾ ਪੜਦਾ ਲੌਂਹਦਾ ਏ। ਮੁਖ ਨਕ਼ਾਬ ਨਾ ਕੋਇ ਰਖੌਂਦਾ ਏ। ਜਲਵਾ ਇਕੋ ਨੂਰ ਰਸ਼ਨੌਂਦਾ ਏ। ਜੋਤੀ ਜੋਤ ਡਗਮਗੌਂਦਾ ਏ। ਸਾਚੇ ਮੰਦਰ ਸੋਭਾ ਪੌਂਦਾ ਏ। ਛੱਪਰ ਛੰਨ ਨਾ ਕੋਇ ਛੁਹੌਂਦਾ ਏ। ਚਾਰ ਦੀਵਾਰ ਨਾ ਕੋਇ ਬਣੌਂਦਾ ਏ। ਬਾਢੀ ਸੰਗ ਨਾ ਕੋਇ ਰਖੌਂਦਾ ਏ। ਸੂਰਜ ਚੰਦ ਨਾ ਕੋਇ ਚਮਕੌਂਦਾ ਏ। ਮੰਡਲ ਮੰਡਪ ਨਾ ਕੋਇ ਵਖੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਨਜ਼ਰ ਕੋਇ ਨਾ ਔਂਦਾ ਏ। ਪੁਰਖ ਅਕਾਲ ਦੀਨ ਦਿਆਲ ਸਚ ਦੁਆਰੇ ਇਕੋ ਸੋਭਾ ਪੌਂਦਾ ਏ। ਆਦਿ ਜੁਗਾਦੀ

ਨੌਜਵਾਨ, ਬਿਰਧ ਬਾਲ ਨਾ ਰੂਪ ਵਟੌਂਦਾ ਏ। ਜਿਧਰ ਵੇਖੇ ਮਾਰ ਧਿਆਨ, ਆਪਣਾ ਆਪ ਆਪੇ ਨਜ਼ਰੀ ਔਂਦਾ ਏ। ਆਪੇ ਖੇਲ ਕਰੇ ਮਹਾਨ, ਆਪਣੀ ਬਣਤ ਆਪ ਬਣੌਂਦਾ ਏ। ਆਪਣੀ ਇਛਿਆ ਕਰ ਪਰਧਾਨ, ਆਪਣੇ ਵਿਚੋ ਪਰਗਟੌਂਦਾ ਏ। ਆਪੇ ਰਾਜਾ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਨਾਉਂ ਧਰੌਂਦਾ ਏ। ਆਪੇ ਬਣੇ ਹੁਕਮਰਾਨ, ਧੁਰ ਫ਼ਰਮਾਨਾ ਆਪ ਸੁਣੌਂਦਾ ਏ। ਆਪੇ ਬਣ ਕੇ ਦਰ ਦਰਬਾਨ, ਦਰਵੇਸ਼ ਆਪਣੀ ਸੇਵ ਕਮੌਂਦਾ ਏ। ਆਪੇ ਖੇਲ ਕਰੇ ਮਹਾਨ, ਨਾਰੀ ਕੰਤ ਰੂਪ ਵਟੌਂਦਾ ਏ। ਆਪੇ ਸੇਜੇ ਚੜ੍ਹੇ ਆਣ, ਰੰਗ ਰਲੀ ਆਪ ਮਨੌਂਦਾ ਏ। ਆਪੇ ਬਣ ਨਾਰ ਰਕਾਨ, ਜੋਬਨ ਨੂਰ ਵਿਚੋ ਪਰਗਟੌਂਦਾ ਏ। ਆਪੇ ਵੇਖੇ ਮਾਰ ਧਿਆਨ, ਬਿਨ ਅੱਖਾਂ ਵੇਖ ਵਖੌਂਦਾ ਏ। ਆਪੇ ਖੇਲ ਕਰੇ ਭਗਵਾਨ, ਭਗਵਨ ਆਪਣੀ ਕਾਰ ਕਮੌਂਦਾ ਏ। ਆਪੇ ਹੋਏ ਮਿਹਰਵਾਨ, ਮਿਹਰ ਮੁਹੱਬਤ ਆਪਣੀ ਆਪ ਸਮਝੌਂਦਾ ਏ। ਆਪੇ ਜਨਨੀ ਜਨ ਬਣ ਕੇ ਜਨਮੇ ਬਾਲ ਨਿਧਾਨ, ਬੱਚਾ ਸ਼ਬਦ ਇਕ ਪਰਗਟੌਂਦਾ ਏ। ਸਾਚਾ ਸੁੱਤ ਕਰ ਪਰਧਾਨ, ਧੁਰ ਸੰਦੇਸਾ ਇਕ ਸੁਣੌਂਦਾ ਏ। ਉਠ ਲਾਡਲੇ ਮੇਰੇ ਨੌਜਵਾਨ, ਤੇਰੇ ਜਿਹਾ ਦੂਜਾ ਨਜ਼ਰ ਕੋਇ ਨਾ ਔਂਦਾ ਏ। ਤੇਰੀ ਸੇਵਾ ਲਾਵਾਂ ਮਹਾਨ, ਥਿਰ ਘਰ ਤੇਰੇ ਲੀਏ ਬਣੌਂਦਾ ਏ। ਤੇਰਾ ਹੁਕਮ ਬਣਾਏ ਹੁਕਮਰਾਨ, ਸਿਰ ਤੇਰੇ ਹੱਥ ਟਿਕੌਂਦਾ ਏ। ਤੇਰਾ ਬੰਸ ਜਣਾਏ ਮਹਾਨ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਗੋਦ ਬਹੌਂਦਾ ਏ। ਤੇਰਾ ਖੇਲ ਕਰੇ ਗੁਣ ਨਿਧਾਨ, ਗੁਣਵੰਤਾ ਆਪਣਾ ਗੁਣ ਤੇਰੇ ਵਿਚੋ ਬਾਹਰ ਕਢੌਂਦਾ ਏ। ਤ੍ਰੈਗੁਣ ਮਾਇਆ ਪੰਜ ਤਤ ਤੇਰਾ ਅੰਗ ਕਟੌਂਦਾ ਏ। ਚਾਰੇ ਖਾਣੀ ਕਰ ਪਰਵਾਨ, ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਤੇਰਾ ਬੰਧਨ ਪੌਂਦਾ ਏ। ਚਾਰੇ ਬਾਣੀ ਦੇ ਗਿਆਨ, ਪਰਾ ਪਸੰਤੀ ਮਧਮ ਬੈਖਰੀ ਤੇਰੇ ਵਿਚੋ ਪਰਗਟੌਂਦਾ ਏ। ਵਿਸ਼ਨੂੰ ਮੰਗੇ ਤੈਥੋ ਪਕਵਾਨ, ਬ੍ਰਹਮਾ ਬ੍ਰਹਮ ਤੇਰਾ ਰੂਪ ਮੰਗ ਮੰਗੌਂਦਾ ਏ। ਸ਼ੰਕਰ ਤੇਰਾ ਮੰਗੇ ਬਲ ਮਹਾਨ, ਤ੍ਰੈਗੁਣ ਮਾਇਆ ਮੇਟ ਮਿਟੌਂਦਾ ਏ। ਕਰ ਕਿਰਪਾ ਪੁੱਤ ਸੁਜਾਨ, ਸ੍ਰੀ ਭਗਵਾਨ ਸਭ ਕੁਛ ਤੇਰੇ ਹੱਥ ਫੜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣੀ ਰਚਨਾ ਰਚ ਸ਼ਬਦੀ ਮਾਰਗ ਇਕ ਚਲੌਂਦਾ ਏ। ਸ਼ਬਦ ਕਹੇ ਪ੍ਰਭ ਮੇਰੇ ਮੀਤ, ਸਾਹਿਬ ਸਤਿਗੁਰ ਤੇਰੀ ਸਰਨਾਈਆ। ਮੈਂ ਬਾਲਾ ਨਿੱਕਾ ਕੀਟਨ ਕੀਟ, ਤੇਰਾ ਭੇਵ ਕੋਇ ਨਾ ਆਈਆ। ਮੈਂ ਨੀਕਨ ਨੀਕ ਨੀਚੋ ਨੀਚ, ਬੇਅੰਤ ਤੇਰੀ ਸੋਭਾ ਕਹਿਣ ਨਾ ਪਾਈਆ। ਕਿਰਪਾ ਕਰ ਮੋਹੇ ਬਖ਼ਸ਼ ਇਕ ਪ੍ਰੀਤ, ਦਰ ਤੇਰੇ ਮੰਗ ਮੰਗਾਈਆ । ਮੈਂ ਸਦਾ ਪ੍ਰਭੂ ਤੇਰੇ ਵਸਾਂ ਚਰਨ ਨਜ਼ਦੀਕ, ਦੂਜਾ ਘਰ ਨਜ਼ਰ ਕੋਇ ਨਾ ਆਈਆ। ਤੂੰ ਆਦਿ ਜੁਗਾਦੀ ਰਹਿਣਹਾਰਾ ਅਤੀਤ, ਸਚਖੰਡ ਬੈਠਾ ਡੇਰਾ ਲਾਈਆ। ਖ਼ਾਲੀ ਝੋਲੀ ਤੈਥੋ ਮੰਗਾਂ ਭੀਖ, ਦਾਤ ਅਨਮੁਲੜੀ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੂਜੇ ਦਰ ਮੰਗਣ ਕਦੇ ਨਾ ਜਾਈਆ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਸਿਰ ਆਪਣਾ ਹੱਥ ਟਿਕੌਂਦਾ ਏ। ਸ਼ਬਦ ਸੁਤ ਆਪ ਜਗੌਂਦਾ ਏ। ਅਬਿਨਾਸ਼ੀ ਅਚੁੱਤ ਤੇਰੀ ਆਸਾ ਪੂਰ ਕਰੌਂਦਾ ਏ। ਥਿਰ ਘਰ ਸੋਹੇ ਤੇਰੀ ਰੁੱਤ, ਕੋਟਨ ਕੋਟ ਬ੍ਰਹਿਮੰਡ ਤੇਰਾ ਨੂਰ ਪਰਗਟੌਂਦਾ ਏ। ਤੇਰੀ ਕਿਰਨ ਕਿਰਨ ਵਿਚੋ ਵੰਡ ਕੇ ਵੰਡ, ਸੂਰਜ ਚੰਦ ਨੂਰ ਚਮਕੌਂਦਾ ਏ। ਤੇਰੀ ਇਛਿਆ ਅੰਦਰ ਖੇਲ ਕਰੇ ਬ੍ਰਹਿਮੰਡ, ਬ੍ਰਹਿਮਾਦ ਤੇਰੀ ਧਾਰ ਦਰਸੌਂਦਾ ਏ। ਤ੍ਰੈਗੁਣ ਮਾਇਆ ਪੰਜ ਤਤ ਤੇਰਾ ਬੰਧਨ ਪਾਏ ਬੰਧ, ਡੋਰੀ ਤੇਰੇ ਹੱਥ ਫੜੌਂਦਾ ਏ। ਲੱਖ ਚੁਰਾਸੀ ਖੇਲ ਕਰੇ ਸੂਰਾ ਸਰਬੰਗ, ਸੁਰ ਤਾਲ ਤੇਰੇ ਵਿਚ ਰਲੌਂਦਾ ਏ। ਨੌ ਦੁਆਰੇ ਵੰਡੇ ਵੰਡ, ਦਸਮ ਦੁਆਰੀ

ਤੇਰਾ ਘਰ ਸੁਹੌਂਦਾ ਏ। ਘਟ ਘਟ ਅੰਦਰ ਤੇਰਾ ਆਪ ਵਛਾਏ ਪਲੰਘ, ਪਾਵਾ ਚੂਲ ਨਜ਼ਰ ਕਿਸੇ ਨਾ ਔਂਦਾ ਏ। ਸਾਚਾ ਨੂਰ ਜੋਤ ਨਿਰੰਜਣ ਚਾੜ੍ਹੇ ਚੰਦ, ਸੂਰਜ ਚੰਦ ਸਰਬ ਸ਼ਰਮੌਂਦਾ ਏ। ਆਦਿ ਜੁਗਾਦਿ ਤੇਰਾ ਰੱਖੇ ਸੰਗ, ਜਗਤ ਵਛੋੜਾ ਨਜ਼ਰ ਕੋਇ ਨਾ ਔਂਦਾ ਏ। ਤੇਰਾ ਚਾੜ੍ਹ ਅਗੰਮੀ ਰੰਗ, ਪੰਜ ਤਤ ਚੋਲਾ ਆਪ ਸੁਹੌਂਦਾ ਏ। ਸ੍ਰਿਸ਼ਟ ਸਬਾਈ ਦੇਵਣਹਾਰ ਅਨੰਦ, ਅਨੰਦ ਤੇਰੇ ਵਿਚੋ ਪਰਗਟੌਂਦਾ ਏ। ਆਪਣਾ ਨਾਮ ਸਿਫ਼ਤੀ ਦੱਸ ਛੰਦ, ਸ਼ਾਹ ਪਾਤਸ਼ਾਹ ਹੁਕਮ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਅਨੂਪ ਇਕ ਪਰਗਟੌਂਦਾ ਏ। ਤੇਰਾ ਰੂਪ ਅਨੂਪ ਇਕ ਪਰਗਟਾਵਾਂਗਾ। ਲੱਖ ਚੁਰਾਸੀ ਵਿਚੋਂ ਤੈਨੂੰ ਫੇਰ ਆਪ ਉਠਾਵਾਂਗਾ । ਕਰ ਕੇ ਆਪਣੀ ਸਾਚੀ ਮਿਹਰ, ਮਿਹਰ ਨਜ਼ਰ ਇਕ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਮੇਲ ਮਿਲਾਵਾਂਗਾ। ਸਾਚਾ ਮੇਲ ਇਕ ਮਿਲਾਵਾਂਗਾ। ਤੇਰਾ ਨਾਮ ਮਾਤ ਪਰਗਟਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿ ਸਰੂਪ ਨਜ਼ਰੀ ਆਵਾਂਗਾ। ਚਾਰੇ ਕੂਟ ਵੇਖ ਵਖਾਵਾਂਗਾ। ਜੂਠ ਝੂਠ ਮੇਟ ਮਿਟਾਵਾਂਗਾ। ਕਾਇਆ ਕਲਬੂਤ ਪੜਦਾ ਲਾਹਵਾਂਗਾ। ਸਚ ਮਹਿਬੂਬ ਇਕੋ ਨਜ਼ਰੀ ਆਵਾਂਗਾ। ਧੁਰ ਦਾ ਦੇਵਾਂ ਆਣ ਸਬੂਤ, ਸਿਦਕ ਭਰੋਸਾ ਨਾਲ ਨਿਭਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੈਨੂੰ ਸ਼ਬਦ ਗੁਰੂ ਸਭ ਦਾ ਸਰਤਾਜ ਬਣਾਵਾਂਗਾ। ਸ਼ਬਦ ਸੁੱਤ ਦੇਵੇ ਵਡਿਆਈ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਮਿਹਰ ਨਜ਼ਰ ਉਠਾਈ, ਮਿਹਰਵਾਨ ਵੇਖ ਵਖਾਇੰਦਾ । ਏਕੰਕਾਰ ਕਹੇ ਤੇਰੀ ਮੇਰੀ ਹੋਏ ਨਾ ਕਦੇ ਜੁਦਾਈ, ਜੁੜਿਆ ਜੋੜ ਨਾ ਕੋਇ ਤੁੜਾਇੰਦਾ। ਆਦਿ ਨਿਰੰਜਣ ਕਹੇ ਮੈਂ ਤੈਨੂੰ ਦੇਵਾਂ ਰੁਸ਼ਨਾਈ, ਆਪਣਾ ਨੂਰ ਸ਼ਬਦੀ ਸਚ ਅਲਾਇੰਦਾ। ਅਬਿਨਾਸ਼ੀ ਕਰਤਾ ਕਹੇ ਮੈਂ ਤੇਰਾ ਢੋਲਾ ਦੇਵਾਂ ਗਾਈ, ਬਿਨ ਰਸਨਾ ਜਿਹਵਾ ਰਾਗ ਅਲਾਇੰਦਾ। ਸ੍ਰੀ ਭਗਵਾਨ ਕਹੇ ਮੈਂ ਤੇਰਾ ਨਿਸ਼ਾਨ ਦਿਆਂ ਝੁਲਾਈ, ਦੋ ਜਹਾਨਾਂ ਹੱਥ ਉਠਾਇੰਦਾ। ਪਾਰਬ੍ਰਹਮ ਕਹੇ ਮੈਂ ਤੇਰਾ ਲੇਖਾ ਵੇਖਾਂ ਥਾਉਂ ਥਾਈਂ, ਥਾਨ ਥਨੰਤਰ ਖੋਜ ਖੋਜਾਇੰਦਾ। ਸ਼ਬਦ ਸੁਤ ਮੇਰੇ ਸਚ ਦੁਲਾਰੇ ਤੁਧ ਬਿਨ ਦੂਜਾ ਦਿਸੇ ਕੋਈ ਨਾਹੀਂ, ਜੋ ਆਦਿ ਜੁਗਾਦਿ ਜੁਗ ਜੁਗ ਮਾਰਗ ਲਾਇੰਦਾ। ਤੇਰੀ ਧਾਰ ਪੰਜ ਤਤ ਅੰਦਰ ਦਿਆਂ ਟਿਕਾਈ, ਤਿਸ ਟਿੱਕਾ ਆਪਣਾ ਨਾਮ ਮਸਤਕ ਇਕ ਵਖਾਇੰਦਾ। ਸੋ ਉਚੀ ਕੂਕ ਪੁਕਾਰੇ ਦੋਵੇਂ ਬਾਂਹੀਂ, ਪੁਰਖ ਅਕਾਲ ਆਦਿ ਪੁਰਖ ਕਰਤਾ ਆਪਣੀ ਖੇਲ ਰਚਾਇੰਦਾ। ਲੱਖ ਚੁਰਾਸੀ ਜੀਵ ਜੰਤ ਜਿਸ ਬਣਤ ਬਣਾਈ, ਸੋ ਘੜਨਹਾਰ ਪੁਰਖ ਸਮਰਥ ਸਚਖੰਡ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਦੁਲਾਰੇ ਤੇਰੀ ਸੇਵਾ ਇਕ ਵਖਾਇੰਦਾ। ਸੁੱਤ ਸ਼ਬਦ ਸੇਵਾ ਜੁਗ ਚਾਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਸੁੱਤ ਸ਼ਬਦ ਤੇਰਾ ਰੂਪ ਗੁਰ ਅਵਤਾਰ, ਬੋਧ ਅਗਾਧ ਤੇਰੀ ਪੜ੍ਹਾਈਆ। ਸੁੱਤ ਸ਼ਬਦ ਪੁਰੀ ਲੋਅ ਬ੍ਰਹਿਮੰਡ ਖੰਡ ਤੇਰਾ ਪਸਾਰ, ਦੋ ਜਹਾਨ ਤੇਰੀ ਸਰਨਾਈਆ। ਸੁੱਤ ਸ਼ਬਦ ਚੌਦਾਂ ਲੋਕ ਤੇਰਾ ਆਧਾਰ, ਚੌਦਾਂ ਤਬਕ ਤੇਰੇ ਅੱਗੇ ਵਾਸਤਾ ਪਾਈਆ। ਸੁੱਤ ਸ਼ਬਦ ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੀ ਗੁਲਜ਼ਾਰ, ਚਾਰੇ ਖਾਣੀ ਫੁਲ ਫੁਲਵਾੜੀ ਤੇਰੀ ਮਹਿਕਾਈਆ। ਸੁੱਤ ਸ਼ਬਦ ਤੇਰੀ ਆਦਿ ਅੰਤ ਰਹੇ ਬਹਾਰ, ਖ਼ਿਜ਼ਾਂ ਰੁੱਤ ਰੂਪ ਨਾ ਕੋਇ ਵਟਾਈਆ। ਸੁੱਤ ਸ਼ਬਦ ਤੇਰਾ ਬਣਿਆ ਰਹੇ ਪਿਆਰ, ਆਤਮ ਪਰਮਾਤਮ ਤੇਰਾ ਨਾਤਾ ਜੋੜ ਜੁੜਾਈਆ। ਸੁੱਤ ਸ਼ਬਦ ਤੇਰਾ ਵਸਦਾ ਰਹੇ ਘਰ ਬਾਰ, ਸਾਚੇ ਭਗਤਾਂ ਅੰਦਰ ਤੇਰਾ

ਮਹੱਲ ਵਸਾਈਆ। ਸੁੱਤ ਸ਼ਬਦ ਤੇਰਾ ਹੁੰਦਾ ਰਹੇ ਜੈਕਾਰ, ਸਾਚੇ ਸੰਤ ਤੇਰਾ ਨਾਉਂ ਢੋਲਾ ਗਾਈਆ। ਸੁੱਤ ਸ਼ਬਦ ਤੇਰਾ ਹੁੰਦਾ ਰਹੇ ਵਣਜਾਰ, ਗੁਰਮੁਖ ਤੇਰਾ ਹੱਟ ਲੈਣ ਚਲਾਈਆ। ਸੁੱਤ ਸ਼ਬਦ ਤੇਰਾ ਵਸਦਾ ਰਹੇ ਸੰਸਾਰ, ਗੁਰਸਿਖ ਬੈਠੇ ਤੇਰਾ ਰਾਹ ਤਕਾਈਆ। ਬਿਨ ਸਤਿਗੁਰ ਸ਼ਬਦ ਆਦਿ ਜੁਗਾਦਿ ਕਿਸੇ ਦਾ ਬੇੜਾ ਨਾ ਉਤਰੇ ਪਾਰ, ਮੰਝਧਾਰ ਪਾਰ ਨਾ ਕੋਇ ਕਰਾਈਆ। ਸਤਿਗੁਰ ਸੱਚਾ ਇਕੋ ਬਹੁਤਾ ਵਿਚ ਸੰਸਾਰ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜੋ ਜਨਮ ਕਰਮ ਦੇ ਵਿਛੜੇ ਮੇਲੇ ਆਣ, ਅਗਲਾ ਪਿਛਲਾ ਵਛੋੜਾ ਦਏ ਮੁਕਾਈਆ। ਜੋ ਕਾਇਆ ਮੰਦਰ ਅੰਦਰ ਵਖਾਏ ਸ੍ਰੀ ਭਗਵਾਨ, ਜੰਗਲ ਜੂਹ ਉਜਾੜ ਪਹਾੜ ਖੋਜਣ ਕੋਇ ਨਾ ਜਾਈਆ। ਜੋ ਘਰ ਸੁਰਤੀ ਮੇਲਾ ਕਰੇ ਸਾਚੇ ਰਾਮ, ਜੋ ਰਾਮ ਹਰ ਘਟ ਬੈਠਾ ਡੇਰਾ ਲਾਈਆ । ਜੋ ਸਾਚੀ ਸਖ਼ੀ ਮੇਲੇ ਕਾਹਨ, ਅੱਠੇ ਪਹਿਰ ਬੰਸਰੀ ਨਾਮ ਰਿਹਾ ਵਜਾਈਆ। ਜੋ ਸੱਚੇ ਪੈਗ਼ੰਬਰ ਮੇਲੇ ਆਣ, ਜੋ ਘੜੀ ਪਲ ਸਚ ਪੈਗ਼ਾਮ ਰਿਹਾ ਸੁਣਾਈਆ। ਸੋ ਸਤਿਗੁਰ ਸੱਚਾ ਆਦਿ ਜੁਗਾਦਿ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ। ਮਰੇ ਨਾ ਜੰਮੇ ਵਿਚ ਜਹਾਨ, ਮਾਤ ਗਰਭ ਨਾ ਡੇਰਾ ਲਾਈਆ। ਪੋਹ ਸਕੇ ਕਦੀ ਨਾ ਕਾਲ, ਮਹਾਂਕਾਲ ਨਾ ਭੈ ਡਰਾਈਆ। ਲਾੜੀ ਮੌਤ ਆਪਣੀ ਗੋਦ ਨਾ ਸਕੇ ਸੁਆਲ, ਜੂਨੀ ਜੂਨ ਨਾ ਕੋਇ ਭਵਾਈਆ। ਉਹ ਸਤਿਗੁਰ ਸੱਚਾ ਸਭ ਦੀ ਕਰੇ ਪ੍ਰਿਤਪਾਲ, ਲੱਖ ਚੁਰਾਸੀ ਆਪਣੇ ਵਿਚੋ ਪਰਗਟਾਈਆ। ਸੋ ਦਾਤਾ ਇਕੋ ਇਕ ਪੁਰਖ ਅਕਾਲ, ਸ਼ਬਦੀ ਸੁੱਤ ਤੇਰਾ ਪਿਤਾ ਪੁਰਖ ਅਖਵਾਈਆ। ਲੇਖਾ ਜਾਣ ਦੋ ਜਹਾਨ, ਨਿਰਗੁਣ ਸਰਗੁਣ ਦੋਵੇ ਧਾਰ ਵਖਾਈਆ। ਜੁਗ ਚੌਕੜੀ ਵੇਖੇ ਆਣ, ਮਿਹਰਵਾਨ ਆਪਣਾ ਫੇਰਾ ਪਾਈਆ। ਸਾਚਾ ਕਲਮਾ ਬੋਲ ਕਲਾਮ, ਚਾਰੋ ਕੁੰਟ ਦਏ ਸਮਝਾਈਆ। ਇਸਮ ਆਜ਼ਮ ਇਕ ਮਿਹਰਵਾਨ, ਬੇਐਬ ਨੂਰ ਖ਼ੁਦਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ, ਬਿਸਮਲ ਸਭ ਨੂੰ ਦਏ ਜਣਾਈਆ। ਸਚ ਤੌਫ਼ੀਕ ਇਕ ਰਫ਼ੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸੱਚਾ ਏਕੋ ਏਕ, ਆਦਿ ਜੁਗਾਦਿ ਸਭ ਦੀ ਟੇਕ, ਜੁਗ ਚੌਕੜੀ ਕਰੇ ਬੁਧ ਬਿਬੇਕ, ਜੋ ਜਨ ਬੈਠੇ ਧਿਆਨ ਲਗਾਈਆ। ਸਤਿਗੁਰ ਸੱਚਾ ਮਾਨੋ ਜਗ, ਜਗਜੀਵਣ ਦਾਤਾ ਇਕ ਅਖਵਾਇੰਦਾ। ਜੋ ਸਦਾ ਨਿਤ ਨਵਿਤ ਵਸੇ ਉਪਰ ਸ਼ਾਹ ਰਗ, ਨੌ ਦੁਆਰੇ ਹੱਥ ਕਿਸੇ ਨਾ ਆਇੰਦਾ। ਫੜ ਫੜ ਅੰਦਰ ਵੜ ਵੜ ਲੇਖਾ ਚੁਕਾ ਸੀਸ ਧੜ ਧੜ ਹੰਸ ਬਣਾ ਕੱਗ, ਕਾਗੋ ਹੰਸ ਰੂਪ ਵਖਾਇੰਦਾ । ਬਿਨ ਸੱਦੇ ਪੈਗ਼ੰਬਰ ਸ਼ਬਦ ਸੰਦੇਸ਼ੇ ਨਾਲ ਸੱਦ, ਸੱਦਾ ਭਗਤ ਭਗਵੰਤ ਸ਼ਬਦ ਇਕ ਸੁਣਾਇੰਦਾ। ਆਪਣੀ ਮਹਿਮਾ ਦੱਸੇ ਬੋਧ ਅਗਾਧ ਅਕੱਥ, ਰਸਨਾ ਜਿਹਵਾ ਕਥਨੀ ਕਥ ਅੰਤ ਕੋਇ ਨਾ ਪਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਫੜ ਕੇ ਚਾੜ੍ਹੇ ਨਾਮ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਕਰ ਕਿਰਪਾ ਕਿਰਪਾਨਿਧਾਨ ਠਾਕਰ ਸੁਆਮੀ ਕਾਇਆ ਮੰਦਰ ਅੰਦਰ ਖੋਲ੍ਹ ਵਖਾਏ ਹੱਟ, ਨਾਮ ਹੀਰਾ ਰਤਨ ਅਮੋਲਕ ਘਰ ਘਰ ਵਿਚੋ ਝੋਲੀ ਪਾਇੰਦਾ। ਇਹੋ ਖੇਲ ਪੁਰਖ ਸਮਰਥ, ਜਨ ਭਗਤਾਂ ਏਕਾ ਰਾਹ ਦੇਵੇ ਦੱਸ, ਔਝੜ ਰਾਹ ਕੋਇ ਨਾ ਪਾਇੰਦਾ। ਸ਼ਬਦ ਗੁਰ ਗੁਰਮੁਖਾਂ ਦੇਵੇ ਗੁਰਮਤ, ਮਨਮਤ ਡੇਰਾ ਢਾਹਿੰਦਾ। ਲੇਖਾ ਚੁੱਕੇ ਤਤ ਅੱਠ, ਨੌ ਦਰ ਪੰਧ ਕੋਈ ਰਹਿਣ ਨਾ ਪਾਇੰਦਾ। ਸਤਿਗੁਰ ਨਾਨਕ ਮਾਰਗ ਇਕੋ ਗਿਆ ਦੱਸ, ਜ਼ਾਤ ਪਾਤ ਵਰਨ ਗੋਤ ਨਾ ਕੋਇ ਜਣਾਇੰਦਾ। ਗੋਬਿੰਦ ਗੁਰ ਅੰਮ੍ਰਿਤ ਆਤਮ ਦਿਤਾ ਇਕੋ ਰਸ, ਦੂਜਾ ਪਿਆਲਾ ਹੱਥ ਨਾ ਕੋਇ ਫੜਾਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਅਗਿਆਨ ਅੰਧੇਰ ਚੁਕਾਇੰਦਾ।

ਅੰਤਮ ਕਹਿ ਕੇ ਗਿਆ ਗੁਰਸਿਖ ਤੂੰ ਮੇਰਾ ਮੈਂ ਤੇਰੇ ਵਸ, ਵਾਸਤਾ ਤੇਰੇ ਨਾਲ ਰਖਾਇੰਦਾ। ਗੁਰ ਕਾ ਸ਼ਬਦ ਇਕੋ ਲਓ ਰਸ, ਦੂਜਾ ਪਾਰ ਨਾ ਕੋਇ ਲਗਾਇੰਦਾ। ਪੰਜ ਤਤ ਵੇਖ ਕਿਸੇ ਦੇ ਚਰਨੀ ਨਾ ਜਾਣਾ ਢੱਠ, ਸਤਿਗੁਰ ਸ਼ਬਦ ਸ਼ਬਦ ਦਿਆਲ ਗੁਰ ਗੁਰਦੇਵ ਸੁਆਮੀ ਆਦਿ ਜੁਗਾਦਿ ਨਮੋ ਨਮੋ ਤਿਸ ਨੂੰ ਸਰਬ ਸੀਸ ਝੁਕਾਇੰਦਾ। ਗੁਰਮੁਖੋ ਤੁਸੀਂ ਓਸ ਪੁਰਖ ਅਕਾਲ ਦੀ ਯੱਦ, ਜਿਸ ਵਿਚ ਮਿਲ ਕੇ ਫੇਰ ਮੁੜ ਕੋਈ ਨਾ ਆਇੰਦਾ।

ਸ਼ਬਦ ਘੋੜੇ ਉਪਰ ਸ਼ਾਹ ਸਵਾਰਾ, ਅਸਵ ਆਪਣਾ ਆਪ ਦੌੜਾਈਆ। ਫਿਰਨਹਾਰਾ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਵੇਖ ਵਖਾਈਆ। ਚਿੱਟੀ ਚਾਦਰ ਵੇਖਣਹਾਰਾ, ਗੁਰਮੁਖ ਸਦਾ ਚਿੱਟੀ ਧਾਰ ਦਸਮ ਦੁਆਰੀ ਵਿਚ ਸਮਾਈਆ । ਥੱਲੇ ਆਸਣ ਸਿੰਘਾਸਣ ਉਹ ਨਿਆਰਾ, ਜੋ ਸਮਝ ਕੋਇ ਨਾ ਪਾਈਆ। ਜੋ ਗੁਰਮੁਖ ਚਰਨ ਕਵਲ ਗੁਰੂ ਕਰੇ ਪਿਆਰਾ, ਤਿਸ ਥੱਲੇ ਉਤੇ ਇਕੋ ਧਿਆਨ ਵਖਾਈਆ । ਉਹ ਮੋਘਾ ਪਾਣੀ ਜਲ ਠੰਡਾ ਠਾਰਾ, ਗੁਰਮੁਖਾਂ ਅੰਦਰ ਰਿਹਾ ਵਹਾਈਆ। ਜਿਸ ਅੰਮ੍ਰਿਤ ਨੂੰ ਲੱਭਦਾ ਫਿਰੇ ਸੰਸਾਰਾ, ਗੁਰਸਿਖ ਅੰਦਰ ਸਰੋਵਰ ਇਕੋ ਵਾਰ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘੋੜੇ ਚੜ੍ਹੇ ਸ਼ਬਦ ਅਸਵਾਰਾ, ਰੂਪ ਅਨੂਪ ਵਟਾਈਆ। ਸ਼ਬਦ ਗੁਰ ਦਾ ਰੂਪ ਅਨੇਕ, ਅਕਲ ਕਲਧਾਰੀ ਖੇਲ ਖਲਾਈਆ। ਜੇਹੀ ਵਾਸਨਾ ਤੇਹਾ ਧਾਰੇ ਭੇਖ, ਭੇਖੀ ਆਪਣਾ ਰੂਪ ਵਟਾਈਆ। ਜੇ ਕੋਈ ਲੱਭੇ ਕਿਸੇ ਹੱਥ ਨਾ ਆਏ ਰੂਪ ਰੇਖ, ਦੇ ਦਰਸ ਆਪਣਾ ਆਪ ਬੁਝਾਈਆ। ਜੇ ਕਿਰਪਾ ਕਰ ਕੇ ਦੇ ਜਾਵੇ ਇਕ ਸੰਦੇਸ਼, ਉਠ ਗੁਰਸਿਖ ਵੇਖ ਤੇਰਾ ਆਇਆ ਸੱਚਾ ਮਾਹੀਆ। ਇਹ ਭਾਈ ਕਾ ਵਾੜਾ, ਜਿਥੇ ਤਿੰਨ ਸਾਲ ਪਹਿਲੇ ਦਿਤਾ ਵਰ, ਜਿਥੇ ਫਿਰੇ ਗੁਰ ਦਸਮੇਸ਼, ਦਹਿ ਦਿਸ਼ਾ ਆਪਣਾ ਚੱਕਰ ਲਗਾਈਆ। ਚਾਰ ਕੁੰਟ ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਨਾਲ ਕਰੇ ਹੇਤ, ਜੋ ਬੈਠਾ ਧਿਆਨ ਲਗਾਈਆ। ਸਨਮੁਖ ਸਾਮ੍ਹਣੇ ਆਪਣੇ ਨੇਤਰ ਲਏ ਪੇਖ, ਜਿਸ ਉਤੇ ਮਿਹਰ ਨਜ਼ਰ ਉਠਾਈਆ। ਗੁਰਮੁਖੋ ਗੁਰੂ ਨਾਲ ਜੋੜੋ ਹੇਤ, ਦੂਜਾ ਸਾਕ ਸੱਜਣ ਸੈਣ ਕੰਮ ਕੋਇ ਨਾ ਆਈਆ। ਮਾਣਸ ਜਨਮ ਲੱਖ ਚੁਰਾਸੀ ਵਿਚੋ ਉਤਮ ਮਿਲੀ ਖੇਡ, ਮਿਲ ਸਤਿਗੁਰ ਆਪਣੀ ਹੋਲੀ ਲਓ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਧ ਸੰਗਤ ਤੇਰਾ ਨਾਤਾ ਸਦਾ ਸਤਿਗੁਰ ਨਾਲ ਜੁੜਾਈਆ। ਗੁਰਸਿਖ ਨਿਮਾਣਾ ਸਭ ਤੋ ਉਚਾ, ਊਚ ਅਗੰਮ ਅਥਾਹ ਜਿਸ ਦਏ ਵਡਿਆਈਆ। ਹੀਰਾ ਨਗ ਸਭ ਤੋ ਸੁੱਚਾ, ਜਿਸ ਦੀ ਕੀਮਤ ਬਿਨ ਸਤਿਗੁਰ ਕਿਸੇ ਨਾ ਪਾਈਆ। ਸਤਿਗੁਰੂ ਸਦਾ ਗੁਰਸਿਖ ਤੇਰੇ ਪਿਆਰ ਦਾ ਭੁੱਖਾ, ਦੂਜੀ ਆਸ ਨਾ ਕੋਇ ਰਖਾਈਆ। ਤੂੰ ਆਪਣਾ ਪ੍ਰੇਮ ਪ੍ਰੀਤੀ ਭੋਜਨ ਰੱਖ ਅੱਗੇ ਰੁੱਖਾ, ਨਾਲ ਖ਼ੁਸ਼ੀਆਂ ਲਵੇ ਖਾਈਆ। ਗੁਰਸਿਖ ਕਹੇ ਮੇਰਾ ਸਤਿਗੁਰ ਮੇਰੇ ਉਤੇ ਤੁੱਠਾ, ਜਿਸ ਆਪਣੀ ਬੂਝ ਬੁਝਾਈਆ। ਮੈਂ ਲੋਕਮਾਤ ਡੂੰਘੀ ਕਵਰੀ ਵਿਚੋ ਬਾਹਰ ਆਇਆ ਗੁੱਠਾ, ਆਪਣਾ ਪੜਦਾ ਦਿਤਾ ਚੁਕਾਈਆ। ਮੈਂ ਨਹੀਂ ਜਾਣਦਾ ਕੀ ਕੋਟ ਜਨਮ ਰਿਹਾ ਰੁੱਸਾ, ਆਪਣੀ ਆਪ ਸਾਰ ਕੋਇ ਨਾ ਪਾਈਆ। ਕਰ ਕਿਰਪਾ ਸ਼ਬਦ ਗੁਰ ਕਿਹਾ ਆ ਮੇਰੇ ਲਾਡਲਿਆ ਪੁੱਤਾ, ਤੈਨੂੰ ਆਪਣੀ ਗੋਦ ਲਵਾਂ ਬਿਠਾਈਆ। ਤੂੰ ਓਸ ਲੜੀ ਦਾ ਵੱਡਾ ਗੁੱਛਾ, ਜਿਸ ਵਿਚ ਪੁਰਖ ਅਕਾਲ ਭਗਤਾਂ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਰ, ਬਿਨ ਗੁਰਸਿਖਾਂ ਗੁਰੂ ਕੰਮ ਕਿਸੇ ਨਾ ਆਈਆ।